PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

Punjab State Board PSEB 12th Class History Book Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ Textbook Exercise Questions and Answers.

PSEB Solutions for Class 12 History Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

Long Answer Type Questions

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ ? (What were the main causes of the foundation of Dal Khalsa ?)
ਜਾਂ
ਦਲ ਖ਼ਾਲਸਾ ਦੀ ਉਤਪੱਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ । (Describe the main causes of the foundation of Dal Khalsa ?)
ਉੱਤਰ-
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਰਹਿ ਸਕੇ । ਅਜਿਹੀ ਸਥਿਤੀ ਦਾ ਲਾਭ ਉਠਾ ਕੇ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ । ਮਜਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈਣੀ ਪਈ । ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਜਿੱਥੇ ਕਿਤੇ ਵੀ ਉਹ ਇਕੱਲੇ-ਇਕੱਲੇ ਨਜ਼ਰ ਆਉਂਦੇ, ਮਾਰ ਦਿੱਤੇ ਜਾਂਦੇ । ਅਜਿਹੀ ਹਾਲਤ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਈ । ਸਿੱਟੇ ਵਜੋਂ ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ।1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਨਿਰਣਾ ਲਿਆ । ਉਸ ਨੇ ਸਿੱਖਾਂ ਦੇ ਛੋਟੇ-ਛੋਟੇ ਜੱਥਿਆਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਗਠਿਤ ਕਰ ਦਿੱਤਾ ।

ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਉਠਾਇਆ ਗਿਆ ਇੱਕ ਠੋਸ ਕਦਮ ਸੀ । 1745 ਈ. ਵਿੱਚ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ 100-100 ਸਿੱਖਾਂ ਦੇ 25 ਜੱਥੇ ਬਣਾਏ ਗਏ । ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ । ਮੁਗ਼ਲਾਂ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ।

ਪ੍ਰਸ਼ਨ 2.
ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the organisation of Dal Khalsa ?)
ਜਾਂ
ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ । (What are the main principles of Dal Khalsa ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ? ਇਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਿਆਨ ਕਰੋ । (When was Dal Khalsa founded ? Describe its main features.)
ਜਾਂ
ਦਲ ਖ਼ਾਲਸਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write the main features of the Dal Khalsa.)
ਉੱਤਰ-
ਨਵਾਬ ਕਪੂਰ ਸਿੰਘ ਜੀ ਦੇ ਸੁਝਾਉ ’ਤੇ ਸਿੱਖ ਪੰਥ ਦੀ ਏਕਤਾ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । ਸਿੱਖਾਂ ਦੇ 65 ਜੱਥਿਆਂ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ ਨੂੰ ਦਲ ਖ਼ਾਲਸੇ ਦਾ ਮੈਂਬਰ ਸਮਝਿਆ ਜਾਂਦਾ ਸੀ । ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ ।

ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ । ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ । ਸਿੱਖ ਛਾਪਾਮਾਰ ਯੁੱਧਾਂ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 3.
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਛੇ ਮੁੱਖ ਵਿਸ਼ੇਸ਼ਤਾਵਾਂ ਦੱਸੋ । (Write the six features of military administration of Dal Khalsa.)
ਉੱਤਰ-
1. ਘੋੜਸਵਾਰ ਸੈਨਾ – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ । ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ । ਇਹ ਇੱਕ ਦਿਨ ਵਿੱਚ ਪੰਜਾਹ ਮੀਲ ਤੋਂ ਲੈ ਕੇ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ ।

2. ਪਿਆਦਾ ਸੈਨਾ – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ । ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ ।

3. ਸ਼ਸਤਰ – ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ ਕਮਾਨਾਂ ਅਤੇ ਬੰਦੂਕਾਂ ਦੀ ਵਰਤੋਂ ਕਰਦੇ ਸਨ । ਬਾਰੂਦ ਦੀ ਥੁੜ੍ਹ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ।

4. ਸੈਨਾ ਵਿੱਚ ਭਰਤੀ – ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ । ਹਰੇਕ ਸਿੱਖ ਆਪਣੀ ਮਰਜ਼ੀ ਅਨੁਸਾਰ ਦਲ ਖ਼ਾਲਸਾ ਦੇ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ । ਉਹ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ । ਸੈਨਿਕਾਂ ਦੇ ਨਾਵਾਂ, ਤਨਖ਼ਾਹ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ ।

5. ਤਨਖ਼ਾਹ – ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ । ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ ।

6. ਯੁੱਧ ਦਾ ਢੰਗ – ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ-ਮਾਰ ਯੁੱਧ ਪ੍ਰਣਾਲੀ ਸੀ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ । ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖਾਂ ਨੇ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ।

ਪ੍ਰਸ਼ਨ 4.
ਦਲ ਖ਼ਾਲਸਾ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ । (Write a note on Guerilla mode of fighting of the Dal Khalsa.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the main features of mode of fighting of Dal Khalsa.)
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Make a brief mention of the main features of the mode of fighting of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ । ਕਈ ਕਾਰਨਾਂ ਕਰ ਕੇ ਸਿੱਖਾਂ ਨੂੰ ਇਸ ਪ੍ਰਣਾਲੀ ਨੂੰ ਅਪਣਾਉਣ ਲਈ ਮਜਬੂਰ ਹੋਣਾ ਪਿਆ । ਪਹਿਲਾ, ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਹੋਰ ਸਿੱਖਾਂ ਨੂੰ ਕੈਦੀ ਬਣਾ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣਾ ਕਿੰਨਾ ਹਾਨੀਕਾਰਕ ਸਿੱਧ ਹੋ ਸਕਦਾ ਹੈ । ਦੂਜਾ, ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ ਅਤੇ ਮੀਰ ਮੰਨੂੰ ਦੇ ਭਾਰੀ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ । ਇਸ ਦਾ ਕਾਰਨ ਇਹ ਸੀ ਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ ।

ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ ।ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖ ਇਹ ਕਾਰਵਾਈ ਬੜੀ ਫੁਰਤੀ ਨਾਲ ਕਰਦੇ ਸਨ । ਸਿੱਖ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਪਹਿਲਾਂ ਮੁਗਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ ।

ਪ੍ਰਸ਼ਨ 5.
ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ ? (When and where was Dal Khalsa established ? What is its significance in Sikh History ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਤੇ ਕਿੱਥੇ ਕੀਤੀ ਗਈ ? ਇਸ ਦੇ ਮਹੱਤਵ ਤੇ ਸਫਲਤਾਵਾਂ ਬਾਰੇ ਦੱਸੋ । (When and where was Dal Khalsa established ? What is its significance and success ?)
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ । ਦਲ ਖ਼ਾਲਸਾ ਦੀ ਸਥਾਪਨਾ ਵਿੱਚ ਨਵਾਬ ਕਪੂਰ ਸਿੰਘ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ । ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਅਤਿਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ।ਇਸ ਨੇ ਸਿੱਖ ਕੌਮ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕੀਤਾ । ਇਸ ਨੇ ਸਿੱਖਾਂ ਨੂੰ ਏਕਤਾ ਦੀ ਲੜੀ ਵਿੱਚ ਪਿਰੋ ਦਿੱਤਾ । ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਇਸ ਨੇ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ । ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਦਲ ਖ਼ਾਲਸਾ ਨੇ ਲੋਕਰਾਜੀ ਸਿਧਾਂਤਾਂ ਦਾ ਪ੍ਰਚਲਨ ਕੀਤਾ | ਅਸਲ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਦਕਾ ਸਿੱਖ ਹਨ੍ਹੇਰਮਈ ਯੁੱਗ ਵਿੱਚੋਂ ਨਿਕਲ ਕੇ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋਣ ਵਿੱਚ ਸਫਲ ਹੋਏ । ਨਿਰਸੰਦੇਹ ਦਲ ਖ਼ਾਲਸਾ ਨੇ ਸਿੱਖਾਂ ਨੂੰ ਬਹੁਪੱਖੀ ਦੇਣ ਦਿੱਤੀ । ਮੁਗਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ ਅਤੇ ਮਹੱਤਵ (Causes and Importance of the Rise of the Dal Khalsa)

ਪ੍ਰਸ਼ਨ 1.
ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ, ਸੰਗਠਨ, ਮਹੱਤਵ ਤੇ ਯੁੱਧ ਪ੍ਰਣਾਲੀ ਬਾਰੇ ਦੱਸੋ । (Discuss about the reasons of the creation, organisation, importance and mode of lighting of Dal Khalsa.)
ਜਾਂ
ਦਲ ਖ਼ਾਲਸਾ ਦੀ ਉਤਪੱਤੀ, ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵ ਦਾ ਵਰਣਨ ਕਰੋ । (Discuss the origin, importance features and importance of the Dal Khalsa.)
ਜਾਂ
ਕਿਨ੍ਹਾਂ ਹਾਲਤਾਂ ਕਾਰਨ ਦਲ ਖ਼ਾਲਸਾ ਦੀ ਸਥਾਪਨਾ ਹੋਈ ? ਇਸਦਾ ਪੰਜਾਬ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ ? (Discuss the circumstances leading to the establishment of Dal Khalsa. What is its significance in the history of the Punjab ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦੇ ਕੀ ਕਾਰਨ ਸਨ ? (What were the causes responsible for the rise of Dal Khalsa ? )

ਦਲ ਖ਼ਾਲਸਾ ਦੀ ਉਤਪੱਤੀ, ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the origin, main features and significance of the Dal Khalsa ?)
मां
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਕਾਰਨ ਦਲ ਖ਼ਾਲਸਾ ਦਾ ਉੱਥਾਨ ਹੋਇਆ ? ਇਸ ਦੇ ਸੰਗਠਨ, ਯੁੱਧ ਪ੍ਰਣਾਲੀ ਅਤੇ ਮਹੱਤਵ ਸੰਬੰਧੀ ਜਾਣਕਾਰੀ ਦਿਓ ।
(Describe the circumstances leading to the rise of the Dal Khalsa. Give a brief account of its organisation, mode of fighting and importance.)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦੇ ਕੀ ਕਾਰਨ ਸਨ ? ਇਸ ਦਾ ਪੰਜਾਬ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ ? (What were the reasons of the creation of Dal Khalsa ? What is its importance in the History of the Punjab ?)
ਜਾਂ
ਦਲ ਖ਼ਾਲਸਾ ਦੇ ਸੰਗਠਨ ਦਾ ਵਰਣਨ ਕਰੋ ਅਤੇ ਇਸ ਦੇ ਮਹੱਤਵ ਦੀ ਪੜਚੋਲ ਕਰੋ । (Give an account of the organisation of Dal Khalsa and examine its significance.)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਦਲ ਖ਼ਾਲਸਾ ਦੀ ਕੀ ਮਹੱਤਤਾ ਸੀ ? (What is the significance of Dal Khalsa in the history of the Punjab ?)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe the main features of the Military System of the Dal Khalsa.)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of the Miltary System of the Dal Khalsa ?)
ਉੱਤਰ-
1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਇਸ ਦੀ ਸਥਾਪਨਾ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ । ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੁਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਏ । ਨਿਰਸੰਦੇਹ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸੀ ।

1. ਸਿੱਖਾਂ ‘ਤੇ ਅੱਤਿਆਚਾਰ (Persecution of the Sikhs) – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ਉੱਤੇ ਭਾਰੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ । ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ । ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ | ਮਜਬੂਰ ਹੋ ਕੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਣੀ ਪਈ । ਮੁਗਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਕੀਤੀ । ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ਜੋ ਬਾਅਦ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਵਿੱਚ ਸਹਾਇਕ ਸਿੱਧ ਹੋਏ ।

2. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ (Foundation of Buddha Dal and Taruna Dal) – 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ । ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ।ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਮੁੱਖ ਕੰਮ ਆਪਣੀ ਕੌਮ ਦੀ ਰੱਖਿਆ ਕਰਨਾ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ ।ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ । ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਹੇਠ ਰੱਖਿਆ ਗਿਆ ਸੀ । ਇਨ੍ਹਾਂ ਦਲਾਂ ਦੀ ਸਥਾਪਨਾ ਨੇ ਸਿੱਖਾਂ ਦਾ ਸੰਗਠਨ ਮਜ਼ਬੂਤ ਕੀਤਾ ।

3. ਦਲਾਂ ਦਾ ਪੁਨਰਗਠਨ (Reorganisation of the Dals) – ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਦਾ ਦੌਰ ਸ਼ੁਰੂ ਹੋ ਗਿਆ । ਇਸ ਹਾਲਾਤ ਦਾ ਫ਼ਾਇਦਾ ਉਠਾ ਕੇ ਸਿੱਖਾਂ ਨੇ 1745 ਈ. ਨੂੰ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ ਇੱਕ ਗੁਰਮਤਾ ਪਾਸ ਕੀਤਾ ਕਿ ਸੌ-ਸੌ ਸਿੱਖਾਂ ਦੇ 25 ਜੱਥੇ ਬਣਾਏ ਜਾਣ ।ਇਨਾਂ ਜੱਥਿਆਂ ਨੇ ਸਰਕਾਰ ਨਾਲ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਪ੍ਰਣਾਲੀ ਅਪਣਾਈ । ਇਨ੍ਹਾਂ ਜੱਥਿਆਂ ਨੇ ਬਟਾਲਾ, ਜਲੰਧਰ, ਬਜਵਾੜਾ ਅਤੇ ਫਗਵਾੜਾ ਆਦਿ ਸਥਾਨਾਂ ‘ਤੇ ਭਾਰੀ ਲੁੱਟਮਾਰ ਕੀਤੀ । ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ 25 ਤੋਂ ਵਧ ਕੇ 65 ਹੋ ਗਈ ।

ਦਲ ਖ਼ਾਲਸਾ ਦੀ ਸਥਾਪਨਾ (Establishment of the Dal Khalsa)

29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਇਸ ਮੌਕੇ ‘ਤੇ ਨਵਾਬ ਕਪੂਰ ਸਿੰਘ ਨੇ ਇਹ ਸੁਝਾਓ ਦਿੱਤਾ ਕਿ ਪੰਥ ਦੀ ਏਕਤਾ ਅਤੇ ਮਜ਼ਬੂਤੀ ਦੀ ਬਹੁਤ ਲੋੜ ਹੈ । ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ।

ਹਰੇਕ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ‘ਤੇ ਅੰਮ੍ਰਿਤਸਰ ਵਿੱਚ ‘ਸਰਬੱਤ ਖ਼ਾਲਸਾ ਦਾ ਸਮਾਗਮ ਬੁਲਾਇਆ ਜਾਂਦਾ ਸੀ । ਇਸ ਸਮਾਗਮ ਵਿੱਚ ਮਹੱਤਵਪੂਰਨ ਮਾਮਲਿਆਂ ਸੰਬੰਧੀ ਗੁਰਮਤੇ ਪਾਸ ਕੀਤੇ ਜਾਂਦੇ ਸਨ । ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੱਖ ਪਾਲਣਾ ਕਰਦੇ ਸਨ ।

ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ (Features of the Military System of the Dal Khalsa)

1. ਘੋੜਸਵਾਰ ਸੈਨਾ (Cavalry) – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ । ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ । ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ । ਇਹ ਇੱਕ ਦਿਨ ਵਿੱਚ ਪੰਜਾਹ ਮੀਲ ਤੋਂ ਲੈ ਕੇ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ ।

2. ਪਿਆਦਾ ਸੈਨਾ (Infantry) – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ । ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ ।

3. ਸ਼ਸਤਰ (Arms) – ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ ਕਮਾਨਾਂ ਅਤੇ ਬੰਦਕਾਂ ਦੀ ਵਰਤੋਂ ਕਰਦੇ ਸਨ । ਬਾਰੂਦ ਦੀ ਥੁੜ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ ।

4. ਸੈਨਾ ਵਿੱਚ ਭਰਤੀ ਅਤੇ ਅਨੁਸ਼ਾਸਨ (Recruitment and Discipline) – ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕੋਈ ਨਿਸ਼ਚਿਤ ਨਿਯਮ ਨਹੀਂ ਸੀ । ਕੋਈ ਵੀ ਸਿੱਖ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ । ਉਹ ਆਪਣੀ ਮਰਜ਼ੀ ਅਨੁਸਾਰ ਜਦ ਚਾਹੇ ਇੱਕ ਜੱਥੇ ਨੂੰ ਛੱਡ ਕੇ ਦੂਸਰੇ ਜੱਥੇ ਵਿੱਚ ਜਾ ਸਕਦਾ ਸੀ । ਸੈਨਿਕਾਂ ਦੇ ਨਾਂਵਾਂ, ਤਨਖ਼ਾਹ, ਆਦਿ ਦਾ ਵੀ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ । ਸੈਨਿਕ ਨੂੰ ਸਿਖਲਾਈ ਦੇਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ । ਦਲ ਖ਼ਾਲਸਾ ਦੇ ਸੈਨਿਕ ਹਮੇਸ਼ਾਂ ਧਾਰਮਿਕ ਜੋਸ਼ ਨਾਲ ਲੜਦੇ ਸਨ । ਉਹ ਆਪਣੇ ਨੇਤਾ ਦੀ ਆਗਿਆ ਦਾ ਪਾਲਨ ਕਰਨਾ ਆਪਣਾ ਫ਼ਰਜ਼ ਸਮਝਦੇ ਸਨ । ਇਸ ਕਾਰਨ ਦਲ ਖ਼ਾਲਸਾ ਵਿੱਚ ਹਮੇਸ਼ਾਂ ਅਨੁਸ਼ਾਸਨ ਦੀ ਭਾਵਨਾ ਰਹਿੰਦੀ ਸੀ ।

5. ਤਨਖ਼ਾਹ (Salary) – ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ । ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ ।

6. ਯੁੱਧ ਦਾ ਢੰਗ (Mode of Fighting) – ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾ-ਮਾਰ ਯੁੱਧ ਪ੍ਰਣਾਲੀ ਸੀ । ਗੁਰਦਾਸ ਨੰਗਲ ਦੀ ਲੜਾਈ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ । ਦੂਜਾ, ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ । ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣਾਂ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ । ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖਾਂ ਨੇ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ ।

ਦਲ ਖ਼ਾਲਸਾ ਦਾ ਮਹੱਤਵ (Significance of the Dal Khalsa)

ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ । ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ । ਇਸ ਨੇ ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ । ਇਸ ਨੇ ਉਨ੍ਹਾਂ ਨੂੰ ਧਰਮ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਪ੍ਰੇਮ੍ਰਿਤ ਕੀਤਾ । ਇਸ ਦੀ ਅਗਵਾਈ ਹੇਠ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਵਿਨਾਸ਼ ਕੀਤਾ । ਦਲ ਖ਼ਾਲਸਾ ਨੇ ਹੀ ਪੰਜਾਬ ਵਿੱਚ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ।ਦਲ ਖ਼ਾਲਸਾ ਦੇ ਯਤਨਾਂ ਦੇ ਸਿੱਟੇ ਵਜੋਂ ਹੀ ਅੰਤ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਪ੍ਰਸਿੱਧ ਇਤਿਹਾਸਕਾਰ ਨਿਹਾਰ ਰੰਜਨ ਰੇ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
“ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਿੱਧ ਹੋਈ ।” 1

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ ? (What were the main causes of the foundation of Dal Khalsa ?)
ਦਲ ਖ਼ਾਲਸਾ ਦੀ ਉਤਪੱਤੀ ਦੇ ਤਿੰਨ ਮੁੱਖ ਕਾਰਨ ਕੀ ਸਨ ? (What were the three main causes of the foundation of Dal Khalsa ?)
ਉੱਤਰ-
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਅਗਵਾਈ ਦੀ ਘਾਟ ਪੈਦਾ ਹੋ ਗਈ । ਸਿੱਟੇ ਵਜੋਂ ਸਿੱਖ ਸੰਗਠਿਤ ਰੂਪ ਵਿੱਚ ਕਾਇਮ ਨਾ ਰਹਿ ਸਕੇ । ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ । ਇਸ ਲਈ ਸਿੱਖਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ ।1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ । ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ । ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ।

ਪ੍ਰਸ਼ਨ 2.
ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the organisation of Dal Khalsa ?)
मां
ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ । (What are the main principles of Dal Khalsa ?)
ਜਾਂ
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (When was Dal Khalsa founded ? Describe its main features.)
ਜਾਂ
ਦਲ ਖ਼ਾਲਸਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ । (Write the three main features of the Dal Khalsa.)
ਉੱਤਰ-
ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ । ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਨਿਯੁਕਤ ਕੀਤਾ ਗਿਆ । ਹਰੇਕ ਸਿੱਖ ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜ-ਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ । ਦਲ ਖ਼ਾਲਸਾ ਦੇ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਨਾਲ ਯੁੱਧ ਕਰਦੇ ਸਨ ।

ਪ੍ਰਸ਼ਨ 3.
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Write the chief salient features of military administration of Dal Khalsa.)
ਜਾਂ
ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Mention any three features of the military administration of Dal Khalsa.)
ਉੱਤਰ-

  1. ਦਲ ਖ਼ਾਲਸਾ ਵਿੱਚ ਸਿੱਖ ਆਪਣੀ ਮਰਜ਼ੀ ਅਨੁਸਾਰ ਭਰਤੀ ਹੁੰਦੇ ਸਨ ।
  2. ਇਨ੍ਹਾਂ ਸੈਨਿਕਾਂ ਦੇ ਨਾਂਵਾਂ, ਤਨਖ਼ਾਹਾਂ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ ।
  3. ਸੈਨਿਕਾਂ ਨੂੰ ਸਿਖਲਾਈ ਦੇਣ ਦਾ ਵੀ ਕੋਈ ਪਬੰਧ ਨਹੀਂ ਸੀ । ਸਿੱਖ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਦੁਆਰਾ ਯੁੱਧ ਕਰਦੇ ਸਨ ।
  4. ਉਹ ਦੁਸ਼ਮਣ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ ।
  5. ਦਲ ਖ਼ਾਲਸਾ ਦੀ ਸੈਨਾ ਵਿੱਚ ਪੈਦਲ ਸੈਨਾ ਅਤੇ ਤੋਪਖ਼ਾਨੇ ਦੀ ਕਮੀ ਸੀ ।

ਪ੍ਰਸ਼ਨ 4.
ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ । (Write a note on guerilla mode of fighting of the Sikhs.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the main features of mode of fighting of Dal Khalsa.)
ਜਾਂ
ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ । (Make a brief mention of the main features of the mode of fighting of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਛਾਪਾਮਾਰ ਯੁੱਧ ਨੀਤੀ ਸੀ । ਇਹ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ । ਇਸ ਪ੍ਰਣਾਲੀ ਰਾਹੀਂ ਸਿੱਖ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੇ ਸਨ । ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਹੀ ਉਹ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ । ਸਿੱਖ ਆਪਣੀ ਇਸ ਯੁੱਧ ਪ੍ਰਣਾਲੀ ਕਾਰਨ ਹੀ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ ।

ਪ੍ਰਸ਼ਨ 5.
ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ ? (When and where was Dal Khalsa established ? What is its significance in the Sikh History ?)
ਜਾਂ
ਦਲ ਖ਼ਾਲਸਾ ਦੇ ਮਹੱਤਵ ਦਾ ਵਰਣਨ ਕਰੋ । (Describe the importance of Dal Khalsa.)
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ । ਇਸ ਨੇ ਸਿੱਖਾਂ ਨੂੰ ਪੰਜਾਬ ਵਿੱਚ ਮੁਗ਼ਲ ਅਤੇ ਅਫ਼ਗਾਨ ਜੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ । ਇਸ ਨੇ ਸਿੱਖਾਂ ਨੂੰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਪ੍ਰਦਾਨ ਕੀਤੀ । ਸਿੱਟੇ ਵਜੋਂ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । ਦਲ ਖ਼ਾਲਸਾ ਦੇ ਕਾਰਨ ਸਿੱਖਾਂ ਵਿੱਚ ਏਕਤਾ ਅਤੇ ਅਨੁਸ਼ਾਸਨ ਆ ਗਿਆ । ਦਲ ਖ਼ਾਲਸਾ ਦੀ ਸਥਾਪਨਾ ਸਦਕਾ ਸਿੱਖ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋ ਸਕੇ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਵਸਤੂਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one word to one Sentence)

ਪ੍ਰਸ਼ਨ 1.
ਦਲ ਖ਼ਾਲਸਾ ਦੇ ਉੱਥਾਨ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਦੱਸੋ ।
ਜਾਂ
ਦਲ ਖ਼ਾਲਸਾ ਦੀ ਸਥਾਪਨਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 2.
ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1734 ਈ. ।

ਪ੍ਰਸ਼ਨ 3.
ਬੁੱਢਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ?
ਉੱਤਰ-
40 ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ ।

ਪ੍ਰਸ਼ਨ 4.
ਬੁੱਢਾ ਦਲ ਦਾ ਨੇਤਾ ਕੌਣ ਸੀ ?
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 5.
ਰੁਣਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ?
ਉੱਤਰ-
ਨੌਜਵਾਨ ਸਿੱਖਾਂ ਨੂੰ ।

ਪ੍ਰਸ਼ਨ 6.
ਤਰੁਣਾ ਦਲ ਦਾ ਮੁੱਖ ਕੰਮ ਕੀ ਸੀ ?
ਉੱਤਰ-
ਦੁਸ਼ਮਣਾਂ ਦਾ ਮੁਕਾਬਲਾ ਕਰਨਾ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 7.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ ?
ਉੱਤਰ-
29 ਮਾਰਚ, 1748 ਈ. ।

ਪ੍ਰਸ਼ਨ 8.
ਦਲ ਖ਼ਾਲਸਾ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਨਵਾਬ ਕਪੂਰ ਸਿੰਘ ।

ਪ੍ਰਸ਼ਨ 9.
ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਹੋਈ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 10.
ਦਲ ਖ਼ਾਲਸਾ ਤੋਂ ਕੀ ਭਾਵ ਹੈ ?
ਉੱਤਰ-
ਸਿੱਖਾਂ ਦਾ ਸੈਨਿਕ ਸੰਗਠਨ ।

ਪ੍ਰਸ਼ਨ 11.
ਦਲ ਖ਼ਾਲਸਾ ਦੇ ਮੁੱਖ ਜੱਥੇ ਕਿੰਨੇ ਸਨ ?
ਉੱਤਰ-
12.

ਪ੍ਰਸ਼ਨ 12.
ਦਲ ਖ਼ਾਲਸਾ ਦੇ ਕਿਸੇ ਇੱਕ ਮੁੱਖ ਜੱਥੇ ਦਾ ਨਾਂ ਲਿਖੋ ।
ਉੱਤਰ-
ਸ਼ੁਕਰਚੱਕੀਆ ਜੱਥਾ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 13.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕਦੋਂ ਨਿਯੁਕਤ ਕੀਤਾ ਗਿਆ ਸੀ ?
ਉੱਤਰ-
1748 ਈ. ।

ਪ੍ਰਸ਼ਨ 14.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ ?
ਉੱਤਰ-
ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 15.
ਦਲ ਖ਼ਾਲਸਾ ਦਾ ਪਹਿਲਾ ਮੁੱਖ ਜੱਥੇਦਾਰ ਕੌਣ ਸੀ ?
ਉੱਤਰ-
ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 16.
ਜੱਸਾ ਸਿੰਘ ਆਹਲੂਵਾਲੀਆ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ?
ਉੱਤਰ-
ਸੁਲਤਾਨ-ਉਲ-ਕੌਮ ।

ਪ੍ਰਸ਼ਨ 17.
ਸਰਬਤ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਮੁੱਚੀ ਸਿੱਖ ਸੰਗਤ ।

ਪ੍ਰਸ਼ਨ 18.
ਦਲ ਖ਼ਾਲਸਾ ਦੀ ਯੁੱਧ ਵਿਧੀ ਕਿਵੇਂ ਸੀ ?
ਉੱਤਰ-
ਗੁਰੀਲਾ ਜਾਂ ਛਾਪਾਮਾਰ ਯੁੱਧ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 19.
ਦਲ ਖ਼ਾਲਸਾ ਨੇ ਗੁਰੀਲਾ ਯੁੱਧ ਪ੍ਰਣਾਲੀ ਕਿਉਂ ਅਪਣਾਈ ?
ਉੱਤਰ-
ਕਿਉਂਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ ।

ਪ੍ਰਸ਼ਨ 20.
ਦਲ ਖ਼ਾਲਸਾ ਦਾ ਕੀ ਮਹੱਤਵ ਸੀ ?
ਉੱਤਰ-
ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. …………………….. ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ ਗਈ ।
ਉੱਤਰ-
(1734 ਈ.)

2. ਤਰੁਣਾ ਦਲ ਅਤੇ ਬੁੱਢਾ ਦਲ ਦੀ ਸਥਾਪਨਾ …………………. ਨੇ ਕੀਤੀ ਸੀ ।
ਉੱਤਰ-
ਨਵਾਬ ਕਪੂਰ ਸਿੰਘ)

3. ਦਲ ਖ਼ਾਲਸਾ ਦੀ ਸਥਾਪਨਾ ……………………………… ਵਿੱਚ ਕੀਤੀ ਗਈ ਸੀ ।
ਉੱਤਰ-
(1748 ਈ. )

4. ਦਲ ਖ਼ਾਲਸਾ ਦੀ ਸਥਾਪਨਾ ……………………… ਵਿਖੇ ਕੀਤੀ ਗਈ ਸੀ ।
ਉੱਤਰ-
(ਅੰਮ੍ਰਿਤਸਰ)

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

5. ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ………………………. ਨੂੰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
(ਸਰਦਾਰ ਜੱਸਾ ਸਿੰਘ ਆਹਲੂਵਾਲੀਆ)

6. ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ………………………….. ਸੀ ।
ਉੱਤਰ-
(ਘੋੜਸਵਾਰ ਸੈਨਾ)

7. ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ………………………. ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ ।
ਉੱਤਰ-
(ਛਾਪਾਮਾਰ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ 1738 ਈ. ਵਿੱਚ ਕੀਤੀ ਸੀ ।
ਉੱਤਰ-
ਗਲਤ

2. ਦਲ ਖ਼ਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ।
ਉੱਤਰ-
ਗ਼ਲਤ

3. ਦਲ ਖ਼ਾਲਸਾ ਦੀ ਸਥਾਪਨਾ 1749 ਈ. ਵਿੱਚ ਕੀਤੀ ਗਈ ਸੀ ।
ਉੱਤਰ-
ਗਲਤ

4. ਦਲ ਖ਼ਾਲਸਾ ਦੀ ਸਥਾਪਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ ।
ਉੱਤਰ-
ਗ਼ਲਤ

5. ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਨਿਯੁਕਤ ਕੀਤਾ ਗਿਆ ਸੀ ।
ਉੱਤਰ-
ਗ਼ਲਤ

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

6. ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਘੋੜਸਵਾਰ ਸੈਨਾ ਸੀ ।
ਉੱਤਰ-
ਠੀਕ

7. ਦਲ ਖ਼ਾਲਸਾ ਨੇ ਗੁਰਿੱਲਾ ਯੁੱਧ ਪ੍ਰਣਾਲੀ ਨੂੰ ਅਪਣਾਇਆ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਦਲ ਖ਼ਾਲਸਾ ਦੀ ਸਥਾਪਨਾ ਕਿਉਂ ਕੀਤੀ ਗਈ ਸੀ ?
(i) ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ
(ii) ਨਵਾਬ ਕਪੂਰ ਸਿੰਘ ਪੰਥ ਵਿੱਚ ਏਕਤਾ ਕਾਇਮ ਕਰਨਾ ਚਾਹੁੰਦੇ ਸਨ
(iii) ਸਿੱਖ ਮੁਗ਼ਲ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 2.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) 1733 ਈ. ਵਿੱਚ .
(ii) 1734 ਈ. ਵਿੱਚ
(iii) 1739 ਈ. ਵਿੱਚ
(iv) 1748 ਈ. ਵਿੱਚ ।
ਉੱਤਰ-
(iv) 1748 ਈ. ਵਿੱਚ ।

ਪ੍ਰਸ਼ਨ 3.
ਦਲ ਖ਼ਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ ?
(i) ਨਵਾਬ ਕਪੂਰ ਸਿੰਘ ਨੇ
(ii) ਜੱਸਾ ਸਿੰਘ ਆਹਲੂਵਾਲੀਆ ਨੇ
(iii) ਜੱਸਾ ਸਿੰਘ ਰਾਮਗੜੀਆ ਨੇ
(iv) ਮਹਾਰਾਜਾ ਰਣਜੀਤ ਸਿੰਘ ਨੇ ।
ਉੱਤਰ-
(i) ਨਵਾਬ ਕਪੂਰ ਸਿੰਘ ਨੇ ।

ਪ੍ਰਸ਼ਨ 4.
ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ?
(i) ਦਿੱਲੀ ਵਿਖੇ .
(ii) ਜਲੰਧਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਲੁਧਿਆਣਾ ਵਿਖੇ ।
ਉੱਤਰ-
(iii) ਅੰਮ੍ਰਿਤਸਰ ਵਿਖੇ ।

ਪ੍ਰਸ਼ਨ 5.
ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ?
(i) ਲਾਹੌਰ
(ii) ਅੰਮ੍ਰਿਤਸਰ
(iii) ਤਰਨਤਾਰਨ
(iv) ਅਟਾਰੀ ।
ਉੱਤਰ-
(ii) ਅੰਮ੍ਰਿਤਸਰ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

ਪ੍ਰਸ਼ਨ 6.
ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ ?
(i) ਜੱਸਾ ਸਿੰਘ ਆਹਲੂਵਾਲੀਆ
(ii) ਜੱਸਾ ਸਿੰਘ ਰਾਮਗੜ੍ਹੀਆ
(iii) ਨਵਾਬ ਕਪੂਰ ਸਿੰਘ
(iv) ਬਾਬਾ ਆਲਾ ਸਿੰਘ ।
ਉੱਤਰ-
(i) ਜੱਸਾ ਸਿੰਘ ਆਹਲੂਵਾਲੀਆ ।

ਪ੍ਰਸ਼ਨ 7.
ਦਲ ਖ਼ਾਲਸਾ ਨੇ ਕਿਸ ਨੂੰ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?
(i) ਮਹਾਰਾਜਾ ਰਣਜੀਤ ਸਿੰਘ ਨੂੰ
(ii) ਨਵਾਬ ਕਪੂਰ ਸਿੰਘ ਨੂੰ
(iii) ਜੱਸਾ ਸਿੰਘ ਆਹਲੂਵਾਲੀਆ ਨੂੰ
(iv) ਜੈ ਸਿੰਘ ਨੂੰ ।
ਉੱਤਰ-
(iii) ਜੱਸਾ ਸਿੰਘ ਆਹਲੂਵਾਲੀਆ ਨੂੰ ।

ਪ੍ਰਸ਼ਨ 8.
ਸਰਬਤ ਖ਼ਾਲਸਾ ਦੇ ਸਮਾਗਮ ਕਿੱਥੇ ਬੁਲਾਏ ਜਾਂਦੇ ਸਨ ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਖਡੂਰ ਸਾਹਿਬ ਵਿਖੇ ।
ਉੱਤਰ-
(iii) ਅੰਮ੍ਰਿਤਸਰ ਵਿਖੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਜ਼ਕਰੀਆ ਖਾਂ ਦੇ ਅੱਤਿਆਚਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ। ਇਸ ਕਾਰਨ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ । 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ । ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ । ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ । ਇਸ ਦਲ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ।ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਸੀ ।

ਇਸ ਦਲ ਦਾ ਮੁੱਖ ਕੰਮ ਆਪਣੀ ਕੌਮ ਦੀ ਰੱਖਿਆ ਕਰਨਾ ਅਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ । ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ ਅਤੇ ਹਰੇਕ ਜੱਥੇ ਨੂੰ ਇੱਕ ਵੱਖਰੇ ਤਜਰਬੇਕਾਰ ਸਿੱਖ ਜੱਥੇਦਾਰ ਦੇ ਅਧੀਨ ਰੱਖਿਆ ਗਿਆ ਸੀ । ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਤਕ ਨੌਜਵਾਨ ਸਨ । ਹਰੇਕ ਜੱਥੇ ਦਾ ਆਪਣਾ ਵੱਖਰਾ ਝੰਡਾ ਅਤੇ ਨਗਾਰਾ ਸੀ । ਭਾਵੇਂ ਨਵਾਬ ਕਪੂਰ ਸਿੰਘ ਜੀ ਨੂੰ ਬੁੱਢਾ ਦਲ ਦੀ ਅਗਵਾਈ ਸੌਂਪੀ ਗਈ ਸੀ ਪਰ ਉਹ ਦੋਹਾਂ ਦਲਾਂ ਵਿਚਕਾਰ ਇੱਕ ਸਾਂਝੀ ਕੜੀ ਦਾ ਕੰਮ ਵੀ ਕਰਦੇ ਸਨ । ਦੋ ਦਲਾਂ ਵਿੱਚ ਸੰਗਠਿਤ ਹੋ ਜਾਣ ਕਾਰਨ ਸਿੱਖ ਸਰਕਾਰ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਸਕੇ ।

1. ਜ਼ਕਰੀਆ ਖਾਂ ਕੌਣ ਸੀ?
2. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ ?
3. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸਨੇ ਕੀਤਾ ਸੀ ?
(i) ਬੰਦਾ ਸਿੰਘ ਬਹਾਦਰ ।
(ii) ਨਵਾਬ ਕਪੂਰ ਸਿੰਘ
(iii) ਗੁਰੂ ਗੋਬਿੰਦ ਸਿੰਘ ਜੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
4. ਤਰੁਣਾ ਦਲ ਵਿੱਚ ਕੌਣ ਸ਼ਾਮਲ ਸੀ ?
5. ਬੁੱਢਾ ਦਲ ਦੀ ਅਗਵਾਈ ਕਿਸਨੇ ਕੀਤੀ ਸੀ ?
ਉੱਤਰ-
1. ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ ।
3. ਨਵਾਬ ਕਪੂਰ ਸਿੰਘ ।
4. ਤਰੁਣਾ ਦਲ ਵਿੱਚ 40 ਸਾਲ ਤੋਂ ਹੇਠਾਂ ਦੇ ਨੌਜਵਾਨ ਸ਼ਾਮਲ ਸਨ ।
5. ਬੁੱਢਾ ਦਲ ਦੀ ਅਗਵਾਈ ਨਵਾਬ ਕਪੂਰ ਸਿੰਘ ਨੇ ਕੀਤੀ ਸੀ ।

PSEB 12th Class History Solutions Chapter 13 ਦਲ ਖਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ

2. 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ । ਨਵਾਬ ਕਪੂਰ ਸਿੰਘ ਜੀ ਨੇ ਇਹ ਸੁਝਾਓ ਦਿੱਤਾ ਕਿ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਏ ਪੰਥ ਦੀ ਏਕਤਾ ਅਤੇ ਮਜ਼ਬਤੀ ਦੀ ਬਹੁਤ ਲੋੜ ਹੈ । ਇਸ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ । 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ । ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ । ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ । ਹਰੇਕ ਸਿੱਖ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ । ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ । ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਵੇ ।ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰਨ ਤੌਰ ‘ਤੇ ਸੁਤੰਤਰ ਸੀ । ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ ।

1. ਦਲ ਖ਼ਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ ?
2. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
(i) 1733 ਈ.
(ii) 1734 ਈ.
(iii) 1738 ਈ.
(iv) 1748 ਈ. ।
3. ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ ?
4. ਦਲ ਖ਼ਾਲਸਾ ਵਿੱਚ ਕੌਣ ਸ਼ਾਮਲ ਹੋ ਸਕਦਾ ਸੀ ?
5. ਦਲ ਖ਼ਾਲਸਾ ਦੀਆਂ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
1. ਦਲ ਖ਼ਾਲਸਾ ਦੀ ਸਥਾਪਨਾ ਨਵਾਬ ਕਪੂਰ ਸਿੰਘ ਜੀ ਨੇ ਕੀਤੀ ਸੀ ।
2. 1748 ਈ. ।
3. ਸਰਦਾਰ ਜੱਸਾ ਸਿੰਘ ਆਹਲੂਵਾਲੀਆਂ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਸਨ ।
4. ਦਲ ਖ਼ਾਲਸਾ ਵਿਚ ਹਰੇਕ ਉਹ ਸਿੱਖ ਸ਼ਾਮਲ ਤੋਂ ਸਕਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਸਲਾਂ ਵਿੱਚ ਵਿਸ਼ਵਾਸ ਰੱਖਦਾ ਸੀ ।
5. ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ ।

Leave a Comment