PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

Punjab State Board PSEB 10th Class Science Book Solutions Chapter 2 ਤੇਜ਼ਾਬ, ਖਾਰ ਅਤੇ ਲੂਣ Textbook Exercise Questions and Answers.

PSEB Solutions for Class 10 Science Chapter 2 ਤੇਜ਼ਾਬ, ਖਾਰ ਅਤੇ ਲੂਣ

PSEB 10th Class Science Guide ਤੇਜ਼ਾਬ, ਖਾਰ ਅਤੇ ਲੂਣ Textbook Questions and Answers

ਪ੍ਰਸ਼ਨ 1.
ਇੱਕੋ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ, ਇਸ ਦਾ ਸੰਭਵ ਤੌਰ ‘ਤੇ pH ਹੈ :
(a) 1
(b) 4
(c) 5
(d) 10.
ਉੱਤਰ-
ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਇਸ ਲਈ ਇਸ ਦਾ pH ਜ਼ਰੂਰ ਹੀ 7 ਤੋਂ ਵੱਧ ਹੋਵੇਗਾ । ਇਸ ਲਈ (d) ਠੀਕ ਉੱਤਰ ਹੈ ।

ਪ੍ਰਸ਼ਨ 2.
ਇੱਕ ਘੋਲ ਅੰਡੇ ਦੇ ਛਿਲਕੇ ਦੇ ਬਾਰੀਕ ਟੁਕੜਿਆਂ ਨਾਲ ਕਿਰਿਆ ਕਰਕੇ ਇੱਕ ਗੈਸ ਪੈਦਾ ਕਰਦੀ ਹੈ ਜੋ ਚੂਨੇ ਦੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ । ਘੋਲ ਵਿੱਚ ਮੌਜੂਦ ਹੈ :
(a) NaCl
(b) HCl
(c) LiCl
(d) KCl.
ਉੱਤਰ-
ਅੰਡੇ ਦੇ ਛਿਲਕੇ ਦੇ ਬਰੀਕ ਟੁਕੜਿਆਂ ਵਿੱਚ CaCO3 ਹੁੰਦਾ ਹੈ, ਜੋ HCl ਨਾਲ ਕਿਰਿਆ ਕਰਕੇ CO2 ਪੈਦਾ ਕਰਦਾ ਹੈ ਜੋ ਊਣੇ ਦੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ । ਇਸ ਲਈ ਠੀਕ ਉੱਤਰ (b) ਹੈ ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪਸ਼ਨ 3.
ਸੋਡੀਅਮ ਹਾਈਡਰੋਕਸਾਈਡ (NaOH) ਦਾ 10ml ਘੋਲ, HCl ਦੇ 8ml ਘੋਲ ਨਾਲ ਪੂਰਨ ਤੌਰ ‘ਤੇ ਉਦਾਸੀਨ ਹੋ ਜਾਂਦਾ ਹੈ । ਜੇ ਅਸੀਂ NaOH ਦੇ ਉਸੀ ਘੋਲ ਦੇ 20ml ਲਈਏ ਤਾਂ ਉਸ ਨੂੰ ਉਦਾਸੀਨ ਕਰਨ ਲਈ HCl ਦੇ ਉਸੇ ਘੋਲ ਦੀ ਕਿੰਨੀ ਮਾਤਰਾ ਦੀ ਜ਼ਰੂਰਤ ਹੋਵੇਗੀ ?
(a) 4 ml
(b) 8 ml
(c) 12 ml
(d) 16 ml.
ਉੱਤਰ-
ਜੇ ਅਸੀਂ NaOH ਘੋਲ ਦੀ ਦੁੱਗਣੀ ਮਾਤਰਾ ਲਵਾਂਗੇ ਤਾਂ ਕਿ HCl ਘੋਲ ਨੂੰ ਉਦਾਸੀਨ ਕੀਤਾ ਜਾ ਸਕੇ, ਤਾਂ ਉਸ ਨੂੰ ਵੀ ਦੁੱਗਣਾ ਹੋਣਾ ਚਾਹੀਦਾ ਹੈ । ਇਸ ਲਈ ਠੀਕ ਉੱਤਰ (d) ਹੈ ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਿਹੜੀ ਕਿਸਮ ਦੀ ਦਵਾਈ ਦੇ ਬਦਹਜ਼ਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ ?
(a) ਐਂਟੀਬਾਇਓਟਿਕ (Antibiotic)
(b) ਐਨਾਲਜੈਸਿਕ (Analgesic)
(c) ਐਂਟਐਸਿਡ (Antacid)
(d) ਐਂਟੀਸੈਪਟਿਕ (Antiseptic) ।
ਉੱਤਰ-
(c) ਐਂਟਐਸਿਡ (Antacid) ।

ਪ੍ਰਸ਼ਨ 5.
ਹੇਠ ਲਿਖੀਆਂ ਕਿਰਿਆਵਾਂ ਲਈ ਪਹਿਲਾਂ ਸ਼ਬਦ ਸਮੀਕਰਣਾਂ ਅਤੇ ਫਿਰ ਸੰਤੁਲਿਤ ਸਮੀਕਰਣਾਂ ਲਿਖੋ ।
(a) ਪਤਲਾ ਸਲਫਿਊਰਿਕ ਤੇਜ਼ਾਬ ਦਾਣੇਦਾਰ ਜ਼ਿੰਕ ਦੇ ਨਾਲ ਕਿਰਿਆ ਕਰਦਾ ਹੈ ।
(b) ਪਤਲਾ ਹਾਈਡਰੋਕਲੋਰਿਕ ਤੇਜ਼ਾਬ ਮੈਗਨੀਸ਼ੀਅਮ ਰਿਬਨ ਨਾਲ ਕਿਰਿਆ ਕਰਦਾ ਹੈ ।
(c) ਪਤਲਾ ਸਲਫਿਊਰਿਕ ਤੇਜ਼ਾਬ ਐਲੂਮੀਨੀਅਮ ਪਾਊਡਰ ਨਾਲ ਕਿਰਿਆ ਕਰਦਾ ਹੈ ।
(d) ਪਤਲਾ ਹਾਈਡਰੋਕਲੋਰਿਕ ਤੇਜ਼ਾਬ ਆਇਰਨ ਦੀਆਂ ਕਤਰਾਂ ਨਾਲ ਕਿਰਿਆ ਕਰਦਾ ਹੈ ।
ਉੱਤਰ-
(a) ਜ਼ਿੰਕ + ਸਲਫਿਊਰਿਕ ਐਸਿਡ (ਤਣੂ) → ਜ਼ਿੰਕ ਸਲਫੇਟ + ਹਾਈਡਰੋਜਨ
Zn + H2SO4 → ZnSO4 + H2

(b) ਮੈਗਨੀਸ਼ੀਅਮ + ਹਾਈਡਰੋਕਲੋਰਿਕ ਅਮਲ → ਮੈਗਨੀਸ਼ੀਅਮ ਕਲੋਰਾਇਡ + ਹਾਈਡਰੋਜ਼ਨ
Mg + 2HCl → MgCl2 + H2

(c) ਐਲੂਮੀਨੀਅਮ + ਸਲਫਿਊਰਿਕ → ਐਸਿਡ ਐਲੂਮੀਨੀਅਮ ਸਲਫੇਟ + ਹਾਈਡਰੋਜਨ
2Al + 3H2SO4 → Al2 (SO4)3 + 3H2

(d) ਲੋਹਾ + ਹਾਈਡਰੋਕਲੋਰਿਕ ਐਸਿਡ → ਲੋਹਾ (II) ਕਲੋਰਾਈਡ + ਹਾਈਡੋਰਜਨ
Fe + 2HCl → FeCl2 + H2

ਪ੍ਰਸ਼ਨ 6.
ਅਲਕੋਹਲ ਅਤੇ ਗੁਲੂਕੋਜ਼ ਜਿਹੇ ਯੌਗਿਕਾਂ ਵਿੱਚ ਵੀ ਹਾਈਡਰੋਜਨ ਹੁੰਦੀ ਹੈ ਪਰ ਉਨ੍ਹਾਂ ਨੂੰ ਤੇਜ਼ਾਬ ਵਜੋਂ ਵਰਗੀਕ੍ਰਿਤ ਨਹੀਂ ਕੀਤਾ ਜਾਂਦਾ । ਇਸ ਨੂੰ ਸਿੱਧ ਕਰਨ ਲਈ ਇੱਕ ਕਿਰਿਆ ਦਾ ਵਰਣਨ ਕਰੋ ।
ਉੱਤਰ-
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 1
ਜਦੋਂ ਕਿ ਗੁਲੂਕੋਜ਼ ਅਤੇ ਅਲਕੋਹਲ ਵਰਗੇ ਯੌਗਿਕਾਂ ਵਿੱਚ ਹਾਈਡਰੋਜਨ ਹੁੰਦੀ ਹੈ ਪਰ ਇਹ ਘੋਲ ਵਿੱਚ ਆਈਨੀਕ੍ਰਿਤ ਨਹੀਂ ਹੁੰਦੇ ਅਤੇ H+ ਆਇਨ ਪੈਦਾ ਨਹੀਂ ਕਰਦੇ । ਇਹ ਇਸ ਤੱਥ ਨੂੰ ਸਾਬਿਤ ਕਰਦਾ ਹੈ ਕਿ ਘੋਲ ਵਿੱਚ ਬਿਜਲੀ ਨਹੀਂ ਲੰਘ ਸਕਦੀ ।

ਕਿਰਿਆ ਕਲਾਪ – ਇਕ ਬੀਕਰ ਵਿੱਚ ਅਲਕੋਹਲ ਗੁਲੂਕੋਜ਼ ਆਦਿ ਦਾ ਘੋਲ ਲਉ । ਇਕ ਕਾਰਕ ਤੇ ਦੋ ਮੇਖਾਂ ਲਗਾ ਕੇ ਕਾਰਕ ਨੂੰ ਬੀਕਰਮ ਬੀਕਰ ਵਿੱਚ ਰੱਖ ਦਿਓ । ਮੇਖਾਂ ਨੂੰ 6 ਵੋਲਟ ਦੀ ਇਕ ਬੈਟਰੀ ਦੇ ਦੋਵੇਂ ਟਰਮੀਨਲਾਂ ਦੇ ਨਾਲ ਇੱਕ ਬਲਬ ਅਤੇ ਸਵਿੱਚ ਦੇ ਮਾਧਿਅਮ ਨਾਲ ਜੋੜ ਦਿਓ । ਹੁਣ ਬਿਜਲੀ ਧਾਰਾ ਦਾ ਪ੍ਰਵਾਹ ਸ਼ੁਰੂ ਕਰੋ । ਕਾਰਕਬਿਜਲੀ ਧਾਰਾ ਦਾ ਚਾਲਨ ਨਹੀਂ ਹੋਵੇਗਾ ।

ਪ੍ਰਸ਼ਨ 7.
ਕਸ਼ੀਦਤ ਪਾਣੀ ਕਿਉਂ ਬਿਜਲੀ ਚਾਲਕ ਨਹੀਂ ਜਦੋਂ ਕਿ ਮੀਂਹ ਦਾ ਪਾਣੀ ਹੁੰਦਾ ਹੈ ?
ਉੱਤਰ-
ਮੀਂਹ ਜਾਂ ਵਰਖਾ ਵਾਲੇ ਪਾਣੀ ਵਿੱਚ CO2, SO2 ਵਰਗੀਆਂ ਗੈਸਾਂ ਘੁਲੀਆਂ ਹੁੰਦੀਆਂ ਹਨ ਜੋ ਕਾਰਬਨਿਕ ਐਸਿਡ (H2CO3), ਸਲਫਿਉਰਸ ਐਸਿਡ (H2SO3) ਆਦਿ ਬਣਾਉਂਦੀਆਂ ਹਨ । ਇਨ੍ਹਾਂ ਆਇਨਾਂ ਵਿੱਚ ਵਿਛੇਦਨ ਹੁੰਦਾ ਹੈ । ਇਸ ਲਈ ਮੀਂਹ ਵਾਲੇ ਪਾਣੀ ਵਿੱਚ ਬਿਜਲੀ ਦਾ ਚਾਲਨ ਹੁੰਦਾ ਹੈ । ਕਸ਼ੀਦਤ ਪਾਣੀ ਵਿੱਚ ਘੁਲਣਸ਼ੀਲ ਗੈਸਾਂ ਜਾਂ ਲੂਣ ਨਹੀਂ ਹੁੰਦੇ । ਇਸ ਲਈ ਇਨ੍ਹਾਂ ਦਾ ਆਇਨੀਕਰਨ ਨਹੀਂ ਹੁੰਦਾ ਤੇ ਬਿਜਲੀ ਦਾ ਚਾਲਨ ਨਹੀਂ ਹੁੰਦਾ ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 8.
ਪਾਣੀ ਦੀ ਅਣਹੋਂਦ ਵਿੱਚ ਤੇਜ਼ਾਬਾਂ ਦਾ ਵਿਵਹਾਰ ਤੇਜ਼ਾਬੀ ਕਿਉਂ ਨਹੀਂ ਹੁੰਦਾ ?
ਉੱਤਰ-
ਪਾਣੀ ਕਿਸੇ ਤੇਜ਼ਾਬ ਵਿੱਚ ਵਿਛੇਦਨ ਵਿੱਚ ਸਹਾਇਕ ਹੁੰਦਾ ਹੈ ਜਿਸ ਨਾਲ ਹਾਈਡਰੋਨੀਅਮ (H3O+) ਆਇਨ ਪੈਦਾ ਹੁੰਦਾ ਹੈ । ਪਾਣੀ ਦੀ ਗੈਰ-ਮੌਜੂਦਗੀ ਵਿੱਚ ਆਇਨ ਪੈਦਾ ਨਹੀਂ ਹੁੰਦੇ । ਇਸ ਲਈ ਤੇਜ਼ਾਬ ਦਾ ਵਿਵਹਾਰ ਤੇਜ਼ਾਬੀ ਨਹੀਂ ਹੁੰਦਾ।

ਪ੍ਰਸ਼ਨ 9.
ਪੰਜ ਘੋਲ A, B, C, D ਅਤੇ E ਦੀ ਜਦੋਂ ਵਿਸ਼ਵ ਵਿਆਪੀ ਸੂਚਕ ਨਾਲ ਪਰਖ ਕੀਤੀ ਗਈ ਤਾਂ ਲੜੀਵਾਰ ਉਨ੍ਹਾਂ ਦੇ pH ਮਾਨ : 4, 1, 11, 7 ਅਤੇ 9 ਪ੍ਰਾਪਤ ਹੁੰਦੇ ਹਨ । ਉਨ੍ਹਾਂ ਵਿੱਚੋਂ ਕਿਹੜਾ ਘੋਲ :
(a) ਉਦਾਸੀਨ ਹੈ ?
(b) ਸ਼ਕਤੀਸ਼ਾਲੀ ਖਾਰੀ ਹੈ ?
(c) ਸ਼ਕਤੀਸ਼ਾਲੀ ਤੇਜ਼ਾਬੀ ਹੈ ?
(d) ਕਮਜ਼ੋਰ ਤੇਜ਼ਾਬੀ ਹੈ ?
(e) ਕਮਜ਼ੋਰ ਖਾਰੀ ਹੈ ?
pH ਮਾਨਾਂ ਨੂੰ ਹਾਈਡਰੋਜਨ ਆਇਨਾਂ ਦੀ ਸੰਘਣਤਾ ਦੇ ਵੱਧਦੇ ਕੂਮ ਵਿੱਚ ਲਿਖੋ ।
ਉੱਤਰ-
ਦਿੱਤੇ ਗਏ pH ਦੇ ਮਾਨ ਹਨ – A = 4, B = 1, C = 11, D = 7, E = 9.

(a) ਜਦੋਂ pH = 7 ਹੋਵੇ ਤਾਂ ਘੋਲ ਉਦਾਸੀਨ ਹੁੰਦਾ ਹੈ ਇਸ ਲਈ ‘D’ ਉਦਾਸੀਨ ਘੋਲ ਹੈ ।

(b) 7 ਤੋਂ ਜਿੰਨਾ ਵੱਧ pH ਦਾ ਮਾਨ ਹੋਵੇਗਾ ਘੋਲ ਓਨਾ ਹੀ ਵੱਧ ਖਾਰੀ ਹੁੰਦਾ ਹੈ, ਇਸ ਲਈ ‘C’ ਤੇਜ਼ ਖਾਰ ਹੈ ।

(c) 7 ਤੋਂ ਜਿੰਨਾ ਘੱਟ pH ਦਾ ਮਾਨ ਹੋਵੇਗਾ ਘੋਲ ਓਨਾ ਹੀ ਤੇਜ਼ਾਬੀ ਹੋਵੇਗਾ । ਇਸ ਲਈ ‘B’ ਤੇਜ਼ ਤੇਜ਼ਾਬ ਹੈ ।

(d) 7 ਤੋਂ ਘੱਟ ਪਰ 7 ਦੇ ਨੇੜੇ ਕਮਜ਼ੋਰ ਤੇਜ਼ਾਬ ਹੋਵੇਗਾ । ਇਸ ਲਈ ‘A’ ਕਮਜ਼ੋਰ ਤੇਜ਼ਾਬ ਹੈ ।

(e) 7 ਤੋਂ ਵੱਧ ਪਰ 7 ਦੇ ਨੇੜੇ ਕਮਜ਼ੋਰ ਖਾਰ ਹੋਵੇਗਾ | ਇਸ ਲਈ ‘E’ ਕਮਜ਼ੋਰ ਖਾਰ ਹੈ । ਦਿੱਤੇ ਹੋਏ ਘੋਲਾਂ ਵਿੱਚ ਹਾਈਡਰੋਜਨ ਆਇਨ ਦੀ ਸੰਘਣਤਾ ਇਸ ਤਰ੍ਹਾਂ ਹੋਵੇਗੀ
A = 10-4 M
B = 10-11 M
C= 10-11 M
D = 10-7 M
E = 10-9 M
ਇਸ ਲਈ ਵੱਧਦੇ ਕੂਮ ਵਿੱਚ ।
C (10-11M) < E (10-19M) < D (10-7M) < A (10-4M) < B (10-1M).

ਪ੍ਰਸ਼ਨ 10.
ਪਰਖਨਲੀ ‘A’ ਅਤੇ ‘B’ ਵਿੱਚ ਸਮਾਨ ਲੰਬਾਈ ਦੀਆਂ ਮੈਗਨੀਸ਼ੀਅਮ ਦੀਆਂ ਪੱਟੀਆਂ ਲਈਆਂ ਗਈਆਂ ਹਨ । ਪਰਖਨਲੀ ‘A’ ਵਿੱਚ ਹਾਈਡਰੋਕਲੋਰਿਕ ਤੇਜ਼ਾਬ (HCl) ਪਾਇਆ ਜਾਂਦਾ ਹੈ ਅਤੇ ਪਰਖਨਲੀ ‘B’ ਵਿੱਚ ਐਸਟਿਕ ਤੇਜ਼ਾਬ (CH3COOH), ਦੋਵੇਂ ਤੇਜ਼ਾਬਾਂ ਦੀ ਸੰਘਣਤਾ ਅਤੇ ਮਾਤਰਾ ਸਮਾਨ ਹੈ । ਕਿਸ ਪਰਖਨਲੀ ਵਿੱਚ ਵਧੇਰੇ ਤੇਜ਼ੀ ਨਾਲ ਸੀ-ਸੀ ਦੀ ਆਵਾਜ਼ ਆਉਂਦੀ ਹੈ ਅਤੇ ਕਿਉਂ ?
ਉੱਤਰ-
ਪਰਖਨਲੀ ‘A’ ਵਿੱਚ ਵੱਧ ਤੇਜ਼ੀ ਸੀ-ਸੀ ਦੀ ਆਵਾਜ਼ ਹੋਵੇਗੀ । ਅਜਿਹਾ ਇਸ ਲਈ ਕਿ ਹਾਈਡਰੋਕਲੋਰਿਕ ਐਸਿਡ ਐਸਟਿਕ ਐਸਿਡ ਨਾਲੋਂ ਤੇਜ਼ ਹੈ । ਮੈਗਨੀਸ਼ੀਅਮ ਦੀ ਕਿਰਿਆ ਹਾਈਡਰੋਕਲੋਰਿਕ ਐਸਿਡ ਨਾਲ ਤੇਜ਼ੀ ਨਾਲ ਹੋਵੇਗੀ ਅਤੇ ਹਾਈਡਰੋਜਨ ਗੈਸ ਪੈਦਾ ਹੋਵੇਗੀ ।

ਪ੍ਰਸ਼ਨ 11.
ਤਾਜ਼ੇ ਦੁੱਧ ਦੀ pH ਦਾ ਮਾਨ 6 ਹੁੰਦਾ ਹੈ । ਦਹੀਂ ਬਣ ਜਾਣ ਉਪਰੰਤ ਇਸ ਦੇ pH ਦੇ ਮਾਨ ਵਿੱਚ ਕੀ ਪਰਿਵਰਤਨ ਆਏਗਾ ? ਵਿਆਖਿਆ ਸਹਿਤ ਉੱਤਰ ਦਿਓ ।
ਉੱਤਰ-
ਜਦੋਂ ਤਾਜ਼ਾ ਦੁੱਧ ਦਹੀਂ ਵਿੱਚ ਬਦਲ ਜਾਂਦਾ ਹੈ ਤਾਂ pH ਘੱਟ ਹੋ ਜਾਵੇਗਾ । ਅਜਿਹਾ ਇਸ ਲਈ ਹੋਵੇਗਾ ਕਿ ਦਹੀਂ ਵੱਧ ਤੇਜ਼ਾਬੀਪਨ ਵਾਲਾ ਹੁੰਦਾ ਹੈ । ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ । ਜਿੰਨਾ ਵੱਧ ਤੇਜ਼ਾਬ ਹੋਵੇਗਾ ਉਸ ਦਾ pH ਓਨਾ ਹੀ ਘੱਟ ਹੋਵੇਗਾ ।

ਪ੍ਰਸ਼ਨ 12.
ਇਕ ਦੋਧੀ ਦੁੱਧ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਦਿੰਦਾ ਹੈ ।
(a) ਉਹ ਤਾਜ਼ੇ ਦੁੱਧ ਦੀ pH ਦਾ ਮਾਨ 6 ਤੋਂ ਬਦਲ ਕੇ ਥੋੜ੍ਹਾ ਜਿਹਾ ਖਾਰੀ ਕਿਉਂ ਕਰਦਾ ਹੈ ?
(b) ਇਸ ਦੁੱਧ ਨੂੰ ਦਹੀਂ ਬਣਨ ਵਿੱਚ ਵਧੇਰੇ ਸਮਾਂ ਕਿਉਂ ਲਗਦਾ ਹੈ ?
ਉੱਤਰ-
(a) ਤਾਜ਼ਾ ਦੁੱਧ ਤੇਜ਼ਾਬੀ ਹੁੰਦਾ ਹੈ ਅਤੇ ਖੱਟਾ ਹੋ ਕੇ ਹੋਰ ਤੇਜ਼ਾਬੀ ਹੋ ਜਾਂਦਾ ਹੈ । ਬੇਕਿੰਗ ਸੋਡੇ ਦੀ ਮੌਜੂਦਗੀ ਵਿੱਚ ਦੁੱਧ ਖਾਰੀ ਹੋ ਜਾਂਦਾ ਹੈ ਅਤੇ ਜਲਦੀ ਖੱਟਾ ਨਹੀਂ ਹੁੰਦਾ ਕਿਉਂਕਿ ਖਾਰ ਦੁੱਧ ਨੂੰ ਜਲਦੀ ਤੇਜ਼ਾਬੀ ਬਣਨ ਤੋਂ ਰੋਕ ਦਿੰਦਾ ਹੈ ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 13.
ਪਲਾਸਟਰ ਆਫ਼ ਪੈਰਿਸ ਨੂੰ ਨਮੀਰੋਧਕ ਬਰਤਨ ਵਿੱਚ ਰੱਖਣਾ ਚਾਹੀਦਾ ਹੈ | ਵਰਣਨ ਕਰੋ ਕਿਉਂ ?
ਉੱਤਰ-
ਪਲਾਸਟਰ ਆਫ਼ ਪੈਰਿਸ CaSO4 \(\frac {1}{2}\) H2O ਹੈ । ਨਮੀ ਦੀ ਮੌਜੂਦਗੀ ਵਿੱਚ ਇਹ ਜਿਪਸਮ ਬਣ ਜਾਂਦਾ ਹੈ ।
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 2
ਇਸ ਲਈ ਇਸ ਨੂੰ ਨਮੀ ਰੋਧਕ ਬਰਤਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ।

ਪ੍ਰਸ਼ਨ 14.
ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ ? ਇਸ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਉਦਾਸੀਨੀਕਰਨ – ਜਦੋਂ ਤੇਜ਼ਾਬ ਅਤੇ ਖਾਰ ਵਿੱਚ ਕਿਰਿਆ ਹੁੰਦੀ ਹੈ, ਤਾਂ ਲੂਣ ਅਤੇ ਪਾਣੀ ਬਣਦਾ ਹੈ । ਇਸ ਨੂੰ ਉਦਾਸੀਨੀਕਰਨ ਪ੍ਰਤੀਕਿਰਿਆ ਕਹਿੰਦੇ ਹਨ ।
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 3

ਪ੍ਰਸ਼ਨ 15.
ਕਪੜੇ ਧੋਣ ਵਾਲੇ ਸੋਡੇ ਅਤੇ ਬੇਕਿੰਗ ਸੋਡੇ ਦੇ ਦੋ-ਦੋ ਮਹੱਤਵਪੂਰਨ ਉਪਯੋਗ ਦਿਓ ।
ਉੱਤਰ-
(ੳ) ਕਪੜੇ ਧੋਣ ਵਾਲੇ ਸੋਡੇ (Na2 CO3. 10H2O) ਦੇ ਉਪਯੋਗ-

  1. ਇਸ ਦਾ ਉਪਯੋਗ ਕੱਚ, ਸਾਬਣ ਅਤੇ ਕਾਗਜ਼ ਉਦਯੋਗਾਂ ਵਿੱਚ ਹੁੰਦਾ ਹੈ ।
  2. ਪਾਣੀ ਦੀ ਸਥਾਈ ਕਠੋਰਤਾ ਨੂੰ ਦੂਰ ਕਰਨ ਲਈ ਇਸ ਦੀ ਵਰਤੋਂ ਹੁੰਦੀ ਹੈ ।

(ਅ) ਬੇਕਿੰਗ ਸੋਡੇ (NaHCO3) ਦੇ ਉਪਯੋਗ-

  1. ਬੇਕਿੰਗ ਜਾਂ ਮਿੱਠੇ ਸੋਡੇ ਦਾ ਉਪਯੋਗ ਆਮ ਤੌਰ ਤੇ ਰਸੋਈ ਵਿੱਚ ਭੋਜਨ ਛੇਤੀ ਪਕਾਉਣ ਲਈ ਕੀਤਾ ਜਾਂਦਾ ਹੈ ।
  2. ਇਹ ਐਂਟਐਸਿਡ ਦਾ ਇਕ ਸੰਘਟਕ ਹੈ ਜੋ ਪੇਟ ਦੇ ਤੇਜ਼ਾਬ ਦੀ ਵੱਧ ਮਾਤਰ ਨੂੰ ਉਦਾਸੀਨ ਕਰਕੇ ਰਾਹਤ ਪਹੁੰਚਾਉਂਦਾ ਹੈ ।

Science Guide for Class 10 PSEB ਤੇਜ਼ਾਬ, ਖਾਰ ਅਤੇ ਲੂਣ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਤੁਹਾਨੂੰ ਤਿੰਨ ਪਰਖਨਲੀਆਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚੋਂ ਇੱਕ ਵਿੱਚ ਕਸ਼ੀਦਤ ਪਾਣੀ ਅਤੇ ਦੂਜੀਆਂ ਦੋ ਵਿਚੋਂ ਇਕ ਵਿੱਚ ਤੇਜ਼ਾਬੀ ਘੋਲ ਅਤੇ ਦੂਸਰੀ ਵਿੱਚ ਖਾਰੀ ਘੋਲ ਹੈ । ਜੇਕਰ ਤੁਹਾਨੂੰ ਕੇਵਲ ਲਾਲ ਲਿਟਮਸ ਪੇਪਰ ਦਿੱਤਾ ਹੋਵੇ ਤਾਂ ਤੁਸੀਂ ਪਰਖਨਲੀਆਂ ਵਿਚਲੇ ਪਦਾਰਥਾਂ ਦੀ ਪਛਾਣ ਕਿਵੇਂ ਕਰੋਗੇ ?
ਉੱਤਰ-
ਤਿੰਨਾਂ ਪਰਖਨਲੀਆਂ ਵਿੱਚ ਲਾਲ ਲਿਟਮਸ ਪੇਪਰ ਡੁਬਾਓ । ਜਿਸ ਪਰਖਨਲੀ ਵਿੱਚ ਇਸ ਦਾ ਰੰਗ ਨੀਲਾ ਹੋ ਜਾਵੇਗਾ ਉਹ ਖਾਰੀ ਘੋਲ ਹੋਵੇਗਾ । ਜਿਹੜੀਆਂ ਹੋਰ ਦੋ ਪਰਖਨਲੀਆਂ ਵਿੱਚ ਰੰਗ ਨਹੀਂ ਬਦਲਿਆ ਉਨ੍ਹਾਂ ਵਿੱਚ ਪਾਣੀ ਅਤੇ ਤੇਜ਼ਾਬੀ ਘੋਲ ਹੈ । ਜਿਹੜਾ ਲਾਲ ਟਮਸ ਪੇਪਰ ਖਾਰੇ ਘੋਲ ਵਿੱਚ ਪਾ ਕੇ ਨੀਲਾ ਹੋ ਚੁੱਕਾ ਹੈ, ਉਸ ਨੂੰ ਪਾਣੀ ਅਤੇ ਤੇਜ਼ਾਬੀ ਘੋਲ ਵਿੱਚ ਪਾਓ । ਜਿਹੜੀ ਪਰਖ ਨਲੀ ਵਿੱਚ ਰੰਗ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਉਸ ਵਿੱਚ ਪਾਣੀ ਹੋਵੇਗਾ ਪਰ ਜਿਸ ਪਰਖਨਲੀ ਵਿੱਚ ਤੇਜ਼ਾਬੀ ਘੋਲ ਹੋਵੇਗਾ ਉਸ ਵਿੱਚ ਨੀਲੇ ਲਿਟਮਸ ਦਾ ਰੰਗ ਮੁੜ ਤੋਂ ਲਾਲ ਹੋ ਜਾਵੇਗਾ ।

ਪ੍ਰਸ਼ਨ 2.
ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਜੇਕਰ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਖੰਟੀਆਂ ਵਸਤਾਂ ਰੱਖੀਆਂ ਜਾਣ ਤਾਂ, ਦਹੀਂ ਅਤੇ ਖੱਟੀਆਂ ਵਸਤਾਂ ਵਿੱਚ ਮੌਜੂਦ ਤੇਜ਼ਾਬ ਪਿੱਤਲ ਅਤੇ ਤਾਂਬੇ ਨਾਲ ਕਿਰਿਆ ਕਰਕੇ ਜ਼ਹਿਰੀਲੇ ਯੌਗਿਕ ਦਾ ਨਿਰਮਾਣ ਕਰਨਗੀਆਂ ਜੋ ਸਾਡੇ ਸਰੀਰ ਲਈ ਹਾਨੀਕਾਰਕ ਹਨ । ਇਸ ਲਈ ਦਹੀਂ ਅਤੇ ਖੱਟੀਆਂ ਵਸਤਾਂ ਨੂੰ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਨਹੀਂ ਰੱਖਣਾ ਚਾਹੀਦਾ ।

ਪ੍ਰਸ਼ਨ 3.
ਧਾਤ ਨਾਲ ਤੇਜ਼ਾਬ ਦੀ ਪ੍ਰਤੀਕਿਰਿਆ ਹੋਣ ਦੇ ਨਤੀਜੇ ਵਜੋਂ ਕਿਹੜੀ ਗੈਸ ਉਤਪੰਨ ਹੁੰਦੀ ਹੈ ? ਇੱਕ ਉਦਾਹਰਨ ਦੇ ਕੇ ਸਮਝਾਓ । ਇਸ ਗੈਸ ਦੀ ਹੋਂਦ ਦੀ ਜਾਂਹ ਤੁਸੀਂ ਕਿਵੇਂ ਕਰੋਗੇ ?
ਉੱਤਰ-
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 4
ਹਾਈਡਰੋਜਨ ਹਾਈਡਰੋਜਨ ਗੈਸ ਨੂੰ ਸਾਬਣ ਦੇ ਘੋਲ ਵਿੱਚੋਂ ਲੰਘਾਓ । ਬੁਲਬੁਲੇ ਪੈਦਾ ਹੋਣਗੇ । ਉਨ੍ਹਾਂ ਬੁਲਬੁਲਿਆਂ ਦੇ ਨੇੜੇ ਬਲਦੀ ਹੋਈ ਮੋਮਬੱਤੀ ਦੀ ਲੋਅ ਲਿਆਓ । ਇਹ ਪੱਪ-ਪੱਪ ਦੀ ਆਵਾਜ਼ ਨਾਲ ਜਲਣਗੇ । ਇਸ ਨਾਲ ਹਾਈਡਰੋਜਨ ਗੈਸ ਦੀ ਮੌਜੂਦਗੀ ਸਿੱਧ ਹੋ ਜਾਂਦੀ ਹੈ ।

ਪ੍ਰਸ਼ਨ 4.
ਇੱਕ ਧਾਤ ਆਕਸਾਈਡ ‘A’ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਦਾ ਹੈ ਤਾਂ ਬੁਦਬੁਦਾਹਟ ਉਤਪੰਨ ਹੁੰਦੀ ਹੈ । ਪੈਦਾ ਹੋਈ ਗੈਸ ਬਲਦੀ ਮੋਮਬੱਤੀ ਨੂੰ ਬੁਝਾ ਦਿੰਦੀ ਹੈ । ਇਸ ਨਾਲ ਉਤਪੰਨ ਹੋਏ ਯੌਗਿਕਾਂ ਵਿੱਚ ਇੱਕ ਕੈਲਸ਼ੀਅਮ ਕਲੋਰਾਈਡ ਹੈ, ਤਾਂ ਇਸ ਪ੍ਰਤੀਕਿਰਿਆ ਲਈ ਸੰਤੁਲਿਤ ਰਸਾਇਣਿਕ ਸਮੀਕਰਨ ਲਿਖੋ ।
ਉੱਤਰ-
ਇਸ ਪ੍ਰਤੀਕਿਰਿਆ ਦੇ ਲਈ ਸੰਤੁਲਿਤ ਰਸਾਇਣਿਕ ਸਮੀਕਰਣ ਹੈ
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 5

ਯੌਗਿਕ ‘A’ ਜ਼ਰੂਰੀ ਤੌਰ ਤੇ ਕੈਲਸ਼ੀਅਮ ਕਾਰਬੋਨੇਟ ਹੈ ।ਇਹ ਪਤਲਾ ਹਾਈਡਰੋਕਲੋਰਿਕ ਐਸਿਡ ਨਾਲ ਕਿਰਿਆ ਕਰਕੇ ਕੈਲਸ਼ੀਅਮ ਕਲੋਰਾਈਡ, ਪਾਣੀ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦਾ ਹੈ । ਕਾਰਬਨ-ਡਾਈਆਕਸਾਈਡ ਵਿੱਚ ਅੱਗ ਬੁਝਾਉਣ ਦਾ ਗੁਣ ਹੁੰਦਾ ਹੈ । ਇਸ ਲਈ ਇਹ ਬਲਦੀ ਹੋਈ ਮੋਮਬੱਤੀ ਨੂੰ ਬੁਝਾ ਦਿੰਦੀ ਹੈ ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 5.
HCl, HNO3 ਆਦਿ ਜਲੀ ਘੋਲ ਵਿੱਚ ਤੇਜ਼ਾਬੀ ਗੁਣ ਕਿਉਂ ਦਰਸਾਉਂਦੇ ਹਨ ਜਦੋਂ ਕਿ ਅਲਕੋਹਲ ਅਤੇ ਗੁਲੂਕੋਜ਼ ਜਿਹੇ ਯੌਗਿਕਾਂ ਦੇ ਜਲੀ ਘੋਲ ਤੇਜ਼ਾਬੀ ਗੁਣ ਨਹੀਂ ਦਰਸਾਉਂਦੇ ਹਨ ।
ਉੱਤਰ-
HCl, HNO3, ਆਦਿ ਜਲੀ ਘੋਲਾਂ ਵਿੱਚ ਤੇਜ਼ਾਬੀ ਲੱਛਣ ਪ੍ਰਦਰਸ਼ਿਤ ਕਰਦੇ ਹਨ, ਕਿਉਂਕਿ ਇਹ ਜਲੀ ਘੋਲਾਂ ਵਿੱਚ ਆਇਨੀਕਰਨ ਕਰਕੇ ਮਾਂ ਆਇਨ ਪੈਦਾ ਹੁੰਦੇ ਹਨ ਜਦੋਂਕਿ ਐਲਕੋਹਲ ਅਤੇ ਗੁਲੂਕੋਜ਼ ਆਇਨੀਕਰਨ ਨਹੀਂ ਕਰਦੇ ਅਤੇ H+ ਆਇਨ ਨੂੰ ਪੈਦਾ ਨਹੀਂ ਕਰਦੇ । ਇਹ ਜਲੀ ਘੋਲ ਵਿੱਚ ਬਿਜਲਈ ਚਾਲਕਤਾ ਦਾ ਗੁਣ ਪ੍ਰਦਰਸ਼ਿਤ ਨਹੀਂ ਕਰਦੇ ।

ਪ੍ਰਸ਼ਨ 6.
ਤੇਜ਼ਾਬ ਦਾ ਜਲੀ ਘੋਲ ਕਿਉਂ ਬਿਜਲੀ ਦੀ ਧਾਰਾ ਦਾ ਚਾਲਨ ਕਰਦਾ ਹੈ ?
ਉੱਤਰ-
ਤੇਜ਼ਾਬ ਦਾ ਪਾਣੀ ਬਿਜਲੀ ਦਾ ਚਾਲਕ ਹੈ ਕਿਉਂਕਿ ਇਹ ਜਲੀ ਘੋਲ ਵਿੱਚ ਆਇਨੀਕਰਨ ਕਰਕੇ ਆਇਨ ਪੈਦਾ ਕਰਦਾ ਹੈ ।
HCl (aq) → H3O (ag) + Cl (aq)
HNO3 (aq) → H3O+ (aq) + NO3 (aq)

ਪ੍ਰਸ਼ਨ 7.
ਖੁਸ਼ਕ HCl ਗੈਸ ਖ਼ੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਕਿਉਂ ਨਹੀਂ ਬਦਲਦੀ ?
ਉੱਤਰ-
ਖੁਸ਼ਕ ਹਾਈਡਰੋਕਲੋਰਿਕ ਗੈਸ ਖ਼ੁਸ਼ਕ ਲਿਟਮਸ ਪੇਪਰ ਦਾ ਰੰਗ ਨਹੀਂ ਬਦਲਦੀ ਕਿਉਂਕਿ ਪਾਣੀ ਦੀ ਗ਼ੈਰਮੌਜੂਦਗੀ ਵਿੱਚ ਇਹ ਆਇਨੀਕਰਨ ਨਹੀਂ ਕਰ ਪਾਉਣ ਦੇ ਕਾਰਨ ਆਇਨ ਪੈਦਾ ਨਹੀਂ ਕਰ ਪਾਉਂਦਾ । ਇਸ ਕਾਰਨ ਇਹ ਤੇਜ਼ਾਬ ਦੀ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ ।

ਪ੍ਰਸ਼ਨ 8.
ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਇਹ ਕਿਉਂ ਸਲਾਹ ਦਿੱਤੀ ਜਾਂਦੀ ਹੈ ਕਿ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ ਨਾ ਕਿ ਪਾਣੀ ਨੂੰ ਤੇਜ਼ਾਬ ਵਿੱਚ ।
ਉੱਤਰ-
ਪਾਣੀ ਵਿੱਚ ਤੇਜ਼ਾਬ ਦੇ ਘੁਲਣ ਦੀ ਪ੍ਰਕਿਰਿਆ ਬਹੁਤ ਤਾਪ ਨਿਕਾਸੀ ਵਾਲੀ ਹੈ, ਇਸ ਲਈ ਪਾਣੀ ਵਿੱਚ ਕਿਸੇ ਸਾਂਦਰ ਤੇਜ਼ਾਬ ਨੂੰ ਸਾਵਧਾਨੀ ਪੁਰਵਕ ਮਿਲਾਉਣਾ ਚਾਹੀਦਾ ਹੈ । ਤੇਜ਼ਾਬ ਅਤੇ ਪਾਣੀ ਨੂੰ ਹੌਲੀ-ਹੌਲੀ ਹਿਲਾਉਂਦੇ ਰਹਿਣਾ ਚਾਹੀਦਾ ਹੈ । ਅਜਿਹਾ ਨਾ ਕਰਨ ਤੇ ਤੇਜ਼ਾਬ ਵਿੱਚ ਪਾਣੀ ਮਿਲਾਉਣ ਤੇ ਪੈਦਾ ਗਰਮੀ ਦੇ ਕਾਰਨ ਮਿਸ਼ਰਨ ਆਸਫਲੀਤ (ਉਬਲ ਕੇ ਹੋ ਕੇ ਬਾਹਰ ਆ ਸਕਦਾ ਹੈ । ਇਸ ਨਾਲ ਸਥਾਨਿਕ ਤਾਪ ਵੱਧ ਜਾਂਦਾ ਹੈ ਜਿਸ ਕਾਰਨ ਵਰਤਿਆ ਜਾਣ ਵਾਲਾ ਕੱਚ ਦਾ ਬਰਤਨ ਵੀ ਟੁੱਟ ਸਕਦਾ ਹੈ ।

ਪ੍ਰਸ਼ਨ 9.
ਤੇਜ਼ਾਬ ਨੂੰ ਪਤਲਾ ਕਰਦੇ ਸਮੇਂ ਹਾਈਡਰੋਨੀਅਮ ਆਇਨਾਂ (H3O+/H+) ਦੀ ਸੰਘਣਤਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਪਾਣੀ ਵਿੱਚ ਤੇਜ਼ਾਬ ਦੇ ਘੋਲ ਨੂੰ ਪਤਲਾ ਕਰਦੇ ਸਮੇਂ ਆਇਨ ਦੀ ਸਾਂਦਰਤਾ (H3O+/H+) ਵਿੱਚ ਪ੍ਰਤੀ ਇਕਾਈ ਆਇਰਨ ਦੀ ਕਮੀ ਹੋ ਜਾਂਦੀ ਹੈ ਅਤੇ ਘੋਲ ਪਤਲੇ ਤੋਂ ਵੱਧ ਪਤਲਾ ਹੋ ਜਾਂਦਾ ਹੈ ।

ਪ੍ਰਸ਼ਨ 10.
ਸੋਡੀਅਮ ਹਾਈਡਰੋਕਸਾਈਡ ਘੋਲ ਵਿੱਚ ਹਾਈਡਰੋਕਸਾਈਡ ਆਇਨਾਂ (OH) ਦੀ ਸੰਘਣਤਾ ਕਿਸ ਪ੍ਰਕਾਰ ਪ੍ਰਭਾਵਿਤ ਹੁੰਦੀ ਹੈ ਜਦੋਂ ਘੋਲ ਵਿੱਚ ਵਧੇਰੇ ਖਾਰ ਘੋਲਿਆ ਜਾਂਦਾ ਹੈ ?
ਉੱਤਰ-
ਜਦੋਂ ਸੋਡੀਅਮ ਹਾਈਡਰਾਕਸਾਈਡ ਘੋਲ ਵਿੱਚ ਵੱਧ ਖਾਰ ਮਿਲਾਇਆ ਜਾਂਦਾ ਹੈ ਤਾਂ ਹਾਈਡਰੋਕਸਾਈਡ ਆਇਨ (OH) ਦੀ ਸੰਘਣਤਾ ਪ੍ਰਤੀ ਇਕਾਈ ਆਇਤਨ ਵੱਧ ਜਾਂਦੀ ਹੈ ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 11.
ਤੁਹਾਡੇ ਕੋਲ ਦੋ ਘੋਲ ‘A’ ਅਤੇ ‘B’ ਹਨ | ਘੋਲ ‘A’ ਦੀ pH ਦਾ ਮਾਨ 6 ਹੈ ਅਤੇ ਘੋਲ ‘B’ ਦੀ pH ਦਾ ਮਾਨ 8 ਹੈ । ਇਨ੍ਹਾਂ ਵਿਚੋਂ ਕਿਹੜੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਸੰਘਣਤਾ ਵੱਧ ਹੈ । ਇਨ੍ਹਾਂ ਵਿੱਚੋਂ ਕਿਹੜਾ ਘੋਲ ਤੇਜ਼ਾਬੀ ਅਤੇ ਕਿਹੜਾ ਘੋਲ ਖਾਰੀ ਹੈ ?
ਉੱਤਰ-
ਘੋਲ ‘A’ ਦੀ ਹਾਈਡਰੋਜਨ ਆਇਨਾਂ ਦੀ ਸੰਘਣਤਾ ਘੋਲ ‘B’ ਦੀ ਤੁਲਨਾ ਵਿੱਚ ਵੱਧ ਹੈ । ਘੋਲ A ਦਾ pH ਮਾਨ 7 ਤੋਂ ਘੱਟ ਹੈ ਇਸ ਲਈ ਇਹ ਤੇਜ਼ਾਬੀ ਹੈ । ਘੋਲ ‘B’ ਦਾ pH ਮਾਨ 7 ਤੋਂ ਵੱਧ ਹੈ । ਇਸ ਲਈ ਇਹ ਖਾਰੀ ਹੈ ।

ਪ੍ਰਸ਼ਨ 12.
ਹਾਈਡਰੋਜਨ ਆਇਨਾਂ H+(aq) ਦੀ ਸੰਘਣਤਾ ਦਾ ਘੋਲ ਦੀ ਪ੍ਰਕਿਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
H+(aq) ਆਇਨਾਂ ਦੀ ਸੰਘਣਤਾ ਦਾ ਘੋਲ ਦੀ ਪ੍ਰਕਿਰਤੀ ‘ਤੇ ਅਸਰ ਪੈਂਦਾ ਹੈ । H+(aq) ਦੀ ਜਿੰਨੀ ਵੱਧ ਸੰਘਣਤਾ ਹੁੰਦੀ ਹੈ ਓਨਾ ਹੀ ਘੋਲ ਵਿੱਚ ਵੱਧ ਤੇਜ਼ਾਬੀਪਨ ਹੁੰਦਾ ਹੈ ।

ਪ੍ਰਸ਼ਨ 13.
ਕੀ ਖਾਰੀ ਘੋਲਾਂ ਵਿੱਚ H+(aq) ਆਇਨ ਵੀ ਹੁੰਦੇ ਹਨ ? ਜੇਕਰ ਹਾਂ, ਤਾਂ ਉਹ ਖਾਰੀ ਕਿਉਂ ਹੁੰਦੇ ਹਨ ?
ਉੱਤਰ-
ਖਾਰੀ ਘੋਲ ਵਿੱਚ H+(aq) ਆਇਨ ਹੁੰਦੇ ਹਨ ਪਰ ਨਾਲ ਹੀ ਉਸ ਵਿੱਚ OH ਆਇਨ ਵੀ ਹੁੰਦੇ ਹਨ । ਇਹ ਖਾਰੀ ਇਸ ਲਈ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ OH-ਆਇਨ ਦੀ ਸੰਘਣਤਾ + ਆਇਨ ਦੀ ਸੰਘਣਤਾ ਦੀ ਤੁਲਨਾ ਵਿੱਚ ਵੱਧ ਹੁੰਦੀ ਹੈ ।

ਪ੍ਰਸ਼ਨ 14.
ਤੁਹਾਡੇ ਵਿਚਾਰ ਅਨੁਸਾਰ ਕੋਈ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਕਿਸ ਪਰਿਸਥਿਤੀ ਵਿੱਚ ਅਣ-ਬੁਝੇ ਚੂਨੇ ਕੈਲਸ਼ੀਅਮ ਆਕਸਾਈਡ ਜਾਂ ਬੁਝੇ ਹੋਏ ਚੂਨੇ (ਕੈਲਸ਼ੀਅਮ ਹਾਈਡਰੋਕਸਾਈਡ) ਜਾਂ ਚਾਕ (ਕੈਲਸ਼ੀਅਮ ਕਾਰਬੋਨੇਟ) ਦੀ ਆਪਣੇ ਖੇਤ ਵਿੱਚ ਵਰਤੋਂ ਕਰੇਗਾ ?
ਉੱਤਰ-
ਬਿਨਾਂ ਬੁਝਿਆ ਹੋਇਆ ਚੂਨਾ (CaO), ਬੁਝਿਆ ਹੋਇਆ ਚੂਨਾ (Ca(OH)2) ਅਤੇ ਚਾਕ (CaCO3) ਕੁਦਰਤੀ ਖਾਰ ਹਨ । ਇਸ ਲਈ ਕਿਸਾਨ ਖੇਤ ਦੀ ਮਿੱਟੀ ਵਿੱਚ ਇਨ੍ਹਾਂ ਦੀ ਵਰਤੋਂ ਕਰ ਸਕੇਗਾ ਜੋ ਖੇਤ ਦੀ ਮਿੱਟੀ ਦੀ ਪ੍ਰਕਿਰਤੀ ਤੇਜ਼ਾਬੀ ਹੈ ।

ਪ੍ਰਸ਼ਨ 15.
CaOCl2 ਦਾ ਸਾਧਾਰਨ ਨਾਂ ਕੀ ਹੈ ?
ਉੱਤਰ-
ਰੰਗਕਾਟ ਪਾਊਡਰ (Bleaching powder) ।

PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 16.
ਉਸ ਵਸਤੂ ਦਾ ਨਾਂ ਦੱਸੋ ਜੋ ਕਲੋਰੀਨ ਨਾਲ ਕਿਰਿਆ ਕਰਕੇ ਰੰਗਕਾਟ ਪਾਊਡਰ ਪੈਦਾ ਕਰਦੀ ਹੈ ?
ਉੱਤਰ-ਸੁੱਕਾ ਬੁਝਿਆ ਹੋਇਆ ਚੂਨਾ (Ca(OH2)) ।

ਪ੍ਰਸ਼ਨ 17.
ਸੋਡੀਅਮ ਦੇ ਉਸ ਯੌਗਿਕ ਦਾ ਨਾਂ ਦੱਸੋ ਜੋ ਕਠੋਰ ਪਾਣੀ ਨੂੰ ਹਲਕਾ ਕਰਨ ਲਈ ਵਰਤਿਆ ਜਾਂਦਾ ਹੈ ?
ਉੱਤਰ-
ਧੋਣ ਵਾਲਾ ਸੋਡਾ (Na2CO3) ।

ਪ੍ਰਸ਼ਨ 18.
ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਘੋਲ ਨੂੰ ਗਰਮ ਕਰਨ ਨਾਲ ਕੀ ਹੁੰਦਾ ਹੈ ? ਸੰਬੰਧਿਤ ਕਿਰਿਆ ਦੀ ਸਮੀਕਰਣ ਲਿਖੋ ।
ਉੱਤਰ-
ਸੋਡੀਅਮ ਹਾਈਡਰੋਜਨ ਕਾਰਬੋਨੇਟ ਗਰਮ ਕਰਨ ‘ਤੇ ਸੋਡੀਅਮ ਕਾਰਬੋਨੇਟ, ਕਾਰਬਨ-ਡਾਈਆਕਸਾਈਡ ਅਤੇ ਪਾਣੀ ਵਿੱਚ ਟੁੱਟ ਜਾਂਦਾ ਹੈ ।
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 6

ਪ੍ਰਸ਼ਨ 19.
ਪਲਾਸਟਰ ਆਫ਼ ਪੈਰਿਸ ਅਤੇ ਪਾਣੀ ਵਿਚਕਾਰ ਵਾਪਰਦੀ ਪ੍ਰਤੀਕਿਰਿਆ ਦੀ ਸਮੀਕਰਣ ਲਿਖੋ ।
ਉੱਤਰ-
ਪਲਾਸਟਰ ਆਫ਼ ਪੈਰਿਸ (CasO4. \(\frac {1}{2}\)H2O) ਪਾਣੀ ਨਾਲ ਪ੍ਰਤੀਕਿਰਿਆ ਕਰਕੇ ਜਿਪਸਮ CasO4. 2H2O ਬਣਾਉਂਦਾ ਹੈ ਅਤੇ ਲਗਭਗ ਅੱਧੇ ਘੰਟੇ ਵਿੱਚ ਜੰਮ ਕੇ ਠੋਸ ਬਣ ਜਾਂਦਾ ਹੈ ।
PSEB 10th Class Science Solutions Chapter 2 ਤੇਜ਼ਾਬ, ਖਾਰ ਅਤੇ ਲੂਣ 7

Leave a Comment