Punjab State Board PSEB 5th Class Punjabi Book Solutions Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ Exercise Questions and Answers.
PSEB 5th Class Hindi Punjabi Grammar ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ (1st Language)
1. ਉੱਲੂ ਬਣਾਉਣਾ (ਮੂਰਖ ਬਣਾਉਣਾ) – ਗੁਰਪ੍ਰੀਤ ਬੜਾ ਚਲਾਕ ਹੈ। ਉਹ ਹਰ ਇਕ ਨੂੰ ਉੱਲੂ ਬਣਾ ਕੇ ਆਪਣਾ ਕੰਮ ਕੱਢ ਲੈਂਦਾ ਹੈ।
2. ਉਂਗਲ ਕਰਨੀ (ਦੋਸ਼ ਲਾਉਣਾ) – ਮਨਬੀਰ ਸਿੰਘ ਦੇ ਘਰ ਚੋਰੀ ਹੋ ਗਈ। ਥਾਣੇਦਾਰ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕਿਸ ਆਦਮੀ ਉੱਤੇ ਸ਼ੱਕ ਹੈ, ਤਾਂ ਉਸ ਨੇ ਰਾਮੇ ਵਲ ਉਂਗਲ ਕਰ ਦਿੱਤੀ।
3. ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਕੱਢਣਾ) – ਮਤਲਬੀ ਯਾਰ ਸਿਰਫ਼ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
4. ਅੱਖ ਲੱਗਣੀ ਨੀਂਦ ਆ ਜਾਣੀ) – ਮੇਰੀ ਅੱਖ ਲੱਗੀ ਹੀ ਸੀ ਕਿ ਮੀਂਹ ਪੈਣ ਲੱਗ ਪਿਆ ਤੇ ਮੈਂ ਅੱਭੜਵਾਹੇ ਉੱਠਿਆ।
5. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ) – ਅੱਜ – ਕਲ੍ਹ ਦੁਕਾਨਦਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਨਕਲੀ ਤੇ ਮਿਲਾਵਟ ਵਾਲਾ ਸਮਾਨ ਵੇਚ ਦਿੰਦੇ ਹਨ।
6. ਅੱਖ ਮਾਰਨੀ (ਇਸ਼ਾਰਾ ਕਰਨਾ) – ਮੈਂ ਗੱਲ ਕਰਨ ਹੀ ਲੱਗਾ ਸਾਂ ਕਿ ਮੇਰੇ ਭਰਾ ਨੇ ਅੱਖ ਮਾਰ ਕੇ ਮੈਨੂੰ ਰੋਕ ਦਿੱਤਾ
7. ਅੱਖਾਂ ਵਿਚ ਰੜਕਣਾ ਬੁਰਾ ਲੱਗਣਾ) – ਜਦੋਂ ‘ ਦਾ ਉਸ ਨੇ ਮੇਰੇ ਪੁੱਤਰ ਨੂੰ ਕੁੱਟਿਆ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
8. ਅੱਗ ਦੇ ਭਾ ਹੋਣਾ ਬਹੁਤ ਮਹਿੰਗਾ) – ਅੱਜਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਬਜ਼ਾਰ ਵਿਚ ਹਰ ਚੀਜ਼ ਅੱਗ ਦੇ ਭਾ ਮਿਲਦੀ ਹੈ।
9. ਇੱਟ ਘੜੇ ਦਾ ਵੈਰ (ਸਖ਼ਤ ਵੈਰ) – ਭਾਰਤ ਦੇ ਨਾਲ ਪਾਕਿਸਤਾਨ ਦਾ ਸ਼ੁਰੂ ਤੋਂ ਹੀ ਇੱਟ ਘੜੇ ਦਾ ਵੈਰ ਹੈ।
10. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ – ਮਨਜੀਤ ! ਤੂੰ ਤਾਂ ਈਦ ਦਾ ਚੰਦ ਹੋ ਗਿਆ ਹੈਂ। ਪਤਾ ਨਹੀਂ ਇੰਨੀ ਦੇਰ ਕਿੱਥੇ ਰਿਹਾ ਹੈ ਕਦੇ ਮਿਲਿਆ ਹੀ ਨਹੀਂ।
11. ਇੱਟ ਦਾ ਜਵਾਬ ਪੱਥਰ ਨਾਲ ਦੇਣਾ ਉਸੇ ਵੇਲੇ ਵਧ ਕੇ ਬਦਲਾ ਲੈਣਾ) – ਭਾਰਤ ਪਾਕਿਸਤਾਨ ਦੀ ਕਿਸੇ ਧਮਕੀ ਤੋਂ ਨਹੀਂ ਡਰੇਗਾ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ।
12. ਇਕ ਅੱਖ ਨਾਲ ਦੇਖਣਾ (ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਵੇਖਦਾ ਸੀ।
13. ਸਰ ਕਰਨਾ (ਜਿੱਤ ਲੈਣਾ – ਜਮਰੌਦ ਦਾ ਕਿਲ੍ਹਾ ਸਰ ਕਰਨ ਗਿਆ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ।
14. ਸਿਰ ਸੁਆਹ ਪਾਉਣੀ (ਬੇਇੱਜ਼ਤੀ ਕਰਨੀ) – ਰਾਮੂ ਦੀ ਧੀ ਨੇ ਬਿੱਲੂ ਨਾਲ ਉੱਧਲ ਕੇ ਆਪਣੇ ਮਾਪਿਆਂ ਦੇ ਸਿਰ ਸੁਆਹ ਪਾ ਦਿੱਤੀ।
15. ਸਿਰ ਖਾਣਾ (ਗੱਲਾਂ ਕਰ ਕੇ ਤੰਗ ਕਰਨਾ) – ਅੱਜ ਮਨਜੀਤ ਮੇਰੇ ਕੋਲ ਬੈਠਾ ਸਾਰਾ ਦਿਨ ਮੇਰਾ ਸਿਰ ਖਾਂਦਾ ਰਿਹਾ ਤੇ ਉਸ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤਾ
16. ਹੱਥਾਂ ਦੇ ਤੋਤੇ ਉੱਡ ਜਾਣੇ ਘਬਰਾ ਜਾਣਾ) – ਜਦੋਂ ਰਾਮ ਨੇ ਅਚਾਨਕ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣੀ, ਤਾਂ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ।
17. ਕੰਨ ਭਰਨੇ (ਚੁਗਲੀ ਕਰਨੀ) – ਹਰਜੀਤ ਨੇ ਮੇਰੇ ਦੋਸਤ ਦੇ ਮੇਰੇ ਵਿਰੁੱਧ ਕੰਨ ਭਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਦੀਆਂ ਗੱਲਾਂ ਵਿਚ ਨਾ ਆਇਆ।
18. ਕੰਨਾਂ ਨੂੰ ਹੱਥ ਲਾਉਣੇ (ਤੋਬਾ ਕਰਨੀ) – ਜਦੋਂ ਸੁਰਜੀਤ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਮੁਹੱਲੇ ਵਾਲਿਆਂ ਪਾਸੋਂ ਕੰਨਾਂ ਨੂੰ ਹੱਥ ਲਾ ਕੇ ਛੁੱਟਾ।
19. ਕੰਨਾਂ ‘ਤੇ ਜੂੰ ਨਾ ਸਰਕਣਾ (ਕੋਈ ਅਸਰ ਨਾ ਹੋਣਾ) – ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਸ ਦੇ ਕੰਨਾਂ ‘ਤੇ ਜੂੰ ਨਾ ਸਰਕੀ।
20. ਖੁੰਬ ਠੱਪਣੀ ਆਕੜ ਭੰਨਣੀ) – ਮੀਤਾ ਕੱਲ੍ਹ ਮੇਰੇ ਨਾਲ ਬਹੁਤ ਆਕੜਦਾ ਸੀ। ਅੱਜ ਮੈਂ ਭਰੀ ਪੰਚਾਇਤ ਵਿਚ ਉਸ ਦੀਆਂ ਕਰਤੂਤਾਂ ਨੰਗੀਆਂ ਕਰ ਕੇ ਉਸ ਦੀ ਖੂਬ ਖੁੰਬ ਠੱਪੀ।
21. ਖੇਰੂੰ – ਖੇਰੂੰ ਹੋਣਾ (ਏਕਤਾ ਨਾ ਰਹਿਣੀ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਸਿੱਖ ਰਾਜ ਖੇਰੂੰ – ਖੇਰੂੰ ਹੋ ਗਿਆ।
22. ਖੂਹ ਪੁੱਟਣਾ (ਬਿਪਤਾ ਖੜੀ ਕਰਨੀ) – ਜੇਕਰ ਪਾਕਿਸਤਾਨ ਭਾਰਤੀ ਸਰਹੱਦਾਂ ਉੱਤੇ ਛੇੜ – ਛਾੜ ਕਰੇਗਾ, ਤਾਂ ਉਹ ਆਪਣੇ ਲਈ ਹੀ ਖੂਹ ਪੁੱਟੇਗਾ।
23. ਗਲਾ ਭਰ ਆਉਣਾ (ਰੋ ਪੈਣਾ) – ਜਦੋਂ ਮੇਰੇ ਵੱਡੇ ਵੀਰ ਜੀ ਇੰਗਲੈਂਡ ਗਏ, ਤਾਂ ਉਨ੍ਹਾਂ ਨੂੰ ਵਿਦਾ ਕਰਨ ਗਿਆਂ ਹਵਾਈ ਅੱਡੇ ਉੱਤੇ ਮੇਰਾ ਗਲਾ ਭਰ ਆਇਆ।
24. ਘਿਓ ਦੇ ਦੀਵੇ ਜਗਾਉਣਾ ਬਹੁਤ ਖ਼ੁਸ਼ੀ ਮਨਾਉਣੀ) – ਅਜ਼ਾਦੀ ਮਿਲਣ ਉੱਤੇ ਸਾਰੇ ਭਾਰਤੀਆਂ ਨੇ ਘਿਓ ਦੇ ਦੀਵੇ ਜਗਾਏ।
25. ਚਾਂਦੀ ਦੀ ਜੁੱਤੀ ਮਾਰਨੀ ਵਿੱਢੀ ਦੇਣੀ) – ਅੱਜਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਜਿੰਨਾ ਚਿਰ ਅਫ਼ਸਰਾਂ ਨੂੰ ਚਾਂਦੀ ਦੀ ਜੁੱਤੀ ਨਾ ਮਾਰੋ, ਉਹ ਕੰਮ ਨਹੀਂ ਕਰਦੇ।
26. ਛੱਕੇ ਛੁੱਟ ਜਾਣੇ (ਘਬਰਾ ਜਾਣਾ) – ਸਿੱਖ ਫ਼ੌਜਾਂ ਦੇ ਭਾਰੀ ਹਮਲੇ ਅੱਗੇ ਅਫ਼ਗਾਨਾਂ ਦੇ ਛੱਕੇ ਛੁੱਟ ਗਏ। :27. ਛੱਪਰ ਪਾੜ ਕੇ ਦੇਣਾ (ਅਚਾਨਕ ਅਮੀਰ ਹੋ ਜਾਣਾ) – ਜਦੋਂ ਕਿਸਮਤ ਸਾਥ ਦੇਵੇ, ਤਾਂ ਰੱਬ ਛੱਪਰ ਪਾੜ ਕੇ ਦਿੰਦਾ ਹੈ।
28. ਛੱਤ ਸਿਰ ‘ਤੇ ਚੁੱਕ ਲੈਣੀ ਬਹੁਤ ਰੌਲਾ ਪਾਉਣਾ) – ਜਦੋਂ ਅਧਿਆਪਕ ਕੰਮਰੇ ਵਿਚ ਨਹੀਂ ਹੁੰਦਾ, ਤਾਂ ਲੜਕੇ ਛੱਤ ਸਿਰ ‘ਤੇ ਚੁੱਕ ਲੈਂਦੇ ਹਨ।
29. ਜੜ੍ਹੀ ਤੇਲ ਦੇਣਾ ਤਬਾਹ ਕਰ ਦੇਣਾ) – ਉਸ ਨੇ ਆਪਣੀਆਂ ਕਰਤੂਤਾਂ ਨਾਲ ਆਪਣੇ ਖ਼ਾਨਦਾਨ ਦੀ ਜੜ੍ਹਾਂ ਤੇਲ ਦੇ ਦਿੱਤਾ।
30. ਜ਼ਖ਼ਮਾਂ ਉੱਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਉਸ ਨੇ ਮੈਨੂੰ ਇਹ ਗੱਲਾਂ ਕਹਿ ਕੇ ਮੇਰੇ ਦੁੱਖ ਨੂੰ ਘਟਾਇਆ ਨਹੀਂ, ਸਗੋਂ ਮੇਰੇ ਰਿਸਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਹੈ।
31. ਜਮ ਹੋ ਕੇ ਚਿੰਬੜਨਾ (ਖਹਿੜੇ ਪੈ ਜਾਣਾ) – ਉਹ ਮੇਰੇ ਤੋਂ ਕਰਜ਼ਾ ਵਾਪਸ ਲੈਣ ਲਈ ਮੈਨੂੰ ਜਮ ਹੋ ਕੇ ਚਿੰਬੜ ਗਿਆ।
32. ਝਾਟੇ ਖੇਹ ਪਾਉਣੀ (ਬੇਇੱਜ਼ਤੀ ਕਰਨੀ) – ਸੁਨੀਤਾ ਨੇ ਅਵਾਰਾਗਰਦੀ ਕਰ ਕੇ ਆਪਣੇ ਮਾਪਿਆਂ ਦੇ ਝਾਟੇ ਖੇਹ ਪਾ ਦਿੱਤੀ।
33. ਝਾੜੂ ਫੇਰਨਾ (ਸਫ਼ਾਇਆ ਕਰਨਾ) – 18ਵੀਂ ਸਦੀ ਦੇ ਸਿੱਖਾਂ ਨੇ ਪੰਜਾਬ ਵਿਚ ਮੁਗ਼ਲ ਹੁਕਮਰਾਨਾਂ ਦੀ ਤਾਕਤ ਨੂੰ ਝਾੜੂ ਫੇਰ ਦਿੱਤਾ। 34. ਟੱਕਰਾਂ ਮਾਰਨੀਆਂ (ਭਟਕਦੇ ਫਿਰਨਾ) – ਚਾਰ ਸਾਲ ਹੋ ਗਏ ਹਨ, ਮੈਂ ਨੌਕਰੀ ਲਈ ਥਾਂ – ਥਾਂ ਟੱਕਰਾਂ ਮਾਰ ਰਿਹਾ ਹਾਂ, ਪਰ ਅਜੇ ਤਕ ਕਿਤੇ ਗੱਲ ਨਹੀਂ ਬਣੀ ॥
35. ਠੰਢੇ ਸਾਹ ਭਰਨੇ ਹਉਕੇ ਲੈਣੇ) – ਜਦੋਂ ਦੀ ਮਾਂ ਛੋਟੇ ਬੱਚੇ ਨੂੰ ਘਰ ਛੱਡ ਕੇ ਵਾਂਢੇ ਗਈ ਹੈ, ਉਹ
36. ਮੂੰਗਾ ਮਾਰਨਾ ਘੱਟ ਤੋਲਣਾ) – ਬਹੁਤੇ ਦੁਕਾਨਦਾਰ ਸੌਦਾ ਤੋਲਣ ਲੱਗੇ ਗਾਹਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਗੁੰਗਾ ਮਾਰ ਹੀ ਜਾਂਦੇ ਹਨ।
37. ਢਿੱਡੀ ਪੀੜਾਂ ਪੈਣੀਆਂ ਬਹੁਤ ਹੱਸਣਾ) – ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ – ਹੱਸ ਕੇ ਸਭ ਦੇ ਢਿੱਡੀ ਪੀੜਾਂ ਪੈ ਗਈਆਂ।
38. ਢੇਰੀ ਢਿੱਗੀ) – ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ ਨਹੀਂ ਢਾਹੁਣੀ ਚਾਹੀਦੀ।
39. ਤੱਤੀ ‘ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
40. ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਇਕ ਵੀ ਹੱਥ ਨਾ ਆਇਆ।
41.ਤੀਲ੍ਹੀ ਲਾਉਣੀ (ਲੜਾਈ – ਝਗੜਾ ਕਰਾਉਣਾ) – ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ ਸੱਚੀਆਂ ਗੱਲਾਂ ਕਰ ਕੇ ਤੀਲ੍ਹੀ ਲਾ ਆਉਂਦੀ ਹੈ।
42. ਦੰਦ ਪੀਹਣਾ ਗੁੱਸੇ ਵਿਚ ਆਉਣਾ) – ਜਦੋਂ ਇੰਦਰ ਨੇ ਉਸ ਨੂੰ ਗਾਲ੍ਹਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
43. ਦੰਦ ਕੱਢਣੇ (ਹਿੜ – ਹਿੜ ਕਰਨਾ) – ਜਦੋਂ ਅਧਿਆਪਕ ਪੜ੍ਹਾ ਰਿਹਾ ਸੀ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।
44. ਦੂਰੋਂ ਹੀ ਸਲਾਮ ਕਰਨੀ ਦੂਰੋਂ ਮੱਥਾ ਟੇਕਣਾ) – ਮੀਤਾ ਤਾਂ ਏਨਾ ਭੈੜਾ ਹੈ ਕਿ ਉਸ ਨੂੰ ਦੂਰੋਂ ਹੀ ਸਲਾਮ ਕਰਨੀ ਚਾਹੀਦੀ ਹੈ।
45. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ। 46. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।
47. ਨਾਨੀ ਚੇਤੇ ਕਰਾਉਣੀ ਬਹੁਤ ਔਖੇ ਕਰਨਾਭਾਰਤੀ ਸਿਪਾਹੀਆਂ ਨੇ ਪਾਕਿਸਤਾਨੀ ਫ਼ੌਜਾਂ ਨੂੰ ਬੰਗਲਾ ਦੇਸ਼ ਵਿਚ ਨਾਨੀ ਚੇਤੇ ਕਰਾ ਦਿੱਤੀ।
48. ਪੈਰ ਜ਼ਮੀਨ ਉੱਤੇ ਨਾ ਲੱਗਣਾ (ਬਹੁਤ ਖ਼ੁਸ਼ ਹੋਣਾ) – ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ਉੱਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ।
49. ਪੱਛਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁਖਾਉਣਾ) – ਮੇਰੇ ਪੱਛਾਂ ‘ ਤੇ ਲੂਣ ਨਾ ਛਿੜਕੋ, ਮੈਂ ਅੱਗੇ ਹੀ ਬਹੁਤ ਦੁਖੀ ਹਾਂ।
50. ਬਲਦੀ ਉੱਤੇ ਤੇਲ ਪਾਉਣਾ ਲੜਾਈ ਨੂੰ ਹੋਰ ਤੇਜ਼ ਕਰਨਾ) – ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਬਜਾਏ ਲੜਾਈ ਖ਼ਤਮ ਕਰਨ ਵਿਚ ਮੱਦਦ ਕਰਨੀ। ਚਾਹੀਦੀ ਹੈ।
51. ਬੇੜੀਆਂ ਵਿਚ ਵੱਟੇ ਪਾਉਣੇ ਨੁਕਸਾਨ ਪੁਚਾਉਣਾ) – ਉਸ ਦੇ ਇੱਕੋ ਨਿਕੰਮੇ ਪੁੱਤਰ ਨੇ ਬੇੜੀਆਂ ਵਿਚ ਵੱਟੇ ਪਾ ਦਿੱਤੇ ਤੇ ਉਸ ਦੀ ਇੱਜ਼ਤ ਮਿੱਟੀ ਵਿਚ ਰੋਲ ਦਿੱਤੀ।
52. ਮੁੱਠੀ ਗਰਮ ਕਰਨੀ ਵਿੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
53. ਮੱਖੀਆਂ ਮਾਰਨੀਆਂ ਵਿਹਲੇ ਰਹਿਣਾ) – ਅਵਤਾਰ ਨੌਕਰੀ ਨਾ ਮਿਲਣ ਕਰਕੇ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ।
54. ਮੱਖੀ ‘ਤੇ ਮੱਖੀ ਮਾਰਨੀ (ਇੰਨ – ਬਿੰਨ ਨਕਲ ਮਾਰਨੀ) – ਮੈਥੋਂ ਉਸ ਦਾ ਸਿਰਨਾਮਾ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ‘ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ ਹੈ।
55. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ) – ਉਹ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
56. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
57.ਲਿੱਦ ਕਰ ਲੈਣੀ (ਹਿੰਮਤ ਹਾਰ ਦੇਣੀ) – ਤੂੰ ਤਾਂ ਯਾਰ ਲਿੱਦ ਹੀ ਕਰ ਦਿੱਤੀ। ਮੁਸੀਬਤ ਦਾ ਟਾਕਰਾ ਇਸ ਤਰ੍ਹਾਂ ਹਿੰਮਤ ਹਾਰ ਕੇ ਨਹੀਂ ਹੁੰਦਾ।
58. ਲੋਹਾ ਲਾਖਾ ਹੋਣਾ (ਗੁੱਸੇ ਵਿਚ ਆਉਣਾ) – ਤੁਸੀਂ ਗੱਲ ਨੂੰ ਸ਼ਾਂਤੀ ਨਾਲ ਸੁਣੋ, ਐਵੇਂ ਲੋਹੇ ਲਾਖੇ ਹੋਣ ਦਾ ਕੋਈ ਲਾਭ ਨਹੀਂ।
59. ’ਵਾ ਨੂੰ ਤਲਵਾਰਾਂ ਮਾਰਨੀਆਂ ਮੱਲੋ – ਮੱਲੀ ਲੜਾਈ ਸਹੇੜਨੀ) – ਪਾਕਿਸਤਾਨੀ ਨੇਤਾ ਸਾਲ ਕੁ ਮਗਰੋਂ ’ਵਾ ਨੂੰ ਤਲਵਾਰਾਂ ਮਾਰਨ ਲੱਗ ਪੈਂਦੇ ਹਨ, ਪਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।
60. ਵਾਰ ਦੇਣਾ (ਕੁਰਬਾਨੀ ਦੇਣਾ) – ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਵਾਰ ਦਿੱਤਾ।