PSEB 11th Class Physical Education Solutions Chapter 1 ਸਿਹਤ ਸਿੱਖਿਆ

Punjab State Board PSEB 11th Class Physical Education Book Solutions Chapter 1 ਸਿਹਤ ਸਿੱਖਿਆ Textbook Exercise Questions, and Answers.

PSEB Solutions for Class 11 Physical Education Chapter 1 ਸਿਹਤ ਸਿੱਖਿਆ

Physical Education Guide for Class 11 PSEB ਸਿਹਤ ਸਿੱਖਿਆ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਿਹਤ ਸਿੱਖਿਆ ਦੀ ਪਰਿਭਾਸ਼ਾ ਲਿਖੋ । (Define Health Education.)
ਉੱਤਰ-
ਸਿਹਤ ਸਿੱਖਿਆ ਦੀ ਪਰਿਭਾਸ਼ਾ (Definition of Health Education)
ਸਿਹਤ ਸਿੱਖਿਆ ਦੀਆਂ ਪਰਿਭਾਸ਼ਾਵਾਂ (Definitions of Health Education) – ਡਾ: ਥਾਮਸ ਵੁਡ ਦੇ ਸ਼ਬਦਾਂ ਵਿਚ, ‘ਸਿਹਤ ਸਿੱਖਿਆ ਉਹਨਾਂ ਅਨੁਭਵਾਂ ਦਾ ਜੋੜ ਹੈ ਜਿਹੜੇ ਵਿਅਕਤੀ, ਸਮੁਦਾਇ ਅਤੇ ਸਮਾਜਿਕ ਸਿਹਤ ਨਾਲ ਸੰਬੰਧਿਤ ਆਦਤਾਂ, ਤੀਆਂ ਅਤੇ ਗਿਆਨ ਨੂੰ ਸਹੀ ਰੂਪ ਵਿਚ ਪ੍ਰਭਾਵਿਤ ਕਰਦੇ ਹਨ ।’

(In the words of Dr. Thomas Wood, “Health Education is the sum of experiences which favourably influence habits, attitudes and knowledge relating to individual, community and social health.”)
ਇਕ ਹੋਰ ਪਰਿਭਾਸ਼ਾ ਜੋ ਕਿ ਮਸ਼ਹੂਰ ਸਿਹਤ ਸਿੱਖਿਆ ਸ਼ਾਸਤਰੀ ਨੇ ਦਿੱਤੀ ਹੈ ਉਹ ਹੈ, ਗਰਾਉਂਟ ਦੇ ਵਿਚਾਰ ਅਨੁਸਾਰ, ਸਿਹਤ ਸਿੱਖਿਆ ਦਾ ਭਾਵ ਇਹ ਹੈ ਕਿ ਸਿਹਤ ਬਾਰੇ ਜੋ ਕੁੱਝ ਵੀ ਗਿਆਨ ਹੈ ਉਸ ਨੂੰ ਸਿੱਖਿਆ ਦੀ ਵਿਧੀ ਰਾਹੀਂ ਢੁੱਕਵੇਂ ਵਿਅਕਤੀਗਤ ਅਤੇ ਸਮੁਦਾਇਕ ਵਿਹਾਰ ਵਿਚ ਬਦਲਣਾ ਹੈ ।
(In the views of Grount, “Health Education is the translation of what is known about health into desirable individual and community behaviour pattern by means of educational process.”)
ਆਕਸਫੋਰਡ ਡਿਕਸ਼ਨਰੀ ਦੇ ਅਨੁਸਾਰ, “ਸਿਹਤ ਤੋਂ ਭਾਵ ਹੈ ਸਰੀਰ ਜਾਂ ਮਨ ਦੀ ਨਿਰੋਗਤਾ । ਇਹ ਉਹ ਸਥਿਤੀ ਹੈ ਜਿਸ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਨਾਲ ਸਿਰੇ ਚੜ੍ਹਨ ।”
(According to Oxford dictionary, “Health refers to a disease-free body and mind. It is such a condition in which the work of body and mind is accomplished in the best way.”)
ਵਿਸ਼ਵ ਸਿਹਤ ਸੰਗਠਨ ਨੇ 1984 ਈ: ਵਿੱਚ ਸਿਹਤ ਦੀ ਪਰਿਭਾਸ਼ਾ ਇਸ ਪ੍ਰਕਾਰ ਦਿੱਤੀ ਹੈ, “ਸਰੀਰ ਕੇਵਲ ਰੋਗ ਅਤੇ ਨਿਰਬਲਤਾ ਤੋਂ ਮੁਕਤ ਹੀ ਨਾ ਹੋਵੇ ਸਗੋਂ ਉਸ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਸ਼ਕਤੀਆਂ ਦਾ ਪੂਰਨ ਵਿਕਾਸ ਵੀ ਹੋਵੇ ਅਤੇ ਨਾਲ ਹੀ ਸਮਾਜਿਕ ਰੂਪ ਤੋਂ ਉਹ ਇੱਕ ਕੁਸ਼ਲ ਵਿਅਕਤੀ ਹੋਵੇ ।’
(In 1984, who defined the word health in the following words “Health is a dynamic state of complete physical, mental, social and spiritual well-being and not merely the absence of disease or infirmity.”)
ਸਿਹਤ ਦੇ ਇਨਸਾਈਕਲੋਪੀਡੀਆ ਦੇ ਅਨੁਸਾਰ, “ਇਹ ਇੱਕ ਉਹ ਸਥਿਤੀ ਹੈ ਜਿਸ ਵਿੱਚ ਮਨੁੱਖ ਆਪਣੇ ਬੌਧਿਕ ਅਤੇ ਭਾਵਨਾਤਮਿਕ ਵਿਸ਼ੇਸ਼ਤਾਵਾਂ ਦੁਆਰਾ ਆਪਣੀ ਰੌਜ਼ਾਨਾ ਜ਼ਿੰਦਗੀ ਨੂੰ ਹਰਕਤ ਵਿੱਚ ਲਿਆਉਣ ਦੇ ਸਮਰੱਥ ਹੋਵੇ ।
(As per the Encyclopedia of health, “It is such a condition in which man is capable of bringing his daily life into action with the help of his intellectual and emotional traits.”)
ਜੌਨ ਲਾਕ ਦੇ ਅਨੁਸਾਰ ‘‘ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਰਹਿ ਸਕਦਾ ਹੈ ।

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 2.
W.H.O. ਤੋਂ ਕੀ ਭਾਵ ਹੈ ? (What do you mean by W.H.O. ?)
ਉੱਤਰ-
ਵਿਸ਼ਵ ਸਿਹਤ ਸੰਗਠਨ ।

ਪ੍ਰਸ਼ਨ 3.
ਸਿਹਤ ਸਿੱਖਿਆ ਦੀਆਂ ਕਿੰਨੀਆਂ ਕਿਸਮਾਂ ਹਨ ? (How many types of Health Education are there ?)
ਉੱਤਰ-
ਸਿਹਤ ਸਿੱਖਿਆ ਦੀਆਂ ਕਿਸਮਾਂ (Kinds of health Education)-
ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ।

  1. ਸਰੀਰਿਕ ਸਿਹਤ (Physical Health)
  2. ਮਾਨਸਿਕ ਸਿਹਤ (Mental Health)
  3. ਸਮਾਜਿਕ ਸਿਹਤ (Social Health)
  4. ਰੁਹਾਨੀ ਸਿਹਤ (Spiritual Health)
  5. ਵਾਤਾਵਰਨ ਸਿਹਤ (Environmental Health ।

ਪ੍ਰਸ਼ਨ 4.
ਸਿਹਤ ਸਿੱਖਿਆ ਦੀਆਂ ਕਿਸਮਾਂ ਨੂੰ ਵਿਸਥਾਰਪੂਰਵਕ ਲਿਖੋ । (Give detailed description of various types of Health Education.)
ਉੱਤਰ-
ਸਿਹਤ ਸਿੱਖਿਆ ਦੀਆਂ ਕਿਸਮਾਂ (Kinds of health education) ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ।

  1. ਸਰੀਰਿਕ ਸਿਹਤ (Physical Health)
  2. ਮਾਨਸਿਕ ਸਿਹਤ (Mental Health)
  3. ਸਮਾਜਿਕ ਸਿਹਤ (Social Health).
  4. ਰੂਹਾਨੀ ਸਿਹਤ (Spiritual Health)
  5. ਵਾਤਾਵਰਨ ਸਿਹਤ (Environmental Health) ।

1. ਸਰੀਰਿਕ ਸਿਹਤ (Physical Health) – ਸਿਹਤ ਕੁੱਲ ਸਿੱਖਿਆ ਦਾ ਇੱਕ ਮਹੱਤਵਪੂਰਨ ਭਾਗ ਹੈ । ਇਸ ਵਿਚ | ਸਰੀਰ ਦੇ ਵੱਖ-ਵੱਖ ਹਿੱਸਿਆਂ; ਜਿਵੇਂ ਕਿ ਚਮੜੀ, ਵਾਲਾਂ, ਦੰਦਾਂ, ਅੱਖਾਂ, ਕੰਨਾਂ, ਹੱਥਾਂ, ਪੈਰਾਂ, ਅਰਾਮ ਅਤੇ ਨੀਂਦ, ਕਸਰਤ, ਮਨੋਰੰਜਨ ਅਤੇ ਮੁਦਰਾ, ਸਾਹ, ਕਾਰਡੀਓਵੈਸਕੁਲਰ ਅਤੇ ਸਰੀਰ ਦੇ ਦੂਜੇ ਭਾਗਾਂ ਦੀ ਦੇਖਭਾਲ, ਕਿਵੇਂ ਰੱਖੀ ਜਾਵੇ, ਉਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ । ਇਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸਰਵ-ਉੱਤਮ ਸਿਹਤ ਦੇ ਰਾਜ ਨੂੰ ਕਿਵੇਂ ਬਣਾ ਕੇ ਰੱਖਿਆ ਜਾ ਸਕਦਾ ਹੈ ।

2. ਮਾਨਸਿਕ ਸਿਹਤ (Mental Health) – ਇਹ ਸਿਹਤ ਦੇ ਕੁੱਲ ਭਾਗ ਦਾ ਹਿੱਸਾ ਹੈ । ਮਾਨਸਿਕ ਸਿਹਤ ਦਾ ਅਰਥ | ਮਾਨਸਿਕ ਬਿਮਾਰੀ ਦੇ ਰੋਗ ਦੀ ਪਛਾਣ ਅਤੇ ਇਲਾਜ ਤੋਂ ਨਹੀਂ ਹੈ, ਬਲਕਿ ਇਹ ਚੰਗੀ ਮਾਨਸਿਕ ਸਿਹਤ ਨੂੰ ਕਿਵੇਂ ਬਣਾ ਕੇ ਰੱਖਣਾ ਚਾਹੀਦਾ ਹੈ, ਉਸ ਬਾਰੇ ਵੀ ਸਿਖਾਉਂਦਾ ਹੈ । ਮਾਨਸਿਕ ਸਿਹਤ ਅਤੇ ਸਰੀਰਿਕ ਸਿਹਤ ਦੋਵਾਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ । ਇਕ ਮਸ਼ਹੂਰ ਕਹਾਵਤ ਦੇ ਅਨੁਸਾਰ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ । ਮਾਨਸਿਕ ਤੌਰ ‘ਤੇ ਤੰਦਰੁਸਤ ਵਿਅਕਤੀ ਆਤਮ ਵਿਸ਼ਵਾਸ, ਸ਼ਾਂਤ ਅਤੇ ਖ਼ੁਸ਼ਹਾਲ, ਵਿਵਸਥਿਤ, ਸਵੈ-ਨਿਯੰਤਰਿਤ ਅਤੇ ਭਾਵਨਾਤਮਕ ਹੁੰਦਾ ਹੈ । ਉਹ ਡਰ, ਗੁੱਸੇ, ਪਿਆਰ, ਈਰਖਾ, ਦੋਸ਼ ਜਾਂ ਚਿੰਤਾਵਾਂ ਤੋਂ ਅਸਾਨੀ ਨਾਲ ਪ੍ਰਭਾਵਿਤ ਨਹੀਂ ਹੁੰਦਾ ਅਤੇ ਉਹ ਹਰ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਅਸਾਨੀ ਨਾਲ ਕਰ ਲੈਂਦਾ ਹੈ ।

3. ਸਮਾਜਿਕ ਸਿਹਤ (Social Health) – ਰੀਦਗੀ ਸਾਰੀਆਂ ਬਿਮਾਰੀਆਂ ਦੀ ਜਨਮਦਾਤੀ ਮੰਨੀ ਗਈ ਹੈ ਕਿਉਂਕਿ ਗੰਦਗੀ ਵਾਲੇ ਢੇਰਾਂ ਜਾਂ ਥਾਂਵਾਂ ਤੇ ਬਿਮਾਰੀਆਂ ਜਾਂ ਰੋਗਾਂ ਦੇ ਕੀਟਾਣੂ ਪੈਦਾ ਹੁੰਦੇ ਹਨ ਜੋ ਮੱਖੀਆਂ, ਮੱਛਰਾਂ ਜਾਂ ਹੋਰ ਕੀੜੇ-ਮਕੌੜਿਆਂ ਰਾਹੀਂ ਸਾਡੇ ਤਕ ਪਹੁੰਚਦੇ ਹਨ ਅਤੇ ਸਾਡੇ ਵਿਚ ਬਿਮਾਰੀਆਂ ਫੈਲਣ ਦਾ ਮੁੱਖ ਸਾਧਨ ਬਣਦੇ ਹਨ । ਇਸ ਲਈ ਸਾਰੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਸਾਨੂੰ ਆਪਣੇ ਆਪ ਵਿਚ ਜ਼ਿੰਮਵਾਰੀ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ । ਜਿਸ ਨਾਲ ਅਸੀਂ ਆਪਣੇ ਅਤੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੀਏ । ਜਨਤਕ ਥਾਂਵਾਂ ਜਿਵੇਂ ਬੱਸ ਅੱਡਾ, ਰੇਲਵੇ ਸਟੇਸ਼ਨ, ਪਾਰਕ, ਜਨਤਕ ਪਖਾਨਾ, ਪੇਸ਼ਾਬ ਘਰ ਅਤੇ ਹੋਰ ਇ ; ਤਰ੍ਹਾਂ ਦੀਆਂ ਥਾਂਵਾਂ ਨੂੰ ਸਾਫ਼ਸੁਥਰਾ ਰੱਖਣਾ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਇਸ ਤਰੀਕੇ ਰਾਹੀਂ ਸਮਾਜ ਦੀ ਸੇਵਾ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਜਿਸ ਨਾਲ ਸਿਹਤ ਸਿੱਖਿਆ ਦਾ ਉਦੇਸ਼ ਹਰ ਇਕ ਵਿਅਕਤੀ ਦੀ ਚੰਗੀ ਸਿਹਤ,
ਪੁਰਾ ਹੋ ਸਕਦਾ ਹੈ ।

4. ਰੂਹਾਨੀ ਸਿਹਤ (Spiritual Health) – ਇਸ ਨੂੰ ਇਕ ਧਾਰਮਿਕ ਵਿਸ਼ਵਾਸ, ਕਦਰਾਂ-ਕੀਮਤਾਂ, ਵਿਸ਼ਵਾਸਾਂ ਅਤੇ ਨੈਤਿਕਤਾ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਇਹ ਮਨੁੱਖਾਂ ਵਿਚ ਸੁਲਾਹ ਅਤੇ ਮਾਫ਼ੀ ਵਰਗੇ ਭਾਵ ਪੈਦਾ ਕਰਦਾ ਹੈ । ਇਹ ਵਿਅਕਤੀਆਂ ਦੇ ਜੀਵਨ ਦੀਆਂ ਰੋਜ਼ਮਰਾ ਦੀਆਂ ਚੁਣੌਤੀਆਂ ਨੂੰ ਪੂਰਾ ਕਰਨ ਲਈ ਵੀ ਲਾਭਦਾਇਕ ਹੁੰਦਾ ਹੈ । ਮਨੁੱਖੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਤੇ ਵੱਧ ਰਹੇ ਦਬਾਅ ਕਾਰਣ ਵਿਅਕਤੀਗਤ ਵਿਚ ਖ਼ੁਦਗਰਜ਼ੀ ਅਤੇ ਕਈ ਤਰ੍ਹਾਂ ਦੀਆਂ ਤਰੁੱਟੀਆਂ ਪੈਦਾ ਹੁੰਦੀਆਂ ਹਨ ਜਿਸ ਨੂੰ ਕਿ ਰੂਹਾਨੀ ਸਿਹਤ ਮਨੁੱਖ ਨੂੰ ਮੁੜ ਉਸਦੇ ਸੱਚੇ ਸਵੈ-ਸੇਬਰ ਨਾਲ ਜੋੜਦੀ ਹੈ । ਇਹ ਸਾਡੀ ਜਾਗਰੂਕਤਾ ਨੂੰ ਖੋਲ੍ਹਣਾ ਅਤੇ ਸਾਨੂੰ ਉਸਨੂੰ ਮਹਿਸੂਸ ਕਰਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ।

5. ਵਾਤਾਵਰਣ ਸਿਹਤ (Environmental Health) – ਸਿਹਤ ਸਿੱਖਿਆ ਸਾਨੂੰ ਵਾਤਾਵਰਣ ਅਤੇ ਸਿਹਤਮੰਦ ਜੀਵਨ ਦੇ ਮਹੱਤਵ ਬਾਰੇ ਸਿਖਾਉਂਦੀ ਹੈ । ਕਈ ਤਰ੍ਹਾਂ ਦੀਆਂ ਖ਼ਰਾਬ ਆਦਤਾਂ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀਆਂ ਹਨ । ਪ੍ਰਦੂਸ਼ਿਤ ਪਾਣੀ ਦਾ ਪ੍ਰਯੋਗ, ਮਿੱਟੀ, ਮਨੁੱਖੀ ਕੂੜਾ-ਕਰਕਟ, ਮਲ ਨਿਕਾਸ, ਮਾੜੀ ਰਿਹਾਇਸ਼, ਅਸਲ ਵਿਚ ਕਈ
ਬਿਮਾਰੀਆਂ ਲਈ ਬਹੁਤ ਜ਼ਿਆਦਾ ਜ਼ਿੰਮੇਵਾਰ ਹੈ । ਸਿਹਤਮੰਦ ਵਾਤਾਵਰਣ ਦਾ ਗਿਆਨ ਰੋਗਾਂ ਦੀ ਰੋਕਥਾਮ, | ਵਿਅਕਤੀਗਤ ਅਤੇ ਸਮਾਜ ਦੇ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਸਿੱਧ ਹੁੰਦਾ ਹੈ ।

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 5.
ਸਿਹਤ ਸਿੱਖਿਆ ਦੇ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਲਿਖੋ । (Write down the main principles of Health Education.)
ਉੱਤਰ-
ਸਿਹਤ ਸਿੱਖਿਆ ਦੇ ਸਿਧਾਂਤ
(Principles of Health Education)

  • ਸਿਹਤ ਸਿੱਖਿਆ ਦਾ ਟੀਚਾ ਹਰੇਕ ਨਾਗਰਿਕ ਵਿਚ ਉੱਚ ਪੱਧਰ ਦੀ ਸਿਹਤ ਬਣਾਈ ਰੱਖਣਾ ਹੈ, ਤਾਂ ਕਿ ਉਹ ਸਿਹਤਮੰਦ ਹੋਣ ਦੇ ਨਾਲ-ਨਾਲ ਆਪਣੇ ਜੀਵਨ ਦੀਆਂ ਰੋਜ਼ਾਨਾ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ।
  • ਹੋਰ ਪ੍ਰੋਗਰਾਮਾਂ ਦੇ ਨਾਲ-ਨਾਲ ਸਿਹਤ ਸੁਧਾਰ ਦਾ ਪ੍ਰੋਗਰਾਮ ਵੀ ਲਾਜ਼ਮੀ ਤੌਰ ਤੇ ਚਲਾਉਣਾ ਚਾਹੀਦਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ ।
  • ਸਿਹਤ ਸੁਧਾਰ ਦਾ ਪ੍ਰੋਗਰਾਮ ਬੱਚਿਆਂ ਦੀ ਰੁਚੀ, ਜ਼ਰੂਰਤ, ਸਮਰੱਥਾ ਅਤੇ ਵਾਤਾਵਰਨ ਦੇ ਅਨੁਕੂਲ ਹੋਣਾ ਚਾਹੀਦਾ ਹੈ, ਤਾਂਕਿ ਬੱਚੇ ਸਿਹਤ ਸਿੱਖਿਆ ਤੇ ਗਿਆਨ ਪ੍ਰਾਪਤ ਕਰ ਸਕਣ ਅਤੇ ਪ੍ਰਾਪਤ ਕੀਤੇ ਹੋਏ ਗਿਆਨ ਦੀਆਂ ਆਦਤਾਂ ਦੀ ਆਪਣੇ ਜੀਵਨ ਵਿਚ ਵਰਤੋਂ ਕਰਨ ।
  • ਪ੍ਰਯੋਗਾਤਮਕ ਸਿੱਖਿਆ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਇਸ ਤੋਂ ਜ਼ਿਆਦਾ ਲਾਭ ਪਹੁੰਚਦਾ ਹੈ, ਇਸ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਹਨਾਂ ਵਿਚ ਸਾਰੇ ਬੱਚਿਆਂ ਨੂੰ ਭਾਗ ਲੈਣ ਦੇ ਮੌਕੇ ਪ੍ਰਾਪਤ ਹੋ ਸਕਣ ਅਤੇ ਉਹ ਕੁੱਝ ਸਿੱਖਿਆ ਪ੍ਰਾਪਤ ਕਰ ਸਕਣ ।
  • ਹਰੇਕ ਬੱਚੇ ਵਿਚ ਕੁੱਝ ਖ਼ਾਸ ਗੁਣ ਮੌਜੂਦ ਹੁੰਦੇ ਹਨ । ਇਸ ਲਈ ਸਿਹਤ ਸਿੱਖਿਆ ਦਾ ਪ੍ਰੋਗਰਾਮ ਇਸ ਤਰ੍ਹਾਂ | ਦਾ ਹੋਣਾ ਚਾਹੀਦਾ ਹੈ, ਜਿਸ ਵਿਚ ਬੱਚੇ ਨੂੰ ਆਪਣੇ ਉਹਨਾਂ ਗੁਣਾਂ ਨੂੰ ਵਿਕਸਿਤ ਕਰਨ ਦਾ ਮੌਕਾ ਮਿਲ ਸਕੇ, ਜਿਸ ਦੇ ਨਤੀਜੇ ਵਜੋਂ ਸਿਹਤ ਸਿੱਖਿਆ ਦਾ ਮਹੱਤਵ ਵਧੇ ।
  • ਸਿਹਤ ਸਿੱਖਿਆ ਨੂੰ ਪੜ੍ਹਨ-ਲਿਖਣ ਤਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਦੀਆਂ ਠੋਸ ਪ੍ਰਾਪਤੀਆਂ | ਲਈ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ ।
  • ਸਿਹਤ ਸਿੱਖਿਆ ਦੇ ਕਾਰਜਕ੍ਰਮ ਨੂੰ ਸਿਰਫ਼ ਸਕੂਲਾਂ ਤਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ, ਸਗੋਂ ਘਰ-ਘਰ ਜਾ ਕੇ ਸਮਾਜ ਦੇ ਹਰੇਕ ਅੰਗ ਖ਼ਾਸ ਕਰ ਮਾਤਾ-ਪਿਤਾ ਨੂੰ ਇਸ ਦੀ ਸਿੱਖਿਆ, ਇਸ ਤੋਂ ਹੋਣ ਵਾਲੇ ਲਾਭਾਂ ਅਤੇ ਲਾਪਰਵਾਹੀ ਤੋਂ ਹੋਣ ਵਾਲੀਆਂ ਹਾਨੀਆਂ ਆਦਿ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਪਹਿ ] ਦੇ ਪ੍ਰਤੀ ਲਾਪਰਵਾਹੀ ਨਾ ਵਰਤਣ ਅਤੇ ਹਮੇਸ਼ਾ ਜਾਗਰੁਕ ਰਹਿਣ ।
  • ਸਿਹਤ ਸੰਬੰਧੀ ਕਾਰਜਵੰਮਾਂ ਵਿਚ ਇਸ ਤਰਾਂ ਦੀਆਂ ਸਮੱਸਿਆਵਾਂ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ, | ਜਿਨ੍ਹਾਂ ਤੋਂ ਉਹ ਕੁੱਝ ਸਿੱਖਿਆ ਹਾਸਲ ਕਰ ਸਕਣ ਇਸ ਦੇ ਨਾਲ-ਨਾਲ ਉਹਨਾਂ ਦਾ ਮਨੋਰੰਜਨ ਵੀ ਹੋ ਸਕੇ ।

ਪ੍ਰਸ਼ਨ 6.
ਸਿਹਤ ਸੰਬੰਧੀ ‘ ਈ ਦੋ ਉਪਾਅ ਬਾਰੇ ਲਿਖੋ । (Write down any two methods of Health Education.)
ਉੱਤਰ-
ਸਿਹਤ ਸੰਬੰਧੀ ਉਪਾਅ (Health Related measures)

  1. ਯੋਗਾ (Yoga) – ਚੰਗੀ ਸਿਹਤ ਲਈ ਹਰ ਰੋਜ਼ ਯੋਗਾ ਕਰਨਾ ਜ਼ਰੂਰੀ ਹੈ । ਯੋਗ ਰਾਹੀਂ ਸਰੀਰ ਨੂੰ ਅੰਦਰੂਨੀ ਅਸ਼ੁੱਧੀਆਂ ਤੋਂ ਛੁਟਕਾਰਾ ਮਿਲਦਾ ਹੈ | ਸਰੀਰ ਨੂੰ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਮਿਲਦੀ ਹੈ ।
  2. ਸਾਫ਼-ਸੁਥਰਾ ਵਾਤਾਵਰਨ (Health Environment) – ਸਕੂਲ ਵਿੱਚ ਬੱਚਿਆਂ ਨੂੰ ਸਾਫ਼-ਸੁਥਰਾ ਵਾਤਾਵਰਨ | ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਨਾ ਪਵੇ ਅਤੇ ਉਹ ਸਾਫ਼-ਸੁਥਰੇ ਵਾਤਾਵਰਣ ਵਿਚ ਪੜ੍ਹ ਸਕਣ ।
  3. ਸੰਤੁਲਿਤ ਭੋਜਨ (Balanced Diet)
  4. ਸ਼ੁੱਧ ਹਵਾ, ਪਾਣੀ ਅਤੇ ਪ੍ਰਕਾਸ਼ (Pure Air, Water and Light)
  5. ਸਹੀ ਫ਼ਰਨੀਚਰ (Adequate Furniture)
  6. ਡਾਕਟਰੀ ਜਾਂਚ (Medical Examination) ।

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 7.
ਸਿਹਤ ਸਿੱਖਿਆ ਦੇ ਖੇਤਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ । (Write down the Scope of Health Education.)
ਉੱਤਰ-
ਸਿਹਤ ਸਿੱਖਿਆ ਦਾ ਖੇਤਰ
(Scope of Health Education)
ਸਿਹਤ ਕੁਦਰਤ ਵਲੋਂ ਦਿੱਤਾ ਗਿਆ ਮਨੁੱਖ ਨੂੰ ਇਕ ਵਰਦਾਨ ਹੈ । ਮਨੁੱਖ ਨੂੰ ਤੰਦਰੁਸਤ ਰਹਿਣ ਵਾਸਤੇ ਸਿਹਤ ਦਾ ਪੱਧਰ ਉੱਚਾ ਰੱਖਣ ਲਈ ਆਪਣੀ ਸਿਹਤ ਵਲ ਧਿਆਨ ਦੇਣ ਦੀ ਲੋੜ ਹੈ । ਸਿਰਫ਼ ਇਕੱਲੇ ਇਕ ਮਨੁੱਖ ਨੂੰ ਹੀ ਨਹੀਂ, ਸਗੋਂ ਸਾਰੇ ਇਕੱਲੇ-ਇਕੱਲੇ ਅਤੇ ਸਾਰੇ ਇਕੱਠੇ ਮਿਲ ਕੇ ਆਪਣੇ ਸਾਰੇ ਸਮਾਜ ਦੀ ਸਿਹਤ ਦਾ ਪੱਧਰ ਚੰਗਾ ਬਣਾਉਣ ਲਈ ਉਪਰਾਲਾ ਕਰੀਏ ਤਾਂ ਹੀ ਅਸੀਂ ਜੀਵਨ ਦੀਆਂ ਖ਼ੁਸ਼ੀਆਂ ਅਤੇ ਆਨੰਦ ਮਾਣ ਸਕਾਂਗੇ । ਸਿਹਤ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ । ਇਸ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

1. ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ (Elementary Knowledge of Anatomy and Physiology) – ਹਰ ਇਕ ਮਨੁੱਖ ਨੂੰ ਆਪਣੇ ਸਰੀਰ ਦੀ ਬਣਤਰ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਿ ਉਸ ਦੇ ਸਰੀਰ ਦੀ ਬਣਤਰ ਕਿਹੋ ਜਿਹੀ ਹੈ ਅਤੇ ਸਰੀਰ ਦੇ ਵੱਖ-ਵੱਖ ਅੰਗ ਆਪਣੀਆਂ ਸਰੀਰਕ ਕਿਰਿਆਵਾਂ ਕਿਸ ਤਰ੍ਹਾਂ ਕਰ ਰਹੇ ਹਨ । ਇਸ ਉਦਾਹਰਨ ਦੇ ਤੌਰ ‘ਤੇ ਜੇਕਰ ਤੁਹਾਡੀ ਸਾਈਕਲ ਰਸਤੇ ਵਿਚ ਖਰਾਬ ਹੋ ਜਾਵੇ, ਜੇਕਰ ਤੁਹਾਨੂੰ ਉਸ ਦੀ ਬਣਤਰ ਦਾ ਪਤਾ ਹੋਵੇਗਾ ਤਾਂ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ। ਜਾਂ ਕਿਸੇ ਸਾਈਕਲ ਠੀਕ ਕਰਨ ਵਾਲੇ ਮਿਸਤਰੀ ਨੂੰ ਇਸ ਦਾ ਨੁਕਸ ਕੀ ਹੈ ਦੱਸ ਕੇ ਠੀਕ ਕਰਵਾ ਲਵੋਗੇ । ਪਰ ਜੇ ਸਾਈਕਲ ਦੀ ਕਿਰਿਆ ਵਿਚ ਕੋਈ ਖ਼ਰਾਬੀ ਹੋ ਜਾਵੇ ਜਿਵੇਂ ਸਾਈਕਲ ਦੇ ਕੁੱਤੇ ਮਰ ਜਾਣ ਤਾਂ ਤੁਸੀਂ ਸਾਈਕਲ ਤੇ ਚੜ੍ਹ ਕੇ ਉਸ ਦੇ ਪੈਡਲ ਤਾਂ ਪੈਰਾਂ ਨਾਲ ਜ਼ਰੂਰ ਘੁਮਾਉਗੇ ਪਰ ਸਾਈਕਲ ਆਪਣਾ ਕੰਮ ਅੱਗੇ ਜਾਣ ਦਾ ਨਹੀਂ ਕਰੇਗਾ । ਕਿਉਂਕਿ ਇਹ ਸਾਈਕਲ ਦੀ ਕਿਰਿਆ ਵਿਚ ਖ਼ਰਾਬੀ ਆ ਗਈ ਹੈ ।

ਇਸ ਕਰਕੇ ਸਾਈਕਲ ਨੂੰ ਚਲਾਉਣ ਤੇ ਵੀ ਉਹ ਅੱਗੇ ਨਹੀਂ ਜਾਂਦਾ ਉਂਝ ਹੀ ਪੈਡਲ ਖ਼ਾਲੀ ਹੀ ਘੁੰਮੀ ਜਾਂਦੇ ਹਨ । ਇਸ ਤਰਾਂ ਜੇ ਸਾਈਕਲ ਦੀ ਕਿਰਿਆ ਬਾਰੇ ਜਾਣਕਾਰੀ ਹੋਵੇਗੀ ਤਾਂ ਤੁਸੀਂ ਉਸ ਨੂੰ ਸਾਈਕਲ ਦੇ ਮਿਸਤਰੀ ਕੋਲ ਲੈ ਜਾ ਕੇ ਉਸਦੇ ਫਰਾਈਵੀਲ ਦੇ ਨਵੇਂ ਕੁੱਤੇ ਪਵਾ ਲਵੋਗੇ, ਨਹੀਂ ਤਾਂ ਉੱਥੇ ਖੜ੍ਹੇ ਹੀ ਪੈਡਲ ਮਾਰ-ਮਾਰ ਕੇ ਮੁਫ਼ਤ ਵਿਚ ਪਰੇਸ਼ਾਨ ਹੁੰਦੇ ਜਾਉਗੇ । ਇਸ ਲਈ ਸਾਈਕਲ ਦੀ ਤਰ੍ਹਾਂ ਮਨੁੱਖ ਨੂੰ ਆਪਣੀ ਸਿਹਤ ਦੀ ਬਣਤਰ ਅਤੇ ਸਰੀਰਕ ਕਿਰਿਆ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ । ਜਿਵੇਂ ਸਰੀਰ ਦਾ ਢਾਂਚਾ ਕਿਹੋ-ਜਿਹਾ ਹੈ । ਸਾਹ ਕਿਰਿਆ ਕਿਵੇਂ ਹੁੰਦੀ ਹੈ । ਸਾਰੇ ਸਰੀਰ ਵਿਚ ਲਹੂ ਗੇੜ ਕਿਵੇਂ ਚਲ ਰਿਹਾ ਹੈ । ਅਸੀਂ ਅੱਗੇ-ਪਿੱਛੇ ਕਿਵੇਂ ਜਾਂਦੇ ਹਾਂ । ਹਿਲਦੇ-ਜੁਲਦੇ ਕਿਵੇਂ ਹਾਂ ਇਸ ਵਿਚ ਸਾਡੇ ਸਰੀਰ ਦਾ ਮਾਸ-ਪੱਠਿਆਂ ਦਾ ਕੀ ਕੰਮ ਹੈ | ਅਸੀਂ ਕਿਵੇਂ ਭੋਜਨ ਖਾਂਦੇ ਹਾਂ ਤੇ ਸਾਡੇ ਸਰੀਰ ਨੂੰ ਕਿਵੇਂ ਸ਼ਕਤੀ ਦਿੰਦਾ ਹੈ ਅਤੇ ਕਿਸ ਤਰ੍ਹਾਂ ਸਾਡੇ ਭੋਜਨ ਵਿਚੋਂ ਸ਼ਕਤੀ ਨਿਕਲ ਕੇ ਬਾਕੀ ਦਾ ਮਲ ਤਿਆਗ ਕਿਵੇਂ ਕਿਹੜੀਆਂ-ਕਿਹੜੀਆਂ ਹਾਲਤਾਂ ਵਿਚੋਂ ਦੀ ਲੰਘ ਕੇ ਬਾਹਰ ਆਉਂਦਾ ਹੈ ।

ਇਸ ਤਰ੍ਹਾਂ ਜੇ ਸਾਨੂੰ ਸਾਡੇ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਦਾ ਗਿਆਨ ਹੋਵੇਗਾ ਤਾਂ ਅਸੀਂ ਆਪਣੇ ਸਰੀਰ ਨੂੰ ਅਰੋਗ ਰੱਖਣ ਵਿਚ ਸਫਲ ਹੋ ਸਕਦੇ ਹਾਂ । ਆਪਣੀ ਸਿਹਤ ਦਾ ਉੱਚਾ ਪੱਧਰ ਕਾਇਮ ਕਰ ਸਕਦੇ ਹਾਂ । ਜਿਸ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਵਧੇਗੀ ਅਤੇ ਅਸੀਂ ਆਪਣਾ ਜੀਵਨ ਲੰਮਾ ਅਤੇ ਖ਼ੁਸ਼ੀਆਂ ਭਰਿਆ ਬਿਤਾ ਸਕਾਂਗੇ । ਪਰ ਦੂਸਰੇ ਪਾਸੇ ਜੇ ਸਾਨੂੰ ਆਪਣੇ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆ ਬਾਰੇ ਪਤਾ ਨਹੀਂ ਹੋਵੇਗਾ ਤਾਂ ਅਸੀਂ ਆਪਣੇ ਸਾਈਕਲ ਵਾਂਗ ਹਨੇਰੇ ਵਿਚ ਟੱਕਰਾਂ ਮਾਰਦੇ ਰਹਾਂਗੇ । ਅਸੀਂ ਇਕ ਸ਼ਾਂਤ, ਸੁਖੀ ਅਤੇ ਆਨੰਦਮਈ ਜੀਵਨ ਨਹੀਂ ਬਿਤਾ ਸਕਾਂਗੇ ਸੋ ਹੁਣ ਹਰ ਇਕ ਵਿਅਕਤੀ ਲਈ ਸਿਹਤ ਸਿੱਖਿਆ ਇਕ ਮਹੱਤਵਪੂਰਨ ਵਿਸ਼ਾ ਬਣ ਗਿਆ ਹੈ ਅਤੇ ਇਸ ਦੇ ਗਿਆਨ ਦੀ ਲੋੜ ਹਰ ਪ੍ਰਾਣੀ ਮਹਿਸੂਸ ਕਰ ਰਿਹਾ ਹੈ ।

2. ਸਿਹਤ ਸੰਬੰਧੀ ਹਦਾਇਤਾਂ ( Instructions regarding health) – ਸਿਹਤ ਸੰਬੰਧੀ ਹਦਾਇਤਾਂ ਦਾ ਵਿਅਕਤੀ ਦੀ ਸਿਹਤ ਤੇ ਡੂੰਘਾ ਅਸਰ ਪੈਂਦਾ ਹੈ । ਜੇਕਰ ਉਸ ਨੂੰ ਆਪਣੀ ਸਿਹਤ ਬਾਰੇ ਗਿਆਨ ਅਤੇ ਸਿਹਤ ਹਦਾਇਤਾਂ ਦੀ ਜਾਣਕਾਰੀ ਹੈ ਤਾਂ ਉਹ ਇਨ੍ਹਾਂ ਹਦਾਇਤਾਂ ਨੂੰ ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਆਪਣਾ ਕਰਤੱਵ ਸਮਝੇਗਾ ਅਤੇ ਆਪਣੇ-ਆਪ ਵਿਚ ਚੰਗੀ ਸਿਹਤ ਬਣਾਈ ਰੱਖਣ ਦੀਆਂ ਆਦਤਾਂ ਪਾਵੇਗਾ ਜਿਵੇਂ ਸਵੇਰੇ ਵੇਲੇ ਸਿਰ ਉੱਠਣਾ ਤੇ ਰਾਤ ਨੂੰ ਵੇਲੇ ਸਿਰ ਸੌਣਾ ਤੇ ਰਾਤ ਨੂੰ ਨੀਂਦ ਪੂਰੀ ਲੈਣੀ । ਸਵੇਰੇ ਉੱਠ ਕੇ ਦੰਦਾਂ ਨੂੰ ਬੁਰਸ਼ ਕਰਨਾ ਤੇ ਰੋਜ਼ਾਨਾ ਇਸ਼ਨਾਨ ਕਰਨਾ | ਆਪਣੇ ਆਪ ਦੀ ਸਫ਼ਾਈ ਰੱਖਣੀ, ਆਪਣੇ ਘਰ, ਮਹੱਲੇ ਅਤੇ ਪਿੰਡ ਦੀ ਸਫ਼ਾਈ ਵੱਲ ਧਿਆਨ ਦੇਣਾ । ਨਾਲੀਆਂ ਵਗੈਰਾ ਦੀ ਸਫ਼ਾਈ ਰੱਖਣੀ । ਕੂੜੇ ਦੇ ਢੇਰ ਆਪਣੀ ਗਲੀ ਮੁਹੱਲੇ ਵਿਚ ਇਕੱਠੇ ਨਹੀਂ ਹੋਣ ਦੇਣੇ ।

ਉਹਨਾਂ ਨੂੰ ਜਲਦੀ ਚੁਕਵਾ ਦੇਣਾ ਜਾਂ ਜ਼ਮੀਨ ਵਿਚ ਟੋਆ ਪੁੱਟ ਕੇ ਦੱਬ ਦੇਣਾ ਆਦਿ । ਇਹ ਸਾਰੀਆਂ ਸਿਹਤ ਸੰਬੰਧੀ ਹਦਾਇਤਾਂ ਹਨ । ਇਹਨਾਂ ਵੱਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ ? ਆਪਣੀ ਸਿਹਤ ਦਾ ਡਾਕਟਰ ਕੋਲੋਂ ਸਾਲ ਵਿਚ ਦੋ ਵਾਰ ਮੁਆਇਨਾ ਕਰਵਾਉਣਾ । ਬੱਚਿਆਂ ਦੇ B.C.G., Polio, D.P.T. ਆਦਿ ਦੇ ਵੇਲੇ ਸਿਰ ਟੀਕੇ ਲਗਵਾਉਣਾ ਤਾਂ ਜੋ ਉਹ ਛੂਤ ਆਦਿ ਦੀਆਂ ਬਿਮਾਰੀਆਂ ਤੋਂ ਬਚ ਸਕਣ ।

ਪੁਰਾ ਪੱਕਿਆ ਹੋਇਆ ਭੋਜਨ ਖਾਣਾ ਤੇ ਸੰਤੁਲਿਤ ਭੋਜਨ ਖਾਣਾ, ਸਾਫ਼ ਪਾਣੀ ਪੀਣਾ, ਸਾਫ਼-ਸੁਥਰੇ ਤੇ ਸਿਹਤਮੰਦ ਵਾਤਾਵਰਨ ਵਿਚ ਰਹਿਣਾ । ਇਹਨਾਂ ਸਾਰੀਆਂ ਹਦਾਇਤਾਂ ਜਾਂ ਆਦਤਾਂ ਤੇ ਚੱਲ ਕੇ ਵਿਅਕਤੀ ਆਪਣੀ ਸਿਹਤ ਦਾ ਪੱਧਰ ਉੱਚਾ ਕਰ ਸਕਦਾ ਹੈ ਅਤੇ ਆਪਣੀ ਸਿਹਤ ਸੰਬੰਧੀ ਹਰ ਖ਼ੁਸ਼ੀ ਅਤੇ ਆਨੰਦ ਪ੍ਰਾਪਤ ਕਰ ਸਕਦਾ ਹੈ । ਸੋ, ਇਸ ਤਰ੍ਹਾਂ ਸਿਹਤ ਸੰਬੰਧੀ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਮਨੁੱਖ ਆਪਣੀਆਂ ਆਦਤਾਂ ਇਸ ਤਰ੍ਹਾਂ ਦੀਆਂ ਕਾਇਮ ਕਰ ਲੈਂਦਾ ਹੈ ਜਿਸ ਨਾਲ ਉਹ ਆਪਣੇ ਆਪ ਸਿਹਤਮੰਦ ਬਣ ਜਾਂਦਾ ਹੈ ਅਤੇ ਇਹ ਸਿਹਤ ਸੰਬੰਧੀ ਹਦਾਇਤਾਂ ਇਕ ਸਿਹਤ ਸਿੱਖਿਆ ਦੇ ਖੇਤਰ ਦਾ ਇਕ ਅੰਗ ਬਣ ਗਈਆਂ ਹਨ ।

3. ਸਿਹਤ ਸੇਵਾਵਾਂ (Health Services) – ਸਿਹਤ ਸੇਵਾਵਾਂ ਤੋਂ ਭਾਵ ਹੈ ਕਿ ਸੇਵਾਵਾਂ ਸੰਬੰਧੀ ਜੋ ਅਸੀਂ ਕਿਸੇ ਚੰਗੇ ਪੜ੍ਹੇ-ਲਿਖੇ ਯੋਗਤਾ ਪ੍ਰਾਪਤ ਵਿਅਕਤੀ ਕੋਲੋਂ ਆਪਣੀ ਸਿਹਤ ਦਾ ਪੱਧਰ ਉੱਚਾ ਕਰਨ ਲਈ ਪ੍ਰਾਪਤ ਕਰਦੇ ਹਾਂ ਉਹਨਾਂ ਨੂੰ ਅਸੀਂ ਸਿਹਤ ਸੇਵਾਵਾਂ ਆਖਦੇ ਹਾਂ । ਜਿਵੇਂ ਡਾਕਟਰ, ਨਰਸ, ਕੰਪੋਡਰ, ਹਕੀਮ ਸਾਡੀ ਸਿਹਤ ਦਾ ਨਿਰੀਖਣ ਕਰਕੇ ਅਤੇ ਲੋੜ ਦੇ ਮੁਤਾਬਿਕ ਸਾਨੂੰ ਦਵਾਈ ਦਿੰਦੇ ਹਨ । ਇਹ ਉਹਨਾਂ ਦੀਆਂ ਸਾਡੇ ਪ੍ਰਤੀ ਸਿਹਤ ਸੇਵਾਵਾਂ ਹਨ ।

ਆਮ ਜਨਤਾ ਨੂੰ ਸਿਹਤ ਸੇਵਾਵਾਂ ਹਸਪਤਾਲਾਂ, ਡਿਸਪੈਂਸਰੀਆਂ, ਸਿਹਤ ਕੇਂਦਰਾਂ, ਅਰੋਗ ਕੇਂਦਰਾਂ ਅਤੇ ਡਾਕਟਰਾਂ ਦੇ ਨਿੱਜੀ ਦਵਾਖਾਨਿਆਂ ਤੋਂ ਹਾਸਲ ਹੋ ਜਾਂਦੀਆਂ ਹਨ । ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਠੀਕ ਨਾ ਸਮਝੇ ਅਤੇ ਜਾਂ ਬਿਮਾਰ ਹੋ ਜਾਵੇ ਤਾਂ ਉਹ ਇਹਨਾਂ ਕੇਂਦਰਾਂ ਤੋਂ ਸਿਹਤ ਸੇਵਾਵਾਂ ਹਾਸਲ ਕਰਦਾ ਹੈ । ਡਾਕਟਰ ਉਸ ਬਿਮਾਰੀ ਨੂੰ ਠੀਕ ਕਰਨ ਲਈ ਦਵਾਈ ਦੇ ਦਿੰਦਾ ਹੈ ਜਿਵੇਂ ਕੋਈ ਵਸਤੂ ਖਾਣ ਨਾਲ ਬਿਮਾਰੀ ਵੱਧ ਜਾਂਦੀ ਹੈ । ਇਸ ਤਰ੍ਹਾਂ ਦੀਆਂ ਵਸਤੂਆਂ ਦਾ ਸੇਵਨ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ ਅਤੇ ਉਹ ਵਸਤੁਆਂ ਖਾਣ ਦੀ ਹਦਾਇਤ ਕਰ ਦਿੰਦਾ ਹੈ ਜੋ ਉਸ ਨੂੰ ਜਲਦੀ ਬਿਮਾਰੀ ਤੋਂ ਠੀਕ ਹੋਣ ਵਿਚ ਸਹਾਇਕ ਹੋਣ | ਬੱਚਿਆਂ ਦੀ ਸਿਹਤ ਦਾ ਸਕੂਲ ਦੇ ਡਾਕਟਰ ਰਾਹੀਂ ਨਿਰੀਖਣ ਕੀਤਾ ਜਾਂਦਾ ਹੈ । ਇਹ ਸਹੂਲਤ ਹਾਲੇ ਤਕ ਅੰਗਰੇਜ਼ੀ ਸਕੂਲਾਂ ਵਿਚ ਹੀ ਹਾਸਲ ਹੈ | ਪਰ ਸਰਕਾਰੀ ਸਕੂਲਾਂ ਵਿਚ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ | ਸਾਲ ਵਿਚ ਦੋ ਵਾਰ ਹਰ ਬੱਚੇ ਦਾ ਮੁਆਇਨਾ ਕੀਤਾ ਜਾਂਦਾ ਹੈ । ਜ਼ਰੂਰਤ ਅਨੁਸਾਰ ਦਵਾਈ ਦਿੱਤੀ ਜਾਂਦੀ ਹੈ । ਜੇਕਰ ਕਿਸੇ ਬੱਚੇ ਨੂੰ ਕੋਈ ਭਿਆਨਕ ਰੋਗ ਲੱਗ ਜਾਂਦਾ ਹੈ ਜਾਂ ਲੱਗਣ ਦੇ ਲੱਛਣ ਨਜ਼ਰ ਆਉਣ ਤਾਂ ਉਸ ਦੇ ਰੋਗ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂਕਿ ਵੇਲੇ ਸਿਰ ਬਿਮਾਰੀ ਦਾ ਇਲਾਜ ਹੋ ਸਕੇ । ਇਸ ਤਰ੍ਹਾਂ ਇਹ ਸਿਹਤ ਸੇਵਾਵਾਂ ਸਿਹਤ ਸਿੱਖਿਆ ਦੇ ਖੇਤਰ ‘ਚ ਅਨਿੱਖੜਵਾਂ ਅੰਗ ਬਣ ਗਈਆਂ ਹਨ ।

4. ਸਿਹਤਮੰਦ ਵਾਤਾਵਰਨ (Healthful Atmosphere) – ਜਿਵੇਂ ਵਿਅਕਤੀ ਦੀ ਬੋਲਚਾਲ, ਗੱਲਬਾਤ ਕਰਨ ਤੋਂ ਉਸ ਦੀ ਲਿਆਕਤ ਪਹਿਚਾਣੀ ਜਾਂਦੀ ਹੈ ਇਸੇ ਤਰ੍ਹਾਂ ਹੀ ਵਿਅਕਤੀ ਦੀ ਸਿਹਤ ਤੋਂ ਪਤਾ ਚਲ ਜਾਂਦਾ ਹੈ ਕਿ ਉਹ ਕਿਹੋ ਜਿਹੇ ਵਾਤਾਵਰਨ ਵਿਚ ਰਹਿੰਦਾ ਹੈ । ਜੇ ਉਸ ਦੀ ਸਿਹਤ ਚੰਗੀ ਹੈ ਤਾਂ ਉਹ ਇਕ ਚੰਗੇ ਵਾਤਾਵਰਨ ਵਿਚ ਰਹਿ ਰਿਹਾ ਹੋਵੇਗਾ ਪਰ ਜੇ ਸਿਹਤ ਬਹੁਤ ਚੰਗੀ ਨਹੀਂ ਤਾਂ ਇਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਕਿਸੇ ਸਾਫ਼-ਸੁਥਰੇ ਵਾਤਾਵਰਨ ਵਿਚ ਨਹੀਂ ਰਹਿ ਰਿਹਾ ਹੈ ।

ਚੰਗੀ ਸਿਹਤ ਵਾਸਤੇ ਸਿਹਤਮੰਦ ਵਾਤਾਵਰਨ ਬਹੁਤ ਜ਼ਰੂਰੀ ਹੈ । ਜੇ ਅਸੀਂ ਆਪਣੇ ਆਪ ਆਪਣੀ ਸਫ਼ਾਈ ਰੱਖੀਏ ਤਾਂ ਆਪਣੇ ਆਲੇ-ਦੁਆਲੇ ਦੀ ਵੀ ਜਿਵੇਂ ਘਰ, ਗਲੀ, ਮੁਹੱਲਾ, ਪਿੰਡ, ਕਸਬਾ, ਸ਼ਹਿਰ ਦੀ ਸਫ਼ਾਈ ਰੱਖੀਏ ਤਾਂ ਅਸੀਂ ਇਕ ਸਿਹਤਮੰਦ ਵਾਤਾਵਰਨ ਕਾਇਮ ਕਰਨ ਵਿਚ ਸਫਲ ਜ਼ਰੂਰ ਹੋ ਜਾਵਾਂਗੇ । ਜਿਵੇਂ ਅਸੀਂ ਸਕੂਲ ਦੀ ਸਫ਼ਾਈ ਕਰਕੇ ਕੂੜਾ-ਕਰਕਟ ਦੂਰ ਸੁੱਟ ਕੇ ਕਮਰਿਆਂ ਦੀ ਰੋਜ਼ਾਨਾ ਸਫ਼ਾਈ ਕਰਕੇ ਆਪਣੀਆਂ ਕੁਰਸੀਆਂ, ਟੇਬਲ ਸਾਫ਼ ਕਰਕੇ ਤੇ ਸਕੂਲ ਵਿਚ ਬੱਚਿਆਂ ਅਤੇ ਸਟਾਫ਼ ਵਾਸਤੇ ਬਣਾਏ ਹੋਏ ਪਖਾਨਾ ਘਰ (Toilet), ਪੇਸ਼ਾਬ ਘਰ (Urinal) ਦੀ ਸਫ਼ਾਈ ਰੱਖ ਕੇ ਸਕੂਲ ਵਿਚ ਦਰੱਖ਼ਤ ਲਗਾ ਕੇ ਤੇ ਹੋਰ ਫੁੱਲ ਵਗੈਰਾ ਲਗਾ ਕੇ ਸਕੂਲ ਦਾ ਵਾਤਾਵਰਨ ਸਿਹਤਮੰਦ ਹੀ ਨਹੀਂ, ਸਗੋਂ ਸੋਹਣਾ ਵੀ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ, ਇਸ ਤਰ੍ਹਾਂ ਹੀ ਸਾਨੂੰ ਆਪਣੇ ਸਾਰੇ ਸਮਾਜ ਦੇ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਲਈ ਉਸ ਵਲ ਚੋਖਾ ਧਿਆਨ ਦੇਣਾ ਚਾਹੀਦਾ ਹੈ। ਸਿਹਤਮੰਦ ਵਾਤਾਵਰਨ ਵਿਚ ਹੀ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਅਰੋਗ ਰੱਖ ਸਕਦੇ ਹਾਂ । ਇਸ ਲਈ ਸਿਹਤਮੰਦ ਵਾਤਾਵਰਨ ਸਿਹਤ ਦੇ ਮੁੱਖ ਖੇਤਰਾਂ ਵਿਚੋਂ ਇਕ ਹੈ ।

PSEB 11th Class Physical Education Solutions Chapter 1 ਸਿਹਤ ਸਿੱਖਿਆ

PSEB 11th Class Physical Education Guide ਸਿਹਤ ਸਿੱਖਿਆ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
“ਸਿਹਤ ਸਿੱਖਿਆ ਦਾ ਭਾਵ ਇਹ ਹੈ ਕਿ ਸਿਹਤ ਬਾਰੇ ਜੋ ਕੁਝ ਵੀ ਗਿਆਨ ਹੈ । ਉਸ ਨੂੰ ਸਿੱਖਿਆ ਦੀ ਵਿਧੀ ਰਾਹੀਂ ਢੁੱਕਵੇਂ ਵਿਅਕਤੀਗਤ ਅਤੇ ਸਮੁਦਾਇਕ ਵਿਹਾਰ ਵਿਚ ਬਦਲਣਾ ਹੈ ।” ਇਹ ਪਰਿਭਾਸ਼ਾ ਕਿਸਨੇ ਦਿੱਤੀ ਹੈ ?
ਉੱਤਰ-
ਗਰਾਉਂਟ ।

ਪ੍ਰਸ਼ਨ 2.
‘‘ਸਰੀਰ ਕੇਵਲ ਰੋਗ ਅਤੇ ਨਿਰਬਲਤਾ ਤੋਂ ਮੁਕਤ ਹੀ ਨਾ ਹੋਵੇ ਸਗੋਂ ਉਸ ਦੀਆਂ ਮਾਨਸਿਕ ਅਤੇ ਭਾਵਨਾਤਮਿਕ ਸ਼ਕਤੀਆਂ ਦਾ ਪੂਰਨ ਵਿਕਾਸ ਵੀ ਹੋਵੇ ਅਤੇ ਨਾਲ ਹੀ ਸਮਾਜਿਕ ਰੂਪ ਤੋਂ ਉਹ ਇੱਕ ਕੁਸ਼ਲ ਵਿਅਕਤੀ ਹੋਵੇ ।’ ਇਹ ਪਰਿਭਾਸ਼ਾ ਕਿਸ ਨੇ ਦਿੱਤੀ ਹੈ ?
ਉੱਤਰ-
ਵਿਸ਼ਵ ਸਿਹਤ ਸੰਗਠਨ ।

ਪ੍ਰਸ਼ਨ 3.
‘‘ਇਹ ਇੱਕ ਉਹ ਸਥਿਤੀ ਹੈ ਜਿਸ ਵਿੱਚ ਮਨੁੱਖ ਆਪਣੇ ਬੋਧਿਕ ਅਤੇ ਭਾਵਨਾਤਮਿਕ ਵਿਸ਼ੇਸ਼ਤਾਵਾਂ ਦੁਆਰਾ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਹਰਕਤ ਵਿੱਚ ਲਿਆਉਣ ਦੇ ਸਮਰੱਥ ਹੋਵੇ ।” ਕਿਸ ਦਾ ਕਥਨ ਹੈ ?
ਉੱਤਰ-
ਇਨਸਾਈਕਲੋਪੀਡੀਆ |

ਪ੍ਰਸ਼ਨ 4.
‘‘ਤੰਦਰੁਸਤ ਮਨ ਇੱਕ ਤੰਦਰੁਸਤ ਸਰੀਰ ਵਿੱਚ ਹੀ ਰਹਿ ਸਕਦਾ ਹੈ ।” ਕਿਸ ਦਾ ਕਥਨ ਹੈ ?
(a) ਜੰਨ ਲਾਕੇ
(b) ਡਾ: ਥਾਮਸ ਵੁੱਡ
(c) ਗਰਾਉਂਟ
(d) ਵਿਸ਼ਵ ਸਿਹਤ ਸੰਗਠਨ ।
ਉੱਤਰ-
ਜੌਨ ਲਾਕ |

ਪ੍ਰਸ਼ਨ 5.
ਸਿਹਤ ਸਿੱਖਿਆ ਦੀਆਂ ਕਿੰਨੀਆਂ ਕਿਸਮਾਂ ਹਨ ।
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ-
ਚਾਰ ।

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 6.
ਸਿਹਤ ਸਿੱਖਿਆ ਦਾ ਨਿਸ਼ਾਨਾ ਅਤੇ ਟੀਚਾ ਕੀ ਹੈ ?
ਉੱਤਰ-
ਸਿਹਤ ਸਿੱਖਿਆ ਦਾ ਟੀਚਾ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਕਰਨਾ ਹੈ ।

ਪ੍ਰਸ਼ਨ 7.
ਸਿਹਤ ਸਿੱਖਿਆ ਦੇ ਸਿਧਾਂਤ ਹਨ ।
(a) ਬੱਚੇ ਵਿਚ ਖ਼ਾਸ ਗੁਣ ਹੁੰਦੇ ਹਨ ।
(b) ਸਿਹਤ ਸਿੱਖਿਆ ਦੀਆਂ ਪ੍ਰਾਪਤੀਆਂ ਦੇ ਲਈ ਪ੍ਰੋਗਰਾਮ ਹੋਣੇ ਚਾਹੀਦੇ ਹਨ ।
(c) ਸਿਹਤ ਸਿੱਖਿਆ ਦੇ ਕਾਰਜਕੂਮ ਨੂੰ ਸਿਰਫ਼ ਸਕੂਲਾਂ ਤਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ।
(d) ਸਿਹਤ ਸੰਬੰਧੀ ਕਾਰਜਕੂਮਾਂ ਵਿਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ। ਹਨ, ਜਿਨ੍ਹਾਂ ਤੋਂ ਉਹ ਕੁੱਝ ਸਿੱਖਿਆ ਹਾਸਲ ਕਰ ਸਕਣ ।
ਉੱਤਰ-
ਉਪਰੋਕਤ ਸਾਰੇ ।

ਪ੍ਰਸ਼ਨ 8.
ਸਿਹਤ ਸਿੱਖਿਆ ਦਾ ਖੇਤਰ ਹੈ ।
(a) ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ
(b) ਸਿਹਤ ਸੰਬੰਧੀ ਹਦਾਇਤਾਂ
(c) ਸਿਹਤ ਸੇਵਾਵਾਂ
(d) ਸਿਹਤਮੰਦ ਵਾਤਾਵਰਨ ।
ਉੱਤਰ-
ਉਪਰੋਕਤ ਸਾਰੇ ।

ਪ੍ਰਸ਼ਨ 9.
ਸਿਹਤ ਕੀ ਹੈ ?
ਉੱਤਰ-
ਉਹ ਗਿਆਨ ਜਿਹੜਾ ਉੱਚੀ ਪੱਧਰ ਦੀ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ।

ਪ੍ਰਸ਼ਨ 10.
‘‘ਸਿਹਤ ਸਿੱਖਿਆ ਉਹਨਾਂ ਅਨੁਭਵਾਂ ਦਾ ਜੋੜ ਹੈ ਜਿਹੜੇ ਵਿਅਕਤੀ ਸਮੁਦਾਇ ਅਤੇ ਸਮਾਜਿਕ ਸਿਹਤ ਨਾਲ ਸੰਬੰਧਿਤ ਆਦਤਾਂ, ਵਿਤੀਆਂ ਅਤੇ ਗਿਆਨ ਨੂੰ ਸਹੀ ਰੂਪ ਵਿਚ ਪ੍ਰਭਾਵਿਤ ਕਰਦੇ ਹਨ । ਕਿਸਦਾ ਕਥਨ ਹੈ ?
ਉੱਤਰ-
ਡਾ: ਥਾਮਸ ਵਡ ਦਾ ।

ਪ੍ਰਸ਼ਨ 11.
‘‘ਸਿਹਤ ਸਿੱਖਿਆ ਦਾ ਭਾਵ ਹੈ ਕਿ ਸਿਹਤ ਬਾਰੇ ਜੋ ਕੁੱਝ ਵੀ ਗਿਆਨ ਹੈ ਉਸ ਨੂੰ ਸਿੱਖਿਆ ਦੀ ਵਿਧੀ ਰਾਹੀਂ ਢੁੱਕਵੇਂ ਵਿਅਕਤੀਗਤ ਅਤੇ ਸਮੁਦਾਇਕ ਵਿਹਾਰ ਵਿਚ ਬਦਲਣਾ ਹੈ ।” ਕਿਸਦਾ ਕਥਨ ਹੈ ?
ਉੱਤਰ-
ਗਰਾਊਂਟ ਦਾ ।

ਪ੍ਰਸ਼ਨ 12.
ਸਿਹਤ ਸਿੱਖਿਆ ਦੇ ਕੋਈ ਦੋ ਉਦੇਸ਼ ਲਿਖੋ ।
ਉੱਤਰ-
ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਅਤੇ ਸਰੀਰਕ ਵਿਕਾਸ ਵਿਚ ਵਾਧਾ ।

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 13.
ਸਿਹਤ ਤੋਂ ਭਾਵ ਹੈ ਸਰੀਰ ਜਾਂ ਮਨ ਦੀ ਨਿਰੋਗਤਾ । ਇਹ ਉਹ ਸਥਿਤੀ ਹੈ ਜਿਸ ਵਿੱਚ ਸਰੀਰ ਅਤੇ ਮਨ ਦੇ ਕੰਮ ਸੰਪੂਰਨ ਅਤੇ ਵਧੀਆ ਢੰਗ ਨਾਲ ਸਿਰੇ ਚੜ੍ਹਨ ।” ਇਹ ਕਿਸ ਦਾ ਕਥਨ ਹੈ ?
ਉੱਤਰ-
ਆਕਸਫੋਰਡ ਡਿਕਸ਼ਨਰੀ ।

ਪ੍ਰਸ਼ਨ 14.
‘‘ਸਿਹਤ ਕੇਵਲ ਬਿਮਾਰੀਆਂ ਜਾਂ ਸਰੀਰਕ ਯੋਗਤਾਵਾਂ ਦੀ ਗੈਰ-ਹਾਜ਼ਰੀ ਨਹੀਂ, ਸਗੋਂ ਪੂਰਨ ਰੂਪ ਵਿਚ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਹਾਲਤ ਹੈ ।” ਕਿਸ ਦੀ ਪਰਿਭਾਸ਼ਾ ਹੈ ?
ਉੱਤਰ-
ਸੰਸਾਰ ਸਿਹਤ ਸੰਗਠਨ ਦੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਿਹਤ ਸਿੱਖਿਆ ਬਾਰੇ ਸਵਾਮੀ ਵਿਵੇਕਾਨੰਦ ਦੇ ਵਿਚਾਰ ਲਿਖੋ ।
ਉੱਤਰ-
ਸਵਾਮੀ ਵਿਵੇਕਾਨੰਦ ਨੇ ਸਿਹਤ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ, “ਕਮਜ਼ੋਰ ਮਨੁੱਖ ਭਾਵੇਂ ਸਰੀਰ ਤੋਂ ਹੋਵੇ ਜਾਂ ਮਨ ਤੋਂ, ਕਦੇ ਵੀ ਆਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ।”

ਪ੍ਰਸ਼ਨ 2.
ਸਿਹਤ ਸਿੱਖਿਆ ਦੀਆਂ ਕੋਈ ਤਿੰਨ ਕਿਸਮਾਂ ਲਿਖੋ ।
ਉੱਤਰ-
ਸਿਹਤ ਸਿੱਖਿਆ ਦੀਆਂ ਕਿਸਮਾਂ (Kinds of health) ਸਿਹਤ ਚਾਰ ਪ੍ਰਕਾਰ ਦੀ ਹੁੰਦੀ ਹੈ ।

  1. ਸਰੀਰਿਕ ਸਿਹਤ (Physical health)
  2. ਮਾਨਸਿਕ ਸਿਹਤ (Mental health)
  3. ਸਮਾਜਿਕ ਸਿਹਤ (Social health)

ਪ੍ਰਸ਼ਨ 3.
ਸਿਹਤ ਸਿੱਖਿਆ ਦਾ ਮੁੱਖ ਟੀਚਾ ਕੀ ਹੈ ?
ਉੱਤਰ-
ਸਿਹਤ ਸਿੱਖਿਆ ਦਾ ਟੀਚਾ ਲੋਕਾਂ ਦੀ ਸਿਹਤ ਦੇ ਪੱਧਰ ਨੂੰ ਉੱਚਾ ਕਰਨਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿਹਤ ਸਿੱਖਿਆ ਦਾ ਉਦੇਸ਼ ਅਤੇ ਨਿਸ਼ਾਨਾ ਕੀ ਹੈ ?
ਉੱਤਰ-

  1. ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ (To raise the standard of health of people)
  2. ਸਰੀਰਕ ਵਿਕਾਸ ਵਿਚ ਵਾਧਾ (Increase in Physical development)
  3. ਚੰਗੀਆਂ ਆਦਤਾਂ ਅਤੇ ਅਭਿਤੀਆਂ ਦਾ ਵਿਕਾਸ (Development of good habits and attitudes)
  4. ਸਿਹਤ ਸੰਬੰਧੀ ਲੋਕਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ (To create a spirit of civic responsibility among people about health)
  5. ਸਿਹਤ ਸੰਬੰਧੀ ਅਨਪੜ੍ਹ ਲੋਕਾਂ ਨੂੰ ਗਿਆਨ ਦੇਣਾ (To educate illiterate people about health)
  6. ਰੋਗਾਂ ਦੀ ਰੋਕਥਾਮ ਅਤੇ ਉਹਨਾਂ ਤੇ ਕਾਬੂ ਪਾਉਣਾ (Prevention and control of diseases)

PSEB 11th Class Physical Education Solutions Chapter 1 ਸਿਹਤ ਸਿੱਖਿਆ

ਪ੍ਰਸ਼ਨ 2.
ਸਿਹਤ ਸਿੱਖਿਆ ਦਾ ਕੋਈ ਇਕ ਉਦੇਸ਼ ਵਿਸਤਾਰਪੂਰਵਕ ਲਿਖੋ ।
ਉੱਤਰ-
ਸਰੀਰਕ ਵਿਕਾਸ ਵਿਚ ਵਾਧਾ (Increase in physical development) – ਸਿੱਖਿਆ ਦਾ ਤਾਂ ਮੁੱਖ ਉਦੇਸ਼ ਵਿਦਿਆਰਥੀ ਦੇ ਹਰ ਇਕ ਪੱਖ ਦਾ ਇਕਸਾਰ ਵਿਕਾਸ ਕਰਨਾ ਹੈ । ਸਿਹਤ ਸਿੱਖਿਆ ਜਿੱਥੇ ਵਿਅਕਤੀ ਦੇ ਮਾਨਸਿਕ ਵਿਕਾਸ ਵਿਚ ਵਾਧਾ ਕਰਦੀ ਹੈ । ਉੱਥੇ ਸਿਹਤ ਉਸਦੇ ਸਰੀਰਕ ਵਿਕਾਸ ਵਿਚ ਵਾਧਾ ਕਰਨ ਵਿਚ ਵੀ ਬਹੁਤ ਯੋਗਦਾਨ ਪਾਉਂਦੀ ਹੈ । ਕਿਉਂਕਿ ਹਰ ਇਕ ਪੱਖ ਦਾ ਵਾਧਾ ਇਕ ਸੰਤੁਲਨ ਦੇ ਵਿਚ ਹੋਣਾ ਚਾਹੀਦਾ ਹੈ | ਸਰੀਰਕ ਵਿਕਾਸ ਵਿਚ ਵਾਧਾ ਕਰਨ ਲਈ ਸਿਹਤ ਸਿੱਖਿਆ ਵਿਦਿਆਰਥੀ ਜਾਂ ਮਨੁੱਖ ਨੂੰ ਚੰਗੇ ਨੇਮਾਂ, ਅਸੂਲਾਂ ਅਤੇ ਆਦਤਾਂ ਤੇ ਚੱਲਣ ਲਈ ਪ੍ਰੇਰਦੀ ਹੈ ਅਤੇ ਚੰਗੀ ਸੰਤੁਲਿਤ ਖੁਰਾਕ ਖਾਣ ਦਾ ਗਿਆਨ ਦਿੰਦੀ ਹੈ । ਜਿਸ ਨਾਲ ਮਨੁੱਖ ਦੇ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਤੇ ਉਹ ਸਿਹਤਮੰਦ ਅਤੇ ਸ਼ਕਤੀਸ਼ਾਲੀ ਬਣ ਜਾਂਦਾ ਹੈ ।

ਪ੍ਰਸ਼ਨ 3.
ਸਿਹਤ ਸਿੱਖਿਆ ਦੇ ਕੋਈ ਚਾਰ ਸਿਧਾਂਤ ਲਿਖੋ ।
ਉੱਤਰ-

  • ਸਿਹਤ ਸਿੱਖਿਆ ਦਾ ਟੀਚਾ ਹਰੇਕ ਨਾਗਰਿਕ ਵਿਚ ਉੱਚ ਪੱਧਰ ਦੀ ਸਿਹਤ ਬਣਾਈ ਰੱਖਣਾ ਹੈ, ਤਾਂ ਕਿ ਉਹ ਸਿਹਤਮੰਦ ਹੋਣ ਦੇ ਨਾਲ-ਨਾਲ ਆਪਣੇ ਜੀਵਨ ਦੀਆਂ ਰੋਜ਼ਾਨਾਂ ਕਿਰਿਆਵਾਂ ਨੂੰ ਚੰਗੀ ਤਰ੍ਹਾਂ ਨਿਭਾ ਸਕੇ ।
  • ਹੋਰ ਪ੍ਰੋਗਰਾਮਾਂ ਦੇ ਨਾਲ-ਨਾਲ ਸਿਹਤ ਸੁਧਾਰ ਦਾ ਪ੍ਰੋਗਰਾਮ ਵੀ ਲਾਜ਼ਮੀ ਤੌਰ ਤੇ ਚਲਾਉਣਾ ਚਾਹੀਦਾ ਹੈ, ਜਿਸ | ਨਾਲ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ ।
  • ਸਿਹਤ ਸੁਧਾਰ ਦਾ ਪ੍ਰੋਗਰਾਮ ਬੱਚਿਆਂ ਦੀ ਰੁਚੀ, ਜ਼ਰੂਰਤ, ਸਮਰੱਥਾ ਅਤੇ ਵਾਤਾਵਰਨ ਦੇ ਅਨੁਕੂਲ ਹੋਣਾ ਚਾਹੀਦਾ ਹੈ, ਤਾਂਕਿ ਬੱਚੇ ਸਿਹਤ ਸਿੱਖਿਆਂ ਤੇ ਗਿਆਨ ਪ੍ਰਾਪਤ ਕਰ ਸਕਣ ਅਤੇ ਪ੍ਰਾਪਤ ਕੀਤੇ ਹੋਏ ਗਿਆਨ ਦੀਆਂ ਆਦਤਾਂ ਦੀ ਆਪਣੇ ਜੀਵਨ ਵਿਚ ਵਰਤੋਂ ਕਰਨ ।
  • ਪ੍ਰਯੋਗਾਤਮਕ ਸਿੱਖਿਆ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ ਅਤੇ ਇਸ ਤੋਂ ਜ਼ਿਆਦਾ ਲਾਭ ਪਹੁੰਚਦਾ ਹੈ, ਇਸ ਲਈ | ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਹਨਾਂ ਵਿਚ ਸਾਰੇ ਬੱਚਿਆਂ ਨੂੰ ਭਾਗ ਲੈਣ ਦੇ ਮੌਕੇ ਪ੍ਰਾਪਤ ਹੋ ਸਕਣ ਅਤੇ ਉਹ ਕੁੱਝ ਸਿੱਖਿਆ ਪ੍ਰਾਪਤ ਕਰ ਸਕਣ ।

ਪ੍ਰਸ਼ਨ 4.
ਸਿਹਤ ਸਿੱਖਿਆ ਦੇ ਖੇਤਰ ਬਾਰੇ ਲਿਖੋ ।
ਉੱਤਰ-
ਸਿਹਤ ਕੁਦਰਤ ਵਲੋਂ ਦਿੱਤਾ ਗਿਆ ਮਨੁੱਖ ਨੂੰ ਇਕ ਵਰਦਾਨ ਹੈ । ਮਨੁੱਖ ਨੂੰ ਤੰਦਰੁਸਤ ਰਹਿਣ ਵਾਸਤੇ ਸਿਹਤ ਦਾ ਪੱਧਰ ਉੱਚਾ ਰੱਖਣ ਲਈ ਆਪਣੀ ਸਿਹਤ ਵਲ ਧਿਆਨ ਦੇਣ ਦੀ ਲੋੜ ਹੈ । ਸਿਰਫ਼ ਇਕੱਲੇ ਇਕ ਮਨੁੱਖ ਨੂੰ ਹੀ ਨਹੀਂ, ਸਗੋਂ ਸਾਰੇ ਇਕੱਲੇ-ਇਕੱਲੇ ਅਤੇ ਸਾਰੇ ਇਕੱਠੇ ਮਿਲ ਕੇ ਆਪਣੇ ਸਾਰੇ ਸਮਾਜ ਦੀ ਸਿਹਤ ਦਾ ਪੱਧਰ ਚੰਗਾ ਬਣਾਉਣ ਲਈ ਉਪਰਾਲਾ ਕਰੀਏ ਤਾਂ ਅਸੀਂ ਜੀਵਨ ਦੀਆਂ ਖੁਸ਼ੀਆਂ ਅਤੇ ਆਨੰਦ ਮਾਣ ਸਕਾਂਗੇ । ਸਿਹਤ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ । ਇਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।

  1. ਸਰੀਰਕ ਬਣਤਰ ਅਤੇ ਸਰੀਰਕ ਕਿਰਿਆ ਦਾ ਮੁੱਢਲਾ ਗਿਆਨ (Elementary knowledge of Anatomy and physiology)
  2. ਸਿਹਤ ਸੰਬੰਧੀ ਹਦਾਇਤਾਂ (Instructions regarding health)
  3. ਸਿਹਤ ਸੇਵਾਵਾਂ (health services)
  4. ਸਿਹਤਮੰਦ ਵਾਤਾਵਰਨ (healthful Atmosphere)

PSEB 11th Class Physical Education Solutions Chapter 1 ਸਿਹਤ ਸਿੱਖਿਆ

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਸਿਹਤ ਸਿੱਖਿਆ ਦਾ ਮੁੱਖ ਟੀਚਾ ਅਤੇ ਉਦੇਸ਼ ਲਿਖੋ ।
ਉੱਤਰ-
ਸਿਹਤ ਸਿੱਖਿਆ ਦੇ ਉਦੇਸ਼ ਅਤੇ ਨਿਸ਼ਾਨੇ
(Aims and Objectives of Health Education)
ਸਿਹਤ ਸਿੱਖਿਆ ਦੇ ਮੁੱਖ ਉਦੇਸ਼ ਅਤੇ ਨਿਸ਼ਾਨੇ ਹੇਠ ਲਿਖੇ ਹਨ-

1. ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ (To raise the standard of health of people) – ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਲੋਕਾਂ ਦੀ ਸਿਹਤ ਦਾ ਪੱਧਰ ਉੱਚਾ ਕਰਨਾ ਹੈ । ਉਹਨਾਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰਹਿਣ ਲਈ ਗਿਆਨ ਦੇਣਾ ਤਾਂ ਕਿ ਲੋਕਾਂ ਦੀ ਸਿਹਤ ਦਾ ਪੱਧਰ ਚੰਗਾ ਹੋਵੇ । ਜਿਸ ਨਾਲ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵਧੇਗੀ ਅਤੇ ਜ਼ਿਆਦਾ ਦੇਰ ਲਗਾਤਾਰ ਕੰਮ ਕਰਨ ਨਾਲ ਵੀ ਉਹਨਾਂ ਨੂੰ ਥਕਾਵਟ ਨਹੀਂ ਹੋਵੇਗੀ ਜਾਂ ਬਹੁਤ ਘੱਟ ਹੋਵੇਗੀ ਤੇ ਉਹ ਜ਼ਿਆਦਾ ਕੰਮ ਕਰਨ ਦੇ ਯੋਗ ਹੀ ਨਹੀਂ ਹੋ ਜਾਣਗੇ, ਸਗੋਂ ਕਰਨਗੇ ਵੀ । ਇਸ ਤਰ੍ਹਾਂ ਜ਼ਿਆਦਾ ਕੰਮ ਕਰਨ ਨਾਲ ਉਹਨਾਂ ਨੂੰ ਜ਼ਿਆਦਾ ਪੈਸੇ ਮਿਲਣਗੇ ਤੇ ਉਹ ਆਪਣੀ ਖੁਰਾਕ ਅਤੇ ਲੋੜਾਂ ਤੇ ਜ਼ਿਆਦਾ ਪੈਸਾ ਖ਼ਰਚ ਕਰਨ ਦੇ ਯੋਗ ਹੋ ਜਾਣਗੇ ਤੇ ਚੰਗੀ ਸੰਤੁਲਿਤ ਖੁਰਾਕ ਖਾਣਗੇ । ਜਿਸ ਨਾਲ ਉਹਨਾਂ ਦੀ ਸਿਹਤ ਚੰਗੀ ਹੋਵੇਗੀ । ਜਿਸ ਦੇ ਫਲਸਰੂਪ ਉਹਨਾਂ ਦੀ ਸਿਹਤ ਦਾ ਪੱਧਰ ਉੱਚਾ ਹੋਵੇਗਾ । ਜੋ ਸਿਹਤ ਸਿੱਖਿਆ ਦਾ ਮੁੱਖ ਉਦੇਸ਼ ਗਿਣਿਆ ਜਾਂਦਾ ਹੈ ਉਹ ਪੂਰਾ ਹੋ ਜਾਵੇਗਾ ।

2. ਸਰੀਰਕ ਵਿਕਾਸ ਵਿਚ ਵਾਧਾ (Increase in physical development) – ਸਿੱਖਿਆ ਦਾ ਤਾਂ ਮੁੱਖ ਉਦੇਸ਼ ਵਿਦਿਆਰਥੀ ਦੇ ਹਰ ਇਕ ਪੱਖ ਦਾ ਇਕਸਾਰ ਵਿਕਾਸ ਕਰਨਾ ਹੈ । ਸਿਹਤ ਸਿੱਖਿਆ ਜਿੱਥੇ ਵਿਅਕਤੀ ਦੇ ਮਾਨਸਿਕ ਵਿਕਾਸ ਵਿਚ ਵਾਧਾ ਕਰਦੀ ਹੈ ਉੱਥੇ ਸਿਹਤ ਉਸ ਦੇ ਸਰੀਰਕ ਵਿਕਾਸ ਵਿਚ ਵਾਧਾ ਕਰਨ ਵਿਚ ਵੀ ਬਹੁਤ ਯੋਗਦਾਨ ਪਾਉਂਦੀ ਹੈ । ਕਿਉਂਕਿ ਹਰ ਇਕ ਪੱਖ ਦਾ ਵਾਧਾ ਇਕ ਸੰਤੁਲਨ ਦੇ ਵਿਚ ਹੋਣਾ ਚਾਹੀਦਾ ਹੈ । ਸਰੀਰਕ ਵਿਕਾਸ ਵਿਚ ਵਾਧਾ ਕਰਨ ਲਈ ਸਿਹਤ ਸਿੱਖਿਆ ਵਿਦਿਆਰਥੀ ਜਾਂ ਮਨੁੱਖ ਨੂੰ ਚੰਗੇ ਨੇਮਾਂ, ਅਸੂਲਾਂ ਅਤੇ ਆਦਤਾਂ ਤੇ ਚੱਲਣ ਲਈ ਪ੍ਰੇਰਦੀ ਹੈ ਅਤੇ ਚੰਗੀ ਸੰਤੁਲਿਤ ਖੁਰਾਕ ਖਾਣ ਦਾ ਗਿਆਨ ਦਿੰਦੀ ਹੈ । ਜਿਸ ਨਾਲ ਮਨੁੱਖ ਦੇ ਸਰੀਰਕ ਵਿਕਾਸ ਵਿਚ ਵਾਧਾ ਹੁੰਦਾ ਹੈ ਤੇ ਉਹ ਸਿਹਤਮੰਦ ਅਤੇ ਸ਼ਕਤੀਸ਼ਾਲੀ ਬਣ ਜਾਂਦਾ ਹੈ ।

3. ਚੰਗੀਆਂ ਆਦਤਾਂ ਅਤੇ ਅਭਿਵਿਤੀਆਂ ਦਾ ਵਿਕਾਸ (Development of good habits and attitudes) – ਸਿਹਤ ਸਿੱਖਿਆ ਰਾਹੀਂ ਵਿਦਿਆਰਥੀਆਂ ਅਤੇ ਲੋਕਾਂ ਵਿਚ ਚੰਗੀਆਂ ਆਦਤਾਂ ਹਿਣ ਕਰਨ ਵਿਚ ਸਹਾਇਤਾ ਮਿਲਦੀ ਹੈ । ਜਿਵੇਂ ਆਪਣੇ ਸਰੀਰ ਦੀ ਸਫ਼ਾਈ ਰੱਖਣਾ, ਰੋਜ਼ਾਨਾ ਦੰਦ ਸਾਫ਼ ਕਰਨੇ, ਨਹੁੰ ਕੱਟ ਕੇ ਰੱਖਣੇ, ਰੋਜ਼ਾਨਾ ਇਸ਼ਨਾਨ ਕਰਨਾ, ਅੱਖਾਂ ਨੂੰ ਰੋਜ਼ਾਨਾ ਸਾਫ਼ ਪਾਣੀ ਨਾਲ ਧੋਣਾ, ਵਾਲਾਂ ਨੂੰ ਸਾਫ਼-ਸੁਥਰੇ ਰੱਖਣਾ ਤੇ ਰੋਜ਼ਾਨਾ ਕੰਘੀ ਕਰਨੀ ਆਦਿ ਚੰਗੀਆਂ ਆਦਤਾਂ ਹਨ ਜੋ ਸਿਹਤ ਨੂੰ ਸੁਧਾਰਨ ਵਿਚ ਆਪਣਾ ਬਹੁਤ ਯੋਗਦਾਨ ਪਾਉਂਦੀਆਂ ਹਨ । ਅੰਗਰੇਜ਼ੀ ਦੀ ਇਕ ਕਹਾਵਤ ਸਿਹਤ ਸੰਬੰਧੀ ਬਹੁਤ ਪ੍ਰਚੱਲਿਤ ਹੈ ਜੋ ਸਿਹਤ ਸੰਬੰਧੀ ਚੰਗੀਆਂ ਆਦਤਾਂ ਨੂੰ ਬਿਆਨ ਕਰਦੀ ਹੈ ।

(“Early to bed, early to rise, makes man healthy, wealthy and wise.”)
“ਵੇਲੇ ਸਿਰ ਸੌਣ ਤੇ ਵੇਲੇ ਸਿਰ ਸਵੇਰੇ ਉੱਠਣ ਵਾਲਾ ਵਿਅਕਤੀ ਸਿਹਤਮੰਦ, ਧਨਵਾਨ ਅਤੇ ਸਿਆਣਾ ਹੁੰਦਾ ਹੈ ।”
ਇਸ ਤਰ੍ਹਾਂ ਚੰਗੀਆਂ ਆਦਤਾਂ ਅਤੇ ਅਭਿਵਿਤੀਆਂ ਸਿਹਤ ਸਿੱਖਿਆ ਦਾ ਟੀਚਾ ਪੂਰਾ ਕਰਨ ਵਿਚ ਬਹੁਤ ਸਹਾਈ ਹੁੰਦੀਆਂ ਹਨ ।

4. ਸਿਹਤ ਸੰਬੰਧੀ ਅਨਪੜ ਲੋਕਾਂ ਨੂੰ ਗਿਆਨ ਦੇਣਾ (To educate illiterate people about health) – ਸਾਡੇ ਸਮਾਜ ਵਿਚ ਜੋ ਲੋਕ ਪੜ੍ਹੇ-ਲਿਖੇ ਨਹੀਂ ਹਨ ਉਹਨਾਂ ਨੂੰ ਸਿਹਤ ਸੰਬੰਧੀ ਗਿਆਨ ਇਸ ਤਰੀਕੇ ਨਾਲ ਦਿੱਤਾ ਜਾਵੇ ਜਿਸ ਨਾਲ ਉਹ ਸਿਹਤ ਦੇ ਗਿਆਨ ਨੂੰ ਆਸਾਨੀ ਨਾਲ ਤੇ ਜਲਦੀ ਸਮਝ ਸਕਣ ਜਿਵੇਂ ਤਸਵੀਰਾਂ ਰਾਹੀਂ, ਚਾਰਟ ਬਣਾ ਕੇ, ਮਾਡਲ ਬਣਾ ਕੇ , ਉਹਨਾਂ ਦੀ ਰਿਹਾਇਸ਼ ਵਿਚ ਜਾ ਕੇ, ਉਹਨਾਂ ਨੂੰ ਸਿਹਤ ਸੰਬੰਧੀ ਭਾਸ਼ਨ ਦੇ ਕੇ, ਚੰਗੀ ਸਿਹਤ ਰਾਹੀਂ ਹੋਣ ਵਾਲੇ ਫਾਇਦਿਆਂ ਨੂੰ ਦੱਸ ਕੇ ਤੇ ਬਿਮਾਰੀਆਂ ਨੂੰ ਕਿਸ ਤਰ੍ਹਾਂ ਰੋਕਣਾ ਅਤੇ ਸਿਹਤ ਸੰਬੰਧੀ ਹੋਰ ਕਈ ਕਿਸਮ ਦੀਆਂ ਹਦਾਇਤਾਂ ਦੇ ਕੇ ਉਹਨਾਂ ਲੋਕਾਂ ਨੂੰ ਸਿਹਤ ਦਾ ਗਿਆਨ ਦੇਣਾ ਜਿਸ ਨਾਲ ਉਹ ਆਪਣੀ ਸਿਹਤ ਵਿਚ ਸੁਧਾਰ ਹੀ ਨਾ ਲਿਆ ਸਕਣ, ਸਗੋਂ ਇਕ ਚੰਗੀ ਸਿਹਤ ਦਾ ਪੱਧਰ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਜਾਣ ।

5. ਰੋਗਾਂ ਦੀ ਰੋਕਥਾਮ ਅਤੇ ਉਹਨਾਂ ਤੇ ਕਾਬੂ ਪਾਉਣਾ (Prevention and control of diseases) – ਜਦੋਂ ਭਿਆਨਕ ਰੋਗ ਫੈਲਦੇ ਹਨ ਤਾਂ ਇਹਨਾਂ ਰੋਗਾਂ ਜਾਂ ਬਿਮਾਰੀਆਂ ਦੇ ਕਾਰਨ ਲੋਕਾਂ ਦੀ ਸਿਹਤ ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਇਸ ਲਈ ਸਿਹਤ ਸਿੱਖਿਆ ਦਾ ਇਕ ਇਹ ਵੀ ਉਦੇਸ਼ ਹੈ ਕਿ ਇਸ ਤਰ੍ਹਾਂ ਦੀਆਂ ਖ਼ਤਰਨਾਕ ਬਿਮਾਰੀਆਂ, ਜਿਵੇਂ ਮਲੇਰੀਆ, ਹੈਜ਼ਾ, ਪਲੇਗ, ਚੇਚਕ ਆਦਿ ਨੂੰ ਫੈਲਣ ਤੋਂ ਰੋਕਥਾਮ ਦਾ ਉਪਾਅ ਕੀਤਾ ਜਾਵੇ ਤੇ ਜੇਕਰ ਕੋਈ ਬਿਮਾਰੀ ਫੈਲ ਗਈ ਹੈ ਤਾਂ ਉਸ ਤੇ ਕਾਬੂ ਪਾਇਆ ਜਾਵੇ ਤੇ ਹੋਰ ਲੋਕਾਂ ਵਿਚ ਫੈਲਣ ਤੋਂ ਰੋਕਿਆ ਜਾਵੇ । ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਟੀਕੇ ਲਗਵਾਏ ਜਾਣ ਜਿਵੇਂ ਛੋਟੇ ਬੱਚਿਆਂ ਦੇ ਛੋਟੀ ਉਮਰ ਵਿਚ ਹੀ ਲਗਾਏ ਜਾਂਦੇ ਹਨ ਜਾਂ ਪਹਿਲਾਂ ਹਦਾਇਤਾਂ ਅਨੁਸਾਰ ਦਵਾਈ ਖਾਧੀ ਜਾਵੇ ਤਾਂ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ । ਜੇ ਇਹ ਵੀ ਪਤਾ ਲੱਗ ਜਾਵੇ ਕਿ ਇਹ ਬਿਮਾਰੀ ਕਿਸ ਤਰ੍ਹਾਂ ਫੈਲਦੀ ਹੈ ਤਾਂ ਇਸ ਬਿਮਾਰੀ ਦੇ ਫੈਲਣ ਦੇ ਕਾਰਨ ਠੀਕ ਸਮੇਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਹੀ ਅਸੀਂ ਸਿਹਤਮੰਦ ਅਤੇ ਰਿਸ਼ਟ-ਪੁਸ਼ਟ ਜੀਵਨ ਬਿਤਾ ਸਕਦੇ ਹਾਂ ਤੇ ਸਿਹਤ-ਸਿੱਖਿਆ ਦਾ ਇਹ ਉਦੇਸ਼ ਪੂਰਾ ਹੋ ਸਕਦਾ ਹੈ ।

Leave a Comment