Punjab State Board PSEB 5th Class Punjabi Book Solutions Chapter 9 ਸੁੰਢ ਤੇ ਹਲਦੀ Textbook Exercise Questions and Answers.
PSEB Solutions for Class 5 Punjabi Chapter 9 ਸੁੰਢ ਤੇ ਹਲਦੀ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ 1.
‘ਸੁੰਢ ਤੇ ਹਲਦੀ ਪਾਠ ਵਿਚੋਂ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:
- ਸੁੰਢ ਗਰਮ ਅਤੇ ਹਲਦੀ ਠੰਢੀ ਹੁੰਦੀ ਹੈ ।
- ਸਾਨੂੰ ਮਾਤਾ-ਪਿਤਾ ਅਤੇ ਵੱਡਿਆਂ ਦਾ ਕਿਹਾ ਮੰਨਣਾ ਚਾਹੀਦਾ ਹੈ ।
- ਸਾਨੂੰ ਦੂਜਿਆਂ ਦੀ ਮੱਦਦ ਕਰਨੀ ਚਾਹੀਦੀ ਹੈ ।
- ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਸਭ ਦਾ ਪਿਆਰ ਅਤੇ ਸਤਿਕਾਰ ਮਿਲਦਾ ਹੈ ।
- ਸਾਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਕਹਾਣੀ ਵਿਚ ਸੁੰਢ ਤੇ ਹਲਦੀ ਦੀ ਮਾਂ ਕੌਣ ਹੈ ?
ਉੱਤਰ:
ਕਾਲੀ ਮਿਰਚ ।
ਪ੍ਰਸ਼ਨ 2.
ਇਕ, ਇਕ ਤੇ ਦੋ ਗਿਆਰਾਂ ਦਾ ਕੀ ਮਤਲਬ ਹੈ ?
ਉੱਤਰ:
ਇਕ ਦੀ ਤਾਕਤ ਘੱਟ ਹੁੰਦੀ ਹੈ, ਪਰੰਤੂ ਦੋ ਮਿਲ ਜਾਣ, ਤਾਂ ਤਾਕਤ ਬਹੁਤ ਵਧ ਜਾਂਦੀ ਹੈ ।
ਪ੍ਰਸ਼ਨ 3.
ਭਣੇਵੀਂ ਕੌਣ ਹੁੰਦੀ ਹੈ ?
ਉੱਤਰ:
ਭੈਣ ਦੀ ਧੀ ਨੂੰ ਭਣੇਵੀਂ ਕਿਹਾ ਜਾਂਦਾ ਹੈ ।
ਪ੍ਰਸ਼ਨ 4.
ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਦਰਿਆਵਾਂ ਤੇ ਸਮੁੰਦਰ ਤੋਂ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹਲਦੀ ਨੇ ਮਾਂ ਨੂੰ ਕੀ ਕਿਹਾ ?
ਉੱਤਰ:
ਹਲਦੀ ਨੇ ਮਾਂ ਨੂੰ ਕਿਹਾ, “ਮਾਂ, ਮਾਂ ! ਮੈਂ ਆਪਣੇ ਨਾਨਕੇ ਘਰ ਜਾਣੈ।
ਪ੍ਰਸ਼ਨ 2.
ਮਾਂ ਨੇ ਸੁੰਢ ਨੂੰ ਕੀ ਕਿਹਾ ਤੇ ਸੁੰਢ ਨੇ ਮਾਂ ਨੂੰ ਕੀ ਕਿਹਾ ?
ਉੱਤਰ:
ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਦੇ ਨਾਲ ਨਾਨਕੇ ਘਰ ਜਾਵੇ, ਕਿਉਂਕਿ ਰਸਤੇ ਵਿਚ ਦਰਿਆ ਪੈਂਦਾ ਹੈ ਤੇ ਉਹ ਉਸ ਨੂੰ ਇਕੱਲੀ ਨੂੰ ਨਹੀਂ ਭੇਜਣਾ ਚਾਹੁੰਦੀ । ਉੱਤਰ ਵਿਚ ਸੁੰਢ ਨੇ ਕਿਹਾ ਕਿ ਉਹ ਹਲਦੀ ਦੇ ਨਾਲ ਨਹੀਂ ਜਾਵੇਗੀ ਤੇ ਉਹ ਉਦੋਂ ਜਾਵੇਗੀ, ਜਦੋਂ ਉਸ ਦਾ ਦਿਲ ਕਰੇਗਾ।
ਪ੍ਰਸ਼ਨ 3.
ਦਰਿਆ ਉੱਤੇ ਪੁਲ ਕਿਵੇਂ ਬਣ ਗਿਆ ?
ਉੱਤਰ:
ਜਦੋਂ ਦਰਿਆ ਦੇ ਕਹਿਣ ਉੱਤੇ ਹਲਦੀ ਨੇ ਪੁਲ ਬਣਾਉਣ ਲਈ ਨੇੜੇ ਪਏ ਪੱਥਰ ਢੋਣੇ ਸ਼ੁਰੂ ਕੀਤੇ, ਤਾਂ ਹੋਰ ਮੁਸਾਫਿਰ ਵੀ ਉਸ ਦੇ ਨਾਲ ਹੀ ਪੱਥਰ ਢੋਣ ਲੱਗ ਪਏ । ਇਸ ਤਰ੍ਹਾਂ ਹੌਲੀ-ਹੌਲੀ ਦਰਿਆ ਉੱਤੇ ਪੁਲ ਬਣ ਗਿਆ ।
ਪ੍ਰਸ਼ਨ 4.
ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ ? (ਪ੍ਰੀਖਿਆ 2000, 04)
ਉੱਤਰ:
ਹਲਦੀ ਨੂੰ ਸਾਰੇ ਇਸ ਕਰਕੇ ਪਿਆਰ ਕਰਦੇ ਸਨ, ਕਿਉਂਕਿ ਉਹ ਹਰ ਇਕ ਦਾ ਕਿਹਾ ਮੰਨਦੀ ਸੀ ਤੇ ਆਪਣੀ ਮਾਂ ਨਾਲ ਚਰਖਾ ਕਤਾਉਣ ਤੋਂ ਬਿਨਾਂ ਰਸੋਈ ਦੇ ਕੰਮ ਵਿਚ ਵੀ ਹੱਥ ਵਟਾਉਂਦੀ ਸੀ ।
ਪ੍ਰਸ਼ਨ 5.
ਹਲਦੀ ਤੇ ਸੁੰਢ ਦੇ ਸੁਭਾ ਵਿਚ ਕੀ ਫ਼ਰਕ ਸੀ ? (ਪ੍ਰੀਖਿਆ 2002)
ਉੱਤਰ:
ਹਲਦੀ ਕੋਲ ਪਿਆਰ ਸੀ, ਉਹ ਹਰ ਕਿਸੇ ਦੇ ਕੰਮ ਆਉਂਦੀ ਤੇ ਕੰਮ ਵਿਚ ਹੱਥ ਵਟਾਉਂਦੀ ਸੀ, ਜਦ ਕਿ ਸੁੰਢ ਰੁੱਖੀ, ਆਕੜ ਮਾਂ, ਕੰਮ ਕਰਨ ਦੀ ਥਾਂ ਕੰਮ ਵਿਗਾੜਨ ਵਾਲੀ ਸੀ ।
ਪ੍ਰਸ਼ਨ 6.
ਸੁੰਢ ਤੇ ਹਲਦੀ ਦੇ ਨਾਨਕੇ ਕਿੱਥੇ ਸਨ ਤੇ ਉਨ੍ਹਾਂ ਦੇ ਨਾਨਕਿਆਂ ਵਿਚ ਕੌਣ-ਕੌਣ ਸਨ ?
ਉੱਤਰ:
ਸੁੰਢ ਤੇ ਹਲਦੀ ਦੇ ਨਾਨਕੇ ਲੂਣਪੁਰ ਸਨ । ਉਨ੍ਹਾਂ ਦੇ ਘਰ ਹਲਦੀ ਤੇ ਸੁੰਢ ਦਾ ਨਾਨਾ, ਨਾਨੀ, ਮਾਮੀਆਂ, ਮਾਮੇ ਤੇ ਮਾਸੀਆਂ ਸਨ ।
ਪ੍ਰਸ਼ਨ 7.
ਸੁੰਢ ਤੇ ਹਲਦੀ ਦੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਲਿਖੋ ।
ਉੱਤਰ:
ਸੁੰਢ ਤੇ ਹਲਦੀ ਦੀ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਦੂਜਿਆਂ ਨਾਲ ਪਿਆਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ । ਵੱਡਿਆਂ ਅਤੇ ਛੋਟਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਿਸ ਦੇ ਬਦਲੇ ਵਿਚ ਮਨੁੱਖ ਨੂੰ ਦੂਜਿਆਂ ਤੋਂ ਵੀ ਬਹੁਤ ਸਾਰਾ ਮਾਣ-ਸਤਿਕਾਰ ਅਤੇ ਸਨੇਹ ਮਿਲਦਾ ਹੈ । ਆਕੜ ਕਰਨ ਵਾਲਾ ਇਨਸਾਨ ਹਮੇਸ਼ਾ ਇਕੱਲਾ ਹੀ ਰਹਿ ਜਾਂਦਾ ਹੈ ਤੇ ਉਹ ਪਿਆਰਸਤਿਕਾਰ ਦਾ ਪਾਤਰ ਨਹੀਂ ਬਣਦਾ ਹੈ ।
ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦ-ਜੋੜਿਆਂ ਨੂੰ ਦੱਸੇ ਅਨੁਸਾਰ ਉਨ੍ਹਾਂ ਦੇ ਅਰਥਾਂ ਨਾਲ ਮਿਲਾਓ :
ਉੱਤਰ:
ਪ੍ਰਸ਼ਨ 9.
ਵਾਕ ਬਣਾਓ-
ਇੱਕ-ਇੱਕ ਤੇ ਦੋ ਗਿਆਰਾਂ, ਜਿੰਦ ਛੁੱਟਣੀ, ਕੰਧਾਂ ਨਾਲ ਸਲਾਹ ਕਰਨੀ, ਕੰਡੇ ਚੁੱਭਣੇ, ਲੱਪ, ਚੁੰਨੀ ਦਾ ਲੜ, ਬੁਹਾਰੀ ਫੇਰਨਾ, ਪੁੜਨਾ, ਫੇਰਾ ਮਾਰਨਾ, ਦਿਲਾਸਾ, ਪੈਂਡਾ, ਵਿਦਾ ਕਰਨਾ, ਹੱਥ ਵਟਾਉਣਾ ।
ਉੱਤਰ:
- ਇੱਕ-ਇੱਕ ਤੇ ਦੋ ਗਿਆਰਾਂ (ਇਕੱਲੇ ਨਾਲੋਂ ਦੋ ਜਣਿਆਂ ਦੀ ਤਾਕਤ ਬਹੁਤੀ ਹੁੰਦੀ ਹੈ)– ਜੇਕਰ ਤੂੰ ਇਹ ਕੰਮ ਇਕੱਲਾ ਕਰਨ ਦੀ ਥਾਂ ਆਪਣੇ ਭਰਾ ਨੂੰ ਨਾਲ ਰਲਾ ਲੈਂਦਾ, ਤਾਂ ਹੁਣ ਤਕ ਕੰਮ, ਮੁੱਕ ਜਾਣਾ ਸੀ । ਸਿਆਣੇ ਕਹਿੰਦੇ ਹਨ, “ਇੱਕ ਇੱਕ ਤੇ ਦੋ ਗਿਆਰਾਂ ।
- ਜਿੰਦ ਛੁੱਟਣੀ ਛੁਟਕਾਰਾ ਪ੍ਰਾਪਤ ਹੋਣਾ)-ਮੇਰੇ ਜ਼ਮਾਨਤ ਦੇਣ ਤੇ ਹੀ ਉਸ ਦੀ ਥਾਣਿਓ ਜਿੰਦ ਛੁੱਟੀ ।
- ਕੰਧਾਂ ਨਾਲ ਸਲਾਹ ਕਰਨੀ (ਭਾਵ ਕੋਈ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਬਿਨਾਂ ਸੋਚੇ-ਸਮਝੇ ਕਦਮ ਚੁੱਕਣ ਨਾਲੋਂ ਬੰਦੇ ਲਈ ਕੰਧਾਂ ਨਾਲ ਸਲਾਹ ਕਰਨੀ ਚੰਗੀ ਰਹਿੰਦੀ ਹੈ ।
- ਕੰਡੇ ਚੁੱਭਣੇ ਕੰਡੇ ਖੁੱਭ ਜਾਣੇ)-ਜੇਕਰ ਤੂੰ ਨੰਗੇ ਪੈਰੀਂ ਤੁਰੇਂਗਾ, ਤਾਂ ਤੇਰੇ ਪੈਰਾਂ ਵਿਚ ਕੰਡੇ ਚੁੱਭ ਜਾਣਗੇ ।
- ਲੱਪ (ਇਕ ਖੁੱਲ੍ਹੇ ਹੱਥ ਦੀ ਕੌਲੀ ਵਾਂਗ ਬਣਾਈ ਤਲੀ ਉੱਪਰ ਜਿੰਨੀ ਚੀਜ਼ ਆਵੇ)-ਮੈਂ ਮੰਗਤੇ ਨੂੰ ਲੱਪ ਕੁ ਆਟਾ ਪਾਇਆ ।
- ਚੁੰਨੀ ਦਾ ਲੜ ਚੁੰਨੀ ਦਾ ਕਿਨਾਰਾ)-ਬੁੱਢੀ ਨੇ ਆਪਣੀ ਚੁੰਨੀ ਦੇ ਲੜ ਨਾਲ ਘਰ ਦੀਆਂ ਚਾਬੀਆਂ ਬੰਨ੍ਹੀਆਂ ਹੋਈਆਂ ਹਨ ।
- ਬੁਹਾਰੀ ਫੇਰਨਾ ਝਾੜੂ ਫੇਰਨਾ)-ਕੁੜੀ ਆਪਣੇ ਘਰ ਦੇ ਵਿਹੜੇ ਵਿਚ ਬੁਰੀ ਫੇਰ ਰਹੀ ਹੈ ।
- ਪੁੜਨਾ ਖੁੱਭਣਾ)-ਮੇਰੇ ਪੈਰ ਵਿਚ ਕੰਡਾ ਪੁੜ ਗਿਆ ।
- ਫੇਰਾ ਮਾਰਨਾ ਗੇੜਾ ਲਾਉਣਾ)–ਮੇਰਾ ਚਾਚਾ ਹਰ ਰੋਜ਼ ਸਾਡੇ ਘਰ ਇਕ ਫੇਰਾ ਤਾਂ ਮਾਰਦਾ ਹੀ ਹੈ । (ਪ੍ਰੀਖਿਆ 2005)
- ਦਿਲਾਸਾ (ਧੀਰਜ)-ਮਾਂ ਨੇ ਰੋਂਦੀ ਧੀ ਨੂੰ ਦਿਲਾਸਾ ਦਿੱਤਾ (ਪ੍ਰੀਖਿਆ 2003)
- ਪੈਂਡਾ (ਰਸਤਾ)-ਹੌਲੀ-ਹੌਲੀ ਤੁਰਦਿਆਂ ਅੰਤ ਅਸੀਂ ਲੰਮਾ ਪੈਂਡਾ ਮਾਰ ਲਿਆ ।
- ਵਿਦਾ ਕਰਨਾ ਰਵਾਨਾ ਕਰਨਾ, ਭੇਜਣਾ) ਅਸੀਂ ਚਾਰ ਵਜੇ ਪ੍ਰਾਹੁਣਿਆਂ ਨੂੰ ਵਿਦਾ ਕਰ ਦਿੱਤਾ ।
- ਹੱਥ ਵਟਾਉਣਾ ਮੱਦਦ ਕਰਨੀ)-ਮੈਂ ਹਮੇਸ਼ਾ ਆਪਣੀ ਮਾਂ ਨਾਲ ਘਰ ਦੇ ਕੰਮ ਕਰਨ ਵਿਚ ਹੱਥ ਵਟਾਉਂਦੀ ਹਾਂ ।
IV. ਸਮਝ-ਆਧਾਰਿਤ ਸਿਰਜਣਾਤਮਕ ਪਰਖ
ਪ੍ਰਸ਼ਨ 1.
ਪਾਠ ਵਿੱਚ ਆਏ ਰਿਸ਼ਤਿਆਂ ਦੀ ਸੂਚੀ ਬਣਾਓ :
ਉੱਤਰ:
ਦਾਦਕੇ – ਨਾਨਕੇ
ਭੈਣਾਂ – ਮਾਸੀਆਂ
ਮਾਮਾ – ਮਾਮੀਆਂ
ਬਾਬਾ – ਭਣੇਵੀਂ
ਪਿਉ – ਨਾਨਾ ਨਾਨੀ ਮਾਮੀਆਂ ਦੋਹਤੀ ।
ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ :
ਉੱਤਰ:
3.
ਕੋਈ ਦਸ ਚੰਗੀਆਂ ਆਦਤਾਂ ਲਿਖੋ ।
ਉੱਤਰ:
- ਵੱਡਿਆਂ ਦਾ ਕਿਹਾ ਮੰਨਣਾ ਤੇ ਉਨ੍ਹਾਂ ਦਾ ਆਦਰ ਸਤਿਕਾਰ ਕਰਨਾ ।
- ਭੈਣਾਂ-ਭਰਾਵਾਂ ਤੇ ਹੋਰ ਸਭ ਨਾਲ ਪਿਆਰ ਕਰਨਾ ।
- ਘਰ ਦੇ ਕੰਮਾਂ ਵਿਚ ਹੱਥ ਵਟਾਉਣਾ ।
- ਸਰੀਰ ਤੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ।
- ਸੱਚ ਬੋਲਣਾ ਤੇ ਝੂਠ ਤੋਂ ਦੂਰ ਰਹਿਣਾ ।
- ਦਿਲਚਸਪੀ ਨਾਲ ਪੜ੍ਹਾਈ ਦਾ ਕੰਮ ਕਰਨਾ ।
- ਹੰਕਾਰ ਤੋਂ ਬਚਣਾ ਤੇ ਨਿਮਰਤਾ ਨਾਲ ਰਹਿਣਾ ।
- ਸਮਾਂ ਅਜਾਈਂ ਨਾ ਗੁਆਉਣਾ ।
- ਕਿਸੇ ਦਾ ਬੁਰਾ ਨਾ ਸੋਚਣਾ ।
- ਆਪ ਹੁਦਰੇ ਨਾ ਹੋਣਾ ।
V. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਸੁੰਢ ਤੇ ਹਲਦੀ ਕਹਾਣੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਸੁੰਢ, ਹਲਦੀ ਤੇ ਕਾਲੀ ਮਿਰਚ ।
ਪ੍ਰਸ਼ਨ 2.
ਸੁੰਢ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:
ਰਤਾ ਕੌੜਾ ਤੇ ਆਕੜਖੋਰ ।
ਪ੍ਰਸ਼ਨ 3.
ਸੁੰਢ ਕਿਸ ਤਰ੍ਹਾਂ ਘਰ ਪਰਤੀ ?
ਉੱਤਰ:
ਖ਼ਾਲੀ ਹੱਥ ।
VI. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਸੁੰਢ ਤੇ ਹਲਦੀ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ:
ਡਾ: ਵਣਜਾਰਾ ਬੇਦੀ (✓) ।
ਪ੍ਰਸ਼ਨ 2.
ਤੁਸੀਂ ਆਪਣੀ ਪਾਠ-ਪੁਸਤਕ ਵਿਚ ਡਾ: ਵਣਜਾਰਾ ਬੇਦੀ ਦੀ ਲਿਖੀ ਹੋਈ ਕਿਹੜੀ ਕਹਾਣੀ ਪੜ੍ਹ ਹੈ ?
ਉੱਤਰ:
ਸੁੰਢ ਤੇ ਹਲਦੀ (✓) ।
ਪ੍ਰਸ਼ਨ 3.
ਸੁੰਢ ਤੇ ਹਲਦੀ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਹਾਣੀ (✓) ।
ਪ੍ਰਸ਼ਨ 4.
ਸੁੰਢ ਤੇ ਹਲਦੀ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਜਾਂ
ਸੁੰਢ ਤੇ ਹਲਦੀ ਇਕ ਦੂਜੀ ਦੀਆਂ ਕੀ ਲਗਦੀਆਂ ਸਨ ?
ਉੱਤਰ:
ਸਕੀਆਂ ਭੈਣਾਂ (✓) ।
ਪ੍ਰਸ਼ਨ 5.
ਸੁੰਢ ਤੇ ਹਲਦੀ ਦੀ ਮਾਂ ਦਾ ਨਾਂ ਕੀ ਸੀ ?
ਉੱਤਰ:
ਕਾਲੀ ਮਿਰਚ (✓) ।
ਪ੍ਰਸ਼ਨ 6.
ਹਲਦੀ ਨੇ ਮਾਂ ਤੋਂ ਕਿੱਥੇ ਜਾਣ ਦੀ ਆਗਿਆ ਮੰਗੀ ?
ਉੱਤਰ:
ਨਾਨਕੇ (✓) ।
ਪ੍ਰਸ਼ਨ 7.
ਸੁੰਢ ਦਾ ਸੁਭਾ ਕਿਹੋ ਜਿਹਾ ਸੀ ।
ਉੱਤਰ:
ਕੜਾ (✓) ।
ਪ੍ਰਸ਼ਨ 8.
ਸੁੰਢ ਕਿਸ ਤਰ੍ਹਾਂ ਰਹਿੰਦੀ ਸੀ ?
ਉੱਤਰ:
ਆਕੜ ਨਾਲ (✓) ।
ਪ੍ਰਸ਼ਨ 9.
ਸਭ ਤੋਂ ਪਹਿਲਾਂ ਹਲਦੀ ਦੇ ਰਾਹ ਵਿਚ ਕੀ ਆਇਆ ?
ਉੱਤਰ:
ਦਰਿਆ (✓) ।
ਪ੍ਰਸ਼ਨ 10.
ਹਲਦੀ ਦਰਿਆ ਦੇ ਕਹੇ ਕੀ ਚੁੱਕ ਕੇ, ਲਿਆਈ ?
ਉੱਤਰ:
ਪੱਥਰ (✓) ।
ਪ੍ਰਸ਼ਨ 11.
ਹਲਦੀ ਨੇ ਪੱਥਰਾਂ ਨਾਲ ਦਰਿਆ ਉੱਤੇ ਕੀ ਬਣਾਇਆ ?
ਉੱਤਰ:
ਪੂਲ (✓) ।
ਪ੍ਰਸ਼ਨ 12.
ਹਲਦੀ ਨੇ ਭੁੱਖ ਲੱਗਣ ‘ਤੇ ਬੇਰੀ ਤੋਂ ਕੀ ਮੰਗਿਆ ?
ਉੱਤਰ:
ਬੇਰ (✓) ।
ਪ੍ਰਸ਼ਨ 13.
ਬੇਰੀ ਨੇ ਬੇਰ ਦੇਣ ਤੋਂ ਪਹਿਲਾਂ ਹਲਦੀ ਨੂੰ ਆਪਣੇ ਹੇਠਾਂ ਕੀ ਹੂੰਝਣ ਲਈ ਕਿਹਾ ?
ਉੱਤਰ:
ਕੰਡੇ (✓) ।
ਪ੍ਰਸ਼ਨ 14.
ਬੇਰੀ ਨੇ ਹਲਦੀ ਨੂੰ ਕਿਹੋ ਜਿਹੇ ਬੇਰ ਖਾਣ ਲਈ ਦਿੱਤੇ ?
ਉੱਤਰ:
ਮਿੱਠੇ ਤੇ ਸੂਹੇ (✓) ।
ਪ੍ਰਸ਼ਨ 15.
ਪਿੰਡ ਦੇ ਬਾਹਰ ਕੌਣ ਦਾਣੇ ਭੁੰਨ ਰਿਹਾ ਸੀ ?
ਉੱਤਰ:
ਇਕ ਮਾਈ (✓) ।
ਪ੍ਰਸ਼ਨ 16.
ਭੱਠੀ ਵਾਲੀ ਨੇ ਹਲਦੀ ਨੂੰ ਕਿੰਨੇ ਕੁ ਦਾਣੇ ਦਿੱਤੇ ?
ਉੱਤਰ:
ਲੱਪ ਕੁ (✓) ।
ਪ੍ਰਸ਼ਨ 17.
ਹਲਦੀ ਦੇ ਨਾਨਕੇ ਕਿਹੜੇ ਪਿੰਡ ਵਿਚ ਸਨ ?
ਉੱਤਰ:
ਲੂਣਪੁਰ (✓) ।
ਪ੍ਰਸ਼ਨ 18.
ਹਲਦੀ ਕਿਸ ਨਾਲ ਕੰਮ ਵਿਚ ਹੱਥ ਵਟਾਉਂਦੀ ? .
ਉੱਤਰ:
ਨਾਨੀ ਨਾਲ (✓) ।
ਪ੍ਰਸ਼ਨ 19.
ਨਾਨੀ ਨੇ ਦੋਹਤੀ ਹਲਦੀ ਨੂੰ ਕੀ ਦਿੱਤਾ ?
ਉੱਤਰ:
ਕੱਪੜੇ (✓) ।
ਪ੍ਰਸ਼ਨ 20.
ਮਾਮੀਆਂ ਨੇ ਹਲਦੀ ਨੂੰ ਕੀ ਦਿੱਤਾ ?
ਉੱਤਰ:
ਖੋਏ ਦੀ ਮਠਿਆਈ (✓) ।
ਪ੍ਰਸ਼ਨ 21.
ਹਲਦੀ ਨੂੰ ਫਲਾਂ ਦੀ ਟੋਕਰੀ ਕਿਸ ਨੇ ਦਿੱਤੀ ? ‘
ਉੱਤਰ:
ਨਾਨੇ ਨੇ (✓) ।
ਪ੍ਰਸ਼ਨ 22.
ਵਾਪਸ ਜਾਂਦੀ ਹਲਦੀ ਨੂੰ ਭੱਠੀ ਵਾਲੀ ਮਾਈ ਨੇ ਕੀ ਦਿੱਤਾ ?
ਉੱਤਰ:
ਭੁੱਜੇ ਛੋਲੇ (✓) ।
ਪ੍ਰਸ਼ਨ 23.
ਵਾਪਸ ਜਾ ਰਹੀ ਹਲਦੀ ਨੂੰ ਦਰਿਆ ਨੇ ਕੀ ਦਿੱਤਾ ?
ਉੱਤਰ:
ਸਿੱਪੀਆਂ ਤੇ ਘੋਗੇ (✓) ।
ਪ੍ਰਸ਼ਨ 24.
ਸੁੰਢ ਨਾਨਕੇ ਤੁਰਨ ਲੱਗੀ ਕਿਸ ਨਾਲ ਲੜ ਪਈ ?
ਉੱਤਰ:
ਹਲਦੀ ਨਾਲ (✓) ।
ਪ੍ਰਸ਼ਨ 25.
ਸੁੰਢ ਨੇ ਨਾਨਕੇ ਘਰ ਕੀ ਤੋੜਿਆ ?
ਉੱਤਰ:
ਚਰਖਾ (✓) ।
ਪ੍ਰਸ਼ਨ 26.
ਸੁੰਢ ਨਾਨਕੇ-ਘਰ ਵਿਚ ਕਿਸ ਤਰ੍ਹਾਂ ਰਹਿੰਦੀ ਸੀ ?
ਉੱਤਰ:
ਆਕੜ ਨਾਲ (✓) ।
ਪ੍ਰਸ਼ਨ 27.
ਵਾਪਸੀ ਤੇ ਬੇਰੀ ਕੋਲੋਂ ਲੰਘਦਿਆਂ ਸੁੰਢ ਦੇ ਪੈਰਾਂ ਵਿਚ ਕੀ ਚੁੱਭਿਆ ?
ਉੱਤਰ:
ਕੰਡੇ (✓) ।
ਪਸ਼ਨ 28.
ਅੰਤ ਵਿਚ ਕੌਣ ਪਛਤਾਈ ? ਉੱਤਰ:
ਸੁੰਢ (✓) ।
ਪ੍ਰਸ਼ਨ 29.
ਸੁੰਢ ਨਾਲ ਕਿਸੇ ਨੇ ਪਿਆਰ ਕਿਉਂ ਨਾ ਕੀਤਾ ?
ਉੱਤਰ:
ਉਸਦੇ ਕੌੜੇ ਸੁਭਾ ਤੇ ਨਿਕੰਮੀ ਹੋਣ ਕਰਕੇ (✓) ।
ਪ੍ਰਸ਼ਨ 30.
‘ਸੁੰਢ ਤੇ ਹਲਦੀ ਕਹਾਣੀ ਦਾ ਪਾਤਰ ਕਿਹੜਾ ਹੈ ?
ਉੱਤਰ:
ਕਾਲੀ ਮਿਰਚ (✓) ।
ਪ੍ਰਸ਼ਨ 31.
ਖਾਧ ਪਦਾਰਥਾਂ ਵਿਚ ਸੁੰਢ ਦੀ ਤਾਸੀਰ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਗਰਮ (✓) ।
ਪ੍ਰਸ਼ਨ 32.
ਖਾਧ ਪਦਾਰਥਾਂ ਵਿਚ ਹਲਦੀ ਦੀ ਤਾਸੀਰ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਠੰਢੀ (✓) ।
ਪ੍ਰਸ਼ਨ 33.
ਭੈਣ ਦੀ ਧੀ ਨੂੰ ਕਹਿੰਦੇ ਹਨ ?
ਉੱਤਰ:
ਭਣੇਵੀਂ (✓) ।
VII. ਵਿਆਕਰਨ
ਪ੍ਰਸ਼ਨ 1.
‘ਤੂੰ ਉਸਦੇ ਨਾਲ ਚਲੀ । ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਤੂੰ, ਉਸ
(ਅ) ਦੇ
(ੲ) ਨਾਲ
(ਸ) ਚਲੀ ।
ਉੱਤਰ:
(ੳ) ਤੂੰ, ਉਸ ।
ਪ੍ਰਸ਼ਨ 2.
‘ਬੇਰੀ ਉੱਤੇ ਸੂਹੇ-ਸੂਹੇ ਬੇਰ ਲੱਗੇ ਹੋਏ ਸਨ । ਇਸ ਵਾਕ ਵਿਚ ਪਹਿਲੇ ਸੂਹੇ ਤੋਂ ਬਾਅਦ ! ਵਿਚ ਕਿਹੜਾ ਵਿਸਰਾਮ ਚਿੰਨ੍ਹ ਆਵੇਗਾ
(ਉ) ਡੰਡੀ (|)
(ਅ) ਜੋੜਨੀ
(ੲ) ਪ੍ਰਸ਼ਨਿਕ ਚਿੰਨ੍ਹ (?)
(ਸ) ਵਿਸਮਿਕ ਚਿੰਨ੍ਹ (!)
ਉੱਤਰ:
(ਅ) ਜੋੜਨੀ (-) ।
ਪ੍ਰਸ਼ਨ 3.
“ਮੈਂ ਤੇਰੀ ਕੋਈ ਨੌਕਰ ਹਾਂ !” ਸੰਢ ਨੇ । ਦਰਿਆ ਨੂੰ ਖਿਝਦੇ ਹੋਏ ਕਿਹਾ । ਇਸ ਵਾਕ ਵਿਚ ਕਿਹੜੇ ਵਿਸਰਾਮ ਚਿੰਨ੍ਹ ਦੀ ਗ਼ਲਤ ਵਰਤੋਂ ਹੋਈ ਹੈ ?
(ਉ) ਡੰਡੀ (।)
(ਅ) ਪੁੱਠੇ ਕਾਮੇ (” ” )
(ੲ) ਵਿਸਮਿਕ ਚਿੰਨ੍ਹ (!)
(ਸ) ਕੋਈ ਵੀ ਨਹੀਂ ।
ਉੱਤਰ:
ਵਿਸਮਿਕ ਚਿੰਨ੍ਹ (!) !
ਪ੍ਰਸ਼ਨ 4.
ਕੱਪੜਾ ਬੁਣਨ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ:
ਜੁਲਾਹਾ (✓) ।
ਪ੍ਰਸ਼ਨ 5.
ਹੱਥ ਵਟਾਉਣਾ ਮੁਹਾਵਰੇ ਦਾ ਸਹੀ ਅਰਥ ਕਿਹੜਾ ਹੈ ?
ਉੱਤਰ:
ਕੰਮ ਵਿਚ ਮਦਦ ਕਰਨੀ (✓) ।
ਪ੍ਰਸ਼ਨ 6.
ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਦਰਿਆਵਾਂ ਤੇ ਸਮੁੰਦਰਾਂ ਤੋਂ (✓) ।
ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਕੁੜੀਨ: ਸ਼ਬਦਾਂ ‘ਤੇ ਗੋਲਾ ਲਾਓ :
(i) ਤੂੰ ਉਸ ਦੇ ਨਾਲ ਚਲੀ ਜਾਵੀਂ ।
(ii) ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ ।
(iii) ਮੈਂ ਹਾਂ ਤੇਰੀ ਧੀ-ਧਿਆਣੀ ।
ਉੱਤਰ:
VIII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹਠ ਲਖ ਵਾਕਾ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ :
(ੳ) ਸੁੰਢ ਤੇ ………………… ਦੋ ਸਕੀਆਂ ਭੈਣਾਂ ਸਨ । (ਹਲਦੀ, ਕਾਲੀ ਮਿਰਚ, ਅਦਰਕ) (ਪ੍ਰੀਖਿਆ 2002)
(ਅ) ਨਾਨਕੇ ਘਰ ਜਾਵਾਂਗੇ ……………….. ਪੇੜੇ ਖਾਵਾਂਗੇ । (ਲੱਡੂ, ਆਲੂ, ਮਲਾਈ) (ਪ੍ਰੀਖਿਆ 2005)
(ੲ) ਇੱਕ ਇੱਕ ਤੇ ਦੋ ……………….. ਹੁੰਦੇ ਨੇ । (ਬਾਰਾਂ, ਦਸ, ਗਿਆਰਾਂ) (ਪ੍ਰੀਖਿਆ 2005)
(ਸ) ………….. ਰਤਾ ਕੌੜੇ ਸੁਭਾ ਦੀ ਸੀ । (ਸੁੰਢ, ਹਲਦੀ, ਕਾਲੀ ਮਿਰਚ)
(ਹ) ਹਲਦੀ ਹਰ ਕਿਸੇ ਦੇ ਕੰਮ ਆਉਂਦੀ ਏ, ਸਭ ਦਾ ਹੱਥ ………………… ਏ । (ਵਟਾਉਂਦੀ, ਫੜਦੀ, ਪਲੋਸਦੀ) (ਪ੍ਰੀਖਿਆ 2003)
(ਕ) ਹਲਦੀ ਨੇ ……………….. ਅੱਗੇ ਤਰਲਾ ਕੀਤਾ । ( ਅੰਬ, ਬੇਰੀ, ਕਿੱਕਰ) (ਪ੍ਰੀਖਿਆ 2004, 05)
(ਖ) ਜਦੋਂ ਸੁੰਢ ਖ਼ਾਲੀ ਹੱਥ , ਘਰ ਪਹੁੰਚੀ ਤਾਂ ……………… ਲੱਗੀ । (ਰੋਣ, ਡੁਸਕਣ, ਹੱਸਣ) (ਪ੍ਰੀਖਿਆ 2003)
ਉੱਤਰ:
(ਉ) ਹਲਦੀ,
(ਅ) ਲੱਡੂ,
(ੲ) ਗਿਆਰਾਂ
(ਸ) ਸੁੰਢ
(ਹ) ਵਟਾਉਂਦੀ,
(ਕ) ਬੇਰੀ,
(ਖ) ਡੁਸਕਣ
ਪ੍ਰਸ਼ਨ 2.
ਵਿਸਰਾਮ ਚਿੰਨ੍ਹਾਂ ਨਾਲ ਜਾਣ-ਪਛਾਣ ਕਰਾਓ ।
ਉੱਤਰ:
ਵਿਸਰਾਮ ਚਿੰਨ੍ਹ ਹੇਠ ਲਿਖੇ ਹਨ :
ਡੰਡੀ (।), ਪ੍ਰਨਿਕ ਚਿੰਨ੍ਹ (?), ਵਿਸਮਿਕ ਚਿੰਨ੍ਹ (!), ਕਾਮਾ (,), ਬਿੰਦੀ ਕਾਮਾ (,), ਬਿੰਦੀ (.), ਦੁਬਿੰਦੀ (:), ਪੁੱਠੇ ਕਾਮੇ (” ” ), ਛੁੱਟ-ਮਰੋੜੀ (‘), ਜੋੜਨੀ (-) , ਡੈਸ਼ (-) ਆਦਿ ।
ਪ੍ਰਸ਼ਨ 3.
ਪੜਨਾਂਵ ਕੀ ਹੁੰਦਾ ਹੈ ?
ਉੱਤਰ:
ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸਨੂੰ ਪੜਨਾਂਵ ਕਹਿੰਦੇ ਹਨ , ਜਿਵੇਂ :-
ਸਤੀਸ਼ ਨੇ ਕਿਹਾ ਕਿ, “ਸਤੀਸ਼ ਸਕੂਲ ਜਾ ਰਿਹਾ ਹੈ ਤੇ ਸਤੀਸ਼ ਤੈਨੂੰ ਆਪਣੀ ਕਿਤਾਬ ਨਹੀਂ ਦੇ ਸਕਦਾ ।”
ਇਹ ਵਾਕ ਬੜਾ ਅਜੀਬ ਲਗਦਾ ਹੈ । ਜੇਕਰ ਇਹ } ਹੇਠ ਲਿਖੇ ਅਨੁਸਾਰ ਲਿਖਿਆ ਜਾਵੇ, ਤਾਂ ਠੀਕ ਹੋਵੇਗਾ ।
ਸਤੀਸ਼ ਨੇ ਕਿਹਾ ਕਿ, “ਮੈਂ ਸਕੂਲ ਜਾ ਰਿਹਾ ਹਾਂ। ਤੇ ਮੈਂ ਤੈਨੂੰ ਆਪਣੀ ਕਿਤਾਬ ਨਹੀਂ ਦੇ ਸਕਦਾ ।
ਇਸ ਵਾਕ ਵਿਚ ਦੂਜੀ ਵਾਰੀ ਸਤੀਸ਼ ਵਰਤਣ ਦੀ ਥਾਂ ‘ਮੈਂ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਹੀ ਪੜਨਾਂਵ ਹੈ । ਇਸੇ ਤਰ੍ਹਾਂ ਇਹ, ਉਹ, ਅਸੀਂ, ਤੂੰ, ਤੁਸੀਂ ਆਦਿ ਸ਼ਬਦ ਪੜਨਾਂਵ ਹਨ ।
IX. ਪੈਰਿਆਂ ਸੰਬੰਧੀ ਪ੍ਰਸ਼ਨ
1.
ਹਲਦੀ ਨੇ ਭੱਠੀ ਦਾ ਆਲਾ-ਦੁਆਲਾ ਸਾਫ਼ ਕੀਤਾ ਤੇ ਕੱਖ-ਕਾਣ ਦੀ ਇੱਕ ਪਾਸੇ ਢੇਰੀ ਲਾ, ਉਸੇ ਕੱਖ-ਕਾਣ ਵਿੱਚੋਂ ਝੋਕਾ ਭੱਠੀ ਵਿਚ ਲਾਇਆ । ਭੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ । ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ । ਅਮੀਰ ਹਲਦੀ ਆਪਣੇ ਨਾਨਕੇ ਪਿੰਡ ‘ਲੂਣਪੁਰ ਜਾ ਪਹੁੰਚੀ । ਉੱਥੇ ਉਹ ਸਭਨਾਂ ਰਿਸ਼ਤੇਦਾਰਾਂ ਨੂੰ ਪਿਆਰ-ਮੁਹੱਬਤ ਨਾਲ ਮਿਲੀ । ਉਸ ਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ । ਨਾਨਕੇ ਪਿੰਡ ਉਹ ਕਈ ਦਿਨ ਰਹੀ । ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ।ਵਿਹਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾਹ ਕੇ ਉਸ ਉੱਤੇ ਸੂਤ ਕੱਤਦੀ । ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮ-ਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ ।
ਪ੍ਰਸ਼ਨ 1.
ਹਲਦੀ ਨੇ ਭੱਠੀ ਵਿੱਚ ਕਾਹਦਾ ਝੋਕਾ ਲਾਇਆ ?
(ਉ) ਖੋਰੀ ਦਾ
(ਅ) ਟਾਂਡਿਆਂ ਦਾ
(ੲ) ਪੱਛੀਆਂ ਦਾ
(ਸ) ਕੱਖ-ਕਾਣ ਦਾ ।
ਉੱਤਰ:
(ਸ) ਕੱਖ-ਕਾਣ ਦਾ ।
ਪ੍ਰਸ਼ਨ 2.
ਭੱਠੀ ਵਾਲੀ ਨੇ ਹਲਦੀ ਨੂੰ ਕਾਹਦਾ ਲੱਪ ਦਿੱਤਾ ?
(ਉ) ਦਾਣਿਆਂ ਦਾ
(ਅ) ਭਾੜੇ ਦਾ
(ੲ) ਸ਼ੱਕਰ ਦਾ
(ਸ) ਕੱਖ-ਕਾਣ ਦਾ ।
ਉੱਤਰ:
(ਉ) ਦਾਣਿਆਂ ਦਾ
ਪ੍ਰਸ਼ਨ 3.
ਹਲਦੀ ਦੇ ਨਾਨਕੇ ਕਿਹੜੇ ਪਿੰਡ ਵਿਚ ਸਨ ?
(ਉ) ਜੰਡਿਆਲੇ
(ਅ) ਵਡਾਲੇ
(ੲ) ਲੂਣਪੁਰ
(ਸ) ਤਾਜਪੁਰ ।
ਉੱਤਰ:
(ੲ) ਲੂਣਪੁਰ
ਪ੍ਰਸ਼ਨ 4.
ਹਲਦੀ ਕਿਸ-ਕਿਸ ਨੂੰ ਮੁਹੱਬਤ-ਪਿਆਰ ਨਾਲ ਮਿਲੀ ?
(ਉ) ਸਹੇਲੀਆਂ ਨੂੰ
(ਅ) ਮਾਪਿਆਂ ਨੂੰ
(ੲ) ਘਰਦਿਆਂ ਨੂੰ
(ਸ) ਰਿਸ਼ਤੇਦਾਰਾਂ ਨੂੰ ।
ਉੱਤਰ:
(ਸ) ਰਿਸ਼ਤੇਦਾਰਾਂ ਨੂੰ ।
ਪ੍ਰਸ਼ਨ 5.
ਹਲਦੀ ਨੂੰ ਕਿਸ-ਕਿਸ ਨੇ ਪਿਆਰ ਕੀਤਾ ?
ਉੱਤਰ:
ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ।
ਪ੍ਰਸ਼ਨ 6.
ਹਲਦੀ ਵਿਹਲੀ ਸਮੇਂ ਕੀ ਕਰਦੀ ?
(ਉ) ਖੇਡਦੀ
(ਅ) ਸੌਂਦੀ
(ੲ) ਚਰਖਾ ਕੱਤਦੀ
(ਸ) ਨੱਚਦੀ ।
ਉੱਤਰ:
(ੲ) ਚਰਖਾ ਕੱਤਦੀ ।
ਪ੍ਰਸ਼ਨ 7.
ਹਲਦੀ ਰਸੋਈ ਵਿਚ ਕਿਸ ਨਾਲ ਕੰਮ ਵਿਚ ਹੱਥ ਵਟਾਉਂਦੀ ?
(ਉ) ਮਾਮੀ ਨਾਲ
(ਅ) ਨਾਨੀ ਨਾਲ
(ੲ) ਮਾਸੀ ਨਾਲ
(ਸ) ਨਾਨੇ ਨਾਲ ।
ਉੱਤਰ:
(ਅ) ਨਾਨੀ ਨਾਲ
ਪ੍ਰਸ਼ਨ 8.
‘ਹੱਥ ਵਟਾਉਣਾ ਮੁਹਾਵਰੇ ਦੀ ਆਪਣੇ ਵਾਕ ਵਿਚ ਵਰਤੋਂ ਕਰੋ ।
ਉੱਤਰ:
ਸਾਨੂੰ ਵਿਹਲੇ ਸਮੇਂ ਵਿਚ ਮਾਤਾ-ਪਿਤਾ ਨਾਲ ਉਨ੍ਹਾਂ ਦੇ ਕੰਮ ਵਿਚ ਹੱਥ ਵਟਾਉਣਾ ਚਾਹੀਦਾ ਹੈ ।
ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਭੱਠੀ, ਮਾਈ, ਪਿੰਡ ।
ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਵਸਤਵਾਚਕ ਨਾਂਵ ਚੁਣੋ ।.
ਉੱਤਰ:
ਕੱਖ-ਕਾਣ, ਦਾਣਿਆਂ, ਸੂਤ ।
ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਉਸ, ਉਹ ।
ਪ੍ਰਸ਼ਨ 12.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਸੁੰਢ ਤੇ ਹਲਦੀ ।
ਪ੍ਰਸ਼ਨ 13.
ਅੱਗੇ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ) ਬਦਲ ਕੇ ਲਿਖੋ :
ਉਸ ਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ ।
ਉੱਤਰ:
ਉਨ੍ਹਾਂ ਦੇ ਨਾਨਿਆਂ, ਨਾਨੀਆਂ, ਮਾਮੇ ਤੇ ਮਾਸੀ। ਨੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ ।
ਪ੍ਰਸ਼ਨ 14.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਹਲਦੀ ਨੇ ਭੱਠੀ ਵਿਚ ਕੱਖ-ਕਾਣ ਦਾ ਝੁਕਾ ਲਾਇਆ ।
(ਅ) ਨਾਨਕੇ ਪਿੰਡ ਉਹ ਇਕ ਦਿਨ ਨਾ ਰਹੀ ।
ਉੱਤਰ:
(ੳ) (✓)
(ਅ) (✗)
2.
ਦਰਿਆ ਪਾਰ ਕਰ ਕੇ ਸੁੰਢ ਕਾਹਲੇ-ਕਾਹਲੇ ਕਦਮ ਪੁੱਟਦੀ ਅੱਗੇ ਤੁਰ ਪਈ । ਅੱਗੇ ਰਾਹ ਵਿੱਚ ਉਹੋ ਬੇਰੀ ਆਈ । ਸੁੰਢ ਨੂੰ ਬਹੁਤ ਭੁੱਖ ਲੱਗੀ ਹੋਈ ਸੀ । ਉਹ ਬੇਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ । ਸੁੰਢ ਨੂੰ ਇਹ ਕਰਦਿਆਂ ਵੇਖ ਬੇਰੀ ਨੇ ਕਿਹਾ, “ “ ਧੀਏ ! ਜੇ ਤੂੰ ਤਾਜ਼ੇ ਤੇ ਮਿੱਠੇ ਬੇਰ ਖਾਣਾ ਚਾਹੁੰਦੀ ਏਂ ਤਾਂ ਪਹਿਲੋਂ ਮੇਰੇ ਹੇਠ ਬੁਹਾਰੀ ਦੇ ਤੇ ਕੰਡੇ ਹੂੰਝਦੀ ਜਾ । ਹੁਣੇ ਪਿੰਡੋਂ ਬੱਚੇ ਮੇਰੇ ਬੇਰ ਖਾਣ ਆਉਣਗੇ, ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿਚ ਚੁਭਣਗੇ ।” ਪਰ ਸੁੰਢ ਨੇ ਬੇਰੀ ਦੀ ਇੱਕ ਨਾ ਸੁਣੀ । ਉਹ ਬੇਰੀ ਦੇ ਟਾਹਣਾਂ ਨੂੰ ਹਲੂਣਦੀ ਰਹੀ ਪਰ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੇਠਾਂ ਨਾ ਡਿੱਗਿਆ ।
ਪ੍ਰਸ਼ਨ 1.
ਸੁੰਢ ਦਰਿਆ ਪਾਰ ਕਰ ਕੇ ਕਿਸ ਤਰ੍ਹਾਂ ਅੱਗੇ ਤੁਰੀ ?
(ਉ) ਹੌਲੀ-ਹੌਲੀ
(ਅ) ਕਾਹਲੇ-ਕਾਹਲੇ ਕਦਮ ਪੁੱਟਦੀ
(ੲ) ਅਰਾਮ ਨਾਲ
(ਸ) ਚੁੱਪ ਕਰ ਕੇ ।
ਉੱਤਰ:
(ਅ) ਕਾਹਲੇ-ਕਾਹਲੇ ਕਦਮ ਪੁੱਟਦੀ ।
ਪ੍ਰਸ਼ਨ 2.
ਸੁੰਢ ਨੇ ਬੇਰ ਲਾਹੁਣ ਲਈ ਕੀ ਕੀਤਾ ? ‘
(ਉ) ਰੋੜਾ ਮਾਰਿਆ
(ਅ) ਸੋਟਾ ਮਾਰਿਆ
(ੲ) ਹਲੂਣਾ ਦਿੱਤਾ
(ਸ) ਪੁੱਟ ਦਿੱਤਾ ।
ਉੱਤਰ:
(ੲ) ਹਲੂਣਾ ਦਿੱਤਾ ।
ਪ੍ਰਸ਼ਨ 3.
ਬੇਰੀ ਨੇ ਸੁੰਢ ਨੂੰ ਬੁਹਾਰੀ ਨਾਲ ਕੀ ਕਰਨ ਲਈ ਕਿਹਾ ?
ਉੱਤਰ:
ਆਪਣੇ ਹੇਠੋਂ ਕੰਡੇ ਹੂੰਝਣ ਲਈ ਕਿਹਾ ।
ਪ੍ਰਸ਼ਨ 4.
ਬੇਰ ਖਾਣ ਪਿੱਛੋਂ ਕਿਨ੍ਹਾਂ ਨੇ ਆਉਣਾ ਸੀ ?
(ਉ) ਲੋਕਾਂ ਨੇ
(ਅ) ਮੁੰਡਿਆਂ ਨੇ
(ੲ) ਕੁੜੀਆਂ ਨੇ
(ਸ) ਬੱਚਿਆਂ ਨੇ ।
ਉੱਤਰ:
(ਸ) ਬੱਚਿਆਂ ਨੇ ।
ਪ੍ਰਸ਼ਨ 5.
‘ਇਕ ਨਾ ਸੁਣਨੀਂ ਮੁਹਾਵਰੇ ਦੀ ਆਪਣੇ ਵਾਕ ਵਿਚ ਵਰਤੋਂ ਕਰੋ ।
ਉੱਤਰ:
ਮੈਂ ਉਸਨੂੰ ਮਨਾਉਣ ਲਈ ਬਹੁਤ ਕੁੱਝ ਕਿਹਾ, ਪਰ ਉਸ ਨੇ ਇਕ ਨਾ ਸੁਣੀ ।
ਪ੍ਰਸ਼ਨ 6.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਦਰਿਆ, ਬੇਰੀ, ਧੀਏ ।
ਪ੍ਰਸ਼ਨ 7.
ਇਸ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ ।
ਉੱਤਰ:
ਭੁੱਖ, ਭਾਗ ।
ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਤੂੰ, ਉਨ੍ਹਾਂ, ਉਹ ।
ਪ੍ਰਸ਼ਨ 9.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਸੁੰਢ ਤੇ ਹਲਦੀ ।
ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :
ਅੱਗੇ ਰਾਹ ਵਿਚ ਉਹੋ ਬੇਰੀ ਆਈ ।
ਉੱਤਰ:
ਅੱਗੇ ਰਾਹਾਂ ਵਿਚ ਉਹੋ ਬੇਰੀਆਂ ਆਈਆਂ ।
ਪ੍ਰਸ਼ਨ 11.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਸੁੰਢ ਬੇਰੀ ਦੇ ਬੇਰ ਖਾਣੇ ਚਾਹੁੰਦੀ ਸੀ :
(ਅ) ਸੁੰਢ ਦੇ ਪੈਰਾਂ ਵਿਚ ਕੰਡੇ ਚੁੱਭ ਗਏ ।
ਉੱਤਰ:
(ੳ) (✓)
(ਅ) (✗)
ਔਖੇ ਸ਼ਬਦਾਂ ਦੇ ਅਰਥ
ਗੁਣ-ਗੁਣਾਉਣਾ – ਮੂੰਹ ਵਿਚ ਹੌਲੀ-ਹੌਲੀ ਗਾਉਣਾ ।
ਚਾਅ – ਖੁਸ਼ੀ ।
ਔਕੜਾਂ – ਮੁਸ਼ਕਿਲਾਂ ।
ਪੈਂਡਾ – ਰਸਤਾ ।
ਕੌੜੇ ਸੁਭਾ ਦੀ – ਗੁੱਸੇ ਨਾਲ ਭਰੀ ਰਹਿਣ ਵਾਲੀ ।
ਠਾਠਾਂ ਮਾਰਦਾ – ਉੱਚੀਆਂ ਲਹਿਰਾਂ ਨਾਲ ਭਰਿਆ ।
ਮੁਸਾਫ਼ਿਰ – ਯਾਤਰੀ ।
ਸੂਹੇ-ਸੂਹੇ – ਲਾਲ-ਲਾਲ ।
ਧੀਧਿਆਣੀ – ਪਿਆਰੀ ਧੀ ।
ਪੁੜ ਜਾਣਗੇ – ਚੁੱਭ ਜਾਣਗੇ ।
ਬੁਹਾਰੀ – ਝਾਤੂ ।
ਦਿਲਾਸਾ – ਧੀਰਜ ।
ਝੋਕਾ ਲਾਉਣਾ – ਭੱਠੀ ਵਿਚ ਘਾਹ-ਫੂਸ ਪਾਉਣਾ ।
ਲੱਪ – ਇਕ ਖੁੱਲ੍ਹੇ ਹੱਥ ਦੀ ਹਥੇਲੀ ਉੱਪਰ ਜਿੰਨੀ ਚੀਜ਼ ਆ ਜਾਵੇ, ਉਸ ਨੂੰ ਲੱਪ ਕਿਹਾ ਜਾਂਦਾ ਹੈ ।
ਹੱਥ ਵਟਾਉਣਾ – ਕੰਮ ਵਿਚ ਮੱਦਦ ਕਰਨੀ ।
ਲੜ – ਚੁੰਨੀ ਦਾ ਕਿਨਾਰਾ ।
ਵਿਦਾ ਕੀਤਾ – ਤੋਰਿਆ ।
ਜੁਲਾਹਾ – ਕੱਪੜਾ ਬੁਣਨ ਦਾ ਕੰਮ ਕਰਨ ਵਾਲਾ ।
ਨਾਨਕਿਉਂ – ਨਾਨਕਿਆਂ ਦਿਉਂ ।
ਮੋਹ – ਪਿਆਰ ।
ਦੋਹਤੀ – ਧੀ ਦੀ ਧੀ ।
ਮੰਦੇ ਭਾਗਾਂ ਨੂੰ – ਮਾੜੀ ਕਿਸਮਤ ਕਰਕੇ ।
ਬਿਖੜਾ – ਔਖਾ ।
ਅਸੀਸ – ਅਸ਼ੀਰਵਾਦ ।
ਹਿੱਲੀ ਹੋਈ – ਗਿੱਝੀ ਹੋਈ ।
ਡੁਸਕਣ ਲੱਗੀ – ਰੋਣ ਲੱਗੀ ।
ਪ੍ਰਣ – ਇਕਰਾਰ ।