Punjab State Board PSEB 5th Class EVS Book Solutions Chapter 4 ਮਿਹਨਤ ਨਾਲ ਸਫਲਤਾ Textbook Exercise Questions and Answers.
PSEB Solutions for Class 5 EVS Chapter 4 ਮਿਹਨਤ ਨਾਲ ਸਫਲਤਾ
EVS Guide for Class 5 PSEB ਮਿਹਨਤ ਨਾਲ ਸਫਲਤਾ Textbook Questions and Answers
ਪੇਜ-19
ਕਿਰਿਆ-ਹੇਠ ਦਿੱਤੇ ਚਿੱਤਰਾਂ ਨੂੰ ਦੇਖੋ ਕਿ ਇਹ ਕਿਸ ਖੇਡ ਨੂੰ ਦਰਸਾਉਂਦੇ ਹਨ। ਹੇਠਾਂ ਖੇਡਾਂ ਦੇ ਨਾਂ ਲਿਖੇ ਗਏ ਹਨ। ਤੁਸੀਂ ਉਨ੍ਹਾਂ ਵਿੱਚੋਂ ਚੁਣ ਕੇ ਚਿੱਤਰਾਂ ਦੇ ਥੱਲੇ ਖੇਡ ਦਾ ਸਹੀ ਨਾਂ ਲਿਖੋ। ਇਸ ਵਿੱਚ ਤੁਸੀਂ ਆਪਣੇ ਅਧਿਆਪਕ ਦੀ ਮਦਦ ਵੀ ਲੈ ਸਕਦੇ ਹੋ। ਖੇਡਾਂ ਦੇ ਨਾਮ : ਸਾਈਕਲਿੰਗ (Cycling), ਕ੍ਰਿਕੇਟ (Cricket), ਹਾਕੀ (Hockey), ਬੈਡਮਿੰਟਨ (Badminton), ਤੈਰਾਕੀ (Swimming), ਫੁੱਟਬਾਲ (Football).
ਉੱਤਰ :
1. ਕ੍ਰਿਕੇਟ,
2. ਬੈਡਮਿੰਟਨ,
3. ਫੁੱਟਬਾਲ,
4. ਹਾਕੀ,
5. ਸਾਈਕਲਿੰਗ,
6. ਤੈਰਾਕੀ।
ਕਿਰਿਆ-ਤੁਹਾਨੂੰ ਕਿਹੜੀ ਖੇਡ ਚੰਗੀ ਲਗਦੀ ਹੈ, ਉਸ ਨਾਲ ਸੰਬੰਧਿਤ ਚਿੱਤਰ ਬਣਾਓ। ਇਸ ਲਈ ਤਸੀਂ ਰੰਗਾਂ ਦੀ ਵਰਤੋਂ ਵੀ ਕਰ ਸਕਦੇ ਹੋ।
ਉੱਤਰ :
ਖੁਦ ਕਰੋ।
ਪੇਜ-20
ਕਿਰਿਆ-ਕੁੱਝ ਖੇਡਾਂ ਵਿਚ ਖਿਡਾਰੀ ਇਕੱਲੇ ਤੌਰ ‘ਤੇ ਭਾਗ ਲੈਂਦੇ ਹਨ, ਪਰ ਕੁੱਝ ਖੇਡਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਇੱਕ ਤੋਂ ਵੱਧ ਖਿਡਾਰੀ ਰਲ ਕੇ ਟੀਮ ਬਣਾ ਕੇ ਖੇਡਦੇ ਹਨ ਆਓ, ਇਕੱਲੇ ਅਤੇ ਟੀਮ ਦੇ ਤੌਰ ‘ਤੇ ਖੇਡੀਆਂ ਜਾਣ ਵਾਲੀਆਂ ਖੇਡਾਂ ਦੀ ਸੂਚੀ ਬਣਾਈਏ।
ਉੱਤਰ :
ਖੇਡਾਂ ਜਿਨ੍ਹਾਂ ਵਿੱਚ ਖਿਡਾਰੀ ਇਕੱਲੇ ਤੌਰ `ਤੇ ਭਾਗ ਲੈਂਦੇ ਹਨ | ਖੇਡਾਂ ਜਿਨ੍ਹਾਂ ਵਿੱਚ ਇਕ ਤੋਂ ਵੱਧ ਖਿਡਾਰੀ ਟੀਮ ਵਜੋਂ ਭਾਗ ਲੈਂਦੇ ਹਨ |
ਲੰਬੀ ਛਾਲ | ਹਾਕੀ |
1. ਦੌੜ | 1. ਫੁੱਟਬਾਲ |
2. ਗੋਲਾ ਸੁੱਟਣਾ | 2. ਕ੍ਰਿਕੇਟ |
3. ਤੈਰਾਕੀ | 3. ਕਬੱਡੀ |
4. ਸਾਈਕਲਿੰਗ | 4. ਖੋ- ਖੋ |
5. ਜੈਵਲਿਨ ਸੁੱਟਣਾ | 5. ਵਾਲੀਵਾਲ |
ਕਿਰਿਆ-ਤੁਹਾਡਾ ਮਨਪਸੰਦ ਖਿਡਾਰੀ ਕੌਣ ਹੈ? ਉਸ ਬਾਰੇ ਅਖ਼ਬਾਰਾਂ ਜਾਂ ਖੇਡ ਰਸਾਲਿਆਂ ਵਿੱਚੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਨੋਟ ਬੁੱਕ ਵਿਚ ਲਿਖੋ ਅਤੇ ਉਸ ਦਾ ਚਿੱਤਰ ਚਿਪਕਾਓ।
ਉੱਤਰ :
ਖੁਦ ਕਰੋ।
ਵਿਸ਼ੇਸ਼ ਨੋਟ-ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਵਿੱਚੋਂ 14 ਖਿਡਾਰੀ ਓਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੇ ਹਨ।
ਪੇਜ-21
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਖੇਡਾਂ, ਮਿਲਵਰਤਨ, ਹਾਕੀ)
(ਉ) ………….. ਅਤੇ ਕ੍ਰਿਕੇਟ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ।
(ਅ) ………….. ਵਿੱਚ ਭਾਗ ਲੈਣ ਨਾਲ ਸਾਡੇ ਵਿੱਚ ਹੌਸਲਾ, ਮਿਹਨਤ, ਲਗਨ ਵਰਗੇ ਗੁਣ ਪੈਦਾ ਹੁੰਦੇ ਹਨ।
(ਈ) ਟੀਮ ਵਿੱਚ ਖੇਡਣ ਨਾਲ ਅਸੀਂ ਸਿੱਖਦੇ ਹਾਂ
ਉੱਤਰ :
(ਉ) ਹਾਕੀ,
(ਅ) ਖੇਡਾਂ,
(ੲ) ਮਿਲਵਰਤਨ।
ਪ੍ਰਸ਼ਨ :2.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਇਨ੍ਹਾਂ ਵਿੱਚੋਂ ਕਿਹੜੀ ਖੇਡ ਵਿੱਚ ਪੂਰੀ ਟੀਮ ਖੇਡਦੀ ਹੈ?
ਫੁੱਟਬਾਲ
ਗੋਲਾ ਸੁੱਟਣਾ
ਭਾਰ ਤੋਲਣਾ
ਉੱਤਰ :
ਫੁੱਟਬਾਲ
(ਅ) ਉਲੰਪਿਕ ਖੇਡਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ?
ਚਾਰ
ਪੰਜ
ਉੱਤਰ :
ਚਾਰ
(ਈ) ਵਿਲੱਖਣ ਪ੍ਰਤਿਭਾ ਵਾਲੇ ਖਿਡਾਰੀਆਂ ਲਈ ਕਿਹੜੀਆਂ ਖੇਡਾਂ ਦਾ ਆਯੋਜਨ ਹੁੰਦਾ ਹੈ?
ਉਲੰਪਿਕ
ਪੈਰਾ ਓਲੰਪਿਕ
ਕਾਮਨਵੈਲਥ
ਉੱਤਰ :
ਪੈਰਾ ਓਲੰਪਿਕ
(ਸ) ਖੇਡਣ ਨਾਲ …………….
ਸਮਾਂ ਖ਼ਰਾਬ ਹੁੰਦਾ ਹੈ।
ਅਸੀਂ ਤੰਦਰੁਸਤ ਰਹਿੰਦੇ ਹਾਂ
ਅਸੀਂ ਬਿਮਾਰ ਹੋ ਜਾਂਦੇ ਹਨ।
ਉੱਤਰ :
ਅਸੀਂ ਤੰਦਰੁਸਤ ਰਹਿੰਦੇ ਹਾਂ
ਪ੍ਰਸ਼ਨ 3.
ਸਾਨੂੰ ਖੇਡਾਂ ਵਿੱਚ ਭਾਗ ਕਿਉਂ ਲੈਣਾ ਚਾਹੀਦਾ ਹੈ?
ਉੱਤਰ :
ਖੇਡਾਂ ਵਿਚ ਭਾਗ ਲੈਣ ਨਾਲ ਸਾਡੇ ਅੰਦਰ ਹੌਸਲਾ, ਹਾਰ ਨੂੰ ਸਵੀਕਾਰ ਕਰਨਾ, ਮਿਹਨਤ ਅਤੇ ਲਗਨ ਵਰਗੇ ਗੁਣ ਪੈਦਾ ਹੁੰਦੇ ਹਨ।
ਪੇਜ-22
ਪ੍ਰਸ਼ਨ 4.
ਸਕੂਲੀ ਖੇਡ ਪੱਧਰਾਂ ਦੇ ਨਾਮ ਲਿਖੋ।
ਉੱਤਰ :
ਸਕੂਲ ਤੋਂ ਬਾਅਦ ਸੈਂਟਰ, ਬਲਾਕ, ਜ਼ਿਲ੍ਹਾ ਅਤੇ ਫਿਰ ਰਾਜ ਪੱਧਰੀ ਖੇਡਾਂ ਹੁੰਦੀਆਂ ਹਨ।
ਪ੍ਰਸ਼ਨ 5.
ਅੰਤਰ-ਰਾਸ਼ਟਰੀ ਪੱਧਰ ਦੀਆਂ ਚਾਰ (ਦੋ) ਖੇਡਾਂ ਦੇ ਨਾਮ ਲਿਖੋ।
ਉੱਤਰ :
ਹਾਕੀ, ਫੁੱਟਬਾਲ, ਬਾਲੀਵਾਲ, ਦੌੜਾ ਆਦਿ।
ਪ੍ਰਸ਼ਨ 6.
ਪੈਰਾ ਓਲੰਪਿਕ ਖੇਡਾਂ ਤੋਂ ਕੀ ਭਾਵ ਹੈ?
ਉੱਤਰ :
ਇਹ ਖੇਡਾਂ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਪ੍ਰਸ਼ਨ 7.
ਦਿਮਾਗੀ ਕਸਰਤ।
ਉੱਤਰ :
ਨੋਟ-ਵੱਡੇ ਪੱਧਰ ਤੇ ਆਯੋਜਿਤ ਕੀਤੇ ਜਾਂਦੇ ਖੇਡ ਮੁਕਾਬਲਿਆਂ ਲਈ ਇਕ ਚਿੰਨ੍ਹ (Mascot) ਨਿਸ਼ਚਿਤ ਕੀਤਾ ਜਾਂਦਾ ਹੈ।। ਉਦਾਹਰਨ –
ਪੇਜ-23
ਪ੍ਰਸ਼ਨ 7 (ਉ).
ਕੀ ਤੁਸੀਂ ਜਾਣਦੇ ਹੋ ਕਿ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਹਨ?
ਉੱਤਰ :
ਅੰਤਰ-ਰਾਸ਼ਟਰੀ ਖਿਡਾਰੀ, ਉਹ ਹੁੰਦੇ ਹਨ ਜੋ ਅੰਤਰ-ਰਾਸ਼ਟਰੀ ਖੇਡਾਂ ਵਿੱਚ ਦੂਸਰੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕਰਦੇ ਹਨ ਕੁਝ ਅੰਤਰ ਰਾਸ਼ਟਰੀ ਖਿਡਾਰੀ ਹਨ-ਪੀ.ਟੀ. ਊਸ਼ਾ, ਕਰਣਮ ਮੱਲੇਸ਼ਵਰੀ. ਅਭਿਨਵ ਬਿੰਦਰਾ, ਲਿਐਂਡਰ ਪੇਸ, ਵਿਜੇਂਦਰ ਸਿੰਘ, ਸੁਸ਼ੀਲ ਕੁਮਾਰ, ਸਾਈਨਾ ਨੇਹਵਾਲ, ਮੈਰੀ ਕਾਮ ਆਦਿ।
ਪੇਜ-24
ਪ੍ਰਸ਼ਨ 7 (ਅ).
ਕੀ ਅੱਜ-ਕਲ੍ਹ ਵੀ ਕੁੜੀਆਂ ਦਾ ਖੇਡਾਂ ਵਿੱਚ ਭਾਗ ਲੈਣਾ ਪਸੰਦ ਨਹੀਂ ਕੀਤਾ ਜਾਂਦਾ? ਅਜਿਹਾ ਕਰਨਾ ਠੀਕ ਹੈ? ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਉੱਤਰ :
ਅੱਜ-ਕਲ੍ਹ ਕੁੜੀਆਂ ਖੇਡਾਂ ਵਿੱਚ ਭਾਗ ਲੈਂਦੀਆਂ ਹਨ, ਇਸ ਨੂੰ 50-60 ਸਾਲ ਪਹਿਲਾਂ ਸਮਾਜ ਵਿੱਚ ਪਸੰਦ ਨਹੀਂ ਕੀਤਾ ਜਾਂਦਾ ਸੀ। ਪਰ ਹੁਣ ਸਮਾਜ ਦਾ ਨਜ਼ਰੀਆ ਬਦਲ ਗਿਆ ਹੈ ਤੇ ਕੁੜੀਆਂ ਹਰ ਤਰ੍ਹਾਂ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਸਾਥ ਘਰ ਵਾਲੇ ਵੀ ਦਿੰਦੇ ਹਨ।
ਪੇਜ-25
ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ :
1 ਮਿਲਖਾ ਸਿੰਘ ਨੂੰ …………………. ਸਿੱਖ ਦਾ ਖਿਤਾਬ ਮਿਲਿਆ।
2. ਲਗਾਤਾਰ ਅਤੇ ਅਣਥੱਕ …………………. ਜੀਵਨ ਦੀ ਕਾਮਯਾਬੀ ਦਾ ਰਾਜ਼ ਹੈ।
ਉੱਤਰ :
1. ਫ਼ਲਾਈਂਗ,
2. ਮਿਹਨਤ।
ਪ੍ਰਸ਼ਨ 9.
ਮਿਲਾਨ ਕਰੋ :
1. ਪੀ.ਟੀ. ਊਸ਼ਾ – (ਉ) ਹਾਕੀ ਦਾ ਜਾਦੂਗਰ
2. ਕਰਣਮ ਮਲੇਸ਼ਵਰੀ – (ਅ) ਮਾਸਟਰ ਬਲਾਸਟਰ
3. ਸਚਿਨ ਤੇਂਦੁਲਕਰ – (ਇ) ਭਾਰ ਤੋਲਕ
4. ਮੇਜਰ ਧਿਆਨ ਚੰਦ – (ਸ) ਉੱਡਣ ਪਰੀ
ਉੱਤਰ :
1. (ਸ),
2. ਇ),
3. (ਅ),
4. (ੳ)।
ਪ੍ਰਸ਼ਨ 10.
ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਕੀ ਰਾਜ ਹੈ?
ਉੱਤਰ :
ਜੀਵਨ ਦੇ ਹਰ ਖੇਤਰ ਵਿਚ ਕਾਮਯਾਬੀ ਦਾ ਰਾਜ ਸਖ਼ਤ ਮਿਹਨਤ ਹੈ।
PSEB 5th Class EVS Guide ਮਿਹਨਤ ਨਾਲ ਸਫਲਤਾ Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ) –
(i) ਅੰਤਰ-ਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ –
(ਉ) ਏਸ਼ੀਅਨ ਖੇਡਾਂ
(ਅ) ਕਾਮਨਵੈਲਥ ਖੇਡਾਂ
(ਇ) ਓਲੰਪਿਕ ਖੇਡਾਂ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ
(ii) ਹਾਕੀ ਦਾ ਜਾਦੂਗਰ ਹੈ
(ਉ) ਤੇਂਦੁਲਕਰ
(ਅ) ਮਿਲਖਾ ਸਿੰਘ
(ਇ) ਧਿਆਨ ਚੰਦ
(ਸ) ਸੁਸ਼ੀਲ ਕੁਮਾਰ।
ਉੱਤਰ :
(ਇ) ਧਿਆਨ ਚੰਦ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਫਲਾਈਂਗ ਸਿੱਖ ਦਾ ਖਿਤਾਬ ਕਿਸ ਨੂੰ ਮਿਲਿਆ।
ਉੱਤਰ :
ਮਿਲਖਾ ਸਿੰਘ ਨੂੰ ਫ਼ਲਾਈਂਗ ਸਿੱਖ ਦਾ ਖਿਤਾਬ ਮਿਲਿਆ।
ਪ੍ਰਸ਼ਨ 2.
ਦੋ ਓਲੰਪਿਕ ਖੇਡਾਂ ਵਿਚ ਕਿੰਨੇ ਸਾਲਾਂ ਦਾ ਅੰਤਰ ਹੁੰਦਾ ਹੈ?
ਉੱਤਰ :
ਚਾਰ ਸਾਲ
ਪ੍ਰਸ਼ਨ 3.
ਭਾਰ ਤੋਲਣ ਵਿਚ ਪਹਿਲੀ ਭਾਰਤੀ ਮਹਿਲਾ ਖਿਡਾਰਣ ਕੌਣ ਸੀ ਜਿਸ ਨੂੰ ਪਦਕ ਮਿਲਿਆ।
ਉੱਤਰ :
ਕਰਣਮ ਮੱਲੇਸ਼ਵਰੀ।
ਪ੍ਰਸ਼ਨ 4.
ਪੀ.ਟੀ. ਊਸ਼ਾ ਕਾਂਸੇ ਪਦਕ ਨੂੰ ਕਿਉਂ ਪ੍ਰਾਪਤ ਨਹੀਂ ਕਰ ਸਕੀ?
ਉੱਤਰ :
ਉਹ ਬਹੁਤ ਹੀ ਘੱਟ ਸਮਾਂ ਅੰਤਰ ਸੈਕਿੰਡ ਦੇ 1/100 ਵੇਂ ਭਾਗ ਕਾਰਨ ਪਿੱਛੇ ਰਹਿ ਗਈ।
3. ਖ਼ਾਲੀ ਥਾਂਵਾਂ ਭਰੋ :
(i) ਸੰਸਾਰ ਪੁਰ ਪਿੰਡ ਦੇ …………………………. ਖਿਡਾਰੀ ਓਲੰਪਿਕ ਖੇਡਾਂ ਵਿਚ ਭਾਗ ਲੈ ਚੁੱਕੇ ਹਨ।
(ii) ਓਲੰਪਿਕ ਖੇਡਾਂ …………………………. ਪੱਧਰ ਦੀਆਂ ਹਨ।
(iii) ਪੀ.ਟੀ.ਊਸ਼ਾ ਅੰਤਰ-ਰਾਸ਼ਟਰੀ ਪੱਧਰ ਦੀ …………………………. ਹੈ।
(iv) ਓਲੰਪਿਕ ਖੇਡਾਂ ਵਿਚ ਭਾਰ ਤੋਲਣ ਵਿੱਚ …………………………. ਨੇ ਮੈਡਲ ਜਿੱਤਿਆ।
(v) 1982 ਦੀਆਂ ਏਸ਼ੀਅਨ ਖੇਡਾਂ ਵਿੱਚ …………………………. ਖੇਡ ਚਿੰਨ੍ਹ (Mascot) ਸੀ।
ਉੱਤਰ :
(i) 14
(ii) ਅੰਤਰ-ਰਾਸ਼ਟਰੀ,
(iii) ਅਥਲੀਟ,
(iv) ਕਰਣਮ ਮੱਲੇਸ਼ਵਰੀ,
(v) ਅੱਪੂ ਹਾਥੀ।
4. ਸਹੀ/ਗਲਤ :
(i) ਪੀ.ਟੀ.ਊਸ਼ਾ ਕੁਸ਼ਤੀ ਦੀ ਖਿਡਾਰਣ ਹੈ।
(ii) ਮਿਲਖਾ ਸਿੰਘ ਬਾਕਸਰ ਹੈ।
(iii) ਓਲੰਪਿਕ ਰਾਸ਼ਟਰੀ ਖੇਡਾਂ ਹਨ।
(iv) ਮਿਲਖਾ ਸਿੰਘ ਨੂੰ ਫ਼ਲਾਈਂਗ ਸਿੱਖ ਵੀ ਕਹਿੰਦੇ ਹਨ।
(v) ਹੁਣ ਔਰਤਾਂ ਵੀ ਮਰਦਾਂ ਵਾਂਗ ਵੱਡੇ-ਵੱਡੇ ਕਾਰੋਬਾਰ ਕਰਨ ਲੱਗੀਆਂ ਹਨ।
ਉੱਤਰ :
(i) ਗ਼ਲਤ
(ii) ਗ਼ਲਤ
(iii) ਗ਼ਲਤ
(iv) ਸਹੀ
(v) ਸਹੀ
5. ਮਿਲਾਨ ਕਰੋ :
(1) ਪੀ.ਟੀ.ਊਸ਼ਾ – (ਉ) ਲਾਅਨ ਟੈਨਿਸ
(ii) ਕਰਣਮ ਮੱਲੇਸ਼ਵਰੀ – (ਅ) ਸ਼ੁਟਿੰਗ
(iii) ਸਾਨੀਆ ਮਿਰਜ਼ਾ – (ਇ) ਐਥਲੀਟ
(iv) ਅਭਿਨਵ ਬਿੰਦਰਾ – (ਸ) ਭਾਰ ਤੋਲਨ
ਉੱਤਰ :
(i) (ਏ)
(ii) (ਸ)
(iii) (ਉ)
(iv) (ਅ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –
(i)
ਉੱਤਰ :
(ii)
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ :
ਮਿਲਖਾ ਸਿੰਘ ਦੇ ਸੰਬੰਧ ਵਿਚ ਕੁੱਝ ਵਾਕ ਲਿਖੋ।
ਉੱਤਰ :
ਮਿਲਖਾ ਸਿੰਘ ਦੇ ਵਡੇਰੇ ਕਿਰਸਾਨੀ ਕਰਦੇ ਸਨ ! ਮਿਲਖਾ ਸਿੰਘ ਹੋਰੀ ਪੰਜ ਭਰਾ ਤੇ ਤਿੰਨ ਭੈਣਾਂ – ਸਨ। ਉਨ੍ਹਾਂ ਦੀ ਫ਼ੌਜ ਵਿਚ ਭਰਤੀ 1952 ਵਿਚ ਹੋ ਗਈ। ਮਿਲਖਾ ਸਿੰਘ ਨੇ 400 ਮੀਟਰ ਦੌੜ ਜਿੱਤੀ ਜੋ ਕਿ ਟੋਕੀਓ ਵਿਚ ਏਸ਼ੀਅਨ ਖੇਡਾਂ ਵਿੱਚ ਹੋਈ ਸੀ। 1960 ਵਿਚ ਪਾਕਿਸਤਾਨ ਵਿਚ 200 ਮੀਟਰ ਦੌੜ 20.7 ਸੈਕਿੰਡ ਵਿਚ ਜਿੱਤੀ ਅਤੇ ਉਹਨਾਂ ਨੂੰ ਫ਼ਲਾਈਂਗ ਸਿੱਖ ਦੀ ਉਪਾਧੀ ਦਿੱਤੀ ਗਈ।