PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ

Punjab State Board PSEB 4th Class Punjabi Book Solutions Chapter 8 ਬੁੱਝ ਤੂੰ ਮੇਰੀ ਬਾਤ Textbook Exercise Questions and Answers.

PSEB Solutions for Class 4 Punjabi Chapter 8 ਬੁੱਝ ਤੂੰ ਮੇਰੀ ਬਾਤ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਦੀਪੀ ਕਹਿੰਦਾ ……….. ਲਈ ਦਾਤ
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੇਰੀ ਇਕ ਬੁਝਾਰਤ ਬੁੱਝ । ਤੂੰ ਦੱਸ ਕਿ ਅਜਿਹੀ ਕਿਹੜੀ ਮਸ਼ੀਨ ਹੈ, ਜਿਸ ਨੂੰ ਬੰਦੇ ਲਈ ਇਕ ਬਖ਼ਸ਼ਿਸ਼ ਸਮਝਣਾ ਚਾਹੀਦਾ ਹੈ ।

(ਅ) ਉਹ ਕੇਵਲ ………… ਵਿਚ ਕਰਦੀ । ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੈਨੂੰ ਦੱਸ ਕਿ ਅਜਿਹੀ ਕਿਹੜੀ ਮਸ਼ੀਨ ਹੈ, ਜਿਹੜੀ ਨਾ ਕੇਵਲ ਗਿਣਨਾ ਹੀ ਜਾਣਦੀ ਹੈ, ਸਗੋਂ ਅੱਖਰਾਂ ਨੂੰ ਜੋੜ ਕੇ · ਲਿਖ ਵੀ ਸਕਦੀ ਹੈ । ਉਹ ਹਿਸਾਬ ਲਈ ਜੋੜ, ਘਟਾਓ, ਗੁਣਾ ਤੇ ਵੰਡ ਦੇ ਕੰਮ ਤਾਂ ਮਿੰਟਾਂ-ਸਕਿੰਟਾਂ ਵਿਚ ਕਰ ਦਿੰਦੀ ਹੈ ।

(ਇ) ਇਸ ਨੇ ਹੋਰ ………… ਮੇਰੀ ਬਾਤ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੇਰੀ ਇਕ ਬੁਝਾਰਤ ਬੁੱਝ ਤੇ ਮੈਨੂੰ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਸਨੇ ਹੋਰ ਮਸ਼ੀਨਾਂ ਨੂੰ ਪਿੱਛੇ ਪਾ ਦਿੱਤਾ ਹੈ ।

(ਸ) ਬਟਨ ਦਬਾ ਕੇ ………… ਭਰ ਲਓ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੈਨੂੰ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਸਦੇ ਬਟਨ ਦਬਾ ਕੇ ਟਾਈਪ ਵੀ ਕੀਤਾ ਜਾ ਸਕਦਾ ਹੈ ਤੇ ਉਸ ਵਿਚ ਰਿਕਾਰਡ ਵੀ ਦਰਜ ਕੀਤਾ ਜਾ ਸਕਦਾ ਹੈ । ਜੇਕਰ ਤੁਸੀਂ ਚਾਹੋ, ਤਾਂ ਉਸ ਨਾਲ ਤਸਵੀਰਾਂ ਵੀ ਬਣਾ ਸਕਦੇ ਹੋ ਤੇ ਉਨ੍ਹਾਂ ਵਿਚ ਮਨ-ਮਰਜ਼ੀ ਦੇ ਰੰਗ ਵੀ ਭਰ ਸਕਦੇ ਹੋ ।

(ਹ) ਵਾਇਰਸ ਹੋ ……….. ਮੇਰੀ ਬਾਤ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੇਰੀ ਬੁਝਾਰਤ ਬੁੱਝ ਤੇ ਦੱਸ ਕਿ ਉਹ ਕਿਹੜੀ ਮਸ਼ੀਨ ਹੈ ਕਿ ਜੇਕਰ ਉਸ ਵਿਚ ਵਾਇਰਸ ਆ ਜਾਵੇ, ਤਾਂ ਉਹ ਕੰਮ ਨਹੀਂ ਕਰਦੀ ਤੇ ਨਾ ਹੀ ਮਿੱਟੀ-ਘੱਟਾ ਤੇ ਬਰਸਾਤ ਨੂੰ ਬਰਦਾਸ਼ਤ ਕਰ ਸਕਦੀ ਹੈ ।

PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ

(ਕ) “ਕੀਅ ਬੋਰਡ ……. ਕੀ ਦਫ਼ਤਰ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਸਦਾ ਮੌਨੀਟਰ ਉਸਦੇ ਕੀ ਬੋਰਡ ਵਾਂਗ ਹੀ ਉਸਦਾ ਮੁੱਖ ਅੰਗ ਹੈ । ਇਹ ਮਸ਼ੀਨ ਘਰ ਤੇ ਦਫ਼ਤਰ ਵਿਚ ਬੰਦੇ ਦੇ ਬਹੁਤ ਸਾਰੇ ਕੰਮ ਕਰਦੀ ਹੈ ।

(ਖ) ਕੰਮ ਕਰਦਿਆਂ …….. ਮੇਰੀ ਬਾਤ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਇਕ ਬੁਝਾਰਤ ਸੁਣ ਕੇ ਬੁੱਝ ਤੇ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਹੜੀ ਰਾਤ-ਦਿਨ ਕੰਮ ਕਰਦਿਆਂ ਰਤਾ ਵੀ ਥੱਕਦੀ ਨਹੀਂ ।

(ਗ) ਅੱਜ-ਕੱਲ੍ਹ ਤਾਂ …….. ਰਹੇ ਅਧੂਰੀ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਸ ਨੂੰ ਚਲਾਉਣਾ ਸਿੱਖਣਾ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹੈ । ਜੇਕਰ ਇਸਨੂੰ ਸਿੱਖਿਆ ਨਾ ਜਾਵੇ, ਤਾਂ ਬੰਦੇ ਦੀ ਪੜ੍ਹਾਈ-ਲਿਖਾਈ ਅਧੂਰੀ ਰਹਿ ਜਾਂਦੀ ਹੈ ।

(ਘ) ਦਿਓ ਕਮਾਂਡ ……….. ਮੇਰੀ ਬਾਤ ।
ਸਰਲ ਅਰਥ-ਦੀਪੀ ਜੀਤੀ ਨੂੰ ਕਹਿੰਦਾ ਹੈ, ਤੂੰ ਮੇਰੀ ਇਕ ਬੁਝਾਰਤ ਸੁਣ ਕੇ ਬੁੱਝ ਤੇ ਦੱਸ ਕਿ ਉਹ ਕਿਹੜੀ ਮਸ਼ੀਨ ਹੈ, ਜਿਸ ਨੂੰ ਕਮਾਂਡ ਦੇ ਕੇ ਤੁਸੀਂ ਸੰਗੀਤ ਸੁਣ ਸਕਦੇ ਹੋ, ਜੋ ਕਿ ਇਕ ਅਦਭੁੱਤ ਕਰਾਮਾਤ ਜਾਪਦੀ ਹੈ ।

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਦੀਪੀ ਕਹਿੰਦਾ ਸੁਣ ਓਏ ਜੀਤੀ,
ਬੁੱਝ ਤੂੰ ਮੇਰੀ ਬਾਤ
ਐਸੀ ਇਕ ਮਸ਼ੀਨ ਉਹ ਕਿਹੜੀ,
ਜੋ ਬੰਦੇ ਲਈ ਦਾਤ ।

ਪ੍ਰਸ਼ਨ

  1. ਦੀਪੀ ਜੀਤੀ ਨੂੰ ਕੀ ਬੁੱਝਣ ਲਈ ਕਹਿੰਦਾ ਹੈ ?
  2. ਮਸ਼ੀਨ ਕਿਹੋ ਜਿਹੀ ਹੈ ?
  3. ‘ਬੁੱਝ ਤੂੰ ਮੇਰੀ ਬਾਤ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਦੀਪੀ ਜੀਤੀ ਨੂੰ ਇਕ ਬੁਝਾਰਤ ਬੁੱਝਣ ਲਈ ਕਹਿੰਦਾ ਹੈ ।
  2. ਮਸ਼ੀਨ ਬੰਦੇ ਲਈ ਦਾਤ ਹੈ ।
  3. (ਨੋਟ-ਉਪਰੋਕਤ ਸਤਰਾਂ ਹੀ ਲਿਖੋ ।)

2. ਉਹ ਕੇਵਲ ਨਾ ਗਿਣਨਾ ਜਾਣੇ,
ਅੱਖਰ ਜੋੜ ਵੀ ਸਕਦੀ ।
ਜੋੜ, ਘਟਾਓ, ਗੁਣਾ, ਵੰਡ ਤਾਂ,
ਪਲਾਂ, ਛਿਣਾਂ ਵਿਚ ਕਰਦੀ ।

ਪ੍ਰਸ਼ਨ

  1. ਮਸ਼ੀਨ ਕੀ-ਕੀ ਕੰਮ ਕਰਦੀ ਹੈ ?
  2. ਮਸ਼ੀਨ ਸਾਰੇ ਕੰਮ ਕਿੰਨੇ ਸਮੇਂ ਵਿਚ ਕਰਦੀ ਹੈ ?

ਉੱਤਰ:

  1. ਮਸ਼ੀਨ ਗਿਣਤੀ ਤੋਂ ਇਲਾਵਾ ਅੱਖਰ ਜੋੜਨ ਅਰਥਾਤ ਲਿਖਣ ਦਾ ਕੰਮ ਕਰਦੀ ਹੈ । ਇਸ ਤੋਂ ਇਲਾਵਾ ਇਹ ਜੋੜ, ਘਟਾਓ, ਗੁਣਾ ਤੇ ਵੰਡ ਦਾ ਕੰਮ ਵੀ ਕਰਦੀ ਹੈ ।
  2. ਪਲਾਂ-ਛਿਣਾਂ ਵਿਚ ।

PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ

3. ਇਸ ਨੇ ਹੋਰ ਮਸ਼ੀਨਾਂ ਤਾਈਂ,
ਪਾ ਦਿੱਤੀ ਏ ਮਾਤ ।
ਦੀਪੀ ਕਹਿੰਦਾ ਸੁਣ ਓਏ ਜੀਤੀ,
ਬੁੱਝ ਤੂੰ ਮੇਰੀ ਬਾਤ ।

ਪ੍ਰਸ਼ਨ

  1. ਇਸ ਮਸ਼ੀਨ ਨੇ ਕੀ ਕੀਤਾ ਹੈ ?
  2. ਦੀਪੀ ਕਿਸ ਅੱਗੇ ਬਾਤ ਪਾਉਂਦਾ ਹੈ ?
  3. ਇਸ ਮਸ਼ੀਨ ਦਾ ਨਾਂ ਕੀ ਹੈ ?

ਉੱਤਰ:

  1. ਇਸ ਮਸ਼ੀਨ ਨੇ ਹੋਰ ਸਾਰੀਆਂ ਮਸ਼ੀਨਾਂ ਨੂੰ ਮਾਤ ਪਾ ਦਿੱਤਾ ।
  2. ਦੀਪੀ ਜੀਤੀ ਅੱਗੇ ਬਾਤ ਪਾਉਂਦਾ ਹੈ ।
  3. ਕੰਪਿਊਟਰ ।

4. ਬਟਨ ਦਬਾ ਕੇ ਟਾਈਪ ਕਰੋ,
ਤੇ ਫੀਡ, ਰਿਕਾਰਡ ਵੀ ਕਰ ਲਓ ।
ਚਿਤਰ ਬਣਾ ਲਓ, ਭਾਵੇਂ ਰੰਗ ਵੀ,
ਮਨਮਰਜ਼ੀ ਦੇ ਭਰ ਲਓ ।

ਪ੍ਰਸ਼ਨ

  1. ਮਸ਼ੀਨ ਟਾਈਪ ਕਿਸ ਤਰ੍ਹਾਂ ਕਰਦੀ ਹੈ ?
  2. ਰੰਗ ਕਿਸ ਵਿਚ ਭਰੇ ਜਾ ਸਕਦੇ ਹਨ ?

ਉੱਤਰ:

  1. ਮਸ਼ੀਨ ਬਟਨ ਦਬਾਉਣ ਨਾਲ ਟਾਈਪ ਕਰਦੀ ਹੈ ।
  2. ਰੰਗ ਚਿਤਰਾਂ ਵਿਚ ਭਰੇ ਜਾ ਸਕਦੇ ਹਨ ।

5. ਵਾਇਰਸ ਹੋ ਜਾਏ, ਸਹਿ ਨਹੀਂ ਸਕਦੀ,
ਘੱਟਾ ਤੇ ਬਰਸਾਤ ।
ਦੀਪੀ ਕਹਿੰਦਾ ਸੁਣ ਓਏ ਜੀਤੀ,
ਬੁੱਝ ਤੂੰ ਮੇਰੀ ਬਾਤ ।

ਪ੍ਰਸ਼ਨ

  1. ਮਸ਼ੀਨ ਕਦੋਂ ਕੰਮ ਨਹੀਂ ਕਰਦੀ ?
  2. ਦੀਪੀ ਜੀਤੀ ਨੂੰ ਕੀ ਕਹਿੰਦਾ ਹੈ ?

ਉੱਤਰ:

  1. ਵਾਇਰਸ ਆ ਜਾਣ ਜਾਂ ਘੱਟੇ ਤੇ ਬਰਸਾਤ ਦਾ ਅਸਰ ਹੋਣ ਨਾਲ ਮਸ਼ੀਨ ਕੰਮ ਨਹੀਂ ਕਰਦੀ ।
  2. ਦੀਪੀ ਜੀਤੀ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਇਕ ਬਾਤ ਬੁੱਝੇ ।

6. ਕੀਅ-ਬੋਰਡ’ ਦੇ ਵਾਂਗੂੰ ਇਸ ਦਾ,
ਹੈ ਮੁੱਖ ਅੰਗ ਮੌਨੀਟਰ ।
ਬੰਦੇ ਦੇ ਕੰਮ ਕਰੇ ਅਨੇਕਾਂ,
ਕੀ ਘਰ ਤੇ ਕੀ ਦਫ਼ਤਰ ।

ਪ੍ਰਸ਼ਨ

  1. ਇਸ ਮਸ਼ੀਨ ਦੇ ਮੁੱਖ ਅੰਗ ਕਿਹੜੇਕਿਹੜੇ ਹਨ ?
  2. ਇਹ ਮਸ਼ੀਨ ਬੰਦੇ ਦੇ ਕਿੱਥੇ-ਕਿੱਥੇ ਕੰਮ ਆਉਂਦੀ ਹੈ ?

ਉੱਤਰ:

  1. ਕੀ ਬੋਰਡ ਤੇ ਮੌਨੀਟਰ ਇਸ ਮਸ਼ੀਨ ਦੇ ਮੁੱਖ ਅੰਗ ਹਨ ।
  2. ਇਹ ਮਸ਼ੀਨ ਬੰਦੇ ਦੇ ਘਰਾਂ ਤੇ ਦਫ਼ਤਰ ਵਿਚ ਕੰਮ ਆਉਂਦੀ ਹੈ ।

7. ਕੰਮ ਕਰਦਿਆਂ ਜ਼ਰਾ ਨਾ ਥੱਕੇ,
ਵੇਖੇ ਨਾ ਦਿਨ-ਰਾਤ ।
ਦੀਪੀ ਕਹਿੰਦਾ ਸੁਣ ਓਏ ਜੀਤੀ,
ਬੁੱਝ ਤੂੰ ਮੇਰੀ ਬਾਤ ।

ਪ੍ਰਸ਼ਨ

  1. ਇਹ ਮਸ਼ੀਨ ਕਿੰਨਾ ਚਿਰ ਕੰਮ ਕਰ ਸਕਦੀ ਹੈ ?
  2. ਬਾਤ ਕਿਸ ਨੂੰ ਬੁੱਝਣ ਲਈ ਕਿਹਾ ਗਿਆ ਹੈ ?

ਉੱਤਰ:

  1. ਇਹ ਮਸ਼ੀਨ ਬਿਨਾਂ ਥਕੇਵੇਂ ਤੋਂ ਰਾਤ- : ਦਿਨ ਕੰਮ ਸਕਦੀ ਹੈ ।
  2. ਜੀਤੀ ਨੂੰ ਬਾਤ, ਬੁੱਝਣ ਲਈ ਕਿਹਾ ਗਿਆ

PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ

8. ਅੱਜ-ਕਲ੍ਹ ਤਾਂ ਏ ਸਿੱਖਣਾ ਇਸ ਨੂੰ,
ਹੋਇਆ ਬੜਾ ਜ਼ਰੂਰੀ ।
ਨਹੀਂ ਤਾਂ ਅੱਜ-ਕਲ੍ਹ ਸਿੱਖਿਆ ਇਸ ਦੇ,
ਬਾਥੋਂ ਰਹੇ ਅਧੂਰੀ ।

ਪ੍ਰਸ਼ਨ

  1. ਕਿਸ ਮਸ਼ੀਨ ਦੀ ਗੱਲ ਹੋ ਰਹੀ ਹੈ ?
  2. ਵਿੱਦਿਆ ਕਿਸ ਤੋਂ ਬਿਨਾਂ ਅਧੂਰੀ ਹੈ ?

ਉੱਤਰ:

  1. ਕੰਪਿਊਟਰ ਦੀ ।
  2. ਕੰਪਿਊਟਰ ਦੀ ਸਿੱਖਿਆ ਤੋਂ ਬਿਨਾਂ ਵਿੱਦਿਆ ਅਧੂਰੀ ਹੈ ।

9. ਦਿਓ ਕਮਾਂਡ ਤੇ ਸੁਣੋ ਮਿਊਜ਼ਕ,
‘ਅਜਬ ਹੈ ਇਹ ਕਰਾਮਾਤ ।
ਦੀਪੀ ਕਹਿੰਦਾ ਸੁਣ ਓਏ ਜੀਤੀ
ਬੁੱਝ ਤੂੰ ਮੇਰੀ ਬਾਤ ।

ਪ੍ਰਸ਼ਨ

  1. ਮਿਊਜ਼ਕ ਕਿਸ ਤਰ੍ਹਾਂ ਸੁਣਿਆ ਜਾ ਸਕਦਾ ਹੈ ?
  2. ਕੌਣ ਬਾਤ ਪਾਉਂਦਾ ਹੈ ?

ਉੱਤਰ:

  1. ਕਮਾਂਡ ਦੇ ਕੇ ।
  2. ਦੀਪੀ ।

ਪਾਠ-ਅਭਿਆਸ ਪ੍ਰਸ਼ਨ-ਉੱਤਰ :

ਪ੍ਰਸ਼ਨ 1.
ਦੀਪੀ ਨੇ ਕਿਹੜੀ ਮਸ਼ੀਨ ਦੀ ਬਾਤ ਪਾਈ ?
ਉੱਤਰ:
ਕੰਪਿਊਟਰ ਦੀ ।

ਪ੍ਰਸ਼ਨ 2.
ਇਹ ਮਸ਼ੀਨ ਪਲਾਂ-ਛਿਣਾਂ ਵਿਚ ਕੀ ਕਰਦੀ ਹੈ ?
ਉੱਤਰ:
ਇਹ ਮਸ਼ੀਨ ਹਿਸਾਬ ਦੇ ਸਾਰੇ ਕੰਮ ਅਰਥਾਤ ਜੋੜ, ਘਟਾਓ, ਗੁਣਾਂ ਤੇ ਵੰਡ ਪਲਾਂ-ਛਿਣਾਂ ਵਿਚ ਕਰਦੀ ਹੈ ।

ਪ੍ਰਸ਼ਨ 3.
ਘੱਟਾ ਤੇ ਬਰਸਾਤ ਹੋਣ ਕਾਰਨ ਮਸ਼ੀਨ ਨੂੰ ਕੀ ਹੁੰਦਾ ਹੈ ?
ਉੱਤਰ:
ਘੱਟਾ ਤੇ ਬਰਸਾਤ ਹੋਣ ਨਾਲ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤੇ ਉਹ ਕੰਮ ਨਹੀਂ ਕਰਦੀ ।

ਪ੍ਰਸ਼ਨ 4.
ਇਸ ਮਸ਼ੀਨ ਦੀ ਵਰਤੋਂ ਕਿੱਥੇ-ਕਿੱਥੇ ਕੀਤੀ ਜਾਂਦੀ ਹੈ ?
ਉੱਤਰ:
ਇਸ ਮਸ਼ੀਨ ਦੀ ਵਰਤੋਂ ਦਫ਼ਤਰਾਂ ਤੇ ਘਰਾਂ ਵਿਚ ਸਭ ਥਾਂ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਅੱਜ-ਕਲ੍ਹ ਇਸ ਮਸ਼ੀਨ ਨੂੰ ਸਿੱਖਣਾ ਕਿਉਂ ਜ਼ਰੂਰੀ ਹੋ ਗਿਆ ਹੈ ?
ਉੱਤਰ:
ਅੱਜ-ਕਲ੍ਹ ਇਸ ਮਸ਼ੀਨ ਨੂੰ ਸਿੱਖਣਾ ਇਸ ਕਰਕੇ ਜ਼ਰੂਰੀ ਹੈ, ਕਿਉਂਕਿ ਸਾਡੇ ਘਰਾਂ ਤੇ ਦਫ਼ਤਰਾਂ ਦੇ ਬਹੁਤ ਸਾਰੇ ਕੰਮ ਇਸ ਤੋਂ ਬਿਨਾਂ ਨਹੀਂ ਚਲਦੇ ।

ਪ੍ਰਸ਼ਨ 6.
ਪੜੋ, ਸਮਝੋ ਤੇ ਲਿਖੋ ।
ਮਸ਼ੀਨ : ਪੁਰਜ਼ਿਆਂ ਤੇ ਪੇਚਾਂ ਦਾ ਬਣਿਆ ਉਹ ਜੰਤਰ, ਜਿਸ ਨਾਲ ਕੋਈ ਕੰਮ ਜਲਦੀ ਤੇ ਅਸਾਨੀ ਨਾਲ ਹੋ ਜਾਂਦਾ ਹੈ ।
ਦਾਤ :
ਮਾਤ :
ਅਧੂਰੀ :
ਅਜਬ :
ਕਰਾਮਾਤ :
ਉੱਤਰ-ਮਸ਼ੀਨ : ਪੁਰਜ਼ਿਆਂ ਤੇ ਪੇਚਾਂ ਦਾ ਬਣਿਆ ਉਹ ਜੰਤਰ, ਜਿਸ ਨਾਲ ਕੋਈ ਕੰਮ ਜਲਦੀ ਤੇ ਅਸਾਨੀ ਨਾਲ ਹੋ ਜਾਂਦਾ ਹੈ ।
ਦਾਤ : ਦਾਨ ਕੀਤੀ ਹੋਈ ਵਸਤੂ, ਬਖ਼ਸ਼ਿਸ਼ ।
ਮਾਤ : ਸਭ ਨੂੰ ਪਿੱਛੇ ਛੱਡ ਦੇਣਾ ।
ਅਧੂਰੀ : ਜੋ ਪੂਰੀ ਨਹੀਂ, ਅਪੂਰਨ
ਅਜਬ : ਹੈਰਾਨ ਕਰਨ ਵਾਲਾ, ਅਨੋਖਾ
ਕਰਾਮਾਤ : ਅਜੀਬ ਸ਼ਕਤੀ, ਅਣਹੋਣੀ ਬਾਤ ।

PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ

ਪ੍ਰਸ਼ਨ 7.
ਇਸ ਕਵਿਤਾ ਵਿਚ ਕੰਪਿਊਟਰ ਨਾਲ ਜੁੜੇ ਅੰਗਰੇਜ਼ੀ ਦੇ ਕੁੱਝ ਸ਼ਬਦ ਆਏ ਹਨ । ਇਨ੍ਹਾਂ ਨੂੰ ਸੋਹਣਾ ਕਰ ਕੇ ਲਿਖੋ :
ਬਟਨ : BUTTON
ਟਾਈਪ : TYPE
ਫੀਡ : FEED
ਵਾਇਰਸ : VIROUS
ਕੀਅ-ਬੋਰਡ : KEY-BOARD
ਮੋਨੀਟਰ : MONITOR
ਉੱਤਰ:
(ਨੋਟ-ਵਿਦਿਆਰਥੀ ਆਪ ਹੀ ਲਿਖਣ ।)

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਦਾਤ, ਰਿਕਾਰਡ, ਅਨੇਕਾਂ, ਬਾਥੂ, ਅਜਬ, ਕਰਾਮਾਤ, ਮਸ਼ੀਨ, ਚਿਤਰ, ਬਰਸਾਤ, ਦਫ਼ਤਰ, ਸਿੱਖਿਆ ।
ਉੱਤਰ:

  1. ਦਾਤ (ਦੇਣ, ਬਖ਼ਸ਼ਿਸ਼)-ਕੁਦਰਤ ਨੇ ਬੰਦੇ ਨੂੰ ਬੇਅੰਤ ਦਾਤਾਂ ਦਿੱਤੀਆਂ ਹਨ ।
  2. ਰਿਕਾਰਡ (ਹਿਸਾਬ-ਕਿਤਾਬ, ਵੇਰਵਾ)ਕੰਪਿਊਟਰ ਵਿਚ ਇਸ ਦਫ਼ਤਰ ਦਾ ਸਾਰਾ ਰਿਕਾਰਡ ਮੌਜੂਦ ਹੈ ।
  3. ਅਨੇਕਾਂ ਬਹੁਤ ਸਾਰੇ)-ਅਜ਼ਾਦੀ ਦੀ ਲਹਿਰ ਵਿਚ ਅਨੇਕਾਂ ਸੂਰਬੀਰਾਂ ਨੇ ਜਾਨ ਦੀ ਬਾਜ਼ੀ ਲਾਈ ।
  4. ਬਾਥੋਂ (ਬਿਨਾਂ)-ਭਰਾਵਾ, ਤੇਰੇ ਬਾਝੋ ਅਸੀਂ ਕਿਸੇ ਜੋਗੇ ਨਹੀਂ ।
  5. ਅਜਬ ਹੈਰਾਨ ਕਰਨ ਵਾਲੀ)-ਕੰਪਿਊਟਰ ਅਜਬ ਕੰਮ ਕਰ ਦਿਖਾਉਂਦਾ ਹੈ ।
  6. ਕਰਾਮਾਤ (ਅਣਹੋਣੀ ਗੱਲ, ਕ੍ਰਿਸ਼ਮਾ-ਗੁਰੂਆਂਪੀਰਾਂ ਦੀਆਂ ਜੀਵਨੀਆਂ ਵਿਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਹੁੰਦਾ ਹੈ ।
  7. ਮਸ਼ੀਨ (ਯੰਤਰ)-ਇਸੁ ਮਸ਼ੀਨ ਨਾਲ ਖ਼ਰਾਦ . ਦਾ ਕੰਮ ਹੁੰਦਾ ਹੈ ।
  8. ਚਿਤਰ (ਤਸਵੀਰ)-ਇਹ ਇਕ ਸੁੰਦਰ ਕੁਦਰਤੀ ਦ੍ਰਿਸ਼ ਦਾ ਚਿਤਰ ਹੈ ।
  9. ਬਰਸਾਤ (ਮੀਂਹ ਦਾ ਲਗਾਤਾਰ ਪੈਣਾ-ਜੁਲਾਈਅਗਸਤ ਬਰਸਾਤ ਦੇ ਮਹੀਨੇ ਹਨ ।
  10. ਦਫ਼ਤਰ (ਬੈਠ ਕੇ ਕੰਮ ਕਰਨ ਦੀ ਕੇਂਦਰੀ ਥਾਂ)-ਇਹ ਪੰਜਾਬ ਕਾਂਗਰਸ ਪਾਰਟੀ ਦਾ ਦਫ਼ਤਰ ਹੈ ।
  11. ਸਿੱਖਿਆ ਪੜ੍ਹਾਈ)-ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਮੁਹਾਲੀ ਵਿਚ ਹੈ ।

ਪ੍ਰਸ਼ਨ 9.
ਕੰਪਿਊਟਰ ਦੇ ਹਿੱਸਿਆਂ (ਭਾਗਾਂ) ਦੀ ਮਾਈਂਡ ਮੈਪਿੰਗ ਤਿਆਰ ਕਰੋ ।
ਜਾਂ
ਕੰਪਿਊਟਰ ਦੇ ਭਾਗ ਖ਼ਾਲੀ ਗੋਲਿਆਂ ਵਿਚ ਲਿਖੋ ।
PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ 1
ਉੱਤਰ:
PSEB 4th Class Punjabi Solutions Chapter 8 ਬੁੱਝ ਤੂੰ ਮੇਰੀ ਬਾਤ 2

ਪ੍ਰਸ਼ਨ 10.
ਕੰਪਿਊਟਰ ਮਸ਼ੀਨ ਕੋਲ ਜਾ ਕੇ ਅਧਿਆਪਕ ਤੋਂ ਇਸ ਦੇ ਭਾਗਾਂ ਤੇ ਇਸ ਦੇ ਕੰਮ ਬਾਰੇ ਜਾਣਕਾਰੀ ਪ੍ਰਾਪਤ ਕਰੋ ।
ਉੱਤਰ:
(ਨੋ-ਵਿਦਿਆਰਥੀ ਆਪੇ ਹੀ ਕਰਨ ।)

ਪ੍ਰਸ਼ਨ 11.
‘ਮੇਰੀ ਕਿਤਾਬ (ਪੁਸਤਕ) ਵਿਸ਼ੇ ਉੱਤੇ ਲੇਖ ਰਚਨਾ ਕਰੋ ।
ਉੱਤਰ:
(ਨੋਟ-ਇ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਲੇਖ-ਰਚਨਾ ਵਾਲਾ ਭਾਗ ।)

Leave a Comment