PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

Punjab State Board PSEB 11th Class Physical Education Book Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Textbook Exercise Questions, and Answers.

PSEB Solutions for Class 11 Physical Education Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

Physical Education Guide for Class 11 PSEB ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖਾਲੀ ਥਾਂਵਾਂ ਭਰੋ- (Fill in the blanks)
(ਉ) ਮਨੁੱਖੀ ਸਰੀਰ ਇੱਕ ………………………… ਮਸ਼ੀਨ ਹੈ ।
(ਅ) ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਮਿਲ ਕੇ ਸਰੀਰ ਦੀ …………………. ਨੂੰ ਚਲਾਉਂਦੇ ਹਨ ।
ਉੱਤਰ-
(ੳ) ਗੁੰਝਲਦਾਰ,
(ਅ) ਕਾਰਜ ਪ੍ਰਣਾਲੀ ।

ਪ੍ਰਸ਼ਨ 2.
ਸੈੱਲ ਕੀ ਹੈ ? (What is cell ?)
ਉੱਤਰ-
ਸਰੀਰਿਕ ਅੰਗਾਂ ਦਾ ਜਨਮ ਮਾਨਵੀ ਕੋਸ਼ਿਕਾ (ਸੈੱਲ) ਦੇ ਪੈਦਾ ਹੋਣ ਨਾਲ ਹੋਇਆ ਹੈ । ਇਹ ਮਨੁੱਖੀ ਜੀਵਨ ਦੀ ਮੁੱਢਲੀ ਇਕਾਈ ਹੁੰਦੇ ਹਨ । ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ । ਸੈੱਲ ਦਾ ਕੰਮ ਆਪਣੇ ਅੰਦਰ ਭੋਜਨ ਨੂੰ ਇਕੱਠਾ ਕਰਨਾ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਨਾ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 1
ਸੈੱਲ ਦੋ ਪ੍ਰਕਾਰ ਦੇ ਹੁੰਦੇ ਹਨ – ਯੂਕੇਰਿਓਟਿਕ ਅਤੇ ਪ੍ਰਕੋਰੀਓਟਕ । ਯੂਕੇਰਿਓਟਿਕ ਸੈੱਲ ਪੌਦਿਆਂ ਅਤੇ ਜਾਨਵਰਾਂ ਵਿਚ ਅਤੇ ਇਨਸਾਨਾਂ ਵਿਚ ਪਾਇਆ ਜਾਂਦਾ ਹੈ ।
ਯੁਕੇਰੀਓਟਿਕ ਸੈੱਲਾਂ ਦੇ ਬੁਨਿਆਦੀ ਢਾਂਚੇ ਵਿਚ ਡੀ.ਐੱਨ.ਏ. (DNA), ਰਿਬੋਸੋਮ, ਐਂਡੋਪਲਾਸਮਿਕ ਰੈਟੀਕਿਊਲਮ, ਗੋਲਜੀ ਉਪਕਰਣ, ਸਾਈਟੋਸਕੇਲੇਟਨ, ਮਾਈਟੋਕੌਡੀਆ, ਸੈਂਟੀਅਲਾਈਜ਼ਜ਼, ਲਾਇਸੋਮ, ਪਲਾਜ਼ਮਾ ਤਿੱਲੀ ਅਤੇ ਸਾਈਟੋਪਲਾਜ਼ਮ ਆਦਿ ਸ਼ਾਮਿਲ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 2
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 3

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 3.
ਹੱਡੀਆਂ ਕੀ ਹਨ ? ਉਨ੍ਹਾਂ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ । (What are bones ? Write in detail about their types.)
ਉੱਤਰ-
ਹੱਡੀਆਂ (Bones)
ਮਨੁੱਖੀ ਸਰੀਰ ਦੀ ਰਚਨਾ ਅਣਗਿਣਤ ਕੋਸ਼ਿਕਾਵਾਂ (Cells) ਤੋਂ ਹੋਈ ਹੈ । ਮਨੁੱਖੀ ਸਰੀਰ ਦੇ ਅੰਗ ਵੱਖ-ਵੱਖ ਕਿਸਮ ਦੀਆਂ ਕੋਸ਼ਿਕਾਵਾਂ ਤੋਂ ਬਣੇ ਹੋਏ ਹਨ ਜੋ ਵੱਖ-ਵੱਖ ਤਰ੍ਹਾਂ ਦੇ ਕੰਮ ਵਿਚ ਲੱਗੇ ਹੋਏ ਹਨ । ਸਰੀਰ ਦੇ ਸਾਰੇ ਅੰਗ ਚਮੜੀ ਰਾਹੀਂ ਢੱਕੇ ਹੋਏ ਹਨ | ਚਮੜੀ ਸਰੀਰ ਦੇ ਅੰਗਾਂ ਦੀ ਰੱਖਿਆ ਕਰਦੀ ਹੈ । ਜੇਕਰ ਸਰੀਰ ਦੇ ਕਿਸੇ ਹਿੱਸੇ ਨੂੰ ਜ਼ੋਰ ਨਾਲ ਦਬਾ ਕੇ ਦੇਖੀਏ ਤਾਂ ਸਾਨੂੰ ਕੁਝ ਸਖ਼ਤ ਚੀਜ਼ ਮਹਿਸੂਸ ਹੋਵੇਗੀ । ਇਹ ‘ਸਖਤੀ’ਹੱਡੀਆਂ ਦੇ ਕਾਰਨ ਹੁੰਦੀ ਹੈ । ਹੱਡੀਆਂ ਕਾਰਬਨਿਕ ਅਤੇ ਅਕਾਰਬਨਿਕ ਪਦਾਰਥਾਂ ਦੇ ਮੇਲ ਤੋਂ ਬਣਦੀਆਂ ਹਨ । ਇਹ ਸੰਵੇਦਨਸ਼ੀਲ ਅੰਗਾਂ ਦੀ ਰੱਖਿਆ ਕਰਦੀਆਂ ਹਨ, ਸਾਡੇ ਸਰੀਰ ਵਿਚ 206 ਹੱਡੀਆਂ ਹੁੰਦੀਆਂ ਹਨ ।

ਹੱਡੀਆਂ ਦੀ ਕੜਕ ਅਤੇ ਰਚਨਾ (Stiffness and Construction of Bones)
ਸਰੀਰ ਦੇ ਲਗਪਗ ਸਾਰੇ ਅੰਗਾਂ ਵਿਚ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਕਈ ਪ੍ਰਕਾਰ ਦੀਆਂ ਮਜ਼ਬੂਤ ਅਤੇ ਕਠੋਰ ਕੋਸ਼ਿਕਾਵਾਂ ਤੋਂ ਬਣੀਆਂ ਹੁੰਦੀਆਂ ਹਨ । ਹੱਡੀਆਂ ਵਿਚ ਕੜਕ ਕੁਝ ਵਿਸ਼ੇਸ਼ ਪ੍ਰਕਾਰ ਦੇ ਲੂਣਾਂ ਦੇ ਕਾਰਨ ਹੁੰਦੀ ਹੈ । ਇਹਨਾਂ ਵਿਚ ਪ੍ਰਮੁੱਖ ਲੂਣ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਫਾਸਫੇਟ ਅਤੇ ਕੈਲਸ਼ੀਅਮ ਫਾਸਫੇਟ ਸਨ । | ਵੱਡੀਆਂ ਹੱਡੀਆਂ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਹੱਡੀਆਂ ਵੀ ਹੁੰਦੀਆਂ ਹਨ ਜਿਹੜੀਆਂ ਇਨ੍ਹਾਂ ਤੱਤਾਂ ਤੋਂ ਹੀ ਬਣੀਆਂ ਹੁੰਦੀਆਂ ਹਨ ।

ਮਨੁੱਖੀ ਅਸਥੀ ਪਿੰਜਰ (Human Skeleton)
ਸਰੀਰ ਦੇ ਅੰਦਰ ਮਿਲਣ ਵਾਲੀਆਂ ਵੱਡੀਆਂ ਅਤੇ ਛੋਟੀਆਂ ਹੱਡੀਆਂ ਮਿਲ ਕੇ ਇੱਕ ਪਿੰਜਰ ਦੀ ਰਚਨਾ ਕਰਦੀਆਂ ਹਨ । ਇਹ ਪਿੰਜਰ ਦੀਆਂ ਵੱਖ-ਵੱਖ ਹੱਡੀਆਂ ਜਦੋਂ ਮਿਲ ਕੇ ਸਰੀਰ ਲਈ ਕੰਮ ਕਰਦੀਆਂ ਹਨ ਤਾਂ ਇਸ ਨੂੰ ਅਸੀਂ ‘ਮਨੁੱਖੀ ਅਸਥੀ ਪਿੰਜਰ’ (Human Skeleton) ਆਖਦੇ ਹਾਂ ।

ਮਨੁੱਖੀ ਅਸਥੀ ਪਿੰਜਰ ਦੇ ਕੰਮ (Functions of Human Skeleton)
ਮਨੁੱਖੀ ਪਿੰਜਰ ਦੇ ਮੁੱਖ ਕੰਮ ਹੇਠ ਲਿਖੇ ਹਨ-

  1. ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
  2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
  3. ਪੇਸ਼ੀ ਪ੍ਰਬੰਧ ਅਤੇ ਹੋਰ ਅੰਗਾਂ ਨੂੰ ਸਹਾਰਾ ਦਿੰਦਾ ਹੈ ਅਤੇ ਉਸ ਦੇ ਨਾਲ ਮਿਲ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਹਿੱਲਣ ਅਤੇ ਤੁਰਨ-ਫਿਰਨ ਦੀ ਸ਼ਕਤੀ ਦਿੰਦਾ ਹੈ ।
  4. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।
  5. ਪਿੰਜਰ ਦਾ ਕੁਝ ਹਿੱਸਾ ; ਜਿਵੇਂ ਪਸਲੀਆਂ (Ribs) ਅਤੇ ਸੀਨਾ ਹੱਡੀ (Sternum) ਮਨੁੱਖ ਦੀ ਸਾਹ ਕਿਰਿਆ ਵਿੱਚ ਸਹਾਇਕ ਹੁੰਦਾ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 4
Fig. Different Types of Bones

ਹੱਡੀਆਂ ਕੁੱਲ ਗਿਣਤੀ
ਖੋਪੜੀ ਅਤੇ ਚਿਹਰੇ ਦੀਆਂ ਹੱਡੀਆਂ 22
ਧੜੇ ਦੀਆਂ ਹੱਡੀਆਂ 33
ਪਸਲੀਆਂ ਦੀਆਂ ਹੱਡੀਆਂ 24
ਸੀਨਾ ਹੱਡੀ 1
ਹੰਸ ਦੀ ਹੱਡੀ 02
ਮੌਰ ਦੀਆਂ ਹੱਡੀਆਂ 60
ਲੱਤਾਂ ਦੀਆਂ ਹੱਡੀਆਂ 62
ਕੁੱਲ ਹੱਡੀਆਂ 206

ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ (Different Types of Bones)-
ਹੱਡੀਆਂ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੀਆਂ ਹਨ-

  • ਲੰਬੀਆਂ ਹੱਡੀਆਂ (Long Bones) – ਇਹ ਆਪਣੇ ਆਕਾਰ ਵਿਚ ਲੰਬੀਆਂ ਹੁੰਦੀਆਂ ਹਨ । ਇਹ ਲੰਬੀ ਸ਼ਾਫਟ ਤੋਂ ਮਿਲ ਕੇ ਬਣਦੀਆਂ ਹਨ ਜਿਸ ਦੇ ਦੋ ਸਿਰੇ ਹੁੰਦੇ ਹਨ । ਇਹ ਆਮ ਤੌਰ ‘ਤੇ ਸੰਘਣੀਆਂ ਹੁੰਦੀਆਂ ਹਨ, ਪਰ ਹੱਡੀ ਦੇ ਅੰਤ ਵਿਚ ਇਹ ਗੁਦਗੁਦੀਆਂ ਹੁੰਦੀਆਂ ਹਨ | ਪੱਟ ਫੀਮਰ, ਬਾਂਹਵਾਂ (ਹਉਮਰਸ) ਆਦਿ ਲੰਬੀਆਂ ਹੱਡੀਆਂ ਦੇ ਉਦਾਹਰਨ ਹਨ ।
  • ਛੋਟੀਆਂ ਹੱਡੀਆਂ (Short Bones) – ਇਹ ਆਮ ਤੌਰ ‘ਤੇ ਲੰਬਕਾਰੀ, ਚੱਪਟੀਆਂ ਅਤੇ ਅਕਾਰ ਵਿਚ ਛੋਟੀਆਂ ਹੱਡੀਆਂ ਹੁੰਦੀਆਂ ਹਨ । ਇਹ ਜ਼ਿਆਦਾਤਰ ਸੰਪਜੀ ਹੱਡੀਆਂ ਹਨ ਜੋ ਕਿ ਸੰਘਣੀ ਹੱਡੀ ਦੀ ਪਤਲੀ ਪਰਤ ਨਾਲ ਢੱਕੀ ਹੁੰਦੀ ਹੈ । ਛੋਟੀਆਂ ਹੱਡੀਆਂ ਵਿਚ ਕਲਾਈ ਅਤੇ ਗਿੱਟੇ ਦੀਆਂ ਹੱਡੀਆਂ ਸ਼ਾਮਲ ਹੁੰਦੀਆਂ ਹਨ ।
  • ਚੱਪਟੀਆਂ ਹੱਡੀਆਂ (Floate Bones) – ਪਤਲੀਆਂ, ਸਟੀਪਾਂਡ ਅਤੇ ਆਮ ਤੌਰ ‘ਤੇ ਉਕਾਈਆਂ ਹੁੰਦੀਆਂ ਹਨ, ਜਿਵੇਂ ਖੋਪੜੀ ਅਤੇ ਕੁੱਝ ਚਿਹਰੇ ਦੀਆਂ ਹੱਡੀਆਂ ।
  • ਅਨਿਯਮਿਤ ਹੱਡੀਆਂ (Irregular Bones) – ਹੱਡੀਆਂ ਜੋ ਕਿ ਉਪਰੋਕਤ ਤਿੰਨ ਸ਼੍ਰੇਣੀਆਂ ਵਿੱਚੋਂ ਕਿਸੇ ਵਿੱਚ ਨਹੀਂ ਆਉਂਦੀਆਂ ਹਨ, ਉਹ ਮੁੱਖ ਤੌਰ ‘ਤੇ ਖੋਖਲੀ ਹੱਡੀਆਂ ਹੁੰਦੀਆਂ ਹਨ । ਇਹ ਆਮ ਤੌਰ ਤੇ ਸੰਪਜੀ ਹੱਡੀਆਂ ਹੁੰਦੀਆਂ ਹਨ ਜੋ ਕਿ ਕਾਮਪੈਕਟ ਹੱਡੀ ਦੀ ਪਤਲੀ ਲੇਅਰ ਨਾਲ ਢੱਕੀਆਂ ਹੁੰਦੀਆਂ ਹਨ । ਰੀੜ੍ਹ ਦੀ ਹੱਡੀ ਅਤੇ ਕੁੱਝ ਕੁ ਖੋਪੜੀ ਦੀਆਂ ਹੱਡੀਆਂ ਇਸ ਦੀਆਂ ਉਦਾਹਰਨਾਂ ਹਨ ।

ਖੋਪੜੀ ਦੀਆਂ ਹੱਡੀਆਂ (Bones of the Skull)
ਖੋਪੜੀ ਦੀਆਂ ਹੱਡੀਆਂ ਵਿੱਚ ਦਿਮਾਗ-ਘਰ ਦੀਆਂ ਹੱਡੀਆਂ (Bones of the Cranium) ਅਤੇ ਚਿਹਰੇ ਦੀਆਂ ਹੱਡੀਆਂ (Bones of the Face) ਸ਼ਾਮਿਲ ਹਨ । ਇਹ ਕੁੱਲ 22 ਹੱਡੀਆਂ ਹਨ । 8 ਹੱਡੀਆਂ ਦਿਮਾਗ-ਘਰ ਦੀਆਂ ਅਤੇ 14 ਚਿਹਰੇ ਦੀਆਂ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਦਿਮਾਗ-ਘਰ ਦੀਆਂ ਹੱਡੀਆਂ (Bones of the Skull)
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 5
ਦਿਮਾਗ-ਘਰ ਦੀਆਂ ਹੱਡੀਆਂ ਇਸ ਪ੍ਰਕਾਰ ਹਨ-

  • ਮੱਥੇ ਦੀ ਹੱਡੀ ਜਾਂ ਲਲਾਟ ਹੱਡੀ (Frontal Bone) – ਇਹ ਹੱਡੀ ਸਾਹਮਣੇ ਮੱਥੇ ਅਤੇ ਉੱਪਰਲੇ ਭਾਗ ਦੀ ਉਸਾਰੀ ਕਰਦੀ ਹੈ ।
  • ਕਿੱਤੀ ਅਸਥੀਆਂ ਜਾਂ ਟੋਕਰੀ ਦੀਆਂ ਹੱਡੀਆਂ (Parietal Bones) – ਇਹ ਹੱਡੀਆਂ ਗਿਣਤੀ ਵਿੱਚ 2 ਹਨ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀਆਂ ਹਨ । ਇਸ ਪ੍ਰਕਾਰ ਇਹ ਸੱਜੇ ਮੱਥੇ ਅਤੇ ਖੱਬੇ ਮੱਥੇ ਦੀ ਉਸਾਰੀ ਕਰਦੀਆਂ ਹਨ ।
  • ਪੁੜਪੁੜੀ ਦੀਆਂ ਹੱਡੀਆਂ (Temporal Bones) – ਇਹ ਗਿਣਤੀ ਵਿੱਚ 2 ਹਨ । ਇਹ ਸੱਜੀ ਪੁੜਪੁੜੀ ਅਤੇ ਖੱਬੀ ਪੁੜਪੁੜੀ ਦੀ ਉਸਾਰੀ ਕਰਦੀਆਂ ਹਨ ।
  • ਪੱਚਰ ਹੱਡੀ (Sphenoid Bone) – ਇਸ ਹੱਡੀ ਦੁਆਰਾ ਖੋਪੜੀ ਦੇ ਆਧਾਰ (Base) ਦੀ ਉਸਾਰੀ ਹੁੰਦੀ ਹੈ । ਇਸ ਦੀ ਸ਼ਕਲ ਚਮਗਿੱਦੜ (Bat) ਜਾਂ ਖੁੱਲ੍ਹੇ ਹੋਏ ਖੰਭ ਵਰਗੀ ਹੁੰਦੀ ਹੈ । ਇਹ ਪੁੜਪੁੜੀ ਦੀਆਂ ਹੱਡੀਆਂ ਅਤੇ ਪਿਛਲੀ ਕਪਾਲ ਅਸਥੀ (Occipital Bone) ਨਾਲ ਮਿਲਦੀ ਹੈ ।
  • ਪਿਛਲੀ ਕਪਾਲ ਅਸਥੀ (Occipital Bone) – ਇਹ ਹੱਡੀ ਸਿਰ ਦੇ ਪਿਛਲੇ ਹਿੱਸੇ ਦੀ ਉਸਾਰੀ ਕਰਦੀ ਹੈ ।
  • ਛਾਣਨੀ ਹੱਡੀ (Ethnoid Bone) – ਇਹ ਹੱਡੀ ਨੱਕ ਦੀ ਛੱਤ ਦੀ ਉਸਾਰੀ ਕਰਦੀ ਹੈ । ਇਹ ਪੱਚਰ ਹੱਡੀ ਦੇ ਅੱਗੇ ਹੁੰਦੀ ਹੈ । ਇਹ ਖੋਪੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ । ਇਹ ਸਾਹਮਣੇ ਪਾਸਿਉਂ ਲਲਾਟ ਹੱਡੀਆਂ (Frontal Bones) ਨਾਲ ਮਿਲਦੀ ਹੈ ।

ਚਿਹਰੇ ਦੀਆਂ ਹੱਡੀਆਂ (Bones of the Face) – ਚਿਹਰੇ ਦੀਆਂ ਕੁੱਲ 14 ਹੱਡੀਆਂ ਹਨ । ਇਹ ਇਸ ਪ੍ਰਕਾਰ ਹਨ

  1. ਉੱਪਰ ਜਬਾੜੇ ਦੀਆਂ 2 ਹੱਡੀਆਂ (Superior Maxillary Bones)
  2. ਹੇਠਲੇ ਜਬਾੜੇ ਦੀ ਹੱਡੀ ( Inferior Maxillary Bones)
  3. ਤਾਲੁ ਦੀਆਂ 2 ਹੱਡੀਆਂ (Palate Bones)
  4. ਨੱਕ ਦੀਆਂ 2 ਹੱਡੀਆਂ (Nasal Bones)
  5. ਗਲ ਦੀਆਂ 2 ਹੱਡੀਆਂ (Moral Bones)
  6. ਸਿੱਪ ਆਕਾਰ ਦੀਆਂ 2 ਹੱਡੀਆਂ (Spongy Bones)
  7. ਅੱਥਰੂ ਦੀਆਂ ਹੱਡੀਆਂ (Lachrymal Bones) ।
    ਇਹ ਛੋਟੀਆਂ-ਵੱਡੀਆਂ ਦੋ ਹੱਡੀਆਂ ਹਨ ਜੋ ਅੱਖਾਂ ਦੇ ਖੋਲ਼ ਦਾ ਅਗਲਾ ਭਾਗ ਬਣਾਉਂਦੀਆਂ ਹਨ ।
  8. ਨੱਕ ਦੇ ਪਰਦੇ ਵਾਲੀ ਹੱਡੀ (Vomar Bones) – ਇਹ ਇੱਕ ਹੱਡੀ ਹੈ ਜੋ ਕਿ ਨੱਕ ਦੇ ਪਰਦੇ ਦੀ ਉਸਾਰੀ ਕਰਦੀ ਹੈ ।

ਧੜ ਦੀਆਂ ਹੱਡੀਆਂ (Bones of the Trunk)
| ਮਨੁੱਖੀ ਸਰੀਰ ਦੇ ਗਰਦਨ ਤੋਂ ਲੈ ਕੇ ਲੱਕ ਤੱਕ ਦੇ ਹਿੱਸੇ ਨੂੰ ਧੜ (Trunk) ਆਖਦੇ ਹਨ । ਡਾਇਆਫਰਾਮ (Diaphragm) ਇਸ ਹਿੱਸੇ ਦੇ ਅੱਧ ਵਿੱਚ ਹੁੰਦਾ ਹੈ ਜੋ ਇਸ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ । ਸਾਹਮਣੇ ਪਾਸੇ ਸੀਨਾ ਹੱਡੀ (Breast Bones, Sternum) ਅਤੇ ਪਿਛਲੇ ਹਿੱਸੇ ਵਿੱਚ ਰੀੜ੍ਹ ਦੀ ਹੱਡੀ ਹੈ । ਇਨ੍ਹਾਂ ਦੋਵੇਂ ਤਰ੍ਹਾਂ ਦੀਆਂ ਹੱਡੀਆਂ ਨਾਲ ਪਸਲੀਆਂ ਦੀਆਂ ਹੱਡੀਆਂ ਜੁੜੀਆਂ ਹੁੰਦੀਆਂ ਹਨ । ਇਹਨਾਂ ਸਭ ਹੱਡੀਆਂ ਨੂੰ ਅਸੀਂ ਧੜ ਦੀਆਂ ਹੱਡੀਆਂ (Bones of the Trunk) ਆਖਦੇ ਹਾਂ।!

ਅਸੀਂ ਇੰਝ ਵੀ ਕਹਿ ਸਕਦੇ ਹਾਂ ਕਿ ਧੜ ਦੀਆਂ ਹੱਡੀਆਂ ਵਿੱਚ ਰੀੜ ਦੀ ਹੱਡੀ, ਪਸਲੀਆਂ, ਮੋਢੇ ਦੀ ਹੱਡੀ, ਡਾਇਆਫਰਾਮ ਅਤੇ ਕੁਲ੍ਹੇ ਦੀਆਂ ਹੱਡੀਆਂ ਹਨ । ਇਹਨਾਂ ਸਭ ਦਾ ਵਾਰੋ-ਵਾਰੀ ਵਰਣਨ ਹੇਠਾਂ ਕੀਤਾ ਗਿਆ ਹੈ ।

(ਉ) ਰੀੜ੍ਹ ਦੀ ਹੱਡੀ (Vertebral Column – ਰੀੜ੍ਹ ਦੀ ਹੱਡੀ ਨੂੰ ਮਨੁੱਖ ਸਰੀਰ ਦਾ ਆਧਾਰ ਆਖਿਆ ਜਾਂਦਾ ਹੈ । ਇਹ ਗਰਦਨ ਤੋਂ ਸ਼ੁਰੂ ਹੋ ਕੇ ਮਲ-ਮੂਤਰ ਦੇ ਨਿਕਾਸ ਸਥਾਨ ਤੱਕ ਜਾਂਦੀ ਹੈ । ਆਦਮੀ ਦੇ ਸਰੀਰ ਵਿੱਚ ਇਸ ਦੀ ਲੰਬਾਈ 70 ਸੈਂਟੀਮੀਟਰ ਅਤੇ ਔਰਤਾਂ ਦੇ ਸਰੀਰ ਵਿੱਚ 60 ਸੈਂਟੀਮੀਟਰ ਹੁੰਦੀ ਹੈ । ਇਸ ਵਿੱਚ 33 ਮੂਹਰੇ ਜਾਂ ਮਣਕੇ (Vertebrae) ਹਨ । ਇਹਨਾਂ 33 ਮਣਕਿਆਂ ਦੇ ਸੰਗ੍ਰਹਿ ਨੂੰ ਅਸੀਂ ਰੀੜ੍ਹ ਦੀ ਹੱਡੀ (Vertebral Column) ਆਖਦੇ ਹਾਂ । ਰੀੜ ਦੀ ਹੱਡੀ ਦਾ ਵਿਚਕਾਰਲਾ ਹਿੱਸਾ ਖੋਖਲਾ ਹੁੰਦਾ ਹੈ । ਇਹ ਮੁਹਰੇ ਦੀ ਨਲੀ (Neural Canal) ਦਾ ਨਿਰਮਾਣ ਕਰਦੀ ਹੈ । ਇਸ ਵਿੱਚੋਂ ਸੁਖਮਣਾ ਨਾੜੀ (Spinal Cord) ਨਿਕਲਦੀ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 6
ਰੀੜ੍ਹ ਦੀ ਹੱਡੀ ਦੇ ਭਾਗ (Parts of Vertebral Column)
ਰੀੜ੍ਹ ਦੀ ਹੱਡੀ ਨੂੰ ਅਸੀਂ ਹੇਠ ਲਿਖੇ ਪੰਜ ਮੁੱਖ ਭਾਗਾਂ ਵਿੱਚ ਵੰਡ ਸਕਦੇ ਹਾਂ-

  • ਗਰਦਨੀ ਮਣਕੇ (Cervical Vertebrae) – ਪਹਿਲੇ ਮਣਕਿਆਂ ਨੂੰ ਅਸੀਂ ਗਰਦਨੀ ਮਣਕੇ ਆਖਦੇ ਹਾਂ । ਇਹ ਮੋਢੇ ਦੇ ਉੱਪਰ ਹੁੰਦੇ ਹਨ | ਸਭ ਤੋਂ ਪਹਿਲੇ ਮਣਕੇ ਨੂੰ ਸਿਰ ਦਾ ਆਧਾਰ ਮਣਕਾ (Atlas) ਆਖਦੇ ਹਾਂ । ਇਹ ਸਿਰ ਨੂੰ ਆਸਰਾ ਦਿੰਦਾ ਹੈ । ਦੂਸਰੇ ਗਰਦਨੀ ਮਣਕੇ ਨੂੰ ਅਕਸ਼ (Axis) ਆਖਦੇ ਹਨ । ਪਹਿਲੇ ਦੋਵੇਂ ਮਣਕਿਆਂ ਦੀ ਬਣਤਰ ਬਾਕੀ ਸਭ ਮਣਕਿਆਂ ਨਾਲੋਂ ਵੱਖਰੀ ਹੈ ।
  • ਪਿੱਠ ਦੇ ਮਣਕੇ (Dorsal Vertebrae) – ਇਹ 12 ਮਣਕਿਆਂ ਦਾ ਸੰਗ੍ਰਹਿ ਹੈ । ਇਨ੍ਹਾਂ ਮਣਕਿਆਂ ਅੱਗੇ ਪਸਲੀਆਂ ਹੁੰਦੀਆਂ ਹਨ । ਇਹ ਸਭ ਮਣਕੇ ਸਭ ਪਾਸੇ ਪਸਲੀਆਂ ਨਾਲ ਅਤੇ ਪਿੱਛੇ ਪਿੱਠ ਦੀ ਰੀੜ੍ਹ ਦੀ ਹੱਡੀ ਨਾਲ ਜੁੜੇ ਹੁੰਦੇ ਹਨ ।
  • ਲੱਕ ਦੇ ਮਣਕੇ (Lumber Vertebrae) – ਇਹ ਪੰਜ ਮਣਕੇ ਹਨ, ਜੋ ਲੱਕ ਦੀ ਉਸਾਰੀ ਕਰਦੇ ਹਨ । ਇਨ੍ਹਾਂ ਦੀ ਕੁੱਲ ਲੰਬਾਈ 18 ਸੈਂਟੀਮੀਟਰ ਹੁੰਦੀ ਹੈ । ਇਹ ਹਿੱਲਣ ਵਾਲੇ ਮਣਕੇ ਹੁੰਦੇ ਹਨ । ਸਭ ਤੋਂ ਥੱਲੇ ਵਾਲਾ ਮਣਕਾ ਕਲ ਦੀ ਜਾਂ ਤਿੜਾਗੀ ਦੀ ਹੱਡੀ (Sacrum) ਉੱਪਰ ਟਿਕਿਆ ਹੁੰਦਾ ਹੈ ।
  • ਕ੍ਰਿਕਲੇ ਦੀ ਜਾਂ ਤਿੜਾਗੀ ਦੀ ਹੱਡੀ (Sacrum) – ਇਸ ਵਿੱਚ ਪੰਜ ਮਣਕੇ ਹੁੰਦੇ ਹਨ ਜੋ ਮਿਲ ਕੇ ਇੱਕ ਤਿਕੋਣੀ ਹੱਡੀ ਦਾ ਨਿਰਮਾਣ ਕਰਦੇ ਹਨ ਜਿਹੜੀ ਕੂਲ਼ੇ ਦੇ ਉੱਪਰਲੇ ਅਤੇ ਪਿਛਲੇ ਹਿੱਸੇ ਵਿੱਚ ਸਥਿਤ ਹੈ । ਇਹ ਕੂਲ੍ਹੇ ਵਿਚਲੀਆਂ ਦੋਵਾਂ ਹੱਡੀਆਂ ਦੇ ਵਿਚਕਾਰ ਇੱਕ ਪੱਥਰ ਦੀ ਤਰ੍ਹਾਂ ਹੁੰਦੀ ਹੈ ।
  • ਪੂਛ ਹੱਡੀਆਂ (Coccyx) – ਇਹ ਰੀੜ੍ਹ ਦੀ ਹੱਡੀ ਦਾ ਸਭ ਤੋਂ ਹੇਠਲਾ ਹਿੱਸਾ ਹੈ । ਇਹ ਚਾਰ ਮਣਕਿਆਂ ਦਾ ਸੰਗ੍ਰਹਿ ਹੈ ।

(ਅ) ਛਾਤੀ ਦੀ ਹੱਡੀ (Sternum) – ਇਹ ਲਗਪਗ 6-7 ਇੰਚ ਲੰਮੀ ਹੁੰਦੀ ਹੈ । ਇਸ ਦਾ ਉੱਪਰਲਾ ਹਿੱਸਾ ਚੌੜਾ ਅਤੇ ਥੱਲੇ ਵਾਲਾ ਹਿੱਸਾ ਪਤਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਜਾਂ ਚੌੜੇ ਹਿੱਸੇ ਵਿੱਚ ਗਰਦਨੀ ਮਣਕੇ (Cervical Vertebrae) ਦੋਵੇਂ ਪਾਸੇ ਜੁੜੇ ਹੁੰਦੇ ਹਨ ।

(ੲ) ਪਸਲੀਆਂ (Ribs) – ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ Costal Cartilage ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖ-ਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ | ਅੱਠਵੀਂ, ਨੌਵੀ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਂਦੀਆਂ ਹਨ । ਅਖੀਰਲੀਆਂ ਦੋ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆਂ ਜਾਂ ਤੈਰਦੀਆਂ ਪਸਲੀਆਂ (Floating Ribs) ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ । ਇਹ ਪਿੰਜਰ ਦਿਲ ਅਤੇ ਫੇਫੜਿਆਂ ਦੀ ਰੱਖਿਆ ਕਰਦਾ ਹੈ | ਪਸਲੀਆਂ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆਂ ਹੁੰਦੀਆਂ ਹਨ । ਇਹ ਮਾਸਪੇਸ਼ੀਆਂ ਸਾਹ ਲੈਣ ਨਾਲ ਫੈਲਦੀਆਂ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰਥੱਲੇ ਉੱਠਦਾ-ਬੈਠਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 7
ਭੁਜਾਵਾਂ ਦੀਆਂ ਹੱਡੀਆਂ (Bones of the Upper Limbs)
ਭੁਜਾਵਾਂ ਦੀਆਂ ਹੱਡੀਆਂ ਦੀ ਗਿਣਤੀ 64 ਹੈ । ਭੁਜਾਵਾਂ ਦੀ ਗਿਣਤੀ 2 ਹੈ । ਇਸ ਤਰ੍ਹਾਂ ਹਰ ਭੁਜਾ ਵਿੱਚ 32 ਹੱਡੀਆਂ ਹਨ । ਭੁਜਾਵਾਂ ਦੀਆਂ ਹੱਡੀਆਂ ਵਿੱਚ ਵੀਣੀ ਅਤੇ ਹੱਥ ਦੀਆਂ ਹੱਡੀਆਂ ਸ਼ਾਮਿਲ ਹਨ | ਆਓ, ਇਹਨਾਂ ਦਾ ਵਾਰੋ-ਵਾਰੀ ਵਰਣਨ ਕਰੀਏ ।

(ਉ) ਮੋਢੇ ਦੀਆਂ ਹੱਡੀਆਂ (Bones of the Shoulder) – ਮੋਢੇ ਦੀਆਂ ਹੱਡੀਆਂ ਵਿੱਚ ਦੋ ਮੁੱਖ ਹੱਡੀਆਂ ਹਨ-
(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones)
(ii) ਮੌਰ ਦੀ ਹੱਡੀ (Scapula)

(i) ਹੰਸਲੀ ਦੀਆਂ ਹੱਡੀਆਂ ਜਾਂ ਹਿੱਕ ਦੀਆਂ ਹੱਡੀਆਂ (Clavicles or Collar Bones) – ਹੰਸਲੀ ਦੀ ਹੱਡੀ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ 5 ਵਰਗੀ ਹੁੰਦੀ ਹੈ । ਇਹ ਛਾਤੀ ਦੇ ਉੱਪਰਲੇ ਹਿੱਸੇ ਵਿੱਚ ਅਗਲੇ ਪਾਸੇ ਸਥਿਤ ਹੁੰਦੀ ਹੈ । ਇਹ ਇੱਕ ਪਾਸੇ ਛਾਤੀ ਦੀ ਹੱਡੀ ਦੇ ਸਿਰੇ ਨਾਲ ਅਤੇ ਦੂਜੇ ਪਾਸੇ ਮੋਢੇ ਦੀ ਹੱਡੀ ਨਾਲ ਜੁੜੀ ਹੁੰਦੀ ਹੈ । ਇਸ ਦਾ ਮੁੱਖ ਕੰਮ ਮੋਢੇ ਦੀ ਹੱਡੀ ਨੂੰ ਆਪਣੀ ਜਗਾ ਤੇ ਸਥਿਰ ਰੱਖਣਾ ਹੈ । ਛਾਤੀ ਦੀ ਹੱਡੀ ਨਾਲ ਜੁੜੇ ਹੋਏ ਹਿੱਸੇ ਨੂੰ ਹਿੱਕ ਦਾ ਬਾਹਰਲਾ ਤਲ (External Surface) ਅਤੇ ਮੌਰ ਦੀ ਹੱਡੀ ਨਾਲ ਜੁੜਣ ਵਾਲੇ ਹਿੱਸੇ ਨੂੰ ਅੰਸਕੂਟ ਤਲ (Acromial Surface) ਆਖਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 8
(ii) ਮੌਰ ਦੀ ਹੱਡੀ (Scapula) – ਇਹ ਚੌੜੀ ਅਤੇ ਤਿਕੋਣੀ ਆਕਾਰ ਦੀ ਹੱਡੀ ਹੁੰਦੀ ਹੈ । ਇਹ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਹੁੰਦੀ ਹੈ । ਇਸ ਦੇ ਉੱਪਰ ਵਾਲੇ ਬਾਹਰਲੇ ਕੋਣ ਤੇ ਇੱਕ ਚਿਕਨਾ ਅੰਡੇ ਦੀ ਸ਼ਕਲ ਵਰਗਾ ਟੋਆ ਹੁੰਦਾ ਹੈ । ਇਸ ਵਿੱਚ ਡੌਲੇ ਦੀ ਹੱਡੀ ਠੀਕ ਤਰ੍ਹਾਂ ਬੈਠਦੀ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 9
ਬਾਂਹ ਦੀਆਂ ਹੱਡੀਆਂ (Bones of the Upper Arms)
(ਅ) ਡੌਲੇ ਦੀ ਹੱਡੀ (Humerus) – ਡੌਲੇ ਦੀ ਇੱਕ ਲੰਮੀ ਹੱਡੀ ਹੁੰਦੀ ਹੈ । ਇਸ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਜੋ ਮੋਢੇ ਦੀ ਹੱਡੀ ਵਿੱਚ ਠੀਕ ਬੈਠਦਾ ਹੈ । ਇਸ ਦਾ ਹੇਠਲਾ ਸਿਰਾ ਵੀਣੀ ਦੀਆਂ ਦੋਨਾਂ ਹੱਡੀਆਂ ਨਾਲ ਮਿਲ ਕੇ ਕੂਹਣੀ ਜੋੜ (Elbow Joint) ਦੀ ਉਸਾਰੀ ਕਰਦੀ ਹੈ ।

ਬਾਂਹ ਦੇ ਅਗਲੇ ਹਿੱਸੇ ਦੀਆਂ ਹੱਡੀਆਂ (Bones of the Fore-Arm)
1. ਛੋਟੀ ਵੀਣ-ਹੱਡੀ, ਰੇਡੀਅਸ (Radius) – ਇਹ ਬਾਂਹ ਦੇ ਅਗਲੇ ਹਿੱਸੇ ਵਿੱਚ ਅੰਗੂਠੇ ਵਾਲੇ ਪਾਸੇ ਇੱਕ ਵੱਡੀ ਹੱਡੀ ਹੈ । ਇਸ ਹੱਡੀ ਦਾ ਉੱਪਰਲਾ ਸਿਰਾ ਗੋਲ ਹੁੰਦਾ ਹੈ ਅਤੇ ਡੌਲੇ ਦੀ ਹੱਡੀ (Humerus) ਨਾਲ ਜੁੜਿਆ ਹੁੰਦਾ ਹੈ । ਇਸ ਦਾ ਹੇਠਲਾ ਸਿਰਾ ਗੁੱਟ ਦੀਆਂ ਹੱਡੀਆਂ ਨਾਲ ਜੁੜਿਆ ਹੁੰਦਾ ਹੈ ।

2. ਵੱਡੀ ਵੀਣ-ਹੱਡੀ (Uluna) – ਇਹ ਬਾਂਹ ਦੇ ਵਿਚਕਾਰਲੇ ਪਾਸੇ ਸਥਿਤ ਹੈ । ਇਹ ਰੇਡੀਅਸ ਜਾਂ ਛੋਟੀ ਵੀਣੀ ਹੱਡੀ ਨਾਲੋਂ ਕੁਝ ਵੱਡੀ ਹੈ । ਇਸ ਦੇ ਤਿੰਨ ਹਿੱਸੇ ਹਨ-

  • ਉੱਪਰਲਾ
  • ਵਿਚਕਾਰਲਾ
  • ਹੇਠਲਾ ।

ਇਹ ਡੌਲੇ ਦੀ ਹੱਡੀ (Humerus) ਨਾਲ ਕੂਹਣੀ ਤੇ ਲੇਦਾਰ ਜੋੜ (Pivot Joint) ਰਾਹੀਂ ਮਿਲਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਇੱਕ ਹੱਡੀ ਬਾਹਰ ਨੂੰ ਨਿਕਲੀ ਰਹਿੰਦੀ ਹੈ ਜਿਸ ਦੇ ਨਲ ਕੂਹਣੀ ਤੇ ਨੋਕਦਾਰ ਉਭਾਰ (Olecranon) ਬਣਦਾ ਹੈ । ਇਸ ਦਾ ਹੇਠਲਾ ਸਿਰਾ ਛੋਟਾ ਅਤੇ ਗੋਲ ਹੁੰਦਾ ਹੈ ਜਿਹੜਾ ਗੁੱਟ ਦੀਆਂ ਹੱਡੀਆਂ (Carpal Bones) ਨਾਲ ਮਿਲਦਾ ਹੈ ।

3. ਗੁੱਟ ਜਾਂ ਕਲਾਈ ਦੀਆਂ ਹੱਡੀਆਂ (Carpal Bones) – ਇਹ ਛੋਟੀਆਂ ਛੋਟੀਆਂ 8 ਹੱਡੀਆਂ ਹਨ ਜਿਹੜੀਆਂ ਚਾਰ-ਚਾਰ ਦੀਆਂ ਦੋ ਲਾਈਨਾਂ ਵਿੱਚ | ਸਥਿਤ ਹਨ । ਇਹ ਬੰਧਨਾਂ ਰਾਹੀਂ ਜੁੜ ਕੇ ਆਪਣੀ ਜਗ੍ਹਾ ਤੇ ਠੀਕ ਤਰ੍ਹਾਂ ਕਾਇਮ ਹਨ । ਇਹ ਹੱਡੀ ਉੱਪਰਲੇ ਪਾਸੇ ਸਥਿਤ ਵੀਣ-ਹੱਡੀ ਅਤੇ ਹੇਠਲੇ ਪਾਸੇ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੁੰਦੀ ਹੈ ।

4. ਹਥੇਲੀ ਦੀਆਂ ਹੱਡੀਆਂ (Metacarpal Bones) – ਹਥੇਲੀ ਦੀਆਂ ਹੱਡੀਆਂ ਪੰਜ ਛੋਟੀਆਂ ਅਤੇ ਪੰਜ ਵੱਡੀਆਂ ਹੱਡੀਆਂ ਹਨ । ਇਹ ਇੱਕ ਪਾਸੇ ਤਾਂ ਗੁੱਟ ਦੀਆਂ ਹੱਡੀਆਂ ਅਤੇ ਦੂਸਰੇ ਪਾਸੇ ਉਂਗਲੀਆਂ ਦੀਆਂ ਹੱਡੀਆਂ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

5. ਉਂਗਲੀਆਂ ਦੀਆਂ ਹੱਡੀਆਂ (Bones of the Fingers or Phalanges) – ਉਂਗਲੀਆਂ ਵਿੱਚ ਕੁੱਲ 14 ਹੱਡੀਆਂ ਹਨ । ਹਰੇਕ ਉਂਗਲੀ ਵਿੱਚ ਤਿੰਨ-ਤਿੰਨ ਅਤੇ ਅੰਗੂਠੇ ਵਿੱਚ ਦੋ ਹੱਡੀਆਂ ਹੁੰਦੀਆਂ ਹਨ । ਇਹ ਹੱਡੀਆਂ ਛੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਹਥੇਲੀ ਵਾਲੇ ਪਾਸੇ ਹਰੇਕ ਹੱਡੀ ਹਥੇਲੀ ਦੀਆਂ ਹੱਡੀਆਂ ਨਾਲ ਜੁੜੀ ਹੋਈ ਹੁੰਦੀ ਹੈ | ਇਹ ਉਂਗਲੀ ਅੰਤਰ ਉਂਗਲੀ ਹੱਡੀ ਜੋੜ ਦਾ ਨਿਰਮਾਣ ਕਰਦੀ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 10
ਲੱਤ ਦੀਆਂ ਹੱਡੀਆਂ (Bones of Leg)
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 11
1. ਕੂਲ੍ਹੇ ਦੀਆਂ ਹੱਡੀਆਂ (The Hip Bone) – ਇਸ ਹੱਡੀ ਦੀ ਸ਼ਕਲ ਬੇਢੰਗੀ ਜਿਹੀ ਹੁੰਦੀ ਹੈ । ਇਹ ਕਾਫ਼ੀ ਵੱਡੀ ਹੁੰਦੀ ਹੈ । ਇਹ ਉੱਪਰੋਂ ਅਤੇ ਵਿਚਕਾਰੋਂ ਪਤਲੀ ਹੁੰਦੀ ਹੈ । ਇਹ ਹੱਡੀ ਅਗਲੇ ਪਾਸੇ ਦੁਸਰੇ ਪਾਸੇ ਦੀ ਸਾਥੀ ਹੱਡੀ ਨਾਲ ਜੁੜਦੀ ਹੈ । ਇਹ ਦੋਵੇਂ ਹੱਡੀਆਂ ਪੂਛ ਹੱਡੀ (Coccyx) ਅਤੇ ਤਿੜਾਗੀ ਹੱਡੀ (Sacrum) ਨਾਲ ਮਿਲ ਕੇ, ਪੇਡੂ-ਗਰਡਲ (Pelvic Girdle) ਦਾ ਨਿਰਮਾਣ ਕਰਦੀਆਂ ਹਨ । ਕੂਲ਼ੇ ਦੀ ਹੱਡੀ ਦੇ ਅੱਗੇ ਲਿਖੇ ਤਿੰਨ ਪ੍ਰਮੁੱਖ ਭਾਗ ਹਨ-

  • ਪੇਡੂ ਅਸਥੀ (Illium) – ਇਹ ਕੂਲ਼ੇ ਦੇ ਉੱਪਰਲਾ ਚੌੜਾ ਹਿੱਸਾ ਹੈ ।
  • ਆਸਨ ਅਸਥੀ (Ischium) – ਇਹ ਕੂਲ੍ਹੇ ਦਾ ਹੇਠਲਾ ਹਿੱਸਾ ਹੈ ।
  • ਪਿਊਬਿਸ (Pubisਇਹ ਕੂਲ਼ੇ ਦਾ ਵਿਚਕਾਰਲਾ ਹਿੱਸਾ ਹੈ ।

ਇਹ ਤਿੰਨੇ ਭਾਗ ਬੱਚਿਆਂ ਵਿੱਚ ਉਪ-ਅਸਥੀ ਨਾਲ ਜੁੜੇ ਹੋਏ ਹੁੰਦੇ ਹਨ ਪਰ ਉਮਰ ਦੇ ਵਧਣ ਨਾਲ ਜਵਾਨੀ ਤੱਕ ਇਹ ਹੱਡੀਆਂ ਦੁਆਰਾ ਜੁੜ ਜਾਂਦੇ ਹਨ | ਕੁਝੇ ਦੇ ਇਹ ਤਿੰਨੇ ਭਾਗ ਹੀ ਹੱਡੀਆਂ ਨਾਲ ਮਿਲ ਕੇ ਇੱਕ ਪਿਆਲੇ ਜਾਂ ਟੋਪੀ ਦੀ ਸ਼ਕਲ ਦਾ ਨਿਰਮਾਣ ਕਰਦੇ ਹਨ । ਇਸ ਪਿਆਲੇ ਨੂੰ ਐਸਟੈਬੁਲਮ (Acetabulum) ਆਖਦੇ ਹਨ । ਇਸ ਵਿੱਚ ਪੱਟ ਦੀ ਹੱਡੀ (Femur) ਦਾ ਗੋਲ ਸਿਰਾ ਘੁੰਮਦਾ ਹੈ । ਪੇਡੂ-ਅਸਥੀ (Pelvis) ਦੀ ਸ਼ਕਲ ਇੱਕ ਭਾਂਡੇ ਦੀ ਤਰ੍ਹਾਂ ਹੁੰਦੀ ਹੈ ਜਿਸ ਨੂੰ ਹੇਠਲੀਆਂ ਲੱਤਾਂ ਸਹਾਰਾ ਦੇ ਕੇ ਰੱਖਦੀਆਂ ਹਨ । ਇਹ ਭਾਂਡੇ ਪੇਟ ਦੇ ਕੋਮਲ ਅੰਗਾਂ ਦੀ ਰਾਖੀ ਕਰਦਾ ਹੈ ।

2. ਪੱਟ ਦੀ ਹੱਡੀ (The Femur) – ਸਾਡੇ ਸਰੀਰ ਵਿੱਚ ਪੱਟ ਦੀ ਹੱਡੀ ਸਭ ਤੋਂ ਲੰਮੀ ਹੱਡੀ ਹੈ । ਇਹ ਸਰੀਰ ਦੀਆਂ ਸਾਰੀਆਂ ਹੱਡੀਆਂ ਨਾਲੋਂ ਸ਼ਕਤੀਸ਼ਾਲੀ ਹੁੰਦੀ ਹੈ । ਇਹ ਡੌਲੇ ਦੀ ਹੱਡੀ ਦੀ ਤਰ੍ਹਾਂ ਹੁੰਦੀ ਹੈ । ਇਸ ਹੱਡੀ ਦਾ ਹੇਠਲਾ ਸਿਰਾ ਚੌੜਾ ਹੁੰਦਾ ਹੈ ਅਤੇ ਇਹ ਪਿੰਨੀ ਦੀ ਟਿਬੀਆ (Tibia) ਹੱਡੀ ਨਾਲ ਜੋੜ ਦਾ ਨਿਰਮਾਣ ਕਰਦੀ ਹੈ । ਇਸ ਦੇ ਉੱਪਰਲੇ ਸਿਰੇ ਤੇ ਗੋਲ ਆਕਾਰ ਦੀ ਇੱਕ ਟੋਪੀ ਜਾਂ ਪਿਆਲੇ ਜਿਹੀ ਹੁੰਦੀ ਹੈ ਜੋ ਐਸਿਟੈਬੁਲਮ (Acetabulum) ਵਿੱਚ ਫਸ ਕੇ ਕੂਲ੍ਹੇ ਦੇ ਜੋੜ ਦਾ ਨਿਰਮਾਣ ਕਰਦੀ ਹੈ ।

3. ਪਿੰਜਣੀ ਅਸਥੀ ਜਾਂ ਟਿਬੀਆ (The Tibia) – ਇਹ ਲੱਤ ਦੀਆਂ ਦੋਵਾਂ ਹੱਡੀਆਂ ਵਿੱਚੋਂ ਮੋਟੀ ਅਤੇ ਤਾਕਤਵਰ ਹੁੰਦੀ ਹੈ । ਇਹ ਸਰੀਰ ਵਿੱਚ ਲੰਬਾਈ ਅਤੇ ਤਾਕਤ ਵਿੱਚ ਪੱਟ ਦੀ ਹੱਡੀ ਤੋਂ ਬਾਅਦ ਦੂਸਰੇ ਨੰਬਰ ਤੇ ਹੈ । ਇਸ ਦੀ ਸ਼ਕਲ ਕੁਝ ਚਪਟੀ ਹੁੰਦੀ ਹੈ । ਇਸ ਦੇ ਦੋ ਸਿਰੇ ਹੁੰਦੇ ਹਨ-

  • ਉੱਪਰਲਾ ਸਿਰਾ (Upper End) – ਇਹ ਮੋਟਾ ਹੁੰਦਾ ਹੈ ਅਤੇ ਸ਼ਕਲ ਵਿੱਚ ਕੁਝ ਚਪਟਾ ਹੁੰਦਾ ਹੈ ।
  • ਹੇਠਲਾ ਸਿਰਾ (Lower End) – ਇਹ ਗਿੱਟੇ ਦੀਆਂ ਹੱਡੀਆਂ ਨਾਲ ਮਿਲਦਾ ਹੈ । ਇਸ ਦੀ ਸਾਫ਼ਟ (Shaft) ਤਿਕੋਣੀ ਹੁੰਦੀ ਹੈ ।

4. ਬਾਹਰੀ ਪਿੰਜਣੀ ਅਸਥੀ (The Fibula) – ਇਹ ਆਕਾਰ ਵਿੱਚ ਪਿੰਜਣੀ ਅਸਥੀ (Tibia) ਨਾਲੋਂ ਪਤਲੀ ਹੁੰਦੀ ਹੈ । ਇਹ ਪਿੰਨੀ ਵਾਲੇ ਪਾਸੇ ਸਥਿਤ
ਹੈ । ਇਹ ਸਰੀਰ ਦਾ ਸਾਰਾ ਭਾਰ ਚੁੱਕਦੀ ਹੈ ।
ਇਸ ਦੇ ਹੇਠ ਲਿਖੇ ਮੁੱਖ ਤਿੰਨ ਭਾਗ ਹਨ-

  • ਉੱਪਰਲਾ
  • ਵਿਚਕਾਰਲਾ
  • ਹੇਠਲਾ ।

ਇਸ ਦਾ ਉੱਪਰਲਾ ਅਤੇ ਹੇਠਲਾ ਸਿਰਾ ਦੋਵੇਂ ਹੀ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਇਹ ਪਿੰਜਣੀ ਅਸਥੀ (ਟਿਬੀਆ ਦੇ ਆਲੇ-ਦੁਆਲੇ ਨਹੀਂ ਘੁੰਮ ਸਕਦੀ ।ਇਹ ਟਿਬਿਆ ਦੇ ਬਿਲਕੁਲ ਸਮਾਂਤਰ ਹੁੰਦੀ ਹੈ । ਪਿੰਜਣੀ ਅਸਥੀ (Tibia) ਅਤੇ ਬਾਹਰੀ ਪਿੰਜਣੀ ਅਸਥੀ (Fibula) ਦੋਵੇਂ ਮਿਲ ਕੇ ਗਿੱਟੇ ਦੇ ਜੋੜ ਦਾ ਨਿਰਮਾਣ ਕਰਦੀਆਂ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 12

5. ਗੋਡੇ ਦੀ ਚੱਪਣੀ (Knee Cap or Patella) – ਇਹ ਤਿਕੋਣੀ ਆਕਾਰ ਦੀ ਹੱਡੀ ਹੁੰਦੀ ਹੈ । ਇਹ ਚੌਦਾਂ ਮਜ਼ਬੂਤ ਤੰਤੂਆਂ (Ligaments) ਦੁਆਰਾ ਸਥਿਰ ਰਹਿੰਦੀ ਹੈ । ਇਹ ਗੋਡੇ ਦੇ ਜੋੜ ਦੇ ਉੱਪਰ ਹੁੰਦੀ ਹੈ ਅਤੇ ਜੋੜ ਦੀ ਰੱਖਿਆ ਕਰਦੀ ਹੈ ।

6. ਪੈਰ ਦੀਆਂ ਹੱਡੀਆਂ (Bones of the Foot-ਪੈਰ ਦੀਆਂ ਹੱਡੀਆਂ ਪ੍ਰਮੁੱਖ ਰੂਪ ਵਿੱਚ ਹੇਠ ਲਿਖੀਆਂ ਤਿੰਨ ਤਰ੍ਹਾਂ ਦੀਆਂ ਹਨ-
(i) ਗਿੱਟੇ ਦੀਆਂ ਹੱਡੀਆਂ
(ii) ਪੰਜੇ ਦੀਆਂ ਹੱਡੀਆਂ
(iii) ਉਂਗਲਾਂ ਦੀਆਂ ਹੱਡੀਆਂ
ਆਓ ਇਹਨਾਂ ਦਾ ਵਾਰੋ-ਵਾਰੀ ਵਰਣਨ ਕਰੀਏ

(i) ਗਿੱਟੇ ਦੀਆਂ ਹੱਡੀਆਂ (Anable Bones or Tarsal Bones) – ਇਹ ਗਿਣਤੀ ਵਿੱਚ ਸੱਤ ਹਨ । ਇਹ ਛੋਟੀਆਂ ਛੋਟੀਆਂ ਹੱਡੀਆਂ ਹਨ । ਇਹ ਪੈਰ ਅੱਧ ਭਾਗ ਭਾਵ ਅੱਡੀ, ਗਿੱਟਾ ਅਤੇ ਪੈਰ ਦਾ ਨਿਰਮਾਣ ਕਰਦੀਆਂ ਹਨ । ਇਹ ਹੱਡੀਆਂ ਗੁੱਟ ਦੀ ਹੱਡੀ ਦੇ ਟਾਕਰੇ ਵਿੱਚ ਮੋਟੀਆਂ ਅਤੇ ਮਜ਼ਬੂਤ ਹੁੰਦੀਆਂ ਹਨ । ਇਹ ਸਰੀਰ ਦਾ ਸਾਰਾ ਭਾਰ ਵੰਡ ਕੇ ਚੁੱਕਦੀਆਂ ਹਨ। ਇਹ ਵੀ ਗੁੱਟ ਦੀਆਂ ਹੱਡੀਆਂ ਵਾਂਗ ਦੋ ਲਾਈਨਾਂ ਵਿੱਚ ਹੁੰਦੀਆਂ ਹਨ ।

(ii) ਪੰਜੇ ਦੀਆਂ ਹੱਡੀਆਂ (Instep Bones, Meta Carpal Bones) – ਇਹਨਾਂ ਦੀ ਗਿਣਤੀ ਵੀ ਪੰਜ ਹੈ । ਇਹ ਆਕਾਰ ਵਿੱਚ ਪਤਲੀਆਂ ਅਤੇ ਲੰਮੀਆਂ ਹੁੰਦੀਆਂ ਹਨ । ਇਹ ਅਗਲੇ ਪਾਸੇ ਉਂਗਲੀਆਂ ਅਤੇ ਪਿਛਲੇ ਪਾਸੇ ਗਿੱਟੇ ਦੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ।

(iii) ਉੱਗਲਾਂ ਦੀਆਂ ਹੱਡੀਆਂ (The Phalanges of the Foot or Toes) – ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਦੀ ਤਰ੍ਹਾਂ ਪੈਰਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਵੀ ਗਿਣਤੀ ਵਿੱਚ ਅਤੇ ਬਣਤਰ ਵਿੱਚ ਮਿਲਦੀਆਂ-ਜੁਲਦੀਆਂ ਹਨ । ਅੰਗੁਠੇ ਵਿੱਚ ਦੋ ਅਤੇ ਹਰ ਉਂਗਲੀ ਵਿੱਚ ਤਿੰਨ ਹੱਡੀਆਂ ਹੁੰਦੀਆਂ ਹਨ । ਇਹ ਹੱਥ ਦੀਆਂ ਉਂਗਲਾਂ ਦੀਆਂ ਹੱਡੀਆਂ ਦੇ ਟਾਕਰੇ ਵਿੱਚ ਲੰਬਾਈ ਵਿੱਚ ਛੋਟੀਆਂ ਹਨ ।

ਪੈਰਾਂ ਨੂੰ ਸਰੀਰ ਦਾ ਸਾਰਾ ਭਾਰ ਚੁੱਕਣਾ ਪੈਂਦਾ ਹੈ । ਇਸ ਕਰਕੇ ਪੈਰਾਂ ਦੀਆਂ ਹੱਡੀਆਂ ਕੁਦਰਤ ਵੱਲੋਂ ਹੀ ਭਾਰੀਆਂ, ਚਪਟੀਆਂ ਅਤੇ ਮਜ਼ਬੂਤ ਬਣਾਈਆਂ ਗਈਆਂ ਹਨ । ਪੈਰਾਂ ਵਿੱਚ ਇੱਕ ਡਾਟ (Arch) ਹੁੰਦੀ ਹੈ । ਇਹ ਮਨੁੱਖ ਨੂੰ ਤੁਰਨ-ਫਿਰਨ ਵਿੱਚ ਸਹਾਇਤਾ ਦਿੰਦੀ ਹੈ ।

ਪ੍ਰਸ਼ਨ 4.
ਜੋੜ ਕੀ ਹਨ ? ਜੋੜਾਂ ਦੀਆਂ ਕਿਸਮਾਂ ਲਿਖੋ । ਕਿਸੇ ਇੱਕ ਜੋੜ ਦੀ ਸੰਪੂਰਨ ਜਾਣਕਾਰੀ ਦਿਓ । (What are joints ? Names their types and explain any one type in detail.)
ਉੱਤਰ-
ਪਰਿਭਾਸ਼ਾ (Definition) – ਹਰੇਕ ਉਸ ਜਗ੍ਹਾ ਨੂੰ ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ ਹੱਡੀਆਂ ਦੇ ਸਿਰੇ ਮਿਲਦੇ ਹਨ, ਨੂੰ ਜੋੜ (Joints) ਆਖਦੇ ਹਨ ।
ਜੋੜਾਂ ਦੀ ਬਣਤਰ (Structure of the Joints) – ਲੰਬੀਆਂ ਹੱਡੀਆਂ, ਆਪਣੇ ਸਿਰਿਆਂ, ਬੇਡੌਲ ਹੱਡੀਆਂ ਆਪਣੇ ਤਲਾਂ ਦੇ ਕੁਝ ਹਿੱਸਿਆਂ ਅਤੇ ਚਪਟੀਆਂ ਹੱਡੀਆਂ ਆਪਣੇ ਕਿਨਾਰਿਆਂ ਦੇ ਨਾਲ ਜੋੜਾਂ ਦਾ ਨਿਰਮਾਣ ਕਰਦੀਆਂ ਹਨ ।
ਜੋੜ ਮਨੁੱਖੀ ਪਿੰਜਰ (Human Skeleton) ਨੂੰ ਲਚਕ ਦਿੰਦੇ ਹਨ । ਆਮ ਤੌਰ ਤੇ ਜੋੜਾਂ ਦੇ ਤਲ ਹੱਡੀਆਂ ਦੇ ਸਾਫ਼ਟਾਂ ਨਾਲੋਂ ਮੋਟੇ ਹੁੰਦੇ ਹਨ ।
ਜੋੜਾਂ ਦੀਆਂ ਕਿਸਮਾਂ ਜਾਂ ਸ਼੍ਰੇਣੀ ਵੰਡ (Kinds/Types/Classification of Joints) – ਜੋੜਾਂ ਦੇ ਕੰਮ ਅਤੇ ਇਨ੍ਹਾਂ ਦੀ ਬਣਤਰ ਦੇ ਅਧਾਰ ਤੇ ਅਸੀਂ ਇਨ੍ਹਾਂ ਨੂੰ ਹੇਠ ਲਿਖੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ-

  1. ਰਿਸਾਵੀ ਜਾਂ ਸਿਨੋਵੀਅਲ (Synovial) ਜੋੜ ।
  2. ਰੇਸ਼ੇਦਾਰ ਜੋੜ ।
  3. ਉਪ-ਅਸਥੀ ਜੋੜ ।

ਜੋੜਾਂ ਦੀਆਂ ਇਨ੍ਹਾਂ ਕਿਸਮਾਂ ਦਾ ਸੰਖੇਪ ਵਰਣਨ ਹੇਠਾਂ ਕੀਤਾ ਗਿਆ ਹੈ-
1. ਰਿਸਾਵੀ ਜਾਂ ਸਿਨੋਵੀਅਲ ਜੋੜ (Synovial Joints) – ਸਰੀਰ ਵਿਚ ਇਸ ਪ੍ਰਕਾਰ ਦੇ ਕਾਫੀ ਜੋੜ ਹਨ ਜਿਵੇਂ ਕਿ | ਲੱਤਾਂ ਅਤੇ ਬਾਂਹਵਾਂ ਦੇ ਜੋੜ । ਇਨ੍ਹਾਂ ਜੋੜਾਂ ਦੇ ਅੰਦਰ ਬਹੁਤ ਹੀ ਮੁਲਾਇਮ ਸਿਨੋਵੀਅਲ (Synovial) ਬਿੱਲੀ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜਾਂ ਵਿਚ ਖੂਨ ਦੀਆਂ ਨਾਲੀਆਂ (Blood Vessels) ਅਤੇ ਲਸੀਕਾ ਵਹਿਣੀਆਂ (Lymphatic Vessels) ਦਾ ਬਹੁਤ ਪ੍ਰਸ਼ਾਰ ਹੁੰਦਾ ਹੈ । ਇਹ ਜੋੜਾਂ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ । ਇਹ ਜੋੜ ਬਾਕੀ ਦੋ ਪ੍ਰਕਾਰ ਦੇ ਜੋੜਾਂ ਨਾਲੋਂ ਕਾਫੀ ਵੱਖਰੀ ਕਿਸਮ ਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 13
ਰਿਸਾਵੀ ਜੋੜਾਂ ਦੀਆਂ ਕਿਸਮਾਂ (Classification of Synovial Joints) – ਗਤੀ ਦੇ ਆਧਾਰ ਤੇ ਰਿਸਾਵੀ ਜੋੜਾਂ ਨੂੰ ਅਸੀਂ ਹੇਠ ਲਿਖੀਆਂ ਮੁੱਖ ਕਿਸਮਾਂ ਵਿਚ ਵੰਡ ਸਕਦੇ ਹਾਂ-
(i) ਕਬਜ਼ੇਦਾਰ ਜੋੜ (Hinged Joints) – ਇਨ੍ਹਾਂ ਜੋੜਾਂ ਵਿਚ ਵਿਰੋਧੀ ਤਲ ਇਸ ਪ੍ਰਕਾਰ ਲੱਗੇ ਹੁੰਦੇ ਹਨ ਕਿ ਗਤੀ ਕੇਵਲ ਇਕ ਪਾਸੇ ਨੂੰ ਹੀ ਹੋ ਸਕਦੀ ਹੈ । ਇਸ ਪ੍ਰਕਾਰ ਦੇ ਜੋੜਾਂ ਦੀਆਂ ਹੱਡੀਆਂ ਬਹੁਤ ਹੀ ਮਜ਼ਬੂਤ ਉਪ-ਅਸਥੀਆਂ ਨਾਲ ਬੱਝੀਆਂ ਹੋਈਆਂ ਹਨ, ਜਿਵੇਂ-ਗੋਡੇ ਅਤੇ ਉਂਗਲਾਂ ਦੇ ਜੋੜ ।

(ii) ਘੁੰਮਣ ਵਾਲੇ ਜੋੜ (Pivot Joints) – ਇਸ ਪ੍ਰਕਾਰ ਦੇ ਜੋੜਾਂ ਵਿਚ ਗਤੀ ਚੱਕਰ ਹੁੰਦੀ ਹੈ । ਇਸ ਪ੍ਰਕਾਰ ਦੇ ਜੋੜ ਵਿਚ ਇਕ ਹੱਡੀ ਛੱਲਾ ਬਣਾਉਂਦੀ ਹੈ ਅਤੇ ਦੂਸਰੀ ਇਸ ਵਿਚ ਇਕ ਧੁਰੇ ਵਾਂਗ ਫਸੀ ਹੋਈ ਹੁੰਦੀ ਹੈ । ਇਹ ਛੱਲਾ ਇਕ ਸਖ਼ਤ ਹੱਡੀ ਅਤੇ ਉਪ-ਅਸਥੀ ਦਾ ਬਣਿਆ ਹੁੰਦਾ ਹੈ । ਇਸ ਪ੍ਰਕਾਰ ਦੇ ਜੋੜ ਦਾ ਨਿਰਮਾਣ ਐਟਲਸ (Atlas). ਅਤੇ ਐਕਸਿਸ (Axis) ਮਣਕਿਆਂ ਨਾਲ ਹੁੰਦਾ ਹੈ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 14
(iii) ਤਿਲਕਵੇਂ ਜੋੜ (Gliding Joints) – ਇਨ੍ਹਾਂ ਜੋੜਾਂ ਵਿਚ ਗਤੀ ਤਿਲਕਵੀਂ ਹੁੰਦੀ ਹੈ । ਇਨ੍ਹਾਂ ਜੋੜਾਂ ਦੀ ਗਤੀ ਇਨ੍ਹਾਂ ਦਾ ਨਿਰਮਾਣ ਕਰਨ ਵਾਲੇ ਤੰਤੂਆਂ (Ligaments) ਉੱਪਰ ਨਿਰਭਰ ਕਰਦੀ ਹੈ । ਇਸ ਪ੍ਰਕਾਰ ਦੇ ਜੋੜ ਸਾਧਾਰਨ ਤਲਾਂ ਦੀ ਵਿਰੋਧਤਾ ਨਾਲ ਬਣਦੇ ਹਨ ਅਤੇ ਆਮ ਤੌਰ ਤੇ ਗੁੱਟ, ਗਿੱਟੇ ਅਤੇ ਰੀੜ੍ਹ ਦੀ ਹੱਡੀ ਦੇ ਮਣਕਿਆਂ ਵਿਚ ਮਿਲਦੇ ਹਨ ।

(iv) ਗੇਂਦ ਖੁੱਤੀ ਵਾਲੇ ਜੋੜ (Ball and Socket Joints) – ਇਸ ਪ੍ਰਕਾਰ ਦੇ ਜੋੜ ਵਿਚ ਹੱਡੀ ਦਾ ਇਕ ਸਿਰਾ ਗੇਂਦ ਦੀ ਤਰ੍ਹਾਂ ਗੋਲ ਅਤੇ ਦੂਸਰਾ ਇਕ ਪਿਆਲੇ ਦੀ ਤਰ੍ਹਾਂ ਹੁੰਦਾ ਹੈ । ਗੇਂਦ ਵਾਲਾ ਹਿੱਸਾ ਪਿਆਲੇ ਵਿਚ ਫ਼ਿਟ ਹੁੰਦਾ ਹੈ । ਇਸ ਪ੍ਰਕਾਰ ਗੇਂਦ ਵਾਲੀ ਹੱਡੀ ਕਿਸੇ ਵੀ ਦਿਸ਼ਾ ਵਿਚ ਘੁੰਮ ਸਕਦੀ ਹੈ । ਇਸ ਪ੍ਰਕਾਰ ਦੇ ਜੋੜ ਮੋਢੇ ਅਤੇ ਚੂਲ੍ਹੇ ਵਿਚ ਹੁੰਦੇ ਹਨ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 15
(v) ਕੋਨਡਈਲ ਜੋੜ (Condyloid Joint) – ਇਹ ਹਿੰਨਜ ਜੋੜ ਵਰਗੇ ਹੀ ਜੋੜ ਹੁੰਦੇ ਹਨ । ਪਰ ਇਨ੍ਹਾਂ ਵਿਚ ਗਤੀ ਦੋਨਾਂ ਤਰਫ ਹੁੰਦੀ ਹੈ । ਇਸ ਤਰ੍ਹਾਂ ਦੇ ਜੋੜਾਂ ਵਿਚ ਲਚਕਤਾ, ਫੈਲਾਵ ਵਰਗੀਆਂ ਗਤੀ ਜਾਂ ਹਲਚਲ ਪੈਦਾ ਕੀਤੀ ਹੁੰਦੀ ਹੈ |

(vi) ਸੈਡਲ ਜੋੜ (Saddle Joint) – ਇਸ ਪ੍ਰਕਾਰ ਦੇ ਜੋੜਾਂ ਵਿਚ ਹੱਡੀ ਉੱਤਲ ਅਤੇ ਅਵਤਲ ਪ੍ਰਕਾਰ ਨਾਲ ਜੁੜੀ ਹੁੰਦੀ ਹੈ । ਜੋੜਾਂ ਵਿਚ ਲਚਕਤਾ, ਫੈਲਾਅ, ਵਰਤਾਕਾਰ ਵਰਗੀ ਗਤੀ ਹੁੰਦੀ ਹੈ । ਅੰਗੂਠੇ ਦਾ ਜੋੜ ਇਸ ਦੀ ਉਦਾਹਰਨ ਹੈ ।

2. ਰੇਸ਼ੇਦਾਰ ਜੋੜ (Fibrous Joints) – ਉਹ ਜੋੜ ਜਿਨ੍ਹਾਂ ਵਿਚ ਹੱਡੀਆਂ ਦੇ ਤਲ ਧਾਗੇ ਬਰੀਕ ਰੇਸ਼ਿਆਂ ਨਾਲ ਬੱਝੇ ਹੋਏ ਹੁੰਦੇ ਹਨ, ਰੇਸ਼ੇਦਾਰ ਜੋੜ ਅਖਵਾਉਂਦੇ ਹਨ । ਇਹ ਜੋੜ ਗਤੀਹੀਨ ਹੁੰਦੇ ਹਨ, ਜਿਵੇਂ, ਕਪਾਲ ਦੀਆਂ ਹੱਡੀਆਂ ਦੇ ਜੋੜ ।
PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ 16
3. ਉਪ-ਅਸਥੀ ਜੋੜ (Cartilagenous Joints) – ਇਨ੍ਹਾਂ ਵਿਰੋਧੀ ਹੱਡੀਆਂ ਦੇ ਸਿਰੇ ਉਪ-ਅਸਥੀਆਂ ਨਾਲ ਜੁੜੇ ਹੁੰਦੇ ਹਨ ਅਤੇ ਇਨ੍ਹਾਂ ਵਿਚ ਗਤੀ ਕਿਸੇ ਖਾਸ ਹੱਦ ਤਕ ਹੀ ਹੁੰਦੀ ਹੈ । ਇਹ ਉਪ-ਅਸਥੀ ਅੰਤ ਵਿਚ ਹੱਡੀ ਦਾ ਰੂਪ ਧਾਰਨ ਕਰ ਲੈਂਦੀ ਹੈ । ਇਸ ਪ੍ਰਕਾਰ ਦੀਆਂ ਉਪ-ਅਸਥੀਆਂ ਵਿਚ ਸਿੱਧਾ ਲਹੂ ਪ੍ਰਸਾਰ ਨਹੀਂ ਹੁੰਦਾ । ਇਹ ਆਪਣਾ ਭੋਜਨ ਜੋੜ ਦੇ ਅੰਦਰੋਂ ਸਿਨੋਵੀਅਲ ਰਸ ਤੋਂ ਪ੍ਰਾਪਤ ਕਰਦੇ ਹਨ । ਇਹ ਤੰਦਰੁਸਤ ਮਾਸ ਪੱਟੀ ਕਾਫੀ ਮਜ਼ਬੂਤ ਹੁੰਦੀ ਹੈ। ਅਤੇ ਇਸ ਵਿਚ ਕਾਫੀ ਲਚਕ ਵੀ ਹੁੰਦੀ ਹੈ ਪਰ ਜਦੋਂ ਜੋੜਾਂ ਵਿਚੋਂ ਸਿਨੋਵੀਅਲ ਰਸ ਦੀ ਮਾਤਰਾ ਖ਼ਤਮ ਹੋ ਜਾਂਦੀ ਹੈ ਤਾਂ ਇਹ ਸਖ਼ਤ ਹੋ ਜਾਂਦੇ ਹਨ ਅਤੇ ਇਸੇ ਕਰਕੇ ਜੋੜਾਂ ਵਿਚ ਦਰਦ ਸ਼ੁਰੂ ਹੋ ਜਾਂਦਾ ਹੈ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

PSEB 11th Class Physical Education Guide ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਰੀੜ ਦੀ ਹੱਡੀ ਦੇ ਕਿੰਨੇ ਮਣਕੇ ਹੁੰਦੇ ਹਨ ?
ਉੱਤਰ-
ਰੀੜ ਦੀ ਹੱਡੀ ਦੇ ਕੁੱਲ 33 ਮਣਕੇ ਹਨ ।

ਪ੍ਰਸ਼ਨ 2.
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਜਗਾ ਮਿਲਣ ਤਾਂ ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਜਗ੍ਹਾ ਮਿਲਣ ਤਾਂ ਉਸਨੂੰ ਜੋੜ ਕਹਿੰਦੇ ਹਨ ।

ਪ੍ਰਸ਼ਨ 3.
ਜੋੜਾਂ ਦੀਆਂ ਕਿਸਮਾਂ ਹੁੰਦੀਆਂ ਹਨ ?
(a) ਰਿਸਾਵੀ ਜਾਂ ਸਿਨੋਵੀਅਲ ਜੋੜ
(b) ਰੇਸ਼ੇਦਾਰ ਜੋੜ
(c) ਉਪ-ਅਸਥੀ ਜੋੜ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 4.
ਰਿਸਾਵੀ ਜੋੜਾਂ ਦੀਆਂ ਕਿਸਮਾਂ ਹਨ ?
(a) 4
(b) 3
(c) 2
(d) 6
ਉੱਤਰ-
(a) 6

ਪ੍ਰਸ਼ਨ 5.
(i) ਵੱਡੀ ਵੀਣ-ਹੱਡੀ (Uluna)
(ii) ਅਤੇ ਡੌਲੇ ਦੀ ਹੱਡੀ (Humerus) ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਇਹ ਬਾਂਹ ਦੀਆਂ ਹੱਡੀਆਂ ਵਿੱਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਰਿਸਾਵੀ ਜੋੜਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਰਿਸਾਵੀ ਜੋੜਾਂ ਦੀਆਂ ਛੇ ਕਿਸਮਾਂ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 7.
ਲੰਬੀਆਂ ਹੱਡੀਆਂ ਸਰੀਰ ਵਿੱਚ ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਲੰਬੀਆਂ ਹੱਡੀਆਂ ਸਰੀਰ ਵਿਚ ਬਾਂਹਾਂ ਵਿਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 8.
ਮਨੁੱਖ ਵਿੱਚ ਕੁੱਲ ਮਿਲਾ ਕੇ ਕਿੰਨੀਆਂ ਹੱਡੀਆਂ ਹੁੰਦੀਆਂ ਹਨ ?
ਉੱਤਰ-
ਮਨੁੱਖ ਵਿਚ ਕੁੱਲ ਮਿਲਾ ਕੇ 206 ਹੱਡੀਆਂ ਹੁੰਦੀਆਂ ਹਨ ।

ਪ੍ਰਸ਼ਨ 9.
ਜੋੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਦੋ ਜਾਂ ਦੋ ਤੋਂ ਵੱਧ ਹੱਡੀਆਂ ਇੱਕ ਸਥਾਨ ‘ਤੇ ਮਿਲਣ, ਤਾਂ ਉਸਨੂੰ ਜੋੜ ਕਹਿੰਦੇ ਹਨ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿੱਚ ਐਨਾਟੋਮੀ ਅਤੇ ਜ਼ਿਆਲੋਜੀ ਦੇ ਦੋ ਲਾਭ ਲਿਖੋ ।
ਉੱਤਰ-

  1. ਖਿਡਾਰੀਆਂ ਦੇ ਪ੍ਰਦਰਸ਼ਨ ਵਿੱਚ ਵਾਧਾ ਹੁੰਦਾ ਹੈ ।
  2. ਚੰਗੀ ਸਿਹਤ ਬਣਦੀ ਹੈ ।

ਪ੍ਰਸ਼ਨ 2.
ਸੈੱਲ ਕੀ ਹਨ ?
ਉੱਤਰ-
ਸੈੱਲ ਮਨੁੱਖੀ ਜੀਵਨ ਦੀ ਸਭ ਤੋਂ ਛੋਟੀ ਇਕਾਈ ਦਾ ਆਧਾਰ ਹੈ । ਇਹ ਆਪਣੇ ਅੰਦਰ ਭੋਜਨ ਨੂੰ ਇਕੱਠਾ ਕਰਦੇ ਹਨ ਅਤੇ ਭੋਜਨ ਦੇ ਆਕਸੀਕਰਨ ਦੁਆਰਾ ਊਰਜਾ ਪੈਦਾ ਕਰਦੇ ਹਨ ।

ਪ੍ਰਸ਼ਨ 3.
ਲੰਮੀਆਂ ਹੱਡੀਆਂ ਸਰੀਰ ਵਿੱਚ ਕਿੱਥੇ ਪਾਈਆਂ ਜਾਂਦੀਆਂ ਹਨ ?
ਉੱਤਰ-
ਇਸ ਕਿਸਮ ਦੀਆਂ ਹੱਡੀਆਂ ਲੱਤਾਂ ਅਤੇ ਬਾਂਹਾਂ ਵਿੱਚ ਪਾਈਆਂ ਜਾਂਦੀਆਂ ਹਨ । ਇਹ ਸਾਨੂੰ ਚੱਲਣ-ਫਿਰਨ ਅਤੇ ਕਿਰਿਆਵਾਂ ਕਰਨ ਵਿੱਚ ਮਦਦ ਕਰਦੀਆਂ ਹਨ । ਇਨ੍ਹਾਂ ਹੱਡੀਆਂ ਤੋਂ ਬਿਨਾਂ ਸਰੀਰਿਕ ਕਿਰਿਆਵਾਂ ਕਰਨਾ ਅਸੰਭਵ ਹੈ । ਇਨ੍ਹਾਂ ਹੱਡੀਆਂ ਦੇ ਦੋ ਸਿਰੇ ਅਤੇ ਇੱਕ ਸ਼ਾਫ਼ਟ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖੀ ਅਸਥੀ ਪਿੰਜਰ ਦੇ ਕੋਈ ਤਿੰਨ ਕੰਮ ਲਿਖੋ ।
ਉੱਤਰ-

  1. ਮਨੁੱਖੀ ਅਸਥੀ ਪਿੰਜਰ ਸਰੀਰ ਨੂੰ ਇੱਕ ਖ਼ਾਸ ਪ੍ਰਕਾਰ ਦੀ ਸ਼ਕਲ ਦਿੰਦਾ ਹੈ ।
  2. ਇਹ ਸਰੀਰ ਨੂੰ ਸਿੱਧਾ ਰੱਖਦਾ ਹੈ ।
  3. ਮਨੁੱਖੀ ਪਿੰਜਰ ਵਿੱਚ ਥਾਂ-ਥਾਂ ਤੇ ਉਤੋਲਕ (Levers) ਬਣਦੇ ਹਨ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 2.
ਹੱਡੀਆਂ ਦੀਆਂ ਕਿਸਮਾਂ ਲਿਖੋ ।
ਉੱਤਰ-

  1. ਲੰਮੀਆਂ ਹੱਡੀਆਂ
  2. ਛੋਟੀਆਂ ਹੱਡੀਆਂ
  3. ਕੀਲ-ਆਕਾਰ ਹੱਡੀਆਂ
  4. ਚਪਟੀਆਂ ਹੱਡੀਆਂ
  5. ਗੋਲਾਕਾਰ ਹੱਡੀਆਂ ।
  6. ਅਨਿਯਮਤ ਹੱਡੀਆਂ ।

ਪ੍ਰਸ਼ਨ 3.
ਸਰੀਰਿਕ ਰਚਨਾ ਵਿਗਿਆਨ ਕੀ ਹੈ ?
ਉੱਤਰ-
ਸਰੀਰਕ ਰਚਨਾ ਅਤੇ ਸਰੀਰਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ ਐਨਾਟੋਮੀ ਸ਼ਬਦ ਦੀ ਉਤਪੱਤੀ ਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ । ਐਨਾਟੋਮੀ ਮਨੁੱਖੀ ਬਣਾਵਟ ਦੀ ਸਿੱਖਿਆ ਹੈ । ਇਸ ਵਿੱਚ ਮਨੁੱਖੀ ਹੱਡੀਆਂ ਦਾ ਢਾਂਚਾ, ਮਾਸ ਪੇਸ਼ੀਆਂ ਨਾੜੀਆਂ, ਧਮਣੀਆਂ, ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ । ਐਨਾਟੋਮੀ ਸਾਡੇ ਸਰੀਰ ਦੇ ਮਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ | ਸਰੀਰਿਕ ਸਿੱਖਿਆ ਦੇ ਵਿਦਿਆਰਥੀ, ਖਿਡਾਰੀ ਅਤੇ ਖਿਡਾਰਨ ਅਤੇ ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । | ਪਰਿਭਾਸ਼ਾ-ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਣਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।

ਪ੍ਰਸ਼ਨ 4.
ਸਰੀਰਕ ਕਿਰਿਆ ਵਿਗਿਆਨ ਕੀ ਹੈ ?
ਉੱਤਰ-
ਸਰੀਰਕ ਕਿਰਿਆ ਦਾ ਅਰਥ-ਸਰੀਰਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀ ਦੀ ਸਿੱਖਿਆ ਹੈ । ਇਸ ਵਿੱਚ ਅਸੀਂ ਸਾਡੇ ਸਾਰੇ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ ਹਾਂ ।

ਪਰਿਭਾਸ਼ਾ – ਸਰੀਰਿਕ ਕਿਰਿਆਵਾਂ ਦਾ ਵਿਗਿਆਨ ਉਹ ਵਿਗਿਆਨ ਹੈ । ਜਿਸ ਨਾਲ ਅਸੀਂ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।

ਪ੍ਰਸ਼ਨ 5.
ਸਰੀਰਿਕ ਰਚਨਾ ਅਤੇ ਸਰੀਰਿਕ ਕਿਰਿਆ ਵਿਗਿਆਨ ਦਾ ਅਰਥ ਅਤੇ ਪਰਿਭਾਸ਼ਾ ਲਿਖੋ ।
ਉੱਤਰ-
ਐਨਾਟੋਮੀ ਦਾ ਅਰਥ ਸਰੀਰਿਕ ਰਚਨਾ ਵਿਗਿਆਨ-ਐਨਾਟੋਮੀ ਸ਼ਬਦ ਦੀ ਉਤਪੱਤੀ ਗਰੀਸੀ ਭਾਸ਼ਾ ਦੇ ਸ਼ਬਦ ਕਟ ਅਪ ਤੋਂ ਹੋਈ ਹੈ | ਐਨਾਟੋਮੀ ਮਨੁੱਖੀ ਬਣਾਵਟ ਦੀ ਸਿੱਖਿਆ ਹੈ । ਇਸ ਵਿੱਚ ਮਨੁੱਖੀ ਹੱਡੀਆਂ ਦਾ ਢਾਂਚਾ, ਮਾਸ ਪੇਸ਼ੀਆਂ, ਨਾੜੀਆਂ, ਧਮਣੀਆਂ, ਸ਼ਿਰਾਵਾਂ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਬਨਾਵਟ ਦਾ ਪਤਾ ਲਗਦਾ ਹੈ | ਐਨਾਟੋਮੀ ਸਾਡੇ ਸਰੀਰ ਦੇ ਮੁਲ ਢਾਂਚੇ ਦੀ ਬਨਾਵਟ ਅਤੇ ਸਰੀਰ ਬਾਕੀ ਹਿੱਸਿਆਂ ਦੇ ਆਪਸ ਵਿੱਚ ਸੰਬੰਧ ਬਾਰੇ ਜਾਣਕਾਰੀ ਦਿੰਦੀ ਹੈ | ਸਰੀਰਿਕ ਸਿੱਖਿਆ ਦੇ ਅਧਿਆਪਕਾਂ ਨੂੰ ਸਰੀਰ ਦੀ ਬਨਾਵਟ ਅਤੇ ਕੰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

ਪਰਿਭਾਸ਼ਾ – ਐਨਾਟੋਮੀ ਉਹ ਵਿਗਿਆਨ ਹੈ ਜੋ ਸਾਡੇ ਸਰੀਰ ਦੀ ਬਨਾਵਟ ਅਤੇ ਸਰੀਰ ਦੇ ਬਾਕੀ ਅੰਗਾਂ ਦੇ ਆਪਸੀ ਸੰਬੰਧ ਦੀ ਜਾਣਕਾਰੀ ਦਿੰਦਾ ਹੈ ।
ਸਰੀਰਿਕ ਕਿਰਿਆਵਾਂ ਦਾ ਅਰਥ – ਸਰੀਰਿਕ ਕਿਰਿਆਵਾਂ ਦਾ ਅਰਥ ਅੰਗ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਬਾਰੇ ਜਾਣਦੇ ਅਤੇ ਉਨ੍ਹਾਂ ਦੇ ਆਪਸੀ ਤਾਲਮੇਲ ਦਾ ਪਤਾ ਲਗਾਉਂਦੇ ਹਾਂ । | ਪਰਿਭਾਸ਼ਾ-ਸਰੀਰਿਕ ਕਿਰਿਆਵਾਂ ਦਾ ਵਿਗਿਆਨ ਉਹ ਵਿਗਿਆਨ ਹੈ ਜਿਸ ਨਾਲ ਅਸੀਂ ਮਨੁੱਖੀ ਸਰੀਰ ਦੇ ਵੱਖ-ਵੱਖ ਕੰਮਾਂ ਬਾਰੇ ਜਾਣਦੇ ਹਾਂ ।

ਪ੍ਰਸ਼ਨ 6.
ਤੰਤੂਆਂ ਅਤੇ ਪ੍ਰਬੰਧ ਦਾ ਵਰਣਨ ਕਰੋ ।
ਉੱਤਰ-
ਤੰਤੂਆਂ ਦੇ ਸਮੂਹ ਤੋਂ ਅੰਗਾਂ ਦਾ ਨਿਰਮਾਣ ਹੁੰਦਾ ਹੈ । ਇਹ ਅੰਗ ਇੱਕੋ ਕਿਸਮ ਦੀ ਬਣਤਰ ਅਤੇ ਕੰਮ ਕਰਨ ਵਾਲੇ ਸੈੱਲ ਦਾ ਸਮੂਹ ਹੁੰਦੇ ਹਨ, ਜਿਵੇਂ ਦਿਲ, ਦਿਮਾਗ, ਅੰਤੜੀਆਂ, ਪੇਟ, ਫੇਫੜੇ, ਜੀਭ ਆਦਿ ।

ਪ੍ਰਬੰਧ – ਸੈੱਲ ਦੇ ਸਮੂਹ ਤੰਤੂ, ਤੰਤੂਆਂ ਦੇ ਸਮੂਹ ਤੋਂ ਵੱਖ-ਵੱਖ ਅੰਗ ਅਤੇ ਇੱਕੋ ਤਰ੍ਹਾਂ ਕੰਮ ਕਰਨ ਵਾਲੇ ਵੱਖ-ਵੱਖ ਅੰਗ ਇਕੱਠੇ ਹੋ ਕੇ ਪ੍ਰਬੰਧ (System) ਬਣਾਉਂਦੇ ਹਨ । ਸਾਧਾਰਨ ਸ਼ਬਦਾਂ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਦੇ ਸੁਮੇਲ ਤੋਂ ਪ੍ਰਬੰਧ, ਨਾੜੀ ਪਬੰਧ, ਮਲ-ਤਿਆਗ ਪ੍ਰਬੰਧ ਆਦਿ । ਇਹ ਅੰਗ ਆਪਣਾ-ਆਪਣਾ ਕੰਮ ਲੈਅ ਅਤੇ ਇੱਕ ਦੂਜੇ ਅੰਗ ਦੇ ਮਿਲਵਰਤਨ ਨਾਲ ਕਰਦੇ ਹਨ ।

  1. ਹੱਡੀ ਪ੍ਰਬੰਧ,
  2. ਮਾਸਪੇਸ਼ੀ ਪ੍ਰਬੰਧ,
  3. ਲਹੂ ਗੇੜ ਪ੍ਰਬੰਧ,
  4. ਨਾੜੀ ਪ੍ਰਬੰਧ,
  5. ਸਾਹ ਪ੍ਰਬੰਧ,
  6. ਪਾਚਨ ਪ੍ਰਬੰਧ ।

PSEB 11th Class Physical Education Solutions Chapter 3 ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ ਦੀ ਜਾਣ ਪਛਾਣ

ਪ੍ਰਸ਼ਨ 7.
ਉਡਦੀਆਂ ਜਾਂ ਤੈਰਦੀਆਂ ਹੱਡੀਆਂ ਕੀ ਹੁੰਦੀਆਂ ਹਨ ?
ਉੱਤਰ-
ਪਸਲੀਆਂ-ਛਾਤੀ ਦੀ ਹੱਡੀ ਦੇ ਦੋਵੇਂ ਪਾਸੇ 12-12 ਪਸਲੀਆਂ ਹੁੰਦੀਆਂ ਹਨ । ਇਨ੍ਹਾਂ ਦਾ ਅਗਲਾ ਹਿੱਸਾ (Costal Cartilage) ਰਾਹੀਂ ਛਾਤੀ ਦੀ ਹੱਡੀ ਨਾਲ ਜੁੜਦਾ ਹੈ । ਪਹਿਲੀਆਂ ਸੱਤ ਪਸਲੀਆਂ ਛਾਤੀ ਦੀ ਹੱਡੀ ਨਾਲ ਵੱਖਵੱਖ ਰੂਪ ਵਿੱਚ ਜੁੜ ਜਾਂਦੀਆਂ ਹਨ | ਅੱਠਵੀਂ, ਨੌਵੀਂ ਅਤੇ ਦਸਵੀਂ ਪਸਲੀਆਂ ਛਾਤੀ ਦੀ ਹੱਡੀ ਦੇ ਨਾਲ ਜੁੜਨ ਤੋਂ ਪਹਿਲਾਂ ਹੀ ਸੱਤਵੀਂ ਪਸਲੀ ਨਾਲ ਜੁੜ ਜਾਂਦੀਆਂ ਹਨ ਅਖ਼ੀਰਲੀਆਂ ਦੋ ਪਸਲੀਆਂ ਸੁਤੰਤਰ ਹਨ । ਇਨ੍ਹਾਂ ਨੂੰ ਉਡਦੀਆਂ ਜਾਂ ਤੈਰਦੀਆਂ ਪਸਲੀਆਂ ਵੀ ਆਖਿਆ ਜਾਂਦਾ ਹੈ । ਇਹ ਸਭ ਪਸਲੀਆਂ ਮਿਲ ਕੇ ਇੱਕ ਪਿੰਜਰ ਦਾ ਨਿਰਮਾਣ ਕਰਦੀਆਂ ਹਨ । ਇਹ ਪਿੰਜਰ ਦਿਲ ਅਤੇ ਫੇਫੜਿਆਂ ਦੀ ਰੱਖਿਆ ਕਰਦਾ ਹੈ । ਪਸਲੀਆਂ ਦੀ ਵਿਚਲੀ ਥਾਂ ਵਿੱਚ ਮਾਸਪੇਸ਼ੀਆਂ ਹੁੰਦੀਆਂ ਹਨ । ਇਹ ਮਾਸਪੇਸ਼ੀਆਂ ਸਾਹ ਲੈਣ ਨਾਲ ਫੈਲਦੀਆਂ ਜਾਂ ਸੁੰਗੜਦੀਆਂ ਹਨ ਜਿਨ੍ਹਾਂ ਕਰਕੇ ਇਹ ਪਿੰਜਰ, ਉੱਪਰ ਥੱਲੇ ਉੱਠਦਾ-ਬੈਠਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਐਨਾਟੋਮੀ ਅਤੇ ਫਿਜ਼ਿਆਲੋਜੀ ਦੇ ਯੋਗਦਾਨ ਤੇ ਲਾਭ ਬਾਰੇ ਵਰਣਨ ਕਰੋ ।
ਉੱਤਰ-
ਅੱਜ ਦੇ ਮਸ਼ੀਨੀ ਯੁੱਗ ਵਿੱਚ ਸਰੀਰਿਕ ਸਿੱਖਿਆ ਅਤੇ ਖੇਡਾਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਜਿਸ ਨਾਲ ਵਿਅਕਤੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਖਿਡਾਰੀਆਂ ਵਲੋਂ ਰੋਜ਼ਾਨਾ ਖੇਡ ਦੇ ਮੈਦਾਨ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਖੇਡ ਕਿਰਿਆਵਾਂ ਦਾ ਵਾਰ-ਵਾਰ ਅਭਿਆਸ ਕਰਨ ਨਾਲ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਵਿੱਚ ਸੁਧਾਰ ਹੁੰਦਾ ਹੈ । ਇਸ ਨਾਲ ਖਿਡਾਰੀਆਂ ਦੇ ਅੰਗਾਂ ਅਤੇ ਪ੍ਰਬੰਧਾਂ ਦੀ ਕਾਰਜ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ । ਇਸ ਲਈ ਖਿਡਾਰੀਆਂ ਦੀਆਂ ਕਿਰਿਆਵਾਂ ਵਿੱਚ ਸੁਧਾਰ ਕਰਨ ਲਈ ਵੱਖ-ਵੱਖ ਅੰਗਾਂ ਦੀ ਬਣਤਰ ਅਤੇ ਕੰਮ ਨੂੰ ਸਮਝਣਾ ਜ਼ਰੂਰੀ ਹੈ | ਸਰੀਰ ਨੂੰ ਨਵਾਂ ਨਰੋਆ, ਤਕੜਾ ਰੱਖਣ ਲਈ, ਖੇਡ ਕੁੱਦ ਦੌਰਾਨ ਲੱਗੀਆਂ ਸੱਟਾਂ ਦੇ ਇਲਾਜ ਲਈ, ਸਰੀਰਿਕ ਰਚਨਾ ਅਤੇ ਕਿਰਿਆ ਵਿਗਿਆਨ (ANATOMY AND PHYSIOLOGY) ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।

ਸਰੀਰਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਐਨਾਟੋਮੀ ਅਤੇ ਫਿਜ਼ਿਆਲੋਜੀ ਦੇ ਲਾਭਅੰਗ ਵਿਗਿਆਨ ਅਤੇ ਸਰੀਰ ਵਿਗਿਆਨ ਦੀ ਮਹੱਤਤਾ ਹੇਠ ਲਿਖੇ ਅਨੁਸਾਰ ਹੈ-

  1. ਇਹ ਖਿਡਾਰੀ ਦੀ ਸਮਰੱਥਾ ਦੇ ਮੁਲਾਂਕਣ ਵਿੱਚ ਮਦਦ ਕਰਦਾ ਹੈ ।
  2. ਇਹ ਮਨੁੱਖੀ ਸਰੀਰ ‘ਤੇ ਅਭਿਆਸਾਂ ਦੇ ਪ੍ਰਭਾਵਾਂ ਦੇ ਅਧਿਐਨ ਵਿਚ ਮਦਦ ਕਰਦਾ ਹੈ ।
  3. ਇਹ ਟਰੇਨਿੰਗ ਸੈਸ਼ਨ ਦੇ ਦੌਰਾਨ ਸਰੀਰ ਦੀ ਸਹੀ ਸਥਿਤੀ ਬਣਾਉਣ ਵਿੱਚ ਮਦਦ ਕਰਦਾ ਹੈ ।
  4. ਇਹ ਖੇਡ ਵਿੱਚ ਲੱਗਣ ਵਾਲੀਆਂ ਸੱਟਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ ।
  5. ਇਹ ਸਪੋਰਟਸ ਪੋਸ਼ਣ ਦੀ ਢੁਕਵੀਂ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਕਰਦਾ ਹੈ ।
  6. ਇਹ ਖੇਡ ਦੀਆਂ ਸੱਟਾਂ ਤੋਂ ਤੇਜ਼ੀ ਨਾਲ ਮੁੜ ਵਸੇਬੇ ਲਈ ਮਦਦ ਕਰਦੀ ਹੈ ।
  7. ਇਹ ਕਿਸੇ ਖਿਡਾਰੀ ਦੀ ਸਪੋਰਟਸ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ ।
  8. ਇਹ ਖਿਡਾਰੀ ਨੂੰ ਉਸਦੀ ਸਰੀਰਿਕ ਸ਼ਕਤੀ ਦੇ ਅਨੁਸਾਰ ਕਿਸੇ ਵੀ ਖੇਡ ਦੀ ਚੋਣ ਕਰਨ ਵਿੱਚ ਮਦਦ ਕਰਦਾ ਹੈ ।
  9. ਇਹ ਵੇਨਿੰਗ ਸੈਸ਼ਨ ਦੌਰਾਨ ਹੋਈ ਥਕਾਵਟ ਦੀ ਰਿਕਵਰੀ ਵਿੱਚ ਮਦਦ ਕਰਦਾ ਹੈ ।
  10. ਇਹ ਮਨੁੱਖੀ ਸਰੀਰ ਵਿੱਚ ਅਲਕੋਹਲ ਦੇ ਮਾੜਾ ਅਸਰ ਦੇ ਅਧਿਐਨ ਵਿੱਚ ਮਦਦ ਕਰਦਾ ਹੈ ।
  11. ਇਹ ਕਿਸੇ ਖਿਡਾਰੀ ਦੇ ਸਰੀਰਿਕ ਢਾਂਚੇ ਦੇ ਸਕਾਰਾਤਮਕ ਜਾਂ ਨਕਾਰਾਤਮਕ ਪਹਿਲੂਆਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ।

Leave a Comment