PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

Punjab State Board PSEB 6th Class Social Science Book Solutions History Chapter 13 ਮੌਰੀਆ ਅਤੇ ਸੁੰਗ ਕਾਲ Textbook Exercise Questions and Answers.

PSEB Solutions for Class 6 Social Science History Chapter 13 ਮੌਰੀਆ ਅਤੇ ਸੁੰਗ ਕਾਲ

SST Guide for Class 6 PSEB ਮੌਰੀਆ ਅਤੇ ਸੁੰਗ ਕਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਿਕੰਦਰ ਮਕਦੂਨੀਆ ਦੇ ਰਾਜੇ ਫਿਲਿਪ ਦਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਕਦੁਨੀਆ ਦਾ ਸ਼ਾਸਕ ਬਣਿਆ । ਉਸ ਦੀ ਇੱਛਾ ਸਾਰੇ ਸੰਸਾਰ ਨੂੰ ਜਿੱਤਣ ਦੀ ਸੀ । ਇਸ ਲਈ ਰਾਜ-ਗੱਦੀ ‘ਤੇ ਬੈਠਦਿਆਂ ਹੀ ਉਸਨੇ ਸੰਸਾਰ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ । ਪਹਿਲੇ ਦੋ ਸਾਲ ਉਸਨੇ ਮਕਦੁਨੀਆ ਦੇ ਆਲੇ-ਦੁਆਲੇ ਦੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਫਿਰ ਉਹ ਵਿਸ਼ਾਲ ਸੈਨਾ ਲੈ ਕੇ ਫਾਰਸ (ਇਰਾਨ) ਨੂੰ ਜਿੱਤਣ ਲਈ ਚੱਲ ਪਿਆ । ਉਸਨੇ ਏਸ਼ੀਆ ਮਾਈਨਰ, ਸੀਰੀਆ, ਮਿਸਰ ਅਤੇ ਅਫ਼ਗਾਨਿਸਤਾਨ ਨੂੰ ਵੀ ਜਿੱਤ ਲਿਆ ।

326 ਈ: ਪੂ: ਵਿੱਚ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਅਤੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ-ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ | ਪਹਿਲਾਂ ਉਸ ਨੇ ਤਕਸ਼ਿਲਾ ਦੇ ਰਾਜੇ ਅੰਭੀ ਅਤੇ ਫਿਰ ਜੇਹਲਮ ਤੇ ਚਨਾਬ ਨਦੀ ਦੇ ਵਿਚਕਾਰਲੇ ਦੇਸ਼ ਦੇ ਸ਼ਾਸਕ ਪੋਰਸ ਨੂੰ ਹਰਾਇਆ । ਪੋਰਸ ਨੇ ਸਿਕੰਦਰ ਦਾ ਡੱਟ ਕੇ ਮੁਕਾਬਲਾ ਕੀਤਾ ਸੀ । ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ ਦੇਖ ਕੇ ਡਰ ਗਏ ਸਨ ।ਉਹ ਲਗਾਤਾਰ ਯੁੱਧ ਅਤੇ ਯਾਤਰਾ ਕਰਨ ਨਾਲ ਵੀ ਥੱਕ ਗਏ ਸਨ । ਇਸ ਕਾਰਨ ਸਿਕੰਦਰ ਨੂੰ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ । ਪਰ ਉਹ ਆਪਣੇ ਦੇਸ਼ ਵਿੱਚ ਨਾ ਪਹੁੰਚ ਸਕਿਆ । ਰਸਤੇ ਵਿੱਚ ਹੀ ਬੁਖਾਰ ਕਾਰਨ ਉਸ ਦੀ ਮੌਤ ਹੋ ਗਈ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 2.
ਕੌਟੱਲਿਆ ਬਾਰੇ ਇੱਕ ਨੋਟ ਲਿਖੋ ।
ਉੱਤਰ-
ਕੌਟਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ । ਉਹ ਇੱਕ ਮਹਾਨ ਵਿਦਵਾਨ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲੇ ਵਿੱਚ ਅਧਿਆਪਕ ਸੀ । ਚੰਦਰਗੁਪਤ ਮੌਰੀਆ ਉਸ ਨੂੰ ਆਪਣਾ ਗੁਰੂ ਮੰਨਦਾ ਸੀ । ਉਸ ਦੀ ਸਹਾਇਤਾ ਨਾਲ ਹੀ ਚੰਦਰਗੁਪਤ ਮੌਰੀਆ ਨੰਦ ਵੰਸ਼ ਨੂੰ ਖ਼ਤਮ ਕਰਕੇ ਮੌਰੀਆ ਸਾਮਰਾਜ ਸਥਾਪਤ ਕਰਨ ਵਿੱਚ ਸਫਲ ਹੋਇਆ ਸੀ । ਚੰਦਰਗੁਪਤ ਦੇ ਸਮਰਾਟ ਬਣਨ ਤੋਂ ਬਾਅਦ ਕੌਟੱਲਿਆ ਮੌਰੀਆ ਸਾਮਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ । ਕੌਟਲਿਆ ਇੱਕ ਮਹਾਨ ਲੇਖਕ ਵੀ ਸੀ । ਉਸ ਦੀ ਪੁਸਤਕ ‘ਅਰਥ ਸ਼ਾਸਤਰ’ ਮੌਰੀਆ ਸ਼ਾਸਨ ਦੀ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ ।

ਪ੍ਰਸ਼ਨ 3.
ਅਸ਼ੋਕ ਨੂੰ ‘ਮਹਾਨ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਅਸ਼ੋਕ ਨੂੰ ਕੇਵਲ ਭਾਰਤ ਦਾ ਹੀ ਨਹੀਂ, ਸਗੋਂ ਸੰਸਾਰ ਦਾ ਇੱਕ ਮਹਾਨ ਸਮਰਾਟ ਮੰਨਿਆ ਜਾਂਦਾ ਹੈ । ਉਹ ਇੱਕ ਸ਼ਕਤੀਸ਼ਾਲੀ ਅਤੇ ਮਹਾਨ ਜੇਤ ਹੁੰਦੇ ਹੋਏ ਵੀ ਸ਼ਾਂਤੀ ਦਾ ਪੁਜਾਰੀ, ਮਨੁੱਖਤਾ ਪੇਮੀ ਅਤੇ ਬੇਸਹਾਰਿਆਂ ਦਾ ਮਸੀਹਾ ਸੀ । ਉਸ ਦੀ ਮਹਾਨਤਾ ਉਸਦੇ ਹੇਠ ਲਿਖੇ ਗੁਣਾਂ ‘ਤੇ ਆਧਾਰਿਤ ਸੀ-

  • 261 ਈ: ਪੂ: ਵਿੱਚ ਅਸ਼ੋਕ ਨੇ ਕਲਿੰਗ (ਉੜੀਸਾ) ਨੂੰ ਜਿੱਤਿਆ । ਇਸ ਲੜਾਈ ਵਿੱਚ ਲੱਖਾਂ ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ । ਬਹੁਤ ਸਾਰੇ ਲੋਕਾਂ ਨੂੰ ਕੈਦ ਕਰ ਲਿਆ ਗਿਆ । ਇਸ ਖੂਨ-ਖ਼ਰਾਬੇ ਤੋਂ ਅਸ਼ੋਕ ਨੂੰ ਬਹੁਤ ਦੁੱਖ ਹੋਇਆ । ਉਸਨੇ ਹਮੇਸ਼ਾ ਲਈ ਯੁੱਧ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਨੂੰ ਅਪਣਾ ਲਿਆ ।
  • ਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਆਪਣਾ ਬਾਕੀ ਜੀਵਨ ਮਨੁੱਖਤਾ ਦੀ ਭਲਾਈ ਵਿੱਚ ਬਤੀਤ ਕੀਤਾ । ਉਸਨੇ ਯਾਤਰੀਆਂ ਲਈ ਸੜਕਾਂ ਤੇ ਸਰਾਵਾਂ ਬਣਵਾਈਆਂ, ਖੂਹ ਖੁਦਵਾਏ ਅਤੇ ਮਨੁੱਖਾਂ ਤੇ ਪਸ਼ੂਆਂ ਲਈ ਹਸਪਤਾਲ ਖੋਲ੍ਹੇ ।
  • ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਪਸ਼ੂਆਂ-ਪੰਛੀਆਂ ਨੂੰ ਮਾਰਨ ‘ਤੇ ਰੋਕ ਲਗਾ ਦਿੱਤੀ ।
  • ਉਸਨੇ ਆਪਣੀ ਪਰਜਾ ਨੂੰ ਅਹਿੰਸਾ ਦਾ ਪਾਲਣ ਕਰਨ, ਵੱਡਿਆਂ ਦਾ ਆਦਰ ਕਰਨ ਅਤੇ ਆਪਣੇ ਤੋਂ ਛੋਟਿਆਂ, ਨੌਕਰਾਂ ਤੇ ਸਾਰੇ ਜੀਵ-ਜੰਤੂਆਂ ਨਾਲ ਪਿਆਰ ਕਰਨ ਅਤੇ ਦਇਆ ਦਾ ਭਾਵ ਰੱਖਣ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੀ ਪਰਜਾ ਨੂੰ ਗ਼ਰੀਬਾਂ ਨੂੰ ਦਾਨ ਦੇਣ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੇ ਸੰਦੇਸ਼ ਚੱਟਾਨਾਂ ਤੇ ਪੱਥਰਾਂ ਦੇ ਸਤੰਭਾਂ ‘ਤੇ ਖੁਦਵਾ ਦਿੱਤੇ ਅਤੇ ਲੋਕਾਂ ਨੂੰ ਉਹਨਾਂ ਦਾ ਪਾਲਣ ਕਰਨ ਲਈ ਕਿਹਾ ।
  • ਉਸਨੇ ਲੋਕਾਂ ਵਿੱਚ ਜਨ-ਕਲਿਆਣ ਦਾ ਸੰਦੇਸ਼ ਫੈਲਾਉਣ ਲਈ ਵਿਸ਼ੇਸ਼ ਅਧਿਕਾਰੀਆਂ ਦੀ ਨਿਯੁਕਤੀ ਕੀਤੀ ।

ਪ੍ਰਸ਼ਨ 4.
ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੌਰੀਆ ਸ਼ਾਸਕ ਕਲਾ-ਪ੍ਰੇਮੀ ਸਨ ਅਤੇ ਉਹਨਾਂ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਉਹਨਾਂ ਦੇ ਇਸ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ-

  1. ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ ਇਹ ਰਾਜ ਮਹਿਲ ਬਹੁਤ ਸੁੰਦਰ ਸੀ ਅਤੇ ਅਨੇਕਾਂ ਸਤੰਭਾਂ ‘ਤੇ ਖੜ੍ਹਾ ਸੀ । ਅਸ਼ੋਕ ਦਾ ਮਹਿਲ ਵੀ ਬਹੁਤ ਸ਼ਾਨਦਾਰ ਸੀ ।
  2. ਚੰਦਰਗੁਪਤ ਮੌਰੀਆ ਨੇ ਗੁਜਰਾਤ ਵਿੱਚ ਸੁਦਰਸ਼ਨ ਨਾਮਕ ਇੱਕ ਵਿਸ਼ਾਲ ਝੀਲ ਦਾ ਨਿਰਮਾਣ ਕਰਵਾਇਆ ਸੀ ।
  3. ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਕਰਵਾਇਆ । ਮੱਧ ਪ੍ਰਦੇਸ਼ ਵਿੱਚ ਸਾਂਚੀ ਦਾ ਸਤੂਪ ਬਹੁਤ ਪ੍ਰਸਿੱਧ ਹੈ ।
  4. ਅਸ਼ੋਕ ਨੇ ਲਲਿਤ ਪਾਟਨ ਨਾਮਕ ਦੋ ਨਵੇਂ ਨਗਰ ਵਸਾਏ ।
  5. ਅਸ਼ੋਕ ਨੇ ਭਿਖਸ਼ੂਆਂ ਅਤੇ ਨਿਰਗੰਥਾਂ ਲਈ ਬਿਹਾਰ ਦੇ ਨਾਗ-ਅਰਜੁਨੀ ਤੇ ਬਾਰਾਬਾਰ ਦੀਆਂ ਪਹਾੜੀਆਂ ਵਿੱਚ ਸੁੰਦਰ ਗੁਫ਼ਾਵਾਂ ਬਣਵਾਈਆਂ ।
  6. ਅਸ਼ੋਕ ਨੇ ਪੱਥਰ ਦੇ ਵੱਡੇ-ਵੱਡੇ ਸਤੰਭ ਬਣਵਾਏ ।ਇਹ ਸਤੰਭ 34 ਫੁੱਟ ਉੱਚੇ ਹਨ । ਇਹਨਾਂ ‘ਤੇ ਬਹੁਤ ਵਧੀਆ ਪਾਲਿਸ਼ ਕੀਤੀ ਹੋਈ ਹੈ, ਜੋ ਸ਼ੀਸ਼ੇ ਦੀ ਤਰ੍ਹਾਂ ਚਮਕਦੀ ਹੈ । ਇਹਨਾਂ ਸਤੰਭਾਂ ‘ਤੇ ਅਸ਼ੋਕ ਨੇ ਆਪਣੇ ਲੇਖ ਖੁਦਵਾਏ ।
  7. ਅਸ਼ੋਕ ਨੇ ਆਪਣੇ ਸਤੰਭਾਂ ’ਤੇ ਬੈਲ, ਹਾਥੀ, ਸ਼ੇਰ ਆਦਿ ਦੀਆਂ ਮੂਰਤੀਆਂ ਲਗਵਾਈਆਂ । ਇੱਕ ਮਰਤੀ ਵਿੱਚ ਚਾਰ ਸ਼ੇਰ ਪਿੱਠ ਨਾਲ ਪਿੱਠ ਲਗਾ ਕੇ ਬੈਠੇ ਦਿਖਾਏ ਗਏ ਹਨ । ਇਹ ਮੂਰਤੀ ਸਾਰਨਾਥ (ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈ ਹੈ। ਇਹੀ ਮੁਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ ।
  8. ਮੌਰੀਆ ਕਾਲ ਵਿੱਚ ਯਕਸ਼ਾਂ-ਯਕਸ਼ਣੀਆਂ ਦੀਆਂ ਸੁੰਦਰ ਮੂਰਤੀਆਂ ਵੀ ਬਣਵਾਈਆਂ ਗਈਆਂ ਸਨ | ਅਜਿਹੀ ਇੱਕ ਮੂਰਤੀ ਪਟਨਾ ਦੇ ਨੇੜੇ ਦੀਦਾਰਗੰਜ ਤੋਂ ਪ੍ਰਾਪਤ ਹੋਈ ਹੈ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ …………………………….. ਵੇਖ ਕੇ ਡਰ ਗਏ ।
(2) ਚੰਦਰਗੁਪਤ ਨੇ …………………………. ਈ: ਪੂ: ਤੱਕ ਰਾਜ ਕੀਤਾ।
(3) …………………………. ਸੈਲਯੂਕਸ ਦਾ ਯੂਨਾਨੀ ਰਾਜਦੂਤ ਸੀ ।
(4) ਕੌਟੱਲਿਆ ਦੇ …………………………… ਅਤੇ ਮੈਗਸਥਨੀਜ ਦੀ …………………………… ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ।
(5) ਮੱਧ ਪ੍ਰਦੇਸ਼ ਵਿਚ …………………………….. ਦਾ ਸਤੂਪ ਬਹੁਤ ਪ੍ਰਸਿੱਧ ਹੈ ।
ਉੱਤਰ-
(1) ਬਹਾਦਰੀ
(2) 297
(3) ਮੈਗਸਥਨੀਜ
(4) ਅਰਥ ਸ਼ਾਸਤਰ, ਇੰਡੀਕਾ
(5) ਸਾਂਚੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਮੈਗਸਥਨੀਜ਼ (ਉ) ਅਰਥ ਸ਼ਾਸਤਰ
(2) ਕੌਟੱਲਿਆ (ਅ) ਸਰੂਪ
(3) ਸਾਂਚੀ (ੲ) ਮੰਤਰੀ
(4) ਅਮਾਯਾ (ਸ) ਇੰਡਿਕਾ

ਉੱਤਰ-
ਸਹੀ ਜੋੜੇ :

(1) ਮੈਗਸਥਨੀਜ਼ (ਸ) ਇੰਡਿਕਾ
(2) ਕੌਟੱਲਿਆ (ਉ) ਅਰਥ ਸ਼ਾਸਤਰ
(3) ਸਾਂਚੀ (ਅ) ਸਤੂਪ
(4) ਅਮਾਯਾ (ੲ) ਮੰਤਰੀ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਹੀ (√) ਜਾਂ ਗਲਤ (×) ਦਾ ਨਿਸ਼ਾਨ ਲਗਾਓ :

(1) ਸੈਲਯੂਕਸ ਨੇ ਚੰਦਰਗੁਪਤ ਮੌਰੀਆ ਨੂੰ ਹਰਾਇਆ ।
(2) ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ ।
(3) ਮਹਾਮਾਤਰ ਸਿਕੰਦਰ ਦੇ ਅਫ਼ਸਰ ਸਨ ।
(4) ਅਸ਼ੋਕ ਨੇ ਕਲਿੰਗ ਯੁੱਧ ਦੇ ਪਿੱਛੋਂ ਬੁੱਧ ਧਰਮ ਅਪਣਾਇਆ ।
(5) ਚੰਦਰਗੁਪਤ ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ ।
ਉੱਤਰ-
(1) (×)
(2) (×)
(3) (×)
(4) (√)
(5) (√)

PSEB 6th Class Social Science Guide ਮੌਰੀਆ ਅਤੇ ਸੁੰਗ ਕਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਮਕਦੂਨੀਆ ਦਾ ਇਕ ਮਹਾਨ ਯੂਨਾਨੀ ਵਿਜੇਤਾ ਸੀ । ਉਸਨੇ ਭਾਰਤ ਤੇ ‘ ਕਦੋਂ ਹਮਲਾ ਕੀਤਾ ?
ਉੱਤਰ-
326 ਈ: ਪੂ: ਵਿੱਚ ।

ਪ੍ਰਸ਼ਨ 2.
ਮਹਾਨ ਸਮਰਾਟ ਅਸ਼ੋਕ ਕਿਸ ਦਾ ਪੁੱਤਰ ਸੀ ?
ਉੱਤਰ-
ਬਿੰਦੂਸਾਰ ਦਾ ।

ਪ੍ਰਸ਼ਨ 3.
ਅਸ਼ੋਕ ਭਾਰਤ ਦਾ ਪਹਿਲਾ ਸਮਰਾਟ ਸੀ । ਜਿਸਨੇ ਇਕ ਯੁੱਧ ਦੇ ਦੌਰਾਨ ਸਦਾ ਦੇ ‘ ਲਈ ਯੁੱਧ ਕਰਨ ਦਾ ਤਿਆਗ ਕਰ ਦਿੱਤਾ । ਦੱਸੋ ਉਹ ਕਿਹੜਾ ਯੁੱਧ ਸੀ ?
ਉੱਤਰ-
ਕਲਿੰਗ ਦਾ ਯੁੱਧ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਤਿਮ ਮੌਰੀਆ ਸਮਰਾਟ ਬ੍ਰਿਥ ਦਾ ਕਤਲ ਉਸਦੇ ਸੈਨਾਪਤੀ ਨੇ ਕੀਤਾ ਸੀ । ਹੇਠਾਂ ਲਿਖਿਆਂ ਵਿਚੋਂ ਉਹ ਸੈਨਾਪਤੀ ਕੌਣ ਸੀ ?
(ਉ) ਪੁਸ਼ਿਆ ਮਿੱਤਰ ਸ਼ੰਗ
(ਅ) ਸੈਲਯੂਕਸ ਨਿਕਾਤੋਰ
(ੲ) ਮਿਨਾਂਡਰ
ਉੱਤਰ-
(ਉ) ਪੁਸ਼ਿਆ ਮਿੱਤਰ ਸ਼ੰਗ

ਪ੍ਰਸ਼ਨ 2.
ਕਿਹੜੇ ਮੌਰੀਆ ਸਮਰਾਟ ਨੇ ਲੋਕਾਂ ਵਿਚ ਨੈਤਿਕ ਮੁੱਲਾਂ ਦੇ ਪ੍ਰਚਾਰ ਲਈ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ?
(ਉ) ਚੰਦਰਗੁਪਤ ਮੌਰੀਆ
(ਅ) ਬਿੰਦੂਸਾਰ
(ੲ) ਅਸ਼ੋਕ ।
ਉੱਤਰ-
(ੲ) ਅਸ਼ੋਕ ।

ਪ੍ਰਸ਼ਨ 3.
ਹੇਠਾਂ ਤਿੰਨ ਚਿੱਤਰ A, B ਅਤੇ Cਦਿੱਤੇ ਗਏ ਹਨ । ਇਨ੍ਹਾਂ ਵਿਚੋਂ ਕਿਹੜਾ ਚਿੱਤਰ ਸਾਡਾ ਰਾਸ਼ਟਰੀ ਚਿੰਨ੍ਹ ਹੈ ?
PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ 1
ਉੱਤਰ-
(C).

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਸਿਕੰਦਰ ਸਾਰੇ ਸੰਸਾਰ ਦਾ ਰਾਜਾ ਬਣਨਾ ਚਾਹੁੰਦਾ ਸੀ । ਇਸ ਲਈ ਉਸ ਨੇ ਕਈ ਦੇਸ਼ ਜਿੱਤਣ ਤੋਂ ਬਾਅਦ ਭਾਰਤ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 2.
ਤਕਸ਼ਿਲਾ ਦੇ ਰਾਜੇ ਦਾ ਨਾਂ ਕੀ ਸੀ ?
ਉੱਤਰ-
ਤਕਸ਼ਿਲਾ ਦੇ ਰਾਜੇ ਦਾ ਨਾਂ ਅੰਭੀ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 3.
ਕਿਹੜੇ ਰਾਜਾ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ?
ਉੱਤਰ-
ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ।

ਪ੍ਰਸ਼ਨ 4.
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਕੌਣ ਸੀ ?
ਉੱਤਰ-
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਮਹਾਂਪਦਮ ਨੰਦ ਸੀ ।

ਪ੍ਰਸ਼ਨ 5.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਦੋ ਸੋਮਿਆਂ ਦੇ ਨਾਂ ਦੱਸੋ ।
ਉੱਤਰ-
ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ ਅਤੇ ਚਾਣਕਿਆ ਦਾ ਅਰਥ ਸ਼ਾਸਤਰ ।

ਪ੍ਰਸ਼ਨ 6.
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਕੌਣ ਸੀ ?
ਉੱਤਰ-
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਧਨਾਨੰਦ ਸੀ ।

ਪ੍ਰਸ਼ਨ 7.
ਚੰਦਰਗੁਪਤ ਮੌਰੀਆ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਤਿਲਕ 321 ਈ: ਪੂਰਵ ਵਿੱਚ ਹੋਇਆ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 8.
ਚੰਦਰਗੁਪਤ ਮੌਰੀਆ ਨੂੰ ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਕਿਹੜੇ ਚਾਰ ਪ੍ਰਾਂਤ ਮਿਲੇ ?
ਉੱਤਰ-
ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ, ਹੈਰਾਤ ਅਤੇ ਬਲੋਚਿਸਤਾਨ ਦੇ ਪ੍ਰਾਂਤ ਮਿਲੇ ।

ਪ੍ਰਸ਼ਨ 9.
ਚੰਦਰਗੁਪਤ ਮੌਰੀਆ ਦਾ ਰਾਜਕਾਲ ਦੱਸੋ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜਕਾਲ 321 ਈ: ਪੂਰਵ ਤੋਂ 297 ਈ: ਪੂਰਵ ਤੱਕ ਸੀ ।

ਪ੍ਰਸ਼ਨ 10.
ਅਸ਼ੋਕ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ ।

ਪ੍ਰਸ਼ਨ 11.
ਅਸ਼ੋਕ ਨੇ ਕਲਿੰਗ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਅਸ਼ੋਕ ਨੂੰ ਵਿਰਾਸਤ ਵਿੱਚ ਪ੍ਰਾਪਤ ਵਿਸ਼ਾਲ ਸਾਮਰਾਜ ਵਿੱਚ ਕਲਿੰਗ ਦਾ ਦੇਸ਼ ਸ਼ਾਮਲ ਨਹੀਂ ਸੀ । ਇਸ ਲਈ ਉਸ ਨੇ 261 ਈ: ਪੂਰਵ ਵਿੱਚ ਕਲਿੰਗ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 12.
ਅਸ਼ੋਕ ਦੇ ਧਰਮ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-
ਅਸ਼ੋਕ ਦੇ ਧਰਮ ਦੇ ਦੋ ਸਿਧਾਂਤ ਸਨ-

  1. ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰੋ,
  2. ਹਮੇਸ਼ਾ ਸੱਚ ਬੋਲੋ ।

ਪ੍ਰਸ਼ਨ 13.
ਅਸ਼ੋਕ ਦਾ ਰਾਜਕਾਲ ਦੱਸੋ ।
ਉੱਤਰ-
ਅਸ਼ੋਕ ਦਾ ਰਾਜਕਾਲ 269 ਈ: ਪੂਰਵ ਤੋਂ 232 ਈ: ਪੂਰਵ ਤੱਕ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਮੌਰੀਆ ਰਾਜ ਦੀ ਜਾਣਕਾਰੀ ਸਾਨੂੰ ਹੇਠ ਲਿਖੇ ਸਰੋਤਾਂ ਤੋਂ ਮਿਲਦੀ ਹੈ-

  1. ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ,
  2. ਚਾਣਕਿਆ ਦਾ ਅਰਥ-ਸ਼ਾਸਤਰ,
  3. ਵਿਸ਼ਾਖਦੱਤ ਦਾ ਨਾਟਕ ਮੁਦਰਾ-ਰਾਖਸ਼ਸ਼,
  4. ਜੈਨ ਅਤੇ ਬੁੱਧ ਧਰਮ ਦੇ ਗੰਥ,
  5. ਪੁਰਾਣ ਅਤੇ ਸ਼ਿਲਾਲੇਖ,
  6. ਮੂਰਤੀਆਂ, ਸਮਾਰਕ, ਖੰਡਰ ਅਤੇ ਸਿੱਕੇ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਜੀਵਨ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਜਨਮ 345 ਈ: ਪੂਰਵ ਵਿੱਚ ਹੋਇਆ । ਉਸ ਦੇ ਜੀਵਨ ਦੇ ਸੰਬੰਧ ਵਿੱਚ ਕਈ ਵਿਚਾਰਧਾਰਾਵਾਂ ਹਨ । ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਚੰਦਰਗੁਪਤ ਦੀ ਮਾਂ ਮੁਰਾ ਇੱਕ ਸ਼ੂਦਰ ਘਰਾਣੇ ਦੀ ਸੀ । ਉਸ ਦੇ ਨਾਂ ‘ਤੇ ਮੌਰੀਆ ਸ਼ਬਦ ਦੀ ਵਰਤੋਂ ਕੀਤੀ ਗਈ । ਪਰ ਜੈਨ ਪਰੰਪਰਾਵਾਂ ਅਨੁਸਾਰ ਚੰਦਰਗੁਪਤ ਦੀ ਮਾਂ ਮੋਰ ਪਾਲਣ ਵਾਲੇ ਪਿੰਡ ਦੇ ਮੁਖੀ ਦੀ ਧੀ ਸੀ । ਕੁਝ ਇਤਿਹਾਸਕਾਰ ਚੰਦਰਗੁਪਤ ਦਾ ਸੰਬੰਧ ਨੰਦ ਵੰਸ਼ ਨਾਲ ਜੋੜਦੇ ਹਨ ।

ਪ੍ਰਸ਼ਨ 3.
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਸ ਤਰ੍ਹਾਂ ਦੀ ਸੀ ?
ਉੱਤਰ-
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਤੋਂ ਪਹਿਲਾਂ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਸੀ । ਇਸ ਦੇ ਹਮਲਿਆਂ ਕਾਰਨ ਪੰਜਾਬ ਦੀ ਰਾਜਨੀਤਿਕ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਸੀ । ਸਿਕੰਦਰ ਇੱਥੇ ਆਪਣਾ ਸਾਮਰਾਜ ਸਥਾਪਤ ਕਰਕੇ, ਆਪਣੇ ਪ੍ਰਤੀਨਿਧੀ ਨੂੰ ਗਵਰਨਰ ਬਣਾ ਕੇ ਛੱਡ ਗਿਆ ਸੀ । ਪਰੰਤੂ ਪੰਜਾਬ ਦੇ ਲੋਕ ਵਿਦੇਸ਼ੀ ਰਾਜ ਦੇ ਵਿਰੁੱਧ ਸਨ । ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ ।

ਪ੍ਰਸ਼ਨ 4.
ਚੰਦਰਗੁਪਤ ਮੌਰੀਆ ਦੀ ਮਗਧ ਜਿੱਤ ਬਾਰੇ ਲਿਖੋ ।
ਉੱਤਰ-
ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੰਦਰਗੁਪਤ ਨੇ ਚਾਣਕਿਆ ਦੀ ਨੀਤੀ ਅਨੁਸਾਰ ਮਗਧ ’ਤੇ ਹਮਲਾ ਕਰ ਦਿੱਤਾ । ਮਗਧ ਦਾ ਰਾਜਾ ਧਨਾਨੰਦ ਅਤਿਆਚਾਰੀ ਸੀ । ਇਸ ਲਈ ਮਗਧ ਦੀ ਜਨਤਾ ਉਸ ਨਾਲ ਨਫ਼ਰਤ ਕਰਦੀ ਸੀ । ਚਾਣਕਿਆ ਵੀ ਨੰਦ ਰਾਜੇ ਤੋਂ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਚੰਦਰਗੁਪਤ ਨੂੰ ਇਸ ਸਥਿਤੀ ਦਾ ਬਹੁਤ ਲਾਭ ਹੋਇਆ । ਇਸ ਲਈ ਉਸਨੇ 321 ਈ: ਪੂਰਵ ਵਿੱਚ ਮਗਧ ’ਤੇ ਆਪਣਾ ਅਧਿਕਾਰ ਕਰ ਲਿਆ ।

ਪ੍ਰਸ਼ਨ 5.
ਅਸ਼ੋਕ ਨੇ ਰਾਜ-ਗੱਦੀ ਕਿਸ ਤਰ੍ਹਾਂ ਪ੍ਰਾਪਤ ਕੀਤੀ ?
ਉੱਤਰ-
ਅਸ਼ੋਕ ਮੌਰੀਆ ਸ਼ਾਸਕ ਬਿੰਦੂਸਾਰ ਦਾ ਪੁੱਤਰ ਸੀ । ਬਿੰਦੁਸਾਰ ਦੀ 273 ਈ: ਪੁਰਵ ਵਿੱਚ ਮੌਤ ਹੋ ਗਈ । ਕਿਹਾ ਜਾਂਦਾ ਹੈ ਕਿ ਅਸ਼ੋਕ ਨੇ ਆਪਣੇ 99 ਭਰਾਵਾਂ ਨੂੰ ਮਾਰ ਕੇ ਮੌਰੀਆ ਸਾਮਰਾਜ ਦੀ ਰਾਜ-ਗੱਦੀ ਪ੍ਰਾਪਤ ਕੀਤੀ । ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ । ਹੋ ਸਕਦਾ ਹੈ ਕਿ 273 ਈ: ਪੂਰਵ ਤੋਂ 269 ਈ: ਪੂਰਵ ਦੇ ਵਿਚਕਾਰਲੇ ਸਮੇਂ ਵਿੱਚ ਰਾਜ-ਗੱਦੀ ਲਈ ਹਿ ਯੁੱਧ ਹੋਇਆ ਹੋਵੇ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –

  • ਮਗਧ ‘ ਤੇ ਜਿੱਤ – ਚੰਦਰਗੁਪਤ ਨੇ ਮਗਧ ‘ਤੇ ਇੱਕ ਵੱਡੀ ਫ਼ੌਜ ਸਹਿਤ ਹਮਲਾ ਕਰ ਦਿੱਤਾ। ਉਸ ਸਮੇਂ ਮਗਧ ’ਤੇ ਧਨਾਨੰਦ ਰਾਜ ਕਰਦਾ ਸੀ । ਯੁੱਧ ਵਿੱਚ ਧਨਾਨੰਦ ਹਾਰ ਗਿਆ ਅਤੇ ਮਗਧ ਦੇ ਰਾਜ ‘ਤੇ ਚੰਦਰਗੁਪਤ ਮੌਰੀਆ ਦਾ ਅਧਿਕਾਰ ਹੋ ਗਿਆ । ਇਸ ਤਰ੍ਹਾਂ ਚੰਦਰਗੁਪਤ ਲਗਪਗ ਸਾਰੇ ਉੱਤਰੀ ਭਾਰਤ ਦਾ ਮਾਲਕ ਬਣ ਗਿਆ । ਮਗਧ ਦੀ ਰਾਜਧਾਨੀ ਪਾਟਲੀਪੁੱਤਰ ਉਸ ਦੇ ਰਾਜ ਦੀ ਰਾਜਧਾਨੀ ਬਣੀ ।
  • ਸੈਲਿਊਕਸ ਨਾਲ ਯੁੱਧ – ਸੈਲਿਊਕਸ ਸਿਕੰਦਰ ਦਾ ਸੈਨਾਪਤੀ ਸੀ । ਸਿਕੰਦਰ ਦੀ ਮੌਤ ਤੋਂ ਬਾਅਦ ਉਹ ਕਾਬਲ, ਕੰਧਾਰ, ਬਲਖ ਅਤੇ ਬੁਖਾਰਾ ਦਾ ਸ਼ਾਸਕ ਬਣ ਬੈਠਾ ਸੀ । ਉਸ ਨੇ ਪੰਜਾਬ ਦੇ ਪੱਛਮੀ ਭਾਗ ‘ਤੇ ਹਮਲਾ ਕਰ ਦਿੱਤਾ । ਇਹਨਾਂ ਖੇਤਰਾਂ ’ਤੇ ਚੰਦਰਗੁਪਤ ਮੌਰੀਆ ਦਾ ਰਾਜ ਸੀ । ਉਸ ਨੇ ਸੈਲਿਊਕਸ ਨੂੰ ਬੁਰੀ ਤਰ੍ਹਾਂ ਹਰਾਇਆ । ਸੈਲਿਊਕਸ ਨੇ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ ਅਤੇ ਬਲੋਚਿਸਤਾਨ ਦੇ ਖੇਤਰ ਦੇ ਦਿੱਤੇ ।
  • ਹੋਰ ਤਾਂ – ਉੱਤਰੀ ਭਾਰਤ ‘ਤੇ ਅਧਿਕਾਰ ਕਰਨ ਤੋਂ ਬਾਅਦ ਚੰਦਰਗੁਪਤ ਨੇ ਗੁਜਰਾਤ ਕਾਠੀਆਵਾੜ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾਇਆ । ਦੱਖਣ ਦੇ ਕੁਝ ਭਾਗਾਂ ‘ਤੇ ਵੀ ਚੰਦਰਗੁਪਤ ਮੌਰੀਆ ਦਾ ਪ੍ਰਭੁਤੱਵ ਸਥਾਪਤ ਹੋ ਗਿਆ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਰਾਜ ਪ੍ਰਬੰਧ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਪ੍ਰਬੰਧ ਉੱਚ-ਕੋਟੀ ਦਾ ਸੀ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

  • ਕੇਂਦਰੀ ਸ਼ਾਸਨ – ਰਾਜਾ ਰਾਜ ਦਾ ਸਰਵਉੱਚ ਅਧਿਕਾਰੀ ਸੀ । ਉਸ ਦੀਆਂ ਸ਼ਕਤੀਆਂ ਅਣਗਿਣਤ ਸਨ । ਉਹ ਸੈਨਾ ਦਾ ਮੁਖੀ ਅਤੇ ਨਿਆਂ ਦੀ ਅੰਤਿਮ ਅਦਾਲਤ ਸੀ । ਉਸ ਦੀ ਸਹਾਇਤਾ ਲਈ ਕਈ ਮੰਤਰੀ ਹੁੰਦੇ ਸਨ । ਉਸ ਦੇ ਕੁਝ ਹੋਰ ਅਧਿਕਾਰੀ ਪ੍ਰਧਾਨ, ਅਮਾਤਯ, ਮਹਾਮਾਤਰ ਆਦਿ ਸਨ ।
  • ਪ੍ਰਾਂਤ ਦਾ ਸ਼ਾਸਨ – ਸਾਰਾ ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਹਰੇਕ ਪ੍ਰਾਂਤ ਦਾ ਪ੍ਰਬੰਧ ਰਾਜ-ਪਰਿਵਾਰ ਦਾ ਕੋਈ ਰਾਜਕੁਮਾਰ ਕਰਦਾ ਸੀ । ਉਸ ਦਾ ਕਰਤੱਵ ਪ੍ਰਾਂਤ ਵਿੱਚ ਸ਼ਾਂਤੀ-ਵਿਵਸਥਾ ਬਣਾਈ ਰੱਖਣਾ ਸੀ । ਪ੍ਰਾਂਤ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਸਨ । ਜ਼ਿਲ੍ਹੇ ਦੇ ਮੁਖੀ ਨੂੰ ਸਥਾਨਿਕ ਕਹਿੰਦੇ ਸਨ ।
  • ਵੱਡੇ ਨਗਰਾਂ ਦਾ ਪ੍ਰਬੰਧ – ਪਾਟਲੀਪੁੱਤਰ, ਤਕਸ਼ਿਲਾ ਅਤੇ ਉੱਜੈਨ ਵਰਗੇ ਵੱਡੇ-ਵੱਡੇ ਨਗਰਾਂ ਦੇ ਪ੍ਰਬੰਧ ਲਈ ਸਮਿਤੀਆਂ ਸਥਾਪਤ ਕੀਤੀਆਂ ਗਈਆਂ ਸਨ | ਹਰੇਕ ਸਮਿਤੀ ਵਿੱਚ 30 ਮੈਂਬਰ ਹੁੰਦੇ ਸਨ । ਸਮਿਤੀਆਂ ਪੰਜ-ਪੰਜ ਮੈਂਬਰਾਂ ਦੇ ਛੇ ਬੋਰਡਾਂ ਵਿੱਚ ਵੰਡੀਆਂ ਹੋਈਆਂ ਸਨ ।
  • ਨਿਆਂ – ਨਿਆਂ ਦਾ ਸਭ ਤੋਂ ਉੱਚ ਅਧਿਕਾਰੀ ਰਾਜਾ ਆਪ ਸੀ । ਨਿਆਂ ਸੰਬੰਧੀ ਸਾਰੀਆਂ ਅੰਤਿਮ ਅਪੀਲਾਂ ਉਹ ਆਪ ਹੀ ਸੁਣਦਾ ਸੀ । ਸਾਰਿਆਂ ਨੂੰ ਉਚਿਤ ਨਿਆਂ ਮਿਲਦਾ ਸੀ । ਸਜ਼ਾਵਾਂ ਕਾਫ਼ੀ ਸਖ਼ਤ ਸਨ । ਲੋਕ ਸ਼ਾਂਤੀ-ਪੇਮੀ ਸਨ | ਅਪਰਾਧ ਬਹੁਤ ਘੱਟ ਹੁੰਦੇ ਸਨ ।
  • ਪਰਜਾ ਦੀ ਭਲਾਈ ਦੇ ਕੰਮ – ਚੰਦਰਗੁਪਤ ਮੌਰੀਆ ਪਰਜਾ ਦੀ ਭਲਾਈ ਦਾ ਵਿਸ਼ੇਸ਼ ਧਿਆਨ ਰੱਖਦਾ ਸੀ । ਉਸ ਨੇ ਖੇਤੀ ਦੀ ਉੱਨਤੀ ਲਈ ਸਿੰਜਾਈ ਦੀ ਉਚਿਤ ਵਿਵਸਥਾ ਕੀਤੀ ਹੋਈ ਸੀ । ਯਾਤਰੀਆਂ ਦੀ ਸਹੂਲਤ ਅਤੇ ਵਪਾਰ ਦੀ ਉੱਨਤੀ ਲਈ ਸਾਰੇ ਰਾਜ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਸੀ । ਇਸ ਤੋਂ ਇਲਾਵਾ ਉਸ ਨੇ ਸੜਕਾਂ ਦੇ ਦੋਵੇਂ ਪਾਸੇ ਛਾਂ-ਦਾਰ ਰੁੱਖ ਲਗਵਾਏ, ਧਰਮਸ਼ਾਲਾਵਾਂ ਬਣਵਾਈਆਂ ਅਤੇ ਖੁਹ ਖੁਦਵਾਏ ।
  • ਆਮਦਨ-ਸਰਕਾਰ ਨੂੰ ਆਮਦਨ ਕਰਾਂ ਤੋਂ ਹੁੰਦੀ ਸੀ । ਭੂਮੀ ਕਰ ਆਮ ਤੌਰ ‘ਤੇ ਉਪਜ ਦਾ 1/6 ਭਾਗ ਲਿਆ ਜਾਂਦਾ ਸੀ । ਜਨਮ ਅਤੇ ਮੌਤ ਕਰ, ਉਤਪਾਦਨ ਕਰ ਅਤੇ ਵਿਕਰੀ ਕਰ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਸਨ ।

ਪ੍ਰਸ਼ਨ 3.
ਅਸ਼ੋਕ ਦੀ ਕਲਿੰਗ ਜਿੱਤ ਦਾ ਵਰਣਨ ਕਰੋ
ਉੱਤਰ-
ਅਸ਼ੋਕ ਦੇ ਦਾਦਾ ਚੰਦਰਗੁਪਤ ਮੌਰੀਆ ਦੀ ਦੱਖਣ ਜਿੱਤ ਅਧੂਰੀ ਰਹਿ ਗਈ ਸੀ ਕਿਉਂਕਿ ਲਿੰਗ ਦਾ ਰਾਜ ਅਜੇ ਤੱਕ ਸੁਤੰਤਰ ਸੀ । ਇਸ ਲਈ ਅਸ਼ੋਕ ਨੇ ਕਲਿੰਗ ‘ਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਅਤੇ 261 ਈ: ਪੂ: ਵਿੱਚ ਇੱਕ ਵਿਸ਼ਾਲ ਸੈਨਾ ਨਾਲ ਕਲਿੰਗ ‘ਤੇ ਹਮਲਾ ਕਰ ਦਿੱਤਾ । ਕਲਿੰਗ ਦੇ ਰਾਜੇ ਕੋਲ ਵੀ ਇੱਕ ਵਿਸ਼ਾਲ ਸੈਨਾ ਸੀ । ਅਸ਼ੋਕ ਅਤੇ ਕਲਿੰਗ ਦੇ ਰਾਜੇ ਵਿਚਕਾਰ ਬਹੁਤ ਘਮਸਾਨ ਯੁੱਧ ਹੋਇਆ । ਇਸ ਯੁੱਧ ਵਿੱਚ ਅਸ਼ੋਕ ਦੀ ਜਿੱਤ ਹੋਈ । ਅਸ਼ੋਕ ਦੇ ਇੱਕ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਯੁੱਧ ਵਿੱਚ ਲਗਪਗ ਇੱਕ ਲੱਖ ਵਿਅਕਤੀ ਮਾਰੇ ਗਏ ਅਤੇ ਉਸ ਤੋਂ ਵੀ ਕਿਤੇ ਵਧੇਰੇ ਜ਼ਖ਼ਮੀ ਹੋਏ ਸਨ । ਕਈ ਲੋਕ ਲਾਪਤਾ ਹੋ ਗਏ । ਕਲਿੰਗ ਯੁੱਧ ਵਿੱਚ ਹੋਏ ਖੂਨ-ਖ਼ਰਾਬੇ ਨੂੰ ਦੇਖ ਕੇ ਅਸ਼ੋਕ ਦਾ ਜੀਵਨ ਹੀ ਬਦਲ ਗਿਆ । ਉਸ ਨੇ ਯੁੱਧਾਂ ਦਾ ਹਮੇਸ਼ਾ ਲਈ ਤਿਆਗ ਕਰਕੇ ਧਰਮ ਜਿੱਤ ਦੀ ਨੀਤੀ ਅਪਣਾਈ । ਇਸੇ ਕਾਰਨ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ ।

ਪ੍ਰਸ਼ਨ 4.
ਅਸ਼ੋਕ ਦੇ ਧਰਮ ਦੇ ਸਿਧਾਂਤਾਂ ਬਾਰੇ ਲਿਖੋ । ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਕੀ ਕੀਤਾ ?
ਉੱਤਰ-
ਕਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ । ਪਰ ਜਿਹੜਾ ਧਰਮ ਉਸ ਨੇ ਜਨਤਾ ਸਾਹਮਣੇ ਰੱਖਿਆ, ਉਹ ਬੁੱਧ ਧਰਮ ਨਹੀਂ ਸੀ । ਉਸ ਨੇ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਆਪਣੇ ਧਰਮ ਵਿੱਚ ਸ਼ਾਮਲ ਕੀਤੀਆਂ । ਉਸ ਦੇ ਧਰਮ ਦੀਆਂ ਸਿੱਖਿਆਵਾਂ ਇਸ ਤਰ੍ਹਾਂ ਸਨ-

  1. ਵੱਡਿਆਂ ਦਾ ਆਦਰ ਕਰੋ ਅਤੇ ਛੋਟਿਆਂ ਨਾਲ ਪਿਆਰ ਕਰੋ ।
  2. ਗੁਰੂਆਂ ਦਾ ਆਦਰ ਕਰੋ ।
  3. ਪਾਪਾਂ ਤੋਂ ਦੂਰ ਰਹੋ ਅਤੇ ਪਵਿੱਤਰ ਜੀਵਨ ਬਤੀਤ ਕਰੋ ।
  4. ਹਮੇਸ਼ਾ ਸੱਚ ਬੋਲੋ । ਅੰਤ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ ।
  5. ਅਹਿੰਸਾ ਵਿੱਚ ਵਿਸ਼ਵਾਸ ਰੱਖੋ ਅਤੇ ਕਿਸੇ ਜੀਵ ਦੀ ਹੱਤਿਆ ਨਾ ਕਰੋ ।
  6. ਆਪਣੀ ਸਮਰੱਥਾ ਦੇ ਅਨੁਸਾਰ ਸਾਧੂਆਂ, ਵਿਦਵਾਨਾਂ ਅਤੇ ਗ਼ਰੀਬਾਂ ਨੂੰ ਦਾਨ ਦਿਓ ।
  7. ਆਪਣੇ ਧਰਮ ਦੀ ਪਾਲਣਾ ਕਰੋ, ਪਰ ਕਿਸੇ ਦੂਸਰੇ ਧਰਮ ਦੀ ਨਿੰਦਾ ਨਾ ਕਰੋ ।

ਅਸ਼ੋਕ ਦੁਆਰਾ ਬੁੱਧ ਧਰਮ ਦਾ ਪ੍ਰਚਾਰ-ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਹੇਠ ਲਿਖੇ ਕੰਮ ਕੀਤੇ-

  1. ਉਸ ਨੇ ਬੁੱਧ ਧਰਮ ਦੇ ਨਿਯਮਾਂ ਨੂੰ ਪੱਥਰ ਦੇ ਸਤੰਭਾਂ ਅਤੇ ਚੱਟਾਨਾਂ ‘ਤੇ ਖੁਦਵਾਇਆ । ਇਹ ਨਿਯਮ ਆਮ ਬੋਲਚਾਲ ਦੀ ਭਾਸ਼ਾ ਵਿੱਚ ਖੁਦਵਾਏ ਗਏ ਤਾਂ ਜੋ ਆਮ ਲੋਕ ਵੀ ਇਨ੍ਹਾਂ ਨੂੰ ਪੜ੍ਹ ਸਕਣ ।
  2. ਉਸ ਨੇ ਅਨੇਕਾਂ ਸਤੂਪ ਅਤੇ ਵਿਹਾਰ ਬਣਵਾਏ, ਜੋ ਬੁੱਧ ਧਰਮ ਦੇ ਪ੍ਰਚਾਰ ਦੇ ਕੇਂਦਰ ਬਣੇ ।
  3. ਉਸ ਨੇ ਬੁੱਧ ਭਿਕਸ਼ੂਆਂ ਨੂੰ ਆਰਥਿਕ ਸਹਾਇਤਾ ਦਿੱਤੀ ।
  4. ਉਸ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਪ੍ਰਚਾਰਕ ਭੇਜੇ ।

Leave a Comment