PSEB 5th Class Punjabi Solutions Chapter 5 ਦੋ ਕੀੜੀਆਂ

Punjab State Board PSEB 5th Class Punjabi Book Solutions Chapter 5 ਦੋ ਕੀੜੀਆਂ Textbook Exercise Questions and Answers.

PSEB Solutions for Class 5 Punjabi Chapter 5 ਦੋ ਕੀੜੀਆਂ

1. ਖ਼ਾਲੀ ਸਥਾਨ ਭਰੋ:

ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ-

(ਉ) ਨਵੀਨ ਦੇ ਨਾਨੀ ਜੀ …….. ਅਧਿਆਪਕਾ ਹਨ ।
(ਅ) ਮਿੱਠੇ ਕੀੜੀ ………. ਦੇ ਪਹਾੜ ਉੱਤੇ ਰਹਿੰਦੀ ਸੀ ।
(ਇ) ……… ਮਿਸ਼ਰੀ ਖਾ ਅਤੇ ਅਨੰਦ ਲੈ ।
(ਸ) ਸਲੂਣੋ ਕੀੜੀ ਨੇ ਵੱਡੀ ਸਾਰੀ .. …… ਆਪਣੇ ਮੂੰਹ ਵਿਚ ਰੱਖ ਲਈ ।
(ਹ) ਚਲੋ ਜੀ, ਸਲੂਣੋ ਮਿੱਠੇ ਦੇ …….. ਉੱਤੇ , ਪਹੁੰਚ ਹੀ ਗਈ ।
(ਕ) ਪਹਿਲਾਂ ਆਪਣੇ ਅੰਦਰੋਂ …….. ਨੂੰ ਕੱਢੋ ।
ਉੱਤਰ:
(ੳ) ਨਵੀਨ ਦੇ ਨਾਨੀ ਜੀ ਸੇਵਾ-ਮੁਕਤ ਸਕੂਲ ਅਧਿਆਪਕਾ ਹਨ ।
(ਅ) ਮਿੱਠੇ ਕੀੜੀ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ ।.
(ਇ)ਮਿੱਠੀ-ਮਿੱਠੀ ਮਿਸ਼ਰੀ ਖਾ ਅਤੇ ਆਨੰਦ ਲੈ ।
(ਸ) ਸਲੂਣੋ ਕੀੜੀ ਨੇ ਵੱਡੀ ਸਾਰੀ ਲੂਣ ਦੀ ਡਲੀ ਆਪਣੇ ਮੁੰਹ ਵਿਚ ਰੱਖ ਲਈ ।
(ਹ) ਚਲੋ ਜੀ, ਸਲੂਣੋ ਮਿੱਠੇ ਦੇ ਪਹਾੜ ਉੱਤੇ ਪਹੁੰਚ ਹੀ ਗਈ ।
(ਕ) ਪਹਿਲਾਂ ਆਪਣੇ ਅੰਦਰੋਂ ਵਹਿਮ ਨੂੰ ਕੱਢੋ ।

2. ਸੰਖੇਪ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਨਵੀਨ ਨੇ ਸਵੇਰ ਦੀ ਸਭਾ ਵਿਚ ਕਿਸ ਵਿਸ਼ੇ ‘ਤੇ ਬੋਲਣਾ ਸੀ ?
ਉੱਤਰ:
ਔਗੁਣਾਂ ਨੂੰ ਦੂਰ ਕਰ ਕੇ ਗੁਣ ਕਿਵੇਂ ਹਿਣ ਕਰੀਏ ।

PSEB 5th Class Punjabi Solutions Chapter 5 ਦੋ ਕੀੜੀਆਂ

ਪ੍ਰਸ਼ਨ 2.
ਨਵੀਨ ਦੀ ਵੱਡੀ ਭੈਣ ਦਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਉਹ ਕਿਹੜੀ ਸ਼੍ਰੇਣੀ ਵਿਚ ਪੜ੍ਹਦੀ ਸੀ ?
ਉੱਤਰ:
ਨਵੀਨ ਦੀ ਵੱਡੀ ਭੈਣ ਦਾ ਨਾਂ ਅਨੀਸ਼ਾ ਸੀ ਤੇ ਉਹ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ।

ਪ੍ਰਸ਼ਨ 3.
ਨਾਨੀ ਜੀ ਨੇ ਨਵੀਨ ਨੂੰ ਕਿਨ੍ਹਾਂ ਦੀ ਕਹਾਣੀ ਸੁਣਾਈ ?
ਉੱਤਰ:
ਦੋ ਕੀੜੀਆਂ ਦੀ ।

ਪ੍ਰਸ਼ਨ 4.
ਮਿੱਠਾ ਦੁਆਰਾ ਹਾਲ ਪੁੱਛਣ ‘ਤੇ ਸਲੂਣੀ ਕੀੜੀ ਨੇ ਕੀ ਉੱਤਰ ਦਿੱਤਾ ?
ਉੱਤਰ:
ਸਲੂਣੀ ਕੀੜੀ ਨੇ ਕਿਹਾ ਕਿ ਉਸਦਾ ਹਾਲ ਚੰਗਾ ਨਹੀਂ । ਉਹ ਸਾਰਾ ਦਿਨ ਖ਼ਾਰਾ ਤੇ ਸਲੂਣਾ ਖਾਂਦੀ ਰਹਿੰਦੀ ਹੈ ।

ਪ੍ਰਸ਼ਨ 5.
‘ਦੋ ਕੀੜੀਆਂ ਪਾਠ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਚੰਗੇ ਗੁਣ ਗ੍ਰਹਿਣ ਕਰਨ ਲਈ ਸਾਡਾ ਚੰਗੇ ਲੋਕਾਂ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ ।

3. ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ ਅਤੇ ਅੰਤਰ ਸਮਝੋ :ਕੀੜੀਆਂ

ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ ।
ਕੀੜੀਆਂ, ਕਹਾਣੀ, ਪਹਾੜ, ਮਿਸ਼ਰੀ, ਸੇਵਾ-ਮੁਕਤ, ਲੂਣ !
ਉੱਤਰ:
PSEB 5th Class Punjabi Solutions Chapter 5 ਦੋ ਕੀੜੀਆਂ 1

4. ਕੁੱਝ ਹੋਰ ਪ੍ਰਸ਼ਨ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਦੋਹਤੀ, ਪ੍ਰਯੋਗ, ਇਕਲੌਤੀ, ਆਲਸ, ਇੰਤਜ਼ਾਰ ।
ਉੱਤਰ:

  1. ਦੋਹਤੀ (ਧੀ ਦੀ ਧੀ)-ਨਾਨੀ ਆਪਣੀ ਨਿੱਕੀ ਜਿਹੀ ਦੋਹਤੀ ਨੂੰ ਕੁੱਛੜ ਚੁੱਕ ਕੇ ਖਿਡਾ ਰਹੀ ਸੀ ।
  2. ਪ੍ਰਯੋਗ (ਤਜਰਬਾ)-ਵਿਗਿਆਨੀ ਪ੍ਰਯੋਗਸ਼ਾਲਾ ਵਿਚ ਨਵੇਂ ਪ੍ਰਯੋਗ ਕਰ ਰਿਹਾ ਹੈ ।
  3. ਇਕਲੌਤੀ ਇੱਕੋ ਇਕ-ਗੀਤਾ ਮਾਪਿਆਂ ਦੀ ਇਕਲੌਤੀ ਧੀ ਹੈ ਉਸਦਾ ਕੋਈ ਹੋਰ ਭੈਣ-ਭਰਾ ਨਹੀਂ ।
  4. ਆਲਸ (ਢਿੱਲ)-ਤੁਹਾਨੂੰ ਕਦੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਆਲਸ ਨਹੀਂ ਕਰਨੀ ਚਾਹੀਦੀ ।
  5. ਇੰਤਜ਼ਾਰ (ਉਡੀਕ)-ਅਸੀਂ ਸਵੇਰ ਦੇ ਘਰ ਬੈਠੇ ਪ੍ਰਾਹੁਣਿਆਂ ਦੇ ਆਉਣ ਦੀ ਇੰਤਜ਼ਾਰ ਕਰ ਰਹੇ ਹਾਂ ।

PSEB 5th Class Punjabi Solutions Chapter 5 ਦੋ ਕੀੜੀਆਂ

5. ਪੈਰਿਆਂ ਸੰਬੰਧੀ ਪ੍ਰਸ਼ਨ

1. ਹੇਠ ਦਿੱਤੇ ਪੈਰੇ ਨੂੰ ਪੜੋ ਤੇ ਉਸ ਤੋਂ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਕੁੜੇ ਅਨੀਸ਼ਾ ! ਕਿਉਂ ਪਾਣੀ ਵਿਚ ਖੇਡਾਂ ਜਿਹੀਆਂ ਕਰੀ ਜਾਨੀ ਐਂ, ਬਿਮਾਰ ਹੋ ਜਾਏਂਗੀ… ਗਰਮੀ ਨੀ ਆਈ ਅਜੇ … ਜਾਂਦੀ ਠੰਢ ਐ … ਆ ਜਾ ਇਧਰ … ਠੰਢੇ ਪਾਣੀ ਚੋਂ । ਅਨੀਸ਼ਾ ਦੀ ਨਾਨੀ ਨੇ ਪਾਣੀ ਨਾਲ ਖੇਡ ਰਹੀ ਆਪਣੀ ਦੋਹਤੀ ਨੂੰ ਵਰਜਿਆ । ਨਾਨੀ ਜੀ, ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇਕ ਪ੍ਰਯੋਗ ਕਰ ਕੇ ਦੇਖ ਰਹੀ ਆਂ …। ਅਨੀਸ਼ਾ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਸ ਦੇ ਨਾਨੀ ਜੀ ਉਹਦੇ ਕੋਲ ਆ ਖਲੋਤੇ ਤੇ ਬੋਲੇ, ‘‘ਕੀ ਕਰਦੀ ਐਂ ?” ਅੱਜ ਸਾਡੇ ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖ਼ਾਲੀ ਜਾਪਦੀਆਂ ਨੇ, ਉਨ੍ਹਾਂ ਵਿਚ ਹਵਾ ਭਰੀ ਹੁੰਦੀ ਐ …। ਤੇ ਫੇਰ ਉਸ ਨੇ ਇਕ ਖ਼ਾਲੀ ਬੋਤਲ ਲੈ ਕੇ ਉਸ ਵਿਚ ਪਾਣੀ ਭਰਨ ਲਈ ਉਸ ਨੂੰ ਪਾਣੀ ਦੀ ਬਾਲਟੀ ਵਿਚ ਡੁਬੋਇਆ । ਗਤੂੰ-ਗੜੈ ਦੀ ਅਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫੇਰ ਕਹਿਣ ਲੱਗੀ, ਦੇਖੋ, ਨਾਨੀ ਜੀ, ਇਹ ਬੋਤਲ* ਸਾਨੂੰ ਦੇਖਣ ਲਈ ਖ਼ਾਲੀ ਲੱਗਦੀ ਆ ਪਰ ਆਹ ਦੇਖੋ ਬੁਲਬੁਲੇ ਨਿਕਲ ਰਹੇ ਨੇ, ਹਵਾ ਦੇ … ਬਹੁਤ ਅੱਛਾ । ਨਾਨੀ ਨੇ ਗਹੁ ਨਾਲ ਆਪਣੀ ਪੰਜਵੀਂ ਵਿਚ ਪੜ੍ਹਦੀ, ਦੋਹਤੀ ਵਲ ਦੇਖਿਆਂ ।

ਪ੍ਰਸ਼ਨ 1.
ਅਨੀਸ਼ਾ ਕੀ ਕਰ ਰਹੀ ਸੀ ?
ਉੱਤਰ:
ਠੰਢੇ ਪਾਣੀ ਨਾਲ ਖੇਡ ਰਹੀ ਸੀ ।

ਪ੍ਰਸ਼ਨ 2.
ਨਾਨੀ ਨੇ ਅਨੀਸ਼ਾ ਨੂੰ ਕਿਸ ਗੱਲ ਤੋਂ ਵਰਜਿਆ ?
ਉੱਤਰ:
ਨਾਨੀ ਨੇ ਅਨੀਸ਼ਾ ਨੂੰ ਕਿਹਾ ਕਿ ਅਜੇ ਗਰਮੀ ਨਹੀਂ ਆਈ ਤੇ ਠੰਢ ਜਾ ਹੀ ਰਹੀ ਹੈ, ਇਸ ਕਰਕੇ ਉਹ ਠੰਢੇ ਪਾਣੀ ਨਾਲ ਖੇਡਾਂ ਨਾ ਕਰੇ, ਨਹੀਂ ਤਾਂ ਉਹ ਬਿਮਾਰ ਹੋ ਜਾਵੇਗੀ ।

ਪ੍ਰਸ਼ਨ 3.
ਅਨੀਸ਼ਾ ਕਿਹੜੇ ਮੌਸਮ ਵਿਚ ਠੰਢੇ ਪਾਣੀ । ਨਾਲ ਖੇਡਾਂ ਕਰ ਰਹੀ ਸੀ ?
ਉੱਤਰ:
ਇਨ੍ਹਾਂ ਦਿਨਾਂ ਵਿਚ ਠੰਢ ਜਾ ਰਹੀ ਸੀ, ਪਰ ਗਰਮੀ ਦਾ ਮੌਸਮ ਅਜੇ ਨਹੀਂ ਆਇਆ ।

ਪ੍ਰਸ਼ਨ 4.
ਕੀ ਅਨੀਸ਼ਾ ਪਾਣੀ ਨਾਲ ਖੇਡਾਂ ਕਰ ਰਹੀ ਸੀ ?
ਉੱਤਰ:
ਨਹੀਂ, ਉਹ ਆਪਣੀ ਮੈਡਮ ਦਾ ਦੱਸਿਆ ਇਕ ਪ੍ਰਯੋਗ ਕਰ ਰਹੀ ਸੀ ।

PSEB 5th Class Punjabi Solutions Chapter 5 ਦੋ ਕੀੜੀਆਂ

ਪ੍ਰਸ਼ਨ 5.
ਅਨੀਸ਼ਾ ਦੀ ਮੈਡਮ ਨੇ ਕੀ ਦੱਸਿਆ ਸੀ ?
ਉੱਤਰ:
ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖ਼ਾਲੀ ਦਿਖਾਈ ਦਿੰਦੀਆਂ ਹਨ, ਉਨ੍ਹਾਂ ਵਿਚ ਹਵਾ ਭਰੀ ਹੁੰਦੀ ਹੈ ।

ਪ੍ਰਸ਼ਨ 6.
ਅਨੀਸ਼ਾ ਨੇ ਨਾਨੀ ਨੂੰ ਕਿਸ ਤਰ੍ਹਾਂ ਦਿਖਾਇਆ ਕਿ ਖ਼ਾਲੀ ਦਿਸਣ ਵਾਲੀ ਬੋਤਲ ਅਸਲ ਵਿਚ ਖ਼ਾਲੀ ਨਹੀਂ ਹੁੰਦੀ ।
ਉੱਤਰ:
ਅਨੀਸ਼ਾਂ ਨੇ ਇਕ ਖ਼ਾਲੀ ਬੋਤਲ ਲੈ ਕੇ ਪਾਣੀ ਵਿਚ ਡੋਬੀ, ਤਾਂ ਉਸ ਵਿਚ ਗਤੂੰ-ਤੂੰ ਕਰ ਕੇ ਹਵਾ ਦੇ ਬੁਲਬੁਲੇ ਬਾਹਰ ਨਿਕਲਣ ਲੱਗੇ ਤੇ ਉਸ ਵਿਚ ਪਾਣੀ ਭਰਨ ਲੱਗਾ ।

ਪ੍ਰਸ਼ਨ 7.
ਅਨੀਸ਼ਾਂ ਕਿਹੜੀ ਜਮਾਤ ਵਿਚ ਪੜ੍ਹਦੀ ਸੀ ?
ਉੱਤਰ:
ਪੰਜਵੀਂ ਵਿਚ ।

2. ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਉਸ ਤੋਂ ਅੱਗੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
“ਕਿਉਂਕਿ ਸਲੂਣੋ ਨੇ ਆਪਣੇ ਮੂੰਹ ਵਿਚ ਲੂਣ ਦੀ ਵੱਡੀ ਡਲੀ ਰੱਖੀ ਹੋਈ ਸੀ …।” ਨਵੀਨ ਬੋਲਿਆ । ‘ਬਿਲਕੁਲ ਠੀਕ ! ਸਾਰੇ ਰਾਹ ਉਹਦੇ ਮੂੰਹ ਵਿਚ ਉਹੀ ਲੂਣ ਦੀ ਡਲੀ ਖੁਰਦੀ ਰਹੀ । ਮਿਸ਼ਰੀ ਦਾ ਸੁਆਦ ਤਾਂ ਉਹ ਤਾਂ ਹੀ ਚੱਖ ਸਕਦੀ ਸੀ, ਜੇ ਉਹ ਲੂਣ ਦੀ ਡਲੀ ਮੁੰਹ ਵਿੱਚੋਂ ਕੱਢਦੀ … ਆਹ ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ । ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ… ਤਾਂ ਹੀ ਪਾਣੀ ਅੰਦਰ ਭਰਿਆ ਜਾਊ… ਜੇ ਔਗੁਣ ਦੂਰ ਹੋਣਗੇ, ਤਾਂ ਹੀ ਉਨ੍ਹਾਂ ਦੀ ਥਾਂਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ, ਠੀਕ ਐ ਨਾਂ ?” ਨਾਨੀ ਜੀ ਨੇ ਫੇਰ ਪੁੱਛਿਆ । “ਬਿਲਕੁਲ ਠੀਕ ! ਪਰ ਨਾਨੀ ਜੀ, ਸਭ ਤੋਂ ਜ਼ਰੂਰੀ ਗੱਲ ਹੈ। ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ । ਜੇ ਸਲੂ ਕੀੜੀ ਮਿੱਠੇ ‘ਤੇ ਵਿਸ਼ਵਾਸ ਕਰਦੀ, ਤਾਂ ਲੂਣ ਦੀ ਡਲੀ ਮੁੰਹ ਵਿਚ ਲਿਜਾਂਦੀ ਹੀ ਕਿਉਂ ?” ਨਵੀਨ ਨੇ, ਹੋਰ ਨੁਕਤਾ ਸਪੱਸ਼ਟ ਕੀਤਾ ! ‘‘ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦੈ । ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਆਂ, ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ { ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ ‘ਤੇ ਖੁਰਦਾ ਰਹਿੰਦੈ ਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ ਤੋਂ ਵਾਂਝੇ ਰਹਿ ਜਾਂਦੇ ਆਂ ।” ਨਾਨੀ ਜੀ ਨੇ ਕਿਹਾ ।

ਪ੍ਰਸ਼ਨ 1.
ਸਲੂਣੋ ਨੂੰ ਮਿਸ਼ਰੀ ਦਾ ਸੁਆਦ ਕਿਉਂ ਨਾ ਆਇਆ ?
ਉੱਤਰ:
ਕਿਉਂਕਿ ਉਸਨੇ ਆਪਣੇ ਮੂੰਹ ਵਿਚ ਲੂਣ ਦੀ ਵੱਡੀ, ਡਲੀ ਰੱਖੀ ਹੋਈ ਸੀ, ਉਹ ਉਸਦੇ ਮੂੰਹ ਵਿਚ : ਖੁਰਦੀ ਰਹੀ ।

ਪ੍ਰਸ਼ਨ 2.
ਬੋਤਲ ਵਿਚ ਕਦੋਂ ਪਾਣੀ ਅੰਦਰ ਜਾ ਸਕਦਾ ਹੈ ?
ਉੱਤਰ:
ਜਦੋਂ ਉਸ ਵਿਚਲੀ ਹਵਾ ਬਾਹਰ ਨਿਕਲੇ !

ਪ੍ਰਸ਼ਨ 3.
ਨਾਨੀ ਜੀ ਅਨੁਸਾਰ ਗੁਣ ਕਿਸ ਤਰ੍ਹਾਂ ਹਿਣ ਕੀਤਾ ਜਾ ਸਕਦੇ ਹਨ ?
ਉੱਤਰ:
ਜੇਕਰ ਪਹਿਲਾਂ ਔਗੁਣ ਬਾਹਰ ਕੱਢ ਦਿੱਤੇ ਜਾਣ ।

ਪ੍ਰਸ਼ਨ 4.
ਨਵੀਨ ਨੇ ਕਿਹੜਾ ਨੁਕਤਾ ਸਪੱਸ਼ਟ ਕੀਤਾ ?
ਉੱਤਰ:
ਕਿ ਸਭ ਤੋਂ ਜ਼ਰੂਰੀ ਗੱਲ ਗੁਣਵਾਨ ਬੰਦੇ ਦੇ ਗੁਣਾਂ ਵਿਚ ਵਿਸ਼ਵਾਸ ਕਰਨਾ ਹੈ ।

PSEB 5th Class Punjabi Solutions Chapter 5 ਦੋ ਕੀੜੀਆਂ

ਪ੍ਰਸ਼ਨ 5.
ਕਿਸ ਗੱਲ ਤੋਂ ਪਤਾ ਲਗਦਾ ਹੈ ਕਿ ਲੂਣੋ. ਦਾ ਮਿੱਠੇ ਦੀ ਗੱਲ ਵਿਚ ਵਿਸ਼ਵਾਸ ਹੀ ਨਹੀਂ ਸੀ ?
ਉੱਤਰ:
ਜੇਕਰ ਉਸਦਾ ਮਿੱਠੇ ਦੀ ਗੱਲ ਵਿਚ ਵਿਸ਼ਵਾਸ ਹੁੰਦਾ, ਤਾਂ ਉਸਨੇ ਆਪਣੇ ਮੂੰਹ ਵਿਚ ਲੂਣ – ਦੀ ਡਲੀ ਨਹੀਂ ਸੀ ਲਿਜਾਣੀ ।

ਪ੍ਰਸ਼ਨ 6.
ਕਈ ਵਾਰੀ ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹੋਏ ਵੀ ਚੰਗੇ ਗੁਣ ਕਿਉਂ ਨਹੀਂ ਹਿਣ ਕਰ ਸਕਦੇ ।
ਉੱਤਰ:
ਕਿਉਂਕਿ ਸਾਨੂੰ ਉਨ੍ਹਾਂ ਵਿਚ ਵਿਸ਼ਵਾਸ ਨਹੀਂ ਹੁੰਦਾ ਤੇ ਅਸੀਂ ਆਪਣੇ ਔਗੁਣਾਂ ਹੇਠ ਹੀ ਦੱਬੇ ਰਹਿੰਦੇ ਹਾਂ ।

6. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ·

ਪ੍ਰਸ਼ਨ 1.
ਦੋ ਕੀੜੀਆਂ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਡਾ: ਵਰਿੰਦਰਜੀਤ ਸਿੰਘ ਵਾਤਿਸ਼ (✓) ।

ਪ੍ਰਸ਼ਨ 2.
ਅਨੀਸ਼ਾ/ਨਵੀਨ/ਨਾਨੀ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਦੋ ਕੀੜੀਆਂ (✓)

ਪ੍ਰਸ਼ਨ 3.
ਅਨੀਸ਼ਾ ਨਾਨੀ ਦੀ ਕੀ ਲੱਗਦੀ ਸੀ ?
ਉੱਤਰ:
ਦੋਹਤੀ (✓) ।

ਪ੍ਰਸ਼ਨ 4.
ਨਾਨੀ ਨੇ ਅਨੀਸ਼ਾ ਨੂੰ ਕਿਸ ਨਾਲ ਖੇਡਣ ਤੋਂ ਵਰਜਿਆ ?
ਉੱਤਰ:
ਠੰਢੇ ਪਾਣੀ ਨਾਲ । (✓) ।

ਪ੍ਰਸ਼ਨ 5.
ਦੋਹਤੀ ਕੌਣ ਹੁੰਦੀ ਹੈ ?
ਉੱਤਰ:
ਧੀ ਦੀ ਧੀ (✓) ।.

ਪ੍ਰਸ਼ਨ 6.
ਅਨੀਸ਼ਾ ਪਾਣੀ ਨਾਲ ਕੀ ਕਰ ਰਹੀਂ ਸੀ ?
ਉੱਤਰ:
ਪ੍ਰਯੋਗ ਜੀ ।

ਪ੍ਰਸ਼ਨ 7.
ਜਦੋਂ ਅਨੀਸ਼ਾ ਨੇ ਖ਼ਾਲੀ ਬੋਤਲ ਪਾਣੀ ‘ ਵਿਚ ਡੁਬੋਈ, ਤਾਂ ਉਸ ਵਿੱਚੋਂ ਕੀ ਨਿਕਲਿਆ ?
ਉੱਤਰ:
ਹਵਾ/ਬੁਲਬੁਲੇ (✓) ।

ਪ੍ਰਸ਼ਨ 8.
ਆਇਸ਼ਾ ਕਿਹੜੀ ਜਮਾਤ ਵਿਚ ਪੜ੍ਹਦੀ ਸੀ ?
ਉੱਤਰ:
ਪੰਜਵੀਂ (✓) ।

ਪ੍ਰਸ਼ਨ 9.
ਆਇਸ਼ਾ ਤੇ ਨਵੀਨ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਉੱਤਰ:
ਭੈਣ-ਭਰਾ ਦਾ (✓) ।

PSEB 5th Class Punjabi Solutions Chapter 5 ਦੋ ਕੀੜੀਆਂ

ਪ੍ਰਸ਼ਨ 10.
ਨਵੀਨ ਕਿਹੜੀ ਜਮਾਤ ਵਿਚ ਪੜ੍ਹਦਾ ਸੀ ?
ਉੱਤਰ:
ਅੱਠਵੀਂ (✓) ।

ਪ੍ਰਸ਼ਨ 11.
ਨਾਨੀ ਕਿਹੜੀ ਨੌਕਰੀ ਤੋਂ ਸੇਵਾ-ਮੁਕਤ ਸੀ ? .
ਉੱਤਰ:
ਅਧਿਆਪਕਾ (✓) ।

ਪ੍ਰਸ਼ਨ 12.
ਨਵੀਨ ਦੇ ਸਕੂਲ ਵਿਚ ਕੀ ਹੋਣਾ ਸੀ ?
ਉੱਤਰ:
ਭਾਸ਼ਨ-ਮੁਕਾਬਲਾ ਨੀ ।

ਪ੍ਰਸ਼ਨ 13.
ਨਵੀਨ ਦੇ ਸਕੂਲ ਵਿਚ ਭਾਸ਼ਨ ਮੁਕਾਬਲੇ ਦਾ ਵਿਸ਼ਾ ਕੀ ਸੀ ?
ਉੱਤਰ:
ਔਗੁਣਾਂ ਨੂੰ ਦੂਰ ਕਰ ਕੇ ਗੁਣ ਕਿਵੇਂ ਹਿਣ ਕਰੀਏ ।

ਪ੍ਰਸ਼ਨ 14.
ਨਾਨੀ ਜੀ ਨੇ ਔਗੁਣਾਂ ਨੂੰ ਦੂਰ ਕਰ ਕੇ ਗੁਣ ਗ੍ਰਹਿਣ ਕਰਨ ਦੀ ਗੱਲ ਸਮਝਾਉਣ ਲਈ ਕਿਹੜੀ ਕਹਾਣੀ ਸੁਣਾਈ ?
ਉੱਤਰ:
ਦੋ ਕੀੜੀਆਂ ਦੀ ।

ਪ੍ਰਸ਼ਨ 15.
ਮਿੱਠੋ ਕੀੜੀ ਕਿਹੜੇ ਪਹਾੜ ਉੱਤੇ ਰਹਿੰਦੀ ਸੀ ?
ਉੱਤਰ:
ਮਿਸ਼ਰੀ ਦੇ (✓) ।

ਪ੍ਰਸ਼ਨ 16.
ਸਲੂਣੋ ਕੀੜੀ ਕਿਹੜੇ ਪਹਾੜ ਉੱਤੇ ਰਹਿੰਦੀ ਸੀ ?
ਉੱਤਰ:
ਲੂਣ ਦੇ (✓) ।

ਪ੍ਰਸ਼ਨ 17.
ਅਨੀਸ਼ਾ ਕੀ ਖਾਣ ਲਈ ਭੱਜਦੀ ਸੀ ?
ਉੱਤਰ:
ਚਾਕਲੇਟ (✓) ।

ਪ੍ਰਸ਼ਨ 18.
ਮਜ਼ ਦਾ ਕੀ ਅਰਥ ਹੈ ?
ਉੱਤਰ:
ਭੇਤ ਵਾਲੀ ਗੱਲ (✓) ।

ਪ੍ਰਸ਼ਨ 19.
ਸਲੂਣੋ ਆਪਣੇ ਮੂੰਹ ਵਿਚ ਕੀ ਰੱਖ ਕੇ ਮਿਸ਼ਰੀ ਦੇ ਪਹਾੜ ‘ਤੇ ਗਈ ?
ਉੱਤਰ:
ਲੂਣ ਦਾ ਡਲਾ (✓) ।

ਪ੍ਰਸ਼ਨ 20.
ਸਲੂਣੇ ਨੂੰ ਮਿਸ਼ਰੀ ਦਾ ਸਵਾਦ ਕਿਉਂ ਨਾ ਮਿਲਿਆ ?
ਉੱਤਰ:
ਮੂੰਹ ਵਿਚ ਲੂਣ ਦਾ ਡਲਾ ਹੋਣ ਕਰਕੇ (✓) ।

PSEB 5th Class Punjabi Solutions Chapter 5 ਦੋ ਕੀੜੀਆਂ

ਪ੍ਰਸ਼ਨ 21.
“ਦੋ ਕੀੜੀਆਂ ਕਹਾਣੀ ਵਿਚ ਲੂਣ ਦਾ ਡਲਾ ਕਿਸ ਚੀਜ਼ ਦਾ ਚਿੰਨ੍ਹ ਹੈ ?
ਉੱਤਰ:
ਔਗੁਣਾਂ ਦਾ (✓) ।

ਪ੍ਰਸ਼ਨ 22.
‘ਦੋ ਕੀੜੀਆਂ ਕਹਾਣੀ ਵਿਚ ਮਿਸ਼ਰੀ ਕਿਸ ਚੀਜ਼ ਦਾ ਚਿੰਨ ਹੈ ?
ਉੱਤਰ:
ਗੁਣਾਂ ਦਾ (✓)

ਪ੍ਰਸ਼ਨ 23.
ਗੁਣ ਕਿਸ ਤਰ੍ਹਾਂ ਹਿਣ ਕੀਤੇ ਜਾ ਸਕਦੇ ਹਨ ?
ਉੱਤਰ:
ਔਗੁਣਾਂ ਦਾ ਤਿਆਗ ਕਰ ਕੇ ।

ਪ੍ਰਸ਼ਨ 24.
ਔਗੁਣਾਂ ਦਾ ਤਿਆਗ ਕਰਨ ਲਈ ਚੰਗੀ ਸੰਗਤ ਦਾ ਲਾਭ ਕਦੋਂ ਹੁੰਦਾ ਹੈ ?
ਉੱਤਰ:
ਵਿਸ਼ਵਾਸ ਨਾਲ (✓) ।

ਪ੍ਰਸ਼ਨ 25.
……….. ਮਿਸ਼ਰੀ ਖਾ ਕੇ ਅਨੰਦ ਲੈ । ਵਾਕ ਵਿਚਲੀ ਖ਼ਾਲੀ ਥਾਂ ਨੂੰ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਮਿੱਠੀ-ਮਿੱਠੀ (✓) ।

Leave a Comment