Punjab State Board PSEB 6th Class Agriculture Book Solutions Chapter 2 ਭੂਮੀ Textbook Exercise Questions and Answers.
PSEB Solutions for Class 6 Agriculture Chapter 2 ਭੂਮੀ
Agriculture Guide for Class 6 PSEB ਭੂਮੀ Textbook Questions and Answers
ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-
ਪ੍ਰਸ਼ਨ 1.
ਕਿਸ ਪ੍ਰਕਾਰ ਦੀ ਭੂਮੀ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ?
ਉੱਤਰ-
ਰੇਤਲੀ ਭੂਮੀ ਵਿੱਚ ।
ਪ੍ਰਸ਼ਨ 2.
ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ-
ਕਛਾਰੀ ਮਿੱਟੀ ।
ਪ੍ਰਸ਼ਨ 3.
ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ।
ਪ੍ਰਸ਼ਨ 4.
ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਵਿਚ ।
ਪ੍ਰਸ਼ਨ 5.
ਕਿਸ ਤਰ੍ਹਾਂ ਦੀ ਭੂਮੀ ਵਿੱਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।
ਪ੍ਰਸ਼ਨ 6.
ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ?
ਉੱਤਰ-
ਧਰਤੀ ਦੀ ਉੱਪਰਲੀ ਤਹਿ ।
ਪ੍ਰਸ਼ਨ 7.
ਭੂਮੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
‘ਏ’ ਹੌਰੀਜ਼ਨ ।
ਪ੍ਰਸ਼ਨ 8.
ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।
ਪ੍ਰਸ਼ਨ 9.
ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।
ਪ੍ਰਸ਼ਨ 10.
ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ ਵਿਚ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ਦੇ ਇਲਾਕੇ ; ਜਿਵੇਂ-ਸੰਗਰੂਰ, ਲੁਧਿਆਣਾ, ਬਰਨਾਲਾ ਆਦਿ ।
(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-
ਪ੍ਰਸ਼ਨ 1.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਧਰਤੀ ਦੀ ਉੱਪਰਲੀ ਤਹਿ ਜਿਸ ਵਿਚ ਖੇਤੀ ਹੋ ਸਕਦੀ ਹੈ । ਇਹ ਚੱਟਾਨਾਂ ਦੇ ਬਰੀਕ ਕਣਾਂ ਅਤੇ ਹੋਰ ਜੈਵਿਕ ਅਤੇ ਅਜੈਵਿਕ ਵਸਤੂਆਂ ਦਾ ਮਿਸ਼ਰਣ ਹੈ ।
ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।
ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।
ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ । ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।
ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ-
ਰੇਤਲੀ ਭੂਮੀ | ਡਾਕਰ ਭੂਮੀ |
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । | 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ । |
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । | 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । |
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ । | 3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ । |
ਪ੍ਰਸ਼ਨ 6.
ਮੱਲੜ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।
ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।
ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੁੜਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।
ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਟਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ। ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।
ਪ੍ਰਸ਼ਨ 10.
ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਘਟਨਾ, ਭੋਂ-ਖੋਰ ਅਤੇ ਸੇਮ ਆਦਿ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ।
(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ-ਛੇ ਵਾਕਾਂ ਵਿੱਚ ਦਿਓ- .
ਪ੍ਰਸ਼ਨ 1.
ਭੂਮੀ ਵਿਚ ਮਜ਼ਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਭੂਮੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
- ਰੇਤਲੀ ਭੂਮੀ (Sandy Soil) – ਇਸ ਵਿੱਚ ਵੱਡੇ ਆਕਾਰ ਦੇ ਕਣ ਵੱਧ ਹੁੰਦੇ ਹਨ । ਇਸ ਜ਼ਮੀਨ ਵਿੱਚ ਹਵਾ ਵਧੇਰੇ ਹੁੰਦੀ ਹੈ ਤੇ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ।
- ਡਾਕਰੇ ਚੀਕਣੀ ਭੁਮੀ (Clay Soil) – ਇਸ ਭੂਮੀ ਵਿਚ ਛੋਟੇ ਕਣਾਂ ਦੀ ਵਧੇਰੇ ਮਾਤਰਾ ਹੁੰਦੀ ਹੈ । ਇਸ ਵਿੱਚ ਪਾਣੀ ਸੋਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਇਸ ਵਿਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । ਇਹਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ ।
- ਮੈਰਾ ਭੂਮੀ (Loam Soil) – ਇਸ ਭੂਮੀ ਵਿਚ ਰੇਤ, ਡਾਕਰ ਅਤੇ ਸਿਲਟ ਦੇ ਕਣ ਹੁੰਦੇ ਹਨ ਇਸ ਤਰ੍ਹਾਂ ਇਹ ਇਹਨਾਂ ਦਾ ਮਿਸ਼ਰਣ ਹੈ । ਇਹ ਜ਼ਮੀਨ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਵਿਚ ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ । ਹੁੰਦੀ ਹੈ ।
ਪ੍ਰਸ਼ਨ 2.
ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਦੀ ਕਿਸਮ ਦੇ ਅਨੁਸਾਰ ਪੰਜਾਬ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
1. ਦੱਖਣੀ ਪੱਛਮੀ ਪੰਜਾਬ – ਇਸ ਹਿੱਸੇ ਵਿਚ ਰੇਤਲੀ ਭੂਮੀ ਪਾਈ ਜਾਂਦੀ ਹੈ । ਇਹ ਆਮ ਕਰਕੇ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ ਬਣੀ ਹੁੰਦੀ ਹੈ । ਇਸ ਭੂਮੀ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਪੰਜਾਬ ਦੇ ਫਾਜ਼ਿਲਕਾ, ਮਾਨਸਾ, ਬਠਿੰਡਾ, ਫਿਰੋਜ਼ਪੁਰ ਅਤੇ ਮੁਕਤਸਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ ਆਉਂਦੇ ਹਨ । ਇਹਨਾਂ ਇਲਾਕਿਆਂ ਵਿੱਚ ਹਵਾ ਦੁਆਰਾ ਭੋਂ-ਖੋਰ ਮੁੱਖ ਸਮੱਸਿਆ ਹੈ । ਇਹ ਭੂਮੀ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
2. ਕੇਂਦਰੀ ਪੰਜਾਬ – ਇਸ ਭੂਮੀ ਵਿਚ ਰੇਤਲੀ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿੱਚ ਆਉਂਦੇ ਹਨ । ਇੱਥੇ ਕਈ ਹਿੱਸਿਆਂ ਵਿੱਚ ਸੇਮ, ਖਾਰਾਪਣ ਅਤੇ ਲੂਣਾਪਣ ਆਦਿ ਸਮੱਸਿਆਵਾਂ ਹੁੰਦੀਆਂ ਹਨ । ਇਹ ਕਣਕ, ਸਬਜ਼ੀਆਂ, ਝੋਨਾ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
3. ਉੱਤਰ ਪੂਰਬੀ-ਇਸ ਜੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪਰਬੀ ਹਿੱਸੇ, ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਆਉਂਦੇ ਹਨ । ਇਹਨਾਂ ਵਿੱਚ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਇੱਥੇ ਪਾਣੀ ਦੁਆਰਾ ਭੋਂ-ਖੋਰ ਦੀ ਸਮੱਸਿਆ ਵੱਧ ਦੇਖਣ ਵਿੱਚ ਆਉਂਦੀ ਹੈ । ਇਹ ਕਣਕ, ਮੱਕੀ, ਝੋਨਾ, ਫਲਾਂ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।
ਪ੍ਰਸ਼ਨ 3.
ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਕਿਸਮਾਂ
- ਲੈਟਰਾਈਟ ਮਿੱਟੀ (Laterite Soils) – ਇਹ ਜ਼ਮੀਨਾਂ ਵੱਧ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ, ਜਿਵੇਂ-ਦੱਖਣੀ ਮਹਾਂਰਾਸ਼ਟਰ, ਉੜੀਸਾ, ਕੇਰਲ, ਆਸਾਮ ਆਦਿ । ਇਹਨਾਂ ਵਿਚ ਤੇਜ਼ਾਬੀ ਮਾਦਾ ਵੱਧ ਹੁੰਦਾ ਹੈ।
- ਕਾਲੀ ਮਿੱਟੀ (Black Soil) – ਇਸ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੀ ਹੈ । ਇਸ ਦਾ ਰੰਗ ਗੁੜਾ ਕਾਲਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਦੀ ਮਾਤਰਾ ਤੇ ਲੂਣ ਵੱਧ ਮਾਤਰਾ ਵਿਚ ਹੁੰਦੇ ਹਨ ।
- ਪਠਾਰੀ ਮਿੱਟੀ (Mountain Soils) – ਇਹ ਮਿੱਟੀ ਉੱਤਰੀ ਭਾਰਤ ਦੇ ਠੰਡੇ ਅਤੇ ਖ਼ੁਸ਼ਕ ਇਲਾਕਿਆਂ ਵਿਚ ਮਿਲਦੀ ਹੈ ।
- ਕਛਾਰੀ ਮਿੱਟੀ (Alluvial Soils) – ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ ਤੋਂ ਬਣਦੀ ਹੈ । ਇਹ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਿਚ ਮਿਲਦੀ ਹੈ ।
- ਰੇਤਲੀ ਮਿੱਟੀ (Desert Soils) – ਇਹ ਰਾਜਸਥਾਨ ਅਤੇ ਇਸ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿਚ ਮਿਲਦੀ ਹੈ ।
- ਲਾਲ ਮਿੱਟੀ (Red Soils) – ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ ਹਿੱਸੇ, ਦੱਖਣੀ ਪੂਰਬੀ ਮਹਾਂਰਾਸ਼ਟਰ, ਪੂਰਬੀ ਆਂਧਰ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਇਸ ਵਿਚ ਆਇਰਨ ਆਕਸਾਈਡ ਦੀ ਮਾਤਰਾ ਵੱਧ ਹੁੰਦੀ ਹੈ ।
ਪ੍ਰਸ਼ਨ 4.
ਭੂਮੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-
ਭੂਮੀ ਇੱਕ ਕੁਦਰਤੀ ਸੋਮਾ ਹੈ ਪਰ ਇਸ ਦੀ ਬੇਸਮਝੀ ਨਾਲ ਵਰਤੋਂ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਜਿਵੇਂ ਇਸਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਹਵਾ ਪਾਣੀ ਦੇ ਕਾਰਨ ਭੋਂ-ਖੋਰ ਹੋਣਾ, ਸੇਮ ਦੀ ਸਮੱਸਿਆ ਆਦਿ । ਵਧੇਰੇ ਉਪਜ ਲੈਣ ਲਈ ਮਿੱਟੀ ਵਿੱਚ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ ਜੋ ਮਿੱਟੀ ਰਾਹੀਂ ਸਾਡੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ ।
ਪ੍ਰਸ਼ਨ 5.
ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ ਬਾਰੇ ਦੱਸੋ ।
ਉੱਤਰ-
ਭੂਮੀ ਦੀ ਕਿਸਮ ਅਨੁਸਾਰ ਉਸ ਵਿਚ ਹੋਣ ਵਾਲੀਆਂ ਫ਼ਸਲਾਂ-
- ਲੈਟਰਾਈਟ ਮਿੱਟੀ – ਚਾਹ, ਨਾਰੀਅਲ ।
- ਕਛਾਰੀ ਮਿੱਟੀ – ਕਣਕ, ਝੋਨਾ, ਗੰਨਾ, ਕਪਾਹ ਆਦਿ ।
- ਲਾਲ ਮਿੱਟੀ – ਕਣਕ, ਕਪਾਹ, ਤੰਬਾਕੂ, ਝੋਨਾ ਆਦਿ ।
- ਕਾਲੀ ਮਿੱਟੀ – ਕਣਕ, ਕਪਾਹ, ਅਲਸੀ ।
- ਰੇਤਲੀ ਮਿੱਟੀ – ਕਣਕ, ਮੱਕੀ, ਜੌ, ਕਪਾਹ ।
- ਪਠਾਰੀ ਮਿੱਟੀ – ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ।
PSEB 6th Class Agriculture Guide ਭੂਮੀ Important Questions and Answers
ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-
ਪ੍ਰਸ਼ਨ 1.
ਡਾਕਰ ਜ਼ਮੀਨਾਂ ਨੂੰ ………………….. ਜ਼ਮੀਨਾਂ ਕਿਹਾ ਜਾਂਦਾ ਹੈ ?
(i) ਭਾਰੀਆਂ
(ii) ਹਲਕੀਆਂ
(iii) ਕਾਲੀ
(iv) ਰੇਤਲੀ ।
ਉੱਤਰ-
(i) ਭਾਰੀਆਂ ।
ਪ੍ਰਸ਼ਨ 2.
ਰੇਤਲੀ ਮਿੱਟੀ ਕਿਹੜੇ ਇਲਾਕੇ ਵਿਚ ਮਿਲਦੀ ਹੈ ?
(i) ਰਾਜਸਥਾਨ
(ii) ਉੜੀਸਾ
(iii) ਆਸਾਮ
(iv) ਬਿਹਾਰ ।
ਉੱਤਰ-
(i) ਰਾਜਸਥਾਨ ।
ਪ੍ਰਸ਼ਨ 3.
ਦੱਖਣੀ ਪੱਛਮੀ ਪੰਜਾਬ ਵਿਚ ਕਿਹੋ ਜਿਹੀ ਮਿੱਟੀ ਮਿਲਦੀ ਹੈ ?
(i) ਰੇਤਲੀ
(ii) ਚੀਕਣੀ
(iii) ਮੈਰਾ ਤੋਂ ਚੀਕਣੀ
(iv) ਮੈਰਾ ।
ਉੱਤਰ-
(i) ਰੇਤਲੀ ।
ਖ਼ਾਲੀ ਥਾਂ ਭਰੋ-
(i) ਭੂਮੀ ਬਣਨ ਵਿੱਚ ਕਈ ਕਾਰਕ ਸਹਾਇਤਾ ਕਰਦੇ ਹਨ ਜਿਵੇਂ ………………….।
ਉੱਤਰ-
ਚੱਟਾਨਾਂ ਅਤੇ ਜਲਵਾਯੂ
(ii) ਲਾਲ ਮਿੱਟੀ ਵਿਚ ………………… ਦੀ ਮਾਤਰਾ ਵੱਧ ਹੁੰਦੀ ਹੈ ।
ਉੱਤਰ-
ਆਇਰਨ ਆਕਸਾਈਡ
(iii) ਉੱਤਰ ਪੂਰਬੀ ਇਲਾਕੇ ਵਿੱਚ ………………….. ਨਾਲ ਭੋਂ-ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ।
ਉੱਤਰ-
ਪਾਣੀ
(iv) ਦੱਖਣ-ਪੱਛਮੀ ਪੰਜਾਬ ਵਿਚਲੀ ਮਿੱਟੀ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ………………….. ਦੀ ਕਮੀ ਹੁੰਦੀ ਹੈ ।
ਉੱਤਰ-
ਪੋਟਾਸ਼ੀਅਮ
ਠੀਕ/ਗਲਤ-
(i) ਰੇਤਲੀ ਭੂਮੀ ਵਿਚ ਪਾਣੀ ਰੋਕਣ ਦੀ ਯੋਗਤਾ ਸਭ ਤੋਂ ਘੱਟ ਹੁੰਦੀ ਹੈ ।
(ii) ਕਪਾਹ ਦੇ ਲਈ ਕਾਲੀ ਮਿੱਟੀ ਵਧੀਆ ਰਹਿੰਦੀ ਹੈ ।
(iii) ਮੈਰਾ ਭੂਮੀ ਵਿਚ ਜੈਵਿਕ ਮਾਦਾ ਵੱਧ ਹੁੰਦਾ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੌਰੀਜਨ ‘ਏ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਮੱਲੜ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੋਣ ਕਾਰਨ ।
ਪ੍ਰਸ਼ਨ 2.
ਭੂਮੀ ਵਿਚ ਮੌਜੂਦ ਕਣਾਂ ਅਨੁਸਾਰ ਭੂਮੀ ਕਿੰਨੇ ਪ੍ਰਕਾਰ ਦੀ ਹੈ ?
ਉੱਤਰ-
ਤਿੰਨ ਪ੍ਰਕਾਰ ਦੀ ।
ਪ੍ਰਸ਼ਨ 3.
ਕਿਹੜੀ ਭੂਮੀ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ?
ਉੱਤਰ-
ਰੇਤਲੀ ਭੂਮੀ ਵਿੱਚ ।
ਪ੍ਰਸ਼ਨ 4.
ਭਾਰੀਆਂ ਜ਼ਮੀਨਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਡਾਕਰ ਚੀਕਣੀ ਭੂਮੀ ਨੂੰ ।
ਪ੍ਰਸ਼ਨ 5.
ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਜਿਵੇਂ ਉੜੀਸਾ ਵਿਚ ਕਿਸ ਤਰ੍ਹਾਂ ਦੀ ਭੂਮੀ ਹੁੰਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।
ਪ੍ਰਸ਼ਨ 6.
ਆਇਰਨ ਆਕਸਾਈਡ ਦੀ ਮਾਤਰਾ ਕਿਹੜੀ ਮਿੱਟੀ ਵਿੱਚ ਵੱਧ ਹੈ ?
ਉੱਤਰ-
ਲਾਲ ਮਿੱਟੀ ਵਿਚ ।
ਪ੍ਰਸ਼ਨ 7.
ਹਿਮਾਲਿਆ ਦੇ ਇਲਾਕੇ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਪਠਾਰੀ ਮਿੱਟੀ ।
ਪ੍ਰਸ਼ਨ 8.
ਭੂਮੀ ਦੀ ਕਿਸਮ ਅਨੁਸਾਰ ਪੰਜਾਬ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਹੈ ?
ਉੱਤਰ-
ਤਿੰਨ ਹਿੱਸਿਆਂ ਵਿਚ ।
ਪ੍ਰਸ਼ਨ 9.
ਕਾਲੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿਚ ਪਾਈ ਜਾਂਦੀ ਹੈ ?
ਉੱਤਰ-
16.6% ।
ਪ੍ਰਸ਼ਨ 10.
ਕਛਾਰੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿੱਚ ਪਾਈ ਜਾਂਦੀ ਹੈ ?
ਉੱਤਰ-
45% ।
ਪ੍ਰਸ਼ਨ 11.
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਚੀਕਣੀ ਮਿੱਟੀ, ਰੇਤਲੀ ਜਾਂ ਮੈਰਾ ਮਿੱਟੀ ।
ਪ੍ਰਸ਼ਨ 12.
ਮੈਰਾ-ਰੇਤਲੀ ਭਾਂ ਵਿਚ ਕਿੰਨੇ ਪ੍ਰਤੀਸ਼ਤ ਰੇਤ ਹੁੰਦੀ ਹੈ ?
ਉੱਤਰ-
ਇਸ ਵਿਚ 70-85% ਰੇਤ ਹੁੰਦੀ ਹੈ ?
ਪ੍ਰਸ਼ਨ 13.
ਭੋਂ ਦੇ ਭੌਤਿਕ ਗੁਣ ਕਿਹੜੇ ਹਨ ?
ਉੱਤਰ-
ਜ਼ਮੀਨ ਦੀ ਬਣਤਰ, ਜ਼ਮੀਨ ਵਿਚ ਪਾਣੀ ਜੀਰਣ ਦੀ ਸ਼ਕਤੀ ਅਤੇ ਭੋਂ ਵਿਚ ਪਾਣੀ ਠਹਿਰਣ ਦੀ ਸ਼ਕਤੀ ਆਦਿ ਤੋਂ ਦੇ ਭੌਤਿਕ ਗੁਣ ਹਨ ।
ਪ੍ਰਸ਼ਨ 14.
ਕਿਹੜੀ ਜ਼ਮੀਨ ਵਿਚ ਜੀਵਕ ਮਾਦਾ ਵੱਧ ਹੁੰਦਾ ਹੈ ?
ਉੱਤਰ-
ਮੈਰਾ ਜ਼ਮੀਨ ਵਿਚ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੈਰਾ ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਭੂਮੀ ਰੇਤਲੇ, ਡਾਕਰ ਅਤੇ ਸਿਲਟ ਕਣਾਂ ਦੇ ਮਿਸ਼ਰਣ ਤੋਂ ਬਣਦੀ ਹੈ । ਇਹ ਭੂਮੀ ਖੇਤੀ-ਬਾੜੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।
ਪ੍ਰਸ਼ਨ 2.
ਕਪਾਹ ਮਿੱਟੀ ਬਾਰੇ ਕੀ ਜਾਣਦੇ ਹੋ ?
ਉੱਤਰ-ਕਾਲੀ ਮਿੱਟੀ ਨੂੰ ਕਪਾਹ ਮਿੱਟੀ ਕਿਹਾ ਜਾਂਦਾ ਹੈ । ਇਹ ਮਹਾਂਰਾਸ਼ਟਰ, ਕਰਨਾਟਕ ਪੱਛਮੀ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਦੇਸ਼ ਦੇ ਲਗਪਗ 16.6% ਹਿੱਸੇ ਵਿਚ ਇਹ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਵਿਚ ਮੱਲੜ੍ਹ ਅਤੇ ਲੂਣਾਂ ਦੀ ਮਾਤਰਾਂ ਵੱਧ ਹੁੰਦੀ ਹੈ । ਇਸ ਲਈ ਇਸਦਾ ਰੰਗ ਕਾਲਾ ਹੁੰਦਾ ਹੈ ।
ਪ੍ਰਸ਼ਨ 3.
ਰੇਤਲੀ ਤੋਂ ਘੱਟ ਉਪਜਾਊ ਕਿਉਂ ਹੁੰਦੀ ਹੈ ?
ਉੱਤਰ-
ਰੇਤਲੀ ਤੋਂ ਵਿਚ ਮੋਟੇ ਕਣ 85% ਤੋਂ ਵੱਧ ਹੁੰਦੇ ਹਨ । ਚੀਕਣੀ ਮਿੱਟੀ ਤੇ ਭੁੱਲ 15% ਤੋਂ ਘੱਟ ਹੁੰਦੇ ਹਨ । ਇਸ ਵਿਚ ਪੋਸ਼ਕ ਤੱਤ, ਪਾਣੀ ਰੱਖਣ ਦੀ ਸ਼ਕਤੀ ਤੇ ਜੀਵਕ ਪਦਾਰਥ ਵੀ ਘੱਟ ਹੁੰਦੇ ਹਨ । ਇਸ ਲਈ ਰੇਤਲੀ ਤੋਂ ਘੱਟ ਉਪਜਾਊ ਹੁੰਦੀ ਹੈ ।
ਪ੍ਰਸ਼ਨ 4.
ਸਮੇਂ ਦੇ ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਇਹ ਸਮੱਸਿਆਵਾਂ ਹਨ- ਉਪਜਾਊ ਸ਼ਕਤੀ ਦਾ ਘਟਨਾ, ਚੌਂ-ਖੋਰ ਅਤੇ ਸੇਮ ਆਦਿ । ਮਿੱਟੀ ਵਿਚ ਰਸਾਇਣਾਂ ਦੀ ਵਰਤੋਂ ਕਾਰਨ ਇਹ ਜ਼ਹਿਰਾਂ ਸਾਡੇ ਖਾਣੇ ਵਿਚ ਆ ਰਹੀਆਂ ਹਨ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਜੀਵਾਂਸ਼ ਕੀ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਧਰਤੀ ਉੱਤੇ ਉੱਗੇ ਬਿਰਛਾਂ ਤੇ ਬੂਟਿਆਂ ਦੇ ਪੱਤੇ, ਟਹਿਣੀਆਂ ਅਤੇ ਘਾਹ ਆਦਿ ਗਲ-ਸੜ ਕੇ ਧਰਤੀ ਵਿਚ ਮਿਲ ਜਾਂਦੇ ਹਨ । ਇਸੇ ਪ੍ਰਕਾਰ ਹੋਰ ਜੀਵ-ਜੰਤੂ ਆਪਣਾ ਜੀਵਨ ਚੱਕਰ ਪੂਰਾ ਕਰਕੇ ਧਰਤੀ ਵਿਚ ਹੀ ਗਲ ਕੇ ਰਲ ਜਾਂਦੇ ਹਨ । ਬਨਸਪਤੀ ਅਤੇ ਜੀਵ ਜੰਤੂਆਂ ਦੇ ਇਸ ਗਲੇ-ਸੜੇ ਹੋਏ ਅੰਸ਼ ਨੂੰ ਜੀਵਾਂਸ਼ ਕਹਿੰਦੇ ਹਨ ।
ਕਿਸੇ ਵੀ ਭਾਂ ਵਿਚ ਜੀਵਾਂਸ਼ ਦੀ ਮਾਤਰਾ ਉੱਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਤੇ ਨਿਰਭਰ ਕਰਦੀ ਹੈ । ਘਾਹ ਵਾਲੇ ਮੈਦਾਨਾਂ ਅਤੇ ਸੰਘਣੇ ਜੰਗਲਾਂ ਵਾਲੇ ਇਲਾਕਿਆਂ ਵਿਚਲੀ ਤੋਂ ਅੰਦਰ ਜੀਵਾਂਸ਼ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰੰਤੂ ਮਾਰੂਥਲਾਂ ਅਤੇ ਗਰਮ ਖ਼ੁਸ਼ਕ ਇਲਾਕਿਆਂ ਦੀ ਝੋ ਵਿਚ ਬਹੁਤ ਘੱਟ ਜੀਵਾਂਸ਼ ਹੁੰਦਾ ਹੈ ।
ਭੂਮੀ PSEB 6th Class Agriculture Notes
- ਧਰਤੀ ਦੀ ਉੱਪਰਲੀ ਤਹਿ ਜਿਸ ਵਿੱਚ ਖੇਤੀ ਕੀਤੀ ਜਾਂਦੀ ਹੈ, ਨੂੰ ਭੂਮੀ ਕਿਹਾ ਜਾਂਦਾ ਹੈ ।
- ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੂਮੀ ਹੌਰੀਜ਼ਨ ਕਿਹਾ ਜਾਂਦਾ ਹੈ ।
- ਭੂਮੀ ਦੀ ਉੱਪਰਲੀ ਤਹਿ ਨੂੰ “ਏ” ਹੌਰੀਜ਼ਨ ਕਿਹਾ ਜਾਂਦਾ ਹੈ ।
- ਕਣਾਂ ਦੇ ਆਕਾਰ ਅਨੁਸਾਰ ਭੂਮੀ ਰੇਤਲੀ, ਡਾਕਰ ਜਾਂ ਚੀਕਣੀ ਅਤੇ ਮੈਰਾ ਭੂਮੀ ਹੁੰਦੀ ਹੈ ।
- ਭਾਰਤ ਵਿਚ ਲੈਟਰਾਈਟ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿਚ ਹੁੰਦੀ ਹੈ ; ਜਿਵੇਂ-ਮਹਾਰਾਸ਼ਟਰ, ਕੇਰਲ, ਆਸਾਮ ।
- ਕਛਾਰੀ ਮਿੱਟੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਹੁੰਦੀ ਹੈ , ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ।
- ਕਾਲੀ ਮਿੱਟੀ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ । ਇਹ ਗੁਜਰਾਤ, ਕਰਨਾਟਕ ਆਦਿ ਵਿੱਚ ਹੁੰਦੀ ਹੈ ।
- ਲਾਲ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕਿਆਂ ਪੂਰਬੀ ਆਂਧਰ ਪ੍ਰਦੇਸ਼, ਕਰਨਾਟਕ ਦੇ ਕੁੱਝ ਹਿੱਸਿਆਂ ਆਦਿ ਵਿਚ ਹੈ ।
- ਪਠਾਰੀ ਮਿੱਟੀ ਹਿਮਾਲਿਆ ਦੇ ਇਲਾਕੇ ਵਿਚ ਹੁੰਦੀ ਹੈ ।
- ਰੇਤਲੀ ਮਿੱਟੀ ਰਾਜਸਥਾਨ ਤੇ ਇਸ ਦੇ ਨੇੜਲੇ ਹਿੱਸਿਆਂ ਵਿੱਚ ਮਿਲਦੀ ਹੈ ।
- ਭੂਮੀ ਦੀ ਕਿਸਮ ਦੇ ਹਿਸਾਬ ਨਾਲ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ।
- ਇਹ ਤਿੰਨ ਹਿੱਸੇ ਹਨ ਦੱਖਣੀ ਪੱਛਮੀ ਪੰਜਾਬ, ਕੇਂਦਰੀ ਪੰਜਾਬ, ਉੱਤਰ ਪੂਰਬੀ ਪੰਜਾਬ ।