PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

Punjab State Board PSEB 12th Class History Book Solutions Chapter 18 ਐਂਗਲੋ-ਸਿੱਖ ਸੰਬੰਧ : 1800-1839 Textbook Exercise Questions and Answers.

PSEB Solutions for Class 12 History Chapter 18 ਐਂਗਲੋ-ਸਿੱਖ ਸੰਬੰਧ : 1800-1839

Long Answer Type Questions

ਪ੍ਰਸ਼ਨ 1.
ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ? (Who was Jaswant Rao Holkar ? Why Ranjit Singh did not help him ?)
ਉੱਤਰ-
ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ ਉਹ 1805 ਈ. ਵਿੱਚ ਅੰਗਰੇਜ਼ਾਂ ਤੋਂ ਹਾਰ ਗਿਆ ਸੀ । ਸਿੱਟੇ ਵਜੋਂ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦਾ ਭਾਵੇਂ ਨਿੱਘਾ ਸਵਾਗਤ ਕੀਤਾ ਪਰ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ| ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਗਰੇਜ਼ਾਂ ਦੀ ਥੋੜ੍ਹੀ ਜਿਹੀ ਫ਼ੌਜ ਨੇ ਮਰਾਠਿਆਂ ਦੀ ਵਿਸ਼ਾਲ ਫ਼ੌਜ ਨੂੰ ਲੜਾਈ ਦੇ ਮੈਦਾਨ ਵਿੱਚੋਂ ਨੱਸਣ ਲਈ ਮਜਬੂਰ ਕਰ ਦਿੱਤਾ ਸੀ । ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਇਹ ਸਿੱਟਾ ਕੱਢਣਾ ਕੁਦਰਤੀ ਸੀ ਕਿ ਥੋੜੀ ਜਿਹੀ ਸਿੱਖ ਫ਼ੌਜ ਦੇ ਹੋਲਕਰ ਨਾਲ ਸ਼ਾਮਲ ਹੋਣ ‘ਤੇ ਸਥਿਤੀ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਪੈਣਾ ਹੈ ।

ਤੀਸਰਾ, ਹੋਲਕਰ ਸੰਬੰਧੀ ਕੋਈ ਫੈਸਲਾ ਲੈਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਸਿੱਖ ਸਰਦਾਰਾਂ ਦਾ ਇੱਕ ਗੁਰਮਤਾ ਬੁਲਾਇਆ । ਇਸ ਵਿੱਚ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਚੌਥਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।ਉਸ ਦਾ ਰਾਜ ਹਾਲੇ ਬਹੁਤ ਛੋਟਾ ਸੀ ਅਤੇ ਇਹ ਜੰਗ ਨਵੇਂ ਉਭਰ ਰਹੇ ਸਿੱਖ ਸਾਮਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਸੀ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਪਹਿਲੇ ਚਰਣ/ਪੜਾਓ ਦੇ ਸੰਬੰਧਾਂ ਦਾ ਵਿਸ਼ਲੇਸ਼ਣ ਕਰੋ । (Analyse the relationship of Ranjit Singh and Britishers in the First Phase.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ । (Study the circumstances leading to the Treaty of Amritsar.)
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the relations between the English and the Sikhs from 1800 to 1809.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਦੋ ਵਾਰ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਿਯੋਗ ਦੀ ਮੰਗ ਕੀਤੀ ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ । ਪਰ ਸਤੰਬਰ, 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕਰਕੇ ਕੁਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ । ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੂਰ ਹੋ ਗਿਆ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ । (Describe the significance of the treaty of Amritsar signed between Ranjit Singh and the English.)
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ? (Describe the historical significance of the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਲਿਖੋ । (Write the main clauses and importance of Amritsar treaty.)
ਜਾਂ
ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀਆਂ ਮੁੱਖ ਸ਼ਰਤਾਂ ਤੇ ਮਹੱਤਤਾ ਬਾਰੇ ਜਾਣਕਾਰੀ ਦਿਉ । (Describe the main clauses and importance of Treaty of Amritsar between Maharaja Ranjit Singh and the English.)
ਉੱਤਰ-
25 ਅਪਰੈਲ, 1809 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ਹੋਈ ਸੀ ।ਇਤਿਹਾਸਿਕ ਪੱਖ ਤੋਂ ਇਹ ਸੰਧੀ ਬੜੀ ਮਹੱਤਵਪੂਰਨ ਸੀ ।ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੂਰਬੀ ਹੱਦ ਮੰਨ ਲਿਆ । ਇਸ ਕਾਰਨ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਇਸ ਕਾਰਨ ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਨੁਕਸਾਨ ਵੀ ਹੋਇਆ । ਪਰ ਇਹ ਸੰਧੀ ਰਣਜੀਤ ਸਿੰਘ ਲਈ ਕੁਝ ਪੱਖਾਂ ਤੋਂ ਲਾਹੇਵੰਦ ਵੀ ਸਿੱਧ ਹੋਈ ਉਹ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗਰੇਜ਼ਾਂ ਵਰਗੀ ਸ਼ਕਤੀਸ਼ਾਲੀ ਸ਼ਕਤੀ ਤੋਂ ਬਚਾਉਣ ਵਿੱਚ ਸਫਲ ਹੋ ਸਕਿਆ ।

ਪੁਰਬ ਵੱਲੋਂ ਹੁਣ ਰਣਜੀਤ ਸਿੰਘ ਲਈ ਅੰਗਰੇਜ਼ਾਂ ਵੱਲੋਂ ਕੋਈ ਡਰ ਨਾ ਰਿਹਾ । ਇਸ ਲਈ ਰਣਜੀਤ ਸਿੰਘ ਉੱਤਰ-ਪੱਛਮ ਵੱਲ ਆਪਣੇ ਰਾਜ ਦਾ ਵਿਸਥਾਰ ਕਰਨ ਵਿੱਚ ਸਫਲ ਹੋ ਸਕਿਆ । ਦੂਜੇ ਪਾਸੇ ਇਹ ਸੰਧੀ ਅੰਗਰੇਜ਼ਾਂ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਕਾਰਨ ਅੰਗਰੇਜ਼ਾਂ ਦਾ ਸਤਲੁਜ ਨਦੀ ਤਕ ਪ੍ਰਭਾਵ ਵੱਧ ਗਿਆ । ਪੰਜਾਬ ਵੱਲੋਂ ਨਿਸ਼ਚਿੰਤ ਹੋ ਜਾਣ ਕਾਰਨ ਅੰਗਰੇਜ਼ ਭਾਰਤ ਦੇ ਦੂਸਰੇ ਭਾਗਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕੇ । ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

ਪ੍ਰਸ਼ਨ 4.
ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਉ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Sind ?)
ਉੱਤਰ-
ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ ਗਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ । ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ। ਪਰ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾਂ ਕੀਤਾ ।

ਪ੍ਰਸ਼ਨ 5.
ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਉ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Ferozepur tangle ?)
ਉੱਤਰ-
ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ ।ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ’ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ । ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ । ਪਰ ਹੁਣ ਸਥਿਤੀ ਬਦਲ ਚੁੱਕੀ ਸੀ । ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ । ਮਹਾਰਾਜਾ ਨੂੰ ਖਾਲੀ ਗੁੱਸੇ ਦਾ ਘੱਟ ਪੀ ਕੇ ਰਹਿ ਜਾਣਾ ਪਿਆ ।

ਪ੍ਰਸ਼ਨ 6.
ਤਿੰਨ-ਪੱਖੀ ਸੰਧੀ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty.)
ਜਾਂ
ਤਿੰਨ-ਪੱਖੀ ਸੰਧੀ ਬਾਰੇ ਚਰਚਾ ਕਰੋ । (Discuss about Tri-partite Treaty.)
ਜਾਂ
ਤਿੰਨ-ਪੱਖੀ ਸੰਧੀ ‘ਤੇ ਇਸ ਦੇ ਮਹੱਤਵ ਬਾਰੇ ਨੋਟ ਲਿਖੋ । (Write a note about Tri-partite Treaty and its importance.) ਉੱਤਰ-
1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਇਸ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਕਰਨੀ ਚਾਹੀ । ਪਰ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਸੰਬੰਧ ਵਿਗਾੜਨਾ ਨਹੀਂ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ ਗਏ ।ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦੇ ਤਖ਼ਤ ‘ਤੇ ਬਿਠਾਉਣ ਦਾ ਫੈਸਲਾ ਕੀਤਾ ਗਿਆ ।

ਸ਼ਾਹ ਸ਼ੁਜ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਸਾਰੇ ਅਫ਼ਗਾਨ ਖੇਤਰਾਂ ‘ਤੇ ਉਸ ਦਾ ਅਧਿਕਾਰ ਮੰਨ ਲਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਗਿਆ ਕਿ ਉਹ 5000 ਸੈਨਿਕ ਸ਼ਾਹ ਸ਼ੁਜਾਹ ਦੀ ਸਹਾਇਤਾ ਲਈ ਭੇਜੇ ।ਇਸ ਸਹਾਇਤਾ ਦੇ ਬਦਲੇ ਸ਼ਾਹ ਸ਼ੁਜਾਹ ਰਣਜੀਤ ਸਿੰਘ ਨੂੰ 2 ਲੱਖ ਰੁਪਏ ਦੇਵੇਗਾ । ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ‘ਤੇ ਦਸਤਖ਼ਤ ਕਰਨ ਨੂੰ ਤਿਆਰ ਨਹੀਂ ਸੀ ਪਰ ਅੰਗਰੇਜ਼ਾਂ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ । ਇਸ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿੰਧ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 7.
1809 ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵਿਵਰਣ ਦਿਓ । (Write about the relations between the English and the Sikhs from 1809-1839.)
ਉੱਤਰ-
1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਪ੍ਰਸਿੱਧ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਭਾਵੇਂ ਪੁਰਾ ਨਾ ਹੋ ਸਕਿਆ ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਸਥਾਪਿਤ ਹੋ ਜਾਂਦੀ ਅਤੇ ਕਦੇ ਉਨ੍ਹਾਂ ਵਿਚਾਲੇ ਤਣਾਉ ਪੈਦਾ ਹੋ ਜਾਂਦਾ | 1830-39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ । ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ਾਂ ਨੇ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ ।

ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1838 ਈ. ਵਿੱਚ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ । ਇਨ੍ਹਾਂ ਕਾਰਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਬਹੁਤ ਅਪਮਾਨਿਤ ਮਹਿਸੂਸ ਕੀਤਾ । ਸਿੱਟੇ ਵਜੋਂ ਉਸ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਅੰਗਰੇਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਫੈਸਲਾ ਕੀਤਾ । ਬਦਕਿਸਮਤੀ ਨਾਲ 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ । (Discuss the nature of Ranjit Singh’s relation with the British.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ । (Comment on Maharaja Ranjit Singh’s policy of yielding towards the British.) ਉੱਤਰ-ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । 1809 ਈ. ਵਿੱਚ ਅੰਗਰੇਜ਼ਾਂ ਨੇ ਉਸ ਨੂੰ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1822 ਈ. ਵਿੱਚ ਅੰਗਰੇਜ਼ਾਂ ਨੇ ਸਦਾ ਕੌਰ ਦੇ ਕਹਿਣ ‘ਤੇ ਰਣਜੀਤ ਸਿੰਘ ਦੀਆਂ ਸੈਨਾਵਾਂ ਤੋਂ ਵਦਨੀ ਖਾਲੀ ਕਰਵਾ ਲਿਆ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ । ਇਸ ਸੰਬੰਧੀ ਜਦੋਂ ਰਣਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਸਿਰਫ ਗੁੱਸਾ ਪੀ ਕੇ ਹੀ ਰਹਿ ਗਿਆ ।

1835 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । ਇਸੇ ਵਰੇ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ । ਮਹਾਰਾਜਾ ਰਣਜੀਤ ਸਿੰਘ ਸਿਰਫ ਗੁੱਸੇ ਦੇ ਘੁੱਟ ਪੀ ਕੇ ਰਹਿ ਗਿਆ । ਅੰਗਰੇਜ਼ਾਂ ਨੇ ਰਣਜੀਤ ਸਿੰਘ ਕੋਲੋਂ 26 ਜੂਨ, 1838 ਈ. ਨੂੰ ਤੈ-ਪੱਖੀ ਸਮਝੌਤੇ ਉੱਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ । ਇਹ ਘਟਨਾਵਾਂ ਇਸ ਗੱਲ ਦਾ ਪ੍ਰਤੱਖ ਸਬੂਤ ਸਨ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾਂ ਅੰਗਰੇਜ਼ਾਂ ਅੱਗੇ ਝੁਕਦਾ ਰਿਹਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਪਹਿਲਾ ਪੜਾਅ 1800-09 ਈ. (First Stage 1800-09 A.D.)

ਪ੍ਰਸ਼ਨ 1.
ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ 1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਅਧਿਐਨ ਕਰੋ । (Study the Anglo-Sikh relations from 1800 to 1809 from a critical point of view.)
ਜਾਂ
ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ 1800 ਤੋਂ 1809 ਈ. ਤਕ ਸੰਬੰਧਾਂ ਦਾ ਆਲੋਚਨਾਤਮਕ ਵੇਰਵਾ ਦਿਓ । (Critically examine Ranjit Singh’s relations with the British from 1800 to 1809.)
ਜਾਂ
ਉਨ੍ਹਾਂ ਹਾਲਤਾਂ ਦੀ ਵਿਆਖਿਆ ਕਰੋ, ਜਿਨ੍ਹਾਂ ਕਰਕੇ 1809 ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਤੋਂ ਅੰਗਰੇਜ਼ਾਂ ਅਤੇ ਮਹਾਰਾਜਾ ਨੂੰ ਕੀ ਲਾਭ ਹੋਏ ? (Examine the circumstances leading to the Treaty of Amritsar in 1809. What were its terms and respective advantages derived from it by Maharaja Ranjit Singh and the British.)
ਜਾਂ
ਅੰਮ੍ਰਿਤਸਰ ਦੀ ਸੰਧੀ ਜਿਨ੍ਹਾਂ ਹਾਲਾਤਾਂ ਵਿੱਚ ਹੋਈ ਉਨ੍ਹਾਂ ਦੀ ਪੜਚੋਲ ਕਰੋ । ਇਸ ਦੀਆਂ ਕੀ ਧਾਰਾਵਾਂ ਸਨ ਅਤੇ ਇਸ ਨਾਲ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨੂੰ ਕੀ ਲਾਭ ਹੋਏ ? (Examine the circumstances leading to the Treaty of Amritsar. What were its terms and respective advantages derived from it by Ranjit Singh and the British ?)
ਜਾਂ
ਕਿਨ੍ਹਾਂ ਪਰਿਸਥਿਤੀਆਂ ਕਾਰਨ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ? ਇਸ ਸੰਧੀ ਦਾ ਮਹੱਤਵ ਵੀ ਦੱਸੋ । [Discuss the circumstances leading to the treaty of Amritsar (1809). Examine the significance of this treaty.]
ਜਾਂ
ਅੰਮ੍ਰਿਤਸਰ ਦੀ ਸੰਧੀ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਸੰਧੀ ਨਾਲ ਮਹਾਰਾਜਾ ਅਤੇ ਅੰਗਰੇਜ਼ਾਂ ਨੂੰ ਕੀ ਲਾਭ ਹੋਏ ? (What do you know about Treaty of Amritsar ? What was gained by Maharaja and the English by this treaty ?)
ਉੱਤਰ-
ਅੰਗਰੇਜ਼ ਲੰਬੇ ਸਮੇਂ ਤੋਂ ਪੰਜਾਬ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੇ ਸਨ । ਦੂਜੇ ਪਾਸੇ ਰਣਜੀਤ ਸਿੰਘ ਵੀ ਸਾਰੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ । ਦੋਹਾਂ ਧੜਿਆਂ ਦੀਆਂ ਸਾਮਰਾਜਵਾਦੀ ਇੱਛਾਵਾਂ ਨੇ ਆਪਸੀ ਸੰਬੰਧਾਂ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕੀਤਾ । 1800-09 ਈ. ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਬੰਧਾਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਯੂਸਫ਼ ਅਲੀ ਦਾ ਮਿਸ਼ਨ 1800 ਈ. (Mission of Yusuf Ali 1800 A.D.) – ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਜ਼ਮਾਨ ਨਾਲ ਮਿੱਤਰਤਾਪੂਰਵਕ ਸੰਬੰਧ ਕਾਇਮ ਕਰ ਲਏ ਸਨ । ਇਸ ਕਾਰਨ . ਅੰਗਰੇਜ਼ੀ ਸਰਕਾਰ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸ਼ਾਹ ਜ਼ਮਾਨ ਅਤੇ ਮਹਾਰਾਜਾ ਰਣਜੀਤ ਸਿੰਘ ਮਿਲ ਕੇ ਅੰਗਰੇਜ਼ਾਂ ਉੱਤੇ ਹਮਲਾ ਨਾ ਕਰ ਦੇਣ । ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ । ਪਰ ਇਹ ਮਿਸ਼ਨ ਹਾਲੇ ਰਸਤੇ ਵਿੱਚ ਹੀ ਸੀ ਕਿ ਅਫ਼ਗਾਨਿਸਤਾਨ ਵਿੱਚ ਗੱਦੀ ਲਈ ਹਿ ਯੁੱਧ ਸ਼ੁਰੂ ਹੋ ਗਿਆ । ਹਮਲੇ ਦੀ ਸੰਭਾਵਨਾ ਖ਼ਤਮ ਹੋ ਜਾਣ ਕਾਰਨ ਯੂਸਫ਼ ਅਲੀ ਨੂੰ ਵਾਪਸ ਬੁਲਾ ਲਿਆ ਗਿਆ । ਇਸ ਕਾਰਨ ਇਹ ਮਿਸ਼ਨ ਕੇਵਲ ਇੱਕ ਸਦਭਾਵਨਾ ਮਿਸ਼ਨ ਤਕ ਹੀ ਸੀਮਿਤ ਰਿਹਾ ।

2. ਹੋਲਕਰ ਦਾ ਪੰਜਾਬ ਆਉਣਾ 1805 ਈ. (Holkar’s visit to Punjab 1805 A.D.) – 1805 ਈ. ਵਿੱਚ ਅੰਗਰੇਜ਼ਾਂ ਕੋਲੋਂ ਹਾਰ ਖਾ ਕੇ ਮਰਹੱਟਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਪੰਜਾਬ ਆਇਆ | ਅਜਿਹੀ ਸਥਿਤੀ ਵਿੱਚ ਮਹਾਰਾਜੇ ਨੇ ਬੜੀ ਸਿਆਣਪ ਤੋਂ ਕੰਮ ਲਿਆ । ਉਸ ਨੇ ਹੋਲਕਰ ਨੂੰ ਸਹਾਇਤਾ ਦੇਣ ਤੋਂ ਇਨਕਾਰ ਕਰ ਦਿੱਤਾ । ਉਹ ਇੱਕ ਹਾਰੇ ਹੋਏ ਸ਼ਾਸਕ ਦੀ ਸਹਾਇਤਾ ਕਰਕੇ ਅੰਗਰੇਜ਼ਾਂ ਨਾਲ ਟੱਕਰ ਨਹੀਂ ਲੈਣਾ ਚਾਹੁੰਦਾ ਸੀ ।

3. ਲਾਹੌਰ ਦੀ ਸੰਧੀ 1806 ਈ. (Treaty of Lahore 1806 A.D.) – ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਕੋਈ ਮਦਦ ਨਹੀਂ ਕੀਤੀ ਸੀ ਇਸ ਕਾਰਨ ਅੰਗਰੇਜ਼ ਰਣਜੀਤ ਸਿੰਘ ਨਾਲ ਬੜੇ ਖ਼ੁਸ਼ ਹੋਏ । ਉਨ੍ਹਾਂ ਨੇ 1 ਜਨਵਰੀ, 1806 ਈ. ਨੂੰ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ । ਇਸ ਸੰਧੀ ਅਨੁਸਾਰ ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਹੋਲਕਰ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਅੰਗਰੇਜ਼ਾਂ ਨੂੰ ਅੰਮ੍ਰਿਤਸਰ ਵਿੱਚੋਂ ਸ਼ਾਂਤੀ ਪੂਰਵਕ ਨਿਕਲ ਜਾਣ ਦੀ ਆਗਿਆ ਦੇਵੇਗਾ | ਅੰਗਰੇਜ਼ਾਂ ਨੇ ਇਹ ਮੰਨਿਆ ਕਿ ਉਹ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲ ਨਹੀ ਦੇਣਗੇ ।

4. ਨੈਪੋਲੀਅਨ ਦਾ ਖ਼ਤਰਾ (Napoleonic Danger) – ਇਸ ਸਮੇਂ ਅੰਤਰ-ਰਾਸ਼ਟਰੀ ਹਾਲਾਤ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ 1807 ਈ. ਵਿੱਚ ਨੈਪੋਲੀਅਨ ਨੇ ਰੂਸ ਨਾਲ ਟਿਲਸਿਟ ਦੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਰੁਸੇ ਨੇ ਨੈਪੋਲੀਅਨ ਨੂੰ ਭਾਰਤ ਉੱਤੇ ਹਮਲਾ ਕਰਨ ਦੇ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ । ਨੈਪੋਲੀਅਨ ਦੇ ਵਧਦੇ ਹੋਏ ਪ੍ਰਭਾਵ ਕਾਰਨ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਘਬਰਾ ਗਈ । ਉਸ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਦਾ ਫੈਸਲਾ ਕੀਤਾ ।

5. ਮੈਟਕਾਫ਼ ਦਾ ਪਹਿਲਾ ਮਿਸ਼ਨ (Metcalfe’s First Mission) – ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨ ਲਈ ਚਾਰਲਸ ਮੈਟਕਾਫ਼ ਨੂੰ ਭੇਜਿਆ | ਉਹ 11 ਸਤੰਬਰ, 1808 ਈ. ਨੂੰ ਮਹਾਰਾਜੇ ਨੂੰ ਖੇਮਕਰਨ ਵਿਖੇ ਮਿਲਿਆ । ਇੱਥੇ ਉਸ ਨੇ ਅੰਗਰੇਜ਼ੀ ਸਰਕਾਰ ਦੇ ਪ੍ਰਸਤਾਵ ਮਹਾਰਾਜਾ ਰਣਜੀਤ ਸਿੰਘ ਅੱਗੇ ਰੱਖੇ । ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਦੇ ਬਦਲੇ ਅੰਗਰੇਜ਼ਾਂ ਅੱਗੇ ਇਹ ਸ਼ਰਤਾਂ ਰੱਖੀਆਂ-

  • ਉਸ ਨੂੰ ਸਾਰੀਆਂ ਸਿੱਖ ਰਿਆਸਤਾਂ ਦਾ ਸ਼ਾਸਕ ਮੰਨਿਆ ਜਾਵੇ ।
  • ਕਾਬਲ ਦੇ ਸ਼ਾਸਕ ਨਾਲ ਅੰਗਰੇਜ਼ ਨਿਰਪੱਖ ਰਹਿਣਗੇ । ਪਰ ਗੱਲਬਾਤ ਅੱਗੇ ਪਾ ਦਿੱਤੀ ਗਈ ।

6. ਮੈਟਕਾਫ਼ ਦਾ ਦੂਸਰਾ ਮਿਸ਼ਨ (Metcalfe’s Second Mission) – ਨੈਪੋਲੀਅਨ ਸਪੇਨ ਦੀ ਲੜਾਈ ਵਿੱਚ ਉਲਝ ਗਿਆ ਸੀ । ਇਸ ਕਾਰਨ ਉਸ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਟਲ ਗਿਆ । ਹੁਣ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣ ਦਾ ਫੈਸਲਾ ਕੀਤਾ । ਇਸ ਸੰਬੰਧ ਵਿੱਚ ਚਾਰਲਸ ਮੈਟਕਾਫ਼ 10 ਦਸੰਬਰ, 1808 ਈ. ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ । ਪਰ ਇਹ ਗੱਲਬਾਤ ਵੀ ਕਿਸੇ ਸਿਰੇ ਨਾ ਚੜ੍ਹ ਸਕੀ ।

7. ਲੜਾਈ ਦੀਆਂ ਤਿਆਰੀਆਂ (Warfare Preparations) – ਅੰਗਰੇਜ਼ਾਂ ਨੇ ਆਪਣੀਆਂ ਸ਼ਰਤਾਂ ਮਨਾਉਣ ਲਈ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਉਨ੍ਹਾਂ ਨੇ ਫ਼ਰਵਰੀ 1809 ਈ. ਵਿੱਚ ਸਰ ਡੇਵਿਡ ਆਕਟਰਲੋਨੀ ਅਧੀਨ ਇੱਕ ਵੱਡੀ ਫ਼ੌਜ ਲੁਧਿਆਣੇ ਵਿਖੇ ਭੇਜੀ । ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਜੋ ਕਿ ਮਹਾਰਾਜੇ ਦਾ ਸੈਨਾਪਤੀ ਸੀ ਫਿਲੌਰ ਵਿਖੇ ਨਿਯੁਕਤ ਕੀਤਾ । ਕਿਸੇ ਸਮੇਂ ਵੀ ਲੜਾਈ ਸ਼ੁਰੂ ਹੋ ਸਕਦੀ ਸੀਂ । ਪਰ ਅਖੀਰਲੇ ਸਮੇਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ।

8. ਅੰਮ੍ਰਿਤਸਰ ਦੀ ਸੰਧੀ 1809 ਈ. (Treaty of Amritsar 1809 A.D.-ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਸੰਧੀ ਅਨੁਸਾਰ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੂਰਬੀ ਹੱਦ ਮੰਨ ਲਿਆ ਗਿਆ । ਰਣਜੀਤ ਸਿੰਘ ਨੇ ਇਹ ਮੰਨਿਆ ਕਿ ਉਹ ਸਤਲੁਜ ਪਾਰ ਦੇ ਦੇਸ਼ਾਂ ‘ਤੇ ਕੋਈ ਹਮਲਾ ਨਹੀਂ ਕਰੇਗਾ । ਅੰਗਰੇਜ਼ਾਂ ਨੇ ਮਹਾਰਾਜੇ ਨੂੰ ਸਤਲੁਜ ਦੇ ਇਸ ਪਾਸੇ ਦਾ ਸੁਤੰਤਰ ਸ਼ਾਸਕ ਸਵੀਕਾਰ ਕਰ ਲਿਆ । ਦੋਨਾਂ ਨੇ ਇੱਕ ਦੂਸਰੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇਣ ਦਾ ਫੈਸਲਾ ਕੀਤਾ । ਇੰਝ ਕਰਨ ਦੀ ਹਾਲਤ ਵਿੱਚ ਸੰਧੀ ਨੂੰ ਰੱਦ ਸਮਝਿਆ ਜਾਵੇਗਾ ।

9. ਅੰਮ੍ਰਿਤਸਰ ਦੀ ਸੰਧੀ ਦੀਆਂ ਰਣਜੀਤ ਸਿੰਘ ਨੂੰ ਹਾਨੀਆਂ (Disadvantages of Treaty of Amritsar to Ranjit Singh) – 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਾਰਨ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਹਾਨੀਆਂ ਹੋਈਆਂ-

  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਦਾ ਇਹ ਸੁਪਨਾ ਕਿ ਉਹ ਸਾਰੀ ਸਿੱਖ ਕੌਮ ਦਾ ਮਹਾਰਾਜਾ ਬਣੇਗਾ, ਮਿੱਟੀ ਵਿੱਚ ਮਿਲ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਸਨਮਾਨ ਨੂੰ ਭਾਰੀ ਸੱਟ ਵੱਜੀ ।
  • ਇਸ ਸੰਧੀ ਦੇ ਕਾਰਨ ਅੰਗਰੇਜ਼ਾਂ ਲਈ ਪੰਜਾਬ ਨੂੰ ਹੜੱਪਣਾ ਆਸਾਨ ਹੋ ਗਿਆ ।
  • ਇਸ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਸਤਲੁਜ ਦੇ ਪਾਰ ਦੇ ਖੇਤਰਾਂ ‘ਤੇ ਅਧਿਕਾਰ ਨਾ ਕਰ ਸਕਿਆ । ਇਸ ਕਾਰਨ ਉਸ ਨੂੰ ਭਾਰੀ ਖੇਤਰੀ ਅਤੇ ਆਰਥਿਕ ਨੁਕਸਾਨ ਹੋਇਆ ।

10. ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਲਾਭ (Advantages of Treaty of Amritsar to Ranjit Singh) – 1809 ਈ. ਵਿੱਚ ਹੋਈ ਅੰਮ੍ਰਿਤਸਰ ਦੀ ਸੰਧੀ ਦੇ ਰਣਜੀਤ ਸਿੰਘ ਨੂੰ ਹੇਠ ਲਿਖੇ ਲਾਭ ਹੋਏ-

  • ਮਹਾਰਾਜਾ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਪੰਜਾਬ ਰਾਜ ਨੂੰ ਖ਼ਤਮ ਹੋਣ ਤੋਂ ਬਚਾ ਲਿਆ | ਰਣਜੀਤ ਸਿੰਘ ਜੇਕਰ ਅੰਗਰੇਜ਼ਾਂ ਨਾਲ ਟੱਕਰ ਲੈਂਦਾ ਤਾਂ ਉਸ ਨੂੰ ਆਪਣਾ ਰਾਜ ਗਵਾਉਣਾ ਪੈਂਦਾ ।
  • ਅੰਮ੍ਰਿਤਸਰ ਦੀ ਸੰਧੀ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਪੁਰਬੀ ਸੀਮਾ ਸੁਰੱਖਿਅਤ ਹੋ ਗਈ । ਸਿੱਟੇ ਵਜੋਂ ਮਹਾਰਾਜਾ ਉੱਤਰ-ਪੱਛਮ ਦੇ ਮਹੱਤਵਪੂਰਨ ਪ੍ਰਦੇਸ਼ਾਂ ਜਿਵੇਂ ਅੱਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰਨ ਵਿੱਚ ਸਫਲ ਰਿਹਾ ।

11. ਅੰਮ੍ਰਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਲਾਭ (Advantages of Treaty of Amritsar to the British) – ਅੰਮਿਤਸਰ ਦੀ ਸੰਧੀ ਦੇ ਅੰਗਰੇਜ਼ਾਂ ਨੂੰ ਹੇਠ ਲਿਖੇ ਲਾਭ ਹੋਏ –

  • ਅੰਗਰੇਜ਼ਾਂ ਨੇ ਬਿਨਾਂ ਕਿਸੇ ਨੁਕਸਾਨ ਦੇ ਰਣਜੀਤ ਸਿੰਘ ਨੂੰ ਪੂਰਬ ਵੱਲ ਹੋਰ ਵਧਣ ਤੋਂ ਰੋਕ ਦਿੱਤਾ ।
  • ਅੰਗਰੇਜ਼ਾਂ ਨੂੰ ਕਾਫ਼ੀ ਪ੍ਰਾਦੇਸ਼ਿਕ ਲਾਭ ਹੋਇਆ । ਉਨ੍ਹਾਂ ਦਾ ਸਾਮਰਾਜ ਯਮੁਨਾ ਨਦੀ ਤੋਂ ਲੈ ਕੇ ਸਤਲੁਜ ਨਦੀ ਤਕ ਫੈਲ ਗਿਆ
  • ਅੰਗਰੇਜ਼ ਆਪਣਾ ਧਿਆਨ ਭਾਰਤ ਦੀਆਂ ਹੋਰ ਸ਼ਕਤੀਆਂ ਨੂੰ ਕੁਚਲਣ ਵਿੱਚ ਲਗਾ ਸਕੇ ।
  • ਪੰਜਾਬ, ਅਫ਼ਗਾਨਿਸਤਾਨ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਮੱਧਵਰਤੀ ਰਾਜ ਬਣ ਗਿਆ ।
  • ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਦੂਜਾ ਪੜਾਅ 1809-39 ਈ. (Second Stage 1809-39 A.D.)

ਪ੍ਰਸ਼ਨ 2.
1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the Anglo-Sikh relations between 1809-1839 A.D.)
ਜਾਂ
1809 ਤੋਂ 1839 ਤਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ !
(Give the main features of the relations between Maharaja Ranjit Singh and British during 1809 to 1839 A.D. )
ਜਾਂ
1809 ਤੋਂ 1839 ਈ. ਤਕ ਐਂਗਲੋ-ਸਿੱਖ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਕਰੋ । (Critically discuss the anglo-Sikh relations from 1809 to 1839 A.D.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਅੰਮ੍ਰਿਤਸਰ ਦੀ ਸੰਧੀ ਹੋਈ । ਇਸ ਨਾਲ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ । ਇਸ ਸੰਧੀ ਦੇ ਬਾਅਦ ਮਹਾਰਾਜਾ ਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਰਹੇ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਅੱਗੇ ਲਿਖੇ ਅਨੁਸਾਰ ਹੈ-

1. ਕੁਝ ਸ਼ੱਕ ਅਤੇ ਬੇਵਿਸ਼ਵਾਸੀ ਦਾ ਸਮਾਂ (Period of some Distrust and Suspicion) – ਅੰਮ੍ਰਿਤਸਰ ਦੀ ਸੰਧੀ ਦੇ ਬਾਵਜੂਦ ਅੰਗਰੇਜ਼ਾਂ ਅਤੇ ਮਹਾਰਾਜਾ ਵਿਚਕਾਰ 1809 ਈ. ਤੋਂ 1812 ਈ. ਤਕ ਆਪਸੀ ਸ਼ੱਕ ਅਤੇ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਰਿਹਾ । ਦੋਹਾਂ ਹੀ ਪੱਖਾਂ ਨੇ ਇੱਕ ਦੂਸਰੇ ਦੀਆਂ ਸੈਨਿਕ ਅਤੇ ਕੂਟਨੀਤਿਕ ਚਾਲਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜਾਸੂਸ ਛੱਡੇ ਹੋਏ ਸਨ | ਅੰਗਰੇਜ਼ਾਂ ਨੇ ਲੁਧਿਆਣੇ ਵਿਖੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਕਾਇਮ ਕਰ ਲਈ । ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਫ਼ਿਲੌਰ ਵਿਖੇ ਇੱਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਸੰਬੰਧਾਂ ਵਿੱਚ ਸੁਧਾਰ (Improvement in the Relations) – ਹੌਲੀ-ਹੌਲੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਸ਼ੰਕਾਵਾਂ ਦੂਰ ਹੋਣੀਆਂ ਸ਼ੁਰੂ ਹੋ ਗਈਆਂ 1812 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਡੇਵਿਡ ਆਕਟਰਲੋਨੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ‘ਤੇ ਸੱਦਾ ਦਿੱਤਾ । ਲਾਹੌਰ ਦਰਬਾਰ ਵਿੱਚ ਪਹੁੰਚਣ ‘ਤੇ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ । 1812 ਈ. ਤੋਂ ਲੈ ਕੇ 1821 ਈ. ਤਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਨੇ ਇੱਕ ਦੂਜੇ ਦੇ ਮਾਮਲਿਆਂ ਵਿੱਚ ਕੋਈ ਦਖ਼ਲ ਨਾ ਦਿੱਤਾ ।

3. ਵਦਨੀ ਦੀ ਸਮੱਸਿਆ (Problem of Wadni) – 1822 ਈ. ਵਿੱਚ ਵਦਨੀ ਪਿੰਡ ਦੀ ਮਲਕੀਅਤ ਬਾਰੇ ਅੰਗਰੇਜ਼ਾਂ ਅਤੇ ਰਣਜੀਤ ਸਿੰਘ ਦੇ ਆਪਸੀ ਸੰਬੰਧਾਂ ਵਿੱਚ ਕੁਝ ਸਮੇਂ ਲਈ ਕੁੜੱਤਣ ਪੈਦਾ ਹੋ ਗਈ । ਅੰਗਰੇਜ਼ਾਂ ਨੇ ਵਦਨੀ ਵਿੱਚੋਂ ਰਣਜੀਤ ਸਿੰਘ ਦੀ ਫ਼ੌਜ ਨੂੰ ਕੱਢ ਦਿੱਤਾ । ਇਸ ਕਾਰਨ ਰਣਜੀਤ ਸਿੰਘ ਨੂੰ ਕਾਫ਼ੀ ਗੁੱਸਾ ਆਇਆ ਪਰ ਉਸ ਨੇ ਲੜਾਈ ਨਾ ਕੀਤੀ ।

4. ਸੰਬੰਧਾਂ ਵਿੱਚ ਸੁਧਾਰ (Cordiality Restored) – 1823 ਈ. ਵਿੱਚ ਵੇਡ ਜੋ ਕਿ ਲੁਧਿਆਣਾ ਵਿੱਚ ਅੰਗਰੇਜ਼ਾਂ · ਦਾ ਪੁਲੀਟੀਕਲ ਏਜੰਟ ਸੀ, ਦੇ ਦਖਲ ਦੇਣ ‘ਤੇ ਵਦਨੀ ਦਾ ਇਲਾਕਾ ਰਣਜੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ ਗਿਆ । ਰਣਜੀਤ ਸਿੰਘ ਨੇ ਵੀ 1824 ਈ. ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਸ ਨੇ ਇਨਕਾਰ ਕਰ ਦਿੱਤਾ । ਇਸੇ ਤਰ੍ਹਾਂ 1825 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਵਿਰੁੱਧ ਸਹਿਯੋਗ ਨਾ ਦਿੱਤਾ । 1826 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬੀਮਾਰ ਪਿਆ ਤਾਂ ਅੰਗਰੇਜ਼ਾਂ ਨੇ ਉਸ ਦੇ ਇਲਾਜ ਲਈ ਡਾਕਟਰ ਮਰੇ ਨੂੰ ਭੇਜਿਆ ।

5. ਸਿੰਧ ਦਾ ਪ੍ਰਸ਼ਨ (Question of Sind) – ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 6 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਾਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ-ਬਾਤੀਂ ਲਗਾਈ ਰੱਖਿਆ ਦੂਜੇ ਪਾਸੇ ਅੰਗਰੇਜ਼ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਏ । ਇਸ ਕਾਰਨ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਮੁੜ ਤਣਾਓ ਆ ਗਿਆ ।

6. ਸ਼ਿਕਾਰਪੁਰ ਦਾ ਪ੍ਰਸ਼ਨ (Question of Shikarpur) – ਸ਼ਿਕਾਰਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ | 1836 ਈ. ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲੇ ਨੂੰ ਰਣਜੀਤ ਸਿੰਘ ਨੇ ਹਰਾਇਆ ਅਤੇ ਸ਼ਿਕਾਰਪੁਰ ‘ਤੇ ਕਬਜ਼ਾ ਕਰ ਲਿਆ । ਉਸੇ ਸਮੇਂ ਵੇਡ ਅਧੀਨ ਇੱਕ ਅੰਗਰੇਜ਼ੀ ਫ਼ੌਜ ਵੀ ਉੱਥੇ ਪਹੁੰਚ ਗਈ । ਰਣਜੀਤ ਸਿੰਘ ਨੂੰ ਪਿੱਛੇ ਹਟਣਾ ਪਿਆ ਕਿਉਂਕਿ ਉਹ ਅੰਗਰੇਜ਼ਾਂ ਨਾਲ ਲੜਾਈ ਨਹੀਂ ਕਰਨਾ ਚਾਹੁੰਦਾ ਸੀ ।

7. ਫ਼ਿਰੋਜ਼ਪੁਰ ਦਾ ਪ੍ਰਸ਼ਨ (Question of Ferozepur) – ਫ਼ਿਰੋਜ਼ਪੁਰ ਸ਼ਹਿਰ ‘ਤੇ ਰਣਜੀਤ ਸਿੰਘ ਦਾ ਅਧਿਕਾਰ ਸੀ । 1835 ਈ. ਵਿੱਚ ਅੰਗਰੇਜ਼ਾਂ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਭਾਵੇਂ ਮਹਾਰਾਜੇ ਨੇ ਇਸ ਗੱਲ ਦਾ ਬੜਾ ਗੁੱਸਾ ,ਮਨਾਇਆ ਪਰ ਅੰਗਰੇਜ਼ਾਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ ।

8. ਤਿੰਨ ਪੱਖੀ ਸੰਧੀ (Tripartite Treaty) – 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ । ਅੰਗਰੇਜ਼ਾਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਹਮਲੇ ਨੂੰ ਰੋਕਣ ਲਈ ਅਤੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨੂੰ ਗੱਦੀ ਤੋਂ ਉਤਾਰਨ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ 26 ਜੂਨ 1838 ਈ. ਨੂੰ ਤਿੰਨ ਪੱਖੀ ਸੰਧੀ ਕੀਤੀ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਇਸ ਸਮਝੌਤੇ ‘ਤੇ ਜ਼ਬਰਦਸਤੀ ਦਸਤਖ਼ਤ ਕਰਵਾਏ ।

ਤੈ-ਪੱਖੀ ਸੰਧੀ ਦੀਆਂ ਸ਼ਰਤਾਂ ਇਹ ਸਨ-

  • ਸ਼ਾਹ ਸ਼ੁਜਾਹ ਨੂੰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਨਾਲ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ ।
  • ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ ।
  • ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ ਸ਼ਾਹ ਸੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ ।
  • ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ ।
  • ਇਕ ਦੇਸ਼ ਦਾ ਦੁਸ਼ਮਣ ਦੁਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ ।
  • ਸ਼ਾਹ ਸ਼ਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ ।

ਤੂੰ-ਪੱਖੀ ਸੰਧੀ ਰਣਜੀਤ ਸਿੰਘ ਦੀ ਇੱਕ ਹੋਰ ਕੂਟਨੀਤਿਕ ਹਾਰ ਸੀ । ਇਸ ਸੰਧੀ ਨੇ ਰਣਜੀਤ ਸਿੰਘ ਦੀਆਂ ਸਿੰਧ ਅਤੇ ਸ਼ਿਕਾਰਪੁਰ ਉੱਤੇ ਕਬਜ਼ਾ ਕਰਨ ਦੀਆਂ ਸਾਰੀਆਂ ਇੱਛਾਵਾਂ ‘ਤੇ ਪਾਣੀ ਫੇਰ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ, 1839 ਈ. ਨੂੰ ਮੌਤ ਹੋ ਗਈ ।

ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਪ੍ਰਤੀ ਨੀਤੀ ਦਾ ਮੁੱਲਾਂਕਣ (An Estimate of Maharaja Ranjit Singh’s Policy towards the British)

ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਆਪਣੇ ਸੰਬੰਧਾਂ ਸਮੇਂ ਜਿਹੜੀ ਨੀਤੀ ਅਪਣਾਈ ਉਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਪਾਏ ਜਾਂਦੇ ਹਨ | ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਕੇ ਆਪਣੀ ਸਿਆਣਪ ਅਤੇ ਦੂਰਦਰਸ਼ਤਾ ਦਾ ਸਬੂਤ ਦਿੱਤਾ । ਰਣਜੀਤ ਸਿੰਘ ਅੰਗਰੇਜ਼ਾਂ ਦੀ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਹ ਆਪਣੇ ਤੋਂ ਕਈ ਗੁਣਾਂ ਸ਼ਕਤੀਸ਼ਾਲੀ ਦੁਸ਼ਮਣ ਨਾਲ ਟੱਕਰ ਲੈ ਕੇ ਉਭਰਦੇ ਹੋਏ ਖ਼ਾਲਸਾ ਰਾਜੇ ਨੂੰ ਨਸ਼ਟ ਹੁੰਦੇ ਨਹੀਂ ਵੇਖਣਾ ਚਾਹੁੰਦਾ ਸੀ । ਦੂਸਰਾ, ਅੰਗਰੇਜ਼ਾਂ ਨਾਲ ਮਿੱਤਰਤਾ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮ ਵੱਲ ਸਿੱਖ ਸਾਮਰਾਜ ਦਾ ਕਾਫੀ ਵਿਸਥਾਰ ਕਰ ਸਕਿਆ ।

ਦੂਜੇ ਪਾਸੇ ਕੁਝ ਹੋਰ ਇਤਿਹਾਸਕਾਰਾਂ ਨੇ ਇਸ ਨੀਤੀ ਦੀ ਸਖ਼ਤ ਆਲੋਚਨਾ ਕੀਤੀ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਣਜੀਤ ਸਿੰਘ ਨੇ ਅੰਗਰੇਜ਼ਾਂ ਅੱਗੇ ਸਦਾ ਝੁਕਣ ਦੀ ਨੀਤੀ ਅਪਣਾਈ । 1809 ਈ. ਦੀ ਅੰਮ੍ਰਿਤਸਰ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸਤਲੁਜ ਪਾਰ ਦੇ ਦੇਸ਼ਾਂ ਵਿੱਚੋਂ ਆਪਣੀਆਂ ਫ਼ੌਜਾਂ ਕੱਢਣ ਲਈ ਮਜਬੂਰ ਕਰ ਦਿੱਤਾ ਸੀ । ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ਦੇ ਮਾਮਲਿਆਂ ਵਿੱਚ ਰਣਜੀਤ ਸਿੰਘ ਦਾ ਭਾਰੀ ਅਪਮਾਨ ਕੀਤਾ ਗਿਆ ਸੀ । ਤਿੰਨ ਪੱਖੀ ਸੰਧੀ ਰਣਜੀਤ ਸਿੰਘ ਉੱਪਰ ਜ਼ਬਰਦਸਤੀ ਥੋਪੀ ਗਈ ਸੀ । ਇੱਕ ਜਾਬਰ ਅਤੇ ਅੱਤਿਆਚਾਰੀ ਦੇ ਅੱਗੇ ਸਦਾ ਹੀ ਝੁਕੀ ਜਾਣਾ ਕਦੀ ਠੀਕ ਜਾਂ ਯੋਗ ਨਹੀ ਆਖਿਆ ਜਾ ਸਕਦਾ । ਡਾਕਟਰ ਐੱਨ. ਕੇ. ਸਿਨਹਾ ਦੇ ਅਨੁਸਾਰ,
“ਉਸ ਦੇ ਮਨ ਅੰਦਰ ਵੀ ਸ਼ਾਇਦ ਉਹੀ ਚਿੰਤਾ ਸੀ ਜਿਹੜੀ ਹਰ ਉਸਰੱਈਏ ਨੂੰ ਵਿਰਸੇ ਵਿੱਚ ਮਿਲਦੀ ਹੈ । ਉਹ ਆਪਣੇ ਹੱਥਾਂ ਨਾਲ ਉਸਾਰੇ ਸਾਮਰਾਜ ਨੂੰ ਜੰਗ ਦੇ ਖ਼ਤਰਿਆਂ ਸਾਹਮਣੇ ਨੰਗਿਆਂ ਕਰਨੋਂ ਡਰਦਾ ਸੀ ਅਤੇ ਇਸ ਲਈ ਉਸ ਨੇ ਝੁਕ ਜਾਣ, ਝੁੱਕ ਜਾਣ ਅਤੇ ਭੁੱਕ ਜਾਣ ਦੀ ਨੀਤੀ ਅਪਣਾਈ ।”

ਪਸ਼ਨ 3.
1800 ਈ. ਤੋਂ 1839 ਈ. ਤਕ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦਾ ਵੇਰਵਾ ਦਿਓ । (Discuss the relations of Ranjit Singh with British from 1800 to 1839.)

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜਸਵੰਤ ਰਾਓ ਹੋਲਕਰ ਕੌਣ ਸੀ ? ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਸਹਾਇਤਾ ਕਿਉਂ ਨਾ ਕੀਤੀ ? (Who was Jaswant Rao Holkar ? Why Ranjit Singh did not help him ?)
ਉੱਤਰ-
ਜਸਵੰਤ ਰਾਓ ਹੋਲਕਰ ਮਰਾਠਾ ਸਰਦਾਰ ਸੀ । ਉਹ 1805 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਅੰਗਰੇਜ਼ਾਂ ਵਿਰੁੱਧ ਸਹਾਇਤਾ ਲੈਣ ਲਈ ਅੰਮ੍ਰਿਤਸਰ ਪਹੁੰਚਿਆ । ਮਹਾਰਾਜਾ ਰਣਜੀਤ ਸਿੰਘ ਨੇ ਹੋਲਕਰ ਦੀ ਹੇਠ ਲਿਖੇ ਕਾਰਨਾਂ ਕਰਕੇ ਕੋਈ ਸਹਾਇਤਾ ਨਾ ਕੀਤੀ-ਪਹਿਲਾ, ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ੀ ਸੈਨਾ ਦੇ ਅਨੁਸ਼ਾਸਨ ਨੂੰ ਦੇਖ ਕੇ ਹੈਰਾਨ ਰਹਿ ਗਿਆ ਸੀ । ਦੂਸਰਾ, ਅੰਮ੍ਰਿਤਸਰ ਵਿਖੇ ਹੋਏ ਗੁਰਮਤੇ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਸਵੰਤ ਰਾਓ ਹੋਲਕਰ ਦੀ ਸਹਾਇਤਾ ਲਾਹੌਰ ਰਾਜ ਲਈ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ । ਤੀਸਰਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਸੀ ।

ਪ੍ਰਸ਼ਨ 2.
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਵਰਣਨ ਕਰੋ । (Describe the circumstances leading to the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਪਰਿਸਥਿਤੀਆਂ ਦਾ ਅਧਿਐਨ ਕਰੋ । (Study the circumstances leading to the Treaty of Amritsar ?)
ਜਾਂ
1800 ਤੋਂ 1809 ਈ. ਤਕ ਅੰਗਰੇਜ਼-ਸਿੱਖ ਸੰਬੰਧਾਂ ਦਾ ਵਰਣਨ ਕਰੋ । (Describe the relations between the English and the Sikhs from 1800 to 1809.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀਆਂ ਸਾਰੀਆਂ ਸਿੱਖ ਰਿਆਸਤਾਂ ‘ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿੱਚ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ । ਸਤੰਬਰ 1808 ਈ. ਵਿੱਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿੱਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕੀਤਾ । ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਮਹਾਰਾਜਾ ਨੇ ਕੂਟਨੀਤੀ ਤੋਂ ਕੰਮ ਲਿਆ । ਸਿੱਟੇ ਵਜੋਂ 25 ਅਪਰੈਲ, 1809 ਈ. ਨੂੰ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

ਪ੍ਰਸ਼ਨ 3.
ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਸ਼ਰਤਾਂ ਕੀ ਸਨ ? (What were the three conditions of the Treaty of Amritsar ?). ਉੱਤਰ-

  1. ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।
  2. ਅੰਗਰੇਜ਼ੀ ਸਰਕਾਰ ਸਤਲੁਜ ਦਰਿਆ ਦੇ ਉੱਤਰ ਵਿੱਚ ਮਹਾਰਾਜਾ ਦੇ ਦੇਸ਼ਾਂ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖੇਗੀ ।
  3. ਮਹਾਰਾਜਾ ਸਤਲੁਜ ਦਰਿਆ ਦੇ ਖੱਬੇ-ਪਾਸੇ ਦੇ ਇਲਾਕੇ ਵਿੱਚ ਜੋ ਉਸ ਦੇ ਕਬਜ਼ੇ ਵਿੱਚ ਹੈ ਉਨੀ ਹੀ ਫ਼ੌਜ ਰੱਖੇਗਾ ਜਿੰਨੀ ਕਿ ਉਸ ਇਲਾਕੇ ਦੇ ਅੰਦਰੂਨੀ ਪ੍ਰਬੰਧ ਲਈ ਲੋੜੀਂਦੀ ਹੋਵੇਗੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਦੀ ਮਹੱਤਤਾ ਦੱਸੋ । (What was the significance of the Treaty of Amritsar signed between Ranjit Singh and the English ?)
ਜਾਂ
ਅੰਮ੍ਰਿਤਸਰ ਦੀ ਸੰਧੀ (1809) ਦਾ ਇਤਿਹਾਸਿਕ ਮਹੱਤਵ ਕੀ ਸੀ ? (What was the historical significance of the Treaty of Amritsar ?)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਤਿੰਨ ਮੁੱਖ ਸ਼ਰਤਾਂ ਕੀ ਸਨ ? (What are the three main terms of the Treaty of Amritsar ?)
ਜਾਂ
ਅੰਮ੍ਰਿਤਸਰ ਦੀ ਸੰਧੀ ਦੀਆਂ ਸ਼ਰਤਾਂ ਅਤੇ ਮਹੱਤਵ ਬਾਰੇ ਦੱਸੋ । (Mention the terms and significance of the Treaty of Amritsar.)
ਜਾਂ
ਅੰਮ੍ਰਿਤਸਰ ਦੀ ਸੰਧੀ ਦਾ ਕੀ ਮਹੱਤਵ ਸੀ ? (What was the significance of the Treaty of Amritsar ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ 25 ਅਪਰੈਲ, 1809 ਈ. ਨੂੰ ਹੋਈ ਅੰਮ੍ਰਿਤਸਰ ਦੀ ਸੰਧੀ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਥਾਂ ਹੈ । ਇਸ ਸੰਧੀ ਰਾਹੀਂ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਰਾਜ ਦੀ ਪੁਰਬੀ ਹੱਦ ਮੰਨ ਲਿਆ । ਸਿੱਟੇ ਵਜੋਂ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਹਮੇਸ਼ਾਂ ਲਈ ਟੁੱਟ ਗਿਆ । ਰਣਜੀਤ ਸਿੰਘ ਨੂੰ ਨਾ ਕੇਵਲ ਰਾਜਨੀਤਿਕ ਬਲਕਿ ਆਰਥਿਕ ਪੱਖ ਤੋਂ ਵੀ ਨੁਕਸਾਨ ਹੋਇਆ । ਪਰ ਇਸ ਸੰਧੀ ਦੁਆਰਾ ਮਹਾਰਾਜਾ ਆਪਣੇ ਨਵੇਂ ਉਸਾਰੇ ਰਾਜ ਨੂੰ ਅੰਗੇਰਜ਼ਾਂ ਤੋਂ ਬਚਾਉਣ ਵਿੱਚ ਸਫਲ ਹੋ ਗਿਆ । ਦੂਜੇ ਪਾਸੇ ਇਸ ਸੰਧੀ ਨੇ ਅੰਗਰੇਜ਼ਾਂ ਦੀ ਸ਼ੋਹਰਤ ਵਿੱਚ ਕਾਫ਼ੀ ਵਾਧਾ ਕੀਤਾ ।

ਪ੍ਰਸ਼ਨ 5.
ਸਿੰਧ ਦੇ ਮਾਮਲੇ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿੱਚ ਤਣਾਓ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Sind tangle ?)
ਉੱਤਰ-
ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਗਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ । 1838 ਈ. ਵਿੱਚ ਅੰਗੇਰਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਇੱਕ ਹੋਰ ਸੰਧੀ ਕਰ ਲਈ । ਇਸ ਕਾਰਨ ਸਿੰਧ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ । ਮਹਾਰਾਜਾ ਰਣਜੀਤ ਸਿੰਘ ਇਹ ਸਹਿਣ ਕਰਨ ਲਈ ਕਦੇ ਤਿਆਰ ਨਹੀਂ ਸੀ । ਪਰ ਉਸ ਨੇ ਅੰਗੇਰਜ਼ਾਂ ਦੇ ਵਿਰੁੱਧ ਕੋਈ ਕਦਮ ਚੁੱਕਣ ਦਾ ਹੌਸਲਾ ਨਾ ਕੀਤਾ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 6.
ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਤਣਾਓ ਕਿਉਂ ਪੈਦਾ ਹੋ ਗਿਆ ? (Why was tension created between Maharaja Ranjit Singh and the English over Ferozepur tangle ?)
ਉੱਤਰ-
ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ । ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗੇਰਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਮਹਾਰਾਜਾ ਨੂੰ ਖ਼ਾਲੀ ਗੁੱਸੇ ਦਾ ਘੁੱਟ ਪੀ ਕੇ ਰਹਿ ਜਾਣਾ ਪਿਆ ।

ਪ੍ਰਸ਼ਨ 7.
ਤਿੰਨ-ਪੱਖੀ ਸੰਧੀ ਅਤੇ ਇਸ ਦੇ ਮਹੱਤਵ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty and its significance.)
ਜਾਂ
ਤਿੰਨ-ਪੱਖੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ । (Write a brief note on Tri-partite Treaty.)
ਉੱਤਰ-
1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵਧ ਰਿਹਾ ਸੀ । ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਖ਼ਾਂ ਇਹ ਚਾਹੁੰਦਾ ਸੀ ਕਿ ਅੰਗਰੇਜ਼ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਉਸ ਨੂੰ ਦੇਣ । ਅੰਗਰੇਜ਼ ਅਜਿਹਾ ਨਹੀਂ ਕਰ ਸਕਦੇ ਸਨ । ਸਿੱਟੇ ਵਜੋਂ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸੁਜ਼ਾਹ ਨਾਲ ਗੱਲਬਾਤ ਸ਼ੁਰੂ ਕੀਤੀ । 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ‘ਤੇ ਦਸਤਖ਼ਤ ਕੀਤੇ । ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਸ਼ਾਸਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ । ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਦਿੱਤਾ ।

ਪ੍ਰਸ਼ਨ 8.
1809 ਈ. ਤੋਂ 1839 ਈ. ਤਕ ਦੇ ਅੰਗਰੇਜ਼-ਸਿੱਖ ਸੰਬੰਧਾਂ ਦਾ ਵਿਵਰਣ ਦਿਓ । (Write about the relations between the English and the Sikhs from 1809-1839.)
ਉੱਤਰ-
1809 ਤੋਂ 1839 ਈ. ਤਕ ਦਾ ਸਮਾਂ ਅੰਗਰੇਜ਼-ਸਿੱਖ ਸੰਬੰਧਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ । 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਹੋਈ । ਇਹ ਸੰਧੀ ਮਹਾਰਾਜਾ ਰਣਜੀਤ ਸਿੰਘ ਨਾਲੋਂ ਅੰਗਰੇਜ਼ਾਂ ਲਈ ਵਧੇਰੇ ਲਾਹੇਵੰਦ ਸਿੱਧ ਹੋਈ । ਇਸ ਸੰਧੀ ਕਾਰਨ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਸਾਰੀਆਂ ਸਿੱਖ ਰਿਆਸਤਾਂ ਦਾ ਮਹਾਰਾਜਾ ਬਣਨ ਦਾ ਸੁਪਨਾ ਪੂਰਾ ਨਾ ਹੋ ਸਕਿਆ, ਪਰ ਉਸ ਨੇ ਖ਼ਾਲਸਾ ਰਾਜ ਨੂੰ ਨਸ਼ਟ ਹੋਣ ਤੋਂ ਬਚਾ ਲਿਆ । 1809 ਈ. ਤੋਂ 1830 ਈ. ਤਕ ਦੋਹਾਂ ਸ਼ਕਤੀਆਂ ਵਿਚਾਲੇ ਕਦੇ ਮਿੱਤਰਤਾ ਅਤੇ ਕਦੇ ਤਣਾਓ ਪੈਦਾ ਹੋ ਜਾਂਦਾ ਰਿਹਾ । 1830-39 ਈ. ਵਿੱਚ ਦੋਹਾਂ ਸ਼ਕਤੀਆਂ ਦੇ ਸੰਬੰਧਾਂ ਵਿਚਾਲੇ ਅੰਗਰੇਜ਼ਾਂ ਦੁਆਰਾ ਸਿੰਧ, ਸ਼ਿਕਾਰਪੁਰ ਅਤੇ ਫ਼ਿਰੋਜ਼ਪੁਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਕਰਕੇ ਤਣਾਓ ਹੀ ਰਿਹਾ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਸਰੂਪ ਦਾ ਵਰਣਨ ਕਰੋ । (Discuss the nature of Ranjit Singh’s relation with the British.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਬਾਰੇ ਆਪਣੇ ਵਿਚਾਰ ਲਿਖੋ । (Comment on Maharaja Ranjit Singh’s policy of yielding towards the British.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਅੰਗਰੇਜ਼ਾਂ ਸਾਹਮਣੇ ਝੁਕਣ ਦੀ ਨੀਤੀ ਅਪਣਾਈ । ਅੰਗਰੇਜ਼ਾਂ ਨੇ ਉਸ ਨੂੰ 1809 ਈ. ਵਿੱਚ ਅੰਮ੍ਰਿਤਸਰ ਦੀ ਸੰਧੀ ਕਰਨ ਲਈ ਮਜਬੂਰ ਕੀਤਾ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਸਿੱਖਾਂ ਦਾ ਮਹਾਰਾਜਾ ਬਣਨ ਦੀਆਂ ਆਸਾਂ ਮਿੱਟੀ ਵਿੱਚ ਮਿਲ ਗਈਆਂ । 1832 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ ਸਿੰਧ ਦੇ ਅਮੀਰਾਂ ਨਾਲ ਇੱਕ ਵਪਾਰਿਕ ਸੰਧੀ ਕਰ ਲਈ : 1836 ਈ. ਵਿੱਚ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਸ਼ਿਕਾਰਪੁਰ ਖ਼ਾਲੀ ਕਰਨ ਲਈ ਮਜਬੂਰ ਕਰ ਦਿੱਤਾ । 1838 ਈ. ਵਿੱਚ ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਇੱਕ ਹੋਰ ਵੰਗਾਰ ਦਿੱਤੀ ।

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਰਣਜੀਤ ਸਿੰਘ ਵਿਚਾਲੇ ਪਹਿਲਾ ਸੰਪਰਕ ਕਦੋਂ ਹੋਇਆ ?
ਉੱਤਰ-
1800 ਈ. ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 2.
ਯੂਸਫ਼ ਅਲੀ ਕੌਣ ਸੀ ?
ਉੱਤਰ-
ਅੰਗਰੇਜ਼ਾਂ ਨੇ 1800 ਈ. ਵਿੱਚ ਯੂਸਫ਼ ਅਲੀ ਨੂੰ ਲਾਹੌਰ ਦਰਬਾਰ ਵਿੱਚ ਆਪਣਾ ਦੂਤ ਬਣਾ ਕੇ ਭੇਜਿਆ ਸੀ ।

ਪ੍ਰਸ਼ਨ 3.
ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?
ਉੱਤਰ-
1805 ਈ. ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਮਿੱਤਰਤਾ ਸੰਧੀ ਕਦੋਂ ਹੋਈ ?
ਉੱਤਰ-
1806 ਈ. ਵਿੱਚ ।

ਪ੍ਰਸ਼ਨ 5.
1806 ਈ. ਵਿੱਚ ਹੋਈ ਲਾਹੌਰ ਦੀ ਸੰਧੀ ਦੀ ਇੱਕ ਮੁੱਖ ਸ਼ਰਤ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਹੋਲਕਰ ਦੀ ਕੋਈ ਸਹਾਇਤਾ ਨਹੀਂ ਕਰੇਗਾ ।

ਪ੍ਰਸ਼ਨ 6.
ਚਾਰਲਸ ਮੈਟਕਾਫ਼ ਕੌਣ ਸੀ ?
ਉੱਤਰ-
ਇਕ ਅੰਗਰੇਜ਼ ਅਧਿਕਾਰੀ ਸੀ ।

ਪ੍ਰਸ਼ਨ 7.
ਚਾਰਲਸ ਮੈਟਕਾਫ਼ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿੰਨੀਆਂ ਮੁਲਾਕਾਤਾਂ ਹੋਈਆਂ ?
ਉੱਤਰ-
ਦੋ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਪ੍ਰਦੇਸ਼ ‘ਤੇ ਕਿੰਨੀ ਵਾਰ ਹਮਲੇ ਕੀਤੇ ?
ਉੱਤਰ-
ਤਿੰਨ ਵਾਰ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ ਤੇ ਕਦੋਂ ਪਹਿਲਾ ਹਮਲਾ ਕੀਤਾ ?
ਉੱਤਰ-
1806 ਈ. ।

ਪ੍ਰਸ਼ਨ 10.
ਕੋਈ ਇੱਕ ਕਾਰਨ ਦੱਸੋ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨਾਲ ਸੰਧੀ ਕਰਨ ਲਈ ਮਜਬੂਰ ਹੋਇਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਨੇ ਉਸ ਨੂੰ ਅੰਗਰੇਜ਼ਾਂ ਨਾਲ ਸੰਘਰਸ਼ ਨਾ ਕਰਨ ਦੀ ਸਲਾਹ ਦਿੱਤੀ ।

ਪ੍ਰਸ਼ਨ 11.
ਅੰਮ੍ਰਿਤਸਰ ਦੀ ਸੰਧੀ ‘ਤੇ ਕਦੋਂ ਦਸਤਖ਼ਤ ਕੀਤੇ ਗਏ ?
ਜਾਂ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
25 ਅਪਰੈਲ, 1809 ਈ. ।

ਪ੍ਰਸ਼ਨ 12.
ਅੰਮ੍ਰਿਤਸਰ ਦੀ ਸੰਧੀ ਦੀ ਕੋਈ ਇੱਕ ਮੁੱਖ ਧਾਰਾ ਦੱਸੋ ।
ਉੱਤਰ-
ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ ।

ਪ੍ਰਸ਼ਨ 13.
1809 ਈ. ਦੀ ਅੰਮ੍ਰਿਤਸਰ ਦੀ ਸੰਧੀ ਦੁਆਰਾ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?
ਉੱਤਰ-
ਸਤਲੁਜ ਨਦੀ ।

ਪ੍ਰਸ਼ਨ 14.
ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਨੁਕਸਾਨ ਹੋਇਆ ?
ਉੱਤਰ-
ਇਸ ਨੇ ਰਣਜੀਤ ਸਿੰਘ ਦੇ ਸਾਰੇ ਸਿੱਖ ਸ਼ਾਸਕਾਂ ਦਾ ਮਹਾਰਾਜਾ ਬਣਨ ਦੇ ਸੁਪਨੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 15.
ਅੰਮ੍ਰਿਤਸਰ ਦੀ ਸੰਧੀ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਲਾਭ ਹੋਇਆ ?
ਉੱਤਰ-
ਇਸ ਸੰਧੀ ਕਾਰਨ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਮੇਂ ਤੋਂ ਪਹਿਲਾਂ ਨਸ਼ਟ ਹੋਣ ਤੋਂ ਬਚ ਗਿਆ ।

ਪ੍ਰਸ਼ਨ 16.
ਅੰਮ੍ਰਿਤਸਰ ਦੀ ਸੰਧੀ ਦੁਆਰਾ ਅੰਗਰੇਜ਼ਾਂ ਨੂੰ ਹੋਇਆ ਕੋਈ ਇੱਕ ਪ੍ਰਮੁੱਖ ਲਾਭ ਦੱਸੋ ।
ਉੱਤਰ-
ਅੰਗਰੇਜ਼ਾਂ ਦੇ ਮਾਨ-ਸਨਮਾਨ ਵਿੱਚ ਕਾਫ਼ੀ ਵਾਧਾ ਹੋਇਆ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਵਦਨੀ ਦਾ ਝਗੜਾ ਕਦੋਂ ਹੋਇਆ ?
ਉੱਤਰ-
1822 ਈ. ਵਿੱਚ ।

ਪ੍ਰਸ਼ਨ 18. 1823 ਈ. ਵਿੱਚ ਕੌਣ ਲੁਧਿਆਣਾ ਦਾ ਪੁਲੀਟੀਕਲ ਏਜੰਟ ਨਿਯੁਕਤ ਹੋਇਆ ਸੀ ?
ਉੱਤਰ-
ਕੈਪਟਨ ਵੇਡ ।

ਪ੍ਰਸ਼ਨ 19.
1826 ਈ. ਵਿੱਚ ਕਿਸ ਅੰਗਰੇਜ਼ ਡਾਕਟਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਇਲਾਜ਼ ਕੀਤਾ ?
ਉੱਤਰ-
ਡਾਕਟਰ ਮੱਰੇ ਨੇ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿਕ ਵਿਚਕਾਰ ਮੁਲਾਕਾਤ ਕਦੋਂ ਹੋਈ ?
ਉੱਤਰ-
26 ਅਕਤੂਬਰ, 1831 ਈ. ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਰੋਪੜ ।

ਪ੍ਰਸ਼ਨ 22.
ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਕਦੋਂ ਵਪਾਰਿਕ ਸੰਧੀ ਕੀਤੀ ਸੀ ?
ਉੱਤਰ-
1832 ਈ. ।

ਪ੍ਰਸ਼ਨ 23.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?
ਉੱਤਰ-
1835 ਈ. ।

ਪ੍ਰਸ਼ਨ 24.
ਤਿੰਨ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
26 ਜੂਨ, 1838 ਈ. ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਯੂਸਫ਼ ਅਲੀ ਮਿਸ਼ਨ …………………………… ਵਿੱਚ ਪੰਜਾਬ ਆਇਆ ।
ਉੱਤਰ-
(1800 ਈ.)

2. ਜਸਵੰਤ ਰਾਵ ਹੋਲਕਰ ……………………….. ਵਿੱਚ ਪੰਜਾਬ ਆਇਆ ।
ਉੱਤਰ-
(1805 ਈ. )

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

3. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ ………………… ਵਿੱਚ ਹੋਈ ।
ਉੱਤਰ-
(1806 ਈ.)

4. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ …………………. ਵਿੱਚ ਹਮਲਾ ਕੀਤਾ ।
ਉੱਤਰ-
(1806 ਈ.)

5. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਤੇ ਤੀਸਰੀ ਵਾਰੀ …………………….. ਵਿੱਚ ਹਮਲਾ ਕੀਤਾ ।
ਉੱਤਰ-
(1808 ਈ.)

6. ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਦੂਸਰੀ ਵਾਰੀ ………………………..ਵਿਖੇ ਮਿਲਿਆ ।
ਉੱਤਰ-
(ਅੰਮ੍ਰਿਤਸਰ)

7. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ …………………………. ਵਿੱਚ ਹੋਈ ।
ਉੱਤਰ-
(25 ਅਪਰੈਲ, 1809 ਈ.)

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

8. ਅੰਮ੍ਰਿਤਸਰ ਦੀ ਸੰਧੀ ਅਨੁਸਾਰ ………………….ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸਾਮਰਾਜ ਦੀ ਹੱਦ ਮੰਨਿਆ ਗਿਆ ।
ਉੱਤਰ-
(ਸਤਲੁਜ)

9. 1831 ਈ. ਵਿਚ …………………………… ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਵਿਚਾਲੇ ਮੁਲਾਕਾਤ ਹੋਈ ।
ਉੱਤਰ-
(ਰੋਪੜ)

10. ਮਹਾਰਾਜਾ ਰਣਜੀਤ ਸਿੰਘ, ਸ਼ਾਹ ਸੁਜ਼ਾਹ ਅਤੇ ਅੰਗਰੇਜ਼ਾਂ ਵਿਚਾਲੇ ਤੂੰ-ਪੱਖੀ ਸੰਧੀ ……………………… ਨੂੰ ਹੋਈ ।
ਉੱਤਰ-
(1838 ਈ. )

ਠੀਕ ਜਾਂ ਗ਼ਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਯੂਸਫ਼ ਅਲੀ ਮਿਸ਼ਨ 1800 ਈ. ਵਿੱਚ ਪੰਜਾਬ ਆਇਆ ।
ਉੱਤਰ-
ਠੀਕ

2. ਮਰਾਠਾ ਨੇਤਾ ਜਸਵੰਤ ਰਾਓ ਹੋਲਕਰ 1805 ਈ. ਵਿੱਚ ਪੰਜਾਬ ਆਇਆ ।
ਉੱਤਰ-
ਠੀਕ

3. ਜਸਵੰਤ ਰਾਓ ਹੋਲਕਰ 1805 ਈ. ਵਿੱਚ ਪੰਜਾਬ ਆਇਆ ਸੀ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਲਾਹੌਰ ਦੀ ਸੰਧੀ 1805 ਈ. ਵਿੱਚ ਹੋਈ ।
ਉੱਤਰ-
ਗਲਤ

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

5. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰੀ 1806 ਈ. ਵਿੱਚ ਹਮਲਾ ਕੀਤਾ ।
ਉੱਤਰ-
ਠੀਕ

6. ਚਾਰਲਸ ਮੈਟਕਾਫ਼ 1808 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰ ਖੇਮਕਰਨ ਵਿਖੇ ਮਿਲਿਆ ਸੀ ।
ਉੱਤਰ-
ਠੀਕ

7. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਵਿਖੇ 25 ਅਪਰੈਲ, 1809 ਈ. ਨੂੰ ਸੰਧੀ ਹੋਈ ।
ਉੱਤਰ-
ਠੀਕ

8. ਅੰਮ੍ਰਿਤਸਰ ਦੀ ਸੰਧੀ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਗੌਰਵ ਨੂੰ ਭਾਰੀ ਸੱਟ ਪਹੁੰਚੀ ਸੀ ।
ਉੱਤਰ-
ਠੀਕ

9. 1826 ਈ. ਵਿੱਚ ਅੰਗਰੇਜ਼ਾਂ ਨੇ ਡਾਕਟਰ ਮੱਰੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਲਾਜ ਲਈ ਭੇਜਿਆ ਸੀ ।
ਉੱਤਰ-
ਠੀਕ

10. ਲਾਰਡ ਵਿਲੀਅਮ ਬੈਂਟਿੰਕ ਮਹਾਰਾਜਾ ਰਣਜੀਤ ਸਿੰਘ ਨੂੰ 1831 ਈ. ਵਿੱਚ ਰੋਪੜ ਵਿਖੇ | ਮਿਲਿਆ |
ਉੱਤਰ-
ਠੀਕ

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

11. ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ, ਸ਼ਾਹ ਸ਼ੁਜਾਹ ਅਤੇ ਅੰਗਰੇਜ਼ਾਂ ਵਿਚਾਲੇ ਤੂੰ-ਪੱਖੀ ਸੰਧੀ 26 ਜੂਨ, 1838 ਈ. ਨੂੰ ਹੋਈ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਰਾਠਿਆਂ ਦਾ ਨੇਤਾ ਜਸਵੰਤ ਰਾਓ ਹੋਲਕਰ ਪੰਜਾਬ ਕਦੋਂ ਆਇਆ ਸੀ ?
(i) 1801 ਈ. ਵਿੱਚ
(ii) 1802 ਈ. ਵਿੱਚ
(iii) 1805 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(iii) 1805 ਈ. ਵਿੱਚ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਪਹਿਲੀ ਸੰਧੀ ਕਦੋਂ ਹੋਈ ਸੀ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(ii) 1806 ਈ. ਵਿੱਚ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਕਿੰਨੀ ਵਾਰ ਹਮਲੇ ਕੀਤੇ ?
(i) ਦੋ ਵਾਰ ।
(ii) ਤਿੰਨ ਵਾਰ
(iii) ਚਾਰ ਵਾਰ
(iv) ਪੰਜ ਵਾਰ ।
ਉੱਤਰ-
(ii) ਤਿੰਨ ਵਾਰ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ ?
(i) 1805 ਈ. ਵਿੱਚ
(ii) 1806 ਈ. ਵਿੱਚ
(iii) 1807 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(ii) 1806 ਈ. ਵਿੱਚ ।

ਪ੍ਰਸ਼ਨ 5.
ਚਾਰਲਸ ਮੈਟਕਾਫ਼ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿੱਥੇ ਮਿਲਿਆ ਸੀ ?
(i) ਲੁਧਿਆਣਾ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਖੇਮਕਰਨ ਵਿਖੇ ।
ਉੱਤਰ-
(iv) ਖੇਮਕਰਨ ਵਿਖੇ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
(i) 1805 ਈ. ਵਿੱਚ
(ii) 1809 ਈ. ਵਿੱਚ
(iii) 1812 ਈ. ਵਿੱਚ
(iv) 1821 ਈ. ਵਿੱਚ ।
ਉੱਤਰ-
(ii) 1809 ਈ. ਵਿੱਚ ।

ਪ੍ਰਸ਼ਨ 7.
1809 ਈ. ਦੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਹੜੀ ਨਦੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਰਾਜ ਵਿਚਾਲੇ ਹੱਦ ਬਣੀ ?
(i) ਬਿਆਸ ਨਦੀ
(ii) ਸਤਲੁਜ ਨਦੀ
(iii) ਰਾਵੀ ਨਦੀ
(iv) ਜੇਹਲਮ ਨਦੀ ।
ਉੱਤਰ-
(ii) ਸਤਲੁਜ ਨਦੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਦੋਂ ਹੋਈ ਸੀ ?
(i) 1809 ਈ. ਵਿੱਚ
(ii) 1811 ਈ. ਵਿੱਚ
(iii) 1821 ਈ. ਵਿੱਚ
(iv) 1831 ਈ. ਵਿੱਚ ।
ਉੱਤਰ-
(iv) 1831 ਈ. ਵਿੱਚ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਕਾਰ ਮੁਲਾਕਾਤ ਕਿੱਥੇ ਹੋਈ ਸੀ ?
(i) ਅੰਮ੍ਰਿਤਸਰ ਵਿਖੇ
(ii) ਲੁਧਿਆਣਾ ਵਿਖੇ
(iii) ਰੋਪੜ ਵਿਖੇ
(iv) ਲਾਹੌਰ ਵਿਖੇ ।
ਉੱਤਰ-
(iii) ਰੋਪੜ ਵਿਖੇ ।

ਪ੍ਰਸ਼ਨ 10.
ਅੰਗਰੇਜ਼ਾਂ ਨੇ ਸਿੰਧ ਦੇ ਅਮੀਰਾਂ ਨਾਲ ਵਪਾਰਿਕ ਸੰਧੀ ਕਦੋਂ ਕੀਤੀ ਸੀ ?
(i) 1829 ਈ. ਵਿੱਚ
(ii) 1830 ਈ. ਵਿੱਚ
(iii) 1831 ਈ. ਵਿੱਚ
(iv) 1832 ਈ. ਵਿੱਚ ।
ਉੱਤਰ-
(iv) 1832 ਈ. ਵਿੱਚ ।

ਪ੍ਰਸ਼ਨ 11.
ਤੂੰ-ਪੱਖੀ ਸੰਧੀ ਕਦੋਂ ਹੋਈ ?
(i) 1839 ਈ. ਵਿੱਚ
(ii) 1845 ਈ. ਵਿੱਚ
(iii) 1838 ਈ. ਵਿੱਚ
(iv) 1809 ਈ. ਵਿੱਚ ।
ਉੱਤਰ-
(iii) 1838 ਈ. ਵਿੱਚ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

Source Based Questions
ਨੋਟ-ਹੋਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ । ਇਸ ਉਦੇਸ਼ ਨਾਲ ਉਸ ਨੇ 1806 ਈ. ਤੇ 1807 ਈ. ਵਿਚ ਦੋ ਵਾਰ ਮਾਲਵਾ ਦੇ ਦੇਸ਼ਾਂ ‘ਤੇ ਹਮਲੇ ਕੀਤੇ । ਉਸ ਨੇ ਕਈ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਕਈ ਸ਼ਾਸਕਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਨ੍ਹਾਂ ਹਮਲਿਆਂ ਤੋਂ ਘਬਰਾ ਕੇ ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕੀਤੀ । ਕਿਉਂਕਿ ਇਸ ਸਮੇਂ ਨੈਪੋਲੀਅਨ ਦਾ ਭਾਰਤ ਉੱਤੇ ਹਮਲਾ ਕਰਨ ਦਾ ਖ਼ਤਰਾ ਵੱਧ ਗਿਆ ਸੀ ਇਸ ਲਈ ਅੰਗਰੇਜ਼ ਮਾਲਵਾ ਦੇ ਸਰਦਾਰਾਂ ਨੂੰ ਸਹਿਯੋਗ ਦੇਣ ਦੀ ਬਜਾਏ ਰਣਜੀਤ ਸਿੰਘ ਨਾਲ ਸੰਧੀ ਕਰਨਾ ਚਾਹੁੰਦੇ ਸਨ । ਪਰ ਸਤੰਬਰ, 1808 ਈ. ਵਿਚ ਰਣਜੀਤ ਸਿੰਘ ਅਤੇ ਚਾਰਲਸ ਮੈਟਕਾਫ਼ ਵਿਚਕਾਰ ਹੋਈ ਗੱਲਬਾਤ ਅਸਫ਼ਲ ਰਹੀ । ਰਣਜੀਤ ਸਿੰਘ ਨੇ ਦਸੰਬਰ, 1808 ਈ. ਵਿਚ ਮਾਲਵਾ ’ਤੇ ਤੀਸਰੀ ਵਾਰ ਹਮਲਾ ਕਰਕੇ ਕੁੱਝ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਉਨ੍ਹਾਂ ਤੋਂ ਨਜ਼ਰਾਨਾ ਵਸੂਲ ਕੀਤਾ । ਇਸ ਸਮੇਂ ਨੈਪੋਲੀਅਨ ਦੇ ਭਾਰਤ ਉੱਤੇ ਹਮਲੇ ਦਾ ਖ਼ਤਰਾ ਦੁਰ ਹੋ ਗਿਆ | ਹੁਣ ਅੰਗਰੇਜ਼ਾਂ ਨੇ ਰਣਜੀਤ ਸਿੰਘ ਤੋਂ ਆਪਣੀਆਂ ਸ਼ਰਤਾਂ ਮਨਵਾਉਣ ਲਈ ਯੁੱਧ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਸਿੱਟੇ ਵਜੋਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਅੰਮ੍ਰਿਤਸਰ ਦੀ ਸੰਧੀ ‘ਤੇ ਦਸਤਖ਼ਤ ਹੋਏ ।

1. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ‘ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ?
(i) 805 ਈ.
(ii) 1806 ਈ.
(iii) 807 ਈ.
(iv) 1808 ਈ. ।
2. ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ’ਤੇ ਹਮਲਾ ਕਿਉਂ ਕੀਤਾ ?
3. ਨਜ਼ਰਾਨਾ ਤੋਂ ਕੀ ਭਾਵ ਹੈ ?
4. ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਦੀ ਮੰਗ ਕਿਉਂ ਕੀਤੀ ?
5. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1. 1806 ਈ. ।
2. ਇਨ੍ਹਾਂ ਹਮਲਿਆਂ ਦਾ ਉਦੇਸ਼ ਮਹਾਰਾਜਾ ਰਣਜੀਤ ਸਿੰਘ ਸਾਰੀਆਂ ਸਿੱਖ ਰਿਆਸਤਾਂ ਨੂੰ ਆਪਣੇ ਅਧੀਨ ਲਿਆਉਣਾ ਚਾਹੁੰਦਾ ਸੀ ।
3. ਨਜ਼ਰਾਨਾ ਤੋਂ ਭਾਵ ਹੈ ਮਹਾਰਾਜਾ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ ।
4. ਮਾਲਵਾ ਰਿਆਸਤਾਂ ਦੇ ਸਰਦਾਰਾਂ ਨੇ ਅੰਗਰੇਜ਼ਾਂ ਤੋਂ ਸਹਾਇਤਾ ਇਸ ਲਈ ਮੰਗੀ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਦੀਆਂ ਰਿਆਸਤਾਂ ‘ਤੇ ਕਬਜ਼ਾ ਕਰ ਲਵੇਗਾ ।
5. ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਅੰਮ੍ਰਿਤਸਰ ਦੀ ਸੰਧੀ 25 ਅਪਰੈਲ, 1809 ਈ. ਨੂੰ ਹੋਈ ਸੀ ।

2. ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । 1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ । ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲਿਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ । ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ । ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ ਬਾਤੀਂ ਲਗਾਈ ਰੱਖਿਆ | ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਜਰ ਨੂੰ ਭੇਜਿਆ । ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ ।

1. ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦਾ ਸੀ ?
2. ਅਲੈਗਜ਼ੈਂਡਰ ਬਰਨਜ਼ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ ਕਦੋਂ ਹੋਈ ਸੀ ? 1
4. ਮਹਾਰਾਜਾ ਰਣਜੀਤ ਸਿੰਘ ਅਤੇ ਵਿਲਿਅਮ ਬੈਂਟਿਕ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ ?
(i) ਰੋਪੜ ਵਿਖੇ
(ii) ਅੰਮ੍ਰਿਤਸਰ ਵਿਖੇ
(iii) ਲਾਹੌਰ ਵਿਖੇ
(iv) ਦਿੱਲੀ ਵਿਖੇ ।
5. ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕੌਣ ਸਫਲ ਹੋਇਆ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਸਿੰਧ ’ਤੇ ਕਬਜ਼ਾ ਇਸ ਲਈ ਕਰਨਾ ਚਾਹੁੰਦਾ ਸੀ ਕਿਉਂਕਿ ਇਸ ਦਾ ਭੂਗੋਲਿਕ ਅਤੇ ਵਪਾਰਿਕ ਪੱਖ ਤੋਂ ਬਹੁਤ ਮਹੱਤਵ ਸੀ ।
2. ਅਲੈਗਜ਼ੈਂਡਰ ਬਰਨਜ਼ ਇੱਕ ਅੰਗਰੇਜ਼ ਅਧਿਕਾਰੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਿੰਧ ਬਾਰੇ ਜਾਣਕਾਰੀ ਪ੍ਰਾਪਤ . ਕਰਨ ਲਈ ਭੇਜਿਆ ਸੀ ।
3. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ ਸੀ ।
4. ਰੋਪੜ ਵਿਖੇ ਨੂੰ
5. ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕਰਨਲ ਪੋਟਿੰਜਰ ਸਫਲ ਹੋਇਆ ।

PSEB 12th Class History Solutions Chapter 18 ਐਂਗਲੋ-ਸਿੱਖ ਸੰਬੰਧ : 1800-1839

3. ਅੰਗਰੇਜ਼ ਫ਼ਿਰੋਜ਼ਪੁਰ ਵਰਗੇ ਮਹੱਤਵਪੂਰਨ ਸ਼ਹਿਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ । ਇਹ ਸ਼ਹਿਰ ਲਾਹੌਰ ਤੋਂ ਕੇਵਲ 40 ਮੀਲ ਦੀ ਵਿੱਥ ‘ਤੇ ਸਥਿਤ ਸੀ । ਇੱਥੋਂ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ । ਇਸ ਤੋਂ ਇਲਾਵਾ ਪੰਜਾਬ ਨੂੰ ਘੇਰਾ ਪਾਉਣ ਲਈ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ । ਅੰਗਰੇਜ਼ ਭਾਵੇਂ ਫ਼ਿਰੋਜ਼ਪੁਰ ਵੱਲ ਕਾਫ਼ੀ ਸਮੇਂ ਤੋਂ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੇ ਸਨ, ਪਰ ਉਹ ਇਸ ਉੱਤੇ ਆਪਣੇ ਕਬਜ਼ੇ ਨੂੰ ਮੁਲਤਵੀ ਕਰਦੇ ਆ ਰਹੇ ਸਨ ਤਾਂ ਜੋ ਰਣਜੀਤ ਸਿੰਘ ਉਨ੍ਹਾਂ ਨਾਲ ਨਾਰਾਜ਼ ਨਾ ਹੋਵੇ । ਇਸੇ ਕਾਰਨ ਅੰਗਰੇਜ਼ 1835 ਈ. ਤਕ ਫ਼ਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਮੰਨਦੇ ਆਏ ਸਨ । ਪਰ ਹੁਣ ਸਥਿਤੀ ਬਦਲ ਚੁੱਕੀ ਸੀ | ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖ਼ਾਸ ਲੋੜ ਨਹੀਂ ਸੀ । ਇਸ ਲਈ 1835 ਈ. ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ. ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਬਣਾ ਲਈ । ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਕਾਰਨ ਭਾਵੇਂ ਬੜਾ ਗੁੱਸਾ ਮਨਾਇਆ ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ।

1. ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ ?
2. ਪੰਜਾਬ ਨੂੰ ਘੇਰਾ ਪਾਉਣ ਲਈ ………………………….. ’ਤੇ ਕਬਜ਼ਾ ਕਰਨਾ ਜ਼ਰੂਰੀ ਸੀ ।
3. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?
4. ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ਵਿੱਚ ਕਦੋਂ ਇੱਕ ਸੈਨਿਕ ਛਾਉਣੀ ਸਥਾਪਿਤ ਕੀਤੀ ?
5. ਕੀ ਮਹਾਰਾਜਾ ਰਣਜੀਤ ਸਿੰਘ ਫਿਰੋਜ਼ਪੁਰ ਦੇ ਪ੍ਰਸ਼ਨ ’ਤੇ ਅੰਗਰੇਜ਼ਾਂ ਅੱਗੇ ਝੁੱਕ ਗਿਆ ਸੀ ?
ਉੱਤਰ-
1. ਅੰਗਰੇਜ਼ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਨੂੰ ਨੇੜਿਉਂ ਵੇਖ ਸਕਦੇ ਸਨ ।
2. ਫ਼ਿਰੋਜ਼ਪੁਰ ।
3. ਅੰਗਰੇਜ਼ਾਂ ਨੇ 1835 ਈ. ਵਿੱਚ ਫ਼ਿਰੋਜ਼ਪੁਰ ‘ਤੇ ਕਬਜ਼ਾ ਕਰ ਲਿਆ ਸੀ ।
4. ਅੰਗਰੇਜ਼ਾਂ ਨੇ 1838 ਈ. ਵਿੱਚ ਫ਼ਿਰੋਜ਼ਪੁਰ ਵਿੱਚ ਇੱਕ ਸੈਨਿਕ ਛਾਉਣੀ ਸਥਾਪਿਤ ਕਰ ਲਈ ਸੀ ।
5. ਮਹਾਰਾਜਾ ਰਣਜੀਤ ਸਿੰਘ ਫ਼ਿਰੋਜ਼ਪੁਰ ਦੇ ਪ੍ਰਸ਼ਨ ‘ਤੇ ਨਿਰਸੰਦੇਹ ਅੰਗਰੇਜ਼ਾਂ ਅੱਗੇ ਝੁੱਕ ਗਿਆ ਸੀ ।

Leave a Comment