Punjab State Board PSEB 5th Class Punjabi Book Solutions Chapter 10 ਸਾਡੀਆਂ ਸਬਜ਼ੀਆਂ Textbook Exercise Questions and Answers.
PSEB Solutions for Class 5 Punjabi Chapter 10 ਸਾਡੀਆਂ ਸਬਜ਼ੀਆਂ
1. ਖ਼ਾਲੀ ਸਥਾਨ ਭਰੋ-
ਪ੍ਰਸ਼ਨ-ਖ਼ਾਲੀ ਸਥਾਨ ਭਰੋ-
(ਉ) ……. ਤਾਂ ਕੱਚੇ ਹੀ ਸੁਆਦ ਲਗਦੇ ਹਨ ।
(ਅ) ਪੁਦੀਨੇ ਦੀ ………….. ਬੜੀ ਵਧੀਆਂ ਬਣਦੀ ਏ ।
(ਇ) ……. ਮਸਾਲੇ ਨਾਲ ਭਰ ਕੇ ਖਾਈਦੇ ਹਨ ।
(ਸ) ਲੰਬੜਦਾਰ ਤਾਂ ……… ਵੀ ਬੀਜਦਾ ਹੈ |
(ਹ) ਪਿਛਲੇ ਸਾਲ ਸਾਡੇ ਮੂਲੀਆਂ ਤੇ ………… ਬਹੁਤ ਹੋਏ ਸਨ ।
ਉੱਤਰ:
(ਉ) ਟਮਾਟਰ ਤਾਂ ਕੱਚੇ ਹੀ ਸੁਆਦ ਲਗਦੇ ਹਨ ।
(ਅ) ਪੁਦੀਨੇ ਦੀ ਚਟਣੀ ਬੜੀ ਵਧੀਆ ਬਣਦੀ ਏ ।
(ਇ) ਕਰੇਲੇ ਮਸਾਲੇ ਨਾਲ ਭਰ ਕੇ ਖਾਈਦੇ ਹਨ ।
(ਸ) ਲੰਬੜਦਾਰ ਤਾਂ ਅਰਬੀ ਵੀ ਬੀਜਦਾ ਹੈ |
(ਹ) ਪਿਛਲੇ ਸਾਲ ਸਾਡੇ ਮੂਲੀਆਂ ਤੇ ਸ਼ਲਗਮ ਬਹੁਤ ਹੋਏ ਸਨ ।
2. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ:-
ਪ੍ਰਸ਼ਨ 1.
ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ ?
(ੳ) ‘‘ਮੈਨੂੰ ਗੋਭੀ ਬਹੁਤ ਚੰਗੀ ਲੱਗਦੀ ਹੈ ।”
(ਅ) ‘‘ਮੈਨੂੰ ਨਹੀਂ ਚੰਗਾ ਲੱਗਦਾ, ਰੋਜ਼ ਈ, ਸਾਗ ।.
(ਬ) ‘‘ਅਸੀਂ ਤਾਂ ਸਾਰੀਆਂ ਸਬਜ਼ੀਆਂ ਸ਼ਹਿਰੋਂ ਈ ਲਿਆਉਂਦੇ ਹਾਂ ।”
(ਸ) “ਲੋਬੀਏ ਦੀਆਂ ਫ਼ਲੀਆਂ ਲੈ ਕੇ ਆਉਂ ਭਲਕੇ ।”
(ਹ) ‘‘ਆਪਾਂ ਤਾਂ ਸਰੋਂ ਦਾ ਸਾਗ ਲਿਆਵਾਂਗੇ ।”
ਉੱਤਰ:
(ੳ) ਇਹ ਸ਼ਬਦ ਦੀਪੂ ਨੇ ਹੰਸੂ ਤੇ ਰਮੀ ਨੂੰ ਕਹੇ ।
(ਅ) ਇਹ ਸ਼ਬਦ ਹੰਸੂ ਨੇ ਰਮੀ ਤੇ ਦੀਪੂ ਨੂੰ ਕਹੇ ।
(ਬ) ਇਹ ਸ਼ਬਦ ਰਮੀ ਨੇ ਦੀਪੂ ਤੇ ਹੰਸੂ ਨੂੰ ਕਹੇ ।
(ਸ) ਇਹ ਸ਼ਬਦ ਰਮੀ ਨੇ ਹੰਸੂ ਤੇ ਦੀਪੂ ਨੂੰ ਕਹੇ ।
(ਹ) ਇਹ ਸ਼ਬਦ ਹੰਸੂ ਨੇ ਰੰਮੀ ਨੂੰ ਕਹੇ ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:-
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ-ਡੱਬਾ, ਟਾਹਲੀ, ਸੁਆਦ, ਸਬਰ, ਸਬਜ਼ੀ ।
ਉੱਤਰ:
- ਡੱਬਾ ਰੋਟੀ ਲਿਜਾਣ ਵਾਲਾ ਬਰਤਨ | ਮੈਂ ਹਰ ਰੋਜ਼ ਡੱਬੇ ਵਿਚ ਰੋਟੀ ਪਾ ਕੇ ਸਕੂਲ ਲਿਜਾਂਦਾ ਹੈ ।
- ਟਾਹਲੀ (ਇਕ ਰੁੱਖ-ਟਾਹਲੀ ਦੀ ਕਾਲੀ ਲੱਕੜੀ ਨੂੰ ਘੁਣ ਨਹੀਂ ਲੱਗਦਾ ।
- ਸੁਆਦ ਜ਼ਾਇਕਾ, ਮਜ਼ਾ)-ਅੱਜ ਰੋਟੀ ਖਾਣ ਦਾ ਸੁਆਦ ਆ ਗਿਆ ।
- ਸਬਰ (ਧੀਰਜ)-ਜ਼ਰਾ ਸਬਰ ਰੱਖੋ, ਤੁਹਾਨੂੰ ਖਾਣ | ਲਈ ਸਭ ਕੁੱਝ ਮਿਲ ਜਾਵੇਗਾ ।
- ਸਬਜ਼ੀ (ਰਿੰਨ੍ਹ ਕੇ ਖਾਧਾ ਜਾਣ ਵਾਲਾ ਫੁੱਲ)| ਅੱਜ ਅਸੀਂ ਮਟਰਾਂ ਦੀ ਸਬਜ਼ੀ ਬਣਾਈ ਹੈ ।
4. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-
ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ
ਸੋਚਿਆ, ਲਸਣ, ਅਚਾਰ, ਸਬਜ਼ੀ, ਸੁਆਦ, ਸਰੋਂ।
ਉੱਤਰ:
5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:
ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨ ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ-
ਟਾਹਲੀ, ਰੁੱਖ, ਸਿਆਣਦੇ, ਆਪਾ, ਗੰਢਾ, ਕਦੇ ।
ਉੱਤਰ:
6. ਪੈਰਿਆਂ ਸੰਬੰਧੀ ਪ੍ਰਸ਼ਨ
ਹੇਠ ਲਿਖੇ ਪੈਰੇ ਵਾਰਤਾਲਾਪ) ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਦੀਪੂ : ਟਮਾਟਰ ਤਾਂ ਕੱਚੇ ਹੀ ਸੁਆਦ ਲੱਗਦੇ ਨੇ ।
ਰਮੀ : ਤੈਨੂੰ ਤਾਂ ਪਤਾ ਈ ਨਹੀਂ, ਟਮਾਟਰ ਕੱਚੇ ਵੀ ਖਾਈਦੇ ਹਨ ਤੇ ਸਬਜ਼ੀ ਵਿਚ ਵੀ ਪੈਂਦੇ ਹਨ, ਜਿਵੇਂ: ਮੂਲੀ ਕੱਚੀ ਵੀ ਖਾਈਦੀ ਹੈ ਤੇ ਇਸ ਦੀ ਸਬਜ਼ੀ ਵੀ ਬਣਦੀ ਹੈ ।
ਹੰਸੂ : ਪਿਛਲੇ ਸਾਲ ਸਾਡੇ ਮੂਲੀਆਂ ਤੇ ਸ਼ਲਗਮ ਬਹੁਤ ਹੋਏ ਸਨ ।
ਰਮੀ : ਅੱਛਾ ! ਤੁਸੀਂ ਹੋਰ ਕੀ ਬੀਜਦੇ ਹੁੰਦੇ ਹੋ ?
ਹੰਸੂ : ਬਾਪੂ ਜੀ ਕਿੰਨਾ ਕੁੱਝ ਬੀਜ ਛੱਡਦੇ ਹਨ, ਆਲੂ, ਕੱਦੂ, ਟਿੰਡੇ, ਟਮਾਟਰ, ਭਿੰਡੀ ਤੋਰੀ, ਘੀਆ ਤੋਰੀ, ਹਰੀਆਂ ਮਿਰਚਾਂ ਆਦਿ । ਲੰਬੜਦਾਰ ਤਾਂ ਅਰਬੀ ਵੀ ਬੀਜਦਾ ਹੈ ।
ਰਮੀ. : ਕਿਉਂ ਦੀਪੂ, ਤੁਸੀਂ ਕੀ ਬੀਜਦੇ ਹੋ ?
ਦੀਪੂ : ਅਸੀਂ ਤਾਂ ਬੈਂਗਣ, ਗਾਜਰਾਂ, ਮੂਲੀਆਂ, ਕਰੇਲੇ ਤੇ ਖੀਰੇ ਬੀਜੇ ਸਨ | ਹੁਣ ਅਸੀਂ ਲਾਏ ਨੇ ਗੰਢੇ, ਲਸਣ ਤੇ ਮਟਰ ।
ਰਮੀ : ਅਸੀਂ ਤਾਂ ਸਾਰੀਆਂ ਸਬਜ਼ੀਆਂ ਸ਼ਹਿਰੋਂ ਈ ਲਿਆਉਂਦੇ ਹਾਂ । ਕਿੰਨੀਆਂ ਹੀ | ਸਬਜ਼ੀਆਂ ਹੁੰਦੀਆਂ ਨੇ, ਉੱਥੇ ।
ਹੰਸੂ : ਤੂੰ ਹੁਣ ਤਕ ਕਿਹੜੀਆਂ ਸਬਜ਼ੀਆਂ ਖਾ ਕੇ ਦੇਖੀਆਂ ਨੇ ?
ਰਮੀ : ਬੈਂਗਣ, ਗੋਭੀ, ਗਾਜਰਾਂ, ਸਾਗ, ਜ਼ਿਮੀਕੰਦ ….
ਪ੍ਰਸ਼ਨ 1.
ਟਮਾਟਰ ਕਿਸ ਤਰ੍ਹਾਂ ਖਾਧੇ ਜਾਂਦੇ ਹਨ ?
ਉੱਤਰ:
ਟਮਾਟਰ ਕੱਚੇ ਵੀ ਖਾਧੇ ਜਾਂਦੇ ਹਨ ਤੇ ਸਬਜ਼ੀ ਵਿਚ ਵੀ ਪੈਂਦੇ ਹਨ ।
ਪ੍ਰਸ਼ਨ 2.
ਹੰਸੂ ਦੇ ਬਾਪੂ ਜੀ ਖੇਤਾਂ ਵਿਚ ਕੀ ਕੁੱਝ (ਕਿਹੜੀਆਂ ਸਬਜ਼ੀਆਂ) ਬੀਜਦੇ ਹਨ ?
ਉੱਤਰ:
ਮੂਲੀਆਂ, ਸ਼ਲਗਮ, ਆਲੂ, ਕੱਦੂ, ਟਿੰਡੇ, ਟਮਾਟਰ, ਭਿੰਡੀ ਤੋਰੀ, ਘੀਆ-ਤੋਰੀ ਤੇ ਹਰੀਆਂ ਮਿਰਚਾਂ ਆਦਿ ।
ਪ੍ਰਸ਼ਨ 3.
ਦੀਪੂ ਹੋਰੀਂ ਕੀ ਬੀਜਦੇ ਹਨ ?
ਉੱਤਰ:
ਬੈਂਗਣ, ਗਾਜਰਾਂ, ਮੂਲੀਆਂ, ਕਰੇਲੇ, ਖੀਰੇ, ਗੰਢੇ, ਲਸਣ ਤੇ ਮਟਰ ।
ਪ੍ਰਸ਼ਨ 4.
ਦੀਪੂ ਹੋਰੀਂ ਸਬਜ਼ੀਆਂ ਕਿੱਥੋਂ ਲਿਆਉਂਦੇ ਹਨ ?
ਉੱਤਰ:
ਸ਼ਹਿਰੋਂ ।
ਪ੍ਰਸ਼ਨ 5.
ਰਮੀ ਨੇ ਹੁਣ ਤਕ ਕਿਹੜੀਆਂ-ਕਿਹੜੀਆਂ ਸਬਜ਼ੀਆਂ ਖਾਧੀਆਂ ਹਨ ?
ਉੱਤਰ:
ਬੈਂਗਣ, ਗੋਭੀ, ਗਾਜਰਾਂ, ਸਾਗ, ਜ਼ਿਮੀਕੰਦ, ਕੱਦੂ, ਚੱਪਣ-ਕੱਦੂ, ਟਾਂਡੇ, ਭਿੰਡੀ-ਤੋਰੀ, ਕਾਲੀ ਤੋਰੀ, ਸ਼ਿਮਲਾ ਮਿਰਚ ਤੇ ਪਾਲਕ ।
ਪ੍ਰਸ਼ਨ 6.
ਇਹ ਵਾਰਤਾਲਾਪ ਕਿਨ੍ਹਾਂ-ਕਿਨ੍ਹਾਂ ਵਿਚਕਾਰ ਹੁੰਦੀ ਹੈ ?
ਉੱਤਰ:
ਹੰਸੂ, ਦੀਪੂ ਤੇ ਰਮੀ ਵਿਚਕਾਰ ।
7. ਰਚਨਾਤਮਕ ਕਾਰਜ
ਪ੍ਰਸ਼ਨ 1.
ਆਪਣੀਆਂ ਮਨ-ਪਸੰਦ ਪੰਜ ਸਬਜ਼ੀਆਂ ਦੇ ਨਾਂ ਲਿਖੋ ਅਤੇ ਉਨ੍ਹਾਂ ਦੇ ਚਿੱਤਰ ਬਣਾ ਕੇ ਰੰਗ ਭਰੋ ।
ਉੱਤਰ:
8. ਬਹੁਵਿਕਲਪੀ ਪ੍ਰਸ਼ਨ | ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ
ਪ੍ਰਸ਼ਨ 1.
‘ਸਾਡੀਆਂ ਸਬਜ਼ੀਆਂ ਲੇਖ ਕਿਸ ਲੇਖਕ ਦੀ ਰਚਨਾ ਹੈ ?
ਉੱਤਰ:
ਕੁਲਵੰਤ ਸਿੰਘ ਵਿਰਕ , ।
ਪ੍ਰਸ਼ਨ 2.
ਰਮੀ/ਹੰਸੂ/ਦੀਪੂ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਸਾਡੀਆਂ ਸਬਜ਼ੀਆਂ ਦੀ ।
ਪ੍ਰਸ਼ਨ 3.
ਸਕੂਲ ਦਾ ਕਿਹੜਾ ਸਮਾਂ ਹੈ ?
ਉੱਤਰ:
ਅੱਧੀ ਛੁੱਟੀ ਦਾ ਆ ।
ਪ੍ਰਸ਼ਨ 4.
ਰੋਟੀ ਖਾਣ ਲੱਗਿਆਂ ਕਿਸ ਨੇ ਹੱਥ ਨਹੀਂ ਸਨ ਧੋਤੇ ?
ਉੱਤਰ:
ਹੰਸੂ ਨੇ (✓)
ਪ੍ਰਸ਼ਨ 5.
ਦੀਪੂ ਨੂੰ ਜਮਾਤ ਵਿਚ ਹੀ ਰੋਟੀ ਖਾਣ ‘ਤੇ ਕਿੰਨੀਆਂ ਚਪੇੜਾਂ ਪਈਆਂ ਸਨ ?
ਉੱਤਰ:
ਦੋ ਜੀ ।
ਪ੍ਰਸ਼ਨ 6.
ਦੀਪੂ ਨੂੰ ਕਿਹੜੀ ਸਬਜ਼ੀ ਚੰਗੀ ਲਗਦੀ ਹੈ ?
ਜਾਂ
ਦੀਪੂ ਰੋਟੀ ਨਾਲ ਕਿਹੜੀ ਸਬਜ਼ੀ ਲਿਆਇਆ ਸੀ ?
ਉੱਤਰ:
ਗੋਭੀ (✓) ।
ਪ੍ਰਸ਼ਨ 7.
ਰਮੀ ਨੂੰ ਕਿਹੜੀ ਸਬਜ਼ੀ ਚੰਗੀ ਲਗਦੀ ਹੈ ?
ਉੱਤਰ:
ਆਲੂ-ਗਾਜਰਾਂ (✓) ।
ਪ੍ਰਸ਼ਨ 8.
ਹੰਸੂ ਨੂੰ ਹਰ ਰੋਜ਼ ਕੀ ਚੰਗਾ ਨਹੀਂ ਲਗਦਾ ?’
ਉੱਤਰ:
ਸਾਗ ਨਾ (✓) ।
ਪ੍ਰਸ਼ਨ 9.
ਹੰਸੂ ਰੋਟੀ ਨਾਲ ਕੀ ਲਿਆਇਆ ਸੀ ?
ਉੱਤਰ:
ਅਚਾਰ ਤੇ ਗੰਢਾ (✓) ।
ਪ੍ਰਸ਼ਨ 10.
ਦੀਪੂ ਕੋਲ ਕਿਹੜੀ ਸਬਜ਼ੀ ਸੀ ?
ਉੱਤਰ:
ਗੋਭੀ-ਮਟਰ (✓) ।
ਪ੍ਰਸ਼ਨ 11.
ਸ਼ਿਮਲਾ ਮਿਰਚ ਦੀ ਸਬਜ਼ੀ ਦੀ ਗੱਲ ਕੌਣ ਕਰਦਾ ਹੈ ?
ਉੱਤਰ:
ਰਮੀ (✓) ।
ਪ੍ਰਸ਼ਨ 12.
ਦੀਪੂ ਨੂੰ ਕਿਹੜੀ ਸਬਜ਼ੀ ਕੱਚੀ ਹੀ ਸੁਆਦ ਲਗਦੀ ਹੈ ?
ਉੱਤਰ:
ਟਮਾਟਰ (✓)
ਪ੍ਰਸ਼ਨ 13.
ਰਮੀ ਹੋਰੀ ਸਬਜ਼ੀਆਂ ਕਿੱਥੋਂ ਲਿਆਉਂਦੇ ਹਨ ?
‘ਉੱਤਰ:
ਸ਼ਹਿਰੋਂ (✓)
ਪ੍ਰਸ਼ਨ 14.
ਕਿਸ ਦੇ ਬਾਪੂ ਜੀ ਬਹੁਤ ਸਾਰੀਆਂ ਸਬਜ਼ੀਆਂ ਬੀਜਦੇ ਹਨ ?
ਉੱਤਰ:
ਹੰਸੂ ਦੇ (✓) ।
ਪ੍ਰਸ਼ਨ 15.
ਕਿਹੜੀਆਂ ਸਬਜ਼ੀਆਂ ਨਹੀਂ ?
ਉੱਤਰ:
ਪੁਦੀਨਾ/ਧਨੀਆ (✓)
ਪ੍ਰਸ਼ਨ 16.
ਅਗਲੇ ਦਿਨ ਹੰਸੂ ਕੀ ਲਿਆਉਣ ਦੀ ਗੱਲ ਕਰਦਾ ਹੈ ?
ਉੱਤਰ:
ਸਰੋਂ ਦਾ ਸਾਗ (✓)
ਪ੍ਰਸ਼ਨ 17.
‘ਲੰਬੜਦਾਰ ਤਾਂ ……… ਵੀ ਬੀਜਦਾ ਹੈ । ਇਸ ਵਾਕ ਵਿਚਲੀ ਖ਼ਾਲੀ ਥਾਂ ਲਈ ਕਿਹੜਾ ਸ਼ਬਦ ਢੁੱਕਵਾਂ ਹੈ ?
ਉੱਤਰ:
ਅਰਬੀ (✓) ।