PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ

Punjab State Board PSEB 5th Class Punjabi Book Solutions Chapter 10 ਸਾਡੀਆਂ ਸਬਜ਼ੀਆਂ Textbook Exercise Questions and Answers.

PSEB Solutions for Class 5 Punjabi Chapter 10 ਸਾਡੀਆਂ ਸਬਜ਼ੀਆਂ

1. ਖ਼ਾਲੀ ਸਥਾਨ ਭਰੋ-

ਪ੍ਰਸ਼ਨ-ਖ਼ਾਲੀ ਸਥਾਨ ਭਰੋ-

(ਉ) ……. ਤਾਂ ਕੱਚੇ ਹੀ ਸੁਆਦ ਲਗਦੇ ਹਨ ।
(ਅ) ਪੁਦੀਨੇ ਦੀ ………….. ਬੜੀ ਵਧੀਆਂ ਬਣਦੀ ਏ ।
(ਇ) ……. ਮਸਾਲੇ ਨਾਲ ਭਰ ਕੇ ਖਾਈਦੇ ਹਨ ।
(ਸ) ਲੰਬੜਦਾਰ ਤਾਂ ……… ਵੀ ਬੀਜਦਾ ਹੈ |
(ਹ) ਪਿਛਲੇ ਸਾਲ ਸਾਡੇ ਮੂਲੀਆਂ ਤੇ ………… ਬਹੁਤ ਹੋਏ ਸਨ ।
ਉੱਤਰ:
(ਉ) ਟਮਾਟਰ ਤਾਂ ਕੱਚੇ ਹੀ ਸੁਆਦ ਲਗਦੇ ਹਨ ।
(ਅ) ਪੁਦੀਨੇ ਦੀ ਚਟਣੀ ਬੜੀ ਵਧੀਆ ਬਣਦੀ ਏ ।
(ਇ) ਕਰੇਲੇ ਮਸਾਲੇ ਨਾਲ ਭਰ ਕੇ ਖਾਈਦੇ ਹਨ ।
(ਸ) ਲੰਬੜਦਾਰ ਤਾਂ ਅਰਬੀ ਵੀ ਬੀਜਦਾ ਹੈ |
(ਹ) ਪਿਛਲੇ ਸਾਲ ਸਾਡੇ ਮੂਲੀਆਂ ਤੇ ਸ਼ਲਗਮ ਬਹੁਤ ਹੋਏ ਸਨ ।

2. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਹਨ:-

ਪ੍ਰਸ਼ਨ 1.
ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਨ ?
(ੳ) ‘‘ਮੈਨੂੰ ਗੋਭੀ ਬਹੁਤ ਚੰਗੀ ਲੱਗਦੀ ਹੈ ।”
(ਅ) ‘‘ਮੈਨੂੰ ਨਹੀਂ ਚੰਗਾ ਲੱਗਦਾ, ਰੋਜ਼ ਈ, ਸਾਗ ।.
(ਬ) ‘‘ਅਸੀਂ ਤਾਂ ਸਾਰੀਆਂ ਸਬਜ਼ੀਆਂ ਸ਼ਹਿਰੋਂ ਈ ਲਿਆਉਂਦੇ ਹਾਂ ।”
(ਸ) “ਲੋਬੀਏ ਦੀਆਂ ਫ਼ਲੀਆਂ ਲੈ ਕੇ ਆਉਂ ਭਲਕੇ ।”
(ਹ) ‘‘ਆਪਾਂ ਤਾਂ ਸਰੋਂ ਦਾ ਸਾਗ ਲਿਆਵਾਂਗੇ ।”
ਉੱਤਰ:
(ੳ) ਇਹ ਸ਼ਬਦ ਦੀਪੂ ਨੇ ਹੰਸੂ ਤੇ ਰਮੀ ਨੂੰ ਕਹੇ ।
(ਅ) ਇਹ ਸ਼ਬਦ ਹੰਸੂ ਨੇ ਰਮੀ ਤੇ ਦੀਪੂ ਨੂੰ ਕਹੇ ।
(ਬ) ਇਹ ਸ਼ਬਦ ਰਮੀ ਨੇ ਦੀਪੂ ਤੇ ਹੰਸੂ ਨੂੰ ਕਹੇ ।
(ਸ) ਇਹ ਸ਼ਬਦ ਰਮੀ ਨੇ ਹੰਸੂ ਤੇ ਦੀਪੂ ਨੂੰ ਕਹੇ ।
(ਹ) ਇਹ ਸ਼ਬਦ ਹੰਸੂ ਨੇ ਰੰਮੀ ਨੂੰ ਕਹੇ ।

PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:-

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ-ਡੱਬਾ, ਟਾਹਲੀ, ਸੁਆਦ, ਸਬਰ, ਸਬਜ਼ੀ ।
ਉੱਤਰ:

  1. ਡੱਬਾ ਰੋਟੀ ਲਿਜਾਣ ਵਾਲਾ ਬਰਤਨ | ਮੈਂ ਹਰ ਰੋਜ਼ ਡੱਬੇ ਵਿਚ ਰੋਟੀ ਪਾ ਕੇ ਸਕੂਲ ਲਿਜਾਂਦਾ ਹੈ ।
  2. ਟਾਹਲੀ (ਇਕ ਰੁੱਖ-ਟਾਹਲੀ ਦੀ ਕਾਲੀ ਲੱਕੜੀ ਨੂੰ ਘੁਣ ਨਹੀਂ ਲੱਗਦਾ ।
  3. ਸੁਆਦ ਜ਼ਾਇਕਾ, ਮਜ਼ਾ)-ਅੱਜ ਰੋਟੀ ਖਾਣ ਦਾ ਸੁਆਦ ਆ ਗਿਆ ।
  4. ਸਬਰ (ਧੀਰਜ)-ਜ਼ਰਾ ਸਬਰ ਰੱਖੋ, ਤੁਹਾਨੂੰ ਖਾਣ | ਲਈ ਸਭ ਕੁੱਝ ਮਿਲ ਜਾਵੇਗਾ ।
  5. ਸਬਜ਼ੀ (ਰਿੰਨ੍ਹ ਕੇ ਖਾਧਾ ਜਾਣ ਵਾਲਾ ਫੁੱਲ)| ਅੱਜ ਅਸੀਂ ਮਟਰਾਂ ਦੀ ਸਬਜ਼ੀ ਬਣਾਈ ਹੈ ।

4. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਲਿਖੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-

ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ
ਸੋਚਿਆ, ਲਸਣ, ਅਚਾਰ, ਸਬਜ਼ੀ, ਸੁਆਦ, ਸਰੋਂ।
ਉੱਤਰ:
PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ 1

5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਦਿੱਤੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:

ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨ ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ-
ਟਾਹਲੀ, ਰੁੱਖ, ਸਿਆਣਦੇ, ਆਪਾ, ਗੰਢਾ, ਕਦੇ ।
ਉੱਤਰ:
PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ 2

6. ਪੈਰਿਆਂ ਸੰਬੰਧੀ ਪ੍ਰਸ਼ਨ

ਹੇਠ ਲਿਖੇ ਪੈਰੇ ਵਾਰਤਾਲਾਪ) ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਦੀਪੂ : ਟਮਾਟਰ ਤਾਂ ਕੱਚੇ ਹੀ ਸੁਆਦ ਲੱਗਦੇ ਨੇ ।
ਰਮੀ : ਤੈਨੂੰ ਤਾਂ ਪਤਾ ਈ ਨਹੀਂ, ਟਮਾਟਰ ਕੱਚੇ ਵੀ ਖਾਈਦੇ ਹਨ ਤੇ ਸਬਜ਼ੀ ਵਿਚ ਵੀ ਪੈਂਦੇ ਹਨ, ਜਿਵੇਂ: ਮੂਲੀ ਕੱਚੀ ਵੀ ਖਾਈਦੀ ਹੈ ਤੇ ਇਸ ਦੀ ਸਬਜ਼ੀ ਵੀ ਬਣਦੀ ਹੈ ।
ਹੰਸੂ : ਪਿਛਲੇ ਸਾਲ ਸਾਡੇ ਮੂਲੀਆਂ ਤੇ ਸ਼ਲਗਮ ਬਹੁਤ ਹੋਏ ਸਨ ।
ਰਮੀ : ਅੱਛਾ ! ਤੁਸੀਂ ਹੋਰ ਕੀ ਬੀਜਦੇ ਹੁੰਦੇ ਹੋ ?
ਹੰਸੂ : ਬਾਪੂ ਜੀ ਕਿੰਨਾ ਕੁੱਝ ਬੀਜ ਛੱਡਦੇ ਹਨ, ਆਲੂ, ਕੱਦੂ, ਟਿੰਡੇ, ਟਮਾਟਰ, ਭਿੰਡੀ ਤੋਰੀ, ਘੀਆ ਤੋਰੀ, ਹਰੀਆਂ ਮਿਰਚਾਂ ਆਦਿ । ਲੰਬੜਦਾਰ ਤਾਂ ਅਰਬੀ ਵੀ ਬੀਜਦਾ ਹੈ ।
ਰਮੀ. : ਕਿਉਂ ਦੀਪੂ, ਤੁਸੀਂ ਕੀ ਬੀਜਦੇ ਹੋ ?
ਦੀਪੂ : ਅਸੀਂ ਤਾਂ ਬੈਂਗਣ, ਗਾਜਰਾਂ, ਮੂਲੀਆਂ, ਕਰੇਲੇ ਤੇ ਖੀਰੇ ਬੀਜੇ ਸਨ | ਹੁਣ ਅਸੀਂ ਲਾਏ ਨੇ ਗੰਢੇ, ਲਸਣ ਤੇ ਮਟਰ ।
ਰਮੀ : ਅਸੀਂ ਤਾਂ ਸਾਰੀਆਂ ਸਬਜ਼ੀਆਂ ਸ਼ਹਿਰੋਂ ਈ ਲਿਆਉਂਦੇ ਹਾਂ । ਕਿੰਨੀਆਂ ਹੀ | ਸਬਜ਼ੀਆਂ ਹੁੰਦੀਆਂ ਨੇ, ਉੱਥੇ ।
ਹੰਸੂ : ਤੂੰ ਹੁਣ ਤਕ ਕਿਹੜੀਆਂ ਸਬਜ਼ੀਆਂ ਖਾ ਕੇ ਦੇਖੀਆਂ ਨੇ ?
ਰਮੀ : ਬੈਂਗਣ, ਗੋਭੀ, ਗਾਜਰਾਂ, ਸਾਗ, ਜ਼ਿਮੀਕੰਦ ….

ਪ੍ਰਸ਼ਨ 1.
ਟਮਾਟਰ ਕਿਸ ਤਰ੍ਹਾਂ ਖਾਧੇ ਜਾਂਦੇ ਹਨ ?
ਉੱਤਰ:
ਟਮਾਟਰ ਕੱਚੇ ਵੀ ਖਾਧੇ ਜਾਂਦੇ ਹਨ ਤੇ ਸਬਜ਼ੀ ਵਿਚ ਵੀ ਪੈਂਦੇ ਹਨ ।

ਪ੍ਰਸ਼ਨ 2.
ਹੰਸੂ ਦੇ ਬਾਪੂ ਜੀ ਖੇਤਾਂ ਵਿਚ ਕੀ ਕੁੱਝ (ਕਿਹੜੀਆਂ ਸਬਜ਼ੀਆਂ) ਬੀਜਦੇ ਹਨ ?
ਉੱਤਰ:
ਮੂਲੀਆਂ, ਸ਼ਲਗਮ, ਆਲੂ, ਕੱਦੂ, ਟਿੰਡੇ, ਟਮਾਟਰ, ਭਿੰਡੀ ਤੋਰੀ, ਘੀਆ-ਤੋਰੀ ਤੇ ਹਰੀਆਂ ਮਿਰਚਾਂ ਆਦਿ ।

PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ

ਪ੍ਰਸ਼ਨ 3.
ਦੀਪੂ ਹੋਰੀਂ ਕੀ ਬੀਜਦੇ ਹਨ ?
ਉੱਤਰ:
ਬੈਂਗਣ, ਗਾਜਰਾਂ, ਮੂਲੀਆਂ, ਕਰੇਲੇ, ਖੀਰੇ, ਗੰਢੇ, ਲਸਣ ਤੇ ਮਟਰ ।

ਪ੍ਰਸ਼ਨ 4.
ਦੀਪੂ ਹੋਰੀਂ ਸਬਜ਼ੀਆਂ ਕਿੱਥੋਂ ਲਿਆਉਂਦੇ ਹਨ ?
ਉੱਤਰ:
ਸ਼ਹਿਰੋਂ ।

ਪ੍ਰਸ਼ਨ 5.
ਰਮੀ ਨੇ ਹੁਣ ਤਕ ਕਿਹੜੀਆਂ-ਕਿਹੜੀਆਂ ਸਬਜ਼ੀਆਂ ਖਾਧੀਆਂ ਹਨ ?
ਉੱਤਰ:
ਬੈਂਗਣ, ਗੋਭੀ, ਗਾਜਰਾਂ, ਸਾਗ, ਜ਼ਿਮੀਕੰਦ, ਕੱਦੂ, ਚੱਪਣ-ਕੱਦੂ, ਟਾਂਡੇ, ਭਿੰਡੀ-ਤੋਰੀ, ਕਾਲੀ ਤੋਰੀ, ਸ਼ਿਮਲਾ ਮਿਰਚ ਤੇ ਪਾਲਕ ।

ਪ੍ਰਸ਼ਨ 6.
ਇਹ ਵਾਰਤਾਲਾਪ ਕਿਨ੍ਹਾਂ-ਕਿਨ੍ਹਾਂ ਵਿਚਕਾਰ ਹੁੰਦੀ ਹੈ ?
ਉੱਤਰ:
ਹੰਸੂ, ਦੀਪੂ ਤੇ ਰਮੀ ਵਿਚਕਾਰ ।

7. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੀਆਂ ਮਨ-ਪਸੰਦ ਪੰਜ ਸਬਜ਼ੀਆਂ ਦੇ ਨਾਂ ਲਿਖੋ ਅਤੇ ਉਨ੍ਹਾਂ ਦੇ ਚਿੱਤਰ ਬਣਾ ਕੇ ਰੰਗ ਭਰੋ ।
ਉੱਤਰ:
PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ 3
PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ 4

8. ਬਹੁਵਿਕਲਪੀ ਪ੍ਰਸ਼ਨ | ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਸਾਡੀਆਂ ਸਬਜ਼ੀਆਂ ਲੇਖ ਕਿਸ ਲੇਖਕ ਦੀ ਰਚਨਾ ਹੈ ?
ਉੱਤਰ:
ਕੁਲਵੰਤ ਸਿੰਘ ਵਿਰਕ , ।

ਪ੍ਰਸ਼ਨ 2.
ਰਮੀ/ਹੰਸੂ/ਦੀਪੂ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਸਾਡੀਆਂ ਸਬਜ਼ੀਆਂ ਦੀ ।

ਪ੍ਰਸ਼ਨ 3.
ਸਕੂਲ ਦਾ ਕਿਹੜਾ ਸਮਾਂ ਹੈ ?
ਉੱਤਰ:
ਅੱਧੀ ਛੁੱਟੀ ਦਾ ਆ ।

PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ

ਪ੍ਰਸ਼ਨ 4.
ਰੋਟੀ ਖਾਣ ਲੱਗਿਆਂ ਕਿਸ ਨੇ ਹੱਥ ਨਹੀਂ ਸਨ ਧੋਤੇ ?
ਉੱਤਰ:
ਹੰਸੂ ਨੇ (✓)

ਪ੍ਰਸ਼ਨ 5.
ਦੀਪੂ ਨੂੰ ਜਮਾਤ ਵਿਚ ਹੀ ਰੋਟੀ ਖਾਣ ‘ਤੇ ਕਿੰਨੀਆਂ ਚਪੇੜਾਂ ਪਈਆਂ ਸਨ ?
ਉੱਤਰ:
ਦੋ ਜੀ ।

ਪ੍ਰਸ਼ਨ 6.
ਦੀਪੂ ਨੂੰ ਕਿਹੜੀ ਸਬਜ਼ੀ ਚੰਗੀ ਲਗਦੀ ਹੈ ?
ਜਾਂ
ਦੀਪੂ ਰੋਟੀ ਨਾਲ ਕਿਹੜੀ ਸਬਜ਼ੀ ਲਿਆਇਆ ਸੀ ?
ਉੱਤਰ:
ਗੋਭੀ (✓) ।

ਪ੍ਰਸ਼ਨ 7.
ਰਮੀ ਨੂੰ ਕਿਹੜੀ ਸਬਜ਼ੀ ਚੰਗੀ ਲਗਦੀ ਹੈ ?
ਉੱਤਰ:
ਆਲੂ-ਗਾਜਰਾਂ (✓) ।

ਪ੍ਰਸ਼ਨ 8.
ਹੰਸੂ ਨੂੰ ਹਰ ਰੋਜ਼ ਕੀ ਚੰਗਾ ਨਹੀਂ ਲਗਦਾ ?’
ਉੱਤਰ:
ਸਾਗ ਨਾ (✓) ।

ਪ੍ਰਸ਼ਨ 9.
ਹੰਸੂ ਰੋਟੀ ਨਾਲ ਕੀ ਲਿਆਇਆ ਸੀ ?
ਉੱਤਰ:
ਅਚਾਰ ਤੇ ਗੰਢਾ (✓) ।

ਪ੍ਰਸ਼ਨ 10.
ਦੀਪੂ ਕੋਲ ਕਿਹੜੀ ਸਬਜ਼ੀ ਸੀ ?
ਉੱਤਰ:
ਗੋਭੀ-ਮਟਰ (✓) ।

ਪ੍ਰਸ਼ਨ 11.
ਸ਼ਿਮਲਾ ਮਿਰਚ ਦੀ ਸਬਜ਼ੀ ਦੀ ਗੱਲ ਕੌਣ ਕਰਦਾ ਹੈ ?
ਉੱਤਰ:
ਰਮੀ (✓) ।

ਪ੍ਰਸ਼ਨ 12.
ਦੀਪੂ ਨੂੰ ਕਿਹੜੀ ਸਬਜ਼ੀ ਕੱਚੀ ਹੀ ਸੁਆਦ ਲਗਦੀ ਹੈ ?
ਉੱਤਰ:
ਟਮਾਟਰ (✓)

ਪ੍ਰਸ਼ਨ 13.
ਰਮੀ ਹੋਰੀ ਸਬਜ਼ੀਆਂ ਕਿੱਥੋਂ ਲਿਆਉਂਦੇ ਹਨ ?
‘ਉੱਤਰ:
ਸ਼ਹਿਰੋਂ (✓)

ਪ੍ਰਸ਼ਨ 14.
ਕਿਸ ਦੇ ਬਾਪੂ ਜੀ ਬਹੁਤ ਸਾਰੀਆਂ ਸਬਜ਼ੀਆਂ ਬੀਜਦੇ ਹਨ ?
ਉੱਤਰ:
ਹੰਸੂ ਦੇ (✓) ।

ਪ੍ਰਸ਼ਨ 15.
ਕਿਹੜੀਆਂ ਸਬਜ਼ੀਆਂ ਨਹੀਂ ?
ਉੱਤਰ:
ਪੁਦੀਨਾ/ਧਨੀਆ (✓)

PSEB 5th Class Punjabi Solutions Chapter 10 ਸਾਡੀਆਂ ਸਬਜ਼ੀਆਂ

ਪ੍ਰਸ਼ਨ 16.
ਅਗਲੇ ਦਿਨ ਹੰਸੂ ਕੀ ਲਿਆਉਣ ਦੀ ਗੱਲ ਕਰਦਾ ਹੈ ?
ਉੱਤਰ:
ਸਰੋਂ ਦਾ ਸਾਗ (✓)

ਪ੍ਰਸ਼ਨ 17.
‘ਲੰਬੜਦਾਰ ਤਾਂ ……… ਵੀ ਬੀਜਦਾ ਹੈ । ਇਸ ਵਾਕ ਵਿਚਲੀ ਖ਼ਾਲੀ ਥਾਂ ਲਈ ਕਿਹੜਾ ਸ਼ਬਦ ਢੁੱਕਵਾਂ ਹੈ ?
ਉੱਤਰ:
ਅਰਬੀ (✓) ।

Leave a Comment