PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

Punjab State Board PSEB 5th Class Punjabi Book Solutions Chapter 4 ਸ਼ਹੀਦ ਊਧਮ ਸਿੰਘ Textbook Exercise Questions and Answers.

PSEB Solutions for Class 5 Punjabi Chapter 4 ਸ਼ਹੀਦ ਊਧਮ ਸਿੰਘ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
ਪਾਠ ਨੂੰ ਪੜ੍ਹ ਕੇ ਸ਼ਹੀਦ ਊਧਮ ਸਿੰਘ ਦੇ ਜੀਵਨ ਦੀਆਂ ਜਿਹੜੀਆਂ ਚਾਰ-ਪੰਜ ਗੱਲਾਂ ਤੁਹਾਨੂੰ · ਯਾਦ ਰੱਖਣ ਯੋਗ ਲੱਗੀਆਂ ਹਨ, ਉਨ੍ਹਾਂ ਨੂੰ ਲਿਖੋ ।
ਉੱਤਰ:

 1. ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਨੂੰ ਪਿੰਡ ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ਹੋਇਆ ।
 2. ਸ਼ਹੀਦ ਊਧਮ ਸਿੰਘ ਦੇ ਪਿਤਾ ਦਾ ਨਾਂ ਸ. ਟਹਿਲ ਸਿੰਘ ਅਤੇ ਮਾਤਾ ਦਾ ਨਾਂ ਸ੍ਰੀਮਤੀ ਨਰਾਇਣ ਕੌਰ ਸੀ ।
 3. ਪਹਿਲਾਂ ਸ਼ਹੀਦ ਊਧਮ ਸਿੰਘ ਦਾ ਨਾਂ ਸ਼ੇਰ ਸਿੰਘ ਸੀ, ਪਰ ਯਤੀਮਖ਼ਾਨੇ ਦਾਖ਼ਲ ਹੋਣ ਸਮੇਂ ਉਸ ਦਾ ਨਾਂ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ ।
 4. ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।
 5. ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ, 1940 ਨੂੰ ਲੰਦਨ ‘ਚ ਫਾਂਸੀ ਦਿੱਤੀ ਗਈ । ‘

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
ਉੱਤਰ:
ਸ਼ਹੀਦ ਊਧਮ ਸਿੰਘ ਦੇ ਪਿਤਾ ਜੀ ਰੇਲਵੇ ਫਾਟਕ ਦੇ ਚੌਕੀਦਾਰ ਸਨ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਜਲ੍ਹਿਆਂਵਾਲੇ ਬਾਗ਼ ਵਿਚ ਸ਼ਹੀਦ ਊਧਮ ਸਿੰਘ ਨੇ ਕੀ ਵੇਖਿਆ ਸੀ ?
ਉੱਤਰ:
ਇੱਥੇ ਸ਼ਹੀਦ ਉਧਮ ਸਿੰਘ ਨੇ 500 ਬੰਦਿਆਂ ਨੂੰ ਆਪਣੀ ਅੱਖੀਂ ਗੋਲੀਆਂ ਨਾਲ ਭੁੰਨੇ ਜਾਂਦੇ ਵੇਖਿਆ ਸੀ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ਕਿਹੜੇ-ਕਿਹੜੇ ਦੇਸ਼ਭਗਤ ਦੀ ਕੁਰਬਾਨੀ ਤੋਂ ਪ੍ਰਭਾਵਿਤ ਸੀ ?
ਉੱਤਰ:
ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਅਤੇ ਸ਼ਹੀਦ ਭਗਤ ਸਿੰਘ ਤੋਂ ਬਹੁਤ ਪ੍ਰਭਾਵਿਤ ਸੀ । ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।

ਪ੍ਰਸ਼ਨ 4.
ਸ਼ਹੀਦ ਊਧਮ ਸਿੰਘ ਨੂੰ ਮਾਈਕਲ ਓਡਵਾਇਰ ਬਾਰੇ ਕਦੋਂ ਪਤਾ ਲੱਗਾ ?
ਉੱਤਰ:
1940 ਵਿਚ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਨੇ ਮੁਕੱਦਮਾ ਚੱਲਣ ‘ਤੇ ਬਿਆਨ ਵਿਚ ਕੀ ਕਿਹਾ ?
ਉੱਤਰ:
ਸ਼ਹੀਦ ਊਧਮ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ, “ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਦੇਸ਼ ਦੀ ਖ਼ਾਤਰ ਆਪਣਾ ਫ਼ਰਜ਼ ਨਿਭਾਇਆ ਹੈ । ਇਸ ਲਈ ਮੈਂ ਫਾਂਸੀ ਉੱਤੇ ਝੂਲ ਜਾਣਾ ਹੀ ਚੰਗਾ ਸਮਝਾਂਗਾ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਠ ਵਿਚੋਂ ਹੇਠ ਲਿਖੇ ਪੈਰੇ ਵਿਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :

ਉਹ ਜਲ੍ਹਿਆਂਵਾਲੇ ਬਾਗ਼ ਵਿਚ ਹੋਏ ਤਲੇਆਮ ਦੇ ਅਸਲ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ । ਇੰਗਲੈਂਡ ਵਿਚ ਵੀ ਉਹ ਓਡਵਾਇਰ ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ । ਅਖ਼ੀਰ 1940 ਈ: ਵਿਚ ਇਕ ਦਿਨ ਉਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ ਇਕ ਮੀਟਿੰਗ ਵਿੱਚ ਭਾਗ ਲਵੇਗਾ । ਉਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ । ਉਹ ਕਿਸੇ ਨਾ ਕਿਸੇ ਤਰ੍ਹਾਂ ਮੀਟਿੰਗ ਵਿਚ ਪਹੁੰਚ ਗਿਆ । ਅਜੇ ਮੀਟਿੰਗ ਖ਼ਤਮ ਹੀ ਹੋਈ ਸੀ ਕਿ ਉਸ ਨੇ ਆਪਣਾ ਲੁਕੋਇਆ ਹੋਇਆ ਪਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ । ਓਡਵਾਇਰ ਨੂੰ ਮਾਰ ਕੇ ਊਧਮ ਸਿੰਘ ਆਪਣੇ ਬਚਾਅ ਲਈ ਉੱਥੋਂ ਭੱਜਿਆ ਨਹੀਂ : ਉਹ ਉੱਥੇ ਹੀ ਡਟਿਆ. ਖੜ੍ਹਾ ਰਿਹਾ ਹਾਲਾਂ ਵੀ ਉਸ ਕੋਲ ਕਈ ਗੋਲੀਆਂ ਬਾਕੀ ਸਨ ਤੇ ਇਕ ਚਾਕੂ ਵੀ ਸੀ । ਜੇ ਉਹ ਚਾਹੁੰਦਾ ਤਾਂ ਹੋਰ ਅੰਗਰੇਜ਼ਾਂ ਨੂੰ ਮਾਰ ਕੇ ਉੱਥੋਂ ਭੱਜ ਸਕਦਾ ਸੀ । ਇਸ ਘਟਨਾ ਨਾਲ ਇੰਨਾ ਸਹਿਮ ਛਾ ਗਿਆ ਕਿ ਪੁਲਿਸ-ਇੰਸਪੈਕਟਰ ਨੇ ਵੀ ਊਧਮ ਸਿੰਘ ਨੂੰ ਡਰਦਿਆਂਡਰਦਿਆਂ ਗ੍ਰਿਫ਼ਤਾਰ ਕੀਤਾ ।
ਪ੍ਰਸ਼ਨ.

 1. ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦਾ ਅਸਲ ਜੁੰਮੇਵਾਰ ਕੌਣ ਸੀ ?
 2. ਮੀਟਿੰਗ ਵਿਚ ਪਹੁੰਚ ਕੇ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ ?
 3. ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਪਿੱਛੋਂ ਸ਼ਹੀਦ ਊਧਮ ਸਿੰਘ ਨੇ ਕੀ ਕੀਤਾ ?

ਉੱਤਰ:

 1. ਸਰ ਮਾਈਕਲ ਓਡਵਾਇਰ ।
 2. ਮੀਟਿੰਗ ਵਿਚ ਪਹੁੰਚ ਕੇ ਊਧਮ ਸਿੰਘ ਨੇ ਆਪਣਾ ਲੁਕੋਇਆ ਪਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ।
 3. ਮਾਈਕਲ ਓਡਵਾਇਰ ਨੂੰ ਗੋਲੀ ਮਾਰਨ ਪਿੱਛੋਂ ਸ਼ਹੀਦ ਊਧਮ ਸਿੰਘ ਆਪਣੇ ਬਚਾਅ ਲਈ ਉੱਥੋਂ ਭੱਜਿਆ ਨਹੀਂ, ਸਗੋਂ ਉੱਥੇ ਹੀ ਡਟਿਆ ਖੜ੍ਹਾ ਰਿਹਾ ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਤੇ ਮੁਹਾਵਰਿਆਂ ਨੂੰ ਆਪਣੇ ਵਾਕਾਂ ਵਿਚ ਵਰਤੋ :·

ਸਹਿਮ, ਦਲੇਰੀ, ਜੁਰਮ, ਸੂਰਮਾ, ਕਤਲੇਆਮ, ਦੇਹਾਂਤ, ਜਾਗ੍ਰਿਤੀ, ਖੂਨੀ ਸਾਕਾ ਵਾਪਰਨਾ, ਚਾਅ ਵਿਚ ਨੱਚਣਾ, ਚੈਨ ਨਾ ਲੈਣ ਦੇਣਾ, ਤਾਕ ਵਿਚ ਰਹਿਣਾ, ਫਾਂਸੀ ਉੱਤੇ ਝੂਲ ਜਾਣਾ, ਸੁਨਹਿਰੀ ਮੌਕਾ ।
ਉੱਤਰ:

 1. ਸਹਿਮ ਡਰ, ਚਿੰਤਾ)-ਜੰਗਲ ਵਿਚ ਸ਼ੇਰ ਨੂੰ ਦੇਖ ਕੇ ਉਹ ਸਹਿਮ ਗਿਆ ।
 2. ਦਲੇਰੀ ਬਹਾਦਰੀ, ਹਿੰਮਤ, ਹੌਸਲਾ-ਬੰਦੇ | ਨੂੰ ਦਲੇਰੀ ਤੋਂ ਕੰਮ ਲੈਣਾ ਚਾਹੀਦਾ ਹੈ ।
 3. ਜੁਰਮ (ਅਪਰਾਧ, ਕਸੂਰ)-ਜੁਰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ।
 4. ਸੂਰਮਾ (ਸੂਰਬੀਰ, ਬਹਾਦਰ, ਵਰਿਆਮ-ਸ਼ਹੀਦ ਊਧਮ ਸਿੰਘ ਦੇਸ਼-ਭਗਤ ਸੂਰਮਾ ਸੀ । (ਪ੍ਰੀਖਿਆ 2008)
 5. ਕਤਲੇਆਮ ਵੱਡੀ ਗਿਣਤੀ ਵਿਚ ਕਤਲ, ਆਮ ਲੋਕਾਂ ਦਾ ਮਾਰਿਆ ਜਾਣਾ)-ਨਾਦਰ ਸ਼ਾਹ ਨੇ ਦਿੱਲੀ ਵਿਚ ਕਤਲੇਆਮ ਮਚਾਇਆ |’
 6. ਦੇਹਾਂਤ (ਮੌਤ, ਮਿਤੂ)-ਬਚਪਨ ਵਿਚ ਹੀ ਸ਼ਹੀਦ ਊਧਮ ਸਿੰਘ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ।
 7. ਜਾਗ੍ਰਿਤੀ (ਚੇਤੰਨਤਾ)-ਨਵੇਂ ਵਿਚਾਰਾਂ ਨੇ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਜਾਗ੍ਰਿਤੀ ਪੈਦਾ ਕਰ ਦਿੱਤੀ ।
 8. ਖੂਨੀ ਸਾਕਾ ਵਾਪਰਨਾ ਵੱਡੀ ਪੱਧਰ ਉੱਤੇ ਵੱਢਟੁੱਕ ਹੋਣੀ, ਕਤਲੇਆਮ ਹੋਣਾ)-13 ਅਪਰੈਲ, 1919 ਨੂੰ ਜਲ੍ਹਿਆਂ ਵਾਲਾ ਬਾਗ਼, ਅੰਮ੍ਰਿਤਸਰ ਵਿਚ ਇਕ ਖੂਨੀ ਸਾਕਾ ਵਾਪਰਿਆ ।
 9. ਚਾਅ ਵਿਚ ਨੱਚਣਾ ਬਹੁਤ ਖੁਸ਼ ਹੋਣਾ)-ਅਜ਼ਾਦੀ ਮਿਲਣ ਦੇ ਚਾਅ ਵਿਚ ਲੋਕ ਨੱਚਣ ਲੱਗ ਪਏ । (ਪ੍ਰੀਖਿਆ 2008)
 10. ਚੈਨ ਨਾ ਲੈਣ ਦੇਣਾ ਟਿਕ ਕੇ ਨਾ ਬੈਠਣ ਦੇਣਾ)-ਦੁਸ਼ਮਣ ਕਿਸੇ ਨੂੰ ਚੈਨ ਨਹੀਂ ਲੈਣ ਦਿੰਦਾ । (ਪ੍ਰੀਖਿਆ 2008)
 11. ਤਾਕ ਵਿਚ ਰਹਿਣਾ (ਉਡੀਕ ਵਿਚ ਰਹਿਣਾ, ਦਾਅ ਲਾਉਣ ਨੂੰ ਤਿਆਰ ਰਹਿਣਾ)-ਬਿੱਲੀ ਚੂਹੇ ਨੂੰ ਫੜਨ ਦੀ ਤਾਕ ਵਿਚ ਰਹਿੰਦੀ ਹੈ ।
 12. ਫਾਂਸੀ ਉੱਤੇ ਝੂਲ ਜਾਣਾ ਆਪਣੀ ਜਾਨ ਵਾਰ ਦੇਣਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੇਸ਼ ਦੀ ਖ਼ਾਤਰ ਫਾਂਸੀ ਉੱਤੇ ਝੂਲ ਗਿਆ ।.
 13. ਸੁਨਹਿਰੀ ਮੌਕਾ ਢੁੱਕਵਾਂ ਮੌਕਾ)-ਇਸ ਸੁਨਹਿਰੀ | ਮੌਕੇ ਨੂੰ ਹੱਥੋਂ ਨਾ ਜਾਣ ਦਿਓ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 3.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
ਕਤਲੇਆਮ, ਓਡਵਾਇਰ, ਫ਼ਰਜ਼, ਸ਼ਹੀਦ ਭਗਤ ਸਿੰਘ, ਚੌਕੀਦਾਰ, ਜਲ੍ਹਿਆਂ ਵਾਲੇ ਬਾਗ਼ ।

(ਉ) ਊਧਮ ਸਿੰਘ ਰੇਲਵੇ ਫਾਟਕ ਦੇ ਇਕ ……………………. ਦਾ ਪੁੱਤਰ ਸੀ । (ਪ੍ਰੀਖਿਆ 2008)
(ਅ) ਅੰਮ੍ਰਿਤਸਰ ਵਿਚ ……………………………. ਦਾ ਖੂਨੀ ਸਾਕਾ ਵਾਪਰਿਆ ।
(ੲ) ਊਧਮ ਸਿੰਘ ਦੇ ਮਨ ਉੱਤੇ ਇਸ ……………….. ਦਾ ਬੜਾ ਡੂੰਘਾ ਅਸਰ ਹੋਇਆ ।
(ਸ) ਇੰਗਲੈਂਡ ਵਿਚ ਉਹ ……………………… ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ ।
(ਹ) ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖ਼ਾਤਰ …………………. ਨਿਭਾਇਆ ਹੈ !
ਉੱਤਰ:
(ੳ) ਉਧਮ ਸਿੰਘ ਰੇਲਵੇ ਫਾਟਕ ਦੇ ਇਕ ਚੌਕੀਦਾਰ ਦਾ ਪੁੱਤਰ ਸੀ ।
(ਅ) ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ।
(ੲ) ਊਧਮ ਸਿੰਘ ਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ ।
(ਸ) ਇੰਗਲੈਂਡ ਵਿਚ ਉਹ ਓਡਵਾਇਰ ਨੂੰ ਕਤਲ ਕਰਨ ਦੀ ਤਾਕ ਵਿਚ ਹੀ ਰਹਿੰਦਾ ਸੀ ।
(ਹ) ਮੈਂ ਮਾਈਕਲ ਓਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦੀ ਖ਼ਾਤਰ ਫ਼ਰਜ਼ ਨਿਭਾਇਆ ਹੈ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਦੇ ਮਨ ਉੱਤੇ ਕਿਸ ਘਟਨਾ ਦਾ ਡੂੰਘਾ ਅਸਰ ਪਿਆ ?
ਉੱਤਰ:
ਜਲਿਆ ਵਾਲੇ ਬਾਗ ਦੇ ਖੂਨੀ ਸਾਕੇ ਦਾ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਕਦੋਂ ਮਾਰਿਆ ?
ਉੱਤਰ:
1940 ਈ: ਵਿਚ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸ਼ਹੀਦ ਊਧਮ ਸਿੰਘ ਜੀਵਨੀ ਕਿਸ ਲੇਖਕ ਦੀ ਰਚਨਾ ਹੈ ?
ਉੱਤਰ:
ਡਾ: ਜੇ. ਐੱਸ. ਗਰੇਵਾਲ (✓) ।

ਪ੍ਰਸ਼ਨ 2.
‘ਸ਼ਹੀਦ ਊਧਮ ਸਿੰਘ ਦੇ ਜੀਵਨੀ ਹੈ ਜਾਂ ਲੇਖ ?
ਉੱਤਰ:
ਜੀਵਨੀ (✓) ।

ਪ੍ਰਸ਼ਨ 3.
ਸ: ਊਧਮ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ:
26 ਦਸੰਬਰ, 1899 (✓) ।

ਪ੍ਰਸ਼ਨ 4.
ਸ: ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ:
ਸੁਨਾਮ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਦਾ ਬਾਪ ਕੌਣ ਸੀ ?
ਉੱਤਰ:
ਰੇਲਵੇ ਫਾਟਕ ਦਾ ਚੌਕੀਦਾਰ (✓) ।

ਪ੍ਰਸ਼ਨ 6.
ਸ: ਊਧਮ ਸਿੰਘ ਦੇ ਬਾਪ ਦਾ ਨਾਂ ਕੀ ਸੀ ?
ਉੱਤਰ:
ਸ: ਟਹਿਲ ਸਿੰਘ (✓) ।

ਪ੍ਰਸ਼ਨ 7.
ਸ: ਊਧਮ ਸਿੰਘ ਦੀ ਮਾਤਾ ਦਾ ਨਾਂ ਕੀ ਸੀ ?
ਉੱਤਰ:
ਸ੍ਰੀਮਤੀ ਨਰਾਇਣ ਕੌਰ (✓) ।

ਪ੍ਰਸ਼ਨ 8.
ਸ਼ਹੀਦ ਊਧਮ ਸਿੰਘ ਨੂੰ ਯਤੀਮਖ਼ਾਨੇ ਕਿੰਨੀ ਉਮਰ ਵਿਚ ਦਾਖ਼ਲ ਕਰਾਇਆ ਗਿਆ ?
ਉੱਤਰ:
ਪੰਜ-ਛੇ ਸਾਲਾਂ ਦੀ (✓) ।

ਪ੍ਰਸ਼ਨ 9.
ਸ਼ਹੀਦ ਊਧਮ ਸਿੰਘ ਨੂੰ ਅੰਮ੍ਰਿਤਸਰ ਦੇ ਕਿਹੜੇ ਯਤੀਮਖ਼ਾਨੇ ਵਿਚ ਦਾਖ਼ਲ ਕਰਾਇਆ ਗਿਆ ?
ਉੱਤਰ:
ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 10.
ਸ਼ਹੀਦ ਊਧਮ ਸਿੰਘ ਦਾ ਪਹਿਲਾ ਨਾਂ ਕੀ ਸੀ ?
ਉੱਤਰ:
ਸ਼ੇਰ ਸਿੰਘ (✓) ।

ਪ੍ਰਸ਼ਨ 11.
ਸ਼ਹੀਦ ਊਧਮ ਸਿੰਘ ਨੇ ਕਿਹੜਾ ਖੂਨੀ ਸਾਕਾ ਅੱਖੀਂ ਦੇਖਿਆ ?
ਜਾਂ
ਕਿਹੜੇ ਖੂਨੀ ਸਾਕੇ ਦਾ ਸ਼ਹੀਦ ਊਧਮ ਸਿੰਘ ਦੇ ਮਨ ਉੱਤੇ ਡੂੰਘਾ ਅਸਰ ਹੋਇਆ ?
ਜਾਂ
ਸ਼ਹੀਦ ਊਧਮ ਸਿੰਘ ਨੇ ਕਿਸ ਖੂਨੀ ਸਾਕੇ ਦਾ ਬਦਲਾ ਲਿਆ ?
ਉੱਤਰ:
ਜਲ੍ਹਿਆਂ ਵਾਲੇ ਬਾਗ਼ ਦਾ (✓) ।

ਪ੍ਰਸ਼ਨ 12.
ਸ਼ਹੀਦ ਊਧਮ ਸਿੰਘ ਕਿਸ ਦੀ ਤਸਵੀਰ ਲੈ ਕੇ ਨੱਚ ਰਿਹਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਦੀ (✓) ।

ਪ੍ਰਸ਼ਨ 13.
ਸ਼ਹੀਦ ਊਧਮ ਸਿੰਘ ਕਿਸਨੂੰ ਆਪਣਾ ਗੁਰੂ ਮੰਨਦਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਨੂੰ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 14.
ਸ਼ਹੀਦ ਊਧਮ ਸਿੰਘ ਕਿਸ ਤੋਂ ਬਦਲਾ ਲੈਣਾ ਚਾਹੀਦਾ ਸੀ ?
ਉੱਤਰ:
ਸਰ ਮਾਈਕਲ ਓਡਵਾਇਰ ਤੋਂ (✓) ।

ਪ੍ਰਸ਼ਨ 15.
ਸ਼ਹੀਦ ਊਧਮ ਸਿੰਘ ਨੇ ਕਿਸ ਨੂੰ ਗੋਲੀਆਂ ਨਾਲ ਮਾਰ ਦਿੱਤਾ ?
ਉੱਤਰ:
ਸਰ ਮਾਈਕਲ ਓਡਵਾਇਰ ਨੂੰ (✓) ।

ਪ੍ਰਸ਼ਨ 16.
ਸ਼ਹੀਦ ਊਧਮ ਸਿੰਘ ਨੂੰ ਕਿਹੜੀ ਸਜ਼ਾ ਦਿੱਤੀ ਗਈ ?
ਉੱਤਰ:
ਫਾਂਸੀ ਦੀ (✓) ।

ਪ੍ਰਸ਼ਨ 17.
ਸ਼ਹੀਦ ਊਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
31 ਜੁਲਾਈ, 1940 ਨੂੰ (✓) ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 18.
ਦਿਲ ਦਹਿਲਾਉਣ ਵਾਲੀ ਖੂਨੀ ਘਟਨਾ ਜਿਸ ਵਿਚ ਬਹੁਤ ਸਾਰੇ ਬੰਦੇ ਮਾਰੇ ਜਾਣ ਉਸ ਨੂੰ ਕੀ ਕਹਿੰਦੇ ਹਨ ?
ਉੱਤਰ:
ਸਾਕਾ (✓) ।

VI. ਵਿਆਕਰਨ

ਪ੍ਰਸ਼ਨ 1.
ਪਾਠ ਵਿਚ ਆਏ ਔਖੇ ਸ਼ਬਦਾਂ ਦੀ ਬੋਲਲਿਖਤ ਕਰਵਾਈ ਜਾਵੇ :

ਦਿਹਾਂਤ, ਅੰਮ੍ਰਿਤਸਰ, ਵਿੱਦਿਆ, ਜਾਗ੍ਰਿਤੀ, ਡੂੰਘਾ, ਹਮੇਸ਼ਾ, ਪ੍ਰਭਾਵਿਤ, ਮੀਟਿੰਗ, ਲੁਕੋਇਆ, ਅੰਗਰੇਜ਼ਾਂ, ਸਹਿਮ ।
ਉੱਤਰ:
ਨੋਟ – ਵਿਦਿਆਰਥੀ ਆਪ ਹੀ ਇਕ-ਦੂਜੇ ਨੂੰ ਬੋਲ ਕੇ ਇਹ ਸ਼ਬਦ ਜ਼ਬਾਨੀ ਲਿਖਣ ਲਈ ਕਹਿਣ।

ਪ੍ਰਸ਼ਨ 2.
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਸ਼ੁੱਧ ਸ਼ਬਦਾਂ ਸਾਹਮਣੇ ✓ (ਸਹੀ) ਦਾ ਨਿਸ਼ਾਨ ਲਾਓ :
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 1
ਉੱਤਰ:
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 2

ਪ੍ਰਸ਼ਨ 3.
‘ਊਧਮ ਸਿੰਘ ਆਪਣੇ ਮਨ ਦੀ ਗੱਲ ਕਿਸੇ ਨੂੰ ਘੱਟ ਵਧ ਹੀ ਦੱਸਦਾ ਸੀ । ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਊਧਮ ਸਿੰਘ
(ਅ) ਆਪਣੇ
(ੲ) ਕਿਸੇ
(ਸ) ਮਨ ।
ਉੱਤਰ:
(ੳ) ਕਿਸੇ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 4.
‘ਇਸ ਮਹਾਨ ਸੂਰਮੇ ਇਨਕਲਾਬੀ ਨੂੰ ਇਸੇ ਜੁਰਮ ਬਦਲੇ ਫਾਂਸੀ ਦੀ ਸਜ਼ਾ ਦਿੱਤੀ ਗਈ ? ਇਸ ਵਿਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ ?
(ੳ) ਇਸ ਮਹਾਨ ਸੂਰਮੇ ਇਨਕਲਾਬੀ
(ਅ) ਜੁਰਮ
(ੲ) ਫਾਂਸੀ
(ਸ) ਦਿੱਤੀ ।
ਉੱਤਰ:
(ੳ) ਇਸ ਮਹਾਨ ਸੂਰਮੇ ਇਨਕਲਾਬੀ ।

ਪ੍ਰਸ਼ਨ 5.
ਕਿਹੜਾ ਸ਼ਬਦ ਸਹੀ ਹੈ ?
(ਉ) ਅੰਬਰਸਰ
(ਅ) ਅਮਰਤਸਰ
(ੲ) ਅੰਮ੍ਰਿਤਸਰ
(ਸ) ਅੰਮਰਸਰ ।
ਉੱਤਰ:
(ੲ) ਅੰਮ੍ਰਿਤਸਰ ।

ਪ੍ਰਸ਼ਨ 6.
ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ?
(ੳ) ਊਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ ।
(ਅ) ਇਹ ਇਕ ਊਧਮ ਸਿੰਘ ਨੂੰ ਸੁਨਹਿਰੀ ਮੌਕਾ ਜਾਪਿਆ ।
(ੲ) ਇਹ ਊਧਮ ਸਿੰਘ ਨੂੰ ਸੁਨਹਿਰੀ ਇਕ ਮੌਕਾ ਜਾਪਿਆ ।
(ਸ) ਇਹ ਇਕ ਊਧਮ ਸਿੰਘ ਨੂੰ ਮੌਕਾ ਸੁਨਹਿਰੀ ਜਾਪਿਆ ।
ਉੱਤਰ:
ਊਧਮ ਸਿੰਘ ਨੂੰ ਇਹ ਇਕ ਸੁਨਹਿਰੀ ਮੌਕਾ ਜਾਪਿਆ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 7.
‘ਤਾਕ ਵਿਚ ਰਹਿਣਾ’ ਮੁਹਾਵਰੇ ਦਾ ਕੀ ਅਰਥ ਹੈ ?
(ਉ) ਦਾਅ ਲਾਉਣ ਲਈ ਤਿਆਰ ਰਹਿਣਾ .
(ਅ) ਬੈਠੇ ਰਹਿਣਾ
(ੲ) ਤੁਰੇ ਫਿਰਨਾ
(ਸ) ਗੁੱਸੇ ਵਿਚ ਹੋਣਾ ।
ਉੱਤਰ:
(ਉ) ਦਾਅ ਲਾਉਣ ਲਈ ਤਿਆਰ ਰਹਿਣਾ ।

ਪ੍ਰਸ਼ਨ 8.
ਵੱਡੀ ਪੱਧਰ ਤੇ ਕਤਲੇਆਮ ਹੋਣਾ ਦੇ ਅਰਥਾਂ ਲਈ ਕਿਹੜਾ ਮੁਹਾਵਰਾ ਹੈ ?
(ੳ) ਖੂਨੀ ਸਾਕਾ ਵਾਪਰਨਾ
(ਅ) ਐਰੀ ਊਲ ਜਾਣੀ ।
(ੲ) ਤੇਗ ਵਾਹੁਣੀ
(ਸ) ਸਿਰ ਵੱਢ ਦੇਣਾ ।
ਉੱਤਰ:
(ੳ) ਖੂਨੀ ਸਾਕਾ ਵਾਪਰਨਾ ।

VII. ਪੈਰਿਆਂ ਸੰਬੰਧੀ ਪ੍ਰਸ਼ਨ

1. ਉਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ, ਵਪਾਰਿਕ ਅਤੇ ਵਿੱਦਿਆ ਦੇ ਖੇਤਰਾਂ ਵਿੱਚਬੜੀ ਤਰੱਕੀ ਕਰ ਰਿਹਾ ਸੀ । ਇਸ ਤਰੱਕੀ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਵਿੱਚ ਰਾਜਨੀਤਿਕ ਜਾਗ੍ਰਿਤੀ ਵੀ ਆ ਰਹੀ ਸੀ । ਜਦੋਂ ਊਧਮ ਸਿੰਘ ਸਕੂਲ ਵਿੱਚ ਪੜ੍ਹ ਰਿਹਾ ਸੀ ਤਾਂ ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ । ਊਧਮ ਸਿੰਘ ਨੇ ਆਪਣੀ ਅੱਖੀ ਪੰਜ ਸੌ ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ । ਉਸਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ । ਉਸਦੇ ਮਨ ਉੱਤੇ ਇਸ ਗੱਲ ਦਾ ਹਮੇਸ਼ਾ ਭਾਰ ਰਹਿਣ ਲੱਗ ਪਿਆ । ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ ।

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਹੈ ?
(ਉ) ਸੁੰਢ ਤੇ ਹਲਦੀ
(ਆ) ਸ਼ਹੀਦ ਊਧਮ ਸਿੰਘ
(ੲ) ਕਹੀ ਬੋਲ ਪਈ
(ਸ) ਅਸਲੀ ਸਿੱਖਿਆ ।
ਉੱਤਰ:
(ੳ) ਸ਼ਹੀਦ ਊਧਮ ਸਿੰਘ

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਕਿਹੜਾ ਸ਼ਹਿਰ ਉਦਯੋਗਿਕ, ਵਪਾਰਿਕ ਅਤੇ ਵਿੱਦਿਆ ਦੇ ਖੇਤਰਾਂ ਵਿਚ ਤਰੱਕੀ ਕਰ ਰਿਹਾ ਸੀ ?
(ਉ) ਲਾਹੌਰ
(ਅ) ਅੰਮ੍ਰਿਤਸਰ
(ੲ) ਜਲੰਧਰ
(ਸ) ਲੁਧਿਆਣਾ ।
ਉੱਤਰ:
(ਅ) ਅੰਮ੍ਰਿਤਸਰ

ਪ੍ਰਸ਼ਨ 3.
ਅੰਮ੍ਰਿਤਸਰ ਕਿਨ੍ਹਾਂ ਖੇਤਰਾਂ ਵਿਚ ਤਰੱਕੀ ਕਰ ਰਿਹਾ ਸੀ ?
ਉੱਤਰ:
ਉਦਯੋਗਿਕ, ਵਪਾਰਿਕ ਅਤੇ ਵਿੱਦਿਅਕ ਖੇਤਰਾਂ ਵਿਚ ।

ਪ੍ਰਸ਼ਨ 4.
ਅੰਮ੍ਰਿਤਸਰ ਦੇ ਲੋਕਾਂ ਵਿਚ ਕਿਹੜੀ ਜਾਗ੍ਰਿਤੀ ਆ ਰਹੀ ਸੀ ?
(ੳ) ਰਾਜਨੀਤਿਕ
(ਅ) ਸਭਿਆਚਾਰਕ
(ੲ) ਵਿਗਿਆਨਿਕ
(ਸ) ਅਧਿਕਾਰਾਂ ਸੰਬੰਧੀ ।
ਉੱਤਰ:
(ੳ) ਰਾਜਨੀਤਿਕ ।

ਪ੍ਰਸ਼ਨ 5.
ਇਸ ਪੈਰੇ ਵਿਚ ਕਿਹੜੇ ਖੂਨੀ ਸਾਕੇ ਦਾ ਜ਼ਿਕਰ ਹੈ ?
(ਉ) ਬਜਬਜ ਘਾਟ
(ਅ) ਫੇਰੂ ਸ਼ਹਿਰ
(ੲ) ਜਲ੍ਹਿਆਂਵਾਲਾ ਬਾਗ਼
(ਸ) ਉੱਚਾ ਪੁਲ ।
ਉੱਤਰ:
(ੲ) ਜਲ੍ਹਿਆਂਵਾਲੇ ਬਾਗ਼ ਦਾ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 6.
ਇਸ ਖੂਨੀ ਸਾਕੇ ਵਿਚ ਕਿੰਨੇ ਬੰਦੇ ਮਾਰੇ ਗਏ ?
(ਉ) ਪੰਜ ਸੌ ਤੋਂ ਵੱਧ
(ਅ) ਤਿੰਨ ਸੌ ਤੋਂ ਵੱਧ .
(ੲ) ਚਾਰ ਸੌ ਤੋਂ ਵੱਧ
(ਸ) ਅੱਠ ਸੌ ।
ਉੱਤਰ:
(ੳ) ਪੰਜ ਸੌ ਤੋਂ ਵੱਧ ।

ਪ੍ਰਸ਼ਨ 7.
ਊਧਮ ਸਿੰਘ ਦੇ ਮਨ ਉੱਤੇ ਕਿਸ ਘਟਨਾ ਕਤਲੇਆਮ ਦਾ ਡੂੰਘਾ ਅਸਰ ਪਿਆ ?
(ਉ) ਜਿਲ੍ਹਿਆਂ ਵਾਲਾ ਬਾਗ਼ ਦਾ
(ਅ) ਫੇਰੂ ਸ਼ਹਿਰ ਦਾ
(ੲ) ਬਜਬਜ ਘਾਟ ਦਾ
(ਸ) ਉੱਚਾ ਪੁਲ ਦਾ ।
ਉੱਤਰ:
(ੳ) ਜਲ੍ਹਿਆਂਵਾਲੇ ਬਾਗ਼ ਦਾ ।

ਪ੍ਰਸ਼ਨ 8.
ਊਧਮ ਸਿੰਘ ਕੀ ਕਰਨਾ ਚਾਹੁੰਦਾ ਸੀ ?
ਉੱਤਰ:
ਉਧਮ ਸਿੰਘ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣਾ ਚਾਹੁੰਦਾ ਸੀ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ ਕਿਹੜਾ ਹੈ ?
(ੳ) ਉਨ੍ਹਾਂ
(ਅ) ਆਪਣੀ
(ੲ) ਪੜ੍ਹ
(ਸ) ਅੰਮ੍ਰਿਤਸਰ ।
ਉੱਤਰ:
(ਸ) ਅੰਮ੍ਰਿਤਸਰ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਅੰਮ੍ਰਿਤਸਰ, ਊਧਮ ਸਿੰਘ, ਜਲ੍ਹਿਆਂਵਾਲਾ ਬਾਗ਼ ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ ।
ਉੱਤਰ:
ਜਾਤੀ, ਤਰੱਕੀ, ਕਤਲੇਆਮ ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਸਕੂਲ, ਸਾਕਾ, ਗੋਲੀਆਂ ।

ਪ੍ਰਸ਼ਨ 13.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ : ਉਸਦੇ ਮਨ ਉੱਤੇ ਇਸ ਗੱਲ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਉ) ਉਸਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਅ) ਉਨ੍ਹਾਂ ਦੇ ਮਨ ਉੱਤੇ ਇਸ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ।
(ੲ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦਾ ਹਮੇਸ਼ਾਂ ਭਾਰ ਰਹਿਣ ਲੱਗ ਪਿਆ ।
(ਸ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ ।
ਉੱਤਰ:
(ਸ) ਉਨ੍ਹਾਂ ਦੇ ਮਨਾਂ ਉੱਤੇ ਇਨ੍ਹਾਂ ਗੱਲਾਂ ਦੇ ਹਮੇਸ਼ਾਂ ਭਾਰ ਰਹਿਣ ਲੱਗ ਪਏ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 14.
ਹੇ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਜਦੋਂ ਜਲ੍ਹਿਆਂ ਵਾਲਾ ਬਾਗ ਦਾ ਖੂਨੀ ਸਾਕਾ ਵਾਪਰਿਆ, ਉਦੋਂ ਸ: ਊਧਮ ਸਿੰਘ ਅੰਮ੍ਰਿਤਸਰ ਵਿਚ ਨਹੀਂ ਸੀ ।
(ਅ) ਸ: ਊਧਮ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਲੈਣਾ ਚਾਹੁੰਦਾ ਸੀ ।
ਉੱਤਰ:
(ਉ) (✗)
(ਅ) (✓)

2. ਇਸ ਸਾਕੇ ਤੋਂ ਕੋਈ ਤੇਰ੍ਹਾਂ ਸਾਲਾਂ ਪਿੱਛੋਂ ਊਧਮ ਸਿੰਘ ਨੂੰ ਕਸ਼ਮੀਰ ਵਿੱਚ ਵੇਖਿਆ ਗਿਆ । ਉਹ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੈ ਕੇ ਬੜੇ ਚਾਅ ਨਾਲ ਨੱਚ ਰਿਹਾ ਸੀ । ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ । ਉਹ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਵੀ ਬਹੁਤ ਪ੍ਰਭਾਵਿਤ ਸੀ । ਇਨ੍ਹਾਂ ਸ਼ਹੀਦਾਂ ਵਾਂਗ ਹੀ ਉਸ ਦੇ ਮਨ ਵਿੱਚ ਵੀ ਇਨਕਲਾਬੀ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ।. .

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਹੈ ?
ਉੱਤਰ:
ਸ਼ਹੀਦ ਊਧਮ ਸਿੰਘ ।

ਪ੍ਰਸ਼ਨ 2.
ਸ਼ਹੀਦ ਊਧਮ ਸਿੰਘ ਨੂੰ ਤੇਰ੍ਹਾਂ ਸਾਲ ਮਗਰੋਂ ਕਿੱਥੇ ਦੇਖਿਆ ਗਿਆ ?
(ਉ) ਬਿਹਾਰ ਵਿਚ
(ਅ) ਕਸ਼ਮੀਰ ਵਿਚ
(ੲ) ਅਮਰੀਕਾ ਵਿਚ
(ਸ) ਇੰਗਲੈਂਡ ਵਿਚ ।
ਉੱਤਰ:
(ਅ) ਕਸ਼ਮੀਰ ਵਿਚ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ਕਿਸ ਦੀ ਤਸਵੀਰ ਨੂੰ ਲੈ ਕੇ ਨੱਚ ਰਿਹਾ ਸੀ ?
ਉੱਤਰ:
ਸ਼ਹੀਦ ਭਗਤ ਸਿੰਘ ਦੀ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 4.
ਸ਼ਹੀਦ ਊਧਮ ਸਿੰਘ ਕਿਸ ਨੂੰ ਆਪਣਾ ਗੁਰੂ ਮੰਨਦਾ ਸੀ ?
(ੳ) ਮਦਨ ਲਾਲ ਢੀਂਗਰੇ ਨੂੰ
(ਅ) ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ
(ੲ) ਸ਼ਹੀਦ ਭਗਤ ਸਿੰਘ ਨੂੰ
(ਸ) ਸ਼ਹੀਦ ਚੰਦਰ ਸ਼ੇਖਰ ਨੂੰ
ਉੱਤਰ:
(ੲ) ਸ਼ਹੀਦ ਭਗਤ ਸਿੰਘ ਨੂੰ ।

ਪ੍ਰਸ਼ਨ 5.
ਸ਼ਹੀਦ ਊਧਮ ਸਿੰਘ ਸ਼ਹੀਦ ਭਗਤ ਸਿੰਘ ਤੋਂ ਇਲਾਵਾ ਕਿਨ੍ਹਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਸੀ ?
ਉੱਤਰ:
ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਮਦਨ ਲਾਲ ਢੀਂਗਰਾਂ ਦੀ ।

ਪ੍ਰਸ਼ਨ 6.
ਕਿਸ ਦੇ ਮਨ ਵਿਚ ਇਨਕਲਾਬੀ ਜੋਸ਼ ਠਾਠਾਂ ਮਾਰ ਰਿਹਾ ਸੀ ?
ਉੱਤਰ:
ਸ: ਊਧਮ ਸਿੰਘ ਦੇ ਮਨ ਵਿਚ ।

ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਖ਼ਾਸ ਨਾਂਵ ਚੁਣੋ ।
ਉੱਤਰ:
ਊਧਮ ਸਿੰਘ, ਕਸ਼ਮੀਰ, ਭਗਤ ਸਿੰਘ ॥

ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਸਾਕੇ, ਤਸਵੀਰ, ਸਾਲਾਂ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਪ੍ਰਸ਼ਨ 9.
ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਉਹ, ਇਨ੍ਹਾਂ, ਉਨ੍ਹਾਂ !

ਪ੍ਰਸ਼ਨ 10.
ਇਸ ਪੈਰੇ ਵਿਚੋਂ ਤਿੰਨ ਭਾਵਵਾਚਕ ਨਾਂਵ ਚੁਣੋ ।
ਉੱਤਰ:
ਚਾਅ, ਕੁਰਬਾਨੀ, ਜੋਸ਼ ।

ਪ੍ਰਸ਼ਨ 11.
ਹੇਠ ਲਿਖੇ ਵਾਕ ਨੂੰ ਵਚਨ ਬਦਲ ਕੇ ਲਿਖੋ :ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ ।
ਉੱਤਰ:
ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ।

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਸਹੀ ਵਾਕ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ)ਭਗਤ ਸਿੰਘ ਸ਼ਹੀਦ ਊਧਮ ਸਿੰਘ ਦੀ ਤਸਵੀਰ ਲੈ ਕੇ ਬੜੇ ਚਾਅ ਨਾਲ ਨੱਚ ਰਿਹਾ ਸੀ ।
(ਅ) ਸ਼ਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਤੇ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਤੋਂ ਬਹੁਤ ਪ੍ਰਭਾਵਿਤ ਸੀ ।
ਉੱਤਰ:
(ੳ) (✗)
(ਆ) (✓)

VIII. ਸਮਝ ਆਧਾਰਿਤ ਸਿਰਜਣਾਤਮਕ ਪ੍ਰਸ਼ਨ

ਪ੍ਰਸ਼ਨ 1.
ਕਿਸੇ ਪੰਜ ਕੌਮੀ ਸ਼ਹੀਦਾਂ ਦੇ ਨਾਂ ਲਿਖੋ ਸਮਝ ਆਧਾਰਿਤ ਸਿਰਜਣਾਤਮਕ ਪਰਖ) :
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 3
ਉੱਤਰ:
PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ 4

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

IX. ਅਧਿਆਪਕ ਲਈ

ਪ੍ਰਸ਼ਨ 1.
ਮੁਹਾਵਰਾ ਕਿਸ ਨੂੰ ਕਹਿੰਦੇ ਹਨ ?
ਉੱਤਰ:
ਮੁਹਾਵਰਾ ਸ਼ਬਦਾਂ ਦੇ ਉਸ ਸਮੂਹ ਨੂੰ ਕਿਹਾ ਜਾਂਦਾ ਹੈ, ਜਿਸਦੇ ਅੰਤ ਵਿਚ ਤਾਂ ਕਿਰਿਆ ਸ਼ਬਦ ਹੁੰਦਾ ਹੈ, ਪਰੰਤੂ ਉਸ ਵਿਚਲੇ ਬਾਕੀ ਸ਼ਬਦਾਂ ਦਾ ਅਰਥ ਸ਼ਾਬਦਿਕ ਨਹੀਂ ਹੁੰਦਾ, ਸਗੋਂ ਪ੍ਰਚਲਿਤ ਅਰਥ ਹੁੰਦਾ ਹੈ, ਜਿਵੇਂ “ਉੱਲੂ ਸਿੱਧਾ ਕਰਨਾ’ ਵਿਚ ਨਾ ‘ਉੱਲੂ ਕੋਈ ਪੰਛੀ ਹੈ ਤੇ ਨਾ ਹੀ ‘ਸਿੱਧਾ` ਦਾ ਅਰਥ “ਪੁੱਠਾ’ ਜਾਂ ‘ਵਿੰਗਾ ਦੇ ਉਲਟ ਹੈ, ਸਗੋਂ ਇਸਦਾ ਪ੍ਰਚਲਿਤ ਅਰਥ ਹੈ, “ਆਪਣਾ ਮਤਲਬ ਕੱਢਣਾ । ਅਜਿਹੇ ਸ਼ਬਦ ਸਮੂਹ ਨੂੰ ਹੀ ਮੁਹਾਵਰਾ ਕਿਹਾ ਜਾਂਦਾ ਹੈ ।

X. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਸਕੂਲ ਦੇ ਮੁੱਖ ਅਧਿਆਪਕ/ ਅਧਿਆਪਕਾ ਨੂੰ ਸਕੂਲ ਵਿਚ ਦੇਰੀ ਨਾਲ ਆਉਣ ਦਾ ਕਾਰਨ ਦੱਸਣ ਲਈ ਅਰਜ਼ੀ (ਬੇਨਤੀ-ਪੱਤਰ) ਲਿਖੋ ।
ਉੱਤਰ:
ਸੇਵਾ ਵਿਖੇ
ਮੁੱਖ ਅਧਿਆਪਕ/ਮੁੱਖ ਅਧਿਆਪਕਾ ਜੀ,
ਸਰਕਾਰੀ ਮਿਡਲ ਸਕੂਲ,
ਪਿੰਡ ……….. ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਮੈਂ ਘਰ ਵਿਚ ਮਾਤਾ ਜੀ ਦੇ ਅਚਾਨਕ ਬਿਮਾਰ ਹੋਣ ‘ਤੇ ਉਨ੍ਹਾਂ ਨੂੰ ਡਾਕਟਰ ਕੋਲ ਦਿਖਾ ਕੇ ਦਵਾਈ ਲਿਆਉਣ ਕਾਰਨ ਸਕੂਲ ਵਿਚ ਤੀਜੇ ਪੀਰੀਅਡ ਤੋਂ ਮਗਰੋਂ ਪੁੱਜਾਂ ਹਾਂ । ਮੇਰੇ ਮਾਤਾ ਜੀ ਘਰ ਵਿਚ ਇਕੱਲੇ ਹਨ ਤੇ ਉਨ੍ਹਾਂ ਨੂੰ ਇਸ ਸਮੇਂ ਵੀ ਮੇਰੀ ਘਰ ਵਿਚ ਜ਼ਰੂਰਤ ਹੈ, ਪਰ ਮੈਂ ਹਿਸਾਬ ਦਾ ਚੌਥਾ ਤੇ ਅੰਗਰੇਜ਼ੀ ਦਾ ਸੱਤਵਾਂ ਪੀਰੀਅਡ ਨਹੀਂ ਸੀ ਛੱਡਣੇ ਚਾਹੁੰਦਾ । ਇਸ ਕਰ ਕੇ ਮੈਂ ਸਕੂਲ ਆ ਗਿਆ ਹਾਂ । ਕਿਰਪਾ ਕਰਕੇ ਇਸ ਦੇਰੀ ਲਈ ਮੈਨੂੰ ਕੋਈ ਜੁਰਮਾਨਾ ਨਾ ਲਾਇਆ ਜਾਵੇ ਤੇ ਨਾਲ ਹੀ ਮੈਨੂੰ ਅਗਲੇ ਪੀਰੀਅਡ ਪੜ੍ਹਨ ਦੀ ਆਗਿਆ ਦਿੱਤੀ ਜਾਵੇ ।
ਧੰਨਵਾਦ ਸਹਿਤ ।

ਆਪ ਦਾ ਆਗਿਆਕਾਰੀ,
ਮਿਤੀ : 10 ਅਗਸਤ, 20….
ਉ.ਅ..ੲ……
ਰੋਲ ਨੰ: ….,
ਕਲਾਸ ਪੰਜਵੀਂ ਏ ।

PSEB 5th Class Punjabi Solutions Chapter 4 ਸ਼ਹੀਦ ਊਧਮ ਸਿੰਘ

ਔਖੇ ਸ਼ਬਦਾਂ ਦੇ ਅਰਥ

ਦੇਹਾਂਤ – ਮੌਤ
ਯਤੀਮਖ਼ਾਨਾ – ਉਹ ਥਾਂ, ਜਿੱਥੇ ਯਤੀਮ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਹੈ ।
ਉਦਯੋਗਿਕ – ਸੱਨਅਤੀ, ਕਾਰਖ਼ਾਨਿਆਂ ਵਾਲਾ ।
ਵਪਾਰਿਕ – ਖ਼ਰੀਦਵੇਚ ਨਾਲ ਸੰਬੰਧਿਤ ।
ਜਾਤੀ – ਚੇਤੰਨਤਾ, ਜਾਗ ।
ਖੂਨੀ ਸਾਕਾ ਵਾਪਰਨਾ – ਬਹੁਗਿਣਤੀ ਵਿਚ ਕਤਲ ਹੋਣੇ ।
ਕਤਲੇਆਮ – ਵੱਡੀ ਪੱਧਰ ‘ਤੇ ਆਮ ਲੋਕਾਂ ਦਾ ਮਾਰਿਆ ਜਾਣਾ ।
ਭਾਰ ਸਹਿਣ ਲੱਗ ਪਿਆ – ਮਨ ਉੱਤੇ ਬੋਝ ਰਹਿਣਾ ।
ਪ੍ਰਭਾਵਿਤ – ਅਸਰ ਹੇਠ ਹੋਣਾ ।
ਚਾਅ ਨਾਲ ਨੱਚਣਾ – ਬਹੁਤ ਖ਼ੁਸ਼ ਹੋਣਾ ।
ਸਹਿਮ ਛਾ ਜਾਣਾ – ਡਰ ਫੈਲ ਜਾਣਾ ।
ਸੁਨਹਿਰੀ ਮੌਕਾ – ਢੁੱਕਵਾਂ ਮੌਕਾ ।
ਇਨਕਲਾਬੀ – ਕ੍ਰਾਂਤੀਕਾਰੀ
ਤਾਕ ਵਿਚ – ਮੌਕੇ ਦੀ ਭਾਲ ਵਿਚ, ਉਡੀਕ ਵਿਚ ।
ਡਟਿਆ ਖੜ੍ਹਾ ਰਿਹਾ – ਹਿੱਲਿਆ ਨਾ ।
ਦਲੇਰੀ – ਬਹਾਦਰੀ ।
ਜੁਰਮ – ਕਸੂਰ, ਦੋਸ਼ ।
ਤਾਕ ਵਿਚ ਰਹਿਣਾ – ਕਿਸੇ ਦਾਅ ਦੀ ਉਡੀਕ ਵਿਚ ਰਹਿਣਾ ।
ਫਾਂਸੀ ਉੱਤੇ ਝੂਲ ਜਾਣਾ – ਫਾਂਸੀ ਗਲ ਪਾ ਕੇ ਜਾਨ ਦੇਣੀ ।

Leave a Comment