PSEB 12th Class History Solutions Chapter 11 ਬੰਦਾ ਸਿੰਘ ਬਹਾਦਰ

Punjab State Board PSEB 12th Class History Book Solutions Chapter 11 ਬੰਦਾ ਸਿੰਘ ਬਹਾਦਰ Textbook Exercise Questions and Answers.

PSEB Solutions for Class 12 History Chapter 11 ਬੰਦਾ ਸਿੰਘ ਬਹਾਦਰ

Long Answer Type Questions

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ । (Describe briefly the early life of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ । ਉਸ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-
1. ਜਨਮ ਤੇ ਮਾਤਾ-ਪਿਤਾ – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ । ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ । ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ ।

2. ਬਚਪਨ – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ ।ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ ।

3. ਜੀਵਨ ਵਿੱਚ ਮੋੜ – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ । ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ ।

4. ਬੈਰਾਗੀ ਦੇ ਰੂਪ ਵਿੱਚ – ਲਛਮਣ ਦੇਵ ਛੇਤੀ ਹੀ ਜਾਨਕੀ ਪ੍ਰਸ਼ਾਦ ਨਾਂ ਦੇ ਇੱਕ ਬੈਗਾਰੀ ਦੇ ਸੰਪਰਕ ਵਿੱਚ ਆਇਆ । ਜਾਨਕੀ ਪ੍ਰਸਾਦ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ । ਜਲਦੀ ਹੀ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ । ਔਘੜ ਨਾਥ ਦੀ ਮੌਤ ਦੇ ਬਾਅਦ . ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ ।

5. ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੁ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ । ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

6. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੁਤੀ ਖੂਨ ਖੌਲਣ ਲੱਗ ਪਿਆ । ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਬੈਰਾਗੀ ਕੌਣ ਸੀ ? ਉਹ ਸਿੱਖ ਕਿਵੇਂ ਬਣਿਆ ? (Who was Banda Singh Bahadur Bairagi ? How did he become a Sikh ?)
ਉੱਤਰ-
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ ।ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ ।

ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ । ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ) ਬਣ ਗਿਆ । ਗੁਰੁ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ । ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਮੁਲਾਕਾਤ ਨੂੰ ਬਿਆਨ ਕਰੋ । (Discuss the meeting of Banda Singh Bahadur with Guru Gobind Singh Ji.)
ਉੱਤਰ-
1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਜਦੋਂ ਗੁਰੂ ਜੀ ਉਸ ਦੇ ਆਸ਼ਰਮ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੂੰ ਮੰਜੀ ‘ਤੇ ਬਿਠਾਇਆ ਅਤੇ ਆਪਣੀ ਮੰਤਰਵਿੱਦਿਆ ਨਾਲ ਉਨ੍ਹਾਂ ਦੀ ਮੰਜੀ ਉਲਟਾਉਣੀ ਚਾਹੀ । ਪਰ ਗੁਰੂ ਸਾਹਿਬ ਮੰਜੀ ‘ਤੇ ਸ਼ਾਂਤ ਬੈਠੇ ਰਹੇ । ਉਨ੍ਹਾਂ ਉੱਤੇ ਮਾਧੋ ਦਾਸ ਦੀ ਮੰਤਰ-ਵਿੱਦਿਆ ਦਾ ਕੋਈ ਅਸਰ ਨਾ ਹੋਇਆ । ਇਹ ਦੇਖ ਕੇ ਮਾਧੋ ਦਾਸ ਹੈਰਾਨ ਰਹਿ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਿੱਤਾ-
ਮਾਧੋ ਦਾਸ-ਤੁਸੀਂ ਕੌਣ ਹੋ ?
ਗੁਰੂ ਗੋਬਿੰਦ ਸਿੰਘ ਜੀ-ਮੈਂ ਉਹੀ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ ?
ਮਾਧੋ ਦਾਸ-ਮੈਂ ਕਿਸ ਨੂੰ ਜਾਣਦਾ ਹਾਂ ?
ਗੁਰੂ ਗੋਬਿੰਦ ਸਿੰਘ ਜੀ-ਆਪਣੇ ਮਨ ਵਿਚ ਸੋਚੋ ।
ਮਾਧੋ ਦਾਸ-ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ?
ਗੁਰੁ ਗੋਬਿੰਦ ਸਿੰਘ ਜੀ-ਹਾਂ ।
ਮਾਧੋ ਦਾਸ-ਤਾਂ ਤੁਸੀਂ ਇੱਥੇ ਕਿਸ ਲਈ ਆਏ ਹੋ ?
ਗੁਰੂ ਗੋਬਿੰਦ ਸਿੰਘ ਜੀ-ਤੁਹਾਨੂੰ ਆਪਣਾ ਚੇਲਾ ਬਣਾਉਣ ਲਈ ।
ਮਾਧੋ ਦਾਸ-ਮੈਨੂੰ ਮਨਜ਼ੂਰ ਹੈ, ਸਾਹਿਬ । ਮੈਂ ਆਪ ਜੀ ਦਾ ਬੰਦਾ (ਦਾਸ) ਹਾਂ ।

ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ | ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ ? (What action and orders were given to Banda Singh Bahadur by Guru Gobind Singh Ji before sending him to Punjab ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਪਿਆਰੇ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਯਾ ਸਿੰਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ । ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮ-ਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ । ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਅੱਗੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ।

ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ । ਦੂਜਾ, ਸਦਾ ਸੱਚ ਬੋਲਣਾ ਅਤੇ ਸੱਚਾਈ ‘ਤੇ ਹੀ ਚਲਣਾ । ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ । ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ । ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ ਅਤੇ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਆਚਰਨ ਕਰਨਾ । ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਬੜੇ ਸਤਿਕਾਰ ਨਾਲ ਤੀਰ ਲਏ ਅਤੇ ਉਨ੍ਹਾਂ ਦੀਆਂ ਆਗਿਆਵਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਕਤੂਬਰ, 1708 ਈ. ਵਿੱਚ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਪੰਜਾਬ ਲਈ ਰਵਾਨਾ ਹੋ ਗਿਆ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ ? (How did Banda Singh Bahadur set up the Sikh empire ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ । ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ ਚੜ ਕੇ ਉਸ ਨੂੰ ਸਹਿਯੋਗ ਦਿੱਤਾ । ਉਸ ਦਾ ਪਹਿਲਾ ਕੰਮ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਗੁਰੂ ਜੀ ਦੇ ਦੋ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ । ਇਸ ਉਦੇਸ਼ ਨਾਲ ਉਹ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵੱਲ ਤੁਰ ਪਿਆ ।

ਰਸਤੇ ਵਿੱਚ ਬੰਦੇ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੋਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ 12 ਮਈ, 1710 ਈ. ਵਿੱਚ ਚੱਪੜਚਿੜੀ ਦੀ ਭਿਅੰਕਰ ਲੜਾਈ ਵਿੱਚ ਵਜ਼ੀਰ ਖਾਂ ਮਾਰਿਆ ਗਿਆ । ਵੱਡੀ ਗਿਣਤੀ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ । ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ । ਉਸ ਨੇ ਗੰਗਾ ਦੁਆਬ, ਜਲੰਧਰ ਦੁਆਬ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ । ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ । (Give a brief account of the military exploits of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਛੇ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ । (Give a brief account of the six important conquests of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕੋਈ ਛੇ ਮੁੱਖ ਸੈਨਿਕ ਸਫਲਤਾਵਾਂ ਬਾਰੇ ਲਿਖੋ । (Describe six major military achievements of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਮਹੱਤਵਪੂਰਨ ਲੜਾਈਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਨਵੰਬਰ, 1709 ਈ. ਵਿੱਚ 500 ਸਿੱਖਾਂ ਨਾਲ ਸੋਨੀਪਤ ਉੱਤੇ ਹਮਲਾ ਕੀਤਾ । ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇਂ ਦਿੱਲੀ ਵੱਲ ਭੱਜ ਗਿਆ । ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

2. ਸਮਾਣਾ ਦੀ ਜਿੱਤ – ਸਮਾਣਾ ਵਿਖੇ ਗੁਰੂ ਤੇਗ਼ ਬਹਾਦਰ ਜੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਰਹਿੰਦੇ ਸਨ । ਬੰਦਾ ਸਿੰਘ ਬਹਾਦਰ ਨੇ ਸਮਾਣਾ ‘ਤੇ ਹਮਲਾ ਕਰਕੇ ਅਨੇਕਾਂ ਮੁਸਲਮਾਨਾਂ ਦਾ ਕਤਲ ਕਰ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਹਿੱਤ ਸੀ ।

3. ਕਪੂਰੀ ਦੀ ਜਿੱਤ – ਕਪੁਰੀ ਦਾ ਸ਼ਾਸਕ ਕਦਮਉੱਦੀਨ ਹਿੰਦੁਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ‘ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਬਾਅਦ ਕਪੂਰੀ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ਗਿਆ ।

4. ਸਢੋਰਾ ਦੀ ਜਿੱਤ – ਸਢੌਰਾ ਦਾ ਸ਼ਾਸਕ ਉਸਮਾਨ ਖਾਂ ਬੜਾ ਜ਼ਾਲਮ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ । ਇਸ ਕਾਰਨ ਇਸ ਸਥਾਨ ਦਾ ਨਾਂ ਕਤਲਗੜੀ ਪੈ ਗਿਆ ।

5. ਸਰਹਿੰਦ ਦੀ ਜਿੱਤ – ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ । ਇਸ ਅਪਮਾਨ ਦਾ ਬਦਲਾ ਲੈਣ ਲਈ 12 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਵਾਧੂ ਆਹੂ ਲਾਹੇ । ਵਜ਼ੀਰ ਖਾਂ ਨੂੰ ਯਮਲੋਕ ਪਹੁੰਚਾ ਕੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

6. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੀਆਂ ਜਿੱਤਾਂ-ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਸਿੱਖਾਂ ਨੇ ਉੱਥੋਂ ਦੇ ਅੱਤਿਆਚਾਰੀ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਬੰਦਾ ਸਿੰਘ ਬਹਾਦਰ ਦੇ ਸਹਿਯੋਗ ਸਦਕਾ ਸਿੱਖਾਂ ਨੇ ਇਨ੍ਹਾਂ ਦੇਸ਼ਾਂ ‘ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ‘ ਤੇ ਸੰਖੇਪ ਨੋਟ ਲਿਖੋ । (Write a short note on the conquest of Sirhind by Banda Singh Bahadur.)
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Write briefly about the Battle of Sirhind.)
मां
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ ? (How did Banda Singh Bahadur take revenge on Wazir Khan, the Faujdar of Sirhind for the martyrdom of younger sons of Guru Gobind Singh Ji ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ । ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ ? (Describe Banda Singh Bahadur’s conquest of Sirhind. Why was this battle significant for the Sikhs ?)
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Give an account of the battle of Chaparchiri.)
ਉੱਤਰ-
ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ । ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ । ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ ! ਵਜ਼ੀਰ ਖਾਂ ਦੁਆਰਾ ਭੇਜੇ ਗਏ ਇੱਕ ਪਠਾਣ ਨੇ ਨੰਦੇੜ ਵਿੱਚ ਗੁਰੂ ਸਾਹਿਬ ਨੂੰ ਛੂਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਅਕਾਲ ਚਲਾਣਾ ਕਰ ਗਏ ਸਨ । ਇਨ੍ਹਾਂ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ ।

12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਸ਼ੁਰੂ ਹੋਈ । ਸ਼ੁਰੂ ਵਿੱਚ ਵਜ਼ੀਰ ਖਾਂ ਦੇ ਤੋਪਖ਼ਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ । ਬੰਦਾ ਸਿੰਘ ਬਹਾਦਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦੇ ਹੋਏ ਮੁਸਲਮਾਨਾਂ ‘ਤੇ ਬੜਾ ਜ਼ੋਰਦਾਰ ਹਮਲਾ ਕੀਤਾ । ਮੁਸਲਮਾਨਾਂ ਲਈ ਇਸ ਹਮਲੇ ਨੂੰ ਰੋਕਣਾ ਬੜਾ ਮੁਸ਼ਕਿਲ ਹੋ ਗਿਆ । ਫ਼ਤਹਿ ਸਿੰਘ ਨੇ ਵਜ਼ੀਰ ਮਾਂ ਨੂੰ ਯਮਲੋਕ ਪਹੁੰਚਾ ਦਿੱਤਾ। ਉਸ ਦੀ ਮੌਤ ਦੇ ਨਾਲ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ । ਸਿੱਖਾਂ ਨੇ ਇਨ੍ਹਾਂ ਭੱਜੇ ਜਾਂਦੇ ਸੈਨਿਕਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਤਲ ਕਰ ਦਿੱਤਾ ।ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਉਲਟਾ ਲਟਕਾ ਦਿੱਤਾ ਗਿਆ । 14 ਮਈ ਨੂੰ ਸਿੱਖ ਸੈਨਾਵਾਂ ਸਰਹਿੰਦ ਪਹੁੰਚੀਆਂ ਉਨ੍ਹਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Lohgarh by Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ । ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫੈਸਲਾ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ ।ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਸੀ । ਇਸ ਨੂੰ ਉਸ ਨੇ ਮੁਖਲਿਸਪੁਰ ਵਿਖੇ ਬਣਾਇਆ ਸੀ ।

ਸਿੱਖ ਕਿਲ੍ਹੇ ਦੇ ਅੰਦਰੋਂ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ । ਰਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ । ਬੰਦਾ ਸਿੰਘ ਬਹਾਦਰ ਇੰਨੀ ਆਸਾਨੀ ਨਾਲ ਮੁਗ਼ਲਾਂ ਦੇ ਹੱਥ ਆਉਣ ਵਾਲਾ ਨਹੀਂ ਸੀ ।ਉਹ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ ਅਤੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ । ਅਗਲੇ ਦਿਨ ਜਦੋਂ ਮੁਗਲਾਂ ਨੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਨਿਰਾਸਤਾ ਹੋਈ ਕਿ ਹੱਥ ਆਇਆ ਬਾਜ਼ ਉੱਡ ਗਿਆ ਹੈ ।

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ (Write a short note on Banda Singh Bahadur battle of Gurdas Nangal.)
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ । (Give a brief account of the battle of Gurdas Nangal fought between Banda Singh Bahadur and the Mughals.)
ਉੱਤਰ-
ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ । ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ।ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ ।

ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ । ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ ? (When, where and how was Banda Singh Bahadur martyred ?).
ਉੱਤਰ-
ਗੁਰਦਾਸ ਨੰਗਲ ਤੋਂ ਅਬਦੁਸ ਸਮਦ ਖ਼ਾਂ ਨੇ 200 ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਲਾਹੌਰ ਵੱਲ ਆਉਂਦਿਆਂ ਰਾਹ ਵਿੱਚ ਉਸ ਨੇ 540 ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ । ਬੰਦਾ ਸਿੰਘ ਬਹਾਦਰ ਅਤੇ ਇਨ੍ਹਾਂ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਬਾਅਦ ਵਿੱਚ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ । ਅਜਿਹਾ ਕਰਨ ‘ਤੇ ਉਨ੍ਹਾਂ ਦੀ ਜਾਨ ਬਖ਼ਸ਼ੀ ਜਾ ਸਕਦੀ ਸੀ, ਪਰ ਇਨ੍ਹਾਂ ਅਣਖੀ ਸਿੱਖਾਂ ਵਿੱਚੋਂ ਕਿਸੇ ਨੇ ਵੀ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ।

ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ । ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ । ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ । ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਅਤੇ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਪ੍ਰੇਰਨਾ ਦਾ ਸੋਮਾ ਬਣ ਗਏ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ । (Mention the causes of early successes of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕਾਰਨ ਦੱਸੋ । (What were the causes of early successes of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਫ਼ਲਤਾ ਦੇ ਛੇ ਮੁੱਖ ਕਾਰਨ ਕਿਹੜੇ ਸਨ ? (What were the six causes of success of Banda Singh Bahadur ?)
ਉੱਤਰ-
1. ਮੁਗਲਾਂ ਦੇ ਘੋਰ ਅੱਤਿਆਚਾਰ – ਪੰਜਾਬ ਦੇ ਮੁਗਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਜਿਉਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੁ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ।

2. ਗੁਰੁ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ – ਗੁਰੁ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ । ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਇੱਕ ਵੇਸ਼ਵਾ ਲਾਲ ਕੰਵਰ ਦੇ ਚੱਕਰਾਂ ਵਿੱਚ ਫਸਿਆ ਰਿਹਾ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੁਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ।

6. ਪੰਜਾਬ ਦੇ ਪਹਾੜ ਅਤੇ ਜੰਗਲ – ਪੰਜਾਬ ਦੇ ਪਹਾੜ ਅਤੇ ਜੰਗਲ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫ਼ਲਤਾਵਾਂ ਵਿੱਚ ਸਹਾਇਕ ਸਿੱਧ ਹੋਏ । ਸੰਕਟ ਦੇ ਸਮੇਂ ਬੰਦਾ ਸਿੰਘ ਬਹਾਦਰ ਇਨ੍ਹਾਂ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈ ਲੈਂਦਾ ਸੀ । ਇੱਥੇ ਉਹ ਮੁੜ ਸੰਗਠਿਤ ਹੋ ਕੇ ਮੁਗ਼ਲ ਪ੍ਰਦੇਸ਼ ‘ਤੇ ਹਮਲਾ ਕਰ ਦਿੰਦਾ ਸੀ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਦੀ ਅਸਫ਼ਲਤਾ ਦੇ ਛੇ ਮੁੱਖ ਕਾਰਨ ਕੀ ਸਨ ? (What were the six causes of failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਮੁਗਲਾਂ ਵਿਰੁੱਧ ਅੰਤਿਮ ਅਸਫਲਤਾ ਦੇ ਕਾਰਨ ਲਿਖੋ । (Write down the causes of ultimate failure of Banda Singh Bahadur against Mughals.)
ਜਾਂ
ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਸਥਾਈ ਸਿੱਖ ਸ਼ਾਸਨ ਦੀ ਸਥਾਪਨਾ ਕਰਨ ਵਿੱਚ ਕਿਉਂ ਅਸਫਲ ਰਿਹਾ ? (Why did Banda Singh Bahadur fail in setting up a permanent Sikh rule in Punjab ?)
ਉੱਤਰ-
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-
1. ਮੁਗ਼ਲ ਸਾਮਰਾਜ ਦੀ ਸ਼ਕਤੀ – ਮੁਗ਼ਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜੀ ਸੀ । ਅਜਿਹੀ ਸਥਿਤੀ ਵਿੱਚ ਮੁਗਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ਸਨ ।

4. ਫ਼ਰੁਖਸਿਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖਸਿਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ । ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

ਪ੍ਰਸ਼ਨ 13.
ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the main traits of Banda Singh Bahadur’s personality.)
ਉੱਤਰ-
1. ਸ਼ਕਲ-ਸੂਰਤ – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੁ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ । ਉਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ ।

2. ਬਹਾਦਰ ਅਤੇ ਸਾਹਸੀ – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ । ਲੋਹਗੜ੍ਹ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ । ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ।

3. ਸਿੱਖ ਧਰਮ ਦਾ ਸੱਚਾ ਪੈਰੋਕਾਰ – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦਿੜ ਵਿਸ਼ਵਾਸ ਸੀ । ਉਹ ਧਰਮ ਦਾ ਸੱਚਾ ਪੈਰੋਕਾਰ ਸੀ | ਸ਼ਾਸਨ ਸੰਭਾਲਣ ‘ਤੇ ਉਸ ਨੇ ਗੁਰੁ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ । ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।

4. ਸਹਿਣਸ਼ੀਲ – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ‘ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ । ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ । ਉਸ ‘ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ । ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ । ਇਸ ਤਰ੍ਹਾਂ ਬੰਦਾ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ ।

5. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ – ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ । ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ । ਉਹ ਜੰਸੀਂ ਚਾਲਾਂ ਵਿੱਚ ਖੜਾ ਮਾਹਿਰ ਸੀ ਅਤੇ ਲੋੜ ਪੈਣ ‘ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ ।ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ‘ਤੇ ਅਚਾਨਕ ਹਮਲਾ ਕਰ ਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ ।

ਪ੍ਰਸ਼ਨ 14.
ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Describe briefly the achievements of Banda Singh Bahadur as a warrior and general.)
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ । (Explain the main contributions of Banda Singh Bahadur as a brave warrior and great military organiser.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ । ਜੇ ਕਿਸੇ ਥਾਂ ਉਹ ਇਹ ਸਮਝਦਾ ਕਿ ਦੁਸ਼ਮਣਾਂ ਦੀਆਂ ਫ਼ੌਜਾਂ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਤਾਂ ਉਹ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ ।ਉਹ ਲੜਾਈ ਉਦੋਂ ਹੀ ਸ਼ੁਰੂ ਕਰਦਾ ਸੀ ਜਦੋਂ ਉਸ ਨੂੰ ਜਿੱਤ ਦੀ ਪੂਰੀ ਆਸ ਹੋ ਜਾਂਦੀ ਸੀ । ਉਹ ਲੋੜ ਅਨੁਸਾਰ ਖੁੱਲ੍ਹੇ ਮੈਦਾਨਾਂ, ਪਹਾੜਾਂ ਜਾਂ ਕਿਲਿਆਂ ਵਿੱਚੋਂ ਲੜਦਾ ਸੀ । ਅਸਲ ਵਿੱਚ ਇਨ੍ਹਾਂ ਜੰਗੀ ਚਾਲਾਂ ਨੇ ਉਸ ਨੂੰ ਇੱਕ ਉੱਚਕੋਟੀ ਦਾ ਸੈਨਾਪਤੀ ਬਣਾ ਦਿੱਤਾ ਸੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 15.
ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ । (Write briefly about Banda Singh Bahadur’s achievements as an administrator.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਸੀ ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਖ਼ਾਲਸੇ ਦੇ ਨਾਂ ‘ਤੇ ਸ਼ਾਸਨ ਕੀਤਾ ਅਤੇ ਆਪਣੇ ਰਾਜ ਵਿੱਚ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਅਸੂਲਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ । ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ । ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਗਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ । ਇਸ ਨਾਲ ਇੱਕ ਤਾਂ ਕਿਸਾਨ ਜ਼ਿਮੀਂਦਾਰਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਬਚ ਗਏ ਅਤੇ ਦੂਸਰਾ ਉਹ ਭੂਮੀ ਦੇ ਮਾਲਕ ਬਣ ਗਏ । ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ ।ਨਿਆਂ ਕਰਨ ਸਮੇਂ ਉਹ ਊਚ-ਨੀਚ ਵਿੱਚ ਕੋਈ ਵਿਤਕਰਾ ਨਹੀਂ ਕਰਦਾ ਸੀ । ਨਿਰਸੰਦੇਹ ਬੰਦਾ ਸਿੰਘ ਬਹਾਦਰ ਦਾ ਸ਼ਾਸਨ ਪ੍ਰਬੰਧ ਖ਼ਾਲਸਾਈ ਸ਼ਾਨ ਦੇ ਅਨੁਸਾਰ ਸੀ ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ ? (What place would you assign to Banda Singh Bahadur in the History of Punjab ?)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ ? (What is the place of Banda Singh Bahadur in the History of Punjab ?)
ਉੱਤਰ-
ਨਿਰਸੰਦੇਹ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ । ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਿੱਖਾਂ ਦੀ ਸੁਤੰਤਰਤਾ ਦੀ ਨੀਂਹ ਰੱਖੀ ।ਉਸ ਨੇ ਪੰਜਾਬੀਆਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ । ਉਸ ਨੇ 7-8 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਇੱਕ ਮਹਾਨ ਕਾਰਨਾਮਾ ਕਰ ਦਿਖਾਇਆ । ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ ਅਤੇ ਉਨ੍ਹਾਂ ਨੂੰ ਅਨੇਕਾਂ ਲੜਾਈਆਂ ਵਿੱਚ ਹਰਾਇਆ । ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ ।

ਉਸ ਦੁਆਰਾ ਸੁਲਗਾਈ ਗਈ ਸੁਤੰਤਰਤਾ ਦੀ ਪ੍ਰਾਪਤੀ ਲਈ ਇਹ ਚਿੰਗਾਰੀ ਅੰਦਰੋ-ਹੀ-ਅੰਦਰ ਸੁਲਗਦੀ ਰਹੀ ਜੋ ਬਾਅਦ ਵਿੱਚ ਭਾਂਬੜ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਜਿਸ ਵਿੱਚ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ । ਸਿੱਟੇ ਵਜੋਂ ਇਹ ਲੋਕ ਬੰਦਾ ਸਿੰਘ ਬਹਾਦਰ ਦੇ ਇੱਕ ਇਸ਼ਾਰੇ ‘ਤੇ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੇ ਸ਼ਲਾਘਾਯੋਗ ਯੋਗਦਾਨ ਦੇ ਕਾਰਨ ਉਨ੍ਹਾਂ ਦੇ ਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਜੀਵਨ (Early Career of Banda Singh Bahadur)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? ਸੰਖੇਪ ਵਰਣਨ ਕਰੋ । (What do you know about the early career of Banda Singh Bahadur ? Explain briefly.)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ । ਉਸ ਨੇ ਆਪਣੀ ਯੋਗਤਾ ਨਾਲ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ । ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ । ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ । ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ ।

2. ਬਚਪਨ (Childhood) – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ । ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ । ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ ।

3. ਵੈਰਾਗੀ ਦੇ ਰੂਪ ਵਿੱਚ(As a Bairagi) – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਰਤੀ ਹਿਰਨੀ ਨੂੰ ਤੀਰ ਮਾਰਿਆ । ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ ਅਤੇ ਬੈਰਾਗੀ ਬਣ ਗਿਆ । ਉਸ ਨੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖ ਲਿਆ । ਘੁੰਮਦੇ-ਘੁੰਮਦੇ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ । ਔਘੜ ਨਾਥ ਦੀ ਮੌਤ ਬਾਅਦ ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ ।
PSEB 12th Class History Solutions Chapter 11 ਬੰਦਾ ਸਿੰਘ ਬਹਾਦਰ 1
4. ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ (Meeting with Guru Gobind Singh Ji) – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ । ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੁ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ । ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ ।

5. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ (Banda Singh Bahadur proceeds towards Punjab) – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੁਤੀ ਖੂਨ ਖੌਲਣ ਲੱਗ ਪਿਆ । ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ । ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਹੋਰ ਸਿੰਘਾਂ ਨੂੰ ਵੀ ਨਾਲ ਭੇਜਿਆ । ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ ।

ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ ਤੋਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਕੁਝ ਹੁਕਮ ਵੀ ਦਿੱਤੇ । ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ । ਦੂਜਾ, ਸੱਚਾਈ ‘ਤੇ ਹੀ ਚਲਣਾ । ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ । ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ | ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ ।

ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ (Military Exploits of Banda Singh Bahadur)

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦੀ ਚਰਚਾ ਕਰੋ ਅਤੇ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਮਹੱਤਵ ਦਾ ਮੁੱਲਾਂਕਣ ਕਰੋ । (Discuss the military exploits of Banda Singh Bahadur and estimate their significance in the History of the Punjab.)
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਵੇਰਵਾ ਦਿਓ । (Give briefly the accounts of the battles fought by Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁਗਲਾਂ ਨਾਲ ਲੜਾਈਆਂ ਦਾ ਵਿਸਥਾਰ ਪੂਰਵਕ ਹਾਲ ਦੱਸੋ । (Write in detail the battles fought between Banda Singh Bahadur and Mughals.)
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਜਾਂ ਸਫਲਤਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ । (Explain briefly the military exploits or achievements of Banda Singh Bahadur.)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਅਤੇ ਹੋਰ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮਾਂ ਨਾਲ ਪੰਜਾਬ ਵੱਲ ਤੁਰ ਪਿਆ । ਇੱਥੇ ਪਹੁੰਚਦੇ ਹੀ ਉਸ ਨੇ ਗੁਰੂ ਜੀ ਦੇ ਹੁਕਮਨਾਮੇ ਜਾਰੀ ਕੀਤੇ । ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਕਾਫ਼ੀ ਹੱਦ ਤਕ ਸਫਲ ਰਿਹਾ । ਉਸ ਦੇ ਮਹੱਤਵਪੂਰਨ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਸੋਨੀਪਤ ਉੱਤੇ ਹਮਲਾ (Attack on Sonepat) – ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਸੋਨੀਪਤ ਤੋਂ ਕੀਤੀ । ਉਸ ਨੇ 1709 ਈ. ਵਿੱਚ ਸੋਨੀਪਤ ਉੱਤੇ ਹਮਲਾ ਕਰ ਦਿੱਤਾ । ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਨੱਸ ਗਿਆ । ਇਸ ਤਰ੍ਹਾਂ ਸਿੱਖਾਂ ਦਾ ਆਸਾਨੀ ਨਾਲ ਸੋਨੀਪਤ ‘ਤੇ ਕਬਜ਼ਾ ਹੋ ਗਿਆ ।

2. ਸਮਾਣਾ ਦੀ ਜਿੱਤ (Conquest of Samana) – ਸਮਾਣਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿਉਂਦਾ ਚਿਣਵਾਉਣ ਵਾਲੇ ਜੱਲਾਦ ਰਹਿੰਦੇ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ 1709 ਈ. ਵਿੱਚ ਸਮਾਣਾ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ | ਸਮਾਣਾ ਨੂੰ ਸਿੱਖਾਂ ਨੇ ਖੰਡਰਾਂ ਦੇ ਢੇਰ ਵਿੱਚ ਬਦਲ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਵੱਡੀ ਜਿੱਤ ਸੀ ।

3. ਘੁੜਾਮ ਅਤੇ ਮੁਸਤਫ਼ਾਬਾਦ ‘ਤੇ ਕਬਜ਼ਾ (Conquest of Ghuram and Mustafabad) – ਸਮਾਣੇ ਦੀ ਜਿੱਤ ਤੋਂ ਬਆਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਅਤੇ ਮੁਸਤਫ਼ਾਬਾਦ ਉੱਤੇ ਹਮਲਾ ਕੀਤਾ ਅਤੇ ਆਸਾਨੀ ਨਾਲ ਕਬਜ਼ਾ ਕਰ ਲਿਆ ।

4. ਕਪੂਰੀ ਦੀ ਜਿੱਤ (Conquest of Kapuri) – ਕਪੁਰੀ ਦਾ ਸ਼ਾਸਕ ਕਦਮਉੱਦੀਨ ਹਿੰਦੁਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ‘ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਸ ਤੋਂ ਬਾਅਦ ਕਪੂਰੀ ਵਿੱਚ ਭਾਰੀ ਲੁੱਟਮਾਰ ਕੀਤੀ ਗਈ ।

5. ਸਢੋਰਾ ਦੀ ਜਿੱਤ (Conquest of Sadhaura) – ਸਢੋਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ । ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ‘ਤੇ ਹਮਲਾ ਕਰ ਦਿੱਤਾ । ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।

6. ਸਰਹਿੰਦ ਦੀ ਜਿੱਤ (Conquest of Sirhind) – ਸਰਹਿੰਦ ‘ਤੇ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਹੁਤ ਮਹੱਤਵਪੂਰਨ ਸੀ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ । ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ | ਵਜ਼ੀਰ ਖਾਂ ਦੁਆਰਾ ਭੇਜੇ ਗਏ ਦੋ ਪਠਾਣਾਂ ਵਿੱਚੋਂ ਇੱਕ ਪਠਾਣ ਨੇ ਨੰਦੇੜ ਵਿਖੇ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ । ਇਸ ਕਾਰਨ ਉਹ ਜੋਤੀ-ਜੋਤ ਸਮਾ ਗਏ ਸਨ । ਇਸ ਲਈ ਸਿੱਖਾਂ ਵਿੱਚ ਸਰਹਿੰਦ ਪ੍ਰਤੀ ਬਹੁਤ ਨਫ਼ਰਤ ਸੀ । 12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਹੋਈ । ਫ਼ਤਿਹ ਸਿੰਘ ਹੱਥੋਂ ਵਜ਼ੀਰ ਖਾਂ ਦੇ ਮਰਦੇ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ । ਸਿੱਖਾਂ ਨੇ ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਲਟਕਾ ਦਿੱਤਾ । ਇਹ ਬੰਦਾ ਸਿੰਘ ਬਹਾਦਰ ਦੀ ਬਹੁਤ ਮਹੱਤਵਪੂਰਨ ਜਿੱਤ ਸੀ ।

7. ਜਮਨਾ-ਗੰਗਾ ਦੁਆਬ ਦੀ ਜਿੱਤ (Conquest of Jamuna-Ganga Doab) – ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਮਨਾ-ਗੰਗਾ ਦੁਆਬ ਦੇ ਦੇਸ਼ ‘ਤੇ ਹਮਲਾ ਕੀਤਾ । ਛੇਤੀ ਹੀ ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ, ਬੇਹਾਤੀ, ਨਨੌਤਾ ਅਤੇ ਅੰਬੇਟਾ ਉੱਤੇ ਕਬਜ਼ਾ ਕੀਤਾ ।

8. ਜਲੰਧਰ ਦੁਆਬ ਦੀ ਜਿੱਤ (Conquest of Jalandhar Doab) – ਜਲੰਧਰ ਦੁਆਬ ਦਾ ਫ਼ੌਜਦਾਰ ਸ਼ਮਸ ਖ਼ਾਂ ਬੜਾ ਜ਼ਾਲਮ ਸੀ ।ਉਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ 12 ਅਕਤੂਬਰ, 1710 ਈ. ਨੂੰ ਰਾਹੋਂ ਦੇ ਸਥਾਨ ‘ਤੇ ਬੰਦਾ ਸਿੰਘ ਬਹਾਦਰ ਨੇ ਸ਼ਮਸ ਖ਼ਾਂ ਨੂੰ ਕਰਾਰੀ ਹਾਰ ਦਿੱਤੀ । ਸਿੱਟੇ ਵਜੋਂ ਸਾਰੇ ਜਲੰਧਰ ਦੁਆਬ ਉੱਤੇ ਉਸ ਦਾ ਕਬਜ਼ਾ ਹੋ ਗਿਆ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਦੇਸ਼ਾਂ ‘ਤੇ ਵੀ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ।

9. ਮੁਗ਼ਲਾਂ ਦਾ ਲੋਹਗੜ੍ਹ ’ਤੇ ਹਮਲਾ (Attack of Mughals on Lohgarh) – ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਨੂੰ ਦੇਖਦੇ ਹੋਏ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ । ਉਸ ਨੇ ਜਰਨੈਲ ਮੁਨੀਮ ਖਾਂ ਦੀ ਅਗਵਾਈ ਹੇਠ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ । ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਸਿੱਖ ਕਿਲ੍ਹੇ ਦੇ ਅੰਦਰੋਂ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ । ਰਸਦ ਦੀ ਕਮੀ ਕਾਰਨ ਸਿੱਖਾਂ ਦਾ ਪੱਖ ਕਮਜ਼ੋਰ ਪੈਣ ਲੱਗਾ । ਇਸ ਲਈ ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ ।

10. ਗੁਰਦਾਸ ਨੰਗਲ ਦੀ ਲੜਾਈ (Battle of Gurdas Nangalਬੰਦਾ ਸਿੰਘ ਬਹਾਦਰ ਨੇ ਛੇਤੀ ਹੀ ਆਪਣੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕਰ ਲਿਆ । ਉਸ ਨੇ ਬੜੀ ਆਸਾਨੀ ਨਾਲ ਬਹਿਰਾਮਪੁਰ, ਕਲਾਨੌਰ ਅਤੇ ਬਟਾਲਾ ਦੇ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ । ਇਸ ਲਈ ਨਵੇਂ ਮੁਗ਼ਲ ਬਾਦਸ਼ਾਹ ਫਰੁਖ਼ਸੀਅਰ ਦੇ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੀ ਘਾਟ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ । ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

11. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ (Martyrdom of Banda Singh Bahadur) – ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ । ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਇਸ ਦੇ ਬਾਵਜੂਦ ਉਹ ਨਾ ਡੋਲੇ ਅਤੇ ਪ੍ਰਸੰਨ ਮੁਦਰਾ ਵਿੱਚ ਗੁਰਬਾਣੀ ਦਾ ਜਾਪ ਕਰਦੇ ਰਹੇ । ਫਿਰ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ । ਪਰ ਸਭ ਸਿੱਖਾਂ ਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ।

ਇਸ ਤੋਂ ਬਾਅਦ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ । ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਬੇਰਹਿਮ ਢੰਗ ਨਾਲ ਕਤਲ ਕਰ ਦਿੱਤਾ । ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ । ਵਧੇਰੇ ਇਤਿਹਾਸਕਾਰਾਂ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 9 ਜੂਨ, 1716 ਈ. ਨੂੰ ਸ਼ਹੀਦ ਕੀਤਾ ਗਿਆ ਸੀ । ਕੁਝ ਇਤਿਹਾਸਕਾਰ ਇਹ ਤਿੱਥੀ 19 ਜੂਨ, 1716 ਈ. ਦੱਸਦੇ ਹਨ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪਤਵੰਤ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
ਇਸ ਤਰ੍ਹਾਂ ਉਸ ਵਿਅਕਤੀ ਦੇ ਜੀਵਨ ਦਾ ਅੰਤ ਹੋਇਆ ਜਿਸ ਨੇ 7 ਸਾਲ ਦੇ ਛੋਟੇ ਜਿਹੇ ਸਮੇਂ ਵਿੱਚ ਹੀ ਆਪਣੀਆਂ ਜਿੱਤਾਂ ਦੁਆਰਾ ਮਹਾਨ ਮੁਗ਼ਲ ਸਾਮਰਾਜ ਨੂੰ ਅਜਿਹੀ ਵੰਗਾਰ ਦਿੱਤੀ ਕਿ ਉਹ ਦੋਬਾਰਾ ਉਸ ਦੇਸ਼ ਪੰਜਾਬ ’ਤੇ ਆਤਮਵਿਸ਼ਵਾਸ ਨਾਲ ਸ਼ਾਸਨ ਨਾ ਕਰ ਸਕੇ ।”

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸਫਲਤਾਵਾਂ ਦਾ ਵਰਣਨ ਕਰੋ । (Describe the career and achievements of Banda Singh Bahadur.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਤੇ 2 ਦਾ ਉੱਤਰ ਸੰਖੇਪ ਕਰਕੇ ਲਿਖਣ ।

ਬੰਦਾ ਸਿੰਘ ਬਹਾਦਰ ਦੀ ਸਫਲਤਾ ਅਤੇ ਅਸਫਲਤਾ ਦੇ ਕਾਰਨ (Causes of Banda Singh Bahadur’s Succses and Failure)

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਅਤੇ ਅੰਤਿਮ ਅਸਫਲਤਾਵਾਂ ਦੇ ਕੀ ਕਾਰਨ ਸਨ ? (What were the causes of initial successes of Banda Singh Bahadur ? Why did he fail later on ?)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਤੇ ਅਖ਼ੀਰ ਵਿੱਚ ਅਸਫਲਤਾਵਾਂ ਦੇ ਕੀ ਕਾਰਨ ਸਨ ? (What were the causes of early successes and ultimate failures of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਸ਼ੁਰੂ ਵਿੱਚ ਸਫਲਤਾਵਾਂ ਅਤੇ ਬਾਅਦ ਵਿੱਚ ਅਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the causes of initial success and ultimate failures of Banda Singh Bahadur.)
ਉੱਤਰ-
(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ (Causes of Banda Singh Bahadur’s Success)

ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ‘ਤੇ ਆਪਣਾ ਕਬਜ਼ਾ ਕਰ ਲਿਆ ਸੀ । ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ
ਸਨ-

1. ਮੁਗਲਾਂ ਦੇ ਘੋਰ ਅੱਤਿਆਚਾਰ (Great Atrocities of the Mughals) – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ ।

2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ (Hukamnamas of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ (Weak Successors of Aurangzeb) – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ (Able leadership of Banda Singh Bahadur) – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ (Banda Singh Bahadur’s early exploits were against petty local Mughal Officials) – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ । ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ‘ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ ।

6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ (Good Administration of Banda Singh Bahadur) – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ ।

(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ (Causes of Banda Singh Bahadur’s Ultimate Failure)
ਪੰਜਾਬ ਆਉਣ ਤੋਂ ਬਾਅਦ ਸਿੰਘ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ | ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ । ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਮੁਗਲ ਸਾਮਰਾਜ ਦੀ ਸ਼ਕਤੀ (Strength of the Mughal Empire) – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ । ਅਜਿਹੀ ਸਥਿਤੀ ਵਿੱਚ ਮੁਗ਼ਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ (Lack of Organisation among the Sikhs) – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ (Violation of Instructions by Banda Singh Bahadur) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ । ਸਮਾਂ ਬੀਤਣ ‘ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ । ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗ ਪਿਆ ਸੀ । ਉਸ ਨੇ “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ “ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ।

4. ਫਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ (Measures of Farukhsiyar against the Sikhs) – 1713 ਈ. ਵਿੱਚ ਫਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਦਾਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਮਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ (Surprise attack on the Sikhs at Gurdas Nangal) – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ ।ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ (Differences between Banda Singh Bahadur and Binod Singh) – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕੀ ਕਾਰਨ ਸਨ ? (What were the causes of the early success of Banda Singh Bahadur ?)
ਉੱਤਰ-

(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ (Causes of Banda Singh Bahadur’s Success)

ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ‘ਤੇ ਆਪਣਾ ਕਬਜ਼ਾ ਕਰ ਲਿਆ ਸੀ । ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ
ਸਨ-

1. ਮੁਗਲਾਂ ਦੇ ਘੋਰ ਅੱਤਿਆਚਾਰ (Great Atrocities of the Mughals) – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਿਹ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ । ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ ।

2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ (Hukamnamas of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ । ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ । ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ ।

3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ (Weak Successors of Aurangzeb) – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ । ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ । ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ ।

4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ (Able leadership of Banda Singh Bahadur) – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ ।

5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ (Banda Singh Bahadur’s early exploits were against petty local Mughal Officials) – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ । ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ‘ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ ।

6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ (Good Administration of Banda Singh Bahadur) – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ । ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of ultimate failure of Banda Singh Bahadur ?)
ਉੱਤਰ-
(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ (Causes of Banda Singh Bahadur’s Ultimate Failure)

ਪੰਜਾਬ ਆਉਣ ਤੋਂ ਬਾਅਦ ਸਿੰਘ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ | ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ । ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-

1. ਮੁਗਲ ਸਾਮਰਾਜ ਦੀ ਸ਼ਕਤੀ (Strength of the Mughal Empire) – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ | ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ । ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ । ਅਜਿਹੀ ਸਥਿਤੀ ਵਿੱਚ ਮੁਗ਼ਲਾਂ ‘ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ ।

2. ਸਿੱਖਾਂ ਵਿੱਚ ਸੰਗਠਨ ਦੀ ਘਾਟ (Lack of Organisation among the Sikhs) – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ । ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ । ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ।

3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ (Violation of Instructions by Banda Singh Bahadur) – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ । ਸਮਾਂ ਬੀਤਣ ‘ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ । ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗ ਪਿਆ ਸੀ । ਉਸ ਨੇ “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ “ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ । ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ।

4. ਫਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ (Measures of Farukhsiyar against the Sikhs) – 1713 ਈ. ਵਿੱਚ ਫਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਦਾਸ਼ਾਹ ਬਣਿਆ ਸੀ । ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਮਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ | ਅਬਦੁਸ ਸਮਦ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ ।

5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ (Surprise attack on the Sikhs at Gurdas Nangal) – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ‘ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ ।ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ । ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ ।

6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ (Differences between Banda Singh Bahadur and Binod Singh) – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ । ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ । ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ । ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ (Estimate of Banda Singh Bahadur’s Character and Achievements)

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਓ । (Describe in detail about the achievements of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਕਰੋ । (Form an estimate of the character and achievements of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ । ਉਹ ਬਹਾਦਰ ਯੋਧਾ, ਕੁਸ਼ਲ ਸੈਨਾਪਤੀ, ਯੋਗ ਸ਼ਾਸਨ ਪ੍ਰਬੰਧਕ, ਸਿੱਖ ਧਰਮ ਦਾ ਸੱਚਾ ਪੈਰੋਕਾਰ ਅਤੇ ਪਵਿੱਤਰ ਜੀਵਨ ਜੀਉਣ ਵਾਲ ਮਨੁੱਖ ਸੀ । ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਅੱਗੇ ਲਿਖੇ ਅਨੁਸਾਰ ਹੈ-

I. ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ-ਸੂਰਤ (Physical Appearance) – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ । ਇਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ । ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ ।.

2. ਬਹਾਦਰ ਅਤੇ ਸਾਹਸੀ (Brave and Bold) – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ । ਲੋਹਗੜ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ । ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ।

3. ਸਿੱਖ ਧਰਮ ਦਾ ਸੱਚਾ ਪੈਰੋਕਾਰ (A true follower of Sikhism) – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦ੍ਰਿੜ੍ਹ ਵਿਸ਼ਵਾਸ ਸੀ ।ਉਹ ਧਰਮ ਦਾ ਸੱਚਾ ਪੈਰੋਕਾਰ ਸੀ । ਸ਼ਾਸਨ ਸੰਭਾਲਣ ‘ਤੇ ਉਸ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ । ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।

4. ਸਹਿਣਸ਼ੀਲ (Tolerant) – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ । ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ ਤੇ ਉਸ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ । ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ । ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ ।

II. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ (As a Warrior and General)

ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ । ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਿਰ ਸੀ ਅਤੇ ਲੋੜ ਪੈਣ ’ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ । ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ‘ਤੇ ਅਚਾਨਕ ਹਮਲਾ ਕਰਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ । ਉਹ ਯੁੱਧ ਦੇ ਮੈਦਾਨ ਨੂੰ ਆਪਣੀ ਸੌਖ ਅਨੁਸਾਰ ਚੁਣਦਾ ਅਤੇ ਇਸ ਤਰ੍ਹਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲੈਂਦਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ । ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਗਾਂਧੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘‘ਉਹ (ਬੰਦਾ ਸਿੰਘ ਬਹਾਦਰ) ਬੜਾ ਉੱਚ-ਕੋਟੀ ਦਾ ਯੋਧਾ ਅਤੇ ਸੈਨਾਪਤੀ ਸੀ ।’’ 1

III. ਪ੍ਰਸ਼ਾਸਕ ਦੇ ਰੂਪ ਵਿੱਚ (As an Administrator)
ਬੰਦਾ ਸਿੰਘ ਬਹਾਦਰ ਇੱਕ ਉੱਚ-ਕੋਟੀ ਦਾ ਪ੍ਰਸ਼ਾਸਕ ਵੀ ਸੀ । ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਉੱਚਿਤ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਖ਼ਾਲਸੇ ਦੇ ਨਾਂ ‘ਤੇ ਸ਼ਾਸਨ ਕੀਤਾ । ਉਸ ਨੇ ਆਪਣੇ ਰਾਜ ਵਿੱਚੋਂ ਮੁਸਲਮਾਨ ਕਰਮਚਾਰੀਆਂ ਨੂੰ ਹਟਾ ਦਿੱਤਾ ਕਿਉਂਕਿ ਉਹ ਬਹੁਤ ਭ੍ਰਿਸ਼ਟ ਹੋ ਗਏ ਸਨ । ਉਨ੍ਹਾਂ ਦੀ ਥਾਂ ਯੋਗ ਹਿੰਦੂਆਂ ਜਾਂ ਸਿੱਖਾਂ ਨੂੰ ਨਿਯੁਕਤ ਕੀਤਾ । ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਸ਼ਾਸਨ ਪ੍ਰਬੰਧ ਵਿੱਚ ਉੱਚ ਪਦਵੀਆਂ ‘ਤੇ ਨਿਯੁਕਤ ਕੀਤਾ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰ ਦਿੱਤਾ । ਇਸ ਨਾਲ ਵਾਹੀਕਾਰ ਭੂਮੀ ਦੇ ਮਾਲਕ ਬਣ ਗਏ । ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ । ਨਿਆਂ ਕਰਨ ਸਮੇਂ ਉਹ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ ਸੀ ।

IV. ਸੰਗਠਨ-ਕਰਤਾ ਦੇ ਰੂਪ ਵਿੱਚ (As an Organiser)

ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਆਇਆ, ਤਾਂ ਉਸ ਨਾਲ ਸਿਰਫ਼ 25 ਸਿੱਖ ਸਨ । ਛੇਤੀ ਹੀ ਉਸ ਨੇ ਆਪਣੇ ਝੰਡੇ ਅਧੀਨ ਹਜ਼ਾਰਾਂ ਸਿੱਖਾਂ ਨੂੰ ਇਕੱਠਾ ਕਰ ਲਿਆ । ਉਸ ਨੇ ਇਨ੍ਹਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਕੇ ਉਨਾਂ ਨੂੰ ਮੁਗ਼ਲਾਂ ਵਰਗੇ ਸ਼ਕਤੀਸ਼ਾਲੀ ਸਾਮਰਾਜ ਨਾਲ ਟਾਕਰਾ ਲੈਣ ਲਈ ਤਿਆਰ ਕੀਤਾ | ਬੰਦਾ ਸਿੰਘ ਬਹਾਦਰ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਇਆ । ਇਸ ਤਰ੍ਹਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਵਿੱਚ ਸੰਗਠਨ ਕਰਤਾ ਦੇ ਸਾਰੇ ਗੁਣ ਮੌਜੂਦ ਸਨ |

V. ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਸਥਾਨ (Banda Singh Bahadur’s place in History)

ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।ਉਸ ਨੇ ਥੋੜੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਉਸ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ । ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ । ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ । ਇਸ ਤਰ੍ਹਾਂ ਆਪਣੀਆਂ ਮਹਾਨ ਉਪਲੱਬਧੀਆਂ ਦੇ ਕਾਰਨ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਇੱਕ ਮੁੱਖ ਨਾਂ ਹੈ । ਡਾਕਟਰ ਰਾਜਪਾਲ ਸਿੰਘ ਦੇ ਸ਼ਬਦਾਂ ਵਿੱਚ,
‘‘ਨਿਰਸੰਦੇਹ ਬੰਦਾ ਬਹਾਦਰ 18ਵੀਂ ਸਦੀ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸੀ । ਅਸਲ ਵਿੱਚ ਉਸ ਦਾ ਨਾਂ ਸੁਤੰਤਰਤਾ, ਵਿਸ਼ਵਾਸ ਅਤੇ ਸ਼ਹੀਦੀ ਦਾ ਪ੍ਰਤੀਕ ਬਣ ਗਿਆ ।”
ਇੱਕ ਹੋਰ ਪ੍ਰਸਿੱਧ ਇਤਿਹਾਸਕਾਰ ਡਾਕਟਰ ਜੀ. ਐੱਸ. ਦਿਉਲ ਦੇ ਅਨੁਸਾਰ,
18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਵਿੱਚ ਬੰਦਾ ਬਹਾਦਰ ਨੂੰ ਇੱਕ ਖ਼ਾਸ ਥਾਂ ਪ੍ਰਾਪਤ ਹੈ ’2

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ? ਉਹ ਬੈਰਾਗੀ ਕਿਉਂ ਬਣਿਆ ? (What was Banda Singh Bahadur’s childhood name? Why did he become a Bairagi ?)
ਜਾਂ
ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ । (Describe briefly the early life of Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਨੂੰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕ ਸੀ । ਇੱਕ ਦਿਨ ਉਸ ਨੇ ਇੱਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜੋ ਗਰਭਵਤੀ ਸੀ । ਜਦੋਂ ਲਛਮਣ ਦੇਵ ਨੇ ਉਸ ਹਿਰਨੀ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਦੋ ਬੱਚੇ ਨਿਕਲੇ ਜੋ ਉਸ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ । ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ ।ਉਹ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਤੋਂ ਪ੍ਰਭਾਵਿਤ ਹੋ ਕੇ ਬੈਰਾਗੀ ਬਣ ਗਿਆ ।

ਪ੍ਰਸ਼ਨ 2.
ਬੰਦਾ ਬੈਰਾਗੀ ਕੌਣ ਸੀ ? ਉਹ ਸਿੱਖ ਕਿਵੇਂ ਬਣਿਆ ? (Who was Banda Bairagi ? How did he become a Sikh ?)
ਉੱਤਰ-
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਇੱਕ ਦਿਨ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਉਸ ਦੀ ਮੁਲਾਕਾਤ 1708 ਈ. ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ । ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸਿੱਖ ਬਣ ਗਿਆ ।

ਪ੍ਰਸ਼ਨ 3.
ਗੁਰੁ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ ? (What action and orders were given to Banda Singh Bahadur by Guru Gobind Singh Ji before sending him to Punjab ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਪਿਆਰੇ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ । ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ । ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਮਚਾਰੀ ਜੀਵਨ ਬਤੀਤ ਕਰਨ ਅਤੇ ਸਦਾ ਸੱਚ ਬੋਲਣ, ਨਵਾਂ ਧਰਮ ਨਹੀਂ ਚਲਾਉਣ ਅਤੇ ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣ ਦੇ ਆਦੇਸ਼ ਦਿੱਤੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ ? (How did Banda Singh Bahadur set up the Sikh Empire ?)
ਜਾਂ
ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ ? (How did Banda Singh Bahadur establish the Sikh State ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ । ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ-ਚੜ੍ਹ ਕੇ ਉਸ ਨੂੰ ਸਹਿਯੋਗ ਦਿੱਤਾ । ਬੰਦਾ ਸਿੰਘ ਬਹਾਦਰ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੋਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ-ਦਿੱਤਾ । ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ । ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ । (Give a brief account of the military exploits of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਤਿੰਨ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ । (Give a brief account of the three important conquests of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀਆਂ ਤਿੰਨ ਸੈਨਿਕ ਜਿੱਤਾਂ ਦੀਆਂ ਸਫਲਤਾਵਾਂ ਦਾ ਵਰਣਨ ਕਰੋ । (Explain three military conquests of Banda Singh Bahadur.)
ਉੱਤਰ-

  1. ਸੋਨੀਪਤ-ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਨੂੰ ਆਸਾਨੀ ਨਾਲ ਜਿੱਤ ਕੇ ਕੀਤੀ ਸੀ ।
  2. ਬੰਦਾ ਸਿੰਘ ਬਹਾਦਰ ਨੇ ਨਵੰਬਰ, 1709 ਈ. ਵਿੱਚ ਸਮਾਣਾ ‘ਤੇ ਹਮਲਾ ਕਰਕੇ ਦਸ ਹਜ਼ਾਰ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ।
  3. ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਸ਼ਾਸਕ ਕਦਮਉੱਦੀਨ ਨੂੰ ਹਰਾ ਕੇ ਇਸ ‘ਤੇ ਕਬਜ਼ਾ ਕਰ ਲਿਆ ।
  4. ਸਢੋਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ । ਬੰਦਾ ਸਿੰਘ ਬਹਾਦਰ ਨੇ ਇੱਥੇ ਇੰਨੀ ਭਾਰੀ ਤਬਾਹੀ ਮਚਾਈ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।
  5. ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ਨੂੰ ਹਰਾ ਕੇ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ ਸੀ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੀ ਸਢੌਰਾ ਦੀ ਜਿੱਤ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the conquest of Sadhaura by Banda Singh Bahadur.)
ਉੱਤਰ-
ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬਦਨਾਮ ਸੀ । ਉਸ ਦੇ ਇਲਾਕੇ ਵਿੱਚ ਕੋਈ ਵੀ ਹਿੰਦ ਇਸਤਰੀ ਅਜਿਹੀ ਨਹੀਂ ਸੀ ਜਿਸ ਨੂੰ ਉਸ ਨੇ ਬੇਇੱਜ਼ਤ ਨਾ ਕੀਤਾ ਹੋਵੇ ਉਹ ਹਿੰਦੂਆਂ ਨੂੰ ਧਾਰਮਿਕ ਉਤਸਵ ਨਹੀਂ ਮਨਾਉਣ ਦਿੰਦਾ ਸੀ । ਉਸ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਤਲ ਕਰਵਾ ਦਿੱਤਾ ਸੀ । ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ‘ਤੇ ਹਮਲਾ ਕਰ ਦਿੱਤਾ । ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੋਰਾ ਦਾ ਨਾਂ ਕਤਲਗੜੀ ਪੈ ਗਿਆ ।

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ‘ਤੇ ਸੰਖੇਪ ਨੋਟ ਲਿਖੋ । (Write a short note on the conquest of Sirhind by Banda Singh Bahadur.)
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Write briefly about the battle of Sirhind.)
ਜਾਂ
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ ? (How did Banda Singh Bahadur take revenge on Wazir Khan, the Faujdar of Sirhind for the martyrdom of younger sons of Guru Gobind Singh Ji ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ । ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ ? (Describe Banda Singh Bahadur’s conquest of Sirhind. Why was this battle significant for the Sikhs ?)
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of the battle of Chapparchiri.)
ਉੱਤਰ
-ਸਿੱਖਾਂ ਵਿੱਚ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਵਿਰੁੱਧ ਭਾਰੀ ਗੁੱਸਾ ਸੀ । ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਨੂੰ ਜ਼ਿੰਦਾ ਹੀ ਕੰਧ ਵਿੱਚ ਚਿਣਵਾ ਦਿੱਤਾ ਸੀ । ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ‘ਤੇ ਹਮਲਾ ਕਰ ਦਿੱਤਾ । ਇਹ ਲੜਾਈ ਬੜੀ ਭਿਅੰਕਰ ਸੀ । ਵਜ਼ੀਰ ਖਾਂ ਦੇ ਮਰਦੇ ਹੀ ਉਸ ਦੀ ਸੈਨਾ ਵਿੱਚ ਭਾਜੜ ਪੈ ਗਈ । ਸਿੱਖ ਇਸ ਲੜਾਈ ਵਿੱਚ ਜੇਤੂ ਰਹੇ । ਇਸ ਮਹੱਤਵਪੂਰਨ ਜਿੱਤ ਕਾਰਨ ਸਿੱਖਾਂ ਦਾ ਹੌਸਲਾ ਬਹੁਤ ਵੱਧ ਗਿਆ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Lohgarh by Banda Singh Bahadur.)
ਉੱਤਰ-
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ । ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਵਿਸ਼ਾਲ ਫ਼ੌਜ ਪੰਜਾਬ ਭੇਜੀ । ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ । ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਸੀ। ਰਿਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ । ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 9.
ਗੁਰਦਾਸ ਨੰਗਲ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Gurdas Nangal.)
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ । (Give a brief account of the battle of Gurdas Nangal fought between Banda Singh Bahadur and the Mughals.)
ਉੱਤਰ-
ਅਬਦੁਸ ਸਮਦ ਖਾਂ ਨੇ ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਨਾਜ਼ੁਕ ਹੋ ਗਈ । ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਦੁਨੀ ਚੰਦ ਦੀ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ, ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ ?(When, where and how was Banda Singh Bahadur martyred ?)
ਉੱਤਰ-
ਬੰਦਾ ਸਿੰਘ ਬਹਾਦਰ ਅਤੇ ਲਗਭਗ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ । ਦਿੱਲੀ ਵਿੱਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ । ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ । ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ, ਪਰ ਸਿੱਖਾਂ ਨੇ ਇਨਕਾਰ ਕਰ ਦਿੱਤਾ । ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ | ਅਖ਼ੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ । ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਦਾ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ । ਅੰਤ ਵਿੱਚ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ।

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ । (Mention the causes of early success of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਆਰੰਭਿਕ ਸਫਲਤਾ ਦੇ ਮੁੱਖ ਕਾਰਨ ਕੀ ਸਨ ? (What were the main causes of early success of Banda Singh Bahadur ?)
ਉੱਤਰ-

  1. ਪੰਜਾਬ ਦੇ ਮੁਗ਼ਲ ਹਾਕਮਾਂ ਦੁਆਰਾ ਸਿੱਖਾਂ ‘ਤੇ ਕੀਤੇ ਗਏ ਘੋਰ ਅੱਤਿਆਚਾਰਾਂ ਕਾਰਨ ਪੰਜਾਬ ਦੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਹਰ ਸੰਭਵ ਸਹਿਯੋਗ ਦਿੱਤਾ ।
  2. ਗੁਰੂ ਗੋਬਿੰਦ ਸਿੰਘ ਜੀ ਦੀ ਅਪੀਲ ‘ਤੇ ਪੰਜਾਬ ਦੇ ਸਿੱਖ ਬੰਦਾ ਸਿੰਘ ਬਹਾਦਰ ਦੇ ਝੰਡੇ ਅਧੀਨ ਇਕੱਠੇ ਹੋਏ ।
  3. ਔਰੰਗਜ਼ੇਬ ਦੇ ਉੱਤਰਾਧਿਕਾਰੀ ਬੜੇ ਅਯੋਗ ਸਨ । ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੀ ਤਾਕਤ ਵੱਲ ਆਪਣਾ ਪੂਰਾ ਧਿਆਨ ਨਾ ਦੇ ਸਕੇ ।
  4. ਪੰਜਾਬ ਦੇ ਪਹਾੜ ਵੀ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਵਿੱਚ ਸਹਾਇਕ ਸਿੱਧ ਹੋਏ ।

ਪ੍ਰਸ਼ਨ 12.
ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤ ਵਿੱਚ ਅਸਫਲਤਾ ਦੇ ਕਾਰਨ ਵਰਣਨ ਕਰੋ । (Mention the causes of ultimate failure of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਸੰਖੇਪ ਵਰਣਨ ਕਰੋ । (Describe in brief the failure of Banda Singh Bahadur.)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ ? (What were the causes of final failure of Banda Singh Bahadur ?)
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੋਈ ਤਿੰਨ ਕਾਰਨ ਦੱਸੋ । (Give any three causes of the failure of Banda Singh Bahadur.)
ਉੱਤਰ-

  1. ਮੁਗ਼ਲ ਸਾਮਰਾਜ ਦਾ ਅਤਿਅੰਤ ਸ਼ਕਤੀਸ਼ਾਲੀ ਹੋਣਾ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਮੁੱਖ ਕਾਰਨ ਸੀ ।
  2. ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਗਈਆਂ ਹਿਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ ।
  3. ਪੰਜਾਬ ਦੇ ਹਿੰਦੂ ਰਾਜਿਆਂ ਅਤੇ ਜ਼ਿਮੀਂਦਾਰਾਂ ਨੇ ਵੀ ਬੰਦਾ ਸਿੰਘ ਬਹਾਦਰ ਵਿਰੁੱਧ ਸਰਕਾਰ ਨੂੰ ਆਪਣਾ ਸਹਿਯੋਗ ਦਿੱਤਾ ।
  4. ਪੰਜਾਬ ਦੇ ਸੂਬੇਦਾਰ ਅਬਦੁਸ ਸਮਦ ਖਾਂ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 13.
ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਦੱਸੋ । (Describe traits of Banda Singh Bahadur’s personality.)
ਉੱਤਰ-

  1. ਬੰਦਾ ਸਿੰਘ ਬਹਾਦਰ ਬੜਾ ਹੀ ਨਿਡਰ ਅਤੇ ਸਾਹਸੀ ਸੀ । ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਉਹ ਕਦੀ ਘਬਰਾਉਂਦਾ ਨਹੀਂ ਸੀ ।
  2. ਉਹ ਸਿੱਖ ਧਰਮ ਦਾ ਸੱਚਾ ਪੈਰੋਕਾਰ ਸੀ । ਉਸ ਨੇ ਆਪਣੀਆਂ ਸਫਲਤਾਵਾਂ ਨੂੰ ਗੁਰੂ ਸਾਹਿਬਾਨ ਦਾ ਵਰਦਾਨ ਮੰਨਿਆ ।
  3. ਬੰਦਾ ਸਿੰਘ ਬਹਾਦਰ ਇੱਕ ਮਹਾਨ ਸੈਨਾਪਤੀ ਸੀ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਉਸ ਨੇ ਮੁਗ਼ਲ ਸ਼ਾਸਕਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ ।
  4. ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਵੀ ਸੀ । ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਸੀ ।

ਪ੍ਰਸ਼ਨ 14.
ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ । (Describe briefly the achievements of Banda Singh Bahadur as a warrior and general.)
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ । (Explain the main contributions of Banda Singh Bahadur as a brave warrior and great military organiser.)
ਉੱਤਰ-
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ । ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਵਿੱਚ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ।ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ । ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ । ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ ।

ਪ੍ਰਸ਼ਨ 15.
ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ । (Write briefly about Banda Singh Bahadur’s achievements as an administrator.)
ਉੱਤਰ-
ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ । ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ । ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਲਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ । ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ ? (What place would you assign to Banda Singh Bahadur in the History of the Punjab ?)
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ ? (What is the place of Banda Singh Bahadur in the History of the Punjab ?)
ਜਾਂ
ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ ? (What is the main contribution of Banda Singh Bahadur to Sikhs ?)
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਪ੍ਰਾਪਤ ਹੈ । ਉਹ ਇੱਕ ਮਹਾਨ ਯੋਧਾ, ਬਹਾਦਰ ਸੈਨਾਪਤੀ, ਯੋਗ ਪ੍ਰਸ਼ਾਸਕ ਅਤੇ ਉੱਚ-ਕੋਟੀ ਦਾ ਨੇਤਾ ਸੀ । ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਸਿੱਖਾਂ ਨੂੰ ਅੱਤਿਆਚਾਰੀਆਂ ਦਾ ਮੁਕਾਬਲਾ ਕਰਨ ਅਤੇ ਸੁਤੰਤਰਤਾ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ । ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ । ਬੰਦਾ ਸਿੰਘ ਬਹਾਦਰ ਅਤੇ ਸੁਤੰਤਰਤਾ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ । ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਸ਼ੋਸ਼ਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one sentence)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ਸੀ ?
ਉੱਤਰ-
27 ਅਕਤੂਬਰ, 1670 ਈ. ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਰਾਜੌਰੀ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ ?
ਜਾਂ
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ?
ਉੱਤਰ-
ਲਛਮਣ ਦੇਵ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਰਾਮ ਦੇਵ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਦਾ ਬੈਰਾਗ ਧਾਰਨ ਕਰਨ ਤੋਂ ਬਾਅਦ ਉਸ ਦਾ ਕੀ ਨਾਂ ਪਿਆ ?
ਜਾਂ
ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ ?
ਉੱਤਰ-
ਮਾਧੋ ਦਾਸ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ ?
ਜਾਂ
ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦੀ ਕਿਹੜੀ ਘਟਨਾ ਸੀ ਜਿਸ ਨੇ ਉਸ ਨੂੰ ਬੈਰਾਗੀ ਬਣਾ ਦਿੱਤਾ ?
ਜਾਂ
ਕਿਸੇ ਘਟਨਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਬਦਲ ਦਿੱਤਾ ?
ਉੱਤਰ-
ਕਿਉਂਕਿ ਬੰਦਾ ਸਿੰਘ ਬਹਾਦਰ ਨੇ ਇੱਕ ਅਜਿਹੀ ਹਿਰਨੀ ਨੂੰ ਮਾਰ ਦਿੱਤਾ ਸੀ ਜੋ ਗਰਭਵਤੀ ਸੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦਾ ਸਿੰਘ ਬਹਾਦਰ ਕਿੱਥੇ ਮਿਲਿਆ ਸੀ ?
ਉੱਤਰ-
ਨੰਦੇੜ ਵਿਖੇ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ ?
ਉੱਤਰ-
1709 ਈ. ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
ਉੱਤਰ-
ਸੋਨੀਪਤ ਤੋਂ ।

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਹਿੱਤ ਕਿਹੜੀ ਸੀ ?
ਉੱਤਰ-
ਸਮਾਣਾ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਨੇ ਸਢੌਰਾ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਕਿਉਂਕਿ ਇੱਥੋਂ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਕਾਰਨ ਬਹੁਤ ਬਦਨਾਮ ਸੀ ।

ਪ੍ਰਸ਼ਨ 13.
ਬੰਦਾ ਬਹਾਦਰ ਨੇ ਕਿਹੜਾ ਨਾਅਰਾ ਦਿੱਤਾ ?
ਉੱਤਰ-
ਫ਼ਤਿਹ ਧਰਮ, ਫ਼ਤਿਹ ਦਰਸ਼ਨ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਹਿੱਤ ਕਿਹੜੀ ਸੀ ?
ਉੱਤਰ-
ਸਰਹਿੰਦ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 15.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਕਦੋਂ ਜਿੱਤਿਆ ?
ਜਾਂ
ਚੱਪੜਚਿੜੀ ਦੀ ਲੜਾਈ ਕਦੋਂ ਹੋਈ ?
ਉੱਤਰ-
12 ਮਈ, 1710 ਈ. ।

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਕਿਉਂਕਿ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸਿੱਖਾਂ ਦਾ ਕੱਟੜ ਦੁਸ਼ਮਣ ਸੀ ।

ਪ੍ਰਸ਼ਨ 17.
ਵਜ਼ੀਰ ਖਾਂ ਕੌਣ ਸੀ ?
ਉੱਤਰ-
ਸਰਹਿੰਦ ਦਾ ਫ਼ੌਜਦਾਰ ।

ਪ੍ਰਸ਼ਨ 18.
ਸਰਹਿੰਦ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਹਰਾਇਆ ਸੀ ?
ਉੱਤਰ-
ਵਜ਼ੀਰ ਖਾਂ ।

ਪ੍ਰਸ਼ਨ 19.
ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ ?
ਉੱਤਰ-
ਲੋਹਗੜ੍ਹ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ ?
ਉੱਤਰ-
ਚੰਬਾ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 21.
ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਅਜੈ ਸਿੰਘ ।

ਪ੍ਰਸ਼ਨ 22.
ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਤਿਮ ਲੜਾਈ ਕਿਹੜੀ ਸੀ ?
ਉੱਤਰ-
ਗੁਰਦਾਸ ਨੰਗਲ ਦੀ ।

ਪ੍ਰਸ਼ਨ 23.
ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗ਼ਲ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ ?
ਉੱਤਰ-
ਅਬਦੁਸ ਸਮਦ ਖਾਂ ।

ਪ੍ਰਸ਼ਨ 24.
ਗੁਰਦਾਸ ਨੰਗਲ ਦਾ ਯੁੱਧ ਕਦੋਂ ਹੋਇਆ ?
ਉੱਤਰ-
1715 ਈ. ।

ਪ੍ਰਸ਼ਨ 25.
ਬੰਦਾ ਸਿੰਘ ਬਹਾਦਰ ਨੂੰ ਕਿਸੇ ਨੇ ਸ਼ਹੀਦ ਕਰਵਾਇਆ ਸੀ ?
ਉੱਤਰ-
ਅਬਦੁਸ ਸਮਦ ਖ਼ਾਂ ਨੇ ।

ਪ੍ਰਸ਼ਨ 26.
ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ?
ਉੱਤਰ-
9 ਜੂਨ, 1716 ਈ. ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 27.
ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਦਿੱਲੀ ।

ਪ੍ਰਸ਼ਨ 28.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਕਿਸੇ ਮੁਗ਼ਲ ਬਾਦਸ਼ਾਹ ਦਾ ਸ਼ਾਸਨ ਸੀ ?
ਉੱਤਰ-
ਫ਼ਰੁਖਸੀਅਰ ।

ਪ੍ਰਸ਼ਨ 29.
ਬੰਦਾ ਬਹਾਦਰ ਨੇ ਕਿਸ ਪ੍ਰਥਾ ਨੂੰ ਖ਼ਤਮ ਕੀਤਾ ?
ਉੱਤਰ-
ਜ਼ਮੀਂਦਾਰੀ ਪ੍ਰਥਾ ।

ਪ੍ਰਸ਼ਨ 30.
ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਚੰਗਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸੀ ।

ਪ੍ਰਸ਼ਨ 31.
ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਹੁਤ ਸੀਮਿਤ ਸਨ ।

ਪ੍ਰਸ਼ਨ 32.
ਬੰਦਾ ਸਿੰਘ ਬਹਾਦਰ ਨੇ ਕਿਸ ਨਾਂ ਦੇ ਸਿੱਕੇ ਜਾਰੀ ਕੀਤੇ ਸਨ ?
ਜਾਂ
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਿੱਕੇ ਜਾਰੀ ਕੀਤੇ ?
ਉੱਤਰ-
ਨਾਨਕ ਸ਼ਾਹੀ ਅਤੇ ਗੋਬਿੰਦ ਸ਼ਾਹੀ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 33.
ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਰਾਜਨੀਤਿਕ ਸੁਤੰਤਰਤਾ ਦਾ ਪਹਿਲਾ ਪਾਠ ਸਿਖਾਇਆ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਬੰਦਾ ਸਿੰਘ ਬਹਾਦਰ ਦਾ ਜਨਮ …………………….. ਵਿੱਚ ਹੋਇਆ ।
ਉੱਤਰ-
(1670 ਈ. )

2. ਬੰਦਾ ਸਿੰਘ ਬਹਾਦਰ ਦਾ ਜਨਮ ……………………… ਵਿਖੇ ਹੋਇਆ ਸੀ ।
ਉੱਤਰ-
(ਰਾਜੌਰੀ)

3. ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਂ ………………………… ਸੀ ।
ਉੱਤਰ-
(ਰਾਮਦੇਵ)

4. ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ …………………….. ਸੀ
ਉੱਤਰ-
(ਲੱਛਮਣ ਦੇਵ)

5. ……………….. ਦੇ ਸ਼ਿਕਾਰ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ।
ਉੱਤਰ-
(ਇਕ ਹਿਰਨੀ)

6. ਜਾਨਕੀ ਪ੍ਰਸ਼ਾਦ ਨਾਂ ਦੇ ਵੈਰਾਗੀ ਨੇ ਲੱਛਮਣ ਦੇਵ ਦਾ ਨਾਂ ਬਦਲ ਕੇ ………………………… ਰੱਖ ਦਿਤਾ ।
ਉੱਤਰ-
(ਮਾਧੋ ਦਾਸ)

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

7. 1708 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ …….. ਵਿਖੇ ਮੁਲਾਕਾਤ ਹੋਈ ।
ਉੱਤਰ-
(ਨੰਦੇੜ)

8. ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ……………………… ਦਾ ਨਾਂ ਦਿੱਤਾ ।
ਉੱਤਰ-
(ਬੰਦਾ ਸਿੰਘ ਬਹਾਦਰ)

9. ਬੰਦਾ ਸਿੰਘ ਬਹਾਦਰ ਨੇ ਆਪਣੀ ਜਿੱਤਾਂ ਦੀ ਸ਼ੁਰੂਆਤ ……………………. ਤੋਂ ਕੀਤੀ ।
ਉੱਤਰ-
(ਸੋਨੀਪਤ)

10. ਬੰਦਾ ਸਿੰਘ ਬਹਾਦਰ ਨੇ ……………………… ਵਿੱਚ ਸੋਨੀਪਤ ਨੂੰ ਜਿੱਤਿਆ ।
ਉੱਤਰ-
(1709 ਈ.)

11. ਬੰਦਾ ਸਿੰਘ ਬਹਾਦਰ ਨੇ ਸਢੋਰਾ ਦੇ ਸ਼ਾਸਕ ……………………. ਨੂੰ ਇੱਕ ਕਰਾਰੀ ਹਾਰ ਦਿੱਤੀ ।
ਉੱਤਰ-
(ਉਸਮਾਨ ਖ਼ਾ)

12. ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ …………………………. ਸੀ ।
ਉੱਤਰ-
ਵਜ਼ੀਰ ਖਾਂ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

13. ਬੰਦਾ ਸਿੰਘ ਬਹਾਦਰ ਨੇ ………………………. ਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ ।
ਉੱਤਰ-
(ਬਾਜ਼ ਸਿੰਘ)

14. ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ………………………. ਸੀ ।
ਉੱਤਰ-
(ਲੋਹਗੜ੍ਹ)

15. ਬੰਦਾ ਸਿੰਘ ਬਹਾਦਰ ਨੇ ………………………… ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(ਲੋਹਗੜ੍ਹ)

16. ਗੁਰਦਾਸ ਨੰਗਲ ਦੀ ਲੜਾਈ ……………………… ਵਿੱਚ ਹੋਈ ।
ਉੱਤਰ-
(1715 ਈ.)

17. ਬੰਦਾ ਸਿੰਘ ਬਹਾਦਰ ਨੂੰ ………………………. ਵਿਖੇ ਸ਼ਹੀਦ ਕੀਤਾ ਗਿਆ ।
ਉੱਤਰ-
(ਦਿੱਲੀ)

18. ਬੰਦਾ ਸਿੰਘ ਬਹਾਦਰ ਨੂੰ …………………. ਵਿੱਚ ਸ਼ਹੀਦ ਕੀਤਾ ਗਿਆ !
ਉੱਤਰ-
(1716 ਈ. )

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

19. …………………….. ਨੇ ਸਿੱਖ ਕੌਮ ਦੇ ਪਹਿਲੇ ਸਿੱਕੇ ਜਾਰੀ ਕੀਤੇ ।
ਉੱਤਰ-
(ਬੰਦਾ ਸਿੰਘ ਬਹਾਦਰ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਨੂੰ ਹੋਇਆ |
ਉੱਤਰ-
ਠੀਕ

2. ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਵਿਖੇ ਹੋਇਆ ।
ਉੱਤਰ-
ਠੀਕ

3. ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਨਾਂ ਲਛਮਣ ਦੇਵ ਸੀ ।
ਉੱਤਰ-
ਗ਼ਲਤ

4. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਰਾਮਦੇਵ ਸੀ ।
ਉੱਤਰ-
ਗ਼ਲਤ

5. ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਨੇ ਲੱਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਸੀ ।
ਉੱਤਰ-
ਠੀਕ

6. ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਮਿਲੇ ।
ਉੱਤਰ-
ਗ਼ਲਤ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

7. ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਤੋਂ ਕੀਤੀ ।
ਉੱਤਰ-
ਠੀਕ

8. ਬੰਦਾ ਸਿੰਘ ਬਹਾਦਰ ਨੇ ਕਪੂਰੀ ਵਿਖੇ ਕਦਮਉੱਦੀਨ ਨੂੰ ਹਰਾਇਆ ਸੀ ।
ਉੱਤਰ-
ਠੀਕ

9. ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਸ਼ਾਸਕ ਉਸਮਾਨ ਖ਼ਾਂ ਨੂੰ ਕਰਾਰੀ ਹਾਰ ਦਿੱਤੀ ਸੀ ।
ਉੱਤਰ-
ਠੀਕ

10. ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਰੋਪੜ ਦੀ ਸੀ ।
ਉੱਤਰ-
ਗ਼ਲਤ

11. ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹਿੰਦ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
ਉੱਤਰ-
ਠੀਕ

12. ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਂ ਸੀ ।
ਉੱਤਰ-
ਠੀਕ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

13. ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ ।
ਉੱਤਰ-
ਠੀਕ

14. ਗੁਰਦਾਸ ਨੰਗਲ ਦੀ ਲੜਾਈ 1715 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

15. ਬੰਦਾ ਸਿੰਘ ਬਹਾਦਰ ਨੂੰ 1716 ਈ. ਵਿੱਚ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਬੰਦਾ ਸਿੰਘ ਬਹਾਦਰ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਗ਼ਲਤ

17. ਬੰਦਾ ਸਿੰਘ ਬਹਾਦਰ ਪੰਜਾਬ ਦਾ ਪਹਿਲਾ ਅਜਿਹਾ ਸ਼ਾਸਕ ਸੀ ਜਿਸਨੇ ਸਿੱਖ ਸਿੱਕੇ ਜਾਰੀ ਕੀਤੇ ।
ਉੱਤਰ-
ਠੀਕ

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ?
(i) 1625 ਈ. ਵਿੱਚ
(ii) 1660 ਈ. ਵਿੱਚ
(iii) 1670 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iii) 1670 ਈ. ਵਿੱਚ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ?
(i) ਰਾਜਗੜ੍ਹ ਵਿਖੇ
(ii) ਰਾਜੌਰੀ ਵਿਖੇ
(iii) ਸਢੌਰਾ ਵਿਖੇ
(iv) ਨੰਦੇੜ ਵਿਖੇ ।
ਉੱਤਰ-
(ii) ਰਾਜੌਰੀ ਵਿਖੇ ।

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ ?
(i) ਲਛਮਣ ਦੇਵ
(ii) ਰਾਮਦੇਵ
(iii) ਮਾਧੋ ਦਾਸ
(iv) ਗ਼ਰੀਬ ਦਾਸ ।
ਉੱਤਰ-
(i) ਲਛਮਣ ਦੇਵ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਨਾਮਦੇਵ
(ii) ਰਾਮਦੇਵ
(iii) ਸਹਿਦੇਵ
(iv) ਲਛਮਣ ਦੇਵ ।
ਉੱਤਰ-
(ii) ਰਾਮਦੇਵ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ ?
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ
(ii) ਇਕ ਗਰਭਵਤੀ ਸ਼ੇਰਨੀ ਨੂੰ ਮਾਰਨ ਕਰਕੇ
(iii) ਇਕ ਗਰਭਵਤੀ ਹਥਨੀ ਨੂੰ ਮਾਰਨ ਕਰਕੇ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 6.
ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ ?
(i) ਲਛਮਣ ਦੇਵ
(ii) ਮਾਧੋ ਦਾਸ
(iii) ਜਾਨਕੀ ਪ੍ਰਸ਼ਾਦ
(iv) ਔਘੜਨਾਥ ।
ਉੱਤਰ-
(ii) ਮਾਧੋ ਦਾਸ ।

ਪ੍ਰਸ਼ਨ 7.
ਬੰਦਾ ਸਿੰਘ ਬਹਾਦਰ ਦੀ ਗੁਰੁ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ?
(i) ਸ੍ਰੀ ਆਨੰਦਪੁਰ ਸਾਹਿਬ
(ii) ਅੰਮ੍ਰਿਤਸਰ
(iii) ਗੋਇੰਦਵਾਲ ਸਾਹਿਬ
(iv) ਨੰਦੇੜ ।
ਉੱਤਰ-
(iv) ਨੰਦੇੜ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ ?
(i) ਸਿੱਖ ਰਾਜ ਦੀ ਸਥਾਪਨਾ ਲਈ
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iii) ਅਫ਼ਗਾਨਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iv) ਉੱਪਰ ਲਿਖੇ ਸਾਰੇ ।
ਉੱਤਰ-
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ ।

ਪ੍ਰਸ਼ਨ 9.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1715 ਈ. ਵਿੱਚ ।
ਉੱਤਰ-
(ii) 1709 ਈ. ਵਿੱਚ ।

ਪ੍ਰਸ਼ਨ 10.
ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ ?
(i) ਪਾਨੀਪਤ ਤੋਂ
(ii) ਸੋਨੀਪਤ ਤੋਂ
(iii) ਸਮਾਣਾ ਤੋਂ
(iv) ਕੋਪੁਰੀ ਤੋਂ ।
ਉੱਤਰ-
(ii) ਸੋਨੀਪਤ ਤੋਂ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 11.
ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਕਿਸ ਸ਼ਾਸਕ ਨੂੰ ਹਰਾਇਆ ਸੀ ?
(i) ਰਹਿਮਤ ਖਾਂ
(ii) ਜ਼ਕਰੀਆ ਖ਼ਾਂ
(iii) ਉਸਮਾਨ ਖ਼ਾਂ
(iv) ਵਜ਼ੀਰ ਖਾਂ ।
ਉੱਤਰ-
(iii) ਉਸਮਾਨ ਖ਼ਾਂ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ ?
(i) ਸਢੋਰਾ ਦੀ
(ii) ਲੋਹਗੜ੍ਹ ਦੀ
(iii) ਰੋਪੜ ਦੀ
(iv) ਸਰਹਿੰਦ ਦੀ ।
ਉੱਤਰ-
(iv) ਸਰਹਿੰਦ ਦੀ ।

ਪ੍ਰਸ਼ਨ 13.
ਵਜ਼ੀਰ ਖਾਂ ਕਿੱਥੋਂ ਦਾ ਮੁਗ਼ਲ ਸੂਬੇਦਾਰ ਸੀ ?
(i) ਸਮਾਣਾ
(ii) ਸੋਨੀਪਤ
(iii) ਸਰਹਿੰਦ
(iv) ਗੁਰਦਾਸ ਨੰਗਲ ।
ਉੱਤਰ-
(iii) ਸਰਹਿੰਦ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1712 ਈ. ਵਿੱਚ ।
ਉੱਤਰ-
(iii) 1710 ਈ. ਵਿੱਚ ।

ਪ੍ਰਸ਼ਨ 15.
ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਕੀ ਸੀ ?
(i) ਲੋਹਗੜ੍ਹ
(ii) ਗੁਰਦਾਸ ਨੰਗਲ
(iii) ਅੰਮ੍ਰਿਤਸਰ
(iv) ਕਲਾਨੌਰ ।
ਉੱਤਰ-
(i) ਲੋਹਗੜ੍ਹ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ ?
(i) ਬਿਲਾਸਪੁਰ
(ii) ਚੰਬਾ
(iii) ਮੰਡੀ
(iv) ਕੁੱਲੂ ।
ਉੱਤਰ-
(ii) ਚੰਬਾ ।

ਪ੍ਰਸ਼ਨ 17.
ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ ?
(i) ਅਜੈ ਸਿੰਘ
(ii) ਅਭੈ ਸਿੰਘ
(iii) ਦਇਆ ਸਿੰਘ
(iv) ਬਿਨੋਦ ਸਿੰਘ ।
ਉੱਤਰ-
(i) ਅਜੈ ਸਿੰਘ ।

ਪ੍ਰਸ਼ਨ 18.
ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ ?
(i) 1709 ਈ. ਵਿੱਚ
(ii) 1710 ਈ. ਵਿੱਚ
(iii) 1712 ਈ. ਵਿੱਚ
(iv) 1715 ਈ. ਵਿੱਚ ।
ਉੱਤਰ-
(iv) 1715 ਈ. ਵਿੱਚ ।

ਪ੍ਰਸ਼ਨ 19.
ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਮੁਲਤਾਨ ਵਿਖੇ
(iv) ਅੰਮ੍ਰਿਤਸਰ ਵਿਖੇ ।
ਉੱਤਰ-
(i) ਦਿੱਲੀ ਵਿਖੇ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1714 ਈ. ਵਿੱਚ
(ii) 1715 ਈ. ਵਿੱਚ
(iii) 1716 ਈ. ਵਿੱਚ
(iv) 1718 ਈ. ਵਿੱਚ ।
ਉੱਤਰ-
(iii) 1716 ਈ. ਵਿੱਚ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

ਪ੍ਰਸ਼ਨ 21.
ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ ?
(i) ਔਰੰਗਜ਼ੇਬ .
(ii) ਬਹਾਦਰ ਸ਼ਾਹ ਪਹਿਲਾ
(iii) ਜਹਾਂਦਾਰ ਸ਼ਾਹ
(iv) ਫ਼ਰੁਖਸੀਅਰ ।
ਉੱਤਰ-
(iv) ਫ਼ਰੁਖਸੀਅਰ ।

ਪ੍ਰਸ਼ਨ 22.
ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦਾ ਕੀ ਕਾਰਨ ਸੀ ?
(i) ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ
(ii) ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ
(iii) ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 23.
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦਾ ਮੁੱਖ ਕਾਰਨ ਕੀ ਸੀ ?
(i) ਮੁਗ਼ਲ ਸਾਮਰਾਜ ਦਾ ਸ਼ਕਤੀਸ਼ਾਲੀ ਹੋਣਾ ।
(ii) ਗੁਰਦਾਸ ਨੰਗਲ ਉੱਤੇ ਅਚਾਨਕ ਹਮਲਾ
(iii) ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿਚਾਲੇ ਮਤਭੇਦ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ

1. ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ । ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ । ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ । ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ । ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ । ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ । ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੁ ਗੋਬਿੰਦ ਸਿੰਘ ਜੀ ਨਾਲ ਹੋਈ । ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ । ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ) ਬਣ ਗਿਆ । ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ।

1. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ?
2. ਬੰਦਾ ਸਿੰਘ ਬਹਾਦਰ ਦੇ ਦਿਲ ‘ਤੇ ਕਿਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ ?
3. ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ ?
4. ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਦੋਂ ਹੋਈ ਸੀ ?
(i) 1705 ਈ.
(ii) 1706 ਈ.
(iii) 1707 ਈ.
(iv) 1708 ਈ. ।
5. ਬੰਦਾ ਬੈਰਾਗੀ ਸਿੱਖ ਕਿਵੇਂ ਬਣਿਆ ?
ਉੱਤਰ-
1. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ।
2. ਬੰਦਾ ਸਿੰਘ ਬਹਾਦਰ ਦੁਆਰਾ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਨ ਕਾਰਨ ਉਸ ਦੇ ਦਿਲ ‘ਤੇ ਡੂੰਘਾ ਪ੍ਰਭਾਵ ਪਿਆ ।
3. ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਨੰਦੇੜ ਵਿਖੇ ਹੋਈ ।
4. 1708 ਈ. ।
5. ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ । ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ ।

2. ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਉਸ ਨੂੰ ਇੱਕ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ । 12 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਦੀਆਂ ਫ਼ੌਜਾਂ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ। ਵਜ਼ੀਰ ਖਾਂ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਦਰੱਖਤ ਨਾਲ ਉਲਟਾ ਲਟਕਾ ਦਿੱਤਾ ਗਿਆ । 14 ਮਈ, 1710 ਈ. ਨੂੰ ਸਾਰੇ ਸਰਹਿੰਦ ਵਿੱਚ ਭਾਰੀ ਕਤਲੇਆਮ ਕੀਤਾ ਗਿਆ । ਇਸ ਸ਼ਾਨਦਾਰ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

1. ਵਜ਼ੀਰ ਖਾਂ ਕੌਣ ਸੀ ?
2. ਬੰਦਾ ਸਿੰਘ ਬਹਾਦਰ ਨੇ ਸਰਹਿੰਦ ‘ਤੇ ਹਮਲਾ ਕਿਉਂ ਕੀਤਾ ?
3. ਵਜ਼ੀਰ ਖਾਂ ਕਿਸ ਥਾਂ ਤੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ ?
4. ਚੱਪੜਚਿੜੀ ਦੀ ਲੜਾਈ ਕਦੋਂ ਹੋਈ ਸੀ ?
(i) 1706 ਈ.
(ii) 1708 ਈ.
(iii) 1709 ਈ.
(iv) 1710 ਈ. ।
5. ਚੱਪੜਚਿੜੀ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ ?
ਉੱਤਰ-
1. ਵਜ਼ੀਰ ਖਾਂ ਸਰਹਿੰਦ ਦਾ ਨਵਾਬ ਸੀ ।
2. ਬੰਦਾ ਸਿੰਘ ਬਹਾਦਰ ਵਜ਼ੀਰ ਖਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਿਣਵਾ ਦਿੱਤੇ ਜਾਣ ਦਾ ਬਦਲਾ ਲੈਣਾ ਚਾਹੁੰਦਾ ਸੀ ।
3. ਵਜ਼ੀਰ ਖਾਂ ਚੱਪੜਚਿੜੀ ਵਿਖੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ ।
4. 1710 ਈ. ।
5. ਚੱਪੜਚਿੜੀ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ।

PSEB 12th Class History Solutions Chapter 11 ਬੰਦਾ ਸਿੰਘ ਬਹਾਦਰ

3. ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗ਼ਲ ਬਾਦਸ਼ਾਹ ਫ਼ਰੁਖਸਿਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ । ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ । ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ‘ਤੇ ਅਚਾਨਕ ਘੇਰੇ ਵਿੱਚ ਲੈ ਲਿਆ । ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ । ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ । ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ ।

ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ । ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ । ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ । ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ।

1. ਅਬਦੁਸ ਸਮਦ ਖਾਂ ਕੌਣ ਸੀ?
2. ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਕਿਸ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ ? 1
3. ਗੁਰਦਾਸ ਨੰਗਲ ਦੀ ਲੜਾਈ ਕਿੰਨੀ ਦੇਰ ਤਕ ਚੱਲੀ ?
4. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਕਿਹੜਾ ਸਾਥੀ ਉਸ ਦਾ ਸਾਥ ਛੱਡ ਗਿਆ ?
5. ਬੰਦਾ ਸਿੰਘ ਬਹਾਦਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ?
(i) 1705 ਈ.
(ii) 1710 ਈ.
(iii) 1711 ਈ.
(iv) 1715 ਈ. ।
ਉੱਤਰ-
1. ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ ।
2. ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ ।
3. ਗੁਰਦਾਸ ਨੰਗਲ ਦੀ ਲੜਾਈ 8 ਮਹੀਨਿਆਂ ਤਕ ਚੱਲੀ ।
4. ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥੀ ਬਾਬਾ ਬਿਨੋਦ ਸਿੰਘ ਉਸ ਦਾ ਸਾਥ ਛੱਡ ਗਿਆ ਸੀ ।
5. 1715 ਈ. ।

Leave a Comment