PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

Punjab State Board PSEB 7th Class Punjabi Book Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ? Textbook Exercise Questions and Answers.

PSEB Solutions for Class 7 Punjabi Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਸਾਡੇ ਗੁਣਾਂ ਤੇ ਪੜ੍ਹਾਈ ਦਾ ਪਤਾ ਲਗਦਾ ਹੈ ?
(ਉ) ਸਰਟੀਫ਼ਿਕੇਟਾਂ ਤੋਂ
(ਅ) ਸਾਡੇ ਵਿਹਾਰ ਤੋਂ
(ਇ) ਸਾਡੇ ਦੱਸਣ ਤੋਂ
(ਸ) ਬੂਹੇ ਲੱਗੀ ਤਖ਼ਤੀ ਤੋਂ ।
ਉੱਤਰ :
(ਅ) ਸਾਡੇ ਵਿਹਾਰ ਤੋਂ ✓

(ii) ਕਿਹੜੀ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ ?
(ਉ) ਮਿਹਨਤ
(ਅ) ਹੰਕਾਰ
(ਇ) ਹਿੰਮਤ
(ਸ) ਸਫ਼ਾਈ ।
ਉੱਤਰ :
(ਇ) ਹਿੰਮਤ ✓

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(iii) ਮੁੱਖ ਅਧਿਆਪਕਾ ਜੀ ਨੇ ਵਿਦਿਆਰਥੀਆਂ ਨੂੰ ਕੀ ਪੜਾਇਆ ?
(ਉ) ਪੰਜਾਬੀ
(ਅ) ਅੰਗਰੇਜ਼ੀ
(ਇ) ਸਾਇੰਸ
(ਸ) ਪ੍ਰਸ਼ਨ ਪੁੱਛੇ ।
ਉੱਤਰ :
(ਸ) ਪ੍ਰਸ਼ਨ ਪੁੱਛੇ । ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ ?
ਉੱਤਰ :
ਪੰਜਾਬੀ ਦਾ ।

ਪ੍ਰਸ਼ਨ 2.
ਸਕੂਲ ਦੀ ਮੁੱਖ ਅਧਿਆਪਕਾ ਦਾ ਨਾਂ ਕੀ ਸੀ ?
ਉੱਤਰ :
ਹਰਸ਼ਿੰਦਰ ਕੌਰ ।

ਪ੍ਰਸ਼ਨ 3.
“ਕੀ ਤੁਸੀਂ ਪੜ੍ਹੇ-ਲਿਖੇ ਹੋ ਪਾਠ ਵਿਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਹੈ ?
ਉੱਤਰ :
ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ !

ਪ੍ਰਸ਼ਨ 4.
ਗੁਣਵਾਨ ਇਨਸਾਨ ਦਾ ਕਿੱਥੋਂ ਪਤਾ ਲਗਦਾ ਹੈ ?
ਉੱਤਰ :
ਉਸ ਦੇ ਵਿਹਾਰ ਤੋਂ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 5.
ਮੁੱਖ ਅਧਿਆਪਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ ?
ਉੱਤਰ :
ਮਨੋਹਰ ਨੇ ।

(ਇ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਗੇ ਵਿਦਿਆਰਥੀ ਦੇ ਕੋਈ ਪੰਜ ਗੁਣ ਲਿਖੋ ।
ਉੱਤਰ :
ਚੰਗਾ ਵਿਦਿਆਰਥੀ ਸਫ਼ਾਈ ਦਾ ਧਿਆਨ ਰੱਖਦਾ ਹੈ । ਉਹ ਮਿਹਨਤੀ ਹੁੰਦਾ ਹੈ । ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ । ਉਹ ਸਮੇਂ ਦੀ ਕਦਰ ਕਰਨ ਵਾਲਾ ਹੁੰਦਾ ਹੈ । ਉਸ ਵਿਚ ਸੰਜਮ ਦਾ ਗੁਣ ਵੀ ਹੁੰਦਾ ਹੈ ।

ਪ੍ਰਸ਼ਨ 2.
ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਕਿਸੇ ਦੇ ਪੜ੍ਹੇ-ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ ?
ਉੱਤਰ :
ਇਸ ਪ੍ਰਸ਼ਨ ਸੰਬੰਧੀ ਉੱਤਰ ਦਿੰਦਿਆਂ ਮਨੋਹਰ ਨੇ ਮੁੱਖ ਅਧਿਆਪਕਾ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਪੜ੍ਹੇ-ਲਿਖੇ ਦੱਸਣ ਲਈ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਬੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਪੜ੍ਹਾਈ ਬਾਰੇ ਲਿਖ ਕੇ ਬੂਹੇ ਉੱਤੇ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਅਗਲੇ ਨੂੰ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਾਲੇ ਹੀ ਅਗਲੇ ਨੂੰ ਉਨ੍ਹਾਂ ਦੀ ਪੜ੍ਹਾਈ ਬਾਰੇ ਦੱਸ ਸਕਦੇ ਹਨ ।

ਪ੍ਰਸ਼ਨ 3.
ਹਰੀ ਮੋਹਨ ਦੇ ਪ੍ਰਸ਼ਨ ਦਾ ਮੁੱਖ ਅਧਿਆਪਕਾ ਨੇ ਕੀ ਉੱਤਰ ਦਿੱਤਾ ?
ਉੱਤਰ :
ਮੁੱਖ ਅਧਿਆਪਕਾ ਨੇ ਉੱਤਰ ਦਿੱਤਾ ਕਿ ਸਿੱਖਣ ਲਈ ਸਕੂਲ ਸਚਮੁੱਚ ਹੀ ਬਹੁਤ ਚੰਗੀ ਥਾਂ ਹੈ, ਪਰੰਤੂ ਸਿੱਖਣ ਵਾਲੇ ਹੋਰ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਭਾਵੇਂ ਸਾਰੀ ਉਮਰ ਹੀ ਸਿੱਖਦੇ ਰਹੀਏ । ਤੁਸੀਂ ਵੀ ਸਦਾ ਸਿੱਖਦੇ ਰਹਿਣਾ ਹੈ, ਨਹੀਂ ਤਾਂ ਤੁਹਾਡਾ ਗਿਆਨ ਬਾਸੀ ਹੋ ਜਾਵੇਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਸਫ਼ਾਈ, ਮਿਹਨਤੀ, ਹਿੰਮਤ, ਹਸਮੁੱਖ, ਪੜ੍ਹਾਈ, ਵਿਦਿਆਰਥੀ ।
ਉੱਤਰ :
1. ਸਫ਼ਾਈ (ਗੰਦਗੀ ਤੋਂ ਰਹਿਤ ਹੋਣਾ) – ਸਾਨੂੰ ਆਪਣੇ ਸਰੀਰ ਤੇ ਕੱਪੜਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
2. ਮਿਹਨਤੀ (ਕੰਮ ਵਿਚ ਜੀ ਲਾ ਕੇ ਲੱਗਾ ਰਹਿਣ ਵਾਲਾ) – ਹਰ ਇਕ ਵਿਦਿਆਰਥੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ ।
3. ਹਿੰਮਤੀ (ਉਤਸ਼ਾਹ ਵਾਲਾ) – ਹਿੰਮਤੀ ਬੰਦੇ ਸਦਾ ਆਸ਼ਾਵਾਦੀ ਰਹਿੰਦੇ ਹਨ ।
4. ਹਸਮੁੱਖ (ਖ਼ੁਸ਼ ਰਹਿਣ ਵਾਲਾ) – ਹਸਮੁੱਖ ਬੰਦੇ ਨੂੰ ਸਾਰੇ ਪਿਆਰ ਕਰਦੇ ਹਨ ।
5. ਪੜ੍ਹਾਈ (ਵਿੱਦਿਆ) – ਬੱਚੇ ਸਕੂਲ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ ।
6. ਵਿਦਿਆਰਥੀ (ਪੜ੍ਹਾਕੂ) – ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ ।

ਪ੍ਰਸ਼ਨ 2.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਸ਼ਨ, ਥਾਂਵਾਂ, ਸਿਆਣੇ, ਮਨੁੱਖ, ਹੰਕਾਰ ।
(ਉ) ਤੁਸੀਂ ਤਾਂ ਬੜੇ ………….. ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ…………ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ …………ਨਹੀਂ ਕਰਦਾ ।
(ਸ) ਬਹੁਤ ਵਧੀਆ………… ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ………… ਅਖਵਾਉਂਦਾ ਹੈ ।
ਉੱਤਰ :
(ੳ) ਤੁਸੀ, ਤਾਂ ਬੜੇ ਸਿਆਣੇ ਹੋ ।
(ਅ) ਸਿੱਖਣ ਵਾਲੇ ਹੋਰ ਅਨੇਕਾਂ ਥਾਂਵਾਂ ਤੋਂ ਵੀ ਸਿੱਖਦੇ ਜਾਂਦੇ ਹਨ ।
(ਈ) ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ ।
(ਸ) ਬਹੁਤ ਵਧੀਆ ਪ੍ਰਸ਼ਨ ਕੀਤਾ ਹੈ, ਤੁਹਾਡੇ ਮਨੀਟਰ ਨੇ ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਵਾਉਂਦਾ ਹੈ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਪ੍ਰਸ਼ਨ 3.
ਸਹੀ ਮਿਲਾਨ ਕਰੋ-
ਨਾਂਵ – ਹੌਲੀ
ਪੜਨਾਂਵ – ਦੌੜਨਾ
ਵਿਸ਼ੇਸ਼ਣ – ਮਨੋਹਰ
ਕਿਰਿਆ – ਉਹ
ਕਿਰਿਆ ਵਿਸ਼ੇਸ਼ਣ – ਸੋਹਣਾ ।
ਉੱਤਰ :
ਨਾਂਵ – ਮਨੋਹਰ
ਪੜਨਾਂਵ – ਉਹ
ਵਿਸ਼ੇਸ਼ਣ – ਸੋਹਣਾ
ਕਿਰਿਆ – ਦੌੜਨਾ
ਕਿਰਿਆ ਵਿਸ਼ੇਸ਼ਣ – ਹੌਲੀ ।

ਪ੍ਰਸ਼ਨ 4.
ਸਕੂਲ ਤੋਂ ਬਿਨਾਂ ਤੁਸੀਂ ਹੋਰ ਕਿਥੋਂ-ਕਿਥੋਂ ਸਿੱਖਦੇ ਹੋ ?
ਉੱਤਰ :
ਸਕੂਲ ਤੋਂ ਬਿਨਾਂ ਅਸੀਂ ਲਾਇਬਰੇਰੀ, ਖੇਡਾਂ, ਯਾਤਰਾ, ਸਭਾਵਾਂ ਤੇ ਘਰਾਂ ਵਿਚੋਂ ਸਿੱਖਦੇ ਹਾਂ ।

ਪ੍ਰਸ਼ਨ 5.
ਆਪਣੀ ਜਮਾਤ ਦੇ ਪੰਜ ਵਿਦਿਆਰਥੀਆਂ ਦੇ ਦੋ-ਦੋ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ।
ਉੱਤਰ :
ਨਾਂ – ਗੁਣ
1. ਮਨੋਹਰ – ਮਿਹਨਤੀ, ਸਫ਼ਾਈ ।
2. ਗਗਨਦੀਪ – ਮਿਹਨਤੀ, ਸਮੇਂ ਦਾ ਪਾਬੰਦ ।
3. ਚਰਨਜੀਤ – ਹਸਮੁੱਖ, ਸੰਜਮੀ ।
4. ਮਨਜਿੰਦਰ – ਹਿੰਮਤੀ, ਸਮੇਂ ਦਾ ਪਾਬੰਦ ॥
5. ਕੁਲਪ੍ਰੀਤ – ਮਿਹਨਤੀ, ਸਿਹਤਮੰਦ ।

ਪ੍ਰਸ਼ਨ 6.
ਆਪਣੇ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ਤੇ ਹੋਰ ਜਿਹੜੇ ਚੰਗੇ ਗੁਣ ਲਿਆਉਣੇ ਚਾਹੁੰਦੇ ਹੋ, ਉਹ ਵੀ ਨੋਟ ਕਰੋ ।
ਉੱਤਰ :
ਮੈਂ ਆਪਣੀ ਜਮਾਤ ਵਿਚ ਇਕ ਮਿਹਨਤੀ ਤੇ ਹੁਸ਼ਿਆਰ ਵਿਦਿਆਰਥੀ ਹਾਂ । ਮੈਂ ਅਧਿਆਪਕਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹਾਂ । ਮੈਂ ਆਪਣਾ ਸਕੂਲ ਦਾ ਕੰਮ ਨੇਮ ਨਾਲ ਕਰਦਾ ਹਾਂ । ਮੈਂ ਹਸਮੁੱਖ ਤੇ ਹਿੰਮਤੀ ਹਾਂ । ਮੈਂ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹਾਂ । ਮੈਨੂੰ ਆਪਣੀਆਂ ਸਿੱਖੀਆਂ ਹੋਈਆਂ ਚੀਜ਼ਾਂ ਦੂਜਿਆਂ ਨੂੰ ਸਿਖਾ ਕੇ ਖ਼ੁਸ਼ੀ ਮਿਲਦੀ ਹੈ । ਮੈਂ ਸੰਜਮੀ ਹਾਂ ਤੇ ਫ਼ਜੂਲ-ਖ਼ਰਚੀ ਨਹੀਂ ਕਰਦਾ । ਮੈਂ ਸਮੇਂ ਦਾ ਪਾਬੰਦ ਹਾਂ ਤੇ ਸਮੇਂ ਨੂੰ ਅਜ਼ਾਈਂ ਨਹੀਂ ਗੁਆਉਂਦਾ । ਮੈਂ ਖੇਡਾਂ ਵਿਚ ਵੀ ਹਿੱਸਾ ਲੈਂਦਾ ਹਾਂ ਜਿਸ ਕਰਕੇ ਮੇਰੀ ਸਿਹਤ ਚੰਗੀ ਹੈ ।

ਮੈਂ ਸਮਝਦਾ ਹਾਂ ਕਿ ਮੈਂ ਘਰਦਿਆਂ ਨਾਲ ਕੰਮ ਵਿਚ ਹੱਥ ਘੱਟ ਵਟਾਉਂਦਾ ਹਾਂ, ਪਰ ਮੈਂ ਅੱਗੋਂ ਇਸ ਵਿਚ ਵੀ ਦਿਲਚਸਪੀ ਲਵਾਂਗਾ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਔਖੇ ਸ਼ਬਦਾਂ ਦੇ ਅਰਥ :

ਸੋਚੀਂ ਪੈ ਗਏ-ਸੋਚਣ ਲੱਗ ਪਏ । ਸੁੱਝਦਾ-ਅਹੁਵਦਾ, ਮਨ ਵਿਚ ਆਉਂਦੀ ਗੱਲ । ਵਿਹਾਰ-ਵਰਤੋਂ ਵਿਹਾਰ, ਰਹਿਣ-ਸਹਿਣ । ਸ਼ੋਭਦਾ-ਚੰਗਾ ਲਗਦਾ | ਬੋਲਬਾਣੀ-ਗੱਲ-ਬਾਤ ਹਾਸਲ-ਪ੍ਰਾਪਤ । ਮਾਹਰ-ਨਿਪੁੰਨ । ਚੌਕਸ-ਚੁਕੰਨਾ, ਹੁਸ਼ਿਆਰ ॥ ਹਸਮੁੱਖ-ਹੱਸਦਾ ਦਿਖਾਈ ਦੇਣ ਵਾਲਾ ਸੁਚੀ-ਲਿਸਟ, ਵੇਰਵਾ । ਸਾਉ-ਕੁਲਾ ਬੰਦਾ । ਇਨਸਾਨ, ਵਿਅਕਤੀ-ਬੰਦਾ, ਆਦਮੀ । ਅੱਖਰ ਗਿਆਨ-ਅੱਖਰਾਂ ਨੂੰ ਲਿਖਣ ਤੇ ਉਨ੍ਹਾਂ ਦੇ ਉਚਾਰਨ ਦੀ ਜਾਣਕਾਰੀ । ਕੋਰੇ-ਸੱਖਣੇ, ਖਾਲੀ । ਸਮਰਾਟ-ਬਾਦਸ਼ਾਹ | ਸੋਨੇ ਤੇ ਸੁਹਾਗਾਗੁਣਾਂ ਵਿਚ ਵਾਧਾ ਕਰਨ ਵਾਲੀ ਗੱਲ । ਬਾਸੀ-ਬੇਹਾ | ਪ੍ਰਸੰਨਤਾ-ਖੁਸ਼ੀ । ਕਾਰ-ਵਿਹਾਰਵਰਤੋਂ ਵਿਹਾਰ, ਕੰਮ ਕਰਨ ਦਾ ਤਰੀਕਾ | ਗੁਣਵਾਨ-ਗੁਣਾਂ ਵਾਲਾ ।

ਕੀ ਤੁਸੀਂ ਪੜ੍ਹੇ-ਲਿਖੇ ਹੋ ? Summary

ਕੀ ਤੁਸੀਂ ਪੜ੍ਹੇ-ਲਿਖੇ ਹੋ ? ਪਾਠ ਦਾ ਸਾਰ

ਅੱਜ ਸਾਡੇ ਪੰਜਾਬੀ ਦੇ ਅਧਿਆਪਕ ਸਕੂਲ ਦੇ ਕਿਸੇ ਕੰਮ ਸ਼ਹਿਰ ਗਏ ਹੋਏ ਸਨ, ਇਸ ਕਰਕੇ ਸਾਡਾ ਇਹ ਪੀਰੀਅਡ ਸਾਡੀ ਮੁੱਖ ਅਧਿਆਪਕਾ ਮੈਡਮ ਹਰਸ਼ਿੰਦਰ ਕੌਰ ਲੈ ਰਹੇ ਸਨ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਕੀਤਾ ਕਿ ਜਦੋਂ ਉਹ ਪੜ-ਲਿਖ ਜਾਣਗੇ, ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਪੜ੍ਹੇ-ਲਿਖੇ ਹਨ ।

ਸਾਰੇ ਵਿਦਿਆਰਥੀ ਸੋਚਾਂ ਵਿਚ ਪੈ ਗਏ । ਮੈਡਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਜੋ ਵੀ ਉੱਤਰ ਸੁੱਝਦਾ ਹੈ ਦੇਣ । ਇਹ ਸੁਣ ਕੇ ਮਨੋਹਰ ਨੇ ਕਿਹਾ ਕਿ ਇਸ ਲਈ ਉਹ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ । ਬਲਵੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਜਮਾਤਾਂ ਲਿਖ ਕੇ ਆਪਣੇ ਬੂਹੇ ਦੇ ਬਾਹਰ ਲਾ ਦੇਣਗੇ । ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ । ਗੁਣਵੰਤ ਨੇ ਕਿਹਾ ਕਿ ਸਾਡੀ ਪੜ੍ਹਾਈ ਸੰਬੰਧੀ ਸਾਡੇ ਘਰ ਦੇ ਵੀ ਦੱਸ ਸਕਦੇ ਹਨ ।

ਮੁੱਖ ਅਧਿਆਪਕਾ ਨੇ ਸਾਰਿਆਂ ਦੇ ਉੱਤਰ ਸੁਣ ਕੇ ਉਨ੍ਹਾਂ ਦੀ ਪ੍ਰਸੰਸਾ ਕੀਤੀ । ਉਸ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ । ਦੂਜਿਆਂ ਨੂੰ ਆਪਣੀ ਗੱਲ ਦੱਸ ਸਕਣਾ ਵੀ ਪੜੇ-ਲਿਖੇ ਹੋਣ ਦੀ ਨਿਸ਼ਾਨੀ ਹੈ ।

ਫਿਰ ਉਨ੍ਹਾਂ ਦੱਸਿਆ ਕਿ ਸਾਡੀ ਪੜ੍ਹਾਈ ਦਾ ਸਾਡੇ ਵਿਹਾਰ ਤੋਂ ਪਤਾ ਲਗਦਾ ਹੈ । ਸਰਟੀਫ਼ਿਕੇਟ ਹਰ ਵੇਲੇ ਅਸੀਂ ਆਪਣੇ ਨਾਲ ਨਹੀਂ ਰੱਖ ਸਕਦੇ । ਨਾਲ ਹੀ ਬਿਨਾਂ ਪੁੱਛੇ ਕਿਸੇ ਨੂੰ ਆਪਣੀ ਪੜ੍ਹਾਈ ਬਾਰੇ ਦੱਸਣਾ ਸ਼ੋਭਦਾ ਵੀ ਨਹੀਂ । ਸਾਡੇ ਵਿਹਾਰ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਪੜੇ-ਲਿਖੇ ਹਾਂ ।

ਮੈਡਮ ਨੇ ਕਿਹਾ ਕਿ ਮਿੱਠੀ ਬੋਲ-ਬਾਣੀ, ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ, ਕੋਈ ਮੁਸ਼ਕਿਲ ਪੈਣ ਤੇ ਨਾ ਘਬਰਾਉਣਾ, ਔਖੇ ਵੇਲੇ ਦੁਜਿਆਂ ਦੇ ਕੰਮ ਆਉਣਾ ਆਦਿ ਗੁਣਾਂ ਦਾ ਸਾਡੇ ਵਿਹਾਰ ਤੋਂ ਹੀ ਪਤਾ ਲਗਦਾ ਹੈ । ਫਿਰ ਮੈਡਮ ਨੇ ਕਿਹਾ ਕਿ ਇਕ ਪੜੇ-ਲਿਖੇ ਬੰਦੇ ਵਿਚ ਕੁੱਝ ਹੋਰ ਗੁਣ ਵੀ ਹੁੰਦੇ ਹਨ । ਹਰ ਇਕ ਵਿਦਿਆਰਥੀ ਇਕ-ਇਕ ਗੁਣ ਬਾਰੇ ਕਾਲੇ ਫੱਟੇ ਉੱਤੇ ਲਿਖੇ ।

PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ ਲਿਖੇ ਹੋ ?

ਮੈਡਮ ਦੇ ਪੁੱਛਣ ਤੇ ਇਕ ਵਿਦਿਆਰਥੀ ਨੇ ਸਫ਼ਾਈ ਰੱਖਣਾ, ਦੂਜੇ ਨੇ ਮਿਹਨਤੀ ਹੋਣਾ, ਤੀਜੇ ਨੇ ਆਮ ਗਿਆਨ ਦੀ ਵਧੇਰੇ ਜਾਣਕਾਰੀ, ਚੌਥੇ ਨੇ ਨਵਾਂ ਗਿਆਨ ਹਾਸਲ ਕਰਨ, ਪੰਜਵੇਂ ਨੇ ਹਰ ਕੰਮ ਵਿਚ ਨਿਪੁੰਨਤਾ, ਛੇਵੇਂ ਨੇ ਹਿੰਮਤ ਤੇ ਚੌਕਸੀ, ਸੱਤਵੇਂ ਨੇ ਸਿੱਖਿਆ ਵੰਡਣਾ, ਅੱਠਵੇਂ ਨੇ ਹੱਸਮੁਖਤਾ ਤੇ ਨੌਵੇਂ ਨੇ ਪੜ੍ਹਾਈ ਦਾ ਹੰਕਾਰ ਨਾ ਕਰਨ ਨੂੰ ਵਿਹਾਰ ਦਾ ਚੰਗਾ ਗੁਣ ਲਿਖਿਆ । ਇਸ ਤੋਂ ਇਲਾਵਾ ਚੰਗੀ ਸਿਹਤ, ਸੰਜਮ, ਸਮੇਂ ਦੀ ਸਦਵਰਤੋਂ ਤੇ ਸਮੇਂ ਦੀ ਪਾਬੰਦੀ ਨੂੰ ਵੀ ਇਨ੍ਹਾਂ ਗੁਣਾਂ ਵਿਚ ਸ਼ਾਮਲ ਕੀਤਾ ਗਿਆ ।

ਮੁੱਖ ਅਧਿਆਪਕਾ ਨੇ ਕਿਹਾ ਕਿ ਅਜਿਹੇ ਗੁਣਾਂ ਵਾਲੇ ਮਨੁੱਖ ਨੂੰ ਕੋਈ ਸਾਊ, ਕੋਈ ਸਿਆਣਾ ਤੇ ਕੋਈ ਸੱਜਣ ਕਹਿੰਦਾ ਹੈ ਉਸ ਨੇ ਦੱਸਿਆ ਕਿ ਕਈ ਮਨੁੱਖ ਸਕੁਲ ਵਿਚ ਨਹੀਂ ਪੜੇ ਹੁੰਦੇ ਤੇ ਅੱਖਰ ਗਿਆਨ ਤੋਂ ਕੋਰੇ ਹੁੰਦੇ ਹਨ, ਪਰ ਇਸ ਦੇ ਬਾਵਜੂਦ ਗੁਣਾਂ ਦੇ ਗੁਥਲੇ ਹੁੰਦੇ ਹਨ, ਜਿਵੇਂ ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ ਸਨ । | ਹਰੀ ਮੋਹਨ ਦੇ ਪੁੱਛਣ ਉੱਤੇ ਮੈਡਮ ਨੇ ਦੱਸਿਆ ਕਿ ਸਿੱਖਣ ਲਈ ਸਕੁਲ ਸਚਮੁੱਚ ਹੀ ਚੰਗੀ ਥਾਂ ਹੈ, ਪਰ ਸਿੱਖਣ ਵਾਲੇ ਹੋਰਨਾਂ ਥਾਂਵਾਂ ਤੋਂ ਵੀ ਸਿੱਖਦੇ ਹਨ । ਅਸੀਂ ਚਾਹੀਏ, ਤਾਂ ਸਾਰੀ । ਉਮਰ ਸਿੱਖਦੇ ਰਹੀਏ । ਜੇਕਰ ਸਿੱਖਣਾ ਛੱਡ ਦੇਈਏ ਤਾਂ ਸਾਡਾ ਗਿਆਨ ਬੇਹਾ ਹੋ ਜਾਂਦਾ ਹੈ ।

ਮੈਡਮ ਨੇ ਦੇਖਿਆ ਕਿ ਸਾਰੇ ਵਿਦਿਆਰਥੀ ਖ਼ੁਸ਼ ਸਨ । ਉਸ ਨੇ ਕਿਹਾ ਕਿ ਉਹ ਸਚਮੁੱਚ ਦੇ ਵਿਦਿਆਰਥੀ ਹਨ, ਜਿਨ੍ਹਾਂ ਨੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ । ਜੇਕਰ ਉਹ ਇਸੇ ਤਰ੍ਹਾਂ ਪੜ੍ਹਦੇ-ਸਿੱਖਦੇ ਰਹੇ, ਤਾਂ ਉਨ੍ਹਾਂ ਨੂੰ ਹਰ ਕੋਈ ਪੜੇ-ਲਿਖੇ ਕਹੇਗਾ । ਤੁਹਾਨੂੰ ਆਪਣੇ ਸਰਟੀਫ਼ਿਕੇਟ ਦਿਖਾ ਕੇ ਜਾਂ ਮੂੰਹੋਂ ਬੋਲ ਕੇ ਆਪਣੀ ਪੜ੍ਹਾਈ ਬਾਰੇ ਨਹੀਂ ਦੱਸਣਾ ਪਵੇਗਾ, ਸਗੋਂ ਉਹ ਆਪਣੇ ਕਾਰ-ਵਿਹਾਰ ਤੋਂ ਹੀ ਪੜੇ-ਲਿਖੇ ਗੁਣਵਾਨ ਲੱਗਣਗੇ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

Punjab State Board PSEB 7th Class Punjabi Book Solutions Chapter 9 ਰੁੱਤ-ਰੁੱਤ ਦੇ ਰੋਗ Textbook Exercise Questions and Answers.

PSEB Solutions for Class 7 Punjabi Chapter 9 ਰੁੱਤ-ਰੁੱਤ ਦੇ ਰੋਗ

(ਉ) ਬਹੁਵਿਕਲਪੀ ਸ਼ਬਦ

ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਬਰਸਾਤ ਕਿਸਨੂੰ ਪਸੰਦ ਨਹੀਂ ਸੀ ?
(ਓ) ਪੁਨੀਤ ਨੂੰ
(ਅ) ਸੁਖਮਨ ਨੂੰ
(ਈ) ਦਾਦੀ ਨੂੰ ।
ਉੱਤਰ :
(ਓ) ਪੁਨੀਤ ਨੂੰ ✓

(ii) ਖੀਰ-ਪੂੜੇ ਕਿਸ ਨੇ ਬਣਾਏ ਸਨ ?
(ਉ) ਦਾਦੀ ਨੇ
(ਅ) ਸੁਖਮਨ ਨੇ
(ਈ) ਮੰਮੀ ਨੇ ।
ਉੱਤਰ :
(ਈ) ਮੰਮੀ ਨੇ । ✓

(iii) ਤੀਆਂ ਦਾ ਤਿਉਹਾਰ ਕਿਸ ਰੁੱਤ ਵਿੱਚ ਹੁੰਦਾ ਹੈ ?
(ਉ) ਗਰਮੀ
(ਅ) ਸਰਦੀ
(ਈ) ਬਰਸਾਤ ।
ਉੱਤਰ :
(ਈ) ਬਰਸਾਤ । ✓

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

(iv) ਬਾਤ ਕਿਸ ਨੇ ਸੁਣਾਈ ?
(ਉ) ਮੰਮੀ ਨੇ
(ਆ) ਦਾਦੀ ਨੇ
(ਈ) ਪੁਨੀਤ ਨੇ ।
ਉੱਤਰ :
(ਆ) ਦਾਦੀ ਨੇ ✓

(v) ਕਿਹੜੀ ਰੁੱਤ ਨੂੰ ਸੋਹਣੇ ਹੋਣ ਦਾ ਹੰਕਾਰ ਸੀ ?
(ਉ) ਬਰਸਾਤ
(ਅ) ਸਰਦੀ
(ਇ) ਬਸੰਤ
ਉੱਤਰ :
(ਇ) ਬਸੰਤ ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ 

ਪ੍ਰਸ਼ਨ 1.
ਪੁਨੀਤ ਕਿਹੜੀ ਗੱਲੋਂ ਦੁਖੀ ਸੀ ?
ਉੱਤਰ :
ਬਰਸਾਤ ਦੇ ਚਿੱਕੜ ਤੋਂ ।

ਪ੍ਰਸ਼ਨ 2.
ਰੁੱਤ-ਰੁੱਤ ਦੇ ਰੰਗ ਕਹਾਣੀ ਵਿਚ ਆਈਆਂ ਰੁੱਤਾਂ ਦੇ ਨਾਂ ਲਿਖੋ ।
ਉੱਤਰ :
ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ ।

ਪ੍ਰਸ਼ਨ 3.
ਬਰਸਾਤ ਤੋਂ ਬਾਅਦ ਅਸਮਾਨ ਵਿਚ ਕਿਹੜੀ ਪੀਂਘ ਦਿਸਦੀ ਹੈ ?
ਉੱਤਰ :
ਸਤਰੰਗੀ

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਕਹਾਣੀ ਵਿਚ ਬੁੱਢੀ ਔਰਤ ਕਿੱਥੋਂ ਵਾਪਸ ਆ ਰਹੀ ਸੀ ?
ਉੱਤਰ :
ਪੇਕਿਆਂ ਤੋਂ ।

ਪ੍ਰਸ਼ਨ 5.
ਸਾਉਣ ਮਹੀਨੇ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਹਨ ?
ਉੱਤਰ :
ਖੀਰ ਤੇ ਪੂੜੇ ।

(ਬ) ਸੰਖੇਪ ਉੱਤਰ ਵਾਲੇ ਪ੍ਰਸ਼ਨ ਦੀ

ਪ੍ਰਸ਼ਨ 1.
ਕਿਹੜੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ ?
ਉੱਤਰ :
ਗਰਮੀ ਦੀ ਰੁੱਤ ਸੂਰਜ ਵਾਂਗ ਦਗ-ਦਗ਼ ਕਰਦੀ ਹੈ ।

ਪ੍ਰਸ਼ਨ 2.
ਬਰਸਾਤ ਦੇ ਮੌਸਮ ਵਿਚ ਕਿਹੜਾ ਤਿਉਹਾਰ ਆਉਂਦਾ ਹੈ ?
ਉੱਤਰ :
ਬਰਸਾਤ ਦੇ ਮੌਸਮ ਵਿਚ ਤੀਆਂ ਦਾ ਤਿਉਹਾਰ ਆਉਂਦਾ ਹੈ !

ਪ੍ਰਸ਼ਨ 3.
ਕਿਹੜੀ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੈ ?
ਉੱਤਰ :
ਬਸੰਤ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਮਾਣ ਸੀ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਸਾਰੀਆਂ ਰੁੱਤਾਂ ਨੇ ਬੁੱਢੀ ਔਰਤ ਨੂੰ ਕੀ ਦਿੱਤਾ ?
ਉੱਤਰ :
ਭਰਪੂਰ ਆਨੰਦ ।

ਪ੍ਰਸ਼ਨ 5.
ਪੁਨੀਤ ਅਤੇ ਉਸਦੀ ਭੈਣ ਛੱਤ ਉੱਪਰ ਕਿਉਂ ਗਏ ?
ਉੱਤਰ :
ਅਕਾਸ਼ ਵਿਚ ਸਤਰੰਗੀ ਪੀਂਘ ਦੇਖਣ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸਹੀ ਮਿਲਾਨ ਕਰੋ-
ਗਰਮੀ – ਰੰਗ-ਬਰੰਗੀ
ਸਰਦੀ – ਗੁੰਡ-ਮੁੰਡ
ਬਰਸਾਤ – ਸ਼ਰਬਤ
ਪਤਝੜ – ਖੋਏ ਦੀਆਂ ਪਿੰਨੀਆਂ
ਬਸੰਤ – ਖੀਰ-ਪੂੜੇ ।
ਉੱਤਰ :
ਗਰਮੀ – ਸ਼ਰਬਤ
ਸਰਦੀ – ਖੋਏ ਦੀਆਂ ਪਿੰਨੀਆਂ
ਬਰਸਾਤ – ਖੀਰ-ਪੂੜੇ
ਪਤਝੜ – ਗੁੰਡ-ਮੁੰਡ
ਬਸੰਤ – ਰੰਗ-ਬਰੰਗੀ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ
ਚਿੱਕੜ, ਦੂਰ, ਦਾਤਾਂ, ਕਰੂੰਬਲਾਂ, ਸੋਹਲ, ਚਾਹ, ਨਖ਼ਰਾ, ਬਰਸਾਤ, ਮੌਸਮ, ਰਿਸ਼ਤੇਦਾਰ, ਕੁਦਰਤ, ਹਰਿਆਵਲ ।
ਉੱਤਰ :
1. ਚਿੱਕੜ (ਗਾਰਾ) – ਬਰਸਾਤ ਹੋਣ ਨਾਲ ਕੱਚੀਆਂ ਗੱਲੀਆਂ ਚਿੱਕੜ ਨਾਲ ਭਰ ਗਈਆਂ ।.
2. ਦੂਰ (ਫ਼ਾਸਲਾ) – ਸਾਡਾ ਸਕੂਲ ਘਰ ਤੋਂ ਦੂਰ ਨਹੀਂ ।
3. ਦਾਤਾਂ (ਬਖ਼ਸ਼ਿਸਾਂ) – ਮਨੁੱਖੀ ਜੀਵਨ ਕੁਦਰਤ ਦੀਆਂ ਦਾਤਾਂ ਨਾਲ ਭਰਪੂਰ ਹੈ ।
4. ਕਰੂੰਬਲਾਂ (ਟਹਿਣੀ ਦਾ ਸਭ ਤੋਂ ਅਗਲਾ ਹਿੱਸਾ, ਜਿੱਥੋਂ ਨਵੇਂ ਪੱਤੇ ਨਿਕਲਦੇ ਹਨ) – ਬਸੰਤ ਵਿਚ ਰੁੱਖਾਂ ਦੀਆਂ ਟਹਿਣੀਆਂ ਉੱਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ।
5. ਸੋਹਲ (ਨਾਜ਼ੁਕ) – ਬੱਚੇ ਦੇ ਅੰਗ ਬਹੁਤ ਸੋਹਲ ਹੁੰਦੇ ਹਨ ।
6. ਚਾਅ (ਇੱਛਾ) – ਮੇਰੇ ਮਨ ਵਿੱਚ ਮਕਾਨ ਖ਼ਰੀਦਣ ਲਈ ਕਰਜ਼ਾ ਲੈਣ ਦੀ ਚਾਅ । ਨਹੀਂ ।
7. ਨਖ਼ਰਾ (ਸ਼ੋਖੀ) – ਇੱਕ ਤਾਂ ਤੇਰੇ ਨਖ਼ਰੇ ਦਾ ਪਤਾ ਨਹੀਂ ਲਗਦਾ । ਸਮਝ ਨਹੀਂ ਆਉਂਦੀ ਕਿ ਤੈਨੂੰ ਕਿਹੜੀ ਚੀਜ਼ ਪਸੰਦ ਹੈ ।
8. ਬਰਸਾਤ (ਵਰਖਾ) – ਪੰਜਾਬ ਵਿਚ ਸਾਉਣ-ਭਾਦਰੋਂ ਬਰਸਾਤ ਦੇ ਮਹੀਨੇ ਹਨ ।
9. ਮੌਸਮ (ਇਕ ਸਮੇਂ ਦੀ ਰੁੱਤ) – ਅੱਜ ਮੌਸਮ ਬਹੁਤ ਗਰਮ ਹੈ ।
10. ਰਿਸ਼ਤੇਦਾਰ (ਸੰਬੰਧੀ) – ਸਾਡੇ ਸਾਰੇ ਰਿਸ਼ਤੇਦਾਰ ਇੱਥੇ ਸ਼ਹਿਰ ਵਿਚ ਹੀ ਰਹਿੰਦੇ ਹਨ ।
11. ਕੁਦਰਤ (ਪ੍ਰਕਿਰਤੀ) – ਪਰਮਾਤਮਾ ਦੀ ਕੁਦਰਤ ਦਾ ਪਸਾਰਾ ਬੇਅੰਤ ਹੈ ।
12. ਹਰਿਆਵਲ (ਹਰੇ ਰੰਗ ਪਸਾਰ) – ਮੀਂਹ ਪੈਣ ਨਾਲ ਆਲਾ-ਦੁਆਲਾ ਹਰਿਆਵਲ ਨਾਲ ਭਰ ਗਿਆ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਸਮਾਨਾਰਥੀ ਲਿਖੋ-
ਸੋਹਣੀ, ਰੁੱਤ, ਖੂਹ, ਘਾਹ, ਸਤਰੰਗੀ ਪੀ ।
ਉੱਤਰ :
ਸੋਹਣੀ – सुन्दर
ਰੁੱਤ – ऋतु
ਖੂਹ – कुआं
ਘਾਹ – घास
ਸਤਰੰਗੀ ਪੀਂਘ – इन्द्र धनुष

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਖੜ-ਖੜ, ਵਰਦੀ, ਖੂਹ, ਖੀਰ-ਪੂੜੇ, ਸੋਹਣੀ, ਪੇਕਿਆ, ਬੱਸਾਂ, ਗੱਡੀਆਂ, ਅਨੰਦ, ਬੱਦਲੀਆਂ, ਖੂਹ
(ਉ) ਅੱਜ ਤਾਂ ਮੇਰੀ ਸਾਰੀ ………… ਭਿੱਜ ਗਈ ।
(ਅ) ਮੈਨੂੰ ………… ਤਾਂ ਚੰਗੇ ਲਗਦੇ ਨੇ ।
(ਈ) ਬੁੱਢੀ ਔਰਤ ਨੇ ਇੱਕ ………… ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ………… ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ………… ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ………… ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ………… ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ………… ਤੇ ………… ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ………… ਦੀ ਚੁੰਨੀ ਲਹਿਰਾਉਂਦੀ ਹੋਈ ਆਈ
ਉੱਤਰ :
(ਉ) ਅੱਜ ਤਾਂ ਮੇਰੀ ਸਾਰੀ ਵਰਦੀ ਭਿੱਜ ਗਈ ।
(ਅ) ਮੈਨੂੰ ਖੀਰ-ਪੂੜੇ ਤਾਂ ਚੰਗੇ ਲਗਦੇ ਨੇ
(ੲ) ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ਸੋਹਣੀ ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ਬੱਸਾਂ, ਗੱਡੀਆਂ ਤੇ ਕਾਰਾਂ ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ਬੱਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ ।

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਪੱਤੇ, ਗ਼ਰੀਬ, ਮੂੰਗਫ਼ਲੀ, ਬਸੰਤ ਰੁੱਤ, ਪ੍ਰਕਿਰਤੀ ॥
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
‘ਪੱਤੇ – पत्ते – Leaves
ਗਰੀਬ – निर्धन – Poor
ਮੁੰਗਫ਼ਲੀ – मूंगफली – Peanut.
ਬਸੰਤ ਰੁੱਤ – वसंत ऋतु – Spring Season
ਪ੍ਰਕਿਰਤੀ – प्रकृति – Nature.

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਪ੍ਰਸ਼ਨ 6.
ਸਹੀ ਮਿਲਾਨ ਕਰੋ-
ਦੁਸ਼ਮਣ – ਬਰਸਾਤ
ਖ਼ੁਸ਼ੀ – ਸੁੰਦਰ
ਮੀਂਹ – ਵੈਰੀ
ਸੋਹਣਾ – ਪ੍ਰਸੰਨਤਾ
ਉੱਤਰ :
ਦੁਸ਼ਮਣ – ਵੈਰੀ
ਖ਼ੁਸ਼ੀ – ਪ੍ਰਸੰਨਤਾ
ਮੀਂਹ – ਬਰਸਾਤ
ਸੋਹਣਾ – ਸੁੰਦਰ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਚੁਣੋ-
ਉਦਾਸ, ਪੁਨੀਤ, ਸੁਖਮਨ, ਸੋਹਣਾ, ਲਹਿਰਾਉਣਾ, ਉਹ, ਤੁਰਨਾ, ਪਿੱਪਲ, ਝੂਮਦੀਆਂ, ਠੰਢੀ-ਮਿੱਠੀ ।
ਉੱਤਰ :
ਨਾਂਵ – ਪੁਨੀਤ, ਸੁਖਮਨ, ਪਿੱਪਲ ॥
ਪੜਨਾਂਵ – ਉਹ ।
ਵਿਸ਼ੇਸ਼ਣ – ਉਦਾਸ, ਸੋਹਣਾ, ਠੰਢੀ-ਮਿੱਠੀ ।
ਕਿਰਿਆ – ਲਹਿਰਾਉਣਾ, ਤੁਰਨਾ, ਝੂਮਦੀਆਂ ।

ਪ੍ਰਸ਼ਨ 8.
ਵੱਖ-ਵੱਖ ਰੁੱਤਾਂ ਨਾਲ ਸੰਬੰਧਿਤ ਤਸਵੀਰਾਂ ਆਪਣੀ ਕਾਪੀ ਵਿਚ ਲਾਓ
PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ 1

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਔਖੇ ਸ਼ਬਦਾਂ ਦੇ ਅਰਥ :

ਬੁੜ-ਬੁੜ ਕਰਨਾ-ਦੱਬੇ ਗੁੱਸੇ ਨੂੰ ਪ੍ਰਗਟ ਕਰਨ ਲਈ ਮੁੰਹ ਵਿਚ ਬੋਲਣਾ । ਪਰੋਸਦਿਆਂ-ਖਾਣ ਵਾਲੀ ਚੀਜ਼ ਅੱਗੇ ਰੱਖਦਿਆਂ । ਮੇਵੇ-ਫਲ 1 ਪ੍ਰਸੰਗ-ਕਥਾ, ਕਹਾਣੀ, ਸੰਬੰਧ । ਬਾਤ-ਕਹਾਣੀ । ਸੁਘੜ-ਸਿਆਣੀ । ਦਾਤਾਂ-ਬਖ਼ਸ਼ਿਸ਼ਾਂ । ਕਾਵਾਂ-ਰੌਲੀਬਹੁਤ ਜ਼ਿਆਦਾ ਰੌਲਾ, ਜਿਸ ਵਿਚ ਕੁੱਝ ਸਮਝ ਨਾ ਲੱਗੇ । ਦਗ-ਦਗ ਕਰਦੀ-ਚਮਕਦੀ, ਬਲਦੀ । ਕਿਰਤੀ-ਕੁਦਰਤ ! ਸੁਨੱਖਾਂ-ਸੋਹਣੇ ਰੂਪ ਵਾਲਾ । ਤੀਆਂ-ਇਕ ਤਿਉਹਾਰ । ਛਮ-ਛਮ-ਮੀਂਹ ਦੇ ਪੈਣ ਦੀ ਅਵਾਜ਼ । ਗੁੰਡ-ਮੁੰਡ-ਘੋਨ ਮੋਨ, ਰੁੱਖਾਂ ਉੱਤੇ ਪੱਤਿਆਂ ਦਾ ਨਾ .. ਹੋਣਾ । ਮਨਹੂਸ-ਨਹਿਸ਼, ਅਸ਼ੁੱਭ । ਰੋਣ ਹਾਕਾ-ਰੋਣ ਵਾਲਾ । ਟੌਹਰ-ਸ਼ਾਨ, ਸਜ-ਧਜ ।

ਰੁੱਕ-ਰੁੱਤ ਦੇ ਰੰਗ Summary

ਰੁੱਕ-ਰੁੱਤ ਦੇ ਰੰਗ ਪਾਠ ਦਾ ਸਾਰ

ਪੁਨੀਤ ਦੁਖੀ ਹੋ ਕੇ ਕਹਿ ਰਿਹਾ ਹੈ ਕਿ ਅੱਜ ਉਸ ਦੀ ਸਾਰੀ ਵਰਦੀ ਭੱਜ ਗਈ ਹੈ ਤੇ ਬੂਟ ਚਿੱਕੜ ਨਾਲ ਦੇ ਹੋ ਗਏ ਹਨ । ਉਸ ਦੀ ਦਾਦੀ ਨੇ ਕਿਹਾ ਕਿ ਇਹ ਬਰਸਾਤ ਦੇ ਮੌਸਮ ਕਰਕੇ ਹੋਇਆ ਹੈ । ਜਦੋਂ ਪੁਨੀਤ ਨੇ ਕਿਹਾ ਹੈ ਕਿ ਬਰਸਾਤ ਦਾ ਮੌਸਮ ਗੰਦਾ ਹੈ, ਤਾਂ ਉਸਦੀ ਭੈਣ ਸੁਖਮਨ ਉਸ ਨਾਲ ਸਹਿਮਤ ਨਾ ਹੋਈ ਤੇ ਕਹਿਣ ਲੱਗੀ ਕਿ ਉਸ ਨੂੰ ਇਹ ਰੁੱਤ ਬਹੁਤ ਸੋਹਣੀ ਲਗਦੀ ਹੈ । ਪੁਨੀਤ ਦੇ ਮੰਮੀ ਉਸ ਨੂੰ ਕਹਿਣ ਲੱਗੇ ਕਿ ਅੱਜ ਤਾਂ ਉਸ ਨੂੰ ਵੀ ਇਹ ਰੁੱਤ ਚੰਗੀ ਲੱਗੇਗੀ, ਕਿਉਂਕਿ ਘਰ ਵਿੱਚ ਖੀਰ-ਪੂੜੇ ਬਣੇ ਹੋਏ ਹਨ । ਦਾਦੀ ਨੇ ਕਿਹਾ, “ਰੁੱਤ-ਰੁੱਤ ਦੇ ਰੰਗ, ਰੁੱਤ-ਰੁੱਤ ਦੇ ਮੇਵੇ ਚੰਗੇ ਹੀ ਲਗਦੇ ਹਨ ਤੇ ਚੰਗੇ ਲਗਣੇ ਵੀ ਚਾਹੀਦੇ ਹਨ “। ਇਹ ਸੁਣ ਕੇ ਪੁਨੀਤ ਨੇ ਕਿਹਾ ਕਿ ਖੀਰ-ਪੂੜੇ ਤਾਂ ਉਸ ਨੂੰ ਚੰਗੇ ਲਗਦੇ ਹਨ, ਪਰੰਤੂ ਚਿੱਕੜ ਚੰਗਾ ਨਹੀਂ ਲਗਦਾ ।

ਦਾਦੀ ਨੇ ਪੁਨੀਤ ਨੂੰ ਮੁੜ-ਮੁੜ ਇੱਕੋ ਗੱਲ ਕਰਦਿਆਂ ਦੇਖ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਇਕ ਬਾਤ ਸੁਣਾਉਂਦੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਹਰ ਰੁੱਤ ਆਪਣੀ ਥਾਂ ‘ਤੇ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।

ਦਾਦੀ ਨੇ ਦੱਸਿਆ ਕਿ ਇਕ ਵਾਰੀ ਇਕ ਬੁੱਢੀ ਔਰਤ ਪੇਕਿਆ ਦਿਓ ਆ ਰਹੀ ਸੀ ਤੇ ਰਾਹ ਵਿਚ ਥੱਕ ਜਾਣ ਕਰ ਕੇ ਇਕ ਖੂਹ ਉੱਤੇ ਪਿੱਪਲ ਦੇ ਰੁੱਖ ਹੇਠਾਂ ਅਰਾਮ ਕਰਨ ਲਈ ਬੈਠ ਗਈ । ਉਹ ਬੁੱਢੀ ਬਹੁਤ ਸੁਘੜ-ਸਿਆਣੀ ਸੀ । ਉਹ ਪਿੱਪਲ ਦੇ ਰੁੱਖ ਹੇਠ ਬੈਠੀ ਕੁਦਰਤ ਦੀਆਂ ਦਾਤਾਂ ਬਾਰੇ ਸੋਚ ਰਹੀ ਸੀ ਕਿ ਅਚਾਨਕ ਉਸ ਨੇ ਗਰਮੀ, ਬਰਸਾਤ, ਪਤਝੜ, ਸਰਦੀ ਤੇ ਬਸੰਤ ਨੂੰ ਆਪਸ ਵਿਚ ਲੜਦੀਆਂ ਸੁਣਿਆਂ । ਹਰੇਕ ਆਪਣੇ ਆਪ ਨੂੰ ਇੱਕ-ਦੂਜੀ ਤੋਂ ਵੱਧ · ਸੋਹਣੀ ਕਹਿ ਰਹੀ ਸੀ । ਬੁੱਢੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਰੀਆਂ ਬਹੁਤ ਸੋਹਣੀਆਂ ਹਨ । ਉਹ ਆਪਸ ਵਿਚ ਲੜਨ ਨਾ, ਪਰੰਤੂ ਉਹ ਉਸ ਨਾਲ ਸਹਿਮਤ ਨਾ ਹੋਈਆਂ । ਬੁੱਢੀ ਨੇ ਇਕੱਲੀ-ਇਕੱਲੀ ਨੂੰ ਆਪਣੇ ਕੋਲ ਆਉਣੁ ਲਈ ਕਿਹਾ ।

ਸਭ ਤੋਂ ਪਹਿਲਾਂ ਗਰਮੀ ਆਈ । ਬੁੱਢੀ ਨੇ ਉਸ ਨੂੰ ਕਿਹਾ, ਉਹ ਸੂਰਜ ਵਾਂਗ ਦਗ-ਦਗ ਕਰਦੀ ਸੋਹਣੀ ਹੈ । ਉਸ ਨਾਲ ਫ਼ਸਲਾਂ ਪੱਕਦੀਆਂ ਹਨ । ਸੁਨਹਿਰੀ ਕਣਕਾਂ ਉੱਤੇ ਜੋਬਨ ਆਉਂਦਾ ਹੈ । ਖਾਣ ਲਈ ਖ਼ਰਬੂਜ਼ੇ, ਤਰਬੂਜ਼ ਠੰਢੀ ਮਿੱਠੀ ਕੁਲਫ਼ੀ ਤੇ ਪੀਣ ਲਈ ਸ਼ਰਬਤ ਮਿਲਦਾ ਹੈ । ਆਪਣੀ ਸਿਫ਼ਤ ਸੁਣ ਕੇ ਖ਼ੁਸ਼ ਹੋਈ ਗਰਮੀ ਦੁੜੰਗੇ ਮਾਰਦੀ ਦੌੜ ਗਈ ।

PSEB 7th Class Punjabi Solutions Chapter 9 ਰੁੱਤ-ਰੁੱਤ ਦੇ ਰੋਗ

ਫਿਰ ਬਰਸਾਤ ਆਪਣੀ ਕਾਲੀਆਂ-ਚਿੱਟੀਆਂ ਬਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ । ਬੁੱਢੀ ਨੇ ਕਿਹਾ ਕਿ ਉਹ ਵੀ ਸੋਹਣੀ ਹੈ, ਜੋ ਪਾਣੀ ਨਾਲ ਸਾਰੀ ਪ੍ਰਕਿਰਤੀ ਅਤੇ ਬਨਸਪਤੀ ਨੂੰ ਧੋ ਦਿੰਦੀ ਹੈ । ਹਰ ਪਾਸੇ ਹਰਿਆਵਲ ਪਸਰ ਜਾਂਦੀ ਹੈ । ਖੀਰ-ਪੂੜੇ ਖਾਣ ਲਈ ਮਿਲਦੇ ਹਨ । ਪੰਜਾਬਣਾਂ ਤੀਆਂ ਲਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ । ਆਪਣੀ ਤਾਰੀਫ਼ ਸੁਣ ਕੇ ਬਰਸਾਤ ਛਮ-ਛਮ ਕਰਦੀ ਚਲੀ ਗਈ ।

ਹੁਣ ਗੁੰਡ-ਮੁੰਡ ਅਤੇ ਉਦਾਸ ਚਿਹਰੇ ਵਾਲੀ ਪਤਝੜ ਆਈ ! ਉਸ ਨੇ ਰੋਣ ਹਾਕਾ ਮੁੰਹ ਬਣਾ ਕੇ ਕਿਹਾ ਕਿ ਸਾਰੇ ਉਸ ਨੂੰ ਮਨਹੂਸ ਸਮਝਦੇ ਹਨ । ਬੁੱਢੀ ਨੇ ਕਿਹਾ ਕਿ ਉਹ ਬਹੁਤ ਚੰਗੀ ਹੈ । ਜੇਕਰ ਉਹ ਨਾ ਹੋਵੇ, ਤਾਂ ਦਰੱਖ਼ਤ ਦੇ ਪੱਤੇ ਪੁਰਾਣੇ ਹੀ ਰਹਿਣ । ਉਸ ਤੋਂ ਬਿਨਾਂ ਨਵੀਆਂ ਕਰੂੰਬਲਾਂ ਨਹੀਂ ਟੁੱਟ ਸਕਦੀਆਂ । ਇਹ ਸੁਣ ਕੇ ਪਤਝੜ ਖ਼ੁਸ਼ ਹੋ ਕੇ ਚਲੀ ਗਈ ।

ਇਸ ਤੋਂ ਮਗਰੋਂ ਰਜ਼ਾਈ ਸੰਭਾਲਦੀ ਹੋਈ ਸਰਦੀ ਆ ਗਈ । ਬੁੱਢੀ ਨੇ ਉਸਨੂੰ ਸੋਹਣੀ ਕਹਿੰਦਿਆਂ ਦੱਸਿਆ ਕਿ ਉਸ ਦੇ ਆਉਣ ਨਾਲ ਮੱਖੀ-ਮੱਛਰ ਨਹੀਂ ਰਹਿੰਦੇ । ਭਿੰਨ-ਭਿੰਨ ਕੰਮ ਕਰਨ ਲਈ ਲੰਮੀਆਂ ਰਾਤਾਂ ਮਿਲਦੀਆਂ ਹਨ । ਇਸ ਤੋਂ ਇਲਾਵਾ ਖਾਣ ਲਈ ਪੰਜੀਰੀ, ਪਿੰਨੀਆਂ, ਸਾਗ, ਮੱਕੀ ਦੀ ਰੋਟੀ, ਮੂਲੀ, ਮੇਥੀ ਦੇ ਪਰੌਂਠੇ, ਗਚਕ, ਮੂੰਗਫਲੀ ਤੇ ਪਹਿਨਣ ਲਈ ਕੋਟ ਪੈਂਟ ਉਹ ਹੀ ਲੈ ਕੇ ਆਉਂਦੀ ਹੈ । ਸਰਦੀ ਵੀ ਆਪਣੀ ਸਿਫ਼ਤ ਸੁਣ ਕੇ ਚਲੀ ਗਈ ।

ਇਸ ਪਿੱਛੋਂ ਬਸੰਤ ਆਈ ਤੇ ਬੁੱਢੀ ਨੂੰ ਕਹਿਣ ਲੱਗੀ ਕਿ ਉਹ ਉਸਨੂੰ ਉਸੇ ਤਰ੍ਹਾਂ ਹੀ ਸੋਹਣੀ ਕਹੇਗੀ, ਜਿਸ ਤਰ੍ਹਾਂ ਬਾਕੀ ਦੁਨੀਆ ਕਹਿੰਦੀ ਹੈ । ਬੁੱਢੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਸੋਹਣੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ । ਜੇਕਰ ਹੋਰ ਰੁੱਤਾਂ ਨਾ ਹੋਣ, ਤਾਂ ਉਸ ਨੂੰ ਕੋਈ ਪੁੱਛੇ ਹੀ ਨਾ । ਬਸੰਤ ਨੇ ਬੁੱਢੀ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ । ਉਸ ਨੂੰ ਅੱਜ ਪਤਾ ਲੱਗਾ ਹੈ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਹਨ ।

ਅਖ਼ੀਰ ਬੁੱਢੀ ਨੇ ਪੁਨੀਤ ਤੇ ਸੁਖਮਨ ਨੂੰ ਕਿਹਾ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਤੇ ਆਨੰਦ ਭਰਪੂਰ ਹਨ । ਸਾਡੇ ਵਿਚ ਇਨ੍ਹਾਂ ਦੇ ਰੰਗਾਂ ‘ਤੇ ਆਨੰਦ ਦੀ ਪਛਾਣਨ ਦੀ ਇੱਛਾ ਹੋਣੀ ਚਾਹੀਦੀ ਹੈ । ਹੁਣ ਮੀਂਹ ਬੰਦ ਹੋ ਚੁੱਕਾ ਸੀ ਤੇ ਦੋਵੇਂ ਭੈਣ-ਭਰਾ ਛੱਤ ਉੱਤੇ ਸਤਰੰਗੀ ਪੀਂਘ ਦੇਖਣ ਚਲੇ ਗਏ ।

PSEB 7th Class Punjabi Solutions Chapter 8 ਹੋਲੀ ਦਾ ਗੀਤ

Punjab State Board PSEB 7th Class Punjabi Book Solutions Chapter 8 ਹੋਲੀ ਦਾ ਗੀਤ Textbook Exercise Questions and Answers.

PSEB Solutions for Class 7 Punjabi Chapter 8 ਹੋਲੀ ਦਾ ਗੀਤ

ਪ੍ਰਸ਼ਨ 1.
ਹੋਲੀ ਵਾਲੇ ਦਿਨ ਦੀ ਘੋਲਿਆ ਜਾਂਦਾ ਹੈ ?
ਉੱਤਰ :
ਵੱਖਰੇ-ਵੱਖਰੇ ਰੰਗ ।

ਪ੍ਰਸ਼ਨ 2.
ਹੋਲੀ ਵਾਲੇ ਦਿਨ ਖੇੜੇ-ਖੁਸ਼ੀਆਂ ਕਿਵੇਂ ਵੰਡੇ ਜਾਂਦੇ ਹਨ ?
ਉੱਤਰ :
ਹੋਲੀ ਵਾਲੇ ਦਿਨ ਆਪਸੀ ਪ੍ਰੇਮ-ਪਿਆਰ, ਸਤਿਕਾਰ, ਦੋਸਤੀ ਤੇ ਅਮਨ ਦੇ ਰੰਗਾਂ ਦੀ ਹੋਲੀ ਖੇਡ ਕੇ ਖੁਸ਼ੀਆਂ ਖੇੜੇ ਵੰਡੇ ਜਾਂਦੇ ਹਨ ।

ਪ੍ਰਸ਼ਨ 3.
‘ਇੱਕ ਰੰਗ ਹੋਵੇ ਅਮਨ ਦਾ ਤੋਂ ਕੀ ਭਾਵ ਹੈ ?
ਉੱਤਰ :
ਇਸ ਦਾ ਭਾਵ ਹੈ ਕਿ ਸਾਨੂੰ ਸੰਸਾਰ ਵਿਚ ਅਮਨ ਦੀ ਕਾਮਨਾ ਕਰਨੀ ਚਾਹੀਦੀ ਹੈ ਤੇ ਇਸ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਨਾ ਚਾਹੀਦਾ ਹੈ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ-
ਅਰਸ਼, ਭੇਤ, ਪਿਆਰ, ਜ਼ਿੰਦਗੀ, ਖੇੜੇ, ਸੰਗ ।
ਉੱਤਰ :
1, ਅਰਸ਼ (ਅਸਮਾਨ) – ਸੂਰਜ ਅਰਸ਼ ਵਿਚ ਚਮਕਦਾ ਹੈ ।
2. ਭੇਤ (ਗੁੱਝੀ ਗੱਲ) – ਉਹ ਕਦੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ ।
3. ਪਿਆਰ (ਪ੍ਰੇਮ) – ਸਾਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ।
4. ਜ਼ਿੰਦਗੀ (ਜੀਵਨ) – ਮਨੁੱਖ ਨੂੰ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ।
5. ਖੇੜੇ (ਖ਼ੁਸ਼ੀਆਂ) – ਬਸੰਤ ਰੁੱਤ ਵਿਚ ਚਾਰ-ਚੁਫ਼ੇਰੇ ਖ਼ੁਸ਼ੀਆਂ-ਖੇੜੇ ਭਰ ਜਾਂਦੇ ਹਨ ।
6. ਸੰਗ (ਸਾਥ, ਨਾਲ) – ਪਰਮਾਤਮਾ ਹਮੇਸ਼ਾ ਸਾਡੇ ਅੰਗ-ਸੰਗ ਹੀ ਰਹਿੰਦਾ ਹੈ ।

ਪ੍ਰਸ਼ਨ 5.
ਹੇਠ ਲਿਖੇ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ-
ਹੋਲੀ, ਰੰਗ, ਜ਼ਿੰਦਗੀ, ਛਿੜਕੀਏ, ਖ਼ੁਸ਼ੀਆਂ ।
ਉੱਤਰ :
ਪੰਜਾਬੀ – ਦੇਵਨਾਗਰੀ
ਹੋਲੀ – होली
ਰੰਗ – रंग
ਜ਼ਿੰਦਗੀ – ज़िन्दगी
ਛਿੜਕੀਏ – छिड़कें
ਖ਼ੁਸ਼ੀਆਂ – खुशियां

ਪ੍ਰਸ਼ਨ 6.
ਇਕੋ-ਜਿਹੇ ਤੁਕਾਂਤ ਵਾਲੇ ਸ਼ਬਦ-ਜੋੜੇ ਲੱਭੋ-
ਪਿਆਰ – ਸਤਿਕਾਰ
ਘੋਲੀਏ – …………….
ਪ੍ਰੀਤ – …………….
ਅਮਨ – …………….
ਰੰਗ – …………….
ਉੱਤਰ :
ਪਿਆਰ – ਸਤਿਕਾਰ
ਘੋਲੀਏ – ਹੋਲੀਏ
ਪ੍ਰੀਤ – ਪ੍ਰਤੀਤ
ਅਮਨ – ਦਮਨ
ਰੰਗ – ਸੰਗ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 7.
ਹੇਠ ਲਿਖੇ ਕਾਵਿ-ਬੰਦ ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦ ਚੁਣੋ
(ਕ) ਇਕ ਰੰਗ ਹੋਵੇ ਅਮਨ ਦਾ,
ਜਿਹੜਾ ਵਿਰੋਧੀ ਦਮਨ ਦਾ !
ਜੰਗਾਂ ਨੂੰ ਬਾਹਰ ਕੱਢੀਏ,
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ ਹੋਲੀਏ,
ਆ ਰੰਗ ਵੱਖਰੇ ਘੋਲੀਏ ।
ਉੱਤਰ :
ਨਾਂਵ-ਰੰਗ, ਅਮਨ, ਦਮਨ, ਜੰਗਾਂ, ਅਮਨਾਂ, ਬੋਲੀ, ਹੋਲੀਏ । ਪੜਨਾਂਵ-ਜਿਹੜਾ । ਕਿਰਿਆ-ਹੋਵੇ, ਕੱਢੀਏ, ਬੋਲੀਏ, ਘੋਲੀਏ ।

ਪ੍ਰਸ਼ਨ 8.
ਇਸ ਕਵਿਤਾ ਨੂੰ ਯਾਦ ਕਰ ਕੇ ਆਪਣੀ ਜਮਾਤ ਵਿਚ ਗਾਓ ।
ਉੱਤਰ :
ਨੋਟ-ਵਿਦਿਆਰਥੀ ਆਪੇ ਕਰਨ ॥

ਪ੍ਰਸ਼ਨ 9.
“ਅਸੀਂ ਹੋਲੀ ਕਿਵੇਂ ਮਨਾਈਂ ਵਿਸ਼ੇ ਉੱਤੇ ਕੁੱਝ ਸਤਰਾਂ ਲਿਖੋ ।
ਉੱਤਰ :
ਹੋਲੀ ਦੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ । ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਤੇ ਭਾਬੀਆਂ ਉੱਤੇ ਰੰਗ ਸੁੱਟਿਆ ਤੇ ਫਿਰ ਉਹ ਰੰਗਾਂ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੁੰਹ ਕਈ ਰੰਗਾਂ ਨਾਲ ਭਰ ਦਿੱਤਾ । ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ । ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਇਕਦੂਜੇ ਉੱਤੇ ਰੰਗੇ ਸੁੱਟਦੇ ਰਹੇ । ਰਾਤ ਨੂੰ ਅਸੀਂ ਹੋਲਿਕਾ ਜਲਾਈ ਤੇ ਸੰਗੀਤ ਸੁਣਿਆ ।

ਪ੍ਰਸ਼ਨ 10.
ਹੋਲੀ ਨੂੰ ਤੁਸੀਂ ਬਜ਼ਾਰੋਂ ਕੀ ਖ਼ਰੀਦਦੇ ਹੋ ?
ਉੱਤਰ :
ਭਿੰਨ-ਭਿੰਨ ਪ੍ਰਕਾਰ ਦੇ ਰੰਗ, ਪਿਚਕਾਰੀਆਂ ਤੇ ਭੁਕਾਨੇ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਹੋਲੀਏ ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ।
ਕਦੀ ਅਰਸ਼ ਤਾਈਂ ਨਾਪੀਏ,
ਕਦੀ ਧਰਤੀਆਂ ਨੂੰ ਤੋਲੀਏ ।
ਹੋਲੀਏ ਨੀ………

ਉੱਤਰ :
ਹੋ ਹੋਲੀਏ, ਮੈਂ ਤੈਨੂੰ ਅਵਾਜ਼ ਮਾਰ ਰਿਹਾ ਹਾਂ । ਆ, ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਇਨ੍ਹਾਂ ਰੰਗਾਂ ਨੂੰ ਛਿੜਕਾਉਂਦੇ ਹੋਏ ਅਸੀਂ ਅਰਸ਼ਾਂ ਤਕ ਪਹੁੰਚ ਜਾਈਏ ਤੇ ਸਭ ਧਰਤੀਆਂ ਨੂੰ ਵੀ ਗਾਹ ਦੇਈਏ ।

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਇੱਕ ਰੰਗ ਹੋਵੇ ਪਿਆਰ ਦਾ,
ਸਭਨਾਂ ਤਾਈਂ ਸਤਿਕਾਰ ਦਾ ।
ਹਰ ਇੱਕ ਉੱਪਰ ਛਿੜਕੀਏ,
ਹਰ ਇੱਕ ਉੱਪਰ ਡੋਲ੍ਹੀਏ ।
ਹੋਲੀਏ ਨੀ………… ।

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਇਨ੍ਹਾਂ ਰੰਗਾਂ ਵਿਚ ਇਕ ਰੰਗ ਪਿਆਰ ਤੇ ਸਭਨਾਂ ਲਈ ਸਤਿਕਾਰ ਦਾ ਹੋਣਾ ਚਾਹੀਦਾ ਹੈ । ਫਿਰ ਅਸੀਂ ਇਸ ਨੂੰ ਹਰ ਇਕ ਉੱਪਰ ਛਿੜਕੀਏ ਤੇ ਹਰ ਇਕ ਦੇ ਉੱਪਰ ਡੋਲ੍ਹੀਏ ।

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ੲ) ਇੱਕ ਰੰਗ ਹੋਵੇ ਪ੍ਰੀਤ ਦਾ,
ਵਿਸ਼ਵਾਸ ਦਾ ਪਰਤੀਤ ਦਾ ।
ਹਰ ਕੋਈ ਮਿੱਤਰ ਬਣੇ ।
ਅਸੀਂ ਭੇਤ ਸਾਰੇ ਖੋਲੀਏ
‘ਹੋਲੀਏ ਨੀ….

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚੋਂ ਇਕ ਰੰਗ ਪਿਆਰ, ਵਿਸ਼ਵਾਸ ਤੇ ਯਕੀਨ ਦਾ ਹੋਣਾ ਚਾਹੀਦਾ ਹੈ, ਜਿਸ ਨਾਲ ਹਰ ਕੋਈ ਸਾਡਾ ਮਿੱਤਰ ਬਣ ਜਾਵੇ ਤੇ ਅਸੀਂ ਆਪਣੇ ਸਾਰੇ ਭੇਤ ਉਸ ਦੇ ਅੱਗੇ ਖੋਲ੍ਹ ਦੇਈਏ ।

PSEB 7th Class Punjabi Solutions Chapter 8 ਹੋਲੀ ਦਾ ਗੀਤ

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਸ) ਇਕ ਰੰਗ ਹੋਵੇ ਅਮਨ ਦਾ ।
ਜਿਹੜਾ ਵਿਰੋਧੀ ਦਮਨ ਦਾ,
ਜੰਗਾਂ ਨੂੰ ਬਾਹਰ ਕੱਢੀਏ ।
ਅਮਨਾਂ ਦੀ ਬੋਲੀ ਬੋਲੀਏ ।
ਹੋਲੀਏ ਨੀ….

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਨਵੇਂ ਰੰਗਾਂ ਵਿਚ ਇਕ ਰੰਗ ਅਮਨ ਦਾ ਹੋਣਾ ਚਾਹੀਦਾ ਹੈ, ਜਿਹੜਾ ਕਿ ਨਾਸ਼ ਦਾ ਵਿਰੋਧੀ ਹੁੰਦਾ ਹੈ । ਆ ਇਸ ਰੰਗ ਨਾਲ ਅਸੀਂ ਜੰਗਾਂ ਨੂੰ ਸੰਸਾਰ ਵਿਚੋਂ ਖ਼ਤਮ ਕਰ ਦੇਈਏ ਤੇ ਅਮਨਾਂ ਦੀਆਂ ਗੱਲਾਂ ਕਰੀਏ । ਔਖੇ , ਸ਼ਬਦਾਂ ਦੇ ਅਰਥ-ਦਮਨ-ਨਾਸ਼ ।

ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਇੱਕ ਦੋਸਤੀ ਦਾ ਰੰਗ ਹੈ ।
ਇਸ ਨਾਲ ਆਪਣਾ ਸੰਗ ਹੈ !
ਆ ਖੇੜੇ ਖ਼ੁਸ਼ੀਆਂ ਵੰਡੀਏ,
ਦਿਲ ਜ਼ਿੰਦਗੀ ਦਾ ਫੋਲੀਏ !
ਹੋਲੀਏ, ਨੀ ਹੋਲੀਏ ।
ਆ ਰੰਗ ਵੱਖਰੇ ਘੋਲੀਏ ॥

ਉੱਤਰ :
ਹੇ ਹੋਲੀਏ ! ਸਾਡੇ ਘੋਲੇ ਹੋਏ ਰੰਗਾਂ ਵਿਚ ਇਕ ਰੰਗ ਦੋਸਤੀ ਦਾ ਹੈ । ਇਸ ਨਾਲ ਸਾਡਾ ਪੱਕਾ ਸਾਥ ਹੈ । ਆ ਅਸੀਂ ਦੋਸਤੀ ਦਾ ਰੰਗ ਛਿੜਕਦੇ ਹੋਏ ਖੁਸ਼ੀਆਂ ‘ਤੇ ਹਾਸੇ ਵੰਡੀਏ ਅਤੇ ਇਸ ਤਰ੍ਹਾਂ ਜ਼ਿੰਦਗੀ ਦਾ ਦਿਲ ਫੋਲਦੇ ਹੋਏ ਉਸਦੀਆਂ ਭਾਵਨਾਵਾਂ ਨੂੰ ਵੱਧ ਤੋਂ ਵੱਧ ਸੰਤੁਸ਼ਟ ਕਰੀਏ । ਹੇ ਹੋਲੀਏ ! ਮੈਂ ਤੈਨੂੰ ਵਾਰ-ਵਾਰ ਪੁਕਾਰ ਰਿਹਾ ਹਾਂ । ਤੂੰ ਆ ਅਸੀਂ ਆਮ ਨਾਲੋਂ ਵੱਖਰੇ ਰੰਗ ਘੋਲੀਏ । ਔਖੇ ਸ਼ਬਦਾਂ ਦੇ ਅਰਥ-ਸੰਗ-ਸਾਥ । ਖੇੜੇ-ਖ਼ੁਸ਼ੀਆਂ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

Punjab State Board PSEB 7th Class Punjabi Book Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Textbook Exercise Questions and Answers.

PSEB Solutions for Class 7 Punjabi Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ੳ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਉਧਮ ਸਿੰਘ ਦਾ ਜਨਮ ਕਿਸ ਸਥਾਨ ‘ਤੇ ਹੋਇਆ ?
(ੳ) ਰੋਪੜ
(ਅ) ਅੰਮ੍ਰਿਤਸਰ
(ਈ) ਸੁਨਾਮ
(ਸ) ਬਰਨਾਲਾ ।
ਉੱਤਰ :
(ਈ) ਸੁਨਾਮ ✓

(ii) ਉਧਮ ਸਿੰਘ ਨੇ ਆਪਣਾ ਨਾਂ ਬਦਲ ਕੇ ਕੀ ਰੱਖਿਆ ਸੀ ?
(ਉ) ਊਧਮ ਸਿੰਘ ਸੁਨਾਮ
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ
(ਈ) ਅਣਖੀਲਾ ਊਧਮ ਸਿੰਘ
(ਸ) ਸਾਧੂ ਸਿੰਘ ॥
ਉੱਤਰ :
(ਅ) ‘ਰਾਮ ਮੁਹੰਮਦ ਸਿੰਘ ਆਜ਼ਾਦ ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(iii) ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਕਦੋਂ ਹੋਇਆ ?
(ਉ) 23 ਮਾਰਚ
(ਅ) 13 ਅਪ੍ਰੈਲ
(ਈ) 28 ਸਤੰਬਰ
(ਸ) 15 ਅਗਸਤ ।
ਉੱਤਰ :
(ਅ) 13 ਅਪ੍ਰੈਲ ✓

(iv) ਯਤੀਮਖ਼ਾਨੇ ਰਹਿ ਕੇ ਉਧਮ ਸਿੰਘ ਨੇ ਕਿਹੜੀ ਪੜ੍ਹਾਈ ਪੂਰੀ ਕੀਤੀ ?
(ਉ) ਅੱਠਵੀਂ
(ਅ) ਦਸਵੀਂ
(ਇ) ਬੀ.ਏ.
(ਸ) ਪੰਜਵੀਂ ।
ਉੱਤਰ :
(ਅ) ਦਸਵੀਂ ✓

(v) ਉਧਮ ਸਿੰਘ ਇੰਗਲੈਂਡ ਕਦੋਂ ਪਹੁੰਚਿਆ ?
(ਉ) 1926
(ਅ) 1930
(ਇ) 1937
(ਸ) 1942.
ਉੱਤਰ :
(ਇ) 1937 ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਧਮ ਸਿੰਘ ਦਾ ਜਨਮ ਕਿੱਥੇ ਹੋਇਆ ?
ਉੱਤਰ :
ਸੁਨਾਮ, ਜ਼ਿਲ੍ਹਾ ਸੰਗਰੂਰ ਵਿਚ ।

ਪ੍ਰਸ਼ਨ 2.
ਊਧਮ ਸਿੰਘ ਦਾ ਜਨਮ ਕਦੋਂ ਹੋਇਆ ?
ਉੱਤਰ :
26 ਦਸੰਬਰ, 1898 ਈ: ਨੂੰ ।

ਪ੍ਰਸ਼ਨ 3.
ਕਿਹੜੀ ਘਟਨਾ ਨੇ ਊਧਮ ਸਿੰਘ ਦੇ ਦਿਲ ‘ਤੇ ਗਹਿਰਾ ਅਸਰ ਪਾਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਨੇ ।

ਪ੍ਰਸ਼ਨ 4.
ਊਧਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ ?
ਉੱਤਰ :
ਸਰ ਮਾਈਕਲ ਓਡਵਾਇਰ ਦੇ ।

ਪ੍ਰਸ਼ਨ 5.
ਸ਼ਹੀਦ ਉਧਮ ਸਿੰਘ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ :
31 ਜੁਲਾਈ, 1940 ਈ: ਨੂੰ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਨਾਲ ਬਚਪਨ ਵਿਚ ਕਿਹੜੀ ਘਟਨਾ ਵਾਪਰੀ ?
ਉੱਤਰ :
ਸ਼ਹੀਦ ਉਧਮ ਸਿੰਘ ਨਾਲ ਬਚਪਨ ਵਿਚ ਇਹ ਘਟਨਾ ਵਾਪਰੀ ਕਿ ਉਸ ਦੇ ਮਾਤਾ-ਪਿਤਾ ਚਲ ਵਸੇ ਤੇ ਉਹ ਯਤੀਮ ਹੋ ਗਿਆ ।

ਪ੍ਰਸ਼ਨ 2.
ਜਲ੍ਹਿਆਂ ਵਾਲੇ ਬਾਗ਼ ਵਿਚ ਕੀ ਹੋਇਆ ਸੀ ?
ਉੱਤਰ :
13 ਅਪ੍ਰੈਲ, 1919 ਨੂੰ ਜਲਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਨੇ ਨਿਹੱਥੇ, ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾ ਕੇ ਖੂਨ ਦੀ ਹੋਲੀ ਖੇਡੀ ਸੀ ।

ਪ੍ਰਸ਼ਨ 3.
ਸ਼ਹੀਦ ਊਧਮ ਸਿੰਘ ‘ਤੇ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਦਾ ਕੀ ਅਸਰ ਹੋਇਆ ?
ਉੱਤਰ :
ਜਲ੍ਹਿਆਂ ਵਾਲੇ ਬਾਗ਼ ਵਿਚ ਲਾਸ਼ਾਂ, ਜ਼ਖ਼ਮੀਆਂ ਦੀਆਂ ਚੀਕਾਂ ਤੇ ਮ੍ਰਿਤਕਾਂ ਦੇ ਵਾਰਸਾਂ ਦੀ ਕੁਰਲਾਹਟ ਨੇ ਉਧਮ ਸਿੰਘ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ । ਇਸ ਦੇ ਪ੍ਰਤੀਕਰਮ ਵਜੋਂ ਉਸ ਨੇ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਜ਼ਿੰਮੇਵਾਰ ਜਨਰਲ ਡਾਇਰ ਤੋਂ ਬਦਲਾ ਲਏ ਬਿਨਾਂ ਸਾਹ ਨਹੀਂ ਲਵੇਗਾ ।

ਪ੍ਰਸ਼ਨ 4.
ਊਧਮ ਸਿੰਘ ਦਾ ਬਚਪਨ ਤੋਂ ਸੁਭਾ ਕਿਹੋ ਜਿਹਾ ਸੀ ?
ਉੱਤਰ :
ਊਧਮ ਸਿੰਘ ਬਚਪਨ ਤੋਂ ਹੀ ਸੰਵੇਦਨਸ਼ੀਲ, ਚੁਪ-ਚਾਪ, ਸ਼ਾਂਤ-ਸੁਭਾ, ਸਿਰੜੀ, ਹਿੰਮਤੀ ਤੇ ਲਗਨ ਨਾਲ ਕੰਮ ਕਾਰਨ ਵਾਲਾ ਵਿਅਕਤੀ ਸੀ ।

ਪ੍ਰਸ਼ਨ 5.
ਉਧਮ ਸਿੰਘ ਕੈਕਸਟਨ ਹਾਲ ਵਿਚ ਕੀ ਪਹਿਨ ਕੇ ਗਿਆ ?
ਉੱਤਰ :
ਉਧਮ ਸਿੰਘ ਕੈਕਸਟਨ ਹਾਲ ਵਿਚ ਅੰਗਰੇਜ਼ੀ ਅੰਦਾਜ਼ ਦੇ ਕੱਪੜੇ, ਓਵਰਕੋਟ ਅਤੇ ਹੈਟ ਪਹਿਨ ਕੇ ਗਿਆ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ| ਸੰਘਰਸ਼, ਪ੍ਰਤੀਕ, ਰਹਿਮ-ਦਿਲ, ਬਲੀ ਚੜ੍ਹਨਾ, ਬੇਕਸੂਰ, ਸਿਰੜ, ਸਾਹ ਨਾ ਲੈਣਾ, ਵਚਿੱਤਰ, ਆਦੀ, ਦਲੇਰੀ, ਫ਼ਰਜ਼ ।
ਉੱਤਰ :
1. ਸੰਘਰਸ਼ (ਘੋਲ) – ਭਾਰਤ ਦੀ ਅਜ਼ਾਦੀ ਲਈ ਦੇਸ਼-ਭਗਤਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ |
2. ਪ੍ਰਤੀਕ ਚਿੰਨ੍ਹ) – ਹਾਸ਼ਮ ਦੀ ਕਵਿਤਾ ਵਿਚ ‘ਚਰਖ਼ਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ ।
3. ਰਹਿਮ-ਦਿਲ (ਰਹਿਮ ਕਰਨ ਵਾਲਾ) – ਮਨੁੱਖ ਨੂੰ ਗਰੀਬ ਤੇ ਲਾਚਾਰ ਬੰਦਿਆਂ ਲਈ ਰਹਿਮ-ਦਿਲ ਹੋਣਾ ਚਾਹੀਦਾ ਹੈ ।
4. ਬਲੀ ਚੜ੍ਹਨਾ (ਕੁਰਬਾਨ ਹੋਣਾ) – ਭਾਰਤ ਦੀ ਅਜ਼ਾਦੀ ਲਈ ਬਹੁਤ ਸਾਰੇ ਦੇਸ਼-ਭਗਤਾਂ ਦੀ ਬਲੀ ਚੜ੍ਹੀ ।
5. ਬੇਕਸੂਰ (ਜਿਨ੍ਹਾਂ ਦਾ ਕੋਈ ਕਸੂਰ ਨਾ ਹੋਵੇ) – ਪੁਲਿਸ ਦੀ ਗੋਲੀ ਨਾਲ ਚਾਰ ਤੋੜ-ਭੰਨ ਕਰਨ ਵਾਲੇ ਬਚ ਗਏ ਪਰੰਤੂ ਇਕ ਬੇਕਸੂਰ ਮਾਰਿਆ ਗਿਆ ।
6. ਸਿਰੜ (ਸਿਦਕ) – ਸਿਰੜ ਨਾਲ ਮਿਹਨਤ ਕਰਨ ਵਾਲੇ ਵਿਅਕਤੀਆਂ ਨੂੰ ਹਰ ਮੈਦਾਨ , ਵਿਚ ਫ਼ਤਿਹ ਪ੍ਰਾਪਤ ਹੁੰਦੀ ਹੈ ।
7. ਸਾਹ ਨਾ ਲੈਣਾ (ਅਰਾਮ ਨਾ ਕਰਨਾ) – ਸ: ਊਧਮ ਸਿੰਘ ਨੇ ਪ੍ਰਣ ਕੀਤਾ ਕਿ ਜਿੰਨਾ ਚਿਰ ਉਹ ਜਨਰਲ ਡਾਇਰ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਨਹੀਂ ਲਏਗਾ, ਉਹ ਸਾਹ ਨਹੀਂ ਲਵੇਗਾ ।
8. ਵਚਿੱਤਰ (ਅਦਭੁੱਤ) – ਪਰੀ-ਕਹਾਣੀਆਂ ਵਚਿੱਤਰ ਘਟਨਾਵਾਂ ਤੇ ਪਾਤਰਾਂ ਨਾਲ ਭਰਪੂਰ ਹੁੰਦੀਆਂ ਹਨ ।
9, ਆਦੀ ਆਦਤ ਪੱਕੀ ਹੋਣੀ) – ਬਲਵਿੰਦਰ ਹਰ ਰੋਜ਼ ਸ਼ਾਮ ਵੇਲੇ ਸ਼ਰਾਬ ਪੀਣ ਦਾ ਆਦੀ ਹੈ ।
10. ਦਲੇਰੀ (ਹੌਂਸਲਾ) – ਦੇਸ਼-ਭਗਤਾਂ ਨੇ ਅੰਗਰੇਜ਼ਾਂ ਵਿਚ ਬੜਾ ਦਲੇਰੀ ਭਰਿਆ ਸੰਘਰਸ਼ ਕੀਤਾ |
11. ਫ਼ਰਜ਼ (ਜ਼ਿੰਮੇਵਾਰੀ) – ਮਾਤਾ-ਪਿਤਾ ਦੀ ਸੇਵਾ ਕਰਨਾ ਸਭ ਦਾ ਫਰਜ਼ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਉਧਮ ਸਿੰਘ ਦੇ ਪਿਤਾ ਦਾ ਨਾਂ ………… ਸੀ ।
2. ਬਚਪਨ ਵਿੱਚ ਹੀ ਊਧਮ ਸਿੰਘ ……….. ਹੋ ਗਿਆ ।
3. ਉਸ ਦਾ ਮਕਾਨ …….. ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ……….. ਹੋਈ ।
5. ……….. ਤੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।
ਉੱਤਰ :
1. ਉਧਮ ਸਿੰਘ ਦੇ ਪਿਤਾ ਦਾ ਨਾਂ ਟਹਿਲ ਸਿੰਘ ਸੀ ।
2. ਬਚਪਨ ਵਿਚ ਹੀ ਉਧਮ ਸਿੰਘ ਯਤੀਮ ਹੋ ਗਿਆ ।
3. ਉਸ ਦਾ ਮਕਾਨ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ ।
4. 1932 ਵਿੱਚ ਹੀ ਉਸ ਦੀ ਮੁਲਾਕਾਤ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਹੋਈ ।
5. ਜਨਰਲ ਡਾਇਰ ਨੇ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(ਹ) ਵਿਆਕਰਨ

ਸਹੀ ਵਿਕਲਪ ਚੁਣੋ
(i) ਅਜ਼ਾਦੀ ਦਾ ਵਿਰੋਧੀ ਸ਼ਬਦ ਹੈ :
(ਉ) ਸੁਤੰਤਰਤਾ
(ਆ) ਗੁਲਾਮੀ
(ਈ) ਸਤਿਕਾਰ
(ਸ) ਪ੍ਰਸਿੱਧ ।
ਉੱਤਰ :
(ਆ) ਗੁਲਾਮੀ ✓

(ii) ‘ਵਿਸਾਰਨਾ’ ਦਾ ਸਮਾਨਾਰਥਕ ਸ਼ਬਦ ਚੁਣੋ ।
(ਉ) ਯਾਦ ਰੱਖਣਾ
(ਅ) ਭੁਲਾਉਣਾ
(ਈ) ਸਮਝਾਉਣਾ
(ਸ) ਸੁਧਾਰਨਾ |
ਉੱਤਰ :
(ਅ) ਭੁਲਾਉਣਾ ✓

(iii) ਸ਼ੁੱਧ ਸ਼ਬਦ ਕਿਹੜਾ ਹੈ ?
(ਉ) ਪਰਤੀਕ
(ਅ) ਪਰਿਤੀਕ
(ਈ) ਪ੍ਰਤੀਕ
(ਸ) ਤਿਕ ॥
ਉੱਤਰ :
(ਈ) ਪ੍ਰਤੀਕ ✓

(iv) ‘ਚੌਕੀਦਾਰ’ ਨੂੰ ਲਿੰਗ ਬਦਲ ਕੇ ਲਿਖੋ ।
(ਉ) ਚੌਕੀਦਾਰੀ
(ਅ) ਚੌਕੀਦਾਰਨੀ
(ਇ) ਚੌਕੀਦਾਰ’
(ਸ) ਚੌਕੀਦਰਾਣੀ ।
ਉੱਤਰ :
(ਅ) ਚੌਕੀਦਾਰਨੀ ✓

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

(v) ਪੜਨਾਂਵ ਸ਼ਬਦ ਚੁਣੋ
(ੳ) ਖੇਡਣਾ ।
(ਅ) ਸੁੰਦਰ
(ਇ) ਊਧਮ ਸਿੰਘ
(ਸ) ਉਹ ॥
ਉੱਤਰ :
(ਸ) ਉਹ ॥ ✓

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਸ਼ਹੀਦ ਊਧਮ ਸਿੰਘ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ । ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ । 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਪ੍ਰਸ਼ਨ 2.
ਕਿਸੇ ਦਸ ਦੇਸ਼-ਭਗਤਾਂ ਦੀਆਂ ਤਸਵੀਰਾਂ ਲਾਓ ।
ਉੱਤਰ :
PSEB 7th Class Punjabi Solutions Chapter 7 ਅਣਖੀਲਾ ਯੋਧਾ ਸ਼ਹੀਦ ਊਧਮ ਸਿੰਘ 1

ਪ੍ਰਸ਼ਨ 3.
ਹੇਠ ਲਿਖੇ ਪੈਰੇ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦਾ ਦਿਲ-ਕੰਬਾਊ ਤੇ ਦਰਦਨਾਕ ਦ੍ਰਿਸ਼ ਆਪਣੀ ਅੱਖੀਂ ਵੇਖਿਆ ਸੀ ।

ਔਖੇ ਸ਼ਬਦਾਂ ਦੇ ਅਰਥ :

ਚੌਂਕੀਦਾਰ-ਪਹਿਰੇਦਾਰ । ਦੇਹਾਂਤ-ਮੌਤ । ਯਤੀਮਖ਼ਾਨਾਯਤੀਮਾਂ ਦੀ ਸੰਭਾਲ ਦੀ ਥਾਂ । ਸਾਕਾ-ਦੁਖਦਾਈ ਘਟਨਾ । ਇਨਕਲਾਬ-ਵੱਡੀ ਤਬਦੀਲੀ । ਕੁਰਬਾਨੀ-ਬਲੀਦਾਨ । ਫ਼ਰਜ਼-ਕਰਤੱਵ । ਸੂਰਮਾ-ਬਹਾਦਰ ।

ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ Summary

ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ ਪਾਠ ਦਾ ਸਾਰ

ਸ: ਊਧਮ ਸਿੰਘ ਦਾ ਨਾਂ ਭਾਰਤ ਦੀ ਅਜ਼ਾਦੀ ਦੇ ਯੋਧਿਆਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸਨੂੰ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਵਧੇਰੇ ਪਸੰਦ ਸੀ, ਜੋ . ਹਿੰਦੂ, ਸਿੱਖ, ਮੁਸਲਮਾਨ ਸਾਂਝ ਦਾ ਪ੍ਰਤੀਕ ਸੀ । ਰੇਲਵੇ ਫਾਟਕ ਦੇ ਚੌਂਕੀਦਾਰ ਦਾ ਸੰਬੰਧ ਕੰਬੋਜ ਬਰਾਦਰੀ ਨਾਲ ਸੀ । ਉਸ ਦਾ ਜਨਮ ਟਹਿਲ ਸਿੰਘ ਦੇ ਘਰ 26 ਦਸੰਬਰ, 1898 ਨੂੰ ਮਾਤਾ ਨਾਰਾਇਣ ਕੌਰ ਦੀ ਕੁੱਖੋਂ ਹੋਇਆ | ਬਚਪਨ ਵਿਚ ਮਾਤਾ-ਪਿਤਾ ਦੀ ਮੌਤ ਹੋਣ ਕਾਰਨ ਪਿੰਡ ਦੇ ਰਹਿਮ ਦਿਲ ਵਿਅਕਤੀ ਚੈਂਚਲ ਸਿੰਘ ਨੇ ਉਸ ਨੂੰ ਅੰਮ੍ਰਿਤਸਰ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਵਾ ਦਿੱਤਾ । ਵੱਡੇ ਭਰਾ ਸਾਧੂ ਸਿੰਘ ਦੀ ਮੌਤ ਮਗਰੋਂ ਉਹ ਇਕੱਲਾ ਰਹਿ ਗਿਆ ।

ਸਕੂਲ ਵਿਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਇਸੇ ਸਮੇਂ ਹੀ ਜਲ੍ਹਿਆਂਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ ! ਯਤੀਮਖ਼ਾਨੇ ਵਲੋਂ ਉਧਮ ਸਿੰਘ ਦੀ ਅਗਵਾਈ ਵਿਚ ਇਕ ਜਥਾ ਜ਼ਖ਼ਮੀਆਂ ਦੀ ਦੇਖ-ਭਾਲ ਲਈ ਭੇਜਿਆ ਗਿਆ । ਇਸ ਸਾਕੇ ਨੇ ਉਧਮ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ | ਉਸ ਤੇ ਇਸ ਦਾ ਇੰਨਾ ਅਸਰ ਹੋਇਆ ਕਿ ਉਸ ਦੇ ਮਨ ਵਿਚ ਇਸ ਦਾ ਬਦਲਾ ਲੈਣ ਦੀ ਭਾਵਨਾ ਜਾਗ ਪਈ 1 ਹੰਟਰ ਕਹਾਣੀ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 379 ਬੰਦੇ ਮਾਰੇ ਗਏ ਤੇ ਇਸ ਤੋਂ ਤਿੰਨ ਗੁਣਾਂ ਫੱਟੜ ਹੋਏ । ਉਸਨੇ ਇਸ ਖ਼ੂਨੀ ਸਾਕੇ ਦਾ ਬਦਲਾ ਲੈਣ ਦਾ ਪ੍ਰਣ ਕੀਤਾ ।

ਭਾਰਤ ਛੱਡ ਕੇ ਪਹਿਲਾਂ ਉਹ ਅਫ਼ਰੀਕਾ ਤੇ ਫਿਰ ਅਮਰੀਕਾ ਪੁੱਜਾ । ਫਿਰ ਉਹ ਵਾਪਸ ਆ ਕੇ ਅੰਮ੍ਰਿਤਸਰ ਵਿਚ ਕਿਰਾਏ ਦੇ ਇਕ ਮਕਾਨ ਵਿਚ ਰਹਿਣ ਲੱਗਾ । ਉਸਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ । ਉਸ ਦਾ ਘਰ ਕ੍ਰਾਂਤੀਕਾਰੀਆਂ ਦਾ ਅੱਡਾ ਬਣ ਗਿਆ । 30 ਅਗਸਤ, 1927 ਨੂੰ ਉਸਨੂੰ ਸੀ. ਆਈ. ਡੀ. ਨੇ ਗ੍ਰਿਫ਼ਤਾਰ ਕਰ ਲਿਆ ਤੇ ਉਹ ਪੰਜ ਸਾਲ ਕੈਦ ਰਿਹਾ | 1932 ਵਿਚ ਉਹ ਰਿਹਾ ਹੋਇਆ । ਉਹ ਸੁਭਾਸ਼ ਚੰਦਰ ਬੋਸ ਨੂੰ ਵੀ ਮਿਲਿਆ ਤੇ ਫਿਰ ਫਰਾਂਸ, ਜਰਮਨੀ ਤੇ ਸਵਿਟਜ਼ਰਲੈਂਡ ਵਿਚ ਦੇਸ਼ ਦੀ ਅਜ਼ਾਦੀ ਦਾ ਪ੍ਰਚਾਰ ਕਰਦਾ ਰਿਹਾ । ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਫਾਂਸੀ ਦਾ ਉਸਨੇ ਮਨ ਉੱਤੇ ਬਹੁਤ ਅਸਰ ਹੋਇਆ। ਫਿਰ ਉਸਨੇ ਲੰਡਨ ਜਾ ਕੇ ਇੰਜੀਨੀਅਰਿੰਗ ਕੀਤੀ ਤੇ ਨੌਕਰੀ ਕਰਨ ਲੱਗਾ ।

PSEB 7th Class Punjabi Solutions Chapter 7 ਅਣਖੀਲਾ ਯੋਧਾ : ਸ਼ਹੀਦ ਊਧਮ ਸਿੰਘ

ਇਸ ਸਮੇਂ ਤਕ ਜਨਰਲ ਡਾਇਰ ਤਾਂ ਮਰ ਚੁੱਕਾ ਸੀ, ਪਰ ਪੰਜਾਬ ਦਾ ਰਹਿ ਚੁੱਕਾ ਗਵਰਨਰ ਸਰ ਮਾਈਕਲ ਉਡਵਾਇਰ ਅਜੇ ਜਿਊਂਦਾ ਸੀ । 13 ਮਾਰਚ 1940 ਨੂੰ ਇਕ ਦਿਨ ਉਧਮ ਸਿੰਘ ਨੂੰ ਪਤਾ ਲਗਾ ਕਿ ਓਡਵਾਇਰ ਕੈਕਸਟਨ ਹਾਲ ਵਿਚ ਹੋ ਰਹੀ ਇੱਕ ਮੀਟਿੰਗ ਵਿਚ ਹਿੱਸਾ ਲਵੇਗਾ । ਊਧਮ ਸਿੰਘ ਵੀ ਅਗਰੇਜ਼ੀ ਭੇਸ ਵਿਚ ਮੀਟਿੰਗ ਵਿਚ ਪਹੁੰਚ ਗਿਆ । ਜਦੋਂ ਓਡਵਾਇਰ ਭਾਸ਼ਨ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਪਿਸਤੌਲ ਨਾਲ ਉਸ ਨੂੰ ਚਿੱਤ ਕਰ ਦਿੱਤਾ। ਜੇ ਉਹ ਚਾਹੁੰਦਾ, ਤਾਂ ਉਹ ਉੱਥੋਂ ਭੱਜ ਸਕਦਾ ਸੀ, ਪਰ ਉਹ ਗ੍ਰਿਫ਼ਤਾਰ ਹੋ ਗਿਆ । ਉਸਨੂੰ ਬਹਿਕਸਟਨ ਜੇਲ੍ਹ ਵਿਚ ਰੱਖਿਆ ਗਿਆ ਤੇ ਮੁਕੱਦਮਾ ਚਲਾ ਕੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ।ਉਹ ਕਹਿ ਰਿਹਾ ਸੀ, “ਮੈਂ ਮਰਨ ਤੋਂ ਨਹੀਂ ਡਰਦਾ । ਮੈਂ ਓਡਵਾਇਰ ਨੂੰ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਬਦਲਾ ਲਿਆ । 31 ਜੁਲਾਈ, 1940 ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ ।

31 ਜੁਲਾਈ, 1974 ਨੂੰ ਭਾਰਤ ਸਰਕਾਰ ਦੁਆਰਾ ਉਸਦੀਆਂ ਅਰਥੀਆਂ ਭਾਰਤ ਲਿਆ ਕੇ ਉਸਦੇ ਜੱਦੀ ਪਿੰਡ ਵਿਚ ਉਸਦਾ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਉਸਦਾ ਇਕ ਆਕਮ ਕੱਦ ਬੁੱਤ ਅੰਮ੍ਰਿਤਸਰ ਵਿਚ ਲਾਇਆ ਗਿਆ ਹੈ । ਉਸ ਦੇ ਨਾਂ ਤੇ ਸਕੂਲ, ਕਾਲਜ, ਹਸਪਤਾਲ, ਲਾਇਬਰੇਰੀਆਂ, ਨਗਰ ਤੇ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ ਹਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

Punjab State Board PSEB 7th Class Punjabi Book Solutions Chapter 6 ਯਾਤਰਾ : ਹੇਮਕੁੰਟ ਸਾਹਿਬ Textbook Exercise Questions and Answers.

PSEB Solutions for Class 7 Punjabi Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 1.
ਹੇਮਕੁੰਟ’ ਸ਼ਬਦ ਦੇ ਅਰਥ ਦੱਸੋ । ਹੇਮਕੁੰਟ ਸਾਹਿਬ ਰਾਤ ਨੂੰ ਕੋਈ ਕਿਉਂ ਨਹੀਂ ਠਹਿਰ ਸਕਦਾ ?
ਉੱਤਰ :
ਹੇਮਕੁੰਟ’ ਸ਼ਬਦ ਦੇ ਅਰਥ ਹਨ ‘ਬਰਫ਼ ਦਾ ਸਰੋਵਰ’ । ਇਹ ਸਥਾਨ ਸਮੁੰਦਰ ਤਲ ਤੋਂ 15000 ਫੁੱਟ ਉੱਚਾ ਹੋਣ ਕਰਕੇ ਇੱਥੇ ਆਕਸੀਜਨ ਦੀ ਘਾਟ ਹੁੰਦੀ ਹੈ । ਇਸ ਕਰਕੇ ਰਾਤ ਨੂੰ ਇੱਥੇ ਕੋਈ ਠਹਿਰ ਨਹੀਂ ਸਕਦਾ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 2.
ਹੇਮਕੁੰਟ ਸਾਹਿਬ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ ?
ਉੱਤਰ :
ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ, । ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ ।

ਪ੍ਰਸ਼ਨ 3.
ਸ੍ਰੀਨਗਰ ਸ਼ਹਿਰ ਦੀ ਕੀ ਮਹੱਤਤਾ ਹੈ ?
ਉੱਤਰ :
ਸ੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ ।

ਪ੍ਰਸ਼ਨ 4.
ਜੋਸ਼ੀ ਮਠ ਦੀ ਮਹੱਤਤਾ ਬਾਰੇ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਜੋਸ਼ੀ ਮੱਠ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਹ ਸਥਾਨ ਸ਼ੰਕਰਾਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮੱਠਾਂ ਵਿਚੋਂ ਇਕ ਹੈ । ਇਹ ਆਲੇ-ਦੁਆਲੇ ਪਹਾੜੀਆਂ ਵਿਚ ਘਿਰਿਆ ਸ਼ਾਨਦਾਰ ਨਜ਼ਾਰਾ ਪੇਸ਼ ਕਰਦਾ ਹੈ । ਇੱਥੇ ਕਈ ਮੰਦਰ ਹਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਵਰਣਨ ਕਰੋ ।
ਉੱਤਰ :
ਗੋਬਿੰਦਘਾਟ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜੋ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ । ਅਲਕ ਨੰਦਾ ਬੜੀ ਤੇਜ਼ੀ ਨਾਲ ਵਗਦੀ ਹੈ । ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਦਾ ਹੈ । ਚਾਰੇ ਪਾਸੇ ਹਰਿਆਵਲ ਹੈ । ਗੋਬਿੰਦਘਾਟ ਤੋਂ ਅੱਗੇ ਗੋਬਿੰਦਧਾਮ ਤਕ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਨਾ ਪੈਂਦਾ ਹੈ । ਕੁੱਝ ਲੋਕਇਹ ਸਫ਼ਰ ਘੋੜਿਆਂ ‘ਤੇ ਕਰਦੇ ਹਨ | ਰਸਤਾ ਉਬੜ-ਖਾਬੜ ਹੈ । ਸ਼ਾਮ ਨੂੰ ਯਾਤਰੀ ਗੋਬਿੰਦਧਾਮ ਪੁੱਜ ਜਾਂਦੇ ਹਨ । ਇੱਥੇ ਰਸਤੇ ਵਿਚ ਇਕ ਵੱਡਾ ਗਲੇਸ਼ੀਅਰ ਆਉਂਦਾ ਹੈ ਤੇ ਸਰਦੀਆਂ ਵਿਚ ਠੰਢ ਹੁੰਦੀ ਹੈ । ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਦੂਰੀ ਤੇ ਹੈ । ਇਹ ਚੜ੍ਹਾਈ ਸਿੱਧੀ ਹੈ । ਰਸਤਾ ਬਹੁਤ ਕਠਿਨ ਹੈ ਪਰ ਰਸਤੇ ਦੇ ਨਜ਼ਾਰੇ ਬਹੁਤ ਸੁੰਦਰ ਹਨ । ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ । ਸੂਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ । ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ । ਰਸਤੇ ਵਿਚ ਥਾਂ-ਥਾਂ ਤੇ ਦੁਕਾਨਾਂ ਹਨ । ਇੱਥੋਂ ਅੱਗੇ ਯਾਤਰੀ ਹੇਮਕੁੰਟ ਸਾਹਿਬ ਗੁਰਦੁਆਰੇ ਵਿਚ ਪਹੁੰਚ ਜਾਂਦੇ ਹਨ । ਇਹ ਪਹਾੜ ਦੀ ਚੋਟੀ ਇਕ ਪੱਧਰੇ ਮੈਦਾਨ ਵਿਚ ਸਥਿਤ ਹੈ, ਜਿੱਥੇ ਕਿ ਨਾਲ ਹੀ ਸਰੋਵਰ ਹੈ ।

ਪ੍ਰਸ਼ਨ 6.
ਹੇਮਕੁੰਟ ਸਾਹਿਬ ਸਥਿਤ ਗੁਰਦੁਆਰੇ ਅਤੇ ਇਸ ਦੇ ਚੌਗਿਰਦੇ ਦਾ ਵਰਣਨ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਹੇਮਕੁੰਟ ਸਾਹਿਬ ਸਥਿਤ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਥਿਤ ਹੈ । ਇਸ ਦੇ ਨਾਲ ਹੀ ਇਕ ਸਰੋਵਰ ਹੈ । ਇਸ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਹਨ, ਜੋ ਬਰਫ਼ ਨਾਲ ਢੱਕੀਆਂ ਹੋਈਆਂ ਹਨ । ਇਨ੍ਹਾਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ ।

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਹੇਮਕੁੰਟ ਸਾਹਿਬ ਵਿਖੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਦੱਸੀ ਜਾਂਦੀ ਹੈ ?
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ।
(ਇ) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ।
ਉੱਤਰ :
(ਇ) ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ । ✓

(ii) ਹੇਮਕੁੰਟ ਦਾ ਕੀ ਅਰਥ ਹੈ ?
(ਉ) ਬਰਫ਼ ਦਾ ਸਰੋਵਰ
(ਅ) ਗਰਮ ਪਾਣੀ ਦਾ ਸਰੋਵਰ
(ਇ ਠੰਢੇ ਪਾਣੀ ਦਾ ਸਰੋਵਰ
ਉੱਤਰ :
(ਉ) ਬਰਫ਼ ਦਾ ਸਰੋਵਰ ✓

(iii) ਗੁਰੂ ਨਾਨਕ ਜੀ ਸੁਮੇਰ ਪਰਬਤ ਨੂੰ ਜਾਂਦੇ ਹੋਏ ਕਿੱਥੇ ਰੁਕੇ ਸਨ ?
(ਉ ਗੋਬਿੰਦ ਘਾਟ ਵਿਖੇ
(ਅ) ਰਿਸ਼ੀਕੇਸ਼ ਵਿਖੇ
(ੲ) ਸ੍ਰੀਨਗਰ ਵਿਖੇ ।
ਉੱਤਰ :
(ੲ) ਸ੍ਰੀਨਗਰ ਵਿਖੇ । ✓

(iv) ਗੋਬਿੰਦਧਾਮ ਸਮੁੰਦਰੀ ਤਲ ਤੋਂ ਕਿੰਨੀ ਉਚਾਈ ‘ਤੇ ਹੈ ।
(ਉ) 9000 ਫੁੱਟ ‘ਤੇ
(ਅ) 10,000, ਫੁੱਟ ‘ਤੇ
(ਈ) 10,500, ਛੁੱਟ ‘ਤੇ !
ਉੱਤਰ :
(ਈ) 10,500, ਛੁੱਟ ‘ਤੇ ! ✓

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

(v) ਹੇਮਕੁੰਟ ਸਾਹਿਬ ਗੁਰਦਵਾਰਾ ਵਿਖੇ ਕਿਸ ਗੈਸ ਦੀ ਘਾਟ ਹੈ ?
(ਉ) ਨਾਈਟ੍ਰੋਜਨ ਗੈਸ
(ਅ) ਕਾਰਬਨ ਡਾਇਆਕਸਾਈਡ ਗੈਸ
(ਈ) ਆਕਸੀਜਨ ਗੈਸ ।
ਉੱਤਰ :
(ਈ) ਆਕਸੀਜਨ ਗੈਸ । ✓

(ਆਂ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਮਕੁੰਟ ਦਾ ਕੀ ਅਰਥ ਹੈ ?
ਉੱਤਰ :
‘ਹੇਮ’ ਦਾ ਅਰਥ ਹੈ “ਬਰਫ਼’ ਅਤੇ ‘ਕੁੰਟ’ ਦਾ ਅਰਥ ਹੈ ‘ਸਰੋਵਰ’ । ਇਸ ਕਰਕੇ “ਹੇਮਕੁੰਟ’ ਦਾ ਅਰਥ ਹੈ ‘ਬਰਫ਼ ਦਾ ਸਰੋਵਰ’ ।

ਪ੍ਰਸ਼ਨ 2.
ਹੇਮਕੁੰਟ ਦੇ ਸਥਾਨ ‘ਤੇ ਕਿਹੜੇ ਗੁਰੂ ਜੀ ਨੇ ਤਪੱਸਿਆ ਕੀਤੀ ਸੀ ?
ਉੱਤਰ :
ਗੁਰੂ ਗੋਬਿੰਦ ਸਿੰਘ ਜੀ ਨੇ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 3.
ਹੇਮਕੁੰਟ ਸਾਹਿਬ ਦਾ ਰਸਤਾ ਕਿਹੋ ਜਿਹਾ ਹੈ ?
ਉੱਤਰ :
ਹੇਮਕੁੰਟ ਸਾਹਿਬ ਦਾ ਰਸਤਾ ਬੜਾ ਬਿਖੜਾ, ਉਬੜ-ਖਾਬੜ ਅਤੇ ਸਿੱਧੀ ਚੜਾਈ ਵਾਲਾ ਹੈ ?

ਪ੍ਰਸ਼ਨ 4.
ਸ੍ਰੀਨਗਰ ਵਿਚ ਕਿਹੜੀ ਯੂਨੀਵਰਸਿਟੀ ਹੈ ?
ਉੱਤਰ :
ਗੜ੍ਹਵਾਲ ਯੂਨੀਵਰਸਿਟੀ ।

ਪ੍ਰਸ਼ਨ 5.
ਗੋਬਿੰਦ ਘਾਟ ਵਿਖੇ ਗੁਰਦੁਆਰਾ ਕਿਹੜੀ ਨਦੀ ਦੇ ਕੰਢੇ ‘ਤੇ ਸਥਿਤ ਹੈ ?
ਉੱਤਰ :
ਅਲਕਨੰਦਾ ਨਦੀ ਦੇ ਕੰਢੇ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਮਕੁੰਟ ਸਾਹਿਬ ਦੀ ਯਾਤਰਾ ਕਿਸ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ?
ਉੱਤਰ :
ਹੇਮਕੁੰਟ ਸਾਹਿਬ ਦੀ ਯਾਤਰਾ ਉੱਤਰ-ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ । ਇੱਥੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ । ਮੈਦਾਨੀ ਇਲਾਕਿਆਂ ਤੋਂ ਆਉਣ ਵਾਲੇ ਯਾਤਰੀ ਆਪਣਾ ਪਹਿਲਾ ਪੜਾਅ ਇੱਥੇ ਕਰ ਕੇ ਅੱਗੋਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਹਨ ।

ਪ੍ਰਸ਼ਨ 2.
ਹਿੰਦੂਆਂ ਦਾ ਪ੍ਰਸਿੱਧ ਤੀਰਥ-ਸਥਾਨ ਕਿਹੜਾ ਹੈ ? ਇਸ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ :
ਜੋਸ਼ੀ ਮੱਠ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਸ ਸਥਾਨ ਦੀ ਸਥਾਪਨਾ ਸ੍ਰੀ ਸ਼ੰਕਰਾਚਾਰੀਆਂ ਨੇ ਕੀਤੀ ਸੀ । ਇਹ ਉਨ੍ਹਾਂ ਦੇ ਸਥਾਪਿਤ ਕੀਤੇ ਚਾਰ .. ਮਠਾਂ ਵਿਚੋਂ ਇਕ ਹੈ ।

ਪ੍ਰਸ਼ਨ 3.
ਹੇਮਕੁੰਟ ਸਾਹਿਬ ਵਿਚ ਸਰਦੀਆਂ ਵਿਚ ਕਿਉਂ ਨਹੀਂ ਜਾਇਆ ਜਾ ਸਕਦਾ ?
ਉੱਤਰ :
ਹੇਮਕੁੰਟ ਸਾਹਿਬ ਸਰਦੀਆਂ ਵਿਚ ਬਹੁਤ ਬਰਫ਼ ਪੈਂਦੀ ਹੈ, । ਇਸ ਕਰਕੇ ਇੱਥੇ ਸਰਦੀਆਂ ਵਿਚ ਨਹੀਂ ਜਾਇਆ ਜਾ ਸਕਦਾ ।

ਪ੍ਰਸ਼ਨ 4.
ਸ੍ਰੀਨਗਰ ਸ਼ਹਿਰ ਦੀ ਕੀ ਮਹੱਤਤਾ ਹੈ ?
ਉੱਤਰ :
ਸ੍ਰੀਨਗਰ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਰੁਕੇ ਸਨ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਹੇਮਕੁੰਟ ਸਾਹਿਬ ਗੁਰਦੁਆਰੇ ਦੇ ਚੁਗਿਰਦੇ ਦਾ ਵਰਣਨ ਕਰੋ ।
ਉੱਤਰ :
ਹੇਮਕੁੰਟ ਸਾਹਿਬ ਦਾ ਸੁੰਦਰ ਗੁਰਦੁਆਰਾ ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਉੱਤੇ ਸਥਿਤ ਸਰੋਵਰ ਦੇ ਨਾਲ ਬਣਿਆ ਹੋਇਆ ਹੈ । ਇਸ ਸਥਾਨ ਦੇ ਆਸੇ-ਪਾਸੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ । ਬਰਫ਼ ਨਾਲ ਢੱਕੀਆਂ ਅਤੇ ਸੂਰਜ ਨਾਲ ਚਮਕਦੀਆਂ ਇਨ੍ਹਾਂ ਚੋਟੀਆਂ ਨੂੰ ‘ਸਪਤਸ਼ਿੰਗ’ ਕਿਹਾ ਜਾਂਦਾ ਹੈ । ਹੇਮਕੁੰਟ ਸਾਹਿਬ ਦਾ ਸਰੋਵਰ ਲਗਪਗ ਢਾਈ ਵਰਗਮੀਲ ਵਿਚ ਫੈਲਿਆ ਹੋਇਆ ਹੈ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ
ਸ਼ਰਧਾਲੂ, ਰਿਹਾਇਸ਼, ਪੜਾਅ, ਸਿਲਸਿਲਾ, ਉਤਸ਼ਾਹ, ਤਪੱਸਿਆ, ਤੈਅ, ਵੇਗ, ਵਹਾਅ, ਅਨਮੋਲ, ਤਾਂਘ, ਅਦੁੱਤੀ, ਉਬੜ-ਖਾਬੜ ।
ਉੱਤਰ :
1. ਸ਼ਰਧਾਲੂ (ਸ਼ਰਧਾ ਰੱਖਣ ਵਾਲੇ) – ਸ਼ਰਧਾਲੂ ਸ਼ਿਵ ਮੰਦਰ ਵਿਚ ਮੱਥੇ ਟੇਕ ਰਹੇ ਹਨ ।
2. ਰਿਹਾਇਸ਼ (ਰਹਿਣ ਦੀ ਥਾਂ) – ਹੇਮਕੁੰਟ ਦੇ ਗੁਰਦੁਆਰਿਆਂ ਵਿਚ ਰਾਤ ਨੂੰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਨਹੀਂ ।
3. ਪੜਾਅ (ਯਾਤਰਾ ਕਰਦਿਆਂ ਰਸਤੇ ਵਿਚ ਰੁਕਣ ਤੇ ਅਰਾਮ ਕਰਨ ਦੀ ਥਾਂ) – ਹੇਮਕੁੰਟ ਦੀ ਯਾਤਰਾ ਲਈ ਮੈਦਾਨਾਂ ਵਿਚੋਂ ਜਾਣ ਵਾਲੇ ਯਾਤਰੀ ਪਹਿਲਾ ਪੜਾਅ ਰਿਸ਼ੀਕੇਸ਼ ਵਿਚ ਕਰਦੇ ਹਨ ।
4. ਸਿਲਸਿਲਾ (ਲੜੀ) – ਕੁੱਲੂ ਤੋਂ ਰੋਹਤਾਂਗ ਤਕ ਦੇ ਰਸਤੇ ਵਿਚ ਉੱਚੀਆਂ ਪਹਾੜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ ।
5. ਉਤਸ਼ਾਹ (ਜੋਸ਼, ਕੁੱਝ ਕਰਨ ਦੀ ਇੱਛਾ) – ਲੰਮੀ ਬਿਮਾਰੀ ਨੇ ਉਸ ਦੇ ਮਨ ਵਿਚੋਂ ਕੋਈ ਨਵਾਂ ਕੰਮ ਆਰੰਭ ਕਰਨ ਦਾ ਉਤਸ਼ਾਹ ਹੀ ਮਾਰ ਦਿੱਤਾ ਹੈ ।
6. ਤਪੱਸਿਆ (ਕਠਿਨ ਭਗਤੀ, ਸਾਧਨਾ) – ਗੁਰੁ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ਵਿਚ ਹੇਮਕੁੰਟ ਪਰਬਤ ਵਿਖੇ ਕਠਿਨ ਤਪੱਸਿਆ ਕੀਤੀ ?
7. ਤੈਅ (ਮਿੱਥਿਆ) – ਅਸੀਂ ਆਪਣੇ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਟਿਕਾਣੇ ਉੱਤੇ ਪਹੁੰਚ ਗਏ ।
8. ਵੇਗ/ਵਹਾਅ (ਰੋਕੂ) – ਪਹਾੜੀ ਨਦੀ ਦੇ ਪਾਣੀ ਦਾ ਵੇਗ/ਵਹਾਅ ਬਹੁਤ ਤੇਜ਼ ਹੁੰਦਾ ਹੈ ।
9. ਅਨਮੋਲ (ਜਿਸ ਦਾ ਮੁੱਲ ਨਾ ਪਾਇਆ ਜਾ ਸਕੇ) – ਮਨੁੱਖਾ ਜਨਮ ਅਨਮੋਲ ਹੈ, ਇਸ ਦੀ ਵਰਤੋਂ ਨੇਕ ਕੰਮਾਂ ਲਈ ਕਰਨੀ ਚਾਹੀਦੀ ਹੈ ।
10. ਤਾਂਘ (ਤੀਬਰਤਾ ਭਰੀ ਇੱਛਾ) – ਮੇਰੇ ਮਨ ਵਿਚ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਹੈ । ਦੇਖੋ, ਕਦੋਂ ਪੂਰੀ ਹੁੰਦੀ ਹੈ ।
11. ਅਦੁੱਤੀ (ਲਾਸਾਨੀ) – ਗੁਰੂ ਅਰਜਨ ਦੇਵ ਜੀ ਅਦੁੱਤੀ ਕਾਵਿ-ਪ੍ਰਤਿਭਾ ਦੇ ਮਾਲਕ ਸਨ ।
12. ਊਬੜ-ਖਾਬੜ (ਉੱਚਾ-ਨੀਵਾਂ) – ਇਸ ਪਿੰਡ ਦਾ ਰਾਹ ਪੱਧਰਾ ਨਹੀਂ, ਸਗੋਂ ਊਬੜਖਾਬੜ ਹੈ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋਤੀਰਥ-ਸਥਾਨ, ਬਰਫ਼, ਯਾਤਰਾ, ਸਿੱਧ, ਆਕਸੀਜਨ
1. ਇਹ ਭਾਰਤ ਦਾ ਪ੍ਰਸਿੱਧ ………….. ਹੈ ?
2. ਸਰਦੀਆਂ ਵਿੱਚ ………… ਜੰਮੀ ਰਹਿੰਦੀ ਹੈ ।
3. ਹੇਮਕੁੰਟ ਦੀ ………… ਬਹੁਤ ਕਠਿਨ ਹੈ ।
4. ਜੋਸ਼ੀ ਮਠ ਹਿੰਦੁਆਂ ਦਾ ………… ਤੀਰਥ-ਸਥਾਨ ਹੈ ।
5. ਇੱਥੇ ……….. ਦੀ ਘਾਟ ਹੈ ।
ਉੱਤਰ :
1. ਇਹ ਭਾਰਤ ਦਾ ਪ੍ਰਸਿੱਧ ਤੀਰਥ-ਸਥਾਨ ਹੈ ।
2. ਸਰਦੀਆਂ ਵਿੱਚ ਬਰਫ਼ ਜੰਮੀ ਰਹਿੰਦੀ ਹੈ ।
3. ਹੇਮਕੁੰਟ ਦੀ ਯਾਤਰਾ ਬਹੁਤ ਕਠਿਨ ਹੈ ।
4. ਜੋਸ਼ੀ ਮਠੇ ਹਿੰਦੁਆਂ ਦਾ ਪ੍ਰਸਿੱਧ ਤੀਰਥ-ਸਥਾਨ ਹੈ ।
5. ਇੱਥੇ ਆਕਸੀਜਨ ਦੀ ਘਾਟ ਹੈ ।

ਪ੍ਰਸ਼ਨ 3.
ਸਮਾਸੀ ਸ਼ਬਦ ਕੀ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਦੋ ਜਾਂ ਦੋ ਤੋਂ ਵੱਧ ਸੁਤੰਤਰ ਸ਼ਬਦਾਂ ਨੂੰ ਜੋੜ ਕੇ ਬਣਾਏ ਇਕ ਸ਼ਬਦ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ , ਜਿਵੇਂ-
ਲਗ-ਪਗ, ਅੱਜ-ਕਲ੍ਹ, ਆਲਾ-ਦੁਆਲਾ, ਤੀਰਥ-ਸਥਾਨ, ਚਾਰ-ਚੁਫ਼ੇਰਾ, ਊਬੜ-ਖਾਬੜ, ਚਹਿਲ-ਪਹਿਲ, ਆਸੇ-ਪਾਸੇ, ਦੁਖ-ਦਰਦ ਆਦਿ ।

ਪ੍ਰਸ਼ਨ 4.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਦਸ ਸਮਾਸੀ ਸ਼ਬਦ ਚੁਣ ਕੇ ਲਿਖੋ !
ਉੱਤਰ :
ਭਾਈ-ਭਾਈ, ਵੱਖ-ਵੱਖ, ਖੁੱਲ੍ਹੇ-ਡੁੱਲ੍ਹੇ, ਵਣ-ਮਹਾਂਉਤਸਵ, ਵਾਯੂ-ਮੰਡਲ, ਜੜ੍ਹੀਆਂਬੂਟੀਆਂ, ਰੰਗ-ਬਰੰਗ, ਅੱਜ-ਕਲ੍ਹ, ਜਨ-ਸੰਖਿਆ, ਮੈਦਾਨੇ-ਜੰਗ, ਦੋ-ਚਾਰ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਫ਼, ਦ੍ਰਿਸ਼, ਯਾਤਰਾ, ਪਰਬਤ, ਉੱਚਾ, ਪੁੱਜਣਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬਰਫ਼ – बर्फ – Ice
ਦਿਸ਼ – ਫੁਝਾ -Scene
ਯਾਤਰਾ – यात्रा – Travel
ਪਰਬਤ – पर्वत – Mountain
ਉੱਚਾ – ऊँचा – High
ਪੁੱਜਣਾ – पहुँचना · Arrive

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ-
ਸੋਹਣਾ, ਸਵੇਰ, ਦਿਨ, ਤਾਜ਼ਾ, ਉੱਚਾ, ਚੜ੍ਹਨਾ ।
ਉੱਤਰ :
ਸੋਹਣਾ : ਕੁਸੋਹਣਾ
ਸਵੇਰ : ਸ਼ਾਮ
ਦਿਨ : ਰਾਤ
ਤਾਜ਼ਾ : ਬੇਹਾ
ਉੱਚਾ : ਨੀਵਾਂ
ਚਨਾ : ਉਤਰਨਾ ।

ਪ੍ਰਸ਼ਨ 7.
ਹੇਠਾਂ ਦੇਵਨਾਗਰੀ ਲਿਪੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ ।
श्रद्धालु, पर्वत, तपस्या, बर्फ, मात्रा, दर्शन, दृश्य, ऊँचा, यात्रा, स्थित, तीर्थ, पड़ाव, दर्द, ऋषिकेश ।
ਉੱਤਰ :
श्रद्धालु – ਸ਼ਰਧਾਲੂ
पर्वत – ਪਰਬਤ
तपस्या – ਤਪੱਸਿਆ
बर्फ – ਬਰਫ਼
मात्रा – ਮਾਤਰਾ
दर्शन – ਦਰਸ਼ਨ
दृश्य – ਦਿਸ਼
ऊँचा – ਉੱਰਾ
यात्रा – ਯਾਤਰਾ
स्थित – ਸਥਿਤ
तीर्थ – ਤੀਰਥ
पड़ाव – ਪੜਾਅ
दर्द – ਦਰਦ
ऋषिकेश – ਰਿਸ਼ੀਕੇਸ਼

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਪ੍ਰਸ਼ਨ 8.
ਹੇਠਾਂ ਲਿਖੇ ਹਿੰਦੀ ਦੇ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
किनारा, अद्भुत, समान, फिसल, पहुंचा, इर्द-गिर्द, तमन्ना,इच्छा ।
ਉੱਤਰ :
किनारा – ਕੰਢਾ
अद्भुत – ਅਦੁੱਤੀ
समान – ਵਾਂਗ
फिसल – ਤਿਲਕਣ
पहुंचा – ਪੁੱਜਾ
इर्द-गिर्द – ਗਾਰ ਰੁਫੇਗ
तमन्ना – ਲੋਗ
इच्छा – ਤਾਂਘ

ਔਖੇ ਸ਼ਬਦਾਂ ਦੇ ਅਰਥ :

ਤਪੱਸਿਆ-ਕਠਿਨ ਭਗਤੀ । ਤਪ-ਕਠਿਨ ਭਗਤੀ । ਪਾਂਡਵਪਾਂਡੂ ਪੁੱਤਰ ਪੰਜ ਭਰਾ-ਯੁਧਿਸ਼ਟਰ, ਅਰਜੁਨ, ਭੀਮ, ਨਕੁਲ ਤੇ ਸਹਿਦੇਵ । ਬਖਾਨੋ-ਦੱਸਦਾ ਹਾਂ । ਤਪ ਸਾਧਤ-ਤਪੱਸਿਆ ਕਰ ਕੇ । ਮੋਹਿ-ਮੈਂ । ਸਪਤਸ਼ਿੰਗ-ਸੱਤ ਚੋਟੀਆਂ । ਪੰਡੂ ਰਾਜ-ਪੰਜ ਪਾਂਡਵ ਭਰਾ । ਜੋਗ ਕਮਾਵਾ-ਭਗਤੀ ਕੀਤੀ । ਕਾਲ-ਕਾਲੀ ਦੇਵੀ । ਐੱਮ. ਬੀ. ਡੀ. ਪੰਜਾਬੀ ਗਾਈਡ (ਦੂਜੀ ਭਾਸ਼ਾ) ਆਰਾਧੀ-ਸਿਮਰੀ । ਤੈਅ ਕੀਤਾ-ਪੂਰਾ ਕੀਤਾ । ਬਿਖੜਾ-ਔਖਾ । ਚਿੰਤਾਵਾਂ-ਫ਼ਿਕਰ । ਅਨਮੋਲ-ਬਹੁਮੁੱਲੀ । ਗਲੇਸ਼ੀਅਰ-ਬਰਫ਼ ਦਾ ਤੋਦਾ ।ਊਬੜਖਾਬੜ-ਉੱਚਾ-ਨੀਵਾਂ । ਚਹਿਲਪਹਿਲ-ਰੌਣਕ । ਸੁਹਾਣੇ-ਸੋਹਣੇ ।

ਯਾਤਰਾ : ਹੇਮਕੁੰਟ ਸਾਹਿਬ Summary

ਯਾਤਰਾ : ਹੇਮਕੁੰਟ ਸਾਹਿਬ ਪਾਠ ਦਾ ਸਾਰ

ਸ੍ਰੀ ਹੇਮਕੁੰਟ ਸਾਹਿਬ ਭਾਰਤ ਦੇ ਪ੍ਰਸਿੱਧ ਤੀਰਥ-ਸਥਾਨਾਂ ਵਿਚੋਂ ਇਕ ਹੈ । ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿਚ ਤਪੱਸਿਆ ਕੀਤੀ ਸੀ ਤੇ ਪਾਂਡਵਾਂ ਨੇ ਵੀ ਇਸ ਸਥਾਨ ‘ਤੇ ਤਪ ਕੀਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਬਾਣੀ ਵਿਚ ਇਸ ਸਥਾਨ ਸੰਬੰਧੀ ਚਰਚਾ ਕੀਤੀ ਗਈ ਹੈ ।

ਹੇਮ ਦਾ ਅਰਥ ਹੈ, ‘ਬਰਫ਼’ ਅਤੇ ਕੁੰਟ ਦਾ ਅਰਥ ਹੈ, “ਸਰੋਵਰ’ । ਇਹ ਸਥਾਨ ਸਮੁੰਦਰੀ ਤਟ ਤੋਂ 15000 ਫੁੱਟ ਉੱਚਾ ਹੈ ਤੇ ਇੱਥੇ ਸਾਰਾ ਸਾਲ ਬਰਫ਼ ਜੰਮੀ ਰਹਿੰਦੀ ਹੈ । ਇੱਥੇ ਸਥਿਤ ‘ਸਰੋਵਰ’ ਵਿਚ ਪਾਣੀ ਦੇ ਨਾਲ-ਨਾਲ ਬਰਫ਼ ਵੀ ਤਰਦੀ ਦਿਖਾਈ ਦਿੰਦੀ ਹੈ । ਇਸ ਕਰਕੇ ਇਸ ਨੂੰ “ਹੇਮਕੁੰਟ’ ਜਾਂ ‘ਬਰਫ਼ ਦਾ ਸਰੋਵਰ’ ਕਿਹਾ ਜਾਂਦਾ ਹੈ ।

ਅੱਜ-ਕਲ੍ਹ ਇਸ ਸਥਾਨ ਤੇ ਬੜਾ ਸੋਹਣਾ ਗੁਰਦੁਆਰਾ ਸੁਸ਼ੋਭਿਤ ਹੈ । ਹੇਮਕੁੰਟ ਤਕ ਦੀ ਯਾਤਰਾ ਬਹੁਤ ਕਠਿਨ ਹੈ । ਬਹੁਤ ਸਾਰਾ ਰਸਤਾ ਅਜਿਹਾ ਹੈ, ਜੋ ਪਹਾੜੀਆਂ ਵਿਚੋਂ ਕੇਵਲ ਪੈਦਲ ਜਾਂ ਘੋੜਿਆਂ ‘ਤੇ ਤੈ ਕੀਤਾ ਜਾਂਦਾ ਹੈ । ਇਹ ਯਾਤਰਾ ਕੇਵਲ ਗਰਮੀਆਂ ਵਿਚ ਹੀ ਕੀਤੀ ਜਾ ਸਕਦੀ ਹੈ । ਸਰਦੀਆਂ ਵਿਚ ਇੱਥੇ ਬਰਫ਼ ਬਹੁਤ ਪੈਂਦੀ ਹੈ । ਜੂਨ ਤੋਂ ਅਕਤੂਬਰ ਤਕ ਜਦੋਂ ਬਰਫ਼ ਪਿਘਲਦੀ ਹੈ, ਤਾਂ ਹੀ ਯਾਤਰਾ ਸੰਭਵ ਹੁੰਦੀ ਹੈ ।

PSEB 7th Class Punjabi Solutions Chapter 6 ਯਾਤਰਾ : ਹੇਮਕੁੰਟ ਸਾਹਿਬ

ਹੇਮਕੁੰਟ ਸਾਹਿਬ ਜਾਣ ਲਈ ਯਾਤਰਾ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਰਿਸ਼ੀਕੇਸ਼ ਤੋਂ ਸ਼ੁਰੂ ਹੁੰਦੀ ਹੈ । ਰਿਸ਼ੀਕੇਸ਼ ਵਿਖੇ ਇਕ ਬਹੁਤ ਵੱਡਾ ਗੁਰਦੁਆਰਾ ਹੈ । ਲਗਪਗ ਸਾਰੇ ਹੀ ਯਾਤਰੀ , ਆਪਣਾ ਪਹਿਲਾ ਪੜਾਅ ਇੱਥੇ ਹੀ ਕਰਦੇ ਹਨ । ਇੱਥੋਂ ਆਮ ਤੌਰ ‘ਤੇ ਯਾਤਰੀ ਆਪਣੀ ਯਾਤਰਾ ਸਵੇਰੇ ਸ਼ੁਰੂ ਕਰ ਦਿੰਦੇ ਹਨ । ਇਸ ਤੋਂ ਅੱਗੇ ਸਾਰਾ ਰਸਤਾ ਪਹਾੜੀ ਹੈ । ਰਿਸ਼ੀਕੇਸ਼ ਤੋਂ ਅੰਗਲਾ ਪੜਾਅ ਸ੍ਰੀਨਗਰ ਹੁੰਦਾ ਹੈ । ਇੱਥੋਂ ਸੀਨਗਰ ਤਕ 108 ਕਿਲੋਮੀਟਰ ਦਾ ਸਫ਼ਰ ਬੜਾ ਕਠਿਨ ਹੈ । ਇਕ ਪਾਸੇ ਡੂੰਘੀਆਂ ਖੱਡਾਂ ਹਨ ਅਤੇ ਕਿਤੇ-ਕਿਤੇ ਨਾਲ-ਨਾਲ ਨਦੀ ਵਗਦੀ ਦਿਸਦੀ ਹੈ ।

ਸ਼ਾਮ ਨੂੰ ਯਾਤਰੀ ਸ੍ਰੀਨਗਰ ਪਹੁੰਚ ਜਾਂਦੇ ਹਨ । ਇਹ ਬੜਾ ਪ੍ਰਸਿੱਧ ਅਤੇ ਇਤਿਹਾਸਿਕ ਸਥਾਨ ਹੈ । ਇੱਥੇ ਗੜ੍ਹਵਾਲ ਯੂਨੀਵਰਸਿਟੀ ਦਾ ਕੈਂਪਸ ਹੈ । ਕਿਹਾ ਜਾਂਦਾ ਹੈ ਕਿ ਸੁਮੇਰ ਪਰਬਤ ਨੂੰ ਜਾਂਦੇ ਹੋਏ ਸ੍ਰੀ ਗੁਰੁ ਨਾਨਕ ਦੇਵ ਜੀ ਇੱਥੇ ਠਹਿਰੇ ਸਨ । ਇਸ ਸਥਾਨ ਉੱਤੇ ਰਿਹਾਇਸ਼ ਦਾ ਪ੍ਰਬੰਧ ਮੁੱਖ ਤੌਰ ਤੇ ਗੁਰਦੁਆਰਾ ਸਾਹਿਬ ਵਿਚ ਹੁੰਦਾ ਹੈ । ਉਂਝ ਅਨੇਕਾਂ ਸਰਾਵਾਂ ਤੇ ਹੋਟਲ ਵੀ ਮੌਜੂਦ ਹਨ। । ਨਗਰ ਰਾਤ ਰਹਿ ਕੇ ਅਗਲੇ ਦਿਨ ਸਵੇਰੇ ਗੋਬਿੰਦਘਾਟ ਲਈ ਯਾਤਰਾ ਆਰੰਭ ਹੁੰਦੀ ਹੈ । ਆਲੇ-ਦੁਆਲੇ ਪਹਾੜਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਹੈ । ਹੇਠਾਂ ਡੂੰਘੀਆਂ ਖੱਡਾਂ ਵਿਚ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਹੁੰਦਾ ਹੈ ।

ਗੋਬਿੰਦਘਾਟ ਤੋਂ 22 ਕਿਲੋਮੀਟਰ ਉਰੇ ਪ੍ਰਸਿੱਧ ਸਥਾਨ ਜੋਸ਼ੀ ਮੱਠ ਆਉਂਦਾ ਹੈ, ਜੋ ਕਿ ਹਿੰਦੂਆਂ ਦਾ ਪ੍ਰਸਿੱਧ ਤੀਰਥ ਸਥਾਨ ਹੈ । ਕਿਹਾ ਜਾਂਦਾ ਹੈ ਕਿ ਇਹ ਸਥਾਨ ਸ੍ਰੀ ਸ਼ੰਕਰਚਾਰੀਆ ਵਲੋਂ ਸਥਾਪਿਤ ਕੀਤੇ ਚਾਰ ਮਠਾਂ ਵਿਚੋਂ ਇਕ ਹੈ । ਜੋਸ਼ੀ ਮਠ ਤੋਂ ਅੱਗੇ ਗੋਬਿੰਦਘਾਟ ਆਉਂਦਾ ਹੈ, ਜਿੱਥੇ ਬੜਾ ਵੱਡਾ ਗੁਰਦੁਆਰਾ ਹੈ, ਜੋ ਕਿ ਅਲਕ ਨੰਦਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ । ਇੱਥੇ ਅਲਕ ਨੰਦਾ ਨਦੀ ਦੇ ਵਹਾਓ ਦਾ ਸੰਗੀਤ ਕੰਨਾਂ ਨੂੰ ਸੁਣਾਈ ਦਿੰਦਾ ਹੈ । ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੈ । ਹੇਮਕੁੰਟ ਸਾਹਿਬ ਦੇ ਪ੍ਰਬੰਧਕਾਂ ਵਲੋਂ ਗੁਰਦੁਆਰੇ ਵਿਚ ਰਿਹਾਇਸ਼ ਤੇ ਲੰਗਰ ਦਾ ਵਧੀਆ ਪ੍ਰਬੰਧ ਹੈ ।

ਇੱਥੋਂ ਅੱਗੇ ਯਾਤਰਾ ਅਗਲੇ ਦਿਨ ਸਵੇਰੇ ਆਰੰਭ ਕੀਤੀ ਜਾਂਦੀ ਹੈ । ਯਾਤਰੀ ਗੋਬਿੰਦਘਾਟ ਤੋਂ ਗੋਬਿੰਦਧਾਮ ਤਕ ਦਾ 13-14 ਕਿਲੋਮੀਟਰ ਦਾ ਰਸਤਾ ਪੈਦਲ ਤੈ ਕਰਦੇ ਹਨ । ਕੁੱਝ ਲੋਕ ਇਹ ਸਫਰ ਘੋੜਿਆਂ ‘ਤੇ ਵੀ ਕਰਦੇ ਹਨ । ਸਾਰਾ ਰਸਤਾ ਚੜ੍ਹਾਈ ਵਾਲਾ ਹੈ । ਪਰ ਮਨ ਵਿਚ ਉਤਸ਼ਾਹ ਕਾਇਮ ਰਹਿੰਦਾ ਹੈ ।

ਰਸਤੇ ਵਿਚ ਇਕ ਬਹੁਤ ਵੱਡਾ ਗਲੇਸ਼ੀਅਰ ਆਉਂਦਾ ਹੈ । ਸ਼ਾਮ ਨੂੰ ਯਾਤਰੀ ਥੱਕੇ ਹੋਏ ਪਰ ਖ਼ੁਸ਼ੀ ਭਰੇ ਮਨ ਨਾਲ ਗੋਬਿੰਦਧਾਮ ਪੁੱਜ ਜਾਂਦੇ ਹਨ । ਇਹ ਸਥਾਨ ਸਮੁੰਦਰੀ ਤਲ ਤੋਂ 10500 ਫੁੱਟ ਉੱਚਾ ਹੈ । ਇੱਥੇ ਵੀ ਇਕ ਬਹੁਤ ਵੱਡਾ ਗੁਰਦੁਆਰਾ ਹੈ, ਜਿੱਥੇ ਯਾਤਰੀਆਂ ਲਈ ਰਿਹਾਇਸ਼ ਤੇ ਲੰਗਰ ਦਾ ਪ੍ਰਬੰਧ ਹੈ । ਅਗਲੇ ਦਿਨ ਸਵੇਰੇ ਹੀ ਹੇਮਕੁੰਟ ਲਈ ਯਾਤਰਾ ਆਰੰਭ ਹੁੰਦੀ ਹੈ । ਗੋਬਿੰਦਧਾਮ ਤੋਂ ਹੇਮਕੁੰਟ ਸਾਹਿਬ 6-7 ਕਿਲੋਮੀਟਰ ਦੀ ਵਿੱਥ ਉੱਤੇ ਹੈ । ਪਰ ਇਹ ਚੜਾਈ ਲਗ-ਪਗ ਸਿੱਧੀ ਹੈ । ਚਾਰੇ ਪਾਸੇ ਬਰਫ਼ ਦੇ ਪਹਾੜ ਦਿਸਦੇ ਹਨ । ਸੁਰਜ ਦੀਆਂ ਕਿਰਨਾਂ ਪੈਣ ਨਾਲ ਬਰਫ਼ ਸੋਨੇ ਵਾਂਗ ਚਮਕਦੀ ਹੈ ।

ਰਾਹ ਵਿਚ ਦੋ ਗਲੇਸ਼ੀਅਰ ਆਉਂਦੇ ਹਨ, ਜਿਨ੍ਹਾਂ ਨੂੰ ਪਾਰ ਕਰਦਿਆਂ ਹੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ । ਅਖ਼ੀਰ ਯਾਤਰੀ ਹੇਮਕੁੰਟ ਸਾਹਿਬ ਪੁੱਜ ਜਾਂਦੇ ਹਨ । ਪਹਾੜ ਦੀ ਚੋਟੀ ਉੱਤੇ ਪੱਧਰੇ ਸਥਾਨ ਵਿਚ ਸਰੋਵਰ ਅਤੇ ਨਾਲ ਹੀ ਇਕ ਸੁੰਦਰ ਗੁਰਦੁਆਰਾ ਅਦੁੱਤੀ ਨਜ਼ਾਰਾ ਪੇਸ਼ ਕਰਦਾ ਹੈ । ਇਸ ਸਥਾਨ ਦੇ ਆਲੇ-ਦੁਆਲੇ ਸੱਤ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਸਪਤਸ਼ਿੰਗ’ ਕਿਹਾ ਜਾਂਦਾ ਹੈ । ਸਾਰੇ ਯਾਤਰੀ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ । ਆਕਸੀਜਨ ਘੱਟ ਹੋਣ ਕਾਰਨ ਸੇਵਾਦਾਰ ਇੱਥੇ ਯਾਤਰੀਆਂ ਨੂੰ ਰਾਤ ਠਹਿਰਨ ਦੀ ਇਜਾਜ਼ਤ ਨਹੀਂ ਦਿੰਦੇ। । ਯਾਤਰੀ ਆਪਣੇ ਮਨ ਵਿਚ ਇਨ੍ਹਾਂ ਨਜ਼ਾਰਿਆਂ ਨੂੰ ਵਧਾਉਂਦੇ ਹੋਏ ਵਾਪਸ ਮੁੜ ਪੈਂਦੇ ਹਨ । ਹੁਣ ਰਸਤਾ ਉਤਰਾਈ ਵਾਲਾ ਹੁੰਦਾ ਹੈ ਤੇ ਤਿਲ੍ਹਕਣ ਦੇ ਡਰੋਂ ਸਾਵਧਾਨੀ ਰੱਖਦਿਆਂ ਯਾਤਰਾ ਕਰਨੀ ਪੈਂਦੀ ਹੈ । ਸ਼ਾਮ ਤਕ ਯਾਤਰੀ ਵਾਪਸ ਗੋਬਿੰਦਧਾਮ ਪੁੱਜ ਜਾਂਦੇ ਹਨ । ਫਿਰ ਉਹ ਗੋਬਿੰਦਧਾਮ ਤੋਂ ਗੋਬਿੰਦਘਾਟ ਹੁੰਦੇ ਹੋਏ ਆਪਣੇ-ਆਪਣੇ ਘਰਾਂ ਨੂੰ ਚੱਲ ਪੈਂਦੇ ਹਨ ।

PSEB 7th Class Punjabi Solutions Chapter 5 ਕਾਬਲੀਵਾਲਾ

Punjab State Board PSEB 7th Class Punjabi Book Solutions Chapter 5 ਕਾਬਲੀਵਾਲਾ Textbook Exercise Questions and Answers.

PSEB Solutions for Class 7 Punjabi Chapter 5 ਕਾਬਲੀਵਾਲਾ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਮਿੰਨੀ ਦੀ ਉਮਰ ਕਿੰਨੀਂ ਹੈ ?
(ਉ) ਸੱਤ ਸਾਲ
(ਅ) ਪੰਜ ਸਾਲ
(ਇ) ਨੌਂ ਸਾਲ ।
ਉੱਤਰ :
(ਅ) ਪੰਜ ਸਾਲ ✓

(ii) ਰਹਿਮਤ ਨੇ ਮੋਢਿਆਂ ‘ਤੇ ਕੀ ਲਟਕਾਇਆ ਹੋਇਆ ਸੀ ?
(ਉ) ਅੰਗੁਰਾਂ ਦੀ ਟੋਕਰੀ
(ਅ) ਕੱਪੜੇ
(ਈ) ਮੇਵਿਆਂ ਦੀ ਬੋਰੀ ।
ਉੱਤਰ :
(ਈ) ਮੇਵਿਆਂ ਦੀ ਬੋਰੀ । ✓

PSEB 7th Class Punjabi Solutions Chapter 5 ਕਾਬਲੀਵਾਲਾ

(iii) ਕਾਬਲੀਵਾਲੇ ਨੂੰ ਆਪਣੇ ਦੇਸ਼ ਜਾਂਣ ਤੋਂ ਪਹਿਲਾਂ ਘਰ-ਘਰ ਕਿਉਂ ਜਾਣਾ ਪੈਂਦਾ ਸੀ ?
(ੳ) ਪੈਸੇ ਉਗਰਾਹੁਣ ਲਈ
(ਅ) ਲੋਕਾਂ ਨੂੰ ਮਿਲਣ ਲਈ
(ਇ) ਸੁਗਾਤਾਂ ਦੇਣ ਲਈ ।
ਉੱਤਰ :
(ੳ) ਪੈਸੇ ਉਗਰਾਹੁਣ ਲਈ ✓

(iv) ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ ?
(ਉ) ਸੌਂ ਰਿਹਾ ਸੀ
(ਅ) ਹਿਸਾਬ ਲਿਖ ਰਿਹਾ ਸੀ
(ਇ) ਪੜ੍ਹ ਰਿਹਾ ਸੀ ।
ਉੱਤਰ :
(ਅ) ਹਿਸਾਬ ਲਿਖ ਰਿਹਾ ਸੀ ✓

(v) ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ ?
(ੳ) ਮਿੰਨੀ ਦੀ ਯਾਦ ਵਿੱਚ
(ਅ) ਆਪਣੀ ਬੱਚੀ ਦੀ ਯਾਦ ਵਿੱਚ
(ਇ) ਪਤਨੀ ਦੀ ਯਾਦ ਵਿੱਚ ।
ਉੱਤਰ :
(ਅ) ਆਪਣੀ ਬੱਚੀ ਦੀ ਯਾਦ ਵਿੱਚ ✓

(ਆ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਬਲੀਵਾਲੇ ਦਾ ਨਾਂ ਕੀ ਸੀ ?
ਉੱਤਰ :
ਰਹਿਮਤ ।

ਪ੍ਰਸ਼ਨ 2.
ਮਿੰਨੀ ਦੇ ਮਨ ਵਿਚ ਕਿਹੜੀ ਗੱਲ ਘਰ ਕਰ ਗਈ ਸੀ ?
ਉੱਤਰ :
ਕਾਬਲੀਵਾਲਾ ਬੱਚੇ ਚੁੱਕਣ ਵਾਲਾ ਹੈ । ਜੇਕਰ ਉਸਦੀ ਬੋਰੀ ਖੋਲ੍ਹੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਸਕਦੇ ਹਨ ।

ਪ੍ਰਸ਼ਨ 3.
ਮਿੰਨੀ ਦੀ ਮਾਂ ਉਸਨੂੰ ਕਿਉਂ ਡਾਂਟ ਰਹੀ ਸੀ ?
ਉੱਤਰ :
ਕਿਉਂਕਿ ਉਹ ਸਮਝ ਰਹੀ ਸੀ ਕਿ ਉਸਨੇ ਕਾਬਲੀਵਾਲੇ ਤੋਂ ਅਠਿਆਨੀ ਲਈ ਹੈ ।

ਪ੍ਰਸ਼ਨ 4.
ਕਾਗ਼ਜ਼ ਦੇ ਟੁਕੜੇ ਉੱਤੇ ਕਿਹੋ ਜਿਹੀ ਛਾਪ ਸੀ ?
ਉੱਤਰ :
ਨਿੱਕੇ ਨਿੱਕੇ ਦੋ ਹੱਥਾਂ ਦੀ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 5.
ਰਹਿਮਤ ਭੁੱਜੇ ਕਿਉਂ ਬੈਠ ਗਿਆ ?
ਉੱਤਰ :
ਕਿਉਂਕਿ ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਇਹ ਸੋਚ ਕੇ ਘਬਰਾ ਗਿਆ ਕਿ ਉਸਦੀ ਨਿੱਕੀ ਜਿਹੀ ਧੀ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਬੀਤੇ ਅੱਠਾਂ ਸਾਲਾਂ ਵਿਚ ਉਸ ਨਾਲ ਕੀ ਬੀਤੀ ਹੋਵੇਗੀ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਕਿਉਂ ਡਰਦੀ ਸੀ ?
ਉੱਤਰ :
ਸ਼ੁਰੂ ਵਿਚ ਮਿੰਨੀ ਕਾਬਲੀਵਾਲੇ ਤੋਂ ਇਸ ਕਰਕੇ ਡਰਦੀ ਸੀ, ਕਿਉਂਕਿ ਉਹ ਉਸ ਨੂੰ ਬੱਚੇ ਚੁੱਕਣ ਵਾਲਾ ਸਮਝਦੀ ਸੀ । ਉਸਦਾ ਖ਼ਿਆਲ ਸੀ ਕਿ ਜੇਕਰ ਉਸਦੀ ਬੋਰੀ ਖੋਲ੍ਹ ਕੇ ਦੇਖੀ ਜਾਵੇ, ਤਾਂ ਉਸ ਵਿਚੋਂ ਦੋ-ਚਾਰ ਬੱਚੇ ਨਿਕਲ ਆਉਣਗੇ ।

ਪ੍ਰਸ਼ਨ 2.
ਕਾਬਲੀਵਾਲਾ ਕੀ ਕੰਮ ਕਰਦਾ ਸੀ ?
ਉੱਤਰ :
ਕਾਬਲੀਵਾਲਾ ਹਰ ਸਾਲ ਸਰਦੀਆਂ ਵਿਚ ਆਪਣੇ ਦੇਸ਼ ਤੋਂ ਆ ਕੇ ਕਲਕੱਤੇ ਦੀਆਂ ਗਲੀਆਂ ਵਿਚ ਸੁੱਕੇ ਮੇਵੇ, ਬਦਾਮ, ਕਿਸ਼ਮਿਸ਼, ਅੰਗੂਰ ਤੇ ਚਾਦਰਾਂ ਆਦਿ ਵੇਚਣ ਦਾ ਕੰਮ ਕਰਦਾ ਸੀ ।

ਪ੍ਰਸ਼ਨ 3.
ਕਾਬਲੀਵਾਲਾ ਮਿੰਨੀ ਨੂੰ ਕਿਉਂ ਮਿਲਣ ਆਉਂਦਾ ਸੀ ?
ਉੱਤਰ :
ਕਾਬਲੀਵਾਲਾ ਮਿੰਨੀ ਨੂੰ ਇਸ ਕਰਕੇ ਮਿਲਣ ਆਉਂਦਾ ਸੀ, ਕਿਉਂਕਿ ਉਸ ਵਰਗੀ ਹੀ ਉਸਦੀ ਆਪਣੀ ਧੀ ਸੀ । ਉਹ ਉਸ ਨੂੰ ਯਾਦ ਕਰ ਕੇ ਮਿੰਨੀ ਲਈ ਥੋੜ੍ਹਾ ਜਿੰਨਾ ਮੇਵਾ ਲਿਆਉਂਦਾ ਸੀ ਤੇ ਉਸ ਨਾਲ ਹੱਸ-ਖੇਡ ਲੈਂਦਾ ਸੀ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 4.
ਵਿਆਹ ਵਾਲੀ ਪੁਸ਼ਾਕ ਵਿਚ ਮਿੰਨੀ ਨੂੰ ਦੇਖ ਕੇ ਰਹਿਮਤ ਨੇ ਕੀ ਮਹਿਸੂਸ ਕੀਤਾ ?
ਉੱਤਰ :
ਮਿੰਨੀ ਨੂੰ ਵਿਆਹ ਵਾਲੀ ਪੁਸ਼ਾਕ ਵਿਚ ਦੇਖ ਕੇ ਰਹਿਮਤ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਜਿਸ ਮਿੰਨੀ ਵਰਗੀ ਨਿੱਕੀ ਧੀ ਨੂੰ ਅੱਠ ਸਾਲ ਪਹਿਲਾਂ ਘਰ ਛੱਡ ਕੇ ਆਇਆ ਸੀ, ਉਹ ਵੀ ਹੁਣ ਜਵਾਨ ਹੋ ਚੁੱਕੀ ਹੋਵੇਗੀ ਤੇ ਪਤਾ ਨਹੀਂ ਇੰਨੇ ਲੰਮੇ ਸਮੇਂ ਵਿਚ ਉਸਦੇ ਸਿਰ ਕੀ ਬੀਤੀ ਹੋਵੇਗੀ ।

ਪ੍ਰਸ਼ਨ 5.
ਪੈਸੇ ਦੇ ਕੇ ਲੇਖਕ ਨੇ ਕਾਬਲੀਵਾਲੇ ਨੂੰ ਕੀ ਕਿਹਾ ?
ਉੱਤਰ :
ਲੇਖਕ ਨੇ ਕਾਬਲੀਵਾਲੇ ਨੂੰ ਪੈਸੇ ਦੇ ਕੇ ਕਿਹਾ ਕਿ ਹੁਣ ਆਪਣੇ ਦੇਸ਼ ਜਾਵੇ ਤੇ ਆਪਣੀ ਬੱਚੀ ਨੂੰ ਮਿਲੇ ।

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਅਚਾਨਕ, ਧੀਮੀ, ਹੌਲੀ-ਹੌਲੀ, ਝਿਜਕ, ਪੁਸ਼ਾਕ, ਚਿਹਰਾ ।
ਉੱਤਰ :
1. ਅਚਾਨਕ (ਬਿਨਾਂ ਅਗਾਊਂ ਸੂਚਨਾ ਤੋਂ, ਇਕਦਮ) – ਜੰਗਲ ਵਿਚ ਮੇਰਾ ਧਿਆਨ ਅਚਾਨਕ ਹੀ ਝਾੜੀ ਵਿਚ ਬੈਠੇ ਸ਼ੇਰ ਉੱਤੇ ਪੈ ਗਿਆ ।
2. ਧੀਮੀ (ਹੌਲੀ) – ਲਾਊਡ ਸਪੀਕਰ ਦੀ ਅਵਾਜ਼ ਜ਼ਰਾ ਧੀਮੀ ਕਰ ਦਿਓ ।
3. ਹੌਲੀ-ਹੌਲੀ ਧੀਮੀ, ਘੱਟ ਚਾਲ ਨਾਲ)-ਅਸੀਂ ਹੌਲੀ-ਹੌਲੀ ਤੁਰਦੇ ਅੰਤ ਆਪਣੀ ਮੰਜ਼ਲ ਉੱਤੇ ਪਹੁੰਚ ਗਏ ।
4. ਝਿਜਕ ਹਿਚਕਚਾਹਟ)-ਤੁਸੀਂ ਬਿਨਾਂ ਝਿਜਕ ਤੋਂ ਸਾਰੀ ਗੱਲ ਸੱਚੋ ਸੱਚ ਦੱਸ ਦਿਓ ।
5. ਪੁਸ਼ਾਕ ਪਹਿਰਾਵਾ)-ਸਲਵਾਰ ਕਮੀਜ਼ ਪੰਜਾਬੀ ਇਸਤਰੀਆਂ ਦੀ ਪੁਸ਼ਾਕ ਹੈ ।
6. ਚਿਹਰਾ ਮੂੰਹ-ਬਦਮਾਸ਼ਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਕਾਬਲੀਵਾਲਾ …………. ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ …………. ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ …………. ਅਤੇ …………. ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ …………. ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ …………. ਭੁੱਜੇ ਹੀ ਬੈਠ ਗਿਆ ।
ਉੱਤਰ :
1. ਕਾਬਲੀਵਾਲਾ ਧੀਮੀ ਚਾਲ ਵਿੱਚ ਸੜਕ ‘ਤੇ ਜਾ ਰਿਹਾ ਸੀ ।
2. ਡਰ ਨਾਲ ਉਹ ਮੇਰੀਆਂ ਲੱਤਾਂ ਨਾਲ ਚਿੰਬੜ ਗਈ ।
3. ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ ।
4. ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀਵਾਲਾ ਆਪਣੇ ਦੇਸ਼ ਚਲਿਆ ਜਾਂਦਾ ।
5. ਮਿੰਨੀਂ ਦੇ ਜਾਣ ਤੋਂ ਬਾਅਦ ਇੱਕ ਹਉਕਾ ਭਰ ਕੇ ਰਹਿਮਤ ਭੇਜੇ ਹੀ ਬੈਠ ਗਿਆ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਖਿੜਕੀ, ਜਾਣ-ਪਛਾਣ, ਹਰ ਰੋਜ਼, ਟੁਕੜਾ, ਚਿਹਰਾ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਖਿੜਕੀ – खिड़की – Window
2. ਜਾਣ-ਪਛਾਣ – परिचय – Introduction
3. ਹਰ ਰੋਜ਼ – प्रतिदिन – Daily
4. ਟੁਕੜਾ – खंड – Piece
5. ਚਿਹਰਾ – चेहरा – Face.

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਜਰੂਰੀ – ……………..
2. ਸੌਹਰਾ – ……………..
3. ਮਿਲਣ – ……………..
4. ਚੇਹਰਾ – ……………..
5. ਕੁਜ – ……………..
6. ਸੋਦਾ – ……………..
ਉੱਤਰ :
1. ਜਰੂਰੀ – ਜ਼ਰੂਰੀ
2. ਸੌਹਰਾ – ਸਹੁਰਾ
3. ਮਿਲਣ – ਮਿਲਣ
4. ਚੇਹਰਾ – ਚਿਹਰਾ
5. ਕੁਜ – ਕੁੱਝ
6. ਸੋਦਾ – ਸੌਦਾ ।

PSEB 7th Class Punjabi Solutions Chapter 5 ਕਾਬਲੀਵਾਲਾ

ਪ੍ਰਸ਼ਨ 5.
ਰਾਬਿੰਦਰ ਨਾਥ ਟੈਗੋਰ ਦੀਆਂ ਲਿਖੀਆਂ ਪੰਜ ਪ੍ਰਸਿੱਧ ਕਹਾਣੀਆਂ ਦੇ ਨਾਂ ਲਿਖੋ ।
ਉੱਤਰ :
1. ਸੋਮਪੋਤੀ ਸੋਪੋਰੋ
2. ਘਰੇ-ਬਾਰੇ
3. ਜੋਗ-ਅਯੋਗ
4. ਸੋਸ਼ਰ ਕੋਬਿਤਾ
5. ਗੋਰਾ ॥

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ-
ਰਹਿਮਤ ਹੱਸਦਾ ਹੋਇਆ ਕਹਿੰਦਾ, “ਹਾਥੀ ।” ਫਿਰ ਮਿੰਨੀ ਨੂੰ ਪੁੱਛਦਾ, “ਤੂੰ ਸਹੁਰੇ ਕਦੋਂ ਜਾਵੇਗੀ ?” ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ‘ਤੂੰ ਸਹੁਰੇ ਕਦੋਂ ਜਾਵੇਗਾ ?”

ਔਖੇ ਸ਼ਬਦਾਂ ਦੇ ਅਰਥ :

ਪਲ ਭਰ-ਬਹੁਤ ਥੋੜ੍ਹਾ ਸਮਾਂ | ਦਰਬਾਨ-ਦਰਵਾਜ਼ੇ ਉੱਤੇ ਪਹਿਰਾ ਦੇਣ ਵਾਲਾ | ਕਾਗ-ਕਾਂ । ਮੇਵਿਆਂ-ਸੁੱਕੇ ਫਲਾਂ, ਬਦਾਮ, ਅਖਰੋਟ, ਸੌਗੀ, ਨਿਊਜ਼ੇ ਆਦਿ । ਸਲਾਮ-ਨਮਸਕਾਰ | ਪਟਾਕ ਪਟਾਕ-ਖੁੱਲ ਕੇ, ਬਿਨਾਂ ਝਿਜਕ ਤੋਂ । ਕਿਸ਼ਮਿਸ਼-ਸੌਗੀ । ਅਠਿਆਨੀ-ਪੁਰਾਣੇ ਸਿੱਕੇ ਦਾ ਨਾਂ, ਜੋ ਅੱਜ ਦੇ 50 ਪੈਸਿਆਂ ਦੇ ਬਰਾਬਰ ਹੁੰਦਾ ਸੀ । ਡਾਂਟ ਰਹੀ-ਝਿੜਕ ਰਹੀ, ਗੁੱਸੇ ਹੋ ਰਹੀ । ਉਗਰਾਹੁਣ-ਲੋਕਾਂ ਤੋਂ ਆਪਣੇ ਦਿੱਤੇ ਹੋਏ ਜਾਂ ਕਿਸੇ ਸਭਾ ਦੁਆਰਾ ਮਿੱਥੇ ਹੋਏ ਪੈਸੇ ਜਾਂ ਚੀਜ਼ਾਂ ਲੈਣਾ | ਸ਼ੋਰ-ਰੌਲਾ । ਖਿੜ ਗਿਆ-ਖ਼ੁਸ਼ ਹੋ ਗਿਆ । ਅਪਰਾਧ-ਦੋਸ਼, ਕਸੂਰ । ਗਹੁ ਨਾਲ-ਧਿਆਨ ਨਾਲ । ਰੁੱਝਿਆ ਹੋਇਆ-ਲਗਾਤਾਰ ਕੰਮ ਵਿਚ ਲੱਗਾ ਹੋਇਆ ਹੋਣਾ | ਪੁਕਾਰਦੀ-ਬੁਲਾਉਂਦੀ । ਕਲਕੱਤੇ-ਕੋਲਕਾਤੇ । ਸੌਦਾ-ਨਿੱਤ ਵਰਤੋਂ ਦਾ ਸਮਾਨ । ਪੁਸ਼ਾਕ-ਪਹਿਰਾਵਾ, ਕੱਪੜੇ | ਬਾਅਦ-ਪਿੱਛੋਂ 1 ਚਿਹਰਾ-ਮੂੰਹ ਮਤਲਬਅਰਥ, ਭਾਵ । ਗੁੰਮ ਹੋ ਗਿਆ-ਗੁਆਚ ਗਿਆ ।

PSEB 7th Class Punjabi Solutions Chapter 5 ਕਾਬਲੀਵਾਲਾ

ਕਾਬਲੀਵਾਲਾ Summary

ਕਾਬਲੀਵਾਲਾ ਪਾਠ ਦਾ ਸਾਰ

ਲੇਖਕ ਦੀ ਪੰਜ ਕੁ ਸਾਲਾਂ ਦੀ ਛੋਟੀ ਬੇਟੀ ਮਿੰਨੀ ਪਲ ਭਰ ਲਈ ਵੀ ਚੁੱਪ ਨਹੀਂ ਬੈਠਦੀ ਤੇ ਕੋਈ ਨਾ ਕੋਈ ਗੱਲ ਛੇੜੀ ਰੱਖਦੀ ਹੈ । ਇਕ ਦਿਨ ਉਹ ਅਚਾਨਕ ਖੇਡ ਛੱਡ ਕੇ ਖਿੜਕੀ ਵਲ ਦੌੜ ਗਈ ਅਤੇ “ਕਾਬਲੀਵਾਲੇ ਨੂੰ ਅਵਾਜ਼ਾਂ ਮਾਰਨ ਲੱਗੀ । ਕਾਬਲੀਵਾਲਾ ਮੋਢਿਆਂ ਉੱਤੇ ਮੇਵਿਆਂ ਦੀ ਬੋਰੀ ਲਟਕਾਈ ਤੇ ਹੱਥ ਵਿਚ ਅੰਗੁਰਾਂ ਦੀ ਟੋਕਰੀ ਫੜੀ ਜਾ ਰਿਹਾ, ਸੀ । ਜਿਉਂ ਹੀ ਉਹ ਲੇਖਕ ਦੇ ਘਰ ਵਲ ਮੁੜਿਆ, ਤਾਂ ਮਿੰਨੀ ਡਰ ਕੇ ਅੰਦਰ ਦੌੜ ਗਈ । ਉਹ ਸਮਝਦੀ ਸੀ ਕਿ ਕਾਬਲੀਵਾਲਾ ਬੱਚੇ ਚੁੱਕ ਲੈਂਦਾ ਹੈ ।

ਕਾਬਲੀਵਾਲੇ ਨੇ ਕਹਾਣੀਕਾਰ ਨੂੰ ਸਲਾਮ ਕੀਤੀ | ਕਹਾਣੀਕਾਰ ਨੇ ਕੁੱਝ ਸੌਦਾ ਖ਼ਰੀਦਿਆ ਤੇ ਉਸ ਵਲੋਂ ਮਿੰਨੀ ਬਾਰੇ ਪੁੱਛਣ ਤੇ ਉਸਨੇ ਉਸ ਮਿੰਨੀ ਨੂੰ ਬੁਲਾਇਆ | ਕਾਬਲੀਵਾਲਾ ਬੋਰੀ ਵਿਚੋਂ ਬਦਾਮ, ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਤਾਂ ਮਿੰਨੀ ਨੇ ਕੁੱਝ ਨਾ ਲਿਆ ਤੇ ਡਰ ਨਾਲ ਕਹਾਣੀਕਾਰ ਦੀਆਂ ਲੱਤਾਂ ਨੂੰ ਚਿੰਬੜ ਗਈ । ਕੁੱਝ ਦਿਨ ਪਿੱਛੋਂ ਜਦੋਂ ਕਹਾਣੀਕਾਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾ ਰਿਹਾ ਸੀ, ਤਾਂ ਮਿੰਨੀ ਕਾਬਲੀਵਾਲੇ ਨਾਲ ਪਟਾਕ-ਪਟਾਕ ਗੱਲਾਂ ਕਰ ਰਹੀ ਸੀ ਅਤੇ ਉਸਦੀ ਝੋਲੀ ਵਿਚ ਬਦਾਮ ਤੇ ਕਿਸ਼ਮਿਸ਼ ਪਏ ਸਨ । ਕਹਾਣੀਕਾਰ ਨੇ ਇਕ ਅਠਿਆਨੀ ਦਿੰਦੇ ਹੋਏ ਕਿਹਾ ਕਿ ਉਹ ਅੱਗੋਂ ਮਿੰਨੀ ਨੂੰ ਕੁੱਝ ਨਾ ਦੇਵੇ ।

ਜਾਂਦਾ ਹੋਇਆ ਕਾਬਲੀਵਾਲਾ ਉਹੋ ਅਠਿਆਨੀ ਮਿੰਨੀ ਦੀ ਝੋਲੀ ਵਿਚ ਸੁੱਟ ਗਿਆ । ਜਦੋਂ ਕਹਾਣੀਕਾਰ ਘਰ ਆਇਆ ਤਾਂ ਮਿੰਨੀ ਦੀ ਮਾਂ ਉਸਨੂੰ ਕਾਬਲੀਵਾਲਾ ਤੋਂ ਅਠਿਆਨੀ ਲੈਣ ਬਾਰੇ ਡੱਟ ਰਹੀ ਸੀ ।

ਕਾਬਲੀਵਾਲਾ ਹਰ ਰੋਜ਼ ਆਉਂਦਾ । ਉਸਦਾ ਨਾਂ ਰਹਿਮਤ ਸੀ ।ਉਸਨੇ ਬਦਾਮ-ਕਿਸ਼ਮਿਸ਼ ਦੇ ਕੇ ਮਿੰਨੀ ਦੇ ਦਿਲ ਉੱਤੇ ਕਬਜ਼ਾ ਕਰ ਲਿਆ ਸੀ । ਮਿੰਨੀ ਉਸਨੂੰ ਪੁੱਛਦੀ ਕਿ ਉਸਦੇ ਬੋਰੀ ਵਿਚ ਕੀ ਹੈ, ਤਾਂ ਉਹ ਕਹਿੰਦਾ, “ਹਾਥੀ” ਫਿਰ ਉਹ ਮਿੰਨੀ ਨੂੰ ਪੁੱਛਦਾ ਕਿ ਉਹ ਸਹੁਰੇ ਕਦੋਂ ਜਾਵੇਗੀ ? ਇਹ ਸੁਣ ਕੇ ਮਿੰਨੀ ਉਸਨੂੰ ਉਲਟਾ ਪੁੱਛਦੀ ਕਿ ਉਹ ਸਹਰੇ ਕਦ ਜਾਵੇਗਾ ? ਰਹਿਮਤ ਆਪਣਾ ਕੰਮ ਮੁਕਾ ਕੇ ਕਹਿੰਦਾ ਕਿ ਉਹ ਸਹੁਰੇ ਨੂੰ ਮਾਰੇਗਾ । ਇਹ ਸੁਣ ਕੇ ਮਿੰਨੀ ਹੱਸਦੀ ।

ਹਰ ਸਾਲ ਸਰਦੀਆਂ ਦੇ ਅੰਤ ਵਿਚ ਕਾਬਲੀਵਾਲਾ ਆਪਣੇ ਦੇਸ਼ ਚਲਾ ਜਾਂਦਾ । ਇਕ ਦਿਨ ਸਵੇਰੇ ਬਾਹਰ ਸੜਕ ਉੱਤੇ ਰੌਲਾ ਸੁਣਾਈ ਦਿੱਤਾ ਤੇ ਦੇਖਿਆ ਕਿ ਰਹਿਮਤ ਨੂੰ ਦੋ ਸਿਪਾਹੀ ਬੰਨ ਕੇ ਲਿਜਾ ਰਹੇ ਸਨ ।ਉਸਦੇ ਕੁੜਤੇ ਉੱਤੇ ਖ਼ੂਨ ਦੇ ਦਾਗ ਸਨ ਤੇ ਇਕ ਸਿਪਾਹੀ ਦੇ ਹੱਥ ਵਿਚ ਲਹੂ-ਲਿਬੜਿਆ ਛੁਰਾ ਸੀ । ਕਹਾਣੀਕਾਰ ਨੂੰ ਪਤਾ ਲੱਗਾ ਕਿ ਰਹਿਮਤ ਨੂੰ ਕੋਈ ਬੰਦਾ ਉਸ ਤੋਂ ਖ਼ਰੀਦੀ ਚਾਦਰ ਦੇ ਪੈਸੇ ਨਹੀਂ ਸੀ ਦੇ ਰਿਹਾ, ਜਿਸ ਤੋਂ ਝਗੜਾ ਹੋ ਗਿਆ ਤੇ ਕਾਬਲੀਵਾਲੇ ਨੇ ਉਸਦੇ ਛੁਰਾ ਮਾਰ ਦਿੱਤਾ ।

ਮਿੰਨੀ ‘‘ਕਾਬਲੀਵਾਲਾ-ਕਾਬਲੀਵਾਲਾ’ ਕਹਿੰਦੀ ਹੋਈ ਬਾਹਰ ਆਈ । ਉਹ ਕਾਬਲੀਵਾਲੇ ਨੂੰ ਕਹਿਣ ਲੱਗੀ ਕਿ ਕੀ ਉਹ ਸਹੁਰੇ ਜਾਵੇਗਾ | ਰਹਿਮਤ ਨੇ ਉੱਤਰ ਦਿੱਤਾ ਕਿ ਉਹ ਉੱਥੇ ਹੀ ਜਾ ਰਿਹਾ ਹੈ । ਉਸਨੇ ਹੋਰ ਕਿਹਾ ਕਿ ਉਹ ਸਹੁਰੇ ਨੂੰ ਮਾਰ ਦਿੰਦਾ, ਪਰ ਉਹ ਕੀ ਕਰੇ ਕਿਉਂਕਿ ਉਸਦੇ ਹੱਥ ਬੰਨ੍ਹੇ ਹੋਏ ਸਨ । ਛੁਰਾ ਮਾਰਨ ਦੇ ਅਪਰਾਧ ਵਿਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ । ਕਈ ਸਾਲ ਬੀਤ ਗਏ ।

ਹੁਣ ਮਿੰਨੀ ਦੇ ਵਿਆਹ ਦਾ ਦਿਨ ਆ ਗਿਆ । ਇੰਨੇ ਨੂੰ ਰਹਿਮਤ ਕਹਾਣੀਕਾਰ ਦੇ ਸਾਹਮਣੇ ਆ ਖੜ੍ਹਾ ਹੋਇਆ । ਉਸਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਹੀ ਜੇਲ੍ਹ ਵਿਚੋਂ ਛੁੱਟ ਕੇ ਆਇਆ ਹੈ । ਕਹਾਣੀਕਾਰ ਨੇ ਉਸਨੂੰ ਕਿਹਾ ਕਿ ਅੱਜ ਉਹ ਰੁਝੇਵੇਂ ਵਿਚ ਹੈ, ਇਸ ਕਰਕੇ ਉਹ ਫਿਰ ਕਿਸੇ ਦਿਨ ਆਵੇ ।

ਰਹਿਮਤ ਉਦਾਸ ਹੋ ਕੇ ਮੁੜਨ ਲੱਗਾ, ਪਰੰਤੁ ਦਰਵਾਜ਼ੇ ਤੋਂ ਫਿਰ ਮੁੜ ਆਇਆ । ਉਸਨੇ ਮਿੰਨੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ । ਸ਼ਾਇਦ ਉਹ ਮਿੰਨੀ ਨੂੰ ਪਹਿਲਾਂ ਜਿੰਨੀ ਨਿੱਕੀ ਹੀ ਸਮਝਦਾ ਸੀ । ਕਹਾਣੀਕਾਰ ਨੇ ਫਿਰ ਉਸਨੂੰ ਕਿਹਾ ਕਿ ਅੱਜ ਘਰ ਵਿਚ ਬਹੁਤ ਕੰਮ ਹੈ । ਉਹ ਅੱਜ ਉਸਨੂੰ ਨਹੀਂ ਮਿਲ ਸਕੇਗਾ |

PSEB 7th Class Punjabi Solutions Chapter 5 ਕਾਬਲੀਵਾਲਾ

ਰਹਿਮਤ ਉਦਾਸ ਹੋਇਆ ਤੇ ਕਹਾਣੀਕਾਰ ਨੂੰ ਸਲਾਮ ਕਰ ਕੇ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ । ਕਹਾਣੀਕਾਰ ਉਸਨੂੰ ਵਾਪਸ ਬੁਲਾਉਣਾ ਚਾਹੁੰਦਾ ਹੈ, ਪਰ ਉਹ ਆਪ ਹੀ ਮੁੜ ਆਇਆ ਤੇ ਕਹਿਣ ਲੱਗਾ ਕਿ ਉਹ ਬੱਚੀ ਲਈ ਥੋੜ੍ਹਾ ਜਿਹਾ ਮੇਵਾ ਲਿਆਇਆ ਹੈ । ਕਹਾਣੀਕਾਰ ਨੇ ਉਸਨੂੰ ਪੈਸੇ ਦੇਣੇ ਚਾਹੇ, ਪਰ ਉਸ ਨੇ ਨਾ ਲਏ ਤੇ ਕਹਿਣ ਲੱਗਾ, “ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ । ਉਸਨੂੰ ਯਾਦ ਕਰ ਕੇ ਮੈਂ ਤੁਹਾਡੀ ਬੱਚੀ ਲਈ ਥੋੜਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ ।

ਉਸਨੇ ਆਪਣੀ ਜੇਬ ਵਿਚੋਂ ਕਾਗ਼ਜ਼ ਦਾ ਇਕ ਟੁਕੜਾ ਕੱਢਿਆ ।ਉਸ ਉੱਤੇ ਦੋ ਨਿੱਕੇ-ਨਿੱਕੇ ਹੱਥਾਂ ਦੀ ਛਾਪ ਸੀ । ਇਹ ਹੱਥਾਂ ਉੱਤੇ ਕਾਲਖ਼ ਲਾ ਕੇ ਉਨ੍ਹਾਂ ਦੇ ਨਿਸ਼ਾਨ ਲਏ ਹੋਏ ਸਨ ।ਇਸ ਤਰ੍ਹਾਂ ਆਪਣੀ ਬੱਚੀ ਦੀ ਯਾਦ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿਚ ਸੌਦਾ ਵੇਚਣ ਆਉਂਦਾ ਹੁੰਦਾ ਸੀ ।

ਇਹ ਦੇਖ ਦੇ ਕਹਾਣੀਕਾਰ ਦੀਆਂ ਅੱਖਾਂ ਭਰ ਆਈਆਂ ।ਉਸਨੇ ਸਭ ਕੁੱਝ ਭੁੱਲ ਕੇ ਮਿੰਨੀ ਨੂੰ ਬਾਹਰ ਬੁਲਾਇਆ । ਵਿਆਹ ਵੇਲੇ ਦੀ ਪੂਰੀ ਪੁਸ਼ਾਕ ਪਾਈ ਗਹਿਣਿਆਂ ਨਾਲ ਸਜੀ ਮਿੰਨੀ ਉਸ ਕੋਲ ਆ ਗਈ । ਉਸ ਨੂੰ ਵੇਖ ਕੇ ਰਹਿਮਤ ਹੱਕਾ-ਬੱਕਾ ਰਹਿ ਗਿਆ । ਕਿੰਨਾ ਚਿਰ ਉਹ ਕੋਈ ਗੱਲ ਨਾ ਕਰ ਸਕਿਆ । ਫਿਰ ਹੱਸ ਕੇ ਕਹਿਣ ਲੱਗਾ ‘‘ਝੱਲੀ ! ਸੱਸ ਦੇ ਘਰ ਜਾ ਰਹੀ ਏਂ ?” ਮਿੰਨੀ ਹੁਣ ਸੱਸ ਦਾ ਮਤਲਬ ਸਮਝ ਰਹੀ ਸੀ । ਉਸਦਾ ਚਿਹਰਾ ਸੰਗ ਨਾਲ ਲਾਲ ਹੋ ਗਿਆ ।

ਮਿੰਨੀ ਦੇ ਜਾਣ ਤੋਂ ਬਾਅਦ ਰਹਿਮਤ ਹਉਕਾ ਭਰ ਕੇ ਭੇਜੇ ਹੀ ਬਹਿ ਗਿਆ ਸ਼ਾਇਦ ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨਾ ਚਿਰ ਵਿਚ ਮਿੰਨੀ ਜਿੱਡੀ ਹੋ ਗਈ ਹੋਵੇਗੀ । ਉਹ ਉਸ ਦੀ ਯਾਦ ਵਿਚ ਗੁੰਮ ਹੋ ਗਿਆ । ਕਹਾਣੀਕਾਰ ਨੇ ਕੁੱਝ ਰੁਪਏ ਕੱਢ ਕੇ ਉਸਨੂੰ ਦਿੱਤੇ ਤੇ ਕਿਹਾ, “ਜਾਹ ਰਹਿਮਤ ! ਸੁਣ ਤੂੰ ਵੀ ਆਪਣੀ ਬੱਚੀ ਕੋਲ, ਆਪਣੇ ਦੇਸ਼ ਚਲਾ ਜਾ ।

PSEB 7th Class Punjabi Solutions Chapter 4 ਲਾਇਬਰੇਰੀ

Punjab State Board PSEB 7th Class Punjabi Book Solutions Chapter 4 ਲਾਇਬਰੇਰੀ Textbook Exercise Questions and Answers.

PSEB Solutions for Class 7 Punjabi Chapter 4 ਲਾਇਬਰੇਰੀ

(ਉ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ

(i) ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ ?
(ਉ) ਪ੍ਰਯੋਗਸ਼ਾਲਾ ਤੋਂ
(ਅ) ਲਾਇਬਰੇਰੀ ਤੋਂ
(ੲ) ਜਮਾਤ ਦੇ ਕਮਰੇ ਤੋਂ ।
ਉੱਤਰ :
(ਅ) ਲਾਇਬਰੇਰੀ ਤੋਂ ✓

(ii) ਅਗਿਆਨਤਾ ਕਿਵੇਂ ਦੂਰ ਹੁੰਦੀ ਹੈ ?
(ੳ) ਖੇਡ ਕੇ
(ਅ) ਘੁੰਮ-ਫਿਰ ਕੇ
(ੲ) ਪੁਸਤਕਾਂ ਪੜ੍ਹ ਕੇ ।
ਉੱਤਰ :
(ੲ) ਪੁਸਤਕਾਂ ਪੜ੍ਹ ਕੇ । ✓

PSEB 7th Class Punjabi Solutions Chapter 4 ਲਾਇਬਰੇਰੀ

(iii) ਚੰਗੀ ਸੋਚ ਕਿਵੇਂ ਬਣਦੀ ਹੈ ?
(ਉ) ਚੰਗੀਆਂ ਗੱਲਾਂ ਸਿੱਖ ਕੇ
(ਅ) ਵਿਹਲੇ ਰਹਿ ਕੇ
(ੲ) ਖਾ-ਪੀ ਕੇ ।
ਉੱਤਰ :
(ਉ) ਚੰਗੀਆਂ ਗੱਲਾਂ ਸਿੱਖ ਕੇ ✓

(iv) ਲਾਇਬਰੇਰੀ ਮਨ ਨੂੰ ਚੰਗੀ ਕਿਉਂ ਲਗਦੀ ਹੈ ?
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ
(ਅ) ਫ਼ਰਨੀਚਰ ਕਾਰਨ
(ੲ) ਫ਼ਰਸ਼ ਦੇ ਮੈਟ ਕਾਰਨ ।
ਉੱਤਰ :
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ ✓

(v) ਲਾਇਬਰੇਰੀ ਵਿੱਚ ਕੀ ਮਿਲਦਾ ਹੈ ?
(ਉ) ਵਿਹਲਾ ਸਮਾਂ
(ਆ) ਗਿਆਨ
(ਈ) ਵਰਦੀਆਂ ।
ਉੱਤਰ :
(ਆ) ਗਿਆਨ ✓

(ਅ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਸਤਕਾਂ ਪੜ੍ਹਨ ਨਾਲ ਕੀ ਮਿਲਦਾ ਹੈ ?
ਉੱਤਰ :
ਗਿਆਨ ।

ਪ੍ਰਸ਼ਨ 2.
ਪੜ੍ਹਨ ਲਈ ਵਿਹਲ ਕਿਸ ਕੋਲ ਹੁੰਦੀ ਹੈ ?
ਉੱਤਰ :
ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਵੇ ।

PSEB 7th Class Punjabi Solutions Chapter 4 ਲਾਇਬਰੇਰੀ

ਪ੍ਰਸ਼ਨ 3.
ਗਿਆਨ ਦੀ ਢੇਰੀ ਤੋਂ ਕੀ ਭਾਵ ਹੈ ?
ਉੱਤਰ :
ਬਹੁਤ ਸਾਰੀ ਜਾਣਕਾਰੀ ।

(ੲ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ
1. …………… ਦੀ ਲਾਇਬ੍ਰੇਰੀ,
ਜਿੱਥੇ ਲੱਗੀ ……………..।
2. ਪੁਸਤਕਾਂ ਕਰਦੀਆਂ ………….
…………… ਵਾਲੀ ਰੋਕਣ ਨੇਰੀ ।

3. ……………….. ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ …………… !
ਉੱਤਰ :
1. ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।

2. ਪੁਸਤਕਾਂ ਕਰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ‘ਨੇਰੀ ।

3. ਹਰ ਰਚਨਾ ਮੇਰੇ ਮਨ ਨੂੰ ਮੋਹੇ,
। ਛੋਟੀ ਹੋਵੇ ਭਾਵੇਂ ਲੰਮੇਰੀ ।

ਪ੍ਰਸ਼ਨ 2.
ਹੇਠ ਲਿਖੀਆਂ ਉਦਾਹਰਨਾਂ ਵੱਲ ਵੇਖ ਕੇ ਇੱਕੋ-ਜਿਹੀ ਅਵਾਜ਼ ਵਾਲੇ ਹੋਰ ਸ਼ਬਦ ਲਿਖੋ
ਢੇਰੀ, – ਦੇਰੀ – ‘ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – …………
ਆਵਣ – ……….. – …………..
ਚੜ੍ਹਦਾ – ……….. – …………..
ਜਲ – ……….. – …………..
ਉੱਤਰ :
ਢੇਰੀ – ਦੇਰੀ – ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – ਵਹਿੰਦਾ
ਆਵਣ – ਜਾਵਣ – ਖਾਵਣ
ਚੜ੍ਹਦਾ – ਫੜਦਾ – ਵੜਦਾ
ਜਲ – ਥਲ – ਫਲ

PSEB 7th Class Punjabi Solutions Chapter 4 ਲਾਇਬਰੇਰੀ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋਕਵੀਤਾ, ਵੇਹਲ, ਸ਼ੌਕ, ਨਮੀਆਂ-ਨਮੀਆਂ
ਉੱਤਰ :
ਕਵੀਤਾ – ਕਵਿਤਾ
ਵੇਹਲ – ਵਿਹਲ
ਛੌਕ -ਸ਼ੌਕ
ਨਮੀਆਂ-ਨਮੀਆਂ – ਨਵੀਆਂ-ਨਵੀਆਂ

ਪ੍ਰਸ਼ਨ 4.
ਅਧਿਆਪਕ ਦੁਆਰਾ ਵਿਦਿਆਰਥੀ ਨੂੰ ਲਾਇਬਰੇਰੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ ।
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਸਕੂਲ ਦਾ ਇਕ ਮਹੱਤਵਪੂਰਨ ਸਥਾਨ ਹੈ । ਇਹ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਮੌਜੂਦ ਗਿਆਨ ਦਾ ਅਥਾਹ ਭੰਡਾਰ ਹੈ । ਇਸ ਵਿਚ ਸੰਸਾਰ ਦੇ ਮਹਾਨ ਵਿਚਾਰਵਾਨ ਤੇ ਬੁੱਧੀਮਾਨ ਵਿਅਕਤੀ ਆਪਣੀਆਂ ਪੁਸਤਕਾਂ ਰਾਹੀਂ ਹਰ ਵਕਤ ਮੌਜੂਦ ਹਨ । ਲਾਇਬਰੇਰੀ ਵਿਚਲੀਆਂ ਅਲਮਾਰੀਆਂ ਅੰਦਰ ਸੁੱਟੀ ਇੱਕ ਨਜ਼ਰ ਤੋਂ ਹੀ ਸੰਸਾਰ ਦੇ ਇਨ੍ਹਾਂ ਮਹਾਨ ਲੇਖਕਾਂ ਦੇ ਨਾਂ ਸਾਨੂੰ ਨਜ਼ਰ ਆਉਣ ਲਗਦੇ ਹਨ ।

ਇੱਥੇ ਸ਼ੀਸ਼ੇ ਦੇ ਦਰਵਾਜ਼ਿਆਂ ਵਾਲੀਆਂ ਸਟੀਲ ਦੀਆਂ 30 ਅਲਮਾਰੀਆਂ ਹਨ । ਇਨ੍ਹਾਂ ਵਿਚ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਦੀਆਂ ਲਗਪਗ 10,000 ਪੁਸਤਕਾਂ ਮੌਜੂਦ ਹਨ । ਇਨ੍ਹਾਂ ਅਲਮਾਰੀਆਂ ਦਾ ਵਰਗੀਕਰਨ ਭਿੰਨ-ਭਿੰਨ ਭਾਸ਼ਾਵਾਂ-ਪੰਜਾਬੀ, ਹਿੰਦੀ ਤੇ ਅੰਗਰੇਜ਼ੀ-ਅਨੁਸਾਰ ਵੀ ਹੈ ਤੇ ਵਿਸ਼ਿਆਂ-ਸਾਹਿਤ, ਕਵਿਤਾ, ਡਰਾਮਾ, ਨਾਵਲ, ਕਹਾਣੀ, ਜੀਵਨੀਆਂ, ਸ਼ੈ-ਜੀਵਨੀਆਂ, ਇਤਿਹਾਸ, ਸਾਇੰਸ, ਮਨੋਵਿਗਿਆਨ, ਜਿਉਗਰਾਫ਼ੀ, ਆਮ-ਗਿਆਨ, ਦਿਲ ਪਰਚਾਵਾ, ਧਰਮ, ਮਹਾਨ ਕੋਸ਼, ਡਿਕਸ਼ਨਰੀਆਂ, ਸਰੀਰ-ਵਿਗਿਆਨ, ਅਰਥ-ਵਿਗਿਆਨ, ਬਨਸਪਤੀ-ਵਿਗਿਆਨ, ਰਾਜਨੀਤੀ-ਸ਼ਾਸਤਰ, ਧਰਮ, ਫਿਲਾਸਫ਼ੀ, ਵਣਜ-ਵਪਾਰ ਅਤੇ ਕੰਪਿਊਟਰ ਸਾਇੰਸ ਆਦਿ ਅਨੁਸਾਰ ਵੀ ।

ਇਹ ਲਾਇਬਰੇਰੀ ਗਿਆਨ ਦੇ ਚਾਹਵਾਨ ਵਿਦਿਆਰਥੀਆਂ ਉਨ੍ਹਾਂ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਲਈ ਪੂਰੀ ਤਰ੍ਹਾਂ ਸੰਪੰਨ, ਅਰਾਮਦਾਇਕ ਤੇ ਯੋਗ ਸਥਾਨ ਹੈ । ਇੱਥੇ ਪਾਠਕਾਂ ਦੇ ਬੈਠਣ ਲਈ ਬਹੁਤ ਸਾਰੇ ਮੇਜ਼ ਲੱਗੇ ਹੋਏ ਹਨ, ਜਿਨ੍ਹਾਂ ਦੇ ਨਾਲ ਗੱਦਿਆਂ ਵਾਲੀਆਂ ਕੁਰਸੀਆਂ ਹਨ, ਜਿਨ੍ਹਾਂ ਉੱਤੇ ਬੈਠ ਕੇ ਕੋਈ ਜਿੰਨਾ ਚਿਰ ਮਰਜ਼ੀ ਚਾਹੇ ਭਿੰਨ-ਭਿੰਨ ਕਿਤਾਬਾਂ ਤੇ ਵਿਸ਼ਿਆਂ ਦੇ ਅਧਿਐਨ ਦਾ ਲਾਭ ਉਠਾ ਸਕਦਾ ਹੈ । ਇਹ ਲਾਇਬਰੇਰੀ ਇਕ ਖੁੱਲਾ ਸਥਾਨ ਹੈ, ਇੱਥੇ ਤੁਸੀਂ ਜਿਹੜੀ ਵੀ ਪੁਸਤਕ ਚਾਹੋ ਲਾਇਬਰੇਰੀ ਵਿਚੋਂ ਚੁੱਕ ਕੇ ਮੇਜ਼ ਨਾਲ ਲੱਗੀ ਕੁਰਸੀ ਉੱਤੇ ਬੈਠ ਕੇ ਪੜ੍ਹ ਸਕਦੇ ਹੋ । ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਪੜ੍ਹਾਈ ਖ਼ਤਮ ਕਰਨ ਮਗਰੋਂ ਜਾਣ ਲੱਗੇ ਪੁਸਤਕ ਨੂੰ ਉਸੇ ਥਾਂ ਟਿਕਾ ਕੇ ਜਾਓ, ਜਿੱਥੋਂ ਤੁਸੀਂ ਚੁੱਕੀ ਸੀ ।

ਸਾਡੇ ਸਕੂਲ ਦੀ ਲਾਇਬਰੇਰੀ ਦਾ ਇੰਚਾਰਜ ਲਾਇਬਰੇਰੀ ਸਾਇੰਸ ਵਿਚ ਡਿਗਰੀ ਪ੍ਰਾਪਤ ਇਕ ਸਮਝਦਾਰ ਵਿਅਕਤੀ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਉਨ੍ਹਾਂ ਦੀ ਲੋੜ ਦੀਆਂ ਪੁਸਤਕਾਂ ਬਾਰੇ ਦੱਸਣ ਤੇ ਲੱਭਣ ਵਿਚ ਮੱਦਦ ਵੀ ਕਰਦਾ ਹੈ ।

ਇਸ ਲਾਇਬਰੇਰੀ ਦੇ ਇਕ ਪਾਸੇ ਇੱਕ ਵੱਡਾ ਮੇਜ਼ ਲੱਗਾ ਹੋਇਆ ਹੈ ਜਿਸ ਦੇ ਦੁਆਲੇ ਪੰਦਰਾਂ-ਵੀਹ ਕੁਰਸੀਆਂ ਪਈਆਂ ਹਨ । ਇਸ ਮੇਜ਼ ਉੱਤੇ ਭਿੰਨ-ਭਿੰਨ ਭਾਸ਼ਾਵਾਂ ਦੀਆਂ ਅਖ਼ਬਾਰਾਂ ਤੇ ਭਿੰਨ-ਭਿੰਨ ਵਿਸ਼ਿਆਂ ਤੇ ਖੇਤਰਾਂ ਨਾਲ ਸੰਬੰਧਿਤ ਮੈਗਜ਼ੀਨ ਪਏ ਹਨ । ਵਿਦਿਆਰਥੀਆਂ ਦੇ ਮਨ ਵਿੱਚ ਪੜ੍ਹਾਈ ਦੀ ਖਿੱਚ ਪੈਦਾ ਕਰਨ ਲਈ ਬਹੁਤ ਸਾਰੇ ਤਸਵੀਰਾਂ ਵਾਲੇ ਮੈਗਜ਼ੀਨ ਹਨ । ਇਸ ਲਾਇਬਰੇਰੀ ਵਿੱਚੋਂ ਕਿਤਾਬਾਂ ਘਰ ਲਿਜਾਣ ਦੀ ਸਹੂਲਤ ਵੀ ਹੈ । ਛੋਟੀ ਕਲਾਸ ਦਾ ਵਿਦਿਆਰਥੀ ਕੇਵਲ ਇਕ ਕਿਤਾਬ ਹੀ ਘਰ ਲਿਜਾ ਸਕਦਾ ਹੈ, ਪਰ ਵੱਡੀ ਕਲਾਸ ਵਾਲਾਂ ਦੋ ।

ਕੋਈ ਵਿਦਿਆਰਥੀ ਇਕ ਹਫ਼ਤੇ ਦੇ ਸਮੇਂ ਤੋਂ ਵੱਧ ਆਪਣੇ ਕੋਲੋਂ ਕਿਤਾਬ ਨਹੀਂ ਰੱਖ ਸਕਦਾ ਨਹੀਂ ਤਾਂ ਉਸ ਨੂੰ ਇੱਕ ਰੁਪਇਆ ਰੋਜ਼ਾਨਾ ਜੁਰਮਾਨਾ ਦੇਣਾ ਪੈਂਦਾ ਹੈ । ਕਿਤਾਬਾਂ ਗੁਆਚਣ ਜਾਂ ਪਾਟਣ ਦੀ ਸੂਰਤ ਵਿਚ ਵੀ ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ।

ਸਾਡੇ ਸਕੂਲ ਦੀ ਇਹ ਲਾਇਬਰੇਰੀ ਸਚਮੁੱਚ ਹੀ ਸਾਡੇ ਸਕੂਲ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਬਹੁਤ ਹੀ ਸਹਾਇਕ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀ ਹੈ । ਕਈ ਮਾਪੇ ਵੀ ਇਸ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰ ਸਕਦੇ ਹਨ । ਜਿਸ ਨੂੰ ਇਕ ਵਾਰ ਇੱਥੇ ਕਿਤਾਬਾਂ ਪੜ੍ਹਨ ਦੀ ਚੇਟਕ ਲਗ ਜਾਂਦੀ ਹੈ, ਉਹ ਹਮੇਸ਼ਾ ਨਵੀਆਂ ਕਿਤਾਬਾਂ ਦੀ ਭਾਲ ਵਿੱਚ ਰਹਿੰਦਾ ਹੈ, ਤੇ ਆਪਣੇ ਆਪ ਨੂੰ ਗਿਆਨ ਨਾਲ ਭਰਪੂਰ ਕਰਦਾ ਰਹਿੰਦਾ ਹੈ । ਇਸ ਨਾਲ ਉਹ ਚੰਗਾ ਵਿਦਿਆਰਥੀ ਵੀ ਬਣਦਾ ਹੈ ਤੇ ਚੰਗਾ ਨਾਗਰਿਕ ਵੀ । ਸਾਡੇ ਸੀਪਲ ਸਾਹਿਬ ਹਮੇਸ਼ਾ ਲਾਇਬਰੇਰੀ ਵਿਚ ਚੰਗੀਆਂ ਕਿਤਾਬਾਂ ਰੱਖਣ ਦੇ ਤੇ ਇਸ ਨੂੰ ਵਧੇਰੇ ਉਪਯੋਗੀ ਬਣਾਉਣ ਦੇ ਯਤਨ ਵਿਚ ਰਹਿੰਦੇ ਹਨ । ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ।

PSEB 7th Class Punjabi Solutions Chapter 4 ਲਾਇਬਰੇਰੀ

ਕਾਵਿ ਟੋਟਿਆਂ ਦੇ ਸਰਲ ਅਰਥ

(ਉ) ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।
ਨਵੀਆਂ-ਨਵੀਆਂ ਪੜ੍ਹਾਂ ਪੁਸਤਕਾਂ ।
ਪੜਨ ਵਿੱਚ ਮੈਂ ਕਰਾਂ ਨਾ ਦੇਰੀ ।
ਆਪਣੇ ਸਾਥੀਆਂ ਨਾਲ ਮੈਂ ਅਕਸਰ,
ਚਾਈਂ-ਚਾਈਂ ਲਾਉਂਦਾ ਫੇਰੀ ।
ਸਕੂਲ ਮੇਰੇ ਦੀ ………….. !

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ । ਇੱਥੇ ਜਾ ਕੇ ਮੈਂ ਬਿਨਾਂ ਦੇਰ ਕੀਤਿਆਂ ਨਵੀਆਂ-ਨਵੀਆਂ ਪੁਸਤਕਾਂ ਪੜ੍ਹਦਾ ਹਾਂ । ਇੱਥੇ ਮੈਂ ਅਕਸਰ ਆਪਣੇ ਸਾਥੀਆਂ ਦੇ ਨਾਲ ਬੜੇ ਚਾਅ ਨਾਲ ਫੇਰਾ ਮਾਰਨ ਜਾਂਦਾ ਹਾਂ, ਤਾਂ ਜੋ ਮੈਂ ਨਵੀਆਂ ਤੋਂ ਨਵੀਆਂ ਪੁਸਤਕਾਂ ਪੜ੍ਹ ਸਕਾਂ ।

ਔਖੇ ਸ਼ਬਦਾਂ ਦੇ ਅਰਥ :
ਅਕਸਰ-ਆਮ ਕਰ ਕੇ । ਚਾਈਂ-ਚਾਈਂ-ਚਾਅ ਨਾਲ ।

(ਅ) ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ,
ਸੋਚ ਬਣਾਉਂਦੀ ਹੋਰ ਚੰਗੇਰੀ ।
ਹਰ ਰਚਨਾ ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ ਲਮੇਰੀ ।
ਸਕੂਲ ਮੇਰੇ ਦੀ …………

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਆਪਣੇ ਸਕੂਲ ਦੀ ਲਾਇਬਰੇਰੀ ਵਿਚ ਜਾ ਕੇ ਮੈਂ ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ ਆਪਣੀ ਸੋਚ-ਵਿਚਾਰ ਨੂੰ ਪਹਿਲਾਂ ਤੋਂ ਚੰਗੀ ਬਣਾਉਣੀ ਚਾਹੁੰਦਾ ਹਾਂ । ਲਾਇਬਰੇਰੀ ਦੀਆਂ ਪੁਸਤਕਾਂ ਵਿਚ ਦਰਜ ਹਰ ਇਕ ਰਚਨਾ ਭਾਵੇਂ ਉਹ ਛੋਟੀ ਹੋਵੇ ਜਾਂ ਲੰਮੇਰੀ, ਉਹ ਮੇਰੇ ਮਨ ਨੂੰ ਮੋਹ ਲੈਂਦੀ ਹੈ । ਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਪੜਾਂ ।

ਔਖੇ ਸ਼ਬਦਾਂ ਦੇ ਅਰਥ : ਮੋਹ-ਖਿੱਚੇ ।

PSEB 7th Class Punjabi Solutions Chapter 4 ਲਾਇਬਰੇਰੀ

(ਈ) ਜਿਸ ਨੂੰ ਸ਼ੌਕ ਪੜ੍ਹਨ ਦਾ ਪੈ ਜਾਏ,
ਪੜ੍ਹਨ ਲਈ ਉਸ ਕੋਲ ਵਿਹਲੇ ਬਥੇਰੀ ।
ਪੁਸਤਕਾਂ ਦਿੰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ਰੀ ॥
ਸਕੂਲ ਮੇਰੇ ਦੀ ……….. !

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਮੈਨੂੰ ਬਹੁਤ ਚੰਗੀ ਲਗਦੀ ਹੈ । ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਂਦਾ ਹੈ, ਉਸ ਨੂੰ ਇਸ ਕੰਮ ਲਈ ਬਥੇਰੀ ਵਿਹਲ ਮਿਲ ਜਾਂਦੀ ਹੈ । ਪੁਸਤਕਾਂ ਸਾਨੂੰ ਗਿਆਨ ਦਾ ਚਾਨਣ ਦਿੰਦੀਆਂ ਹਨ । ਇਹ ਅਗਿਆਨਤਾ ਦੀ ਹਨੇਰੀ ਨੂੰ ਰੋਕ ਕੇ ਸਾਨੂੰ ਉਸ ਤੋਂ ਬਚਾਉਂਦੀਆਂ ਹਨ ਤੇ ਸਾਨੂੰ ਗਿਆਨਵਾਨ ਬਣਾਉਂਦੀਆਂ ਹਨ ।

ਔਖੇ ਸ਼ਬਦਾਂ ਦੇ ਅਰਥ :
ਅਗਿਆਨਤਾ-ਜਾਣਕਾਰੀ ਨਾ ਹੋਣਾ ।

(ਸ) ਵੰਨ-ਸੁਵੰਨੀਆਂ ਤੱਕ ਪੁਸਤਕਾਂ,
ਮਨ ਨੂੰ ਭਾਉਂਦੀ ਲਾਇਬ੍ਰੇਰੀ ।
ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।

ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਬਹੁਤ ਸਾਰੀਆਂ ਪੁਸਤਕਾਂ ਹਨ । ਇਸ ਕਰਕੇ ਇਹ ਮੇਰੇ ਮਨ ਨੂੰ ਬਹੁਤ ਚੰਗੀ ਲਗਦੀ ਹੈ । ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

Punjab State Board PSEB 7th Class Punjabi Book Solutions Chapter 3 ਰਾਣੀ ਸਾਹਿਬ ਕੌਰ Textbook Exercise Questions and Answers.

PSEB Solutions for Class 7 Punjabi Chapter 3 ਰਾਣੀ ਸਾਹਿਬ ਕੌਰ

(ਉ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਖ਼ਿਆਲਾਂ ਨੇ ਰਾਣੀ ਸਾਹਿਬ ਕੌਰ ਨੂੰ ਟਿਕ ਕੇ ਨਾ ਬੈਠਣ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਨੇ ਜਦੋਂ ਰਿਆਸਤ ਪਟਿਆਲਾ ਦੀ ਨਿੱਘਰਦੀ ਹਾਲਤ ਬਾਰੇ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੁਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ ।

ਪ੍ਰਸ਼ਨ 2.
ਬੀਬੀ ਸਾਹਿਬ ਕੌਰ ਨੇ ਪਟਿਆਲੇ ਆ ਕੇ ਰਿਆਸਤ ਦੇ ਪ੍ਰਬੰਧ ਨੂੰ ਕਿਵੇਂ ਠੀਕ ਕੀਤਾ ?
ਉੱਤਰ :
ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ । ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ । ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 3.
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪਣੇ ਭਾਸ਼ਨ ਵਿਚ ਕੀ ਕੁੱਝ ਕਿਹਾ ?
ਉੱਤਰ :
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ । ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ । ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ । ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ ।

ਪ੍ਰਸ਼ਨ 4.
ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦੀ ਫ਼ੌਜ ਨੂੰ ਕਿਸ ਤਰ੍ਹਾਂ ਹਰਾਇਆ ?
ਉੱਤਰ :
ਜਦੋਂ ਦਿਨ ਭਰ ਦੀ ਲੜਾਈ ਵਿਚ ਦੋਵੇਂ ਧਿਰਾਂ ਸਿਰ ਧੜ ਦੀ ਬਾਜ਼ੀ ਲਾ ਕੇ ਲੜੀਆਂ, ਤਾਂ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ । ਰਾਣੀ ਸਾਹਿਬ ਕੌਰ ਨੇ ਆਪਣੇ ਸਰਦਾਰਾਂ ਨੂੰ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਵੈਰੀ ਥੱਕੇ-ਟੁੱਟੇ ਹਨ । ਹੁਣ ਉਹ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ । ਜੇਕਰ ਉਹ ਰਾਤ ਨੂੰ ਉਨ੍ਹਾਂ ਉੱਪਰ ਹਮਲਾ ਬੋਲਣ, ਤਾਂ ਉਹ ਨਾ ਨੱਸ ਸਕਣਗੇ ਤੇ ਨਾ ਹੀ ਲੜ ਸਕਣਗੇ । ਸਰਦਾਰਾਂ ਨੇ ਰਾਣੀ ਦੀ ਗੱਲ ਮੰਨ ਕੇ ਰਾਤ ਨੂੰ ਅਚਨਚੇਤ ਮਰਹੱਟਿਆਂ ਉੱਪਰ ਭਿਆਨਕ ਹਮਲਾ ਬੋਲ ਦਿੱਤਾ । ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਦੌੜ ਗਏ । ਇਸ ਤਰ੍ਹਾਂ ਰਾਣੀ ਨੇ ਮਰਹੱਟਿਆਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 5.
ਪਾਠ ਦੇ ਆਧਾਰ ‘ਤੇ ਰਾਣੀ ਸਾਹਿਬ ਕੌਰ ਦਾ ਜੀਵਨ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਰਾਣੀ ਸਾਹਿਬ ਕੌਰ ਪਟਿਆਲੇ ਦੀ ਬਹਾਦਰ ਇਸਤਰੀ ਸੀ । ਉਹ ਫ਼ਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ । ਉਸ ਦੇ ਪਿਤਾ ਮਹਾਰਾਜਾ ਅਮਰ ਸਿੰਘ ਦੀ ਮੌਤ ਮਗਰੋਂ ਉਸ ਦਾ ਸੱਤਾਂ ਸਾਲਾਂ ਦੀ ਉਮਰ ਦਾ ਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ । ਸਿੱਟੇ ਵਜੋਂ ਵਾਰੀ-ਵਾਰੀ ਜਿਸ ਵਜ਼ੀਰ ਨੇ ਵੀ ਰਾਜ ਦੀ ਵਾਗ-ਡੋਰ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ । ਫਲਸਰੂਪ ਰਿਆਸਤ ਦੀ ਹਾਲਤ ਨਿੱਘਰਦੀ ਗਈ ।

ਇਹ ਖ਼ਬਰ ਜਦੋਂ ਰਾਣੀ ਸਾਹਿਬ ਕੌਰ ਨੂੰ ਪਹੁੰਚੀ, ਤਾਂ ਉਸ ਦਾ ਦਿਲ ਕੰਬ ਗਿਆ । ਉਹ ਪਟਿਆਲੇ ਨਾਲ ਪੇਕਿਆਂ ਦੇ ਰਿਸ਼ਤੇ ਕਾਰਨ, ਕੌਮ ਦੀ ਰਿਆਸਤ ਦੇ ਖ਼ਤਰੇ ਵਿਚ ਪੈਣ ਕਾਰਨ ਤੇ ਛੋਟੇ ਭਰਾ ਸਾਹਿਬ ਸਿੰਘ ਨਾਲ ਪਿਆਰ ਕਾਰਨ ਟਿਕ ਕੇ ਨਾ ਬੈਠ ਸਕੀ । ਉਹ ਆਪਣੇ ਪਤੀ ਤੋਂ ਆਗਿਆ ਲੈ ਕੇ ਪਟਿਆਲੇ ਆ ਗਈ ।

ਪਟਿਆਲੇ ਆ ਕੇ ਉਸ ਨੇ ਰਾਜ ਦੀ ਵਾਗ-ਡੋਰ ਆਪਣੇ ਹੱਥ ਲੈ ਲਈ ਤੇ ਵੱਢੀਖੋਰ ਸਰਦਾਰਾਂ ਨੂੰ ਸਜ਼ਾਵਾਂ ਦੇ ਕੇ ਦੋ ਸਾਲਾਂ ਵਿਚ ਸਾਰਾ ਪ੍ਰਬੰਧ ਠੀਕ ਕਰ ਦਿੱਤਾ । ਇਨੀਂ-ਦਿਨੀਂ ਅੰਗਰੇਜ਼ ਅਫ਼ਸਰ ਟਾਮਸਨ ਨੇ ਜੀਂਦ ਦੀ ਰਿਆਸਤ ਉੱਪਰ ਹੱਲਾ ਬੋਲ ਦਿੱਤਾ । ਨੀਂਦ ਦੇ ਮਹਾਰਾਜੇ ਦੀ ਫ਼ੌਜ ਉਸ ਦੇ ਸਾਹਮਣੇ ਟਿਕ ਨਾ ਸਕੀ । ਇਹ ਖ਼ਬਰ ਸੁਣ ਕੇ ਰਾਣੀ ਸਾਹਿਬ ਕੌਰ ਆਪ ਫ਼ੌਜ ਲੈ ਕੇ ਉੱਥੇ ਪੁੱਜੀ ਤੇ ਉਸ ਨੇ ਟਾਮਸਨ ਦੀ ਫ਼ੌਜ ਨੂੰ ਨੀਂਦ ਵਿਚੋਂ ਕੱਢ ਦਿੱਤਾ ।

1794 ਵਿਚ ਰਾਣੀ ਸਾਹਿਬ ਕੌਰ ਨੂੰ ਹਰਕਾਰੇ ਰਾਹੀਂ ਖ਼ਬਰ ਮਿਲੀ ਕਿ ਅੰਟਾ ਰਾਓ ਮਰਹੱਟਾ ਫ਼ੌਜ ਲੈ ਕੇ ਆ ਰਿਹਾ ਹੈ ਤੇ ਉਹ ਪਟਿਆਲੇ ਉੱਪਰ ਅਚਾਨਕ ਹਮਲਾ ਕਰਨ ਦਾ ਇਰਾਦਾ ਰੱਖਦਾ ਹੈ । ਰਾਣੀ ਨੇ ਇਕ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਜ਼ਾਦੀ ਦੀ ਰੱਖਿਆ ਲਈ ਅੰਟਾ ਰਾਓ ਦਾ ਟਾਕਰਾ ਕਰਨ ਲਈ ਡਟ ਜਾਣਾ ਚਾਹੀਦਾ ਹੈ ।

ਉਸ ਦੇ ਭਾਸ਼ਨ ਨਾਲ ਸਭ ਦਾ ਖੂਨ ਖੌਲ ਉੱਠਿਆ ਤੇ ਜੰਗ ਲਈ ਤਿਆਰ ਹੋ ਗਏ । ਮਰਦਾਨਪੁਰ ਵਿਖੇ ਅੰਟਾ ਰਾਓ ਤੇ ਲਛਮਣ ਰਾਓ 30,000 ਦੀ ਫ਼ੌਜ ਲੈ ਕੇ ਆ ਗਏ ਤੇ ਰਾਣੀ ਵੀ ਸੱਤ ਕੁ ਹਜ਼ਾਰ ਸੂਰਮੇ ਲੈ ਕੇ ਮੈਦਾਨ ਵਿਚ ਆ ਗਈ ।

ਜੰਗ ਸ਼ੁਰੂ ਹੋਣ ਤੋਂ ਪਹਿਲਾਂ ਰਾਣੀ ਨੇ ਅੰਟਾ ਰਾਓ ਨੂੰ ਚਿੱਠੀ ਲਿਖ ਕੇ ਕਿਹਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤੇ ਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚੁੱਪ-ਚਾਪ ਬੈਠੇ ਰਹਿਣ । ਉਸ ਨੇ ਉਸਨੂੰ ਵਾਪਸ ਮੁੜ ਜਾਣ ਜਾਂ ਜੰਗ ਵਿਚ ਦੋ-ਹੱਥ ਕਰਨ ਲਈ ਕਿਹਾ ।

ਇਸ ਪਿੱਛੋਂ ਦੋਹਾਂ ਧਿਰਾਂ ਵਿਚਕਾਰ ਭਿਆਨਕੇ ਯੁੱਧ ਸ਼ੁਰੂ ਹੋ ਗਿਆ । ਬਹੁਤ ਮਾਰ-ਵੱਢ ਹੋਈ । ਅੰਤ ਸ਼ਾਮ ਪੈਣ ਨਾਲ ਲੜਾਈ ਮੱਠੀ ਪੈ ਗਈ । ਰਾਣੀ ਸਾਹਿਬ ਕੌਰ ਨੇ ਸਰਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਰਾਤੀਂ ਸੁੱਤੇ ਪਏ ਵੈਰੀਆਂ ਉੱਪਰ ਅਚਾਨਕ ਹਮਲਾ ਬੋਲਣ । ਸਿੰਘਾਂ ਨੇ ਇਸੇ ਤਰ੍ਹਾਂ ਹੀ ਕੀਤਾ । ਇਕ ਘੰਟੇ ਦੀ ਲੜਾਈ ਪਿੱਛੋਂ ਮਰਹੱਟਿਆਂ ਵਿਚ ਭਾਜੜ ਪੈ ਗਈ ਤੇ ਰਾਣੀ ਸਾਹਿਬ ਕੌਰ ਨੂੰ ਫ਼ਤਹਿ ਪ੍ਰਾਪਤ ਹੋਈ ।

ਇਸ ਪ੍ਰਕਾਰ ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲਾ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚੋਂ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 6.
ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਦੇ ਪੰਜਾਬੀ ਦੇ ਸ਼ਬਦ ਲਿਖੋ
कांपना, मायका, अहम्, रिश्वतखोर, नमक-हराम, शर्म (इज्जत), आक्रमण ।
ਉੱਤਰ :
कांपना – ਕੰਬਣਾ
मायका – ਪੇਕੇ
अहम् – ਅਣਖ
रिश्वतखोर – ਵੱਢੀਖੇਰ
नमक-हराम – ਲੈਣ ਗਰਮ
शर्म (इज्जत) – ਲਾਮ
आक्रमण – ਚੱਲਾ

ਪ੍ਰਸ਼ਨ 7.
ਹੇਠਾਂ ਦੇਵਨਾਗਰੀ ਵਿਚ ਲਿਖੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
उबलना, बागडोर, बिगुल, शाम ।
ਉੱਤਰ :
उबलना – ਉਬਲਣਾ
बागडोर – ਵਾਗਡੋਰ
बिगुल – ਬਿਗਲ
शाम (पी:09) ਸੰਝ

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

(ਅ) ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ-ਠੀਕ ਉੱਤਰ ਅੱਗੇ ਦਾ ਨਿਸ਼ਾਨ ਲਾਓ

(i) ਰਾਣੀ ਸਾਹਿਬ ਕੌਰ ਕਿੱਥੇ ਆ ਗਏ ?
(ਉ) ਜੀਂਦ
(ਅ) ਪਟਿਆਲਾ
(ਈ) ਫ਼ਤਿਹਗੜ੍ਹ
ਉੱਤਰ :
(ਅ) ਪਟਿਆਲਾ ✓

(ii) ਟਾਮਸਨ ਨੇ ਕਿਹੜੀ ਰਿਆਸਤ ਉੱਤੇ ਹਮਲਾ ਕੀਤਾ ?
(ਉ) ਪਟਿਆਲਾ
(ਅ) ਫ਼ਤਿਹਗੜ੍ਹ
(ਈ) ਨੀਂਦ ।
ਉੱਤਰ :
(ਈ) ਨੀਂਦ । ✓

(iii) ਮਰਹੱਟੇ ਸਰਦਾਰਾਂ ਦੀ ਫ਼ੌਜ ਕਿੰਨੀ ਸੀ ?
(ਉ) ਤੀਹ ਹਜ਼ਾਰ
(ਅ) ਸੱਤ ਹਜ਼ਾਰ
(ਇ) ਦਸ ਹਜ਼ਾਰ ।
ਉੱਤਰ :
(ਉ) ਤੀਹ ਹਜ਼ਾਰ ✓

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

(iv) ਰਾਣੀ ਸਾਹਿਬ ਕੌਰ ਅਤੇ ਮਰਹੱਟੇ ਸਰਦਾਰਾਂ ਦਰਮਿਆਨ ਯੁੱਧ ਕਿਸ ਸਥਾਨ ਤੇ ਹੋਇਆ ?
(ਉ) ਜੀਂਦ
(ਅ) ਪਟਿਆਲਾ
(ਇ) ਮਰਦਾਂਪੁਰ ।
ਉੱਤਰ :
(ਇ) ਮਰਦਾਂਪੁਰ । ✓

(v) ਰਾਣੀ ਸਾਹਿਬ ਕੌਰ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ ?
(ਉ) ਸੱਤ ਹਜ਼ਾਰ
(ਅ) ਤੀਹ ਹਜ਼ਾਰ
(ਇ) ਅਠਾਰਾਂ ਹਜ਼ਾਰ ।
ਉੱਤਰ :
(ਉ) ਸੱਤ ਹਜ਼ਾਰ ✓

(ਇ) ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਹਾਰਾਜਾ ਅਮਰ ਸਿੰਘ ਤੋਂ ਬਾਅਦ ਗੱਦੀ ‘ਤੇ ਕੌਣ ਬੈਠਾ ?
ਉੱਤਰ :
ਸਾਹਿਬ ਸਿੰਘ ।

ਪ੍ਰਸ਼ਨ 2.
ਰਾਣੀ ਸਾਹਿਬ ਕੌਰ ਕਿੱਥੇ ਵਿਆਹੀ ਹੋਈ ਸੀ ?
ਉੱਤਰ :
ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ।

ਪ੍ਰਸ਼ਨ 3.
ਪਟਿਆਲਾ ਰਿਆਸਤ ਵਲ ਕੌਣ ਵਧਦੇ ਆ ਰਹੇ ਸਨ ?
ਉੱਤਰ :
ਅੰਟਾ ਰਾਓ ਮਰਹੱਟਾ ਅਤੇ ਲਛਮਣ ਰਾਓ ਮਰਹੱਟਾ ।

ਪ੍ਰਸ਼ਨ 4.
ਮਰਦਾਂਪੁਰ ਵਿਖੇ ਕਿਹੜੀਆਂ ਧਿਰਾਂ ਦਰਮਿਆਨ ਮੁਕਾਬਲਾ ਹੋਇਆ ?
ਉੱਤਰ :
ਮਰਦਾਂਪੁਰ ਵਿਖੇ ਰਾਣੀ ਸਾਹਿਬ ਕੌਰ ਦੀ ਫ਼ੌਜ ਦਾ ਅੰਟਾ ਰਾਓ ਮਰਹੱਟੇ ਅਤੇ ਲਛਮਣ ਰਾਓ ਮਰਹੱਟੇ ਦੀਆਂ ਫ਼ੌਜਾਂ ਨਾਲ ਮੁਕਾਬਲਾ ਹੋਇਆ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 5.
ਮਰਹੱਟਿਆਂ ਨੂੰ ਕਿਸ ਨੇ ਹਰਾਇਆ ?
ਉੱਤਰ :
ਮਰਹੱਟਿਆਂ ਨੂੰ ਰਾਣੀ ਸਾਹਿਬ ਕੌਰ ਦੀ ਅਗਵਾਈ ਹੇਠਲੀ ਫ਼ੌਜ ਨੇ ਹਰਾਇਆ ।

(ਸ) ਸਖੇਪ ਉਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਖ਼ਿਆਲਾਂ ਨੇ ਰਾਣੀ ਸਾਹਿਬ ਕੌਰ ਨੂੰ ਟਿਕ ਕੇ ਨਾ ਬੈਠਣ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਨੇ ਜਦੋਂ ਰਿਆਸਤ ਪਟਿਆਲਾ ਦੀ ਨਿੱਘਰਦੀ ਹਾਲਤ ਬਾਰੇ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੁਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ ।

ਪ੍ਰਸ਼ਨ 2.
ਰਾਣੀ ਸਾਹਿਬ ਕੌਰ ਨੇ ਪਟਿਆਲਾ ਰਿਆਸਤ ਦਾ ਪ੍ਰਬੰਧ ਕਿਵੇਂ ਚਲਾਇਆ ?
ਉੱਤਰ :
ਪਟਿਆਲੇ ਆ ਕੇ ਬੀਬੀ ਸਾਹਿਬ ਕੌਰ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠੇ ਕੀਤਾ ਤੇ ਰਿਆਸਤ ਦੀ ਸਾਰੀ ਹਾਲਤ ਦੱਸ ਕੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ । ਹਰ ਮਹਿਕਮੇ ਦੀ ਨਿਗਰਾਨੀ ਆਪਣੇ ਹੱਥਾਂ ਵਿਚ ਲੈ ਕੇ ਉਸ ਨੇ ਰਾਜ ਦੇ ਅੰਦਰਲੇ ਪ੍ਰਬੰਧ ਨੂੰ ਸੁਧਾਰਨ ਲਈ ਵੱਢੀ-ਖੋਰ ਸਰਦਾਰਾਂ ਨੂੰ ਸਜ਼ਾਵਾਂ ਦਿੱਤੀਆਂ । ਇਸ ਤਰ੍ਹਾਂ ਦੋ ਸਾਲਾਂ ਦੀ ਕਠਿਨ ਮਿਹਨਤ ਪਿੱਛੋਂ ਬੀਬੀ ਸਾਹਿਬ ਕੌਰ ਨੇ ਅਕਲਮੰਦੀ ਤੇ ਬਹਾਦਰੀ ਨਾਲ ਸਾਰੇ ਪ੍ਰਬੰਧ ਨੂੰ ਠੀਕ ਕਰ ਲਿਆ ।

ਪ੍ਰਸ਼ਨ 3.
ਹਰਕਾਰੇ ਨੇ ਕੀ ਸੂਚਨਾ ਦਿੱਤੀ ?
ਉੱਤਰ :
ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਸੂਚਨਾ ਦਿੱਤੀ ਕਿ ਅੰਟਾ ਰਾਓ ਮਰਹੱਟੇ ਦਾ ਖ਼ਿਆਲ ਪਟਿਆਲੇ ਉੱਤੇ ਅਚਾਨਕ ਹਮਲਾ ਕਰਨ ਦਾ ਹੈ ਤੇ ਉਹ ਰਿਆਸਤ ਪਟਿਆਲੇ ਵਲ ਵਧਦਾ ਆ ਰਿਹਾ ਹੈ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 4.
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਆਪ ਭਾਸ਼ਨ ਵਿਚ ਕੀ ਕਿਹਾ ?
ਉੱਤਰ :
ਮਰਹੱਟਿਆਂ ਦਾ ਮੁਕਾਬਲਾ ਕਰਨ ਲਈ ਰਾਣੀ ਸਾਹਿਬ ਕੌਰ ਨੇ ਸ਼ਾਹੀ ਦਰਬਾਰ ਲਾ ਕੇ ਆਪਣੇ ਸਰਦਾਰਾਂ ਤੇ ਦਰਬਾਰੀਆਂ ਨੂੰ ਭਾਸ਼ਨ ਦਿੰਦਿਆਂ ਕਿਹਾ ਕਿ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੂ ਲੱਗ ਚੁੱਕਾ ਹੈ । ਉਹ ਪਟਿਆਲੇ ਨੂੰ ਲੁੱਟਣਾ ਤੇ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹਨ । ਜੇ ਉਹ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦਾ ਮੁੱਲ ਕੁਰਬਾਨੀ ਵਿਚ ਤਾਰਨਾ ਪਵੇਗਾ । ਇਸ ਲਈ ਉਨ੍ਹਾਂ ਨੂੰ ਇਕੱਠੇ ਹੋ ਕੇ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਹ ਉਨ੍ਹਾਂ ਸਭ ਲਈ ਇਮਤਿਹਾਨ ਦਾ ਵਕਤੇ ਹੈ ।

ਪ੍ਰਸ਼ਨ 5.
ਰਾਣੀ ਸਾਹਿਬ ਕੌਰ ਦੀ ਜਿੱਤ ਨੇ ਕੀ ਸਿੱਧ ਕਰ ਦਿੱਤਾ ?
ਉੱਤਰ :
ਰਾਣੀ ਸਾਹਿਬ ਕੌਰ ਦੀ ਜਿੱਤ ਨੇ ਸਿੱਧ ਕਰ ਦਿੱਤਾ ਕਿ ਦੇਸ਼ ਦੇ ਅਤੇ ਇਸ ਕੌਮ ਦੇ ਕੇਵਲ ਮਰਦ ਹੀ ਬਹਾਦਰ ਨਹੀਂ, ਸਗੋਂ ਔਰਤਾਂ ਵੀ ਉਨ੍ਹਾਂ ਤੋਂ ਕਿਸੇ ਗੱਲੋਂ ਪਿੱਛੇ ਨਹੀਂ । ਉਹ ਵੀ ਲੋੜ ਪੈਣ ਤੇ ਦੁਸ਼ਮਣਾਂ ਨਾਲ ਟੱਕਰ ਲੈ ਸਕਦੀਆਂ ਹਨ ।

(ਹ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਪ੍ਰਬੰਧਕ, ਨਿਗਰਾਨੀ, ਅਚਨਚੇਤ, ਸਲਾਹ, ਬਹਾਦਰੀ, ਭਗਦੜ ।
ਉੱਤਰ :
1. ਪ੍ਰਬੰਧਕ (ਪ੍ਰਬੰਧ ਕਰਨ ਵਾਲਾ) – ਪ੍ਰਬੰਧਕਾਂ ਦੀ ਨਲਾਇਕੀ ਕਾਰਨ ਇਹ ਸਮਾਗਮ ਸਫ਼ਲ ਨਾ ਹੋਇਆ ।
2. ਨਿਗਰਾਨੀ (ਦੇਖ-ਰੇਖ) – ਯਤੀਮ ਬੱਚੇ ਆਪਣੇ ਚਾਚੇ ਦੀ ਨਿਗਰਾਨੀ ਹੇਠ ਪਲ ਰਹੇ ਹਨ ।
3. ਅਚਨਚੇਤ (ਅਚਾਨਕ, ਬਿਨਾਂ ਅਗਾਊਂ ਸੂਚਨਾ ਤੋਂ) – ਕਲ੍ਹ ਅਚਨਚੇਤ ਹੀ ਉਸਦੀ ਸਿਹਤ ਖ਼ਰਾਬ ਹੋ ਗਈ ।
4. ਸਲਾਹ (ਖ਼ਿਆਲ, ਇੱਛਾ) – ਤੂੰ ਦੱਸ, ਹੁਣ ਤੇਰੀ ਕੀ ਸਲਾਹ ਹੈ ?
5. ਬਹਾਦਰੀ (ਦਲੇਰੀ) – ਰਾਣੀ ਸਾਹਿਬ ਕੌਰ ਨੇ ਮਰਹੱਟਿਆਂ ਦਾ ਬਹਾਦਰੀ ਨਾਲ ਟਾਕਰਾ ਕੀਤਾ ।
6. ਭਗਦੜ (ਜਿਧਰ ਮੂੰਹ ਆਏ ਭੱਜਣਾ) – ਬੰਬ ਹੋਣ ਦੀ ਅਫਵਾਹ ਸੁਣ ਕੇ ਭਰੇ ਬਜ਼ਾਰ ‘ ਵਿਚ ਭਗਦੜ ਮਚ ਗਈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ-
1. ਰਾਣੀ ਸਾਹਿਬ ਕੌਰ …………. ਦੇ ਸਰਦਾਰ …………. ਨਾਲ ਵਿਆਹੀ ਹੋਈ ‘ ਸੀ ।
2. ਰਾਣੀ ਸਾਹਿਬ ਕੌਰ …………. ਆ ਗਈ ।
3. ਬੀਬੀ ਸਾਹਿਬ ਕੌਰ ਦਾ …………. ਉਬਾਲੇ ਖਾਣ ਲੱਗਾ ।
4. ਦੋਹਾਂ ਧਿਰਾਂ ਦੀ …………. ਦੀ …………. ਲੱਗੀ ਹੋਈ ਸੀ ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ …………. ਬਚਾ ਲਈ ।
ਉੱਤਰ :
1. ਰਾਣੀ ਸਾਹਿਬ ਕੌਰ ਫ਼ਤਿਹਗੜ੍ਹ ਦੇ ਸਰਦਾਰ ਜੈਮਲ ਸਿੰਘ ਨਾਲ ਵਿਆਹੀ ਹੋਈ ਸੀ ।
2. ਰਾਣੀ ਸਾਹਿਬ ਕੌਰ ਪਟਿਆਲੇ ਆ ਗਈ ।
3. ਬੀਬੀ ਸਾਹਿਬ ਕੌਰ ਦਾ ਖ਼ੂਨ ਉਬਾਲੇ ਖਾਣ ਲੱਗਾ ।
4. ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ ।
5. ਬਹਾਦਰ ਸਿੰਘਣੀ ਨੇ ਸਿੱਖ ਧਰਮ ਤੇ ਦੇਸ਼ ਦੀ ਇੱਜ਼ਤ ਬਚਾ ਲਈ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਹਾਦਰ, ਖ਼ਬਰ, ਖੂਨ, ਲੋਥ, ਫ਼ੌਜ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਬਹਾਦਰ – साहसी – Brave
2. ਖ਼ਬਰ – समाचार – News
3. ਖੂਨ – खून – Blood
4. ਲੋਥ ਬਾਕ – रक्त लाश – Corpse
5. ਫ਼ੌਜ – सेना – Army.

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਪ੍ਰਬੰਧਕ – ………………
2. ਫਤੇਹਗੜ੍ਹ – ………………
3. ਮੈਹਕਮਾ – ………………
4. ਬੈਰੀ – ………………
5. ਤੂਫਾਨ – ………………
ਉੱਤਰ :
1. ਪਰਬੰਧਕ – ਪ੍ਰਬੰਧਕ
2. ਫਤੇਹਗੜ੍ਹ – ਫ਼ਤਿਹਗੜ੍ਹ
3. ਮੈਹਕਮਾ – ਮਹਿਕਮਾ
4. ਬੈਰੀ – ਵੈਰੀ
5. ਤੂਫਾਨ – ਤੂਫ਼ਾਨ ।

ਪ੍ਰਸ਼ਨ 5.
ਇਤਿਹਾਸ ਸਿਰਜਣ ਵਾਲੀ ਕਿਸੇ ਮਹਾਨ ਔਰਤ ਦੀ ਕਹਾਣੀ ਲਿਖੋ ।
ਉੱਤਰ :
ਨੋਟ-ਦੇਖੋ ਪਾਠ 15 ਵਿਚ ਮਾਈ ਭਾਗੋ ਦੀ ਕਹਾਣੀ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਸਾਹਿਬ ਕੌਰ ਦਾ ਲੰਮਾ ਭਾਸ਼ਨ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ । ਦੇਸ਼ਪਿਆਰ ਦੇ ਵਲਵਲੇ ਜਾਗ ਉੱਠੇ ਤੇ ਸਭ ਜੰਗ ਲਈ ਤਿਆਰ ਹੋ ਗਏ ।

ਔਖੇ ਸ਼ਬਦਾਂ ਦੇ ਅਰਥ :

ਨਿੱਘਰਦੀ ਗਈ-ਗਿਰਾਵਟ ਵਲ ਗਈ, ਖ਼ਰਾਬ ਹੁੰਦੀ ਗਈ । ਖੁੱਸ ਜਾਣਾ-ਹੱਥੋਂ ਨਿਕਲ ਜਾਣਾ । ਖੂਨ ਖੌਲ ਉੱਠਿਆ-ਜੋਸ਼ ਆ ਗਿਆ, ਗੁੱਸਾ ਆ ਗਿਆ । ਲਸ਼ਕਰ-ਫ਼ੌਜ । ਹਰਕਾਰਾ-ਚਿੱਠੀ ਪੁਚਾਉਣ ਵਾਲਾ । ਖੂਨ ਉਬਾਲੇ ਖਾਣ ਲੱਗਾ-ਗੁੱਸਾ ਚੜ੍ਹ ਗਿਆ । ਮੂੰਹ ਨੂੰ ਲਹੂ ਲੱਗ ਗਿਆ ਸੀ-ਲਾਲਚ ਪੈ ਜਾਣਾ । ਪਾਣੀ ਭਰ ਆਇਆ-ਲਲਚਾ ਗਿਆ । ਨਿੱਤ ਨਵੇਂ ਸੂਰਜ-ਹਰ ਰੋਜ਼ । ਅਣਖ-ਗ੍ਰੈਮਾਨ । ਦਿਲ ਟੁੱਟਦਾ-ਹੋਂਸਲਾ ਹਾਰਦਾ ! ਖੇਮਿਆਂ-ਤੰਬੂਆਂ । ਭਗਦੜ ਮਚ ਗਈ-ਭਾਜੜ ਪੈ ਗਈ ।

ਰਾਣੀ ਸਾਹਿਬ ਕੌਰ Summary

ਰਾਣੀ ਸਾਹਿਬ ਕੌਰ ਪਾਠ ਦਾ ਸਾਰ

ਰਾਣੀ ਸਾਹਿਬ ਕੌਰ ਉਹ ਬਹਾਦਰ ਇਸਤਰੀ ਹੋਈ ਹੈ, ਜਿਸ ਨੇ ਬਹੁਤ ਮੁਸ਼ਕਿਲ ਸਮੇਂ ਪੰਜਾਬ ਦੀ ਰਿਆਸਤ ਪਟਿਆਲਾ ਦੀ ਦੁਸ਼ਮਣਾਂ ਹੱਥੋਂ ਰੱਖਿਆ ਕੀਤੀ ਸੀ । ਪਟਿਆਲੇ ਦੇ ਮਹਾਰਾਜ ਅਮਰ ਸਿੰਘ ਤੋਂ ਪਿੱਛੋਂ, ਉਨ੍ਹਾਂ ਦਾ ਸੱਤਾਂ ਸਾਲਾਂ ਦੀ ਉਮਰ ਦਾ ਸਪੁੱਤਰ ਸਾਹਿਬ ਸਿੰਘ ਗੱਦੀ ਉੱਤੇ ਬੈਠਾ । ਸਿੱਟੇ ਵਜੋਂ ਰਿਆਸਤ ਦੀ ਵਾਗ-ਡੋਰ ਵਾਰੀ-ਵਾਰੀ ਜਿਸ ਵੀ ਵਜ਼ੀਰ ਨੇ ਸੰਭਾਲੀ, ਉਹ ਚਲਾਕ, ਧੋਖੇਬਾਜ਼ ਤੇ ਲੂਣ-ਹਰਾਮੀ ਨਿਕਲਿਆ ਸੀ, ਜਿਸ ਕਾਰਨ ਰਿਆਸਤ ਦੀ ਹਾਲਤ ਦਿਨੋ-ਦਿਨ ਨਿੱਘਰਦੀ ਗਈ ।

ਮਹਾਰਾਜਾ ਅਮਰ ਸਿਘ ਦੀ ਵੱਡੀ ਸਪੁੱਤਰੀ ਬੀਬੀ ਸਾਹਿਬ ਕੌਰ ਫ਼ਤਹਿਗੜ੍ਹ ਦੇ ਸਰਦਾਰ ਜੈਮਲ ਸਿੰਘ ਦੀ ਪਤਨੀ ਸੀ । ਉਸ ਨੇ ਆਪਣੇ ਪੇਕਿਆਂ ਦੀ ਰਿਆਸਤ ਦਾ ਜਦੋਂ ਇਹ ਹਾਲ ਸੁਣਿਆ, ਤਾਂ ਉਸ ਦਾ ਦਿਲ ਕੰਬ ਉੱਠਿਆ । ਪਟਿਆਲੇ ਨਾਲ ਇਕ ਤਾਂ ਪੇਕਿਆਂ ਦੇ ਰਿਸ਼ਤੇ ਕਾਰਨ ਮੋਹ, ਦੂਸਰਾ ਕੌਮ ਦੀ ਰਿਆਸਤ ਤੇ ਤੀਜਾ ਸਾਹਿਬ ਸਿੰਘ ਨਾਲ ਭੈਣ ਦਾ ਪਿਆਰ, ਇਨ੍ਹਾਂ ਖ਼ਿਆਲਾਂ ਨੇ ਉਸ ਨੂੰ ਟਿਕ ਕੇ ਨਾ ਬੈਠਣ ਦਿੱਤਾ। ਆਪਣੇ ਪਤੀ ਸਰਦਾਰ ਜੈਮਲ ਸਿੰਘ ਤੋਂ ਆਗਿਆ ਲੈ ਕੇ ਉਹ ਪਟਿਆਲੇ ਆ ਗਈ ।

ਪਟਿਆਲੇ ਪਹੁੰਚ ਕੇ ਉਸ ਨੇ ਰਿਆਸਤ ਦੇ ਅਮੀਰਾਂ-ਵਜ਼ੀਰਾਂ ਤੇ ਦਰਬਾਰੀ ਸਰਦਾਰਾਂ ਨੂੰ ਇਕੱਠਿਆਂ ਕੀਤਾ ਤੇ ਰਿਆਸਤ ਦੇ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ ਤੇ ਦੋ ਸਾਲਾਂ ਦੀ ਕਠਿਨ ਮਿਹਨਤ ਨਾਲ ਉਸ ਨੇ ਅਕਲਮੰਦੀ ਤੇ ਬਹਾਦਰੀ ਨਾਲ ਰਿਆਸਤ ਦੇ ਸਾਰੇ ਪ੍ਰਬੰਧ ਠੀਕ ਕਰ ਲਏ ।

ਇਸ ਸਮੇਂ ਨੀਂਦ ਦੀ ਰਿਆਸਤ ਉੱਤੇ ਅੰਗਰੇਜ਼ ਅਫ਼ਸਰ ਟਾਮਸਨ ਨੇ ਹੱਲਾ ਕਰ ਦਿੱਤਾ । ਜੀਂਦ ਦੇ ਮਹਾਰਾਜੇ ਦੀ ਫ਼ੌਜ ਨੇ ਮੁਕਾਬਲਾ ਤਾਂ ਬਹੁਤ ਕੀਤਾ ਪਰ ਟਾਮਸਨ ਦੀ ਫ਼ੌਜ ਗਿਣਤੀ ਵਿਚ ਵੀ ਜ਼ਿਆਦਾ ਸੀ ਤੇ ਸਿੱਖੀ ਹੋਈ ਵੀ ਸੀ । ਬੀਬੀ ਸਾਹਿਬ ਕੌਰ ਨੂੰ ਜਦੋਂ ਸਿੱਖ ਰਿਆਸਤ ਜੀਂਦ ਦੇ ਖੁੱਸ ਜਾਣ ਦੀ ਖ਼ਬਰ ਮਿਲੀ, ਤਾਂ ਉਸ ਦਾ ਖੂਨ ਖੌਲ ਉੱਠਿਆ । ਉਹ ਭਾਰੀ ਲਸ਼ਕਰ ਲੈ ਕੇ ਆਪ ਜੀਂਦ ਪਹੁੰਚੀ ।ਟਾਮਸਨ ਦੀ ਫ਼ੌਜ ਜਾਨ ਤੋੜ ਕੇ ਲੜੀ ਪਰ ਸਾਹਿਬ ਕੌਰ ਦੀ ਫ਼ੌਜ ਸਾਹਮਣੇ ਉਸ ਦੀ ਫ਼ੌਜ ਨੂੰ ਭੱਜਣਾ ਪਿਆ ।

PSEB 7th Class Punjabi Solutions Chapter 3 ਰਾਣੀ ਸਾਹਿਬ ਕੌਰ

1794 ਦੇ ਸਿਆਲ ਵਿਚ ਅਚਾਨਕ ਇਕ ਦਿਨ ਹਰਕਾਰੇ ਨੇ ਰਾਣੀ ਸਾਹਿਬ ਕੌਰ ਨੂੰ ਦੱਸਿਆ ਕਿ ਅੰਟਾ ਰਾਓ ਮਰਹੱਟਾ ਰਿਆਸਤ ਪਟਿਆਲਾ ਵਲ ਵਧਦਾ ਆ ਰਿਹਾ ਹੈ ਤੇ ਉਹ ਅਚਨਚੇਤ ਹਮਲਾ ਕਰੇਗਾ । ਰਾਣੀ ਸਾਹਿਬ ਕੌਰ ਨੇ ਇਕ ਸ਼ਾਹੀ ਦਰਬਾਰ ਲਾਇਆ ਤੇ ਸਰਦਾਰਾਂ ਤੇ ਦਰਬਾਰੀਆਂ ਨੂੰ ਕਿਹਾ ਕਿ ਪਹਿਲਾਂ ਵੀ ਨਾਨੂੰ ਮੱਲ ਵਜ਼ੀਰ ਦੀਆਂ ਚਾਲਾਂ ਕਾਰਨ ਮਰਹੱਟਿਆਂ ਦੇ ਮੂੰਹ ਨੂੰ ਲਹੁ ਲੱਗ ਗਿਆ ਸੀ । ਉਹ ਨਿੱਤ ਨਵੇਂ ਸੂਰਜ ਪਟਿਆਲੇ ਵਲ ਵਧਦੇ ਆ ਰਹੇ ਹਨ । ਉਨ੍ਹਾਂ ਦੀ ਮਰਜ਼ੀ ਇੱਥੋਂ ਦਾ

ਸਾਰਾ ਮਾਲ-ਅਸਬਾਬ ਕਾਬੂ ਕਰਨ ਤੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਨ ਦੀ ਹੈ । ਜੇ ਅਸੀਂ ਆਪਣੀ ਇੱਜ਼ਤ ਬਚਾਉਣੀ ਹੈ, ਤਾਂ ਸਾਨੂੰ ਇਸ ਦਾ ਮੁੱਲ ਕੁਰਬਾਨੀ ਦੀ ਸ਼ਕਲ ਵਿਚ ਦੇਣਾ ਪਵੇਗਾ । ਸਾਨੂੰ ਇਕੱਠੇ ਹੋ ਕੇ ਆਪਣੀ ਇੱਜ਼ਤ ਤੇ ਕੌਮ ਦੀ ਇੱਜ਼ਤ ਲਈ ਧਰਮ-ਯੁੱਧ ਵਿਚ ਜੂਝਣਾ ਚਾਹੀਦਾ ਹੈ । ਇਸ ਸਮੇਂ ਸਭ ਦੇ ਇਮਤਿਹਾਨ ਦਾ ਵਕਤ ਹੈ । ਇਹ ਸੁਣ ਕੇ ਦਰਬਾਰੀਆਂ ਦਾ ਖੂਨ ਖੌਲ ਉੱਠਿਆ ਤੇ ਉਹ ਜੰਗ ਲਈ ਤਿਆਰ ਹੋ ਗਏ ।

ਮਰਦਾਨਪੁਰ ਦੀ ਥਾਂ ‘ਤੇ ਇਕ ਪਾਸੇ ਅੰਟਾ ਰਾਓ ਤੇ ਲਛਮਣ ਲਾਓ ਮਰਹੱਟੇ ਸਰਦਾਰ 30 ਹਜ਼ਾਰ ਦੀ ਹਥਿਆਰਬੰਦ ਫ਼ੌਜ ਲੈ ਕੇ ਆ ਗਏ । ਦੂਜੇ ਪਾਸੇ ਸਾਹਿਬ ਕੌਰ ਦੀ ਫ਼ੌਜ ਦੇ ਸੱਤ , ਹਜ਼ਾਰ ਦੇਸ਼-ਭਗਤ ਸਿਰ ਤਲੀ ਤੇ ਰੱਖ ਮੈਦਾਨਿ-ਜੰਗ ਵਿਚ ਆ ਡਟੇ । । ਲੜਾਈ ਆਰੰਭ ਕਰਨ ਤੋਂ ਪਹਿਲਾਂ ਰਾਣੀ ਸਾਹਿਬ ਕੌਰ ਨੇ ਮਰਹੱਟੇ ਸਰਦਾਰ ਵਲ ਹਰਕਾਰਾ ਭੇਜ ਕੇ ਇਕ ਸੁਨੇਹਾ ਦਿੱਤਾ ਕਿ ਪਟਿਆਲਾ ਇਕ ਸਿੱਖ ਰਿਆਸਤ ਹੈ, ਜਿਸ ਦੀ ਇੱਜ਼ਤ ਅਤੇ ਕੌਮੀ ਅਣਖ ਇਸ ਗੱਲ ਦੀ ਆਗਿਆ ਨਹੀਂ ਦੇ ਸਕਦੀ ਕਿ ਬਿਨਾਂ ਕਿਸੇ ਕਾਰਨ ਉਸ ਦੀ ਪੂਜਾ ਨੂੰ ਖ਼ਰਾਬ ਕੀਤਾ ਜਾਵੇ, ਨਾਹੱਕ ਲੁੱਟਿਆ-ਪੁੱਟਿਆ ਜਾਵੇ ਅਤੇ ਉਹ ਚਾਪ-ਚੁੱਪ ਬੈਠੇ ਰਹਿਣ ।ਇਸ ਵਕਤ ਉਸ ਵਾਸਤੇ ਦੋ ਹੀ ਗੱਲਾਂ ਹਨ ਕਿ ਜਾਂ ਤਾਂ ਉਹ ਆਪਣੀ ਫ਼ੌਜ ਵਾਪਸ ਲੈ ਜਾਵੇ ਜਾਂ ਮੈਦਾਨ ਵਿਚ ਨਿੱਤਰ ਕੇ ਦੋ ਹੱਥ ਦਿਖਾਵੇ ।

। ਹਰਕਾਰੇ ਨੇ ਚਿੱਠੀ ਅੰਟਾ ਰਾਓ ਨੂੰ ਦਿੱਤੀ ਤੇ ਉਸ ਨੇ ਪੜ ਕੇ ਲਛਮਣ ਰਾਓ ਨੂੰ ਦੇ ਦਿੱਤੀ ।ਉਨ੍ਹਾਂ ਦੋਹਾਂ ਨੂੰ ਪਹਿਲਾਂ ਵਾਂਗ ਨਾਨੂੰ ਮੱਲ ਦੇ ਦਿਵਾਏ ਭਰੋਸਿਆਂ ‘ਤੇ ਹੀ ਯਕੀਨ ਸੀ । ਉਨ੍ਹਾਂ ਨੇ ਸੋਚਿਆ ਕਿ ਆਖ਼ਰ ਰਿਆਸਤ ਦੀ ਪ੍ਰਬੰਧਕ ਇਕ ਇਸਤਰੀ ਹੀ ਹੈ । ਉਹ ਉਨ੍ਹਾਂ ਦੀ ਇੰਨੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕੇਗੀ । ਅੰਤ ਦੋਹਾਂ ਧਿਰਾਂ ਵਿਚ ਜੰਗ ਸ਼ੁਰੂ ਹੋ ਗਈ । ਤੀਜੇ ਪਹਿਰ ਤਕ ਹਾਲਤ ਬਹੁਤ ਭਿਆਨਕ ਹੋ ਗਈ ਸੀ । ਦਿਨ ਢਲਣ ਵੇਲੇ ਅੰਟਾ ਰਾਓ ਨੇ ਫ਼ੌਜ ਨੂੰ ਬਹੁਤ ਹੱਲਾ-ਸ਼ੇਰੀ ਦਿੱਤੀ । ਮਰਦਾਨਪੁਰ ਦੀ ਭੂਮੀ ਇਕ ਵਾਰ ਫਿਰ ਪਰਲੋ ਦਾ ਨਮੂਨਾ ਬਣ ਗਈ ।

ਦੋਹਾਂ ਧਿਰਾਂ ਦੀ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਸੀ । ਆਖ਼ਰ ਸੰਝ ਪੈਣ ਕਰਕੇ ਲੜਾਈ ਮੱਠੀ ਪੈ ਗਈ । ਸਾਹਿਬ ਕੌਰ ਨੇ ਸਰਦਾਰਾਂ ਨਾਲ ਸਲਾਹ ਕੀਤੀ ਤੇ ਕਿਹਾ ਕਿ ਹੁਣ ਵੈਰੀ ਥੱਕੇ-ਟੁੱਟੇ ਹਨ ਤੇ ਆਪਣੇ ਤੰਬੂਆਂ ਵਿਚ ਬੇਸੁਰਤ ਪਏ ਹਨ, ਜੇ ਰਾਤ ਨੂੰ ਹਮਲਾ ਕੀਤਾ ਜਾਵੇ, ਤਾਂ ਦੁਸ਼ਮਣ ਨਾ ਨੱਸਣ ਜੋਗਾ ਰਹੇਗਾ ਤੇ ਨਾ ਖੜ੍ਹਨ ਜੋਗਾ । ਸਰਦਾਰਾਂ ਨੇ ਇਸ ਸਲਾਹ ਨੂੰ ਸਿਰ-ਮੱਥੇ ‘ਤੇ ਮੰਨਿਆ ਅਤੇ ਅੱਧੀ ਰਾਤ ਨੂੰ ਉਹ ਸੁੱਤੇ ਪਏ ਮਰਹੱਟਿਆਂ ਉੱਪਰ ਟੁੱਟ ਪਏ । ਇਸ ਅਚਾਨਕ ਹਮਲੇ ਕਾਰਨ ਮਰਹੱਟਿਆਂ ਵਿਚ ਭਗਦੜ ਮਚ ਗਈ । ਇਕ ਘੰਟੇ ਦੀ ਲਗਾਤਾਰ ਲੜਾਈ ਪਿੱਛੋਂ ਮਰਹੱਟਿਆਂ ਦੇ ਪੈਰ ਉੱਖੜ ਗਏ ਤੇ ਉਹ ਮੈਦਾਨ ਛੱਡ ਕੇ ਨੱਸ ਗਏ । ਦਿਨ ਚੜੇ ਰਾਣੀ ਸਾਹਿਬ ਕੌਰ ਦੀ ਫ਼ੌਜ ਦੇ ਸਿਪਾਹੀ ਰਣਜੀਤ ਨਗਾਰਾ ਵਜਾਉਂਦੇ ਪਟਿਆਲੇ. ਪਹੁੰਚੇ ।

ਇਸ ਪ੍ਰਕਾਰ ਇਸ ਬਹਾਦਰ ਸਿੰਘਣੀ ਨੇ ਸਿੱਖ ਧਰਮ ਦੀ ਤੇ ਦੇਸ਼ ਦੀ ਇੱਜ਼ਤ ਬਚਾ ਲਈ । ਰਾਣੀ ਸਾਹਿਬ ਕੌਰ ਦਾ ਨਾਂ ਪਟਿਆਲੇ ਦੇ ਰਾਜ ਘਰਾਣੇ ਦੀਆਂ ਬਹਾਦਰ ਰਾਜਕੁਮਾਰੀਆਂ ਤੇ ਮਹਾਰਾਣੀਆਂ ਵਿਚ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

Punjab State Board PSEB 7th Class Punjabi Book Solutions Chapter 2 ਜੰਗਲਾਂ ਦੇ ਲਾਭ Textbook Exercise Questions and Answers.

PSEB Solutions for Class 7 Punjabi Chapter 2 ਜੰਗਲਾਂ ਦੇ ਲਾਭ

(ਓ) ਬਵਿਕਲਪੀ ਸ਼ਨ

ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ-

(i) ਕਿਸੇ ਦੇਸ ਦੀ ਸਿਹਤ ਲਈ ਕੀ ਜ਼ਰੂਰੀ ਹੈ ?
(ਉ) ਧਨ-ਦੌਲਤ
(ਅ) ਤੇ ਜੰਗਲ
(ਈ) ਜਨ-ਸੰਖਿਆ ।
ਉੱਤਰ :
(ਅ) ਤੇ ਜੰਗਲ ✓

(ii) ਪਹਿਲਾਂ ਪਿੰਡਾਂ ਵਿੱਚ ਕੀ ਰਿਵਾਜ ਹੁੰਦਾ ਸੀ ?
(ੳ) ਰੁੱਖ ਲਾਉਣ ਦਾ
(ਅ) ਕੋਠੀਆਂ ਪਾਉਣ ਦਾ
(ਈ)ਕਾਰਾਂ ਖ਼ਰੀਦਣ ਦਾ ।
ਉੱਤਰ :
(ੳ) ਰੁੱਖ ਲਾਉਣ ਦਾ ✓

(iii) ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ ?
(ਉ) ਹਨੇਰੀ ਨਾਲ
(ਅ) ਦਰੱਖ਼ਤ ਕੱਟਣ ਨਾਲ
(ਈ) ਆਪਣੇ-ਆਪ !
ਉੱਤਰ :
(ਅ) ਦਰੱਖ਼ਤ ਕੱਟਣ ਨਾਲ ✓

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

(iv) ਜੜੀਆਂ-ਬੂਟੀਆਂ ਕਿੱਥੇ ਉੱਗਦੀਆਂ ਹਨ ?
(ਉ) ਜੰਗਲਾਂ ਵਿੱਚ
(ਅ) ਖੇਤਾਂ ਵਿੱਚ
(ਈ) ਗਮਲਿਆਂ ਵਿੱਚ ।
ਉੱਤਰ :
(ਉ) ਜੰਗਲਾਂ ਵਿੱਚ ✓

(ਅ) ਛੋਟ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲ ਕਿਉਂ ਜ਼ਰੂਰੀ ਹਨ ?
ਉੱਤਰ :
ਜੰਗਲ ਇਸ ਕਰਕੇ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ਨਾਲ ਹੀ ਧਰਤੀ ਉੱਤੇ ਮਨੁੱਖਾਂ, ਪਸ਼ੂਆਂ ਤੇ ਪੰਛੀਆਂ ਦੀ ਹੋਂਦ ਸੰਭਵ ਹੈ ।

ਪ੍ਰਸ਼ਨ 2.
ਅੰਨ ਦੇ ਸੰਕਟ ਦਾ ਜੰਗਲਾਂ ‘ਤੇ ਕੀ ਅਸਰ ਹੋਇਆ ?
ਉੱਤਰ :
ਅੰਨ ਦੇ ਸੰਕਟ ਕਾਰਨ ਕੁੱਝ ਦੇਸ਼ਾਂ ਵਿਚ ਸਰਕਾਰਾਂ ਨੇ ਧਰਤੀ ਨੂੰ ਵਾਹੀ ਹੇਠ ਲਿਆਉਣ ਲਈ ਬਹੁਤ ਸਾਰੇ ਜੰਗਲ ਕੱਟ ਦਿੱਤੇ ।

ਪ੍ਰਸ਼ਨ 3.
ਮਾਰੂਥਲ ਵਿਚ ਵਰਖਾ ਘੱਟ ਕਿਉਂ ਹੁੰਦੀ ਹੈ ?
ਉੱਤਰ :
ਮਾਰੂਥਲ ਜੰਗਲੀ ਇਲਾਕਿਆਂ ਵਾਂਗ ਠੰਢੇ ਨਹੀਂ ਹੁੰਦੇ, ਸਗੋਂ ਗਰਮ ਹੁੰਦੇ ਹਨ, ਇਸ ਕਰਕੇ ਇਨ੍ਹਾਂ ਉੱਤੋਂ ਬੱਦਲ ਬਿਨਾਂ ਵਰੇ ਹੀ ਲੰਘ ਜਾਂਦੇ ਹਨ ਤੇ ਇੱਥੇ ਵਰਖਾ ਘੱਟ ਹੁੰਦੀ ਹੈ ।

ਪ੍ਰਸ਼ਨ 4.
ਜੰਗਲਾਂ ਦੀ ਲੱਕੜ ਕਿਹੜੀਆਂ ਲੋੜਾਂ ਪੂਰੀਆਂ ਕਰਦੀ ਹੈ ?
ਉੱਤਰ :
ਜੰਗਲਾਂ ਦੀ ਲੱਕੜ ਮਨੁੱਖਾਂ ਦੀਆਂ ਮਕਾਨ, ਫ਼ਰਨੀਚਰ, ਕਿਸ਼ਤੀਆਂ, ਜਹਾਜ਼, ਗੱਡੇ-ਰੇੜੇ ਬਣਾਉਣ ਤੇ ਬਾਲਣ ਦੀਆਂ ਲੋੜਾਂ ਪੂਰੀਆਂ ਕਰਦੀ ਹੈ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 5.
ਕਵੀਆਂ ਨੇ ਕਿਹੜੇ-ਕਿਹੜੇ ਰੁੱਖਾਂ ਦੇ ਗੁਣ ਗਾਏ ਹਨ ?
ਉੱਤਰ :
ਕਵੀਆਂ ਨੇ ਕਿੱਕਰਾਂ, ਬੇਰੀਆਂ, ਪਿੱਪਲਾਂ ਤੇ ਬੋਹੜਾਂ ਦੇ ਗੀਤ ਗਾਏ ਹਨ ।

(ਈ) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਡੇ ਜੰਗਲਾਂ ਨੂੰ ਦੇਖ ਕੇ ਲੋਕ ਕੀ ਸੋਚਦੇ ਸਨ ?
ਉੱਤਰ :
ਵੱਡੇ ਜੰਗਲਾਂ ਨੂੰ ਦੇਖ ਕਈ ਲੋਕ ਸੋਚਦੇ ਸਨ ਕਿ ਧਰਤੀ ਦੇ ਐਡੇ ਵੱਡੇ-ਵੱਡੇ ਟੋਟੇ ਵਿਅਰਥ ਪਏ ਹਨ । ਇਨ੍ਹਾਂ ਦੀ ਥਾਂ ਵੱਡੇ-ਵੱਡੇ ਸ਼ਹਿਰ ਵਸਾਏ ਜਾ ਸਕਦੇ ਹਨ ਤੇ ਇਸ ਤਰ੍ਹਾਂ ਮਨੁੱਖੀ ਰਹਿਣ-ਸਹਿਣ ਵਧੇਰੇ ਚੰਗਾ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 2.
ਵੱਡੇ-ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖੀ ਸਿਹਤ ਉੱਤੇ ਕੀ ਅਸਰ ਹੋਇਆ ?
ਉੱਤਰ :
ਵੱਡੇ-ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇਡੁੱਲ੍ਹੇ ਜੀਵਨ ਤੋਂ ਦੂਰ ਹੁੰਦਾ ਗਿਆ ਅਤੇ ਲੋਹੇ, ਇੱਟਾਂ ਤੇ ਸੀਮਿੰਟ ਦੇ ਪਿੰਜਰਿਆਂ ਵਿਚ ਆਪਣੇ ਆਪ ਨੂੰ ਕੈਦ ਕਰਦਾ ਗਿਆ, ਜਿਸ ਦੇ ਸਿੱਟੇ ਵਜੋਂ ਉਸਦੀ ਸਿਹਤ ਡਿਗਦੀ ਗਈ ।

ਪ੍ਰਸ਼ਨ 3.
ਜੰਗਲੀ ਇਲਾਕਿਆਂ ਵਿਚ ਮੀਂਹ ਜ਼ਿਆਦਾ ਕਿਉਂ ਪੈਂਦਾ ਹੈ ?
ਉੱਤਰ :
ਸਾਇੰਸ ਦਾ ਅਸੂਲ ਹੈ ਕਿ ਜੰਗਲਾਂ ਨਾਲ ਵਾਯੂਮੰਡਲ ਬੜਾ ਸੀਤਲ ਰਹਿੰਦਾ ਹੈ । ਜਦੋਂ ਬੱਦਲ ਸਮੁੰਦਰ ਤੋਂ ਉੱਡ ਕੇ ਆਉਂਦੇ ਹਨ, ਤਾਂ ਉਹ ਮਾਰੂਥਲਾਂ ਦੇ ਗਰਮ ਹੋਣ ਕਰਕੇ ਉਨਾਂ ਉੱਤੋਂ ਬਿਨਾਂ ਮੀਂਹ ਪਾਏ ਲੰਘ ਜਾਂਦੇ ਹਨ, ਪਰੰਤੂ ਜਦੋਂ ਉਹ ਜੰਗਲਾਂ ਉੱਤੋਂ ਲੰਘਦੇ ਹਨ, ਤਾਂ ਉੱਥੋਂ ਦਾ ਵਾਯੂਮੰਡਲ ਠੰਢਾ ਹੋਣ ਕਰਕੇ ਉਹ ਠੰਢੇ ਹੋ ਕੇ ਪਾਣੀ ਦਾ ਰੂਪ ਧਾਰ ਲੈਂਦੇ ਹਨ ਤੇ ਵਰੁ ਪੈਂਦੇ ਹਨ । ਇਸੇ ਕਰਕੇ ਜੰਗਲਾਂ ਨਾਲ ਢੱਕੇ ਹੋਏ ਪਰਬਤਾਂ ਉੱਤੇ ਮੀਂਹ ਬਹੁਤ ਪੈਂਦਾ ਹੈ, ਪਰੰਤੁ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ ।

ਪ੍ਰਸ਼ਨ 4.
ਤਬਾਹੀ ਤੋਂ ਬਚਣ ਦਾ ਕੀ ਤਰੀਕਾ ਹੈ ?
ਉੱਤਰ :
ਤਬਾਹੀ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਕੁਦਰਤ ਦੇ ਵਿਰੁੱਧ ਨਾ ਚੱਲਿਆ ਜਾਵੇ ਤੇ ਜੰਗਲਾਂ ਨੂੰ ਵੱਢਣਾ ਬੰਦ ਕੀਤਾ ਜਾਵੇ । ਇਸ ਲਈ ਸਾਨੂੰ ਧਰਤੀ ਉੱਤੇ ਵੱਧ ਤੋਂ ਵੱਧ ਰੁੱਖ ਉਗਾਉਣੇ ਚਾਹੀਦੇ ਹਨ । ਤਦ ਹੀ ਅਸੀਂ ਹੜਾਂ ਤੇ ਸੋਕੇ ਦੀ ਤਬਾਹੀ ਤੋਂ ਬਚ ਸਕਦੇ ਹਾਂ

ਪ੍ਰਸ਼ਨ 5.
‘‘ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ ।’ ਦੱਸੋ ਕਿਵੇਂ ?
ਉੱਤਰ :
ਕੁਦਰਤ ਨੇ ਮਨੁੱਖੀ ਸਿਹਤ ਨੂੰ ਠੀਕ ਰੱਖਣ ਤੇ ਰੋਗਾਂ ਤੋਂ ਬਚਾਉਣ ਲਈ ਜੰਗਲਾਂ ਦੇ ਪੈਰਾਂ ਵਿਚ ਬਹੁਤ ਸਾਰੀਆਂ ਜੜੀਆਂ-ਬੂਟੀਆਂ ਉਗਾ ਰੱਖੀਆਂ ਹਨ । ਇਨ੍ਹਾਂ ਵਿਚ ਕਈ ਇੰਨੀਆਂ ਨਾਜ਼ੁਕ ਹਨ ਕਿ ਸੰਘਣੇ ਜੰਗਲਾਂ ਤੋਂ ਬਿਨਾਂ ਬਚ ਨਹੀਂ ਸਕਦੀਆਂ, ਇਨ੍ਹਾਂ ਜੰਗਲਾਂ ਵਿਚੋਂ ਸਿਆਣੇ ਮਨੁੱਖ ਸਾਲਾਂ ਬੱਧੀ ਮਿਹਨਤ ਕਰ ਕੇ ਅਤੇ ਪੜਤਾਲਾਂ ਕਰ-ਕਰ ਕੇ ਮਨੁੱਖਾਂ ਦੇ ਰੋਗਾਂ ਨੂੰ ਕੱਟਣ ਵਾਲੀਆਂ ਜੜੀਆਂ-ਬੂਟੀਆਂ ਲਿਆਉਂਦੇ ਰਹੇ ਹਨ । ਇਸ ਤਰ੍ਹਾਂ ਜੰਗਲ ਕੁਦਰਤ ਦੇ ਬਣਾਏ ਹਸਪਤਾਲ ਹਨ । ਇਸਦੇ ਨਾਲ ਦੀ ਜੰਗਲ ਆਕਸੀਜਨ ਦਾ ਭੰਡਾਰ ਹਨ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

(ਸ) ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ- . ਕੁਦਰਤ, ਖੁਸ਼ਹਾਲੀ, ਤਜਰਬਾ, ਰਿਵਾਜ, ਮਹੱਤਤਾ, ਰੁਜ਼ਗਾਰ, ਪੜਤਾਲ ।
ਉੱਤਰ :
1. ਕੁਦਰਤ (ਧਰਤੀ ਤੇ ਉਸਦੇ ਆਲੇ) – ਦੁਆਲੇ ਬਨਸਪਤੀ, ਜੀਵਾਂ ਤੇ ਹਿਮੰਡ ਦਾ ਪਸਾਰਾ, ਪ੍ਰਕਿਰਤੀ-ਪਰਮਾਤਮਾ ਦੀ ਕੁਦਰਤ ਦਾ ਕੋਈ ਪਾਰਾਵਾਰ ਨਹੀਂ ।
2. ਖ਼ੁਸ਼ਹਾਲੀ (ਸੁਖਾਂ ਭਰਿਆ ਜੀਵਨ) – ਵਿਗਿਆਨ ਕਾਢਾਂ ਨੇ ਮਨੁੱਖੀ ਜੀਵਨ ਵਿਚ ਬਹੁਤ ਖ਼ੁਸ਼ਹਾਲੀ ਲਿਆਂਦੀ ਹੈ ।
3. ਤਜਰਬਾ (ਪ੍ਰਯੋਗ) – ਵਿਗਿਆਨੀ ਪ੍ਰਯੋਗਸ਼ਾਲਾ ਵਿਚ ਨਵੇਂ-ਨਵੇਂ ਤਜਰਬੇ ਕਰਦੇ ਹਨ !
4. ਰਿਵਾਜ (ਰੀਤ) – ਦੁਆਬੇ ਵਿਚ ਲੋਹੜੀ ਦੀ ਰਾਤ ਨੂੰ ਰੀਨਿਆਂ ਦੇ ਰਸ ਦੀ ਖੀਰ ਬਣਾਉਣ ਦਾ ਰਿਵਾਜ ਹੈ, ਜੋ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ ।
5. ਮਹੱਤਤਾ/ਮਹੱਤਵ (ਅਹਿਮ) – ਬੱਚੇ ਦੇ ਜੀਵਨ ਵਿਚ ਮਾਤਾ-ਪਿਤਾ ਦਾ ਪਿਆਰ ਬਹੁਤ ਮਹੱਤਤਾ ਰੱਖਦਾ ਹੈ ।
6. ਰੁਜ਼ਗਾਰ (ਕਾਰੋਬਾਰ, ਪੇਸ਼ਾ) – ਸਾਡੇ ਮੁਲਕ ਵਿਚ ਅੱਜ-ਕਲ੍ਹ ਪੜ੍ਹਿਆਂ-ਲਿਖਿਆਂ ਨੂੰ ਵੀ ਰੁਜ਼ਗਾਰ ਨਹੀਂ ਮਿਲਦਾ ਹੈ।
7. ਪੜਤਾਲ (ਜਾਂਚ) – ਪੁਲਿਸ ਇਸ ਮੁਹੱਲੇ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਹੈ ।

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ
1. ਜੰਗਲ ਕੁਦਰਤ ਦੀ ਬਹੁਤ ਵੱਡੀ …………… ਹਨ ।
2. ਮਾਰੂਥਲਾਂ ਉੱਤੇ ਬਹੁਤ ਘੱਟ . ………….. ਹੁੰਦੀ ਹੈ ।
3. ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ …………… ਹੋ ਜਾਂਦੀ ਹੈ ।
4. ਰੁੱਖ ਨੂੰ ਕੱਟਣਾ …………… ਸਮਝਿਆ ਜਾਂਦਾ ਸੀ ।
5. ਅੱਜ-ਕਲ੍ਹ ਦੇ ਸਮੇਂ ਨੂੰ …………… ਤੇ ….. ਦਾ ਯੁਗ ਕਿਹਾ ਜਾਂਦਾ ਹੈ ।
ਉੱਤਰ :
1. ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ ।
2. ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ ।
3. ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਹੈ ।
4. ਰੁੱਖ ਨੂੰ ਕੱਟਣਾ ਪਾਪ ਸਮਝਿਆ ਜਾਂਦਾ ਸੀ ।
5. ਅੱਜ-ਕਲ੍ਹ ਦੇ ਸਮੇਂ ਨੂੰ ਲੋਹੇ ਤੇ ਕੋਲੇ ਦਾ ਯੁਗ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਬਿਰਖ, ਕਵੀ, ਕੁਦਰਤ, ਤਬਦੀਲੀ, ਖੇਤੀਬਾੜੀ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਬਿਰਖੁ – वृक्ष – Tree
2. ਕਵੀ – कवि – Poet
3. ਕੁਦਰਤ – प्रकृति – Nature
4. ਤਬਦੀਲੀ – परिवर्तन – Change
5. ਖੇਤੀਬਾੜੀ – कृषि – Agriculture.

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ
1. ਸੇਹਤ – ………..
2. ਸ਼ੈਹਰ – ………..
3. ਵਾਯੂਮੰਡਲ – ………..
4. ਲਾਬ – ………..
5. ਜੁੱਗ – ………..
ਉੱਤਰ :
1. ਸੇਹਤ – ਸਿਹਤ
2. ਸ਼ੈਹਰ – ਸ਼ਹਿਰ
3. ਵਾਜੂਮੰਡਲ – ਵਾਯੂਮੰਡਲ
4. ਲਾਬ – ਲਾਭ
5. ਜੁੱਗ – ਯੁਗ ॥

ਪ੍ਰਸ਼ਨ 5.
ਆਪਣੇ ਸਕੂਲ ਵਿਚ ਮਨਾਏ ਗਏ ਵਣ-ਮਹਾਂਉਤਸਵ ਸਮਾਗਮ ਬਾਰੇ ਕੁੱਝ ਸਤਰਾਂ ਲਿਖੋ ।
ਉੱਤਰ :
ਸਾਡੇ ਸਕੂਲ ਵਿਚ ਬੀਤੀ 24 ਜੁਲਾਈ ਨੂੰ ਬੜੇ ਉਤਸ਼ਾਹ ਨਾਲ ਵਣ-ਮਹਾਂਉਤਸਵ ਮਨਾਇਆ ਗਿਆ । ਇਸ ਸਮਾਗਮ ਰਾਹੀਂ ਮਨੁੱਖਾਂ ਸਮੇਤ ਧਰਤੀ ਉੱਤਲੇ ਸਮੁੱਚੇ ਜੀਵਨ ਲਈ ਰੁੱਖਾਂ ਦੇ ਮਹੱਤਵ ਨੂੰ ਦਰਸਾਇਆ ਗਿਆ । ਇਸ ਉਤਸਵ ਨੂੰ ਮਨਾਉਣ ਲਈ ਸਾਡੇ ਸਕੂਲ ਦੀ ਵਿੱਦਿਅਕ ਟੂਸਟ ਦੇ ਪ੍ਰਧਾਨ ਸ: ਸਵਰਨ ਸਿੰਘ ਅਤੇ ਸੈਕਟਰੀ ਸ੍ਰੀਮਤੀ ਸੁਨੀਤਾ ਗੁਪਤਾ ਨੇ ਵਿਸ਼ੇਸ਼-ਤੌਰ ‘ਤੇ ਹਿੱਸਾ ਲਿਆ । ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀ ਇਕ ਪੰਡਾਲ ਵਿਚ ਇਕੱਠੇ ਹੋਏ । ਮੁੱਖ ਮਹਿਮਾਨ ਵਜੋਂ ਸਟ ਦੇ ਪ੍ਰਧਾਨ ਸਾਹਿਬ ਕੁਰਸੀ ਉੱਤੇ ਸੁਸ਼ੋਭਿਤ ਹੋ ਗਏ ਤੇ ਉਨ੍ਹਾਂ ਦੇ ਨਾਲ ਸ੍ਰੀਮਤੀ ਸੁਨੀਤਾ ਗੁਪਤਾ, ਪ੍ਰਿੰਸੀਪਲ ਸਾਹਿਬ ਤੇ ਹੋਰ ਅਧਿਆਪਕ ਬੈਠ ਗਏ ।

ਸਮਾਗਮ ਦਾ ਆਰੰਭ “ਦੇਹ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਇਨ ਨਾਲ ਹੋਇਆ । ਇਸ ਤੋਂ ਮਗਰੋਂ ਪ੍ਰਿੰਸੀਪਲ ਸਾਹਿਬ ਨੇ ਸਾਰੇ ਸ੍ਰੋਤਿਆਂ ਨੂੰ ਵਣ-ਮਹਾਂਉਤਸਵ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਵਿਗਿਆਨ ਦੀ ਤਰੱਕੀ ਨਾਲ ਸਾਡੇ ਜੀਵਨ ਦੇ ਹਰ ਖੇਤਰ ਵਿਚ ਪ੍ਰਵੇਸ਼ ਕਰ ਚੁੱਕੇ ਮਸ਼ੀਨੀਕਰਨ, ਕੁਦਰਤੀ ਸੋਤਾਂ ਦੀ ਅੰਨੇਵਾਹ ਵਰਤੋਂ, ਜੰਗਲਾਂ ਦੀ ਕਟਾਈ ਤੇ ਪ੍ਰਦੂਸ਼ਣ ਨੇ ਧਰਤੀ ਉਤਲੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ, ਜਿਸ ਨਾਲ ਹਵਾ, ਪਾਣੀ ਤੇ ਮਿੱਟੀ ਸਭ ਜ਼ਹਿਰੀਲੇ ਹੋ ਚੁੱਕੇ ਹਨ । ਧਰਤੀ ਉੱਪਰਲਾ ਵਾਯੂਮੰਡਲ ਗਰਮ ਹੋ ਰਿਹਾ ਹੈ, ਮੌਸਮ ਬਦਲ ਰਹੇ ਹਨ, ਕਿਤੇ ਸੋਕਾ ਪੈ ਰਿਹਾ ਹੈ ਤੇ ਕਿਤੇ ਹੜ੍ਹ ਆ ਰਹੇ ਹਨ, ਗਲੇਸ਼ੀਅਰ ਪਿਘਲ ਰਹੇ ਹਨ ਤੇ ਪਸ਼ੂ-ਪੰਛੀ ਘਟ ਰਹੇ ਹਨ । ਇਨ੍ਹਾਂ ਸਾਰੀਆਂ ਗੱਲਾਂ ਨੇ ਧਰਤੀ ਉੱਤੇ ਮਨੁੱਖ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ । ਇਨ੍ਹਾਂ ਨੂੰ ਬਚਾਉਣ ਲਈ ਧਰਤੀ ਉੱਤੇ ਜੰਗਲਾਂ ਨੂੰ ਬਚਾਉਣਾ ਤੇ ਵੱਧ ਤੋਂ ਵੱਧ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੈ, ਕਿਉਂਕਿ ਇਹ ਹੀ ਗੰਦੀ ਹਵਾ ਨੂੰ ਸਾਫ਼ ਕਰ ਕੇ ਸਾਨੂੰ ਆਕਸੀਜਨ ਦਿੰਦੇ ਹਨ । ਇਹ ਹੀ ਵਾਤਾਵਰਨ ਨੂੰ ਠੰਢਾ ਰੱਖਦੇ ਤੇ ਮੀਂਹ ਪਾਉਂਦੇ ਹਨ । ਇਨ੍ਹਾਂ ਉੱਤੇ ਹੀ ਪਸ਼ੂਆਂ-ਪੰਛੀਆਂ ਦਾ ਜੀਵਨ ਨਿਰਭਰ ਕਰਦਾ ਹੈ ।

ਸਮਾਗਮ ਦੇ ਪ੍ਰਧਾਨ ਸ: ਸਵਰਨ ਸਿੰਘ ਨੇ ਸ੍ਰੋਤਿਆਂ ਨੂੰ ਕਿਹਾ ਕਿ ਅੱਜ ਰੁੱਖਾਂ ਨੂੰ ਬਚਾਉਣਾ ਤੇ ਨਵੇਂ ਰੁੱਖ ਲਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਰੁੱਖਾਂ ਨੂੰ ਵੱਢ ਕੇ ਅਸੀਂ ਕੁਦਰਤ ਨਾਲ ਬਹੁਤ ਖਿਲਵਾੜ ਕੀਤੀ ਹੈ । ਅਸੀਂ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਧਰਤੀ ਅਤੇ ਇਸਦੇ ਵਾਤਾਵਰਨ ਦੇ ਮਨੁੱਖੀ ਜੀਵਨ ਵਿਚ ਮਹੱਤਵ ਨੂੰ ਭੁੱਲ ਗਏ ਹਾਂ । ਉਨ੍ਹਾਂ ‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ` ਰਾਹੀਂ ਸਾਨੂੰ ਧਰਤੀ, ਹਵਾ ਤੇ ਪਾਣੀ ਦੇ ਮਹੱਤਵ ਨੂੰ ਸਮਝਣ, ਇਨ੍ਹਾਂ ਦਾ ਸਤਿਕਾਰ ਕਰਨ ਤੇ ਸੰਭਾਲ ਕਰਨ ਦਾ ਉਪਦੇਸ਼ ਦਿੱਤਾ ਹੈ, ਪਰੰਤੂ ਅਸੀਂ ਇਨ੍ਹਾਂ ਨੂੰ ਆਪਣੀਆਂ ਖ਼ੁਦਗਰਜ਼ੀਆਂ ਲਈ ਇੰਨੀ ਬੇਰਹਿਮੀ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ ਕਿ ਉਸਦੇ ਪ੍ਰਤੀਕਰਮ ਵਜੋਂ ਅੱਜ ਸਾਡਾ ਜੀਵਨ ਹੀ ਖ਼ਤਰੇ ਵਿਚ ਪੈ ਗਿਆ ਹੈ । ਇਸ ਕਰਕੇ ਸਾਨੂੰ ਸਭ ਨੂੰ ਧਰਤੀ ਮਾਤਾ ਅਤੇ ਇਸ ਉੱਤੇ ਮੌਜੂਦ ਹਵਾ-ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਹਰ ਇਕ ਵਿਅਕਤੀ ਨੂੰ ਸਾਲ ਵਿਚ ਘੱਟੋ-ਘੱਟ ਪੰਜ ਰੁੱਖ ਲਾ ਕੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਉਨ੍ਹਾਂ ਟ ਵਲੋਂ ਸਾਰੇ ਸ੍ਰੋਤਿਆਂ ਤੇ ਮਹਿਮਾਨਾਂ ਨੂੰ ਦੋਂ-ਦੋ ਰੁੱਖਾਂ ਦੀ ਪਨੀਰੀ ਮੁਫ਼ਤ ਦੇਣ ਦਾ ਐਲਾਨ ਕੀਤਾ । ਇਸ ਤੋਂ ਮਗਰੋਂ ਕੁੱਝ ਲੜਕਿਆਂ ਤੇ ਲੜਕੀਆਂ ਨੇ ਸਮੂਹ ਗਾਨ ਦੇ ਰੂਪ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਰੁੱਖ’ ਦਾ ਗਾਇਨ ਕੀਤਾ ।

ਇਸ ਤੋਂ ਪਿੱਛੋਂ ਮੁੱਖ ਮਹਿਮਾਨ ਅਤੇ ਵਸਟ ਦੀ ਸੈਕਟਰੀ ਨੇ ਵਣ-ਮਹਾਂਉਤਸਵ ਦਾ ਆਰੰਭ ਕਰਨ ਲਈ ਆਪਣੇ ਹੱਥਾਂ ਨਾਲ ਪੌਦੇ ਲਾਏ ਤੇ ਉਨ੍ਹਾਂ ਨੂੰ ਪਾਣੀ ਦਿੱਤਾ । ਸਕੂਲ ਵਲੋਂ ਸਾਰੇ ਸਕੂਲ ਦੇ ਆਲੇ-ਦੁਆਲੇ ਤੇ ਮੁੱਖ ਸੜਕ ਤੋਂ ਸਕੂਲ ਤਕ ਆਉਂਦੇ ਰਸਤੇ ਉੱਪਰ ਰੁੱਖ ਲਾਉਣ ਲਈ 100 ਟੋਏ ਪਹਿਲਾਂ ਹੀ ਪੁਟਾ ਲਏ ਗਏ ਸਨ ਤੇ ਛੋਟੇ ਅਕਾਰ ਦੇ ਕੋਈ 500 ਪੌਦੇ ਲਿਆ। ਰੱਖੇ ਸਨ । ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇੱਥੋਂ ਵਾਰੀ-ਵਾਰੀ ਪੌਦੇ ਲਏ ਤੇ ਵੱਖਵੱਖ ਥਾਂਵਾਂ ਉੱਤੇ ਲਾਏ । ਪਿੱਛੋਂ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪਾਣੀ ਦੀ ਲੰਮੀ ਪਾਈਪ ਲਾ ਕੇ ਤੇ ਕੁੱਝ ਨੇ ਬਾਲਟੀਆਂ ਭਰ ਕੇ ਇਨ੍ਹਾਂ ਨੂੰ ਪਾਣੀ ਦਿੱਤਾ । ਅੰਤ ਵਿਚ ਸਾਰੇ ਅਧਿਆਪਕਾਂ-ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਆਪਣੇ ਘਰਾਂ ਤੇ ਗਲੀ-ਮੁਹੱਲਿਆਂ ਵਿਚ ਲਾਉਣ ਲਈ ਪੌਦੇ ਦਿੱਤੇ ਗਏ । ਇਸ ਤਰ੍ਹਾਂ ਸਾਡੇ ਸਕੂਲ ਵਿੱਚ ਵਣ-ਮਹਾਂਉਸਤਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।

PSEB 7th Class Punjabi Solutions Chapter 2 ਜੰਗਲਾਂ ਦੇ ਲਾਭ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ
ਜੰਗਲਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਹੈ ਤੇ ਬਾਰਸ਼ ਦਾ ਪਾਣੀ ਸਹਿਜੇ ਹੀ ਚੂਸ ਲੈਂਦੀ ਹੈ ।

ਔਖੇ ਸ਼ਬਦਾਂ ਦੇ ਅਰਥ :

ਦਾਤ-ਬਖ਼ਸ਼ਿਸ਼ । ਵਿਅਰਥ-ਬੇਮਤਲਬ ! ਆਤਮਾ-ਰੂਹ । ਨਜ਼ਾਰੇ-ਦਿਸ਼ । ਤ੍ਰਿਪਤ-ਸੰਤੁਸ਼ਟ । ਸਦੀਵੀ-ਸਦੀ ਦੀ, ਸਦੀਆਂ ਤੋਂ ਚਲੀ ਆ ਰਹੀ । ਮਹਾਂਪੁਰਖ-ਵੱਡਾ ਧਾਰਮਿਕ ਮਨੁੱਖ । ਸੰਦੇਹ-ਸ਼ੱਕ । ਸੰਕਟ-ਤੰਗੀ, ਮੁਸ਼ਕਿਲ ਹਲ ਹੇਠਵਾਹੀ ਹੇਠ, ਖੇਤੀ ਹੇਠ । ਸੀਤਲ-ਠੰਢਾ । ਮਾਰੂਥਲ-ਰੇਗਸਤਾਨ । ਉਪਜਾਊ-ਬਹੁਤੀ ਫ਼ਸਲ ਦੇਣ ਵਾਲੀ । ਲਾਗਲੀਆਂ-ਨੇੜੇ ਦੀਆਂ । ਸ਼ਿਵਾਲਿਕ ਪਰਬਤ-ਹੁਸ਼ਿਆਰਪੁਰ ਦੇ ਨੇੜਲੇ ਪਹਾੜ । ਲੀਲ੍ਹਾ-ਖੇਡ । ਪੜਤਾਲਾਂ-ਜਾਂਚ-ਪੜਤਾਲ, ਪਰਖਾਂ ਕਰਦੇ । ਸੰਜੀਵਨੀ ਬੁਟੀ-ਜੀਵਨ ਦੇਣ ਵਾਲੀ ਬੁਟੀ ! ਰੁਜ਼ਗਾਰ-ਰੋਜ਼ੀ । ਦੀਆ ਸਲਾਈ-ਤੀਲਾਂ ਦੀ ਡੱਬੀ ।

ਜੰਗਲਾਂ ਦੇ ਲਾਭ Summary

ਜੰਗਲਾਂ ਦੇ ਲਾਭ ਪਾਠ ਦਾ ਸਾਰ

ਜੰਗਲ ਕੁਦਰਤ ਦੀ ਬਹੁਤ ਵੱਡੀ ਦਾਤ ਹਨ । ਮਨੁੱਖ ਦੀ ਖ਼ੁਸ਼ਹਾਲੀ ਤੇ ਸੁਖ ਲਈ ਜੰਗਲ ਬਹੁਤ ਜ਼ਰੂਰੀ ਹਨ । ਜੇ ਜੰਗਲ ਨਾ ਹੋਣ, ਤਾਂ ਲੋਕਾਂ ਦਾ ਸਾਹ ਘੁੱਟਿਆ ਜਾਵੇ । ਜੰਗਲਾਂ ਦੇ ਸ਼ਾਨਦਾਰ ਨਜ਼ਾਰੇ ਮਨੁੱਖੀ ਆਤਮਾ ਦੀ ਸੁੰਦਰਤਾ ਦੀ ਭੁੱਖ ਨੂੰ ਜੁਗਾਂ-ਜੁਗਾਂ ਤੋਂ ਤ੍ਰਿਪਤ ਕਰਦੇ ਆਏ ਹਨ । ਪਿਛਲੇ ਸਮਿਆਂ ਵਿਚ ਰਿਸ਼ੀ ਲੋਕ ਜੰਗਲਾਂ ਵਿਚ ਰਹਿ ਕੇ ਤਪੱਸਿਆ ਕਰਦੇ ਸਨ । ਸ਼ੁਰੂ-ਸ਼ੁਰੂ ਵਿਚ ਮਨੁੱਖਾਂ ਦਾ ਘਰ ਜੰਗਲ ਹੀ ਸੀ । ਹੁਣ ਵੀ ਜਦੋਂ ਅਸੀਂ ਸ਼ਹਿਰਾਂ ਵਿਚ ਬਾਗ਼ ਲਾਉਂਦੇ ਹਾਂ, ਤਾਂ ਇਸ ਦੇ ਪਿੱਛੇ ਜੰਗਲਾਂ ਲਈ ਮਨੁੱਖ ਦੀ ਸਦੀਵੀ ਤਾਂਘ ਲੁਕੀ ਹੁੰਦੀ ਹੈ ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਵੱਡੇ-ਵੱਡੇ ਸ਼ਹਿਰ ਬਣਾ ਕੇ ਮਨੁੱਖ ਨੇ ਬਹੁਤ ਉੱਨਤੀ ਕੀਤੀ ਹੈ, ਪਰ ਜਿਉਂ-ਜਿਉਂ ਮਨੁੱਖ ਕੁਦਰਤ ਦੇ ਮਹਾਨ ਜੰਗਲਾਂ ਦੇ ਖੁੱਲ੍ਹੇ-ਡੁਲੇ ਜੀਵਨ ਤੋਂ ਦੂਰ ਹੁੰਦਾ ਗਿਆ ਹੈ, ਉਸ ਦੀ ਸਿਹਤ ਡਿਗਦੀ ਗਈ ਹੈ ।

ਅੰਨ ਸੰਕਟ ਕਾਰਨ ਕੁੱਝ ਦੇਸ਼ਾਂ ਵਿਚ ਸਰਕਾਰਾਂ ਨੇ ਬਹੁਤ ਸਾਰੇ ਜੰਗਲ ਕੱਟ ਕੇ ਜ਼ਮੀਨ ਨੂੰ ਵਾਹੀ ਹੇਠ ਲੈ ਆਂਦਾ ਹੈ, ਜਿਸ ਕਾਰਨ ਉੱਥੇ ਕੁਦਰਤ ਦੇ ਕਾਨੂੰਨ ਅਨੁਸਾਰ ਜਲਵਾਯੂ ਵਿੱਚ ਬਹੁਤ ਤਬਦੀਲੀ ਆ ਗਈ ਹੈ । ਜਦ ਬੱਦਲ ਸਮੁੰਦਰ ਵਲੋਂ ਉੱਡ ਕੇ ਆਉਂਦੇ ਹਨ ਤੇ ਉਹ ਜਦੋਂ ਜੰਗਲਾਂ ਉੱਤੋਂ ਲੰਘਦੇ ਹਨ, ਤਾਂ ਵਾਯੂਮੰਡਲ ਠੰਢਾ ਹੋਣ ਕਰ ਕੇ ਮੀਂਹ ਵਰ ਪੈਂਦਾ ਹੈ । ਇਹੋ ਕਾਰਨ ਹੈ ਕਿ ਮਾਰੂਥਲਾਂ ਉੱਤੇ ਬਹੁਤ ਘੱਟ ਵਰਖਾ ਹੁੰਦੀ ਹੈ । ਭਾਰਤ ਸਰਕਾਰ ਨੇ ਇਸ ਪਾਸੇ ਵਲ ਉਚੇਂਚਾ ਧਿਆਨ ਦਿੱਤਾ ਹੈ, ਜਿਸ ਕਰਕੇ ਹਰ ਸਾਲ ਵਣ-ਮਹਾਂਉਤਸਵ ਮਨਾਇਆ ਜਾਂਦਾ ਹੈ ਤੇ ਰੁੱਖ ਲਾਏ ਜਾਂਦੇ ਹਨ ।

ਜੰਗਲਾਂ ਦੀ ਲੱਕੜੀ ਤੋਂ ਮਕਾਨ ਬਣਦੇ ਹਨ । ਕੁਰਸੀਆਂ, ਮੇਜ਼, ਮੰਜੇ, ਪੀੜੀਆਂ ਵੀ ਜੰਗਲਾਂ ਦੀ ਹੀ ਦਾਤ ਹਨ । ਜੰਗਲਾਂ ਦੀ ਲੱਕੜੀ ਨਾਲ ਹੀ ਸਾਡੇ ਚੁੱਲ੍ਹਿਆਂ ਵਿਚ ਅੱਗ ਬਲਦੀ ਹੈ । ਲੱਕੜੀ ਨਾਲ ਹੀ ਕਿਸ਼ਤੀਆਂ, ਨਿੱਕੇ ਜਹਾਜ਼ ਅਤੇ ਗੱਡੇ ਬਣਾਏ ਗਏ ਹਨ । ਜੰਗਲਾਂ ਦੇ ਬਿਰਛਾਂ ਦੀਆਂ ਜੜ੍ਹਾਂ ਨਾਲ ਧਰਤੀ ਪੋਲੀ ਹੋ ਜਾਂਦੀ ਤੇ ਉਹ ਬਾਰਸ਼ ਦਾ ਪਾਣੀ ਚੂਸ ਲੈਂਦੀ ਹੈ । ਜੇ ਜੰਗਲ ਨਾ ਹੋਣ, ਤਾਂ ਪਹਾੜਾਂ ਉੱਤੇ ਵਸੇ ਮੀਹਾਂ ਦਾ ਪਾਣੀ ਸਾਰੇ ਦਾ ਸਾਰਾ ਰੁੜ ਕੇ ਦਰਿਆਵਾਂ ਵਿਚ ਆ ਡਿਗੇ ਅਤੇ ਮੈਦਾਨਾਂ ਵਿਚ ਤਬਾਹੀ ਮਚਾ ਦੇਵੇ ।

ਸਾਡੇ ਸਮਾਜ ਵਿਚ ਕਈ ਬਿਰਛਾਂ ਨੂੰ ਪੂਜਣ ਦੇ ਪਿੱਛੇ ਵੀ ਬਿਰਛ ਦੀ ਇਸ ਮਹੱਤਤਾ ਦਾ ਖ਼ਿਆਲ ਹੀ ਕੰਮ ਕਰਦਾ ਹੈ । ਲੋਕਾਂ ਵਿਚ ਬਿਰਛ ਲਾਉਣ ਦਾ ਰਿਵਾਜ ਘਟ ਗਿਆ ਹੈ ਅਤੇ ਆਪਣੀ ਲੋੜ ਪੂਰੀ ਕਰਨ ਲਈ ਲੋਕਾਂ ਨੇ ਲਾਗਲੀਆਂ ਪਹਾੜੀਆਂ ਤੋਂ ਲੱਕੜੀ ਮੰਗਾਉਣੀ ਸ਼ੁਰੂ ਕਰ ਦਿੱਤੀ ਹੈ । ਫਲਸਰੂਪ ਕਸ਼ਮੀਰ ਵਿਚ ਜੰਗਲ ਕੱਟੇ ਜਾਣ ਨਾਲ ਪੰਜਾਬ ਦੇ ਦਰਿਆਵਾਂ ਵਿਚ ਵਧੇਰੇ ਹੜ੍ਹ ਆਉਣ ਲੱਗ ਪਏ ਹਨ ।

ਜੰਗਲ ਦਾ ਪਾਣੀ ਨਾਲ ਬੜਾ ਵੱਡਾ ਸੰਬੰਧ ਹੈ । ਇਹ ਆਪਣੀ ਠੰਢੀ ਛਾਂ ਅਤੇ ਜੜ੍ਹਾਂ ਨਾਲ ਪੋਲੀ ਕੀਤੀ ਧਰਤੀ ਵਿਚ ਪਾਣੀ ਦੀ ਦੌਲਤ ਨੂੰ ਸੰਭਾਲ ਕੇ ਰੱਖਦੇ ਹਨ । ਜੋ ਜੰਗਲ ਨਾ ਹੋਣ, ਤਾਂ ਸਾਡਾ ਜੀਵਨ ਪੰਛੀਆਂ ਤੋਂ ਵਾਂਝਾ ਹੋ ਜਾਵੇ । ਜੰਗਲਾਂ ਦਾ ਮਨੁੱਖੀ ਸਿਹਤ ਨਾਲ ਇਕ ਹੋਰ ਤਰ੍ਹਾਂ ਵੀ ਸੰਬੰਧ ਹੈ । ਜੰਗਲਾਂ ਵਿਚ ਕੁਦਰਤ ਨੇ ਦਵਾਈਆਂ ਵਿਚ ਕੰਮ ਆਉਣ ਵਾਲੀਆਂ ਲੱਖਾਂ ਪ੍ਰਕਾਰ ਦੀਆਂ ਜੜੀਆਂ-ਬੂਟੀਆਂ ਉਗਾ ਰੱਖੀਆਂ ਹਨ । ਇਨ੍ਹਾਂ ਵਿਚੋਂ ਕਈ ਸੰਘਣੇ ਜੰਗਲਾਂ ਵਿਚ ਹੀ ਵਧ ਫੁਲ ਸਕਦੀਆਂ ਹਨ ।

ਜੰਗਲ ਮਨੁੱਖ ਨੂੰ ਰੁਜ਼ਗਾਰ ਵੀ ਦਿੰਦੇ ਹਨ । ਕਰੋੜਾਂ ਆਦਮੀ ਜੰਗਲਾਂ ਅਤੇ ਉਨ੍ਹਾਂ ਵਿਚੋਂ ਪੈਦਾ ਹੁੰਦੀਆਂ ਚੀਜ਼ਾਂ ਕਰਕੇ ਕੰਮ ਲੱਗੇ ਹੋਏ ਹਨ । ਦੀਆਸਲਾਈ ਤੇ ਕਾਗਜ਼ ਦੇ ਕਾਰਖ਼ਾਨੇ ਜੰਗਲਾਂ ਦੇ ਸਹਾਰੇ ਹੀ ਚਲਦੇ ਹਨ । ਇਸੇ ਤਰ੍ਹਾਂ ਗੂੰਦ, ਲਾਖ, ਸ਼ਹਿਦ ਅਤੇ ਹੋਰ ਅਨੇਕਾਂ ਚੀਜ਼ਾਂ ਜੰਗਲਾਂ ਤੋਂ ਹੀ ਆਉਂਦੀਆਂ ਹਨ ।

ਕੁਦਰਤ ਜੰਗਲਾਂ ਦੇ ਵਾਧੇ ਉੱਪਰ ਆਪ ਹੀ ਕਾਬੂ ਰੱਖਦੀ ਹੈ । ਜਦੋਂ ਜੰਗਲ ਲੋੜ ਤੋਂ ਵੱਧ ਫੈਲ ਜਾਣ, ਤਾਂ ਕੁਦਰਤ ਉਨ੍ਹਾਂ ਨੂੰ ਆਪ ਹੀ ਜੰਗਲੀ ਅੱਗ ਨਾਲ ਸਾੜ ਕੇ ਘਟਾ ਦਿੰਦੀ ਹੈ, ਜਾਂ ਵੱਡੇ ਤੇਜ਼ ਝੱਖੜਾਂ ਨਾਲ ਉਨ੍ਹਾਂ ਨੂੰ ਉਖਾੜ ਕੇ ਸੁੱਟ ਦਿੰਦੀ ਹੈ ਤੇ ਸਮੇਂ ਨਾਲ ਮਿੱਟੀ ਹੇਠ ਦੱਬ ਦਿੰਦੀ ਹੈ । ਫਿਰ ਸਮਾਂ ਪਾ ਕੇ ਇਹ ਦੱਬੇ ਹੋਏ ਜੰਗਲ ਧਰਤੀ ਦੀ ਅੰਦਰਲੀ ਗੁੱਝੀ ਅੱਗ ਨਾਲ ਸੜ ਕੇ ਕੋਲੇ ਦੀ ਖਾਣ ਵਿਚ ਬਦਲ ਜਾਂਦੇ ਹਨ । ਅੱਜ ਕੋਲਾ ਇਕ ਵੱਡੀ ਮਨੁੱਖੀ ਲੋੜ ਹੈ । ‘ਜੰਗਲਾਂ ਦੀ ਮਹੱਤਤਾ ਨੂੰ ਸਾਹਮਣੇ ਰੱਖ ਕੇ ਹੀ ਕਵੀਆਂ ਨੇ ਸਾਡੀਆਂ ਕਿੱਕਰਾਂ, ਬੇਰੀਆਂ ਅਤੇ ਪਿੱਪਲਾਂ, ਬੋਹੜਾਂ ਦੇ ਗੁਣ ਗਾਏ ਹਨ ।

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

Punjab State Board PSEB 7th Class Punjabi Book Solutions Chapter 1 ਇਹ ਮੇਰਾ ਪੰਜਾਬ Textbook Exercise Questions and Answers.

PSEB Solutions for Class 7 Punjabi Chapter 1 ਇਹ ਮੇਰਾ ਪੰਜਾਬ

ਪ੍ਰਸ਼ਨ 1.
ਪੰਜਾਬ ਵਿਚ ਪਹਿਲਾਂ ਕਿੰਨੇ ਦਰਿਆ ਵਗਦੇ ਸਨ ?
ਉੱਤਰ :
ਪੰਜ ॥

ਪ੍ਰਸ਼ਨ 2.
ਪੋਰਸ ਦਾ ਯੁੱਧ ਕਿਸ ਰਾਜੇ ਨਾਲ ਹੋਇਆ ਸੀ ?
ਉੱਤਰ :
ਪੋਰਸ ਦਾ ਯੁੱਧ ਯੂਨਾਨ ਦੇ ਹਮਲਾਵਰ ਰਾਜੇ ਸਿਕੰਦਰ ਨਾਲ ਹੋਇਆ ਸੀ ।

ਪ੍ਰਸ਼ਨ 3.
“ਇਹ ਮੇਰਾ ਪੰਜਾਬ ਕਵਿਤਾ ਵਿਚ ਕਿਹੜੇ ਗੁਰੂ ਜੀ ਦਾ ਜ਼ਿਕਰ ਹੈ ?
ਉੱਤਰ :
ਗੁਰੁ ਨਾਨਕ ਦੇਵ ਜੀ ਦਾ ।

ਪ੍ਰਸ਼ਨ 4,
ਪੰਜਾਬ ਦਾ ਮਹਾਂਬਲੀ ਰਾਜਾ ਕੌਣ ਹੋਇਆ ਹੈ ?
ਉੱਤਰ :
ਮਹਾਰਾਜਾ ਰਣਜੀਤ ਸਿੰਘ ॥

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

ਪ੍ਰਸ਼ਨ 5.
“ਇਹ ਮੇਰਾ ਪੰਜਾਬੀ ਕਵਿਤਾ ਵਿਚ ਕਿਹੜੇ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਹੈ ?
ਉੱਤਰ :
ਇਸ ਕਵਿਤਾ ਵਿਚ ਹੇਠ ਲਿਖੇ ਦੇਸ਼-ਭਗਤਾਂ ਦਾ ਜ਼ਿਕਰ ਹੈ-
ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਤੇ ਸ਼ਹੀਦ ਰਾਜਗੁਰੁ ॥

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਨਾਲ ਤੋਲ-ਤੁਕਾਂਤ ਮਿਲਾਓ
ਪੰਜਾਬ – ……………….
ਹੋਇਆ – ……………….
ਭਾਈ – ……………….
ਰਿਝਾਏ – ……………….
ਉੱਤਰ :
ਪੰਜਾਬ – ਗੁਲਾਬ
ਹੋਇਆ – ਖਲੋਇਆ
ਭਾਈ – ਪਾਈ
ਰਿਝਾਏ – ਅਖਵਾਏ ॥

ਪ੍ਰਸ਼ਨ 7.
ਖ਼ਾਲੀ ਸਥਾਨ ਭਰੋ
ਪੰਜ ਦਰਿਆਵਾਂ ਦੀ ਧਰਤੀ ‘ਤੇ ……………………
ਛੱਡ ਕੇ ਇਸ ਦਾ ਮੋਹ ਸਿਕੰਦਰ ……………………
ਇਸ ਧਰਤੀ ਦਾ ਜਾਇਆ । ਸਭ ਧਰਮਾਂ ਦੇ ਲੋਕ ਸੀ
ਆਜ਼ਾਦੀ ਲਈ ਵਾਰੀਆਂ ਜਾਨਾਂ ……………।
ਉੱਤਰ :
ਪੰਜ ਦਰਿਆਵਾਂ ਦੀ ਧਰਤੀ ‘ਤੇ, ਖਿੜਿਆ ਫੁੱਲ ਗੁਲਾਬ ।
ਛੱਡ ਕੇ ਇਸ ਦਾ ਮੋਹ ਸਿਕੰਦਰ, ਦੇਸ ਨੂੰ ਭੱਜ ਖਲੋਇਆ ।
“ਮਹਾਂਬਲੀ ਰਣਜੀਤ ਸਿੰਘ ਸੀ, ਇਸ ਧਰਤੀ ਦਾ ਜਾਇਆ |
ਸਭ ਧਰਮਾਂ ਦੇ ਲੋਕ ਸੀ ਰਹਿੰਦੇ, ਬਣ ਕੇ ਭਾਈ-ਭਾਈ,
ਆਜ਼ਾਦੀ ਲਈ ਵਾਰੀਆਂ ਜਾਨਾਂ, ਹੋ ਕੇ ਬੜੇ ਬੇਤਾਬ ।

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋ-
ਕਰੋਖਿੜਿਆ, ਬੇਹਿਸਾਬ, ਵਿਤਕਰੇ, ਫੁੱਟ ਪਾਉਣਾ, ਬੇਤਾਬ, ਲਾੜੀ ।
ਉੱਤਰ :
1. ਖਿੜਿਆ ਪੂਰੇ ਅਕਾਰ ਦਾ ਫੁੱਲ)-ਗੁਲਾਬ ਦਾ ਖਿੜਿਆ ਫੁੱਲ ਮਹਿਕਾਂ ਵੰਡ ਰਿਹਾ ਹੈ ।
2. ਬੇਹਿਸਾਬ (ਬੇਅੰਤ)-ਅਸਮਾਨ ਵਿਚ ਬੇਹਿਸਾਬ ਤਾਰੇ ਹਨ ।
3. ਵਿਤਕਰੇ (ਭਿੰਨ-ਭੇਦ, ਫ਼ਰਕ-ਸਾਨੂੰ ਧਰਮ ਦੇ ਆਧਾਰ ‘ਤੇ ਵਿਤਕਰੇ ਪੈਦਾ ਕਰਨ ਵਾਲੇ ਸਿਆਸੀ ਲੀਡਰਾਂ ਤੋਂ ਬਚਣਾ ਚਾਹੀਦਾ ਹੈ ।
4. ਫੁੱਟ ਪਾਉਣਾ (ਏਕਤਾ ਨਾ ਰਹਿਣ ਦੇਣੀ)-ਸਿਆਸੀ ਲੀਡਰ ਵੋਟਾਂ ਦੀ ਖ਼ਾਤਰ ਲੋਕਾਂ ਵਿਚ ਫੁੱਟ ਪਾਉਣ ਦੇ ਯਤਨ ਕਰਦੇ ਹਨ ।
5. ਬੇਤਾਬ (ਉਤਾਵਲਾ)-ਮਾਂ ਆਪਣੇ ਵਿਛੜੇ ਪੁੱਤਰ ਨੂੰ ਮਿਲਣ ਲਈ ਬੇਤਾਬ ਸੀ ।
6. ਲਾੜੀ (ਦੁਲਹਨ)-ਲਾੜੇ ਤੇ ਲਾੜੀ ਦਾ ਵਿਆਹ ਲਾਵਾਂ ਦੀ ਰਸਮ ਨਾਲ ਹੋਇਆ ।

ਪ੍ਰਸ਼ਨ 9.
ਵਿਰੋਧੀ ਸ਼ਬਦ ਲਿਖੋ-

ਮਿੱਠੀ – ……………….
ਆਪਣੇ – ……………….
ਫੁੱਟ – ……………….
ਅਜ਼ਾਦੀ – ……………….
ਮੌਤ – ……………….
ਉੱਤਰ :
ਵਿਰੋਧੀ ਸ਼ਬਦਮਿੱਠੀ-
ਮਿੱਠੀ – ਕੌੜੀ
ਆਪਣੇ – ਪਰਾਏ
ਫੁੱਟ – ਏਕਾ
ਅਜ਼ਾਦੀ – ਗੁਲਾਮੀ
ਮੌਤ – ਜ਼ਿੰਦਗੀ ॥

ਪ੍ਰਸ਼ਨ 10.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਮੇਰਾ, ਪਿਆਰੀ , ਧਰਤੀ, ਲੋਕ, ਦੇਸ, ਕਿਤਾਬ ।
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
1. ਮੇਰਾ – मेरा – My
2. ਪਿਆਰੀ – प्यारी – Dear
3. ਧਰਤੀ – धरती – Earth
4. ਲੋਕ – लोग – People
5. ਦੇਸ – देश – Country
6. ਕਿਤਾਬ – पुस्तक – Book.

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

ਪ੍ਰਸ਼ਨ 11.
“ਇਹ ਮੇਰਾ ਪੰਜਾਬੀ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ
ਉੱਤਰ :
ਪੰਜਾਂ ਪਾਣੀਆਂ ਕਾਰਨ, ਇਹ ਧਰਤੀ ਪੰਜਾਬ ਕਹਾਈ ॥
ਮਿੱਠੀ ਪਿਆਰੀ ਬੋਲੀ ਇਸ ਦੀ, ਪੰਜਾਬੀ ਅਖਵਾਈ ।
ਦੁਨੀਆ ਨੂੰ ਰਿਗਵੇਦ ਦੀ ਦਿੱਤੀ, ਪਹਿਲੀ ਏਸ ਕਿਤਾਬ ।
ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ ।

ਕਵਿ-ਟੋਟਿਆਂ ਦੇ ਸਰਲ ਅਰਥ

(ੳ) ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ,
ਪੰਜ ਦਰਿਆਵਾਂ ਦੀ ਧਰਤੀ ‘ਤੇ, ਖਿੜਿਆ ਫੁੱਲ ਗੁਲਾਬ ।
ਇਹ ਮੇਰਾ ਪੰਜਾਬ ……………..।
ਪੰਜ ਪਾਣੀਆਂ ਕਾਰਨ, ਇਹ ਧਰਤੀ ਪੰਜਾਬ ਕਹਾਈ,
ਮਿੱਠੀ, ਪਿਆਰੀ ਬੋਲੀ ਇਸ ਦੀ, ਪੰਜਾਬੀ ਅਖਵਾਈ ।
ਦੁਨੀਆ ਨੂੰ “ਰਿਗਵੇਦ ਦੀ ਦਿੱਤੀ, ਪਹਿਲੀ ਏਸ ਕਿਤਾਬ,
ਇਹ ਮੇਰਾ ਪੰਜਾਬ ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਸਾਥੀਓ ! ਇਹ ਮੇਰਾ ਦੇਸ ਪੰਜਾਬ ਹੈ । ਇਹ ਪੰਜ ਦਰਿਆਵਾਂ ਦੀ ਧਰਤੀ ਹੈ । ਇਹ ਖਿੜੇ ਹੋਏ ਗੁਲਾਬ ਦੇ ਫੁੱਲ ਵਰਗੀ ਸੁੰਦਰ ਹੈ । ਇਸ ਧਰਤੀ ਉੱਤੇ ਪੰਜ ਦਰਿਆਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜਿਹਲਮ-ਵਗਦੇ ਹੋਣ ਕਰਕੇ ਪੰਜਾਬ ਕਹਾਈ ।ਇਸ ਦੀ ਮਿੱਠੀ, ਪਿਆਰੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ । ਇਸ ਨੇ ਦੁਨੀਆ ਨੂੰ ਇਸ ਦੀ ਸਭ ਤੋਂ ਪਹਿਲੀ ਪੁਸਤਕ ‘ਰਿਗਵੇਦ’ ਦਿੱਤੀ ।

ਔਖੇ ਸ਼ਬਦਾਂ ਦੇ ਅਰਥ :
ਬੇਲੀਓ-ਸਾਥੀਓ, ਦੋਸਤੋ ! ਪੰਜ ਪਾਣੀਆਂ-ਪੰਜ ਦਰਿਆ । ਕਹਾਈ-ਅਖਵਾਈ । ਰਿਗਵੇਦ-ਵੈਦਿਕ ਸੰਸਕ੍ਰਿਤ ਵਿਚ ਲਿਖਿਆ ਗਿਆ ਦੁਨੀਆ ਦਾ ਸਭ ਤੋਂ ਪੁਰਾਤਨ ਗ੍ਰੰਥ ।

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

(ਅ) ਪੋਰਸ ਅਤੇ ਸਿਕੰਦਰ ਦਾ ਯੁੱਧ, ਇਸ ਧਰਤੀ ‘ਤੇ ਹੋਇਆ,
ਛੱਡ ਕੇ ਇਸ ਦਾ ਮੋਹ ਸਿਕੰਦਰ, ਦੇਸ ਨੂੰ ਭੱਜ ਖਲੋਇਆ ।
ਤੱਕੀਆਂ ਉਸ ਨੇ ਪੋਰਸ ਦੇ ਵਿੱਚ, ਅਣਖਾਂ ਬੇਹਿਸਾਬ,
ਇਹ ਮੇਰਾ ਪੰਜਾਬ ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਯੂਨਾਨ ਦੇ ਪ੍ਰਸਿੱਧ ਹਮਲਾਵਰ ਸਿਕੰਦਰ ਦਾ ਪੋਰਸ ਨਾਲ ਯੁੱਧ ਇਸੇ ਪੰਜਾਬ ਦੀ ਧਰਤੀ ਉੱਪਰ ਹੀ ਹੋਇਆ ਸੀ । ਇਸ ਲੜਾਈ ਵਿਚ ਸਿਕੰਦਰ ਨੂੰ ਇੰਨੀ ਮਾਰ ਪਈ ਸੀ ਕਿ ਉਹ ਇਸਦਾ ਮੋਹ ਛੱਡ ਕੇ ਆਪਣੇ ਦੇਸ਼ ਯੂਨਾਨ ਨੂੰ ਵਾਪਸ ਭੱਜ ਗਿਆ ਸੀ । ਉਸ ਨੇ ਇਸ ਲੜਾਈ ਵਿਚ ਇੱਥੋਂ ਦੇ ਰਾਜੇ ਪੋਰਸ ਵਿਚ ਬੇਹਿਸਾਬ ਅਣਖਾਂ ਦੇਖੀਆਂ ਸਨ, ਜਿਸ ਕਰਕੇ ਉਸਦੀ ਅੱਗੇ ਵੱਧਣ ਦੀ ਹਿੰਮਤ ਨਹੀਂ ਸੀ ਪਈ ।

ਔਖੇ ਸ਼ਬਦਾਂ ਦੇ ਅਰਥ :
ਪੋਰਸ ਅਤੇ ਸਿਕੰਦਰ-ਪੋਰਸ ਜਿਹਲਮ ਦੇ ਕੰਢੇ ਦੇ ਇਲਾਕੇ ਦਾ ‘ ਰਾਜਾ ਸੀ, ਜਿਸ ਦੀ 327 ਈ: ਪੂ: ਵਿਚ ਯੂਨਾਨ ਤੋਂ ਆਏ ਹਮਲਾਵਰ ਸਿਕੰਦਰ ਨਾਲ ਲੜਾਈ ਹੋਈ ਸੀ । ਇਸ ਵਿਚ ਪੋਰਸ ਦੀ ਭਾਵੇਂ ਹਾਰ ਹੋਈ ਸੀ, ਪਰ ਉਸ ਨੇ ਤੇ ਹੋਰਨਾਂ ਕਬੀਲਿਆਂ ਨੇ ਸਿਕੰਦਰ ਨੂੰ ਅਜਿਹੀ ਕਰਾਰੀ ਟੱਕਰ ਦਿੱਤੀ ਸੀ ਕਿ ਉਸ ਦਾ ਅੱਗੇ ਵੱਧਣ ਦਾ ਹੌਸਲਾ ਹੀ . ਨਾ ਪਿਆ ਤੇ ਉਹ ਬਿਆਸ ਦਰਿਆ ਤੋਂ ਹੀ ਵਾਪਸ ਮੁੜ ਗਿਆ ਸੀ । ਭੱਜ ਖਲੋਇਆ-ਦੌੜ ਗਿਆ | ਅਣਖ-ਸ਼ੈ-ਸਤਿਕਾਰ ਦੀ ਇੱਛਾ । ਬੇਹਿਸਾਬ-ਬੇਅੰਤ ।

(ਇ) ਬੁੱਲ੍ਹੇ, ਸ਼ਾਹ ਹੁਸੈਨ ਨੇ ਇੱਥੇ, ਆਪਣੇ ਪੀਰ ਰਿਝਾਏ,
ਨਾਨਕ ਇਸ ਧਰਤੀ ਦੇ ਸਾਂਝੇ ਗੁਰੂ, ਪੀਰ ਅਖਵਾਏ ।
ਮਰਦਾਨੇ ਨੇ ਛੇੜੀ, ਰੱਬੀ ਬਾਣੀ ਨਾਲ ਰਬਾਬ,
ਇਹ ਮੇਰਾ ਪੰਜਾਬ ……………………. ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ ;
ਹੇ ਸਾਥੀਓ ! ਪੰਜਾਬ ਦੀ ਇਸ ਧਰਤੀ ਉੱਪਰ ਹੀ ਸ਼ਾਹ ਹੁਸੈਨ ਤੇ ਬੁੱਲ੍ਹੇ ਸ਼ਾਹ ਜਿਹੇ ਸੂਫ਼ੀ ਫ਼ਕੀਰਾਂ ਨੇ ਆਪਣੇ ਪੀਰ-ਮੁਰਸ਼ਦਾਂ ਨੂੰ ਆਪਣੇ ਪਿਆਰ ਨਾਲ ਨਿਹਾਲ ਕੀਤਾ । ਇਸੇ ਧਰਤੀ ਉੱਤੇ ਹੀ ਗੁਰੂ ਨਾਨਕ ਦੇਵ ਜੀ ਸਭ ਹਿੰਦੂਆਂ-ਮੁਸਲਮਾਨਾਂ ਦੇ ਸਾਂਝੇ ਗੁਰੂ-ਪੀਰ ਅਖਵਾਏ । ਇਸੇ ਧਰਤੀ ਉੱਪਰ ਹੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨੇ ਨੇ ਉਨ੍ਹਾਂ ਦੀ ਰੱਬੀ ਬਾਣੀ ਦੇ ਨਾਲ ਆਪਣੀ ਰਬਾਬ ਵਜਾਈ ।

ਔਖੇ ਸ਼ਬਦਾਂ ਦੇ ਅਰਥ :
ਬੁੱਲ੍ਹੇ ਸ਼ਾਹ-ਅਠਾਰਵੀਂ ਸਦੀ ਵਿਚ ਹੋਇਆ ਪੰਜਾਬ ਦਾ ਇਕ ਪ੍ਰਸਿੱਧ ਸੂਫ਼ੀ ਫ਼ਕੀਰ । ਸ਼ਾਹ ਹੁਸੈਨ-16ਵੀਂ ਸਦੀ ਦਾ ਪ੍ਰਸਿੱਧ ਸੂਫ਼ੀ ਫ਼ਕੀਰ । ਪੀਰ-ਗੁਰੂ, ਮੁਰਸ਼ਦ । ਰਿਝਾਏ-ਖ਼ੁਸ਼ ਕੀਤੇ, ਨਿਹਾਲ ਕੀਤੇ । ਪੀਰ-ਸਤਿਕਾਰਯੋਗ ਬਜ਼ੁਰਗ, ਧਰਮ-ਗੁਰੂ, ਮੁਰਸ਼ਦ | ਰਬਾਬ-ਇਕ ਸੰਗੀਤ-ਸਾਜ਼ ।

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

(ਸ) “ਮਹਾਂਬਲੀ ਰਣਜੀਤ ਸਿੰਘ’ ਸੀ, ਇਸ ਧਰਤੀ ਦਾ ਜਾਇਆ,
ਬਿਨਾਂ ਵਿਤਕਰੇ ਚਾਲੀ ਸਾਲ ਉਸ, ਰੱਜ ਕੇ ਰਾਜ ਕਮਾਇਆ ।
ਸਭ ਧਰਮਾਂ ਦੇ ਪੂਰੇ ਕੀਤੇ, ਉਸ ਨੇ ਕੁੱਲ ਖੁਆਬ, .
ਇਹ ਮੇਰਾ ਪੰਜਾਬ …………….. ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਵੀ ਇਸੇ ਪੰਜਾਬ ਦੀ ਧਰਤੀ ਦਾ ਜੰਮਪਲ ਸੀ । ਉਸ ਨੇ ਲੋਕਾਂ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਫ਼ਰਕ ਪਾਏ ਬਿਨਾਂ ਚਾਲੀ ਸਾਲ ਰੱਜ ਕੇ ਰਾਜ ਕੀਤਾ। ਉਸ ਨੇ ਸਾਰਿਆਂ ਧਰਮਾਂ ਨਾਲ ਸੰਬੰਧਿਤ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ। ਇਸ ਪ੍ਰਕਾਰ ਉਸ ਦੇ ਹਲੀਮੀ ਰਾਜ ਨੇ ਸਾਰੇ ਲੋਕਾਂ ਨੂੰ ਖ਼ੁਸ਼ਹਾਲ ਕੀਤਾ ।

ਔਖੇ ਸ਼ਬਦਾਂ ਦੇ ਅਰਥ :
ਮਹਾਂਬਲੀ-ਬਹੁਤ ਸ਼ਕਤੀਸ਼ਾਲੀ । ਜਾਇਆ-ਪੁੱਤਰ । ਵਿਤਕਰੇ- ਭਿੰਨ-ਭਿੰਨ । ਖ਼ੁਆਬ-ਸੁਪਨੇ ।

(ਹ) ਸਭ ਧਰਮਾਂ ਦੇ ਲੋਕ ਸੀ ਰਹਿੰਦੇ, ਬਣ ਕੇ ਭਾਈ-ਭਾਈ,
ਰਾਜ ਕਰਨ ਦੀ ਖ਼ਾਤਰ ਸੀ, ਅੰਗਰੇਜ਼ਾਂ ਨੇ ਫੁੱਟ ਪਾਈ ॥
ਸੰਤਾਲੀ ਵਿੱਚ ਵੱਖ-ਵੱਖ ਹੋ ਗਏ, ਸਤਲੁਜ ਅਤੇ ਚਨਾਬ,
ਇਹ ਮੇਰਾ ਪੰਜਾਬ …………………. ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਸਾਥੀਓ ! ਮੇਰੇ ਪਿਆਰੇ ਪੰਜਾਬ ਵਿਚ ਕਦੇ ਸਭ ਧਰਮਾਂ ਦੇ ਲੋਕ ਬਿਨਾਂ ਕਿਸੇ ਵੈਰ-ਵਿਰੋਧ ਤੋਂ ਭਰਾਵਾਂ ਵਾਂਗ ਰਹਿੰਦੇ ਸਨ । ਉਨ੍ਹਾਂ ਉੱਤੇ ਰਾਜ ਕਰਨ ਲਈ ਅੰਗਰੇਜ਼ਾਂ ਨੇ “ਪਾੜੋ ਤੇ ਰਾਜ ਕਰੋ’ ਦੀ ਨੀਤੀ ਉੱਤੇ ਚਲਦਿਆਂ ਉਨ੍ਹਾਂ ਵਿਚ ਫ਼ਿਰਕੂ ਫੁੱਟ ਪਾ ਦਿੱਤੀ, ਜਿਸਦਾ ਸਿੱਟਾ ਇਹ ਨਿਕਲਿਆ ਕਿ 1947 ਵਿੱਚ ਅਜ਼ਾਦੀ ਦਾ ਦਿਨ ਆਉਣ ਤੇ ਪੰਜਾਬ ਦੀ ਧਰਮ ਦੇ ਆਧਾਰ ‘ਤੇ ਵੰਡ ਹੋ ਗਈ । ਇਸ ਤਰ੍ਹਾਂ ਸਤਲੁਜ ਅਤੇ ਚਨਾਬ ਦਰਿਆ ਇਕ-ਦੂਜੇ ਤੋਂ ਵੱਖ ਹੋ ਗਏ ।

ਔਖੇ ਸ਼ਬਦਾਂ ਦੇ ਅਰਥ :
ਭਾਈ ਭਾਈ-ਭਰਾ-ਭਰਾ ਬਣ ਕੇ 1 ਫੁੱਟ-ਦੋ ਧਿਰਾਂ ਵਿਚ ਏਕਤਾ ਦੀ ਥਾਂ ਪਾਸੋਂ ਧਾੜ ਪਈ ਹੋਣੀ । ਸੰਤਾਲੀ-ਸੰਨ 1947, ਜਦੋਂ ਭਾਰਤ ਨੂੰ ਅਜ਼ਾਦੀ ਮਿਲੀ ।

PSEB 7th Class Punjabi Solutions Chapter 1 ਇਹ ਮੇਰਾ ਪੰਜਾਬ

(ਕ) ਊਧਮ ਸਿੰਘ, ਕਰਤਾਰ ਸਰਾਭੇ; ਜਾਨ ਦੀ ਬਾਜ਼ੀ ਲਾਈ,
ਰਾਜਗੁਰੂ, ਸੁਖਦੇਵ, ਭਗਤ ਸਿੰਘ ਲਾੜੀ ਮੌਤ ਵਿਆਹੀ ॥
ਆਜ਼ਾਦੀ ਲਈ ਵਾਰੀਆਂ ਜਾਨਾਂ, ਹੋ ਕੇ ਬੜੇ ਬੇਤਾਬ,
ਇਹ ਮੇਰਾ ਪੰਜਾਬ ………………… ।

ਪ੍ਰਸ਼ਨ 6.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ ।
ਉੱਤਰ :
ਹੇ ਮੇਰੇ ਸਾਥੀਓ ! ਅੰਗਰੇਜ਼ਾਂ ਤੋਂ ਭਾਰਤ ਨੂੰ ਛੁਡਾਉਣ ਤੇ ਅਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਕਰਦਿਆਂ ਸ: ਉਧਮ ਸਿੰਘ ਤੇ ਸ: ਕਰਤਾਰ ਸਿੰਘ ਸਰਾਭੇ ਨੇ ਆਪਣੀ ਜਾਨ ਦੀ ਪਰਵਾਹ ਵੀ ਨਾ ਕੀਤੀ ਤੇ ਉਨ੍ਹਾਂ ਵਾਂਗ ਹੀ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਲਾੜੀ ਮੌਤ ਨੂੰ ਵਿਆਹ ਲਿਆ । ਇਨ੍ਹਾਂ ਸਾਰਿਆਂ ਨੇ ਅਜ਼ਾਦੀ ਦੀ ਪ੍ਰਾਪਤੀ ਲਈ ਬੇਚੈਨ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ।

ਔਖੇ ਸ਼ਬਦਾਂ ਦੇ ਅਰਥ :
ਉਧਮ ਸਿੰਘ-ਸ: ਉਧਮ ਸਿੰਘ ਸੁਨਾਮ, ਜਿਸ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦਾ ਬਦਲਾ ਲੈਣ ਲਈ ਸ: ਮਾਈਕਲ ਉਡਵਾਇਰ ਦਾ ਕਤਲ ਕੀਤਾ ਤੇ ਫਿਰ ਹੱਸਦਾ ਹੋਇਆ ਫਾਂਸੀ ਚੜ੍ਹ ਗਿਆ । ਕਰਤਾਰ ਸਰਾਭੇ-ਸ: ਕਰਤਾਰ ਸਿੰਘ ਸਰਾਭਾ, ਜਿਸ ਨੇ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਅਮਰੀਕਾ ਵਿਚ ਬਣੀ ਗ਼ਦਰ ਪਾਰਟੀ ਦੇ ਕੰਮ ਵਿਚ ਸਰਗਰਮ ਹਿੱਸਾ ਪਾਇਆ ਤੇ ਕੇਵਲ 19 ਸਾਲਾਂ ਦੀ ਉਮਰ ਵਿਚ ਹੱਸਦਾ ਹੋਇਆ। ਫਾਂਸੀ ਚੜ੍ਹ ਗਿਆ । ਰਾਜਗੁਰੂ, ਸੁਖਦੇਵ, ਭਗਤ ਸਿੰਘ-ਸ: ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ ਨੂੰ ਵੀ ਉਨ੍ਹਾਂ ਦੀਆਂ ਅੰਗਰੇਜ਼ ਵਿਰੋਧੀ ਸਰਗਰਮੀਆਂ ਕਾਰਨ ਇਕੱਠਿਆਂ ਫਾਂਸੀ ਲਾਈ ਗਈ ਸੀ | ਲਾੜੀ-ਦੁਲਹਨ 1 ਵਾਰੀਆਂ-ਕੁਰਬਾਨ ਕੀਤੀਆਂ । ਬੇਤਾਬ-ਬੇਚੈਨ, ਵਿਆਕੁਲ ।