PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

Punjab State Board PSEB 6th Class Social Science Book Solutions History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ Textbook Exercise Questions and Answers.

PSEB Solutions for Class 6 Social Science History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

SST Guide for Class 6 PSEB ਭਾਰਤ 200 ਈ: ਪੂ: ਤੋਂ 300 ਈ: ਤੱਕ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਾਤਵਾਹਨਾਂ ਦੇ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਸਾਤਵਾਹਨਾਂ ਨੇ ਦੱਕਨ ਵਿੱਚ ਲਗਪਗ 300 ਸਾਲਾਂ ਤੱਕ ਰਾਜ ਕੀਤਾ । ਇਹਨਾਂ ਦਾ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ਜਿਸ ਕਾਰਨ ਰਾਜ ਵਿੱਚ ਸੁਖ-ਸ਼ਾਂਤੀ ਅਤੇ ਖ਼ੁਸ਼ਹਾਲੀ ਸੀ । ਇਹਨਾਂ ਦੇ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ-

  1. ਰਾਜਾ – ਸਾਤਵਾਹਨ ਸਾਮਰਾਜ ਵਿੱਚ ਰਾਜੇ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ । ਉਸਨੂੰ ਧਰਮ ਦਾ ਰੱਖਿਅਕ ਅਤੇ ਦੈਵੀ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ ਸੀ । ਭਾਵੇਂ ਰਾਜਾ ਨਿਰੰਕੁਸ਼ ਸੀ, ਫਿਰ ਵੀ ਸਥਾਨਕ ਸੰਸਥਾਵਾਂ ਨੂੰ ਪੂਰੀ ਸੁਤੰਤਰਤਾ ਪ੍ਰਾਪਤ ਸੀ ।
  2. ਅਧਿਕਾਰੀ – ਅਮਾਤਯ ਅਤੇ ਮਹਾਮਾਤਰ ਆਦਿ ਅਧਿਕਾਰੀ ਰਾਜੇ ਦੀ , ਸ਼ਾਸਨ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਕਰਦੇ ਸਨ ।
  3. ਪ੍ਰਾਂਤ – ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ ।
  4. ਜ਼ਿਲ੍ਹੇ – ਪ੍ਰਾਂਤਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ । ਜ਼ਿਲ੍ਹਿਆਂ ਨੂੰ ਅਹਾਰਾਸ ਕਿਹਾ ਜਾਂਦਾ ਸੀ ।
  5. ਪਿੰਡਾਂ ਦਾ ਸ਼ਾਸਨ – ਪਿੰਡਾਂ ਦਾ ਸ਼ਾਸਨ ਪਿੰਡਾਂ ਦੇ ਮੁਖੀਆਂ ਦੁਆਰਾ ਚਲਾਇਆ ਜਾਂਦਾ ਸੀ । ਉਹ ਗੋਲਮਿਕਾਸ ਕਹਾਉਂਦਾ ਸੀ ।
  6. ਨਿਆਂ ਅਤੇ ਸੈਨਾ – ਸਾਤਵਾਹਨਾਂ ਦੀ ਨਿਆਂ ਵਿਵਸਥਾ ਕਠੋਰ ਸੀ । ਸੈਨਾ ਵਿੱਚ ਘੋੜਿਆਂ, ਪੈਦਲ ਸੈਨਿਕਾਂ, ਰੱਥਾਂ, ਹਾਥੀਆਂ ਅਤੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ ।
  7. ਆਮਦਨ ਦੇ ਸਾਧਨ – ਸਾਤਵਾਹਨਾਂ ਦੀ ਆਮਦਨ ਦਾ ਮੁੱਖ ਸਾਧਨ ਸ਼ਾਇਦ ਭੁਮੀ ਟੈਕਸ ਸੀ ।

ਪ੍ਰਸ਼ਨ 2.
ਪਹਿਲਾ ਮਹਾਨ ਚੋਲ ਸ਼ਾਸਕ ਕੌਣ ਸੀ ?
ਉੱਤਰ-
ਪਹਿਲਾ ਮਹਾਨ ਚੋਲ ਸ਼ਾਸਕ ਕਾਰੀਕਲ ਸੀ ।
ਪ੍ਰਾਪਤੀਆਂ-

  1. ਭਾਰੀਕਲ ਨੇ ਆਪਣੇ ਗੁਆਂਢੀ ਚੇਰ ਅਤੇ ਪਾਂਡਯ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।
  2. ਉਸਨੇ ਸੀ ਲੰਕਾ ’ਤੇ ਹਮਲਾ ਕੀਤਾ ।
  3. ਉਸਨੇ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਖੇਤੀ ਯੋਗ ਬਣਾਇਆ ਅਤੇ ਸਿੰਜਾਈ ਲਈ ਨਹਿਰਾਂ ਤੇ ਤਲਾਬਾਂ ਦਾ ਪ੍ਰਬੰਧ ਕੀਤਾ ।
  4. ਉਸਨੇ ਹੜਾਂ ਨੂੰ ਰੋਕਣ ਲਈ ਕਾਵੇਰੀ ਨਦੀ ‘ਤੇ ਬੰਨ੍ਹ ਬਣਵਾਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 3.
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ।
ਉੱਤਰ-
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦਾ ਜੀਵਨ ਬਹੁਤ ਸਾਧਾਰਨ ਸੀ । ਵਧੇਰੇ ਲੋਕ ਕਿਸਾਨ ਸਨ ਅਤੇ ਪਿੰਡਾਂ ਵਿੱਚ ਰਹਿੰਦੇ ਸਨ ।

  1. ਪਰ ਸ਼ਾਹੀ ਘਰਾਣੇ ਦੇ ਲੋਕ ਅਤੇ ਅਮੀਰ ਲੋਕ ਸ਼ਹਿਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ ।
  2. ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਸਮੁੰਦਰੀ ਤੱਟਾਂ ਨਾਲ ਲੱਗਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਤਾਂ ਜੋ ਉਨ੍ਹਾਂ ਨੂੰ ਵਪਾਰ ਕਰਨ ਵਿੱਚ ਆਸਾਨੀ ਰਹੇ ।
  3. ਲੋਕ ਪਰਿਵਾਰ ਵਿੱਚ ਮਿਲ-ਜੁਲ ਕੇ ਵਸੇ ਹੋਏ ਸਨ । ਦਿਨ ਭਰ ਕੰਮ ਕਰਨ ਤੋਂ ਬਾਅਦ ਲੋਕ ਆਪਣਾ ਮਨ ਪਰਚਾਉਣ ਲਈ ਸੰਗੀਤ, ਨਾਚ, ਕਵਿਤਾ-ਪਾਠ ਅਤੇ ਜੂਆ ਆਦਿ ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਕਰਦੇ ਸਨ ।
  4. ਸੰਗੀਤ-ਯੰਤਰਾਂ ਦੇ ਰੂਪ ਵਿੱਚ ਵੀਣਾ, ਬੰਸਰੀ, ਤਾਰਾਂ ਦੇ ਰੰਗ ਵਾਲੇ ਯੰਤਰਾਂ ਅਤੇ ਢੋਲ ਦੀ ਵਰਤੋਂ ਕੀਤੀ ਜਾਂਦੀ ਸੀ । ਸੰਗੀਤ ਬਹੁਤ ਵਿਕਸਿਤ ਸੀ । ਲੋਕ ਰਾਤ ਅਤੇ ਦਿਨ ਲਈ ਅਲੱਗ-ਅਲੱਗ ਰਾਗ · ਵਜਾਉਂਦੇ-ਗਾਉਂਦੇ ਸਨ ।
  5. ਕਿਸਾਨ, ਵਪਾਰੀ, ਪਸ਼ੂ-ਪਾਲਕ ਅਤੇ ਕਾਰੀਗਰ ਸਰਕਾਰ ਨੂੰ ਟੈਕਸ ਦਿੰਦੇ ਸਨ ।

ਪ੍ਰਸ਼ਨ 4.
ਮਹਾਂਪਾਸ਼ਾਣ ਸੰਸਕ੍ਰਿਤੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੱਖਣੀ ਭਾਰਤ ਵਿੱਚ ਮਹਾਂਪਾਸ਼ਾਣ ਸੰਸਕ੍ਰਿਤੀ ਲਗਪਗ 1000 ਈ:ਪੂ: ਹੋਂਦ ਵਿੱਚ ਆਈ ਸੀ । ਇਸ ਭਾਗ ਵਿੱਚ ਉਹ ਲੋਕ ਨਿਵਾਸ ਕਰਦੇ ਸਨ, ਜਿਨ੍ਹਾਂ ਨੂੰ ਮਹਾਂਪਾਸ਼ਾਣ-
ਨਿਰਮਾਤਾ ਕਿਹਾ ਜਾਂਦਾ ਹੈ । ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਾਸ਼ਾਣ ਕਹਿੰਦੇ ਹਨ । ਇਸ ਸੰਸਕ੍ਰਿਤੀ ਦੇ ਲੋਕ ਆਪਣੀਆਂ ਕਬਰਾਂ ਨੂੰ ਵੱਡੇ-ਵੱਡੇ ਪੱਥਰ ਦੇ ਟੁਕੜਿਆਂ ਨਾਲ ਘੋਰ ਦਿੰਦੇ ਸਨ । ਇਸੇ ਕਾਰਨ ਉਹਨਾਂ ਦੀ ਸੰਸਕ੍ਰਿਤੀ ਨੂੰ ਮਹਾਂਪਾਸ਼ਣ ਸੰਸਕ੍ਰਿਤੀ ਦਾ ਨਾਂ ਦਿੱਤਾ ਗਿਆ ਹੈ ।

ਮਹਾਂਪਾਸ਼ਾਣ ਸੰਸਕ੍ਰਿਤੀ ਦੀ ਜਾਣਕਾਰੀ ਸਾਨੂੰ ਮਹਾਂਰਾਸ਼ਟਰ ਵਿੱਚ ਇਨਾਮਗਾਉਂ, ਤਕਲਾਘਾਟ ਤੇ ਮਹੁਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ, ਕੋਪਬਲ ਤੇ ਬ੍ਰਹਮਗਿਰੀ ਆਦਿ ਸਥਾਨਾਂ ਤੋਂ ਮਿਲੇ ਖੰਡਰਾਂ ਤੋਂ ਪ੍ਰਾਪਤ ਹੁੰਦੀ ਹੈ । ਇਹਨਾਂ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਸਨ । ਇਹਨਾਂ ਬਰਤਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਘੜੇ ਅਤੇ ਹੋਰ ਬਰਤਨ ਸ਼ਾਮਿਲ ਹੁੰਦੇ ਸਨ । ਕਈ ਬਰਤਨ ਚੱਕ ‘ਤੇ ਬਣਾਏ ਜਾਂਦੇ ਸਨ ।
ਲੋਕ ਖੇਤੀਬਾੜੀ ਅਤੇ ਸ਼ਿਕਾਰ, ਦੋਹਾਂ ਤਰ੍ਹਾਂ ਦੇ ਕਿੱਤੇ ਕਰਦੇ ਸਨ । ਖੇਤੀਬਾੜੀ ਦਾ ਕਿੱਤਾ ਕਾਫ਼ੀ ਉੱਨਤ ਸੀ, ਪਰ ਵਧੇਰੇ ਲੋਕ ਸ਼ਿਕਾਰ ਕਰਨਾ ਪਸੰਦ ਕਰਦੇ ਸਨ ।

ਪ੍ਰਸ਼ਨ 5.
ਮਹਾਂਪਾਸ਼ਾ ਸੰਸਕ੍ਰਿਤੀ ਦੇ ਮੁਰਦਿਆਂ ਨੂੰ ਦਫ਼ਨਾਉਣ ਦੇ ਢੰਗ ਬਾਰੇ ਲਿਖੋ ।
ਉੱਤਰ-
ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫ਼ਨਾਉਣ ਲਈ ਇੱਕ ਵਿਸ਼ੇਸ਼ ਰਿਵਾਜ ਦਾ ਪਾਲਣ ਕਰਦੇ ਸਨ । ਉਹ ਮੁਰਦਿਆਂ ਨੂੰ ਦਫ਼ਨਾ ਕੇ ਉਹਨਾਂ ਦੇ ਚਾਰੇ ਪਾਸੇ ਵੱਡੇਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ । ਇਸ ਤੋਂ ਇਲਾਵਾ ਉਹ ਲੋਕ ਮ੍ਰਿਤਕਾਂ ਦੇ ਭਾਂਡੇ, ਔਜ਼ਾਰ ਅਤੇ ਹਥਿਆਰ ਆਦਿ ਉਹਨਾਂ ਦੇ ਨਾਲ ਹੀ ਦਫ਼ਨਾ ਦਿੰਦੇ ਸਨ । ਸ਼ਾਇਦ ਉਹਨਾਂ ਲੋਕਾਂ ਨੂੰ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਮਨੁੱਖ ਦੁਸਰੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਅਤੇ ਉਸਨੂੰ ਉੱਥੇ ਵੀ ਆਪਣੀਆਂ ਵਸਤਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 6.
ਮਿਟਰੀਅਸ ਅਤੇ ਮੀਰੇਂਦਰ ਕੌਣ ਸਨ ?
ਉੱਤਰ-

  • ਮਿਟਰੀਅਸ – ਮਿਟਰੀਅਸ ਪਹਿਲਾ ਹਿੰਦ-ਯੂਨਾਨੀ ਹਮਲਾਵਰ ਸੀ ਜਿਸ ਨੇ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ‘ਤੇ ਹਮਲਾ ਕਰਕੇ ਅਫ਼ਗਾਨਿਸਤਾਨ, ਪੰਜਾਬ ਅਤੇ ਸਿੰਧ ਦੇ ਇੱਕ ਵੱਡੇ ਭਾਗ ‘ਤੇ ਕਬਜ਼ਾ ਕਰ ਲਿਆ ਸੀ । ਪਰ ਡਿਮਿਟਰੀਅਸ ਨੂੰ ਮੱਧ ਏਸ਼ੀਆ ਦੇ ਬਲਖ ਪਾਂਤ ਤੋਂ ਹੱਥ ਧੋਣੇ ਪਏ ਸਨ ਕਿਉਂਕਿ ਉੱਥੇ ਯੂਕੇਟਾਈਸ ਨੇ ਸਫਲ ਵਿਦਰੋਹ ਕੀਤਾ ਸੀ ।
  • ਮੀਰੇਂਦਰ – ਮੀਰੇਂਦਰ ਹਿੰਦ-ਯੂਨਾਨੀਆਂ ਦਾ ਇੱਕ ਮਹਾਨ ਸ਼ਾਸਕ ਸੀ । ਉਸਨੇ ਬੁੱਧ ਧਰਮ ਅਪਨਾ ਲਿਆ ਸੀ। ਬੁੱਧ ਸਾਹਿਤ ਵਿੱਚ ਇਹ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਬੜਾ ਯੋਗ ਅਤੇ ਬਹਾਦਰ ਸ਼ਾਸਕ ਸੀ । ਉਸਨੇ ਪੁਸ਼ਿਆਮਿੱਤਰ ਸ਼ੰਗ ਦੇ ਕਾਲ ਵਿੱਚ ਭਾਰਤ ‘ਤੇ ਹਮਲਾ ਕਰਕੇ ਪੰਜਾਬ (ਆਧੁਨਿਕ ਪਾਕਿਸਤਾਨ ਸਹਿਤ) ਅਤੇ ਕਸ਼ਮੀਰ ਦੇ ਕੁਝ ਭਾਗਾਂ ‘ਤੇ ਅਧਿਕਾਰ ਜਮਾ ਲਿਆ ਸੀ ।

ਪ੍ਰਸ਼ਨ 7.
ਸ਼ਕਾਂ (ਸਿਥੀਅਨਜ਼) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਕ (ਸਿਥੀਅਨਜ਼ ਮੱਧ ਏਸ਼ੀਆ ਦੇ ਮੂਲ ਨਿਵਾਸੀ ਸਨ । ਇਹ 200 ਈ: ਪੂ: ਦੇ ਮੱਧ ਵਿੱਚ ਭਾਰਤ ਵਿੱਚ ਹਮਲਾਵਰ ਦੇ ਰੂਪ ਵਿੱਚ ਆਏ ਸਨ ਅਤੇ ਇੱਥੇ ਹੀ ਸਥਾਈ ਰੂਪ ਵਿੱਚ ਰਹਿਣ ਲੱਗ ਪਏ । ਆਰੰਭ ਵਿੱਚ ਇਨ੍ਹਾਂ ਲੋਕਾਂ ਦੀਆਂ ਬਸਤੀਆਂ ਉੱਤਰ-ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ । ਪਰ ਬਾਅਦ ਵਿੱਚ ਪੱਛਮੀ ਭਾਰਤ ਦਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਖੇਤਰ ਇਹਨਾਂ ਦੀ ਸ਼ਕਤੀ ਦੇ ਕੇਂਦਰ ਬਣ ਗਏ । ਰੁਦਰਦਮਨ-I ਸ਼ਕ ਵੰਸ਼ ਦਾ ਬਹੁਤ ਪ੍ਰਸਿੱਧ ਸ਼ਾਸਕ ਸੀ, ਜਿਸ ਨੇ 200 ਈ: ਵਿੱਚ ਰਾਜ ਕੀਤਾ । ਚੌਥੀ ਸਦੀ ਦੇ ਅੰਤ ਵਿੱਚ ਗੁਪਤ ਸਮਰਾਟ ਚੰਦਰਗੁਪਤ ਵਿਕਰਮਾਦਿੱਤ (ਚੰਦਰਗੁਪਤ-II) ਨੇ ਸ਼ਕਾਂ ਨੂੰ ਹਰਾ ਕੇ ਉਨ੍ਹਾਂ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 8.
ਕਨਿਸ਼ਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ । ਉਸਨੇ 78 ਈ: ਤੋਂ 102 ਈ: ਤੱਕ ਸ਼ਾਸਨ ਕੀਤਾ | ਬਹਾਦਰੀ ਦੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਸਮੁਦਰਗੁਪਤ ਨਾਲ ਕੀਤੀ ਜਾਂਦੀ ਹੈ ।

ਰਾਜ ਦਾ ਵਿਸਥਾਰ – ਕਨਿਸ਼ਕ ਦੇ ਸ਼ਾਸਨ ਕਾਲ ਵਿੱਚ ਕੁਸ਼ਾਨ ਰਾਜ ਦਾ ਸਭ ਤੋਂ ਵੱਧ ਵਿਸਤਾਰ ਹੋਇਆ । ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ, ਜਿਸ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫ਼ਗਾਨਿਸਤਾਨ ਅਤੇ ਬਲਖ ਸ਼ਾਮਿਲ ਸਨ । ਉਸਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ ।

ਬੁੱਧ ਧਰਮ ਅਤੇ ਕਨਿਸ਼ਕ – ਬੁੱਧ ਧਰਮ ਦੇ ਪੈਰੋਕਾਰ ਦੇ ਰੂਪ ਵਿੱਚ ਕਨਿਸ਼ਕ ਦੀ ਤੁਲਨਾ ਸਮਰਾਟ ਅਸ਼ੋਕ ਨਾਲ ਕੀਤੀ ਜਾਂਦੀ ਹੈ । ਉਸਨੇ ਬੁੱਧ ਧਰਮ ਦੇ ਮੱਠਾਂ ਤੇ ਵਿਹਾਰਾਂ ਦੀ ਮੁਰੰਮਤ ਕਰਵਾਈ ਅਤੇ ਕਈ ਨਵੇਂ ਮੱਠਾਂ ਤੇ ਵਿਹਾਰਾਂ ਦਾ ਨਿਰਮਾਣ ਕਰਵਾਇਆ । ਉਸਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ । ਉਸਨੇ ਅਸ਼ਵਘੋਸ਼, ਨਾਗਾਰਜੁਨ ਅਤੇ ਵਸੁਮਿੱਤਰ ਵਰਗੇ ਬੋਧ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ।

ਕਲਾ-ਪ੍ਰੇਮੀ – ਕਨਿਸ਼ਕ ਇੱਕ ਮਹਾਨ ਕਲਾ-ਪੇਮੀ ਸੀ । ਉਸਦੇ ਸਮੇਂ ਮਹਾਤਮਾ ਬੁੱਧ ਦੀਆਂ ਅਨੇਕਾਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ । ਉਸਦੇ ਕਾਲ ਵਿੱਚ ਗੰਧਾਰ ਕਲਾ ਤੋਂ ਇਲਾਵਾ ਮਥੁਰਾ ਕਲਾ ਦਾ ਵੀ ਵਿਕਾਸ ਹੋਇਆ | ਉਸਨੇ ਬਹੁਤ ਸਾਰੇ ਸੋਨੇ-ਚਾਂਦੀ ਦੇ ਸਿੱਕੇ ਵੀ ਚਲਾਏ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਗੌਤਮੀ ਪੁੱਤਰ ਸ਼ਾਕਰਣੀ ਨੇ ………………………… ਤੋਂ ………………….. ਈ: ਤੱਕ ਰਾਜ ਕੀਤਾ ।
ਉੱਤਰ-
106 ਈ:, 130

(2) ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ …………………… ਬਣਾਈਆਂ ।
ਉੱਤਰ-
ਸੜਕਾਂ

(3) ਸਾਤਵਾਹਨ ਰਾਜੇ ………………………….. ਦੇ ਅਨੁਯਾਈ ਸਨ ।
ਉੱਤਰ-
ਹਿੰਦੂ ਧਰਮ

(4) ਪਾਂਡਯ ਰਾਜ ਦੀ ਰਾਜਧਾਨੀ …………………………….. ਸੀ ।
ਉੱਤਰ-
ਮਦੁਰਈ

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

(5) ਪੱਲਵ ਜਿਨ੍ਹਾਂ ਨੂੰ ……………………………. ਕਹਿੰਦੇ ਹਨ ਇਰਾਨ ਤੋਂ ਆਉਣ ਵਾਲਾ ਵਿਦੇਸ਼ੀ ਕਬੀਲਾ ਸੀ ।
ਉੱਤਰ-
ਪਾਰਥੀਅਨ

(6) ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ……………………… ਸੀ ।
ਉੱਤਰ-
ਕਨਿਸ਼ਕ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ (ਉ) ਯੁੱਗਸ਼ੀ ਸ਼ਾਪਕਰਣੀ
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ (ਅ) ਵਸ਼ਿਸ਼ਟੀਪੁੱਤਰ ਪੁਲਮਾਵਿ
(3) ਕਾਲੇ ਅਤੇ ਲਾਲ ਬਰਤਨ (ੲ) ਘੁਮਿਆਰਾ ਕੰਮ
(4) ਦਾਤਰੀ ਅਤੇ ਕਹੀ (ਸ) ਕੁਸ਼ਾਨ ਰਾਜਾ
(5) ਮੀਰੇਂਦਰ (ਹ) ਚੀਨੀ ਸੈਨਾਪਤੀ
(6) ਕੁਜੁਲ ਕੈਡਫ਼ਿਸਿਜ਼ (ਕ) ਹਿੰਦੀ-ਯੂਨਾਨੀ ਹਮਲਾਵਰ
(7) ਪਾਨ ਚਾਉ (ਖ) ਬੋਧੀ ਵਿਦਵਾਨ
(8) ਅਸ਼ਵਘੋਸ਼ (ਗ) ਔਜ਼ਾਰ

ਉੱਤਰ-
ਸਹੀ ਜੋੜੇ-

(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ (ਅ) ਵਸ਼ਿਸ਼ਟੀਪੁੱਤਰ ਪੁਲਮਾਵਿ
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ (ਉ) ਯੁੱਗਸ਼ੀ ਸ਼ਾਤਕਰਣੀ
(3) ਕਾਲੇ ਅਤੇ ਲਾਲ ਬਰਤਨ (ੲ) ਘੁਮਿਆਰਾ ਕੰਮ
(4) ਦਾਤਰੀ ਅਤੇ ਕਹੀ (ਗ) ਔਜ਼ਾਰ
(5) ਮੀਰੇਂਦਰ (ਕ) ਹਿੰਦੀ-ਯੂਨਾਨੀ ਹਮਲਾਵਰ
(6) ਕੁਜੁਲ ਕੈਡਫ਼ਿਸਿਜ਼ (ਸ) ਕੁਸ਼ਾਨ ਰਾਜਾ
(7) ਪਾਨ ਚਾਉ (ਹ) ਚੀਨੀ ਸੈਨਾਪਤੀ
(8) ਅਸ਼ਵਘੋਸ਼ (ਖ) ਬੋਧੀ ਵਿਦਵਾਨ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਦੱਕਨ ਵਿੱਚ ਮੌਰੀਆਂ ਦੇ ਪ੍ਰਸਿੱਧ ਉੱਤਰਾਧਿਕਾਰੀ ਸਾਤਵਾਹਨ ਸਨ ।
ਉੱਤਰ-
(√)

(2) ਗੌਤਮੀਪੁੱਤਰ ਸ਼ਾਕਰਣੀ ਨੇ 106 ਈ: ਤੋਂ 131 ਈ: ਤੱਕ ਰਾਜ ਕੀਤਾ ।
ਉੱਤਰ-
(×)

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

(3) ਸੰਗੀਤ, ਨਾਚ, ਕਾਵਿ-ਉੱਚਾਰਣ ਅਤੇ ਜੁਆ ਮਨੋਰੰਜਨ ਦੀਆਂ ਪ੍ਰਸਿੱਧ ਕਿਸਮਾਂ ਸਨ ।
ਉੱਤਰ-
(√)

(4) ਸ਼ਕਾਂ ਨੂੰ ਚੰਦਰਗੁਪਤ ਵਿਕਰਮਾਦਿੱਤਿਆ ਨੇ ਨਹੀਂ ਹਰਾਇਆ ਸੀ ।
ਉੱਤਰ-
(×)

(5) ਗੋਡੋਫ਼ਰਨੀਜ਼ ਇੱਕ ਸ਼ਕ ਰਾਜਾ ਸੀ ।
ਉੱਤਰ-
(√)

(6) ਕਨਿਸ਼ਕ ਨੇ ਚੌਥੀ ਬੋਧੀ ਸਭਾ ਬੁਲਾਈ ਸੀ ।
ਉੱਤਰ-
(√)

(7) ਹੁਵਿਸ਼ਕ ਇੱਕ ਪੱਲਵ ਰਾਜਾ ਸੀ ।
ਉੱਤਰ-
(×)

PSEB 6th Class Social Science Guide ਭਾਰਤ 200 ਈ: ਪੂ: ਤੋਂ 300 ਈ: ਤੱਕ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੌਤਮੀਪੁੱਤਰ ਸ਼ਤਕਰਣੀ ਦੱਕਨ ਦਾ ਇਕ ਪ੍ਰਸਿੱਧ ਸ਼ਾਸਕ ਸੀ । ਉਸ ਵੰਸ਼ ਦਾ ਨਾਂ ਦੱਸੋ ।
ਉੱਤਰ-
ਸਾਤਵਾਹਨ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 2.
ਸਾਤਵਾਹਨ ਸ਼ਾਸਕ ਹਿੰਦੂ ਧਰਮ ਦੇ ਅਨੁਯਾਈ ਸਨ । ਪਰੰਤੂ ਉਨ੍ਹਾਂ ਦਾ ਵਿਉਪਾਰੀ ਵਰਗ ਇਕ ਹੋਰ ਧਰਮ ਨੂੰ ਮੰਨਦਾ ਸੀ। ਉਹ ਧਰਮ ਕਿਹੜਾ ਸੀ ?
ਉੱਤਰ-
ਬੁੱਧ ਧਰਮ ।

ਪ੍ਰਸ਼ਨ 3.
ਭਾਰਤ ਦਾ ਪ੍ਰਸਿੱਧ ਯੂਨਾਨੀ ਸ਼ਾਸਕ ਮੀਰੇਂਦਰ ਬੁੱਧ ਸਾਹਿਤ ਵਿਚ ਕਿਹੜੇ ਨਾਂ ਨਾਲ ਪ੍ਰਸਿੱਧ ਹੈ ?
ਉੱਤਰ-
ਸਮਰਾਟ ਮਿਲਿੰਦ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕੁਸ਼ਾਨ ਸ਼ਾਸਕ ਕਨਿਸ਼ਕ ਨੇ ਹੇਠਾਂ ਲਿਖਿਆਂ ਵਿਚੋਂ ਕਿਹੜੇ ਚੀਨੀ ਸੈਨਾਪਤੀ ਦੇ ਨਾਲ · ਯੁੱਧ ਕੀਤਾ ?
(ਉ) ਪਾਨ ਚਾਉ
(ਅ) ਚਿਨ-ਪਿੰਗ
(ੲ) ਪਿੰਗ-ਚਿਨ ।
ਉੱਤਰ-
(ਉ) ਪਾਨ ਚਾਉ

ਪ੍ਰਸ਼ਨ 2.
ਗੰਧਾਰ ਕਲਾ ਸ਼ੈਲੀ ਕਿਨ੍ਹਾਂ ਦੋ ਕਲਾ ਸ਼ੈਲੀਆਂ ਦਾ ਮਿਸ਼ਰਣ ਸੀ ?
(ਉ) ਯੂਨਾਨੀ ਅਤੇ ਇਰਾਨੀ
(ਅ) ਯੂਨਾਨੀ ਅਤੇ ਭਾਰਤੀ
(ੲ) ਮਥੁਰਾ ਅਤੇ ਵਿੜ ।
ਉੱਤਰ-
(ਅ) ਯੂਨਾਨੀ ਅਤੇ ਭਾਰਤੀ

ਪ੍ਰਸ਼ਨ 3.
ਅਸ਼ਵਘੋਸ਼ ਇਕ ਪ੍ਰਸਿੱਧ ਬੁੱਧ ਵਿਦਵਾਨ ਸੀ । ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਉਹ ਕਿਸ ‘ ਸ਼ਾਸਕ ਦਾ ਦਰਬਾਰੀ ਸੀ ?
(ਉ) ਹੁਵਿਸ਼ਕ
(ਅ) ਮੀਰੇਂਦਰ
(ੲ) ਕਨਿਸ਼ਕ ।
ਉੱਤਰ-
(ੲ) ਕਨਿਸ਼ਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਤਵਾਹਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਸਾਤਵਾਹਨ ਵੰਸ਼ ਦਾ ਸੰਸਥਾਪਕ ਸਿਮਕ ਸੀ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 2.
ਗੌਤਮੀਪੁੱਤਰ ਸ਼ਾਹਕਰਣੀ ਦਾ ਰਾਜਕਾਲ ਲਿਖੋ ।
ਉੱਤਰ-
ਗੌਤਮੀਪੁੱਤਰ ਸ਼ਾਹਕਰਣੀ ਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ।

ਪ੍ਰਸ਼ਨ 3.
ਚੋਲ ਵੰਸ਼ ਦਾ ਪਹਿਲਾ ਰਾਜਾ ਕੌਣ ਸੀ ?
ਉੱਤਰ-
ਚੋਲ ਵੰਸ਼ ਦਾ ਪਹਿਲਾ ਰਾਜਾ ਕਾਰੀਕਲ ਸੀ ।

ਪ੍ਰਸ਼ਨ 4.
ਨੇਡਮ ਚੇਲਿਯਨ ਕਿਸ ਵੰਸ਼ ਦਾ ਪ੍ਰਸਿੱਧ ਰਾਜਾ ਸੀ ?
ਉੱਤਰ-
ਪਾਂਡਯ ਵੰਸ਼ ਦਾ ।

ਪ੍ਰਸ਼ਨ 5.
ਪੱਲਵ ਸ਼ਾਸਕ ਅੰਗਰੇਜ਼ੀ ਵਿਚ ਕਿਹੜੇ ਨਾਂ ਨਾਲ ਜਾਣੇ ਜਾਂਦੇ ਸਨ ?
ਉੱਤਰ-
ਪਾਰਥੀਅਮ ।

ਪ੍ਰਸ਼ਨ 6.
ਸਰਾਪ ਤੋਂ ਕੀ ਭਾਵ ਹੈ ?
ਉੱਤਰ-
ਸ਼ਕ ਜਾਤੀ ਦੇ ਕੁਝ ਲੋਕ ਪੱਲਵ ਰਾਜਿਆਂ ਦੇ ਅਧੀਨ ਪ੍ਰਾਂਤਾਂ ਦੇ ਗਵਰਨਰ ਬਣ ਗਏ ਸਨ । ਇਨ੍ਹਾਂ ਗਵਰਨਰਾਂ ਨੂੰ ਸਰਾਪ ਕਿਹਾ ਜਾਂਦਾ ਸੀ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 7.
ਕੁਸ਼ਾਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਕੁਸ਼ਾਨ ਵੰਸ਼ ਦਾ ਸੰਸਥਾਪਕ ਕੁਜੁਲ ਕੈਡਫ਼ਿਸਿਜ਼ ਸੀ ।

ਪ੍ਰਸ਼ਨ 8.
ਕਨਿਸ਼ਕ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਕਨਿਸ਼ਕ ਦੀ ਰਾਜਧਾਨੀ ਪੁਰਸ਼ਪੁਰ (ਵਰਤਮਾਨ ਪੇਸ਼ਾਵਰ) ਸੀ ।

ਪ੍ਰਸ਼ਨ 9.
ਕਨਿਸ਼ਕ ਕਿਹੜੇ ਬੋਧੀ ਵਿਦਵਾਨ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ?
ਉੱਤਰ-
ਕਨਿਸ਼ਕ ਬੋਧੀ ਵਿਦਵਾਨ ਅਸ਼ਵਘੋਸ਼ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ।

ਪ੍ਰਸ਼ਨ 10.
ਕਨਿਸ਼ਕ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਕਨਿਸ਼ਕ ਨੇ ਬਾਰਾਮੂਲਾ ਦੇ ਨੇੜੇ ਕਨਿਸ਼ਕਪੁਰ ਸ਼ਹਿਰ ਵਸਾਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 11.
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਿੱਥੇ ਕੀਤਾ ?
ਉੱਤਰ-
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਸ਼ਮੀਰ ਵਿੱਚ ਕੀਤਾ ।

ਪ੍ਰਸ਼ਨ 12.
ਅਸ਼ਵਘੋਸ਼ ਦੀ ਪੁਸਤਕ ਦਾ ਨਾਂ ਦੱਸੋ ।
ਉੱਤਰ-
ਅਸ਼ਵਘੋਸ਼ ਦੀ ਪੁਸਤਕ ‘ਬੁੱਧ ਚਰਿੱਤਰਮ’ ਸੀ ।

ਪ੍ਰਸ਼ਨ 13.
200 ਈ: ਪੂ: ਤੋਂ 300 ਈ: ਪੂ. ਤੱਕ ਭਾਰਤ ਵਿੱਚ ਕਲਾ ਦੀਆਂ ਕਿਹੜੀਆਂ ਦੋ ਸ਼ੈਲੀਆਂ ਦਾ ਆਰੰਭ ਹੋਇਆ ?
ਉੱਤਰ-
ਗੰਧਾਰ ਸ਼ੈਲੀ ਅਤੇ ਮਥੁਰਾ ਸ਼ੈਲੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਕ ਜਾਤੀ ਦੇ ਹਮਲੇ ਬਾਰੇ ਦੱਸੋ ।’ ਉੱਤਰ-ਸ਼ਕ ਜਾਤੀ ਮੱਧ ਏਸ਼ੀਆ ਦੀ ਰਹਿਣ ਵਾਲੀ ਸੀ । ਲਗਪਗ 165 ਈ: ਪੂਰਵ ਵਿੱਚ ਚੀਨ ਦੇ ਉੱਤਰ-ਪੱਛਮੀ ਭਾਗ ਵਿੱਚ ਰਹਿਣ ਵਾਲੀ ਯੂ-ਚੀ ਜਾਤੀ ਨੇ ਸ਼ਕ ਜਾਤੀ ਨੂੰ ਮੱਧ ਏਸ਼ੀਆ ਤੋਂ ਖਦੇੜ ਦਿੱਤਾ । ਇਸ ਲਈ ਸ਼ਕਾਂ ਨੇ ਮੱਧ ਏਸ਼ੀਆ ਤੋਂ ਨਿਕਲ ਕੇ ਕਈ ਯੂਨਾਨੀ ਦੇਸ਼ਾਂ ਨੂੰ ਜਿੱਤ ਲਿਆ | ਇਨ੍ਹਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ।

ਪ੍ਰਸ਼ਨ 2.
ਕਨਿਸ਼ਕ ਦੀਆਂ ਦੋ ਜਿੱਤਾਂ ਬਾਰੇ ਦੱਸੋ ।
ਉੱਤਰ-

  1. ਕਸ਼ਮੀਰ ਦੀ ਜਿੱਤ – ਕਸ਼ਮੀਰ ਦੀ ਜਿੱਤ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।ਵਰਤਮਾਨ ਬਾਰਾਮੂਲਾ ਦੇ ਨੇੜੇ ਸਥਿਤ ਕਨਿਸ਼ਕਪੁਰ ਇਨ੍ਹਾਂ ਨਗਰਾਂ ਵਿੱਚੋਂ ਇੱਕ ਸੀ ।
  2. ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 3.
ਵਿਦੇਸ਼ੀ ਹਮਲਿਆਂ ਦਾ ਸਮਾਜ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵਿਦੇਸ਼ੀ ਹਮਲਿਆਂ ਕਾਰਨ ਭਾਰਤ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ‘ਤੇ ਬਹੁਤ ਪ੍ਰਭਾਵ ਪਿਆ ।

  1. ਸ਼ਕ, ਹਿੰਦ-ਯੂਨਾਨੀ, ਪੱਲਵ, ਕੁਸ਼ਾਨ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤੀ ਸਮਾਜ ਵਿੱਚ ਸ਼ਾਮਲ ਹੋ ਗਏ । ਉਹ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ।
  2. ਕਈ ਵਿਦੇਸ਼ੀ ਲੋਕਾਂ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ ।
  3. ਕਨਿਸ਼ਕ ਆਦਿ ਵਿਦੇਸ਼ੀ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ ਅਤੇ ਇਸ ਦਾ . ਪ੍ਰਚਾਰ ਵਿਦੇਸ਼ਾਂ ਵਿੱਚ ਕੀਤਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਤਵਾਹਨਾਂ ਦਾ ਇਤਿਹਾਸ ਲਿਖੋ ।
ਉੱਤਰ-
ਸਾਤਵਾਹਨਾਂ ਦੀ ਜਾਣਕਾਰੀ ਵੈਦਿਕ ਸਾਹਿਤ ਤੋਂ ਵੀ ਮਿਲਦੀ ਹੈ । ਸਾਤਵਾਹਨਾਂ ਨੇ ਕਿਸ਼ਨਾ ਨਦੀ ਅਤੇ ਗੋਦਾਵਰੀ ਨਦੀ ਦਾ ਵਿਚਕਾਰਲਾ ਦੇਸ਼ (ਆਂਧਰਾ) ਜਿੱਤ ਲਿਆ । ਇਸ ਲਈ ਸਾਤਵਾਹਨਾਂ ਨੂੰ ਆਂਧਰਾ ਵੀ ਕਿਹਾ ਜਾਂਦਾ ਹੈ । ਸਾਤਵਾਹਨ ਬਾਹਮਣ ਜਾਤੀ ਦੇ ਸਨ ।

  • ਸਿਮੁਕ. ਅਤੇ ਕ੍ਰਿਸ਼ਨਾ – ਸਿਮੁਕ ਸਾਤਵਾਹਨ ਵੰਸ਼ ਦਾ ਮੋਢੀ ਸੀ । ਸਿਮੁਕ ਤੋਂ ਬਾਅਦ ਉਸ ਦਾ ਛੋਟਾ ਭਰਾ ਕਾਨਾ ਜਾਂ ਕ੍ਰਿਸ਼ਨ ਰਾਜ-ਗੱਦੀ ‘ਤੇ ਬੈਠਿਆ ।
  • ਸ਼ਾਹਕਰਣੀ ਪਹਿਲਾ – ਸ਼ਾਕਰਣੀ ਪਹਿਲਾ ਕ੍ਰਿਸ਼ਨ ਦਾ ਪੁੱਤਰ ਸੀ । ਉਹ ਇੱਕ ਬਹੁਤ ਵੱਡਾ ਜੇਤੂ ਸੀ । ਉਸਨੇ ਮੱਧ ਭਾਰਤ ਵਿੱਚ ਮਾਲਵਾ ਅਤੇ ਬਰਾਰ ਨੂੰ ਜਿੱਤ ਲਿਆ ਅਤੇ ਹੈਦਰਾਬਾਦ ਨੂੰ ਵੀ ਆਪਣੇ ਸਾਮਰਾਜ ਵਿੱਚ ਮਿਲਾਇਆ ।ਉਸਨੇ ਅਸ਼ਵਮੇਧ ਯੱਗ ਵੀ ਕੀਤਾ ਅਤੇ ਕਈ ਉਪਾਧੀਆਂ ਧਾਰਨ ਕੀਤੀਆਂ | ਸ਼ਾਕਰਣੀ ਦੇ ਰਾਜ ਦੀਆਂ ਸੀਮਾਵਾਂ ਸੌਰਾਸ਼ਟਰ, ਮਾਲਵਾ, ਬਰਾਰ, ਉੱਤਰੀ ਕੋਂਕਣ, ਪੁਨਾ ਅਤੇ ਨਾਸਿਕ ਤੱਕ ਫੈਲੀਆਂ ਹੋਈਆਂ ਸਨ ।
  • ਗੌਤਮੀਪੁੱਤਰ ਸ਼ਾਕਰਣੀ – ਗੌਤਮੀਪੁੱਤਰ ਸ਼ਾਹਕਰਣੀ ਸਾਤਵਾਹਨਾਂ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਸਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ਉਸਨੇ ਸ਼ਕ, ਯੂਨਾਨੀ ਤੇ ਪਾਰਥੀਅਨ ਜਾਤੀ ਦੀਆਂ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕੀਤਾ ।
  • ਯੁੱਗ ਸ਼ਾਕਰਣੀ – ਯੁੱਗਸ਼ੀ ਸ਼ਾਤਕਰਣੀ ਸਾਤਵਾਹਨਾਂ ਦਾ ਆਖ਼ਰੀ ਮਹਾਨ ਰਾਜਾ ਸੀ । ਉਸਦੇ ਸਮੇਂ ਸ਼ਕ ਜਾਤੀ ਦੇ ਵਾਰ-ਵਾਰ ਹਮਲਿਆਂ ਕਾਰਨ ਸਾਤਵਾਹਨਾਂ ਦੀ ਤਾਕਤ ਨੂੰ ਭਾਰੀ ਹਾਨੀ ਪਹੁੰਚੀ ।

ਪ੍ਰਸ਼ਨ 2.
ਕਨਿਸ਼ਕ ਦੀਆਂ ਮੁੱਖ ਜਿੱਤਾਂ ਬਾਰੇ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਜਾਤੀ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਹ 78 ਈ: ਦੇ ਲਗਪਗ ਰਾਜ-ਗੱਦੀ ‘ਤੇ ਬੈਠਾ । ਉਸ ਨੇ ਪੁਰਸ਼ਪੁਰ ਪੇਸ਼ਾਵਰ) ਨੂੰ ਆਪਣੀ ਰਾਜਧਾਨੀ ਬਣਾਇਆ । ਉਸਨੇ ਅਨੇਕਾਂ ਪ੍ਰਦੇਸ਼ ਦਿੱਤੇ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਸ਼ਕ ਸਤਰਾਪਾਂ ‘ਤੇ ਜਿੱਤ – ਉਸ ਨੇ ਉਜੈਨ, ਮਥੁਰਾ ਤੇ ਪੰਜਾਬ ਦੇ ਸ਼ਕ ਸਤਰਾਪਾਂ ਨੂੰ ਹਰਾਇਆ ਅਤੇ ਉਨ੍ਹਾਂ ਦਾ ਰਾਜ ਆਪਣੇ ਰਾਜ ਵਿੱਚ ਮਿਲਾ ਲਿਆ ।
  2. ਕਸ਼ਮੀਰ ਦੀ ਜਿੱਤ – ਕਸ਼ਮੀਰ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।
  3. ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।
  4. ਚੀਨ ਦੀ ਜਿੱਤ – ਕਨਿਸ਼ਕ ਨੇ ਚੀਨ ‘ਤੇ ਦੋ ਵਾਰੀ ਹਮਲਾ ਕੀਤਾ । ਉਸ ਨੂੰ ਦੁਸਰੀ ਵਾਰੀ ਸਫਲਤਾ ਮਿਲੀ । ਇਸ ਤਰ੍ਹਾਂ ਉਸ ਨੂੰ ਕਾਸ਼ਗਰ, ਯਾਰਕੰਦ ਅਤੇ ਖੋਤਾਨ ਦੇਸ਼ ਚੀਨ ਤੋਂ ਮਿਲ ਗਏ ।

ਪ੍ਰਸ਼ਨ 3.
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਬਾਰੇ ਲਿਖੋ ।
ਉੱਤਰ-
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਦਾ ਜਨਮ 200 ਈ: ਪੂਰਵ ਤੋਂ 300 ਈ: ਦੇ ਵਿਚਕਾਰਲੇ ਸਮੇਂ ਵਿੱਚ ਹੋਇਆ । ਇਹਨਾਂ ਸ਼ੈਲੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਗੰਧਾਰ ਕਲਾ – ਇਸ ਕਲਾ ਦਾ ਜਨਮ ਗੰਧਾਰ ਵਿੱਚ ਹੋਇਆ, ਇਸ ਲਈ ਇਸ ਦਾ ਨਾਂ ਗੰਧਾਰ ਕਲਾ ਰੱਖਿਆ ਗਿਆ । ਇਸ ਕਲਾ ਦਾ ਵਿਕਾਸ ਕੁਸ਼ਾਨ ਯੁੱਗ ਵਿੱਚ ਹੋਇਆ । ਇਸ ਕਲਾ ਵਿੱਚ ਮੂਰਤੀਆਂ ਦਾ ਵਿਸ਼ਾ ਭਾਰਤੀ ਸੀ ਜਦ ਕਿ ਮੂਰਤੀਆਂ ਬਣਾਉਣ ਦਾ ਢੰਗ ਯੂਨਾਨੀ ਸੀ । ਗੰਧਾਰ ਸ਼ੈਲੀ ਵਿੱਚ ਮੁੱਖ ਰੂਪ ਨਾਲ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾਈਆਂ ਗਈਆਂ ਸਨ । ਇਹਨਾਂ ਮੂਰਤੀਆਂ ਵਿੱਚ ਚਿਹਰੇ ਦੇ ਭਾਵਾਂ ਨੂੰ ਬਹੁਤ ਹੀ ਆਕਰਸ਼ਣ ਰੂਪ ਨਾਲ ਦਰਸਾਇਆ ਗਿਆ ਹੈ । ਉਦਾਹਰਨ ਲਈ, ਬੁੱਧ ਦੀ ਮੂਰਤੀ ਦੇ ਚਿਹਰੇ ‘ਤੇ ਸ਼ਾਂਤ ਭਾਵਾਂ ਨੂੰ ਅਸਾਨੀ ਨਾਲ ਪੜਿਆ ਜਾ ਸਕਦਾ ਹੈ ।

2. ਮਥੁਰਾ ਸ਼ੈਲੀ – ਕਨਿਸ਼ਕ ਦੇ ਸਮੇਂ ਮਥੁਰਾ ਵਿੱਚ ਕੁਝ ਭਾਰਤੀ ਕਲਾਕਾਰ ਰਹਿੰਦੇ ਸਨ । ਉਹਨਾਂ ਨੇ ਇੱਕ ਨਵੀਂ ਕਲਾ ਸ਼ੈਲੀ ਨੂੰ ਜਨਮ ਦਿੱਤਾ, ਜਿਸ ਨੂੰ ਮਥੁਰਾ ਸ਼ੈਲੀ ਕਹਿੰਦੇ ਹਨ । ਇਹ ਸ਼ੁੱਧ ਭਾਰਤੀ ਕਲਾ ਸੀ । ਇਸ ‘ਤੇ ਵਿਦੇਸ਼ੀ ਕਲਾ ਦਾ ਕੋਈ ਪ੍ਰਭਾਵ ਨਹੀਂ ਸੀ । ਇਸ ਵਿੱਚ ਵਧੇਰੇ ਮੂਰਤੀਆਂ ਮਹਾਤਮਾ ਬੁੱਧ ਦੀਆਂ ਬਣਾਈਆਂ ਜਾਂਦੀਆਂ ਸਨ।

Leave a Comment