Punjab State Board PSEB 5th Class Punjabi Book Solutions Chapter 12 ਸੱਚੀ ਮਿੱਤਰਤਾ Textbook Exercise Questions and Answers.
PSEB Solutions for Class 5 Punjabi Chapter 12 ਸੱਚੀ ਮਿੱਤਰਤਾ (1st Language)
ਪਾਠ-ਅਭਿਆਸ ਪ੍ਰਸ਼ਨ-ਉੱਤਰ
I. ਯਾਦ ਰੱਖਣ ਯੋਗ ਗੱਲਾਂ
ਪ੍ਰਸ਼ਨ1.
‘ਸੱਚੀ ਮਿੱਤਰਤਾਕਵਿਤਾ ਵਿਚਲੀਆਂ ਚਾਰ-ਪੰਜ ਯਾਦ ਰੱਖਣ ਯੋਗ ਗੱਲਾਂ ਲਿਖੋ ।
ਉੱਤਰ:
- ਸ਼ੇਰ ਜੰਗਲ ਦਾ ਰਾਜਾ ਹੈ ।
- ਕੁੱਕੜ ਸਵੇਰੇ-ਸਵੇਰੇ ਉਠਾਉਣ ਲਈ ਬਾਂਗ ਦਿੰਦਾ ਹੈ ।
- ਕੁੱਤਾ ਵਫ਼ਾਦਾਰ ਜਾਨਵਰ ਹੈ ।
- ਲੂੰਬੜੀ ਚਲਾਕ ਜਾਨਵਰ ਹੈ ।
- ਸੱਚਾ ਮਿੱਤਰ ਉਹ ਹੁੰਦਾ ਹੈ, ਜੋ ਔਖੇ ਸਮੇਂ ਕੰਮ ਆਵੇ ।
II. ਜ਼ਬਾਨੀ ਪ੍ਰਸ਼ਨ
ਪ੍ਰਸ਼ਨ 1.
ਕੁੱਤਾ ਅਤੇ ਕੁੱਕੜ ਇੱਕ-ਦੂਜੇ ਲਈ ਕੀ ਕਰ ਸਕਦੇ ਸਨ ?
ਉੱਤਰ:
ਲੋੜ ਪੈਣ ਤੇ ਇਕ-ਦੂਜੇ ਦੀ ਸਹਾਇਤਾ ਕਰ ਸਕਦੇ ਹਨ ।
ਪ੍ਰਸ਼ਨ 2.
ਰਾਤ ਨੂੰ ਕੁੱਤਾ ਕਿੱਥੇ ਲੇਟ ਗਿਆ ?
ਉੱਤਰ:
ਦਰੱਖ਼ਤ ਦੀ ਖੋੜ੍ਹ ਵਿਚ ।
ਪ੍ਰਸ਼ਨ 3.
ਕੁੱਕੜ ਨੇ ਲੂੰਬੜੀ ਨੂੰ ਕੀ ਕਿਹਾ ?
ਉੱਤਰ:
ਕੁੱਕੜ ਨੇ ਲੰਬੜੀ ਦੀ ਚਲਾਕੀ ਤਾੜ ਕੇ ਕਿਹਾ ਕਿ ਉਹ ਉਸਦੇ ਦਰਸ਼ਨ ਕਰਨ ਤੋਂ ਪਹਿਲਾਂ ਰੁੱਖ ਹੇਠ ਸੁੱਤੇ ਉਸਦੇ ਦਰਬਾਨ ਨੂੰ ਜਗਾ ਦੇਵੇ ।
ਪ੍ਰਸ਼ਨ 4.
ਕਵਿਤਾ ਨੂੰ ਲੈ ਵਿਚ, ਗਾਓ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਗਾਉਣ )
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੁੱਤੇ ਤੇ ਕੁੱਕੜ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਉੱਤਰ:
ਕੁੱਤੇ ਤੇ ਕੁੱਕੜ ਦਾ ਆਪਸ ਵਿਚ ਪੱਕੀ ਤੇ ਸੱਚੀ ਮਿੱਤਰਤਾ ਦਾ ਰਿਸ਼ਤਾ ਸੀ ।
ਪ੍ਰਸ਼ਨ 2.
ਜੰਗਲ਼ ਵਿਚ ਰਾਤ ਨੂੰ ਕੁੱਕੜ ਕਿੱਥੇ ਸੁੱਤਾ ਸੀ ?
ਉੱਤਰ:
ਜੰਗਲ ਵਿਚ ਰਾਤ ਨੂੰ ਕੁੱਕੜ ਰੁੱਖ ਉੱਤੇ ਚੜ੍ਹ ਕੇ ਸੁੱਤਾ ਸੀ ।
ਪ੍ਰਸ਼ਨ 3.
ਕੁੱਤੇ ਨੇ ਕੁੱਕੜ ਨਾਲ ਆਪਣੀ ਮਿੱਤਰਤਾ ਕਿਵੇਂ ਪੁਗਾਈ ?
ਉੱਤਰ:
ਜਦੋਂ ਲੂੰਬੜੀ ਨੇ ਮੋਟੇ ਕੁੱਕੜ ਨੂੰ ਆਪਣੇ ਸਾਹਮਣੇ ਦੇਖਿਆ, ਤਾਂ ਉਸ ਨੂੰ ਖਾਣ ਲਈ ਉਸ ਲੂੰਬੜੀ ਦੇ ਮੂੰਹ ਵਿਚ ਪਾਣੀ ਭਰ ਗਿਆ । ਉਹ ਮੋਮੋਠਗਣੀ ਬਣ ਕੇ ਉਸ (ਕੁੱਕੜ ਦੀਆਂ ਸਿਫ਼ਤਾਂ ਕਰਨ ਲੱਗੀ । ਜਦੋਂ ਉਹ ਰੁੱਖ ਵਲ ਵਧੀ, ਤਾਂ ਰੁੱਖ ਦੇ ਤਣੇ ਦੀ ਖੋੜ੍ਹ ਵਿਚੋਂ ਕੁੱਤਾ ਜਾਗ ਪਿਆ । ਉਸ ਨੇ ਲੂੰਬੜੀ ਤੇ ਝਪਟਾ ਮਾਰਿਆ ਤੇ ਲੂੰਬੜੀ ਦੌੜ ਗਈ ।
ਇਸ ਤਰ੍ਹਾਂ ਕੁੱਤੇ ਨੇ ਕੁੱਕੜ ਨੂੰ ਲੂੰਬੜੀ ਤੋਂ ਬਚਾ ਕੇ ਉਸ ਨਾਲ ਆਪਣੀ ਮਿੱਤਰਤਾ ਪੁਗਾਈ ।
ਪ੍ਰਸ਼ਨ 4.
ਸਹੀ ਵਾਕ ਅੱਗੇ (✓) ਦਾ ਨਿਸ਼ਾਨ ਲਾਓ :
(i) ਕੁੱਤਾ ਅਤੇ ਕੁੱਕੜ ਜੰਗਲ ਵਿਚ ਕੀ ਕਰਨ · ਗਏ ਸਨ ?
ਭੋਜਨ ਦੀ ਭਾਲ ਲਈ ( )
ਸੈਰ ਕਰਨ ਲਈ ( )
ਜਾਨਵਰਾਂ ਨੂੰ ਮਿਲਣ ਲਈ ( )
(ii) “ਅਵਾਜ਼ ਤੇ ਮਿੱਠੀ, ਮਨਮੋਹਣੀ, ਤੂੰ ਜੰਗਲ ਦਾ ਰਾਜਾ ” ਇਹ ਸ਼ਬਦ ਕਿਸ ਨੇ ਕਹੇ ?
ਕੁੱਕੜ ਨੇ ( )
ਕੁੱਤੇ ਨੇ ( )
ਲੂੰਬੜੀ ਨੇ ( )
ਉੱਤਰ:
(i) ਭੋਜਨ ਦੀ ਭਾਲ ਲਈ ( )
ਸੈਰ ਕਰਨ ਲਈ (✓)
ਜਾਨਵਰਾਂ ਨੂੰ ਮਿਲਣ ਲਈ ( )
(ii) ਕੁੱਕੜ ਨੇ ( )
ਕੁੱਤੇ ਨੇ ( )
ਲੂੰਬੜੀ ਨੇ (✓)
IV. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
“ਸੱਚੀ ਮਿੱਤਰਤਾ ਕਾਵਿ-ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਕੁੱਤਾ, ਕੁੱਕੜ ਅਤੇ ਲੂੰਬੜੀ ।
ਪ੍ਰਸ਼ਨ 2.
ਕੁੱਤਾ ਕਿੱਥੇ ਸੁੱਤਾ ?
ਉੱਤਰ:
ਰੁੱਖ ਦੇ ਤਣੇ ਦੀ ਖੋੜ੍ਹ ਵਿਚ ।
ਪ੍ਰਸ਼ਨ 3.
ਕਿਸ ਨੇ ਆੜੀ ਪੁਗਾਈ ?
ਉੱਤਰ:
ਕੁੱਤੇ ਨੇ ।
ਪ੍ਰਸ਼ਨ 4.
ਲੂੰਬੜੀ ਕਿਹੋ ਜਿਹਾ ਜਾਨਵਰ ਹੈ ?
ਉੱਤਰ:
ਚਲਾਕ ।
V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1.
‘ਸੱਚੀ ਮਿੱਤਰਤਾ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਜਸਵੰਤ ਸਿੰਘ ਭੈਲਵੀ (✓) ।
ਪ੍ਰਸ਼ਨ 2.
ਤੁਸੀਂ ਆਪਣੀ ਪੰਜਾਬੀ ਦੀ ਪੁਸਤਕ ਵਿਚ । ਜਸਵੰਤ ਸਿੰਘ ਭੈਲਵੀ ਦੀ ਕਿਹੜੀ ਕਵਿਤਾ ਪੜ੍ਹੀ ਹੈ ।
ਜਾਂ
ਕੁੱਤਾ, ਕੁਕੜ ਤੇ ਲੂੰਬੜੀ ਕਿਸ ਕਾਵਿ-ਕਹਾਣੀ ਦੇ ਪਾਤਰ ਹਨ ?
ਉੱਤਰ:
ਸੱਚੀ ਮਿੱਤਰਤਾ (✓) ।
ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੀ ਕਵਿਤਾ (ਕਾਵਿ-ਕਹਾਣੀ) ਹੈ ?
ਉੱਤਰ:
ਸੱਚੀ ਮਿੱਤਰਤਾ (✓) ।
ਪ੍ਰਸ਼ਨ 4.
‘ਸੱਚੀ ਮਿੱਤਰਤਾ’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਹਾਣੀ (✓) ।
ਪ੍ਰਸ਼ਨ 5.
‘ਸੱਚੀ ਮਿੱਤਰਤਾ ਕਹਾਣੀ ਦੇ ਕਿਸੇ ਇਕ ਪਾਤਰ ਦਾ ਨਾਂ ਲਿਖੋ ।
ਉੱਤਰ:
ਕੁੱਕੜ (✓) ।
ਪ੍ਰਸ਼ਨ 6.
ਕੁੱਕੜ ਤੇ ਕੁੱਤੇ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਉੱਤਰ:
ਪੱਕੇ ਯਾਰ ਸਨ (✓) ।
ਪ੍ਰਸ਼ਨ 7.
ਕੁੱਤਾ ਤੇ ਕੁੱਕੜ ਜੰਗਲ ਵਿਚ ਕੀ ਕਰਨ ਗਏ ?
ਉੱਤਰ:
ਭੋਜਨ ਦੀ ਭਾਲ ਲਈ (✓) ।
ਪ੍ਰਸ਼ਨ 8.
ਕੁੱਤੇ ਤੇ ਕੁੱਕੜ ਨੂੰ ਰਾਤ ਕਿੱਥੇ ਪੈ ਗਈ ?
ਉੱਤਰ:
ਜੰਗਲ ਵਿਚ (✓) ।
ਪ੍ਰਸ਼ਨ 9.
ਕੁੱਕੜ ਕਿੱਥੇ ਚੜ੍ਹ ਕੇ ਸੌਂ ਗਿਆ ?
ਉੱਤਰ:
ਰੁੱਖ ਉੱਤੇ (✓) ।
ਪ੍ਰਸ਼ਨ 10.
ਰੁੱਖ ਦੇ ਤਣੇ ਦੇ ਖਲ਼ੋ (ਖੋੜ) ਵਿਚ ਕੌਣ ਸੁੱਤਾ ? .
ਉੱਤਰ:
ਕੁੱਤਾ (✓) ।
ਪ੍ਰਸ਼ਨ 11.
ਕੁੱਕੜ ਨੇ ਸਵੇਰੇ ਉੱਠ ਕੇ ਕੀ ਕੀਤਾ ?
ਉੱਤਰ:
ਬਾਂਗ ਦਿੱਤੀ (✓) ।
ਪ੍ਰਸ਼ਨ 12.
ਬਾਂਗ ਸੁਣ ਕੇ ਕੌਣ ਛਾਲ ਮਾਰ ਕੇ ਆ ਗਿਆ ?
ਜਾਂ
ਮੋਮੋਠਗਣੀ ਬਣ ਕੇ ਕੌਣ ਬੋਲੀ ?
ਉੱਤਰ:
ਲੂੰਬੜੀ (✓) ।
ਪ੍ਰਸ਼ਨ 13.
ਲੂੰਬੜੀ ਦੇ ਮੂੰਹ ਵਿਚ ਕੀ ਦੇਖ ਕੇ ਪਾਣੀ ਆ ਗਿਆ ?
ਉੱਤਰ:
ਮੋਟਾ ਕੁੱਕੜ (✓) ।
ਪ੍ਰਸ਼ਨ 14.
ਲੂੰਬੜੀ ਨੇ ਕਿਸਨੂੰ ਜੰਗਲ ਦਾ ਰਾਜਾ ਕਿਹਾ ?
ਉੱਤਰ:
ਕੁੱਕੜ ਨੂੰ (✓) ।
ਪ੍ਰਸ਼ਨ 15.
ਲੂੰਬੜੀ ਨੇ ਕੁੱਕੜੀ ਅੱਗੇ ਕੀ ਇੱਛਾ ਪ੍ਰਗਟ ਕੀਤੀ ?
ਉੱਤਰ:
ਉਸਦੇ ਦਰਸ਼ਨਾਂ ਦੀ (✓) ।
ਪ੍ਰਸ਼ਨ 16.
ਲੂੰਬੜੀ ਕਿਹੋ ਜਿਹੀ ਸੀ ?
ਉੱਤਰ:
ਚਲਾਕ (✓) ।
ਪ੍ਰਸ਼ਨ 17.
ਕੁੱਕੜ ਕਿਹੋ ਜਿਹਾ ਸੀ ?
ਉੱਤਰ:
ਸਿਆਣਾ (✓) ।
ਪ੍ਰਸ਼ਨ 18.
ਕੁੱਕੜ ਨੇ ਕੁੱਤੇ ਨੂੰ ਆਪ ਦਾ ਕੀ ਦੱਸਿਆ ?
ਉੱਤਰ:
ਦਰਬਾਨ (✓) ।
ਪ੍ਰਸ਼ਨ 19.
ਲੂੰਬੜੀ ਦੀ ਸੂਰਤ ਕਿਸ ਗੱਲ ਨੇ ਭੁਲਾ ਦਿੱਤੀ ?
ਉੱਤਰ;
ਲਾਲਚ ਨੇ (✓) ।
ਪ੍ਰਸ਼ਨ 20.
ਕੁੱਤਾ ਕਿਸ ਉੱਤੇ ਝਪਟਿਆ ?
ਉੱਤਰ:
ਲੂੰਬੜੀ ਉੱਤੇ (✓) ।
ਪ੍ਰਸ਼ਨ 21.
ਕੁੱਤੇ ਨੇ ਕਿਸ ਨਾਲ ਮਾੜੀ ਪੁਗਾਈ ?
ਉੱਤਰ:
ਕੁੱਕੜ ਨਾਲ (✓) ।
ਪ੍ਰਸ਼ਨ 22.
‘ਅਵਾਜ਼ ਤੇਰੀ ਮਿੱਠੀ ਮਨਮੋਹਣੀ ਤੂੰ ਜੰਗਲ ਦਾ ਰਾਜਾ’ ਇਹ ਸ਼ਬਦ ਕਿਸ ਨੇ ਕਹੇ ?
ਉੱਤਰ:
ਲੂੰਬੜੀ ਨੇ (✓) ।
ਪ੍ਰਸ਼ਨ 23.
‘ਸੱਚੀ ਮਿੱਤਰਤਾ’ ਕਵਿਤਾ ਕਿਸੇ ਛੰਦ ਵਿਚ ਲਿਖੀ ਹੈ ?
ਉੱਤਰ:
ਦਵੱਈਆ (✓) ।
ਪ੍ਰਸ਼ਨ 24.
ਜੰਗਲ ਦਾ ਰਾਜਾ ਕਿਹੜਾ ਜਾਨਵਰ ਹੈ ?
ਉੱਤਰ:
ਸ਼ੇਰ (✓) ।
ਪ੍ਰਸ਼ਨ 25.
ਵਫ਼ਾਦਾਰ ਜਾਨਵਰ ਕਿਹੜਾ ਹੈ ?
ਉੱਤਰ:
ਕੁੱਤਾ (✓) ।
ਪ੍ਰਸ਼ਨ 26.
‘ਸੱਚੀ ਮਿੱਤਰਤਾ’ ਕਵਿਤਾ ਵਿਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਮਿੱਤਰ ਉਹ ਜੋ ਔਖੇ ਸਮੇਂ ਕੰਮ ਆਵੇ (✓) ।
ਪ੍ਰਸ਼ਨ 27.
ਸ਼ਬਦ ਕੋਸ਼ ਅਨੁਸਾਰ ਕਿਹੜਾ ਸ਼ਬਦ ਅੰਤ ਵਿਚ ਆਵੇਗਾ ?
ਉੱਤਰ:
ਕੇ (✓) ।
ਪ੍ਰਸ਼ਨ 28.
ਸਤਰਾਂ ਪੂਰੀਆਂ ਕਰੋ :-
ਇਕ ਕੁੱਤੇ ਤੇ ਲੂੰਬੜ ਦੀ ਸੀ ਗੂੜੀ ਪੱਕੀ ਯਾਰੀ ।
ਦੇ ਸਕਦੇ ਸਨ ਇਕ ਦੂਜੇ ਲਈ ……………….. ।
ਉੱਤਰ:
ਆਪਣੀ ਜਾਨ ਪਿਆਰੀ ।
ਪ੍ਰਸ਼ਨ 29.
ਦਿੱਤੇ ਤੁਕਾਤਾਂ ਤੋਂ ਕਾਵਿ-ਸਤਰਾਂ ਬਣਾਓ :
(ੳ) ………………………. ਯਾਰੀ ।
…………………….. ਪਿਆਰੀ ।
(ਆ) …………………. ਪਾਣੀ ।
……………………… ਰਾਣੀ ॥
ਉੱਤਰ:
(ੳ) ਇਕ ਕੁੱਤੇ ਤੇ ਕੁੱਕੜੀ ਦੀ ਗੂੜ੍ਹੀ ਪੱਕੀ ਯਾਰੀ ।
ਦੇ ਸਕਦੇ ਸਨ ਇਕ-ਦੂਜੇ ਲਈ ਆਪਣੀ ਜਾਨ ਪਿਆਰੀ ।
(ਅ) ਮੋਟਾ ਕੁੱਕੜ ਦੇਖ ਸਾਮਣੇ ਮੂੰਹ ਵਿਚ ਭਰਿਆ ਪਾਣੀ ।
ਮੋਮਣੋ ਰਾਣੀ ਬਣ ਕੇ ਬੋਲੀ, ਫੇਰ ਲੂੰਬੜੀ ਰਾਣੀ ।
ਨੋਟ – ਕਾਵਿ-ਸਤਰਾਂ ਪੂਰੀਆਂ ਕਰਨ ਤੇ ਦਿੱਤੇ ਤੁਕਾਂਤਾਂ ਤੋਂ ਕਾਵਿ ਸਤਰਾਂ ਬਣਾਉਣ ਸੰਬੰਧੀ ਹੋਰ ਪ੍ਰਸ਼ਨਾਂ ਲਈ ਦੇਖੋ ਅਗਲੇ ਸਫ਼ੇ ) .
VI. ਵਿਆਕਰਨ
ਪ੍ਰਸ਼ਨ 1.
ਪੱਕੀ ਦੇ ਨਾਲ “ਕੱਚੀ ਦਾ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਗੂੜ੍ਹੀ ਨਾਲ ਕਿਸ ਦਾ ਸੰਬੰਧ ਹੋਵੇਗਾ ।
(ੳ) ਕੱਚੀ.
(ਅ) ਵਿੱਕੀ
(ੲ) ਝੂਠੀ
(ਸ) ਹੋਛੀ
ਉੱਤਰ:
(ਅ) ਵਿੱਕੀ ।
ਪ੍ਰਸ਼ਨ 2.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਦਰਸ਼ਨ
(ਅ) ਦਰਛਨੇ
(ੲ) ਦਰਸ਼ਣ
(ਸ) ਦਰਛਣ
ਉੱਤਰ:
(ਉ) ਦਰਸ਼ਨ ।
ਪ੍ਰਸ਼ਨ 3.
‘ਕੁੱਕੜ ਬਹੁਤ ਸਿਆਣਾ ਹੈਸੀ, ਗਿਆ ਉਹ ਤਾੜ ਚਲਾਕੀ ਸਤਰ ਵਿਚ ਚਲਾਕੀ ਕਿਹੋ ਜਿਹਾ ਨਾਂਵ ਹੈ ? .
(ੳ) ਆਮ
(ਅ) ਖ਼ਾਸ
(ੲ) ਵਸਤਵਾਚਕ
(ਸ) ਭਾਵਵਾਚਕ ।
ਉੱਤਰ:
(ਸ) ਭਾਵਵਾਚਕ ।
ਪ੍ਰਸ਼ਨ 4.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਮੁਹਾਲ, ਬੇਫ਼ਿਕਰੀ, ਖੋਲ, ਮੋਮੋਠਗਣੀ, ਮਨਮੋਹਣੀ, ਸੁਲੱਖਣੀ, ਭਾਗੀਂ, ਤਾੜ, ਦਰਬਾਨ, ਸੁਰਤ, ਆੜੀ ।
ਉੱਤਰ:
ਮੁਹਾਲ – ਬਹੁਤ ਔਖਾ
ਬੇਫ਼ਿਕਰੀ – ਬੇਪ੍ਰਵਾਹੀ
ਖੋਲ – ਖੋੜ੍ਹ
ਮੋਮੋਠਗਣੀ – ਧੋਖੇਬਾਜ਼, ਮੱਕਾਰ
ਮਨਮੋਹਣੀ – ਸੁਆਦਲੀ, ਮੋਹ ਲੈਣ ਵਾਲੀ
ਸੁਲੱਖਣੀ – ਭਾਗਾਂ ਭਰੀ
ਭਾਗਾਂ – ਕਿਸਮਤ ਵਿਚ
ਤਾੜ ਗਿਆ’ – ਸਮਝ ਗਿਆਂ
ਦਰਬਾਨ – ਪਹਿਰੇਦਾਰ
ਸੁਰਤ – ਹੋਸ਼, ਸਮਝ
ਆੜੀ – ਖੇਡ ਦਾ ਸਾਥੀ ।
ਪ੍ਰਸ਼ਨ 5.
ਵਿਰੋਧੀ ਸ਼ਬਦ ਲਿਖੋ :
ਰਾਤ, ਉੱਤੇ, ਮੋਟਾ, ਮਿੱਠੀ, ਨੇੜੇ, ਗੂੜੀ, ਪੱਕੀ, ਦੋਸਤ, ਚੜ੍ਹਨਾ, ਠੀਕ, ਉੱਤਰ, ਸੁੱਤਾ ।.
ਉੱਤਰ:
ਵਿਰੋਧੀ ਸ਼ਬਦ
ਰਾਤ – ਦਿਨ .
ਉੱਤੇ – ਹੇਠਾਂ
ਮੋਟਾ – ਪਤਲਾ
ਮਿੱਠੀ – ਕੌੜੀ, ਵਿੱਕੀ
ਨੇੜੇ – ਦੂਰ
ਗੂੜੀ – ਵਿੱਕੀ
ਪੱਕੀ – ਕੱਚੀ
ਦੋਸਤ – ਦੁਸ਼ਮਣ
ਚਤਨਾ – ਉੱਤਰਨਾ
ਠੀਕ – ਗ਼ਲਤ
ਉੱਤਰ – ਪ੍ਰਸ਼ਨ
ਸੁੱਤਾ – ਜਾਜਾਰਾ
ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਦੇ ਲਿੰਗ ਬਦਲੋਂ :
- ਕੁੱਕੜ, ਜੰਗਲ ਵਿਚ ਸੈਰ ਕਰਨ ਲਈ ਗਿਆ ।
- ਲੂੰਬੜੀ ਨੇ ਛਲਾਂਗ ਲਾਈ ।
- ਕੁੱਤਾ ਤਣੇ ਦੇ ਖੋਲ ਵਿਚ ਵੜ ਕੇ ਬੈਠ ਗਿਆ।
ਉੱਤਰ:
- ਕੁੱਕੜੀ ਜੰਗਲ ਵਿਚ ਸੈਰ ਕਰਨ ਲਈ ਗਈ ।
- ਲੰਬੜ ਨੇ ਛਲਾਂਗ ਲਾਈ ।
- ਕੁੱਤੀ ਤਣੇ ਦੇ ਖੋਲ ਵਿਚ ਬੈਠ ਗਈ ।
VI. ਤਸਵੀਰਾਂ ਬਾਰੇ ਲਿਖਣਾ
ਪ੍ਰਸ਼ਨ 1.
ਤਸਵੀਰਾਂ ਨੂੰ ਦੇਖ ਕੇ ਪੰਛੀਆਂ/ਜਾਨਵਰਾਂ ਸੰਬੰਧੀ ‘ਸੱਚੀ ਮਿੱਤਰਤਾ ਕਾਵਿ-ਕਹਾਣੀ ਵਿਚੋਂ ਪੜ੍ਹੀ ਇਕ-ਇਕ ਗੱਲ ਲਿਖੋ :
ਉੱਤਰ:
1. ਕੁੱਕੜ
ਕੁੱਕੜ ਰੁੱਖ ਉੱਤੇ ਚੜ੍ਹ ਕੇ ਸੌਂ ਗਿਆ ।
2. ਕੁੱਤਾ
ਕੁੱਤਾ ਰੁੱਖ ਦੇ ਖੋੜ੍ਹ (ਖੋਲ ਵਿਚ ਵੜ ਕੇ ਸੌਂ ਗਿਆ ।
3. ਲੂੰਬੜੀ
ਲੂੰਬੜੀ ਕੁੱਕੜ ਨੂੰ ਖਾਣਾ ਚਾਹੁੰਦੀ ਸੀ ।
4. ਰੁੱਖ ਦਾ ਖੋੜ੍ਹ (ਖੋਲ)
ਰੁੱਖ ਦੇ ਤਣੇ ਵਿਚ ਇਕ ਖੋੜ੍ਹ ਸੀ ।
VII. ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਅਧੂਰੀਆਂ ਸਤਰਾਂ ਨੂੰ ਪੂਰੀਆਂ ਕਰੋ :
(ੳ) ਇੱਕ ਕੁੱਤੇ ਤੇ ਕੁੱਕੜ ਦੀ ਸੀ,
………………………. ।
ਉੱਤਰ:
ਇੱਕ ਕੁੱਤੇ ਤੇ ਕੁੱਕੜ ਦੀ ਸੀ,
ਗੁੜੀ, ਪੱਕੀ ਯਾਰੀ ।
(ਅ) ਇੱਕ ਵਾਰੀ ਉਹ ਦੋਵੇਂ ਦੋਸਤ,
………………………. ।
ਉੱਤਰ:
ਇੱਕ ਵਾਰੀ ਉਹ ਦੋਵੇਂ ਦੋਸਤ,
ਦੀ ਸੈਰ ਕਰਨ ਨੂੰ ਚੱਲੇ ।
(ੲ) ਰਾਤ ਪਈ ’ਤੇ ਘਰ ਨੂੰ ਮੁੜਨਾ, .
………………………. ।
ਉੱਤਰ:
ਰਾਤ ਪਈ ‘ਤੇ, ਘਰ ਨੂੰ ਮੁੜਨਾ,
ਹੈ ਸੀ, ਬਹੁਤ ਮੁਹਾਲ ।
(ਸ) ਕੁੱਕੜ ਰੁੱਖ ਦੇ, ਉੱਤੇ ਚੜ੍ਹ ਕੇ,
………………………. ।
ਉੱਤਰ:
ਕੁੱਕੜ ਰੁੱਖ ਦੇ, ਉੱਤੇ ਚੜ੍ਹ ਕੇ,
ਬੇਫ਼ਿਕਰੀ ਵਿੱਚ, ਸੱਤਾ ।
(ਹ) ਰੁੱਖ-ਤਣੇ ਦੇ, ਖੋਲ ‘ਚ ਵੜ ਕੇ,
………………………. ।
ਉੱਤਰ:
ਰੁੱਖ-ਤਣੇ ਦੇ ਖੋਲ ’ਚ ਵੜ ਕੇ, .
ਲੇਟ ਗਿਆ, ਉਹ ਕੁੱਤਾ ।
(ਕ) ਸੁਬਹ-ਸਵੇਰੇ, ਉੱਠਿਆ ਕੁੱਕੜ,
………………………. ।
ਉੱਤਰ:
ਸੁਬਹ-ਸਵੇਰੇ, ਉੱਠਿਆ ਕੁੱਕੜ,
ਉੱਠ ਕੇ ਦਿੱਤੀ ਬਾਂਗ ।
(ਖ) “ਅਵਾਜ਼ ਤੇਰੀ, ਮਿੱਠੀ ਮਨਮੋਹਣੀ,
………………………. ।
ਉੱਤਰ:
‘‘ਅਵਾਜ਼ ਤੇਰੀ, ਮਿੱਠੀ ਮਨਮੋਹਣੀ,
ਤੂੰ ਜੰਗਲ ਦਾ ਰਾਜਾ ।”
(ਗ) ਨੇੜੇ ਚੁੱਕ ਕੇ, ਦਰਸ਼ਨ ਕਰ ਲਾਂ, ‘
………………………. ।
ਉੱਤਰ:
ਨੇੜੇ ਚੁੱਕ ਕੇ, ਦਰਸ਼ਨ ਕਰ ਲਾਂ,
ਜਨਮ, ਸਫਲ ਹੋ ਜਾਵੇ ।
(ਘ) ਕੁੱਕੜ ਬਹੁਤ ਸਿਆਣਾ ਹੈ ਸੀ,
………………………. ।
ਉੱਤਰ:
ਕੁੱਕੜ ਬਹੁਤ ਸਿਆਣਾ ਹੈ ਸੀ,
ਗਿਆ ਉਹ ਤਾੜ ਚਲਾਕੀ ।
(੩) “ਠੀਕ ਕਿਹਾ ਤੂੰ, ਲੂੰਬੜੀ ਰਾਣੀ,
………………………. ।
ਉੱਤਰ:
“ਠੀਕ ਕਿਹਾ ਤੂੰ, ਲੂੰਬੜੀ ਰਾਣੀ,
ਮੈਂ ਜੰਗਲ ਦਾ, ਰਾਜਾ ।
(ਚ) ਉਹ ਜਾਗੂ, ਮੈਂ ਥੱਲੇ ਆ,
………………………. ।
ਉੱਤਰ:
ਉਹ ਜਾਗੂ, ਮੈਂ ਥੱਲੇ ਆਊਂ,
ਕਰ ਲਈਂ ਦਰਸ਼ਨ, ਰੱਜ ਕੇ ।
(ਛ) ਏਨੇ ਨੂੰ ਕੁੱਤਾ ਵੀ ਉੱਠਿਆ,
………………………. ।
ਉੱਤਰ:
ਏਨੇ ਨੂੰ ਕੁੱਤਾ ਵੀ ਉੱਠਿਆ,
ਲੈ ਕੇ ਇੱਕ ਅੰਗੜਾਈ ।
(ਜ) ਦੇਖ ਲੂੰਬੜੀ ਝਪਟਿਆ ਕੁੱਤਾ,
………………………. ।
ਉੱਤਰ:
ਦੇਖ ਲੂੰਬੜੀ ਝਪਟਿਆ ਕੁੱਤਾ,
ਗੁੱਸੇ ਦੇ ਵਿੱਚ ਆਇਆ ।
ਝ) ਖੂਬ ਪੁਗਾਈ ਆੜੀ ਉਹਨੇ,
………………………. ।
ਉੱਤਰ:
ਖੂਬ ਪੁਗਾਈ ਆੜੀ ਉਹਨੇ,
ਮਿੱਤਰ ਤਾਈਂ ਬਚਾਇਆ ।
IX. ਰਚਨਾਤਮਕ ਕਾਰਜ
ਪ੍ਰਸ਼ਨ 1.
ਕੁੱਤੇ ਅਤੇ ਕੁੱਕੜ ਦੀ ਮਿੱਤਰਤਾ ਨੂੰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ:
(ਨੋਟ – ਵਿਦਿਆਰਥੀ ਆਪੇ ਹੀ ਲਿਖਣ)
ਔਖੇ ਸ਼ਬਦਾਂ ਦੇ ਅਰਥ
ਯਾਰੀ – ਦੋਸਤੀ ।
ਕੱਲਮ – ਕੱਲੇ-ਇਕੱਲੇ ।
ਮੁਹਾਲ – ਔਖਾ ।
ਸੋਚ ਦੁੜਾਈ – ਸੋਚਿਆ ।
ਬੇਫ਼ਿਕਰੀ – ਬਿਨਾਂ ਫ਼ਿਕਰ ਤੋਂ ।
ਤਣੇ – ਰੁੱਖ ਦਾ ਜ਼ਮੀਨ ਤੋਂ ਉੱਪਰਲਾ ਪਰ ਟਾਹਣੀ-ਟਹਿਣੀਆਂ ਤੋਂ ਹੇਠਲਾ ਮੋਟਾ ਹਿੱਸਾ ।
ਖੋਲ – ਖੋੜਪੋਲੀ ਥਾਂ, ਵੱਡੀ ਖੁੱਡ ।
ਸੁਬਹ – ਸਵੇਰੇ ।
ਬਾਂਗ – ਕੁੱਕੜ ਦਾ ਉੱਚੀ ਬੋਲਣਾ ।
ਮੂੰਹ ਵਿਚ ਭਰਿਆ ਪਾਣੀ – ਖਾਣ ਨੂੰ ਜੀ ਕੀਤਾ ।
ਮੋਮੋਠਗਣੀ – ਮਕਰ ਕਰਨ ਵਾਲੀ; ਮੂੰਹੋਂ ਪਿਆਰ ਭਰੇ ਸ਼ਬਦ ਬੋਲਣੇ, ਪਰ ਅੰਦਰੋਂ ਬੁਰਾ ਸੋਚਣ ਵਾਲੀ ।
ਮਨਮੋਹਣੀ – ਮਨ ਨੂੰ ਖਿੱਚ ਲੈਣ ਵਾਲੀ ।
ਨੇੜੇ ਚੁੱਕ ਕੇ – ਨੇੜੇ ਹੋ ਕੇ ।
ਘੜੀ – ਮੌਕਾ ।
ਸੁਲੱਖਣੀ – ਭਾਗਾਂ ਭਰੀ ।
ਭਾਗੀ – ਕਿਸਮਤ ਵਿਚ ।
ਤਾੜ – ਜਾਣ ।
ਚਲਾਕੀ – ਚਾਲ, ਧੋਖਾ ।
ਤਾਕੀ – ਖਿੜਕੀ ।
ਦਰਬਾਨ – ਪਹਿਰੇਦਾਰ ।
ਸੁਰਤ – ਹੋਸ਼, ਸਮਝ ।
ਅੰਗੜਾਈ – ਆਕੜ ਭੰਨਣਾ ।
ਖੂਬ – ਚੰਗੀ ਤਰ੍ਹਾਂ ।
ਤਾਈਂ – ਨੂੰ ।