PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

Punjab State Board PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Important Questions and Answers.

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਰਾਜ ਦੀਆਂ ਕਿੰਨੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ-
d) ਚਾਰ ।

ਪ੍ਰਸ਼ਨ 2.
ਰਾਜ ਦੇ ਉਦੇਸ਼ਾਂ ਨੂੰ ਪੂਰਾ ਕਰਨ ਦਾ ਸਾਧਨ ਕਿਹੜਾ ਹੈ ?
(a) ਸਰਕਾਰ
(b) ਸਮਾਜ
(c) ਲੋਕ
(d) ਜਾਤੀ ।
ਉੱਤਰ-
(a) ਸਰਕਾਰ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਸਰਕਾਰ ਨੂੰ ਕੌਣ ਚੁਣਦਾ ਹੈ ?
(a) ਰਾਜ
(b) ਸਮਾਜ
(c) ਲੋਕ
(d) ਜਾਤੀ ।
ਉੱਤਰ-
(c) ਲੋਕ ।

ਪ੍ਰਸ਼ਨ 4.
ਇਹਨਾਂ ਵਿੱਚੋਂ ਕਿਹੜਾ ਸਰਕਾਰ ਦਾ ਅੰਗ ਹੈ ?
(a) ਕਾਰਜਪਾਲਿਕਾ
(b) ਵਿਧਾਨਪਾਲਿਕਾ
(c) ਨਿਆਂਪਾਲਿਕਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 5.
ਦੇਸ਼ ਦੀ ਅਰਥਵਿਵਸਥਾ ਨੂੰ ਕੌਣ ਮਜ਼ਬੂਤ ਕਰਦਾ ਹੈ ?
(a) ਰਾਜ
(b) ਸਮਾਜ
(c) ਜਾਤੀ
(d) ਸਰਕਾਰ ।
ਉੱਤਰ-
(d) ਸਰਕਾਰ ।

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜੀ ਆਰਥਿਕ ਸੰਸਥਾ ਹੈ ?
(a) ਨਿੱਜੀ ਸੰਪੱਤੀ
(b) ਕਿਰਤ ਵੰਡ
(c) ਲੈਣ-ਦੇਣ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 7.
ਉਸ ਵਰਗ ਨੂੰ ਕੀ ਕਹਿੰਦੇ ਹਨ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਹੁੰਦੇ ਹਨ ਅਤੇ ਜਿਹੜਾ ਮਜ਼ਦੂਰਾਂ ਨੂੰ ਕੰਮ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ ?
(a) ਮਜ਼ਦੂਰ ਵਰਗ
(b) ਪੂੰਜੀਪਤੀ ਵਰਗ
(c) ਮੱਧ ਵਰਗ
(d) ਨੀਵਾਂ ਵਰਗ ।
ਉੱਤਰ-
(b) ਪੂੰਜੀਪਤੀ ਵਰਗ ।

ਪ੍ਰਸ਼ਨ 8.
ਧਰਮ ਦੀ ਉੱਤਪਤੀ ਕਿੱਥੋਂ ਹੋਈ ?
(a) ਮਨੁੱਖ ਦੇ ਵਿਸ਼ਵਾਸ ਤੋਂ
(b) ਭਗਵਾਨ ਤੋਂ
(c) ਆਤਮਾ ਤੋਂ
(d) ਦੈਵੀ ਸ਼ਕਤੀ ਤੋਂ ।
ਉੱਤਰ-
(a) ਮਨੁੱਖ ਦੇ ਵਿਸ਼ਵਾਸ ਤੋਂ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 9.
ਇਹ ਸ਼ਬਦ ਕਿਸਨੇ ਕਹੇ ਸਨ ? “ਧਰਮ ਅਧਿਆਤਮਿਕ ਸ਼ਕਤੀ ਵਿੱਚ ਵਿਸ਼ਵਾਸ ਹੈ ।”
(a) ਟੇਲਰ
(b) ਦੁਰਖੀਮ
(c) ਲਾਸਕੀ
(d) ਫਰੇਜ਼ਰ ।
ਉੱਤਰ-
(a) ਟੇਲਰ ।

ਪ੍ਰਸ਼ਨ 10.
Elementary Forms of Religious Life ਕਿਤਾਬ ਕਿਸਨੇ ਲਿਖੀ ਸੀ ?
(a) ਦੁਰਖੀਮ
(b) ਟੇਲਰ
(c) ਵੈਬਰ
(d) ਮੈਲਿਨੋਵਸਕੀ ।
ਉੱਤਰ-
(a) ਦੁਰਖੀਮ ।

ਪ੍ਰਸ਼ਨ 11.
ਧਰਮ ਦਾ ਕੀ ਕੰਮ ਹੈ ?
(a) ਸਮਾਜ ਨੂੰ ਤੋੜਨ
(b) ਸਮਾਜਿਕ ਏਕਤਾ ਬਣਾ ਕੇ ਰੱਖਣਾ
(c) ਸਮਾਜ ਨੂੰ ਨਿਯੰਤਰਣ ਵਿੱਚ ਨਾ ਰੱਖਣਾ
(d) ਕੋਈ ਨਹੀਂ ।
ਉੱਤਰ-
(b) ਸਮਾਜਿਕ ਏਕਤਾਂ ਨੂੰ ਬਣਾ ਕੇ ਰੱਖਣਾ ।

ਪ੍ਰਸ਼ਨ 12.
ਜਿਹੜਾ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਆਸਤਿਕ
(b) ਨਾਸਤਿਕ
(c) ਧਾਰਮਿਕ
(d) ਅਧਾਰਮਿਕ ।
ਉੱਤਰ-
(a) ਆਸਤਿਕ ।

ਪ੍ਰਸ਼ਨ 13.
ਜਿਹੜਾ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਸਨੂੰ ਕੀ ਕਹਿੰਦੇ ਹਨ ?
(a) ਧਾਰਮਿਕ
(b) ਧਾਰਮਿਕ
(c) ਆਮਤਿਕ
(d) ਨਾਸਤਿਕ ।
ਉੱਤਰ-
(d) ਨਾਸਤਿਕ ।

ਪ੍ਰਸ਼ਨ 14.
ਭਾਰਤ ਵਿੱਚ ਸਿੱਖਿਅਕ ਵਿਅਕਤੀ ਕਿਸ ਨੂੰ ਕਹਿੰਦੇ ਹਨ ?
(a) ਜਿਹੜਾ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਪੜ੍ਹ-ਲਿਖ ਸਕਦਾ ਹੋਵੇ
(b) ਜਿਹੜਾ ਅੱਠਵੀਂ ਪਾਸ ਹੋਵੇ
(c) ਜਿਹੜਾ ਦਸਵੀਂ ਪਾਸ ਹੋਵੇ
(d) ਜਿਸਨੇ ਬੀ. ਏ. ਪਾਸ ਕੀਤੀ ਹੋਵੇ ।
ਉੱਤਰ-
(a) ਜਿਹੜਾ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਪੜ੍ਹ-ਲਿਖ ਸਕਦਾ ਹੋਵੇ ।

ਪ੍ਰਸ਼ਨ 15.
ਭਾਰਤ ਵਿੱਚ ਸਕੂਲਾਂ ਲਈ ਸਿਲੇਬਸ ਕੌਣ ਤਿਆਰ ਕਰਦਾ ਹੈ ?
(a) U.G.C.
(b) ਯੂਨਿਵਰਸਿਟੀ
(c) NCERT
(d) ਰਾਜ ਦਾ ਸਿੱਖਿਆ ਬੋਰਡ ।
ਉੱਤਰ-
(c) NCERT.

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 16.
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਸੀ ?
(a) ਧਰਮ
(b) ਵਿਗਿਆਨ
(c) ਤਰਕ
(d) ਪੱਛਮੀ ਸਿੱਖਿਆ ।
ਉੱਤਰ-
(a) ਧਰਮ

ਪ੍ਰਸ਼ਨ 17.
ਨੂੰ ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
(a) ਧਰਮ
(b) ਪੱਛਮੀ ਸਿੱਖਿਆ
(c) ਸੰਸਕ੍ਰਿਤੀ
(d) ਸਮਾਜਿਕ ਸਿੱਖਿਆ ।
ਉੱਤਰ-
(b) ਪੱਛਮੀ ਸਿੱਖਿਆ

ਪ੍ਰਸ਼ਨ 18.
ਭਾਰਤ ਵਿੱਚ 2011 ਵਿੱਚ ਸਿੱਖਿਆ ਦਰ ਕਿੰਨੀ ਸੀ ?
(a) 52%
(b) 79%
(c) 74%
(d) 70%.
ਉੱਤਰ-
(d) 74%.

II. ਖ਼ਾਲੀ ਥਾਂਵਾਂ ਭਰੋ Fill in the blanks :

1. ਵੈਬਰ ਨੇ ……………………… ਦੇ ਤਿੰਨ ਪ੍ਰਕਾਰ ਦੱਸੇ ਹਨ ।
ਉੱਤਰ-
ਸੱਤਾ

2. ………………………….. ਦੇ ਚਾਰ ਤੱਤ ਹੁੰਦੇ ਹਨ ।
ਉੱਤਰ-
ਰਾਜ

3. ………………………….. ਨੇ ਜੀਵਵਾਦ ਦਾ ਸਿਧਾਂਤ ਦਿੱਤਾ ਸੀ ।
ਉੱਤਰ-
ਈ. ਬੀ. ਟਾਈਲਰ

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

4. ………………….. ਨੇ ਪਵਿੱਤਰ ਅਤੇ ਸਾਧਾਰਨ ਵਸਤੂਆਂ ਵਿੱਚ ਅੰਤਰ ਦੱਸਿਆ ਸੀ ।
ਉੱਤਰ-
ਦੁਰਘੀਮ

5. ਕਿਰਤੀਵਾਦ ਦਾ ਸਿਧਾਂਤ ………………………. ਨੇ ਦਿੱਤਾ ਸੀ ।
ਉੱਤਰ-
ਮੈਕਸ ਮੂਲਰ

6. ਮਾਰਕਸ ਨੇ ਦੋ ਵਰਗਾਂ ………………………. ਅਤੇ ………………… ਬਾਰੇ ਦੱਸਿਆ ਸੀ ।
ਉੱਤਰ-
ਪੂੰਜੀਪਤੀ, ਮਜ਼ਦੂਰ

7. ……………………… ਸਿੱਖਿਆ ਉਹ ਹੁੰਦੀ ਹੈ, ਜਿਹੜੀ ਅਸੀਂ ਸਕੂਲ, ਕਾਲਜ ਵਿੱਚ ਪ੍ਰਾਪਤ ਕਰਦੇ ਹਾਂ ।
ਉੱਤਰ-
ਰਸਮੀ ।

III. ਸਹੀ/ਗ਼ਲਤ True/False :

1. ਭਾਰਤ ਦੀ ਜਨਤਾ ਨੂੰ ਅੱਠ ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਗ਼ਲਤ

2. ਪੰਚਾਇਤਾਂ ਵਿਚ ਅੱਧੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਹਨ :
ਉੱਤਰ-
ਗ਼ਲਤ

3. ਭਾਰਤੀ ਸੰਵਿਧਾਨ 26 ਨਵੰਬਰ, 1949 ਨੂੰ ਲਾਗੂ ਹੋਇਆ ਸੀ ।
ਉੱਤਰ-
ਗ਼ਲਤ

4. ਭਾਰਤ ਇੱਕ ਧਾਰਮਿਕ ਦੇਸ਼ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

5. ਜਨਸੰਖਿਆ, ਭੂਗੋਲਿਕ ਖੇਤਰ, ਸਰਕਾਰ ਅਤੇ ਪ੍ਰਭੂਸੱਤਾ ਰਾਜ ਦੇ ਜ਼ਰੂਰੀ ਤੱਤ ਹੁੰਦੇ ਹਨ ।
ਉੱਤਰ-
ਸਹੀ

6. ਸਾਮਵਾਦੇ ਅਤੇ ਸਮਾਜਵਾਦ ਦੇ ਵਿਚਾਰ ਦੁਰਮ ਨੇ ਦਿੱਤੇ ਸਨ ।
ਉੱਤਰ-
ਗ਼ਲਤ

7. 2011 ਵਿੱਚ ਭਾਰਤ ਦੀ ਸਿੱਖਿਆ ਦਰ 74% ਸੀ ।
ਉੱਤਰ-
ਸਹੀ

V. ਇੱਕ ਸ਼ਬਦਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਭਾਰਤੀ ਸੰਵਿਧਾਨ ਕਦੋਂ ਪਾਸ ਹੋਇਆ ਸੀ ?
ਉੱਤਰ-
ਇਹ 26 ਨਵੰਬਰ, 1949 ਨੂੰ ਪਾਸ ਹੋਇਆ ਸੀ ਪਰ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ ।

ਪ੍ਰਸ਼ਨ 2.
ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਹਨ ?
ਉੱਤਰ-
ਸੰਵਿਧਾਨ ਵਿੱਚ ਛੇ ਮੌਲਿਕ ਅਧਿਕਾਰ ਦਿੱਤੇ ਗਏ ਹਨ ।

ਪ੍ਰਸ਼ਨ 3.
ਪੰਚਾਇਤੀ ਰਾਜ ਯੋਜਨਾ ਕਦੋਂ ਪਾਸ ਹੋਈ ਸੀ ?
ਉੱਤਰ-
ਪੰਚਾਇਤੀ ਰਾਜ ਯੋਜਨਾ 1959 ਵਿੱਚ ਪਾਸ ਹੋਈ ਸੀ ।

ਪ੍ਰਸ਼ਨ 4.
ਪੰਚਾਇਤੀ ਰਾਜ ਵਿੱਚ ਔਰਤਾਂ ਲਈ ਕਿੰਨਾ ਰਾਖਵਾਂਕਰਨ ਹੈ ?
ਉੱਤਰ-
ਪੰਚਾਇਤੀ ਰਾਜ ਵਿੱਚ ਔਰਤਾਂ ਲਈ ਇੱਕ ਤਿਹਾਈ ਸਥਾਨ ਰਾਖਵੇਂ ਰੱਖੇ ਗਏ ਹਨ ।

ਪ੍ਰਸ਼ਨ 5.
ਗਾਂਧੀ ਜੀ ਅਨੁਸਾਰ ਕਿਹੜਾ ਰਾਜ ਠੀਕ ਨਹੀਂ ਹੈ ?
ਉੱਤਰ-
ਗਾਂਧੀ ਜੀ ਅਨੁਸਾਰ ਜਿਹੜਾ ਰਾਜ ਸ਼ਕਤੀ ਜਾਂ ਬਲ ਦਾ ਪ੍ਰਯੋਗ ਕਰੇ ਜਾਂ ਜਿਹੜਾ ਰਾਜ ਸ਼ਕਤੀ ਦੀ ਮੱਦਦ ਨਾਲ ਬਣਿਆ ਹੋਵੇ ਉਹ ਰਾਜ ਠੀਕ ਨਹੀਂ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 6.
ਗਾਂਧੀ ਜੀ ਦੇਸ਼ ਵਿੱਚ ਕਿਸ ਪ੍ਰਕਾਰ ਦੀ ਪ੍ਰਣਾਲੀ ਚਾਹੁੰਦੇ ਸਨ ?
ਉੱਤਰ-
ਗਾਂਧੀ ਜੀ ਦੇਸ਼ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਚਾਹੁੰਦੇ ਸਨ ਤਾਂਕਿ ਹੇਠਲੇ ਪੱਧਰ ਤੱਕ ਸ਼ਕਤੀਆਂ ਵੰਡ ਦਿੱਤੀਆਂ ਜਾਣ ।

ਪ੍ਰਸ਼ਨ 7.
ਰਾਜ ਕਿਸ ਤਰ੍ਹਾਂ ਬਣਦਾ ਹੈ ?
ਉੱਤਰ-
ਰਾਜ ਸੋਚ-ਸਮਝ ਕੇ ਚੇਤਨ ਕੋਸ਼ਿਸ਼ਾਂ ਨਾਲ ਬਣਦਾ ਹੈ ਤਾਂਕਿ ਰਾਜਨੀਤਿਕ ਉਦੇਸ਼ਾਂ ਲਈ ਇਸਦਾ ਪ੍ਰਯੋਗ ਕੀਤਾ ਜਾ ਸਕੇ ।

ਪ੍ਰਸ਼ਨ 8.
ਰਾਜ ਦੇ ਉਦੇਸ਼ਾਂ ਦੀ ਪੂਰਤੀ ਕੌਣ ਕਰਦਾ ਹੈ ?
ਉੱਤਰ-
ਰਾਜ ਦੇ ਉਦੇਸ਼ਾਂ ਦੀ ਪੂਰਤੀ ਸਰਕਾਰ ਕਰਦੀ ਹੈ ।

ਪ੍ਰਸ਼ਨ 9.
ਰਾਜ ਦਾ ਜ਼ਰੂਰੀ ਕੰਮ ਕੀ ਹੈ ?
ਉੱਤਰ-
ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਹਮਲਿਆਂ ਤੋਂ ਰੱਖਿਆ ਰਾਜ ਦਾ ਸਭ ਤੋਂ ਜ਼ਰੂਰੀ ਕੰਮ ਹੈ ।

ਪ੍ਰਸ਼ਨ 10.
ਸਮਾਜ ਦੇ ਲਈ ਨਿਆਂ ਦੀ ਵਿਵਸਥਾ ਕੌਣ ਕਰਦਾ ਹੈ ?
ਉੱਤਰ-
ਸਮਾਜ ਦੇ ਲਈ ਨਿਆਂ ਦੀ ਵਿਵਸਥਾ ਰਾਜ ਨਿਆਂਪਾਲਿਕਾ ਦੁਆਰਾ ਕਰਦਾ ਹੈ ।

ਪ੍ਰਸ਼ਨ 11.
ਰਾਜ ਕਿਸ ਪ੍ਰਕਾਰ ਦੀ ਵਿਵਸਥਾ ਨੂੰ ਪੈਦਾ ਕਰਦਾ ਹੈ ?
ਉੱਤਰ-
ਰਾਜ ਰਾਜਨੀਤਿਕ ਵਿਵਸਥਾ ਨੂੰ ਜਨਮ ਦਿੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 12.
ਰਾਜ ਦੇ ਕਿਹੜੇ ਜ਼ਰੂਰੀ ਤੱਤ ਹੁੰਦੇ ਹਨ ?
ਉੱਤਰ-
ਰਾਜ ਦੇ ਚਾਰ ਤੱਤ-ਜਨਸੰਖਿਆ, ਭੂਗੋਲਿਕ ਖੇਤਰ, ਸਰਕਾਰ ਅਤੇ ਪ੍ਰਭੂਸੱਤਾ ਹੁੰਦੇ ਹਨ ।

ਪ੍ਰਸ਼ਨ 13.
ਆਰਥਿਕ ਸੰਸਥਾਵਾਂ ਕੀ ਹੁੰਦੀਆਂ ਹਨ ?
ਉੱਤਰ-
ਕਿਹੜੀਆਂ ਸੰਸਥਾਵਾਂ ਆਰਥਿਕ ਕ੍ਰਿਆਵਾਂ ਵਿੱਚ ਉਤਪਾਦਨ, ਵੰਡ, ਉਪਭੋਗ ਆਦਿ ਦਾ ਧਿਆਨ ਰੱਖਦੀਆਂ ਹਨ ।

ਪ੍ਰਸ਼ਨ 14.
ਆਰਥਿਕ ਵਿਵਸਥਾਵਾਂ ਦੀ ਕੋਈ ਉਦਾਹਰਣ ਦਿਉ ।
ਉੱਤਰ-
ਪੂੰਜੀਵਾਦ, ਸਾਮਵਾਦ, ਸਮਾਜਵਾਦ ਆਰਥਿਕ ਵਿਵਸਥਾਵਾਂ ਦੀਆਂ ਉਦਾਹਰਣਾਂ ਹਨ ।

ਪ੍ਰਸ਼ਨ 15.
ਆਰਥਿਕ ਸੰਸਥਾਵਾਂ ਦੀਆਂ ਉਦਾਹਰਣਾਂ ਦਿਉ ।
ਉੱਤਰ-
ਨਿੱਜੀ ਸੰਪੱਤੀ, ਕਿਰਤ ਵੰਡ, ਲੈਣ ਦੇਣ ਆਦਿ ਆਰਥਿਕ ਸੰਸਥਾਵਾਂ ਦੀਆਂ ਉਦਾਹਰਣਾਂ ਹਨ ।

ਪ੍ਰਸ਼ਨ 16.
ਪੂੰਜੀਵਾਦ ਵਿੱਚ ਮੁੱਖ ਤੌਰ ਉੱਤੇ ਕਿੰਨੇ ਵਰਗ ਹੁੰਦੇ ਹਨ ?
ਉੱਤਰ-
ਪੂੰਜੀਵਾਦ ਵਿੱਚ ਮੁੱਖ ਤੌਰ ਉੱਤੇ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 17.
ਸਾਮਵਾਦੀ ਵਿਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਉੱਤੇ ਕਿਸਦਾ ਅਧਿਕਾਰ ਹੁੰਦਾ ਹੈ ?
ਉੱਤਰ-
ਇਸ ਵਿਵਸਥਾ ਵਿੱਚ ਉਤਪਾਦਨ ਦੇ ਸਾਧਨਾਂ ਉੱਤੇ ਰਾਜ ਜਾਂ ਸਮਾਜ ਦਾ ਅਧਿਕਾਰ ਹੁੰਦਾ ਹੈ ।

ਪ੍ਰਸ਼ਨ 18.
ਸਾਮਵਾਦ ਅਤੇ ਸਮਾਜਵਾਦ ਦੇ ਵਿਚਾਰ ਕਿਸਦੇ ਹਨ ?
ਉੱਤਰ-
ਸਾਮਵਾਦ ਅਤੇ ਸਮਾਜਵਾਦ ਦੇ ਵਿਚਾਰ ਕਾਰਲ ਮਾਰਕਸ ਦੇ ਹਨ ।

ਪ੍ਰਸ਼ਨ 19.
ਸਾਮਵਾਦੀ ਕਿਸ ਚੀਜ਼ ਦੇ ਵਿਰੁੱਧ ਹੁੰਦੇ ਹਨ ?
ਉੱਤਰ-
ਸਾਮਵਾਦੀ ਪੈਤ੍ਰਿਕ ਸੰਪੱਤੀ ਅਤੇ ਨਿੱਜੀ ਸੰਪੱਤੀ ਦੇ ਵਿਰੁੱਧ ਹੁੰਦੇ ਹਨ ।

ਪ੍ਰਸ਼ਨ 20.
ਕੀ ਭਾਰਤ ਇੱਕ ਧਾਰਮਿਕ ਦੇਸ਼ ਹੈ ?
ਉੱਤਰ-
ਜੀ ਨਹੀਂ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਜਿੱਥੇ ਕਈ ਧਰਮਾਂ ਦੇ ਲੋਕ ਮਿਲ-ਜੁਲ ਕੇ ਰਹਿੰਦੇ ਹਨ ।

ਪ੍ਰਸ਼ਨ 21.
ਧਰਮ ਕੀ ਹੈ ?
ਉੱਤਰ-
ਧਰਮ ਵਿਸ਼ਵਾਸਾਂ ਅਤੇ ਸੰਸਕਾਰਾਂ ਦਾ ਸੰਗਠਨ ਹੈ ਜਿਹੜਾ ਸਮਾਜਿਕ ਜੀਵਨ ਨੂੰ ਨਿਯਮਿਤ ਕਰਕੇ ਨਿਯੰਤਰਿਤ ਕਰਦਾ ਹੈ ।

ਪ੍ਰਸ਼ਨ 22.
ਧਰਮ ਦੀ ਉੱਤਪਤੀ ਕਿਸਨੇ ਕੀਤੀ ?
ਉੱਤਰ-
ਧਰਮ ਦੀ ਉੱਤਪਤੀ ਮਨੁੱਖ ਨੇ ਕੀਤੀ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 23.
ਕਿਹੜੇ ਸਮਾਜ ਸ਼ਾਸਤਰੀਆਂ ਨੇ ਧਰਮ ਦਾ ਅਧਿਐਨ ਕੀਤਾ ਹੈ ?
ਉੱਤਰ-
ਦੂਰਖੀਮ, ਵੈਬਰ, ਟੇਲਰ ਆਦਿ ਨੇ ਧਰਮ ਦਾ ਅਧਿਐਨ ਕੀਤਾ ਹੈ ।

ਪ੍ਰਸ਼ਨ 24.
ਭਾਰਤ ਵਿੱਚ ਪੜ੍ਹੇ ਲਿਖੇ ਵਿਅਕਤੀ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿੱਚ ਜਿਹੜਾ ਵਿਅਕਤੀ ਕਿਸੇ ਵੀ ਭਾਸ਼ਾ ਵਿੱਚ ਪੜ੍ਹ ਲਿਖ ਸਕਦਾ ਹੈ, ਉਹ ਪੜਿਆ ਲਿਖਿਆ ਹੈ ।

ਪ੍ਰਸ਼ਨ 25.
ਭਾਰਤ ਵਿੱਚ ਸਕੂਲਾਂ ਲਈ ਪਾਠਕ੍ਰਮ ਕੌਣ ਤਿਆਰ ਕਰਦਾ ਹੈ ?
ਉੱਤਰ-
ਭਾਰਤ ਵਿੱਚ ਸਕੂਲਾਂ ਲਈ ਪਾਠਕ੍ਰਮ N.C.E.R.T. ਤਿਆਰ ਕਰਦਾ ਹੈ ।

ਪ੍ਰਸ਼ਨ 26.
ਭਾਰਤੀ ਆਧੁਨਿਕ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਭਾਰਤੀ ਆਧੁਨਿਕ ਸਿੱਖਿਆ ਪ੍ਰਣਾਲੀ ਪੱਛਮੀ ਸਿੱਖਿਆ ਉੱਤੇ ਆਧਾਰਿਤ ਹੈ ।

ਪ੍ਰਸ਼ਨ 27.
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਕਿਸ ਉੱਤੇ ਆਧਾਰਿਤ ਹੈ ?
ਉੱਤਰ-
ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀ ਧਰਮ ਜਾਂ ਧਾਰਮਿਕ ਗ੍ਰੰਥਾਂ ਉੱਤੇ ਆਧਾਰਿਤ ਹੈ ।

ਪ੍ਰਸ਼ਨ 28.
ਸਭ ਤੋਂ ਪਹਿਲਾਂ ਬੱਚੇ ਨੂੰ ਕਿੱਥੇ ਸਿੱਖਿਆ ਪ੍ਰਾਪਤ ਹੁੰਦੀ ਹੈ ?
ਉੱਤਰ-
ਬੱਚੇ ਨੂੰ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਸਿੱਖਿਆ ਪ੍ਰਾਪਤ ਹੁੰਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 29.
ਭਾਰਤ ਵਿੱਚ ਆਧੁਨਿਕ ਸਿੱਖਿਆ ਦੀ ਨੀਂਹ ਕਿਸਨੇ ਰੱਖੀ ਸੀ ?
ਉੱਤਰ-
ਭਾਰਤ ਵਿੱਚ ਆਧੁਨਿਕ ਸਿੱਖਿਆ ਦੀ ਨੀਂਹ ਅੰਗਰੇਜ਼ਾਂ ਨੇ ਰੱਖੀ ।

ਪ੍ਰਸ਼ਨ 30.
2011 ਵਿੱਚ ਭਾਰਤ ਦੀ ਸਿੱਖਿਆ ਦਰ ਕਿੰਨੀ ਸੀ ?
ਉੱਤਰ-
2011 ਵਿੱਚ ਭਾਰਤ ਦੀ ਸਿੱਖਿਆ ਦਰ 74% ਸੀ ।

ਪ੍ਰਸ਼ਨ 31.
ਰਸਮੀ ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਜਿਹੜੀ ਸਿੱਖਿਆ ਵਿਅਕਤੀ ਸਕੂਲ, ਕਾਲਜ, ਵਿਸ਼ਵਵਿਦਿਆਲੇ ਵਿੱਚ ਪ੍ਰਾਪਤ ਕਰਦਾ ਹੈ ਉਸਨੂੰ ਰਸਮੀ ਸਿੱਖਿਆ ਕਹਿੰਦੇ ਹਨ ।

ਪ੍ਰਸ਼ਨ 32.
ਗੈਰ ਰਸਮੀ ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਉਹ ਸਿੱਖਿਆ ਜਿਹੜੀ ਆਪਣੇ ਰੋਜ਼ਾਨਾ ਦੇ ਕੰਮਾਂ, ਅਨੁਭਵਾਂ ਆਦਿ ਤੋਂ ਪ੍ਰਾਪਤ ਕਰਦਾ ਹੈ, ਗੈਰ ਰਸਮੀ ਸਿੱਖਿਆ ਹੁੰਦੀ ਹੈ ।

ਦਾ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਗਾਂਧੀ ਜੀ ਦੇ ਰਾਜ ਦੀਆਂ ਸ਼ਕਤੀਆਂ ਬਾਰੇ ਕੀ ਵਿਚਾਰ ਸਨ ?
ਉੱਤਰ-
ਗਾਂਧੀ ਜੀ ਦੇ ਅਨੁਸਾਰ ਰਾਜ ਦੀਆਂ ਸ਼ਕਤੀਆਂ ਦਾ ਵਿਕੇਂਦਰੀਕਰਣ ਅਰਥਾਤ ਸ਼ਕਤੀਆਂ ਵੰਡ ਦਿੱਤੀਆਂ ਜਾਣ ਤਾਂਕਿ ਸ਼ਕਤੀਆਂ ਇਕ ਸਥਾਨ ਉੱਤੇ ਹੀ ਕੇਂਦਰਿਤ ਨਾ ਹੋਣ ਅਤੇ ਜੇਕਰ ਇਹਨਾਂ ਨੂੰ ਅੱਡ-ਅੱਡ ਪੱਧਰਾਂ ਵਿੱਚ ਵੰਡ ਦਿੱਤਾ ਜਾਵੇ ਤਾਂ ਸ਼ਕਤੀ ਦਾ ਗ਼ਲਤ ਪ੍ਰਯੋਗ ਨਹੀਂ ਹੋਵੇਗਾ ।

ਪ੍ਰਸ਼ਨ 2.
ਰਾਜ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ?
ਉੱਤਰ-

  1. ਰਾਜ ਆਪਣੀ ਜਨਤਾ ਦੇ ਕਲਿਆਣ ਦੇ ਕੰਮ ਕਰਦਾ ਰਹਿੰਦਾ ਹੈ ।
  2. ਜੇਕਰ ਜ਼ਰੂਰਤ ਪਵੇ ਤਾਂ ਰਾਜ ਸ਼ਕਤੀ ਦਾ ਪ੍ਰਯੋਗ ਵੀ ਕਰਦਾ ਹੈ ।
  3. ਰਾਜ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ, ਜਨਸੰਖਿਆ ਅਤੇ ਪ੍ਰਭੂਸੱਤਾ ਵੀ ਹੁੰਦੀ ਹੈ ।

ਪ੍ਰਸ਼ਨ 3.
ਰੂਸੋ ਅਤੇ ਪਲੈਟੋ ਦੇ ਅਨੁਸਾਰ ਰਾਜ ਦੀ ਜਨਸੰਖਿਆ ਕਿੰਨੀ ਹੁੰਦੀ ਹੈ ?
ਉੱਤਰ-
ਵੈਸੇ ਤਾਂ ਅਲੱਗ-ਅਲੱਗ ਵਿਦਵਾਨਾਂ ਨੇ ਰਾਜ ਦੀ ਜਨਸੰਖਿਆ ਬਾਰੇ ਅਲੱਗ-ਅਲੱਗ ਵਿਚਾਰ ਦਿੱਤੇ ਹਨ ਪਰ ਰੂਸੋ ਦੇ ਅਨੁਸਾਰ ਰਾਜ ਦੀ ਜਨਸੰਖਿਆ ਘੱਟ ਤੋਂ ਘੱਟ 10,000 ਹੋਣੀ ਚਾਹੀਦੀ ਹੈ ਅਤੇ ਪਲੈਟੋ ਦੇ ਅਨੁਸਾਰ ਆਦਰਸ਼ ਰਾਜ ਦੀ ਜਨਸੰਖਿਆ 5040 ਹੋਣੀ ਚਾਹੀਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 4.
ਪੂੰਜੀਪਤੀ ਵਰਗ ਕਿਹੜਾ ਹੁੰਦਾ ਹੈ ?
ਉੱਤਰ-
ਪੂੰਜੀਪਤੀ ਵਰਗ ਉਹ ਹੁੰਦਾ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਅਤੇ ਪੈਸਾ ਹੁੰਦਾ ਹੈ ਅਤੇ ਜਿਹੜਾ ਮਜ਼ਦੂਰਾਂ ਨੂੰ ਕੰਮ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ । ਪੂੰਜੀਪਤੀ ਵਰਗ ਆਪਣੇ ਪੈਸੇ ਦਾ ਨਿਵੇਸ਼ ਕਰਕੇ ਹੋਰ ਮੁਨਾਫਾ ਕਮਾਉਂਦਾ ਹੈ ।

ਪ੍ਰਸ਼ਨ 5.
ਮਜੂਦਰ ਵਰਗ ਕਿਹੜਾ ਹੁੰਦਾ ਹੈ ?
ਉੱਤਰ-
ਉਹ ਵਰਗ ਜਿਸਦੇ ਕੋਲ ਉਤਪਾਦਨ ਦੇ ਸਾਧਨ ਨਹੀਂ ਹੁੰਦੇ ਅਤੇ ਪੂੰਜੀਪਤੀ ਵਰਗ ਜਿਸਦਾ ਹਮੇਸ਼ਾ ਸ਼ੋਸ਼ਣ ਕਰਦਾ ਹੈ ਅਤੇ ਜਿਹੜਾ ਵਰਗ ਸਿਰਫ਼ ਆਪਣੀ ਕਿਰਤ ਵੇਚ ਕੇ ਆਪਣਾ ਪੇਟ ਪਾਲਦਾ ਹੈ ਉਸਨੂੰ ਮਜ਼ਦੂਰ ਵਰਗ ਕਹਿੰਦੇ ਹਨ । ਇਸਦੇ ਕੋਲ ਉਤਪਾਦਨ ਦਾ ਕੋਈ ਸਾਧਨ ਨਹੀਂ ਹੁੰਦਾ ਹੈ ।

ਪ੍ਰਸ਼ਨ 6.
ਸਾਮਵਾਦੀ ਵਿਵਸਥਾ ਕੀ ਹੁੰਦੀ ਹੈ ?
ਉੱਤਰ-
ਜਿਸ ਵਿਵਸਥਾ ਦਾ ਮੁੱਖ ਉਦੇਸ਼ ਸਮਾਜ ਨੂੰ ਵਰਗ ਰਹਿਤ ਬਣਾਉਣਾ ਅਰਥਾਤ ਉਸ ਤਰਾਂ ਦੇ ਸਮਾਜ ਦਾ ਨਿਰਮਾਣ ਕਰਨਾ ਹੈ ਜਿਸ ਵਿੱਚ ਕੋਈ ਵਰਗ ਨਾ ਹੋਵੇ, ਉਸਨੂੰ ਸਾਮਵਾਦੀ ਵਿਵਸਥਾ ਕਹਿੰਦੇ ਹਨ । ਇਸ ਵਿੱਚ ਉਤਪਾਦਨ ਦੇ ਸਾਰੇ ਸਾਧਨਾਂ ਉੱਤੇ ਰਾਜ ਦਾ ਅਧਿਕਾਰ ਹੁੰਦਾ ਹੈ ।

ਪ੍ਰਸ਼ਨ 7.
ਸਮਾਜਵਾਦ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਉਹ ਵਿਵਸਥਾ, ਜਿੱਥੇ ਸਾਰਿਆਂ ਦੀ ਜਰੂਰਤ ਦੇ ਅਨੁਸਾਰ ਅਤੇ ਉਸਦੀ ਯੋਗਤਾ ਦੇ .. ਅਨੁਸਾਰ ਮਿਲੇਗਾ, ਉਹ ਵਿਵਸਥਾ ਸਮਾਜਵਾਦ ਦੀ ਹੋਵੇਗੀ । ਇਸ ਵਿੱਚ ਸਮਾਜ ਵਿੱਚ ਸਮਾਨਤਾ ਵਿਆਪਤ ਹੋ ਜਾਵੇਗੀ ਅਤੇ ਸਾਰਿਆਂ ਨੂੰ ਸਮਾਨ ਰੂਪ ਵਿੱਚ ਰਾਜ ਵੱਲੋਂ ਮਿਲੇਗਾ ।

ਪ੍ਰਸ਼ਨ 8.
ਧਰਮ ਕਿਵੇਂ ਵਿਅਕਤੀ ਨੂੰ ਆਲਸੀ ਬਣਾ ਦਿੰਦਾ ਹੈ ?
ਉੱਤਰ-
ਧਾਰਮਿਕ ਵਿਅਕਤੀ ਵਿੱਚ ਕਿਸਮਤ ਅਤੇ ਕਰਮ ਦੀ ਵਿਚਾਰਧਾਰਾ ਆ ਜਾਂਦੀ ਹੈ । ਇਸ ਕਾਰਨ ਉਹ ਕੰਮ ਕਰਨ ਦੇ ਸਥਾਨ ਉੱਤੇ ਉਸਨੂੰ ਕਰਨਾ ਹੀ ਛੱਡ ਦਿੰਦਾ ਹੈ ਕਿ ਜੋ ਕੁੱਝ ਕਿਸਮਤ ਵਿੱਚ ਹੋਵੇਗਾ ਉਸਨੂੰ ਮਿਲ ਜਾਵੇਗਾ । ਇਸ ਤਰਾਂ ਉਹ ਆਲਸੀ ਬਣ ਜਾਂਦਾ ਹੈ ।

ਪ੍ਰਸ਼ਨ 9.
ਧਰਮ ਸਮਾਜਿਕ ਨਿਯੰਤਰਣ ਕਿਵੇਂ ਕਰਦਾ ਹੈ ?
ਉੱਤਰ-
ਧਰਮ ਕਿਸੇ ਅਲੌਕਿਕ ਸ਼ਕਤੀ ਦੇ ਵਿਸ਼ਵਾਸ ਉੱਤੇ ਆਧਾਰਿਤ ਹੈ ਜਿਸਨੂੰ ਕਿਸੇ ਨੇ ਵੇਖਿਆ ਨਹੀਂ ਹੈ । ਵਿਅਕਤੀ ਇਸ ਸ਼ਕਤੀ ਤੋਂ ਡਰਦਾ ਹੈ ਅਤੇ ਅਜਿਹਾ ਕੋਈ ਕੰਮ ਨਹੀਂ ਕਰਦਾ ਜੋ ਇਸਦੀ ਇੱਛਾ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਵਿਅਕਤੀ ਆਪਣੇ ਆਪ ਨੂੰ ਨਿਯੰਤਰਿਤ ਕਰ ਲੈਂਦਾ ਹੈ । ਇਸ ਤਰੀਕੇ ਨਾਲ ਧਰਮ ਸਮਾਜਿਕ ਨਿਯੰਤਰਣ ਕਰਦਾ ਹੈ ।

ਪ੍ਰਸ਼ਨ 10.
ਸਿੱਖਿਆ ਕੀ ਹੁੰਦੀ ਹੈ ?
ਉੱਤਰ-
ਸਿੱਖਿਆ ਵਿਅਕਤੀ ਦੇ ਅੰਦਰ ਸਮਾਜ ਅਤੇ ਹਾਲਾਤਾਂ ਦੇ ਨਾਲ ਤਾਲਮੇਲ ਬਿਠਾਉਣ ਦੀ ਸਮਰੱਥਾ ਵਿਕਸਿਤ ਕਰਕੇ ਉਸਦਾ ਸਮਾਜੀਕਰਣ ਕਰਦੀ ਹੈ । ਸਿੱਖਿਆ ਉਹ ਪ੍ਰਭਾਵ ਹੈ ਜਿਸਨੂੰ ਜਾ ਰਹੀ ਪੀੜ੍ਹੀ ਉਹਨਾਂ ਉੱਤੇ ਪ੍ਰਯੋਗ ਕਰਦੀ ਹੈ ਜੋ ਹਾਲੇ ਬਾਲਿਗ ਨਹੀਂ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 11.
ਸਿੱਖਿਆ ਬੱਚਿਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਸਿੱਖਿਆ ਬੱਚਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਸਿੱਖਿਆ ਦਾ ਮੁੱਖ ਉਦੇਸ਼ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ । ਸਿੱਖਿਆ ਪ੍ਰਾਪਤ ਕਰਨ ਦੇ ਕਾਰਨ ਹੀ ਬੱਚੇ ਨੂੰ ਚੰਗਾ ਜੀਵਨ ਮਿਲਦਾ ਹੈ ਅਤੇ ਭਵਿੱਖ ਬਣਾਉਣ ਵਿੱਚ ਮੱਦਦ ਮਿਲਦੀ ਹੈ ।

ਪ੍ਰਸ਼ਨ 12.
ਸਿੱਖਿਆ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਸਿੱਖਿਆ ਸਾਡੇ ਜੀਵਨ ਨੂੰ ਵਿਵਸਥਿਤ ਅਤੇ ਨਿਯੰਤਰਿਤ ਕਰਦੀ ਹੈ ।
  2. ਸਿੱਖਿਆ ਸਾਨੂੰ ਸਮਾਜ ਨਾਲ ਅਨੁਕੂਲਨ ਕਰਨਾ ਸਿਖਾਉਂਦੀ ਹੈ ।
  3. ਸਿੱਖਿਆ ਵਿਅਕਤੀ ਦੇ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦੀ ਹੈ ।

ਪ੍ਰਸ਼ਨ 13.
ਰਾਜ ਕੀ ਹੁੰਦਾ ਹੈ ?
ਉੱਤਰ-
ਰਾਜ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜਿਸਦਾ ਇੱਕ ਨਿਸ਼ਚਿਤ ਭੂ-ਭਾਗ ਹੁੰਦਾ ਹੈ, ਜਿਸਦੀ ਆਪਣੀ ਜਨਸੰਖਿਆ ਹੁੰਦੀ ਹੈ, ਆਪਣੀ ਸਰਕਾਰ ਹੁੰਦੀ ਹੈ ਅਤੇ ਪ੍ਰਭੂਸੱਤਾ ਹੁੰਦੀ ਹੈ । ਉਸ ਕੋਲ ਨਿਯੰਤਰਣ ਕਰਨ ਦੀ ਭੌਤਿਕ ਸ਼ਕਤੀ ਵੀ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਰਾਜ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਰਾਜ ਸਰਵਜਨਕ ਹਿੱਤਾਂ ਦੀ ਰੱਖਿਆ ਕਰਦਾ ਹੈ ।
  2. ਰਾਜ ਅਮੂਰਤ ਹੁੰਦਾ ਹੈ ।
  3. ਰਾਜ ਦੀ ਮੈਂਬਰਸ਼ਿਪ ਜ਼ਰੂਰੀ ਹੁੰਦੀ ਹੈ ।
  4. ਰਾਜ ਕੋਲ ਅਸਲੀ ਸ਼ਕਤੀਆਂ ਅਤੇ ਪ੍ਰਭੂਸੱਤਾ ਹੁੰਦੀ ਹੈ ।
  5. ਰਾਜ ਦੀ ਇੱਕ ਸਰਕਾਰ ਹੁੰਦੀ ਹੈ ।

ਪ੍ਰਸ਼ਨ 2.
ਰਾਜ ਦੇ ਕੋਈ ਚਾਰ ਜ਼ਰੂਰੀ ਕੰਮ ਦੱਸੋ ।
ਉੱਤਰ-

  1. ਰਾਜ ਅੰਦਰੂਨੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਦਾ ਹੈ ।
  2. ਰਾਜ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰਦਾ ਹੈ ।
  3. ਰਾਜ ਨਿਆਂ ਪ੍ਰਦਾਨ ਕਰਦਾ ਹੈ ।
  4. ਰਾਜ ਪਰਿਵਾਰ ਦੇ ਸੰਬੰਧਾਂ ਨੂੰ ਸਥਿਰ ਰੱਖਦਾ ਹੈ ।
  5. ਰਾਜ ਬਾਹਰੀ ਹਮਲੇ ਤੋਂ ਰੱਖਿਆ ਕਰਦਾ ਹੈ ।

ਪ੍ਰਸ਼ਨ 3.
ਰਾਜ ਦੇ ਕੋਈ ਚਾਰ ਇੱਛੁਕ ਕੰਮ ਦੱਸੋ ।
ਉੱਤਰ-

  1. ਰਾਜ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦੀ ਵਿਵਸਥਾ ਕਰਦਾ ਹੈ ।
  2. ਰਾਜ ਕੁਦਰਤੀ ਸਾਧਨਾਂ ਦਾ ਉਪਯੋਗ ਦੇਸ਼ ਦੀ ਭਲਾਈ ਲਈ ਕਰਦਾ ਹੈ ।
  3. ਰਾਜ ਸਿੱਖਿਆ ਦੇਣ ਦਾ ਪ੍ਰਬੰਧ ਕਰਦਾ ਹੈ ।
  4. ਰਾਜੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਾ ਹੈ ।
  5. ਰਾਜ ਵਪਾਰ ਅਤੇ ਉਦਯੋਗ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 4.
ਸਰਕਾਰ ।
ਉੱਤਰ-
ਸਰਕਾਰ ਇੱਕ ਅਜਿਹਾ ਸੰਗਠਨ ਹੈ ਜਿਸ ਕੋਲ ਆਦੇਸ਼ਾਤਮਕ ਕੰਟਰੋਲ ਹੁੰਦਾ ਹੈ ਜੋ ਕਿ ਰਾਜ ਵਿੱਚ ਸ਼ਾਂਵਿਵਸਥਾ ਬਣਾਏ ਰੱਖਣ ਵਿੱਚ ਮੱਦਦ ਕਰਦਾ ਹੈ । ਸਰਕਾਰ ਨੂੰ ਵੈਧਤਾ ਪ੍ਰਾਪਤ ਹੁੰਦੀ ਹੈ ਕਿਉਂਕਿ ਸਰਕਾਰ ਕੋਲ ਬਹੁਮਤ ਦਾ ਸਮਰਥਨ ਹੁੰਦਾ ਹੈ । ਸਰਕਾਰ ਤਾਂ ਰਾਜ ਦੇ ਮੰਤਵਾਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 5.
ਸਰਕਾਰ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ।
  2. ਸਰਕਾਰ ਮੂਰਤ ਹੁੰਦੀ ਹੈ ।
  3. ਸਰਕਾਰ ਕਈ ਅੰਗਾਂ ਤੋਂ ਮਿਲ ਕੇ ਬਣਦੀ ਹੈ ।
  4. ਸਰਕਾਰ ਅਸਥਾਈ ਹੁੰਦੀ ਹੈ ।
  5. ਸਰਕਾਰ ਰਾਜ ਦਾ ਸਾਧਨ ਹੈ ।

ਪ੍ਰਸ਼ਨ 6.
ਸਰਕਾਰ ਦੇ ਕਿੰਨੇ ਅੰਗ ਹੁੰਦੇ ਹਨ ?
ਉੱਤਰ-
ਸਰਕਾਰ ਦੇ ਤਿੰਨ ਅੰਗ ਹੁੰਦੇ ਹਨ-ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਮਤਲਬ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਮੰਤਰੀ ਆਦਿ ਜਿਹੜੇ ਕਾਰਜ ਜਾਂ ਕੰਮ ਕਰਦੇ ਹਨ । ਵਿਧਾਨਪਾਲਿਕਾ ਮਤਲਬ ਸੰਸਦ ਜਾਂ ਵਿਧਾਨ ਸਭਾ ਜਿਹੜੀ ਕਿ ਵਿਧਾਨ ਜਾਂ ਕਾਨੂੰਨ ਬਣਾਉਂਦੀ ਹੈ ਅਤੇ ਨਿਆਂਪਾਲਿਕਾ ਅਰਥਾਤ ਅਦਾਲਤਾਂ, ਜੱਜ ਆਦਿ ਜਿਹੜੇ ਕਾਨੂੰਨਾਂ ਨੂੰ ਲਾਗੂ ਕਰਦੇ ਹਨ ।

ਪ੍ਰਸ਼ਨ 7.
ਸਰਕਾਰ ਦੇ ਕੋਈ ਚਾਰ ਕੰਮ ਦੱਸੋ ।
ਜਾਂ
ਸਰਕਾਰ ਦੇ ਦੋ ਕਾਰਜ ।
ਉੱਤਰ-

  1. ਸਰਕਾਰ ਸਿੱਖਿਆ ਦਾ ਪ੍ਰਸਾਰ ਕਰਦੀ ਹੈ ।
  2. ਸਰਕਾਰ ਗ਼ਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ।
  3. ਸਰਕਾਰ ਸਰਵਜਨਕ ਸਿਹਤ ਦਾ ਧਿਆਨ ਰੱਖਦੀ ਹੈ ।
  4. ਸਰਕਾਰ ਵਪਾਰ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਉਨ੍ਹਾਂ ਲਈ ਨਿਯਮ ਬਣਾਉਂਦੀ ਹੈ ।
  5. ਸਰਕਾਰ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਦੀ ਹੈ ।
  6. ਸਰਕਾਰ ਨਿਯੁਕਤੀਆਂ ਕਰਦੀ ਹੈ ।
  7. ਸਰਕਾਰ ਕਾਨੂੰਨ ਬਣਾਉਂਦੀ ਹੈ ।

ਪ੍ਰਸ਼ਨ 8.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਰਾਜਨੀਤਿਕ ਦਲ ਇੱਕ ਸਮੂਹ ਹੁੰਦਾ ਹੈ ਜਿਹੜਾ ਕੁੱਝ ਨਿਯਮਾਂ ਨਾਲ ਬੰਨ੍ਹਿਆ ਹੁੰਦਾ ਹੈ । ਇਹ ਲੋਕਾਂ ਦੀ ਸਭਾ ਹੈ ਜਿਨ੍ਹਾਂ ਦਾ ਇੱਕੋ-ਇਕ ਮੰਤਵ ਰਾਜਨੀਤਿਕ ਸੱਤਾ ਹਾਸਲ ਕਰਨਾ ਹੁੰਦਾ ਹੈ ਜਿਸ ਲਈ ਉਹ ਸਾਰੇ ਮਿਲ ਕੇ ਉਪਰਾਲਾ ਕਰਦੇ ਹਨ । ਇਸਦੇ ਮੈਂਬਰਾਂ ਦੇ ਵਿਚਾਰ ਸਾਂਝੇ ਹੁੰਦੇ ਹਨ ਕਿਉਂਕਿ ਉਹ ਸਾਰੇ ਇੱਕ ਹੀ ਦਲ ਨਾਲ ਵਾਸਤਾ ਰੱਖਦੇ ਹਨ ।

ਪ੍ਰਸ਼ਨ 9.
ਰਾਜਨੀਤਿਕ ਦਲ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਹਰ ਰਾਜਨੀਤਿਕ ਦਲ ਦੀਆਂ ਨੀਤੀਆਂ ਵੱਖ-ਵੱਖ ਹੁੰਦੀਆਂ ਹਨ ।
  2. ਹਰ ਦਲ ਦੇ ਮੈਂਬਰ ਚੰਗੀ ਤਰ੍ਹਾਂ ਸੰਗਠਿਤ ਹੁੰਦੇ ਹਨ ਅਤੇ ਉਹ ਦਲ ਚੰਗੀ ਤਰ੍ਹਾਂ ਨਿਯੰਤਰਿਤ ਅਤੇ ਸੰਗਠਿਤ ਹੁੰਦਾ ਹੈ ।
  3. ਇਸ ਦੇ ਸਾਰੇ ਮੈਂਬਰ ਇੱਕੋ ਜਿਹੀਆਂ ਨੀਤੀਆਂ ਉੱਪਰ ਵਿਸ਼ਵਾਸ ਕਰਦੇ ਹਨ ।
  4. ਇਸ ਦੇ ਮੈਂਬਰਾਂ ਦਾ ਇੱਕ ਸਾਂਝਾ ਕਾਰਜਕ੍ਰਮ ਹੁੰਦਾ ਹੈ ।
  5. ਹਰ ਚੰਗਾ ਰਾਜਨੀਤਿਕ ਦਲ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖਦਾ ਹੈ ।

ਪ੍ਰਸ਼ਨ 10.
ਰਾਜਨੀਤਿਕ ਦਲਾਂ ਦੇ ਕੋਈ ਚਾਰ ਕੰਮ ਦੱਸੋ ।
ਉੱਤਰ-

  1. ਇਹ ਲੋਕ ਮਤ ਬਣਾਉਂਦੇ ਹਨ ।
  2. ਇਹ ਰਾਜਨੀਤਿਕ ਸਿੱਖਿਆ ਦਿੰਦੇ ਹਨ ।
  3. ਇਹ ਉਮੀਦਵਾਰ ਚੁਣਨ ਵਿੱਚ ਮੱਦਦ ਕਰਦੇ ਹਨ ।
  4. ਇਹ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤਕ ਪਹੁੰਚਾਉਂਦੇ ਹਨ ।
  5. ਇਹ ਰਾਸ਼ਟਰੀ ਹਿੱਤਾਂ ਨੂੰ ਮਹੱਤਤਾ ਦਿੰਦੇ ਹਨ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 11.
ਪ੍ਰਭੂਸੱਤਾ (Sovereignty) ।
ਉੱਤਰ-
ਪ੍ਰਭੂਸੱਤਾ ਦਾ ਅਰਥ ਹੈ ਰਾਜ ਉੱਤੇ ਕਿਸੇ ਤਰ੍ਹਾਂ ਦਾ ਅੰਦਰੂਨੀ ਜਾਂ ਬਾਹਰੀ ਦਬਾਵ ਨਾ ਹੋਵੇ ।ਉਹ ਆਪਣੇ ਫ਼ੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੋਵੇ । ਇਹ ਦੋ ਪ੍ਰਕਾਰ ਦੀ ਹੁੰਦੀ ਹੈ-ਅੰਦਰੂਨੀ ਅਤੇ ਬਾਹਰਲੀ ਪ੍ਰਭੂਸੱਤਾ । ਅੰਦਰਲੀ ਪ੍ਰਭੂਸੱਤਾ ਦਾ ਅਰਥ ਹੁੰਦਾ ਹੈ ਕਿ ਰਾਜ ਹੋਰ ਸਾਰੀਆਂ ਸੰਸਥਾਵਾਂ ਤੋਂ ਉੱਚਾ ਹੁੰਦਾ ਹੈ ਅਤੇ ਉਸਦੀ ਸੀਮਾ ਦੇ ਅੰਦਰ ਰਹਿਣ ਵਾਲੀਆਂ ਹੋਰ ਸੰਸਥਾਵਾਂ ਲਈ ਉਸਦੇ ਆਦੇਸ਼ ਮੰਨਣੇ ਜ਼ਰੂਰੀ ਹਨ । ਹੋਰ ਸੰਸਥਾਵਾਂ ਦੀ ਹੋਂਦ ਰਾਜ ਉੱਤੇ ਨਿਰਭਰ ਕਰਦੀ ਹੈ । ਬਾਹਰਲੀ ਪ੍ਰਭੂਸੱਤਾ ਦਾ ਅਰਥ ਹੈ ਕਿ ਰਾਜ ਦੇਸ਼ ਤੋਂ ਬਾਹਰ ਦੀ ਕਿਸੇ ਵੀ ਤਾਕਤ ਦੇ ਅਧੀਨ ਨਹੀਂ ਹੈ । ਉਹ ਆਪਣੀ ਵਿਦੇਸ਼ੀ ਅਤੇ ਘਰੇਲੂ ਨੀਤੀ ਬਣਾਉਣ ਲਈ ਆਪ ਸੁਤੰਤਰ ਤੇ ਆਜ਼ਾਦ ਹੈ ।

ਪ੍ਰਸ਼ਨ 12.
ਰਾਜ ਦੇ ਕੰਮਾਂ ਦੇ ਵੱਧਣ ਦੇ ਕਾਰਨ ।
ਉੱਤਰ-

  1. ਸਮਾਜਿਕ ਪਰਿਵਰਤਨ ਤੇਜ਼ੀ ਨਾਲ ਹੋ ਰਹੇ ਹਨ ਜਿਸ ਕਰਕੇ ਰਾਜ ਦੇ ਕੰਮ ਵੱਧ ਰਹੇ ਹਨ ।
  2. ਸਮਾਜਿਕ ਜਟਿਲਤਾ ਦੇ ਵੱਧਣ ਕਾਰਨ ਵੀ ਰਾਜ ਦੇ ਕੰਮ ਵੱਧ ਰਹੇ ਹਨ ।
  3. ਦੇਸ਼ ਦੀ ਜਨਸੰਖਿਆ ਦੇ ਤੇਜ਼ੀ ਨਾਲ ਵੱਧਣ ਕਾਰਨ ਤੇ ਉਨ੍ਹਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਰਾਜ ਦੇ ਕੰਮਾਂ ਵਿੱਚ ਵਾਧਾ ਹੋ ਰਿਹਾ ਹੈ ।
  4. ਕਲਿਆਣਕਾਰੀ ਰਾਜ ਦੀ ਧਾਰਣਾ ਕਰਕੇ ਵੀ ਰਾਜ ਦੇ ਕੰਮ ਵੱਧ ਗਏ ਹਨ ।

ਪ੍ਰਸ਼ਨ 13.
ਸਰਕਾਰ ਦੇ ਤਿੰਨ ਅੰਗ ।
ਉੱਤਰ-

  1. ਵਿਧਾਨਪਾਲਿਕਾ – ਇਹ ਸਰਕਾਰ ਦਾ ਵਿਧਾਨਿਕ ਅੰਗ ਹੈ ਜਿਸ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਤੇ ਕਾਰਜਪਾਲਿਕਾ ਤੇ ਨਿਯੰਤਰਣ ਰੱਖਣਾ ਹੈ । ਇਹ ਸੰਸਦ ਹੈ ।
  2. ਕਾਰਜਪਾਲਿਕਾ – ਇਸਦਾ ਮੁੱਖ ਕੰਮ ਸੰਸਦ ਜਾਂ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਤੇ ਪ੍ਰਸ਼ਾਸਨ ਚਲਾਉਣਾ ਹੈ । ਇਹ ਸਰਕਾਰ ਹੈ ।
  3. ਨਿਆਂਪਾਲਿਕਾ – ਇਸਦਾ ਮੁੱਖ ਕੰਮ ਸੰਸਦ ਦੁਆਰਾ ਪਾਸ ਅਤੇ ਸਰਕਾਰ ਦੁਆਰਾ ਲਾਗੂ ਕੀਤੇ ਕਾਨੂੰਨਾਂ ਅਨੁਸਾਰ ਨਿਆਂ ਕਰਨਾ ਹੈ । ਇਹ ਅਦਾਲਤਾਂ ਹੁੰਦੀਆਂ ਹਨ ।

ਪ੍ਰਸ਼ਨ 14.
ਲੋਕਤੰਤਰ ।
ਉੱਤਰ-
ਲੋਕਤੰਤਰ ਸਰਕਾਰ ਦਾ ਹੀ ਇਕ ਪ੍ਰਕਾਰ ਹੈ ਜਿਸ ਵਿੱਚ ਜਨਤਾ ਦਾ ਸ਼ਾਸਨ ਚਲਦਾ ਹੈ । ਇਸ ਵਿੱਚ ਜਨਤਾ ਦੇ ਪ੍ਰਤੀਨਿਧੀ ਆਮ ਜਨਤਾ ਵਿੱਚ ਬਾਲਗਾਂ ਦੇ ਵੋਟ ਦੇਣ ਦੇ ਅਧਿਕਾਰ ਨਾਲ ਚੁਣੇ ਜਾਂਦੇ ਹਨ ਅਤੇ ਇਹ ਪ੍ਰਤੀਨਿਧੀ ਹੀ ਜਨਤਾ ਦਾ ਪ੍ਰਤੀਨਿਧੀਤਵ ਕਰਕੇ ਉਹਨਾਂ ਦੇ ਵੱਲੋਂ ਬੋਲਦੇ ਹਨ । ਇਹ ਕਈ ਸੰਕਲਪਾਂ ਜਿਵੇਂ ਕਿ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਹੀ ਇਸਦਾ ਕਾਰਜਵਾਹਕ ਆਧਾਰ ਹੈ । ਇਸ ਦੇ ਪਿੱਛੇ ਮੁਲ ਵਿਚਾਰ ਇਹ ਹੈ ਕਿ ਸਮਾਜ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮਾਨਤਾ ਹੋਣੀ ਚਾਹੀਦੀ ਹੈ । ਇਸ ਵਿੱਚ ਹਰੇਕ ਵਿਅਕਤੀ ਨੂੰ ਸੰਵਿਧਾਨ ਦੇ ਅਨੁਸਾਰ ਬੋਲਣ ਅਤੇ ਸੰਗਠਨ ਬਣਾਉਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 15.
ਸ਼ਕਤੀ ।
ਉੱਤਰ-
ਸਮਾਜ ਆਮ ਤੌਰ ਉੱਤੇ ਵਰਗਾਂ ਵਿੱਚ ਵੰਡਿਆ ਹੁੰਦਾ ਹੈ ਅਤੇ ਇਹਨਾਂ ਵਰਗਾਂ ਦੇ ਹਿਸਾਬ ਨਾਲ ਵਿਅਕਤੀਆਂ ਨੂੰ ਰੁਤਬਾ ਅਤੇ ਭੂਮਿਕਾ ਵੀ ਪ੍ਰਾਪਤ ਹੁੰਦੀ ਹੈ । ਹਰੇਕ ਵਿਅਕਤੀ ਦਾ ਰੁਤਬਾ ਅਤੇ ਭੂਮਿਕਾ ਵੱਖ-ਵੱਖ ਹੁੰਦੀ ਹੈ । ਸਮਾਜ ਦੀ ਵੱਖ-ਵੱਖ ਵਰਗਾਂ ਵਿੱਚ ਵੰਡ ਨੂੰ ਸਤਰੀਕਰਣ ਦਾ ਨਾਮ ਦਿੱਤਾ ਜਾਂਦਾ ਹੈ । ਜਦੋਂ ਵਿਅਕਤੀ ਸਮਾਜ ਵਿਚ ਰਹਿੰਦੇ ਹੋਏ ਆਪਣੇ ਰੁਤਬੇ ਅਤੇ ਭੂਮਿਕਾ ਨੂੰ ਨਿਭਾਉਂਦੇ ਹੋਏ ਕਿਸੇ ਨਾ ਕਿਸੇ ਸਥਿਤੀ ਨੂੰ ਪ੍ਰਾਪਤ ਕਰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਸਨੇ ਸ਼ਕਤੀ ਜਾਂ ਤਾਕਤ ਪ੍ਰਾਪਤ ਕਰ ਲਈ ਹੈ । ਇਸ ਤਰ੍ਹਾਂ ਸ਼ਕਤੀ ਸਮਝੌਤੇ ਅਤੇ ਸੌਦਾ ਕਰਨ ਦੀ ਪ੍ਰਕ੍ਰਿਆ ਹੈ ਜਿਸ ਵਿੱਚ ਪਹਿਲ ਰੱਖ ਕੇ ਸੰਬੰਧਾਂ ਲਈ ਫੈਸਲੇ ਲਏ ਜਾਂਦੇ ਹਨ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 16.
ਯਾਂਤਰਿਕ ਏਕਤਾ (Mechanical Solidarity) ਕੀ ਹੁੰਦੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਸਮਾਜ ਦੇ ਮੈਂਬਰਾਂ ਵਿੱਚ ਮਿਲਣ ਵਾਲੀਆਂ ਸਮਾਨਤਾਵਾਂ ਕਾਰਨ ਯਾਂਤਰਿਕ ਏਕਤਾ ਆਉਂਦੀ ਹੈ । ਜਿਸ ਸਮਾਜ ਦੇ ਮੈਂਬਰਾਂ ਦਾ ਜੀਵਨ ਸਮਾਨਤਾਵਾਂ ਨਾਲ ਭਰਪੂਰ ਹੁੰਦਾ ਹੈ ਅਤੇ ਜਿੱਥੇ ਵਿਚਾਰਾਂ, ਪ੍ਰਤੀਮਾਨਾਂ, ਆਦਰਸ਼ਾਂ ਦੇ ਪ੍ਰਤੀਮਾਨ ਪ੍ਰਚਲਿਤ ਹੁੰਦੇ ਹਨ ਉੱਥੇ ਇਨ੍ਹਾਂ ਸਮਾਨਤਾਵਾਂ ਦੇ ਫਲਸਰੂਪ ਇੱਕ ਏਕਤਾ ਹੋ ਜਾਂਦੀ ਹੈ ਜਿਸ ਨੂੰ ਦੁਰਖੀਮ ਨੇ ਯਾਂਤਰਿਕ ਏਕਤਾ ਆਖਿਆ ਹੈ ! ਇੱਥੇ ਮੈਂਬਰ ਇੱਕ ਯੰਤਰ ਜਾਂ ਮਸ਼ੀਨ ਵਾਂਗ ਕੰਮ ਕਰਦੇ ਹਨ । ਇਸ ਨੂੰ ਦਮਨਕਾਰੀ ਕਾਨੂੰਨ ਵਿਅਕਤ ਕਰਦਾ ਹੈ । ਇਹ ਆਦਿਮ ਸਮਾਜਾਂ ਵਿੱਚ ਹੁੰਦੀ ਹੈ ।

ਪ੍ਰਸ਼ਨ 17.
ਆਂਗਿਕ ਏਕਤਾ (Organic Solidarity) ਕੀ ਹੁੰਦੀ ਹੈ ?
ਉੱਤਰ-
ਆਧੁਨਿਕ ਸਮਾਜ ਵਿਅਕਤੀ ਪ੍ਰਤੱਖ ਰੂਪ ਨਾਲ ਇਕ-ਦੂਜੇ ਨਾਲ ਬੰਨਿਆ ਨਹੀਂ ਰਹਿੰਦਾ । ਇੱਥੇ ਆਪਸੀ ਸੰਬੰਧਾਂ ਦਾ ਕਾਫ਼ੀ ਮਹੱਤਵ ਹੁੰਦਾ ਹੈ । ਵਿਅਕਤੀਆਂ ਵਿੱਚ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਆਉਣ ਕਾਰਨ ਕਾਫ਼ੀ ਭਿੰਨਤਾਵਾਂ ਆ ਜਾਂਦੀਆਂ ਹਨ । ਜਿਸ ਕਰਕੇ ਵਿਅਕਤੀਆਂ ਨੂੰ ਇੱਕ ਦੂਜੇ ਉੱਪਰ ਕਾਫ਼ੀ ਨਿਰਭਰ ਰਹਿਣਾ ਪੈਂਦਾ ਹੈ । ਵਿਅਕਤੀ ਕਿਸੇ ਖ਼ਾਸ ਕੰਮ ਵਿੱਚ ਹੀ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਸਾਰੇ ਇਸ ਕਰਕੇ ਇੱਕ-ਦੂਜੇ ਉੱਪਰ ਨਿਰਭਰ ਕਰਦੇ ਹਨ । ਸਾਰੇ ਮਜਬੂਰੀ ਵਿੱਚ ਇਕ-ਦੂਜੇ ਦੇ ਨੇੜੇ ਆਉਂਦੇ ਹਨ ਅਤੇ ਇੱਕ ਏਕਤਾ ਵਿੱਚ ਬੰਨ੍ਹੇ ਜਾਂਦੇ ਹਨ ਜਿਸ ਨੂੰ ਦੁਰਖੀਮ ਨੇ ਆਂਗਿਕ ਏਕਤਾ ਦਾ ਨਾਂ ਦਿੱਤਾ ਹੈ ।

ਪ੍ਰਸ਼ਨ 18.
ਉਤਪਾਦਨ ।
ਉੱਤਰ-
ਉਤਪਾਦਨ ਦਾ ਅਰਥ ਅਜਿਹੀ ਕਿਰਿਆ ਤੋਂ ਹੈ ਜਿਹੜੀ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਚੀਜ਼ ਦਾ ਨਿਰਮਾਣ ਕਰਦੀ ਹੈ । ਇਸ ਨੂੰ ਕਿਸੇ ਚੀਜ਼ ਨੂੰ ਉਪਯੋਗ ਕਰਨ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕਰ ਸਕਦੇ ਹਨ । ਕਿਸੇ ਚੀਜ਼ ਦੇ ਨਿਰਮਾਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ; ਜਿਵੇਂ-ਕੁਦਰਤੀ ਸਾਧਨ, ਮਨੁੱਖੀ ਤਾਕਤ, ਮਜ਼ਦੁਰੀ, ਟੈਕਨਾਲੋਜੀ, ਉੱਦਮੀ ਆਦਿ । ਇਸ ਤਰ੍ਹਾਂ ਉਤਪਾਦਨ ਅਜਿਹੀ ਕਿਰਿਆ ਹੈ ਜਿਸ ਵਿੱਚ ਵਿਅਕਤੀ ਆਪਣੀ ਜ਼ਰੂਰਤ ਦੀ ਪੂਰਤੀ ਲਈ ਕਿਸੇ ਚੀਜ਼ ਨੂੰ ਬਣਾਉਂਦਾ ਹੈ ਅਤੇ ਉਸ ਚੀਜ਼ ਦਾ ਉਪਯੋਗ ਕਰਦਾ ਹੈ ।

ਪ੍ਰਸ਼ਨ 19.
ਖਪਤ ।
ਜਾਂ
ਉਪਭੋਗ ।
ਉੱਤਰ-
ਕਿਸੇ ਚੀਜ਼ ਦੇ ਉਤਪਾਦਨ ਦੇ ਨਾਲ-ਨਾਲ ਖਪਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਗ਼ੈਰ ਖਪਤ ਦੇ ਉਤਪਾਦਨ ਨਹੀਂ ਹੋ ਸਕਦਾ ! ਖਪਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਉਪਭੋਗ ਕਰਨਾ ਤੇ ਉਪਯੋਗ ਦਾ ਅਰਥ ਹੈ ਉਹ ਗੁਣ ਜੋ ਕਿਸੇ ਚੀਜ਼ ਨੂੰ ਮਨੁੱਖ ਦੀ ਜ਼ਰੂਰਤ ਪੂਰਾ ਕਰਨ ਦੇ ਯੋਗ ਬਣਾਉਂਦੀ ਹੈ । ਇਹ ਹਰੇਕ ਸਮਾਜ ਦਾ ਮੁੱਖ ਕੰਮ ਹੁੰਦਾ ਹੈ ਕਿ ਉਹ ਖਪਤ ਨੂੰ ਸਮਾਜ ਲਈ ਨਿਯਮਿਤ ਤੇ ਨਿਯੰਤਰਿਤ ਕਰੇ ।

ਪ੍ਰਸ਼ਨ 20.
ਵਟਾਂਦਰਾ ।
ਜਾਂ
ਵੰਡ ।
ਉੱਤਰ-
ਕਿਸੇ ਚੀਜ਼ ਦੇ ਲੈਣ-ਦੇਣ ਨੂੰ ਵਟਾਂਦਰਾ ਕਹਿੰਦੇ ਹਨ । ਇਸਦਾ ਅਰਥ ਹੈ ਕਿਸੇ ਵਸਤੂ ਦੀ ਥਾਂ ਦੂਜੀ, ਵਸਤੂ ਨੂੰ ਦੇਣਾ । ਵਟਾਂਦਰਾ ਅੱਜ-ਕਲ੍ਹ ਦਾ ਨਹੀਂ ਬਲਕਿ ਪੁਰਾਤਨ ਸਮਾਜਾਂ ਤੋਂ ਹੀ ਚਲਿਆ ਆ ਰਿਹਾ ਹੈ । ਵਟਾਂਦਰਾ ਕਈ ਤਰੀਕੇ ਦਾ ਹੁੰਦਾ ਹੈ ; ਜਿਵੇਂ-ਚੀਜ਼ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਸੇਵਾ, ਚੀਜ਼ ਦੇ ਬਦਲੇ ਪੈਸਾ, ਸੇਵਾ ਦੇ ਬਦਲੇ ਪੈਸਾ, ਪੈਸੇ ਦੇ ਬਦਲੇ ਪੈਸਾ ! ਵਟਾਂਦਰਾ ਦੋ ਤਰ੍ਹਾਂ ਦਾ ਹੁੰਦਾ ਹੈ ਪ੍ਰਤੱਖ ਤੇ ਅਪ੍ਰਤੱਖ । ਵਟਾਂਦਰਾ ਸਭ ਤੋਂ ਪਹਿਲਾਂ ਚੀਜ਼ਾਂ ਦੀ ਚੀਜ਼ਾਂ ਨਾਲ, ਸੇਵਾ ਬਦਲੇ ਚੀਜ਼ਾਂ ਨਾਲ ਤੇ ਸੇਵਾ ਬਦਲੇ ਸੇਵਾ ਦਾ ਲੈਣ-ਦੇਣ ਹੁੰਦਾ ਹੈ । ਅਖ ਵਟਾਂਦਰੇ ਵਿੱਚ ਤੋਹਫ਼ੇ ਦਾ ਵਟਾਂਦਰਾ ਸਭ ਤੋਂ ਆਮ ਰੂਪ ਹੈ ।

ਪ੍ਰਸ਼ਨ 21.
ਵੰਡ ।
ਉੱਤਰ-
ਆਮ ਵਿਅਕਤੀ ਲਈ ਵੰਡ ਦਾ ਮਤਲਬ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣਾ ਤੇ ਉਸ ਨੂੰ ਵੇਚਣ ਤੋਂ ਹੈ । ਪਰ ਅਰਥ ਸ਼ਾਸਤਰ ਵਿਚ ਵੰਡ ਉਹ ਪ੍ਰਕਿਰਿਆ ਹੈ ਜਿਸ ਨਾਲ ਕਿਸੇ ਆਰਥਿਕ ਚੀਜ਼ ਦਾ ਕੁੱਲ ਮੁੱਲ ਉਨ੍ਹਾਂ ਵਿਅਕਤੀਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਚੀਜ਼ ਦੇ ਉਤਪਾਦਨ ਵਿੱਚ ਹਿੱਸਾ ਪਾਇਆ ਹੈ । ਵੱਖ-ਵੱਖ ਲੋਕਾਂ ਤੇ ਸਮੂਹਾਂ ਦਾ ਆਪਣਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਨੂੰ ਦਿੱਤਾ ਪੈਸਾ ਜਾਂ ਮੁਆਵਜ਼ਾ ਵੰਡ ਹੁੰਦੀ ਹੈ ; ਜਿਵੇਂ-ਜ਼ਮੀਨ ਦੇ ਮਾਲਕ ਨੂੰ ਕਿਰਾਇਆ, ਮਜ਼ਦੂਰ ਨੂੰ ਮਜ਼ਦੂਰੀ, ਪੈਸੇ ਲਗਾਣ ਵਾਲੇ ਨੂੰ ਵਿਆਜ, ਸਰਕਾਰ ਨੂੰ ਟੈਕਸ ਆਦਿ ਦੇ ਰੂਪ ਵਿੱਚ ਇਸ ਵੰਡ ਦਾ ਹਿੱਸਾ ਪ੍ਰਾਪਤ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 22.
ਧਰਮ ।
ਉੱਤਰ-
ਧਰਮ ਮਨੁੱਖੀ ਜੀਵ ਦੀ ਸਰਵ-ਸ਼ਕਤੀਮਾਨ ਪਰਮਾਤਮਾ ਦੇ ਪ੍ਰਤੀ ਸ਼ਰਧਾ ਦਾ ਨਾਮ ਹੈ ਜਾਂ ਧਰਮ ਦਾ ਅਰਥ ਹੈ। ਪਰਮਾਤਮਾ ਦੇ ਸਾਹਮਣੇ ਹੋਣ ਦਾ ਅਨੁਭਵ । ਧਰਮ ਵਿੱਚ ਵਿਅਕਤੀ ਆਪਣੇ ਆਪ ਨੂੰ ਅਲੌਕਿਕ ਸ਼ਕਤੀ ਨਾਲ ਸੰਬੰਧ ਸਥਾਪਿਤ ਕਰਨਾ ਮੰਨਦਾ ਹੈ ।

ਪ੍ਰਸ਼ਨ 23.
ਧਰਮ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਧਰਮ ਵਿੱਚ ਅਲੌਕਿਕ ਸ਼ਕਤੀਆਂ ਵਿੱਚ ਵਿਸ਼ਵਾਸ ਹੁੰਦਾ ਹੈ ।
  2. ਧਰਮ ਵਿੱਚ ਬਹੁਤ ਸਾਰੇ ਸੰਸਕਾਰ ਹੁੰਦੇ ਹਨ ।
  3. ਧਰਮ ਵਿੱਚ ਧਾਰਮਿਕ ਕਾਰਜ ਵਿਧੀਆਂ ਵੀ ਹੁੰਦੀਆਂ ਹਨ ।
  4. ਧਰਮ ਵਿੱਚ ਧਾਰਮਿਕ ਪ੍ਰਤੀਕ ਅਤੇ ਚਿੰਨ੍ਹ ਵੀ ਹੁੰਦੇ ਹਨ ।

ਪ੍ਰਸ਼ਨ 24.
ਧਰਮ ਦੇ ਕੰਮ ।
ਉੱਤਰ-

  1. ਧਰਮ ਸਮਾਜਿਕ ਸੰਗਠਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ।
  2. ਧਰਮ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਪ੍ਰਦਾਨ ਕਰਦਾ ਹੈ ।
  3. ਧਰਮ ਪਰਿਵਾਰਕ ਜੀਵਨ ਨੂੰ ਸੰਗਠਿਤ ਕਰਦਾ ਹੈ ।
  4. ਧਰਮ ਸਮਾਜਿਕ ਨਿਯੰਤਰਣ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
  5. ਧਰਮ ਭੇਦਭਾਵ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ ।
  6. ਧਰਮ ਸਮਾਜ ਕਲਿਆਣ ਦੇ ਕੰਮਾਂ ਲਈ ਉਤਸ਼ਾਹਿਤ ਕਰਦਾ ਹੈ ।
  7. ਧਰਮ ਵਿਅਕਤੀ ਦਾ ਵਿਕਾਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।
  8. ਧਰਮ ਵਿਅਕਤੀ ਦਾ ਸਮਾਜੀਕਰਣ ਕਰਨ ਵਿਚ ਮੱਦਦ ਕਰਦਾ ਹੈ ।

ਪ੍ਰਸ਼ਨ 25.
ਧਰਮ ਦੇ ਦੋਸ਼ ।
ਉੱਤਰ-

  1. ਧਰਮ ਸਮਾਜਿਕ ਉੱਨਤੀ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
  2. ਧਰਮ ਕਰਕੇ ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ ।
  3. ਧਰਮ ਰਾਸ਼ਟਰੀ ਏਕਤਾ ਦਾ ਵਿਰੋਧੀ ਹੁੰਦਾ ਹੈ ।
  4. ਧਰਮ ਸਮਾਜਿਕ ਸਮੱਸਿਆਵਾਂ ਨੂੰ ਵਧਾਉਂਦਾ ਹੈ ।
  5. ਧਰਮ ਪਰਿਵਰਤਨ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
  6. ਧਰਮ ਸਮਾਜ ਨੂੰ ਵੰਡ ਦਿੰਦਾ ਹੈ ।

ਪ੍ਰਸ਼ਨ 26.
ਧਰਮ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਦਿੰਦਾ ਹੈ ।
ਉੱਤਰ-
ਕੋਈ ਵੀ ਧਰਮ ਰੀਤੀ-ਰਿਵਾਜਾਂ, ਰੂੜ੍ਹੀਆਂ ਦਾ ਇਕੱਠ ਹੁੰਦਾ ਹੈ । ਇਹ ਰੀਤੀ ਰਿਵਾਜ ਤੇ ਰੂੜ੍ਹੀਆਂ ਸੰਸਕ੍ਰਿਤੀ ਦਾ ਵੀ ਹਿੱਸਾ ਹੁੰਦੇ ਹਨ । ਇਸ ਤਰ੍ਹਾਂ ਧਰਮ ਕਾਰਨ ਸਮਾਜਿਕ ਵਾਤਾਵਰਣ ਤੇ ਸੰਸਕ੍ਰਿਤੀ ਵਿੱਚ ਸੰਤੁਲਨ ਬਣ ਜਾਂਦਾ ਹੈ । ਇਸ ਸੰਤੁਲਨ ਕਰਕੇ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਮਿਲ ਜਾਂਦਾ ਹੈ । ਧਰਮ ਕਰਕੇ ਲੋਕ ਰੀਤੀ-ਰਿਵਾਜਾਂ, ਰੁੜੀਆਂ ਦਾ ਆਦਰ ਕਰਦੇ ਹਨ ਤੇ ਹੋਰ ਲੋਕਾਂ ਨਾਲ ਸੰਤੁਲਨ ਬਣਾ ਕੇ ਚਲਦੇ ਹਨ । ਇਸ ਤਰ੍ਹਾਂ ਦੇ ਸੰਤੁਲਨ ਨਾਲ ਹੀ ਸਮਾਜਿਕ ਜੀਵਨ ਸਹੀ ਤਰੀਕੇ ਚਲਦਾ ਰਹਿੰਦਾ ਹੈ ਤੇ ਇਹ ਸਭ ਕੁਝ ਧਰਮ ਕਰਕੇ ਹੀ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 27.
ਧਰਮ ਅਤੇ ਸਮਾਜਿਕ ਨਿਯੰਤਰਣ ।
ਉੱਤਰ-
ਧਰਮ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨਾਂ ਵਿੱਚੋਂ ਇੱਕ ਹੈ । ਧਰਮ ਦੇ ਪਿੱਛੇ ਸਾਰੇ ਸਮੁਦਾਇ ਦੀ ਅਨੁਮਤੀ ਹੁੰਦੀ ਹੈ । ਵਿਅਕਤੀ ਉੱਤੇ ਨਾ ਚਾਹੁੰਦੇ ਹੋਏ ਵੀ ਧਰਮ ਜ਼ਬਰਦਸਤੀ ਪ੍ਰਭਾਵ ਪਾਉਂਦਾ ਹੈ ਤੇ ਉਹ ਇਸਦਾ ਪ੍ਰਭਾਵ ਵੀ ਮਹਿਸੂਸ ਕਰਦਾ ਹੈ ਕਿ ਧਰਮ ਦਾ ਉਨ੍ਹਾਂ ਦੇ ਜੀਵਨ ਉੱਤੇ ਜ਼ਬਰਦਸਤ ਪ੍ਰਭਾਵ ਹੁੰਦਾ ਹੈ । ਧਰਮ ਆਪਣੇ ਮੈਂਬਰਾਂ ਦੇ ਜੀਵਨ ਨੂੰ ਇਸ ਤਰ੍ਹਾਂ ਨਿਯੰਤਰਿਤ ਤੇ ਨਿਰਦੇਸ਼ਿਤ ਕਰਦਾ ਹੈ ਕਿ ਵਿਅਕਤੀ ਨੂੰ ਧਰਮ ਦੇ ਅੱਗੇ ਝੁਕਣਾ ਤੇ ਉਸਦਾ ਕਿਹਾ ਮੰਨਣਾ ਹੀ ਪੈਂਦਾ ਹੈ । ਧਰਮ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਤੇ ਲੋਕ ਉਸ ਅਲੌਕਿਕ ਸ਼ਕਤੀ ਦੇ ਕ੍ਰੋਧ ਤੋਂ ਬਚਣ ਲਈ ਕੋਈ ਅਜਿਹਾ ਕੰਮ ਨਹੀਂ ਕਰਦੇ ਜਿਹੜਾ ਕਿ ਉਸ ਦੀਆਂ ਇੱਛਾਵਾਂ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਲੋਕਾਂ ਦੇ ਵਿਵਹਾਰ ਤੇ ਕਿਰਿਆ ਕਰਨ ਦੇ ਤਰੀਕੇ ਧਰਮ ਦੁਆਰਾ ਨਿਯੰਤਰਿਤ ਹੁੰਦੇ ਹਨ ।

ਧਰਮ ਵਿੱਚ ਪਾਪ-ਪੁੰਨ, ਪਵਿੱਤਰ-ਅਪਵਿੱਤਰ ਦੀ ਧਾਰਨਾ ਹੁੰਦੀ ਹੈ ਜਿਹੜੀ ਵਿਅਕਤੀ ਨੂੰ ਧਰਮ ਦੇ ਵਿਰੁੱਧ ਕੰਮ ਕਰਨ ਤੋਂ ਰੋਕਦੀ ਹੈ । ਇਹ ਮਾਨਤਾ ਹੈ ਕਿ ਧਰਮ ਦੇ ਵਿਰੁੱਧ ਕੰਮ ਕਰਨਾ ਪਾਪ ਹੈ ਜੋ ਵਿਅਕਤੀ ਨੂੰ ਨਰਕ ਵਿੱਚ ਲੈ ਕੇ ਜਾਂਦਾ ਹੈ ਅਤੇ ਧਰਮ ਦੇ ਅਨੁਸਾਰ ਕੰਮ ਕਰਨ ਵਾਲੇ ਨੂੰ ਸਵਰਗ ਵਿੱਚ ਜਗ੍ਹਾ ਮਿਲ ਜਾਂਦੀ ਹੈ । ਇਸੇ ਤਰ੍ਹਾਂ ਦਾਨ ਦੇਣਾ, ਸਹਿਯੋਗ ਕਰਨਾ, ਸਹਿਣਸ਼ੀਲਤਾ ਦਿਖਾਉਣਾ ਵੀ ਧਰਮ ਹੀ ਸਿਖਾਉਂਦਾ ਹੈ | ਧਰਮ ਲੋਕਾਂ ਨੂੰ ਗਲਤ ਕੰਮ ਕਰਨ ਦੇ ਵਿਰੁੱਧ ਵੀ ਜਾਣ ਨੂੰ ਕਹਿੰਦਾ ਹੈ । ਇਸ ਤਰ੍ਹਾਂ ਧਰਮ ਸਮਾਜ ਉੱਪਰ ਇੱਕ ਨਿਯੰਤਰਣ ਰੱਖਣ ਦਾ ਕੰਮ ਕਰਦਾ ਹੈ ।

ਪ੍ਰਸ਼ਨ 28.
ਪਵਿੱਤਰ ।
ਜਾਂ
ਪਾਵਨ ।
ਉੱਤਰ-
ਦੁਰਖੀਮ ਅਨੁਸਾਰ ਸਾਰੇ ਧਾਰਮਿਕ ਵਿਸ਼ਵਾਸ ਆਦਰਸ਼ਾਤਮਕ ਵਸਤੂ ਜਗਤ ਨੂੰ ਪਵਿੱਤਰ (Sacred) ਅਤੇ ਸਧਾਰਨ (Profane) ਦੇ ਵਰਗਾਂ ਵਿਚ ਵੰਡਦੇ ਹਨ । ਪਵਿੱਤਰ ਵਸਤੂਆਂ ਵਿਚ ਦੇਵਤਾਵਾਂ ਅਤੇ ਅਧਿਆਤਮਿਕ ਸ਼ਕਤੀਆਂ ਜਾਂ ਆਤਮਾਵਾਂ ਤੋਂ ਇਲਾਵਾ ਗੁਫ਼ਾਵਾਂ, ਰੁੱਖ, ਪੱਥਰ, ਨਦੀ ਆਦਿ ਸ਼ਾਮਲ ਹੋ ਸਕਦੇ ਹਨ । ਸਧਾਰਨ ਵਸਤੂਆਂ ਦੀ ਤੁਲਨਾ ਵਿਚ ਪਵਿੱਤਰ ਵਸਤੂਆਂ ਜ਼ਿਆਦਾ ਸ਼ਕਤੀ ਅਤੇ ਮਾਨ ਰੱਖਦੀਆਂ ਹਨ । ਦੁਰਖੀਮ ਅਨੁਸਾਰ, “ਧਰਮ ਪਵਿੱਤਰ ਵਸਤੂਆਂ ਅਰਥਾਤ ਅਲੱਗ ਅਤੇ ਪ੍ਰਤੀਬੰਧਿਤ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਕ੍ਰਿਆਵਾਂ ਦੀ ਸੰਹਿਤ ਵਿਵਸਥਾ ਹੈ ।

ਪ੍ਰਸ਼ਨ 29.
ਪੰਚਾਇਤ ਸੰਸਥਾਵਾਂ ਦੇ ਕੋਈ ਬਾਰ ਕੰਮ ਦੱਸੋ ।
ਉੱਤਰ-

  1. ਡੇਅਰੀ, ਪਸ਼ੂ ਪਾਲਣ ਤੇ ਮੁਰਗੀ ਪਾਲਣ ਸੰਬੰਧੀ ਕੰਮ
  2. ਛੋਟੀਆਂ ਸਿੰਜਾਈ ਯੋਜਨਾਵਾਂ ।
  3. ਖੇਤੀਬਾੜੀ ਨਾਲ ਸੰਬੰਧਿਤ ਕੰਮ
  4. ਲਘੂ ਉਦਯੋਗਾਂ ਸੰਬੰਧੀ ਕੰਮ ।

ਪ੍ਰਸ਼ਨ 30.
ਪੰਚਾਇਤੀ ਰਾਜ ਦੇ ਤਿੰਨ ਪੱਧਰ ਦੱਸੋ ।
ਉੱਤਰ-

  1. ਗਰਾਮ ਪੰਚਾਇਤ (Gram Panchayat)
  2. ਪੰਚਾਇਤ ਸੰਮਤੀ (Panchayati Samti)
  3. ਜ਼ਿਲ੍ਹਾ ਪਰਿਸ਼ਦ (Zila Parishad) ।

ਪ੍ਰਸ਼ਨ 31.
ਗਰਾਮ ਪੰਚਾਇਤ ਦੇ ਤਿੰਨ ਕੰਮਾਂ ਦੇ ਨਾਂ ਦੱਸੋ ।
ਉੱਤਰ-

  1. ਗਰਾਮ ਪੰਚਾਇਤ, ਗਰਾਮ ਸਭਾ ਦੇ ਪ੍ਰਸ਼ਾਸਕੀ ਕੰਮ ਕਰਦੀ ਹੈ ।
  2. ਪੈਸੇ ਸੰਬੰਧਿਤ ਕੰਮਾਂ ਲਈ ਵੀ ਗਰਾਮ ਪੰਚਾਇਤ ਜ਼ਿੰਮੇਵਾਰ ਹੁੰਦੀ ਹੈ ।
  3. ਸਰਪੰਚ ਦੇ ਦੁਆਰਾ ਸਾਰਾ ਰਿਕਾਰਡ ਸੰਭਾਲ ਕੇ ਰੱਖਿਆ ਜਾਂਦਾ ਹੈ ।

ਪ੍ਰਸ਼ਨ 32.
ਗਰਾਮ ਸਭਾ ਦੇ ਕੰਮ । ਉੱਤਰ-ਗਰਾਮ ਸਭਾ ਦੇ ਮੁੱਖ ਕਾਰਜ ਹੇਠ ਲਿਖੇ ਹਨ-

  1. ਗਰਾਮ ਸਭਾ ਦਾ ਸਭ ਤੋਂ ਮਹੱਤਵਪੂਰਨ ਕੰਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਨਾ ਹੈ ।
  2. ਇਹ ਪੰਚਾਇਤ ਦੁਆਰਾ ਕੀਤੇ ਗਏ ਕਾਰਜਾਂ ਦਾ ਪੁਨਰ ਨਿਰੀਖਣ ਕਰਦੀ ਹੈ ।
  3. ਇਹ ਪੰਚਾਇਤ ਦੁਆਰਾ ਬਣਾਏ ਗਏ ਬਜਟ ਉੱਤੇ ਵਿਚਾਰ ਕਰਦੀ ਹੈ ਅਤੇ ਉਸ ਨੂੰ ਪ੍ਰਵਾਨ ਕਰਦੀ ਹੈ ।
  4. ਪੰਚਾਇਤ ਦੇ ਬਜਟ ਅਤੇ ਲੇਖਾ ਪ੍ਰੀਖਣ ਦੀ ਰਿਪੋਰਟ ਤੇ ਵਿਚਾਰ ਕਰਦੀ ਹੈ ।
  5. ਗਰਾਮ ਸਭਾ ਦੇ ਖੇਤਰ ਦੇ ਵਿਕਾਸ ਲਈ ਯੋਜਨਾਵਾਂ ਬਣਾਉਣ ਲਈ ਸੁਝਾਉ ਦਿੰਦੀ ਹੈ ।
  6. ਗਰਾਮ ਸਭਾ ਦੇ ਖੇਤਰ ਦੇ ਲਈ ਪੰਚਾਇਤ ਦੁਆਰਾ ਕੀਤੇ ਗਏ ਕੰਮਾਂ ਦਾ ਮੁੱਲਾਂਕਣ ਕਰਦੀ ਹੈ ਅਤੇ ਪੰਚਾਇਤ ਦੀਆਂ ਕਾਰਵਾਈਆਂ ਤੇ ਪ੍ਰੋਗਰਾਮਾਂ ਨੂੰ ਨਿਪੁੰਨਤਾਪੂਰਨ ਲਾਗੂ ਕਰਨ ਲਈ ਸਹਿਯੋਗ ਕਰਦੀ ਹੈ ।

ਪ੍ਰਸ਼ਨ 33.
ਪੰਚਾਇਤ ਦੀ ਰਚਨਾ ।
ਉੱਤਰ-
ਪੰਚਾਇਤ ਦੇ ਮੈਂਬਰਾਂ ਨੂੰ ਪੰਚ ਅਤੇ ਇਸ ਦੇ ਪ੍ਰਧਾਨ ਨੂੰ ਸਰਪੰਚ ਕਿਹਾ ਜਾਂਦਾ ਹੈ । ਇਸ ਵਿੱਚ ਪੰਚਾਇਤ ਦੇ ਮੈਂਬਰਾਂ ਦੀ ਚੋਣ ਗਰਾਮ ਸਭਾ ਦੇ ਬਾਲਗ ਮੈਂਬਰਾਂ ਅਰਥਾਤ 18 ਸਾਲ ਦੇ ਹਰ ਇੱਕ ਮਰਦ ਤੇ ਔਰਤ ਜਿਨ੍ਹਾਂ ਦਾ ਨਾਮ ਰਾਜ ਵਿਧਾਨ ਸਭਾ ਦੀ ਚੋਣ ਲਈ ਬਣਾਈ ਗਈ ਵੋਟਰ ਸੂਚੀ ਵਿੱਚ ਦਰਜ ਹੈ, ਉਹ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਮੇਂ ਵੋਟ ਦੇਣ ਦੇ ਹੱਕਦਾਰ ਹੁੰਦੇ ਹਨ । ਇਸ ਤਰ੍ਹਾਂ ਪੰਚਾਇਤ ਦੇ ਮੈਂਬਰਾਂ ਤੇ ਸਰਪੰਚ ਦੀ ਚੋਣ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ । ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਗਰਾਮ ਸਭਾ ਦੀ ਆਬਾਦੀ ਉੱਤੇ ਨਿਰਭਰ ਕਰਦੀ ਹੈ । ਇਨ੍ਹਾਂ ਤੋਂ ਇਲਾਵਾ ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ, ਪੱਛੜੀਆਂ ਸ਼੍ਰੇਣੀਆਂ ਲਈ ਵੀ ਸੀਟਾਂ ਦਾ ਰਾਖਵਾਂਕਰਨ ਹੈ । ਇਸ ਦੇ ਨਾਲ ਕੁੱਲ ਸੀਟਾਂ ਦਾ ਇੱਕ ਤਿਹਾਈ ਔਰਤਾਂ ਲਈ ਵੀ ਰਾਖਵਾਂ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 34.
ਪੰਚਾਇਤ ਸਮਿਤੀ ਦੀ ਰਚਨਾ ।
ਉੱਤਰ-
ਪੰਚਾਇਤ ਸਮਿਤੀ ਦੇ ਮੈਂਬਰ ਇਸ ਦੇ ਖੇਤਰ ਦੇ ਵੋਟਰਾਂ ਦੁਆਰਾ ਪ੍ਰਤੱਖ ਚੁਣੇ ਜਾਂਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਇਸ ਦੇ ਖੇਤਰ ਦੀ ਆਬਾਦੀ ਉੱਤੇ ਨਿਰਭਰ ਕਰਦੀ ਹੈ ਤੇ ਇਹ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਹੈ । ਕੁੱਝ ਰਾਜਾਂ ਵਿੱਚ ਇਸ ਦੇ ਮੈਂਬਰਾਂ ਦੀ ਗਿਣਤੀ ਨਿਸ਼ਚਿਤ ਹੈ ਤੇ ਕੁੱਝ ਵਿੱਚ ਨਹੀਂ ਹੈ । ਜਿਵੇਂ ਕਰਨਾਟਕ ਵਿੱਚ 10,000 ਲੋਕਾਂ ਪਿੱਛੇ ਇੱਕ, ਹਿਮਾਚਲ ਵਿੱਚ 3000 ਪਿੱਛੇ ਇਕ, ਹਰਿਆਣਾ ਵਿੱਚ 4000 ਪਿੱਛੇ ਇਕ ਮੈਂਬਰ ਚੁਣਿਆ ਜਾਂਦਾ ਹੈ । ਇਨ੍ਹਾਂ ਤੋਂ ਇਲਾਵਾ ਉਸ ਖੇਤਰ ਦੇ ਸਾਰੇ ਐੱਮ. ਪੀ. (M.P.), ਐੱਮ. ਐੱਲ. ਏ. (M.L.A.) ਵੀ ਇਸਦੇ ਮੈਂਬਰ ਹੁੰਦੇ ਹਨ । ਅਨੁਸੂਚਿਤ ਜਾਤਾਂ, ਕਬੀਲਿਆਂ ਆਦਿ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਪੰਚਾਇਤ ਸਮਿਤੀ ਵਿੱਚ ਸੀਟਾਂ ਦੀ ਕੁੱਲ ਗਿਣਤੀ ਦੇ ਲਗਭਗ ਉਸੇ ਅਨੁਪਾਤ ਵਿੱਚ ਹੋਵੇਗੀ ਜਿਸ ਅਨੁਪਾਤ ਵਿੱਚ ਉਸ ਖੇਤਰ ਵਿੱਚ ਉਨ੍ਹਾਂ ਦੀ ਆਬਾਦੀ ਹੈ । ਇਨ੍ਹਾਂ ਵਿੱਚੋਂ 1/3 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।

ਪ੍ਰਸ਼ਨ 35.
ਜ਼ਿਲ੍ਹਾ ਪਰਿਸ਼ਦ ਦੇ ਕੰਮ ।
ਉੱਤਰ-

  1. ਇਹ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਦੇ ਬਜਟ ਨੂੰ ਮਨਜ਼ੂਰੀ ਦਿੰਦੀ ਹੈ ।
  2. ਇਹ ਪੰਚਾਇਤ ਸਮਿਤੀਆਂ ਵੱਲੋਂ ਤਿਆਰ ਕੀਤੀਆਂ ਵਿਕਾਸ ਯੋਜਨਾਵਾਂ ਦਾ ਸੁਮੇਲ ਕਰਦੀ ਹੈ ।
  3. ਇਹ ਦੋ ਜਾਂ ਦੋ ਤੋਂ ਵੱਧ ਸਮਿਤੀਆਂ ਜਾਂ ਬਲਾਕਾਂ ਨਾਲ ਸੰਬੰਧਿਤ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਂਦੀ ਹੈ ।
  4. ਜ਼ਿਲ੍ਹਾ ਪਰਿਸ਼ਦ ਸਰਕਾਰ ਨੂੰ ਪੰਚਾਇਤ ਸਮਿਤੀਆਂ ਦੇ ਕੰਮਾਂ ਦੀ ਵੰਡ ਤੇ ਤਾਲ-ਮੇਲ ਦੇ ਸੰਬੰਧ ਵਿੱਚ ਸਲਾਹ ਦਿੰਦੀ ਹੈ ।
  5. ਉਹ ਸਰਕਾਰ ਦੀ ਮਨਜ਼ੂਰੀ ਨਾਲ ਪੰਚਾਇਤ ਸਮਿਤੀਆਂ ਤੋਂ ਕੁੱਝ ਧਨ ਵੀ ਵਸੂਲ ਕਰ ਸਕਦੀ ਹੈ ।
  6. ਰਾਜ ਸਰਕਾਰ ਜ਼ਿਲ੍ਹਾ ਪਰਿਸ਼ਦ ਨੂੰ ਪੰਚਾਇਤ ਦਾ ਨਿਰੀਖਣ ਤੇ ਕੰਟਰੋਲ ਕਰਨ ਦੀ ਸ਼ਕਤੀ ਵੀ ਦੇ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਆਰਥਿਕ ਸੰਸਥਾਵਾਂ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਆਰਥਿਕ ਸੰਸਥਾਵਾਂ ਦੇ ਮੁੱਖ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-
(a) ਉਤਪਾਦਨ (Production) – ਉਤਪਾਦਨ ਦਾ ਅਰਥ ਅਜਿਹੀ ਕ੍ਰਿਆ ਤੋਂ ਹੈ ਜਿਹੜੀ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਚੀਜ਼ ਦਾ ਨਿਰਮਾਣ ਕਰਦੀ ਹੈ । ਇਸ ਨੂੰ ਕਿਸੇ ਚੀਜ਼ ਨੂੰ ਉਪਯੋਗ ਕਰਨ ਦੇ ਰੂਪ ਵਿੱਚ ਵੀ ਪਰਿਭਾਸ਼ਿਤ ਕਰ ਸਕਦੇ ਹਨ । ਕਿਸੇ ਚੀਜ਼ ਦੇ ਨਿਰਮਾਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਦਾ ਵਰਣਨ ਹੇਠਾਂ ਦਿੱਤਾ ਹੈ ।

(1) ਸਭ ਤੋਂ ਪਹਿਲਾਂ ਕਿਸੇ ਚੀਜ਼ ਦੇ ਉਤਪਾਦਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ ਜਿਸ ਤੋਂ ਚੀਜ਼ ਦਾ ਨਿਰਮਾਣ ਹੁੰਦਾ ਹੈ ਅਤੇ ਆਮ ਤੌਰ ‘ਤੇ ਕੁਦਰਤੀ ਸਾਧਨ ਸੀਮਿਤ ਮਾਤਰਾ ਵਿੱਚ ਹੁੰਦੇ ਹਨ । ਉਹ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਚੀਜ਼ ਦੇ ਨਿਰਮਾਣ ਲਈ ਜ਼ਰੂਰੀ ਹੁੰਦੀਆਂ ਹਨ, ਸਾਧਨ ਕਹਾਉਂਦੀਆਂ ਹਨ । ਸਾਧਨਾਂ ਵਿਚ ਭੌਤਿਕ ਵਸਤੂਆਂ ਤੇ ਉਹਨਾਂ ਲਈ ਪ੍ਰਯੋਗ ਹੋਣ ਵਾਲੀ ਮਨੁੱਖੀ ਤਾਕਤ ਵੀ ਸ਼ਾਮਲ ਹਨ । ਭੌਤਿਕ ਚੀਜ਼ਾਂ ਦੇ ਉਤਪਾਦਨ ਲਈ ਵਧੀਆ ਜ਼ਮੀਨ ਤੇ ਜਲਵਾਯੂ ਦੀ ਲੋੜ ਹੁੰਦੀ ਹੈ । ਇਸਪਾਤ ਬਣਾਉਣ ਲਈ ਕੱਚਾ ਲੋਹਾ ਤੇ ਬਿਜਲੀ ਬਣਾਉਣ ਲਈ ਕੋਲੇ ਜਾਂ ਪਾਣੀ ਦੀ ਲੋੜ ਪੈਂਦੀ ਹੈ ਤਾਂ ਕਿ ਮਸ਼ੀਨਾਂ ਚੱਲ ਸਕਣ । ਇਸ ਤਰ੍ਹਾਂ ਵਸਤੂ ਦੇ ਉਤਪਦਾਨ ਲਈ ਕੁਦਰਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ।

(2) ਕੁਦਰਤੀ ਸਾਧਨਾਂ ਤੋਂ ਬਾਅਦ ਵਾਰੀ ਆਉਂਦੀ ਹੈ ਮਨੁੱਖੀ ਤਾਕਤ ਦੀ । ਮਨੁੱਖੀ ਮਜ਼ਦੂਰੀ ਧਨ ਦੇ ਉਤਪਾਦਨ ਲਈ ਪਯੋਗ ਕੀਤੀ ਜਾਂਦੀ ਹੈ । ਵਿਅਕਤੀ ਜਦੋਂ ਕਿਸੇ ਵੀ ਚੀਜ਼ ਦਾ ਨਿਰਮਾਣ ਕਰਦਾ ਹੈ ਤਾਂ ਉਹ ਆਪਣੀ ਮਿਹਨਤ ਲਗਾਉਂਦਾ ਹੈ ਤੇ ਇਹੀ ਮਿਹਨਤ ਕਿਸੇ ਵੀ ਚੀਜ਼ ਦੀ ਉਪਯੋਗਿਤਾ ਵਧਾ ਦਿੰਦੀ ਹੈ । ਮਜ਼ਦੂਰ ਨੂੰ ਉਸਦੀ ਮਿਹਨਤ ਦਾ ਕਿਸ ਤਰ੍ਹਾਂ ਦਾ ਫਲ ਮਿਲੇ, ਉਹ ਅਰਥ-ਵਿਵਸਥਾ ਉੱਤੇ ਨਿਰਭਰ ਕਰਦਾ ਹੈ । ਜਿਵੇਂ ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਕੰਮ ਕਰਵਾ ਕੇ ਉਸ ਨੂੰ ਦਾਣੇ, ਅਨਾਜ ਆਦਿ ਦਿੱਤਾ ਜਾਂਦਾ ਸੀ ਪਰ ਅੱਜ-ਕਲ੍ਹ ਉਸ ਨੂੰ ਤਨਖ਼ਾਹ ਜਾਂ ਦਿਹਾੜੀ ਪੈਸੇ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਮਜ਼ਦੂਰੀ ਤਾਂ ਮਨੁੱਖ ਦੀ ਕਿਰਤ ਦਾ ਵੀ ਉਤਪਾਦਨ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ ।

(3) ਕਿਸੇ ਵੀ ਚੀਜ਼ ਦੇ ਉਤਪਾਦਨ ਦੇ ਲਈ ਸਾਧਨਾਂ ਤੇ ਮਜ਼ਦੂਰੀ ਦੀ ਜ਼ਰੂਰਤ ਹੁੰਦੀ ਹੈ । ਇਹਨਾਂ ਵਿੱਚੋਂ ਕਿਸੇ ਇੱਕ ਦੀ ਗੈਰ ਮੌਜੂਦਰੀ ਨਾਲ ਚੀਜ਼ ਨਹੀਂ ਬਣ ਸਕਦੀ । ਇਹਨਾਂ ਦੋਹਾਂ ਦੀ ਮੱਦਦ ਨਾਲ ਅਤੇ ਮਸ਼ੀਨਾਂ, ਉਦਯੋਗ ਤੇ ਹੋਰ ਚੀਜ਼ਾਂ ਜਿਨ੍ਹਾਂ ਦੀ ਮੱਦਦ ਨਾਲ ਚੀਜ਼ਾਂ ਦਾ ਉਤਪਾਦਨ ਹੁੰਦਾ ਹੈ, ਨੂੰ ਪੂੰਜੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪੂੰਜੀ ਉਹ ਚੀਜ਼ ਹੈ ਜਿਸ ਦਾ ਨਿਰਮਾਣ ਕੁਦਰਤੀ ਸਾਧਨਾਂ ਉੱਤੇ ਮਿਹਨਤ ਕਰਕੇ ਹੁੰਦਾ ਹੈ ਅਤੇ ਜਿਸ ਨੂੰ ਅੱਗੇ ਹੋਰ ਪੂੰਜੀ ਦੇ ਉਤਪਾਦਨ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ |

(4) ਕੁਦਰਤੀ ਸਾਧਨਾਂ, ਮਜ਼ਦੂਰੀ ਤੇ ਪੂੰਜੀ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਹੜੇ ਉਤਪਾਦਨ ਵਿੱਚ ਮੱਦਦ ਕਰਦੇ ਹਨ । ਸਭ ਤੋਂ ਪਹਿਲਾਂ ਟੈਕਨਾਲੌਜੀ ਹੁੰਦੀ ਹੈ । ਟੈਕਨਾਲੌਜੀ ਸਮਾਜ ਦੇ ਪੂਰੇ ਹੁਨਰ ਤੇ ਗਿਆਨ ਦਾ ਇਕੱਠ ਹੈ । ਜਿਸ ਸਮਾਜ ਦਾ ਗਿਆਨ ਤੇ ਹੁਨਰ ਜਿੰਨਾ ਵੀ ਵਧੀਆ ਹੋਵੇਗਾ, ਉਹ ਸਮਾਜ ਉੱਨੀ ਹੀ ਵਧੀਆ ਚੀਜ਼ ਦਾ ਨਿਰਮਾਣ ਕਰੇਗਾ । ਇਸ ਨਾਲ ਹੁੰਦਾ ਹੈ ਸਮਾਂ ਜਿਹੜਾ ਕਿ ਕਿਸੇ ਵੀ ਚੀਜ਼ ਦੇ ਨਿਰਮਾਣ ਵਿਚ ਮਹੱਤਵਪੂਰਨ ਹੁੰਦਾ ਹੈ । ਜੇਕਰ ਅਸੀਂ ਕਿਸੇ ਚੀਜ਼ ਦਾ ਨਿਰਮਾਣ ਕਰਨਾ ਹੈ ਤਾਂ ਉਹ ਨਿਸ਼ਚਿਤ ਸਮੇਂ ਦੇ ਅੰਦਰ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਸ ਚੀਜ਼ ਦੇ ਨਿਰਮਾਣ ਦੀ ਲਾਗਤ ਵੱਧ ਜਾਵੇਗੀ । ਫਿਰ ਵਾਰੀ ਆਉਂਦੀ ਹੈ ਕੰਮ ਕਰਨ ਦੇ ਤਰੀਕੇ ਦੀ ਕਿਉਂਕਿ ਘੱਟ ਸਮੇਂ ਵਿਚ ਸਾਧਨਾਂ ਦੇ ਇਕੱਠ ਨਾਲ ਚੀਜ਼ਾਂ ਦਾ ਵੱਧ ਤੋਂ ਵੱਧ ਮਾਤਰਾ ਵਿਚ ਪ੍ਰਾਪਤ ਕਰਨ ਦਾ ਤਰੀਕਾ ਹੈ । ਕੰਮ ਕਰਨ ਦਾ ਤਰੀਕਾ ਉਹ ਹੈ ਜਿਸ ਨਾਲ ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਚੀਜ਼ ਬਣਾਈ ਜਾ ਸਕੇ ।

(5) ਅੰਤ ਵਿਚ ਜਿਹੜੀ ਚੀਜ਼ ਉਤਪਾਦਨ ਵਿਚ ਜ਼ਰੂਰੀ ਹੁੰਦੀ ਹੈ ਉਹ ਹੈ ਉਦਯੋਗਪਤੀ । ਹਰ ਇਕ ਉਤਪਾਦਨ ਦੇ ਪ੍ਰਕਿਰਿਆ ਵਿਚ ਕੋਈ ਦਿਸ਼ਾ ਤੇ ਕਿਸੇ ਨਾ ਕਿਸੇ ਯੋਜਨਾ ਦੀ ਜ਼ਰੂਰਤ ਹੁੰਦੀ ਹੈ । ਅੱਜ-ਕਲ੍ਹ ਵੱਡੇ-ਵੱਡੇ ਉਦਯੋਗਾਂ ਤੋਂ ਸਮੂਹਾਂ ਦੀ ਦੇਖ-ਰੇਖ ਕੁਝ ਖਾਸ ਵਿਅਕਤੀ ਜਾਂ ਮਾਲਕ ਕਰਦੇ ਹਨ । ਉਤਪਾਦਨ ਦੀ ਪ੍ਰਕਿਰਿਆ ਵਿਚ ਵੱਖ-ਵੱਖ ਵਿਅਕਤੀ ਆਪਣਾ ਯੋਗਦਾਨ ਪਾਉਂਦੇ ਹਨ । ਕੁਝ ਲੋਕਾਂ ਕੋਲ ਕੁਦਰਤੀ ਸਾਧਨ ਹੁੰਦੇ ਹਨ । ਕਿਸੇ ਕੋਲ ਮਜ਼ਦੂਰੀ ਹੁੰਦੀ ਹੈ, ਕਿਸੇ ਕੋਲ ਪੈਸਾ ਤੇ ਕਿਸੇ ਕੋਲ ਸੰਦ । ਉੱਦਮੀ ਵਿਅਕਤੀ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਚੀਜ਼ ਦਾ ਉਤਪਾਦਨ ਕਰਦਾ ਹੈ ਤੇ ਆਪਣਾ ਮੁਨਾਫ਼ਾ ਕਮਾਉਂਦਾ ਹੈ । ਇਸ ਉਤਪਾਦਨ ਦੀ ਪ੍ਰਕ੍ਰਿਆ ਵਿਚ ਮੁਨਾਫ਼ਾ ਸਾਰਿਆਂ ਵਿੱਚ ਵੰਡਿਆ ਜਾਂਦਾ ਹੈ । ਉਦਯੋਗਪਤੀ ਦੇ ਨਾਲ-ਨਾਲ ਸਰਕਾਰੀ ਨੀਤੀਆਂ, ਕਾਨੂੰਨਾਂ, ਮਜ਼ਦੂਰਾਂ ਦੀਆਂ ਤਨਖਾਹਾਂ, ਉਹਨਾਂ ਦੇ ਝਗੜਿਆਂ ਦਾ ਨਿਪਟਾਰਾ, ਵਪਾਰ ਤੇ ਵਣਜ ਨੂੰ ਨਿਯਮਿਤ ਕਰਨਾ, ਕੰਮ ਦੇ ਨਾਲ ਸੰਬੰਧਿਤ ਕਾਨੂੰਨਾਂ ਦਾ ਨਿਰਮਾਣ ਆਦਿ ਵੀ ਇਸ ਵਿੱਚ ਜ਼ਰੂਰੀ ਹਨ । ਇਸ ਤਰ੍ਹਾਂ ਇਹਨਾਂ ਸਾਰਿਆਂ ਕਾਰਨਾਂ ਕਰਕੇ ਉਤਪਾਦਨ ਹੁੰਦਾ ਹੈ । ਇਸ ਤਰ੍ਹਾਂ ਆਰਥਿਕ ਸੰਸਥਾਵਾਂ ਦਾ ਸਭ ਤੋਂ ਪਹਿਲਾ ਕੰਮ ਉਤਪਾਦਨ ਕਰਨਾ ਹੁੰਦਾ ਹੈ ।

(b) ਖਪਤ (Consumption) – ਉਤਪਾਦਨ ਦੇ ਨਾਲ-ਨਾਲ ਖ਼ਪਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਗੈਰ ਖਪਤ ਦੇ ਉਤਪਾਦਨ ਨਹੀਂ ਹੋ ਸਕਦਾ । ਖਪਤ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਉਪਭੋਗ ਕਰਨਾ ਅਤੇ ਉਪਭੋਗ ਦਾ ਅਰਥ ਹੈ ਉਹ ਗੁਣ ਜੋ ਕਿਸੇ ਚੀਜ਼ ਨੂੰ ਮਨੁੱਖ ਦੀ ਜ਼ਰੂਰਤ ਪੂਰਾ ਕਰਨ ਦੇ ਯੋਗ ਬਣਾਉਂਦੀ ਹੈ । ਆਮ ਸਮਾਜਾਂ ਵਿਚ ਤਾਂ ਖਪਤ ਦੀ ਕੋਈ ਮੁਸ਼ਕਿਲ ਨਹੀਂ ਹੁੰਦੀ ਕਿਉਂਕਿ ਜਿਹੜੀ ਵੀ ਚੀਜ਼ ਉਤਪਾਦਿਤ ਹੁੰਦੀ ਹੈ ਉਸ ਦੀ ਵੰਡ ਤੇ ਖਪਤ ਅਰਾਮ ਨਾਲ ਹੋ ਜਾਂਦੀ ਹੈ ਜਿਵੇਂ ਆਦਿਮ ਸਮਾਜਾਂ ਵਿਚ ਹੁੰਦਾ ਸੀ । ਵਿਅਕਤੀ ਭੋਜਨ ਦਾ ਉਤਪਾਦਨ ਕਰਦੇ ਸਨ ਅਤੇ ਉਸ ਦਾ ਉਪਭੋਗ ਕਰ ਲੈਂਦੇ ਸਨ । ਪਰੰਤੁ ਮੁਸ਼ਕਿਲ ਤਾਂ ਜਟਿਲ ਸਮਾਜਾਂ ਵਿਚ ਹੁੰਦੀ ਹੈ । ਜਿੱਥੇ ਵਿਅਕਤੀ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਤੋਂ ਇਲਾਵਾ ਹੋਰ ਚੀਜ਼ਾਂ ਤੇ ਜ਼ਰੂਰਤਾਂ ਵਿਕਸਿਤ ਕਰ ਲੈਂਦੇ ਹਨ ਜਿਹੜੀਆਂ ਕਿ ਜੀਵਨ ਜੀਉਣ ਲਈ ਕੋਈ ਖ਼ਾਸ ਜ਼ਰੂਰੀ ਨਹੀਂ ਹਨ ; ਜਿਵੇਂ-ਟੀ.ਵੀ., ਵਧੀਆ ਮਕਾਨ, ਕਾਰਾਂ, ਐਸ਼ ਦੇ ਸਮਾਨ ! ਜਟਿਲ ਸਮਾਜਾਂ ਵਿਚ ਇਹਨਾਂ ਚੀਜ਼ਾਂ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਨਾਲ ਅਰਥ-ਵਿਵਸਥਾ ਵੱਧਦੀ ਹੈ ।

ਹਰੇਕ ਸਮਾਜ ਦਾ ਮੁੱਖ ਕੰਮ ਹੁੰਦਾ ਹੈ ਕਿ ਉਹ ਖਪਤ ਨੂੰ ਸਮਾਜ ਲਈ ਨਿਯਮਿਤ ਕਰੇ । ਖਪਤ ਨੂੰ ਨਿਯਮਿਤ ਕਈ ਤਰੀਕੇ ਨਾਲ ਕੀਤਾ ਜਾ ਸਕਦਾ ਹੈ । ਜਿਵੇਂ ਉਤਪਾਦਨ ਉੱਤੇ ਨਿਯੰਤਰਣ ਕਰਕੇ ਉਤਪਦਨ ਉੱਤੇ ਨਿਯੰਤਰਣ ਕਈ ਤਰੀਕਿਆਂ ਨਾਲ ਹੋ ਸਕਦਾ ਹੈ ਜਿਵੇਂ ਕੁਦਰਤੀ ਸਾਧਨਾਂ ਦੇ ਭੰਡਾਰ ਨੂੰ ਬਚਾ ਕੇ ਰੱਖਣ ਤੇ ਤੇਜ਼ ਉਤਪਾਦਨ ਵਿਚ ਵੀ ਉਹਨਾਂ ਦਾ ਘੱਟ ਪ੍ਰਯੋਗ ਕਰਨਾ । ਇਸੇ ਤਰ੍ਹਾਂ Export ਜਾਂ ਨਿਰਯਾਤ ਵੀ ਇਸਨੂੰ ਕੰਟਰੋਲ ਕਰ ਸਕਦਾ ਹੈ । ਖ਼ਪਤ ਨੂੰ ਅਸੀਂ advertise ਕਰਕੇ ਵੀ ਪ੍ਰਭਾਵਿਤ ਕਰ ਸਕਦੇ ਹਾਂ ਜਿਵੇਂ ਜੇਕਰ ਕਿਸੇ ਚੀਜ਼ ਦਾ ਨਿਰਮਾਣ ਹੋਇਆ ਹੈ ਤਾਂ ਉਸ ਚੀਜ਼ ਬਾਰੇ ਟੀ.ਵੀ., ਅਖ਼ਬਾਰ ਆਦਿ ਵਿਚ advertise ਕਰਕੇ ਲੋਕਾਂ ਨੂੰ ਉਸ ਬਾਰੇ ਦੱਸ ਸਕਦੇ ਹਾਂ ।

ਇਸ ਤਰ੍ਹਾਂ ਕਿਸੇ ਚੀਜ਼ ਦੀ ਖਪਤ ਇਸੇ ਕਰਕੇ ਘੱਟਵੱਧ ਸਕਦੀ ਹੈ । ਇਸ ਤੋਂ ਇਲਾਵਾ ਸਰਕਾਰ ਵੀ ਕਾਨੂੰਨੀ ਪਾਬੰਦੀ ਲਗਾ ਕੇ ਖਪਤ ਨੂੰ ਪ੍ਰਭਾਵਿਤ ਕਰ ਸਕਦੀ ਹੈ । ਜਿਵੇਂ ਕਿਸੇ ਚੀਜ਼ ਦੇ ਖਤਰਨਾਕ ਨਤੀਜਿਆਂ ਕਰਕੇ ਉਸ ਉੱਪਰ ਪ੍ਰਤੀਬੰਧ ਲਗਾਉਣਾ, ਕਿਸੇ ਚੀਜ਼ ਨੂੰ ਰਿਆਇਤ ਦੇਣਾ ਜਿਸ ਕਰਕੇ ਖਪਤ ਘੱਟ-ਵੱਧ ਸਕਦੀ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਇਕ ਵਿਵਸਥਾ ਇੱਕ ਸੰਸਥਾਗਤ ਨਿਯਮਾਂ ਦੀ ਪ੍ਰਣਾਲੀ ਦੇ ਵਿੱਚ ਕੰਮ ਕਰਦੀ ਹੈ ਜਿਵੇਂ ਜਾਇਦਾਦ ਦੀ ਪਰਿਭਾਸ਼ਾ ਤੇ ਅਧਿਕਾਰਾਂ ਦੀ ਵੰਡ, ਕਿਰਤ ਦੀ ਵੰਡ ਦੀ ਪ੍ਰਣਾਲੀ, ਉਤਪਾਦਨ ਤੇ ਖੱਪਤ ਦੀਆਂ ਪ੍ਰਣਾਲੀਆਂ, ਉੱਪਰ ਨਿਯੰਤਰਣ ਆਦਿ ਇਸ ਤਰ੍ਹਾਂ ਖਪਤ ਨੂੰ ਨਿਯਮਿਤ ਕਰਨਾ ਆਰਥਿਕ ਸੰਸਥਾਵਾਂ ਦਾ ਮੁੱਖ ਕੰਮ ਹੈ ।

(c) ਵਟਾਂਦਰਾ (Exchange) – ਕਿਸੇ ਚੀਜ਼ ਦੇ ਲੈਣ-ਦੇਣ ਨੂੰ ਵਟਾਂਦਰਾ ਕਹਿੰਦੇ ਹਨ । ਇਸਦਾ ਅਰਥ ਹੈ ਕਿਸੇ ਆਰਥਿਕ ਵਸਤੂ ਦੀ ਥਾਂ ਦੂਜੀ ਵਸਤੂ ਨੂੰ ਦੇਣਾਂ | ਅੱਜ-ਕੱਲ੍ਹ ਦਾ ਨਹੀਂ ਬਲਕਿ ਪੁਰਾਤਨ ਸਮਾਜਾਂ ਤੋਂ ਹੀ ਚਲਿਆ ਆ ਰਿਹਾ ਹੈ । ਵਟਾਂਦਰਾ ਕਈ ਤਰੀਕੇ ਦਾ ਹੁੰਦਾ ਹੈ ਜਿਵੇਂ ਚੀਜ਼ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਚੀਜ਼, ਸੇਵਾ ਦੇ ਬਦਲੇ ਸੇਵਾ, ਚੀਜ਼ ਦੇ ਬਦਲੇ ਪੈਸਾ, ਸੇਵਾ ਦੇ ਬਦਲੇ ਪੈਸਾ, ਪੈਸੇ ਬਦਲੇ ਪੈਸਾ ! ਵਟਾਂਦਰੇ ਨੂੰ ਜਾਨਸਨ ਦੋ ਸ਼੍ਰੇਣੀਆਂ ਵਿਚ ਰੱਖਦਾ ਹੈ । ਪ੍ਰਤੱਖ ਅਤੇ ਅਪ੍ਰਤੱਖ ।

ਪਤੱਖ ਵਟਾਂਦਰੇ ਸਭ ਤੋਂ ਪਹਿਲਾਂ ਚੀਜ਼ਾਂ ਦੀ ਚੀਜ਼ਾਂ ਨਾਲ, ਸੇਵਾ ਬਦਲੇ ਚੀਜ਼ਾਂ ਨਾਲ ਤੇ ਸੇਵਾ ਬਦਲੇ ਸੇਵਾ ਦਾ ਲੈਣਦੇਣ ਹੁੰਦਾ ਹੈ । ਇਸ ਵਿੱਚ ਵਿਵਸਥਿਤ ਵਪਾਰ ਵੀ ਹੁੰਦਾ ਹੈ ਤੇ ਉਸ ਸਮੇਂ ਹੁੰਦਾ ਹੈ ਜਦੋਂ ਚੀਜ਼ਾਂ ਦੀਆਂ ਕੀਮਤਾਂ ਨੂੰ ਰਾਜਨੀਤਿਕ ਸੱਤਾ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ । ਪਰ ਸਮੇਂ-ਸਮੇਂ ਉੱਤੇ ਬਦਲ ਦਿੱਤਾ ਜਾਂਦਾ ਹੈ । ਇਸ ਵਿੱਚ ਪੈਸੇ ਦਾ ਲੈਣ-ਦੇਣ ਵੀ ਹੁੰਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਪੈਸਾ ਦੇ ਕੇ ਚੀਜ਼ ਲਈ ਜਾਂਦੀ ਹੈ । ਇਸ ਵਟਾਂਦਰੇ ਕਰਕੇ ਲੋਕਾਂ ਵਿਚ ਵਟਾਂਦਰੇ ਦੀ ਸਹੂਲੀਅਤ ਪੈਦਾ ਹੁੰਦੀ ਹੈ ।

ਅਪ੍ਰਤੱਖ ਵਟਾਂਦਰੇ ਵਿਚ ਤੋਹਫ਼ੇ ਦਾ ਵਟਾਂਦਰਾ ਸਭ ਤੋਂ ਆਮ ਰੂਪ ਹੈ ਜਿਸ ਵਿਚ ਇੱਕ ਪੱਖ ਦੂਜੇ ਪੱਖ ਤੋਂ ਕਿਸੇ ਖ਼ਾਸ ਪਕਾਰ ਦਾ ਲਾਭ ਲੈਣ ਲਈ ਕੋਈ ਸਮਝੌਤਾ ਕਰਦਾ ਹੈ ਤੇ ਬਗੈਰ ਕਿਸੇ ਚੀਜ਼ ਜਾਂ ਸੇਵਾ ਦੇ ਤੋਹਫੇ ਦਾ ਲੈਣ-ਦੇਣ ਹੁੰਦਾ ਹੈ । ਇਸ ਤੋਂ ਇਲਾਵਾ ਸਮੂਹ ਦੁਆਰਾ ਉਤਪਾਦਿਤ ਚੀਜ਼ ਨੂੰ ਇਕੱਠਾ ਕਰਕੇ ਮੈਂਬਰਾਂ ਵਿਚ ਦੁਬਾਰਾ ਵੰਡ ਦਿੱਤਾ ਜਾਂਦਾ ਹੈ ।

ਵਟਾਂਦਰੇ ਦੇ ਕਾਰਨ ਉਤਪਾਦਨ ਵਿੱਚ ਵਾਧਾ ਹੁੰਦਾ ਹੈ । ਜਦੋਂ ਲੋਕਾਂ ਨੂੰ ਹੋਰ ਲੋਕਾਂ ਤੋਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਉਹ ਉਸ ਚੀਜ਼ ਵੱਲੋਂ ਆਤਮ ਨਿਰਭਰ ਬਣਨ ਲਈ ਵੱਖ-ਵੱਖ ਚੀਜ਼ਾਂ ਦਾ ਨਿਰਮਾਣ ਕਰਦੇ ਹਨ । ਦੂਜੇ ਪਾਸੇ ਜਦੋਂ ਵਟਾਂਦਰਾ ਬਹੁਤ ਜ਼ਿਆਦਾ ਵਿਕਸਿਤ ਹੋ ਜਾਂਦਾ ਹੈ ਅਤੇ ਹਰ ਇੱਕ ਵਿਅਕਤੀ ਲਈ ਆਪਣੇ ਸਰੋਤਾਂ ਤੋਂ ਜ਼ਿਆਦਾ ਚੀਜ਼ ਲੈਣੀ ਆਸਾਨ ਹੋਵੇ ਤਾਂ ਹਰ ਵਿਅਕਤੀ ਉਤਪਾਦਨ ਵਿਚ ਉਸਤਾਦ ਹੋ ਜਾਂਦਾ ਹੈ ਤੇ ਆਪਣੀਆਂ ਫਾਲਤੂ ਚੀਜ਼ਾਂ ਦਾ ਉਹਨਾਂ ਚੀਜ਼ਾਂ ਨਾਲ ਵਟਾਂਦਰਾ ਕਰ ਲੈਂਦਾ ਹੈ ਜਿਨ੍ਹਾਂ ਦਾ ਉਤਪਾਦਨ ਹੋਰ ਲੋਕ ਕਰ ਰਹੇ ਹੁੰਦੇ ਹਨ ।

(d) ਵੰਡ (Distribution) – ਆਮ ਵਿਅਕਤੀ ਲਈ ਵੰਡ ਦਾ ਅਰਥ ਚੀਜ਼ਾਂ ਨੂੰ ਇੱਕ ਤੋਂ ਦੂਜੀ ਥਾਂ ਉੱਤੇ ਲੈ ਕੇ ਜਾਣਾ ਅਤੇ ਉਸ ਨੂੰ ਵੇਚਣ ਤੋਂ ਹੈ । ਉਸਦੇ ਅਨੁਸਾਰ ਅਸੀਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾ ਕੇ ਵੇਚ ਦਿੰਦੇ ਹਾਂ । ਪਰ ਅਰਥ-ਸ਼ਾਸਤਰ ਵਿਚ ਲਿਆਉਣ ਲਿਜਾਣ ਦੇ ਵਿਚ ਇਸਨੂੰ ਇਕ ਕਿਸਮ ਦੇ ਉਤਪਾਦਨ ਦੇ ਰੂਪ ਵਿਚ ਲਿਆ ਜਾਂਦਾ ਹੈ ਕਿਉਂਕਿ ਇਹ ਚੀਜ਼ਾਂ ਲਈ ਥਾਂ ਦਾ ਪ੍ਰਯੋਗ ਤੇ ਵਟਾਂਦਰੇ ਦੀ ਕ੍ਰਿਆ ਦੇ ਰੂਪ ਵਿੱਚ ਵਪਾਰ ਦੀ ਸਹੂਲਤ ਦਿੰਦਾ ਹੈ ਕਿਉਂਕਿ ਇਸ ਵਿਚ ਚੀਜ਼ਾਂ ਦੀ ਮਲਕੀਅਤ ਹੈ ।

ਵੰਡ ਉਹ ਪ੍ਰਕ੍ਰਿਆ ਹੈ ਜਿਸ ਨਾਲ ਕਿਸੇ ਆਰਥਿਕ ਚੀਜ਼ ਦਾ ਕੁੱਲ ਮੁੱਲ ਉਹਨਾਂ ਵਿਅਕਤੀਆਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਚੀਜ਼ ਦੇ ਉਤਪਾਦਨ ਵਿੱਚ ਹਿੱਸਾ ਪਾਇਆ ਹੈ । ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਆਪਣਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਇਨਾਮ ਜਾਂ ਮੁਆਵਜ਼ਾ ਮਿਲਣਾ ਚਾਹੀਦਾ ਹੈ । ਜਿਹੜੇ ਲੋਕਾਂ ਕੋਲ ਜ਼ਮੀਨ ਹੁੰਦੀ ਹੈ ਉਹਨਾਂ ਨੂੰ ਆਰਥਿਕ ਕਿਰਾਇਆ ਪ੍ਰਾਪਤ ਹੁੰਦਾ ਹੈ । ਮਜ਼ਦੂਰ ਨੂੰ ਮਜ਼ਦੂਰੀ ਜਾਂ ਤਨਖਾਹ ਪ੍ਰਾਪਤ ਹੁੰਦੀ ਹੈ । ਜਿਹੜਾ ਵਿਅਕਤੀ ਕਾਰਖਾਨੇ ਬਣਾਉਂਦਾ ਹੈ, ਉਸ ਵਿੱਚ ਸੰਦ ਲਗਾਉਣ ਤੇ ਉਸ ਨੂੰ ਚਲਾਉਣ ਲਈ ਪੈਸਾ ਦਿੰਦਾ ਹੈ, ਉਸ ਨੂੰ ਉੱਦਮੀ ਕਹਿੰਦੇ ਹਨ । ਉਸ ਨੂੰ ਪੈਸਾ ਲਗਾਉਣ ਦਾ ਮੁਆਵਜ਼ਾ ਵਿਆਜ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ । ਸਰਕਾਰ ਦਾ ਵੀ ਉਤਪਾਦਨ ਦੇ ਵਿਚ ਪ੍ਰਤੱਖ ਰੂਪ ਨਾਲ ਹਿੱਸਾ ਹੁੰਦਾ ਹੈ ਤੇ ਉਹ ਆਪਣਾ ਮੁਆਵਜ਼ਾ ਕਰ ਦੇ ਰੂਪ ਵਿੱਚ ਲੈ ਲੈਂਦੀ ਹੈ । ਇਹਨਾਂ ਸਭ ਕੁੱਝ ਦੇਣ ਤੋਂ ਬਾਅਦ ਜੋ ਕੁਝ ਬੱਚਦਾ ਹੈ, ਉਸ ਨੂੰ ਉੱਦਮੀ ਜਾਂ ਪ੍ਰਬੰਧਕ ਬੋਰਡ ਲਾਭ ਦੇ ਰੂਪ ਵਿੱਚ ਰੱਖ ਲੈਂਦਾ ਹੈ ।

ਛੋਟਾ ਵਪਾਰ ਚਲਾਉਣਾ ਕਾਫ਼ੀ ਸਧਾਰਨ ਮਾਮਲਾ ਹੈ । ਜੇਕਰ ਛੋਟਾ ਵਪਾਰੀ ਹੀ ਕੁਦਰਤੀ ਸਾਧਨਾਂ, ਪੂੰਜੀ ਤੇ ਮਜ਼ਦੂਰੀ ਦਾ ਆਪ ਹੀ ਪ੍ਰਬੰਧ ਕਰਦਾ ਹੈ ਤਾਂ ਕਰ ਨੂੰ ਛੱਡ ਕੇ ਬਾਕੀ ਸਾਰੀ ਆਮਦਨ ਉਸ ਦੀ ਹੁੰਦੀ ਹੈ । ਇਸ ਤਰ੍ਹਾਂ ਦੇ ਮਾਮਲੇ ਵਿੱਚ ਕਿਰਾਇਆ, ਤਨਖਾਹ, ਲਾਭ ਤੇ ਵਿਆਜ ਉਹੀ ਛੋਟਾ ਵਪਾਰੀ ਹੀ ਪ੍ਰਾਪਤ ਕਰਦਾ ਹੈ । ਇਸ ਗੱਲ ਦਾ ਇੱਥੇ ਕੋਈ ਵੀ ਮਹੱਤਵ ਨਹੀਂ ਹੁੰਦਾ ਕਿ ਉਹ ਵਿਅਕਤੀ ਆਪਣੀ ਆਮਦਨ ਦੇ ਕਿਸ ਹਿੱਸੇ ਨੂੰ ਲਾਭ, ਤਨਖਾਹ ਜਾਂ ਵਿਆਜ ਦੇ ਰੂਪ ਵਿੱਚ ਮੰਨਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 2.
ਪੂੰਜੀਵਾਦ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਪੂੰਜੀਵਾਦ ਇੱਕ ਆਰਥਿਕ ਵਿਵਸਥਾ ਹੈ ਜਿਸ ਵਿਚ ਨਿੱਜੀ ਸੰਪੱਤੀ ਦੀ ਬਹੁਤ ਮਹੱਤਤਾ ਹੁੰਦੀ ਹੈ । ਪੂੰਜੀਵਾਦ ਇਕ ਦਮ ਹੀ ਇਸੇ ਪੱਧਰ ਉੱਤੇ ਨਹੀਂ ਪਹੁੰਚਿਆ ਬਲਕਿ ਇਸਦਾ ਹੌਲੀ-ਹੌਲੀ ਵਿਕਾਸ ਹੋਇਆ ਹੈ । ਇਸਦੇ ਵਿਕਾਸ ਨੂੰ ਦੇਖਣ ਲਈ ਸਾਨੂੰ ਇਸਦਾ ਅਧਿਐਨ ਆਦਿਮ ਸਮਾਜਾਂ ਤੋਂ ਕਰਨਾ ਪਵੇਗਾ ।

ਆਦਿਮ ਸਮਾਜ ਵਿਚ ਚੀਜ਼ਾਂ ਦੇ ਲੈਣ-ਦੇਣ ਦੀ ਵਿਵਸਥਾ ਵਟਾਂਦਰੇ ਦੀ ਵਿਵਸਥਾ ਸੀ ਉਸ ਸਮੇਂ ਲਾਭ (Profit) ਦਾ ਵਿਚਾਰ ਹੋਂਦ ਵਿਚ ਨਹੀਂ ਆਇਆ ਸੀ । ਲੋਕ ਚੀਜ਼ਾਂ ਨੂੰ ਲਾਭ ਲਈ ਇਕੱਠਾ ਨਹੀਂ ਕਰਦੇ ਸਨ । ਉਹਨਾਂ ਦਿਨਾਂ ਲਈ ਇਕੱਠਾ ਕਰਦੇ ਸਨ ਜਦੋਂ ਚੀਜ਼ਾਂ ਦੀ ਘਾਟ ਹੁੰਦੀ ਸੀ ਜਾਂ ਫਿਰ ਸਮਾਜਿਕ ਪ੍ਰਸਿੱਧੀ ਲਈ ਇਕੱਠਾ ਕਰਦੇ ਸਨ । ਵਪਾਰਕ ਵਿਵਸਥਾ ਆਮ ਤੌਰ ਤੇ ਸੇਵਾ ਅਤੇ ਚੀਜ਼ਾਂ ਦੇ ਦੇਣ ਉੱਤੇ ਨਿਰਭਰ ਕਰਦੀ ਸੀ । ਆਰਥਿਕ ਕਾਰਕ; ਜਿਵੇਂ ਕਿ-ਮਜ਼ਦੂਰੀ, ਨਿਵੇਸ਼, ਵਿਆਜ ਤੇ ਲਾਭ ਦੇ ਬਾਰੇ ਆਦਿਮ ਸਮਾਜਾਂ ਨੂੰ ਪਤਾ ਨਹੀਂ ਸੀ ।

ਮੱਧ ਵਰਗੀ ਸਮਾਜਾਂ ਵਿੱਚ ਵਪਾਰ ਤੇ ਵਣਜ ਥੋੜੇ ਜਿਹੇ ਉੱਨਤ ਹੋ ਗਏ । ਚਾਹੇ ਸ਼ੁਰੂ ਵਿੱਚ ਵਪਾਰ ਵਟਾਂਦਰੇ ਦੀ ਵਿਵਸਥਾ ਉੱਤੇ ਆਧਾਰਿਤ ਸੀ ਪਰ ਹੌਲੀ-ਹੌਲੀ ਪੈਸਾ ਵਪਾਰ ਕਰਨ ਦਾ ਇਕ ਮਧਿਅਮ ਬਣ ਗਿਆ । ਇਸ ਨੇ ਵਪਾਰ ਤੇ ਵਣਜ ਨੂੰ ਇੱਕ ਤਰ੍ਹਾਂ ਦਾ ਉਤਸ਼ਾਹ ਦਿੱਤਾ ਜਿਸ ਕਰਕੇ ਪੈਸੇ, ਸੋਨੇ, ਚਾਂਦੀ ਅਤੇ ਟੋਕਨ ਦੀ ਮਹੱਤਤਾ ਵੱਧ ਗਈ 1 ਪੈਸਾ ਚਾਹੇ ਸੰਪੱਤੀ ਨਹੀਂ ਸੀ, ਪਰ ਇਹ ਸੰਪੱਤੀ ਦਾ ਸੂਚਕ ਸੀ । ਇਸ ਦਾ ਉਤਪਾਦਕ ਸ਼ਕਤੀਆਂ ਦੇ ਲੱਛਣ ਉੱਤੇ ਪੂਰਾ ਪ੍ਰਭਾਵ ਸੀ । ਸਿੱਮਲ ਦੇ ਅਨੁਸਾਰ ਪੈਸੇ ਦੀ ਸੰਸਥਾ ਦੇ ਆਧੁਨਿਕ ਪੱਛਮੀ ਸਮਾਜ ਵਿੱਚ ਵਿਵਸਥਿਤ ਹੋਣ ਕਾਰਨ ਜ਼ਿੰਦਗੀ ਦੇ ਹਰ ਹਿੱਸੇ ਉੱਤੇ ਬਹੁਤ ਡੂੰਘੇ ਪ੍ਰਭਾਵ ਪਏ । ਇਸ ਨੇ ਮਾਲਕ ਤੇ ਨੌਕਰ ਨੂੰ ਅਜ਼ਾਦੀ ਦਿੱਤੀ ਅਤੇ ਚੀਜ਼ਾਂ ਤੇ ਸੇਵਾਵਾਂ ਦੇ ਵੇਚਣ ਤੇ ਖਰੀਦਣ ਵਾਲੇ ਉੱਤੇ ਵੀ ਅਸਰ ਪਾਇਆ ਕਿਉਂਕਿ ਇਸ ਨਾਲ ਵਪਾਰ ਦੇ ਦੋਵੇਂ ਪਾਸਿਆਂ ਵਿਚ ਰਸਮੀ ਰਿਸਤੇ ਪੈਦਾ ਹੋ ਗਏ । ਸਿੰਮਲ ਦੇ ਅਨੁਸਾਰ ਪੈਸੇ ਨੇ ਸਾਡੀ ਜ਼ਿੰਦਗੀ ਦੀ ਫ਼ਿਲਾਸਫੀ ਵਿਚ ਬਹੁਤ ਪਰਿਵਰਤਨ ਲਿਆ ਦਿੱਤੇ । ਇਸ ਨੇ ਸਾਨੂੰ Practical ਬਣਾ ਦਿੱਤਾ ਕਿਉਂਕਿ ਹੁਣ ਅਸੀਂ ਹਰੇਕ ਚੀਜ਼ ਨੂੰ ਪੈਸੇ ਵਿਚ ਤੋਲਣ ਲੱਗ ਪਏ । ਸਮਾਜ ਸੰਪਰਕ ਤੇ ਸੰਬੰਧ ਗੈਰ ਰਸਮੀ ਅਤੇ ਅਵਿਅਕਤਕ ਹੋ ਗਏ । ਮਨੁੱਖੀ ਰਿਸ਼ਤੇ ਵੀ ਠੰਢੇ ਹੋਏ ।

ਆਧੁਨਿਕ ਸਮੇਂ ਦੇ ਸ਼ੁਰੂਆਤੀ ਦੌਰ ਵਿਚ ਆਰਥਿਕ ਗਤੀਵਿਧੀਆਂ ਆਮ ਤੌਰ ‘ਤੇ ਸਰਕਾਰੀ ਤਾਕਤਾਂ ਦੁਆਰਾ ਸੰਚਾਲਿਤ ਹੁੰਦੀਆਂ ਸਨ । ਇਸ ਨਾਲ ਸਾਨੂੰ ਯੂਰਪੀ ਲੋਕਾਂ ਦੇ ਰਾਜਤੰਤਰੀ ਸਰਕਾਰਾਂ ਅਧੀਨ ਇਕੱਠੇ ਹੋ ਕੇ ਅੱਗੇ ਵੱਧਣ ਦਾ ਪ੍ਰਤਿਬਿੰਬ ਦਿੱਸਦਾ ਹੈ । ਇਸ ਸਮੇਂ ਵਿਚ ਆਰਥਿਕ ਗਤੀਵਿਧੀਆਂ ਰਾਜਨੀਤਿਕ ਸੱਤਾ ਦੁਆਰਾ ਸੰਚਾਲਿਤ ਸਨ ਤਾਂ ਕਿ ਰਾਜੇ ਦਾ ਲਾਭ ਤੇ ਖਜ਼ਾਨਾ ਵੱਧ ਸਕੇ । ਦੇਸ਼ ਵਪਾਰੀਆਂ ਦੀ ਦੇਖ-ਰੈੱਖ ਵਿਚ ਚਲਦਾ ਸੀ ਤੇ ਵਪਾਰੀ ਇਕ ਆਰਥਿਕ ਸੰਗਠਨ ਦੀ ਤਰ੍ਹਾਂ ਲਾਭ ਕਮਾਉਣ ਵਿੱਚ ਲੱਗੇ ਹੋਏ ਸਨ । ਉਤਪਾਦਕ ਸ਼ਕਤੀਆਂ ਵੀ ਵਪਾਰਕ ਕਾਨੂੰਨਾਂ ਦੁਆਰਾ ਸੰਚਾਲਿਤ ਹੁੰਦੀਆਂ ਹਨ ।

ਇਸ ਤੋਂ ਬਾਅਦ ਉਦਯੋਗਿਕ ਕ੍ਰਾਂਤੀ ਆਈ ਜਿਸ ਨੇ ਉਤਪਾਦਨ ਦੇ ਤਰੀਕਿਆਂ ਨੂੰ ਬਦਲ ਦਿੱਤਾ । ਵਪਾਰਕ ਨੀਤੀਆਂ ਲੋਕਾਂ ਦਾ ਭਲਾ ਕਰਨ ਵਿੱਚ ਅਸਫਲ ਰਹੀਆਂ । ਜ਼ਿਆਦਾ ਚੀਜ਼ਾਂ ਦੇ ਉਤਪਾਦਨ ਕਰਨ ਲਈ Laissez faire ਦੀ ਨੀਤੀ ਅਪਣਾਈ ਗਈ । ਇਸ ਨੀਤੀ ਅਨੁਸਾਰ ਆਰਥਿਕ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਹੋਵੇਗਾ । ਇਸ ਨੀਤੀ ਦੇ ਅਨੁਸਾਰ ਕੋਈ ਵੀ ਵਿਅਕਤੀ ਆਪਣੇ ਵਿਅਕਤੀਗਤ ਹਿੱਤ ਦੇਖ ਸਕਦਾ ਸੀ । ਉਸ ਉੱਤੇ ਕੋਈ ਬੰਧਨ ਨਹੀਂ ਸੀ । ਰਾਜ ਨੇ ਆਰਥਿਕ ਕੰਮਾਂ ਵਿਚ ਦਖ਼ਲ ਦੇਣਾ ਬੰਦ ਕਰ ਦਿੱਤਾ | ਸਮਰ ਦੇ ਅਨੁਸਾਰ ਰਾਜ ਨੂੰ ਵਪਾਰ ਤੇ ਵਣਜ ਉੱਤੇ ਲੱਗੇ ਸਾਰੇ ਪ੍ਰਤੀਬੰਧ ਹਟਾ ਲੈਣੇ ਚਾਹੀਦੇ ਹਨ ਅਤੇ ਉਤਪਾਦਨ, ਵਟਾਂਦਰੇ ਤੇ ਪੈਸੇ ਨੂੰ ਇਕੱਠਾ ਕਰਨ ਉੱਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਲੈਣੀਆਂ ਚਾਹੀਦੀਆਂ ਹਨ । ਐਡਮ ਸਮਿਥ ਨੇ ਇਸ ਸਮੇਂ ਚਾਰ ਸਿਧਾਂਤਾਂ ਦਾ ਵਰਣਨ ਕੀਤਾ ।

  1. ਵਿਅਕਤੀਗਤ ਹਿੱਤ ਦੀ ਨੀਤੀ
  2. ਦਖ਼ਲ ਨਾ ਦੇਣ ਦੀ ਨੀਤੀ ।
  3. ਪ੍ਰਤੀਯੋਗਤਾ ਦਾ ਸਿਧਾਂਤ ਅਤੇ
  4. ਲਾਭ ਨੂੰ ਦੇਖਣਾ ।

ਇਹਨਾਂ ਸਿਧਾਂਤਾਂ ਦਾ ਉਸ ਸਮੇਂ ਉੱਤੇ ਕਾਫ਼ੀ ਪ੍ਰਭਾਵ ਪਿਆ । ਇਹਨਾਂ ਨਿਯਮਾਂ ਦੇ ਪ੍ਰਭਾਵ ਅਧੀਨ ਅਤੇ ਉਦਯੋਗਿਕ ਕ੍ਰਾਂਤੀ ਕਰਕੇ ਸੰਪੱਤੀ ਤੇ ਉਤਪਾਦਨ ਦੀ ਮਲਕੀਅਤ ਦੀ ਨਵੀਂ ਵਿਵਸਥਾ ਹੋਂਦ ਵਿਚ ਆਈ ਜਿਸ ਨੂੰ ਪੂੰਜੀਵਾਦ ਦਾ ਨਾਮ ਦਿੱਤਾ ਗਿਆ । ਉਦਯੋਗਿਕ ਸ਼ਾਂਤੀ ਕਰਕੇ ਘਰੇਲੂ ਉਤਪਾਦਨ ਕਾਰਖਾਨਿਆਂ ਵਿਚ ਉਤਪਾਦਨ ਵਿਚ ਬਦਲ ਗਿਆ । ਕਾਰਖਾਨਿਆਂ ਵਿਚ ਕੰਮ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਹੁੰਦਾ ਸੀ ਤੇ ਹਰੇਕ ਮਜਦੂਰ ਥੋੜਾ ਜਾਂ ਛੋਟਾ ਜਿਹਾ ਕੰਮ ਕਰਦਾ ਸੀ । ਇਸ ਨਾਲ ਉਤਪਾਦਨ ਵੱਧ ਗਿਆ | ਸਮੇਂ ਦੇ ਨਾਲ-ਨਾਲ ਵੱਡੇ-ਵੱਡੇ ਕਾਰਖਾਨੇ ਲੱਗ ਗਏ । ਇਹਨਾਂ ਵੱਡੇ ਕਾਰਖਾਨਿਆਂ ਦੇ ਮਾਲਕ, ਨਿਗਮ ਹੋਂਦ ਵਿਚ ਆ ਗਏ । ਪੂੰਜੀਵਾਦ ਦੇ ਨਾਲ-ਨਾਲ ਕਿਰਤ ਵੰਡ, ਵਿਸ਼ੇਸ਼ੀਕਰਣ ਤੇ ਲੈਣ-ਦੇਣ ਵੀ ਹੋਂਦ ਵਿਚ ਆਇਆ ।

ਇਸ ਉਤਪਾਦਨ ਤੇ ਲੈਣ-ਦੇਣ ਦੀ ਨਵੀਂ ਵਿਵਸਥਾ ਵਿੱਚ ਉਤਪਾਦਨ ਦੇ ਸਾਧਨ ਦੇ ਮਾਲਕ ਵਿਅਕਤੀਗਤ ਲੋਕ ਸਨ ਤੇ ਉਹਨਾਂ ਉੱਤੇ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਸੀ । ਸੰਪੱਤੀ ਬਿਲਕੁੱਲ ਨਿੱਜੀ ਸੀ ਅਤੇ ਉਹ ਰਾਜ, ਧਰਮ, ਪਰਿਵਾਰ ਤੇ ਹੋਰ ਸੰਸਥਾਵਾਂ ਦੀਆਂ ਪਾਬੰਦੀਆਂ ਤੋਂ ਅਜ਼ਾਦ ਸੀ । ਫੈਕਟਰੀਆਂ ਦੇ ਮਾਲਕ ਕੁੱਝ ਵੀ ਕਰਨ ਨੂੰ ਅਜ਼ਾਦ ਸਨ । ਉਹਨਾਂ ਦਾ ਮੁੱਖ ਮੰਤਵ ਲਾਭ ਸੀ । ਉਹਨਾਂ ਉੱਤੇ ਬਗੈਰ ਲਾਭ ਦੀਆਂ ਚੀਜ਼ਾਂ ਦਾ ਉਤਪਾਦਨ ਕਰਨ ਦਾ ਕੋਈ ਬੰਧਨ ਨਹੀਂ ਸੀ । ਉਤਪਾਦਨ ਦਾ ਤਰੀਕਾ ਲਾਭ ਵਾਲਾ ਸੀ ਅਤੇ ਸਰਕਾਰ ਨੇ ਦਖ਼ਲ ਨਾ ਦੇਣ ਦੀ ਨੀਤੀ ਅਪਣਾਈ ਅਤੇ ਇਸ ਦਿਸ਼ਾ ਵਿਚ ਮਾਲਕ ਦਾ ਸਾਥ ਦਿੱਤਾ ।

ਪੂੰਜੀਵਾਦ ਦੇ ਲੱਛਣ (Features of Capitalism)

(i) ਵੱਡੇ ਪੱਧਰ ਉੱਤੇ ਉਤਪਾਦਨ (Large Scale Production) – ਪੂੰਜੀਵਾਦ ਦਾ ਇੱਕ ਮਹੱਤਵਪੂਰਨ ਲੱਛਣ ਹੈ ਉਤਪਾਦਨ ਦਾ ਵੱਧਣਾ । ਉਦਯੋਗਾਂ ਦੇ ਲੱਗਣ ਨਾਲ ਉਤਪਾਦਨ ਵੱਡੇ ਪੈਮਾਨੇ ਤੇ ਹੋਣ ਲੱਗ ਪਿਆ । ਪੂੰਜੀਵਾਦ ਉਦਯੋਗਿਕ ਕ੍ਰਾਂਤੀ ਕਰਕੇ ਅੱਗੇ ਆਇਆ ਜਿਸ ਕਰਕੇ ਵੱਡੇ ਪੱਧਰ ਉੱਤੇ ਉਤਪਾਦਨ ਮੁਮਕਿਨ ਹੋਇਆ । ਵੱਡੇ-ਵੱਡੇ ਕਾਰਖਾਨਿਆਂ ਅਤੇ ਕਿਰਤ ਵੰਡ ਤੇ ਵਿਵੇਸ਼ੀਕਰਣ ਦੇ ਵੱਧਣ ਨਾਲ ਉਤਪਾਦਨ ਵੀ ਵੱਧ ਗਿਆ । ਜ਼ਿਆਦਾ ਉਤਪਾਦਨ ਦਾ ਅਰਥ ਸੀ ਪੂੰਜੀਵਾਦ ਅਤੇ ਵੱਡੇ ਪੱਧਰ ਉੱਤੇ ਉਪਭੋਗ ਅਤੇ ਬਹੁਤ ਜ਼ਿਆਦਾ ਮੁਨਾਫ਼ਾ ।

(ii) ਨਿੱਜੀ ਸੰਪੱਤੀ (Private Property) – ਨਿੱਜੀ ਸੰਪੱਤੀ ਆਧੁਨਿਕ ਸਮਾਜਾਂ ਤੇ ਆਧੁਨਿਕ ਆਰਥਿਕ ਜੀਵਨ ਦਾ ਆਧਾਰ ਹੈ । ਇਹ ਪੂੰਜੀਵਾਦ ਦਾ ਵੀ ਆਧਾਰ ਹੈ । ਪੂੰਜੀਵਾਦ ਵਿੱਚ ਹਰੇਕ ਵਿਅਕਤੀ ਨੂੰ ਕਮਾਉਣ ਦਾ ਹੱਕ ਅਤੇ ਸੰਪੱਤੀ ਨੂੰ ਰੱਖਣ ਦਾ ਅਧਿਕਾਰ ਹੈ । ਸੰਪੱਤੀ ਰੱਖਣ ਦੇ ਹੱਕ ਨੂੰ ਵਿਅਕਤੀਗਤ ਅਧਿਕਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ । ਨਿੱਜੀ ਸੰਪੱਤੀ ਕਰਕੇ ਹੀ ਵੱਡੇ-ਵੱਡੇ ਕਾਰਖਾਨੇ, ਉਦਯੋਗ, ਨਿਗਮ ਹੋਂਦ ਵਿਚ ਆਏ ਅਤੇ ਪੂੰਜੀਵਾਦ ਵਧਿਆ ।

(iii) ਪ੍ਰਤਿਯੋਗਿਤਾ (Competition) – ਪੂੰਜੀਵਾਦ ਵਿਵਸਥਾ ਵਿਚ ਪ੍ਰਤੀਯੋਗਿਤਾ ਇੱਕ ਜ਼ਰੂਰੀ ਤੱਤ ਤੇ ਨਤੀਜਾ ਹੈ । ਪੂੰਜੀਵਾਦ ਵਿੱਚ ਵੱਖ-ਵੱਖ ਪੂੰਜੀਪਤੀਆਂ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਵੇਖਣ ਨੂੰ ਮਿਲਦਾ ਹੈ । ਮੰਗ ਨੂੰ ਨਕਲੀ ਤੌਰ ਉੱਤੇ ਵਧਾ ਕੇ ਅਤੇ Supply ਨੂੰ ਘਟਾ ਦਿੱਤਾ ਜਾਂਦਾ ਹੈ ਤੇ ਪੂੰਜੀਵਾਦ ਵਿੱਚ ਬਹੁਤ ਜ਼ਿਆਦਾ ਮੁਕਾਬਲਾ ਹੁੰਦਾ ਹੈ । ਇਸ ਮੁਕਾਬਲੇ ਵਿਚ ਵੱਡੇ ਪੂੰਜੀਪਤੀ ਜਿੱਤ ਜਾਂਦੇ ਹਨ ਅਤੇ ਛੋਟੇ ਪੁੰਜੀਪਤੀ ਹਾਰ ਜਾਂਦੇ ਹਨ ।

(iv) ਲਾਭ (Profit) – ਮਾਰਕਸ ਦੇ ਅਨੁਸਾਰ ਲਾਭ ਤੋਂ ਬਿਨਾਂ ਪੂੰਜੀਵਾਦ ਨਹੀਂ ਟਿੱਕ ਸਕਦਾ । ਪੂੰਜੀਪਤੀ ਵੱਡੇ ਪੈਮਾਨੇ ਉੱਤੇ ਪੂੰਜੀ ਦਾ ਨਿਵੇਸ਼ ਕਰਦਾ ਹੈ ਤਾਂ ਕਿ ਲਾਭ ਕਮਾਇਆ ਜਾ ਸਕੇ । ਪੂੰਜੀਵਾਦ ਵਿੱਚ ਉਤਪਾਦਨ ਲਾਭ ਦੇ ਲਈ ਕੀਤਾ ਜਾਂਦਾ ਹੈ ਨਾ ਕਿ ਸਮਾਜ ਕਲਿਆਣ ਜਾਂ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ।

(v) ਕੀਮਤ ਪ੍ਰਣਾਲੀ (Price System) – ਪੂੰਜੀਵਾਦ ਵਿਚ ਮੁੱਖ ਮੰਤਵ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨਾ ਹੁੰਦਾ ਹੈ । ਕਿਸੇ ਚੀਜ਼ ਦੀ ਕੀਮਤ ਉਸ ਉੱਪਰ ਲੱਗੀ ਲਾਗਤ ਦੇ ਆਧਾਰ ਉੱਤੇ ਨਹੀਂ, ਸਗੋਂ ਉਸ ਚੀਜ਼ ਦੀ ਮੰਗ ਦੇ ਆਧਾਰ ਉੱਤੇ ਨਿਰਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਉਹਨਾਂ ਦੀ ਮੰਗ ਦੇ ਅਨੁਸਾਰ ਨਿਸ਼ਚਿਤ ਹੁੰਦੀ ਹੈ । ਉਸ ਕੰਮ ਦੀ ਕੀਮਤ ਜ਼ਿਆਦਾ ਹੁੰਦੀ ਹੈ ਜਿਸਦੀ ਬਜ਼ਾਰ ਵਿਚ ਮੰਗ ਜ਼ਿਆਦਾ ਹੁੰਦੀ ਹੈ । ਚੀਜ਼ ਦੀ ਕੀਮਤ ਉਸ ਦੀ ਬਜ਼ਾਰ ਵਿੱਚ ਮੰਗ ਦੇ ਆਧਾਰ ਉੱਤੇ ਨਿਰਧਾਰਿਤ ਹੁੰਦੀ ਹੈ । ਇਸੇ ਤਰ੍ਹਾਂ ਕਿਰਤ ਦੀ ਕੀਮਤ ਵੀ ਉਹਨਾਂ ਦੀ ਮੰਗ ਦੇ ਅਨੁਸਾਰ ਕਾਰਖਾਨੇ ਵਿਚ ਹੀ ਨਿਰਧਾਰਿਤ ਹੁੰਦੀ ਹੈ ।

(vi) ਮੁਦਰਾ ਤੇ ਉਧਾਰ (Money and Credit) – ਪੂੰਜੀਵਾਦ ਅਰਥ-ਵਿਵਸਥਾ ਵਿੱਚ ਪੈਸੇ ਤੇ ਉਧਾਰ ਦੀ ਬਹੁਤ ਮਹੱਤਤਾ ਹੁੰਦੀ ਹੈ । ਪੂੰਜੀਪਤੀ ਕਰਜ਼ੇ ਲੈਂਦੇ ਹਨ ਅਤੇ ਆਪਣੇ ਉਤਪਾਦਨ ਅਤੇ ਵਪਾਰ ਨੂੰ ਵਧਾਉਂਦੇ ਹਨ । ਇਹ ਉਧਾਰ ਸਾਹੂਕਾਰਾਂ, ਬੈਂਕਾਂ ਆਦਿ ਤੋਂ ਲਏ ਜਾਂਦੇ ਹਨ । ਇਸ ਕਰਜ਼ੇ ਨਾਲ ਉਹ ਉਤਪਾਦਨ ਵਧਾਉਂਦੇ ਹਨ ਅਤੇ ਲਾਭ ਤੇ ਪੂੰਜੀ ਨੂੰ ਵਧਾਉਂਦੇ ਹਨ । ਇਸ ਕਰਜ਼ੇ ਦਾ ਉਹਨਾਂ ਨੂੰ ਵਿਆਜ ਵੀ ਦੇਣਾ ਪੈਂਦਾ ਹੈ ।

(vii) ਮਜ਼ਦੂਰੀ (wages) – ਪੂੰਜੀਵਾਦ ਵਿੱਚ ਮਜ਼ਦੂਰ ਦੀ ਦਸ਼ਾ ਬਹੁਤ ਹੀ ਤਰਸਯੋਗ ਹੁੰਦੀ ਹੈ । ਪੂੰਜੀਵਾਦ ਦਾ ਮਜ਼ਦੂਰਾਂ ਪਤੀ ਇੱਕੋ ਹੀ ਮੰਤਵ ਹੁੰਦਾ ਹੈ ਤੇ ਉਹ ਹੈ ਘੱਟ ਤੋਂ ਘੱਟ ਪੈਸੇ ਦੇ ਕੇ ਵੱਧ ਤੋਂ ਵੱਧ ਕੰਮ ਲਿਆ ਜਾ ਸਕੇ । ਮਜ਼ਦੂਰਾਂ ਦਾ ਪੂੰਜੀਵਾਦ ਵਿਚ ਸ਼ੋਸ਼ਣ ਹੁੰਦਾ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਰਾਜ ਦਾ ਕੀ ਅਰਥ ਹੁੰਦਾ ਹੈ ? ਪਰਿਭਾਸ਼ਾ ਸਹਿਤ ਵਰਣਨ ਕਰੋ ।
ਉੱਤਰ-
ਰਾਜਨੀਤੀ ਸ਼ਾਸਤਰ ਦਾ ਮੁੱਖ ਵਿਸ਼ਾ ਰਾਜ ਹੈ ਪਰ ਰਾਜ ਦੀ ਵਰਤੋਂ ਕਈ ਰੂਪਾਂ ਵਿਚ ਕੀਤੀ ਜਾਂਦੀ ਹੈ। ਜਿਸ ਕਾਰਨ ਇਕ ਆਮ ਆਦਮੀ ਨੂੰ ਰਾਜ ਦੇ ਅਰਥ ਦਾ ਪੂਰਾ ਗਿਆਨ ਨਹੀਂ ਹੋ ਸਕਦਾ । ਆਮ ਤੌਰ ਉੱਤੇ ਰਾਜ, ਸਮਾਜ, ਸਰਕਾਰ ਤੇ ਰਾਸ਼ਟਰ ਵਿਚ ਅੰਤਰ ਨਹੀਂ ਕੀਤਾ ਜਾਂਦਾ ਤੇ ਇਨ੍ਹਾਂ ਸ਼ਬਦਾਂ ਦਾ ਅਰਥ ਇਹ ਹੀ ਲਿਆ ਜਾਂਦਾ ਹੈ । ਆਮ ਨਾਗਰਿਕ ਲਈ ਰਾਜ ਤੇ ਸਰਕਾਰ ਵਿਚ ਕੋਈ ਅੰਤਰ ਨਹੀਂ ਹੈ । ਇਸੇ ਤਰ੍ਹਾਂ ਰਾਜ ਦੀ ਵਰਤੋਂ ਰਾਸ਼ਟਰ ਦੀ ਥਾਂ ‘ਤੇ ਕੀਤੀ ਜਾਂਦੀ ਹੈ ਪਰ ਰਾਜਨੀਤੀ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਇਹ ਗਲਤ ਹੈ । ਇਨ੍ਹਾਂ ਸ਼ਬਦਾਂ ਦਾ ਅਰਥ ਰਾਜਨੀਤੀ ਸ਼ਾਸਤਰ ਵਿਚ ਅਲੱਗ-ਅਲੱਗ ਹੈ । ਕਈ ਵਾਰੀ ਇਕ ਸੰਘ (Federation) ਤੇ ਉਸ ਦੀਆਂ ਇਕਾਈਆਂ ਲਈ ਵੀ ਰਾਜ ਸ਼ਬਦ ਵਰਤਿਆ ਜਾਂਦਾ ਹੈ । ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਨੂੰ ਵੀ ਰਾਜ ਕਿਹਾ ਜਾਂਦਾ ਹੈ ਅਤੇ ਉਸ ਦੀਆਂ ਇਕਾਈਆਂ ਲਈ ਵੀ ਰਾਜ ਸ਼ਬਦ ਵਰਤਿਆ ਜਾਂਦਾ ਹੈ । ਇਸੇ ਤਰ੍ਹਾਂ ਭਾਰਤ ਨੂੰ ਵੀ ਰਾਜ ਕਿਹਾ ਜਾਂਦਾ ਹੈ ਅਤੇ ਇਸ ਦੀਆਂ ਇਕਾਈਆਂ-ਪੰਜਾਬ, ਬੰਗਾਲ, ਤਾਮਿਲਨਾਡੂ, ਕੇਰਲ, ਮੱਧ ਪ੍ਰਦੇਸ਼ ਨੂੰ ਵੀ ਰਾਜ ਹੀ ਕਿਹਾ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਸੰਘ ਦੀਆਂ ਇਕਾਈਆਂ ਰਾਜ ਨਹੀਂ ਹਨ ਤੇ ਉਨ੍ਹਾਂ ਲਈ ਰਾਜ ਸ਼ਬਦ ਵਰਤਣਾ ਗ਼ਲਤ ਹੈ । ਇਸ ਲਈ ਰਾਜ ਸ਼ਬਦ ਦਾ ਠੀਕ-ਠਾਕ ਅਰਥ ਜਾਣਨਾ ਜ਼ਰੂਰੀ ਹੈ ।

ਰਾਜ ਸ਼ਬਦ ਦੀ ਉਤਪੱਤੀ (Etymology of the World ‘State’) – ਰਾਜ ਸ਼ਬਦ ਨੂੰ ਅੰਗਰੇਜ਼ੀ ਵਿਚ ਸਟੇਟ (State) ਕਿਹਾ ਜਾਂਦਾ ਹੈ । ਸਟੇਟ (State) ਸ਼ਬਦ ਲਾਤੀਨੀ ਭਾਸ਼ਾ ਦੇ ਸਟੇਟਸ (Status) ਸ਼ਬਦ ਤੋਂ ਲਿਆ ਗਿਆ ਹੈ । ਸਟੇਟਸ (Status) ਸ਼ਬਦ ਦਾ ਅਰਥ ਹੈ ਕਿਸੇ ਵਿਅਕਤੀ ਦਾ ਸਮਾਜਿਕ ਪੱਧਰ 1 ਪ੍ਰਾਚੀਨ ਕਾਲ ਵਿਚ ਰਾਜ ਤੇ ਸਮਾਜ ਵਿਚ ਕੋਈ ਅੰਤਰ ਨਹੀਂ ਸੀ ਸਮਝਿਆ ਜਾਂਦਾ । ਇਸ ਲਈ ਰਾਜ ਸ਼ਬਦ ਦੀ ਵਰਤੋਂ ਸਮਾਜਿਕ ਦਰਜੇ ਨੂੰ ਦੱਸਣ ਲਈ ਕੀਤੀ ਜਾਂਦੀ ਸੀ ਪਰ ਹੌਲੀਹੌਲੀ ਇਸ ਦਾ ਅਰਥ ਬਦਲ ਗਿਆ ਤੇ ਇਸ ਦਾ ਅਰਥ ਸਿਸਰੋ (Cicero) ਦੇ ਸਮੇਂ ਤੱਕ ਸਾਰੇ ਸਮਾਜ ਦੇ ਦਰਜੇ ਨਾਲ ਹੋ ਗਿਆ । ਆਧੁਨਿਕ ਅਰਥ ਵਿਚ ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਟਲੀ ਦੇ ਪ੍ਰਸਿੱਧ ਰਾਜਨੀਤਿਕ ਮੈਕਿਆਵਲੀ (Machiaveli) ਨੇ ਕੀਤੀ । ਉਸ ਨੇ ‘ਰਾਜ’ ਸ਼ਬਦ ਦੀ ਵਰਤੋਂ ‘ਰਾਸ਼ਟਰ ਰਾਜ’ ਲਈ ਕੀਤੀ ।

ਮੈਕਿਆਵਲੀ (Machiaveli) ਨੇ ਆਪਣੀ ਕਿਤਾਬ ‘The Prince’ ਵਿਚ ਲਿਖਿਆ ਹੈ, “ਇਹ ਸਭ ਸ਼ਕਤੀਆਂ ਜਿਨ੍ਹਾਂ ਨੂੰ ਲੋਕਾਂ ਉੱਤੇ ਅਧਿਕਾਰ ਸੀ ਤੇ ਰਾਜ (State) ਹੁੰਦੇ ਹਨ ਤੇ ਉਹ ਰਾਜਤੰਤਰੀ ਜਾਂ ਗਣਤੰਤਰੀ ਹੁੰਦੇ ਹਨ ।” ਪ੍ਰੋ: ਬਾਰਕਰ (Prof. Barker) ਨੇ ਲਿਖਿਆ ਹੈ, “ਰਾਜ ਸ਼ਬਦ ਜਦੋਂ ਸੋਲ੍ਹਵੀਂ ਸਦੀ ਵਿਚ ਚਾਲੂ ਹੋਇਆ ਤਾਂ ਇਟਲੀ ਤੋਂ ਆਪਣੇ ਨਾਲ ਮਹਾਨ-ਰਾਜ ਜਾਂ ਮਹਾਨਤਾ ਦਾ ਭਾਵ ਵੀ ਲਿਆਇਆ ਜੋ ਕਿਸੇ ਵਿਅਕਤੀ ਜਾਂ ਸਮੁਦਾਇ ਵਿਚ ਲੁਕਿਆ ਹੁੰਦਾ ਹੈ ।”

ਰਾਜ ਇਕ ਸੰਪੂਰਨ ਸਮਾਜ ਦਾ ਹਿੱਸਾ ਹੈ । ਬੇਸ਼ਕ ਇਹ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਫਿਰ ਵੀ ਇਹ ਸਮਾਜ ਦੀ ਥਾਂ ਨਹੀਂ ਲੈ ਸਕਦਾ । ਰਾਜ ਇਕ ਅਜਿਹੀ ਏਜੰਸੀ ਹੈ ਜੋ ਸਮਾਜਿਕ ਸਮਿਤੀਆਂ ਨੂੰ ਕੰਟਰੋਲ ਕਰਦੀ ਹੈ । ਰਾਜ ਸਮਾਜ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਵਿਚ ਤਾਲਮੇਲ ਬਿਠਾ ਕੇ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਰਾਜ ਦੀ ਹੋਂਦ ਆਦਿ ਕਾਲ ਤੋਂ ਰਹੀ ਹੈ, ਚਾਹੇ ਸਮੇਂ-ਸਮੇਂ ਉੱਤੇ ਇਸ ਦੇ ਰੂਪ ਬਦਲਦੇ ਰਹੇਂ ਹਨ | ਰਾਜ ਦੀ ਪ੍ਰਕ੍ਰਿਤੀ ਅਤੇ ਪਰਿਭਾਸ਼ਾਵਾਂ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਵੱਖ-ਵੱਖ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

  • ਮੈਕਾਈਵਰ (Maclver) ਦੇ ਅਨੁਸਾਰ, “ਰਾਜ ਇਕ ਅਜਿਹੀ ਸਮਿਤੀ ਹੈ ਜੋ ਕਾਨੂੰਨ ਦੁਆਰਾ ਸ਼ਾਸਨ ਵਿਵਸਥਾ ਨੂੰ ਚਲਾਉਂਦੀ ਹੈ ਅਤੇ ਜਿਸ ਨੂੰ ਇਕ ਨਿਸਚਿਤ ਭੂ-ਭਾਗ ਵਿਚ ਸਮਾਜਿਕ ਵਿਵਸਥਾ ਬਣਾਈ ਰੱਖਣ ਦਾ ਸਰਵ ਉੱਚ ਅਧਿਕਾਰ ਪ੍ਰਾਪਤ ਹੁੰਦਾ ਹੈ ।”
  • ਮੈਕਸ ਵੈਬਰ (Max Weber) ਦੇ ਅਨੁਸਾਰ, “ਰਾਜ ਇਕ ਮਨੁੱਖੀ ਸਮੁਦਾਇ ਹੈ ਜਿਸ ਦਾ ਇਕ ਨਿਸਚਿਤ ਭੂ-ਭਾਗ ਵਿਚ ਭੌਤਿਕ ਜ਼ੋਰ ਦੇ ਵਿਧਾਨਿਕ ਵਰਤੋਂ ਤੇ ਏਕਾਧਿਕਾਰ ਹੁੰਦਾ ਹੈ ਅਤੇ ਨਾਲ ਹੀ ਇਸ ਅਧਿਕਾਰ ਨੂੰ ਸਫਲਤਾ ਪੂਰਵਕ ਲਾਗੂ ਕਰਦਾ ਹੈ ।”
  • ਹਾਲੈਂਡ (Holland) ਦੇ ਅਨੁਸਾਰ, “ਰਾਜ ਮਨੁੱਖਾਂ ਦੇ ਉਸ ਸਮੂਹ ਨੂੰ ਕਹਿੰਦੇ ਹਨ ਜੋ ਆਮ ਲੋਕਾਂ ਕਰਕੇ ਕਿਸੇ ਨਿਸਚਿਤ ਦੇਸ਼ ਤੇ ਵੱਸਿਆ ਹੋਵੇ, ਜਿਸ ਵਿੱਚ ਬਹੁ-ਸੰਖਿਅਕ ਦਲ ਜਾਂ ਕਿਸੇ ਨਿਸਚਿਤ ਵਰਗ ਦਾ ਫ਼ੈਸਲਾ ਉਸ ਵਰਗ ਜਾਂ ਦਲ ਦੀ ਸ਼ਕਤੀ ਦੁਆਰਾ ਸਮੂਹ ਦੇ ਉਨ੍ਹਾਂ ਵਿਅਕਤੀਆਂ ਤੋਂ ਵੀ ਸਵੀਕਾਰ ਕਰਾਇਆ ਜਾ ਸਕੇ ਜੋ ਇਸਦਾ ਵਿਰੋਧ ਕਰਦੇ ਹਨ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਜ ਇਕ ਅਜਿਹਾ ਲੋਕਾਂ ਦਾ ਸਮੂਹ ਹੈ ਜੋ ਕਿ ਨਿਸਚਿਤ ਭੂ-ਭਾਗ ਵਿਚ ਹੁੰਦਾ ਹੈ, ਅਰਥਾਤ ਉਸਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ, ਜਿਸਦੀ ਕਿ ਸਰਕਾਰ ਹੁੰਦੀ ਹੈ, ਜਿਸਦੀ ਮੱਦਦ ਨਾਲ ਰਾਜ ਆਪਣੇ ਕੰਮ ਕਰਦਾ ਹੈ, ਆਪਣੇ ਹੁਕਮ ਮਨਵਾਉਂਦਾ ਹੈ ਅਤੇ ਜਨਸੰਖਿਆ ਉੱਤੇ ਨਿਯੰਤਰਨ ਰੱਖਦਾ ਹੈ ਅਤੇ ਜਿਸਦੀ ਆਪਣੀ ਪ੍ਰਭੂਸੱਤਾ ਹੁੰਦੀ ਹੈ । ਪ੍ਰਭੂਸੱਤਾ ਦਾ ਅਰਥ ਹੈ ਕਿ ਉਹ ਕਿਸੇ ਬਾਹਰੀ ਦਬਾਉ ਤੋਂ ਮੁਕਤ ਹੁੰਦਾ ਹੈ । ਉਸ ਉੱਤੇ ਕਿਸੇ ਕਿਸਮ ਦਾ ਦਬਾਅ ਨਹੀਂ ਹੁੰਦਾ । ਰਾਜ ਆਪਣੀਆਂ ਸੀਮਾਵਾਂ ਦੀ ਬਾਹਰੀ ਹਮਲੇ ਤੋਂ ਰੱਖਿਆ ਕਰਦਾ ਹੈ ਅਤੇ ਜੇਕਰ ਉਸਦੇ ਅੰਦਰ ਹੀ ਬਗ਼ਾਵਤ ਹੁੰਦੀ ਹੈ ਤਾਂ ਉਹ ਉਸ ਨੂੰ ਦਬਾਉਣ ਲਈ ਭੌਤਿਕ ਸ਼ਕਤੀ, ਜੋ ਉਸ ਪਾਸ ਹੁੰਦੀ ਹੈ ਸਰਕਾਰ ਪੁਲਿਸ ਦੇ ਰੂਪ ਵਿਚ, ਦਾ ਵੀ ਪ੍ਰਯੋਗ ਕਰਦਾ ਹੈ ।

ਪ੍ਰਸ਼ਨ 1.
ਰਾਜ ਦੇ ਵੱਖ-ਵੱਖ ਤੱਤਾਂ ਦਾ ਵਰਣਨ ਕਰੋ ।
ਉੱਤਰ-
ਡਾ: ਗਾਰਨਰ ਅਨੁਸਾਰ ਰਾਜ ਦੇ ਚਾਰ ਤੱਤ ਹਨ-

  1. ਮਨੁੱਖਾਂ ਦਾ ਇਕ ਸਮੁਦਾਇ,
  2. ਇਕ ਦੇਸ ਜਿਸ ਵਿਚ ਉਹ ਸਥਾਈ ਰੂਪ ਨਾਲ ਰਹਿੰਦੇ ਹੋਣ,
  3. ਅੰਦਰਲੀ ਅਤੇ ਬਾਹਰਲੀ ਪ੍ਰਭੂਸੱਤਾ,
  4. ਰਾਜਨੀਤਿਕ ਸੰਗਠਨ । ਗੈਟੇਲ ਨੇ ਵੀ ਰਾਜ ਦੇ ਚਾਰ ਤੱਤ ਦੱਸੇ ਹਨ ।

ਉਹ ਚਾਰ ਤੱਤ ਹੇਠ ਲਿਖੇ ਹਨ-

  1. ਜਨਸੰਖਿਆ (Population)
  2. ਨਿਸਚਿਤ ਭੂਮੀ (Fixed territory)
  3. ਸਰਕਾਰ (Government)
  4. ਪ੍ਰਭੂਸੱਤਾ (Sovereignty) ।

1. ਜਨਸੰਖਿਆ (Population) – ਰਾਜ ਦਾ ਮੁੱਖ ਤੱਤ ਜਨਸੰਖਿਆ ਹੈ। ਰਾਜ ਪਸ਼ੂ-ਪੰਛੀਆਂ ਦਾ ਸਮੂਹ ਨਹੀਂ ਹੈ । ਉਹ ਮਨੁੱਖਾਂ ਦੀ ਇਕ ਰਾਜਨੀਤਿਕ ਸੰਸਥਾ ਹੈ । ਬਿਨਾਂ ਜਨਸੰਖਿਆ ਦੇ ਰਾਜ ਦੀ ਸਥਾਪਨਾ ਦੀ ਤਾਂ ਦੂਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਜਿਸ ਤਰ੍ਹਾਂ ਬਿਨਾਂ ਪਤੀ-ਪਤਨੀ ਦੇ ਪਰਿਵਾਰ, ਮਿੱਟੀ ਦੇ ਬਿਨਾਂ ਘੜਾ ਤੇ ਸੂਤ ਦੇ ਬਿਨਾਂ ਕੱਪੜਾ ਨਹੀਂ ਬਣ ਸਕਦਾ, ਉਸੇ ਤਰਾਂ ਬਿਨਾਂ ਆਦਮੀਆਂ ਦੇ ਸਮੂਹ ਦੇ ਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਰਾਜ ਵਿਚ ਕਿੰਨੀ ਜਨਸੰਖਿਆ ਹੋਣੀ ਚਾਹੀਦੀ ਹੈ ਇਸ ਵਾਸਤੇ ਕੋਈ ਨਿਸਚਿਤ ਨਿਯਮ ਨਹੀਂ ਹੈ ਪਰ ਰਾਜ ਵਾਸਤੇ ਕਾਫੀ ਜਨਸੰਖਿਆ ਹੋਣੀ ਚਾਹੀਦੀ ਹੈ । ਦਸ ਵੀਹ ਆਦਮੀ ਰਾਜ ਨਹੀਂ ਬਣਾ ਸਕਦੇ ।

ਵਰਤਮਾਨ ਰਾਜਾਂ ਦੀ ਜਨਸੰਖਿਆ ਨੂੰ ਵੇਖਦੇ ਹੋਏ ਅਸੀਂ ਇਹ ਆਖ ਸਕਦੇ ਹਾਂ ਕਿ ਰਾਜ ਦੀ ਜਨਸੰਖਿਆ ਨਿਸਚਿਤ ਕਰਨੀ ਕਠਿਨ ਨਹੀਂ ਸਗੋਂ ਅਸੰਭਵ ਵੀ ਹੈ ਪਰ ਫੇਰ ਵੀ ਅਸੀਂ ਅਰਸਤੂ (Aristotle) ਦੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਰਾਜ ਦੀ ਜਨਸੰਖਿਆ ਇੰਨੀ ਹੋਣੀ ਚਾਹੀਦੀ ਹੈ ਕਿ ਰਾਜ ਆਤਮ-ਨਿਰਭਰ ਹੋ ਸਕੇ ਤੇ ਦੇਸ਼ ਦਾ ਸ਼ਾਸਨ ਵੀ ਚੰਗੀ ਤਰ੍ਹਾਂ ਨਾਲ ਚਲਾਇਆ ਜਾ ਸਕੇ | ਅਸਲ ਵਿਚ ਰਾਜ ਦੀ ਜਨਸੰਖਿਆ ਇੰਨੀ ਹੋਣੀ ਚਾਹੀਦੀ ਹੈ ਕਿ ਉੱਥੋਂ ਦੀ ਜਨਤਾ ਸੁਖੀ ਤੇ ਖੁਸ਼ਹਾਲ ਜੀਵਨ ਬਿਤਾ ਸਕੇ । ਉਸ ਉੱਤੇ ਚੰਗੇ ਢੰਗ ਦੇ ਸ਼ਾਸਨ ਦੀ ਸਥਾਪਨਾ ਕੀਤੀ ਜਾ ਸਕੇ ਤੇ ਉਹ ਇਸ ਵਿਚ ਇਕ ਸਥਾਈ ਸਰਕਾਰ ਕਾਇਮ ਹੋ ਸਕੇ ।

2. ਨਿਸਚਿਤ ਭੂਮੀ (Fixed Territory) – ਜਿਸ ਤਰ੍ਹਾਂ ਰਾਜ ਦੇ ਵਾਸਤੇ ਆਬਾਦੀ ਦਾ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਨਿਸਚਿਤ ਭੂਮੀ ਦਾ ਹੋਣਾ ਵੀ ਜ਼ਰੂਰੀ ਹੈ ਪਰ ਕਈ ਪ੍ਰਕਾਰ ਲੇਖਕਾਂ ਨੇ ਇਸ ਨੂੰ ਰਾਜ ਦਾ ਲਾਜ਼ਮੀ ਤੱਤ ਨਹੀਂ ਮੰਨਿਆ } ਜੇਲਿਨੇਕ (Jellinek) ਨੇ ਲਿਖਿਆ ਹੈ, “ਉਨੀਵੀਂ ਸਦੀ ਤੋਂ ਪਹਿਲਾਂ ਕਿਸੇ ਵੀ ਲੇਖਕ ਨੇ ਰਾਜ ਦੀ ਪਰਿਭਾਸ਼ਾ ਵਿਚ ਭੂਮੀ ਜਾਂ ਦੇਸ਼ ਦਾ ਜ਼ਿਕਰ ਨਹੀਂ ਕੀਤਾ ਹੈ ਤੇ ਕਲੂਥਰ ਪਹਿਲਾ ਲੇਖਕ ਸੀ ਜਿਸ ਨੇ 1817 ਵਿਚ ਰਾਜ ਵਾਸਤੇ ਨਿਸਚਿਤ ਭੂਮੀ ਦਾ ਹੋਣਾ ਜ਼ਰੂਰੀ ਮੰਨਿਆ ” ਲੇਖਕਾਂ ਦੇ ਵਿਚਾਰ ਅਨੁਸਾਰ ਨਿਸਚਿਤ ਭੂਮੀ ਦੇ ਬਿਨਾਂ ਰਾਜ ਨਹੀਂ ਬਣ ਸਕਦਾ । ਜੇ ਜਨਤਾ ਰਾਜ ਦੀ ਆਤਮਾ ਹੈ ਤਾਂ ਭੂਮੀ ਉਸ ਦਾ ਸਰੀਰ ਹੈ ।

ਆਦਮੀਆਂ ਦਾ ਸਮੂਹ ਜਦੋਂ ਤੱਕ ਕਿਸੇ ਨਿਸਚਿਤ ਭੂ-ਭਾਗ ਉੱਤੇ ਨਹੀਂ ਵੱਸ ਜਾਂਦਾ ਉਸ ਵੇਲੇ ਤੱਕ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਘੁਮੰਤੂ ਕਬੀਲੇ (Nomedic tribes), ਜੋ ਇਕ ਥਾਂ ਤੋਂ ਦੂਜੀ ਥਾਂ ਘੁੰਮਦੇ ਰਹਿੰਦੇ ਹਨ ਰਾਜ ਦੀ ਸਥਾਪਨਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਕੋਲ ਨਿਸਚਿਤ ਭੂ-ਭਾਗ ਨਹੀਂ ਹੁੰਦਾ । ਸੰਨ 1948 ਤੋਂ ਪਹਿਲਾਂ ਯਹੂਦੀ ਸਾਰੇ ਸੰਸਾਰ ਵਿੱਚ ਫੈਲੇ ਹੋਏ ਸਨ ਪਰ ਉਨ੍ਹਾਂ ਦਾ ਆਪਣਾ ਕੋਈ ਰਾਜ ਨਹੀਂ ਸੀ ਕਿਉਂਕਿ ਉਹ ਨਿਸਚਿਤ ਭੂ-ਭਾਗ ਉੱਤੇ ਨਹੀਂ ਸਨ ਰਹਿ ਰਹੇ । ਜਦੋਂ ਉਨ੍ਹਾਂ ਨੇ ਇਜ਼ਰਾਈਲ ਦੇ ਨਿਸਚਿਤ ਭੂ-ਭਾਗ ਉੱਤੇ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਜ਼ਰਾਈਲ ਰਾਜ ਬਣ ਗਿਆ । ਅਸਲ ਵਿਚ ਰਾਜ ਦਾ ਇਹ ਤੱਤ ਰਾਜ ਨੂੰ ਦੂਜੇ ਸਮੁਦਾਵਾਂ ਤੋਂ ਅਲੱਗ ਕਰਦਾ ਹੈ ।

3. ਸਰਕਾਰ (Government) – ਆਬਾਦੀ ਦੀ ਭੂਮੀ ਤੋਂ ਮਗਰੋਂ ਰਾਜ ਦੀ ਸਥਾਪਨਾ ਵਾਸਤੇ ਸਰਕਾਰ ਦੀ ਲੋੜ ਹੁੰਦੀ ਹੈ । ਕਿਸੇ ਨਿਸਚਿਤ ਇਲਾਕੇ ਉੱਤੇ ਬਣਿਆ ਆਦਮੀਆਂ ਦਾ ਸਮੁਦਾਇ ਉਸ ਵੇਲੇ ਤੱਕ ਰਾਜ ਨਹੀਂ ਕਿਹਾ ਜਾ ਸਕਦਾ, ਜਦ ਤੱਕ ਉਹ ਰਾਜਸੀ ਦਿਸ਼ਟੀ ਤੋਂ ਸੰਗਠਿਤ ਨਾ ਹੋਵੇ । ਸਰਕਾਰ ਹੀ ਇਕ ਅਜਿਹਾ ਸੰਗਠਨ ਹੈ। ਸਰਕਾਰ ਉਹ ਸੰਸਥਾ (Agency) ਹੈ ਜਿਸ ਰਾਹੀਂ ਰਾਜ ਦੀ ਇੱਛਾ ਪ੍ਰਗਟ ਹੁੰਦੀ ਹੈ ਤੇ ਅਮਲ ਵਿਚ ਲਿਆਂਦੀ ਜਾਂਦੀ ਹੈ । ਸਰਕਾਰ ਦੇ ਬਿਨਾਂ ਜਨਸਮੁਹ ਸੰਗਠਿਤ ਨਹੀਂ ਹੋ ਸਕਦਾ ਹੈ । ਸਰਕਾਰ ਦੁਆਰਾ ਹੀ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਬਣਾਇਆ ਜਾਂਦਾ ਹੈ । ਸ਼ਾਂਤੀ ਅਤੇ ਵਿਵਸਥਾ ਨੂੰ ਲਾਗੂ ਕੀਤਾ ਜਾਂਦਾ ਹੈ ਅਤੇ ਬਾਹਰਲੇ ਹਮਲਿਆਂ ਤੋਂ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ ਅਤੇ ਦੂਜੇ ਦੇਸ਼ਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਦੀ ਹੈ । ਸਰਕਾਰ ਦੇ ਬਿਨਾਂ ਜਨਤਾ ਵਿਚ ਅਸ਼ਾਂਤੀ ਰਹੇਗੀ । ਇਸ ਲਈ ਰਾਜ ਇਕ ਅਮੂਰਤ ਸੰਸਥਾ ਹੈ ਤੇ ਸਰਕਾਰ ਉਸ ਅਮੂਰਤ ਸੰਸਥਾ ਦਾ ਮੂਰਤ ਰੂਪ ਨੂੰ ਸਰਕਾਰ ਦੇ ਮਾਧਿਅਮ ਰਾਹੀਂ ਹੀ ਅਸੀਂ ਰਾਜ ਨਾਲ ਸੰਬੰਧ ਕਾਇਮ ਕਰ ਸਕਦੇ ਹਾਂ ਜਾਂ ਰਾਜ ਤੱਕ ਪਹੁੰਚ ਸਕਦੇ ਹਾਂ ।

ਰਾਜ ਵਿਚ ਸਰਕਾਰ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ । ਭਾਰਤ, ਅਮਰੀਕਾ, ਇੰਗਲੈਂਡ, ਸਵਿਟਜ਼ਰਲੈਂਡ, ਕੈਨੇਡਾ, ਫਰਾਂਸ, ਜਰਮਨੀ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਲੋਕਰਾਜ (Democracy) ਹੈ ਜਦੋਂ ਕਿ ਚੀਨ, ਉੱਤਰੀ ਕੋਰੀਆ, ਵੀਅਤਨਾਮ, ਕਯੂਬਾ ਆਦਿ ਦੇਸ਼ਾਂ ਵਿਚ ਕਮਿਊਨਿਸਟ ਪਾਰਟੀ ਦੀ ਤਾਨਾਸ਼ਾਹੀ (Dictatorship) ਹੈ । ਕੁਵੈਤ, ਸਾਊਦੀ ਅਰਬ ਆਦਿ ਵਿਚ ਰਾਜਤੰਤਰ (Monarchy) ਹੈ । ਕਈ ਦੇਸ਼ਾਂ ਵਿਚ ਸੰਸਦੀ ਸਰਕਾਰ (Parliamentary Government) ਹੈ ਤੇ ਕਈ ਦੇਸ਼ਾਂ ਵਿਚ ਅਧਿਅਕਸ਼ਾਤਮਕ ਸਰਕਾਰ (Presidential Government) ਹੈ । ਜਾਪਾਨ, ਇੰਗਲੈਂਡ, ਭਾਰਤ ਆਦਿ ਦੇਸ਼ਾਂ ਵਿਚ ਸੰਸਦੀ ਸਰਕਾਰ ਹੈ ਜਦੋਂ ਕਿ ਅਮਰੀਕਾ ਵਿਚ ਅਧਿਕਸ਼ਾਤਮਕ ਸਰਕਾਰ ਹੈ । ਕੁੱਝ ਦੇਸ਼ਾਂ ਵਿਚ ਸੰਘਾਤਮਕ ਸਰਕਾਰ ਹੈ ਜਦੋਂ ਕਿ ਕੁੱਝ ਦੇਸ਼ਾਂ ਵਿਚ ਏਕਾਤਮਕ ਸਰਕਾਰ (Unitary Government) ਹੈ ।

ਅਮਰੀਕਾ, ਸਵਿਟਜ਼ਰਲੈਂਡ ਤੇ ਭਾਰਤ ਵਿਚ ਸੰਘਾਤਮਕ ਸਰਕਾਰ ਹੈ ਜਦੋਂ ਕਿ ਜਾਪਾਨ, ਇੰਗਲੈਂਡ ਵਿਚ ਸਰਕਾਰ ਏਕਾਤਮਕ ਹੈ । ਕਿਸੇ ਰਾਜ ਵਿਚ ਕਿਸ ਕਿਸਮ ਦੀ ਸਰਕਾਰ ਹੈ ਇਸ ਵਿਚ ਕੋਈ ਫ਼ਰਕ ਨਹੀਂ ਪੈਂਦਾ । ਕਿਉਂਕਿ ਸਰਕਾਰਾਂ ਤਾਂ ਬਦਲ ਸਕਦੀਆਂ ਹਨ ਤੇ ਬਦਲਦੀਆਂ ਰਹਿੰਦੀਆਂ ਹਨ । ਜਿਸ ਤਰ੍ਹਾਂ ਭੂ-ਭਾਗ ‘ਤੇ ਆਬਾਦੀ ਦੇ ਘੱਟ ਜਾਂ ਵੱਧ ਹੋਣ ਕਾਰਨ ਰਾਜ ਉੱਤੇ ਅੰਤਰ ਨਹੀਂ ਉਸੇ ਤਰ੍ਹਾਂ ਸਰਕਾਰ ਦੇ ਸਰੂਪ ਵਿਚ ਪਰਿਵਰਤਨ ਆਉਣ ਨਾਲ ਹੀ ਰਾਜ ਦੀ ਪੱਧਰ ਉੱਤੇ ਅਸਰ ਨਹੀਂ ਪੈਂਦਾ ਕਿਉਂਕਿ ਸਰਕਾਰ ਦੇ ਕੰਮ ਤਾਂ ਕਾਨੂੰਨ ਬਣਾਉਣ, ਉਨ੍ਹਾਂ ਦੀ ਪਾਲਣਾ ਕਰਵਾਉਣਾ, ਲੋਕਾਂ ਦੀ ਰਖਵਾਲੀ ਦਾ ਪ੍ਰਬੰਧ ਆਦਿ ਕਰਨਾ ।

4. ਪ੍ਰਭੂਸੱਤਾ (Sovereignty) – ਪ੍ਰਭੂਸੱਤਾ ਰਾਜ ਵਾਸਤੇ ਚੌਥਾ ਜ਼ਰੂਰੀ ਤੱਤ ਹੈ । ਜਨਤਾ ਦੇ ਸਮੂਹ ਵਾਸਤੇ ਇਕ ਨਿਸਚਿਤ ਭੂ-ਭਾਗ ਭਾਗ ਰਹਿਣ ਤੇ ਸਰਕਾਰ ਦਾ ਹੋਣਾ ਹੀ ਰਾਜ ਦੇ ਵਾਸਤੇ ਜ਼ਰੂਰੀ ਨਹੀਂ ਹੈ । ਪ੍ਰਭੂਸੱਤਾ ਦੇ ਬਿਨਾਂ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਪ੍ਰਭੂਸੱਤਾ ਨੂੰ ਅੰਗਰੇਜ਼ੀ ਵਿਚ Sovereignty’ ਕਹਿੰਦੇ ਹਨ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਸੁਪਰੇਸ (Superanus) ਤੋਂ ਨਿਕਲਿਆ ਹੈ ਤੇ ਜਿਸ ਦਾ ਅਰਥ ਹੈ “ਸਰਵਉੱਚ’ (Supreme) । ਇਸ ਤਰ੍ਹਾਂ ਪ੍ਰਭੂਸੱਤਾ (Sovereignty). ਦਾ ਅਰਥ ਹੋਇਆ ਰਾਜ ਦੀ ਸਰਵ-ਉੱਚ ਸ਼ਕਤੀ । ਰਾਜ ਕੋਲ ਸਰਵ-ਉੱਚ ਅਧਿਕਾਰ ਹੁੰਦੇ ਹਨ, ਕੋਈ ਵੀ ਉਸ ਦੇ ਵਿਰੁੱਧ ਆਵਾਜ਼ ਨਹੀਂ ਉਠਾ ਸਕਦਾ । ਪ੍ਰਭੂਸੱਤਾ ਦਾ ਕਾਰਨ ਹੀ ਰਾਜ ਦਾ ਆਪਣੇ ਸਾਰੇ ਨਾਗਰਿਕਾਂ ਤੇ ਉਨ੍ਹਾਂ ਦੀਆਂ ਸੰਸਥਾਵਾਂ ਉੱਤੇ ਉਸ ਦਾ ਪੂਰਾ ਕੰਟਰੋਲ ਹੁੰਦਾ ਹੈ ਤੇ ਭੂ-ਭਾਗ ਤੋਂ ਬਾਹਰ ਦੀ ਕਿਸੇ ਵੀ ਸ਼ਕਤੀ ਦੇ ਅਧੀਨ ਨਹੀਂ ਰਹਿੰਦਾ ।

ਇਸ ਤਰ੍ਹਾਂ ਰਾਜ ਦੀ ਸਥਾਪਨਾ ਲਈ ਚਾਰ ਤੱਤਾਂ ਦੀ ਲੋੜ ਹੈ ਤੇ ਇਨ੍ਹਾਂ ਚੌਹਾਂ ਤੱਤਾਂ ਵਿਚੋਂ ਕੋਈ ਇਕ ਤੱਤ ਨਾ ਹੋਵੇ ਤਾਂ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ । ਇਨ੍ਹਾਂ ਚੌਹਾਂ ਤੱਤਾਂ ਤੋਂ ਬਿਨਾਂ ਪ੍ਰੋ: ਲੋਬੀ (Willoughby) ਅਨੁਸਾਰ, “ਰਾਜ ਦੇ ਵਾਸਤੇ ਇਹ ਹੋਰ ਜ਼ਰੂਰੀ ਤੱਤ ਪਰਜਾ ਦੁਆਰਾ ਆਗਿਆ ਪਾਲਣਾ ਦੀ ਭਾਵਨਾ ਹੈ, ਪਰ ਸਾਡੇ ਵਿਚਾਰ ਅਨੁਸਾਰ ਜਦੋਂ ਰਾਜ ਵਿਚ ਚਾਰ ਤੱਤ ਹੋਣ ਤਾਂ ਪਰਜਾ ਵਿਚ ਆ ਗਿਆ ਪਾਲਣ ਦੀ ਭਾਵਨਾ ਜ਼ਰੂਰ ਹੁੰਦੀ ਹੈ ਤੇ ਕਿਸੇ ਰਾਜ ਦੇ ਲੋਕਾਂ ਵਿਚ ਆਗਿਆ ਪਾਲਣ ਦੀ ਭਾਵਨਾ ਨਹੀਂ ਹੈ ਤਾਂ ਉਹ ਰਾਜ ਛੇਤੀ ਹੀ ਨਸ਼ਟ ਹੋ ਜਾਂਦਾ ਹੈ ।”

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 4.
ਰਾਜ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
1. ਸਥਿਰਤਾ (Permanence) – ਇਸ ਦਾ ਅਰਥ ਇਹ ਹੈ ਕਿ ਰਾਜ ਵਿਚ ਸਥਾਈ ਸੰਗਠਨ ਹੈ । ਇਸ ਦਾ ਭਾਵ ਗਾਰਨਰ (Garmer) ਦੇ ਸ਼ਬਦਾਂ ਵਿਚ ਇਹ ਹੈ, “ਜੋ ਲੋਕ ਇਕ ਵਾਰੀ ਰਾਜ ਦੇ ਤੌਰ ਤੇ ਸੰਗਠਿਤ ਹੋ ਜਾਂਦੇ ਹਨ, ਸਦਾ ਕਿਸੇ ਨਾ ਕਿਸੇ ਰਾਜ ਸੰਗਠਨ ਦੇ ਅਧੀਨ ਹੁੰਦੇ ਹਨ ।” ਜੇ ਕਿਸੇ ਕਾਰਨ ਇਕ ਰਾਜ ਵਿਚ ਦੂਜੇ ਰਾਜ ਦਾ ਹਿੱਸਾ ਸ਼ਾਮਿਲ ਹੋ ਜਾਵੇ ਜਾਂ ਕੱਟ ਜਾਵੇ ਤਾਂ ਇਸਦੇ ਕਾਰਨ ਰਾਜ ਦੀ ਕਾਨੂੰਨੀ ਹਸਤੀ ਉੱਤੇ ਕੋਈ ਅਸਰ ਨਹੀਂ ਪੈਂਦਾ । ਯੁੱਧ ਤੇ ਕਿਸੇ ਸੰਧੀ ਦੇ ਕਾਰਨ ਕਈ ਵਾਰੀ ਕਈ ਰਾਜ ਖ਼ਤਮ ਹੋ ਜਾਂਦੇ ਹਨ ਜਾਂ ਕਿਸੇ ਹੋਰ ਰਾਜ ਵਿਚ ਸ਼ਾਮਿਲ ਕਰ ਲਏ ਜਾਂਦੇ ਹਨ, ਪਰ ਅਜਿਹਾ ਹੋਣ ਉੱਤੇ ਪ੍ਰਭੂਸੱਤਾ ਦਾ ਪਰਿਵਰਤਨ ਹੁੰਦਾ ਹੈ ਅਰਥਾਤ ਪ੍ਰਭੂਸੱਤਾ ਇਕ ਰਾਜ ਤੋਂ ਦੂਸਰੇ ਰਾਜ ਕੋਲ ਚਲੀ ਜਾਂਦੀ ਹੈ ਪਰ ਜਨਤਾ ਰਾਜ ਵਿਚ ਹੀ ਰਹਿੰਦੀ ਹੈ, ਭਾਵੇਂ ਉਹ ਦੂਜਾ ਰਾਜ ਹੀ ਹੋਵੇ ।

2. ਨਿਰੰਤਰਤਾ (Continuity) – ਰਾਜ ਦਾ ਸਿਲਸਿਲਾ ਨਿਰੰਤਰ ਬਣਿਆ ਰਹਿੰਦਾ ਹੈ । ਰਾਜ ਦੀ ਸਰਕਾਰ ਦੇ ਰੂਪ ਵਿਚ ਪਰਿਵਰਤਨ ਆਉਣ ਉੱਤੇ ਰਾਜ ਉੱਤੇ ਕੋਈ ਅਸਰ ਨਹੀਂ ਪੈਂਦਾ । ਇਕ ਰਾਜ ਦੀ ਸਰਕਾਰ ਰਾਜਤੰਤਰ ਤੋਂ ਬਦਲ ਕੇ ਗਣਤੰਤਰ ਬਣ ਜਾਵੇ ਤਾਂ ਨਿਰੰਕੁਸ਼ ਸ਼ਾਸਨ ਤੋਂ ਲੋਕ-ਰਾਜ ਬਣ ਜਾਵੇ ਤਾਂ ਇਨ੍ਹਾਂ ਪਰਿਵਰਤਨਾਂ ਕਾਰਨ ਰਾਜ ਦੀ ਇਕਰੂਪਤਾ ਜਾਂ ਉਸ ਦੀ ਅੰਤਰ-ਰਾਸ਼ਟਰੀ ਜ਼ਿੰਮੇਵਾਰੀ ਉੱਤੇ ਕੋਈ ਅਸਰ ਨਹੀਂ ਪੈਂਦਾ । ਇਹ ਸਿਧਾਂਤ ਰਾਜ ਦੀ ਨਿਰੰਤਰਤਾ ਦਾ ਸਿਧਾਂਤ ਹੈ ਤੇ ਇਸੇ ਸਿਧਾਂਤ ਕਾਰਨ ਰਾਜ ਦੀ ਵਿਰਾਸਤ ਦੇ ਸਿਧਾਂਤ ਦਾ ਜਨਮ ਹੋਇਆ ਹੈ ।

3. ਸਰਵ-ਵਿਆਪਕਤਾ (All Comprehensiveness) – ਸਰਵ-ਵਿਆਪਕਤਾ ਦਾ ਅਰਥ ਹੈ ਕਿ ਰਾਜ ਦੀ ਪ੍ਰਭੂਸੱਤਾ ਆਪਣੇ ਭੂ-ਭਾਗ ਉੱਤੇ ਰਹਿਣ ਵਾਲੇ ਵਿਅਕਤੀ, ਸੰਸਥਾ ਤੇ ਚੀਜ਼ ਉੱਤੇ ਲਾਗੂ ਹੁੰਦੀ ਹੈ । ਕੋਈ ਵੀ ਵਿਅਕਤੀ, ਸਮੁਦਾਇ ਜਾਂ ਸੰਸਥਾ ਰਾਜ ਦੇ ਕੰਟਰੋਲ ਤੋਂ ਨਹੀਂ ਬਚ ਸਕਦੀ । ਇਹ ਗੱਲ ਅਲੱਗ ਹੈ ਕਿ ਅੰਤਰ-ਰਾਸ਼ਟਰੀ ਸ਼ਿਸ਼ਟਾਚਾਰ ਦੇ ਨਾਤੇ ਜਾਂ ਅੰਤਰ-ਰਾਸ਼ਟਰੀ ਕਾਨੂੰਨ ਦੇ ਸਰਵ-ਮਾਨਿਆ ਸਿਧਾਂਤਾਂ ਦਾ ਆਦਰ ਕਰਦੇ ਹੋਏ ਰਾਜ ਆਪਣੇ ਆਦੇਸ਼ਾਂ ਨੂੰ ਕੁੱਝ ਵਿਅਕਤੀਆਂ ਉੱਤੇ ਲਾਗੂ ਨਾ ਕਰ ਸਕੇ । ਇਹ ਲੱਛਣ ਅਸਲ ਵਿਚ ਅੰਦਰੂਨੀ ਪ੍ਰਭੂਸੱਤਾ ਵਿਚ ਲੁਕਿਆ ਹੋਇਆ ਹੈ ।

4. ਰਾਜ ਸਮਾਜ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ (It is an powerful institution of Society) – ਰਾਜੋ ਸਮਾਜ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ ਕਿਉਂਕਿ ਇਸ ਕੋਲ ਆਪਣੀ ਆਗਿਆ ਮੰਨਵਾਉਣ ਦੇ ਸਾਧਨ ਹੁੰਦੇ ਹਨ ਚਾਹੇ ਇਹ ਸਾਧਨ ਰਸਮੀ ਹੁੰਦੇ ਹਨ, ਜਿਵੇਂ ਪੁਲਿਸ, ਕਾਨੂੰਨ, ਸਰਕਾਰ ਆਦਿ, ਪਰ ਇਨ੍ਹਾਂ ਦੀ ਮੱਦਦ ਨਾਲ ਰਾਜ ਸਮਾਜ ਦੀਆਂ ਸਾਰੀਆਂ ਹੋਰ ਸੰਸਥਾਵਾਂ ਉੱਪਰ ਨਿਯੰਤਰਨ ਰੱਖਦਾ ਹੈ ਅਤੇ ਸਾਰਿਆਂ ਨੂੰ ਆਗਿਆ ਦੇ ਕੇ ਸੂਤਰ ਵਿੱਚ ਬੰਨ੍ਹ ਕੇ ਰੱਖਦਾ ਹੈ ।

5. ਰਾਜ ਸਰਵਜਨਿਕ ਹਿੱਤਾਂ ਦੀ ਰੱਖਿਆ ਕਰਦਾ ਹੈ (State takes care of Public Interest) – ਰਾਜ ਦਾ ਇੱਕ ਪ੍ਰਮੁੱਖ ਲੱਛਣ ਹੈ ਉਸਦੀ ਜਨਸੰਖਿਆ । ਇਹ ਰਾਜ ਲਈ ਜ਼ਰੂਰੀ ਹੈ ਕਿ ਉਸਦੀ ਜਨਸੰਖਿਆ ਹੋਵੇ ਅਤੇ ਉਹ ਜਨਸੰਖਿਆ ਸੁਖੀ ਹੋਵੇ । ਜੇ ਜਨਸੰਖਿਆ ਸੁਖੀ ਨਹੀਂ ਹੈ ਤਾਂ ਉਸ ਰਾਜ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ । ਇਸ ਦੇ ਲਈ ਇਹ ਜ਼ਰੂਰੀ ਹੈ ਕਿ ਰਾਜ ਲੋਕਾਂ ਦੇ ਭਲੇ ਲਈ ਕੰਮ ਕਰੇ ਅਤੇ ਰਾਜ ਕਰਦਾ ਵੀ ਹੈ । ਰਾਜ ਕਿਸੇ ਖ਼ਾਸ ਵਿਅਕਤੀ ਜਾਂ ਸਮੂਹ ਦੇ ਹਿੱਤਾਂ ਵਲ ਧਿਆਨ ਨਹੀਂ ਦਿੰਦਾ ਬਲਕਿ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ ਅਤੇ ਉਨ੍ਹਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

6. ਰਾਜ ਅਮੂਰਤ ਹੁੰਦਾ ਹੈ (State is abstract) – ਰਾਜ ਇੱਕ ਅਮੂਰਤ ਸ਼ਬਦ ਹੈ । ਅਸੀਂ ਰਾਜ ਨੂੰ ਵੇਖ ਜਾਂ ਛੁਹ ਨਹੀਂ ਸਕਦੇ ਪਰ ਅਸੀਂ ਰਾਜ ਨੂੰ ਅਤੇ ਰਾਜ ਦੀ ਸ਼ਕਤੀ ਨੂੰ ਮਹਿਸੂਸ ਕਰ ਸਕਦੇ ਹਾਂ | ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ । ਉਦਾਹਰਨ ਦੇ ਤੌਰ ‘ਤੇ ਭਾਰਤ ਮਾਤਾ ਦੀ ਅਸੀਂ ਕਲਪਨਾ ਕਰ ਸਕਦੇ ਹਾਂ ਪਰ ਅਸੀਂ ਇਸ ਨੂੰ ਵੇਖਿਆ ਨਹੀਂ ਹੈ ਅਸੀਂ ਇਸ ਨੂੰ ਛੂਹ ਨਹੀਂ ਸਕਦੇ । ਇਸੇ ਤਰ੍ਹਾਂ ਹੀ ਰਾਜ ਵੀ ਅਮੂਰਤ ਹੁੰਦਾ ਹੈ ।

7. ਰਾਜ ਦੀ ਮੈਂਬਰਸ਼ਿਪ ਜ਼ਰੂਰੀ ਹੈ (Membership of State is must) – ਰਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੈ ਜੋ ਕਿ ਵਿਅਕਤੀ ਦੀ ਇੱਛਾ ਉੱਤੇ ਨਿਰਭਰ ਹੋਵੇ । ਉਹ ਸਾਰੇ ਲੋਕ ਜੋ ਇਸਦੇ ਭੂਗੋਲਿਕ ਖੇਤਰ ਵਿੱਚ ਰਹਿੰਦੇ ਹਨ ਇਸ ਦੇ ਮੈਂਬਰ ਹਨ । ਕੋਈ ਵੀ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਰਾਜਾਂ ਦਾ ਮੈਂਬਰ ਨਹੀਂ ਬਣ ਸਕਦਾ । ਇੱਥੋਂ ਤਕ ਅਰਸਤੂ ਨੇ ਵੀ ਕਿਹਾ ਸੀ ਕਿ, “ਜੋ ਵਿਅਕਤੀ ਰਾਜ ਵਿੱਚ ਨਹੀਂ ਰਹਿੰਦਾ ਉਹ ਜਾਂ ਤਾਂ ਪਸ਼ੂ ਹੈ ਜਾਂ ਫਿਰ ਦੇਵਤਾ ।” ਰਾਜ ਦੇ ਬਿਨਾਂ ਵਿਅਕਤੀਆਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਨਹੀਂ ਹੈ । ਰਾਜ ਬਿਨਾਂ ਸਮਾਜ ਕਦੇ ਵੀ ਇੱਕ ਅਸਲੀਅਤ ਨਹੀਂ ਸੀ, ਇਹ ਇੱਕ ਕੋਰੀ ਕਲਪਨਾ ਮਾਤਰ ਹੈ ।

8. ਰਾਜ ਕੋਲ ਅਸਲੀ ਸ਼ਕਤੀਆਂ ਅਤੇ ਪ੍ਰਭੂਸੱਤਾ ਹੈ (State has Original Powers and sovereignity – ਇਹ ਰਾਜ ਹੀ ਹੈ ਜਿਸ ਕੋਲ ਅਸਲੀ ਸ਼ਕਤੀਆਂ ਹੁੰਦੀਆਂ ਹਨ ਚਾਹੇ ਇਹ ਸ਼ਕਤੀਆਂ ਅੱਗੇ ਵੰਡੀਆਂ ਹੁੰਦੀਆਂ ਹਨ । ਪਰ ਇਹ ਹੁੰਦੀਆਂ ਰਾਜ ਦੀਆਂ ਹਨ । ਅਸਲ ਵਿੱਚ ਰਾਜ ਦੀਆਂ ਸਾਰੀਆਂ ਸ਼ਕਤੀਆਂ ਸਰਕਾਰ ਇਸਤੇਮਾਲ ਕਰਦੀਆਂ ਹਨ ਪਰ ਕਰਦੀ ਰਾਜ ਦੇ ਨਾਂ ਤੇ ਹੈ । ਸਰਕਾਰ ਅਜਿਹਾ ਕੁੱਝ ਨਹੀਂ ਕਰ ਸਕਦੀ ਜੋ ਰਾਜ ਦੇ ਵਿਰੁੱਧ ਜਾਵੇ । ਰਾਜ ਕੋਲ ਆਪਣੀ ਪ੍ਰਭੂਸੱਤਾ ਹੁੰਦੀ ਹੈ । ਸਰਕਾਰ ਵੀ ਆਜ਼ਾਦ ਹੁੰਦੀ ਹੈ ਪਰ ਅਸਲ ਵਿੱਚ ਰਾਜ ਆਪਣੇ ਆਪ ਵਿੱਚ ਆਜ਼ਾਦ ਹੁੰਦਾ ਹੈ ਅਤੇ ਇਹ ਕਿਸੇ ਦੇ ਅਧੀਨ ਰਹਿ ਕੇ ਕੰਮ ਨਹੀਂ ਕਰਦਾ ।

ਪ੍ਰਸ਼ਨ 5.
ਰਾਜ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਆਧੁਨਿਕ ਰਾਜ ਦਾ ਉਦੇਸ਼ ਵਿਅਕਤੀ ਦੀ ਭਲਾਈ ਕਰਨਾ ਹੈ । ਰਾਜ ਵਿਅਕਤੀ ਦੇ ਵਿਕਾਸ ਦੇ ਲਈ ਕਈ ਕੰਮ ਕਰਦਾ ਹੈ । ਪ੍ਰੋ: ਗੈਟੇਲ ਅਤੇ ਵਿਲੋਭੀ ਨੇ ਰਾਜ ਦੇ ਕੰਮਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ-ਜ਼ਰੂਰੀ ਕੰਮ ਅਤੇ ਇੱਛੁਕ ਕੰਮ ।

(ਉ) ਜ਼ਰੂਰੀ ਕੰਮ (Compulsory Functions)

1. ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨਾ (Protection of Life and Property) – ਲੋਕਾਂ ਦੇ ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨਾ ਰਾਜ ਦਾ ਜ਼ਰੂਰੀ ਕੰਮ ਹੈ । ਰਾਜ ਨੂੰ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣੀ ਜਾਨ ਦਾ ਖਤਰਾ ਨਾ ਹੋਵੇ । ਰਾਜ ਨੂੰ ਸੰਪੱਤੀ ਦੇ ਬਾਰੇ ਵਿਚ ਵੀ ਨਿਸਚਿਤ ਕਾਨੂੰਨ ਬਣਾਉਣੇ ਚਾਹੀਦੇ ਹਨ 1 ਜੀਵਨ ਅਤੇ ਸੰਪੱਤੀ ਦੀ ਰੱਖਿਆ ਲਈ ਰਾਜ ਪੁਲਿਸ ਦਾ ਪ੍ਰਬੰਧ ਕਰਦਾ ਹੈ ਜੋ ਚੋਰਾਂ, ਡਾਕੂਆਂ ਅਤੇ ਅਪਰਾਧੀਆਂ ਤੋਂ ਵਿਅਕਤੀਆਂ ਦੀ ਰੱਖਿਆ ਕਰਦੀ ਹੈ ।

2. ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ ਕਰਨਾ (Maintenance of Law and Order) – ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਾਪਨਾ ਕਰਨਾ ਰਾਜ ਦਾ ਮਹੱਤਵਪੂਰਨ ਜ਼ਰੂਰੀ ਕੰਮ ਹੈ । ਅਪਰਾਧਾਂ ਨੂੰ ਰੋਕਣਾ, ਅਪਰਾਧੀਆਂ ਨੂੰ ਦੰਡ ਦੇਣਾ, ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨ ਦੇ ਲਈ ਰਾਜ ਕਾਨੂੰਨਾਂ ਦਾ ਨਿਰਮਾਣ ਕਰਦਾ ਹੈ ਅਤੇ ਕਾਨੂੰਨਾਂ ਨੂੰ ਲਾਗੂ ਕਰਦਾ ਹੈ । ਪੁਲਿਸ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਕਾਨੂੰਨ ਤੋੜਨ ਵਾਲਿਆਂ ਨੂੰ ਫੜਿਆ ਜਾ ਸਕੇ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ ।

3. ਬਾਹਰੀ ਹਮਲਿਆਂ ਤੋਂ ਸੁਰੱਖਿਆ (Protection from External Aggression) – ਰਾਜ ਆਪਣੇ ਨਾਗਰਿਕਾਂ ਦੀ ਬਾਹਰੀ ਹਮਲਿਆਂ ਤੋਂ ਰੱਖਿਆ ਕਰਦਾ ਹੈ, ਜੋ ਰਾਜ ਬਾਹਰੀ ਹਮਲਿਆਂ ਤੋਂ ਰੱਖਿਆ ਨਹੀਂ ਕਰ ਸਕਦਾ ਉਹ ਰਾਜ ਖਤਮ ਹੋ ਜਾਂਦਾ ਹੈ । ਜੇਕਰ ਨਾਗਰਿਕਾਂ ਦਾ ਜੀਵਨ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਨਹੀਂ ਹੈ ਤਾਂ ਨਾਗਰਿਕ ਆਪਣੇ ਜੀਵਨ ਦਾ ਵਿਕਾਸ ਕਰਨ ਲਈ ਯਤਨ ਨਹੀਂ ਕਰਨਗੇ । ਰਾਜ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਸੈਨਾ ਦਾ ਪ੍ਰਬੰਧ ਕਰਦਾ ਹੈ । ਅੰਦਰੁਨੀ ਸ਼ਾਂਤੀ ਦੀ ਸਥਾਪਨਾ ਲਈ ਵੀ ਸੈਨਾ ਦੀ ਸਹਾਇਤਾ ਲਈ ਜਾ ਸਕਦੀ ਹੈ ।

4. ਨਿਆਂ ਦਾ ਪ੍ਰਬੰਧ (Administration of Judiciary) – ਜਿਸ ਰਾਜ ਵਿਚ ਨਿਆਂ ਦੀ ਵਿਵਸਥਾ ਸਰਵੋਤਮ ਹੁੰਦੀ ਹੈ, ਉਸੇ ਰਾਜ ਨੂੰ ਸਰਵ ਸ੍ਰੇਸ਼ਟ ਮੰਨਿਆ ਜਾਂਦਾ ਹੈ । ਉੱਤਮ ਨਿਆਂ ਵਿਵਸਥਾ ਦਾ ਅਰਥ ਹੈ ਕਿ ਗ਼ਰੀਬ-ਅਮੀਰ, ਨਿਰਬਲਸ਼ਕਤੀਸ਼ਾਲੀ, ਅਨਪੜ ਅਤੇ ਪੜ੍ਹੇ-ਲਿਖੇ ਵਿਚ ਕਿਸੇ ਤਰ੍ਹਾਂ ਦਾ ਅੰਤਰ ਨਾ ਹੋਣਾ ਅਰਥਾਤ ਕਾਨੂੰਨ ਦੇ ਸਾਹਮਣੇ ਸਭ ਵਿਅਕਤੀ ਸਮਾਨ ਹੋਣੇ ਚਾਹੀਦੇ ਹਨ । ਹਰੇਕ ਰਾਜ ਨਿਆਂਪਾਲਿਕਾ ਦੀ ਸਥਾਪਨਾ ਕਰਦਾ ਹੈ । ਨਿਆਂਪਾਲਿਕਾ ਦਾ ਸੁਤੰਤਰ ਹੋਣਾ ਅਤੀ ਜ਼ਰੂਰੀ ਹੈ । ਸੁਤੰਤਰ ਨਿਆਂਪਾਲਿਕਾ ਹੀ ਨਿਰਪੱਖ ਫ਼ੈਸਲਾ ਦੇ ਸਕਦੀ ਹੈ । ਇਸ ਲਈ ਸੁਤੰਤਰ ਨਿਆਂਪਾਲਿਕਾ ਦੀ ਸਥਾਪਨਾ ਕਰਨਾ ਰਾਜ ਦਾ ਜ਼ਰੂਰੀ ਤੱਤ ਹੈ ।

5. ਦੂਜੇ ਰਾਜਾਂ ਨਾਲ ਸੰਬੰਧ ਸਥਾਪਤ ਕਰਨਾ (Maintenance of Relations with other States) – ਜਿਸ ਤਰ੍ਹਾਂ ਵਿਅਕਤੀ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜੇ ਵਿਅਕਤੀਆਂ ‘ਤੇ ਨਿਰਭਰ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਹਰੇਕ ਰਾਜ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੂਜੇ ਰਾਜਾਂ ‘ਤੇ ਨਿਰਭਰ ਕਰਦਾ ਹੈ । ਕੋਈ ਵੀ ਰਾਜ ਆਤਮ-ਨਿਰਭਰ ਨਹੀਂ ਹੈ । ਹਰੇਕ ਰਾਜ ਦੂਜੇ ਰਾਜਾਂ ਨਾਲ ਵਪਾਰਕ, ਸਮਾਜਿਕ ਅਤੇ ਰਾਜਨੀਤਿਕ ਸੰਬੰਧਾਂ ਦੀ ਸਥਾਪਨਾ ਕਰਦਾ ਹੈ । ਵਿਸ਼ਵ ਵਿਚ ਸ਼ਾਂਤੀ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਦੇਸ਼ ਦੇ ਦੂਜੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਹੋਣ । ਰਾਜ ਆਪਣੇ ਰਾਜਦੂਤਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਦਾ ਹੈ ਅਤੇ ਦੂਜੇ ਦੇਸ਼ਾਂ ਦੇ ਰਾਜਦੂਤਾਂ ਨੂੰ ਆਪਣੇ ਦੇਸ਼ ਵਿਚ ਰਹਿਣ ਦੀ ਆਗਿਆ ਦਿੰਦਾ ਹੈ । ਉੱਨਤ ਦੇਸ਼ ਪਿਛੜੇ ਹੋਏ ਦੇਸ਼ਾਂ ਦੀ ਉੱਨਤੀ ਲਈ ਬਹੁਤ ਸਹਾਇਤਾ ਕਰਦੇ ਹਨ ।

6. ਟੈਕਸ ਲਾਉਣਾ (Taxation) – ਗੈਟੇਲ ਦੇ ਅਨੁਸਾਰ ਮੁਦਰਾ ਨਿਸਚਿਤ ਕਰਨਾ, ਟੈਕਸ ਲਾਉਣਾ ਅਤੇ ਇਕੱਠਾ ਕਰਨਾ ਰਾਜ ਦਾ ਜ਼ਰੂਰੀ ਕੰਮ ਹੈ । ਬਿਨਾਂ ਟੈਕਸ ਲਾਏ ਰਾਜ ਦਾ ਕੰਮ ਨਹੀਂ ਚਲ ਸਕਦਾ । ਜਿਸ ਰਾਜ ਦੀ ਆਮਦਨ ਘੱਟ ਹੋਵੇਗੀ, ਉਹ ਨਾਗਰਿਕਾਂ ਦੀ ਸਹੂਲਤਾਂ ਦੇ ਲਈ ਉੱਨੇ ਹੀ ਘੱਟ ਕੰਮ ਕਰੇਗਾ । ਇਕ ਚੰਗੇ ਰਾਜ ਦੀ ਆਮਦਨ ਕਾਫ਼ੀ ਹੋਣੀ ਚਾਹੀਦੀ ਹੈ ਪਰ ਟੈਕਸ ਉਹੀ ਲਾਉਣੇ ਚਾਹੀਦੇ ਹਨ ਜੋ ਉੱਚਿਤ ਹੋਣ ।

7.ਨਾਗਰਿਕ ਅਧਿਕਾਰਾਂ ਦੀ ਰੱਖਿਆ (Protection of Civil Rights) – ਹਰੇਕ ਰਾਜ ਦੇ ਨਾਗਰਿਕਾਂ ਨੂੰ ਕੁੱਝ ਮੌਲਿਕ ਅਧਿਕਾਰ ਮਿਲੇ ਹੁੰਦੇ ਹਨ, ਜਿਵੇਂ-ਜੀਉਣ ਦਾ ਅਧਿਕਾਰ, ਰੋਟੀ ਕਮਾਉਣ ਦਾ ਅਧਿਕਾਰ, ਸੰਪੱਤੀ ਰੱਖਣ ਦਾ ਅਧਿਕਾਰ, ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਆਦਿ ਇਸ ਤਰ੍ਹਾਂ ਦੇ ਅਧਿਕਾਰਾਂ ਦੀ ਵਕਾਲਤ ਤਾਂ ਸੰਯੁਕਤ ਰਾਸ਼ਟਰ (United Nation) ਵੀ ਕਰਦਾ ਹੈ । ਜੇਕਰ ਵਿਅਕਤੀ ਕੋਲ ਇਹ ਅਧਿਕਾਰ ਨਾ ਹੋਣ ਤਾਂ ਉਸ ਦਾ ਜੀਵਨ ਨਰਕ ਬਣ ਜਾਏ । ਇਸ ਤਰ੍ਹਾਂ ਇਹ ਰਾਜ ਦਾ ਕਰਤੱਵ ਹੈ ਕਿ ਉਹ ਨਾਗਰਿਕਾਂ ਦੇ ਇਨ੍ਹਾਂ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਇਸ ਲਈ ਉਚਿਤ ਕਾਨੂੰਨ ਬਣਾਵੇ । ਜਿਹੜਾ ਇਨ੍ਹਾਂ ਅਧਿਕਾਰਾਂ ਨੂੰ ਕਿਸੇ ਤੋਂ ਖੋਹਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਜ਼ਾ ਦਿਵਾਉਣਾ ਵੀ ਸਰਕਾਰ ਦਾ ਹੀ ਕੰਮ ਹੁੰਦਾ ਹੈ ।

(ਅ) ਇੱਛੁਕ ਕੰਮ (Optional Functions)

1. ਸਿੱਖਿਆ ਦਾ ਪ੍ਰਸਾਰ (Spread of Education) – ਵਰਤਮਾਨ ਰਾਜ ਦਾ ਮਹੱਤਵਪੂਰਨ ਕੰਮ ਸਿੱਖਿਆ ਦਾ ਪ੍ਰਸਾਰ ਕਰਨਾ ਹੈ । ਪ੍ਰਾਚੀਨ ਕਾਲ ਵਿਚ ਸਿੱਖਿਆ ਦਾ ਪ੍ਰਸਾਰ ਧਾਰਮਿਕ ਸੰਸਥਾਵਾਂ ਕਰਦੀਆਂ ਸਨ । ਪਰੰਤੁ ਕੋਈ ਵੀ ਰਾਜ ਸਿੱਖਿਆ ਨੂੰ ਧਰਮ ਪ੍ਰਚਾਰਕਾਂ ਦੀ ਇੱਛਾ ’ਤੇ ਛੱਡਣ ਦੇ ਲਈ ਤਿਆਰ ਨਹੀਂ ਹੋ ਸਕਦਾ । ਸਿੱਖਿਆ ਨਾਲ ਮਨੁੱਖ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਗਿਆਨ ਹੁੰਦਾ ਹੈ । ਸਿੱਖਿਆ ਦੇ ਬਿਨਾਂ ਨਾਗਰਿਕ ਆਦਰਸ਼ ਨਾਗਰਿਕ ਨਹੀਂ ਬਣ ਸਕਦਾ ਅਤੇ ਨਾ ਹੀ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰ ਸਕਦਾ ਹੈ । ਲੋਕਤੰਤਰੀ ਰਾਜਾਂ ਵਿਚ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਿਆਦਾ ਹੈ । ਕਿਉਂਕਿ ਪਰਜਾਤੰਤਰ ਸਰਕਾਰ ਦੀ ਸਫਲਤਾ ਨਾਗਰਿਕਾਂ ‘ਤੇ ਨਿਰਭਰ ਕਰਦੀ ਹੈ । ਹਰੇਕ ਰਾਜ ਸਿੱਖਿਆ ਦੇ ਪਸਾਰ ਦੇ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਕਰਦਾ ਹੈ । ਗ਼ਰੀਬ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ ਅਤੇ ਸਿੱਖਿਆ ਦੇ ਲਈ ਸਹੂਲਤਾਂ ਪ੍ਰਦਾਨ ਕੀਤੀਆਂ ।

2. ਸਮਾਜਿਕ ਅਤੇ ਨੈਤਿਕ ਸੁਧਾਰ (Social and Moral Reforms) – ਵਰਤਮਾਨ ਰਾਜ ਆਪਣੇ ਨਾਗਰਿਕਾਂ ਦੇ ਸਮਾਜਿਕ ਅਤੇ ਨੈਤਿਕ ਪੱਧਰ ਨੂੰ ਉੱਚਾ ਕਰਨ ਦੇ ਲਈ ਕੰਮ ਕਰਦਾ ਹੈ । ਭਾਰਤ ਵਿਚ ਸਤੀ ਪ੍ਰਥਾ, ਬਾਲ-ਵਿਆਹ ਪ੍ਰਥਾ, ਛੂਆ-ਛੂਤ ਆਦਿ ਅਨੇਕ ਬਿਮਾਰੀਆਂ ਸਨ, ਜਿਨ੍ਹਾਂ ਨੂੰ ਕਾਨੂੰਨਾਂ ਦੁਆਰਾ ਸਮਾਪਤ ਕੀਤਾ ਗਿਆ ਹੈ | ਅਫ਼ੀਮ ਖਾਣਾ ਅਤੇ ਸ਼ਰਾਬ ਪੀਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ । ਕਿਉਂਕਿ ਇਸ ਨਾਲ ਸਿਹਤ ਖਰਾਬ ਹੋ ਜਾਂਦੀ ਹੈ । ਇਸ ਲਈ ਕਈ ਰਾਜਾਂ ਵਿਚ ਸ਼ਰਾਬ ਪੀਣ ਅਤੇ ਅਫ਼ੀਮ ਖਾਣ ਦੀ ਮਨਾਹੀ ਹੈ । ਚੀਨ ਦੇ ਲੋਕ ਪਹਿਲਾ ਅਫ਼ੀਮ ਖਾਣ ਦੇ ਬਹੁਤ ਆਦੀ ਸਨ, ਪਰੰਤੁ ਹੁਣ ਇਸ ਦੀ ਵਰਤੋਂ ਘੱਟ ਹੋ ਗਈ ਹੈ ਕਿਉਂਕਿ ਰਾਜ ਨੇ ਅਨੇਕ ਪਾਬੰਦੀਆਂ ਲਾਈਆਂ ਹਨ ।

3. ਖੇਤੀ ਦੀ ਉੱਨਤੀ (Development of Agriculture) – ਵਰਤਮਾਨ ਰਾਜ ਖੇਤੀ ਦੀ ਉੱਨਤੀ ਲਈ ਕੰਮ ਕਰਦਾ ਹੈ । ਜਿਸ ਦੇਸ਼ ਵਿਚ ਅੰਨ ਦੀ ਸਮੱਸਿਆ ਰਹਿੰਦੀ ਹੈ ਉਸ ਰਾਜ ਨੂੰ ਦੂਸਰੇ ਦੇਸ਼ਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ, ਜਿਸ ਨਾਲ ਕਈ ਵਾਰ ਉਨ੍ਹਾਂ ਨੂੰ ਵਿਦੇਸ਼ੀ ਰਾਜਾਂ ਦੀਆਂ ਅਣਉਚਿਤ ਮੰਗਾਂ ਨੂੰ ਵੀ ਮੰਨਣਾ ਪੈਂਦਾ ਹੈ । ਸਰਕਾਰ ਕਿਸਾਨਾਂ ਨੂੰ ਚੰਗੇ ਬੀਜ, ਖਾਦ, ਟਰੈਕਟਰ ਅਤੇ ਕਰਜ਼ਾ ਦੇਣ ਦੀ ਸਹੂਲਤ ਪ੍ਰਦਾਨ ਕਰਦੀ ਹੈ । ਸਿੰਜਾਈ ਦੇ ਸਾਧਨਾਂ ਦਾ ਉੱਚਿਤ ਪ੍ਰਬੰਧ ਕਰਨਾ ਰਾਜ ਦਾ ਕੰਮ ਹੈ ।

4. ਸੰਚਾਰ ਦੇ ਸਾਧਨਾਂ ਦੀ ਉੱਨਤੀ (Development of the means of Communications) – ਨਾਗਰਿਕ ਖੁਦ ਸੰਚਾਰ ਦੇ ਸਾਧਨਾਂ ਦਾ ਵਿਕਾਸ ਨਹੀਂ ਕਰ ਸਕਦਾ । ਸੰਚਾਰ ਦੇ ਸਾਧਨਾਂ ਦਾ ਵਿਕਾਸ ਰਾਜ ਦੁਆਰਾ ਹੀ ਕੀਤਾ ਜਾਂਦਾ ਹੈ । ਰਾਜ ਰੇਲਵੇ, ਸੜਕਾਂ, ਤਾਰ-ਘਰ, ਡਾਕ ਘਰ, ਰੇਡੀਓ ਆਦਿ ਦੀ ਸਥਾਪਨਾ ਕਰਦਾ ਹੈ ।

5. ਮਨੋਰੰਜਨ ਦੇ ਸਾਧਨਾਂ ਦਾ ਪ੍ਰਬੰਧ ਕਰਨਾ (To Provide Recreational Facilities) – ਵਰਤਮਾਨ ਰਾਜ ਨਾਗਰਿਕਾਂ ਦੇ ਮਨੋਰੰਜਨ ਦਾ ਪ੍ਰਬੰਧ ਕਰਦਾ ਹੈ । ਇਸ ਦੇ ਲਈ ਰਾਜ ਸਿਨੇਮਾ, ਨਾਟਕ ਘਰਾਂ, ਕਲਾ ਕੇਂਦਰਾਂ, ਤਲਾਬਾਂ, ਪਾਰਕਾਂ, ਹੋਟਲਾਂ ਆਦਿ ਦੀ ਸਥਾਪਨਾ ਕਰਦਾ ਹੈ । ਰਾਜ ਚੰਗੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਪੁਰਸਕਾਰ ਵੀ ਦਿੰਦਾ ਹੈ ।

6. ਸਰਵਜਨਕ ਉਪਯੋਗੀ ਕੰਮ (Public Utility Works) – ਵਰਤਮਾਨ ਰਾਜ ਸਰਵਜਨਕ ਉਪਯੋਗੀ ਕੰਮ ਵੀ ਕਰਦਾ ਹੈ । ਰਾਜ ਨਵੀਆਂ ਸੜਕਾਂ ਦਾ ਨਿਰਮਾਣ ਕਰਦਾ ਹੈ ਅਤੇ ਪੁਰਾਣੀਆਂ ਸੜਕਾਂ ਦੀ ਮੁਰੰਮਤ ਕਰਦਾ ਹੈ । ਬਿਜਲੀ ਦਾ ਪ੍ਰਬੰਧ ਵੀ ਇਸ ਦੁਆਰਾ ਹੀ ਕੀਤਾ ਜਾਂਦਾ ਹੈ । ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਦਾ ਪ੍ਰਬੰਧ ਆਮ ਤੌਰ ‘ਤੇ ਰਾਜ ਹੀ ਕਰਦਾ ਹੈ । ਟੈਲੀਫ਼ੋਨ ਦੀ ਵਿਵਸਥਾ ਰਾਜ ਦੁਆਰਾ ਹੀ ਕੀਤੀ ਜਾਂਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 6.
ਪੰਚਾਇਤ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਪੰਚਾਇਤ ਭਾਰਤ ਵਿੱਚ ਸਥਾਨਕ ਸਵੈ-ਸ਼ਾਸਨ ਦੀ ਪੁਰਾਤਨ ਸੰਸਥਾਂ ਹੈ, ਜੋ ਦੇਸ਼ ਵਿੱਚ ਬਹੁਤ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਕ੍ਰਾਂਤੀਆਂ ਅਤੇ ਪਰਿਵਰਤਨਾਂ ਦੇ ਹੁੰਦੇ ਹੋਏ ਵੀ ਸਥਿਰ ਰਹੀ ਹੈ । ਚਾਰਲਸ ਮੈਟਕਾਫ(Charles Metcalf) ਦੇ ਸ਼ਬਦਾਂ ਵਿੱਚ, ‘ਦਿਹਾਤੀ ਭਾਈਚਾਰੇ ਛੋਟੇ ਗਣਤੰਤਰ ਹੁੰਦੇ ਹਨ । ਜੋ ਆਪਣੀਆਂ ਹੱਦਾਂ ਵਿੱਚ ਰਹਿੰਦੇ ਹੋਏ, ਆਪਣੀ ਇੱਛਾ ਦੇ ਅਨੁਸਾਰ ਜੋ ਚਾਹੁੰਣ ਕਰ ਸਕਦੇ ਹਨ ਅਤੇ ਬਾਹਰੀ ਦਖਲ-ਅੰਦਾਜ਼ੀ ਤੋਂ ਸੁਤੰਤਰ ਹੁੰਦੇ ਹਨ । ਉਹ ਨਿਰੰਤਰ ਸਥਿਰ ਚੱਲੇ ਆ ਰਹੇ ਹਨ । ਖ਼ਾਨਦਾਨ ਦੇ ਬਾਅਦ ਖ਼ਾਨਦਾਨ ਦਾ ਖਾਤਮਾ ਹੋਇਆ, ਕ੍ਰਾਂਤੀਆਂ ਦੇ ਬਾਅਦ ਕਾਂਤੀਆਂ ਆਈਆਂ, ਪਰ ਦਿਹਾਤੀ ਭਾਈਚਾਰਿਆਂ (Village Communities) ਨੇ ਵੱਖਰੇ ਰਾਜ ਦੇ ਰੂਪ ਵਿੱਚ ਸਮਾਜ ਅਤੇ ਸੰਸਕ੍ਰਿਤੀ ਨੂੰ ਬਣਾਈ ਰੱਖਣ ਲਈ ਦੇਸ਼ ਦੀ ਬਹੁਤ ਸਹਾਇਤਾ ਕੀਤੀ ਹੈ ।”

ਪੰਚਾਇਤ ਦੀ ਰਚਨਾ (Composition of Panchayat) – ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਅਤੇ ਚੋਣ (Number and Election of Members of Panchayat) – ਪੰਚਾਇਤ ਦੇ ਮੈਂਬਰਾਂ ਨੂੰ ਪੰਚ ਅਤੇ ਇਸ ਦੇ ਪ੍ਰਧਾਨ ਨੂੰ ਸਰਪੰਚ ਕਿਹਾ ਜਾਂਦਾ ਹੈ । ਹਰੇਕ ਰਾਜ ਵਿੱਚ ਪੰਚਾਇਤ ਦੇ ਮੈਂਬਰਾਂ ਦੀ ਚੋਣ ਗਰਾਮ ਸਭਾ ਦੇ ਬਾਲਗ਼ ਮੈਂਬਰਾਂ ਅਰਥਾਤ 18 ਸਾਲ ਦੇ ਹਰੇਕ ਪੁਰਸ਼ ਅਤੇ ਇਸਤਰੀ ਜਿਨ੍ਹਾਂ ਦਾ ਨਾਂ ਰਾਜ ਵਿਧਾਨ ਸਭਾ ਦੀ ਚੋਣ ਲਈ ਬਣਾਈ ਗਈ ਵੋਟਰ ਸੂਚੀ ਵਿੱਚ ਦਰਜ ਹੈ, ਉਹ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਮੇਂ ਵੋਟ ਦੇਣ ਦੇ ਹੱਕਦਾਰ ਹੁੰਦੇ ਹਨ ਤੇ ਇਸ ਤਰ੍ਹਾਂ ਪੰਚਾਇਤ ਦੇ ਮੈਂਬਰਾਂ ਦੀ ਚੋਣ ਸਿੱਧੇ ਤੌਰ ‘ਤੇ ਕੀਤੀ ਜਾਂਦੀ ਹੈ । ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਗਰਾਮ ਸਭਾ ਦੀ ਅਬਾਦੀ ਤੇ ਨਿਰਭਰ ਕਰਦੀ ਹੈ । ਭਿੰਨ-ਭਿੰਨ ਰਾਜਾਂ ਵਿੱਚ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਭਿੰਨ-ਭਿੰਨ ਹੈ ।

ਸੀਟਾਂ ਦਾ ਰਾਖਵਾਂਕਰਨ (Reservation of Seats) – 73ਵੇਂ ਸੰਵਧਾਨਿਕ ਸੋਧ ਐਕਟ, 1992 ਦੇ ਅੰਤਰਗਤ ਸਾਰੇ ਰਾਜਾਂ ਨੇ ਆਪਣੇ ਰਾਜ ਐਕਟਾਂ ਦੁਆਰਾ, ਪੰਚਾਇਤ ਰਾਜ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਪੱਛੜੀਆਂ ਸ਼੍ਰੇਣੀਆਂ ਅਤੇ ਇਸਤਰੀਆਂ ਲਈ ਕੁੱਝ ਸੀਟਾਂ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਹੈ ।

ਪੰਚਾਇਤ ਦੇ ਮੈਂਬਰਾਂ ਲਈ ਯੋਗਤਾਵਾਂ (Qualifications for the Members of a, Panchayat) :-

  1. ਉਹ ਭਾਰਤ ਦਾ ਨਾਗਰਿਕ ਹੋਵੇ, ਉਸ ਨੂੰ ਵਿਧਾਨ ਸਭਾ ਦਾ ਮੈਂਬਰ ਚੁਣੇ ਜਾਣ ਲਈ ਲੋੜੀਂਦੀਆਂ ਮਾਰੀਆਂ ਯੋਗਤਾਵਾਂ ਪ੍ਰਾਪਤ ਹੋਣ ।
  2. ਉਹ ਉਸ ਪੰਚਾਇਤ ਖੇਤਰ ਦਾ ਵਸਨੀਕ ਹੋਵੇ ।
  3. ਉਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ।
  4. ਇਹ ਸਥਾਨਕ ਸਰਕਾਰ ਜਾਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦਾ ਕਰਮਚਾਰੀ ਨਾ ਹੋਵੇ ।
  5. ਉਸ ਦੇ ਦਿਵਾਲੀਆ ਹੋਣ ਦਾ ਐਲਾਨ ਕਿਸੇ ਅਦਾਲਤ ਦੁਆਰਾ ਨਾ ਕੀਤਾ ਗਿਆ ਹੋਵੇ ।
  6. ਉਹ ਕਿਸੇ ਅਪਰਾਧ ਵਿੱਚ ਸਜ਼ਾ ਨਾ ਪਾ ਚੁੱਕਿਆ ਹੋਵੇ ਜਾਂ ਜਿਸ ਦੀ ਸਜ਼ਾ ਨੂੰ ਖਤਮ ਹੋਏ ਸਾਲ ਦਾ ਸਮਾਂ ਬੀਤ ਚੁੱਕਿਆ ਹੋਵੇ ।

ਸਰਪੰਚ ਜਾਂ ਚੇਅਰਪਰਸਨ (Sarpanch or Chairperson) – ਗਰਾਮ ਪੰਚਾਇਤ ਦੇ ਮੁਖੀ ਨੂੰ ਸਰਪੰਚ ਜਾਂ ਚੇਅਰਪਰਸਨ ਕਿਹਾ ਜਾਂਦਾ ਹੈ ।

ਸਰਪੰਚ ਦੀ ਚੋਣ ਪ੍ਰਣਾਲੀ ਵੀ ਇੱਕੋ ਜਿਹੀ ਨਹੀਂ ਹੈ । ਜ਼ਿਆਦਾਤਰ ਰਾਜਾਂ ਵਿੱਚ ਇਸ ਦੀ ਚੋਣ ਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਅਰਥਾਤ ਗਰਾਮ ਸਭਾ ਦੇ ਮੈਂਬਰ ਜਿਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਜੋ ਗਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਦੇ ਹਨ, ਉਹ ਹੀ ਵੋਟਰ ਗਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਵੀ ਕਰਦੇ ਹਨ । ਇਹ ਪ੍ਰਣਾਲੀ ਬਿਹਾਰ, ਗੁਜਰਾਤ, ਗੋਆ, ਮੱਧ ਪ੍ਰਦੇਸ਼, ਆਸਾਮ, ਮਣੀਪੁਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰਚਲਿਤ ਹੈ । ਕੁਝ ਰਾਜਾਂ ਵਿੱਚ ਸਰਪੰਚ ਦੀ ਚੋਣ ਅਸਿੱਧੇ ਤੌਰ ਤੇ ਕੀਤੀ ਜਾਂਦੀ ਹੈ ਅਰਥਾਤ ਗਰਾਮ ਪੰਚਾਇਤ ਦੇ ਮੈਂਬਰ ਆਪਣੇ ਵਿੱਚੋਂ ਇੱਕ ਵਿਅਕਤੀ ਨੂੰ ਸਰਪੰਚ ਚੁਣ ਲੈਂਦੇ ਹਨ | ਅਜਿਹੀ ਪ੍ਰਣਾਲੀ ਕਰਨਾਟਕ, ਕੇਰਲ, ਸਿੱਕਿਮ, ਮਹਾਂਰਾਸ਼ਟਰ, ਪੱਛਮੀ ਬੰਗਾਲ, ਤ੍ਰਿਪੁਰਾ, ਉੜੀਸਾ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਪ੍ਰਚਲਿਤ ਹੈ । ਹਰੇਕ ਜ਼ਿਲ੍ਹੇ ਦੀਆਂ ਪੰਚਾਇਤਾਂ ਵਿੱਚ ਸਰਪੰਚਾਂ ਲਈ ਕੁੱਝ ਸੀਟਾਂ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਵਿਅਕਤੀਆਂ ਲਈ, ਜ਼ਿਲ੍ਹੇ ਵਿੱਚ ਇਹਨਾਂ ਜਾਤਾਂ ਅਤੇ ਕਬੀਲਿਆਂ ਦੀ ਆਬਾਦੀ ਦੇ ਅਨੁਪਾਤ ਦੇ ਅਨੁਸਾਰ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਇਸ ਦੇ ਇਲਾਵਾ ਹਰੇਕ ਜ਼ਿਲ੍ਹੇ ਦੀਆਂ ਪੰਚਾਇਤਾਂ ਦੇ ਸਰਪੰਚਾਂ ਦੀਆਂ ਸੀਟਾਂ ਵਿੱਚੋਂ ਇੱਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਕੁੱਝ ਰਾਜਾਂ ਵਿੱਚ ਸਰਪੰਚਾਂ ਦੀਆਂ ਕੁੱਝ ਸੀਟਾਂ ਪੱਛੜੀਆਂ ਸ਼੍ਰੇਣੀਆਂ ਲਈ ਵੀ ਰਾਖਵੀਆਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ ।

ਗਰਾਮ ਪੰਚਾਇਤ ਦੇ ਕੰਮ (Functions of Gram Panchayat) – ਗਰਾਮ ਪੰਚਾਇਤ ਦੇ ਕਈ ਕੰਮ ਹੁੰਦੇ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਹੈ-
1. ਸਰਵਜਨਕ ਕਾਰਜ (Public Functions)-ਪੰਚਾਇਤ ਦੇ ਸਰਵਜਨਕ ਕਾਰਜ ਇਸ ਪ੍ਰਕਾਰ ਹਨ-

  • ਆਪਣੇ ਖੇਤਰ ਦੀਆਂ ਸੜਕਾਂ ਦੀ ਦੇਖ-ਭਾਲ ਕਰਨਾ, ਉਨ੍ਹਾਂ ਦੀ ਮੁਰੰਮਤ ਕਰਨਾ ।
  • ਪਿੰਡ ਦੀ ਸਫ਼ਾਈ ਕਰਨਾ }
  • ਖੂਹਾਂ, ਨਲਾਂ, ਤਲਾਬਾਂ ਆਦਿ ਦੀ ਵਿਵਸਥਾ ਕਰਨਾ ।
  • ਗਲੀਆਂ ਅਤੇ ਬਜ਼ਾਰਾਂ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨਾ ।
  • ਸ਼ਮਸ਼ਾਨਾਂ ਅਤੇ ਕਬਰਸਤਾਨਾਂ ਦੀ ਨਿਗਰਾਨੀ ਕਰਨਾ ।
  • ਜਨਮ ਅਤੇ ਮੌਤ ਦਾ ਹਿਸਾਬ ਰੱਖਣਾ ।
  • ਪ੍ਰਾਇਮਰੀ ਸਿੱਖਿਆ ਲਈ ਯਤਨ ਕਰਨਾ ।
  • ਗਰਾਮ ਸਭਾ ਨਾਲ ਸੰਬੰਧਿਤ ਕਿਸੇ ਵੀ ਇਮਾਰਤ ਦੀ ਸੁਰੱਖਿਆ ਕਰਨਾ ।
  • ਪਸ਼ੂਆਂ ਦੀਆਂ ਮੰਡੀਆਂ ਲਗਵਾਉਣਾ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਨਾ ।
  • ਮੇਲਿਆਂ ਅਤੇ ਤਿਉਹਾਰਾਂ ਦੇ ਇਲਾਵਾ ਸਮਾਜਿਕ ਤਿਉਹਾਰਾਂ ਨੂੰ ਮਨਾਉਣਾ ।
  • ਨਵੇਂ ਮਕਾਨ ਦਾ ਨਿਰਮਾਣ ਅਤੇ ਬਣੀਆਂ ਹੋਈਆਂ ਇਮਾਰਤਾਂ ਵਿੱਚ ਪਰਿਵਰਤਨ ਜਾਂ ਵਿਸਥਾਰ ਕਰਨ ਤੇ ਕੰਟਰੋਲ ਕਰਨਾ ।
  • ਖੇਤੀ, ਵਪਾਰ ਅਤੇ ਗਰਾਮ ਉਦਯੋਗ ਦੇ ਵਿਕਾਸ ਵਿੱਚ ਸਹਾਇਤਾ ਦੇਣਾ ।
  • ਸਰਵਜਨਕ ਇਮਾਰਤਾਂ ਦੀ ਸਥਾਪਨਾ ਅਤੇ ਉਨ੍ਹਾਂ ਦੀ ਦੇਖਭਾਲ ਅਤੇ ਮੁਰੰਮਤ ਕਰਵਾਉਣਾ ।
  • ਇਸਤਰੀਆਂ ਅਤੇ ਬੱਚਿਆਂ ਦੇ ਕਲਿਆਣ ਕੇਂਦਰਾਂ ਦੀ ਸਥਾਪਨਾ ਕਰਨਾ ।
  • ਜਾਨਵਰਾਂ ਦੇ ਹਸਪਤਾਲਾਂ ਦੀ ਸਥਾਪਨਾ ਕਰਨਾ ।
  • ਖਾਦ ਇਕੱਠਾ ਕਰਨ ਲਈ ਸਥਾਨ ਨਿਸ਼ਚਿਤ ਕਰਨਾ ।
  • ਅੱਗ ਬੁਝਾਉਣ ਵਿਚ ਸਹਾਇਤਾ ਕਰਨਾ ਅਤੇ ਅੱਗ ਲੱਗ ਜਾਣ ਤੇ ਜੀਵਨ ਅਤੇ ਸੰਪੱਤੀ ਦੀ ਰੱਖਿਆ ਕਰਨ ਲਈ ਯਤਨ ਕਰਨਾ |
  • ਲਾਇਬਰੇਰੀਆਂ, ਰੀਡਿੰਗ ਰੂਮਾਂ (Reading Rooms) ਅਤੇ ਖੇਡ ਦੇ ਮੈਦਾਨਾਂ ਦੀ ਵਿਵਸਥਾ ਕਰਨਾ ।
  • ਸੜਕਾਂ ਦੇ ਕਿਨਾਰੇ ਦਰੱਖਤ ਲਗਵਾਉਣਾ ।
  • ਲੋੜ ਅਨੁਸਾਰ ਪੁੱਲਾਂ ਦੀ ਸਥਾਪਨਾ ਕਰਨਾ ।
  • ਗਰੀਬਾਂ ਨੂੰ ਸਹਾਇਤਾ (Relief) ਦੇਣਾ ।

2. ਪ੍ਰਸ਼ਾਸਕੀ ਕਾਰਜ (Administrative Functions) – ਪ੍ਰਸ਼ਾਸਕੀ ਖੇਤਰ ਵਿੱਚ ਗਰਾਮ ਪੰਚਾਇਤ ਦਾ ਕਰਤੱਵ ਹੈ ਕਿ ਉਹ-

  • ਆਪਣੇ ਖੇਤਰ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਅਪਰਾਧੀਆਂ ਦੀ ਖੋਜ ਵਿੱਚ ਪੁਲਿਸ ਦੀ ਸਹਾਇਤਾ ਕਰੇ ।
  • ਜੇ ਦਿਹਾਤੀ ਖੇਤਰ ਵਿੱਚ ਕੰਮ ਕਰਨ ਵਾਲੇ ਕਿਸੇ ਸਰਕਾਰੀ ਕਰਮਚਾਰੀ, ਸਿਪਾਹੀ, ਪਟਵਾਰੀ, ਵਣ-ਵਿਭਾਗ ਦੇ ਵਿਅਕਤੀ, ਚੌਕੀਦਾਰ, ਚਪੜਾਸੀ ਆਦਿ ਦੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਨੂੰ ਸੂਚਿਤ ਕਰੇ । ਪੰਚਾਇਤ ਦੀ ਰਿਪੋਰਟ ਦੇ ਅਨੁਸਾਰ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਦੁਆਰਾ ਜੋ ਕਾਰਵਾਈ ਕੀਤੀ ਗਈ ਹੋਵੇ, ਉਸ ਦੀ ਸੂਚਨਾ ਲਿਖਤੀ ਰੂਪ ਵਿੱਚ ਗਰਾਮ ਪੰਚਾਇਤ ਨੂੰ ਭੇਜੇ ।
  • ਪਿੰਡਾਂ ਵਿੱਚ ਸ਼ਰਾਬ ਦੇ ਠੇਕਿਆਂ ਅਤੇ ਸ਼ਰਾਬ ਵੇਚਣ ਦਾ ਵਿਰੋਧ ਕਰੇ ।
  • ਆਸਾਮ, ਬਿਹਾਰ, ਉੱਤਰ-ਪ੍ਰਦੇਸ਼ ਅਤੇ ਉੜੀਸਾ ਵਿੱਚ ਗਰਾਮ ਪੰਚਾਇਤਾਂ ਨੂੰ ਚੌਕੀਦਾਰਾਂ ਦਾ ਪ੍ਰਬੰਧ ਕਰਨ ਦੀ ਸ਼ਕਤੀ ਵੀ ਪ੍ਰਦਾਨ ਕੀਤੀ ਗਈ ਹੈ ।

3. ਵਿਕਾਸਵਾਦੀ ਕਾਰਜ (Developmental Functions) – ਕਿਉਂਕਿ ਦਿਹਾਤੀ ਖੇਤਰ ਦੇ ਵਿਕਾਸ ਦੀ ਜ਼ਿੰਮੇਵਾਰੀ ਪੰਚਾਇਤਾਂ ਤੇ ਹੈ, ਇਸ ਲਈ ਇਸ ਨੂੰ ਕੁੱਝ ਵਿਕਾਸਵਾਦੀ ਕਾਰਜ ਵੀ ਦਿੱਤੇ ਗਏ ਹਨ । ਇਹ ਵਿਕਾਸਵਾਦੀ ਯੋਜਨਾਵਾਂ ਨੂੰ ਲਾਗੂ ਕਰਦੀ ਹੈ ਅਤੇ ਪੰਜ ਸਾਲਾ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸਹਿਯੋਗ ਦੇਂਦੀ ਹੈ । ਇਹ ਖੇਤੀ-ਬਾੜੀ ਅਤੇ ਉਦਯੋਗ ਦੇ ਵਿਕਾਸ ਲਈ ਯਤਨ ਕਰਦੀ ਹੈ ।

4. ਨਿਆਇਕ ਕਾਰਜ (Judicial Functions) – ਪੰਚਾਇਤਾਂ ਨੂੰ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮੇ ਸੁਣਨ ਦਾ ਅਧਿਕਾਰ ਦਿੱਤਾ ਗਿਆ ਹੈ। ਫ਼ੌਜਦਾਰੀ ਮੁਕੱਦਮੇ ਵਿੱਚ ਗਾਲੀ-ਗਲੋਚ, 50 ਰੁਪਏ ਤਕ ਦੀ ਚੋਰੀ, ਮਾਰਕੁੱਟ ਅਤੇ ਇਸਤਰੀ ਅਤੇ ਸਰਕਾਰੀ ਕਰਮਚਾਰੀ ਦਾ ਅਪਮਾਨ, ਪਸ਼ੂਆਂ ਨੂੰ ਬੇਰਹਿਮੀ ਨਾਲ ਮਾਰਨਾ, ਇਮਾਰਤਾਂ, ਤਲਾਬਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਉਣਾ ਆਦਿ ਸ਼ਾਮਿਲ ਹੈ । ਇਸ ਦੇ ਇਲਾਵਾ ਕੁੱਝ ਰਾਜਾਂ ਵਿੱਚ ਕੁੱਝ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ। ਉਹ ਹਮਲੇ, ਰਾਜ ਕਰਮਚਾਰੀ ਦਾ ਅਪਮਾਨ, ਦੂਜਿਆਂ ਦੇ ਮਾਲ ਤੇ ਕਬਜ਼ਾ ਕਰਨ ਆਦਿ ਦੇ ਵਿਸ਼ਿਆਂ ਦੇ ਸੰਬੰਧ ਵਿੱਚ ਮੁਕੱਦਮਾ ਸੁਣ ਸਕਦੀ ਹੈ । ਇਨ੍ਹਾਂ ਮੁਕੱਦਮਿਆਂ ਵਿੱਚ ਸਾਧਾਰਨ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ 100 ਰੁਪਏ ਅਤੇ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ 200 ਰੁਪਏ ਤਕ ਜੁਰਮਾਨਾ ਕਰਨ ਦਾ ਅਧਿਕਾਰ ਪ੍ਰਾਪਤ ਹੈ । ਕੁੱਝ ਰਾਜਾਂ ਵਿੱਚ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ ਨੂੰ ਸੁਧਾਰਨ ਕੈਦ ਦੀ ਸਜ਼ਾ ਦੇਣ ਦੀ ਸ਼ਕਤੀ ਵੀ ਪ੍ਰਦਾਨ ਕੀਤੀ ਗਈ ਹੈ । ਪੰਚਾਇਤਾਂ ਕਿਸੇ ਅਪਰਾਧੀ ਨੂੰ ਸਜ਼ਾ ਵੀ ਦੇ ਸਕਦੀਆਂ ਹਨ ਅਤੇ ਚਿਤਾਵਨੀ ਦੇ ਕੇ ਜ਼ਮਾਨਤ ਲੈ ਕੇ ਛੱਡ ਵੀ ਸਕਦੀਆਂ ਹਨ । ਪੰਚਾਇਤਾਂ ਦੇ ਨਿਰਣਿਆਂ ਦੇ ਵਿਰੁੱਧ ਜ਼ਿਲਾ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ । ਦੀਵਾਨੀ-ਸਾਧਾਰਨ ਪੰਚਾਇਤਾਂ 200 ਰੁਪਏ ਦੀ ਰਕਮ ਤਕ ਅਤੇ ਵਿਸ਼ੇਸ਼ ਅਧਿਕਾਰਾਂ ਵਾਲੀਆਂ ਪੰਚਾਇਤਾਂ 500 ਰੁ. ਦੀ ਰਕਮ ਤੱਕ ਮੁਕੱਦਮਾ ਸੁਣ ਸਕਦੀਆਂ ਹਨ, ਪਰ ਉਹ ਹੇਠ ਲਿਖੇ ਮੁਕੱਦਮੇ ਨਹੀਂ ਸੁਣ ਸਕਦੀਆਂ-

  • ਭਾਈਵਾਲੀ ਦੇ ਮੁਕੱਦਮੇ ।
  • ਵਸੀਅਤ ਸੰਬੰਧੀ ਮੁਕੱਦਮੇ ।
  • ਨਾਬਾਲਗ਼ ਅਤੇ ਬਾਲ ਵਿਅਕਤੀ ਦੇ ਵਿਰੁੱਧ ਮੁਕੱਦਮਾ ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਵਿਰੁੱਧ ਮੁਕੱਦਮਾ ।
  • ਦਿਵਾਲੀਏ ਦੇ ਵਿਰੁੱਧ ਮੁਕੱਦਮਾ ।
  • ਅਦਾਲਤ ਦੇ ਵਿਚਾਰ ਅਧੀਨ ਮੁਕੱਦਮੇ ਆਦਿ ।

ਪੰਚਾਇਤ ਦੇ ਫ਼ੈਸਲੇ ਦੇ ਵਿਰੁੱਧ ਅਪੀਲ ਕੀਤੀ ਜਾ ਸਕਦੀ ਹੈ । ਪੰਚਾਇਤ ਦੇ ਸਾਹਮਣੇ ਕਿਸੇ ਵੀ ਵਕੀਲ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ।

ਆਮਦਨ ਦੇ ਸਾਧਨ (Sources of Income)

ਪੰਚਾਇਤਾਂ ਦੀ ਆਮਦਨ ਦੇ ਸਾਧਨ ਹੇਠ ਲਿਖੇ ਹਨ-

  • ਟੈਕਸ (Tax) – ਪੰਚਾਇਤ ਦੀ ਆਮਦਨ ਦਾ ਪਹਿਲਾ ਸਾਧਨ ਟੈਕਸ ਹਨ । ਪੰਚਾਇਤ ਰਾਜ ਸਰਕਾਰ ਦੁਆਰਾ ਪ੍ਰਵਾਨ ਕੀਤੇ ਗਏ ਟੈਕਸ ਲਗਾ ਸਕਦੀ ਹੈ, ਜਿਵੇਂ-ਸੰਪੱਤੀ ਟੈਕਸ, ਪਸ਼ੂ ਟੈਕਸ, ਕਿੱਤਾ ਟੈਕਸ, ਟੋਕਨ ਟੈਕਸ, ਮਾਰਗ ਟੈਕਸ, ਚੰਗੀ ਟੈਕਸ ਆਦਿ ।
  • ਫ਼ੀਸ ਅਤੇ ਜੁਰਮਾਨਾ ਟੈਕਸ (Tee and Fine Tax) – ਪੰਚਾਇਤ ਦੀ ਆਮਦਨ ਦਾ ਦੂਜਾ ਸਾਧਨ ਇਸ ਦੇ ਦੁਆਰਾ ਕੀਤੇ ਗਏ ਜੁਰਮਾਨੇ ਅਤੇ ਹੋਰ ਪ੍ਰਕਾਰ ਦੀਆਂ ਫ਼ੀਸਾਂ (Fees) ਹਨ, ਜਿਵੇਂ-ਪੰਚਾਇਤ ਆਰਾਮ ਘਰ ਦੀ ਵਰਤੋਂ ਲਈ ਫ਼ੀਸ, ਗਲੀਆਂ ਅਤੇ ਬਾਜ਼ਾਰਾਂ ਵਿੱਚ ਰੌਸ਼ਨੀ ਕਰਨ ਦਾ ਟੈਕਸ, ਪਾਣੀ ਟੈਕਸ ਆਦਿ । ਇਨ੍ਹਾਂ ਦੀ ਵਰਤੋਂ ਸਿਰਫ਼ ਉਨ੍ਹਾਂ ਪੰਚਾਇਤਾਂ ਦੁਆਰਾ ਹੀ ਕੀਤੀ ਜਾਂਦੀ ਹੈ, ਜੋ ਇਹ ਸਹੂਲਤਾਂ ਪ੍ਰਦਾਨ ਕਰਦੀਆਂ ਹਨ ।
  • ਸਰਕਾਰੀ ਗਰਾਂਟਾਂ (Government Grants) – ਪੰਚਾਇਤ ਦੀ ਆਮਦਨ ਦਾ ਮੁੱਖ ਸਾਧਨ ਸਰਕਾਰੀ ਗਰਾਂਟਾਂ Grants) ਹਨ । ਸਰਕਾਰ ਪੰਚਾਇਤਾਂ ਦੀਆਂ ਵਿਕਾਸ ਸੰਬੰਧੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਭਿੰਨ-ਭਿੰਨ ਪ੍ਰਕਾਰ ਦੀਆਂ ਗਰਾਂਟਾਂ ਦਿੰਦੀ ਹੈ । ਆਮ ਤੌਰ ਤੇ ਹਰ ਰਾਜ ਦੇ ਖੇਤਰ ਵਿੱਚ ਇਕੱਠੇ ਹੋਣ ਵਾਲੇ ਜ਼ਮੀਨ ਦੇ ਮਾਲੀਏ ਦਾ ਕੁੱਝ ਭਾਗ ਪੰਚਾਇਤਾਂ ਨੂੰ ਦਿੱਤਾ ਜਾਂਦਾ ਹੈ ਜਿਵੇਂ ਪੰਜਾਬ ਵਿੱਚ 15%, ਉੱਤਰ ਪ੍ਰਦੇਸ਼ ਵਿੱਚ 12%, ਆਦਿ । ਬਿਹਾਰ, ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਪੰਚਾਇਤਾਂ ਹੀ ਸਰਕਾਰ ਦੇ ਆਧਾਰ ਤੇ ਭੂਮੀ ਦੇ ਮਾਲੀਏ (Land Revenue) ਨੂੰ ਇਕੱਠਾ ਕਰਦੀਆਂ ਹਨ ।
  • ਮਿਲੇ-ਜੁਲੇ ਸਾਧਨ-ਪੰਚਾਇਤਾਂ ਦੀ ਆਮਦਨ ਦੇ ਹੋਰ ਸਾਧਨ ਹਨ ; ਜਿਵੇਂ-ਪੰਚਾਇਤ ਦੀ ਸੀਮਾ ਵਿੱਚ ਕੁੜੀਕਰਕਟ, ਗੋਬਰ, ਗੰਦਗੀ ਆਦਿ ਨੂੰ ਵੇਚਣ ਤੋਂ ਆਮਦਨ, ਸ਼ਾਮਲਾਟ ਤੋਂ ਆਮਦਨ, ਮੇਲਿਆਂ ਤੋਂ ਆਮਦਨ, ਪੰਚਾਇਤ ਦੀ ਸੰਪੱਤੀ ਤੋਂ ਆਮਦਨ ਆਦਿ | ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੰਜਾਬ ਵਿੱਚ ਪੰਚਾਇਤਾਂ ਨੂੰ ਮੱਛੀਆਂ ਪਾਲਣ ਅਤੇ ਉਨ੍ਹਾਂ ਨੂੰ ਵੇਚਣ ਨਾਲ ਵਿਸ਼ੇਸ਼ ਆਮਦਨ ਹੁੰਦੀ ਹੈ ।
  • ਕਰਜ਼ੇ (Borrowing) – ਉਪਰੋਕਤ ਸਾਧਨਾਂ ਦੇ ਇਲਾਵਾ ਰਾਜ ਸਰਕਾਰ ਦੀ ਪ੍ਰਵਾਨਗੀ ਨਾਲ ਪੰਚਾਇਤ ਕਰਜ਼ੇ ਵੀ ਲੈ ਸਕਦੀ ਹੈ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 7.
ਪੰਚਾਇਤ ਸਮਿਤੀ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰ ਨਾਲ ਲਿਖੋ ।
ਉੱਤਰ-
ਪੰਚਾਇਤ ਸਮਿਤੀ ਤਿੰਨ-ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਹੈ । ਇਹ ਪੰਚਾਇਤੀ ਰਾਜ ਤਿੰਨ-ਪੱਧਰੀ ਪ੍ਰਣਾਲੀ ਦਾ ਵਿਚਕਾਰਲਾ ਪੱਧਰ (Intermediate Tier) ਹੈ । ਇਸ ਦੀ ਸਥਾਪਨਾ ਬਲਾਕ (Block) ਪੱਧਰ ਤੇ ਕੀਤੀ ਗਈ ਹੈ ਅਤੇ ਇਹ ਪੰਚਾਇਤ ਅਤੇ ਜ਼ਿਲ੍ਹਾ ਪਰਿਸ਼ਦ ਵਿਚਕਾਰ ਕੁੜੀ ਦੇ ਰੂਪ ਵਿੱਚ ਕਾਰਜ ਕਰਦੀ ਹੈ । ਗੁਜਰਾਤ, ਮਹਾਂਰਾਸ਼ਟਰ ਅਤੇ ਕਰਨਾਟਕ ਵਿੱਚ ਇਸ ਦੀ ਵਿਵਸਥਾ ਤਾਲੁਕ (Taluk) ਦੇ ਪੱਧਰ ਤੇ ਕੀਤੀ ਗਈ ਹੈ । ਭਿੰਨ-ਭਿੰਨ ਰਾਜਾਂ ਵਿੱਚ ਇਸ ਨੂੰ ਭਿੰਨ-ਭਿੰਨ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ । ਆਂਧਰਾ-ਪ੍ਰਦੇਸ਼, ਬਿਹਾਰ, ਉੜੀਸਾ, ਮਹਾਂਰਾਸ਼ਟਰ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਨੂੰ ਪੰਚਾਇਤ ਸਮਿਤੀ ਕਹਿੰਦੇ ਹਨ । ਆਸਾਮ ਵਿੱਚ ਆਂਚਲਿਕ ਪੰਚਾਇਤ (Anchalik Panchayat), ਤਾਮਿਲਨਾਡੂ ਵਿੱਚ ਪੰਚਾਇਤੀ ਸੰਘ ਸਮਿਤੀ (Panchayat Union Council), ਉੱਤਰਪ੍ਰਦੇਸ਼ ਵਿੱਚ ਖੇਤਰ ਸਮਿਤੀ (Keshetra Samiti), ਗੁਜਰਾਤ ਵਿੱਚ ਤਾਲੁਕ ਪੰਚਾਇਤ (Taluk Panchayat) ਅਤੇ ਕਰਨਾਟਕ ਵਿੱਚ ਤਾਲੁਕ ਵਿਕਾਸ ਬੋਰਡ (Talak Development Board) ਕਹਿੰਦੇ ਹਨ ।

ਇਸ ਤਰ੍ਹਾਂ ਪੰਚਾਇਤ ਸਮਿਤੀ ਦੇ ਪ੍ਰਧਾਨ ਨੂੰ ਵੀ ਭਿੰਨ-ਭਿੰਨ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ । ਆਂਧਰਾ-ਪਦੇਸ਼, ਆਸਾਮ, ਗੁਜਰਾਤ, ਮੱਧ-ਪ੍ਰਦੇਸ਼ ਅਤੇ ਕਰਨਾਟਕ ਵਿੱਚ ਪ੍ਰੈਜ਼ੀਡੈਂਟ (President), ਮਹਾਂਰਾਸ਼ਟਰ, ਤਾਮਿਲਨਾਡੂ, ਉੜੀਸਾ, ਹਰਿਆਣਾ ਅਤੇ ਪੰਜਾਬ ਵਿੱਚ ਚੇਅਰਮੈਨ (Chairman), ਰਾਜਸਥਾਨ ਵਿੱਚ ਪ੍ਰਧਾਨ (Pardhan) ਅਤੇ ਉੱਤਰ-ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਮੁੱਖ (Parmukha) ਕਹਿੰਦੇ ਹਨ ।

ਪੰਚਾਇਤ ਸਮਿਤੀ ਦੀ ਰਚਨਾ (Composition of Panchayat Samiti-ਚੁਣੇ ਹੋਏ ਮੈਂਬਰ (Elected Members-ਪੰਚਾਇਤ ਸਮਿਤੀ ਦੇ ਮੈਂਬਰ ਇਸ ਦੇ ਖੇਤਰ ਦੇ ਵੋਟਰਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਜਾਂਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਇਸ ਦੇ ਖੇਤਰ ਦੀ ਆਬਾਦੀ ਤੇ ਨਿਰਭਰ ਕਰਦੀ ਹੈ ਅਤੇ ਇਹ ਭਿੰਨ-ਭਿੰਨ ਰਾਜਾਂ ਵਿਚ ਭਿੰਨਭਿੰਨ ਹੁੰਦੀ ਹੈ । ਕੁੱਝ ਰਾਜਾਂ ਵਿੱਚ ਇਸ ਦੇ ਮੈਂਬਰਾਂ ਦੀ ਗਿਣਤੀ ਨਿਸਚਿਤ ਹੈ ਅਤੇ ਕੁੱਝ ਰਾਜਾਂ ਵਿੱਚ ਅਜਿਹਾ ਨਹੀਂ ਹੈ । ਕਰਨਾਟਕ ਵਿੱਚ ਹਰੇਕ 10,000 ਦੀ ਆਬਾਦੀ ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ । ਜਦ ਕਿ ਬਿਹਾਰ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਹਰੇਕ 5000 ਦੀ ਆਬਾਦੀ ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ ।ਤਿਪੁਰਾ ਵਿੱਚ ਇੱਕ ਮੈਂਬਰ 8000 ਦੀ ਆਬਾਦੀ ਲਈ, ਆਂਧਰਾ ਪ੍ਰਦੇਸ਼ ਵਿੱਚ 3000 ਤੋਂ 4000 ਤਕ ਦੀ ਆਬਾਦੀ ਲਈ, ਹਿਮਾਚਲ ਪ੍ਰਦੇਸ਼ ਵਿੱਚ 3000 ਦੀ ਆਬਾਦੀ ਲਈ, ਉੱਤਰ ਪ੍ਰਦੇਸ਼ ਵਿੱਚ 2000 ਦੀ ਆਬਾਦੀ ਲਈ ਅਤੇ ਪੰਜਾਬ ਵਿੱਚ 15,000 ਦੀ ਆਬਾਦੀ ਲਈ ਚੁਣਿਆ ਜਾਂਦਾ ਹੈ । ਹਰਿਆਣਾ ਵਿੱਚ ਜੇਕਰ ਪੰਚਾਇਤ ਸਮਿਤੀ ਖੇਤਰ ਦੀ ਆਬਾਦੀ 40,000 ਹੋਵੇ ਤਾਂ ਹਰੇਕ 4000 ਪਿੱਛੇ ਇੱਕ ਮੈਂਬਰ ਚੁਣਿਆ ਜਾਂਦਾ ਹੈ । ਪਰ ਜੇਕਰ ਆਬਾਦੀ 40,000 ਤੋਂ ਜ਼ਿਆਦਾ ਹੋਵੇ ਤਾਂ ਹਰੇਕ 5000 ਦੀ ਆਬਾਦੀ ਲਈ ਇੱਕ ਮੈਂਬਰ ਚੁਣਿਆ ਜਾਂਦਾ ਹੈ ।

ਗੁਜਰਾਤ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ 15 ਨਿਰਧਾਰਿਤ ਕੀਤੀ ਗਈ ਹੈ । ਮੱਧ ਪ੍ਰਦੇਸ਼ ਵਿੱਚ 10 ਤੋਂ 15 ਤੱਕ ਅਤੇ ਕੇਰਲ ਵਿੱਚ 8 ਤੋਂ 15 ਤਕ ਮੈਂਬਰ ਇੱਕ ਪੰਚਾਇਤ ਸਮਿਤੀ ਵਿੱਚ ਹੁੰਦੇ ਹਨ । ਪੰਜਾਬ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ 6 ਤੋਂ 10 ਤਕ ਹੁੰਦੀ ਹੈ । ਰਾਜਸਥਾਨ ਵਿੱਚ ਇੱਕ ਲੱਖ ਆਬਾਦੀ ਵਾਲੀ ਪੰਚਾਇਤ ਸਮਿਤੀ ਨੂੰ 15 ਚੋਣ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਜੇਕਰ ਆਬਾਦੀ ਇੱਕ ਲੱਖ ਤੋਂ ਜ਼ਿਆਦਾ ਹੋਵੇ ਤਾਂ ਹਰੇਕ ਵਾਧੂ 15,000 ਦੀ ਆਬਾਦੀ ਪਿੱਛੇ 2 ਮੈਂਬਰਾਂ ਨੂੰ ਚੁਣਿਆ ਜਾਂਦਾ ਹੈ । ਆਸਾਮ ਵਿੱਚ ਹਰੇਕ ਗਰਾਮ ਪੰਚਾਇਤ ਵਿੱਚੋਂ ਇੱਕ ਮੈਂਬਰ ਆਂਚਲਿਕ ਪੰਚਾਇਤ ਲਈ ਚੁਣਿਆ ਜਾਂਦਾ ਹੈ ।ਉੜੀਸਾ ਅਤੇ ਮਹਾਂਰਾਸ਼ਟਰ ਵਿੱਚ ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਗਿਣਤੀ ਨਿਸਚਿਤ ਨਹੀਂ ਹੈ ।

ਰਾਖਵੀਆਂ ਸੀਟਾਂ (Reserved Seats) – ਹਰੇਕ ਰਾਜ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਪੰਚਾਇਤ ਸਮਿਤੀ ਵਿੱਚ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਪੰਚਾਇਤ ਸਮਿਤੀ ਵਿੱਚ ਸੀਟਾਂ ਦੀ ਕੁੱਲ ਗਿਣਤੀ ਦੇ ਲਗਪਗ ਉਸੇ ਅਨੁਪਾਤ ਵਿੱਚ ਹੋਵੇਗੀ, ਜਿਸ ਅਨੁਪਾਤ ਵਿੱਚ ਉਸ ਖੇਤਰ ਵਿੱਚ ਉਹਨਾਂ ਦੀ ਆਬਾਦੀ ਹੈ । ਇਹਨਾਂ ਵਿਚੋਂ 1/3 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ ।

ਚੇਅਰਮੈਨ (Chairman) – ਪੰਚਾਇਤ ਸਮਿਤੀ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਇੱਕ ਚੇਅਰਮੈਨ ਅਤੇ ਇੱਕ ਉਪਚੇਅਰਮੈਨ ਦੀ ਚੋਣ ਕਰਦੇ ਹਨ । ਇਹ ਚੋਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਉਸ ਦੇ ਦੁਆਰਾ ਨਿਯੁਕਤ ਕੀਤੇ ਗਏ ਅਧਿਕਾਰੀ ਦੀ ਨਿਗਰਾਨੀ ਵਿੱਚ ਹੁੰਦੀ ਹੈ । ਕਿਉਂਕਿ ਪੰਚਾਇਤ ਸਮਿਤੀ ਦਾ ਕਾਰਜਕਾਲ ਪੰਜ ਸਾਲ ਹੈ ਇਸ ਲਈ ਇਸ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਦਾ ਕਾਰਜਕਾਲ ਵੀ ਪੰਜ ਸਾਲ ਹੁੰਦਾ ਹੈ ।

ਪੰਚਾਇਤ ਸਮਿਤੀ ਦੇ ਚੇਅਰਮੈਨਾਂ ਵਿੱਚ ਵੀ ਆਬਾਦੀ ਦੇ ਆਧਾਰ ਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ਅਤੇ ਕੁੱਲ ਸੀਟਾਂ ਵਿਚੋਂ ਇਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਹੁੰਦੀਆਂ ਹਨ ।

ਪੰਚਾਇਤ ਸਮਿਤੀ ਦੇ ਕਾਰਜ (Functions of Panchayat Samiti)

1. ਸਮੂਹਿਕ ਵਿਕਾਸ (Community Development) – ਸਭ ਰਾਜਾਂ ਵਿਚ ਪੰਚਾਇਤ ਸਮਿਤੀਆਂ ਨੂੰ ਵਿਕਾਸਵਾਦੀ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ । ਉਹ ਸਮੂਹਿਕ ਵਿਕਾਸ ਯੋਜਨਾ ਨੂੰ ਲਾਗੂ ਕਰਦੀਆਂ ਹਨ । ਉਹ ਬਲਾਕ ਪੱਧਰ ਦੀਆਂ ਯੋਜਨਾਵਾਂ ਨੂੰ ਤਿਆਰ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਲਾਗੂ ਵੀ ਕਰਦੀਆਂ ਹਨ ।

2. ਖੇਤੀ-ਬਾੜੀ ਅਤੇ ਸਿੰਜਾਈ ਸੰਬੰਧੀ ਕਾਰਜ (Functions Regarding Irrigation and Agriculture) – ਆਂਧਰਾ-ਦੇਸ਼, ਬਿਹਾਰ, ਗੁਜਰਾਤ, ਮੱਧ-ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਦਿ ਸਭ ਰਾਜਾਂ ਨੂੰ ਖੇਤੀ-ਬਾੜੀ ਦੇ ਵਿਕਾਸ ਦੇ ਸੰਬੰਧ ਵਿੱਚ ਪੰਚਾਇਤ ਸਮਿਤੀ ਨੂੰ ਵਿਸ਼ੇਸ਼ ਸ਼ਕਤੀ ਦਿੱਤੀ ਗਈ ਹੈ । ਉਹ ਚੰਗੇ ਬੀਜ ਅਤੇ ਖਾਦ ਵੰਡਦੀ ਹੈ । ਖੇਤੀਬਾੜੀ ਦੇ ਵਿਗਿਆਨਿਕ ਤਰੀਕਿਆਂ ਨੂੰ ਪ੍ਰਚੱਲਿਤ ਕਰਨ ਲਈ ਯਤਨ ਕਰਦੀ ਹੈ । ਭੂਮੀ ਬਚਾਉ (Soil Conservation) ਭੂਮੀ ਨੂੰ ਉਪਜਾਊ ਬਣਾਉਣ ਲਈ ਪ੍ਰਬੰਧ ਕਰਦੀ ਹੈ । ਹਰੀ ਖਾਦ ਅਤੇ ਖਾਦਾਂ ਵਿਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦਾ ਯਤਨ ਕਰਦੀ ਹੈ । ਸਬਜ਼ੀਆਂ ਅਤੇ ਫਲਾਂ ਨੂੰ ਜ਼ਿਆਦਾ ਉਗਾਉਣ ਲਈ ਉਤਸ਼ਾਹ ਦੇਂਦੀ ਹੈ । ਸਿੰਜਾਈ ਲਈ ਖੂਹਾਂ, ਤਾਲਾਬਾਂ ਅਤੇ ਸਿੰਜਾਈ ਦੇ ਹੋਰ ਛੋਟੇ ਸਾਧਨਾਂ ਦੀ ਵਿਵਸਥਾ ਕਰਦੀ ਹੈ ।

3. ਪਸ਼ੂ ਪਾਲਣ ਅਤੇ ਮੱਛੀ ਪਾਲਣ (Animal Husbandry and Fisheries) – ਪੰਚਾਇਤ ਸਮਿਤੀ ਪਸ਼ੂ ਪਾਲਣ ਦੇ ਚੰਗੇ ਢੰਗਾਂ ਦਾ ਪ੍ਰਚਾਰ ਅਤੇ ਉਨ੍ਹਾਂ ਦੀ ਬਿਮਾਰੀਆਂ ਤੋਂ ਰੱਖਿਆ ਕਰਨ ਲਈ ਅਤੇ ਉਨ੍ਹਾਂ ਦੇ ਇਲਾਜ ਲਈ ਵਿਵਸਥਾ ਕਰਦੀ ਹੈ । ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰਦੀ ਹੈ, ਬਲਾਕ ਵਿਚ ਮੱਛੀ ਪਾਲਣ ਦਾ ਪ੍ਰਸਾਰ ਕਰਦੀ ਹੈ ਅਤੇ ਮੱਛੀ ਪਾਲਣ ਦੇ ਲਈ ਸਥਾਨ ਨਿਸਚਿਤ ਕਰਦੀ ਹੈ ।

4. ਪ੍ਰਾਇਮਰੀ ਸਿੱਖਿਆ (Primary Education) – ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਰਾਜਾਂ ਵਿਚ ਪ੍ਰਾਇਮਰੀ ਸਿੱਖਿਆ ਦੀ ਜ਼ਿੰਮੇਵਾਰੀ ਪੰਚਾਇਤ ਸਮਿਤੀ ਨੂੰ ਸੌਂਪੀ ਗਈ ਹੈ । ਇਸ ਦੇ ਇਲਾਵਾ ਪੰਚਾਇਤ ਸਮਿਤੀ ਸੂਚਨਾ ਕੇਂਦਰ (Information Centre), ਮਨੋਰੰਜਨ, ਯੁਵਕ ਸੰਗਠਨ, ਇਸਤਰੀ ਮੰਡਲ, ਕਿਸਾਨ ਸੰਘ, ਨੁਮਾਇਸ਼ਾਂ, ਮੇਲਿਆਂ ਅਤੇ ਉਦਯੋਗਿਕ ਸਮਾਰੋਹਾਂ ਆਦਿ ਦਾ ਪ੍ਰਬੰਧ ਕਰਦੀ ਹੈ ।

5. ਸਿਹਤ ਅਤੇ ਸਫਾਈ ਸੰਬੰਧੀ ਕਾਰਜ (Functions Regarding Health and Sanitation) – ਆਮ ਤੌਰ ‘ਤੇ ਸਭ ਰਾਜਾਂ ਵਿਚ ਸਿਹਤ ਸੰਬੰਧੀ ਕਾਰਜ ਪੰਚਾਇਤ ਸਮਿਤੀਆਂ ਨੂੰ ਸੌਂਪੇ ਗਏ ਹਨ । ਇਹ ਛੂਤ-ਛਾਤ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਉਪਾਅ ਕਰਦੀ ਹੈ । ਚੇਚਕ, ਹੈਜ਼ੇ, ਮਲੇਰੀਆ ਆਦਿ ਤੇ ਟੀਕੇ ਲਗਾਉਣ ਦਾ ਪ੍ਰਬੰਧ ਕਰਦੀ ਹੈ । ਬਲਾਕ ਵਿਚ ਹਸਪਤਾਲ, ਇਸਤਰੀਆਂ ਅਤੇ ਬੱਚਿਆਂ ਦੇ ਕਲਿਆਣ ਕੇਂਦਰਾਂ ਆਦਿ ਦੀ ਸਥਾਪਨਾ ਦੀ ਦੇਖ-ਭਾਲ ਕਰਦੀ ਹੈ । ਪੀਣ ਲਈ ਪਾਣੀ, ਗੰਦੇ ਨਾਲੇ ਤੇ ਗਲੀਆਂ ਦੀ ਸਫ਼ਾਈ ਆਦਿ ਦਾ ਪ੍ਰਬੰਧ ਕਰਦੀ ਹੈ । ਟਿੱਡੀਆਂ, ਚੂਹਿਆਂ ਅਤੇ ਹੋਰ ਕੀੜਿਆਂ ਆਦਿ ਦੇ ਖਾਤਮੇ ਲਈ ਉਪਾਅ ਕਰਦੀ ਹੈ ।

6. ਮਿਉਂਸਪਲ ਕਾਰਜ (Municipal Functions) – ਪੰਚਾਇਤੀ ਸਮਿਤੀ ਬਲਾਕ ਵਿਚ ਸੜਕਾਂ ਦਾ ਨਿਰਮਾਣ, ਮੁਰੰਮਤ ਅਤੇ ਦੇਖ-ਭਾਲ ਕਰਦੀ ਹੈ | ਪੀਣ ਦੇ ਪਾਣੀ, ਗੰਦਗੀ ਦੇ ਨਿਕਾਸ, ਸਫ਼ਾਈ ਆਦਿ ਦਾ ਪ੍ਰਬੰਧ ਕਰਦੀ ਹੈ ।

7. ਸਹਿਕਾਰਤਾ (Co-operation) – ਪੰਚਾਇਤ ਸਮਿਤੀ ਉਦਯੋਗਿਕ ਅਤੇ ਖੇਤੀ-ਬਾੜੀ ਵਿਚ ਸਹਿਕਾਰੀ ਸਮਿਤੀਆਂ (Co-operative Societies) ਦੀ ਸਥਾਪਨਾ ਕਰਨ ਲਈ ਹੌਸਲਾ ਅਫਜ਼ਾਈ ਅਤੇ ਸਹਾਇਤਾ ਪ੍ਰਦਾਨ ਕਰਦੀ ਹੈ ।

8. ਨਿਯੋਜਨ ਅਤੇ ਉਦਯੋਗ (Planning and Industries) – ਕੁੱਝ ਰਾਜਾਂ ਵਿਚ ਪੰਚਾਇਤ ਸਮਿਤੀ ਨੂੰ ਬਲਾਕ ਪੱਧਰ ਤੇ ਨਿਯੋਜਨ ਦਾ ਅਧਿਕਾਰ ਦਿੱਤਾ ਗਿਆ ਹੈ । ਉਹ ਛੋਟੇ ਪੈਮਾਨੇ ਦੇ ਅਤੇ ਘਰੇਲੂ ਉਦਯੋਗਾਂ ਦੀ ਸਥਾਪਨਾ ਵਿਚ ਸਹਾਇਤਾ ਕਰਦੀ ਹੈ ।

ਪੰਚਾਇਤ ਸਮਿਤੀ ਦੀ ਆਮਦਨ ਦੇ ਸਰੋਤ (Sources of income of Panchayat Samiti)

  • ਪੰਚਾਇਤ ਸਮਿਤੀ ਦੁਆਰਾ ਲਗਾਏ ਗਏ ਟੈਕਸ – ਪੰਚਾਇਤ ਸਮਿਤੀ ਅਤੇ ਜ਼ਿਲਾ ਪਰਿਸ਼ਦ ਐਕਟ ਦੀਆਂ ਧਾਰਾਵਾਂ ਦੇ ਅੰਤਰਗਤ ਭਿੰਨ-ਭਿੰਨ ਪ੍ਰਕਾਰ ਦੇ ਟੈਕਸ ਲਗਾ ਸਕਦੀ ਹੈ । ਕਿੱਤਾ ਟੈਕਸ, ਸੰਪੱਤੀ ਟੈਕਸ, ਮਾਰਗ ਟੈਕਸ (Toll Tax), ਟੋਕਨ ਟੈਕਸ ਆਦਿ ਤੋਂ ਹੋਣ ਵਾਲੀ ਆਮਦਨ ।
  • ਸੰਪੱਤੀ ਤੋਂ ਆਮਦਨ – ਪੰਚਾਇਤ ਸਮਿਤੀ ਦੇ ਅਧਿਕਾਰ ਵਿਚ ਰੱਖੀ ਗਈ ਸੰਪੱਤੀ ਤੋਂ ਆਮਦਨ ।
  • ਫ਼ੀਸ (Fees) – ਪੰਚਾਇਤ ਸਮਿਤੀ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਤੋਂ ਆਮਦਨ । ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਦੀ ਪ੍ਰਵਾਨਗੀ ਨਾਲ ਕਈ ਪ੍ਰਕਾਰ ਦੀਆਂ ਫ਼ੀਸਾਂ ਲਗਾ ਸਕਦੀ ਹੈ ; ਜਿਵੇਂ-ਮੇਲਿਆਂ, ਖੇਤੀ-ਬਾੜੀ ਦੀਆਂ ਨੁਮਾਇਸ਼ਾਂ ਤੇ ਫ਼ੀਸ ਆਦਿ ।
  • ਸਰਕਾਰੀ ਗਰਾਂਟਾਂ (Government Grants) – ਰਾਜ ਸਰਕਾਰ ਪੰਚਾਇਤ ਸਮਿਤੀ ਨੂੰ ਸਮੂਹਿਕ ਵਿਕਾਸ ਯੋਜਨਾ ਅਤੇ ਹੋਰ ਕਾਰਜਾਂ ਲਈ ਕਈ ਪ੍ਰਕਾਰ ਦੀਆਂ ਗਰਾਂਟਾਂ ਦਿੰਦੀ ਹੈ ।
  • ਭੂਮੀ ਮਾਲੀਏ (Land Revenue) ਤੋਂ ਆਮਦਨ-ਲਗਪਗ ਸਭ ਰਾਜਾਂ ਵਿਚ ਬਲਾਕ ਖੇਤਰ ਤੋਂ ਪ੍ਰਾਪਤ ਹੋਣ ਵਾਲੀ ਭੂਮੀ ਮਾਲੀਏ (Land Revenue) ਦਾ ਕੁੱਝ ਭਾਗ ਪੰਚਾਇਤ ਸਮਿਤੀ ਨੂੰ ਦਿੱਤਾ ਜਾਂਦਾ ਹੈ, ਜਿਵੇਂ ਪੰਜਾਬ ਵਿਚ ਸਰਕਾਰ ਦੁਆਰਾ ਭੂਮੀ ਮਾਲੀਏ ਦਾ 10% ਭਾਗ ਪੰਚਾਇਤ ਸਮਿਤੀ ਨੂੰ ਦਿੱਤਾ ਜਾਂਦਾ ਹੈ ।
  • ਕਰਜ਼ੇ (Loans) – ਪੰਚਾਇਤ ਸਮਿਤੀ ਜ਼ਿਲ੍ਹਾ ਪਰਿਸ਼ਦ ਅਤੇ ਸਰਕਾਰ ਦੀ ਪ੍ਰਵਾਨਗੀ ਨਾਲ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਤੋਂ ਕਰਜ਼ੇ ਲੈ ਸਕਦੀ ਹੈ । ਗੈਰ-ਸਰਕਾਰੀ ਸੰਸਥਾਵਾਂ ਤੋਂ 5 ਲੱਖ ਰੁਪਏ ਤੋਂ ਜ਼ਿਆਦਾ ਕਰਜ਼ਾ ਨਹੀਂ ਲਿਆ
    ਜਾ ਸਕਦਾ ।

PSEB 11th Class Sociology Important Questions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 8.
ਜ਼ਿਲ੍ਹਾ ਪਰਿਸ਼ਦ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-
ਜ਼ਿਲਾ ਪਰਿਸ਼ਦ ਪੰਚਾਇਤੀ ਰਾਜ ਦੀ ਤੀਜੀ ਅਤੇ ਸਭ ਤੋਂ ਉਚੇਰੀ ਇਕਾਈ ਹੈ । ਇਸ ਦੀ ਸਥਾਪਨਾ ਸਾਰੇ ਰਾਜਾਂ ਵਿਚ ਜ਼ਿਲ੍ਹਾ ਪੱਧਰ ਤੇ ਕੀਤੀ ਗਈ ਹੈ । ਆਂਧਰਾ ਪ੍ਰਦੇਸ਼, ਬਿਹਾਰ, ਪੰਜਾਬ, ਸਿੱਕਿਮ, ਉੜੀਸਾ, ਆਸਾਮ, ਰਾਜਸਥਾਨ, ਹਰਿਆਣਾ, ਮਣੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਤਿਪੁਰਾ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਿਚ ਇਸ ਨੂੰ ਜ਼ਿਲ੍ਹਾ ਪਰਿਸ਼ਦ ਕਹਿੰਦੇ ਹਨ । ਕਰਨਾਟਕ, ਗੋਆ ਅਤੇ ਉੱਤਰ ਪ੍ਰਦੇਸ਼ ਵਿਚ ਜ਼ਿਲ੍ਹਾ ਪੰਚਾਇਤ ਜਦ ਕਿ ਗੁਜਰਾਤ, ਤਾਮਿਲਨਾਡੂ ਅਤੇ ਕੇਰਲ ਵਿਚ ਇਸ ਨੂੰ ਡਿਸਟਰਿਕਟ ਪੰਚਾਇਤ (District Panchayat) ਕਹਿੰਦੇ ਹਨ ।

ਰਚਨਾ (Composition) – ਜ਼ਿਲ੍ਹਾ ਪਰਿਸ਼ਦ ਵਿਚ ਚੁਣੇ ਹੋਏ ਅਤੇ ਕੁੱਝ ਹੋਰ ਮੈਂਬਰ ਹੁੰਦੇ ਹਨ । ਚੁਣੇ ਹੋਏ ਮੈਂਬਰਾਂ ਨੂੰ ਜ਼ਿਲ੍ਹੇ ਦੇ ਵੋਟਰਾਂ ਦੁਆਰਾ ਸਿੱਧੀ ਚੋਣ ਰਾਹੀਂ ਚੋਣ ਹਲਕੇ ਬਣਾ ਕੇ ਚੁਣਿਆ ਜਾਂਦਾ ਹੈ । ਪਰ ਚੁਣੇ ਹੋਏ ਮੈਂਬਰਾਂ ਦੀ ਗਿਣਤੀ, ਰਾਜਾਂ ਵਿਚ ਭਿੰਨ-ਭਿੰਨ ਹੈ । ਤ੍ਰਿਪੁਰਾ, ਸਿੱਕਿਮ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੇ ਪੰਚਾਇਤੀ ਰਾਜ ਐਕਟਾਂ ਵਿਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਕੀਤੀ ਗਈ ਹੈ । ਬਿਹਾਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ 50,000 ਦੀ ਆਬਾਦੀ ਲਈ ਇਕ ਮੈਂਬਰ ਚੁਣਿਆ ਜਾਂਦਾ ਹੈ । ਜਦ ਕਿ ਆਸਾਮ, ਹਰਿਆਣਾ, ਕਰਨਾਟਕ ਵਿਚ 40,000 ਦੀ ਆਬਾਦੀ ਲਈ ਇਕ ਮੈਂਬਰ ਚੁਣਿਆ ਜਾਂਦਾ ਹੈ । ਹਿਮਾਚਲ ਪ੍ਰਦੇਸ਼ ਵਿਚ 20,000 ਦੀ ਆਬਾਦੀ ਅਤੇ ਮਣੀਪੁਰ ਵਿਚ 15,000 ਦੀ ਆਬਾਦੀ ਲਈ ਇਕ ਮੈਂਬਰ ਦੀ ਚੋਣ ਕੀਤੀ ਜਾਂਦੀ ਹੈ ।

ਗੁਜਰਾਤ ਵਿਚ ਘੱਟ ਤੋਂ ਘੱਟ 17 ਅਤੇ ਗੋਆ ਵਿਚ 20 ਮੈਂਬਰ ਜ਼ਿਲਾ ਪਰਿਸ਼ਦ ਲਈ ਚੁਣੇ ਜਾਂਦੇ ਹਨ । ਜ਼ਿਲਾ ਪਰਿਸ਼ਦ ਵਿਚ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਮੱਧ ਪ੍ਰਦੇਸ਼ ਵਿਚ 10 ਤੋਂ 35 ਤਕ, ਮਹਾਂਰਾਸ਼ਟਰ ਵਿਚ 40 ਤੋਂ 60 ਤੱਕ, ਕੇਰਲ ਵਿਚ 10 ਤੋਂ 20 ਤਕ, ਪੰਜਾਬ ਵਿਚ 10 ਤੋਂ 35 ਤਕ ਅਤੇ ਹਰਿਆਣਾ ਵਿਚ 10 ਤੋਂ 30 ਤਕ ਨਿਰਧਾਰਿਤ ਕੀਤੀ ਗਈ ਹੈ । ਰਾਜਸਥਾਨ ਵਿਚ ਜੇ ਕਰ ਜ਼ਿਲ੍ਹਾ ਪਰਿਸ਼ਦ ਦੀ ਆਬਾਦੀ 4 ਲੱਖ ਹੋਵੇ ਤਾਂ 17 ਮੈਂਬਰ ਚੁਣੇ ਜਾਂਦੇ ਹਨ । ਜੇਕਰ ਆਬਾਦੀ 4 ਲੱਖ ਤੋਂ ਜ਼ਿਆਦਾ ਹੋਵੇ ਤਾਂ ਹਰੇਕ ਵਾਧੂ ਇਕ ਲੱਖ ਦੀ ਆਬਾਦੀ ਪਿੱਛੇ 2 ਮੈਂਬਰਾਂ ਦਾ ਵਾਧਾ ਕੀਤਾ ਜਾਂਦਾ ਹੈ ।

ਮਹਾਂਰਾਸ਼ਟਰ ਦੇ ਇਲਾਵਾ ਸਭ ਰਾਜਾਂ ਵਿਚ ਜ਼ਿਲ੍ਹੇ ਵਿਚੋਂ ਚੁਣੇ ਗਏ ਸੰਸਦ ਦੇ ਮੈਂਬਰ (M.P) ਅਤੇ ਰਾਜ ਵਿਧਾਨ ਸਭਾ ਦੇ ਮੈਂਬਰ (M.L.A.) ਜ਼ਿਲ੍ਹਾ ਪਰਿਸ਼ਦ ਦੇ ਪਦਵੀ-ਵਜੋਂ ਮੈਂਬਰ ਹੁੰਦੇ ਹਨ । ਗੁਜਰਾਤ ਵਿਚ ਵਿਧਾਨ ਸਭਾ ਦੇ ਮੈਂਬਰ ਸਥਾਈ ਰੂਪ ਵਿੱਚ ਜ਼ਿਲ੍ਹਾ ਪਰਿਸ਼ਦ ਵਿਚ ਸੱਦੇ ਜਾਂਦੇ ਹਨ, ਪਰ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਹੈ ।

ਆਂਧਰਾ ਪ੍ਰਦੇਸ਼ ਵਿਚ ਮੰਡਲ ਪੰਚਾਇਤਾਂ ਦੇ ਚੇਅਰਮੈਨ, ਵਿਧਾਨ ਸਭਾ ਅਤੇ ਸੰਸਦ ਦੇ ਮੈਂਬਰਾਂ ਦੇ ਇਲਾਵਾ ਜ਼ਿਲ੍ਹੇ ਦੇ ਘੱਟ ਗਿਣਤੀਆਂ ਦੇ ਲੋਕਾਂ ਦੇ ਦੋ ਪ੍ਰਤੀਨਿਧੀ ਸਹਿਵਰਤ (Co-opt) ਕੀਤੇ ਜਾਂਦੇ ਹਨ । ਇਹਨਾਂ ਦੇ ਇਲਾਵਾ ਜ਼ਿਲਾ ਸਹਿਕਾਰੀ ਮਾਰਕੀਟਿੰਗ ਸੁਸਾਇਟੀ (District Co-operative Marketing Society) ਦਾ ਪ੍ਰਧਾਨ, ਜ਼ਿਲ੍ਹਾ ਸਹਿਕਾਰੀ ਕੇਂਦਰੀ ਬੈਂਕ ਦਾ ਪ੍ਰਧਾਨ, ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਗਾਨਧਾਲਿਆ ਸੰਸਥਾ (Zila Grandhalaya Sanstha) ਦਾ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਦੇ ਪਦਵੀ ਵਜੋਂ ਮੈਂਬਰ ਹੁੰਦੇ ਹਨ । ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਸੰਸਦ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੇ ਇਲਾਵਾ ਜ਼ਿਲ੍ਹਾ ਸਹਿਕਾਰੀ ਬੈਂਕ ਅਤੇ ਜ਼ਿਲ੍ਹਾ ਸਹਿਕਾਰੀ ਅਤੇ ਵਿਕਾਸ ਬੈਂਕ ਦੇ ਪ੍ਰਧਾਨ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੁੰਦੇ ਹਨ । ਜੇਕਰ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦਾ ਉਪਰੋਕਤ ਮੈਂਬਰਾਂ ਵਿਚੋਂ ਕੋਈ ਵੀ ਮੈਂਬਰ ਨਾ ਹੋਵੇ, ਤਾਂ ਜ਼ਿਲ੍ਹਾ ਪਰਿਸ਼ਦ ਇਹਨਾਂ ਜਾਤਾਂ ਤੋਂ ਇਕ ਮੈਂਬਰ ਸਹਿਵਰਤ (Co-opt) ਕਰ ਸਕਦੀ ਹੈ ।

ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਸੀਟਾਂ ਦਾ ਰਾਖਵਾਂਕਰਨ (Reservation of seats for Scheduled Castes, Scheduled Tribes and Women) – ਜ਼ਿਲ੍ਹਾ ਪਰਿਸ਼ਦ ਵਿਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਸੀਟਾਂ ਰਾਖਵੀਆਂ ਰੱਖਣ ਲਈ ਉਪਬੰਧ ਕੀਤੇ ਗਏ ਹਨ । ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਦਾ ਅਨੁਪਾਤ ਸਿੱਧੀ ਚੋਣ ਰਾਹੀਂ ਭਰੀਆਂ ਜਾਣ ਵਾਲੀਆਂ ਕੁੱਲ ਸੀਟਾਂ ਦੀ ਗਿਣਤੀ ਨਾਲ ਉਹ ਹੀ ਹੋਵੇਗਾ, ਜੋ ਜ਼ਿਲ੍ਹੇ ਵਿਚ ਇਹਨਾਂ ਜਾਤਾਂ ਦੀ ਆਬਾਦੀ ਦਾ ਜ਼ਿਲ੍ਹੇ ਦੀ ਕੁੱਲ ਆਬਾਦੀ ਨਾਲ ਹੈ । ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਸੀਟਾਂ ਵਿਚੋਂ ਘੱਟ ਤੋਂ ਘੱਟ ਇਕ-ਤਿਹਾਈ ਸੀਟਾਂ ਇਹਨਾਂ ਜਾਤਾਂ ਅਤੇ ਕਬੀਲਿਆਂ ਦੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।

ਹਰੇਕ ਜ਼ਿਲਾ ਪਰਿਸ਼ਦ ਵਿਚ ਇਕ-ਤਿਹਾਈ ਸੀਟਾਂ ਇਸਤਰੀਆਂ ਲਈ ਰਾਖਵੀਆਂ ਰੱਖਣ ਦੀ ਵਿਵਸਥਾ ਕੀਤੀ ਗਈ ਹੈ । ਇਸ ਵਿਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੀਆਂ ਇਸਤਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਸੀਟਾਂ ਦੀ ਗਿਣਤੀ ਵੀ ਸ਼ਾਮਿਲ ਕੀਤੀ ਜਾਂਦੀ ਹੈ ।

ਪਛੜੀਆਂ ਸ਼੍ਰੇਣੀਆਂ ਲਈ ਸੀਟਾਂ ਦਾ ਰਾਖਵਾਂਕਰਨ (Reservation of Seats for Backward Classes) – ਲਗਪਗ ਸਾਰੇ ਰਾਜਾਂ ਵਿਚ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਲਈ ਵੀ ਕੁੱਝ ਸੀਟਾਂ ਜ਼ਿਲ੍ਹਾ ਪਰਿਸ਼ਦ ਵਿਚ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ । ਪਰ ਅਜਿਹਾ ਕਰਨਾ ਰਾਜ ਸਰਕਾਰ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ, ਜਿਵੇਂ-ਬਿਹਾਰ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਂਧਰ ਪ੍ਰਦੇਸ਼, ਗੁਜਰਾਤ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ, ਗੋਆ ਆਦਿ ਰਾਜਾਂ ਵਿਚ ਪਛੜੇ ਵਰਗ ਦੇ ਲੋਕਾਂ ਲਈ ਉਹਨਾਂ ਦੀ ਆਬਾਦੀ ਦੇ ਅਨੁਸਾਰ ਜ਼ਿਲ੍ਹਾ ਪਰਿਸ਼ਦ ਸੀਟਾਂ ਰਾਖਵੀਆਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ ।

ਕਾਰਜਕਾਲ (Term) – ਜ਼ਿਲ੍ਹਾ ਪਰਿਸ਼ਦ ਦਾ ਕਾਰਜਕਾਲ ਪੰਜ ਸਾਲ ਹੁੰਦਾ ਹੈ । ਜੇਕਰ ਇਸ ਤੋਂ ਪਹਿਲਾਂ ਇਸ ਨੂੰ ਭੰਗ ਕੀਤਾ ਜਾਂਦਾ ਹੈ ਤਾਂ 6 ਮਹੀਨੇ ਦੇ ਅੰਦਰ-ਅੰਦਰ ਇਸ ਦੇ ਮੈਂਬਰਾਂ ਦੀ ਨਵੀਂ ਚੋਣ ਕਰਵਾਉਣਾ ਲਾਜ਼ਮੀ ਹੁੰਦਾ ਹੈ ।

ਚੇਅਰਮੈਨ (Chairman) – ਹਰੇਕ ਜ਼ਿਲ੍ਹਾ ਪਰਿਸ਼ਦ ਵਿਚ ਇਕ ਚੇਅਰਮੈਨ ਅਤੇ ਇਕ ਵਾਇਸ ਚੇਅਰਮੈਨ ਹੁੰਦਾ ਹੈ । ਉਹਨਾਂ ਦੀ ਚੋਣ ਸਿੱਧੀ ਚੋਣ ਰਾਹੀਂ ਚੁਣੇ ਗਏ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੁਆਰਾ ਆਪਣੇ ਵਿਚੋਂ ਹੀ ਕੀਤੀ ਜਾਂਦੀ ਹੈ ।

ਪਰ ਮੱਧ ਪ੍ਰਦੇਸ਼ ਵਿਚ ਇਹਨਾਂ ਦੀ ਚੋਣ ਜ਼ਿਲ੍ਹਾ ਪਰਿਸ਼ਦ ਦੇ ਸਾਰੇ ਮੈਂਬਰਾਂ ਦੁਆਰਾ ਆਪਣੇ ਵਿਚੋਂ ਕੀਤੀ ਜਾਂਦੀ ਹੈ । ਜ਼ਿਲਾ ਪਰਿਸ਼ਦ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਨੂੰ ਭਿੰਨ-ਭਿੰਨ ਰਾਜਾਂ ਵਿਚ ਭਿੰਨ-ਭਿੰਨ ਨਾਵਾਂ ਨਾਲ ਸੰਬੋਧਤ ਕੀਤਾ ਜਾਂਦਾ ਹੈ ।

ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਅਤੇ ਇਸਤਰੀਆਂ ਲਈ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਦੇ ਅਹੁਦੇ ਨੂੰ ਰਾਖਵਾਂ ਰੱਖਣ ਲਈ ਵਿਵਸਥਾ ਕੀਤੀ ਗਈ ਹੈ । ਮੈਂਬਰਾਂ ਦੀ ਤਰ੍ਹਾਂ ਇਹਨਾਂ ਦੀ ਆਬਾਦੀ ਦੇ ਅਨੁਪਾਤ ਵਿਚ ਕੀਤਾ ਗਿਆ ਹੈ ਅਤੇ ਰਾਜ ਵਿਚ ਕੁੱਲ ਸੀਟਾਂ ਵਿਚੋਂ ਇਕ-ਤਿਹਾਈ ਚੇਅਰਮੈਨ ਦਾ ਕਾਰਜਕਾਲ਼ ਪੰਜ ਸਾਲ ਹੁੰਦਾ ਹੈ ।

ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਉਪ-ਚੇਅਰਮੈਨ ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਅਵਿਸ਼ਵਾਸ ਪ੍ਰਸਤਾਵ ਪਾਸ ਕਰਨ ਲਈ ਰਾਜਾਂ ਵਿਚ ਸਥਿਤੀ ਭਿੰਨ-ਭਿੰਨ ਹੈ । ਕਰਨਾਟਕ, ਬਿਹਾਰ, ਤ੍ਰਿਪੁਰਾ, ਸਿੱਕਿਮ, ਮਹਾਂਰਾਸ਼ਟਰ, ਗੋਆ, ਮਣੀਪੁਰ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿਚ ਚੁਣੇ ਹੋਏ ਮੈਂਬਰਾਂ ਦਾ ਬਹੁਮਤ ਜੇਕਰ ਅਵਿਸ਼ਵਾਸ ਪ੍ਰਸਾਤਵ ਪਾਸ ਕਰ ਦੇਵੇ ਤਾਂ ਚੇਅਰਮੈਨ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਗੁਜਰਾਤ, ਉੜੀਸਾ, ਕੇਰਲ, ਆਸਾਮ, ਆਂਧਰਾ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਅਰੁਣਾਚਲ ਪ੍ਰਦੇਸ਼ ਵਿਚ ਅਵਿਸ਼ਵਾਸ ਪ੍ਰਸਤਾਵ ਪਾਸ ਕਰਨ ਲਈ ਚੁਣੇ ਹੋਏ ਮੈਂਬਰਾਂ ਦਾ ਦੋ-ਤਿਹਾਈ ਇਸ ਦੇ ਪੱਖ ਵਿਚ ਹੋਣਾ ਜ਼ਰੂਰੀ ਹੁੰਦਾ ਹੈ । ਮੱਧ ਦੇਸ਼ ਵਿਚ ਤਿੰਨ-ਚੌਥਾਈ ਅਤੇ ਉੱਤਰ ਪ੍ਰਦੇਸ਼ ਵਿੱਚ 50% ਮੈਂਬਰਾਂ ਦੁਆਰਾ ਜੇ ਕਰ ਵਿਸ਼ਵਾਸ ਪ੍ਰਸਤਾਵ ਪਾਸ ਕਰ ਦਿੱਤਾ ਜਾਵੇ ਤਾਂ ਚੇਅਰਮੈਨ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ।

ਜ਼ਿਲ੍ਹਾ ਪਰਿਸ਼ਦ ਦੇ ਕੰਮ (Functions of Zila Parishad)

ਭਾਵੇਂ ਜ਼ਿਲ੍ਹਾ ਪਰਿਸ਼ਦ ਦੇ ਕੰਮਾਂ ਵਿਚ ਭਿੰਨ-ਭਿੰਨ ਰਾਜਾਂ ਵਿਚ ਭਿੰਨਤਾ ਮਿਲਦੀ ਹੈ ਤਾਂ ਵੀ ਇਸ ਦਾ ਮੁੱਖ ਉਦੇਸ਼ ਪੰਚਾਇਤ ਸਮਿਤੀਆਂ ਦੇ ਕੰਮਾਂ ਦਾ ਸੁਮੇਲ ਅਤੇ ਨਿਰੀਖਣ ਕਰਨਾ ਹੈ । ਇਸ ਸਥਿਤੀ ਵਿਚ ਉਹ ਹੇਠ ਲਿਖੇ ਕੰਮ ਕਰਦੀ ਹੈ-

  1. ਜ਼ਿਲ੍ਹੇ ਦੀਆਂ ਪੰਚਾਇਤਾਂ ਮਿਤੀਆਂ ਦੇ ਬਜਟ ਨੂੰ ਪ੍ਰਵਾਨ ਕਰਦੀਆਂ ਹਨ ।
  2. ਪੰਚਾਇਤ ਸਮਿਤੀਆਂ ਨੂੰ ਸਮਰੱਥਾਪੂਰਵਕ ਕੰਮ ਕਰਨ ਲਈ ਨਿਰਦੇਸ਼ ਜਾਰੀ ਕਰ ਸਕਦੀ ਹੈ ।
  3. ਇਹ ਪੰਚਾਇਤ ਸਮਿਤੀਆਂ ਨੂੰ ਆਪਣੀ ਇੱਛਾ ਜਾਂ ਸਰਕਾਰ ਦੇ ਆਦੇਸ਼ ਦੇ ਅਨੁਸਾਰ ਜਾਂ ਪੰਚਾਇਤ ਸਮਿਤੀ ਦੀ ਬੇਨਤੀ ਤੇ ਕਿਸੇ ਖ਼ਾਸ ਵਿਸ਼ੇ ਤੇ ਸਲਾਹ ਵੀ ਦੇ ਸਕਦੀ ਹੈ ।
  4. ਇਹ ਪੰਚਾਇਤ ਸਮਿਤੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਵਿਕਾਸ ਯੋਜਨਾਵਾਂ ਦਾ ਸੁਮੇਲ ਕਰਦੀ ਹੈ ।
  5. ਦੋ ਜਾਂ ਦੋ ਤੋਂ ਵੱਧ ਸਮਿਤੀਆਂ ਜਾਂ ਬਲਾਕਾਂ ਨਾਲ ਸੰਬੰਧਿਤ ਯੋਜਨਾਵਾਂ ਨੂੰ ਨੇਪਰੇ ਚੜ੍ਹਾਉਂਦੀ ਹੈ ।
  6. ਸਰਕਾਰ ਵਿਸ਼ੇਸ਼ ਅਧਿਸੂਚਨਾ ਦੁਆਰਾ ਕਿਸੇ ਵੀ ਵਿਕਾਸ ਯੋਜਨਾ ਨੂੰ ਨੇਪਰੇ ਚਾੜ੍ਹਨ ਦਾ ਕੰਮ ਜ਼ਿਲ੍ਹਾ ਪਰਿਸ਼ਦ ਨੂੰ ਸੌਂਪ ਸਕਦੀ ਹੈ ।
  7. ਜ਼ਿਲ੍ਹਾ ਪਰਿਸ਼ਦ ਸਰਕਾਰ ਨੂੰ ਜ਼ਿਲ੍ਹੇ ਦੇ ਪੱਧਰ ਤੇ ਜਾਂ ਸਥਾਨਕ ਵਿਕਾਸ ਦੇ ਸਾਰੇ ਕੰਮਾਂ ਦੇ ਸੰਬੰਧ ਵਿਚ ਸਲਾਹ ਦਿੰਦੀ ਹੈ ।
  8. ਸਰਕਾਰ ਨੂੰ ਪੰਚਾਇਤ ਸਮਿਤੀਆਂ ਦੇ ਕੰਮਾਂ ਦੀ ਵੰਡ ਅਤੇ ਤਾਲ-ਮੇਲ ਦੇ ਸੰਬੰਧ ਵਿਚ ਸਲਾਹ ਦਿੰਦੀ ਹੈ ।
  9. ਜ਼ਿਲ੍ਹਾ ਪਰਿਸ਼ਦ ਨੂੰ ਸਰਕਾਰ ਦੁਆਰਾ ਦਿੱਤੀਆਂ ਗਈਆਂ ਵਿਧਾਨਿਕ ਅਤੇ ਕਾਰਜਕਾਰੀ ਸ਼ਕਤੀਆਂ ਨੂੰ ਕਾਰਜ ਸੁਯੋਗ ਢੰਗ ਨਾਲ ਕਰਨ ਲਈ ਸਰਕਾਰ ਨੂੰ ਸਲਾਹ ਦਿੰਦੀ ਹੈ ।
  10. ਉਹ ਸਰਕਾਰ ਦੀ ਮਨਜ਼ੂਰੀ ਨਾਲ ਪੰਚਾਇਤ ਸਮਿਤੀਆਂ ਤੋਂ ਕੁੱਝ ਧਨ ਵੀ ਵਸੂਲ ਕਰ ਸਕਦੀ ਹੈ ।
  11. ਰਾਜ ਸਰਕਾਰ ਜ਼ਿਲ੍ਹਾ ਪਰਿਸ਼ਦਾਂ ਨੂੰ ਪੰਚਾਇਤਾਂ ਦਾ ਨਿਰੀਖਣ ਅਤੇ ਕੰਟਰੋਲ ਕਰਨ ਦੀ ਸ਼ਕਤੀ ਵੀ ਦੇ ਸਕਦੀ ਹੈ ।

ਆਮਦਨ ਦੇ ਸਾਧਨ (Financial Resources)-ਜ਼ਿਲ੍ਹਾ ਪਰਿਸ਼ਦ ਦੀ ਆਮਦਨ ਦੇ ਸਾਧਨ ਹੇਠ ਲਿਖੇ ਹਨ-

  1. ਕੇਂਦਰੀ ਜਾਂ ਰਾਜ ਸਰਕਾਰ ਦੁਆਰਾ ਜ਼ਿਲ੍ਹਾ ਪਰਿਸ਼ਦ ਦੇ ਲਈ ਨਿਸਚਿਤ ਕੀਤੇ ਗਏ ਫੰਡ (Funds) ।
  2. ਵੱਡੇ ਅਤੇ ਛੋਟੇ ਉਦਯੋਗਾਂ ਦੀ ਉੱਨਤੀ ਦੇ ਲਈ ਸਰਵ ਭਾਰਤੀ ਸੰਸਥਾਵਾਂ ਦੁਆਰਾ ਦਿੱਤੀਆਂ ਗਰਾਂਟਾਂ ।
  3. ਭੂਮੀ ਕਰ ਅਤੇ ਦੂਸਰੇ ਰਾਜ ਕਰਾਂ ਵਿਚੋਂ ਰਾਜ ਸਰਕਾਰ ਦੁਆਰਾ ਦਿੱਤਾ ਗਿਆ ਹਿੱਸਾ ।
  4. ਜ਼ਿਲ੍ਹਾ ਪਰਿਸ਼ਦ ਦੀ ਆਪਣੀ ਸੰਪੱਤੀ ਤੋਂ ਆਮਦਨ ।
  5. ਰਾਜ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਗਏ ਆਮਦਨ ਦੇ ਦੂਸਰੇ ਸਾਧਨ ।
  6. ਜਨਤਾ ਅਤੇ ਪੰਚਾਇਤ ਸਮਿਤੀਆਂ ਦੁਆਰਾ ਦਿੱਤੀਆਂ ਗਈਆਂ ਗਰਾਂਟਾਂ ।
  7. ਪੰਚਾਇਤ ਸਮਿਤੀਆਂ ਤੋਂ ਰਾਜ ਸਰਕਾਰ ਦੀ ਮਨਜ਼ੂਰੀ ਨਾਲ ਜ਼ਿਲ੍ਹਾ ਪਰਿਸ਼ਦ ਦੁਆਰਾ ਲਈ ਗਈ ਧਨ ਰਾਸ਼ੀ ।
  8. ਵਿਕਾਸ ਯੋਜਨਾਵਾਂ ਦੇ ਸੰਬੰਧ ਵਿਚ ਰਾਜ ਸਰਕਾਰ ਦੁਆਰਾ ਦਿੱਤੀਆਂ ਗਈਆਂ ਗਰਾਂਟਾਂ ।
  9. ਕੁਝ ਰਾਜਾਂ ਵਿਚ ਜ਼ਿਲ੍ਹਾ ਪਰਿਸ਼ਦ ਨੂੰ ਖ਼ਾਸ ਤਰ੍ਹਾਂ ਦੇ ਟੈਕਸ ਲਗਾਉਣ ਅਤੇ ਪੰਚਾਇਤ ਸਮਿਤੀ ਦੁਆਰਾ ਲਗਾਏ ਗਏ ਟੈਕਸਾਂ ਵਿਚ ਵਾਧਾ ਕਰਨ ਦੀ ਸ਼ਕਤੀ ਵੀ ਦਿੱਤੀ ਗਈ ਹੈ।

ਉਪਰੋਕਤ ਸਰੋਤਾਂ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਤੋਂ ਕਰਜ਼ੇ ਵੀ ਲੈ ਸਕਦੀ ਹੈ । ਪਰ ਅਜਿਹਾ ਕਰਦੇ ਸਮੇਂ ਉਸ ਨੂੰ ਰਾਜ ਸਰਕਾਰ ਤੋਂ ਅਗੇਤਰੀ ਪ੍ਰਵਾਂਗੀ ਜ਼ਰੂਰ ਲੈਣੀ ਪੈਂਦੀ ਹੈ ।

Leave a Comment