PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

Punjab State Board PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ Important Questions and Answers.

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਅਮਰੂਪਤਾ (ਭਿੰਨ ਰੂਪਤਾ) ਕਿਸ ਨੂੰ ਕਹਿੰਦੇ ਹਨ ? ਕਾਰਬਨ ਦੇ ਅਪਰੂਪਾਂ ਦੇ ਨਾਂ ਲਿਖੋ । ਕੀ ਉਹ ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨ ਹਨ ? ਉਨ੍ਹਾਂ ਦੇ ਭੌਤਿਕ ਗੁਣਾਂ ਦੀ ਤੁਲਨਾ ਕਰੋ ।
ਉੱਤਰ-
ਅਪਰੂਪਤਾ – ਜਿਸ ਗੁਣ ਦੇ ਕਾਰਨ ਤੱਤ ਵਿਭਿੰਨ ਰੂਪਾਂ ਵਿੱਚ ਮਿਲਦੇ ਹਨ ਉਸ ਨੂੰ ਅਪਰੂਪਤਾ ਕਹਿੰਦੇ ਹਨ ਅਤੇ ਵਿਭਿੰਨ ਰੂਪਾਂ ਨੂੰ ਅਪਰ ਰੂਪ (ਭਿੰਨ ਰੂਪ) ਕਹਿੰਦੇ ਹਨ ।

ਕਾਰਬਨ ਦੇ ਅਪਰ ਰੂਪ (ਭਿੰਨ ਰੂਪ)-

  1. ਹੀਰਾ (ਡਾਇਮੰਡ),
  2. ਗ੍ਰੇਫਾਈਟ ।

ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨਤਾ – ਜੇਕਰ ਦੋਨਾਂ ਅਪਰੁਪਾਂ ਦੀ ਇੱਕ ਸਮਾਨ ਮਾਤਰਾ ਨੂੰ ਹਵਾ ਵਿੱਚ ਗਰਮ ਕੀਤਾ ਜਾਏ ਤਾਂ ਸਮਾਨ ਮਾਤਰਾ ਵਿੱਚ ਹੀ ਕਾਰਬਨ-ਡਾਈਆਕਸਾਈਡ ਬਣਦੀ ਹੈ ਅਤੇ ਅਵਸ਼ੇਸ਼ ਦੇ ਰੂਪ ਵਿੱਚ ਕੁੱਝ ਨਹੀਂ ਬਚਦਾ ਹੈ । ਇਸ ਲਈ ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਦੋਨੋਂ ਅਪਰਰੂਪ ਰਸਾਇਣਿਕ ਦ੍ਰਿਸ਼ਟੀ ਤੋਂ ਸਮਾਨ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 1

ਹੀਰੇ ਅਤੇ ਗ੍ਰੇਫਾਈਟ ਦੇ ਭੌਤਿਕ ਗੁਣਾਂ ਦੀ ਤੁਲਨਾ-

ਗਣ ਹੀਰਾ ਗ੍ਰੇਫਾਈਟ
ਵੇਖਣ ਵਿੱਚ ਪਾਰਦਰਸ਼ੀ ਕਾਲਾ ਅਤੇ ਚਮਕਦਾਰ
ਕਰੜਾਪਣ ਬਹੁਤ ਸਖ਼ਤ ਮੁਲਾਇਮ, ਛੂਹਣ ਨਾਲ ਚੀਕਣਾ
ਊਸ਼ਮਾ ਦੀ ਚਾਲਕਤਾ ਬਹੁਤ ਘੱਟ ਮੱਧਮ
ਬਿਜਲਈ ਚਾਲਕਤਾ ਕੁਚਾਲਕ ਵਧੀਆ ਚਾਲਕ
ਘਣਤਾ (Kg/m3 ਵਿੱਚ) 3.510 2.250
ਸ਼ੁੱਧਤਾ ਬਹੁਤ ਸ਼ੁੱਧ ਹੀਰੇ ਨਾਲੋਂ ਘੱਟ ਸ਼ੁੱਧ
ਪਿਘਲਾਓ ਅੰਕ 3000°C 3500°
ਉਪਯੋਗ ਗਹਿਣੇ, ਲਿੰਗ ਲਈ ਬਿੱਟ ਖ਼ੁਸ਼ਕ ਸੈੱਲ, ਬਿਜਲਈ ਆਰਕ, ਪੈਂਨਸਿਲ ਦਾ ਸਿੱਕਾ, ਲੁਬਰੀਕੈਂਟ

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 2.
(ੳ) ਸਹਿਸੰਯੋਜਕ ਬੰਧਨ ਕਿਸ ਨੂੰ ਆਖਦੇ ਹਨ ? ਇਸ ਦੀਆਂ ਵਿਸ਼ੇਸ਼ਤਾਈਆਂ ਲਿਖੋ ।
(ਅ) ਆਇਨੀ ਅਤੇ ਸਹਿਸੰਯੋਜੀ ਯੌਗਿਕਾਂ ਵਿੱਚ ਅੰਤਰ ਲਿਖੋ ।
ਉੱਤਰ-
(ੳ) ਸਹਿਸੰਯੋਜਕ ਬੰਧਨ – ਦੋ ਪਰਮਾਣੂਆਂ ਵਿਚਕਾਰ ਇਲੈੱਕਟਰਾਨਾਂ ਦੇ ਇੱਕ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।

ਵਿਸ਼ੇਸ਼ਤਾਈਆਂ – ਇਸ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ-

  1. ਸਹਿਸੰਯੋਜਕ ਬੰਧਨਾਂ ਵਾਲੇ ਅਣੂਆਂ ਦੇ ਅੰਦਰ ਤਾਂ ਮਜ਼ਬੂਤ ਬੰਧਨ ਹੁੰਦੇ ਹਨ ਪਰੰਤੂ ਇਨ੍ਹਾਂ ਦੇ ਅਣੂਆਂ ਵਿਚਕਾਰ ਬਲ ਬਹੁਤ ਮੱਧਮ ਹੁੰਦਾ ਹੈ ।
  2. ਇਨ੍ਹਾਂ ਦਾ ਉਬਾਲ ਅੰਕ ਨੀਵਾਂ ਘੱਟ) ਹੁੰਦਾ ਹੈ ।
  3. ਇਨ੍ਹਾਂ ਦਾ ਪਿਘਲਣ ਅੰਕ ਨੀਵਾਂ ਹੁੰਦਾ ਹੈ ।
  4. ਸਹਿਸੰਯੋਜਕ ਬੰਧਨ ਵਾਲੇ ਯੌਗਿਕ ਬਿਜਲੀ ਦੇ ਸੁਚਾਲਕ ਹੁੰਦੇ ਹਨ ।

(ਅ) ਆਇਨੀ ਅਤੇ ਸਹਿਸੰਯੋਜਕ ਯੌਗਿਕਾਂ ਵਿੱਚ ਅੰਤਰ-

ਆਇਨੀ ਯੋਗਿਕ ਸਹਿਸੰਯੋਜਕ ਯੌਗਿਕ
(1) ਇਹ ਆਮ ਤੌਰ ‘ਤੇ ਭ੍ਰਿਸ਼ਟਲੀ ਠੋਸ ਅਵਸਥਾ ਵਿੱਚ ਮਿਲਦੇ ਹਨ । (1) ਇਹ ਆਮ ਤੌਰ ‘ਤੇ ਤਰਲ ਜਾਂ ਗੈਸ ਅਵਸਥਾ ਵਿੱਚ ਮਿਲਦੇ ਹਨ ।
(2) ਇਹ ਬਿਜਲੀ ਦੇ ਸੁਚਾਲਕ ਹੁੰਦੇ ਹਨ । (2) ਇਹ ਬਿਜਲੀ ਦੇ ਕੁਚਾਲਕ ਹੁੰਦੇ ਹਨ ।
(3) ਇਹ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ । (3) ਇਹ ਕਾਰਬਨਿਕ ਘੋਲਾਂ ਵਿੱਚ ਘੁਲਣਸ਼ੀਲ ਹੁੰਦੇ ਹਨ ।
(4) ਇਹ ਤੀਬਰ ਕਿਰਿਆਸ਼ੀਲ ਹੁੰਦੇ ਹਨ । (4) ਇਹ ਧੀਮੀ ਗਤੀ ਨਾਲ ਕਿਰਿਆ ਕਰਦੇ ਹਨ ।
(5) ਇਨ੍ਹਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਉੱਚਾ ਹੁੰਦਾ ਹੈ । (5) ਇਨ੍ਹਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਨੀਵਾਂ ਹੁੰਦਾ ਹੈ ।

ਪ੍ਰਸ਼ਨ 3.
ਕਾਰਬਨ ਯੌਗਿਕਾਂ ਦੀ ਸੰਖਿਆ ਬਾਕੀ ਸਾਰੇ ਤੱਤਾਂ ਦੇ ਯੌਗਿਕਾਂ ਦੀ ਸੰਖਿਆ ਦੇ ਕੁੱਲ ਜੋੜ ਤੋਂ ਵੀ ਵੱਧ ਹੈ । ਇਸ ਦਾ ਕੀ ਕਾਰਨ ਹੈ ।
ਉੱਤਰ-
ਕਾਰਬਨ ਯੌਗਿਕਾਂ ਦੀ ਅਤਿਅਧਿਕ ਸੰਖਿਆ – ਸਹਿਸੰਯੋਜਕ ਬੰਧਨ ਦੀ ਪ੍ਰਕਿਰਤੀ ਕਾਰਨ ਕਾਰਬਨ ਵੱਡੀ ਸੰਖਿਆ ਵਿੱਚ ਯੌਗਿਕ ਬਣਾਉਣ ਦੀ ਸਮਰੱਥਾ ਹੈ । ਅਜਿਹਾ ਕਾਰਬਨ ਦੇ ਦੋ ਹੇਠ ਲਿਖੇ ਕਾਰਕਾਂ ਦੇ ਫਲਸਰੂਪ ਹੈ ।

(i) ਲੜੀ ਬੰਧਨ (Catenation) – ਕਾਰਬਨ ਵਿੱਚ ਕਾਰਬਨ ਦੇ ਹੀ ਹੋਰ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਵਚਿੱਤਰ ਸਮਰੱਥਾ ਹੈ ਜਿਸ ਨਾਲ ਵੱਡੀ ਸੰਖਿਆ ਵਿੱਚ ਅਣੂ ਬਣਦੇ ਹਨ । ਇਸ ਗੁਣ ਨੂੰ ਲੜੀ ਬੰਧਨ (Catenation) ਆਖਦੇ ਹਨ । ਇਨ੍ਹਾਂ ਯੌਗਿਕਾਂ ਵਿੱਚ (a) ਕਾਰਬਨ ਦੀਆਂ ਲੰਬੀਆਂ ਲੜੀਆਂ (b) ਕਾਰਬਨ ਦੀ ਵਿਭਿੰਨ ਸ਼ਾਖ਼ਿਤ ਲੜੀਆਂ ਅਤੇ (c) ਬੰਦ ਲੜੀਆਂ ਦੇ ਰੂਪ ਵਿੱਚ ਵਿਵਸਥਿਤ ਹੋ ਸਕਦੇ ਹਨ । ਇਸ ਦੇ ਨਾਲ ਹੀ ਕਾਰਬਨ ਦੇ ਪਰਮਾਣੁ ਇਕਹਿਰੇ, ਦੋਹਰੇ ਅਤੇ ਤਿਹਰੇ ਬੰਧਨਾਂ ਵਿੱਚ ਜੁੜੇ ਹੋ ਸਕਦੇ ਹਨ । ਜਿਸ ਸੀਮਾ ਤੱਕ ਲੜੀਬੰਧਨ ਦਾ ਗੁਣ ਕਾਰਬਨ ਯੌਗਿਕਾਂ ਵਿੱਚ ਮਿਲਦਾ ਹੈ ਉਹ ਕਿਸੇ ਹੋਰ ਤੱਤ ਵਿੱਚ ਨਹੀਂ ਹੈ । ਕਾਰਬਨ-ਕਾਰਬਨ ਬੰਧਨ ਬਹੁਤ ਮਜ਼ਬੂਤ ਹੁੰਦਾ ਹੈ ਇਸ ਲਈ ਇਹ ਸਥਾਈ ਹੁੰਦਾ ਹੈ ।

(ii) ਚਹੁੰ ਸੰਯੋਜਕਤਾ (Tetravalency) – ਕਿਉਂਕਿ ਕਾਰਬਨ ਦੀ ਸੰਯੋਜਕਤਾ 4 ਹੈ ਇਸ ਲਈ ਕਾਰਬਨ ਦੇ ਹੋਰ ਚਾਰ ਪਰਮਾਣੂਆਂ ਅਤੇ ਕੁੱਝ ਹੋਰ ਇੱਕ ਸੰਯੋਜਕ ਤੱਤ ਦੇ ਪਰਮਾਣੂਆਂ ਨਾਲ ਬੰਧਨ ਬਣਾਉਣ ਦੀ ਸਮਰੱਥਾ ਹੈ । ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ, ਕਲੋਰੀਨ ਅਤੇ ਬਹੁਤ ਸਾਰੇ ਹੋਰ ਤੱਤਾਂ ਦੇ ਨਾਲ ਕਾਰਬਨ ਦੇ ਯੌਗਿਕ ਬਣਦੇ ਹਨ ਜੋ ਅਣੁ ਵਿੱਚ ਕਾਰਬਨ ਤੋਂ ਬਿਨਾਂ ਉਪਸਥਿਤ ਤੱਤਾਂ ਤੇ ਨਿਰਭਰ ਕਰਦੇ ਹਨ । ਵਧੇਰੇ ਕਰਕੇ ਹੋਰ ਤੱਤਾਂ ਦੇ ਨਾਲ ਕਾਰਬਨ ਦੁਆਰਾ ਬਣਾਏ ਗਏ ਬੰਧਨ ਅਤਿ ਪ੍ਰਬਲ ਹੁੰਦੇ ਹਨ ਜਿਸਦੇ ਫਲਸਰੂਪ ਇਹ ਯੌਗਿਕ ਅਸਾਧਾਰਨ ਤੌਰ ‘ਤੇ ਸਥਾਈ ਹੁੰਦੇ ਹਨ | ਪ੍ਰਬਲ ਬੰਧਨਾਂ ਦੇ ਨਿਰਮਾਣ ਕਾਰਨ ਇਸ ਦਾ ਆਕਾਰ ਵੀ ਛੋਟਾ ਹੁੰਦਾ ਹੈ ।

ਪ੍ਰਸ਼ਨ 4.
ਕਾਰਬਨ ਯੌਗਿਕਾਂ ਦੇ ਰਸਾਇਣਿਕ ਗੁਣ ਲਿਖੋ ।
ਉੱਤਰ-
ਕਾਰਬਨ ਯੌਗਿਕਾਂ ਦੇ ਪ੍ਰਮੁੱਖ ਰਸਾਇਣਿਕ ਗੁਣ ਹੇਠ ਲਿਖੇ ਹਨ-
(1) ਦਹਿਨ – ਕਾਰਬਨ ਆਪਣੇ ਸਾਰੇ ਅਪਰਰੂਪਾਂ ਵਿੱਚ ਆਕਸੀਜਨ ਦੀ ਉਪਸਥਿਤੀ ਵਿੱਚ ਜਲਣ ਤੇ ਊਸ਼ਮਾ, ਪ੍ਰਕਾਸ਼ ਅਤੇ CO2 ਉਤਪੰਨ ਕਰਦਾ ਹੈ । ਉਦਾਹਰਨ ਵਜੋਂ
C + O2 → CO2 + ਊਸ਼ਮਾ ਅਤੇ ਪ੍ਰਕਾਸ਼
CH4 + 2O2 → CO2 + 2H2O + ਊਸ਼ਮਾ ਅਤੇ ਪ੍ਰਕਾਸ਼
CH3CH2OH + 3O2 → 2CO2 + 3H2O + ਊਸ਼ਮਾ ਅਤੇ ਪ੍ਰਕਾਸ਼ |
ਸੰਤ੍ਰਿਪਤ ਹਾਈਡਰੋਕਾਰਬਨ ਸਵੱਛ ਲੈ ਦੇ ਨਾਲ ਬਲਦਾ ਹੈ ਅਤੇ ਅੰਤਿਪਤ ਧੁੰਏਂ ਵਾਲੀ ਪੀਲੀ ਲਾਟ ਉਤਪੰਨ ਕਰਦਾ ਹੈ ।

(2) ਆਕਸੀਕਰਨ – ਕਾਰਬਨ ਯੌਗਿਕਾਂ ਦੇ ਦਹਿਨ ਦੁਆਰਾ ਆਸਾਨੀ ਨਾਲ ਅਕਸੀਕਰਨ ਹੋ ਜਾਂਦਾ ਹੈ । ਖਾਰੀ ਪੋਟਾਸ਼ੀਅਮ ਪਰਮੈਂਗਨੇਟ ਜਾਂ ਤੇਜ਼ਾਬੀ ਪੋਟਾਸ਼ੀਅਮ ਤਾਈਕ੍ਰੋਮੇਟ, ਅਲਕੋਹਲ ਨੂੰ ਤੇਜ਼ਾਬ ਵਿੱਚ ਆਕਸੀਕਰਨ ਕਰ ਦਿੰਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 2

(3) ਜੋੜਕ ਅਭਿਕਿਰਿਆ – ਅਸੰਤ੍ਰਿਪਤ ਹਾਈਡਰੋਕਾਰਬਨ ਪਲੇਡੀਅਮ ਅਤੇ ਨਿੱਕਲ ਜਿਹੇ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ ਆਪਣੇ ਨਾਲ ਹਾਈਡਰੋਜਨ ਜੋੜ ਕੇ ਸੰਤ੍ਰਿਪਤ ਹਾਈਡਰੋਕਾਰਬਨ ਬਣਾਉਂਦੇ ਹਨ । ਨਿੱਕਲ ਉੱਤਪ੍ਰੇਰਕ ਦਾ ਉਪਯੋਗ ਆਮ ਤੌਰ ‘ਤੇ ਬਨਸਪਤੀ ਤੇਲਾਂ ਦੇ ਹਾਈਡਰੋਜਨੀਕਰਨ ਵਿੱਚ ਕੀਤਾ ਜਾਂਦਾ ਹੈ । ਬਨਸਪਤੀ ਤੇਲਾਂ ਵਿੱਚ ਆਮ ਤੌਰ ‘ਤੇ ਲੰਬੀ ਅਸੰਤ੍ਰਿਪਤ ਕਾਰਬਨ ਲੜੀਆਂ ਹੁੰਦੀਆਂ ਹਨ ਜਦਕਿ ਜੰਤੂ ਚਰਬੀ ਵਿੱਚ ਸੰਤ੍ਰਿਪਤ ਕਾਰਬਨ ਲੜੀਆਂ ਹੁੰਦੀਆਂ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 3

(4) ਤਿਸਥਾਪਨ ਅਭਿਕਿਰਿਆ – ਸੰਤ੍ਰਿਪਤ ਹਾਈਡਰੋਕਾਰਬਨ ਵਧੇਰੇ ਕਰਕੇ ਅਭਿਕਰਮਕਾਂ ਦੀ ਉਪਸਥਿਤੀ ਵਿੱਚ ਕਿਰਿਆ ਨਹੀਂ ਕਰਦੇ, ਪਰੰਤੂ ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਕਲੋਰੀਨ ਦਾ ਹਾਈਡਰੋਕਾਰਬਨ ਵਿੱਚ ਸੰਕਲਨ ਹੁੰਦਾ ਹੈ । ਕਲੋਰੀਨ ਅਤਿ ਤੀਬਰ ਅਭਿਕਿਰਿਆ ਵਿੱਚ ਇੱਕ-ਇੱਕ ਕਰਕੇ ਹਾਈਡਰੋਜਨ ਦੇ ਪਰਮਾਣੂਆਂ ਦਾ ਪ੍ਰਤਿਸਥਾਪਨ ਕਰਦੀ ਹੈ ਜਿਸ ਕਾਰਨ ਉੱਚ ਸਮਜਾਤੀ ਐਲਕੇਨ ਦੇ ਨਾਲ ਕਈ ਉਪਜਾਂ ਦਾ ਨਿਰਮਾਣ ਹੁੰਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 4

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 5.
ਅਲਕੋਹਲ ਕਿਸ ਨੂੰ ਕਹਿੰਦੇ ਹਨ ? ਬਣਾਉਟੀ ਈਥੇਨੋਲ ਕਿਸ ਵਿਧੀ ਦੁਆਰਾ ਬਣਾਇਆ ਜਾਂਦਾ ਹੈ ? ਈਥੇਨੋਲ ਦੇ ਭੌਤਿਕ ਅਤੇ ਰਸਾਇਣਿਕ ਗੁਣ ਲਿਖੋ ।
ਉੱਤਰ-
ਅਲਕੋਹਲ – ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦੇ ਸਰਲ ਯੌਗਿਕ ਹੁੰਦੇ ਹਨ । ਕਿਸੇ ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿਲ -OH ਗਰੁੱਪ ਦੁਆਰਾ ਤਿਸਥਾਪਿਤ ਕਰਨ ਨਾਲ ਅਲਕੋਹਲ ਪ੍ਰਾਪਤ ਹੁੰਦੇ ਹਨ ।

ਅਲਕੋਹਲ ਦਾ ਸਾਧਾਰਨ ਸੂਤਰ (CHnH2n + 1) OH ਹੈ ।
ਉਦਾਹਰਨ-
(1) ਮੀਥੇਨ (CH4) ਵਿੱਚ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿੱਲ -OH ਗਰੁੱਪ ਦੁਆਰਾ ਤਿਸਥਾਪਿਤ ਕਰਨ ਨਾਲ ਮੀਥੇਨੋਲ (CH3OH) ਪ੍ਰਾਪਤ ਹੁੰਦਾ ਹੈ ।

(2) ਈਥੇਨ (C2H6) ਵਿਚੋਂ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿੱਲ ਗਰੁੱਪ ਦੁਆਰਾ ਵਿਸਥਾਪਿਤ ਕਰਨ ਨਾਲ ਈਥੇਨੋਲ (C2HH5 OH) ਪ੍ਰਾਪਤ ਹੁੰਦਾ ਹੈ ।

ਬਨਾਉਟੀ ਈਥੇਨੋਲ ਦੀ ਤਿਆਰੀ – ਬਨਾਉਟੀ ਈਥੇਨੋਲ ਨੂੰ ਬਨਾਉਣ ਲਈ ਫਾਸਫੋਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਈਥੇਨ ਦੀ ਪਾਣੀ ਨਾਲ ਕਿਰਿਆ ਕਰਾਈ ਜਾਂਦੀ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 5

ਈਥੇਨਾਲ ਈਥੇਨੋਲ ਦੇ ਗੁਣ-
(a) ਭੌਤਿਕ ਗੁਣ-

  1. ਇਹ ਇੱਕ ਵਿਸ਼ੇਸ਼ ਗੰਧ ਵਾਲਾ ਰੰਗਹੀਨ ਹੁੰਦਾ ਹੈ ।
  2. ਇਸ ਦਾ ਪਿਘਲਾਓ ਅੰਕ 351 K ਅਤੇ ਉਬਾਲ ਅੰਕ 156 ਹੈ ।
  3. ਇਹ ਕਿਸੇ ਵੀ ਅਨੁਪਾਤ ਵਿੱਚ ਪਾਣੀ ਅੰਦਰ ਮਿਲਾਇਆ ਜਾ ਸਕਦਾ ਹੈ ।
  4. ਇਸਦਾ ਲਿਟਮਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ ਕਿਉਂਕਿ ਇਹ ਉਦਾਸੀਨ ਹੈ ।

(b) ਰਸਾਇਣਿਕ ਗੁਣ-

(1) ਇਹ ਹਵਾ ਵਿੱਚ ਨੀਲੀ ਲੌ ਨਾਲ ਚਲਦਾ ਹੈ ਜਿਸ ਤੋਂ ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਦਾ ਹੈ ।
C2H5OH + 3O2 → 2CO2 + 3H2O

(2) ਈਥੇਨੋਲ ਆਕਸੀਜਨ ਨਾਲ ਕਿਰਿਆ ਕਰਕੇ ਈਥੇਨੋਇਕ ਤੇਜ਼ਾਬ ਉਤਪੰਨ ਕਰਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 6

(3) ਸੋਡੀਅਮ ਨਾਲ ਪ੍ਰਤੀਕਿਰਿਆ – ਈਥੇਨੋਲ ਸੋਡੀਅਮ ਧਾਤੂ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਗੈਸ ਬਾਹਰ ਕੱਢਦਾ ਹੈ ਅਤੇ ਦੂਜੀ ਉਪਜ ਸੋਡੀਅਮ ਈਥਕਸਾਈਡ ਹੁੰਦੀ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 7

(4) ਅਸੰਤ੍ਰਿਪਤ ਹਾਈਡਰੋਜਨ ਬਣਾਉਣ ਦੀ ਪ੍ਰਤੀਕਿਰਿਆ – ਈਥੇਨਾਲ ਨੂੰ ਅਧਿਕ ਮਾਤਰਾ ਵਿੱਚ ਗਾੜੇ ਸਲਫਿਊਰਿਕ ਤੇਜ਼ਾਬ ਨਾਲ 443K ਦੇ ਗਰਮ ਕਰਨ ਨਾਲ ਈਥੇਨੋਲ ਦਾ ਨਿਰਜਲੀਕਰਨ ਹੋ ਕੇ ਈਥੀਨ ਬਣਦੀ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 8
ਇਸ ਪ੍ਰਤੀਕਿਰਿਆ ਵਿੱਚ ਸਲਫਿਊਰਿਕ ਤੇਜ਼ਾਬ (H2SO4) ਨਿਰਜਲੀਕਾਰਕ ਵਜੋਂ ਕਾਰਜ ਕਰਦਾ ਹੈ ।

ਪ੍ਰਸ਼ਨ 6.
ਈਥੇਨੋਲ ਦੇ ਤਿੰਨ ਰਸਾਇਣਿਕ ਗੁਣ ਲਿਖੋ । ਇਸਦੀ ਬਾਲਣ ਦੇ ਤੌਰ ਤੇ ਵਰਤੋਂ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਈਥੇਨੋਲ ਦੇ ਰਸਾਇਣਿਕ ਗੁਣ – ਦੋਖੇ ‘ਵੱਡੇ ਉੱਤਰਾਂ ਵਾਲੇ ਪ੍ਰਸ਼ਨ’ ਸਿਰਲੇਖ ਹੇਠ ਪ੍ਰਸ਼ਨ 5 ਦਾ ਉੱਤਰ ਭਾਗ (b) ਦੇਖੋ ।
ਗਾੜਾ ਸਲਫਿਊਰਿਕ ਤੇਜ਼ਾਬ

ਈਥੇਨੋਲ ਦੀ ਬਾਲਣ ਦੇ ਤੌਰ ਤੇ ਵਰਤੋਂ – ਇਹ ਕਾਰਬਨ ਦਾ ਯੌਗਿਕ ਆਕਸੀਜਨ ਦੀ ਹੋਂਦ ਵਿਚ ਜਲਣ ਤੇ ਬਹੁਤ ਅਧਿਕ ਮਾਤਰਾ ਵਿਚ ਤਾਪ ਅਤੇ ਪ੍ਰਕਾਸ਼ ਪੈਦਾ ਕਰਦਾ ਹੈ । ਕੁੱਝ ਦੇਸ਼ਾਂ ਵਿਚ ਪੈਟਰੋਲ ਵਿਚ ਈਥੇਨੋਲ ਮਿਲਾ ਕੇ ਸਵੱਛ ਬਾਲਣ ਵਜੋਂ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ।
C2H5OH + O2 → CO2 + H2O + ਤਾਪ + ਪ੍ਰਕਾਸ਼ ।

ਪ੍ਰਸ਼ਨ 7.
ਈਥੇਨੋਇਕ ਤੇਜ਼ਾਬ ਦੇ ਵਪਾਰਕ ਉਤਪਾਦਨ ਦੀ ਵਿਧੀ ਦਾ ਵਰਣਨ ਕਰੋ । ਈਥੇਨੋਇਕ ਤੇਜ਼ਾਬ ਦੇ ਗੁਣ ਅਤੇ ਉਪਯੋਗ ਵੀ ਲਿਖੋ ।
ਉੱਤਰ-
ਈਥੇਨੋਇਕ ਤੇਜ਼ਾਬ ਦਾ ਵਪਾਰਕ ਉਤਪਾਦਨ – ਈਥੇਨੋਇਕ ਤੇਜ਼ਾਬ (Acetic Acid) ਨੂੰ ਖਮੀਰਨ ਕਿਰਿਆ ਦੁਆਰਾ ਵਪਾਰਕ ਪੱਧਰ ‘ਤੇ ਤਿਆਰ ਕੀਤਾ ਜਾਂਦਾ ਹੈ । ਈਥੇਨੋਲ ਦੀ ਐਸਿਟੋਬੈਕਟਰ ਨਾਂ ਦੇ ਜੀਵਾਣੁ ਦੀ ਉਪਸਥਿਤੀ ਵਿੱਚ ਖਮੀਰਨ ਕਿਰਿਆ ਕਰਵਾਈ ਜਾਂਦੀ ਹੈ । ਇਹ ਇੱਕ ਆਕਸੀਕਰਨ ਕਿਰਿਆ ਹੈ ਜਿਸ ਤੋਂ ਈਥੇਨੋਇਕ ਤੇਜ਼ਾਬ ਪ੍ਰਾਪਤ ਹੁੰਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 9

ਈਥੇਨੋਇਕ ਤੇਜ਼ਾਬ ਦੇ ਗੁਣ-
(ੳ) ਭੌਤਿਕ ਗੁਣ-

  1. ਸ਼ੁੱਧ ਈਥੇਨੋਇਕ ਤੇਜ਼ਾਬ ਦਾ ਪਿਘਲਾਓ ਅੰਕ 290 K ਹੁੰਦਾ ਹੈ ਅਤੇ ਇਸੇ ਲਈ ਸਰਦੀਆਂ ਦੇ ਦਿਨਾਂ ਵਿੱਚ ਇਹ ਜੰਮ ਜਾਂਦਾ ਹੈ ।
  2. ਇਹ ਇੱਕ ਕਮਜ਼ੋਰ ਤੇਜ਼ਾਬ ਹੈ ।
  3. ਇਹ ਪਾਣੀ ਵਿੱਚ ਘੁਲਣਸ਼ੀਲ ਹੈ ।
  4. ਰਸਾਇਣਿਕ ਗੁਣ

(ਅ) ਸੋਡੀਅਮ ਨਾਲ ਕਿਰਿਆ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 10

(ii) ਸੋਡੀਅਮ ਹਾਈਡਰੋਕਸਾਈਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ ਨਾਲ ਪ੍ਰਤਿਕਿਰਿਆ – ਈਥੇਨੋਇਕ ਤੇਜ਼ਾਬ ਸੋਡੀਅਮ ਹਾਈਡਰੋਕਸਾਈਡ ਜਿਹੇ ਖਾਰਾਂ ਨਾਲ ਪ੍ਰਤੀਕਿਰਿਆ ਕਰਕੇ ਸੋਡੀਅਮ ਈਥੇਨੋਇਟ ਜਾਂ ਸੋਡੀਅਮ ਐਸੀਟੇਟ ਲੂਣ ਅਤੇ ਪਾਣੀ ਬਣਾਉਂਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 11

(iii) ਕਾਰਬੋਨੇਟ ਅਤੇ ਹਾਈਡਰੋਜਨ ਕਾਰਬੋਨੇਟ ਪ੍ਰਤੀਕਿਰਿਆ – ਈਥੇਨੋਇਕ ਤੇਜ਼ਾਬ, ਕਾਰਬੋਨੇਟਾਂ ਅਤੇ ਹਾਈਡਰੋਜਨ ਕਾਰਬੋਨੇਟਾਂ ਨਾਲ ਪ੍ਰਤੀਕਿਰਿਆ ਕਰਕੇ ਲੂਣ, ਕਾਰਬਨ-ਡਾਈਆਕਸਾਈਡ ਅਤੇ ਪਾਣੀ ਬਣਾਉਂਦਾ ਹੈ ।
2 CH3 COOH + Na2 CO3 → 2 CH3 COONa + CO2 + H2O
CH3 COOH + NaHCO3 → CH3 COONa + CO2 + H2O

(iv) ਐਸਟਰੀਕਰਨ ਪ੍ਰਤੀਕਿਰਿਆ – ਈਥੇਨੋਇਕ ਤੇਜ਼ਾਬ ਗਾੜ੍ਹੀ-ਸਲਫਿਊਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਸ਼ੁੱਧ ਅਲਕੋਹਲ ਨਾਲ ਪ੍ਰਤੀਕਿਰਿਆ ਕਰਕੇ ਐਸਟਰ ਬਣਾਉਂਦਾ ਹੈ । ਐਸਟਰ ਦੀ ਗੰਧ ਮਿੱਠੀ ਹੁੰਦੀ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 12

ਈਥੇਨੋਇਕ ਤੇਜ਼ਾਬ ਦੇ ਉਪਯੋਗ-

  1. ਈਥੇਨੋਇਕ ਤੇਜ਼ਾਬ, ਰੰਗ, ਰੇਆਨ, ਪਲਾਸਟਿਕ, ਰਬੜ ਅਤੇ ਰੇਸ਼ਮ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ ।
  2. ਇਸ ਨੂੰ ਇਤਰ ਬਣਾਉਣ ਅਤੇ ਸੁਆਦ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ ।
  3. ਇਸ ਨੂੰ ਸਫੈਦ ਲੈਂਡ (White lead) ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  4. ਇਸ ਦਾ ਉਪਯੋਗ ਸਿਰਕੇ ਦੇ ਰੂਪ ਵਜੋਂ ਕੀਤਾ ਜਾਂਦਾ ਹੈ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 8.
ਹੇਠ ਲਿਖੇ ਪਦਾਂ ਦੀ ਵਿਆਖਿਆ ਕਰੋ :-
(i) ਐਸਟਰੀਕਰਨ
(ii) ਸਾਬਣੀਕਰਨ
(ii) ਡੀਕਾਰਬੋਕਸੀਲੇਸ਼ਨ
(iv) ਬਹੁਲੀਕਰਨ ।
ਉੱਤਰ-
(i) ਐਸਟਰੀਕਰਨ (Esterification) – ਐਲਕੋਹਲਾਂ ਦੀ ਗਾੜੇ ਸਲਫਿਊਰਿਕ ਤੇਜ਼ਾਬ ਦੀ ਉਪਸਥਿਤੀ ਵਿੱਚ ਕਾਰਬਨਿਕ ਐਸਿਡਾਂ ਦੀ ਕਿਰਿਆ ਤੋਂ ਐਸਟਰ ਨਿਰਮਾਣ ਦੀ ਵਿਧੀ ਨੂੰ ਐਸਟਰੀਕਰਨ ਕਹਿੰਦੇ ਹਨ ।

ਵਿਧੀ – ਇੱਕ ਪਰਖਨਲੀ ਵਿੱਚ ਈਥਾਈਲ ਐਲਕੋਹਲ ਨੂੰ ਐਸੀਟਿਕ ਐਸਿਡ ਵਿੱਚ ਮਿਲਾਓ ।ਇਸ ਵਿੱਚ ਕੁੱਝ ਬੂੰਦਾਂ ਗਾੜੇ ਸਲਫਿਊਰਿਕ ਐਸਿਡ ਦੀਆਂ ਬੂੰਦਾਂ ਪਾਓ ਅਤੇ ਪਰਖਨਲੀ ਨੂੰ ਹਲਕੇ ਗਰਮ ਪਾਣੀ ਦੇ ਟੱਬ ਵਿੱਚ ਰੱਖ ਦਿਓ। ਜਲਦੀ ਹੀ ਸਾਰੇ ਕਮਰੇ ਵਿੱਚ ਐਸਟਰ ਦੀ ਖੁਸ਼ਬੂ ਭਰ ਜਾਵੇਗੀ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 13
ਐਸਟਰਾਂ ਦਾ ਉਪਯੋਗ ਆਈਸਕ੍ਰੀਮ, ਠੰਢੇ ਪੇਅ ਪਦਾਰਥ, ਦਵਾਈਆਂ, ਮੇਕਅਪ ਦਾ ਸਾਮਾਨ ਬਣਾਉਣ ਆਦਿ ਵਿੱਚ ਕੀਤਾ ਜਾਂਦਾ ਹੈ ।

(ii) ਸਾਬਣੀਕਰਨ (Saponification) – ਤੇਲ ਜਾਂ ਵਸਾ ਨੂੰ ਸੋਡੀਅਮ ਹਾਈਡਰੋਕਸਾਈਡ ਦੇ ਘੋਲ ਵਿੱਚ ਗਰਮ ਕਰਨ ਦੀ ਕਿਰਿਆ ਨੂੰ ਸਾਬਣੀਕਰਨ ਕਹਿੰਦੇ ਹਨ । ਇਸ ਪ੍ਰਕਿਰਿਆ ਵਿੱਚ ਵਸਾ ਟੁੱਟ ਕੇ ਫੈਂਟੀ ਐਸਿਡ ਦੇ ਸੋਡੀਅਮ ਲੂਣ ਅਤੇ ਗਲਿਸਰੋਲ ਬਣਾਉਂਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 14

ਪਾਣੀ ਦੇ ਘੋਲ ਵਿੱਚ ਸਾਬਣ ਨੂੰ ਅਣਖੇਪਿਤ ਕਰਨ ਲਈ ਇਸ ਵਿੱਚ ਲੂਣ ਦਾ ਸੰਤ੍ਰਿਪਤ ਘੋਲ ਪਾਇਆ ਜਾਂਦਾ ਹੈ । ਠੰਡਾ ਹੋਣ ਤੇ ਸਾਬਣ ਜੰਮ ਕੇ ਉੱਪਰਲੀ ਸਤਹਿ ‘ਤੇ ਆ ਜਾਂਦਾ ਹੈ ਜਿਸ ਨੂੰ ਉੱਪਰੋਂ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਇਸ ਵਿੱਚ ਮਨਚਾਹਾ ਰੰਗ ਅਤੇ ਖ਼ੁਸ਼ਬੂ ਮਿਲਾ ਕੇ ਵੱਖ-ਵੱਖ ਪ੍ਰਕਾਰ ਦੇ ਆਕਾਰ ਦੇ ਦਿੱਤੇ ਜਾਂਦੇ ਹਨ ।

(iii) ਡੀਕਾਰਬੋਕਸੀਲੇਸ਼ਨ (Decarboxylation) – ਈਥੇਨੋਇਕ ਐਸਿਡ ਦੇ ਸੋਡੀਅਮ ਜਾਂ ਪੋਟਾਸ਼ੀਅਮ ਲੂਣ ਨੂੰ ਸੋਡੀਅਮ ਹਾਈਡਰੋਕਸਾਈਡ ਅਤੇ ਕੈਲਸ਼ੀਅਮ ਆਕਸਾਈਡ ਦੇ 3 : 1 ਮਿਸ਼ਰਨ ਦੇ ਨਾਲ ਗਰਮ ਕਰਨ ‘ਤੇ ਮੀਥੇਨ ਪੈਦਾ ਹੁੰਦੀ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 15
ਇਹ ਮੀਥੇਨ ਗੈਸ ਨੂੰ ਬਣਾਉਣ ਦੀ ਉਪਯੋਗੀ ਵਿਧੀ ਹੈ । ਕਿਉਂਕਿ ਇਸ ਵਿੱਚ CO, ਦਾ ਇੱਕ ਅਣੂ ਹੱਟ ਜਾਂਦਾ ਹੈ । ਇਸ ਲਈ ਇਸ ਕਿਰਿਆ ਨੂੰ ਡੀਕਾਰਬੋਕਸੀਲੇਸ਼ਨ (Decarboxylation) ਕਹਿੰਦੇ ਹਨ ।

(iv) ਬਹੁਲੀਕਰਨ (Polymerization) – ਜਦੋਂ ਵਿਸ਼ੇਸ਼ ਤਾਪ ਅਤੇ ਦਾਬ ਦੀ ਉਪਸਥਿਤੀ ਵਿੱਚ ਛੋਟੇ-ਛੋਟੇ ਅਣੂ ਆਪਸ ਵਿੱਚ ਜੁੜ ਕੇ ਇੱਕ ਵੱਡਾ ਅਣੂ ਬਣਾਉਂਦੇ ਹਨ ਤਾਂ ਇਸ ਕਿਰਿਆ ਨੂੰ ਬਹੁਲੀਕਰਨ ਕਹਿੰਦੇ ਹਨ । ਛੋਟੇ ਅਣੂ ਨੂੰ ਮੋਨੋਮਰ ਅਤੇ ਵੱਡੇ ਅਣੂ ਨੂੰ ਪਾਲੀਮਰ ਕਹਿੰਦੇ ਹਨ ।

ਉਦਾਹਰਨ – ਈਥੀਨ ਦੇ ਛੋਟੇ-ਛੋਟੇ ਅਣੂ 2000 ਵਾਯੂਮੰਡਲੀ ਦਾਬ ਅਤੇ 200°C ਤਕ ਗਰਮ ਕਰਨ ਤੇ ਆਪਸ ਵਿੱਚ ਮਿਲ ਕੇ ਪਾਲੀਥੀਨ ਬਣਾਉਂਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 16

ਪ੍ਰਸ਼ਨ 9.
ਸਮਅੰਗਕ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਜਾਂ
ਬਿਊਟੇਨ ਦੇ ਸਮਅੰਗਕ ਲਿਖੋ ।
ਉੱਤਰ-
ਸਮੁਅੰਗਕ (Isomers) – ਅਜਿਹੇ ਯੌਗਿਕ ਜਿਨ੍ਹਾਂ ਦੇ ਸਮਾਨ ਅਣਵੀਂ ਸੂਤਰ ਹੋਣ ਪਰ ਵਿਭਿੰਨ ਰਚਨਾਵਾਂ ਹੋਣ ਉਨ੍ਹਾਂ ਨੂੰ ਬਣਤਰੀ ਸਮਅੰਗਕ ਕਹਿੰਦੇ ਹਨ ਅਤੇ ਇਸ ਵਰਤਾਰੇ ਨੂੰ ਸਮਅੰਗਕਤਾ ਕਹਿੰਦੇ ਹਨ | ਮੀਥੇਨ, ਈਥੇਨ, ਪ੍ਰੋਪੇਨ ਵਿੱਚ ਕਾਰਬਨ ਅਤੇ ਹਾਈਡਰੋਜਨ ਦੇ ਪਰਮਾਣੂਆਂ ਨੂੰ ਦੁਬਾਰਾ ਵਿਵਸਥਿਤ ਕਰਨ ਨਾਲ ਸੰਰਚਨਾ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਪਰੰਤੂ ਜਦੋਂ ਐਲਕੇਨ ਦੇ ਅਣੂ ਵਿੱਚ ਕਾਰਬਨ ਦੀ ਸੰਖਿਆ ਤਿੰਨ ਤੋਂ ਵੱਧ ਹੋ ਜਾਂਦੀ ਹੈ ਤਾਂ ਇੱਕ ਤੋਂ ਅਧਿਕ ਵਿਵਸਥਾ ਸੰਭਵ ਹੋ ਜਾਂਦੀ ਹੈ । ਇਨ੍ਹਾਂ ਵਿੱਚ ਕਾਰਬਨ ਪਰਮਾਣੂ ਲੰਬੀ ਲੜੀ ਬਣਾਉਂਦੇ ਹਨ ਜਦਕਿ ਹੋਰਾਂ ਵਿੱਚ ਸ਼ਾਪਿਤ ਲੜੀ ਹੁੰਦੀ ਹੈ ।

ਬਿਊਟੇਨ ਦੀ ਸ਼ਾਖਾ ਵਾਲੀ ਲੜੀ ਵਿੱਚ ਘੱਟ ਤੋਂ ਘੱਟ ਕਾਰਬਨ ਪਰਮਾਣੁ ਤਿੰਨ ਹੋਰ ਪਰਮਾਣੁਆਂ ਨਾਲ ਬੰਧਨ ਬਣਾਉਂਦੀ ਹੈ । ਇਸ ਤਰ੍ਹਾਂ ਦੀਆਂ ਐਲਕੇਨਾਂ ਨੂੰ ਆਇਸੋ-ਐਲਕੇਨ ਕਹਿੰਦੇ ਹਨ । ਇਸ ਪ੍ਰਕਾਰ ਦੇ ਐਲਕੇਨ ਨੂੰ ਨਾਰਮਲ ਐਲਕੇਨ (n-ਐਲਕੇਨ) ਕਹਿੰਦੇ ਹਨ ।

ਬਿਊਟੇਨ ਦੇ ਦੋ ਸਮਅੰਗਕ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 17

ਪੈਟੰਨ ਦੇ ਤਿੰਨ ਸਮਅੰਗਕ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 18

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਰਬਨ ਮੁੱਖ ਤੌਰ ‘ਤੇ ਸਹਿਸੰਯੋਜਕ ਬੰਧਨ ਕਿਉਂ ਬਣਾਉਂਦਾ ਹੈ ?
ਉੱਤਰ-
ਕਾਰਬਨ ਪਰਮਾਣੂਆਂ ਵਿੱਚ ਸੰਯੋਜੀ ਇਲੈੱਕਟ੍ਰਾਨ ਹੁੰਦੇ ਹਨ । ਇਹ ਇਨ੍ਹਾਂ 4 ਇਲੈੱਕਵਾਨ ਨੂੰ ਗੁਆ ਕੇ ਜਾਂ ਫਿਰ 4 ਹੋਰ ਇਲੈੱਕਵਾਨਾਂ ਨੂੰ ਪ੍ਰਾਪਤ ਕਰਕੇ ਸਥਾਈ ਇਲੈੱਕਵਾਨੀ ਤਰਤੀਬ ਪ੍ਰਾਪਤ ਕਰ ਸਕਦੇ ਹਨ । ਉਰਜਾ ਸੰਬੰਧੀ ਤੱਥਾਂ ਅਨੁਸਾਰ ਨਾ ਇਹ 4 ਇਲੈੱਕਟ੍ਰਾਨ ਗੁਆ ਸਕਦਾ ਹੈ ਅਤੇ ਨਾ ਹੀ ਪ੍ਰਾਪਤ ਕਰ ਸਕਦਾ ਹੈ । ਇਸ ਲਈ ਕਾਰਬਨ ਦਾ ਸਥਾਈ ਸੰਰਚਨਾ ਨੂੰ ਪ੍ਰਾਪਤ ਕਰਨ ਲਈ ਸਿਰਫ ਇੱਕ ਹੀ ਵਿਕਲਪ ਹੈ ਕਿ ਕਾਰਬਨ ਯੌਗਿਕ ਨਿਰਮਾਣ ਸਮੇਂ ਇਲੈੱਕਵਾਨ ਸਾਂਝੇ ਕਰੇ ਅਰਥਾਤ ਸਹਿਸੰਯੋਜਕ ਬੰਧਨ ਬਣਾਏ ।

ਪ੍ਰਸ਼ਨ 2.
CH3Cl ਦੇ ਬੰਧਨ ਨਿਰਮਾਣ ਦੀ ਉਦਾਹਰਨ ਨਾਲ ਸਹਿਸੰਯੋਜਕ ਬੰਧਨ ਦੀ ਪ੍ਰਕਿਰਤੀ ਨੂੰ ਸਮਝਾਓ ।
ਉੱਤਰ-
CH3Cl ਇੱਕ ਕਾਰਬਨ ਪਰਮਾਣੂ, ਤਿੰਨ ਹਾਈਡਰੋਜਨ ਪਰਮਾਣੂ ਅਤੇ ਇੱਕ ਕਲੋਰੀਨ ਪਰਮਾਣੂ ਨਾਲ ਬਣਿਆ ਹੋਇਆ ਹੈ । ਕਾਰਬਨ ਪਰਮਾਣੂ ਵਿੱਚ 4 ਸੰਯੋਜਕਤਾ ਇਲੈੱਕਟ੍ਰਾਨ, ਹਰੇਕ ਹਾਈਡਰੋਜਨ ਪਰਮਾਣੂ ਵਿੱਚ 1 ਸੰਯੋਜਕਤਾ ਇਲੈੱਕਟ੍ਰਾਨ ਅਤੇ ਕਲੋਰੀਨ ਪਰਮਾਣੂ ਵਿੱਚ 7 ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ । ਕਾਰਬਨ ਪਰਮਾਣੂ ਆਪਣੇ 4 ਸੰਯੋਜਕਤਾ ਇਲੈੱਕਟ੍ਰਾਨ ਤਿੰਨ ਹਾਈਡਰੋਜਨ ਪਰਮਾਣੂਆਂ ਅਤੇ ਇੱਕ ਕਲੋਰੀਨ ਪਰਮਾਣੂ ਨਾਲ ਸਾਂਝਾ ਕਰਕੇ CH3Cl ਬਣਾਉਂਦਾ ਹੈ ।

CH3Cl ਦੀ ਇਲੈੱਕਟ੍ਰਾਨ ਬਿੰਦੂ ਸੰਰਚਨਾ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 19

ਉੱਪਰ ਦਿੱਤੀ ਗਈ CH3Cl ਦੀ ਬਿੰਦੂ, ਸੰਰਚਨਾ ਤੋਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕਾਰਬਨ ਅਤੇ ਦੂਜੇ ਪਰਮਾਣੂਆਂ ਵਿੱਚ ਸਾਂਝੇ ਹੋਏ ਇਲੈੱਕਟ੍ਰਾਨਾਂ ਦੇ ਚਾਰ ਜੋੜੇ ਹਨ । ਸਾਂਝਾ ਹੋਇਆ ਹਰੇਕ ਇਲੈੱਕਟ੍ਰਾਨ ਜੋੜਾ ਇੱਕ ਇਕਹਿਰਾ ਸਹਿਸੰਯੋਜਕ ਬੰਧਨ ਬਣਾਉਂਦਾ ਹੈ । ਇਸ ਲਈ CH3Cl ਵਿੱਚ ਚਾਰ ਇਕਹਿਰੇ ਸਹਿਸੰਯੋਜਕ ਬੰਧਨ ਹਨ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 3.
ਹੀਰੇ (ਡਾਇਮੰਡ) ਦੀ ਸੰਰਚਨਾ ਸਮਝਾਓ ਅਤੇ ਦੱਸੋ ਕਿ ਹੀਰਾ ਇੰਨਾ ਕਠੋਰ ਕਿਉਂ ਹੈ ?
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 20
ਹੀਰੇ ਦੀ ਸੰਰਚਨਾ (ਬਨਾਵਟ) – ਹੀਰੇ ਦਾ ਹਰੇਕ ਕਾਰਬਨ ਪਰਮਾਣੁ ਨਿਯਮਿਤ ਚਹੁਫਲਕ ਦੇ ਕੇਂਦਰ ਵਿੱਚ ਸਥਿਤ ਹੁੰਦਾ ਹੈ ਅਰਥਾਤ ਹਰੇਕ ਕਾਰਬਨ ਪਰਮਾਣੂ ਕਾਰਬਨ ਦੇ ਚਾਰ ਹੋਰ ਪਰਮਾਣੂਆਂ ਨਾਲ ਸਹਿਸੰਯੋਜਕ ਬੰਧਨ ਦੁਆਰਾ ਬੱਝਿਆ ਹੁੰਦਾ ਹੈ ਜਿਹੜੇ ਚਹੁੰ ਨੁੱਕਰਾਂ ਤੇ ਸਥਿਤ ਹੁੰਦੇ ਹਨ ਜਿਸ ਕਰਕੇ ਇੱਕ ਦਰਿੜ੍ਹ ਤਿੰਨ ਆਕਾਰੀ ਰਚਨਾ ਬਣਦੀ ਹੈ । ਇਸ ਤਰ੍ਹਾਂ ਕਾਰਬਨ ਪਰਮਾਣੂ ਦੇ ਸਾਰੇ ਬੰਧਨ ਦੁਆਰਾ ਬੰਨ੍ਹੇ ਹੁੰਦੇ ਹਨ ਅਤੇ ਕੋਈ ਵੀ ਇਲੈੱਕਟ੍ਰਾਨ ਸੁਤੰਤਰ ਨਹੀਂ ਹੁੰਦਾ ਹੈ ।
ਹੀਰਾ ਸਭ ਤੋਂ ਕਠੋਰ ਤੱਤ ਹੈ ਅਤੇ ਇਸ ਦੀ ਘਣਤਾ ਅਤਿ ਉੱਚ ਹੁੰਦੀ ਹੈ ।

ਪ੍ਰਸ਼ਨ 4.
ਹੀਰੇ ਦੇ ਉਪਯੋਗ ਲਿਖੋ ।
ਉੱਤਰ-
ਹੀਰੇ ਦੇ ਉਪਯੋਗ-

  1. ਹੀਰਾ ਸਭ ਤੋਂ ਸਖ਼ਤ ਪਦਾਰਥ ਹੈ । ਇਸ ਲਈ ਇਸ ਦਾ ਉਪਯੋਗ ਦੂਜੇ ਪਦਾਰਥਾਂ ਨੂੰ ਕੱਟਣ ਲਈ ਕੀਤਾ ਜਾਂਦਾ ਹੈ ।
  2. ਇਸ ਦੀ ਅਜੂਬੀ ਚਮਕ ਦੇ ਕਾਰਨ ਇਸ ਦਾ ਉਪਯੋਗ ਗਹਿਣੇ ਬਣਾਉਣ ਲਈ ਕੀਤਾ ਜਾਂਦਾ ਹੈ ।
  3. ਕਠੋਰ ਹੋਣ ਕਾਰਨ ਇਸ ਦਾ ਉਪਯੋਗ ਚੱਟਾਨਾਂ ਵਿੱਚ ਛੇਕ ਕਰਨ ਲਈ ਕੀਤਾ ਜਾਂਦਾ ਹੈ ।
  4. ਸਰਜਨ ਅੱਖਾਂ ਤੋਂ ਮੋਤੀਆਂ ਬਿੰਦ ਹਟਾਉਣ ਲਈ ਨੁਕੀਲੇ ਸਿਰਿਆਂ ਵਾਲੇ ਹੀਰੇ ਦਾ ਉਪਯੋਗ ਕਰਦੇ ਹਨ ।

ਪ੍ਰਸ਼ਨ 5.
ਹੀਰੇ ਦੀ ਅਤਿ-ਅਧਿਕ ਚਮਕ ਦਾ ਕੀ ਕਾਰਨ ਹੈ ?
ਉੱਤਰ-
ਹੀਰੇ ਦੀ ਅਤਿ-ਅਧਿਕ ਚਮਕ-ਹੀਰਾ ਇੱਕ ਪਾਰਦਰਸ਼ੀ ਪਦਾਰਥ ਹੈ ਅਤੇ ਇਸ ਦਾ ਅਪਵਰਤਨ ਗੁਣਾਂ ਬਹੁਤ ਅਧਿਕ ਹੁੰਦਾ ਹੈ । ਇਸ ਵਿੱਚੋਂ ਲੰਘਣ ਵਾਲੀ ਪ੍ਰਕਾਸ਼ ਕਿਰਨਾਂ ਦਾ ਆਪਣੇ ਪੱਥ ਤੋਂ ਵਿਚਲਣ ਬਹੁਤ ਅਧਿਕ ਹੁੰਦਾ ਹੈ ।

ਜਦੋਂ ਇਸ ਦੇ ਪ੍ਰਤਿਛੇਦੀ ਸਤਾਵਾਂ ਨੂੰ ਪਾਲਿਸ਼ ਕਰ ਦਿੱਤਾ ਜਾਂਦਾ ਹੈ ਤਾਂ ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਅਤਿ ਅਧਿਕ ਚਮਕ ਦਿੰਦਾ ਹੈ ।

ਪ੍ਰਸ਼ਨ 6.
ਹੀਰੇ ਦੀ ਰਚਨਾ ਲਿਖੋ ਅਤੇ ਇਹ ਦੱਸੋ ਕਿ ਫਾਈਟ ਇੰਨਾ ਜ਼ਿਆਦਾ ਮੁਲਾਇਮ ਕਿਉਂ ਹੁੰਦਾ ਹੈ ?
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 21
ਫਾਈਟ ਦੀ ਰਚਨਾ-ਫਾਈਟ ਵਿੱਚ ਹਰੇਕ ਕਰਾਬਨ ਪ੍ਰਮਾਣੁ ਹੋਰ ਤਿੰਨ ਕਾਰਬਨ ਪਰਮਾਣੁਆਂ ਨਾਲ ਸਹਿਸੰਯੋਜਕ ਬੰਧਨ ਦੁਆਰਾ ਜੁੜਿਆ ਹੁੰਦਾ ਹੈ ਅਤੇ ਛੇਕੋਣੀ ਜਾਲ ਦੀਆਂ ਪਰਤਾਂ ਬਣਾਉਂਦਾ ਹੈ । ਹੀਰੇ ਦੀ . ਤੁਲਨਾ ਵਿੱਚ ਸ਼੍ਰੋਫਾਈਟ ਵਿੱਚ ਕਾਰਬਨ ਪਰਮਾਣੂਆਂ ਵਿਚਕਾਰਲੀ ਦੂਰੀ ਜ਼ਿਆਦਾ ਹੁੰਦੀ ਹੈ । ਉੱਪਰ ਹੇਠਾਂ ਪਰਤਾਂ ਦੀ ਇਸ ਦੂਰੀ ਕਾਰਨ ਵਿਪਰੀਤ ਪਰਤਾਂ ਵਿੱਚ ਸਥਿਤੇ ਕਾਰਬਨ ਪਰਮਾਣੂਆਂ ਦੇ ਵਿੱਚ ਸਹਿਸੰਯੋਜਕ ਬੰਧਨ ਬਣਨ ਦੀ ਸੰਭਾਵਨਾ ਸਮਾਪਤ ਹੋ ਜਾਂਦੀ ਹੈ ਜਿਸ ਕਰਕੇ ਚੌਥਾ ਸਹਿਸੰਯੋਜਕ ਇਲੈੱਕਨ ਸੁਤੰਤਰ ਰਹਿ ਜਾਂਦਾ ਹੈ ।

ਗ੍ਰੇਫਾਈਟ ਦੀਆਂ ਇਹ ਪਰਤਾਂ ਆਸਾਨੀ ਨਾਲ ਇੱਕ-ਦੂਜੇ ਤੇ ਫਿਸਲ ਸਕਦੀਆਂ ਹਨ ਜਿਸ ਕਰਕੇ ਗ੍ਰੇਫਾਈਟ ਵਿੱਚ ਲੂਬਰੀਕੈਂਟ ਦਾ ਗੁਣ ਹੁੰਦਾ ਹੈ ਅਤੇ ਛੂਹਣ ਤੇ ਇਹ ਚੀਕਣਾ ਅਤੇ ਮੁਲਾਇਮ ਹੁੰਦਾ ਹੈ ।

ਪ੍ਰਸ਼ਨ 7.
ਫਾਈਟ ਦੇ ਭੌਤਿਕ ਗੁਣ ਲਿਖੋ ।
ਉੱਤਰ-
ਫਾਈਟ ਦੇ ਭੌਤਿਕ ਗੁਣ-

  1. ਗ੍ਰੇਫਾਈਟ ਇੱਕ ਚਮਕੀਲਾ ਕਾਲਾ ਪਦਾਰਥ ਹੈ ।
  2. ਫਾਈਟ ਛੂਹਣ ਤੇ ਮੁਲਾਇਮ ਅਤੇ ਚੀਕਣਾ ਜਾਪਦਾ ਹੈ ।
  3. ਇਹ ਬਿਜਲੀ ਦਾ ਵਧੀਆ ਚਾਲਕ ਹੈ ।
  4. ਇਸ ਦੀ ਘਣਤਾ 2250 Kg/m3 ਹੈ ।
  5. ਇਸ ਦਾ ਪਿਘਲਣ ਅੰਕ 3700°C ਹੈ ।

ਪ੍ਰਸ਼ਨ 8.
ਕੀ ਕਾਰਨ ਹੈ ਕਿ ਗ੍ਰੇਫਾਈਟ ਬਿਜਲੀ ਦਾ ਸੁਚਾਲਕ ਹੈ ।
ਉੱਤਰ-
ਫਾਈਟ ਵਿੱਚ ਹਰੇਕ ਕਾਰਬਨ ਪਰਮਾਣੂ ਤਿੰਨ ਹੋਰ ਕਾਰਬਨ ਪਰਮਾਣੂਆਂ ਨਾਲ ਸਹਿਸੰਯੋਜਕ ਬੰਧਨਾਂ ਦੁਆਰਾ ਜੁੜਿਆ ਹੁੰਦਾ ਹੈ ਅਤੇ ਇਸ ਲਈ ਇਸ ਵਿੱਚ ਛੇ-ਕੋਣੀ ਜਾਲ ਬਣਾਉਂਦਾ ਹੈ । ਇਸ ਵਿੱਚ ਕਾਰਬਨ ਪਰਮਾਣੂਆਂ ਦੀ ਵਿਚਕਾਰਲੀ ਦੂਰੀ ਹੀਰੇ ਨਾਲੋਂ ਵੱਧ ਹੁੰਦੀ ਹੈ | ਪਰਤਾਂ ਦੇ ਵਿੱਚ ਇਸ ਦੂਰੀ ਕਾਰਨ ਵਿਪਰੀਤ ਪਰਤਾਂ ਵਿੱਚ ਸਥਿਤ ਕਾਰਬਨ ਪਰਮਾਣੂਆਂ ਵਿੱਚ ਸਹਿਸੰਯੋਜਕ ਦੇ ਬੰਧਨਾਂ ਦੇ ਬਣਨ ਦੀ ਸੰਭਾਵਨਾ ਸਮਾਪਤ ਹੋ ਜਾਂਦੀ ਹੈ ਅਤੇ ਚੌਥਾ ਸੰਯੋਜਕ ਇਲੈੱਕਟ੍ਰਾਨ ਸੁਤੰਤਰ ਹੋ ਜਾਂਦਾ ਹੈ । ਫਾਈਟ ਵਿੱਚ ਸੁਤੰਤਰ ਇਲੈੱਕਟ੍ਰਾਨ ਦੇ ਬਹਾਓ ਕਾਰਨ ਫਾਈਟ ਬਿਜਲੀ ਦਾ ਵਧੀਆ ਚਾਲਕ ਹੁੰਦਾ ਹੈ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 9.
ਗ੍ਰੇਫਾਈਟ ਦੇ ਉਪਯੋਗ ਲਿਖੋ ।
ਉੱਤਰ-
ਗੇਫਾਈਟ ਦੇ ਉਪਯੋਗ-

  1. ਇਹ ਬਿਜਲੀ ਦਾ ਸੂਚਾਲਕ ਹੈ, ਇਸ ਲਈ ਇਸ ਦਾ ਉਪਯੋਗ ਖ਼ੁਸ਼ਕ ਸੈੱਲ, ਬਿਜਲੀ ਆਂਕਕ ਵਿੱਚ ਇਲੈਕਟ੍ਰੋਡ ਵਜੋਂ ਵਰਤਿਆ ਜਾਂਦਾ ਹੈ ।
  2. ਇਸ ਤੋਂ ਪੈਂਸਿਲ ਦਾ ਸਿੱਕਾ, ਕਾਲਾ ਰੰਗ ਅਤੇ ਪੇਂਟ ਆਦਿ ਬਣਾਏ ਜਾਂਦੇ ਹਨ ।
  3. ਇਸ ਦੇ ਲੂਬਰੀਕੇਟ ਗੁਣ ਕਾਰਨ ਇਸ ਦਾ ਉਪਯੋਗ ਉੱਚ ਤਾਪ ਤੇ ਮਸ਼ੀਨਾਂ ਨੂੰ ਚੀਕਣਾ ਰੱਖਣ ਲਈ ਕੀਤਾ ਜਾਂਦਾ ਹੈ ।
  4. ਫਾਈਟ ਦੇ ਉੱਚ ਪਿਘਲਣ ਅੰਕ ਕਾਰਨ ਧਾਤੂਆਂ ਨੂੰ ਪਿਘਲਾਉਣ ਲਈ ਇਸ ਦੇ ਕਰੂਸੀਬਲ ਬਣਾਏ ਜਾਂਦੇ ਹਨ ।

ਪ੍ਰਸ਼ਨ 10.
ਉਨ੍ਹਾਂ ਪਦਾਰਥਾਂ ਨੂੰ ਜਿਨ੍ਹਾਂ ਵਿੱਚ 60 ਕਾਰਬਨ ਪਰਮਾਣੂ ਪਰਸਪਰ ਜੁੜ ਕੇ ਅਣੂ ਬਣਾਉਂਦੇ ਹਨ, ਫੁਲਰੀਨ ਕਿਉਂ ਆਖਦੇ ਹਨ ?
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 22
ਜਿਸ ਪਦਾਰਥ ਵਿੱਚ 60 ਕਾਰਬਨ ਪਰਮਾਣੂ ਇੱਕ ਦੂਜੇ ਨਾਲ ਜੁੜ ਕੇ ਅਣੂ ਬਣਾਉਂਦੇ ਹਨ, ਉਸਨੂੰ ਫੁਲਰੀਨ ਆਖਦੇ ਹਨ । ਅਮਰੀਕੀ ਆਰਕੀਟੈਕਟ ਵਾਸਤੂਕਾਰ) ਬਕਸਟਰ ਫੁਲਰ (Buckminster Fuller) ਨੇ ਤਿੰਨ ਡਾਈਮੈਂਸ਼ਨ ਜੁਮੈਂਟਰੀ ਵਾਲੇ ਜਿਯੋਡੇਸਿਕ ਵਰਗੇ ਗੁੰਬਦ ਦੀ ਰਚਨਾ ਕੀਤੀ । ਇਸ ਨੂੰ ਦਿਤਾ ਲਈ ਪੰਜਕੋਣੀ ਅਤੇ ਛੇ ਕੋਈ ਵਿਵਸਥਾ ਦਾ ਉਪਯੋਗ ਕੀਤਾ । ਇਸ ਵਿੱਚ ਕਾਰਬਨ ਪਰਮਾਣੂ ਫੁੱਟਬਾਲ ਦੀ ਸ਼ਕਲ ਵਿੱਚ ਜੁੜੇ ਹੁੰਦੇ ਹਨ । ਇਸ ਨੂੰ ਉਸ ਨੇ ਫੁਲਰੀਨ ਦਾ ਨਾਂ ਦਿੱਤਾ ।

ਪ੍ਰਸ਼ਨ 11.
ਮੀਥੇਨ, ਈਥੇਨ, ਈਥੀਨ ਅਤੇ ਪੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ ਬਣਾਓ ।
ਉੱਤਰ-
(1) ਮੀਥੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : CH4
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 23

(2) ਈਥੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C2H6
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 24

(3) ਈਥੀਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C2H4
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 25

(4) ਪੇਨ ਦੀ ਇਲੈੱਕਟ੍ਰਾਨ-ਬਿੰਦੂ ਸੰਰਚਨਾ-
ਸੂਤਰ : C4H10
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 26

ਪ੍ਰਸ਼ਨ 12.
(a) ਸਮਜਾਤੀ ਲੜੀ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੇ ਦੋ ਗੁਣ ਲਿਖੋ । ਅਲਕੇਨ ਲੜੀ ਦੇ ਪਹਿਲੇ ਦੋ ਮੈਂਬਰਾਂ ਦੇ ਨਾਂ ਅਤੇ ਸੂਤਰ ਲਿਖੋ ।
ਉੱਤਰ-
ਸਮਜਾਤੀ ਲੜੀ (Homologous Series) – ਯੌਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ, ਉਸਨੂੰ ਸਮਜਾਤੀ ਲੜੀ ਕਹਿੰਦੇ ਹਨ । ਇਸ ਲੜੀ ਵਿੱਚ ਰੱਖੇ ਗਏ ਲਾਗਲੇ ਦੋ ਮੈਂਬਰਾਂ ਦੇ ਆਣਵੀਂ ਸੂਤਰਾਂ ਵਿੱਚ CH2 ਦਾ ਅੰਤਰ ਹੈ । ਇਸ ਸਮਜਾਤੀ ਲੜੀ ਦੇ ਹਰੇਕ ਮੈਂਬਰ ਨੂੰ ਸਮਜਾਤੀ ਕਹਿੰਦੇ ਹਨ । ਇੱਕ ਹੀ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਸਮਾਨ ਵਿਧੀ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

ਸਮਜਾਤੀ ਲੜੀ ਦੇ ਗੁਣ-

  1. ਸਮਜਾਤੀ ਲੜੀ ਦੇ ਮੈਂਬਰਾਂ ਨੂੰ ਇਕੋ ਜਿਹੀ ਵਿਧੀ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ।
  2. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰ ਇਕੋ ਜਿਹੇ ਰਸਾਇਣਿਕ ਗੁਣ ਦਰਸਾਉਂਦੇ ਹਨ ਅਤੇ ਉਨ੍ਹਾਂ ਦੇ ਭੌਤਿਕ ਗੁਣਾਂ ਵਿਚ ਅਣੂ ਭਾਰ ਦੇ ਵਧਣ ਨਾਲ ਥੋੜ੍ਹਾ-ਥੋੜ੍ਹਾ ਪਰਿਵਰਤਨ ਹੁੰਦਾ ਜਾਂਦਾ ਹੈ ।

ਐਲਕੇਨ ਦਾ ਸਾਧਾਰਨ ਸੂਤਰ : CnH2n + 2
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 27
(b) ਮੀਥੇਨ ਸਮਜਾਤੀ ਲੜੀ ਦੇ ਮੈਂਬਰਾਂ ਦੇ ਬਣਤਰੀ (ਸੰਰਚਨਾ) ਸੂਤਰ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 28

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 13.
ਸਮਜਾਤੀ ਲੜੀ ਦੇ ਲੱਛਣ ਲਿਖੋ ।
ਉੱਤਰ-
ਸਮਜਾਤੀ ਲੜੀ ਦੇ ਲੱਛਣ-

  1. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਇੱਕ ਸਾਧਾਰਨ ਸੂਤਰ ਦੁਆਰਾ ਪ੍ਰਗਟਾਇਆ ਜਾ ਸਕਦਾ ਹੈ ।
    ਜਿਵੇਂ ਐਲਕੇਨ ਸਮਜਾਤੀ ਲੜੀ ਦੇ ਸਾਰੇ ਮੈਂਬਰਾਂ ਨੂੰ ਇੱਕ ਹੀ ਸਾਧਾਰਨ ਸੂਤਰ CnH2n + 2 ਦੁਆਰਾ ਦਰਸਾਇਆ ਜਾ ਸਕਦਾ ਹੈ ।
  2. ਕਿਸੇ ਵੀ ਸਮਜਾਤੀ ਲੜੀ ਦੇ ਦੋ ਲਾਗਲੇ ਮੈਂਬਰਾਂ ਵਿੱਚ -CH2 ਗਰੁੱਪ ਦਾ ਅੰਤਰ ਹੁੰਦਾ ਹੈ ।
  3. ਕਿਸੇ ਸਮਜਾਤੀ ਲੜੀ ਦੇ ਸਾਰੇ ਮੈਂਬਰ ਇੱਕੋ ਜਿਹੇ ਰਸਾਇਣਿਕ ਗੁਣ ਦਰਸਾਉਂਦੇ ਹਨ ।
  4. ਕਿਸੇ ਸਮਜਾਤੀ ਲੜੀ ਦੇ ਮੈਂਬਰ ਨੂੰ ਇਕੋ ਜਿਹੀ ਵਿਧੀ ਦੁਆਰਾ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14.
ਕਈ ਵਾਰ ਕੈਰੋਸੀਨ ਸਟੋਵ ਅਤੇ ਐੱਲ. ਪੀ. ਜੀ. ਚੁੱਲ੍ਹੇ ਵੀ ਬਲਣ ਸਮੇਂ ਬਰਤਨਾਂ ਨੂੰ ਕਾਲਾ ਕਰਦੇ ਹਨ, ਕਿਉਂ ? ਇਸ ਤੋਂ ਹਵਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ?
ਉੱਤਰ-
ਜਦੋਂ ਵੀ ਕੈਰੋਸੀਨ ਸਟੋਵ ਅਤੇ ਐੱਲ. ਪੀ. ਜੀ. ਚੁੱਲ੍ਹੇ ਬਲਣ ਸਮੇਂ ਬਰਤਨਾਂ ਨੂੰ ਕਾਲਾ ਕਰਦੇ ਹਨ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਹਵਾ ਲਈ ਬਣੇ ਉਨ੍ਹਾਂ ਦੇ ਛੇਕ ਕਿਸੇ ਕਾਰਨ ਬੰਦ ਹੋ ਗਏ ਹਨ । ਆਕਸੀਜਨ ਦੀ ਅਧਿਕ ਮਾਤਰਾ ਦੀ ਉਪਸਥਿਤੀ ਵਿੱਚ ਸਵੱਛ ਨੀਲੀ ਲਾਟ ਉਤਪੰਨ ਹੁੰਦੀ ਹੈ, ਪਰੰਤੂ ਬਾਲਣ ਨੂੰ ਜੇਕਰ ਜਲਣ ਲਈ ਆਕਸੀਜਨ ਦੀ ਸਹੀ ਮਾਤਰਾ ਨਹੀਂ ਮਿਲਦੀ ਹੈ ਤਾਂ ਬਾਲਣ ਵਿਅਰਥ ਵਿੱਚ ਖ਼ਰਚ ਹੁੰਦਾ ਹੈ ਅਤੇ ਕਾਲਾ ਧੂੰਆਂ ਉਤਪੰਨ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਬਰਤਨਾਂ ਦੇ ਥੱਲੇ ਕਾਲੇ ਹੋਣ ਲਗਦੇ ਹਨ ਅਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ । ਇਸ ਨਾਲ ਸਲਫਰ ਅਤੇ ਨਾਈਟਰੋਜਨ ਦੇ ਆਕਸਾਈਡ ਬਲਦੇ ਹਨ ਜਿਸ ਕਰਕੇ ਹਵਾ ਦਾ ਪ੍ਰਦੂਸ਼ਣ ਵੱਧਦਾ ਹੈ ।

ਪ੍ਰਸ਼ਨ 15.
ਸਜੀਵ ਪ੍ਰਾਣੀਆਂ ਤੇ ਈਥੇਨਾਲ ਦਾ ਇਸਤੇਮਾਲ ਕਰਨ ਨਾਲ ਕਿਹੜਾ-ਕਿਹੜਾ ਭੈੜਾ ਪ੍ਰਭਾਵ ਪੈਂਦਾ ਹੈ ?
ਜਾਂ
ਈਥੇਨੋਲ ਪੀਣ ਦਾ ਸਾਡੀ ਸਿਹਤ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਈਥੇਨੋਲ ਪੀਣ ਦਾ ਸਿਹਤ ‘ਤੇ ਅਸਰ-

  1. ਇਸ ਨੂੰ ਪੀਣ ਨਾਲ ਦਿਲ ਦੀਆਂ ਪੇਸ਼ੀਆਂ ਖ਼ਰਾਬ ਹੋ ਜਾਂਦੀਆਂ ਹਨ ।
  2. ਇਸ ਨਾਲ ਜਿਗਰ ਦਾ ਆਕਾਰ ਵੱਡਾ ਹੋ ਜਾਂਦਾ ਹੈ ।
  3. ਇਸ ਦੇ ਵਧੇਰੇ ਸੇਵਨ ਨਾਲ ਜਿਗਰ ਦੇ ਫੇਲ੍ਹ ਹੋਣ ਨਾਲ ਮੌਤ ਵੀ ਹੋ ਸਕਦੀ ਹੈ ।
  4. ਇਸਦੇ ਵਧੇਰੇ ਸੇਵਨ ਨਾਲ ਦਿਲ ‘ਤੇ ਬੁਰਾ ਅਸਰ ਹੁੰਦਾ ਹੈ ।
  5. ਇਸਦੇ ਵਧੇਰੇ ਸੇਵਨ ਨਾਲ ਵਿਅਕਤੀ ਸ਼ਰਾਬੀ ਹੋ ਜਾਂਦਾ ਹੈ, ਜ਼ੁਬਾਨ ਤੁਤਲਾਨ ਲਗਦੀ ਹੈ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਘੱਟ ਜਾਂਦੀ ਹੈ ।

ਪ੍ਰਸ਼ਨ 16.
ਮੀਥੇਨੋਲ ਦੀ ਵਰਤੋਂ ਨਾਲ ਕੋਈ ਮਨੁੱਖ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਮੀਥੇਨੋਲ ਇੱਕ ਪ੍ਰਕਾਰ ਦਾ ਜ਼ਹਿਰੀਲਾ ਪਦਾਰਥ ਹੈ ਜਿਸ ਦੀ ਵਰਤੋਂ ਕਰਨ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ । ਇਹ ਮਿਹਦੇ ਦੀਆਂ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕੋਸ਼ਿਕਾਵਾਂ ਦਾ ਪ੍ਰੋਟੋਪਲਾਜ਼ਮ ਪੱਕੇ ਹੋਏ ਅੰਡੇ ਵਾਂਗ ਸੁੰਗੜ ਜਾਂਦਾ ਹੈ । ਇਹ ਅੱਖਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਜਿਸ ਤੋਂ ਅੰਨ੍ਹਾਪਨ ਆ ਜਾਂਦਾ ਹੈ । ਮਿਹਦੇ ਦੀ ਵਿਕਿਰਤੀ ਕਾਰਨ ਮੀਥੇਨੋਲ ਪੀਣ ਵਾਲਾ ਮਨੁੱਖ ਮਰ ਜਾਂਦਾ ਹੈ ।

ਪ੍ਰਸ਼ਨ 17.
ਇੱਕ ਕਾਰਬਨਿਕ ਯੌਗਿਕ ‘A’ ਦਾ ਅਣੂ ਸੂਤਰ C2H6O ਹੈ । ਗਰਮ ਉਤਪ੍ਰੇਰਕ ਤਾਂਬੇ ਦੀ ਉਪਸਥਿਤੀ ਵਿੱਚ ਹਵਾ ਵਿੱਚ ਆਕਸੀਕਰਨ ਦੁਆਰਾ ਇਹ CH3COOH ਵਿੱਚ ਆਕਸਕ੍ਰਿਤ ਹੋ ਜਾਂਦਾ ਹੈ । ਦੱਸੋ ਯੌਗਿਕ ‘A’ ਕੀ ਹੈ ?
ਉੱਤਰ-
ਯੌਗਿਕ ‘A’ ਆਕਸੀਕਰਨ ਦੁਆਰਾ ਐਸੀਟਿਕ ਐਸਿਡ CH3COOH ਜਾਂ ਕਾਰਬਾਕਸਲਿਕ ਐਸਿਡ ਬਣਾਉਂਦਾ ਹੈ । ਕਿਉਂਕਿ ਅਲਕੋਹਲ ਦੇ ਆਕਸੀਕਰਨ ਹੋਣ ਕਾਰਨ ਐਸਿਡ ਬਣਦਾ ਹੈ, ਇਸ ਲਈ ਯੌਗਿਕ ‘A’ ਇੱਕ ਅਲਕੋਹਲ ਹੈ । ਇਸ ਲਈ ਯੌਗਿਕ ‘A’ ਈਥੇਨੋਲ (ਈਥਾਈਲ ਅਲਕੋਹਲ) ਹੋਣਾ ਚਾਹੀਦਾ ਹੈ । ਈਥਾਈਲ ਅਲਕੋਹਲ ਦਾ ਸੂਤਰ CH3CH2OH ਜਾਂ C2H5OH ਹੁੰਦਾ ਹੈ ਅਤੇ ਐਸੀਟੇਲਡੀਹਾਈਡ ਦਾ ਸੂਤਰ CH3CHO ਜਾਂ C2H4O ਹੁੰਦਾ ਹੈ, ਇਸ ਲਈ ਯੌਗਿਕ ‘A’ ਈਥਾਈਲ ਅਲਕੋਹਲ (ਈਥੇਨੋਲ ਹੀ ਹੋ ਸਕਦਾ ਹੈ ।

ਪ੍ਰਸ਼ਨ 18.
ਜਦੋਂ ਸਾਬਣ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਸੈੱਲ ਕਿਉਂ ਬਣਦਾ ਹੈ ?
ਉੱਤਰ-
ਜਦੋਂ ਸਾਬਣ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਮਿਸੈੱਲ ਦਾ ਨਿਰਮਾਣ ਹੁੰਦਾ ਹੈ ਕਿਉਂਕਿ ਸਾਬਣ ਅਣੂਆਂ ਦੀ ਹਾਈਡਰੋਕਾਰਬਨ ਲੜੀਆਂ ਜਲ ਵਿਰੋਧੀ (ਹਾਈਡਰੋਫੋਬਿਕ) ਹੁੰਦੀਆਂ ਹਨ ਜਿਹੜੀਆਂ ਪਾਣੀ ਵਿੱਚ ਅਘੁਲਣਸ਼ੀਲ ਹਨ, ਪਰੰਤੂ ਸਾਬਣ ਅਣੂਆਂ ਦੇ ਆਇਨੀ ਸਿਰੇ ਪਾਣੀ ਵਲ ਆਕਰਸ਼ਿਤ ਹੁੰਦੇ ਹਨ ਜਿਸ ਕਰਕੇ ਪਾਣੀ ਵਿੱਚ ਘੁਲ ਜਾਂਦੇ ਹਨ । ਸਾਬਣ ਮਿਸੈੱਲ ਵਿੱਚ ਹਾਈਡਰੋਕਾਰਬਨ ਲੜੀ ਦੇ ਚਾਰਜਿਤ ਰਹਿਤ ਸਿਰੇ ਅੰਦਰ ਵੱਲ ਹੁੰਦੇ ਹਨ ਜਦਕਿ ਆਇਨੀ (ਚਾਰਜਿਤ) ਸਿਰੇ ਬਾਹਰ ਵੱਲ ਹੁੰਦੇ ਹਨ ਇਸ ਨਾਲ ਪਾਣੀ ਵਿੱਚ ਬਣਿਆ ਮਿਸੈੱਲ ਮੈਲ ਨੂੰ ਪਾਣੀ ਵਿੱਚ ਘੋਲਣ ਲਈ ਸਹਾਇਤਾ ਕਰਦਾ ਹੈ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 19.
ਕਾਰਨ ਸਹਿਤ ਸਮਝਾਓ ਕਿ ਕਿਉਂ ਸਾਬਣ ਕਠੋਰ ਪਾਣੀ ਵਿੱਚ ਮੈਲ ਨਿਵਾਰਕ ਦਾ ਕੰਮ ਪ੍ਰਭਾਵੀ ਢੰਗ ਨਾਲ ਨਹੀਂ ਕਰਦਾ ਹੈ ?
ਉੱਤਰ-
ਸਾਬਣ ਕਠੋਰ ਪਾਣੀ ਵਿੱਚ ਸਫਾਈ ਕਰਨ ਲਈ ਪ੍ਰਭਾਵੀ ਨਹੀਂ ਹੁੰਦਾ, ਕਿਉਂਕਿ ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਲੂਣ ਘੁਲੇ ਹੁੰਦੇ ਹਨ । ਜਦੋਂ ਸਾਬਣ ਨੂੰ ਕਠੋਰ ਪਾਣੀ ਵਿੱਚ ਪਾਇਆ ਜਾਂਦਾ ਹੈ ਤਾਂ ਕਠੋਰ ਪਾਣੀ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਇਨ ਸਾਬਣ ਨਾਲ ਕਿਰਿਆ ਕਰਦੇ ਹਨ ਅਤੇ ਵਸਾ ਤੇਜ਼ਾਬਾਂ ਦੇ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਲੂਣ ਬਣਾਉਂਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 29

ਇਸ ਲਈ ਸਾਬਣ ਦਾ ਬਹੁਤ ਵੱਡਾ ਹਿੱਸਾ ਵਿਅਰਥ ਜਾਂਦਾ ਹੈ । ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਸਾਬਣ ਕਠੋਰ ਪਾਣੀ ਦੇ ਪ੍ਰਯੋਗ ਨਾਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਲੂਣਾਂ ਦੇ ਅਘੁਲਣਸ਼ੀਲ ਤਲਛੱਟ ਤਿਆਰ ਕਰਦੇ ਹਨ ਜਿਹੜੇ ਕੱਪੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਕੱਪੜੇ ਦੀ ਸਫ਼ਾਈ ਕਰਨ ਵਿੱਚ ਰੁਕਾਵਟ ਬਣਦੇ ਹਨ ਅਤੇ ਕੱਪੜਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਹੈ ।

ਪ੍ਰਸ਼ਨ 20.
ਸਾਬਣ ਅਤੇ ਮੈਲ ਨਿਵਾਰਕ ਡਿਟਰਜੈਂਟ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਾਬਣ ਅਤੇ ਮੈਲ-ਨਿਵਾਰਕ ਵਿੱਚ ਅੰਤਰ-

ਸਾਬਣ ਮੈਲ ਨਿਵਾਰਕ
(1) ਸਾਬਣ ਲੰਬੀ ਲੜੀ ਵਾਲੇ ਵਸਾ ਤੇਜ਼ਾਬ ਦਾ ਸੋਡੀਅਮ ਲੂਣ ਹੁੰਦਾ ਹੈ । (1) ਸੰਸ਼ਲਿਸ਼ਟ ਮੈਲ-ਨਿਵਾਰਕ ਲੰਬੀ ਲੜੀ ਵਾਲੇ ਬੈਂਜੀਨ ਸਲਫੋਨੀਕ ਤੇਜ਼ਾਬ ਦਾ ਸੋਡੀਅਮ ਲੂਣ ਹੁੰਦੇ ਹਨ ਜਾਂ ਲੰਬੀ ਲੜੀ ਵਾਲੇ ਐਲਕਾਈਲ ਹਾਈਡਰੋਜਨ ਸਲਫੇਟ ਦਾ ਸੋਡੀਅਮ ਲੁਣ ਹੁੰਦਾ ਹੈ ।
(2) ਸਾਬਣ ਕਠੋਰ ਜਲ ਨਾਲ ਝੱਗ ਨਹੀਂ ਪੈਦਾ ਕਰਦਾ । (2) ਮੈਲ-ਨਿਵਾਰਕ ਕਠੋਰ ਜਲ ਨਾਲ ਵੀ ਝੱਗ ਬਣਾਉਂਦਾ ਹੈ ।
(3) ਸਾਬਣ ਨੂੰ ਬਨਸਪਤੀ ਤੇਲ ਜਾਂ ਤੰਤ ਵਸਾ ਤੋਂ ਬਣਾਇਆ ਜਾਂਦਾ ਹੈ । (3) ਸੰਸ਼ਲਿਸ਼ਟ ਮੈਲ-ਨਿਵਾਰਕ ਕੋਲੇ ਅਤੇ ਪੈਟਰੋਲੀਅਮ ਦੇ ਹਾਈਡਰੋਕਾਰਬਨ ਤੋਂ ਬਣਦਾ ਹੈ ।
(4) ਸਾਬਣ ਜਲ-ਪ੍ਰਦੂਸ਼ਣ ਨਹੀਂ ਫੈਲਾਉਂਦਾ ਹੈ । (4) ਮੈਲ-ਨਿਵਾਰਕ ਪ੍ਰਦੂਸ਼ਣ ਪੈਦਾ ਕਰਦਾ ਹੈ ।
(5) ਇਸ ਦੀ ਰਸਾਇਣਿਕ ਸੰਰਚਨਾ
C15 H31, COONa, C17 H35 COONa ਆਦਿ ਹੁੰਦੀ ਹੈ ।
(5) ਇਨ੍ਹਾਂ ਦੀ ਸੰਰਚਨਾ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 31
(6) ਇਸ ਦਾ ਅਣੂ PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 30 COONa ਹੁੰਦੀ ਹੈ । (6) ਇਸ ਦਾ ਅਣੂ PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 32 SONa ਹੈ ।

ਪ੍ਰਸ਼ਨ 21.
ਖਮੀਰਨ ਵਿਧੀ ਦੁਆਰਾ ਈਥੇਨੋਲ ਦੀ ਤਿਆਰੀ ਦਾ ਵਰਣਨ ਕਰੋ ।
ਉੱਤਰ-
ਖਮੀਰਨ ਵਿਧੀ ਦੁਆਰਾ ਈਥੇਨੋਲ ਦੀ ਤਿਆਰੀ-ਸਾਧਾਰਨ ਤਾਪ ਤੇ ਕਿਸੇ ਜੈਵ ਰਸਾਇਣਿਕ ਉੱਤਪ੍ਰੇਰਕ ਦੀ ਉਪਸਥਿਤੀ ਵਿੱਚ ਖਮੀਰਨ ਕਿਰਿਆ ਕੀਤੀ ਜਾਂਦੀ ਹੈ, ਜਿਸ ਵਿੱਚ ਖੰਡ ਦੇ ਅਣੂਆਂ ਦਾ ਐਲਕੋਹਲ ਅਤੇ ਕਾਰਬਨਡਾਈਆਕਸਾਈਡ ਵਿੱਚ ਪਰਿਵਰਤਨ ਹੁੰਦਾ ਹੈ । ਇਹ ਉੱਤਪ੍ਰੇਰਕ ਐਂਜ਼ਾਈਮ ਕਹਾਉਂਦੇ ਹਨ ।

ਈਥੇਨੋਲ ਨੂੰ ਐਂਜ਼ਾਈਮ ਦੀ ਉਪਸਥਿਤੀ ਵਿੱਚ ਖੰਡ ਜਾਂ ਸਟਾਰਚ ਦੇ ਖਮੀਰਨ ਦੁਆਰਾ ਬਣਾਇਆ ਜਾਂਦਾ ਹੈ । ਕਿਸੇ ਪਾਤਰ ਵਿੱਚ ਅੰਗੂਰ ਦੇ ਰਸ ਜਾਂ ਸ਼ਕਰ ਦੇ ਘੋਲ ਵਿੱਚ ਪਾ ਕੇ 20-30°C ਤਾਪ ਤੇ ਰੱਖਿਆ ਜਾਂਦਾ ਹੈ । ਖਮੀਰਨ ਦੁਆਰਾ ਖੰਡ ਜਾਂ ਸਟਾਰਚ ਦੇ ਅਣੂ ਛੋਟੇ ਅਣੂਆਂ ਵਿੱਚ ਟੁੱਟ ਜਾਂਦੇ ਹਨ ਜਿਸ ਕਰਕੇ ਕਾਰਬਨ-ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ । ਇਸ ਕਾਰਬਨ-ਡਾਈਆਕਸਾਈਡ ਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ ਪਰ ਹਵਾ ਨੂੰ ਬਰਤਨ ਵਿੱਚ ਨਹੀਂ ਜਾਣ ਦਿੱਤਾ ਜਾਂਦਾ । ਇਸ ਖਮੀਰਨ ਕਿਰਿਆ ਵਿੱਚ ਈਥਾਨੋਲ ਦਾ ਪਾਣੀ ਵਿੱਚ ਪਤਲਾ ਘੋਲ ਬਣ ਜਾਂਦਾ ਹੈ । ਈਥੇਨੋਲ ਨੂੰ ਵੱਖ ਕਰਕੇ ਕਸ਼ੀਦਨ ਵਿਧੀ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 33

ਈਥੇਨੋਲ ਪ੍ਰਸ਼ਨ 22.
ਹਾਈਡਰੋਜਨ ਦੇ ਅਣੂ ਵਿੱਚ ਬਣੇ ਬੰਧਨ ਨੂੰ ਸਮਝਾਓ ਅਤੇ ਪ੍ਰਦਰਸ਼ਿਤ ਕਰੋ ।
ਉੱਤਰ-
ਹਾਈਡਰੋਜਨ ਦੇ ਅਣੂ ਵਿੱਚ ਬੰਧਨ ਦਾ ਬਣਨਾ ਅਤੇ ਇਸਦਾ ਪ੍ਰਦਰਸ਼ਨ-ਹਾਈਡਰੋਜਨ ਪਰਮਾਣੂ ਦਾ ਪਰਮਾਣੂ ਅੰਕ ਇੱਕ ਹੈ । ਇਸ ਲਈ ਇਸ ਦੇ K ਸੈੱਲ ਵਿੱਚ ਇੱਕ ਇਲੈੱਕਟਰਾਨ ਹੈ ਅਤੇ K ਸੈੱਲ ਨੂੰ ਪੂਰਾ ਕਰਨ ਲਈ ਇੱਕ ਹੋਰ ਇਲੈੱਕਟਰਾਨ ਦੀ ਲੋੜ ਹੁੰਦੀ ਹੈ । ਹਾਈਡਰੋਜਨ ਦੇ ਦੋ ਪਰਮਾਣੂ ਆਪਣੇ 1-1 ਇਲੈੱਕਟਰਾਨ ਸਾਂਝੇ ਕਰਕੇ ਹਾਈਡਰੋਜਨ ਦਾ ਅਣੂ (H2) ਬਣਾਉਂਦੇ ਹਨ । ਇਸ ਦੇ ਸਿੱਟੇ ਵਜੋਂ ਹਰੇਕ ਪਰਮਾਣੂ ਆਪਣੇ ਨੇੜੇ ਦੀ ਹੀਲੀਅਮ ਗੈਸ ਦੀ ਇਲੈੱਕਟਰਾਨੀ ਤਰਤੀਬ ਪ੍ਰਾਪਤ ਕਰ ਲੈਂਦਾ ਹੈ ਜਿਸ ਨਾਲ ਦੋਨਾਂ ਪਰਮਾਣੂਆਂ ਦੇ K ਸ਼ੈਲ ਵਿੱਚ 2-2 ਇਲੈੱਕਟਰਾਨ ਹੋ ਜਾਂਦੇ ਹਨ । ਇਨ੍ਹਾਂ ਸਾਂਝੇ ਕੀਤੇ ਗਏ ਇਲੈੱਕਟਰਾਨਾਂ ਦੀ ਜੋੜੀ ਦੋ ਹਾਈਡਰੋਜਨ ਪਰਮਾਣੂਆਂ ਵਿਚਕਾਰ ਇਕਹਿਰਾ ਸਹਿਸੰਯੋਜਕ ਬੰਧਨ ਹਾਈਡਰੋਜਨ ਬਣਾਉਂਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 34

ਪ੍ਰਸ਼ਨ 23.
ਆਕਸੀਜਨ ਦੇ ਅਣੂ ਵਿੱਚ ਬਣਨ ਵਾਲੇ ਬੰਧਨ ਨੂੰ ਸਮਝਾਓ ਅਤੇ ਚਿੱਤਰ ਰਾਹੀਂ ਪ੍ਰਦਰਸ਼ਣ ਕਰੋ ।
ਉੱਤਰ-
ਆਕਸੀਜਨ ਦੇ ਅਣੂ ਵਿੱਚ ਬਣੇ ਸਹਿਸੰਯੋਜਕ ਬੰਧਨ ਦੀ ਜਾਣਕਾਰੀ – ਆਕਸੀਜਨ ਦਾ ਪਰਮਾਣੂ ਅੰਕ 6 ਹੈ । ਇਸ ਦੇ ਪਰਮਾਣੂ ਦੇ LA ਸੈੱਲ ਵਿੱਚ 6 ਇਲੈੱਕਟਰਾਨ ਹੁੰਦੇ ਹਨ ਅਤੇ ਇਸਨੂੰ ਆਪਣਾ ਅਸ਼ਟਕ (ਆਠਾ) ਪੁਰਾ ਕਰਨ ਲਈ ਦੋ ਹੋਰ ਇਲੈੱਕਟਰਾਨਾਂ ਦੀ ਲੋੜ ਹੁੰਦੀ ਹੈ ।
ਇਸ ਲਈ ਆਕਸੀਜਨ ਦੇ ਹਰੇਕ ਪਰਮਾਣੂ 2 ਇਲੈੱਕਟਰਾਨਾਂ ਨਾਲ ਸਾਂਝ ਕਰਦਾ ਹੈ । ਇਸ ਤਰ੍ਹਾਂ ਆਕਸੀਜਨ ਦੇ ਦੋ ਪਰਮਾਣੂਆਂ ਵਿਚਕਾਰ ਦੋ ਜੋੜੀ ਇਲੈੱਕਟਰਾਨਾਂ ਦੀ ਸਾਂਝ ਹੋਣ ਕਾਰਨ ਦੋਹਰਾ ਬੰਧਨ ਬਣਦਾ ਹੈ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 35

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 24.
ਨਾਈਟਰੋਜਨ ਦੇ ਅਣੂ ਵਿੱਚ ਕਿਹੋ ਜਿਹਾ ਬੰਧਨ ਬਣੇਗਾ ? ਚਿੱਤਰ ਬਣਾ ਕੇ ਸਮਝਾਓ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 36
ਨਾਈਟਰੋਜਨ ਦੇ ਅਣੂ ਵਿੱਚ ਦੋ ਪਰਮਾਣੂ ਹੁੰਦੇ ਹਨ । ਨਾਈਟਰੋਜਨ ਦਾ ਪਰਮਾਣੂ ਅੰਕ 7 ਹੈ । ਨਾਈਟਰੋਜਨ ਦੇ ਇੱਕ ਅਣੂ ਵਿੱਚ ਹਰੇਕ ਪਰਮਾਣੂ ਤਿੰਨ ਇਲੈੱਕਟਰਾਨ ਸਾਂਝੇ ਕਰਦਾ ਹੈ ਜਿਸ ਕਰਕੇ ਤਿੰਨ ਸਹਿਯੋਗੀ ਜੋੜੇ ਪ੍ਰਾਪਤ ਹੁੰਦੇ ਹਨ । ਇਨ੍ਹਾਂ ਸਾਂਝੇ ਕੀਤੇ ਗਏ ਤਿੰਨ ਜੋੜੇ ਇਲੈਂਕਟਰਾਨਾਂ ਕਰਕੇ ਤਿਹਰੇ ਸਹਿਸੰਯੋਜਕ ਬੰਧਨ ਦਾ ਨਿਰਮਾਣ ਹੁੰਦਾ ਹੈ । N2 ਦੀ ਇਲੈੱਕਟਰਾਨ-ਬਿੰਦ ਰਚਨਾ ਅਤੇ ਤਿਹਰੇ ਬੰਧਨ ਨੂੰ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 25.
ਚਿੱਤਰ ਵਿਚ ਦਰਸਾਈ ਰਚਨਾ ਨੂੰ ਕੀ ਕਿਹਾ ਜਾਂਦਾ ਹੈ ? ਇਸ ਦੇ ਦੋ ਸਿਰੇ ਕੀ ਦਰਸਾਉਂਦੇ ਹਨ ? ਇਹ ਰਚਨਾ ਕਿਸ ਕਿਰਿਆ ਵਿਚ ਬਣਦੀ ਹੈ ?
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 37
ਉੱਤਰ-
ਚਿੱਤਰ ਵਿਚ ਦਰਸਾਈ ਰਚਨਾ ਨੂੰ ਮਿਸ਼ੈੱਲ ਕਹਿੰਦੇ ਹਨ । ਇਸ ਦੇ ਦੋ ਸਿਰੇ ਹੁੰਦੇ ਹਨ, ਇਕ ਜਲਸਨੇਹੀ ਸਿਰਾ ਅਤੇ ਦੂਜਾ ਜਲਵਿਰੋਧੀ ਸਿਰਾ ਜਾਂ ਪੂੰਛ ਵੀ ਆਖਦੇ ਹਨ । ਇਹ ਰਚਨਾ ਸਾਬਣ ਦੁਆਰਾ ਸਫ਼ਾਈਕਰਨ ਦੀ ਕਿਰਿਆ ਵਿਚ ਬਣਦੀ ਹੈ ।

ਪ੍ਰਸ਼ਨ 26.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਈ ਗਈ ਰਚਨਾ ਦਾ ਨਾਂ ਲਿਖੋ । PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 38 ਨੂੰ ਅੰਕਿਤ ਵੀ ਕਰੋ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 39
ਉੱਤਰ-
ਚਿੱਤਰ ਵਿੱਚ ਦਰਸਾਈ ਗਈ ਰਚਨਾ ਨੂੰ ਮਿਸੈਲ ਕਹਿੰਦੇ ਹਨ ।
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 40 ਜਲ ਸਨੇਹੀ (ਹਾਈਡਰੋਫੋਬਿਕ ਸਿਰਾ)
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 41 ਜਲ ਵਿਰੋਧੀ (ਹਾਈਡਰੋਫਿਲਿਕ ਸਿਰਾ) ।

ਪ੍ਰਸ਼ਨ 27.
(i) ਪ੍ਰੋਪੇਨ ਦਾ ਅਣੂ ਸੂਤਰ ਲਿਖੋ :
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 42
ਉੱਤਰ-
(i) ਪ੍ਰੋਪੇਨ ਦਾ ਅਣੂ ਸੂਤਰ-C3H8.
(ii) ਸ਼੍ਰੋਮੋਈਥੇਨ ।

ਪ੍ਰਸ਼ਨ 28.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਯੌਗਿਕ ਦਾ ਨਾਂ ਲਿਖੋ । ਇਸ ਵਿੱਚ ਕਿੰਨੇ ਇਕਹਰੇ ਸਹਿਸੰਯੋਜੀ ਬੰਧ ਹਨ ? ਇਹ ਯੌਗਿਕ ਕਾਰਬਨਿਕ ਯੌਗਿਕਾਂ ਦੀ ਕਿਸ ਲੜੀ ਦਾ ਹੈ ?
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 43
ਉੱਤਰ-
ਯੌਗਿਕ ਦਾ ਨਾਂ : ਈਥੀਨ
ਈਥੀਨ ਵਿੱਚ ਚਾਰ ਇਕਹਰੇ ਸਹਿਸੰਯੋਜੀ ਬੰਧ ਹੁੰਦੇ ਹਨ । ਇਸਦੇ ਕਾਰਬਨ ਪਰਮਾਣੂਆਂ ਵਿਚਕਾਰ ਦੋਹਰਾ ਬੰਧ ਹੋਣ ਕਰਕੇ ਅਸੰਤ੍ਰਿਪਤ ਕਾਰਬਨ ਲੜੀ ਦਾ ਯੌਗਿਕ ਹੈ ।

ਪ੍ਰਸ਼ਨ 29.
(i) ਬਿਊਟੇਨ ਦਾ ਅਣੁ ਸੂਤਰ ਲਿਖੋ ।
(ii) ਪੈਨਲ ਦੀ ਰਚਨਾ ਦਾ ਰੇਖਾ-ਚਿੱਤਰ ਬਣਾਓ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 44

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕਾਰਬਨ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਕਿੰਨੇ ਇਲੈੱਕਟ੍ਰਾਨ ਹੁੰਦੇ ਹਨ ?
ਉੱਤਰ-
ਚਾਰ ।

ਪ੍ਰਸ਼ਨ 2.
ਕਾਰਬਨ ਪਰਮਾਣੂ ਨੂੰ ਹੋਰ ਤੱਤਾਂ ਨਾਲ ਸੰਯੋਜਨ ਕਰਦੇ ਸਮੇਂ ਚਾਰ ਇਲੈੱਕਟ੍ਰਾਨ ਪ੍ਰਾਪਤ ਕਰਨ ਜਾਂ ਗੁਆਉਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਨੋਬਲ ਗੈਸ ਦੀ ਸੰਰਚਨਾ (ਬਣਤਰ) ਪ੍ਰਾਪਤ ਕਰਨ ਲਈ ।

ਪ੍ਰਸ਼ਨ 3.
ਹਾਈਡਰੋਜਨ ਦੇ ਦੋ ਪਰਮਾਣੂਆਂ ਵਿਚਕਾਰ ਇਲੈੱਕਟ੍ਰਾਨ ਸੰਯੋਜੀ ਜੋੜੇ ਤੋਂ ਕਿਹੜਾ ਬੰਧਨ ਬਣਦਾ ਹੈ ?
ਉੱਤਰ-
ਇਕਹਿਰਾ ਸੰਯੋਜੀ ਬੰਧਨ ।

ਪ੍ਰਸ਼ਨ 4.
ਨਾਈਟਰੋਜਨ ਦੀ ਪਰਮਾਣੂ ਸੰਖਿਆ ਕਿੰਨੀ ਹੈ ?
ਉੱਤਰ-
ਸੱਤ (7) ।

ਪ੍ਰਸ਼ਨ 5.
ਨਾਈਟ੍ਰੋਜਨ ਅਣੂ ਵਿੱਚ ਅਸ਼ਟਕ ਬਣਾਉਣ ਲਈ ਨਾਈਟਰੋਜਨ ਦਾ ਹਰੇਕ ਪਰਮਾਣੂ ਕਿੰਨੇ ਇਲੈਂਕਨ ਸਾਂਝੇ ਕਰਦਾ ਹੈ ?
ਉੱਤਰ-
ਤਿੰਨ ।

ਪ੍ਰਸ਼ਨ 6.
ਬਾਲਣ ਦੇ ਰੂਪ ਵਿੱਚ ਕਿਸ ਗੈਸ ਦਾ ਸਭ ਤੋਂ ਵੱਧ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਮੀਥੇਨ ਗੈਸ ਦਾ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 7.
ਮੀਥੇਨ ਕਿਹੜੇ ਦੋ ਗੈਸੀ ਬਾਲਣਾਂ ਦਾ ਪ੍ਰਮੁੱਖ ਘਟਕ ਹੈ :
ਉੱਤਰ-

  1. ਬਾਇਓ ਗੈਸ
  2. ਸੀ. ਐੱਨ. ਜੀ. ।

ਪ੍ਰਸ਼ਨ 8.
C. N. ਓ. ਦਾ ਪੂਰਾ ਨਾਂ ਲਿਖੋ ।
ਉੱਤਰ-
ਸੰਪੀੜਤ ਕੁਦਰਤੀ ਗੈਸ (Compressed Natural Gas) ।

ਪ੍ਰਸ਼ਨ 9.
ਹੀਰੇ ਦੀ ਸੰਰਚਨਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਦਰਿੜ ਤਿੰਨ ਆਕਾਰੀ ਰਚਨਾ ।

ਪ੍ਰਸ਼ਨ 10.
ਗੇਫਾਈਟ ਦੀ ਰਚਨਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਛੇ-ਕੋਣੀ ।

ਪ੍ਰਸ਼ਨ 11.
ਬਿਜਲੀ ਦਾ ਸੁਚਾਲਕ ਕਿਹੜਾ ਹੈ-ਹੀਰਾ (ਡਾਇਮੰਡ) ਜਾਂ ਫਾਈਟ ?
ਉੱਤਰ-
ਗ੍ਰੇਫਾਈਟ ।

ਪ੍ਰਸ਼ਨ 12.
ਫਾਈਟ ਛੂਹਣ ਤੇ ਕਿਹੋ ਜਿਹਾ ਅਨੁਭਵ ਹੁੰਦਾ ਹੈ ?
ਉੱਤਰ-
ਚੀਕਣਾ ਅਤੇ ਤਿਲਕਣਸ਼ੀਲ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 13.
ਕਿਸ ਤੱਤ ਵਿੱਚ ਸਭ ਤੋਂ ਵੱਧ ਯੌਗਿਕ ਬਣਾਉਣ ਦੀ ਸਮਰੱਥਾ ਹੈ ?
ਉੱਤਰ-
ਕਾਰਬਨ ।

ਪ੍ਰਸ਼ਨ 14.
ਹਾਈਡਰੋਕਾਰਬਨ ਦਾ ਸਰਲਤਮ ਰੂਪ ਕਿਹੜਾ ਹੈ ?
ਉੱਤਰ-
ਮੀਥੇਨ (CH4)।

ਪ੍ਰਸ਼ਨ 15.
ਕੋਈ ਪੰਜ ਤੱਤਾਂ ਦੇ ਨਾਂ ਲਿਖੋ ਜਿਹੜੇ ਕਾਰਬਨ ਨਾਲ ਜੁੜ ਕੇ ਯੌਗਿਕ ਬਣਾਉਂਦੇ ਹਨ ?
ਉੱਤਰ-
ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਸਲਫਰ (ਗੰਧਕ), ਕਲੋਰੀਨ ।

ਪ੍ਰਸ਼ਨ 16.
ਈਥੇਨ ਦਾ ਅਣਵੀਂ ਸੂਤਰ ਲਿਖੋ ।
ਉੱਤਰ-
C2H6

ਪ੍ਰਸ਼ਨ 17.
ਈਥੇਨ ਦਾ ਸੰਰਚਨਾਤਮਕ (ਬਣਤਰੀ) ਸੂਤਰ ਲਿਖੋ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 45

ਪ੍ਰਸ਼ਨ 18.
ਹੇਠ ਲਿਖਿਆਂ ਦੇ ਅਗਲੇ ਉੱਚ ਸਮਜਾਤੀ ਲਿਖੋ ।
(i) C3H6
(ii) C3H8.
ਉੱਤਰ-
(i) C4H8
(ii) C4H10

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 19.
ਈਥੇਨੋਲ ਦੀ ਰਚਨਾ ਲਿਖੋ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 46

ਪ੍ਰਸ਼ਨ 20.
ਪ੍ਰੋਪੇਨਾਂਨ (CH3 COCH3) ਉਪਸਥਿਤ ਕਿਰਿਆਤਮਕ ਸਮੂਹ (ਗਰੁੱਪ) ਦਾ ਨਾਂ ਲਿਖੋ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 47

ਪ੍ਰਸ਼ਨ 21.
ਸਰਲਤਮ ਕੀਟੋਨ ਦਾ ਸੰਰਚਨਾ ਸੂਤਰ ਲਿਖੋ ।
ਉੱਤਰ-
ਸਰਲਤਮ ਕੀਟੋਨ ਮੈਂਬਰ ਐਸੀਟੋਨ ਹੈ । ਇਸ ਦਾ ਸੰਰਚਨਾ ਸੂਤਰ ਹੈ :
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 48

ਪ੍ਰਸ਼ਨ 22.
ਚਾਰ ਕਾਰਬਨ ਪਰਮਾਣੂਆਂ ਦੇ ਐਲਡੀਹਾਈਡ ਦੀ ਸੰਰਚਨਾ ਅਤੇ ਨਾਂ ਲਿਖੋ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 49

ਪ੍ਰਸ਼ਨ 23.
ਈਥਾਈਲ ਅਲਕੋਹਲ (ਈਥੇਨੋਲ) (C2H5OH) ਦਾ ਸੰਰਚਨਾ ਸੂਤਰ ਲਿਖੋ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 50

ਪ੍ਰਸ਼ਨ 24.
CH3COOH ਯੌਗਿਕ ਉਪਸਥਿਤ ਕਿਰਿਆਤਮਕ (ਫੰਕਸ਼ਨਲ) ਸਮੂਹ ਦਾ
(i) ਨਾਂ
(ii) ਸੰਰਚਨਾ ਸੂਤਰ ਲਿਖੋ ।
ਉੱਤਰ-
(i) CH3COOH ਯੌਗਿਕ ਵਿਚ ਕਿਰਿਆਤਮਕ ਸਮੂਹ ਦਾ ਨਾਂ : ਕਾਰਬਾਕਸਲਿਕ ਸਮੂਹ
(ii) ਸੰਰਚਨਾ ਸੂਤਰ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 51

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 25.
ਹੇਠ ਲਿਖਿਆਂ ਵਿੱਚੋਂ ਕਿਹੜੇ ਦੋ ਇੱਕ ਹੀ ਸਮਜਾਤੀ ਲੜੀ ਦੇ ਮੈਂਬਰ ਹੋ ਸਕਦੇ ਹਨ ?
C2H6O2, C2H6O, C2H6, CH4O
ਉੱਤਰ-
C2H6O, ਜਾਂ (C2H5OH) ਅਤੇ CH4O ਜਾਂ (CH3OH) ।

ਪ੍ਰਸ਼ਨ 26.
ਇੱਕ ਐਸਟਰ ਦਾ ਸੰਰਚਨਾਤਮਕ ਸੂਤਰ ਹੈ :
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 52
ਉਸ ਤੇਜ਼ਾਬ ਅਤੇ ਅਲਕੋਹਲ ਦਾ ਅਣਵੀਂ ਸੂਤਰ ਲਿਖੋ ਜਿਸ ਤੋਂ ਇਹ ਐਸਟਰ ਉਤਪੰਨ ਹੋਇਆ ਹੈ ?
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 53
ਅਤੇ ਅਲਕੋਹਲ ਦਾ ਸੂਤਰ : CH3CH2OH.

ਪ੍ਰਸ਼ਨ 27.
ਮੀਥੇਨ ਦੀ ਇਲੈੱਕਟਰਾਨੀ-ਬਿੰਦੂ ਸੰਰਚਨਾ ਬਣਾਓ ।
ਉੱਤਰ-
ਮੀਥੇਨ ਦੀ ਇਲੈੱਕਟਰਾਨੀ ਸੰਰਚਨਾ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 54

ਪ੍ਰਸ਼ਨ 28.
ਸਹਿਸੰਯੋਜਕ ਬੰਧਨ ਕੀ ਹੁੰਦੇ ਹਨ ?
ਉੱਤਰ-
ਸਹਿਸੰਯੋਜਕ ਬੰਧਨ – ਦੋ ਪਰਮਾਣੂਆਂ ਦੇ ਵਿਚਕਾਰ ਇੱਕ ਇਲੈੱਕਟਰਾਨ ਜੋੜੇ ਦੀ ਸਾਂਝ ਤੋਂ ਬਣਿਆ ਬੰਧਨ, ਸਹਿਸੰਯੋਜਕ ਬੰਧਨ ਹੁੰਦਾ ਹੈ ।

ਪ੍ਰਸ਼ਨ 29.
ਸਹਿਸੰਯੋਜਕ ਯੌਗਿਕ ਬਿਜਲੀ ਦਾ ਕਮਜ਼ੋਰ ਚਾਲਕ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਇਨ੍ਹਾਂ ਵਿੱਚ ਆਇਨ ਜਾਂ ਮੁਕਤ ਇਲੈੱਕਟਰਾਨ ਨਹੀਂ ਹੁੰਦੇ ਹਨ ਜਿਹੜੇ ਬਿਜਲੀ ਚਾਲਕ ਹੋਣ ਲਈ ਲੋੜੀਂਦੇ ਹਨ ।

ਪ੍ਰਸਨ 30.
ਭਿੰਨ ਰੂਪ ਕੀ ਹੁੰਦੇ ਹਨ ?
ਉੱਤਰ-
ਭਿੰਨ ਰੂਪ – ਜਦੋਂ ਕੋਈ ਤੱਤ ਦੋ ਜਾਂ ਦੋ ਤੋਂ ਵੱਧ ਰੂਪਾਂ ਵਿੱਚ ਮਿਲਦਾ ਹੈ ਜਿਸਦੇ ਭੌਤਿਕ ਗੁਣ ਭਿੰਨ-ਭਿੰਨ ਹੋਣ, ਪਰੰਤੂ ਰਸਾਇਣਿਕ ਗੁਣ ਇੱਕ ਸਮਾਨ ਹੋਣ ਤਾਂ ਤੱਤ ਦੇ ਇਹ ਰੂਪ ਉਸ ਤੱਤ ਦੇ ਭਿੰਨ-ਰੂਪ ਹੁੰਦੇ ਹਨ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 31.
ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ ਬਣਾਓ ।
ਉੱਤਰ-
ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 55

ਪ੍ਰਸ਼ਨ 32.
ਪ੍ਰੋਪੇਨ ਦੀ ਸੰਰਚਨਾ ਬਣਾਓ ।
ਉੱਤਰ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 56

ਪ੍ਰਸ਼ਨ 33.
ਈਥੀਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ ਬਣਾਓ।
ਉੱਤਰ-
ਈਥੇਨ ਦੀ ਇਲੈੱਕਟਰਾਨ ਬਿੰਦੂ ਸੰਰਚਨਾ-
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 57

ਪ੍ਰਸ਼ਨ 34.
ਕਿਰਿਆਤਮਕ ਸਮੂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਰਿਆਤਮਕ ਸਮੂਹ (Functional Group) – ਇੱਕ ਜਾਂ ਇੱਕ ਤੋਂ ਵੱਧ ਪਰਮਾਣੂਆਂ ਦਾ ਉਹ ਸਮੂਹ ਜਿਹੜਾ ਕਿਸੇ ਕਾਰਬਨਿਕ ਯੌਗਿਕ ਦੀ ਰਸਾਇਣਿਕ ਪ੍ਰਵਿਰਤੀ ਨੂੰ ਨਿਰਧਾਰਿਤ ਕਰਦਾ ਹੈ, ਕਿਰਿਆਤਮਕ ਸਮੂਹ ਕਹਾਉਂਦਾ ਹੈ । ਜਿਵੇਂ CH3Cl ਵਿੱਚ -Cl ਅਤੇ C2H5 OH ਵਿੱਚ -OH ਕਿਰਿਆਤਮਕ ਸਮੂਹ ਹੈ ।

ਪ੍ਰਸ਼ਨ 35.
ਐਲਕੇਨ, ਐਲਕੀਨ ਅਤੇ ਐਲਕਾਈਨ ਦੇ ਸਾਧਾਰਨ ਸੂਤਰ (ਫਾਰਮੂਲੇ) ਲਿਖੋ ।
ਉੱਤਰ-
ਐਲਕੇਨ ਦਾ ਸਾਧਾਰਨ ਸੂਤਰ : Cn H2n + 2
ਐਲਕੀਨ ਦਾ ਸਾਧਾਰਨ ਸੂਤਰ : CnH2n
ਐਲਕਾਈਨ ਦਾ ਸਾਧਾਰਨ ਸੂਤਰ : CnH2n – 2 , ਜਿੱਥੇ n ਯੌਗਿਕਾਂ ਵਿੱਚ ਕਾਰਬਨ ਦੇ ਪਰਮਾਣੂਆਂ ਦੀ ਸੰਖਿਆ ਹੈ ।

ਪ੍ਰਸ਼ਨ 36.
ਬਿਊਟੇਨ ਦੇ ਸਮਅੰਗਕਾਂ ਦਾ ਚਿਤਰਨ ਬਣਾਓ ।
ਉੱਤਰ-
ਬਿਊਟੇਨ ਦੇ ਦੋ ਸਮਅੰਗਕ ਹਨ- (i) n- ਬਿਊਟੇਨ ਅਤੇ (ii) ਆਇਸੋ-ਬਿਊਟੇਨ
PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ 58

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 37.
ਅਲਕੋਹਲ ਸਮਜਾਤੀ ਲੜੀ ਦੇ ਪਹਿਲੇ ਚਾਰ ਸਮਜਾਤ ਲਿਖੋ ।
ਉੱਤਰ-
CH3OH, C2H5OH, C3H7OH, C4H9OH.

ਪ੍ਰਸ਼ਨ 38.
ਉੱਤਕ ਕੀ ਹਨ ?
ਉੱਤਰ-
ਉੱਤਪ੍ਰੇਰਕ – ਉਹ ਪਦਾਰਥ ਜਿਹੜੇ ਕਿਸੇ ਪ੍ਰਤਿਕਿਰਿਆ ਦੇ ਹੋਣ ਦੀ ਦਰ ਨੂੰ ਵਧਾਉਣ ਦੇ ਕਾਰਕ ਹੋਣ ਪਰੰਤੂ ਆਪ ਕਿਰਿਆ ਵਿੱਚ ਭਾਗ ਨਾ ਲੈਣ, ਨੂੰ ਉੱਤਪ੍ਰੇਰਕ ਕਹਿੰਦੇ ਹਨ ।

ਪ੍ਰਸ਼ਨ 39.
ਵਿਕ੍ਰਿਤ ਸਪਿਰਿਟ ਜਾਂ ਅਲਕੋਹਲ ਕੀ ਹੈ ।
ਉੱਤਰ-
ਜ਼ਹਿਰੀਲਾ ਰਸਾਇਣਿਕ ਪਦਾਰਥ ਜਿਵੇਂ ਮੀਥੇਨੋਲ ਜਾਂ ਐਸੀਟੋਨ ਜਾਂ ਪਿਰੀਡੀਨ ਜਾਂ ਕਾਪਰ ਸਲਫੇਟ ਆਦਿ ਮਿਲੇ ਹੋਏ ਈਥੇਨੋਲ ਨੂੰ ਵਿਕ੍ਰਿਤ ਸਪਿਰਿਟ ਜਾਂ ਅਲਕੋਹਲ ਕਹਿੰਦੇ ਹਨ । ਇਹ ਪੀਣ ਯੋਗ ਨਹੀਂ ਹੁੰਦਾ ਹੈ ।

ਪ੍ਰਸ਼ਨ 40.
ਹਾਈਡਰੋਜਨ ਦੀ ਪਰਮਾਣੂ ਸੰਖਿਆ ਕੀ ਹੈ ?
ਉੱਤਰ-
ਇੱਕ ।

ਪ੍ਰਸ਼ਨ 41.
ਸਿਰਕੇ ਵਿੱਚ ਉਪਸਥਿਤ ਕਾਰਬਨਿਕ ਤੇਜ਼ਾਬ ਦਾ ਨਾਂ ਅਤੇ ਰਸਾਇਣਿਕ ਸੂਤਰ ਲਿਖੋ ।
ਉੱਤਰ-
ਈਥੇਨੋਇਕ ਤੇਜ਼ਾਬ (CH3 COOH) ।

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਐਸੀਟਿਕ ਐਸਿਡ ਦੀ ਅਲਕੋਹਲ ਨਾਲ ਕਿਰਿਆ ਨੂੰ ਕਹਿੰਦੇ ਹਨ-
(a) ਡੀਕਾਰਬੋਕਸੀਲੇਸ਼ਨ
(b) ਬਹੁਲੀਕਰਨ
(c) ਸਾਬਨੀਕਰਨ
(d) ਐਸਟਰੀਕਰਨ ।
ਉੱਤਰ-
(d) ਐਸਟਰੀਕਰਨ ।

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਪ੍ਰਸ਼ਨ 2.
ਐਸੀਟਿਕ ਐਸਿਡ ਵਿਚ ਕਿੰਨੇ ਪ੍ਰਤੀਸ਼ਤ ਮਿਲਾਇਆ ਗਿਆ ਪਾਣੀ, ਸਿਰਕਾ ਅਖਵਾਉਂਦਾ ਹੈ ?
(a) 5% ਤੋਂ 8%
(b) 15% ਤੋਂ 20%
(c) 21% ਤੋਂ 29%
(d) 30% ਤੋਂ 40%.
ਉੱਤਰ-
(a) 5% ਤੋਂ 8%.

ਪ੍ਰਸ਼ਨ 3.
ਕਾਰਬਾਕਸਲਿਕ ਐਸਿਡ ਵਿਚ ਫੰਕਸ਼ਨਲ ਸਮੂਹ ਉਪਸਥਿਤ ਹੁੰਦਾ ਹੈ-
(a) -CHO
(b) -CH2OH
(c) -COOH
(d) -OH.
ਉੱਤਰ-
(c)-COOH.

ਪ੍ਰਸ਼ਨ 4.
ਈਥੇਨੋਇਕ ਐਸਿਡ ਦਾ ਸੂਤਰ ਹੈ-
(a) C2H5OH
(b) CH3COCH3
(c) CH3COOH
(d) C2H5COOH.
ਉੱਤਰ-
(d) C2H5COOH.

ਪ੍ਰਸ਼ਨ 5.
ਐਲਕਾਈਨ ਦਾ ਸਧਾਰਨ ਸੂਤਰ ਹੈ-
(a) CnH2n – 2
(b) CnH2n + 2
(c) CnH2n
(d) Cn + 2H2n
ਉੱਤਰ-
(a) CnH2n – 2.

ਪ੍ਰਸ਼ਨ 6.
ਪ੍ਰੋਪੇਨਾਲ ਦਾ ਕਿਰਿਆਤਮਕ ਗਰੁੱਪ ਹੈ-
(a) – OH
(b) -CHO
(c) C = O
(d) -COOH.
ਉੱਤਰ-
(c) C = 0.

ਪ੍ਰਸ਼ਨ 7.
ਪਾਣੀ ਦੀ ਕਠੋਰਤਾ ਦੇ ਲਈ ਕਿਹੜੇ ਆਇਨ ਜ਼ਿੰਮੇਵਾਰ ਹਨ ?
(a) Ca2+ ਆਇਨ
(b) Mg2+ ਆਇਨ
(c) Ca2+ ਅਤੇ Mg2+ ਆਇਨ
(d) ਉਪਰੋਕਤ ਵਿਚੋਂ ਕੋਈ ਵੀ ਨਹੀਂ ।
ਉੱਤਰ-
(c) Ca2+ ਅਤੇ Mg2+ ਆਇਨ

PSEB 10th Class Science Important Questions Chapter 4 ਕਾਰਬਨ ਅਤੇ ਉਸਦੇ ਯੋਗਿਕ

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਪਰਮਾਣੂ ਜਾਂ ਪਰਮਾਣੂਆਂ ਦਾ ਸਮੂਹ ਜਿਹੜਾ ਕਿਸੇ ਐਲਕਾਈਲ ਮੂਲਕ ਨਾਲ ਜੁੜ ਕੇ ਉਸ ਪਦਾਰਥ ਦੇ ਵਿਸ਼ਿਸ਼ਟ ਵਿਵਹਾਰ ਨੂੰ ਦਰਸਾਉਂਦਾ ਹੈ, ਉਸ ਨੂੰ ……………… ਕਹਿੰਦੇ ਹਨ ।
ਉੱਤਰ-
ਕਿਰਿਆਤਮਕ ਸਮੂਹ

(ii) ਅਲਕੋਹਲ ਤੀਬਰ ਆਕਸੀਕਾਰਕਾਂ ਦੀ ਹੋਂਦ ਵਿੱਚ ਆਕਸੀਕਰਨ ਹੋਣ ਤੇ ……………….. ਬਣਦਾ ਹੈ ।
ਉੱਤਰ-
ਕਾਰਬਾਕਸਿਲਿਕ ਐਸਿਡ

(iii) …………… ਦਾ ਉਪਯੋਗ ਚਿਕਿਤਸਾ ਖੇਤਰ ਵਿੱਚ ਕੀਟਾਣੂਨਾਸ਼ਕ ਦੇ ਰੂਪ ਵਜੋਂ ਕੀਤਾ ਜਾਂਦਾ ਹੈ ।
ਉੱਤਰ-
ਈਥੇਨਾਲ

(iv) ਜਲਰਹਿਤ ਸ਼ੁੱਧ ਈਥੇਨੌਇਕ ਐਸਿਡ, ……………… ਐਸਿਡ ਅਖਵਾਉਂਦਾ ਹੈ ।
ਉੱਤਰ-
ਗਲੈਸ਼ਿਅਲ ਐਸੀਟਿਕ

(v) ……………… ਵਿਘਟਿਤ ਨਾ ਹੋਣ ਕਾਰਨ ਮਨੁੱਖੀ ਜੀਵਨ ਅਤੇ ਪਰਿਸਥਿਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ।
ਉੱਤਰ-
ਪਾਲੀਥੀਨ ।

Leave a Comment