PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ

Punjab State Board PSEB 5th Class Punjabi Book Solutions Chapter 3 ਮੇਰੀ ਪਿਆਰੀ ਮਾਂ Textbook Exercise Questions and Answers.

PSEB Solutions for Class 5 Punjabi Chapter 3 ਮੇਰੀ ਪਿਆਰੀ ਮਾਂ

1. ਖ਼ਾਲੀ ਸਥਾਨ ਭਰੋ:

ਪ੍ਰਸ਼ਨ 1.
ਖ਼ਾਲੀ ਸਥਾਨ ਭਰੋ-
(ਉ) ………… ਮਿੱਠੀ ਜਿਸ ਦੀ ਛਾਂ ।
(ਅ) ਮਿੱਠਾ-ਮਿੱਠਾ ………… ਪਿਆਉਂਦੀ ।
(ਇ) ਮੈਂ ………… ਦਾ ਲਾਡ-ਦੁਲਾਰਾ ।
(ਸ) ਮੈਨੂੰ ਆਖੇ ………… ਤੇ ਤਾਰਾ ।
(ਹ) ਮੈਂ ਮੰਮੀ ਦਾ …………।
(ਕ) ਮੈਂ ਹੱਸਾਂ, ਉਹ …………. ਹੱਸੇ ।
ਉੱਤਰ:
(ੳ) ਠੰਢੀ ਮਿੱਠੀ ਜਿਸ ਦੀ ਛਾਂ ।
(ਅ) ਮਿੱਠਾ-ਮਿੱਠਾ ਦੁੱਧ ਪਿਆਉਂਦੀ ।
(ਈ) ਮੈਂ ਮਾਂ ਦਾ ਲਾਡ-ਦੁਲਾਰਾ
(ਸ) ਮੈਨੂੰ ਆਖੇ ਚੰਨ ਤੇ ਤਾਰਾ
(ਹ) ਮੈਂ ਮੰਮੀ ਦਾ ਲਾਡ-ਦੁਲਾਰਾ
(ਕ) ਮੈਂ ਹੱਸਾਂ, ਉਹ ਖਿੜ-ਖਿੜ ਹੱਸੇ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮਾਂ ਬੱਚੇ ਨਾਲ ਲਾਡ ਕਿਵੇਂ ਲਡਾਉਂਦੀ ਹੈ ?
ਉੱਤਰ:
ਗੋਦੀ ਚੁੱਕ ਕੇ ।

PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ

ਪ੍ਰਸ਼ਨ 2.
ਬੱਚੇ ਦਾ ਰਾਹ ਕੌਣ ਤੱਕਦਾ ਹੈ ?
ਉੱਤਰ:
ਮਾਂ ।.

ਪ੍ਰਸ਼ਨ 3.
ਬੱਚੇ ਦੇ ਦੁੱਖ ਵੇਲੇ ਮਾਂ ਕੀ ਕਰਦੀ ਹੈ ?
ਉੱਤਰ:
ਆਸਰਾ ਦਿੰਦੀ ਹੈ ।

3. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖੋ:

ਹੇਠ ਦਿੱਤੇ ਗੁਰਮੁਖੀ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ-
ਗੋਦੀ, ਪਿਆਰੀ, ਚੰਨ, ਤੇਲ, ਰਾਹ, ਗਰਾਂਅ ।
ਉੱਤਰ:
PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ 1

4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਦੇ ਸ਼ਬਦਾਂ ਨੂੰ ਲਿਖੋ:

ਹੇਠ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨ (ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ
ਲਾਡ, ਵਿੱਚ, ਤੱਕਦੀ, ਉਹ, ਵੇਲੇ, ਝੱਸੇ ।
ਉੱਤਰ:
PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ 2

5. ਕੁੱਝ ਹੋਰ ਪ੍ਰਸ਼ਨ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ- ‘
ਚੂਰੀ, ਲਾਡ, ਬਾਂਹ ਫੜਨੀ, ਤੱਕਦੀ, ਸਚਣਾ ।
ਉੱਤਰ:

  1. ਚੂਰੀ (ਰੋਟੀ ਦੇ ਛੋਟੇ-ਛੋਟੇ ਟੁਕੜੇ ਬਣਾ ਕੇ ਉਸ ਵਿਚ ਖੰਡ ਤੇ ਘਿਓ ਰਲਾਉਣਾ)-ਮਾਂ ਬੱਚੇ ਨੂੰ ਸੁਆਦੀ ਚੂਰੀ ਬਣਾ ਕੇ ਖਵਾਉਂਦੀ ਹੈ. .
  2. ਲਾਡ (ਪਿਆਰ)-ਮਾਂ ਬੱਚੇ ਨੂੰ ਲਾਡ ਨਾਲ ਪਾਲਦੀ ਹੈ ।
  3. ਬਾਂਹ ਫੜਨੀ (ਸਹਾਰਾ ਦੇਣਾ)-ਯਤੀਮ ਬੱਚਿਆਂ ਦੀ ਚਾਚੇ ਨੇ ਬਾਂਹ ਫੜੀ ।
  4. ਤੱਕਦੀ (ਦੇਖਦੀ)-ਮਾਂ ਘਰੋਂ ਗਏ ਬੱਚੇ ਦਾ . ਰਾਹ ਤੱਕਦੀ ਰਹਿੰਦੀ ਹੈ ।
  5. ਜਚਣਾ ਠੀਕ ਲਗਣਾ)-ਤੇਰੀ ਕਮੀਜ਼ ਨਾਲ ਪੈਂਟ ਦਾ ਰੰਗ ਜਚਦਾ ਨਹੀਂ ।

PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ

ਪ੍ਰਸ਼ਨ 2.
ਆਪਣੇ ਮਾਤਾ ਜੀ ਦੇ ਗੁਣਾਂ ਬਾਰੇ ਪੰਜ ਵਾਕ ਲਿਖੋ ।
ਉੱਤਰ:
(ਨੋਟ-ਦੇਖੋ ਅਗਲੇ ਸਫ਼ਿਆਂ ਵਿਚ ਦਿੱਤੀ ‘ਲੇਖ-ਰਚਨਾ” ਵਿਚ “ਮੇਰੇ ਮਾਤਾ ਜੀ’’ ਵਿਸ਼ੇ ਉੱਤੇ ਲੇਖ ।)

6. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਠੰਢੀ ਮਿੱਠੀ ……………ਪਿਆਰੀ ਮਾਂ ।

ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਜਿਸ ਦੀ ਛਾਂ ਬਹੁਤ ਠੰਢੀ ਤੇ ਮਿੱਠੀ ਹੈ, ਉਹ ਮੇਰੀ ਪਿਆਰੀ ਮਾਂ ਹੈ । ਉਹ ਮੈਨੂੰ ਗੋਦੀ ਚੁੱਕ ਕੇ ਲਾਡ ਕਰਦੀ ਹੈ ਤੇ ਮੇਰੇ ਮੂੰਹ ਵਿਚ ਚੂਰੀ ਕੁੱਟ ਕੇ ਪਾਉਂਦੀ ਹੈ । ਮੇਰੇ ਦਿਲ ਵਿਚ ਜਿਸਦੀ ਬਹੁਤ ਥਾਂ ਹੈ, ਉਹ ਮੇਰੀ ਪਿਆਰੀ ਮਾਂ ਹੈ ।

(ਅ) ਭੁੱਖ ਲੱਗੇ ..
………….. ਪਿਆਰੀ ਮਾਂ । ਸਰਲ ਅਰਥ-ਬੱਚਾ ਕਹਿੰਦਾ ਹੈ ਕਿ ਜਦੋਂ ਮੈਨੂੰ ਭੁੱਖ ਲੱਗਦੀ ਹੈ, ਤਾਂ ਮਾਂ ਮੈਨੂੰ ਝੱਟ ਮਿੱਠਾ-ਮਿੱਠਾ ਦੁੱਧ ਪਿਲਾ ਕੇ ਰਜਾ ਦਿੰਦੀ ਹੈ । ਇਹ ਮੇਰੀ ਪਿਆਰੀ ਮਾਂ ਹੈ, ਜੋ ਹਰ ਦੁੱਖ ਵਿਚ ਮੇਰਾ ਸਾਥ ਦਿੰਦੀ ਹੈ ।

(ਇ) ਮੈਂ ਅੰਮੀ ਦਾ ………………………….. ਪਿਆਰੀ ਮਾਂ ।
ਸਰਲ ਅਰਥ-ਮੈਂ ਆਪਣੀ ਮਾਂ ਦਾ ਬਹੁਤ ਪਿਆਰਾ ਹਾਂ । ਉਹ ਮੈਨੂੰ ਕਦੇ ‘ਚੰਦ’ ਤੇ ਕਦੇ ‘ਤਾਰਾ’ ਆਖ ਕੇ ਪਿਆਰ ਕਰਦੀ ਹੈ । ਉਹ ਹਰ ਸਮੇਂ ਮੇਰੀ ਉਡੀਕ ਕਰਦੀ ਰਹਿੰਦੀ ਹੈ । ਉਹ ਮੇਰੀ ਬਹੁਤ ਪਿਆਰੀ ਮਾਂ, ਹੈ । ਔਖੇ ਸ਼ਬਦਾਂ ਦੇ ਅਰਥ-ਤੱਕਦੀ ਰਾਹ-ਉਡੀਕਦੀ ਰਹਿੰਦੀ ਹੈ ।

(ਸ) ਮੈਂ ਹੱਸਾਂ ਉਹ ……………..ਪਿਆਰੀ ਮਾਂ । ਸਰਲ ਅਰਥ-ਜਦੋਂ ਮੈਂ ਹੱਸਦਾ ਹਾਂ, ਤਾਂ ਮੇਰੀ ਮਾਂ ਖਿੜ-ਖਿੜ ਕੇ ਹੱਸਦੀ ਹੈ । ਉਹ ਮੇਰੇ ਵਾਲਾਂ ਵਿਚ ਤੇਲ ਝੱਸਦੀ ਹੈ । ਉਸਦੇ ਨਾਲ ਹੀ ਮੈਨੂੰ ਆਪਣਾ ਪਿੰਡ ਚੰਗਾ ਲਗਦਾ ਹੈ । ਉਹ ਮੇਰੀ ਪਿਆਰੀ ਮਾਂ ਹੈ ।
ਔਖੇ ਸ਼ਬਦਾਂ ਦੇ ਅਰਥ-ਝੱਸੇ-ਮਾਲਸ਼ ਕਰਨੀ । ਜਚੇ-ਚੰਗਾ ਲੱਗਦਾ ਹੈ । ਗਰਾਂਅ-ਪਿੰਡ ।

7. ਬਹੁਵਿਕਲਪੀ ਪ੍ਰਸ਼ਨ
ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ 1 ਠੀਕ ਉੱਤਰ ਉੱਤੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਮੇਰੀ ਪਿਆਰੀ ਮਾਂ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਸੁਨੀਲਮ ਮੰਡ (✓)।

ਪ੍ਰਸ਼ਨ 2.
ਕਿਸਦੀ ਛਾਂ ਠੰਢੀ ਮਿੱਠੀ ਹੈ ?
ਉੱਤਰ:
ਮਾਂ ਦੀ । (✓)

PSEB 5th Class Punjabi Solutions Chapter 3 ਮੇਰੀ ਪਿਆਰੀ ਮਾਂ

ਪ੍ਰਸ਼ਨ 3.
ਮਾਂ ਮੂੰਹ ਵਿਚ ਕੀ ਪਾਉਂਦੀ ਹੈ ?
ਉੱਤਰ:
ਚੂਰੀ (✓) ।

ਪ੍ਰਸ਼ਨ 4.
ਮਾਂ ਭੁੱਖ ਲੱਗਣ ‘ਤੇ ਕੀ ਪਿਲਾਉਂਦੀ ਹੈ ?
ਉੱਤਰ:
ਦੁੱਧ (✓)

ਪ੍ਰਸ਼ਨ 5.
ਮਾਂ ਕਦੋਂ ਬਾਂਹ ਫੜਦੀ ਹੈ ?
ਉੱਤਰ:
ਦੁੱਖ ਵੇਲੇ (✓) ।

Leave a Comment