Punjab State Board PSEB 5th Class EVS Book Solutions Chapter 22 ਕੁਦਰਤੀ ਸੋਤ Textbook Exercise Questions and Answers.
PSEB Solutions for Class 5 EVS Chapter 22 ਕੁਦਰਤੀ ਸੋਤ
EVS Guide for Class 5 PSEB ਕੁਦਰਤੀ ਸੋਤ Textbook Questions and Answers
ਪੇਜ – 154
ਪ੍ਰਸ਼ਨ 1.
ਤੇਂਦੁਏ ਜਾਂ ਹੋਰ ਜੰਗਲੀ ਜਾਨਵਰ ਸਾਡੇ ਰਿਹਾਇਸ਼ੀ ਖੇਤਰਾਂ ਵੱਲ ਕਿਉਂ ਆ ਰਹੇ ਹਨ ?
ਉੱਤਰ :
ਮਨੁੱਖ ਜੰਗਲਾਂ ਨੂੰ ਕੱਟ ਕੇ ਜਾਨਵਰਾਂ ਦੇ ਦੇ ਨਿਵਾਸ ਸਥਾਨ ਨਸ਼ਟ ਕਰ ਰਿਹਾ ਹੈ। ਜੰਗਲੀ ਜਾਨਵਰਾਂ ਦੇ ਰਹਿਣ ਦੇ ਸਥਾਨ ਦੀ ਕਮੀ ਹੋ ਰਹੀ ਹੈ। ਅਤੇ ਭੋਜਨ ਵੀ ਪ੍ਰਾਪਤ ਨਹੀਂ ਹੋ ਰਿਹਾ ਹੈ। ਇਸ ਲਈ ਜੰਗਲੀ ਜਾਨਵਰ ਸਾਡੇ ਰਿਹਾਇਸ਼ੀ ਖੇਤਰਾਂ ਵਲ ਆ ਰਹੇ ਹਨ
ਪ੍ਰਸ਼ਨ 2.
ਕੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਅਜਿਹੀ ਘਟਨਾ ਵਾਪਰੀ ਹੈ ਭਾਵ ਕਿਸੇ ਜੰਗਲੀ ਜੀਵ ਨੇ ਰਿਹਾਇਸ਼ੀ ਖੇਤਰ ਵਿੱਚ ਆ ਕੇ ਕੋਈ ਨੁਕਸਾਨ ਕੀਤਾ ਹੈ ਜਾਂ ਫਿਰ ਕਿਸੇ ਅਖ਼ਬਾਰ ਜਾਂ ਟੈਲੀਵਿਜ਼ਨ ਉੱਤੇ ਕਿਸੇ ਅਜਿਹੀ ਘਟਨਾ ਬਾਰੇ ਸੁਣਿਆ ਹੈ। ਆਪਣੇ – ਅਧਿਆਪਕ ਦੀ ਮਦਦ ਨਾਲ ਲਿਖੋ।
ਉੱਤਰ :
ਸਾਡੇ ਇਲਾਕੇ ਵਿੱਚ ਸਾਂਬਰ ਆ ਗਿਆ ਸੀ। ਜਿਸ ਦੀ ਸੂਚਨਾ ਪੁਲਿਸ ਨੂੰ ਅਤੇ ਜੰਗਲਾਤ ਅਫ਼ਸਰਾਂ ਨੂੰ ਦਿੱਤੀ ਗਈ। ਉਨ੍ਹਾਂ ਨੇ ਆ ਕੇ ਇਸ ਨੂੰ ਕਾਬੂ ਕਰ ਲਿਆ ਤੇ ਜੰਗਲ ਵਿੱਚ ਲੈ ਗਏ
ਪੇਜ-155
ਪ੍ਰਸ਼ਨ 1.
ਕੁਦਰਤੀ ਸ੍ਰੋਤ ਕੀ ਹਨ ? ਵੱਖ-ਵੱਖ ਕੁਦਰਤੀ ਸੋਤਾਂ ਦੀ ਸੂਚੀ ਬਣਾਉ।
ਉੱਤਰ :
ਮਨੁੱਖ ਆਪਣੀਆਂ ਮੁਢਲੀਆਂ ਲੋੜਾਂ ਲਈ ਕੁਦਰਤ ਤੋਂ ਪ੍ਰਾਪਤ ਸੋਮਿਆਂ ਤੇ ਨਿਰਭਰ ਕਰਦਾ ਹੈ ਮਨੁੱਖ ਜਿਹੜੇ ਕੁਦਰਤੀ ਸ੍ਰੋਤਾਂ ਦੀ ਵਰਤੋਂ ਕਰਦਾ ਹੈ ਉਹ ਹਨ-ਹਵਾ, ਪਾਣੀ, ਕੋਲਾ, ਮਿੱਟੀ, ਪੈਟਰੋਲੀਅਮ, ਜੰਗਲ, ਕੁਦਰਤੀ ਗੈਸ ਆਦਿ।
ਪ੍ਰਸ਼ਨ 2.
ਹੇਠਾਂ ਵੱਖ-ਵੱਖ ਕਿਸਮ ਦੇ ਕੁਦਰਤੀ ਸੋਤਾਂ ਦੀ ਇੱਕ-ਇੱਕ ਉਦਾਹਰਨ ਦਿੱਤੀ ਗਈ ਹੈ ਬਾਕੀ ਸੂਚੀ ਪੂਰੀ ਕਰੋ :
ਉੱਤਰ :
ਨਵਿਆਉਣਯੋਗ – ਨਾ-ਨਵਿਆਉਣਯੋਗ
ਕੁਦਰਤੀ ਸੋਤ – ਕੁਦਰਤੀ ਸੋਤ
ਜੰਗਲ – ਕੋਲਾ
ਹਵਾ – ਪੈਟਰੋਲੀਅਮ
ਪਾਣੀ – ਕੁਦਰਤੀ ਗੈਸ
ਮਿੱਟੀ – ਡੀਜ਼ਲ
ਕਿਰਿਆ 1.
ਕਿਸੇ ਦਰੱਖ਼ਤ ਦੀ ਇੱਕ ਟਾਹਣੀ ਨੂੰ। ਬਿਨਾਂ ਤੋੜੇ ਪਕੜ ਕੇ ਇੱਕ ਪੋਲੀਥੀਨ ਦੇ ਲਿਫਾਫੇ ਵਿੱਚ ਪਾ ਦਿਓ ਅਤੇ ਲਿਫਾਫੇ ਦਾ ਮੂੰਹ ਚੰਗੀ ਤਰ੍ਹਾਂ ਕੱਸ ਕੇ ! ਬੰਨ੍ਹ ਦੇਵੋ। ਦੂਸਰੇ ਦਿਨ ਵੇਖੋ।
ਤੁਸੀਂ ਕੀ ਵੇਖਦੇ ਹੋ ? ਕੀ ਪੋਲੀਥੀਨ ਦੇ ਲਿਫਾਫੇ ਅੰਦਰ ਕੁਝ ਪਾਣੀ ਇਕੱਠਾ ਹੋਇਆ ਹੈ ? ਇਸ ਤੋਂ ਜੋ ਸਿੱਟਾ ਨਿਕਲਿਆ ਉਸਨੂੰ ਕਾਪੀ ਵਿੱਚ ਨੋਟ ਕਰੋ।
ਉੱਤਰ :
ਖੁਦ ਕਰੋ।
ਪੇਜ-156
ਪ੍ਰਸ਼ਨ 3.
ਜੰਗਲਾਂ ਤੋਂ ਸਾਨੂੰ ਕਿਹੜੇ-ਕਿਹੜੇ ਪਦਾਰਥ ਪ੍ਰਾਪਤ ਹੁੰਦੇ ਹਨ?
ਉੱਤਰ :
ਜੰਗਲਾਂ ਤੋਂ ਸਾਨੂੰ ਲੱਕੜੀ, ਫਲ, ਜੜੀਆਂਬੂਟੀਆਂ, ਗੂੰਦ, ਰਬੜ, ਰੰਗ ਆਦਿ ਪ੍ਰਾਪਤ ਹੁੰਦੇ ਹਨ। ਘਰ ਬਣਾਉਣ, ਬਾਲਣ ਅਤੇ ਫ਼ਰਨੀਚਰ ਬਣਾਉਣ ਲਈ ਲੱਕੜੀ ਵੀ ਪ੍ਰਾਪਤ ਹੁੰਦੀ ਹੈ।
ਪ੍ਰਸ਼ਨ 4.
ਜੰਗਲ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ :
ਬਨਸਪਤੀ ਦੇ ਕੁਝ ਭਾਗ ਜਿਵੇਂ-ਸੱਕ, ਪੱਤੇ, ਫੁੱਲ, ਟਾਹਣੀਆਂ, ਫ਼ਲ, ਆਦਿ ਗਲਣ-ਸੜਨ ਤੋਂ ਬਾਅਦ ਮਿੱਟੀ ਵਿੱਚ ਮਿਲ ਜਾਂਦੇ ਹਨ। ਇਸ ਤਰ੍ਹਾਂ ਇਹ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ।
ਪ੍ਰਸ਼ਨ 5.
ਜੰਗਲ ਦੀ ਕਟਾਈ ਦੇ ਕਾਰਨ ਦੱਸੋ।
ਉੱਤਰ :
ਵੱਧਦੀ ਹੋਈ ਆਬਾਦੀ ਦੇ ਕਾਰਨ ਰਹਿਣ ਲਈ, ਖੇਤੀਬਾੜੀ ਦੇ ਖੇਤਰ ਵਿੱਚ ਵਾਧਾ ਕਰਨ ਲਈ, ਕਾਰਖ਼ਾਨੇ ਲਗਾਉਣ ਲਈ, ਜਗ੍ਹਾ ਦੇ ਘਾਟੇ ਨੂੰ ਪੂਰਾ ਕਰਨ ਲਈ, ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ। ਸ਼ਹਿਰ ਵਸਾਉਣ ਲਈ, ਸੜਕਾਂ ਅਤੇ ਰੇਲਵੇ ਲਾਈਨਾਂ ਵਿਛਾਉਣ ਲਈ ਵੀ ਜੰਗਲ ਕੱਟੇ ਜਾ ਰਹੇ ਹਨ।
ਪੇਜ – 157
ਕਿਰਿਆ 2.
ਆਓ ! ਇਕ ਪੌਣ ਚੱਕੀ ਬਣਾਈਏ।
- ਇੱਕ ਵਰਗਾਕਾਰ ਕਾਗਜ਼ ਲਓ
- ਉਸ ਦੇ ਚਾਰੋਂ ਕਿਨਾਰਿਆਂ ਤੋਂ ਕੇਂਦਰ ਵੱਲ ਨੂੰ ਕੱਟ ਲਗਾਓ।.
- ਚਾਰੋਂ ਕਿਨਾਰਿਆਂ ਤੋਂ ਪਕੜ ਕੇ ਕੇਂਦਰ ਵੱਲ ਮੋੜੋ ਤੇ ਇਕੱਠਿਆਂ ਨੂੰ ਇੱਕ ਪਿੰਨ ਲਗਾਓ।
- ਪਿੰਨ ਨੂੰ ਇੱਕ ਕਾਨੇ ਵਿੱਚ ਲਗਾ ਕੇ ਥੋੜ੍ਹਾ ਜਿਹਾ ਮੋੜ ਦਿਓ।
- ਹੁਣ ਪੌਣ ਚੱਕੀ ਤਿਆਰ ਹੈ।
ਇਸ ਨੂੰ ਹੱਥ ਵਿੱਚ ਪਕੜ ਕੇ ਥੋੜ੍ਹਾ ਦੌੜੋ ਜਾਂ ਚੱਲਦੇ ਹੋਏ ਪੱਖੇ ਵੱਲ ਕਰ ਦਿਓ। ਇਹ ਘੁੰਮਣ ਲੱਗ ਜਾਂਦੀ ਹੈ।
ਚਿੱਤਰ-ਪੌਣ ਚੱਕੀ ਦਾ ਸਿਧਾਂਤ ਸਮਝਾਉਣ ਲਈ ਬਣਾਈ ਗਈ ਕਾਗ਼ਜ਼ ਦੀ ਭੰਬੀਰੀ
ਚਿੱਤਰ-ਪੌਣ ਚੱਕੀ ਦੁਆਰਾ ਬਿਜਲੀ ਦਾ ਉਤਪਾਦਨ
ਪੇਜ਼ – 158
ਪ੍ਰਸ਼ਨ 6.
ਜੰਗਲਾਂ ਨੂੰ ਬਚਾਉਣ ਲਈ ਤੁਸੀਂ ਕੀ ਕਰੋਗੇ ?
ਉੱਤਰ :
- ਕਾਗਜ਼ਾਂ ਦੀ ਘੱਟ ਵਰਤੋਂ ਕਰ ਕੇ।
- ਲੱਕੜ ਦੀ ਵਰਤੋਂ ਘੱਟ ਕਰਕੇ।
- ਜੰਗਲ ਬਚਾਉਣ ਵਾਲੀਆਂ ਸੰਸਥਾਵਾਂ ਦੀ ਪੈਸੇ ਨਾਲ ਮਦਦ ਕਰਕੇ।
- ਵੱਧਦੀ ਆਬਾਦੀ ਦੀਆਂ ਮੰਗਾਂ ਦੀ ਪੂਰਤੀ ਦੇ ਲਈ ਜੰਗਲ ਕੱਟਣ ਤੋਂ ਇਲਾਵਾ ਹੋਰ ਪ੍ਰਬੰਧ ਕਰਨੇ ਚਾਹੀਦੇ ਹਨ।
ਪ੍ਰਸ਼ਨ 7.
ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਹਵਾ ਵਿਚੋਂ ਕਿਸ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ :
ਕਾਰਬਨ-ਡਾਈਆਕਸਾਈਡ
ਪਸ਼ਨ 8.
ਸਜੀਵ (ਪੌਦੇ ਅਤੇ ਜੰਤ) ਸਾਹ ਲੈਣ ਲਈ ਹਵਾ ਵਿਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ :
ਆਕਸੀਜਨ।
ਪ੍ਰਸ਼ਨ 9.
ਸਜੀਵ (ਪੌਦੇ ਅਤੇ ਜੰਤੂ) ਸਾਹ ਲੈਣ ਸਮੇਂ ਹਵਾ ਵਿੱਚ ਕਿਹੜੀ ਗੈਸ ਛੱਡਦੇ ਹਨ ?
ਉੱਤਰ :
ਕਾਰਬਨ-ਡਾਈਆਕਸਾਈਡ।
ਪੇਜ – 160
ਪ੍ਰਸ਼ਨ 10.
ਹੇਠਾਂ ਕੁੱਝ ਕਿਰਿਆਵਾਂ ਦਿੱਤੀਆਂ ਗਈਆਂ ਹਨ, ਦੱਸੋ ਕਿਨ੍ਹਾਂ ਕਿਰਿਆਵਾਂ ਦੁਆਰਾ ਹਵਾ ਪ੍ਰਦੂਸ਼ਿਤ ਹੁੰਦੀ ਹੈ ਅਤੇ ਕਿਨ੍ਹਾਂ ਦੁਆਰਾ ਨਹੀਂ ?
ਉੱਤਰ :
- ਲੱਕੜ ਜਲਾਉਣ ਨਾਲ – ਹੁੰਦੀ ਹੈ
- ਟਾਇਰਾਂ ਵਿੱਚ ਹਵਾ ਭਰਨ ਨਾਲ – ਨਹੀਂ ਹੁੰਦਾ
- ਸਾਹ ਲੈਣ ਨਾਲ – ਨਹੀਂ ਹੁੰਦੀ
- ਪੱਖਾ ਚਲਾਉਣ ਨਾਲ – ਨਹੀਂ
- ਹਨੇਰੀ ਆਉਣ ਨਾਲ – ਨਹੀਂ
- ਕੂੜੇ ਨੂੰ ਅੱਗ ਲਗਾਉਣ ਨਾਲ – ਹੁੰਦੀ ਹੈ
- ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ – ਹੁੰਦੀ ਹੈ।
- ਆਤਿਸ਼ਬਾਜ਼ੀ ਅਤੇ ਪਟਾਖੇ ® ਚਲਾਉਣ ਨਾਲ ਪੈਦਾ ਹੋਏ ਧੁੰਏਂ ਕਾਰਨ – ਹੁੰਦੀ ਹੈ।
ਪੇਜ – 161
ਪ੍ਰਸ਼ਨ 11.
ਤੁਸੀਂ ਰੋਜ਼ਾਨਾ ਜੀਵਨ ਵਿੱਚ ਪਾਣੀ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ ?
ਉੱਤਰ :
ਪਾਣੀ ਦੀ ਵਰਤੋਂ ਪੀਣ ਲਈ, ਨਹਾਉਣ ਲਈ, ਕੱਪੜੇ ਧੋਣ ਲਈ, ਫਲਾਂ ਸਬਜ਼ੀਆਂ ਧੋਣ ਲਈ, ਖੇਤਾਂ ਵਿੱਚ ਸਿੰਚਾਈ ਲਈ, ਮੱਛੀ ਪਾਲਣ ਲਈ, ਬਿਜਲੀ ਪੈਦਾ ਕਰਨ ਲਈ, ਕਾਰਖ਼ਾਨਿਆਂ ਆਦਿ ਵਿੱਚ ਕਰਦੇ ਹਾਂ।
ਪ੍ਰਸ਼ਨ 12.
ਸਾਡੇ ਹਰ ਰੋਜ਼ ਦੇ ਕੰਮਾਂ ਦੌਰਾਨ ਪਾਣੀ ਪ੍ਰਦੂਸ਼ਿਤ ਹੁੰਦਾ ਰਹਿੰਦਾ ਹੈ ਜਾਂ ਅਜਾਈਂ ਜਾਂਦਾ ਹੈ। ਤੁਸੀਂ ਇਸ ਨੂੰ ਘੱਟ ਕਰਨ ਲਈ ਕੀ ਕਰੋਗੇ ?
ਉੱਤਰ :
- ਦੰਦਾਂ ਤੇ ਬੁਰਸ਼ ਕਰਨ ਸਮੇਂ ਪਾਣੀ ਚਲਦਾ ਨਾ ਛੱਡ ਕੇ।
- ਸਬਜ਼ੀਆਂ ਧੋ ਕੇ ਬਚੇ ਪਾਣੀ ਨੂੰ ਬੂਟਿਆਂ ਵਿੱਚ ਪਾ ਕੇ।
- ਕੱਪੜੇ ਧੋ ਕੇ ਪਾਣੀ ਨਾਲ ਪੋਚਾ ਲਗਾਓ।
- ਕਾਰਾਂ ਆਦਿ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰਕੇ। ਖੁੱਲ੍ਹੇ ਪਾਣੀ ਨਾਲ ਨਾ ਧੋਇਆ ਜਾਵੇ।
- ਵਰਖਾ ਦੇ ਪਾਣੀ ਨੂੰ ਇਕੱਠਾ ਕਰਕੇ ਸਿੰਚਾਈ ਲਈ, ਸਫ਼ਾਈ ਲਈ ਵਰਤਿਆ ਜਾ ਸਕਦਾ ਹੈ।
ਪੇਜ-162
ਪ੍ਰਸ਼ਨ 13.
ਆਮ ਜੀਵਨ ਵਿੱਚ ਮਿੱਟੀ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਉੱਤਰ :
ਖੇਤ ਵਿਚ, ਬਰਤਨ ਬਣਾਉਣ ਲਈ, ਇੱਟਾਂ ਬਣਾਉਣ ਵਿਚ ਅਤੇ ਘਰ ਬਣਾਉਣ ਵਿੱਚ ਆਦਿ।
ਪ੍ਰਸ਼ਨ 14.
ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੁਝ ਸੁਝਾਅ ਲਿਖੋ।
ਉੱਤਰ :
- ਰਸਾਇਣਿਕ ਖਾਦਾਂ ਦੀ ਵਰਤੋਂ ਲੋੜ ਤੋਂ ਵੱਧ ਨਾ ਕੀਤੀ ਜਾਵੇ।
- ਪਾਲੀਥੀਨ, ਪਲਾਸਟਿਕ, ਥਰਮੋਕੋਲ ਵਰਗੇ ਵਿਅਰਥ ਪਦਾਰਥਾਂ ਨੂੰ ਮਿੱਟੀ ਵਿਚ ਨਾ ਸੁੱਟੋ ਅਤੇ ਇਹਨਾਂ ਦੀ ਵਰਤੋਂ ਹੀ ਨਾ ਕਰੋ।
- ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਕੇ।
- ਨਦੀਨਨਾਸ਼ਕਾਂ ਦੀ ਵਰਤੋਂ ਘਟਾ ਕੇ।
- ਖੁੱਲ੍ਹੀ ਮਿੱਟੀ ਨੂੰ ਰੁੜ੍ਹਨ ਤੋਂ ਬਚਾ ਕੇ।
ਪੇਜ – 163
ਕਿਰਿਆ 3.
ਵਾਹਨ ਚਾਲਕ ਕੋਲ ਪ੍ਰਦੂਸ਼ਣ ਸੰਬੰਧੀ ਕਿਸ ਸਰਟੀਫਿਕੇਟ ਦਾ ਹੋਣਾ ਕਾਨੂੰਨੀ ਤੌਰ ‘ਤੇ ਜ਼ਰੂਰੀ ਹੈ। ਇਸ ਸੰਬੰਧੀ ਜਾਣਕਾਰੀ ਇਕੱਠੀ ਕਰਕੇ ਆਪਣੀ ਕਾਪੀ ਵਿੱਚ ਨੋਟ ਕਰੋ।
ਉੱਤਰ :
ਖੁਦ ਕਰੋ।
ਕਿਰਿਆ 4.
ਆਪਣੇ ਮਾਤਾ ਜੀ ਦੀ ਮਦਦ ਨਾਲ ਪਤਾ ਕਰਕੇ ਲਿਖੋ ਕਿ ਉਹ ਘਰ ਵਿੱਚ ਕਿਸ ਬਾਲਣ ਦੀ ਵਰਤੋਂ ਕਰਦੇ ਹਨ ? ਕੀ ਇਹ ਬਾਲਣ ਨਵਿਆਉਣਯੋਗ ਹੈ ਜਾਂ ਨਾ-ਨਵਿਆਉਣਯੋਗ ? ਇਹ ਵੀ ਲਿਖੋ ਕਿ ਉਹ ਬਾਲਣ ਦੀ ਬੱਚਤ ਕਰਨ ਲਈ ਕੀ ਕੁੱਝ ਕਰਦੇ ਹਨ ?
ਉੱਤਰ :
ਪ੍ਰਸ਼ਨ 15.
ਹੇਠਾਂ ਕੁੱਝ ਨਾ-ਨਵਿਆਉਣਯੋਗ ਸ੍ਰੋਤ ਦਿੱਤੇ ਗਏ ਹਨ, ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਉਪਯੋਗ ਲਿਖੋ।
ਉੱਤਰ :
ਪੇਜ-164
ਪ੍ਰਸ਼ਨ 16.
ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਹਵਾ ਦੀ ਵਰਤੋਂ ਕਿੱਥੇ-ਕਿੱਥੇ ਕਰਦੇ ਹੋ ?
ਉੱਤਰ :
ਸਾਹ ਲੈਣ, ਅੱਗ ਬਾਲਣ, ਪਤੰਗ ਉਡਾਉਣ, ਤੂੜੀ ਵਿਚੋਂ ਦਾਣੇ ਵੱਖ ਕਰਨ ਲਈ।
ਪ੍ਰਸ਼ਨ 17.
ਜਦੋਂ ਸਕੂਟਰ, ਕਾਰਾਂ, ਬੱਸਾਂ ਅਤੇ ਟਰੱਕ ‘ ਆਦਿ ਵਾਹਨਾਂ ਵਿੱਚ ਈਂਧਨ (ਬਾਲਣ ਬਲਦਾ ਹੈ ਤਾਂ ਉਹ ਹਵਾ ਵਿੱਚੋਂ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ਅਤੇ ਕਿਹੜੀ ਗੈਸ ਹਵਾ ਵਿੱਚ ਛੱਡਦੇ ਹਨ ?
ਉੱਤਰ :
ਆਕਸੀਜਨ ਗੈਸ ਦੀ ਵਰਤੋਂ ਕਰਕੇ ਬਾਲਣ ਬਲਦਾ ਹੈ ਅਤੇ ਹਵਾ ਵਿੱਚ ਕਾਰਬਨਡਾਈਆਕਸਾਈਡ ਗੈਸ ਛੱਡਦੇ ਹਨ।
ਪੇਜ-165
ਪ੍ਰਸ਼ਨ 18.
ਹਵਾ ਪ੍ਰਦੂਸ਼ਣ ਦੇ ਕਾਰਨ ਲਿਖੋ।
ਉੱਤਰ :
ਹਵਾ ਪ੍ਰਦੂਸ਼ਣ ਦੇ ਅੱਗੇ ਲਿਖੇ ਕਾਰਨ ਹੋ ਸਕਦੇ ਹਨ
- ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ।
- ਕੂੜੇ-ਕਰਕਟ ਨੂੰ ਇਕੱਠਾ ਕਰਕੇ ਜਲਾ ਦੇਣਾ।
- ਕੂੜੇ-ਕਰਕਟ ਨੂੰ ਇੱਧਰ-ਉੱਧਰ ਖੁੱਲ੍ਹੇ ਵਿੱਚ ਸੁੱਟਣਾ, ਸਿਗਰੇਟ ਦਾ ਧੂੰਆਂ ਆਦਿ।
- ਕਾਰਖ਼ਾਨਿਆਂ, ਵਾਹਨਾਂ ਆਦਿ ਤੋਂ ਪੈਦਾ ਹੋਏ ਧੂੰਏਂ ਅਤੇ ਪ੍ਰਦੂਸ਼ਕ ਗੈਸਾਂ ਕਾਰਨ।
- ਜੰਗਲਾਂ ਦੀ ਅੱਗ।
- ਦੀਵਾਲੀ ਅਤੇ ਹੋਰ ਮੌਕਿਆਂ ਤੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣਾ।
ਪ੍ਰਸ਼ਨ 19.
ਤੁਸੀਂ ਹਵਾ ਨੂੰ ਗੰਦਾ ਪ੍ਰਦੂਸ਼ਿਤ) ਹੋਣ ਤੋਂ ਬਚਾਉਣ ਲਈ ਕੀ ਕਰੋਗੇ ?
ਉੱਤਰ :
- ਕਾਰਾਂ ਦੀ ਵਰਤੋਂ ਘੱਟ ਕਰਾਂਗੇ।
- ਲਾਲ ਬੱਤੀ ਹੋਣ ਤੇ ਵਾਹਨ ਨੂੰ ਬੰਦ ਕਰ ਦੇਵਾਂਗੇ।
- ਫ਼ਸਲ ਦੀ ਕਟਾਈ ਤੋਂ ਬਾਅਦ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ।
- ਪਟਾਖੇ, ਆਤਿਸ਼ਬਾਜੀ ਨਹੀਂ ਚਲਾਵਾਂਗੇ।
PSEB 5th Class EVS Guide ਕੁਦਰਤੀ ਸੋਤ Important Questions and Answers
1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਪਾਣੀ ਦੀ ਵਰਤੋਂ
(ਉ) ਪਾਣੀ ਦੇ ਜਹਾਜ਼ ਚਲਾਉਣ ਵਿਚ
(ਆ) ਫੈਕਟਰੀਆਂ ਵਿਚ
(ਇ) ਸਿੰਚਾਈ ਲਈ
(ਸ) ਸਾਰੇ।
ਉੱਤਰ :
(ਸ) ਸਾਰੇ।
(ii) ਨਾ-ਨਵਿਆਉਣਯੋਗ ਕੁਦਰਤੀ ਸੋਮੇ ਹਨ
(ੳ) ਕੋਲਾ
(ਅ) L.P.G.
(ਇ) ਪੈਟਰੋਲ
(ਸ) ਸਾਰੇ
ਉੱਤਰ :
(ਸ) ਸਾਰੇ
(iii) ਹੇਠ ਲਿਖਿਆਂ ਵਿੱਚੋਂ ਕਿਹੜਾ ਨਵਿਆਉਣਯੋਗ ਕੁਦਰਤੀ ਸੋਤ ਹੈ ?
(ਉ) ਕੋਲਾ
(ਅ) ਹਵਾ
(ਇ) ਪੈਟਰੋਲ
(ਸ) ਰਸੋਈ ਗੈਸ।
ਉੱਤਰ :
(ਅ) ਹਵਾ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ)
ਪ੍ਰਸ਼ਨ 1.
ਕੁਦਰਤੀ ਵਰਤਾਰੇ ਨਾਲ ਮਿੱਟੀ ਕਿਵੇਂ ਨਸ਼ਟ ਹੋ ਜਾਂਦੀ ਹੈ ?
ਉੱਤਰ :
ਹੜ੍ਹਾਂ ਕਾਰਨ ਤੇ ਹਨੇਰੀ ਕਾਰਨ ਉਪਜਾਊ ਮਿੱਟੀ ਨਸ਼ਟ ਹੋ ਜਾਂਦੀ ਹੈ।
ਪ੍ਰਸ਼ਨ 2.
ਹਵਾ ਦਾ ਇੱਕ ਪ੍ਰਯੋਗ ਦੱਸੋ।
ਉੱਤਰ :
ਪੌਣ ਚੱਕੀ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ।
3. ਖ਼ਾਲੀ ਥਾਂਵਾਂ ਭਰੋ
(i) ਜੰਗਲ ਮਹੱਤਵਪੂਰਨ …………………………….. ਸੋਮੇ ਹਨ।
(ii) ਪ੍ਰਕਾਸ਼ ਸੰਸ਼ਲੇਸ਼ਣ ਸਮੇਂ ਪੌਦੇ …………………………….. ਗੈਸ ਲੈਂਦੇ ਹਨ ਤੇ …………………………….. ਗੈਸ ਛੱਡਦੇ ਹਨ।
(iii) ਬਾਲਣ ਜਲਣ ਲਈ। …………………………….. ਗੈਸ ਦੀ ਲੋੜ ਹੁੰਦੀ ਹੈ।
(iv) …………………………….. ਨਾ-ਨਵਿਆਉਣਯੋਗ ਕੁਦਰਤੀ ਸੋਮਾ ਹੈ
ਉੱਤਰ :
(i) ਕੁਦਰਤੀ,
(ii) ਕਾਰਬਨ-ਡਾਈ ਆਕਸਾਈਡ, ਆਕਸੀਜਨ,
(iii) ਆਕਸੀਜਨ,
(iv) ਕੋਲਾ।
4. ਸਹੀ/ਗਲਤ
(i) ਵਿਸ਼ਵ ਵਾਤਾਵਰਨ ਦਿਵਸ 5 ਜੂਨ ਨੂੰ ਮਨਾਇਆ ਜਾਂਦਾ ਹੈ।
(ii) ਰੁੱਖਾਂ ਵਿਚੋਂ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ।
(iii) ਮਿੱਟੀ ਇੱਕ ਕੁਦਰਤੀ ਸੋਮਾ ਹੈ।
ਉੱਤਰ :
(i) ਸਹੀ,
(ii) ਸਹੀ,
(iii) ਸਹੀ।
5. ਮਿਲਾਨ ਕਰੋ :
(i) ਵਿਸ਼ਵ ਧਰਤੀ ਦਿਵਸ – (ਉ) ਜੁਲਾਈ ਦਾ ਪਹਿਲਾ ਹਫ਼ਤਾ
(ii) ਵਣ ਮਹਾਂਉਤਸਵ – (ਅ) ਨਾ-ਨਵਿਆਉਣਯੋਗ ਸੋਮਾ
(iii) ਕੋਲਾ – (ਈ) 22 ਅਪ੍ਰੈਲ
(iv) ਹਵਾ (ਸ) ਨਵਿਆਉਣਯੋਗ ਸੋਮਾ।
ਉੱਤਰ :
(i) (ਬ),
(ii) (ੳ),
(iii) (ਅ),
(iv) (ਸ)।
6. ਦਿਮਾਗੀ ਕਸਰਤ (ਮਾਈਂਡ ਮੈਪਿੰਗ)
ਉੱਤਰ :
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਗਲਾਂ ਦੇ ਸਾਨੂੰ ਕੀ ਲਾਭ ਹਨ ?
ਉੱਤਰ :
ਜੰਗਲ ਇੱਕ ਬਹੁਤ ਹੀ ਮਹੱਤਵਪੂਰਨ ਕੁਦਰਤੀ ਸੋਮਾ ਹਨ। ਇਹ ਕੁਦਰਤੀ ਸੰਤੁਲਨ ਲਈ ਬਹੁਤ ਜ਼ਰੂਰੀ ਹਨ। ਇਹ ਬਹੁਤ ਵੱਡੀ ਮਾਤਰਾ ਵਿੱਚ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਸੋਖਦੇ ਹਨ। ਇਸ ਤਰ੍ਹਾਂ ਵਾਯੂਮੰਡਲ ਵਿੱਚ ਗੈਸਾਂ ਦਾ ਅਨੁਪਾਤ ਬਣਿਆ ਰਹਿੰਦਾ ਹੈ। ਜੰਗਲ ਵਾਸ਼ਪੀਕਰਨ ਕਿਰਿਆ ਰਾਹੀਂ ਹਵਾ ਵਿੱਚ ਪਾਣੀ ਦੇ ਵਾਸ਼ਪ ਛੱਡਦੇ ਰਹਿੰਦੇ ਹਨ ਜੋ ਵਾਯੂਮੰਡਲ ਵਿੱਚ ਤਾਪਮਾਨ ਨੂੰ ਕਾਬੂ ਰੱਖਣ ਵਿੱਚ ਸਹਾਇਕ ਹੁੰਦੇ ਹਨ। ਜੰਗਲ ਵਰਖਾ ਹੋਣ ਵਿਚ ਸਹਾਈ ਹੁੰਦੇ ਹਨ ਅਤੇ ਧੁਨੀ ਪ੍ਰਦੂਸ਼ਣ ਨੂੰ ਵੀ ਘਟ ਕਰਦੇ ਹਨ।
ਪ੍ਰਸ਼ਨ 2.
ਦੀਵਾਲੀ ਸਮੇਂ ਪਟਾਕੇ ਚਲਾਉਣ ਦੇ ਮਾੜੇ ਪ੍ਰਭਾਵਾਂ ‘ਤੇ ਚਰਚਾ ਕਰੋ।
ਉੱਤਰ :
- ਪਟਾਕੇ ਚਲਾਉਣ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ।
- ਧੁਨੀ ਪ੍ਰਦੂਸ਼ਣ ਹੁੰਦਾ ਹੈ।
- ਕਈ ਵਾਰ ਬੱਚੇ ਦਾ ਹੱਥ ਜਲ ਜਾਂਦਾ ਹੈ।
- ਮਾਤਾ-ਪਿਤਾ ਦੇ ਮਿਹਨਤ ਨਾਲ ਕਮਾਏ ਪੈਸਿਆਂ ਦਾ ਪਟਾਕਿਆਂ ਦੇ ਰੂਪ ਵਿਚ ਨੁਕਸਾਨ ਹੁੰਦਾ ਹੈ।