PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

Punjab State Board PSEB 12th Class History Book Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ Textbook Exercise Questions and Answers.

PSEB Solutions for Class 12 History Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

Long Answer Type Questions

ਪ੍ਰਸ਼ਨ 1.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨਾਂ ਬਾਰੇ ਲਿਖੋ । (Write the causes of the First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਛੇ ਮੁੱਖ ਕਾਰਨ ਕੀ ਸਨ ? (What were the six main causes of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਛੇ ਕਾਰਨ ਦੱਸੋ । (Briefly describe the six main causes of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਲਈ ਜ਼ਿੰਮੇਵਾਰ ਕਾਰਨਾਂ ਦਾ ਵਰਣਨ ਕਰੋ । (Discuss the causes responsible for the First Anglo-Sikh War.)
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ – ਅੰਗਰੇਜ਼ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਹੇ ਸਨ । 1809 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਉਸ ਨੂੰ ਸਤਲੁਜ ਦੇ ਪਾਰ ਵੱਲ ਵਧਣ ਤੋਂ ਰੋਕ ਦਿੱਤਾ ਸੀ । 1835-36 ਈ. ਵਿੱਚ ਅੰਗਰੇਜ਼ਾਂ ਨੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । 1835 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਫ਼ੌਜੀ ਛਾਉਣੀ ਕਾਇਮ ਕਰ ਲਈ ਸੀ । ਇਸ ਕਾਰਨ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ ਸੀ ।

2. ਪੰਜਾਬ ਵਿੱਚ ਫੈਲੀ ਹੋਈ ਬਦਅਮਨੀ – ਜੂਨ, 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਰਾਜਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ । 1839 ਈ. ਤੋਂ ਲੈ ਕੇ 1845 ਈ. ਦੇ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ 5 ਸਰਕਾਰਾਂ ਬਦਲੀਆਂ । ਡੋਗਰਿਆਂ ਨੇ ਆਪਣੀਆਂ ਸਾਜ਼ਸ਼ਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਨਦਾਨ ਨੂੰ ਬਰਬਾਦ ਕਰ ਦਿੱਤਾ । ਅੰਗਰੇਜ਼ ਇਸ ਸੁਨਹਿਰੀ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ – ਅੰਗਰੇਜ਼ਾਂ ਨੂੰ ਪਹਿਲੀ ਵਾਰੀ ਅਫ਼ਗਾਨਿਸਤਾਨ ਨਾਲ ਹੋਏ ਪਹਿਲੇ ਯੁੱਧ (1839-42 ਈ. ) ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਹੋਏ ਭਾਰੀ ਵਿਨਾਸ਼ ਕਾਰਨ ਅੰਗਰੇਜ਼ਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ । ਇਸ ਨੂੰ ਮੁੜ ਪ੍ਰਾਪਤ ਕਰਨ ਲਈ ਉਨ੍ਹਾਂ ਨੇ ਪੰਜਾਬ ਵੱਲ ਆਪਣਾ ਰੁਖ ਕੀਤਾ ਕਿਉਂਕਿ ਉਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਡਾਵਾਂਡੋਲ ਸੀ ।

4. ਅੰਗਰੇਜ਼ਾਂ ਦਾ ਸਿੰਧ ‘ਤੇ ਕਬਜ਼ਾ – ਸਿੰਧ ਦਾ ਭੂਗੋਲਿਕ ਪੱਖ ਤੋਂ ਬਹੁਤ ਮਹੱਤਵ ਸੀ । ਇਸ ਲਈ 1843 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ । ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਤਣਾਉ ਹੋਰ ਵੱਧ ਗਿਆ ।

5. ਮੇਜਰ ਬਰਾਡਫੁਟ ਦੀ ਨਿਯੁਕਤੀ – ਨਵੰਬਰ, 1844 ਈ. ਵਿੱਚ ਮੇਜਰ ਬਰਾਡਫੁਟ ਨੂੰ ਮਿਸਟਰ ਕਲਾਰਕ ਦੀ ਥਾਂ ਲੁਧਿਆਣੇ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ । ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਉਸ ਨੇ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਨਾਲ ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਭੜਕ ਉੱਠੇ ।

6. ਅੰਗਰੇਜ਼ਾਂ ਵੱਲੋਂ ਸੈਨਿਕ ਤਿਆਰਿਆਂ – ਲਾਰਡ ਹਾਰਡਿੰਗ ਨੇ 1844 ਈ. ਵਿੱਚ ਗਵਰਨਰ-ਜਨਰਲ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਖਾਂ ਵਿਰੁੱਧ ਜ਼ੋਰਦਾਰ ਢੰਗ ਨਾਲ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ । ਅੰਗਰੇਜ਼ੀ ਫ਼ੌਜਾਂ ਨੇ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਚਾਰੇ ਪਾਸਿਉਂ ਘੇਰਨਾ ਸ਼ੁਰੂ ਕਰ ਦਿੱਤਾ ਸੀ । ਇਸ ਨੇ ਸਥਿਤੀ ਨੂੰ ਵਧੇਰੇ ਵਿਸਫੋਟਕ ਬਣਾ ਦਿੱਤਾ ਸੀ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 2.
ਮੁਦਕੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Mudki.)
ਉੱਤਰ-
ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ । ਇਸ ਲੜਾਈ ਵਿੱਚੋਂ ਸਿੱਖ ਸੈਨਿਕਾਂ ਦੀ ਗਿਣਤੀ 5,500 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ । ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ 12,000 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ । ਅੰਗਰੇਜ਼ਾਂ ਦਾ ਖ਼ਿਆਲ ਸੀ ਕਿ ਉਹ ਸਿੱਖ ਸੈਨਾ ਨੂੰ ਆਸਾਨੀ ਨਾਲ ਹਰਾ ਦੇਣਗੇ, ਪਰ ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਵਿੱਚ ਹਫੜਾ-ਦਫੜੀ ਫੈਲ ਗਈ । ਇਹ ਵੇਖ ਕੇ ਲਾਲ ਸਿੰਘ ਘਬਰਾ ਗਿਆ । ਉਹ ਤਾਂ ਸਿੱਖ ਫ਼ੌਜ ਨੂੰ ਮਰਵਾਉਣ ਆਇਆ ਸੀ, ਪਰ ਇਸ ਦੇ ਉਲਟ ਅੰਗਰੇਜ਼ੀ ਸੈਨਾ ਦਾ ਪਾਸਾ ਪੁੱਠਾ ਪੈਂਦਾ ਜਾ ਰਿਹਾ ਸੀ । ਇਹ ਵੇਖ ਕੇ ਲਾਲ ਸਿੰਘ ਆਪਣੇ ਨਾਲ ਕੁਝ ਸੈਨਿਕਾਂ ਨੂੰ ਲੈ ਕੇ ਮੈਦਾਨ ਵਿੱਚੋਂ ਦੌੜ ਗਿਆ । ਸਿੱਖ ਫੇਰ ਵੀ ਅੰਗਰੇਜ਼ਾਂ ਦੀ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ । ਪਰ ਸੈਨਾਪਤੀ ਦੀ ਅਗਵਾਈ ਤੋਂ ਬਗੈਰ ਅਤੇ ਘੱਟ ਗਿਣਤੀ ਕਾਰਨ ਅੰਤ ਵਿੱਚ ਸਿੱਖ ਸੈਨਾ ਦੀ ਹਾਰ ਹੋਈ । ਇਹ ਜਿੱਤ ਅੰਗਰੇਜ਼ਾਂ ਨੂੰ ਕਾਫ਼ੀ ਮਹਿੰਗੀ ਪਈ ਕਿਉਂਕਿ ਇਸ ਲੜਾਈ ਵਿੱਚ ਉਨ੍ਹਾਂ ਦੇ ਕਈ ਪ੍ਰਸਿੱਧ ਯੋਧਾ ਮਾਰੇ ਗਏ ਸਨ ।

ਪ੍ਰਸ਼ਨ 3.
ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the battle of Ferozshah or Pherushaher ?)
ਉੱਤਰ-
21 ਦਸੰਬਰ, 1845 ਈ. ਨੂੰ ਫ਼ਿਰੋਜ਼ਸ਼ਾਹ ਜਾਂ ਫੇਰੂਸ਼ਹਿਰ ਨਾਂ ਦੇ ਸਥਾਨ ‘ਤੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਇੱਕ ਜ਼ਬਰਦਸਤ ਲੜਾਈ ਹੋਈ । ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ 17 ਹਜ਼ਾਰ ਸੀ ਤੇ ਉਨ੍ਹਾਂ ਕੋਲ 69 ਤੋਪਾਂ ਸਨ । ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਵਰਗੇ ਤਜਰਬੇਕਾਰ ਸੈਨਾਪਤੀ ਕਰ ਰਹੇ ਸਨ । ਦੂਜੇ ਪਾਸੇ ਸਿੱਖ ਸੈਨਿਕਾਂ ਦੀ ਗਿਣਤੀ 25-30 ਹਜ਼ਾਰ ਸੀ ਅਤੇ ਉਨ੍ਹਾਂ ਕੋਲ 100 ਤੋਪਾਂ ਸਨ । ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਗੱਦਾਰ ਕਰ ਰਹੇ ਸਨ। ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ ।ਉਹ ਬਿਨਾਂ ਸ਼ਰਤ ਸਿੱਖਾਂ ਅੱਗੇ ਹਥਿਆਰ ਸੁੱਟਣ ਬਾਰੇ ਸੋਚਣ ਲੱਗੇ । ਪਰ ਕਿਸਮਤ ਅੰਗਰੇਜ਼ਾਂ ਦੇ ਨਾਲ ਸੀ ।22 ਦਸੰਬਰ ਨੂੰ ਲਾਲ ਸਿੰਘ ਅਤੇ ਤੇਜਾ ਸਿੰਘ ਦੁਆਰਾ ਕੀਤੀ ਗਈ ਗੱਦਾਰੀ ਕਾਰਨ ਅੰਤ ਸਿੱਖਾਂ ਦੀ ਲੜਾਈ ਵਿੱਚ ਹਾਰ ਹੋਈ । ਇਸ ਲੜਾਈ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ।

ਪ੍ਰਸ਼ਨ 4.
ਸਭਰਾਉਂ ਦੀ ਲੜਾਈ ਬਾਰੇ ਇੱਕ ਨੋਟ ਲਿਖੋ । (Write a note on the battle of Sobraon.)
ਉੱਤਰ-
ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਲੜੇ ਜਾਣ ਵਾਲੇ ਪਹਿਲੇ ਯੁੱਧ ਦੀ ਅੰਤਿਮ ਲੜਾਈ ਸੀ । ਇਹ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਸਿੱਖਾਂ ਅਤੇ ਅੰਗਰੇਜ਼ਾਂ ਨੇ ਮੁਕੰਮਲ ਤਿਆਰੀਆਂ ਕੀਤੀਆਂ ਸਨ । ਅੰਗਰੇਜ਼ੀ ਫ਼ੌਜ ਦੀ ਅਗਵਾਈ ਹਿਉਗ ਗਫ਼, ਲਾਰਡ ਹਾਰਡਿੰਗ ਅਤੇ ਹੋਰ ਕਈ ਪ੍ਰਸਿੱਧ ਜਰਨੈਲ ਕਰ ਰਹੇ ਸਨ । ਦੂਜੇ ਪਾਸੇ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਕਰ ਰਹੇ ਸਨ । ਇਨ੍ਹਾਂ ਦੋਹਾਂ ਗੱਦਾਰਾਂ ਨੇ ਲੜਾਈ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਦੇ ਦਿੱਤੀ ਸੀ ।ਇਸ ਨਿਰਣਾਇਕ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਨਾਲ ਅੰਗਰੇਜ਼ਾਂ ਦੇ ਚੰਗੇ ਦੰਦ ਖੱਟੇ ਕੀਤੇ । ਦੂਜੇ ਪਾਸੇ ਲਾਲ ਸਿੰਘ ਅਤੇ ਤੇਜਾ ਸਿੰਘ ਲੜਾਈ ਦੇ ਮੈਦਾਨ ਵਿੱਚੋਂ ਭੱਜ ਨਿਕਲੇ ਤੇ ਜਾਂਦੇ-ਜਾਂਦੇ ਸਤਲੁਜ ਨਦੀ ‘ਤੇ ਬਣਾਏ ਕਿਸ਼ਤੀਆਂ ਦੇ ਪੁਲ ਨੂੰ ਵੀ ਤੋੜ ਗਏ । ਇਸ ਕਾਰਨ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਅਤੇ ਅੰਤ ਇਸ ਲੜਾਈ ਵਿੱਚ ਉਨ੍ਹਾਂ ਦੀ ਹਾਰ ਹੋਈ ।

ਪ੍ਰਸ਼ਨ 5.
ਲਾਹੌਰ ਦੀ ਸੰਧੀ (9 ਮਾਰਚ, 1846 ਈ.) ‘ਤੇ ਇੱਕ ਨੋਟ ਲਿਖੋ । [Write a brief note on the Treaty of Lahore (9th March, 1846).]
ਉੱਤਰ-
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਏ ਪਹਿਲੇ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਇੱਕ ਸੰਧੀ ਹੋਈ । ਇਹ ਸੰਧੀ ਇਤਿਹਾਸ ਵਿੱਚ ਲਾਹੌਰ ਦੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ । ਲਾਹੌਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਇਹ ਸਨ :-

 • ਲਾਹੌਰ ਦੇ ਮਹਾਰਾਜਾ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।
 • ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਾਲੇ ਸਾਰੇ ਮੈਦਾਨੀ ਤੇ ਪਹਾੜੀ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ।
 • ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ ।
 • ਲਾਹੌਰ ਰਾਜ ਦੀ ਫ਼ੌਜ ਘਟਾ ਕੇ ਪੈਦਲ ਸੈਨਾ ਦੀ ਗਿਣਤੀ 20,000 ਅਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਨਿਸ਼ਚਿਤ ਕਰ ਦਿੱਤੀ ਗਈ ।
 • ਜਦ ਕਦੇ ਲੋੜ ਪਵੇ ਅੰਗਰੇਜ਼ੀ ਫ਼ੌਜਾਂ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਰਾਜ ਵਿੱਚੋਂ ਦੀ ਲੰਘ ਸਕਣਗੀਆਂ ।
 • ਮਹਾਰਾਜਾ ਨੇ ਇਕਰਾਰ ਕੀਤਾ ਕਿ ਉਹ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਅੰਗਰੇਜ਼, ਯੂਰਪੀਅਨ ਜਾਂ ਅਮਰੀਕਨ ਨੂੰ ਆਪਣੀ ਨੌਕਰੀ ਵਿੱਚ ਨਹੀਂ ਰੱਖੇਗਾ ।
 • ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਂਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।

ਪ੍ਰਸ਼ਨ 6.
ਭੈਰੋਵਾਲ ਦੀ ਸੰਧੀ ਸੰਬੰਧੀ ਤੁਸੀਂ ਕੀ ਜਾਣਦੇ ਹੋ ? (What do you know about the Treaty of Bhairowal ?)
ਜਾਂ
ਭੈਰੋਵਾਲ ਦੀ ਸੰਧੀ ‘ਤੇ ਇੱਕ ਨੋਟ ਲਿਖੋ । (Write a note on the Treaty of Bhairowal.)
ਉੱਤਰ-
ਇਹ ਸੰਧੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚਾਲੇ 16 ਦਸੰਬਰ, 1846 ਈ. ਨੂੰ ਕੀਤੀ ਗਈ ਸੀ । ਇਸ ਸੰਧੀ ਅਨੁਸਾਰ ਲਾਹੌਰ ਦਰਬਾਰ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ । ਮਹਾਰਾਣੀ ਜਿੰਦਾਂ ਨੂੰ ਰਾਜ ਪਰਿਵਾਰ ਤੋਂ ਵੱਖ ਕਰਕੇ ਉਸ ਦੀ 1 ਲੱਖ ਰੁ: ਪੈਨਸ਼ਨ ਨਿਸ਼ਚਿਤ ਕੀਤੀ ਗਈ । ਰੈਜ਼ੀਡੈਂਟ ਦੀ ਸਹਾਇਤਾ ਲਈ ਇੱਕ ਅੱਠ ਮੈਂਬਰੀ ਕੌਂਸਲ ਬਣਾਈ ਗਈ ।ਮਹਾਰਾਜੇ ਦੀ ਰੱਖਿਆ ਲਈ ਅਤੇ ਰਾਜ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬ੍ਰਿਟਿਸ਼ ਸੈਨਾ ਰੱਖਣ ਦਾ ਫੈਸਲਾ ਕੀਤਾ ਗਿਆ । ਇਸ ਸੈਨਾ ਦੇ ਖ਼ਰਚ ਲਈ ਲਾਹੌਰ ਦਰਬਾਰ ਨੇ ਅੰਗਰੇਜ਼ਾਂ ਨੂੰ 22 ਲੱਖ ਰੁ: ਸਾਲਾਨਾ ਲਗਾਨ ਦੇਣਾ ਮੰਨਿਆ ।ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ ਹੋਣ ਤਕ ਭਾਵ 4 ਦਸੰਬਰ, 1845 ਈ. ਤਕ ਲਾਗੂ ਰਹਿਣੀਆਂ ਸਨ । ਭੈਰੋਵਾਲ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਭਾਵੇਂ ਪੰਜਾਬ ‘ਤੇ ਕਬਜ਼ਾ ਨਹੀਂ ਕੀਤਾ ਸੀ ਪਰ ਉਸ ਨੂੰ ਕਾਫ਼ੀ ਸ਼ਕਤੀਹੀਨ ਬਣਾ ਦਿੱਤਾ ਗਿਆ ਸੀ । ਅਸਲ ਵਿੱਚ ਅੰਗਰੇਜ਼ ਪੰਜਾਬ ਦੇ ਸ਼ਾਸਕ ਬਣ ਗਏ ਸਨ ਅਤੇ ਸਿੱਖਾਂ ਦਾ ਸ਼ਾਸਨ ਕੇਵਲ ਨਾਂ-ਮਾਤਰ ਹੀ ਰਹਿ ਗਿਆ ਸੀ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 7.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ? (What were the results of First Anglo-Sikh War ?)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਪ੍ਰਭਾਵ ਪਏ ? (What were the effects of First Anglo-Sikh War ?)
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਦੇ ਮਹੱਤਵਪੂਰਨ ਸਿੱਟੇ ਨਿਕਲੇ । ਇਹ ਯੁੱਧ 9 ਮਾਰਚ, 1846 ਈ. ਨੂੰ ਲਾਹੌਰ ਦੀ ਸੰਧੀ ਨਾਲ ਖ਼ਤਮ ਹੋਇਆ । ਇਸ ਸੰਧੀ ਦੇ ਅਨੁਸਾਰ :-

 1. ਲਾਹੌਰ ਦੇ ਮਹਾਰਾਜਾ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।
 2. ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ ।
 3. ਲਾਹੌਰ ਰਾਜ ਦੀ ਫ਼ੌਜ ਘਟਾ ਕੇ ਪੈਦਲ ਸੈਨਾ 20,000 ਤਕ ਅਤੇ ਘੋੜਸਵਾਰ ਸੈਨਾ 12,000 ਤਕ ਕਰ ਦਿੱਤੀ ਗਈ ।
 4. ਜਦ ਕਦੇ ਲੋੜ ਪਵੇ ਅੰਗਰੇਜ਼ੀ ਫ਼ੌਜਾਂ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਰਾਜ ਵਿੱਚੋਂ ਦੀ ਲੰਘ ਸਕਣਗੀਆਂ ।
 5. ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।

16 ਦਸੰਬਰ, 1846 ਈ. ਨੂੰ ਭੈਰੋਵਾਲ ਦੀ ਸੰਧੀ ਦੇ ਅਨੁਸਾਰ ਇਹ ਨਿਰਣਾ ਲਿਆ ਗਿਆ ਕਿ :

 1. ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰੇਗੀ ।
 2. ਜਦ ਤਕ ਮਹਾਰਾਜਾ ਦਲੀਪ ਸਿੰਘ ਨਾਬਾਲਗ ਰਹੇਗਾ (ਭਾਵ ਸਤੰਬਰ 1853 ਈ. ਤਕ) ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਇੱਕ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਏਗਾ ।
 3. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਹੋਇਆ ਕਿ ਉਸ ਨੂੰ 1. ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲੇਗੀ ।

ਪ੍ਰਸ਼ਨ 8.
ਸ਼ਾਮ ਸਿੰਘ ਅਟਾਰੀਵਾਲਾ ‘ਤੇ ਇੱਕ ਨੋਟ ਲਿਖੋ । (Write a note on Sham Singh Attariwala.)
ਉੱਤਰ-
ਸ਼ਾਮ ਸਿੰਘ ਅਟਾਰੀਵਾਲਾ ਸਿੱਖ ਪੰਥ ਦੇ ਇੱਕ ਅਣਖੀਲੇ ਯੋਧੇ ਸਨ । ਉਹ ਅੰਮ੍ਰਿਤਸਰ ਦੇ ਅਟਾਰੀ ਪਿੰਡ ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਵਿੱਚ ਸਨ । 18 ਵਰਿਆਂ ਦੀ ਉਮਰ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋ ਗਏ । ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਅਨੇਕਾਂ ਸੈਨਿਕ ਮੁਹਿੰਮਾਂ ਵਿੱਚ ਹਿੱਸਾ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਫੈਲੀ ਬਦਅਮਨੀ ਕਾਰਨ ਅਤੇ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਹੜੱਪਣ ਦੀਆਂ ਚਾਲਾਂ ਕਾਰਨ ਸ਼ਾਮ ਸਿੰਘ ਅਟਾਰੀਵਾਲਾ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ । ਉਹ ਪੰਜਾਬ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਚਾਹੁੰਦੇ ਸਨ । 10 ਫ਼ਰਵਰੀ, 1846 ਈ. ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਸਭਰਾਉਂ ਦੀ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਵੀ ਹਿੱਸਾ ਲਿਆ ।

ਲਾਲ ਸਿੰਘ ਅਤੇ ਤੇਜਾ ਸਿੰਘ ਜੋ ਸਿੱਖ ਸੈਨਾ ਦੀ ਅਗਵਾਈ ਕਰ ਰਹੇ ਸਨ ਅਤੇ ਜੋ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਅਚਾਨਕ ਲੜਾਈ ਦੇ ਮੈਦਾਨ ਤੋਂ ਨੱਸ ਤੁਰੇ । ਸੈਨਾਪਤੀਆਂ ਤੋਂ ਬਗ਼ੈਰ ਸਿੱਖ ਫ਼ੌਜ ਘਾਬਰ ਉੱਠੀ । ਸਿੱਟੇ ਵਜੋਂ ਸਿੱਖ ਫ਼ੌਜ ਬਿਖਰਨ ਲੱਗ ਪਈ । ਅਜਿਹੇ ਮੌਕੇ ‘ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੱਗੇ ਆਏ ।ਉਨ੍ਹਾਂ ਨੇ ਖ਼ਾਲਸਾ ਫ਼ੌਜ ਨੂੰ ਲਲਕਾਰਿਆ ਤੇ ਕਿਹਾ, “ਜਿੱਤੋ ਜਾਂ ਸ਼ਹੀਦ ਹੋ ਜਾਓ ।” ਖ਼ਾਲਸਾ ਫ਼ੌਜ ਨੇ ਤਲਵਾਰਾਂ ਧੂਹ ਲਈਆਂ ਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਹੋਏ ਵੈਰੀ ‘ਤੇ ਟੁੱਟ ਪਏ । ਉਨ੍ਹਾਂ ਨੇ ਬਹੁਤ ਸਾਰੇ ਅੰਗਰੇਜ਼ੀ ਸੈਨਿਕਾਂ ਨੂੰ ਗਾਜਰ-ਮੂਲੀਆਂ ਵਾਂਗ ਕੱਟ ਦਿੱਤਾ । ਉਨ੍ਹਾਂ ਦੀ ਬਹਾਦਰੀ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ ਸਨ । ਅੰਤ ਉਹ ਲੜਦੇ-ਲੜਦੇ ਸ਼ਹੀਦੀ ਪਾ ਗਏ ।

ਪ੍ਰਸ਼ਨ 9.
ਪਹਿਲੇ ਐਂਗਲੋ-ਸਿੱਖ ਯੁੱਧ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ? (Why the British did not annex the Punjab to their empire after the First AngloSikh War ?)
ਉੱਤਰ-
ਅੰਗਰੇਜ਼ਾਂ ਨੇ ਭਾਵੇਂ ਸਭਰਾਉਂ ਦੇ ਯੁੱਧ ਵਿੱਚ ਸਿੱਖਾਂ ਨੂੰ ਹਰਾ ਦਿੱਤਾ ਸੀ ਪਰ ਹਾਲੇ ਵੀ ਖ਼ਾਲਸਾ ਫ਼ੌਜ ਦੇ ਕਈ ਹਜ਼ਾਰ ਸੈਨਿਕ ਆਪਣੇ ਅਸਲੇ ਸਮੇਤ ਪੰਜਾਬ ਵਿੱਚ ਕਈ ਥਾਂਵਾਂ ‘ਤੇ ਮੌਜੂਦ ਸਨ । ਜੇ ਪੰਜਾਬ ਨੂੰ ਇਸ ਸਮੇਂ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਤਾਂ ਇਹ ਸੈਨਿਕ ਅੰਗਰੇਜ਼ਾਂ ਲਈ ਸਿਰਦਰਦੀ ਦਾ ਇੱਕ ਵੱਡਾ ਕਾਰਨ ਬਣ ਸਕਦੇ ਸਨ । ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਨਾ ਕਰਨ ਦਾ ਦੂਜਾ ਵੱਡਾ ਕਾਰਨ ਇਹ ਸੀ ਕਿ ਅੰਗਰੇਜ਼ ਚਾਹੁੰਦੇ ਸਨ ਕਿ ਪੰਜਾਬ ਅੰਗਰੇਜ਼ੀ ਰਾਜ ਅਤੇ ਅਫ਼ਗਾਨਿਸਤਾਨ ਵਿੱਚ ਮੱਧਵਰਤੀ ਰਾਜ ਦਾ ਕੰਮ ਕਰਦਾ ਰਹੇ । ਜੇ ਅੰਗਰੇਜ਼ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲੈਂਦੇ ਤਾਂ ਉਸ ਦੀਆਂ ਹੱਦਾਂ ਅਫ਼ਗਾਨਿਸਤਾਨ ਤਕ ਵੱਧ ਜਾਣੀਆਂ ਸਨ । ਇਸ ਕਾਰਨ ਅੰਗਰੇਜ਼ਾਂ ਲਈ ਕਈ ਨਵੀਆਂ ਸਮੱਸਿਆਵਾਂ ਪੈਦਾ ਹੋ ਜਾਣੀਆਂ ਸਨ ਅਤੇ ਅੰਗਰੇਜ਼ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਜੇ ਤਿਆਰ ਨਹੀਂ ਸਨ । ਤੀਸਰਾ, ਇਨ੍ਹਾਂ ਤੋਂ ਇਲਾਵਾ ਪੰਜਾਬ ਨੂੰ ਕਾਬੂ ਹੇਠ ਰੱਖਣ ਲਈ ਅੰਗਰੇਜ਼ਾਂ ਨੂੰ ਭਾਰੀ ਗਿਣਤੀ ਵਿੱਚ ਅੰਗਰੇਜ਼ੀ ਫ਼ੌਜ ਨੂੰ ਪੰਜਾਬ ਵਿੱਚ ਰੱਖਣਾ ਪੈਣਾ ਸੀ । ਇਸ ਲਈ ਅੰਗਰੇਜ਼ਾਂ ਦੇ ਖ਼ਰਚੇ ਵਿੱਚ ਕਾਫ਼ੀ ਵਾਧਾ ਹੋ ਜਾਣਾ ਸੀ । ਚੌਥਾ, ਗਵਰਨਰ-ਜਨਰਲ ਦਾ ਵਿਚਾਰ ਸੀ ਕਿ ਪੰਜਾਬ ਪ੍ਰਾਂਤ ਆਰਥਿਕ ਦ੍ਰਿਸ਼ਟੀ ਤੋਂ ਅੰਗਰੇਜ਼ਾਂ ਲਈ ਲਾਹੇਵੰਦ ਸਿੱਧ ਨਹੀਂ ਹੋ ਸਕਦਾ ।ਉਹ ਪੰਜਾਬ ਨੂੰ ਸ਼ਕਤੀ ਦੀ ਥਾਂ ਕਮਜ਼ੋਰੀ ਦਾ ਸੋਮਾ ਸਮਝਦਾ ਸੀ ।

ਪ੍ਰਸ਼ਨ 10.
ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦੇ ਪ੍ਰਮੁੱਖ ਕਾਰਨ ਦੱਸੋ । (Mention main causes of the Sikhs’ defeat in the First Anglo-Sikh War.)
ਉੱਤਰ-

 • ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਸਭ ਤੋਂ ਪ੍ਰਮੁੱਖ ਕਾਰਨ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਸੀ । ਲਾਲ ਸਿੰਘ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਸੀ ਜਦ ਕਿ ਤੇਜਾ ਸਿੰਘ ਮੁੱਖ ਸੈਨਾਪਤੀ ਵਜੋਂ ਕੰਮ ਕਰ ਰਿਹਾ ਸੀ । ਇਹ ਦੋਵੇਂ ਨੇਤਾ ਆਪਣੇ ਸੁਆਰਥਾਂ ਦੀ ਪੂਰਤੀ ਲਈ ਅੰਗਰੇਜ਼ਾਂ ਨਾਲ ਜਾ ਰਲੇ । ਸਿੱਖ ਸੈਨਿਕ ਤਾਂ ਭਾਵੇਂ ਇਸ ਪੂਰੇ ਯੁੱਧ ਦੇ ਦੌਰਾਨ ਬੜੀ ਬਹਾਦਰੀ ਅਤੇ ਉਤਸ਼ਾਹ ਨਾਲ ਲੜੇ ਪਰ ਨੇਤਾਵਾਂ ਦੀ ਗੱਦਾਰੀ ਉਨ੍ਹਾਂ ਨੂੰ ਲੈ ਡੁੱਬੀ ।
 • ਆਲੀਵਾਲ ਦੀ ਲੜਾਈ ਵਿੱਚ ਰਣਜੋਧ ਸਿੰਘ ਦੀ ਗੱਦਾਰੀ ਕਾਰਨ ਸਿੱਖ ਫ਼ੌਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।
 • ਸਿੱਖ ਫ਼ੌਜ ਵਿੱਚ ਜਿਹੜੇ ਯੂਰਪੀਅਨ ਅਫ਼ਸਰ ਭਰਤੀ ਕੀਤੇ ਗਏ ਸਨ ਉਹ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ਉਹ ਸਿੱਖ ਰਾਜ ਦੇ ਸਾਰੇ ਭੇਦ ਅੰਗਰੇਜ਼ਾਂ ਨੂੰ ਦਿੰਦੇ ਰਹੇ ।
 • ਇਨ੍ਹਾਂ ਤੋਂ ਇਲਾਵਾ ਅੰਗਰੇਜ਼ ਉਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਸਾਮਰਾਜਵਾਦੀ ਤਾਕਤ ਨਾਲ ਸੰਬੰਧ ਰੱਖਦੇ ਸਨ । ਕੁਦਰਤੀ ਤੌਰ ‘ਤੇ ਉਨ੍ਹਾਂ ਦੇ ਸਾਧਨ ਸਿੱਖਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ ।
 • ਅੰਗਰੇਜ਼ਾਂ ਦੇ ਸੈਨਾਪਤੀਆਂ ਨੂੰ ਲੜਾਈਆਂ ਦਾ ਬੜਾ ਤਜਰਬਾ ਸੀ ।ਉਹ ਬ੍ਰਿਟਿਸ਼ ਸਾਮਰਾਜ ਦੀ ਸੁਰੱਖਿਆ ਲਈ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਲੜੇ । ਅਜਿਹੀ ਹਾਲਤ ਵਿੱਚ ਸਿੱਖਾਂ ਦੀ ਹਾਰ ਹੋਣੀ ਲਾਜ਼ਮੀ ਸੀ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨ (Causes of First Anglo-Sikh War)

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨਾਂ ਦਾ ਵਰਣਨ ਕਰੋ । (Describe the causes of the First Anglo-Sikh War between British and Sikhs.).
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਕਾਰਨ ਸਨ ? (What were the causes of First Anglo-Sikh War ?)
ਜਾਂ
ਪਹਿਲੇ ਅੰਗਰੇਜ਼-ਸਿੱਖ ਯੁੱਧ ਦੇ ਕਾਰਨਾਂ ਦਾ ਵਰਣਨ ਕਰੋ । (Describe the causes of First Anglo-Sikh War.)
ਉੱਤਰ-
ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਪੰਜਾਬ ਦਾ ਘੇਰਾਓ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਜਾਣ-ਬੁੱਝ ਕੇ ਅਜਿਹੀਆਂ ਨੀਤੀਆਂ ਅਪਣਾਈਆਂ ਜਿਨ੍ਹਾਂ ਦਾ ਅੰਤ ਪਹਿਲੇ ਐਂਗਲੋ-ਸਿੱਖ ਯੁੱਧ ਦੇ ਰੂਪ ਵਿੱਚ ਹੋਇਆ । ਇਸ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ (British Policy of Encircling the Punjab) – ਅੰਗਰੇਜ਼ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਹੇ ਸਨ । 1809 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਉਸ ਨੂੰ ਸਤਲੁਜ ਦੇ ਪਾਰ ਵੱਲ ਵਧਣ ਤੋਂ ਰੋਕ ਦਿੱਤਾ ਸੀ । 1835-36 ਈ. ਵਿੱਚ ਅੰਗਰੇਜ਼ਾਂ ਨੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । 1835 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਫ਼ੌਜੀ ਛਾਉਣੀ ਕਾਇਮ ਕਰ ਲਈ ਸੀ । ਇਸੇ ਸਾਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਧ ਵੱਲ ਵੱਧਣ ਤੋਂ ਰੋਕ ਦਿੱਤਾ । ਇਸ ਤਰ੍ਹਾਂ ਪੰਜਾਬ ਨੂੰ ਹੜੱਪ ਕਰਨਾ ਹੁਣ ਕੁਝ ਹੀ ਦਿਨਾਂ ਦੀ ਗੱਲ ਰਹਿ ਗਈ ਸੀ । ਇਸ ਕਾਰਨ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ ਸੀ ।

2. ਪੰਜਾਬ ਵਿੱਚ ਫੈਲੀ ਹੋਈ ਬਦਅਮਨੀ (Anarchy in the Punjab) – ਜੂਨ, 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਰਾਜਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ । 1839 ਈ. ਤੋਂ ਲੈ ਕੇ 1845 ਈ. ਦੇ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ 5 ਸਰਕਾਰਾਂ ਬਦਲੀਆਂ । ਡੋਗਰਿਆਂ ਨੇ ਆਪਣੀਆਂ ਸਾਜ਼ਸਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਨਦਾਨ ਨੂੰ ਬਰਬਾਦ ਕਰ ਦਿੱਤਾ | ਅੰਗਰੇਜ਼ ਇਸ ਸੁਨਹਿਰੀ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ (Defeat of the British in the First Afghan War) – ਅੰਗਰੇਜ਼ਾਂ ਨੂੰ ਪਹਿਲੀ ਵਾਰੀ ਅਫ਼ਗਾਨਿਸਤਾਨ ਨਾਲ ਹੋਏ ਪਹਿਲੇ ਯੁੱਧ (1839-42 ਈ.) ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਹੋਏ ਭਾਰੀ ਵਿਨਾਸ਼ ਕਾਰਨ ਅੰਗਰੇਜ਼ਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ । ਅੰਗਰੇਜ਼ ਆਪਣੀ ਅਫ਼ਗਾਨਿਸਤਾਨ ਵਿੱਚ ਹੋਈ ਹਾਰ ਦੀ ਬਦਨਾਮੀ ਨੂੰ ਕਿਸੇ ਹੋਰ ਜਿੱਤ ਨਾਲ ਧੋਣਾ ਚਾਹੁੰਦੇ ਸਨ । ਇਹ ਜਿੱਤ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਮਿਲ ਸਕਦੀ ਸੀ ਕਿਉਂਕਿ ਉਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਡਾਵਾਂਡੋਲ ਸੀ ।

4. ਅੰਗਰੇਜ਼ਾਂ ਦਾ ਸਿੰਧ ਨੂੰ ਮਿਲਾਉਣਾ (Annexation of Sind by the British) – ਸਿੰਧ ਦਾ ਭੂਗੋਲਿਕ ਪੱਖ ਤੋਂ ਬਹੁਤ ਮਹੱਤਵ ਸੀ । ਇਸ ਲਈ 1843 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ । ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਤਣਾਉ ਹੋਰ ਵੱਧ ਗਿਆ ।

5. ਅੰਗਰੇਜ਼ਾਂ ਵੱਲੋਂ ਸੈਨਿਕ ਤਿਆਰੀਆਂ (Military preparations by the Britishers-1844) – ਈ. ਵਿੱਚ ਲਾਰਡ ਹਾਰਡਿੰਗ ਨੇ ਗਵਰਨਰ-ਜਨਰਲ ਦਾ ਅਹੁਦਾ ਸੰਭਾਲਣ ਮਗਰੋਂ ਸਿੱਖਾਂ ਵਿਰੁੱਧ ਜ਼ੋਰਦਾਰ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ । ਉਸ ਨੇ ਕਰਨਲ ਰਿਚਮੋਂਡ ਦੀ ਥਾਂ ਲੜਾਕੂ ਸੁਭਾਅ ਰੱਖਣ ਵਾਲੇ ਮੇਜਰ ਬਰਾਡਫੁਟ ਨੂੰ ਉੱਤਰਪੱਛਮੀ ਸੀਮਾ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ । ਲਾਰਡ ਗਫ਼ ਜਿਹੜਾ ਕਿ ਅੰਗਰੇਜ਼ੀ ਸੈਨਾ ਦਾ ਕਮਾਂਡਰ-ਇਨਚੀਫ਼ ਸੀ ਨੇ ਅੰਬਾਲੇ ਵਿੱਚ ਆਪਣਾ ਹੈਡਕੁਆਰਟਰ ਸਥਾਪਿਤ ਕਰ ਲਿਆ । ਮਾਰਚ, 1845 ਈ. ਵਿੱਚ ਦੇਸ਼ ਦੇ ਹੋਰਨਾਂ ਭਾਗਾਂ ਤੋਂ ਵਧੇਰੇ ਸੈਨਿਕ ਫ਼ਿਰੋਜ਼ਪੁਰ, ਲੁਧਿਆਣਾ ਅਤੇ ਅੰਬਾਲਾ ਭੇਜੇ ਗਏ । ਇਨ੍ਹਾਂ ਸੈਨਿਕ ਤਿਆਰੀਆਂ ਕਾਰਨ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਜੰਗ ਲਾਜ਼ਮੀ ਹੋ ਗਈ ।

6. ਮੇਜਰ ਬਰਾਡਫੁਟ ਦੀ ਨਿਯੁਕਤੀ (Appointment of Major Broadfoot) – ਨਵੰਬਰ, 1844 ਈ. ਵਿੱਚ ਮੇਜਰ ਬਰਾਡਫੁਟ ਨੂੰ ਮਿਸਟਰ ਕਲਾਰਕ ਦੀ ਥਾਂ ਲੁਧਿਆਣੇ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ । ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ । ਉਹ ਇਹ ਵਿਚਾਰ ਲੈ ਕੇ ਪੰਜਾਬ ਦੀ ਸਰਹੱਦ ‘ਤੇ ਆਇਆ ਸੀ ਕਿ ਅੰਗਰੇਜ਼ਾਂ ਨੇ ਸਿੱਖਾਂ ਨਾਲ ਯੁੱਧ ਕਰਨ ਦਾ ਫੈਸਲਾ ਕਰ ਲਿਆ ਹੈ । ਡਾਕਟਰ ਫ਼ੌਜਾ ਸਿੰਘ ਦੇ ਅਨੁਸਾਰ,
“ਬਰਾਡਫੁਟ ਦੀ ਲੁਧਿਆਣਾ ਵਿੱਚ ਪੁਲੀਟੀਕਲ ਏਜੰਟ ਵਜੋਂ ਨਿਯੁਕਤੀ ਇੱਕ ਹੋਰ ਗਿਣੀ-ਮਿਥੀ ਚਾਲ ਸੀ ਜਿਹੜੀ ਪੰਜਾਬ ਨਾਲ ਛੇਤੀ ਸ਼ੁਰੂ ਹੋਣ ਵਾਲੀ ਲੜਾਈ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ ।” 1
ਬਰਾਡਫੁਟ ਨੇ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਨਾਲ ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਭੜਕ ਉੱਠੇ ।

7. ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਲੜਾਈ ਲਈ ਉਕਸਾਹਟ (Incitement for War by Lal Singh and Teja Singh) – ਜਵਾਹਰ ਸਿੰਘ ਦੀ ਮੌਤ ਤੋਂ ਬਾਅਦ ਲਾਲ ਸਿੰਘ ਨੂੰ ਲਾਹੌਰ ਸਰਕਾਰ ਦਾ ਨਵਾਂ ਵਜ਼ੀਰ ਨਿਯੁਕਤ ਕੀਤਾ ਗਿਆ ਸੀ । ਉਸ ਨੇ ਆਪਣੇ ਭਰਾ ਤੇਜਾ ਸਿੰਘ ਨੂੰ ਸੈਨਾਪਤੀ ਦੇ ਅਹੁਦੇ ‘ਤੇ ਨਿਯੁਕਤ ਕੀਤਾ । ਇਹ ਦੋਵੇਂ ਪਹਿਲਾਂ ਹੀ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ । ਉਸ ਸਮੇਂ ਸਿੱਖ ਸੈਨਾ ਦੀ ਸ਼ਕਤੀ ਬਹੁਤ ਵੱਧ ਚੁੱਕੀ ਸੀ । ਉਹ ਚਾਹੁੰਦੇ ਸਨ ਕਿ ਸਿੱਖਾਂ ਦੀ ਇਸ ਸ਼ਕਤੀਸ਼ਾਲੀ ਸੈਨਾ ਨੂੰ ਅੰਗਰੇਜ਼ਾਂ ਨਾਲ ਲੜਵਾ ਕੇ ਇਸ ਨੂੰ ਕਮਜ਼ੋਰ ਕਰ ਦਿੱਤਾ ਜਾਵੇ | ਅਜਿਹਾ ਕਰਕੇ ਹੀ ਉਹ ਆਪਣੇ ਅਹੁਦਿਆਂ ‘ਤੇ ਕਾਇਮ ਰਹਿ ਸਕਣਗੇ । ਇਸ ਕਾਰਨ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੇ ਭੜਕਾਉਣ ‘ਤੇ ਸਿੱਖ ਸੈਨਾ ਨੇ 11 ਦਸੰਬਰ, 1845 ਈ. ਨੂੰ ਸਤਲੁਜ ਨਦੀ ਨੂੰ ਪਾਰ ਕੀਤਾ । ਅੰਗਰੇਜ਼ ਇਸੇ ਸੁਨਹਿਰੀ ਮੌਕੇ ਦੀ ਉਡੀਕ ਵਿੱਚ ਸਨ । ਇਸ ਲਈ 13 ਦਸੰਬਰ, 1845 ਈ. ਨੂੰ ਗਵਰਨਰ-ਜਨਰਲ ਲਾਰਡ ਹਾਰਡਿੰਗ ਨੇ ਸਿੱਖ ਸੈਨਾ ‘ਤੇ ਇਹ ਦੋਸ਼ ਲਗਾਉਂਦੇ ਹੋਏ ਯੁੱਧ ਦੀ ਘੋਸ਼ਣਾ ਕਰ ਦਿੱਤੀ ਕਿ ਉਸ ਨੇ ਅੰਗਰੇਜ਼ੀ ਖੇਤਰਾਂ ‘ਤੇ ਹਮਲਾ ਕਰ ਦਿੱਤਾ ਹੈ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਯੁੱਧ ਦੀਆਂ ਘਟਨਾਵਾਂ ਅਤੇ ਸਿੱਟੇ (Events and Results of the War)

ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਮੁੱਖ ਘਟਨਾਵਾਂ ਕਿਹੜੀਆਂ ਸਨ ? ਇਸ ਯੁੱਧ ਦੇ ਕੀ ਸਿੱਟੇ ਨਿਕਲੇ ? ਸੰਖੇਪ ਵਿੱਚ ਵਰਣਨ ਕਰੋ । (What were the main events of the First Anglo-Sikh War ? Briefly explain the consequences of this War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਮੁੱਖ ਘਟਨਾਵਾਂ ਅਤੇ ਨਤੀਜਿਆਂ ਦਾ ਅਧਿਐਨ ਕਰੋ । (Study the events and results of the First Anglo-Sikh War.)
ਉੱਤਰ-
ਅੰਗਰੇਜ਼ਾਂ ਦੀਆਂ ਚਾਲਾਕ ਨੀਤੀਆਂ ਦੇ ਕਾਰਨ ਮਜਬੂਰ ਹੋ ਕੇ ਸੈਨਿਕਾਂ ਨੇ 11 ਦਸੰਬਰ, 1845 ਈ. ਨੂੰ ਸਤਲੁਜ ਨਦੀ ਨੂੰ ਪਾਰ ਕਰਨਾ ਪਿਆ । ਅੰਗਰੇਜ਼ ਇਸੇ ਮੌਕੇ ਦੀ ਤਾੜ ਵਿੱਚ ਸਨ । ਲਾਰਡ ਹਾਰਡਿੰਗ ਨੇ ਸਿੱਖਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਅਤੇ 13 ਦਸੰਬਰ, 1845 ਈ. ਨੂੰ ਯੁੱਧ ਦਾ ਐਲਾਨ ਕਰ ਦਿੱਤਾ । ਪਹਿਲੇ ਐਂਗਲੋਸਿੱਖ ਯੁੱਧ ਦੇ ਦੁਰਗਾਮੀ ਪ੍ਰਭਾਵ ਪਏ । ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

(ਉ) ਯੁੱਧ ਦੀਆਂ ਘਟਨਾਵਾਂ, (Events of the War)

1. ਮੁਦਕੀ ਦੀ ਲੜਾਈ (Battle of Mudki) – ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ । ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਗਿਣਤੀ 5,500 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ । ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ 12,000 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ । ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ਦਾ ਅਜਿਹਾ ਡਟ ਕੇ ਮੁਕਾਬਲਾ ਕੀਤਾ ਕਿ ਉਨ੍ਹਾਂ ਵਿੱਚ ਭਾਜੜ ਪੈ ਗਈ । ਇਹ ਵੇਖ ਕੇ ਲਾਲ ਸਿੰਘ ਆਪਣੇ ਨਾਲ ਕੁਝ ਸੈਨਿਕ ਲੈ ਕੇ ਮੈਦਾਨ ਵਿੱਚੋਂ ਦੌੜ ਗਿਆ । ਸਿੱਟੇ ਵਜੋਂ ਸਿੱਖ ਸੈਨਾ ਦੀ ਹਾਰ ਹੋਈ । ਪ੍ਰਸਿੱਧ ਇਤਿਹਾਸਕਾਰ ਸੀਤਾ ਰਾਮ ਕੋਹਲੀ ਦੇ ਅਨੁਸਾਰ,
“ਮੁਦਕੀ ਦੀ ਲੜਾਈ ਨੇ ਅੰਗਰੇਜ਼ਾਂ ਦੇ ਇਸ ਵੱਧ ਰਹੇ ਵਿਸ਼ਵਾਸ ਨੂੰ ਗਲਤ ਸਾਬਤ ਕਰ ਦਿੱਤਾ ਕਿ ਸਿੱਖਾਂ ਦਾ ਮੁਕਾਬਲਾ ਕਰਨਾ ਕੋਈ ਔਖਾ ਕੰਮ ਨਹੀ ਹੈ ।” 1

2. ਫਿਰੋਜ਼ਸ਼ਾਹ ਦੀ ਲੜਾਈ (Battle of Ferozeshah) – ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰੀ ਪ੍ਰਸਿੱਧ ਲੜਾਈ ਫ਼ਿਰੋਜ਼ਸ਼ਾਹ ਜਾਂ ਫੇਰੂ ਸ਼ਹਿਰ ਵਿਖੇ 21 ਦਸੰਬਰ, 1845 ਈ. ਨੂੰ ਲੜੀ ਗਈ । ਇਸ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਹਿਊ ਗਫ਼, ਜਾਂਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ । ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ । ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਇੱਕ ਵਾਰੀ ਤਾਂ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ । ਅੰਗਰੇਜ਼ਾਂ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ । ਠੀਕ ਇਸੇ ਸਮੇਂ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਗੱਦਾਰੀ ਕੀਤੀ ਅਤੇ ਉਹ ਆਪਣੇ ਸੈਨਿਕਾਂ ਨੂੰ ਲੈ ਕੇ ਰਣਭੂਮੀ ਵਿੱਚੋਂ ਦੌੜ ਗਏ । ਇਸ ਤਰ੍ਹਾਂ ਜਿੱਤੀ ਹੋਈ ਖ਼ਾਲਸਾ ਫ਼ੌਜ ਸੈਨਾਪਤੀਆਂ ਦੀ ਗੱਦਾਰੀ ਕਾਰਨ ਹਾਰ ਗਈ । ਜਨਰਲ ਹੈਵਲਾਕ ਦਾ ਕਹਿਣਾ ਸੀ,
“ਇਸ ਤਰ੍ਹਾਂ ਦੀ ਇੱਕ ਹੋਰ ਲੜਾਈ ਸਾਮਰਾਜ ਨੂੰ ਹਿਲਾ ਦੇਵੇਗੀ ।” 1

3. ਬੱਦੋਵਾਲ ਦੀ ਲੜਾਈ (Battle of Baddowal) – ਲਾਹੌਰ ਦਰਬਾਰ ਦੇ ਨਿਰਦੇਸ਼ ‘ਤੇ ਰਣਜੋਧ ਸਿੰਘ 10,000 ਸੈਨਿਕਾਂ ਨੂੰ ਨਾਲ ਲੈ ਕੇ ਲੁਧਿਆਣਾ ਤੋਂ 18 ਮੀਲ ਦੂਰ ਸਥਿਤ ਬੱਦੋਵਾਲ ਪੁੱਜਾ । 21 ਜਨਵਰੀ, 1846 ਈ. ਨੂੰ ਬੱਦੋਵਾਲ ਦੇ ਸਥਾਨ ‘ਤੇ ਹੋਈ ਇਸ ਲੜਾਈ ਵਿੱਚ ਸਿੱਖ ਬੜੀ ਬਹਾਦਰੀ ਨਾਲ ਲੜੇ । ਸਿੱਖਾਂ ਨੇ ਅੰਗਰੇਜ਼ਾਂ ਦੇ ਹਥਿਆਰ ਅਤੇ ਖ਼ੁਰਾਕ ਸਾਮਗਰੀ ਵੀ ਲੁੱਟ ਲਈ । ਅੰਗਰੇਜ਼ ਹਾਰ ਕੇ ਲੁਧਿਆਣਾ ਵੱਲ ਨੱਸ ਗਏ ।

4. ਅਲੀਵਾਲ ਦੀ ਲੜਾਈ (Battle of Aliwal) – ਰਣਜੋਧ ਸਿੰਘ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਅਲੀਵਾਲ ਵੱਲ ਚਲ ਪਿਆ | ਅਲੀਵਾਲ ਵਿਖੇ ਸਿੱਖ ਹਾਲੇ ਆਪਣੇ ਮੋਰਚੇ ਲਗਾ ਰਹੇ ਸਨ ਕਿ ਅਚਾਨਕ 28 ਜਨਵਰੀ, 1846 ਈ. ਵਾਲੇ ਦਿਨ ਹੈਰੀ ਸਮਿਥ ਅਧੀਨ ਅੰਗਰੇਜ਼ੀ ਫ਼ੌਜ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ । ਇਹ ਲੜਾਈ ਬੜੀ ਭਿਆਨਕ ਸੀ । ਰਣਜੋਧ ਸਿੰਘ ਦੀ ਗੱਦਾਰੀ ਕਾਰਨ ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ।

5. ਸਭਰਾਉਂ ਦੀ ਲੜਾਈ (Battle of Sobraon) – 10 ਫ਼ਰਵਰੀ, 1846 ਈ. ਨੂੰ ਹੋਈ ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਪਹਿਲੇ ਯੁੱਧ ਦੀ ਅੰਤਲੀ ਲੜਾਈ ਸੀ । ਇਸ ਲੜਾਈ ਤੋਂ ਪਹਿਲਾਂ 30,000 ਸਿੱਖ ਸੈਨਿਕ ਸਭਰਾਉਂ ਪੁੱਜ ਚੁੱਕੇ ਸਨ । ਲਾਲ ਸਿੰਘ ਅਤੇ ਤੇਜਾ ਸਿੰਘ ਸਿੱਖ ਫ਼ੌਜ ਦੀ ਅਗਵਾਈ ਕਰ ਰਹੇ ਸਨ । ਅੰਗਰੇਜ਼ੀ ਫ਼ੌਜ ਦੀ ਕੁਲ ਗਿਣਤੀ 15,000 ਸੀ । ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਇਸ ਸੈਨਾ ਦੀ ਅਗਵਾਈ ਕਰ ਰਹੇ ਸਨ । 10 ਫ਼ਰਵਰੀ, 1846 ਈ. ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖ ਫ਼ੌਜ ‘ਤੇ ਹਮਲਾ ਕਰ ਦਿੱਤਾ । ਐਨ ਇਸੇ ਵੇਲੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਲਾਲ ਸਿੰਘ ਅਤੇ ਤੇਜਾ ਸਿੰਘ ਮੈਦਾਨੋਂ ਨੱਸ ਤੁਰੇ । ਸਿੱਟੇ ਵਜੋਂ ਸਿੱਖ ਫ਼ੌਜ ਖਿੰਡਰਨ ਲੱਗ ਪਈ । ਅਜਿਹੇ ਮੌਕੇ ‘ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੱਗੇ ਆਏ । ਉਸ ਦੀ ਬਹਾਦਰੀ ਅਤੇ ਕੁਸ਼ਲਤਾ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ ਸਨ | ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਕਾਰਨ ਸਿੱਖ ਫ਼ੌਜ ਦੇ ਹੌਸਲੇ ਟੁੱਟ ਗਏ । ਇਸ ਤਰ੍ਹਾਂ ਅੰਤ ਇਸ ਨਿਰਣਾਇਕ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ | ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ,
“ਸਭਰਾਉਂ ਦੀ ਲੜਾਈ ਹਰੇਕ ਪੱਖੋਂ ਨਿਰਣਾਇਕ ਸੀ ।” 2

(ਅ) ਯੁੱਧ ਦੇ ਸਿੱਟੇ (Results of the War)

ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਏ ਪਹਿਲੇ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਲਾਹੌਰ ਦੀ ਸੰਧੀ ਹੋਈ ।

ਲਾਹੌਰ ਦੀ ਸੰਧੀ (Treaty of Lahore)

ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਈ ਲਾਹੌਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਹੇਠ ਲਿਖੇ ਅਨੁਸਾਰ ਸਨ-

 1. ਅੰਗਰੇਜ਼ੀ ਸਰਕਾਰ ਤੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵਿੱਚ ਸਦਾ ਸ਼ਾਂਤੀ ਤੇ ਮਿੱਤਰਤਾ ਬਣੀ ਰਹੇਗੀ ।
 2. ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।
 3. ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਾਲੇ ਸਾਰੇ ਮੈਦਾਨੀ ਤੇ ਪਹਾੜੀ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ।
 4. ਅੰਗਰੇਜ਼ਾਂ ਨੇ ਯੁੱਧ ਦੇ ਹਰਜ਼ਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ । ਇੰਨੀ ਰਕਮ ਲਾਹੌਰ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਨਹੀ ਮਿਲ ਸਕਦੀ ਸੀ । ਇਸ ਲਈ ਇੱਕ ਕਰੋੜ ਰੁਪਏ ਦੇ ਬਦਲੇ ਕਸ਼ਮੀਰ ਅਤੇ ਹਜ਼ਾਰਾਂ ਦੇ ਇਲਾਕੇ ਅੰਗਰੇਜ਼ਾਂ ਨੂੰ ਦੇ ਦਿੱਤੇ ।
 5. ਲਾਹੌਰ ਰਾਜ ਦੀ ਪੈਦਲ ਸੈਨਾ ਦੀ ਗਿਣਤੀ 20,000 ਅਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਨਿਸ਼ਚਿਤ ਕਰ ਦਿੱਤੀ ਗਈ ।
 6. ਜਦ ਕਦੇ ਲੋੜ ਪਵੇ ਅੰਗਰੇਜ਼ੀ ਫ਼ੌਜਾਂ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਰਾਜ ਵਿੱਚੋਂ ਦੀ ਲੰਘ ਸਕਣਗੀਆਂ ।
 7. ਮਹਾਰਾਜਾ ਨੇ ਇਕਰਾਰ ਕੀਤਾ ਕਿ ਉਹ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਅੰਗਰੇਜ਼, ਯੂਰਪੀਅਨ ਜਾਂ ਅਮਰੀਕਨ ਨੂੰ ਆਪਣੀ ਨੌਕਰੀ ਵਿੱਚ ਨਹੀਂ ਰੱਖੇਗਾ ।
 8. ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।
 9. ਅੰਗਰੇਜ਼ ਸਰਕਾਰ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਵੇਗੀ ਪਰ ਜਿੱਥੇ ਕਿਤੇ ਜ਼ਰੂਰੀ : ਹੋਇਆ ਉੱਥੇ ਲੋੜੀਂਦੀ ਸਲਾਹ ਦੇਵੇਗੀ ।
 10. ਅੰਗਰੇਜ਼ ਸਰਕਾਰ ਦੀ ਆਗਿਆ ਤੋਂ ਬਿਨਾਂ ਲਾਹੌਰ ਸਰਕਾਰ ਆਪਣੀਆਂ ਹੱਦਾਂ ਵਿੱਚ ਅਦਲਾ-ਬਦਲੀ ਨਹੀਂ ਕਰੇਗੀ ।

ਸਹਾਇਕ ਸੰਧੀ (Supplementary Treaty)

ਲਾਹੌਰ ਦੀ ਸੰਧੀ ਦੇ ਦੋ ਦਿਨਾਂ ਬਾਅਦ ਹੀ ਭਾਵ 11 ਮਾਰਚ, 1846 ਈ. ਨੂੰ ਇਸ ਸੰਧੀ ਵਿੱਚ ਕੁਝ ਸਹਾਇਕ ਸ਼ਰਤਾਂ ਜੋੜੀਆਂ ਗਈਆਂ । ਇਨ੍ਹਾਂ ਸ਼ਰਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

 1. ਲਾਹੌਰ ਦੇ ਨਾਗਰਿਕਾਂ ਦੀ ਲੋੜੀਂਦੀ ਰੱਖਿਆ ਲਈ 1846 ਈ. ਦੇ ਅੰਤ ਤਕ ਅੰਗਰੇਜ਼ਾਂ ਦੀ ਕਾਫ਼ੀ ਸੈਨਾ ਲਾਹੌਰ ਵਿੱਚ ਰਹੇਗੀ ।
 2. ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਪੂਰੀ ਤਰ੍ਹਾਂ ਅੰਗਰੇਜ਼ੀ ਫ਼ੌਜ ਦੇ ਅਧਿਕਾਰ ਵਿੱਚ ਹੋਵੇਗਾ । ਲਾਹੌਰ ਸਰਕਾਰ ਸੈਨਿਕਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰੇਗੀ ਤੇ ਉਨ੍ਹਾਂ ਸੈਨਿਕਾਂ ਦਾ ਸਾਰਾ ਖ਼ਰਚਾ ਦੇਵੇਗੀ ।
 3. ਦੋਨੋਂ ਸਰਕਾਰਾਂ ਆਪਣੀਆਂ ਹੱਦਾਂ ਮੁਕਰਰ ਕਰਨ ਲਈ ਛੇਤੀ ਹੀ ਆਪਣੇ ਕਮਿਸ਼ਨਰ ਨਿਯੁਕਤ ਕਰਨਗੀਆਂ ।

ਭੈਰੋਵਾਲ ਦੀ ਸੰਧੀ (Treaty of Bhairowal)

ਅੰਗਰੇਜ਼ੀ ਸਰਕਾਰ ਨੇ ਲਾਹੌਰ ਦਰਬਾਰ ਨਾਲ 16 ਦਸੰਬਰ, 1846 ਈ. ਨੂੰ ਇੱਕ ਨਵੀਂ ਸੰਧੀ ਕੀਤੀ । ਇਹ ਸੰਧੀ ਇਤਿਹਾਸ ਵਿੱਚ ਭੈਰੋਵਾਲ ਦੀ ਸੰਧੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਧੀ ਦੀਆਂ ਪ੍ਰਮੁੱਖ ਸ਼ਰਤਾਂ ਅੱਗੇ ਲਿਖੇ ਅਨੁਸਾਰ ਸਨ-

 1. ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰੇਗੀ ।
 2. ਜਦ ਤਕ ਮਹਾਰਾਜਾ ਦਲੀਪ ਸਿੰਘ ਨਾਬਾਲਿਗ ਰਹੇਗਾ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਇੱਕ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਏਗਾ ।
 3. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਹੋਇਆ ਕਿ ਉਸ ਨੂੰ 1 ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲੇਗੀ ।
 4. ਮਹਾਰਾਜੇ ਦੀ ਰੱਖਿਆ ਕਰਨ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬ੍ਰਿਟਿਸ਼ ਸੈਨਾ ਲਾਹੌਰ ਵਿਖੇ ਰਹੇਗੀ !
 5. ਜੇ ਗਵਰਨਰ-ਜਨਰਲ ਰਾਜਧਾਨੀ ਦੀ ਰੱਖਿਆ ਲਈ ਜ਼ਰੂਰੀ ਸਮਝੇ ਤਾਂ ਬ੍ਰਿਟਿਸ਼ ਸੈਨਿਕ ਲਾਹੌਰ ਰਾਜ ਦੇ ਕਿਸੇ ਵੀ ਕਿਲ੍ਹੇ ਜਾਂ ਸੈਨਿਕ ਛਾਉਣੀ ਉੱਤੇ ਕਬਜ਼ਾ ਕਰ ਸਕਣਗੇ ।
 6. ਬ੍ਰਿਟਿਸ਼ ਸੈਨਾ ਦੇ ਖ਼ਰਚ ਲਈ ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਹਰ ਸਾਲ ਦੇਵੇਗਾ ।
 7. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਿਗ ਹੋਣ ਤਕ ਅਰਥਾਤ 4 ਸਤੰਬਰ, 1854 ਈ. ਤਕ ਲਾਗੂ ਰਹਿਣਗੀਆਂ । ਪ੍ਰਸਿੱਧ ਲੇਖਕ ਡਾਕਟਰ ਜੀ. ਐੱਸ. ਛਾਬੜਾ ਦਾ ਕਹਿਣਾ ਹੈ,
  “ਇਸ ਤਰ੍ਹਾਂ ਭੈਰੋਵਾਲ ਦੀ ਸੰਧੀ ਨੇ ਸਿੱਖ ਸ਼ਕਤੀ ਦੀ ਮੌਤ ਦੀ ਘੰਟੀ ਵਜਾ ਦਿੱਤੀ ਅਤੇ ਇਸ ਸੰਧੀ ਨੇ ਅੰਗਰੇਜ਼ਾਂ ਨੂੰ ਪੰਜਾਬ ਦਾ ਅਸਲ ਸ਼ਾਸਕ ਬਣਾ ਦਿੱਤਾ ।” 1

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪਹਿਲੇ ਐਂਗਲੋ ਸਿੱਖ ਯੁੱਧ ਦੇ ਕਾਰਨ ਅਤੇ ਸਿੱਟੇ Causes and Results of the First Anglo-Sikh War)

ਪ੍ਰਸ਼ਨ 3.
ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਪਹਿਲੇ ਯੁੱਧ ਦੇ ਕਾਰਨ ਅਤੇ ਸਿੱਟੇ ਦੱਸੋ । (Discuss the causes and results of the First Anglo-Sikh War.)
ਜਾਂ
ਪਹਿਲੇ ਐਂਗਲੋ ਸਿੱਖ ਯੁੱਧ ਦੇ ਕਾਰਨਾਂ ਅਤੇ ਨਤੀਜਿਆਂ ਦਾ ਸੰਖੇਪ ਵਰਣਨ ਕਰੋ । (Briefly describe the causes and the results of the First Anglo-Sikh War.)
ਜਾਂ
ਪਹਿਲੇ ਐਂਗਲੋ ਸਿੱਖ ਯੁੱਧ ਦੇ ਕਾਰਨਾਂ ਅਤੇ ਸਿੱਟਿਆਂ ਦਾ ਵਰਣਨ ਕਰੋ । (Explain the causes and results of the First Anglo-Sikh War.)
ਜਾਂ
ਪਹਿਲੇ ਐਂਗਲੋ ਸਿੱਖ ਯੁੱਧ ਦੇ ਕੀ ਕਾਰਨ ਸਨ ? ਇਸ ਯੁੱਧ ਦੇ ਕੀ ਸਿੱਟੇ ਨਿਕਲੇ ? (What were the causes of the First Anglo-Sikh War ? What were the consequences of this war ?
ਉੱਤਰ-

 1. ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਅੰਗਰੇਜ਼ਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ ।
 2. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲ ਗਈ ਸੀ ।
 3. ਅੰਗਰੇਜ਼ ਪੰਜਾਬ ‘ਤੇ ਜਿੱਤ ਪ੍ਰਾਪਤ ਕਰਕੇ ਅਫ਼ਗਾਨਿਸਤਾਨ ਵਿੱਚ ਹੋਈ ਆਪਣੀ ਬਦਨਾਮੀ ਨੂੰ ਦੂਰ ਕਰਨਾ ਚਾਹੁੰਦੇ ਸਨ ।
 4. ਸਿੱਖਾਂ ਦੇ ਨੇਤਾ ਲਾਲ ਸਿੰਘ ਅਤੇ ਤੇਜਾ ਸਿੰਘ ਖ਼ਾਲਸਾ ਫ਼ੌਜ ਨੂੰ ਅੰਗਰੇਜ਼ਾਂ ਨਾਲ ਲੜਵਾ ਕੇ ਇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ।
 5. 1844 ਈ. ਵਿੱਚ ਮੇਜਰ ਬਰਾਡਫੁਟ ਦੀ ਨਿਯੁਕਤੀ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।

ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ । ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ । ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ | ਅੰਗਰੇਜ਼ਾਂ ਦਾ ਖ਼ਿਆਲ ਸੀ ਕਿ ਉਹ ਸਿੱਖ ਸੈਨਾ ਨੂੰ ਆਸਾਨੀ ਨਾਲ ਹਰਾ ਦੇਣਗੇ, ਪਰ ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਵਿੱਚ ਹਫੜਾ-ਦਫੜੀ ਫੈਲ ਗਈ । ਇਹ ਵੇਖ ਕੇ ਲਾਲ ਸਿੰਘ ਮੈਦਾਨ ਵਿੱਚੋਂ ਦੌੜ ਗਿਆ । ਸਿੱਟੇ ਵਜੋਂ ਸਿੱਖਾਂ ਦੀ ਹਾਰ ਹੋਈ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕਾਰਨ, ਘਟਨਾਵਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਕਰੋ । (Discuss in brief the causes, events and results of the First Anglo-Sikh War.)
ਉੱਤਰ-

ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਪੰਜਾਬ ਦਾ ਘੇਰਾਓ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਜਾਣ-ਬੁੱਝ ਕੇ ਅਜਿਹੀਆਂ ਨੀਤੀਆਂ ਅਪਣਾਈਆਂ ਜਿਨ੍ਹਾਂ ਦਾ ਅੰਤ ਪਹਿਲੇ ਐਂਗਲੋ-ਸਿੱਖ ਯੁੱਧ ਦੇ ਰੂਪ ਵਿੱਚ ਹੋਇਆ । ਇਸ ਯੁੱਧ ਦੇ ਮੁੱਖ ਕਾਰਨਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

1. ਅੰਗਰੇਜ਼ਾਂ ਦੀ ਪੰਜਾਬ ਨੂੰ ਘੇਰਾ ਪਾਉਣ ਦੀ ਨੀਤੀ (British Policy of Encircling the Punjab) – ਅੰਗਰੇਜ਼ ਕਾਫ਼ੀ ਲੰਬੇ ਸਮੇਂ ਤੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਦਾ ਸੁਪਨਾ ਵੇਖ ਰਹੇ ਸਨ । 1809 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨਾਲ ਅੰਮ੍ਰਿਤਸਰ ਦੀ ਸੰਧੀ ਕਰਕੇ ਉਸ ਨੂੰ ਸਤਲੁਜ ਦੇ ਪਾਰ ਵੱਲ ਵਧਣ ਤੋਂ ਰੋਕ ਦਿੱਤਾ ਸੀ । 1835-36 ਈ. ਵਿੱਚ ਅੰਗਰੇਜ਼ਾਂ ਨੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । 1835 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਫ਼ੌਜੀ ਛਾਉਣੀ ਕਾਇਮ ਕਰ ਲਈ ਸੀ । ਇਸੇ ਸਾਲ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਧ ਵੱਲ ਵੱਧਣ ਤੋਂ ਰੋਕ ਦਿੱਤਾ । ਇਸ ਤਰ੍ਹਾਂ ਪੰਜਾਬ ਨੂੰ ਹੜੱਪ ਕਰਨਾ ਹੁਣ ਕੁਝ ਹੀ ਦਿਨਾਂ ਦੀ ਗੱਲ ਰਹਿ ਗਈ ਸੀ । ਇਸ ਕਾਰਨ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਜੰਗ ਨੂੰ ਟਾਲਿਆ ਨਹੀਂ ਜਾ ਸਕਦਾ ਸੀ ।

2. ਪੰਜਾਬ ਵਿੱਚ ਫੈਲੀ ਹੋਈ ਬਦਅਮਨੀ (Anarchy in the Punjab) – ਜੂਨ, 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਰਾਜਗੱਦੀ ਦੀ ਪ੍ਰਾਪਤੀ ਲਈ ਸਾਜ਼ਸ਼ਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ । 1839 ਈ. ਤੋਂ ਲੈ ਕੇ 1845 ਈ. ਦੇ 6 ਸਾਲਾਂ ਦੇ ਸਮੇਂ ਦੇ ਦੌਰਾਨ ਪੰਜਾਬ ਵਿੱਚ 5 ਸਰਕਾਰਾਂ ਬਦਲੀਆਂ । ਡੋਗਰਿਆਂ ਨੇ ਆਪਣੀਆਂ ਸਾਜ਼ਸਾਂ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਨਦਾਨ ਨੂੰ ਬਰਬਾਦ ਕਰ ਦਿੱਤਾ | ਅੰਗਰੇਜ਼ ਇਸ ਸੁਨਹਿਰੀ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿੱਚ ਅੰਗਰੇਜ਼ਾਂ ਦੀ ਹਾਰ (Defeat of the British in the First Afghan War) – ਅੰਗਰੇਜ਼ਾਂ ਨੂੰ ਪਹਿਲੀ ਵਾਰੀ ਅਫ਼ਗਾਨਿਸਤਾਨ ਨਾਲ ਹੋਏ ਪਹਿਲੇ ਯੁੱਧ (1839-42 ਈ.) ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਹੋਏ ਭਾਰੀ ਵਿਨਾਸ਼ ਕਾਰਨ ਅੰਗਰੇਜ਼ਾਂ ਦੇ ਮਾਣ-ਸਨਮਾਨ ਨੂੰ ਭਾਰੀ ਸੱਟ ਵੱਜੀ । ਅੰਗਰੇਜ਼ ਆਪਣੀ ਅਫ਼ਗਾਨਿਸਤਾਨ ਵਿੱਚ ਹੋਈ ਹਾਰ ਦੀ ਬਦਨਾਮੀ ਨੂੰ ਕਿਸੇ ਹੋਰ ਜਿੱਤ ਨਾਲ ਧੋਣਾ ਚਾਹੁੰਦੇ ਸਨ । ਇਹ ਜਿੱਤ ਉਨ੍ਹਾਂ ਨੂੰ ਪੰਜਾਬ ਵਿੱਚ ਹੀ ਮਿਲ ਸਕਦੀ ਸੀ ਕਿਉਂਕਿ ਉਸ ਸਮੇਂ ਪੰਜਾਬ ਦੀ ਸਥਿਤੀ ਬਹੁਤ ਡਾਵਾਂਡੋਲ ਸੀ ।

4. ਅੰਗਰੇਜ਼ਾਂ ਦਾ ਸਿੰਧ ਨੂੰ ਮਿਲਾਉਣਾ (Annexation of Sind by the British) – ਸਿੰਧ ਦਾ ਭੂਗੋਲਿਕ ਪੱਖ ਤੋਂ ਬਹੁਤ ਮਹੱਤਵ ਸੀ । ਇਸ ਲਈ 1843 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ । ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਤਣਾਉ ਹੋਰ ਵੱਧ ਗਿਆ ।

5. ਅੰਗਰੇਜ਼ਾਂ ਵੱਲੋਂ ਸੈਨਿਕ ਤਿਆਰੀਆਂ (Military preparations by the Britishers-1844) – ਈ. ਵਿੱਚ ਲਾਰਡ ਹਾਰਡਿੰਗ ਨੇ ਗਵਰਨਰ-ਜਨਰਲ ਦਾ ਅਹੁਦਾ ਸੰਭਾਲਣ ਮਗਰੋਂ ਸਿੱਖਾਂ ਵਿਰੁੱਧ ਜ਼ੋਰਦਾਰ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ । ਉਸ ਨੇ ਕਰਨਲ ਰਿਚਮੋਂਡ ਦੀ ਥਾਂ ਲੜਾਕੂ ਸੁਭਾਅ ਰੱਖਣ ਵਾਲੇ ਮੇਜਰ ਬਰਾਡਫੁਟ ਨੂੰ ਉੱਤਰਪੱਛਮੀ ਸੀਮਾ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ । ਲਾਰਡ ਗਫ਼ ਜਿਹੜਾ ਕਿ ਅੰਗਰੇਜ਼ੀ ਸੈਨਾ ਦਾ ਕਮਾਂਡਰ-ਇਨਚੀਫ਼ ਸੀ ਨੇ ਅੰਬਾਲੇ ਵਿੱਚ ਆਪਣਾ ਹੈਡਕੁਆਰਟਰ ਸਥਾਪਿਤ ਕਰ ਲਿਆ । ਮਾਰਚ, 1845 ਈ. ਵਿੱਚ ਦੇਸ਼ ਦੇ ਹੋਰਨਾਂ ਭਾਗਾਂ ਤੋਂ ਵਧੇਰੇ ਸੈਨਿਕ ਫ਼ਿਰੋਜ਼ਪੁਰ, ਲੁਧਿਆਣਾ ਅਤੇ ਅੰਬਾਲਾ ਭੇਜੇ ਗਏ । ਇਨ੍ਹਾਂ ਸੈਨਿਕ ਤਿਆਰੀਆਂ ਕਾਰਨ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਜੰਗ ਲਾਜ਼ਮੀ ਹੋ ਗਈ ।

6. ਮੇਜਰ ਬਰਾਡਫੁਟ ਦੀ ਨਿਯੁਕਤੀ (Appointment of Major Broadfoot) – ਨਵੰਬਰ, 1844 ਈ. ਵਿੱਚ ਮੇਜਰ ਬਰਾਡਫੁਟ ਨੂੰ ਮਿਸਟਰ ਕਲਾਰਕ ਦੀ ਥਾਂ ਲੁਧਿਆਣੇ ਦਾ ਪੁਲੀਟੀਕਲ ਏਜੰਟ ਨਿਯੁਕਤ ਕੀਤਾ ਗਿਆ । ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ । ਉਹ ਇਹ ਵਿਚਾਰ ਲੈ ਕੇ ਪੰਜਾਬ ਦੀ ਸਰਹੱਦ ‘ਤੇ ਆਇਆ ਸੀ ਕਿ ਅੰਗਰੇਜ਼ਾਂ ਨੇ ਸਿੱਖਾਂ ਨਾਲ ਯੁੱਧ ਕਰਨ ਦਾ ਫੈਸਲਾ ਕਰ ਲਿਆ ਹੈ । ਡਾਕਟਰ ਫ਼ੌਜਾ ਸਿੰਘ ਦੇ ਅਨੁਸਾਰ,
“ਬਰਾਡਫੁਟ ਦੀ ਲੁਧਿਆਣਾ ਵਿੱਚ ਪੁਲੀਟੀਕਲ ਏਜੰਟ ਵਜੋਂ ਨਿਯੁਕਤੀ ਇੱਕ ਹੋਰ ਗਿਣੀ-ਮਿਥੀ ਚਾਲ ਸੀ ਜਿਹੜੀ ਪੰਜਾਬ ਨਾਲ ਛੇਤੀ ਸ਼ੁਰੂ ਹੋਣ ਵਾਲੀ ਲੜਾਈ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ ।” 1
ਬਰਾਡਫੁਟ ਨੇ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਨਾਲ ਸਿੱਖ ਅੰਗਰੇਜ਼ਾਂ ਦੇ ਖਿਲਾਫ਼ ਭੜਕ ਉੱਠੇ ।

7. ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਲੜਾਈ ਲਈ ਉਕਸਾਹਟ (Incitement for War by Lal Singh and Teja Singh) – ਜਵਾਹਰ ਸਿੰਘ ਦੀ ਮੌਤ ਤੋਂ ਬਾਅਦ ਲਾਲ ਸਿੰਘ ਨੂੰ ਲਾਹੌਰ ਸਰਕਾਰ ਦਾ ਨਵਾਂ ਵਜ਼ੀਰ ਨਿਯੁਕਤ ਕੀਤਾ ਗਿਆ ਸੀ । ਉਸ ਨੇ ਆਪਣੇ ਭਰਾ ਤੇਜਾ ਸਿੰਘ ਨੂੰ ਸੈਨਾਪਤੀ ਦੇ ਅਹੁਦੇ ‘ਤੇ ਨਿਯੁਕਤ ਕੀਤਾ । ਇਹ ਦੋਵੇਂ ਪਹਿਲਾਂ ਹੀ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ । ਉਸ ਸਮੇਂ ਸਿੱਖ ਸੈਨਾ ਦੀ ਸ਼ਕਤੀ ਬਹੁਤ ਵੱਧ ਚੁੱਕੀ ਸੀ । ਉਹ ਚਾਹੁੰਦੇ ਸਨ ਕਿ ਸਿੱਖਾਂ ਦੀ ਇਸ ਸ਼ਕਤੀਸ਼ਾਲੀ ਸੈਨਾ ਨੂੰ ਅੰਗਰੇਜ਼ਾਂ ਨਾਲ ਲੜਵਾ ਕੇ ਇਸ ਨੂੰ ਕਮਜ਼ੋਰ ਕਰ ਦਿੱਤਾ ਜਾਵੇ | ਅਜਿਹਾ ਕਰਕੇ ਹੀ ਉਹ ਆਪਣੇ ਅਹੁਦਿਆਂ ‘ਤੇ ਕਾਇਮ ਰਹਿ ਸਕਣਗੇ । ਇਸ ਕਾਰਨ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੇ ਭੜਕਾਉਣ ‘ਤੇ ਸਿੱਖ ਸੈਨਾ ਨੇ 11 ਦਸੰਬਰ, 1845 ਈ. ਨੂੰ ਸਤਲੁਜ ਨਦੀ ਨੂੰ ਪਾਰ ਕੀਤਾ । ਅੰਗਰੇਜ਼ ਇਸੇ ਸੁਨਹਿਰੀ ਮੌਕੇ ਦੀ ਉਡੀਕ ਵਿੱਚ ਸਨ । ਇਸ ਲਈ 13 ਦਸੰਬਰ, 1845 ਈ. ਨੂੰ ਗਵਰਨਰ-ਜਨਰਲ ਲਾਰਡ ਹਾਰਡਿੰਗ ਨੇ ਸਿੱਖ ਸੈਨਾ ‘ਤੇ ਇਹ ਦੋਸ਼ ਲਗਾਉਂਦੇ ਹੋਏ ਯੁੱਧ ਦੀ ਘੋਸ਼ਣਾ ਕਰ ਦਿੱਤੀ ਕਿ ਉਸ ਨੇ ਅੰਗਰੇਜ਼ੀ ਖੇਤਰਾਂ ‘ਤੇ ਹਮਲਾ ਕਰ ਦਿੱਤਾ ਹੈ ।

ਅੰਗਰੇਜ਼ਾਂ ਦੀਆਂ ਚਾਲਾਕ ਨੀਤੀਆਂ ਦੇ ਕਾਰਨ ਮਜਬੂਰ ਹੋ ਕੇ ਸੈਨਿਕਾਂ ਨੇ 11 ਦਸੰਬਰ, 1845 ਈ. ਨੂੰ ਸਤਲੁਜ ਨਦੀ ਨੂੰ ਪਾਰ ਕਰਨਾ ਪਿਆ । ਅੰਗਰੇਜ਼ ਇਸੇ ਮੌਕੇ ਦੀ ਤਾੜ ਵਿੱਚ ਸਨ । ਲਾਰਡ ਹਾਰਡਿੰਗ ਨੇ ਸਿੱਖਾਂ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਅਤੇ 13 ਦਸੰਬਰ, 1845 ਈ. ਨੂੰ ਯੁੱਧ ਦਾ ਐਲਾਨ ਕਰ ਦਿੱਤਾ । ਪਹਿਲੇ ਐਂਗਲੋਸਿੱਖ ਯੁੱਧ ਦੇ ਦੁਰਗਾਮੀ ਪ੍ਰਭਾਵ ਪਏ । ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

(ਉ) ਯੁੱਧ ਦੀਆਂ ਘਟਨਾਵਾਂ, (Events of the War)

1. ਮੁਦਕੀ ਦੀ ਲੜਾਈ (Battle of Mudki) – ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ । ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਗਿਣਤੀ 5,500 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ । ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ 12,000 ਸੀ ਅਤੇ ਉਨ੍ਹਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ । ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ਦਾ ਅਜਿਹਾ ਡਟ ਕੇ ਮੁਕਾਬਲਾ ਕੀਤਾ ਕਿ ਉਨ੍ਹਾਂ ਵਿੱਚ ਭਾਜੜ ਪੈ ਗਈ । ਇਹ ਵੇਖ ਕੇ ਲਾਲ ਸਿੰਘ ਆਪਣੇ ਨਾਲ ਕੁਝ ਸੈਨਿਕ ਲੈ ਕੇ ਮੈਦਾਨ ਵਿੱਚੋਂ ਦੌੜ ਗਿਆ । ਸਿੱਟੇ ਵਜੋਂ ਸਿੱਖ ਸੈਨਾ ਦੀ ਹਾਰ ਹੋਈ । ਪ੍ਰਸਿੱਧ ਇਤਿਹਾਸਕਾਰ ਸੀਤਾ ਰਾਮ ਕੋਹਲੀ ਦੇ ਅਨੁਸਾਰ,
“ਮੁਦਕੀ ਦੀ ਲੜਾਈ ਨੇ ਅੰਗਰੇਜ਼ਾਂ ਦੇ ਇਸ ਵੱਧ ਰਹੇ ਵਿਸ਼ਵਾਸ ਨੂੰ ਗਲਤ ਸਾਬਤ ਕਰ ਦਿੱਤਾ ਕਿ ਸਿੱਖਾਂ ਦਾ ਮੁਕਾਬਲਾ ਕਰਨਾ ਕੋਈ ਔਖਾ ਕੰਮ ਨਹੀ ਹੈ ।” 1

2. ਫਿਰੋਜ਼ਸ਼ਾਹ ਦੀ ਲੜਾਈ (Battle of Ferozeshah) – ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰੀ ਪ੍ਰਸਿੱਧ ਲੜਾਈ ਫ਼ਿਰੋਜ਼ਸ਼ਾਹ ਜਾਂ ਫੇਰੂ ਸ਼ਹਿਰ ਵਿਖੇ 21 ਦਸੰਬਰ, 1845 ਈ. ਨੂੰ ਲੜੀ ਗਈ । ਇਸ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਹਿਊ ਗਫ਼, ਜਾਂਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ । ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ । ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਇੱਕ ਵਾਰੀ ਤਾਂ ਉਨ੍ਹਾਂ ਨੂੰ ਨਾਨੀ ਚੇਤੇ ਆ ਗਈ । ਅੰਗਰੇਜ਼ਾਂ ਨੇ ਬਿਨਾਂ ਸ਼ਰਤ ਹਥਿਆਰ ਸੁੱਟਣ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ । ਠੀਕ ਇਸੇ ਸਮੇਂ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਗੱਦਾਰੀ ਕੀਤੀ ਅਤੇ ਉਹ ਆਪਣੇ ਸੈਨਿਕਾਂ ਨੂੰ ਲੈ ਕੇ ਰਣਭੂਮੀ ਵਿੱਚੋਂ ਦੌੜ ਗਏ । ਇਸ ਤਰ੍ਹਾਂ ਜਿੱਤੀ ਹੋਈ ਖ਼ਾਲਸਾ ਫ਼ੌਜ ਸੈਨਾਪਤੀਆਂ ਦੀ ਗੱਦਾਰੀ ਕਾਰਨ ਹਾਰ ਗਈ । ਜਨਰਲ ਹੈਵਲਾਕ ਦਾ ਕਹਿਣਾ ਸੀ,
“ਇਸ ਤਰ੍ਹਾਂ ਦੀ ਇੱਕ ਹੋਰ ਲੜਾਈ ਸਾਮਰਾਜ ਨੂੰ ਹਿਲਾ ਦੇਵੇਗੀ ।” 1

3. ਬੱਦੋਵਾਲ ਦੀ ਲੜਾਈ (Battle of Baddowal) – ਲਾਹੌਰ ਦਰਬਾਰ ਦੇ ਨਿਰਦੇਸ਼ ‘ਤੇ ਰਣਜੋਧ ਸਿੰਘ 10,000 ਸੈਨਿਕਾਂ ਨੂੰ ਨਾਲ ਲੈ ਕੇ ਲੁਧਿਆਣਾ ਤੋਂ 18 ਮੀਲ ਦੂਰ ਸਥਿਤ ਬੱਦੋਵਾਲ ਪੁੱਜਾ । 21 ਜਨਵਰੀ, 1846 ਈ. ਨੂੰ ਬੱਦੋਵਾਲ ਦੇ ਸਥਾਨ ‘ਤੇ ਹੋਈ ਇਸ ਲੜਾਈ ਵਿੱਚ ਸਿੱਖ ਬੜੀ ਬਹਾਦਰੀ ਨਾਲ ਲੜੇ । ਸਿੱਖਾਂ ਨੇ ਅੰਗਰੇਜ਼ਾਂ ਦੇ ਹਥਿਆਰ ਅਤੇ ਖ਼ੁਰਾਕ ਸਾਮਗਰੀ ਵੀ ਲੁੱਟ ਲਈ । ਅੰਗਰੇਜ਼ ਹਾਰ ਕੇ ਲੁਧਿਆਣਾ ਵੱਲ ਨੱਸ ਗਏ ।

4. ਅਲੀਵਾਲ ਦੀ ਲੜਾਈ (Battle of Aliwal) – ਰਣਜੋਧ ਸਿੰਘ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਅਲੀਵਾਲ ਵੱਲ ਚਲ ਪਿਆ | ਅਲੀਵਾਲ ਵਿਖੇ ਸਿੱਖ ਹਾਲੇ ਆਪਣੇ ਮੋਰਚੇ ਲਗਾ ਰਹੇ ਸਨ ਕਿ ਅਚਾਨਕ 28 ਜਨਵਰੀ, 1846 ਈ. ਵਾਲੇ ਦਿਨ ਹੈਰੀ ਸਮਿਥ ਅਧੀਨ ਅੰਗਰੇਜ਼ੀ ਫ਼ੌਜ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ । ਇਹ ਲੜਾਈ ਬੜੀ ਭਿਆਨਕ ਸੀ । ਰਣਜੋਧ ਸਿੰਘ ਦੀ ਗੱਦਾਰੀ ਕਾਰਨ ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ।

5. ਸਭਰਾਉਂ ਦੀ ਲੜਾਈ (Battle of Sobraon) – 10 ਫ਼ਰਵਰੀ, 1846 ਈ. ਨੂੰ ਹੋਈ ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਪਹਿਲੇ ਯੁੱਧ ਦੀ ਅੰਤਲੀ ਲੜਾਈ ਸੀ । ਇਸ ਲੜਾਈ ਤੋਂ ਪਹਿਲਾਂ 30,000 ਸਿੱਖ ਸੈਨਿਕ ਸਭਰਾਉਂ ਪੁੱਜ ਚੁੱਕੇ ਸਨ । ਲਾਲ ਸਿੰਘ ਅਤੇ ਤੇਜਾ ਸਿੰਘ ਸਿੱਖ ਫ਼ੌਜ ਦੀ ਅਗਵਾਈ ਕਰ ਰਹੇ ਸਨ । ਅੰਗਰੇਜ਼ੀ ਫ਼ੌਜ ਦੀ ਕੁਲ ਗਿਣਤੀ 15,000 ਸੀ । ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਇਸ ਸੈਨਾ ਦੀ ਅਗਵਾਈ ਕਰ ਰਹੇ ਸਨ । 10 ਫ਼ਰਵਰੀ, 1846 ਈ. ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖ ਫ਼ੌਜ ‘ਤੇ ਹਮਲਾ ਕਰ ਦਿੱਤਾ । ਐਨ ਇਸੇ ਵੇਲੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਲਾਲ ਸਿੰਘ ਅਤੇ ਤੇਜਾ ਸਿੰਘ ਮੈਦਾਨੋਂ ਨੱਸ ਤੁਰੇ । ਸਿੱਟੇ ਵਜੋਂ ਸਿੱਖ ਫ਼ੌਜ ਖਿੰਡਰਨ ਲੱਗ ਪਈ । ਅਜਿਹੇ ਮੌਕੇ ‘ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੱਗੇ ਆਏ । ਉਸ ਦੀ ਬਹਾਦਰੀ ਅਤੇ ਕੁਸ਼ਲਤਾ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ ਸਨ | ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਕਾਰਨ ਸਿੱਖ ਫ਼ੌਜ ਦੇ ਹੌਸਲੇ ਟੁੱਟ ਗਏ । ਇਸ ਤਰ੍ਹਾਂ ਅੰਤ ਇਸ ਨਿਰਣਾਇਕ ਲੜਾਈ ਵਿੱਚ ਅੰਗਰੇਜ਼ ਜੇਤੂ ਰਹੇ | ਐੱਚ. ਐੱਸ. ਭਾਟੀਆ ਅਤੇ ਐੱਸ. ਆਰ. ਬਖ਼ਸ਼ੀ ਅਨੁਸਾਰ,
“ਸਭਰਾਉਂ ਦੀ ਲੜਾਈ ਹਰੇਕ ਪੱਖੋਂ ਨਿਰਣਾਇਕ ਸੀ ।” 2

(ਅ) ਯੁੱਧ ਦੇ ਸਿੱਟੇ (Results of the War)

ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਹੋਏ ਪਹਿਲੇ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਲਾਹੌਰ ਦੀ ਸੰਧੀ ਹੋਈ ।

ਲਾਹੌਰ ਦੀ ਸੰਧੀ (Treaty of Lahore)

ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਈ ਲਾਹੌਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਹੇਠ ਲਿਖੇ ਅਨੁਸਾਰ ਸਨ-

 1. ਅੰਗਰੇਜ਼ੀ ਸਰਕਾਰ ਤੇ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵਿੱਚ ਸਦਾ ਸ਼ਾਂਤੀ ਤੇ ਮਿੱਤਰਤਾ ਬਣੀ ਰਹੇਗੀ ।
 2. ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।
 3. ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਾਲੇ ਸਾਰੇ ਮੈਦਾਨੀ ਤੇ ਪਹਾੜੀ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ।
 4. ਅੰਗਰੇਜ਼ਾਂ ਨੇ ਯੁੱਧ ਦੇ ਹਰਜ਼ਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ । ਇੰਨੀ ਰਕਮ ਲਾਹੌਰ ਸਰਕਾਰ ਦੇ ਖ਼ਜ਼ਾਨੇ ਵਿੱਚੋਂ ਨਹੀ ਮਿਲ ਸਕਦੀ ਸੀ । ਇਸ ਲਈ ਇੱਕ ਕਰੋੜ ਰੁਪਏ ਦੇ ਬਦਲੇ ਕਸ਼ਮੀਰ ਅਤੇ ਹਜ਼ਾਰਾਂ ਦੇ ਇਲਾਕੇ ਅੰਗਰੇਜ਼ਾਂ ਨੂੰ ਦੇ ਦਿੱਤੇ ।
 5. ਲਾਹੌਰ ਰਾਜ ਦੀ ਪੈਦਲ ਸੈਨਾ ਦੀ ਗਿਣਤੀ 20,000 ਅਤੇ ਘੋੜਸਵਾਰ ਸੈਨਾ ਦੀ ਗਿਣਤੀ 12,000 ਨਿਸ਼ਚਿਤ ਕਰ ਦਿੱਤੀ ਗਈ ।
 6. ਜਦ ਕਦੇ ਲੋੜ ਪਵੇ ਅੰਗਰੇਜ਼ੀ ਫ਼ੌਜਾਂ ਬਿਨਾਂ ਕਿਸੇ ਰੁਕਾਵਟ ਦੇ ਲਾਹੌਰ ਰਾਜ ਵਿੱਚੋਂ ਦੀ ਲੰਘ ਸਕਣਗੀਆਂ ।
 7. ਮਹਾਰਾਜਾ ਨੇ ਇਕਰਾਰ ਕੀਤਾ ਕਿ ਉਹ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਅੰਗਰੇਜ਼, ਯੂਰਪੀਅਨ ਜਾਂ ਅਮਰੀਕਨ ਨੂੰ ਆਪਣੀ ਨੌਕਰੀ ਵਿੱਚ ਨਹੀਂ ਰੱਖੇਗਾ ।
 8. ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।
 9. ਅੰਗਰੇਜ਼ ਸਰਕਾਰ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਵੇਗੀ ਪਰ ਜਿੱਥੇ ਕਿਤੇ ਜ਼ਰੂਰੀ : ਹੋਇਆ ਉੱਥੇ ਲੋੜੀਂਦੀ ਸਲਾਹ ਦੇਵੇਗੀ ।
 10. ਅੰਗਰੇਜ਼ ਸਰਕਾਰ ਦੀ ਆਗਿਆ ਤੋਂ ਬਿਨਾਂ ਲਾਹੌਰ ਸਰਕਾਰ ਆਪਣੀਆਂ ਹੱਦਾਂ ਵਿੱਚ ਅਦਲਾ-ਬਦਲੀ ਨਹੀਂ ਕਰੇਗੀ ।

ਸਹਾਇਕ ਸੰਧੀ (Supplementary Treaty)

ਲਾਹੌਰ ਦੀ ਸੰਧੀ ਦੇ ਦੋ ਦਿਨਾਂ ਬਾਅਦ ਹੀ ਭਾਵ 11 ਮਾਰਚ, 1846 ਈ. ਨੂੰ ਇਸ ਸੰਧੀ ਵਿੱਚ ਕੁਝ ਸਹਾਇਕ ਸ਼ਰਤਾਂ ਜੋੜੀਆਂ ਗਈਆਂ । ਇਨ੍ਹਾਂ ਸ਼ਰਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

 1. ਲਾਹੌਰ ਦੇ ਨਾਗਰਿਕਾਂ ਦੀ ਲੋੜੀਂਦੀ ਰੱਖਿਆ ਲਈ 1846 ਈ. ਦੇ ਅੰਤ ਤਕ ਅੰਗਰੇਜ਼ਾਂ ਦੀ ਕਾਫ਼ੀ ਸੈਨਾ ਲਾਹੌਰ ਵਿੱਚ ਰਹੇਗੀ ।
 2. ਲਾਹੌਰ ਦਾ ਕਿਲ੍ਹਾ ਅਤੇ ਸ਼ਹਿਰ ਪੂਰੀ ਤਰ੍ਹਾਂ ਅੰਗਰੇਜ਼ੀ ਫ਼ੌਜ ਦੇ ਅਧਿਕਾਰ ਵਿੱਚ ਹੋਵੇਗਾ । ਲਾਹੌਰ ਸਰਕਾਰ ਸੈਨਿਕਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰੇਗੀ ਤੇ ਉਨ੍ਹਾਂ ਸੈਨਿਕਾਂ ਦਾ ਸਾਰਾ ਖ਼ਰਚਾ ਦੇਵੇਗੀ ।
 3. ਦੋਨੋਂ ਸਰਕਾਰਾਂ ਆਪਣੀਆਂ ਹੱਦਾਂ ਮੁਕਰਰ ਕਰਨ ਲਈ ਛੇਤੀ ਹੀ ਆਪਣੇ ਕਮਿਸ਼ਨਰ ਨਿਯੁਕਤ ਕਰਨਗੀਆਂ ।

ਭੈਰੋਵਾਲ ਦੀ ਸੰਧੀ (Treaty of Bhairowal)

ਅੰਗਰੇਜ਼ੀ ਸਰਕਾਰ ਨੇ ਲਾਹੌਰ ਦਰਬਾਰ ਨਾਲ 16 ਦਸੰਬਰ, 1846 ਈ. ਨੂੰ ਇੱਕ ਨਵੀਂ ਸੰਧੀ ਕੀਤੀ । ਇਹ ਸੰਧੀ ਇਤਿਹਾਸ ਵਿੱਚ ਭੈਰੋਵਾਲ ਦੀ ਸੰਧੀ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਸੰਧੀ ਦੀਆਂ ਪ੍ਰਮੁੱਖ ਸ਼ਰਤਾਂ ਅੱਗੇ ਲਿਖੇ ਅਨੁਸਾਰ ਸਨ-

 1. ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰੇਗੀ ।
 2. ਜਦ ਤਕ ਮਹਾਰਾਜਾ ਦਲੀਪ ਸਿੰਘ ਨਾਬਾਲਿਗ ਰਹੇਗਾ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਇੱਕ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਏਗਾ ।
 3. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਹੋਇਆ ਕਿ ਉਸ ਨੂੰ 1 ਲੱਖ ਰੁਪਏ ਸਾਲਾਨਾ ਪੈਨਸ਼ਨ ਮਿਲੇਗੀ ।
 4. ਮਹਾਰਾਜੇ ਦੀ ਰੱਖਿਆ ਕਰਨ ਅਤੇ ਦੇਸ਼ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬ੍ਰਿਟਿਸ਼ ਸੈਨਾ ਲਾਹੌਰ ਵਿਖੇ ਰਹੇਗੀ !
 5. ਜੇ ਗਵਰਨਰ-ਜਨਰਲ ਰਾਜਧਾਨੀ ਦੀ ਰੱਖਿਆ ਲਈ ਜ਼ਰੂਰੀ ਸਮਝੇ ਤਾਂ ਬ੍ਰਿਟਿਸ਼ ਸੈਨਿਕ ਲਾਹੌਰ ਰਾਜ ਦੇ ਕਿਸੇ ਵੀ ਕਿਲ੍ਹੇ ਜਾਂ ਸੈਨਿਕ ਛਾਉਣੀ ਉੱਤੇ ਕਬਜ਼ਾ ਕਰ ਸਕਣਗੇ ।
 6. ਬ੍ਰਿਟਿਸ਼ ਸੈਨਾ ਦੇ ਖ਼ਰਚ ਲਈ ਲਾਹੌਰ ਰਾਜ ਬ੍ਰਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਹਰ ਸਾਲ ਦੇਵੇਗਾ ।
 7. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਿਗ ਹੋਣ ਤਕ ਅਰਥਾਤ 4 ਸਤੰਬਰ, 1854 ਈ. ਤਕ ਲਾਗੂ ਰਹਿਣਗੀਆਂ । ਪ੍ਰਸਿੱਧ ਲੇਖਕ ਡਾਕਟਰ ਜੀ. ਐੱਸ. ਛਾਬੜਾ ਦਾ ਕਹਿਣਾ ਹੈ,
  “ਇਸ ਤਰ੍ਹਾਂ ਭੈਰੋਵਾਲ ਦੀ ਸੰਧੀ ਨੇ ਸਿੱਖ ਸ਼ਕਤੀ ਦੀ ਮੌਤ ਦੀ ਘੰਟੀ ਵਜਾ ਦਿੱਤੀ ਅਤੇ ਇਸ ਸੰਧੀ ਨੇ ਅੰਗਰੇਜ਼ਾਂ ਨੂੰ ਪੰਜਾਬ ਦਾ ਅਸਲ ਸ਼ਾਸਕ ਬਣਾ ਦਿੱਤਾ ।” 1

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਮੁੱਖ ਕਾਰਨਾਂ ਦੇ ਸੰਖੇਪ ਵਿੱਚ ਵਰਣਨ ਕਰੋ । (Give a brief description of the main causes of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਕਾਰਨਾਂ ਬਾਰੇ ਚਰਚਾ ਕਰੋ । (Describe the three main causes of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੋਈ ਤਿੰਨ ਕਾਰਨ ਦੱਸੋ । (Briefly describe the three causes of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਲਈ ਜ਼ਿੰਮੇਵਾਰ ਕਾਰਨਾਂ ਦਾ ਵਰਣਨ ਕਰੋ । (Discuss the causes responsible for the First Anglo-Sikh War.)
ਉੱਤਰ-

 1. ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਅੰਗਰੇਜ਼ਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ ।
 2. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲ ਗਈ ਸੀ ।
 3. ਅੰਗਰੇਜ਼ ਪੰਜਾਬ ‘ਤੇ ਜਿੱਤ ਪ੍ਰਾਪਤ ਕਰਕੇ ਅਫ਼ਗਾਨਿਸਤਾਨ ਵਿੱਚ ਹੋਈ ਆਪਣੀ ਬਦਨਾਮੀ ਨੂੰ ਦੂਰ ਕਰਨਾ ਚਾਹੁੰਦੇ ਸਨ ।
 4. ਸਿੱਖਾਂ ਦੇ ਨੇਤਾ ਲਾਲ ਸਿੰਘ ਅਤੇ ਤੇਜਾ ਸਿੰਘ ਖ਼ਾਲਸਾ ਫ਼ੌਜ ਨੂੰ ਅੰਗਰੇਜ਼ਾਂ ਨਾਲ ਲੜਵਾ ਕੇ ਇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ।
 5. 1844 ਈ. ਵਿੱਚ ਮੇਜਰ ਬਰਾਡਫੁਟ ਦੀ ਨਿਯੁਕਤੀ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।

ਪ੍ਰਸ਼ਨ 2.
ਮੁਦਕੀ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Mudki.)
ਉੱਤਰ-
ਸਿੱਖਾਂ ਅਤੇ ਅੰਗਰੇਜ਼ੀ ਸੈਨਾ ਵਿੱਚ ਪਹਿਲੀ ਮਹੱਤਵਪੂਰਨ ਲੜਾਈ 18 ਦਸੰਬਰ, 1845 ਈ. ਨੂੰ ਮੁਦਕੀ ਵਿਖੇ ਲੜੀ ਗਈ । ਇਸ ਲੜਾਈ ਵਿੱਚ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਕਰ ਰਿਹਾ ਸੀ । ਦੂਜੇ ਪਾਸੇ ਅੰਗਰੇਜ਼ੀ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ਼ ਕਰ ਰਿਹਾ ਸੀ | ਅੰਗਰੇਜ਼ਾਂ ਦਾ ਖ਼ਿਆਲ ਸੀ ਕਿ ਉਹ ਸਿੱਖ ਸੈਨਾ ਨੂੰ ਆਸਾਨੀ ਨਾਲ ਹਰਾ ਦੇਣਗੇ, ਪਰ ਸਿੱਖ ਫ਼ੌਜ ਨੇ ਅੰਗਰੇਜ਼ੀ ਫ਼ੌਜ ‘ਤੇ ਇੱਕ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਉਨ੍ਹਾਂ ਵਿੱਚ ਹਫੜਾ-ਦਫੜੀ ਫੈਲ ਗਈ । ਇਹ ਵੇਖ ਕੇ ਲਾਲ ਸਿੰਘ ਮੈਦਾਨ ਵਿੱਚੋਂ ਦੌੜ ਗਿਆ । ਸਿੱਟੇ ਵਜੋਂ ਸਿੱਖਾਂ ਦੀ ਹਾਰ ਹੋਈ ।

ਪ੍ਰਸ਼ਨ 3.
ਫ਼ਿਰੋਜ਼ਸ਼ਾਹ ਜਾਂ ਫੇਰੁਸ਼ਹਿਰ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the battle of Ferozshah or Pherushahar ?)
ਉੱਤਰ-
-ਫ਼ਿਰੋਜ਼ਸ਼ਾਹ ਜਾਂ ਫੇਰੁਸ਼ਹਿਰ ਨਾਂ ਦੇ ਸਥਾਨ ‘ਤੇ 21 ਦਸੰਬਰ, 1845 ਈ. ਨੂੰ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਇੱਕ ਜ਼ਬਰਦਸਤ ਲੜਾਈ ਹੋਈ । ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਅਗਵਾਈ ਲਾਰਡ ਹਿਊਗ ਗਫ਼, ਜਾਨ ਲਿਟਲਰ ਅਤੇ ਲਾਰਡ ਹਾਰਡਿੰਗ ਵਰਗੇ ਤਜਰਬੇਕਾਰ ਸੈਨਾਪਤੀ ਕਰ ਰਹੇ ਸਨ | ਦੂਜੇ ਪਾਸੇ ਸਿੱਖ ਸੈਨਿਕਾਂ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਵਰਗੇ ਗੱਦਾਰ ਕਰ ਰਹੇ ਸਨ । ਉਨ੍ਹਾਂ ਦੁਆਰਾ ਕੀਤੀ ਗਈ ਗੱਦਾਰੀ ਕਾਰਨ ਅੰਤ ਸਿੱਖਾਂ ਦੀ ਲੜਾਈ ਵਿੱਚ ਹਾਰ ਹੋਈ ।

ਪ੍ਰਸ਼ਨ 4.
ਸਭਰਾਉਂ ਦੀ ਲੜਾਈ ਬਾਰੇ ਇੱਕ ਸੰਖੇਪ ਨੋਟ ਲਿਖੋ । (Write a brief note on the battle of Sobraon.)
ਉੱਤਰ-
ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਲੜੇ ਜਾਣ ਵਾਲੇ ਪਹਿਲੇ ਯੁੱਧ ਦੀ ਅੰਤਿਮ ਲੜਾਈ ਸੀ । ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ । ਅੰਗਰੇਜ਼ੀ ਫੌਜ਼ ਦੀ ਅਗਵਾਈ ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ | ਦੂਜੇ ਪਾਸੇ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਤੇ ਤੇਜਾ ਸਿੰਘ ਕਰ ਰਹੇ ਸਨ । ਇਸ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਬਹਾਦਰੀ ਨਾਲ ਅੰਗਰੇਜ਼ਾਂ ਦੇ ਚੰਗੇ ਦੰਦ ਖੱਟੇ ਕੀਤੇ । ਇਸ ਲੜਾਈ ਦੇ ਅੰਤ ਵਿੱਚ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ।

ਪ੍ਰਸ਼ਨ 5.
ਲਾਹੌਰ ਦੀ ਸੰਧੀ ਸੰਬੰਧੀ ਤੁਸੀਂ ਕੀ ਜਾਣਦੇ ਹੋ ? (What do you know about the Treaty of Lahore ?)
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ 9 ਮਾਰਚ, 1846 ਈ. ਨੂੰ ਲਾਹੌਰ ਦੀ ਸੰਧੀ ਹੋਈ । ਲਾਹੌਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਇਹ ਸਨ-

 1. ਲਾਹੌਰ ਦੇ ਮਹਾਰਾਜਾ ਨੇ ਆਪਣੇ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਦੇਸ਼ਾਂ ਤੋਂ ਹਮੇਸ਼ਾ ਲਈ ਆਪਣਾ ਅਧਿਕਾਰ ਛੱਡ ਦਿੱਤਾ ।
 2. ਮਹਾਰਾਜੇ ਨੇ ਸਤਲੁਜ ਤੇ ਬਿਆਸ ਦਰਿਆਵਾਂ ਵਿਚਾਲੇ ਸਾਰੇ ਇਲਾਕੇ ਅਤੇ ਕਿਲ੍ਹੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੇ ।
 3. ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ ।
 4. ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 6.
ਭੈਰੋਵਾਲ ਦੀ ਸੰਧੀ ਸੰਬੰਧੀ ਤੁਸੀਂ ਕੀ ਜਾਣਦੇ ਹੋ ? (What do you know about the Treaty of Bhairowal ?)
ਜਾਂ
ਭੈਰੋਵਾਲ ਦੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the Treaty of Bhairowal.)
ਜਾਂ
ਭੈਰੋਵਾਲ ਸੰਧੀ ਦੀਆਂ ਮੁੱਖ ਸ਼ਰਤਾਂ ਲਿਖੋ । (Write the main clauses of the Treaty of Bhairowal.)
ਉੱਤਰ-
ਭੈਰੋਵਾਲ ਦੀ ਸੰਧੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚਾਲੇ 16 ਦਸੰਬਰ, 1846 ਈ. ਨੂੰ ਕੀਤੀ ਗਈ ਸੀ । ਇਸ ਸੰਧੀ ਅਨੁਸਾਰ ਲਾਹੌਰ ਦਰਬਾਰ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ । ਰੈਜ਼ੀਡੈਂਟ ਦੀ ਸਹਾਇਤਾ ਲਈ ਇੱਕ ਅੱਠ ਮੈਂਬਰੀ ਕੌਂਸਲ ਬਣਾਈ ਗਈ । ਰਾਣੀ ਜਿੰਦਾਂ ਨੂੰ ਸ਼ਾਸਨ ਵਿਵਸਥਾ ਤੋਂ ਅਲੱਗ ਕਰਕੇ ਉਸ ਦੀ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਮਹਾਰਾਜੇ ਦੀ ਰੱਖਿਆ ਲਈ ਅਤੇ ਰਾਜ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬਿਟਿਸ਼ ਸੈਨਾ ਰੱਖਣ ਦਾ ਫ਼ੈਸਲਾ ਕੀਤਾ ਗਿਆ | ਭੈਰੋਵਾਲ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਾਫ਼ੀ ਸ਼ਕਤੀਹੀਨ ਬਣਾ ਦਿੱਤਾ ।

ਪਸ਼ਨ 7.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਨਤੀਜਿਆਂ ਦਾ ਅਧਿਐਨ ਕਰੋ । (Study in brief the results of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਨਤੀਜਿਆਂ ਦਾ ਸੰਖੇਪ ਵੇਰਵਾ ਦਿਓ । (Give in brief the results of First Anglo-Sikh War.)
ਜਾਂ
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ? (What were the results of the First Anglo-Sikh War ?)
ਉੱਤਰ-

 1. ਲਾਹੌਰ ਦੇ ਮਹਾਰਾਜਾ ਨੇ ਸਤਲੁਜ ਦਰਿਆ ਦੇ ਦੱਖਣ ਵਿੱਚ ਸਥਿਤ ਸਭ ਪ੍ਰਦੇਸ਼ਾਂ ਤੋਂ ਹਮੇਸ਼ਾਂ ਲਈ ਆਪਣਾ ਅਧਿਕਾਰ ਛੱਡਣਾ ਸਵੀਕਾਰ ਕਰ ਲਿਆ ।
 2. ਅੰਗਰੇਜ਼ਾਂ ਨੇ ਯੁੱਧ ਦੇ ਹਰਜਾਨੇ ਵਜੋਂ 1.50 ਕਰੋੜ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ ।
 3. ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਲਾਹੌਰ ਦਾ ਮਹਾਰਾਜਾ, ਰਾਣੀ ਜਿੰਦਾਂ ਨੂੰ ਮਹਾਰਾਜੇ ਦੀ ਸਰਪ੍ਰਸਤ ਤੇ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰ ਲਿਆ ।
 4. ਅੰਗਰੇਜ਼ੀ ਸਰਕਾਰ ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕਰੇਗੀ ।
 5. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਸ ਨੂੰ 1 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ ।

ਪ੍ਰਸ਼ਨ 8.
ਸ਼ਾਮ ਸਿੰਘ ਅਟਾਰੀਵਾਲਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Sham Singh Attariwala.)
ਉੱਤਰ-
ਸ਼ਾਮ ਸਿੰਘ ਅਟਾਰੀਵਾਲਾ ਸਿੱਖ ਪੰਥ ਦੇ ਇੱਕ ਅਣਖੀਲੇ ਯੋਧੇ ਸਨ । 18 ਵਰਿਆਂ ਦੀ ਉਮਰ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਭਰਤੀ ਹੋ ਗਏ । ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਹੋਈ 10 ਫ਼ਰਵਰੀ, 1846 ਈ. ਨੂੰ ਸਭਰਾਉਂ ਦੀ ਲੜਾਈ ਵਿੱਚ ਸ਼ਾਮ ਸਿੰਘ ਅਟਾਰੀਵਾਲਾ ਨੇ ਵੀ ਹਿੱਸਾ ਲਿਆ । ਲਾਲ ਸਿੰਘ ਅਤੇ ਤੇਜਾ ਸਿੰਘ ਜੋ ਸਿੱਖ ਸੈਨਾ ਦੀ ਅਗਵਾਈ ਕਰ ਰਹੇ ਸਨ ਅਚਾਨਕ ਲੜਾਈ ਦੇ ਮੈਦਾਨ ਵਿੱਚੋਂ ਨੱਸ । ਤੁਰੇ । ਅਜਿਹੇ ਮੌਕੇ ‘ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਅੱਗੇ ਆਏ । ਉਨ੍ਹਾਂ ਨੇ ਖ਼ਾਲਸਾ ਫ਼ੌਜ ਨੂੰ ਲਲਕਾਰਿਆ ਤੇ ਕਿਹਾ, “ਜਿੱਤੋ ਜਾਂ ਸ਼ਹੀਦ ਹੋ ਜਾਓ” ਅੰਤ ਉਹ ਲੜਦੇ-ਲੜਦੇ ਸ਼ਹੀਦੀ ਪਾ ਗਏ ।

ਪ੍ਰਸ਼ਨ 9.
ਪਹਿਲੇ ਐਂਗਲੋ-ਸਿੱਖ ਯੁੱਧ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ? (Why the British did not annex the Punjab to their empire after the First Anglo-Sikh War ?)
ਉੱਤਰ-

 1. ਜੇ ਪੰਜਾਬ ਨੂੰ ਇਸ ਸਮੇਂ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਤਾਂ ਇਹ ਸੈਨਿਕ ਅੰਗਰੇਜ਼ਾਂ ਲਈ ਸਿਰਦਰਦੀ ਦਾ ਇੱਕ ਵੱਡਾ ਕਾਰਨ ਬਣ ਸਕਦੇ ਹਨ ।
 2. ਅੰਗਰੇਜ਼ ਚਾਹੁੰਦੇ ਸਨ ਕਿ ਪੰਜਾਬ ਅੰਗਰੇਜ਼ੀ ਰਾਜ ਅਤੇ ਅਫ਼ਗਾਨਿਸਤਾਨ ਵਿੱਚ ਮੱਧਵਰਤੀ ਰਾਜ ਦਾ ਕੰਮ ਕਰਦਾ ਰਹੇ ।
 3. ਪੰਜਾਬ ਨੂੰ ਕਾਬੂ ਹੇਠ ਰੱਖਣ ਲਈ ਅੰਗਰੇਜ਼ਾਂ ਨੂੰ ਭਾਰੀ ਗਿਣਤੀ ਵਿੱਚ ਅੰਗਰੇਜ਼ੀ ਫ਼ੌਜ ਨੂੰ ਪੰਜਾਬ ਵਿੱਚ ਰੱਖਣਾ ਪੈਣਾ ਸੀ । ਇਸ ਲਈ ਅੰਗਰੇਜ਼ਾਂ ਦੇ ਖ਼ਰਚੇ ਵਿੱਚ ਕਾਫ਼ੀ ਵਾਧਾ ਹੋ ਜਾਣਾ ਸੀ ।
 4. ਗਵਰਨਰ-ਜਨਰਲ ਦਾ ਵਿਚਾਰ ਸੀ ਕਿ ਪੰਜਾਬ ਪ੍ਰਾਂਤ ਆਰਥਿਕ ਦ੍ਰਿਸ਼ਟੀ ਤੋਂ ਅੰਗਰੇਜ਼ਾਂ ਲਈ ਲਾਹੇਵੰਦ ਸਿੱਧ ਨਹੀਂ ਹੋ ਸਕਦਾ ।
 5. ਪੰਜਾਬ ਨੂੰ ਸ਼ਕਤੀ ਦੀ ਬਜਾਏ ਕਮਜ਼ੋਰੀ ਦਾ ਸੋਮਾ ਮੰਨਿਆ ਜਾਂਦਾ ਸੀ ।

ਪ੍ਰਸ਼ਨ 10.
ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦੇ ਪ੍ਰਮੁੱਖ ਕਾਰਨ ਦੱਸੋ । (Mention five causes of the Sikhs’ defeat in the First Anglo-Sikh War.)
ਉੱਤਰ-

 1. ਪਹਿਲੇ ਅੰਗਰੇਜ਼-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਸਭ ਤੋਂ ਪ੍ਰਮੁੱਖ ਕਾਰਨ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਗੱਦਾਰੀ ਸੀ ।
 2. ਸਿੱਖ ਫ਼ੌਜ ਵਿੱਚ ਜਿਹੜੇ ਯੂਰਪੀਅਨ ਅਫ਼ਸਰ ਭਰਤੀ ਕੀਤੇ ਹੋਏ ਸਨ ਉਹ ਸਿੱਖ ਰਾਜ ਦੇ ਸਾਰੇ ਭੇਦ ਅੰਗਰੇਜ਼ਾਂ ਨੂੰ ਦਿੰਦੇ ਸਨ ।
 3. ਅੰਗਰੇਜ਼ ਉਸ ਸਮੇਂ ਦੁਨੀਆਂ ਦੀ ਸਭ ਤੋਂ ਵੱਡੀ ਸਾਮਰਾਜਵਾਦੀ ਤਾਕਤ ਨਾਲ ਸੰਬੰਧ ਰੱਖਦੇ ਸਨ ।
 4. ਅੰਗਰੇਜ਼ਾਂ ਦੇ ਸਾਧਨ ਸਿੱਖਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸਨ ।
 5. ਅੰਗਰੇਜ਼ਾਂ ਦੇ ਸੈਨਾਪਤੀਆਂ ਨੂੰ ਲੜਾਈਆਂ ਦਾ ਬੜਾ ਤਜਰਬਾ ਸੀ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਦਲੀਪ ਸਿੰਘ ਕਿਸ ਦਾ ਪੁੱਤਰ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ।

ਪ੍ਰਸ਼ਨ 2.
ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ‘ਤੇ ਕਦੋਂ ਤੋਂ ਲੈ ਕੇ ਕਦੋਂ ਤਕ ਰਾਜ ਕੀਤਾ ?
ਉੱਤਰ-
1843 ਈ. ਤੋਂ 1849 ਈ. ਤਕ ।

ਪ੍ਰਸ਼ਨ 3.
ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ?
ਉੱਤਰ-
ਮਹਾਰਾਜਾ ਦਲੀਪ ਸਿੰਘ ।

ਪਸ਼ਨ 4.
ਲਾਲ ਸਿੰਘ ਕੌਣ ਸੀ ?
ਉੱਤਰ-
ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ।

ਪ੍ਰਸ਼ਨ 5.
ਤੇਜਾ ਸਿੰਘ ਕੌਣ ਸੀ ?
ਉੱਤਰ-
ਸਿੱਖ ਫ਼ੌਜ ਦਾ ਮੁੱਖ ਸੈਨਾਪਤੀ ।

ਪ੍ਰਸ਼ਨ 6.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਲੜਿਆ ਗਿਆ ?
ਜਾਂ
ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਪਹਿਲਾ ਯੁੱਧ ਕਦੋਂ ਹੋਇਆ ?
ਜਾਂ
ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1845-46 ਈ. ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 7.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉੱਤਰ-
ਲਾਰਡ ਹਾਰਡਿੰਗ !.

ਪ੍ਰਸ਼ਨ 8.
ਪਹਿਲੇ ਐਂਗਲੋ ਸਿੱਖ ਯੁੱਧ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਦੱਸੋ ।
ਉੱਤਰ-
ਅੰਗਰੇਜ਼ਾਂ ਨੇ ਪੰਜਾਬ ਨੂੰ ਚਾਰੇ ਪਾਸਿਉਂ ਘੇਰਨਾ ਸ਼ੁਰੂ ਕਰ ਦਿੱਤਾ ਸੀ ।

ਪ੍ਰਸ਼ਨ 9.
ਮੁਦਕੀ ਦੀ ਲੜਾਈ ਕਦੋਂ ਹੋਈ ?
ਉੱਤਰ-
8 ਦਸੰਬਰ, 1845 ਈ. ।

ਪ੍ਰਸ਼ਨ 10.
ਫ਼ਿਰੋਜ਼ਸ਼ਾਹ ਜਾਂ ਫੇਰੁਸ਼ਹਿਰ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
21 ਦਸੰਬਰ, 1845 ਈ. ।

ਪ੍ਰਸ਼ਨ 11.
ਸਭਰਾਉਂ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
10 ਫ਼ਰਵਰੀ, 1846 ਈ. ।

ਪ੍ਰਸ਼ਨ 12.
ਸਭਰਾਉਂ ਦੀ ਲੜਾਈ ਵਿੱਚ ਸਿੱਖਾਂ ਦਾ ਕਿਹੜਾ ਪ੍ਰਸਿੱਧ ਨੇਤਾ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋਇਆ ?
ਉੱਤਰ-
ਸ਼ਾਮ ਸਿੰਘ ਅਟਾਰੀਵਾਲਾ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 13.
ਪਹਿਲਾ ਐਂਗਲੋ-ਸਿੱਖ ਯੁੱਧ ਕਿਹੜੀ ਲੜਾਈ ਨਾਲ ਸਮਾਪਤ ਹੋਇਆ ?
ਉੱਤਰ-
ਸਭਰਾਉਂ ਦੀ ਲੜਾਈ ਨਾਲ ।

ਪ੍ਰਸ਼ਨ 14.
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੇ ਯੁੱਧ ਵਿੱਚ ਕਿਸ ਦੀ ਹਾਰ ਹੋਈ ?
ਉੱਤਰ-
ਸਿੱਖਾਂ ਦੀ ।

ਪ੍ਰਸ਼ਨ 15.
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲਾ ਯੁੱਧ ਕਿਹੜੀ ਸੰਧੀ ਨਾਲ ਸਮਾਪਤ ਹੋਇਆ ?
ਉੱਤਰ-
ਲਾਹੌਰ ਦੀ ਸੰਧੀ ਨਾਲ ।

ਪ੍ਰਸ਼ਨ 16.
ਲਾਹੌਰ ਦੀ ਸੰਧੀ ਕਦੋਂ ਕੀਤੀ ਗਈ ਸੀ ?
ਉੱਤਰ-
9 ਮਾਰਚ , 1846 ਈ. ।

ਪ੍ਰਸ਼ਨ 17.
ਭੈਰੋਵਾਲ ਦੀ ਸੰਧੀ ਕਦੋਂ ਹੋਈ ਸੀ ?
ਉੱਤਰ-
16 ਦਸੰਬਰ , 1846 ਈ. ।

ਪ੍ਰਸ਼ਨ 18.
ਭੈਰੋਵਾਲ ਦੀ ਸੰਧੀ ਦੀ ਕੋਈ ਇੱਕ ਮੁੱਖ ਸ਼ਰਤ ਦੱਸੋ ।
ਉੱਤਰ-
ਲਾਹੌਰ ਸਰਕਾਰ ਦੇ ਸਾਰੇ ਵਿਭਾਗਾਂ ਦੀ ਦੇਖ-ਭਾਲ ਇੱਕ ਬਿਟਿਸ਼ ਰੈਜ਼ੀਡੈਂਟ ਕਰੇਗਾ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 19.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਕਸ਼ਮੀਰ ਕਿਸ ਨੂੰ ਦੇ ਦਿੱਤਾ ?
ਉੱਤਰ-
ਗੁਲਾਬ ਸਿੰਘ ।

ਪ੍ਰਸ਼ਨ 20.
ਪਹਿਲੇ ਐਂਗਲੋ-ਸਿੱਖ ਯੁੱਧ ਵਿੱਚ ਸਿੱਖਾਂ ਦੀ ਹਾਰ ਦਾ ਕੋਈ ਇੱਕ ਪ੍ਰਮੁੱਖ ਕਾਰਨ ਦੱਸੋ ।
ਉੱਤਰ-
ਸਿੱਖ ਨੇਤਾ ਗੱਦਾਰ ਸਨ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ –

1. 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਮਹਾਰਾਜਾ ………………………… ਬਣਿਆ ।
ਉੱਤਰ-
(ਖੜਕ ਸਿੰਘ)

2. ਅੰਗਰੇਜ਼ਾਂ ਨੇ ਸਿੰਧ ’ਤੇ ……………………… ਵਿੱਚ ਕਬਜ਼ਾ ਕਰ ਲਿਆ ।
ਉੱਤਰ-
(1843 ਈ.)

3. ਪਹਿਲਾ ਐਂਗਲੋ-ਸਿੱਖ ਯੁੱਧ ………………………. ਵਿੱਚ ਹੋਇਆ ।
ਉੱਤਰ-
(1845-46 ਈ.)

4. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ …………………….. ਸੀ ।
ਉੱਤਰ-
(ਦਲੀਪ ਸਿੰਘ)

5. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਖ਼ਾਲਸਾ ਫ਼ੌਜ ਦਾ ਸੈਨਾਪਤੀ ……………………. ਸੀ
ਉੱਤਰ-
(ਤੇਜਾ ਸਿੰਘ)

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

6. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ………………… ਸੀ ।
ਉੱਤਰ-
(ਲਾਲ ਸਿੰਘ)

7. ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਅੰਗਰੇਜ਼ੀ ਫ਼ੌਜ ਦਾ ਸਰਵ-ਉੱਚ ਕਮਾਂਡਰ ……………………… ਸੀ ।
ਉੱਤਰ-
(ਲਾਰਡ ਹਿਊਗ ਗ਼ਫ)

8. ਮੁਦਕੀ ਦੀ ਲੜਾਈ ……………………. ਨੂੰ ਹੋਈ ।
ਉੱਤਰ-
(18 ਦਸੰਬਰ, 1845 ਈ.)

9. ਫ਼ਿਰੋਜ਼ਸ਼ਾਹ ਦੀ ਲੜਾਈ ………………………… ਨੂੰ ਹੋਈ ।
ਉੱਤਰ-
(21 ਦਸੰਬਰ, 1845 ਈ.)

10. ਸਭਰਾਉਂ ਦੀ ਲੜਾਈ …………………….. ਨੂੰ ਹੋਈ ।
ਉੱਤਰ-
(10 ਫ਼ਰਵਰੀ, 1846 ਈ.)

11. ਪਹਿਲੇ ਸਿੱਖ ਯੁੱਧ ਦਾ ਅੰਤ …………………….. ਦੀ ਲੜਾਈ ਨਾਲ ਹੋਇਆ ।
ਉੱਤਰ-
(ਸਭਰਾਉਂ)

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

12. ਪਹਿਲਾ ਐਂਗਲੋ-ਸਿੱਖ ਯੁੱਧ ……………………. ਦੀ ਸੰਧੀ ਨਾਲ ਸਮਾਪਤ ਹੋਇਆ ।
ਉੱਤਰ-
(ਲਾਹੌਰ)

13. ਭੈਰੋਵਾਲ ਦੀ ਸੰਧੀ …………………….. ਨੂੰ ਹੋਈ ।
ਉੱਤਰ-
(16 ਦਸੰਬਰ, 1846 ਈ.)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਪਹਿਲਾ ਐਂਗਲੋ-ਸਿੱਖ ਯੁੱਧ 1947 ਈ. ਵਿੱਚ ਹੋਇਆ ।
ਉੱਤਰ-
ਗਲਤ

2. ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਮਹਾਰਾਜਾ ਸ਼ੇਰ ਸਿੰਘ ਸੀ ।
ਉੱਤਰ-
ਗਲਤ

3. ਲਾਰਡ ਹਾਰਡਿੰਗ ਐਲਨਬਰੋ ਤੋਂ ਬਾਅਦ ਗਵਰਨਰ ਜਨਰਲ ਬਣਿਆ ।
ਉੱਤਰ-
ਠੀਕ

4. ਲਾਰਡ ਹਿਊਗ ਗਫ਼ ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਅੰਗਰੇਜ਼ੀ ਸੈਨਾ ਦਾ ਕਮਾਂਡਰ-ਇਨ-ਚੀਫ਼ ਸੀ ।
ਉੱਤਰ-
ਠੀਕ

5. ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਲਾਲ ਸਿੰਘ ਖ਼ਾਲਸਾ ਫ਼ੌਜ ਦਾ ਸੈਨਾਪਤੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

6. ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਲਾਲ ਸਿੰਘ ਲਾਹੌਰ ਦਰਬਾਰ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨਿਯੁਕਤ ਸੀ ।
ਉੱਤਰ-
ਠੀਕ

7. ਮੁਦਕੀ ਦੀ ਲੜਾਈ 21 ਦਸੰਬਰ, 1845 ਈ. ਨੂੰ ਹੋਈ ।
ਉੱਤਰ-
ਗਲਤ

8. ਫ਼ਿਰੋਜ਼ਸ਼ਾਹ ਦੀ ਲੜਾਈ 21 ਦਸੰਬਰ, 1845 ਈ. ਨੂੰ ਹੋਈ ।
ਉੱਤਰ-
ਠੀਕ

9. ਅਲੀਵਾਲ ਦੀ ਲੜਾਈ 21 ਜਨਵਰੀ, 1846 ਈ. ਨੂੰ ਹੋਈ ਸੀ ।
ਉੱਤਰ-
ਗ਼ਲਤ

10. ਅਲੀਵਾਲ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਹੈਰੀ ਸਮਿਥ ਨੇ ਕੀਤੀ ਸੀ ।
ਉੱਤਰ-
ਠੀਕ

11. ਸਭਰਾਉਂ ਦੀ ਲੜਾਈ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ ।
ਉੱਤਰ-
ਠੀਕ

12. ਸਭਰਾਉਂ ਦੀ ਲੜਾਈ ਵਿੱਚ ਸਿੱਖ ਫ਼ੌਜ ਜੇਤੂ ਰਹੀ ਸੀ ।
ਉੱਤਰ-
ਗਲਤ

13. ਪਹਿਲਾ ਐਂਗਲੋ-ਸਿੱਖ ਯੁੱਧ ਭੈਰੋਵਾਲ ਦੀ ਸੰਧੀ ਨਾਲ ਸਮਾਪਤ ਹੋਇਆ ।
ਉੱਤਰ-
ਗਲਤ

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

14. ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਦੇ ਵਿਚਕਾਰ ਲਾਹੌਰ ਦੀ ਸੰਧੀ 9 ਮਾਰਚ, 1846 ਈ. ਨੂੰ ਹੋਈ ।
ਉੱਤਰ-
ਠੀਕ

15. ਭੈਰੋਵਾਲ ਦੀ ਸੰਧੀ 16 ਦਸੰਬਰ, 1846 ਈ. ਨੂੰ ਹੋਈ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਪਹਿਲੇ ਜਾਂ ਦੂਜੇ ਐਂਗਲੋ-ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ?
(i) ਮਹਾਰਾਜਾ ਦਲੀਪ ਸਿੰਘ
(ii) ਮਹਾਰਾਜਾ ਰਣਜੀਤ ਸਿੰਘ
(iii) ਮਹਾਰਾਜਾ ਖੜਕ ਸਿੰਘ
(iv) ਮਹਾਰਾਜਾ ਸ਼ੇਰ ਸਿੰਘ ਨੂੰ
ਉੱਤਰ-
(i) ਮਹਾਰਾਜਾ ਦਲੀਪ ਸਿੰਘ ।

ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
(i) ਲਾਰਡ ਡਲਹੌਜ਼ੀ
(ii) ਲਾਰਡ ਹਾਰਡਿੰਗ
(iii) ਲਾਰਡ ਰਿਪਨ
(iv) ਲਾਰਡ ਡਫ਼ਰਿਨ ।
ਉੱਤਰ-
(ii) ਲਾਰਡ ਹਾਰਡਿੰਗ ।

ਪ੍ਰਸ਼ਨ 3.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਲੜਿਆ ਗਿਆ ?
(i) 183940 ਈ. ਵਿੱਚ
(ii) 1841-42 ਈ. ਵਿੱਚ
(iii) 184344 ਈ. ਵਿੱਚ
(iv) 1845-46 ਈ. ਵਿੱਚ ।
ਉੱਤਰ-
(iv) 1845-46 ਈ. ਵਿੱਚ ।

ਪ੍ਰਸ਼ਨ 4.
ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਅਹੁੱਦੇ ‘ਤੇ ਸੀ ?
(i) ਵਿਦੇਸ਼ ਮੰਤਰੀ
(ii) ਪ੍ਰਧਾਨ ਮੰਤਰੀ
(iii) ਮੁੱਖ ਮੰਤਰੀ
(iv) ਦੀਵਾਨ ।
ਉੱਤਰ-
(ii) ਪ੍ਰਧਾਨ ਮੰਤਰੀ ।

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਲਾਲ ਸਿੰਘ ਕੌਣ ਸੀ ?
(i) ਸੈਨਾਪਤੀ
(ii) ਮਹਾਰਾਜਾ
(iii) ਪ੍ਰਧਾਨ ਮੰਤਰੀ
(iv) ਵਿਦੇਸ਼ ਮੰਤਰੀ ।
ਉੱਤਰ-
(iii) ਪ੍ਰਧਾਨ ਮੰਤਰੀ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 6.
ਅੰਗਰੇਜ਼ਾਂ ਨੇ ਸਿੰਧ ’ਤੇ ਕਦੋਂ ਕਬਜ਼ਾ ਕਰ ਲਿਆ ਸੀ ?
(i) 1842 ਈ. ਵਿੱਚ
(ii) 1843 ਈ. ਵਿੱਚ
(iii) 1844 ਈ. ਵਿੱਚ
(iv) 1845 ਈ. ਵਿੱਚ ।
ਉੱਤਰ-
(ii) 1843 ਈ. ਵਿੱਚ ।

ਪ੍ਰਸ਼ਨ 7.
ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦੀ ਘੋਸ਼ਣਾ ਕਦੋਂ ਕੀਤੀ ?
(i) 1848 ਈ.
(ii) 1849 ਈ.
(iii) 1865 ਈ.
(iv) 1845 ਈ. ।
ਉੱਤਰ-
(iv) 1845 ਈ. ।

ਪ੍ਰਸ਼ਨ 8.
ਪਹਿਲੇ ਜਾਂ ਦੂਸਰੇ ਐਂਗਲੋ-ਸਿੱਖ ਯੁੱਧ ਦੇ ਸਮੇਂ ਅੰਗਰੇਜ਼ੀ ਸੈਨਾ ਦਾ ਕਮਾਂਡਰ-ਇਨ-ਚੀਫ਼ ਕੌਣ ਸੀ ?
(i) ਲਾਰਡ ਹਿਊ ਗਫ਼
(ii) ਲਾਰਡ ਡਫ਼ਰਨ
(iii) ਮੇਜਰ ਬਰਾਡਫੁਟ
(iv) ਰਾਬਰਟ ਕਸਟ ।
ਉੱਤਰ-
(i) ਲਾਰਡ ਹਿਊ ਗਫ਼ ।

ਪ੍ਰਸ਼ਨ 9.
ਮੁਦਕੀ ਦੀ ਲੜਾਈ ਕਦੋਂ ਲੜੀ ਗਈ ਸੀ ?
(i) 12 ਦਸੰਬਰ, 1844 ਈ.
(ii) 12 ਦਸੰਬਰ, 1845 ਈ.
(iii) 18 ਦਸੰਬਰ, 1845 ਈ.
(iv) 18 ਦਸੰਬਰ, 1846 ਈ. ।
ਉੱਤਰ-
(iii) 18 ਦਸੰਬਰ, 1845 ਈ. ।

ਪ੍ਰਸ਼ਨ 10.
ਫ਼ਿਰੋਜ਼ਸ਼ਾਹ ਦੀ ਲੜਾਈ ਕਦੋਂ ਲੜੀ ਗਈ ਸੀ ?
(i) 18 ਦਸੰਬਰ, 1845 ਈ.
(ii) 19 ਦਸੰਬਰ, 1845 ਈ.
(iii) 20 ਦਸੰਬਰ, 1845 ਈ.
(iv) 21 ਦਸੰਬਰ, 1845 ਈ. ।
ਉੱਤਰ-
(iv) 21 ਦਸੰਬਰ, 1845 ਈ. ।

ਪ੍ਰਸ਼ਨ 11.
ਸਭਰਾਉਂ ਦੀ ਲੜਾਈ ਕਦੋਂ ਲੜੀ ਗਈ ਸੀ ?
(i) 21 ਦਸੰਬਰ, 1845 ਈ.
(ii) 10 ਫ਼ਰਵਰੀ, 1846 ਈ.
(iii) 15 ਫ਼ਰਵਰੀ, 1846 ਈ.
(iv) 10 ਫ਼ਰਵਰੀ, 1847 ਈ. ।
ਉੱਤਰ-
(ii) 10 ਫ਼ਰਵਰੀ, 1846 ਈ. ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

ਪ੍ਰਸ਼ਨ 12.
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲਾ ਯੁੱਧ ਕਿਹੜੀ ਸੰਧੀ ਨਾਲ ਸਮਾਪਤ ਹੋਇਆ ?
(i) ਲਾਹੌਰ ਦੀ ਸੰਧੀ
(ii) ਅੰਮ੍ਰਿਤਸਰ ਦੀ ਸੰਧੀ
(iii) ਭੈਰੋਵਾਲ ਦੀ ਸੰਧੀ
(iv) ਤੈ-ਪੱਖੀ ਸੰਧੀ ।
ਉੱਤਰ-
(i) ਲਾਹੌਰ ਦੀ ਸੰਧੀ ।

ਪ੍ਰਸ਼ਨ 13.
ਲਾਹੌਰ ਦੀ ਸੰਧੀ ਕਦੋਂ ਹੋਈ ਸੀ ?
(i) 10 ਫ਼ਰਵਰੀ, 1845 ਈ.
(ii) 10 ਫ਼ਰਵਰੀ, 1846 ਈ.
(iii) 7 ਮਾਰਚ, 1846 ਈ.
(iv) 9 ਮਾਰਚ, 1846 ਈ. ।
ਉੱਤਰ-
(iv) 9 ਮਾਰਚ, 1846 ਈ. ।

ਪ੍ਰਸ਼ਨ 14.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਕਸ਼ਮੀਰ ਕਿਸ ਨੂੰ ਦੇ ਦਿੱਤਾ ?
(i) ਗੁਲਾਬ ਸਿੰਘ ਨੂੰ
(ii) ਧਿਆਨ ਸਿੰਘ ਨੂੰ
(iii) ਹੀਰਾ ਸਿੰਘ ਨੂੰ
(iv) ਹਰੀ ਸਿੰਘ ਨੂੰ ।
ਉੱਤਰ-
(i) ਗੁਲਾਬ ਸਿੰਘ ਨੂੰ ।

ਪ੍ਰਸ਼ਨ 15.
ਭੈਰੋਵਾਲ ਦੀ ਸੰਧੀ ਕਦੋਂ ਹੋਈ ਸੀ ?
(i) 9 ਮਾਰਚ, 1846 ਈ.
(ii) 11 ਮਾਰਚ, 1846 ਈ.
(iii) 16 ਦਸੰਬਰ, 1846 ਈ.
(iv) 26 ਦਸੰਬਰ, 1846 ਈ. ।
ਉੱਤਰ-
(iii) 16 ਦਸੰਬਰ, 1846 ਈ. ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. 1842 ਈ. ਵਿੱਚ ਲਾਰਡ ਆਕਲੈਂਡ ਦੀ ਥਾਂ ਲਾਰਡ ਐਲਨਬਰੋ ਨੂੰ ਭਾਰਤ ਦਾ ਨਵਾਂ ਗਵਰਨਰ-ਜਨਰਲ ਨਿਯੁਕਤ ਕੀਤਾ ਗਿਆ । ਲਾਰਡ ਐਲਨਬਰੋ ਅਫ਼ਗਾਨਿਸਤਾਨ ਦੀ ਹਾਰ ਨਾਲ ਅੰਗਰੇਜ਼ਾਂ ਦੀ ਹੋਈ ਬਦਨਾਮੀ ਨੂੰ ਦੂਰ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਸਿੰਧ ‘ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ । ਇਹ ਇਲਾਕਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਸਿੰਧ ਦੇ ਅਮੀਰ ਭਾਵੇਂ ਅੰਗਰੇਜ਼ਾਂ ਦੇ ਪੱਕੇ ਵਫ਼ਾਦਾਰ ਸਨ, ਪਰ ਐਲਨਬਰੋ ਨੇ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾ ਕੇ ਸਿੰਧ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ । 1843 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਨੂੰ ਆਪਣੇ ਅਧੀਨ ਕਰ ਲਿਆ । ਕਿਉਂਕਿ ਸਿੱਖ ਸਿੰਧ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ ਇਸ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਆਪਸੀ ਸੰਬੰਧਾਂ ਵਿਚਾਲੇ ਕੁੜੱਤਣ ਹੋਰ ਵੱਧ ਗਈ ।

1. ਲਾਰਡ ਐਲਨਬਰੋ ਕੌਣ ਸੀ?
2. ਲਾਰਡ ਐਲਨਬਰੋ ਭਾਰਤ ਦਾ ਗਵਰਨਰ-ਜਨਰਲ ਕਦੋਂ ਬਣਿਆ ?
(i) 1812 ਈ.
(ii) 1822 ਈ.
(iii) 1832 ਈ.
(iv) 1842 ਈ. ।
3. ਅੰਗਰੇਜ਼ ਸਿੰਧ ’ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ ?
4. ਅੰਗਰੇਜ਼ਾਂ ਨੇ ਸਿੰਧ ’ਤੇ ਕਦੋਂ ਕਬਜ਼ਾ ਕਰ ਲਿਆ ?
5. ਅੰਗਰੇਜ਼ਾਂ ਦੁਆਰਾ ਸਿੰਧ ‘ਤੇ ਕਬਜ਼ੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
1. ਲਾਰਡ ਐਲਨਬਰੋ ਭਾਰਤ ਦਾ ਗਵਰਨਰ-ਜਨਰਲ ਸੀ ।
2. 1842 ਈ. ।
3. ਕਿਉਂਕਿ ਸਿੰਧ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ ।
4. ਅੰਗਰੇਜ਼ਾਂ ਨੇ 1843 ਈ. ਵਿੱਚ ਸਿੰਧ ‘ਤੇ ਕਬਜ਼ਾ ਕਰ ਲਿਆ ਸੀ ।
5. ਅੰਗਰੇਜ਼ਾਂ ਦੁਆਰਾ ਸਿੰਧ ‘ਤੇ ਕਬਜ਼ੇ ਕਾਰਨ ਅੰਗਰੇਜ਼ਾਂ ਅਤੇ ਸਿੱਖਾਂ ਦੇ ਸੰਬੰਧਾਂ ਵਿੱਚ ਤਨਾਅ ਆ ਗਿਆ ।

2. ਸਿੱਖਾਂ ਅਤੇ ਅੰਗਰੇਜ਼ਾਂ ਵਿਚਾਲੇ ਦੂਸਰੀ ਪ੍ਰਸਿੱਧ ਲੜਾਈ ਫ਼ਿਰੋਜ਼ਸ਼ਾਹ ਜਾਂ ਫੇਰੂ ਸ਼ਹਿਰ ਵਿਖੇ 21 ਦਸੰਬਰ, 1845 ਈ. ਨੂੰ ਲੜੀ ਗਈ । ਇਹ ਸਥਾਨ ਮੁਦਕੀ ਤੋਂ 10 ਮੀਲ ਦੇ ਫਾਸਲੇ ‘ਤੇ ਸਥਿਤ ਹੈ । ਅੰਗਰੇਜ਼ ਇਸ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਸਨ । ਉਨ੍ਹਾਂ ਨੇ ਫ਼ਿਰੋਜ਼ਪੁਰ, ਅੰਬਾਲਾ ਅਤੇ ਲੁਧਿਆਣਾ ਤੋਂ ਆਪਣੀਆਂ ਫ਼ੌਜਾਂ ਨੂੰ ਫ਼ਿਰੋਜ਼ਸ਼ਾਹ ‘ਤੇ ਹਮਲਾ ਕਰਨ ਲਈ ਬੁਲਾ ਲਿਆ ਸੀ । ਇਸ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ 17,000 ਸੀ । ਅੰਗਰੇਜ਼ੀ ਸੈਨਾ ਦੀ ਅਗਵਾਈ ਬੜੇ ਪ੍ਰਸਿੱਧ ਅਤੇ ਤਜਰਬੇਕਾਰ ਸੈਨਾਪਤੀ ਹਿਊਗ ਗਫ਼, ਜਾਂਨ ਲਿਟਲਰ ਅਤੇ ਲਾਰਡ ਹਾਰਡਿੰਗ ਕਰ ਰਹੇ ਸਨ । ਦੂਜੇ ਪਾਸੇ ਸਿੱਖ ਸੈਨਿਕਾਂ ਦੀ ਗਿਣਤੀ 25,000 ਤੋਂ 30,000 ਦੇ ਲਗਭਗ ਸੀ । ਸਿੱਖ ਸੈਨਿਕਾਂ ਦੀ ਅਗਵਾਈ

ਲਾਲ ਸਿੰਘ ਅਤੇ ਤੇਜਾ ਸਿੰਘ ਕਰ ਰਹੇ ਸਨ । ਅੰਗਰੇਜ਼ਾਂ ਨੂੰ ਇਹ ਪੂਰਾ ਯਕੀਨ ਸੀ ਕਿ ਸਿੱਖ ਸੈਨਾਪਤੀਆਂ ਦੀ ਗੱਦਾਰੀ ਕਾਰਨ ਉਹ ਇਸ ਲੜਾਈ ਨੂੰ ਆਸਾਨੀ ਨਾਲ ਜਿੱਤ ਲੈਣਗੇ । ਪਰ ਸਿੱਖਾਂ ਨੇ ਅੰਗਰੇਜ਼ਾਂ ਦੇ ਅਜਿਹੇ ਛੱਕੇ ਛੁਡਵਾਏ ਕਿ ਇੱਕ ਵਾਰੀ ਤਾਂ ਉਨ੍ਹਾਂ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਡਾਵਾਂਡੋਲ ਹੁੰਦਾ ਨਜ਼ਰ ਆਇਆ ।

1. ਫ਼ਿਰੋਜ਼ਸ਼ਾਹ ਦੀ ਲੜਾਈ ਕਦੋਂ ਹੋਈ ?
2. ਲਾਰਡ ਹਿਊਗ ਗਫ਼ ਕੌਣ ਸੀ?
3. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ ਸੀ ?
4. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਸੈਨਿਕਾਂ ਦੀ ਗਿਣਤੀ …………………….. ਸੀ ।
5. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ?
ਉੱਤਰ-
1. ਫ਼ਿਰੋਜ਼ਸ਼ਾਹ ਦੀ ਲੜਾਈ 21 ਦਸੰਬਰ, 1845 ਈ. ਨੂੰ ਹੋਈ ।
2. ਲਾਰਡ ਹਿਊਗ ਗਫ਼ ਅੰਗਰੇਜ਼ਾਂ ਦਾ ਪ੍ਰਧਾਨ ਸੈਨਾਪਤੀ ਸੀ ।
3. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖ ਸੈਨਾ ਦੀ ਅਗਵਾਈ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਕੀਤੀ ਸੀ ।
4. 17,000.
5. ਫ਼ਿਰੋਜ਼ਸ਼ਾਹ ਦੀ ਲੜਾਈ ਵਿੱਚ ਸਿੱਖਾਂ ਦੀ ਹਾਰ ਹੋਈ ।

PSEB 12th Class History Solutions Chapter 22 ਪਹਿਲਾ ਐਂਗਲੋ-ਸਿੱਖ ਯੁੱਧ : ਕਾਰਨ ਅਤੇ ਸਿੱਟੇ

3. ਸਭਰਾਉਂ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੇ ਪਹਿਲੇ ਯੁੱਧ ਦੀ ਅੰਤਲੀ ਲੜਾਈ ਸੀ ।ਇਹ ਲੜਾਈ 10 ਫ਼ਰਵਰੀ, 1846 ਈ. ਨੂੰ ਲੜੀ ਗਈ ਸੀ । ਇਸ ਲੜਾਈ ਤੋਂ ਪਹਿਲਾਂ 30,000 ਸਿੱਖ ਸੈਨਿਕ ਸਭਰਾਉਂ ਪੁੱਜ ਚੁੱਕੇ ਸਨ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਮੋਰਚੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਸਨ । ਲਾਲ ਸਿੰਘ ਅਤੇ ਤੇਜਾ ਸਿੰਘ ਜੋ ਕਿ ਸਿੱਖ ਫ਼ੌਜ ਦੀ ਅਗਵਾਈ ਕਰ ਰਹੇ ਸਨ ਮਿੰਟ-ਮਿੰਟ ਦੀਆਂ ਖ਼ਬਰਾਂ ਅੰਗਰੇਜ਼ਾਂ ਨੂੰ ਪਹੁੰਚਾ ਰਹੇ ਸਨ । ਸਿੱਖ ਫ਼ੌਜ ਦਾ ਮੁਕਾਬਲਾ ਕਰਨ ਲਈ ਅੰਗਰੇਜ਼ਾਂ ਨੇ ਵੀ ਚੰਗੀ ਤਿਆਰੀ ਕੀਤੀ ਸੀ । ਇਸ ਲੜਾਈ ਵਿੱਚ ਅੰਗਰੇਜ਼ੀ ਫ਼ੌਜ ਦੀ ਕੁੱਲ ਗਿਣਤੀ 15,000 ਸੀ । ਲਾਰਡ ਹਿਊਗ ਗਫ਼ ਅਤੇ ਲਾਰਡ ਹਾਰਡਿੰਗ ਇਸ ਸੈਨਾ ਦੀ ਅਗਵਾਈ ਕਰ ਰਹੇ ਸਨ । 10 ਫ਼ਰਵਰੀ, 1846 ਈ. ਵਾਲੇ ਦਿਨ ਅੰਗਰੇਜ਼ਾਂ ਨੇ ਸਿੱਖ ਫ਼ੌਜ ‘ਤੇ ਹਮਲਾ ਕਰ ਦਿੱਤਾ । ਸਿੱਖ ਫ਼ੌਜ ਦੀ ਜਵਾਬੀ ਕਾਰਵਾਈ ਕਾਰਨ ਅੰਗਰੇਜ਼ ਫ਼ੌਜ ਨੂੰ ਪਿੱਛੇ ਹਟਣਾ ਪਿਆ | ਐਨ ਇਸੇ ਵੇਲੇ ਪਹਿਲਾਂ ਤੋਂ ਬਣਾਈ ਯੋਜਨਾ ਅਨੁਸਾਰ ਪਹਿਲਾਂ ਲਾਲ ਸਿੰਘ ਅਤੇ ਫਿਰ ਤੇਜਾ ਸਿੰਘ ਮੈਦਾਨੋਂ ਨੱਸ ਤੁਰੇ ਤੇਜਾ ਸਿੰਘ ਨੇ ਨੱਸਣ ਤੋਂ ਪਹਿਲਾਂ ਬਾਰਦ ਨਾਲ ਭਰੀਆਂ ਬੇੜੀਆਂ ਡੁਬੋ ਦਿੱਤੀਆਂ ਅਤੇ ਨਾਲ ਹੀ ਬੇੜੀਆਂ ਦੇ ਬਣੇ ਪੁਲ ਨੂੰ ਵੀ ਤੋੜ ਦਿੱਤਾ ।

1. ਪਹਿਲੇ ਐਂਗਲੋ-ਸਿੱਖ ਯੁੱਧ ਸਮੇਂ ਕਿਹੜੀ ਲੜਾਈ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਅੰਤਲੀ ਲੜਾਈ ਸੀ ?
2. ਸਭਰਾਉਂ ਦੀ ਲੜਾਈ ਕਦੋਂ ਹੋਈ ਸੀ ?
3. ਸਭਰਾਉਂ ਦੀ ਲੜਾਈ ਵਿੱਚ ਅੰਗਰੇਜ਼ੀ ਫ਼ੌਜਾਂ ਦੀ ਅਗਵਾਈ …………………….. ਅਤੇ …………………….. ਨੇ ਕੀਤੀ ਸੀ ।
4. ਸਭਰਾਉਂ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ?
5. ਸਭਰਾਉਂ ਦੀ ਲੜਾਈ ਵਿੱਚ ਕਿਸ ਸਿੱਖ ਆਗੂ ਨੇ ਆਪਣੇ ਬਹਾਦਰੀ ਦੇ ਜੌਹਰ ਵਿਖਾਏ ?
ਉੱਤਰ-
1. ਸਭਰਾਉਂ ਦੀ ਲੜਾਈ ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਪਹਿਲੇ-ਐਂਗਲੋ ਸਿੱਖ-ਯੁੱਧ ਸਮੇਂ ਲੜੀ ਗਈ ਅੰਤਲੀ ਲੜਾਈ ਸੀ ।
2. ਸਭਰਾਉਂ ਦੀ ਲੜਾਈ 10 ਫ਼ਰਵਰੀ, 1846 ਈ. ਨੂੰ ਹੋਈ ਸੀ ।
3. ਲਾਰਡ ਹਿਊਗ ਗਫ਼, ਲਾਰਡ ਹਾਰਡਿੰਗ ।
4. ਸਭਰਾਉਂ ਦੀ ਲੜਾਈ ਵਿੱਚ ਸਿੱਖਾਂ ਦੀ ਹਾਰ ਹੋਈ ।
5. ਸਭਰਾਉਂ ਦੀ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੇ ਬਹਾਦਰੀ ਦੇ ਜੌਹਰ ਵਿਖਾਏ ।

Leave a Comment