PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

Punjab State Board PSEB 8th Class Agriculture Book Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Textbook Exercise Questions and Answers.

PSEB Solutions for Class 8 Agriculture Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

Agriculture Guide for Class 8 PSEB ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Textbook Questions and Answers

ਅਭਿਆਸ
(ਓ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੁਰਾਣੇ ਜ਼ਮਾਨੇ ਵਿੱਚ ਜ਼ਮੀਨ ਦੀ ਪੈਮਾਇਸ਼ ਕਿਸ ਨਾਲ ਕਰਦੇ ਸਨ ?
ਉੱਤਰ-
ਰੱਸੀ ਨਾਲ ।

ਪ੍ਰਸ਼ਨ 2.
ਜ਼ਮੀਨ ਸੰਬੰਧੀ ਸੁਧਾਰਾਂ ਦਾ ਮੋਢੀ ਕਿਸ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 3.
ਇੱਕ ਹੈਕਟੇਅਰ ਵਿੱਚ ਕਿੰਨੇ ਏਕੜ ਹੁੰਦੇ ਹਨ ?
ਉੱਤਰ-
2.5 ਏਕੜ ।

ਪ੍ਰਸ਼ਨ 4.
ਇੱਕ ਕਨਾਲ ਵਿੱਚ ਕਿੰਨੇ ਮਰਲੇ ਹੁੰਦੇ ਹਨ ?
ਉੱਤਰ-
20 ਮਰਲੇ ।

ਪ੍ਰਸ਼ਨ. 5.
ਭਾਰਤ ਦੇ ਕਿਹੜੇ-ਕਿਹੜੇ ਸੂਬਿਆਂ ਵਿੱਚ ਮੁਰੱਬਾਬੰਦੀ ਸੁਚੱਜੇ ਢੰਗ ਨਾਲ ਹੋਈ ਹੈ ?
ਉੱਤਰ-
ਪੰਜਾਬ ਅਤੇ ਹਰਿਆਣਾ ।

ਪ੍ਰਸ਼ਨ 6,
ਮੁਰੱਬਾਬੰਦੀ ਕਿਸ ਦਹਾਕੇ ਵਿੱਚ ਸ਼ੁਰੂ ਹੋਈ ਸੀ ?
ਉੱਤਰ-1
950 ਦੇ ਦਹਾਕੇ ਵਿੱਚ ।

ਪ੍ਰਸ਼ਨ 7.
ਜਮਾਂਬੰਦੀ ਫਰਦ ਲੱਭਣ ਲਈ ਕਿਹੜੀ ਸਾਈਟ ਵੇਖਣੀ ਪਵੇਗੀ ?
ਉੱਤਰ-
www.plrs.org.in.

ਪ੍ਰਸ਼ਨ 8.
ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ ਕਿੰਨੇ ਕਿੱਲਿਆਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ?
ਉੱਤਰ-
25-25 ਕਿੱਲਿਆਂ ਦੇ ਟੁਕੜਿਆਂ ਵਿਚ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 9.
ਹਾੜੀ ਦੀ ਗਿਰਦਾਵਰੀ ਕਿਸ ਸਮੇਂ ਹੁੰਦੀ ਹੈ ?
ਉੱਤਰ-
1 ਮਾਰਚ ਤੋਂ 31 ਮਾਰਚ ।

ਪ੍ਰਸ਼ਨ 10.
ਨਵੀਂ ਜਮਾਂਬੰਦੀ ਕਿੰਨੇ ਸਾਲਾਂ ਬਾਅਦ ਤਿਆਰ ਹੁੰਦੀ ਹੈ ?
ਉੱਤਰ-
ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਹੁਣ 5 ਸਾਲ ਬਾਅਦ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਦਰੁਸਤੀ ਕੌਣ ਕਰਦਾ ਹੈ ?
ਉੱਤਰ-
ਝਗੜੇ ਵਾਲੀ ਜ਼ਮੀਨ ਦੀ ਗਿਰਦਾਵਰੀ ਤਹਿਸੀਲਦਾਰ ਦੀ ਕਚਹਿਰੀ ਵਿਚ ਜਾ ਕੇ ਕਰਵਾ ਸਕਦੇ ਹਾਂ ।

ਪ੍ਰਸ਼ਨ 2.
ਜਮਾਂਬੰਦੀ ਕੀ ਹੁੰਦੀ ਹੈ ?
ਉੱਤਰ-
ਜਮਾਂਬੰਦੀ ਫਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿਚ ਜ਼ਮੀਨ ਦੀ ਮਾਲਕੀ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ । ਇਸ ਵਿਚ ਖੇਵਟ ਨੰਬਰ, ਖਤੌਨੀ, ਪਿੰਡ ਦੀ ਪੱਤੀ ਦਾ , ਨਾਮ, ਮਾਲਕ ਦਾ ਨਾਮ ਹਿੱਸੇ ਅਨੁਸਾਰ, ਕਾਬਜ਼ ਕਾਸ਼ਤਕਾਰ ਅਤੇ ਸਿੰਚਾਈ ਦੇ ਸਾਧਨ ਆਦਿ ਦਾ ਵੇਰਵਾ ਦਰਜ ਹੁੰਦਾ ਹੈ ।

ਪ੍ਰਸ਼ਨ 3.
ਇੰਤਕਾਲ ਕੀ ਹੁੰਦਾ ਹੈ ?
ਉੱਤਰ-
ਜ਼ਮੀਨ ਦੇ ਇਕ ਮਾਲਕ ਤੋਂ ਦੂਸਰੇ ਮਾਲਕ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਨਿਸ਼ਾਨਦੇਹੀ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ ?
ਉੱਤਰ-
ਲੱਠੇ ਉਪਰ ਬਣਿਆ ਨਕਸ਼ਾ (ਸ਼ਿਜਰਾ) ਤੇ ਜ਼ਰੀਬ ਦੀ ਸਹਾਇਤਾ ਨਾਲ ਪਟਵਾਰੀ ਤੇ ਕਾਨੂੰਗੋ ਖਸਰਾ ਨੰਬਰ ਦੀ ਲੰਬਾਈ-ਚੌੜਾਈ ਨੂੰ ਨਾਪ ਕੇ ਨਿਸ਼ਾਨ ਲਗਾ ਦਿੰਦੇ ਹਨ ।

ਪ੍ਰਸ਼ਨ 5.
ਗੋਸ਼ਵਾਰਾ ਕੀ ਹੁੰਦਾ ਹੈ ?
ਉੱਤਰ-
ਸਾਰੀਆਂ ਫ਼ਸਲਾਂ ਦੇ ਸਾਰਨੀਬੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 6.
ਰਹਿਣ ਜਾਂ ਗਹਿਣਾ ਕੀ ਹੁੰਦਾ ਹੈ ?
ਉੱਤਰ-
ਰਹਿਣ ਜਾਂ ਗਹਿਣਾ ਤੋਂ ਭਾਵ ਹੈ ਜਦੋਂ ਕੋਈ ਵੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੇ ਕਿਸੇ ਟੁਕੜੇ ਨੂੰ ਇਕ ਮਿੱਥੀ ਹੋਈ ਕੀਮਤ ਤੇ ਆਰਜ਼ੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਦੇ ਦੇਣੇ | ਅਸਲੀ ਮਾਲਕ ਪੈਸੇ ਵਾਪਿਸ ਕਰਕੇ ਜ਼ਮੀਨ ਮੁੜ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 7.
ਫ਼ਸਲਾਂ ਦਾ ਖਰਾਬਾ ਕੀ ਹੁੰਦਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ?
ਉੱਤਰ-
ਖੇਤਾਂ ਵਿਚ ਬੀਜੀਆਂ ਫ਼ਸਲਾਂ ਦਾ ਹੜਾਂ ਜਾਂ ਟਿੱਡੀ ਦਲ ਦੇ ਹਮਲੇ ਆਦਿ ਵਰਗੀਆਂ ਕੁਦਰਤੀ ਕਰੋਪੀਆਂ ਨਾਲ ਵੱਡੇ ਪੱਧਰ ਤੇ ਖ਼ਰਾਬ ਹੋਣ ਨੂੰ ਖਰਾਬਾ ਕਿਹਾ ਜਾਂਦਾ ਹੈ । ਇਲਾਕੇ ਵਿਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ ।

ਪ੍ਰਸ਼ਨ 8.
ਸ਼ਿਜਰਾ ਕੀ ਹੁੰਦਾ ਹੈ ਅਤੇ ਇਸ ਦੇ ਹੋਰ ਕਿਹੜੇ ਨਾਮ ਹਨ ?
ਉੱਤਰ-
ਇਕ ਲੱਠੇ ਦੇ ਕੱਪੜੇ ਤੇ ਪਿੰਡ ਦਾ ਨਕਸ਼ਾ ਬਣਿਆ ਹੁੰਦਾ ਹੈ ਜਿਸ ਤੇ ਪਿੰਡ ਦੀ ਜ਼ਮੀਨ ਦੇ ਸਾਰੇ ਖਸਰੇ ਨੰਬਰ ਉਕਰੇ ਹੁੰਦੇ ਹਨ, ਇਸ ਨੂੰ ਸ਼ਿਜਰਾ ਕਿਹਾ ਜਾਂਦਾ ਹੈ । ਇਸ ਨੂੰ ਕਿਸ਼ਤਵਾਰ, ਪਾਰਚਾ, ਲੱਠਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਮੁਰੱਬਾਬੰਦੀ ਕੀ ਹੁੰਦੀ ਹੈ ਅਤੇ ਇਸ ਦਾ ਕੀ ਫਾਇਦਾ ਹੋਇਆ ਹੈ ?
ਉੱਤਰ-
ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇ ਵੱਖ-ਵੱਖ ਖਿਲਰੇ ਹੋਏ ਟੁਕੜਿਆਂ ਨੂੰ ਇਕ ਥਾਂ ਤੇ ਇਕੱਠਾ ਕਰਨ ਨੂੰ ਮੁਰੱਬਾਬੰਦੀ ਜਾਂ ਚੱਕਬੰਦੀ ਕਿਹਾ ਜਾਂਦਾ ਹੈ । ਮੁਰੱਬਾਬੰਦੀ ਕਰਨ ਨਾਲ ਜ਼ਮੀਨ ਨਾਲ ਸੰਬੰਧਿਤ ਹਰ ਕੰਮ ਸੌਖਾ ਹੋ ਜਾਂਦਾ ਹੈ ।

ਪ੍ਰਸ਼ਨ 10.
ਜ਼ਰੀਬ ਕੀ ਹੁੰਦੀ ਹੈ ?
ਉੱਤਰ-
ਇਹ ਲੋਹੇ ਦੀਆਂ ਕੁੜੀਆਂ ਦੀ ਬਣੀ ਹੋਈ ਚੇਨ ਹੁੰਦੀ ਹੈ ਜਿਸ ਨੂੰ ਜ਼ਮੀਨ ਦੀ ਪੈਮਾਇਸ਼ ਲਈ ਵਰਤਿਆ ਜਾਂਦਾ ਹੈ । ਇਹ 55 ਫੁੱਟ ਲੰਬੀ ਹੁੰਦੀ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪਸ਼ਨ 1.
ਗਿਰਦਾਵਰੀ ਕੀ ਹੁੰਦੀ ਹੈ ਅਤੇ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਇਹ ਫ਼ਸਲਾਂ ਦਾ ਸਰਵੇਖਣ ਹੁੰਦਾ ਹੈ । ਇਸ ਨੂੰ ਗਿਰਦਾਵਰੀ ਜਾਂ ਗਰਦੌਰੀ ਕਿਹਾ ਜਾਂਦਾ ਹੈ । ਇਹ ਮੌਕੇ ਤੇ ਕੀਤਾ ਹੋਇਆ ਸਰਵੇਖਣ ਹੈ ਜੋ ਕੀਤੀ ਹੋਈ ਕਾਸ਼ਤ ਨੂੰ ਦਰਸਾਉਂਦਾ ਹੈ । ਗਿਰਦਾਵਰੀ ਸਾਲ ਵਿਚ ਦੋ ਵਾਰ ਕੀਤੀ ਜਾਂਦੀ ਹੈ ।

ਹਾੜੀ ਵਿਚ ਇਕ ਮਾਰਚ ਤੋਂ 31 ਮਾਰਚ ਤੱਕ ਅਤੇ ਸਾਉਣੀ ਵਿਚ ਇਕ ਅਕਤੂਬਰ ਤੋਂ 31 ਅਕਤੂਬਰ ਤੱਕ । ਜੈਦ ਦੀਆਂ ਫ਼ਸਲਾਂ ਲਈ ਹਾੜੀ ਤੇ ਸਾਉਣੀ ਅਤੇ ਸਾਉਣੀ ਤੇ ਹਾੜੀ ਵਿਚਲੀਆਂ ਫ਼ਸਲਾਂ ਵੀ ਦੋ ਵਾਰ ਗਿਰਦਾਵਰੀ ਕੀਤੀ ਜਾਂਦੀ ਹੈ । ਮਈ ਤੋਂ 15 ਮਈ ਅਤੇ 1 ਦਸੰਬਰ ਤੋਂ 15 ਦਸੰਬਰ ਤੱਕ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 2.
ਤਕਸੀਮ ਕਿਉਂ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਜਦੋਂ ਕਿਸੇ ਜ਼ਮੀਨ ਦੇ ਹਿੱਸੇਦਾਰ ਮਾਲਕ ਦੋ ਜਾਂ ਵੱਧ ਹੋ ਜਾਣ ਤਾਂ ਹਿੱਸੇਦਾਰਾਂ ਦੀ ਸਹਿਮਤੀ (ਰਜ਼ਾਮੰਦੀ) ਨਾਲ ਉਸ ਜ਼ਮੀਨ ਦੀ ਵੰਡ ਕਰਨ ਨੂੰ ਤਕਸੀਮ ਜਾਂ ਵੰਡ ਕਿਹਾ ਜਾਂਦਾ ਹੈ । ਵੰਡ ਤੋਂ ਬਾਅਦ ਹਰ ਹਿੱਸੇਦਾਰ ਆਪਣੀ ਜ਼ਮੀਨ ਦਾ ਖ਼ੁਦ ਮੁਖਤਿਆਰ ਮਾਲਕ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਜ਼ਮੀਨ ਨੂੰ ਗਹਿਣੇ ਜਾਂ ਬੈਅ ਜਾਂ ਬੈਂਕ ਤੋਂ ਕਰਜ਼ਾ ਲੈ ਸਕਦਾ ਹੈ ।

ਪ੍ਰਸ਼ਨ 3.
ਜ਼ਮੀਨ/ਤੋਂ ਰੀਕਾਰਡ ਦਾ ਕੰਪਿਊਟਰੀਕਰਨ ਕੀ ਹੈ ?
ਉੱਤਰ-
ਸਰਕਾਰ ਵਲੋਂ ਅੱਜ-ਕੱਲ੍ਹ ਸਾਰੀ ਜ਼ਮੀਨ ਦੇ ਰੀਕਾਰਡ ਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ ਇਸ ਨਾਲ ਅਸੀਂ ਘਰ ਬੈਠੇ ਹੀ ਜਮਾਂਬੰਦੀ ਅਤੇ ਇੰਤਕਾਲ ਦੇਖ ਸਕਦੇ ਹਾਂ । ਤਸਦੀਕਸ਼ੁਦਾ ਜਮਾਂਬੰਦੀ ਜਾਂ ਇੰਤਕਾਲ ਦਾ ਰੀਕਾਰਡ ਲੈਣ ਲਈ ਨੇੜੇ ਦੀ ਉਪ ਤਹਿਸੀਲ ਵਿਚ ਲੋੜੀਂਦੀ ਫੀਸ ਭਰ ਕੇ ਫੌਰਨ ਹੀ ਜ਼ਮੀਨ ਦਾ ਰੀਕਾਰਡ ਮਿਲ ਜਾਂਦਾ ਹੈ । ਇਸ ਰੀਕਾਰਡ ਨੂੰ www.plrs.org.in ਵੈਬ ਸਾਈਟ ਤੇ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 4.
ਠੇਕਾ ਜਾਂ ਚਕੋਤਾ ਕੀ ਹੁੰਦਾ ਹੈ ?
ਉੱਤਰ-
ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ, ਜਿਵੇਂ-ਇਕ ਸਾਲ ਜਾਂ ਪੰਜ ਸਾਲ ਲਈ ਵਾਹੁਣ, ਫ਼ਸਲਾਂ ਦੀ ਕਾਸ਼ਤ ਲਈ ਆਪਸ ਵਿਚ ਦੋਵੇਂ ਧਿਰਾਂ ਵੱਲੋਂ ਮਿਥੀ ਧਨ ਰਾਸ਼ੀ ਤੇ ਦੇ ਦਿੰਦਾ ਹੈ ਤਾਂ ਇਸ ਨੂੰ ਠੇਕਾ ਜਾਂ ਚਕੋਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਜ਼ਮੀਨ ਦੀ ਰਜਿਸਟਰੀ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਮਕਾਨ, ਦੁਕਾਨ ਆਦਿ ਜਦੋਂ ਇਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਨੂੰ ਮਿੱਥੀ ਕੀਮਤ ਤੇ ਵੇਚ ਦਿੱਤੀ ਜਾਂਦੀ ਹੈ ਜਾਂ ਗਹਿਣੇ ਕੀਤੀ ਜਾਂਦੀ ਹੈ ਤਾਂ ਦੋਵੇਂ ਪਾਰਟੀਆਂ ਤਹਿਸੀਲਦਾਰ ਦੇ ਦਫ਼ਤਰ ਵਿਚ ਜਾ ਕੇ ਸੰਬੰਧਿਤ ਧਿਰਾਂ ਦੀ ਸਹਿਮਤੀ ਨਾਲ ਫੋਟੋ ਸਮੇਤ ਰਜਿਸਟਰ ਵਿਚ ਦਰਜ ਕਰਵਾਇਆ ਜਾਂਦਾ ਹੈ ਇਸ ਨੂੰ ਰਜਿਸਟਰੀ ਜਾਂ ਰਜਿਸਟਰਡ ਵਾਕਿਆ ਕਿਹਾ ਜਾਂਦਾ ਹੈ । ਰਜਿਸਟਰੀ ਦੀਆਂ ਵੱਖ-ਵੱਖ ਕਿਸਮਾਂ ਹਨ-ਰਜਿਸਟਰੀ ਬੈਅ, ਗਹਿਣਾ, ਹਿੱਸਾ, ਤਬਦੀਲ ਮਲਕੀਅਤ ਆਦਿ ।

PSEB 8th Class Agriculture Guide ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁਗਲ ਬਾਦਸ਼ਾਹ ਅਕਬਰ ਦੇ ਰਾਜ ਸਮੇਂ ਜ਼ਮੀਨ ਦੀ ਪੈਮਾਇਸ਼ ਵਿਚ ਕਿਸ ਦਾ ਮੁੱਖ ਯੋਗਦਾਨ ਰਿਹਾ ?
ਉੱਤਰ-
ਟੋਡਰ ਮੱਲ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 2.
ਸਾਲ 1580 ਤੋਂ ਪਹਿਲਾਂ ਜ਼ਮੀਨ ਦਾ ਟੈਕਸ (ਮਾਮਲਾ) ਹਕੂਮਤ ਨੂੰ ਕਿਸ ਰੂਪ ਵਿਚ ਦਿੱਤਾ ਜਾਂਦਾ ਸੀ ?
ਉੱਤਰ-
ਫ਼ਸਲ ਦੇ ਰੂਪ ਵਿਚ ।

ਪ੍ਰਸ਼ਨ 3.
ਸਾਲ 1580 ਤੋਂ ਬਾਅਦ ਜ਼ਮੀਨ ਦਾ ਮਾਮਲਾ ਕਿਸ ਰੂਪ ਵਿਚ ਦਿੱਤਾ ਜਾਣ ਲੱਗ ਪਿਆ ?
ਉੱਤਰ-
ਨਕਦ ਅਦਾਇਗੀ ।

ਪ੍ਰਸ਼ਨ 4.
ਜ਼ਰੀਬ ਦੀ ਲੰਬਾਈ ਦੱਸੋ ।
ਉੱਤਰ-
10 ਕਰਮਾਂ ਜਾਂ 55 ਫੁੱਟ ।

ਪ੍ਰਸ਼ਨ 5.
ਮੁਸਤੀਲ ਕੀ ਹੈ ?
ਉੱਤਰ-
ਮੁਰੱਬਾਬੰਦੀ ਵਿਚ ਵੱਡੇ ਟੁਕੜੇ ਨੂੰ ਮੁਰੱਬਾ ਜਾਂ ਮੁਸਤੀਲ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਇੰਤਕਾਲ ਦੇ ਕਿੰਨੇ ਖਾਨੇ ਹੁੰਦੇ ਹਨ ?
ਉੱਤਰ-
15 ਕਾਲਮ ਹੁੰਦੇ ਹਨ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 7.
ਜਮਾਂਬੰਦੀ ਫਰਦ ਦੇ ਕਿੰਨੇ ਖ਼ਾਨੇ ਹੁੰਦੇ ਹਨ ?
ਉੱਤਰ-
1-12 ਤੱਕ ਨੂੰ

ਪ੍ਰਸ਼ਨ 8.
ਸਾਉਣੀ ਦੀ ਗਿਰਦਾਵਰੀ ਕਦੋਂ ਹੁੰਦੀ ਹੈ ?
ਉੱਤਰ-
1 ਅਕਤੂਬਰ ਤੋਂ 31 ਅਕਤੂਬਰ ਤੱਕ ।

ਪ੍ਰਸ਼ਨ 9.
ਜੈਦ ਫ਼ਸਲਾਂ ਦੀ ਗਿਰਦਾਵਰੀ ਕਦੋਂ ਕੀਤੀ ਜਾਂਦੀ ਹੈ ?
ਉੱਤਰ-
1 ਮਈ ਤੋਂ 15 ਮਈ, 1 ਦਸੰਬਰ ਤੋਂ 15 ਦਸੰਬਰ ।

ਪ੍ਰਸ਼ਨ 10.
ਖਰਾਬੇ ਦੀ ਔਸਤ ਕਿਵੇਂ ਕੱਢੀ ਜਾਂਦੀ ਹੈ ?
ਉੱਤਰ-
ਇਲਾਕੇ ਵਿਚ ਫ਼ਸਲ ਦੀ ਪੈਦਾਵਾਰ ਨੂੰ 100 ਫੀਸਦੀ ਮੰਨ ਕੇ ।

ਪ੍ਰਸ਼ਨ 11.
1 ਫੁੱਟ = ……………………..
ਉੱਤਰ-
12 ਇੰਚ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 12. 1 ਗਜ਼ = ………………….
ਉੱਤਰ-
3 ਫੁੱਟ ।

ਪ੍ਰਸ਼ਨ 13. 1 ਫਰਲਾਂਗ = ………………….
ਉੱਤਰ-
220 ਗਜ਼ ॥

ਪ੍ਰਸ਼ਨ 14.
1 ਮੀਲ = ……………………. ਗਜ਼ = ………………….. ਫਰਲਾਂਗ
ਉੱਤਰ-
1760 ਗਜ਼ = 8 ਫਰਲਾਂਗ ।

ਪ੍ਰਸ਼ਨ 15.
1 ਕਰਮ = ……………………. ਇੰਚ = ………………. ਫੁੱਟ ।
ਉੱਤਰ-
66 ਇੰਚ = 5.5 ਫੁੱਟ ।

ਪ੍ਰਸ਼ਨ 16.
1 ਵਰਗ ਕਰਮ = …………….. ਸਰਸਾਹੀ ।
ਉੱਤਰ-
1 ਸਰਸਾਹੀ ।

ਪ੍ਰਸ਼ਨ 17.
1 ਮਰਲਾ = …………….. ਸਰਸਾਹੀਆਂ ।
ਉੱਤਰ-
9.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 18.
1 ਮਰਲਾ = …………….. ਵਰਗ ਫੁੱਟ !
ਉੱਤਰ-
272.

ਪ੍ਰਸ਼ਨ 19.
1 ਮਰਲਾ = …………….. ਵਰਗ ਗਜ਼ ।
ਉੱਤਰ-
30.

ਪ੍ਰਸ਼ਨ 20.
1 ਕਨਾਲ = ……………………….. ਮਰਲੇ ।
ਉੱਤਰ-
20.

ਪ੍ਰਸ਼ਨ 21.
1 ਕਨਾਲ = ………………………. ਬਿਸਵੇ ।
ਉੱਤਰ-
2.

ਪ੍ਰਸ਼ਨ 22.
1 ਕਿੱਲਾ = ………….. ਏਕੜ ।
ਉੱਤਰ-
1. ਪ੍ਰਸ਼ਨ

23. 1 ਕਿੱਲਾ = ……………. ਕਨਾਲ ।
ਉੱਤਰ-
8.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 24.
1 ਕਿੱਲਾ = ………………………. ਮਰਲੇ = …………………….. ਵਰਗ ਫੁੱਟ !
ਉੱਤਰ-
160 ਮਰਲੇ = 220 × 198 ਵਰਗ ਫੁੱਟ ।

ਪ੍ਰਸ਼ਨ 25.
1 ਕਿੱਲਾ = ………………………. ਵਰਗ ਮੀਟਰ ।
ਉੱਤਰ-
4000.

ਪ੍ਰਸ਼ਨ 26.
1 ਬਿਸਵਾ ਖਾਮ = ………………………. ਵਰਗ ਗਜ਼ |
ਉੱਤਰ-
50.

ਪ੍ਰਸ਼ਨ 27.
1 ਮੁਰੱਬਾ = ……………………… ਏਕੜ ।
ਉੱਤਰ-
25.

ਪ੍ਰਸ਼ਨ 28.
1 ਹੈਕਟੇਅਰ = ………………………… ਏਕੜ ।
ਉੱਤਰ-
2.5.

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 29.
1 ਹੈਕਟੇਅਰ = …………….. ਵਰਗ ਮੀਟਰ ।
ਉੱਤਰ-
10000.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਕਬਰ ਦੇ ਸਮੇਂ ਜ਼ਮੀਨ ਦਾ ਮਾਮਲਾ ਕਿਸ ਰੂਪ ਵਿਚ ਦਿੱਤਾ ਜਾਂਦਾ ਸੀ ?
ਉੱਤਰ-
ਪਹਿਲਾਂ ਇਹ ਮਾਮਲਾ ਫ਼ਸਲ ਦੇ ਰੂਪ ਵਿਚ ਦਿੱਤਾ ਜਾਂਦਾ ਸੀ ਤੇ ਸਾਲ 1580 ਤੋਂ ਬਾਅਦ ਮਾਮਲਾ ਨਕਦ ਰੂਪ ਵਿਚ ਦਿੱਤਾ ਜਾਣ ਲਗ ਪਿਆ ।

ਪ੍ਰਸ਼ਨ 2.
ਇੰਤਕਾਲ ਦੀਆਂ ਵੱਖ-ਵੱਖ ਕਿਸਮਾਂ ਦੱਸੋ ।
ਉੱਤਰ-
ਇੰਤਕਾਲ ਦੀਆਂ ਕਿਸਮਾਂ ਹਨ-ਬੈਅ, ਰਹਿਣ, ਤਬਾਦਲਾ, ਤਕਸੀਮ, ਵਿਰਾਸਤ ਆਦਿ ।

ਪ੍ਰਸ਼ਨ 3.
ਇੰਤਕਾਲ ਦਰਜ ਕਰਨ ਦੀ ਕਾਰਵਾਈ ਦੱਸੋ ।
ਉੱਤਰ-
ਪਟਵਾਰੀ ਇੰਤਕਾਲ ਦਰਜ ਕਰਦਾ ਹੈ, ਫੀਲਡ ਕਾਨੂੰਗੋ ਇੰਤਕਾਲ ਨੂੰ ਰੀਕਾਰਡ ਅਨੁਸਾਰ ਚੈੱਕ ਕਰਦਾ ਹੈ, ਫਿਰ ਨਾਇਬ ਜਾਂ ਤਹਿਸੀਲਦਾਰ ਮੌਕੇ ਤੇ ਜਾ ਕੇ ਦੋਨਾਂ ਧਿਰਾਂ ਨੂੰ ਬੁਲਾ ਕੇ, ਨੰਬਰਦਾਰ ਦੀ ਤਸਦੀਕ ਤੇ ਇੰਤਕਾਲ ਮਨਜ਼ੂਰ ਕਰਦਾ ਹੈ ।

ਪ੍ਰਸ਼ਨ 4.
ਜ਼ਮੀਨ ਦੀ ਮਾਲਕੀ ਵਿਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਜਮਾਂਬੰਦੀ ਵਿਚ ਦਰਜ ਹੁੰਦੀਆਂ ਹਨ ?
ਉੱਤਰ-
ਜ਼ਮੀਨ ਨੂੰ ਗਹਿਣੇ ਕਰਨਾ, ਬੈਅ ਕਰਨਾ, ਬਰਾਨੀ ਤੋਂ ਨਹਿਰੀ ਹੋਣਾ, ਮਾਮਲੇ ਅਤੇ ਬਟਾਈ ਵਿਚ ਤਬਦੀਲੀ, ਕਾਸ਼ਤਕਾਰਾਂ ਦਾ ਬਦਲਣਾ, ਤਬਾਦਲਾ ਕਰਨਾ ਆਦਿ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਪ੍ਰਸ਼ਨ 5.
ਖਰਾਬਾ ਹੋਣ ਦੇ ਕੀ ਕਾਰਨ ਹਨ ?
ਉੱਤਰ-
ਖਰਾਬਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-ਬਾਰਸ਼ ਦਾ ਪਾਣੀ ਖੜ੍ਹਾ ਹੋਣਾ, ਕੁਦਰਤੀ ਕਰੋਪੀ ਜਾਂ ਆਫ਼ਤੇ, ਜਿਵੇਂ-ਟਿੱਡੀ ਦਲ ਦਾ ਹਮਲਾ ਆਦਿ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਜ਼ਰੀਬ ਦੀ ਲੰਬਾਈ 10 ਕਰਮ ਹੁੰਦੀ ਹੈ ।
2. ਜਮਾਂਬੰਦੀ ਫਰਦ ਵਿੱਚ 1-12 ਖਾਨੇ ਹੁੰਦੇ ਹਨ ।
3. 1 ਕਨਾਲ = 40 ਮਰਲੇ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੱਕ ਕਨਾਲ ਵਿੱਚ ਕਿੰਨੇ ਮਰਲੇ ਹਨ-
(ਉ) 20
(ਅ) 50
(ੲ) 10
(ਸ) 60
ਉੱਤਰ-
(ਉ) 20

ਪ੍ਰਸ਼ਨ 2.
ਜਮਾਂਬੰਦੀ ਫਰਦ ਲੱਭਣ ਲਈ ਸਾਈਟ ਹੈ
(ਉ) www. jamabandi.dk.
(ਅ) www.plrs.org.in
(ੲ) www.plrs.ac.
(ਸ) www.org.plrs.in
ਉੱਤਰ-
(ਅ) www.plrs.org.in

ਪ੍ਰਸ਼ਨ 3.
ਸ਼ਿਜਰਾ ਕਿਸ ਨੂੰ ਕਹਿੰਦੇ ਹਨ ?
(ਉ) ਨਕਸ਼ਾ
(ਅ) ਘਰ
(ੲ) ਸੜਕ
(ਸ) ਸਕੂਲ ।
ਉੱਤਰ-
(ਉ) ਨਕਸ਼ਾ

ਖ਼ਾਲੀ ਥਾਂਵਾਂ ਭਰੋ

1. …………………. ਵਿੱਚ ਵੱਡੇ ਟੁਕੜੇ ਨੂੰ ਮੁਸਤੀਲ ਕਿਹਾ ਜਾਂਦਾ ਹੈ ।
2. …………………….. ਦੀ ਲੰਬਾਈ 55 ਫੁੱਟ ਹੁੰਦੀ ਹੈ ।
3. ਲੱਠੇ ਉੱਪਰ ਬਣੇ ਨਕਸ਼ੇ ਨੂੰ ………………………. ਕਿਹਾ ਜਾਂਦਾ ਹੈ ।
ਉੱਤਰ-
1. ਮੁਰੱਬਾਬੰਦੀ,
2. ਜ਼ਰੀਬ,
3. ਸ਼ਿਜਰਾ ।

PSEB 8th Class Agriculture Solutions Chapter 3 ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ

ਜ਼ਮੀਨ ਦੀ ਪੈਮਾਇਸ਼ ਤੇ ਰੀਕਾਰਡ PSEB 8th Class Agriculture Notes

  1. ਭਾਰਤ ਵਿੱਚ ਜ਼ਮੀਨ ਦੀ ਪੈਮਾਇਸ਼ ਦਾ ਕੰਮ ਮੁਗ਼ਲ ਬਾਦਸ਼ਾਹ ਅਕਬਰ ਦੇ ਰਾਜ ਵਿਚ ਸ਼ੁਰੂ ਹੋਇਆ ਸੀ ਤੇ ਟੋਡਰ ਮੱਲ ਦਾ ਇਸ ਵਿਚ ਅਹਿਮ ਯੋਗਦਾਨ ਰਿਹਾ ।
  2. ਸਾਲ 1580 ਦੇ ਲਗਪਗ ਬਾਦਸ਼ਾਹ ਅਕਬਰ ਨੇ ਮਾਮਲੇ ਦੀ ਅਦਾਇਗੀ ਨਕਦ ਸ਼ੁਰੂ ਕੀਤੀ ਸੀ ।
  3. ਆਜ਼ਾਦੀ ਤੋਂ ਬਾਅਦ ਜ਼ਮੀਨੀ ਪੈਮਾਇਸ਼ ਵਿਚ ਹੋਰ ਵੀ ਸੁਧਾਰ ਹੋਏ ਅਤੇ 1950-60 ਦੌਰਾਨ ਜ਼ਮੀਨ ਦਾ ਮੁਰੱਬਾਬੰਦੀ ਐਕਟ ਇਕ ਅਹਿਮ ਕੜੀ ਸੀ ।
  4. ਭੋਂ ਦੀ ਪੈਮਾਇਸ਼ ਕਰਨ ਵਾਲੀ ਲੋਹੇ ਦੀਆਂ ਕੁੜੀਆਂ ਦੀ ਚੇਨ ਨੂੰ ਜ਼ਰੀਬ ਕਿਹਾ ਜਾਂਦਾ ਹੈ ।
  5. ਪੰਜਾਬ ਵਿਚ ਜ਼ਮੀਨ ਦੀ ਪੈਮਾਇਸ਼ ਏਕੜ, ਕਨਾਲਾਂ ਜਾਂ ਮਰਲਿਆਂ ਵਿੱਚ ਕੀਤੀ ਜਾਂਦੀ ਹੈ ।
  6. ਜ਼ਰੀਬ ਦੀ ਲੰਬਾਈ 10 ਕਰਮ ਜਾਂ 55 ਫੁੱਟ ਹੁੰਦੀ ਹੈ ।
  7. ਸ਼ਿਜਰਾ, ਲੱਠੇ ਦੇ ਕੱਪੜੇ ਤੇ ਬਣਿਆ ਪਿੰਡ ਦਾ ਨਕਸ਼ਾ ਹੁੰਦਾ ਹੈ ਅਤੇ ਇਸ ਉੱਪਰ ਪਿੰਡ ਦੀ ਜ਼ਮੀਨ ਦੇ ਸਾਰੇ ਨੰਬਰ ਖਸਰੇ ਉਕਰੇ ਹੁੰਦੇ ਹਨ ।
  8. ਪੰਜਾਬ ਮੁਰੱਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ 25-25 ਕਿੱਲਿਆਂ ਦੇ ਵੱਡੇ ਟੁੱਕੜਿਆਂ ਵਿਚ ਵੰਡਿਆ ਗਿਆ ।
  9. ਸਾਰੀਆਂ ਫ਼ਸਲਾਂ ਦੇ ਸਾਰਨੀਬੱਧ ਕੁੱਲ ਜੋੜ ਨੂੰ ਗੋਸ਼ਵਾਰਾ ਕਿਹਾ ਜਾਂਦਾ ਹੈ ।
  10. ਜ਼ਮੀਨ ਦੇ ਇੱਕ ਮਾਲਕ ਤੋਂ ਦੂਸਰੇ ਮਾਲਕ ਦੇ ਨਾਮ ਮਾਲਕੀ ਅਧਿਕਾਰ ਤਬਦੀਲ ਕਰਨ ਨੂੰ ਇੰਤਕਾਲ ਕਿਹਾ ਜਾਂਦਾ ਹੈ ।
  11. ਜ਼ਮਾਂਬੰਦੀ ਫ਼ਰਦ ਪੰਜਾਬ ਲੈਂਡ ਰੈਵੀਨਿਊ ਐਕਟ ਵਿੱਚ ਜ਼ਮੀਨ ਦੀ ਮਾਲਕੀ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ।
  12. ਜ਼ਮਾਂਬੰਦੀ ਪਹਿਲਾਂ ਚਾਰ ਸਾਲ ਬਾਅਦ ਕੀਤੀ ਜਾਂਦੀ ਸੀ ਤੇ ਹੁਣ ਪੰਜ ਸਾਲ ਬਾਅਦ ਕੀਤੀ ਜਾਂਦੀ ਹੈ ।
  13. ਜ਼ਮਾਂਬੰਦੀ ਫ਼ਰਦ ਵਿਚ 1-12 ਖਾਨੇ ਹੁੰਦੇ ਹਨ |
  14. ਗਿਰਦਾਵਰੀ ਜਾਂ ਗਰਦੌਰੀ ਜ਼ਮੀਨ ਜਾਂ ਫ਼ਸਲਾਂ ਦਾ ਸਰਵੇਖਣ ਹੈ ਜੋ ਮੌਕੇ ਤੇ ਕੀਤੀ ਕਾਸ਼ਤ ਨੂੰ ਦਰਸਾਉਂਦਾ ਹੈ ।
  15. ਘਰ ਬੈਠੇ ਜ਼ਮੀਨ ਦਾ ਰਿਕਾਰਡ ਦੇਖਣ ਲਈ www.plrs.org.in ਵੈਬ ਸਾਈਟ ਦੇਖੀ ਜਾ ਸਕਦੀ ਹੈ ।
  16. 1 ਫੁੱਟ = 12 ਇੰਚ, 1 ਗਜ਼ = 3 ਫੁੱਟ
  17. 1 ਮਰਲਾ = 9 ਸਰਸਾਹੀਆਂ = 272 ਵਰਗ ਫੁੱਟ ।
  18. 1 ਕਨਾਲ = 20 ਮਰਲੇ
  19. 1 ਕਿਲਾ ਏਕੜ = 8 ਕਨਾਲ
  20. 1 ਹੈਕਟੇਅਰ = 2.5 ਏਕੜ = 20 ਕਨਾਲ

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

Punjab State Board PSEB 8th Class Agriculture Book Solutions Chapter 2 ਪਨੀਰੀਆਂ ਤਿਆਰ ਕਰਨਾ Textbook Exercise Questions and Answers.

PSEB Solutions for Class 8 Agriculture Chapter 2 ਪਨੀਰੀਆਂ ਤਿਆਰ ਕਰਨਾ

Agriculture Guide for Class 8 PSEB ਪਨੀਰੀਆਂ ਤਿਆਰ ਕਰਨਾ Textbook Questions and Answers

ਅਭਿਆਸ
(ੳ) ਇਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸਬਜ਼ੀਆਂ ਦੇ ਬੀਜਾਂ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ ?
ਉੱਤਰ-
ਕੈਪਟਾਨ ਜਾਂ ਥੀਰਮ ।

ਪ੍ਰਸ਼ਨ 2.
ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ ।
ਉੱਤਰ-
ਨਵੰਬਰ ਦਾ ਪਹਿਲਾ ਹਫਤਾ, ਜੁਲਾਈ ਦਾ ਪਹਿਲਾ ਪੰਦਰਵਾੜਾ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 3.
ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ ?
ਉੱਤਰ-
ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ ।

ਪ੍ਰਸ਼ਨ 4.
ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਸੂਰਜਮੁਖੀ, ਜ਼ੀਨੀਆ ।

ਪ੍ਰਸ਼ਨ 5.
ਸਰਦੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਗੁਲਅਸ਼ਰਫੀ, ਬਰਫ਼ ।

ਪ੍ਰਸ਼ਨ 6.
ਸਫ਼ੈਦੇ ਦੀ ਨਰਸਰੀ ਲਗਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ ?
ਉੱਤਰ-
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ।

ਪ੍ਰਸ਼ਨ 7.
ਪਾਪਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾਂ ਦੀ ਲੰਬਾਈ ਕਿੰਨੀ ਕੁ ਹੋਣੀ ਚਾਹੀਦੀ ਹੈ ?
ਉੱਤਰ-
20-25 ਸੈਂ.ਮੀ. ।

ਪ੍ਰਸ਼ਨ 8.
ਉਸ ਵਿਧੀ ਦਾ ਨਾਂ ਦੱਸੋ ਜਿਸ ਨਾਲ ਇਕਸਾਰ ਨਸਲ ਦੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ ?
ਉੱਤਰ-
ਬਨਸਪਤੀ ਰਾਹੀਂ ; ਜਿਵੇਂ-ਕਲਮਾ ਰਾਹੀਂ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 9.
ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
ਉੱਤਰ-
4-5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 10.
ਸਰਦ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਬਰਫ਼, ਗਾਰਡਨ ਪੀ, ਫਲੋਕਸ ।

ਪ੍ਰਸ਼ਨ 11.
ਦੋ ਫ਼ਲਾਂ ਦੇ ਨਾਂ ਦੱਸੋ ਜਿਹੜੇ ਕਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ ।
ਉੱਤਰ-
ਅੰਬ, ਅਮਰੂਦ, ਸੇਬ, ਨਾਸ਼ਪਾਤੀ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕਿਹੜੀਆਂ-ਕਿਹੜੀਆਂ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ ?
ਉੱਤਰ-
ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਟਮਾਟਰ, ਬੰਦ ਗੋਭੀ, ਬਰੌਕਲੀ, ਚੀਨੀ, ਬੰਦ ਗੋਭੀ, ਮਿਰਚ ਆਦਿ ।

ਪ੍ਰਸ਼ਨ 2.
ਟਮਾਟਰ ਤੇ ਮਿਰਚ ਦੀ ਪਨੀਰੀ ਤਿਆਰ ਕਰਨ ਲਈ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਬਾਰੇ ਦੱਸੋ ।
ਉੱਤਰ-

ਸਬਜ਼ੀ ਬੀਜਾਈ ਦਾ ਸਮਾਂ ਪ੍ਰਤੀ ਏਕੜ ਬੀਜ ਦੀ ਮਾਤਰਾ
ਟਮਾਟਰ ਨਵੰਬਰ ਦਾ ਪਹਿਲਾ ਹਫ਼ਤਾ ਜੁਲਾਈ ਦਾ ਪਹਿਲਾ ਪੰਦਰਵਾੜਾ 100 ਗ੍ਰਾਮ
ਮਿਰਚ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ 200 ਗ੍ਰਾਮ

ਪ੍ਰਸ਼ਨ 3.
ਸਰਦੀ ਦੇ ਕਿਹੜੇ-ਕਿਹੜੇ ਦੋ ਫੁੱਲ ਹਨ ਅਤੇ ਬੀਜਾਈ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ-
ਗੇਂਦਾ ਦਾ, ਗੁਲਅਸ਼ਰਫ਼ੀ, ਸਮਾਂ ਸਤੰਬਰ ਤੋਂ ਮਾਰਚ ਦਾ ਹੈ ।

ਪ੍ਰਸ਼ਨ 4.
ਸਬਜ਼ੀਆਂ ਦੀ ਨਰਸਰੀ ਵਿਚ ਪਨੀਰੀ ਮਰਨ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ?
ਉੱਤਰ-
ਪਨੀਰੀ ਨੂੰ ਮਰਨ ਤੋਂ ਬਚਾਉਣ ਲਈ ਕੈਪਟਾਨ ਜਾਂ ਥੀਰਮ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 5.
ਬਨਸਪਤੀ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਬਨਸਪਤੀ ਰਾਹੀਂ ਹੇਠ ਲਿਖੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ-ਅੰਬ, ਅਮਰੂਦ, ਅਲੂਚਾਂ, ਨਿੰਬੂ ਜਾਤੀ, ਆੜੂ, ਅੰਗੂਰ, ਅਨਾਰ, ਅੰਜੀਰ, ਸੇਬ, ਨਾਸ਼ਪਾਤੀ ਆਦਿ ।

ਪ੍ਰਸ਼ਨ 6.
ਬੀਜ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ ?
ਉੱਤਰ-
ਬੀਜ ਰਾਹੀਂ ਕੁੱਝ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ, ਜਿਵੇਂ-ਪਪੀਤਾ, ਕਰੌਦਾ, ਜਾਮਣ, ਫਾਲਸਾ ਆਦਿ ।

ਪ੍ਰਸ਼ਨ 7.
ਪਾਪਲਰ ਦੀ ਪਨੀਰੀ ਤਿਆਰ ਕਰਨ ਲਈ ਢੁੱਕਵਾਂ ਤਰੀਕਾ ਦੱਸੋ ।
ਉੱਤਰ-
ਇਸ ਦੀ ਨਰਸਰੀ ਇੱਕ ਸਾਲ ਦੇ ਬੂਟਿਆਂ ਤੋਂ ਤਿਆਰ ਕਰਨੀ ਚਾਹੀਦੀ ਹੈ, ਕਲਮਾਂ 20-25 ਸੈਂ.ਮੀ. ਲੰਬਾਈ ਵਾਲੀਆਂ ਤੇ 2-3 ਸੈਂ.ਮੀ. ਮੋਟਾਈ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲਮਾਂ ਨੂੰ ਕਲੋਰੋਪਾਈਰੀਫਾਸ ਅਤੇ ਐਮੀਸਾਨ ਨਾਲ ਸੋਧ ਲਵੋ । ਇਹਨਾਂ ਨੂੰ ਅੱਧ ਜਨਵਰੀ ਤੋਂ ਅੱਧ ਮਾਰਚ ਤੱਕ ਲਗਾਇਆ ਜਾਣਾ ਚਾਹੀਦਾ ਹੈ । ਕਲਮਾਂ ਦੀ ਇੱਕ ਅੱਖ ਉੱਪਰ ਰੱਖ ਕੇ ਬਾਕੀ ਨੂੰ ਜ਼ਮੀਨ ਵਿੱਚ ਨਪ ਦਿਓ ਅਤੇ ਜ਼ਮੀਨ ਨੂੰ ਗਿੱਲਾ ਰੱਖੋ। ਜਦੋਂ ਤੱਕ ਕਲਮ ਪੁੰਗਰ ਨਾ ਜਾਵੇ ।

ਪ੍ਰਸ਼ਨ 8.
ਧਰੇਕ ਦੀ ਨਰਸਰੀ ਤਿਆਰ ਕਰਨ ਲਈ ਬੀਜ ਕਿਵੇਂ ਇਕੱਠਾ ਕਰਨਾ ਚਾਹੀਦਾ ਹੈ ?
ਉੱਤਰ-
ਧਰੇਕ ਦੀ ਨਰਸਰੀ ਲਈ ਸਿਹਤਮੰਦ, ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੱਖਾਂ ਤੋਂ ਹੀ ਬੀਜ ਇਕੱਠਾ ਕਰਨਾ ਚਾਹੀਦਾ ਹੈ । ਗਟੋਲੀਆਂ ਨੂੰ ਨਵੰਬਰ-ਦਸੰਬਰ ਦੇ ਮਹੀਨੇ ਵਿਚ ਇਕੱਠਾ ਕਰਨਾ ਚਾਹੀਦਾ ਹੈ ।

ਪ੍ਰਸ਼ਨ 9.
ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਫ਼ਲਦਾਰ ਬੂਟਿਆਂ ਦੀ ਨਰਸਰੀ ਬੀਜ ਰਾਹੀਂ ਅਤੇ ਬਨਸਪਤੀ ਰਾਹੀਂ ਤਿਆਰ ਕੀਤੀ ਜਾਂਦੀ ਹੈ । ਬਨਸਪਤੀ ਰਾਹੀਂ ਤਿਆਰ ਕਰਨ ਦੇ ਢੰਗ ਹਨ-ਕਲਮਾਂ ਰਾਹੀਂ, ਦਾਬ ਨਾਲ ਬੂਟੇ ਤਿਆਰ ਕਰਨਾ, ਪਿਉਂਦ ਚੜ੍ਹਾਉਣਾ, ਜੜ੍ਹ-ਮੁੱਢ ਉੱਤੇ ਅੱਖ ਚੜ੍ਹਾਉਣ ਰਾਹੀਂ ।

ਪ੍ਰਸ਼ਨ 10.
ਕਲਮਾਂ ਰਾਹੀਂ ਬੂਟੇ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ-
ਕਲਮਾਂ ਰਾਹੀਂ ਬਟੋ ਘੱਟ ਸਮੇਂ ਵਿਚ ਸੌਖ ਨਾਲ ਅਤੇ ਸਸਤੇ ਤਿਆਰ ਹੋ ਜਾਂਦੇ ਹਨ । ਬੂਟੇ ਇਕ-ਸਾਰ ਨਸਲ ਤੇ ਆਕਾਰ ਦੇ ਤਿਆਰ ਕੀਤੇ ਜਾ ਸਕਦੇ ਹਨ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਪਨੀਰੀ ਤਿਆਰ ਕਰਨ ਦੇ ਕੀ ਫ਼ਾਇਦੇ ਹਨ ?
ਉੱਤਰ-

  1. ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰ ਕੇ ਇਹਨਾਂ ਦੀ ਯੋਗ ਵਰਤੋਂ ਹੋ ਜਾਂਦੀ ਹੈ ।
  2. ਕਈ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ । ਇਹਨਾਂ ਨੂੰ ਸਿੱਧੇ ਖੇਤ ਵਿੱਚ ਬੀਜਣਾ ਮੁਸ਼ਕਲ ਹੁੰਦਾ ਹੈ ।
  3. ਨਰਸਰੀ ਘੱਟ ਥਾਂ ਵਿੱਚ ਤਿਆਰ ਹੁੰਦੀ ਹੈ । ਇਸ ਲਈ ਇਸ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ ।
  4. ਜ਼ਮੀਨ ਦੀ ਠੀਕ ਵਰਤੋਂ ਹੋ ਜਾਂਦੀ ਹੈ, ਪਨੀਰੀ ਤਿਆਰ ਹੋਣ ਤੱਕ, ਵਿਹਲੀ ਜ਼ਮੀਨ ਨੂੰ ਕਿਸੇ ਹੋਰ ਫ਼ਸਲ ਲਈ ਵਰਤਿਆ ਜਾ ਸਕਦਾ ਹੈ ।
  5. ਕਮਜ਼ੋਰ ਤੇ ਮਾੜੇ ਬੂਟਿਆਂ ਨੂੰ ਖੇਤ ਵਿਚ ਲਾਉਣ ਤੋਂ ਪਹਿਲਾਂ ਹੀ ਕੱਢਿਆ ਜਾ ਸਕਦਾ ਹੈ ।
  6. ਘੱਟ ਜਗ੍ਹਾ ਵਿਚ ਹੋਣ ਕਾਰਨ ਪਨੀਰੀ ਨੂੰ ਗਰਮੀ ਅਤੇ ਸਰਦੀ ਦੀ ਮਾਰ ਤੋਂ ਸੌਖਿਆਂ ਬਚਾਇਆ ਜਾ ਸਕਦਾ ਹੈ ।
  7. ਪਨੀਰੀ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਸੌਖ ਰਹਿੰਦੀ ਹੈ ਅਤੇ ਖਰਚਾ ਵੀ ਘੱਟ ਹੁੰਦਾ ਹੈ ।
  8. ਪਨੀਰੀ ਲੋੜ ਅਨੁਸਾਰ ਅਗੇਤੀ ਅਤੇ ਪਛੇਤੀ ਬੀਜੀ ਜਾ ਸਕਦੀ ਹੈ ਤੇ ਫ਼ਸਲ ਤੋਂ ਵਧੇਰੇ ਲਾਭ ਲਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਸੋਧ ਬਾਰੇ ਦੱਸੋ ।
ਉੱਤਰ-
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਕੇ ਲੋੜ ਅਨੁਸਾਰ ਢੁੱਕਵੀਆਂ ਕਿਆਰੀਆਂ ਬਣਾਈਆਂ ਜਾਂਦੀਆਂ ਹਨ । ਇਹਨਾਂ ਕਿਆਰੀਆਂ ਦੀ ਮਿੱਟੀ ਨੂੰ ਬੀਜ ਬੀਜਣ ਤੋਂ ਪਹਿਲਾਂ ਸੋਧਿਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਮਿੱਟੀ ਤੋਂ ਕੋਈ ਬੀਮਾਰੀ ਨਾ ਲਗ ਸਕੇ । ਜ਼ਮੀਨ ਨੂੰ ਫਾਰਮਾਲੀਨ ਦਵਾਈ 1.5-2.0 % ਤਾਕਤ ਦੇ ਘੋਲ ਨਾਲ ਸੋਧਿਆ ਜਾਂਦਾ ਹੈ । ਇਹ ਘੋਲ ਜੇ ਇੱਕ ਲੀਟਰ ਪਾਣੀ ਵਿੱਚ ਤਿਆਰ ਕਰਨਾ ਹੋਵੇ ਤਾਂ 15-20 ਮਿਲੀਲੀਟਰ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਇੱਕ ਵਰਗ ਮੀਟਰ ਜ਼ਮੀਨ ਲਈ 2-3 ਲੀਟਰ ਘੋਲ ਦੀ ਲੋੜ ਹੁੰਦੀ ਹੈ । ਇਸ ਘੋਲ ਨਾਲ ਜ਼ਮੀਨ ਦੀ 15 ਸੈਂ.ਮੀ. ਤਹਿ ਨੂੰ ਚੰਗੀ ਤਰ੍ਹਾਂ ਗੱਚ ਕੀਤਾ ਜਾਂਦਾ ਹੈ । ਫਿਰ ਇਸ ਮਿੱਟੀ ਨੂੰ ਮੋਮਜਾਮੇ ਦੀ ਸ਼ੀਟ ਨਾਲ ਢੱਕ ਕੇ ਸ਼ੀਟ ਦੇ ਸਿਰਿਆਂ ਨੂੰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ । ਇਸ ਨੂੰ 72 ਘੰਟੇ ਲਈ ਢੱਕ ਕੇ ਰੱਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦਵਾਈ ਵਿਚੋਂ ਨਿਕਲਣ ਵਾਲੀ ਗੈਸ ਬਾਹਰ ਨਹੀਂ ਨਿਕਲਦੀ ਅਤੇ ਇਸ ਦਾ ਵਧੀਆ ਅਸਰ ਹੋ ਜਾਂਦਾ ਹੈ । ਇਸ ਤੋਂ ਬਾਅਦ 3-4 ਦਿਨਾਂ ਤੱਕ ਕਿਆਰੀਆਂ ਦੀ ਮਿੱਟੀ ਪਲਟਾ ਦਿਓ ਤਾਂ ਕਿ ਫਾਰਮਾਲੀ ਦਾ ਅਸਰ ਖ਼ਤਮ ਹੋ ਜਾਵੇ ਅਤੇ ਕਿਆਰੀਆਂ ਵਿੱਚ ਬੀਜਾਈ ਕਰ ਦਿਓ ।

ਪ੍ਰਸ਼ਨ 3.
ਦਾਬ ਨਾਲ ਫ਼ਲਦਾਰ ਬੂਟੇ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ ?
ਉੱਤਰ-
ਇਸ ਢੰਗ ਵਿੱਚ ਮਾਂ ਬੂਟੇ ਤੋਂ ਨਵਾਂ ਬੂਟਾ ਅਲੱਗ ਕੀਤੇ ਬਗੈਰ ਪਹਿਲਾਂ ਹੀ ਉਸ ਉੱਪਰ ਜੜਾਂ ਪੈਦਾ ਕੀਤੀਆਂ ਜਾਂਦੀਆਂ ਹਨ । ਫ਼ਲਦਾਰ ਬੂਟੇ ਦੀ ਇੱਕ ਟਾਹਣੀ ਖਿੱਚ ਕੇ ਇਸ ਨੂੰ ਜ਼ਮੀਨ ਦੇ ਨੇੜੇ ਲਿਆ ਕੇ ਬੰਨਿਆਂ ਜਾਂਦਾ ਹੈ । ਇਸ ਦੇ ਹੇਠਲੇ ਪਾਸੇ ਇੱਕ ਕੱਟ ਲਾ ਕੇ ਇਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਜੜਾਂ ਛੇਤੀ ਬਣਦੀਆਂ ਹਨ । ਇਸ ਟਾਹਣੀ ਦੇ ਪੱਤਿਆਂ ਵਾਲਾ ਭਾਗ ਹਵਾ ਵਿੱਚ ਹੀ ਰੱਖਿਆ ਜਾਂਦਾ ਹੈ । ਕੁੱਝ ਹਫਤਿਆਂ ਬਾਅਦ ਜਦੋਂ ਜੜਾਂ ਨਿਕਲ ਆਉਣ ਤਾਂ ਨਵੇਂ ਬੂਟੇ ਨੂੰ ਕੱਟ ਕੇ ਗਮਲੇ ਵਿੱਚ ਜਾਂ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸਫ਼ੈਦੇ ਦੀ ਨਰਸਰੀ ਤਿਆਰ ਕਰਨ ਲਈ ਵਧੀਆ ਢੰਗ ਨਾਲ ਕਾਸ਼ਤ ਕੀਤੇ 4 ਸਾਲ ਦੀ ਉਮਰ ਤੋਂ ਵੱਡੇ ਸਫ਼ੈਦਿਆਂ ਵਿਚੋਂ ਸਿਹਤਮੰਦ ਅਤੇ ਵੱਧ ਵਾਧੇ ਵਾਲੇ 2-3 ਦਰੱਖ਼ਤ ਚੁਣ ਕੇ ਇਹਨਾਂ ਵਿਚੋਂ ਬੀਜ ਲਿਆ ਜਾਂਦਾ ਹੈ । ਬੀਜ ਲੈਣ ਲਈ ਬੂਟੇ ਉੱਪਰੋਂ ਟਾਹਣੀਆਂ ਕੱਟਣੀਆਂ ਚਾਹੀਦੀਆਂ ਹਨ ਨਾ ਕਿ ਬੀਜ ਜ਼ਮੀਨ ਤੋਂ ਚੁੱਕਣੇ ਚਾਹੀਦੇ ਹਨ । ਵਧੀਆ ਬੁਟਿਆਂ ਤੋਂ ਇਕੱਠਾ ਕੀਤਾ ਬੀਜ ਹੀ ਵਧੀਆ ਪੈਦਾਵਾਰ ਦਿੰਦਾ ਹੈ । ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਫਰਵਰੀਮਾਰਚ ਤੋਂ ਸਤੰਬਰ-ਅਕਤੂਬਰ ਦਾ ਹੈ । ਨਰਸਰੀ ਗਮਲਿਆਂ ਵਿੱਚ ਜਾਂ ਉੱਭਰੀਆਂ ਕਿਆਰੀਆਂ ਵਿੱਚ ਬੀਜਣੀ ਚਾਹੀਦੀ ਹੈ ।

ਪ੍ਰਸ਼ਨ 5.
ਪਿਉਂਦ ਚੜ੍ਹਾਉਣ ਦਾ ਤਰੀਕਾ ਦੱਸੋ ।
ਉੱਤਰ-
ਇਸ ਤਰੀਕੇ ਵਿੱਚ ਮਾਂ ਬੂਟੇ ਦੀ ਇੱਕ ਟਾਹਣੀ ਜਿਸ ਉੱਪਰ 2-3 ਅੱਖਾਂ ਹੋਣ, ਨੂੰ ਜੜ੍ਹ ਮੁੱਢ ਬੂਟੇ ਉੱਪਰ ਪਿਉਂਦ ਕੀਤਾ ਜਾਂਦਾ ਹੈ । ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਖ ਉਸ ਬੂਟੇ ਤੋਂ ਲਈ ਜਾਵੇ ਜੋ ਵਧੀਆ ਫ਼ਲ ਜਾਂ ਫੁੱਲ ਦੇ ਰਿਹਾ ਹੋਵੇ ਅਤੇ ਬੀਮਾਰੀ ਤੋਂ ਰਹਿਤ ਹੋਵੇ । ਤੰਦਰੁਸਤ ਅੱਖ ਨੂੰ ਚਾਕੂ ਆਦਿ ਦੀ ਸਹਾਇਤਾ ਨਾਲ ਮਾਂ ਬੂਟੇ ਤੋਂ ਉਤਾਰ ਲਿਆ ਜਾਂਦਾ ਹੈ । ਜੜ ਮੁੱਢ ਬੂਟੇ ਦੇ ਮੁੱਢ ਉੱਪਰ ਛਿੱਲੜ ਵਿੱਚ ਇਸ ਤਰ੍ਹਾਂ ਕੱਟ ਦਿੱਤਾ ਜਾਂਦਾ ਹੈ, ਤਾਂ ਜੋ ਅੱਖ ਇਸ ਵਿਚ ਫਿੱਟ ਹੋ ਸਕੇ । ਅੱਖ ਨੂੰ ਫਿੱਟ ਕਰਕੇ ਇਸ ਨੂੰ ਟੇਪ ਨਾਲ ਚਾਰੋਂ ਪਾਸਿਆਂ ਤੋਂ ਲਪੇਟ ਦਿੱਤਾ ਜਾਂਦਾ ਹੈ ਤਾਂ ਕਿ ਕੱਟ ਬੰਦ ਹੋ ਜਾਵੇ । ਇਸ ਵਿਧੀ ਦੀ ਵਰਤੋਂ ਬਸੰਤ ਰੁੱਤ ਵਿੱਚ ਜਾਂ ਬਰਸਾਤ ਵਿੱਚ ਕੀਤੀ ਜਾਂਦੀ ਹੈ ! ਅੰਬ, ਸੇਬ, ਨਾਸ਼ਪਾਤੀ, ਗੁਲਾਬ ਆਦਿ ਲਈ ਇਹ ਤਰੀਕਾ ਵਰਤਿਆ ਜਾਂਦਾ ਹੈ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 6.
ਟਾਹਲੀ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਟਾਹਲੀ ਦੀ ਨਰਸਰੀ ਤਿਆਰ ਕਰਨ ਲਈ ਇਸ ਦੀਆਂ ਪੱਕੀਆਂ ਫ਼ਲੀਆਂ ਦਸੰਬਰ ਤੋਂ ਜਨਵਰੀ ਦੇ ਮਹੀਨੇ ਵਿੱਚ ਸਿਹਤਮੰਦ ਅਤੇ ਸਿੱਧੇ ਤਣੇ ਵਾਲੇ ਦਰੱਖ਼ਤਾਂ ਤੋਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ । ਨਰਸਰੀ ਗਮਲਿਆਂ, ਲਿਫ਼ਾਫਿਆਂ ਜਾਂ ਕਿਆਰੀਆਂ ਵਿਚ ਤਿਆਰ ਕੀਤੀ ਜਾ ਸਕਦੀ ਹੈ । ਨਰਸਰੀ ਤਿਆਰ ਕਰਨ ਦਾ ਢੁੱਕਵਾਂ ਸਮਾਂ ਜਨਵਰੀਫਰਵਰੀ ਅਤੇ ਜੁਲਾਈ-ਅਗਸਤ ਹੈ । ਬੀਜਣ ਤੋਂ ਪਹਿਲਾਂ ਫ਼ਲੀਆਂ ਜਾਂ ਬੀਜਾਂ ਨੂੰ 48 ਘੰਟਿਆਂ ਲਈ ਠੰਡੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ । ਬੀਜ ਨੂੰ 1 ਤੋਂ 1.5 ਸੈਂ.ਮੀ. ਡੂੰਘਾ ਬੀਜਣਾ ਚਾਹੀਦਾ ਹੈ । 10-15 ਦਿਨਾਂ ਬਾਅਦ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ । ਜਦੋਂ ਬੂਟੇ 5-10 ਸੈਂ.ਮੀ. ਉੱਚੇ ਹੋ ਜਾਣ ਤਾਂ ਇਹਨਾਂ ਨੂੰ 15 × 10 ਸੈਂਮੀ. ਫਾਸਲੇ ਤੇ ਵਿਰਲਾ ਕਰਨਾ ਚਾਹੀਦਾ ਹੈ । ਇੱਕ ਏਕੜ ਵਿੱਚ ਨਰਸਰੀ ਦੀਆਂ ਕਿਆਰੀਆਂ ਤਿਆਰ ਕਰਨ ਲਈ 2-3.5 ਕਿਲੋ ਫ਼ਲੀਆਂ ਦੀ ਲੋੜ ਹੁੰਦੀ ਹੈ । ਇਹਨਾਂ ਵਿਚੋਂ 60,000 ਬੂਟੇ ਤਿਆਰ ਹੋ ਸਕਦੇ ਹਨ ।

ਪ੍ਰਸ਼ਨ 7.
ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ ਦੱਸੋ ।
ਉੱਤਰ-
ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਉੱਚੀਆਂ ਕਿਆਰੀਆਂ ਜਾਂ ਗਮਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਇੱਕ ਘਣ ਮੀਟਰ ਦੇ ਹਿਸਾਬ ਨਾਲ ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਦੀ ਖਾਦ ਵਿੱਚ 45 ਗ੍ਰਾਮ ਮਿਉਰੇਟ ਆਫ ਪੋਟਾਸ਼, 75 ਗਰਾਮ ਕਿਸਾਨ ਖ਼ਾਦ, 75 ਗਰਾਮ ਸੁਪਰਫਾਸਫੇਟ ਦਾ ਮਿਸ਼ਰਣ ਰਲਾਓ | ਪਨੀਰੀ ਤਿਆਰ ਕਰਨ ਲਈ ਬਣਾਈਆਂ ਕਿਆਰੀਆਂ ਦੇ ਉੱਪਰ ਤਿਆਰ ਕੀਤੇ ਖਾਦਾਂ ਦੇ ਮਿਸ਼ਰਣ ਦੀ 2-3 ਸੈਂਟੀਮੀਟਰ ਤਹਿ ਪਾਓ । ਫਿਰ ਇਸ ਤਹਿ ਉੱਪਰ ਬੀਜ ਖਿਲਾਰ ਦਿਓ ਅਤੇ ਇਸੇ ਮਿਸ਼ਰਣ ਨਾਲ ਇਨ੍ਹਾਂ ਨੂੰ ਢੱਕ ਦਿਓ । ਤੁਰੰਤ ਫੁਆਰੇ ਨਾਲ ਪਾਣੀ ਦਿਓ । ਜੇ ਬੀਜ ਨੰਗੇ ਹੋ ਜਾਣ ਤਾਂ ਫਿਰ ਇਸੇ ਮਿਸ਼ਰਣ ਨਾਲ ਢੱਕ ਦਿਓ । ਕਿਆਰੀਆਂ ਨੂੰ ਲਗਾਤਾਰ ਗਿੱਲਾ ਰੱਖਣਾ ਚਾਹੀਦਾ ਹੈ । ਪਨੀਰੀ ਤਿਆਰ ਹੋਣ ਨੂੰ 3040 ਦਿਨ ਲਗਦੇ ਹਨ ।

ਪ੍ਰਸ਼ਨ 8.
ਕਿਆਰੀਆਂ ਤਿਆਰ ਕਰਨ ਦੇ ਬਾਰੇ ਸੰਖੇਪ ਵਿਚ ਦੱਸੋ ।
ਉੱਤਰ-
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਸ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ 1-1.25 ਮੀਟਰ ਚੌੜੀਆਂ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ । ਇਹ ਜ਼ਮੀਨ ਨਾਲੋਂ 15 ਸੈਂ.ਮੀ. ਉੱਚੀਆਂ ਬਣਾਈਆਂ ਜਾਂਦੀਆਂ ਹਨ । ਜੇ ਖੇਤ ਪੱਧਰਾ ਹੋਵੇ ਤਾਂ ਇਹਨਾਂ ਨੂੰ 34 ਮੀਟਰ ਤੋਂ ਵੀ ਲੰਬਾ ਬਣਾਇਆ ਜਾਂਦਾ ਹੈ, ਨਹੀਂ ਤਾਂ 34 ਮੀਟਰ ਲੰਬੀਆਂ ਤਾਂ ਬਣਾਈਆਂ ਹੀ ਜਾਂਦੀਆਂ ਹਨ । ਕਿਆਰੀਆਂ ਤਿਆਰ ਕਰਨ ਤੋਂ ਪਹਿਲਾਂ ਜ਼ਮੀਨ ਵਿੱਚ 3-4 ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਕਿਆਰੀਆਂ ਵਿੱਚ ਬੀਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ ਤਾਂ ਕਿ ਨਦੀਨਾਂ ਨੂੰ ਉੱਗਣ ਦਾ ਮੌਕਾ ਮਿਲ ਜਾਵੇ, ਇਸ ਤਰ੍ਹਾਂ ਬਾਅਦ ਵਿੱਚ ਨਰਸਰੀ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਆਵੇਗੀ ।

ਪ੍ਰਸ਼ਨ 9.
ਜ਼ਮੀਨ ਦੀ ਚੋਣ ਕਰਨ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਨ ਵੇਲੇ ਧਿਆਨ ਰੱਖਣ ਯੋਗ ਗੱਲਾਂ

  1. ਥਾਂ ਅਜਿਹੀ ਹੋਵੇ ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ ।
  2. ਇੱਥੇ ਰੁੱਖਾਂ ਦੀ ਛਾਂ ਨਹੀਂ ਹੋਣੀ ਚਾਹੀਦੀ ।
  3. ਜ਼ਮੀਨ ਵਿਚ ਪੱਥਰ-ਰੋੜੇ ਨਹੀਂ ਹੋਣੇ ਚਾਹੀਦੇ ।
  4. ਪਾਣੀ ਦਾ ਉੱਚਿਤ ਪ੍ਰਬੰਧ ਹੋਵੇ ।
  5. ਪਾਣੀ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਹੋਵੇ ।
  6. ਰੇਤਲੀ ਮੈਰਾ ਜ਼ਮੀਨ ਜਾਂ ਚੀਕਣੀ ਮੈਰਾ ਜ਼ਮੀਨ ਨਰਸਰੀ ਤਿਆਰ ਕਰਨ ਲਈ ਵਧੀਆ ਮੰਨੀ ਜਾਂਦੀ ਹੈ ।

ਪ੍ਰਸ਼ਨ 10.
ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ ?
ਉੱਤਰ-
ਫ਼ਲਦਾਰ ਬੂਟਿਆਂ ਦੀ ਨਰਸਰੀ ਦੋ ਢੰਗਾਂ ਨਾਲ ਤਿਆਰ ਕੀਤੀ ਜਾ ਸਕਦੀ ਹੈ-
1. ਬੀਜ ਰਾਹੀਂ
2. ਬਨਸਪਤੀ ਰਾਹੀਂ ।

1. ਬੀਜ ਰਾਹੀਂ ਨਰਸਰੀ ਤਿਆਰ ਕਰਨਾ – ਬੀਜ ਰਾਹੀਂ ਬੂਟੇ ਤਿਆਰ ਕਰਨਾ ਸੌਖਾ ਅਤੇ ਸਸਤਾ ਤਰੀਕਾ ਹੈ, ਪਰ ਇਸ ਢੰਗ ਨਾਲ ਤਿਆਰ ਕੀਤੇ ਬੁਟੇ ਇਕਸਾਰ ਨਸਲ ਦੇ ਨਹੀਂ ਹੁੰਦੇ ਅਤੇ ਆਕਾਰ ਵਿੱਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੋ ਜਾਂਦੀ ਹੈ ।

2. ਬਨਸਪਤੀ ਰਾਹੀਂ – ਇਸ ਵਿਧੀ ਰਾਹੀਂ ਬੂਟੇ ਤਿਆਰ ਕਰਨ ਦੇ ਢੰਗ ਇਸ ਤਰ੍ਹਾਂ ਹਨ-

  • ਕਲਮਾਂ ਦੁਆਰਾ
  • ਦਾਬ ਨਾਲ ਬੂਟੇ ਤਿਆਰ ਕਰਨਾ
  • ਪਿਉਂਦ ਚੜਾਉਣਾ
  • ਜੜ੍ਹ ਮੁੱਢ ਤੇ ਅੱਖ ਚੜ੍ਹਾਉਣਾ ।

ਇਸ ਢੰਗ ਨਾਲ ਤਿਆਰ ਕੀਤੇ ਬੂਟੇ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ । ਇਹ ਫ਼ਲ ਵੀ ਜਲਦੀ ਦਿੰਦੇ ਹਨ । ਫ਼ਲ ਦਾ ਆਕਾਰ, ਰੰਗ ਅਤੇ ਗੁਣ ਵੀ ਇੱਕੋ ਜਿਹੇ ਹੁੰਦੇ ਹਨ ।
ਇਸ ਲਈ ਬਨਸਪਤੀ ਰਾਹੀਂ ਨਰਸਰੀ ਤਿਆਰ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

PSEB 8th Class Agriculture Guide ਪਨੀਰੀਆਂ ਤਿਆਰ ਕਰਨਾ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਭਵਿੱਖ ਕਮਾਈ ਪੱਖੋਂ ਕਿਹੋ ਜਿਹਾ ਹੈ ?
ਉੱਤਰ-
ਬਹੁਤ ਵਧੀਆ ਹੈ ।

ਪ੍ਰਸ਼ਨ 2.
ਪਨੀਰੀ ਵਾਲੀ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਕਿੰਨੇ ਘੰਟੇ ਪੈਣੀ ਚਾਹੀਦੀ ਹੈ ?
ਉੱਤਰ-
ਘੱਟੋ-ਘੱਟ 8 ਘੰਟੇ ।

ਪ੍ਰਸ਼ਨ 3.
ਪਨੀਰੀ ਤਿਆਰ ਕਰਨ ਲਈ ਕਿਹੜੀ ਮਿੱਟੀ ਵਧੀਆ ਹੈ ?
ਉੱਤਰ-
ਰੇਤਲੀ ਮੈਰਾ ਜਾਂ ਚੀਕਣੀ ਮੈਰਾ ।

ਪ੍ਰਸ਼ਨ 4,
ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਚੌੜਾਈ ਦੱਸੋ ।
ਉੱਤਰ-
1.0-1.25 ਮੀਟਰ ਚੌੜੀਆਂ ।

ਪ੍ਰਸ਼ਨ 5.
fਬਜ਼ੀ ਦੀ ਪਨੀਰੀ ਲਈ ਕਿਆਰੀਆਂ ਜ਼ਮੀਨ ਤੋਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
15 ਸੈਂ. ਮੀ. ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 6.
ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਲੰਬਾਈ ਦੱਸੋ ।
ਉੱਤਰ-
ਘੱਟ ਤੋਂ ਘੱਟ 3-4 ਮੀਟਰ ।

ਪ੍ਰਸ਼ਨ 7.
ਸਬਜ਼ੀ ਦੀ ਪਨੀਰੀ ਲਈ ਤਿਆਰ ਕਿਆਰੀਆਂ ਦੀ ਸੋਧ ਲਈ ਕਿਹੜੀ ਦਵਾਈ ਹੈ ?
ਉੱਤਰ-
ਫਾਰਮਾਲੀਨ 1.5-2.0 % ਤਾਕਤ ।

ਪ੍ਰਸ਼ਨ 8.
ਸਬਜ਼ੀ ਦੀ ਪਨੀਰੀ ਦੇ ਬੀਜ ਦੀ ਸੋਧ ਕਿਹੜੀ ਦਵਾਈ ਨਾਲ ਕੀਤੀ ਜਾਂਦੀ ਹੈ ?
ਉੱਤਰ-
ਕੈਪਟਾਨ ਜਾਂ ਥੀਰਮ ।

ਪ੍ਰਸ਼ਨ 9.
ਬੈਂਗਣ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ, ਨਵੰਬਰ, ਫਰਵਰੀ-ਮਾਰਚ ਅਤੇ ਜੁਲਾਈ ।

ਪ੍ਰਸ਼ਨ 10.
ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਮਈ-ਜੂਨ ।

ਪ੍ਰਸ਼ਨ 11.
ਮੁੱਖ ਫ਼ਸਲ ਲਈ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਜੁਲਾਈ-ਅਗਸਤ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 12.
ਪਛੇਤੀ ਫੁੱਲ ਗੋਭੀ ਲਈ ਪਨੀਰੀ ਲਾਉਣ ਦਾ ਸਮਾਂ ਦੱਸੋ !
ਉੱਤਰ-
ਸਤੰਬਰ-ਅਕਤੂਬਰ ।

ਪ੍ਰਸ਼ਨ 13.
ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅੱਧ ਅਕਤੂਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 14.
ਸਾਉਣੀ ਦੇ ਪਿਆਜ਼ ਲਾਉਣ ਦਾ ਸਮਾਂ ਦੱਸੋ ।
ਉੱਤਰ-
ਅੱਧ ਮਾਰਚ ਤੋਂ ਅੱਧ ਜੂਨ ਤੱਕ ।

ਪ੍ਰਸ਼ਨ 15.
ਬੈਂਗਣ, ਸ਼ਿਮਲਾ ਮਿਰਚ ਲਈ ਬੀਜ ਦੀ ਮਾਤਰਾ ਪਨੀਰੀ ਲਾਉਣ ਲਈ ਦੱਸੋ ।
ਉੱਤਰ-
ਬੈਂਗਣ ਦੀ ਪਨੀਰੀ ਲਾਉਣ ਲਈ ਇੱਕ ਏਕੜ ਲਈ ਬੀਜ ਦੀ ਮਾਤਰਾ 400 ਗਾਮ ਅਤੇ ਇਸੇ ਤਰ੍ਹਾਂ ਸ਼ਿਮਲਾ ਮਿਰਚ ਲਈ 200 ਗ੍ਰਾਮ ਹੈ ।

ਪ੍ਰਸ਼ਨ 16.
ਫੁੱਲ ਗੋਭੀ ਲਈ ਬੀਜ ਦੀ ਮਾਤਰਾ ਦੱਸੋ (ਅਗੇਤੀ ਲਈ) ।
ਉੱਤਰ-
500 ਗ੍ਰਾਮ ਪ੍ਰਤੀ ਏਕੜ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 17.
ਫੁੱਲ ਗੋਭੀ ਦੀ ਮੁੱਖ ਅਤੇ ਪਛੇਤੀ ਫ਼ਸਲ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
250 ਗ੍ਰਾਮ ਪ੍ਰਤੀ ਏਕੜ ਦੋਵਾਂ ਲਈ ।

ਪ੍ਰਸ਼ਨ 18.
ਚੰਗਾ ਮੁਨਾਫ਼ਾ ਦੇਣ ਵਾਲੇ ਫੁੱਲ ਕਿਹੜੇ ਹਨ ?
ਉੱਤਰ-
ਗੁਲਦਾਉਦੀ, ਡੇਲੀਆ, ਮੌਸਮੀ ਫੁੱਲ ।

ਪ੍ਰਸ਼ਨ 19.
ਫੁੱਲਾਂ ਦੀ ਪਨੀਰੀ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ?
ਉੱਤਰ-
30-40 ਦਿਨ ।

ਪ੍ਰਸ਼ਨ 20.
ਕਲਮਾਂ ਲਾ ਕੇ ਤਿਆਰ ਕੀਤੇ ਜਾਣ ਵਾਲੇ ਫ਼ਲਦਾਰ ਬੂਟੇ ਕਿਹੜੇ ਹਨ ?
ਉੱਤਰ-
ਅਨਾਰ, ਮਿੱਠਾ, ਅਲੂਚਾ, ਅੰਜੀਰ ਆਦਿ ।

ਪ੍ਰਸ਼ਨ 21.
ਕਲਮ ਦੀ ਲੰਬਾਈ ਅਤੇ ਅੱਖਾਂ ਦੀ ਗਿਣਤੀ ਦੱਸੋ ।
ਉੱਤਰ-
ਲੰਬਾਈ 6-8 ਇੰਚ ਅਤੇ ਅੱਖਾਂ ਦੀ ਗਿਣਤੀ 3-5.

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 22.
ਉਸ ਬੂਟੇ ਨੂੰ ਕੀ ਕਹਿੰਦੇ ਹਨ ਜਿਸ ਉੱਪਰ ਪਿਉਂਦ ਕੀਤੀ ਜਾਂਦੀ ਹੈ ?
ਉੱਤਰ-
ਜੜ੍ਹ ਮੁੱਢ ।

ਪ੍ਰਸ਼ਨ 23.
ਕਿਹੜੇ ਫੁੱਲ ਨੂੰ ਪਿਉਂਦ ਚੜ੍ਹਾ ਕੇ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਗੁਲਾਬ ।

ਪ੍ਰਸ਼ਨ 24.
ਵਣ ਖੇਤੀ ਵਾਲੇ ਬੂਟੇ ਕਿਹੜੇ ਹਨ ?
ਉੱਤਰ-
ਪਾਪਲਰ, ਸਫ਼ੈਦਾ, ਧਰੇਕ, ਟਾਹਲੀ ।

ਪ੍ਰਸ਼ਨ 25.
ਪਾਪਲਰ ਦੀ ਕਲਮ ਦੀ ਲੰਬਾਈ ਤੇ ਮੋਟਾਈ ਦੱਸੋ ।
ਉੱਤਰ-
20-25 ਸੈਂ.ਮੀ. ਲੰਬੀ ਅਤੇ 2-3 ਸੈਂ.ਮੀ. ਮੋਟੀ ।

ਪ੍ਰਸ਼ਨ 26.
ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਿਹੜੀ ਦਵਾਈ ਹੈ ?
ਉੱਤਰ-
ਕਲੋਰੋਪਾਈਰੀਫਾਸ ਅਤੇ ਐਮੀਸਾਨ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 27.
ਪਾਪਲਰ ਦੀ ਨਰਸਰੀ ਲਈ ਢੁੱਕਵਾਂ ਸਮਾਂ ਦੱਸੋ ।
ਉੱਤਰ-
ਅੱਧ ਜਨਵਰੀ ਤੋਂ ਅੱਧ ਮਾਰਚ ।

ਪ੍ਰਸ਼ਨ 28.
ਪਾਪਲਰ ਦੇ ਕਿੰਨੇ ਸਾਲ ਵਾਲੇ ਪੌਦੇ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ ?
ਉੱਤਰ
ਇੱਕ ਸਾਲ ਦੇ ।

ਪ੍ਰਸ਼ਨ 29.
ਸਫੈਦੇ ਦੀ ਪਨੀਰੀ ਲਾਉਣ ਲਈ ਢੁੱਕਵਾਂ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ।

ਪ੍ਰਸ਼ਨ 30.
ਧਰੇਕ ਦੀਆਂ ਗਟੋਲੀਆਂ ਕਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ?
ਉੱਤਰ-
ਨਵੰਬਰ-ਦਸੰਬਰ ਮਹੀਨੇ ਵਿਚ ।

ਪ੍ਰਸ਼ਨ 31.
ਧਰੇਕ ਦੀ ਨਰਸਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਫਰਵਰੀ-ਮਾਰਚ ।

ਪ੍ਰਸ਼ਨ 32.
ਧਰੇਕ ਦੇ ਬੀਜ ਕਿੰਨੇ ਸਮੇਂ ਵਿਚ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ ?
ਉੱਤਰ-
ਤਿੰਨ ਹਫਤਿਆਂ ਬਾਅਦ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 33.
ਪੰਜਾਬ ਦਾ ਰਾਜ ਦਰੱਖ਼ਤ ਕਿਹੜਾ ਹੈ ?
ਉੱਤਰ-
ਟਾਹਲੀ ।

ਪ੍ਰਸ਼ਨ 34.
ਟਾਹਲੀ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿੰਨੇ ਘੰਟੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ?
ਉੱਤਰ-
48 ਘੰਟੇ ਲਈ ਠੰਡੇ ਪਾਣੀ ਵਿੱਚ ।

ਪ੍ਰਸ਼ਨ 35.
ਇੱਕ ਏਕੜ ਲਈ ਨਰਸਰੀ ਬੀਜਣ ਲਈ ਟਾਹਲੀ ਦੀਆਂ ਕਿੰਨੀਆਂ ਫ਼ਲੀਆਂ ਚਾਹੀਦੀਆਂ ਹਨ ?
ਉੱਤਰ-
2.0 ਤੋਂ 3.5 ਕਿਲੋ ਫ਼ਲੀਆਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਨ

ਪ੍ਰਸ਼ਨ 1.
ਕਿਸ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ ?
ਉੱਤਰ-
ਅਜਿਹੀਆਂ ਸਬਜ਼ੀਆਂ ਜੋ ਪੁੱਟ ਕੇ ਮੁੜ ਲਾਉਣ ਦਾ ਝਟਕਾ ਸਹਿ ਸਕਦੀਆਂ ਹਨ, ਦੀ ਪਨੀਰੀ ਸਫਲਤਾਪੂਰਵਕ ਤਿਆਰ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 2.
ਸਬਜ਼ੀਆਂ ਦੀ ਪਨੀਰੀ ਲਈ ਕਿਹੋ ਜਿਹੀ ਜ਼ਮੀਨ ਦੀ ਚੋਣ ਕਰਨੀ ਚਾਹੀਦੀ ਹੈ ?
ਉੱਤਰ-
ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜੀ ਰੋਸ਼ਨੀ ਉਪਲੱਬਧ ਹੋਵੇ ਅਤੇ ਰੁੱਖਾਂ ਦੀ ਛਾਂ ਨਾ ਹੋਵੇ ਤੇ ਜ਼ਮੀਨ ਵਿੱਚ ਪੱਥਰ-ਰੋੜੇ ਨਾ ਹੋਣ ।

ਪ੍ਰਸ਼ਨ 3.
ਪਨੀਰੀ ਲਈ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਮਿੱਟੀ ਵਧੀਆ ਕਿਉਂ ਹੈ ?
ਉੱਤਰ-
ਇਸ ਮਿੱਟੀ ਵਿੱਚ ਕੁੱਲ ਅਤੇ ਚੀਕਣੀ ਮਿੱਟੀ ਠੀਕ ਮਾਤਰਾ ਵਿੱਚ ਹੁੰਦੀ ਹੈ ਇਸ ਲਈ ।

ਪ੍ਰਸ਼ਨ 4.
ਸਬਜ਼ੀਆਂ ਦੀ ਪਨੀਰੀ ਲਈ ਕਿਆਰੀਆਂ ਦੇ ਆਕਾਰ ਬਾਰੇ ਦੱਸੋ ।
ਉੱਤਰ-
ਕਿਆਰੀਆਂ 1.0 ਤੋਂ 1.25 ਮੀਟਰ ਚੌੜੀਆਂ, ਜ਼ਮੀਨ ਤੋਂ 15 ਸੈਂਮੀ. ਉੱਚੀਆਂ ਅਤੇ 34 ਮੀਟਰ ਲੰਬੀਆਂ ਬਣਾਓ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 5.
ਜ਼ਮੀਨ ਦੀ ਸੋਧ ਤੋਂ ਬਾਅਦ ਫਾਰਮਾਲੀਨ ਦਾ ਅਸਰ ਕਿਵੇਂ ਖ਼ਤਮ ਕੀਤਾ ਜਾਂਦਾ ਹੈ ?
ਉੱਤਰ-
3-4 ਦਿਨਾਂ ਲਈ ਇੱਕ ਤੋਂ ਦੋ ਵਾਰ ਕਿਆਰੀਆਂ ਦੀ ਮਿੱਟੀ ਪਲਟ ਕੇ ਫਾਰਮਾਲੀਨ ਦਾ ਅਸਰ ਖ਼ਤਮ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਸਬਜ਼ੀਆਂ ਦੇ ਬੀਜ ਦੀ ਡੂੰਘਾਈ ਤੇ ਕਤਾਰਾਂ ਵਿੱਚ ਫ਼ਾਸਲਾ ਦੱਸੋ ।
ਉੱਤਰ-
ਬੀਜ ਨੂੰ 1-2 ਸੈਂ.ਮੀ. ਡੂੰਘਾਈ ਅਤੇ ਕਤਾਰਾਂ ਵਿੱਚ ਫ਼ਾਸਲਾ 5 ਸੈਂ.ਮੀ. ਰੱਖ ਕੇ ਬੀਜੋ ।

ਪ੍ਰਸ਼ਨ 7.
ਸਬਜ਼ੀਆਂ ਦੀ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਾਉਣ ਲਈ ਧਿਆਨ ਯੋਗ ਗੱਲਾਂ ਦੱਸੋ ।
ਉੱਤਰ-

  1. ਜਦੋਂ ਸਬਜ਼ੀਆਂ ਦੀ ਪਨੀਰੀ 4-6 ਹਫ਼ਤੇ ਦੀ ਹੋ ਜਾਵੇ ਤਾਂ ਪੁੱਟਣ ਯੋਗ ਹੋ ਜਾਂਦੀ ਹੈ ।
  2. ਪਨੀਰੀ ਨੂੰ ਪੁੱਟਣ ਤੋਂ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਨਹੀਂ ਦੇਣਾ ਚਾਹੀਦਾ, ਤਾਂਕਿ ਬੂਟੇ ਨਰਸਰੀ ਵਿਚੋਂ ਪੁੱਟ ਕੇ ਖੇਤ ਵਿਚ ਲਾਉਣ ਦਾ ਝਟਕਾ ਸਹਿ ਲੈਣ ।
  3. ਪਨੀਰੀ ਹਮੇਸ਼ਾ ਸ਼ਾਮ ਨੂੰ ਪੁੱਟ ਕੇ ਖੇਤਾਂ ਵਿਚ ਲਾਉਣੀ ਚਾਹੀਦੀ ਹੈ ।
  4. ਪਨੀਰੀ ਖੇਤ ਵਿਚ ਲਾਉਣ ਦੇ ਤੁਰੰਤ ਬਾਅਦ ਪਾਣੀ ਲਾ ਦਿਓ ।

ਪ੍ਰਸ਼ਨ 8.
ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
75 ਗ੍ਰਾਮ ਕਿਸਾਨ ਖਾਦ, 75 ਗ੍ਰਾਮ ਸੁਪਰਫਾਸਫੇਟ, 45 ਗ੍ਰਾਮ ਮਿਊਰੇਟ ਆਫ ਪੋਟਾਸ਼ ਦਾ ਮਿਸ਼ਰਣ, ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਖਾਦ ਵਿਚ ਰਲਾਇਆ ਜਾਂਦਾ ਹੈ ।

ਪ੍ਰਸ਼ਨ 9.
ਬੀਜ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਵਿੱਚ ਕੀ ਸਮੱਸਿਆ ਆਉਂਦੀ ਹੈ ?
ਉੱਤਰ-
ਬੀਜ ਤੋਂ ਤਿਆਰ ਬੂਟੇ ਇਕਸਾਰ ਨਹੀਂ ਹੁੰਦੇ, ਆਕਾਰ ਵਿਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੁੰਦੀ ਹੈ ।

ਪ੍ਰਸ਼ਨ 10.
ਬਨਸਪਤੀ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਦਾ ਕੀ ਲਾਭ ਹੈ ?
ਉੱਤਰ-
ਇਹ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ, ਇਹ ਫ਼ਲ ਵੀ ਜਲਦੀ ਦਿੰਦੇ ਹਨ । ਇਹਨਾਂ ਦੇ ਫ਼ਲਾਂ ਦਾ ਆਕਾਰ, ਰੰਗ ਤੇ ਗੁਣ ਵੀ ਇਕੋ ਸਾਰ ਹੁੰਦੇ ਹਨ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 11.
ਪਾਪਲਰ ਦੀਆਂ ਕਲਮਾਂ ਬਾਰੇ ਦੱਸੋ ।
ਉੱਤਰ-
ਪਾਪਲਰ ਦੀਆਂ ਕਲਮਾਂ ਇੱਕ ਸਾਲ ਦੀ ਉਮਰ ਦੇ ਬੂਟਿਆਂ ਤੋਂ ਹੀ ਤਿਆਰ ਕਰਨੀਆਂ ਚਾਹੀਦੀਆਂ ਹਨ ਨਾ ਕਿ ਕਾਂਟ-ਛਾਂਟ ਅਤੇ ਟਾਹਣੀਆਂ ਤੋਂ । ਇਹ 20-25 ਸੈਂ.ਮੀ. ਲੰਬੀਆਂ ਅਤੇ 2-3 ਸੈਂ.ਮੀ. ਮੋਟੀਆਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 12.
ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਦਾ ਕੀ ਤਰੀਕਾ ਹੈ ?
ਉੱਤਰ-
ਕਲਮਾਂ ਨੂੰ 0.5 ਪ੍ਰਤੀਸ਼ਤ ਕਲੋਰੋਪਾਇਰੀਫਾਸ 20 ਤਾਕਤ ਦੇ ਘੋਲ ਵਿਚ 10 ਮਿੰਟ ਡੁਬੋਣ ਤੋਂ ਬਾਅਦ 0.5 ਐਮੀਸਾਨ ਪਾਊਡਰ ਦੇ ਘੋਲ ਵਿਚ 10 ਮਿੰਟ ਲਈ ਡੁਬੋ ਕੇ ਵਰਤਿਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਫਲਾਂ ਲਈ ਪੱਤੇ ਲੈਣ ਦਾ ਹੰਕਾ ਦੱਸੋ ।
ਉੱਤਰ-

ਫਲ ਪੱਤੇ ਲੈਣ ਦਾ ਤਰੀਕਾ
ਅੰਬ ਮਾਰਚ-ਅਪਰੈਲ ਵਿਚ 5-7 ਮਹੀਨਿਆਂ ਦੇ 30 ਪੱਤੇ ਲਉ । ਜਿਹਨਾਂ ਟਾਹਣੀਆਂ ਤੋਂ ਪੱਤੇ ਲੈਣੇ ਹਨ ਉਹਨਾਂ ਨੂੰ ਫਲ ਤੇ ਫੁੱਲ ਨਾ ਲੱਗੇ ਹੋਣ ।
ਅਲੂਚਾ ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿਚ 3-4 ਮਹੀਨੇ ਦੇ 100 ਪੱਤੇ ਲਓ ।
ਆਤੂ ਉਸੇ ਸਾਲ ਦੀਆਂ ਟਾਹਣੀਆਂ ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿਚ 3-5 ਮਹੀਨੇ ਦੇ 100 ਪੱਤੇ ਲਓ ।
ਅਮਰੂਦ 5-7 ਮਹੀਨੇ ਪੁਰਾਣੀ ਵਿਚਕਾਰਲੀ ਟਾਹਣੀ ਤੋਂ (ਜਿੱਥੇ ਫਲ ਨਾ ਲੱਗੇ ਹੋਣ) ਅਗਸਤ-ਅਕਤੂਬਰ ਵਿਚ 50-60 ਪੱਤੇ ਲਓ ।
ਨਿੰਬੂ ਜਾਤੀ ਫਲ ਦੇ ਬਿਲਕੁਲ ਪਿੱਛੋਂ 4-8 ਮਹੀਨੇ ਪੁਰਾਣੇ 100 ਪੱਤੇ ਜੁਲਾਈ ਅਕਤੂਬਰ ਤਕ ਲਓ ।
ਬੇਰ ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 5-7 ਮਹੀਨੇ ਦੇ 70-80 ਪੱਤੇ ਨਵੰਬਰ-ਜਨਵਰੀ ਵਿਚ ਲਓ ।
ਨਾਸ਼ਪਾਤੀ ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 4-6 ਮਹੀਨੇ ਦੇ 50-60 ਪੱਤੇ, ਜੁਲਾਈ-ਸਤੰਬਰ ਵਿਚ ਲਓ ।

ਪ੍ਰਸ਼ਨ 2.
ਅੰਬ ਨੂੰ ਪਿਉਂਦ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅੰਬਾਂ ਦੀ ਕਾਸ਼ਤ ਪਿਉਂਦ ਦੁਆਰਾ ਕੀਤੀ ਜਾਂਦੀ ਹੈ । ਇਸ ਮਕਸਦ ਲਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਅੰਬ ਦੀਆਂ ਗਿੱਟਕਾਂ ਨੂੰ ਅਗਸਤ ਮਹੀਨੇ ਵਿਚ ਬੀਜ ਦੇਣਾ ਚਾਹੀਦਾ ਹੈ । ਇਹਨਾਂ ਨੂੰ ਉੱਗਣ ਨੂੰ 2 ਹਫ਼ਤੇ ਲੱਗਦੇ ਹਨ ।ਉੱਗਣ ਤੋਂ ਬਾਅਦ ਜਦੋਂ ਹਾਲੇ ਪੱਤੇ ਹਲਕੇ ਰੰਗ ਦੇ ਹੀ ਹੋਣ ਅਤੇ ਪੱਤੇ ਦਾ ਆਕਾਰ ਆਮ ਨਾਲੋਂ 1/4 ਹਿੱਸਾ ਹੋਵੇ, ਤਾਂ ਇਹ ਬੂਟੇ ਪੁੱਟ ਲਓ । ਪਿਉਂਦ ਲਈ ਬੂਟੇ ਅਪਰੈਲ ਤਕ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ । ਪਿਉਂਦ ਕਰਨ ਤੋਂ ਪਹਿਲਾਂ ਸਾਫ਼-ਸੁਥਰੀ ਤੇ ਮਜ਼ਬੂਤ ਅੱਖ ਤਿਆਰ ਕਰ ਲੈਣੀ ਚਾਹੀਦੀ ਹੈ । ਪਿਉਂਦੀ ਟਹਿਣੀ ਦੀ ਚੋਣ ਕਰਕੇ ਉਸ ਦੇ ਪੱਤੇ ਲਾਹ ਦਿਓ । 7-10 ਦਿਨਾਂ ਵਿਚ ਡੰਡੀਆਂ ਸੁੱਕ ਕੇ ਡਿੱਗ ਪੈਣਗੀਆਂ ਅਤੇ ਅੱਖਾਂ ਥੋੜ੍ਹਾ ਉੱਪਰ ਆ ਜਾਂਦੀਆਂ ਹਨ । ਇਸ ਪਿਉਂਦੀ ਟਹਿਣੀ ਨੂੰ ਕੱਟ ਕੇ ਪਿਉਂਦ ਕਰ ਦਿਓ । ਪਿਉਂਦ ਕਰਨ ਲਈ 4 ਸੈਂ: ਮੀ: ਲੰਮੇ ਦੋ ਸਮਾਂਤਰ ਚੀਰੇ ਦਿਉ । ਇਹਨਾਂ ਵਿਚ ਦੂਰੀ 12 ਸੈਂ:ਮੀ:ਉੱਪਰਲੇ ਸਿਰੇ ਤੇ ਜ਼ਮੀਨ ਤੋਂ 15 ਸੈਂ: ਮੀ: ਦੀ ਉੱਚਾਈ ਤੇ ਇਕ ਹੋਰ ਚੀਰਾ ਜ਼ਮੀਨ ਦੇ ਸਮਾਂਤਰ ਦਿੱਤਾ ਜਾਂਦਾ ਹੈ । ਚੀਰਿਆਂ ਦੇ ਵਿਚਕਾਰਲੇ ਹਿੱਸੇ ਤੋਂ ਛਿੱਲ ਲਾਹ ਦਿਉ ।

ਪਨੀਰੀਆਂ ਤਿਆਰ ਕਰਨਾ । ਇਸ ਤਰ੍ਹਾਂ ਪਿਉਂਦੀ ਹੋਈ ਟਹਿਣੀ ਦੇ ਹੇਠਲੇ ਸਿਰੇ ਤੇ ਵੀ ਤਿਰਛਾ ਚੀਰਾ ਦਿਉ ਅਤੇ ਉਸ ਤੋਂ ਵੀ ਛਿੱਲ ਲਾਹ ਦਿਉ । ਇਸ ਟਹਿਣੀ ਦੀ ਲੰਬਾਈ 8 ਸੈਂ: ਮੀ: ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਧ ਲੰਬਾਈ ਨਾਲ ਪਿਉਂਦੀ ਟਹਿਣੀ ਟੁੱਟ ਸਕਦੀ ਹੈ । ਤਿਆਰ ਕੀਤੀ ਹੋਈ ਪਿਉਂਦ ਕੱਟੇ ਹੋਏ ਛਿਲਕੇ ਦੇ ਹੇਠਾਂ ਫਸਾ ਦਿੱਤੀ ਜਾਂਦੀ ਹੈ ਮਗਰੋਂ ਕੱਟੇ ਹੋਏ ਛਿਲਕੇ ਨੂੰ ਉਸ ਦੀ ਅਸਲ ਸਥਿਤੀ ਵਿਚ ਲਿਆਂਦਾ ਜਾਂਦਾ ਹੈ । ਪਿਉਂਦ ਕੀਤੇ ਭਾਗ ਨੂੰ 150-200 ਗੇਜ ਦੀਆਂ ਪੋਲੀਥੀਨ ਦੀਆਂ ਪੱਟੀਆਂ ਨਾਲ ਕੱਸ ਕੇ ਬੰਨ੍ਹ ਦਿਓ । ਪਿਉਂਦ ਕਰਨ ਤੋਂ ਬਾਅਦ ਬੂਟੇ ਦਾ ਉਤਲਾ ਸਿਰਾ ਉੱਥੇ ਹੀ ਰਹਿਣ ਦਿੱਤਾ ਜਾਂਦਾ ਹੈ ਅਤੇ ਪਿਉਂਦ ਕੀਤੀ ਅੱਖ ਫੱਟ ਪੈਣ ਤੋਂ ਬਾਅਦ ਬੂਟੇ ਦਾ ਉਸ ਤੋਂ ਉੱਤੇ ਵਾਲਾ ਸਾਰਾ ਭਾਗ ਕੱਟ ਦਿੱਤਾ ਜਾਂਦਾ ਹੈ । ਇਸ ਢੰਗ ਨਾਲ ਅੰਬ ਦੀ ਪਿਉਂਦ ਮਾਰਚ ਤੋਂ ਅਕਤੂਬਰ ਮਹੀਨੇ ਤਕ ਕਰਨੀ ਚਾਹੀਦੀ ਹੈ । ਪਰ ਮਈ ਤੋਂ ਅਕਤੂਬਰ ਦੇ ਮਹੀਨੇ ਇਸ ਦੀ ਸਫਲਤਾ ਘੱਟ ਹੁੰਦੀ ਹੈ ।

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪ੍ਰਸ਼ਨ 3.
ਨਾਸ਼ਪਾਤੀ, ਆਤੂ ਤੇ ਅਲੂਚੇ ਦੀ ਪਨੀਰੀ ਤਿਆਰ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਨਾਸ਼ਪਾਤੀ – ਇਸ ਦੀ ਪਿਉਂਦ ਜੰਗਲੀ ਨਾਸ਼ਪਾਤੀ ਜਾਂ ਕੈਂਥ ਦੇ ਬੂਟਿਆਂ ਤੇ ਕੀਤੀ ਜਾਂਦੀ ਹੈ । ਟੰਗ ਗਰਾਫਿਟਗ ਜਨਵਰੀ-ਫਰਵਰੀ ਦੇ ਮਹੀਨੇ ਜਦ ਕਿ ਟੀ-ਬਡਿੰਗ ਤਰੀਕੇ ਨਾਲ ਪਿਉਂਦ ਜੂਨ ਤੋਂ ਅਗਸਤ ਮਹੀਨੇ ਵਿਚ ਕੀਤੀ ਜਾਂਦੀ ਹੈ । ਇਕ ਸਾਲ ਤੋਂ ਤਿੰਨ ਸਾਲ ਤਕ ਦੇ ਬੂਟੇ ਸਰਦੀਆਂ ਵਿਚ ਅੱਧ ਫ਼ਰਵਰੀ ਤਕ ਅਤੇ ਵੱਡੀ ਉਮਰ ਦੇ ਬੂਟੇ ਦਸੰਬਰ ਦੇ ਅੰਤ ਤਕ ਲਗਾਉਣੇ ਚਾਹੀਦੇ ਹਨ ।

2. ਅਲੂਚਾ – ਅਲੂਚੇ ਦੇ ਬੂਟੇ ਜਨਵਰੀ ਦੇ ਅੱਧ ਤਕ ਲਾਉਣੇ ਚਾਹੀਦੇ ਹਨ । ਇਹਨਾਂ ਦਿਨਾਂ ਵਿਚ ਬੂਟੇ ਨੀਂਦ ਅਵਸਥਾ ਵਿਚ ਹੁੰਦੇ ਹਨ । ਅਲੂਚੇ ਨੂੰ ਸਿੱਧਾ ਕਾਬਲ ਗਰੀਨ ਗੇਜ ਦੀ ਕਲਮ ਤੇ ਗਰਾਫਟ ਕਰਕੇ ਲਾਉ । ਉਨ੍ਹਾਂ ਦੇ ਹੇਠਲੇ 5-7.5 ਸੈਂ: ਮੀ: ਹਿੱਸੇ ਨੂੰ ਆਈ. ਏ. ਏ. 100 ਪੀ. ਪੀ. ਐੱਮ. ਦੇ ਘੋਲ ਵਿਚ 24 ਘੰਟੇ ਲਈ ਡੁਬੋ ਕੇ ਰੱਖਣਾ ਚਾਹੀਦਾ ਹੈ ।

3. ਆੜੂ – ਇਹਨਾਂ ਦਾ ਵਾਧਾ ਪਿਉਂਦ ਰਾਹੀਂ ਜਾਂ ਅੱਖ ਚੜਾ ਕੇ ਕੀਤਾ ਜਾਂਦਾ ਹੈ | ਆੜੂਆਂ ਦੇ ਨਸਲੀ ਵਾਧੇ ਲਈ ਸ਼ਰਬਤੀ ਜਾਂ ਦੇਸੀ ਕਿਸਮ ਦੇ ਆਤੂ ਜਿਵੇਂ ਖਰਮਾਨੀ ਦੇ ਬੀਜਾਂ ਤੋਂ ਤਿਆਰ ਹੋਏ ਬੂਟਿਆਂ ਦੀ ਪਿਉਂਦ ਕੀਤੀ ਜਾਂਦੀ ਹੈ ਕਿਉਂਕਿ ਫਲੋਰਿਡਾਸ਼ਨ ਕਿਸਮ ਦੇ ਬੀਜ ਘੱਟ ਹੁੰਦੇ ਹਨ, ਇਸ ਲਈ ਨਸਲੀ ਵਾਧੇ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ।

ਵਸਤੂਨਿਸ਼ਠ ਪ੍ਰਸ਼ਨ

ਠੀਕ / ਗ਼ਲਤ
1. ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ ।
2. ਸਬਜ਼ੀਆਂ ਦੇ ਬੀਜ ਦੀ ਸੋਧ ਕੈਪਟਾਨ ਨਾਲ ਕੀਤੀ ਜਾਂਦੀ ਹੈ ।
3. ਸੂਰਜਮੁਖੀ ਸਰਦੀ ਦਾ ਫੁੱਲ ਹੈ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰਦੀ ਦਾ ਫੁੱਲ ਹੈ –
(ਉ) ਗੇਂਦਾ
(ਅ) ਬਰਫ਼
(ੲ) ਫਲੋਕਸ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਹੈ-
(ਉ) ਮਈ-ਜੂਨ
(ਅ) ਜਨਵਰੀ
(ੲ) ਦਸੰਬਰ
(ਸ) ਕੋਈ ਨਹੀਂ ।
ਉੱਤਰ-
(ਉ) ਮਈ-ਜੂਨ

ਪ੍ਰਸ਼ਨ 3.
ਵਣ ਖੇਤੀ ਵਾਲੇ ਬੂਟੇ ਹਨ –
(ਉ) ਪਾਪਲਰ
(ਅ) ਪੀਪਲ
(ੲ) ਅਮਰੂਦ
(ਸ) ਅੰਬ ।
ਉੱਤਰ-
(ਉ) ਪਾਪਲਰ

PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ

ਪਨੀਰੀਆਂ ਤਿਆਰ ਕਰਨਾ PSEB 8th Class Agriculture Notes

  1. ਪਨੀਰੀ ਘੱਟ ਜ਼ਮੀਨ ਵਿਚ ਤਿਆਰ ਹੋ ਜਾਂਦੀ ਹੈ ਤੇ ਇਹ ਇੱਕ ਲਾਹੇਵੰਦ ਧੰਦਾ ਹੈ ।
  2. ਸਬਜ਼ੀਆਂ, ਫੁੱਲਾਂ, ਫ਼ਲਾਂ ਅਤੇ ਵਣ ਖੇਤੀ ਦੇ ਬੂਟਿਆਂ ਦੀ ਪਨੀਰੀ ਤਿਆਰ ਕਰਕੇ ਚੰਗੀ ਆਮਦਨ ਲਈ ਜਾ ਸਕਦੀ ਹੈ ।
  3. ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰਕੇ ਇਹਨਾਂ ਦੀ ਯੋਗ ਵਰਤੋਂ ਕੀਤੀ ਜਾਂਦੀ ਹੈ ।
  4. ਛੋਟੇ ਕਿਸਾਨ ਖੁਦ ਪਨੀਰੀ ਉਗਾ ਕੇ ਸਬਜ਼ੀ ਦੀ ਫ਼ਸਲ ਨਾਲੋਂ ਕਈ ਗੁਣਾਂ ਵੱਧ ਮੁਨਾਫ਼ਾ ਲੈ ਸਕਦੇ ਹਨ ।
  5. ਉਹਨਾਂ ਸਬਜ਼ੀਆਂ ਦੀ ਹੀ ਪਨੀਰੀ ਸਫਲਤਾ ਨਾਲ ਉਗਾਈ ਜਾ ਸਕਦੀ ਹੈ, ਜੋ ਪੁੱਟ ਕੇ ਮੁੜ ਲਾਏ ਜਾਣ ਦੇ ਝਟਕੇ ਨੂੰ ਸਹਾਰ ਸਕਦੀਆਂ ਹਨ ।
  6. ਪਨੀਰੀ ਲਾਉਣ ਵਾਲੀ ਥਾਂ ਤੇ ਘੱਟੋ-ਘੱਟ 8 ਘੰਟੇ ਸੂਰਜ ਦੀ ਰੌਸ਼ਨੀ ਪੈਣੀ ਚਾਹੀਦੀ ਹੈ ।
  7. ਪਨੀਰੀ ਵਾਲੀਆਂ ਕਿਆਰੀਆਂ ਜ਼ਮੀਨ ਤੋਂ 15 ਸੈਂ.ਮੀ. ਉੱਚੀਆਂ ਹੋਣੀਆਂ ਚਾਹੀਦੀਆਂ ਹਨ ।
  8. ਪਨੀਰੀ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਫਾਰਮਾਲੀਨ ਦਵਾਈ ਨਾਲ ਸੋਧ ਲੈਣਾ ਚਾਹੀਦਾ ਹੈ ।
  9. ਪਨੀਰੀ ਵਾਲੇ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ ।
  10. ਸਬਜ਼ੀਆਂ ਦੀ ਪਨੀਰੀ 4-6 ਹਫ਼ਤੇ ਦੀ ਹੋਣ ਤੇ ਪੁੱਟ ਕੇ ਮੁੱਖ ਖੇਤ ਵਿੱਚ ਲਾਉਣ ਯੋਗ ਹੋ ਜਾਂਦੀ ਹੈ ।
  11. ਗਰਮੀ ਰੁੱਤ ਦੇ ਫੁੱਲ ਹਨ- ਸੂਰਜਮੁਖੀ, ਜ਼ੀਨੀਆ, ਕੋਚੀਆ ਆਦਿ ।
  12. ਸਰਦੀ ਰੁੱਤ ਦੇ ਫੁੱਲ ਹਨ-ਗੇਂਦਾ, ਗੁਲਅਸ਼ਰਫੀ, ਬਰਫ਼, ਗਾਰਡਨ ਪੀ, ਫਲੋਕਸ ਆਦਿ ।
  13. ਮੌਸਮੀ ਫੁੱਲਾਂ ਦੀ ਪਨੀਰੀ 30-40 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ।
  14. ਫ਼ਲਦਾਰ ਬੂਟੇ ਜਿਵੇਂ ਕਿ ਪਪੀਤਾ, ਜਾਮਣ, ਫਾਲਸਾ, ਕਰੌਦਾ ਨੂੰ ਜੜ੍ਹ ਮੁੱਢ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ ।
  15. ਕਲਮਾਂ ਰਾਹੀਂ ਤਿਆਰ ਕੀਤੇ ਜਾਂਦੇ ਪੀਂਦੇ ਹਨ-ਬਾਰਾਂਮਾਸੀ ਨਿੰਬੂ, ਮਿੱਠਾ, ਅਲੂਚਾ, ਅਨਾਰ ਅਤੇ ਅੰਜੀਰ ।
  16. ਫ਼ਲਾਂ ਦੇ ਪੌਦੇ ; ਜਿਵੇਂ-ਕਿੰਨੂ, ਅੰਬ, ਅਮਰੂਦ, ਨਾਸ਼ਪਾਤੀ, ਆੜੂ, ਸੇਬ ਆਦਿ ਨੂੰ ਪਿਉਂਦ ਨਾਲ ਤਿਆਰ ਕੀਤਾ ਜਾਂਦਾ ਹੈ ।
  17. ਵਣ ਖੇਤੀ ਵਿੱਚ ਪਾਪਲਰ, ਸਫ਼ੈਦਾ, ਧਰੇਕ ਅਤੇ ਟਾਹਲੀ ਆਦਿ ਲਗਾਏ ਜਾਂਦੇ ਹਨ
  18. ਧਰੇਕ ਦੀ ਨਰਸਰੀ ਬੀਜਾਂ ਰਾਹੀਂ ਤਿਆਰ ਹੁੰਦੀ ਹੈ ।
  19. ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ ।
  20. ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਓ ਲਈ ਕਲੋਰਪਾਇਰੀਫਾਸ ਅਤੇ |

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

Punjab State Board PSEB 8th Class Agriculture Book Solutions Chapter 1 ਭੂਮੀ ਅਤੇ ਭੂਮੀ ਸੁਧਾਰ Textbook Exercise Questions and Answers.

PSEB Solutions for Class 8 Agriculture Chapter 1 ਭੂਮੀ ਅਤੇ ਭੂਮੀ ਸੁਧਾਰ

Agriculture Guide for Class 8 PSEB ਭੂਮੀ ਅਤੇ ਭੂਮੀ ਸੁਧਾਰ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
6.5 ਤੋਂ 8.7 ਤੱਕ pH ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ ।
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 3.
ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ (Sandy Soils) ।

ਪ੍ਰਸ਼ਨ 4.
ਚੀਕਣੀ ਮਿੱਟੀ ਵਿੱਚ ਚੀਕਣੇ ਕਣਾਂ ਦੀ ਮਾਤਰਾ ਦੱਸੋ ।
ਉੱਤਰ-
ਘੱਟੋ-ਘੱਟ 40 ਪ੍ਰਤੀਸ਼ਤ ਚੀਕਣ ਕਣ ਹੁੰਦੇ ਹਨ ।

ਪ੍ਰਸ਼ਨ 5.
ਖਾਰੀ ਅਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ ਦੱਸੋ ।
ਉੱਤਰ-
ਖਾਰੀ ਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ pH ਮੁੱਲ ਹੈ ।

ਪ੍ਰਸ਼ਨ 6.
ਲੂਣੀਆਂ ਭੂਮੀਆਂ ਵਿੱਚ ਕਿਹੜੇ ਲੁਣਾਂ ਦੀ ਬਹੁਤਾਤ ਹੁੰਦੀ ਹੈ ?
ਉੱਤਰ-
ਇਨ੍ਹਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੁਣਾਂ ਦੀ ਬਹੁਤਾਤ ਹੁੰਦੀ ਹੈ ।

ਪ੍ਰਸ਼ਨ 7.
ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ, ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
ਖਾਰੀਆਂ ਜ਼ਮੀਨਾਂ ।

ਪ੍ਰਸ਼ਨ 8.
ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 9.
ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ ?
ਉੱਤਰ-
ਝੋਨੇ ਦੀ ਬੀਜਾਈ ਲਈ ।

ਪ੍ਰਸ਼ਨ 10.
ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ?
ਉੱਤਰ-
ਜਿਪਸਮ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ ?
ਉੱਤਰ-
ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੁਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੁ ਹੈ ।

ਪ੍ਰਸ਼ਨ 2.
ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ ?
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

ਪ੍ਰਸ਼ਨ 3.
ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ ।
ਉੱਤਰ-

ਰੇਤਲੀ ਮਿੱਟੀ ਚੀਕਣੀ ਮਿੱਟੀ
1. ਉੱਗਲਾਂ ਵਿੱਚ ਕਣਾਂ ਦਾ ਆਕਾਰ ਰੜਕਦਾ ਹੈ । 1. ਕਣ ਬਹੁਤ ਬਰੀਕ ਹੁੰਦੇ ਹਨ ।
2. ਪਾਣੀ ਬਹੁਤ ਜਲਦੀ ਜਜ਼ਬ ਹੋ ਜਾਂਦਾ ਹੈ । 2. ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ ।
3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । 3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਘੱਟ ਹੁੰਦੀ ਹੈ ।

ਪ੍ਰਸ਼ਨ 4.
ਤੇਜ਼ਾਬੀ ਭੂਮੀ ਹੋਣ ਤੋਂ ਕੀ ਭਾਵ ਹੈ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਨ੍ਹਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ । ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ ਜਾਂਦੇ ਹਨ ਅਤੇ ਬੁਟਿਆਂ ਆਦਿ ਦੇ ਪੱਤਿਆਂ ਦੇ ਗਲ-ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ।

ਪ੍ਰਸ਼ਨ 5.
ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਲੁਣਾਂ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕੱਲਰ ਵਾਲੀ ਭੂਮੀ ਕਿਹਾ ਜਾਂਦਾ ਹੈ । ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੁਣੀਆਂ-ਖਾਰੀਆਂ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 6.
ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ?
ਉੱਤਰ-
ਉਹਨਾਂ ਜ਼ਮੀਨਾਂ ਨੂੰ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ, ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-

  1. ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੁਰਚ ਕੇ ਕਿਸੇ ਹੋਰ ਥਾਂ ਤੇ ਡੂੰਘਾਈ ਵਿੱਚ ਪਾ ਦੇਣੀ ਚਾਹੀਦੀ ਹੈ।
  2. ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਨਾਲ ਲੂਣ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦੇ ਹਨ ।

ਪ੍ਰਸ਼ਨ 8.
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ ।
ਉੱਤਰ-
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁੱਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ :-

  1. ਜ਼ਮੀਨ ਹੇਠਲੇ ਪਾਣੀ ਦਾ ਪੱਧਰ ।
  2. ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ ।
  3. ਨਹਿਰੀ ਪਾਣੀ ਉਪਲੱਬਧ ਹੈ ਜਾਂ ਨਹੀਂ ।
  4. ਧਰਤੀ ਵਿਚ ਰੋੜ ਜਾਂ ਹੋਰ ਸਖ਼ਤ ਤਹਿ ਹੈ ਜਾਂ ਨਹੀਂ ।
  5. ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ ।
  6. ਕੱਲਰ ਦੀ ਕਿਸਮ ਕਿਹੜੀ ਹੈ ।

ਪ੍ਰਸ਼ਨ 9.
ਮੈਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ ।
ਉੱਤਰ-
ਮੈਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ । ਹੱਥਾਂ ਵਿੱਚ ਸਿਰਕਾਉਣ ਤੇ ਇਸ ਦੇ ਕਣ ਪਾਉਡਰ ਵਾਂਗ ਸਿਰਕਦੇ ਹਨ । ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ ।

ਪ੍ਰਸ਼ਨ 10.
ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ?
ਉੱਤਰ-
ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ । ਇਹਨਾਂ ਵਿਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਭੂਮੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ

ਪ੍ਰਸ਼ਨ 1.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾਂ ਬਾਰੇ ਦੱਸੋ ।
ਉੱਤਰ-
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ । ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ । ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।
  6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  7. ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  8. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ-
1. ਰੇਤਲੀਆਂ ਭੂਮੀਆਂ
2. ਚੀਕਣੀਆਂ ਜ਼ਮੀਨਾਂ
3. ਮੈਰਾ ਜ਼ਮੀਨਾਂ ।

1. ਰੇਤਲੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਭਰ ਜਾਂਦਾ ਹੈ । ਇਸ ਦੇ ਕਣ ਉੱਗਲਾਂ ਵਿੱਚ ਰੜਕਦੇ ਹਨ । ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜ਼ਜਬ ਹੋ ਜਾਂਦਾ ਹੈ । ਇਹਨਾਂ ਦੇ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । ਇਸ ਮਿੱਟੀ ਦੀ ਵਹਾਈ ਸੌਖੀ ਹੈ ਤੇ ਇਸਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ । ਇਸ ਵਿਚ ਹਵਾ ਤੇ ਪਾਣੀ ਦੀ ਆਵਾਜਾਈ ਸੌਖੀ ਹੈ ।

2. ਚੀਕਣੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਸੌਖਿਆਂ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਭੁਰਦਾ ਨਹੀਂ ਹੈ । ਇਸ ਦੇ ਕਣਾਂ ਦਾ ਆਕਾਰ ਰੇਤਾ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ । ਇਸ ਵਿੱਚ ਘੱਟੋ-ਘੱਟ 40% ਚੀਕਣੇ ਕਣ ਹੁੰਦੇ ਹਨ । ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ । ਵੱਤਰ ਘੱਟ ਜਾਣ ਤੇ ਵਹਾਈ ਵੇਲੇ ਢੀਮਾਂ ਉਠਦੀਆਂ ਹਨ । ਸੁੱਕ ਜਾਣ ਤੇ ਇਸ ਵਿਚ ਤਰੇੜਾਂ ਪੈ ਜਾਂਦੀਆਂ ਹਨ । ਜ਼ਮੀਨ ਜਿਵੇਂ ਫੱਟ ਜਾਂਦੀ ਹੈ । ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ ।

3. ਮੈਰਾ ਜ਼ਮੀਨ – ਇਹ ਜ਼ਮੀਨਾਂ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ । ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕਣੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ । ਇਹਨਾਂ ਵਿਚ ਮੁਸਾਮਾਂ ਦੀ ਬਣਤਰ, ਹਵਾ ਤੇ ਪਾਣੀ ਦੀ ਆਵਾਜਾਈ, ਪਾਣੀ ਸੰਭਾਲਣ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਵਧੀਆ ਫ਼ਸਲ ਦੀ ਪ੍ਰਾਪਤੀ ਲਈ ਢੁੱਕਵੇਂ ਅਤੇ ਉਪਜਾਊ ਹਨ ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ । ਇਸ ਦੇ ਕਣ ਹੱਥਾਂ ਵਿਚ ਪਾਊਡਰ ਵਾਂਗ ਸਿਰਕਦੇ ਹਨ ।

ਪ੍ਰਸ਼ਨ 3.
ਇਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ ।
ਉੱਤਰ-
ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਥ, ਜੀਵਕ ਮਾਦਾ, ਪਾਣੀ ਅਤੇ ਹਵਾ ਹੁੰਦੇ ਹਨ । ਇਹਨਾਂ ਦੀ ਮਾਤਰਾ ਨੂੰ ਹੇਠ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ | ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿਚ ਵੱਧ-ਘੱਟ ਸਕਦੀ ਹੈ ।
PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ 1

ਪ੍ਰਸ਼ਨ 4.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ ।
ਉੱਤਰੇ-
ਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ | ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ-ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ । 6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  6. ਉੱਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  7. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

ਪ੍ਰਸ਼ਨ 5.
ਸੇਮ ਵਾਲੀ ਜ਼ਮੀਨ ਵਿਚ ਫ਼ਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ ।
ਉੱਤਰ-
ਅਜਿਹੀਆਂ ਜ਼ਮੀਨਾਂ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਤੱਕ ਦੀ ਡੂੰਘਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ । ਇਹ ਪਾਣੀ ਇੰਨੀ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ, ਗਿੱਲੀ ਰਹਿੰਦੀ ਹੈ । ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਅਤੇ ਹਵਾ ਦੀ ਆਵਾਜਾਈ ਵੀ ਘੱਟ ਜਾਂਦੀ ਹੈ । ਜ਼ਮੀਨ ਵਿਚ ਆਕਸੀਜਨ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ।

ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ-ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ, ਝੋਨਾ ਅਤੇ ਗੰਨਾ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜੰਗਲਾਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

PSEB 8th Class Agriculture Guide ਭੂਮੀ ਅਤੇ ਭੂਮੀ ਸੁਧਾਰ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਮੀ-ਵਿਗਿਆਨ ਅਨੁਸਾਰ ਧਰਤੀ ਨੂੰ ਨਿਰਜੀਵ ਵਸਤੂ ਮੰਨਿਆ ਜਾਂ ਜਾਨਦਾਰ ਵਸਤੂ ?
ਉੱਤਰ-
ਜਾਨਦਾਰ ਵਸਤੂ ।

ਪ੍ਰਸ਼ਨ 2.
ਭੂਮੀ ਵਿੱਚ ਕਿੰਨੇ ਪ੍ਰਤੀਸ਼ਤ ਖਣਿਜ ਅਤੇ ਜੈਵਿਕ ਪਦਾਰਥ ਹੁੰਦਾ ਹੈ ?
ਉੱਤਰ-
ਖਣਿਜ 45% ਅਤੇ ਜੈਵਿਕ ਪਦਾਰਥ 0.5 % ਹਨ ।

ਪ੍ਰਸ਼ਨ 3.
ਹਲਕੀਆਂ ਭੂਮੀਆਂ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ ।

ਪ੍ਰਸ਼ਨ 4.
ਪਾਣੀ ਸਾਂਭਣ ਦੀ ਸ਼ਕਤੀ ਵੱਧ ਕਿਹੜੀ ਭੂਮੀ ਵਿੱਚ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ।

ਪ੍ਰਸ਼ਨ 5.
ਖੇਤੀ ਲਈ ਕਿਹੜੀ ਭੂਮੀ ਉੱਤਮ ਮੰਨੀ ਗਈ ਹੈ ?
ਉੱਤਰ-
ਮੈਰਾ ਭੂਮੀ ।

ਪ੍ਰਸ਼ਨ 6.
ਤੇਜ਼ਾਬੀ ਭੂਮੀਆਂ ਦੀ ਸਮੱਸਿਆ ਕਿਹੜੇ ਇਲਾਕਿਆਂ ਵਿੱਚ ਵੱਧ ਹੈ ?
ਉੱਤਰ-
ਵਰਖਾ ਵਾਲੇ ਇਲਾਕਿਆਂ ਵਿੱਚ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਨ 7.
ਕਿੰਨੇ ਪੀ. ਐੱਚ. ਵਾਲੀ ਭੂਮੀ ਤੇਜਾਬੀ ਹੁੰਦੀ ਹੈ ?
ਉੱਤਰ-
ਪੀ. ਐੱਚ. 7 ਤੋਂ ਘੱਟ ਵਾਲੀ ।

ਪ੍ਰਸ਼ਨ 8.
ਕਿੰਨੇ ਪੀ. ਐੱਚ. ਵਾਲੀ ਭੂਮੀ ਖੇਤੀ ਲਈ ਠੀਕ ਮੰਨੀ ਜਾਂਦੀ ਹੈ ?
ਉੱਤਰ-
6.5 ਤੋਂ 8.7 ਪੀ. ਐੱਚ. ਵਾਲੀ ।

ਪ੍ਰਸ਼ਨ 9.
ਲੂਣੀਆਂ ਭੂਮੀਆਂ ਦੀ ਪੀ. ਐੱਚ. ਕਿੰਨੀ ਹੁੰਦੀ ਹੈ ?
ਉੱਤਰ-
8.7 ਤੋਂ ਘੱਟ ।’

ਪ੍ਰਸ਼ਨ 10.
ਰੇਹ, ਬੂਰ ਜਾਂ ਸ਼ੋਰੇ ਵਾਲੀਆਂ ਭੂਮੀਆਂ ਕਿਹੜੀਆਂ ਹਨ ?
ਉੱਤਰ-
ਲੂਣੀਆਂ ਭੂਮੀਆਂ ।

ਪ੍ਰਸ਼ਨ 11.
ਖਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਸਮਰੱਥਾ ਕਿੰਨੀ ਹੈ ?
ਉੱਤਰ-
ਬਹੁਤ ਘੱਟ ।

ਪ੍ਰਸ਼ਨ 12.
ਹਰੀ ਖਾਦ ਦੀ ਫ਼ਸਲ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 13.
ਰੇਤਲੀਆਂ ਜ਼ਮੀਨਾਂ ਵਿੱਚ ਸਿੰਚਾਈ ਲਈ ਕਿਹੋ ਜਿਹੇ ਕਿਆਰੇ ਬਣਾਏ ਜਾਂਦੇ ਹਨ ?
ਉੱਤਰ-
ਛੋਟੇ ਆਕਾਰ ਦੇ ।

ਪ੍ਰਸ਼ਨ 14.
ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਉਣ ਦਾ ਸਹੀ ਸਮਾਂ ਦੱਸੋ ।
ਉੱਤਰ-
ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ।

ਪ੍ਰਸ਼ਨ 15.
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 15. ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 16.
ਲੂਣੀਆਂ ਭੂਮੀਆਂ ਵਿਚ ਕਿਹੜੇ ਲੂਣ ਵੱਧ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ।

ਪ੍ਰਸ਼ਨ 17.
ਸੇਮ ਵਾਲੀ ਭੂਮੀ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਕੀ ਹੁੰਦਾ ਹੈ ?
ਉੱਤਰ-
ਧਰਤੀ ਦੇ ਹੇਠਲੇ ਪਾਣੀ ਦੀ ਸੜਾ ਸਿਫ਼ਰ ਤੋਂ ਲੈ ਕੇ ਡੇਢ ਮੀਟਰ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਤਲੀ ਭੂਮੀ ਦੀ ਪਛਾਣ ਲਈ ਦੋ ਢੰਗ ਦੱਸੋ ।
ਉੱਤਰ-
ਰੇਤਲੀ ਭੂਮੀ ਵਿੱਚ ਪਾਣੀ ਸਿੰਚਾਈ ਕਰਦੇ ਸਾਰ ਹੀ ਜ਼ਜ਼ਬ ਹੋ ਜਾਂਦਾ ਹੈ । ਉਂਗਲਾਂ ਵਿੱਚ ਇਸਦੇ ਕਣ ਰੜਕਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਚੀਕਣੀ ਮਿੱਟੀ ਵਿੱਚ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਕੁਦਰਤੀ ਖਾਦਾਂ ਦੀ ਵਰਤੋਂ ਕਰਨ, ਵਹਾਈ ਕਰਨ ਅਤੇ ਗੋਡੀ ਕਰਨ ਨਾਲ ਚੀਕਣੀ ਮਿੱਟੀ ਦੀ ਪਾਣੀ ਚੁਸਣ ਅਤੇ ਸਾਂਭਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਭੂਮੀ ਵਿੱਚ ਤੇਜ਼ਾਬੀਪਣ ਵੱਧਣ ਦਾ ਕਾਰਨ ਦੱਸੋ ।
ਉੱਤਰ-
ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ । ਬੁਟਿਆਂ ਆਦਿ ਦੇ ਪੱਤੇ ਜ਼ਮੀਨ ਵਿੱਚ ਡਿੱਗ ਕੇ ਗਲਦੇ-ਸੜਦੇ ਰਹਿੰਦੇ ਹਨ ਅਤੇ ਮੀਂਹ ਦੇ ਪਾਣੀ ਦੀ ਰੋੜ੍ਹ ਨਾਲ ਖਾਰੇ ਲੂਣ ਰੁੜ੍ਹ ਜਾਂਦੇ ਹਨ, ਜਿਸ ਨਾਲ ਜ਼ਮੀਨ ਵਿੱਚ ਤੇਜ਼ਾਬੀਪਣ ਵੱਧਦਾ ਹੈ ।

ਪ੍ਰਸ਼ਨ 4.
ਲੂਣੀਆਂ ਭੂਮੀਆਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਕਾਫੀ ਹੁੰਦੀ ਹੈ ਅਤੇ ਵਹਾਈ ਲਈ ਪੋਲੀਆਂ ਹੁੰਦੀਆਂ ਹਨ ।

ਪ੍ਰਸ਼ਨ 5.
ਖਾਰੀਆਂ ਜ਼ਮੀਨਾਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣ ਵਧੇਰੇ ਮਾਤਰਾ ਵਿਚ ਹੁੰਦੇ ਹਨ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਘੱਟ ਹੁੰਦੀ ਹੈ । ਵਹਾਈ ਬਹੁਤ ਕਠਿਨ ਹੁੰਦੀ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਦੇ ਸੁਧਾਰ ਲਈ ਦੋ ਤਰੀਕੇ ਦੱਸੋ ।
ਉੱਤਰ-ਚੂਨੇ ਦੀ ਵਰਤੋਂ ਕਰਕੇ ਅਤੇ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵਰਤੀ ਜਾ ਸਕਦੀ ਹੈ । ਚੂਨੇ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 7.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਤਰੀਕੇ ਬਾਰੇ ਦੱਸੋ !
ਉੱਤਰ-
ਚੂਨਾ ਪਾਉਣ ਦਾ ਸਹੀ ਸਮਾਂ ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ਹੈ । ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿਚ ਚੂਨਾ ਪਾ ਕੇ ਵਾਹ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਲੜ ਕਿਸ ਨੂੰ ਕਹਿੰਦੇ ਹਨ, ਇਹ ਕਿਵੇਂ ਬਣਦਾ ਹੈ ?
ਉੱਤਰ-
ਜੀਵ ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ, ਮਲ-ਮੂਤਰ ਅਤੇ ਉਹਨਾਂ ਦੇ ਗਲੇ-ਸੜੇ ਅੰਗ ਜੋ ਕਿ ਮਿੱਟੀ ਵਿਚ ਸਮੇਂ-ਸਮੇਂ ਰਲਦੇ ਰਹਿੰਦੇ ਹਨ, ਨੂੰ ਮੱਲੜ, ਜਾਂ ਹਿਊਮਸ ਕਿਹਾ ਜਾਂਦਾ ਹੈ । ਘਾਹ-ਫੂਸ, ਫ਼ਸਲਾਂ, ਦਰੱਖ਼ਤ, ਸੁੰਡੀਆਂ, ਗੰਡੋਏ, ਜੀਵਾਣੂ, ਕੀਟਾਣੂ, ਢੇਰਾਂ ਦੀ ਰੂੜੀ ਅਤੇ ਘਰ ਦਾ ਕੂੜੇ-ਕਰਕਟ ਆਦਿ ਵੀ ਮੱਲੜ੍ਹ ਦੇ ਹਿੱਸੇ ਹੋ ਸਕਦੇ ਹਨ । ਇਨ੍ਹਾਂ ਪਦਾਰਥਾਂ ਦੇ ਜ਼ਮੀਨ ਵਿਚ ਰਲਣ ਨਾਲ ਥੋਂ ਦੇ ਗੁਣਾਂ ਵਿਚ ਬਹੁਤ ਸੁਧਾਰ ਹੁੰਦਾ ਹੈ । ਇਸ ਨਾਲ ਪ੍ਰਾਪਤ ਹੋਣ ਵਾਲੀ ਉਪਜ ਉੱਤੇ ਵੀ ਚੰਗਾ ਅਸਰ ਪੈਂਦਾ ਹੈ ।

ਜਦੋਂ ਵੀ ਜੀਵਿਕ ਪਦਾਰਥ ਜਾਂ ਕਾਰਬਨਿਕ ਚੀਜ਼ਾਂ ਮਿੱਟੀ ਵਿਚ ਮਿਲਾਈਆਂ ਜਾਂਦੀਆਂ ਹਨ । ਸੂਖ਼ਮ ਜੀਵਾਣੂਆਂ ਅਤੇ ਬੈਕਟੀਰੀਆ ਦੀਆਂ ਕਿਰਿਆਵਾਂ ਨਾਲ ਇਹਨਾਂ ਪਦਾਰਥਾਂ ਦਾ ਵਿਘਟਨ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਪਦਾਰਥ ਗਲਣਾ-ਸੜਨਾ ਸ਼ੁਰੂ ਕਰ ਦਿੰਦੇ ਹਨ । ਇਨ੍ਹਾਂ ਵਿਚੋਂ ਕਈ ਕਿਸਮ ਦੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਹਵਾ ਵਿਚ ਰਲ ਜਾਂਦੀਆਂ ਹਨ । ਇਸ ਕਰਕੇ ਗਲ-ਸੜ ਰਹੀਆਂ ਚੀਜ਼ਾਂ ਤੋਂ ਸਾਨੂੰ ਕਈ ਵਾਰ ਦੁਰਗੰਧ ਵੀ ਆਉਣ ਲੱਗ ਜਾਂਦੀ ਹੈ । ਕਾਰਬਨਿਕ ਪਦਾਰਥ ਟੁੱਟ ਕੇ ਅਕਾਰਬਨਿਕ ਤੱਤਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫੋਰਸ ਅਤੇ ਗੰਧਕ ਵਿਚ ਬਦਲ ਜਾਂਦੇ ਹਨ । ਪਾਣੀ ਭੂ-ਤਾਪ ਅਤੇ ਕੁ-ਜੀਵਾਂ ਦੀ ਕਿਰਿਆ ਨਾਲ ਇਹ ਤੱਤ ਬੁਟਿਆਂ ਲਈ ਪ੍ਰਾਪਤ ਯੋਗ ਰੂਪ ਵਿਚ ਤਬਦੀਲ ਹੋ ਜਾਂਦੇ ਹਨ ਅਤੇ ਇਹ ਮੁੜ ਤੋਂ ਬੂਟਿਆਂ ਦੇ ਸਰੀਰਾਂ ਦਾ ਅੰਗ ਬਣ ਕੇ ਕਾਰਬਨਿਕ ਪਦਾਰਥਾਂ ਵਿਚ ਬਦਲ ਜਾਂਦੇ ਹਨ ਅਤੇ ਇਸੇ ਤਰ੍ਹਾਂ ਇਹ ਬਣਨ ਤੇ ਟੁੱਟਣ ਦਾ ਚੱਕਰ ਚਲਦਾ ਰਹਿੰਦਾ ਹੈ । ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਮੱਲੜ ਜੀਵਿਕ ਪਦਾਰਥਾਂ ਦੀ ਬੁਟਿਆਂ ਲਈ ਪ੍ਰਾਪਤੀ ਯੋਗ ਅਵਸਥਾ ਹੈ ।

ਪ੍ਰਸ਼ਨ 2.
ਭੋਂ-ਬਣਤਰ ਦੀ ਕਿਹੜੀ ਕਿਸਮ ਖੇਤੀਬਾੜੀ ਲਈ ਸਭ ਤੋਂ ਚੰਗੀ ਹੈ ਅਤੇ ਕਿਉਂ ? ਉਦਾਹਰਨ ਸਹਿਤ ਦੱਸੋ ।
ਉੱਤਰ-
ਫ਼ਸਲਾਂ ਜੜ੍ਹਾਂ ਰਾਹੀਂ ਭਾਂ ਵਿਚੋਂ ਆਪਣਾ ਭੋਜਨ ਪ੍ਰਾਪਤ ਕਰਦੀਆਂ ਹਨ । ਫ਼ਸਲਾਂ ਆਸਾਨੀ ਨਾਲ ਇਹ ਭੋਜਨ ਤਾਂ ਹੀ ਪ੍ਰਾਪਤ ਕਰ ਸਕਦੀਆਂ ਹਨ ਜੇ ਤੋਂ ਵਿਚਲੀਆਂ ਡਲੀਆਂ ਦੇ ਆਕਾਰ ਛੋਟੇ ਹੋਣ ਅਤੇ ਇਹ ਬਹੁਤ ਘੱਟ ਸ਼ਕਤੀ ਨਾਲ ਟੁੱਟ ਜਾਣ । ਅਜਿਹੀ ਬਣਤਰ ਉਸੇ ਹਾਲਤ ਵਿੱਚ ਹੀ ਸੰਭਵ ਹੈ ਜੇ ਭੋ ਵਿਚ ਮੱਲੜ੍ਹ ਜਾਂ ਜੀਵ ਪਦਾਰਥ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਵੇ । ਭੂਮੀ ਦੀ ਅਜਿਹੀ ਢੁੱਕਵੀਂ ਅਤੇ ਲੋੜੀਂਦੀ ਬਣਤਰ ਨੂੰ ਭੁਰਭੁਰੀ ਬਣਤਰ ਕਿਹਾ ਜਾਂਦਾ ਹੈ । ਭੁਰਭੁਰੀ ਬਣਤਰ ਵਾਲੀ ਤੋਂ ਵਿਚ ਡਲੀਆਂ ਨਰਮ ਅਤੇ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ । ਇਹਨਾਂ ਡਲੀਆਂ ਨੂੰ ਹੱਥਾਂ ਵਿਚ ਮਲ ਕੇ ਸੌਖ ਨਾਲ ਭਰਿਆ ਜਾ ਸਕਦਾ ਹੈ । ਡਲੀਆਂ ਦੇ ਕਣਾਂ ਵਿਚ ਆਪਸ ਵਿਚ ਜੁੜ ਕੇ ਰਹਿਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ।

ਇਸ ਲਈ ਉਹ ਭੁਰ-ਭੁਰ ਕੇ ਨਿੱਕੇ-ਨਿੱਕੇ ਕਿਣਕਿਆਂ ਦੇ ਰੂਪ ਵਿਚ ਭੋ ਦਾ ਅੰਗ ਬਣ ਜਾਂਦੀਆਂ ਹਨ । ਕਿਣਕਿਆਂ ਦੇ ਵਿਚਕਾਰ ਜੁੜਨ ਸ਼ਕਤੀ ਦਾ ਘੱਟ ਹੋਣਾ ਪਾਣੀ ਅਤੇ ਹਵਾ ਲਈ ਕਾਫ਼ੀ ਥਾਂ ਉਪਲੱਬਧ ਹੋਣ ਦਾ ਕਾਰਨ ਬਣਦਾ ਹੈ । ਜੁੜਨ ਸ਼ਕਤੀ ਘੱਟ ਹੋਣ ਕਰਕੇ ਹੀ ਜੀਵਾਣੂਆਂ ਲਈ ਵਿਘਟਨ ਦਾ ਕੰਮ ਕਰਨਾ ਕਾਫ਼ੀ ਸੌਖਾ ਰਹਿੰਦਾ ਹੈ ਅਤੇ ਉਹਨਾਂ ਨੂੰ ਸਾਹ ਲੈਣ ਲਈ ਲੋੜੀਂਦੀ ਹਵਾ ਵੀ ਮਿਲ ਜਾਂਦੀ ਹੈ ।ਤੋਂ ਪੋਲੀ ਹੋਣ ਕਰਕੇ ਜੜ੍ਹਾਂ ਨੂੰ ਫੈਲਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਅਤੇ ਉਹ ਚੰਗੀ ਤਰ੍ਹਾਂ ਪਸਰਕੇ ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੀਆਂ ਹਨ ।

ਪ੍ਰਸ਼ਨ 3.
ਭੋਂ ਦੇ ਭੌਤਿਕ ਗੁਣਾਂ ਦੀ ਸੂਚੀ ਬਣਾਓ । ਇਹਨਾਂ ਵਿਚੋਂ ਕਿਸੇ ਇਕ ਗੁਣ ਬਾਰੇ ਤਿੰਨ ਚਾਰ ਸਤਰਾਂ ਲਿਖੋ ।
ਉੱਤਰ-
ਵੱਖ-ਵੱਖ ਤੋਂਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਤੋਂਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ਤੇ ਨਿਰਭਰ ਕਰਦੀਆਂ ਹਨ ।

ਤੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-

  1. ਕਣ-ਆਕਾਰ
  2. ਵੇਸ਼ਤਾ
  3. ਡੂੰਘਾਈ
  4. ਰੰਗ
  5. ਘਣਤਾ
  6. ਸਿੱਲ੍ਹ ਸਾਂਭਣ ਦੀ ਯੋਗਤਾ
  7. ਤਾਪਮਾਨ ।

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ । ਭਾਂ ਦੀ ਉਪਜਾਊ ਸ਼ਕਤੀ ਕਣ ਆਕਾਰ ਤੇ ਨਿਰਭਰ ਕਰਦੀ ਹੈ | ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ਤੇ ਵੀ ਪੈਂਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 4.
ਪੀ. ਐੱਚ. ਅੰਕ ਤੋਂ ਕੀ ਭਾਵ ਹੈ ? ਭੋਂ ਦੇ ਪੀ. ਐੱਚ. ਅੰਕ ਦੀ ਉਸ ਦੀ ਤਾਸੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪੀ. ਐੱਚ.-ਛੋਂ ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਥੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਨ
7 – ਉਦਾਸੀਨ
7-6.5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੂਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੂਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖ਼ਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

ਪ੍ਰਸ਼ਨ 5.
ਜ਼ਮੀਨ ਵਿਚ ਸੇਮ ਕਿਵੇਂ ਆ ਜਾਂਦੀ ਹੈ ? ਸੇਮ ਦਾ ਫ਼ਸਲਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਕਿਉਂ ?
ਉੱਤਰ-
ਸੇਮ ਦਾ ਕਾਰਨ – ਸਥਾਈ ਤੌਰ ਤੇ ਵਗਣ ਵਾਲੀਆਂ ਨਹਿਰਾਂ ਦਾ ਪਾਣੀ ਧਰਤੀ ਛੇਕਾਂ ਰਾਹੀਂ ਆਲੇ-ਦੁਆਲੇ ਦੀ ਭੂਮੀ ਵਿਚ ਰਿਸ-ਰਿਸ ਕੇ ਪੁੱਜ ਜਾਂਦਾ ਹੈ । ਪੰਦਰਾਂ, ਵੀਹ ਸਾਲ ਵਿਚ ਧਰਤੀ ਅੰਦਰਲੇ ਖੁੱਲ੍ਹੇ ਪਾਣੀ ਦਾ ਤੱਟ ਧਰਤੀ ਦੀ ਸਤਹਿ ਦੇ ਬਹੁਤ ਨੇੜੇ ਆ ਜਾਂਦਾ ਹੈ । ਤੋਂ ਸੇਮ ਦੀ ਮਾਰ ਹੇਠ ਆ ਜਾਂਦੀ ਹੈ । ਇਸ ਤੋਂ ਇਲਾਵਾ ਹੜ੍ਹਾਂ ਦਾ ਪਾਣੀ, ਚੰਗੇ ਜਲ-ਨਿਕਾਸ ਪ੍ਰਬੰਧ ਦੀ ਅਣਹੋਂਦ ਆਦਿ ਵੀ ਸੇਮ ਦਾ ਕਾਰਨ ਬਣ ਸਕਦੇ ਹਨ ।

ਸੇਮ ਦਾ ਪ੍ਰਭਾਵ – ਪੌਦਿਆਂ ਦੇ ਵਧਣ ਤੇ ਸੇਮ ਦੇ ਕਈ ਪ੍ਰਭਾਵ ਪੈਂਦੇ ਹਨ । ਬਹੁਤ ਸਾਰੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੀਆਂ ਜੜਾਂ ਜਲ ਤੇਲ ਦੇ ਉੱਪਰ ਵਾਲੀ ਭੂਮੀ-ਤਹਿ ਵਿਚ ਹੀ ਰਹਿ ਜਾਂਦੀਆਂ ਹਨ | ਪੌਦੇ ਬਹੁਤਾ ਸਮਾਂ ਪਾਣੀ ਵਿਚ ਖੜੇ ਰਹਿ ਕੇ ਮਰ ਜਾਂਦੇ ਹਨ । ਭਾਂ ਵਾਯੂ ਦੀ ਥੁੜ੍ਹ ਹੋ ਜਾਂਦੀ ਹੈ । ਪਾਣੀ ਦੀ ਉੱਚ ਤਾਪ ਯੋਗਤਾ ਦੇ ਕਾਰਨ ਭੂਮੀ ਵਿਚ ਤਾਪਮਾਨ ਪਰਿਵਰਤਨ ਵੀ ਘੱਟ ਜਾਂਦਾ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ ਦੱਸੋ ।
ਉੱਤਰ-
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ-

  1. ਇਸ ਨਾਲ ਭੋਂ ਦਾ ਤੇਜ਼ਾਬੀਪਨ ਖ਼ਤਮ ਹੋ ਜਾਂਦਾ ਹੈ ।
  2. ਫ਼ਾਸਫ਼ੋਰਸ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣ ਵਾਲੇ ਰੂਪ ਵਿਚ ਬਦਲ ਜਾਂਦੀ ਹੈ ।
  3. ਚੂਨੇ ਵਿਚ ਖ਼ੁਰਾਕੀ ਤੱਤ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦੇ ਹਨ ।
  4. ਜੀਵਕ ਪਦਾਰਥਾਂ ਦੇ ਗਲਣ-ਸੜਨ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਬੂਟਿਆਂ ਵਾਸਤੇ ਨਾਈਟਰੋਜਨ ਦੇ ਯੋਗ ਰੂਪ ਦੀ ਮਾਤਰਾ ਵਿਚ ਵੀ ਵਾਧਾ ਹੋ ਜਾਂਦਾ ਹੈ ।
  5. ਸੂਖ਼ਮ ਜੀਵ ਕਿਰਿਆਵਾਂ ਤੇਜ਼ੀ ਨਾਲ ਹੋਣ ਲੱਗ ਜਾਂਦੀਆਂ ਹਨ ।

ਪ੍ਰਸ਼ਨ 7.
ਭੋਂ-ਆਕਾਰ ਵੰਡ ਬਾਰੇ ਵਿਸਥਾਰ ਪੂਰਵਕ ਲਿਖੋ ।
ਉੱਤਰ-
ਮਿੱਟੀ ਦੇ ਕਣਾਂ ਦਾ ਆਕਾਰ ਇਕੋ ਜਿਹਾ ਨਹੀਂ ਹੁੰਦਾ । ਕੁੱਝ ਬਹੁਤ ਮੋਟੇ ਅਤੇ ਕਈ ਬਹੁਤ ਮਹੀਨ ਜਾਂ ਬਰੀਕ ਹੁੰਦੇ ਹਨ | ਆਕਾਰ ਦੇ ਆਧਾਰ ਤੇ ਮਿੱਟੀ ਦੇ ਕਣਾਂ ਦੀ ਵੰਡ ਨੂੰ ਆਕਾਰ ਕਿਹਾ ਜਾਂਦਾ ਹੈ ।

ਮਿੱਟੀ ਵਿਚ ਆਮ ਤੌਰ ‘ਤੇ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ-
ਰੇਤ ਦੇ ਕਣ, ਚੀਕਣੀ ਮਿੱਟੀ ਦੇ ਕਣ ਅਤੇ ਭੱਲ ਦੇ ਕਣ ।

ਇਹਨਾਂ ਕਣਾਂ ਦੀ ਮਾਤਰਾ ਅਨੁਸਾਰ ਚੋਂ ਦੀ ਆਕਾਰ ਵੰਡ ਕੀਤੀ ਜਾਂਦੀ ਹੈ ਜਿਸ ਨੂੰ ਭੋਂਆਕਾਰ ਵੰਡ ਕਿਹਾ ਜਾਂਦਾ ਹੈ । ਤੋਂ ਆਕਾਰ ਵੰਡ ਅੱਗੇ ਦੱਸੇ ਅਨੁਸਾਰ ਕੀਤੀ ਗਈ ਹੈ-

ਮਾਤਰਾ ਵੰਡ
40 ਤੋਂ ਵੱਧ ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਭਾਰੀ ਚੀਕਣੀ
40-31 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਚੀਕਣੀ
30-21 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ ਚੀਕਣੀ
20-11 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ
10-06 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ ਮੈਰਾ
05-00 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ

ਅੰਤਰ ਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਵਿਚਲੇ ਕਣਾਂ ਦੀ ਆਕਾਰ ਵੰਡ ਹੇਠ ਦੱਸੇ ਅਨੁਸਾਰ ਹੈ-

ਕਣ-ਪ੍ਰਕਾਰ ਕਣ-ਆਕਾਰ (ਮਿਲੀ ਮੀਟਰਾਂ ਵਿਚ) ਵੇਖਣਾ
ਚੀਕਣੀ ਮਿੱਟੀ 0.002 ਤੋਂ ਘੱਟ ਖੁਰਦਬੀਨ ਨਾਲ
ਭੁੱਲ 0.002 ਅਤੇ 0.02 ਵਿਚਕਾਰ ਖੁਰਦਬੀਨ ਨਾਲ
ਬਰੀਕ ਰੇਤ 0.02 ਅਤੇ 0.20 ਵਿਚਕਾਰ ਨੰਗੀ ਅੱਖ ਨਾਲ
ਮੋਟੀ ਰੇਤ 0.20 ਅਤੇ 20.00 ਵਿਚਕਾਰ ਨੰਗੀ ਅੱਖ ਨਾਲ
ਪੱਥਰ, ਰੋੜ ਜਾਂ ਕੰਕਰ 2.00 ਤੋਂ ਵੱਧ ਨੰਗੀ ਅੱਖ ਨਾਲ

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 8.
ਭੋਂ ਦੇ ਮੁੱਖ ਭੌਤਿਕ ਗੁਣਾਂ ਦੇ ਨਾਂ ਲਿਖੋ ਅਤੇ ਕਿਸੇ ਦੋ ਦੀ ਵਿਆਖਿਆ ਵੀ ਕਰੋ ।
ਉੱਤਰ-
ਵੱਖ-ਵੱਖ ਭੋਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਭੋਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ’ਤੇ ਨਿਰਭਰ ਕਰਦੀਆਂ ਹਨ ।
ਥੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-
1. ਕਣ ਆਕਾਰ
2. ਵੇਸ਼ਤਾ
3. ਡੂੰਘਾਈ
4. ਰੰਗ
5. ਘਣਤਾ
6. ਸਿੱਲ੍ਹ ਸਾਂਭਣ ਦੀ ਯੋਗਤਾ
7. ਤਾਪਮਾਨ ।

ਉਪਰੋਕਤ ਗੁਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ-

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ ।

ਮਹੱਤਤਾ – ਥੋਂ ਦੀ ਉਪਜਾਊ ਸ਼ਕਤੀ ਕਣ ਆਕਾਰ ‘ਤੇ ਨਿਰਭਰ ਕਰਦੀ ਹੈ । ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ‘ਤੇ ਵੀ ਪੈਂਦਾ ਹੈ । ਅੰਤਰਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਕਣਾਂ ਨੂੰ ਹੇਠ ਦੱਸੇ ਭਾਗਾਂ ਅਨੁਸਾਰ ਵੰਡਿਆ ਗਿਆ ਹੈ-

1. ਪੱਥਰ, ਰੋੜ ਜਾਂ ਕੰਕਰ,
2. ਮੋਟੀ ਰੇਤ,
3. ਬਰੀਕ ਰੇਤ,
4. ਭੁੱਲ,
5. ਚੀਕਣੀ ਮਿੱਟੀ ।

ਕਣਾਂ ਦੇ ਆਕਾਰ ਅਨੁਸਾਰ ਭਾਂ ਨੂੰ 12 ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਪਰ ਤਿੰਨ ਪ੍ਰਮੁੱਖ ਸ਼੍ਰੇਣੀਆਂ ਹਨ-
ਰੇਤਲੀਆਂ ਭੂਆਂ, ਮੈਰਾ ਭੋਆਂ ਅਤੇ ਚੀਕਣੀਆਂ ਭੋਆਂ ।

2. ਪ੍ਰਵੇਸ਼ਤਾ – ਪ੍ਰਵੇਸ਼ਤਾ ਤੋਂ ਭਾਵ ਹੈ ਭੋ ਵਿਚ ਪਾਣੀ ਅਤੇ ਹਵਾ ਦਾ ਸੰਚਾਰ ਜਾਂ ਪ੍ਰਵੇਸ਼ ਕਰਨਾ ਕਿੰਨਾ ਸੌਖਾ ਹੈ । ਭਾਂ ਦੀ ਪਾਣੀ ਚੂਸਣ ਦੀ ਸ਼ਕਤੀ, ਪਾਣੀ ਸਾਂਭਣ ਦੀ ਸ਼ਕਤੀ ਅਤੇ ਜੜਾਂ ਦੀ ਡੂੰਘਾਈ ਤੋਂ ਦੇ ਇਸ ਗੁਣ ’ਤੇ ਨਿਰਭਰ ਹੈ । ਪ੍ਰਵੇਸ਼ਤਾ ਦਾ ਗੁਣ ਭੋਂ ਵਿਚ ਮੁਸਾਮਾਂ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ । ਬਹੁਤ ਹੀ ਮਹੀਨ ਛੇਕਾਂ ਨੂੰ ਮੁਸਾਮ ਕਿਹਾ ਜਾਂਦਾ ਹੈ । ਮੁਸਾਮ ਸਰੀਰ ਦੀ ਖਲੜੀ (ਚਮੜੀ) ਵਿਚ ਵੀ ਹੁੰਦੇ ਹਨ ਜਿਨ੍ਹਾਂ ਰਾਹੀਂ ਸਾਨੂੰ ਪਸੀਨਾ ਆਉਂਦਾ ਹੈ । ਜਿਸ ਭੂਮੀ ਵਿਚ ਪ੍ਰਵੇਸ਼ਤਾ ਗੁਣ ਵਧੇਰੇ ਹੋਵੇ ਉਹ ਤੋਂ ਫਸਲਾਂ ਦੇ ਵਧਣ-ਫੁੱਲਣ ਲਈ ਵਧੀਆ ਰਹਿੰਦੀ ਹੈ । ਕਿਉਂਕਿ ਇਸ ਤਰ੍ਹਾਂ ਦੀ ਭੋਂ ਵਿਚ ਪਾਣੀ ਨੂੰ ਚੂਸਣ ਅਤੇ ਸਾਂਭਣ ਦੀ ਸ਼ਕਤੀ ਵੱਧ ਹੁੰਦੀ ਹੈ ਅਤੇ ਫ਼ਸਲ ਦੀਆਂ ਜੜ੍ਹਾਂ ਤੋਂ ਵਿਚੋਂ ਵਧੇਰੇ ਡੂੰਘਾਈ ਤਕ ਜਾ ਕੇ ਜ਼ਿਆਦਾ ਮਾਤਰਾ ਵਿਚ ਪੌਸ਼ਟਿਕ ਤੱਤ ਅਤੇ ਭੋਜਨ ਪ੍ਰਾਪਤ ਕਰਨ ਦੇ ਸਮਰਥ ਹੋ ਜਾਂਦੀਆਂ ਹਨ । ਕਈ ਵਾਰ ਤੋਂ ਦੇ ਹੇਠਾਂ ਸਖ਼ਤ ਤਹਿ ਬਣ ਜਾਂਦੀ ਹੈ ਜਿਸ ਕਰਕੇ ਜੜਾਂ ਹੇਠਾਂ ਨਹੀਂ ਜਾ ਸਕਦੀਆਂ ।

ਪ੍ਰਸ਼ਨ 9.
ਤੋਂ ਦੇ ਕੋਈ ਦੋ ਰਸਾਇਣਿਕ ਗੁਣਾਂ ਬਾਰੇ ਦੱਸੋ ।
ਉੱਤਰ-
1, ਪੀ. ਐੱਚ. -ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਤੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਣ
7 – ਉਦਾਸੀਨ
7-6-5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੋਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ‘ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੋਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

2. ਜੀਵਕ ਪਦਾਰਥ – ਜ਼ਮੀਨ ਵਿਚ ਜੀਵਕ ਪਦਾਰਥ ਬੁਟਿਆਂ ਦੀਆਂ ਜੜਾਂ, ਪੱਤਿਆਂ ਅਤੇ ਘਾਹ-ਫੂਸ ਦੇ ਗਲਣ-ਸੜਨ ਤੋਂ ਬਣਦਾ ਹੈ । ਭਾਂ ਵਿਚ ਪਾਏ ਜਾਂਦੇ ਕਿਸੇ ਵੀ ਜੀਵਿਕ ਪਦਾਰਥ ਉੱਪਰ ਬਹੁਤ ਸਾਰੇ ਸੂਖ਼ਮ ਜੀਵ ਆਪਣਾ ਅਸਰ ਕਰਦੇ ਹਨ ਅਤੇ ਜੀਵਿਕ ਪਦਾਰਥ ਵਿਘਟਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਗਾਲ-ਸਾੜ ਦਿੰਦੇ ਹਨ | ਅਜਿਹੇ ਗਲੇ-ਸੜੇ ਪਦਾਰਥ ਨੂੰ ਮੱਲੜ੍ਹ (ਹਿਊਮਸ) ਦਾ ਨਾਂ ਦਿੱਤਾ ਗਿਆ ਹੈ । ਹਿਉਮਸ ਖ਼ੁਰਾਕੀ ਤੱਤਾਂ ਫ਼ਾਸਫ਼ੋਰਸ, ਗੰਧਕ ਅਤੇ ਨਾਈਟਰੋਜਨ ਦਾ ਖ਼ਾਸ ਸੋਮਾ ਹੈ । ਇਸ ਵਿਚ ਥੋੜ੍ਹੀ ਮਾਤਰਾ ਵਿਚ ਦੂਸਰੇ ਖ਼ੁਰਾਕੀ ਤੱਤ ਵੀ ਹੋ ਸਕਦੇ ਹਨ । ਭਾਂ ਦੀ ਜਲ ਗ੍ਰਹਿਣ ਯੋਗਤਾ, ਹਵਾ ਦੀ ਗਤੀ ਅਤੇ ਬਣਤਰ ਨੂੰ ਠੀਕ ਰੱਖਣ ਲਈ ਜੀਵਕ ਪਦਾਰਥ ਬਹੁਤ ਲਾਭਦਾਇਕ ਹਨ । ਇਸ ਨਾਲ ਭਾਂ ਦੀ ਖ਼ੁਰਾਕੀ ਤੱਤਾਂ ਨੂੰ ਸੰਭਾਲਣ ਦੀ ਸ਼ਕਤੀ ਵੀ ਵੱਧਦੀ ਹੈ । ਪੰਜਾਬ ਦੀਆਂ ਜ਼ਮੀਨਾਂ ਵਿਚ ਜੀਵਕ ਪਦਾਰਥ ਦੀ ਮਾਤਰਾ ਆਮ ਤੌਰ ‘ਤੇ 0.005 ਤੋਂ 0.90 ਪ੍ਰਤੀਸ਼ਤ ਹੈ । ਰੂੜੀ ਜਾਂ ਕੰਪੋਸਟ ਪਾਉਣ ਨਾਲ ਤੋਂ ਵਿਚ ਜੀਵਕ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 10.
ਮੱਲੜ੍ਹ ਦੀ ਖੇਤੀ ਵਿਚ ਮਹੱਤਤਾ ਤੇ ਚਾਨਣਾ ਪਾਓ ।
ਉੱਤਰ-
ਮੱਲੜ ਦੀ ਖੇਤੀ ਵਿਚ ਮਹੱਤਤਾ-
1. ਛੇਤੀ ਗਲਣ ਵਾਲਾ ਮੱਲ ਪਾਉਣ ਨਾਲ ਮਿੱਟੀ ਦੇ ਕਿਣਕੇ ਆਪਸ ਵਿਚ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਉਨ੍ਹਾਂ ਦੀਆਂ ਛੋਟੀਆਂ ਅਤੇ ਪੋਲੀਆਂ (ਨਰਮ, ਭੁਰਭੁਰੀਆਂ) ਡਲੀਆਂ ਬਣ ਜਾਂਦੀਆਂ ਹਨ । ਇਸ ਤਰ੍ਹਾਂ ਦਾ ਮੁੱਲੜ ਰੇਤਲੀ ਅਤੇ ਚੀਕਣੀ ਦੋਹਾਂ ਕਿਸਮਾਂ ਦੀ ਚੋਂ ਲਈ ਵਧੀਆ ਰਹਿੰਦਾ ਹੈ । ਮੱਲੜ ਰੇਤਲੀ ਮਿੱਟੀ ਤੋਂ ਖੁਰਦਰੇ ਕਣਾਂ ਨੂੰ ਆਪਸ ਵਿਚ ਜੋੜਨ ਵਿਚ ਮਦਦ ਕਰਦਾ ਹੈ ਅਤੇ ਚੀਕਣੀ ਮਿੱਟੀ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਇਸ ਦਾ ਆਇਤਨ ਵੱਧ ਜਾਂਦਾ ਹੈ । ਹਵਾ ਦੀ ਆਵਾਜਾਈ ਸੌਖੀ ਅਤੇ ਤੇਜ਼ ਹੋ ਜਾਂਦੀ ਹੈ । ਇਸ ਤਰ੍ਹਾਂ ਮੱਲੜ ਰੇਤਲੀ ਤੇ ਚੀਕਣੀ ਦੋਹਾਂ ਪ੍ਰਕਾਰ ਦੀਆਂ ਭੋਆਂ ਨੂੰ ਵਧੇਰੇ ਭੁਰਭੁਰੀ ਅਤੇ ਉਪਜਾਊ ਬਣਾ ਦਿੰਦਾ ਹੈ ।

2. ਮੱਲੜ ਤੋਂ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਭਾਂ ਦੀ ਪਾਣੀ ਸੋਖਣ ਦੀ ਸ਼ਕਤੀ ਵਿਚ ਕਾਫ਼ੀ ਵਾਧਾ ਹੁੰਦਾ ਹੈ ਅਤੇ ਤੋਂ ਪਾਣੀ ਨੂੰ ਵਧੇਰੇ ਲੰਬੇ ਸਮੇਂ ਤਕ ਆਪਣੇ ਅੰਦਰ ਸਾਂਭ ਕੇ ਰੱਖ ਸਕਦੀ ਹੈ ।

3. ਤੋਂ ਵਿਚ ਮੌਜੂਦ ਲਾਭਕਾਰੀ ਤੇ ਉਪਯੋਗੀ ਜੀਵਾਣੂ ਮੱਲੜ੍ਹ ਤੋਂ ਆਪਣਾ ਭੋਜਨ ਵੀ ਪ੍ਰਾਪਤ ਕਰਦੇ ਹਨ । ਮੱਲ ਦੇ ਵਿਘਟਨ ਨਾਲ ਜੋ ਕਾਰਬਨ ਪੈਦਾ ਹੁੰਦੀ ਹੈ, ਉਹ ਇਨ੍ਹਾਂ ਜੀਵਾਣੁਆਂ ਲਈ ਭੋਜਨ ਦਾ ਕੰਮ ਦਿੰਦੀ ਹੈ । ਉਸ ਨਾਲ ਉਹ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਕਿਰਿਆ ਕਰਨ ਦੇ ਯੋਗ ਹੋ ਜਾਂਦੇ ਹਨ ।

4. ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਛੇਦ ਕਰਕੇ ਧਰਤੀ ਨੂੰ ਪੋਲੀ ਕਰ ਦਿੰਦੀਆਂ ਹਨ । ਜੜਾਂ ਦੇ ਗਲਣ-ਸੜਨ ਤੋਂ ਬਾਅਦ ਛੇਦਾਂ ਰਾਹੀਂ ਪਾਣੀ ਧਰਤੀ ਦੇ ਹੇਠਾਂ ਚਲਿਆ ਜਾਂਦਾ ਹੈ ਅਤੇ ਆਕਸੀਜਨ ਗੈਸ ਦੇ ਅੰਦਰ ਜਾਣ ਅਤੇ ਕਾਰਬਨ ਡਾਈਆਕਸਾਈਡ ਗੈਸ ਦੇ ਬਾਹਰ ਨਿਕਲਣ ਲਈ ਵੀ ਇਹ ਛੇਕ ਮਦਦ ਜਾਂ ਸਹਾਇਤਾ ਕਰਦੇ ਹਨ ।

5. ਮੱਲੜ੍ਹ ਤੋਂ ਕਈ ਪੌਸ਼ਟਿਕ ਤੱਤ ਜਿਵੇਂ ਨਾਈਟਰੋਜਨ, ਗੰਧਕ, ਫ਼ਾਸਫ਼ੋਰਸ ਆਦਿ ਪ੍ਰਾਪਤ ਹੁੰਦੇ ਹਨ । ਇਹ ਤੱਤ ਦੇ ਕਣਾਂ ਨਾਲ ਚਿਪਕੇ ਰਹਿੰਦੇ ਹਨ । ਜ਼ਰੂਰਤ ਪੈਣ ‘ਤੇ ਪੌਦਾ ਇਨ੍ਹਾਂ ਤੱਤਾਂ ਨੂੰ ਵਰਤ ਸਕਦਾ ਹੈ ।

6. ਕਈ ਭੋਆਂ ਦੀ ਤਾਸੀਰ ਅਜਿਹੀ ਹੁੰਦੀ ਹੈ ਕਿ ਪੌਦੇ ਤੋਂ ਵਿਚ ਮੌਜੂਦ ਲੋੜੀਂਦੇ ਤੱਤ ਪ੍ਰਾਪਤ ਨਹੀਂ ਕਰ ਸਕਦੇ । ਪਰ ਮੱਲੜ੍ਹ ਦੀ ਮੌਜੂਦਗੀ ਵਿਚ ਇਹ ਤੱਤ ਪੌਦੇ ਦੇ ਵਰਤਣ ਯੋਗ ਬਣ ਜਾਂਦੇ ਹਨ । ਉਦਾਹਰਨ ਵਜੋਂ ਤੇਜ਼ਾਬੀ ਜ਼ਮੀਨਾਂ ਵਿਚ ਫ਼ਾਸਫ਼ੋਰਸ ।

7. ਮੱਲੜ੍ਹ ਦੇ ਗਲਣ-ਸੜਨ ਨਾਲ ਕਈ ਤਰ੍ਹਾਂ ਦੇ ਤੇਜ਼ਾਬ ਪੈਦਾ ਹੁੰਦੇ ਹਨ ਜੋ ਕਿ ਖਾਰੀਆਂ ਆਂ ਦਾ ਖਾਰਾਪਣ ਘੱਟ ਕਰਦੇ ਹਨ । ਇਹ ਤੇਜ਼ਾਬ ਅਤੇ ਕਾਰਬਨੀ ਗੈਸਾਂ (ਜਿਹੜੀਆਂ ਆਪ, ਵੀ ਤੇਜ਼ਾਬੀ ਗੁਣ ਰੱਖਦੀਆਂ ਹਨ) ਪੋਟਾਸ਼ੀਅਮ ਆਦਿ ਨਾਲ ਮਿਲ ਕੇ ਥੋਂ ਦੇ ਖਾਰੇਪਨ ਨੂੰ ਘਟਾ ਕੇ ਉਸ ਨੂੰ ਪੌਦਿਆਂ ਦੇ ਉੱਗਣ ਅਤੇ ਵਧਣ-ਫੁੱਲਣ ਦੇ ਅਨੁਕੂਲ ਅਤੇ ਢੁੱਕਵਾਂ ਬਣਾਉਂਦੇ ਹਨ ।

8. ਮੱਲੜ੍ਹ ਭੋ-ਤਾਪ ਨੂੰ ਸਥਿਰ ਰੱਖਣ ਵਿਚ ਵੀ ਮਦਦ ਕਰਦਾ ਹੈ । ਬਾਹਰਲੇ ਤਾਪਮਾਨ ਵਿਚ ਵਾਧਾ ਘਾਟਾ ਮੱਲੜ੍ਹ ਵਾਲੀ ਤੋਂ ਦੇ ਤਾਪਮਾਨ ਉੱਤੇ ਬਹੁਤ ਅਸਰ ਨਹੀਂ ਪਾਉਂਦਾ ।

9. ਕਈ ਤੱਤ ਪੌਦੇ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਹੀ ਚਾਹੀਦੇ ਹੁੰਦੇ ਹਨ । ਇਹ ਤੱਤ ਰਸਾਇਣਿਕ ਖਾਦਾਂ ਤੋਂ ਪ੍ਰਾਪਤ ਨਹੀਂ ਹੁੰਦੇ । ਇਨ੍ਹਾਂ ਦੀ ਘਾਟ ਨਾਲ ਫ਼ਸਲਾਂ ਦੀ ਪੈਦਾਵਾਰ ਬਹੁਤ ਘੱਟ ਸਕਦੀ ਹੈ ਅਤੇ ਵਾਹੀਕਾਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ । ਇਨ੍ਹਾਂ ਵਿਚੋਂ ਕਾਫ਼ੀ ਸਾਰੇ ਤੱਤ ਮੱਲੜ੍ਹ ਵਿਚੋਂ ਮਿਲ ਜਾਂਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 11.
ਮੱਲੜ੍ਹ ਕਿਵੇਂ ਖ਼ਤਮ ਹੋ ਜਾਂਦਾ ਹੈ ਤੇ ਤੋਂ ਵਿਚ ਇਸ ਦੀ ਮਾਤਰਾ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਹਰ ਫ਼ਸਲ ਨਾਲ ਜੜਾਂ, ਪੱਤਿਆਂ, ਜੀਵਾਣੂਆਂ, ਕੂੜਾ-ਕਰਕਟ, ਗੋਹੇ ਅਤੇ ਹਰੀ ਖਾਦ ਰਾਹੀਂ ਨਵਾਂ ਮੱਲੜ੍ਹ ਖੇਤਾਂ ਵਿਚ ਰਲਦਾ ਰਹਿੰਦਾ ਹੈ । ਪਰ ਨਾਲ ਦੀ ਨਾਲ ਇਹ ਖ਼ਤਮ ਵੀ ਹੁੰਦਾ ਰਹਿੰਦਾ ਹੈ । ਬੂਟੇ ਅਤੇ ਜੀਵਾਣੂ ਇਸ ਨੂੰ ਵਰਤ ਲੈਂਦੇ ਹਨ । ਇਸ ਦੇ ਕਈ ਤੱਤ ਗੈਸਾਂ ਦੇ ਰੂਪ ਵਿਚ ਬਦਲ ਜਾਂਦੇ ਹਨ ਅਤੇ ਵਾਯੂਮੰਡਲ ਵਿਚ ਰਲ ਜਾਂਦੇ ਹਨ । ਕਈ ਥਾਂਵਾਂ ਤੇ ਬਹੁਤ ਸਖ਼ਤ ਗਰਮੀ ਪੈਂਦੀ ਹੈ ਜਿਸ ਨਾਲ ਮੱਲੜ੍ਹ ਦੇ ਲਾਭਦਾਇਕ ਅੰਸ਼ਾਂ ਦਾ ਨਾਸ਼ ਹੋ ਜਾਂਦਾ ਹੈ । ਇਸ ਤਰ੍ਹਾਂ ਮੱਲੜ੍ਹ ਦਾ ਫ਼ਸਲ ਨੂੰ ਕੋਈ ਵੀ ਲਾਭ ਨਹੀਂ ਪਹੁੰਚਦਾ । ਜਿਵੇਂਕਿ ਪਤਾ ਹੀ ਹੈ ਕਿ ਮੱਲੜ੍ਹ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ, ਇਸ ਲਈ ਇਸ ਦੀ ਮਾਤਰਾ ਤੋਂ ਵਿਚ ਘੱਟ ਨਹੀਂ ਹੋਣ ਦੇਣੀ ਚਾਹੀਦੀ । ਇਸ ਲਈ ਖੇਤ ਵਿਚ ਅਜਿਹੀ ਫ਼ਸਲ ਬੀਜ ਦੇਣੀ ਚਾਹੀਦੀ ਹੈ ਜਿਸ ਨਾਲ ਮੱਲੜ ਦੀ ਮਾਤਰਾ ਵਿਚ ਵਾਧਾ ਹੋਵੇ । ਇਸ ਮੰਤਵ ਲਈ ਛੋਲੇ ਅਤੇ ਹੋਰ ਫ਼ਲੀਦਾਰ ਫ਼ਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਨਾਈਟਰੋਜਨ ਬੰਨ੍ਹਣ ਵਾਲੇ ਬੈਕਟੀਰੀਆ ਹੁੰਦੇ ਹਨ, ਬੀਜ ਲੈਣੀਆਂ ਚਾਹੀਦੀਆਂ ਹਨ । ਇਨ੍ਹਾਂ ਫ਼ਸਲਾਂ ਦੀ ਹਰੀ ਖਾਦ ਬਣਾ ਕੇ ਜੋ ਕਿ ਉੱਤਮ ਕਿਸਮ ਦੀ ਮੱਲੜ੍ਹ ਹੁੰਦੀ ਹੈ, ਭੂਮੀ ਨੂੰ ਵਧੇਰੇ ਉਪਜਾਊ ਬਣਾਇਆ ਜਾ ਸਕਦਾ । ਇਸ ਤੋਂ ਇਲਾਵਾ ਢੇਰ ਦੀ ਰੂੜੀ ਅਤੇ ਕੂੜਾ ਵੀ ਮੱਲੜ੍ਹ ਦੀ ਮਾਤਰਾ ਵਧਾਉਣ ਲਈ ਵਰਤੇ ਜਾ ਸਕਦੇ ਹਨ ।

ਪ੍ਰਸ਼ਨ 12.
ਜ਼ਮੀਨ ਦੀ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਪ੍ਰਤੀ ਪੂਰਤੀ ਲਈ ਕਿਹੜੀਆਂ ਮੁੱਖ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-
ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ-

1. ਧਰਤੀ ਦੀ ਭੌਤਿਕ ਹਾਲਤ – ਧਰਤੀ ਦੀ ਢੁੱਕਵੀਂ ਭੌਤਿਕ ਹਾਲਤ ਚੰਗੀ ਵਾਹੀ ‘ਤੇ ਨਿਰਭਰ ਕਰਦੀ ਹੈ । ਚੰਗੀ ਵਾਹੀ ਤੋਂ ਭਾਵ ਹੈ ਇਸ ਤਰ੍ਹਾਂ ਦੀ ਵਾਹੀ ਜਿਸ ਨਾਲ ਧਰਤੀ ਦੇ ਕਿਣਕਿਆਂ ਦੀ ਬਣਤਰ ਠੀਕ ਤਰ੍ਹਾਂ ਕਾਇਮ ਰਹਿ ਸਕੇ ਭਾਵ ਜ਼ਮੀਨ ਵਿਚ ਮਿੱਟੀ ਦੀਆਂ ਡਲੀਆਂ ਭੁਰਭੁਰੀਆਂ ਛੋਟੀਆਂ ਅਤੇ ਪੋਲੀਆਂ ਹੋਣ । ਗਿੱਲੀ ਵਾਹੀ ਜ਼ਮੀਨ ਵਿਚ ਵੱਤਰ ਤੋਂ ਪਹਿਲਾਂ ਤੋਂ ਕਣ ਜ਼ਿਆਦਾ ਪੀਡੀ ਤਰ੍ਹਾਂ ਜੁੜ ਕੇ ਸਖ਼ਤ ਢੀਮਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਜੇ ਵੱਤਰ ਚੜ੍ਹ ਜਾਵੇ ਤਾਂ ਵੀ ਜ਼ਮੀਨ ਸੁੱਕ ਜਾਂਦੀ ਹੈ ਅਤੇ ਸਖ਼ਤ ਹੋ ਜਾਂਦੀ ਹੈ । ਜ਼ਮੀਨ ਦੇ ਵਿਚਲਾ ਪਾਣੀ ਬਹੁਤ ਸਾਰੀਆਂ ਕੋਸ਼ਕਾ ਨਲੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਚੋਂ ਵਿਚ ਨਮੀ ਦੀ ਕਮੀ ਹੋ ਜਾਂਦੀ ਹੈ । ਫ਼ਸਲ ਦੀ ਚੰਗੀ ਪੈਦਾਵਾਰ ਲਈ ਹਵਾ ਅਤੇ ਪਾਣੀ ਦਾ ਧਰਤੀ-ਛੇਦਾਂ ਵਿਚ ਫਿਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਇਸ ਕਰਕੇ ਵਾਹੀ ਵੱਤਰ ਸਿਰ ਕਰਨੀ ਚਾਹੀਦੀ ਹੈ ।

ਕਿਉਂਕਿ ਨਾ ਤਾਂ ਇਸ ਨਾਲ ਢੀਮਾਂ ਬਣਦੀਆਂ ਹਨ ਅਤੇ ਨਾ ਹੀ ਧਰਤੀ ਵਿਚਲੀ ਨਮੀ ਬਾਹਰ ਨਿਕਲਦੀ ਹੈ । ਚੰਗੀ ਵਾਹੀ ਨਾਲ ਤੋਂ ਪਾਣੀ ਜਜ਼ਬ (ਸੋਖ ਕਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਅਤੇ ਭੂਮੀ ਖੁਰਨ ਤੋਂ ਵੀ ਬਚੀ ਰਹਿੰਦੀ ਹੈ । ਭਾਂ ਦੀ ਬਣਤਰ ਨੂੰ ਠੀਕ ਰੱਖਣ ਵਿਚ ਮੱਲੜ੍ਹ ਦੀ ਸੁਚੱਜੀ ਅਤੇ ਢੁੱਕਵੀਂ ਵਰਤੋਂ ਵੀ ਸਹਾਈ ਹੁੰਦੀ ਹੈ । ਇਸ ਤੋਂ ਇਲਾਵਾ ਚੰਗੇ ਤੇ ਢੁੱਕਵੇਂ ਫ਼ਸਲ-ਚੱਕਰ, ਜਿਸ ਵਿਚ ਸਮੇਂ-ਸਮੇਂ ਗੁੱਛੇਦਾਰ ਜੜਾਂ ਵਾਲੀਆਂ ਅਤੇ ਫ਼ਲੀਦਾਰ ਫ਼ਸਲਾਂ ਆਉਂਦੀਆਂ ਰਹਿਣ, ਨਾਲ ਵੀ ਧਰਤੀ ਦੀ ਭੌਤਿਕ ਹਾਲਤ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ ।

2. ਖੇਤਾਂ ਨੂੰ ਨਦੀਨਾਂ ਤੋਂ ਸਾਫ਼ ਰੱਖਣਾ – ਖੋਂ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਖੇਤ ਨਦੀਨਾਂ ਤੋਂ ਮੁਕਤ ਹੋਣ, ਇਹ ਵੀ ਬਹੁਤ ਜ਼ਰੂਰੀ ਹੈ । ਨਦੀਨ, ਖੇਤ ਵਿਚ ਬੀਜੀ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਨੂੰ ਆਪ ਹੀ ਖਾ ਜਾਂਦੇ ਹਨ । ਘੱਟ ਪੌਸ਼ਟਿਕਤਾ ਮਿਲਣ ਕਰਕੇ ਫ਼ਸਲ ਕਮਜ਼ੋਰ ਹੋ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਵੱਧ-ਫੁੱਲ ਨਹੀਂ ਸਕਦੀ । ਇਸ ਨਾਲ ਪੈਦਾਵਾਰ ਘੱਟ ਜਾਂਦੀ ਹੈ । ਕਈ ਵਾਰ ਜੇਕਰ ਨਦੀਨ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਉਹ ਛੋਟੀ ਫ਼ਸਲ ਨੂੰ ਪੂਰੀ ਤਰ੍ਹਾਂ ਦਬਾ ਲੈਂਦੇ ਹਨ ਅਤੇ ਸਮੁੱਚੀ ਫ਼ਸਲ ਨੂੰ ਨਸ਼ਟ ਕਰ ਦਿੰਦੇ ਹਨ । ਜੇਕਰ ਨਦੀਨ ਫ਼ਸਲ ਨੂੰ ਫੁੱਲ, ਫਲ ਪੈਣ ਤੋਂ ਪਹਿਲਾਂ, ਨਾ ਨਸ਼ਟ ਕੀਤੇ ਜਾਣ ਤਾਂ ਪੱਕ ਜਾਣ ਤੇ ਉਨ੍ਹਾਂ ਦੇ ਬੀਜ ਭੂਮੀ ਵਿਚ ਰਲ ਜਾਂਦੇ ਹਨ ਅਤੇ ਅਗਲੀ ਫ਼ਸਲ ਵੇਲੇ ਉਹ ਫ਼ਸਲ ਤੋਂ ਪਹਿਲਾਂ ਹੀ ਉਗ ਕੇ ਜਾਂ ਉਸ ਦੇ ਨਾਲ ਉੱਗ ਕੇ ਉਸ ਨੂੰ ਨਿੱਕੀ ਉਮਰੇ ਹੀ ਦਬਾ ਲੈਂਦੇ ਹਨ ਅਤੇ ਉਸ ਦਾ ਵਾਧਾ ਰੋਕ ਦਿੰਦੇ ਹਨ ।

ਇਸ ਕਰਕੇ ਖੇਤ ਨੂੰ ਨਦੀਨਾਂ ਤੋਂ ਸਾਫ਼ ਰੱਖਣ ਲਈ ਗੋਡੀ ਅਤੇ ਕਈ ਵਾਰ ਵਾਹੀ ਵੀ ਕਰਨੀ ਪੈਂਦੀ ਹੈ । ਪੰਜਾਬੀ ਦੀ ਪ੍ਰਸਿੱਧ ਅਖਾਣ ਹੈ- ‘ਉਠਦਾ ਵੈਰੀ’ ਰੋਗ ਦਬਾਈਏ, ਵਧ ਜਾਏ ਤਾਂ ਫੇਰ ਪਛਤਾਈਏ’ । ਨਦੀਨ ਵੀ ਕਿਸਾਨ, ਫ਼ਸਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਰੋਗ ਅਤੇ ਵੈਰੀ ਹਨ । ਇਸ ਲਈ ਇਨ੍ਹਾਂ ਨੂੰ ਵੀ ਪੈਦਾ ਹੁੰਦਿਆਂ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ । ਨਦੀਨਾਂ ਨੂੰ ਮਾਰਨ ਲਈ ਵਿਗਿਆਨੀਆਂ ਨੇ ਨਦੀਨ ਨਾਸ਼ਕ ਦਵਾਈਆਂ ਦੀ ਕਾਢ ਵੀ ਕੱਢੀ ਹੈ । ਪਰ ਇਨ੍ਹਾਂ ਰਸਾਇਣਿਕ ਦਵਾਈਆਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ । ਇਨ੍ਹਾਂ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ । ਕਿਉਂਕਿ ਇਹ ਜ਼ਹਿਰੀਲੀਆਂ ਹੁੰਦੀਆਂ ਹਨ । ਇਨ੍ਹਾਂ ਦਵਾਈਆਂ ਦੀ ਵੱਧ ਵਰਤੋਂ ਨਾਲ ਵਾਤਾਵਰਨ ‘ਚ ਪ੍ਰਦੂਸ਼ਣ ਵੱਧਦਾ ਹੈ । ਇਸ ਲਈ ਇਨ੍ਹਾਂ ਦੀ ਵਰਤੋਂ ਇਸ ਪੱਖ ਤੋਂ ਵੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ।

3. ਕੀੜਿਆਂ ਅਤੇ ਰੋਗਾਂ ਦੀ ਰੋਕਥਾਮ – ਉੱਲੀਆਂ, ਨਿਮਾਟੋਡ ਅਤੇ ਹੋਰ ਹਾਨੀਕਾਰਕ ਕੀੜੇਮਕੌੜੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਵੀ ਜ਼ਮੀਨ ਉੱਤੇ ਹੀ ਪਲਦੇ ਹਨ । ਇਸ ਸਮੇਂ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਸੌਖਾ ਰਹਿੰਦਾ ਹੈ । ਉਨ੍ਹਾਂ ਦੇ ਖ਼ਾਤਮੇ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭ ਕੇ ਰੱਖਣਾ ਸੰਭਵ ਹੁੰਦਾ ਹੈ । ਸੋ ਫ਼ਸਲ ਦੀ ਕਟਾਈ ਤੋਂ ਬਾਅਦ ਸਮੇਂ ਸਿਰ ਜ਼ਮੀਨ ਦੀ ਵਹਾਈ, ਬਦਲ-ਬਦਲ ਕੇ ਫ਼ਸਲਾਂ ਦੀ ਬਿਜਾਈ, ਇਕ ਫ਼ਸਲ ਅਤੇ ਦੂਜੀ ਫ਼ਸਲ ਦੇ ਵਿਚਾਲੇ ਸਮੇਂ ਦਾ ਅੰਤਰ, ਪੱਲਰ ਦਾ ਸਾੜਨਾ ਅਤੇ ਜ਼ਮੀਨ ਵਿਚ ਕੀਟ ਤੇ ਉੱਲੀ ਨਾਸ਼ੌਕ ਦਵਾਈਆਂ ਦਾ ਉਪਯੋਗ ਕੁੱਝ ਕੁ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਰੋਗਾਂ ਅਤੇ ਹਾਨੀਕਾਰਕ ਉੱਲੀਆਂ ਅਤੇ ਕੀਟਾਂ ਨੂੰ ਨਸ਼ਟ ਕਰਕੇ ਕਾਬੂ ਕੀਤਾ ਜਾ ਸਕਦਾ ਹੈ । ਇਨ੍ਹਾਂ ਨੂੰ ਕਾਬੂ ਕਰਕੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।

4. ਢੁੱਕਵਾਂ ਤੇ ਯੋਗ ਫ਼ਸਲ ਚੱਕਰ – ਵੱਖ-ਵੱਖ ਫ਼ਸਲਾਂ ਲਈ ਵੱਖ-ਵੱਖ ਕਿਸਮ ਦੇ ਭੋਜਨ ਤੱਤਾਂ ਦੀ ਲੋੜ ਹੁੰਦੀ ਹੈ । ਕੁੱਝ ਇਕ ਤੱਤ ਅਜਿਹੇ ਹੁੰਦੇ ਹਨ ਜਿਹੜੇ ਹਰ ਇਕ ਫ਼ਸਲ ਦੁਆਰਾ ਵਰਤੇ ਜਾਂਦੇ ਹਨ । ਪਰ ਇਨ੍ਹਾਂ ਦੀ ਖ਼ਪਤ ਕੀਤੀ ਗਈ ਮਾਤਰਾ ਅਤੇ ਦਰ ਦਾ ਅੰਤਰ ਤਾਂ ਫਿਰ ਵੀ ਹੁੰਦਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਕ ਖੇਤ ਵਿਚ ਇਕ ਫ਼ਸਲ ਤੋਂ ਪਿੱਛੋਂ ਦੂਜੀ ਫ਼ਸਲ ਉਹ ਬੀਜੀ ਜਾਵੇ ਜਿਸ ਨੂੰ ਪਹਿਲੀ ਫ਼ਸਲ ਨਾਲੋਂ ਵੱਖ ਕਿਸਮ ਦੇ ਤੱਤਾਂ ਦੀ ਲੋੜ ਹੋਵੇ ਜਾਂ ਫਿਰ ਇਹ ਪਹਿਲੀ ਫ਼ਸਲ ਦੁਆਰਾ ਹੋਏ ਉਪਜਾਊ ਸ਼ਕਤੀ ਦੇ ਘਾਟੇ ਨੂੰ ਕੁੱਝ ਹੱਦ ਤਕ ਪੂਰਾ ਕਰਦੀ ਹੋਵੇ । ਇਸ ਤਰ੍ਹਾਂ ਤੋਂ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤਕ ਕਾਇਮ ਰੱਖੀ ਜਾ ਸਕਦੀ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਾ ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਭੂਮੀ ਵਿੱਚ 45% ਖਣਿਜ ਪਦਾਰਥ ਹਨ ।
2. ਲੂਣੀਆਂ ਭੂਮੀਆਂ ਦਾ ਪੀ.ਐੱਚ. ਮਾਨ 8.7 ਤੋਂ ਘੱਟ ਹੁੰਦਾ ਹੈ ।
3. ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਇਆ ਜਾਂਦਾ ਹੈ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਜ਼ਾਬੀ ਭੂਮੀ ਦਾ ਪੀ. ਐੱਚ. ਮਾਨ ਹੈ –
(ਉ) 7 ਦੇ ਬਰਾਬਰ
(ਅ) 7 ਤੋਂ ਘੱਟ
(ੲ) 7 ਤੋਂ ਵੱਧ
(ਸ) 12.
ਉੱਤਰ-
(ਅ) 7 ਤੋਂ ਘੱਟ

ਪ੍ਰਸ਼ਨ 2.
ਕਿਹੜੀ ਜ਼ਮੀਨ ਵਿੱਚ ਪਾਣੀ ਦੇਰ ਤੱਕ ਖੜ੍ਹਾ ਰਹਿੰਦਾ ਹੈ ?
(ਉ) ਚੀਕਣੀ
(ਅ) ਮੈਰਾ
(ੲ) ਰੇਤਲੀ
(ਸ) ਸਾਰੇ ਠੀਕ ।
ਉੱਤਰ-
(ਉ) ਚੀਕਣੀ

ਖਾਲੀ ਥਾਂਵਾਂ ਭਰੋ

1. …………………….. ਭੂਮੀਆਂ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕੇ ਵਿਚ
ਹੁੰਦੀ ਹੈ ।
2. ਖੇਤੀਬਾੜੀ ਪੱਖੋਂ ………………………… ਪੀ.ਐੱਚ. ਵਾਲੀ ਜ਼ਮੀਨ ਠੀਕ ਮੰਨੀ ਜਾਂਦੀ ਹੈ ।
3. ………….. ਜ਼ਮੀਨ ਲਈ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
1. ਤੇਜ਼ਾਬੀ,
2. 6.5 ਤੋਂ 8.7,
3. ਖਾਰੀ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਭੂਮੀ ਅਤੇ ਭੂਮੀ ਸੁਧਾਰ PSEB 8th Class Agriculture Notes

  1. ਭੂਮੀ ਧਰਤੀ ਦੀ ਉਪਰਲੀ ਮਿੱਟੀ ਦੀ ਪਰਤ ਹੈ, ਜਿਸ ਵਿਚ ਫ਼ਸਲ ਦੀਆਂ ਜੜ੍ਹਾਂ ਹੁੰਦੀਆਂ ਹਨ ਅਤੇ ਇਸ ਵਿਚੋਂ ਫ਼ਸਲ ਪਾਣੀ ਅਤੇ ਖ਼ੁਰਾਕੀ ਤੱਤ ਪ੍ਰਾਪਤ ਕਰਦੀ ਹੈ ।
  2. ਭੂਮੀ ਪੌਦੇ ਨੂੰ ਖੜੇ ਰੱਖਣ ਲਈ ਸਹਾਰਾ ਵੀ ਦਿੰਦੀ ਹੈ ।
  3. ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੂਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੂ ਹੈ ।
  4. ਭੂਮੀ ਇੱਕ ਜਾਨਦਾਰ ਵਸਤੂ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਅਣਗਿਣਤ ਸੂਖਮ ਜੀਵਾਂ, ਕੀਟਾਣੂਆਂ, ਜੀਵਾਣੂਆਂ ਅਤੇ ਛੋਟੇ-ਵੱਡੇ ਬੂਟਿਆਂ ਦੇ ਪਾਲਣ-ਪੋਸ਼ਣ ਦੀ ਸ਼ਕਤੀ ਹੈ ।
  5. ਭੂਮੀ ਵਿਚ 45% ਖਣਿਜ, 25% ਹਵਾ, 25% ਪਾਣੀ, 0 ਤੋਂ 5% ਜੈਵਿਕ ਪਦਾਰਥਾਂ | ਦਾ ਮਿਸ਼ਰਣ ਹੈ, ਜਿਸ ਵਿਚ ਹਵਾ-ਪਾਣੀ ਵੱਧ-ਘੱਟ ਸਕਦੇ ਹਨ ।
  6. ਭੂਮੀ ਦੇ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਗੁਣ ਹਨ ਰਸਾਇਣਿਕ ਅਤੇ ਭੌਤਿਕ ਗੁਣ ।
  7. ਭੂਮੀ ਦੇ ਮੁੱਖ ਭੌਤਿਕ ਗੁਣ ਹਨ-ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।
  8. ਰੇਤਲੀ ਭੂਮੀ ਦੇ ਕਣ ਹੱਥਾਂ ਵਿੱਚ ਰੜਕਦੇ ਹਨ ।
  9. ਚੀਕਣੀ ਮਿੱਟੀ ਵਿੱਚ 40% ਚੀਕਣੇ ਕਣ ਹੁੰਦੇ ਹਨ ।
  10. ਮੈਰਾ ਜ਼ਮੀਨਾਂ ਦੇ ਲੱਛਣ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ।
  11. ਵਧੇਰੇ ਵਰਖਾ ਹੋਣ ਵਾਲੇ ਖੇਤਰਾਂ ਵਿੱਚ ਤੇਜ਼ਾਬੀ ਭੁਮੀ ਵੇਖਣ ਨੂੰ ਮਿਲਦੀ ਹੈ ।
  12. pH ਦਾ ਮੁੱਲ 7 ਤੋਂ ਘੱਟ ਹੋਵੇ ਤਾਂ ਜ਼ਮੀਨ ਤੇਜ਼ਾਬੀ ਹੁੰਦੀ ਹੈ ।
  13. ਲੂਣਾਂ ਦੀ ਕਿਸਮ ਦੇ ਆਧਾਰ ਤੇ ਕੱਲਰ ਵਾਲੀਆਂ ਜ਼ਮੀਨਾਂ ਤਿੰਨ ਤਰ੍ਹਾਂ ਦੀਆਂ ਹਨ ।
  14. ਕੱਲਰੀ ਜ਼ਮੀਨਾਂ ਹਨ, ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ ਜ਼ਮੀਨਾਂ ।
  15. ਤੇਜ਼ਾਬੀ ਜ਼ਮੀਨਾਂ ਦਾ ਸੁਧਾਰ ਚੂਨਾ ਪਾ ਕੇ ਕੀਤਾ ਜਾ ਸਕਦਾ ਹੈ ।
  16. ਚੀਕਣੀਆਂ ਜ਼ਮੀਨਾਂ ਵਿੱਚ ਝੋਨੇ ਦੀ ਬੀਜਾਈ ਕਰਨੀ ਲਾਹੇਵੰਦ ਰਹਿੰਦੀ ਹੈ ।
  17. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਹਰੀ ਖਾਦ, ਗਲੀ-ਸੜੀ ਰੂੜੀ, ਫਲੀਦਾਰ ਫ਼ਸਲਾਂ ਆਦਿ ਦੀ ਸਹਾਇਤਾ ਲਈ ਜਾਂਦੀ ਹੈ ।
  18. ਲੂਣੀ ਜ਼ਮੀਨ ਨੂੰ ਪਾਣੀ ਨਾਲ ਧੋ ਕੇ ਜਾਂ ਫਿਰ ਮਿੱਟੀ ਦੀ ਉੱਪਰਲੀ ਤਹਿ ਨੂੰ ਕੁਰਾਹੇ ਆਦਿ ਨਾਲ ਖੁਰਚ ਕੇ ਸਾਫ਼ ਕੀਤਾ ਜਾਂਦਾ ਹੈ ।
  19. ਖਾਰੀਆਂ ਭੂਮੀਆਂ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  20. ਸੇਮ ਵਾਲੀਆਂ ਭੂਮੀਆਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਉੱਪਰ ਬੂਟੇ ਦੀਆਂ ਜੜਾਂ ਤੱਕ ਆ ਜਾਂਦਾ ਹੈ ।
  21. ਆਮ ਕਰਕੇ ਜਦੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਡੇਢ ਮੀਟਰ ਹੁੰਦਾ ਹੈ। ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਿਹਾ ਜਾਂਦਾ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

Punjab State Board PSEB 8th Class Social Science Book Solutions Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Exercise Questions and Answers.

PSEB Solutions for Class 8 Social Science Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

SST Guide for Class 8 PSEB ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਾਡੇ ਸਮਾਜ ਵਿਚ ਜਾਤੀ, ਸੰਪਦਾਇ, ਭਾਸ਼ਾ ਆਦਿ ਦੇ ਨਾਂ ‘ਤੇ ਕਈ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਸਮਾਜਿਕ ਅਸਮਾਨਤਾ ਦਾ ਨਾਂ ਦਿੱਤਾ ਜਾਂਦਾ ਹੈ । ਸਮਾਜ ਵਿਚ ਕਿਸੇ ਵੀ ਪ੍ਰਕਾਰ ਦੀ ਊਚ-ਨੀਚ ਅਤੇ ਭੇਦ-ਭਾਵ ਸਮਾਜਿਕ ਅਸਮਾਨਤਾ ਨੂੰ ਦਰਸਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਸਮਾਜ ਵਿਚ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਸੀ । ਇਸ ਲਈ ਸੁਤੰਤਰਤਾ ਤੋਂ ਬਾਅਦ ਸਰਕਾਰ ਨੇ ਸਮਾਜਿਕ ਸਮਾਨਤਾ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ । ਇਸੇ ਉਦੇਸ਼ ਨਾਲ ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ । ਇਸਦੇ ਅਨੁਸਾਰ ਕਿਸੇ ਨਾਲ ਉਚ-ਨੀਚ, ਅਮੀਰ, ਗ਼ਰੀਬ, ਰੰਗ, ਨਸਲ, ਜਾਤ, ਜਨਮ, ਧਰਮ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਹੋ ਸਕਦਾ । ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ । ਛੂਤ-ਛਾਤ ਨੂੰ ਮੰਨਣ ਵਾਲਿਆਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 2.
ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈ ?
ਉੱਤਰ-
ਜਾਤੀਵਾਦ – ਭਾਰਤੀ ਸਮਾਜ ਜਾਤੀ ਦੇ ਨਾਂ ‘ਤੇ ਵੱਖ-ਵੱਖ ਵਰਗਾਂ ਵਿਚ ਵੰਡਿਆ ਹੈ । ਇਨ੍ਹਾਂ ਵਰਗਾਂ ਵਿਚ ਊਚਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਕਹਿੰਦੇ ਹਨ ।
ਛੂਤ-ਛਾਤ – ਭਾਰਤ ਵਿਚ ਕੁੱਝ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਣਾ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ । ਕੁੱਝ ਲੋਕ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਦੇ ਹਨ । ਇਸ ਪ੍ਰਥਾ ਨੂੰ ਛੂਤ-ਛਾਤ ਕਿਹਾ ਜਾਂਦਾ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 3.
ਅਨਪੜ੍ਹਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨਪੜ੍ਹਤਾ ਦਾ ਅਰਥ ਹੈ-ਲੋਕਾਂ ਦਾ ਪੜ੍ਹਿਆ-ਲਿਖਿਆ ਨਾ ਹੋਣਾ । ਅਜਿਹੇ ਲੋਕਾਂ ਦਾ ਸਵਾਰਥੀ ਰਾਜਨੇਤਾ ਆਸਾਨੀ ਨਾਲ ਮਾਰਗ-ਤ੍ਰਿਸ਼ਟ ਕਰ ਦਿੰਦੇ ਹਨ । ਇਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਇਕ ਤਿਹਾਈ ਲੋਕ ਅਨਪੜ੍ਹ ਹਨ ।

ਪ੍ਰਸ਼ਨ 4.
ਭਾਸ਼ਾਵਾਦ ਤੋਂ ਤੁਹਾਡਾ ਕੀ ਮਤਲਬ ਹੈ ?
ਜਾਂ
ਭਾਸ਼ਾਵਾਦ ਤੋਂ ਕੀ ਭਾਵ ਹੈ ?
ਉੱਤਰ-
ਭਾਸ਼ਾਵਾਦ ਦਾ ਅਰਥ ਹੈ-ਭਾਸ਼ਾ ਦੇ ਨਾਮ ‘ਤੇ ਸਮਾਜ ਨੂੰ ਵੰਡਣਾ । ਭਾਰਤ ਵਿਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਭਾਸ਼ਾ ਦੇ ਆਧਾਰ ‘ਤੇ ਲੋਕ ਵੰਡੇ ਹੋਏ ਹਨ | ਕਈ ਲੋਕ, ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ । ਭਾਸ਼ਾ ਦੇ ਆਧਾਰ ‘ਤੇ ਹੀ ਰਾਜਾਂ (ਤਾਂ) ਦਾ ਗਠਨ ਕੀਤਾ ਜਾਂਦਾ ਹੈ । ਹੁਣ ਵੀ ਭਾਸ਼ਾਵਾਂ ਦੇ ਆਧਾਰ ‘ਤੇ ਕਈ ਹਿੱਸਿਆਂ ਵਿਚ ਨਵੇਂ ਪ੍ਰਾਂਤਾਂ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਹੈ । ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਵਰਗ ਬਣੇ ਹੋਏ ਹਨ । ਲੋਕ ਰਾਸ਼ਟਰੀ ਹਿੱਤਾਂ ਦੀ ਬਜਾਏ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪਹਿਲ ਦਿੰਦੇ ਹਨ ।

ਪ੍ਰਸ਼ਨ 5.
ਰਾਖਵੇਂਕਰਨ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿਚ ਕੁੱਝ ਜਾਤੀਆਂ ਬਹੁਤ ਹੀ ਪਿੱਛੜੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦਾ ਹੋਰ ਜਾਤੀਆਂ ਦੁਆਰਾ ਸ਼ੋਸ਼ਣ ਹੁੰਦਾ ਰਿਹਾ ਹੈ । ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦਾ ਨਾਮ ਦਿੱਤਾ ਗਿਆ ਹੈ । ਇਨ੍ਹਾਂ ਦੇ ਉੱਥਾਨ ਲਈ ਲੋਕ ਸਭਾ, ਵਿਧਾਨ ਸਭਾ ਅਤੇ ਨੌਕਰੀਆਂ ਵਿਚ ਇਨ੍ਹਾਂ ਲਈ ਸਥਾਨ ਰਾਖਵੇਂ ਰੱਖੇ ਗਏ ਹਨ । ਇਸ ਨੂੰ ਰਾਖਵਾਂਕਰਨ ਕਿਹਾ ਜਾਂਦਾ ਹੈ । 1978 ਵਿੱਚ ਸੰਗਠਿਤ ਕੀਤੇ ਗਏ, ਮੰਡਲ-ਕਮਿਸ਼ਨ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ ਤੋਂ ਇਲਾਵਾ ਹੋਰ ਪਿੱਛੜੇ ਵਰਗਾਂ ਲਈ ਜਨਸੰਖਿਆ ਦੇ ਅਨੁਸਾਰ ਸੀਟਾਂ ਰਾਖਵੀਆਂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ । ਪਰੰਤੂ ਇਸ ਰਿਪੋਰਟ ਨੂੰ ਅੱਜ ਤਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ । ਸਮੇਂ-ਸਮੇਂ ‘ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਇਸਤਰੀਆਂ ਲਈ ਵੀ ਇਕ ਤਿਹਾਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਮੰਗ ਹੁੰਦੀ ਰਹੀ ਹੈ । ਅਸਲ ਵਿਚ ਭਾਰਤ ਵਿੱਚ ਅੱਜ ਭਾਰਤੀ ਰਾਜਨੀਤਿਕ ਪ੍ਰਣਾਲੀ ਨੂੰ ਜਾਤੀ ਦੀ ਰਾਜਨੀਤੀ ਪ੍ਰਭਾਵਿਤ ਕਰ ਰਹੀ ਹੈ । ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੇ ਠੀਕ ਹੀ ਕਿਹਾ ਸੀ ਕਿ ਭਾਰਤ ਵਿਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ।

ਪ੍ਰਸ਼ਨ 6.
ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੂਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ। ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 7.
ਅਨਪੜ੍ਹਤਾ ਦਾ ਲੋਕਤੰਤਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਨਪੜ੍ਹਤਾ ਇਕ ਬਹੁਤ ਵੱਡਾ ਸਰਾਪ ਹੈ । ਇਸਦੇ ਲੋਕਤੰਤਰ ਤੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ-
(1) ਅਨਪੜ੍ਹਤਾ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਬੁਰਾਈ ਦੇ ਕਾਰਨ ਹੀ ਬੇਕਾਰੀ, ਧਾਰਮਿਕ ਸੰਕੀਰਣਤਾ, ਰੂੜੀਵਾਦ, ਅੰਧ-ਵਿਸ਼ਵਾਸ, ਹੀਨਤਾ, ਖੇਤਰੀਅਤਾ, ਜਾਤੀਵਾਦ ਆਦਿ ਭਾਵਨਾਵਾਂ ਪੈਦਾ ਹੁੰਦੀਆਂ ਹਨ ।
(2) ਅਨਪੜ੍ਹ ਵਿਅਕਤੀ ਇਕ ਚੰਗਾ ਨਾਗਰਿਕ ਵੀ ਨਹੀਂ ਬਣ ਸਕਦਾ । ਸੁਆਰਥੀ ਰਾਜਨੀਤੀਵਾਨ ਅਨਪੜ੍ਹ ਵਿਅਕਤੀਆਂ ਨੂੰ ਆਸਾਨੀ ਨਾਲ ਪੱਥ ਭ੍ਰਸ਼ਟ ਕਰ ਦਿੰਦੇ ਹਨ । ਇਸ ਤਰ੍ਹਾਂ ਅਨਪੜ੍ਹਤਾ ਲੋਕਤੰਤਰ ਦੀ ਰਾਹ ਵਿਚ ਰੁਕਾਵਟ ਪਾਉਂਦੀ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

PSEB 8th Class Social Science Guide ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਸ਼ਾਮਲ ਤਿੰਨ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜੇ ਹਨ ਜੋ ਸਮਾਜਿਕ ਸਮਾਨਤਾ ਨੂੰ ਸੁਨਿਸ਼ਚਿਤ ਕਰਦੇ ਹਨ ?
ਉੱਤਰ-
ਸਮਾਨਤਾ, ਸੁਤੰਤਰਤਾ ਅਤੇ ਧਰਮ-ਨਿਰਪੱਖਤਾ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਰੇ ਨਾਗਰਿਕਾਂ ਨੂੰ ਕਿਹੜੇ-ਕਿਹੜੇ ਤਿੰਨ ਪ੍ਰਕਾਰ ਦਾ ਨਿਆਂ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ?
ਉੱਤਰ-
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ।

ਪ੍ਰਸ਼ਨ 3.
ਸਮਾਜਿਕ ਅਸਮਾਨਤਾ ਦੀਆਂ ਕੋਈ ਚਾਰ ਕਿਸਮਾਂ ਲਿਖੋ ।
ਉੱਤਰ-

  1. ਸੰਪ੍ਰਦਾਇਕਤਾ
  2. ਜਾਤੀਵਾਦ ਅਤੇ ਛੂਤ-ਛਾਤ
  3. ਭਾਸ਼ਾਵਾਦ
  4. ਅਨਪੜ੍ਹਤਾ ।

ਪਸ਼ਨ 4.
ਭਾਰਤੀ ਲੋਕਤੰਤਰ ਦੀਆਂ ਕੋਈ ਤਿੰਨ ਸਮੱਸਿਆਵਾਂ ਲਿਖੋ !
ਉੱਤਰ-
ਅਨਪੜ੍ਹਤਾ, ਸੰਪ੍ਰਦਾਇਕਤਾ ਅਤੇ ਭਾਸ਼ਾਵਾਦੀ ।

ਪ੍ਰਸ਼ਨ 5.
ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਕਿਉਂ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਕਿਉਂਕਿ ਇਹ ਸਮਾਨਤਾ ਦੀ ਭਾਵਨਾ ਦੇ ਵਿਰੁੱਧ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 6.
ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।
ਉੱਤਰ-
ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਡੇ ਸਮਾਜ ਦੇ ਕਈ ਸਮੁਦਾਇ (ਸਮੂਹ) ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਰੂਪ ਨਾਲ ਪਿੱਛੜ ਰਹੇ ਹਨ । ਉਨ੍ਹਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ।
(i) ਸਰਵਨ ਸਮੁਦਾਇ
(ii) ਅਨਪੜ੍ਹ ਸਮੁਦਾਇ
(iii) ਸੀਮਾਂਤ ਗਰੁੱਪ
(iv) ਉਪਰੋਕਤ ਸਾਰੇ ।
ਉੱਤਰ-
(iii) ਸੀਮਾਂਤ ਗਰੁੱਪ

ਪ੍ਰਸ਼ਨ 2.
ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਅਸਮਾਨਤਾਵਾਂ ਪ੍ਰਚਲਿਤ ਹਨ । ਉਨ੍ਹਾਂ ਦੇ ਹਿੱਤ ਵਿਚ ਹੇਠਾਂ ਲਿਖਿਆਂ ਵਿੱਚੋਂ ਸੰਵਿਧਾਨ ਵਿਚ ਕਿਹੜੀ ਵਿਵਸਥਾ ਕੀਤੀ ਗਈ ਹੈ ?
(i) ਇਕ ਭਾਸ਼ਾ
(ii) ਰਾਖਵਾਂਕਰਨ
(iii) ਕਰਜ਼ ਮਾਫ਼ੀ
(iv) ਦਬਾਅ ਸਮੂਹ ।
ਉੱਤਰ-
(ii) ਰਾਖਵਾਂਕਰਨ

ਪ੍ਰਸ਼ਨ 3.
“ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ । ” ਇਹ ਸ਼ਬਦ ਕਿਸ ਨੇ ਕਹੇ ?
(i) ਮਹਾਤਮਾ ਗਾਂਧੀ
(ii) ਪੰਡਿਤ ਜਵਾਹਰ ਲਾਲ ਨਹਿਰੂ
(iii) ਸ੍ਰੀ ਜੈ ਪ੍ਰਕਾਸ਼ ਨਰਾਇਣ
(iv) ਡਾ: ਬੀ.ਆਰ. ਅੰਬੇਦਕਰ ।
ਉੱਤਰ-
(iii) ਸ੍ਰੀ ਜੈ ਪ੍ਰਕਾਸ਼ ਨਰਾਇਣ

ਪ੍ਰਸ਼ਨ 4.
ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ‘ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ?
(i) ਸੁਤੰਤਰਤਾ ਦਾ ਅਧਿਕਾਰ
(ii) ਸ਼ੋਸ਼ਣ ਵਿਰੁੱਧ ਅਧਿਕਾਰ
(iii) ਸਮਾਨਤਾ ਦਾ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸਮਾਨਤਾ ਦਾ ਅਧਿਕਾਰ

ਪ੍ਰਸ਼ਨ 5.
‘ਪੜ੍ਹੋ ਸਾਰੇ ਵਧੋ ਸਾਰੇ ਇਹ ਕਿਸ ਦਾ ਮਾਟੋ (ਲੋਗੋ) ਹੈ ?
(i) ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ
(ii) ਸਰਵ ਸਿੱਖਿਆ ਅਭਿਆਨ
(iii) ਰਾਜਸੀ ਸਾਖਰਤਾ ਮਿਸ਼ਨ
(iv) ਪੰਜਾਬ ਸਕੂਲ ਸਿੱਖਿਆ ਬੋਰਡ ।
ਉੱਤਰ-
(ii) ਸਰਵ ਸਿੱਖਿਆ ਅਭਿਆਨ

ਪ੍ਰਸ਼ਨ 6.
ਸਰਕਾਰੀ ਨੌਕਰੀਆਂ ”ਚ ਰਾਖਵਾਂਕਰਨ ਕਿਨ੍ਹਾਂ ਲਈ ਲਾਗੂ ਹੈ ?
(i) ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ
(ii) ਕੇਵਲ ਪੱਛੜੀਆਂ ਸ਼੍ਰੇਣੀਆਂ ਲਈ
(iii) ਕੇਵਲ ਗ਼ਰੀਬ ਲੋਕਾਂ ਲਈ
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।
ਉੱਤਰ-
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ………………….. ਵਿੱਚ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ

2. ਪ੍ਰਸਤਾਵਨਾ ਭਾਰਤੀ ਨਾਗਰਿਕਾਂ ਨੂੰ …………………………. ਨਿਆਂ ਦੇਣ ਦਾ ਵਾਅਦਾ ਕਰਦੀ ਹੈ ।
ਉੱਤਰ-
ਸਮਾਜਿਕ, ਰਾਜਨੀਤਿਕ ਅਤੇ ਆਰਥਿਕ

3. ਭਾਰਤੀ ਸੰਵਿਧਾਨ ਦੇ ਅਨੁਛੇਦ ……………………….. ਤਕ ……………………….. ਸੁਤੰਤਰਤਾ ਦਿੱਤੀ ਗਈ ਹੈ ।
ਉੱਤਰ-
25,28

4. ਭਾਰਤ ਵਿੱਚ ਲਗਪਗ …………………………… ਤੋਂ ਵੱਧ ਜਾਤੀਆਂ ਹਨ ।
ਉੱਤਰ-
3000

5. ਭਾਰਤੀ ਸੰਵਿਧਾਨ ਵਿਚ ………………………… ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
ਉੱਤਰ-
22

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਮੰਡਲ ਕਮਿਸ਼ਨ ਦੀ ਸਥਾਪਨਾ ………………………….. ਵਿੱਚ ਕੀਤੀ ਗਈ ਸੀ ।
ਉੱਤਰ-
1978

7. ਮੰਡਲ ਕਮਿਸ਼ਨ ਨੇ ਭਾਰਤ ‘ਚ ……………………….. ਅਨੁਸੂਚਿਤ ਜਾਤੀਆਂ-ਜਨਜਾਤੀਆਂ ਦੀ ਪਹਿਚਾਣ ਕੀਤੀ ਹੈ ।
ਉੱਤਰ-
3743

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ ।
ਉੱਤਰ-
(×)

2. ਭਾਰਤ ਵਿੱਚ ਅੱਜ 54% ਲੋਕ ਅਨਪੜ੍ਹ ਹਨ ।
ਉੱਤਰ-
(×)

3. ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ।
ਉੱਤਰ-
(√)

4. ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵਾਂਕਰਨ ਅੱਜ ਵੀਂ ਲਾਗੂ ਹੈ ।
ਉੱਤਰ-
(√)

5. 73ਵੀਂ ਤੇ 74ਵੀਂ ਸੋਧ ਪੇਂਡੂ ਤੇ ਸ਼ਹਿਰੀ ਸਥਾਨਕ ਸਵੈ-ਸ਼ਾਸਨ ਦਾ ਪ੍ਰਬੰਧ ਕਰਦੀ ਹੈ ।
ਉੱਤਰ-
(√)

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਅੱਜ ਭਾਰਤੀ ਸਮਾਜ ‘ਚੋਂ ਸਮਾਜਿਕ ਅਸਮਾਨਤਾਵਾਂ ਖ਼ਤਮ ਹੋ ਗਈਆਂ ਹਨ ।
ਉੱਤਰ-
(√)

(ਹ) ਸਹੀ ਜੋੜੇ ਬਣਾਓ :

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1979
2. ਮੰਡਲ ਆਯੋਗ ਦਾ ਗਠਨ 1955
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 14 ਤੋਂ 18.

ਉੱਤਰ-

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1955
2. ਮੰਡਲ ਆਯੋਗ ਦਾ ਗਠਨ 1979
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ, 14 ਤੋਂ 18
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਸੰਪ੍ਰਦਾਇਕ ਅਸਮਾਨਤਾ ਉੱਤੇ ਇਕ ਨੋਟ ਲਿਖੋ ।
ਉੱਤਰ-
ਸੰਪ੍ਰਦਾਇਕਤਾ, ਸਮਾਜਿਕ ਅਸਮਾਨਤਾ ਦਾ ਪਹਿਲਾ ਰੂਪ ਹੈ । ਭਾਰਤ ਵਿਚ ਅਨੇਕਾਂ ਧਰਮ ਹਨ । ਇਨ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਧਾਰਮਿਕ ਕੱਟੜਤਾ ਪਾਈ ਜਾਂਦੀ ਹੈ, ਜੋ ਸੰਪ੍ਰਦਾਇਕਤਾ ਨੂੰ ਜਨਮ ਦਿੰਦੀ ਹੈ । ਫਲਸਰੂਪ ਸੰਪ੍ਰਦਾਇਕਤਾ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ । ਇਸ ਧਾਰਮਿਕ ਕੱਟੜਤਾ ਦੇ ਕਾਰਨ ਹੀ 1947 ਈ: ਵਿਚ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ । ਧਾਰਮਿਕ ਕੱਟੜਤਾ ਦਾ ਹੀ ਨਤੀਜਾ ਹੈ ਕਿ ਦੇਸ਼ ਵਿਚ ਸੰਪ੍ਰਦਾਇਕ ਦੰਗੇ ਹੁੰਦੇ ਰਹਿੰਦੇ ਹਨ । ਇਹੀ ਕੜਵਾਹਟ ਭਾਰਤੀ ਰਾਜਨੀਤੀ ਵਿਚ ਵੀ ਹੈ । ਲੋਕਾਂ ਕੋਲੋਂ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾਂਦੀਆਂ ਹਨ । ਨਤੀਜੇ ਵਜੋਂ ਦੇਸ਼ ਵਿਚ ਸਮੇਂ-ਸਮੇਂ ਉੱਤੇ ਧਾਰਮਿਕ ਤਨਾਓ ਦਾ ਵਾਤਾਵਰਨ ਪੈਦਾ ਹੋ ਜਾਂਦਾ ਹੈ ।

ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਅਧੀਨ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ । ਇਸਦੇ ਅਨੁਸਾਰ ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਗਿਆ ਹੈ । ਲੋਕਾਂ ਨੂੰ ਕਿਸੇ ਵੀ ਧਰਮ ਨੂੰ ਅਪਨਾਉਣ, ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।

ਪ੍ਰਸ਼ਨ 2.
ਮੈਲਾ ਢੋਣ ਦੀ ਪ੍ਰਥਾ ਕੀ ਸੀ ? ਇਸਨੂੰ ਕਿਉਂ ਖ਼ਤਮ ਕਰ ਦਿੱਤਾ ਗਿਆ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੁਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਿਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ । ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 3.
ਭਾਰਤ ਦੇ ਸੀਮਾਂਤ ਗਰੁੱਪਾਂ (ਸਮੂਹਾਂ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸੀਮਾਂਤ ਗਰੁੱਪ ਸਾਡੇ ਸਮਾਜ ਦੇ ਉਹ ਸਮੂਹ ਹਨ ਜੋ ਸਮਾਜਿਕ ਅਤੇ ਆਰਥਿਕ ਕਾਰਨਾਂ ਤੋਂ ਇਕ ਲੰਮੇ ਸਮੇਂ ਤਕ ਪਿੱਛੜੇ ਰਹੇ ਹਨ । ਇਨ੍ਹਾਂ ਸਮੂਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

  1. ਅਨੁਸੂਚਿਤ ਜਾਤੀਆਂ – ਅਨੁਸੂਚਿਤ ਜਾਤੀਆਂ ਦੀ ਕੋਈ ਸਪੱਸ਼ਟ ਸੰਵਿਧਾਨਿਕ ਪਰਿਭਾਸ਼ਾ ਨਹੀਂ ਹੈ । ਅਸੀਂ ਇੰਨਾ ਕਹਿ ਸਕਦੇ ਹਾਂ ਕਿ ਇਨ੍ਹਾਂ ਜਾਤੀਆਂ ਦਾ ਸੰਬੰਧ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਦੇ ਨਾਲ ਅਛੂਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ ।
  2. ਅਨੁਸੂਚਿਤ ਕਬੀਲੇ – ਅਨੁਸੂਚਿਤ ਕਬੀਲਿਆਂ ਦੀ ਵੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ । ਇਹ ਵੀ ਸਮਾਜ ਦੇ ਸ਼ੋਸ਼ਿਤ ਕਬੀਲੇ ਹਨ । ਪਿਛੜੇ ਹੋਣ ਦੇ ਕਾਰਨ ਇਹ ਸਮਾਜ ਤੋਂ ਵੱਖ-ਵੱਖ ਹੋ ਕੇ ਰਹਿ ਗਏ ।
  3. ਪੱਛੜੀਆਂ ਸ਼੍ਰੇਣੀਆਂ – ਇਨ੍ਹਾਂ ਨੂੰ ਸੰਵਿਧਾਨ ਵਿਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ । ਅਸਲ ਵਿਚ ਇਹ ਸਮਾਜ ਦੇ ਕਮਜ਼ੋਰ ਵਰਗ ਹਨ । ਮੰਡਲ-ਕਮਿਸ਼ਨ ਦੇ ਅਨੁਸਾਰ ਦੇਸ਼ ਦੀ ਕੁੱਲ ਜਨਸੰਖਿਆ ਦਾ 5.2% ਭਾਗ ਪਿੱਛੜੀਆਂ ਸ਼੍ਰੇਣੀਆਂ ਹਨ ।
  4. ਘੱਟ-ਗਿਣਤੀ ਵਰਗ-ਘੱਟ – ਗਿਣਤੀ ਵਰਗ ਦੇ ਲੋਕ ਧਾਰਮਿਕ ਜਾਂ ਭਾਸ਼ਾ ਦੇ ਨਜ਼ਰੀਏ ਤੋਂ ਉਹ ਲੋਕ ਹਨ, ਜਿਨ੍ਹਾਂ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 4.
ਸੰਪ੍ਰਦਾਇਕ ਅਸਮਾਨਤਾ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਸੰਪ੍ਰਦਾਇਕ ਅਸਮਾਨਤਾ ਦੇ ਮੁੱਖ ਪ੍ਰਭਾਵ ਹੇਠ ਲਿਖੇ ਹਨ-

  1. ਰਾਜਨੀਤਿਕ ਦਲ ਧਰਮ ਦੇ ਆਧਾਰ ‘ਤੇ ਸੰਗਠਿਤ ਹੁੰਦੇ ਹਨ ।
  2. ਧਰਮ ਉੱਤੇ ਅਧਾਰਿਤ ਦਬਾਅ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੇ ਹਨ ।
  3. ਸੰਪ੍ਰਦਾਇਕਤਾ ਭਾਰਤੀ ਜਨਜੀਵਨ ਵਿਚ ਹਿੰਸਾ ਨੂੰ ਬੜ੍ਹਾਵਾ ਦੇ ਰਹੀ ਹੈ ।
  4. ਮੰਤਰੀ ਪਰਿਸ਼ਦ ਦੇ ਨਿਰਮਾਣ ਵਿਚ ਧਰਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ।
  5. ਸੰਪ੍ਰਦਾਇਕਤਾ ਲੋਕਾਂ ਨੂੰ ਨਿਰਪੱਖ ਮਤਦਾਨ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 5.
ਜਾਤੀਵਾਦ ਅਸਮਾਨਤਾ ਦਾ ਅਰਥ ਦੱਸਦੇ ਹੋਏ ਇਸਦੇ ਪ੍ਰਭਾਵ ਲਿਖੋ ।
ਉੱਤਰ-
ਜਾਤੀਵਾਦ ਅਸਮਾਨਤਾ-ਭਾਰਤ ਵਿਚ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਜਾਤੀਆਂ ਦੇ ਲੋਕ ਰਹਿੰਦੇ ਹਨ । ਇਨ੍ਹਾਂ ਵਿਚ ਜਾਤੀ ਦੇ ਨਾਂ ਤੇ ਉਚ-ਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਅਸਮਾਨਤਾ ਕਹਿੰਦੇ ਹਨ । ਇਸ ਅਸਮਾਨਤਾ ਦੇ ਕਾਰਨ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਰਵਜਨਕ ਖੂਹਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ । ਉਨ੍ਹਾਂ ਨੂੰ ਮੰਦਰਾਂ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਵੀ ਜਾਣ ਤੋਂ ਰੋਕਿਆ ਜਾਂਦਾ ਹੈ । ਜਾਤੀ ਦੇ ਨਾਮ ਉੱਤੇ ਰਾਜਨੀਤੀ ਹੁੰਦੀ ਹੈ ਅਤੇ ਵੱਖ-ਵੱਖ ਰਾਜਨੀਤਿਕ ਦਲ ਜਾਤੀ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ।

ਪ੍ਰਭਾਵ-

  1. ਰਾਜਨੀਤਿਕ ਦਲਾਂ ਦਾ ਨਿਰਮਾਣ ਜਾਤੀ ਦੇ ਆਧਾਰ ‘ਤੇ ਹੋ ਰਿਹਾ ਹੈ ।
  2. ਚੋਣਾਂ ਦੇ ਸਮੇਂ ਜਾਤ ਦੇ ਨਾਮ ਉੱਤੇ ਵੋਟ ਮੰਗੇ ਜਾਂਦੇ ਹਨ ।
  3. ਅਨੁਸੂਚਿਤ ਜਾਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਵਿਵਸਥਾ ਨੇ ਸਮਾਜ ਦਾ ਜਾਤੀਕਰਨ ਕਰ ਦਿੱਤਾ ਹੈ ।
  4. ਜਾਤੀ ਦੇ ਕਾਰਨ ਛੂਤ-ਛਾਤ ਵਰਗੀ ਅਮਾਨਵੀ ਪ੍ਰਥਾ ਨੂੰ ਉਤਸ਼ਾਹ ਮਿਲਦਾ ਹੈ ।
  5. ਕਈ ਵਾਰ ਜਾਤੀ ਸੰਘਰਸ਼ ਅਤੇ ਹਿੰਸਾ ਦਾ ਕਾਰਨ ਬਣਦੀ ਹੈ ।
  6. ਜਾਤੀ ‘ਤੇ ਆਧਾਰਿਤ ਦਬਾਅ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਜੋ ਲੋਕਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ ।

ਪ੍ਰਸ਼ਨ 6.
ਕੀ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ ? ਸਪੱਸ਼ਟ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ । ਇਸ ਪ੍ਰਥਾ ਦੇ ਕਾਰਨ ਭਾਰਤੀ ਸਮਾਜ ਦੇ ਇਕ ਵੱਡੇ ਵਰਗ ਦਾ ਸਦੀਆਂ ਤੋਂ ਸ਼ੋਸ਼ਣ ਹੁੰਦਾ ਰਿਹਾ ਹੈ । ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਰਹੀ ਹੈ । ਇੱਥੋਂ ਤਕ ਕਿ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਿਆ ਜਾਂਦਾ ਰਿਹਾ ਹੈ । ਛੂਤ-ਛਾਤ ਦੇ ਪ੍ਰਭਾਵਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਅਸਲ ਵਿਚ ਹੀ ਇਕ ਅਮਾਨਵੀ ਪ੍ਰਥਾ ਹੈ ।

ਪ੍ਰਭਾਵ-

  1. ਛੂਤ-ਛਾਤ ਦੀ ਪ੍ਰਥਾ ਸਮਾਜਿਕ ਅਸਮਾਨਤਾ ਨੂੰ ਜਨਮ ਦਿੰਦੀ ਹੈ ।
  2. ਛੂਤ-ਛਾਤ ਨਾਲ ਲੋਕਾਂ ਵਿਚ ਹੀਣਭਾਵਨਾ ਪੈਦਾ ਹੁੰਦੀ ਹੈ ।
  3. ਇਹ ਪ੍ਰਥਾ ਹਿੰਸਾ ਨੂੰ ਜਨਮ ਦਿੰਦੀ ਹੈ ।
  4. ਬਹੁਤ ਸਾਰੇ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ ।
  5. ਛੂਤ-ਛਾਤ ਦੇ ਕਾਰਨ ਲੋਕਾਂ ਨੂੰ ਰਾਜਨੀਤੀ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ।

ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਭਾਰਤੀ ਸੰਵਿਧਾਨ ਦੁਆਰਾ ਛਾਤ-ਛਾਤ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਹੈ ।

ਪ੍ਰਸ਼ਨ 7.
ਭਾਸ਼ਾਵਾਦ ਦੇ ਕੀ ਪ੍ਰਭਾਵ ਹੁੰਦੇ ਹਨ ?
ਜੋ
ਭਾਸ਼ਾਵਾਦ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-

  1. ਭਾਸ਼ਾ ਦੇ ਆਧਾਰ ਉੱਤੇ ਨਵੇਂ ਰਾਜਾਂ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।
  2. ਭਾਸ਼ਾ ਦੇ ਆਧਾਰ ‘ਤੇ ਹੀ ਰਾਜਨੀਤਿਕ ਦਲਾਂ ਦਾ ਗਠਨ ਹੋ ਰਿਹਾ ਹੈ ।
  3. ਭਾਸ਼ਾ ਦੇ ਆਧਾਰ ‘ਤੇ ਹੀ ਅੰਦੋਲਨ ਚਲ ਰਹੇ ਹਨ ।
  4. ਭਾਸ਼ਾ ਖੇਤਰਵਾਦ ਅਤੇ ਸੰਪ੍ਰਦਾਇਕਤਾ ਨੂੰ ਉਤਸ਼ਾਹਿਤ ਕਰਦੀ ਹੈ ।
  5. ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਭੇਦਭਾਵ ਅਤੇ ਹਿੰਸਾ ਪੈਦਾ ਹੁੰਦੀ ਹੈ ।
  6. ਭਾਸ਼ਾਵਾਦ ਮਤਦਾਨ ਨੂੰ ਪ੍ਰਭਾਵਿਤ ਕਰਦਾ ਹੈ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

Punjab State Board PSEB 8th Class Social Science Book Solutions Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Exercise Questions and Answers.

PSEB Solutions for Class 8 Social Science Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

SST Guide for Class 8 PSEB ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦੀ ਹੈ । ਇਹ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।

ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ-
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਨੂੰ ਸਰਵਉੱਚ ਅਦਾਲਤ ਕਹਿੰਦੇ ਹਨ । ਭਾਰਤ ਦੀ ਸਭ ਤੋਂ ਵੱਡੀ ਅਦਾਲਤ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ ?
ਉੱਤਰ-
ਮੁੱਖ ਮੁਕੱਦਮੇ ਦੋ ਪ੍ਰਕਾਰ ਦੇ ਹੁੰਦੇ ਹਨ-ਸਿਵਿਲ ਮੁਕੱਦਮੇ ਅਤੇ ਫ਼ੌਜਦਾਰੀ ਮੁਕੱਦਮੇ । ਸਿਵਿਲ ਮੁਕੱਦਮਿਆਂ ਵਿਚ ਮੌਲਿਕ ਅਧਿਕਾਰ, ਵਿਆਹ, ਤਲਾਕ, ਸੰਪੱਤੀ, ਜ਼ਮੀਨੀ ਝਗੜੇ ਆਦਿ ਸ਼ਾਮਲ ਹਨ । ਫ਼ੌਜਦਾਰੀ ਮੁਕੱਦਮਿਆਂ ਦਾ ਸੰਬੰਧ ਮਾਰ-ਕੁੱਟ, ਲੜਾਈ-ਝਗੜਿਆਂ ਅਤੇ ਗਾਲੀ-ਗਲੋਚ ਆਦਿ ਨਾਲ ਹੈ ।

ਪ੍ਰਸ਼ਨ 4.
ਸਿਵਿਲ (ਦੀਵਾਨੀ) ਮੁਕੱਦਮਾ ਕੀ ਹੈ ?
ਉੱਤਰ-
ਸਿਵਿਲ ਮੁਕੱਦਮੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ । ਇਨ੍ਹਾਂ ਝਗੜਿਆਂ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਵਿਆਹ, ਤਲਾਕ, ਬਲਾਤਕਾਰ, ਸੰਪੱਤੀ ਅਤੇ ਭੂਮੀ ਸੰਬੰਧੀ ਝਗੜੇ ਆਦਿ ਆਉਂਦੇ ਹਨ । ਇਨ੍ਹਾਂ ਦਾ ਸੰਬੰਧ ਨਿੱਜੀ ਜੀਵਨ ਨਾਲ ਹੁੰਦਾ ਹੈ । ਇਨ੍ਹਾਂ ਵਿਚ ਦੀਵਾਨੀ ਮੁਕੱਦਮੇ ਵੀ ਸ਼ਾਮਲ ਹਨ ।

ਪ੍ਰਸ਼ਨ 5.
ਸਰਕਾਰੀ ਵਕੀਲ ਕੌਣ ਹੁੰਦੇ ਹਨ ?
ਉੱਤਰ-
ਜਿਹੜੇ ਵਕੀਲ ਸਰਕਾਰ ਵੱਲੋਂ ਮੁਕੱਦਮਾ ਲੜਦੇ ਹਨ, ਉਨ੍ਹਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਜਨਹਿਤ ਮੁਕੱਦਮਾ (P.I.L.) ਕੀ ਹੈ ?
ਉੱਤਰ-
ਜਨਹਿਤ ਮੁਕੱਦਮੇ ਸਰਕਾਰ ਦੇ ਕਿਸੇ ਵਿਭਾਗ ਜਾਂ ਅਧਿਕਾਰੀ ਜਾਂ ਸੰਸਥਾ ਦੇ ਵਿਰੁੱਧ ਦਾਇਰ ਕੀਤੇ ਜਾਂਦੇ ਹਨ । ਅਜਿਹੇ ਮੁਕੱਦਮੇ ਦਾ ਸੰਬੰਧ ਸਰਵਜਨਕ ਹਿੱਤ ਨਾਲ ਹੋਣਾ ਜ਼ਰੂਰੀ ਹੈ । ਕਿਸੇ ਦੇ ਨਿੱਜੀ ਹਿੱਤਾਂ ਦੀ ਰੱਖਿਆ ਲਈ ਜਨਹਿਤ ਮੁਕੱਦਮੇਬਾਜ਼ੀ ਦੀ ਸ਼ਰਣ ਨਹੀਂ ਲਈ ਜਾ ਸਕਦੀ । ਅਜਿਹੇ ਕੇਸਾਂ ਦੀ ਪੈਰਵੀ ਸਰਕਾਰੀ ਵਕੀਲਾਂ ਦੇ ਦੁਆਰਾ ਹੀ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਐੱਫ. ਆਈ. ਆਰ. (ਮੁੱਢਲੀ ਸੂਚਨਾ ਸ਼ਿਕਾਇਤ) ਕੀ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ-ਕਿਸੇ ਤਰ੍ਹਾਂ ਦੀ ਦੁਰਘਟਨਾ ਹੋਣ ‘ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ । ਇਹ ਸੂਚਨਾ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਣੀ ਹੁੰਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਦਾ ਮਹੱਤਵ ਵਰਣਨ ਕਰੋ ।
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦਾ ਹੈ । ਲੋਕਤੰਤਰੀ ਸਰਕਾਰ ਵਿਚ ਨਿਆਂਪਾਲਿਕਾ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨੂੰ ਸੰਵਿਧਾਨ ਦੀ ਰੱਖਿਅਕ’, ਲੋਕਤੰਤਰ ਦੀ ਪਹਿਰੇਦਾਰ ਅਤੇ ਅਧਿਕਾਰਾਂ ‘ਤੇ ਸੁਤੰਤਰਤਾਵਾਂ ਦੀ ਸਮਰਥਕ ਮੰਨਿਆ ਗਿਆ ਹੈ । ਸੰਘੀ ਪ੍ਰਣਾਲੀ ਵਿਚ ਨਿਆਂਪਾਲਿਕਾ ਦੀ ਮਹੱਤਤਾ ਹੋਰ ਵੀ ਵੱਧ ਹੈ ਕਿਉਂਕਿ ਸੰਘੀ ਪ੍ਰਣਾਲੀ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਨ, ਸੰਵਿਧਾਨ ਦੀ ਰੱਖਿਆ ਕਰਨ ਅਤੇ ਇਸ ਦੀ ਨਿਰਪੱਖ ਵਿਆਖਿਆ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਂਦੀ ਹੈ । ਕਿਸੇ ਸਰਕਾਰ ਦੀ ਸ਼੍ਰੇਸ਼ਟਤਾ ਨੂੰ ਪਰਖਣ ਲਈ ਉਸਦੀ ਨਿਆਂਪਾਲਿਕਾ ਦੀ ਭੂਮਿਕਾ ਦੀ ਨਿਪੁੰਨਤਾ ਸਭ ਤੋਂ ਵੱਡੀ ਕਸੌਟੀ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰ ਲਿਖੋ ।
ਉੱਤਰ-
ਨਿਆਂਇਕ ਪੁਨਰ ਨਿਰੀਖਣ ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ ਹੈ । ਇਸਦੇ ਅਨੁਸਾਰ ਨਿਆਂਪਾਲਿਕਾ ਇਹ ਦੇਖਦੀ ਹੈ ਕਿ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੋਈ ਅਧਿਆਦੇਸ਼ (ਆਰਡੀਨੈਂਸ) ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ । ਜੇਕਰ ਨਿਆਂਪਾਲਿਕਾ ਨੂੰ ਮਹਿਸੂਸ ਹੋ ਜਾਏ ਕਿ ਇਹ ਸੰਵਿਧਾਨ ਦੇ ਵਿਰੁੱਧ ਹੈ ਤਾਂ ਉਹ ਉਸਨੂੰ ਕਾਨੂੰਨ ਜਾਂ ਅਧਿਆਦੇਸ਼) ਨੂੰ ਰੱਦ ਕਰ ਸਕਦੀ ਹੈ । ਆਪਣੇ ਇਸੇ ਅਧਿਕਾਰ ਦੇ ਕਾਰਨ ਹੀ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਅਖਵਾਉਂਦੀ ਹੈ ।

ਪ੍ਰਸ਼ਨ 3.
ਭਾਰਤ ਦੀ ਨਿਆਂਇਕ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਰਵਉੱਚ ਅਦਾਲਤ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ । ਪ੍ਰਾਂਤਾਂ ਦੀਆਂ ਆਪਣੀਆਂ-ਆਪਣੀਆਂ ਅਦਾਲਤਾਂ ਹਨ, ਜਿਨ੍ਹਾਂ ਨੂੰ ਹਾਈ ਕੋਰਟ ਕਿਹਾ ਜਾਂਦਾ ਹੈ । ਜ਼ਿਲਾ ਪੱਧਰ ‘ਤੇ ਸੈਸ਼ਨ ਅਦਾਲਤਾਂ ਕੰਮ ਕਰਦੀਆਂ ਹਨ । ਇਸਦੇ ਇਲਾਵਾ ਤਹਿਸੀਲ ਪੱਧਰ ਤੇ ਉਪ-ਮੰਡਲ ਮੈਜਿਸਟ੍ਰੇਟ ਹਨ । ਸਥਾਨਿਕ ਪੱਧਰ ‘ਤੇ ਨਿਆਂ ਦਾ ਕੰਮ ਪੰਚਾਇਤਾਂ ਅਤੇ ਨਿਆਂਪਾਲਿਕਾ-ਨਿਗਮਾਂ ਕਰਦੀਆਂ ਹਨ । ਸਾਰੀਆਂ ਅਦਾਲਤਾਂ ਕ੍ਰਮਵਾਰ ਸਰਵਉੱਚ ਅਦਾਲਤਾਂ ਦੇ ਅਧੀਨ ਹਨ । ਜੇਕਰ ਕੋਈ ਹੇਠਲੀ ਅਦਾਲਤ ਦੇ ਨਿਆਂ ਤੋਂ ਖੁਸ਼ ਨਹੀਂ ਹੈ ਤਾਂ ਉਹ ਉੱਚ ਅਦਾਲਤ ਵਿਚ ਅਪੀਲ ਕਰ ਸਕਦਾ ਹੈ ।

ਪ੍ਰਸ਼ਨ 4.
ਫ਼ੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਹਨ ? ਸਿਵਿਲ (ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਅੰਤਰ ਲਿਖੋ ।
ਉੱਤਰ-
ਫ਼ੌਜਦਾਰੀ ਮੁਕੱਦਮਿਆਂ ਵਿਚ ਮਾਰ-ਕੁੱਟ, ਲੜਾਈ-ਝਗੜਿਆਂ, ਗਾਲੀ-ਗਲੋਚ ਆਦਿ ਦੇ ਮੁਕੱਦਮੇ ਸ਼ਾਮਲ ਹਨ । ਕਿਸੇ ਵਿਅਕਤੀ ਨੂੰ ਕੋਈ ਸਰੀਰਿਕ ਨੁਕਸਾਨ ਪੁਚਾਉਣ ਦੇ ਮਾਮਲੇ ਫ਼ੌਜਦਾਰੀ ਮੁਕੱਦਮਿਆਂ ਵਿਚ ਆਉਂਦੇ ਹਨ ਉਦਾਹਰਨ ਵਜੋਂ ਜਦੋਂ ਕੋਈ ਵਿਅਕਤੀ ਕਿਸੇ ਦੀ ਜ਼ਮੀਨ ‘ਤੇ ਅਣਉੱਚਿਤ ਅਧਿਕਾਰ ਕਰ ਲੈਂਦਾ ਹੈ ਤਾਂ ਇਹ ਦੀਵਾਨੀ ਮੁਕੱਦਮੇ ਦਾ ਵਿਸ਼ਾ ਹੈ । ਪਰੰਤੂ ਜਦੋਂ ਦੋਹਾਂ ਪੱਖਾਂ ਵਿਚ ਲੜਾਈ-ਝਗੜਾ ਜਾਂ ਮਾਰ-ਕੁੱਟ ਹੁੰਦੀ ਹੈ ਅਤੇ ਇਕ-ਦੂਜੇ ਦਾ ਸਰੀਰਿਕ ਨੁਕਸਾਨ ਹੁੰਦਾ ਹੈ, ਤਾਂ ਇਹ ਮੁਕੱਦਮਾ ਦੀਵਾਨੀ ਦੇ ਨਾਲ-ਨਾਲ ਫ਼ੌਜਦਾਰੀ ਵੀ ਬਣ ਜਾਂਦਾ ਹੈ । ਇਰਾਦਾ-ਏ-ਕਤਲ (Intention to Murder) ਜਾਂ ਹੱਤਿਆ ਕਰਨ ਦੀ ਭਾਵਨਾ ਵੀ ਫ਼ੌਜਦਾਰੀ ਮੁਕੱਦਮਿਆਂ ਵਿਚ ਸ਼ਾਮਲ ਹੈ । ਜਦੋਂ ਕਿਸੇ ‘ਤੇ ਧਾਰਾ 134 ਦੇ ਤਹਿਤ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ।

ਇਸਦੇ ਉਲਟ ਸਿਵਿਲ ਮੁਕੱਦਮੇ ਆਮ ਤੌਰ ‘ਤੇ ਮੌਲਿਕ ਅਧਿਕਾਰਾਂ, ਵਿਆਹ, ਤਲਾਕ, ਬਲਾਤਕਾਰ, ਜ਼ਮੀਨੀ ਝਗੜਿਆਂ ਆਦਿ ਨਾਲ ਸੰਬੰਧ ਰੱਖਦੇ ਹਨ । ਇਸ ਪ੍ਰਕਾਰ ਇਨ੍ਹਾਂ ਦਾ ਸੰਬੰਧ ਵਿਅਕਤੀ ਦੇ ਨਿੱਜੀ ਜੀਵਨ ਨਾਲ ਹੁੰਦਾ ਹੈ ।

ਪ੍ਰਸ਼ਨ 5.
ਐੱਫ. ਆਈ. ਆਰ. (ਮੁੱਢਲੀ ਜਾਂ ਪ੍ਰਥਮ ਸੂਚਨਾ ਸ਼ਿਕਾਇਤ) ਕਿੱਥੇ ਦਰਜ ਕੀਤੀ ਜਾ ਸਕਦੀ ਹੈ ? ਐਫ. ਆਈ. ਆਰ. ਨਾ ਦਰਜ ਹੋਣ ‘ਤੇ ਅਦਾਲਤ ਦੀ ਭੂਮਿਕਾ ਲਿਖੋ ।
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ ਪੁਲਿਸ ਨੂੰ ਕਿਸੇ ਦੁਰਘਟਨਾ ਦੀ ਮੁੱਢਲੀ ਸੂਚਨਾ ਦੇਣਾ । ਇਹ ਸ਼ਿਕਾਇਤ ਨੇੜੇ ਦੇ ਪੁਲਿਸ ਕੇਂਦਰ ਵਿਚ ਦਰਜ ਕਰਾਈ ਜਾ ਸਕਦੀ ਹੈ । ਕਿਸੇ ਵੀ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਫਿਰ ਵੀ ਜੇਕਰ ਕਿਸੇ ਨਾਗਰਿਕ ਦੀ ਐੱਫ.ਆਈ.ਆਰ. ਕਿਸੇ ਪੁਲਿਸ ਕੇਂਦਰ ਵਿਚ ਦਰਜ ਨਹੀਂ ਹੁੰਦੀ ਤਾਂ, ਉਹ ਕਿਸੇ ਉੱਚ-ਅਦਾਲਤ ਜਾਂ ਸਰਵਉੱਚ ਅਦਾਲਤ ਦਾ ਸਹਾਰਾ ਲੈ ਸਕਦਾ ਹੈ ।

ਸੰਵਿਧਾਨ ਦੇ ਅਨੁਸਾਰ ਕੋਈ ਵੀ ਅਦਾਲਤ ਪੁਲਿਸ ਨੂੰ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇ ਸਕਦੀ ਹੈ । ਸਰਵਉੱਚ ਅਦਾਲਤ (ਸੁਪਰੀਮ ਕੋਰਟ) ਦੇ ਕੋਲ ਅਜਿਹੇ ਵਿਸ਼ੇਸ਼ ਅਧਿਕਾਰ ਹਨ । ਪਰੰਤੂ ਅੱਜ ਤਕ ਅਜਿਹੀ ਕੋਈ ਉਦਾਹਰਨ ਨਹੀਂ ਹੈ ਜਦੋਂ ਕਿਸੇ ਪੁਲਿਸ ਅਧਿਕਾਰੀ ਨੇ ਕਿਸੇ ਘਟਨਾ ਜਾਂ ਦੁਰਘਟਨਾ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਕੀਤੀ ਹੋਵੇ । ਜੇਕਰ ਅਜਿਹਾ ਹੋਵੇ, ਤਾਂ ਦੇਸ਼ ਦੀਆਂ ਅਦਾਲਤਾਂ ਨੂੰ ਇਸ ਸੰਬੰਧ ਵਿਚ ਵੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

PSEB 8th Class Social Science Guide ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਰਵਉੱਚ ਅਦਾਲਤ ਅਤੇ ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਦੱਸੋ ।
ਉੱਤਰ-
ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 2.
ਸੰਵਿਧਾਨ ਦੀ ਧਾਰਾ 136 ਦੇ ਅਨੁਸਾਰ ਸਰਵਉੱਚ ਅਦਾਲਤ ਨੂੰ ਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ?
ਉੱਤਰ-
ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣਿਆਂ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

ਪ੍ਰਸ਼ਨ 3.
‘ਵਿਸ਼ੇਸ਼ ਅਦਾਲਤ ਕਾਨੂੰਨ’ (Special Courts Act) ਕੀ ਹੈ ?
ਉੱਤਰ-
ਵਿਸ਼ੇਸ਼ ਅਦਾਲਤ ਕਾਨੂੰਨ ਦੇ ਅਨੁਸਾਰ ਵਿਸ਼ੇਸ਼ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਅਪੀਲ 30 ਦਿਨ ਦੇ ਅੰਦਰ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਕਿਸ ਸ਼੍ਰੇਣੀ ਦੇ ਮੁਕੱਦਮਿਆਂ ਵਿਚ ਆਉਂਦੇ ਹਨ ?
ਉੱਤਰ-
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਸਿਵਿਲ ਮੁਕੱਦਮਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਹਰਿੰਦਰ ਸਿੰਘ ਜੋ ਕਿ ਗਊਸ਼ਾਲਾ ਰੋਡ ਦਾ ਨਿਵਾਸੀ ਹੈ, ਦੇ ਘਰ ਦੇ ਨੇੜੇ ਬਹੁਤ ਸਾਰੇ ਮੈਰਿਜ ਪੈਲੇਸ ਹਨ । ਇਹਨਾਂ ਵਿੱਚ ਦੇਰ ਰਾਤ ਤਕ ਵੱਜਦੇ ਸੰਗੀਤ ਤੋਂ ਉਹ ਬਹੁਤ ਪਰੇਸ਼ਾਨ ਹੈ । ਉਹ ਇਹ ਵੀ ਸਮਝਦਾ ਹੈ ਕਿ ਇਸ ਸੰਗੀਤ ਤੋਂ ਉਤਪੰਨ ਆਵਾਜ਼ ਪ੍ਰਦੂਸ਼ਣ ਨਾਲ ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੋਵੇਗੀ । ਇਸ ਲਈ ਉਹ ਹਾਈ ਕੋਰਟ ਵਿੱਚ ਸ਼ਹਿਰੀ ਪ੍ਰਸ਼ਾਸਨ ਵਿਰੁੱਧ ਇਕ ਮੁਕੱਦਮਾ ਦਾਇਰ ਕਰਦਾ ਹੈ । ਹਾਈ ਕੋਰਟ ਇਸ ਮੁਕੱਦਮੇ ਨੂੰ ਕਿਸ ਕਿਸਮ ਦੇ ਅਧੀਨ ਰਜਿਸਟਰ ਕਰੇਗੀ ?
(i) ਸਿਵਲ ਮੁਕੱਦਮਾ
(ii) ਫੌਜਦਾਰੀ ਮੁਕੱਦਮਾ
(iii) ਜਨਹਿੱਤ ਮੁਕੱਦਮਾ
(iv) ਅਪੀਲ ।
ਉੱਤਰ-
(iii) ਜਨਹਿੱਤ ਮੁਕੱਦਮਾ

ਪ੍ਰਸ਼ਨ 2.
ਜਨਹਿਤ ਮੁਕੱਦਮੇ ਦੀ ਪੈਰਵੀ ਕੌਣ ਕਰਦਾ ਹੈ ?
(i) ਜ਼ਿਲ੍ਹਾਧੀਸ਼
(ii) ਮੁੱਖ ਜੱਜ
(iii) ਸਰਕਾਰੀ ਵਕੀਲ
(iv) ਰਾਜਪਾਲ ।
ਉੱਤਰ-
(iii) ਸਰਕਾਰੀ ਵਕੀਲ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੋਹਿੰਦਰ ਸਿੰਘ ਨੂੰ ਕਿਸੇ ਨੇ ਕੁੱਟਿਆ ਹੈ ਅਤੇ ਉਸਨੂੰ ਸੱਟਾਂ ਲੱਗੀਆਂ ਹਨ । ਉਸਨੇ ਆਪਣੀ ਐਫ. ਆਈ. ਆਰ. (FI.R.) ਕਿੱਥੇ ਦਰਜ ਕਰਵਾਈ ਹੋਵੇਗੀ ?
(i) ਹਾਈਕੋਰਟ ਵਿਚ
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ
(iii) ਰਾਜਸਭਾ ਵਿਚ
(iv) ਸਰਕਾਰੀ ਵਕੀਲ ਦੇ ਕੋਲ ।
ਉੱਤਰ-
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ

ਪ੍ਰਸ਼ਨ 4.
ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ?
(i) ਧਾਰਾ-134
(ii) ਧਾਰਾ-135
(iii) ਧਾਰਾ-136
(iv) ਧਾਰਾ-137.
ਉੱਤਰ-
(iii) ਧਾਰਾ-136

ਪ੍ਰਸ਼ਨ 5.
ਉੱਚ-ਅਦਾਲਤਾਂ ਦਾ ਗਠਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
(i) ਜ਼ਿਲ੍ਹਾ ਪੱਧਰ
(ii) ਤਹਿਸੀਲ ਪੱਧਰ
(iii) ਰਾਜ ਪੱਧਰ
(iv) ਪਿੰਡ ਪੱਧਰ ।
ਉੱਤਰ-
(iii) ਰਾਜ ਪੱਧਰ

ਪ੍ਰਸ਼ਨ 6.
ਜਨ-ਹਿੱਤ ਮੁਕੱਦਮਾ ਕਿਸ ਪ੍ਰਕਾਰ ਦਰਜ ਹੋ ਸਕਦਾ ਹੈ ?
(i) ਨਿੱਜੀ ਹਿੱਤਾਂ ਦੀ ਰਾਖੀ ਲਈ ।
(ii) ਸਰਕਾਰੀ ਹਿੱਤਾਂ ਦੀ ਰਾਖੀ ਲਈ
(iii) ਜਨਤਕ ਹਿੱਤਾਂ ਦੀ ਰਾਖੀ ਲਈ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਜਨਤਕ ਹਿੱਤਾਂ ਦੀ ਰਾਖੀ ਲਈ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ……………………….. ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ ।
ਉੱਤਰ-
FIR

2. ਭਾਰਤ ਦੀ ਸਭ ਤੋਂ ਵੱਡੀ ਅਦਾਲਤ ……………………. ਹੈ ।
ਉੱਤਰ-
ਸਰਵਉੱਚ ਅਦਾਲਤ/ਸੁਪਰੀਮ ਕੋਰਟ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

3. ਸਰਕਾਰ ਦੇ ਮੁੱਖ ਅੰਗ ………………………… ਹਨ ।
ਉੱਤਰ-
ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ

4. ਸੁਪਰੀਮ ਕੋਰਟ ਦਾ ਜੱਜ ………………………… ਸਾਲ ਅਤੇ ਹਾਈਕੋਰਟ ਦਾ ਜੱਜ …………………….. ਸਾਲ ਤੱਕ ਪਦਵੀ ਤੇ ਰਹਿੰਦੇ ਹਨ ।
ਉੱਤਰ-
65, 62

5. ਪੀ. ਆਈ. ਐੱਲ. ਤੋਂ ਭਾਵ ……………………….. ਹੈ ।
ਉੱਤਰ-
ਜਨਹਿੱਤ ਮੁਕੱਦਮੇ

6. ਫ਼ੌਜਦਾਰੀ ਮੁਕੱਦਮਾ ਧਾਰਾ ………… ਅਧੀਨ ਦਰਜ਼ ਹੁੰਦਾ ਹੈ ।
ਉੱਤਰ-
134.

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗਲਤ (×) ਦਾ ਚਿੰਨ੍ਹ ਲਾਓ :

1. ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਕਿਹਾ ਜਾਂਦਾ ਹੈ ।
2. ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ ।
3. ਜ਼ਿਲ੍ਹਾ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਉੱਚ-ਅਦਾਲਤਾਂ ‘ਚ ਅਪੀਲ ਨਹੀਂ ਹੋ ਸਕਦੀ ।
4. ਜੱਜ ਦਾ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ ।
5. ਜ਼ਮੀਨ-ਜਾਇਦਾਦ ਨਾਲ ਸੰਬੰਧਿਤ ਝਗੜਾ ਫ਼ੌਜਦਾਰੀ ਝਗੜਾ ਹੈ ।
ਉੱਤਰ-
1. (√)
2. (×)
3. (×)
4. (×)
5. (×)

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

(ਹ) ਸਹੀ ਜੋੜੇ ਬਣਾਓ :

1. ਭਾਰਤ ਦੀ ਸਰਵ-ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
2. ਉੱਚ ਅਦਾਲਤ ਸੰਪੱਤੀ ਅਤੇ ਜ਼ਮੀਨੀ ਝਗੜੇ
3. ਫ਼ੌਜਦਾਰੀ ਮੁਕੱਦਮੇ ਦਿੱਲੀ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਉੱਤਰ-

1. ਭਾਰਤ ਦੀ ਸਰਵ-ਉੱਚ ਅਦਾਲਤ ਦਿੱਲੀ
2. ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
3. ਫ਼ੌਜਦਾਰੀ ਮੁਕੱਦਮੇ ਸੰਪੱਤੀ ਅਤੇ ਜ਼ਮੀਨੀ ਝਗੜੇ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤ ਦੀਆਂ ਸਾਰੀਆਂ ਅਦਾਲਤਾਂ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ । ਦੇਸ਼ ਦੀ ਸਭ ਤੋਂ ਵੱਡੀ ਅਦਾਲਤ ‘ਸਰਵਉੱਚ ਅਦਾਲਤ’ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸਥਿਤ ਹੈ । ਤਾਂ ਰਾਜਾਂ ਦੀਆਂ ਆਪਣੀਆਂ-ਆਪਣੀਆਂ ਉੱਚ ਅਦਾਲਤਾਂ ਹਨ । ਜ਼ਿਲ੍ਹਾ ਪੱਧਰ ‘ਤੇ ਸ਼ੈਸ਼ਨ ਅਦਾਲਤਾਂ ਹਨ । ਇਸ ਤੋਂ ਇਲਾਵਾ ਤਹਿਸੀਲ ਪੱਧਰ ‘ਤੇ ਉਪ-ਮੰਡਲ ਅਧਿਕਾਰੀ ਹਨ । ਸਥਾਨਿਕ ਪੱਧਰ ‘ਤੇ ਲੋਕਾਂ ਨੂੰ ਨਿਆਂ ਉਪਲੱਬਧ ਕਰਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਨਗਰ-ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਆਦਿ ਦਾ ਗਠਨ ਕੀਤਾ ਗਿਆ ਹੈ । ਸਭ ਤੋਂ ਵੱਡੀ ਅਦਾਲਤ ਸਰਵਉੱਚ ਅਦਾਲਤ ਦੇ ਅਧੀਨ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਅਧੀਨ ਜ਼ਿਲ੍ਹਾ ਅਦਾਲਤਾਂ ਹਨ । ਇਸੇ ਪ੍ਰਕਾਰ ਤਹਿਸੀਲ ਪੱਧਰ ‘ਤੇ ਅਦਾਲਤਾਂ ਜ਼ਿਲਾ ਅਦਾਲਤਾਂ ਦੇ ਅਧੀਨ ਹਨ । ਇਸ ਤੋਂ ਸਪੱਸ਼ਟ ਹੈ ਕਿ ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ ਹੇਠ ਲਿਖੀ ਵਿਵਸਥਾ ਕੀਤੀ ਗਈ ਹੈ –

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਉਸ ‘ਤੇ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਰਾਸ਼ਟਰਪਤੀ ਦੁਆਰਾ ਵੀ ਕੀਤੀ ਜਾਂਦੀ ਹੈ ।
  3. ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਤੇ ਬਿਰਾਜਮਾਨ ਰਹਿ ਸਕਦੇ ਹਨ । ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦਾ ਵੇਤਨ ਵੀ ਜ਼ਿਆਦਾ ਹੈ । ਇਸ ਨੂੰ ਉਨ੍ਹਾਂ ਦੇ ਕਾਰਜਕਾਲ ਵਿਚ ਘਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 3.
ਐੱਫ. ਆਈ. ਆਰ. ਜਾਂ ਮੁੱਢਲੀ (ਪਾਥਮਿਕ ਸੂਚਨਾ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਵਿਅਕਤੀ ਕੀਕੀ ਯਤਨ ਕਰ ਸਕਦਾ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਕਿਸੇ ਵੀ ਦੁਰਘਟਨਾ ਦੀ ਰਿਪੋਰਟ ਪੁਲਿਸ ਵਿਚ ਦਰਜ ਕਰਾਉਣ ਤੋਂ ਹੈ । ਇਹ ਰਿਪੋਰਟ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ ਜਾ ਸਕਦੀ ਹੈ । ਨਿਯਮ ਦੇ ਅਨੁਸਾਰ ਕਿਸੇ ਵੀ ਪੁਲਿਸ ਸਟੇਸ਼ਨ ਦੀ ਪੁਲਿਸ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਜੇਕਰ ਕਿਸੇ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਨਹੀਂ ਕਰਦੀ, ਤਾਂ ਉਸ ਪੁਲਿਸ ਕੇਂਦਰ ਦੇ ਐੱਸ. ਐੱਚ. ਓ. (ਥਾਣੇਦਾਰ) ਤਕ ਪੁਹੰਚ ਕੀਤੀ ਜਾ ਸਕਦੀ ਹੈ । ਜੇਕਰ ਥਾਣੇਦਾਰ ਵੀ ਉਸ ਮੁੱਢਲੀ ਸੂਚਨਾ ਸ਼ਿਕਾਇਤ ਨੂੰ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਪ-ਪੁਲਿਸ ਅਧਿਕਾਰੀ ਨੂੰ ਮਿਲਿਆ ਜਾ ਸਕਦਾ ਹੈ । ਜੇਕਰ ਉਹ ਵੀ ਮੁੱਢਲੀ ਸ਼ਿਕਾਇਤ ਸੂਚਨਾ ਦਰਜ ਨਹੀਂ ਕਰਵਾਉਂਦਾ ਤਾਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਕੋਲ ਜਾਇਆ ਜਾ ਸਕਦਾ ਹੈ । ਜੇਕਰ ਪੁਲਿਸ ਅਧਿਕਾਰੀ ਵੀ ਮੁੱਢਲੀ ਸ਼ਿਕਾਇਤ ਦਰਜ ਕਰਨ ਵਿਚ ਆਨਾਕਾਨੀ ਕਰਦਾ ਹੈ ਤਾਂ ਐੱਫ. ਆਈ. ਆਰ. ਦੇਸ਼ ਦੇ ਕਿਸੇ ਵੀ ਪੁਲਿਸ ਕੇਂਦਰ ਵਿਚ ਦਰਜ ਕਰਵਾਈ ਜਾ ਸਕਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 4.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸੇ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਦੇ ਹੇਠ ਲਿਖੇ ਪ੍ਰਾਵਧਾਨ ਕੀਤੇ ਗਏ ਹਨ-

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾਂ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਸ ਦੀ ਯੋਗਤਾ ਦੇ ਅਧਾਰ ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ।
  3. ਸਰਵ-ਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤੱਕ ਆਪਣੇ ਪਦ ਤੱਕ ਰਹਿ ਸਕਦੇ ਹਨ । ਉਨ੍ਹਾਂ ਨੂੰ ਉਸ ਦੇ ਪਦ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦੀ ਤਨਖ਼ਾਹ ਵੀ ਅਧਿਕ ਹੈ । ਇਸਨੂੰ ਉਸਦੇ ਕਾਰਜਕਾਲ ਵਿਚ ਘੱਟ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 5.
ਸਰਕਾਰੀ ਵਕੀਲ ਦੀ ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਸਰਕਾਰੀ ਵਕੀਲ ਉਹ ਵਕੀਲ ਹੁੰਦੇ ਹਨ ਜਿਹੜੇ ਸਰਕਾਰ ਦੇ ਪੱਖ ਵਿਚ ਮੁਕੱਦਮਾ ਲੜਦੇ ਹਨ । ਭਿੰਨ-ਭਿੰਨ ਪ੍ਰਕਾਰ ਦੇ ਮੁਕੱਦਮੇ ਲੜਨ ਲਈ ਭਿੰਨ-ਭਿੰਨ ਸਰਕਾਰੀ ਵਕੀਲ ਹੁੰਦੇ ਹਨ । ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਦੇ ਵਿਚਾਲੇ ਹੋਣ ਵਾਲੇ ਮੁਕੱਦਮੇ, ਸਰਕਾਰੀ ਸੰਪੱਤੀ ਦੇ ਕੇਸ, ਫ਼ੌਜਦਾਰੀ ਮੁਕੱਦਮੇ ਅਤੇ ਸਿਵਿਲ ਮੁਕੱਦਮੇ ਲੜਨ ਲਈ ਸਰਕਾਰੀ ਵਕੀਲ ਅਲੱਗ-ਅਲੱਗ ਹੁੰਦੇ ਹਨ । ਇਨ੍ਹਾਂ ਸਭ ਮੁਕੱਦਮਿਆਂ ਵਿਚ ਸਰਕਾਰੀ ਵਕੀਲਾਂ ਨੂੰ ਸਰਕਾਰ ਦੇ ਪੱਖ ਵਿਚ ਲੜਨਾ ਹੁੰਦਾ ਹੈ ਅਤੇ ਹਰ ਮੁਕੱਦਮੇ ਵਿਚ ਸਰਕਾਰ ਦਾ ਬਚਾਓ ਕਰਨਾ ਹੁੰਦਾ ਹੈ ।

ਪ੍ਰਸ਼ਨ 6.
ਸਰਵਉੱਚ ਅਦਾਲਤ, ਉੱਚ ਅਦਾਲਤ, ਜ਼ਿਲ੍ਹਾ ਅਦਾਲਤ ਅਤੇ ਤਹਿਸੀਲ ਪੱਧਰ ਦੀਆਂ ਅਦਾਲਤਾਂ ਕਿੱਥੇ-ਕਿੱਥੇ ਸਥਿਤ ਹੁੰਦੀਆਂ ਹਨ ? ਪਿੰਡ ਪੱਧਰ ਦੀ ਅਦਾਲਤ ਬਾਰੇ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦੇਸ਼ ਦੀ ਰਾਜਧਾਨੀ ਵਿਚ, ਉੱਚ ਅਦਾਲਤਾਂ ਪ੍ਰਾਂਤਾਂ ਵਿਚ ਅਤੇ ਜ਼ਿਲ੍ਹਾ ਅਦਾਲਤਾਂ ਜ਼ਿਲ੍ਹਿਆਂ ਵਿਚ ਸਥਿਤ ਹੁੰਦੀਆਂ ਹਨ । ਤਹਿਸੀਲ ਪੱਧਰ ਦੇ ਅਦਾਲਤ ਜ਼ਿਲ੍ਹਾ ਅਦਾਲਤ ਦੇ ਅਧੀਨ ਹੁੰਦੇ ਹਨ । ਪਿੰਡ ਪੱਧਰ ‘ਤੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪਿੰਡਾਂ ਵਿਚ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ । ਪਰੰਤੂ ਇਨ੍ਹਾਂ ਦੇ ਅਧਿਕਾਰ ਜ਼ਿਆਦਾ ਵਿਸਤ੍ਰਿਤ ਨਹੀਂ ਹਨ । ਇਹ ਛੋਟੇ-ਮੋਟੇ ਝਗੜਿਆਂ ਦਾ ਹੀ ਨਿਪਟਾਰਾ ਕਰਦੀਆਂ ਹਨ । ਇਨ੍ਹਾਂ ਨੂੰ ਕਿਸੇ ਅਪਰਾਧੀ ਨੂੰ ਜੇਲ੍ਹ ਭੇਜਣ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ । ਇਹ ਅਪਰਾਧੀ ਨੂੰ ਆਮ ਤੌਰ ‘ਤੇ ਜੁਰਮਾਨਾ ਹੀ ਕਰਦੀਆਂ ਹਨ ।

ਪ੍ਰਸ਼ਨ 7.
ਹੇਠਲੀ ਪੱਧਰ ਤੋਂ ਮੁਕੱਦਮਾ ਉੱਪਰਲੀ ਪੱਧਰ ਦੀ ਅਦਾਲਤ ਵਿਚ ਲਿਆਉਣ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਨਾਗਰਿਕਾਂ ਨੂੰ ਨਿਆਂ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ । ਜੇਕਰ ਕਿਸੇ ਕੇਸ ਵਿਵਾਦ) ਵਿਚ ਅਜਿਹਾ ਪ੍ਰਤੀਤ ਹੋਵੇ ਕਿ ਨਿਆਂ ਠੀਕ ਨਹੀਂ ਹੋਇਆ, ਤਾਂ ਕੋਈ ਵੀ ਨਾਗਰਿਕ ਉੱਚ ਪੱਧਰ ਦੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ । ਜ਼ਿਲ੍ਹਾ ਅਦਾਲਤਾਂ ਦੇ ਵਿਰੁੱਧ ‘ਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ਅਤੇ ਉੱਚ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ । ਸਰਵਉੱਚ ਅਦਾਲਤ ਦੇ ਨਿਰਣਿਆਂ ਨੂੰ ਮੰਨਣ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ । ਇਸ ਪ੍ਰਕਾਰ ਉੱਚ-ਅਦਾਲਤ ਦੇ ਫੈਸਲੇ ਨੂੰ ਮੰਨਣ ਦੇ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ ।

ਪ੍ਰਸ਼ਨ 8.
ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਜੱਜਾਂ ਦੀ ਨਿਯੁਕਤੀ ਮੁੱਖ ਤੌਰ ‘ਤੇ ਰਾਸ਼ਟਰਪਤੀ ਕਰਦਾ ਹੈ । ਉਹ ਪਹਿਲਾਂ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਨਿਯੁਕਤੀ ਕਰਦਾ ਹੈ । ਫਿਰ ਉਹ ਉਸਦੀ ਸਲਾਹ ਨਾਲ ਸਰਵਉੱਚ ਅਦਾਲਤ ਦੇ ਹੋਰ ਜੱਜਾਂ ਦੀ ਨਿਯੁਕਤੀ ਕਰਦਾ ਹੈ ।

ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਦੇ ਸਮੇਂ ਉਹ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੇ ਨਾਲ-ਨਾਲ ਸੰਬੰਧਿਤ ਰਾਜ ਦੀ ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਪਾਲ ਦੀ ਸਲਾਹ ਲੈਂਦਾ ਹੈ ।

ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਸੰਬੰਧਿਤ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ । ਇਸ ਸੰਬੰਧੀ ਉਹ ਉੱਚ ਅਦਾਲਤ ਦੀ ਸਲਾਹ ਲੈਂਦਾ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 9.
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਅਪੀਲਾਂ ਸੁਣਨ ਨਾਲ ਸੰਬੰਧ ਰੱਖਦਾ ਹੈ । ਇਹ ਉੱਚ ਅਦਾਲਤਾਂ ਦੁਆਰਾ ਕੀਤੇ ਗਏ ਨਿਰਣੇ ਦੇ ਵਿਰੁੱਧ ਅਪੀਲਾਂ ਸੁਣਦਾ ਹੈ । ਇਹ ਅਪੀਲਾਂ ਤਿੰਨ ਪ੍ਰਕਾਰ ਦੀਆਂ ਹੋ ਸਕਦੀਆਂ ਹਨ-ਸੰਵਿਧਾਨ ਸੰਬੰਧੀ, ਦੀਵਾਨੀ ਅਤੇ ਫ਼ੌਜਦਾਰੀ ।

1. ਸੰਵਿਧਾਨ ਸੰਬੰਧੀ ਅਪੀਲਾਂ-

  • ਜੇਕਰ ਕਿਸੇ ਰਾਜ ਦੀ ਉੱਚ ਅਦਾਲਤ ਦੁਆਰਾ ਦੀਵਾਨੀ, ਫ਼ੌਜਦਾਰੀ ਜਾਂ ਕਿਸੇ ਹੋਰ ਮੁਕੱਦਮੇ ਦੇ ਬਾਰੇ ਵਿਚ ਇਹ ਪ੍ਰਮਾਣ-ਪੱਤਰ ਜਾਰੀ ਕਰ ਦਿੱਤੇ ਜਾਣ ਕਿ ਮੁਕੱਦਮੇ ਵਿਚ ਹੋਰ ਵਧੇਰੇ ਸੰਵਿਧਾਨਿਕ ਵਿਆਖਿਆ ਦੀ ਲੋੜ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਜੇਕਰ ਉਹ ਅਦਾਲਤ ਪ੍ਰਮਾਣ-ਪੱਤਰ ਨਾ ਵੀ ਜਾਰੀ ਕਰ ਸਕੇ ਤਾਂ ਸਰਵਉੱਚ ਅਦਾਲਤ ਖ਼ੁਦ ਅਜਿਹੀ ਮਨਜ਼ੂਰੀ ਦੇ ਕੇ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ ।

2. ਦੀਵਾਨੀ ਅਪੀਲਾਂ-

  • ਜੇਕਰ ਉੱਚ ਅਦਾਲਤ ਦੁਆਰਾ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਮੁਕੱਦਮੇ ਵਿਚ ਸਧਾਰਨ ਮਹੱਤਵ ਦਾ ਕੋਈ ਕਾਨੂੰਨੀ ਪ੍ਰਸ਼ਨ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਕੁੱਝ ਵਿਸ਼ੇਸ਼ ਮੁਕੱਦਮਿਆਂ ਵਿਚ ਸਰਵਉੱਚ ਅਦਾਲਤ ਉੱਚ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਵੀ ਉਸਦੇ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

3. ਫ਼ੌਜਦਾਰੀ ਅਪੀਲਾਂ – ਸਰਵਉੱਚ ਅਦਾਲਤ ਹੇਠ ਲਿਖੀਆਂ ਸਥਿਤੀਆਂ ਵਿਚ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਫ਼ੌਜਦਾਰੀ ਅਪੀਲਾਂ ਸੁਣ ਸਕਦੀ ਹੈ-

  • ਕੋਈ ਵੀ ਅਜਿਹਾ ਮੁਕੱਦਮਾ ਜਿਸ ਵਿਚ ਹੇਠਲੀਆਂ ਅਦਾਲਤਾਂ ਨੇ ਕਿਸੇ ਵਿਅਕਤੀ ਨੂੰ ਦੋਸ਼-ਮੁਕਤ ਕਰ ਦਿੱਤਾ ਹੋਵੇ, ਪਰ ਉੱਚ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਨੇ ਹੇਠਲੀ ਅਦਾਲਤ ਵਿਚ ਚਲ ਰਹੇ ਮੁਕੱਦਮੇ ਨੂੰ ਸਿੱਧਾ ਆਪਣੇ ਕੋਲ ਮੰਗਵਾ ਲਿਆ ਹੋਵੇ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਇਹ ਪ੍ਰਮਾਣਿਤ ਕਰੇ ਕਿ ਮੁਕੱਦਮਾ ਅਪੀਲ ਦੇ ਯੋਗ ਹੈ ।

ਇਸ ਤੋਂ ਇਲਾਵਾ ਧਾਰਾ 136 ਦੇ ਅੰਤਰਗਤ ਸਰਵਉੱਚ ਅਦਾਲਤ ਨੂੰ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

Punjab State Board PSEB 8th Class Social Science Book Solutions Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 8 Social Science Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

SST Guide for Class 8 PSEB ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਸਦ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਸੰਸਦ ਅੰਗਰੇਜ਼ੀ ਸ਼ਬਦ ਪਾਰਲੀਮੈਂਟ (Parliament) ਦਾ ਅਨੁਵਾਦ ਹੈ । ਇਹ ਅੰਗਰੇਜ਼ੀ ਸ਼ਬਦ ਫ਼ਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ (Parler) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗੱਲਬਾਤ ਕਰਨਾ । ਇਸ ਪ੍ਰਕਾਰ ਸੰਸਦ ਇਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਸ਼ਿਆਂ ‘ਤੇ ਗੱਲਬਾਤ ਕਰਦੇ ਹਨ ।

ਪ੍ਰਸ਼ਨ 2.
ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ ?
ਉੱਤਰ-
ਸਰਕਾਰ ਆਪਣੇ ਸਾਰਿਆਂ ਕੰਮਾਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸਰਕਾਰ ਉਸ ਸਮੇਂ ਤਕ ਆਪਣੇ ਅਹੁਦੇ ‘ਤੇ ਰਹਿ ਸਕਦੀ ਹੈ ਜਦੋਂ ਤਕ ਉਸਨੂੰ ਸੰਸਦ (ਵਿਧਾਨਮੰਡਲ) ਦਾ ਬਹੁਮਤ ਪ੍ਰਾਪਤ ਰਹਿੰਦਾ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਸੰਸਦ ਵਿਚ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਸਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਦੋਨਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ । ਰਾਸ਼ਟਰਪਤੀ ਦੇ ਦਸਤਖ਼ਤ ਹੋ ਜਾਣ ‘ਤੇ ਬਿੱਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 4.
ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ ?
ਉੱਤਰ-
ਲੋਕ ਸਭਾ ਚੋਣਾਂ ਦੇ ਬਾਅਦ ਰਾਸ਼ਟਰਪਤੀ ਦੇ ਸੱਦੇ ‘ਤੇ ਬਹੁਮਤ ਪ੍ਰਾਪਤ ਰਾਜਨੀਤਿਕ ਦਲ ਸਰਕਾਰ ਬਣਾਉਂਦਾ ਹੈ । ਜੇਕਰ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਗਠਬੰਧਨ ਸਰਕਾਰ ਹੋਂਦ ਵਿਚ ਆਉਂਦੀ ਹੈ ।

ਪ੍ਰਸ਼ਨ 5.
ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-

  1. ਨਾਂ-ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿਚ ਅੰਤਰ ।
  2. ਕਾਰਜਪਾਲਿਕਾ ਅਤੇ ਵਿਧਾਨ-ਮੰਡਲ ਵਿਚ ਡੂੰਘਾ ਸੰਬੰਧ ।
  3. ਉੱਤਰਦਾਈ ਸਰਕਾਰ ।
  4. ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ।
  5. ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ।
  6. ਕਾਰਜਪਾਲਿਕਾ ਦੀ ਅਨਿਸਚਿਤ ਅਵਧੀ ।

ਪ੍ਰਸ਼ਨ 6.
ਲਟਕਦੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਸੰਸਦ ਵਿਚ ਦੋ ਜਾਂ ਦੋ ਤੋਂ ਵਧੇਰੇ ਰਾਜਨੀਤਿਕ ਦਲਾਂ ਦੀ ਆਪਸ ਵਿਚ ਮਿਲ ਕੇ ਸਰਕਾਰ ਬਣਦੀ ਹੈ ਤਾਂ ਉਸਨੂੰ ਲਟਕਦੀ ਸੰਸਦ ਆਖਦੇ ਹਨ । ਇਸ ਤਰ੍ਹਾਂ ਦੀ ਸਰਕਾਰ ਘੱਟ-ਗਿਣਤੀ ਸਰਕਾਰ ਅਖਵਾਉਂਦੀ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭਾਰਤ ਵਿਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ ?
ਉੱਤਰ-
ਭਾਰਤ ਵਿਚ ਹੇਠ ਲਿਖੇ ਕਾਰਨਾਂ ਕਰਕੇ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ-

  • ਲੋਕਾਂ ਨੂੰ ਸੰਸਦੀ ਪ੍ਰਣਾਲੀ ਦਾ ਗਿਆਨ – ਭਾਰਤੀ ਲੋਕ ਸੰਸਦੀ ਪ੍ਰਣਾਲੀ ਤੋਂ ਜਾਣੂ ਹਨ । ਇਸ ਨੂੰ ਸਰਵੋਤਮ ਸਰਕਾਰ ਮੰਨਿਆ ਗਿਆ ਹੈ। ਦੇਸ਼ ਵਿਚ 1861, 1892, 1919 ਅਤੇ 1935 ਦੇ ਕਾਨੂੰਨਾਂ ਦੁਆਰਾ ਸੰਸਦੀ ਸਰਕਾਰ ਹੀ ਸਥਾਪਿਤ ਕੀਤੀ ਗਈ ਸੀ ।
  • ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸਮਰਥਨ – ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਵੀ ਸੰਸਦੀ ਸ਼ਾਸਨ ਦਾ ਸਮਰਥਨ ਕੀਤਾ ਸੀ । ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਨੇ ਕਿਹਾ ਸੀ ਕਿ ਇਸ ਪ੍ਰਣਾਲੀ ਵਿਚ ਜਵਾਬਦੇਹੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ । ਇਸ ਲਈ ਸੰਸਦੀ ਸਰਕਾਰ ਹੀ ਸਭ ਤੋਂ ਵਧੀਆ ਸਰਕਾਰ ਹੈ ।
  • ਜਵਾਬਦੇਹੀ ‘ਤੇ ਆਧਾਰਿਤ – ਭਾਰਤ ਸਦੀਆਂ ਤਕ ਗੁਲਾਮ ਰਿਹਾ ਹੈ । ਇਸ ਲਈ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਸੀ ਜੋ ਜਵਾਬਦੇਹੀ ਦੀ ਭਾਵਨਾ ‘ਤੇ ਆਧਾਰਿਤ ਹੋਵੇ । ਇਸੇ ਕਾਰਨ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ।
  • ਪਰਿਵਰਤਨਸ਼ੀਲ ਸਰਕਾਰ – ਭਾਰਤ ਨੇ ਲੰਬੇ ਸਮੇਂ ਤੋਂ ਬਾਅਦ ਸੁਤੰਤਰਤਾ ਪ੍ਰਾਪਤ ਕੀਤੀ ਸੀ । ਇਸ ਲਈ ਲੋਕ ਅਜਿਹੀ ਸਰਕਾਰ ਚਾਹੁੰਦੇ ਸਨ ਜਿਹੜੀ ਨਿਰੰਕੁਸ਼ ਨਾ ਬਣ ਸਕੇ । ਇਸ ਲਈ ਸੰਸਦੀ ਸਰਕਾਰ ਨੂੰ ਚੁਣਿਆ ਗਿਆ ਜਿਸ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ।
  • ਲੋਕਤੰਤਰ ਦੀ ਸਥਾਪਨਾ – ਲੋਕਤੰਤਰ ਦੀ ਸਹੀ ਅਰਥਾਂ ਵਿਚ ਸਥਾਪਨਾ ਅਸਲ ਵਿਚ ਸੰਸਦੀ ਸਰਕਾਰ ਹੀ ਕਰਦੀ ਹੈ । ਇਸ ਵਿਚ ਸੰਸਦ ਸਰਵਉੱਚ ਹੁੰਦੀ ਹੈ । ਉਹ ਪ੍ਰਸ਼ਨ ਪੁੱਛ ਕੇ, ਆਲੋਚਨਾ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ ਸਰਕਾਰ (ਕਾਰਜਪਾਲਿਕਾ ‘ਤੇ ਨਿਯੰਤਰਨ ਕਾਇਮ ਰੱਖਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਹੁੰਦੀ ਹੈ-ਨਾਂ-ਮਾਤਰ ਦੀ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ । ਉਸ ਨੂੰ ਵਿਧਾਨਿਕ, ਕਾਰਜਪਾਲਿਕਾ ਅਤੇ ਨਿਆਂਇਕ ਸ਼ਕਤੀਆਂ ਪ੍ਰਾਪਤ ਹਨ । ਪਰੰਤੂ ਨਾਂ-ਮਾਤਰ ਦੀ ਕਾਰਜਪਾਲਿਕਾ ਹੋਣ ਕਰਕੇ ਰਾਸ਼ਟਰਪਤੀ ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਨਾਲ ਨਹੀਂ ਕਰ ਸਕਦਾ । ਇਨ੍ਹਾਂ ਸਭ ਸ਼ਕਤੀਆਂ ਦਾ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ, ਕਿਉਂਕਿ ਉਹ ਵਾਸਤਵਿਕ ਕਾਰਜਪਾਲਿਕਾ ਹੈ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਉਂਝ ਤਾਂ ਉਹ ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ, ਪਰੰਤੂ ਅੱਜ ਗਠਬੰਧਨ ਸਰਕਾਰਾਂ ਬਣਨ ਦੇ ਕਾਰਨ ਇਸ ਕੰਮ ਵਿਚ ਉਸ ਨੂੰ ਕਾਫ਼ੀ ਸੂਝ-ਬੂਝ ਤੋਂ ਕੰਮ ਲੈਣਾ ਪੈਂਦਾ ਹੈ ।

ਪ੍ਰਸ਼ਨ 3.
ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਰਵਉੱਚ ਸੰਸਥਾ ਹੈ । ਇਕ ਲੰਬੇ ਸਮੇਂ ਤਕ ਇਹ ਇਕ ਮਜ਼ਬੂਤ ਸੰਸਥਾ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸਦੀ ਸਥਿਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ । ਇਸਦੇ ਹੇਠ ਲਿਖੇ ਮੁੱਖ ਕਾਰਨ ਹਨ-

  1. ਮਿਲੀ-ਜੁਲੀ ਸਰਕਾਰ ਜਾਂ ਲਟਕਦੀ ਸੰਸਦ,
  2. ਸਦਨ ਵਿਚ ਮੈਂਬਰਾਂ ਦੀ ਗੈਰ-ਹਾਜ਼ਰੀ,
  3. ਸਦਨ ਦੀਆਂ ਬੈਠਕਾਂ ਦੀ ਕਮੀ,
  4. ਕਮੇਟੀ ਪ੍ਰਣਾਲੀ ਦਾ ਪਤਨ,
  5. ਸਪੀਕਰ ਦੀ ਨਿਰਪੱਖਤਾ ਤੇ ਸ਼ੱਕ,
  6. ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕਿਆਂ ਵਿਚ ਪਰਿਵਰਤਨ ਅਤੇ
  7. ਸੰਸਦ ਦੀ ਕਾਰਵਾਈ ਵਿਚ ਮੈਂਬਰਾਂ ਦੁਆਰਾ ਵਾਰ-ਵਾਰ ਰੁਕਾਵਟ ।

ਪ੍ਰਸ਼ਨ 4.
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ ।
ਉੱਤਰ-
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-

  1. ਖੇਤਰੀ ਦਲਾਂ ਦੀ ਵਧਦੀ ਹੋਈ ਗਿਣਤੀ ‘ਤੇ ਰੋਕ ਲਗਾਈ ਜਾਏ ।
  2. ਸੰਸਦ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਏ ਜਾਣ ।
  3. ਪ੍ਰਧਾਨ ਮੰਤਰੀ ਦੀ ਕਮਜ਼ੋਰ ਹੁੰਦੀ ਸਥਿਤੀ ਦੀ ਮਜਬੂਤੀ ਲਈ ਕਦਮ ਉਠਾਏ ਜਾਣ ।

ਪ੍ਰਸ਼ਨ 5.
ਭਾਰਤੀ ਸੰਸਦ ਦੀ ਬਣਤਰ ਲਿਖੋ ।
ਉੱਤਰ-
ਸੰਸਦ ਦੇ ਹੇਠ ਲਿਖੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ-
1. ਲੋਕ ਸਭਾ – ਲੋਕ ਸਭਾ ਲੋਕਾਂ ਦਾ ਸਦਨ ਹੈ । ਇਸ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ । ਇਸ ਸਮੇਂ ਲੋਕ ਸਭਾ . ਦੇ ਮੈਂਬਰਾਂ ਦੀ ਸੰਖਿਆ 545 ਹੈ । ਇਨ੍ਹਾਂ ਵਿਚੋਂ 543 ਮੈਂਬਰ ਬਾਲਗ਼ ਨਾਗਰਿਕਾਂ ਦੁਆਰਾ ਪ੍ਰਤੱਖ ਰੂਪ ਵਿਚ ਚੁਣੇ ਜਾਂਦੇ ਹਨ । ਬਾਕੀ 2 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਲੋਕ ਸਭਾ ਵਿਚ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਲਈ ਸਥਾਨ ਰਾਖਵੇਂ ਹਨ ।

2. ਰਾਜ ਸਭਾ – ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਵਿਧਾਨ ਮੰਡਲਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ । ਇਸਦੇ ਕੁੱਲ 250 ਮੈਂਬਰਾਂ ਵਿਚੋਂ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੁਆਰਾ ਚੁਣੇ ਜਾਂਦੇ ਹਨ । ਬਾਕੀ 12 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਰਾਜ ਸਭਾ ਇਕ ਸਥਾਈ ਸਦਨ ਹੈ । ਪਰੰਤੂ ਹਰ 2 ਸਾਲ ਬਾਅਦ ਇਸਦੇ ਇਕ-ਤਿਹਾਈ ਮੈਂਬਰ ਸੇਵਾ-ਮੁਕਤ (ਰਿਟਾਇਰ) ਹੋ ਜਾਂਦੇ ਹਨ । ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

PSEB 8th Class Social Science Guide ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਸ ਪ੍ਰਕਾਰ ਦੀ ਹੈ ?
ਉੱਤਰ-
ਭਾਰਤ ਵਿਚ ਅਪ੍ਰਤੱਖ ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਕੁਲਦੀਪ ਕੌਰ ਦਾ ਵਿਆਹ ਲੁਧਿਆਣਾ ਤੋਂ ਪਟਿਆਲਾ ਹੋ ਗਿਆ ਹੈ । ਉਹ ਆਪਣੀ ਵੋਟ ਪਟਿਆਲਾ ਵਿਚ ਬਣਾਉਣਾ ਚਾਹੁੰਦੀ ਹੈ । ਇਸ ਦੇ ਲਈ ਉਸਨੂੰ ਕਿਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਹੈ ।
ਉੱਤਰ-
ਬੀ. ਐੱਲ. ਓ. ।

ਪ੍ਰਸ਼ਨ 3.
ਪੰਜਾਬ ਵਿਚੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
ਉੱਤਰ-
13 ਮੈਂਬਰ ।

ਪ੍ਰਸ਼ਨ 4.
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜ ਸਭਾ ਇਕ ਸਥਾਈ ਸਦਨ ਹੈ ?
ਉੱਤਰ-
ਰਾਜ ਸਭਾ ਕਦੇ ਵੀ ਪੂਰੀ ਤਰ੍ਹਾਂ ਭੰਗ ਨਹੀਂ ਹੁੰਦੀ ।

ਪ੍ਰਸ਼ਨ 5.
ਮੰਨ ਲਉ ਭਾਰਤ ਸਰਕਾਰ ਨੇ ਰੇਲਵੇ ਦੇ ਸੰਬੰਧ ਵਿਚ ਇਕ ਬਿੱਲ ਪਾਸ ਕੀਤਾ ਹੈ । ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਸਭ ਤੋਂ ਅਖੀਰ ਵਿਚ ਕਿਸ ਦੇ ਕੋਲ ਭੇਜਣਾ ਪੈਂਦਾ ਹੈ ?
ਉੱਤਰ-
ਰਾਸ਼ਟਰਪਤੀ ਦੇ ਕੋਲ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਰਕਾਰ ਦੇ ਕਿਹੜੇ-ਕਿਹੜੇ ਤਿੰਨ ਰੂਪ ਹੁੰਦੇ ਹਨ ?
ਉੱਤਰ-

  1. ਵਿਧਾਨ ਮੰਡਲ,
  2. ਕਾਰਜਪਾਲਿਕਾ ਅਤੇ
  3. ਨਿਆਂਪਾਲਿਕਾ ।

ਪ੍ਰਸ਼ਨ 7.
ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਸਮਾਗਮ ਕਦੋਂ ਬੁਲਾਉਂਦਾ ਹੈ ?
ਉੱਤਰ-
ਜਦੋਂ ਕਦੇ ਕਿਸੇ ਬਿੱਲ ‘ਤੇ ਦੋਹਾਂ ਸਦਨਾਂ ਵਿਚ ਮਤਭੇਦ ਪੈਦਾ ਹੋ ਜਾਂਦਾ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸੰਸਦ ਕਈ ਤਰੀਕਿਆਂ ਨਾਲ ਸਰਕਾਰ ਤੇ ਆਪਣਾ ਨਿਯੰਤਰਨ ਬਣਾਏ ਰੱਖਦੀ ਹੈ । ਇਹਨਾਂ ਵਿਚੋਂ ਕਿਹੜਾ ਤਰੀਕਾ ਸ਼ਾਮਲ ਨਹੀਂ ਹੈ ?
(i) ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ
(ii) ਸਥਗਨ ਪ੍ਰਸਤਾਵ
(iii) ਅਵਿਸ਼ਵਾਸ ਪ੍ਰਸਾਵ
(iv) ਅਸਹਿਯੋਗ ਪ੍ਰਸਤਾਵ ।
ਉੱਤਰ-
(iv) ਅਸਹਿਯੋਗ ਪ੍ਰਸਤਾਵ ।

ਪ੍ਰਸ਼ਨ 2.
ਭਾਰਤ ਵਿੱਚ ਕਾਨੂੰਨ ਬਣਾਉਣੇ, ਕਾਨੂੰਨ ਲਾਗੂ ਕਰਨੇ ਅਤੇ ਨਿਆਂ ਕਰਨ ਵਾਲੀ ਸੰਸਥਾਵਾਂ ਨੂੰ ਪ੍ਰਸ਼ਨ ਵਿੱਚ ਦਿੱਤੇ ਗਏ ਭ੍ਰਮ ਅਨੁਸਾਰ ਚੁਣੋ ।
(i) ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ
(iii) ਨਿਆਂਪਾਲਿਕਾ, ਵਿਧਾਨਪਾਲਿਕਾ, ਕਾਰਜਪਾਲਿਕਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ

ਪ੍ਰਸ਼ਨ 3.
ਕਾਨੂੰਨ ਬਣਾਉਣ ਦਾ ਕੰਮ ਸਰਕਾਰ ਦੇ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ ?
(i) ਵਿਧਾਨਪਾਲਿਕਾ
(ii) ਕਾਰਜਪਾਲਿਕਾ
(iii) ਨਿਆਂਪਾਲਿਕਾ
(iv) ਨਗਰਪਾਲਿਕਾ ।
ਉੱਤਰ-
(i) ਵਿਧਾਨਪਾਲਿਕਾ

ਪ੍ਰਸ਼ਨ 4.
ਮੰਨ ਲਓ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਦੇ ਸੰਬੰਧ ਵਿਚ ਇਕ ਬਿੱਲ ਪਾਸ ਕਰਨ ਜਾ ਰਹੀ ਹੈ । ਬਿਲ ਨੂੰ ਕਾਨੂੰਨ ਦੇ ਰੂਪ ਵਿਚ ਤਬਦੀਲ ਕਰਨ ਲਈ ਆਖਿਰ ਵਿਚ ਉਸ ਫਾਈਲ ‘ਤੇ ਹਸਤਾਖਰ ਕਰਨ ਲਈ ਕਿਸ ਦੇ ਕੋਲ ਭੇਜਿਆ ਜਾਵੇਗਾ ?
(i) ਰਾਸ਼ਟਰਪਤੀ
(ii) ਮੁੱਖ ਮੰਤਰੀ
(iii) ਰਾਜਪਾਲ
(iv) ਸੁਪਰੀਮ ਕੋਰਟ ਦਾ ਮੁੱਖ ਜੱਜ ।
ਉੱਤਰ-
(iii) ਰਾਜਪਾਲ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਸੁਖਦੇਵ ਸਿੰਘ, ਸੁਖਜਿੰਦਰ ਸਿੰਘ ਅਤੇ ਬਲਦੇਵ ਭਾਟੀਆ ਆਪਣੇ ਲੋਕ ਖੇਤਰ ਵਿਚ ਚੋਣ ਲੜ ਰਹੇ ਹਨ । ਮੰਨ ਲਓ ਬਲਦੇਵ ਭਾਟੀਆ 1,00,000 ਵੋਟਾਂ ਨਾਲ ਜਿੱਤ ਗਏ ਹਨ । ਹੁਣ ਉਹ ਕਿੱਥੇ ਬੈਠ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ ?
(i) ਸੰਸਦ ਭਵਨ
(ii) ਪੰਚਾਇਤ ਭਵਨ
(iii) ਵਿਧਾਨ ਸਭਾ
(iv) ਨਗਰਪਾਲਿਕਾ।
ਉੱਤਰ-
(i) ਸੰਸਦ ਭਵਨ

ਪ੍ਰਸ਼ਨ 6.
ਗੁਰਿੰਦਰ ਸਿੰਘ ਲੋਕ ਸਭਾ ਚੋਣ ਵਿਚ ਬਤੌਰ ਉਮੀਦਵਾਰ ਨਾਮਜ਼ਦਗੀ ਫਾਰਮ ਭਰਨ ਗਿਆ | ਫ਼ਾਰਮ ਵਿਚ ਵਿਵਰਣ ਹੇਠ ਲਿਖੇ ਅਨੁਸਾਰ ਹੈ-

ਉਮੀਦਵਾਰ ਦਾ ਨਾਂ ਗੁਰਿੰਦਰ ਸਿੰਘ
ਪਿਤਾ ਦਾ ਦਾ ਨਾਂ ਰਾਮ ਸਿੰਘ
ਪਤਾ 786, ਗੋਆ
ਉਮਰ 22 ਸਾਲ

ਗੁਰਿੰਦਰ ਸਿੰਘ ਦਾ ਨਾਮਜ਼ਦਗੀ ਫ਼ਾਰਮ ਰੱਦ ਕਰ ਦਿੱਤਾ ਗਿਆ । ਇਸ ਫ਼ਾਰਮ ਦੇ ਰੱਦ ਹੋਣ ਦਾ ਕੀ ਕਾਰਨ ਹੈ ?
(i) ਉਮੀਦਵਾਰ ਦਾ ਨਾਂ
(ii) ਪਿਤਾ ਦਾ ਨਾਂ
(iii) ਪਤਾ
(iv) ਉਮਰ ।
ਉੱਤਰ-
(iii) ਪਤਾ

ਪ੍ਰਸ਼ਨ 7.
ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(i) 08
(ii) 12
(iii) 02
(iv) 10.
ਉੱਤਰ-
(ii) 12

ਪ੍ਰਸ਼ਨ 8.
ਪੰਜਾਬ ਰਾਜ ਵਿਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
(i) 11
(ii) 13
(iii) 07
(iv) 02.
ਉੱਤਰ-
(iii) 07

ਪ੍ਰਸ਼ਨ 9.
ਸੰਸਦ ਦੇ ਦੋਨਾਂ ਸਦਨਾਂ ‘ਚ ਹੋਏ ਮਤਭੇਦਾਂ ਨੂੰ ਕੌਣ ਦੂਰ ਕਰਦਾ ਹੈ ?
(i) ਸਪੀਕਰ
(ii) ਪ੍ਰਧਾਨ ਮੰਤਰੀ
(iii) ਰਾਸ਼ਟਰਪਤੀ
(iv) ਉਪ-ਰਾਸ਼ਟਰਪਤੀ ।
ਉੱਤਰ-
(iii) ਰਾਸ਼ਟਰਪਤੀ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
542

2. ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
250

3. ਪੰਜਾਬ ਵਿਚ ਲੋਕ ਸਭਾ ਲਈ ………………………. ਮੈਂਬਰ ਚੁਣੇ ਜਾਂਦੇ ਹਨ ।
ਉੱਤਰ-
13

4. ਭਾਰਤ ਦਾ ਰਾਸ਼ਟਰਪਤੀ ਬਣਨ ਲਈ ……………………… ਉਮਰ ਜ਼ਰੂਰੀ ਹੈ ।
ਉੱਤਰ-
ਘੱਟ-ਤੋਂ-ਘੱਟ 35 ਸਾਲ

5. ਸੰਸਦੀ ਸਰਕਾਰ ਨੂੰ ……………………….. ਸਰਕਾਰ ਵੀ ਕਿਹਾ ਜਾਂਦਾ ਹੈ ।
ਉੱਤਰ-
ਉੱਤਰਦਾਈ

6. ਕੇਵਲ ਧਨ ਬਿੱਲ ਹੀ …………………………. ਵਿਚ ਪੇਸ਼ ਕੀਤਾ ਜਾਂਦਾ ਹੈ ।
ਉੱਤਰ-
ਲੋਕ ਸਭਾ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ ।
2. ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਗੜੀ ਸੰਬੰਧ ਹੁੰਦਾ ਹੈ ।
3. ਸੰਸਦੀ ਸਰਕਾਰ ‘ਚ ਪ੍ਰਧਾਨ ਮੰਤਰੀ ਨਾਂ-ਮਾਤਰ ਦਾ ਮੁਖੀ ਹੁੰਦਾ ਹੈ ।
4. ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ ।
ਉੱਤਰ-
1. (√)
2. (×)
3. (×)
4. (√)

(ਹ) ਸਹੀ ਜੋੜੇ ਬਣਾਓ :

1. ਲੋਕ ਸਭਾ ਵਿਧਾਨਪਾਲਿਕਾ
2. ਰਾਜ ਸਭਾ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
3. ਸੰਸਦ ਲੋਕਾਂ ਦਾ ਸਦਨ
4. ਸਰਕਾਰ ਦਾ ਇਕ ਮੁੱਖ ਅੰਗ ਸਬਾਈ ਸਦਨ ।

ਉੱਤਰ-

1. ਲੋਕ ਸਭਾ ਲੋਕਾਂ ਦਾ ਸਦਨ
2. ਰਾਜ ਸਭਾ ਸਥਾਈ ਸਦਨ
3. ਸੰਸਦ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
4. ਸਰਕਾਰ ਦਾ ਇਕ ਮੁੱਖ ਅੰਗ ਵਿਧਾਨਪਾਲਿਕਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਵਰਤਮਾਨ ਸਮੇਂ ਵਿਚ ਉਸਦੀ ਸਥਿਤੀ ਕਿਉਂ ਡਾਵਾਂਡੋਲ ਹੋ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।ਉਹ ਮੰਤਰੀਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦੇ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸ ਦੀ ਸਲਾਹ ਅਨੁਸਾਰ ਬਣਦੇ ਹਨ । ਆਪਣੇ ਮੰਤਰੀ-ਮੰਡਲ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸਦੀ ਇੱਛਾ ਤੋਂ ਬਿਨਾਂ ਆਪਣੇ ਅਹੁਦੇ ‘ਤੇ ਨਹੀਂ ਰਹਿ ਸਕਦਾ ।

ਪਰੰਤੂ ਵਰਤਮਾਨ ਸਮੇਂ ਵਿਚ ਲੋਕ ਸਭਾ ਚੋਣਾਂ ਵਿਚ ਕਿਸੇ ਇਕ ਦਲ ਨੂੰ ਪੂਰਨ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਵਰਤਮਾਨ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ ।

ਪ੍ਰਸ਼ਨ 2.
ਡਾ: ਰਾਜਿੰਦਰ ਪ੍ਰਸਾਦ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਕੌਣ ਸਨ ? ਮਜ਼ਬੂਤ ਕੇਂਦਰ ਦੇ ਬਾਰੇ ਵਿਚ ਉਨ੍ਹਾਂ ਦੇ ਕੀ ਵਿਚਾਰ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸਨ । ਇਹ ਦੋਨੋਂ ਹੀ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ।

ਡਾ: ਰਾਜਿੰਦਰ ਪ੍ਰਸਾਦ ਦੇ ਵਿਚਾਰ – ਡਾ: ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਅਹੁਦੇ ਲਈ ਵਧੇਰੇ ਸ਼ਕਤੀਆਂ ਦੇਣ ਦੇ ਪੱਖ ਵਿਚ ਸਨ । ਉਹ ਕੇਂਦਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਸਨ, ਕਿਉਂਕਿ ਭਾਰਤ ਨੂੰ ਕਈ ਸਦੀਆਂ ਤੋਂ ਬਾਅਦ ਅਜ਼ਾਦੀ ਮਿਲੀ ਸੀ ।

ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਾਰ – ਪੰਡਿਤ ਨਹਿਰੂ ਵੀ ਕੇਂਦਰ ਨੂੰ ਮਜ਼ਬੂਤ ਬਣਾਉਣ ਦੇ ਸਮਰਥਕ ਸਨ । ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਜਾਣ ।

ਪ੍ਰਸ਼ਨ 3.
“ਕਿਸੇ ਸਮੇਂ ਭਾਰਤੀ ਸੰਸਦ ਇਕ ਬਹੁਤ ਹੀ ਮਜ਼ਬੂਤ ਸੰਸਥਾ ਸੀ । ਪਰੰਤੂ ਹੁਣ ਇਸਦਾ ਪਤਨ ਹੋ ਰਿਹਾ ਹੈ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ । ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਇਹ ਇਕ ਬਹੁਤ ਹੀ ਮਜ਼ਬੂਤ ਸੰਸਥਾ ਰਹੀ ਹੈ । ਪਰ ਹੁਣ ਦਿਨਪ੍ਰਤੀਦਿਨ ਇਸਦਾ ਪਤਨ ਹੋ ਰਿਹਾ ਹੈ। ਇਕ ਹੀ ਦਿਨ ਵਿਚ ਦਸ-ਦਸ ਕਾਨੂੰਨ ਪਾਸ ਹੋ ਜਾਂਦੇ ਹਨ । ਉਨ੍ਹਾਂ ‘ਤੇ ਠੀਕ ਤਰ੍ਹਾਂ ਬਹਿਸ ਵੀ ਨਹੀਂ ਹੁੰਦੀ । ਕਾਨੂੰਨ ਨੂੰ ਵਾਸਤਵਿਕ ਰੂਪ ਪ੍ਰਦਾਨ ਕਰਨ ਦਾ ਢੰਗ ਵੀ ਬਦਲ ਗਿਆ ਹੈ । ਸੰਸਦ ਦੇ ਪਤਨ ਲਈ ਮੁੱਖ ਰੂਪ ਵਿਚ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਤ੍ਰਿਸ਼ੰਕੂ ਸੰਸਦ ਦਾ ਬਣਨਾ
  2. ਜਿੱਦ ਦੀ ਰਾਜਨੀਤੀ
  3. ਸਦਨ ਦੇ ਮੈਂਬਰਾਂ ਦੀ ਗੈਰ-ਹਾਜ਼ਰੀ
  4. ਸਦਨ ਦੀਆਂ ਬੈਠਕਾਂ ਦੀ ਸੰਖਿਆ ਵਿਚ ਕਮੀ
  5. ਕਮੇਟੀ ਪ੍ਰਣਾਲੀ ਦਾ ਕਮਜ਼ੋਰ ਹੋਣਾ
  6. ਸਪੀਕਰ ਦੀ ਨਿਰਪੱਖਤਾ ਦੇ ਸੰਬੰਧ ਵਿਚ ਸੰਦੇਹ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 4.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਅੱਜਕਲ੍ਹ ਦੇ ਸਮੇਂ ਵਿਚ ਉਸ ਦੀ ਸਥਿਤੀ ਕਿਉਂ ਡਗਮਗਾ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ । ਉਹ ਮੰਤਰੀਮੰਡਲ, ਮੰਤਰੀਪਰਿਸ਼ਦ ਅਤੇ ਲੋਕਸਭਾ ਦਾ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸੇ ਦੀ ਸਲਾਹ ਦੇ ਅਨੁਸਾਰ ਬਣਦੇ ਹਨ । ਆਪਣੇ ਮੰਤਰੀਮੰਡਲ ਦੇ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਬਿਨਾਂ ਆਪਣੇ ਪਦ ਤੇ ਨਹੀਂ ਰਹਿ ਸਕਦਾ ।

ਪਰੰਤੂ ਅੱਜਕਲ੍ਹ ਦੇ ਸਮੇਂ ਵਿਚ ਲੋਕਸਭਾ ਚੋਣਾਂ ਵਿਚ ਕਿਸੇ ਇੱਕ ਦਲ ਨੂੰ ਪੂਰਾ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਅੱਜਕਲ੍ਹ ਦੇ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਗਮਗਾ ਗਈ ਹੈ ।

ਪ੍ਰਸ਼ਨ 5.
ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦੇ ਅਰਥ ਅਤੇ ਸੰਗਠਨ ਬਾਰੇ ਲਿਖੋ ।
ਉੱਤਰ-
ਅਰਥ – ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸੰਸਦੀ ਸਰਕਾਰ ਦੇ ਦੋ ਭਾਗ ਹਨ । ਵਿਧਾਨਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਕਾਨੂੰਨ ਬਣਾਉਂਦਾ ਹੈ । ਕਾਰਜਪਾਲਿਕਾ ਦਾ ਕੰਮ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਹੈ ।

ਸੰਗਠਨ – ਵਿਧਾਨਪਾਲਿਕਾ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ । ਇਹ ਇਕ ਅਸਥਾਈ ਸਦਨ ਹੈ । ਇਸਦੇ ਉਲਟ ਰਾਜ ਸਭਾ ਇਕ ਸਥਾਈ ਸਦਨ ਹੈ । ਇਸ ਨੂੰ ਉੱਚ ਸਦਨ
ਕਿਹਾ ਜਾਂਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ 545 ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ 250 ਨਿਸਚਿਤ ਕੀਤੀ ਗਈ ਹੈ ।

ਕਾਰਜਪਾਲਿਕਾ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਸ਼ਾਮਲ ਹੈ । ਰਾਸ਼ਟਰਪਤੀ ਨਾਂ-ਮਾਤਰ ਦੀ ਅਤੇ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਵਾਸਤਵਿਕ ਕਾਰਜਪਾਲਿਕਾ ਹੈ ।

ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਵਰਤੋਂ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ । ਇਨ੍ਹਾਂ ਦੀ ਚੋਣ ਵਿਧਾਨਪਾਲਿਕਾ ਵਿਚੋਂ ਕੀਤੀ ਜਾਂਦੀ ਹੈ । ਰਾਸ਼ਟਰਪਤੀ ਦੀ ਅਪ੍ਰਤੱਖ ਰੂਪ ਨਾਲ ਚੋਣ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸੰਸਦੀ ਪ੍ਰਣਾਲੀ ਵਿਚ ਸੰਸਦ ਦੀ ਸਥਿਤੀ ਬਾਰੇ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਸੰਸਦ ਸਰਵਉੱਚ ਹੁੰਦੀ ਹੈ । ਕਾਰਜਪਾਲਿਕਾ (ਸਰਕਾਰ) ਆਪਣੇ ਕੰਮਾਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸੰਸਦ ਕਈ ਤਰੀਕਿਆਂ ਨਾਲ ਸਰਕਾਰ ‘ਤੇ ਆਪਣਾ ਨਿਯੰਤਰਨ ਰੱਖਦੀ ਹੈ, ਜਿਵੇਂ-ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ, ਬਹਿਸ, ਜ਼ੀਰੋ ਆਵਰ (Zero Hour), ਸਥਗਨ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ, ਧਿਆਨ-ਦਿਵਾਉ ਪ੍ਰਸਤਾਵ ਆਦਿ ।

ਪ੍ਰਸ਼ਨ 7.
ਭਾਰਤ ਵਿਚ ਸੰਸਦੀ ਸਰਕਾਰ ਦੇ ਅਪਨਾਉਣ ਦੇ ਕਾਰਨ ਲਿਖੋ ।
ਉੱਤਰ-

  1. ਸੰਸਦੀ ਸਰਕਾਰ ਨੂੰ ਸਰਵੋਤਮ ਮੰਨਿਆ ਗਿਆ ਹੈ ।
  2. ਸੰਸਦੀ ਪ੍ਰਣਾਲੀ ਵਿਚ ਜ਼ਿੰਮੇਵਾਰੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ ।
  3. ਸੰਸਦੀ ਸਰਕਾਰ ਕਦੇ ਵੀ ਬਦਲੀ ਜਾ ਸਕਦੀ ਹੈ । ਇਸ ਲਈ ਇਹ ਨਿਰੰਕੁਸ਼ ਨਹੀਂ ਬਣ ਪਾਉਂਦੀ ।
  4. ਲੋਕਤੰਤਰ ਨੂੰ ਸਹੀ ਅਰਥਾਂ ਵਿਚ ਸੰਸਦੀ ਸਰਕਾਰ ਹੀ ਸਥਾਪਿਤ ਕਰਦੀ ਹੈ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

Punjab State Board PSEB 8th Class Social Science Book Solutions Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Exercise Questions and Answers.

PSEB Solutions for Class 8 Social Science Civics Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

SST Guide for Class 8 PSEB ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਅਧਿਕਾਰ ਸਾਨੂੰ ਸਮਾਜ ਵਿਚ ਪ੍ਰਾਪਤ ਸਹੂਲਤਾਂ ਹਨ । ਸਧਾਰਨ ਅਰਥਾਂ ਵਿਚ ਅਧਿਕਾਰ ਮਨੁੱਖ ਦੀਆਂ ਉਹ ਉੱਚਿਤ ਮੰਗਾਂ ਹਨ ਜਿਹੜੀਆਂ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ । ਅਧਿਕਾਰਾਂ ਨੂੰ ਰਾਜ ਅਤੇ ਸਮਾਜ ਦੀ ਮਾਨਤਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਮੁੱਢਲੇ ਅਧਿਕਾਰ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਮੁੱਢਲੇ ਅਧਿਕਾਰ ਉਹ ਅਧਿਕਾਰ ਹਨ ਜਿਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਵਿਚ ਅੰਕਿਤ ਕੀਤਾ ਗਿਆ ਹੈ । ਇਨ੍ਹਾਂ ਨੂੰ ਸੰਵਿਧਾਨਿਕ ਉਪਚਾਰਾਂ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ । ਇਹ ਅਧਿਕਾਰ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 3.
ਕਿਸੇ ਦੋ ਅਧਿਕਾਰਾਂ ਨਾਲ ਸੰਬੰਧਿਤ ਦੋ ਫ਼ਰਜ਼ ਲਿਖੋ ।
ਉੱਤਰ-

  1. ਕਾਨੂੰਨ ਸਾਰਿਆਂ ਨੂੰ ਸਮਾਨ ਮੰਨਦਾ ਹੈ । ਇਸ ਲਈ ਸਾਡਾ ਫ਼ਰਜ਼ ਹੈ ਕਿ ਅਸੀਂ ਕਿਸੇ ਨਾਲ ਕੋਈ ਭੇਦਭਾਵ ਨਾ ਕਰੀਏ ।
  2. ਸਾਨੂੰ ਕਈ ਪ੍ਰਕਾਰ ਦੀ ਸੁਤੰਤਰਤਾ ਦਾ ਅਧਿਕਾਰ ਪ੍ਰਾਪਤ ਹੈ । ਇਸ ਅਧਿਕਾਰ ਨਾਲ ਇਹ ਫ਼ਰਜ਼ ਜੁੜਿਆ ਹੈ ਕਿ ਅਸੀਂ ਦੂਸਰਿਆਂ ਦੀਆਂ ਸੁਤੰਤਰਤਾਵਾਂ ਦਾ ਧਿਆਨ ਰੱਖੀਏ ।

ਪ੍ਰਸ਼ਨ 4.
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨਿਕ ਮੌਲਿਕ ਅਧਿਕਾਰ ਉਪਚਾਰਾਂ ਦੇ ਅਧਿਕਾਰ ਅਨੁਸਾਰ ਰਾਜ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰ ਨਹੀਂ ਖੋਹ ਸਕਦਾ । ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ ਤਾਂ ਉਹ ਵਿਅਕਤੀ ਨਿਆਂਪਾਲਿਕਾ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਛੂਤ-ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ ?
ਉੱਤਰ-
ਛੂਤ-ਛਾਤੇ ਦੀ ਸਮਾਪਤੀ ਸੰਵਿਧਾਨ ਦੇ ਅਨੁਛੇਦ 17 ਦੁਆਰਾ ਹੋਈ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਿੱਖਿਆ ਦੇ ਅਧਿਕਾਰ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੰਵਿਧਾਨ ਵਿਚ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੀ 86ਵੀਂ ਸੋਧ ਦੇ ਅਨੁਸਾਰ ਸ਼ਾਮਲ ਕੀਤਾ ਗਿਆ । ਅਨੁਛੇਦ 21-A ਵਿਚ ਸ਼ਾਮਲ ਇਸ ਅਧਿਕਾਰ ਦੇ ਅਨੁਸਾਰ 6 ਤੋਂ 14 ਸਾਲ ਦੇ ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ । ਇਸ ਬਾਰੇ 2009 ਵਿਚ ਇਕ ਐਕਟ (ਕਾਨੂੰਨ ਪਾਸ ਕੀਤਾ ਗਿਆ । ਇਹ ਕਾਨੂੰਨ ਅਪ੍ਰੈਲ, 2010 ਤੋਂ ਜੰਮੂ ਅਤੇ ਕਸ਼ਮੀਰ ਨੂੰ ਛੱਡ ਕੇ ਸਾਰੇ ਦੇਸ਼ ਵਿਚ ਲਾਗੂ ਹੋ ਗਿਆ | ਅੱਜ 6-14 ਸਾਲ ਦੇ ਉਮਰ ਵਰਗ ਦੇ ਸਾਰੇ ਬੱਚੇ ਮੁਫ਼ਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਦਾ ਲਾਭ ਪ੍ਰਾਪਤ ਕਰ ਰਹੇ ਹਨ ।

ਪ੍ਰਸ਼ਨ 2.
ਸੰਵਿਧਾਨ ਵਿਚ ਕਿਹੜੇ-ਕਿਹੜੇ ਮੌਲਿਕ ਅਧਿਕਾਰ ਦਰਜ ਹਨ ? ਉੱਤਰ-ਸੰਵਿਧਾਨ ਵਿਚ ਹੇਠ ਲਿਖੇ ਮੌਲਿਕ ਅਧਿਕਾਰ ਦਰਜ ਹਨ-

  1. ਸਮਾਨਤਾ ਦਾ ਅਧਿਕਾਰ
  2. ਸੁਤੰਤਰਤਾ ਦਾ, ਅਧਿਕਾਰ
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ ।
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
  5. ਸੰਸਕ੍ਰਿਤਿਕ ਅਤੇ ਸਿੱਖਿਆ ਸੰਬੰਧੀ ਅਧਿਕਾਰ
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
  7. ਸਿੱਖਿਆ ਦਾ ਅਧਿਕਾਰ ।

ਪ੍ਰਸ਼ਨ 3.
“ਅਧਿਕਾਰ ਅਤੇ ਕਰਤੱਵ ਇੱਕ ਸਿੱਕੇ ਦੇ ਦੋ ਪਾਸੇ ਹਨ” ਕਿਵੇਂ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਾਸੇ ਹਨ । ਇਹ ਇਕ-ਦੂਜੇ ਦੇ ਪੂਰਕ ਹਨ । ਅਧਿਕਾਰਾਂ ਤੋਂ ਬਿਨਾਂ ਕਰਤੱਵਾਂ ਅਤੇ ਕਰਤੱਵਾਂ ਤੋਂ ਬਿਨਾਂ ਅਧਿਕਾਰਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ । ਇਸ ਲਈ ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਇਕ ਨਾਗਰਿਕ ਦੇ ਅਧਿਕਾਰ ਦੂਸਰੇ ਦੇ ਕਰਤੱਵ ਹਨ । ਜੇਕਰ ਅਸੀਂ ਕੇਵਲ ਆਪਣੇ ਅਧਿਕਾਰਾਂ ਦਾ ਹੀ ਪ੍ਰਯੋਗ ਕਰਦੇ ਹਾਂ ਅਤੇ ਆਪਣੇ ਕਰਤੱਵ ਨਹੀਂ ਨਿਭਾਉਂਦੇ, ਤਾਂ ਇਸਦਾ ਅਰਥ ਹੋਵੇਗਾ ਕਿ ਅਸੀਂ ਕੇਵਲ ਦੁਸਰੇ ਨਾਗਰਿਕਾਂ ਦੇ ਅਧਿਕਾਰਾਂ ਦਾ ਉਲੰਘਣ ਕਰ ਰਹੇ ਹਾਂ । ਉਦਾਹਰਨ ਵਜੋਂ, ਨਾਗਰਿਕ ਨੂੰ ਆਪਣੇ ਜੀਵਨ ਦੀ ਰੱਖਿਆ ਦਾ ਅਧਿਕਾਰ ਪ੍ਰਾਪਤ ਹੈ । ਇਸ ਲਈ ਸਾਡਾ ਇਹ ਵੀ ਕਰਤੱਵ ਹੈ ਕਿ ਅਸੀਂ ਦੂਸਰੇ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਦੇ ਵਿਰੁੱਧ ਕੰਮ ਨਾ ਕਰੀਏ । ਇਸ ਤਰ੍ਹਾਂ ਸਪੱਸ਼ਟ ਹੈ ਕਿ ਅਧਿਕਾਰਾਂ ਅਤੇ ਕਰਤੱਵਾਂ ਵਿਚ ਡੂੰਘਾ ਸੰਬੰਧ ਹੈ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 4.
ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸਾਡੇ ਸਮਾਜ ਵਿਚ ਪੁਰਾਣੇ ਸਮੇਂ ਤੋਂ ਹੀ ਗਰੀਬ ਵਿਅਕਤੀਆਂ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਣ ਹੁੰਦਾ ਆ ਰਿਹਾ ਹੈ । ਇਸ ਨੂੰ ਖ਼ਤਮ ਕਰਨ ਲਈ ਸੰਵਿਧਾਨ ਵਿਚ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ । ਇਸਦੇ ਅਨੁਸਾਰ-

  • ਮਨੁੱਖੀ ਵਪਾਰ ਅਤੇ ਬਿਨਾਂ ਤਨਖ਼ਾਹ ਤੋਂ ਜ਼ਬਰਦਸਤੀ ਕੰਮ ਕਰਵਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ । ਇਸ ਦਾ . ਉਲੰਘਣ ਕਰਨ ਵਾਲੇ ਨੂੰ ਕਾਨੂੰਨ ਦੇ ਅਨੁਸਾਰ ਵੰਡ ਦਿੱਤਾ ਜਾ ਸਕਦਾ ਹੈ ।
  • 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਾਰਖ਼ਾਨਿਆਂ, ਖਾਣਾਂ ਜਾਂ ਜ਼ੋਖ਼ਮ ਵਾਲੀ ਨੌਕਰੀ ‘ਤੇ ਨਹੀਂ ਲਗਾਇਆ ਜਾ ਸਕਦਾ । ਅਸਲ ਵਿਚ ਉਨ੍ਹਾਂ ਤੋਂ ਕੋਈ ਅਜਿਹਾ ਕੰਮ ਨਹੀਂ ਲਿਆ ਜਾ ਸਕਦਾ ਜੋ ਉਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਾਵੇ ।

ਪ੍ਰਸ਼ਨ 5.
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ ?
ਉੱਤਰ-
ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰਾਂ ਦੇ ਅਧੀਨ ਕਰ ਸਕਦੇ ਹਾਂ । ਇਸਦੇ ਅਨੁਸਾਰ ਜੇਕਰ ਕੋਈ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਸਦੇ ਵਿਰੁੱਧ ਅਦਾਲਤ ਵਿਚ ਜਾ ਸਕਦੇ ਹਾਂ । ਇੱਥੋਂ ਤਕ ਕਿ ਸਰਕਾਰ ਵੀ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ । ਨਿਆਂਸੰਗਤ ਹੋਣ ‘ਤੇ ਅਦਾਲਤ ਸਾਨੂੰ ਸਾਡੇ ਅਧਿਕਾਰ ਵਾਪਸ ਦੁਆਉਂਦੀ ਹੈ ।

PSEB 8th Class Social Science Guide ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ Important Questions and Answers

ਵਸਤੁਨਿਸ਼ਠ ਪ੍ਰਸ਼ਨ
(ਉ) ਘੱਟ-ਤੋਂ-ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਕਿਨ੍ਹਾਂ ਅਨੁਛੇਦਾਂ ਵਿਚ ਅੰਕਿਤ ਹਨ ?
ਉੱਤਰ-
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਅਨੁਛੇਦ 14 ਤੋਂ 32 ਤਕ ਅੰਕਿਤ ਹਨ ।

ਪ੍ਰਸ਼ਨ 2.
ਮਨੁੱਖੀ ਅਧਿਕਾਰਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਅਧਿਕਾਰ ਜੋ ਮਨੁੱਖ ਨੂੰ ਮਾਨਵੀ ਜੀਵਨ ਜਿਉਣ ਦੇ ਯੋਗ ਬਣਾਉਂਦੇ ਹਨ, ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਮਾਨਤਾ ਦਾ ਅਧਿਕਾਰ ਕੀ ਹੈ ?
ਉੱਤਰ-
ਇਸਦੇ ਅਨੁਸਾਰ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਹਨ ।

ਪ੍ਰਸ਼ਨ 4.
ਧਰਮ ਦੇ ਅਧਿਕਾਰ ਨਾਲ ਕਿਹੜਾ ਕਰਤੱਵ ਜੁੜਿਆ ਹੋਇਆ ਹੈ ?
ਉੱਤਰ-
ਸਾਡਾ ਫ਼ਰਜ਼ ਹੈ ਕਿ ਅਸੀਂ ਸਾਰਿਆਂ ਧਰਮਾਂ ਦਾ ਸਨਮਾਨ ਕਰੀਏ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 5.
ਸਮਾਨਤਾ ਦੇ ਅਧਿਕਾਰ ਨੂੰ ਕਾਇਮ ਰੱਖਣ ਲਈ ਸੰਵਿਧਾਨ ਦੀ ਧਾਰਾ
(i) 15 ਅਤੇ
(ii) 25 ਵਿਚ ਕੀਕੀ ਕਿਹਾ ਗਿਆ ਹੈ ?
ਉੱਤਰ-
(i) ਸੰਵਿਧਾਨ ਦੀ ਧਾਰਾ 15 ਦੇ ਅਨੁਸਾਰ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ, ਲਿੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ।
(ii) ਸੰਵਿਧਾਨ ਦੀ ਧਾਰਾ 25 ਦੇ ਅਨੁਸਾਰ ਕਿਸੇ ਵੀ ਵਿਅਕਤੀ ਲਈ ਧਰਮ ਦੇ ਆਧਾਰ ‘ਤੇ ਭੇਦ-ਭਾਵ ਕਰਨਾ । ਮਨ੍ਹਾਂ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਲ 2002 ਵਿੱਚ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਇਹ ਅਧਿਕਾਰ ਦਿੱਤਾ ਗਿਆ । ਇਸ ਨੂੰ ਅਮਲੀ ਰੂਪ ਦੇਣ ਲਈ 2009 ਵਿੱਚ ਐਕਟ ਪਾਸ ਕੀਤਾ ਗਿਆ । ਅਪਰੈਲ 2010 ਵਿੱਚ ਸਾਰੇ ਭਾਰਤ ਵਿੱਚ ਇਸ ਨੂੰ ਲਾਗੂ ਕੀਤਾ ਗਿਆ । ਹੇਠਾਂ ਦਰਜ ਵਿੱਚੋਂ ਇਹ ਕਿਹੜਾ ਅਧਿਕਾਰ ਹੈ ?
(i) ਸੂਚਨਾ ਦਾ ਅਧਿਕਾਰ
(ii) ਸਿੱਖਿਆ ਦਾ ਅਧਿਕਾਰ
(iii) ਜੀਵਨ ਦਾ ਅਧਿਕਾਰ
(iv) ਸਮਾਨਤਾ ਦਾ ਅਧਿਕਾਰ
ਉੱਤਰ-
(ii) ਸਿੱਖਿਆ ਦਾ ਅਧਿਕਾਰ

ਪ੍ਰਸ਼ਨ 2.
ਜੈਵੀਰ ਆਪਣੀ ਕੱਪੜੇ ਦੀ ਦੁਕਾਨ ਤੇ ਆਪਣੇ ਕਰਮਚਾਰੀ ਰਵੀ ਕੋਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਿਨਾਂ ਛੁੱਟੀ ਦਿੱਤੇ ਲਗਾਤਾਰ ਕੰਮ ਕਰਵਾਉਂਦਾ ਹੈ । ਇਸ ਨਾਲ ਰਵੀ ਦੇ ਕਿਹੜੇ ਅਧਿਕਾਰ ਦੀ ਉਲੰਘਣਾ ਹੋਈ ਹੈ ?
(i) ਸਮਾਨਤਾ ਦਾ ਅਧਿਕਾਰ
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ
(iii) ਸਿੱਖਿਆ ਦਾ ਅਧਿਕਾਰ
(iv) ਧਾਰਮਿਕ ਸੁਤੰਤਰਤਾ ਦਾ ਅਧਿਕਾਰ ।
ਉੱਤਰ-
(ii) ਸ਼ੋਸ਼ਣ ਦੇ ਵਿਰੁੱਧ ਅਧਿਕਾਰ

ਪ੍ਰਸ਼ਨ 3.
‘ਮੁਫ਼ਤ ਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ

ਪ੍ਰਸ਼ਨ 4.
ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ਼ ਹੈ ?
(i) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ
(i) ਸਮਾਨਤਾ ਦਾ ਅਧਿਕਾਰ
(iii) ਸ਼ੋਸ਼ਣ ਵਿਰੁੱਧ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸ਼ੋਸ਼ਣ ਵਿਰੁੱਧ ਅਧਿਕਾਰ

ਪ੍ਰਸ਼ਨ 5.
ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਤੋਂ ਲਾਗੂ ਹੈ ?
(i) 4 ਅਗਸਤ, 2009
(ii) ਦਸੰਬਰ, 2002
(iii) 1 ਅਪ੍ਰੈਲ, 2010
(iv) 1 ਅਪ੍ਰੈਲ, 2009.
ਉੱਤਰ-
(iv) 1 ਅਪ੍ਰੈਲ, 2009.

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਪ੍ਰਸ਼ਨ 6.
ਸਿੱਖਿਆ ਦਾ ਅਧਿਕਾਰ ਸੰਵਿਧਾਨ ‘ਚ ਕਿਸ ਧਾਰਾ ਅਧੀਨ ਦਰਜ਼ ਹੈ ?
(i) ਧਾਰਾ 21
(ii) 21-A
(iii) ਧਾਰਾ 20
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(ii) 21-A

(ੲ) ਹੇਠ ਲਿਖੀਆਂ ਖਾਲੀ ਥਾਂਵਾਂ ਭਰੋ :

1. ਭਾਰਤੀ ਸੰਵਿਧਾਨ ਵਿਚ ………………………… ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ ।
2. ਭਾਰਤੀ ਸੰਵਿਧਾਨ ‘ਚ ਮੌਲਿਕ ਅਧਿਕਾਰ ਅਨੁਛੇਦ …………………….. ਵਿਚ ਦਰਜ ਹਨ ।
3. ਸੰਵਿਧਾਨ ਦੀ ਧਾਰਾ 25 ………………….. ਦੀ ਮਨਾਹੀ ਕਰਦੀ ਹੈ ।
4. ਪਹਿਲਾ ਮੌਲਿਕ ਅਧਿਕਾਰ ……………………….. ਹੈ ।
5. ਪ੍ਰੈੱਸ ਦੀ ਆਜ਼ਾਦੀ …………………….. ਦੇ ਅਧੀਨ ਦਿੱਤੀ ਗਈ ਹੈ ।
ਉੱਤਰ-
1. ਸੱਤ ਤਰ੍ਹਾਂ ਦੇ,
2. 14-32,
3. ਧਰਮ ਦੇ ਅਧਾਰ ਤੇ ਭੇਦਭਾਵ,
4. ਸਮਾਨਤਾ ਦਾ ਅਧਿਕਾਰ,
5. ਸੁਤੰਤਰਤਾ ਦੇ ਅਧਿਕਾਰ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸੰਵਿਧਾਨ ਦੇ ਸਾਹਮਣੇ ਅਸੀਂ ਸਾਰੇ ਬਰਾਬਰ ਹਾਂ ।
2. ਅਧਿਕਾਰ ਅਤੇ ਕਰਤੱਵਾਂ ਵਿਚਕਾਰ ਕੋਈ ਸੰਬੰਧ ਨਹੀਂ ਹੈ ।
3. ਨਿਆਂਪਾਲਿਕਾ ਮੌਲਿਕ ਅਧਿਕਾਰਾਂ ਦੀ ਰੱਖਿਅਕ ਹੈ ।
4. ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰ ਹੈ ।
5. ਸਰਕਾਰੀ ਵਿੱਦਿਅਕ ਸੰਸਥਾਵਾਂ ‘ਚ ਧਰਮ, ਜਾਤ ਜਾਂ ਰੰਗ ਦੇ ਆਧਾਰ ਤੇ ਦਾਖ਼ਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ।
ਉੱਤਰ-
1. (√)
2. (×)
3. (√)
4. (√)
5. (×)

(ਹ) ਸਹੀ ਜੋੜੇ ਬਣਾਓ :

1. ਅਧਿਕਾਰ ਸੰਵਿਧਾਨ ਵਿਚ ਦਰਜ
2. ਮੌਲਿਕ ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
3. ਸੁਤੰਤਰਤਾ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ ।

ਉੱਤਰ-

1. ਅਧਿਕਾਰ ਮਨੁੱਖ ਦੀਆਂ ਉੱਚਿਤ ਮੰਗਾਂ
2. ਮੌਲਿਕ ਅਧਿਕਾਰ ਸੰਵਿਧਾਨ ਵਿਚ ਦਰਜ
3. ਸੁਤੰਤਰਤਾ ਦਾ ਅਧਿਕਾਰ ਵਿਚਾਰ ਪ੍ਰਗਟ ਕਰਨਾ
4. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਨਿਆਂਪਾਲਿਕਾ ਦੀ ਸ਼ਰਨ ।

PSEB 8th Class Social Science Solutions Chapter 26 ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੱਭਿਆਚਾਰਕ ਅਤੇ ਸਿੱਖਿਆ ਦੇ ਮੂਲ ਅਧਿਕਾਰ ਅਤੇ ਇਸ ਨਾਲ ਜੁੜੇ ਕਰਤੱਵ ਦੀ ਵਿਆਖਿਆ ਕਰੋ ।
ਉੱਤਰ-
ਨਾਗਰਿਕਾਂ ਨੂੰ ਆਪਣੀ ਭਾਸ਼ਾ, ਲਿਪੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੈ । ਭਾਸ਼ਾ ਜਾਂ ਨਸਲ ਦੇ ਆਧਾਰ ‘ਤੇ ਕਿਸੇ ਵੀ ਨਾਗਰਿਕ ਨੂੰ ਅਜਿਹੀਆਂ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਿਆ ਨਹੀਂ ਜਾਏਗਾ ਜਿਹੜੀਆਂ ਸਰਕਾਰ ਜਾਂ ਸਰਕਾਰੀ ਸਹਾਇਤਾ ਦੁਆਰਾ ਚਲਾਈਆਂ ਜਾ ਰਹੀਆਂ ਹਨ ।

ਇਸ ਲਈ ਸਾਡਾ ਕਰਤੱਵ ਹੈ ਕਿ ਅਸੀਂ ਇਸ ਅਧਿਕਾਰ ਦਾ ਸਨਮਾਨ ਕਰੀਏ । ਸਾਨੂੰ ਰੰਗ, ਨਸਲ, ਜਾਤੀ ਦੇ ਆਧਾਰ ‘ਤੇ ਕਿਸੇ ਨੂੰ ਵੀ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਲੈਣ ਤੋਂ ਰੋਕਣਾ ਨਹੀਂ ਚਾਹੀਦਾ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਦੀ ਲਿਪੀ, ਸੱਭਿਆਚਾਰ, ਬੋਲੀ ਅਤੇ ਧਰਮ ਦਾ ਸਨਮਾਨ ਕਰੀਏ । ਰਾਜਕੀ ਸੰਸਥਾਵਾਂ ਨੂੰ ਸਹਾਇਤਾ ਦਿੰਦੇ ਸਮੇਂ ਵੀ ਕਿਸੇ ਪ੍ਰਕਾਰ ਦਾ ਕੋਈ ਭੇਦ-ਭਾਵ ਨਾ ਹੋਵੇ ।

ਪ੍ਰਸ਼ਨ 2.
ਭਾਰਤੀ ਨਾਗਰਿਕ ਨੂੰ ਪ੍ਰਾਪਤ ਕਿਸੇ ਚਾਰ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ-ਸਪਾਟਾ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਸਿੱਖਿਆ ਦਾ ਅਧਿਕਾਰ – ਭਾਰਤਵਾਸੀਆਂ ਨੂੰ ਕਿਸੇ ਵੀ ਭਾਸ਼ਾ ਨੂੰ ਪੜ੍ਹਨ ਅਤੇ ਆਪਣੀ ਸੰਸਕ੍ਰਿਤੀ ਅਤੇ ਲਿਪੀ ਦੀ ਰੱਖਿਆ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਗਿਆ ਹੈ ।
  4. ਸਮਾਨਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦ-ਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ‘ਤੇ ਉੱਚੇ ਤੋਂ ਉੱਚਾ ਅਹੁਦਾ ਪ੍ਰਾਪਤ ਕਰ ਸਕਦਾ ਹੈ ।

ਪ੍ਰਸ਼ਨ 3.
ਅਧਿਕਾਰਾਂ ਅਤੇ ਕਰਤੱਵਾਂ ਵਿਚ ਕੀ ਸੰਬੰਧ ਹੈ ?
ਉੱਤਰ-
ਅਧਿਕਾਰ ਅਤੇ ਕਰਤੱਵ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ । ਇਹ ਇਕ-ਦੂਸਰੇ ਨਾਲ ਜੁੜੇ ਹੋਏ ਹਨ । ਇਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ । ਇਕ ਤੋਂ ਬਿਨਾਂ ਦੁਜੇ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਹੈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਮੁੱਢਲੇ ਅਧਿਕਾਰ ਸ਼ਾਮਲ ਕਿਉਂ ਕੀਤੇ ਗਏ ਹਨ ?
ਉੱਤਰ-
ਕੁੱਝ ਅਧਿਕਾਰ ਮਨੁੱਖ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੰਸਕ੍ਰਿਤਿਕ ਵਿਕਾਸ ਲਈ ਜ਼ਰੂਰੀ ਹਨ । ਇਨ੍ਹਾਂ ਤੋਂ ਬਿਨਾਂ ਵਿਅਕਤੀ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ । ਇਨ੍ਹਾਂ ਨੂੰ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਨਾਗਰਿਕਾਂ ਨੂੰ ਇਨ੍ਹਾਂ ਅਧਿਕਾਰਾਂ ਦੀ ਗਾਰੰਟੀ ਦੇਣ ਲਈ ਇਨ੍ਹਾਂ ਨੂੰ ਸੰਵਿਧਾਨ ਵਿਚ ਸ਼ਾਮਲ ਕੀਤਾ ਗਿਆ ਹੈ । ਇੰਨਾ ਹੀ ਨਹੀਂ, ਸੰਵਿਧਾਨਿਕ ਉਪਚਾਰਾਂ ਦੁਆਰਾ ਇਨ੍ਹਾਂ ਅਧਿਕਾਰਾਂ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ ਹੈ । ਜੇਕਰ ਰਾਜ ਜਾਂ ਕੋਈ ਹੋਰ ਵਿਅਕਤੀ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਪੀੜਤ ਵਿਅਕਤੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ ।

ਪ੍ਰਸ਼ਨ 5.
ਧਰਮ ਦੀ ਆਜ਼ਾਦੀ ਸਾਡੇ ਸੰਵਿਧਾਨ ਅਨੁਸਾਰ ਕਿਵੇਂ ਲਾਗੂ ਕੀਤੀ ਗਈ ਹੈ ?
ਉੱਤਰ-
ਸਾਡੇ ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਨੂੰ ਹੇਠ ਲਿਖੇ ਢੰਗ ਨਾਲ ਲਾਗੂ ਕੀਤਾ ਗਿਆ ਹੈ-

  1. ਹਰੇਕ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ, ਉਸ ‘ਤੇ ਆਚਰਣ ਕਰਨ ਅਤੇ ਉਸਦਾ ਪ੍ਰਚਾਰ ਕਰਨ ਦਾ ਸਮਾਨ ਅਧਿਕਾਰ ਹੈ ।
  2. ਲੋਕ ਆਪਣੀ ਇੱਛਾ ਨਾਲ ਧਾਰਮਿਕ ਅਤੇ ਪਰਉਪਕਾਰੀ ਸੰਸਥਾਵਾਂ ਦੀ ਸਥਾਪਨਾ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਪ੍ਰਬੰਧ ਚਲਾ ਸਕਦੇ ਹਨ ।
  3. ਕਿਸੇ ਵੀ ਵਿਅਕਤੀ ਨੂੰ ਅਜਿਹੇ ਕਰ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਦਾ ਮਨੋਰਥ ਕਿਸੇ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨਾ ਹੈ ।
  4. ਸਿੱਖਿਆ ਸੰਸਥਾਵਾਂ ਵਿਚ ਕਿਸੇ ਵਿਦਿਆਰਥੀ ਨੂੰ ਕਿਸੇ ਵਿਸ਼ੇਸ਼ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6.
ਕੀ ਅਜੇ ਵੀ ਸਾਡੇ ਦੇਸ਼ ਵਿਚ ਰੰਗ, ਨਸਲ, ਧਰਮ ਅਤੇ ਜਾਤ ਆਧਾਰਿਤ ਵਿਤਕਰਾ ਹੈ ?
ਉੱਤਰ-
ਭਾਰਤੀ ਸੰਵਿਧਾਨ ਦੁਆਰਾ ਰੰਗ, ਨਸਲ, ਧਰਮ ਅਤੇ ਜਾਤ ਦੇ ਆਧਾਰ ‘ਤੇ ਹੋਣ ਵਾਲੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਪਰੰਤੁ ਦੁੱਖ ਦੀ ਗੱਲ ਇਹ ਹੈ ਕਿ ਅਜੇ ਇਸ ਵਿਤਕਰੇ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਿਆ । ਅੱਜ ਵੀ ਆਪਣੇ ਆਪ ਨੂੰ ਉੱਚਾ ਕਹਿਣ ਵਾਲੇ ਲੋਕ ਦੂਜਿਆਂ ਤੋਂ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨਾਲ ਅਪਮਾਨਜਨਕ ਵਰਤਾਓ ਕਰਦੇ ਹਨ । ਇਸ ਕਰਕੇ ਇਸ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ । ਇਸ ਪ੍ਰਕਾਰ ਦੇ ਵਿਤਕਰੇ ਦੇ ਵਿਰੁੱਧ ਜੋ ਕਾਨੂੰਨ ਬਣੇ ਹਨ, ਉਨ੍ਹਾਂ ਨੂੰ ਸਾਰਿਆਂ ਲੋਕਾਂ ਤਕ ਪਹੁੰਚਾਉਣਾ ਜ਼ਰੂਰੀ ਹੈ । ਇਨ੍ਹਾਂ ਨੂੰ ਕਠੋਰਤਾ ਨਾਲ ਲਾਗੂ ਕਰਨ ਦੀ ਵੀ ਲੋੜ ਹੈ ।

ਪ੍ਰਸ਼ਨ 7.
ਭਾਰਤੀ ਨਾਗਰਿਕਾਂ ਨੂੰ ਪ੍ਰਾਪਤ ਕਿਸੇ ਤਿੰਨ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ।
ਉੱਤਰ-

  1. ਸੁਤੰਤਰਤਾ ਦਾ ਅਧਿਕਾਰ – ਭਾਰਤੀ ਨਾਗਰਿਕਾਂ ਨੂੰ ਸੈਰ ਕਰਨ, ਵਿਚਾਰ ਪ੍ਰਗਟ ਕਰਨ ਅਤੇ ਕਿੱਤੇ ਸੰਬੰਧੀ ਸੁਤੰਤਰਤਾ ਦਿੱਤੀ ਗਈ ਹੈ ।
  2. ਧਾਰਮਿਕ ਸੁਤੰਤਰਤਾ ਦਾ ਅਧਿਕਾਰ – ਭਾਰਤ ਦੇ ਲੋਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਛੱਡਣ ਦੀ ਸੁਤੰਤਰਤਾ ਦਿੱਤੀ ਗਈ ਹੈ । ਉਹ ਧਾਰਮਿਕ ਸੰਸਥਾਵਾਂ ਦਾ ਨਿਰਮਾਣ ਕਰ ਸਕਦੇ ਹਨ ਜਾਂ ਉਨ੍ਹਾਂ ਨੂੰ ਚਲਾ ਸਕਦੇ ਹਨ ।
  3. ਬਰਾਬਰਤਾ ਦਾ ਅਧਿਕਾਰ – ਹਰੇਕ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਹਰ ਪ੍ਰਕਾਰ ਦੇ ਭੇਦਭਾਵ ਨੂੰ ਮਿਟਾ ਦਿੱਤਾ ਗਿਆ ਹੈ । ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਬਲ ਤੇ ਉੱਚ ਪਦ ਪ੍ਰਾਪਤ ਕਰ ਸਕਦਾ ਹੈ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

Punjab State Board PSEB 8th Class Social Science Book Solutions Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Exercise Questions and Answers.

PSEB Solutions for Class 8 Social Science Civics Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

SST Guide for Class 8 PSEB ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਅਰਥ ਲਿਖੋ ।
ਉੱਤਰ-
ਧਰਮ-ਨਿਰਪੱਖਤਾ ਦਾ ਅਰਥ ਹੈ ਕਿ ਰਾਜ ਜਾਂ ਸਰਕਾਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ । ਰਾਜ ਦੀ ਨਜ਼ਰ ਵਿਚ ਸਭ ਧਰਮ ਬਰਾਬਰ ਹਨ । ਧਰਮ ਦੇ ਆਧਾਰ ‘ਤੇ ਰਾਜ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕਰਦਾ ।

ਪ੍ਰਸ਼ਨ 2.
ਧਰਮ-ਨਿਰਪੱਖਤਾ ਦੀ ਕੋਈ ਉਦਾਹਰਨ ਦਿਓ ।
ਉੱਤਰ-ਸਾਡੇ ਦੇਸ਼ ਵਿਚ ਸਮੇਂ-ਸਮੇਂ ਤੇ ਭਿੰਨ-ਭਿੰਨ ਧਰਮਾਂ ਦੇ ਰਾਸ਼ਟਰਪਤੀ ਰਹੇ ਹਨ । ਇਸੇ ਪ੍ਰਕਾਰ ਪ੍ਰਧਾਨ ਮੰਤਰੀ ਅਤੇ ਹੋਰ ਅਹੁਦਿਆਂ ‘ਤੇ ਵੀ ਭਿੰਨ-ਭਿੰਨ ਧਰਮਾਂ ਦੇ ਲੋਕ ਰਹੇ ਹਨ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 3.
ਸੰਵਿਧਾਨ ਵਿਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਕਿਹਾ ਜਾਂਦਾ ਹੈ । ਇਹ ਆਦਰਸ਼ ਭਾਰਤੀ ਰਾਸ਼ਟਰ ਦੇ ਸਰੂਪ ਨੂੰ ਨਿਸ਼ਚਿਤ ਕਰਦੇ ਹਨ ।

ਪ੍ਰਸ਼ਨ 4.
ਪ੍ਰਸਤਾਵਨਾ ਵਿਚ ਦਰਜ਼ ਆਦਰਸ਼ਾਂ ਨੂੰ ਪੂਰਾ ਕਿਵੇਂ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੇ ਆਦਰਸ਼ਾਂ ਨੂੰ ਕਾਨੂੰਨੀ ਰੂਪ ਦੇ ਕੇ ਪੂਰਾ ਕੀਤਾ ਜਾ ਸਕਦਾ ਹੈ । ਉਦਾਹਰਨ ਲਈ ਸਮਾਨਤਾ ਦੇ ਆਦਰਸ਼ ਨੂੰ ਪਾਉਣ ਲਈ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 5.
ਪ੍ਰਸਤਾਵਨਾ ਕੀ ਹੈ ?
ਉੱਤਰ-
ਪ੍ਰਸਤਾਵਨਾ ਸੰਵਿਧਾਨ ਦੀ ਆਤਮਾ, ਹੈ । ਇਸ ਵਿਚ ਸੰਵਿਧਾਨ ਦੇ ਮੁੱਢਲੇ ਉਦੇਸ਼ ਅਤੇ ਆਦਰਸ਼ ਦਿੱਤੇ ਗਏ ਹਨ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂ ਤੋਂ ਕੀ ਭਾਵ ਹੈ ? ਇਸ ਆਦਰਸ਼ ਨੂੰ ਕਿਵੇਂ ਲਾਗੂ ਕੀਤਾ ਗਿਆ ਹੈ ?
ਉੱਤਰ-
ਨਿਆਂ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇ । ਇਸ ਦੇ ਲਈ ਸਭ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਜ਼ਰੂਰੀ ਹੈ । ਇਸੇ ਉਦੇਸ਼ ਨਾਲ ਸੰਵਿਧਾਨ ਦੇ ਤੀਸਰੇ ਅਨੁਛੇਦ ਵਿਚ ਧਰਮ, ਨਸਲ, ਰੰਗ ਆਦਿ ਦੇ ਆਧਾਰ ‘ਤੇ ਭੇਦ-ਭਾਵ ਦੀ ਮਨਾਹੀ ਕੀਤੀ ਗਈ ਹੈ । ਇਸੇ ਅਨੁਛੇਦ ਵਿਚ ਮੌਲਿਕ ਅਧਿਕਾਰਾਂ ਦੁਆਰਾ ਸਭ ਨਾਗਰਿਕਾਂ ਨੂੰ ਮੌਕੇ ਦੀ ਸਮਾਨਤਾ ਪ੍ਰਦਾਨ ਕੀਤੀ ਗਈ ਹੈ । ਇਹ ਸਮਾਨਤਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਦੀ ਗਾਰੰਟੀ ਹੈ । ਇਸ ਸਮਾਨਤਾ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਕਾਨੂੰਨ ਬਣਾਏ ਗਏ ਹਨ । ਇਨ੍ਹਾਂ ਕਾਨੂੰਨਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਵੰਡ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਸਮਾਨਤਾ ਤੋਂ ਕੀ ਭਾਵ ਹੈ ? ਸੰਵਿਧਾਨ ਅਨੁਸਾਰ ਕਿਹੜੀਆਂ ਸਮਾਨਤਾਵਾਂ ਦਿੱਤੀਆਂ ਗਈਆਂ ਹਨ ?
ਉੱਤਰ-
ਸਮਾਨਤਾ ਤੋਂ ਭਾਵ ਇਹ ਹੈ ਕਿ ਰਾਜ ਦੇ ਸਾਰੇ ਨਾਗਰਿਕ, ਭਾਵੇਂ ਉਹ ਕਿਸੇ ਵੀ ਜਾਤੀ ਜਾਂ ਧਰਮ ਨਾਲ ਸੰਬੰਧ ਰੱਖਦੇ ਹੋਣ, ਸਮਾਨ (ਬਰਾਬਰ) ਹਨ । ਸੰਵਿਧਾਨ ਵਿਚ ਹੇਠ ਲਿਖੀਆਂ ਸਮਾਨਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ-

  1. ਕਾਨੂੰਨ ਦੇ ਸਾਹਮਣੇ ਸਭ ਲੋਕ ਬਰਾਬਰ ਹਨ ।
  2. ਛੂਤ-ਛਾਤ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਹੈ, ਤਾਂ ਕਿ ਸਮਾਜਿਕ ਸਮਾਨਤਾ ਨੂੰ ਨਿਸਚਿਤ ਕੀਤਾ ਜਾ ਸਕੇ ।
  3. ਸੈਨਿਕ ਅਤੇ ਸਿੱਖਿਆ ਸੰਬੰਧੀ ਉਪਾਧੀਆਂ ਨੂੰ ਛੱਡ ਕੇ ਬਾਕੀ ਸਭ ਉਪਾਧੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ।
  4. ਕਿਸੇ ਵੀ ਧਰਮ, ਜਾਤੀ, ਨਸਲ ਜਾਂ ਵਰਗ ਨੂੰ ਕੋਈ ਵਿਸ਼ੇਸ਼ ਅਧਿਕਾਰ ਪ੍ਰਾਪਤ ਨਹੀਂ ਹੈ ।
  5. ਸਮਾਨਤਾਵਾਂ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕੀਤੇ ਗਏ ਹਨ ।

ਪ੍ਰਸ਼ਨ 3.
ਸੰਵਿਧਾਨ ਦੀ ਪ੍ਰਸਤਾਵਨਾ ਦੀ ਕੀ ਮਹੱਤਤਾ ਹੈ ?
ਉੱਤਰ-
ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਸ਼ੁਰੂ ਵਿਚ ਦਿੱਤੀ ਗਈ ਹੈ । ਇਹ ਸੰਵਿਧਾਨ ਦੇ ਮੁੱਖ ਉਦੇਸ਼, ਮੂਲ ਸਿਧਾਂਤਾਂ ਅਤੇ ਆਦਰਸ਼ਾਂ ਤੇ ਰੌਸ਼ਨੀ ਪਾਉਂਦੀ ਹੈ ।
ਪ੍ਰਸਤਾਵਨਾ ਦੇ ਅਨੁਸਾਰ ਸੰਵਿਧਾਨ ਦੇ ਮੁੱਖ ਆਦਰਸ਼ ਹਨ-

  1. ਪ੍ਰਭੂਸੱਤਾ ਸੰਪੰਨ
  2. ਧਰਮ-ਨਿਰਪੱਖਤਾ, ਸਾਰਿਆਂ ਲਈ ਸਮਾਨ ਨਿਆਂ
  3. ਸੁਤੰਤਰਤਾ ਅਤੇ ਸਮਾਨਤਾ
  4. ਭਾਈਚਾਰਾ ਅਤੇ
  5. ਰਾਸ਼ਟਰੀ ਏਕਤਾ ਅਤੇ ਅਖੰਡਤਾ ।ਇਨ੍ਹਾਂ ਆਦਰਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਗਿਆ ਹੈ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 4.
ਰਾਸ਼ਟਰੀ ਏਕਤਾ ਅਤੇ ਅਖੰਡਤਾ ਤੋਂ ਕੀ ਭਾਵ ਹੈ ?
ਉੱਤਰ-
ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਅਰਥ ਇਹ ਹੈ ਕਿ ਪੁਰਾ ਭਾਰਤ ਇਕ ਰਾਸ਼ਟਰ ਹੈ । ਦੇਸ਼ ਦੀ ਕੋਈ ਵੀ ਇਕਾਈ ਇਸ ਤੋਂ ਅਲੱਗ ਨਹੀਂ ਹੈ । ਸਾਡੇ ਸੰਵਿਧਾਨ ਨਿਰਮਾਤਾ ਰਾਸ਼ਟਰੀ ਏਕਤਾ ਦੇ ਇੱਛੁਕ ਸਨ । ਇਸ ਆਦਰਸ਼ ਨੂੰ ਸੰਵਿਧਾਨ ਦੀ 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤਾ ਗਿਆ ਹੈ । ਇਸ ਆਦਰਸ਼ ਦੀ ਪ੍ਰਾਪਤੀ ਲਈ ਭਿੰਨ-ਭਿੰਨ ਕਾਨੂੰਨ ਬਣਾਏ ਗਏ ਹਨ । ਜੇਕਰ ਕੋਈ ਇਨ੍ਹਾਂ ਕਾਨੂੰਨਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਪਰੰਤੂ ਅੱਜ ਕੁੱਝ ਅਸਮਾਜਿਕ ਅਤੇ ਅਲਗਾਵਵਾਦੀ ਵਿੱਖਵਾਦੀ) ਤੱਤ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਕੁੱਝ ਵਿਰੋਧੀ ਸ਼ਕਤੀਆਂ ਵੀ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਤਾਕ ਵਿਚ ਰਹਿੰਦੀਆਂ ਹਨ । ਸਾਨੂੰ ਇਨ੍ਹਾਂ ਤੱਤਾਂ ਅਤੇ ਸ਼ਕਤੀਆਂ ਨਾਲ ਕਠੋਰਤਾ ਨਾਲ ਨਿਪਟਣਾ ਪਵੇਗਾ । ਸਾਨੂੰ ਪੂਰੀ ਆਸ ਹੈ ਕਿ ਅਸੀਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋਵਾਂਗੇ ।

ਪ੍ਰਸ਼ਨ 5.
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਤੋਂ ਕੀ ਭਾਵ ਹੈ ?
ਉੱਤਰ-

  1. ਸਮਾਜਿਕ ਨਿਆਂ – ਸਮਾਜਿਕ ਨਿਆਂ ਤੋਂ ਭਾਵ ਹੈ ਕਿਸੇ ਨਾਗਰਿਕ ਨਾਲ ਜਾਤੀ, ਧਰਮ, ਰੰਗ ਅਤੇ ਨਸਲ ਦੇ ਆਧਾਰ ‘ਤੇ ਕੋਈ ਭੇਦਭਾਵ ਨਾ ਕਰਨਾ | ਸਮਾਜਿਕ ਨਿਆਂ ਨੂੰ ‘ਸਮਾਨਤਾ ਦੇ ਮੂਲ ਅਧਿਕਾਰ’ ਦੁਆਰਾ ਯਕੀਨੀ ਬਣਾਇਆ ਗਿਆ ਹੈ ।
  2. ਆਰਥਿਕ ਨਿਆਂ – ਇਸ ਤੋਂ ਭਾਵ ਹੈ ਸਮਾਜ ਵਿਚ ਆਰਥਿਕ ਅਸਮਾਨਤਾ ਨੂੰ ਦੂਰ ਕਰਕੇ ਆਰਥਿਕ ਸਮਾਨਤਾ ਲਿਆਉਣਾ । ਇਸ ਉਦੇਸ਼ ਤੋਂ ਸਾਰੇ ਨਾਗਰਿਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਬਰਾਬਰ ਮੌਕੇ ਅਤੇ ਇਕ ਸਮਾਨ ਕੰਮ ਲਈ ਸਮਾਨ ਮਜ਼ਦੂਰੀ ਦੀ ਵਿਵਸਥਾ ਕੀਤੀ ਗਈ ਹੈ ।
  3. ਰਾਜਨੀਤਿਕ ਨਿਆਂ – ਭਾਰਤੀ ਨਾਗਰਿਕਾਂ ਨੂੰ ਰਾਜਨੀਤਿਕ ਨਿਆਂ ਦੇਣ ਲਈ ਇਹ ਵਿਵਸਥਾ ਕੀਤੀ ਗਈ ਹੈ ਕਿ-
    • ਸਾਰਿਆਂ ਨੂੰ ਬਿਨਾਂ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ
    • ਚੁਣੇ ਜਾਣ ਦਾ ਅਧਿਕਾਰ
    • ਸਰਕਾਰੀ ਅਹੁਦਾ ਪ੍ਰਾਪਤ ਕਰਨ ਦਾ ਅਧਿਕਾਰ ਅਤੇ
    • ਸਰਕਾਰ ਦੀ ਆਲੋਚਨਾ ਦੀ ਸੁਤੰਤਰਤਾ ਦਾ ਅਧਿਕਾਰ ।

PSEB 8th Class Social Science Guide ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਾਡੇ ਸੰਵਿਧਾਨ ਵਿਚ ਕਈ ਆਦਰਸ਼ਾਂ ਦਾ ਉਲੇਖ ਹੈ । ਕਿਸੇ ਇਕ ਦਾ ਨਾਮ ਦੱਸੋ ।
ਉੱਤਰ-

  1. ਸੰਪੂਰਨ ਪ੍ਰਭੂਸੱਤਾ-ਸੰਪੰਨ
  2. ਧਰਮ-ਨਿਰਪੱਖ
  3. ਸਾਰਿਆਂ ਨੂੰ ਸਮਾਨ ਨਿਆਂ
  4. ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
  5. ਰਾਸ਼ਟਰੀ ਏਕਤਾ ਅਤੇ ਅਖੰਡਤਾ
  6. ਗਣਰਾਜ ।

ਪ੍ਰਸ਼ਨ 2.
ਰਾਜ ਦੀ ਧਰਮ-ਨਿਰਪੱਖਤਾ ਦਾ ਕੀ ਮਹੱਤਵ ਹੈ ? ਕੋਈ ਇਕ ਲਿਖੋ ।
ਉੱਤਰ-
ਅਜਿਹੇ ਰਾਜ ਵਿਚ ਸਭ ਧਰਮਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਸਕਦੇ ਹਨ ।

ਪ੍ਰਸ਼ਨ 3.
ਅੰਗਰੇਜ਼ੀ ਸ਼ਾਸਨ ਵਿਚ ਦੇਸ਼ ਨੂੰ ਧਾਰਮਿਕ ਸੌੜੇਪਨ ਦੇ ਕੀ-ਕੀ ਪਰਿਣਾਮ ਭੁਗਤਣੇ ਪਏ ? ਕੋਈ ਇਕ ਪਰਿਣਾਮ ਦੱਸੋ ।
ਉੱਤਰ-
ਧਰਮ ਦੇ ਨਾਂ ‘ਤੇ ਦੇਸ਼ ਵਿਚ ਝਗੜੇ ਅਤੇ ਦੰਗੇ-ਫਸਾਦ ਹੁੰਦੇ ਰਹੇ ਜਿਸ ਦੇ ਕਾਰਨ ਬਹੁਤ ਖੂਨ-ਖ਼ਰਾਬਾ ਹੋਇਆ । ਦੇਸ਼ ਦੀ ਵੰਡ ਕਰ ਦਿੱਤੀ ਗਈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਕੀ ਮਹੱਤਵ ਹੈ ?
ਉੱਤਰ-
ਪ੍ਰਸਤਾਵਨਾ ਇਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਸੰਵਿਧਾਨ ਦੇ ਮੁੱਖ ਉਦੇਸ਼ ਅਤੇ ਮੌਲਿਕ ਸਿਧਾਂਤ ਦਿੱਤੇ ਹੁੰਦੇ ਹਨ ।

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 5.
ਭਾਰਤੀ ਸੰਵਿਧਾਨ ਦਾ ਪਹਿਲਾ ਆਦਰਸ਼ (ਉਦੇਸ਼) ਕੀ ਸੀ ?
ਉੱਤਰ-
ਭਾਰਤੀ ਸੰਵਿਧਾਨ ਦਾ ਪਹਿਲਾ ਉਦੇਸ਼ ਅੰਦਰੂਨੀ ਅਤੇ ਬਾਹਰੀ ਸੁਤੰਤਰਤਾ ਪ੍ਰਾਪਤ ਕਰਨਾ ਸੀ ।

ਪ੍ਰਸ਼ਨ 6.
ਅਸੀਂ ਅਜੇ ਤਕ ਸੰਵਿਧਾਨ ਦੇ ਆਦਰਸ਼ਾਂ ਨੂੰ ਪੂਰਾ ਕਰਨ ਵਿਚ ਕਿਉਂ ਸਫਲ ਨਹੀਂ ਹੋ ਸਕੇ ? ਕੋਈ ਇਕ ਕਾਰਨ ਦੱਸੋ ।
ਉੱਤਰ-
ਅਜੇ ਵੀ ਲੋਕ ਜਾਤ, ਧਰਮ, ਭਾਸ਼ਾ ਅਤੇ ਖੇਤਰ ਦੇ ਨਾਂ ‘ਤੇ ਆਪਸ ਵਿਚ ਲੜਦੇ-ਝਗੜਦੇ ਹਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਜੇਕਰ ਕਿਸੇ ਵਿਅਕਤੀ ਨੂੰ ਕੋਈ ਵੋਟ ਦੇਣ ਦੇ ਅਧਿਕਾਪ ਦਾ ਪ੍ਰਯੋਗ ਕਰਨ ਤੋਂ ਰੋਕੇ ਤਾਂ ਇਹ ਨਿਆਂ ਦੇ ਵਿਰੁੱਧ ਹੋਵੇਗਾ ?
(i) ਰਾਜਨੀਤਿਕ ਨਿਆਂ
(ii) ਆਰਥਿਕ ਨਿਆਂ
(iii) ਸਮਾਜਿਕ ਨਿਆਂ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(i) ਰਾਜਨੀਤਿਕ ਨਿਆਂ

ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਡੇ ਸੰਵਿਧਾਨ ਦੇ ਆਦਰਸ਼ ਦਿੱਤੇ ਗਏ ਹਨ । ਹੇਠ ਲਿਖਿਆਂ ਵਿਚੋਂ ਇਨ੍ਹਾਂ ਆਦਰਸ਼ਾਂ ਵਿੱਚੋਂ ਕਿਹੜਾ ਆਦਰਸ਼ ਸ਼ਾਮਿਲ ਨਹੀਂ ਹੈ ?
(i) ਸਾਮਰਾਜਵਾਦ
(ii) ਨਿਆਂ
(iii) ਬਰਾਬਰਤਾ
(iv) ਭਾਈਚਾਰਾ ।
ਉੱਤਰ-
(iv) ਭਾਈਚਾਰਾ ।

ਪ੍ਰਸ਼ਨ 3.
ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਿਹੜੀ ਕਲਾਸ ਤਕ ਲਾਗੂ ਹੈ ?
(i) ਪੰਜਵੀਂ
(ii) ਅੱਠਵੀਂ
(iii) ਦਸਵੀਂ
(iv) ਬਾਰਵੀਂ ।
ਉੱਤਰ-
(ii) ਅੱਠਵੀਂ

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

ਪ੍ਰਸ਼ਨ 4.
ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ ?
(i) ਪਹਿਲਾ ਭਾਗ
(ii) ਦੂਜਾ ਭਾਗ
(iii) ਤੀਸਰਾ ਭਾਗ
(iv) ਚੌਥਾ ਭਾਗ
ਉੱਤਰ-
(iii) ਤੀਸਰਾ ਭਾਗ

ਪ੍ਰਸ਼ਨ 5.
ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ਼ ਹਨ ?
(i) ਕਾਨੂੰਨ ਦੀਆਂ ਕਿਤਾਬਾਂ ‘ਚ
(ii) ਪ੍ਰਸਤਾਵਨਾ ‘ਚ
(iii) ਭਾਰਤੀ ਸੰਵਿਧਾਨ ‘ਚ
(iv) ਇਨ੍ਹਾਂ ‘ਚੋਂ ਕੋਈ ਵੀ ਨਹੀਂ ।
ਉੱਤਰ-
(iii) ਭਾਰਤੀ ਸੰਵਿਧਾਨ ‘ਚ

ਪ੍ਰਸ਼ਨ 6.
ਸੰਵਿਧਾਨ ਦੇ ਕਿਹੜੇ ਅਨੁਛੇਦ ‘ ਚ ਭਾਰਤੀ ਨਾਗਰਿਕਾਂ ਨੂੰ ਛੇ ਸੁਤੰਤਰਤਾਵਾਂ ਦਿੱਤੀਆਂ ਹਨ ?
(i) ਅਨੁਛੇਦ 18
(ii) ਅਨੁਛੇਦ 14
(iii) ਅਨੁਛੇਦ 19
(iv) ਅਨੁਛੇਦ 17.
ਉੱਤਰ-
(iii) ਅਨੁਛੇਦ 19

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਪ੍ਰਸਤਾਵਨਾ ਨੂੰ ਸੰਵਿਧਾਨ ਦੀ ……………………. ਵੀ ਕਿਹਾ ਜਾਂਦਾ ਹੈ ।
2. ਭਾਰਤੀ ਸੰਵਿਧਾਨ ਦੇ ਅਨੁਛੇਦ …………………….. ਤੱਕ …………………… ਅਧਿਕਾਰ ਦਰਜ ਹੈ।
3. ਸੰਵਿਧਾਨ ਦੀ 42ਵੀਂ ਸੋਧ ਰਾਹੀਂ ਪ੍ਰਸਤਾਵਨਾ ’ਚ …………………… ਸ਼ਬਦ ਦਰਜ ਕੀਤੇ ਗਏ ।
4. ਸਾਰੇ ਧਰਮਾਂ ਨੂੰ ਬਰਾਬਰ ਸਮਝਣਾ ……………………. ਹੈ ।
ਉੱਤਰ-
1. ਸੰਵਿਧਾਨ ਨਿਰਮਾਤਾਵਾਂ ਦੇ ਮਨ ਦੀ ਕੁੰਜੀ
2. 14 ਤੋਂ 18, ਸਮਾਨਤਾ ਦੇ ਮੌਲਿਕ,
3. ਸਮਾਨਤਾ ਅਤੇ ਭਾਈਚਾਰਾ,
4. ਸਾਡਾ ਕਰਤੱਵ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਪ੍ਰਸਤਾਵਨਾ ਦਾ ਆਰੰਭ ‘ਭਾਰਤ ਦੇ ਲੋਕ’ ਸ਼ਬਦਾਂ ਨਾਲ ਹੁੰਦਾ ਹੈ ।
2. ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ।
3. ਸੰਵਿਧਾਨ ਅਨੁਸਾਰ ਧਰਮ, ਜਾਤ, ਲਿੰਗ, ਨਸਲ ਦੇ ਆਧਾਰ ‘ਤੇ ਭੇਦ-ਭਾਵ ਕੀਤਾ ਜਾ ਸਕਦਾ ਹੈ ।
4. ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ ।
5. ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿਚ ਲਿਖਿਆ ਗਿਆ ਹੈ ।
ਉੱਤਰ-
1. (√)
2. (×)
3. (×)
4. (√)
5. (×)

PSEB 8th Class Social Science Solutions Chapter 25 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ

(ਹ) ਸਹੀ ਜੋੜੇ ਬਣਾਓ :

1. ਭਾਰਤੀ ਸੰਵਿਧਾਨ ਦਾ ਆਰੰਭ ਸਮਾਨਤਾ ਦਾ ਰੂਪ
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ ਪ੍ਰਸਾਤਵਨਾ
3. ਛੂਤ-ਛਾਤ ਦਾ ਖ਼ਾਤਮਾ ਸਮਾਨ ਨਿਆਂ ।

ਉੱਤਰ-

1. ਭਾਰਤੀ ਸੰਵਿਧਾਨ ਦਾ ਆਰੰਭ ਪ੍ਰਸਤਾਵਨਾ
2. ਭਾਰਤੀ ਸੰਵਿਧਾਨ ਦਾ ਇਕ ਆਦਰਸ਼ ਸਮਾਨ ਨਿਆਂ
3. ਛੂਤ-ਛਾਤ ਦਾ ਖ਼ਾਤਮਾ ਸਮਾਨਤਾ ਦਾ ਰੂਪ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਧਰਮ-ਨਿਰਪੱਖਤਾ ਦਾ ਸਿਧਾਂਤ ਭਾਰਤੀ ਸੰਵਿਧਾਨ ਵਿਚ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕਰਨ ਦਾ ਮੁੱਖ ਕਾਰਨ ਭਾਰਤ ਦੀ ਗੁਲਾਮੀ ਸੀ । ਭਾਰਤ ਸਦੀਆਂ ਤਕ ਅੰਗਰੇਜ਼ਾਂ ਦਾ ਗੁਲਾਮ ਰਿਹਾ । ਅੰਗਰੇਜ਼ਾਂ ਨੇ ਕਦੇ ਭਾਰਤ ਦੇ ਇਕ ਧਰਮ ਨੂੰ ਉਕਸਾਇਆ ਤੇ ਕਦੇ ਦੂਸਰੇ ਧਰਮ ਨੂੰ ਤਾਂ ਕਿ ਦੇਸ਼ ਵਿਚ ਧਾਰਮਿਕ ਸਦਭਾਵੰਨਾ ਨਾ ਰਹਿ ਸਕੇ । ਕਦੇ ਸਾਡਾ ਦੇਸ਼ ਨਕਸਲਵਾੜੀ ਵਿਚਾਰਧਾਰਾ ਦਾ ਸ਼ਿਕਾਰ ਰਿਹਾ । ਇਸ ਪ੍ਰਕਾਰ ਦੇਸ਼ ਵਿਚ ਧਾਰਮਿਕ ਸੌੜੇਪਨ ਦਾ ਵਾਤਾਵਰਨ ਬਣਿਆ ਰਿਹਾ ਜਿਸ ਨੇ ਸਾਡੇ ਦੇਸ਼ ਦੀ ਵੰਡ ਕਰ ਦਿੱਤੀ । ਧਰਮ ਦੇ ਨਾਂ ‘ਤੇ ਦੰਗੇ-ਫਸਾਦ ਵੀ ਹੁੰਦੇ ਰਹੇ । ਅਜਿਹੇ ਹਾਲਾਤ ਵਿਚ ਰਾਜ ਨੂੰ ਧਰਮ-ਨਿਰਪੱਖ ਬਣਾਉਣਾ ਜ਼ਰੂਰੀ ਸੀ । ਇਸੇ ਕਾਰਨ ਭਾਰਤੀ ਸੰਵਿਧਾਨ ਵਿਚ ਧਰਮ-ਨਿਰਪੱਖਤਾ ਦੇ ਸਿਧਾਂਤ ਨੂੰ ਸ਼ਾਮਲ ਕੀਤਾ ਗਿਆ ।

ਪ੍ਰਸ਼ਨ 2.
ਸੰਵਿਧਾਨ ਵਿਚ ਆਦਰਸ਼ਾਂ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ ?
ਉੱਤਰ-
ਸੰਵਿਧਾਨ ਦੁਆਰਾ ਕਿਸੇ ਦੇਸ਼ ਦੇ ਪ੍ਰਸ਼ਾਸਨ ਦੇ ਸਰੂਪ ਅਤੇ ਰਾਜ ਤੇ ਨਾਗਰਿਕਾਂ ਵਿਚਾਲੇ ਸੰਬੰਧਾਂ ਨੂੰ ਨਿਸਚਿਤ ਕੀਤਾ ਜਾਂਦਾ ਹੈ । ਰਾਜ ਨੂੰ ਕਲਿਆਣਕਾਰੀ ਬਣਾਉਣ ਅਤੇ ਵਿਦੇਸ਼ਾਂ ਨਾਲ ਮਧੁਰ ਸੰਬੰਧ ਬਣਾਉਣ ਲਈ ਵੀ ਕੁੱਝ ਸਿਧਾਂਤ ਨਿਸਚਿਤ ਕੀਤੇ ਜਾਂਦੇ ਹਨ । ਇਸ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਦੇਸ਼ ਵਿਚ ਸਮਾਜਿਕ ਅਤੇ ਧਾਰਮਿਕ ਭਾਈਚਾਰਾ ਬਣਿਆ ਰਹੇ । ਸਾਰੇ ਵਰਗਾਂ ਨੂੰ ਨਿਆਂ ਮਿਲੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਹਾਨੀ ਨਾ ਪਹੁੰਚੇ । ਇਸੇ ਉਦੇਸ਼ ਨਾਲ ਸੰਵਿਧਾਨ ਵਿਚ ਕੁੱਝ ਉਦੇਸ਼ ਨਿਰਧਾਰਿਤ ਕੀਤੇ ਗਏ ਹਨ । ਇਨ੍ਹਾਂ ਨੂੰ ਸੰਵਿਧਾਨ ਦੇ ਆਦਰਸ਼ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੇ ‘ਭਾਈਚਾਰੇ’ ਦੇ ਆਦਰਸ਼ ‘ਤੇ ਇਕ ਨੋਟ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਦਿੱਤੇ ਗਏ ਭਾਈਚਾਰੇ ਦੇ ਆਦਰਸ਼ ਦਾ ਉਦੇਸ਼ ਨਾਗਰਿਕਾਂ ਵਿਚ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਹੈ । ਭਾਰਤ ਵਿਚ ਭਿੰਨ-ਭਿੰਨ ਧਰਮਾਂ ਅਤੇ ਜਾਤੀਆਂ ਦੇ ਲੋਕ ਰਹਿੰਦੇ ਹਨ । ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਨ੍ਹਾਂ ਵਿਚਾਲੇ ਭਾਈਚਾਰੇ ਦੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ । ਸਮਾਜਿਕ ਸਦਭਾਵਨਾ ਬਣਾਈ ਰੱਖਣ ਲਈ ਸੰਪਰਦਾਇਕ ਸਦਭਾਵਨਾ ਜ਼ਰੂਰੀ ਹੈ । ਇਸ ਲਈ ਸੰਵਿਧਾਨ ਦੇ ਭਿੰਨ-ਭਿੰਨ ਅਨੁਛੇਦਾਂ ਦੁਆਰਾ ਧਰਮ, ਜਾਤੀ, ਲਿੰਗ ਅਤੇ ਨਸਲ ਆਦਿ ਦੇ ਭੇਦ-ਭਾਵ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

Punjab State Board PSEB 8th Class Social Science Book Solutions Civics Chapter 24 ਸੰਵਿਧਾਨ ਅਤੇ ਕਾਨੂੰਨ Textbook Exercise Questions and Answers.

PSEB Solutions for Class 8 Social Science Civics Chapter 24 ਸੰਵਿਧਾਨ ਅਤੇ ਕਾਨੂੰਨ

SST Guide for Class 8 PSEB ਸੰਵਿਧਾਨ ਅਤੇ ਕਾਨੂੰਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਵਿਧਾਨ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸਦੇ ਦੁਆਰਾ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ । ਸੰਵਿਧਾਨ ਦੇਸ਼ ਦੇ ਸਭ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ ।

ਪ੍ਰਸ਼ਨ 2.
ਸੰਵਿਧਾਨ 26 ਜਨਵਰੀ, 1950 ਤੋਂ ਕਿਉਂ ਲਾਗੂ ਕੀਤਾ ਗਿਆ ?
ਉੱਤਰ-
ਸਾਡਾ ਸੰਵਿਧਾਨ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਦੇਖਦੇ ਹੋਏ ਇਸ ਤਾਰੀਕ ਨੂੰ ਲਾਗੂ ਕੀਤਾ ਗਿਆ । 26 ਜਨਵਰੀ, 1930 ਨੂੰ ਦੇਸ਼ ਵਿਚ ਪੂਰਨ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 3.
ਕਾਨੂੰਨ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਨਿਸਚਿਤ । ਇਸ ਪ੍ਰਕਾਰ ਕਾਨੂੰਨ ਦਾ ਅਰਥ ਹੈ ਨਿਸਚਿਤ ਨਿਯਮ ।

ਪ੍ਰਸ਼ਨ 4.
ਕਾਨੂੰਨ ਦੀ ਕੀ ਅਹਿਮੀਅਤ ਹੈ ?
ਉੱਤਰ-
ਕਾਨੂੰਨ ਕਿਸੇ ਵੀ ਸੰਸਥਾ ਜਾਂ ਦੇਸ਼ ਵਿਚ ਵਿਵਸਥਾ ਬਣਾਈ ਰੱਖਣ ਵਿਚ ਸਹਾਇਤਾ ਕਰਦਾ ਹੈ । ਇਸਦੇ ਬਿਨਾਂ ਕੋਈ ਵੀ ਸੰਸਥਾ ਸੁਚਾਰੂ ਰੂਪ ਨਾਲ ਨਹੀਂ ਚੱਲ ਸਕਦੀ । ਸਕੂਲ ਦੇ ਵੀ ਆਪਣੇ ਕਾਨੂੰਨ (ਨਿਯਮ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਸਕੂਲ ਵਿਚ ਅਨੁਸ਼ਾਸਨ ਬਣਿਆ ਰਹਿੰਦਾ ਹੈ ।

ਪ੍ਰਸ਼ਨ 5.
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ ?
ਉੱਤਰ-
ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਇਹ ਹੈ ਕਿ ਉਹ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਦਬਾਓ ਤੋਂ ਬਿਨਾਂ ਸੁਤੰਤਰ ਰੂਪ ਵਿਚ ਨਿਆਂ ਕਰੇ । ਭਾਰਤ ਵਿਚ ਵੀ ਨਿਆਂਪਾਲਿਕਾ ਨੂੰ ਨਿਰਪੱਖ ਬਣਾਇਆ ਗਿਆ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਨਿਆਂਪਾਲਿਕਾ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।

ਪ੍ਰਸ਼ਨ 6.
ਮਹਾਤਮਾ ਗਾਂਧੀ ਜੀ ਦੁਆਰਾ ਅੰਦੋਲਨ ਕਦੋਂ-ਕਦੋਂ ਚਲਾਏ ਗਏ ?
ਉੱਤਰ-
ਮਹਾਤਮਾ ਗਾਂਧੀ ਜੀ ਦੁਆਰਾ 1920 ਵਿਚ ਅਸਹਿਯੋਗ ਅੰਦੋਲਨ, 1930 ਵਿਚ ਸਿਵਿਲ ਨਾ-ਫੁਰਮਾਨੀ ਅਵੱਗਿਆ) ਅੰਦੋਲਨ ਅਤੇ 1942 ਵਿਚ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਵਿਧਾਨ ਦੀ ਸਰਵਉੱਚਤਾ ਤੋਂ ਕੀ ਭਾਵ ਹੈ ?
ਉੱਤਰ-
ਸੰਵਿਧਾਨ ਇਕ ਕਾਨੂੰਨੀ ਦਸਤਾਵੇਜ਼ ਹੈ । ਇਹ ਦੇਸ਼ ਦਾ ਸਰਵਉੱਚ ਕਾਨੂੰਨ ਹੈ । ਸਰਕਾਰ ਦੇ ਸਾਰੇ ਮਹੱਤਵਪੂਰਨ ਅਹੁਦਿਆਂ ਉੱਤੇ ਨਿਯੁਕਤੀ ਤੋਂ ਪਹਿਲਾਂ ਅਹੁਦਾ ਗ੍ਰਹਿਣ ਕਰਨ ਵਾਲੇ ਵਿਅਕਤੀ ਨੂੰ ਸੰਵਿਧਾਨ ਨੂੰ ਸਰਵਉੱਚ ਮੰਨਣ ਅਤੇ ਇਸਦੀ ਪਾਲਨਾ ਕਰਨ ਦੀ ਸਹੁੰ ਦਿਵਾਈ ਜਾਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸਨੂੰ ਨਿਆਂਪਾਲਿਕਾ ਦੁਆਰਾ ਗੈਰ-ਸੰਵਿਧਾਨਿਕ ਐਲਾਨ ਕਰ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਸੰਵਿਧਾਨ ਵਿਰੋਧੀ ਕਾਨੂੰਨਾਂ ਨੂੰ ਵੀ ਰੱਦ ਕਰ ਦਿੱਤਾ ਜਾਂਦਾ ਹੈ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।

ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਸਨ ।ਇਸ ਮਸੌਦਾ ਕਮੇਟੀ ਨੇ ਭਿੰਨ-ਭਿੰਨ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ।

ਪ੍ਰਸ਼ਨ 3.
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ ?
ਉੱਤਰ-
ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਸਰਵਉੱਤਮ ਅਤੇ ਨਿਰਪੱਖ ਬਣਾਇਆ ਗਿਆ ਹੈ । ਨਿਆਂਪਾਲਿਕਾ ਸੰਵਿਧਾਨ ਦੀ ਪਾਲਣਾ ਨੂੰ ਸੁਨਿਸਚਿਤ ਬਣਾਉਂਦੀ ਹੈ । ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਨਿਆਂਪਾਲਿਕਾ ਨੂੰ ਨਿਆਇਕ ਪੁਨਰ-ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ । ਇਸਦਾ ਅਰਥ ਇਹ ਹੈ ਕਿ ਜੇਕਰ ਕਿਸੇ ਵਿਧਾਨ ਮੰਡਲ ਦੁਆਰਾ ਬਣਾਇਆ ਗਿਆ ਕਾਨੂੰਨ ਸੰਵਿਧਾਨ ਦੀ ਭਾਵਨਾ ਦਾ ਉਲੰਘਣ ਕਰਦਾ ਹੈ, ਤਾਂ ਨਿਆਂਪਾਲਿਕਾ ਉਸ ਨੂੰ ਰੱਦ ਕਰ ਸਕਦੀ ਹੈ । ਇਸੇ ਪ੍ਰਕਾਰ ਇਹ ਕਾਰਜਪਾਲਿਕਾ ਦੁਆਰਾ ਲਾਗੂ ਕਿਸੇ ਵੀ ਸੰਵਿਧਾਨ ਵਿਰੋਧੀ ਆਦੇਸ਼ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ ।

ਪ੍ਰਸ਼ਨ 4.
ਗਾਂਧੀ ਜੀ ਨੇ ਅੰਗਰੇਜ਼ਾਂ ਦੇ ਵਿਰੁੱਧ ਕਿਹੜੇ-ਕਿਹੜੇ ਅੰਦੋਲਨ ਚਲਾਏ ?
ਉੱਤਰ-
ਅੰਗਰੇਜ਼ੀ ਸਰਕਾਰ ਦੀਆਂ ਬਹੁਤ ਸਾਰੀਆਂ ਨੀਤੀਆਂ ਜਨਹਿਤ ਵਿਰੋਧੀ ਸਨ । ਆਪਣੇ ਹਿੱਤ ਲਈ ਉਨ੍ਹਾਂ ਨੇ ਸਮੇਂ-ਸਮੇਂ ‘ਤੇ ਕਈ ਕਾਲੇ ਕਾਨੂੰਨ ਪਾਸ ਕੀਤੇ । ਗਾਂਧੀ ਜੀ ਨੇ ਉਨ੍ਹਾਂ ਦੀਆਂ ਇਨ੍ਹਾਂ ਨੀਤੀਆਂ ਅਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਹੇਠ ਲਿਖੇ ਅੰਦੋਲਨ ਚਲਾਏ-

  1. 1920 ਵਿਚ ਨਾ-ਮਿਲਵਰਤਨ ਅੰਦੋਲਨ
  2. 1930 ਵਿੱਚ ਸਿਵਲ ਨਾਫ਼ਰਮਾਨੀ ਅੰਦੋਲਨ
  3. 1942 ਵਿਚ ਭਾਰਤ ਛੱਡੋ ਅੰਦੋਲਨ ।

ਪ੍ਰਸ਼ਨ 5.
ਸ਼ਰਾਬਬੰਦੀ ਦਾ ਕੀ ਭਾਵ ਹੈ ਅਤੇ ਇਸ ਨੂੰ ਕਿਉਂ ਲਾਗੂ ਕਰਨਾ ਚਾਹੀਦਾ ਹੈ ?
ਉੱਤਰ-
ਸ਼ਰਾਬਬੰਦੀ ਦਾ ਅਰਥ ਹੈ-ਸ਼ਰਾਬ ਬਣਾਉਣਾ, ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਪੀਣ ’ਤੇ ਕਾਨੂੰਨੀ ਪਾਬੰਦੀ ।
ਸ਼ਰਾਬ ਪੀਣਾ ਇਕ ਬਹੁਤ ਵੱਡੀ ਬੁਰਾਈ ਹੈ । ਇਕ ਸਰਵੇਖਣ ਦੇ ਅਨੁਸਾਰ ਸਾਡੇ ਦੇਸ਼ ਵਿਚ ਹਰ ਚੌਥਾ ਵਿਅਕਤੀ ਸ਼ਰਾਬ ਪੀਂਦਾ ਹੈ । ਸ਼ਰਾਬ ’ਤੇ ਹਰ ਰੋਜ਼ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ । ਇੰਨਾ ਹੀ ਨਹੀਂ ਸ਼ਰਾਬ ਪੀਣ ਨਾਲ ਪੈਸੇ ਦੇ ਨਾਲ-ਨਾਲ, ਸਮੇਂ ਅਤੇ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ । ਸ਼ਰਾਬ ਮਨੁੱਖ ਨੂੰ ਨੈਤਿਕ ਪਤਨ ਵੱਲ ਵੀ ਲੈ ਜਾਂਦੀ ਹੈ । ਇਸ ਲਈ ਸ਼ਰਾਬਬੰਦੀ ਨੂੰ ਲਾਗੂ ਕਰਨਾ ਉੱਚਿਤ ਹੀ ਨਹੀਂ, ਜ਼ਰੂਰੀ ਵੀ ਹੈ ।

PSEB 8th Class Social Science Guide ਸੰਵਿਧਾਨ ਅਤੇ ਕਾਨੂੰਨ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਕਦੋਂ ਅਜ਼ਾਦ ਹੋਇਆ ?
ਉੱਤਰ-
ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
(i) ਭਾਰਤ ਦਾ ਸੰਵਿਧਾਨ ਕਿਸ ਨੇ ਬਣਾਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਭਾਰਤ ਦਾ ਸੰਵਿਧਾਨ ਇਕ ਸੰਵਿਧਾਨਿਕ ਕਮੇਟੀ ਨੇ ਬਣਾਇਆ !
(ii) ਇਸਦੇ ਪ੍ਰਧਾਨ ਡਾ: ਰਾਜਿੰਦਰ ਪ੍ਰਸਾਦ ਸਨ ।

ਪ੍ਰਸ਼ਨ 3.
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ ਕਦੋਂ ਹੋਇਆ ?
(ii) ਇਸਦੇ ਪ੍ਰਧਾਨ ਕੌਣ ਸਨ ?
ਉੱਤਰ-
(i) ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ 29 ਅਗਸਤ, 1947 ਨੂੰ ਹੋਇਆ ।
(ii) ਇਸਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ ।

ਪ੍ਰਸ਼ਨ 4.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।

ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੇ ਸ਼ਰਾਬਬੰਦੀ ਬਿੱਲ ਪਾਸ ਕੀਤੇ ?
ਉੱਤਰ-
ਸ਼ਰਾਬਬੰਦੀ ਬਿੱਲ ਗੁਜਰਾਤ, ਹਰਿਆਣਾ, ਕੇਰਲ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੇ ਪਾਸ ਕੀਤੇ ।

ਪ੍ਰਸ਼ਨ 6.
1961 ਵਿਚ ਇਸਤਰੀ-ਜਾਤੀ ਦੇ ਪੱਖ ਵਿਚ ਇਕ ਮਹੱਤਵਪੂਰਨ ਕਾਨੂੰਨ ਪਾਸ ਕੀਤਾ ਗਿਆ ? ਕੀ ਤੁਸੀਂ ਇਸ ਕਾਨੂੰਨ ਦਾ ਨਾਮ ਦੱਸ ਸਕਦੇ ਹੋ ?
ਉੱਤਰ-
ਦਹੇਜ ਵਿਰੋਧੀ ਕਾਨੂੰਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਭਾਰਤ ਵਿਚ ਸੰਵਿਧਾਨ ਨੂੰ ਸਰਵਉੱਚ ਮੰਨਿਆ ਜਾਂਦਾ ਹੈ । ਇਸ ਲਈ ਇਸਦੀ ਭਾਵਨਾ ਦੀ ਰੱਖਿਆ ਕਰਨਾ ਜ਼ਰੂਰੀ ਹੈ ? ਇਸ ਦੀ ਰੱਖਿਆ ਕੌਣ ਕਰਦਾ ਹੈ ?
(i) ਵਿਧਾਨਪਾਲਿਕਾ
(ii) ਪ੍ਰਧਾਨਮੰਤਰੀ :
(iii) ਨਿਆਂਪਾਲਿਕਾ
(iv) ਕਾਰਜਪਾਲਿਕਾ ।
ਉੱਤਰ-
(iii) ਨਿਆਂਪਾਲਿਕਾ

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 2.
ਕਈ ਕਾਰਨਾਂ ਕਰਕੇ ਸਿਤਰੀਆਂ ਦੀ ਭਿਆਨਕ ਹੱਤਿਆ ਕਰ ਦਿੱਤੀ ਜਾਂਦੀ ਹੈ । ਸਾਡੇ ਸਮਾਜ ਵਿਚ ਇਸ ਕਲੰਕ ਦਾ ਮੂਲ ਕਾਰਨ ਕੀ ਹੈ ?
(i) ਅਨਪੜ੍ਹਤਾ
(ii) ਦਹੇਜ ਪ੍ਰਥਾ
(iii) ਬਾਲ ਵਿਆਹ
(iv) ਇਸਤਰੀਆਂ ਵਿਚ ਵੱਧਦਾ ਫੈਸ਼ਨ ।
ਉੱਤਰ-
(ii) ਦਹੇਜ ਪ੍ਰਥਾ

ਪ੍ਰਸ਼ਨ 3.
ਭਾਰਤੀ ਸੰਵਿਧਾਨ ਕਦੋਂ ਲਾਗੂ ਕੀਤਾ ਗਿਆ ਸੀ ?
(i) 26 ਨਵੰਬਰ, 1949
(ii) 26 ਜਨਵਰੀ, 1950
(iii) 26 ਜਨਵਰੀ, 1930
(iv) 26 ਜਨਵਰੀ, 1948.
ਉੱਤਰ-
(ii) 26 ਜਨਵਰੀ, 1950

ਪ੍ਰਸ਼ਨ 4.
ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ ?
(i) ਡਾ: ਰਾਜਿੰਦਰ ਪ੍ਰਸ਼ਾਦ
(ii) ਡਾ: ਬੀ.ਆਰ. ਅੰਬੇਦਕਰ
(iii) ਮਹਾਤਮਾ ਗਾਂਧੀ
(iv) ਪੰਡਿਤ ਜਵਾਹਰ ਲਾਲ ਨਹਿਰੂ ।
ਉੱਤਰ-
(ii) ਡਾ: ਬੀ.ਆਰ. ਅੰਬੇਦਕਰ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਭਾਰਤ ‘ ਚ ਕੌਣ ਸਰਵਉੱਚ ਹੈ ?
(i) ਪ੍ਰਧਾਨ ਮੰਤਰੀ
(ii) ਰਾਸ਼ਟਰਪਤੀ
(iii) ਨਿਆਂਪਾਲਿਕਾ
(iv) ਸੰਵਿਧਾਨ ।
ਉੱਤਰ-
(iv) ਸੰਵਿਧਾਨ ।

ਪ੍ਰਸ਼ਨ 6.
ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ
(i) 11
(ii) 18
(iii) 07
(iv) 02
ਉੱਤਰ-
(iii) 07

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਭਾਰਤ ਦਾ ਸੰਵਿਧਾਨ …………………………. ਨੂੰ ਲਾਗੂ ਕੀਤਾ ਗਿਆ ।
2. …………………………. ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ ।
3. ਦਾਜ ਰੋਕੂ ਕਾਨੂੰਨ ………………………… ਵਿਚ ਬਣਿਆ ਸੀ ।
4. ਭਾਰਤੀ ਸੰਵਿਧਾਨ ………………………… ਸਾਲ ………………………. ਮਹੀਨੇ ……………………….. ਦਿਨਾਂ ਵਿਚ ਤਿਆਰ ਕੀਤਾ ਗਿਆ ।
5. ਭਰੂਣ ਹੱਤਿਆ ਦਾ ਮੂਲ ਕਾਰਨ ………………….. ਰੀਤ ਹੈ ।
ਉੱਤਰ-
1. 26 ਜਨਵਰੀ, 1950,
2. ਡਾ. ਰਾਜਿੰਦਰ ਪ੍ਰਸਾਦ,
3. 1961 ਈ:,
4. 2, 11, 18,
5. ਦਾਜ ।

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ਤੇ ਗਲਤ (×) ਦਾ ਚਿੰਨ੍ਹ ਲਾਓ :

1. ਡਾਂਡੀ ਨਾਮਕ ਸਥਾਨ ਤੇ ਗਾਂਧੀ ਜੀ ਨੇ ਨਮਕ ਕਾਨੂੰਨ ਤੋੜਿਆ ।
2. ਨਿਆਂਪਾਲਿਕਾ ਸੰਵਿਧਾਨ ਦੀ ਰੱਖਿਆ ਨਹੀਂ ਕਰਦੀ ਹੈ ।
3. ਭਾਰਤ ਵਿਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ।
4. ਬੁਰੇ ਕਾਨੂੰਨਾਂ ਦੀ ਉਲੰਘਣਾ ਕਰਨੀ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਹੈ ।
5. ਕਾਨੂੰਨ ਅਨਿਸਚਿਤ ਨਿਯਮ ਹੁੰਦੇ ਹਨ ।
ਉੱਤਰ-
1. (√)
2. (×)
3. (√)
4. (√)
5. (×)

(ਹ) ਸਹੀ ਜੋੜੇ ਬਣਾਓ :

1. ਸੰਵਿਧਾਨ ਨਿਆਂਪਾਲਿਕਾ
2. ਸੰਵਿਧਾਨ ਦੀ ਰੱਖਿਆ 31 ਦਸੰਬਰ, 1929
3. ਸੰਵਿਧਾਨ ਤਿਆਰ ਹੋਇਆ ਕਾਨੂੰਨੀ ਦਸਤਾਵੇਜ਼
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ 26 ਨਵੰਬਰ, 1949

ਉੱਤਰ-

1. ਸੰਵਿਧਾਨ ਕਾਨੂੰਨੀ ਦਸਤਾਵੇਜ਼
2. ਸੰਵਿਧਾਨ ਦੀ ਰੱਖਿਆ ਨਿਆਂਪਾਲਿਕਾ
3. ਸੰਵਿਧਾਨ ਤਿਆਰ ਹੋਇਆ 26 ਨਵੰਬਰ, 1949
4. ਕਾਂਗਰਸ ਦੁਆਰਾ ਸੰਪੂਰਨ ਸੁਤੰਤਰਤਾ ਦੀ ਘੋਸ਼ਣਾ 31 ਦਸੰਬਰ, 1929

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੇ ਨਿਰਮਾਣ ਅਤੇ ਲਾਗੂ ਹੋਣ ‘ਤੇ ਇਕ ਨੋਟ ਲਿਖੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਇਕ ਸੰਵਿਧਾਨਿਕ ਕਮੇਟੀ ਬਣਾਈ ਗਈ । ਡਾ: ਰਾਜਿੰਦਰ ਪ੍ਰਸਾਦ ਨੂੰ ਇਸ ਕਮੇਟੀ (ਸੰਵਿਧਾਨ ਸਭਾ ਦਾ ਸਥਾਈ ਪ੍ਰਧਾਨ ਚੁਣਿਆ ਗਿਆ । ਇਹ ਸੰਵਿਧਾਨ ਸਭਾ ਪੂਰਨ ਪ੍ਰਭੂਸੱਤਾ ਸੰਪੰਨ ਸੀ ।

ਮਸੌਦਾ ਕਮੇਟੀ ਦਾ ਗਠਨ ਅਤੇ ਸੰਵਿਧਾਨ ਦਾ ਨਿਰਮਾਣ – ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ 29 ਅਗਸਤ, 1947 ਨੂੰ ਸੱਤ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ । ਇਸ ਦੇ ਪ੍ਰਧਾਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਹੋਰਨਾਂ ਦੇਸ਼ਾਂ ਦੇ ਸੰਵਿਧਾਨਾਂ ਤੋਂ ਬਹੁਤ ਸਾਰੇ ਸਿਧਾਂਤਾਂ ਨੂੰ ਇਕੱਠਾ ਕੀਤਾ । ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ । 26 ਨਵੰਬਰ, 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ । ਇਸ ਨੂੰ ਤਿਆਰ ਹੋਣ ਵਿਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ । ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ । 25 ਜਨਵਰੀ, 1950 ਨੂੰ ਸੰਵਿਧਾਨ ਸਭਾ ਦੀ ਅੰਤਿਮ ਬੈਠਕ ਹੋਈ ਇਸ ਵਿਚ ਡਾ: ਰਾਜਿੰਦਰ ਪ੍ਰਸਾਦ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ ।

ਪ੍ਰਸ਼ਨ 2.
ਦਾਜ ਪ੍ਰਥਾ ‘ਤੇ ਕਿਉਂ ਅਤੇ ਕਿਵੇਂ ਰੋਕ ਲਗਾਈ ਗਈ ?
ਉੱਤਰ-
ਦਾਜ ਦੀ ਭੈੜੀ ਪ੍ਰਥਾ ਸਾਡੇ ਸਮਾਜ ਦੇ ਲਈ ਬਹੁਤ ਵੱਡਾ ਸ਼ਰਾਪ ਸੀ । ਗ਼ਰੀਬ ਵਰਗ ਲਈ ਤਾਂ ਇਹ ਸਦੀਆਂ ਤੋਂ ਇਕ ਸਮੱਸਿਆ ਬਣੀ ਹੋਈ ਸੀ | ਗ਼ਰੀਬ ਲੋਕ ਆਮ ਤੌਰ ‘ਤੇ ਕਰਜ਼ਾ ਲੈ ਕੇ ਆਪਣੀਆਂ ਕੁੜੀਆਂ ਨੂੰ ਦਹੇਜ ਦਿੰਦੇ ਸਨ । ਇਸ ਨਾਲ ਸਮਾਜ ਵਿਚ ਔਰਤ ਜਾਤੀ ਦਾ ਮਾਣ-ਸਨਮਾਨ ਘੱਟ ਹੋ ਗਿਆ । ਇਸ ਲਈ ਲੋਕ ਕੰਨਿਆ ਭਰੂਣ ਹੱਤਿਆ ਕਰਨ ਲੱਗੇ । ਇਸ ਨਾਲ ਮੁੰਡਿਆਂ ਦੀ ਤੁਲਨਾ ਵਿਚ ਕੁੜੀਆਂ ਦਾ ਅਨੁਪਾਤ ਘੱਟ ਹੁੰਦਾ ਗਿਆ । ਇਸ ਕਰਕੇ ਦਾਜ ਪ੍ਰਥਾ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਪਿਆ । ਇਸਦੇ ਅਨੁਸਾਰ ਦਾਜ ਲੈਣਾ ਜਾਂ ਦੇਣਾ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ | ਪਰ ਅੱਜ ਵੀ ਇਸ ਕਾਨੂੰਨ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨ ਦੀ ਲੋੜ ਹੈ ।

PSEB 8th Class Social Science Solutions Chapter 24 ਸੰਵਿਧਾਨ ਅਤੇ ਕਾਨੂੰਨ

ਪ੍ਰਸ਼ਨ 3.
ਭਾਰਤੀ ਸੰਵਿਧਾਨ ਦੀ ਭੂਮਿਕਾ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਨੂੰ ਸਰਵਉੱਚ ਦਸਤਾਵੇਜ਼ ਮੰਨਿਆ ਗਿਆ ਹੈ ।

  1. ਸਰਕਾਰ ਦੇ ਵਿਸ਼ੇਸ਼ ਅਹੁਦਿਆਂ ‘ਤੇ ਨਿਯੁਕਤੀ ਤੋਂ ਪਹਿਲਾਂ ਵਿਅਕਤੀ ਨੂੰ ਸੰਵਿਧਾਨ ਦੀ ਪਾਲਣਾ ਦੀ ਸਹੁੰ ਦਿਵਾਈ ਜਾਂਦੀ ਹੈ ।
  2. ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਹਨ ।
  3. ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਇਆਂ ਗਿਆ ਹੈ | ਅਜਿਹੇ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਅਧਿਕਾਰ ਸੰਵਿਧਾਨ ਦੀ ਰੱਖਿਆ ਅਤੇ ਵਿਆਖਿਆ ਦਾ ਹੈ ।
  4. ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪੂਰਨ ਲੋਕਤੰਤਰੀ ਢਾਂਚਾ ਸਥਾਪਿਤ ਕੀਤਾ ਗਿਆ ਹੈ । ਇਸ ਵਿਚ ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੈ ।

ਪ੍ਰਸ਼ਨ 4.
ਸੰਵਿਧਾਨ ਅਤੇ ਕਾਨੂੰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ-ਸੰਵਿਧਾਨ ਇਕ ਮੌਲਿਕ ਦਸਤਾਵੇਜ਼ ਹੈ । ਇਹ ਸਰਵਉੱਚ ਹੈ । ਇਹ ਉਨ੍ਹਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ । ਇਸੇ ਦੇ ਅਨੁਸਾਰ ਰਾਜ ਅਤੇ ਨਾਗਰਿਕਾਂ ਦੇ ਆਪਸੀ ਸੰਬੰਧ ਨਿਸਚਿਤ ਕੀਤੇ ਗਏ ਹਨ । ਸਾਰੀਆਂ ਰਾਜਕੀ ਅਤੇ ਅਰਾਜਕੀ ਸੰਸਥਾਵਾਂ ਨੂੰ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ ।

ਕਾਨੂੰਨ – ਕਾਨੂੰਨ ਉਹ ਨਿਯਮ ਹਨ ਜਿਹੜੇ ਦੇਸ਼ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਦੇ ਹਨ । ਇਨ੍ਹਾਂ ਦਾ ਨਿਰਮਾਣ ਕੇਂਦਰੀ ਅਤੇ ਰਾਜ ਵਿਧਾਨਪਾਲਿਕਾਵਾਂ ਕਰਦੀਆਂ ਹਨ । ਸਾਰੇ ਨਾਗਰਿਕਾਂ ਲਈ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ । ਕਾਨੂੰਨਾਂ ਨੂੰ ਭੰਗ ਕਰਨ ਲਈ ਸਜ਼ਾ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 5.
ਕਾਨੂੰਨ ਦਾ ਅਰਥ ਅਤੇ ਇਸ ਦੀ ਭੂਮਿਕਾ ਕੀ ਹੈ ?
ਉੱਤਰ-
ਅਰਥ-ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ (Law) ਦਾ ਅਨੁਵਾਦ ਹੈ । Law ਲਾਂਅ ਸ਼ਬਦ ਟਿਊਟੋਨਿਕ ਸ਼ਬਦ ‘ਲੈਗ’ ਤੋਂ ਨਿਕਲਿਆ ਹੈ । ਇਸਦਾ ਅਰਥ ਹੈ-ਨਿਸਚਿਤ । ਇਸ ਪ੍ਰਕਾਰ ‘ਕਾਨੂੰਨ’ ਸ਼ਬਦ ਦਾ ਅਰਥ ਹੈ-ਨਿਸਚਿਤ ਨਿਯਮ ।

ਕਾਨੂੰਨ ਦੀ ਭੂਮਿਕਾ – ਸਮਾਜਿਕ ਜੀਵਨ ਵਿਚ ਕਾਨੂੰਨਾਂ ਦਾ ਬਹੁਤ ਅਧਿਕ ਮਹੱਤਵ ਹੈ । ਇਹ ਸਾਡੇ ਸਮਾਜਿਕ ਜੀਵਨ ਨੂੰ ਨਿਯੰਤ੍ਰਿਤ ਕਰਦੇ ਹਨ । ਇਨ੍ਹਾਂ ਤੋਂ ਬਿਨਾਂ ਸਾਡਾ ਸਮਾਜਿਕ ਜੀਵਨ ਸੁਚਾਰੂ ਰੂਪ ਨਾਲ ਨਹੀਂ ਚਲ ਸਕਦਾ । ਉਦਾਹਰਨ ਵਜੋਂ ਜੇਕਰ ਸਕੂਲ ਦੇ ਨਿਯਮਾਂ ਕਾਨੂੰਨਾਂ ਦਾ ਪਾਲਣ ਨਾ ਕੀਤਾ ਜਾਵੇ, ਤਾਂ ਅਨੁਸ਼ਾਸਨ ਭੰਗ ਹੋ ਜਾਵੇਗਾ । ਇਸੇ ਪ੍ਰਕਾਰ ਜੇਕਰ ਕਾਨੂੰਨ ਅਪਰਾਧਾਂ ਨੂੰ ਨਿਯੰਤਿਤ ਨਾ ਕਰੇ, ਤਾਂ ਚਾਰੇ ਪਾਸੇ ਅਰਾਜਕਤਾ ਫੈਲ ਜਾਵੇਗੀ ਅਤੇ ਜਨ-ਜੀਵਨ ਸੁਰੱਖਿਅਤ ਨਹੀਂ ਰਹਿ ਪਾਏਗਾ ।

ਪ੍ਰਸ਼ਨ 6.
ਨਾਗਰਿਕ ਦੇ ਕਿਹੜੇ ਅਧਿਕਾਰ ਹਨ ? ਆਲੋਚਨਾ ਦੇ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਜੋ ਅਧਿਕਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਮੁੱਢਲੇ ਜਾਂ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ । ਇਨ੍ਹਾਂ ਅਧਿਕਾਰਾਂ ਵਿਚ ਹੇਠ ਲਿਖੇ ਅਧਿਕਾਰ ਸ਼ਾਮਲ ਹਨ-

  1. ਸਮਾਨਤਾ ਦਾ ਅਧਿਕਾਰ
  2. ਸੁਤੰਤਰਤਾ ਦਾ ਅਧਿਕਾਰ
  3. ਸ਼ੋਸ਼ਣ ਦੇ ਵਿਰੁੱਧ ਅਧਿਕਾਰ
  4. ਧਾਰਮਿਕ ਸੁਤੰਤਰਤਾ ਦਾ ਅਧਿਕਾਰ
  5. ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ
  6. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।

ਆਲੋਚਨਾ ਦਾ ਅਧਿਕਾਰ – ਆਲੋਚਨਾ ਦਾ ਅਧਿਕਾਰ ਸੁਤੰਤਰਤਾ ਦੇ ਅਧਿਕਾਰ ਵਿਚ ਸ਼ਾਮਲ ਹੈ । ਇਸਦਾ ਅਰਥ ਹੈ ਕਿ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ । ਇਸ ਦੇ ਅਨੁਸਾਰ ਜਦੋਂ ਕੋਈ ਸਰਕਾਰ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੋਈ ਕਾਨੂੰਨ ਬਣਾਉਂਦੀ ਹੈ, ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਹਨ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

Punjab State Board PSEB 8th Class Social Science Book Solutions History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Exercise Questions and Answers.

PSEB Solutions for Class 8 Social Science History Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

SST Guide for Class 8 PSEB ਸੁਤੰਤਰਤਾ ਤੋਂ ਬਾਅਦ ਦਾ ਭਾਰਤ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ ਅਤੇ ਇਸਦੇ ਕਿੰਨੇ ਮੈਂਬਰ ਸਨ ?
ਉੱਤਰ-
ਸੰਵਿਧਾਨ ਸਭਾ ਦੀ ਸਥਾਪਨਾ 1946 ਈ: ਵਿਚ ਹੋਈ । ਇਸਦੇ 389 ਮੈਂਬਰ ਸਨ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਕਦੋਂ ਪਾਸ ਅਤੇ ਲਾਗੂ ਹੋਇਆ ?
ਉੱਤਰ-
ਭਾਰਤੀ ਸੰਵਿਧਾਨ 26 ਨਵੰਬਰ, 1949 ਈ: ਨੂੰ ਪਾਸ ਹੋਇਆ ਅਤੇ 26 ਜਨਵਰੀ, 1950 ਨੂੰ ਲਾਗੂ ਹੋਇਆ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 3.
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਦੇਸ਼ੀ ਰਿਆਸਤਾਂ ਦੇ ਏਕੀਕਰਨ ਦਾ ਸਿਹਰਾ ਸਰਦਾਰ ਵੱਲਭ ਭਾਈ ਪਟੇਲ ਦੇ ਸਿਰ ਹੈ ।

ਪ੍ਰਸ਼ਨ 4.
ਹੈਦਰਾਬਾਦ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਹੈਦਰਾਬਾਦ ਰਿਆਸਤ ਨੂੰ ਪੁਲਿਸ ਕਾਰਵਾਈ ਦੁਆਰਾ ਭਾਰਤ ਵਿਚ ਸ਼ਾਮਲ ਕੀਤਾ ਗਿਆ । ਉੱਥੇ 13 ਸਤੰਬਰ, 1948 ਨੂੰ ਭਾਰਤੀ ਪੁਲਿਸ ਭੇਜੀ ਗਈ ਅਤੇ 17 ਸਤੰਬਰ, 1948 ਨੂੰ ਇਸ ਰਿਆਸਤ ਨੂੰ ਭਾਰਤ ਸੰਘ ਵਿਚ ਸ਼ਾਮਲ ਕਰ ਲਿਆ ਗਿਆ ।

ਪ੍ਰਸ਼ਨ 5.
ਜੁਨਾਗੜ੍ਹ ਰਿਆਸਤ ਨੂੰ ਕਿਵੇਂ ਭਾਰਤ ਨਾਲ ਮਿਲਾਇਆ ਗਿਆ ?
ਉੱਤਰ-
ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਵਿਚ ਸ਼ਾਮਲ ਹੋਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਗ੍ਰਹਿ ਹੋਇਆ ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਇਸ ਲਈ ਜੁਨਾਗੜ੍ਹ ਨੂੰ ਭਾਰਤੀ ਸੰਘ ਵਿਚ ਮਿਲਾ ਲਿਆ ਗਿਆ ।

ਪ੍ਰਸ਼ਨ 6.
ਰਾਜਾਂ ਦਾ ਪੁਨਰਗਠਨ ਕਰਨ ਲਈ ਨਿਯੁਕਤ ਕੀਤੇ ਗਏ ਕਮਿਸ਼ਨ ਦੇ ਕਿੰਨੇ ਮੈਂਬਰ ਸਨ ?
ਉੱਤਰ-
ਇਸ ਕਮਿਸ਼ਨ ਦੇ 3 ਮੈਂਬਰ ਸਨ ।

ਪ੍ਰਸ਼ਨ 7.
ਪੰਚਸ਼ੀਲ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-

  1. ਸ਼ਾਂਤੀ ਨਾਲ ਆਪਸੀ ਸਹਿਯੋਗ ।
  2. ਇਕ-ਦੂਜੇ ਉੱਪਰ ਹਮਲਾ ਨਾ ਕਰਨਾ ।

ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫਰੰਸ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਗੁੱਟ-ਨਿਰਲੇਪ ਲਹਿਰ ਦੀ ਪਹਿਲੀ ਕਾਨਫ਼ਰੰਸ 1961 ਈ: ਵਿਚ ਬੈਲਗਰੇਡ ਵਿਚ ਹੋਈ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 9.
ਗੁੱਟ-ਨਿਰਲੇਪ ਤੇ ਨੋਟ ਲਿਖੋ ।
ਉੱਤਰ-
ਦੁਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੂਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।

ਪ੍ਰਸ਼ਨ 10.
ਭਾਰਤ ਦੀ ਵਿਦੇਸ਼ ਨੀਤੀ ਬਾਰੇ ਤੁਹਾਡਾ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਦੁਆਰਾ ਸੰਸਾਰ ਦੇ ਹੋਰ ਦੇਸ਼ਾਂ ਨਾਲ ਸੰਬੰਧਾਂ ਲਈ ਅਪਨਾਈ ਗਈ ਨੀਤੀ ਨੂੰ ਉਸ ਦੇਸ਼ ਦੀ ਵਿਦੇਸ਼ ਨੀਤੀ ਕਹਿੰਦੇ ਹਨ । ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
  • ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 11.
ਭਾਰਤ ਵਿਚ) ਸੰਪਰਦਾਇਕਤਾ ਉੱਤੇ ਨੋਟ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”

ਪ੍ਰਸ਼ਨ 12.
ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ । ਪਾਕਿਸਤਾਨ ਭਾਰਤ ਦਾ ਮਹੱਤਵਪੂਰਨ ਗੁਆਂਢੀ ਦੇਸ਼ ਹੈ । ਇਸ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।

1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ । ਕੁੱਝ ਸਾਲ ਪਹਿਲਾਂ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ‘ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।

ਪ੍ਰਸ਼ਨ 13.
ਦੇਸ਼ੀ ਰਿਆਸਤਾਂ ਦੇ ਏਕੀਕਰਨ ਸੰਬੰਧੀ ਵਰਣਨ ਕਰੋ ।
ਉੱਤਰ-
ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ । ਇਸ ਵਿਚ ਇਕ ਸਮੱਸਿਆ ਦੇਸ਼ੀ ਰਿਆਸਤਾਂ ਦੀ ਸੀ । ਇਨ੍ਹਾਂ ਦੀ ਸੰਖਿਆ 562 ਸੀ ਅਤੇ ਇਨ੍ਹਾਂ ਉੱਪਰ ਭਾਰਤੀ ਰਾਜਿਆਂ ਦਾ ਸ਼ਾਸਨ ਸੀ । 1947 ਈ: ਦੇ ਐਕਟ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਇਹ ਅਧਿਕਾਰ ਪ੍ਰਾਪਤ ਸੀ ਕਿ ਉਹ ਆਪਣੀ ਸੁਤੰਤਰਤਾ ਸੁਰੱਖਿਅਤ ਰੱਖ ਸਕਦੀ ਹੈ ਜਾਂ ਭਾਰਤ ਜਾਂ ਪਾਕਿਸਤਾਨ ਵਿਚੋਂ ਕਿਸੇ ਵੀ ਦੇਸ਼ ਵਿਚ ਸ਼ਾਮਿਲ ਹੋ ਸਕਦੀ ਹੈ । ਇਸ ਕਾਰਨ ਇਨ੍ਹਾਂ ਦੇਸ਼ੀ ਰਿਆਸਤਾਂ ਦੇ ਰਾਜੇ ਸੁਤੰਤਰ ਰਹਿਣਾ ਹੀ ਪਸੰਦ ਕਰਦੇ ਸਨ । ਪਰੰਤੁ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਬੁੱਧੀ ਤੋਂ ਕੰਮ ਲੈਂਦੇ ਹੋਏ ਸਾਰੀਆਂ ਦੇਸ਼ੀ ਰਿਆਸਤਾਂ ਦੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਹੋਣ ਲਈ ਸਹਿਮਤ ਕਰ ਲਿਆ । ਇਨ੍ਹਾਂ ਵਿਚੋਂ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਪ੍ਰਾਂਤਾਂ ਵਿਚ ਮਿਲਾ ਦਿੱਤਾ ਗਿਆ ।

ਕੁੱਝ ਹੋਰ ਰਿਆਸਤਾਂ ਜੋ ਸੰਸਕ੍ਰਿਤਿਕ ਰੂਪ ਨਾਲ ਇਕ-ਦੂਜੇ ਦੇ ਨਾਲ ਮੇਲ ਰੱਖਦੀਆਂ ਸਨ ਅਤੇ ਉਨ੍ਹਾਂ ਦੀਆਂ ਹੱਦਾਂ ਵੀ ਆਪਸ ਵਿਚ ਮਿਲਦੀਆਂ ਸਨ, ਉਨ੍ਹਾਂ ਨੂੰ ਇਕੱਠਾ ਕਰਕੇ ਰਾਜ਼ ਬਣਾ ਦਿੱਤੇ ਗਏ । ਉਦਾਹਰਨ ਦੇ ਲਈ ਕਾਠੀਆਵਾੜ ਦੀ ਰਿਆਸਤ ਨੂੰ ਸੌਰਾਸ਼ਟਰ ਦੇ ਨਾਲ ਮਿਲਾ ਦਿੱਤਾ ਗਿਆ, ਜਦ ਕਿ ਪਟਿਆਲਾ, ਨਾਭਾ, ਫਰੀਦਕੋਟ, ਨੀਂਦ ਅਤੇ ਮਲੇਰਕੋਟਲਾ ਰਿਆਸਤਾਂ ਨੂੰ ਇਕੱਠਾ ਕਰਕੇ ਪੈਪਸੂ ਰਾਜ ਬਣਾ ਦਿੱਤਾ ਗਿਆ । ਹੁਣ ਕੇਵਲ ਤਿੰਨ ਰਿਆਸਤਾਂ ਅਜਿਹੀਆਂ ਸਨ ਜੋ ਭਾਰਤ ਦੇ ਨਾਲ ਮਿਲਣ ਨੂੰ ਤਿਆਰ ਨਹੀਂ ਸਨ । ਇਹ ਸਨ ਹੈਦਰਾਬਾਦ, ਜੂਨਾਗੜ ਅਤੇ ਕਸ਼ਮੀਰ ।

ਹੈਦਰਾਬਾਦ – ਹੈਦਰਾਬਾਦ ਰਿਆਸਤ ਦੇ ਨਿਜ਼ਾਮ ਉਸਮਾਨ ਅਲੀ ਖ਼ਾਨ ਨੇ ਭਾਰਤ ਸੰਘ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ । ਅੰਤ 13 ਸਤੰਬਰ, 1948 ਈ: ਨੂੰ ਹੈਦਰਾਬਾਦ ਵਿਚ ਭਾਰਤੀ ਪੁਲਿਸ ਭੇਜੀ ਗਈ । ਇਸ ਪ੍ਰਕਾਰ 17 ਸਤੰਬਰ, 1948 ਈ: ਨੂੰ ਹੈਦਰਾਬਾਦ ਦੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ ।

ਜੂਨਾਗੜ੍ਹ – ਜੂਨਾਗੜ੍ਹ ਰਿਆਸਤ ਦਾ ਨਵਾਬ ਪਾਕਿਸਤਾਨ ਦੇ ਨਾਲ ਮਿਲਣਾ ਚਾਹੁੰਦਾ ਸੀ । ਪਰੰਤੂ 20 ਫ਼ਰਵਰੀ, 1948 ਈ: ਨੂੰ ਉੱਥੇ ਜਨਮਤ ਸੰਨ੍ਹੀ ਹੋਇਆ, ਜਿਸ ਵਿਚ ਜਨਤਾ ਨੇ ਭਾਰਤ ਵਿਚ ਮਿਲਣ ਦੀ ਇੱਛਾ ਪ੍ਰਗਟ ਕੀਤੀ । ਅੰਤ ਜੂਨਾਗੜ੍ਹ ਰਿਆਸਤ ਨੂੰ ਭਾਰਤ ਸੰਘ ਵਿਚ ਮਿਲਾ ਲਿਆ ਗਿਆ ।

ਕਸ਼ਮੀਰ – ਕਸ਼ਮੀਰ ਦਾ ਰਾਜਾ ਵੀ ਸੁਤੰਤਰ ਰਹਿਣਾ ਚਾਹੁੰਦਾ ਸੀ । ਪਰੰਤੁ ਪਾਕਿਸਤਾਨ ਕਸ਼ਮੀਰ ਉੱਪਰ ਅਧਿਕਾਰ ਕਰਨਾ ਚਾਹੁੰਦਾ ਸੀ । ਅੰਤ ਕਸ਼ਮੀਰ ਦੇ ਸ਼ਾਸਕ ਨੇ ਭਾਰਤ ਤੋਂ ਸਹਾਇਤਾ ਮੰਗੀ ਅਤੇ ਆਪਣੇ ਰਾਜ ਨੂੰ ਭਾਰਤ ਵਿਚ ਮਿਲਾਉਣ ਦਾ ਪ੍ਰਸਤਾਵ ਰੱਖਿਆ । ਭਾਰਤ ਸਰਕਾਰ ਨੇ ਕਸ਼ਮੀਰ ਦੇ ਸ਼ਾਸਕ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਅਤੇ ਆਪਣੀ ਸੈਨਾ ਕਸ਼ਮੀਰ ਭੇਜ ਦਿੱਤੀ । ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਯੁੱਧ ਹੋਇਆ, ਪਰੰਤੂ ਪਾਕਿਸਤਾਨ ਨੇ ਕਸ਼ਮੀਰ ਦੇ ਬਹੁਤ ਵੱਡੇ ਹਿੱਸੇ ਉੱਪਰ ਆਪਣਾ ਅਧਿਕਾਰ ਕਰ ਲਿਆ ।

ਹੋਰ ਰਿਆਸਤਾਂ – ਇਨ੍ਹਾਂ ਰਿਆਸਤਾਂ ਤੋਂ ਇਲਾਵਾ ਕੁੱਝ ਹੋਰ ਛੋਟੇ-ਛੋਟੇ ਰਾਜ ਵੀ ਸਨ, ਜਿਨ੍ਹਾਂ ਨੂੰ ਨਾਲ ਲਗਦੇ ਰਾਜਾਂ ਵਿਚ ਮਿਲਾ ਦਿੱਤਾ ਗਿਆ । ਬੜੌਦਾ ਨੂੰ ਬੰਬਈ (ਮੁੰਬਈ) ਪ੍ਰਾਂਤ ਵਿਚ ਮਿਲਾਇਆ ਗਿਆ | ਅਨੇਕਾਂ ਛੋਟੇ-ਛੋਟੇ ਰਾਜਾਂ ਨੂੰ ਇਕੱਠਾ ਕਰਕੇ ਏਕੀਕ੍ਰਿਤ ਰਾਜ ਦੀ ਸਥਾਪਨਾ ਕੀਤੀ ਗਈ । ਉਦਾਹਰਨ ਦੇ ਲਈ ਮਾਰਚ 1948 ਈ: ਵਿਚ ਭਰਤਪੁਰ, ‘ ਧੌਲਪੁਰ, ਅਲਵਰ ਅਤੇ ਕਰੌਲੀ ਆਦਿ ਰਿਆਸਤਾਂ ਨੂੰ ਇਕੱਠਾ ਕਰਕੇ ਇਕ ਸੰਘ ਬਣਾਇਆ ਗਿਆ । ਇਸ ਤੋਂ ਬਾਅਦ ਰਾਜਸਥਾਨ ਸੰਘ ਵੀ ਬਣਾਇਆ ਗਿਆ, ਜਿਸ ਵਿਚ ਬੂੰਦੀ, ਤਲਵਾੜਾ, ਪ੍ਰਤਾਪਗੜ੍ਹ, ਸ਼ਾਹਪੁਰ, ਬਾਂਸਵਾੜਾ, ਕੋਟਾ, ਕਿਸ਼ਨਗੜ੍ਹ ਆਦਿ ਰਿਆਸਤਾਂ ਸ਼ਾਮਿਲ ਕੀਤੀਆਂ ਗਈਆਂ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 14.
ਆਜ਼ਾਦੀ ਪਿੱਛੋਂ ਭਾਰਤ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦੇਸ਼ ਦੀ ਵੰਡ ਨੇ ਭਾਰਤ ਦੇ ਲਈ ਅਨੇਕਾਂ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ । ਭਾਰਤ ਦਾ ਕਣਕ ਅਤੇ ਚਾਵਲ ਪੈਦਾ ਕਰਨ ਵਾਲਾ ਬਹੁਤ ਵੱਡਾ ਖੇਤਰ ਪਾਕਿਸਤਾਨ ਦੇ ਹਿੱਸੇ ਵਿਚ ਆ ਗਿਆ । ਬਹੁਤ ਵੱਡਾ ਸਿੰਚਾਈ ਯੋਗ ਭੂ-ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਹੁਣ ਭਾਰਤ ਵਿਚ ਅਨਾਜ ਦੀ ਕਮੀ ਹੋ ਗਈ । ਇਸ ਪ੍ਰਕਾਰ ਪਟਸਨ ਅਤੇ ਕਪਾਹ ਵਾਲਾ ਬਹੁਤ ਵੱਡਾ ਖੇਤਰ ਵੀ ਪਾਕਿਸਤਾਨ ਵਿਚ ਚਲਾ ਗਿਆ । ਇਸ ਤਰ੍ਹਾਂ ਭਾਰਤ ਵਿਚ ਪਟਸਨ ਅਤੇ ਕੱਪੜਾ ਉਦਯੋਗ ਦੇ ਲਈ ਕੱਚੇ ਮਾਲ ਦੀ ਕਮੀ ਹੋ ਗਈ । ਹੁਣ ਸੁਤੰਤਰਤਾ ਦੇ ਬਾਅਦ ਭਾਰਤ ਨੇ ਦੇਸ਼ ਦੀ ਆਰਥਿਕ ਵਿਵਸਥਾ ਨੂੰ ਸੁਧਾਰਨ ਦੇ ਉਪਾਅ ਸ਼ੁਰੂ ਕੀਤੇ । ਇਸ ਉਦੇਸ਼ ਨਾਲ 1950 ਈ: ਵਿਚ ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਸਥਾਪਿਤ ਕੀਤਾ । ਇਸ ਪ੍ਰਕਾਰ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਕਿਰਿਆ ਆਰੰਭ ਹੋਈ ਜੋ ਅੱਜ ਵੀ ਜਾਰੀ ਹੈ । ਇਸ ਦੀ ਝਲਕ ਖੇਤੀ ਅਤੇ ਉਦਯੋਗ ਦੇ ਖੇਤਰਾਂ ਵਿਚ ਹੋਏ ਵਿਕਾਸ ਵਿਚ ਦੇਖੀ ਜਾ ਸਕਦੀ ਹੈ ।

ਖੇਤੀ-

  • ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ । ਸਾਡੀ ਖੇਤੀ ਯੋਗ ਭੂਮੀ ਦੇ 75% ਭਾਗ ਉੱਪਰ ਖਾਣ ਯੋਗ ਫ਼ਸਲਾਂ ਉਗਾਈਆਂ ਜਾਂਦੀਆਂ ਹਨ । ਇਸ ਵਿਚ ਚਾਵਲ, ਕਣਕ, ਮੱਕਾ, ਸਰੋਂ, ਮੂੰਗਫਲੀ, ਗੰਨਾ ਆਦਿ ਮਹੱਤਵਪੂਰਨ ਖਾਣ ਵਾਲੀਆਂ ਫ਼ਸਲਾਂ ਹਨ ।
  • ਭਾਰਤ ਨੇ ਖੇਤੀ ਦੇ ਵਿਕਾਸ ਦੇ ਲਈ ਕਈ ਮੁੱਖ ਨਦੀਆਂ ਉੱਪਰ ਬੰਨ ਬਣਾਏ ਹਨ ਇਹ ਬੰਨ ਖ਼ੁਸ਼ਕ ਖੇਤਰਾਂ ਦੀ ਖੇਤੀ ਯੋਗ ਭੂਮੀ ਨੂੰ ਪਾਣੀ ਦਿੰਦੇ ਹਨ ਅਤੇ ਹੜ੍ਹਾਂ ਨੂੰ ਰੋਕਦੇ ਹਨ । ਇਹ ਬੰਨ੍ਹ ਬਿਜਲੀ ਪੈਦਾ ਕਰਨ ਵਿਚ ਸਹਾਇਕ ਹਨ । ਇਨ੍ਹਾਂ ਨੂੰ ਨਦੀ ਘਾਟੀ ਪਰਿਯੋਜਨਾ ਕਿਹਾ ਜਾਂਦਾ ਹੈ । ਇਨ੍ਹਾਂ ਪਰਿਯੋਜਨਾਵਾਂ ਵਿਚ ਭਾਖੜਾ ਨੰਗਲ ਪਰਿਯੋਜਨਾ, ਦਾਮੋਦਰ ਘਾਟੀ ਪਰਿਯੋਜਨਾ, ਹਰੀਕੇ ਪਰਿਯੋਜਨਾ, ਤੁੰਗਭੱਦਰਾ ਪਰਿਯੋਜਨਾ ਅਤੇ ਨਾਗਾਰੁਜਨ ਸਾਗਰ ਪਰਿਯੋਜਨਾ ਪ੍ਰਮੁੱਖ ਹਨ ।
  • ਖੇਤੀ ਉਤਪਾਦਨ ਵਿਚ ਵਾਧੇ ਦੇ ਲਈ ਸਰਕਾਰ ਦੁਆਰਾ ਵਿਸ਼ੇਸ਼ ਯਤਨ ਕੀਤੇ ਗਏ ਹਨ । ਮਜ਼ਦੂਰਾਂ ਨੂੰ ਪੈਸੇ ਕਮਾਉਣ ਦੇ ਨਵੇਂ-ਨਵੇਂ ਢੰਗ ਸਿਖਾਏ ਗਏ ਹਨ । ਸਰਕਾਰ ਕਿਸਾਨਾਂ ਨੂੰ ਉੱਤਮ ਬੀਜ ਅਤੇ ਖਾਦਾਂ ਦਿੰਦੀ ਹੈ । ਗਰੀਬ ਕਿਸਾਨਾਂ ਨੂੰ ਖੇਤੀ ਵਿਚ ਸੁਧਾਰ ਦੇ ਲਈ ਬੈਂਕਾਂ ਦੁਆਰਾ ਕਰਜ਼ਾ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਸਰਕਾਰ ਕਿਸਾਨਾਂ ਦੀ ਦਸ਼ਾ ਸੁਧਾਰਨ ਦਾ ਯਤਨ ਕਰ ਰਹੀ ਹੈ ।

ਉਦਯੋਗ – ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਹੀ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਸੀ । ਉਸ ਕਾਲ ਵਿਚ ਕੱਪੜਾ, ਲੋਹਾ, ਚੀਨੀ, ਮਾਚਿਸ, ਸ਼ੋਰਾ ਅਤੇ ਸੀਮੇਂਟ ਨਾਲ ਸੰਬੰਧਿਤ ਉਦਯੋਗਾਂ ਦੀ ਸਥਾਪਨਾ ਹੋਈ । ਪਰੰਤੂ ਉਸ ਸਮੇਂ ਇਹ ਉਦਯੋਗ ਅਧਿਕ ਤਰੱਕੀ ਨਾ ਕਰ ਸਕੇ, ਕਿਉਂਕਿ ਅੰਗਰੇਜ਼ ਭਾਰਤ ਦੇ ਉਦਯੋਗਿਕ ਵਿਕਾਸ ਵਿਚ ਰੁਚੀ ਨਹੀਂ ਲੈਂਦੇ ਸਨ । ਹੁਣ ਸੁਤੰਤਰਤਾ ਤੋਂ ਬਾਅਦ ਭਾਰਤ ਨੇ ਆਪਣੇ ਉਦਯੋਗਿਕ ਖੇਤਰ ਦਾ ਵਿਸਤਾਰ ਕਰਨਾ ਆਰੰਭ ਕੀਤਾ ।

  1. ਇੰਜੀਨੀਅਰਿੰਗ ਦੇ ਉਪਕਰਨ, ਬਿਜਲੀ ਦਾ ਸਮਾਨ, ਕੰਪਿਊਟਰ ਅਤੇ ਇਸ ਨਾਲ ਸੰਬੰਧਿਤ ਸਮਾਨ, ਦਵਾਈਆਂ ਬਣਾਉਣ ਅਤੇ ਖੇਤੀ ਯੰਤਰ ਬਣਾਉਣ ਦੇ ਨਵੇਂ ਕਾਰਖ਼ਾਨੇ ਆਰੰਭ ਕੀਤੇ ਗਏ ।
  2. ਭਾਰਤ ਵਿਚ ਅਨੇਕ ਵਿਦੇਸ਼ੀ ਕੰਪਨੀਆਂ ਨੇ ਵੱਡੀਆਂ-ਵੱਡੀਆਂ ਫ਼ੈਕਟਰੀਆਂ ਸਥਾਪਿਤ ਕਰ ਲਈਆਂ ਹਨ । ਇਹ ਫ਼ੈਕਟਰੀਆਂ ਭਾਰਤ ਦੇ ਅਨੇਕ ਨਿਪੁੰਨ ਅਤੇ ਅਰਧ-ਨਿਪੁੰਨ ਕਾਰੀਗਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ ।
  3. ਭਾਰਤ ਸਰਕਾਰ ਨੇ ਵਿਗਿਆਨ ਅਤੇ ਉਦਯੋਗਿਕ ਕਾਢਾਂ ਅਤੇ ਖੋਜਾਂ ਵਿਚ ਵਿਸ਼ੇਸ਼ ਰੁਚੀ ਲਈ ਹੈ । ਵਿਗਿਆਨ ਅਤੇ ਉਦਯੋਗਿਕ ਖੋਜ ਕੌਂਸਿਲ ਨੇ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਕੇਂਦਰਾਂ ਵਿਚ ਵਿਗਿਆਨਿਕ ਖੋਜਾਂ ਦਾ ਸਮਰਥਨ ਕੀਤਾ ਹੈ ।

ਪ੍ਰਸ਼ਨ 15.
ਭਾਰਤ ਦੇ ਅਮਰੀਕਾ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਦੁਨੀਆ ਦੀਆਂ ਮਹਾਨ ਸ਼ਕਤੀਆਂ ਵਿਚੋਂ ਸੰਯੁਕਤ ਰਾਸ਼ਟਰ ਅਮਰੀਕਾ ਸਰਵ-ਉੱਤਮ ਹੈ । ਭਾਰਤ ਦੇ ਨਾਲ ਇਸਦੇ ਸੰਬੰਧ ਬਰਾਬਰ ਅਤੇ ਸਾਧਾਰਨ ਨਹੀਂ ਰਹੇ ਹਨ । ਇਨ੍ਹਾਂ ਸੰਬੰਧਾਂ ਵਿਚ ਸਮੇਂ-ਸਮੇਂ ‘ਤੇ ਬਦਲਾਓ ਆਉਂਦਾ ਰਿਹਾ । ਭਾਰਤ ਦੀ ਸੁਤੰਤਰਤਾ ਦੇ ਪਿੱਛੋਂ ਕਸ਼ਮੀਰ ਅਤੇ ਹੋਰ ਕਈ ਪ੍ਰਸ਼ਨਾਂ ‘ਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਬੁਰੇ ਸੰਬੰਧਾਂ ਦਾ ਦੌਰ ਆਰੰਭ ਹੋਇਆ । ਦੋਵਾਂ ਦੇਸ਼ਾਂ ਦੇ ਸੰਬੰਧ ਨਾ-ਬਰਾਬਰ ਹੋਣ ਦੇ ਮੁੱਖ ਕਾਰਨ ਅੱਗੇ ਲਿਖੇ ਹਨ-

(1) ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੈਨਿਕ ਸਹਾਇਤਾ ਦੇਣੀ ਆਰੰਭ ਕਰ ਦਿੱਤੀ । ਭਾਰਤ ਨੇ ਇਸ ਦਾ ਵਿਰੋਧ ਕੀਤਾ, ਪਰੰਤੂ ਅਮਰੀਕਾ ਨੇ ਇਸ ਵਲ ਧਿਆਨ ਨਾ ਦਿੱਤਾ ।

(2) ਅਮਰੀਕਾ ਦੁਆਰਾ ਬਣਾਏ ਗਏ ਸੈਨਿਕ ਗੁੱਟਾਂ ਦਾ ਪਾਕਿਸਤਾਨ ਤਾਂ ਮੈਂਬਰ ਬਣਿਆ ਪਰੰਤੁ ਭਾਰਤ ਨੇ ਇਨ੍ਹਾਂ ਗੁੱਟਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ।

(3) 1971 ਈ: ਵਿਚ ਭਾਰਤ-ਪਾਕਿਸਤਾਨ ਯੁੱਧ ਦੇ ਨਤੀਜੇ ਵਜੋਂ ਬੰਗਲਾ ਦੇਸ਼ ਹੋਂਦ ਵਿਚ ਆਇਆ । ਇਸ ਯੁੱਧ ਵਿਚ ਅਮਰੀਕਾ ਨੇ ਪਾਕਿਸਤਾਨ ਦੇ ਪੱਖ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਯਤਨ ਕੀਤਾ। ਭਾਰਤ ਨੇ ਇਸਦਾ ਬਹੁਤ ਬੁਰਾ ਮਨਾਇਆ ।

(4) ਅਮਰੀਕਾ ਨੇ ਪਾਕਿਸਤਾਨ ਵਿਚ ਸੈਨਿਕ ਅੱਡੇ ਸਥਾਪਿਤ ਕੀਤੇ ਹਨ । ਹਿੰਦ-ਮਹਾਂਸਾਗਰ ਵਿਚ ਡੀਗੋ-ਗਾਰਸ਼ੀਆ (ਦਿਆਗੋ-ਗਾਰਸ਼ੀਆ) ਦੀਪ ’ਤੇ ਅਮਰੀਕਾ ਨੇ ਸੈਨਿਕ ਛਾਉਣੀਆਂ ਬਣਾਈਆਂ ਹਨ | ਭਾਰਤ ਆਪਣੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਛਾਉਣੀਆਂ ਦਾ ਪੁਰਾ ਵਿਰੋਧੀ ਹੈ ।

(5) ਭਾਰਤ ਅਤੇ ਅਮਰੀਕਾ ਵਿਚ ਪਰਮਾਣੂ ਸ਼ਕਤੀ ਦੇ ਸੰਬੰਧ ਵਿਚ ਮੌਲਿਕ ਮਤਭੇਦ ਹਨ । ਭਾਰਤ ਪਰਮਾਣੂ ਸ਼ਕਤੀ ਦਾ ਵਿਕਾਸ ਕਰ ਰਿਹਾ ਹੈ । ਪਰੰਤੁ ਅਮਰੀਕਾ ਇਸ ਦਾ ਵਿਰੋਧ ਕਰਦਾ ਹੈ । ਇਸ ਲਈ ਅਮਰੀਕਾ ਨੇ ਭਾਰਤ ਨੂੰ ਪਰਮਾਣੂ ਈਂਧਨ ਦੇਣਾ ਬੰਦ ਕਰ ਦਿੱਤਾ ਸੀ। ਪਰ ਹੁਣ ਦੋਵੇਂ ਦੇਸ਼ਾਂ ਵਿਚਾਲੇ ਇਕ ਨਵਾਂ ਪਰਮਾਣੂ ਸਮਝੌਤਾ ਹੋਇਆ ਹੈ ।

(6) ਭਾਰਤ ਨੇ ਪਰਮਾਣੂ ਅਪ੍ਰਸਾਰ (ਪਰਮਾਣੁ ਗ਼ੈਰ-ਪ੍ਰਸਾਰ) ਸੰਧੀ ‘ਤੇ ਦਸਤਖ਼ਤ ਨਹੀਂ ਕੀਤੇ ਹਨ ਕਿਉਂਕਿ ਇਹ ਸੰਧੀ ਭੇਦ-ਭਾਵਪੂਰਨ ਹੈ । ਇਹ ਸੰਧੀ ਉਨ੍ਹਾਂ ਦੇਸ਼ਾਂ ਨੂੰ ਪਰਮਾਣੂ ਸ਼ਕਤੀ ਬਣਾਉਣ ਦੀ ਸਹਾਇਤਾ ਕਰਦੀ ਹੈ ਜਿਨ੍ਹਾਂ ਦੇ ਕੋਲ ਪਰਮਾਣੂ ਸ਼ਕਤੀ ਨਹੀਂ ਹੈ । ਇਸਦੇ ਉਲਟ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਉੱਤੇ ਕੋਈ ਪ੍ਰਤੀਬੰਧ ਨਹੀਂ ਹੈ । ਸੱਚ ਤਾਂ ਇਹ ਹੈ ਕਿ ਉੱਪਰ ਦਿੱਤੇ ਕਾਰਨਾਂ ਨਾਲ ਭਾਰਤ ਅਤੇ ਅਮਰੀਕਾ ਦੇ ਆਪਸੀ ਸੰਬੰਧਾਂ ਵਿਚ ਕੱਟੜਤਾ ਆਈ ਹੈ, ਪਰੰਤੂ ਫਿਰ ਵੀ ਹਾਲ ਹੀ ਵਿਚ ਦੇਵਯਾਨੀ ਮਾਮਲੇ ਵਿਚ ਵੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਤਨਾਅ ਆਇਆ ਹੈ । ਆਰਥਿਕ, ਤਕਨੀਕੀ, ਵਿਗਿਆਨਿਕ ਅਤੇ ਸੱਭਿਆਚਾਰਿਕ ਖੇਤਰਾਂ ਵਿਚ ਦੋਵਾਂ ਦੇਸ਼ਾਂ ਨੇ ਇਕ-ਦੂਸਰੇ ਨੂੰ ਭਾਰੀ ਸਹਿਯੋਗ ਦਿੱਤਾ ਹੈ ।
ਸਾਨੂੰ ਨੇੜਲੇ ਭਵਿੱਖ ਵਿਚ ਹੋਰ ਵੀ ਚੰਗੇ ਸੰਬੰਧਾਂ ਦੀ ਆਸ ਹੈ ।

PSEB 8th Class Social Science Guide ਸੁਤੰਤਰਤਾ ਤੋਂ ਬਾਅਦ ਦਾ ਭਾਰਤ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
(i) ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਕਿੰਨੇ ਮੈਂਬਰ ਸਨ ?
(ii) ਇਸ ਕਮੇਟੀ ਦਾ ਪ੍ਰਧਾਨ ਕੌਣ ਸੀ ?
ਉੱਤਰ-
(i) ਭਾਰਤੀ ਸੰਵਿਧਾਨ ਦਾ ਦਸਤਾਵੇਜ਼ ਤਿਆਰ ਕਰਨ ਵਾਲੀ ਕਮੇਟੀ ਦੇ ਸੱਤ ਮੈਂਬਰ ਸਨ ।
(ii) ਇਸ ਕਮੇਟੀ ਦੇ ਪ੍ਰਧਾਨ ਡਾ: ਅੰਬੇਦਕਰ ਸਨ ।

ਪ੍ਰਸ਼ਨ 2.
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 3.
ਭਾਰਤ ਵਿਚ ਕਿੰਨੇ ਰਾਜ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ?
ਉੱਤਰ-
ਭਾਰਤ ਵਿਚ 28 ਰਾਚ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।

ਪ੍ਰਸ਼ਨ 4.
ਰਾਜਾਂ ਦਾ ਪੁਨਰਗਠਨ ਕਦੋਂ ਕੀਤਾ ਗਿਆ ?
ਉੱਤਰ-
ਨਵੰਬਰ, 1956 ਵਿਚ ।

ਪ੍ਰਸ਼ਨ 5.
ਭਾਰਤ ਅਤੇ ਪਾਕਿਸਤਾਨ ਦੇ ਪਹਿਲੇ ਗਵਰਨਰ-ਜਨਰਲ ਕੌਣ-ਕੌਣ ਸਨ ?
ਉੱਤਰ-
ਲਾਰਡ ਮਾਊਂਟਬੈਟਨ ਅਤੇ ਮੁਹੰਮਦ ਅਲੀ ਜਿਨਾਹ ।

ਪ੍ਰਸ਼ਨ 6.
ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਆਧਾਰ ਕੀ ਹੈ ?
ਉੱਤਰ-
ਸ਼ਾਂਤੀਪੂਰਨ ਸਹਿਯੋਗ/ਗੁਟ-ਨਿਰਪੇਖਤਾ ।

ਪ੍ਰਸ਼ਨ 7.
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਕਿੱਥੇ ਹੋਈ ?
(ii) ਇਸ ਵਿਚ ਭਾਗ ਲੈਣ ਵਾਲੇ ਤਿੰਨ ਏਸ਼ੀਆਈ ਨੇਤਾਵਾਂ ਦੇ ਨਾਂ ਦੱਸੋ ।
ਉੱਤਰ-
(i) ਇੰਡੋਨੇਸ਼ੀਆ ਵਿਚ 1955 ਦੀ ਐਫਰੋ-ਏਸ਼ੀਆਈ ਕਾਨਫ਼ਰੰਸ ਬਢੰਗ ਵਿਚ ਹੋਈ ।
(ii) ਇਸ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਚੀਨ ਦੇ ਚਾਉ-ਏਨ-ਲਾਈ ਅਤੇ ਇੰਡੋਨੇਸ਼ੀਆ ਦੇ ਸੁਕਾਰਨੋ ਨੇ ਭਾਗ ਲਿਆ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 8.
ਗੁੱਟ-ਨਿਰਲੇਪ ਲਹਿਰ ਦੇ ਪਿਤਾਮਾ ਕੌਣ-ਕੌਣ ਸਨ ?
ਉੱਤਰ-
ਇਸ ਅੰਦੋਲਨ ਦੇ ਪਿਤਾਮਾ ਭਾਰਤ ਦੇ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਪ੍ਰਸ਼ਨ 9.
ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਝਗੜੇ ਦਾ ਮੂਲ ਕਾਰਨ ਕਿਹੜਾ ਦੇਸ਼ ਹੈ ?
ਉੱਤਰ-
ਕਸ਼ਮੀਰ ।

ਪ੍ਰਸ਼ਨ 10.
ਸ਼ਿਮਲਾ ਸਮਝੌਤਾ ਕਦੋਂ ਅਤੇ ਕਿਸ-ਕਿਸ ਦੇ ਵਿਚਕਾਰ ਹੋਇਆ ?
ਉੱਤਰ-
ਸ਼ਿਮਲਾ ਸਮਝੌਤਾ 1972 ਈ: ਵਿਚ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਐੱਡ. ਏ. ਭੁੱਟੋ ਦੇ ਵਿਚਕਾਰ ਹੋਇਆ ।

ਪ੍ਰਸ਼ਨ 11.
ਭਾਰਤ ਅਤੇ ਚੀਨ ਦੇ ਵਿਚਕਾਰ ਕਦੋਂ ਅਤੇ ਕਿਸ ਕਾਰਨ ਯੁੱਧ ਹੋਇਆ ?
ਉੱਤਰ-
ਭਾਰਤ ਅਤੇ ਚੀਨ ਦੇ ਵਿਚਕਾਰ 1962 ਈ: ਵਿਚ ਸੀਮਾਵਤੀ ਝਗੜਿਆਂ ਦੇ ਕਾਰਨ ਯੁੱਧ ਹੋਇਆ ।

ਪ੍ਰਸ਼ਨ 12.
(i) ਲਾਹੌਰ ਸਮਝੌਤਾ ਕਿਸ-ਕਿਸ ਦੇ ਵਿਚਕਾਰ ਹੋਇਆ ?
(ii) ਇਸਦਾ ਕੀ ਉਦੇਸ਼ ਸੀ ?
ਉੱਤਰ-
(i) ਲਾਹੌਰ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚ ਹੋਇਆ |
(ii) ਇਸਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਝਗੜਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਸੀ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਗੁੱਟ ਨਿਰਲੇਪ ਦੀ ਪਹਿਲੀ ਕਾਨਫਰੰਸ (1961) ਕਿੱਥੇ ਹੋਈ ?
(i) ਬੰਬਈ
(ii) ਗੋਆ
(iii) ਬੈਲਗ੍ਰੇਡ
(iv) ਮੈਤ੍ਰਿਡ ।
ਉੱਤਰ-
(iii) ਬੈਲਗ੍ਰੇਡ

ਪ੍ਰਸ਼ਨ 2.
ਪੰਚਸ਼ੀਲ ਸਮਝੌਤਾ ਭਾਰਤ ਦੇ ਪ੍ਰਧਾਨਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਕਿਸ ਪ੍ਰਧਾਨਮੰਤਰੀ ਦੇ ਵਿਚ ਹੋਇਆ ?
PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ 1
(i) ਕਿਮ ਜੋਂਗ
(ii) ਚਿਨਯਾਂਗ
(iii) ਮਾਓ
(iv) ਚਾਓ-ਇਨ-ਲਾਈ ।
ਉੱਤਰ-
(iv) ਚਾਓ-ਇਨ-ਲਾਈ ।

ਪ੍ਰਸ਼ਨ 3.
ਸੁਤੰਤਰਤਾ ਦੇ ਸਮੇਂ ਭਾਰਤ ਦੇ ਕਿਹੜੇ ਵਿਸ਼ੇਸ਼ ਖੇਤਰ ਉੱਤੇ ਪੁਰਤਗਾਲੀ ਸ਼ਾਸਨ ਕਰਦੇ ਸਨ ? ਉਹ ਖੇਤਰ ਕਿਹੜਾ ਸੀ ?
(i) ਗੋਆ
(ii) ਦਮਨ
(iii) ਦਿਉ
(iv) ਉਪਰੋਕਤ ਸਾਰੇ ।
ਉੱਤਰ-
(iv) ਉਪਰੋਕਤ ਸਾਰੇ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. …………………….. ਨੂੰ ਭਾਰਤੀ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ।
2. ਡਾ: ਰਾਜਿੰਦਰ ਪ੍ਰਸਾਦ ਭਾਰਤ ਦੇ ਪਹਿਲੇ ……………………….. ਸਨ ।
3. 1954 ਈ: ਵਿਚ ……………………….. ਨੇ ਪਾਂਡੀਚਰੀ, ਚੰਦਰਨਗਰ ਅਤੇ ਮਾਹੀ ਆਦਿ ਭਾਰਤੀ ਇਲਾਕੇ ਭਾਰਤ ਦੇ ਹਵਾਲੇ ਕਰ ਦਿੱਤੇ ।
ਉੱਤਰ-
1. ਡਾ: ਅੰਬੇਦਕਰ,
2. ਰਾਸ਼ਟਰਪਤ,
3. ਫਰਾਂਸ ।

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

1. ਸੁਤੰਤਰਤਾ ਪਿੱਛੋਂ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਕਮੇਟੀ ਸਥਾਪਿਤ ਕੀਤੀ ।
2. 1948 ਈ: ਦੇ ਅੰਤ ਤੱਕ ਭਾਰਤ ਨੇ ਫ਼ਰਾਂਸੀਸੀ ਅਤੇ ਪੁਰਤਗਾਲੀ ਬਸਤੀਆਂ ਜੋ ਭਾਰਤ ਵਿੱਚ ਸਨ, ਉਨ੍ਹਾਂ ਉੱਪਰ ਆਪਣਾ ਅਧਿਕਾਰ ਸਥਾਪਿਤ ਕਰ ਲਿਆ
3. ਆਜ਼ਾਦੀ ਦੀ ਪ੍ਰਾਪਤੀ ਪਿੱਛੋਂ ਭਾਰਤ ਨੇ ਆਪਣੇ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ।
ਉੱਤਰ-
1. (√)
2. (×)
3. (×) ।

(ਹ) ਸਹੀ ਜੋੜੇ ਬਣਾਓ :

1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ ਸੱਤ ਸਨ
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ 1999 ਈ: ਵਿਚ ਹੋਇਆ ।
3. ਕਾਰਗਿਲ ਦਾ ਯੁੱਧ ਸਰਦਾਰ ਵੱਲਭ ਭਾਈ ਪਟੇਲ ਸਨ

ਉੱਤਰ-

1. ਭਾਰਤ ਦੇ ਪਹਿਲੇ ਗ੍ਰਹਿ-ਮੰਤਰੀ ਸਰਦਾਰ ਵੱਲਭ ਭਾਈ ਪਟੇਲ ਸਨ
2. ਭਾਰਤ ਸੰਵਿਧਾਨ-ਕਮੇਟੀ ਦੇ ਮੈਂਬਰ ਸੱਤ ਸਨ
3. ਕਾਰਗਿਲ ਦਾ ਯੁੱਧ 1999 ਈ: ਵਿਚ ਹੋਇਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦਾ ਨਿਰਮਾਣ ਕਿਸ ਪ੍ਰਕਾਰ ਹੋਇਆ ?
ਉੱਤਰ-
ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਨੇ ਸੰਵਿਧਾਨ ਦਾ ਨਿਰਮਾਣ ਕਰਨ ਲਈ ਸੱਤ ਮੈਂਬਰਾਂ ਦੀ ਇਕ ਸਮਿਤੀ ਸਥਾਪਿਤ ਕੀਤੀ । ਇਸਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ | ਡਾ: ਅੰਬੇਦਕਰ ਨੂੰ ਇਸ ਸਮਿਤੀ ਦਾ ਪ੍ਰਧਾਨ ਬਣਾਇਆ ਗਿਆ । ਇਸ ਸਮਿਤੀ ਨੇ 21 ਫ਼ਰਵਰੀ, 1948 ਈ: ਨੂੰ ਸੰਵਿਧਾਨ ਦਾ ਮਸੌਦਾ ਤਿਆਰ ਕਰਕੇ ਸਭਾ ਵਿਚ ਪੇਸ਼ ਕੀਤਾ । ਇਸ ਮਸੌਦੇ ਉੱਤੇ 4 ਨਵੰਬਰ, 1948 ਈ: ਵਿਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ । ਇਸ ਲਈ ਸਭਾ ਨੂੰ 11 ਬੈਠਕਾਂ ਕਰਨੀਆਂ ਪਈਆਂ । ਇਸ ਵਿਚਾਰ-ਵਟਾਂਦਰਾ ਕਾਲ ਵਿਚ 2473 ਸੰਸ਼ੋਧਨ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ ਕੁਝਕੁ ਸਵੀਕਾਰ ਕਰ ਲਏ ਗਏ । 26 ਨਵੰਬਰ, 1949 ਈ: ਨੂੰ ਸੰਵਿਧਾਨ ਪਾਸ ਹੋ ਗਿਆ, ਜਿਸ ਨੂੰ 26 ਜਨਵਰੀ, 1950 ਈ: ਨੂੰ ਲਾਗੂ ਕਰ ਦਿੱਤਾ ਗਿਆ ।

ਪ੍ਰਸ਼ਨ 2.
ਭਾਰਤ ਦੀ ਵਿਦੇਸ਼ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਸ਼ਾਂਤੀਪੂਰਨ ਸਹਿ-ਹੋਂਦ ਦੇ ਸਿਧਾਂਤ ‘ਤੇ ਆਧਾਰਿਤ ਵਿਦੇਸ਼ ਨੀਤੀ ਅਪਣਾਈ ਹੈ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਭਾਰਤ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਤੰਤਰਤਾ ਦਾ ਸਨਮਾਨ ਕਰਦਾ ਹੈ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਕਰਦਾ ਹੈ ਕਿ ਸਭ ਧਰਮਾਂ, ਰਾਸ਼ਟਰਾਂ ਅਤੇ ਜਾਤੀਆਂ ਦੇ ਲੋਕ ਬਰਾਬਰ ਹਨ ।
  • ਭਾਰਤ ਉਨ੍ਹਾਂ ਦੇਸ਼ਾਂ ਦਾ ਵਿਰੋਧੀ ਹੈ ਜਿਨ੍ਹਾਂ ਦੀਆਂ ਸਰਕਾਰਾਂ ਰੰਗ, ਜਾਤੀ ਜਾਂ ਸ਼੍ਰੇਣੀ ਦੇ ਆਧਾਰ ਉੱਤੇ ਲੋਕਾਂ ਦੇ ਨਾਲ ਭੇਦ-ਭਾਵ ਕਰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੱਖਣੀ ਅਫ਼ਰੀਕਾ ਦੀ ਸਰਕਾਰ ਦਾ ਅਫ਼ਰੀਕਾ ਦੇ ਮੂਲ ਨਿਵਾਸੀਆਂ ਅਤੇ ਏਸ਼ੀਆਈ ਲੋਕਾਂ ਦੇ ਨਾਲ ਭੇਦਭਾਵਪੂਰਨ ਵਿਵਹਾਰ ਦਾ ਵਿਰੋਧ ਕਰਦਾ ਰਿਹਾ ।
  • ਭਾਰਤ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਾਰੇ ਅੰਤਰਰਾਸ਼ਟਰੀ ਝਗੜਿਆਂ ਦਾ ਹੱਲ ਸ਼ਾਂਤੀਪੂਰਨ ਤਰੀਕਿਆਂ ‘ ਨਾਲ ਕੀਤਾ ਜਾਣਾ ਚਾਹੀਦਾ ਹੈ ।

ਪ੍ਰਸ਼ਨ 3.
ਪੰਚਸ਼ੀਲ ਉੱਤੇ ਇਕ ਨੋਟ ਲਿਖੋ ।
ਉੱਤਰ-
ਭਾਰਤ ਨੇ 1954 ਈ: ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਓ-ਇਨ-ਲਾਈ ਦੇ ਨਾਲ ਇਕ ਸਮਝੌਤਾ ਕੀਤਾ । ਇਹ ਸਮਝੌਤਾ ਪੰਚਸ਼ੀਲ ਦੇ ਪੰਜ ਸਿਧਾਂਤਾਂ ਉੱਤੇ ਆਧਾਰਿਤ ਸੀ । ਇਹ ਸਿਧਾਂਤ ਹੇਠ ਲਿਖੇ ਹਨ-

  1. ਸ਼ਾਂਤੀਪੂਰਨ ਸਹਿ-ਹੋਂਦ ਨੂੰ ਸਵੀਕਾਰ ਕਰਨਾ ।
  2. ਇਕ-ਦੂਸਰੇ ਉੱਤੇ ਹਮਲਾ ਨਾ ਕਰਨਾ ।
  3. ਇਕ-ਦੂਸਰੇ ਦੇ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਨਾ ਕਰਨਾ ।
  4. ਆਪਸੀ ਹਿੱਤਾਂ ਲਈ ਸਮਾਨਤਾ ਅਤੇ ਸਹਿਯੋਗ ਦੇ ਸਿਧਾਂਤ ਦਾ ਪਾਲਣ ਕਰਨਾ ।
  5. ਇਕ-ਦੂਸਰੇ ਦੀ ਪ੍ਰਭੂਸੱਤਾ ਅਤੇ ਪ੍ਰਾਦੇਸ਼ਿਕ ਅਖੰਡਤਾ ਦਾ ਆਦਰ ਕਰਨਾ ।

ਪ੍ਰਸ਼ਨ 4.
ਭਾਰਤ ਨੇ ਸੁਤੰਤਰਤਾ ਦੇ ਪਿੱਛੋਂ ਫ਼ਰਾਂਸੀਸੀਆਂ ਅਤੇ ਪੁਰਤਗਾਲੀਆਂ ਦੇ ਅਧੀਨ ਆਪਣੇ ਖੇਤਰਾਂ ਨੂੰ ਕਿਸ ਤਰ੍ਹਾਂ ਮੁਕਤ ਕਰਵਾਇਆ ?
ਉੱਤਰ-
ਭਾਰਤ ਦੇ ਗੋਆ-ਦਮਨ ਅਤੇ ਦਿਓ ਖੇਤਰਾਂ ਉੱਤੇ ਪੁਰਤਗਾਲੀਆਂ ਦਾ ਸ਼ਾਸਨ ਸੀ । ਇਸੇ ਤਰ੍ਹਾਂ ਪਾਂਡੀਚੇਰੀ, ਚੰਦਰਨਗਰ ਅਤੇ ਮਾਹੀ ਦੇ ਖੇਤਰਾਂ ’ਤੇ ਫ਼ਰਾਂਸ ਦਾ ਸ਼ਾਸਨ ਸੀ । 1954 ਈ: ਵਿਚ ਫ਼ਰਾਂਸ ਨੇ ਆਪਣੇ ਭਾਰਤੀ ਖੇਤਰ ਭਾਰਤ ਨੂੰ ਸੌਂਪ ਦਿੱਤੇ, ਪਰੰਤੂ ਪੁਰਤਗਾਲ ਨੇ ਅਜਿਹਾ ਨਹੀਂ ਕੀਤਾ । ਇਸ ਲਈ ਭਾਰਤ ਸਰਕਾਰ ਨੂੰ ਪੁਰਤਗਾਲੀਆਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨੀ ਪਈ । ਫਲਸਰੂਪ 20 ਦਸੰਬਰ, 1961 ਈ: ਨੂੰ ਗੋਆ, ਦਮਨ ਅਤੇ ਦਿਓ, ਦਾਦਰਾ ਜਾਂ ਨਗਰਹਵੇਲੀ, ਪੁਰਤਗਾਲੀ ਬਸਤੀਆਂ ਨੂੰ ਭਾਰਤ ਸੰਘ ਵਿਚ ਸ਼ਾਮਿਲ ਕਰ ਲਿਆ ਗਿਆ । 30 ਮਈ, 1987 ਈ: ਨੂੰ ਗੋਆ ਇਕ ਰਾਜ ਬਣਾ ਦਿੱਤਾ ਗਿਆ ਜਦਕਿ ਦਮਨ ਅਤੇ ਦਿਓ ਨੂੰ ਕੇਂਦਰ ਸ਼ਾਸ਼ਿਤ ਰਾਜ ਦਾ ਦਰਜਾ ਦਿੱਤਾ ਗਿਆ ।

ਪ੍ਰਸ਼ਨ 5.
ਸੁਤੰਤਰਤਾ ਤੋਂ ਪਿੱਛੋਂ ਰਾਜਾਂ ਦਾ ਪੁਨਰਗਠਨ ਕਿਉਂ ਅਤੇ ਕਿਸ ਤਰ੍ਹਾਂ ਕੀਤਾ ਗਿਆ ?
ਉੱਤਰ-
ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤੀਆਂ ਨੇ ਭਾਸ਼ਾ ਅਤੇ ਸੰਸਕ੍ਰਿਤੀ ਦੇ ਆਧਾਰ ਉੱਤੇ ਰਾਜਾਂ ਦਾ ਪੁਨਰਗਠਨ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਭਾਰਤ ਦੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਤੇਲਗੂ ਭਾਸ਼ਾਈ ਰਾਮੁਲ ਨਾਂ ਦੇ ਇਕ ਵਿਅਕਤੀ ਨੇ ਭਾਸ਼ਾ ਦੇ ਆਧਾਰ ਉੱਤੇ ਰਾਜਾਂ ਦੇ ਪੁਨਰਗਠਨ ਦੀ ਮੰਗ ਪੂਰੀ ਕਰਵਾਉਣ ਲਈ ਮਰਨ-ਵਰਤ ਰੱਖਿਆ । ਇਸ ਵਿਅਕਤੀ ਦੀ ਭੁੱਖ ਦੇ ਕਾਰਨ ਮੌਤ ਹੋ ਗਈ । ਅੰਤ ਸੰਵਿਧਾਨ ਵਿਚ ਸੰਸ਼ੋਧਨ ਕਰਕੇ ਤੇਲਗੂ ਭਾਸ਼ਾ ਬੋਲਣ ਵਾਲੇ ਖੇਤਰ ਨੂੰ ਮਦਰਾਸ ਤੋਂ ਅਲੱਗ ਕਰਕੇ ਉਸਦਾ ਨਾਂ ਆਂਧਰਾ ਪ੍ਰਦੇਸ਼ ਰੱਖ ਦਿੱਤਾ ਗਿਆ । ਬਾਕੀ ਰਾਜਾਂ ਦਾ ਪੁਨਰਗਠਨ ਕਰਨ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਗਿਆ, ਜਿਸਦੇ ਤਿੰਨ ਮੈਂਬਰ ਸਨ । ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਨਵੰਬਰ, 1956 ਈ: ਨੂੰ ਰਾਜਾਂ ਦਾ ਪੁਨਰਗਠਨ ਕਰਕੇ 6 ਕੇਂਦਰ ਸ਼ਾਸਿਤ ਰਾਜ ਅਤੇ 14 ਰਾਜ ਬਣਾਏ ਗਏ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 6.
ਨਾਨ-ਅਲਾਇੰਡ ਗੁੱਟ-ਨਿਰਲੇਪ ਅੰਦੋਲਨ ਉੱਤੇ ਇਕ ਟਿੱਪਣੀ ਲਿਖੋ ।
ਉੱਤਰ-
ਦੂਸਰੇ ਵਿਸ਼ਵ-ਯੁੱਧ ਦੇ ਤੁਰੰਤ ਬਾਅਦ ਸੰਸਾਰ ਦੋ ਗੁੱਟਾਂ ਵਿਚ ਵੰਡਿਆ ਗਿਆ ਸੀ । ਇਕ ਗੁੱਟ ਦਾ ਨੇਤਾ ਅਮਰੀਕਾ ਸੀ । ਇਸਨੂੰ ਪੱਛਮੀ ਬਲਾਕ ਕਿਹਾ ਜਾਂਦਾ ਸੀ ।ਦੂਸਰੇ ਗੁੱਟ ਦਾ ਨੇਤਾ ਰੁਸ ਸੀ । ਇਨ੍ਹਾਂ ਵਿਚਾਲੇ ਭਿਆਨਕ ਠੰਢਾ ਯੁੱਧ ਚੱਲਣ ਲੱਗਾ । ਨਾਟੋ ਅਤੇ ਵਾਰਸਾ ਪੈਕਟ ਜਿਹੀਆਂ ਸੈਨਿਕ ਸੰਧੀਆਂ ਅਤੇ ਸਮਝੌਤਿਆਂ ਨੇ ਵਾਤਾਵਰਨ ਨੂੰ ਹੋਰ ਵੀ ਵਧੇਰੇ ਤਣਾਅ-ਪੂਰਨ ਬਣਾ ਦਿੱਤਾ । ਭਾਰਤ ਆਪਣੀ ਰੱਖਿਆ ਦੇ ਲਈ ਕਿਸੇ ਵੀ ਗੁੱਟ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ ਸੀ । ਇਸ ਲਈ ਭਾਰਤ ਨੇ ਦੂਸਰੇ ਦੇਸ਼ਾਂ ਨਾਲ ਮਿਲ ਕੇ ਗੁੱਟ-ਨਿਰਲੇਪ ਲਹਿਰ ਸ਼ੁਰੂ ਕੀਤੀ । ਇਸ ਅੰਦੋਲਨ ਦੇ ਪਿਤਾਮਾ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਨਾਸਿਰ ਸਨ ।

ਗੁੱਟ-ਨਿਰਲੇਪ ਲਹਿਰ 1961 ਈ: ਵਿਚ ਆਰੰਭ ਹੋਈ । ਇਹ ਪੰਚਸ਼ੀਲ ਦੇ ਸਿਧਾਂਤਾਂ ਉੱਤੇ ਆਧਾਰਿਤ ਸੀ । ਭਾਰਤ ਦੀ ਤਰ੍ਹਾਂ ਇਸਦੇ ਸਾਰੇ ਮੈਂਬਰ ਕਿਸੀ ਵੀ ਸ਼ਕਤੀ ਗੁੱਟ ਵਿਚ ਸ਼ਾਮਿਲ ਹੋਣਾ ਨਹੀਂ ਚਾਹੁੰਦੇ ਸਨ । ਇਸਦਾ ਪਹਿਲਾ ਸੰਮੇਲਨ 1961 ਈ: ਨੂੰ ਬੇਲਗੇਡ ਵਿਚ ਹੋਇਆ । ਆਰੰਭ ਵਿਚ 25 ਦੇਸ਼ ਇਸਦੇ ਮੈਂਬਰ ਬਣੇ, ਪਰੰਤੂ ਅੱਜ 100 ਤੋਂ ਅਧਿਕ ਦੇਸ਼ ਇਸਦੇ ਮੈਂਬਰ ਹਨ ।

ਪ੍ਰਸ਼ਨ 7.
ਯੂ. ਐੱਨ. ਓ. ਵਿਚ ਭਾਰਤ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-

  • ਭਾਰਤ ਯੂ. ਐੱਨ. ਓ. ਦਾ ਇਕ ਸਥਾਈ ਮੈਂਬਰ ਹੈ । ਭਾਰਤ ਸਰਕਾਰ ਨੇ ਯੂ. ਐੱਨ. ਓ. ਦੇ ਦੁਆਰਾ ਕੋਰੀਆ ਅਤੇ ਦੂਸਰੇ ਕਈ ਦੇਸ਼ਾਂ ਵਿਚ ਸ਼ਾਂਤੀ ਸਥਾਪਿਤ ਕਰਨ ਵਾਲੇ ਮਿਸ਼ਨਾਂ ਵਿਚ ਆਪਣੀ ਸੈਨਾ ਭੇਜੀ ਹੈ ।
  • ਭਾਰਤ ਨੇ ਯੂ. ਐੱਨ. ਓ. ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਸੰਸਥਾਵਾਂ ਅਤੇ ਏਜੰਸੀਆਂ ਵਿਚ ਆਪਣਾ ਯੋਗਦਾਨ ਦਿੱਤਾ ਹੈ । ਉਦਾਹਰਨ ਦੇ ਲਈ 1953 ਈ: ਵਿਚ ਵਿਜੇ ਲਕਸ਼ਮੀ ਪੰਡਿਤ ਯੂ. ਐੱਨ. ਓ. ਦੀ ਜਨਰਲ ਅਸੈਂਬਲੀ ਦੀ ਮੈਂਬਰ ਸੀ । ਸ਼ਸ਼ੀ ਥਰੂਰ ਕਮਿਊਨੀਕੇਸ਼ਨ ਅਤੇ ਪਬਲਿਕ ਇਨਫਾਰਮੇਸ਼ਨ ਦੇ ਅੰਡਰ ਸੈਕਟਰੀ ਰਹੇ । ਭਾਰਤ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਵੀ ਹੈ । ਭਾਰਤ ਨੇ ਵੀ ਯੂ. ਐੱਨ. ਓ. ਤੋਂ ਬਹੁਤ ਸਹਾਇਤਾ ਪ੍ਰਾਪਤ ਕੀਤੀ ਹੈ ।

ਪ੍ਰਸ਼ਨ 8.
ਭਾਰਤ ਵਿਚ ਸੰਪਰਦਾਇਕਤਾ ਦੀ ਸਮੱਸਿਆ ਬਾਰੇ ਲਿਖੋ ।
ਉੱਤਰ-
ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ । ਇੱਥੇ ਸੰਸਾਰ ਦੇ ਲਗਪਗ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਧਾਰਮਿਕ ਵਿਸ਼ਵਾਸ ਹਨ । ਕੁੱਝ ਲੋਕਾਂ ਵਿਚ ਧਾਰਮਿਕ ਸੰਕੀਰਣਤਾ ਦੇ ਕਾਰਨ ਦੇਸ਼ ਵਿਚ ਸਮੇਂ-ਸਮੇਂ ਉੱਤੇ ਸੰਪਰਦਾਇਕ ਦੰਗੇ-ਫਸਾਦ ਹੁੰਦੇ ਰਹਿੰਦੇ ਹਨ । ਇਨ੍ਹਾਂ ਵਿਚ 2002 ਈ: ਵਿਚ ਗੁਜਰਾਤ ਵਿਚ ਵਾਪਰੀ ਘਟਨਾ ਸਭ ਤੋਂ ਜ਼ਿਆਦਾ ਭਿਆਨਕ ਸੀ । ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਸਰਕਾਰ ਨੂੰ ਘੱਟ-ਗਿਣਤੀ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ । ਇਸ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 9 ਦਸੰਬਰ, 2006 ਈ: ਨੂੰ ਆਪਣੇ ਭਾਸ਼ਣ ਵਿਚ ਕਿਹਾ ਸੀ, “ਅਸੀਂ ਦੇਸ਼ ਦੇ ਵਿਕਾਸ ਦੇ ਫਲ ਦਾ ਇਕ ਵੱਡਾ ਹਿੱਸਾ ਘੱਟ-ਗਿਣਤੀ ਵਾਲੇ ਲੋਕਾਂ ਨੂੰ ਦੇਣ ਦੇ ਲਈ ਯੋਜਨਾਵਾਂ ਵਿਚ ਪਰਿਵਰਤਨ ਕਰਨ ਦਾ ਯਤਨ ਕਰਾਂਗੇ ।”.

ਪ੍ਰਸ਼ਨ 9.
ਭਾਰਤ ਵਿਚ ਜਾਤੀਵਾਦ ਅਤੇ ਗਰੀਬੀ ਦੀ ਸਮੱਸਿਆ ਉੱਪਰ ਨੋਟ ਲਿਖੋ ।
ਉੱਤਰ-
ਜਾਤੀਵਾਦ ਦੀ ਸਮੱਸਿਆ – ਜਾਤੀਵਾਦ ਦੀ ਸਮੱਸਿਆ ਸਾਡੇ ਰਾਸ਼ਟਰੀ ਏਕਤਾ ਦੇ ਰਸਤੇ ਵਿਚ ਰੁਕਾਵਟ ਬਣੀ ਹੋਈ ਹੈ । ਕੁੱਝ ਲੋਕ ਆਪਣੇ ਤੋਂ ਨੀਵੀਂ ਜਾਤੀ ਦੇ ਲੋਕਾਂ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ । ਇੱਥੋਂ ਤਕ ਕਿ ਰਾਜਨੀਤੀਵਾਨ ਅਤੇ ਰਾਜਨੀਤਿਕ ਦਲ ਜਨਤਾ ਦਾ ਸਮਰਥਨ ਪ੍ਰਾਪਤ ਕਰਨ ਦੇ ਲਈ ਜਾਤੀ ਦਾ ਸਹਾਰਾ ਲੈਂਦੇ ਹਨ । ਸਾਨੂੰ ਚਾਹੀਦਾ ਹੈ ਕਿ ਅਸੀਂ ਸਾਰਿਆਂ ਨਾਲ ਬਰਾਬਰ ਵਿਵਹਾਰ ਕਰੀਏ । ਸੰਵਿਧਾਨ ਦੀ ਸਤਾਰਵੀਂ (17) ਧਾਰਾ ਦੇ ਅੰਤਰਗਤ ਕਿਸੇ ਵੀ ਰੂਪ ਵਿਚ ਛੂਤ-ਛਾਤ ਕਰਨ ਦੀ ਮਨਾਹੀ ਕੀਤੀ ਗਈ ਹੈ ।

ਗ਼ਰੀਬੀ ਦੀ ਸਮੱਸਿਆ – ਗ਼ਰੀਬੀ ਦੀ ਸਮੱਸਿਆ ਭਾਰਤ ਦੀ ਉੱਨਤੀ ਦੇ ਰਸਤੇ ਵਿਚ ਇਕ ਬਹੁਤ ਵੱਡੀ ਰੁਕਾਵਟ ਬਣੀ ਹੋਈ ਹੈ । ਦੇਸ਼ ਵਿਚ ਬਹੁਤ ਸਾਰੇ ਲੋਕ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਨੂੰ ਇਕ ਦਿਨ ਵੀ ਪੇਟ ਭਰ ਕੇ ਖਾਣਾ ਨਹੀਂ ਮਿਲਦਾ। ਗ਼ਰੀਬੀ ਦੇ ਮੁੱਖ ਕਾਰਨ ਵੱਧਦੀ ਹੋਈ ਜਨਸੰਖਿਆ, ਘੱਟ ਖੇਤੀ ਉਤਪਾਦਨ ਅਤੇ ਬੇਰੁਜ਼ਗਾਰੀ ਹਨ । ਸੁਤੰਤਰਤਾ ਤੋਂ ਬਾਅਦ ਸਰਕਾਰ ਗ਼ਰੀਬੀ ਦੂਰ ਕਰਨ ਦੇ ਅਨੇਕਾਂ ਯਤਨ ਕਰ ਰਹੀ ਹੈ ।

ਪ੍ਰਸ਼ਨ 10.
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ, ਕਿਉਂਕਿ ਦੇਸ਼ ਵਿਚ ਬੇਰੁਜ਼ਗਾਰਾਂ ਦੀ ਸੰਖਿਆ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ । ਜ਼ਿਆਦਾਤਰ ਬੇਰੁਜ਼ਗਾਰੀ ਪੜੇ-ਲਿਖੇ ਲੋਕਾਂ ਵਿਚ ਪਾਈ ਜਾਂਦੀ ਹੈ । ਇਸ ਸਮੱਸਿਆ ਦੇ ਹੱਲ ਦੇ ਲਈ ਸਰਕਾਰ ਦੁਆਰਾ ਕਈ ਯਤਨ ਕੀਤੇ ਜਾ ਰਹੇ ਹਨ । ਸੇਵਾ ਮੁਕਤ ਸੈਨਿਕਾਂ, ਸਿੱਖਿਅਕ ਬੇਰੁਜ਼ਗਾਰਾਂ ਆਦਿ ਨੂੰ ਸਰਕਾਰ ਕਰਜ਼ਾ ਦਿੰਦੀ ਹੈ, ਤਾਂ ਕਿ ਉਹ ਆਪਣਾ ਰੁਜ਼ਗਾਰ ਖੋਲ੍ਹ ਸਕਣ । ਨੌਕਰੀ ਵਿਚ ਸੇਵਾ-ਮੁਕਤ ਹੋਣ ਦੀ ਉਮਰ-ਸੀਮਾ ਨੂੰ ਘੱਟ ਕੀਤਾ ਜਾ ਰਿਹਾ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ । ਪਿੰਡਾਂ ਵਿਚ ਮੱਝਾਂ, ਮੁਰਗੀਆਂ, , ਸੁਰੇ, ਸ਼ਹਿਦ ਦੀਆਂ ਮੱਖੀਆਂ ਆਦਿ ਨੂੰ ਪਾਲਣ ਦੇ ਵਾਸਤੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ । ਇਸ ਵਾਸਤੇ ਕਰਜ਼ਾ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।

PSEB 8th Class Social Science Solutions Chapter 23 ਸੁਤੰਤਰਤਾ ਤੋਂ ਬਾਅਦ ਦਾ ਭਾਰਤ

ਪ੍ਰਸ਼ਨ 11.
ਭਾਰਤ ਵਿਚ ਮਹਿੰਗਾਈ ਦੀ ਸਮੱਸਿਆ ਉੱਤੇ ਨੋਟ ਲਿਖੋ ।
ਉੱਤਰ-
ਅੱਜ ਮਹਿੰਗਾਈ ਇਕ ਵਿਸ਼ਵਵਿਆਪੀ ਸਮੱਸਿਆ ਹੈ । ਪਰੰਤ ਭਾਰਤ ਵਿਚ ਇਸਨੇ ਇਕ ਡਰਾਉਣਾ ਰੂਪ ਧਾਰਨ ਕਰ ਲਿਆ ਹੈ । ਅੱਜ ਹਰ ਵਸਤੂ ਮਹਿੰਗੀ ਵਿਕ ਰਹੀ ਹੈ । ਵਸਤੂਆਂ ਦੇ ਮੁੱਲ ਪ੍ਰਤੀਦਿਨ ਵੱਧ ਰਹੇ ਹਨ । ਸਿੱਟੇ ਵਜੋਂ ਸਾਡੇ ਦੇਸ਼ ਵਿਚ ਜ਼ਿਆਦਾਤਰ ਲੋਕ ਜੀਵਨ ਦੀਆਂ ਮੂਲ ਲੋੜਾਂ ਨੂੰ ਪੂਰਾ ਕਰਨ ਵਿਚ ਵੀ ਅਸਮਰਥ ਹਨ । ਇਸ ਲਈ ਮਹਿੰਗਾਈ ਉੱਪਰ ਨਿਯੰਤਰਨ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਮਿਲ ਕੇ ਠੋਸ ਕਦਮ ਉਠਾਉਣੇ ਚਾਹੀਦੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਅਜਿਹੀਆਂ ਯੋਜਨਾਵਾਂ ਲਾਗੂ ਕਰੇ ਜਿਨ੍ਹਾਂ ਤੋਂ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਅਨਪੜ੍ਹਤਾ ਅਤੇ ਵੱਧਦੀ ਹੋਈ ਮਹਿੰਗਾਈ ਦੀ ਸਮੱਸਿਆ ਉੱਪਰ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ-
1. ਅਨਪੜ੍ਹਤਾ – ਭਾਰਤ ਵਿਚ ਲਗਪਗ 23 ਕਰੋੜ ਤੋਂ ਵੀ ਜ਼ਿਆਦਾ ਲੋਕ ਅਨਪੜ੍ਹ ਹਨ | ਪ੍ਰਤੀ 100 ਔਰਤਾਂ ਵਿਚੋਂ 60 ਔਰਤਾਂ ਅਨਪੜ੍ਹ ਹਨ । ਅਨਪੜ੍ਹਤਾ ਬੇਰੁਜ਼ਗਾਰੀ ਨੂੰ ਜਨਮ ਦਿੰਦੀ ਹੈ ਜੋ ਕਿ ਗ਼ਰੀਬੀ ਦਾ ਕਾਰਨ ਬਣਦੀ ਹੈ । ਅਨਪੜ੍ਹ ਵਿਅਕਤੀ ਭਾਰਤ ਅਤੇ ਦੂਸਰੇ ਦੇਸ਼ਾਂ ਵਿਚਲੇ ਵਿਕਾਸ ਅਤੇ ਉੱਨਤੀ ਦੇ ਮੌਕਿਆਂ ਤੋਂ ਵਾਂਝਾ ਰਹਿੰਦਾ ਹੈ । ਇਸ ਤੋਂ ਇਲਾਵਾ ਲੋਕਤੰਤਰ ਪ੍ਰਣਾਲੀ ਤਦ ਹੀ ਸਫ਼ਲ ਹੋਵੇਗੀ ਜੇਕਰ ਨਾਗਰਿਕ ਪੜ੍ਹੇ-ਲਿਖੇ ਹੋਣਗੇ । ਅਨਪੜ੍ਹ ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪ੍ਰਤੀ ਵੀ ਜਾਗਰੂਕ ਨਹੀ ਹੋ ਸਕਦਾ ।

ਸਰਕਾਰੀ ਯਤਨ – ਭਾਰਤ ਸਰਕਾਰ ਦੇਸ਼ ਵਿਚੋਂ ਅਨਪੜ੍ਹਤਾ ਦੂਰ ਕਰਨ ਦੇ ਲਈ ਕਈ ਕਦਮ ਉਠਾ ਰਹੀ ਹੈ ।

  • ਸਾਡੇ ਸੰਵਿਧਾਨ ਵਿਚ 14 ਸਾਲ ਤਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ।
  • ਭਾਰਤ ਸਰਕਾਰ ਦੇਸ਼ ਵਿਚ ਗ਼ਰੀਬ ਅਤੇ ਕੁਸ਼ਲ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੰਦੀ ਹੈ ।
  • ਭਾਰਤ ਸਰਕਾਰ ਬਾਲਗ ਸਿੱਖਿਆ ਗਤੀਵਿਧੀਆਂ ਅਤੇ ਕਾਰਜਕ੍ਰਮ ਆਯੋਜਿਤ ਕਰਦੀ ਹੈ । 2 ਅਕਤੂਬਰ, 1978 ਈ: ਨੂੰ ਬਾਲਗ-ਸਿੱਖਿਆ ਦਾ ਉਦਘਾਟਨ ਕੀਤਾ ਗਿਆ ਸੀ । ਇਸ ਤੋਂ ਇਲਾਵਾ 1988 ਈ: ਵਿਚ ਰਾਸ਼ਟਰੀ ਸਿੱਖਿਆ (ਸਾਖਰਤਾ) ਮਿਸ਼ਨ ਆਰੰਭ ਕੀਤਾ ਗਿਆ । ਦੇਸ਼ ਦੇ ਕਈ ਖੇਤਰਾਂ ਵਿਚ ਬਾਲਗ-ਸਿੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ।
  • ਅਨਪੜ੍ਹ ਬਾਲਗ-ਲੋਕਾਂ ਦੇ ਹਿੱਤ ਦੇ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੁਆਰਾ ਅਨੇਕ ਸਿੱਖਿਆ ਸੰਬੰਧੀ ਕਾਰਜਕੂਮ ਪ੍ਰਸਾਰਿਤ ਕੀਤੇ ਜਾਂਦੇ ਹਨ । ਇਨ੍ਹਾਂ ਸਭ ਦਾ ਉਦੇਸ਼ ਹਰੇਕ ਵਿਅਕਤੀ ਨੂੰ ਸਾਖਰ ਅਤੇ ਸਿੱਖਿਅਤ ਕਰਨਾ ਹੈ ।

2. ਵਧਦੀ ਹੋਈ ਜਨਸੰਖਿਆ – ਅੱਜ ਭਾਰਤ ਨੂੰ ਵਧਦੀ ਹੋਈ ਜਨਸੰਖਿਆ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਭਾਰਤ ਦੀ ਜਨਸੰਖਿਆ ਏਨੀ ਤੇਜ਼ ਗਤੀ ਨਾਲ ਵੱਧ ਰਹੀ ਹੈ ਕਿ ਸਰਕਾਰ ਲਈ ਇਸ ਵਧਦੀ ਦਰ ਨੂੰ ਰੋਕ ਸਕਣਾ ਕਾਫ਼ੀ ਮੁਸ਼ਕਿਲ ਹੈ । 2001 ਈ: ਦੇ ਅੰਕੜਿਆਂ ਦੇ ਅਨੁਸਾਰ ਭਾਰਤ ਦੀ ਜਨਸੰਖਿਆ 102.7 ਕਰੋੜ ਸੀ । ਸਾਡੀ ਜਨਸੰਖਿਆ ਵਿਚ ਪ੍ਰਤੀ ਸਾਲ 1 ਕਰੋੜ 60 ਲੱਖ ਤੋਂ ਅਧਿਕ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ।

ਕਾਰਨ – ਸਰਕਾਰੀ ਰਿਪੋਰਟ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਕਈ ਕਾਰਨ ਹਨ-

  • ਸਿਹਤ – ਸਹੂਲਤਾਂ ਜ਼ਿਆਦਾ ਹੋਣ ਕਾਰਨ ਜਨਸੰਖਿਆ ਵਿਚ ਮੌਤ-ਦਰ ਘੱਟ ਹੋ ਗਈ ਹੈ । ਅੱਜ ਤੋਂ 25 ਸਾਲ ਪਹਿਲਾਂ ਪ੍ਰਤੀ ਸਾਲ ਮੌਤ ਦਰ 33 ਪ੍ਰਤੀ ਹਜ਼ਾਰ ਸੀ, ਪਰੰਤੂ ਹੁਣ ਇਹ ਘੱਟ ਕੇ 14 ਪ੍ਰਤੀ ਹਜ਼ਾਰ ਹੋ ਗਈ ਹੈ । ਪਹਿਲਾਂ ਪਲੇਗ, ਹੈਜ਼ਾ ਅਤੇ ਛੂਤ ਦੇ ਰੋਗਾਂ ਨੂੰ ਰੋਕਣ ਲਈ ਸਿਹਤ-ਸੰਬੰਧੀ ਸਾਧਨ ਬਹੁਤ ਥੋੜ੍ਹੇ ਸਨ । ਜਿਸ ਕਰਕੇ ਇਨ੍ਹਾਂ ਰੋਗਾਂ ਕਾਰਨ ਅਨੇਕ ਮੌਤਾਂ ਹੋ ਜਾਂਦੀਆਂ ਸਨ | ਪਰੰਤੂ ਹੁਣ ਇਨ੍ਹਾਂ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
  • ਘੱਟ ਉਮਰ ਵਿਚ ਵਿਆਹ ਕਰਨਾ, ਵੱਧਦੀ ਹੋਈ ਜਨਸੰਖਿਆ ਦਾ ਇਕ ਹੋਰ ਕਾਰਨ ਹੈ । ਅਨੇਕ ਭਾਰਤੀ ਪਰਿਵਾਰਾਂ ਵਿਚ ਵਿਸ਼ੇਸ਼ ਕਰ ਪੇਂਡੂ ਖੇਤਰ ਵਿਚ ਬਹੁਤ ਬੱਚੇ ਹੁੰਦੇ ਹਨ ।
  • ਅਗਿਆਨਤਾ ਅਤੇ ਧਾਰਮਿਕ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਪਰਿਵਾਰ ਨਿਯੋਜਨ ਨੂੰ ਨਹੀਂ ਅਪਣਾਉਂਦੇ ।
  • ਅਨੇਕ ਗ਼ਰੀਬ ਮਾਂ-ਪਿਉ ਸੋਚਦੇ ਹਨ ਕਿ ਬੱਚੇ ਖੇਤਾਂ ਅਤੇ ਕਾਰਖ਼ਾਨਿਆਂ ਵਿਚ ਕੰਮ ਕਰਕੇ ਪਰਿਵਾਰ ਦੀ ਆਮਦਨੀ ਵਿਚ ਵਾਧਾ ਕਰ ਸਕਦੇ ਹਨ । ਇਸ ਕਰਕੇ ਅਜਿਹੇ ਮਾਤਾ-ਪਿਤਾ ਅਧਿਕ ਬੱਚੇ ਪੈਦਾ ਕਰਨ ਦੀ ਇੱਛਾ ਰੱਖਦੇ ਹਨ ।

ਹਾਨੀਆਂ ਅਤੇ ਉਪਾਅ – ਜਨਸੰਖਿਆ ਵਿਚ ਵਾਧਾ, ਗ਼ਰੀਬੀ, ਬੇਰੁਜ਼ਗਾਰੀ ਸਹਿਤ ਹੋਰ ਅਨੇਕਾਂ ਸਮੱਸਿਆਵਾਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ । ਸਰਕਾਰ ਦੀਆਂ ਸਾਰੀਆਂ ਵਿਕਾਸ-ਯੋਜਨਾਵਾਂ ਜਨਸੰਖਿਆ ਵਿਚ ਵਾਧੇ ਕਾਰਨ ਅਸਫਲ ਹੋ ਜਾਂਦੀਆਂ ਹਨ ।

ਜਨਸੰਖਿਆ ਵਿਚ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਉਪਾਅ ਸਰਕਾਰੀ ਪੱਧਰ ‘ਤੇ ਕੀਤਾ ਜਾ ਰਿਹਾ ਹੈ । ਡਾਕਟਰਾਂ ਦੀ ਅਗਵਾਈ ਵਿਚ ਲੋਕਾਂ ਨੂੰ ਜਨਸੰਖਿਆ ਵਿਚ ਵਾਧੇ ਕਾਰਨ ਹੋਣ ਵਾਲੀਆਂ ਹਾਨੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਛੋਟੇ ਪਰਿਵਾਰ ਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ ।

ਪ੍ਰਸ਼ਨ 2.
ਭਾਰਤ ਦੇ ਪਾਕਿਸਤਾਨ ਅਤੇ ਚੀਨ ਦੇ ਨਾਲ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਸੰਸਾਰ ਦੇ ਸਾਰੇ ਦੇਸ਼ਾਂ, ਵਿਸ਼ੇਸ਼ ਕਰ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਇੱਛੁਕ ਹੈ ਪਾਕਿਸਤਾਨ ਅਤੇ ਚੀਨ ਭਾਰਤ ਦੇ ਦੋ ਮਹੱਤਵਪੂਰਨ ਗੁਆਂਢੀ ਦੇਸ਼ ਹਨ । ਇਨ੍ਹਾਂ ਦੇ ਨਾਲ ਭਾਰਤ ਦੇ ਸੰਬੰਧਾਂ ਦਾ ਵਰਣਨ ਇਸ ਤਰ੍ਹਾਂ ਹੈ-
ਭਾਰਤ ਅਤੇ ਪਾਕਿਸਤਾਨ – ਪਾਕਿਸਤਾਨ ਦੇ ਨਾਲ ਭਾਰਤ ਸ਼ੁਰੂ ਤੋਂ ਹੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ । ਦੇਸ਼ੀ ਰਿਆਸਤ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਭਾਰਤ ਦੇ ਨਾਲ ਮਿਲਾਪ ਨੂੰ ਪਾਕਿਸਤਾਨ ਨੇ ਮਾਨਤਾ ਨਹੀਂ ਦਿੱਤੀ ਸੀ । ਤਦ ਤੋਂ ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ । ਕਸ਼ਮੀਰ ਸਮੱਸਿਆ ਦੇ ਕਾਰਨ ਭਾਰਤ ਨੇ ਪਾਕਿਸਤਾਨ ਦੇ ਨਾਲ ਤਿੰਨ ਪ੍ਰਮੁੱਖ ਅਤੇ ਅਨੇਕ ਛੋਟੇ-ਮੋਟੇ ਯੁੱਧ ਲੜੇ ਹਨ । ਇਨ੍ਹਾਂ ਵਿਚ 1999 ਈ: ਦਾ ਕਾਰਗਿਲ ਯੁੱਧ ਵੀ ਸ਼ਾਮਿਲ ਹੈ ।

1971 ਈ: ਦੇ ਭਾਰਤ-ਪਾਕਿਸਤਾਨ ਯੁੱਧ ਦੇ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਦੇ ਵਿਚ 1972 ਈ: ਵਿਚ ਸ਼ਿਮਲਾ ਵਿੱਚ ਸਮਝੌਤਾ ਹੋਇਆ । ਇਸ ਸਮਝੌਤੇ ਦਾ ਉਦੇਸ਼ ਭਾਰਤ ਅਤੇ ਪਾਕਿਸਤਾਨ ਦੇ ਵਿਚ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਕਰਨਾ ਸੀ । ਇਸ ਉਦੇਸ਼ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਚਕਾਰ ਲਾਹੌਰ ਵਿਚ ਸਮਝੌਤਾ ਹੋਇਆ | ਅਜੇ ਕੁੱਝ ਸਾਲ ਪਹਿਲਾਂ ਹੀ ਦੋਹਾਂ ਦੇਸ਼ਾਂ ਦੇ ਵਿਚਕਾਰ ਬੱਸ ਅਤੇ ਰੇਲ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ । ਇਨ੍ਹਾਂ ਸੇਵਾਵਾਂ ਦੇ ਦੁਆਰਾ ਦੋਵਾਂ ਦੇਸ਼ਾਂ ਦੇ ਲੋਕ ਇਕ-ਦੂਸਰੇ ਦੇ ਨੇੜੇ ਆਏ ਹਨ । ਹੁਣ ਤੀਰਥ ਯਾਤਰੀ ਦੋਵਾਂ ਦੇਸ਼ਾਂ ਵਿਚ ਸਥਿਤ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਦੇ ਹਨ । ਭਾਰਤੀ ਅਤੇ ਪਾਕਿਸਤਾਨੀ ਸਮਾਜ-ਸੇਵਕ ਅਤੇ ਲੇਖਕ ਇਕ-ਦੂਸਰੇ ਦੇ ਦੇਸ਼ ਵਿਚ ਆ-ਜਾ ਸਕਦੇ ਹਨ । ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਆਰੰਭ ਕੀਤੀਆਂ ਗਈਆਂ ਬੱਸ ਅਤੇ ਰੇਲ ਸੇਵਾਵਾਂ, ਦੋਵਾਂ ਦੇਸ਼ਾਂ ਵਿੱਚ ਮਿੱਤਰਤਾਪੂਰਨ ਸੰਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦੀਆਂ ਹਨ ।

ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵਾਂ ਦੇਸ਼ਾਂ ਦੇ ਵਿਚਕਾਰ ਸਮੱਸਿਆਵਾਂ ਦਾ ਸ਼ਾਂਤੀਪੂਰਵਕ ਹੱਲ ਕਰ ਲਿਆ ਜਾਵੇਗਾ ।
ਭਾਰਤ ਅਤੇ ਚੀਨ – ਭਾਰਤ ਅਤੇ ਚੀਨ ਦੇ ਵਿਚ ਪ੍ਰਾਚੀਨ ਕਾਲ ਤੋਂ ਹੀ ਮਿੱਤਰਤਾਪੂਰਨ ਸੰਬੰਧ ਬਣੇ ਹੋਏ ਹਨ । ਵਪਾਰ ਅਤੇ ਬੁੱਧ ਧਰਮ ਦੇ ਕਾਰਨ ਇਹ ਦੋਵੇਂ ਦੇਸ਼ ਜੁੜੇ ਹੋਏ ਹਨ । 1949 ਈ: ਵਿਚ ਜਦ ਚੀਨ ਵਿਚ ਸਾਮਵਾਦੀ ਕ੍ਰਾਂਤੀ ਆਈ ਤਦ ਨਵੀਂ ਸਰਕਾਰ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਪਹਿਲਾ ਦੇਸ਼ ਸੀ । ਭਾਰਤ ਨੇ ਯੂ. ਐੱਨ. ਓ. ਦੇ ਮੈਂਬਰ ਦੇ ਤੌਰ ‘ਤੇ ਚੀਨ ਦਾ ਸਮਰਥਨ ਕੀਤਾ । 1954 ਵਿੱਚ ਭਾਰਤ ਨੇ ਚੀਨ ਨਾਲ ਪੰਚਸ਼ੀਲ ਦੇ ਸਿਧਾਂਤਾਂ ‘ਤੇ ਆਧਾਰਿਤ ਇਕ ਸਮਝੌਤਾ ਕੀਤਾ । ਪਰੰਤੂ 1962 ਈ: ਵਿੱਚ ਸੀਮਾ-ਵਿਵਾਦ ਦੇ ਕਾਰਨ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਯੁੱਧ ਹੋਇਆ । ਇਸ ਯੁੱਧ ਦੇ ਬਾਅਦ ਕਈ ਸਾਲਾਂ ਤਕ ਦੋਵਾਂ ਦੇਸ਼ਾਂ ਦੇ ਸੰਬੰਧ ਖ਼ਰਾਬ ਰਹੇ । ਇਸਦੇ ਬਾਅਦ 1980 ਈ: ਵਿਚ ਭਾਰਤ ਅਤੇ ਚੀਨ ਦੇ ਸੰਬੰਧਾਂ ਵਿਚ ਸੁਧਾਰ ਆਇਆ | ਭਾਰਤ ਅਤੇ ਚੀਨ ਦੇ ਪ੍ਰਧਾਨ ਮੰਤਰੀਆਂ ਨੇ ਲਗਾਤਾਰ ਬੈਠਕਾਂ ਕਰਕੇ ਕਈ ਛੋਟੀਆਂ-ਵੱਡੀਆਂ ਸਮੱਸਿਆਵਾਂ ਤੇ ਸਲਾਹ-ਮਸ਼ਵਰਾ ਕੀਤਾ । ਅੱਜ ਦੋਵੇਂ ਦੇਸ਼ ਆਪਣੇ ਸੀਮਾ-ਵਿਵਾਦਾਂ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ ।