Punjab State Board PSEB 5th Class EVS Book Solutions Chapter 3 ਪਸੰਦ ਆਪੋ-ਆਪਣੀ Textbook Exercise Questions and Answers.
PSEB Solutions for Class 5 EVS Chapter 3 ਪਸੰਦ ਆਪੋ-ਆਪਣੀ
EVS Guide for Class 5 PSEB ਪਸੰਦ ਆਪੋ-ਆਪਣੀ Textbook Questions and Answers
ਪੇਜ-12
ਕਿਰਿਆ 1. ਆਪਣਾ ਅਤੇ ਆਪਣੇ ਦੋਸਤਾਂ ਦੇ ਕੱਦ ਦੀ ਮਿਣਤੀ ਕਰੋ। ਇਸ ਨੂੰ ਹੇਠ ਲਿਖੀ ਸਾਰਨੀ ਵਿੱਚ ਦਰਜ ਕਰਦੇ ਹੋਏ ਇਸਨੂੰ ਇੰਚਾਂ ਅਤੇ ਸੈਂਟੀਮੀਟਰਾਂ ਦੋਹਾਂ ਪ੍ਰਣਾਲੀਆਂ ਵਿੱਚ ਦਰਸਾਓ।
ਉੱਤਰ :
ਨਾਂ | ਇੰਚਾਂ ਵਿੱਚ ਕੱਦ | ਸੈਂਟੀਮੀਟਰਾਂ ਵਿੱਚ ਕੱਦ |
ਸੌਰਭ | 50 | 127.0 |
ਸੁਨੀਤਾ | 48 | 122.0 |
ਬਲਵਿੰਦਰ | 51 | 129.5 |
ਨੋਟ – 1 ਸ.ਮ. = 0.394 ਇੰਚ,
1 ਇੰਚ = 2.54 ਸ.ਮ.
ਨੋਟ-ਆਪਣੇ ਦੋਸਤਾਂ ਦੇ ਕੱਦ ਦੀ ਮਿਣਤੀ ਖ਼ੁਦ ਕਰੋ। ਸੋਚੋ ਅਤੇ ਉੱਤਰ ਦਿਓ –
ਪ੍ਰਸ਼ਨ 1.
ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚੀ ਆਵਾਜ਼ ਕਿਸਦੀ ਹੈ?
ਉੱਤਰ :
ਮਰੀ ਦਾਦੀ ਜੀ ਦੀ।
ਪ੍ਰਸ਼ਨ 2.
ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚਾ ਕੌਣ ਹੱਸਦਾ ਹੈ?
ਉੱਤਰ :
ਮੇਰੀ ਮਾਤਾ ਜੀ।
ਪ੍ਰਸ਼ਨ 3.
ਤੁਹਾਡੇ ਪਰਿਵਾਰ ਵਿੱਚ ਸਭ ਤੋਂ ਹੌਲੀ ਕੌਣ ਬੋਲਦਾ ਹੈ?
ਉੱਤਰ :
ਮੇਰੀ ਦੀਦੀ।
ਪ੍ਰਸ਼ਨ 4.
ਤੁਹਾਡੀ ਜਮਾਤ ਵਿੱਚ ਸਭ ਤੋਂ ਉੱਚੀ ਕੌਣ ਬੋਲਦਾ ਹੈ?
ਉੱਤਰ :
ਮੇਰਾ ਦੋਸਤ ਸ਼ਮਸ਼ੇਰ ਸਿੰਘ ॥
ਪ੍ਰਸ਼ਨ 5.
ਤੁਹਾਡੀ ਜਮਾਤ ਵਿੱਚ ਸਭ ਤੋਂ ਸੁੰਦਰ ਲਿਖਾਈ ਕਿਸ ਦੀ ਹੈ?
ਉੱਤਰ :
ਮੇਰੀ ਦੋਸਤ ਸੁਨੈਨਾ ਦੀ। ਨੋਟ-ਇੱਥੇ ਇਹ ਨਾਂ ਕਾਲਪਨਿਕ ਹਨ। ਤੁਸੀਂ ਆਪਣੇ ਅਨੁਸਾਰ ਨਾਂ ਲਿਖ ਸਕਦੇ ਹੋ।
ਪੇਜ਼-13
ਕਿਰਿਆ 2. ਆਪਣੀ ਸ਼ੇਣੀ ਵਿੱਚ ਨੋਟ ਕਰੋ ਕਿ –
ਪ੍ਰਸ਼ਨ 1.
ਕਿਸ-ਕਿਸ ਬੱਚੇ ਦੇ ਵਾਲ ਘੁੰਗਰਾਲੇ ਹਨ?
ਉੱਤਰ :
ਕੋਮਲ ਦੇ।
ਪ੍ਰਸ਼ਨ 2.
ਕਿਨ੍ਹਾਂ ਦੀਆਂ ਗੱਲ੍ਹਾਂ ਵਿੱਚ ਟੋਏ ਪੈਂਦੇ ਹਨ?
ਉੱਤਰ :
ਸੋਨੂੰ ਦੇ।
ਪ੍ਰਸ਼ਨ 3.
ਕਿਹੜਾ ਬੱਚਾ ਆਪਣੀ ਜੀਭ ਨਾਲ ਨੱਕ ਛੂਹ ਸਕਦਾ ਹੈ?
ਉੱਤਰ :
ਰਾਹੁਲ।
ਪ੍ਰਸ਼ਨ 4.
ਕਿਹੜਾ ਬੱਚਾ ਆਪਣੀ ਜੀਭ ਨੂੰ ਪਾਸਿਆਂ ਤੋਂ ਮੋੜ ਕੇ ਪਰਨਾਲਾ ਬਣਾ ਸਕਦਾ ਹੈ?
ਉੱਤਰ :
ਜੈਸੀਕਾ।
ਕਿਰਿਆ 3. ਹੇਠ ਲਿਖੀਆਂ ਵਿਚੋਂ ਕਿਹੜੀਆਂ-ਕਿਹੜੀਆਂ ਆਦਤਾਂ ਕਿਸ ਵਿੱਚ ਮੌਜੂਦ ਹਨ? ਹਾਂ ਲਈ (✓) ਲਗਾਓ ਅਤੇ ਨਹੀਂ ਲਈ (✗) ਦਾ ਨਿਸ਼ਾਨ ਲਗਾਓ।
ਉੱਤਰ :
ਨੋਟ-ਅੱਗੇ ਕਾਲਪਨਿਕ ✓ ਅਤੇ ✗ ਲਗਾਏ ਹਨ, ਤੁਸੀਂ ਆਪਣੇ ਪਰਿਵਾਰ ਅਨੁਸਾਰ ਉੱਤਰ ਦਿਓ
ਪੇਜ-14
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਸਾਰੇ ਲੋਕ ਇੱਕੋ ਜਿਹੀਆਂ ਚੀਜ਼ਾਂ ਪਸੰਦ ਕਰਦੇ ਹਨ।
(ਅ) ਹਰੇਕ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ … ਹੁੰਦਾ ਹੈ।
(ਈ) ਸੁੰਦਰ ਲਿਖਾਈ ਸਭ ਨੂੰ ਚੰਗੀ ਲਗਦੀ ਹੈ।
(ਸ) ਸਾਨੂੰ ਕਸਰਤ ਨਹੀਂ ਕਰਨੀ ਚਾਹੀਦੀ।
(ਹ) ਦੁੱਧ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਹਨ।
ਉੱਤਰ :
(ੳ) ✗
(ਅ) ✓
(ਈ) ✓
(ਸ) ✗
(ਹ) ✓
ਪ੍ਰਸ਼ਨ 2.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਕਿਹੜਾ ਗੁਣ ਅਸੀਂ ਮਿਹਨਤ ਕਰ ਕੇ ਪ੍ਰਾਪਤ ਕਰਦੇ ਹਾਂ।
ਰੰਗ
ਨੈਣ-ਨਕਸ਼
ਚੰਗੀ ਸਿਹਤ
ਉੱਤਰ :
ਚੰਗੀ ਸਿਹਤ
(ਅ) ਕਿਹੜੇ ਰਾਜ ਦੇ ਲੋਕ ਮੱਛੀ ਵੱਧ ਖਾਂਦੇ ਹਨ।
ਪੰਜਾਬ ਦੇ
ਬੰਗਾਲ ਦੇ
ਹਰਿਆਣਾ ਦੇ
ਉੱਤਰ :
ਬੰਗਾਲ ਦੇ
(ਇ) ਬਿਹਾਰ ਦੇ ਲੋਕ ਕੀ ਖਾਣਾ ਪਸੰਦ ਕਰਦੇ, ਹਨ?
ਰੋਟੀ,
ਚਾਵਲ
ਮੱਛੀ
ਉੱਤਰ :
ਚਾਵਲ
ਪ੍ਰਸ਼ਨ 3.
ਸਾਨੂੰ ਦੁੱਧ ਕਿਉਂ ਪੀਣਾ ਚਾਹੀਦਾ ਹੈ?
ਉੱਤਰ :
ਦੁੱਧ ਪੂਰਨ ਆਹਾਰ ਮੰਨਿਆ ਗਿਆ ਹੈ। ਇਹ ਸਾਡੀ ਸਿਹਤ ਲਈ ਵਧੀਆ ਹੈ।
ਪ੍ਰਸ਼ਨ 4.
ਸਾਡੇ ਖਾਣ-ਪੀਣ ਦੀਆਂ ਆਦਤਾਂ ‘ਤੇ ਕਿਹੜੀਆਂ ਗੱਲਾਂ ਦਾ ਅਸਰ ਹੁੰਦਾ ਹੈ?
ਉੱਤਰ :
ਇਲਾਕੇ ਵਿਚ ਉਪਲੱਬਧ ਖਾਣ-ਪੀਣ ਦੀਆਂ ਵਸਤਾਂ, ਜਲਵਾਯੂ, ਇਲਾਕਿਆਂ ਅਤੇ ਪਰਿਵਾਰਾਂ ਦਾ ਸੱਭਿਆਚਾਰ।
ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ :
(ਉ) ਹੈਲਨ ਕੈਲਰ ……………………………. ਨਹੀਂ ਸਕਦੀ ਸੀ।
(ਅ) ਛੂਹ ਕੇ ਪੜ੍ਹਨ ਵਾਲੀ ਲਿਪੀ ਨੂੰ ……………………………. ਕਹਿੰਦੇ ਹਨ
(ਇ) ……………………………. ਬਿਮਾਰੀ ਕਾਰਨ ਬੱਚੇ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦੇ ਸਨ।
ਉੱਤਰ :
(ਉ) ਦੇਖ ਤੇ ਸੁਣ,
(ਅ) ਬੇਲ ਲਿਪੀ,
(ੲ) ਪੋਲੀਓ।
ਪ੍ਰਸ਼ਨ 6.
ਦੇਖ ਨਾ ਸਕਣ ਵਾਲੇ ਵਿਅਕਤੀਆਂ ਦੀਆਂ ਕਿਹੜੀਆਂ ਸ਼ਕਤੀਆਂ ਤੇਜ਼ ਹੁੰਦੀਆਂ ਹਨ?”
ਉੱਤਰ :
ਵਿਸ਼ੇਸ਼ ਤੌਰ ‘ਤੇ ਯੋਗ ਵਿਅਕਤੀ ਵਿੱਚ ਕਿਸੇ ਇੱਕ ਜਾਂ ਵੱਧ ਸ਼ਕਤੀ ਦੀ ਘਾਟ ਜਾਂ ਖ਼ਾਤਮਾ ਹੋ ਜਾਂਦਾ ਹੈ। ਉਨ੍ਹਾਂ ਦਾ ਦਿਮਾਗ਼ ਬਾਕੀ ਰਹਿੰਦੀਆਂ ਸ਼ਕਤੀਆਂ ਤੇ ਕੇਂਦਰਿਤ ਹੋ ਕੇ ਉਨ੍ਹਾਂ ਨੂੰ ਹੋਰ ਵੀ ਵਧਾ ਦਿੰਦਾ ਹੈ; ਜਿਵੇਂ ਸੁਣਨ ਤੋਂ ਕਮਜ਼ੋਰ ਲੋਕ ਆਪਣੀਆਂ ਅੱਖਾਂ ਦੀ ਵੱਧ ਤੇ ਵਧੀਆ ਵਰਤੋਂ ਕਰਦੇ ਹਨ। ਜਿਹੜੇ ਦੇਖ ਨਹੀਂ ਸਕਦੇ ਉਨ੍ਹਾਂ ਦੀ ਸੁਣਨ ਤੇ ਛੂਹਣ ਸ਼ਕਤੀ ਮਜ਼ਬੂਤ ਹੁੰਦੀ ਹੈ।
ਪ੍ਰਸ਼ਨ 7.
ਹੈਲਨ ਕੈਲਰ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾ ਮਿਲਦੀ ਹੈ?
ਉੱਤਰ :
ਸਾਨੂੰ ਕਿਸੇ ਵੀ ਹਾਲਤ ਵਿਚ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰਨਾ ਚਾਹੀਦਾ ਹੈ।
PSEB 5th Class EVS Guide ਪਸੰਦ ਆਪੋ-ਆਪਣੀ Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ! ਸਹੀ ਦਾ ਨਿਸ਼ਾਨ (ਲਗਾਓ)
(i) ………… ਪੂਰਨ ਆਹਾਰ ਹੈ।
(ਉ) ਦੁੱਧ
(ਅ) ਦਾਲਾਂ
(ਇ) ਚਾਹ
(ਸ) ਕੋਈ ਨਹੀਂ
ਉੱਤਰ :
(ਉ) ਦੁੱਧ
(ii) ਸਰੀਰਕ ਗੁਣ ਹਨ
(ਉ) ਚੇਹਰਾ ਮੋਹਰਾ
(ਆ) ਲੰਬਾਈ
(ਇ) ਨੈਨ-ਨਕਸ਼
(ਸ) ਸਾਰੇ
ਉੱਤਰ :
(ਸ) ਸਾਰੇ
(iii) ਹੈਲਨ ਕਲਰ
(ਉ) ਦੇਖ ਨਹੀਂ ਸਕਦੀ ਸੀ
(ਅ) ਸੁਣ ਨਹੀਂ ਸਕਦੀ ਸੀ
(ਈ) ਪੰਜ ਭਾਸ਼ਾਵਾਂ ਜਾਣਦੀ ਸੀ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ
2. ਇੱਕ ਵਾਕੇ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਮਾਤਾ ਪਿਤਾ ਤੋਂ ਕਿਹੜੇ ਗੁਣ ਜੱਦੀ ਮਿਲਦੇ ਹਨ?
ਉੱਤਰ :
ਰੰਗ ਰੂਪ, ਲੰਬਾਈ, ਨੈਨ-ਨਕਸ਼ ਆਦਿ।
ਪ੍ਰਸ਼ਨ 2.
ਹੈਲਨ ਕਲਰ ਦੀ ਸੁਣਨ ਦੀ ਅਤੇ ਦੇਖਣ ਦੀ ਸ਼ਕਤੀ ਕਦੋਂ ਖ਼ਤਮ ਹੋ ਗਈ?
ਉੱਤਰ :
ਜਦੋਂ ਉਹ ਅਜੇ ਡੇਢ ਸਾਲ ਦੀ ਸੀ ਤਾਂ ਇੱਕ ਬਿਮਾਰੀ ਕਾਰਨ ਉਸਦੀ ਸੁਣਨ ਅਤੇ ਦੇਖਣ ਦੀ, ਸ਼ਕਤੀ ਖ਼ਤਮ ਹੋ ਗਈ !
ਪ੍ਰਸ਼ਨ 3.
ਹੈਲਨ ਕਲਰ ਦੀ ਅਧਿਆਪਕਾ ਦਾ ਨਾਂ ਦੱਸੋ।
ਉੱਤਰ :
ਐਨੀ ਸੁਲੀਵਾਨ।
ਪ੍ਰਸ਼ਨ 4.
ਹੈਲਨ ਕੇਲਰ ਨੇ ਇੱਕ ਦਿਨ ਵਿਚ ਕਿੰਨੇ ਸ਼ਬਦ ਸਿੱਖ ਲਏ?
ਉੱਤਰ :
ਉਸ ਨੇ ਇੱਕ ਦਿਨ ਵਿੱਚ 30 ਸ਼ਬਦ ਸਿੱਖ ਲਏ।
ਪ੍ਰਸ਼ੰਨ 5.
ਹੈਲਨ ਕੇਲਰ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਸਨ?
ਉੱਤਰ :
ਉਸ ਨੂੰ ਪੰਜ ਭਾਸ਼ਾਵਾਂ ਆਉਂਦੀਆਂ ਸਨ।
ਪ੍ਰਸ਼ਨ 6.
ਤੁਸੀਂ ਆਪਣੇ ਦੰਦਾਂ ਦੀ ਸੰਭਾਲ ਲਈ ਕੀ ਕਰਦੇ ਹੋ? ਕੋਈ ਇਕ ਕੰਮ ਲਿਖੋ।
ਉੱਤਰ :
ਦੰਦਾਂ ਦੀ ਸਫ਼ਾਈ ਬੁਰਸ਼ ਨਾਲ ਕਰਦਾ ਹਾਂ ਅਤੇ ਦੁੱਧ ਪੀਂਦਾ ਹਾਂ।
3. ਖ਼ਾਲੀ ਥਾਂਵਾਂ ਭਰੋ –
(i) ਅਰਸ਼ ਦਾ ਕੱਦ …………………….. ਸੀ
(ii) ਦੁੱਧ ਵਿਚ ਸਾਰੇ ਜ਼ਰੂਰੀ …………………….. ਤੱਤ ਹੁੰਦੇ ਹਨ।
(iii) ਵੱਖਰੇ-ਵੱਖਰੇ ਲੋਕਾਂ ਵਿਚ ਵੱਖ-ਵੱਖ …………………….. ਹੁੰਦੇ ਹਨ
(iv) ਸਾਨੂੰ ਸਰੀਰਕ ਗੁਣ ਆਪਣੇ …………………….. ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ।
(v) ਹੈਲਨ ਕੇਲਰ …………………….. ਅਤੇ …………………….. ਸੀ।
ਉੱਤਰ :
(i) 4 ਫੁੱਟ 7 ਇੰਚ,
(ii) ਪੌਸ਼ਟਿਕ,
(iii) ਗੁਣ,
(iv) ਮਾਤਾ-ਪਿਤਾ;
(v) ਦੇਖ ਨਹੀਂ ਸਕਦੀ ਸੀ, ਸੁਣ ਨਹੀਂ ਸਕਦੀ ਸੀ।
ਕਿਸੇ ਇੱਕ ਜਾਂ ਵੱਧ ਸ਼ਕਤੀ ਦੀ ਘਾਟ ਜਾਂ ਖ਼ਾਤਮਾ ਹੋ ਜਾਂਦਾ ਹੈ। ਉਨ੍ਹਾਂ ਦਾ ਦਿਮਾਗ਼ ਬਾਕੀ ਰਹਿੰਦੀਆਂ ਸ਼ਕਤੀਆਂ ਤੇ ਕੇਂਦਰਿਤ ਹੋ ਕੇ ਉਨ੍ਹਾਂ ਨੂੰ ਹੋਰ ਵੀ ਵਧਾ ਦਿੰਦਾ ਹੈ ਜਿਵੇਂ-ਸੁਣਨ ਤੋਂ ਕਮਜ਼ੋਰ ਲੋਕ ਆਪਣੀਆਂ ਅੱਖਾਂ ਦੀ ਵੱਧ ਤੇ ਵਧੀਆ ਵਰਤੋਂ ਕਰਦੇ ਹਨ ਜਿਹੜੇ ਦੇਖ ਨਹੀਂ ਸਕਦੇ ਉਨ੍ਹਾਂ ਦੀ ਸੁਣਨ ਤੇ ਛੂਹਣ ਸ਼ਕਤੀ ਮਜ਼ਬੂਤ ਹੁੰਦੀ ਹੈ।
4. ਸਹੀ/ਗਲਤ
(i) ਬੇਲ ਲਿਪੀ ਦੀ ਵਰਤੋਂ, ਜੋ ਸੁਣ ਨਹੀਂ ਸਕਦੇ, ਉਹ ਕਰਦੇ ਹਨ
(ii) ਬੰਗਾਲੀ ਲੋਕ ਮੱਛੀ ਨਹੀਂ ਖਾਂਦੇ ਹਨ।
(iii) ਦੁੱਧ ਨੂੰ ਪੂਰਨ ਭੋਜਨ ਕਿਹਾ ਗਿਆ ਹੈ !
(iv) ਐਨੀ ਸੁਲੀਵਾਨ, ਹੈਲਨ ਕਲਰ ਦੀ ਅਧਿਆਪਕ ਸੀ।
(v) ਦੂਰਦਰਸ਼ਨ ਉੱਤੇ ਉਨ੍ਹਾਂ ਵਿਅਕਤੀਆਂ ਲਈ ਵੀ ਖ਼ਬਰਾਂ ਆਉਂਦੀਆਂ ਹਨ, ਜੋ ਬੋਲ ਸੁਣ ਨਹੀਂ ਸਕਦੇ।
ਉੱਤਰ :
(i) ਗ਼ਲਤ,
(ii) ਗ਼ਲਤ,
(iii) ਸਹੀ,
(iv) ਗਲਤ,
(v) ਸਹੀ।
5. ਮਿਲਾਨ ਕਰੋ
(i) ਹੈਲਨ ਕੈਲਰ – (ਉ) ਅਧਿਆਪਕਾ
(ii) ਐਨੀ ਸੁਲੀਵਾਨ – (ਅ) ਬੇਲ
(iii) ਨਾ ਦੇਖਣ ਸਕਣ ਵਾਲੇ ਲੋਕਾਂ ਲਈ ਲਿਪੀ। – (ਇ) ਦੇਖ ਨਹੀਂ ਸਕਦੀ ਸੀ।
ਉੱਤਰ :
(i) (ਈ)
(ii) (ੳ)
(iii) (ਉ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਿਸ਼ੇਸ਼ ਤੌਰ ‘ਤੇ ਯੋਗ ਵਿਅਕਤੀ ਦੀਆਂ ਹੋਰ ਸ਼ਕਤੀਆਂ ਵਿੱਚ ਵਾਧਾ ਕਿਵੇਂ ਹੋ ਜਾਂਦਾ ਹੈ?
ਉੱਤਰ :
ਵਿਸ਼ੇਸ਼ ਤੌਰ ‘ਤੇ ਯੋਗ ਵਿਅਕਤੀ ਵਿੱਚ ਕਿਸੇ ਇੱਕ ਜਾਂ ਵੱਧ ਸ਼ਕਤੀ ਦੀ ਘਾਟ ਜਾਂ ਖ਼ਾਤਮਾ ਹੋ ਜਾਂਦਾ ਹੈ । ਉਨ੍ਹਾਂ ਦਾ ਦਿਮਾਗ਼ ਬਾਕੀ ਰਹਿੰਦੀਆਂ ਸ਼ਕਤੀਆਂ ਤੇ ਕੇਂਦਰਿਤ ਹੋ ਕੇ ਉਨ੍ਹਾਂ ਨੂੰ ਹੋਰ ਵੀ ਵਧਾ ਦਿੰਦਾ ਹੈ, ਜਿਵੇਂ-ਸੁਣਨ ਤੋਂ ਕਮਜ਼ੋਰ ਲੋਕ ਆਪਣੀਆਂ ਅੱਖਾਂ ਦੀ ਵੱਧ ਤੇ ਵਧੀਆ ਵਰਤੋਂ ਕਰਦੇ ਹਨ ਜਿਹੜੇ ਦੇਖ ਨਹੀਂ ਸਕਦੇ ਉਨ੍ਹਾਂ ਦੀ ਸੁਣਨ ਤੇ ਛੂਹਣ ਸ਼ਕਤੀ ਮਜ਼ਬੂਤ ਹੁੰਦੀ ਹੈ।
ਪ੍ਰਸ਼ਨ 2.
ਹੈਲਨ ਕਲਰ ਦੇ ਸੰਬੰਧ ਵਿਚ ਕੁੱਝ ਵਾਕ ਲਿਖੋ।
ਉੱਤਰ :
ਹੈਲਨ ਕੇਲਰ ਦੇਖ ਨਹੀਂ ਸਕਦੀ ਸੀ ਅਤੇ ਸੁਣ ਨਹੀਂ ਸਕਦੀ ਸੀ। ਅਜਿਹਾ ਉਸ ਨਾਲ ਡੇਢ ਸਾਲ ਦੀ ਉਮਰ ਵਿਚ ਇੱਕ ਬਿਮਾਰੀ ਕਾਰਨ ਹੋਇਆ। ਉਸ ਦੇ ਮਾਤਾ-ਪਿਤਾ ਨੇ ਉਸ ਲਈ ਇੱਕ ਯੋਗ ਅਧਿਆਪਕਾ ਦਾ ਪ੍ਰਬੰਧ ਕੀਤਾ ਜਿਸ ਦਾ ਨਾਂ ਐਨੀ ਸੁਲੀਵਾਨ ਸੀ। ਉਸ ਨੇ ਹੈਲਨ ਨੂੰ ਵਧੀਆ ਤਰੀਕੇ ਨਾਲ ਸਿਖਾਇਆ।
ਹੈਲਨ ਕੇਲਰ ਇੱਕ ਵਧੀਆ ਤੇ ਮਸ਼ਹੂਰ ਲਿਖਾਰਣ ਬਣੀ, ਉਸ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਸ ਨੂੰ ਪੰਜ ਭਾਸ਼ਾਵਾਂ ਦਾ ਗਿਆਨ ਸੀ ਜੋ ਉਸ ਨੇ ਬੇਲ ਲਿਪੀ ਦੁਆਰਾ ਸਿੱਖੀਆਂ ਸਨ। ਉਹ ਬਹੁਤ ਸਾਰੇ ਲੋਕਾਂ ਲਈ ਇਹ ਪ੍ਰੇਰਣਾ ਸ੍ਰੋਤ ਤੇ ਚਾਣਨ ਮੁਨਾਰੇ ਦੀ ਤਰ੍ਹਾਂ ਹੈ।