PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

Punjab State Board PSEB 12th Class Environmental Education Book Solutions Chapter 19 ਵਾਤਾਵਰਣੀ ਕਿਰਿਆ (ਭਾਗ-6) Textbook Exercise Questions and Answers.

PSEB Solutions for Class 12 Environmental Education Chapter 19 ਵਾਤਾਵਰਣੀ ਕਿਰਿਆ (ਭਾਗ-6)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-6) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਣ ਮਹੋਤਸਵ ਕਿਸਨੇ ਸ਼ੁਰੂ ਕੀਤਾ ਸੀ ?
ਉੱਤਰ-
ਵਣ ਮਹੋਤਸਵ ਦਾ ਆਰੰਭ ਸ੍ਰੀ ਕੇ. ਐੱਮ. ਮੁਨਸ਼ੀ ਨੇ ਸੰਨ 1950 ਨੂੰ ਕੀਤਾ ।

ਪ੍ਰਸ਼ਨ 2.
ਸਾਈਲੈਂਟ ਘਾਟੀ ਕਿੱਥੇ ਸਥਿਤ ਹੈ ?
ਉੱਤਰ-
ਸਾਈਲੈਂਟ ਘਾਟੀ ਕੇਰਲਾ ਪ੍ਰਾਂਤ ਦੇ ਪੱਛਮੀ ਘਾਟ ਵਿਖੇ ਸਥਿਤ ਹੈ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 3.
ਗੰਗਾ ਦਰਿਆ ਕਿੱਥੋਂ ਨਿਕਲਦਾ ਹੈ ?
ਉੱਤਰ-
ਗੰਗਾ ਦਰਿਆ ਗੜ੍ਹਵਾਲ ਹਿਮਾਲਿਆ ਵਿਖੇ ਸਮੁੰਦਰੀ ਤਲ ਤੋਂ 4000 ਮੀਟਰ ਦੀ ਉੱਚਾਈ ‘ਤੇ ਸਥਿਤ ਗੰਗੋਤਰੀ ਹਿਮ ਨਦੀ (Gangotri Glaciers) ਤੋਂ ਨਿਕਲਦਾ ਹੈ ।

ਪ੍ਰਸ਼ਨ 4.
ਸੋਸ਼ਲ ਫਾਰੈਸਟਰੀ (Social Forestry) ਤੋਂ ਕੀ ਭਾਵ ਹੈ ?
ਉੱਤਰ-
ਸੋਸ਼ਲ/ਸਮਾਜਿਕ ਫਾਰੈਸਟਰੀ ਵਣ ਰੋਪਣ ਦਾ ਪ੍ਰੋਗਰਾਮ ਹੈ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਖ਼ਾਲੀ ਪਈ ਜ਼ਮੀਨ ਉੱਤੇ ਵੱਖ-ਵੱਖ ਤਰ੍ਹਾਂ ਦੇ ਅਜਿਹੇ ਰੁੱਖ ਲਗਾਉਣਾ ਹੈ, ਜਿਹੜੇ ਕਿ ਸਮੁਦਾਇ ਲਈ ਮੁਫੀਦ ਲਾਹੇਵੰਦ ਹੋਣ ਅਤੇ ਜਿਨ੍ਹਾਂ ਤੋਂ ਸਮੁਦਾਇ ਲਈ ਫਲ, ਪਸ਼ੂਆਂ ਦੇ ਲਈ ਚਾਰਾ ਅਤੇ ਛਾਂ ਆਦਿ ਪ੍ਰਾਪਤ ਹੋ ਸਕਣ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਣ ਮਹੋਤਸਵ ਦੀ ਸਹਾਇਤਾ ਨਾਲ ਭੋਂ-ਖੋਰ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ?
ਉੱਤਰ-
ਮਿੱਟੀ ਦੇ ਖੁਰਣ ‘ਤੇ ਕਈ ਤਰੀਕਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ । ਜਿਨ੍ਹਾਂ ਵਿਚ ਕੁੱਝ ਤਰੀਕੇ ਇਹ ਹਨ-

  1. ਸੰਘਣੀ ਬਨਸਪਤੀ ਅਤੇ ਬਹੁਤ ਵੱਡੀ ਪੱਧਰ ਦੇ ਵਣ ਰੋਪਣ ਅਤੇ ਪੌਦੇ ਲਗਾਉਣ ਨਾਲ ਮਿੱਟੀ ਨੂੰ ਖੁਰਣ ਤੋਂ ਰੋਕਿਆ ਜਾ ਸਕਦਾ ਹੈ ।
  2. ਪੌਦਿਆਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਜਕੜ ਕੇ ਰੱਖਦੀਆਂ ਹਨ ।
  3. ਦਰੱਖ਼ਤਾਂ ਤੋਂ ਡਿਗੇ ਹੋਏ ਪੱਤੇ, ਪਾਣੀ ਦੇ ਤੇਜ਼ ਵਹਾਓ ਨੂੰ ਘੱਟ ਕਰਦੇ ਹਨ ।
  4. ਫ਼ਸਲਾਂ ਦਾ ਬਦਲ-ਬਦਲ ਕੇ ਬੀਜਣਾ ਵੀ ਮਿੱਟੀ ਨੂੰ ਖੁਰਣ ਤੋਂ ਰੋਕਦਾ ਹੈ ।
    ਵਣ ਮਹਾਂਉਤਸਵ ਵੇਲੇ ਅਸੀਂ ਨਵੇਂ ਪੌਦੇ ਲਗਾ ਕੇ ਭੋਂ-ਖੋਰ ਨੂੰ ਵੀ ਕੰਟਰੋਲ ਕਰ ਸਕਦੇ ਹਾਂ ।

ਪ੍ਰਸ਼ਨ 2.
ਸੰਯੁਕਤ/ਜੁਆਇੰਟ ਫਾਰੈਸਟਰੀ ਮੈਨੇਜਮੈਂਟ (JFM) ਦੇ ਕੰਮਾਂ ਅਤੇ ਉਦੇਸ਼ ਕੀ ਹਨ ?
ਉੱਤਰ-
ਵਣ ਪ੍ਰਬੰਧਣ ਦਾ ਇਹ ਪ੍ਰੋਗਰਾਮ 1990 ਨੂੰ ਸ਼ੁਰੂ ਕੀਤਾ ਗਿਆ । ਇਸ ਪ੍ਰੋਗਰਾਮ ਦੇ ਅਧੀਨੇ ਵਣ ਵਿਭਾਗ ਅਤੇ ਪੇਂਡੂ ਸਮੁਦਾਇ ਵਣਾਂ ਦੇ ਸੁਰੱਖਿਅਣ ਅਤੇ ਦੇਖ-ਭਾਲ ਦੇ ਨਾਲ ਪਤਨ ਹੋਏ ਵਣਾਂ ਦੀ ਥਾਂ ਨਵੇਂ ਦਰੱਖ਼ਤ ਲਾਉਣ ਦਾ ਕਾਰਜ ਇਕੱਠੇ ਮਿਲ ਕੇ ਕਰਨਗੇ ਅਤੇ ਇਹ ਕੰਮ ਪਿੰਡਾਂ ਦੇ ਨੇੜਲੀ ਭੂਮੀ (ਜ਼ਮੀਨ) ਉੱਤੇ ਕੀਤਾ ਜਾਵੇਗਾ । ਇਸ ਸਾਂਝੇ ਪ੍ਰੋਗਰਾਮ ਨੂੰ ਸਰਕਾਰ ਅਤੇ ਜਨਤਾ ਦੇ ਵਿਚਾਲੇ ਇਕ ਤਰ੍ਹਾਂ ਦੀ ਭਾਗੀਦਾਰੀ ਵਾਲਾ ਪ੍ਰੋਗਰਾਮ ਹੀ ਆਖਿਆ ਜਾ ਸਕਦਾ ਹੈ ।

ਪਿੰਡ ਦੀ ਸਮੁਦਾਇ ਦੀ ਪ੍ਰਤੀਨਿਧਤਾ ਇਹ ਸੰਸਥਾ ਕਰਦੀ ਹੈ, ਨੂੰ ਆਮ ਤੌਰ ‘ਤੇ ਵਣਸੁਰੱਖਿਅਣ ਕਮੇਟੀ (Forest Protection Committee, FPC) ਆਖਦੇ ਹਨ । ਦੇਸ਼ ਦੇ 17 ਰਾਜਾਂ ਨੇ ਇਸ ਪ੍ਰੋਗਰਾਮ ਨੂੰ ਅਪਣਾਅ ਲਿਆ ਹੈ ਅਤੇ 63,000 ਦੇ ਲਗਪਗ ਵਣ ਸੁਰੱਖਿਆ ਕਮੇਟੀਆਂ ਇਸ ਕਾਰਜ ਵਿਚ ਲੱਗੀਆਂ ਹੋਈਆਂ ਹਨ ਅਤੇ ਇਹ ਕਮੇਟੀਆਂ 14 ਮਿਲੀਅਨ ਹੈਕਟੇਅਰ ਵਿਚ ਫੈਲੇ ਹੋਏ ਖੇਤਰ ਦੀ ਦੇਖ-ਭਾਲ ਕਰ ਰਹੀਆਂ ਹਨ ।

ਸੰਯੁਕਤ ਵਣ-ਪ੍ਰਬੰਧਣ ਦੇ ਮਨੋਰਥ
(Objectives of Joint Forest Management)
ਜੁਆਇੰਟ ਫਾਰੈਸਟਰੀ ਮੈਨੇਜਮੈਂਟ ਦੇ ਪ੍ਰੋਗਰਾਮ ਵਿਚ ਪਿੰਡ ਵਾਸੀਆਂ ਦੇ ਲਈ ਬਾਲਣ (Fuel Wood), ਪਸ਼ੂਆਂ ਲਈ ਚਾਰਾ ਅਤੇ ਪਿੰਡ ਦੇ ਸਮੁਦਾਇ ਲਈ ਥੋੜ੍ਹੀ ਜਿਹੀ ਮਾਤਰਾ ਵਿਚ ਇਮਾਰਤੀ ਲੱਕੜੀ ਉਪਲੱਬਧ ਕਰਾਉਂਦਾ ਹੈ । ਇਹ ਵਣਾਂ ਦੇ ਵਿਕਾਸ ਵੱਲ ਵੀ ਧਿਆਨ ਦਿੰਦੀ ਹੈ । ਸੰਯੁਕਤ ਵਣ-ਪ੍ਰਬੰਧਣ ਦੀ ਸਕੀਮ ਨੂੰ ਦੇਸ਼ ਦੇ 17 ਪ੍ਰਾਂਤਾਂ ਨੇ ਅਪਣਾਅ ਲਿਆ ਹੈ ਅਤੇ ਵਣਾਂ ਦੇ ਪ੍ਰਬੰਧਣ ਦੇ ਸੰਬੰਧ ਵਿਚ ਕੀਤੇ ਜਾਂਦੇ ਕੰਮਾਂ ਦਾ ਵੇਰਵਾ ਇਸ ਪ੍ਰਕਾਰ ਹੈ-

  1. ਗੈਰ ਸਰਕਾਰੀ-ਸੰਗਠਨਾਂ, ਸਰਕਾਰ ਅਤੇ ਸਥਾਨਿਕ ਸਮੁਦਾਇਕੀ ਸ਼ਮੂਲੀਅਤ ।
  2. ਚੁਣੇ ਗਏ ਖੇਤਰਾਂ ਵਿਚ ਫਲਦਾਰ ਪੌਦਿਆਂ ਨੂੰ ਉਗਾਉਣਾ ।
  3. ਪਸ਼ੂਆਂ ਦੇ ਚਾਰਨ ਉੱਤੇ ਰੋਕ ।
  4. ਲਾਭਕਾਰੀਆਂ ਨੂੰ ਨਿੱਜੀ ਮਲਕੀਅਤ ਦਾ ਹੱਕ ਨਾ ਦੇਣਾ ।
  5. ਲਾਭਕਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਸਕਦੀ ਹੈ ।
  6. ਪਿੰਡ ਦੀ ਸਮੁਦਾਇ ਸਰਕਾਰ ਦੁਆਰਾ ਨਿਸ਼ਚਿਤ ਕੀਤੇ ਗਏ ਲਾਭਾਂ ਦੀ ਹੱਕਦਾਰ ਹੈ ।
  7. ਲਾਭਕਾਰੀ ਘਾਹ, ਦਰੱਖ਼ਤਾਂ ਦੀਆਂ ਟਹਿਣੀਆਂ ਦੇ ਸਿਰਿਆਂ ਅਤੇ ਵਣਾਂ ਤੋਂ ਨਿੱਕੇ-ਮੋਟੇ ਪਦਾਰਥਾਂ ਦੀ ਵਰਤੋਂ ਕਰ ਸਕਦੇ ਹਨ ।

ਪ੍ਰਸ਼ਨ 3.
ਦਰੱਖ਼ਤ ਉਗਾਉਣ ਵਿਚ ਵਿਦਿਆਰਥੀ ਆਪਣਾ ਕੀ ਯੋਗਦਾਨ ਪਾ ਸਕਦੇ ਹਨ ?
ਉੱਤਰ-
ਪੌਦਿਆਂ ਦੀ ਪਾਲਣਾ ਅਤੇ ਦੇਖ-ਭਾਲ ਕਰਨ ਵਿਚ ਵਿਦਿਆਰਥੀ ਹੇਠ ਲਿਖੇ ਤਰੀਕਿਆਂ ਦੁਆਰਾ ਆਪਣਾ ਯੋਗਦਾਨ ਪਾ ਸਕਦੇ ਹਨ :-

  1. ਵਿਦਿਆਰਥੀ ਆਪਣੇ ਸਕੂਲ ਦੇ ਅਹਾਤੇ ਅੰਦਰ, ਆਪਣੇ ਘਰਾਂ ਦੇ ਪਿਛਵਾੜੇ ਜਾਂ ਦੁਸਰੀਆਂ ਖ਼ਾਲੀ ਥਾਂਵਾਂ ਉੱਤੇ ਰੁੱਖ ਲਗਾ ਸਕਦੇ ਹਨ ।
  2. ਆਪਣੀ ਮਰਜ਼ੀ ਅਨੁਸਾਰ ਵਿਦਿਆਰਥੀ ਆਪਣੇ ਮਨਪਸੰਦ ਰੁੱਖਾਂ ਨੂੰ ਨਾਮ ਦੇ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਰੁੱਖਾਂ ਦੀ ਸਾਂਭ-ਸੰਭਾਲ ਅਤੇ ਦੇਖ-ਭਾਲ ਸ਼ੌਕ ਨਾਲ ਕਰ ਸਕਦੇ ਹਨ ।
  3. ਆਪਣੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਹਰੇਕ ਵਿਦਿਆਰਥੀ ਇਕ-ਇਕ ਪੌਦਾ ਲਗਾ ਸਕਦਾ ਹੈ । ਇੱਥੇ ਇਹ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਦਰੱਖ਼ਤ ਲਗਾਉਣੇ ਤਾਂ ਇੰਨੇ ਜ਼ਰੂਰੀ ਨਹੀਂ ਹਨ ਜਿੰਨੀ ਕਿ ਲਗਾਏ ਗਏ ਦਰੱਖ਼ਤਾਂ ਦੀ ਦੇਖ-ਭਾਲ ਕਰਨੀ ਜ਼ਰੂਰੀ ਹੈ ।
  4. ਵਿਦਿਆਰਥੀ ਦਰੱਖ਼ਤ ਲਗਾਉਣ ਦੀ ਮੁਹਿੰਮ ਵਿੱਚ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਸਹਾਇਤਾ ਕਰ ਸਕਦੇ ਹਨ ।
  5. ਵਿਦਿਆਰਥੀਆਂ ਦੁਆਰਾ ਲਗਾਏ ਗਏ ਰੁੱਖ ਸਕੂਲ ਦੀ ਸ਼ੋਭਾ ਵਧਾਉਣਗੇ ।

PSEB 12th Class Environmental Education Solutions Chapter 19 ਵਾਤਾਵਰਣੀ ਕਿਰਿਆ (ਭਾਗ-6)

ਪ੍ਰਸ਼ਨ 4.
ਸਮੁਦਾਇ ਫਾਰੈਸਟਰੀ (Community Forestry) ਐ-ਫਾਰੈਸਟਰੀ (AgroForestry) ਤੋਂ ਕਿਵੇਂ ਭਿੰਨ ਹੈ ?
ਉੱਤਰ-
ਸਮੁਦਾਇ ਫਾਰੈਸਟਰੀ (Community Forestry) – ਸਮੁਦਾਇ ਫਾਰੈਸਟਰੀ ਸਮੁਦਾਇ ਦੀ ਖ਼ਾਲੀ ਪਈ ਹੋਈ ਜ਼ਮੀਨ ‘ਤੇ ਹੀ ਕੀਤੀ ਜਾਂਦੀ ਹੈ । ਆਮ ਤੌਰ ‘ਤੇ ਰੁੱਖ ਪਿੰਡਾਂ ਦੇ ਆਲੇ-ਦੁਆਲੇ, ਪੰਚਾਇਤੀ ਜ਼ਮੀਨ, ਰੇਲਵੇ ਪੱਟੜੀਆਂ ਦੇ ਆਲੇ-ਦੁਆਲੇ ਸੜਕਾਂ ਦੇ ਕਿਨਾਰਿਆਂ ‘ਤੇ ਅਤੇ ਘਰਾਂ ਦੇ ਸਾਹਮਣੇ ਲਗਾਏ ਜਾਂਦੇ ਹਨ । ਇਸ ਫਾਰੈਸਟਰੀ ਦਾ ਮਨੋਰਥ ਸਮੁਦਾਇ ਨੂੰ ਕੁੱਝ ਨਾ ਕੁੱਝ ਲਾਭ ਪਹੁੰਚਾਉਣ ਤੋਂ ਹੈ ।

ਸਮੁਦਾਇ ਫਾਰੈਸਟਰੀ ਦੇ ਪ੍ਰੋਗਰਾਮ ਅਧੀਨ ਪਿੰਡ ਵਾਸੀਆਂ ਦੇ ਲਈ ਦਰੱਖ਼ਤ ਦੀ ਪਨੀਰੀ, ਫਰਟੀਲਾਈਜਰਜ਼ ਦੀ ਉਪਲੱਬਧ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਇਵਜ਼ਾਨੇ ਵਜੋਂ ਸਮੁਦਾਇ ਨੂੰ ਲਗਾਏ ਗਏ ਦਰੱਖ਼ਤਾਂ ਦੀ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ।

ਐਗੋ/ਕ੍ਰਿਸ਼ੀ-ਫਾਰੈਸਟਰੀ (Agro-Forestry) – ਖੇਤਾਂ ਦੇ ਆਲੇ-ਦੁਆਲੇ ਅਤੇ ਖੇਤਾਂ ਦੇ ਵਿਚ ਰੁੱਖ ਲਗਾਉਣ ਨੂੰ ਐ-ਫਾਰੈਸਟਰੀ ਆਖਦੇ ਹਨ । ਜ਼ਮੀਨ ਨੂੰ ਖੇਤੀ ਕਰਨ ਲਈ, ਵਣ ਲਾਉਣ ਲਈ ਅਤੇ ਪਸ਼ੂ ਪਾਲਣ ਕਰਨ ਦੀ ਪ੍ਰੈਕਟਿਸ ਬੜੀ ਪੁਰਾਣੀ ਹੈ । ਕਿੱਕਰ, ਅੰਬ, ਸਫ਼ੈਦਾ, ਪਾਪੁਲਰ ਅਤੇ ਸਰੀਰ ਵਰਗੇ ਰੁੱਖ ਐਗਰੋ-ਫਾਰੈਸਟਰੀ ਪ੍ਰੋਗਰਾਮ ਦੇ ਅਧੀਨ ਲਗਾਏ ਜਾਂਦੇ ਹਨ ।

ਐਗੋ-ਫਾਰੈਸਟਰੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ, ਸਗੋਂ ਇਹ ਇਕ ਪੁਰਾਣੀ ਪ੍ਰੈਕਟਿਸ, ਜਿਸ ਵਿਚ ਭਾਂ ਨੂੰ ਖੇਤੀ ਕਰਨ ਦੇ ਨਾਲ-ਨਾਲ ਫਾਰੈਸਟਰੀ ਅਤੇ ਪਸ਼ੂ ਪਾਲਣ ਦੇ ਕੰਮ ਵੀ ਕੀਤੇ ਜਾਂਦੇ ਸਨ । ਪੁਰਾਣੀ ਫਾਰੈਸਟਰੀ ਦੇ ਮੁਕਾਬਲੇ ਐਗੋ ਫਾਰੈਸਟਰੀ ਬਹੁਤ ਚੰਗੀ ਹੈ ਕਿਉਂਕਿ ਐਗੋਫਾਰੈਸਟਰੀ ਵਿਚ ਕੋਈ ਵੀ ਆਦਮੀ ਗੈਰ-ਕਾਨੂੰਨੀ ਤੌਰ ‘ਤੇ ਨਾ ਤਾਂ ਦਰੱਖ਼ਤਾਂ ਨੂੰ ਵੱਢ ਹੀ ਸਕਦਾ ਹੈ ਨਾ ਹੀ ਪਸ਼ੂਆਂ ਨੂੰ ਚਾਰ ਸਕਦਾ ਹੈ ਅਤੇ ਨਾ ਹੀ ਜੰਗਲਾਂ ਦੀ ਸਫ਼ਾਈ ਹੀ ਕਰ ਸਕਦਾ ਹੈ । ਪਰੰਪਰਾਗਤ ਫਾਰੈਸਟਰੀ ਗੈਰ-ਕਾਨੂੰਨੀ ਢੰਗ ਨਾਲ ਰੁੱਖ ਕੱਟਣ, ਪਸ਼ੂ ਚਾਰਨ ਨੂੰ ਰੋਕਣ ਦੇ ਵਾਸਤੇ ਨਿਗਰਾਨੀ ਕਰਨੀ ਪੈਂਦੀ ਹੈ ।

Leave a Comment