PSEB 5th Class Punjabi ਰਚਨਾ ਲੇਖ-ਰਚਨਾ

Punjab State Board PSEB 5th Class Punjabi Book Solutions Punjabi Rachana ਲੇਖ-ਰਚਨਾ Exercise Questions and Answers.

PSEB 5th Class Punjabi Rachana ਲੇਖ-ਰਚਨਾ

1. ਮੇਰਾ ਅਧਿਆਪਕ

ਉਂਝ ਤਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬੜੇ ਸਤਿਕਾਰਯੋਗ ਹਨ, ਪਰ ਮੇਰਾ ਮਨ-ਭਾਉਂਦਾ ਅਧਿਆਪਕ ਸਾਡਾ ਮੁੱਖ ਅਧਿਆਪਕ ਹੈ। ਉਨ੍ਹਾਂ ਦਾ ਨਾਂ ਸ: ਸੁਖਜਿੰਦਰ ਸਿੰਘ ਹੈ। ਉਨ੍ਹਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ। ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ।

ਉਨ੍ਹਾਂ ਵਿਚ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੇ ਪੜ੍ਹਾਉਣ ਦਾ ਵਧੀਆ ਢੰਗ ਹੈ । ਉਨ੍ਹਾਂ ਦੀ ਪੜ੍ਹਾਈ ਹੋਈ ਇਕ-ਇਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ। ਉਹ ਔਖੇ ਪ੍ਰਸ਼ਨਾਂ ਅਤੇ ਤਰੀਕਿਆਂ ਨੂੰ ਸਮਝਾਉਣ ਲਈ ਬੜੇ ਸਰਲ ਤੇ ਸੌਖੇ ਢੰਗਾਂ ਦੀ ਵਰਤੋਂ ਕਰਦੇ ਹਨ।

ਉਹ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਵਿਚ ਨਾ ਆਉਣ ‘ਤੇ ਮਾਰਦੇ-ਕੁੱਟਦੇ ਨਹੀਂ, ਸਗੋਂ ਪਿਆਰ ਤੇ ਹਮਦਰਦੀ ਨਾਲ ਵਾਰ-ਵਾਰ ਸਮਝਾਉਂਦੇ ਹਨ ।

ਉਹ ਹਰ ਰੋਜ਼ ਸਮੇਂ ਸਿਰ ਸਕੂਲ ਪੁੱਜਦੇ ਤੇ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਹਨ । ਉਹ ਸਾਡੀ ਕਲਾਸ ਦੇ ਇੰਚਾਰਜ ਵੀ ਹਨ। ਉਹ ਅਰੋਗ ਸਰੀਰ ਦੇ ਮਾਲਕ ਹਨ । ਉਹ ਹਰ ਇਕ ਨਾਲ ਮਿੱਤਰਤਾ ਤੇ ਪਿਆਰ ਰੱਖਦੇ ਹਨ । ਸਕੂਲ ਦੇ ਸਾਰੇ ਅਧਿਆਪਕ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ । ਉਨ੍ਹਾਂ ਦੀਆਂ ਕਲਾਸਾਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ। ਇਸ ਕਰਕੇ ਉਹ ਮੇਰੇ ਮਨ-ਭਾਉਂਦੇ ਅਧਿਆਪਕ ਹਨ।

PSEB 5th Class Punjabi ਰਚਨਾ ਲੇਖ-ਰਚਨਾ

2. ਸਾਡਾ ਸਕੂਲ

ਸਾਡੇ ਸਕੂਲ ਦਾ ਨਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ। ਇਹ ਜਲੰਧਰ ਸ਼ਹਿਰ ਵਿਚ ਨਕੋਦਰ ਰੋਡ ਉੱਤੇ ਸਥਿਤ ਹੈ। ਇਸ ਦੀ ਇਮਾਰਤ ਬਹੁਤ ਵੱਡੀ ਹੈ। ਇਸ ਦੇ 50 ਤੋਂ ਵੱਧ ਕਮਰੇ ਹਨ ਇਕ ਵੱਡਾ ਹਾਲ ਹੈ । ਇਸ ਵਿਚ ਇਕ ਵੱਡੀ ਲਾਇਬਰੇਰੀ ਵੀ ਹੈ।

ਇਸ ਸਕੂਲ ਵਿਚ 800 ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੂੰ ਪੜ੍ਹਾਉਣ ਲਈ 35 ਅਧਿਆਪਕ ਹਨ । ਇੱਥੋਂ ਦੇ ਮੁੱਖ ਅਧਿਆਪਕ ਸਾਹਿਬ ਬੜੇ ਲਾਇਕ ਤੇ ਤਜਰਬੇਕਾਰ ਹਨ । ਇਸ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿਚ ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਦੀ ਪਾਲਣਾ ਹੈ ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ । ਇਹ ਉਨ੍ਹਾਂ ਦੀ ਮਿਹਨਤ ਦਾ ਸਿੱਟਾ ਹੈ ਕਿ ਇਸ ਸਕੂਲ ਦੇ ਨਤੀਜੇ ਹਰ ਸਾਲ ਚੰਗੇ ਰਹਿੰਦੇ ਹਨ ।

ਇਸ ਸਕੂਲ ਦਾ ਬਗੀਚਾ ਹਰਾ-ਭਰਾ ਤੇ ਫੁੱਲਾਂ ਨਾਲ ਲੱਦਿਆ ਪਿਆ ਹੈ। ਇਸ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ ਇਸ ਸਕੂਲ ਕੋਲ ਹਾਕੀ, ਫੁੱਟਬਾਲ, ਬਾਸਕਟਬਾਲ ਤੇ ਕ੍ਰਿਕਟ ਖੇਡਣ ਲਈ ਖੁੱਲ੍ਹੀਆਂ ਤੇ ਪੱਧਰੀਆਂ ਰਾਊਂਡਾਂ ਹਨ । ਮੈਂ ਆਪਣੇ ਇਸ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ।

3. ਸਾਡਾ ਘਰ

ਸਾਡਾ ਘਰ ਸੁੰਦਰ ਹੈ । ਇਸ ਦਾ ਨੰਬਰ 1108 ਹੈ ਤੇ ਇਹ ਗੁਜਰਾਲ ਨਗਰ, ਜਲੰਧਰ ਵਿਚ ਸਥਿਤ ਹੈ ਬਾਹਰੋਂ ਇਸ ਦਾ ਰੰਗ ਚਿੱਟਾ ਦਿਖਾਈ ਦਿੰਦਾ ਹੈ, ਪਰ ਅੰਦਰਲੇ ਕਮਰਿਆਂ ਦਾ ਰੰਗ ਹਲਕਾ ਕਰੀਮ ਹੈ । ਇਸ ਘਰ ਵਿਚ ਮੈਂ ਆਪਣੇ ਮਾਤਾ, ਪਿਤਾ ਅਤੇ ਇਕ ਭੈਣ ਤੇ ਇਕ ਭਰਾਂ ਨਾਲ ਰਹਿੰਦਾ ਹਾਂ । ਇਸ ਘਰ ਵਿਚ ਇਕ ਬੈਠਕ, ਇਕ ਖਾਣ-ਕਮਰਾ, ਤਿੰਨ ਸੌਣਕਮਰੇ, ‘ਇਕ ਰਸੋਈ ਅਤੇ ਦੋ ਗੁਸਲਖ਼ਾਨੇ ਹਨ । ਇਸ ਦੇ ਵਿਹੜੇ ਵਿਚ ਇਕ ਖੁੱਲਾ ਹਰੇ ਘਾਹ ਦਾ ਲਾਅਨ ਹੈ । ਇਸ ਦਾ ਇਕ ਪਾਸਾ ਗਲੀ ਨਾਲ ਲਗਦਾ ਹੈ ਤੇ ਦੂਜਾ ਪਾਸਾ ਮਾਰਕੀਟ ਦੀ ਸੜਕ ਨਾਲ । ਜਲੰਧਰ ਟੈਲੀਵਿਯਨ ਕੇਂਦਰ ਇਸ ਦੇ ਬਿਲਕੁਲ ਕੋਲ ਹੈ ।

ਸਾਡਾ ਘਰ ਫੁੱਲਾਂ ਤੇ ਸਦਾ-ਬਹਾਰ ਬੂਟਿਆਂ ਦੇ ਗਮਲਿਆਂ ਨਾਲ ਭਰਿਆ ਹੋਇਆ ਹੈ। ਇਹ ਬੜਾ ਹਵਾਦਾਰ ਤੇ ਰੌਸ਼ਨੀ ਭਰਪੂਰ ਹੈ । ਰਾਤ ਨੂੰ ਰੌਸ਼ਨੀ ਕਰਨ ਲਈ ਇਸ ਵਿਚ ਬਿਜਲੀ ਦੇ ਬਲਬ ਤੇ ਟਿਊਬਾਂ ਲੱਗੀਆਂ ਹੋਈਆਂ ਹਨ। ਸਾਡੇ ਘਰ ਵਿਚ ਇਕ ਰੰਗਦਾਰ ਟੈਲੀਵਿਯਨ, ਇਕ ਕਾਰ, ਇਕ ਸਕੂਟਰ, ਇਕ ਫ਼ਰਿਜ਼, ਮਾਈਕਰੋਵੇਵ ਭਿੰਨ-ਭਿੰਨ ਪ੍ਰਕਾਰ ਦੇ ਭਾਂਡੇ ਤੇ ਕਰਾਕਰੀ, ਰੇਡੀਓ, ਬਿਜਲੀ ਦੇ ਪੱਖੇ, ਕੁਰਸੀਆਂ, ਸੋਫ਼ੇ ਤੇ ਮੇਜ਼ ਹਨ। ਮੇਰੇ ਮਾਤਾ ਜੀ ਘਰ ਦੀ ਸਫ਼ਾਈ ਆਪ ਵੀ ਕਰਦੇ ਹਨ ਤੇ ਨੌਕਰਾਂ ਤੋਂ ਵੀ ਕਰਵਾਉਂਦੇ ਹਨ । ਮੈਂ ਜਦੋਂ ਕਦੇ ਘਰੋਂ ਬਾਹਰ ਜਾਂਦਾ ਹਾਂ, ਤਾਂ ਮੇਰਾ ਇੱਥੇ ਵਾਪਸ ਪਰਤਣ ਲਈ ਮਨ ਕਾਹਲਾ ਪੈ ਜਾਂਦਾ ਹੈ । ਮੇਰਾ ਆਪਣੇ ਘਰ ਨਾਲ ਬਹੁਤ ਪਿਆਰ ਹੈ।

4. ਮੇਰੇ ਮਾਤਾ ਜੀ

ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਦਲਜੀਤ ਕੌਰ ਹੈ । ਉਨ੍ਹਾਂ ਦੀ ਉਮਰ 33 ਸਾਲ ਹੈ । ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ । ਉਹ ਬੜੇ ਸਾਫ਼-ਸੁਥਰੇ ਕੱਪੜੇ ਪਾਉਂਦੇ ਹਨ । ਦੁਨੀਆ ਭਰ ਦੀਆਂ ਇਸਤਰੀਆਂ ਵਿਚੋਂ ਉਹ ਸਭ ਤੋਂ ਸੋਹਣੇ ਹਨ ।

ਉਹ ਐੱਮ. ਏ., ਐੱਮ. ਐੱਡ. ਪੜੇ ਹੋਏ ਹਨ । ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਾਉਂਦੇ ਹਨ ਉਹ ਹਰਮਨ-ਪਿਆਰੇ ਤੇ ਸਤਿਕਾਰਯੋਗ ਅਧਿਆਪਕਾ ਹਨ । ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਸਾਡੇ ਲਈ ਖਾਣਾ ਬਣਾਉਂਦੇ, ਕੱਪੜੇ ਧੋਦੇ ਤੇ ਸਾਡੀ ਹਰ ਇਕ ਲੋੜ ਦਾ ਖ਼ਿਆਲ ਰੱਖਦੇ ਹਨ । ਉਹ ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣੇ ਜਾਣਦੇ ਹਨ । ਉਹ ਸਿਲਾਈ-ਕਢਾਈ ਵੀ ਜਾਣਦੇ ਹਨ । ਉਹ ਸਾਡੀ ਗਲੀ ਵਿਚ ਵੀ ਬਹੁਤ ਹਰਮਨ-ਪਿਆਰੇ ਹਨ । ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ । ਉਨ੍ਹਾਂ ਨੇ ਮੁਹੱਲੇ ਵਿਚ ਬੜਾ ਪਿਆਰ ਪੈਦਾ ਕੀਤਾ ਹੈ । ਉਹ ਮੇਰੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਹਨ । ਮੇਰੇ ਪਿਤਾ ਜੀ ਵੀ ਉਨ੍ਹਾਂ ਨੂੰ ਹਰ ਤਰ੍ਹਾਂ ਖੁਸ਼ ਰੱਖਦੇ ਹਨ । ਉਹ ਆਪਸ ਵਿਚ ਕਦੇ ਲੜਦੇ ਨਹੀਂ । ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਦੇ ਭਵਿੱਖ ਦਾ ਬਹੁਤ ਖ਼ਿਆਲ ਰੱਖਦੇ ਹਨ ਪਰਮਾਤਮਾ ਉਨ੍ਹਾਂ ਨੂੰ । ਹਮੇਸ਼ਾ ਖਿੜੇ-ਮਹਿਕੇ ਰੱਖੇ।

5. ਮੇਰੇ ਪਿਤਾ ਜੀ

ਮੇਰੇ ਪਿਤਾ ਜੀ ਦਾ ਨਾਂ ਸ: ਤੇਜਿੰਦਰ ਸਿੰਘ ਹੈ ਉਨ੍ਹਾਂ ਦੀ ਉਮਰ 35 ਸਾਲ ਹੈ । ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ । ਉਹ ਐੱਮ. ਏ., ਪੀ. ਐੱਚ. ਡੀ. ਹਨ । ਉਹ ਇਕ ਕਾਲਜ ਵਿਚ ਪੰਜਾਬੀ ਦੇ ਲੈਕਚਰਾਰ ਹਨ ।ਉਹ ਇਕ ਹਰਮਨ-ਪਿਆਰੇ ਅਧਿਆਪਕ ਹਨ । ਉਹ ਸਵੇਰੇ ਉੱਠਦੇ ਤੇ ਸੈਰ ਕਰਨ ਲਈ ਜਾਂਦੇ ਹਨ । ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਤੇ ਫਿਰ ਪਾਠ ਕੀਤੇ ਬਿਨਾਂ ਕੁੱਝ ਖਾਂਦੇ ਨਹੀਂ

ਉਹ ਸਾਦੇ ਕੱਪੜੇ ਪਾਉਂਦੇ ਹਨ । ਉਹ ਬੜੇ ਸਫ਼ਾਈ ਪਸੰਦੇ ਹਨ । ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਮੋਟਰ ਸਾਈਕਲ ਉੱਤੇ ਕਾਲਜ ਜਾਂਦੇ ਹਨ ਉਹ ਸੜਕ ਉੱਤੇ ਟੈਫ਼ਿਕ ਦਾ ਪੂਰਾ-ਪੂਰਾ ਖ਼ਿਆਲ ਰੱਖਦੇ ਹਨ । ਉਹ ਸਦਾ ਸੱਚ ਬੋਲਦੇ ਹਨ । ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਹਨ । ਉਹ ਮੁਹੱਲੇ ਦੀ ਭਲਾਈ-ਸਭਾ ਦੇ ਸੈਕਟਰੀ ਹਨ । ਸਾਰੇ ਮੁਹੱਲੇ ਵਾਲੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ । ਉਹ ਮੁਹੱਲੇ ਦੇ ਸਾਰੇ ਝਗੜੇ ਬਿਨਾਂ ਕਿਸੇ ਦਾ ਪੱਖ ਲਿਆਂ ਨਿਬੇੜਦੇ ਹਨ । ਉਹ ਰਾਤ ਨੂੰ ਹਰ ਰੋਜ਼ ਕੁੱਝ ਨਾ ਕੁੱਝ ਪੜ੍ਹਦੇ ਹਨ । ਸਵੇਰੇ ਉਹ ਅਖ਼ਬਾਰ ਪੜ੍ਹਨਾ ਬਿਲਕੁਲ ਨਹੀਂ ਭੁੱਲਦੇ। ਉਨ੍ਹਾਂ ਦੀ ਆਮ ਜਾਣਕਾਰੀ ਬਹੁਤ ਜ਼ਿਆਦਾ ਹੈ ।ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਜਾਣਦੇ ਹਨ ।

ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ । ਉਹ ਸਾਡੇ ਮਾਤਾ ਜੀ ਨਾਲ ਵੀ ਪਿਆਰ ਨਾਲ ਰਹਿੰਦੇ ਹਨ । ਪਰਮਾਤਮਾ ਉਹਨਾਂ ਨੂੰ ਸਦਾ ਖਿੜੇਮਹਿਕੇ ਰੱਖੇ ।

PSEB 5th Class Punjabi ਰਚਨਾ ਲੇਖ-ਰਚਨਾ

6. ਮੇਰਾ ਬਸਤਾ

ਇਹ ਮੇਰਾ ਸੋਹਣਾ ਬਸਤਾ ਹੈ । ਇਸ ਦਾ ਰੰਗ ਨੀਲਾ ਹੈ । ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ । ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਸ਼ਿੱਪ ਵਾਲੀ ਜੇਬ ਹੈ । ਇਸ ਦੇ ਬਾਹਰ ਜਿੰਦਰਾ ਲਾਉਣ ਦਾ ਵੀ ਪ੍ਰਬੰਧ ਹੈ । ਇਹ ਹਰ ਸਮੇਂ ਕਿਤਾਬਾਂ, ਕਾਪੀਆਂ ਤੇ ਲਿਖਣ ਦੇ ਹੋਰ ਸਾਮਾਨ ਨਾਲ ਭਰਿਆ ਰਹਿੰਦਾ ਹੈ ।

ਮੈਂ ਆਪਣਾ ਰੋਟੀ ਦਾ ਡੱਬਾ ਵੀ ਇਸੇ ਵਿਚ ਹੀ ਰੱਖਦਾ ਮੈਂ ਐਤਵਾਰ ਵਾਲੇ ਦਿਨ ਇਸ ਨੂੰ ਧੁਆਉਂਦਾ ਹਾਂ । ਇਹ ਆਮ ਕਰਕੇ ਭਾਰਾ ਹੁੰਦਾ ਹੈ । ਮੈਂ ਇਸ ਦੀਆਂ ਤਣੀਆਂ ਨੂੰ ਮੋਢਿਆਂ ‘ਤੇ ਪਾ ਕੇ ਤੇ ਇਸ ਨੂੰ ਪਿੱਠ ਉੱਤੇ ਚੁੱਕ ਕੇ ਸਕੂਲ ਜਾਂਦਾ ਹਾਂ । ਮੈਂ ਇਸ ਦੀ ਜੇਬ ਵਿਚ ਕੁੱਝ ਪੈਸੇ ਰੱਖਦਾ ਹਾਂ । ਇਹ ਸਕੂਲ ਵਿਚ ਮੇਰਾ ਪੱਕਾ ਸਾਥੀ ਹੈ । ਸਕੂਲ ਵਿਚ ਮੈਂ ਇਸ ਦਾ ਧਿਆਨ ਰੱਖਦਾ ਹਾਂ, ਤਾਂ ਜੋ ਇਸ ਵਿਚੋਂ ਕੋਈ ਚੀਜ਼ ਚੋਰੀ ਨਾ ਹੋ ਜਾਵੇ । ਮੈਂ ਇਸ ਨੂੰ ਮੈਲਾ ਹੋਣ ਤੋਂ ਵੀ ਬਚਾਉਂਦਾ ਹਾਂ । ਜਦੋਂ ਕਦੇ ਇਸ ਦੀ ਕੋਈ ਤਣੀ ਟੁੱਟ ਜਾਂਦੀ ਹੈ ਜਾਂ ਇਸ ਦੀ ਸਿਊਣ ਉੱਧੜ ਜਾਂਦੀ ਹੈ, ਤਾਂ ਮੈਂ ਇਸ ਦੀ ਮੁਰੰਮਤ ਕਰਾ ਲੈਂਦਾ ਹਾਂ ।

ਮੇਰਾ ਬਸਤਾ ਮੇਰੇ ਲਈ ਗਿਆਨ ਦਾ ਭੰਡਾਰ ਹੈ । ਇਸ ਨੂੰ ਮੋਢਿਆਂ ‘ਤੇ ਚੁੱਕ ਕੇ ਮੈਂ ਬੜੇ ਮਾਣ ਨਾਲ ਸਕੂਲ ਜਾਂਦਾ ਤੇ ਆਉਂਦਾ ਹਾਂ ।

7. ਮੇਰਾ ਮਿੱਤਰ

ਅਰਸ਼ਦੀਪ ਮੇਰਾ ਮਿੱਤਰ ਹੈ । ਉਹ ਮੇਰਾ ਸਹਿਪਾਠੀ ਹੈ । ਅਸੀਂ ਦੋਵੇਂ ਪੰਜਵੀਂ ਜਮਾਤ ਵਿਚ ਪੜ੍ਹਦੇ ਹਾਂ ।

ਅਸੀਂ ਦੋਵੇਂ ਇੱਕੋ ਡੈਸਕ ਉੱਤੇ ਬੈਠਦੇ ਹਾਂ ਅਸੀਂ ਦੋਵੇਂ ੩ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ । ਰਾਤ ਨੂੰ ਵੀ ਅਸੀਂ ਇਕੱਠੇ ਪੜ੍ਹਦੇ ਹਾਂ । ਉਸ ਦੇ ਮਾਤਾ-ਪਿਤਾ ਬਹੁਤ ਨੇਕ ਵਿਅਕਤੀ ਹਨ। ਉਸ ਦਾ ਪਿਤਾ ਇਕ ਡਾਕਟਰ ਹੈ । ਉਸ ਦੀ ਮਾਤਾ ਇਕ ਧਰਮਾਤਮਾ ਇਸਤਰੀ ਹੈ ।

ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ । ਉਹ ਹਰ ਸਾਲ ਕਲਾਸ ਵਿਚੋਂ ਅੱਵਲ ਰਹਿੰਦਾ ਹੈ ਤੇ ਇਨਾਮ ਪ੍ਰਾਪਤ ਕਰਦਾ ਹੈ ।ਉਹ ਹਿਸਾਬ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ । ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਸਾਰਾ ਕੰਮ ਮੁਕਾਉਂਦਾ ਹੈ । ਉਹ ਕਿਤਾਬੀ ਕੀੜਾ ਨਹੀਂ ਹੈ ! ਉਹ ਹਰ ਰੋਜ਼ ਫੁੱਟਬਾਲ ਖੇਡਣ ਜਾਂਦਾ ਹੈ।

ਉਹ ਇਕ ਨੇਕ ਤੇ ਵਫ਼ਾਦਾਰ ਮਿੱਤਰ ਹੈ । ਉਸ ਦਾ ਸਰੀਰ ਸੁੰਦਰ ਅਤੇ ਤਕੜਾ ਹੈ । ਉਹ ਹਰ ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ । ਸਕੂਲ ਦੇ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ। ਮੈਨੂੰ ਆਪਣੇ ਇਸ ਮਿੱਤਰ ਉੱਤੇ ਬਹੁਤ ਮਾਣ ਹੈ।

8. ਮੇਰਾ ਪੈੱਨ

ਇਹ ਮੇਰਾ ਸੋਹਣਾ ਪੈਂਨ ਹੈ । ਇਸ ਦਾ ਰੰਗ ਨੀਲਾ ਹੈ । ਇਸ ਨੂੰ ਪਾਇਲਟ ਪੈਂਨ ਕਹਿੰਦੇ ਹਨ । ਇਸ ਦੀ ਕੀਮਤ 25 ਰੁਪਏ ਹੈ । ਇਹ ਜਾਪਾਨ ਦਾ ਬਣਿਆ ਹੋਇਆ ਹੈ । ਇਸ ਦੀ ਨਿੱਬ ਸੂਈ ਵਰਗੀ ਹੈ । ਇਸ ਦੇ ਪੇਟ ਵਿਚ ਸਿਆਹੀ ਭਰੀ ਹੋਈ ਹੈ । ਇਸ ਦੀ ਟੋਪੀ ਬੜੀ ਸੁੰਦਰ ਹੈ । ਇਹ ਮੇਰੀ ਸੋਹਣਾ ਤੇ ਸਾਫ਼ ਲਿਖਣ ਵਿਚ ਸਹਾਇਤਾ ਕਰਦਾ ਹੈ । ਇਸ ਨਾਲ ਲਿਖਦਿਆਂ ਮੈਨੂੰ ਬਹੁਤ ਸੁਆਦ ਆਉਂਦਾ ਹੈ । ਮੈਂ ਇਸ ਨੂੰ ਜੇਬ ਵਿਚ ਪਾ ਕੇ ਤੇ ਇਸ ਦਾ ਕਲਿੱਪ ਲਾ ਕੇ ਸੰਭਾਲ ਕੇ ਦਾ ਰੀਫਿਲ ਘੱਟੋ-ਘੱਟ ਇਕ ਹਫ਼ਤਾ ਚਲ ਜਾਂਦਾ ਹੈ । ਇਸ ਦਾ ਰੀਫਿਲ ਹੋਰਨਾਂ ਪੈਂਨਾਂ ਦੇ ਰੀਫਿਲਾਂ ਤੋਂ ਮਹਿੰਗਾ ਹੈ । ਮੈਂ ਇਸ ਨੂੰ ਕਿਸੇ ਹੋਰ ਦੇ ਹੱਥ ਵਿਚ ਨਹੀਂ ਦਿੰਦਾ । ਇਹ ਮੈਨੂੰ ਬਹੁਤ ਪਿਆਰਾ ਲਗਦਾ ਹੈ।

9. ਮੇਰੀ ਪੈਂਨਸਿਲ

ਇਹ ਮੇਰੀ ਪੈਂਨਸਿਲ ਹੈ । ਇਸ ਦਾ ਰੰਗ ਕਾਲਾ ਹੈ ਇਹ ਕੈਮਲਿਨ ਕੰਪਨੀ ਦੀ ਬਣੀ ਹੋਈ ਹੈ । ਇਸ ਵਿਚਲਾ ਸਿੱਕਾ ਵੀ ਕਾਲਾ ਹੈ । ਇਸ ਦੀ ਕੀਮਤ ਦੋ ਰੁਪਏ ਹੈ । ਇਸ ਦਾ ਸਿੱਕਾ ਨਾ ਨਰਮ ਹੈ ਤੇ ਨਾ ਹੀ ਸਖ਼ਤ । ਇਸ ਉੱਤੇ ਕੰਪਨੀ ਦੇ ਨਾਂ ਤੋਂ ਬਿਨਾਂ ਲਿਖਿਆ ਹੋਇਆ ਹੈ । ਮੈਂ ਇਸ ਨੂੰ ਪੈਂਨਸਿਲ-ਘਾੜੇ ਨਾਲੇ ਘੜਦਾ ਹਾਂ । ਮੈਂ ਇਸ ਨਾਲ ਕਾਪੀਆਂ ਉੱਤੇ ਲਿਖਦਾ ਹਾਂ ਤੇ ਚਿਤਰ ਬਣਾਉਂਦਾ ਹਾਂ । ਮੈਂ ਇਸ ਨੂੰ । ਬਸਤੇ ਵਿਚ ਸੰਭਾਲ ਕੇ ਰੱਖਦਾ ਹਾਂ । ਮੈਂ ਇਸ ਦੀ ਚੁੰਝ ਤਿੱਖੀ ਰੱਖਦਾ ਹਾਂ । ਮੈਨੂੰ ਇਹ ਹਰ ਰੋਜ਼ ਦੋ ਕੁ ਵਾਰੀ ਘੜਨੀ ਪੈਂਦੀ ਹੈ । ਜਦੋਂ ਇਹ ਬਹੁਤ ਛੋਟੀ ਰਹਿ ਜਾਂਦੀ ਹੈ, ਤਾਂ ਮੈਂ ਇਸ ਨੂੰ ਸੁੱਟ ਦਿੰਦਾ ਹਾਂ । ਇਸ ਪਿੱਛੋਂ ਮੈਂ ਨਵੀਂ ਪੈਂਨਸਿਲ ਖ਼ਰੀਦ ਲੈਂਦਾ ਹਾਂ । ਇਸ ਦਾ ਲਿਖਿਆ ਹੋਇਆ ਮਿਟਾਉਣ ਲਈ ਮੈਂ ਰਬੜ ਦੀ ਵਰਤੋਂ ਕਰਦਾ ਹਾਂ ।

10. ਮੇਰੀ ਪੁਸਤਕ
ਜਾਂ
ਮੇਰੀ ਕਿਤਾਬ

ਮੈਨੂੰ ਆਪਣੀ ਪੰਜਾਬੀ ਦੀ ਪੁਸਤਕ ਬਹੁਤ ਪਿਆਰੀ ਲਗਦੀ ਹੈ । ਉਸ ਦਾ ਨਾਂ “ਪੰਜਾਬੀ ਦੀ ਪਾਠ-ਪੁਸਤਕ’ (ਦੂਜੀ ਭਾਸ਼ਾ) ਹੈ । ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਹੈ । ਇਸ ਦੀ ਛਪਾਈ ਕਾਫ਼ੀ ਸੁੰਦਰ ਹੈ ਤੇ ਕਾਗ਼ਜ਼ ਵੀ ਸੋਹਣਾ ਹੈ । ਇਸ ਪੁਸਤਕ ਵਿਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ, ਕਹਾਣੀਆਂ ਤੇ ਜਾਣਕਾਰੀ ਭਰਪੂਰ ਲੇਖ ਹਨ । ਇਸ ਦੇ 100 ਸਫ਼ੇ ਹਨ ਮੈਂ ਇਸ ਨੂੰ ਪੱਕੀ ਜਿਲਦ ਬੰਨ੍ਹਵਾਈ ਹੋਈ ਹੈ । ਮੈਂ ਇਸ ਨੂੰ ਮੈਲੀ ਹੋਣ ਤੇ ਪਾਟਣ ਤੋਂ ਬਚਾਉਂਦਾ ਹਾਂ ।

ਚ ਇਸ ਪੁਸਤਕ ਦੀ ਭਾਸ਼ਾ ਸਰਲ ਹੈ । ਇਸ ਨੂੰ ਕੇ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ । ਇਸ ਦੇ ਕਈ ਹੀ ਲੇਖਾਂ ਤੇ ਕਹਾਣੀਆਂ ਨੂੰ ਮੈਂ ਕਈ ਵਾਰੀ ਪੜਿਆ ਹੈ । ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਵਾਧਾ ਹੋਇਆ ਹੈ । ਇਸ ਨਾਲ ਮੇਰੇ ਆਮ ਗਿਆਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ । ਮੈਂ ਹਰ ਰੋਜ਼ ਇਸ ਵਿਚੋਂ ਕੁੱਝ ਨਾਂ ਕੁੱਝ ਪੜ੍ਹਦਾ ਹਾਂ । ਇਸ ਪੁਸਤਕ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ | ਯਾਦ ਹਨ । ਇਹ ਪੁਸਤਕ ਹੋਰ ਵੀ ਚੰਗੀ ਬਣ ਸਕਦੀ ਹੈ, ਜੇ ਇਸ ਵਿਚ ਰੰਗਦਾਰ ਤਸਵੀਰਾਂ ਲਾਈਆਂ ਜਾਣ ।

PSEB 5th Class Punjabi ਰਚਨਾ ਲੇਖ-ਰਚਨਾ

11. ਮੇਰਾ ਪਿੰਡ

ਮੇਰਾ ਪਿੰਡ ਰੰਗਪੁਰ ਵੱਡੀ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਹੈ । ਮੇਰੇ ਪਿੰਡ ਤਕ ਪੱਕੀ ਸੜਕ ਬਣੀ ਹੋਈ ਹੈ । ਵੱਡੀ ਸੜਕ ਤੋਂ ਸ਼ਹਿਰ ਜਾਣ ਲਈ ਬੱਸ ਮਿਲ ਜਾਂਦੀ ਹੈ।

ਮੇਰੇ ਪਿੰਡ ਵਿਚ ਦੋ ਸੌ ਘਰ ਹਨ ਤੇ ਇਸ ਦੀ ਅਬਾਦੀ 1000 ਦੇ ਲਗਪਗ ਹੈ । ਪਿੰਡ ਦੇ ਬਾਹਰਵਾਰ ਇਕ ਪ੍ਰਾਇਮਰੀ ਸਕੂਲ ਹੈ । ਇਸ ਵਿਚ ਪੰਜ ਅਧਿਆਪਕ ਹਨ ਤੇ ਡੇਢ ਸੌ ਵਿਦਿਆਰਥੀ ਹਨ । ਮੇਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਹਨ । ਇੱਥੇ ਸਫ਼ਾਈ ਕਰਕੇ ਮੱਛਰ ਨਹੀਂ ਹੁੰਦਾ । ਇੱਥੇ ਪੰਚਾਇਤ ਵਲੋਂ ਪਾਣੀ ਦੀ ਸਪਲਾਈ ਦਾ ਪ੍ਰਬੰਧ ਹੈ । ਕਈ ਘਰਾਂ ਵਿਚ ਆਪਣੇ ਸਬਮਰਸੀਬਲ ਪੰਪ ਵੀ ਲੱਗੇ ਹੋਏ ਹਨ । ਇਹ ਇਕ ਸਾਫ਼-ਸੁਥਰਾ ਪਿੰਡ ਹੈ ।

ਪਿੰਡ ਦੇ ਖੇਤਾਂ ਵਿਚ ਕਿਸਾਨ ਮਿਹਨਤ ਕਰਦੇ ਹਨ। ਜੇ ਪਿੰਡ ਤੋਂ ਇਕ ਕਿਲੋਮੀਟਰ ਪਰੇ ਵਗਦੀ ਨਹਿਰ ਦੇ ਜੋ ਪਾਣੀ ਨਾਲ ਖੇਤਾਂ ਦੀ ਸਿੰਜਾਈ ਕੀਤੀ ਜਾਂਦੀ ਹੈ । ਫਲਸਰੂਪ ਇੱਥੇ ਕਣਕ, ਝੋਨਾ, ਜਵਾਰ, ਕਪਾਹ, ਚੜ੍ਹੀ, ਬਾਜਰੇ ਤੇ ਗੰਨੇ ਦੀ ਭਰਵੀਂ ਫ਼ਸਲ ਹੁੰਦੀ ਹੈ । ਚਾਰਪੰਜ ਮਹੀਨੇ ਗੰਨੇ ਚੂਪਣ, ਉਹਨਾਂ ਦਾ ਰਸ ਪੀਣ, ਗੁੜ ਖਾਣ ਤੇ ਰਸ ਦੀ ਖੀਰ ਖਾਣ ਦਾ ਅਨੰਦ ਲੱਗਾ ਰਹਿੰਦਾ ਹੈ । ਇੱਥੇ ਤਾਜ਼ੀਆਂ ਸਬਜ਼ੀਆਂ ਵੀ ਮਿਲਦੀਆਂ ਹਨ ।

ਸਕੂਲ ਦੇ ਨੇੜੇ ਪੰਚਾਇਤ ਘਰ ਦੀ ਚੋਪਾਲ ਹੈ । ਪੰਚਾਇਤ ਪਿੰਡ ਦੇ ਸਾਰੇ ਝਗੜਿਆਂ ਦਾ ਨਿਆਂ ਨਾਲ ਫ਼ੈਸਲਾ ਕਰਦੀ ਹੈ । ਉਹ ਕੋਈ ਮੁਕੱਦਮਾ ਥਾਣੇ ਨਹੀਂ ਜਾਣ ਦਿੰਦੀ । ਇੱਥੇ ਬਾਲਿਸ਼ ਵਿੱਦਿਆ ਦਾ ਵੀ ਪ੍ਰਬੰਧ ਹੈ ।

ਮੇਰੇ ਪਿੰਡ ਦੇ ਸਾਰੇ ਘਰਾਂ ਵਿਚ ਬਿਜਲੀ ਲੱਗੀ ਹੋਈ ਹੈ । ਕਈ ਘਰਾਂ ਵਿਚ ਰੇਡੀਓ, ਟੈਲੀਵਿਯਨ ਤੇ ਗੋਬਰ ਗੈਸ ਦੇ ਚੁੱਲ੍ਹੇ ਵੀ ਹਨ । ਇੱਥੇ ਤਿੰਨ ਦੁਕਾਨਾਂ ਹਨ । ਇਕ ਆਯੁਰਵੈਦਿਕ ਵੈਦ ਵੀ ਹੈ । ਮੇਰਾ ਪਿੰਡ ਇਕ ਮਾਡਲ ਗ੍ਰਾਮ ਹੈ । ਮੈਨੂੰ ਆਪਣੇ ਪਿੰਡ ਨਾਲ ਅਥਾਹ ਪਿਆਰ ਹੈ ।

12. ਮੱਝ

ਮੱਝ ਦੁੱਧ ਦੇਣ ਵਾਲਾ ਪਸ਼ੂ ਹੈ । ਪੰਜਾਬ ਦੇ ਪੇਂਡੂ ਜੀਵਨ ਵਿਚ ਇਸ ਦੀ ਬਹੁਤ ਮਹਾਨਤਾ ਹੈ । ਇਸ ਦਾ ? ਰੰਗ ਕਾਲਾ ਜਾਂ ਭੂਰਾ ਹੁੰਦਾ ਹੈ । ਇਸ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਭਾਰਾ ਤੇ ਤਾਕਤਵਰ ਹੁੰਦਾ ਹੈ। ਇਸ ਦੀਆਂ ਚਾਰ ਲੱਤਾਂ, ਦੋ ਸਿੰਕ, ਚਾਰ ਥਣ ਤੇ ਇੱਕ ਪੂਛ ਹੁੰਦੀ ਹੈ ।

ਇਸ ਦੇ ਨਰ ਨੂੰ ਸੰਢਾ ਜਾਂ ਛੋਟਾ ਕਿਹਾ ਜਾਂਦਾ ਹੈ, ਜਿਸ ਤੋਂ ਗੱਡੇ ਤੇ ਹਲ਼ ਖਿੱਚਣ ਅਤੇ ਖੂਹ ਗੇੜਨ ਦਾ ਕੰਮ ਲਿਆ ਜਾਂਦਾ ਹੈ । ਮੱਝ ਦੇ ਦੁੱਧ ਤੋਂ ਦਹੀਂ, ਮੱਖਣ, ਲੱਸੀ, ਘਿਓ, ਪਨੀਰ ਤੇ ਖੋਆ ਆਦਿ ਤਿਆਰ ਕੀਤਾ ਜਾਂਦਾ ਹੈ । ਬਹੁਤ ਸਾਰੇ ਲੋਕ ਇਸ ਦਾ ਦੁੱਧ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ। ਇਹ ਘਾਹ, ਪੱਠੇ, ਤੂੜੀ ਤੇ ਵੰਡ-ਵੜੇਵੇਂ ਖਾਣ ਵਾਲਾ ਪਸ਼ੂ ਹੈ । ਮੱਝ ਛੱਪੜਾਂ ਤੇ ਟੋਭਿਆਂ ਵਿਚ ਨਹਾਉਣਾ ਬਹੁਤ ਪਸੰਦ ਕਰਦੀ ਹੈ । ਇਸ ਦੀ ਕੀਮਤ ਪੰਝੀ ਹਜ਼ਾਰ ਰੁਪਏ ਤੋਂ ਲੈ ਕੇ ਸੱਤਰ-ਅੱਸੀ ਹਜ਼ਾਰ ਤਕ ਪੁੱਜ ਜਾਂਦੀ ਹੈ । ਇਸ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ । ਇਹ ਸਾਡੇ ਕਿਸਾਨੀ ਤੇ ਆਮ ਜੀਵਨ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲਾ ਪਸ਼ੂ ਹੈ ।

13. ਚਿੜੀ

ਚਿੜੀ ਸਾਡੇ ਆਲੇ-ਦੁਆਲੇ ਵਿਚ ਮਿਲਣ ਵਾਲਾ ਆਮ ਪੰਛੀ ਹੈ । ਇਹ ਅਕਾਰ ਵਿਚ ਛੋਟੀ ਹੁੰਦੀ ਹੈ । ਚਿੜੀਆਂ ਆਮ ਕਰਕੇ ਘਰਾਂ ਦੀਆਂ ਛੱਤਾਂ ਤੇ ਕੰਧਾਂ ਵਿਚ ਮਿਲਣ ਵਾਲੇ ਟਿਕਾਣਿਆਂ ਵਿਚ ਤੀਆਂ ਦਾ ਆਲ੍ਹਣਾ ਬਣਾ ਕੇ ਰਹਿੰਦੀਆਂ ਹਨ । ਆਲਣੇ ਵਿਚ ਚਿੜੀ ਤੇ ਚਿੜੇ ਦਾ ਜੋੜਾ ਰਹਿੰਦਾ ਹੈ । ਚਿੜੀ ਚਾਰ ਕੁ ਆਂਡੇ ਦਿੰਦੀ ਹੈ ਤੇ ਉਨ੍ਹਾਂ ਵਿਚੋਂ ਬੱਚੇ ਨਿਕਲਦੇ ਹਨ । ਚਿੜੀ ਤੇ ਚਿੜਾ ਬਾਹਰੋਂ ਦਾਣੇ ਤੇ ਕੀੜੇ-ਮਕੌੜੇ ਲਿਆ ਕੇ ਬੱਚਿਆਂ ਦੇ ਮੂੰਹ ਵਿਚ ਪਾਉਂਦੇ ਹਨ ਤੇ ਉਨ੍ਹਾਂ ਨੂੰ ਪਾਲਦੇ ਹਨ । ਬੱਚੇ ਤੇ ਚਿੜੀ-ਚਿੜਾਂ ਚੀਂ-ਚੀਂ ਕਰ ਕੇ ਚਹਿਚਹਾਉਂਦੇ ਹਨ । ਇਨ੍ਹਾਂ ਦੀ ਅਵਾਜ਼ ਬੜੀ ਮਿੱਠੀ ਹੁੰਦੀ ਹੈ । ਇਹ ਆਮ ਕਰ ਕੇ ਪੰਦਰਾਂ-ਵੀਹ ਦੇ ਝੁੰਡ ਵਿਚ ਇਕੱਠੀਆਂ ਚੁਗਦੀਆਂ ਹਨ । ਇਹ ਘਰਾਂ ਦੇ ਅੰਦਰ-ਬਾਹਰ, ਖੇਤਾਂ ਵਿਚ ਤੇ ਦਰੱਖ਼ਤਾਂ ਉੱਤੇ ਉਡਾਰੀਆਂ ਮਾਰਦੀਆਂ ਹਨ । ਚਿੜੀ ਬਹੁਤ ਫੁਰਤੀਲਾ ਪੰਛੀ ਹੈ । ਚਿੜੀਆਂ ਦਾਣੇਦਾਰ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ । ਇਹ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਬਹੁਤ ਸਾਰੇ ਕੀੜਿਆਂ ਨੂੰ ਖਾਂਦੀਆਂ ਹਨ । ਇਹ ਦਾ ਘਰਾਂ ਤੇ ਖੇਤਾਂ ਵਿਚ ਰੌਣਕ ਲਾਈ ਰੱਖਦੀਆਂ ਹਨ ਦੇ ਅੱਜ ਕੰਕਰੀਟ ਦੀਆਂ ਛੱਤਾਂ ਵਾਲੇ ਮਕਾਨ ਬਣਨ ਕਰਕੇ, ਸ ਮੋਬਾਈਲ ਟਾਵਰਾਂ ਦੀਆਂ ਖ਼ਤਰਨਾਕ ਤਰੰਗਾਂ ਦੇ ਛ ਖਿਲਾਰੇ, ਰੁੱਖਾਂ ਤੇ ਪਾਣੀ ਦੀ ਘਾਟ ਕਾਰਨ ਚਿੜੀਆਂ ਅਲੋਪ ਹੋ ਰਹੀਆਂ ਹਨ ।

14. ਕਾਂ

ਵਾਕਾਂ ਸਾਡੇ ਆਲੇ-ਦੁਆਲੇ ਵਿਚ ਆਮ ਦਿਖਾਈ ਦੇਣ ਵਾਲਾ ਪੰਛੀ ਹੈ । ਇਸ ਦਾ ਰੰਗ ਕਾਲਾ ਹੁੰਦਾ ਹੈ ਇਹ ‘ਕਾਂ-ਕਾਂ’ ਕਰਦਾ ਬੋਲਦਾ ਹੈ । ਪਹਾੜੀ ਕਾਂ ਦੀ ਅਵਾਜ਼ ਜ਼ਰਾ ਭਾਰੀ ਹੁੰਦੀ ਹੈ । ਇਹ ਮਾਸਾਹਾਰੀ ਵੀ ਹੈ ਤੇ ਸ਼ਾਕਾਹਾਰੀ ਵੀ ।ਇਹ ਆਮ ਕਰਕੇ ਮਨੁੱਖੀ ਅਬਾਦੀ ਦੇ ਨੇੜੇ ਰਹਿੰਦਾ ਹੈ । ਇਹ ਬੜਾ ਚਲਾਕ ਜਾਨਵਰ ਹੈ । ਇਹ ਝਪਟਾ ਮਾਰ ਕੇ ਬੱਚਿਆਂ ਦੇ ਹੱਥੋਂ ਰੋਟੀ ਆਦਿ ‘ ਖੋਹ ਲੈਂਦਾ ਹੈ । ਇਹ ਘੁੱਗੀਆਂ ਤੇ ਚਿੜੀਆਂ ਆਦਿ ਦੇ ਆਂਡੇ ਪੀ ਜਾਂਦਾ ਹੈ । ਇਹੱਗੰਦਗੀ ਵਿਚ ਵੀ ਚੁੰਝਾਂ ਮਾਰਦਾ ਹੈ । ਇਹ ਡਰਾਕਲ ਵੀ ਬਹੁਤ ਹੁੰਦਾ ਹੈ । ਇਹ ਜਦੋਂ ਸੱਪ, ਨਿਉਲੇ ਜਾਂ ਬਿੱਲੇ ਆਦਿ ਨੂੰ ਦੇਖਦਾ ਹੈ, ਤਾਂ ‘ਕਾਂ-ਕਾਂ ਦਾ ਰੌਲਾ ਪਾ ਕੇ ਬਹੁਤ ਸਾਰੇ ਸਾਥੀ ਇਕੱਠੇ ਕਰ ਲੈਂਦਾ ਹੈ । ਇਹ ਪੁਰਾਣੇ ਦਰੱਖ਼ਤਾਂ ਉੱਤੇ ਆਲ੍ਹਣਾ ਬਣਾ ਕੇ ਰਹਿੰਦਾ ਹੈ । ਪੰਜਾਬੀ ਜੀਵਨ ਵਿਚ ਕਾਂ ਇਕ ਵਿਸ਼ੇਸ਼ ਰਸ ਭਰਦਾ ਹੈ । ਜਦੋਂ ਇਹ ਬਨੇਰੇ ਉੱਤੇ ਬੋਲਦਾ ਹੈ, ਤਾਂ ਭੈਣਾਂ ਇਸ ਕੋਲ ਆਪਣੇ ਭਰਾ ਵਲ ਸੁਨੇਹੇ ਭੇਜਦੀਆਂ ਹਨ । ਰੁੱਖਾਂ ਦੀ ਕਟਾਈ ਤੇ ਪਾਣੀ ਦੀ ਘਾਟ ਨੇ ਕਾਂਵਾਂ ਦੀ ਆਬਾਦੀ ਉੱਤੇ ਵੀ ਅਸਰ ਪਾਇਆ ਹੈ ।

PSEB 5th Class Punjabi ਰਚਨਾ ਲੇਖ-ਰਚਨਾ

15. ਕੁੱਤਾ

ਕੁੱਤਾ ਇਕ ਪਾਲਤੂ ਜਾਨਵਰ ਹੈ । ਕੁੱਤੇ ਕਾਲੇ, ਚਿੱਟੇ, ਲਾਖੇ ਤੇ ਡੱਬ-ਖੜੱਬੇ ਰੰਗਾਂ ਦੇ ਹੁੰਦੇ ਹਨ । ਇਸ ਦੇ ਬੱਚੇ ਨੂੰ ਕਤੂਰਾ ਕਿਹਾ ਜਾਂਦਾ ਹੈ । ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ । ਇਹ ‘ਬਊਂਬਉਂ ਕਰ ਕੇ ਭੌਕਦਾ ਹੈ । ਇਸ ਦਾ ਕੱਦ ਇਕ ਫੁੱਟ ਤੋਂ ਲੈ ਕੇ ਢਾਈ ਫੁੱਟ ਹੁੰਦਾ ਹੈ । ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ, ਜਿਵੇਂ-ਪਾਮੇਰੀਅਨ, ਅਸੇਸ਼ਨ, ‘ ਗੱਦੀ, ਪੁਆਂਇਟਰ ਆਦਿ । ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ । ਇਹ ਆਪਣੇ ਮਾਲਕ ਨੂੰ ਕਦੇ ਧੋਖਾ ਨਹੀਂ ਦਿੰਦਾ। ਇਸ ਤੋਂ ਰਾਖੀ ਦਾ ਕੰਮ, ਲਿਆ ਜਾਂਦਾ ਹੈ । ਇਹ ਚੋਰ, ਓਪਰੇ ਆਦਮੀ ਜਾਂ ਕੁੱਤੇ ਨੂੰ ਦੇਖ ਕੇ ਭੌਕਦਾ ਹੈ ਤੇ ਉਨ੍ਹਾਂ ਉੱਤੇ ਹਮਲਾ ਕਰ ਦਿੰਦਾ ਹੈ ਕਈ ਵਾਰੀ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ । ਹਨ । ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ ਤੇ ਇਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀ ਨਿੰਗ ਵੀ ਦੁਆਉਂਦੇ ਹਨ ਕਈ ਲੋਕ ਚੰਗੀ ਨਸਲ ਦੇ ਕੁੱਤਿਆਂ ਦਾ ਵਪਾਰ ਕਰਦੇ ਹਨ ਤੇ ਕਈ ਸ਼ੌਕੀਨ ਕਈ-ਕਈ ਹਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ । ਪੱਛਮੀ ਦੇਸ਼ਾਂ ਵਿਚ ਘਰਾਂ ਦੇ ਪਾਲਤੂ ਕੁੱਤੇ ਰੱਖਣ ਦਾ ਰਿਵਾਜ਼ ਬਹੁਤ ਹੈ ।

16. ਚੌਕੀਦਾਰ

ਚੌਕੀਦਾਰ ਦੇ ਜ਼ਿੰਮੇ ਰਾਤ ਨੂੰ ਘਰਾਂ, ਦੁਕਾਨਾਂ ਤੇ ਕਾਰਖ਼ਾਨਿਆਂ ਆਦਿ ਦੀ ਚੋਰਾਂ ਤੋਂ ਰਾਖੀ ਕਰਨ ਦਾ ਲਤਾ ਦਾ ਮਾਪਨ ਪੰਜਵੀ ਪੰਜਾਬੀ – ਕੰਮ ਹੈ । ਉਹ ਇਕ ਗ਼ਰੀਬ ਵਿਅਕਤੀ ਹੁੰਦਾ ਹੈ ।
ਉਸ ਨੂੰ ਤਨਖ਼ਾਹ ਬਹੁਤੀ ਨਹੀਂ ਮਿਲਦੀ ।ਉਹ ਆਮ ਕਰਕੇ ਦਿਨੇ ਸੌਂਦਾ ਹੈ, ਪਰ ਰਾਤ ਰਾਖੀ ਕਰਨ ਲਈ ਗਲੀਆਂ ਵਿਚ ਘੁੰਮਦਾ ਹੈ । ਲੋਕਾਂ ਨੂੰ ਖ਼ਬਰਦਾਰ ਕਰਨ ਲਈ ਕਹਿੰਦਾ ਹੈ, “ਜਾਗਦੇ ਰਹੋ ਬਈਓ’’ ‘‘ਖ਼ਬਰਦਾਰ ਬਈਓ’’ iਉਹ ਕਈਆਂ ਘਰਾਂ, ਦੁਕਾਨਾਂ ਜਾਂ ਕਾਰਖ਼ਾਨਿਆਂ ਵਿਚ ਸੌਣ ਵਾਲੇ ਲੋਕਾਂ ਨੂੰ ਨਾਂ ਲੈ-ਲੈ ਕੇ ਵੀ ਅਵਾਜ਼ਾਂ ਦਿੰਦਾ ਹੈ ਤੇ ਜਗਾਉਂਦਾ ਹੈ । ਇਸ ਪ੍ਰਕਾਰ ਉਹ ਗਲੀਆਂ ਵਿਚ ਤਿੰਨ-ਚਾਰ ਗੇੜੇ ਮਾਰ ਕੇ ਲੋਕਾਂ ਨੂੰ ਖ਼ਬਰਦਾਰ ਕਰਦਾ ਹੈ । ਉਸ ਦੇ ਇਲਾਕੇ ਵਿਚ ਜਦੋਂ ਕੋਈ ਚੋਰੀ ਹੋ ਜਾਂਦੀ ਹੈ, ਤਾਂ ਥਾਣੇ ਵਾਲੇ ਪਹਿਲਾਂ ਉਸ ਦੀ ਹੀ ਖ਼ਬਰ ਲੈਂਦੇ ਹਨ । ਇਸ ਕਰਕੇ ਉਸ ਨੂੰ ਕਾਫ਼ੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਪੈਂਦਾ ਹੈ । ਪਰ ਕਈ ਵਾਰੀ ਚੋਰ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਕਿਤੇ ਨਾ ਕਿਤੇ ਚੋਰੀ ਕਰ ਹੀ ਜਾਂਦੇ ਹਨ । ਉਸ ਨੂੰ ਖ਼ਰਾਬ ਮੌਸਮ ਤੇ ਅਤਿ ਗਰਮੀ ਜਾਂ ਸਰਦੀ ਵਿਚ ਵੀ ਆਪਣੀ ਡਿਊਟੀ ਦੇਣੀ ਪੈਂਦੀ ਹੈ । ਪਿੰਡ ਵਿਚ ਉਹ ਨਵ-ਜੰਮੇ ਬੱਚਿਆਂ ਤੇ ਮਰ ਚੁੱਕੇ ਵਿਅਕਤੀਆਂ ਦਾ ਹਿਸਾਬ ਵੀ ਰੱਖਦਾ ਹੈ ਅਤੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਨੂੰ ਇਸ ਸੰਬੰਧੀ ਸਾਰੀ ਸੂਚਨਾ ਪੁਚਾਉਂਦਾ ਹੈ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਚੌਕੀਦਾਰ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਵਿਅਕਤੀ ਹੁੰਦਾ ਹੈ ।

17. ਗਊ (ਗਾਂ)

ਭਾਰਤ ਵਿਚ ਗਊ ਇਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ । ਹਿੰਦੂ ਧਰਮ ਵਿਚ ਇਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ । ਲੋਕ ਇਸ ਨੂੰ ਪੇੜਾ ਦਿੰਦੇ ਹਨ। ਇਸ ਦਾ ਦਾਨ ਕਰਦੇ ਹਨ । ਇਸ ਨੂੰ ਮੱਥਾ ਟੇਕਦੇ ਹਨ ਤੇ ਇਸ ਨੂੰ ਡੰਡਾ-ਸੋਟਾ ਮਾਰਨ ਤੋਂ ਪ੍ਰਹੇਜ਼ ਕਰਦੇ ਹਨ । ਇਸ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ ।

ਇਸ ਦਾ ਦੁੱਧ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ । ਇਸ ਦਾ ਦੁੱਧ ਹਲਕਾ ਪੌਸ਼ਟਿਕ ਤੇ ਮਿੱਠਾ ਹੁੰਦਾ ਹੈ । ਇਹ ਮਨੁੱਖੀ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਉਸ ਦੀ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਦਾ ਹੈ । ਇਸ ਦਾ ਦੁੱਧ ਤੇ ਮੂਤਰ ਬਹੁਤ ਸਾਰੀਆਂ । ਦਵਾਈਆਂ ਵਿਚ ਵਰਤਿਆ ਜਾਂਦਾ ਹੈ । ਇਸ ਦੇ ਦੁੱਧ ਦੀ ਦਹੀਂ, ਮੱਖਣ, ਲੱਸੀ ਤੇ ਘਿਓ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ ! ਗਊ ਦਾ ਗੋਹਾ ਵੀ ਪਵਿੱਤਰ ਮੰਨਿਆ ਜਾਂਦਾ ਹੈ । ਇਸ ਨੂੰ ਮਿੱਟੀ ਵਿਚ ਮਿਲਾ ਕੇ ਚੌਕਿਆਂ ਵਿਚ ਪੋਚਾ ਫੇਰਿਆ ਜਾਂਦਾ ਹੈ ਮਰ ਚੁੱਕੀ ਗਾਂ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ ।
ਇਹ ਇਕ ਚੁਪਾਇਆ, ਥਣਧਾਰੀ ਅਤੇ ਸੁੰਦਰ ਦਿਖਾਈ ਦੇਣ ਵਾਲਾ ਪਸ਼ੂ ਹੈ । ਇਸ ਦੇ ਬੱਚੇ, ਬਲਦਾਂ ਦੇ ਰੂਪ ਵਿਚ ਸਾਰੀ ਧਰਤੀ ਦਾ ਭਾਰ ਚੁੱਕਦੇ ਹਨ । ਉਹ ਸਾਡਾ ਖੇਤੀਬਾੜੀ ਦਾ ਹਰ ਇਕ ਕੰਮ ਕਰਦੇ ਹਨ ਸਾਡੇ ਦੇਸ਼ ਵਿਚ ਭਾਵੇਂ ਖੇਤੀਬਾੜੀ ਦਾ ਸੰਪੂਰਨ ਮਸ਼ੀਨੀਕਰਨ ਹੋ ਜਾਵੇ, ਤਾਂ ਵੀ ਗਊ ਦੇ ਜਾਏ ਬਲਦਾਂ ਦੀ ਜ਼ਰੂਰਤ ਰਹਿੰਦੀ ਹੈ । ਇਸ ਪ੍ਰਕਾਰ ਗਊ ਸਾਡੇ ਘਰੇਲੂ, ਸਮਾਜਿਕ ਤੇ ਕਾਰੋਬਾਰੀ ਜੀਵਨ ਵਿਚ ਇਕ ਮਹੱਤਵਪੂਰਨ ਪਸ਼ੂ ਹੈ ।

18. ਡਾਕੀਆ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸ ਦੀ ਹਰ ਘਰ, ਹਰ ਦਫ਼ਤਰ ਤੇ ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ । ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪੁਚਾਉਂਦਾ ਹੈ । ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ । ਉਸ ਨੂੰ ਦੇਖ ਕੇ ਆਮ ਕਰਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪੁਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ । ਸੁਨੇਹਾ ਪੁਚਾਉਣ ਲਈ ਅੱਜਕਲ੍ਹ ਟੈਲੀਫੋਨ, ਮੋਬਾਈਲ, ਫੈਕਸ, ਈ. ਮੇਲ ਤੇ ਹੋਰ ਬਹੁਤ ਸਾਰੇ ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਵੀ ਹੁੰਦੀ ਹੈ ਤੇ ਇਹਨਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ, ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪੁਚਾਉਂਦਾ ਹੈ । ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ ।

ਡਾਕੀਆ ਸਰਕਾਰੀ ਮੁਲਾਜ਼ਮ ਹੈ । ਉਹ ਖ਼ਾਕੀ ਵਰਦੀ ਪਾਉਂਦਾ ਹੈ । ਉਸ ਦੇ ਸਾਈਕਲ ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ ।ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ । ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਈਮਾਨਦਾਰ ਆਦਮੀ ਹੁੰਦਾ ਹੈ ਉਹ ਹਰ ਅਮੀਰਗ਼ਰੀਬ ਤੇ ਖ਼ੁਸ਼ੀ-ਗ਼ਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ । ਇਸ ਪ੍ਰਕਾਰ ਉਹ ਹਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ ।

19. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ । ਸਾਰੀਆਂ ਰੁੱਤਾਂ ਵਿਚ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ ।ਇਹ ਖੁੱਲੀ ਤੇ ਨਿੱਘੀ ਰੁੱਤ ਹੈ । ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ । ਇਸ ਦਾ ਆਰੰਭ ਬਸੰਤ ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ ।

ਬਸੰਤ-ਪੰਚਮੀ ਦੇ ਦਿਨ ਥਾਂ-ਥਾਂ ਮੇਲੇ ਲਗਦੇ ਹਨ ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ, ‘ ਹਨ । ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ । ਘਰ-ਘਰ ਬਸੰਤੀ ਹਲਵਾ, ਚਾਵਲ, ਅਤੇ ਕੇਸਰੀ ਰੰਗ ਦੀ ‘ਖੀਰ ਬਣਾਈ ਜਾਂਦੀ ਹੈ । ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ । ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂ-ਤਮਾਸ਼ਿਆਂ ਦਾ ਪ੍ਰਬੰਧ ਜੋ ਕੀਤਾ ਜਾਂਦਾ ਹੈ ।

ਇਸ ਦਿਨ ਦਾ ਸੰਬੰਧ ਬਾਲਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ । ਜੀਵ ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਆਲਾ-ਦੁਆਲਾ ਸਰੋਂ ਦੇ ਬਸੰਤੀ ਰੰਗਾਂ ਦੇ ਫੁੱਲਾਂ ਤੇ ਹੋਰਨਾਂ ਰੰਗ-ਬਿਰੰਗੇ ਫੁੱਲਾਂ ਨਾਲ ਭਰ ਜਾਂਦਾ ਹੈ ।

ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ । ਇਸ ਰੁੱਤ ਵਿਚ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ ।

PSEB 5th Class Punjabi ਰਚਨਾ ਲੇਖ-ਰਚਨਾ

20. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

ਵਿਸਾਖੀ ਦਾ ਮੇਲਾ ਹਰ ਸਾਲ 13 ਅਪਰੈਲ ਨੂੰ ਭਾਰਤ ਵਿਚ ਥਾਂ-ਥਾਂ ‘ਤੇ ਲਗਦਾ ਹੈ । ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ । ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ‘ਤੇ ਵਿਸਾਖੀ ਦਾ ਮੇਲਾ ਲਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਇਹ ਮੇਲਾ ਵੇਖਣ ਲਈ ਗਿਆ ।

ਰਸਤੇ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਮਹਾਨ ਦਿਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼, ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ।

ਹੁਣ ਅਸੀਂ ਮੇਲੇ ਵਿਚ ਪਹੁੰਚ ਗਏ । ਮੇਲੇ ਵਿਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇਦੁਆਲ਼ੇ, ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਇਕ ਦੁਕਾਨ ‘ਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ।

ਮੇਲੇ ਵਿਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦ ਦੇ ਖੇਲ ਦੇਖੇ ਅਸੀਂ ਇਕ ਸਰਕਸ ਵੀ ਦੇਖੀ, ਜਿਸ ਵਿਚ ਮਨੁੱਖਾਂ ਤੇ ਪਸ਼ੂਆਂ ਦੇ ਅਦਭੁੱਤ ਕਰਤੱਬ ਦਿਖਾਏ ਗਏ ।

ਇੰਨੇ ਨੂੰ ਸੂਰਜ ਛਿਪ ਰਿਹਾ ਸੀ । ਮੇਲੇ ਵਿਚ ਇਕ ਪਾਸੇ ਕੁੱਝ ਲੋਕਾਂ ਵਿਚ ਲੜਾਈ ਹੋ ਪਈ । ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਛੇਤੀ-ਛੇਤੀ ਪਿੰਡ ਦਾ ਰਸਤਾ ਫੜ ਲਿਆ ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ ।

21. ਦੀਵਾਲੀ

ਦੀਵਾਲੀ ਭਾਰਤ ਦਾ ਇਕ ਪ੍ਰਸਿੱਧ ਤਿਉਹਾਰ ਹੈ । ਇਹ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ । ਇਸ ਤੋਂ ਕੁੱਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੀ ਸਫ਼ਾਈ ਕੀਤੀ ਤੇ ਮਕਾਨ ਨੂੰ ਸਫ਼ੈਦੀ ਕਰਾਈ ।

ਮੇਰੇ ਮਾਤਾ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ । ਉਸ ਦਿਨ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ । ਉਸੇ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ । ਮਾਤਾ ਜੀ ਨੇ ਇਹ ਵੀ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ । ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ।

ਦੀਵਾਲੀ ਵਾਲੇ ਦਿਨ ਸਾਡੇ ਵਿਚ ਬੜਾ ਚਾਅ ਤੇ ਉਮਾਹ ਸੀ । ਅਸੀਂ ਪਟਾਕੇ ਤੇ ਮਠਿਆਈਆਂ ਖ਼ਰੀਦੀਆਂ । ਹਨੇਰਾ ਹੋਣ ‘ਤੇ ਅਸੀਂ ਆਪਣੇ ਘਰਾਂ ਵਿਚ ਦੀਪਮਾਲਾ ਕੀਤੀ ਚਾਰੇ ਪਾਸਿਓਂ ਪਟਾਕੇ ਚੱਲਣ ਦੀ ਅਵਾਜ਼ ਆ ਰਹੀ ਸੀ ਅਸਮਾਨ ਵਲ ਚੜ੍ਹ ਰਹੀਆਂ ਆਤਸ਼ਬਾਜ਼ੀਆਂ ਵਾਤਾਵਰਨ ਨੂੰ ਬਹੁਤ ਹੀ ਦਿਲ-ਖਿੱਚਵਾਂ ਬਣਾ ਰਹੀਆਂ ਸਨ ।

ਸਾਡੇ ਘਰਾਂ ਵਿਚ ਰਾਤ ਨੂੰ ਲੱਛਮੀ ਦੀ ਪੂਜਾ ਕੀਤੀ ਗਈ । ਅਸੀਂ ਦਰਵਾਜ਼ੇ ਖੁੱਲ੍ਹੇ ਰੱਖੇ । ਮਾਤਾ ਜੀ ਕਹਿੰਦੇ ਸਨ ਕਿ ਦਰਵਾਜ਼ੇ ਖੁੱਲ੍ਹੇ ਰੱਖਣ ਨਾਲ ਲੱਛਮੀ ਘਰ ਆਉਂਦੀ ਹੈ।

ਮੇਰੇ ਮਾਤਾ ਜੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ, ਜੂਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ । ਸਾਨੂੰ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨਾਂ ਚਾਹੀਦਾ ਹੈ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ ।

22. ਦੁਸਹਿਰਾ

ਦੁਸਹਿਰਾ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ । ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ।

ਮੇਰੇ ਮਾਤਾ ਜੀ ਨੇ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਸ੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ ।

ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਚਲ ਰਹੇ ਸਨ । ਇਨ੍ਹਾਂ ਦਿਨਾਂ ਵਿਚ ਸਾਡੇ ਸ਼ਹਿਰ ਵਿਚ ਰਾਤ ਨੂੰ ਰਾਮਲੀਲਾ ਹੋ ਰਹੀ ਸੀ । ਅਸੀਂ ਬੜੇ ਚਾ ਨਾਲ ਰਾਮ| ਲੀਲਾ ਵੇਖਣ ਜਾਂਦੇ । ਦਿਨੇ ਅਸੀਂ ਬਜ਼ਾਰਾਂ ਵਿਚ ਰਾਮਲੀਲ੍ਹਾ ਦੀਆਂ ਝਾਕੀਆਂ ਵੀ ਦੇਖਦੇ ਸੀ ।

ਦਸਵੀਂ ਵਾਲੇ ਦਿਨ ਸ਼ਹਿਰ ਦੀ ਖੁੱਲ੍ਹੀ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇਂ ਗੱਡ ਦਿੱਤੇ ਗਏ । ਦੂਰ-ਨੇੜੇ ਦੇ ਲੋਕ ਰਾਵਣ ਦੇ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪਏ ।

ਜਦੋਂ ਸੂਰਜ ਛਿਪਣ ਵਾਲਾ ਸੀ, ਤਾਂ ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਗਈ । ਇਸ ਸਮੇਂ ਲੋਕਾਂ ਵਿਚ ਹਫ਼ੜਾ-ਦਫ਼ੜੀ ਮਚ ਗਈ ਤੇ ਉਹ ਘਰਾਂ ਵਲ ਚੱਲ ਪਏ । ਵਾਪਸੀ ‘ਤੇ ਲੋਕਾਂ ਨੇ ਬਜ਼ਾਰਾਂ ਵਿਚੋਂ ਮਠਿਆਈ ਖ਼ਰੀਦੀ । ਰਾਤੀਂ ਅਸੀਂ ਮਠਿਆਈ ਖਾ ਕੇ ਸੁੱਤੇ । ਇਸ ਪ੍ਰਕਾਰ ਅਸੀਂ ਦੁਸਹਿਰੇ ਦਾ ਆਨੰਦ ਮਾਣਿਆ ।

23. ਵਰਖਾ ਰੁੱਤ

ਪੰਜਾਬ ਬਹੁਰੂਤਾ ਦੇਸ਼ ਹੈ । ਇੱਥੇ ਗਰਮੀ ਦੀ ਰੁੱਤ ਪਿੱਛੋਂ ਜੁਲਾਈ-ਅਗਸਤ ਵਿਚ ਵਰਖਾ ਰੁੱਤ ਆਉਂਦੀ ਹੈ । ਇਨ੍ਹਾਂ ਦਿਨਾਂ ਵਿਚ ਅਸਮਾਨ ਉੱਪਰ ਬੱਦਲ ਘਨਘੋਰਾਂ ਪਾਉਂਦੇ ਹਨ । ਬਿਜਲੀ ਚਮਕਦੀ ਹੈ ਤੇ ਬੱਦਲ ਗਰਜਦੇ ਹਨ । ਕਿਸੇ ਵੇਲੇ ਹੌਲੀ ਤੇ ਕਿਸੇ ਵੇਲੇ ਤੇਜ਼ ਮੀਂਹ ਪੈਂਦਾ ਹੈ । ਇਸ ਨਾਲ ਗਰਮੀ ਨਾਲ ਸੜ ਰਹੀ ਧਰਤੀ ਨੂੰ ਸੁਖ ਪ੍ਰਾਪਤ ਹੁੰਦਾ ਹੈ । ਸੁੱਕ ਰਹੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ । ਬੱਦਲਾਂ ਨੂੰ ਦੇਖ ਕੇ ਮੋਰ ਤੇ ਪਪੀਹੇ ਬੋਲਦੇ ਹਨ । ਇਨ੍ਹਾਂ ਦਿਨਾਂ ਵਿਚ ਮੱਛਰ ਬਹੁਤ ਹੋ ਜਾਂਦਾ ਹੈ । ਸੱਪਾਂ, ਡੱਡੂਆਂ ਤੇ ਹੋਰਨਾਂ ਕੀੜਿਆਂ-ਮਕੌੜਿਆਂ ਦੀ ਗਿਣਤੀ ਵਧ ਜਾਂਦੀ ਹੈ । ਇਨ੍ਹਾਂ ਦਿਨਾਂ ਵਿਚ ਅੰਬ ਤੇ ਜਾਮਣੂ ਪੱਕ ਜਾਂਦੇ ਹਨ ਤੇ ਲੋਕ ਇਨ੍ਹਾਂ ਦਾ ਖੂਬ ਆਨੰਦ ਲੈਂਦੇ ਹਨ ਬਾਗਾਂ ਵਿਚ ਤੀਆਂ ਲਗਦੀਆਂ ਹਨ, ਗਿੱਧੇ ਪੈਂਦੇ ਹਨ ਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ ਘਰਾਂ ਵਿਚ ਖੀਰਾਂ ਰਿੱਝਦੀਆਂ ਤੇ ਪੂੜੇ ਪਕਾਏ ਜਾਂਦੇ ਹਨ । ਇਨ੍ਹਾਂ ਦਿਨਾਂ ਨੂੰ ਚਾਰਚੁਫ਼ੇਰੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ । ਕਿਧਰੇਕਿਧਰੇ ਨਦੀਆਂ-ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ, ਜੋ ਕਿ ਫ਼ਸਲਾਂ ਤੇ ਮਕਾਨਾਂ ਦੀ ਤਬਾਹੀ ਕਰ ਦਿੰਦੇ ਹਨ । ਕਈ ਕੱਚੇ ਤੇ ਪੁਰਾਣੇ ਮਕਾਨ ਮੀਂਹ ਕਾਰਨ ਉਂਝ ਵੀ ਡਿਗ ਪੈਂਦੇ ਹਨ ।

ਸਾਡੇ ਖੇਤੀ ਪ੍ਰਧਾਨ ਦੇਸ਼ ਵਿਚ ਵਰਖਾ ਰੁੱਤ ਇਕ ਵਰਦਾਨ ਹੈ । ਇਸ ਨਾਲ ਜਿੱਥੇ ਧਰਤੀ ਉੱਪਰਲੀ ਪਾਣੀ ਦੀ ਲੋੜ ਪੂਰੀ ਹੁੰਦੀ ਹੈ, ਉੱਥੇ ਧਰਤੀ ਦੇ ਹੇਠਾਂ ਵੀ ਪਾਣੀ ਜਮਾਂ ਹੋ ਜਾਂਦਾ ਹੈ, ਜੋ ਮਗਰੋਂ ਖੁਹਾਂ ਤੇ ਟਿਊਬਵੈੱਲਾਂ ਰਾਹੀਂ ਬਾਹਰ ਕੱਢ ਕੇ ਵਰਤਿਆ ਜਾਂਦਾ ਹੈ । ਵਰਖਾ ਦਾ ਘੱਟ ਹੋਣਾ ਕਾਲ ਤੇ ਬਦਹਾਲੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ ।

PSEB 5th Class Punjabi ਰਚਨਾ ਲੇਖ-ਰਚਨਾ

24. ਹੋਲੀ

ਹੋਲੀ ਦਾ ਤਿਉਹਾਰ ਸਾਡੇ ਜੀਵਨ ਵਿਚ ਵਿਸ਼ੇਸ਼ ਮਹਾਨਤਾ ਰੱਖਦਾ ਹੈ । ਇਹ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ । ਹੋਲੀ ਵਾਲੇ ਦਿਨ ਅਸੀਂ ਆਪਣੇ ਸਾਰੇ ਵੈਰ-ਵਿਰੋਧ ਮਿਟਾ ਕੇ ਇਕ-ਦੂਜੇ ਉੱਪਰ ਰੰਗ ਸੁੱਟਦੇ ਤੇ ਖ਼ੁਸ਼ ਹੁੰਦੇ ਹਾਂ । ਜਦੋਂ ਇਹ ਤਿਉਹਾਰ ਆਉਂਦਾ ਹੈ, ਤਾਂ ਹਰ ਪਾਸੇ ਬਸੰਤ ਰੁੱਤ ਖਿੜੀ ਹੁੰਦੀ ਹੈ ਐਤਕੀਂ ਅਸੀਂ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਇਸ ਤਿਉਹਾਰ ਦਾ ਖੂਬ ਆਨੰਦ ਲਿਆ । ਮੇਰੇ ਪਿਤਾ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ ਸੰਬੰਧ ਸ੍ਰੀ ਕ੍ਰਿਸ਼ਨ ਜੀ ਦੁਆਰਾ ਪੂਤਨਾ ਦਾਈ ਨੂੰ ਮਾਰ ਕੇ ਗੋਪੀਆਂ ਨਾਲ ਰੰਗਾਂ ਦੀ ਖੇਡ ਖੇਡਣ ਨਾਲ ਹੈ । ਕਈ ਲੋਕ ਇਸ ਦਾ ਸੰਬੰਧ ਪ੍ਰਹਿਲਾਦ ਦੀ ਭੂਆ ਹੋਲਿਕਾ ਨਾਲ ਵੀ ਜੋੜਦੇ ਹਨ ।

ਹਿੰਦੂ ਲੋਕ ਹੋਲੀ ਮਨਾਉਂਦੇ ਹਨ, ਪਰ ਸਿੱਖ ਅਗਲੇ ਦਿਨ ਹੋਲੇ ਮਹੱਲੇ ਦਾ ਤਿਉਹਾਰ ਮਨਾਉਂਦੇ ਹਨ । ਹੋਲੇ ਵਾਲੇ ਦਿਨ ਆਨੰਦਪੁਰ ਸਾਹਿਬ ਵਿਚ ਭਾਰੀ ਮੇਲਾ ਲਗਦਾ ਹੈ ਹੋਲੀ ਦੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ । ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਤੇ ਭਾਬੀਆਂ ਉੱਤੇ ਰੰਗ ਸੁੱਟਿਆ ! ਫਿਰ ਉਹ ਰੰਗਾਂ ਦੇ ਲਿਫ਼ਾਫ਼ੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ- ਮੂੰਹ ਕਈ ਰੰਗਾਂ ਨਾਲ ਭਰ ਦਿੱਤਾ ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ ।ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਇਕ-ਦੂਜੇ ਉੱਤੇ ਰੰਗ ਸੁੱਟਦੇ ਰਹੇ । ਰਾਤ ਨੂੰ ਅਸੀਂ ਹੋਲਿਕਾ ਜਲਾਈ ਤੇ ਸੰਗੀਤ ਸੁਣਿਆਂ

Leave a Comment