PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Punjab State Board PSEB 12th Class Environmental Education Book Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Exercise Questions and Answers.

PSEB Solutions for Class 12 Environmental Education Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਰੇ ਵਿਕਾਸ ਪ੍ਰੋਗਰਾਮਾਂ ਵਿਚ ਚਿੰਤਾ ਦੇ ਵਿਸ਼ੇ ਦਾ ਕੇਂਦਰ ਕਿਹੜਾ ਹੋਣਾ ਚਾਹੀਦਾ ਹੈ ?
ਉੱਤਰ-
ਸਾਰੇ ਵਿਕਾਸੀ ਪ੍ਰੋਗਰਾਮਾਂ ਦੇ ਲਈ ਮਨੁੱਖ ਜਾਤੀ ਦੀ ਸਿਹਤ ਚਿੰਤਾ ਦਾ ਕੇਂਦਰ ਹੈ । ਰਾਇਓ ਘੋਸ਼ਣਾ ਵਿਚ ਸਾਫ਼ ਕੀਤਾ ਹੋਇਆ ਹੈ ਕਿ ਕਾਇਮ ਰਹਿਣਯੋਗ ਵਿਕਾਸ ਦੇ ਲਈ ਮਨੁੱਖ ਚਿੰਤਾਵਾਂ ਦੇ ਕੇਂਦਰ ਹਨ । ਉਹ ਪ੍ਰਕਿਰਤੀ ਨਾਲ ਇਕਸੁਰਤਾਂ (Harmony) ਰੱਖਦਿਆਂ ਹੋਇਆਂ ਸਿਹਤਮੰਦ ਅਤੇ ਰਚਨਾਤਮਕ ਜੀਵਨ ਦੇ ਹੱਕਦਾਰ ਹਨ । ਸਿਹਤ ਕਾਇਮ ਰਹਿਣਯੋਗ ਵਿਕਾਸ ਦੇ ਇਕ ਸਾਧਨ ਹੋਣ ਦੇ ਨਾਲ-ਨਾਲ ਇਹ ਇਸ ਟਿਕਾਊ ਵਿਕਾਸ ਦਾ ਇਕ ਸਿੱਟਾ ਵੀ ਹੈ । ਜੇਕਰ ਕਿਤੇ ਬਿਮਾਰੀਆਂ ਅਤੇ ਗਰੀਬੀ ਦੀ ਬਹੁਤਾਤ ਹੈ ਤਾਂ ਉੱਥੇ ਕਾਇਮ ਰਹਿਣ ਯੋਗ ਵਿਕਾਸ ਦਾ ਹੋਣਾ ਅਸੰਭਵ ਹੁੰਦਾ ਹੈ ਅਤੇ ਉੱਥੋਂ ਦੀ ਆਬਾਦੀ ਦੀ ਸਿਹਤ ਨੂੰ ਮੌਜੂਦਾ ਸਿਹਤ ਪ੍ਰਣਾਲੀ ਅਤੇ ਨਰੋਏ ਵਾਤਾਵਰਣ ਦੇ ਬਾਵਜੂਦ ਵੀ ਕਾਇਮ ਨਹੀਂ ਰੱਖਿਆ ਜਾ ਸਕਦਾ ।

ਪ੍ਰਸ਼ਨ 2.
ਸ਼ਹਿਰੀਕਰਨ (Urbanization) ਤੋਂ ਕੀ ਭਾਵ ਹੈ ?
ਉੱਤਰ-
ਗਾਮੀਣ ਇਲਾਕਿਆਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਕੇ ਆਉਣ ਵਾਲੇ ਲੋਕਾਂ ਦੇ ਕਾਰਨ ਸ਼ਹਿਰਾਂ ਦੇ ਪਸਾਰ ਨੂੰ ਸ਼ਹਿਰੀਕਰਨ ਆਖਦੇ ਹਨ । ਸ਼ਹਿਰੀਕਰਨ ਦੇ ਵਾਧੇ ਕਾਰਨ ਟੈਫ਼ਿਕ ਵਿਚ ਵੀ ਵਾਧਾ ਹੋ ਜਾਂਦਾ ਹੈ । ਸ਼ਹਿਰੀਕਰਨ ਤੇਜ਼ੀ ਨਾਲ ਹੁੰਦੇ ਆਰਥਿਕ ਵਿਕਾਸ ਅਤੇ ਉਦਯੋਗੀਕਰਨ ਨੂੰ ਤਾਂ ਦਰਸਾਉਂਦਾ ਹੀ ਹੈ, ਪਰ ਇਸ ਦੇ ਫਲਸਰੂਪ ਊਰਜਾ ਦੀ ਖ਼ਪਤ ਦੀ ਪੱਧਰ ਅਤੇ ਉਤਸਰਜਨ (Emission) ਵਿਚ ਵੀ ਵਾਧਾ ਹੋ ਜਾਂਦਾ ਹੈ । ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਸ਼ਹਿਰੀਕਰਨ ਦੀ ਗਤੀ ਕਾਫ਼ੀ ਢਿੱਲੀ ਹੈ ਅਤੇ ਲੋਕਾਂ ਦੀ ਜ਼ਿਆਦਾਤਰ ਵਸੋਂ ਪਿੰਡਾਂ ਵਿਚ ਹੀ ਰਹਿਣਾ ਪਸੰਦ ਕਰਦੀ ਹੈ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 3.
ਉਦਯੋਗੀਕਰਨ ਅਤੇ ਵਾਤਾਵਰਣੀ ਗੁਣਵੱਤਾ ਘਟਣ ਦਾ ਆਪਸ ਵਿਚ ਕੀ ਸੰਬੰਧ ਹੈ ?
ਉੱਤਰ-
ਉਦਯੋਗ, ਕੁਦਰਤੀ ਸਾਧਨਾਂ ਦੀ ਕੱਚੇ ਮਾਲ ਵੱਜੋਂ ਕਿਸੇ ਨਾ ਕਿਸੇ ਸ਼ਕਲ ਵਿਚ ਵਰਤੋਂ ਕਰਦੇ ਹਨ । ਇਸ ਦੇ ਸਿੱਟੇ ਵਜੋਂ ਕਈ ਪ੍ਰਕਾਰ ਦੇ ਫੋਕਟ ਪਦਾਰਥ ਪੈਦਾ ਹੋ ਕੇ ਹਵਾ, ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ ।ਉਦਯੋਗੀਕਰਨ ਨਾ ਸਿਰਫ਼ ਕੁਦਰਤੀ ਸਾਧਨਾਂ ਨੂੰ ਹੀ ਸੱਖਣਿਆਂ ਕਰਦੇ ਹਨ ਹੈ ਸਗੋਂ ਇਹ ਸਾਡੇ ਵਾਤਾਵਰਣ ਦਾ ਪਤਨ ਵੀ ਕਰਦੇ ਹਨ ।

ਪ੍ਰਸ਼ਨੇ 4.
ਉੱਚਿਤ ਤਕਨਾਲੋਜੀ (Appropriate technology) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵਾਤਾਵਰਣ ਪੱਖੋਂ ਸਵਸਥ ਤਕਨਾਲੋਜੀ ਨੂੰ ਉੱਚਿਤ ਤਕਨਾਲੋਜੀ ਕਹਿੰਦੇ ਹਨ । ਉੱਚਿਤ ਪ੍ਰਣਾਲੀਆਂ ਅਜਿਹੀਆਂ ਪ੍ਰਣਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਾਤਾਵਰਨ ਉੱਤੇ ਅਸਰ ਘੱਟ ਤੋਂ ਘੱਟ ਹੋਣ । ਉੱਚਿਤ ਤਕਨਾਲੋਜੀਕਲ ਆਧਾਰ ਦੇ ਬਗ਼ੈਰ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਅਤੇ ਜ਼ਰਾਇਤ ਵਿਚ ਵਾਧੇ ਨੂੰ ਚੰਗੀ ਤਰ੍ਹਾਂ ਨਹੀਂ ਨਜਿੱਠਿਆ ਜਾ ਸਕਦਾ । ਇਸ ਦੇ ਇਲਾਵਾ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰਤੀ ਆਰਥਿਕਤਾ ਨੂੰ ਮੁਕਾਬਲਾ ਕਰਨ ਦੀ ਸ਼ਕਤੀ ਨੂੰ ਵਧਾਉਣ ਦੇ ਵਾਸਤੇ ਉੱਚਿਤ ਤਕਨਾਲੋਜੀ ਦੀ ਲੋੜ ਹੈ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਮਨੁੱਖੀ ਪਹੁੰਚ (Human approach) ਕੀ ਹੈ ?
ਉੱਤਰ-
ਜੇਕਰ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੀ ਕਾਮਨਾ ਕਰਨੀ ਹੈ ਤਾਂ ਇਸ ਪਾਸੇ ਵੱਲ ਕਿਸੇ ਪ੍ਰਕਾਰ ਦੀ ਕੋਤਾਹੀ ਕਰਨ ਦੀ ਗੁੰਜਾਇਸ਼ ਨਹੀਂ ਹੈ । ਇਸ ਲਈ ਸਾਨੂੰ ਟਿਕਾਊ ਵਿਕਾਸ ਦਾ ਟੀਚਾ ਪੂਰਾ ਕਰਨ ਦੇ ਵਾਸਤੇ ਪਰਉਪਕਾਰੀ ਪਹੁੰਚ (Humane approach) ਅਪਨਾਉਣੀ ਹੋਵੇਗੀ । ਵਾਤਾਵਰਣ ਉੱਪਰ ਪੈਣ ਵਾਲਾ ਭਾਰ ਘਟਾਉਣ ਦੇ ਵਾਸਤੇ ਮਨੁੱਖੀ ਜਨਸੰਖਿਆ ਨੂੰ ਘਟਾਉਣਾ ਹੋਵੇਗਾ । ਸਾਖ਼ਰਤਾ ਵਿਚ ਵਾਧਾ ਕਰਨ, ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਅਤੇ ਗ਼ਰੀਬੀ ਦਾ ਹੱਲ ਕਰਕੇ ਵੀ ਵਾਤਾਵਰਣ ਉੱਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਦੂਸ਼ਣ ਅਤੇ ਸਾਰੇ ਉਦਯੋਗਾਂ ਅਤੇ ਵਿਅਕਤੀਆਂ ਨਾਲ ਸੰਬੰਧਿਤ ਅਤੇ ਮੇਲ ਖਾਣ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਅਨੁਵਣ (Monitor) ਕਰਨਾ ਇਕੱਲੀ ਸਰਕਾਰ ਦੇ ਲਈ ਸੰਭਵ ਨਹੀਂ ਹੈ । ਵਾਤਾਵਰਣ ਨਾਲ ਸੰਬੰਧਿਤ, ਸਾਰੇ ਪਹਿਲੂਆਂ ਨਾਲ ਮਨੁੱਖੀ ਜਾਗਰੂਕਤਾ ਪੈਦਾ ਕਰਨ ਦੇ ਲਈ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ । ਵਣਾਂ ਦੇ ਪ੍ਰਬੰਧਣ ਅਤੇ ਫੋਕਟ ਪਦਾਰਥਾਂ ਦਾ ਨਿਪਟਾਰਾ ਕਰਨ ਵਾਲੇ ਪ੍ਰੋਗਰਾਮਾਂ ਵਿਚ ਲੋਕਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਵਾਤਾਵਰਣ ਦੇ ਪ੍ਰਬੰਧਣ ਅਤੇ ਟੈਕਨਾਲੋਜੀ ਨੂੰ ਬਚਾਉਣ ਦੇ ਮੰਤਵ ਨਾਲ ਆਰਥਿਕ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਚੰਗੇ ਵਾਤਾਵਰਣ ਸੰਦੇਹੀ ਇਰਾਦਿਆਂ ਨਾਲ, ਢੋਆ-ਢੁਆਈ ਦੀਆਂ ਆਧਾਰਕ ਸੰਰਚਨਾਵਾਂ (Infra Structures) ਦੁਆਰਾ ਅਤੇ ਸੂਚਨਾ ਟੈਕਨਾਲੋਜੀ ਦੀ ਸਿਰਜਣਾਤਮਕ ਵਰਤੋਂ ਦੁਆਰਾ ਵਾਤਾਵਰਣ ਦੇ ਪ੍ਰਬੰਧਣ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ । ਸਰਕਾਰ, ਪ੍ਰਾਈਵੇਟ ਸੈਕਟਰ, ਐਨ. ਜੀ. ਓ. (NGO) ਅਤੇ ਲੋਕਾਂ ਦੇ ਦਿੜ ਇਰਾਦੇ ਨਾਲ ਸ਼ਾਇਦ ਅਸੀਂ ਕਾਇਮ ਰਹਿਣਯੋਗ ਵਿਕਾਸ ਦੀ ਪ੍ਰਾਪਤੀ ਕਰ ਸਕਦੇ ਹਾਂ ।

ਪ੍ਰਸ਼ਨ 6.
ਹੁਨਰਮੰਦ/ਸਿੱਖਿਅਤ ਮਾਨਵ ਸ਼ਕਤੀ ਦੀ ਕਾਇਮ ਰਹਿਣਯੋਗ/ਝੱਲਣਯੋਗਪਣ ਨਾਲ ਵਿਕਾਸ ਕਰਨ ਵਿਚ ਕੀ ਭੂਮਿਕਾ ਹੈ ?
ਉੱਤਰ-
ਉੱਚਿਤ ਟੈਕਨਾਲੋਜੀ ਕੁੱਝ ਹੱਦ ਤਕ ਵਾਤਾਵਰਣ ਨੂੰ ਪੁੱਜਣ ਵਾਲੀ ਹਾਨੀ ਤੋਂ ਬਚਾਉਂਦੀ ਹੈ । ਪਰ ਨਵੀਨ ਟੈਕਨਾਲੋਜੀਜ਼ ਦਾ ਵਰਤਾਰਾ ਕਰਨ ਦੇ ਵਾਸਤੇ ਵਿਗਿਆਨਿਕ ਖੇਤਰ ਵਿਚ ਚੰਗੀ ਯੋਗਤਾ ਪ੍ਰਾਪਤ ਅਤੇ ਹੁਨਰਮੰਦਾਂ ਦੀ ਲੋੜ ਹੈ ਕਿਉਂਕਿ ਅਜਿਹੇ ਸਿੱਖਿਅਤ ਅਤੇ ਹੁਨਰਮੰਦਾਂ ਦੇ ਬਗੈਰ, ਆਧੁਨਿਕ ਟੈਕਨਾਲੋਜੀ ਲਾਹੇਵੰਦ ਸਾਬਤ ਹੋਣ ਦੀ ਬਜਾਏ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ । ਹੁਨਰਮੰਦ ਮਾਨਵ ਸ਼ਕਤੀ ਨੂੰ ਵਿਗਿਆਨਿਕ ਅਤੇ ਤਕਨੀਕੀ ਗਿਆਨ ਦਾ ਵਟਾਂਦਰਾ ਕਰਕੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁੱਝ ਮੁੱਖ ਕਿਰਿਆਵਾਂ ਦਾ ਵਰਣਨ ਕਰੋ ।
ਉੱਤਰ-
ਤਕਨਾਲੋਜੀ ਦੀ ਭੂਮਿਕਾ (Role of Technology) ਵੱਧਦੀ ਹੋਈ ਆਬਾਦੀ ਦੀਆਂ ਲੋੜਾਂ ਦੀ ਪੂਰਤੀ ਲਈ ਆਵਾਸ-ਸਨੇਹੀ (Eco-friendly) ਤਕਨਾਲੋਜੀ ਦੀ ਲੋੜ ਹੈ । ਇਸ ਖੇਤਰ ਵਿੱਚ ਉਦਯੋਗੀਕਰਨ ਨੇ ਮੁੱਖ ਭੂਮਿਕਾ ਨਿਭਾਈ ਹੈ । ਇਨ੍ਹਾਂ ਉਦਯੋਗਾਂ ਦੇ ਕਾਰਨ ਹੀ ਦੇਸ਼ਾਂ ਦੀ ਆਰਥਿਕਤਾ ਵਿਚ ਬਹੁਤ ਅਧਿਕ ਵਿਕਾਸ ਹੋਇਆ ਹੈ । ਪਰ ਉਦਯੋਗੀਕਰਨ ਦੇ ਫਲਸਰੂਪ ਕਚਰੇ ਦੀ ਉਤਪੱਤੀ ਵਿਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ । ਇਸ ਕਰਕੇ ਸਾਨੂੰ ਅਜਿਹੇ ਉਦਯੋਗਾਂ ਦੇ ਵਿਕਾਸ ਕਰਨ ਦੀ ਲੋੜ ਹੈ ਜਿਹੜੀ ਕਿ ਆਵਾਸ, ਈਕੋ ਸੁਨੇਹੀ ਹੋਵੇ, ਤਾਂ ਜੋ ਕਚਰੇ ਦੀ ਉਤਪੱਤੀ ਘੱਟ ਤੋਂ ਘੱਟ ਹੋ ਸਕੇ ।

ਸਾਇੰਸ ਦੇ ਵਿਕਾਸ ਦੀਆਂ ਕਿਰਿਆਵਾਂ (Activities of Science)

  1. ਉਰਜਾ ਦੀ ਖ਼ਪਤ ਨੂੰ ਘੱਟ ਕਰਨ ਦੇ ਲਈ ਅਜਿਹੇ ਯੰਤਰਾਂ ਦੀ ਕਾਢ ਜਿਸ ਦੇ ਕਾਰਨ ਉਰਜਾ ਦੀ ਖ਼ਪਤ ਘੱਟ ਹੋ ਸਕਦੀ ਹੋਵੇ ।
  2. ਰਸਾਇਣਿਕ ਖਾਦਾਂ ਦੇ ਕਾਰਨ ਹਰੀ ਕ੍ਰਾਂਤੀ, ਜਿਸ ਦੇ ਕਾਰਨ ਖਾਧ ਪਦਾਰਥਾਂ ਦੀ ਉਪਜ ਵਿਚ ਕਈ ਗੁਣਾ ਵਾਧਾ ਹੋਇਆ ਹੈ ।
  3. ਆਧੁਨਿਕ ਦਵਾਈਆਂ ਦੀ ਖੋਜ ਜਿਸ ਦੇ ਕਾਰਨ ਬਿਮਾਰੀਆਂ ਤੇ ਕਾਬੂ ਪਾਇਆ ਜਾ ਸਕਿਆ ਹੈ ।
  4. ਆਵਾਜਾਈਆਉਣ ਜਾਣ ਦੇ ਸਾਧਨਾਂ ਵਿੱਚ ਹੋਈ ਹੈਰਾਨੀਜਨਕ ਤਰੱਕੀ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪ੍ਰਿਥਵੀ/ਅਰਥ ਸਮਿੱਟ (Earth Summit) ਉੱਪਰ ਇਕ ਨੋਟ ਲਿਖੋ । ਇਸ ਦਾ ਮੁੱਖ ਮੰਤਵ ਕੀ ਸੀ ? .
ਉੱਤਰ-
ਸੰਨ 1987 ਨੂੰ ਸਾਡਾ ਸਾਂਝਾ ਭਵਿੱਖ (Our Common Future) ਦੇ ਸਿਰਲੇਖ ਹੇਠ ਬਰੈਂਡਟਲੈਂਡ ਰਿਪੋਰਟ (Brundtland Report) ਦੀ ਛਪਾਈ ਤੋਂ ਬਾਅਦ ਸੰਯੁਕਤ ਰਾਸ਼ਟਰ (UN) ਨੇ ਸੰਨ 1992 ਵਿਚ ਰੀਓ ਡੀ ਜੈਨੀਰੀਓ ਬ੍ਰਾਜ਼ੀਲ) ਵਿਚ United Nations Conference on Environment and Development ਦੇ ਵਿਸ਼ੇ ਵਿਚ ਉੱਚਕੋਟੀ ਸੰਮੇਲਨ ਦਾ ਆਯੋਜਨ ਕੀਤਾ । ਇਸ ਸੰਮੇਲਨ ਨੂੰ ਪ੍ਰਿਥਵੀ ਉੱਚਕੋਟੀ ਸੰਮੇਲਨ (Earth Summit) ਜਾਂ ਰਾਇਓ ਘੋਸ਼ਣਾ (Rio Declaration) ਕਹਿੰਦੇ ਹਨ । 800 ਪੰਨਿਆਂ ਵਾਲੇ ਇਸ ਦਸਤਾਵੇਜ਼ ਨੂੰ ਕਾਰਜ ਸੂਚੀ-21 (Agenda-21) ਵੀ ਆਖਿਆ ਜਾਂਦਾ ਹੈ । ਇਹ ਕਾਰਜ ਸੂਚੀ 21ਵੀਂ ਸਦੀ ਲਈ ਯੋਜਨਾ (Plan) ਹੈ ਅਤੇ ਇਸ ਕਾਰਜ ਸੂਚੀ ਨੂੰ ਸੰਮੇਲਨ ਦੇ ਖ਼ਤਮ ਹੋਣ ਉਪਰੰਤ ਛਾਪਿਆ ਗਿਆ । ਇਸ ਕਾਰਜ ਸੂਚੀ ਵਿਚ ਸਰਕਾਰਾਂ ਲਈ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਅਪਨਾਏ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਅਤੇ ਇਸ ਕਾਰਨ ਸੂਚੀ ਵਿਚ 27 ਸਿਧਾਂਤ ਦਰਜ ਹਨ । ਇਨ੍ਹਾਂ ਸਿਧਾਂਤਾਂ ਵਿਚ ਵਾਤਾਵਰਣ ਦੇ ਸੁਰੱਖਿਅਣ ਅਤੇ ਕਾਇਮ ਰਹਿਣਯੋਗ ਵਿਕਾਸ ਸੰਬੰਧੀ ਸਾਰੇ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।

ਕਾਰਜ ਸੂਚੀ-21 (Agenda-21) ਵਿਚ ਛੋਟੇ-ਛੋਟੇ ਸਮੂਹਾਂ, ਜਿਵੇਂ ਔਰਤਾਂ, ਬੱਚੇ, ਯੁਵਕਾਂ, ਸਥਾਨਕ ਲੋਕਾਂ, ਗੈਰ-ਸਰਕਾਰੀ ਸੰਗਠਨਾਂ, ਸਥਾਨਿਕ ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ, ਤਿਜਾਰਤੀ ਯੂਨੀਅਨਾਂ, ਵਿਗਿਆਨ ਅਤੇ ਟੈਕਨਾਲੋਜੀ ਅਤੇ ਕਿਸਾਨਾਂ ਦੀ ਸਮੂਲੀਅਤ ਕਰਨ ਦੇ ਵਾਸਤੇ ਤਕੜੀ ਪਹਿਲਕਦਮੀ ਕਰਨ ਦੀ ਲੋੜ ਹੈ ।

ਪ੍ਰਸ਼ਨ 2.
ਸੰਸਾਰ ਅੱਜ ਕਿਹੜੀਆਂ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ? ਇਹਨਾਂ ਦੇ ਵਾਤਾਵਰਣ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਵੱਧ ਰਹੀ ਆਬਾਦੀ, ਗ਼ਰੀਬੀ, ਕੁਦਰਤੀ ਸਾਧਨਾਂ, ਖਣਿਆਉਣਾ, ਸੁੰਗੜਦੀ ਹੋਈ ਜੀਵ ਅਨੇਕਰੂਪਤਾ, ਫੋਕਟ ਪਦਾਰਥਾਂ ਦੀ ਵਧਦੀ ਹੋਈ ਉਤਪੱਤੀ, ਸਮੁੰਦਰੀ ਅਤੇ ਤਾਜ਼ੇ ਪਾਣੀਆਂ ਦਾ ਪ੍ਰਦੂਸ਼ਣ ਅਤੇ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ਸਭ ਤੋਂ ਮਹੱਤਤਾ ਵਾਲੇ ਪਰਿਵਰਤਨ ਹਨ ।

ਮਾਨਵ ਸਰਗਰਮੀਆਂ ਵਾਤਾਵਰਣ ਉੱਪਰ ਬੜਾ ਮਾੜਾ ਅਸਰ ਪਾ ਰਹੀਆਂ ਹਨ । ਸਾਡੀਆਂ ਗਤੀਵਿਧੀਆਂ ਦੇ ਫਲਸਰੂਪ ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਉਨ੍ਹਾਂ ਪੱਧਰਾਂ, ਜਿਹੜੀਆਂ ਕਿ ਅੱਜ ਤੋਂ 4,00,000 ਸਾਲ ਪਹਿਲਾਂ ਸਨ, ਦੇ ਮੁਕਾਬਲੇ ਬਹੁਤ ਜ਼ਿਆਦਾ ਵੱਧ ਗਈ ਹੈ । ਜਾਤੀਆਂ ਦੇ ਖ਼ਤਮ ਹੋਣ ਦੀ ਦਰ, ਸਾਧਾਰਨ ਦਰ ਨਾਲੋਂ 1000 ਗੁਣਾਂ ਵੱਧ ਗਈ ਹੈ । ਅਸੀਂ ਇਸ ਗ੍ਰਹਿ (Planet) ਦੀ ਜ਼ਮੀਨ ਨੂੰ ਬਦਲ ਦਿੱਤਾ ਹੈ ਅਤੇ ਤਾਜ਼ੇ ਪਾਣੀ ਨੂੰ ਲਾਗ (Contaminate) ਲਗਾ ਦਿੱਤੀ ਹੈ ਅਤੇ ਸਮੁੰਦਰ ਵਿਚਲੀਆਂ ਵੱਡੇ ਆਕਾਰ ਵਾਲੀਆਂ 90% ਮੱਛੀਆਂ ਨੂੰ ਖ਼ਤਮ ਕਰ ਦਿੱਤਾ ਹੈ । ਕਚਰੇ ਅਤੇ ਦੂਸਰੇ ਹੋਰ ਹਾਨੀਕਾਰਕ ਪਦਾਰਥਾਂ ਦੀ ਉਤਪੱਤੀ ਵੱਧ ਗਈ ਹੈ ਅਤੇ ਵਿਸ਼ਵ ਤਾਪਨ ਨੇ ਆਪਣਾ ਸਿਰ ਚੁੱਕ ਲਿਆ ਹੈ ।

ਪਿਛਲੇ 70 ਸਾਲਾਂ ਦੇ ਦੌਰਾਨ ਵਿਸ਼ਵ ਦੀ ਆਬਾਦੀ ਵਿਚ ਤਿੰਨ ਗੁਣਾਂ ਵਾਧਾ ਹੋਇਆ ਹੈ ਅਤੇ ਸੰਨ 2050 ਤਕ ਜਨਸੰਖਿਆ 9 ਬਿਲੀਅਨ (9-Billion) ਤਕ ਪਹੁੰਚ ਜਾਵੇਗੀ ।

ਆਰਥਿਕ ਪ੍ਰਤੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਤਾਂ ਆਇਆ, ਪਰ ਇਹ ਸਾਰਿਆਂ ਨਾਲ ਨਹੀਂ ਹੋਇਆ । ਲਗਪਗ 3 ਬਿਲੀਅਨ ਲੋਕ ਗ਼ਰੀਬੀ ਦੀ ਹਾਲਤ ਵਿਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ।

ਪ੍ਰਸ਼ਨ 3.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਭਾਰਤ ਅੱਜ-ਕਲ੍ਹ ਕਿਹੜੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ?
ਉੱਤਰ-
ਭਾਰਤ ਦੇ ਲਈ ਕਾਇਮ ਰਹਿਣਯੋਗ ਵਿਕਾਸ ਇਕ ਵਿਕਲਪ (Option) ਹੀ ਨਹੀਂ, ਬਲਕਿ ਇਕ ਜ਼ਰੂਰਤ (Requirement) ਹੈ । ਵਧਦੀ ਹੋਈ ਜਨਸੰਖਿਆ ਦੇ ਭਾਰ ਅਤੇ ਗ਼ਰੀਬੀ ਦੇ ਕਾਰਨ ਇਕ ਪਾਸੇ ਤਾਂ ਭਾਰਤ ਨੂੰ ਵਾਤਾਵਰਣ ਦੇ ਪਤਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਸਰੇ ਪਾਸੇ ਪ੍ਰਦੂਸ਼ਣ ਅਤੇ ਖ਼ਪਤ ਦੇ ਤਰੀਕਿਆਂ ਨਾਲ ਵੀ ਨਜਿੱਠਣਾ ਪੈ ਰਿਹਾ ਹੈ ।

ਸਾਨੂੰ ਪਤਾ ਹੈ ਕਿ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਦਾਨ ਕਰਨਾ ਹੈ, ਇਸ ਵਜ੍ਹਾ ਕਰਕੇ ਵਾਤਾਵਰਣ ਦਾ ਨਰੋਆਪਨ, ਮਾਨਵ ਜਾਤੀ ਦੇ ਨਰੋਏਪਨ ਲਈ ਜ਼ਰੂਰੀ ਹੈ ਅਤੇ ਇਹ ਨਰੋਆਪਨ ਵਾਤਾਵਰਣ ਦੇ ਇਸ ਸਮੇਂ ਦੇ ਹੋ ਰਹੇ ਪਤਨ ਨੂੰ ਰੋਕਣ ਦੇ ਲਈ ਆਰਥਿਕ ਪੱਖ ਤੋਂ ਵੀ ਜ਼ਰੂਰੀ ਹੈ । ਭਾਰਤ ਨੂੰ ਜਿਨ੍ਹਾਂ ਦਬਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹਨ, ਆਬਾਦੀ, ਗਰੀਬੀ ਅਤੇ ਅਨਪੜ੍ਹਤਾ ।

ਆਬਾਦੀ/ਜਨਸੰਖਿਆ (Population) – ਅਸੀਂ ਜਾਣਦੇ ਹਾਂ ਕਿ ਸੰਨ 2040 ਤਕ ਆਬਾਦੀ ਦੇ ਪੱਖ ਤੋਂ ਭਾਰਤ ਚੀਨ ਨੂੰ ਪਿੱਛੇ ਛੱਡ ਜਾਵੇਗਾ ਅਤੇ ਭਾਰਤ ਦੀ ਵਸੋਂ 1.5 ਬਿਲੀਅਨ (1.5 billion) ਹੋ ਜਾਵੇਗੀ ।

ਭਾਰਤ ਦੀ ਆਬਾਦੀ ਜਿਹੜੀ ਸੰਨ 1951 ਵਿਚ 361 ਮਿਲੀਅਨ ਸੀ, ਹੁਣ ਵੱਧ ਕੇ ਇਕ ਬਿਲੀਅਨ ਤਕ ਪਹੁੰਚ ਗਈ ਹੈ ਅਤੇ ਦੁਨੀਆਂ ਦਾ 6ਵਾਂ ਆਦਮੀ ਭਾਰਤੀ ਹੈ । ਭਾਰਤ ਦਾ ਭੂਮੀ ਪੁੰਜ (Land mass) ਵਿਸ਼ਵ ਦੇ ਭੂਮੀ-ਪੁੰਜ ਦਾ ਕੇਵਲ 2.4% ਹੀ ਹੈ । ਇਸ ਲਈ ਭਾਰਤ ਵਿਚ ਆਬਾਦੀ ਦੀ ਸੰਘਣਤਾ 324 ਜੀਅ ਪ੍ਰਤੀ ਵਰਗ ਕਿਲੋਮੀਟਰ ਹੈ (2001 ਦੀ ਜਨਗਣਨਾ ਦੇ ਆਧਾਰ ਤੇ) । ਇਸੇ ਹੀ ਵਜ਼ਾ ਕਰਕੇ ਵਾਤਾਵਰਣ ਉੱਤੇ ਭਾਰੀ ਦਬਾਉ ਪੈ ਰਿਹਾ ਹੈ ।

ਸਾਖ਼ਰਤਾ (Literacy) – ਸਾਨੂੰ ਇਸ ਬਾਰੇ ਚੰਗਾ ਗਿਆਨ ਹੈ ਕਿ ਵਿਕਾਸ ਦੇ ਪੱਖ ਤੋਂ ਅਤੇ ਵਾਤਾਵਰਣ ਦੇ ਪੱਖ ਤੋਂ ਸਾਖ਼ਰਤਾ ਦਾ ਬੜਾ ਮਹੱਤਵ ਹੈ; ਜਿਵੇਂ ਕਿ
ਔਰਤਾਂ ਦੀ ਸਾਖ਼ਰਤਾ ਦੇ ਕਾਰਨ ਉਪਜਾਇਕਤਾ (Fertility) ਦੀ ਦਰ ਘਟ ਜਾਂਦੀ ਹੈ, ਜਿਸ ਦੇ ਕਾਰਨ ਆਬਾਦੀ ਵਿਚ ਹੋਣ ਵਾਲੇ ਵਾਧੇ ਦੀ ਦਰ ਵਿਚ ਕਮੀ ਆ ਜਾਂਦੀ ਹੈ | ਸਾਖ਼ਰਤਾ ਦੇ ਕਾਰਨ ਗ਼ਰੀਬੀ ਵੀ ਘੱਟ ਜਾਂਦੀ ਹੈ ਕਿਉਂਕਿ ਪੜ੍ਹਿਆਂ-ਲਿਖਿਆਂ ਨੂੰ ਕੰਮ ਕਰਨ ਅਤੇ ਕਮਾਈ ਦੇ ਮੌਕੇ ਉਪਲੱਬਧ ਹੋ ਜਾਂਦੇ ਹਨ । ਸਾਰਿਤ ਹੋਣ ਦੇ ਕਾਰਨ ਲੋਕ ਬਦਲਵੀਂ ਤਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਬੰਧਣ ਵਲ ਵਧੇਰੇ ਧਿਆਨ ਦੇਣ ਲੱਗ ਪੈਂਦੇ ਹਨ । ਸਾਖਰਤਾ ਦੇ ਕਾਰਨ ਲੋਕਾਂ ਵਿਚ ਪਾਣੀ, ਮਿੱਟੀ ਤੋਂ ਅਤੇ ਵਣਾਂ ਦੇ ਸੁਰੱਖਿਅਣ ਦੀ ਬਿਰਤੀ ਵੱਧ ਜਾਂਦੀ ਹੈ | ਸਮੁੱਚੇ ਰੂਪ ਵਿਚ ਸਾਖਰਤਾ ਨਾ ਕੇਵਲ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਹੀ ਹੁੰਦੀ ਹੈ, ਸਗੋਂ ਲੋਕਾਂ ਵਿਚ ਵਾਤਾਵਰਣ ਦੀ ਸਿਹਤ ਅਤੇ ਨਿੱਜੀ ਸਿਹਤ ਦੇ ਇਲਾਵਾ ਕਾਇਮ ਰਹਿਣਯੋਗ ਵਿਕਾਸ ਦੀ ਸੰਭਾਲ ਸੰਬੰਧੀ ਜਾਗਰੁਕਤਾ ਵੀ ਪੈਦਾ ਕਰਦੀ ਹੈ ।

ਗਰੀਬੀ (Poverty) – ਭਾਰਤ ਲਈ ਪੇਸ਼ ਆ ਰਹੀਆਂ ਚੁਨੌਤੀਆਂ ਵਿਚੋਂ ਗ਼ਰੀਬੀ ਇਕ ਵੱਡੀ ਚੁਨੌਤੀ ਹੈ । ਗ਼ਰੀਬ ਲੋਕਾਂ ਵੱਲੋਂ ਫੈਲਾਇਆ ਜਾਣ ਵਾਲਾ ਪਦੁਸ਼ਣ, ਅਮੀਰ ਲੋਕਾਂ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਨਾਲੋਂ ਅਲੱਗ ਕਿਸਮ ਦਾ ਹੈ ।

ਆਪਣੀਆਂ ਲੋੜਾਂ ਦੇ ਵਾਸਤੇ ਗ਼ਰੀਬ ਲੋਕਾਂ ਦੀ ਜ਼ਿਆਦਾਤਰ ਨਿਰਭਰਤਾ ਵਾਤਾਵਰਣ ਉੱਤੇ ਹੈ । ਵਾਤਾਵਰਣ ਦਾ ਪਤਨ ਹੋ ਜਾਣ ਨਾਲ ਇਨ੍ਹਾਂ ਲੋਕਾਂ ਦੇ ਜੀਵਨ ਨਿਰਬਾਹ ਉੱਤੇ ਮਾੜਾ ਅਸਰ ਪੈਂਦਾ ਹੈ । ਇਸ ਦੇ ਕਾਰਨ ਇਹ ਲੋਕ ਵਾਤਾਵਰਣ ਦੇ ਪਤਨ ਦੇ ਸ਼ਿਕਾਰ (Victim) ਅਤੇ ਏਜੈਂਟ ਦੋਵੇਂ ਹੀ ਬਣ ਜਾਂਦੇ ਹਨ । ਕਿਉਂਕਿ ਇਨ੍ਹਾਂ ਨੂੰ ਜਿਉਂਦੇ ਰਹਿਣ ਦੇ ਲਈ ਵਾਤਾਵਰਣ (ਜਿਸ ਦਾ ਇਹ ਸ਼ੋਸ਼ਣ ਕਰਦੇ ਹਨ ਦੀ ਲੋੜ ਹੁੰਦੀ ਹੈ । ਪਰ ਜਦੋਂ ਵਾਤਾਵਰਣ ਦਾ ਪਤਨ ਹੋ ‘ ਜਾਂਦਾ ਹੈ, ਤਾਂ ਇਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪੈਂਦਾ ਹੈ ।
ਇਸ ਲਈ ਸਮਾਜਿਕ ਚੁਣੌਤੀਆਂ ਦੀ ਪੂਰਤੀ ਦੇ ਬਗੈਰ ਅਸੀਂ ਕਾਇਮ ਰਹਿਣ ਯੋਗ ਵਿਕਾਸ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਲਈ ਰਾਜਨੀਤਿਕ ਇੱਛਾ (Poltical will) ਕਿਵੇਂ ਇਕ ਅਧਾਰ ਦਾ ਕੰਮ ਕਰ ਸਕਦੀ ਹੈ ?
ਉੱਤਰ-
ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿਸ਼ੇਸ਼ ਕਰਕੇ ਵਿਕਾਸ ਕਰ ਰਹੇ ਦੇਸ਼ਾਂ ਦੇ ਲਈ ਰਾਜਨੀਤਿਕ ਅਤੇ ਪ੍ਰਬੰਧਕੀ ਇੱਛਾ ਵਿਸ਼ੇਸ਼ ਕਿਸਮ ਦੀ ਵੰਗਾਰ ਹੈ ।

ਸਮਾਜ ਵਿਚ ਮਹੱਤਵਪੂਰਨ ਅਤੇ ਸਥਾਈ ਤਬਦੀਲੀਆਂ ਲਿਆਉਣ ਦੇ ਲਈ ਰਾਜਨੀਤਿਕ ਪ੍ਰਬੰਧਕਾਂ ਦੀ ਇੱਛਾ ਅਤੇ ਇਸਦਾ ਇਰਾਦਾ ਰਾਜਸੀ ਇੱਛਾ ਵੱਲ ਸੰਕੇਤ ਕਰਦਾ ਹੈ । ਵਿਕਾਸ ਕਰ ਰਹੇ ਦੇਸ਼ਾਂ ਵਿਚ ਰਾਜਸੀ ਇੱਛਾ, ਰਾਜਸੀ ਪਾਰਟੀਆਂ ਜਿਹੜੀਆਂ ਹਕੂਮਤ ਕਰ ਰਹੀਆਂ ਹੋਣ, ਦੇ ਹੱਥਾਂ ਵਿਚ ਹੈ । ਰਾਜਨੀਤੀਵਾਨਾਂ ਅਤੇ ਪਾਲਿਸੀਆਂ ਘੜਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਲਏ ਗਏ ਹਰੇਕ ਫ਼ੈਸਲੇ ਦਾ ਸਰਬਾਂਗੀ ਪਰਤਵਾਂ ਅਸਰ (Systemic repercussion) ਹੋ ਸਕਦਾ ਹੈ । ਜੇਕਰ ਇਹ ਫ਼ੈਸਲੇ ਸਮੁਦਾਇ ਦੀ ਘੱਟ ਗਿਣਤੀ ਦੇ ਨਕਾਰਾਤਮਿਕ (Negative) ਹੋਏ ਤਾਂ ਇਨ੍ਹਾਂ ਪਾਲਿਸੀ ਘਾੜਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਨਤੀਜੇ ਵਜੋਂ ਸਰਬਾਂਗੀ ਪਰਤਵੇਂ ਅਸਰ (Systemic repercussion) ਹੋਣਗੇ । ਪਰ ਇਹ ਸੱਚਾਈ ਅਜੇ ਤਕ ਕਾਇਮ ਹੈ ਕਿ ਪਾਲਿਸੀ ਘਾੜਾ ਜੋ ਵੀ ਵਿਕਾਸਸ਼ੀਲ ਮੁਲਕਾਂ ਦੀ ਮਿੱਟੀ ਵਿਚ ਬੀਜਦਾ ਹੈ, ਪੱਕਣ ਉਪਰੰਤ ਉਨ੍ਹਾਂ ਨੂੰ ਉਹੀ ਕੁੱਝ ਵੱਢਣਾ ਪਵੇਗਾ, ਇਹ ਅਟਲ ਸੱਚਾਈ ਹੈ । (But the truth still stands till this day that what ever a policy maker sows in the field of a developing country, he shall reap it when it is fully matured.)

ਸਰਕਾਰਾਂ ਕੋਲ ਗ਼ਰੀਬੀ ਅਤੇ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਦੇ ਕਈ ਢੰਗ-ਤਰੀਕੇ ਹਨ । ਜੇਕਰ ਰਾਜਨੀਤਿਕ ਇੱਛਾ ਵਿਚ ਕਿਸੇ ਤਰ੍ਹਾਂ ਦੀ ਕੋਤਾਹੀ (Omission) ਹੋ ਜਾਂਦੀ ਹੈ ਤਾਂ ਸਰਕਾਰ ਦੇ ਲਈ ਸਕਾਰਾਤਮਕ ਤਰੀਕੇ ਨਾਲ ਅੱਗੇ ਵੱਧਣਾ ਮੁਸ਼ਕਿਲ ਹੋ ਜਾਵੇਗਾ ।

PSEB 12th Class Environmental Education Solutions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 5.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਲਈ ਕੁੱਝ ਉੱਚਿਤ ਤਕਨੀਕਾਂ ਦਾ ਵਰਣਨ ਕਰੋ ।
ਉੱਤਰ-
ਕਾਇਮ ਰਹਿਣਯੋਗ/ਟਿਕਾਉ , ਵਿਕਾਸ ਲਈ ਉੱਚਿਤ ਤਕਨੀਕਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ-
ਊਰਜਾ (Energy) – ਸੋਲਰ ਸੈੱਲਾਂ ਅਰਥਾਤ ਸੌਰ ਸੈੱਲਾਂ (Solar Cells) (ਜਿਹੜੇ ਕਿ ਆਰੰਭ ਵਿਚ ਮਹਿੰਗੇ ਜ਼ਰੂਰ ਹਨ ਪਰ ਇਹ ਆਮ ਹਨ, ਵਾਯੂ ਸ਼ਕਤੀ ਜਾਂ ਮਾਈਕ੍ਰੋ-ਹਾਈਡੋ ਪਾਜੈਕਟ, ਬੈਟਰੀਆਂ ਵਿਚ ਜਮਾਂ ਕੀਤੀ ਹੋਈ ਉਰਜਾ ਤੋਂ ਵਰਤੋਂ ਲਈ ਉਰਜਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ।

ਬਾਇਓ ਬਾਇਓਬਿਉਟਾਨਾਂਲ (Biobutanol), ਬਾਇਓ ਡੀਜ਼ਲ ਅਤੇ ਬਨਸਪਤੀ ਤੇਲ, ਵਿਸ਼ੇਸ਼ ਕਰਕੇ ਉਨ੍ਹਾਂ ਖੇਤਰਾਂ ਵਿਚ ਜਿੱਥੇ ਕਿ ਬਨਸਪਤੀ ਤੇਲ ਆਸਾਨੀ ਨਾਲ ਉਪਲੱਬਧ ਹੋਣ ਦੇ ਨਾਲ-ਨਾਲ ਸਸਤਾ ਵੀ ਹੈ, ਦੀ ਵਰਤੋਂ ਪਥਰਾਟ ਈਂਧਨਾਂ ਦੀ ਥਾਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਬਾਇਓਡੀਜ਼ਲ ਨਾਲ ਚੱਲਣ ਵਾਲਾ ਡੀਜ਼ਲ ਜੈਨਰੇਟਰ ਵਧੇਰੇ ਨਿਪੁੰਨਤਾ ਵਾਲਾ ਹੋ ਸਕਦਾ ਹੈ, ਜੇਕਰ ਇਸ ਨੂੰ ਬੈਟਰੀਆਂ ਅਤੇ ਇਨਵਰਟਰਾਂ ਨਾਲ ਜੋੜ ਦਿੱਤਾ ਜਾਵੇ । ਅਜਿਹਾ ਕਰਨ ਦੇ ਨਾਲ ਨਾ ਕੇਵਲ ਖ਼ਰਚਾ ਹੀ ਘਟਦਾ ਹੈ, ਸਗੋਂ ਇਸ ਦਾ ਚਾਲੂ ਖ਼ਰਚਾ (Running Cost) ਵੀ ਘੱਟ ਹੁੰਦਾ ਹੈ । ਇਸ ਤਰ੍ਹਾਂ ਇਹ ਜੁਗਤ ਸੌਰ, ਵਾਯੂ ਅਤੇ ਮਾਈਕ੍ਰੋ ਹਾਈਡਲ ਦੇ ਵਿਕਲਪ ਵਜੋਂ ਸਸਤੀ ਸਾਬਤ ਹੁੰਦੀ ਹੈ । ਉਰਜਾ ਦੀ ਪ੍ਰਾਪਤੀ ਦੇ ਵਾਸਤੇ ਬਾਇਓਗੈਸ ਵੀ ਇਕ ਸੰਭਾਵੀ ਸਰੋਤ ਹੈ, ਪਰ ਉਨ੍ਹਾਂ ਥਾਂਵਾਂ ਤੇ ਸੰਭਵ ਹੋ ਸਕਦਾ ਹੈ ਜਿੱਥੇ ਕਾਰਬਨੀ ਫੋਟਕ ਪਦਾਰਥਾਂ ਅਤੇ ਰਹਿੰਦ-ਖੂੰਹਦ ਬਹੁਤ ਜ਼ਿਆਦਾ ਮਾਤਰਾ ਵਿਚ ਉਪਲੱਬਧ ਹੁੰਦੇ ਹੋਣ ।

ਰੌਸ਼ਨੀ ਜਾਂ ਲਾਈਟਿੰਗ (Lighting) – ਰੋਸ਼ਨੀ ਦੇ ਨਵਿਆਉਣਯੋਗ ਸਰੋਤਾਂ, ਜਿਵੇਂ ਕਿ ਠੋਸ ਪ੍ਰਤਿਦੀਪਤ ਲੈਂਪਾਂ ਦੀ ਥਾਂ ਦੂਰ-ਦਰਾਜ਼ ਵਾਲੇ ਇਲਾਕਿਆਂ ਵਿਚ ਮਿੱਟੀ ਦੇ ਤੇਲ ਨਾਲ ਬਲਣ ਵਾਲੇ ਲੈਂਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਵਾਯੂ ਸੰਚਾਰ ਅਤੇ ਵਾਯੂ ਅਨੁਕੂਲਣ (Ventilation and Air Conditioning) ਮਕਾਨਾਂ ਦੀਆਂ ਛੱਤਾਂ ਵਿਚ ਮਘੋਰੇ (Vents) ਬਣਾ ਕੇ ਵਾਯੂ ਸੰਚਾਰਨ ਦੀ ਕੁਦਰਤੀ ਵਿਧੀ ਅਪਣਾਈ ਜਾ ਸਕਦੀ ਹੈ । ਅਜਿਹਾ ਕਰਨ ਦੇ ਨਾਲ ਸੰਵਹਿਨ (Convection) ਦੁਆਰਾ ਗਰਮ ਹਵਾ ਮਘੋਰਿਆਂ ਰਾਹੀਂ ਬਾਹਰ ਨਿਕਲ ਜਾਵੇਗੀ ਅਤੇ ਇਸ ਦੀ ਥਾਂ ਲੈਣ ਦੇ ਲਈ ਹੇਠਲੇ ਹਿੱਸੇ ਵਿਚ ਤਾਜ਼ੀ ਠੰਢੀ ਹਵਾ ਪ੍ਰਵੇਸ਼ ਕਰ ਜਾਵੇਗੀ । ਸੌਰ ਚਿਮਨੀ (Solar Chimney) ਜਿਸ ਨੂੰ ਆਮ ਤੌਰ ਤੇ ਤਾਪ ਚਿਮਨੀ (Thermal Chimney) ਆਖਿਆ ਜਾਂਦਾ ਹੈ, ਦੀ ਵਰਤੋਂ ਵੀ ਕੁਦਰਤੀ ਵਾਯੂ ਸੰਚਾਰਨ ਵਿਚ ਸੋਧ ਕਰਦੀ ਹੈ । ਇਹ ਚਿਮਨੀ ਨਿਸ਼ਕਰਮ ਸੌਰ ਊਰਜਾ (Passive Solar Energy) ਦੁਆਰਾ ਗਰਮ ਕੀਤੀ ਗਈ ਹਵਾ ਦਾ ਸੰਵਹਿਨ ਵਿਧੀ ਦੁਆਰਾ ਵਾਯੂ ਸੰਚਾਲਨ ਕਰਦੀ ਹੈ । ਸ਼ੀਤਲਨ (Cooling) ਨੂੰ ਨਿਊਨਤਮ ਪੱਧਰ ‘ਤੇ ਰੱਖਣ ਦੇ ਮੰਤਵ ਨਾਲ ਕਮਰਿਆਂ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਾ ਨੂੰ ਜ਼ਮੀਨਦੋਜ਼ ਨਾਲੀਆਂ ਵਿਚੋਂ ਦੀ ਗੁਜ਼ਾਰਿਆ ਜਾਂਦਾ ਹੈ ।

ਭੋਜਨ ਦੀ ਤਿਆਰੀ ਅਤੇ ਪਕਾਉਣਾ (Food preparation and Cooking) – ਪੱਛਮੀ ਦੇਸ਼ਾਂ ਵਿਚ ਭੋਜਨ ਦੇ ਪ੍ਰੋਸੈਸਿੰਗ ਤਕਨੀਕ ਨਾਲੋਂ ਜੇਕਰ ਭੋਜਨ ਤਿਆਰ ਕਰਨ ਅਤੇ ਪਕਾਉਣ ਦੀ ਪਰੰਪਰਾਗਤ ਤਕਨੀਕ ਦੀ ਬਜਾਏ ਜੇਕਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ, ਤਾਂ ਅਜਿਹਾ ਕਰਨ ਦੇ ਨਾਲ ਇਕ ਤਾਂ ਖ਼ਰਚਾ ਵੀ ਘੱਟ ਆਵੇਗਾ ਅਤੇ ਮਿਹਨਤ ਵੀ ਘੱਟ ਲੱਗੇਗੀ । ਧੂੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਨਾਲ ਨਾ ਕੇਵਲ ਬਾਲਣ ਦੀ ਵਰਤੋਂ ਦੀ ਘੱਟ ਜਾਵੇਗੀ, ਸਗੋਂ ਧੂੰਆਂ ਵੀ ਪੈਦਾ ਨਹੀਂ ਹੋਵੇਗਾ । ਜਿਸ ਦੇ ਫਲਸਰੂਪ ਸਮੇਂ ਅਤੇ ਮਿਹਨਤ ਦੀ ਵੀ ਬੱਚਤ ਹੋਵੇਗੀ । ਵਣ-ਕਟਾਈ ‘ਤੇ ਰੋਕ ਲੱਗੇਗੀ ਅਤੇ ਸਿਹਤ ਦੇ ਵਾਸਤੇ ਵੀ ਕਾਫ਼ੀ ਫ਼ਾਇਦਾ ਹੋਵੇਗਾ ।

ਈਂਧਣ/ਬਾਲਣ (Fuel) – ਈਥੇਨਾਲ ਮਿਸ਼ਰਿਤ ਪੈਟਰੋਲ, ਨਿਪੀੜਤ/ਕੁਦਰਤੀ ਗੈਸ (CNG), ਜੈਟਰੋਪਾ (Jatropha) ਮੱਕੀ, ਕਣਕ ਅਤੇ ਚੁਕੰਦਰ ਤੋਂ ਤਿਆਰ ਕੀਤਾ ਜਾਂਦਾ ਬਾਇਓ ਡੀਜ਼ਲ, ਬਿਜਲੀ ਅਤੇ ਹਾਈਡਰੋਜਨ ਦੀ ਵਰਤੋਂ ਕਰਨ ਦੇ ਨਾਲ, ਨਾ ਕੇਵਲ ਤੇਲ ਦੀ ਬੱਚਤ ਹੀ ਹੋਵੇਗੀ, ਸਗੋਂ ਪ੍ਰਦੂਸ਼ਣ ਵੀ ਘੱਟ ਫੈਲੇਗਾ ।

ਸ਼ਤਲਨ ਜਾਂ ਰਿਫ਼ਿਜ਼ਰੇਸ਼ਨ (Refrigeration) – ਸ਼ੀਕਰਨ ਦੀ ਪਾਤਰ ਵਿਚ ਪਾਤਰ (Pot-in-pot) ਦੀ ਤਕਨੀਕ ਅਫਰੀਕੀ ਕਾਢ (African invention) ਹੈ । ਸ਼ੀਤਰਨ ਦੀ ਇਸ ਵਿਧੀ ਵਿਚ ਬਿਜਲੀ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ । ਇਸ ਵਿਧੀ ਦੀ ਵਰਤੋਂ ਕਰਨ ਦੇ ਨਾਲ ਭੋਜਨ ਅਤੇ ਦੂਸਰੇ ਖਾਧ ਪਦਾਰਥਾਂ ਨੂੰ ਦੂਸਰੇ ਤਰੀਕਿਆਂ ਦੇ ਮੁਕਾਬਲੇ ਕਾਫ਼ੀ ਸਮੇਂ ਤਕ ਤਾਜ਼ਾ ਰੱਖਿਆ ਜਾ ਸਕਦਾ ਹੈ । ਕਲੋਰੋਫਲੋਰੋ ਕਾਰਬਨ ਰਹਿਤ ਫ਼ਰਿਜ਼ਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।

ਪਾਣੀ ਦੀ ਸਪਲਾਈ (Water Supply) – ਪਾਣੀ ਦੀ ਥੁੜ੍ਹ ਵਾਲੇ ਇਲਾਕਿਆਂ ਦੇ ਵਿਚ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਦੇ ਵਾਸਤੇ ਵਿਸ਼ੇਸ਼ ਪ੍ਰਕਾਰ ਦੇ ਤਰੀਕੇ ਅਪਣਾ ਕੇ, ਜ਼ਿਆਦਾ ਧੁੰਦ ਵਾਲੇ ਇਲਾਕਿਆਂ ਵਿਚ ਧੁੰਦ ਵਿਚਲੇ ਪਾਣੀ ਨੂੰ ਇਕੱਤਰ ਕਰਕੇ ਬੁੜ੍ਹ ਵਾਲੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨੂੰ ਸੁਧਾਰਿਆ ਜਾ ਸਕਦਾ ਹੈ । ਵਿਕਾਸਸ਼ੀਲ ਦੇਸ਼ਾਂ ਵਿਚ ਮਸ਼ੀਨਾਂ ਨਾਲ ਚੱਲਣ ਵਾਲੇ ਪੰਪਾਂ ਦੀ ਥਾਂ, ਹੱਥ ਪੰਪਾਂ (Hand Pumps) ਅਤੇ ਪੈਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ (Treadle Pumps) ਦੀ ਵਰਤੋਂ ਕਰਨ ਦੇ ਨਾਲ ਪਾਣੀ ਦੇ ਸਤੱਈ ਜਲ ਸਰੋਤਾਂ ਦੇ ਮੁਕਾਬਲੇ ਸਾਫ਼ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ ।

Leave a Comment