Punjab State Board PSEB 6th Class Punjabi Book Solutions Chapter 11 ਤੀਆਂ ਦਾ ਤਿਓਹਾਰ Textbook Exercise Questions and Answers.
PSEB Solutions for Class 6 Punjabi Chapter 11 ਤੀਆਂ ਦਾ ਤਿਓਹਾਰ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਤੀਆਂ ਦਾ ਤਿਉਹਾਰ ਕਿਹੜੀ ਰੁੱਤ ਦਾ ਤਿਉਹਾਰ ਹੈ ?
(ਉ) ਗਰਮੀ ਦੀ ਰੁੱਤ ਦਾ
(ਅ) ਸਰਦੀ ਦੀ ਰੁੱਤ ਦਾ
(ਈ) ਵਰਖਾ-ਰੁੱਤ ਦਾ ।
ਉੱਤਰ :
(ਈ) ਵਰਖਾ-ਰੁੱਤ ਦਾ । ✓
(ii) ਤੀਆਂ ਦਾ ਤਿਉਹਾਰ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ ?
(ਉ) ਪਹਿਲੀ ਨੂੰ
(ਅ) ਤੀਜ ਨੂੰ
(ਈ ਦੂਜ ਨੂੰ ।
ਉੱਤਰ :
(ਅ) ਤੀਜ ਨੂੰ ✓
(ii) ਇਸ ਤਿਉਹਾਰ ਦਾ ਹੋਰ ਕਿਹੜਾ ਨਾਂ ਹੈ ?
(ਉ) ਕੁੜੀਆਂ ਦਾ ਤਿਉਹਾਰ
(ਅ) ਧਰਤੀ ਦੀਆਂ ਧੀਆਂ ਦਾ ਤਿਉਹਾਰ
(ਈ) ਸਾਵਿਆਂ ਦਾ ਤਿਉਹਾਰ ।
ਉੱਤਰ :
(ਈ) ਸਾਵਿਆਂ ਦਾ ਤਿਉਹਾਰ । ✓
(iv) ਕੁੜੀਆਂ ਤੀਆਂ ਦੇ ਤਿਉਹਾਰ ਵਿੱਚ ਕੀ ਕਰਦੀਆਂ ਹਨ ?
(ਉ) ਖੇਡਾਂ ਖੇਡਦੀਆਂ ਹਨ।
(ਅ) ਪੀਂਘਾਂ ਝੂਟਦੀਆਂ ਹਨ
(ੲ) “ੴ” ਤੇ “ਅ” ਦੋਵੇਂ ਹੀ ।
ਉੱਤਰ :
(ਅ) ਪੀਂਘਾਂ ਝੂਟਦੀਆਂ ਹਨ ✓
(v) ਕੁੜੀਆਂ ਤੀਆਂ ਵਿੱਚ ਕਿਸ ਤਰ੍ਹਾਂ ਅਨੁਭਵ ਕਰਦੀਆਂ ਹਨ ?
(ਉ) ਚੁੱਲ੍ਹੇ-ਚੌਕੇ ਦਾ ਡਰ
(ਅ) ਸੱਸ ਦੀਆਂ ਝਿੜਕਾਂ ਦਾ ਡਰ
(ਇ) ਅਜ਼ਾਦੀ ਦਾ ਅਨੁਭਵ ।
ਉੱਤਰ :
(ਇ) ਅਜ਼ਾਦੀ ਦਾ ਅਨੁਭਵ । ✓
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੁੜੀਆਂ ਨੂੰ ਸੰਧਾਰੇ ਵਿੱਚ ਕੀ-ਕੀ ਭੇਜਿਆ ਜਾਂਦਾ ਹੈ ?
ਉੱਤਰ :
ਸੰਧਾਰੇ ਵਿਚ ਕੁੜੀਆਂ ਨੂੰ ਕੱਪੜੇ, ਗੁੜ ਤੇ ਗੁਲਗੁਲੇ ਆਦਿ ਭੇਜੇ ਜਾਂਦੇ ਹਨ ।
ਪ੍ਰਸ਼ਨ 2.
ਕੁੜੀਆਂ ਤੀਆਂ ਦਾ ਤਿਉਹਾਰ ਮਨਾਉਣ ਲਈ ਕਿੱਥੇ ਆਉਂਦੀਆਂ ਹਨ ?
ਉੱਤਰ :
ਮਾਪਿਆਂ ਦੇ ਘਰ ।
ਪ੍ਰਸ਼ਨ 3.
ਜਦੋਂ ਮੀਂਹ ਪੈਂਦਾ ਹੈ, ਤਾਂ ਲੋਕੀਂ ਕੀ ਕਹਿੰਦੇ ਹਨ ?
ਉੱਤਰ :
ਇੰਦਰ ਨੇ ਧਰਤੀ ‘ਤੇ ਸੰਧਾਰਾ ਭੇਜਿਆ ਹੈ ।
ਪ੍ਰਸ਼ਨ 4.
ਤੀਆਂ ਵਿੱਚ ਕੁੜੀਆਂ ਕਿਵੇਂ ਰੰਗ ਬੰਦੀਆਂ ਹਨ ?
ਉੱਤਰ :
ਤੀਆਂ ਵਿਚ ਕੁੜੀਆਂ ਹਾਰ-ਸ਼ਿੰਗਾਰ ਲਾ ਕੇ ਗਿੱਧਾ ਪਾਉਂਦੀਆਂ ਹੋਈਆਂ ਵਧ-ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ ਤੇ ਪੀਂਘਾਂ ਝੂਟਦੀਆਂ ਹੋਈਆਂ ਖੂਬ ਰੰਗ ਬੰਨ੍ਹਦੀਆਂ ਹਨ ।
ਪ੍ਰਸ਼ਨ 5.
ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਕਿਹੜੀ ਰਸਮ ਕਰਦੀਆਂ ਹਨ ?
ਉੱਤਰ :
ਤੀਆਂ ਦੇ ਤਿਉਹਾਰ ਦੀ ਵਿਦਾਇਗੀ ਸਮੇਂ ਕੁੜੀਆਂ ਡੋਲਾ ਖੋਹਣ ਜਾਂ ਲੁੱਟ ਮਚਾਉਣ ਦੀ ਰਸਮ ਕਰਦੀਆਂ ਹਨ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੀਆਂ ਦੇ ਤਿਉਹਾਰ ਨੂੰ “ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਕਿਉਂ?
ਉੱਤਰ :
ਤੀਆਂ ਦੇ ਤਿਉਹਾਰ ਨੂੰ “ਸਾਵਿਆਂ ਦਾ ਤਿਉਹਾਰ’ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਉਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ ਤੇ ਬਰਸਾਤ ਕਾਰਨ ਇਸ ਮਹੀਨੇ ਧਰਤੀ ਸਾਵਾ ਵੇਸ ਧਾਰਨ ਕਰਦੀ ਹੈ ।
ਪ੍ਰਸ਼ਨ 2.
ਵਿਛੜੀਆਂ ਹੋਈਆਂ ਸਹੇਲੀਆਂ ਕਿਵੇਂ ਮਿਲਦੀਆਂ ਹਨ ?
ਉੱਤਰ :
ਵਿਛੜੀਆਂ ਹੋਈਆਂ ਸਹੇਲੀਆਂ ਤੀਆਂ ਦੇ ਮੌਕੇ ‘ਤੇ ਪੇਕੇ ਘਰੀਂ ਆ ਕੇ ਮਿਲਦੀਆਂ ਹਨ ।
ਪ੍ਰਸ਼ਨ 3.
ਸਹੁਰੇ ਗਈ ਕੁੜੀ ਨੂੰ ਮਾਂ-ਬਾਪ ਸੰਧਾਰੇ ਵਿਚ ਕੀ ਕੁੱਝ ਭੇਜਦੇ ਹਨ ?
ਉੱਤਰ :
ਸਹੁਰੇ ਗਈ ਕੁੜੀ ਨੂੰ ਮਾਂ-ਬਾਪ ਸੰਧਾਰੇ ਵਿਚ ਕੱਪੜੇ, ਗੁੜ ਤੇ ਗੁਲਗੁਲੇ ਆਦਿ ਭੇਜਦੇ ਹਨ ।
ਪ੍ਰਸ਼ਨ 4.
ਕੁੜੀਆਂ ਤੀਆਂ ਦਾ ਤਿਉਹਾਰ ਕਿਵੇਂ ਮਨਾਉਂਦੀਆਂ ਹਨ ?
ਉੱਤਰ :
ਤੀਆਂ ਦੇ ਤਿਉਹਾਰ ਦੇ ਮੌਕੇ ਉੱਤੇ ਕੁੜੀਆ ਖੁਸ਼ੀ ਵਿਚ ਹੱਥਾਂ ਨੂੰ ਮਹਿੰਦੀ ਲਾਉਂਦੀਆਂ, ਬਾਂਹਾਂ ਨੂੰ ਰੰਗ-ਬਰੰਗੀਆਂ ਚੂੜੀਆਂ ਨਾਲ ਸ਼ਿੰਗਾਰਦੀਆਂ, ਨਵੇਂ ਕੱਪੜੇ ਪਾਉਂਦੀਆਂ ਤੇ ਭਾਂਤ-ਭਾਂਤ ਦੇ ਗਹਿਣੇ ਪਾਉਂਦੀਆਂ ਹਨ । ਉਹ ਗਿੱਧੇ ਦੇ ਨਾਲ ਬੋਲੀਆਂ ਪਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ । ਅੰਤ ਵਿਚ ਉਹ ਇਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਲਾੜੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹੋਈਆਂ ਜੰਝ ਖੋਂਹਦੀਆਂ ਹਨ ।
ਪ੍ਰਸ਼ਨ 5.
ਤੀਆਂ ਦੇ ਵਿਦਾ ਹੋਣ ਦੇ ਦਿਨ ਕੁੜੀਆਂ ਕੀ ਕਰਦੀਆਂ ਹਨ ?
ਉੱਤਰ :
ਤੀਆਂ ਦੇ ਵਿਦਾ ਹੋਣ ਵਾਲੇ ਦਿਨ ਕੁੜੀਆਂ ਇਕ ਕੁੜੀ ਨੂੰ ਲਾੜਾ ਤੇ ਦੂਜੀ ਨੂੰ ਵਹੁਟੀ ਬਣਾ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਕਰਦੀਆਂ ਹਨ । ਉਹ ਮੂੰਹ ਨਾਲ ਵਾਜੇ ਵਜਾਉਂਦੀਆਂ, ਠੀਕਰੀਆਂ ਦੇ ਪੈਸਿਆਂ ਦੀ ਸੋਟ ਕਰਦੀਆਂ ਤੇ ਅੰਤ ਵਿਚ ਜੰਝ ਖੋਂਹਦੀਆਂ ਹਨ ।
ਪ੍ਰਸ਼ਨ 6.
ਹੇਠਾਂ ਦਿੱਤੇ ਸ਼ਬਦਾਂ ਦੇ ਵਾਕ ਬਣਾਓਸੰਧਾਰਾ, ਰੰਗ-ਬਰੰਗੀਆਂ, ਅਕਹਿ, ਖ਼ੁਸ਼ੀ, ਸੰਧੂਰੀ, ਪੰਜੇਬਾਂ, ਸਰਸਬਜ਼ ।
ਉੱਤਰ :
1. ਸੰਧਾਰਾ (ਸਾਵਣ ਦੇ ਮਹੀਨੇ ਮਾਪਿਆਂ ਵਲੋਂ ਧੀ ਦੇ ਘਰ ਭੇਜੀ ਜਾਣ ਵਾਲੀ ਸੁਗਾਤ) – ਸਾਵਣ ਦੇ ਮਹੀਨੇ ਵਿਚ ਸੀਤਾ ਦੇ ਮਾਪਿਆਂ ਨੇ ਉਸਨੂੰ ਸੰਧਾਰਾ ਭੇਜਿਆ ।
2. ਰੰਗ-ਬਰੰਗੀਆਂ ਭਿੰਨ-ਭਿੰਨ ਰੰਗਾਂ ਦੀਆਂ) – ਗੱਭਰੂ ਰੰਗ-ਬਰੰਗੀਆਂ ਪੁਸ਼ਾਕਾਂ ਪਾਈ ਮੇਲੇ ਵਿਚ ਘੁੰਮ ਰਹੇ ਸਨ ।
3. ਅਕਹਿ (ਜਿਸਨੂੰ ਬੋਲ ਕੇ ਦੱਸਿਆ ਨਾ ਜਾ ਸਕੇ) – ਗੁਰੂ ਅਰਜਨ ਦੇਵ ਜੀ ਨੂੰ ਮੁਗਲ ਹਕੂਮਤ ਨੇ ਅਕਹਿ ਤਸੀਹੇ ਦਿੱਤੇ, ਪਰੰਤੂ ਉਹ ਰੱਬ ਦੇ ਭਾਣੇ ਵਿਚ ਰਾਜ਼ੀ ਰਹੇ ।
4. ਖੁਸ਼ੀ (ਆਨੰਦ) – ਇਮਤਿਹਾਨ ਵਿਚ ਸਫਲਤਾ ਪ੍ਰਾਪਤ ਕਰ ਕੇ ਮੈਨੂੰ ਬਹੁਤ ਖੁਸ਼ੀ ਹੋਈ ।
5. ਸੰਧੁਰੀ (ਸੰਧੂਰੀ ਰੰਗ ਦਾ) – ਇਸ ਫੁੱਲ ਦਾ ਰੰਗ ਸੰਧੂਰੀ ਹੈ ।
6. ਪੰਜੇਬਾਂ (ਪੈਰਾਂ ਵਿਚ ਪਾਉਣ ਵਾਲਾ ਗਹਿਣਾ) – ਮੁਟਿਆਰ ਦੇ ਪੈਰਾਂ ਵਿਚ ਪਈਆਂ ਪੰਜੇਬਾਂ ਛਣਕ ਰਹੀਆਂ ਹਨ ।
7. ਸਰਸਬਜ਼ (ਹਰੀ-ਭਰੀ) – ਹਰ ਇਕ ਯਾਤਰੀ ਨੂੰ ਪੰਜਾਬ ਦੀ ਸਰਸਬਜ਼ ਧਰਤੀ ਮੋਹ ਲੈਂਦੀ ਹੈ ।
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋਵਰਖਾ-ਰੁੱਤ, ਝੁਮਕੇ, ਦੂਜ, ਮੀਂਹ, ਅਸੀਸਾਂ ।
(i) ਤੀਆਂ ਦਾ ਤਿਉਹਾਰ ……. ਦਾ ਤਿਉਹਾਰ ਹੈ ।
(ii) ਤੀਜ ਤੋਂ ਪਹਿਲਾਂ ………. ਨੂੰ ਮਹਿੰਦੀ ਲਾਈ ਜਾਂਦੀ ਹੈ ।
(iii) ਨਿੱਕੀ-ਨਿੱਕੀ ਕਣੀ ਦਾ ………. ਵਰਸੇਂਦਾ ।
(iv) ਪੀਂਘ ਝੁਟੈਂਦੀ ਦੇ …………. ਲੈਣ ਹੁਲਾਰੇ ।
(v) ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ …… ਦੇਂਦੀਆਂ ਹਨ ।
ਉੱਤਰ :
(i) ਤੀਆਂ ਦਾ ਤਿਉਹਾਰ ਵਰਖਾ ਰੁੱਤ ਦਾ ਤਿਉਹਾਰ ਹੈ ।
(ii) ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ ।
(iii) ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ ।
(iv) ਪੀਂਘ ਝੂਟੌਦੀ ਦੇ ਝੁਮਕੇ ਲੈਣ ਹੁਲਾਰੇ ।
(v) ਕੁੜੀਆਂ ਪੇਕੇ ਪਿੰਡ ਨੂੰ ਗੀਤਾਂ ਦੇ ਰੂਪ ਵਿੱਚ ਅਸੀਸਾਂ ਦੇਂਦੀਆਂ ਹਨ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ –
ਪੰਜਾਬੀ – ਹਿੰਦੀ – ਅੰਗਰੇਜ਼ੀ
ਵਰਖਾ – ………. – ……….
ਅਨੋਖਾ – ………. – ……….
ਅਖੰਡ – ………. – ……….
ਰਲ਼ ਕੇ – ………. – ……….
ਵਿਆਹ – ………. – ……….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਵਰਖਾ – वर्षा – Rain
ਅਨੋਖਾ – अनोखा – Unique
ਅਖੰਡ – अखंड – Undividable
ਰਲ ਕੇ – मिल कर – Together
ਵਿਆਹ – विवाह – Marriage
IV. ਵਿਆਕਰਨ
ਪ੍ਰਸ਼ਨ 9.
ਬਹੁਵਚਨ ਬਣਾਓ –
ਤਿਉਹਾਰ, ਮੁਟਿਆਰ, ਛੁਹਾਰ, ਰੰਗ-ਬਰੰਗੀ, ਰੌਣਕ, ਪੰਜੇਬ ।
ਉੱਤਰ :
ਤਿਉਹਾਰ – ਤਿਉਹਾਰਾਂ
ਮੁਟਿਆਰ – ਮੁਟਿਆਰਾਂ
ਫੁਹਾਰ – ਛੁਹਾਰਾਂ
ਰੰਗ-ਬਰੰਗੀ – ਰੰਗ-ਬਰੰਗੀਆਂ
ਰੌਣਕ – ਰੌਣਕਾਂ
ਪੰਜੇਬ – ਪੰਜੇਬਾਂ ।
ਪ੍ਰਸ਼ਨ 10.
ਸ਼ੁੱਧ ਕਰ ਕੇ ਲਿਖੋਰੀਜਾਂ, ਸੰਦਾਰਾ, ਰੋਨਕਾਂ, ਸਾਜਾ, ਮੈਹਦੀ ।
ਉੱਤਰ :
ਅਸ਼ੁੱਧ – ਸ਼ੁੱਧ
ਰੀਜਾਂ – ਰੀਝਾਂ
ਸੰਦਾਰਾ – ਸੰਧਾਰਾ
ਰੋਨਕਾਂ – ਰੌਣਕਾਂ
ਸਾਜਾ – ਸਾਂਝਾਂ
ਮੈਹਦੀ – ਮਹਿੰਦੀ ।
V. ਅਧਿਆਪਕ ਲਈ
ਪ੍ਰਸ਼ਨ 11.
ਤੀਆਂ ਦੇ ਤਿਉਹਾਰ ਨਾਲ ਸੰਬੰਧਿਤ ਹੋਰ ਗੀਤ ਲਿਖਾਓ ।
ਉੱਤਰ :
(ਉ) ਸਾਉਣ ਵੀਰ ‘ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ ।
ਤੈਨੂੰ ਤੀਆਂ ‘ਤੇ ਲੈਣ ਨਾ ਆਇਆ,
ਬਹੁਤਿਆਂ ਭਰਾਵਾਂ ਵਾਲੀਏ ।
(ਅ) ਰਲ ਆਓ ਸਈਓ ਨੀ,
ਸੱਭੇ ਤੀਆਂ ਖੇਡਣ ਜਾਈਏ ।
ਹੁਣ ਆ ਗਿਆ ਸਾਵਣ ਨੀ,
ਪੀਂਘਾਂ ਪਿੱਪਲੀਂ ਜਾ ਕੇ ਪਾਈਏ ।
ਔਖੇ ਸ਼ਬਦਾਂ ਦੇ ਅਰਥ :
ਲੂਸੀ ਹੋਈ-ਸੜੀ ਹੋਈ । ਸੰਧਾਰਾ-ਸਹੁਰੇ ਬੈਠੀ ਧੀ ਨੂੰ ਸਾਵਣ ਦੇ ਮਹੀਨੇ ਮਾਪਿਆਂ ਵਲੋਂ ਭੇਜੀ ਜਾਣ ਵਾਲੀ ਸੁਗਾਤ । ਅਹਿ-ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ । ਪ੍ਰਦਾਨ ਕਰਦਾ ਹੈ-ਦਿੰਦਾ ਹੈ । ਸੰਧੂਰੀ-ਸੰਧੂਰੀ ਰੰਗ ਦਾ । ਪਹਿਨ ਪਚਰ ਕੇ-ਸੱਜ-ਫ਼ਬ ਕੇ । ਅਖੰਡ-ਅਟੁੱਟ, ਲਗਾਤਾਰ । ਪ੍ਰਵਾਹ-ਵਹਿਣ, ਧਾਰਾ । ਹੁਲਾਰੇgਟੇ । ਵਿਦਾ ਹੋਣਾ ਵਿਛੜਨਾ । ਮੌਲੀ ਹੋਈ-ਪੁੰਗਰੀ ਹੋਈ । ਸਰਸਬਜ਼-ਹਰੀ-ਭਰੀ । ਜਜ਼ਬਿਆਂ-ਭਾਵਾ ॥
ਤੀਆਂ ਦਾ ਤਿਉਹਾਰ Summary
ਤੀਆਂ ਦਾ ਤਿਉਹਾਰ ਪਾਠ ਦਾ ਸਾਰ
ਤੀਆਂ ਦਾ ਤਿਉਹਾਰ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ ਤੇ ਇਹ ਸਾਉਣ ਮਹੀਨੇ ਦੇ ਆਰੰਭ ਨਾਲ ਸ਼ੁਰੂ ਹੁੰਦਾ ਹੈ । ਇਸ ਕਰਕੇ ਇਸ ਨੂੰ “ਸਾਵਿਆ ਦਾ ਤਿਉਹਾਰ’ ਵੀ ਆਖਿਆ ਜਾਂਦਾ ਹੈ, ਕਿਉਂਕਿ ਬਰਸਾਤ ਕਾਰਨ ਇਸ ਮਹੀਨੇ ਧਰਤੀ ਸਾਵੇ ਰੰਗ ਦਾ ਵੇਸ ਧਾਰਨ ਕਰਦੀ ਹੈ । ਪੰਜਾਬ ਦੇ ਹਰ ਪਿੰਡ ਵਿਚ ਤੀਆਂ ਦਾ ਤਿਉਹਾਰ ਬੜੀਆਂ ਰੀਝਾਂ ਨਾਲ ਮਨਾਇਆ ਜਾਂਦਾ ਹੈ । ਜੇਠ-ਹਾੜ੍ਹ ਦੀਆਂ ਧੁੱਪਾਂ ਕਾਰਨ ਸੜਦੀ-ਬਲਦੀ ਧਰਤੀ ਨੂੰ ਸਾਉਣ ਦੇ ਮੀਂਹ ਦੀਆਂ ਫੁਹਾਰਾਂ ਠੰਢਾ ਕਰਦੀਆਂ ਹਨ ਤੇ ਉਹ ਹਰੀ-ਭਰੀ ਹੋ ਜਾਂਦੀ ਹੈ । ਤੀਆਂ ਮੁੱਖ ਤੌਰ ‘ਤੇ ਕੁੜੀਆਂ ਦਾ ਤਿਉਹਾਰ ਹੈ।
ਤੀਆਂ ਤੋਂ ਕੁੱਝ ਦਿਨ ਪਹਿਲਾਂ ਵਿਆਹੀਆਂ ਹੋਈਆਂ ਕੁੜੀਆਂ ਨੂੰ ਉਨ੍ਹਾਂ ਦੇ ਭਰਾ ਸਹੁਰਿਆਂ ਤੋਂ ਲੈ ਕੇ ਆਉਂਦੇ ਹਨ । ਇਸ ਤਰ੍ਹਾਂ ਤੀਆਂ ਮਨਾਉਣ ਸਮੇਂ ਵਿਛੜੀਆਂ ਹੋਈਆਂ ਸਹੇਲੀਆਂ ਫਿਰ ਮਿਲਦੀਆਂ ਹਨ ਅਤੇ ਬਚਪਨ ਦੀਆਂ ਯਾਦਾਂ ਤਾਜਾ ਕਰਦੀਆਂ ਹਨ । ਜੇ ਕਿਸੇ ਕਾਰਨ ਧੀ ਪੇਕੇ ਨਾ ਆ ਸਕੇ, ਤਾਂ ਉਸ ਨੂੰ ਸੰਧਾਰਾ ਭੇਜਿਆ ਜਾਂਦਾ ਹੈ, ਜਿਸ ਵਿਚ ਕੱਪੜੇ, ਗੁੜ, ਗੁਲਗੁਲੇ ਆਦਿ ਸ਼ਾਮਲ ਹੁੰਦੇ ਹਨ । ਤੀਆਂ ਵਿਚ ਹਾਰ-ਸ਼ਿੰਗਾਰ ਦੀ ਖ਼ਾਸ ਥਾਂ ਹੈ । ਤੀਜ ਤੋਂ ਪਹਿਲਾਂ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ । ਮਹਿੰਦੀ ਲਾ ਕੇ ਕੁੜੀਆਂ ਹੱਥਾਂ ਨੂੰ ਸ਼ਿੰਗਾਰਦੀਆਂ ਹਨ ਤੇ ਬਾਂਹਵਾਂ ਭਰ-ਭਰ ਕੇ ਚੂੜੀਆਂ ਚੜਾਉਂਦੀਆਂ ਹਨ । ਫਿਰ ਉਹ ਚਮਕਾ ਮਾਰਦੇ ਨਵੇਂ-ਨਵੇਂ ਕੱਪੜੇ ਪਾ ਕੇ, ਸੋਹਣੇ ਸਿਰ ਗੰਦਾ ਕੇ, ਸੱਗੀ ਫੁੱਲ, ਹਾਰ-ਹਮੇਲਾ, ਝੁਮਕੇ, ਛਾਪਾਂ-ਛੱਲੇ ਅਤੇ ਪੰਜੇਬਾਂ ਪਾ ਕੇ ਤੇ ਇਕੱਠੀਆਂ ਹੋ ਕੇ ਤੀਆਂ ਮਨਾਉਣ ਨਿਕਲਦੀਆਂ ਹਨ । ਤੀਆਂ ਵਿਚ ਆ ਕੇ ਉਹ ਖੂਬ ਅਜ਼ਾਦੀ ਅਨੁਭਵ ਕਰਦੀਆਂ ਹਨ ।
ਤੀਆਂ ਵਿਚ ਗਿੱਧੇ ਦਾ ਖੂਬ ਰੰਗ ਬੰਨ੍ਹਿਆ ਜਾਂਦਾ ਹੈ । ਕੁੜੀਆਂ ਇਕ-ਦੂਜੇ ਤੋਂ ਵਧ-ਚੜ੍ਹ ਕੇ ਬੋਲੀਆਂ ਪਾਉਂਦੀਆਂ ਹਨ ਤੇ ਬੋਲੀ ਟੁੱਟਣ ਨਹੀਂ ਦਿੱਤੀ ਜਾਂਦੀ । ਇਨ੍ਹਾਂ ਬੋਲੀਆਂ ਵਿਚ ਜ਼ਿੰਦਗੀ ਦੇ ਸਾਰੇ ਰੰਗ ਸਮਾਏ ਹੁੰਦੇ ਹਨ । ਨੱਚਦੀਆਂ ਕੁੜੀਆਂ ਮੀਂਹ ਤੇ ਛਰਾਟਿਆਂ ਦੀ ਪਰਵਾਹ ਨਹੀਂ ਕਰਦੀਆਂ । ਉਹ ਗਾਉਂਦੀਆਂ ਹਨ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਠੰਢੀਆਂ ਪੈਣ ਫੁਹਾਰਾਂ । ਨੱਚ ਲੈ ਮੋਰਨੀਏ, | ਪੰਜ ਪਤਾਸੇ ਵਾਰਾਂ ।
ਨੱਚ ਲੈ ਮੋਰਨੀਏ । ਗਿੱਧੇ ਤੋਂ ਇਲਾਵਾ ਪੀਂਘਾਂ ਝੂਟਣ ਦਾ ਵੱਖਰਾ ਹੀ ਆਨੰਦ ਹੁੰਦਾ ਹੈ । ਕੁੜੀਆਂ ਇਕ-ਦੂਜੀ ਤੋਂ ਵਧ ਕੇ ਪੀਂਘਾਂ ਚੜ੍ਹਾਉਂਦੀਆਂ ਹਨ | ਪੀਂਘਾਂ ਝੂਟਦੀਆਂ ਦੇ ਗਹਿਣਿਆਂ ਦੀ ਛਣਕਾਹਟ ਅਨੋਖਾ ਰੰਗ ਬੰਨ੍ਹਦੀ ਹੈ । ਅੰਤ ਤੀਆਂ ਦੇ ਵਿਦਾ ਹੋਣ ਦਾ ਦਿਨ ਆ ਜਾਂਦਾ ਹੈ । ਇਸ ਦਿਨ ਮੇਲੇ ਵਰਗੀ ਰੌਣਕ ਹੁੰਦੀ ਹੈ । ਇਕ ਕੁੜੀ ਨੂੰ ਲਾੜਾ ਅਤੇ ਦੂਜੀ ਨੂੰ ਲਾੜੀ ਬਣਾ ਕੇ ਸਾਰੀਆਂ ਰਸਮਾਂ ਕਰ ਕੇ ਵਿਆਹ ਕੀਤਾ ਜਾਂਦਾ ਹੈ । ਕੁੜੀਆਂ ਮੂੰਹ ਨਾਲ ਵਾਜੇ ਵਜਾਉਂਦੀਆਂ ਹਨ ਤੇ ਠੀਕਰੀਆਂ ਦੀ ਸੋਟ ਕੀਤੀ ਜਾਂਦੀ ਹੈ । ਜੰਵ ਦੀ ਵਿਦਾਇਗੀ ਵੇਲੇ ਕੁੜੀਆਂ ਦੀ ਇਕ ਟੋਲੀ ਜੰਝ ਖੋਂਹਦੀ ਹੈ । ਡੋਲਾ ਖੋਹਣਾ ਜਾਂ ਲੁੱਟ ਮਚਾਉਣੀ ਤੀਆਂ ਦੀ ਅੰਤਿਮ ਰਸਮ ਹੈ ।
ਇਸ ਪਿੱਛੋਂ ਕੁੜੀਆਂ ਗਾਉਂਦੀਆਂ ਹੋਈਆਂ ਤੇ ਆਪਣੇ ਪੇਕੇ ਪਿੰਡ ਨੂੰ ਅਸੀਸਾਂ ਦਿੰਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ । ‘ਸੁੱਖ ਵਸਦੀ ਬਾਬਾ ਜੀ ਥੋਡੀ ਨਗਰੀ, ਜੀ ਸੁਖ ਵਸਦੀ ਇਸ ਪ੍ਰਕਾਰ ਤੀਆਂ ਦਾ ਇਹ ਤਿਉਹਾਰ ਹਰ ਸਾਲ ਹਾਸੇ-ਖੇੜੇ ਵੰਡਦਾ ਹੈ । ਇਹ ਤਿਉਹਾਰ ਵਰਖਾ ਰੁੱਤ ਕਾਰਨ ਮੌਲੀ ਹੋਈ ਧਰਤੀ ਦੇ ਪ੍ਰਭਾਵ ਹੇਠ ਮਨੁੱਖ ਦੇ ਛਲਕਦੇ ਭਾਵਾਂ ਦਾ ਪ੍ਰਗਟਾਵਾ ਹੈ । ਇਸ ਤਿਉਹਾਰ ਵਿਚ ਆਪਸੀ ਪਿਆਰ ਤੇ ਸਾਂਝਾਂ ਹੋਰ ਪੱਕੀਆਂ ਹੁੰਦੀਆਂ ਹਨ ।