Punjab State Board PSEB 3rd Class Welcome Life Book Solutions Chapter 1 ਸਾਡਾ ਭੋਜਨ ਅਤੇ ਪਾਣੀ Textbook Exercise Questions and Answers.
PSEB Solutions for Class 3 Welcome Life Chapter 1 ਸਾਡਾ ਭੋਜਨ ਅਤੇ ਪਾਣੀ
Welcome Life Guide for Class 3 PSEB ਸਾਡਾ ਭੋਜਨ ਅਤੇ ਪਾਣੀ Textbook Questions and Answers
ਪੰਨਾ-2
ਕਿਰਿਆ-1
ਪ੍ਰਸ਼ਨ 1.
ਘਰ ਵਿਚ ਖਾਣ-ਪੀਣ ਦੀਆਂ ਕਿਹੜੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ ?
ਉੱਤਰ-
- ਦੁੱਧ,
- ਸਬਜ਼ੀਆਂ
- ਫ਼ਲ,
- ਦਾਲ
- ਚਾਵਲ ॥
ਪ੍ਰਸ਼ਨ 2.
ਭੋਜਨ ਖ਼ਰਾਬ ਹੈ ਇਹ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਭੋਜਨ ਖ਼ਰਾਬ ਹੈ ਇਸ ਦਾ ਪਤਾ ਸਾਨੂੰ ਗੰਧ ਤੋਂ, ਰੰਗ ਵਿੱਚ ਤਬਦੀਲੀ ਤੋਂ, ਸਵਾਦ ਤੋਂ ਅਤੇ ਪੈਕੇਟ ਜਾਂ ਡੱਬਾਬੰਦ ਭੋਜਨ ਦੇ ਉੱਪਰ ਲਿਖੀ ਮਿਤੀ ਤੋਂ ਚਲਦਾ ਹੈ ।
ਪ੍ਰਸ਼ਨ 3.
ਭੋਜਨ ਖ਼ਰਾਬ ਕਿਵੇਂ ਹੁੰਦਾ ਹੈ ?
ਉੱਤਰ-
ਕੀਟਾਣੂ, ਉੱਲੀ, ਬੈਕਟੀਰੀਆ ਅਤੇ ਸੂਖ਼ਮ-ਜੀਵ ਦੁਆਰਾ ।
ਪੰਨਾ-3
ਪ੍ਰਸ਼ਨ 4.
ਖ਼ਰਾਬ ਭੋਜਨ ਖਾਣ ਨਾਲ ਕੀ ਹੁੰਦਾ ਹੈ ?
ਉੱਤਰ-
ਪੇਟ-ਦਰਦ, ਉਲਟੀ, ਦਸਤ ਅਤੇ ਪੇਚਿਸ਼ ਦੀਆਂ ਬਿਮਾਰੀਆਂ ਹੁੰਦੀਆਂ ਹਨ ।
ਪ੍ਰਸ਼ਨ 5.
ਕੀ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਖ਼ਰਾਬ ਭੋਜਨ ਕਦੇ ਨਹੀਂ ਖਾਣਾ ਚਾਹੀਦਾ ਹੈ, ਸਾਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 6.
ਬੈਂਡ ਨੂੰ ਉੱਲੀ ਕਿਵੇਂ ਲੱਗ ਜਾਂਦੀ ਹੈ ?
ਉੱਤਰ-
ਇਕ ਬੈਂਡ ਦੇ ਟੁਕੜੇ ਨੂੰ ਥੋੜ੍ਹਾ ਗਿੱਲਾ ਕਰਕੇ ਬੰਦ ਡੱਬੇ ਵਿਚ ਕੁਝ ਦਿਨ ਰੱਖਦੇ ਹਾਂ ਅਤੇ ਕੁੱਝ ਦਿਨਾਂ ਬਾਅਦ ਦੇਖਦੇ ਹਾਂ ਤਾਂ ਉਸ ਨੂੰ ਉੱਲੀ ਲੱਗ ਜਾਂਦੀ ਹੈ ।
ਮੌਖਿਕ ਪ੍ਰਸ਼ਨ
1. ਬਾਜ਼ਾਰ ਦਾ ਡੱਬਾ ਬੰਦ/ਪੈਕੇਟ ਬੰਦ ਭੋਜਨ ਖ਼ਰਾਬ ਨਾ ਹੋਵੇ, ਇਹ ਚੈੱਕ ਕਰਨ ਲਈ ਕੀ ਦੇਖੋਗੇ ?
(ਉ) ਪੈਕੇਟ ਦਾ ਰੰਗ
(ਅ) ਪੈਕੇਟ/ਡੱਬੇ ਦਾ ਸਾਈਜ਼
(ਇ) ਪੈਕੇਟ ‘ਤੇ ਲਿਖੀ ਮਿਤੀ
(ਸ) ਇਹ ਸਾਰਾ ਕੁੱਝ ।
ਉੱਤਰ-
(ਇ) ਪੈਕੇਟ ‘ਤੇ ਲਿਖੀ ਮਿਤੀ ।
2. ਅੱਜ ਸੁਖਮਨ ਨੇ ਟਿਫਿਨ ਖੋਲ੍ਹਦੇ ਹੀ ਕਿਹਾ,”ਅੱਜ ਤਾਂ ਲੱਗਦਾ ਸਬਜ਼ੀ ਖ਼ਰਾਬ ਹੋ ਗਈ ਦੱਸੋ ਸੁਖਮਨ ਨੂੰ ਕਿਵੇਂ ਪਤਾ ਲੱਗਿਆ ਕਿ ਸਬਜ਼ੀ ਖ਼ਰਾਬ ਹੋ ਗਈ ?
(ਉ) ਦੇਖ ਕੇ
(ਅ) ਗੰਧ ਤੋਂ
(ਇ) ਰੰਗ ਤੋਂ
(ਸ) ਸੁਆਦ ਤੋਂ ।
ਉੱਤਰ-
(ਅ) ਗੰਧ ਤੋਂ ।
ਪੰਨਾ-5
ਕਿਰਿਆ – 1
ਬੱਚਿਓ, ਮੱਖੀਆਂ ਅਤੇ ਉਪਰੋਕਤ ਤਸਵੀਰ ਵਿਚ ਦਰਸਾਏ ਭੋਜਨ ਦੇ ਦੂਸ਼ਿਤ ਹੋਣ ਦੇ ਹੋਰ ਕਾਰਨਾਂ ਦੇ ਹੱਲ ਵਜੋਂ ਕੁੱਝ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਤਸਵੀਰਾਂ ਨੂੰ ਦੇਖ ਕੇ ਢੁੱਕਵੇਂ ਹੱਲ ਆਪਣੇ ਸ਼ਬਦਾਂ ਵਿੱਚ ਲਿਖੋ ।
ਉੱਤਰ-
ਪੰਨਾ-6
ਕਿਰਿਆ-2
ਉਪਰੋਕਤ ਜਾਣਕਾਰੀ ਦੇ ਆਧਾਰ ‘ਤੇ ਯਾਦ ਰੱਖਣ ਯੋਗ ਗੱਲਾਂ ਦੀ ਇਕ ਸੂਚੀ ਤਿਆਰ ਕਰੋ ।
ਉੱਤਰ-
- ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ
- ਮਲ ਪਖ਼ਾਨੇ ਦਾ ਦਰਵਾਜ਼ਾ ਬੰਦ ਹੋਣਾ ਚਾਹੀਦਾ
- ਹੱਥਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ।
- ਘਰ ਦੀ ਸਫ਼ਾਈ ਹੋਣੀ ਚਾਹੀਦੀ ਹੈ ।
- ਭੋਜਨ ਨੂੰ ਫਰਿੱਜ਼ ਵਿੱਚ ਰੱਖ ਕੇ ਵੀ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ।
ਆਓ ਸਮਝ ਖੀਏ
1. ਉਪਰੋਕਤ ਜਾਣਕਾਰੀ ਅਨੁਸਾਰ ਭੋਜਨ ਦੇ ਗੰਦਾ ਹੋਣ ਦਾ ਮੁੱਖ ਕਾਰਨ ਕੀ ਹੈ ?
(ਉ) ਖੁੱਲ੍ਹੇ ਵਿੱਚ ਕੀਤਾ ਮਲ
(ਅ) ਮੱਖੀਆਂ
(ਇ) ਪਾਣੀ ,
(ਸ) ਪੌਦੇ ।
ਉੱਤਰ-
(ਅ) ਮੱਖੀਆਂ ।
2. ਭੋਜਨ ਨੂੰ ਮੱਖੀਆਂ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
(ੳ) ਮੱਖੀਆਂ ਨੂੰ ਮਾਰਨਾ ਚਾਹੀਦਾ ਹੈ।
(ਅ) ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
(ਇ), ਮਲ ਪਖ਼ਾਨੇ ਵਿੱਚ ਕਰਨਾ ਚਾਹੀਦਾ ਹੈ
(ਸ) “ਅ’ ਅਤੇ ‘ਬ’ ਦੋਵੇਂ ।
ਉੱਤਰ-
(ਅ) ਭੋਜਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
ਪੰਨਾ-8
ਕਿਰਿਆ – 1
ਅਮਿਤ ਅਧਿਆਪਕ ਵੱਲੋਂ ਦਿੱਤੇ ਘਰ ਦੇ ਕੰਮ ਬਾਰੇ ਆਪਣੇ ਦਾਦਾ ਜੀ ਨਾਲ ਗੱਲਬਾਤ ਕਰ ਰਿਹਾ ਹੈ । ਦਾਦਾ ਜੀ ਦੀ ਸਲਾਹ ਨਾਲ ਇਕੱਠੀ ਕੀਤੀ ਗਈ ਸੂਚਨਾ ਉਸਨੇ ਹੇਠਾਂ ਦਿੱਤੀ ਸਾਰਣੀ ਵਿਚ ਭਰਨੀ ਹੈ । ਤੁਹਾਨੂੰ ਕੀ ਲੱਗਦਾ ਹੈ ਦਾਦਾ ਜੀ ਨੇ ਉਸ ਨੂੰ ਕੀ ਦੱਸਿਆ ਹੋਵੇਗਾ ?
ਪੰਨਾ-9
ਕਿਰਿਆ-2
ਅਧਿਆਪਕ ਦੁਆਰਾ ਦੱਸੇ ਗਏ ਪਾਣੀ ਦੇ ਗੰਦਾ ਹੋਣ ਦੇ ਕਾਰਨਾਂ ਦੇ ਆਧਾਰ ‘ਤੇ ਦੱਸੋ ਕਿ ਤੁਸੀਂ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਕੀ ਕਰ ਸਕਦੇ
ਉੱਤਰ-
- ਪਾਣੀ ਨੂੰ ਢੱਕ ਕੇ ਰੱਖੋ ।
- ਪਾਣੀ ਵਿੱਚ ਗੰਦਗੀ, ਕੂੜਾ-ਕਰਕਟ ਨਾ ਸੁੱਟੋ।
- ਤਲਾਅ ਵਿੱਚ ਪਸ਼ੂਆਂ ਨੂੰ ਨਾ ਨਹਾਓ ।
- ਫੈਕਟਰੀ ਦੇ ਗੰਦੇ ਰਸਾਇਣ ਤੋਂ ਬਚਾਓ ।
ਮੌਖਿਕ ਪ੍ਰਸ਼ਨ
1. ਪਾਣੀ ਦੇ ਗੰਦਾ ਹੋਣ ਬਾਰੇ ਤੁਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹੋ ?
(ੳ) ਇਸ ਦੇ ਰੰਗ ਤੋਂ ,
(ਅ) ਇਸ ਦੇ ਸੁਆਦ ਤੋਂ
(ਈ) ਗੰਧ ਤੋਂ
(ਸ) ਇਹਨਾਂ ਸਾਰਿਆਂ ਤੋਂ।
ਉੱਤਰ-
(ਸ) ਇਹਨਾਂ ਸਾਰਿਆਂ ਤੋਂ।
2. ਪਾਣੀ ਦੇ ਗੰਦਾ ਹੋਣ ਦਾ ਕੁਦਰਤੀ ਕਾਰਨ ਕੀ ਹੈ ?
(ੳ) ਕੂੜਾ-ਕਰਕਟ
(ਆਂ) ਫੈਕਟਰੀਆਂ ਦਾ ਪਾਣੀ
(ਈ) ਮਲ-ਮੂਤਰ
(ਸ) ਧੂੜ-ਮਿੱਟੀ ।
ਉੱਤਰ-
(ਸ) ਧੂੜ-ਮਿੱਟੀ ।
ਪੰਨਾ-11
ਪ੍ਰਸ਼ਨ- “ਪਾਣੀ ਕਿਤੇ ਮੁੱਕ ਨਾ ਜਾਵੇ’ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਟੂਟੀਆਂ ਤੇ ਟੈਂਕੀਆਂ ਭਰਨ ਲਈ ਚੱਲਦੇ ਟੁੱਲੂ ਪੰਪਾਂ ਨੇ ਸਾਡੇ ਨਲਕੇ ਦਾ ਸਾਰਾ ਪਾਣੀ ਹੀ ਖਿੱਚ ਲਿਆ ਹੈ । ਸੱਚ-ਮੁੱਚ ਮਨੁੱਖ ਨੇ ਆਪਣਾ ਜੀਵਨ ਪੱਧਰ ਉੱਚਾ ਚੁੱਕਦੇ-ਚੁੱਕਦੇ ਪਾਣੀ ਦਾ ਪੱਧਰ ਕਿੰਨਾ ਨੀਵਾਂ ਕਰ ਦਿੱਤਾ ਹੈ ।
ਪੰਨਾ-12
ਮੌਖਿਕ ਪ੍ਰਸ਼ਨ
1. ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
(ਉ) ਬਾਲਟੀ ਵਿਚ ਪਾ ਕੇ
(ਅ) ਪਾਣੀ ਦੀ ਵਰਤੋਂ ਸੰਭਾਲ ਕੇ ਕਰਨ ਨਾਲ
(ਈ) ਪਾਣੀ ਦੀ ਵਰਤੋਂ ਨਾ ਕਰਕੇ
(ਸ) ਇਹਨਾਂ ਸਾਰਿਆਂ ਨਾਲ ।
ਉੱਤਰ-
(ਅ) ਪਾਣੀ ਦੀ ਵਰਤੋਂ ਸੰਭਾਲ ਕੇ ਕਰਨ ਨਾਲ ।
2. ਤੁਹਾਨੂੰ ਕੀ ਲੱਗਦਾ ਹੈ ਕੀ ਕਰਨ ਨਾਲ ਪਾਣੀ ਮੁੱਕ ਜਾਵੇਗਾ ?
(ਉ) ਪਾਣੀ ਨਾਲ ਖੇਡਣ ਨਾਲ
(ਅ) ਕੱਪੜੇ ਧੋਣ ਨਾਲ
(ਈ) ਧੁੱਪ ਨਾਲ
(ਸ) ਵਿਅਰਥ ਗਵਾ ਕੇ ।
ਉੱਤਰ-
(ਸ) ਵਿਅਰਥ ਗਵਾ ਕੇ ।
Welcome Life Guide for Class 3 PSEB ਸਾਡਾ ਭੋਜਨ ਅਤੇ ਪਾਣੀ Important Questions and Answers
(i) ਬਹੁਵਿਕਲਪੀ ਪ੍ਰਸ਼ਨ :
1. ਅਵਤਾਰ ਸਕੂਲ ਕਿਉਂ ਨਹੀਂ ਆਇਆ ?
(ਉ) ਦਸਤ, ਉਲਟੀਆਂ ਤੇ ਬੁਖਾਰ ਸੀ
(ਅ) ਉਸਨੇ ਘੁੰਮਣ ਜਾਣਾ ਸੀ
(ਏ) ਉਸਨੂੰ ਘਰ ਵਿਚ ਕੋਈ ਕੰਮ ਸੀ
(ਸ) ਇਹਨਾਂ ਸਾਰਿਆਂ ਵਿਚ ਕੁੱਝ ਵੀ ਨਹੀਂ ।
ਉੱਤਰ-
(ੳ) ਦਸਤ, ਉਲਟੀਆਂ ਤੇ ਬੁਖਾਰ ਸੀ ।
2. ਭੋਜਨ ਖ਼ਰਾਬ ਕਿਵੇਂ ਹੁੰਦਾ ਹੈ ?
(ਉ) ਕੀਟਾਣੂ, ਉੱਲੀ ਅਤੇ ਬੈਕਟੀਰੀਆ ਨਾਲ
(ਅ) ਫਰਿੱਜ ਵਿਚ ਰੱਖ ਕੇ
(ਏ) ਭੋਜਨ ਨੂੰ ਢੱਕ ਕੇ
(ਸ) ਇਹਨਾਂ ਸਾਰਿਆਂ ਨਾਲ ।
ਉੱਤਰ-
(ੳ) ਕੀਟਾਣੂ, ਉੱਲੀ ਅਤੇ ਬੈਕਟੀਰੀਆ ਨਾਲ ।
3. ਪਾਣੀ ਗੰਦਾ ਕਿਵੇਂ ਹੋ ਜਾਂਦਾ ਹੈ ?
(ੳ) ਟੈਂਕੀ ਕਈ ਦਿਨਾਂ ਤੋਂ ਸਾਫ਼ ਨਹੀਂ ਕੀਤੀ ਹੋਵੇ
(ਅ) ਪਾਈਪ ਸਹੀ ਲੱਗਿਆ ਹੋਵੇ
(ਈ) ਪਾਣੀ ਹੱਥ ਲਗਾਉਣ ਨਾਲ
(ਸ) ਪਾਣੀ ਦੀ ਸਹੀ ਵਰਤੋਂ ਨਾਲ ।
ਉੱਤਰ-
(ੳ) ਟੈਂਕੀ ਕਈ ਦਿਨਾਂ ਤੋਂ ਸਾਫ਼ ਨਹੀਂ ਕੀਤੀ ਹੋਵੇ ।
(ii) ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਸਾਨੂੰ ਗੰਦਾ ਪਾਣੀ ਪੀਣਾ ਚਾਹੀਦਾ ਹੈ ?
ਉੱਤਰ-
ਨਹੀਂ, ਸਾਨੂੰ ਗੰਦਾ ਪਾਣੀ ਨਹੀਂ ਪੀਣਾ ਚਾਹੀਦਾ ।
ਪ੍ਰਸ਼ਨ 2.
ਪਾਣੀ ਦੇ ਗੰਦਾ ਹੋਣ ਦਾ ਕੁਦਰਤੀ ਕਾਰਨ ਕੀ ਹੈ ?
ਉੱਤਰ-
ਧੂੜ-ਮਿੱਟੀ ।
ਪ੍ਰਸ਼ਨ 3.
ਪਾਣੀ ਹੈ ਜੀਵਨ ਦਾ ਅਨਮੋਲ ਰਤਨ, ਕੀ ਇਹ ਸਹੀ ਹੈ ?
ਉੱਤਰ-
ਬਿਲਕੁਲ ਸਹੀ ਹੈ ।
ਪ੍ਰਸ਼ਨ 4.
ਪਾਣੀ ਨੂੰ ਕਿਵੇਂ ਬਚਾਇਆ ਜਾ ਸਕਦਾ
ਉੱਤਰ-
ਵਿਅਰਥ ਨਾਂ ਗਵਾ ਕੇ ।
(iii) ਖਾਲੀ ਥਾਂਵਾਂ ਭਰੋ :
1. ਭੋਜਨ ਗੰਦਾ ਹੋਣ ਦਾ ਕਾਰਨ ……………………………….. ਵੀ ਹੁੰਦਾ ਹੈ ।
ਉੱਤਰ-
ਮੱਖੀਆਂ,
2. ਮੱਖੀਆਂ ਸਾਨੂੰ ……………………………….. ਕਰ ਸਕਦੀਆਂ ਹਨ ।
ਉੱਤਰ-
ਬਿਮਾਰ,
3. ……………….. ਕਰਦੀਆਂ ਆਈਆਂ ਮੱਖੀਆਂ ।
ਉੱਤਰ-
ਭਿਣ-ਭਿਣ,
4. ਪਾਣੀ ਨੂੰ ………………………… ਕੇ ਰੱਖੋ ।
ਉੱਤਰ-
ਢੱਕ,
5. ਪਾਣੀ ਦਾ ਸਰੋਤ ………………………….. ਹੁੰਦੇ ਹਨ ।
ਉੱਤਰ-
ਨਦੀ, ਤਲਾਅ, ਦਰਿਆ ।
(iv) ਦਿਮਾਗੀ ਕਸਰਤ :
1.
ਉੱਤਰ
2.
ਉੱਤਰ
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਗੰਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਕਿਵੇਂ ਹੋ ਜਾਂਦੀਆਂ ਹਨ ?
ਉੱਤਰ-
ਗੰਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਜਿਵੇਂ :