Loading [MathJax]/extensions/tex2jax.js

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

Punjab State Board PSEB 12th Class Environmental Education Book Solutions Chapter 17 ਵਾਤਾਵਰਣੀ ਕਿਰਿਆ (ਭਾਗ-4) Textbook Exercise Questions and Answers.

PSEB Solutions for Class 12 Environmental Education Chapter 17 ਵਾਤਾਵਰਣੀ ਕਿਰਿਆ (ਭਾਗ-4)

Environmental Education Guide for Class 12 PSEB ਵਾਤਾਵਰਣੀ ਕਿਰਿਆ (ਭਾਗ-4) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਦੂਸ਼ਣ ਅਤੇ ਪ੍ਰਦੂਸ਼ਕ ਤੋਂ ਕੀ ਭਾਵ ਹੈ ?
ਉੱਤਰ-
ਪ੍ਰਦੂਸ਼ਣ-ਸਾਡੀਆਂ ਹਵਾ, ਪਾਣੀ ਅਤੇ ਮਿੱਟੀ ਵਿੱਚ ਅਣਇੱਛਿਤ ਤਬਦੀਲੀਆਂ ਜਿਨ੍ਹਾਂ ਦੇ ਕਰਕੇ ਇਨ੍ਹਾਂ ਵਸਤਾਂ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਗੁਣਾਂ ਵਿੱਚ ਤਬਦੀਲੀ ਪੈਦਾ ਹੋ ਜਾਵੇ, ਉਸ ਤਬਦੀਲੀ ਨੂੰ ਪ੍ਰਦੂਸ਼ਣ ਆਖਦੇ ਹਨ ।

ਪ੍ਰਦੂਸ਼ਕ – ਜਿਹੜਾ ਪਦਾਰਥ ਹਵਾ, ਪਾਣੀ ਅਤੇ ਮਿੱਟੀ ਵਿਚ ਅਜਿਹੀਆਂ ਤਬਦੀਲੀਆਂ ਪੈਦਾ ਕਰ ਦੇਵੇ ਜਿਹੜੀਆਂ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੋਣ, ਤਾਂ ਅਜਿਹੇ ਪਦਾਰਥ ਨੂੰ ਪ੍ਰਦੂਸ਼ਕ ਆਖਿਆ ਜਾਂਦਾ ਹੈ ।

ਪ੍ਰਸ਼ਨ 2.
ਪਥਰਾਟ ਬਾਲਣਾਂ ਦੇ ਬਲਣ ਨਾਲ ਕਿਹੜੀਆਂ-ਕਿਹੜੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ ? ਮਨੁੱਖਾਂ ਉੱਤੇ ਇਹਨਾਂ ਗੈਸਾਂ ਦੇ ਕੀ ਪ੍ਰਭਾਵ ਹਨ ?
ਉੱਤਰ-
ਪਥਰਾਟ ਈਂਧਨਾਂ ਦੇ ਬਾਲਣ ਨਾਲ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ-ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਗੈਸਾਂ ਦੇ ਮਨੁੱਖੀ ਸਿਹਤ ਉੱਤੇ ਦੁਸ਼ਟ ਪ੍ਰਭਾਵ ਪੈਂਦੇ ਹਨ-

  1. ਵਿਸ਼ੈਲੀ ਹੋਣ ਕਾਰਨ ਕਾਰਬਨ ਮੋਨੋਸਾਈਡ ਗੈਸ ਮਨੁੱਖ ਦੀ ਸਾਹ ਕਿਰਿਆ ਅਤੇ ਲਹੂ ਗੇੜ ਉੱਤੇ ਮਾੜਾ ਅਸਰ ਕਰਦੀ ਹੈ ।
  2. ਸਲਫਰ ਡਾਈਆਕਸਾਈਡ ਦਾ ਮਾੜਾ ਅਸਰ ਅੱਖਾਂ, ਕੰਨਾਂ ਅਤੇ ਸਾਹ ਪ੍ਰਣਾਲੀ ਉੱਤੇ ਪੈਂਦਾ ਹੈ ।
  3. ਹਾਈਡ੍ਰੋਕਾਰਬਨਜ਼ ਕੈਂਸਰ ਪੈਦਾ ਕਰ ਸਕਦੇ ਹਨ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਕੋਈ ਦੋ ਉਪਾਅ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਦੋ ਉਪਾਅ-

  1. ਪ੍ਰਕਾਸ਼/ਫੋਟੋ ਰਸਾਇਣਕ ਸਮੋਗ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ । ਇਸ ਉਪਜ ਦਾ ਕਾਰਨ ਸਵੈਚਲਿਤ ਵਾਹਨ ਹਨ ।
  2. ਕਾਰਖਾਨਿਆਂ ਤੋਂ ਪੈਦਾ ਹੋਣ ਵਾਲੇ ਠੋਸ ਕਣਾਂ ਨੂੰ ਝਾਂਵੇਂ (Scrubbers), ਫਿਲਟਰਜ਼ (Filters) ਅਤੇ ਅਪਖੇਪਕਾਂ (Precipitators) ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਇਆ ਜਾ ਸਕਦਾ ਹੈ ।

PSEB 12th Class Environmental Education Solutions Chapter 17 ਵਾਤਾਵਰਣੀ ਕਿਰਿਆ (ਭਾਗ-4)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਤੇਜ਼ਾਬੀ ਵਰਖਾ (Acid rain) ਤੋਂ ਕੀ ਭਾਵ ਹੈ ? ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਲਿਖੋ ।
ਉੱਤਰ-
ਬਹੁਤ ਸਾਰੇ ਉਦਯੋਗਾਂ ਤੋਂ ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਦੇ ਆਕਸਾਈਡਜ਼ ਪੈਦਾ ਹੁੰਦੇ ਹਨ । ਮੁਕਤ ਹੋਣ ਉਪਰੰਤ ਇਹ ਗੈਸਾਂ ਵਾਯੂਮੰਡਲ ਵਿਚ ਮੌਜੂਦ ਜਲ ਵਾਸ਼ਪਾਂ ਨਾਲ ਮਿਲ ਕੇ ਤੇਜ਼ਾਬ ਜਿਵੇਂ ਕਿ ਸਲਫਿਊਰਕ ਐਸਿਡ ਅਤੇ ਨਾਈਟਿਕ ਐਸਿਡ ਬਣਾਉਂਦੇ ਹਨ । ਹਵਾ ਵਿਚ ਮੌਜੂਦ ਇਹ ਤੇਜ਼ਾਬ ਮੀਂਹ ਪੈਣ ‘ਤੇ ਪਾਣੀ ਵਿਚ ਘੁਲ ਕੇ ਧਰਤੀ ਉੱਪਰ ਡਿਗਦੇ ਹਨ । ਤੇਜ਼ਾਬਾਂ ਦੇ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਉੱਤੇ ਡਿਗਣ ਨੂੰ । ਤੇਜ਼ਾਬੀ ਵਰਖਾ ਆਖਿਆ ਜਾਂਦਾ ਹੈ ।

ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ (Preventive Measures)
ਤੇਜ਼ਾਬੀ ਵਰਖਾ ਤੋਂ ਬਚਣ ਦੇ ਉਪਾਅ ਹੇਠ ਲਿਖੇ ਹਨ-

  1. ਅਜਿਹੇ ਕੋਲੇ ਅਤੇਂ ਹੋਰਨਾ ਬਾਲਣਾਂ ਦੀ ਈਂਧਨ ਵਜੋਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਇਨ੍ਹਾਂ ਵਿਚ ਸਲਫ਼ਰ ਦੀ ਮਾਤਰਾ ਬਹੁਤ ਹੀ ਥੋੜ੍ਹੀ ਹੋਵੇ ।
  2. ਭੱਠੀਆਂ ਦੀਆਂ ਚਿਮਨੀਆਂ ਵਿਚ ਝਾਂਵੇਂ (Scrubbers) ਲਗਾਏ ਜਾਣ ਤਾਂ ਜੋ ਸਲਫਰ ਡਾਈਆਕਸਾਈਡ ਯੁਕਤ ਧੁੰਏਂ ਦੇ ਵਾਯੂਮੰਡਲ ਵਿਚ ਮੁਕਤ ਹੋਣ ਤੋਂ ਪਹਿਲਾਂ ਇਸ ਵਿਚੋਂ ਇਹ ਧੂੰਆਂ ਰਹਿਤ ਹੋ ਸਕੇ ।

ਪ੍ਰਸ਼ਨ 2.
ਯੂਟਰੋਫੀਕੇਸ਼ਨ ਸੁਪੋਸ਼ਣ ਤੋਂ ਕੀ ਭਾਵ ਹੈ ? ਇਹ ਜਲੀ ਜੀਵਨ (Aquatic Life) ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਯੂਟਰੋਫੀਕੇਸ਼ਨ (ਸੁਪੋਸ਼ਣ) ਦਾ ਸ਼ਬਦੀ ਅਰਥ ਹੈ-ਬਹੁਤ ਜ਼ਿਆਦਾ ਖਾਣਾ । ਦੁੱਧ ਦੇ ਪਲਾਂਟਾਂ, ਡਿੱਬਾ ਬੰਦ ਕਰਨ ਵਾਲੀਆਂ ਫੈਕਟਰੀਆਂ (Canneries) ਅਤੇ ਕਾਗਜ਼ ਤਿਆਰ ਕਰਨ ਵਾਲੇ ਉਦਯੋਗਾਂ ਤੋਂ ਨਿਕਲਣ ਵਾਲੇ ਫਾਸਫੇਟੀ ਪਦਾਰਥ ਪਾਣੀ ਦੀ ਉਤਪਾਦਕਤਾ ਵਿਚ ਵਾਧਾ ਕਰ ਦਿੰਦੇ ਹਨ | ਅਜਿਹੇ ਪਾਣੀਆਂ ਵਿਚ ਐਲਗੀ ਬਹੁਤ ਵੱਡੀ ਮਾਤਰਾ ਵਿਚ ਉੱਗ ਪੈਂਦੀ ਹੈ । ਐਲਗੀ ਦੇ ਇਸ ਤਰ੍ਹਾਂ ਬਹੁਤ ਜ਼ਿਆਦਾ ਵਿਕਸਿਤ ਹੋਣ ਨੂੰ ਬੇਓੜਕ ਵਾਧਾ (Algal bloom) ਕਹਿੰਦੇ ਹਨ । ਜਦੋਂ ਇਹ ਐਲਗੀ ਗਲਦੀ-ਸੜਦੀ ਹੈ ਤਾਂ ਇਸ ਦੇ ਗਲ-ਸੜਣ ਕਾਰਨ ਪਾਣੀ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ | ਪਾਣੀ ਵਿਚ ਆਕਸੀਜਨ ਦੀ ਮਾਤਰਾ ਦੇ ਘੱਟ ਜਾਣ ਨਾਲ ਪਾਣੀ ਵਿਚਲੇ ਸਜੀਵ ਮਰ ਜਾਂਦੇ ਹਨ । ਸੁਪੋਸ਼ਣ ਦੇ ਮੁੱਖ ਕਾਰਨ ਪਾਣੀ ਵਿੱਚ ਫਾਸਫੇਟਸ ਅਤੇ ਸਲਫੇਟਸ ਦੀ ਅਧਿਕ ਮਾਤਰਾ ਵਿਚ ਮੌਜੂਦਗੀ ਹੈ ।

ਰੋਕਥਾਮ Prevention) – ਸ਼ਹਿਰੀ-ਜਲ-ਮਲ (Municipal sewage) ਨੂੰ ਦਰਿਆਵਾਂ, ਝੀਲਾਂ ਆਦਿ ਦੇ ਪਾਣੀ ਵਿਚ ਪਾਉਣ ਤੋਂ ਪਹਿਲਾਂ ਇਸ ਵਿਚਲੇ ਪੌਸ਼ਟਿਕ ਪਦਾਰਥ ਕੱਢ ਦਿੱਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਨਾਲ ਐਲਗਲ ਬਲੂਮ ਦੀ ਉਤਪੱਤੀ ਨੂੰ ਰੋਕਿਆ ਜਾਂ ਸਕਦਾ ਹੈ । ਇਸ ਜਲ-ਮਲ ਵਿਚੋਂ ਅਲੱਗ ਕੀਤੇ ਗਏ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਖੇਤੀ ਕਾਰਜਾਂ ਦੇ ਲਈ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਛੱਪੜਾਂ ਆਦਿ ਵਿਚ ਜਲ-ਜਲੀ ਪੌਦੇ ਉਗਾਉਣ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 3.
ਅਸੀਂ ਤਾਜ਼ੇ ਪਾਣੀ ਦੇ ਪ੍ਰਦੂਸ਼ਣ ਨੂੰ ਕਿਵੇਂ ਰੋਕ ਸਕਦੇ ਹਾਂ ?
ਉੱਤਰ-
ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਵਾਸਤੇ ਹੇਠਾਂ ਲਿਖੇ ਕਦਮ ਉਠਾਏ ਜਾ ਸਕਦੇ ਹਨ

  1. ਦਰਿਆਵਾਂ, ਝੀਲਾਂ ਅਤੇ ਛੱਪੜਾਂ ਆਦਿ ਵਿਚ ਨਹਾਉਣ ਅਤੇ ਕੱਪੜੇ ਧੋਣ ਦੀ ਮਨਾਹੀ ਹੋਣੀ ਚਾਹੀਦੀ ਹੈ ।
  2. ਹਾਨੀਕਾਰਕ ਜੀਵਨਾਸ਼ਕਾਂ ਦੀ ਰਹਿੰਦ-ਖੂੰਹਦ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਬੜੀ ਸੋਚ-ਸਮਝ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਦਾਰਥ ਖੇਤਾਂ ਵਿਚੋਂ ਵਹਿ ਕੇ ਜਲ ਸਰੋਤਾਂ ਨੂੰ ਦੂਸ਼ਿਤ ਨਾ ਕਰ ਸਕਣ ।
  3. ਸ਼ਹਿਰੀ ਜਲ-ਮਲ ਨੂੰ ਸਾਫ ਕਰਨ ਵਾਸਤੇ ਉਪਚਾਰ ਪਲਾਂਟ (Treatment plants) ਲਗਾਉਣੇ ਚਾਹੀਦੇ ਹਨ, ਤਾਂ ਜੋ ਸੀਵਰੇਜ ਨੂੰ ਸਾਫ਼ ਕੀਤਾ ਜਾ ਸਕੇ ।
  4. ਨੀਵੀਆਂ ਥਾਂਵਾਂ ਦੀ ਭਰਾਈ ਕਰਨ ਵਾਸਤੇ ਅਵਿਘਟਣਸ਼ੀਲ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ।
  5. ਪਾਣੀ ਦੇ ਤਾਪ ਪ੍ਰਦੂਸ਼ਣ ਨੂੰ ਘਟਾਉਣ ਦੇ ਵਾਸਤੇ ਗਰਮ ਜਾਂ ਸੁੱਕੇ ਸ਼ੀਤਲ ਟਾਵਰਾਂ (Heat or Dry Cooling Towers) ਦੀ ਵਰਤੋਂ ਕੀਤੀ ਜਾਵੇ ।
  6. ਪਾਣੀ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੁਕਿਰਿਆਵੀ ਹੋਣ ਦੀ ਲੋੜ ਹੈ ਅਤੇ ਬੋਰਡ ਨੂੰ ਕਾਰਖਾਨਿਆਂ ਵਲ ਖ਼ਾਸ ਧਿਆਨ ਦੇਣਾ ਹੋਵੇਗਾ । ਬੋਰਡ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਦਯੋਗਾਂ ਵਿਚ ਰਹਿੰਦ-ਖੂੰਹਦ ਨਿਰੂਪਣ ਪਲਾਟਾਂ ਨੂੰ ਲਗਾਉਣ ਲਈ ਕਹਿਣ ।
  7. ਸਮੁੰਦਰੀ ਤੱਟਾਂ ਦੇ ਨੇੜੇ ਵਿਕਾਸ ਸੰਬੰਧੀ ਗਤੀਵਿਧੀਆਂ ਬਹੁਤ ਹੀ ਘੱਟ ਹੋਣੀਆਂ ਚਾਹੀਦੀਆਂ ਹਨ ।
  8. ਉਲਟਵੀਂ ਪਰਾਸਰਨ ਵਿਧੀ ਦੀ ਵਰਤੋਂ ਕਰਕੇ ਨਮਕੀਨ ਪਾਣੀ ਨੂੰ ਖਣਿਜ ਰਹਿਤ ਕਰਨਾ ।
  9. ਲੋਕਾਂ ਨੂੰ ਜਲ ਪ੍ਰਦੂਸ਼ਣ ਦੇ ਦੁਸ਼ਟ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ।
  10. ਨਦੀਆਂ, ਨਾਲਿਆਂ ਅਤੇ ਝੀਲਾਂ ਦੇ ਕਿਨਾਰਿਆਂ ‘ਤੇ ਪੌਦੇ ਲਗਾਉਣ ਨਾਲ ਕਿਨਾਰਿਆਂ ਦੀ ਮਿੱਟੀ-ਖੁਰਨ ਨੂੰ ਘਟਾ ਕੇ ਪਾਣੀ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ ।

Leave a Comment