PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

Punjab State Board PSEB 5th Class EVS Book Solutions Chapter 18 ਪਾਣੀ-ਖੇਤੀ ਦਾ ਆਧਾਰ Textbook Exercise Questions and Answers.

PSEB Solutions for Class 5 EVS Chapter 18 ਪਾਣੀ-ਖੇਤੀ ਦਾ ਆਧਾਰ

EVS Guide for Class 5 PSEB ਪਾਣੀ-ਖੇਤੀ ਦਾ ਆਧਾਰ Textbook Questions and Answers

ਪੇਜ – 121

ਕਿਰਿਆ 1.
ਪਲਾਸਟਿਕ ਦੀ ਇੱਕ ਬੋਤਲ ਲਓ। ਉਸਨੂੰ ਹੇਠਲੇ ਪਾਸੇ ਤੋਂ ਕੱਟ ਲਓ। ਉਸਦਾ ਢੱਕਣ ਬੰਦ ਹੀ ਰਹਿਣ ਦਿਓ। ਢੱਕਣ ਵਿਚ ਇੱਕ ਸੁਰਾਖ਼ ਕਰੋ। ਹੁਣ ਇਸ ਬੋਤਲ ਨੂੰ ਉਲਟਾ ਕੇ ਪੌਦੇ ਦੇ ਤਣੇ ਨਾਲ ਬੰਨ੍ਹ ਦਿਓ। ਉੱਪਰੋਂ ਇਸਨੂੰ ਪਾਣੀ ਨਾਲ ਭਰ ਦਿਓ। ਤੁਸੀਂ ਵੇਖੋਗੇ ਕਿ ਬੋਤਲ ਵਿਚਲੇ ਪਾਣੀ ਨਾਲ ਤੁਪਕਾ-ਤੁਪਕਾ ਕਰਕੇ ਪੌਦੇ ਦੀ ਸਿੰਜਾਈ ਹੋ ਰਹੀ ਹੈ।
ਉੱਤਰ :
ਖੁਦ ਕਰੋ।

ਕਿਰਿਆ 2.
ਆਪਣੇ ਬਜ਼ੁਰਗਾਂ ਤੋਂ ਪਤਾ ਕਰੋ ਕਿ ਪੁਰਾਣੇ ਸਮਿਆਂ ਵਿੱਚ ਮੁੱਖ ਤੌਰ ‘ਤੇ ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਸਨ?
ਉੱਤਰ :
ਖੁਦ ਕਰੋ

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪੇਜ – 123

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :
(ੳ) ………………….. ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ
(ਅ) ਹਾੜੀ (ਰਬੀ) ਦੀ ਮੁੱਖ ਫ਼ਸਲ ………………….. ਹੈ।
(ਇ) ਸਾਉਣੀ ਖ਼ਰੀਫ਼ ਦੀ ਮੁੱਖ ਫ਼ਸਲ ………………….. ਹੈ।
(ਸ) ………………….. ਅਪਣਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ।
(ਹ) ਦੱਖਣੀ ਭਾਰਤ ਵਿੱਚ ………………….. ਰਾਹੀਂ ਸਿੰਜਾਈ ਕੀਤੀ ਜਾਂਦੀ ਹੈ।
ਉੱਤਰ :
(ੳ) ਵਣ-ਮਹਾਂਉਤਸਵ,
(ਅ) ਕਣਕ,
(ਈ) ਚੌਲ,
(ਸ) ਫ਼ਸਲੀ ਚੱਕਰ,
(ਹ) ਤਲਾਬ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਦੇ ਸਾਹਮਣੇ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਵਰਖਾ ਸਭ ਤੋਂ ਪੁਰਾਤਨ ਸਿੰਜਾਈ ਦਾ ਸਾਧਨ ਹੈ।
(ਅ) ਕਣਕ ਸਾਉਣੀ ਦੀ ਮੁੱਖ ਫ਼ਸਲ ਹੈ।
(ਇ) ਝੋਨੇ ਦੀ ਕਾਸ਼ਤ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ
(ਸ) ਪਾਣੀ ਤੋਂ ਬਿਨਾਂ ਵੀ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ।
ਹ ਫ਼ਸਲੀ ਵਿਭਿੰਨਤਾ ਉੱਪਰ ਜ਼ੋਰ ਦੇਣਾ ਚਾਹੀਦਾ ਹੈ।
ਉੱਤਰ :
(ੳ)
(ਅ)
(ਈ)
(ਸ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪੇਜ – 124

ਪ੍ਰਸ਼ਨ 3.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ੳ) ਵਣ-ਮਹਾਂਉਤਸਵ ਕਿਹੜੇ ਮਹੀਨੇ ਮਨਾਇਆ ਜਾਂਦਾ ਹੈ।
ਜੂਨ
ਜੁਲਾਈ
ਅਗਸਤ
ਉੱਤਰ :
ਜੁਲਾਈ।

(ਅ) ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਾਤਨ ਸਿੰਜਾਈ ਦਾ ਸਾਧਨ ਹੈ?
ਟਿਊਬਵੈੱਲ
ਖੂਹ, ਗੰਨਾ
ਤਲਾਬ
ਉੱਤਰ :
ਖੁਹ।

(ਈ) ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ?
ਟਿਊਬਵੈੱਲ
ਨਹਿਰਾਂ
ਤਲਾਬ
ਉੱਤਰ :
ਟਿਊਬਵੈੱਲ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

(ਸ) ਕਿਹੜੀ ਫ਼ਸਲ ਵੱਧ ਪਾਣੀ ਲੈਂਦੀ ਹੈ?
ਜਵਾਰ
ਬਾਜਰਾ
ਝੋਨਾ।
ਉੱਤਰ :
ਝੋਨਾ।

(ਹ) ਕਿਹੜੀ ਫ਼ਸਲ ਘੱਟ ਪਾਣੀ ਲੈਂਦੀ ਹੈ?
ਛੋਲੇ
ਕਪਾਹ
ਉੱਤਰ :
ਛੋਲੇ।

ਪ੍ਰਸ਼ਨ 4.
ਸਿੰਜਾਈ ਦੇ ਪੁਰਾਤਨ ਸਾਧਨਾਂ ਦੇ ਨਾਮ ਲਿਖੋ।
ਉੱਤਰ :
ਵਰਖਾ, ਖੂਹ, ਨਹਿਰਾਂ, ਸੂਏ।

ਪ੍ਰਸ਼ਨ 5.
ਸਿੰਜਾਈ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ।
ਉੱਤਰ :
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾਂ ਪ੍ਰਣਾਲੀ।

ਪ੍ਰਸ਼ਨ 6.
ਰੁੱਤਾਂ ਦੇ ਆਧਾਰ ‘ਤੇ ਦੋ ਤਰ੍ਹਾਂ ਦੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ :
ਰਬੀ ਦੀਆਂ ਫ਼ਸਲਾਂ ਜਿਵੇਂ-ਕਣਕ, ਜੌ, ਸਰੋਂ ॥
ਖਰੀਫ ਦੀਆਂ ਫ਼ਸਲਾਂ ਜਿਵੇਂ-ਚੌਲ, ਮੱਕੀ, ਕਪਾਹ ਆਦਿ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 7.
ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਂ ਲਿਖੋ।
ਉੱਤਰ :
ਝੋਨਾ, ਗੰਨਾ।

ਪ੍ਰਸ਼ਨ 8.
ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੇ ਨਾਮ ਲਿਖੋ।
ਉੱਤਰ :
ਛੋਲੇ, ਗੁਆਰ, ਬਾਜਰਾ।

ਪ੍ਰਸ਼ਨ 9.
ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਕਿਉਂ ਹੈ?
ਉੱਤਰ :
ਝੋਨੇ ਦੀ ਫ਼ਸਲ ਨੂੰ ਬਹੁਤ ਪਾਣੀ ਦੀ ਲੋੜ ਹੁੰਦੀ ਹੈ ਜਿਸ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਝੋਨੇ ਦੀ ਬਿਜਾਈ ਖ਼ਤਰੇ ਦੀ ਘੰਟੀ ਹੈ।

ਪਸ਼ਨ 10.
ਜੇਕਰ ਪਾਣੀ ਨਹੀਂ ਹੋਵੇਗਾ ਤਾਂ ਕੀ ਹੋਵੇਗਾ?
ਉੱਤਰ :
ਪਾਣੀ ਤੋਂ ਬਿਨਾਂ ਜੀਵ-ਜੰਤੂ ਤੇ ਪੌਦੇ ਜਿਊਂਦੇ ਨਹੀਂ ਰਹਿ ਸਕਦੇ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 11.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਕੀ ਕਾਰਨ ਹਨ?
ਉੱਤਰ :
ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਦੇ ਕਾਰਨ ਹਨ

  • ਟਿਊਬਵੈੱਲਾਂ ਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਹੋਣਾ।
  • ਪਾਣੀ ਦੀ ਦੁਰਵਰਤੋਂ
  • ਰੁੱਖਾਂ ਦੀ ਘਾਟ ਹੋਣ ਕਾਰਨ ਵਰਖਾ ਦਾ ਘੱਟ ਹੋਣਾ
  • ਜ਼ਮੀਨ ਦਾ ਸੀਮੇਂਟ, ਮਾਰਬਲ ਆਦਿ ਨਾਲ ਢੱਕਿਆ ਹੋਣਾ,’ ਜਿਸ ਨਾਲ਼ ਵਰਖਾ ਦਾ ਪਾਣੀ ਜ਼ਮੀਨ ਅੰਦਰ ਸਿਮਦਾ ਨਹੀਂ ਹੈ।
  • ਪੋਲੀਥੀਨ ਦੀ ਵਧੇਰੇ ਵਰਤੋਂ ਨਾਲ ਵੀ ਜ਼ਮੀਨ ਉੱਤੇ ਵਰਖਾ ਦਾ ਪਾਣੀ ਜ਼ਮੀਨ ਹੇਠਾਂ ਨਹੀਂ ਸਿਮਦਾ।

ਪ੍ਰਸ਼ਨ 12.
ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਉਣ ਲਈ ਸੁਝਾਅ ਲਿਖੋ।
ਉੱਤਰ :

  • ਖੇਤਾਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰੋ
  • ਲੱਕੜੀ ਉੱਪਰ ਨਿਰਭਰਤਾ ਘਟਾਓ।
  • ਵੱਧ ਤੋਂ ਵੱਧ ਰੁੱਖ ਲਾਓ।
  • ਵਰਖਾ ਦੇ ਪਾਣੀ ਨੂੰ ਸੰਹਿ ਕਰੋ।

PSEB 5th Class EVS Guide ਪਾਣੀ-ਖੇਤੀ ਦਾ ਆਧਾਰ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (ਲਗਾਓ)

(i) ਰੱਬੀ ਦੀ ਫ਼ਸਲ ਨਹੀਂ ਹੈ
(ਉ) ਕਣਕ
(ਅ) ਸੌਂ
(ਈ) ਮੱਕੀ
(ਸ) ਸਰੋਂ
ਉੱਤਰ :
(ਈ) ਮੱਕੀ

(ii) ਖਰੀਫ਼ ਦੀਆਂ ਫ਼ਸਲਾਂ ਹਨ
(ਉ) ਜਵਾਰ
(ਅ) ਮੱਕੀ
(ਈ) ਪਟਸਨ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਿੰਚਾਈ ਦੇ ਪੁਰਾਤਨ ਸਾਧਨ ਕਿਹੜੇ ਹਨ?
ਉੱਤਰ :
ਖੂਹ, ਨਹਿਰਾਂ, ਸੂਏ, ਕੱਸੀਆਂ।

ਪ੍ਰਸ਼ਨ 2.
ਸਿੰਚਾਈ ਦੇ ਆਧੁਨਿਕ ਸਾਧਨ ਕਿਹੜੇ ਹਨ?
ਉੱਤਰ :
ਟਿਊਬਵੈੱਲ, ਤਲਾਬ, ਨਹਿਰਾਂ, ਡਿਪ ਪ੍ਰਣਾਲੀ, ਫੁਹਾਰਾ ਪ੍ਰਣਾਲੀ

ਪ੍ਰਸ਼ਨ 3.
ਰੱਬੀ ਦੀਆਂ ਫ਼ਸਲਾਂ ਬਾਰੇ ਲਿਖੋ।
ਉੱਤਰ :
ਕਣਕ, ਜੌਂ, ਸਰੋਂ ਆਦਿ।

ਪ੍ਰਸ਼ਨ 4.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਦੋ ਪ੍ਰਭਾਵ ਲਿਖੋ।
ਉੱਤਰ :

  • ਪੀਣ ਵਾਲੇ ਪਾਣੀ ਦੀ ਘਾਟ ਹੋ ਜਾਵੇਗੀ।
  • ਜੰਗਲ ਸੁੱਕ ਜਾਣਗੇ।

3. ਖ਼ਾਲੀ ਥਾਂਵਾਂ ਭਰੋ

(i) ਵਣ-ਮਹਾਂਉਤਸਵ ਹਰ ਸਾਲ …………………………….. ਮਹੀਨੇ ਵਿਚ ਮਨਾਇਆ ਜਾਂਦਾ ਹੈ।
(ii) ਪੌਦੇ ਵੀ …………………………….. ਹੁੰਦੇ ਹਨ।
(iii) …………………………….. ਧਰਤੀ ਵਿਚੋਂ ਪਾਈਪਾਂ ਰਾਹੀਂ ਪਾਣੀ ਕੱਢਦਾ ਹੈ।
(iv) ਪਾਣੀ ਬਚਾਉਣ ਲਈ …………………………….. ਪ੍ਰਣਾਲੀ ਅਤੇ ਫੁਹਾਰਾ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ।
ਉੱਤਰ :
(i) ਜੁਲਾਈ,
(ii) ਸਜੀਵ,
(ii) ਟਿਊਬਵੈੱਲ
(iv) ਫ਼ਿਪ !

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

4. ਸਹੀ/ਗਲਤ

(i) ਡਿਪ ਪ੍ਰਣਾਲੀ ਨਾਲ ਪਾਣੀ ਦੀ ਬਚਤ ਹੁੰਦੀ
(ii) ਰੁੱਤਾਂ ਅਨੁਸਾਰ ਚਾਰ ਤਰ੍ਹਾਂ ਦੀਆਂ ਫ਼ਸਲਾਂ ਹਨ
(iii) ਕਣਕ ਖਰੀਫ਼ ਦੀ ਫ਼ਸਲ ਹੈ।
(iv) ਰੱਬੀ ਦੀਆਂ ਫ਼ਸਲਾਂ ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ
ਉੱਤਰ :
(i) ਸਹੀ,
(ii) ਗਲਤ,
(iii) ਗਲਤ,
(iv) ਸਹੀ

5. ਮਿਲਾਨ ਕਰੋ

(i) ਕਣਕ – (ਉ) ਕਣਕ,
(ii) ਮੱਕੀ – (ਅ) ਰੱਬੀ
(iii) ਸਿੰਚਾਈ ਦਾ ਪੁਰਾਤਨ ਸਾਧਨ – (ਈ) ਡਿਪ ਪ੍ਰਣਾਲੀ
(iv) ਸਿੰਚਾਈ ਦਾ ਆਧੁਨਿਕ ਸਾਧਨ – (ਸ) ਖੂਹ
ਉੱਤਰ :
(i) (ਅ)
(ii) (ੳ)
(iii) (ਸ)
(iv) (ਈ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ)

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ 1
ਉੱਤਰ :
PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ 2

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਤੀ ਹੇਠਲੇ ਪਾਣੀ ਦੇ ਡੂੰਘਾ ਹੋਣ ਦੇ ਪ੍ਰਭਾਵ ਲਿਖੋ।
ਉੱਤਰ :

  • ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ।
  • ਜੰਗਲ ਸੁੱਕ ਜਾਣਗੇ ਅਤੇ ਮੀਂਹ ਹੋਰ ਘਟ ਪੈਣਗੇ।
  • ਖੇਤਾਂ ਵਿੱਚ ਫ਼ਸਲਾਂ ਨਹੀਂ ਹੋਣਗੀਆਂ ਅਤੇ ਅਨਾਜ-ਸੰਕਟ ਪੈਦਾ ਹੋ ਜਾਵੇਗਾ
  • ਪਾਣੀ ਦੀ ਘਾਟ ਕਾਰਨ ਪਾਣੀ ਦੇ ਸੋਮੇ ਸੁੱਕ ਜਾਣਗੇ ਅਤੇ ਜੀਵ-ਜੰਤੂ ਪਾਣੀ ਬਗੈਰ ਮਰ ਜਾਣਗੇ।

PSEB 5th Class EVS Solutions Chapter 18 ਪਾਣੀ-ਖੇਤੀ ਦਾ ਆਧਾਰ

ਪ੍ਰਸ਼ਨ 2.
ਪੰਜਾਬ ਵਿਚ ਝੋਨੇ ਦੀ ਖੇਤੀ ਖਤਰੇ ਦੀ ਘੰਟੀ ਕਿਉਂ ਹੈ?
ਉੱਤਰ :
ਝੋਨੇ ਦੀ ਖੇਤੀ ਲਈ ਬਹੁਤ ਪਾਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਧਰਤੀ ਦੇ ਹੇਠਲਾ ਪਾਣੀ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿਚ ਝੋਨੇ ਦੀ ਖੇਤੀ ਖਤਰੇ ਦੀ ਘੰਟੀ ਹੈ।

Leave a Comment