PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Punjab State Board PSEB 12th Class Environmental Education Book Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Exercise Questions and Answers.

PSEB Solutions for Class 12 Environmental Education Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

Environmental Education Guide for Class 12 PSEB ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3) Textbook Questions and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਿਸ਼ਰਿਤ ਫਸਲ ਉਗਾਉਣ/ਮਿਸ਼ਰਿਤ ਖੇਤੀ ਤੋਂ ਕੀ ਭਾਵ ਹੈ ?
ਜਾਂ
ਮਿਸ਼ਰਿਤ ਖੇਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫਸਲਾਂ ਦੀ ਖੇਤੀ ਕਰਨ ਨੂੰ ਮਿਸ਼ਰਿਤ ਖੇਤੀ ਜਾਂ ਭਾਂਤ-ਭਾਂਤ ਦੀ ਖੇਤੀ ਆਖਦੇ ਹਨ । ਮਿਸ਼ਰਿਤ ਫ਼ਸਲੀ ਦਾ ਮਕਸਦ ਸੰਭਾਵੀ ਖਤਰਿਆਂ ਅਤੇ ਹੋਣ ਵਾਲੀਆਂ ਹਾਨੀਆਂ ਤੋਂ ਬਚਾਉ ਕਰਨ ਤੋਂ ਹੈ ਜਿਹੜੀਆਂ ਮੀਂਹ ਆਦਿ ਦੇ ਕਾਰਨ ਪੈਦਾ ਹੋ ਸਕਦੀਆਂ ਹਨ ।

ਮਿਸ਼ਰਿਤ ਖੇਤੀ ਦੇ ਕੁਝ ਉਦਾਹਰਨ

  1. ਕਣਕ ਅਤੇ ਸਰੋਂ
  2. ਮੂੰਗਫਲੀ ਅਤੇ ਸੂਰਜਮੁਖੀ ।

ਪ੍ਰਸ਼ਨ 2.
ਜ਼ਰਾਇਤ ਵਿੱਚ ਇੱਕੋ ਫ਼ਸਲ ਦਾ ਉਗਾਉਣਾ ਇਕ ਫ਼ਸਲੀ ਵੰਡੀ ਮਿੱਟੀ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਹਰ ਸਾਲ ਇੱਕੋ ਹੀ ਖੇਤ ਵਿਚ ਇੱਕੋ ਹੀ ਕਿਸਮ ਦੀ ਫਸਲ ਦੀ ਬੀਜਾਈ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਵਿਚੋਂ ਇੱਕੋ ਹੀ ਕਿਸਮ ਦੇ ਪੌਸ਼ਟਿਕ ਪਦਾਰਥ ਖ਼ਤਮ ਹੋ ਜਾਂਦੇ ਹਨ । ਜਿਸ ਕਾਰਨ ਉਤਪਾਦਕਤਾ ਵਿਚ ਕਮੀ ਪੈਦਾ ਹੋ ਜਾਂਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਬੀਜੀ ਹੋਈ ਫ਼ਸਲ ਨੂੰ ਵਿਸ਼ੇਸ਼ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਵਿਸ਼ੇਸ਼ ਕਿਸਮ ਦੇ ਕੀਟ ਹਮਲਾ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਪਰਜੀਵੀਆਂ ਦੀ ਸੁਰੱਖਿਆ ਵਿਚ ਵਾਧਾ ਹੋ ਜਾਂਦਾ ਹੈ ।

ਇੱਕੋ ਹੀ ਕਿਸਮ ਦੀ ਫਸਲ ਦੀ ਇੱਕੋ ਹੀ ਖੇਤ ਵਿਚ ਬਾਰ-ਬਾਰ ਫ਼ਸਲ ਦੇ ਮਾੜੇ ਸਿੱਟਿਆਂ ਤੋਂ ਬਚਣ ਦੇ ਲਈ ਫ਼ਸਲਾਂ ਦੀ ਕਾਸ਼ਤ ਬਦਲ-ਬਦਲ ਕੇ ਕੀਤੀ ਜਾਣੀ ਚਾਹੀਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਜੈਵ ਖਾਦ (Bio fertilizer) ਕੀ ਹੈ ?
ਉੱਤਰ-
ਜੈਵ ਖਾਦਾਂ ਉਹ ਸੂਖਮ ਜੀਵ ਹਨ ਜਿਹੜੇ ਭੂਮੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ ਅਤੇ ਪਰਿਸਥਿਤਿਕੀ ਹਾਲਤਾਂ ਵਿਚ ਸੁਧਾਰ ਲਿਆਉਣ ਦੇ ਨਾਲ-ਨਾਲ ਵਾਤਾਵਰਣ ਦੇ ਸੰਕਟਾਂ ਨੂੰ ਵੀ ਘਟਾਉਂਦੇ ਹਨ । ਇਸ ਕੰਮ ਦੇ ਵਾਸਤੇ ਵਸ਼ਿਸ਼ਟ ਕਿਸਮਾਂ ਦੇ ਸੂਖ਼ਮ ਜੀਵ, ਜਿਵੇਂ ਕਿ ਉੱਲੀਆਂ, ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਜੀਵ ਖਾਦਾਂ ਨੂੰ ਵਿਸ਼ੇਸ਼ ਕਿਸਮ ਦੀਆਂ ਲੈਬਾਰਟੀਰੀਆਂ ਵਿਚ ਉਗਾ ਕੇ, ਕਿਸਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ ਤਾਂ ਜੋ ਉਹ ਇਨ੍ਹਾਂ ਖਾਦਾਂ ਦੀ ਵਰਤੋਂ ਆਪਣੇ ਖੇਤਾਂ ਵਿਚ ਕਰ ਸਕਣ ।

ਪ੍ਰਸ਼ਨ 4.
ਜੀ ਐੱਮ (GM) ਫ਼ਸਲਾਂ ਤੋਂ ਕੀ ਭਾਵ ਹੈ ?
ਉੱਤਰ-
GM = Genetically Modified Crops
ਜਣਨਿਕ ਤੌਰ ਤੇ ਸੁਧਰੀਆਂ ਹੋਈਆਂ ਫ਼ਸਲਾਂ-
ਫ਼ਸਲਾਂ ਅਤੇ ਪਸ਼ੂ ਧਨ ਦੇ ਡੀ. ਐਨ. ਏ. ਨੂੰ ਬਾਇਓ ਟੈਕਨਾਲੋਜੀ ਦੀ ਵਰਤੋਂ ਕਰਕੇ ਇਸ ਵਿਚ ਸੁਧਾਰ ਲਿਆਂਦਾ ਜਾਂਦਾ ਹੈ ! ਅਜਿਹਾ ਸੁਧਾਰ ਲਿਆਉਣ ਦੇ ਫਲਸਰੂਪ ਇਨ੍ਹਾਂ ਸੁਧਰੀਆਂ ਹੋਈਆਂ ਫ਼ਸਲਾਂ ਅਤੇ ਪਸ਼ੂਧਨ ਦੀ ਨਾ ਕੇਵਲ ਗੁਣਵੱਤਾ ਹੀ ਵੱਧ ਜਾਂਦੀ ਹੈ, ਸਗੋਂ ਇਨ੍ਹਾਂ ਦੀ ਉਤਪਾਦਿਕਤਾ ਵਿਚ ਵੀ ਕਾਫ਼ੀ ਜ਼ਿਆਦਾ ਵਿਧੀ ਹੋ ਜਾਂਦੀ ਹੈ ਅਤੇ ਇਹ ਪੌਦੇ ਤੇ ਪਸ਼ੂ ਬੀਮਾਰੀਆਂ ਆਦਿ ਦਾ ਟਾਕਰਾ ਵੀ ਕਰ ਸਕਣ ਦੇ ਸਮਰੱਥ ਹੁੰਦੇ ਹਨ | ਅਜਿਹੇ ਪੌਦਿਆਂ ਅਤੇ ਜਾਨਵਰਾਂ ਨੂੰ ਜਣਨਿਕ ਤੌਰ ਤੇ ਸੁਧਰੇ ਹੋਏ ਪੌਦੇ ਅਤੇ ਪਸ਼ੂਧਨ ਆਖਦੇ ਹਨ ।

ਦੇਸ਼ ਵਿਚ ਕਣਕ, ਧਾਨ, ਬੈਸੀਕਾ (ਸਰੋਂ ਆਦਿ), ਮੂੰਗੀ, ਫਲੀਆਂ (Beans) ਅਰਹਰ (Pigeonpea), ਆਲੂ, ਟਮਾਟਰ, ਪੱਤਾ ਗੋਭੀ ਅਤੇ ਫੁੱਲ ਗੋਭੀ ਆਦਿ ਦੀਆਂ ਫ਼ਸਲਾਂ ਦੇ ਵਾਂਸਜੈਨਿਕ (Transgenic) ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਹਨ । ਵਾਂਸਜੈਨਿਕ ਕਣਕ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਦੇ ਨਾਲ-ਨਾਲ ਇਸ ਦੀ ਕਿਸਮ ਵੀ ਵਧੀਆ ਹੈ ਅਤੇ ਇਸ ਵਿਚ ਲਾਈਸਿਨ (Lysin) ਦੇ ਅੰਸ਼ ਵੀ ਕਾਫ਼ੀ ਜ਼ਿਆਦਾ ਹੁੰਦੇ ਹਨ ।

ਪਸ਼ਨ 5.
ਭੋਜਨ ਦੀ ਸਾਂਭ ਸੁਰੱਖਿਆ (Preservation) ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਖਾਧ ਪਦਾਰਥਾਂ ਦੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਉਪਜ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਦੀਆਂ ਪੋਸ਼ਟਿਕ ਤੱਤਾਂ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕੀਤਾ ਜਾ ਸਕੇ । ਪਰ ਫ਼ਸਲਾਂ ਦਾ ਝਾੜ ਰੁੱਤਾਂ ਅਤੇ ਹਰੇਕ ਇਲਾਕੇ ਦੇ ਸੁਭਾਅ ਉੱਪਰ ਨਿਰਭਰ ਕਰਦਾ ਹੈ । ਜੇਕਰ ਅਸੀਂ ਖਾਧ ਪਦਾਰਥਾਂ ਨੂੰ ਬਹੁਤ ਅਧਿਕ ਮਾਤਰਾ ਵਿਚ ਪੈਦਾ ਕਰ ਵੀ ਲਈਏ, ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਅਸੀਂ ਸਾਰੇ ਲੋਕਾਂ ਨੂੰ ਲਗਾਤਾਰ ਭੋਜਨ ਉਪਲੱਬਧ ਕਰਵਾ ਸਕੀਏ । ਇਸ ਲਈ ਅਜਿਹਾ ਕਰਨ ਨੂੰ ਸੰਭਵ ਬਣਾਉਣ ਦੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਢੰਗ ਅਪਣਾਏ ਜਾਣ ਜਿਨ੍ਹਾਂ ਕਾਰਨ ਖਾਧ ਪਦਾਰਥ ਹਰੇਕ ਆਦਮੀ ਨੂੰ ਹਰ ਸਮੇਂ ਵਾਜਿਬ ਕੀਮਤ ਤੇ ਆਸਾਨੀ ਨਾਲ ਉਪਲੱਬਧ ਹੋ ਸਕਣ । ਅਜਿਹਾ ਕੇਵਲ ਭੋਜਨ ਨੂੰ ਠੀਕ ਢੰਗ ਨਾਲ ਸੁਰੱਖਿਅਤ ਕਰਕੇ ਹੀ ਕੀਤਾ ਜਾ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਜੈਵ ਖਾਦਾਂ ਰਸਾਇਣਿਕ ਖਾਦਾਂ ਤੋਂ ਵੱਧ ਲਾਹੇਵੰਦ ਕਿਉਂ ਹਨ ?
ਉੱਤਰ-
ਸਾਡੀ ਖੇਤੀ ਰਸਾਇਣਿਕ ਖਾਦਾਂ ਅਤੇ ਜੈਵ ਖਾਦਾਂ ਦੀ ਬਹੁਤ ਜ਼ਿਆਦਾ ਕੀਤੀ ਜਾਂਦੀ ਵਰਤੋਂ ਉੱਪਰ ਨਿਰਭਰ ਕਰਦੀ ਹੈ । ਪਰ ਇਹ ਰਸਾਇਣ ਮਨੁੱਖ ਜਾਤੀ ਲਈ ਫਾਇਦੇਮੰਦ ਨਹੀਂ ਹਨ । ਇਨ੍ਹਾਂ ਰਸਾਇਣਿਕ ਪਦਾਰਥਾਂ ਦੀ ਬੇਸਮਝੀ ਨਾਲ ਕੀਤੀ ਜਾਂਦੀ ਵਰਤੋਂ ਦੇ ਕਾਰਨ ਪਰਿਸਥਿਤਿਕ ਅਵਸਥਾ ਅਤੇ ਵਾਤਾਵਰਣ ਉੱਪਰ ਮਾੜੇ ਪ੍ਰਭਾਵ ਪੈਂਦੇ ਹਨ । ਇਨ੍ਹਾਂ ਰਸਾਇਣਾਂ ਦੇ ਮਾੜੇ ਪ੍ਰਭਾਵ ਇਹ ਹਨ-

  • ਰਸਾਇਣਿਕ ਖਾਦਾਂ ਬੜੀਆਂ ਮਹਿੰਗੀਆਂ ਹਨ ਅਤੇ ਉਦਯੋਗੀਕਰਨ ਦੀ ਪੱਧਰ ਉੱਚੀ ਹੋਣ ਦੇ ਕਾਰਨ ਇਨ੍ਹਾਂ ਖਾਦਾਂ ਦਾ ਨਿਰਮਾਣ ਵੀ ਤਸੱਲੀਬਖ਼ਸ਼ ਨਹੀਂ ਹੁੰਦਾ, ਅਤੇ ਇਨ੍ਹਾਂ ਬਨਾਉਟੀ ਖਾਦਾਂ ਤੋਂ ਕਈ ਵਾਰ ਲੋੜੀਂਦੇ ਪੌਸ਼ਟਿਕ ਤੱਤ ਪੂਰੀ ਮਾਤਰਾ ਵਿਚ ਉਪਲੱਬਧ ਵੀ ਨਹੀਂ ਹੁੰਦੇ ।
  • ਖੇਤਾਂ ਵਿਚ ਵਰਤੀਆਂ ਜਾਂਦੀਆਂ ਜੈਵ ਖਾਦਾਂ ਅਤੇ ਰਸਾਇਣਿਕ ਖਾਦਾਂ ਆਮ ਤੌਰ ਤੇ ਖੇਤਾਂ ਵਿਚੋਂ ਰੁੜ੍ਹ ਕੇ ਪਾਣੀ ਦੇ ਸਰੋਤਾਂ ਵਿਚ ਮਿਲ ਕੇ, ਪਾਣੀ ਨੂੰ ਦੂਸ਼ਿਤ ਕਰ ਦਿੰਦੀਆਂ ਹਨ । ਵਾਤਾਵਰਣ ਵਿਚ ਜਮਾਂ ਹੋਣ ਵਾਲੇ ਕਈ ਆਇਣਾਂ ਦੀ ਵਧੀ ਹੋਈ ਸੰਘਣਤਾ ਦੇ ਕਾਰਨ ਸਜੀਵਾਂ ਲਈ ਸੰਕਟਾਂ ਦਾ ਕਾਰਨ ਬਣ ਜਾਂਦੇ ਹਨ । ਇਸ ਵਿੱਚ ਮਨੁੱਖ ਵੀ ਸ਼ਾਮਿਲ ਹਨ ।
  • ਰਸਾਇਣਿਕ ਖਾਦਾਂ ਨੂੰ ਤਿਆਰ ਕਰਨ ਦੇ ਵਾਸਤੇ ਉਰਜਾ ਦੀ ਬੜੀ ਮਾਤਰਾ ਵਿਚ ਲੋੜ ਪੈਂਦੀ ਹੈ । ਇਕ ਅੰਦਾਜ਼ੇ ਦੇ ਮੁਤਾਬਿਕ ਨਾਈਟ੍ਰੋਜਨ ਦੀ ਇਕ ਇਕਾਈ ਤੋਂ ਖਾਦ ਨੂੰ ਤਿਆਰ ਕਰਨ ਦੇ ਵਾਸਤੇ ਪਥਰਾਟ ਊਰਜਾ ਦੀਆਂ ਦੋ ਇਕਾਈਆਂ ਦੀ ਲੋੜ ਹੁੰਦੀ ਹੈ । ਊਰਜਾ ਦੇ ਇਹ ਪਥਰਾਟ ਸਰੋਤ ਨਾ-ਨਵਿਆਉਣਯੋਗ ਹੋਣ ਦੇ ਕਾਰਨ ਇਨ੍ਹਾਂ ਦੇ ਖ਼ਤਮ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ ।
  • ਬਨਾਉਟੀ ਖਾਦਾਂ ਨੂੰ ਪ੍ਰਯੋਗ ਕਰਨ ਦੇ ਸਮੇਂ ਕਈ ਤਰ੍ਹਾਂ ਦੇ ਪ੍ਰਦੂਸ਼ਕ ਪੈਦਾ ਹੋ ਜਾਂਦੇ ਹਨ, ਇਨ੍ਹਾਂ ਦਾ ਮਾੜਾ ਪ੍ਰਭਾਵ ਫ਼ਸਲਾਂ ਅਤੇ ਵਾਤਾਵਰਣ ਉੱਤੇ ਮਾੜਾ ਹੀ ਹੁੰਦਾ ਹੈ ।
  • ਜ਼ਿਆਦਾਤਰ ਜੀਵਨਾਸ਼ਕ, ਜੀਵ ਵਿਸ਼ੇਸ਼ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੇ ਫਲਸਰੂਪ ਅਜਿਹੇ ਪੈਸਟ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਕੀਟਨਾਸ਼ਕ ਰੋਧੀ (Resistant) ਹੁੰਦੇ ਹਨ । ਇਸ ਕਾਰਨ ਜੀਵਨਾਸ਼ਕਾਂ ਦੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਵਿਨਾਸ਼ਕਾਰੀਆਂ ਉੱਤੇ ਵਧੇਰੇ ਪ੍ਰਭਾਵਸ਼ਾਲੀ ਹੋ ਸਕਣ ।
  • ਰਸਾਇਣਿਕ ਖਾਦਾਂ ਦੇ ਉਤਪਾਦਨ ਸਮੇਂ ਅਤੇ ਪ੍ਰਬੰਧਣ ਦੇ ਵਕਤ ਕਈ ਪ੍ਰਕਾਰ ਦੇ ਪਦਾਰਥ ਪੈਦਾ ਹੁੰਦੇ ਹਨ ਜਿਹੜੇ ਕਿ ਨਾ ਸਿਰਫ਼ ਪ੍ਰਦੂਸ਼ਣ ਪੈਦਾ ਕਰਦੇ ਹਨ, ਸਗੋਂ ਫ਼ਸਲ ਅਤੇ ਵਾਤਾਵਰਣ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ।

ਖੇਤੀ-ਬਾੜੀ ਵਿਚ ਜੀਵ ਫਰਟੇਲਾਈਜ਼ਰਜ਼ ਦੀ ਵਰਤੋਂ ਦੇ ਲਾਭ (Advantages of using Biofertilizers in Agriculture)-

  1. ਜੀਵ-ਖਾਦਾਂ ਦੀ ਵਰਤੋਂ ਕਰਨ ਦੇ ਨਾਲ ਉਪਜ ਵਿਚ 15-35% ਤਕ ਦਾ ਵਾਧਾ ਹੋ ਜਾਂਦਾ ਹੈ ।
  2. ਨਾਈਟ੍ਰੋਜਨ ਦੇ ਯੋਗਿਕੀਕਰਨ ਦੇ ਇਲਾਵਾ ਬੈਕਟੀਰੀਆ ਅਤੇ ਸਾਇਨੋ ਬੈਕਟੀਰੀਆ (Cyanobacteria) ਕੁੱਝ ਅਜਿਹੇ ਹੀ ਹਾਰਮੋਨਜ਼ ਵੀ ਪੈਦਾ ਕਰਦੇ ਹਨ, ਜਿਹੜੇ ਪੌਦੇ ਦੇ ਵੱਧਣ ਵਿਚ ਸਹਾਈ ਹੁੰਦੇ ਹਨ ਅਤੇ ਇਹ ਹਾਰਮੋਨਜ਼ ਬੀਜਾਂ ਦੇ ਪੁੰਗਰਨ ਵਿਚ ਵੀ ਸਹਾਇਤਾ ਕਰਦੇ ਹਨ ।
  3. ਕਈ ਜੀਵ ਫਰਟੇਲਾਈਜ਼ਰਜ਼ ਅਜਿਹੇ ਵੀ ਹਨ, ਜਿਹੜੇ ਕਿ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਦੇ ਹਨ, ਭਾਵੇਂ ਕਿ ਇਨ੍ਹਾਂ ਫ਼ਸਲਾਂ ਦੀ ਸਿੰਚਾਈ ਠੀਕ ਤਰ੍ਹਾਂ ਨਾ ਵੀ ਕੀਤੀ ਗਈ ਹੋਵੇ । ਅਜਿਹੀ ਹਾਲਤ ਘੱਟ ਸਿੰਚਾਈ ਵਿਚ ਬਨਾਉਟੀ ਖਾਦਾਂ ਕੁਝ ਨਹੀਂ ਸਵਾਰਦੀਆਂ ।
  4. ਜੀਵ-ਖਾਦਾਂ ਦੀ ਵਰਤੋਂ ਕਰਨ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ । 5. ਜੀਵ ਖਾਦਾਂ ਸੰਜਮੀ ਅਤੇ ਸਸਤੀਆਂ ਹਨ । ਇਨ੍ਹਾਂ ਖਾਦਾਂ ਦੀ ਵਰਤੋਂ ਗਰੀਬ ਕਿਸਾਨ ਵੀ ਕਰ ਸਕਦੇ ਹਨ ।
  5. ਜੀਵ-ਖਾਦਾਂ ਦੁਆਰਾ ਉਤਪੰਨ ਕੀਤੇ ਗਏ ਐਂਟੀਬਾਇਓਟਿਕਸ (Antibiotics), ਜੀਵ ਬਾਇਓ) ਪੈਸਟੀਸਾਈਡਜ਼ ਵਜੋਂ ਵੀ ਕਾਰਜ ਕਰਦੇ ਹਨ ।
  6. ਬਾਇਓ ਫਰਟੇਲਾਈਜ਼ਰਜ਼ ਦੀ ਵਰਤੋਂ ਜ਼ਮੀਨ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਸੁਧਾਰ ਲਿਆਉਂਦੀ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 2.
ਕਿਰਸਾਣੀ ਖੇਤੀ (Farming) ਅਤੇ ਖੇਤੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ ਜਿਹੜੀਆਂ ਕਾਇਮ ਰਹਿਣਯੋਗ ਜ਼ਰਾਇਤ ਲਈ ਲਾਹੇਵੰਦ ਹਨ ।
ਉੱਤਰ-
ਟਿਕਾਊ ਖੇਤੀ ਦੇ ਤਿੰਨ ਟੀਚੇ-
(i) ਵਾਤਾਵਰਣੀ ਨਰੋਆਪਨ (Environmental health)
(ii) ਆਰਥਿਕ ਪੱਖੋਂ ਲਾਭ (Economic profitability) ਅਤੇ
(iii) ਸਮਾਜਿਕ ਅਤੇ ਆਰਥਿਕ ਕਿਸਮ ਦੇ ਸਮਾਨਤਾ (Social and Economic equity) ਨੂੰ ਇਕੱਠਿਆਂ ਕਰਦੀ ਹੈ ।

ਟਿਕਾਊ ਖੇਤੀ ਨੂੰ ਪ੍ਰਾਪਤ ਕਰਨ ਦੇ ਲਈ ਕਿਸਾਨਾਂ ਨੂੰ ਅੱਗੇ ਲਿਖੇ ਤਰੀਕੇ ਅਪਨਾਉਣੇ ਚਾਹੀਦੇ ਹਨ-

ਮਿਸ਼ਰਿਤ ਕਿਰਸਾਣੀ (Mixed Farming) – ਮਿਸ਼ਰਿਤ ਕਿਰਸਾਣੀ ਵਿਚ ਕਿਸਾਨ ਫ਼ਸਲਾਂ ਉਗਾਉਣ ਦੇ ਨਾਲ-ਨਾਲ ਗਾਂਵਾਂ, ਮੱਝਾਂ, ਕੁੱਝ ਬੱਕਰੀਆਂ, ਭੇਡਾਂ, ਮੁਰਗੀਆਂ ਅਤੇ ਸੂਰਾਂ ਦੀ ਪਾਲਣਾ ਵੀ ਕਰ ਸਕਦੇ ਹਨ । ਅਜਿਹੀ ਵਿਧੀ ਨੂੰ ਮਿਸ਼ਰਿਤ ਕਿਰਸਾਣੀ ਆਖਦੇ ਹਨ । ਅਜਿਹਾ ਕਰਨ ਦੇ ਨਾਲ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਅਲੱਗ-ਅਲੱਗ ਕਿਸਮਾਂ ਦੇ ਖਾਧ ਪਦਾਰਥਾਂ ਦੀ ਉਪਲੱਬਧ ਕਰਾਉਣਾ ਸੌਖਾ ਹੋ ਜਾਂਦਾ ਹੈ ।

ਦੁਨੀਆਂ ਭਰ ਵਿਚ ਮਿਸ਼ਰਿਤ ਕਿਰਸਾਨੀ ਬੜੀ ਪ੍ਰਚਲਿਤ ਹੈ । ਮਿਸ਼ਰਿਤ ਕਿਰਸਾਣੀ ਘਰ ਦੇ ਸਾਰੇ ਮੈਂਬਰਾਂ ਲਈ ਕੰਮ ਕਰਨ ਦੇ ਸਾਧਨ ਪੈਦਾ ਕਰਦੀ ਹੈ ਅਤੇ ਇਸ ਵਿਧੀ ਨੂੰ ਅਪਨਾਉਣ ਨਾਲ ਕਿਸਾਨਾਂ ਨੂੰ ਸਾਰੇ ਤਰ੍ਹਾਂ ਦੇ ਪਦਾਰਥ ਇੱਕੋ ਹੀ ਜਗਾ ਤੋਂ ਉਪਲੱਬਧ ਹੋ ਜਾਂਦੇ ਹਨ ।

ਮਿਸ਼ਰਿਤ ਖੇਤੀ (Mixed Cropping) – ਇਸ ਕਿਸਮ ਦੀ ਖੇਤੀ ਵਿਚ ਇੱਕੋ ਹੀ ਖੇਤ ਵਿਚ ਇੱਕੋ ਹੀ ਸਮੇਂ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕਰਨਾ ਸ਼ਾਮਿਲ ਹਨ । ਇਸ ਖੇਤੀ ਦਾ ਮਕਸਦ ਫ਼ਸਲਾਂ ਦੇ ਫੇਲ੍ਹ ਹੋ ਜਾਣ ਕਾਰਨ ਆਮਦਨ ਦੇ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਨਿਊਨਤਮ ਪੱਧਰ ਤੇ ਰੱਖਣ ਤੋਂ ਹੈ । ਫ਼ਸਲਾਂ ਦਾ ਮੁਕੰਮਲ ਤੌਰ ਤੇ ਨਾ ਉੱਗਣਾ ਜਾਂ ਘੱਟ ਉੱਗਣ ਦੀ ਮੁੱਖ ਵਜ਼ਾ ਮੀਂਹ ਦੀ ਘਾਟ ਹੋ ਸਕਦੀ ਹੈ ।

ਅੰਤਰ ਖੇਤੀ (Inter Cropping) – ਇਕ ਹੀ ਖੇਤ ਵਿਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਪਾਲਾਂ (Rows) ਵਿਚ ਬੀਜਣ ਨੂੰ ਇੰਟਰ ਖੇਤੀ ਆਖਦੇ ਹਨ ।

ਕਤਾਰਾਂ ਨੂੰ 1 : 1, 1 : 2, ਜਾਂ 1 : 3 ਦੀ ਸ਼ਕਲ ਵਿਚ ਅਪਣਾਇਆ ਜਾ ਸਕਦਾ ਹੈ । ਕਾਸ਼ਤ ਕਰਨ ਦੇ ਇਸ ਅਨੁਪਾਤ ਦਾ ਮਤਲਬ ਹੈ ਕਿ ਕਾਸ਼ਤ ਕਰਨ ਦੇ ਪੱਖ ਤੋਂ, ਇਕ ਕਤਾਰ ਵਿਚ ਪ੍ਰਮੁੱਖ ਫ਼ਸਲ ਦੀ ਅਤੇ ਦੁਸਰੀਆਂ ਕਤਾਰਾਂ ਵਿਚ ਅੰਤਰ ਫ਼ਸਲਾਂ (Inter Crops) ਹੋਣੀਆਂ ਚਾਹੀਦੀਆਂ ਹਨ | ਅੰਤਰ ਖੇਤੀ ਨੂੰ ਪਰਸਪਰ ਖੇਤੀ ਵੀ ਆਖਦੇ ਹਨ ।

ਅੰਤਰ ਖੇਤੀ ਨੂੰ ਅਪਨਾਉਣ ਨਾਲ ਰਕਬੇ ਦੀ ਵਰਤੋਂ ਠੀਕ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਵਿਚ ਪ੍ਰਕਾਸ਼, ਪੌਸ਼ਟਿਕ ਪਦਾਰਥਾਂ ਤੇ ਪਾਣੀ ਆਦਿ ਦੀ ਵਰਤੋਂ ਵੀ ਠੀਕ ਢੰਗ ਨਾਲ ਕੀਤੀ ਜਾ ਸਕਦੀ ਹੈ ।

ਅੰਤਰ ਖੇਤੀ ਦੇ ਲਾਭ (Advantages of Intercropping)-
(i) ਅੰਤਰ ਖੇਤੀ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹਿੰਦੀ ਹੈ ।
(ii) ਅੰਤਰ ਖੇਤੀ ਉਤਪਾਦਕਤਾ ਵਧਾਉਣ ਵਿਚ ਸਹਾਈ ਹੁੰਦੀ ਹੈ ।
(iii) ਦੋ ਜਾਂ ਤਿੰਨ ਫ਼ਸਲਾਂ ਦੀ ਕਟਾਈ ਕਰਨ ਸਮੇਂ ਥਾਂ ਦੀ ਬੱਚਤ ਹੋ ਸਕਦੀ ਹੈ ।

ਫਸਲੀ ਚੱਕਰ (Crop Rotation)-
ਇੱਕੋ ਹੀ ਖੇਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਦੇ ਨਿਯਮਿਤ ਪੁਨਰ ਵਰਣਕ (Recurrent), ਅਨੁਕੂਮਣ (Succession) ਜਾਂ ਅਗੜ-ਪਿਛੜ ਅਥਵਾ ਬਦਲ-ਬਦਲ ਕੇ ਬੀਜਣ ਨੂੰ ਫ਼ਸਲੀ ਚੱਕਰ ਜਾਂ ਫ਼ਸਲਾਂ ਦੀ ਅਦਲਾ-ਬਦਲੀ ਆਖਦੇ ਹਨ ।

ਜੇਕਰ ਇਕ ਹੀ ਖੇਤ ਵਿਚ ਹਰ ਸਮੇਂ ਇੱਕੋ ਹੀ ਤਰ੍ਹਾਂ ਦੀ ਫਸਲਾਂ ਦੀ ਹਰ ਸਾਲ ਕਾਸ਼ਤ ਕੀਤੀ ਜਾਂਦੀ ਰਹੇ ਤਾਂ ਉਸ ਖੇਤ ਦੀ ਮਿੱਟੀ ਵਿਚ ਵਿਸ਼ੇਸ਼ ਅਤੇ ਨਿਸ਼ਚਿਤ ਕਿਸਮਾਂ ਦੇ ਪੌਸ਼ਟਿਕ ਪਦਾਰਥਾਂ ਦੀ ਘਾਟ ਪੈਦਾ ਹੋ ਜਾਂਦੀ ਹੈ, ਜਿਸਦੇ ਕਾਰਨ ਮਿੱਟੀ ਵਿਚਲੇ ਪੌਸ਼ਟਿਕ ਪਦਾਰਥਾਂ ਵਿਚ ਜਾਂ ਤਾਂ ਘਾਟ ਪੈਦਾ ਹੋ ਜਾਂਦੀ ਹੈ ਜਾਂ ਇਹ ਅਲੋਪ ਹੋ ਜਾਂਦੇ ਹਨ ਅਤੇ ਖੇਤਾਂ ਤੋਂ ਪ੍ਰਾਪਤ ਹੋਣ ਵਾਲੀ ਉਪਜ ਵਿਚ ਕਮੀ ਪੈਦਾ ਹੋ ਜਾਂਦੀ ਹੈ । ਅਜਿਹੀ ਫ਼ਸਲ ਲਈ ਨਿਸ਼ਚਿਤ (Specific) ਰੋਗ, ਕੀਟਾਂ ਅਤੇ ਬੈਕਟੀਰੀਆ ਦੀ ਸੰਖਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ।

ਇਸ ਸਮੱਸਿਆ ਦਾ ਸਭ ਤੋਂ ਬਿਹਤਰ ਹੱਲ ਖੇਤਾਂ ਵਿਚ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਣਾ ਹੈ । ਮਿੱਟੀ ਵਿਚ ਨਾਈਟ੍ਰੋਜਨੀ ਪੌਸ਼ਟਿਕ ਪਦਾਰਥਾਂ ਅਤੇ ਕਾਰਬਨੀ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕਰਨ ਦੇ ਵਾਸਤੇ ਫਲੀਦਾਰ ਪੌਦਿਆਂ (Leguminous plants) ਦੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਫਲੀਦਾਰ ਪੌਦਿਆਂ ਨੂੰ ਫ਼ਸਲੀ ਚੱਕਰ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

ਫ਼ਸਲੀ ਚੱਕਰ ਦੇ ਲਾਭ (Advantages of Crop Rotation)

  • ਫ਼ਸਲੀ ਚੱਕਰ ਦੇ ਕਾਰਨ ਤੋਂ ਦੀ ਉਪਜਾਊ ਸ਼ਕਤੀ ਵਿਚ ਹੋਏ ਵਾਧੇ ਦੇ ਕਾਰਨ ਫ਼ਸਲਾਂ ਤੋਂ ਵਧੇਰੇ ਮਾਤਰਾ ਵਿਚ ਝਾੜ ਪ੍ਰਾਪਤ ਕੀਤਾ ਜਾਂਦਾ ਹੈ ।
  • ਹਰੇਕ ਫ਼ਸਲ ਦੀ ਪੌਸ਼ਟਿਕ ਪਦਾਰਥਾਂ ਦੀ ਜ਼ਰੂਰਤ ਵੱਖਰੀ-ਵੱਖਰੀ ਹੁੰਦੀ ਹੈ । ਫ਼ਸਲੀ ਚੱਕਰ ਦੇ ਅਪਣਾਉਣ ਨਾਲ ਤੋਂ ਵਿਚਲੇ ਪੌਸ਼ਟਿਕ ਪਦਾਰਥਾਂ ਦੀ ਵਰਤੋਂ ਇਕ ਸਾਰ ਹੁੰਦੀ ਹੈ ਅਤੇ ਮਿੱਟੀ ਵਿਚ ਕਿਸੇ ਵਿਸ਼ੇਸ਼ ਕਿਸਮ ਦੇ ਪੌਸ਼ਟਿਕ ਪਦਾਰਥ ਦੀ ਘਾਟ ਪੈਦਾ ਨਹੀਂ ਹੁੰਦੀ ।
  • ਨਦੀਨਾਂ, ਰੋਗਾਂ ਅਤੇ ਹਾਨੀਕਾਰਕ ਕੀਟਾਂ ਦੀ ਸੰਖਿਆ ਵਿਚ ਕਮੀ ਆ ਜਾਂਦੀ ਹੈ ।
  • ਫ਼ਸਲੀ ਚੱਕਰ ਦੇ ਕਾਰਨ ਉਤਪਾਦਨ ਦੀ ਗੁਣਵੱਤਾ ਵਿਚ ਵਾਧਾ ਹੁੰਦਾ ਹੈ ।
  • ਜਦੋਂ ਵੱਖ-ਵੱਖ ਫ਼ਸਲਾਂ ਨੂੰ ਬਦਲ-ਬਦਲ ਕੇ ਬੀਜਿਆ ਜਾਂਦਾ ਹੈ, ਤਾਂ ਅਜਿਹਾ ਕਰਨ ਦੇ ਵਾਸਤੇ ਜਿਹੜੀਆਂ ਵਿਧੀਆਂ, ਜਿਵੇਂ ਕਿ ਭਾਂ ਦੀ ਤਿਆਰੀ, ਖਾਦ ਪਾਉਣਾ, ਬੀਜਾਈ ਕਰਨੀ, ਫ਼ਸਲ ਦੀ ਕਟਾਈ ਅਤੇ ਦੂਸਰੀਆਂ ਹੋਰ ਖੇਤੀ ਨਾਲ ਸੰਬੰਧਿਤ ਸਰਗਰਮੀਆਂ ਸਾਲ ਭਰ, ਪਰ ਵੰਡ ਕੇ ਜਾਰੀ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਕੰਮ-ਕਾਜ ਦਾ ਬੋਝ ਵੀ ਬਹੁਤ ਜ਼ਿਆਦਾ ਨਹੀਂ ਪੈਂਦਾ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 3.
ਫ਼ਸਲਾਂ ਦੇ ਸੁਧਾਰ ਲਈ ਬਾਇਓ ਤਕਨਾਲੋਜੀ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਬਾਇਓ ਤਕਨਾਲੋਜੀ ਦੀ ਮਹੱਤਤਾ

1. ਝਾੜ ਵਿਚ ਸੁਧਾਰ (Improving Crop Yield) – ਜਣਨਿਕ ਪੱਖੋਂ ਸੋਧੇ ਗਏ ਪੌਦਿਆਂ ਵਿਚ ਰੋਗਾਂ, ਨਦੀਨਾਂ ਅਤੇ ਕੀਟਾਂ ਤੇ ਸੋਕੇ ਵਾਲੀਆਂ ਸਥਿਤੀਆਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ । ਅਜਿਹੇ ਸੁਧਰੇ ਹੋਏ ਪੌਦੇ ਤਿੰਕੂਲ ਹਾਲਾਤਾਂ ਵਿਚ ਵੀ ਉੱਗਣ ਅਤੇ ਵੱਧਣ ਦੇ ਸਮਰੱਥ ਹੁੰਦੇ ਹਨ । ਫ਼ਸਲਾਂ ਦੇ ਝਾੜ ਵਿਚ ਵਾਧਾ ਹੋਣ ਦੀ ਕਾਬਲੀਅਤ ਦੇ ਕਾਰਨ ਅਸੀਂ ਥੋੜੀ ਭੂਮੀ ਤੋਂ ਜ਼ਿਆਦਾ ਉਪਜ ਪ੍ਰਾਪਤ ਕਰ ਸਕਦੇ ਹਾਂ ।

2. ਰਸਾਇਣਾਂ ਦੀ ਘੱਟ ਵਰਤੋਂ (Less use of Chemicals) – ਬਾਇਓ ਤਕਨਾਲੋਜੀ ਬਨਾਉਟੀ ਖਾਦਾਂ ਅਤੇ ਜੀਵਨਾਸ਼ਕਾਂ ਦੀ ਵਰਤੋਂ ਘਟਾਉਣ ਵਿਚ ਵੀ ਸਹਾਇਤਾ ਕਰ ਸਕਦੀ ਹੈ । ਜਿਵੇਂ ਕਿ ਫ਼ਸਲਾਂ ਵਿਚ ਉੱਗਣ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਦੇ ਲਈ ਅਸੀਂ ਫ਼ਸਲਾਂ ਲਈ ਨਿਸ਼ਚਿਤ ਨਦੀਨਨਾਸ਼ਕਾਂ ਦੀ ਵਰਤੋਂ, ਫ਼ਸਲਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਇਆ, ਕਰ ਸਕਦੇ ਹਾਂ । ਜੇਕਰ ਨਦੀਨਨਾਸ਼ਕਾਂ ਦੀ ਵਰਤੋਂ ਠੀਕ ਵਕਫੇ ਦੇ ਬਾਅਦ ਕੀਤੀ ਜਾਂਦੀ ਰਹੇ ਤਾਂ ਇਹਨਾਂ ਨਦੀਨਨਾਸ਼ਕਾਂ ਦੀ ਮਾਤਰਾ ਦੀ ਵਰਤੋਂ ਘਟਾਈ ਜਾ ਸਕਦੀ ਹੈ ।

3. ਭੋਜਣ ਦੀ ਗੁਣਵੱਤਾ ਵਿਚ ਸੁਧਾਰ (Improvement in Food Quality) – ਬਾਇਓ ਤਕਨਾਲੋਜੀ ਨਾਲ ਅਸੀਂ ਫ਼ਸਲਾਂ ਦੀ ਗੁਣਵੱਤਾ ਵਿਚ ਸੁਧਾਰ ਲਿਆ ਸਕਦੇ ਹਾਂ । ਖਾਧ ਪਦਾਰਥਾਂ ਦੇ ਸੁਧਾਰ, ਰੰਗ-ਰੂਪੁ (Appearance) ਅਤੇ ਪੌਸ਼ਟਿਕ ਗੁਣਵੱਤਾ ਵਿਚ ਵਿਗਿਆਨੀ ਸੁਧਾਰ ਲਿਆਉਣ ਵਿਚ ਵਿਗਿਆਨੀ ਕਾਮਯਾਬ ਹੋ ਗਏ ਹਨ ।

ਬਾਇਓ ਤਕਨਾਲੋਜੀ ਦਾ ਇਕ ਹੋਰ ਲਾਭ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਪੱਕਣ ਦੇ ਸਮੇਂ ਵਿਚ ਸੁਧਾਰ ਕਰਨ ਦੇ ਮੰਤਵ ਨਾਲ, ਅਜਿਹਾ ਕਰਨ ਵਾਲੇ ਜੀਨਜ਼ (Genes) ਦੀ ਗੁਣਵੱਤਾ ਵਿਚ ਸੁਧਾਰ ਕਰਨਾ ਵੀ ਸ਼ਾਮਿਲ ਹੈ । ਜਿਵੇਂ ਕਿ ਫ਼ਸਲਾਂ ਅਤੇ ਫਲਾਂ ਦੇ ਪੱਕਣ ਵਿਚ ਦੇਰੀ ਕਰਨ ਦੇ ਨਾਲ ਖਪਤਕਾਰਾਂ ਨੂੰ ਲਾਭ ਪੁੱਜਣ ਦੇ ਨਾਲ-ਨਾਲ ਉਤਪਾਦਕਾਂ ਨੂੰ ਵੀ ਫਾਇਦਾ ਹੋਵੇਗਾ | ਅਜਿਹੇ ਦੇਰੀ ਨਾਲ ਪੱਕਣ ਵਾਲੇ ਫ਼ਲ ਅਤੇ ਸਬਜ਼ੀਆਂ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਵੀ ਆਸਾਨੀ ਨਾਲ ਪ੍ਰਾਪਤ ਹੋ ਸਕਣਗੀਆਂ ।

4. ਵਾਤਾਵਰਣ ਸਨੇਹੀ (Environment Friendly) – ਵਿਗਿਆਨੀਆਂ ਨੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਪਦਾਰਥਾਂ, ਜਿਵੇਂ ਕਿ ਤੇਲ ਦਾ ਡੁੱਲਣਾ ਆਦਿ ਤੋਂ ਮੁਕਤੀ ਪਾਉਣ ਦੇ ਤਰੀਕੇ ਵੀ ਲੱਭ ਗਏ ਹਨ ।

ਪ੍ਰਸ਼ਨ 4.
ਭੋਜਨ ਖਾਧ ਪਦਾਰਥ ਸੁਰੱਖਿਆ (Food Preservation) ਦੀਆਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਖ਼ਰਾਬ ਹੋਣ ਵਾਲੇ ਖਾਧ ਪਦਾਰਥਾਂ ਨੂੰ ਢੁੱਕਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਭੋਜਨ ਸੁਰੱਖਿਅਣ ਦਾ ਅਸਲ ਮਤਲਬ ਭੋਜਨ ਦੀ ਪੌਸ਼ਟਿਕਤਾ ਨੂੰ ਲੰਮੇ ਸਮੇਂ ਤਕ ਕਾਇਮ ਰੱਖਣ ਤੋਂ ਹੈ ।

ਭੋਜਨ ਦੀ ਸੁਰੱਖਿਆ ਲਈ ਕੁੱਝ ਤਰੀਕੇ ਹੇਠ ਲਿਖੇ ਹਨ-

(ਉ) ਨਿਰਜਲੀਕਰਨ ਅਤੇ ਧੁੱਪ ਵਿਚ ਸੁਕਾਉਣਾ (Dehydration and Sun Drying) – ਫਲਾਂ ਅਤੇ ਸਬਜ਼ੀਆਂ ਵਿਚ ਪਾਣੀ ਦੇ ਕੱਢਣ ਨੂੰ ਸੁਕਾਉਣਾ ਆਖਦੇ ਹਨ । ਸੁਕਾਉਣ ਦੇ ਨਾਲ ਖਾਧ ਪਦਾਰਥਾਂ ਵਿਚਲਾ ਪਾਣੀ ਘੱਟ ਜਾਂਦਾ ਹੈ, ਜਿਸਦੇ ਕਾਰਨ ਬੈਕਟੀਰੀਆ ਆਦਿ ਦਾ ਵਾਧਾ ਰੁਕ ਜਾਂਦਾ ਹੈ ।
ਸੁਕਾਉਣ ਦੇ ਵਾਸਤੇ ਸਬਜ਼ੀਆਂ ਅਤੇ ਫਲਾਂ ਨੂੰ ਧੁੱਪ ਵਿਚ ਰੱਖ ਕੇ ਸੁਕਾਇਆ ਜਾਂਦਾ ਹੈ ਅਤੇ ਇਹਨਾਂ ਅੰਦਰਲੇ ਪਾਣੀ ਨੂੰ ਨਿਯੰਤਿਤ ਤਾਪਮਾਨ ਅਤੇ ਦੂਸਰੀਆਂ ਪਰਿਸਥਿਤੀਆਂ ਵਿਚ ਸੁਕਾਇਆ ਜਾ ਸਕਦਾ ਹੈ । ਪਾਲਕ, ਮੇਥੀ ਦੇ ਪੱਤਿਆਂ ਨੂੰ ਧੁੱਪੇ ਸੁਕਾਇਆ ਜਾਂਦਾ ਹੈ । ਪੱਤਾਗੋਭੀ ਨੂੰ ਧੁੱਪੇ ਰੱਖ ਕੇ ਸੁਕਾਇਆ ਜਾ ਸਕਦਾ ਹੈ ।

(ਅ) ਨਮਕ ਅਤੇ ਖੰਡ ਦੀ ਵਰਤੋਂ ਕਰਕੇ ਸੁਰੱਖਿਆ (Preservation by Salting and Sugar) – ਫਲਾਂ ਅਤੇ ਸਬਜ਼ੀਆਂ ਦੇ ਸੁਰੱਖਿਅਣ ਦੇ ਲਈ ਨਮਕ (Salt) ਅਤੇ ਖੰਡ ਦੀ ਵਰਤੋਂ ਵੱਡੀ ਪੱਧਰ ਤੇ ਕੀਤੀ ਜਾਂਦੀ ਰਹੀ ਹੈ । ਸਬਜ਼ੀਆਂ ਅਤੇ ਫਲਾਂ ਦੀ ਸੁਰੱਖਿਆ ਦੇ ਵਾਸਤੇ 15% ਤੋਂ 18 ਸੰਘਣਤਾ ਵਾਲੇ ਨਮਕ ਅਤੇ ਖੰਡ ਦੀ ਵਰਤੋਂ ਕਰਨ ਦੇ ਨਾਲ ਕੀਟਾਣੂਆਂ ਦਾ ਵਾਧਾ ਰੁਕ ਜਾਂਦਾ ਹੈ । ਕਿਉਂਕਿ ਇਹਨਾਂ ਪਦਾਰਥਾਂ ਦੀ ਏਨੀ ਵੱਡੀ ਸੰਘਣਤਾ ਫਲਾਂ ਅਤੇ ਸਬਜ਼ੀਆਂ ਆਦਿ ਵਿਚੋਂ ਪਾਣੀ ਨੂੰ ਬਾਹਰ ਕੱਢ ਦਿੰਦੀ ਹੈ । ਇਸ ਵਿਧੀ ਨੂੰ ਬਾਹਰ-ਪਰਾਸਰਣ (Ex-osmosis) ਆਖਦੇ ਹਨ । ਨਮਕ ਨੂੰ ਸੁੱਕੀ ਅਤੇ ਤਰਲ ਦੋਵਾਂ ਹੀ ਹਾਲਤਾਂ ਵਿਚ ਵਰਤਿਆ ਜਾ ਸਕਦਾ ਹੈ । ਨਮਕ ਦੀ ਵਰਤੋਂ ਆਚਾਰਾਂ; ਕੱਚੇ ਅੰਬਾਂ ਦੀ ਸੁਰੱਖਿਆ ਅਤੇ ਮੀਟਮੱਛੀ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ । ਇਮਲੀ ਨੂੰ ਵੀ ਖਰਾਬ ਹੋਣ ਤੋਂ ਬਚਾਉਣ ਦੇ ਲਈ ਲੁਣ ਨਮਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ ।

(ੲ) ਅਤਿ-ਠੰਡਾ ਕਰਨਾ (Deep-freezing) – ਅਤਿ ਠੰਡਾ ਕਰਨ ਦੀ ਵਿਧੀ ਕਰਨ ਦੇ ਨਾਲ ਨਾ ਕੇਵਲ ਜੀਵਾਣੁਆਂ ਦਾ ਵਾਧਾ ਹੀ ਰੁਕ ਜਾਂਦਾ ਹੈ, ਸਗੋਂ ਇਹਨਾਂ ਜੀਵਾਣੁਆਂ) . ਦੁਆਰਾ ਪੈਦਾ ਕੀਤੇ ਜਾਂਦੇ ਐੱਨਜ਼ਾਈਮ ਵੀ ਨਿਸ਼ਕਿਰਿਆਵੀ ਹੋ ਜਾਂਦੇ ਹਨ । ਇਸ ਵਿਧੀ ਨੂੰ ਫਲਾਂ, ਸਬਜ਼ੀਆਂ ਅਤੇ ਵਿਸ਼ੇਸ਼ ਕਰਕੇ ਮੱਛੀ ਅਤੇ ਮਾਸ ਨੂੰ ਸੁਰੱਖਿਅਤ ਰੱਖਣ ਦੇ ਲਈ ਵਰਤਦੇ ਹਨ ।

(ਸ) ਰਸਾਇਣਿਕ ਸਾਂਭ-ਸੰਭਾਲ (Chemical Preservation) – ਨਸ਼ਟ ਹੋਣ ਵਾਲੇ ਪਦਾਰਥਾਂ ਵਿਸ਼ੇਸ਼ ਕਰਕੇ ਸ਼ਰਬਤਾਂ ਅਤੇ ਐਲਕੋਹਲ ਰਹਿਤ ਪੀਣ ਵਾਲੇ ਪਦਾਰਥਾਂ, ਜਿਵੇਂ ਕਿ ਸੁਕੈਸ਼ਾਂ ਆਦਿ ਨੂੰ ਸੁਰੱਖਿਅਤ ਕਰਨ ਦੇ ਵਾਸਤੇ ਆਮ ਵਰਤੇ ਜਾਂਦੇ ਰਸਾਇਣ ਹਨ-
(i) ਬੈਨਜ਼ੋਇਕ ਤੇਜ਼ਾਬ ਅਤੇ (ii) ਸਲਫਰਡਾਈਆਕਸਾਈਡ । ਪੋਟਾਸ਼ੀਅਮ ਮੈਟਾਬਾਈਸਲਫਾਈਟ (Potassium metabisulphite) ਵੀ ਕਾਫ਼ੀ ਪ੍ਰਭਾਵਸ਼ਾਲੀ ਸੁਰੱਖਿਅਕ (Preservative) ਹੈ । ਇਸਦੀ ਵਰਤੋਂ ਸੇਬਾਂ, ਲੀਚੀ ਅਤੇ ਕੱਚੇ ਅੰਬਾਂ ਤੋਂ ਤਿਆਰ ਕੀਤੇ ਜਾਣ ਵਾਲੇ ਮੁਰੱਬਿਆਂ ਅਤੇ ਚੱਟਨੀਆਂ ਤੇ ਨਿੰਬੂ ਦੇ ਸੁਕੈਸ਼ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ।

ਇਹਨਾਂ ਦੇ ਇਲਾਵਾ ਵਪਾਰਕ ਪੱਧਰ ‘ਤੇ ਤਿਆਰ ਕੀਤੇ ਜਾਂਦੇ ਖਾਧ ਪਦਾਰਥਾਂ ਦੀ ਸੁਰੱਖਿਆ ਦੇ ਵਾਸਤੇ ਕਈ ਪ੍ਰਕਾਰ ਦੀਆਂ ਭਿੰਨ-ਭਿੰਨ ਵਿਧੀਆਂ ਨੂੰ ਵਰਤਦੇ ਹਨ । ਡਿੱਬਾ ਬੰਦ ਕਰਨਾ (Canning), ਬੋਤਲਾਂ ਵਿਚ ਬੰਦ ਕਰਨਾ (Bottling), ਤ੍ਰੈਗਿੰਗ (Dragging) ਅਤੇ ਵਿਕੀਰਣਾਂ ਦੀ ਵਰਤੋਂ ਵੀ ਅਜਿਹੇ ਤਰੀਕੇ ਹਨ, ਜਿਨ੍ਹਾਂ ਦੀ ਵਰਤੋਂ ਖਾਧ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ । ਅਚਾਰ, ਮੁਰੱਬੇ ਅਤੇ ਜੈਮ, ਚੱਟਨੀਆਂ ਅਤੇ ਮਾਰਮਿਲੈਡਜ਼ (Marmalade) ਨੂੰ ਡਿੱਬਾਬੰਦ ਕਰਕੇ ਜਾਂ ਬੋਤਲਾਂ ਵਿਚ ਬੰਦ ਕਰਕੇ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 12th Class Environmental Education Solutions Chapter 13 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-3)

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਪ੍ਰਬੰਧਣ ਲਈ ਵੱਖ-ਵੱਖ ਪੱਧਤੀਆਂ ਬਾਰੇ ਲਿਖੋ ।
ਉੱਤਰ-
ਸਾਡੇ ਲੋਕਾਂ ਦੀ ਭੋਜਨ ਅਤੇ ਪੌਸ਼ਟਿਕ ਪਦਾਰਥਾਂ ਸੰਬੰਧੀ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਵਾਸਤੇ ਕਾਫ਼ੀ ਜ਼ਿਆਦਾ ਮਾਤਰਾ ਵਿਚ ਪੈਦਾ ਕਰਨ ਦੀ ਲੋੜ ਹੈ । ਪਰ ਫ਼ਸਲਾਂ ਤੋਂ ਪ੍ਰਾਪਤ ਹੋਣ ਵਾਲਾ ਝਾੜ ਹਰੇਕ ਖੰਡ ਵਿਚ ਵੱਖ-ਵੱਖ ਹੈ । ਜੇਕਰ ਅਸੀਂ ਕਾਫ਼ੀ ਜ਼ਿਆਦਾ ਮਾਤਰਾ ਵਿਚ ਭੋਜਨ ਦਾ ਉਤਪਾਦਨ ਕਰ ਵੀ ਲਈਏ, ਤਾਂ ਇਸ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਅਸੀਂ ਹਰੇਕ ਮਨੁੱਖ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕੀਏ ਅਤੇ ਇਹ ਭੋਜਨ ਹਰੇਕ ਵਿਅਕਤੀ ਤਕ ਨਿਯਮਿਤ ਤੌਰ ਤੇ ਪੁੱਜ ਸਕੇ । ਅਜਿਹਾ ਕਰਨ ਦੇ ਵਾਸਤੇ ਇਸ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਖਾਧ ਪਦਾਰਥ ਹਰੇਕ ਮਨੁੱਖ ਨੂੰ ਸਮੇਂ ਸਿਰੇ ਅਤੇ ਸਾਰਾ ਸਾਲ ਵਾਜਬ ਕੀਮਤ ਤੇ ਉਪਲੱਬਧ ਹੋ ਸਕੇ ।

ਪ੍ਰਬੰਧਣ ਦੇ ਪ੍ਰਭਾਵਸ਼ਾਲੀ ਤਰੀਕੇ ਨੂੰ ਅਪਣਾਉਣ ਨਾਲ ਭੋਜਨ ਦੀ ਨਿਯਮਿਤ ਉਪਲੱਬਧੀ . ਨੂੰ ਯਕੀਨੀ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਵਾਸਤੇ ਯੋਜਨਾ ਤਿਆਰ ਕਰਨਾ, ਉਤਪਾਦਨ ਖਾਧ ਪਦਾਰਥਾਂ ਦੀ ਪ੍ਰਾਪਤੀ (Procurement), ਪ੍ਰੋਸੈਸਿੰਗ, ਪੈਕ ਕਰਨਾ, ਢੋਆਢੁਆਈ ਅਤੇ ਵਿਤਰਨ ਜ਼ਰੂਰੀ ਹਨ ।

1. ਭੰਡਾਰਨ (Storage) – ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਫ਼ਸਲਾਂ ਦੀ ਕਟਾਈ ਸਾਲ ਵਿਚ ਇਕ ਵਾਰ ਹੀ ਕੀਤੀ ਜਾਂਦੀ ਹੈ ਅਤੇ ਇਹ ਪਦਾਰਥੇ ਸਾਲ ਦੇ ਉਸ ਸਮੇਂ ਵਿਚ ਹੀ ਆਮ ਅਤੇ ਕਾਫ਼ੀ ਮਾਤਰਾ ਵਿਚ ਮਿਲਦੇ ਹਨ । ਇਸ ਹੀ ਤਰ੍ਹਾਂ ਸਬਜ਼ੀਆਂ ਅਤੇ ਫਲਾਂ ਦੀ ਉਪਲੱਬਧੀ ਦਾ ਸਮਾਂ ਵਿਸ਼ੇਸ਼ ਹੀ ਹੁੰਦਾ ਹੈ ।

ਖਾਧ ਪਦਾਰਥ ਦਾ ਭੰਡਾਰਨ ਇੰਨਾ ਸਰਲ ਨਹੀਂ ਹੈ, ਜਿੰਨਾ ਕਿ ਇਹ ਨਜ਼ਰ ਆਉਂਦਾ ਹੈ । ਕਿਉਂਕਿ ਭੰਡਾਰਨ ਦੇ ਦੌਰਾਨ ਇਹਨਾਂ ਪਦਾਰਥਾਂ ਨੂੰ ਹਰ ਪ੍ਰਕਾਰ ਦੇ ਸੰਭਾਵੀ ਖ਼ਤਰਿਆਂ ਤੋਂ ਬਚਾਉਣਾ ਹੁੰਦਾ ਹੈ ।

ਭੰਡਾਰ ਕੀਤੇ ਗਏ ਸਮੇਂ ਦੇ ਦੌਰਾਨ ਭੋਜਨ ਜੈਵਿਕ ਅਤੇ ਅਜੈਵਿਕ ਦੋ ਕਾਰਕਾਂ ਨਾਲ ਖਰਾਬ ਹੋ ਸਕਦਾ ਹੈ ।

ਜੈਵਿਕ ਕਾਰਕ (Biotic Factors) ਭੰਡਾਰਨ ਦੇ ਦੌਰਾਨ ਭੋਜਨ ਨੂੰ ਖਰਾਬ ਕਰਨ ਦੇ ਲਈ ਕਈ ਪ੍ਰਕਾਰ ਦੇ ਜੀਵ ਭੋਜਨ ਦੇ ਜ਼ਿਆਦਾਤਰ ਹਿੱਸੇ ਨੂੰ ਖਰਾਬ ਕਰ ਦਿੰਦੇ ਹਨ | ਖਾਧ ਪਦਾਰਥਾਂ ਦਾ ਸਭ ਤੋਂ ਵੱਧ ਨੁਕਸਾਨ ਭੰਡਾਰਨ ਦੇ ਦੌਰਾਨ ਹੀ ਹੁੰਦਾ ਹੈ । ਹਾਨੀ ਦੇ ਮੁੱਖ ਤਰੀਕੇ ਨਿਮਨਲਿਖਿਤ ਹਨ-
1. ਕੁਤਰਾ ਕਰਨ ਵਾਲੇ ਜਾਨਵਰ (Rodents), ਪੰਛੀ ਅਤੇ ਪਾਣੀ ।
2. ਕੀਟਾਂ ਅਤੇ ਬੈਕਟੀਰੀਆ ਦੇ ਕਾਰਨ ਲਾਗ (Infestation) ।

ਅਜੈਵਿਕ ਕਾਰਕ (Abiotic Factors) – ਭੰਡਾਰ ਕੀਤੇ ਗਏ ਪਦਾਰਥਾਂ ਦੇ ਖਰਾਬ ਹੋਣ ਲਈ ਜਿਹੜੇ ਅਜੈਵਿਕ ਕਾਰਕ ਮੁੱਖ ਤੌਰ ਤੇ ਜ਼ਿੰਮੇਵਾਰ ਹਨ, ਉਨ੍ਹਾਂ ਵਿੱਚ ਸਿੱਲ਼, ਤਾਪਮਾਨ ਅਤੇ ਜਲਵਾਸ਼ਪ ਸ਼ਾਮਿਲ ਹਨ । ਉਦਾਹਰਨ ਵਜੋਂ ਪੱਕੇ ਹੋਏ ਦਾਣਿਆਂ ਵਿਚ ਭਾਰ ਦੇ ਆਧਾਰ ਤੇ ਸਿੱਲ੍ਹ ਦੀ ਮਾਤਰਾ 16% ਤੋਂ 18% ਹੁੰਦੀ ਹੈ । ਭੰਡਾਰਨ ਦੌਰਾਨ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਸਿੱਲ੍ਹ ਦੀ ਮਾਤਰਾ 14% ਹੋਣੀ ਚਾਹੀਦੀ ਹੈ ਅਤੇ ਦਾਣਿਆਂ ਨੂੰ ਭੰਡਾਰਨ ਕਰਨ ਤੋਂ ਪਹਿਲਾਂ ਸੁਕਾਉਣਾ ਜ਼ਰੂਰੀ ਹੈ । ਉਚੇਰੇ ਤਾਪਮਾਨ ਅਤੇ ਸਿੱਲ੍ਹ ਦੇ ਕਾਰਨ ਭੰਡਾਰ ਕੀਤੀਆਂ ਹੋਈਆਂ ਫ਼ਸਲਾਂ ਉੱਤੇ ਉੱਲੀਆਂ ਪੈਦਾ ਹੋ ਕੇ ਦਾਣਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ ।

ਭੰਡਾਰ/ਸਟੋਰ ਕਰਨ ਦੇ ਤਰੀਕੇ (Methods of Storing) – ਖਾਧ ਪਦਾਰਥ ਦਾ ਭੰਡਾਰਨ ਉਹਨਾਂ ਦੇ ਇਸ ਗੁਣ ਤੇ ਕਿ ਕੀ ਤਰੀਕਿਆਂ ਦੀ ਵਰਤੋਂ ਕਰਦੇ ਹਨ । ਇਹ ਪਦਾਰਥ ਖ਼ਰਾਬ ਹੋਣ ਵਾਲੇ ਹਨ ਜਾਂ ਕਿ ਨਹੀਂ, ਉੱਤੇ ਨਿਰਭਰ ਕਰਦਾ ਹੈ । ਇਸਦੇ ਕਾਰਨ ਹੀ ਖਾਧ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਦੋ ਤਰੀਕਿਆਂ ਦੀ ਵਰਤੋਂ ਕਰਦੇ ਹਨ-
1. ਖੁਸ਼ਕ ਭੰਡਾਰਨ (Dry Storage) ਅਤੇ
2. ਸ਼ੀਤਲ ਭੰਡਾਰਨ (Cold Storage) ਨੂੰ ਵਰਤਦੇ ਹਨ |

2. ਸੁਰੱਖਿਆ (Preservation)-ਖਰਾਬ ਹੋਣ ਵਾਲੇ ਪਦਾਰਥਾਂ ਨੂੰ ਦੇਰ ਤਕ ਬਚਾ ਕੇ ਰੱਖਣ ਨੂੰ ਸੁਰੱਖਿਆ ਆਖਦੇ ਹਨ ।

ਇਸ ਵਿਧੀ ਦੁਆਰਾ ਖਾਧ ਪਦਾਰਥਾਂ ਨੂੰ ਖਰਾਬ ਵਾਲੇ ਸੂਖ਼ਮ ਜੀਵਾਂ ਨੂੰ ਨਸ਼ਟ ਕਰਨਾ ਅਤੇ ਅਜਿਹੇ ਹਾਲਾਤ ਨੂੰ ਪੈਦਾ ਕਰਨਾ ਹੈ, ਜਿਸ ਵਿਚ ਖਾਧ ਪਦਾਰਥ ਖਰਾਬ ਨਾ ਹੋ ਸਕਣ ਅਤੇ ਬੈਕਟੀਰੀਆ ਦੇ ਵਾਧੇ ਅਤੇ ਕ੍ਰਿਆਵਾਂ ਨੂੰ ਰੋਕਿਆ ਜਾ ਸਕੇ ।

ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕਈ ਤਰੀਕੇ ਜਿਵੇਂ ਕਿ ਨਿਰਜਲੀਕਰਨ, ਨਮਕ ਅਤੇ ਖੰਡ ਦੀ ਵਰਤੋਂ, ਡੂੰਘਾ ਸ਼ੀਤਲਨ ਅਤੇ ਸੁਰੱਖਿਆ ਕਰਨ ਵਾਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹਾ ਕਰਨ ਦੇ ਵਾਸਤੇ ਬੈਨਜ਼ੋਇਕ ਤੇਜ਼ਾਬ ਅਤੇ ਸਲਫਰ ਡਾਈਆਕਸਾਈਡ ਵੀ ਵਰਤੇ ਜਾਂਦੇ ਹਨ ।

3. ਪ੍ਰੋਸੈਸਿੰਗ (Processing) – ਭੋਜਨ ਦੇ ਪ੍ਰੋਸੈਸਿੰਗ ਦੀ ਪ੍ਰਕਿਰਿਆ ਬੜੀ ਪੁਰਾਣੀ ਹੈ । ਇਸ ਤਰੀਕੇ ਦਾ ਮਤਲਬ ਖਾਧ ਪਦਾਰਥਾਂ ਨੂੰ ਲੰਮੇ ਸਮੇਂ ਤਕ, ਬਗੈਰ ਉਨ੍ਹਾਂ ਦੀ ਗੁਣਵੱਤਾ ਦੀ ਤਬਦੀਲੀ ਦੇ ਕਾਇਮ ਰੱਖਣ ਤੋਂ ਹੈ । ਛਿਲਕੇ ਉਤਾਰਨਾ (Husking), ਕੁਟਾਈ ਕਰਨਾ (Thrashing) ਪਾਲਿਸ਼ ਕਰਨਾ ਅਤੇ ਪੀਸਣ ਪ੍ਰੋਸੈਸਿੰਗ ਦੇ ਉਦਾਹਰਨ ਹਨ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਦਾ ਮੁੱਖ ਉਦੇਸ਼ ਇਹਨਾਂ ਵਿਚਲੇ ਪੌਸ਼ਟਿਕ ਗੁਣਾਂ/ਤੱਤਾਂ ਨੂੰ ਕਾਇਮ ਰੱਖਣ ਤੋਂ ਹੈ ਤਾਂ ਜੋ ਇਹਨਾਂ ਖਾਧ ਪਦਾਰਥਾਂ ਨੂੰ ਸਾਰਾ ਸਾਲ ਉਪਲੱਬਧ ਕਰਾਇਆ ਜਾ ਸਕੇ ।

ਉਦਾਹਰਨ –

  • ਚਾਹ (Tea) ਦੇ ਪੱਤਿਆਂ ਨੂੰ ਸੁਕਾ ਕੇ, ਵੱਖ-ਵੱਖ ਕਰਨ (Sorting) ਦੇ ਬਾਅਦ ਇਹਨਾਂ ਦੀ ਪੈਕਿੰਗ (ਡਿੱਬਾ/ਡਿੱਬੀਬੰਦ ਕੀਤੀ ਜਾਂਦੀ ਹੈ ।
  • ਕਾਂਫੀ ਦੀਆਂ ਫਲੀਆਂ ਨੂੰ ਸੁਕਾਉਣ ਦੇ ਬਾਅਦ ਇਹਨਾਂ ਦਾ ਖ਼ਮੀਰ ਉਠਾਇਆ ਜਾਂਦਾ ਹੈ ਅਤੇ ਅਜਿਹਾ ਕਰਨ ਨਾਲ ਖ਼ਮੀਰ ਉਠਾਈ ਹੋਈ (Fermented) ਕਾਫੀ ਪ੍ਰਾਪਤ ਹੁੰਦੀ ਹੈ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਦੀ ਪਾਸਚਰੀਕਰਨ (Pasteurization) ਉਪਰੰਤ ਪ੍ਰੋਸੈਸਿੰਗ ਇਕਾਈਆਂ ਵਿਚ ਪ੍ਰੋਸੈਸਿੰਗ ਕੀਤੀ ਜਾਂਦੀ ਹੈ ।
  • ਗੰਨੇ ਦੀ ਪ੍ਰੋਸੈਸਿੰਗ ਕਰਨ ਕਰਕੇ ਇਹਨਾਂ ਤੋਂ ਗੁੜ, ਸ਼ੱਕਰ ਅਤੇ ਸਫ਼ੈਦ ਰਵਿਆਂ ਵਾਲੀ ਖੰਡ ਆਦਿ ਤਿਆਰ ਕੀਤੀ ਜਾਂਦੀ ਹੈ ।
  • ਜੌਆਂ ਤੋਂ ਵਾਈਨ ਅਤੇ ਬੀਅਰ ਤਿਆਰ ਕੀਤੀ ਜਾਂਦੀ ਹੈ ।

ਖਾਧ ਪਦਾਰਥਾਂ ਦੇ ਪ੍ਰੋਸੈਸਿੰਗ ਕਰਦੇ ਸਮੇਂ ਇਹਨਾਂ ਪਦਾਰਥਾਂ ਵਿਚ ਮੌਜੂਦ ਪੌਸ਼ਟਿਕ ਪਦਾਰਥ ਨਸ਼ਟ ਹੋ ਜਾਂਦੇ ਹਨ ਅਤੇ ਉਹਨਾਂ ਦੇ ਭੋਜਨੀ ਗੁਣਾਂ ਵਿਚ ਤਬਦੀਲੀ ਪੈਦਾ ਹੋ ਜਾਂਦੀ ਹੈ | ਅਜਿਹਾ ਆਮ ਤੌਰ ਤੇ ਉਸ ਸਮੇਂ ਹੁੰਦਾ ਹੈ, ਜਦੋਂ ਅਸੀਂ ਭੋਜਨ ਪਦਾਰਥਾਂ ਦੀ ਪੋਸੈਸਿੰਗ . ਆਪਣੀ ਇੱਛਾ ਦੇ ਅਨੁਸਾਰ ਕਰਦੇ ਹਾਂ | ਕਣਕ ਤੋਂ ਮੈਦਾ ਤਿਆਰ ਕਰਦੇ ਸਮੇਂ ਕਣਕ ਦੇ 28% ਤੋਂ 37% ਦੇ ਕਰੀਬ ਮੈਦਾ ਦੇ ਸੁੱਕੇ ਭਾਰ ਦਾ ਨੁਕਸਾਨ ਹੋ ਜਾਂਦਾ ਹੈ । ਇਸ ਹਾਨੀ ਦੇ ਕਾਰਨ 66% ਲੋਹਾ, 75% ਵਿਟਾਮਿਨ ਬੀ, ਜਿਸ ਵਿਚ ਥਾਇਆਮਿਨ (Thiamin) ਅਤੇ ਨਾਇਆਸਿਨ (Niacin), 66% ਐਂਟੀਥੈਟਿਕ ਐਸਿਡ (Antithetic acid) ਅਤੇ ਵਿਟਾਮਿਨ ਈ (Vitamin-E) ਦੀ ਪੀਸਣ ਸਮੇਂ ਹਾਨੀ ਹੋ ਜਾਂਦੀ ਹੈ ।

4. ਢੋਆ-ਢੁਆਈ (Transportation)-ਖਾਧ ਪਦਾਰਥਾਂ ਦੀ ਢੋਆ-ਢੁਆਈ ਕਰਨ ਦੇ ਵਾਸਤੇ ਟਰੱਕ, ਟ੍ਰੈਕਟਰ, ਟਰਾਲੀਆਂ ਦੀ ਵਰਤੋਂ ਕਰਦਿਆਂ ਹੋਇਆਂ ਇਹਨਾਂ ਪਦਾਰਥਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਪਹੁੰਚਾਇਆ ਜਾਂਦਾ ਹੈ ।

Leave a Comment