PSEB 6th Class Punjabi Solutions Chapter 10 ਰੁੱਤ-ਚੱਕਰ

Punjab State Board PSEB 6th Class Punjabi Book Solutions Chapter 10 ਰੁੱਤ-ਚੱਕਰ Textbook Exercise Questions and Answers.

PSEB Solutions for Class 6 Punjabi Chapter 10 ਰੁੱਤ-ਚੱਕਰ

I. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੰਢ ‘ਚ ਦੁਨੀਆ ਕੀ ਕਰਦੀ ਹੈ ?
ਉੱਤਰ :
ਠੁਰ-ਠੁਰ ਕਰਦੀ ਹੈ ।

ਪ੍ਰਸ਼ਨ 2.
ਪਤਝੜ ਰੁੱਤ ਵਿੱਚ ਰੁੱਖਾਂ ‘ਤੇ ਕੀ ਨਹੀਂ ਰਹਿੰਦਾ ?
ਉੱਤਰ :
ਪੱਤੇ ।

ਪ੍ਰਸ਼ਨ 3.
ਬਸੰਤੀ ਰੁੱਤ ਬਾਗਾਂ ਵਿੱਚ ਕੀ ਖਿੜਾਉਂਦੀ ਹੈ ?
ਉੱਤਰ :
ਫੁੱਲ ।

ਪ੍ਰਸ਼ਨ 4.
ਬੱਦਲ ਛਾਏ ਹੋਣ ਤਾਂ ਕਿਹੜਾ ਪੰਛੀ ਮਸਤੀ ਵਿੱਚ ਆ ਜਾਂਦਾ ਹੈ ?
ਉੱਤਰ :
ਮੋਰ ।

PSEB 6th Class Punjabi Book Solutions Chapter 10 ਰੁੱਤ-ਚੱਕਰ

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਸ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਰੁੱਤਾਂ ਦਾ ਜ਼ਿਕਰ ਆਇਆ ਹੈ ?
ਉੱਤਰ :
ਸਰਦੀ, ਪਤਝੜ, ਬਸੰਤ, ਗਰਮੀ ਤੇ ਬਰਸਾਤ ॥

ਪ੍ਰਸ਼ਨ 2.
ਬਸੰਤ ਰੁੱਤ ਵਿੱਚ ਆਲਾ-ਦੁਆਲਾ ਕਿਵੇਂ ਬਦਲਦਾ ਹੈ ?
ਉੱਤਰ :
ਬਸੰਤ ਰੁੱਤ ਵਿੱਚ ਆਲੇ-ਦੁਆਲੇ ਫੁੱਲ ਖਿੜ ਜਾਂਦੇ ਹਨ ਤੇ ਮਹਿਕਾਂ ਭਰੀ ਮਿੱਠੀਮਿੱਠੀ ਹਵਾ ਰੁਮਕਦੀ ਹੈ ।

ਪ੍ਰਸ਼ਨ 3.
ਰੁੱਤਾਂ ਕਿਵੇਂ ਬਦਲਦੀਆਂ ਹਨ ?
ਉੱਤਰ :
ਧਰਤੀ ਦੇ ਸੂਰਜ ਦੁਆਲੇ ਘੁੰਮਣ ਨਾਲ ।

ਪ੍ਰਸ਼ਨ 4.
ਗਰਮੀ ਦੀ ਰੁੱਤ ਵਿੱਚ ਕਿਹੜੀਆਂ-ਕਿਹੜੀਆਂ ਕਠਿਨਾਈਆਂ ਆਉਂਦੀਆਂ ਹਨ ?
ਉੱਤਰ :
ਗਰਮੀ ਦੀ ਰੁੱਤ ਵਿਚ ਪਿੰਡਾ ਲੂਹਣ ਵਾਲੀ ਧੁੱਪ ਪੈਂਦੀ ਹੈ ਤੇ ਛੱਪੜਾਂ ਟੋਭਿਆਂ ਦਾ ਪਾਣੀ ਸੁੱਕ ਜਾਂਦਾ ਹੈ ।

ਪ੍ਰਸ਼ਨ 5.
ਵਰਖਾ ਰੁੱਤ ਆਉਣ ‘ਤੇ ਕਵਿਤਾ ਵਿੱਚ ਕਿਸ ਤਰ੍ਹਾਂ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ ?
ਉੱਤਰ :
ਵਰਖਾ ਰੁੱਤ ਦੇ ਆਉਣ ਨਾਲ ਅਸਮਾਨ ਉੱਤੇ ਬੱਦਲ ਛਾਏ ਦੇਖ ਕੇ ਮੋਰ ਖੰਭ ਫੈਲਾ ਕੇ ਪੈਲਾਂ ਪਾਉਣ ਲਗਦੇ ਹਨ ਤੇ ਛਮ-ਛਮ ਕਰਦੀ ਵਰਖਾ ਹੁੰਦੀ ਹੈ ।

PSEB 6th Class Punjabi Book Solutions Chapter 10 ਰੁੱਤ-ਚੱਕਰ

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
ਮਿੱਠੀ-ਮਿੱਠੀ …………….
………………….. ਭਰ ਜਾਏ ।
ਅੰਤਾਂ ਦੀ ਫਿਰ ……. ਆਵੇ,
ਧੁੱਪ ਨਾਲ ਪਿੰਡਾ ਲੂਹੀ …….
ਹਰ ਇੱਕ ………. ਵਿੱਚੋਂ,
ਕੁੱਲ ਪਾਣੀ ਸੁੱਕ ……….
ਉੱਤਰ :
ਮਿੱਠੀ-ਮਿੱਠੀ ਹਵਾ ਰੁਮਕਦੀ
ਮਹਿਕ ਨਾਲ ਭਰ ਜਾਏ ।
ਅੰਤਾਂ ਦੀ ਫਿਰ ਗਰਮੀ ਆਵੇ,
ਧੁੱਪ ਨਾਲ ਪਿੰਡਾ ਲੁਹੀ ਜਾਵੇ ।
ਹਰ ਇੱਕ ਛੱਪੜ ਟੋਭੇ ਵਿੱਚੋਂ,
ਕੁੱਲ ਪਾਣੀ ਸੁੱਕ ਜਾਵੇ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦ ਪੜ੍ਹੋ ਤੇ ਇਨ੍ਹਾਂ ਦੀ ਲੈ ਦੇਖੋ । ਇਨ੍ਹਾਂ ਨਾਲ ਮਿਲਦੇ ਸ਼ਬਦ ਆਪਣੇ ਕੋਲੋਂ ਲਿਖ ਕੇ ਲੈ ਨਾਲ ਲੈ ਜੋੜੋ-
ਜਾਏ – ਰਚਾਏ
ਕੋਰਾ – ………..
ਆਉਂਦੀ – ………..
ਛਾਏ – ………..
ਭੱਦੀ – ………..
ਸਰਦੀ – ………..
ਉੱਤਰ :
ਜਾਏ – ਰਚਾਏ
ਕੋਰਾ – ਭੋਰਾ
ਆਉਂਦੀ – ਭਾਉਂਦੀ
ਛਾਏ – ਪਾਏ
ਭੱਦੀ – ਸੌਂਦੀ
ਸਰਦੀ – ਮਰਦੀ

PSEB 6th Class Punjabi Book Solutions Chapter 10 ਰੁੱਤ-ਚੱਕਰ

ਪ੍ਰਸ਼ਨ 8.
ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਚਿੱਟੀ – ……….. – …………..
ਸਰਦੀ ਦੀ ਰੁੱਤ – ……….. – …………..
ਹਵਾ – ……….. – …………..
ਖੰਭ – ……….. – …………..
ਮਹਿਕ – ……….. – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਚਿੱਟੀ – सफेद – White
ਸਰਦੀ ਦੀ ਰੁੱਤ – शीत ॠतु -Winter
ਹਵਾ – वायु – Wind
ਖੰਭ – पंख – Wing
ਮਹਿਕ – सुगन्ध – Fragrance

ਪ੍ਰਸ਼ਨ 9.
ਰੁੱਤ-ਚੱਕਰ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ :
ਮੁੜ ਕੇ ਰੁੱਤ ਬਸੰਤੀ ਆਉਂਦੀ,
ਬਾਗਾਂ ਦੇ ਵਿਚ ਫੁੱਲ ਖਿੜਾਉਂਦੀ ।
ਮਿੱਠੀ-ਮਿੱਠੀ ਹਵਾ ਰੁਮਕਦੀ,
ਮਹਿਕ ਨਾਲ ਭਰ ਜਾਏ ।

PSEB 6th Class Punjabi Book Solutions Chapter 10 ਰੁੱਤ-ਚੱਕਰ

III. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਵਿਪਰੀਤ ਅਰਥ ਲਿਖੋ-
ਗਰਮੀ, ਪਤਝੜ, ਮਿੱਠੀ, ਧੁੱਪ, ਵਰਖਾ ।
ਉੱਤਰ :
ਗਰਮੀ – ਸਰਦੀ
ਪਤਝੜ – ਬਸੰਤ
ਮਿੱਠੀ – ਕੌੜੀ
पॅप – ਛਾਂ
ਵੇਰਖਾ – ਔੜ ।

ਪ੍ਰਸ਼ਨ 2.
ਪਾਠ ਵਿਚ ਆਏ ਰੁੱਤਾਂ ਦੇ ਨਾਂ ਲਿਖੋ ।
ਉੱਤਰ :
ਸਰਦੀ, ਪਤਝੜ, ਬਸੰਤ, ਗਰਮੀ, ਬਰਸਾਤ ।

ਔਖੇ ਸ਼ਬਦਾਂ ਦੇ ਅਰਥ :

ਖੇਲ਼-ਖੇਡ । ਕੱਕਰ, ਕੋਰਾ-ਠੰਢ ਕਾਰਨ ਹਵਾ ਦੀ ਨਮੀ ਦਾ ਘਾਹ ਤੇ ਪੌਦਿਆਂ ਉੱਤੇ ਜੰਮ ਜਾਣਾ । ਭੋਰਾ-ਭੋਰਾ-ਥੋੜੀ-ਥੋੜੀ । ਰੁਮਕਦੀ-ਹੌਲੀ-ਹੌਲੀ ਚਲਦੀ । ਅੰਤਾਂ ਦੀ-ਬਹੁਤ ਜ਼ਿਆਦਾ । ਲੂਹੀ-ਸਾੜੀ । ਭੱਦੀ-ਭੱਦੀ-ਘੁੰਮਦੀ-ਘੁੰਮਦੀ ।

ਕਾਵਿ-ਟੋਟੇ ਦੇ ਸਰਲ ਅਰਥ

(ੳ) ਇੱਕ ਰੁੱਤ ਆਏ ਇੱਕ ਰੁੱਤ ਜਾਏ,
ਖੇਲ ਇਹ ਸਾਰਾ ਕੌਣ ਰਚਾਏ ॥
ਪੈਂਦੀ ਰਹੇ ਕਹਿਰ ਦੀ ਸਰਦੀ,
ਠੰਢ ਚ ਦੁਨੀਆਂ ਠੁਰ-ਠੁਰ ਕਰਦੀ ।
ਉੱਚੇ ਪਰਬਤ ਦੀ ਹਰ ਚੋਟੀ,
ਚਿੱਟੀ ਬਰਫ਼ ਨਾਲ ਢਕ ਜਾਏ ।

ਪ੍ਰਸ਼ਨ 1.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਕਵੀ ਕਹਿੰਦਾ ਹੈ ਕਿ ਇਕ ਰੁੱਤ ਆਉਂਦੀ ਹੈ ਤੇ ਇਕ ਰੁੱਤ ਜਾਂਦੀ ਹੈ ਅਰਥਾਤ ਰੁੱਤਾਂ ਦੇ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ । ਇਹ ਦੇਖ ਕੇ ਮਨ ਵਿਚ ਖ਼ਿਆਲ ਆਉਂਦਾ ਹੈ ਕਿ ਇਹ ਸਾਰੀ ਖੇਡ ਕਿਸ ਨੇ ਰਚਾਈ ਹੋਈ ਹੈ ? ਜਦੋਂ ਕਹਿਰ ਦੀ ਸਰਦੀ ਪੈਣ ਲਗਦੀ ਹੈ, ਤਾਂ ਦੁਨੀਆ ਠੰਢ ਵਿਚ ਠੁਰ-ਠੁਰ ਕਰਦੀ ਰਹਿੰਦੀ ਹੈ ।ਠੰਢ ਉਤਰਦੀ ਹੀ ਨਹੀਂ । ਇਸ ਰੁੱਤ ਵਿੱਚ ਪਹਾੜਾਂ ਦੀ ਹਰ ਇਕ ਚੋਟੀ ਚਿੱਟੀ ਬਰਫ਼ ਨਾਲ ਢੱਕੀ ਜਾਂਦੀ ਹੈ ।

PSEB 6th Class Punjabi Book Solutions Chapter 10 ਰੁੱਤ-ਚੱਕਰ

(ਅ) ਬੜਾ ਹੀ ਪੈਂਦਾ ਕੱਕਰ, ਕੋਰਾ,
ਰੁੱਤ ਬਦਲਦੀ ਭੋਰਾ-ਭੋਰਾ ।
ਪਤਝੜ ਰੁੱਤ ਵਿੱਚ ਰੁੱਖਾਂ ਉੱਤੋਂ,
ਹਰ ਪੱਤਾ ਸੁੱਕੇ, ਝੜ ਜਾਏ ।

ਪ੍ਰਸ਼ਨ 2.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਸਰਦੀ ਦੀ ਰੁੱਤ ਵਿਚ ਇੰਨੀ ਠੰਢ ਹੁੰਦੀ ਹੈ ਕਿ ਹਵਾ ਵਿਚ ਨਮੀ ਦੇ ਕਣ ਜੰਮ ਕੇ ਕੱਕਰ ਤੇ ਕੌਰੇ ਦਾ ਰੂਪ ਧਾਰ ਕੇ ਵਦੇ ਹਨ । ਫਿਰ ਹੌਲੀ-ਹੌਲੀ ਰੁੱਤ ਬਦਲਦੀ ਹੈ । ਪਤਝੜ ਦੀ ਰੁੱਤ ਆਉਂਦੀ ਹੈ, ਤਾਂ ਰੁੱਖਾਂ ਉਤਲਾ ਹਰ ਪੱਤਾ ਸੁੱਕ-ਸੜ ਜਾਂਦਾ ਹੈ ਤੇ ਉਹ ਗੁੰਡ-ਮੁੰਡ ਹੋ ਜਾਂਦੇ ਹਨ ।

(ੲ) ਮੁੜ ਕੇ ਰੁੱਤ ਬਸੰਤੀ ਆਉਂਦੀ,
ਬਾਗਾਂ ਦੇ ਵਿੱਚ ਫੁੱਲ ਖਿੜਾਉਂਦੀ ।
ਮਿੱਠੀ-ਮਿੱਠੀ ਹਵਾ ਰੁਮਕਦੀ,
ਮਹਿਕ ਨਾਲ ਭਰ ਜਾਏ ।

ਪ੍ਰਸ਼ਨ 3.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਪਤਝੜ ਦੀ ਰੁੱਤ ਪਿੱਛੋਂ ਬਸੰਤ ਰੁੱਤ ਆ ਜਾਂਦੀ ਹੈ, ਜੋ ਬਾਗਾਂ ਵਿਚ ਫੁੱਲ ਖਿੜਾ ਦਿੰਦੀ ਹੈ । ਨਾਲ ਹੀ ਮਿੱਠੀ-ਮਿੱਠੀ ਰੁਮਕਦੀ ਹਵਾ ਮਹਿਕ ਨਾਲ ਭਰ ਜਾਂਦੀ ਹੈ ।

(ਸ) ਅੰਤਾਂ ਦੀ ਫਿਰ ਗਰਮੀ ਆਵੇ,
ਧੁੱਪ ਨਾਲ ਪਿੰਡਾ ਲੁਹੀ ਜਾਵੇ ।
ਹਰ ਇੱਕ ਛੱਪੜ, ਟੋਭੇ ਵਿੱਚੋਂ,
ਕੁੱਲ ਪਾਣੀ ਸੁੱਕ ਜਾਏ ।

ਪ੍ਰਸ਼ਨ 4.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਬਸੰਤ ਰੁੱਤ ਦੇ ਬੀਤਣ ਮਗਰੋਂ ਕਹਿਰ ਦੀ ਗਰਮੀ ਦੀ ਰੁੱਤ ਆ ਜਾਂਦੀ ਹੈ, ਜਿਸ ਵਿਚ ਪਿੰਡੇ ਨੂੰ ਲਹਣ ਵਾਲੀ ਗਰਮ ਯੁੱਪ ਹੁੰਦੀ ਹੈ । ਇਸ ਰੁੱਤ ਵਿਚ ਹਰ ਇਕ ਛੱਪੜ-ਟੋਭੇ ਦਾ ਸਾਰਾ ਪਾਣੀ ਸੁੱਕ ਜਾਂਦਾ ਹੈ

PSEB 6th Class Punjabi Book Solutions Chapter 10 ਰੁੱਤ-ਚੱਕਰ

(ਹ) ਅਹੁ ਦੇਖੋ ਹੁਣ ਬੱਦਲ ਛਾਏ,
ਮੋਰਾਂ ਨੇ ਹਨ ਖੰਭ ਫੈਲਾਏ ।
ਛਮ-ਛਮ ਕਰਦੀ ਵਰਖਾ ਆਈ,
ਧਰਤੀ ਸਾਡੀ ਡੁੱਦੀ-ਛਿੰਦੀ,
ਸੂਰਜ ਦੁਆਲੇ ਚੱਕਰ ਲਾਉਂਦੀ,
ਘੁੰਮਦੀ ਜਾਏ, ਘੁੰਮਦੀ ਜਾਏ,
ਨਾਲੇ ਰੁੱਤਾਂ ਨੂੰ ਬਦਲਾਏ ।

ਪ੍ਰਸ਼ਨ 5.
ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
ਉੱਤਰ :
ਗਰਮੀ ਦੀ ਰੁੱਤ ਪਿੱਛੋਂ ਦੇਖੋ ਅਸਮਾਨ ਵਿਚ ਬੱਦਲ ਛਾ ਗਏ ਹਨ ਤੇ ਮੋਰਾਂ ਨੇ ਖੰਭ ਫੈਲਾ ਕੇ ਪੈਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਛਮ-ਛਮ ਕਰਦੀ ਵਰਖਾ ਦੀ ਰੁੱਤ ਆ ਗਈ ਹੈ । ਸਾਡੀ ਧਰਤੀ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ । ਉਹ ਘੁੰਮਦੀ-ਘੁੰਮਦੀ ਰੁੱਤਾਂ ਨੂੰ ਬਦਲਦੀ ਜਾਂਦੀ ਹੈ ।

Leave a Comment