PSEB 4th Class Maths Solutions Chapter 6 ਸਮਾਂ Ex 6.5

Punjab State Board PSEB 4th Class Maths Book Solutions Chapter 6 ਸਮਾਂ Ex 6.5 Textbook Exercise Questions and Answers.

PSEB Solutions for Class 4 Maths Chapter 6 ਸਮਾਂ Ex 6.5

ਸਾਲ 2016 ਅਤੇ ਸਾਲ 2018 ਦੇ ਕੈਲੰਡਰ ਨੂੰ ਵੇਖਦੇ ਹੋਏ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।

ਪ੍ਰਸ਼ਨ 1.
ਜਨਵਰੀ 2016 ਅਤੇ ਜਨਵਰੀ 2018 ਵਿੱਚ ਕਿੰਨੇ ਐਤਵਾਰ ਹਨ ?
ਹੱਲ:
ਜਨਵਰੀ 2016 ਵਿੱਚ ਜਿੰਨੇ ਐਤਵਾਰ ਹਨ =
5 (3, 10, 17, 24, 31)
ਜਨਵਰੀ 2018 ਵਿੱਚ ਜਿੰਨੇ ਐਤਵਾਰ ਹਨ = 4 (7,14,21,28)

ਪ੍ਰਸ਼ਨ 2.
ਸਾਲ 2018 ਵਿੱਚ ਅਜ਼ਾਦੀ ਦਾ ਦਿਨ ਕਿਹੜੇ ਦਿਨ ਆਵੇਗਾ ?
ਹੱਲ:
ਸਾਲ 2018 ਵਿੱਚ ਆਜ਼ਾਦੀ ਦੇ ਦਿਨ ਜਿਸ ਦਿਨ ਆਵੇਗਾ = ਬੁੱਧਵਾਰ

PSEB 4th Class Maths Solutions Chapter 6 ਸਮਾਂ Ex 6.5

ਪ੍ਰਸ਼ਨ 3.
ਅਪ੍ਰੈਲ 2018 ਦਾ ਪਹਿਲਾ ਸੋਮਵਾਰ ਕਿੰਨੀ ਤਰੀਖ਼ ਨੂੰ ਹੈ ?
ਹੱਲ:
ਅਪ੍ਰੈਲ 2018 ਦਾ ਪਹਿਲਾ ਸੋਮਵਾਰ ਜਿੰਨੀ | ਤਾਰੀਖ ਨੂੰ ਹੈ = 2 ਤਾਰੀਖ ਨੂੰ ।

ਪ੍ਰਸ਼ਨ 4.
ਫਰਵਰੀ 2016 ਅਤੇ ਫ਼ਰਵਰੀ 2018 ਵਿੱਚ ਕਿੰਨੇ ਦਿਨ ਹਨ ? ਇਸ ਤੋਂ ਤੁਸੀਂ ਕੀ ਨਤੀਜਾ ਕੱਢਿਆ ?
ਹੱਲ:
ਫ਼ਰਵਰੀ 2016 ਵਿੱਚ ਜਿੰਨੇ ਦਿਨ ਹਨ = 29 ਦਿਨ
ਫ਼ਰਵਰੀ 2018 ਵਿੱਚ ਜਿੰਨੇ ਦਿਨ ਹਨ = 28 ਦਿਨ
ਇਸ ਤੋਂ ਅਸੀਂ ਨਤੀਜਾ ਕੱਢਦੇ ਹਾਂ ਕਿ 2016 ਲੀਪ ਦਾ ਸਾਲ ਹੈ, ਜਦੋਂਕਿ 2018 ਲੀਪ ਦਾ ਸਾਲ ਨਹੀਂ ਹੈ ।

ਪ੍ਰਸ਼ਨ 5.
ਸਾਲ 2018 ਦੇ ਅਖ਼ੀਰਲੇ ਸ਼ੁੱਕਰਵਾਰ ਨੂੰ ਕਿੰਨੀ ਤਰੀਖ਼ ਹੈ ?
ਹੱਲ:
ਸਾਲ 2018 ਦੇ ਅਖੀਰਲੇ ਸ਼ੁੱਕਰਵਾਰ ਨੂੰ ਜਿੰਨੀ ‘ ਤਾਰੀਖ ਹੈ = 28 ਦਸੰਬਰ

ਪ੍ਰਸ਼ਨ 6.
1 ਜਨਵਰੀ 2018 ਅਤੇ 31 ਦਸੰਬਰ 2018 ਨੂੰ ਕਿਹੜਾ ਦਿਨ ਹੈ ?
ਹੱਲ:
1 ਜਨਵਰੀ, 2018 ਨੂੰ ਜਿਹੜਾ ਦਿਨ ਹੈ = ਸੋਮਵਾਰ
31 ਦਸੰਬਰ, 2018 ਨੂੰ ਜਿਹੜਾ ਦਿਨ ਹੈ = ਸੋਮਵਾਰ

PSEB 4th Class Maths Solutions Chapter 6 ਸਮਾਂ Ex 6.5

ਪ੍ਰਸ਼ਨ 7.
31 ਦਿਨਾਂ ਵਾਲੇ ਮਹੀਨੇ ਕਿਹੜੇ ਹਨ ?
ਹੱਲ:
31 ਦਿਨਾਂ ਵਾਲੇ ਮਹੀਨੇ = ਜਨਵਰੀ, ਮਾਰਚ, ਮਈ, ਜੁਲਾਈ, ਅਗਸਤ, ਅਕਤੂਬਰ, ਦਸੰਬਰ |

ਪ੍ਰਸ਼ਨ 8.
ਕੈਲੰਡਰ ਤੋਂ ਆਪਣੇ ਜਨਮ ਦਿਨ ਵਾਲੀ ਤਰੀਖ਼ ਅਤੇ ਮਹੀਨਾ ਲੱਭੋ ਅਤੇ ਦਿਨ ਵੀ ਲਿਖੋ ।
ਹੱਲ:
ਵਿਦਿਆਰਥੀ ਆਪਣੇ ਜਨਮ ਦਿਨ ਵਾਲੀ ਤਾਰੀਖ ਅਤੇ ਮਹੀਨਾ ਲੱਭੇ ਅਤੇ ਦਿਨ ਵੀ ਲਿਖੇ ।

Leave a Comment