PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.3

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.3 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.3

ਪ੍ਰਸ਼ਨ 1.
ਪਤਾ ਕਰੋ ਕਿ ਹੇਠਾਂ ਦਿੱਤੀਆਂ ਭਿੰਨਾਂ ਭੁੱਲ ਜਾਂ ਸਮਾਨ ਹਨ ਜਾਂ ਨਹੀਂ :
(a) \(\frac{3}{7}\) ਅਤੇ \(\frac{6}{14}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 3 × 14 = 42
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 7 × 6 = 42
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨਾਂ ਹਨ ।

(b) \(\frac{11}{14}\) ਅਤੇ \(\frac{77}{98}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 11 × 98 = 1078
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 14 × 77 = 1078.
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨਾਂ ਹਨ ।

(c) \(\frac{6}{9}\) ਅਤੇ \(\frac{24}{36}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 6 × 36 = 216
ਪਹਿਲੀ ਭਿੰਨ ਦਾ ਹਰ ਦੂਜੀ ਭਿੰਨ ਦਾ ਅੰਸ਼ = 9 × 24 = 216.
ਗੁਣਨਫਲ ਬਰਾਬਰ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨਾਂ ਹਨ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.3

(d) \(\frac{5}{8}\) ਅਤੇ \(\frac{10}{24}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ = 5 × 24 = 120
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 8 × 10 = 80.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨ ਨਹੀਂ ਹਨ ।

(e) \(\frac{7}{12}\) ਅਤੇ \(\frac{14}{21}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦੇ ਹਰ = 7 × 21 = 147
ਪਹਿਲੀ ਭਿੰਨ ਦਾ ਹਰ ਦੂਜੀ ਭਿੰਨ ਦਾ ਅੰਸ਼ = 12 × 14 = 168.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਭੁੱਲ ਭਿੰਨ ਨਹੀਂ ਹਨ।

(f) \(\frac{8}{9}\) ਅਤੇ \(\frac{40}{54}\)
ਹੱਲ:
ਪਹਿਲੀ ਭਿੰਨ ਦਾ ਅੰਸ਼ × ਦੂਜੀ ਭਿੰਨ ਦਾ ਹਰ
= 8 × 54 = 432
ਪਹਿਲੀ ਭਿੰਨ ਦਾ ਹਰ × ਦੂਜੀ ਭਿੰਨ ਦਾ ਅੰਸ਼ = 9 × 40 = 360.
ਕਿਉਂਕਿ ਗੁਣਨਫਲ ਬਰਾਬਰ ਨਹੀਂ ਹਨ, ਇਸ ਲਈ ਇਹ ਸਮਾਨ ਜਾਂ ਤੁੱਲ ਭਿੰਨ ਨਹੀਂ ਹਨ ।

 

Leave a Comment