PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

Punjab State Board PSEB 12th Class History Book Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ Textbook Exercise Questions and Answers.

PSEB Solutions for Class 12 History Chapter 2 ਪੰਜਾਬ ਦੇ ਇਤਿਹਾਸਿਕ ਸੋਮੇ

Long Answer Type Questions

ਪ੍ਰਸ਼ਨ 1.
ਪੰਜਾਬ ਦੇ ਇਤਿਹਾਸਿਕ ਸਰੋਤਾਂ ਦੀ ਉਸਾਰੀ ਕਰਦੇ ਸਮੇਂ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸੋ । (Explain the problems being faced for constructing the history of Punjab.)
ਜਾਂ
ਪੰਜਾਬ ਦੇ ਇਤਿਹਾਸ ਨੂੰ ਸਮਝਣ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? (Which six problems are faced by the historians in understanding the history of Punjab ?)
ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਕਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਹਨ ? (What are the main problems regarding the historical sources of Punjab ?)
ਜਾਂ
ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? (What six difficulties do we face regarding the historical sources of Punjab ?)
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? (What problems are faced by the students in composing the history of the Punjab ?)
ਉੱਤਰ-
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਵਿੱਚ ਇਤਿਹਾਸਕਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

  • ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ – ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ । ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਰਨ ਲੈਣੀ ਪੈਂਦੀ ਸੀ । ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ ।
  • ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ – ਪੰਜਾਬ ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਉਹ ਫ਼ਾਰਸੀ ਵਿੱਚ ਲਿਖੇ ਗਏ ਗ੍ਰੰਥ ਹਨ । ਇਨ੍ਹਾਂ ਗ੍ਰੰਥਾਂ ਨੂੰ ਮੁਸਲਮਾਨ ਲੇਖਕਾਂ ਨੇ ਲਿਖਿਆ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ-ਪੜਤਾਲ ਨਾਲ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ । ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ।
  • ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ – 18ਵੀਂ ਸਦੀ ਦੇ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ । 1739 ਈ. ਵਿੱਚ ਨਾਦਰ ਸ਼ਾਹ ਅਤੇ 1747 ਈ. ਤੋਂ ਲੈ ਕੇ 1767 ਈ. ਤਕ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ । ਅਜਿਹੇ ਸਮੇਂ ਸਿੱਖਾਂ ਦੇ ਬਹੁਤੇ ਧਾਰਮਿਕ ਗੰਥ ਨਸ਼ਟ ਹੋ ਗਏ ।
  • ਪੰਜਾਬ-ਮੁਗ਼ਲ ਸਾਮਰਾਜ ਦਾ ਇੱਕ ਹਿੱਸਾ – ਪੰਜਾਬ 1752 ਈ. ਤਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ । ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ । ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਦੇ ਇਤਿਹਾਸ ਦੀ ਅਸਲ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ ।
  • ਅਣਘੋਖੇ ਇਤਿਹਾਸਿਕ ਸੋਮੇ – ਅਨੇਕ ਸਿੱਖ ਪਰਿਵਾਰਾਂ ਅਤੇ ਜਾਗੀਰਦਾਰਾਂ ਕੋਲ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੱਟੇ, ਸੰਦਾਂ, ਨਿਜੀ ਚਿੱਠੀਆਂ, ਵਹੀਆਂ ਅਤੇ ਸ਼ਸਤਰ ਆਦਿ ਸੰਦੂਕਾਂ ਵਿੱਚ ਬੇਅਰਥ ਪਏ ਹਨ । ਇਸ ਕਾਰਨ ਇਹ ਸੋਮੇ ਹਾਲੇ ਤਕ ਅਣਘੋਖੇ ਹੀ ਪਏ ਹਨ ।
  • ਪੰਜਾਬ ਦੀ ਵੰਡ – 1947 ਈ. ਵਿੱਚ ਭਾਰਤ ਦੀ ਵੰਡ ਦੇ ਨਾਲ-ਨਾਲ ਪੰਜਾਬ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ । ਇਸ ਵੰਡ ਕਾਰਨ ਬਹੁਤ ਸਾਰੀਆਂ ਯਾਦਗਾਰੀ ਇਮਾਰਤਾਂ ਅਤੇ ਬਹੁਮੁੱਲੇ ਗ੍ਰੰਥ ਪਾਕਿਸਤਾਨ ਵਿੱਚ ਹੀ ਰਹਿ ਗਏ । ਇਨ੍ਹਾਂ ਤੋਂ ਇਲਾਵਾ ਵੰਡ ਦੇ ਦੌਰਾਨ ਹੋਈ ਲੁੱਟਮਾਰ ਕਾਰਨ ਵੀ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 2.
ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ ।
(Write a brief note on Hukamnamas.)
ਉੱਤਰ-
ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂਸਮੇਂ ‘ਤੇ ਸਿੱਖ ਸੰਗਤਾਂ ਦੇ ਨਾਂ ਤੇ ਜਾਰੀ ਕੀਤੇ ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । ਹੁਣ ਤਕ 89 ਹੁਕਮਨਾਮੇ ਪ੍ਰਾਪਤ ਹੋਏ ਹਨ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੁ ਗੋਬਿੰਦ ਸਿੰਘ ਜੀ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਕਿੱਤਿਆਂ ਦੇ ਵੇਰਵੇ ਵੀ ਦਿੱਤੇ ਗਏ ਹਨ ਜੋ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹਨ । ਇੱਕ ਹੁਕਮਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਗੁਰੂ ਘਰ ਲਈ ਭੇਜੀ ਜਾਣ ਵਾਲੀ ਰਸਦ ਜਾਂ ਮਾਇਆ ਨੂੰ ਮਸੰਦਾਂ ਰਾਹੀਂ ਨਾ ਭੇਜਣ, ਸਗੋਂ ਆਪ ਆ ਕੇ ਸਿੱਧੀ ਜਮਾਂ ਕਰਵਾਉਣ ।ਉਨ੍ਹਾਂ ਨੇ ਆਪਣੇ ਆਖ਼ਰੀ ਹੁਕਮਨਾਮੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਸੈਨਿਕ ਨੇਤਾ ਪ੍ਰਵਾਨ ਕਰਨ ਅਤੇ ਉਸ ਨੂੰ ਲੋੜੀਂਦਾ ਸਹਿਯੋਗ ਦੇਣ ।

ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੁ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਏ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ । ਇਹ ਹੁਕਮਨਾਮੇ ਗੁਰੂ ਸਾਹਿਬਾਂ ਦੇ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਾਹਿਤਕ ਅਤੇ ਆਰਥਿਕ ਹਾਲਤ ਉੱਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ । ਸਿੱਖ ਹੁਕਮਨਾਮਿਆਂ ਨੂੰ ਪਰਮਾਤਮਾ ਦਾ ਹੁਕਮ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਦੇ ਹਨ । ਇਸ ਦੀ ਪਾਲਣਾ ਲਈ ਉਹ ਆਪਣਾ ਜੀਵਨ ਕੁਰਬਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਸਨ । ਇਨ੍ਹਾਂ ਹੁਕਮਨਾਮਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਹੈ ।

ਪ੍ਰਸ਼ਨ 3.
ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ।
(Give a brief account of the main important historical sources related to religious literature of the Sikhs.)
ਜਾਂ
ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ ।
(Give a brief account of important sources based on religious literature of Punjab History.)
ਉੱਤਰ-
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ । ਇਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਆਦਿ ਗ੍ਰੰਥ ਸਾਹਿਬ ਜੀ – ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ, ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।

2. ਦਸਮ ਗ੍ਰੰਥ ਸਾਹਿਬ ਜੀ – ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ ।

3. ਭਾਈ ਗੁਰਦਾਸ ਜੀ ਦੀਆਂ ਵਾਰਾਂ – ਭਾਈ ਗੁਰਦਾਸ ਜੀ ਇੱਕ ਉੱਚ-ਕੋਟੀ ਦੇ ਕਵੀ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ । ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ ।ਗਿਆਰਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।

4. ਜਨਮ ਸਾਖੀਆਂ – ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ ਕਿਹਾ ਜਾਂਦਾ ਹੈ ।17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ । ਇਨ੍ਹਾਂ ਜਨਮ ਸਾਖੀਆਂ ਵਿੱਚੋਂ ਪੁਰਾਤਨ ਜਨਮ-ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਮਹੱਤਵਪੂਰਨ ਹਨ ।

5. ਹੁਕਮਨਾਮੇ – ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ ।

ਪ੍ਰਸ਼ਨ 4.
ਜਨਮ ਸਾਖੀਆਂ ਤੋਂ ਕੀ ਭਾਵ ਹੈ ? ਚਾਰ ਪ੍ਰਸਿੱਧ ਜਨਮ ਸਾਖੀਆਂ ਦਾ ਸੰਖੇਪ ਵਰਣਨ ਕਰੋ । (What is meant by Janam Sakhis ? Explain briefly the four Janam Sakhis.)
ਜਾਂ
ਜਨਮ ਸਾਖੀਆਂ ਦੇ ਇਤਿਹਾਸਿਕ ਮਹੱਤਵ ਬਾਰੇ ਇੱਕ ਨੋਟ ਲਿਖੋ । (Write a note on the historical importance of Janam Sakhis.)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।

  • ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ । ਇਹ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਕਾਫ਼ੀ ਭਰੋਸੇਯੋਗ ਹੈ ।
  • ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ । ਗੁਰੂ ਘਰ ਨਾਲ ਸੰਬੰਧਿਤ ਹੋਣ ਕਾਰਨ ਮਿਹਰਬਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਸ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਵੀ ਕਾਫ਼ੀ ਭਰੋਸੇਯੋਗ ਮੰਨੀ ਜਾਂਦੀ ਹੈ ।
  • ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਭਾਈ ਬਾਲੇ ਨੇ ਕੀਤੀ ਸੀ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਤਿਹਾਸਿਕ ਤੱਥਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਹੈ । ਇਸ ਲਈ ਇਹ ਜਨਮ ਸਾਖੀ ਕੋਈ ਵਧੇਰੇ ਲਾਹੇਵੰਦ ਨਹੀਂ ਹੈ ।
  • ਗਿਆਨ ਰਤਨਾਵਲੀ ਨਾਂ ਦੀ ਜਨਮ ਸਾਖੀ ਦੀ ਰਚਨਾ ਭਾਈ ਮਨੀ ਸਿੰਘ ਨੇ ਕੀਤੀ ਸੀ । ਇਤਿਹਾਸਿਕ ਪੱਖ ਤੋਂ ਇਹ ਜਨਮ ਸਾਖੀ ਬਹੁਤ ਭਰੋਸੇਯੋਗ ਹੈ । ਇਸ ਵਿੱਚ ਇਤਿਹਾਸਿਕ ਤੱਥਾਂ ਨੂੰ ਠੀਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ।

ਪ੍ਰਸ਼ਨ 5.
ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Vars of Bhai Gurdas Ji ?)
ਜਾਂ
ਭਾਈ ਗੁਰਦਾਸ ਜੀ ਭੱਲਾ ‘ਤੇ ਇੱਕ ਨੋਟ ਲਿਖੋ । (Write a note on Bhai Gurdas Bhalla Ji.)
ਉੱਤਰ-
ਭਾਈ ਗੁਰਦਾਸ ਜੀ ਭੱਲਾ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ । ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਦੇ ਸਮਕਾਲੀਨ ਸਨ । ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ । ਇਸੇ ਕਾਰਨ ਇਨ੍ਹਾਂ ਵਾਰਾਂ ਨੂੰ ‘ਗੁਰੂ’ ਗ੍ਰੰਥ ਸਾਹਿਬ ਦੀ ਕੁੰਜੀ’ ਕਿਹਾ ਜਾਂਦਾ ਹੈ । ਇਨ੍ਹਾਂ ਵਾਰਾਂ ਤੋਂ ਸਾਨੂੰ ਸਿੱਖਾਂ ਦੇ ਪਹਿਲੇ ਛੇ ਗੁਰੂਆਂ ਦੇ ਜੀਵਨ ਸੰਬੰਧੀ, ਸਿੱਖ ਧਰਮ ਦੀਆਂ ਸਿੱਖਿਆਵਾਂ, ਮਹੱਤਵਪੂਰਨ ਸਿੱਖਾਂ ਅਤੇ ਨਗਰਾਂ ਦੇ ਨਾਂਵਾਂ, ਭਗਤਾਂ ਅਤੇ ਸੰਤਾਂ ਦੇ ਜੀਵਨ ਸੰਬੰਧੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰਵੀਂ ਵਾਰ ਬਹੁਤ ਮਹੱਤਵਪੂਰਨ ਹੈ । ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੰਸਾਰ ਦੀ ਦਸ਼ਾ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਲੋੜ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਮੁੱਖ ਘਟਨਾਵਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਜੀ ਤਕ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ । ਗਿਆਰ੍ਹਵੀਂ ਵਾਰ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਮੁੱਖ ਸਿੱਖਾਂ ਬਾਰੇ, ਉਨ੍ਹਾਂ ਦੇ ਨਾਂਵਾਂ, ਕਿੱਤਿਆਂ, ਜਾਤਾਂ ਅਤੇ ਥਾਂਵਾਂ ਆਦਿ ਵਿਸ਼ਿਆਂ ‘ਤੇ ਚਾਨਣਾ ਪਾਇਆ ਗਿਆ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 6.
ਆਦਿ ਗ੍ਰੰਥ ਸਾਹਿਬ ‘ਤੇ ਇੱਕ ਨੋਟ ਲਿਖੋ । (Write a note on Adi Granth Sahib.)
ਜਾਂ
ਆਦਿ ਗ੍ਰੰਥ ਸਾਹਿਬ ਅਤੇ ਇਸ ਦੇ ਇਤਿਹਾਸਿਕ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief description of Adi Granth Sahib and its historical importance.)
ਉੱਤਰ-
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ ।

1. ਸੰਕਲਨ ਦੀ ਲੋੜ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ | ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ । ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੁ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ । ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ । ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ ।

2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ | ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ ।ਇਹ ਮਹਾਨ ਕਾਰਜ ਅਗਸਤ 1604 ਈ. ਵਿੱਚ ਸੰਪੂਰਨ ਹੋਇਆ । ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ. ਨੂੰ ਕੀਤਾ ਗਿਆ | ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ ।

3. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ – ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗੰਥ ਹੈ । ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ-

(ੳ) ਸਿੱਖ ਗੁਰੂ – ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ ਸ਼ਾਮਲ ਕੀਤੇ ਗਏ |

(ਅ) ਭਗਤ ਤੇ ਸੰਤ – ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ । ਪਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ-ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ । ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ ।

(ੲ) ਭੱਟ – ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ | ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ-ਕਲ੍ਹਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ ।

4. ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ – ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ । ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ।

ਪ੍ਰਸ਼ਨ 7.
ਦਸਮ ਗ੍ਰੰਥ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Dasam Granth Sahib ?)
ਜਾਂ
ਦਸਮ ਗ੍ਰੰਥ ਸਾਹਿਬ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Dasam Granth Sahib.)
ਉੱਤਰ-
ਦਸਮ ਗ੍ਰੰਥ ਸਾਹਿਬ ਸਿੱਖਾਂ ਦਾ ਇੱਕ ਹੋਰ ਪਵਿੱਤਰ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦਾ ਸੰਕਲਨ ਮੁੱਖ ਤੌਰ ‘ਤੇ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’ , ‘ਅਕਾਲ ਉਸਤਤਿ’ , ‘ਚੰਡੀ ਦੀ ਵਾਰ’ , ‘ਚੌਬੀਸ ਅਵਤਾਰ’ , ‘ਸ਼ਬਦ ਹਜ਼ਾਰੇ’ , ‘ਸ਼ਸਤਰ ਨਾਮਾ’ , ‘ਬਚਿੱਤਰ ਨਾਟਕ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨ ਯੋਗ ਹਨ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ ।

ਬਚਿੱਤਰ ਨਾਟਕ ਗੁਰੁ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ ।ਇਹ ਬੇਦੀ ਅਤੇ ਸੋਢੀ ਜਾਤੀਆਂ ਦੇ ਪ੍ਰਾਚੀਨ ਇਤਿਹਾਸ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਹਾੜੀ ਰਾਜਿਆਂ ਨਾਲ ਲੜਾਈਆਂ ਨੂੰ ਜਾਣਨ ਸੰਬੰਧੀ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ । ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਨਾਮੀ ਸਥਾਨ ‘ਤੇ ਕੀਤੀ ਸੀ । ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ, ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਅਤੇ ਨਿਡਰਤਾ ਨਾਲ ਕੀਤਾ ਹੈ ।ਦਸਮ ਗੰਥ ਅਸਲ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਾਡਾ ਇੱਕ ਅਤਿ ਮਹੱਤਵਪੂਰਨ ਸੋਮਾ ਹੈ ।

ਪ੍ਰਸ਼ਨ 8.
18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਛੇ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of six historical sources written in 18th century in Punjabi.)
ਉੱਤਰ-
18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਪੰਜ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ-

1. ਸ੍ਰੀ ਗੁਰਸੋਭਾ – ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਉਸ ਨੇ 1699 ਈ. ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ 1708 ਈ. ਤਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਏ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ ।

2. ਸਿੱਖਾਂ ਦੀ ਭਗਤ ਮਾਲਾ – ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਗ੍ਰੰਥ ਨੂੰ ਭਗਤ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਬੜੀ ਕੀਮਤੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।

3. ਬੰਸਾਵਲੀਨਾਮਾ – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । ਸਿੱਖ ਗੁਰੂਆਂ ਦੇ ਇਤਿਹਾਸ ਦੇ ਮੁਕਾਬਲੇ ਇਹ ਗ੍ਰੰਥ ਬਾਅਦ ਦੇ ਇਤਿਹਾਸ ਨੂੰ ਜਾਣਨ ਲਈ ਵਧੇਰੇ ਭਰੋਸੇਯੋਗ ਹੈ ।

4. ਮਹਿਮਾ ਪ੍ਰਕਾਸ਼ – ਮਹਿਮਾ ਪ੍ਰਕਾਸ਼ ਨਾਂ ਦੀਆਂ ਦੋ ਰਚਨਾਵਾਂ ਹਨ । ਪਹਿਲੀ ਦਾ ਨਾਂ ਮਹਿਮਾ ਪ੍ਰਕਾਸ਼ ਵਾਰਤਕ ਅਤੇ ਦੂਜੀ ਦਾ ਨਾਂ ਮਹਿਮਾ ਪ੍ਰਕਾਸ਼ ਕਵਿਤਾ ਹੈ ।
(ੳ) ਮਹਿਮਾ ਪ੍ਰਕਾਸ਼ ਵਾਰਤਕ-ਇਸ ਪੁਸਤਕ ਦੀ ਰਚਨਾ 1741 ਈ. ਵਿੱਚ ਕ੍ਰਿਪਾਲ ਚੰਦ ਨੇ ਕੀਤੀ ਸੀ । ਇਸ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ ।
(ਅ) ਮਹਿਮਾ ਪ੍ਰਕਾਸ਼ ਕਵਿਤਾ-ਇਸ ਪੁਸਤਕ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ ।

5. ਪ੍ਰਾਚੀਨ ਪੰਥ ਪ੍ਰਕਾਸ਼ – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । 18ਵੀਂ ਸਦੀ ਦੇ ਇਤਿਹਾਸ ਲਈ ਇਹ ਪੁਸਤਕ ਬੜੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ । ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਇਤਿਹਾਸਿਕ ਪੁਸਤਕ ਸੀ, ਜੋ ਕਿ ਕਿਸੇ ਸਿੱਖ ਨੇ ਲਿਖੀ ।

6. ਤਵਾਰੀਖ ਗੁਰੂ ਖ਼ਾਲਸਾ – ਇਸ ਗ੍ਰੰਥ ਦੀ ਰਚਨਾ ਗਿਆਨੀ ਗਿਆਨ ਸਿੰਘ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਈ. ਵਿੱਚ ਸਿੱਖ ਰਾਜ ਦੇ ਅੰਤ ਤਕ ਦਾ ਵੇਰਵਾ ਦਿੱਤਾ ਗਿਆ ਹੈ ।

ਪ੍ਰਸ਼ਨ 9.
ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਕਿਸੇ ਛੇ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of six important Persian sources of the history of Punjab.)
ਜਾਂ
ਫ਼ਾਰਸੀ ਦੇ ਮੁੱਖ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ ।
(Give a brief mention of the important Persian sources which are essential for composing the history of the Punjab.)
ਉੱਤਰ-

  • ਆਇਨ-ਏ-ਅਕਬਰੀ ਦੀ ਰਚਨਾ ਅਕਬਰ ਦੇ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਅਬੁਲ ਫ਼ਜ਼ਲ ਨੇ ਕੀਤੀ ਸੀ । ਇਹ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਨੂੰ ਜਾਣਨ ਲਈ ਸਾਡਾ ਮੁੱਖ ਸੋਮਾ ਹੈ । ਇਸ ਤੋਂ ਇਲਾਵਾ ਇਸ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਹੁੰਦੀ ਹੈ ।
  • ਤੁਜ਼ਕ-ਏ-ਜਹਾਂਗੀਰੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਲਿਖੀ ਗਈ ਆਤਮ-ਕਥਾ ਹੈ । ਇਸ ਤੋਂ ਸਾਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਨੂੰ ਪੜ੍ਹ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਕੀਤਾ ਗਿਆ ਸੀ ।
  • ਜੰਗਨਾਮਾ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ । ਉਹ 1764 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਦੇ ਹਮਲੇ ਸਮੇਂ ਉਸ ਨਾਲ ਆਇਆ ਸੀ । ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਇਸ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ ।
  • ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੂਰੀ ਸੀ । ਇਸ ਗ੍ਰੰਥ ਵਿੱਚ ਉਸ ਨੇ 1469 ਈ. ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਵਰਣਨ ਕੀਤਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਕਾਲ ਲਈ ਇਹ ਸਾਡਾ ਇੱਕ ਬਹੁਤ ਹੀ ਭਰੋਸੇਯੋਗ ਸੋਮਾ ਹੈ ।
  • ਜ਼ਫ਼ਰਨਾਮਾ-ਏ-ਰਣਜੀਤ ਸਿੰਘ-ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ । ਇਸ ਦੀ ਰਚਨਾ ਦੀਵਾਨ ਅਮਰ ਨਾਥ ਨੇ ਕੀਤੀ ਸੀ । ਇਸ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ 1837 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਹੈ ।
  • ਚਾਰ ਬਾਗ਼-ਏ-ਪੰਜਾਬ-ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਦਾਸ ਵਡੈਹਰਾ ਨੇ ਕੀਤੀ ਸੀ । ਇਸ ਵਿੱਚ ਪੰਜਾਬ ਦੇ ਪ੍ਰਾਚੀਨ ਕਾਲ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਮਹੱਤਵਪੂਰਨ ਵਰਣਨ ਦਿੱਤਾ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 10.
ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਛੇ ਮਹੱਤਵਪੂਰਨ ਅੰਗਰੇਜ਼ੀ ਸੋਮਿਆਂ ‘ਤੇ ਰੌਸ਼ਨੀ ਪਾਓ । (Mention six important English sources which throw light on the history of Punjab.)
ਜਾਂ
ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਸੋਮਿਆਂ ਉੱਤੇ ਰੌਸ਼ਨੀ ਪਾਓ ।
(Throw light on the important sources of information on Punjab History written in English.)
ਉੱਤਰ-

  • ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ – ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਬੋਰਨ ਨੇ ਕੀਤੀ ਸੀ । ਉਸ ਨੇ ਆਪਣੀ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ । ਇਹ ਇਤਿਹਾਸਿਕ ਪੱਖ ਤੋਂ ਇੱਕ ਬਹੁਤ ਹੀ ਲਾਹੇਵੰਦ ਸੋਮਾ ਹੈ ।
  • ਹਿਸਟਰੀ ਆਫ਼ ਦੀ ਪੰਜਾਬ – ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਮੱਰੇ ਨੇ ਕੀਤੀ ਸੀ । ਇਸ ਦੇ ਦੋ ਭਾਗ ਹਨ । ਇਨ੍ਹਾਂ ਵਿੱਚ ਸਿੱਖਾਂ ਦੇ ਇਤਿਹਾਸ ਦਾ ਬੜਾ ਵਿਸਥਾਰਮਈ ਵਰਣਨ ਕੀਤਾ ਗਿਆ ਹੈ । ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ ।
  • ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ ਕੀਤੀ ਸੀ । ਇਹ 1846 ਈ. ਵਿੱਚ ਲਿਖੀ ਗਈ ਸੀ ਅਤੇ ਇਹ ਦੋ ਭਾਗਾਂ ਵਿੱਚ ਹੈ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ।
  • ਦੀ ਪੰਜਾਬ – ਇਸ ਦੀ ਰਚਨਾ 1846 ਈ. ਵਿੱਚ ਸਟਾਈਨਬਖ ਨੇ ਕੀਤੀ ਸੀ ।ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਉੱਚ ਅਹੁਦੇ ‘ਤੇ ਨਿਯੁਕਤ ਸੀ । ਇਸ ਲਈ ਉਸ ਨੇ ਆਪਣੀ ਰਚਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਸੰਬੰਧੀ ਬੜੇ ਮਹੱਤਵਪੂਰਨ ਵੇਰਵੇ ਦਿੱਤੇ ਹਨ ।
  • ਸਕੈਚ ਆਫ਼ ਸਿੱਖਸ – ਇਸ ਦੀ ਰਚਨਾ 1812 ਈ. ਵਿੱਚ ਮੈਲਕੋਮ ਨੇ ਕੀਤੀ ਸੀ । ਉਹ ਬ੍ਰਿਟਿਸ਼ ਫ਼ੌਜ ਵਿੱਚ ਕਰਨਲ ਸੀ । ਉਹ 1805 ਈ. ਵਿੱਚ ਹੋਲਕਰ ਦਾ ਪਿੱਛਾ ਕਰਦਾ ਹੋਇਆ ਪੰਜਾਬ ਆਇਆ ਸੀ । ਇਸ ਵਿੱਚ ਉਸ ਨੇ ਸਿੱਖਾਂ ਦਾ ਇਤਿਹਾਸ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਸੰਬੰਧੀ ਜਾਣਕਾਰੀ ਦਿੱਤੀ ਹੈ ।
  • ਹਿਸਟਰੀ ਆਫ਼ ਦੀ ਸਿੱਖਸ – ਇਸ ਦੀ ਰਚਨਾ 1849 ਈ. ਵਿੱਚ ਜੇ. ਡੀ. ਕਨਿੰਘਮ ਨੇ ਕੀਤੀ ਸੀ । ਇਸ ਵਿੱਚ ਸਿੱਖ ਇਤਿਹਾਸ ਦੀ ਬੜੀ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ ।

ਪ੍ਰਸ਼ਨ 11.
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ ਲਿਖੋ ।
(Write a short note on the historical importance of records of British Indian Government.)
ਉੱਤਰ-
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤਕ (1799-1849 ਈ.) ਦੇ ਇਤਿਹਾਸ ਨੂੰ ਜਾਣਨ ਲਈ ਸਾਡਾ ਇੱਕ ਅਤੀ ਮਹੱਤਵਪੂਰਨ ਸੋਮਾ ਹਨ । ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਕਲਕੱਤੇ ਵਿੱਚ ਆਪਣਾ ਰਾਜ ਸਥਾਪਿਤ ਹੋਣ ਮਗਰੋਂ ਆਪਣੇ ਨਾਲ ਲਗਦਿਆਂ ਇਲਾਕਿਆਂ ਦੀਆਂ ਰਾਜਸੀ ਘਟਨਾਵਾਂ ਉੱਤੇ ਪੂਰੀ ਨਜ਼ਰ ਰੱਖਦੇ ਸਨ । ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਪੰਜਾਬ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ । ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਮੱਰੇ, ਆਕਟਰਲੋਨੀ, ਰਿਚਮੋਂਡ, ਮੈਕਗਰੇਗਰ, ਨਿਕਲਸਨ, ਕਨਿੰਘਮ, ਪਿੰਸੇਪ ਅਤੇ ਬਰਾਡਫੁਟ ਆਦਿ ਅੰਗਰੇਜ਼ ਅਫ਼ਸਰਾਂ ਦੁਆਰਾ ਲਿਖਿਆ ਗਿਆ ਹੈ ।

ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਭਾਰਤ ਸਰਕਾਰ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦਿੱਲੀ ਵਿਖੇ ਪਿਆ ਹੈ । ਇਨ੍ਹਾਂ ਰਿਕਾਰਡਾਂ ਤੋਂ ਸਾਨੂੰ ਅੰਗਰੇਜ਼-ਸਿੱਖ ਸੰਬੰਧਾਂ, ਰਣਜੀਤ ਸਿੰਘ ਦੇ ਰਾਜ ਸੰਬੰਧੀ, ਅੰਗਰੇਜ਼ਾਂ ਦੇ ਸਿੰਧ ਅਤੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਨ੍ਹਾਂ ਤੋਂ ਇਲਾਵਾ ਭਾਰਤ ਦੇ ਅੰਗਰੇਜ਼ੀ ਗਵਰਨਰ-ਜਨਰਲਾਂ ਵੱਲੋਂ ਇੰਗਲੈਂਡ ਦੀ ਸਰਕਾਰ, ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਆਪਣੇ ਮਿੱਤਰਾਂ ਆਦਿ ਨੂੰ ਲਿਖੇ ਨਿਜੀ ਪੱਤਰਾਂ ਤੋਂ ਵੀ ਪੰਜਾਬ ਦੀਆਂ ਘਟਨਾਵਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅੰਗਰੇਜ਼ਾਂ ਦੇ ਪੱਖ ਤੋਂ ਲਿਖੇ ਗਏ ਸਨ ਪਰ ਫਿਰ ਵੀ ਸਾਡੇ ਲਈ ਇਹ ਲਾਹੇਵੰਦ ਸੋਮਾ ਹਨ ।

ਪ੍ਰਸ਼ਨ 12.
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ । (Examine the importance of coins in the construction of the History of the Punjab.)
ਉੱਤਰ-
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ । ਪੰਜਾਬ ਦੇ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲਦੇ ਹਨ । ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ । ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ। ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ । ਬੰਦਾ ਬਹਾਦਰ ਦੇ ਸਿੱਕੇ ਇਹ ਸਿੱਧ ਕਰਦੇ ਹਨ ਕਿ ਉਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਆਦਰ ਕਰਦਾ ਸੀ । ਜੱਸਾ ਸਿੰਘ ਆਹਲੂਵਾਲੀਆ ਦੇ ਸਿੱਕੇ ਇਹ ਦੱਸਦੇ ਹਨ ਕਿ ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਇਲਾਕੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਇਸ ਤੱਥ ‘ਤੇ ਚਾਨਣਾ ਪਾਉਂਦੇ ਹਨ ਕਿ ਉਸ ਵਿੱਚ ਬਹੁਤ ਨਿਮਰਤਾ ਸੀ ਅਤੇ ਉਹ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਸੇਵਕ ਸਮਝਦਾ ਸੀ । ਇਨ੍ਹਾਂ ਸਿੱਕਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਸਾਹਿਤਕ ਸੋਮਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੀ ਤਾਈਦ ਹੁੰਦੀ ਹੈ । ਇਸ ਲਈ ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਪੰਜਾਬ ਦੇ ਇਤਿਹਾਸ ਸੰਬੰਧੀ ਸਮੱਸਿਆਵਾਂ (Difficulties Regarding the History of the Punjab)

ਪ੍ਰਸ਼ਨ 1.
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਮੁੱਖ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਦੱਸੋ । (Explain the difficulties faced by the historians while constructing the History of the Punjab.)
ਜਾਂ
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਸਮੇਂ ਇਤਿਹਾਸਕਾਰਾਂ ਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
(Which difficulties are being faced by historians while composing the History of Punjab ?)
ਜਾਂ
ਪੰਜਾਬ ਦਾ ਇਤਿਹਾਸ ਲਿਖਣ ਸਮੇਂ ਇਤਿਹਾਸਕਾਰਾਂ ਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
(Explain the difficulties faced by the historians while writing the History of Punjab.)
ਉੱਤਰ-
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨਾ ਇਤਿਹਾਸਕਾਰਾਂ ਲਈ ਸਦਾ ਇੱਕ ਗੰਭੀਰ ਸਮੱਸਿਆ ਰਹੀ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਉਸ ਦੀ ਰਚਨਾ ਕਰਦੇ ਸਮੇਂ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ (Sikhs did not find time to write their own History) – ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ । ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਕਾਫ਼ੀ ਹੱਦ ਤਕ ਵੱਧ ਗਈ ਸੀ । ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਦੀ ਹਾਲਤ ਹੋਰ ਖ਼ਰਾਬ ਕਰ ਦਿੱਤੀ ਸੀ । ਇਸ ਤਰ੍ਹਾਂ ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ । ਇਸ ਖੇਤਰ ਵਿੱਚ ਜੋ ਥੋੜੇਬਹੁਤ ਯਤਨ ਹੋਏ ਵੀ ਉਹ ਹਮਲਾਵਰਾਂ ਦੀ ਭੇਟ ਚੜ੍ਹ ਗਏ । ਸਿੱਟੇ ਵਜੋਂ ਅੱਜ ਦੇ ਇਤਿਹਾਸਕਾਰ ਕਈ ਮਹੱਤਵਪੂਰਨ ਗੰਥਾਂ ਤੋਂ ਵਾਂਝੇ ਹੋ ਗਏ ।

2. ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ (Biased views of Muslim Historians) – ਪੰਜਾਬ ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਉਹ ਫ਼ਾਰਸੀ ਵਿੱਚ ਲਿਖੇ ਗਏ ਗੰਥ ਹਨ । ਇਨ੍ਹਾਂ ਗ੍ਰੰਥਾਂ ਨੂੰ ਮੁਸਲਮਾਨ ਲੇਖਕਾਂ ਨੇ ਲਿਖਿਆ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ-ਪੜਤਾਲੇ ਨਾਲ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ । ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ । ਇਸ ਤੋਂ ਇਲਾਵਾ ਔਰੰਗਜ਼ੇਬ ਨੇ ਸਰਕਾਰੀ ਤੌਰ ‘ਤੇ ਕਿਸੇ ਵੀ ਰਾਜਨੀਤਿਕ ਘਟਨਾ ਨੂੰ ਲਿਖਣ ਦੀ ਮਨਾਹੀ ਕਰ ਦਿੱਤੀ ਸੀ । ਸਿੱਟੇ ਵਜੋਂ ਉਸ ਸਮੇਂ ਦੀਆਂ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਦਾ ਸਹੀ ਵਿਵਰਨ ਉਪਲੱਬਧ ਨਹੀਂ ਹੈ ।

3. ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ (Destruction of Historical Sources) – 18ਵੀਂ ਸਦੀ ਦੇ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ | ਪਹਿਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਨੇ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । 1739 ਈ. ਵਿੱਚ ਨਾਦਰ ਸ਼ਾਹ ਅਤੇ 1747 ਈ. ਤੋਂ ਲੈ ਕੇ 1767 ਈ. ਤਕ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ । ਅਜਿਹੇ ਸਮੇਂ ਜਦੋਂ ਸਿੱਖਾਂ ਨੂੰ ਆਪਣੇ ਬੀਵੀ-ਬੱਚਿਆਂ ਦੀ ਸੰਭਾਵ ਕਰਨੀ ਵੀ ਬੜੀ ਔਖੀ ਸੀ ਤਾਂ ਉਹ ਆਪਣੇ ਧਾਰਮਿਕ ਗ੍ਰੰਥਾਂ ਦੀ ਸੰਭਾਵ ਕਿਵੇਂ ਕਰਦੇ । ਸਿੱਟੇ ਵਜੋਂ ਉਨ੍ਹਾਂ ਦੇ ਬਹੁਤੇ ਧਾਰਮਿਕ ਗ੍ਰੰਥ ਨਸ਼ਟ ਹੋ ਗਏ । ਇਸ ਕਾਰਨ ਸਿੱਖਾਂ ਨੂੰ ਆਪਣੇ ਬਹੁਮੁੱਲੇ ਵਿਰਸੇ ਤੋਂ ਵਾਂਝਿਆਂ ਹੋਣਾ ਪਿਆ ।

4. ਪੰਜਾਬ-ਮੁਗ਼ਲ ਸਾਮਰਾਜ ਦਾ ਇੱਕ ਹਿੱਸਾ (Punjaba part of Mughal Empire) – ਪੰਜਾਬ 1752 ਈ. ਤਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ । ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ | ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਦੇ ਇਤਿਹਾਸ ਦੀ ਵਾਸਤਵਿਕ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ ।

5. ਪੰਜਾਬ ਦੀ ਵੰਡ (Partition of Punjab)-1947 ਈ. ਵਿੱਚ ਪੰਜਾਬ ਦੀ ਵੰਡ ਕਾਰਨ ਹੋਈ ਲੁੱਟਮਾਰ ਦੇ ਸਿੱਟੇ ਵਜੋਂ ਪੰਜਾਬ ਦੇ ਅਨੇਕਾਂ ਬਹੁਮੁੱਲੇ ਸੋਮੇ ਬਰਬਾਦ ਹੋ ਗਏ। ਨਿਰਸੰਦੇਹ ਪੰਜਾਬ ਦੇ ਇਤਿਹਾਸ ਦੇ ਲਿਖਾਰੀਆਂ ਲਈ ਇਹ ਇੱਕ ਬਹੁਤ ਵੱਡਾ ਧੱਕਾ ਸੀ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ (Maln Sources of the History of the Punjab)

ਪ੍ਰਸ਼ਨ 2.
ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦਾ ਸੰਖੇਪ ਵਰਣਨ ਕਰੋ । (Describe briefly the important sources of the History of the Punjab.)
ਜਾਂ
ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦਾ ਵਰਣਨ ਕਰੋ। (Discuss the main sources of the Punjab History.)
ਜਾਂ
1469 ਈ. ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦੀ ਚਰਚਾ ਕਰੋ । (Discuss the sources of History of the Punjab from 1469 to 1849 A.D.)
ਉੱਤਰ-
ਪੰਜਾਬ ਦੇ 1469 ਈ. ਤੋਂ 1849 ਈ. ਤਕ ਦੇ ਇਤਿਹਾਸ ਲਈ ਅਨੇਕਾਂ ਤਰ੍ਹਾਂ ਦੇ ਸੋਮੇ ਉਪਲੱਬਧ ਹਨ । ਇਨ੍ਹਾਂ ਸੋਮਿਆਂ ਨੂੰ ਮੁੱਖ ਤੌਰ ‘ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-
(i) ਸਾਹਿਤਿਕ ਸੋਮੇ (Literary Sources)
(ii) ਪੁਰਾਤੱਤਵਿਕ ਸੋਮੇ (Archaeological Sources)

(ਉ) ਸਾਹਿਤਿਕ ਸੋਮਿਆਂ ਵਿੱਚ ਸ਼ਾਮਲ ਹਨ-

  1. ਸਿੱਖਾਂ ਦਾ ਧਾਰਮਿਕ ਸਾਹਿਤ ।
  2. ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ।
  3. ਫ਼ਾਰਸੀ ਦੀਆਂ ਇਤਿਹਾਸਿਕ ਪੁਸਤਕਾਂ ।
  4. ਭੱਟ ਵਹੀਆਂ ।
  5. ਖ਼ਾਲਸਾ ਦਰਬਾਰ ਰਿਕਾਰਡ ।
  6. ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ।

(ਅ) ਪੁਰਾਤੱਤਵਿਕ ਸੋਮਿਆਂ ਵਿੱਚ ਸ਼ਾਮਲ ਹਨ-

  1. ਭਵਨ ਅਤੇ ਸਮਾਰਕ ।
  2. ਸਿੱਕੇ ਅਤੇ ਚਿੱਤਰ ।

(ਉ) ਸਾਹਿਤਿਕ ਸੋਮੇ (Literary Sources)

1. ਸਿੱਖਾਂ ਦਾ ਧਾਰਮਿਕ ਸਾਹਿਤ (Religious Literature of the Sikhs) – ਸਿੱਖਾਂ ਦੇ ਧਾਰਮਿਕ ਸਾਹਿਤ ਦੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਹੈ । ਇਨ੍ਹਾਂ ਵਿੱਚ ਸਭ ਤੋਂ ਮੁੱਖ ਸਥਾਨ ਆਦਿ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ । ਇਸ ਨੂੰ ਅੱਜ-ਕਲ੍ਹ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਹੈ । ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਤੋਂ ਸਾਨੂੰ ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਦੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੁਆਰਾ 1721 ਈ. ਵਿੱਚ ਸੰਕਲਿਤ ‘ਦਸਮ ਗ੍ਰੰਥ ਸਾਹਿਬ ਦਾ ਸਥਾਨ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਵਿੱਚ ਕੁਲ 18 ਗੰਥ ਹਨ । ਇਨ੍ਹਾਂ ਵਿੱਚੋਂ ਇਤਿਹਾਸਿਕ ਤੌਰ ‘ਤੇ ਬਚਿੱਤਰ ਨਾਟਕ ਤੇ ਜ਼ਫ਼ਰਨਾਮਾ ਦਾ ਨਾਂ ਮੁੱਖ ਹੈ । ਇਨ੍ਹਾਂ ਗ੍ਰੰਥਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਮੁਗਲਾਂ ਅਤੇ ਸਿੱਖਾਂ ਦੇ ਸੰਬੰਧਾਂ ‘ਤੇ ਕਾਫ਼ੀ ਰੌਸ਼ਨੀ ਪਾਈ ਗਈ ਹੈ । ਇਸ ਦੇ ਬਾਅਦ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ 39 ਵਾਰਾਂ ਦਾ ਸਥਾਨ ਆਉਂਦਾ ਹੈ । ਇਨ੍ਹਾਂ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਬਹੁਮੁੱਲਾ ਵੇਰਵਾ ਦਿੱਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀਆਂ ਅਤੇ ਗੁਰੁ ਸਾਹਿਬਾਨ ਦੇ ਹੁਕਮਨਾਮੇ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ।

2. ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ (Historical and Semi-Historical Sikh Literature) – ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਸੈਨਾਪਤ ਦੁਆਰਾ ਰਚਿਤ ਗੁਰਸੋਭਾ ਨਿਭਾਉਂਦਾ ਹੈ । ਇਸ ਵਿੱਚ 1699 ਈ. ਤੋਂ 1708 ਈ. ਤਕ ਅੱਖੀਂ ਦੇਖੀਆਂ ਘਟਨਾਵਾਂ ਦਾ ਵੇਰਵਾ ਹੈ । ਇਸ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿੱਖਾਂ ਦੀ ਭਗਤ ਮਾਲਾ, ਕੇਸਰ ਸਿੰਘ ਛਿੱਬਰ ਦੁਆਰਾ ਰਚਿਤ ਬੰਸਾਵਲੀਨਾਮਾ, ਕ੍ਰਿਪਾਲ ਚੰਦ ਦੁਆਰਾ ਰਚਿਤ ਮਹਿਮਾ ਪ੍ਰਕਾਸ਼ ਵਾਰਤਕ ਅਤੇ ਰਤਨ ਸਿੰਘ ਭੰਗੂ ਦੁਆਰਾ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

3. ਫ਼ਾਰਸੀ ਦੀਆਂ ਇਤਿਹਾਸਿਕ ਪੁਸਤਕਾਂ (Historical works in Persian) – ਫ਼ਾਰਸੀ ਦੀਆਂ ਜ਼ਿਆਦਾਤਰ ਰਚਨਾਵਾਂ ਮੁਸਲਮਾਨਾਂ ਦੁਆਰਾ ਰਚਿਤ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਜਾਂ ਸਿੱਖਾਂ ਦੇ ਇਤਿਹਾਸ ਦਾ ਵਰਣਨ ਤਾਂ ਨਹੀਂ ਹੈ ਪਰ ਫਿਰ ਵੀ ਸਾਨੂੰ ਇਤਿਹਾਸ ਲਿਖਣ ਵਿੱਚ ਇਨ੍ਹਾਂ ਤੋਂ ਕਾਫ਼ੀ ਸਹਾਇਤਾ ਮਿਲਦੀ ਹੈ । ਇਨ੍ਹਾਂ ਵਿੱਚ ਬਾਬਰ ਦੁਆਰਾ ਰਚਿਤ ਬਾਬਰਨਾਮਾ, ਅਬੁਲ ਫ਼ਜ਼ਲ ਦੁਆਰਾ ਰਚਿਤ ਆਈਨ-ਏ-ਅਕਬਰੀ ਅਤੇ ਅਕਬਰਨਾਮਾ, ਜਹਾਂਗੀਰ ਦੁਆਰਾ ਲਿਖੀ ਗਈ ਤੁਜ਼ਕ-ਏ-ਜਹਾਂਗੀਰੀ, ਸੋਹਨ ਲਾਲ ਸੂਰੀ ਦੀ ਉਮਦਤ-ਉਤ-ਤਵਾਰੀਖ, ਬੂਟੇ ਸ਼ਾਹ ਦੀ ਤਵਾਰੀਖਏ-ਪੰਜਾਬ, ਦੀਵਾਨ ਅਮਰਨਾਥ ਦੀ ਜ਼ਫ਼ਰਨਾਮਾ-ਏ-ਰਣਜੀਤ ਸਿੰਘ ਅਤੇ ਅਲਾਉੱਦੀਨ ਮੁਫ਼ਤੀ ਦੀ ਇਬਰਤਨਾਮਾ ਮੁੱਖ ਹਨ ।

4. ਭੱਟ ਵਹੀਆਂ (Bhat Vahis) – ਭੱਟ ਲੋਕ ਆਪਣੀਆਂ ਵਹੀਆਂ ਵਿੱਚ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਹਿਤ ਦਰਜ ਕਰ ਲੈਂਦੇ ਸਨ । ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਇਨ੍ਹਾਂ ਵਹੀਆਂ ਦਾ ਵਿਸ਼ੇਸ਼ ਸਥਾਨ ਹੈ । ਇਨ੍ਹਾਂ ਵਿੱਚ ਗੁਰੂ ਹਰਿਗੋਬਿੰਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਕਾਲ ਦੀਆਂ ਅਨੇਕਾਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਦਰਜ ਹੈ ।

5. ਖ਼ਾਲਸਾ ਦਰਬਾਰ ਰਿਕਾਰਡ (Khalsa Darbar Records) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਰਕਾਰੀ ਰਿਕਾਰਡ ਤੱਤਕਾਲੀ ਪੰਜਾਬ ‘ਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ । ਇਹ ਫ਼ਾਰਸੀ ਭਾਸ਼ਾ ਵਿੱਚ ਹਨ ਅਤੇ ਇਨ੍ਹਾਂ ਦੀ ਸੰਖਿਆ ਇੱਕ ਲੱਖ ਤੋਂ ਵੀ ਉੱਪਰ ਹੈ । ਇਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ ਸੀ ।

6. ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ (Writings of Foreign Travellers and the Europeans) – ਪੰਜਾਬ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ੀ ਲੇਖਕਾਂ ਨੇ ਵੀ ਪੰਜਾਬ ਦੇ ਇਤਿਹਾਸ ‘ਤੇ ਆਪਣੀਆਂ ਰਚਨਾਵਾਂ ਵਿੱਚ ਕਾਫ਼ੀ ਰੌਸ਼ਨੀ ਪਾਈ ਹੈ । ਇਨ੍ਹਾਂ ਵਿੱਚ ਜਾਰਜ ਫੋਰਸਟਰ ਦੁਆਰਾ ਰਚਿਤ ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ, ਮੈਲਕੋਮ ਦੁਆਰਾ ਰਚਿਤ ‘ਸਕੈਚ ਆਫ਼ ਦੀ ਸਿੱਖਜ਼’, ਐੱਚ. ਟੀ. ਪਰਿਸੇਪ ਦੁਆਰਾ ਰਚਿਤ ‘ਓਰਿਜਿਨ ਆਫ਼ ਸਿੱਖ ਪਾਵਰ ਇਨ ਦੀ ਪੰਜਾਬ’, ਕੈਪਟਨ ਵਿਲੀਅਮ ਉਸਬੋਰਨ ਦੁਆਰਾ ਰਚਿਤ ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’, ਮੱਰੇ ਦੁਆਰਾ ਰਚਿਤ ‘ਹਿਸਟਰੀ ਆਫ਼ ਦੀ ਪੰਜਾਬ ਸ਼ਾਮਲ ਹਨ । ਜੇ. ਡੀ. ਕਨਿੰਘਮ ਦੁਆਰਾ ਰਚਿਤ ‘ਹਿਸਟਰੀ ਆਫ਼ ਦੀ ਸਿੱਖਜ਼’ ਸਭ ਤੋਂ ਵੱਧ ਵਿਸ਼ਵਾਸਯੋਗ ਅਤੇ ਮਹੱਤਵਪੂਰਨ ਮੰਨੀ ਜਾਂਦੀ ਹੈ । ਇਸ ਵਿੱਚ 1699 ਈ. ਤੋਂ ਲੈ ਕੇ 1846 ਈ. ਤਕ ਦੀਆਂ ਘਟਨਾਵਾਂ ਦਾ ਵੇਰਵਾ ਦਰਜ ਹੈ ।

(ਅ) ਪੁਰਾਤੱਤਵਿਕ ਸੋਮੇ (Archaeological Sources)

ਪੰਜਾਬ ਦੇ ਇਤਿਹਾਸਿਕ ਭਵਨ, ਸਮਾਰਕ, ਸਿੱਕੇ ਅਤੇ ਚਿੱਤਰ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਸਹਿਯੋਗ ਦਿੰਦੇ ਹਨ । ਸਿੱਖ ਗੁਰੂਆਂ ਦੁਆਰਾ ਵਸਾਏ ਗਏ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ, ਸ੍ਰੀ ਆਨੰਦਪੁਰ ਸਾਹਿਬ ਆਦਿ ਧਾਰਮਿਕ ਸ਼ਹਿਰ ਪੰਜਾਬ ਦੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹਨ । ਇਸ ਤੋਂ ਇਲਾਵਾ 18ਵੀਂ ਸਦੀ ਦੇ ਅਨੇਕਾਂ ਸਿੱਖ ਸਰਦਾਰਾਂ ਦੁਆਰਾ ਬਣਾਏ ਗਏ ਮਹੱਲ ਅਤੇ ਕਿਲ੍ਹੇ ਵੀ ਪੰਜਾਬ ਦੇ ਇਤਿਹਾਸ ‘ਤੇ ਕਾਫ਼ੀ ਰੌਸ਼ਨੀ ਪਾਉਂਦੇ ਹਨ । ਸਾਨੂੰ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਵੰਸ਼ਾਂ ਨਾਲ ਸੰਬੰਧਿਤ ਅਨੇਕਾਂ ਚਿੱਤਰ ਵੀ ਪ੍ਰਾਪਤ ਹੋਏ ਹਨ । ਇਨ੍ਹਾਂ ਚਿੱਤਰਾਂ ਦੇ ਮਾਧਿਅਮ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਦਾ ਪਤਾ ਲੱਗਦਾ ਹੈ । ਪੰਜਾਬ ਦੇ ਵੱਖ-ਵੱਖ ਸ਼ਾਸਕਾਂ, ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਮੁਗ਼ਲ ਅਤੇ ਸਿੱਖ ਸਰਦਾਰਾਂ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਤੋਂ ਸਾਨੂੰ ਉਸ ਸਮੇਂ ਦੀਆਂ ਇਤਿਹਾਸਿਕ ਮਿਤੀਆਂ, ਧਾਰਮਿਕ ਵਿਸ਼ਵਾਸਾਂ ਅਤੇ ਆਰਥਿਕ ਹਾਲਤ ਦਾ ਗਿਆਨ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਇਹ ਸਿੱਕੇ ਇਤਿਹਾਸ ਨਿਰਮਾਣ ਦੀ ਪ੍ਰਕ੍ਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਸਿੱਖਾਂ ਦਾ ਧਾਰਮਿਕ ਸਾਹਿਤ (Religious Literature of the Sikhs)

ਪ੍ਰਸ਼ਨ 3.
ਪੰਜਾਬ ਦੇ ਇਤਿਹਾਸ ਦੇ ਸੋਮੇ ਦੇ ਰੂਪ ਵਿੱਚ ਸਿੱਖ ਧਾਰਮਿਕ ਸਾਹਿਤ ਦਾ ਮੁੱਲਾਂਕਣ ਕਰੋ । (Evaluate the Sikh religious literature as a source of the Punjab History.)
ਜਾਂ
ਪੰਜਾਬ ਦਾ ਇਤਿਹਾਸ ਜਾਣਨ ਵਿੱਚ ਗੁਰਮੁਖੀ ਸਾਹਿਤ ਦਾ ਕੀ ਯੋਗਦਾਨ ਹੈ ? (What is the contribution of Sikh Gurmukhi Literature in the History of the Punjab ?)
ਜਾਂ
ਪੰਜਾਬ ਦੇ ਇਤਿਹਾਸਿਕ ਸੋਮਿਆਂ ਦੇ ਰੂਪ ਵਿੱਚ ਆਦਿ ਗ੍ਰੰਥ ਅਤੇ ਜਨਮ ਸਾਖੀਆਂ ਦਾ ਮਹੱਤਵ ਦੱਸੋ ।
(Describe the significance of Adi Granth and Janam Sakhis as sources of the Punjab History.)
ਉੱਤਰ-
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ ! ਇਸ ਵਿੱਚ ਦਿੱਤੀ ਗਈ ਜਾਣਕਾਰੀ ਉਸ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਗਤੀਵਿਧੀਆਂ ’ਤੇ ਰੌਸ਼ਨੀ ਪਾਉਂਦੀ ਹੈ । ਸਿੱਖਾਂ ਦੇ ਧਾਰਮਿਕ ਸਾਹਿਤ ਦਾ ਲੜੀਵਾਰ ਵਰਣਨ ਇਸ ਤਰ੍ਹਾਂ ਹੈ-

1. ਆਦਿ ਗ੍ਰੰਥ ਸਾਹਿਬ ਜੀ (Adi Granth Sahib Ji) – ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਸੀ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ । ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੁਣ 6 ਗੁਰੂ ਸਾਹਿਬਾਨ ਦੀ ਬਾਣੀ ਦਰਜ਼ ਹੈ । ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ! ਕਿਉਂਕਿ ਇਹ ਜਾਣਕਾਰੀ ਬਹੁਤ ਹੀ ਪ੍ਰਮਾਣਿਕ ਹੈ, ਇਸ ਲਈ ਆਦਿ ਗ੍ਰੰਥ ਸਾਹਿਬ ਜੀ ਪੰਜਾਬ ਦੇ ਇਤਿਹਾਸ ਲਈ ਸਾਡਾ ਇੱਕ ਬਹੁਮੁੱਲਾ ਸੋਮਾ ਹੈ । ਡਾਕਟਰ ਇੰਦੂ ਭੂਸ਼ਣ ਬੈਨਰਜੀ ਦੇ ਸ਼ਬਦਾਂ ਵਿੱਚ,

“ਇਸ (ਆਦਿ ਗ੍ਰੰਥ ਸਾਹਿਬ ਜੀ) ਜੀ ਨੂੰ ਸਿੱਖਾਂ ਦੀ ਬਾਈਬਲ ਕਿਹਾ ਜਾਣਾ ਚਾਹੀਦਾ ਹੈ । ਯਕੀਨ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦਾ ਇਹ ਸਭ ਤੋਂ ਵਿਸ਼ਵਾਸਯੋਗ ਸੋਮਾ ਹੈ ।”

2. ਦਸਮ ਗ੍ਰੰਥ ਸਾਹਿਬ ਜੀ (Dasam Granth Sahib Ji) – ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦੇ ਸੰਕਲਨ ਦਾ ਮੁੱਖ ਉਦੇਸ਼ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਨਾ ਸੀ ।

ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ | ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ । ਇਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਹਾੜੀ ਰਾਜਿਆਂ ਨਾਲ ਲੜਾਈਆਂ ਨੂੰ ਜਾਣਨ ਸੰਬੰਧੀ ਸਾਡਾ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ ! ਜ਼ਫ਼ਰਨਾਮਾ ਇੱਕ ਚਿੱਠੀ ਹੈ ਜੋ ਗੁਰੁ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਲਿਖੀ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਕੀਤਾ ਹੈ । ਦਸਮ ਗ੍ਰੰਥ ਸਾਹਿਬ ਜੀ ਅਸਲ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਨਣ ਲਈ ਸਾਡਾ ਇੱਕ ਅਣਮੋਲ ਸੋਮਾ ਹੈ ।

3. ਭਾਈ ਗੁਰਦਾਸ ਜੀ ਦੀਆਂ ਵਾਰਾਂ (Vars of Bhai Gurdas Ji) – ਭਾਈ ਗੁਰਦਾਸ ਜੀ ਇੱਕ ਉੱਚ-ਕੋਟੀ ਦੇ ਕਵੀ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ | ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਗਿਆਰੁਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।

4. ਜਨਮ ਸਾਖੀਆਂ (Janam Sakhis) – ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ” ਕਿਹਾ ਜਾਂਦਾ ਹੈ । 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ | ਪਰ ਇਨ੍ਹਾਂ ਜਨਮ ਸਾਖੀਆਂ ਵਿੱਚ ਅਨੇਕਾਂ ਦੋਸ਼ ਹਨ | ਪਹਿਲਾਂ, ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜਾ ਕੇ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਜਨਮ ਸਾਖੀਆਂ ਵਿੱਚ ਘਟਨਾਵਾਂ ਦੇ ਅਤੇ ਤਿੱਥੀਆਂ ਦੇ ਵੇਰਵੇ ਵਿੱਚ ਵੀ ਅੰਤਰ ਹੈ । ਇਨ੍ਹਾਂ ਦੋਸ਼ਾਂ ਦੇ ਬਾਵਜੂਦ ਇਹ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਮਹੱਤਵਪੂਰਨ ਚਾਨਣਾ ਪਾਉਂਦੀਆਂ ਹਨ । ਇਨ੍ਹਾਂ ਜਨਮ ਸਾਖੀਆਂ ਵਿੱਚੋਂ ਮਹੱਤਵਪੂਰਨ ਜਨਮ ਸਾਖੀਆਂ ਅੱਗੇ ਲਿਖੀਆਂ ਹਨ :-

(ਉ) ਪੁਰਾਤਨ ਜਨਮ ਸਾਖੀ (Puratan Janam Sakhi) – ਇਸ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਨੇ ਕੀਤਾ ਸੀ । ਇਹ ਜਨਮ ਸਾਖੀ ਸਭ ਤੋਂ ਪੁਰਾਣੀ ਹੈ । ਇਸ ਨੂੰ ਹੋਰਨਾਂ ਜਨਮ ਸਾਖੀਆਂ ਦੇ ਮੁਕਾਬਲੇ ਵਧੇਰੇ ਭਰੋਸੇਯੋਗ ਮੰਨਿਆ ਜਾਂਦਾ ਹੈ ।

(ਅ) ਮਿਹਰਬਾਨ ਵਾਲੀ ਜਨਮ ਸਾਖੀ (Janam Sakhi of Meharban) – ਮਿਹਰਬਾਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ ਸਨ । ਉਹ ਬੜੇ ਵਿਦਵਾਨ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿੱਚ ਗੁਰੂ ਜੀ ਦੇ ਨਿਵਾਸ ਬਾਰੇ ਬੜਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਕਾਫ਼ੀ ਭਰੋਸੇਯੋਗ ਮੰਨੀ ਜਾਂਦੀ ਹੈ ।

(ੲ) ਭਾਈ ਬਾਲੇ ਵਾਲੀ ਜਨਮ ਸਾਖੀ (Janam Sakhi of Bhai Bala) – ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਸੀ । ਉਹ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਸੀ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਗੱਲਾਂ ਮਨਘੜਤ ਹਨ । ਇਸ ਲਈ ਇਸ ਜਨਮ ਸਾਖੀ ਨੂੰ ਸਭ ਤੋਂ ਘੱਟ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ।

(ਸ) ਭਾਈ ਮਨੀ ਸਿੰਘ ਦੀ ਜਨਮ ਸਾਖੀ Janam Sakhi of Bhai Mani Singh) – ਇਸ ਜਨਮ ਸਾਖੀ ਨੂੰ “ਗਿਆਨ ਰਤਨਾਵਲੀ ਕਿਹਾ ਜਾਂਦਾ ਹੈ । ਇਸ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਇੱਕ ਸ਼ਰਧਾਲੂ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ । ਇਸ ਦੀ ਰਚਨਾ 1675 ਈ. ਤੋਂ 1708 ਈ. ਦੇ ਵਿਚਾਲੇ ਕੀਤੀ ਗਈ ਸੀ । ਇਹ ਜਨਮ ਸਾਖੀ ਬਹੁਤ ਭਰੋਸੇਯੋਗ ਹੈ ।

5. ਹੁਕਮਨਾਮੇ (Hukamnamas) – ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ | ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਆਪਣੇ ਅਣਥੱਕ ਯਤਨਾਂ ਸਦਕਾ 89 ਹੁਕਮਨਾਮਿਆਂ ਦਾ ਸੰਕਲਨ ਕੀਤਾ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੁ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ । ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ (Historical and Semi-Historical Sikh Literature)

ਪ੍ਰਸ਼ਨ 4.
ਪੰਜਾਬ ਦੇ ਇਤਿਹਾਸ ਦੇ ਵਿਸ਼ੇ ਵਿੱਚ ਜਾਣਕਾਰੀ ਦੇਣ ਵਾਲੇ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ਕਿੱਥੋਂ ਤਕ ਸਹਾਇਕ ਹੈ ? ਵਰਣਨ ਕਰੋ । (How far is Sikh Historical and Semi-Historical Literature helpful in giving information about the Punjab History ?)
ਉੱਤਰ-
18ਵੀਂ ਅਤੇ 19ਵੀਂ ਸਦੀ ਵਿੱਚ ਬਹੁਤ ਸਾਰੇ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ਦੀ ਰਚਨਾ ਕੀਤੀ ਗਈ ਸੀ । ਇਹ ਸਾਹਿਤ ਪੰਜਾਬ ਦੇ ਇਤਿਹਾਸ ‘ਤੇ ਬੜੀ ਮਹੱਤਵਪੂਰਨ ਰੌਸ਼ਨੀ ਪਾਉਂਦਾ ਹੈ । ਪ੍ਰਮੁੱਖ ਸਾਹਿਤਿਕ ਗ੍ਰੰਥਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਸ੍ਰੀ ਗੁਰਸੋਭਾ (Sri Gursobha) – ਸੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ 1699 ਈ. ਤੋਂ ਲੈ ਕੇ 1708 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ । ਅਸਲ ਵਿੱਚ ਇਹ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਭ ਤੋਂ ਮਹੱਤਵਪੂਰਨ ਸੋਮਿਆਂ ਵਿੱਚੋਂ ਇੱਕ ਹੈ ।

2. ਸਿੱਖਾਂ ਦੀ ਭਗਤ ਮਾਲਾ (Sikhan Di Bhagat Mala) – ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਗ੍ਰੰਥ ਨੂੰ ਭਗਤ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ ਅਤੇ ਜਾਤੀਆਂ ਬਾਰੇ ਬੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।

3. ਬੰਸਾਵਲੀਨਾਮਾ (Bansavalinama) – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । ਇਹ ਗ੍ਰੰਥ ਗੁਰੂ ਕਾਲ ਦੇ ਬਾਅਦ ਦੇ ਇਤਿਹਾਸ ਨੂੰ ਜਾਣਨ ਲਈ ਵਧੇਰੇ ਭਰੋਸੇਯੋਗ ਹੈ । ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦਾ ਵਰਣਨ ਹੈ ਜੋ ਕਿ ਲੇਖਕ ਨੇ ਆਪਣੀ ਅੱਖੀਂ ਡਿੱਠੀਆਂ ਸਨ ।

4. ਮਹਿਮਾ ਪ੍ਰਕਾਸ਼ (Mehma Parkash) – ਮਹਿਮਾ ਪ੍ਰਕਾਸ਼ ਨਾਂ ਦੀਆਂ ਦੋ ਰਚਨਾਵਾਂ ਹਨ । ਪਹਿਲੀ ਦਾ ਨਾਂ ਮਹਿਮਾ ਪ੍ਰਕਾਸ਼ ਵਾਰਤਕ ਅਤੇ ਦੂਜੀ ਦਾ ਨਾਂ ਮਹਿਮਾ ਪ੍ਰਕਾਸ਼ ਕਵਿਤਾ ਹੈ । (ੳ) ਮਹਿਮਾ ਪ੍ਰਕਾਸ਼ ਵਾਰਤਕ-ਇਸ ਪੁਸਤਕ ਦੀ ਰਚਨਾ 1741 ਈ. ਵਿੱਚ ਬਾਵਾ ਕ੍ਰਿਪਾਲ ਸਿੰਘ ਨੇ ਕੀਤੀ ਸੀ । ਇਸ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ । (ਅ ਮਹਿਮਾ ਪ੍ਰਕਾਸ਼ ਕਵਿਤਾ-ਇਸ ਪੁਸਤਕ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ ।

5. ਗੁਰਪ੍ਰਤਾਪ ਸੂਰਜ ਗ੍ਰੰਥ (GurPartap Suraj Granth) – ਇਹ ਇੱਕ ਵਿਸ਼ਾਲ ਗੰਥ ਹੈ । ਇਸ ਦੀ ਰਚਨਾ ਭਾਈ ਸੰਤੋਖ ਸਿੰਘ ਨੇ ਕੀਤੀ ਸੀ । ਇਸ ਗ੍ਰੰਥ ਦੇ ਦੋ ਹਿੱਸੇ ਹਨ-(ਉ) ਨਾਨਕ ਪ੍ਰਕਾਸ਼-ਇਸ ਦੀ ਰਚਨਾ 1823 ਈ. ਵਿੱਚ ਕੀਤੀ ਗਈ ਸੀ । ਇਸ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਵਰਣਨ ਹੈ ।
(ਅ) ਸੂਰਜ ਪ੍ਰਕਾਸ਼ਇਸ ਦੀ ਰਚਨਾ 1843 ਈ. ਵਿੱਚ ਹੋਈ ਸੀ । ਇਸ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤਕ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ । ਭਾਵੇਂ ਇਸ ਵਿੱਚ ਅਨੇਕਾਂ ਦੋਸ਼ ਹਨ, ਪਰ ਇਸ ਨੂੰ ਸਿੱਖ ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਗਿਆਨ ਦਾ ਮੁੱਖ ਸੋਮਾ ਮੰਨਿਆ ਜਾਂਦਾ ਹੈ ।

6. ਪ੍ਰਾਚੀਨ ਪੰਥ ਪ੍ਰਕਾਸ਼ (Prachin Panth Parkash) – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । 18ਵੀਂ ਸਦੀ ਦੇ ਇਤਿਹਾਸ ਲਈ ਇਹ ਪੁਸਤਕ ਬੜੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ । ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਇਤਿਹਾਸਿਕ ਪੁਸਤਕ ਸੀ ਜੋ ਕਿ ਕਿਸੇ ਸਿੱਖ ਨੇ ਲਿਖੀ । ਡਾਕਟਰ ਹਰੀ ਰਾਮ ਗੁਪਤਾ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
“ਇਹ ਕੰਮ ਕਿਸੇ ਸਿੱਖ ਦੁਆਰਾ ਸਿੱਖ ਇਤਿਹਾਸ ਲਿਖਣ ਦਾ ਪਹਿਲਾ ਯਤਨ ਹੈ ਅਤੇ ਇਹ ਬਹੁਤ ਮਹੱਤਵ ਰੱਖਦਾ ਹੈ । 19″1

7, ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ (Panth Parkash and Tawarikh Guru Khalsa) – ਇਹ ਦੋਵੇਂ ਰਚਨਾਵਾਂ ਗਿਆਨੀ ਗਿਆਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ | ਪੰਥ ਪ੍ਰਕਾਸ਼ ਕਵਿਤਾ ਦੇ ਰੂਪ ਵਿੱਚ ਲਿਖੀ ਹੋਈ ਹੈ ਜਦ ਕਿ ਤਵਾਰੀਖ ਗੁਰੂ ਖ਼ਾਲਸਾ ਵਾਰਤਕ ਰੂਪ ਵਿੱਚ ਹੈ । ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ 1469 ਈ. ਤੋਂ ਲੈ ਕੇ 1849 ਈ. ਤਕ ਦਾ ਵੇਰਵਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇਨ੍ਹਾਂ ਵਿੱਚ ਉਸ ਸਮੇਂ ਦੇ ਪ੍ਰਸਿੱਧ ਸੰਪਰਦਾਵਾਂ ਅਤੇ ਗੁਰਦੁਆਰਿਆਂ ਦਾ ਵੀ ਵਰਣਨ ਕੀਤਾ ਗਿਆ ਹੈ । ਇਤਿਹਾਸਿਕ ਪੱਖ ਤੋਂ ਪੰਥ ਪ੍ਰਕਾਸ਼ ਦੇ ਮੁਕਾਬਲੇ ਤਵਾਰੀਖ ਗੁਰੂ ਖ਼ਾਲਸਾ ਵਧੇਰੇ ਲਾਹੇਵੰਦ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਔਕੜਾਂ ਪੇਸ਼ ਆਉਂਦੀਆਂ ਹਨ ? (What difficulties do we face regarding the historical sources of Punjab ?)
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
(What problems are faced by the students in composing the History of the Punjab ?)
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਤਿੰਨ ਮਹੱਤਵਪੂਰਨ ਔਕੜਾਂ ਦਾ ਵਰਣਨ ਕਰੋ ।
(Describe any three important problems being faced by the students in composing the History of the Punjab.)
ਉੱਤਰ-

  1. ਗੁਰੂ ਸਾਹਿਬਾਨ ਦੇ ਕਾਲ ਨਾਲ ਸੰਬੰਧਿਤ ਸੋਮਿਆਂ ਵਿੱਚ ਵੀ ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ ।
  2. ਮੁਸਲਮਾਨ ਲਿਖਾਰੀਆਂ ਨੇ ਜਾਣ-ਬੁਝ ਕੇ ਸਿੱਖ ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਨਹੀਂ ਕੀਤਾ ।
  3. ਉਸ ਸਮੇਂ ਪੰਜਾਬ ਵਿੱਚ ਯੁੱਧਾਂ ਕਾਰਨ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਸੀ । ਇਸ ਮਾਹੌਲ ਵਿੱਚ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ ।
  4. ਪੰਜਾਬ ਦੇ ਬਹੁਤ ਸਾਰੇ ਸੋਮੇ ਅਣਘੋਖੇ ਪਏ ਹਨ ।

ਪ੍ਰਸ਼ਨ 2.
ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ । (Write a brief note on Hukamnamas.) .
ਉੱਤਰ-
ਸਿੱਖ ਗੁਰੂਆਂ ਜਾਂ ਗੁਰੂ ਪਰਿਵਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਹੁਕਮਾਂ ਨੂੰ ‘ਹੁਕਮਨਾਮਾ’ ਕਿਹਾ ਜਾਂਦਾ ਹੈ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । ਹੁਣ ਤਕ ਪ੍ਰਾਪਤ ਹੋਏ ਹੁਕਮਨਾਮਿਆਂ ਦੀ ਸੰਖਿਆ 89 ਹੈ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ ਬਹਾਦਰ ਜੀ ਦੇ ਹਨ । ਸਿੱਖ ਇਨ੍ਹਾਂ ਹੁਕਮਨਾਮਿਆਂ ਦੀ ਪਰਮਾਤਮਾ ਦਾ ਹੁਕਮ ਸਮਝ ਕੇ ਪਾਲਣਾ ਕਰਦੇ ਸਨ ।

ਪ੍ਰਸ਼ਨ 3.
ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ । (Give a brief account of the important historical sources related to religious literature of the Sikhs.)
ਜਾਂ
ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਤਿੰਨ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ । (Give a brief account of three important sources based on religious literature of the Punjab History.)
ਉੱਤਰ-

  1. 1604 ਈ. ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਸੀ । ਆਦਿ ਗ੍ਰੰਥ ਸਾਹਿਬ ਤੋਂ ਸਾਨੂੰ ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
  2. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਹ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜਾਣਨ ਲਈ ਇੱਕ ਅਣਮੋਲ ਸੋਮਾ ਹੈ ।
  3. ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਗਈ ‘ਗਿਆਨ ਰਤਨਾਵਲੀ’ ਨਾਂ ਦੀ ਜਨਮ ਸਾਖੀ ਵੀ ਬਹੁਤ ਹੀ ਭਰੋਸੇਯੋਗ ਹੈ ।
  4. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਤੋਂ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ।
  5. ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 4.
ਜਨਮ ਸਾਖੀਆਂ ਤੋਂ ਕੀ ਭਾਵ ਹੈ ? ਪ੍ਰਸਿੱਧ ਜਨਮ ਸਾਥੀਆਂ ਦਾ ਸੰਖੇਪ ਵਰਣਨ ਕਰੋ । (What is meant by Janam Sakhis ? Explain briefly famous Janam Sakhis.)
ਜਾਂ
ਜਨਮ ਸਾਖੀਆਂ ਦੇ ਇਤਿਹਾਸਕ ਮਹੱਤਵ ਬਾਰੇ ਇੱਕ ਨੋਟ ਲਿਖੋ । (Write a note on the historical importance of Janam Sakhis.)
ਜਾਂ
ਜਨਮ ਸਾਖੀਆਂ ਕੀ ਹਨ ? ਵੱਖ-ਵੱਖ ਜਨਮ ਸਾਖੀਆਂ ਦੀ ਮਹੱਤਤਾ ਦੱਸੋ । (What do you understand by Janam Sakhis ? What is the importance of different Janam Sakhis ?)
ਜਾਂ
ਕਿਸੇ ਤਿੰਨ ਜਨਮ ਸਾਖੀਆਂ ਬਾਰੇ ਚਾਨਣਾ ਪਾਉ । (Throw light on any three Janam Sakhis.)
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।

  • ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ਜੋ ਸਭ ਤੋਂ ਪੁਰਾਣੀ ਹੈ ਅਤੇ ਕਾਫ਼ੀ ਭਰੋਸੇਯੋਗ ਹੈ ।
  • ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ ।
  • ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ ।
  • ਭਾਈ ਮਨੀ ਸਿੰਘ ਦੀ ਜਨਮਸਾਖੀ-ਇਸ ਜਨਮਸਾਖੀ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ । ਇਹ ਬਹੁਤ ਵਿਸ਼ਵਾਸਯੋਗ ਹੈ ।

ਪ੍ਰਸ਼ਨ 5.
ਮਿਹਰਬਾਨ ਵਾਲੀ ਜਨਮ ਸਾਖੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Janam Sakhi of Meharban.)
ਉੱਤਰ-
ਮਿਹਰਬਾਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ ਸਨ । ਉਹ ਬੜੇ ਵਿਦਵਾਨ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿੱਚ ਗੁਰੂ ਜੀ ਦੇ ਨਿਵਾਸ ਬਾਰੇ ਬੜਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਕਾਫ਼ੀ ਭਰੋਸੇਯੋਗ ਹੈ । ਇਸ ਵਿੱਚ ਘਟਨਾਵਾਂ ਦਾ ਵਰਣਨ ਬੜਾ ਤਰਤੀਬਵਾਰ ਕੀਤਾ ਗਿਆ ਹੈ । ਇਸ ਵਿੱਚ ਵਰਣਨ ਕੀਤੇ ਗਏ ਵਿਅਕਤੀਆਂ ਅਤੇ ਸਥਾਨਾਂ ਦੇ ਨਾਂ ਆਮ ਤੌਰ ‘ਤੇ ਠੀਕ ਹਨ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 6.
ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Vars of Bhai Gurdas ?)
ਜਾਂ
ਭਾਈ ਗੁਰਦਾਸ ਭੱਲਾ ‘ਤੇ ਇੱਕ ਨੋਟ ਲਿਖੋ । (Write a note on Bhai Gurdas Bhalla.)
ਉੱਤਰ-
ਭਾਈ ਗੁਰਦਾਸ ਜੀ ਭੱਲਾ, ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ । ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂਆਂ ਦੇ ਸਮਕਾਲੀਨ ਸਨ । ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ । ਉਨ੍ਹਾਂ ਦੁਆਰਾ ਰਚੀਆਂ ਗਈਆਂ ਵਾਰਾਂ ਦੀ ਗਿਣਤੀ 39 ਹੈ । ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ । ਇਸੇ ਕਾਰਨ ਇਨ੍ਹਾਂ ਵਾਰਾਂ ਨੂੰ “ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰਵੀਂ ਵਾਰ ਬਹੁਤ ਮਹੱਤਵਪੂਰਨ ਹਨ ।

ਪ੍ਰਸ਼ਨ 7.
ਪੰਜਾਬ ਦੇ ਇਤਿਹਾਸ ਦੇ ਸੋਮੇ ਦੇ ਰੂਪ ਵਿੱਚ ‘ਆਦਿ ਗ੍ਰੰਥ ਸਾਹਿਬ ਜੀ’ ਦੇ ਮਹੱਤਵ ਦੀ ਵਿਆਖਿਆ ਕਰੋ ।
(Describe the importance of Adi Granth Sahib Ji as a source of the History of the Punjab.)
ਜਾਂ
ਆਦਿ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ‘ਤੇ ਇੱਕ ਨੋਟ ਲਿਖੋ । (Write a note on the special features of Adi Granth Sahib Ji.)
ਜਾਂ
ਆਦਿ ਗ੍ਰੰਥ ਸਾਹਿਬ ਜੀ ਅਤੇ ਇਸ ਦੇ ਇਤਿਹਾਸਿਕ ਮਹੱਤਵ ਦਾ ਸੰਖੇਪ ਵਰਣਨ ਕਰੋ । (Give a brief description of Adi Granth Sahib Ji and its historical importance.)
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ । (Briefly explain the significance of Adi Granth Sahib Ji.)
ਉੱਤਰ-ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦਾ ਸਨਮਾਨ ਪ੍ਰਾਪਤ ਹੈ । ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਹੈ । ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਸੂਫ਼ੀ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 8.
ਦਸਮ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਕੀ ਜਾਣਦੇ ਹੋ? (What do you know about Dasam Granth Sahib Ji ?)
ਜਾਂ
ਦਸਮ ਗ੍ਰੰਥ ਸਾਹਿਬ ਜੀ ‘ਤੇ ਇੱਕ ਸੰਖੇਪ ਨੋਟ ਲਿਖੋ ।
(Write a short note on Dasam Granth Sahib Ji.)
ਉੱਤਰ-
ਦਸਮ ਗੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ । ਇਸ ਦਾ ਉਦੇਸ਼ ਮੁੱਖ ਤੌਰ ‘ਤੇ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ | ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਇਤਿਹਾਸਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਹਨ ।

ਪ੍ਰਸ਼ਨ 9.
ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ‘ਬਚਿੱਤਰ ਨਾਟਕ ਦੀ ਕੀ ਮਹੱਤਤਾ ਹੈ ? (What is the importance of Bachittar Natak in the life of Guru Gobind Singh Ji ?)
ਜਾਂ
‘ਬਚਿੱਤਰ ਨਾਟਕ’ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on Bachittar Natak.)
ਜਾਂ
ਬਚਿੱਤਰ ਨਾਟਕ ਦੇ ਬਾਰੇ ਵਿੱਚ ਦੱਸੋ । (Discuss about Bachittar Natak.)
ਜਾਂ
ਬਚਿੱਤਰ ਨਾਟਕ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Bachittar Natak.)
ਉੱਤਰ-
ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਸਾਨੀ ਰਚਨਾ ਹੈ । ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਹੈ । ਇਸ ਵਿੱਚ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ । ਸੰਸਾਰ ਦੀ ਰਚਨਾ ਕਿਵੇਂ ਹੋਈ, ਬੇਦੀ ਵੰਸ਼ ਅਤੇ ਸੋਢੀ ਵੰਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ । ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਉਦੇਸ਼ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 10.
18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of historical sources written in 18th century in Punjabi.)
ਉੱਤਰ-

  • ਗੁਰਸੋਭਾ-ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਉਸ ਨੇ 1699 ਈ. ਤੋਂ ਲੈ ਕੇ 1708 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ ।
  • ਸਿੱਖਾਂ ਦੀ ਭਗਤਮਾਲਾ-ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
  • ਪ੍ਰਾਚੀਨ ਪੰਥ ਪ੍ਰਕਾਸ਼-ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗੰਥ ਵਿੱਚ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।
  • ਬੰਸਾਵਲੀਨਾਮਾ-ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿਚ 18ਵੀਂ ਸਦੀ ਦੇ ਮੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।
  • ਮਹਿਮਾ ਪ੍ਰਕਾਸ਼ ਕਵਿਤਾ-ਇਸ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 11.
ਸ੍ਰੀ ਗੁਰਸੋਭਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Sri Gursobha.)
ਉੱਤਰ-
ਗੁਰਸੋਭਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ 1741 ਈ. ਵਿੱਚ ਕੀਤੀ ਸੀ । ਇਸ ਗ੍ਰੰਥ ਦੇ ਲੇਖਕ ਨੇ 1699 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਤੋਂ ਲੈ ਕੇ 1708 ਈ. ਤਕ ਜਦੋਂ ਉਹ ਜੋਤੀ-ਜੋਤ ਸਮਾਏ ਸਨ, ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਸ ਵਿੱਚ ਘਟਨਾਵਾਂ ਦਾ ਵਿਸਤ੍ਰਿਤ ਅਤੇ ਪ੍ਰਮਾਣਿਕ ਵੇਰਵਾ ਦਿੱਤਾ ਹੈ ।

ਪ੍ਰਸ਼ਨ 12.
ਸਿੱਖਾਂ ਦੀ ਭਗਤਮਾਲਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Sikhan Di Bhagatmala ?)
ਉੱਤਰ-
ਇਸ ਗ੍ਰੰਥ ਦੀ ਰਚਨਾ 18ਵੀਂ ਸਦੀ ਦੇ ਇੱਕ ਮਹਾਨ ਸਿੱਖ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ । ਇਸ ਵਿੱਚ ਪਹਿਲੇ 6 ਸਿੱਖ ਗੁਰੂਆਂ, ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ, ਉਨ੍ਹਾਂ ਦੀਆਂ ਜਾਤਾਂ ਅਤੇ ਨਿਵਾਸ ਸਥਾਨਾਂ ਦੇ ਬਾਰੇ ਵਿਸਤਾਰ ਵਿੱਚ ਰੌਸ਼ਨੀ ਪਾਈ ਗਈ ਹੈ । ਇਨ੍ਹਾਂ ਤੋਂ ਇਲਾਵਾ ਇਸ ਵਿੱਚ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ।

ਪ੍ਰਸ਼ਨ 13.
ਬੰਸਾਵਲੀਨਾਮਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Bansavalinama.)
ਉੱਤਰ-
ਇਸ ਗ੍ਰੰਥ ਦੀ ਰਚਨਾ ਕੇਸਰ ਸਿੰਘ ਛਿੱਬੜ ਨੇ 1780 ਈ. ਵਿੱਚ ਕੀਤੀ ਸੀ । ਇਸ ਵਿੱਚ 14 ਅਧਿਆਇ ਹਨ । ਪਹਿਲੇ 10 ਅਧਿਆਇ 10 ਸਿੱਖ ਗੁਰੂਆਂ ਨਾਲ ਸੰਬੰਧਿਤ ਹਨ । ਬਾਕੀ 4 ਅਧਿਆਇ ਬਾਬਾ ਅਜੀਤ ਸਿੰਘ, ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਅਤੇ ਖ਼ਾਲਸਾ ਪੰਥ ਨਾਲ ਸੰਬੰਧਿਤ ਹਨ । ਲੇਖਕ ਗੁਰੁ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ । ਇਸ ਲਈ ਉਸ ਨੇ ਅਨੇਕਾਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਹ 18ਵੀਂ ਸਦੀ ਦੇ ਸਿੱਖ ਇਤਿਹਾਸ ਲਈ ਸਾਡਾ ਇੱਕ ਬਹੁਮੁੱਲਾ ਸੋਮਾ ਹੈ ।

ਪ੍ਰਸ਼ਨ 14.
ਪ੍ਰਾਚੀਨ ਪੰਥ ਪ੍ਰਕਾਸ਼ ਦਾ ਸੰਖੇਪ ਵਰਣਨ ਕਰੋ । (Give a brief account of Prachin Panth Prakash.)
ਉੱਤਰ-
ਪ੍ਰਾਚੀਨ ਪੰਥ ਪ੍ਰਕਾਸ਼ ਇੱਕ ਮਹੱਤਵਪੂਰਨ ਇਤਿਹਾਸਿਕ ਰਚਨਾ ਹੈ । ਇਸ ਗ੍ਰੰਥ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਵਿੱਚ ਲੇਖਕ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 18ਵੀਂ ਸਦੀ ਤਕ ਦੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ । ਇਸ ਵਿੱਚ ਮੁਗਲ-ਸਿੱਖ ਸੰਬੰਧਾਂ, ਮਰਾਠਾ-ਸਿੱਖ ਸੰਬੰਧਾਂ ਅਤੇ ਅਫ਼ਗਾਨ-ਸਿੱਖ ਸੰਬੰਧਾਂ ਦੇ ਬਾਰੇ ਵਿੱਚ ਮਹੱਤਵਪੂਰਨ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ।

ਪ੍ਰਸ਼ਨ 15.
ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ । (Give a brief account of important Persian sources of the History of the Punjab.)
ਜਾਂ
ਫ਼ਾਰਸੀ ਦੇ ਮੁੱਖ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ ।
(Give a brief mention of important Persian sources which are essential for composing the History of the Punjab.)
ਜਾਂ
ਪੰਜਾਬ ਦੇ ਇਤਿਹਾਸ ਦੇ ਪ੍ਰਸਿੱਧ ਫ਼ਾਰਸੀ ਦੇ ਸੋਮਿਆਂ ਦਾ ਵੇਰਵਾ ਦਿਓ । (Give an account of important Persian sources of the History of the Punjab.)
ਉੱਤਰ-

  • ਆਇਨ-ਏ-ਅਕਬਰੀ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਮੁੱਖ ਸੋਮਾ ਹੈ । ਇਸ ਦੀ ਰਚਨਾ ਅਬੁਲ ਫ਼ਜ਼ਲ ਨੇ ਕੀਤੀ ਸੀ ।
  • ਜੰਗਨਾਮਾ ਦੀ ਰਚਨਾ ਕਾਜੀ ਨੂਰ ਮੁਹੰਮਦ ਨੇ ਕੀਤੀ ਸੀ । ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ ।
  • ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੁਰੀ ਸੀ । ਇਹ ਗੰਥ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਇਤਿਹਾਸਿਕ ਜਾਣਕਾਰੀ ਦਾ ਮਹੱਤਵਪੂਰਨ ਸੋਮਾ ਹੈ ।
  • ਤਵਾਰੀਖ-ਏ-ਸਿੱਖਾਂ ਦਾ ਲੇਖਕ ਖੁਸ਼ਵਕਤ ਰਾਏ ਸੀ । ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 1811 ਈ. ਤਕ ਦੇ ਇਤਿਹਾਸ ਨੂੰ ਜਾਣਨ ਦਾ ਇੱਕ ਮਹੱਤਵਪੂਰਨ ਸੋਮਾ ਹੈ ।
  • ਚਾਰ ਬਾਗ਼-ਏ-ਪੰਜਾਬ ਦਾ ਲੇਖਕ ਗਣੇਸ਼ ਦਾਸ ਵਡੇਹਰਾ ਸੀ । ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦਾ ਇੱਕ ਬਹੁਮੁੱਲਾ ਸੋਮਾ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 16.
ਚਾਰ ਬਾਗ਼-ਏ-ਪੰਜਾਬ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on Char Bag-i-Punjab.)
ਉੱਤਰ-
ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ ।ਉਹ ਮਹਾਰਾਜਾ ਰਣਜੀਤ ਸਿੰਘ ਅਧੀਨ ਕਾਨੂੰਨ ਦੇ ਅਹੁਦੇ ‘ਤੇ ਕੰਮ ਕਰਦਾ ਸੀ । ਇਸ ਪੁਸਤਕ ਵਿੱਚ ਲੇਖਕ ਨੇ ਪ੍ਰਾਚੀਨ ਕਾਲ ਦੇ ਪੰਜਾਬ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਸ ਪੁਸਤਕ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਅੱਖੀਂ ਡਿੱਠੀਆਂ ਘਟਨਾਵਾਂ ਦਾ ਬੜੇ ਤਰਤੀਬ ਅਨੁਸਾਰ ਵਰਣਨ ਕੀਤਾ ਹੈ ।

ਪ੍ਰਸ਼ਨ 17.
ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਅੰਗਰੇਜ਼ੀ ਸੋਮਿਆਂ ‘ਤੇ ਰੌਸ਼ਨੀ ਪਾਓ । (Mention important English sources which throw light on the History of the Punjab.)
ਜਾਂ
ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਸੋਮਿਆਂ ਉੱਤੇ ਰੌਸ਼ਨੀ ਪਾਓ ।
(Throw light on important sources of information on the Punjab History written in English.)
ਉੱਤਰ-

  • ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ – ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਬੋਰਨ ਨੇ ਕੀਤੀ ਸੀ । ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ ।
  • ਹਿਸਟਰੀ ਆਫ਼ ਦੀ ਪੰਜਾਬ – ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਡਾਕਟਰ ਮੱਰੇ ਨੇ ਕੀਤੀ ਸੀ । ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ ।
  • ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ 1846 ਈ. ਵਿੱਚ ਕੀਤੀ ਸੀ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ।
  • ਸਕੈਚ ਆਫ਼ ਦੀ ਸਿੱਖਜ਼ – ਇਸ ਦੀ ਰਚਨਾ 1812 ਈ. ਵਿੱਚ ਮੈਲਕੋਮ ਨੇ ਕੀਤੀ ਸੀ । ਇਸ ਵਿੱਚ ਉਸ ਨੇ ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੱਤੀ ਹੈ ।
  • ਦੀ ਪੰਜਾਬ – ਇਸ ਦੀ ਰਚਨਾ 1846 ਈ. ਵਿੱਚ ਸਟਾਈਨਬਖ ਨੇ ਕੀਤੀ ਸੀ । ਇਸ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ।

ਪ੍ਰਸ਼ਨ 18.
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ ਲਿਖੋ । (Write a short note on the historical importance of records of British Indian Government.)
ਉੱਤਰ-
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤਕ (1799-1849 ਈ. ) ਦੇ ਇਤਿਹਾਸ ਨੂੰ ਜਾਣਨ ਲਈ ਸਾਡਾ ਇੱਕ ਅਤੀ ਮਹੱਤਵਪੂਰਨ ਸੋਮਾ ਹਨ । ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਪੰਜਾਬ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ । ਇਨ੍ਹਾਂ ਰਿਕਾਰਡਾਂ ਤੋਂ ਸਾਨੂੰ ਅੰਗਰੇਜ਼-ਸਿੱਖ ਸੰਬੰਧਾਂ, ਰਣਜੀਤ ਸਿੰਘ ਦੇ ਰਾਜ ਸੰਬੰਧੀ, ਅੰਗਰੇਜ਼ਾਂ ਦੇ ਸਿੰਧ ਅਤੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 19.
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ । (Examine the importance of coins in the construction of the History of the Punjab.)
ਉੱਤਰ-
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ । ਪੰਜਾਬ ਤੋਂ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲੇ ਹਨ । ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ । ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ । ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ । ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਪੰਜਾਬ ਦਾ ਇਤਿਹਾਸ ਲਿਖਣ ਸੰਬੰਧੀ ਇਤਿਹਾਸਕਾਰਾਂ ਨੂੰ ਪੇਸ਼ ਆਉਣ ਵਾਲੀ ਕਿਸੇ ਇੱਕ ਔਕੜ ਦਾ ਵਰਣਨ ਕਰੋ ।
ਉੱਤਰ-
ਪੰਜਾਬੀਆਂ ਨੂੰ ਇਤਿਹਾਸ ਲਿਖਣ ਵਿੱਚ ਘੱਟ ਦਿਲਚਸਪੀ ਸੀ ।

ਪ੍ਰਸ਼ਨ 2.
ਪੰਜਾਬ ਦੇ ਇਤਿਹਾਸ ਸੰਬੰਧੀ ਸਿੱਖਾਂ ਦਾ ਕੋਈ ਇੱਕ ਮਹੱਤਵਪੂਰਨ ਸੋਮਾ ਦੱਸੋ । ਉੱਤਰ-ਆਦਿ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 3.
ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਦੋਂ ਕੀਤੀ ਗਈ ਸੀ ?
ਉੱਤਰ-
1604 ਈ. ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 4.
ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 5.
ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਕਿਹੜਾ ਹੈ ?
मां
ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗੰਥ ਸਾਹਿਬ ਦਾ ਕੀ ਨਾਂ ਹੈ ?
ਉੱਤਰ-
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ।

ਪ੍ਰਸ਼ਨ 6.
ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ ਸੀ ?
ਉੱਤਰ-
ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।

ਪ੍ਰਸ਼ਨ 7.
ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
ਉੱਤਰ-
ਭਾਈ ਮਨੀ ਸਿੰਘ ਜੀ ਨੇ ।

ਪ੍ਰਸ਼ਨ 8.
ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਾਲ ।

ਪ੍ਰਸ਼ਨ 9.
ਦਸਮ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ ।
ਉੱਤਰ-
ਬਚਿੱਤਰ ਨਾਟਕ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 10.
ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 11.
ਬਚਿੱਤਰ ਨਾਟਕ ਕੀ ਹੈ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ।

ਪ੍ਰਸ਼ਨ 12.
ਜ਼ਫ਼ਰਨਾਮਾ ਕੀ ਹੈ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖਿਆ ਗਿਆ ਇੱਕ ਪੱਤਰ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜ਼ਫ਼ਰਨਾਮਾ ਕਿਸ ਸਥਾਨ ਤੋਂ ਲਿਖਿਆ ਗਿਆ ?
ਉੱਤਰ-
ਦੀਨਾ ਕਾਂਗੜ ।

ਪ੍ਰਸ਼ਨ 14.
ਜ਼ਫ਼ਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਗਿਆ ?
ਉੱਤਰ-
ਫ਼ਾਰਸੀ ਵਿੱਚ ।

ਪ੍ਰਸ਼ਨ 15.
ਭਾਈ ਗੁਰਦਾਸ ਜੀ ਕੌਣ ਸਨ ?
ਉੱਤਰ-
ਦਾਤਾਰ ਚੰਦ ਭੱਲਾ ਦੇ ਪੁੱਤਰ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 16.
ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
ਉੱਤਰ-
39.

ਪ੍ਰਸ਼ਨ 17.
ਜਨਮ ਸਾਖੀਆਂ ਤੋਂ ਕੀ ਭਾਵ ਹੈ ?
ਉੱਤਰ-
ਜਨਮ ਸਾਖੀਆਂ ਤੋਂ ਭਾਵ ਉਨ੍ਹਾਂ ਕਥਾਵਾਂ ਤੋਂ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਹਨ ।

ਪ੍ਰਸ਼ਨ 18.
ਕਿਸੇ ਇੱਕ ਜਨਮ ਸਾਖੀ ਦਾ ਨਾਂ ਲਿਖੋ ।
ਉੱਤਰ-
ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ।

ਪ੍ਰਸ਼ਨ 19.
ਸਭ ਤੋਂ ਵੱਧ ਵਿਸ਼ਵਾਸ ਯੋਗ ਜਨਮ ਸਾਖੀ ਕਿਹੜੀ ਹੈ ?
ਉੱਤਰ-
ਪੁਰਾਤਨ ਜਨਮ ਸਾਖੀ ।

ਪ੍ਰਸ਼ਨ 20.
ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ ?
ਉੱਤਰ-
ਭਾਈ ਮਨੀ ਸਿੰਘ ਜੀ ।

ਪ੍ਰਸ਼ਨ 21.
ਭਾਈ ਬਾਲਾ ਜੀ ਕੌਣ ਸਨ ?
ਉੱਤਰ-
ਗੁਰੁ ਨਾਨਕ ਸਾਹਿਬ ਦੇ ਬਚਪਨ ਦੇ ਸਾਥੀ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 22.
ਹੁਕਮਨਾਮੇ ਤੋਂ ਕੀ ਭਾਵ ਹੈ ?
ਉੱਤਰ-
‘ਹੁਕਮਨਾਮੇ’ ਦਾ ਅਰਥ ਹੈ ਆਗਿਆ-ਪੱਤਰ ।

ਪ੍ਰਸ਼ਨ 23.
ਹੁਣ ਤਕ ਕੁੱਲ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
ਉੱਤਰ-
89.

ਪ੍ਰਸ਼ਨ 24.
ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
ਉੱਤਰ-
23.

ਪ੍ਰਸ਼ਨ 25.
ਸਭ ਤੋਂ ਵੱਧ ਹੁਕਮਨਾਮੇ ਕਿਸ ਗੁਰੂ ਸਾਹਿਬਾਨ ਦੇ ਮਿਲਦੇ ਹਨ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 26.
ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
ਉੱਤਰ-
34.

ਪ੍ਰਸ਼ਨ 27.
ਸੈਨਾਪਤ ਕੌਣ ਸੀ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਇੱਕ ਪ੍ਰਸਿੱਧ ਕਵੀ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 28.
ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ ?
ਉੱਤਰ-
ਸੈਨਾਪਤ ।

ਪ੍ਰਸ਼ਨ 29.
ਸਿੱਖਾਂ ਦੀ ਭਗਤਮਾਲਾ ਪੁਸਤਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਭਾਈ ਮਨੀ ਸਿੰਘ ਜੀ ।

ਪ੍ਰਸ਼ਨ 30.
ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ ?
ਉੱਤਰ-
1841 ਈ. ।

ਪ੍ਰਸ਼ਨ 31.
ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਰਤਨ ਸਿੰਘ ਭੰਗੂ ।

ਪ੍ਰਸ਼ਨ 32.
ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਭਾਈ ਸੰਤੋਖ ਸਿੰਘ ਜੀ ।

ਪ੍ਰਸ਼ਨ 33.
“ਬੰਸਾਵਲੀ ਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਕੇਸਰ ਸਿੰਘ ਛਿੱਬੜ ।

ਪ੍ਰਸ਼ਨ 34.
ਤੁਜ਼ਕ-ਏ-ਬਾਬਰੀ ਦਾ ਲੇਖਕ ਕੌਣ ਸੀ ?
ਉੱਤਰ-
ਬਾਬਰ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 35.
ਅਕਬਰ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ ?
ਉੱਤਰ-
ਅਬੁਲ ਫ਼ਜ਼ਲ ।

ਪ੍ਰਸ਼ਨ 36.
ਅਕਬਰਨਾਮਾ ਅਤੇ ਆਇਨ-ਏ-ਅਕਬਰੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਅਬੁਲ ਫ਼ਜ਼ਲ ।

ਪ੍ਰਸ਼ਨ 37.
ਜਹਾਂਗੀਰ ਦੀ ਆਤਮ ਕਥਾ ਦਾ ਨਾਂ ਲਿਖੋ ।
ਉੱਤਰ-
ਤੁਜ਼ਕ-ਏ-ਜਹਾਂਗੀਰੀ ।

ਪ੍ਰਸ਼ਨ 38.
“ਖਾਫ਼ੀ ਖ਼ਾਂ ਦੁਆਰਾ ਰਚਿਤ ਪ੍ਰਸਿੱਧ ਕਿਤਾਬ ਦਾ ਨਾਂ ਦੱਸੋ ।
ਉੱਤਰ-
ਮੁੰਖਿਬ-ਉਲ-ਲੁਬਾਬ ।

ਪ੍ਰਸ਼ਨ 39.
ਜੰਗਨਾਮਾ ਦਾ ਲੇਖਕ ਕੌਣ ਸੀ ?
ਜਾਂ
‘ਜੰਗਨਾਮਾ ਪੁਸਤਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਕਾਜ਼ੀ ਨੂਰ ਮੁਹੰਮਦ ।

ਪ੍ਰਸ਼ਨ 40.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਜਾਣਕਾਰੀ ਦੇਣ ਵਾਲੇ ਫ਼ਾਰਸੀ ਦੇ ਕਿਸੇ ਇੱਕ ਪ੍ਰਸਿੱਧ ਸੋਮੇ ਦਾ ਨਾਂ ਦੱਸੋ
ਉੱਤਰ-
ਉਮਦਤ-ਉਤ-ਤਵਾਰੀਖ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 41.
ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਕੌਣ ਸੀ ?
ਜਾਂ
ਉਮਦਤ-ਉਤ-ਤਵਾਰੀਖ ਦਾ ਲੇਖਕ ਕੌਣ ਸੀ ?
ਉੱਤਰ-
ਸੋਹਣ ਲਾਲ ਸੁਰੀ ।

ਪ੍ਰਸ਼ਨ 42.
ਸੋਹਣ ਲਾਲ ਸੂਰੀ ਦੁਆਰਾ ਲਿਖੀ ਗਈ ਪ੍ਰਸਿੱਧ ਰਚਨਾ ਦਾ ਨਾਂ ਲਿਖੋ ।
ਉੱਤਰ-
ਉਮਦਤ-ਉਤ-ਤਵਾਰੀਖ ।

ਪ੍ਰਸ਼ਨ 43.
ਜਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
ਉੱਤਰ-
ਦੀਵਾਨ ਅਮਰਨਾਥ ।

ਪ੍ਰਸ਼ਨ 44.
ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਖੁਸ਼ਵਕਤ ਰਾਏ ਨੇ ।

ਪ੍ਰਸ਼ਨ 45.
ਤਵਾਰੀਖ-ਏ-ਪੰਜਾਬ ਦਾ ਲੇਖਕ ਕੌਣ ਸੀ ?
ਉੱਤਰ-
ਬੂਟੇ ਸ਼ਾਹ ।

ਪ੍ਰਸ਼ਨ 46.
ਚਾਰ-ਬਾਗ਼-ਏ-ਪੰਜਾਬ ਪੁਸਤਕ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਗਣੇਸ਼ ਦਾਸ ਵਡੇਹਰਾ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 47.
ਭੱਟ ਵਹੀਆਂ ਕੀ ਹਨ ?
ਉੱਤਰ-
ਭੱਟਾਂ ਦੁਆਰਾ ਸੰਕਲਿਤ ਬਿਉਰਾ ।

ਪ੍ਰਸ਼ਨ 48.
ਭੱਟ ਵਹੀਆਂ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਗਿਆਨੀ ਗਰਜਾ ਸਿੰਘ ।

ਪ੍ਰਸ਼ਨ 49.
ਖ਼ਾਲਸਾ ਦਰਬਾਰ ਰਿਕਾਰਡ ਦਾ ਸੰਕਲਨ ਕਿਸ ਨੇ ਕੀਤਾ ਸੀ ?
ਉੱਤਰ-
ਸੀਤਾ ਰਾਮ ਕੋਹਲੀ ।

ਪ੍ਰਸ਼ਨ 50.
ਖ਼ਾਲਸਾ ਦਰਬਾਰ ਦੇ ਰਿਕਾਰਡ ਕਿਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ

ਪ੍ਰਸ਼ਨ 51.
ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ ?
ਉੱਤਰ-
ਫ਼ਾਰਸੀ ।

ਪ੍ਰਸ਼ਨ 52.
ਜੇ. ਡੀ. ਕਨਿੰਘਮ ਦੀ ਪ੍ਰਸਿੱਧ ਰਚਨਾ ਦਾ ਨਾਂ ਦੱਸੋ ।
ਉੱਤਰ-
ਹਿਸਟਰੀ ਆਫ਼ ਦੀ ਸਿੱਖਸ ।

ਪ੍ਰਸ਼ਨ 53.
ਸਕੈਚ ਆਫ਼ ਦੀ ਸਿੱਖਸ ਦਾ ਲੇਖਕ ਕੌਣ ਸੀ ?
ਉੱਤਰ-
ਮੈਲਕੋਮ ।

ਪ੍ਰਸ਼ਨ 54.
ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
ਉੱਤਰ-
ਵਿਲੀਅਮ ਓਸਬੋਰਨ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 55.
ਡਾਕਟਰ ਮੱਰੇ ਨੇ ਕਿਸ ਪੁਸਤਕ ਦੀ ਰਚਨਾ ਕੀਤੀ ਸੀ ?
ਉੱਤਰ-
ਹਿਸਟਰੀ ਆਫ਼ ਦੀ ਪੰਜਾਬ ।

ਪ੍ਰਸ਼ਨ 56.
ਸਿੱਖ ਗੁਰੂਆਂ ਦੁਆਰਾ ਵਸਾਏ ਗਏ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ ।
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 57.
ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ।

ਪ੍ਰਸ਼ਨ 58.
ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂਆਂ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ

1. ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਜਾਣਨ ਸੰਬੰਧੀ ਸਾਡਾ ਮੁੱਖ ਸੋਮਾ ………………………….. ਹਨ ।
ਉੱਤਰ-
(ਜਨਮ ਸਾਖੀਆਂ)

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ………………………. ਵਿੱਚ ਹੋਇਆ ।
ਉੱਤਰ-
(1604 ਈ.)

3. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ………………………. ਨੇ ਕੀਤਾ ।
ਉੱਤਰ-
(ਗੁਰੁ ਅਰਜਨ ਦੇਵ ਜੀ)

4. ………………………. ਨੇ ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ।
ਉੱਤਰ-
(ਭਾਈ ਮਨੀ ਸਿੰਘ ਜੀ)

5. ਦਸਮ ਗ੍ਰੰਥ ਦਾ ਸੰਬੰਧ ……………………………. ਨਾਲ ਹੈ ।
ਉੱਤਰ-
(ਗੁਰੂ ਗੋਬਿੰਦ ਸਿੰਘ ਜੀ)

6. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ ………………………….. ਹੈ ।
ਉੱਤਰ-
(ਬਚਿੱਤਰ ਨਾਟਕ)

7. ਗੁਰੁ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਗਏ ਪੱਤਰ ਦਾ ਨਾਂ …………………………. ਹੈ ।
ਉੱਤਰ-
(ਜ਼ਫ਼ਰਨਾਮਾ)

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

8. ਭਾਈ ਗੁਰਦਾਸ ਜੀ ਨੇ ਕੁੱਲ …………………………….. ਵਾਰਾਂ ਦੀ ਰਚਨਾ ਕੀਤੀ ।
ਉੱਤਰ-
(39)

9. ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ …………………………. ਕਿਹਾ ਜਾਂਦਾ ਹੈ ।
ਉੱਤਰ-
(ਜਨਮ ਸਾਖੀਆਂ)

10. ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਨੂੰ ……………………….. ਕਿਹਾ ਜਾਂਦਾ ਹੈ ।
ਉੱਤਰ-
(ਗਿਆਨ ਰਤਨਾਵਲੀ)

11. ਹੁਕਮਨਾਮਿਆਂ ਤੋਂ ਭਾਵ …………………………………… ਹੈ ।
ਉੱਤਰ-
(ਆਗਿਆ-ਪੱਤਰ)

12. ………………………….. ਨੇ ਗੁਰਸੋਭਾ ਦੀ ਰਚਨਾ ਕੀਤੀ ।
ਉੱਤਰ-
(ਸੈਨਾਪਤ)

13. ਭਾਈ ਮਨੀ ਸਿੰਘ ਜੀ ਨੇ ………………………….. ਦੀ ਰਚਨਾ ਕੀਤੀ ।
ਉੱਤਰ-
(ਸਿੱਖਾਂ ਦੀ ਭਗਤ ਮਾਲਾ)

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

14. ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ……………………… ਸੀ ।
ਉੱਤਰ-
(ਰਤਨ ਸਿੰਘ ਭੰਗੂ)

15. ਤਵਾਰੀਖ ਗੁਰੂ ਖ਼ਾਲਸਾ ਦਾ ਲੇਖਕ ………………………. ਸੀ ।
ਉੱਤਰ-
(ਗਿਆਨੀ ਗਿਆਨ ਸਿੰਘ)

16. ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ………………………. ਨੇ ਕੀਤੀ ।
ਉੱਤਰ-
(ਭਾਈ ਸੰਤੋਖ ਸਿੰਘ)

17. ਗਿਆਨ ਰਤਨਾਵਲੀ ਦਾ ਲੇਖਕ ………………………… ਸੀ ।
ਉੱਤਰ-
ਭਾਈ ਮਨੀ ਸਿੰਘ ਜੀ)

18. ਬਾਬਰ ਦੀ ਆਤਮ-ਕਥਾ ਨੂੰ …………………………… ਕਿਹਾ ਜਾਂਦਾ ਹੈ ।
ਉੱਤਰ-
(ਤੁਜ਼ਕ-ਏ-ਬਾਬਰੀ)

19. ……………………….. ਨੇ ਆਇਨ-ਏ-ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕੀਤੀ ।
ਉੱਤਰ-
(ਅਬੁਲ ਫ਼ਜ਼ਲ)

20. ਤੁਜ਼ਕ-ਏ-ਜਹਾਂਗੀਰੀ ……………………………. ਦੀ ਆਤਮ-ਕਥਾ ਹੈ ।
ਉੱਤਰ-
(ਜਹਾਂਗੀਰ)

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

21. …………………………. ਨੇ ਮੁੰਖਿਬ-ਉਲ-ਲੁਬਾਬ ਦੀ ਰਚਨਾ ਕੀਤੀ ।
ਉੱਤਰ-
(ਖਾਫ਼ੀ ਖ਼ਾ)

22. …………………………. ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ ।
ਉੱਤਰ-
(ਜੰਗਨਾਮਾ)

23. ………………………… ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਸੀ ।
ਉੱਤਰ-
(ਸੋਹਣ ਲਾਲ ਸੂਰੀ)

24. ਸੋਹਣ ਲਾਲ ਸੂਰੀ ਨੇ ………………………. ਦੀ ਰਚਨਾ ਕੀਤੀ ।
ਉੱਤਰ-
(ਉਮਦਤ-ਉਤ-ਤਵਾਰੀਖ)

25. ਬੂਟੇ ਸ਼ਾਹ ਨੇ ……………………….. ਦੀ ਰਚਨਾ ਕੀਤੀ ।
ਉੱਤਰ-
(ਤਵਾਰੀਖ-ਏ-ਪੰਜਾਬ)

26. ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ …………………….. ਨੇ ਕੀਤੀ ਸੀ ।
ਉੱਤਰ-
(ਦੀਵਾਨ ਅਮਰਨਾਥ)

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

27. ਗਣੇਸ਼ ਦਾਸ ਵਡੇਹਰਾ ਨੇ …………………………. ਦੀ ਰਚਨਾ ਕੀਤੀ ।
ਉੱਤਰ-
(ਚਾਰ ਬਾਗ਼-ਏ-ਪੰਜਾਬ)

28. ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਦਾ ਲੇਖਕ ………………………. ਸੀ ।
ਉੱਤਰ-
(ਵਿਲੀਅਮ ਓਸਬੋਰਨ)

29. ਜੇ. ਡੀ. ਕਨਿੰਘਮ ਨੇ …………………………. ਦੀ ਰਚਨਾ ਕੀਤੀ ।
ਉੱਤਰ-
(ਹਿਸਟਰੀ ਆਫ਼ ਦੀ ਸਿੱਖਸ)

30. ……………………….. ਨੇ ਸਿੱਖ ਰਾਜ ਦੇ ਪਹਿਲੇ ਸਿੱਕੇ ਜਾਰੀ ਕੀਤੇ ।
ਉੱਤਰ-
( ਬੰਦਾ ਸਿੰਘ ਬਹਾਦਰ)

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਰਵਉੱਚ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ ।
ਉੱਤਰ-
ਠੀਕ

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਈ: ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ।
ਉੱਤਰ-
ਠੀਕ

3. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।
ਉੱਤਰ-
ਠੀਕ

4. ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਆਤਮਕਥਾ ਦਾ ਨਾਂ ਜ਼ਫ਼ਰਨਾਮਾ ਹੈ । ਉੱਤਰ-ਗ਼ਲਤ 5. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ।
ਉੱਤਰ-
ਠੀਕ

6. ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।
ਉੱਤਰ-
ਠੀਕ

7. ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ।
ਉੱਤਰ-
ਠੀਕ

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

8. ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਹੈ ।
ਉੱਤਰ-
ਠੀਕ

9. ਹੁਕਮਨਾਮੇ ਉਹ ਆਗਿਆ ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਿੱਖ ਸੰਗਤਾਂ ਦੇ ਨਾਂ ਤੇ ਜਾਰੀ ਕੀਤੇ ।
ਉੱਤਰ-
ਠੀਕ

10. ਗੁਰਸੋਭਾ ਦੀ ਰਚਨਾ ਸੈਨਾਪਤ ਨੇ 1741 ਈ. ਵਿੱਚ ਕੀਤੀ ਸੀ ।
ਉੱਤਰ-
ਠੀਕ

11. ਸਿੱਖਾਂ ਦੀ ਭਗਤਮਾਲਾ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ ।
ਉੱਤਰ-
ਠੀਕ

12. ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਭਾਈ ਸੰਤੋਖ ਸਿੰਘ ਨੇ ਕੀਤੀ ਸੀ ।
ਉੱਤਰ-
ਠੀਕ

13. ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਗਿਆਨੀ ਗਿਆਨ ਸਿੰਘ ਸੀ ।
ਉੱਤਰ-
ਗ਼ਲਤ

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

14. ਬਾਬਰ ਦੀ ਆਤਮਕਥਾ ਨੂੰ ਤੁਜ਼ਕ-ਏ-ਬਾਬਰੀ ਕਿਹਾ ਜਾਂਦਾ ਹੈ ।
ਉੱਤਰ-
ਠੀਕ

15. ਆਇਨ-ਏ-ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਅਬਲ ਫ਼ਜ਼ਲ ਸੀ ।
ਉੱਤਰ-
ਠੀਕ

16. ਤੁਜ਼ਕ-ਏ-ਜਹਾਂਗੀਰੀ ਦੀ ਰਚਨਾ ਸ਼ਾਹਜਹਾਂ ਨੇ ਕੀਤੀ ਸੀ ।
ਉੱਤਰ-
ਗ਼ਲਤ

17. ਖੁਲਾਸਤ-ਉਤ-ਤਵਾਰੀਖ਼ ਦੀ ਰਚਨਾ ਸੁਜਾਨ ਰਾਏ ਭੰਡਾਰੀ ਨੇ ਕੀਤੀ ਸੀ ।
ਉੱਤਰ-
ਠੀਕ

18. ਜੰਗਨਾਮਾ ਦਾ ਲੇਖਕ ਕਾਜ਼ੀ ਨੂਰ ਮੁਹੰਮਦ ਸੀ ।
ਉੱਤਰ-
ਠੀਕ

19. ਉਮਦਤ-ਉਤ ਤਵਾਰੀਖ਼ ਦਾ ਲੇਖਕ ਸੋਹਣ ਲਾਲ ਸੂਰੀ ਸੀ ।
ਉੱਤਰ-
ਠੀਕ

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

20. ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ ਦੀਵਾਨ ਅਮਰਨਾਥ ਨੇ ਕੀਤੀ ਸੀ ।
ਉੱਤਰ-
ਠੀਕ

21. ਚਾਰ ਬਾਗ਼-ਏ-ਪੰਜਾਬ ਦੀ ਰਚਨਾ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ ।
ਉੱਤਰ-
ਠੀਕ

22. ਖ਼ਾਲਸਾ ਦਰਬਾਰ ਰਿਕਾਰਡ ਗੁਰਮੁੱਖੀ ਭਾਸ਼ਾ ਵਿੱਚ ਹਨ ।
ਉੱਤਰ-
ਗਲਤ

23. ਸਕੈਚ ਆਫ਼ ਦੀ ਸਿੱਖਜ਼ ਦੀ ਰਚਨਾ ਮੈਲਕੋਮ ਨੇ ਕੀਤੀ ਸੀ ।
ਉੱਤਰ-
ਠੀਕ

24. ਦੀ ਕੋਰਟ ਐਂਡ ਦੀ ਕੈਂਪ ਆਫ਼ ਰਣਜੀਤ ਸਿੰਘ ਦੀ ਰਚਨਾ ਵਿਲੀਅਮ ਉਸਬੋਰਨ ਨੇ ਕੀਤੀ ਸੀ ।
ਉੱਤਰ-
ਠੀਕ

25. ਹਿਸਟਰੀ ਆਫ਼ ਦੀ ਸਿੱਖਜ਼’ ਦਾ ਲੇਖਕ ਜੇ. ਡੀ. ਕਨਿੰਘਮ ਸੀ ।
ਉੱਤਰ-
ਠੀਕ

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
(i) ਗੁਰੁ ਨਾਨਕ ਦੇਵ ਜੀ ਨੇ ।
(ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(iii) ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 2.
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਹੋਇਆ ?
(i) 1601 ਈ. ਵਿੱਚ
(ii) 1602 ਈ. ਵਿੱਚ
(iii) 1604 ਈ. ਵਿੱਚ
(iv) 1605 ਈ. ਵਿੱਚ ।
ਉੱਤਰ-
(iii) 1604 ਈ. ਵਿੱਚ ।

ਪ੍ਰਸ਼ਨ 3.
ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
(i) ਗੁਰੂ ਗੋਬਿੰਦ ਸਿੰਘ ਜੀ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਬਾਬਾ ਦੀਪ ਸਿੰਘ ਜੀ ਨੇ
(iv) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(ii) ਭਾਈ ਮਨੀ ਸਿੰਘ ਜੀ ਨੇ ।

ਪ੍ਰਸ਼ਨ 4.
ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ ?
(i) ਪਹਿਲੇ ਗੁਰੂ ਨਾਲ
(ii) ਤੀਸਰੇ ਗੁਰੂ ਨਾਲ
(iii) ਪੰਜਵੇਂ ਗੁਰੂ ਨਾਲ
(iv) ਦਸਵੇਂ ਗੁਰੂ ਨਾਲ ।
ਉੱਤਰ-
(iv) ਦਸਵੇਂ ਗੁਰੂ ਨਾਲ ।

ਪ੍ਰਸ਼ਨ 5.
ਜ਼ਫ਼ਰਨਾਮਾ ਕਿਸ ਗੁਰੂ ਸਾਹਿਬ ਨੇ ਲਿਖਿਆ ਸੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(iv) ਗੁਰੂ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 6.
ਬਚਿੱਤਰ ਨਾਟਕ ਕੀ ਹੈ ?
(i) ਗੁਰੂ ਨਾਨਕ ਦੇਵ ਜੀ ਦੀ ਆਤਮ-ਕਥਾ
(ii) ਗੁਰੂ ਹਰਿਗੋਬਿੰਦ ਜੀ ਦੀ ਆਤਮ-ਕਥਾ
(iii) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ
(iv) ਬੰਦਾ ਸਿੰਘ ਬਹਾਦਰ ਦੀ ਆਤਮ-ਕਥਾ ।
ਉੱਤਰ-
(iii) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 7.
ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(i) 15
(ii) 20
(iii) 29
(iv) 39.
ਉੱਤਰ-
(iv) 39.

ਪ੍ਰਸ਼ਨ 8.
ਵਲਾਇਤ ਵਾਲੀ ਅਤੇ ਹਾਫ਼ਜ਼ਾਬਾਦ ਵਾਲੀ ਜਨਮ-ਸਾਖੀਆਂ ਦੇ ਸੁਮੇਲ ਤੋਂ ਇੱਕ ਕਿਹੜੀ ਜਨਮ-ਸਾਖੀ ਤਿਆਰ ਕੀਤੀ ਗਈ ਹੈ ?
(i) ਪੁਰਾਤਨ ਜਨਮ-ਸਾਖੀ
(ii) ਭਾਈ ਬਾਲੇ ਵਾਲੀ ਜਨਮ-ਸਾਖੀ
(iii) ਭਾਈ ਮਨੀ ਸਿੰਘ ਵਾਲੀ ਜਨਮ-ਸਾਖੀ
(iv) ਕੋਈ ਨਹੀਂ ।
ਉੱਤਰ-
(i) ਪੁਰਾਤਨ ਜਨਮ-ਸਾਖੀ ।

ਪ੍ਰਸ਼ਨ 9.
ਪੁਰਾਤਨ ਜਨਮ-ਸਾਖੀ ਦਾ ਸੰਪਾਦਨ ਕਿਸ ਨੇ ਕੀਤਾ ਸੀ ?
(i) ਭਾਈ ਕਾਨ੍ਹ ਸਿੰਘ ਨਾਭਾ ਨੇ
(ii) ਭਾਈ ਵੀਰ ਸਿੰਘ ਨੇ
(iii) ਭਾਈ ਮਨੀ ਸਿੰਘ ਜੀ ਨੇ
(iv) ਮਿਹਰਬਾਨ ਨੇ ।
ਉੱਤਰ-
(ii) ਭਾਈ ਵੀਰ ਸਿੰਘ ਨੇ ।

ਪ੍ਰਸ਼ਨ 10.
ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ ?
(i) ਕੇਸਰ ਸਿੰਘ ਛਿੱਬੜ
(ii) ਭਾਈ ਮਨੀ ਸਿੰਘ ਜੀ
(iii) ਭਾਈ ਬਾਲਾ ਜੀ
(iv) ਭਾਈ ਗੁਰਦਾਸ ਜੀ ।
ਉੱਤਰ-
(ii) ਭਾਈ ਮਨੀ ਸਿੰਘ ਜੀ ।

ਪ੍ਰਸ਼ਨ 11.
ਮਿਹਰਬਾਨ ਵਾਲੀ ਜਨਮ ਸਾਖੀ ਦਾ ਲੇਖਕ ਕੌਣ ਸੀ ?
(i) ਮਨੋਹਰ ਦਾਸ
(ii) ਅਕਿਲ ਦਾਸ
(iii) ਭਾਈ ਬਾਲਾ
(iv) ਭਾਈ ਗੁਰਦਾਸ ਜੀ ।
ਉੱਤਰ-
(i) ਮਨੋਹਰ ਦਾਸ ।

ਪ੍ਰਸ਼ਨ 12.
ਹੁਕਮਨਾਮੇ ਕੀ ਹਨ ?
(i) ਸਿੱਖ ਗੁਰੂਆਂ ਦੇ ਆਗਿਆ-ਪੱਤਰ
(ii) ਸਭ ਤੋਂ ਪ੍ਰਸਿੱਧ ਜਨਮ-ਸਾਖੀ
(iii) ਮੁਗ਼ਲ ਬਾਦਸ਼ਾਹਾਂ ਦੇ ਆਦੇਸ਼
(iv) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(i) ਸਿੱਖ ਗੁਰੂਆਂ ਦੇ ਆਗਿਆ-ਪੱਤਰ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 13.
ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ ?
(i) ਭਾਈ ਮਨੀ ਸਿੰਘ ਜੀ
(ii) ਰਤਨ ਸਿੰਘ ਭੰਗੂ
(iii) ਸੈਨਾਪਤ
(iv) ਗਿਆਨੀ ਗਿਆਨ ਸਿੰਘ ।
ਉੱਤਰ-
(iii) ਸੈਨਾਪਤ ।

ਪ੍ਰਸ਼ਨ 14.
ਬੰਸਾਵਲੀ ਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ ?
(i) ਕੇਸਰ ਸਿੰਘ ਛਿੱਬੜ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਭਾਈ ਗੁਰਦਾਸ ਜੀ ਨੇ
(iv) ਰਤਨ ਸਿੰਘ ਭੰਗੂ ਨੇ ।
ਉੱਤਰ-
(i) ਕੇਸਰ ਸਿੰਘ ਛਿੱਬੜ ਨੇ ।

ਪ੍ਰਸ਼ਨ 15.
‘ਸਿੱਖਾਂ ਦੀ ਭਗਤਮਾਲਾ ਦੀ ਰਚਨਾ ਕਿਸਨੇ ਕੀਤੀ ?
(i) ਭਾਈ ਮਨੀ ਸਿੰਘ ਜੀ ਨੇ
(ii) ਭਾਈ ਦਇਆ ਸਿੰਘ ਨੇ
(iii) ਭਾਈ ਸੰਤੋਖ ਸਿੰਘ ਜੀ ਨੇ
(iv) ਰਤਨ ਸਿੰਘ ਭੰਗੂ ਨੇ ।
ਉੱਤਰ-
(i) ਭਾਈ ਮਨੀ ਸਿੰਘ ਜੀ ਨੇ ।

ਪ੍ਰਸ਼ਨ 16.
ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਕੌਣ ਸੀ ?
(i) ਸਰੂਪ ਦਾਸ ਭੱਲਾ
(ii) ਭਾਈ ਸੰਤੋਖ ਸਿੰਘ
(iii) ਰਤਨ ਸਿੰਘ ਭੰਗੂ
(iv) ਗਿਆਨੀ ਗਿਆਨ ਸਿੰਘ ।
ਉੱਤਰ-
(ii) ਭਾਈ ਸੰਤੋਖ ਸਿੰਘ ।

ਪ੍ਰਸ਼ਨ 17.
ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ ?
(i) 1641 ਈ. ਵਿੱਚ
(ii) 1741 ਈ. ਵਿੱਚ
(iii) 1841 ਈ. ਵਿੱਚ
(iv) 1849 ਈ. ਵਿੱਚ ।
ਉੱਤਰ-
(iii) 1841 ਈ. ਵਿੱਚ ।

ਪ੍ਰਸ਼ਨ 18.
ਤਵਾਰੀਖ਼ ਗੁਰੂ ਖ਼ਾਲਸਾ ਦਾ ਲੇਖਕ ਕੌਣ ਸੀ ?
(i) ਗਿਆਨੀ ਗਿਆਨ ਸਿੰਘ
(ii) ਭਾਈ ਸੰਤੋਖ ਸਿੰਘ
(iii) ਰਤਨ ਸਿੰਘ ਭੰਗੂ
(iv) ਭਾਈ ਮਨੀ ਸਿੰਘ ਜੀ ।
ਉੱਤਰ-
(i) ਗਿਆਨੀ ਗਿਆਨ ਸਿੰਘ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 19.
ਤੁਜ਼ਕ-ਏ-ਬਾਬਰੀ ਦਾ ਸੰਬੰਧ ਕਿਸ ਬਾਦਸ਼ਾਹ ਨਾਲ ਹੈ ?
(i) ਹੁਮਾਯੂੰ ਨਾਲ
(ii) ਬਾਬਰ ਨਾਲ
(iii) ਜਹਾਂਗੀਰ ਨਾਲ
(iv) ਅਕਬਰ ਨਾਲ ।
ਉੱਤਰ-
(i) ਹੁਮਾਯੂੰ ਨਾਲ ।

ਪ੍ਰਸ਼ਨ 20.
ਬਾਬਰ ਨੇ ਤੁਜ਼ਕ-ਏ-ਬਾਬਰੀ ਕਿਸ ਭਾਸ਼ਾ ਵਿੱਚ ਲਿਖੀ ਸੀ ?
(i) ਪੰਜਾਬੀ
(ii) ਅਰਬੀ,
(iii) ਤੁਰਕੀ
(iv) ਫ਼ਾਰਸੀ ।
ਉੱਤਰ-
(iii) ਤੁਰਕੀ ।

ਪ੍ਰਸ਼ਨ 21.
ਆਈਨ-ਏ-ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ ਸੀ ?
(i) ਅਬੁਲ ਫ਼ਜ਼ਲ
(ii) ਸੁਜਾਨ ਰਾਏ ਭੰਡਾਰੀ
(iii) ਸੋਹਣ ਲਾਲ ਸੂਰੀ
(iv) ਕਾਜ਼ੀ ਨੂਰ ਮੁਹੰਮਦ
ਉੱਤਰ-
(i) ਅਬੁਲ ਫ਼ਜ਼ਲ ।

ਪ੍ਰਸ਼ਨ 22.
ਤੁਜ਼ਕ-ਏ-ਜਹਾਂਗੀਰੀ ਦਾ ਲੇਖਕ ਕੌਣ ਸੀ ?
(i) ਬਾਬਰ
(ii) ਜਹਾਂਗੀਰ
(iii) ਸ਼ਾਹਜਹਾਂ
(iv) ਔਰੰਗਜ਼ੇਬ ।
ਉੱਤਰ-
(ii) ਜਹਾਂਗੀਰ ।

ਪ੍ਰਸ਼ਨ 23.
ਖੁਲਾਸਤ-ਉਤ-ਤਵਾਰੀਖ ਦਾ ਲੇਖਕ ਕੌਣ ਸੀ ?
(i) ਸੁਜਾਨ ਰਾਏ ਭੰਡਾਰੀ
(ii) ਕਾਜ਼ੀ ਨੂਰ ਮੁਹੰਮਦ
(iii) ਖਾਫ਼ੀ ਖ਼ਾ
(iv) ਸੋਹਣ ਲਾਲ ਸੂਰੀ ।
ਉੱਤਰ-
(i) ਸੁਜਾਨ ਰਾਏ ਭੰਡਾਰੀ ।

ਪ੍ਰਸ਼ਨ 24.
ਖਾਫ਼ੀ ਮਾਂ ਨੇ ਕਿਸ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਸੀ ?
(i) ਦਬਿਸਤਾਨ-ਏ-ਮਜ਼ਾਹਿਬ
(ii) ਜੰਗਨਾਮਾ
(iii) ਖੁਲਾਸਤ-ਉਤ-ਤਵਾਰੀਖ
(iv) ਮੁੰਖਿਬ-ਉਲ-ਲੁਬਾਬ ।
ਉੱਤਰ-
(iv) ਮੁੰਖਿਬ-ਉਲ-ਲੁਬਾਬ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 25.
ਜੰਗਨਾਮਾ ਦਾ ਲੇਖਕ ਕੌਣ ਸੀ ?
(i) ਸੋਹਣ ਲਾਲ ਸੂਰੀ
(ii) ਕਾਜ਼ੀ ਨੂਰ ਮੁਹੰਮਦ
(iii) ਖਾਫ਼ੀ ਖ਼ਾ
(iv) ਅਬੁਲ ਫ਼ਜ਼ਲ ।
ਉੱਤਰ-
(ii) ਕਾਜ਼ੀ ਨੂਰ ਮੁਹੰਮਦ ।

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸੋਹਣ ਲਾਲ ਸੂਰੀ ਨੇ ਕਿਸ ਪ੍ਰਸਿੱਧ ਗ੍ਰੰਥ ਦੀ ਰਚਨਾ
ਕੀਤੀ ਸੀ ?
(i) ਉਮਦਤ-ਉਤ-ਤਵਾਰੀਖ਼
(ii) ਤਵਾਰੀਖ-ਏ-ਸਿੱਖਾਂ
(iii) ਤਵਾਰੀਖ਼-ਏ-ਪੰਜਾਬ
(iv) ਇਬਰਤਨਾਮਾ ।
ਉੱਤਰ-
(i) ਉਮਦਤ-ਉਤ-ਤਵਾਰੀਖ਼ ।

ਪ੍ਰਸ਼ਨ 27.
ਖੁਸ਼ਵਕਤ ਰਾਏ ਨੇ ਤਵਾਰੀਖ਼-ਏ-ਸਿੱਖਾਂ ਦੀ ਰਚਨਾ ਕਦੋਂ ਕੀਤੀ ਸੀ ?
(i) 1764 ਈ. ਵਿੱਚ
(ii) 1784 ਈ. ਵਿੱਚ
(iii) 1811 ਈ. ਵਿੱਚ
(iv) 1821 ਈ. ਵਿੱਚ ।
ਉੱਤਰ-
(iii) 1811 ਈ. ਵਿੱਚ ।

ਪ੍ਰਸ਼ਨ 28.
ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ ?
(i) ਦੀਵਾਨ ਅਮਰਨਾਥ
(ii) ਖੁਸ਼ਵਕਤ ਰਾਏ
(iii) ਸੋਹਣ ਲਾਲ ਸੂਰੀ
(iv) ਬੂਟੇ ਸ਼ਾਹ ।
ਉੱਤਰ-
(ii) ਖੁਸ਼ਵਕਤ ਰਾਏ ।

ਪ੍ਰਸ਼ਨ 29.
ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
(i) ਸੋਹਣ ਲਾਲ ਸੁਰੀ
(ii) ਦੀਵਾਨ ਅਮਰਨਾਥ
(iii) ਅਲਾਉੱਦੀਨ ਮੁਫ਼ਤੀ
(iv) ਕਾਜ਼ੀ ਨੂਰ ਮੁਹੰਮਦ ।
ਉੱਤਰ-
(ii) ਦੀਵਾਨ ਅਮਰਨਾਥ ।

ਪ੍ਰਸ਼ਨ 30.
ਗਣੇਸ਼ ਦਾਸ ਵਡੇਹਰਾ ਦੀ ਪ੍ਰਸਿੱਧ ਪੁਸਤਕ ਦਾ ਨਾਂ ਕੀ ਸੀ ?
(i) ਤਵਾਰੀਖ-ਏ-ਪੰਜਾਬ
(ii) ਤਵਾਰੀਖ-ਏ-ਸਿੱਖਾਂ
(iii) ਚਾਰ ਬਾਗ਼-ਏ-ਪੰਜਾਬ
(iv) ਇਬਰਤਨਾਮਾ ।
ਉੱਤਰ-
(iii) ਚਾਰ ਬਾਗ਼-ਏ-ਪੰਜਾਬ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

ਪ੍ਰਸ਼ਨ 31.
ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ ?
(i) ਅੰਗਰੇਜ਼ੀ
(ii) ਫ਼ਾਰਸੀ
(iii) ਉਰਦੂ
(iv) ਪੰਜਾਬੀ ।
ਉੱਤਰ-
(ii) ਫ਼ਾਰਸੀ ।

ਪ੍ਰਸ਼ਨ 32.
ਮੈਲਕੋਮ ਨੇ ਸਕੈਚ ਆਫ਼ ਦੀ ਸਿੱਖਜ਼ ਦੀ ਰਚਨਾ ਕਦੋਂ ਕੀਤੀ ਸੀ ?
(i) 1802 ਈ. ਵਿੱਚ
(ii) 1812 ਈ. ਵਿੱਚ
(iii) 1822 ਈ. ਵਿੱਚ
(iv) 1832 ਈ. ਵਿੱਚ ।
ਉੱਤਰ-
(ii) 1812 ਈ. ਵਿੱਚ ।

ਪ੍ਰਸ਼ਨ 33.
ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਨਾਂ ਦੀ ਪ੍ਰਸਿੱਧ ਪੁਸਤਕ ਦਾ ਲੇਖਕ ਕੌਣ ਸੀ ?
(i) ਐੱਚ. ਟੀ. ਪਰਿੰਸੇਪ
(ii) ਵਿਲੀਅਮ ਓਸਬੋਰਨ
(iii) ਡਾਕਟਰ ਮੈਕਗਰੇਗਰ
(iv) ਜੇ. ਡੀ. ਕਨਿੰਘਮ ।
ਉੱਤਰ-
(ii) ਵਿਲੀਅਮ ਓਸਬੋਰਨ ।

ਪ੍ਰਸ਼ਨ 34.
ਹੇਠ ਲਿਖਿਆਂ ਵਿੱਚੋਂ ਕੌਣ ਹਿਸਟਰੀ ਆਫ਼ ਦੀ ਸਿੱਖਜ਼ ਦਾ ਲੇਖਕ ਸੀ ?
(i) ਜੇ. ਡੀ. ਕਨਿੰਘਮ
(ii) ਅਲੈਗਜ਼ੈਂਡਰ ਬਰਨਜ਼
(iii) ਡਾਕਟਰ ਸ਼੍ਰੀ
(iv) ਡਾਕਟਰ ਮੈਲਕੋਮ ।
ਉੱਤਰ-
(i) ਜੇ. ਡੀ. ਕਨਿੰਘਮ ।

ਪ੍ਰਸ਼ਨ 35.
ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ ?
(i) ਗੁਰੂ ਗੋਬਿੰਦ ਸਿੰਘ ਜੀ ਨੇ
(ii) ਬੰਦਾ ਸਿੰਘ ਬਹਾਦਰ ਨੇ
(iii) ਜੱਸਾ ਸਿੰਘ ਆਹਲੂਵਾਲੀਆ ਨੇ
(iv) ਮਹਾਰਾਜਾ ਰਣਜੀਤ ਸਿੰਘ ਨੇ ।
ਉੱਤਰ-
(ii) ਬੰਦਾ ਸਿੰਘ ਬਹਾਦਰ ਨੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਸ ਦੇ ਇਤਿਹਾਸਿਕ ਸੋਮਿਆਂ ਦੀ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈ । ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਅਤਿ ਜ਼ਰੂਰੀ ਹੁੰਦੇ ਹਨ । ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਬਹੁਤ ਸਾਰੀਆਂ ਔਕੜਾਂ ਪੇਸ਼ ਆਉਂਦੀਆਂ ਹਨ । 18ਵੀਂ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ । ਅਸ਼ਾਂਤੀ ਅਤੇ ਅਰਾਜਕਤਾ ਦੇ ਇਸ ਮਾਹੌਲ ਵਿੱਚ ਜਦੋਂ ਸਿੱਖ ਕੌਮ ਨੇ ਆਪਣੀ ਹੋਂਦ ਲਈ ਜ਼ਿੰਦਗੀ ਅਤੇ ਮੌਤ ਦੀ ਬਾਜ਼ੀ ਲਾਈ ਸੀ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਕੱਢ ਸਕੀ । ਪੰਜਾਬ ਦੇ ਜ਼ਿਆਦਾਤਰ ਸੋਮੇ 19ਵੀਂ ਸਦੀ ਨਾਲ ਸੰਬੰਧਿਤ ਹਨ ਜਦੋਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।

1. ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਜ਼ਰੂਰੀ ਕਿਉਂ ਹਨ ?
2. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਔਕੜਾਂ ਪੇਸ਼ ਆਉਂਦੀਆਂ ਹਨ ? ਕੋਈ ਇੱਕ ਦੱਸੋ ।
3. ਕਿਹੜੀ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ ?
4. ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਸਦੀ ਵਿੱਚ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ?
5. ਪੰਜਾਬ ਦੇ ਇਤਿਹਾਸ ਦੇ ਜ਼ਿਆਦਾਤਰ ਇਤਿਹਾਸਿਕ ਸੋਮੇ …………………………. ਸਦੀ ਨਾਲ ਸੰਬੰਧਿਤ ਹਨ ।
ਉੱਤਰ-
1. ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਜ਼ਰੂਰੀ ਹਨ ।
2. ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ ।
3. 18ਵੀਂ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ ।
4. ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਵਿੱਚ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ।
5. 19ਵੀਂ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

2. ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ । ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਦਰਜ ਕੀਤੀ ਗਈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ । ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਇਤਿਹਾਸਿਕ ਉਦੇਸ਼ਾਂ ਨਾਲ ਨਹੀਂ ਲਿਖਿਆ ਗਿਆ ਪਰ ਇਸ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।

1. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ?
2. ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਕਿਸ ਗੁਰੂ ਸਾਹਿਬ ਨੇ ਦਿੱਤਾ ?
3. ਗੁਰੂ ਗੰਥ ਸਾਹਿਬ ਜੀ ਵਿੱਚ ਕਿੰਨੇ ਗੁਰੁ ਸਾਹਿਬਾਨ ਦੀ ਬਾਣੀ ਦਰਜ ਹੈ ?
4. ਆਦਿ ਗ੍ਰੰਥ ਸਾਹਿਬ ਜੀ ਦਾ ਕੋਈ ਇੱਕ ਮਹੱਤਵ ਦੱਸੋ ।
5. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ……………………… ਨੇ ਕੀਤਾ ਸੀ ।
ਉੱਤਰ-
1. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਈ: ਵਿੱਚ ਹੋਇਆ ।
2. ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ।
3. ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ।
4. ਇਹ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ।
5. ਗੁਰੂ ਅਰਜਨ ਦੇਵ ਜੀ ਨੇ ।

3. ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ ।ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦਾ ਸੰਕਲਨ ਮੁੱਖ ਤੌਰ ‘ਤੇ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਨ ਲਈ ਕੀਤਾ ਗਿਆ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ`, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ` ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ । ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ | ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ‘ਤੇ ਕੀਤੀ ਸੀ । ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ ।

1. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
2. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ ?
(i) 1604 ਈ.
(ii) 1701 ਈ.
(iii) 1711 ਈ.
(iv) 1721 ਈ. ।
3. ਬਚਿੱਤਰ ਨਾਟਕ ਕੀ ਹੈ?
4. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਕੀ ਹੈ ?
5. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਵਿੱਚ ਕੀ ਲਿਖਿਆ ?
ਉੱਤਰ-
1. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।
2. 1721 ਈ. 1
3. ਬਚਿੱਤਰ ਨਾਟਕ ਗੁਰੁ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈ ।
4. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਜ਼ਫ਼ਰਨਾਮਾ ਹੈ ।
5. ਇਸ ਵਿੱਚ ਔਰੰਗਜ਼ੇਬ ਦੇ ਜੁਲਮਾਂ ਦਾ ਵਰਣਨ ਕੀਤਾ ਗਿਆ ਹੈ ।

4. ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਦੇ ਪੁੱਤਰ ਸਨ । ਉਹ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਸਨ ।ਉਹ ਇੱਕ ਉੱਚ-ਕੋਟੀ ਦੇ ਕਵੀ ਸਨ ।ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰਵੀਂ ਵਾਰ ਸਭ ਤੋਂ ਮਹੱਤਵਪੂਰਨ ਹਨ । ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਸ ਵਾਰ ਵਿੱਚ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਦਾ ਵੇਰਵਾ ਵੀ ਦਿੱਤਾ ਗਿਆ ਹੈ । ਗਿਆਰਵੀਂ ਵਾਰ ਵਿੱਚ ਪਹਿਲੇ 6 ਗੁਰੁ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂਵਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।

1. ਭਾਈ ਗੁਰਦਾਸ ਜੀ ਕੌਣ ਸਨ?
2. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
3. ਭਾਈ ਗੁਰਦਾਸ ਜੀ ਦੀ …………………… ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਿਸਥਾਰਪੂਰਵਕ | ਵਰਣਨ ਕੀਤਾ ਗਿਆ ਹੈ ।
4. ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ ?
5. ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਕੀ ਮਹੱਤਵ ਹੈ ?
ਉੱਤਰ-
1. ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਦੇ ਪੁੱਤਰ ਸਨ ।
2. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ।
3. ਪਹਿਲੀ ।
4. ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ।
5. ਇਨ੍ਹਾਂ ਵਿੱਚ ਪਹਿਲੇ 6 ਗੁਰੂ ਸਾਹਿਬਾਨ ਅਤੇ ਉਨ੍ਹਾਂ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂਵਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।

PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ

5. ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ” ਕਿਹਾ ਜਾਂਦਾ ਹੈ ।17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਹੋਈ । ਇਹ ਜਨਮ ਸਾਖੀਆਂ ਪੰਜਾਬੀ ਵਿੱਚ ਲਿਖੀਆਂ ਗਈਆਂ ਹਨ । ਇਹ ਜਨਮ ਸਾਖੀਆਂ ਇਤਿਹਾਸ ਦੇ ਵਿਦਿਆਰਥੀਆਂ ਲਈ ਨਹੀਂ ਸਗੋਂ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਲਿਖੀਆਂ ਗਈਆਂ ਸਨ । ਇਨ੍ਹਾਂ ਜਨਮ ਸਾਖੀਆਂ ਵਿੱਚ ਅਨੇਕਾਂ ਦੋਸ਼ ਹਨ । ਪਹਿਲਾ, ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜਾ ਕੇ ਪੇਸ਼ ਕੀਤਾ ਗਿਆ ਹੈ । ਦੂਸਰਾ, ਇਨ੍ਹਾਂ ਜਨਮ ਸਾਖੀਆਂ ਵਿੱਚ ਘਟਨਾਵਾਂ ਅਤੇ ਤਿਥੀਆਂ ਦੇ ਵੇਰਵੇ ਵਿੱਚ ਅੰਤਰ ਹੈ । ਤੀਸਰਾ, ਇਹ ਜਨਮ ਸਾਖੀਆਂ ਗੁਰੁ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਕਾਫ਼ੀ ਸਮਾਂ ਮਗਰੋਂ ਲਿਖੀਆਂ ਗਈਆਂ । ਚੌਥਾ, ਇਨ੍ਹਾਂ ਵਿੱਚ ਤੱਥਾਂ ਅਤੇ ਮਿਥਿਹਾਸ ਦਾ ਮਿਸ਼ਰਨ ਹੈ । ਇਨ੍ਹਾਂ ਦੋਸ਼ਾਂ ਦੇ ਬਾਵਜੂਦ ਇਹ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਮਹੱਤਵਪੂਰਨ ਚਾਨਣਾ ਪਾਉਂਦੀਆਂ ਹਨ ।

1. ਜਨਮ ਸਾਖੀਆਂ ਤੋਂ ਕੀ ਭਾਵ ਹੈ ?
2. ਜਨਮ ਸਾਖੀਆਂ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ ਹੈ ?
3. ਕਿਸੇ ਦੋ ਜਨਮ ਸਾਖੀਆਂ ਦੇ ਨਾਂ ਦੱਸੋ ।
4. ਜਨਮ ਸਾਖੀਆਂ ਦਾ ਕੋਈ ਇੱਕ ਦੋਸ਼ ਲਿਖੋ ।
5. ……………………ਅਤੇ ………………….. ਸਦੀ ਵਿੱਚ ਬਹੁਤ ਸਾਰੀ ਜਨਮ-ਸਾਖੀਆਂ ਦੀ ਰਚਨਾ ਹੋਈ ।
ਉੱਤਰ-
1. ਜਨਮ-ਸਾਖੀਆਂ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ।
2. ਜਨਮ-ਸਾਖੀਆਂ ਦੀ ਰਚਨਾ ਪੰਜਾਬੀ ਭਾਸ਼ਾ ਵਿਚ ਕੀਤੀ ਗਈ ਹੈ ।
3. ਪੁਰਾਤਨ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਜੀ ਦੀ ਜਨਮ-ਸਾਖੀ ।
4. ਇਨ੍ਹਾਂ ਵਿੱਚ ਘਟਨਾਵਾਂ ਦਾ ਤਰਤੀਬਵਾਰ ਵਰਣਨ ਨਹੀਂ ਹੈ ।
5. 17ਵੀਂ, 18ਵੀਂ ।

6. ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ, ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । 18ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਵਿਆਪਕ ਅਰਾਜਕਤਾ ਦੇ ਦੌਰਾਨ ਅਨੇਕਾਂ ਹੁਕਮਨਾਮੇ ਨਸ਼ਟ ਹੋ ਗਏ । ਹੁਣ ਤਕ 89 ਹੁਕਮਨਾਮੇ ਉਪਲੱਬਧ ਹਨ । ਇਨ੍ਹਾਂ ਵਿਚੋਂ 23 ਗੁਰੂ ਤੇਗ਼ ਬਹਾਦਰ ਜੀ ਦੇ ਅਤੇ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਹਨ । ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੁ ਹਰਿ ਰਾਇ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ । ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।

1. ਹੁਕਮਨਾਮਿਆਂ ਤੋਂ ਕੀ ਭਾਵ ਹੈ ?
2. ਹੁਕਮਨਾਮੇ ਕਿਉਂ ਜਾਰੀ ਕੀਤੇ ਜਾਂਦੇ ਹਨ ?
3. ਪੰਜਾਬ ਦੇ ਕਿਸ ਪ੍ਰਸਿੱਧ ਇਤਿਹਾਸਕਾਰ ਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ?
4. ਹੁਕਮਨਾਮਿਆਂ ਦਾ ਕੋਈ ਇੱਕ ਮਹੱਤਵ ਦੱਸੋ । 5. ਹੁਣ ਤਕ ਕਿੰਨੇ ……………………… ਹੁਕਮਨਾਮੇ ਉਪਲੱਬਧ ਹਨ ?
(i) 23
(ii) 24
(iii) 79
(iv) 89.
ਉੱਤਰ-
1. ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ ਸਮੇਂ ਤੇ ਸਿੱਖ-ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ ।
2. ਹੁਕਮਨਾਮੇ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ । ਘੋੜੇ ਅਤੇ ਸ਼ਸਤਰ ਆਦਿ ਮੰਗਵਾਉਣ ਲਈ ਜਾਰੀ ਕੀਤੇ ਜਾਂਦੇ ਸਨ ।
3. ਗੰਡਾ ਸਿੰਘ ਨੇ ।
4. ਇਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ।
5. 89.

Leave a Comment