PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Punjab State Board PSEB 12th Class History Book Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ Textbook Exercise Questions and Answers.

PSEB Solutions for Class 12 History Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Long Answer Type Questions

ਪ੍ਰਸ਼ਨ 1.
ਅਹਿਮਦ ਸ਼ਾਹ ਅਬਦਾਲੀ ਕੌਣ ਸੀ ? ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਦੇ ਕੀ ਕਾਰਨ ਸਨ ? (Who was Ahmad Shah Abdali ? What were the reasons of his Punjab invasions ?)
ਜਾਂ
ਪੰਜਾਬ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ ਦੱਸੋ । (Write the main causes of invasions of Ahmad Shah Abdali on Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief account of the causes of Ahmad Shah Abdali’s invasions.)
ਉੱਤਰ-
1. ਅਹਿਮਦ ਸ਼ਾਹ ਅਬਦਾਲੀ ਕੌਣ ਸੀ ? ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।ਉਸ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ ।

2. ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ – ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ-

 • ਅਬਦਾਲੀ ਦੀ ਇੱਛਾ – ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ ।ਉਹ ਅਫ਼ਗਾਨਿਸਤਾਨ ਦੇ ਆਪਣੇ ਛੋਟੇ ਜਿਹੇ ਸਾਮਰਾਜ ਤੋਂ ਸੰਤੁਸ਼ਟ ਨਹੀਂ ਸੀ । ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰਨਾਂ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ।
 • ਭਾਰਤ ਦੀ ਅਥਾਹ ਧਨ-ਦੌਲਤ – ਅਹਿਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ । ਇਹ ਧਨ ਉਸ ਨੂੰ ਆਪਣੇ ਸਾਮਰਾਜ ਅਫ਼ਗਾਨਿਸਤਾਨ ਤੋਂ ਪ੍ਰਾਪਤ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਦੇਸ਼ ਆਰਥਿਕ ਪੱਖ ਤੋਂ ਬਹੁਤ ਪਿਛੜਿਆ ਹੋਇਆ ਸੀ । ਦੂਜੇ ਪਾਸੇ ਉਸ ਨੂੰ ਇਹ ਧਨ ਭਾਰਤ-ਜੋ ਕਿ ਆਪਣੇ ਅਥਾਹ ਧਨ-ਦੌਲਤ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ-ਤੋਂ ਪ੍ਰਾਪਤ ਹੋ ਸਕਦਾ ਸੀ ।
 • ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ – ਅਹਿਮਦ ਸ਼ਾਹ ਅਬਦਾਲੀ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ 1747 ਈ. ਵਿੱਚ ਜਦੋਂ ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਉਹ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਤਾਂ ਕਈ ਸਰਦਾਰਾਂ ਨੇ ਵਿਰੋਧ ਕੀਤਾ । ਇਸ ਲਈ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦੇਸ਼ਾਂ ਵਿੱਚ ਯੁੱਧ ਕਰਨਾ ਚਾਹੁੰਦਾ ਸੀ ।
 • ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਹਾਨ ਮੁਗ਼ਲ ਸਾਮਰਾਜ ਤੇਜ਼ੀ ਨਾਲ ਪਤਨ ਵੱਲ ਵੱਧ ਰਿਹਾ ਸੀ । ਔਰੰਗਜ਼ੇਬ ਦੇ ਉੱਤਰਾਧਿਕਾਰੀ ਕਮਜ਼ੋਰ ਨਿਕਲੇ । ਉਹ ਆਪਣਾ ਵਧੇਰੇ ਸਮਾਂ ਰਾ ਅਤੇ ਸੁੰਦਰੀ ਨਾਲ ਬਤੀਤ ਕਰਨ ਲੱਗੇ ।ਇਸ ਕਾਰਨ ਭਾਰਤ ਵਿੱਚ ਚਾਰੇ ਪਾਸੇ ਅਰਾਜਕਤਾ ਫੈਲੀ ਇਸ ਸਥਿਤੀ ਦਾ ਲਾਭ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ।
 • ਸ਼ਾਹਨਵਾਜ਼ ਖਾਂ ਦਾ ਸੱਦਾ – 1745 ਈ. ਵਿੱਚ ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਯਾਹੀਆ ਮਾਂ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ । ਇਹ ਗੱਲ ਉਸ ਦਾ ਛੋਟਾ ਭਰਾ ਸ਼ਾਹਨਵਾਜ਼ ਖਾਂ ਸਹਿਣ ਨਾ ਕਰ ਸਕਿਆ ।ਉਹ ਕਾਫ਼ੀ ਸਮੇਂ ਤੋਂ ਲਾਹੌਰ ਦੇ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ । ਅਜਿਹੀ ਸਥਿਤੀ ਵਿੱਚ ਸ਼ਾਹਨਵਾਜ਼ ਖ਼ਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ । ਅਬਦਾਲੀ ਅਜਿਹੇ ਹੀ ਸੁਨਹਿਰੇ ਮੌਕੇ ਦੀ ਤਲਾਸ਼ ਵਿੱਚ ਸੀ । ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 2.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਦੋਂ ਅਤੇ ਕਿੰਨੇ ਹਮਲੇ ਕੀਤੇ ? ਉਸਦੇ ਮੁੱਖ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ । (When and how many times did Ahmad Shah Abdali invade Punjab ? Give a brief account of his main invasions.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ 8 ਵਾਰ ਹਮਲੇ ਕੀਤੇ । ਲਾਹੌਰ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਦੇ ਸੱਦੇ ‘ਤੇ ਅਹਿਮਦ ਸ਼ਾਹ ਅਬਦਾਲੀ ਨੇ ਦਸੰਬਰ 1747 ਈ. ਵਿੱਚ ਭਾਰਤ ‘ਤੇ ਪਹਿਲੀ ਵਾਰ ਹਮਲਾ ਕੀਤਾ । ਜਦੋਂ ਉਹ ਪੰਜਾਬ ਪਹੁੰਚਿਆ ਤਾਂ ਸ਼ਾਹਨਵਾਜ਼ ਖਾਂ ਨੇ ਅਬਦਾਲੀ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ । ਅਬਦਾਲੀ ਨੇ ਸ਼ਾਹਨਵਾਜ਼ ਖਾਂ ਨੂੰ ਹਰਾ ਦਿੱਤਾ ਅਤੇ ਉਹ ਦਿੱਲੀ ਵੱਲ ਨੱਠ ਗਿਆ । ਮਨੂਪੁਰ ਵਿਖੇ ਹੋਈ ਲੜਾਈ ਵਿੱਚ ਮੁਈਨ-ਉਲ-ਮੁਲਕ (ਮੀਰ ਮੰਨੂੰ) ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ । ਇਸ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਨੇ ਮੀਰ ਮੰਨੂੰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਅਬਦਾਲੀ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ 1748 ਈ. ਦੇ ਅਖੀਰ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਦਿੱਲੀ ਤੋਂ ਸਹਾਇਤਾ ਨਾ । ਮਿਲਣ ਕਾਰਨ ਮੀਰ ਮੰਨੂੰ ਦੀ ਹਾਰ ਹੋਈ ਅਤੇ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ ।

ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਅਬਦਾਲੀ ਨੂੰ 14 ਲੱਖ ਰੁਪਏ ਸਾਲਾਨਾ ਲਗਾਨ ਦੇਣਾ ਮੰਨ ਲਿਆ । ਕਿਉਂਕਿ ਮੀਰ ਮੰਨੂੰ ਅਬਦਾਲੀ ਨੂੰ ਸਮੇਂ ਸਿਰ ਲਗਾਨ ਨਹੀਂ ਭੇਜ ਸਕਿਆ ਸੀ ਇਸ ਲਈ ਅਬਦਾਲੀ ਨੇ 1751-52 ਈ. ਵਿੱਚ ਪੰਜਾਬ ‘ਤੇ ਤੀਜੀ ਵਾਰ ਹਮਲਾ ਕੀਤਾ । ਇਸ ਹਮਲੇ ਦੇ ਦੌਰਾਨ ਅਬਦਾਲੀ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ । ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੰਜਵੇਂ ਹਮਲੇ ਦੇ ਦੌਰਾਨ 14 ਜਨਵਰੀ, 1761 ਈ. ਨੂੰ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਕਰਾਰੀ ਹਾਰ ਦਿੱਤੀ । 1761-62 ਈ. ਵਿੱਚ ਅਬਦਾਲੀ ਦੁਆਰਾ ਪੰਜਾਬ ‘ਤੇ ਕੀਤਾ ਗਿਆ ਛੇਵਾਂ ਹਮਲਾ ਸਭ ਤੋਂ ਪ੍ਰਸਿੱਧ ਸੀ ।ਇਸ ਹਮਲੇ ਦੇ ਦੌਰਾਨ 5 ਫ਼ਰਵਰੀ, 1762 ਈ. ਨੂੰ ਅਬਦਾਲੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ 25,000 ਤੋਂ 30,000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ । ਇਹ ਘਟਨਾ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ।

ਪ੍ਰਸ਼ਨ 3.
ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the first invasion of Ahmad Shah Abdali ?)
ਜਾਂ
ਪੰਜਾਬ ਉੱਤੇ ਅਬਦਾਲੀ ਦੇ ਪਹਿਲੇ ਹਮਲੇ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the Abdali’s first invasion over Punjab.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ । ਉਸ ਨੇ ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਦੇ ਸੱਦੇ ‘ਤੇ 1747 ਈ. ਦੇ ਅੰਤ ਵਿੱਚ ਭਾਰਤ ‘ਤੇ ਹਮਲਾ ਕਰਨ ਦਾ ਨਿਰਣਾ ਕੀਤਾ । ਉਹ ਬਿਨਾਂ ਕਿਸੇ ਵਿਰੋਧ ਦੇ 8 ਜਨਵਰੀ, 1748 ਈ. ਨੂੰ ਲਾਹੌਰ ਦੇ ਨੇੜੇ ਸ਼ਾਹਦਰਾ ਪਹੁੰਚ ਗਿਆ । ਇਸੇ ਸਮੇਂ ਦੇ ਦੌਰਾਨ ਦਿੱਲੀ ਦੇ ਵਜ਼ੀਰ ਕਮਰਉੱਦੀਨ ਨੇ ਸ਼ਾਹਨਵਾਜ਼ ਖ਼ਾਂ ਨਾਲ ਸਮਝੌਤਾ ਕਰ ਲਿਆ । ਸਿੱਟੇ ਵਜੋਂ ਸ਼ਾਹਨਵਾਜ਼ ਖ਼ਾਂ ਨੇ ਅਬਦਾਲੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ । ਉਸ ਨੇ ਸ਼ਾਹਨਵਾਜ਼ ਖਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਸ਼ਾਹਨਵਾਜ਼ ਖਾਂ ਦਿੱਲੀ ਵੱਲ ਨੱਸ ਗਿਆ । ਲਾਹੌਰ ‘ਤੇ ਕਬਜ਼ਾ ਕਰਨ ਤੋਂ ਬਾਅਦ ਅਬਦਾਲੀ ਨੇ ਉੱਥੇ ਭਾਰੀ ਲੁੱਟਮਾਰ ਕੀਤੀ ।

ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ ।ਵਜ਼ੀਰ ਕਮਰਉੱਦੀਨ ਉਸ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾ ਸਮੇਤ ਅੱਗੇ ਵਧਿਆ । ਸਰਹਿੰਦ ਦੇ ਨੇੜੇ ਹੋਈ ਲੜਾਈ ਵਿੱਚ ਕਮਰਉੱਦੀਨ ਮਾਰਿਆ ਗਿਆ । ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਕਮਰਉੱਦੀਨ ਦੇ ਲੜਕੇ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ । ਮੁਈਨ-ਉਲ-ਮੁਲਕ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਮੁਹੰਮਦ ਸ਼ਾਹ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਉਹ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਤਰ੍ਹਾਂ ਅਬਦਾਲੀ ਦਾ ਪਹਿਲਾ ਹਮਲਾ ਅਸਫਲ ਰਿਹਾ ।

ਪ੍ਰਸ਼ਨ 4.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਦੂਸਰੇ ਹਮਲੇ ਦਾ ਸੰਖੇਪ ਵਰਣਨ ਕਰੋ । (Briefly explain the second invasion of Ahmad Shah Abdali on Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਦੂਜੇ ਹਮਲੇ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of the second invasion of Ahmad Shah Abdali.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜਾ, ਉਹ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਦਿੱਲੀ ਦਾ ਨਵਾਂ ਵਜ਼ੀਰ ਸਫਦਰ ਜੰਗ ਮੀਰ ਮੰਨੂੰ ਨਾਲ ਬੜੀ ਈਰਖਾ ਕਰਦਾ ਸੀ । ਇਸ ਕਾਰਨ ਮੀਰ ਮੰਨੂੰ ਦੀ ਸਥਿਤੀ ਬੜੀ ਡਾਵਾਂਡੋਲ ਸੀ । ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ । ਮੀਰ ਮੰਨੂੰ ਵੀ ਅਬਦਾਲੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ । ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੂੰ ਆਪਣੀ ਹਾਰ ਨਿਸ਼ਚਿਤ ਵਿਖਾਈ ਦੇ ਰਹੀ ਸੀ । ਇਸ ਲਈ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ । ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲ੍ਹਿਆਂ) ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ । ਇਨ੍ਹਾਂ ਦਾ ਸਾਲਾਨਾ ਲਗਾਨ 14 ਲੱਖ ਰੁਪਏ ਬਣਦਾ ਸੀ । ਜਦੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਰੁੱਝਿਆ ਹੋਇਆ ਸੀ ਤਾਂ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਵਿੱਚ ਲੁੱਟਮਾਰ ਕੀਤੀ ।

ਪ੍ਰਸ਼ਨ 5.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਤੀਸਰੇ ਹਮਲੇ ਬਾਰੇ ਚਾਨਣਾ ਪਾਓ । (Throw light on the third invasion of Ahmad Shah Abdali on Punjab.)
ਉੱਤਰ-
ਪੰਜਾਬ ਵਿੱਚ ਸਿੱਖਾਂ ਦੀ ਲੁੱਟਮਾਰ ਅਤੇ ਮੀਰ ਮੰਨੂੰ ਵਿਰੁੱਧ ਨਾਸਰ ਖ਼ਾਂ ਦੇ ਵਿਦਰੋਹ ਕਾਰਨ ਬਦਅਮਨੀ ਫੈਲੀ ਹੋਈ ਸੀ । ਸਿੱਟੇ ਵਜੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਜਾਣ ਵਾਲਾ 14 ਲੱਖ ਰੁਪਏ ਦਾ ਸਾਲਾਨਾ ਲਗਾਨ ਨਾ ਭੇਜ ਸਕਿਆ । ਇਸ ਕਾਰਨ ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ । ਉਹ ਆਪਣੀਆਂ ਫ਼ੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵੱਧ ਰਿਹਾ ਸੀ । ਜਦੋਂ ਇਸ ਹਮਲੇ ਸੰਬੰਧੀ ਲਾਹੌਰ ਦੇ ਲੋਕਾਂ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਵਿੱਚੋਂ ਬਹੁਤੇ ਅਬਦਾਲੀ ਦੀ ਲੁੱਟਮਾਰ ਅਤੇ ਢਾਹੇ ਜਾਣ ਵਾਲੇ ਜ਼ੁਲਮਾਂ ਤੋਂ ਬਚਣ ਲਈ ਲਾਹੌਰ ਛੱਡ ਕੇ ਨੱਸ ਗਏ । ਲਾਹੌਰ ਪਹੁੰਚਣ ‘ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ ਮੀਰ ਮੰਨੂੰ ਇਸ ਸਮੇਂ ਦੌਰਾਨ ਦਿੱਲੀ ਤੋਂ ਸਹਾਇਤਾ ਮਿਲਣ ਦੀ ਉਡੀਕ ਕਰਦਾ ਰਿਹਾ |6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿੱਚ ਮੀਰ ਮੰਨੂੰ ਹਾਰ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਅਬਦਾਲੀ ਮੀਰ ਮੰਨੂੰ ਦੀ ਨਿਡਰਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 6.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਚੌਥੇ ਹਮਲੇ ਦਾ ਵਰਣਨ ਕਰੋ । (Explain the fourth invasion of Ahmad Shah Abdali on Punjab.)
ਉੱਤਰ-
1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗ਼ਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ । ਉਹ ਬੜੀ ਬਦਚਲਨ ਇਸਤਰੀ ਸੀ । ਇਸ ਕਾਰਨ ਸਾਰੇ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ । ਨਵੇਂ ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ ‘ਤੇ ਮੁਗ਼ਲਾਨੀ ਬੇਗਮ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਅਦੀਨਾ ਬੇਗ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕੀਤਾ ਗਿਆ । ਜੇਲ੍ਹ ਵਿੱਚੋਂ ਮੁਗਲਾਨੀ ਬੇਗਮ ਨੇ ਚਿੱਠੀਆਂ ਰਾਹੀਂ ਅਬਦਾਲੀ ਨੂੰ ਬੜੇ ਮਹੱਤਵਪੂਰਨ ਰਾਜ਼ ਦੱਸੇ । ਇਸ ਤੋਂ ਇਲਾਵਾ ਅਬਦਾਲੀ ਪੰਜਾਬ ਉੱਤੇ ਕਿਸੇ ਮੁਗ਼ਲ ਸੂਬੇਦਾਰ ਦੀ ਨਿਯੁਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ । ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ । ਇਸ ਹਮਲੇ ਦੀ ਖ਼ਬਰ ਸੁਣ ਕੇ ਅਦੀਨਾ ਬੇਗ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਦੌੜ ਗਿਆ । ਅਬਦਾਲੀ ਨੇ
ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ । ਸਿੱਖਾਂ ਨੇ ਇਸ ਸ਼ਹੀਦੀ ਦਾ ਬਦਲਾ ਲੈਣ ਦੇ ਉਦੇਸ਼ ਨਾਲ ਲਾਹੌਰ ਵਿੱਚ ਭਾਰੀ ਲੁੱਟਮਾਰ ਕੀਤੀ ।

ਪ੍ਰਸ਼ਨ 7.
ਪਾਨੀਪਤ ਦੀ ਤੀਜੀ ਲੜਾਈ ‘ਤੇ ਇੱਕ ਨੋਟ ਲਿਖੋ । (Write a note on third battle of Panipat.)
ਉੱਤਰ-
ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਦੀ ਸਥਾਪਨਾ ਕਰਨਾ ਚਾਹੁੰਦੀਆਂ ਸਨ । 1758 ਈ. ਵਿੱਚ ਮਰਾਠਿਆਂ ਨੇ ਤੈਮੂਰ ਸ਼ਾਹ, ਜੋ ਕਿ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਅਤੇ ਪੰਜਾਬ ਦਾ ਸੂਬੇਦਾਰ ਸੀ, ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ । ਇਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸੀ । ਉਸ ਨੇ 1759 ਈ. ਵਿੱਚ ਪੰਜਾਬ ‘ਤੇ ਹਮਲਾ ਕਰ ਕੇ ਉਸ ‘ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਉਸ ਨੇ ਦਿੱਲੀ ਵੱਲ ਰੁਖ ਕੀਤਾ । ਪਾਨੀਪਤ ਦੇ ਮੈਦਾਨ ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਇੱਕ ਘਮਸਾਣ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਮਰਾਠਾ ਸੈਨਾ ਦੀ ਅਗਵਾਈ ਸਦਾਸ਼ਿਵ ਰਾਉ ਭਾਉ ਕਰ ਰਿਹਾ ਸੀ । ਇਸ ਲੜਾਈ ਵਿੱਚ ਮਰਾਠਿਆਂ ਦੀ ਕਰਾਰੀ ਹਾਰ ਹੋਈ । ਪਾਨੀਪਤ ਦੀ ਤੀਜੀ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ । ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ।

ਪੇਸ਼ਵਾ ਬਾਲਾਜੀ ਬਾਜੀ ਰਾਓ ਇਸ ਵਿਨਾਸ਼ਕਾਰੀ ਹਾਰ ਨੂੰ ਨਾ ਸਹਿਣ ਕਰ ਸਕਿਆ ਅਤੇ ਛੇਤੀ ਹੀ ਚਲ ਵਸਿਆ । ਇਸ ਲੜਾਈ ਤੋਂ ਪਹਿਲਾਂ ਮਰਾਠਿਆਂ ਦੀ ਗਣਨਾ ਭਾਰਤ ਦੀਆਂ ਪ੍ਰਮੁੱਖ ਸ਼ਕਤੀਆਂ ਵਿੱਚ ਕੀਤੀ ਜਾਂਦੀ ਸੀ । ਇਸ ਲੜਾਈ ਵਿੱਚ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਗੌਰਵ ਨੂੰ ਕਰਾਰੀ ਸੱਟ ਵੱਜੀ । ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ । ਇਸ ਲੜਾਈ ਵਿੱਚ ਹਾਰ ਕਾਰਨ ਮਰਾਠੇ ਆਪਸੀ ਝਗੜਿਆਂ ਵਿੱਚ ਉਲਝ ਗਏ । ਇਸ ਕਾਰਨ ਉਨ੍ਹਾਂ ਦੀ ਆਪਸੀ ਏਕਤਾ ਖ਼ਤਮ ਹੋ ਗਈ । ਇਸ ਲੜਾਈ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਨੂੰ ਆਪਣੀ ਸ਼ਕਤੀ ਸੰਗਠਿਤ ਕਰਨ ਦਾ ਮੌਕਾ ਮਿਲਿਆ | ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਗਿਆ ।

ਪ੍ਰਸ਼ਨ 8.
ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ ? (What were the results of the third battle of Panipat ?) ਉੱਤਰ-
ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ । ਇਸ ਲੜਾਈ ਦੇ ਦੂਰਗਾਮੀ ਸਿੱਟੇ ਨਿਕਲੇ । ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

 • ਮਰਾਠਿਆਂ ਦਾ ਘੋਰ ਵਿਨਾਸ਼ – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ । ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ । ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ ।
 • ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ । ਸਿੱਟੇ ਵੱਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ ।
 • ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ ।ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ । ਸਿੱਟੇ ਵੱਜੋਂ ਰਘੋਬਾਂ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ ।
 • ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ । ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ। ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ । ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ ।
 • ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ । ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ ।

ਪ੍ਰਸ਼ਨ 9.
ਵੱਡਾ ਘੱਲੂਘਾਰਾ ਦੂਜਾ ਖੂਨੀ ਹੱਤਿਆ ਕਾਂਡ ‘ਤੇ ਸੰਖੇਪ ਨੋਟ ਲਿਖੋ । [Write a short note on Wada Ghallughara (Second Bloody Carnage.)]
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦਾ ਵਰਣਨ ਕਰੋ । (Explain the sixth invasion of Ahmad Shah Abdali.)
ਉੱਤਰ-
ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦੀ ਇੱਕ ਬਹੁਤ ਦੁੱਖਮਈ ਘਟਨਾ ਸੀ । ਸਿੱਖਾਂ ਨੇ 1761 ਈ. ਵਿੱਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਉਨ੍ਹਾਂ ਨੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਿੱਚ ਭਾਰੀ ਲੁੱਟਮਾਰ ਮਚਾਈ ਸੀ । ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੁਆਰਾ ਨਿਯੁਕਤ ਪੰਜਾਬ ਦੇ ਸੂਬੇਦਾਰ ਖ਼ਵਾਜਾ ਉਬੈਦ ਖਾਂ ਨੂੰ ਵੀ ਹਰਾ ਦਿੱਤਾ ਸੀ । ਅਹਿਮਦ ਸ਼ਾਹ ਅਬਦਾਲੀ ਨੇ 1761 ਈ. ਦੇ ਅਖੀਰ ਵਿੱਚ ਪੰਜਾਬ ’ਤੇ ਛੇਵੀਂ ਵਾਰ ਹਮਲਾ ਕੀਤਾ । ਉਸ ਨੇ ਲਾਹੌਰ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 5 ਫ਼ਰਵਰੀ, 1762 ਈ. ਨੂੰ ਅਚਾਨਕ ਸਿੱਖਾਂ ਨੂੰ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ ਘੇਰ ਲਿਆ । ਇਸ ਅਚਾਨਕ ਹਮਲੇ ਕਾਰਨ 25 ਤੋਂ 30 ਹਜ਼ਾਰ ਸਿੱਖ ਮਾਰੇ ਗਏ ।

ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ । ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਬਦਾਲੀ ਬੜਾ ਖੁਸ਼ ਹੋਇਆ । ਉਸ ਦਾ ਖਿਆਲ ਸੀ ਕਿ ਇਸ ਨਾਲ ਸਿੱਖਾਂ ਦੀ ਸ਼ਕਤੀ ਖ਼ਤਮ ਹੋ ਗਈ ਹੋਵੇਗੀ ਪਰ ਉਸ ਦਾ ਇਹ ਅੰਦਾਜ਼ਾ ਗਲਤ ਨਿਕਲਿਆ । ਸਿੱਖਾਂ ਨੇ ਇਸ ਘਟਨਾ ਤੋਂ ਨਵਾਂ ਉਤਸ਼ਾਹ ਪ੍ਰਾਪਤ ਕੀਤਾ । ਉਨ੍ਹਾਂ ਨੇ ਦੁਣੇ ਉਤਸ਼ਾਹ ਨਾਲ ਅਬਦਾਲੀ ਦੀਆਂ ਫ਼ੌਜਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ । ਸਿੱਖਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ।

ਪ੍ਰਸ਼ਨ 10.
ਅਫ਼ਗਾਨਾਂ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ ? (How did the Sikhs organise their power in their struggle against the Afghans ?)
ਉੱਤਰ-
ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ । ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਵਿਸ਼ਵਾਸ ਕਾਰਨ ਉਨ੍ਹਾਂ ਵਿੱਚ ਏਕਤਾ ਕਾਇਮ ਹੋਈ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸੇ ਦੁਆਰਾ ਗੁਰਮਤੇ ਪਾਸ ਕੀਤੇ ਜਾਂਦੇ ਸਨ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੰਘ ਪਾਲਣਾ ਕਰਦੇ ਸਨ । ਗੁਰਮਤੇ ਰਾਹੀਂ ਸਾਰੇ ਜੱਥਿਆਂ ਦਾ ਇੱਕ ਕਮਾਂਡਰ ਨਿਯਤ ਕੀਤਾ ਜਾਂਦਾ ਸੀ ਅਤੇ ਸਾਰੇ ਸਿੱਖ ਉਸ ਦੇ ਅਧੀਨ ਇਕੱਠੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਸਨ । ‘ਰਾਜ ਕਰੇਗਾ ਖ਼ਾਲਸਾ’ ਹੁਣ ਹਰ ਸਿੱਖ ਦਾ ਵਿਸ਼ਵਾਸ ਬਣ ਚੁੱਕਿਆ ਸੀ । ਅਹਿਮਦ ਸ਼ਾਹ ਅਬਦਾਲੀ ਕਈ ਸਾਲਾਂ ਤਕ ਸਿੱਖਾਂ ਵੱਲ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਵਿਦਰੋਹਾਂ ਕਾਰਨ ਧਿਆਨ ਨਹੀਂ ਦੇ ਸਕਿਆ ਸੀ । ਉਸ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਵਰਨਰ ਵੀ ਸਿੱਖਾਂ ਉੱਤੇ ਕਾਬੂ ਨਾ ਪਾ ਸਕੇ ।ਪੰਜਾਬ ਦੇ ਲੋਕਾਂ ਅਤੇ ਜ਼ਿਮੀਂਦਾਰਾਂ ਨੇ ਵੀ ਸਿੱਖ-ਅਫ਼ਗਾਨ ਸੰਘਰਸ਼ ਵਿੱਚ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ । ਸਿੱਖਾਂ ਦੇ ਨੇਤਾਵਾਂ ਨੇ ਵੀ ਸਿੱਖਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕਣ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ । ਇਸ ਤਰ੍ਹਾਂ ਸਿੱਖਾਂ ਨੇ ਅਫ਼ਗਾਨਾਂ ਵਿਰੁੱਧ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 11.
ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਅਸਫ਼ਲ ਕਿਉਂ ਰਿਹਾ ? ਕੋਈ ਛੇ ਮੁੱਖ ਕਾਰਨ ਦੱਸੋ । (What were the causes of failure of Ahmed Shah Abdali against the Sikhs ? Write any six reasons.)
ਜਾਂ
ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਹਿਮਦ ਸ਼ਾਹ ਅਬਦਾਲੀ ਅਸਫਲ ਕਿਉਂ ਰਿਹਾ ? (What were the causes of failure of Ahmad Shah Abdali against the Sikhs ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਛੇ ਕਾਰਨ ਕੀ ਸਨ ? (What were the six causes of Ahmad Shah Abdali’s failure against the Sikhs ?)
ਉੱਤਰ-
ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਜਾਂ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-
1. ਸਿੱਖਾਂ ਦਾ ਮਜ਼ਬੂਤ ਇਰਾਦਾ – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ । ਅਬਦਾਲੀ ਨੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕੀਤੇ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ । ਵੱਡੇ ਘੱਲੂਘਾਰੇ ਵਿੱਚ 25,000 ਤੋਂ 30,000 ਸਿੱਖ ਮਾਰੇ ਗਏ ਸਨ ਪਰ ਸਿੱਖਾਂ ਦਾ ਹੌਸਲਾ ਅਡੋਲ ਰਿਹਾ | ਅਜਿਹੀ ਕੌਮ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ ।

2. ਗੁਰੀਲਾ ਯੁੱਧ ਨੀਤੀ – ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ ਯੁੱਧ ਨੀਤੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਬਣੀ । ਜਦੋਂ ਵੀ ਅਬਦਾਲੀ ਸਿੱਖਾਂ ਵਿਰੁੱਧ ਕੂਚ ਕਰਦਾ ਸਿੱਖ ਫ਼ੌਰਨ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਂਦੇ !ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾਵਾਂ ‘ਤੇ ਹਮਲੇ ਕਰਦੇ ਅਤੇ ਲੁੱਟਮਾਰ ਕਰ ਕੇ ਮੁੜ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ । ਛਾਪਾਮਾਰ ਯੁੱਧਾਂ ਨੇ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ।

3. ਪੰਜਾਬ ਦੇ ਲੋਕਾਂ ਦਾ ਅਸਹਿਯੋਗ – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋ ਸਕਿਆ । ਉਸ ਨੇ ਬਾਰ-ਬਾਰ ਹਮਲਿਆਂ ਦੌਰਾਨ ਨਾ ਸਿਰਫ਼ ਲੋਕਾਂ ਦੇ ਧਨ ਦੌਲਤ ਨੂੰ ਹੀ ਲੁੱਟਿਆ, ਸਗੋਂ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਵੀ ਕੀਤਾ ।ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਸੀ । ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਜਿੱਤਣਾ ਇੱਕ ਸੁਪਨੇ ਵਾਂਗ ਸੀ ।

4. ਸਿੱਖਾਂ ਦਾ ਚਰਿੱਤਰ – ਸਿੱਖਾਂ ਦਾ ਚਰਿੱਤਰ ਵੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਕਾਰਨ ਬਣਿਆ ! ਸਿੱਖ ਹਰ ਹਾਲ ਵਿੱਚ ਖੁਸ਼ ਰਹਿੰਦੇ ਸਨ । ਉਹ ਲੜਾਈ ਦੇ ਮੈਦਾਨ ਵਿੱਚ ਕਿਸੇ ਵੀ ਨਿਹੱਥੇ ‘ਤੇ ਕਦੇ ਹਮਲਾ ਨਹੀਂ ਕਰਦੇ ਸਨ ।ਉਹ ਇਸਤਰੀਆਂ ਅਤੇ ਬੱਚਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਭਾਵੇਂ ਉਨ੍ਹਾਂ ਦਾ ਸੰਬੰਧ ਦੁਸ਼ਮਣਾਂ ਨਾਲ ਹੀ ਕਿਉਂ ਨਾ ਹੋਵੇ । ਇਨ੍ਹਾਂ ਗੁਣਾਂ ਦੇ ਸਿੱਟੇ ਵਜੋਂ ਸਿੱਖ ਪੰਜਾਬੀਆਂ ਵਿੱਚ ਹਰਮਨ-ਪਿਆਰੇ ਹੋ ਗਏ ਸਨ ।

5. ਸਿੱਖਾਂ ਦੇ ਯੋਗ ਨੇਤਾ – ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਉਨ੍ਹਾਂ ਦੇ ਯੋਗ ਨੇਤਾ ਸਨ । ਇਨ੍ਹਾਂ ਨੇਤਾਵਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਸਿੱਖਾਂ ਦੀ ਅਗਵਾਈ ਕੀਤੀ । ਇਨ੍ਹਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਅਤੇ ਆਲਾ ਸਿੰਘ ਸਨ ।

6. ਅਬਦਾਲੀ ਦੇ ਅਯੋਗ ਪ੍ਰਤੀਨਿਧੀ – ਅਹਿਮਦ ਸ਼ਾਹ ਅਬਦਾਲੀ ਦੀ ਅਸਫ਼ਲਤਾ ਦਾ ਇੱਕ ਹੋਰ ਪ੍ਰਮੁੱਖ ਕਾਰਨ ਪੰਜਾਬ ਵਿੱਚ ਉਸ ਦੇ ਅਯੋਗ ਪ੍ਰਤੀਨਿਧੀ ਸਨ । ਉਨ੍ਹਾਂ ਵਿੱਚ ਪ੍ਰਸ਼ਾਸਨਿਕ ਯੋਗਤਾ ਦੀ ਘਾਟ ਸੀ । ਇਸ ਕਾਰਨ ਪੰਜਾਬ ਦੇ ਲੋਕ ਉਨ੍ਹਾਂ ਦੇ ਵਿਰੁੱਧ ਹੁੰਦੇ ਚਲੇ ਗਏ ।

ਪ੍ਰਸ਼ਨ 12.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ‘ਤੇ ਪਏ ਕਿਸੇ ਛੇ ਮਹੱਤਵਪੂਰਨ ਪ੍ਰਭਾਵਾਂ ਦਾ ਵਰਣਨ ਕਰੋ । (Describe any six important effects of Ahmad Shah Abdali’s invasions over Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਹਮਲਿਆਂ ਦੇ ਕੀ ਪ੍ਰਭਾਵ ਪਏ ? (What were the effects of Ahmad Shah Abdali’s invasions over Punjab ?)
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1767 ਈ. ਤਕ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ । ਉਸ ਦੇ ਇਨ੍ਹਾਂ ਹਮਲਿਆਂ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ । ਇਨ੍ਹਾਂ ਪ੍ਰਭਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪੰਜਾਬ ਵਿੱਚ ਮੁਗ਼ਲ ਰਾਜ ਦਾ ਖ਼ਾਤਮਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਦੇ ਇਤਿਹਾਸ ‘ਤੇ ਪਹਿਲਾ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਖ਼ਾਤਮਾ ਹੋ ਗਿਆ । ਮੀਰ ਮੰਨੂੰ ਪੰਜਾਬ ਵਿੱਚ ਮੁਗ਼ਲਾਂ ਦਾ ਆਖ਼ਰੀ ਸੁਬੇਦਾਰ ਸੀ । ਅਬਦਾਲੀ ਨੇ ਮੀਰ ਮੰਨੂੰ ਨੂੰ ਆਪਣੇ ਵੱਲੋਂ ਹੀ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਮੁਗ਼ਲਾਂ ਨੇ ਮੁੜ ਪੰਜਾਬ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਅਬਦਾਲੀ ਨੇ ਇਨ੍ਹਾਂ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ ।

2. ਸਿੱਖ ਸ਼ਕਤੀ ਦਾ ਉਭਾਰ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ, ਪੰਜਾਬ ਵਿੱਚ ਮੁਗ਼ਲ ਅਤੇ ਮਰਾਠਾ ਸ਼ਕਤੀਆਂ ਦਾ ਅੰਤ ਹੋ ਗਿਆ । ਪੰਜਾਬ ਉੱਤੇ ਕਬਜ਼ਾ ਕਰਨ ਲਈ ਹੁਣ ਇਹ ਸੰਘਰਸ਼ ਕੇਵਲ ਦੋ ਸ਼ਕਤੀਆਂਅਫ਼ਗਾਨ ਅਤੇ ਸਿੱਖਾਂ ਵਿਚਾਲੇ ਰਹਿ ਗਿਆ | ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਵਿੱਚ ਵੱਡੇ ਘੱਲੂਘਾਰੇ ਵਿੱਚ ਕਈ ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ ।ਉਨ੍ਹਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । ਸਿੱਖਾਂ ਨੇ ਆਪਣੇ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ।

3. ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਬਹੁਤ ਬਹਾਦਰ ਅਤੇ ਨਿਡਰ ਬਣਾ ਦਿੱਤਾ ਸੀ । ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ । ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਏ ਯੁੱਧਾਂ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ ।

4. ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਹੋਰ ਵੱਧ ਗਈ । ਇਸ ਦਾ ਕਾਰਨ ਇਹ ਸੀ ਕਿ ਅਫ਼ਗਾਨਾਂ ਨੇ ਇਸਲਾਮ ਦੇ ਨਾਂ ‘ਤੇ ਸਿੱਖਾਂ ‘ਤੇ ਬਹੁਤ ਅੱਤਿਆਚਾਰ ਕੀਤੇ ।ਦੂਜਾ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰ ਕੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਦੁਸ਼ਮਣੀ ਦਿਨੋ-ਦਿਨ ਵਧਦੀ ਚਲੀ ਗਈ ।

5. ਪੰਜਾਬ ਦੀ ਆਰਥਿਕ ਬਰਬਾਦੀ – ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਨਾਲ ਲੈ ਜਾਂਦਾ ਸੀ । ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਖੇਤਾਂ ਨੂੰ ਬਰਬਾਦ ਕਰ ਦਿੰਦੀਆਂ ਸਨ । ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ । ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ । ਸਿੱਟੇ ਵਜੋਂ ਅਰਾਜਕਤਾ ਅਤੇ ਲੁੱਟਮਾਰ ਦੇ ਇਸ ਵਾਤਾਵਰਨ ਵਿੱਚ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ ।

6. ਪੰਜਾਬੀਆਂ ਦਾ ਖ਼ਰਚੀਲਾ ਸੁਭਾਅ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਉਨ੍ਹਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । ਕਿਉਂਕਿ ਅਬਦਾਲੀ ਆਪਣੇ ਹਮਲਿਆਂ ਦੇ ਦੌਰਾਨ ਭਾਰੀ ਲੁੱਟਮਾਰ ਕਰਦਾ ਸੀ । ਇਸ ਲਈ ਸਿੱਖਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣ-ਪੀਣ ‘ਤੇ ਖ਼ਰਚਣਾ ਸ਼ੁਰੂ ਕਰ ਦਿੱਤਾ ।

ਪ੍ਰਸ਼ਨ 13.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਕੀ ਰਾਜਨੀਤਿਕ ਪ੍ਰਭਾਵ ਪਏ ? (What were the political effects of Ahmad Shah Abdali’s invasions over Punjab ?)
ਉੱਤਰ-
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ‘ਤੇ ਬੜੇ ਡੂੰਘੇ ਰਾਜਨੀਤਿਕ ਪ੍ਰਭਾਵ ਪਏ | ਸਭ ਤੋਂ ਪਹਿਲਾਂ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਹੋ ਗਿਆ । ਅਬਦਾਲੀ ਨੇ 1752 ਈ. ਵਿੱਚ ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ । ਦੂਜਾ, ਅਬਦਾਲੀ ਨੇ 1761 ਈ. ਵਿੱਚ ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਹਮੇਸ਼ਾਂ ਲਈ ਅੰਤ ਹੋ ਗਿਆ ਤੀਜਾ, ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ । ਲੋਕਾਂ ਦੇ ਜਾਨ-ਮਾਲ ਸੁਰੱਖਿਅਤ ਨਾ ਰਹੇ ਸਰਕਾਰੀ ਕਰਮਚਾਰੀ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ ।ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ । ਚੌਥਾ, ਪੰਜਾਬ ਵਿੱਚੋਂ ਮੁਗਲਾਂ ਅਤੇ ਮਰਾਠਿਆਂ ਦੀ ਸ਼ਕਤੀ ਦੇ ਅੰਤ ਹੋਣ ਕਾਰਨ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀਆਂ ਫ਼ੌਜਾਂ ਨੂੰ ਕਈ ਥਾਈਂ ਹਰਾਇਆ ਸੀ । ਸਿੱਖਾਂ ਨੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ।

ਪ੍ਰਸ਼ਨ 14.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਸਮਾਜਿਕ ਪ੍ਰਭਾਵ ਪਏ ? (What were the social effects of the invasions of Ahmad Shah Abdali ?)
ਉੱਤਰ-
ਅਹਿਮਦ ਸ਼ਾਹ ਅੱਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਲੋਕਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ । ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਆਪਣੇ ਹਮਲਿਆਂ ਦੌਰਾਨ ਲੋਕਾਂ ਦੇ ਧਨ ਨੂੰ ਲੁੱਟ ਕੇ ਅਫ਼ਗਾਨਿਸਤਾਨ ਲੈ ਜਾਂਦਾ ਸੀ । ਇਸ ਲਈ ਲੋਕਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣਪੀਣ ਅਤੇ ਮੌਜ ਉਡਾਉਣ ‘ਤੇ ਖ਼ਰਚਣਾ ਸ਼ੁਰੂ ਕਰ ਦਿੱਤਾ ਸੀ । ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ । ਲੋਕ ਬਹੁਤ ਸੁਆਰਥੀ ਅਤੇ ਆਚਰਨਹੀਣ ਹੋ ਗਏ ਸਨ ।

ਉਹ ਕੋਈ ਵੀ ਪਾਪ ਜਾਂ ਅਪਰਾਧ ਕਰਨ ਤੋਂ ਨਹੀਂ ਡਰਦੇ ਸਨ । ਚੋਰੀ, ਡਾਕੇ, ਕਤਲ, ਲੁੱਟਮਾਰ, ਧੋਖੇਬਾਜ਼ੀ ਅਤੇ ਰਿਸ਼ਵਤਖੋਰੀ ਦਾ ਸਮਾਜ ਵਿੱਚ ਬੋਲਬਾਲਾ ਸੀ । ਇਨ੍ਹਾਂ ਬੁਰਾਈਆਂ ਨੇ ਪੰਜਾਬ ਦੇ ਸਮਾਜ ਨੂੰ ਘੁਣ ਵਾਂਗ ਖਾ ਕੇ ਖੋਖਲਾ ਕਰ ਦਿੱਤਾ ਸੀ । ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣ ਗਏ । ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਅਤੇ ਉਸ ਦੁਆਰਾ ਕੀਤੀ ਜਾ ਰਹੀ ਲੁੱਟਮਾਰ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ ।ਉਨ੍ਹਾਂ ਨੇ ਅਫ਼ਗਾਨਾਂ ਨਾਲ ਚੱਲਣ ਵਾਲੇ ਲੰਬੇ ਸੰਘਰਸ਼ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ । ਇਸ ਸੰਘਰਸ਼ ਦੇ ਅੰਤ ਵਿੱਚ ਸਿੱਖ ਜੇਤੂ ਰਹੇ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 15.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਆਰਥਿਕ ਸਿੱਟੇ ਨਿਕਲੇ ? (What were the economic consequences of the invasions of Ahmad Shah Abdali ?)
ਉੱਤਰ-
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਵਿਨਾਸ਼ਕਾਰੀ ਆਰਥਿਕ ਸਿੱਟੇ ਨਿਕਲੇ ਉਹ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਬੇਸ਼ੁਮਾਰ ਧਨ-ਦੌਲਤ ਲੁੱਟ ਕੇ ਲੈ ਜਾਂਦਾ ਸੀ । ਇਸ ਕਾਰਨ ਪੰਜਾਬ ਕੰਗਾਲ ਹੋ ਗਿਆ । ਦੂਸਰਾ, ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਰਾਹ ਵਿੱਚ ਆਉਂਦੇ ਖੇਤਾਂ ਨੂੰ ਉਜਾੜ ਦਿੰਦੀਆਂ ਸਨ ।ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ।ਤੀਸਰਾ, ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀਆਂ ਨੇ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ । ਚੌਥਾ, ਪੰਜਾਬ ਵਿੱਚ ਸਿੱਖ ਵੀ ਸਰਕਾਰ ਦੀ ਨੀਂਦ ਹਰਾਮ ਕਰਨ ਲਈ ਅਕਸਰ ਲੁੱਟਮਾਰ ਕਰਦੇ ਸਨ । ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ । ਅਜਿਹੇ ਵਾਤਾਵਰਨ ਕਾਰਨ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ । ਸਿੱਟੇ ਵਜੋਂ ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ । ਅਜਿਹਾ ਲੱਗਦਾ ਸੀ ਜਿਵੇਂ ਪੰਜਾਬ ਦੀ ਖੁਸ਼ਹਾਲੀ ਨੇ ਸਦਾ ਲਈ ਆਪਣਾ ਮੂੰਹ ਮੋੜ ਲਿਆ ਹੋਵੇ । ਨਿਰਸੰਦੇਹ ਇਹ ਬਹੁਤ ਹੀ ਮਾੜਾ ਸੰਕੇਤ ਸੀ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਅਬਦਾਲੀ ਦੇ ਹਮਲਿਆਂ ਦੇ ਕਾਰਨ (Causes of Abdali’s Invasions)

ਪ੍ਰਸ਼ਨ 1.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਦੱਸੋ । (Explain the causes of the invasions of Ahmad Shah Abdali.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਤੇ ਕੀਤੇ ਗਏ ਹਮਲਿਆਂ ਦੇ ਕੀ ਕਾਰਨ ਸਨ ? (What were the causes of the invasion of Ahmad Shah Abdali on Punjab ?)
ਉੱਤਰ-
ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ । ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ । ਇਨ੍ਹਾਂ ਹਮਲਿਆਂ ਲਈ ਹੇਠ ਲਿਖੇ ਕਾਰਨ ਉੱਤਰਦਾਈ ਸਨ-

1. ਅਬਦਾਲੀ ਦੀ ਇੱਛਾ (Ambition of Abdali) – ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ । ਉਹ ਅਫ਼ਗਾਨਿਸਤਾਨ ਦੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ । ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰਨਾਂ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ | ਆਪਣੀ ਇਸ ਸਾਮਰਾਜਵਾਦੀ ਇੱਛਾ ਦੀ ਪੂਰਤੀ ਲਈ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲਾ ਕਰਨ ਦਾ ਨਿਰਣਾ ਕੀਤਾ ।

2. ਭਾਰਤ ਦੀ ਅਥਾਹ ਧਨ-ਦੌਲਤ (Enormous Wealth of India) – ਅਹਿਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ । ਇਹ ਧਨ ਉਸ ਨੂੰ ਆਪਣੇ ਸਾਮਰਾਜ ਅਫ਼ਗਾਨਿਸਤਾਨ ਤੋਂ ਪ੍ਰਾਪਤ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਦੇਸ਼ ਆਰਥਿਕ ਪੱਖ ਤੋਂ ਬਹੁਤ ਪਿਛੜਿਆ ਹੋਇਆ ਸੀ । ਦੂਜੇ ਪਾਸੇ ਉਸ ਨੂੰ ਇਹ ਧਨ ਭਾਰਤ-ਜੋ ਕਿ ਆਪਣੀ ਅਥਾਹ ਧਨ-ਦੌਲਤ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ-ਤੋਂ ਪ੍ਰਾਪਤ ਹੋ ਸਕਦਾ ਸੀ । 1739 ਈ. ਵਿੱਚ ਜਦੋਂ ਉਹ ਨਾਦਿਰ ਸ਼ਾਹ ਨਾਲ ਭਾਰਤ ਆਇਆ ਸੀ ਤਾਂ ਉਹ ਭਾਰਤ ਦੀ ਅਥਾਹ ਧਨ-ਦੌਲਤ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ । ਨਾਦਿਰ ਸ਼ਾਹ ਭਾਰਤ ਤੋਂ ਪਰਤਣ ਸਮੇਂ ਆਪਣੇ ਨਾਲ ਬੇਸ਼ਮਾਰ ਹੀਰੇ-ਜਵਾਹਰਾਤ, ਸੋਨਾ-ਚਾਂਦੀ ਆਦਿ ਲੈ ਗਿਆ ਸੀ । ਅਬਦਾਲੀ ਭਾਰਤ ‘ਤੇ ਫਿਰ ਹਮਲਾ ਕਰਕੇ ਇੱਥੋਂ ਦੀ ਅਥਾਹ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ ।

3. ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ (To Consolidate his position in Afghanistan) – ਅਹਿਮਦ ਸ਼ਾਹ ਅਬਦਾਲੀ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ 1747 ਈ. ਵਿੱਚ ਜਦੋਂ ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਉਹ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਤਾਂ ਕਈ ਸਰਦਾਰਾਂ ਨੇ ਵਿਰੋਧ ਕੀਤਾ । ਇਸ ਲਈ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦੇਸ਼ਾਂ ਵਿੱਚ ਯੁੱਧ ਕਰਨਾ ਚਾਹੁੰਦਾ ਸੀ । ਇਨ੍ਹਾਂ ਯੁੱਧਾਂ ਦੁਆਰਾ ਉਹ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰ ਸਕਦਾ ਸੀ ਅਤੇ ਅਫ਼ਗਾਨਾਂ ਨੂੰ ਆਪਣੇ ਪ੍ਰਤੀ ਵਧੇਰੇ ਵਫ਼ਾਦਾਰ ਬਣਾ ਸਕਦਾ ਸੀ ।

4. ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ (Favourable political condition of India) – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਹਾਨ ਮੁਗ਼ਲ ਸਾਮਰਾਜ ਤੇਜ਼ੀ ਨਾਲ ਪਤਨ ਵੱਲ ਵੱਧ ਰਿਹਾ ਸੀ । 1719 ਈ. ਵਿੱਚ ਮੁਹੰਮਦ ਸ਼ਾਹ ਦੇ ਸਿੰਘਾਸਨ ‘ਤੇ ਬੈਠਣ ਨਾਲ ਸਥਿਤੀ ਵਧੇਰੇ ਤਰਸਯੋਗ ਹੋ ਗਈ । ਉਹ ਆਪਣਾ ਵਧੇਰੇ ਸਮਾਂ ‘ਸਰਾ ਅਤੇ ਸੁੰਦਰੀ’ ਨਾਲ ਬਤੀਤ ਕਰਨ ਲੱਗਾ । ਸਿੱਟੇ ਵਜੋਂ ਉਹ ਰੰਗੀਲਾ ਦੇ ਨਾਂ ਨਾਲ ਪ੍ਰਸਿੱਧ ਹੋਇਆ । ਉਸ ਦੇ ਸ਼ਾਸਨ ਕਾਲ (1719-48 ਈ. ) ਵਿੱਚ ਸ਼ਾਸਨ ਦੀ ਅਸਲੀ ਵਾਗਡੋਰ ਉਸ ਦੇ ਮੰਤਰੀਆਂ ਦੇ ਹੱਥ ਵਿੱਚ ਸੀ, ਜੋ ਇੱਕ ਦੁਸਰੇ ਵਿਰੁੱਧ ਸਾਜ਼ਸ਼ਾਂ ਕਰਦੇ ਰਹਿੰਦੇ ਸਨ । ਇਸ ਕਾਰਨ ਭਾਰਤ ਵਿੱਚ ਚਾਰੇ ਪਾਸੇ ਅਰਾਜਕਤਾ ਫੈਲੀ । ਪੰਜਾਬ ਵਿੱਚ ਸਿੱਖਾਂ ਨੇ ਮੁਗ਼ਲ ਸੂਬੇਦਾਰਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ । ਇਸ ਸਥਿਤੀ ਦਾ ਲਾਭ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ ।

5. ਅਬਦਾਲੀ ਦਾ ਭਾਰਤ ਸੰਬੰਧੀ ਪੂਰਵ ਗਿਆਨ (Past experience of Abdali of India) – ਅਹਿਮਦ ਸ਼ਾਹ ਅਬਦਾਲੀ 1739 ਈ. ਵਿੱਚ ਨਾਦਿਰ ਸ਼ਾਹ ਦੇ ਹਮਲੇ ਸਮੇਂ ਉਸ ਦੇ ਸੈਨਾਪਤੀ ਦੇ ਰੂਪ ਵਿੱਚ ਭਾਰਤ ਆਇਆ ਸੀ । ਉਸ ਨੇ ਪੰਜਾਬ ਅਤੇ ਦਿੱਲੀ ਦੀ ਰਾਜਨੀਤਿਕ ਸਥਿਤੀ ਅਤੇ ਇੱਥੋਂ ਦੀ ਫ਼ੌਜ ਦੀ ਲੜਾਈ ਦੀ ਤਾਕਤ ਬਾਰੇ ਡੂੰਘਾ ਅਧਿਐਨ ਕੀਤਾ ਸੀ । ਉਸ ਨੇ ਇਹ ਜਾਣ ਲਿਆ ਸੀ ਕਿ ਮੁਗ਼ਲ ਸਾਮਰਾਜ ਇੱਕ ਰੇਤ ਦੇ ਮਹੱਲ ਦੀ ਤਰ੍ਹਾਂ ਹੈ ਜੋ ਕਿ ਇੱਕ ਤੇਜ਼ ਹਨੇਰੀ ਅੱਗੇ ਕਦੇ ਨਹੀਂ ਠਹਿਰ ਸਕਦਾ । ਇਸ ਲਈ ਸੁਤੰਤਰ ਸ਼ਾਸਕ ਬਣਨ ਤੋਂ ਬਾਅਦ ਅਬਦਾਲੀ ਨੇ ਇਸ ਸਥਿਤੀ ਦਾ ਪੂਰਾ ਲਾਭ ਉਠਾਉਣ ਦਾ ਯਤਨ ਕੀਤਾ ।

6. ਸ਼ਾਹਨਵਾਜ਼ ਖਾਂ ਦਾ ਸੱਦਾ (Invitation of Shahnawaz Khan) – 1745 ਈ. ਵਿੱਚ ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਯਾਹੀਆ ਖਾਂ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ । ਇਹ ਗੱਲ ਉਸ ਦਾ ਛੋਟਾ ਭਰਾ ਸ਼ਾਹਨਵਾਜ਼ ਖ਼ਾ ਸਹਿਣ ਨਾ ਕਰ ਸਕਿਆ । ਉਹ ਕਾਫ਼ੀ ਸਮੇਂ ਤੋਂ ਲਾਹੌਰ ਦੇ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ । ਉਸ ਨੇ 1746 ਈ. ਦੇ ਅੰਤ ਵਿੱਚ ਯਾਹੀਆ ਖ਼ਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਦੋਹਾਂ ਭਰਾਵਾਂ ਵਿਚਾਲੇ ਇਹ ਜੰਗ ਚਾਰ ਮਹੀਨਿਆਂ ਤਕ ਚਲਦੀ ਰਹੀ । ਇਸ ਵਿੱਚ ਅੰਤ ਸ਼ਾਹਨਵਾਜ਼ ਖ਼ਾ ਜੇਤੂ ਰਿਹਾ। ਉਸ ਨੇ ਯਾਹੀਆ ਖ਼ਾਂ ਨੂੰ ਕੈਦ ਕਰ ਲਿਆ ਅਤੇ ਆਪ ਲਾਹੌਰ ਦਾ ਸੂਬੇਦਾਰ ਬਣ ਬੈਠਾ । ਦਿੱਲੀ ਦਾ ਵਜ਼ੀਰ ਕਮਰਉੱਦੀਨ, ਜੋ ਕਿ ਯਾਹੀਆ ਖ਼ਾਂ ਦਾ ਸਹੁਰਾ ਸੀ, ਇਹ ਸਹਿਣ ਨਾ ਕਰ ਸਕਿਆ । ਉਸ ਦੇ ਉਕਸਾਉਣ ‘ਤੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਸ਼ਾਹਨਵਾਜ਼ ਸ਼ਾਂ ਨੂੰ ਲਾਹੌਰ ਦਾ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ । ਅਜਿਹੀ ਸਥਿਤੀ ਵਿੱਚ ਸ਼ਾਹਨਵਾਜ਼ ਖ਼ਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ । ਅਬਦਾਲੀ ਅਜਿਹੇ ਹੀ ਸੁਨਹਿਰੇ ਮੌਕੇ ਦੀ ਤਲਾਸ਼ ਵਿੱਚ ਸੀ । ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ ।

ਅਬਦਾਲੀ ਦੇ ਹਮਲੇ (Abdali’s Invasions)

ਪ੍ਰਸ਼ਨ 2.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦਾ ਸੰਖੇਪ ਵਰਣਨ ਕਰੋ । (Give a brief account of Ahmad Shah Abdali’s invasions over Punjab.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ । ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੌਰਾਨ ਪੰਜਾਬ ‘ਤੇ ਅੱਠ ਹਮਲੇ ਕੀਤੇ । ਇਨ੍ਹਾਂ ਹਮਲਿਆਂ ਦਾ ਸੰਖੇਪ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ-

1. ਅਬਦਾਲੀ ਦਾ ਪਹਿਲਾ ਹਮਲਾ 1747-48 ਈ. (First Invasion of Abdali 1747-48 A.D.) – ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਸ਼ਾਂ ਦੇ ਸੱਦੇ ‘ਤੇ ਅਹਿਮਦ ਸ਼ਾਹ ਅਬਦਾਲੀ ਦਸੰਬਰ 1747 ਈ. ਵਿੱਚ ਭਾਰਤ ਵੱਲ ਚਲ
PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ 1
ਪਿਆ । ਉਸ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਸ਼ਾਹਨਵਾਜ਼ ਨੇ ਦਿੱਲੀ ਦੇ ਵਜ਼ੀਰ ਕਮਰਉੱਦੀਨ ਨਾਲ ਸਮਝੌਤਾ ਕਰ ਲਿਆ । ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ । ਉਸ ਨੇ ਸ਼ਾਹਨਵਾਜ਼ ਖਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ | ਸਰਹਿੰਦ ਦੇ ਨੇੜੇ ਹੋਈ ਲੜਾਈ ਵਿੱਚ ਕਮਰਉੱਦੀਨ ਮਾਰਿਆ ਗਿਆ । ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਕਮਰਉੱਦੀਨ ਦੇ ਲੜਕੇ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ । ਦੂਜੇ ਪਾਸੇ ਪੰਜਾਬ ਵਿੱਚ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ ਸਮੇਂ ਉਸ ਦਾ ਕਾਫ਼ੀ ਸਾਮਾਨ ਲੁੱਟ ਲਿਆ ਸੀ ।

2. ਅਬਦਾਲੀ ਦਾ ਦੂਜਾ ਹਮਲਾ 1748-49 ਈ. (Second Invasion of Abdali 1748-49 A.D.) – ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ । ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ । ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ । ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲਿਆਂ। ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ 14 ਲੱਖ ਰੁਪਏ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ ।

3. ਅਬਦਾਲੀ ਦਾ ਤੀਸਰਾ ਹਮਲਾ 1751-52 ਈ. (Third Invasion of Abdali 1751-52 A.D.) – ਮੀਰ ਮੰਨੂੰ ਦੁਆਰਾ ਸਾਲਾਨਾ ਲਗਾਨ ਦੇਣ ਵਿੱਚ ਕੀਤੀ ਗਈ ਦੇਰੀ ਦੇ ਕਾਰਨ ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ । ਉਹ ਆਪਣੀਆਂ ਫ਼ੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵਧਿਆ । ਲਾਹੌਰ ਪਹੁੰਚਣ ‘ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ । 6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿੱਚ ਦੀਵਾਨ ਕੌੜਾ ਮਲ ਮਾਰਿਆ ਗਿਆ ਅਤੇ ਮੀਰ ਮੰਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ | ਅਗਲੇ ਦਿਨ ਮੀਰ ਮੰਨੂੰ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ ।

ਮੀਰ ਮੰਨੂੰ ਦੀ ਦਲੇਰੀ ਵੇਖ ਕੇ ਅਬਦਾਲੀ ਨੇ ਨਾ ਸਿਰਫ਼ ਮੀਰ ਮੰਨੂੰ ਨੂੰ ਮੁਆਫ਼ ਕਰ ਦਿੱਤਾ ਸਗੋਂ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਅਬਦਾਲੀ ਨੇ 1752 ਈ. ਵਿੱਚ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ।

4. ਅਬਦਾਲੀ ਦਾ ਚੌਥਾ ਹਮਲਾ 1756-57 ਈ. (Fourth Invasion of Abdali 1756-57 A.D.1753) – ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ । ਉਹ ਬੜੀ ਬਦਚਲਨ ਇਸਤਰੀ ਸੀ । ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ ‘ਤੇ ਮੁਗ਼ਲਾਨੀ ਬੇਗ਼ਮ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ | ਅਦੀਨਾ ਬੇਗ਼ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕੀਤਾ ਗਿਆ । ਅਬਦਾਲੀ ਪੰਜਾਬ ਉੱਤੇ ਕਿਸੇ ਮੁਗ਼ਲ ਸੂਬੇਦਾਰ ਦੀ ਨਿਯੁਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ । ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ । ਇਸ ਸਮੇਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਕਾਫ਼ੀ ਵੱਧ ਚੁੱਕੀ ਸੀ । ਅਬਦਾਲੀ ਨੇ ਦਿੱਲੀ ਤੋਂ ਵਾਪਸੀ ਸਮੇਂ ਸਿੱਖਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ ।

ਅਹਿਮਦ ਸ਼ਾਹ ਅਬਦਾਲੀ ਜਨਵਰੀ, 1757 ਈ. ਵਿੱਚ ਦਿੱਲੀ ਪਹੁੰਚਿਆ ਅਤੇ ਭਾਰੀ ਲੁੱਟਮਾਰ ਕੀਤੀ । ਉਸ ਨੇ ਮਥੁਰਾ ਅਤੇ ਬ੍ਰਿਦਾਬਨ ਨੂੰ ਵੀ ਲੁੱਟਿਆ । ਪੰਜਾਬ ਪਹੁੰਚਣ ‘ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ ਪਰ ਉਹ ਆਪਣਾ ਸੀਸ ਹਥੇਲੀ ‘ਤੇ ਰੱਖ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ | ਬਾਬਾਦੀਪ ਸਿੰਘ ਜੀ 11 ਨਵੰਬਰ, 1757 ਈ. ਨੂੰ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰਿਆ । ਗੁਰਬਖ਼ਸ਼ ਸਿੰਘ ਦੇ ਸ਼ਬਦਾਂ ਵਿੱਚ, .
‘‘ਬਾਬਾ ਦੀਪ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਨੇ ਸਾਰੀ ਸਿੱਖ ਕੌਮ ਨੂੰ ਝੰਜੋੜ ਦਿੱਤਾ । ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ’’ । 1

5. ਅਬਦਾਲੀ ਦਾ ਪੰਜਵਾਂ ਹਮਲਾ 1759-61 ਈ. (Fifth Invasion of Abdali 1759-61 A.D.)1758) – ਈ. ਵਿੱਚ ਸਿੱਖਾਂ ਨੇ ਮਰਾਠਿਆਂ ਨਾਲ ਮਿਲ ਕੇ ਪੰਜਾਬ ਵਿੱਚੋਂ ਤੈਮੂਰ ਸ਼ਾਹ ਨੂੰ ਭਜਾ ਦਿੱਤਾ ਸੀ । ਇਸ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ 1759 ਈ. ਵਿੱਚ ਪੰਜਾਬ ਉੱਤੇ ਪੰਜਵਾਂ ਹਮਲਾ ਕਰ ਦਿੱਤਾ । ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ | ਅੱਗੇ ਵਧਦੇ ਹੋਏ ਅਬਦਾਲੀ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ। ਜਦੋਂ ਮਰਾਠਿਆਂ ਦੀ ਲਗਾਤਾਰ ਹਾਰ ਦੀ ਖ਼ਬਰ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ । 14 ਜਨਵਰੀ, 1761 ਈ. ਨੂੰ ਪਾਨੀਪਤ ਦੀ ਤੀਜੀ ਲੜਾਈ ਵਿੱਚ ਅਬਦਾਲੀ ਨੇ ਮਰਾਠਿਆਂ ਦੀ ਫ਼ੌਜ ਵਿੱਚ ਬੜੀ ਭਾਰੀ ਤਬਾਹੀ ਮਚਾਈ ।

ਪਰ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਦਾ ਕੁਝ ਨਾ ਵਿਗਾੜ ਸਕਿਆ । ਸਿੱਖ ਰਾਤ ਦੇ ਸਮੇਂ ਜਦੋਂ ਅਬਦਾਲੀ ਦੇ ਸੈਨਿਕ ਆਰਾਮ ਕਰ ਰਹੇ ਹੁੰਦੇ ਸਨ ਤਾਂ ਅਚਾਨਕ ਹਮਲਾ ਕਰਕੇ ਉਨ੍ਹਾਂ ਦੇ ਖ਼ਜ਼ਾਨੇ ਨੂੰ ਲੁੱਟ ਲੈਂਦੇ ਸਨ । ਜੱਸਾ ਸਿੰਘ ਆਹਲੂਵਾਲੀਆ ਨੇ ਅਚਾਨਕ ਹਮਲਾ ਕਰਕੇ ਅਬਦਾਲੀ ਦੀ ਕੈਦ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਛੁਡਵਾ ਲਿਆ । ਇਸ ਤਰ੍ਹਾਂ ਜੱਸਾ ਸਿੰਘ ਨੇ ਆਪਣੀ ਦਲੇਰੀ ਦਾ ਸਬੂਤ ਦਿੱਤਾ ।

6. ਅਬਦਾਲੀ ਦਾ ਛੇਵਾਂ ਹਮਲਾ 1762 ਈ. (Sixth Invasion of Abdali 1762 A.D.) – ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਵਿੱਚ ਹਮਲਾ ਕੀਤਾ । ਉਸ ਦੇ ਸੈਨਿਕਾਂ ਨੇ ਮਲੇਰਕੋਟਲੇ ਦੇ ਨੇੜੇ ਪਿੰਡ ਕੁੱਪ ਵਿਖੇ ਅਚਾਨਕ ਹਮਲਾ ਕਰਕੇ 25,000 ਤੋਂ 30,000 ਸਿੱਖਾਂ ਦਾ ਕਤਲ ਕਰ ਦਿੱਤਾ, ਅਤੇ 10 ਹਜ਼ਾਰ ਸਿੱਖਾਂ ਨੂੰ ਜ਼ਖ਼ਮੀ ਕਰ ਦਿੱਤਾ । ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ । ਇਹ ਘਟਨਾ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਘੱਲੂਘਾਰਾ 5 ਫ਼ਰਵਰੀ, 1762 ਈ. ਨੂੰ ਵਾਪਰਿਆ । ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦਾ ਭਾਵੇਂ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ । ਸਿੱਖਾਂ ਨੇ 14 ਜਨਵਰੀ, 1764 ਈ. ਨੂੰ ਸਰਹਿੰਦ ਨੂੰ ਜਿੱਤ ਲਿਆ। ਇਸ ਦੇ ਹਾਕਮ ਜੈਨ ਖਾਂ ਦਾ ਕਤਲ ਕਰ ਦਿੱਤਾ ਗਿਆ । ਸਿੱਖਾਂ ਨੇ ਲਾਹੌਰ ਦੇ ਹਾਕਮ ਕਾਬਲੀ ਮਲ ਤੋਂ ਭਾਰੀ ਹਰਜ਼ਾਨਾ ਵਸੂਲ ਕੀਤਾ । ਇਸ ਤੋਂ ਸਿੱਖਾਂ ਦੀ ਵਧਦੀ ਹੋਈ ਤਾਕਤ ਦੀ ਸਪੱਸ਼ਟ ਝਲਕ ਮਿਲਦੀ ਹੈ ।

7. ਅਬਦਾਲੀ ਦੇ ਹੋਰ ਹਮਲੇ 1764-1767 ਈ. (Other Invasions of Abdali 1764-67 A.D.) – ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ 1764-65 ਅਤੇ 1766-67 ਈ. ਵਿੱਚ ਹਮਲੇ ਕੀਤੇ ।ਉਸ ਦੇ ਇਹ ਹਮਲੇ ਜ਼ਿਆਦਾ ਪ੍ਰਸਿੱਧ ਨਹੀਂ ਸਨ । ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਸਿੱਖਾਂ ਨੇ ਇਸ ਸਮੇਂ ਦੌਰਾਨ 1765 ਈ. ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ । ਸਿੱਖਾਂ ਨੇ ਨਵੇਂ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪਾਨੀਪਤੇ ਦੀ ਤੀਸਰੀ ਲੜਾਈ 1761 ਈ. (The Third Battle of Panipat 1761 AD)

ਪ੍ਰਸ਼ਨ 3.
ਪਾਨੀਪਤ ਦੀ ਤੀਜੀ ਲੜਾਈ ਦੇ ਕਾਰਨਾਂ, ਘਟਨਾਵਾਂ ਅਤੇ ਨਤੀਜਿਆਂ ਦਾ ਵਰਣਨ ਕਰੋ । (Discuss the causes, events and results of the Third Battle of Panipat.)
ਜਾਂ
ਪਾਨੀਪਤ ਦੇ ਤੀਸਰੇ ਯੁੱਧ ਦੇ ਕਾਰਨਾਂ ਅਤੇ ਪਰਿਣਾਮਾਂ ਦਾ ਵਰਣਨ ਕਰੋ । (Describe the causes and consequences of the Third Battle of Panipat.)
ਜਾਂ
ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨ ਅਤੇ ਘਟਨਾਵਾਂ ਦੀ ਚਰਚਾ ਕਰੋ । P.S.E.B. (July 2015) (Discuss the causes and events of the Third Battle of Panipat.)
ਉੱਤਰ-
14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ ਹੋਈ । ਇਸ ਲੜਾਈ ਵਿੱਚ ਮਰਾਠਿਆਂ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਦੇ ਸਿੱਟੇ ਵੱਜੋਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਤੇਜ਼ੀ ਨਾਲ ਉੱਥਾਨ ਹੋਣ ਲੱਗਾ । ਇਸ ਲੜਾਈ ਦੇ ਕਾਰਨਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

(ਉ) ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨ (Causes of the Third Battle of Panipat)

ਪਾਨੀਪਤ ਦੀ ਤੀਸਰੀ ਲੜਾਈ ਲਈ ਹੇਠ ਲਿਖੇ ਮੁੱਖ ਕਾਰਨ ਉੱਤਰਦਾਈ ਸਨ-

1. ਮਰਾਠਿਆਂ ਦੁਆਰਾ ਰੁਹੇਲਖੰਡ ਦੀ ਲੁੱਟਮਾਰ (Plunder of Ruhelkhand by the Marathas) – ਰੁਹੇਲਖੰਡ ‘ਤੇ ਰੁਹੇਲਿਆਂ ਦਾ ਸ਼ਾਸਨ ਸੀ । ਮਰਾਠਿਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ । ਰੁਹੇਲੇ ਕਿਉਂਕਿ ਅਫ਼ਗਾਨ ਜਾਤੀ ਨਾਲ ਸੰਬੰਧਿਤ ਸਨ ਇਸ ਲਈ ਅਹਿਮਦ ਸ਼ਾਹ ਅਬਦਾਲੀ ਉਨ੍ਹਾਂ ਨਾਲ ਹੋਏ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ ।

2. ਮਰਾਠਿਆਂ ਦੁਆਰਾ ਹਿੰਦੂ ਰਾਜ ਸਥਾਪਿਤ ਕਰਨ ਦੀ ਨੀਤੀ (Policy of establishing Hindu Kingdom by the Marathas) – ਮਰਾਠੇ ਲਗਾਤਾਰ ਆਪਣੀ ਸ਼ਕਤੀ ਵਿੱਚ ਵਾਧਾ ਕਰਦੇ ਚਲੇ ਆ ਰਹੇ ਸਨ । ਇਸ ਤੋਂ ਉਤਸ਼ਾਹਿਤ ਹੋ ਕੇ ਪੇਸ਼ਵਿਆਂ ਨੇ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ । ਇਸ ਨਾਲ ਮੁਸਲਿਮ ਰਾਜਾਂ ਲਈ ਇੱਕ ਗੰਭੀਰ ਖ਼ਤਰਾ ਪੈਦਾ ਹੋ ਗਿਆ । ਇਸ ਲਈ ਇਨ੍ਹਾਂ ਰਾਜਾਂ ਨੇ ਆਪਣੀ ਸੁਰੱਖਿਆ ਲਈ ਅਬਦਾਲੀ ਨੂੰ ਮਰਾਠਿਆਂ ਨੂੰ ਕੁਚਲਣ ਲਈ ਪ੍ਰੇਰਿਤ ਕੀਤਾ ।

3. ਹਿੰਦੂਆਂ ਵਿੱਚ ਏਕਤਾ ਦੀ ਕਮੀ (Lack of Unity among the Hindus) – ਮਰਾਠਿਆਂ ਦੀ ਵਧਦੀ ਹੋਈ ਸ਼ਕਤੀ ਕਾਰਨ ਭਾਰਤ ਵਿੱਚ ਜਾਟ ਅਤੇ ਰਾਜਪੁਤ ਮਰਾਠਿਆਂ ਨਾਲ ਈਰਖਾ ਕਰਨ ਲੱਗ ਪਏ । ਇਸ ਦਾ ਕਾਰਨ ਇਹ ਸੀ ਕਿ ਉਹ ਭਾਰਤ ਵਿੱਚ ਆਪੋ-ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ । ਹਿੰਦੂਆਂ ਦੀ ਇਸ ਆਪਸੀ ਫੁੱਟ ਨੂੰ ਅਬਦਾਲੀ ਨੇ ਭਾਰਤ ਉੱਤੇ ਹਮਲਾ ਕਰਨ ਦਾ ਸੁਨਹਿਰੀ ਮੌਕਾ ਸਮਝਿਆ ।

4. ਮਰਾਠਿਆਂ ਦਾ ਦਿੱਲੀ ਅਤੇ ਪੰਜਾਬ ‘ਤੇ ਕਬਜ਼ਾ (Occupation of Delhi and Punjab by the Marathas) – ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਅਤੇ 1756 ਈ. ਵਿੱਚ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਪੰਜਾਬ ਵਿੱਚ ਆਪਣੇ ਬੇਟੇ ਤੈਮੂਰ ਸ਼ਾਹ ਅਤੇ ਦਿੱਲੀ ਵਿੱਚ ਰੁਹੇਲਾ ਨੇਤਾ ਨਜੀਬ-ਉਦ-ਦੌਲਾ ਨੂੰ ਆਪਣਾ ਮੀਰ ਬਖ਼ਸ਼ੀ ਅਤੇ ਮੁਖਤਿਆਰ ਪ੍ਰਤੀਨਿਧੀ) ਨਿਯੁਕਤ ਕੀਤਾ ਸੀ । ਸਿੱਖਾਂ ਨਾਲ ਮਿਲ ਕੇ ਮਰਾਠਿਆਂ ਨੇ 1757 ਈ. ਵਿੱਚ ਦਿੱਲੀ ਅਤੇ 1758 ਈ. ਵਿੱਚ ਪੰਜਾਬ ’ਤੇ ਅਧਿਕਾਰ ਕਰ ਲਿਆ | ਮਰਾਠਿਆਂ ਦੀਆਂ ਇਹ ਦੋਵੇਂ ਜਿੱਤਾਂ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸਨ । ਇਸ ਲਈ ਉਸ ਨੇ ਮਰਾਠਿਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ ।

(ਅ) ਪਾਨੀਪਤ ਦੀ ਤੀਸਰੀ ਲੜਾਈ ਦੀਆਂ ਘਟਨਾਵਾਂ (Events of the Third Battle of Panipat)

1759 ਈ. ਦੇ ਅੰਤ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲਾ ਕੀਤਾ । ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਮਰਾਠਾ ਸੂਬੇਦਾਰ ਥੰਭਾ ਜੀ ਲਾਹੌਰ ਛੱਡ ਕੇ ਨੱਸ ਗਿਆ । ਅਬਦਾਲੀ ਦਿੱਲੀ ਵੱਲ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਸੀ । ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ | ਜਦੋਂ ਮਰਾਠਿਆਂ ਦੀਆਂ ਲਗਾਤਾਰ ਹਾਰਾਂ ਦੀਆਂ ਖ਼ਬਰਾਂ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀਆਂ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ । ਉਸ ਦੀ ਸਹਾਇਤਾ ਲਈ ਪੇਸ਼ਵਾ ਨੇ ਆਪਣੇ ਪੁੱਤਰ ਵਿਸ਼ਵਾਸ ਰਾਓ ਨੂੰ ਭੇਜਿਆ

ਮਰਾਠਿਆਂ ਦੁਆਰਾ ਅਪਣਾਈਆਂ ਗਈਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਿੱਖ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਸਨ । ਇਸ ਲਈ ਇਸ ਸੰਕਟ ਦੇ ਸਮੇਂ ਉਨ੍ਹਾਂ ਨੇ ਮਰਾਠਿਆਂ ਨੂੰ ਕੋਈ ਸਹਿਯੋਗ ਨਾ ਦਿੱਤਾ | ਜਾਟ ਨੇਤਾ ਸੂਰਜ ਮਲ ਨੇ ਸਦਾਸ਼ਿਵ ਰਾਓ ਭਾਉ ਨੂੰ ਅਬਦਾਲੀ ਵਿਰੁੱਧ ਛਾਪਾਮਾਰ ਢੰਗ ਨਾਲ ਲੜਾਈ ਕਰਨ ਦੀ ਸਲਾਹ ਦਿੱਤੀ ਪਰ ਆਪਣੇ ਹੰਕਾਰ ਕਾਰਨ ਉਸ ਨੇ ਇਹ ਸਲਾਹ ਨਾ ਮੰਨੀ । ਇਸ ਕਾਰਨ ਉਸ ਨੇ ਆਪਣੇ ਦਸ ਹਜ਼ਾਰ ਸੈਨਿਕਾਂ ਨਾਲ ਮਰਾਠਿਆਂ ਦਾ ਸਾਥ ਛੱਡ ਦਿੱਤਾ । ਇਸ ਤਰ੍ਹਾਂ ਮਰਾਠਿਆਂ ਕੋਲ 45,000 ਸੈਨਿਕ ਹੀ ਰਹਿ ਗਏ । ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਅਧੀਨ 60,000 ਸੈਨਿਕ ਸਨ । ਇਨ੍ਹਾਂ ਵਿੱਚੋਂ ਅੱਧੇ ਸੈਨਿਕ ਅਵਧ ਦੇ ਨਵਾਬ ਸ਼ੁਜਾਉਦੌਲਾ ਅਤੇ ਰੁਹੇਲਾ ਸਰਦਾਰ ਨਜੀਬ-ਉਦ-ਦੌਲਾ ਦੁਆਰਾ ਅਬਦਾਲੀ ਦੀ ਸਹਾਇਤਾ ਲਈ ਭੇਜੇ ਗਏ ਸਨ ।

ਦੋਹਾਂ ਪਾਸਿਆਂ ਦੀਆਂ ਫ਼ੌਜਾਂ ਪਾਨੀਪਤ ਵਿਖੇ ਨਵੰਬਰ, 1760 ਈ. ਵਿੱਚ ਪਹੁੰਚ ਗਈਆਂ ਸਨ । ਲਗਭਗ 22 ਮਹੀਨਿਆਂ ਤਕ ਦੋਹਾਂ ਪਾਸਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦਾ ਹੌਸਲਾ ਨਾ ਕੀਤਾ | ਅੰਤ 14 ਜਨਵਰੀ 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਹ ਯੁੱਧ ਬਹੁਤ ਘਮਸਾਨ ਸੀ । ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ | ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ । ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ । ਸਦਾਸ਼ਿਵ ਰਾਓ ਭਾਉ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ । ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ । ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ । ਇਸ ਤਰ੍ਹਾਂ ਪਾਨੀਪਤ ਦੀ ਇਸ ਤੀਸਰੀ ਲੜਾਈ ਵਿੱਚ ਅਬਦਾਲੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।

(ੲ) ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ (Results of the Third Battle of Panipat)

ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ । ਇਸ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ ! ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਮਰਾਠਿਆਂ ਦਾ ਘੋਰ ਵਿਨਾਸ਼ (Great Tragedy for the Marathas) – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ । ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ । ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ ।

2. ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ (Severe blow to Maratha Power and Prestige) – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ । ਸਿੱਟੇ ਵੱਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।

3. ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ (End of Maratha Unity) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ । ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ । ਸਿੱਟੇ ਵੱਜੋਂ ਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ ।

4. ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ (Rise of the Sikh Power in Punjab) – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ । ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ । ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ । ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ ।

5. ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ (Rise of British Power in India) – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ । ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ । ਪ੍ਰਸਿੱਧ ਇਤਿਹਾਸਕਾਰਾਂ ਪੀ. ਐੱਨ. ਚੋਪੜਾ, ਟੀ. ਕੇ. ਰਵਿੰਦਰਨ ਅਤੇ ਐੱਨ. ਸੁਬਰਾਹਮਨੀਅਨ ਦਾ ਕਹਿਣਾ ਹੈ ਕਿ,
“ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੋਈ ।) ।” 1

ਮਰਾਠਿਆਂ ਦੀ ਹਾਰ ਦੇ ਕਾਰਨ (Causes of the Maratha’s Defeat)

ਪ੍ਰਸ਼ਨ 4.
ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਅਸਫਲਤਾ ਦੇ ਕੀ ਕਾਰਨ ਸਨ ? (What were the reasons of failure of the Marathas in the Third Battle of Panipat ?)
ਉੱਤਰ-
ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਲਈ ਅਨੇਕਾਂ ਕਾਰਨ ਉੱਤਰਦਾਈ ਸਨ । ਇਨ੍ਹਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ (Powerful army of the Afghans) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ ਸੀ । ਇਹ ਸੈਨਾ ਮਰਾਠਿਆਂ ਦੀ ਸੈਨਾ ਦੇ ਮੁਕਾਬਲੇ ਵਧੇਰੇ ਸੰਗਠਿਤ ਅਤੇ ਅਨੁਸ਼ਾਸਿਤ ਸੀ । ਇਸ ਤੋਂ ਇਲਾਵਾ ਉਸ ਦਾ ਤੋਪਖ਼ਾਨਾ ਵੀ ਬਹੁਤ ਸ਼ਕਤੀਸ਼ਾਲੀ ਸੀ । ਸਿੱਟੇ ਵਜੋਂ ਮਰਾਠਾ ਸੈਨਾ ਉਸ ਦਾ ਸਾਹਮਣਾ ਨਾ ਕਰ ਸਕੀ ।

2. ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ (Able leadership of Ahmad Shah Abdali) – ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਹੀ ਤਜਰਬੇਕਾਰ ਸੈਨਾਪਤੀ ਸੀ । ਉਸ ਦੀ ਗਣਨਾ ਮੱਧ ਏਸ਼ੀਆ ਦੇ ਪ੍ਰਸਿੱਧ ਸੈਨਾਪਤੀਆਂ ਵਿੱਚ ਕੀਤੀ ਜਾਂਦੀ ਸੀ । ਦੂਸਰੇ ਪਾਸੇ ਮਰਾਠਾ ਸੈਨਾਪਤੀਆਂ ਸਦਾਸ਼ਿਵ ਰਾਓ ਭਾਉ ਅਤੇ ਵਿਸ਼ਵਾਸ ਰਾਓ ਨੂੰ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ । ਅਜਿਹੀ ਸੈਨਾ ਦੀ ਹਾਰ ਨਿਸਚਿਤ ਸੀ ।

3. ਮਰਾਠਿਆਂ ਦੀ ਲੁੱਟਮਾਰ ਦੀ ਨੀਤੀ (Policy of Plunder of the Marathas) – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਸੀ ਕਿ ਉਹ ਜਿੱਤੇ ਗਏ ਖੇਤਰਾਂ ਵਿੱਚ ਭਿਅੰਕਰ ਲੁੱਟਮਾਰ ਕਰਦੇ ਸਨ । ਉਨ੍ਹਾਂ ਦੀ ਇਸ ਨੀਤੀ ਕਾਰਨ ਰਾਜਪੁਤਾਨਾ, ਹੈਦਰਾਬਾਦ, ਅਵਧ, ਰੁਹੇਲਖੰਡ ਅਤੇ ਮੈਸਰ ਦੀਆਂ ਰਿਆਸਤਾਂ ਮਰਾਠਿਆਂ ਦੇ ਵਿਰੁੱਧ ਹੋ ਗਈਆਂ । ਸਿੱਟੇ ਵਜੋਂ ਉਨ੍ਹਾਂ ਨੇ ਮਰਾਠਿਆਂ ਦੀ ਇਸ ਸੰਕਟ ਸਮੇਂ ਕੋਈ ਸਹਾਇਤਾ ਨਾ ਕੀਤੀ । ਇਸ ਲਈ ਮਰਾਠਿਆਂ ਦੀ ਹਾਰ ਨੂੰ ਟਾਲਿਆ ਨਹੀਂ ਜਾ ਸਕਦਾ ਸੀ ।

4. ਛਾਪਾਮਾਰ ਯੁੱਧ ਪ੍ਰਣਾਲੀ ਦਾ ਤਿਆਗ (Renounced the Guerilla method of warfare) – ਮਰਾਠਿਆਂ ਦਾ ਮੁਲ ਦੇਸ਼ ਮਹਾਂਰਾਸ਼ਟਰ ਸੀ । ਇਸ ਦੇਸ਼ ਦੀ ਭੂਗੋਲਿਕ ਸਥਿਤੀ ਕਾਰਨ ਮਰਾਠੇ ਛਾਪਾਮਾਰ ਯੁੱਧ ਪ੍ਰਣਾਲੀ ਵਿੱਚ ਨਿਪੰਨ ਸਨ । ਇਸ ਕਾਰਨ ਮਰਾਠਿਆਂ ਨੇ ਮਹਾਨ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਪਰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੇ ਛਾਪਾਮਾਰ ਯੁੱਧ ਪ੍ਰਣਾਲੀ ਦੀ ਥਾਂ ਅਬਦਾਲੀ ਨਾਲ ਸਿੱਧੀ ਮੈਦਾਨੀ ਲੜਾਈ ਕਰਕੇ ਇੱਕ ਭਿਅੰਕਰ ਭੁੱਲ ਕੀਤੀ । ਸਿੱਟੇ ਵੱਜੋਂ ਮਰਾਠਿਆਂ ਦੀ ਹਾਰ ਹੋਈ ।

5. ਮੁਸਲਿਮ ਰਿਆਸਤਾਂ ਦੁਆਰਾ ਅਬਦਾਲੀ ਨੂੰ ਸਹਿਯੋਗ (Cooperation of the Muslim States to Abdali) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਸ ਨੂੰ ਅਨੇਕ ਮੁਸਲਿਮ ਰਿਆਸਤਾਂ ਤੋਂ ਸਹਿਯੋਗ ਪ੍ਰਾਪਤ ਹੋਇਆ । ਇਸ ਕਾਰਨ ਅਬਦਾਲੀ ਦਾ ਹੌਂਸਲਾ ਵੱਧ ਗਿਆ । ਸਿੱਟੇ ਵਜੋਂ ਉਹ ਮਰਾਠਿਆਂ ਨੂੰ ਆਸਾਨੀ ਨਾਲ ਹਰਾ ਸਕਿਆ ।

6. ਮਰਾਠਿਆਂ ਦੀਆਂ ਆਰਥਿਕ ਔਕੜਾਂ (Economic difficulties of the Marathas) – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਉਨ੍ਹਾਂ ਦੀਆਂ ਆਰਥਿਕ ਔਕੜਾਂ ਸਨ | ਧਨ ਦੀ ਕਮੀ ਦੇ ਕਾਰਨ ਮਰਾਠੇ ਨਾ ਤੇ ਆਪਣੇ ਸੈਨਿਕਾਂ ਲਈ ਯੁੱਧ ਸਾਮੱਗਰੀ ਇਕੱਠੀ ਕਰ ਸਕੇ ਅਤੇ ਨਾ ਹੀ ਲੋੜੀਂਦਾ ਭੋਜਨ । ਅਜਿਹੀ ਸੈਨਾ ਦੀ ਹਾਰ ਨੂੰ ਕੌਣ ਰੋਕ ਸਕਦਾ ਸੀ ?

7. ਸਦਾਸ਼ਿਵ ਰਾਓ ਭਾਉ ਦੀ ਭਿਅੰਕਰ ਭੁੱਲ (Blunder of Sada Shiv Rao Bhau) – ਜਿਸ ਸਮੇਂ ਪਾਨੀਪਤ ਦੀ ਤੀਸਰੀ ਲੜਾਈ ਚਲ ਰਹੀ ਸੀ ਤਾਂ ਉਸ ਸਮੇਂ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਮਾਰਿਆ ਗਿਆ ਸੀ । ਜਦੋਂ ਇਹ ਖ਼ਬਰ ਸਦਾਸ਼ਿਵ ਰਾਓ ਭਾਉ ਨੂੰ ਮਿਲੀ ਤਾਂ ਉਹ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਆਪਣੇ ਹਾਥੀ ਤੋਂ ਹੇਠਾਂ ਉਤਰਿਆ । ਉਸ ਦੇ ਹਾਥੀ ਦਾ ਹੋਦਾ ਖ਼ਾਲੀ ਦੇਖ ਕੇ ਮਰਾਠਾ ਸੈਨਿਕਾਂ ਨੇ ਇਹ ਸਮਝ ਲਿਆ ਕਿ ਸਦਾਸ਼ਿਵ ਰਾਓ ਭਾਉ ॥ ਵੀ ਯੁੱਧ ਖੇਤਰ ਵਿੱਚ ਮਾਰਿਆ ਗਿਆ ਹੈ । ਸਿੱਟੇ ਵਜੋਂ ਉਨ੍ਹਾਂ ਵਿੱਚ ਭਾਜੜ ਮਚ ਗਈ ਅਤੇ ਵੇਖਦਿਆਂ-ਵੇਖਦਿਆਂ ਹੀ ਮੈਦਾਨ ਸਾਫ਼ ਹੋ ਗਿਆ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 5.
ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨਾਂ, ਇਸ ਦੇ ਨਤੀਜਿਆਂ ਤੇ ਇਸ ਵਿੱਚ ਮਰਹੱਟਿਆਂ ਦੀ ਅਸਫਲਤਾ ਦੇ ਕਾਰਨਾਂ ਦਾ ਵਰਣਨ ਕਰੋ । (Describe the causes, results and causes of failure of Marathas in the Third Battle of Panipat.)

14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ ਹੋਈ । ਇਸ ਲੜਾਈ ਵਿੱਚ ਮਰਾਠਿਆਂ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਦੇ ਸਿੱਟੇ ਵੱਜੋਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਤੇਜ਼ੀ ਨਾਲ ਉੱਥਾਨ ਹੋਣ ਲੱਗਾ । ਇਸ ਲੜਾਈ ਦੇ ਕਾਰਨਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

(ਉ) ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨ (Causes of the Third Battle of Panipat)

ਪਾਨੀਪਤ ਦੀ ਤੀਸਰੀ ਲੜਾਈ ਲਈ ਹੇਠ ਲਿਖੇ ਮੁੱਖ ਕਾਰਨ ਉੱਤਰਦਾਈ ਸਨ-

1. ਮਰਾਠਿਆਂ ਦੁਆਰਾ ਰੁਹੇਲਖੰਡ ਦੀ ਲੁੱਟਮਾਰ (Plunder of Ruhelkhand by the Marathas) – ਰੁਹੇਲਖੰਡ ‘ਤੇ ਰੁਹੇਲਿਆਂ ਦਾ ਸ਼ਾਸਨ ਸੀ । ਮਰਾਠਿਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ । ਰੁਹੇਲੇ ਕਿਉਂਕਿ ਅਫ਼ਗਾਨ ਜਾਤੀ ਨਾਲ ਸੰਬੰਧਿਤ ਸਨ ਇਸ ਲਈ ਅਹਿਮਦ ਸ਼ਾਹ ਅਬਦਾਲੀ ਉਨ੍ਹਾਂ ਨਾਲ ਹੋਏ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ ।

2. ਮਰਾਠਿਆਂ ਦੁਆਰਾ ਹਿੰਦੂ ਰਾਜ ਸਥਾਪਿਤ ਕਰਨ ਦੀ ਨੀਤੀ (Policy of establishing Hindu Kingdom by the Marathas) – ਮਰਾਠੇ ਲਗਾਤਾਰ ਆਪਣੀ ਸ਼ਕਤੀ ਵਿੱਚ ਵਾਧਾ ਕਰਦੇ ਚਲੇ ਆ ਰਹੇ ਸਨ । ਇਸ ਤੋਂ ਉਤਸ਼ਾਹਿਤ ਹੋ ਕੇ ਪੇਸ਼ਵਿਆਂ ਨੇ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ । ਇਸ ਨਾਲ ਮੁਸਲਿਮ ਰਾਜਾਂ ਲਈ ਇੱਕ ਗੰਭੀਰ ਖ਼ਤਰਾ ਪੈਦਾ ਹੋ ਗਿਆ । ਇਸ ਲਈ ਇਨ੍ਹਾਂ ਰਾਜਾਂ ਨੇ ਆਪਣੀ ਸੁਰੱਖਿਆ ਲਈ ਅਬਦਾਲੀ ਨੂੰ ਮਰਾਠਿਆਂ ਨੂੰ ਕੁਚਲਣ ਲਈ ਪ੍ਰੇਰਿਤ ਕੀਤਾ ।

3. ਹਿੰਦੂਆਂ ਵਿੱਚ ਏਕਤਾ ਦੀ ਕਮੀ (Lack of Unity among the Hindus) – ਮਰਾਠਿਆਂ ਦੀ ਵਧਦੀ ਹੋਈ ਸ਼ਕਤੀ ਕਾਰਨ ਭਾਰਤ ਵਿੱਚ ਜਾਟ ਅਤੇ ਰਾਜਪੁਤ ਮਰਾਠਿਆਂ ਨਾਲ ਈਰਖਾ ਕਰਨ ਲੱਗ ਪਏ । ਇਸ ਦਾ ਕਾਰਨ ਇਹ ਸੀ ਕਿ ਉਹ ਭਾਰਤ ਵਿੱਚ ਆਪੋ-ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ । ਹਿੰਦੂਆਂ ਦੀ ਇਸ ਆਪਸੀ ਫੁੱਟ ਨੂੰ ਅਬਦਾਲੀ ਨੇ ਭਾਰਤ ਉੱਤੇ ਹਮਲਾ ਕਰਨ ਦਾ ਸੁਨਹਿਰੀ ਮੌਕਾ ਸਮਝਿਆ ।

4. ਮਰਾਠਿਆਂ ਦਾ ਦਿੱਲੀ ਅਤੇ ਪੰਜਾਬ ‘ਤੇ ਕਬਜ਼ਾ (Occupation of Delhi and Punjab by the Marathas) – ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਅਤੇ 1756 ਈ. ਵਿੱਚ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ । ਉਸ ਨੇ ਪੰਜਾਬ ਵਿੱਚ ਆਪਣੇ ਬੇਟੇ ਤੈਮੂਰ ਸ਼ਾਹ ਅਤੇ ਦਿੱਲੀ ਵਿੱਚ ਰੁਹੇਲਾ ਨੇਤਾ ਨਜੀਬ-ਉਦ-ਦੌਲਾ ਨੂੰ ਆਪਣਾ ਮੀਰ ਬਖ਼ਸ਼ੀ ਅਤੇ ਮੁਖਤਿਆਰ ਪ੍ਰਤੀਨਿਧੀ) ਨਿਯੁਕਤ ਕੀਤਾ ਸੀ । ਸਿੱਖਾਂ ਨਾਲ ਮਿਲ ਕੇ ਮਰਾਠਿਆਂ ਨੇ 1757 ਈ. ਵਿੱਚ ਦਿੱਲੀ ਅਤੇ 1758 ਈ. ਵਿੱਚ ਪੰਜਾਬ ’ਤੇ ਅਧਿਕਾਰ ਕਰ ਲਿਆ | ਮਰਾਠਿਆਂ ਦੀਆਂ ਇਹ ਦੋਵੇਂ ਜਿੱਤਾਂ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸਨ । ਇਸ ਲਈ ਉਸ ਨੇ ਮਰਾਠਿਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ ।

(ਅ) ਪਾਨੀਪਤ ਦੀ ਤੀਸਰੀ ਲੜਾਈ ਦੀਆਂ ਘਟਨਾਵਾਂ (Events of the Third Battle of Panipat)

1759 ਈ. ਦੇ ਅੰਤ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲਾ ਕੀਤਾ । ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਮਰਾਠਾ ਸੂਬੇਦਾਰ ਥੰਭਾ ਜੀ ਲਾਹੌਰ ਛੱਡ ਕੇ ਨੱਸ ਗਿਆ । ਅਬਦਾਲੀ ਦਿੱਲੀ ਵੱਲ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਸੀ । ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ | ਜਦੋਂ ਮਰਾਠਿਆਂ ਦੀਆਂ ਲਗਾਤਾਰ ਹਾਰਾਂ ਦੀਆਂ ਖ਼ਬਰਾਂ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀਆਂ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ । ਉਸ ਦੀ ਸਹਾਇਤਾ ਲਈ ਪੇਸ਼ਵਾ ਨੇ ਆਪਣੇ ਪੁੱਤਰ ਵਿਸ਼ਵਾਸ ਰਾਓ ਨੂੰ ਭੇਜਿਆ

ਮਰਾਠਿਆਂ ਦੁਆਰਾ ਅਪਣਾਈਆਂ ਗਈਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਸਿੱਖ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਸਨ । ਇਸ ਲਈ ਇਸ ਸੰਕਟ ਦੇ ਸਮੇਂ ਉਨ੍ਹਾਂ ਨੇ ਮਰਾਠਿਆਂ ਨੂੰ ਕੋਈ ਸਹਿਯੋਗ ਨਾ ਦਿੱਤਾ | ਜਾਟ ਨੇਤਾ ਸੂਰਜ ਮਲ ਨੇ ਸਦਾਸ਼ਿਵ ਰਾਓ ਭਾਉ ਨੂੰ ਅਬਦਾਲੀ ਵਿਰੁੱਧ ਛਾਪਾਮਾਰ ਢੰਗ ਨਾਲ ਲੜਾਈ ਕਰਨ ਦੀ ਸਲਾਹ ਦਿੱਤੀ ਪਰ ਆਪਣੇ ਹੰਕਾਰ ਕਾਰਨ ਉਸ ਨੇ ਇਹ ਸਲਾਹ ਨਾ ਮੰਨੀ । ਇਸ ਕਾਰਨ ਉਸ ਨੇ ਆਪਣੇ ਦਸ ਹਜ਼ਾਰ ਸੈਨਿਕਾਂ ਨਾਲ ਮਰਾਠਿਆਂ ਦਾ ਸਾਥ ਛੱਡ ਦਿੱਤਾ । ਇਸ ਤਰ੍ਹਾਂ ਮਰਾਠਿਆਂ ਕੋਲ 45,000 ਸੈਨਿਕ ਹੀ ਰਹਿ ਗਏ । ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਅਧੀਨ 60,000 ਸੈਨਿਕ ਸਨ । ਇਨ੍ਹਾਂ ਵਿੱਚੋਂ ਅੱਧੇ ਸੈਨਿਕ ਅਵਧ ਦੇ ਨਵਾਬ ਸ਼ੁਜਾਉਦੌਲਾ ਅਤੇ ਰੁਹੇਲਾ ਸਰਦਾਰ ਨਜੀਬ-ਉਦ-ਦੌਲਾ ਦੁਆਰਾ ਅਬਦਾਲੀ ਦੀ ਸਹਾਇਤਾ ਲਈ ਭੇਜੇ ਗਏ ਸਨ ।

ਦੋਹਾਂ ਪਾਸਿਆਂ ਦੀਆਂ ਫ਼ੌਜਾਂ ਪਾਨੀਪਤ ਵਿਖੇ ਨਵੰਬਰ, 1760 ਈ. ਵਿੱਚ ਪਹੁੰਚ ਗਈਆਂ ਸਨ । ਲਗਭਗ 22 ਮਹੀਨਿਆਂ ਤਕ ਦੋਹਾਂ ਪਾਸਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦਾ ਹੌਸਲਾ ਨਾ ਕੀਤਾ | ਅੰਤ 14 ਜਨਵਰੀ 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਹ ਯੁੱਧ ਬਹੁਤ ਘਮਸਾਨ ਸੀ । ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ | ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ । ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ । ਸਦਾਸ਼ਿਵ ਰਾਓ ਭਾਉ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ । ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ । ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ । ਇਸ ਤਰ੍ਹਾਂ ਪਾਨੀਪਤ ਦੀ ਇਸ ਤੀਸਰੀ ਲੜਾਈ ਵਿੱਚ ਅਬਦਾਲੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।

(ੲ) ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ (Results of the Third Battle of Panipat)

ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ । ਇਸ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ ! ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਮਰਾਠਿਆਂ ਦਾ ਘੋਰ ਵਿਨਾਸ਼ (Great Tragedy for the Marathas) – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ । ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ । ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ ।

2. ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ (Severe blow to Maratha Power and Prestige) – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ । ਸਿੱਟੇ ਵੱਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।

3. ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ (End of Maratha Unity) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ । ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ । ਸਿੱਟੇ ਵੱਜੋਂ ਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ ।

4. ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ (Rise of the Sikh Power in Punjab) – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ । ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ । ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ । ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ ।

5. ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ (Rise of British Power in India) – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ । ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ । ਪ੍ਰਸਿੱਧ ਇਤਿਹਾਸਕਾਰਾਂ ਪੀ. ਐੱਨ. ਚੋਪੜਾ, ਟੀ. ਕੇ. ਰਵਿੰਦਰਨ ਅਤੇ ਐੱਨ. ਸੁਬਰਾਹਮਨੀਅਨ ਦਾ ਕਹਿਣਾ ਹੈ ਕਿ,
“ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੋਈ ।) ।” 1

ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਲਈ ਅਨੇਕਾਂ ਕਾਰਨ ਉੱਤਰਦਾਈ ਸਨ । ਇਨ੍ਹਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ (Powerful army of the Afghans) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ ਸੀ । ਇਹ ਸੈਨਾ ਮਰਾਠਿਆਂ ਦੀ ਸੈਨਾ ਦੇ ਮੁਕਾਬਲੇ ਵਧੇਰੇ ਸੰਗਠਿਤ ਅਤੇ ਅਨੁਸ਼ਾਸਿਤ ਸੀ । ਇਸ ਤੋਂ ਇਲਾਵਾ ਉਸ ਦਾ ਤੋਪਖ਼ਾਨਾ ਵੀ ਬਹੁਤ ਸ਼ਕਤੀਸ਼ਾਲੀ ਸੀ । ਸਿੱਟੇ ਵਜੋਂ ਮਰਾਠਾ ਸੈਨਾ ਉਸ ਦਾ ਸਾਹਮਣਾ ਨਾ ਕਰ ਸਕੀ ।

2. ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ (Able leadership of Ahmad Shah Abdali) – ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਹੀ ਤਜਰਬੇਕਾਰ ਸੈਨਾਪਤੀ ਸੀ । ਉਸ ਦੀ ਗਣਨਾ ਮੱਧ ਏਸ਼ੀਆ ਦੇ ਪ੍ਰਸਿੱਧ ਸੈਨਾਪਤੀਆਂ ਵਿੱਚ ਕੀਤੀ ਜਾਂਦੀ ਸੀ । ਦੂਸਰੇ ਪਾਸੇ ਮਰਾਠਾ ਸੈਨਾਪਤੀਆਂ ਸਦਾਸ਼ਿਵ ਰਾਓ ਭਾਉ ਅਤੇ ਵਿਸ਼ਵਾਸ ਰਾਓ ਨੂੰ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ । ਅਜਿਹੀ ਸੈਨਾ ਦੀ ਹਾਰ ਨਿਸਚਿਤ ਸੀ ।

3. ਮਰਾਠਿਆਂ ਦੀ ਲੁੱਟਮਾਰ ਦੀ ਨੀਤੀ (Policy of Plunder of the Marathas) – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਸੀ ਕਿ ਉਹ ਜਿੱਤੇ ਗਏ ਖੇਤਰਾਂ ਵਿੱਚ ਭਿਅੰਕਰ ਲੁੱਟਮਾਰ ਕਰਦੇ ਸਨ । ਉਨ੍ਹਾਂ ਦੀ ਇਸ ਨੀਤੀ ਕਾਰਨ ਰਾਜਪੁਤਾਨਾ, ਹੈਦਰਾਬਾਦ, ਅਵਧ, ਰੁਹੇਲਖੰਡ ਅਤੇ ਮੈਸਰ ਦੀਆਂ ਰਿਆਸਤਾਂ ਮਰਾਠਿਆਂ ਦੇ ਵਿਰੁੱਧ ਹੋ ਗਈਆਂ । ਸਿੱਟੇ ਵਜੋਂ ਉਨ੍ਹਾਂ ਨੇ ਮਰਾਠਿਆਂ ਦੀ ਇਸ ਸੰਕਟ ਸਮੇਂ ਕੋਈ ਸਹਾਇਤਾ ਨਾ ਕੀਤੀ । ਇਸ ਲਈ ਮਰਾਠਿਆਂ ਦੀ ਹਾਰ ਨੂੰ ਟਾਲਿਆ ਨਹੀਂ ਜਾ ਸਕਦਾ ਸੀ ।

4. ਛਾਪਾਮਾਰ ਯੁੱਧ ਪ੍ਰਣਾਲੀ ਦਾ ਤਿਆਗ (Renounced the Guerilla method of warfare) – ਮਰਾਠਿਆਂ ਦਾ ਮੁਲ ਦੇਸ਼ ਮਹਾਂਰਾਸ਼ਟਰ ਸੀ । ਇਸ ਦੇਸ਼ ਦੀ ਭੂਗੋਲਿਕ ਸਥਿਤੀ ਕਾਰਨ ਮਰਾਠੇ ਛਾਪਾਮਾਰ ਯੁੱਧ ਪ੍ਰਣਾਲੀ ਵਿੱਚ ਨਿਪੰਨ ਸਨ । ਇਸ ਕਾਰਨ ਮਰਾਠਿਆਂ ਨੇ ਮਹਾਨ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਪਰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੇ ਛਾਪਾਮਾਰ ਯੁੱਧ ਪ੍ਰਣਾਲੀ ਦੀ ਥਾਂ ਅਬਦਾਲੀ ਨਾਲ ਸਿੱਧੀ ਮੈਦਾਨੀ ਲੜਾਈ ਕਰਕੇ ਇੱਕ ਭਿਅੰਕਰ ਭੁੱਲ ਕੀਤੀ । ਸਿੱਟੇ ਵੱਜੋਂ ਮਰਾਠਿਆਂ ਦੀ ਹਾਰ ਹੋਈ ।

5. ਮੁਸਲਿਮ ਰਿਆਸਤਾਂ ਦੁਆਰਾ ਅਬਦਾਲੀ ਨੂੰ ਸਹਿਯੋਗ (Cooperation of the Muslim States to Abdali) – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਸ ਨੂੰ ਅਨੇਕ ਮੁਸਲਿਮ ਰਿਆਸਤਾਂ ਤੋਂ ਸਹਿਯੋਗ ਪ੍ਰਾਪਤ ਹੋਇਆ । ਇਸ ਕਾਰਨ ਅਬਦਾਲੀ ਦਾ ਹੌਂਸਲਾ ਵੱਧ ਗਿਆ । ਸਿੱਟੇ ਵਜੋਂ ਉਹ ਮਰਾਠਿਆਂ ਨੂੰ ਆਸਾਨੀ ਨਾਲ ਹਰਾ ਸਕਿਆ ।

6. ਮਰਾਠਿਆਂ ਦੀਆਂ ਆਰਥਿਕ ਔਕੜਾਂ (Economic difficulties of the Marathas) – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਉਨ੍ਹਾਂ ਦੀਆਂ ਆਰਥਿਕ ਔਕੜਾਂ ਸਨ | ਧਨ ਦੀ ਕਮੀ ਦੇ ਕਾਰਨ ਮਰਾਠੇ ਨਾ ਤੇ ਆਪਣੇ ਸੈਨਿਕਾਂ ਲਈ ਯੁੱਧ ਸਾਮੱਗਰੀ ਇਕੱਠੀ ਕਰ ਸਕੇ ਅਤੇ ਨਾ ਹੀ ਲੋੜੀਂਦਾ ਭੋਜਨ । ਅਜਿਹੀ ਸੈਨਾ ਦੀ ਹਾਰ ਨੂੰ ਕੌਣ ਰੋਕ ਸਕਦਾ ਸੀ ?

7. ਸਦਾਸ਼ਿਵ ਰਾਓ ਭਾਉ ਦੀ ਭਿਅੰਕਰ ਭੁੱਲ (Blunder of Sada Shiv Rao Bhau) – ਜਿਸ ਸਮੇਂ ਪਾਨੀਪਤ ਦੀ ਤੀਸਰੀ ਲੜਾਈ ਚਲ ਰਹੀ ਸੀ ਤਾਂ ਉਸ ਸਮੇਂ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਮਾਰਿਆ ਗਿਆ ਸੀ । ਜਦੋਂ ਇਹ ਖ਼ਬਰ ਸਦਾਸ਼ਿਵ ਰਾਓ ਭਾਉ ਨੂੰ ਮਿਲੀ ਤਾਂ ਉਹ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਆਪਣੇ ਹਾਥੀ ਤੋਂ ਹੇਠਾਂ ਉਤਰਿਆ । ਉਸ ਦੇ ਹਾਥੀ ਦਾ ਹੋਦਾ ਖ਼ਾਲੀ ਦੇਖ ਕੇ ਮਰਾਠਾ ਸੈਨਿਕਾਂ ਨੇ ਇਹ ਸਮਝ ਲਿਆ ਕਿ ਸਦਾਸ਼ਿਵ ਰਾਓ ਭਾਉ ॥ ਵੀ ਯੁੱਧ ਖੇਤਰ ਵਿੱਚ ਮਾਰਿਆ ਗਿਆ ਹੈ । ਸਿੱਟੇ ਵਜੋਂ ਉਨ੍ਹਾਂ ਵਿੱਚ ਭਾਜੜ ਮਚ ਗਈ ਅਤੇ ਵੇਖਦਿਆਂ-ਵੇਖਦਿਆਂ ਹੀ ਮੈਦਾਨ ਸਾਫ਼ ਹੋ ਗਿਆ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕਾਰਨ (Causes of the Fallure of Ahmad Shah Abdall)

ਪ੍ਰਸ਼ਨ 6.
ਸਿੱਖਾਂ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕਾਰਨਾਂ ਦੀ ਵਿਆਖਿਆ ਕਰੋ । (What were the causes of failure of Ahmad Shah Abdali in his struggle against the Sikhs ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ ? (What were the reasons of the failure of Ahmad Shah Abdali against the Sikhs ?)
ਜਾਂ
ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਸਫਲਤਾ ਦੇ ਮਹੱਤਵਪੂਰਨ ਕਾਰਨਾਂ ਦੀ ਵਿਆਖਿਆ ਕਰੋ । (Explain the important causes of the success of the Sikhs againt Ahmad Shah Abdali.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਇੱਕ ਮਹਾਨ ਯੋਧਾ ਅਤੇ ਬਹਾਦਰ ਜਰਨੈਲ ਸੀ । ਇਸ ਨੇ ਬਹੁਤ ਸਾਰੇ ਖੇਤਰਾਂ ‘ਤੇ ਅਧਿਕਾਰ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ । ਉਸ ਨੇ ਭਾਰਤ ਦੀਆਂ ਦੋ ਮਹਾਨ ਸ਼ਕਤੀਆਂ ਮੁਗਲਾਂ ਅਤੇ ਮਰਾਠਿਆਂ ਨੂੰ ਕਰਾਰੀ ਹਾਰ ਦਿੱਤੀ ਸੀ ਇਸ ਦੇ ਬਾਵਜੂਦ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ । ਉਸ ਦੀ ਅਸਫਲਤਾ ਜਾਂ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਸਿੱਖਾਂ ਦਾ ਮਜ਼ਬੂਤ ਇਰਾਦਾ (Tenacity of the Sikhs ) – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ । ਅਬਦਾਲੀ ਨੇ ਉਨ੍ਹਾਂ ‘ਤੇ ਭਾਰੀ ਅੱਤਿਆਚਾਰ ਕੀਤੇ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ । ਵੱਡੇ ਘੱਲੂਘਾਰੇ ਵਿਚ 25,000 ਤੋਂ 30,000 ਸਿੱਖ ਮਾਰੇ ਗਏ ਸਨ ਪਰ ਸਿੱਖਾਂ ਦਾ ਹੌਸਲਾ ਅਡੋਲ ਰਿਹਾ । ਅਜਿਹੀ ਕੌਮ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ ।

2. ਗੁਰੀਲਾ ਯੁੱਧ ਨੀਤੀ (Guerilla tactics of War) – ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ ਯੁੱਧ ਨੀਤੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਬਣੀ । ਜਦੋਂ ਵੀ ਅਬਦਾਲੀ ਸਿੱਖਾਂ ਵਿਰੁੱਧ ਕੂਚ ਕਰਦਾ ਸਿੱਖ ਫ਼ੌਰਨ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਂਦੇ ।ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾਵਾਂ ‘ਤੇ ਹਮਲੇ ਕਰਦੇ ਅਤੇ ਲੁੱਟਮਾਰ ਕਰਕੇ ਮੁੜ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ । ਛਾਪਾਮਾਰ ਯੁੱਧਾਂ ਨੇ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ । ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਦੇ ਅਨੁਸਾਰ,
“ਸਿੱਖਾਂ ਨਾਲ ਲੜਨਾ ਇਸੇ ਤਰ੍ਹਾਂ ਫ਼ਜੂਲ ਸੀ ਜਿਵੇਂ ਜਾਲ ਵਿੱਚ ਹਵਾ ਨੂੰ ਫੜਨ ਦਾ ਯਤਨ ਕਰਨਾ ।” 1

3. ਅਬਦਾਲੀ ਦੁਆਰਾ ਘੱਟ ਫ਼ੌਜੀਆਂ ਨੂੰ ਛੱਡਣਾ (Abdali left insufficient Soldiers) – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਹ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਵਧੇਰੇ ਸੈਨਿਕ ਨਾ ਛੱਡ ਸਕਿਆ । ਸਿੱਟੇ ਵਜੋਂ ਉਹ ਸਿੱਖਾਂ ਦੀ ਸ਼ਕਤੀ ਨੂੰ ਨਾ ਕੁਚਲ ਸਕਿਆ ।

4. ਅਬਦਾਲੀ ਦੇ ਅਯੋਗ ਪ੍ਰਤੀਨਿਧੀ (Incapable representatives of Abdali) – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਮਹੱਤਵਪੂਰਨ ਕਾਰਨ ਇਹ ਸੀ ਕਿ ਪੰਜਾਬ ਵਿੱਚ ਉਸ ਦੁਆਰਾ ਨਿਯੁਕਤ ਕੀਤੇ ਗਏ ਪ੍ਰਤੀਨਿਧੀ ਅਯੋਗ ਸਨ । ਉਸ ਦਾ ਪੁੱਤਰ ਤੈਮੂਰ ਸ਼ਾਹ ਇੱਕ ਬਹੁਤ ਨਿਕੰਮਾ ਸ਼ਾਸਕ ਸਿੱਧ ਹੋਇਆ । ਇਸੇ ਤਰ੍ਹਾਂ ਲਾਹੌਰ ਦਾ ਸੂਬੇਦਾਰ ਖਵਾਜਾ ਉਬੈਦ ਖਾਂ ਵੀ ਆਪਣੇ ਅਹੁਦੇ ਦੇ ਲਈ ਬਿਲਕੁਲ ਅਯੋਗ ਸੀ । ਇਸ ਕਾਰਨ ਪੰਜਾਬ ਵਿੱਚ ਸਿੱਖ ਸ਼ਕਤੀਸ਼ਾਲੀ ਹੋਣ ਲੱਗੇ ।

5. ਪੰਜਾਬ ਦੇ ਲੋਕਾਂ ਦਾ ਸਹਿਯੋਗ (Non-Cooperation of the people of the Punjab ) – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋ ਸਕਿਆ । ਉਸ ਨੇ ਵਾਰ-ਵਾਰ ਹਮਲਿਆਂ ਦੌਰਾਨ ਨਾ ਸਿਰਫ ਲੋਕਾਂ ਦੇ ਧਨ ਦੌਲਤ ਨੂੰ ਹੀ ਲੁੱਟਿਆ, ਸਗੋਂ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਵੀ ਕੀਤਾ । ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀ ਸੀ । ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਜਿੱਤਣਾ ਇੱਕ ਸੁਪਨੇ ਵਾਂਗ ਸੀ ।

6. ਜ਼ਿਮੀਦਾਰਾਂ ਦਾ ਸਹਿਯੋਗ (Zamindars’ Cooperation) – ਸਿੱਖ-ਅਫ਼ਗਾਨ ਸੰਘਰਸ਼ ਵਿੱਚ ਪੰਜਾਬ ਦੇ ਜ਼ਿਮੀਂਦਾਰਾਂ ਨੇ ਸਿੱਖਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ । ਉਹ ਜਾਣਦੇ ਸਨ ਕਿ ਅਬਦਾਲੀ ਨੇ ਮੁੜ ਅਫ਼ਗਾਨਿਸਤਾਨ ਚਲਾ ਜਾਣਾ ਹੈ, ਪਰ ਸਿੱਖਾਂ ਨਾਲ ਉਨ੍ਹਾਂ ਦਾ ਸੰਬੰਧ ਹਮੇਸ਼ਾਂ ਵਾਸਤੇ ਰਹਿਣਾ ਹੈ । ਉਹ ਸਿੱਖਾਂ ਵਿਰੁੱਧ ਕੋਈ ਕਾਰਵਾਈ ਕਰਕੇ ਉਨ੍ਹਾਂ ਨੂੰ ਆਪਣਾ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੇ ਸਨ । ਜ਼ਿਮੀਂਦਾਰਾਂ ਦਾ ਸਹਿਯੋਗ ਸਿੱਖ ਸ਼ਕਤੀ ਦੇ ਉਭਾਰ ਲਈ ਬੜਾ ਲਾਹੇਵੰਦ ਸਿੱਧ ਹੋਇਆ ।

7. ਸਿੱਖਾਂ ਦਾ ਚਰਿੱਤਰ (Character of the Sikhs ) – ਸਿੱਖਾਂ ਦਾ ਚਰਿੱਤਰ ਵੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਕਾਰਨ ਬਣਿਆ । ਸਿੱਖ ਹਰ ਹਾਲ ਵਿੱਚ ਖ਼ੁਸ਼ ਰਹਿੰਦੇ ਸਨ । ਉਹ ਲੜਾਈ ਦੇ ਮੈਦਾਨ ਵਿੱਚ ਕਿਸੇ ਵੀ ਨਿਹੱਥੇ ‘ਤੇ ਕਦੇ ਹਮਲਾ ਨਹੀਂ ਕਰਦੇ ਸਨ । ਉਹ ਇਸਤਰੀਆਂ ਅਤੇ ਬੱਚਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਭਾਵੇਂ ਉਨ੍ਹਾਂ ਦਾ ਸੰਬੰਧ ਦੁਸ਼ਮਣਾਂ ਨਾਲ ਹੀ ਕਿਉਂ ਨਾ ਹੋਵੇ । ਇਨ੍ਹਾਂ ਗੁਣਾਂ ਦੇ ਸਿੱਟੇ ਵਜੋਂ ਸਿੱਖ ਪੰਜਾਬੀਆਂ ਵਿੱਚ ਹਰਮਨ-ਪਿਆਰੇ ਹੋ ਗਏ ਸਨ । ਇਸ ਲਈ ਅਬਦਾਲੀ ਵਿਰੁੱਧ ਉਨ੍ਹਾਂ ਦਾ ਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

8. ਸਿੱਖਾਂ ਦੇ ਯੋਗ ਨੇਤਾ (Capable Leaders of the Sikhs ) – ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਉਨ੍ਹਾਂ ਦੇ ਯੋਗ ਨੇਤਾ ਸਨ । ਇਨ੍ਹਾਂ ਨੇਤਾਵਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਸਿੱਖਾਂ ਦੀ ਅਗਵਾਈ ਕੀਤੀ । ਇਨ੍ਹਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਆਲਾ ਸਿੰਘ ਸਨ ।

9. ਅੰਮ੍ਰਿਤਸਰ ਦਾ ਯੋਗਦਾਨ (Contribution of Amritsar) – ਸਿੱਖ ਅੰਮ੍ਰਿਤਸਰ ਨੂੰ ਆਪਣਾ ਮੱਕਾ ਸਮਝਦੇ ਸਨ । 18ਵੀਂ ਸਦੀ ਵਿੱਚ ਸਿੱਖ ਆਪਣੇ ਦੁਸ਼ਮਣਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਇਕੱਠੇ ਹੁੰਦੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ । ਉਹ ਅਕਾਲ ਤਖ਼ਤ ਸਾਹਿਬ ਵਿੱਚ ਆਪਣੇ ਗੁਰਮਤੇ ਪਾਸ ਕਰਦੇ ਜਿਸ ਦਾ ਪਾਲਣ ਕਰਨਾ ਹਰੇਕ ਸਿੱਖ ਆਪਣਾ ਧਾਰਮਿਕ ਕਰਤੱਵ ਸਮਝਦਾ ਸੀ । ਅੰਮ੍ਰਿਤਸਰ ਸਿੱਖਾਂ ਦੀ ਏਕਤਾ ਅਤੇ ਆਜ਼ਾਦੀ ਦਾ ਪ੍ਰਤੀਕ ਬਣ ਗਿਆ ਸੀ । ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ‘ਤੇ ਹਮਲਾ ਕਰਕੇ ਸਿੱਖੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪਰ ਉਸ ਨੂੰ ਸਫਲਤਾ ਨਾ ਮਿਲੀ ।

10. ਅਫ਼ਗਾਨਿਸਤਾਨ ਵਿੱਚ ਵਿਦਰੋਹ (Revolts in Afghanistan) – ਅਹਿਮਦ ਸ਼ਾਹ ਅਬਦਾਲੀ ਦਾ ਸਾਮਰਾਜ ਕਾਫ਼ੀ ਵਿਸ਼ਾਲ ਸੀ । ਜਦੋਂ ਕਦੇ ਵੀ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕੀਤਾ ਤਾਂ ਅਫ਼ਗਾਨਿਸਤਾਨ ਵਿੱਚ ਕਿਸੇ ਨਾ ਕਿਸੇ ਨੇ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ । ਇਨ੍ਹਾਂ ਵਿਦਰੋਹਾਂ ਕਾਰਨ ਅਬਦਾਲੀ ਪੰਜਾਬ ਵਿੱਚ ਲੋੜੀਂਦਾ ਧਿਆਨ ਨਾ ਦੇ ਸਕਿਆ । ਸਿੱਖਾਂ ਨੇ ਇਸ ਸਥਿਤੀ ਦਾ ਪੂਰਾ-ਪੂਰਾ ਫਾਇਦਾ ਉਠਾਇਆ ਅਤੇ ਉਹ ਅਬਦਾਲੀ ਦੁਆਰਾ ਦਿੱਤੇ ਹੋਏ ਦੇਸ਼ਾਂ ‘ਤੇ ਮੁੜ ਆਪਣਾ ਕਬਜ਼ਾ ਕਰ ਲੈਂਦੇ । ਸਿੱਟੇ ਵਜੋਂ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ ।

ਅਬਦਾਲੀ ਦੇ ਹਮਲਿਆਂ ਦੇ ਪੰਜਾਬ ਉੱਤੇ ਪ੍ਰਭਾਵ (Effects of Abdali’s Invasions on the Punjab).

ਪ੍ਰਸ਼ਨ 7.
ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ‘ਤੇ ਕੀਤੇ ਗਏ ਹਮਲਿਆਂ ਦੇ ਪ੍ਰਭਾਵ ਲਿਖੋ । (Narrate the effects of the invasions of Ahmad Shah Abdali on the Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਦਾ ਵਰਣਨ ਕਰੋ । (Study the political, social and economic effects of the Ahmad Shah Abdali’s invasions on the Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਵਿਭਿੰਨ ਨਤੀਜਿਆਂ ਦਾ ਸਰਵੇਖਣ ਕਰੋ । (Examine the various effects of the invasions of the Ahmad Shah Abdali.)
ਜਾਂ
ਪੰਜਾਬ ਦੇ ਇਤਿਹਾਸ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਪ੍ਰਭਾਵ ਪਏ ? (What were the effects of Ahmad Shah Abdali’s invasions on the Punjab History ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਕੀ ਪ੍ਰਭਾਵ ਪਏ ? ਵਿਸਤਾਰ ਨਾਲ ਦੱਸੋ । (What were the effects of Ahmad Shah Abdali on Punjab ? Discuss in detail.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1767 ਈ. ਤਕ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ । ਉਸ ਦੇ ਇਨ੍ਹਾਂ ਹਮਲਿਆਂ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ । ਇਨ੍ਹਾਂ ਪ੍ਰਭਾਵਾਂ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ-

(ਉ) ਰਾਜਨੀਤਿਕ ਪ੍ਰਭਾਵ (Political Effects)

1. ਪੰਜਾਬ ਵਿੱਚ ਮੁਗਲ ਰਾਜ ਦਾ ਖ਼ਾਤਮਾ (End of the Mughal Rule in the Punjab) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਦੇ ਇਤਿਹਾਸ ‘ਤੇ ਪਹਿਲਾ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਖ਼ਾਤਮਾ ਹੋ ਗਿਆ । ਮੀਰ ਮੰਨੂੰ ਪੰਜਾਬ ਵਿੱਚ ਮੁਗ਼ਲਾਂ ਦਾ ਆਖਰੀ ਸੁਬੇਦਾਰ ਸੀ | ਅਬਦਾਲੀ ਨੇ ਮੀਰ ਮੰਨੂੰ ਨੂੰ ਹੀ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਮੁਗ਼ਲਾਂ ਨੇ ਮੁੜ ਪੰਜਾਬ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਅਬਦਾਲੀ ਨੇ ਇਨ੍ਹਾਂ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ । ਇਸ ਲਈ ਪੰਜਾਬ ਵਿੱਚ ਮੁਗ਼ਲਾਂ ਦਾ ਸ਼ਾਸਨ ਖ਼ਤਮ ਹੋ ਗਿਆ ।

2. ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ (End of Maratha Power in the Punjab) – ਅਦੀਨਾ ਬੇਗ ਦੇ ਸੱਦੇ ‘ਤੇ 1758 ਈ. ਵਿੱਚ ਮਰਾਠਿਆਂ ਨੇ ਤੈਮੂਰ ਸ਼ਾਹ ਨੂੰ ਹਰਾ ਕੇ ਪੰਜਾਬ ਉੱਤੇ ਆਪਣਾ ਕਬਜ਼ਾ ਕਰ ਲਿਆ । ਉਨ੍ਹਾਂ ਨੇ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ, ਪਰ ਉਸ ਦੀ ਛੇਤੀ ਮੌਤ ਹੋ ਗਈ । ਉਸ ਤੋਂ ਬਾਅਦ ਮਰਾਠਿਆਂ ਨੇ ਸ਼ੰਭਾ ਜੀ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਅਬਦਾਲੀ ਨੇ 14 ਜਨਵਰੀ, 1761 ਈ. ਨੂੰ ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ । ਇਸ ਹਾਰ ਦੇ ਸਿੱਟੇ ਵਜੋਂ ਪੰਜਾਬ ਵਿੱਚੋਂ ਮਰਾਠਿਆਂ ।

3. ਸਿੱਖ ਸ਼ਕਤੀ ਦਾ ਉਭਾਰ (Rise of the Sikh Power ) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਮੁਗ਼ਲ ਅਤੇ ਮਰਾਠਾ ਸ਼ਕਤੀਆਂ ਦਾ ਅੰਤ ਹੋ ਗਿਆ । ਪੰਜਾਬ ਉੱਤੇ ਕਬਜ਼ਾ ਕਰਨ ਲਈ ਹੁਣ ਇਹ ਸੰਘਰਸ਼ ਕੇਵਲ ਦੋ ਸ਼ਕਤੀਆਂ ਅਫ਼ਗਾਨ ਅਤੇ ਸਿੱਖਾਂ ਵਿਚਾਲੇ ਹੀ ਰਹਿ ਗਿਆ । ਸਿੱਖਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ | ਅਬਦਾਲੀ ਨੇ 1762 ਈ. ਵਿੱਚ ਵੱਡੇ ਘੱਲੂਘਾਰੇ ਵਿੱਚ ਕਈ ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ । ਉਨ੍ਹਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ । ਸਿੱਖਾਂ ਨੇ ਆਪਣੇ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ।

4. ਪੰਜਾਬ ਵਿੱਚ ਅਰਾਜਕਤਾ (Anarchy in the Punjab) – 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ । ਸਰਕਾਰੀ ਕਰਮਚਾਰੀਆਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ | ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸੀ । ਅਜਿਹੀ ਸਥਿਤੀ ਵਿੱਚ ਪੰਜਾਬ ਦੇ ਲੋਕਾਂ ਦੀਆਂ ਤਕਲੀਫ਼ਾਂ ਵਿੱਚ ਬਹੁਤ ਵਾਧਾ ਹੋਇਆ |

(ਅ) ਸਮਾਜਿਕ ਪ੍ਰਭਾਵ (Social Effects)

5. ਸਮਾਜਿਕ ਬੁਰਾਈਆਂ ਵਿੱਚ ਵਾਧਾ (Increase in the Social Evils) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਸਮਾਜਿਕ ਬੁਰਾਈਆਂ ਵਿੱਚ ਭਾਰੀ ਵਾਧਾ ਹੋਇਆ । ਲੋਕ ਬਹੁਤ ਸੁਆਰਥੀ ਅਤੇ ਚਰਿੱਤਰਹੀਨ ਹੋ ਗਏ ਸਨ ! ਚੋਰੀ, ਡਾਕੇ, ਕਤਲ, ਲੁੱਟਮਾਰ, ਧੋਖੇਬਾਜ਼ੀ ਅਤੇ ਰਿਸ਼ਵਤਖੋਰੀ ਦਾ ਸਮਾਜ ਵਿੱਚ ਬੋਲਬਾਲਾ ਸੀ । ਇਨ੍ਹਾਂ ਬੁਰਾਈਆਂ ਕਾਰਨ ਲੋਕਾ ਦਾ ਨੈਤਿਕ ਪੱਧਰ ਬਹੁਤ ਗਿਰ ਗਿਆ ਸੀ ।

6. ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ (People of the Punjab became Brave) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਬਹੁਤ ਬਹਾਦਰ ਅਤੇ ਨਿਡਰ ਬਣਾ ਦਿੱਤਾ ਸੀ । ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ । ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਏ ਯੁੱਧਾਂ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ ।

7. ਪੰਜਾਬੀਆਂ ਦਾ ਖ਼ਰਚੀਲਾ ਸੁਭਾਅ (Punjabis became Spendthrift-ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ । ਉਹ ਖਾਣ-ਪੀਣ ਅਤੇ ਮੌਜ ਉਡਾਉਣ ਵਿੱਚ ਵਿਸ਼ਵਾਸ ਕਰਨ ਲੱਗੇ । ਉਸ ਸਮੇਂ ਇਹ ਅਖਾਣ ਪ੍ਰਸਿੱਧ ਹੋ ਗਿਆ ਸੀ-

“ਖਾਧਾ ਪੀਤਾ ਲਾਹੇ ਦਾ,
ਰਹਿੰਦਾ ਅਹਿਮਦ ਸ਼ਾਹੇ ਦਾ ।”

8. ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ (Enmity between the Sikhs and the Muslims Increased) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਹੋਰ ਵੱਧ ਗਈ । ਇਸ ਦਾ ਕਾਰਨ ਇਹ ਸੀ ਕਿ ਅਫ਼ਗਾਨਾਂ ਨੇ ਇਸਲਾਮ ਦੇ ਨਾਂ ‘ਤੇ ਸਿੱਖਾਂ ‘ਤੇ ਬਹੁਤ ਅੱਤਿਆਚਾਰ ਕੀਤੇ । ਦੂਜਾ, ਅਬਦਾਲੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਕੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਦੁਸ਼ਮਣੀ ਦਿਨੋ-ਦਿਨ ਵਧਦੀ ਚਲੀ ਗਈ ।

(ੲ) ਆਰਥਿਕ ਅਤੇ ਸੰਸਕ੍ਰਿਤਿਕ ਪ੍ਰਭਾਵ (Economic and Cultural Effects)

9. ਪੰਜਾਬ ਦੀ ਆਰਥਿਕ ਬਰਬਾਦੀ (Economic loss of the Punjab) – ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਨਾਲ ਲੈ ਜਾਂਦਾ ਸੀ । ਅਫ਼ਗਾਨੀ ਸੈਨਾਵਾਂ ਕੁਚ ਕਰਦੇ ਸਮੇਂ ਖੇਤਾਂ ਨੂੰ ਬਰਬਾਦ ਕਰ ਦਿੰਦੀਆਂ ਸਨ । ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ । ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ । ਸਿੱਟੇ ਵਜੋਂ ਅਰਾਜਕਤਾ ਅਤੇ ਲੁੱਟਮਾਰ ਦੇ ਇਸ ਵਾਤਾਵਰਨ ਵਿੱਚ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ । ਇਸ ਕਾਰਨ ਪੰਜਾਬ ਦੀ ਖ਼ੁਸ਼ਹਾਲੀ ਖੰਭ ਲਾ ਕੇ ਉੱਡ ਗਈ ।

10. ਕਲਾ ਅਤੇ ਸਾਹਿਤ ਨੂੰ ਭਾਰੀ ਧੱਕਾ (Great Blow to Art and Literature) – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਦੌਰਾਨ ਬਹੁਤ ਸਾਰੇ ਸੁੰਦਰ ਭਵਨਾਂ, ਗੁਰਦੁਆਰਿਆਂ ਅਤੇ ਮੰਦਰਾਂ ਆਦਿ ਨੂੰ ਤਬਾਹ ਕਰ ਦਿੱਤਾ ਗਿਆ | ਕਈ ਵਰਿਆਂ ਤਕ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ | ਅਸ਼ਾਂਤੀ ਅਤੇ ਅਰਾਜਕਤਾ ਦਾ ਇਹ ਵਾਤਾਵਰਨ ਨਵੀਆਂ ਕਲਾ-ਕ੍ਰਿਤਾਂ ਅਤੇ ਸਾਹਿਤਿਕ ਰਚਨਾਵਾਂ ਦੇ ਅਨੁਕੂਲ ਨਹੀਂ ਸੀ । ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਵਿੱਚ ਕਲਾ ਅਤੇ ਸਾਹਿਤ ਦੇ ਵਿਕਾਸ ਨੂੰ ਡੂੰਘੀ ਸੱਟ ਮਾਰੀ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਗਾਂਧੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਜੀਵਨ ਦੇ ਹਰੇਕ ਪਹਿਲੂ ‘ਤੇ ਬਹੁਪੱਖੀ ਪ੍ਰਭਾਵ ਪਾਏ ) । 1”

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਅਹਿਮਦਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਦੇ ਕੀ ਕਾਰਨ ਸਨ ? (What were the reasons of Ahmad Shah Abdali’s Punjab invasions ?)
ਜਾਂ
ਪੰਜਾਬ ਉੱਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ ਦੱਸੋ । (Write the main causes of invasions of Ahmad Shah Abdali on the Punjab.)
ਜਾਂ

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਮੁੱਖ ਕਾਰਨ ਕੀ ਸਨ ? (What were the main causes of Ahmad Shah Abdali’s invasions ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦੇ ਕੋਈ ਤਿੰਨ ਕਾਰਨ ਲਿਖੋ । (Write any three causes of the invasions of Ahmad Shah Abdali on the Punjab.)
ਉੱਤਰ-
ਪਹਿਲਾ, ਅਹਿਮਦ ਸ਼ਾਹ ਅਬਦਾਲੀ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ । ਦੂਜਾ, ਉਹ ਪੰਜਾਬ ਵਿੱਚੋਂ ਧਨ ਪ੍ਰਾਪਤ ਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ । ਤੀਜਾ ਉਹ ਪੰਜਾਬ ‘ਤੇ ਕਬਜ਼ਾ ਕਰਕੇ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰਨਾ ਚਾਹੁੰਦਾ ਸੀ । ਚੌਥਾ, ਉਸ ਸਮੇਂ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀਆਂ ਨੀਤੀਆਂ ਦੇ ਸਿੱਟੇ ਵਜੋਂ ਭਾਰਤ ਵਿੱਚ ਬਦਅਮਨੀ ਫੈਲੀ ਹੋਈ ਸੀ । ਅਹਿਮਦ ਸ਼ਾਹ ਅਬਦਾਲੀ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ ।

ਪ੍ਰਸ਼ਨ 2.
ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the first invasion of Ahmad Shah Abdali ?)
ਜਾਂ
ਪੰਜਾਬ ਉੱਤੇ ਅਬਦਾਲੀ ਦੇ ਪਹਿਲੇ ਹਮਲੇ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the Abdali’s first invasion over the Punjab.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ । ਉਸ ਨੇ ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖਾਂ ਦੇ ਸੱਦੇ ‘ਤੇ ਭਾਰਤ ‘ਤੇ ਹਮਲਾ ਕਰਨ ਦਾ ਨਿਰਣਾ ਕੀਤਾ । ਉਸ ਨੇ ਸ਼ਾਹਨਵਾਜ਼ ਖ਼ਾ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ । ਮਨੁਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ । ਮੁਈਨ-ਉਲ-ਮੁਲਕ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਮੁਹੰਮਦ ਸ਼ਾਹ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਉਹ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਤਰ੍ਹਾਂ ਅਬਦਾਲੀ ਦਾ ਪਹਿਲਾ ਹਮਲਾ ਅਸਫਲ ਰਿਹਾ ।

ਪ੍ਰਸ਼ਨ 3.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਦੂਸਰੇ ਹਮਲੇ ਦਾ ਸੰਖੇਪ ਵਰਣਨ ਕਰੋ । (Briefly explain the second invasion of Ahmad Shah Abdali on the Punjab.)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਦੂਜੇ ਹਮਲੇ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of the second invasion of Ahmad Shah Abdali.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੂੰ ਆਪਣੇ ਪਹਿਲੇ ਹਮਲੇ ਦੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ । ਦੂਜਾ, ਉਹ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਮੀਰ ਮੰਨੂੰ ਦੀ ਸਥਿਤੀ ਡਾਵਾਂਡੋਲ ਸੀ । ਸਿੱਟੇ ਵਜੋਂ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ । ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ । ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲ੍ਹਿਆਂ) ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ ।

ਪ੍ਰਸ਼ਨ 4.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਤੀਸਰੇ ਹਮਲੇ ਬਾਰੇ ਚਾਨਣਾ ਪਾਓ । (Throw light on the third invasion of Ahmad Shah Abdali on the Punjab.)
ਉੱਤਰ-
ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ | ਲਾਹੌਰ ਪਹੁੰਚਣ ‘ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ । 6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿੱਚ ਮੀਰ ਮੰਨੂੰ ਹਾਰ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਅਬਦਾਲੀ ਮੀਰ ਮੰਨੂੰ ਦੀ ਨਿਡਰਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ।

ਪ੍ਰਸ਼ਨ 5.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਚੌਥੇ ਹਮਲੇ ਦਾ ਵਰਣਨ ਕਰੋ । (Explain the fourth invasion of Ahmad Shah Abdali on the Punjab.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ । ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਸੂਬੇਦਾਰ ਅਦੀਨਾ ਬੇਗ਼ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਦੌੜ ਗਿਆ | ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ 11 ਨਵੰਬਰ, 1757 ਈ. ਨੂੰ ਸ਼ਹੀਦੀ ਪ੍ਰਾਪਤ ਕੀਤੀ । ਸਿੱਖਾਂ ਨੇ ਇਸ ਸ਼ਹੀਦੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 6.
ਤੈਮੂਰ ਸ਼ਾਹ ਕੌਣ ਸੀ ? (Who was Taimur Shah ?)
ਉੱਤਰ-
ਤੈਮੂਰ ਸ਼ਾਹ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਅਤੇ ਉਸ ਦਾ ਉੱਤਰਾਧਿਕਾਰੀ ਸੀ । ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ । ਤੈਮੂਰ ਸ਼ਾਹ ਆਪਣੇ ਪਿਤਾ ਵਾਂਗ ਸਿੱਖਾਂ ਦਾ ਕੱਟੜ ਦੁਸ਼ਮਣ ਸੀ । ਉਸ ਨੇ ਸਿੱਖਾਂ ਦੇ ਪ੍ਰਸਿੱਧ ਕਿਲ੍ਹੇ ਰਾਮਰੌਣੀ ਨੂੰ ਤਬਾਹ ਕਰ ਦਿੱਤਾ ਸੀ । ਇਸ ਤੋਂ ਇਲਾਵਾ ਉਸ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ । ਸਿੱਟੇ ਵਜੋਂ 1758 ਈ. ਵਿੱਚ ਸਿੱਖਾਂ ਨੇ ਮਰਾਠਿਆਂ ਅਤੇ ਅਦੀਨਾ ਬੇਗ਼ ਨਾਲ ਮਿਲ ਕੇ ਤੈਮੂਰ ਸ਼ਾਹ ਨੂੰ ਪੰਜਾਬ ਤੋਂ ਨੱਠਣ ਲਈ ਮਜਬੂਰ ਕਰ ਦਿੱਤਾ ਸੀ ।

ਪ੍ਰਸ਼ਨ 7.
ਪਾਨੀਪਤ ਦੀ ਤੀਸਰੀ ਲੜਾਈ ਦੇ ਮੁੱਖ ਕਾਰਨ ਲਿਖੋ । (Write the main causes of the Third Battle of Panipat.)
ਜਾਂ
ਪਾਨੀਪਤ ਦੀ ਤੀਸਰੀ ਲੜਾਈ ਦੇ ਕੋਈ ਤਿੰਨ ਕਾਰਨ ਦੱਸੋ । (Write any three causes of the Third Battle of Panipat.)
ਉੱਤਰ-

 1. ਮਰਾਠਿਆਂ ਦੁਆਰਾ, ਰੁਹੇਲਖੰਡ ਵਿੱਚ ਕੀਤੀ ਗਈ ਲੁੱਟਮਾਰ ਕਾਰਨ ਰੁਹੇਲੇ ਮਰਾਠਿਆਂ ਦੇ ਵਿਰੁੱਧ ਹੋ ਗਏ ।
 2. ਮਰਾਠੇ ਭਾਰਤ ਵਿੱਚ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ । ਇਸ ਲਈ ਮੁਸਲਮਾਨ ਉਨ੍ਹਾਂ ਦੇ ਵਿਰੁੱਧ ਹੋ ਗਏ ।
 3. ਮਰਾਠਿਆਂ ਨੇ ਦਿੱਲੀ ਅਤੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ । ਇਸ ਨੂੰ ਅਬਦਾਲੀ ਸਹਿਣ ਕਰਨ ਨੂੰ ਤਿਆਰ ਨਹੀਂ ਸੀ ।
 4. ਭਾਰਤ ਵਿੱਚ ਮਰਾਠਿਆਂ ਦੀ ਵੱਧਦੀ ਹੋਈ ਤਾਕਤ ਕਾਰਨ ਜਾਟ ਅਤੇ ਰਾਜਪੂਤ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ ਸਨ ।

ਪ੍ਰਸ਼ਨ 8.
ਪਾਨੀਪਤ ਦੀ ਤੀਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on the Third Battle of Panipat.)
ਉੱਤਰ-
ਪਾਨੀਪਤ ਦੀ ਤੀਜੀ ਲੜਾਈ ਦਾ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿੱਚ ਖ਼ਾਸ ਥਾਂ ਹੈ । ਇਹ ਲੜਾਈ 14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਹੋਈ । ਪਾਨੀਪਤ ਦੇ ਮੈਦਾਨ ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਇੱਕ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਮਰਾਠਾ ਸੈਨਾ ਦੀ ਅਗਵਾਈ ਸਦਾਸ਼ਿਵ ਰਾਓ ਭਾਉ ਕਰ ਰਿਹਾ ਸੀ । ਇਸ ਲੜਾਈ ਵਿੱਚ ਮਰਾਠਿਆਂ ਦੀ ਕਰਾਰੀ ਹਾਰ ਹੋਈ ਅਤੇ ਉਨ੍ਹਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ । ਇਸ ਲੜਾਈ ਦੇ ਸਿੱਟੇ ਵਜੋਂ ਮਰਾਠਿਆਂ ਦੀ ਸ਼ਕਤੀ ਨੂੰ ਇੱਕ ਜ਼ਬਰਦਸਤ ਧੱਕਾ ਲੱਗਿਆ । ਪਾਨੀਪਤ ਦੀ ਤੀਜੀ ਲੜਾਈ ਦਾ ਅਸਲੀ ਲਾਭ ਸਿੱਖਾਂ ਨੂੰ ਮਿਲਿਆ ਅਤੇ ਉਨ੍ਹਾਂ ਦੀ ਸ਼ਕਤੀ ਵਿੱਚ ਕਾਫ਼ੀ ਵਾਧਾ ਹੋ ਗਿਆ ।

ਪ੍ਰਸ਼ਨ 9.
ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ ? (What were the results of the Third Battle of Panipat ?)
ਜਾਂ
ਪਾਨੀਪਤ ਦੀ ਤੀਸਰੀ ਲੜਾਈ ਦੇ ਕੋਈ ਤਿੰਨ ਨਤੀਜੇ ਲਿਖੋ । (Write down any three results of the Third Battle of Panipat.)
ਉੱਤਰ-
ਪਾਨੀਪਤ ਦੀ ਤੀਜੀ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ । ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ | ਪੇਸ਼ਵਾ ਬਾਲਾਜੀ ਬਾਜੀ ਰਾਓ ਇਸ ਵਿਨਾਸ਼ਕਾਰੀ ਹਾਰ ਨੂੰ ਨਾ ਸਹਿਣ ਕਰ ਸਕਿਆ ਅਤੇ ਛੇਤੀ ਹੀ ਚਲ ਵਸਿਆ । ਇਸ ਲੜਾਈ ਵਿੱਚ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਗੌਰਵ ਨੂੰ ਕਰਾਰੀ ਸੱਟ ਵੱਜੀ । ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ ।

ਪ੍ਰਸ਼ਨ 10.
ਵੱਡਾ ਘੱਲੂਘਾਰਾ ਦੂਜਾ ਖੂਨੀ ਹੱਤਿਆ ਕਾਂਡ) ‘ਤੇ ਸੰਖੇਪ ਨੋਟ ਲਿਖੋ । [Write a short note on Wadda Ghallughara (Second Bloody Carnage).]
ਜਾਂ
ਵੱਡਾ ਘੱਲੂਘਾਰਾ (ਅਹਿਮਦ ਸ਼ਾਹ ਅਬਦਾਲੀ ਦਾ ਛੇਵਾਂ ਹਮਲਾ) ’ਤੇ ਇੱਕ ਸੰਖੇਪ ਨੋਟ ਲਿਖੋ । [Write a note on Wadda Ghallughara (Sixth invasion of Ahmad Shah Abdali.)],
ਜਾਂ
ਦੂਜਾ ਜਾਂ ਵੱਡੇ ਘੱਲੂਘਾਰੇ ‘ਤੇ ਸੰਖੇਪ ਨੋਟ ਲਿਖੋ । (Write a short note on Second or Wadda Ghallughara.)
ਉੱਤਰ-
ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਵੱਧਦੇ ਕਦਮਾਂ ਨੂੰ ਰੋਕਣਾ ਚਾਹੁੰਦਾ ਸੀ । ਉਸ ਨੇ 5 ਫ਼ਰਵਰੀ, 1762 ਈ. ਨੂੰ ਸਿੱਖਾਂ ਨੂੰ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ ਘੇਰ ਲਿਆ । ਇਸ ਘੇਰੇ ਦੌਰਾਨ 25 ਤੋਂ 30 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ । ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ । ਇਸ ਘੱਲੂਘਾਰੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਬਦਾਲੀ ਦਾ ਖ਼ਿਆਲ ਸੀ ਕਿ ਇਸ ਨਾਲ ਸਿੱਖਾਂ ਦੀ ਸ਼ਕਤੀ ਖ਼ਤਮ ਹੋ ਗਈ ਹੋਵੇਗੀ । ਉਸ ਦਾ ਇਹ ਅੰਦਾਜ਼ਾ ਗ਼ਲਤ ਨਿਕਲਿਆ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 11.
ਅਫ਼ਗਾਨਾਂ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ ? (How did the Sikhs organise their power in their struggle against the Afghans ?)
ਉੱਤਰ-

 1. ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ ।
 2. ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸੇ ਦੁਆਰਾ ਗੁਰਮਤੇ ਪਾਸ ਕੀਤੇ ਜਾਂਦੇ ਸਨ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੰਘ ਪਾਲਣਾ ਕਰਦੇ ਸਨ ।
 3. ਅਹਿਮਦ ਸ਼ਾਹ ਅਬਦਾਲੀ ਕਈ ਸਾਲਾਂ ਤਕ ਸਿੱਖਾਂ ਵੱਲ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਵਿਦਰੋਹਾਂ ਕਾਰਨ ਧਿਆਨ ਨਹੀਂ ਦੇ ਸਕਿਆ ਸੀ ।
 4. ਪੰਜਾਬ ਦੇ ਲੋਕਾਂ ਅਤੇ ਜ਼ਿਮੀਂਦਾਰਾਂ ਨੇ ਵੀ ਸਿੱਖ-ਅਫ਼ਗਾਨ ਸੰਘਰਸ਼ ਵਿੱਚ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ ।

ਪ੍ਰਸ਼ਨ 12.
ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਹਿਮਦ ਸ਼ਾਹ ਅਬਦਾਲੀ ਅਸਫਲ ਕਿਉਂ ਰਿਹਾ ? (What were the causes of failure of Ahmad Shah Abdali against the Sikhs ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ ? (What were the causes of Ahmad Shah Abdali’s failure against the Sikhs ?)
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਸਿੱਖਾਂ ਵਿਰੁੱਧ ਅਸਫਲਤਾ ਦੇ ਕੋਈ ਤਿੰਨ ਕਾਰਨ ਲਿਖੋ । (Write any three causes of the failure of Ahmad Shah Abdali against the Sikhs.)
ਉੱਤਰ-

 1. ਸਿੱਖਾਂ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਮਜ਼ਬੂਤ ਇਰਾਦਾ ਅਤੇ ਆਤਮ-ਵਿਸ਼ਵਾਸ ਸੀ । ਉਨ੍ਹਾਂ ਨੇ ਅਬਦਾਲੀ ਦੇ ਭਾਰੀ ਜ਼ੁਲਮਾਂ ਅੱਗੇ ਵੀ ਹੌਸਲਾ ਨਾ ਛੱਡਿਆ ।
 2. ਸਿੱਖਾ ਨੇ ਛਾਪਾ-ਮਾਰ ਯੁੱਧ ਨੀਤੀ ਅਪਣਾਈ । ਸਿੱਟੇ ਵਜੋਂ ਉਹ ਅਬਦਾਲੀ ਨੂੰ ਮਾਤ ਦੇਣ ਵਿੱਚ ਸਫਲ ਰਹੇ ।
 3. ਅਫਗਾਨਿਸਤਾਨ ਵਿੱਚ ਵਾਰ-ਵਾਰ ਵਿਦਰੋਹ ਹੋ ਜਾਣ ਕਾਰਨ ਅਬਦਾਲੀ ਪੰਜਾਬ ਵੱਲ ਪੂਰਾ ਧਿਆਨ ਨਾ ਦੇ ਸਕਿਆ |
 4. ਸਿੱਖਾਂ ਦੇ ਨੇਤਾ ਬੜੇ ਯੋਗ ਸਨ । ਉਹ ਦੁਸ਼ਮਣਾਂ ਵਿਰੁੱਧ ਇੱਕ ਹੋ ਕੇ ਲੜੇ ।

ਪ੍ਰਸ਼ਨ 13.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ‘ਤੇ ਕੀ ਰਾਜਨੀਤਿਕ ਪ੍ਰਭਾਵ ਪਏ ? (What were the political effects of Ahmad Shah Abdali’s invasions over the Punjab ?)
ਉੱਤਰ-

 1. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ 1752 ਈ. ਵਿੱਚ ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ ।
 2. ਅਬਦਾਲੀ ਨੇ 1761 ਈ. ਵਿੱਚ ਪਾਨੀਪਤ ਦੀ ਤੀਜੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ ਕਰ ਦਿੱਤਾ !
 3. ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ ।
 4. ਪੰਜਾਬ ਵਿੱਚ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ ।

ਪ੍ਰਸ਼ਨ 14.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ‘ਤੇ ਪਏ ਮਹੱਤਵਪੂਰਨ ਪ੍ਰਭਾਵਾਂ ਦਾ ਵਰਣਨ ਕਰੋ । (Describe important effects of Ahmad Shah Abdali’s invasions over Punjab.)
ਉੱਤਰ-

 1. ਪੰਜਾਬ ਨੂੰ 1752 ਈ. ਵਿੱਚ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ । ਸਿੱਟੇ ਵਜੋਂ ਪੰਜਾਬ ਵਿੱਚੋਂ ਹਮੇਸ਼ਾਂ ਲਈ ਮੁਗ਼ਲ ਸ਼ਕਤੀ ਦਾ ਅੰਤ ਹੋ ਗਿਆ ।
 2. ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ ।
 3. ਅਬਦਾਲੀ ਨੇ ਆਪਣੇ ਹਮਲਿਆਂ ਦੌਰਾਨ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਅਤੇ ਸਾਹਿਤ ਨੂੰ ਨਸ਼ਟ ਕਰ ਦਿੱਤਾ ਸੀ ।
 4. ਅਬਦਾਲੀ ਦੇ ਇਨ੍ਹਾਂ ਹਮਲਿਆਂ ਕਾਰਨ ਪੰਜਾਬੀਆਂ ਨੇ ਹੁਣ ਧਨ ਨੂੰ ਜੋੜਨ ਦੀ ਬਜਾਏ ਉਸ ਨੂੰ ਖੁੱਲ੍ਹਾ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ।
 5. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹੁਤ ਬਹਾਦਰ ਅਤੇ ਨਿਡਰ ਹੋ ਗਏ ।

ਪ੍ਰਸ਼ਨ 15.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਸਮਾਜਿਕ ਪ੍ਰਭਾਵ ਪਏ ? (What were the social effects of the invasions of Ahmad Shah Abdali ?)
ਉੱਤਰ-

 1. ਪੰਜਾਬੀਆਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ । ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ ।
 2. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ ।
 3. ਲੋਕ ਬਹੁਤ ਸੁਆਰਥੀ ਹੋ ਗਏ ਸਨ । ਉਹ ਕੋਈ ਵੀ ਪਾਪ ਕਰਨ ਤੋਂ ਨਹੀਂ ਡਰਦੇ ਸਨ ।
 4. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣ ਗਏ ।
 5. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੌਰਾਨ ਕੀਤੀ ਜਾਣ ਵਾਲੀ ਲੁੱਟਮਾਰ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਵੱਧ ਗਈ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 16.
ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਆਰਥਿਕ ਸਿੱਟੇ ਨਿਕਲੇ ? (What were the economic consequences of the invasions of Ahmad Shah Abdali ?)
ਉੱਤਰ-

 1. ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਬੇਸ਼ੁਮਾਰ ਧਨ-ਦੌਲਤ ਲੁੱਟ ਕੇ ਲੈ ਜਾਂਦਾ ਸੀ । ਇਸ ਕਾਰਨ ਪੰਜਾਬ ਕੰਗਾਲ ਹੋ
 2. ਗਿਆ ।
 3. ਅਫ਼ਗਾਨ ਸੈਨਾਵਾਂ ਕੁਚ ਕਰਦੇ ਸਮੇਂ ਰਾਹ ਵਿੱਚ ਆਉਂਦੇ ਖੇਤਾਂ ਨੂੰ ਉਜਾੜ ਦਿੰਦੀਆਂ ਸਨ । ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ।
 4. ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀਆਂ ਨੇ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ ।
 5. ਅਰਾਜਕਤਾ ਦੇ ਵਾਤਾਵਰਨ ਕਾਰਨ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ ।

ਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਅਹਿਮਦ ਸ਼ਾਹ ਅਬਦਾਲੀ ਕੌਣ ਸੀ ?
ਉੱਤਰ-
ਅਫ਼ਗਾਨਿਸਤਾਨ ਦਾ ਸ਼ਾਸਕ ।

ਪ੍ਰਸ਼ਨ 2.
ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ?
ਉੱਤਰ-
ਅਫ਼ਗਾਨਿਸਤਾਨ ।

ਪ੍ਰਸ਼ਨ 3.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੀ ਵਾਰ ਹਮਲੇ ਕੀਤੇ ? .
ਉੱਤਰ-
ਅੱਠ ।

ਪ੍ਰਸ਼ਨ 4.
ਅਹਿਮਦ ਸ਼ਾਹ ਅਬਦਾਲੀ ਦੇ ਭਾਰਤੀ ਹਮਲਿਆਂ ਦਾ ਕੋਈ ਇੱਕ ਕਾਰਨ ਦੱਸੋ ।
ਜਾਂ
ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ‘ਤੇ ਵਾਰ-ਵਾਰ ਹਮਲੇ ਕਰਨ ਦਾ ਕੋਈ ਇੱਕ ਕਾਰਨ ਲਿਖੋ ।
ਉੱਤਰ-
ਅਹਿਮਦ ਸ਼ਾਹ ਅਬਦਾਲੀ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ ।

ਪ੍ਰਸ਼ਨ 5.
ਅਹਿਮਦ ਸ਼ਾਹ ਅਬਦਾਲੀ ਨੇ ਕਿਸ ਸਮੇਂ ਦੇ ਦੌਰਾਨ ਪੰਜਾਬ ਉੱਤੇ ਹਮਲੇ ਕੀਤੇ ?
ਉੱਤਰ-
1747 ਤੋਂ 1767 ਈ. ।

ਪ੍ਰਸ਼ਨ 6. ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਪਹਿਲਾ ਹਮਲਾ ਕਦੋਂ ਕੀਤਾ ?
ਉੱਤਰ-
1747-48 ਈ. ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 7.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਦੂਜਾ ਹਮਲਾ ਕਦੋਂ ਕੀਤਾ ?
ਉੱਤਰ-
1748-49 ਈ. ।

ਪ੍ਰਸ਼ਨ 8.
ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ ?
ਉੱਤਰ-
1748 ਈ. ।

ਪ੍ਰਸ਼ਨ 9.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?
ਜਾਂ
ਪੰਜਾਬ ਵਿੱਚੋਂ ਮੁਗਲ ਰਾਜ ਦਾ ਅੰਤ ਕਦੋਂ ਹੋਇਆ ?
ਉੱਤਰ-
1752 ਈ. ।

ਪ੍ਰਸ਼ਨ 10.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦਾ ਪਹਿਲਾ ਸੂਬੇਦਾਰ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਮੀਰ ਮੰਨੂੰ ਨੂੰ ।

ਪ੍ਰਸ਼ਨ 11.
ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂੰ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?
ਉੱਤਰ-
ਫਰਜੰਦ ਖ਼ਾਨ ਬਹਾਦਰ ਰੁਸਤਮ-ਏ-ਹਿੰਦ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 12.
ਆਪਣੇ ਚੌਥੇ ਹਮਲੇ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਕਿਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ ?
ਉੱਤਰ-
ਤੈਮੂਰ ਸ਼ਾਹ ਨੂੰ ।

ਪ੍ਰਸ਼ਨ 13.
ਤੈਮੂਰ ਸ਼ਾਹ ਕੌਣ ਸੀ ?
ਉੱਤਰ-
ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ।

ਪ੍ਰਸ਼ਨ 14.
ਬਾਬਾ ਦੀਪ ਸਿੰਘ ਜੀ ਕੌਣ ਸਨ ?
ਉੱਤਰ-
ਸ਼ਹੀਦ ਮਿਸਲ ਦੇ ਪ੍ਰਸਿੱਧ ਨੇਤਾ ।

ਪ੍ਰਸ਼ਨ 15.
ਬਾਬਾ ਦੀਪ ਸਿੰਘ ਨੇ ਕਦੋਂ ਅਤੇ ਕਿੱਥੇ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
11 ਨਵੰਬਰ, 1757 ਈ. ਨੂੰ ਅੰਮ੍ਰਿਤਸਰ ਵਿੱਚ ।

ਪ੍ਰਸ਼ਨ 16.
ਮਰਾਠਿਆਂ ਨੇ ਪੰਜਾਬ ’ਤੇ ਕਦੋਂ ਕਬਜ਼ਾ ਕਰ ਲਿਆ ਸੀ ?
ਉੱਤਰ-
1758 ਈ. ।

ਪ੍ਰਸ਼ਨ 17.
ਮਰਾਠਿਆਂ ਨੇ ਕਿਸ ਨੂੰ ਪੰਜਾਬ ਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ?
ਉੱਤਰ-
ਅਦੀਨਾ ਬੇਗ ਨੂੰ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 18.
ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ ?
ਉੱਤਰ-
14 ਜਨਵਰੀ, 1761 ਈ. ।

ਪ੍ਰਸ਼ਨ 19.
ਪਾਨੀਪਤ ਦੀ ਤੀਸਰੀ ਲੜਾਈ ਕਿਨ੍ਹਾਂ ਵਿਚਕਾਰ ਹੋਈ ?
ਉੱਤਰ-
ਮਰਾਠਿਆਂ ਤੇ ਅਹਿਮਦ ਸ਼ਾਹ ਅਬਦਾਲੀ ।

ਪ੍ਰਸ਼ਨ 20.
ਵੱਡਾ ਘੱਲੂਘਾਰਾ ਕਦੋਂ ਹੋਇਆ ?
ਜਾਂ
ਦੂਜਾ ਘੱਲੂਘਾਰਾ ਕਦੋਂ ਹੋਇਆ ?
ਉੱਤਰ-
5 ਫ਼ਰਵਰੀ, 1762 ਈ. ।

ਪ੍ਰਸ਼ਨ 21.
ਦੂਜਾ ਘੱਲੂਘਾਰਾ ਜਾਂ ਵੱਡਾ ਘੱਲੂਘਾਰਾ ਕਿੱਥੇ ਵਾਪਰਿਆ ?
ਉੱਤਰ-
ਕੁੱਪ ਵਿਖੇ ।

ਪ੍ਰਸ਼ਨ 22.
ਵੱਡਾ ਘੱਲੂਘਾਰਾ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
1762 ਈ., ਕੁੱਪ ਵਿਖੇ ।

ਪ੍ਰਸ਼ਨ 23.
ਵੱਡੇ ਘੱਲੂਘਾਰੇ ਲਈ ਕੌਣ ਜ਼ਿੰਮੇਵਾਰ ਸੀ ?
ਉੱਤਰ-
ਅਹਿਮਦ ਸ਼ਾਹ ਅਬਦਾਲੀ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 24.
ਸਿੱਖਾਂ ਨੇ ਸਰਹਿੰਦ ’ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
14 ਜਨਵਰੀ, 1764 ਈ. ।

ਪ੍ਰਸ਼ਨ 25.
ਜੈਨ ਖਾਂ ਕੌਣ ਸੀ ?
ਉੱਤਰ-
1761 ਈ. ਤੋਂ 1764 ਈ. ਤੱਕ ਸਰਹਿੰਦ ਦਾ ਸੂਬੇਦਾਰ ।

ਪ੍ਰਸ਼ਨ 26.
ਸਿੱਖਾਂ ਨੇ ਲਾਹੌਰ ‘ ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
1765 ਈ. ।

ਪ੍ਰਸ਼ਨ 27.
ਅਬਦਾਲੀ ਦੇ ਵਿਰੁੱਧ ਸਿੱਖਾਂ ਦੀ ਸਫਲਤਾ ਦਾ ਕੋਈ ਇੱਕ ਮੁੱਖ ਕਾਰਨ ਦੱਸੋ ।
ਉੱਤਰ-
ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ (ਛਾਪਾਮਾਰ) ਯੁੱਧ ਨੀਤੀ ।

ਪ੍ਰਸ਼ਨ 28.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦਾ ਕੋਈ ਇੱਕ ਰਾਜਨੀਤਿਕ ਪ੍ਰਭਾਵ ਦੱਸੋ ।
ਉੱਤਰ-
ਅਬਦਾਲੀ ਨੇ 1752 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 29.
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦਾ ਕੋਈ ਇੱਕ ਆਰਥਿਕ ਪ੍ਰਭਾਵ ਦੱਸੋ ।
ਉੱਤਰ-
ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਅਹਿਮਦ ਸ਼ਾਹ ਅਬਦਾਲੀ ………………………… ਦਾ ਸ਼ਾਸਕ ਸੀ ।
ਉੱਤਰ-
(ਅਫ਼ਗਾਨਿਸਤਾਨ)

2. ਅਹਿਮਦ ਸ਼ਾਹ ਅਬਦਾਲੀ 1747 ਈ. ਵਿੱਚ ………………………… ਦਾ ਸ਼ਾਸਕ ਬਣਿਆ ।
ਉੱਤਰ-
(ਅਫ਼ਗਾਨਿਸਤਾਨ)

3. ਨਾਦਰ ਸ਼ਾਹ ਦੀ ਹੱਤਿਆ ਤੋਂ ਬਾਅਦ ਅਫ਼ਗਾਨਿਸਤਾਨ ਦਾ ਬਾਦਸ਼ਾਹ …………………….. ਬਣਿਆ ।
ਉੱਤਰ-
(ਅਹਿਮਦ ਸ਼ਾਹ ਅਬਦਾਲੀ)

4. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਕੁੱਲ ………………….. ਹਮਲੇ ਕੀਤੇ ।
ਉੱਤਰ-
(ਅੱਠ)

5. ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਪਹਿਲੀ ਵਾਰ ………………….. ਵਿੱਚ ਹਮਲਾ ਕੀਤਾ ।
ਉੱਤਰ-
( 1747-48 ਈ.)

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

6. ਅਹਿਮਦ ਸ਼ਾਹ ਅਬਦਾਲੀ ਨੇ ……………:………… ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ।
ਉੱਤਰ-
(1752 ਈ.)

7. 1752 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ………………………… ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ।
ਉੱਤਰ-
(ਮੀਰ ਮੰਨੂੰ)

8.. ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ …………………….. ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ।
ਉੱਤਰ-
(ਤੈਮੂਰ ਸ਼ਾਹ)

9. ਬਾਬਾ ਦੀਪ ਸਿੰਘ ਜੀ ਨੇ . ……………………… ਨੂੰ ਸ਼ਹੀਦੀ ਪ੍ਰਾਪਤ ਕੀਤੀ ।
ਉੱਤਰ-
(11 ਨਵੰਬਰ, 1757 ਈ.)

10. ਪਾਨੀਪਤ ਦੀ ਤੀਸਰੀ ਲੜਾਈ ……………………………… ਨੂੰ ਹੋਈ ।
ਉੱਤਰ-
(14 ਜਨਵਰੀ, 1761 ਈ.)

11. ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਿਆਂ ਦਾ ਪੇਸ਼ਵਾ …………………………… ਸੀ |
ਉੱਤਰ-
(ਬਾਲਾ ਜੀ ਬਾਜੀ ਰਾਓ)

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

12. ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਾ ਸੈਨਾ ਦੀ ਅਗਵਾਈ ………………………. ਨੇ ਕੀਤੀ ਸੀ ।
ਉੱਤਰ-
(ਸਦਾਸ਼ਿਵ ਰਾਓ ਭਾਉ)

13. ਪਾਨੀਪਤ ਦੀ ਤੀਸਰੀ ਲੜਾਈ ਵਿੱਚ ……………………… ਦੀ ਹਾਰ ਹੋਈ ।
ਉੱਤਰ-
(ਮਰਾਠਿਆਂ)

14. ਵੱਡਾ ਘੱਲੂਘਾਰਾ ਜਾਂ ਦੂਜਾ ਘੱਲੂਘਾਰਾ………………………… ਵਿੱਚ ਹੋਇਆ ।
ਉੱਤਰ-
(1762 ਈ.)

15. ਵੱਡਾ ਘੱਲੂਘਾਰਾ……………………….. ਵਿਖੇ ਹੋਇਆ ।
ਉੱਤਰ-
(ਕੁੱਪ)

16. 1764 ਈ. ਵਿੱਚ ਬਾਬਾ ਆਲਾ ਸਿੰਘ ਨੇ ਸਰਹਿੰਦ ਦੇ ਸੂਬੇਦਾਰ ……………………. ਨੂੰ ਕਰਾਰੀ ਹਾਰ ਦਿੱਤੀ ।
ਉੱਤਰ-
(ਜੈਨ ਖਾਂ)

17. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕੁਲ ……………………… ਹਮਲੇ ਕੀਤੇ !
ਉੱਤਰ-
(ਅੱਠ)

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

18. ਅਹਿਮਦ ਸ਼ਾਹ ਅਬਦਾਲੀ ਨੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿਚ ………………………… ਰਾਜ ਦਾ ਅੰਤ ਹੋਇਆ ।
ਉੱਤਰ-
(ਮੁਗ਼ਲ)

19. ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਹੱਥੋਂ ਹਾਰ ਦਾ ਇੱਕ ਮੁੱਖ ਕਾਰਨ ਸਿੱਖਾਂ ਦੀ …………………… ਯੁੱਧ ਨੀਤੀ ਸੀ ।
ਉੱਤਰ-
(ਗੁਰੀਲਾ)

ਠੀਕ ਜਾਂ ਗਲਤ (True or False)

ਨੋਟ :- ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।
ਉੱਤਰ-
ਠੀਕ

2. ਅਹਿਮਦ ਸ਼ਾਹ ਅਬਦਾਲੀ 1747 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।
ਉੱਤਰ-
ਠੀਕ

3. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲੀ ਵਾਰ 1749 ਈ. ਵਿੱਚ ਹਮਲਾ ਕੀਤਾ ।
ਉੱਤਰ-
ਗ਼ਲਤ

4. ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਹਮਲੇ ਦਾ ਮੁੱਖ ਉਦੇਸ਼ ਇੱਥੋਂ ਧਨ ਪ੍ਰਾਪਤ ਕਰਨਾ ਸੀ ।
ਉੱਤਰ-
ਠੀਕ

5. ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਕੁੱਲ 6 ਹਮਲੇ ਕੀਤੇ ।
ਉੱਤਰ-
ਗਲਤ

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

6. ਮੀਰ ਮੰਨੂੰ ਨੇ 1748 ਈ. ਵਿੱਚ ਮਨੂੰਪੁਰ ਦੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ ।
ਉੱਤਰ-
ਠੀਕ

7. ਅਹਿਮਦ ਸ਼ਾਹ ਅਬਦਾਲੀ ਨੇ 1751 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ।
ਉੱਤਰ-
ਗ਼ਲਤ

8. ਤੈਮੂਰ ਸ਼ਾਹ ਬਾਬਰ ਦਾ ਪੁੱਤਰ ਸੀ ।
ਉੱਤਰ-
ਗ਼ਲਤ

9. ਬਾਬਾ ਦੀਪ ਸਿੰਘ ਜੀ ਨੇ 10 ਨਵੰਬਰ, 1757 ਈ. ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ ।
ਉੱਤਰ-
ਗ਼ਲਤ

10. ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ 14 ਜਨਵਰੀ, 1761 ਈ. ਨੂੰ ਹੋਈ ।
ਉੱਤਰ-
ਠੀਕ

11. ਬਾਲਾਜੀ ਬਾਜੀਰਾਓ ਦੇ ਪੁੱਤਰ ਦਾ ਨਾਂ ਵਿਸ਼ਵਾਸ ਰਾਓ ਸੀ ।
ਉੱਤਰ-
ਠੀਕ

12. ਸਿੱਖਾਂ ਨੇ 1761 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ ।
ਉੱਤਰ-
ਠੀਕ

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

13. 1761 ਈ. ਵਿੱਚ ਲਾਹੌਰ ‘ਤੇ ਕਬਜ਼ੇ ਕਾਰਨ ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ।
ਉੱਤਰ-
ਠੀਕ

14. ਵੱਡਾ ਘੱਲੂਘਾਰਾ ਕਾਹਨੂਵਾਨ ਦੇ ਸਥਾਨ ‘ਤੇ ਹੋਇਆ ਸੀ ।
ਉੱਤਰ-
ਗਲਤ

15. ਵੱਡਾ ਘੱਲੂਘਾਰਾ 1762 ਈ. ਵਿੱਚ ਹੋਇਆ ।
ਉੱਤਰ-
ਠੀਕ

16. ਸਿੱਖਾਂ ਨੇ ਸਰਹਿੰਦ ‘ਤੇ 1764 ਈ. ਵਿੱਚ ਕਬਜ਼ਾ ਕੀਤਾ ।
ਉੱਤਰ-
ਠੀਕ

7. ਸਿੱਖਾਂ ਨੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਕੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ ਸੀ ।
ਉੱਤਰ-
ਠੀਕ

18. ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਨਾਦਿਰ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ ।
ਉੱਤਰ-
ਗ਼ਲਤ

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਅਹਿਮਦ ਸ਼ਾਹ ਅਬਦਾਲੀ ਕੌਣ ਸੀ ?
(i) ਅਫ਼ਗਾਨਿਸਤਾਨ ਦਾ ਸ਼ਾਸਕ
(ii) ਈਰਾਨ ਦਾ ਸ਼ਾਸਕ
(iii) ਚੀਨ ਦਾ ਸ਼ਾਸਕ
(iv) ਭਾਰਤ ਦਾ ਸ਼ਾਸਕ ।
ਉੱਤਰ-
(i) ਅਫ਼ਗਾਨਿਸਤਾਨ ਦਾ ਸ਼ਾਸਕ ।

ਪ੍ਰਸ਼ਨ 2.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਕਿੰਨੇ ਹਮਲੇ ਕੀਤੇ ?
(i) ਸੱਤ
(ii) ਪੰਜ
(iii) ਸਤਾਰਾਂ
(iv) ਅੱਠ ।
ਉੱਤਰ-
(iv) ਅੱਠ ।

ਪ੍ਰਸ਼ਨ 3.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲਾ ਹਮਲਾ ਕਦੋਂ ਕੀਤਾ ?
(i) 1745 ਈ. ਵਿੱਚ
(ii) 1746 ਈ. ਵਿੱਚ ।
(iii) 1747 ਈ. ਵਿੱਚ
(iv) 1752 ਈ. ਵਿੱਚ
ਉੱਤਰ-
(iii) 1747 ਈ. ਵਿੱਚ ।

ਪ੍ਰਸ਼ਨ 4.
ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਿਹੜੇ ਹਮਲੇ ਦੇ ਦੌਰਾਨ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ ?
(i) ਪਹਿਲੇ
(ii) ਦੂਸਰੇ
(iii) ਤੀਸਰੇ
(iv) ਚੌਥੇ ।
ਉੱਤਰ-
(iii) ਤੀਸਰੇ ।

ਪ੍ਰਸ਼ਨ 5.
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਬਜ਼ਾ ਕਦੋਂ ਕੀਤਾ ?
ਜਾਂ ਪੰਜਾਬ ਵਿੱਚ ਮੁਗਲ ਰਾਜ ਦਾ ਅੰਤ ਕਦੋਂ ਹੋਇਆ ?
(i) 1748 ਈ. ਵਿੱਚ
(ii) 1751 ਈ. ਵਿੱਚ
(iii) 1752 ਈ. ਵਿੱਚ
(iv) 1761 ਈ. ਵਿੱਚ ।
ਉੱਤਰ-
(iii) 1752 ਈ. ਵਿੱਚ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 6.
ਤੈਮੂਰ ਸ਼ਾਹ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?
(i) 1751 ਈ. ਵਿੱਚ
(ii) 1752 ਈ. ਵਿੱਚ
(iii) 1757 ਈ. ਵਿੱਚ
(iv) 1759 ਈ. ਵਿੱਚ ।
ਉੱਤਰ-
(iii) 1757 ਈ. ਵਿੱਚ ।

ਪ੍ਰਸ਼ਨ 7.
ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ ?
(i) 1752 ਈ. ਵਿੱਚ
(ii) 1755 ਈ. ਵਿੱਚ
(iii) 1756 ਈ. ਵਿੱਚ
(iv) 1757 ਈ. ਵਿੱਚ ।
ਉੱਤਰ-
(iv) 1757 ਈ. ਵਿੱਚ ।

ਪ੍ਰਸ਼ਨ 8.
ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ ?
(i) 1758 ਈ. ਵਿੱਚ
(ii) 1759 ਈ. ਵਿੱਚ
(iii) 1760 ਈ. ਵਿੱਚ
(iv) 1761 ਈ. ਵਿੱਚ ।
ਉੱਤਰ-
(iv) 1761 ਈ. ਵਿੱਚ ।

ਪ੍ਰਸ਼ਨ 9.
ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਿਸ ਨੇ ਹਰਾਇਆ ਸੀ ?
(i) ਜੱਸਾ ਸਿੰਘ ਆਹਲੂਵਾਲੀਆ ਨੇ
(ii) ਜੱਸਾ ਸਿੰਘ ਰਾਮਗੜ੍ਹੀਆ ਨੇ
(iii) ਅਹਿਮਦ ਸ਼ਾਹ ਅਬਦਾਲੀ ਨੇ
(iv) ਮੀਰ ਮੰਨੂੰ ਨੇ ।
ਉੱਤਰ-
(iii) ਅਹਿਮਦ ਸ਼ਾਹ ਅਬਦਾਲੀ ਨੇ ।

ਪ੍ਰਸ਼ਨ 10.
ਵੱਡਾ ਘੱਲੂਘਾਰਾ ਕਦੋਂ ਹੋਇਆ ?
(i) 1746 ਈ. ਵਿੱਚ
(ii) 1748 ਈ. ਵਿੱਚ ।
(iii) 1761 ਈ. ਵਿੱਚ
(iv) 1762 ਈ. ਵਿੱਚ ।
ਉੱਤਰ-
(iv) 1762 ਈ. ਵਿੱਚ ।

ਪ੍ਰਸ਼ਨ 11.
ਵੱਡਾ ਘੱਲੂਘਾਰਾ ਕਿੱਥੇ ਵਾਪਰਿਆ ਸੀ ?
(i) ਕਾਹਨੂੰਵਾਨ ਵਿਖੇ
(ii) ਕੁੱਪ ਵਿਖੇ
(iii) ਕਰਤਾਰਪੁਰ ਵਿਖੇ
(iv) ਜਲੰਧਰ ਵਿਖੇ ।
ਉੱਤਰ-
(ii) ਕੁੱਪ ਵਿਖੇ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

ਪ੍ਰਸ਼ਨ 12.
ਸਿੱਖਾਂ ਨੇ ਸਰਹਿੰਦ ’ਤੇ ਕਦੋਂ ਕਬਜ਼ਾ ਕਰ ਲਿਆ ਸੀ ?
(1) 1761 ਈ. ਵਿੱਚ
(ii) 1762 ਈ. ਵਿੱਚ
(iii) 1763 ਈ. ਵਿੱਚ
(iv) 1764 ਈ. ਵਿੱਚ ।
ਉੱਤਰ-
(iv) 1764 ਈ. ਵਿੱਚ ।

ਪ੍ਰਸ਼ਨ 13.
ਸਿੱਖਾਂ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ ?
(i) 1761 ਈ. ਵਿੱਚ
(ii) 1762 ਈ. ਵਿੱਚ
(iii) 1764 ਈ. ਵਿੱਚ
(iv) 1765 ਈ. ਵਿੱਚ ।
ਉੱਤਰ-
(iv) 1765 ਈ. ਵਿੱਚ ।

Source Based Questions
ਨੋਟ-ਹੇਠ ਲਿਖੇ, ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ । ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ । ਉਸ ਨੇ 1752 ਈ. ਵਿੱਚ ਮੁਗ਼ਲ ਸੂਬੇਦਾਰ ਮੀਰ ਮੰਨੂੰ ਨੂੰ ਹਰਾ ਕੇ ਪੰਜਾਬ ਨੂੰ ਅਫ਼ਗਾਨਿਸਤਾਨ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ । ਅਹਿਮਦ ਸ਼ਾਹ ਅਬਦਾਲੀ ਅਤੇ ਉਸ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਸੂਬੇਦਾਰਾਂ ਨੇ ਸਿੱਖਾਂ ਉੱਤੇ ਅਣਗਿਣਤ ਜ਼ੁਲਮ ਢਾਹੇ 1762 ਈ. ਵਿੱਚ ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ । ਇਨ੍ਹਾਂ ਸਭ ਦੇ ਬਾਵਜੂਦ ਸਿੱਖ ਚੱਟਾਨ ਵਾਂਗ ਅਡੋਲ ਰਹੇ ।ਉਨ੍ਹਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀ ਨੀਂਦ ਹਰਾਮ ਕਰ ਰੱਖੀ ਸੀ । ਸਿੱਖਾਂ ਨੇ 1765 ਈ. ਵਿੱਚ ਲਾਹੌਰ ਉੱਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ । ਅਬਦਾਲੀ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਨਾ ਕੁਚਲ ਸਕਿਆ । ਦਰਅਸਲ ਉਸ ਦੀ ਅਸਫਲਤਾ ਲਈ ਕਈ ਕਾਰਨ ਜ਼ਿੰਮੇਵਾਰ ਸਨ । ਅਹਿਮਦ ਸ਼ਾਹ ਅਬਦਾਲੀ ਦੇ ਇਨ੍ਹਾਂ ਹਮਲਿਆਂ ਦੇ ਪੰਜਾਬ ਦੇ ਇਤਿਹਾਸ ਉੱਤੇ ਬੜੇ ਡੂੰਘੇ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵ ਪਏ ।

1. ਅਹਿਮਦ ਸ਼ਾਹ ਅਬਦਾਲੀ ਕੌਣ ਸੀ ?
2. ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਕਦੋਂ ਬਣਿਆ ਸੀ ?
(i) 1747 ਈ.
(ii) 1748 ਈ.
(iii) 1752 ਈ.
(iv) 1767 ਈ. ।
3. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੀ ਵਾਰ ਹਮਲੇ ਕੀਤੇ ?
4. ਵੱਡਾ ਘੱਲੂਘਾਰਾ ਕਦੋਂ ਹੋਇਆ ?
5. ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਕਿਉਂ ਅਸਫ਼ਲ ਰਿਹਾ ? ਕੋਈ ਇੱਕ ਕਾਰਨ ਲਿਖੋ ।
ਉੱਤਰ-
1. ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ ।
2. 1747 ਈ. ।
3. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਅੱਠ ਵਾਰ ਹਮਲੇ ਕੀਤੇ ।
4. ਵੱਡਾ ਘੱਲੂਘਾਰਾ 1762 ਈ. ਵਿੱਚ ਹੋਇਆ ।
5. ਸਿੱਖਾਂ ਦਾ ਇਰਾਦਾ ਬਹੁਤ ਮਜ਼ਬੂਤ ਸੀ ।

2. ਅਹਿਮਦ ਸ਼ਾਹ ਅਬਦਾਲੀ ਜਨਵਰੀ, 1757 ਈ. ਵਿੱਚ ਦਿੱਲੀ ਪਹੁੰਚਿਆ । ਦਿੱਲੀ ਪਹੁੰਚਣ ‘ਤੇ ਅਬਦਾਲੀ ਦਾ ਕਿਸੇ ਨੇ ਵੀ ਵਿਰੋਧ ਨਾ ਕੀਤਾ । ਦਿੱਲੀ ਵਿੱਚ ਅਬਦਾਲੀ ਨੇ ਭਾਰੀ ਲੁੱਟਮਾਰ ਕੀਤੀ । ਇਸ ਤੋਂ ਬਾਅਦ ਉਸ ਨੇ ਮਥੁਰਾ ਅਤੇ ਬ੍ਰਿਦਾਬਨ ਨੂੰ ਵੀ ਲੁੱਟਿਆ । ਇਸ ਤੋਂ ਬਾਅਦ ਉਹ ਆਗਰੇ ਵੱਲ ਵਧਿਆ ਪਰ ਫ਼ੌਜ ਵਿੱਚ ਹੈਜ਼ਾ ਫੈਲ ਜਾਣ ਕਾਰਨ ਉਸ ਨੇ ਵਾਪਸ ਕਾਬਲ ਜਾਣ ਦਾ ਫੈਸਲਾ ਕੀਤਾ । ਪੰਜਾਬ ਪਹੁੰਚਣ ‘ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਅਬਦਾਲੀ ਨੇ ਤੈਮੂਰ ਸ਼ਾਹ ਨੂੰ ਇਹ ਆਦੇਸ਼ ਦਿੱਤਾ ਕਿ ਸਿੱਖਾਂ ਨੂੰ ਉਨ੍ਹਾਂ ਦੀਆਂ ਕਾਰਵਾਈਆਂ ਲਈ ਚੰਗਾ ਸਬਕ ਸਿਖਾਵੇ । ਤੈਮੂਰ ਸ਼ਾਹ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜਹਾਨ ਖਾਂ ਦੀ ਅਗਵਾਈ ਹੇਠ ਕੁਝ ਫ਼ੌਜ ਅੰਮ੍ਰਿਤਸਰ ਵੱਲ ਭੇਜੀ ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਸਿੱਖਾਂ ਦੇ ਨੇਤਾ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ ਪਰ ਉਹ ਆਪਣਾ ਸੀਸ ਹਥੇਲੀ ‘ਤੇ ਰੱਖ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ । ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਪਹੁੰਚ ਕੇ ਆਪਣੇ ਸੁਆਸ ਤਿਆਗੇ । ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ 11 ਨਵੰਬਰ, 1757 ਈ. ਨੂੰ ਸ਼ਹੀਦ ਹੋਏ ! ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ।

1. ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਲੁੱਟ ਮਾਰ ਕੀਤੀ ?
2. ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਵਾਪਸ ਕਿਉਂ ਮੁੜਿਆ ?
3. ਤੈਮੂਰ ਸ਼ਾਹ ਕੌਣ ਸੀ ?
4. ਬਾਬਾ ਦੀਪ ਸਿੰਘ ਜੀ ਕਦੋਂ ਅਤੇ ਕਿੱਥੇ ਸ਼ਹੀਦ ਹੋਏ ?
5. ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ………………….. ਭਰਿਆ 11
ਉੱਤਰ-
1. ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਦਿੱਲੀ, ਮਥੁਰਾ, ਬ੍ਰਿਦਾਬਨ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ ।
2. ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਇਸ ਲਈ ਮੁੜਿਆ ਕਿਉਂਕਿ ਉਸ ਸਮੇਂ ਉੱਥੇ ਹੈਜ਼ਾ ਫੈਲਿਆ ਹੋਇਆ ਸੀ ।
3. ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ ।
4. ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ 1757 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ ।
5. ਜੋਸ਼ ।

PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

3. 14 ਜਨਵਰੀ, 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਹ ਯੁੱਧ ਬਹੁਤ ਘਮਸਾਨ ਸੀ । ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ | ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ । ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ । ਸਦਾਸ਼ਿਵ ਰਾਓ ਭਾਊ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ । ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹਾਥੀ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ । ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ । ਅਬਦਾਲੀ ਦੇ ਸੈਨਿਕਾਂ ਨੇ ਇਹ ਸੁਨਹਿਰੀ ਮੌਕਾ ਵੇਖ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਭਾਰੀ ਤਬਾਹੀ ਮਚਾਈ । ਇਸ ਯੁੱਧ ਵਿੱਚ ਮਰਾਠਿਆਂ ਦੇ ਲਗਭਗ ਸਾਰੇ ਪ੍ਰਸਿੱਧ ਨੇਤਾ ਅਤੇ 28,000 ਹੋਰ ਸੈਨਿਕ ਮਾਰੇ ਗਏ । ਹਜ਼ਾਰਾਂ ਮਰਾਠਾ ਸੈਨਿਕ ਜ਼ਖ਼ਮੀ ਹੋਏ ਅਤੇ ਕਈ ਹਜ਼ਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

1. ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ?
2. ਪਾਨੀਪਤ ਦੀ ਤੀਸਰੀ ਲੜਾਈ ਕਿਨ੍ਹਾਂ ਵਿਚਾਲੇ ਹੋਈ ?
(i) ਸਿੱਖਾਂ ਅਤੇ ਮਰਾਠਿਆਂ
(ii) ਮਰਾਠਿਆਂ ਅਤੇ ਅਬਦਾਲੀ
(iii) ਸਿੱਖਾਂ ਅਤੇ ਅਬਦਾਲੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
3. ਵਿਸ਼ਵਾਸ ਰਾਓ ਕੌਣ ਸੀ ?
4. ਸਦਾਸ਼ਿਵ ਰਾਓ ਭਾਊ ਕੌਣ ਸੀ ?
5. ਪਾਨੀਪਤ ਦੀ ਤੀਸਰੀ ਲੜਾਈ ਦਾ ਕੋਈ ਇੱਕ ਸਿੱਟਾ ਲਿਖੋ ।
ਉੱਤਰ-
1. ਪਾਨੀਪਤ ਦੀ ਤੀਸਰੀ ਲੜਾਈ 14 ਜਨਵਰੀ, 1761 ਈ. ਨੂੰ ਹੋਈ ।
2. ਮਰਾਠਿਆਂ ਅਤੇ ਅਬਦਾਲੀ ।
3. ਵਿਸ਼ਵਾਸ ਰਾਓ ਪੇਸ਼ਵਾ ਬਾਲਾਜੀ ਬਾਜੀ ਰਾਓ ਦਾ ਪੁੱਤਰ ਸੀ ।
4. ਸਦਾਸ਼ਿਵ ਰਾਓ ਭਾਊ ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਿਆਂ ਦਾ ਸੈਨਾਪਤੀ ਸੀ ।
5. ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ।

4. ਅਹਿਮਦ ਸ਼ਾਹ ਅਬਦਾਲੀ ਨੇ ਬਿਨਾਂ ਕਿਸੇ ਔਕੜ ਦੇ ਲਾਹੌਰ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਉਹ ਜੰਡਿਆਲਾ ਵੱਲ ਵਧਿਆ । ਇੱਥੇ ਪਹੁੰਚਣ ‘ਤੇ ਉਸ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਉੱਥੋਂ ਜਾ ਚੁੱਕੇ ਹਨ ਅਤੇ ਇਸ ਸਮੇਂ ਉਹ ਮਲੇਰਕੋਟਲਾ ਦੇ ਨੇੜੇ ਸਥਿਤ ਪਿੰਡ ਕੁੱਪ ਵਿਖੇ ਇਕੱਠੇ ਹਨ । ਇਸ ਲਈ ਉਹ ਬੜੀ ਤੇਜ਼ੀ ਨਾਲ ਮਲੇਰਕੋਟਲਾ ਵੱਲ ਵਧਿਆ । ਉਸ ਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਂ ਨੂੰ ਆਪਣੀਆਂ ਫ਼ੌਜਾਂ ਸਮੇਤ ਉੱਥੇ ਪਹੁੰਚਣ ਦਾ ਹੁਕਮ ਦਿੱਤਾ । ਇਸ ਸਾਂਝੀ ਫ਼ੌਜ ਨੇ 5 ਫ਼ਰਵਰੀ, 1762 ਈ. ਨੂੰ ਪਿੰਡ ਕੁੱਪ ਵਿੱਚ ਸਿੱਖਾਂ ‘ਤੇ ਅਚਾਨਕ ਹਮਲਾ ਕਰ ਦਿੱਤਾ । ਸਿੱਖ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਲੈ ਜਾ ਰਹੇ ਸਨ । ਉਸ ਸਮੇਂ ਉਨ੍ਹਾਂ ਦੇ ਸ਼ਸਤਰ ਅਤੇ ਹੋਰ ਭੋਜਨ ਸਾਮਗਰੀ ਗਰਮਾ ਪਿੰਡ, ਜੋ ਉੱਥੋਂ 6 ਕਿਲੋਮੀਟਰ ਦੂਰ ਸੀ, ਵਿਖੇ ਪਏ ਹੋਏ ਸਨ । ਸਿੱਖਾਂ ਨੇ ਆਪਣੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਚੌਹਾਂ ਪਾਸਿਆਂ ਤੋਂ ਰੱਖਿਆ ਘੇਰਾ ਪਾ ਕੇ ਅਬਦਾਲੀ ਦੇ ਸੈਨਿਕਾਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ । ਪਰ ਸਿੱਖਾਂ ਦੇ ਕੋਲ ਸ਼ਸਤਰਾਂ ਦੀ ਘਾਟ ਹੋਣ ਕਾਰਨ ਉਹ ਜ਼ਿਆਦਾ ਸਮੇਂ ਤਕ ਉਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ । ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਭਾਰੀ ਜਾਨੀ ਨੁਕਸਾਨ ਹੋਇਆ ।

1. ਵੱਡਾ ਘੱਲੂਘਾਰਾ ਕਦੋਂ ਅਤੇ ਕਿੱਥੇ ਵਾਪਰਿਆ ?
2. ਵੱਡੇ ਘੱਲੂਘਾਰੇ ਲਈ ਕੌਣ ਜ਼ਿੰਮੇਵਾਰ ਸੀ ?
3. ਵੱਡੇ ਘੱਲੂਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਕੌਣ ਸੀ ?
4. ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦੇ ਵਧੇਰੇ ਨੁਕਸਾਨ ਦੇ ਕੀ ਕਾਰਨ ਸਨ ?
5. ਵੱਡੇ ਘੱਲੂਘਾਰੇ ਵਿੱਚ ਸਿੱਖਾਂ ਦਾ ਭਾਰੀ ………………………….. ਨੁਕਸਾਨ ਹੋਇਆ ।
ਉੱਤਰ-
1. ਵੱਡਾ ਘੱਲੂਘਾਰਾ 5 ਫ਼ਰਵਰੀ, 1762 ਈ. ਨੂੰ ਕੁੱਪ ਵਿਖੇ ਵਾਪਰਿਆ ।
2. ਵੱਡੇ ਘੱਲੂਘਾਰਾ ਲਈ ਅਹਿਮਦ ਸ਼ਾਹ ਅਬਦਾਲੀ ਜ਼ਿੰਮੇਵਾਰ ਸੀ ।
3. ਵੱਡੇ ਘੱਲੂਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਜੈਨ ਮਾਂ ਸੀ ।
4. ਸਿੱਖਾਂ ਕੋਲ ਸ਼ਸਤਰਾਂ ਦੀ ਬਹੁਤ ਘਾਟ ਸੀ ।
5. ਜਾਨੀ ।

Leave a Comment