Punjab State Board PSEB 3rd Class Punjabi Book Solutions Chapter 7 ਦਰਿਆ ਨੇ ਕਿਹਾ Textbook Exercise Questions and Answers.
PSEB Solutions for Class 3 Punjabi Chapter 7 ਦਰਿਆ ਨੇ ਕਿਹਾ
Punjabi Guide for Class 3 PSEB ਦਰਿਆ ਨੇ ਕਿਹਾ Textbook Questions and Answers
ਪਾਠ-ਅਭਿਆਸ ਪ੍ਰਸ਼ਨ-ਉੱਤਰ ।
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਲੱਕੜਾਂ ਕੱਟਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਲੱਕੜਹਾਰਾ ।
ਪ੍ਰਸ਼ਨ 2.
ਜੰਗਲ ਸਾਨੂੰ ਕੀ ਦਿੰਦੇ ਹਨ ?
ਉੱਤਰ-
ਜੰਗਲ ਸਾਨੂੰ ਫਲ, ਫੁੱਲ, ਲੱਕੜੀ, ਜੜੀਆਂ-ਬੂਟੀਆਂ ਤੇ ਛਾਵਾਂ ਦਿੰਦੇ ਹਨ । ਇਨ੍ਹਾਂ ਕਾਰਨ ਹੀ ਮੀਂਹ ਪੈਂਦੇ ਹਨ ।
ਪ੍ਰਸ਼ਨ 3.
ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਧਰਤੀ ਨੂੰ ਹਰਾ-ਭਰਾ ਰੱਖਣ ਲਈ ਸਾਨੂੰ ਰੁੱਖ ਨਹੀਂ ਵੱਢਣੇ ਚਾਹੀਦੇ ।
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਅਤੇ ਗਲਤ ਉੱਤਰ ਅੱਗੇ ਗ਼ਲਤ (✗) ਦਾ ਨਿਸ਼ਾਨ ਲਾਓ :
(ਉ) ਬਿਰਖੂ ਦੀ ਕੁਹਾੜੀ ਚਾਂਦੀ ਦੀ ਸੀ ।
ਉੱਤਰ-
(✗)
(ਅ) ਬਿਰਖੂ ਇੱਕ ਲੱਕੜਹਾਰਾ ਸੀ ।
ਉੱਤਰ-
(✓)
(ਬ) ਧਰਤੀ ਨੂੰ ਹਰਾ-ਭਰਾ ਰੱਖਣ ਲਈ ਰੁੱਖਾਂ ਨੂੰ ਕੱਟਣਾ ਚਾਹੀਦਾ ਹੈ ।
ਉੱਤਰ-
(✗)
(ਸ) ਦਰਿਆ ਨੇ ਬਿਰਖੂ ਨੂੰ ਰੁੱਖ ਲਾਉਣ ਦੀ ਨਸੀਹਤ ਦਿੱਤੀ ।
ਉੱਤਰ-
(✓)
ਪ੍ਰਸ਼ਨ 2.
ਬਿਰਖੂ ਕੀ ਕੰਮ ਕਰਦਾ ਸੀ ?
ਉੱਤਰ-
ਬਿਰਖੂ ਲੱਕੜਾਂ ਵੱਢਣ ਦਾ ਕੰਮ ਕਰਦਾ ਹੈ ।
ਪ੍ਰਸ਼ਨ 3.
ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਕਿੱਥੇ ਡਿਗ ਪਈ ?
ਉੱਤਰ-
ਬਿਰਖੂ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿਚ ਡਿਗ ਪਈ ।
ਪ੍ਰਸ਼ਨ 4.
ਬਿਰਖੂ ਨੇ ਦਰਿਆ ਨੂੰ ਵੀ ਬੇਨਤੀ ਕੀਤੀ ?
ਉੱਤਰ-
ਬਿਰਖੂ ਨੇ ਦਰਿਆ ਨੂੰ ਬੇਨਤੀ ਕੀਤੀ ਕਿ ਮੇਰੀ ਕੁਹਾੜੀ ਮੈਨੂੰ ਮੋੜ ਦੇ । ਮੇਰੇ ਕੋਲ ਇੰਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ ।
ਪ੍ਰਸ਼ਨ 5.
ਦਰਿਆ ਵਿਚ ਕਿਹੜੀਆਂ-ਕਿਹੜੀਆਂ ਕੁਹਾੜੀਆਂ ਸਨ ? .
ਉੱਤਰ-
ਦਰਿਆ ਵਿਚ ਸੋਨੇ, ਚਾਂਦੀ ਅਤੇ ਲੋਹੇ ਦੀਆਂ ਤਿੰਨ ਕੁਹਾੜੀਆਂ ਸਨ |
ਪ੍ਰਸ਼ਨ 6.
ਦਰਿਆ ਨੇ ਬਿਰਖੂ ਦੀ ਸਚਾਈ ਤੇ ਈਮਾਨਦਾਰੀ ਤੋਂ ਖੁਸ਼ ਹੋ ਕੇ ਉਸ ਨੂੰ ਕੀ ਦਿੱਤਾ ?
ਉੱਤਰ-
ਦਰਿਆ ਨੇ ਬਿਰਖੁ ਦੀ ਸਚਾਈ ਤੇ ਈਮਾਨਦਾਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਸੋਨੇ, ਚਾਂਦੀ ਤੇ ਲੋਹੇ ਦੀਆਂ ਤਿੰਨੇ ਕੁਹਾੜੀਆਂ ਦੇ ਦਿੱਤੀਆਂ ।
ਪ੍ਰਸ਼ਨ 7.
ਰਿਆ ਨੇ ਬਿਰਖੂ ਨੂੰ ਕੀ ਨਸੀਹਤ ਦਿੱਤੀ ?
ਉੱਤਰ-
ਦਰਿਆ ਨੇ ਬਿਰਖੂ ਨੂੰ ਨਸੀਹਤ ਦਿੱਤੀ ਕਿ ਤੂੰ ਲੱਕੜਾਂ ਕੱਟਣ ਦੇ ਨਾਲ-ਨਾਲ ਨਵੇਂ ਰੁੱਖ ਵੀ ਲਾਇਆ ਕਰ । ਸਾਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਧਰਤੀ ਨੂੰ ਹਰਾ-ਭਰਾ ਰੱਖਣਾ ਚਾਹੀਦਾ ਹੈ ।
ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ : (ਖਿੜ, ਤਿੰਨ, ਪਾਰ, ਰੱਖ, ਹਰਾ-ਭਰਾ)
(ਉ)ਬਿਰਖੁ ਰੁੱਖਾਂ ਦੀ ਇੱਕ …………………… ’ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ ।
ਉੱਤਰ-
ਬਿਰਖੁ ਰੁੱਖਾਂ ਦੀ ਇੱਕ ਰੱਖ ‘ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ ।
(ਅ) ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ …………………………. ਕਰੋ ।
ਉੱਤਰ-
ਜਦੋਂ ਦਰਿਆ ਚੜ੍ਹੇ, ਤਾਂ ਸੰਭਲ ਕੇ ਇਸ ਨੂੰ ਪਾਰ ਕਰੋ ।
(ਇ) ਦਰਿਆ ਵਿਚ ……………………………. ਕੁਹਾੜੀਆਂ ਡਿਗੀਆਂ ਨੇ ।
ਉੱਤਰ-
ਦਰਿਆ ਵਿਚ ਤਿੰਨ ਕੁਹਾੜੀਆਂ ਡਿਗੀਆਂ ਨੇ ।
(ਸ) ਬਿਰਖੂ ਆਪਣੀ ਕੁਹਾੜੀ ਵੇਖ ਕੇ ……………………………….. ਪਿਆ ।
ਉੱਤਰ-
ਬਿਰਖੂ ਆਪਣੀ ਕੁਹਾੜੀ ਵੇਖ ਕੇ ਖਿੜ ਪਿਆ ।
(ਹ) ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ …………………….. ਰੱਖੋ ।
ਉੱਤਰ-
ਵੱਧ ਤੋਂ ਵੱਧ ਰੁੱਖ ਲਾਓ ਧਰਤੀ ਨੂੰ ਹਰਾ| ਭਰਾ ਰੱਖੋ ।
ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ : ਲੱਕੜਹਾਰਾ, ਦਰਿਆ, ਜੰਗਲ, ਛੱਲ, ਕੁਹਾੜੀ, ਮਿਹਨਤੀ, ਰੁੱਖ, ਧਰਤੀ ।
ਉੱਤਰ-
- ਲੱਕੜਹਾਰਾ ਲੱਕੜਾਂ ਤੇ ਰੁੱਖ ਵੱਢਣ ,ਵਾਲਾ-ਲੱਕੜਹਾਰਾ ਜੰਗਲ ਵਿਚ ਲੱਕੜਾਂ ਵੱਢ ਰਿਹਾ ਸੀ ।
- ਦਰਿਆ (ਪਾਣੀ ਦਾ ਲੰਮਾ ਤੇ ਚੌੜਾ ਵਹਿਣੀ ਸਤਲੁਜ ਇਕ ਦਰਿਆ ਹੈ ।
- ਜੰਗਲ (ਵਣ, ਵੱਡੇ ਖੇਤਰ ਵਿਚ ਰੁੱਖਾਂ-ਬੂਟਿਆਂ ਦਾ ਉੱਗੇ ਹੋਣਾ)-ਵਾਤਾਵਰਨ ਦੀ ਰਾਖੀ ਲਈ ਸਾਨੂੰ ਜੰਗਲ ਨਹੀਂ ਵੱਢਣੇ ਚਾਹੀਦੇ ।
- ਛੱਲ ਪਾਣੀ ਦੀ ਉੱਚੀ ਲਹਿਰ)-ਸਮੁੰਦਰ ਦਾ ਪਾਣੀ ਛੱਲਾਂ ਮਾਰ ਰਿਹਾ ਸੀ ।
- ਕੁਹਾੜੀ ਲੱਕੜਾਂ ਵੱਢਣ ਦਾ ਸੰਦ-ਕੁਹਾੜੀ ਲੱਕੜਾਂ ਵੱਢਣ ਦੇ ਕੰਮ ਆਉਂਦੀ ਹੈ ।
- ਮਿਹਨਤੀ (ਮਨ ਲਾ ਕੇ ਕੰਮ ਕਰਨ ਵਾਲਾ) ਰਾਮ ਬੜਾ ਮਿਹਨਤੀ ਲੜਕਾ ਹੈ ।
- ਰੁੱਖ ਦਰੱਖ਼ਤ)-ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ।
- ਧਰਤੀ ਜ਼ਮੀਨ)-ਧਰਤੀ ਗੋਲ ਹੈ ।
ਪ੍ਰਸ਼ਨ 10.
ਸਮਝੋ ਤੇ ਲਿਖੋ :
ਰੁੱਖ – ਰੁੱਖਾਂ
लॅवर – …………………………
ਕੁਹਾੜੀ – …………………………
ਛੱਲ – …………………………
ਬੁਟੀ – …………………………
ਉੱਤਰ-
ਰੁੱਖ – ਰੁੱਖਾਂ
ਲੱਕੜ – ਲੱਕੜਾਂ
ਕੁਹਾੜੀ – ਕੁਹਾੜੀਆਂ
ਛੱਲ – ਛੱਲਾਂ
ਬੂਟੀ – ਬੂਟੀਆਂ ।
(iii) ਪੜੋ, ਸਮਝੋ ਤੇ ਉੱਤਰ ਦਿਓ
ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਬਿਰਖੂ ਇੱਕ ਲੱਕੜਹਾਰਾ ਸੀ । ਉਹ ਦਰਿਆ ਦੇ ਉਸ ਪਾਰ ਰੁੱਖਾਂ ਦੀ ਇੱਕ ਰੱਖ ‘ਚੋਂ ਲੱਕੜਾਂ ਕੱਟਣ ਜਾਇਆ ਕਰਦਾ ਸੀ । ਉਹ ਸਾਰਾ ਦਿਨ ਮਿਹਨਤ ਕਰਦਾ ਤੇ ਸ਼ਾਮ ਨੂੰ ਦਰਿਆ ਦੇ ਇਸ ਪਾਰ ਆਪਣੇ ਘਰ ਮੁੜ ਆਉਂਦਾ । ਇੱਕ ਦਿਨ ਦਰਿਆ ਚੜ੍ਹਿਆ ਹੋਇਆ ਸੀ । ਬਿਰਖੂ ਜਦੋਂ ਵਾਪਸ ਘਰ ਪਰਤ ਰਿਹਾ ਸੀ, ਤਾਂ ਦਰਿਆ ਪਾਰ ਕਰਦਿਆਂ ਇਕ ਛੱਲ ਆਈ, ਉਸ ਦੀ ਕੁਹਾੜੀ ਹੱਥੋਂ ਛੁੱਟ ਕੇ ਦਰਿਆ ਵਿੱਚ ਜਾ ਡਿਗੀ । ਬਿਰਖੁ ਨੇ ਦਰਿਆ ਨੂੰ ਕਿਹਾ, “ਦਰਿਆਦਰਿਆ ! ਮੇਰੀ ਕੁਹਾੜੀ ਮੈਨੂੰ ਮੋੜ ਦੇ !” ਮੇਰੇ ਕੋਲ ਏਨੇ ਪੈਸੇ ਨਹੀਂ ਕਿ ਮੈਂ ਨਵੀਂ ਕੁਹਾੜੀ ਲੈ ਸਕਾਂ ! ਇਹ ਕੁਹਾੜੀ ਅਜੇ ਮੈਂ ਕੱਲ ਹੀ ਖ਼ਰੀਦੀ ਸੀ । ਪਿਆਰੇ ਦਰਿਆ ! ਮੇਰੀ ਕੁਹਾੜੀ ਕੱਢ ਦੇ, ਤਾਂ ਜੋ ਕੱਲ੍ਹ ਮੈਂ। ਆਪਣੇ ਕੰਮ ‘ਤੇ ਜਾ ਸਕਾਂ ।”
ਪ੍ਰਸ਼ਨ-
1. ਬਿਰਖੂ ਕਿੱਥੇ ਲੱਕੜਾਂ ਕੱਟਣ ਜਾਂਦਾ ਸੀ ?
2. ਬਿਰਖੂ ਸਾਰਾ ਦਿਨ ਕੀ ਕਰਦਾ ਸੀ ?
3. ਦਰਿਆ ਦੇ ਚੜ੍ਹਨ ਦਾ ਕੀ ਮਤਲਬ ਹੈ ?
4. ਬਿਰਖੂ ਦੀ ਕੁਹਾੜੀ ਦਰਿਆ ਵਿਚ ਕਿਵੇਂ ਡਿਗ ਪਈ ?
5. ਬਿਰਖੂ ਕੁਹਾੜੀ ਕਿਉਂ ਨਹੀਂ ਸੀ ਖ਼ਰੀਦ ਸਕਦਾ ?
ਉੱਤਰ-
1. ਦਰਿਆ ਦੇ ਪਰਲੇ ਪਾਰ ਰੁੱਖਾਂ ਦੀ ਇਕ ਰੱਖ ਵਿਚ ।
2. ਉਹ ਸਾਰਾ ਦਿਨ ਲੱਕੜਾਂ ਕੱਟਣ ਦਾ ਕੰਮ ਕਰਦਾ ਸੀ ।
3. ਦਰਿਆ ਵਿਚ ਹੜ੍ਹ ਕਾਰਨ ਪਾਣੀ ਚੜਿਆ , ਵਧਿਆ ਹੋਇਆ ਸੀ ।
4. ਬਿਰਖੂ ਦੀ ਕੁਹਾੜੀ ਦਰਿਆ ਵਿਚ ਛੱਲ ਆਉਣ ਕਰਕੇ ਉਸਦੇ ਹੱਥੋਂ ਛੁਟ ਕੇ ਦਰਿਆ ਵਿਚ ਡਿਗ ਨੂੰ ਚ ਪਈ ।
5. ਕਿਉਂਕਿ ਉਸ ਕੋਲ ਕੁਹਾੜੀ ਖ਼ਰੀਦਣ ਜੋਗੇ ਪੈਸੇ ਨਹੀਂ ਸਨ ।
(iv) ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਅੱਗੇ ਸਹੀ (✓) ਜੀ ਦਾ ਨਿਸ਼ਾਨ ਲਾਓ
ਪ੍ਰਸ਼ਨ 1.
ਬਿਰਖੂ ਕੌਣ (ਕੀ ਸੀ ?
ਉੱਤਰ-
ਲੱਕੜਹਾਰਾ (✓)।
ਪ੍ਰਸ਼ਨ 2.
ਬਿਰਖੂ ਦਰਿਆ ਦੇ ਪਾਰ ਰੁੱਖਾਂ ਦੀ ਰੱਖ ਵਿਚ ਕੀ ਕਰਨ ਜਾਂਦਾ ਸੀ ?
ਉੱਤਰ-
ਲੱਕੜਾਂ ਕੱਟਣ (✓) ।
ਪ੍ਰਸ਼ਨ 3.
ਬਿਰਖੂ ਘਰ ਕਦੋਂ ਮੁੜਦਾ ਸੀ ?
ਉੱਤਰ-
ਸ਼ਾਮੀਂ (✓) |
ਪ੍ਰਸ਼ਨ 4.
ਬਿਰਖੂ ਦੀ ਕੁਹਾੜੀ ਕਿੱਥੇ ਡਿਗ ਪਈ ?
ਉੱਤਰ-
ਦਰਿਆ ਵਿਚ (✓) ।
ਪ੍ਰਸ਼ਨ 5.
ਦਰਿਆ ਨੇ ਬਿਰਖੁ ਅੱਗੇ ਕਿੰਨੀਆਂ ਕੁਹਾੜੀਆਂ ਪੇਸ਼ ਕੀਤੀਆਂ ?
ਉੱਤਰ-
ਤਿੰਨ (✓)!
ਪ੍ਰਸ਼ਨ 6. ਕਿੰਨੀਆਂ ਕੁਹਾੜੀਆਂ ਨੂੰ ਲੱਕੜਾਂ ਦਾ ਮੁੱਠਾ ਲੱਗਾ ਹੋਇਆ ਸੀ ?
ਉੱਤਰ-
ਇੱਕ ਨੂੰ (✓) ।
ਪ੍ਰਸ਼ਨ 7.
ਬਿਰਖੂ ਨੇ ਕਿਹੜੀ ਕੁਹਾੜੀ ਨੂੰ ਆਪਣੀ ਦੱਸਿਆ ?
ਉੱਤਰ-
ਲੋਹੇ ਦੀ ਨੂੰ (✓) !
ਪ੍ਰਸ਼ਨ 8.
ਦਰਿਆ ਅਨੁਸਾਰ ਬਿਰਖੁ ਮਿਹਨਤੀ ਹੋਣ ਦੇ ਨਾਲ ਹੋਰ ਕੀ ਸੀ ?
ਉੱਤਰ-
ਸੱਚਾ (✓) !
ਪ੍ਰਸ਼ਨ 9.
ਦਰਿਆ ਨੇ ਬਿਰਖੂ ਨੂੰ ਕਿੰਨੀਆਂ ਕੁਹਾੜੀਆਂ ਰੱਖਣ ਲਈ ਕਿਹਾ ?
ਉੱਤਰ-
ਤਿੰਨੇ (✓)!
ਪ੍ਰਸ਼ਨ 10.
ਸਾਨੂੰ ਫਲ-ਫੁੱਲ, ਜੜੀਆਂ-ਬੂਟੀਆਂ, ਲੱਕੜਾਂ ਤੇ ਮੀਹ (ਵਰਖਾ) ਕੌਣ ਦਿੰਦੇ ਹਨ ?
ਉੱਤਰ-
ਰੁੱਖਾਂ ਦੇ ਜੰਗਲ (✓) ।
ਪ੍ਰਸ਼ਨ 11.
ਦਰਿਆ ਨੇ ਬਿਰਖੂ ਨੂੰ ਲੱਕੜਾਂ ਰੁੱਖ) ਕੱਟਣ ਦੇ ਨਾਲ-ਨਾਲ ਕੀ ਲਾਉਣ ਲਈ ਕਿਹਾ ? ‘
ਜਾਂ
ਧਰਤੀ ਨੂੰ ਹਰਾ-ਭਰਾ ਰੱਖਣ ਲਈ ਕੀ ਲਾਉਣਾ ਚਾਹੀਦਾ ਹੈ ?
ਉੱਤਰ-
ਰੁੱਖ (✓) !
ਪ੍ਰਸ਼ਨ 12.
“ਦਰਿਆ ਨੇ ਕਿਹਾ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਰੁੱਖ ਲਾਉਣ ਦੀ (✓) ।
ਪ੍ਰਸ਼ਨ 13.
ਦਰਿਆ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ?
ਉੱਤਰ-
ਨਦੀ (✓)।
ਪ੍ਰਸ਼ਨ 14.
‘ਖਿੜ ਪਿਆ ਦਾ ਕੀ ਅਰਥ ਹੈ ?
ਉੱਤਰ-
ਖ਼ੁਸ਼ ਹੋ ਗਿਆ (✓) ।
ਪ੍ਰਸ਼ਨ 15.
“ਬਿਰਖ’ ਦਾ ਕੀ ਅਰਥ ਹੈ ?
ਉੱਤਰ-
ਰੁੱਖ/ਦਰਖ਼ਤ (✓) ।
(v) ਰਚਨਾਤਮਿਕ ਪਰਖ
ਪ੍ਰਸ਼ਨ 1.
ਰੁੱਖਾਂ ਤੋਂ ਸਾਨੂੰ ਕੀ-ਕੀ ਮਿਲਦਾ ਹੈ ?
ਉੱਤਰ-
ਪ੍ਰਸ਼ਨ 2.
ਰੁੱਖਾਂ ਬਾਰੇ ਚਾਰ-ਪੰਜ ਸਤਰਾਂ ਲਿਖੋ ।
ਉੱਤਰ-
- ਰੁੱਖ ਸਾਡੇ ਆਲੇ-ਦੁਆਲੇ ਨੂੰ ਹਰਾ ਭਰਾ ਤੇ ਸੁੰਦਰ ਬਣਾਉਂਦੇ ਹਨ ।
- ਰੁੱਖ ਸਾਨੂੰ ਲੱਕੜੀ, ਫਲ, ਫੁੱਲ, ਪਸ਼ੂਆਂ ਦਾ ਚਾਰਾ ਤੇ ਠੰਡੀ ਛਾਂ ਦਿੰਦੇ ਹਨ ।
- ਇਹ ਸਾਡੇ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ ਤੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ।
- ਇਨ੍ਹਾਂ ਕਾਰਨ ਹੀ ਮੀਹ ਵੜਦੇ ਹਨ ।
- ਬਹੁਤ ਸਾਰੇ ਰੁੱਖਾਂ ਦੇ ਫਲ, ਫੁੱਲ, ਪੱਤੇ, ਛਿੱਲਾਂ ਤੇ ਜੜ੍ਹਾਂ ਦਵਾਈਆਂ ਵਿਚ ਵਰਤੇ ਜਾਂਦੇ ਹਨ ।
(vi) ਅਧਿਆਪਕ ਲਈ
ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਾਉਣ ।
ਦਰਿਆ ਨੇ ਕਿਹਾ Summary & Translation in punjabi
ਸ਼ਬਦ : | ਅਰਥ |
ਲੱਕੜਹਾਰਾ : | ਲੱਕੜਾਂ ਵੱਢਣ ਵਾਲਾ |
ਛੱਲ : | ਉੱਚੀ ਉੱਠਣ ਵਾਲੀ ਲਹਿਰ । |
ਮੁੱਠਾ : | ਹੱਥੀ, ਦਸਤਾ । |
ਖਿੜ ਪਿਆ : | ਖ਼ੁਸ਼ ਹੋ ਗਿਆ । |
ਜੰਗਲ-ਬੇਲੇ : | ਜੰਗਲ । |