PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

Punjab State Board PSEB 7th Class Social Science Book Solutions History Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:) Textbook Exercise Questions and Answers.

PSEB Solutions for Class 7 Social Science History Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

Social Science Guide for Class 7 PSEB ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:) Textbook Questions and Answers

ਅਭਿਆਸ ਦੇ ਪ੍ਰਸ਼ਨ :
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿਚ ਲਿਖੋ

ਪ੍ਰਸ਼ਨ 1.
ਚੋਲ ਵੰਸ਼ ਦੇ ਕਿਹੜੇ ਸ਼ਾਸ਼ਕਾਂ ਨੇ ਚੋਲ ਰਾਜ ਨੂੰ ਮੁੜ ਹੋਂਦ ਵਿਚ ਲਿਆਂਦਾ ?
ਉੱਤਰ-
ਰਾਜਰਾਜ ਪਹਿਲਾ ਅਤੇ ਰਜਿੰਦਰ ਚੋਲ ਸ਼ਾਸ਼ਕਾਂ ਨੇ ਚੋਲ ਰਾਜ ਨੂੰ ਮੁੜ ਹੋਂਦ ਵਿਚ ਲਿਆਂਦਾ ॥

ਪ੍ਰਸ਼ਨ 2.
ਰਾਜਰਾਜ ਪਹਿਲੇ ਨੇ ਕਿਹੜੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ‘ਤੇ ਕਬਜ਼ਾ ਕੀਤਾ ?
ਉੱਤਰ-
ਰਾਜਰਾਜ ਪਹਿਲੇ ਨੇ ਚੋਰ, ਪਾਂਡਯ ਅਤੇ ਸ੍ਰੀਲੰਕਾ ਦੇ ਰਾਜਿਆਂ ਨੂੰ ਹਰਾ ਕੇ ਉਨ੍ਹਾਂ ਦੇ ਇਲਾਕਿਆਂ ‘ਤੇ ਕਬਜ਼ਾ ਕਰ ਲਿਆ ।

ਪ੍ਰਸ਼ਨ 3.
ਰਾਜਿੰਦਰ ਚੋਲ ਦੀਆਂ ਮਹੱਤਵਪੂਰਨ ਜਿੱਤਾਂ ਬਾਰੇ ਲਿਖੋ ।
ਉੱਤਰ-
ਰਾਜਿੰਦਰ ਚੋਲ ਨੇ ਪਾਂਡਯ, ਚੇਰ ਅਤੇ ਸ੍ਰੀਲੰਕਾ ਦੇ ਸ਼ਾਸਕਾਂ ਨੂੰ ਹਰਾ ਕੇ ਉਨ੍ਹਾਂ ਦੇ ਖੇਤਰ ਆਪਣੇ ਰਾਜ ਵਿਚ ਮਿਲਾ ਲਏ ਜਿਸ ਕਾਰਨ ਉਸਨੇ “ਗਈਵੈਂਡ ਚੋਲਪੁਰਮ’ ਦੀ ਉਪਾਧੀ ਧਾਰਨ ਕੀਤੀ ।

ਪ੍ਰਸ਼ਨ 4.
ਚੋਲ ਰਾਜ ਦੀ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਚੋਲ ਸ਼ਾਸਕਾਂ ਦੀ ਸਰਕਾਰ ਅਤੇ ਰਾਜ ਪ੍ਰਬੰਧ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –

  1. ਰਾਜਾ-ਚੋਲ ਰਾਜਾ ਬਹੁਤ ਹੀ ਸ਼ਕਤੀਸ਼ਾਲੀ ਹੁੰਦਾ ਸੀ । ਉਹ ਕੇਂਦਰੀ ਸਰਕਾਰ ਦਾ ਮੁਖੀ ਸੀ । ਉਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਸਨ । ਪਰੰਤੂ ਉਹ ਸਰਕਾਰੀ ਮਾਮਲਿਆਂ ਵਿਚ ਮੰਤਰੀ ਮੰਡਲ ਦੀ ਸਲਾਹ ਲੈਂਦਾ ਸੀ । ਉਹ ਰਾਜ ਪ੍ਰਬੰਧ ਦੀ ਨਿਗਰਾਨੀ ਕਰਦਾ ਸੀ, ਨਿਆਂ ਕਰਦਾ ਸੀ ਅਤੇ ਯੁੱਧ ਵਿਚ ਸੈਨਿਕ ਦਲ ਭੇਜਦਾ ਸੀ ।
  2. ਧਾਂਤ-ਚੋਲ ਰਾਜ ਪ੍ਰਾਂਤਾਂ ਵਿਚ ਵੰਡਿਆ ਹੋਇਆ ਸੀ । ਪ੍ਰਾਂਤਾਂ ਨੂੰ ‘ਮੰਡਲਮਜ਼’ ਕਿਹਾ ਜਾਂਦਾ ਸੀ । ਮੰਡਲਮ ਅੱਗੇ ਵਲਨਾਡੂ ਵੇਲੇਡੂਜ਼ ਵਿਚ ਵੰਡਿਆ ਹੋਇਆ ਸੀ । ਹਰੇਕ ਵਲਨਾਡੂ ਵਿਚ ਕਈ ਪਿੰਡ ਸ਼ਾਮਿਲ ਸਨ ।
  3. ਨਾਡੂ-ਚੋਲ ਰਾਜ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਨਾਡੂ ਸੀ । ਹਰੇਕ ਪਿੰਡ ਦੀਆਂ ਦੋ ਸਭਾਵਾਂ ਸਨਉਰ ਅਤੇ ਸਭਾ ।ਉਰ ਸਭਾ ਦੇ ਮੈਂਬਰ ਆਮ ਪੇਂਡੂ ਲੋਕ ਸਨ | ਸਭਾ ਬਾਲਗ਼ ਮਰਦਾਂ ਦਾ ਸਮੂਹ ਸੀ । ਪਿੰਡ ਦੇ ਸਾਰੇ ਕੰਮ, ਜਿਵੇਂ ਕਿ ਝਗੜਿਆਂ ਦਾ ਨਿਪਟਾਰਾ ਕਰਨਾ, ਪਾਣੀ ਦੀ ਵੰਡ ਕਰਨਾ ਅਤੇ ਕਰ ਇਕੱਠਾ ਕਰਨਾ ਆਦਿ ਦੀ ਨਿਗਰਾਨੀ ਛੋਟੀਆਂ ਕਮੇਟੀਆਂ ਦੁਆਰਾ ਕੀਤੇ ਜਾਂਦੇ ਸਨ ।
  4. ਸੈਨਾ-ਚੋਲ ਸ਼ਾਸਕਾਂ ਕੋਲ ਇਕ ਸ਼ਕਤੀਸ਼ਾਲੀ ਸੈਨਾ ਸੀ । ਸੈਨਾ ਵਿਚ ਹਾਥੀ, ਘੋੜਸਵਾਰ ਸੈਨਾ ਅਤੇ ਪੈਦਲ ਸੈਨਾ ਸ਼ਾਮਲ ਸੀ । ਜਲ ਸੈਨਾ ਚੋਲ ਸੈਨਾ ਦਾ ਇਕ ਸ਼ਕਤੀਸ਼ਾਲੀ ਭਾਗ ਸੀ ।
  5. ਆਮਦਨ ਦੇ ਸਾਧਨ-ਚੋਲਾਂ ਦੀ ਆਮਦਨ ਦੇ ਦੋ ਪ੍ਰਮੁੱਖ ਸਾਧਨ, ਭੂਮੀ ਲਗਾਨ ਅਤੇ ਵਪਾਰ ਸਨ । ਉਸ ਸਮੇਂ ਦੂਜੇ ਦੇਸ਼ਾਂ ਨਾਲ ਵੀ ਵਪਾਰ ਹੁੰਦਾ ਸੀ ।

ਪ੍ਰਸ਼ਨ 5.
ਤਾਮਿਲਨਾਡੂ ਵਿਚ ਕਿਸ ਤਰ੍ਹਾਂ ਸਿੰਚਾਈ ਵਿਵਸਥਾ ਦਾ ਵਿਕਾਸ ਹੋਇਆ ?
ਉੱਤਰ-
ਚੋਲ ਸ਼ਾਸਕਾਂ ਨੇ ਤਾਮਿਲਨਾਡੂ ਵਿਚ ਸਿੰਚਾਈ ਵਿਵਸਥਾ ਵੱਲ ਖ਼ਾਸ ਧਿਆਨ ਦਿੱਤਾ । ਸਿੰਚਾਈ ਲਈ ਲਗਪਗ ਸਾਰੀਆਂ ਨਦੀਆ ਦਾ, ਖ਼ਾਸ ਕਰ ਕਾਵੇਰੀ ਨਦੀ ਦਾ ਉਪਯੋਗ ਕੀਤਾ । ਇਸ ਤੋਂ ਇਲਾਵਾ ਬਹੁਤ ਸਾਰੇ ਤਲਾਅ ਵੀ ਬਣਵਾਏ । ਉਨ੍ਹਾਂ ਦੇ ਖੇਤਾਂ ਵਿਚ ਪਾਣੀ ਦੀ ਵੰਡ ਕਰਨ ਲਈ ਇਕ ਤਲਾਅ ਕਮੇਟੀ ਵੀ ਬਣਾਈ।

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

ਪ੍ਰਸ਼ਨ 6.
ਚੋਲ ਰਾਜਕਾਲ ਸਮੇਂ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ?
ਉੱਤਰ-
ਚੋਲ ਰਾਜਕਾਲ ਵਿਚ ਸੰਸਕ੍ਰਿਤ ਅਤੇ ਖੇਤਰੀ ਭਾਸ਼ਾਵਾਂ-ਤਮਿਲ, ਤੇਲੁਗੂ ਅਤੇ ਕੰਨੜ ਦਾ ਵਿਕਾਸ ਹੋਇਆ ।

ਪ੍ਰਸ਼ਨ 7.
ਚੋਲੇ ਰਾਜਕਾਲ ਸਮੇਂ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ?
ਉੱਤਰ-
ਚੋਲ ਰਾਜਕਾਲ ਵਿਚ ਹਿੰਦੂ ਧਰਮ ਬਹੁਤ ਪ੍ਰਸਿੱਧ ਸੀ । ਬੁੱਧ ਅਤੇ ਜੈਨ ਮਤ ਵੀ ਹੋਂਦ ਵਿਚ ਸਨ ।

(ਅ) ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਪੱਲਵ ਸ਼ਾਸਕਾਂ ਨੇ …………… ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
ਕਾਂਚੀ,

ਪ੍ਰਸ਼ਨ 2.
ਮਾਰਕੋ ਪੋਲੋ ਨੇ ……………. ਰਾਜ ਦੀ ਯਾਤਰਾ ਕੀਤੀ ।
ਉੱਤਰ-
ਪਾਂਡੇਯ

ਪ੍ਰਸ਼ਨ 3.
ਰਾਜਿੰਦਰ ਚੋਲ ਨੇ ………….. ਦੀ ਉਪਾਧੀ ਧਾਰਨ ਕੀਤੀ ।
ਉੱਤਰ-
ਗੰਗਾਈਕੋਂਡ ਚੋਲਪੁਰਮ,

ਪ੍ਰਸ਼ਨ 4.
ਚੋਲ ਰਾਜਕਾਲ ਸਮੇਂ ਇਸਤਰੀਆਂ ਦਾ ਵੀ ………….. ਕੀਤਾ ਜਾਂਦਾ ਸੀ ।
ਉੱਤਰ-
ਵਿਸ਼ੇਸ਼ ਸਨਮਾਨ,

ਪ੍ਰਸ਼ਨ 5.
ਨੇਨਿਹਾ ਅਤੇ ਤਿਕਣਾ ਤੇਲੁਗੁ ਵਿਦਵਾਨਾਂ ਨੇ ………. ਦਾ ਤੇਲੁਗੂ ਭਾਸ਼ਾ ਵਿਚ ਅਨੁਵਾਦ ਕੀਤਾ ।
ਉੱਤਰ-
ਮਹਾਂਭਾਰਤ ।

(ਈ) ਜੋੜੇ ਬਣਾਓ

ਪ੍ਰਸ਼ਨ 1.
ਬਾਸਵ ਭਗਤੀ ਲਹਿਰ
ਉੱਤਰ-
ਬਾਸਵ-ਲਿੰਗਾਇਤ ਲਹਿਰ,

ਪ੍ਰਸ਼ਨ 2.
ਸ਼ੰਕਰਾਚਾਰੀਆ ਲਿੰਗਾਇਤ ਲਹਿਰ
ਉੱਤਰ-
ਸ਼ੰਕਰਾਚਾਰੀਆ-ਅਦਵੈਤ ਮਤ,

ਪ੍ਰਸ਼ਨ 3.
ਰਾਮਾਨੁਜ ਭਗਤੀ ਲਹਿਰ
ਉੱਤਰ-
ਰਾਮਾਨੁਜ-ਭਗਤੀ ਲਹਿਰ ।

ਪ੍ਰਸ਼ਨ 4.
ਮਾਧਵ ਅਦਵੈਦ ਮਤ
ਉੱਤਰ-
ਮਾਧਵ-ਭਗਤੀ ਲਹਿਰ ।

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

(ਸ) ਸਹੀ (✓) ਆ ਜਾਂ ਗਲਤ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਮਦੁਰਾਇ ਚੋਲਾਂ ਦੀ ਰਾਜਧਾਨੀ ਸੀ ।
ਉੱਤਰ-
(✗)

ਪ੍ਰਸ਼ਨ 2.
ਚੋਲ ਸ਼ਾਸਕਾਂ ਕੋਲ ਸ਼ਕਤੀਸ਼ਾਲੀ ਜਲ ਸੈਨਾ ਸੀ ।
ਉੱਤਰ-
(✗)

ਪ੍ਰਸ਼ਨ 3.
ਮਹਿੰਦਰ ਵਰਮਨ ਨੇ ਗੰਗਈਕੋਂਡ ਚੋਲਪੁਰਮ ਨਗਰ ਵਸਾਇਆ ।
ਉੱਤਰ-
(✗)

ਪ੍ਰਸ਼ਨ 4.
ਕੰਬਨ ਵਿਦਵਾਨ ਨੇ ਰਮਾਇਣ ਦਾ ਤਮਿਲ ਭਾਸ਼ਾ ਵਿਚ ਅਨੁਵਾਦ ਕੀਤਾ ।
ਉੱਤਰ-
(✓)

ਪ੍ਰਸ਼ਨ 5.
ਚੋਲ ਰਾਜ ਪ੍ਰਾਂਤਾਂ ਵਿਚ ਵੰਡਿਆ ਹੋਇਆ ਸੀ ।
ਉੱਤਰ-
(✓)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਮੱਧਕਾਲੀਨ ਯੁਗ ਦੇ ਦੱਖਣ ਭਾਰਤ ਦੇ ਤਿੰਨ ਸ਼ਕਤੀਸ਼ਾਲੀ ਰਾਜਾਂ ਦੇ ਨਾਂ ਦੱਸੋ ।
ਉੱਤਰ-
ਪੱਲਵ, ਪਾਂਡਯ ਅਤੇ ਚੋਲ ।

ਪ੍ਰਸ਼ਨ 2.
ਪਾਂਡਯ ਰਾਜ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਪਾਂਡਯ ਰਾਜ ਤਾਮਿਲਨਾਡੂ ਦੇ ਦੱਖਣੀ ਭਾਗਾਂ ਵਿਚ ਸਥਾਪਿਤ ਸੀ । ਪਾਂਡਯ ਸ਼ਾਸਕਾਂ ਦੀ ਰਾਜਧਾਨੀ ਨੂੰ ਮਦੁਰਾ ਜਾਂ ਮੁਦਰਾ ਕਿਹਾ ਜਾਂਦਾ ਸੀ । ਇਹ ਸਿੱਖਿਆ ਦਾ ਇਕ ਮਹੱਤਵਪੂਰਨ ਕੇਂਦਰ ਸੀ | ਮਾਰਕੋ ਪੋਲੋ ਨੇ ਇਸ ਰਾਜ ਦੀ ਯਾਤਰਾ ਕੀਤੀ ਅਤੇ ਇਕ ਬਿਰਤਾਂਤ ਲਿਖਿਆ | 14ਵੀਂ ਸਦੀ ਵਿਚ ਪਾਂਡਯ ਰਾਜ ਦਾ ਪਤਨ ਹੋ ਗਿਆ ।

ਪ੍ਰਸ਼ਨ 3.
ਪੱਲਵ ਕਦੋਂ ਸ਼ਕਤੀਸ਼ਾਲੀ ਬਣੇ ? ਉਨ੍ਹਾਂ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੱਲਵ 5ਵੀਂ ਅਤੇ 6ਵੀਂ ਸਦੀ ਵਿਚ ਸਾਤਵਾਹਨਾਂ ਦੇ ਪਤਨ ਤੋਂ ਬਾਅਦ ਸ਼ਕਤੀਸ਼ਾਲੀ ਸ਼ਾਸਕ ਬਣੇ । ਮਹਿੰਦਰ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਪਹਿਲਾ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕ ਸਨ । ਉਨ੍ਹਾਂ ਨੇ ਆਪਣੇ ਰਾਜ ਦਾ ਬਹੁਤ ਵਿਸਥਾਰ ਕੀਤਾ । ਉਨ੍ਹਾਂ ਨੇ ਕਾਂਚੀ ਨੂੰ ਆਪਣੀ ਰਾਜਧਾਨੀ ਬਣਾਇਆ । ਪੱਲਵ ਸ਼ਾਸਕਾਂ ਨੇ, ਕਲਾ ਅਤੇ ਭਵਨ-ਨਿਰਮਾਣ ਕਲਾ ਨੂੰ ਸਰਪ੍ਰਸਤੀ ਦਿੱਤੀ । ਉਨ੍ਹਾਂ ਨੇ ਮਹਾਂਬਲੀਪੁਰਮ ਵਿਚ ਸੋਰ ਤੱਟ) ਮੰਦਰ ਅਤੇ ਰੱਥ ਮੰਦਰ ਬਣਵਾਇਆ । ਉਨ੍ਹਾਂ ਨੇ ਕਾਂਚੀ ਵਿਚ ਕੈਲਾਸ਼ਨਾਥ ਮੰਦਰ ਵੀ ਬਣਵਾਇਆ | 9ਵੀਂ ਸਦੀ ਵਿਚ ਚੋਲ ਸ਼ਾਸਕਾਂ ਨੇ ਪੱਲਵਾਂ ਨੂੰ ਹਰਾ ਦਿੱਤਾ ।

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

ਪ੍ਰਸ਼ਨ 4.
ਮੁੱਢਲੇ ਚੋਲ ਰਾਜ ਦੀ ਸਥਾਪਨਾ ਅਤੇ ਪਤਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚੋਲ ਸ਼ਾਸਕਾਂ ਨੇ ਦੱਖਣ ਭਾਰਤ ਵਿਚ ਇਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ । ਇਸ ਰਾਜ ਦੇ ਮੁੱਢਲੇ ਸ਼ਾਸਕਾਂ ਦਾ ਵਰਣਨ ਇਸ ਪ੍ਰਕਾਰ ਹੈ

  1. ਵਿਜਯਲਯ-ਵਿਜਯਲਯ ਚੋਲ ਵੰਸ਼ ਦਾ ਸੰਸਥਾਪਕ ਸੀ । ਉਸਨੇ ਪੱਲਵਾਂ ਤੋਂ ਤੰਜੋਰ ਨੂੰ ਜਿੱਤ ਲਿਆ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ ।
  2. ਤਕ ਪਹਿਲਾ-ਪਾਂਤਕ ਪਹਿਲਾ ਚੋਲ ਰਾਜ ਦਾ ਇਕ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ ਪਾਂਡਯ ਸ਼ਾਸਕ ਨੂੰ ਹਰਾ ਕੇ ਉਸਦੀ ਰਾਜਧਾਨੀ ਮਦੁਰਾ ‘ਤੇ ਅਧਿਕਾਰ ਕਰ ਲਿਆ । ਇਸ ਤੋਂ ਬਾਅਦ ਉਹ 949 ਈ: ਵਿਚ ਤਕੋਲਮ ਦੀ ਲੜਾਈ ਵਿਚ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਜੇ ਤੋਂ ਹਾਰ ਗਿਆ । ਇਸ ਦੇ ਸਿੱਟੇ ਵਜੋਂ ਚੋਲ ਸ਼ਾਸਕ ਸ਼ਕਤੀਹੀਣ ਹੋ ਗਏ ।

ਪ੍ਰਸ਼ਨ 5.
ਤਕ ਪਹਿਲੇ ਤੋਂ ਬਾਅਦ ਕਿਨ੍ਹਾਂ ਦੇ ਸ਼ਾਸਕਾਂ ਨੇ ਦੱਖਣ ਵਿਚ ਚੋਲ ਰਾਜ ਨੂੰ ਦੁਬਾਰਾ ਸ਼ਕਤੀਸ਼ਾਲੀ ਬਣਾਇਆ ?
ਉੱਤਰ-
ਪ੍ਰਾਂਤਕ ਪਹਿਲੇ ਤੋਂ ਬਾਅਦ ਰਾਜਰਾਜਾ ਪਹਿਲਾ ਅਤੇ ਰਾਜਿੰਦਰ ਚੋਲ, ਚੋਲ ਰਾਜ ਨੂੰ ਦੁਬਾਰਾ ਹੋਂਦ ਵਿਚ ਲੈ ਕੇ ਆਏ ਅਤੇ ਦੱਖਣੀ ਭਾਰਤ ਵਿਚ ਮਹਾਨ ਸ਼ਕਤੀ ਬਣਾਇਆ ।

ਪ੍ਰਸ਼ਨ 6.
ਰਾਜਰਾਜਾ ਪਹਿਲੇ ਦੀਆਂ ਦੋ ਪ੍ਰਸ਼ਾਸਨਿਕ ਸਫਲਤਾਵਾਂ ਦੱਸੋ ।
ਉੱਤਰ-

  1. ਰਾਜਰਾਜਾ ਪਹਿਲੇ ਨੇ ਆਪਣੀ ਸਮੁੰਦਰੀ ਸ਼ਕਤੀ ਦਾ ਆਧੁਨਿਕੀਕਰਨ ਕੀਤਾ ।
  2. ਉਹ ਸ਼ੈਵਮਤ ਦਾ ਅਨੁਯਾਈ ਸੀ, ਪਰੰਤੂ ਹੋਰ ਧਰਮਾਂ ਦੇ ਪ੍ਰਤੀ ਵੀ ਉਦਾਰ ਸੀ ।

ਪ੍ਰਸ਼ਨ 7.
ਚੋਲ ਰਾਜ ਦਾ ਅੰਤ ਕਿਵੇਂ ਹੋਇਆ ?
ਉੱਤਰ-
ਰਾਜਿੰਦਰ ਚੋਲ ਦੇ ਉੱਤਰਾਧਿਕਾਰੀ ਆਪਣੇ ਗੁਆਂਢੀ ਸ਼ਾਸਕਾਂ ਨਾਲ ਲੜਦੇ ਰਹਿੰਦੇ ਸਨ । ਇਸ ਕਾਰਨ ਚੋਲ ਸ਼ਾਸਕ ਸ਼ਕਤੀਹੀਣ ਹੋ ਗਏ । ਫਲਸਰੂਪ, ਚੋਲ ਰਾਜ ਦਾ ਅੰਤ ਹੋ ਗਿਆ ।

ਪ੍ਰਸ਼ਨ 8.
700-1200 ਈ: ਤਕ ਦੱਖਣੀ ਭਾਰਤ ਦੇ ਸਮਾਜ ‘ਤੇ ਟਿੱਪਣੀ ਲਿਖੋ ।
ਉੱਤਰ-
700-1200 ਈ: ਤਕ ਦੱਖਣੀ ਭਾਰਤ ਦੇ ਸਮਾਜ ਵਿਚ ਕੁਲੀਨ ਵਰਗ ਤੋਂ ਇਲਾਵਾ ਬਾਹਮਣਾਂ ਅਤੇ ਵਪਾਰੀਆਂ ਦਾ ਵੀ ਬਹੁਤ ਸਨਮਾਨ ਕੀਤਾ ਜਾਂਦਾ ਸੀ |
ਸਾਂਝੇ ਉਦੇਸ਼ ਦੀ ਪੂਰਤੀ ਲਈ ਸਮਾਜ ਦੇ ਵੱਖ-ਵੱਖ ਵਰਗ ਇਕ-ਦੂਜੇ ਨੂੰ ਸਹਿਯੋਗ ਦਿੰਦੇ ਸਨ । ਇਸਤਰੀ ਦਾ ਵੀ ਸਮਾਜ ਵਿਚ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਸੀ । ਕਿਸਾਨ ਅਤੇ ਮਜ਼ਦੂਰ, ਕਾਮੇ ਵਰਗ ਨਾਲ ਸੰਬੰਧ ਰੱਖਦੇ ਸਨ । ਉਹ ਬਹੁਤ ਗਰੀਬ ਹੁੰਦੇ ਸਨ ਅਤੇ ਬਹੁਤ ਕਠਿਨ ਜੀਵਨ ਬਤੀਤ ਕਰਦੇ ਸਨ ।

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

ਪ੍ਰਸ਼ਨ 9.
700-1200 ਈ: ਤਕ ਦੱਖਣੀ ਭਾਰਤ ਦੇ ਧਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
700-1200 ਈ: ਤਕ ਦੱਖਣੀ ਭਾਰਤ ਦੇ ਧਰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ
1. ਹਿੰਦੂ ਧਰਮ-ਹਿੰਦੂ ਧਰਮ ਬਹੁਤ ਹੀ ਲੋਕਪ੍ਰਿਯੇ ਨੀਂ । ਹਿੰਦੂ ਦੇਵਤਿਆਂ ਜਿਵੇਂ ਕਿ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਕੀਤੀ ਜਾਂਦੀ ਸੀ ।
2. ਬੁੱਧ ਧਰਮ ਅਤੇ ਜੈਨ ਧਰਮ-ਉਸ ਸਮੇਂ ਬੁੱਧ ਧਰਮ ਅਤੇ ਜੈਨ ਧਰਮ ਵੀ ਹੋਂਦ ਵਿਚ ਸਨ ।
3. ਧਾਰਮਿਕ ਲਹਿਰਾਂ-ਇਸ ਸਮੇਂ ਹੇਠ ਲਿਖੀਆਂ ਅਨੇਕ ਧਾਰਮਿਕ ਲਹਿਰਾਂ ਦਾ ਜਨਮ ਹੋਇਆ –

  • ਬਾਸਵ ਨੇ ਲਿੰਗਾਇਤ ਮਤ ਦੀ ਸਥਾਪਨਾ ਕੀਤੀ ।
  • ਸ਼ੰਕਰਾਚਾਰੀਆ ਨੇ ਅਦਵੈਤ ਮਤ ਦਾ ਪ੍ਰਚਾਰ ਕੀਤਾ ।
  • ਰਾਮਾਨੁਜ ਅਤੇ ਮਾਧਵ ਭਗਤੀ ਲਹਿਰ ਦੇ ਹੋਰ ਮਹਾਨ ਪ੍ਰਚਾਰਕ ਸਨ । ਉਨ੍ਹਾਂ ਨੇ ਈਸ਼ਵਰ ਦੀ ਭਗਤੀ ਕਰਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਮੁਕਤੀ ਪ੍ਰਾਪਤ ਕਰਨ ਦਾ ਇੱਕੋ-ਇਕ ਸਾਧਨ ਈਸ਼ਵਰ ਨੂੰ ਸੱਚੇ ਮਨ ਨਾਲ ਪ੍ਰੇਮ ਕਰਨਾ ਹੈ । ਉਹ ਜਾਤੀ ਅਤੇ ਵਰਗ ਦੇ ਭੇਦਭਾਵ ਦੇ ਵਿਰੁੱਧ ਸਨ । ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੋਏ ।

ਪ੍ਰਸ਼ਨ 10.
ਚੌਲ ਵੰਸ਼ ਦੇ ਉੱਥਾਨ-ਪਨ ਦੀ ਕਹਾਣੀ ਲਿਖੋ ।
ਉੱਤਰ-
ਚੋਲ ਵੰਸ਼ ਦੱਖਣੀ ਭਾਰਤ ਦਾ ਸਭ ਤੋਂ ਪ੍ਰਸਿੱਧ ਰਾਜ ਸੀ । ਇਸ ਵੰਸ਼ ਦੇ ਸ਼ਾਸਕਾਂ ਨੇ ਲਗਪਗ 400 ਸਾਲਾਂ ਤਕ ਸ਼ਾਸਨ ਕੀਤਾ । ਇਨ੍ਹਾਂ ਦੇ ਰਾਜ ਵਿਚ ਆਧੁਨਿਕ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਇਕ ਬਹੁਤ ਵੱਡਾ ਭਾਗ ਸ਼ਾਮਲ ਸੀ ।

ਪ੍ਰਮੁੱਖ ਰਾਜੇ-ਚੋਲ ਵੰਸ਼ ਦੇ ਪ੍ਰਮੁੱਖ ਰਾਜੇ ਹੇਠ ਲਿਖੇ ਹੋਏ ਹਨ –

  1. ਵਿਜਾਯਲਯ-ਵਿਜਯਲ ਪਹਿਲਾ ਪ੍ਰਸਿੱਧ ਚੋਲ ਸ਼ਾਸਕ ਸੀ । ਉਸਨੇ 846 ਈ: ਤੋਂ 871 ਈ: ਤਕ ਸ਼ਾਸਨ ਕੀਤਾ | ਉਸਨੇ ਤੰਜੌਰ ‘ਤੇ ਜਿੱਤ ਪ੍ਰਾਪਤ ਕੀਤੀ ਸੀ ।
  2. ਤਕ ਪਹਿਲਾ-ਪਾਂਤਕ ਪਹਿਲਾ 907 ਈ: ਵਿਚ ਰਾਜਗੱਦੀ ‘ਤੇ ਬੈਠਾ ਅਤੇ ਉਸਨੇ 955 ਈ: ਤਕ ਸ਼ਾਸਨ ਕੀਤਾ । ਉਸਨੇ ਪਾਂਡਯ ਰਾਜ ਨੂੰ ਜਿੱਤਿਆ ਅਤੇ ਮਦੁਰਾਈਕੋਂਡਾ ਦੀ ਉਪਾਧੀ ਧਾਰਨ ਕੀਤੀ । ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਉਸਨੇ ਰਾਜ ਵਿਚ ਖੇਤੀ ਦੀ ਉੱਨਤੀ ਵਲ ਵਿਸ਼ੇਸ਼ ਧਿਆਨ ਦਿੱਤਾ ।
  3. ਰਾਜਰਾਜਾ ਪਹਿਲਾ-ਰਾਜਰਾਜਾ ਪਹਿਲਾ (985-1014 ਈ:) ਚੋਲ ਵੰਸ਼ ਦਾ ਇਕ ਹੋਰ ਪ੍ਰਸਿੱਧ ਰਾਜਾ ਸੀ । ਉਸਨੇ ਆਪਣੇ ਵੰਸ਼ ਦੇ ਝਗੜਿਆਂ ਨੂੰ ਖ਼ਤਮ ਕੀਤਾ ਅਤੇ ਜਿੱਤਾਂ ਦੁਆਰਾ ਆਪਣੇ ਰਾਜ ਦਾ ਵਿਸਤਾਰ ਕੀਤਾ । ਉਸਨੇ ਚੇਰਾਂ, ਵੈੱਗੀ ਦੇ ਚਾਲੂਕਿਆਂ ਅਤੇ ਪਾਂਡਯ ਸ਼ਾਸਕਾਂ ਨੂੰ ਵੀ ਹਰਾਇਆ | ਕਹਿੰਦੇ ਹਨ ਕਿ ਉਸਨੇ ਸ੍ਰੀਲੰਕਾ ਤਕ ਦੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ।
  4. ਰਾਜਿੰਦਰ ਚੋਲ-ਰਾਜਿੰਦਰ ਚੋਲ (1014-1044 ਈ: ), ਰਾਜਰਾਜਾ ਪਹਿਲੇ ਦਾ ਪੁੱਤਰ ਸੀ । ਉਸਨੇ ਬੰਗਾਲ ਦੇ ਪਾਲ ਵੰਸ਼ ਦੇ ਰਾਜਿਆਂ ਨਾਲ ਯੁੱਧ ਕੀਤਾ । ਉਸਦਾ ਦੂਸਰਾ ਪ੍ਰਸਿੱਧ ਯੁੱਧ ਦੱਖਣੀ-ਪੂਰਬੀ ਏਸ਼ੀਆ ਵਿਚ ਸ੍ਰੀ ਵਿਜਯ ਦੇ ਵਿਰੁੱਧ ਸੀ । ਇਸ ਯੁੱਧ ਵਿਚ ਸੀ ਵਿਜਯ ਹਾਰ ਗਿਆ ਅਤੇ ਭਾਰਤੀ ਦੀਪਾਂ ‘ਤੇ ਚੋਲਾਂ ਦਾ ਅਧਿਕਾਰ ਹੋ ਗਿਆ ।
  5. ਚੋਲਾਂ ਦਾ ਪਤਨ-ਚੋਲ ਵੰਸ਼ ਦਾ ਅੰਤਿਮ ਸ਼ਾਸਕ ਰਾਜਾਧਿਰਾਜ ਸੀ । ਉਹ ਚਾਲੁਕਿਆਂ ਨਾਲ ਲੜਦਾ ਹੋਇਆ ਮਾਰਿਆ ਗਿਆ । ਉਸਦੀ ਮੌਤ ਦੇ ਨਾਲ ਹੀ ਚੋਲ ਵੰਸ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ ।

ਪ੍ਰਸ਼ਨ 11.
ਚੋਲ ਸ਼ਾਸਕਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ?
ਉੱਤਰ-
ਚੋਲ ਸ਼ਾਸਕ ਆਪਣੀ ਪਰਜਾ ਦੀਆਂ ਸਹੂਲਤਾਂ ਦਾ ਬਹੁਤ ਧਿਆਨ ਰੱਖਦੇ ਸਨ । ਉਨ੍ਹਾਂ ਨੇ ਆਪਣੇ ਰਾਜ ਦੀ ਉੱਨਤੀ ਲਈ ਅਨੇਕ ਕੰਮ ਕੀਤੇ । ਉਨ੍ਹਾਂ ਨੇ ਉੱਤਮ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ । ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੋਈ ਸੀ ਕਿ ਉਹ ਆਪਣਾ ਸ਼ਾਸਨ ਚਲਾਉਣ । ਉਹ ਮੰਦਰਾਂ ਦੇ ਨਿਰਮਾਣ ਵਿਚ ਰੁਚੀ ਲੈਂਦੇ ਸਨ । ਉਨ੍ਹਾਂ ਨੇ ਕਈ ਸ਼ਾਨਦਾਰ ਮੰਦਰ ਬਣਵਾਏ ਸਨ । ਉਨ੍ਹਾਂ ਨੇ ਅਨੇਕ ਸ਼ਿਲਾਲੇਖ ਸੰਸਕ੍ਰਿਤ ਅਤੇ ਤਾਮਿਲ ਦੋਹਾਂ ਭਾਸ਼ਾਵਾਂ ਵਿਚ ਲਿਖਵਾਏ । ਇਸ ਪ੍ਰਕਾਰ, ਚੋਲ ਸ਼ਾਸਨ ਕਾਲ ਦਾ ਭਾਰਤੀ ਸੰਸਕ੍ਰਿਤੀ ਨੂੰ ਚੰਗਾ ਯੋਗਦਾਨ ਰਿਹਾ ।

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

ਪ੍ਰਸ਼ਨ 12.
ਚੋਲ ਸ਼ਾਸਕਾਂ ਦੀ ਕਲਾ ਅਤੇ ਭਵਨ ਉਸਾਰੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕਲਾ ਅਤੇ ਭਵਨ ਉਸਾਰੀ-ਚੋਲ ਸ਼ਾਸਕ ਕਲਾ ਪ੍ਰੇਮੀ ਸਨ । ਉਨ੍ਹਾਂ ਦੇ ਅਧੀਨ ਕਲਾ ਅਤੇ ਭਵਨ ਨਿਰਮਾਣ ਕਲਾ ਵਿਚ ਬਹੁਤ ਜ਼ਿਆਦਾ ਉੱਨਤੀ ਹੋਈ

  1. ਰਾਜਰਾਜਾ ਪਹਿਲੇ ਨੇ ਤੰਜੌਰ ਦਾ ਪ੍ਰਸਿੱਧ ਰਾਜਰਾਜੇਸ਼ਵਰ ਮੰਦਰ ਬਣਵਾਇਆ । ਇਹ ਦਾਵਿੜ ਸ਼ੈਲੀ ਵਿਚ ਬਣਿਆ ਹੈ ।
  2. ਰਾਜਿੰਦਰ ਚੋਲ ਨੇ ਗੰਗਈਕੋਂਡ ਚੋਲਪੁਰਮ ਨਾਂ ਦਾ ਸ਼ਹਿਰ ਵਸਾਇਆ ਅਤੇ ਆਪਣੀ ਰਾਜਧਾਨੀ ਬਣਾਇਆ ।
  3. ਚੌਲ ਕਾਲ ਵਿਚ ਕਾਂਸੇ ਦੀਆਂ ਅਨੇਕ ਮੂਰਤੀਆਂ ਬਣਾਈਆਂ ਗਈਆਂ । ਤੰਜੌਰ ਦੀਆਂ ਨਟਰਾਜ ਦੀਆਂ ਮੂਰਤੀਆਂ ਇਸ ਕਾਲ ਦੀਆਂ ਉੱਤਮ ਕਾਂਸੇ ਦੀਆਂ ਮੂਰਤੀਆਂ ਹਨ ।

ਪ੍ਰਸ਼ਨ 13.
ਸੰਖੇਪ ਨੋਟ ਲਿਖੋ(ਉ) ਤਾਮਿਲਨਾਡੂ ਵਿਚ ਜ਼ਿਮੀਂਦਾਰਾ ਵਿਸਥਾਰ ।
ਉੱਤਰ-

  • ਚੋਲ ਸ਼ਾਸਕਾਂ ਨੇ ਤਾਮਿਲਨਾਡੂ ਵਿਚ ਖੇਤੀ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ | ਉਨ੍ਹਾਂ ਨੇ ਘਮੱਕੜ ਕਬੀਲਿਆਂ ਦੀ ਸਹਾਇਤਾ ਨਾਲ ਜੰਗਲਾਂ ਨੂੰ ਸਾਫ਼ ਕਰਾ ਕੇ, ਭੂਮੀ ਨੂੰ ਖੇਤੀਯੋਗ ਬਣਾਇਆ । ਜਿਸ ਦੇ ਸਿੱਟੇ ਵਜੋਂ ਉੱਥੇ ਜ਼ਿਮੀਦਾਰੀ ਦਾ ਬਹੁਤ ਵਿਸਥਾਰ ਹੋਇਆ ।
  • ਚੋਲ ਸ਼ਾਸਕਾਂ ਨੇ ਸਿੰਚਾਈ-ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਸਿੰਚਾਈ ਲਈ ਲਗਪਗ ਸਾਰੀਆਂ ਨਦੀਆਂ ਦਾ, ਵਿਸ਼ੇਸ਼ ਕਰਕੇ ਕਾਵੇਰੀ ਨਦੀ ਦਾ ਉਪਯੋਗ ਕੀਤਾ ਗਿਆ । ਜਿੱਥੇ ਨਦੀ ਦਾ ਪਾਣੀ ਲਿਜਾਣਾ ਸੰਭਵ ਨਹੀਂ ਸੀ, ਉੱਥੇ ਉਨ੍ਹਾਂ ਨੇ ਸਿੰਚਾਈ ਲਈ ਬਹੁਤ ਸਾਰੇ ਤਾਲਾਬ ਬਣਵਾਏ । ਉਨ੍ਹਾਂ ਨੇ ਖੇਤਾਂ ਵਿਚ ਪਾਣੀ ਦੀ ਵੰਡ ਕਰਨ ਲਈ ਇਕ ਤਾਲਾਬ ਕਮੇਟੀ ਵੀ ਬਣਾਈ ।
  • ਚੋਲ ਸ਼ਾਸਕ ਰਾਜ ਵਿਚ ਭਾਰੀ ਵਰਖਾ ਜਾਂ ਕਾਲ ਪੈ ਜਾਣ ਕਰਕੇ ਨਸ਼ਟ ਹੋਈਆਂ ਫਸਲਾਂ ‘ਤੇ ਭੂਮੀ ਲਗਾਨ ਨਹੀਂ ਲੈਂਦੇ ਸਨ । ਉਹ ਸੰਕਟ ਕਾਲ ਵਿਚ ਕਿਸਾਨਾਂ ਨੂੰ ਕਰਜ਼ਾ ਵੀ ਦਿੰਦੇ ਸਨ ।

(ਅ) ਸਿੱਖਿਆ ਅਤੇ ਸਾਹਿਤ
ਉੱਤਰ-
ਮੱਧਕਾਲੀਨ ਭਾਰਤ ਵਿਚ ਚੋਲ ਸ਼ਾਸਕਾਂ ਦੇ ਅਧੀਨ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਬਹੁਤ ਉੱਨਤੀ ਹੋਈ । ਉਨ੍ਹਾਂ ਨੇ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ, ਵਿਗਿਆਨ ਅਤੇ ਭੂਗੋਲ ਵਿਗਿਆਨ ਆਦਿ ਅਨੇਕ ਵਿਸ਼ਿਆਂ ਨੂੰ ਉਤਸ਼ਾਹਿਤ ਕੀਤਾ । ਸਿੱਖਿਆ ਦਾ ਮਾਧਿਅਮ ਸੰਸਕ੍ਰਿਤ ਅਤੇ ਤਾਮਿਲ ਭਾਸ਼ਾਵਾਂ ਸਨ ।
ਸਿੱਖਿਆ ਮੰਦਰਾਂ ਦੇ ਵਿਹੜਿਆਂ ਵਿਚ ਦਿੱਤੀ ਜਾਂਦੀ ਸੀ ।ਚੋਲ ਰਾਜ ਵਿਚ ਸੰਸਕ੍ਰਿਤ ਅਤੇ ਖੇਤਰੀ ਭਾਸ਼ਾਵਾਂ ਤਾਮਿਲ, ਤੇਲਗ ਅਤੇ ਕੰਨੜ ਦਾ ਵਿਕਾਸ ਹੋਇਆ ।
ਸੰਸਕ੍ਰਿਤ ਦੀਆਂ ਅਨੇਕ ਕਿਤਾਬਾਂ ਦਾ ਇਨ੍ਹਾਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ । ਉਦਾਹਰਨ ਵਜੋਂ, ਵਿਦਵਾਨ ਕੰਬਨ ਨੇ ਰਮਾਇਣ ਦਾ ਤਾਮਿਲ ਭਾਸ਼ਾ ਵਿਚ ਅਨੁਵਾਦ ਕੀਤਾ । ਨੇਹਾ ਅਤੇ ਤਿਕਨਾ ਆਦਿ ਤੇਲਗੂ ਵਿਦਵਾਨਾਂ ਨੇ ਮਹਾਂਭਾਰਤ ਦਾ ਤੇਲਗੂ ਭਾਸ਼ਾ ਵਿਚ ਅਨੁਵਾਦ ਕੀਤਾ । ਸਾਨੂੰ ਰਮਾਇਣ ਅਤੇ ਮਹਾਂਭਾਰਤ ਮਹਾਂਕਾਵਾਂ ਤੋਂ ਦੱਖਣੀ ਭਾਰਤ ਦੇ ਮੁੱਢਲੇ ਅਤੇ ਉੱਤਰ-ਮੱਧਕਾਲੀਨ ਯੁੱਗ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ।

ਵਸਤੁਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ

ਪ੍ਰਸ਼ਨ 1.
ਪਾਂਡੇਯ ਦੱਖਣੀ ਭਾਰਤ ਦਾ ਇਕ ਰਾਜ ਸੀ। ਕੀ ਤੁਸੀਂ ਇਸ ਰਾਜ ਦੀ ਰਾਜਧਾਨੀ ਦਾ ਨਾਂ ਦੱਸ ਸਕਦੇ ਹੋ ?
(i) ਕਾਂਚੀਪੁਰਮ
(ii) ਮਹਾਂਬਲੀਪੁਰਮ
(iii) ਮਦੁਰਾਇ ॥
ਉੱਤਰ-
(iii) ਮਦੁਰਾਇ ॥

ਪ੍ਰਸ਼ਨ 2.
ਗਗਈਕੋਂਡਾ ਚੋਲਪੁਰਮ ਉਪਾਧੀ ਕਿਸ ਚੋਲ ਸ਼ਾਸਕ ਨੇ ਧਾਰਨ ਕੀਤੀ ?
(i) ਰਾਜਿੰਦਰ ਚੋਲ ,
(ii) ਰਾਜਰਾਜ ਚੋਲ ,
(iii) ਕ੍ਰਿਸ਼ਨ ਤੀਸਰਾ ।
ਉੱਤਰ-
(i) ਰਾਜਿੰਦਰ ਚੋਲ ।

ਪ੍ਰਸ਼ਨ 3.
ਕੈਲਾਸ਼ਨਾਥ ਮੰਦਿਰ (ਕਾਂਚੀਪੁਰਮ) ਕਿਸ ਰਾਜਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ?
(i) ਪਾਲ
(ii) ਰਾਸ਼ਟਰਕੂਟ
(iii) ਪੱਲਵ ।
ਉੱਤਰ-
(iii) ਪੱਲਵ ॥

PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:)

ਪ੍ਰਸ਼ਨ 4.
ਚਿੱਤਰ ਵਿਚ ਦਿਖਾਏ ਗਏ ਰੱਥ ਮੰਦਿਰ ਕਿੱਥੇ ਸਥਿਤ ਹਨ ?
PSEB 7th Class Social Science Solutions Chapter 9 ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਤੀਆਂ (700-1200 ਈ:) 1
(i) ਕਾਂਚੀਪੁਰਮ
(ii) ਮਹਾਂਬਲੀਪੁਰਮ
(iii) ਚੋਲਪੁਰਮ
ਉੱਤਰ-
(ii) ਮਹਾਂਬਲੀਪੁਰਮ

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

Punjab State Board PSEB 7th Class Social Science Book Solutions History Chapter 8 ਨਵੇਂ ਰਾਜ ਅਤੇ ਰਾਜੇ Textbook Exercise Questions and Answers.

PSEB Solutions for Class 7 Social Science History Chapter 8 ਨਵੇਂ ਰਾਜ ਅਤੇ ਰਾਜੇ

Social Science Guide for Class 7 PSEB ਨਵੇਂ ਰਾਜ ਅਤੇ ਰਾਜੇ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ

ਪ੍ਰਸ਼ਨ 1.
ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ।
ਉੱਤਰ-
ਮੱਧਕਾਲੀਨ ਯੁੱਗ ਦੌਰਾਨ ਸਮਾਜ ਚਾਰ ਪ੍ਰਮੁੱਖ ਜਾਤਾਂ ਵਿਚ ਵੰਡਿਆ ਹੋਇਆ ਸੀ-ਬਾਹਮਣ, ਖੱਤਰੀ, ਵੈਸ਼ ਅਤੇ ਨੀਵੀਂ ਸ਼੍ਰੇਣੀ । ਇਹ ਚਾਰੇ ਜਾਤਾਂ ਅੱਗੋਂ ਉਪ-ਜਾਤਾਂ ਵਿੱਚ ਵੰਡੀਆਂ ਹੋਈਆਂ ਸਨ । ਸਮਾਜ ਵਿਚ ਜਾਤੀ ਨਿਯਮ ਬੜੇ ਕਠੋਰ ਸਨ । ਸਮਾਜ ਵਿਚ ਬਾਹਮਣ ਨੂੰ ਬਹੁਤ ਸਨਮਾਨ ਪ੍ਰਾਪਤ ਸੀ ਅਤੇ ਸਭ ਧਾਰਮਿਕ ਰਸਮਾਂ ਉਨ੍ਹਾਂ ਦੁਆਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਸਨ । ਖੱਤਰੀ ਦੇਸ਼ ਸੁਰੱਖਿਆ ਦਾ ਕੰਮ ਕਰਦੇ ਸਨ ਜਦਕਿ ਵੈਸ਼ ਵਪਾਰ ਕਰਦੇ ਸਨ । ਨੀਵੀਂ ਜਾਤ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ ।

ਪ੍ਰਸ਼ਨ 2.
ਤ੍ਰਿਗੁੱਟ ਸੰਘਰਸ਼ ਕਿਹੜੇ ਰਾਜਵੰਸ਼ਾਂ ਵਿਚਕਾਰ ਹੋਇਆ ?
ਉੱਤਰ-
ਗੁੱਟ ਸੰਘਰਸ਼ ਤੋਂ ਭਾਵ ਉਸ ਸੰਘਰਸ਼ ਤੋਂ ਹੈ ਜਿਹੜਾ ਰਾਸ਼ਟਰਕੂਟਾਂ, ਪ੍ਰਤੀਹਾਰਾਂ ਅਤੇ ਪਾਲਾਂ ਵਿਚਾਲੇ ਕਨੌਜ ‘ਤੇ ਅਧਿਕਾਰ ਕਰਨ ਲਈ ਹੋਇਆ | ਕਨੌਜ ਉੱਤਰੀ ਭਾਰਤ ਦਾ ਪ੍ਰਸਿੱਧ ਨਗਰ ਸੀ । ਉੱਤਰੀ ਭਾਰਤ ਵਿਚ ਇਸ ਨਗਰ ਦੀ ਸਥਿਤੀ ਬਹੁਤ ਚੰਗੀ ਸੀ ਕਿਉਂਕਿ ਇਸ ਨਗਰ ’ਤੇ ਅਧਿਕਾਰ ਕਰਨ ਵਾਲਾ ਸ਼ਾਸਕ ਗੰਗਾ ਦੇ ਮੈਦਾਨ ‘ਤੇ ਅਧਿਕਾਰ ਕਰ ਸਕਦਾ ਸੀ । ਇਸ ਲਈ ਇਸ ’ਤੇ ਅਧਿਕਾਰ ਕਰਨ ਲਈ ਕਈ ਲੜਾਈਆਂ ਲੜੀਆਂ ਗਈਆਂ। ਇਸ ਸੰਘਰਸ਼ ਵਿਚ ਰਾਸ਼ਟਰਕੂਟ, ਪ੍ਰਤਿਹਾਰ ਅਤੇ ਪਾਲ ਨਾਂ ਦੇ ਮੁੱਖ ਰਾਜਵੰਸ਼ ਹਿੱਸਾ ਲੈ ਰਹੇ ਸਨ । ਇਨ੍ਹਾਂ ਰਾਜਵੰਸ਼ਾਂ ਨੇ ਵਾਰੀ-ਵਾਰੀ ਨਾਲ ਕਨੌਜ ‘ਤੇ ਅਧਿਕਾਰ ਕੀਤਾ | ਆਧੁਨਿਕ ਇਤਿਹਾਸਕਾਰ ਇਸੇ ਸੰਘਰਸ਼ ਨੂੰ ਤਿਟ ਸੰਘਰਸ਼ ਦਾ ਨਾਂ ਦਿੰਦੇ ਹਨ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 3.
ਕਿਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ ?
ਉੱਤਰ-
ਹਰਸ਼ਵਰਧਨ ਦੀ ਮੌਤ ਤੋਂ ਬਾਅਦ, ਭਾਰਤ ਅਨੇਕ ਛੋਟੇ-ਵੱਡੇ ਰਾਜਾਂ ਵਿਚ ਵੰਡਿਆ ਗਿਆ । ਇਨ੍ਹਾਂ ਵਿਚੋਂ ਜ਼ਿਆਦਾਤਰ ਰਾਜਾਂ ‘ਤੇ ਰਾਜਪੂਤਾਂ ਦਾ ਸ਼ਾਸਨ ਸੀ ।
ਰਾਜਪੂਤ ਸ਼ਾਸਕ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ । ਇਸ ਲਈ ਰਾਜਪੂਤ ਰਾਜ ਖ਼ਤਮ ਹੁੰਦੇ ਰਹਿੰਦੇ ਸਨ ਅਤੇ ਫਿਰ ਤੋਂ ਹੋਂਦ ਵਿਚ ਆਉਂਦੇ ਰਹਿੰਦੇ ਸਨ ।ਇਸ ਤਰ੍ਹਾਂ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤਕ ਦੇਸ਼ ‘ਤੇ ਮੁੱਖ ਤੌਰ ‘ਤੇ ਰਾਜਪੂਤਾਂ ਦਾ ਹੀ ਸ਼ਾਸਨ ਰਿਹਾ । ਇਸ ਲਈ ਇਸ ਕਾਲ ਨੂੰ “ਰਾਜਪੂਤ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਮਹਿਮੂਦ ਗਜ਼ਨਵੀ ਨੇ ਭਾਰਤ ‘ਤੇ ਹਮਲੇ ਕਿਉਂ ਕੀਤੇ ?
ਉੱਤਰ-
ਮਹਿਮੂਦ ਗਜ਼ਨਵੀ (999-1030 ਈ:) ਗਜ਼ਨੀ ਰਾਜ ਦੇ ਸ਼ਾਸਕ ਸਬਕਤਗੀਨ ਦਾ ਪੁੱਤਰ ਸੀ ।ਉਸਨੇ ਭਾਰਤ ‘ਤੇ 17 ਹਮਲੇ ਕੀਤੇ । ਇਨ੍ਹਾਂ ਹਮਲਿਆਂ ਦਾ ਮੁੱਖ ਉਦੇਸ਼ ਭਾਰਤ ਦੇ ਧਨ ਨੂੰ ਲੁੱਟਣਾ ਸੀ ।

ਪ੍ਰਸ਼ਨ 5.
ਮੁਹੰਮਦ ਗੌਰੀ ਨੇ ਭਾਰਤ ਤੇ ਹਮਲਾ ਕਿਉਂ ਕੀਤਾ ?
ਉੱਤਰ-
ਮੁਹੰਮਦ ਗੌਰੀ ਅਫ਼ਗਾਨਿਸਤਾਨ ਵਿਚ ਗੌਰ (Ghor) ਵੰਸ਼ ਨਾਲ ਸੰਬੰਧ ਰੱਖਦਾ ਸੀ ।ਉਸਦੇ ਰਾਜ ਵਿਚ ਆਧੁਨਿਕ ਅਫ਼ਗਾਨਿਸਤਾਨ ਦੇ ਗਜ਼ਨੀ ਅਤੇ ਹਰਾਤ ਵਿਚਾਲੇ ਦੇ ਖੇਤਰ ਸ਼ਾਮਲ ਸਨ । ਉਸਦੇ ਭਾਰਤ ‘ਤੇ ਹਮਲਿਆਂ ਦੇ ਉਦੇਸ਼ ਸਿਰਫ਼ ਭਾਰਤ ਦੇ ਧਨ ਨੂੰ ਲੁੱਟਣਾ ਹੀ ਨਹੀਂ ਸੀ, ਉਹ ਭਾਰਤ ਵਿਚ ਮੁਸਲਿਮ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ।

(ਅ) ਹੇਠ ਲਿਖੇ ਖਾਲੀ ਸਥਾਨ ਭਰੋ

ਪ੍ਰਸ਼ਨ 1.
ਮਿਹਰਭੋਜ………… ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ।
ਉੱਤਰ-
ਪ੍ਰਤੀਹਾਰ,

ਪ੍ਰਸ਼ਨ 2.
ਦੇਵਪਾਲ ਸ਼ਾਸਕ ਨੇ ਬੋਸ ਗਯਾ ਵਿਖੇ…….. ਮੰਦਰ ਬਣਾਇਆ ।
ਉੱਤਰ-
ਮਹਾਂਬੋਧੀ ਮੰਦਰ,

ਪ੍ਰਸ਼ਨ 3.
ਰਾਸ਼ਟਰਕੂਟ ਸ਼ਾਸਨ……………. ਦੇ ਸਪ੍ਰਸਤ ਸਨ ।
ਉੱਤਰ-
ਕਲਾ ਅਤੇ ਸਿੱਖਿਆ ।

(ੲ) ਜੋੜੇ ਬਣਾਓ
1. ਗੁਰਜਰ-ਤਿਹਾਰ ਸ਼ਾਸਨ ਬੰਗਾਲ, ਬਿਹਾਰ ਅਤੇ ਝਾਰਖੰਡ
2. ਪਾਲ ਸ਼ਾਸਕ ਰਾਜਸਥਾਨ ਅਤੇ ਗੁਜਰਾਤ
3. ਰਾਸ਼ਟਰਕੂਟ ਸ਼ਾਸਕ
ਉੱਤਰ-
1. ਰਾਜਸਥਾਨ ਅਤੇ ਗੁਜਰਾਤ,
2. ਬੰਗਾਲ, ਬਿਹਾਰ ਅਤੇ ਝਾਰਖੰਡ,
3. ਦੱਕਨ ।

ਹੋਰ ਮਹੱਤਵਪੂਰਨ ਪ੍ਰਸ਼ਨ ।

ਪ੍ਰਸ਼ਨ 1.
ਮੁੱਢਲੇ (ਪੂਰਵ ਮੱਧਕਾਲੀਨ ਯੁਗ ਦੇ ਉੱਤਰੀ ਅਤੇ ਦੱਖਣੀ ਭਾਰਤ ਦੇ ਤਿੰਨ-ਤਿੰਨ ਰਾਜਾਂ ਦੇ ਨਾਂ ਦੱਸੋ ।
ਉੱਤਰ-
ਉੱਤਰੀ ਭਾਰਤ ਦੇ ਰਾਜ-ਪ੍ਰਤਿਹਾਰ ਜਾਂ ਗੁਰਜਰ-ਤਿਹਾਰ, ਪਾਲ ਅਤੇ ਰਾਜਪੂਤ ਰਾਜ । ਦੱਖਣੀ ਭਾਰਤ ਦੇ ਰਾਜ-ਪੱਲਵ, ਪਾਂਡਯ ਅਤੇ ਚੋਲ ।

ਪ੍ਰਸ਼ਨ 2.
ਗੁਰਜਰ-ਤਿਹਾਰ ਸ਼ਾਸਕ ਕਿੱਥੇ ਸ਼ਾਸਨ ਕਰਦੇ ਸਨ ?
ਉੱਤਰ-
ਗੁਰਜਰ-ਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਕੁੱਝ ਭਾਗਾਂ ‘ਤੇ ਸ਼ਾਸਨ ਕਰਦੇ ਸਨ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 3.
ਗੁਰਜਰ-ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਹੜਾ ਸੀ ? ਉਸਨੇ ਕਦੋਂ ਤੋਂ ਕਦੋਂ ਤਕ ਸ਼ਾਸਨ ਕੀਤਾ ?
ਉੱਤਰ-
ਗੁਰਜਰ-ਤਿਹਾਰ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਮਿਹਿਰਭੋਜ ਸੀ । ਉਸਨੇ 836 ਈ: ਤੋਂ 885 ਈ: ਤਕ ਸ਼ਾਸਨ ਕੀਤਾ ।

ਪ੍ਰਸ਼ਨ 4.
ਗੁਰਜਰ-ਪ੍ਰਤਿਹਾਰ ਵੰਸ਼ ਦਾ ਅੰਤ ਕਿਸ ਤਰ੍ਹਾਂ ਹੋਇਆ ?
ਉੱਤਰ-
ਗੁਰਜਰ-ਤਿਹਾਰ ਵੰਸ਼ ਦੇ ਅੰਤਿਮ ਸ਼ਾਸਕ ਰਾਜਪਾਲ ਨੇ 1018-19 ਈ: ਵਿਚ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ । ਇਸ ਤੋਂ ਗੁੱਸੇ ਹੋ ਕੇ ਰਾਜਪੂਤਾਂ ਨੇ ਉਸਦੀ ਹੱਤਿਆ ਕਰ ਦਿੱਤੀ । ਉਸਦੀ ਮੌਤ ਦੇ ਨਾਲ ਗੁਰਜਰ-ਤਿਹਾਰ ਵੰਸ਼ ਦਾ ਅੰਤ ਹੋ ਗਿਆ ।

ਪ੍ਰਸ਼ਨ 5.
ਗੁਰਜਰ-ਤਿਹਾਰ ਬਾਸਕ ਮਹਿੰਦਰਪਾਲ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਹਿੰਦਰਪਾਲ ਮਿਹਰਭੇਜ ਦਾ ਪੁੱਤਰ ਅਤੇ ਉੱਤਰਾਧਿਕਾਰੀ ਸੀ । ਉਸਨੇ 885-910 ਈ: ਤਕ ਸ਼ਾਸਨ ਕੀਤਾ । ਉਹ ਕਲਾ ਅਤੇ ਸਾਹਿਤ ਪ੍ਰੇਮੀ ਸੀ ।

ਪ੍ਰਸ਼ਨ 6.
ਪਾਲ ਸ਼ਾਸਕਾਂ ਨੇ ਜਿੱਥੇ ਸ਼ਾਸਨ ਕੀਤਾ ? ਇਸ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਪਾਲ ਸ਼ਾਸਕਾਂ ਨੇ ਆਧੁਨਿਕ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਦੇਸ਼ਾਂ ‘ਤੇ ਸ਼ਾਸਨ ਕੀਤਾ । ਇਸ ਵੰਸ਼ ਦਾ ਸੰਸਥਾਪਕ ਗੋਪਾਲ ਸੀ । ਉਸਨੇ 750 ਈ: ਵਿਚ ਪਾਲ ਵੰਸ਼ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 7.
ਪਾਲ ਸ਼ਾਸਕਾਂ ਦੀਆਂ ਦੋ ਸਫਲਤਾਵਾਂ ਦੱਸੋ ।
ਉੱਤਰ-

  • ਪਾਲ ਸ਼ਾਸਕਾਂ ਦੇ ਅਧੀਨ ਭਵਨ ਨਿਰਮਾਣ, ਕਲਾ, ਚਿਤਰਕਲਾ, ਸਿੱਖਿਆ ਅਤੇ ਸਾਹਿਤ ਵਿਚ ਬਹੁਤ ਉੱਨਤੀ ਹੋਈ ।
  • ਪਾਲ ਸ਼ਾਸਕ ਬੁੱਧ ਧਰਮ ਦੇ ਅਨੁਯਾਈ ਸਨ ਪਰ ਉਹ ਹੋਰਨਾਂ ਧਰਮਾਂ ਪ੍ਰਤੀ ਵੀ ਉਦਾਰ ਸਨ ।

ਪ੍ਰਸ਼ਨ 8.
ਪਾਲ ਸ਼ਾਸਕ ਧਰਮਪਾਲ ਦੀ ਇਕ ਸਿੱਖਿਆ ਸੰਬੰਧੀ ਸਫਲਤਾ ਦੱਸੋ ।
ਉੱਤਰ-
ਧਰਮਪਾਲ ਸਿੱਖਿਆ ਪ੍ਰੇਮੀ ਸ਼ਾਸਕ ਸੀ ।ਉਸਨੇ ਵਿਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ ਜੋ ਬਾਅਦ ਵਿਚ ਇਕ ਮਹਾਨ ਯੂਨੀਵਰਸਿਟੀ ਬਣੀ ।

ਪ੍ਰਸ਼ਨ 9.
ਰਾਸ਼ਟਰਕੂਟ ਸ਼ਾਸਕ ਕਿੱਥੇ ਸ਼ਾਸਨ ਕਰਦੇ ਸਨ ?
ਉੱਤਰ-
ਰਾਸ਼ਟਰਕੂਟ ਦੱਕਣ ‘ਤੇ ਸ਼ਾਸਨ ਕਰਦੇ ਸਨ । ਦੱਕਣ ਵਿਚ ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਦੇ ਉੱਤਰੀ ਦੇਸ਼ ਸ਼ਾਮਿਲ ਹਨ ।

ਪ੍ਰਸ਼ਨ 10.
ਰਾਸ਼ਟਰਕੂਟ ਵੰਸ਼ ਦੇ ਪ੍ਰਸਿੱਧ ਸ਼ਾਸਕਾਂ ਦੇ ਨਾਂ ਦੱਸੋ ।
ਉੱਤਰ-ਦੰਤੀਦੁਰਗ, ਕ੍ਰਿਸ਼ਨ ਪਹਿਲਾ, ਗੋਵਿੰਦ ਦੂਜਾ, ਧਰੁਵ, ਗੋਵਿੰਦ ਤੀਜਾ, ਅਮੋਘਵਰਸ਼ ਅਤੇ ਕ੍ਰਿਸ਼ਨ ਤੀਜਾ ।

ਪ੍ਰਸ਼ਨ 11.
ਰਾਸ਼ਟਰਕੂਟ ਸ਼ਾਸਕਾਂ ਦੀਆਂ ਮੁੱਖ ਸਫਲਤਾਵਾਂ ਦੱਸੋ ।
ਉੱਤਰ-
ਰਾਸ਼ਟਰਕੂਟ ਸ਼ਾਸਕਾਂ ਦੀਆਂ ਮੁੱਖ ਸਫਲਤਾਵਾਂ ਹੇਠ ਲਿਖੀਆਂ ਸਨ –

  1. ਰਾਸ਼ਟਰਕੂਟ ਸ਼ਾਸਕਾਂ ਨੇ ਦੱਖਣ ਭਾਰਤ ਵਿਚ ਚਾਲੂਕਿਆਂ ਅਤੇ ਪੱਲਵਾਂ ਨਾਲ ਯੁੱਧ ਕੀਤੇ ।
  2. ਰਾਸ਼ਟਰਕੂਟ ਸ਼ਾਸਕ ਧਰੁਵ ਨੇ ਤਿਹਾਰ ਸ਼ਾਸਕ ਵਤਸਰਾਜ ਨੂੰ ਹਰਾ ਕੇ ਕਨੌਜ ’ਤੇ ਅਧਿਕਾਰ ਕਰ ਲਿਆ ।
  3. ਰਾਸ਼ਟਰਕੂਟ ਸ਼ਾਸਕ ਕਲਾ ਅਤੇ ਸਿੱਖਿਆ ਦੇ ਸੰਰੱਖਿਅਕ ਸਨ । ਅਮੋਘਵਰਸ਼ ਇਕ ਚੰਗਾ ਕਵੀ ਸੀ । ਕ੍ਰਿਸ਼ਨ ਪਹਿਲੇ ਨੇ ਅਲੋਰਾ ਵਿਚ ਕੈ ਲਾਸ਼ ਮੰਦਰ ਬਣਵਾਇਆ ।
  4. ਰਾਸ਼ਟਰਕੂਟਾਂ ਨੇ ਦੂਜੇ ਦੇਸ਼ਾਂ ਨਾਲ ਵਪਾਰਕ ਸੰਬੰਧ ਕਾਇਮ ਕੀਤੇ ।
  5. ਉਨ੍ਹਾਂ ਨੇ ਹਿੰਦੂ ਧਰਮ ਦੇ ਨਾਲ-ਨਾਲ ਹੋਰਨਾਂ ਸਾਰਿਆਂ ਧਰਮਾਂ ਨੂੰ ਵੀ ਸੁਰੱਖਿਅਤ ਕੀਤਾ ।

ਪ੍ਰਸ਼ਨ 12.
ਹੇਠ ਲਿਖਿਆਂ ‘ਤੇ ਸੰਖੇਪ ਟਿੱਪਣੀ ਲਿਖੋ –
1. ਮਿਹਰਭੋਜ
2. ਧਰਮਪਾਲ
3. ਦੇਵਪਾਲ
4. ਅਮੋਘਰਸ਼
5. ਪ੍ਰਿਥਵੀਰਾਜ ਚੌਹਾਨ ।
ਉੱਤਰ-
1. ਮਿਹਰਭਜ-ਮਿਹਰਭੋਜ (836-885ਈ:) ਗੁਰਜਰ-ਤਿਹਾਰ ਵੰਸ਼ ਦਾ ਇਕ ਪ੍ਰਸਿੱਧ ਸ਼ਾਸਕ ਸੀ । ਅਰਬ ਯਾਤਰੀ ਸੁਲੇਮਾਨ ਨੇ ਉਸਨੂੰ ਇਕ ਵੀਰ-ਯੋਧਾ ਅਤੇ ਕੁਸ਼ਲ ਪ੍ਰਸ਼ਾਸਕ ਕਿਹਾ ਹੈ । ਉਸਨੇ ਪਾਲ ਵੰਸ਼ ਤੋਂ ਆਪਣੇ ਖੋਹੇ ਹੋਏ ਦੇਸ਼ ਮੁੜ ਪ੍ਰਾਪਤ ਕੀਤੇ । ਉਹ ਵਿਸ਼ਨੂੰ ਦਾ ਉਪਾਸ਼ਕ ਸੀ । ਉਸਨੇ “ਆਦਿਵਰਾਹ’ ਦੀ ਉਪਾਧੀ ਧਾਰਨ ਕੀਤੀ ।

2. ਧਰਮਪਾਲ-ਧਰਮਪਾਲ (70-810 ਈ 🙂 ਪਾਲ ਵੰਸ਼ ਦਾ ਪ੍ਰਸਿੱਧ ਸ਼ਾਸਕ ਸੀ | ਅਰਬ ਯਾਤਰੀ ਸੁਲੇਮਾਨ ਲਿਖਦਾ ਹੈ ਕਿ ਉਸਦੀ ਸੈਨਿਕ ਸ਼ਕਤੀ ਉਸਦੇ ਵਿਰੋਧੀਆਂ ਨਾਲੋਂ ਕਿਤੇ ਵੱਧ ਸੀ । ਉਸਨੇ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਨਾਲ ਯੁੱਧ ਕੀਤੇ । ਧਰਮਪਾਲ ਸਿੱਖਿਆ-ਪ੍ਰੇਮੀ ਵੀ ਸੀ । ਉਸਨੇ ਵਿਕ੍ਰਮਸ਼ਿਲਾ ਦੇ ਪ੍ਰਸਿੱਧ ਬੁੱਧ ਮੱਠ ਦੀ ਸਥਾਪਨਾ ਕੀਤੀ, ਜੋ ਉੱਚ ਸਿੱਖਿਆ ਦਾ ਕੇਂਦਰ ਬਣਿਆ ।

3. ਦੇਵਪਾਲ-ਦੇਵਪਾਲ ਪਾਲ ਸ਼ਾਸਕ ਧਰਮਪਾਲ ਦਾ ਪੁੱਤਰ ਸੀ ।ਉਸਨੇ 810 ਈ: ਤੋਂ 850 ਈ: ਤਕ ਸ਼ਾਸਨ ਕੀਤਾ । ਉਸਨੂੰ ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਜਾਂਦਾ ਹੈ । ਉਸਨੇ ਅਸਾਮ ਅਤੇ ਉੜੀਸਾ ਨੂੰ ਜਿੱਤ ਲਿਆ । ਉਸਨੇ ਪ੍ਰਤਿਹਾਰਾਂ ਦੇ ਵਿਰੁੱਧ ਵੀ ਯੁੱਧ ਕੀਤੇ ਅਤੇ ਉਨ੍ਹਾਂ ਨੂੰ ਹਰਾ ਕੇ ਪਾਲ ਰਾਜ ਦੇ ਮਾਣ ਵਿਚ ਵਾਧਾ ਕੀਤਾ |

4. ਅਮੋਘਵਰਸ਼-ਅਮੋਘਵਰਸ਼ (814878 ਈ:) ਰਾਸ਼ਟਰਕੂਟ ਵੰਸ਼ ਦਾ ਇਕ ਸ਼ਾਸਕ ਸੀ । ਉਸਨੇ 64 ਸਾਲ ਤਕ ਸ਼ਾਸਨ ਕੀਤਾ । ਉਹ ਆਪਣੀ ਸਿਆਣਪ ਲਈ ਪ੍ਰਸਿੱਧ ਹੈ । ਉਸਨੇ ‘ਕਵੀਰਾਜ ਮਾਰਗ’ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ । ਇਹ ਕੰਨੜ ਸਾਹਿਤ ਦੀ ਸਭ ਤੋਂ ਪਹਿਲੀ ਕਾਵਿ ਰਚਨਾ ਹੈ ।

5. ਪ੍ਰਿਥਵੀਰਾਜ ਚੌਹਾਨ-ਪ੍ਰਥਵੀਰਾਜ ਚੌਹਾਨ, ਚੌਹਾਨ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ । ਉਸਨੇ 1179 ਈ: ਤੋਂ 1192 ਈ: ਤਕ ਸ਼ਾਸਨ ਕੀਤਾ । ਦਿੱਲੀ ਅਤੇ ਅਜਮੇਰ ਦੇ ਦੇਸ਼ ਉਸਦੇ ਅਧੀਨ ਸਨ । ਉਸਨੇ ਚੰਦੇਲ ਰਾਜਾ ਨੂੰ ਹਰਾ ਕੇ ਮਹੋਬਾ ਅਤੇ ਕੁੱਝ ਹੋਰ ਕਿਲ੍ਹੇ ਆਪਣੇ ਅਧਿਕਾਰ ਵਿਚ ਕਰ ਲੈ ਲਏ । ਉਸਨੇ ਗੁਜਰਾਤ ਦੇ ਚਾਲੂਕਿਆ ਸ਼ਾਸਕ ਭੀਮ ਦੂਜੇ ਨਾਲ ਵੀ ਟੱਕਰ ਲਈ । ਉਹ 1192 ਈ: ਵਿਚ ਮੁਹੰਮਦ ਗੌਰੀ ਦੇ ਹੱਥੋਂ ਹਾਰ ਗਿਆ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 13.
ਕਿਸੇ ਦੋ ਪ੍ਰਸਿੱਧ ਰਾਜਪੂਤ ਵੰਸ਼ਾਂ ਬਾਰੇ ਲਿਖੋ ।
ਉੱਤਰ-
ਦੋ ਪ੍ਰਸਿੱਧ ਰਾਜਪੂਤ ਵੰਸ਼ ਹੇਠ ਲਿਖੇ ਸਨ-

  1. ਤਿਹਾਰ ਵੰਸ਼-ਇਸ ਵੰਸ਼ ਦੇ ਰਾਜਾ ਕਨੌਜ ਅਤੇ ਉਸਦੇ ਨੇੜੇ-ਤੇੜੇ ਦੇ ਦੇਸ਼ ‘ਤੇ ਸ਼ਾਸਨ ਕਰਦੇ ਸਨ । ਇਸ ਵੰਸ਼ ਦਾ ਪਹਿਲਾ ਮਹਾਨ ਸ਼ਾਸਕ ਨਾਗਭੱਟ-I ਸੀ । ਭੋਜ ਪਹਿਲਾ ਇਸ ਵੰਸ਼ ਦਾ ਇਕ ਹੋਰ ਪ੍ਰਸਿੱਧ ਸ਼ਾਸਕ ਸੀ ।
  2. ਚੌਹਾਨ ਵੰਸ਼-ਇਸ ਵੰਸ਼ ਦਾ ਸ਼ਾਸਨ ਰਾਜਸਥਾਨ ਵਿਚ ਅਜਮੇਰ ਦੇ ਦੇਸ਼ ‘ਤੇ ਸੀ । ਪਿਥਵੀ ਰਾਜ ਚੌਹਾਨ ਇਸ ਵੰਸ਼ ਦਾ ਪ੍ਰਸਿੱਧ ਰਾਜਾ ਸੀ । ਉਸਨੇ ਮੁਹੰਮਦ ਗੌਰੀ ਨਾਲ ਵੀ ਦੋ ਵਾਰ ਟੱਕਰ ਲਈ ।

ਪ੍ਰਸ਼ਨ 14.
ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਵਿਚ ਕੀ ਅੰਤਰ ਸੀ ?
ਉੱਤਰ-
ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਵਿਚ ਹੇਠ ਲਿਖੇ ਅੰਤਰ ਸੀ –

ਮਹਿਮੂਦ ਗਜ਼ਨਵੀ ਮੁਹੰਮਦ ਗੌਰੀ
1. ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਉਦੇਸ਼ ਸਿਰਫ਼ ਧਨ ਲੁੱਟਣਾ ਸੀ । 1. ਮੁਹੰਮਦ ਗੌਰੀ ਦੇ ਹਮਲਿਆਂ ਦਾ ਉਦੇਸ਼ ਉੱਤਰੀ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਸੀ ।
2. ਮਹਿਮੂਦ ਗਜ਼ਨਵੀ ਆਪਣੇ ਸਾਰੇ ਹਮਲਿਆਂ ਵਿਚ ਜੇਤੂ ਰਿਹਾ | 2. ਮੁਹੰਮਦ ਗੌਰੀ ਆਪਣੇ ਹਮਲਿਆਂ ਵਿਚ ਇਕ ਵਾਰ ਹਾਰਿਆ ।
3. ਮਹਿਮੂਦ ਗਜ਼ਨਵੀ ਦੇ ਹਮਲਿਆਂ ਨਾਲ ਭਾਰਤ ਨੂੰ ਧਨ ਦੀ ਬਹੁਤ ਹਾਨੀ ਹੋਈ । 3. ਮੁਹੰਮਦ ਗੌਰੀ ਦੇ ਹਮਲਿਆਂ ਨਾਲ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਹੋਈ ॥

ਪ੍ਰਸ਼ਨ 15.
ਕਨੌਜ ਦੀ ਮਹੱਤਤਾ ਬਾਰੇ ਲਿਖੋ । ਜਿਹੜੇ ਰਾਜ ਕਨੌਜ ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਕਨੌਜ ਹਰਸ਼ਵਰਧਨ ਦੀ ਰਾਜਧਾਨੀ ਸੀ। ਇਸ ‘ਤੇ ਜਿੱਤ ਪ੍ਰਾਪਤ ਕਰਨਾ ਪ੍ਰਭੂਸੱਤਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ । ਕਨੌਜ ਦੀ ਸਥਿਤੀ ਅਜਿਹੀ ਸੀ ਕਿ ਇਸ ‘ਤੇ ਕਬਜ਼ਾ ਕਰਨ ਵਾਲਾ ਸ਼ਾਸਕ ਪੂਰੀ ਗੰਗਾ ਘਾਟੀ ‘ਤੇ ਅਧਿਕਾਰ ਕਰ ਸਕਦਾ ਸੀ । ਇਸ ਲਈ ਕਨੌਜ ਤੇ ਅਧਿਕਾਰ ਕਰਨ ਲਈ ਬੰਗਾਲ-ਬਿਹਾਰ ਦੇ ਪਾਲ, ਮੱਧ ਭਾਰਤ ਅਤੇ ਪੂਰਬੀ ਰਾਜਸਥਾਨ ਦੇ ਪ੍ਰਤੀਹਾਰ ਅਤੇ ਦੱਖਣ ਦੇ ਰਾਸ਼ਟਰਕੂਟ ਰਾਜਿਆਂ ਵਿਚਾਲੇ ਸੰਘਰਸ਼ ਹੋਇਆ । ਇਸ ਸੰਘਰਸ਼ ਨੂੰ ਤਿੰਨ ਤਰਫ਼ੀ ਸੰਘਰਸ਼ ਦਾ ਨਾਂ ਦਿੱਤਾ ਜਾਂਦਾ ਹੈ । ਇਹ ਸੰਘਰਸ਼ ਲਗਪਗ 200 ਸਾਲ ਤਕ ਚੱਲਿਆ । ਇਸ ਸੰਘਰਸ਼ ਨੇ ਤਿੰਨਾਂ ਰਾਜਵੰਸ਼ਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਬਣਾ ਦਿੱਤਾ ।

ਪ੍ਰਸ਼ਨ 16.
ਰਾਜਪੂਤਾਂ ਦੀ ਉਤਪੱਤੀ ਬਾਰੇ ਲਿਖੋ ।
ਉੱਤਰ-
ਰਾਜਪੂਤਾਂ ਦੀ ਉਤਪੱਤੀ ਬਾਰੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਹਨ । ਇਨ੍ਹਾਂ ਵਿਚੋਂ ਮੁੱਖ ਵਿਚਾਰ ਹੇਠ ਲਿਖੇ ਹਨ

  1. ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕਾਰ ਕੋਲਨ ਟਾਡ ਦੇ ਅਨੁਸਾਰ, ਰਾਜਪੁਤ ਮੱਧ ਏਸ਼ੀਆ ਦੇ ਕਬੀਲਿਆਂ ਦੀ ਸੰਤਾਨ ਸਨ । ਉਹ ਹੂਣਾਂ ਦੇ ਹਮਲਿਆਂ ਦੇ ਬਾਅਦ ਭਾਰਤ ਵਿਚ ਆ ਵਸੇ ।
  2. ਵੇਦ ਵਿਆਸ ਅਤੇ ਗੌਰੀ ਸ਼ੰਕਰ ਔਝਾ ਦਾ ਵਿਚਾਰ ਹੈ ਕਿ ਰਾਜਪੁਤ ਪ੍ਰਾਚੀਨ ਕਸ਼ੱਤਰੀਆਂ ਦੀਆਂ ਸੰਤਾਨਾਂ ਹਨ ।
  3. ਇਕ ਹੋਰ ਵਿਚਾਰ ਚੰਦ ਬਰਦਾਈ ਦਾ ਹੈ । ਉਹ ਆਪਣੀ ਪੁਸਤਕ ਪ੍ਰਿਥਵੀ ਰਾਜ ਰਾਸੋ ਵਿਚ ਲਿਖਦਾ ਹੈ ਕਿ ਰਾਜਪੂਤਾਂ ਦੀ ਉਤਪੱਤੀ ਅਗਨੀਕੁਲ ਤੋਂ ਹੋਈ । ਚੌਹਾਨ, ਪਰਮਾਰ, ਗੁਰਜਰ-ਪ੍ਰਤਿਹਾਰ, ਚਾਲੁਕਿਆ ਅਤੇ ਚੰਦੇਲ ਇਸ ਕਾਲ ਦੇ ਮੁੱਖ ਰਾਜਪੂਤ ਵੰਸ਼ ਜਾਂ ਕੁਲ ਸਨ ।

ਪ੍ਰਸ਼ਨ 17.
ਚੌਹਾਨਾਂ ਬਾਰੇ ਲਿਖੋ ।
ਉੱਤਰ-
ਚੌਹਾਨਾਂ ਨੂੰ ਚਾਹਮਾਨ ਵੀ ਕਿਹਾ ਜਾਂਦਾ ਹੈ । ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਪ੍ਰਿਥਵੀਰਾਜ ਚੌਹਾਨ ਸੀ । ਉਸਨੇ 1179 ਤੋਂ 1192 ਈ: ਤਕ ਸ਼ਾਸਨ ਕੀਤਾ । ਉਹ ਇਕ ਵੀਰ ਯੋਧਾ ਸੀ । ਉਸਨੇ ਚੰਦੇਲ ਰਾਜਾ ਨੂੰ ਹਰਾ ਕੇ ਉਸਦੇ ਕਈ ਦੇਸ਼ ਖੋਹ ਲਏ 1191 ਈ: ਵਿਚ ਉਸਨੇ ਤਰਾਇਨ ਦੀ ਪਹਿਲੀ ਲੜਾਈ ਵਿਚ ਮੁਹੰਮਦ ਗੌਰੀ ਨੂੰ ਹਰਾਇਆ |

ਪਰ ਅਗਲੇ ਹੀ ਸਾਲ 1192 ਈ: ਵਿਚ ਤਰਾਇਨ ਦੀ ਦੂਜੀ ਲੜਾਈ ਵਿਚ ਉਹ ਮੁਹੰਮਦ ਗੌਰੀ ਤੋਂ ਹਾਰ ਗਿਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ । ਇਸ ਤਰ੍ਹਾਂ ਦਿੱਲੀ ਤੋਂ ਚੌਹਾਨ ਵੰਸ਼ ਦਾ ਰਾਜ ਖ਼ਤਮ ਹੋ ਗਿਆ । ਚੰਦ ਬਰਦਾਈ ਨੇ ਆਪਣੀ ਪੁਸਤਕ ਪ੍ਰਿਥਵੀਰਾਜ ਰਾਸੋ ਵਿਚ ਪਿਥਵੀਰਾਜ ਚੌਹਾਨ ਦੀਆਂ ਸਫਲਤਾਵਾਂ ਦਾ ਵਿਸਤਾਰ ਸਹਿਤ ਵਰਣਨ ਕੀਤਾ ਹੈ ।

ਪ੍ਰਸ਼ਨ 18
ਮਹਿਮੂਦ ਗਜ਼ਨਵੀ ਦੇ ਹਮਲਿਆਂ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਮਹਿਮੂਦ ਗਜ਼ਨਵੀ, ਗਜ਼ਨੀ ਦਾ ਸ਼ਾਸਕ ਸੀ । ਉਹ ਗਜ਼ਨੀ ਨੂੰ ਇਕ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ । ਇਸ ਲਈ ਉਹ ਇਕ ਵੱਡੀ ਸੈਨਾ ਤਿਆਰ ਕਰਨਾ ਚਾਹੁੰਦਾ ਸੀ, ਜਿਸਦੇ ਲਈ ਬਹੁਤ ਜ਼ਿਆਦਾ ਧਨ ਦੀ ਲੋੜ ਸੀ ! ਧਨ ਪ੍ਰਾਪਤ ਕਰਨ ਲਈ ਉਸਨੇ ਭਾਰਤ ‘ਤੇ 17 ਹਮਲੇ ਕੀਤੇ । ਉਸਦੇ ਮੁੱਖ ਹਮਲਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਜੈਪਾਲ ‘ਤੇ ਹਮਲਾ, 1001 ਈ: -1001 ਈ: ਵਿਚ ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਹਿੰਦੂਸ਼ਾਹੀ ਸ਼ਾਸਕ ਜੈਪਾਲ ‘ਤੇ ਹਮਲਾ ਕੀਤਾ । ਇਸ ਵਿਚ ਜੈਪਾਲ ਹਾਰ ਗਿਆ ਅਤੇ ਉਸਨੂੰ ਬੰਦੀ ਬਣਾ ਲਿਆ ਗਿਆ । ਕਿਹਾ ਜਾਂਦਾ ਹੈ ਕਿ ਮਹਿਮੂਦ ਨੇ ਜੈਪਾਲ ਤੋਂ 2,50,000 ਸੋਨੇ ਦੇ ਸਿੱਕੇ ਲੈ ਕੇ ਉਸਨੂੰ ਮੁਕਤ ਕਰ ਦਿੱਤਾ | ਪਰ ਜੈਪਾਲ ਇਸ ਬੇਇੱਜ਼ਤੀ ਨੂੰ ਸਹਿਣ ਨਾ ਕਰ ਸਕਿਆ । ਉਸਨੇ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜਾਨ ਦੇ ਦਿੱਤੀ ।

2. ਆਨੰਦਪਾਲ ਨਾਲ ਯੁੱਧ, 1008 ਈ: ਆਨੰਦਪਾਲ ਜੈਪਾਲ ਦਾ ਪੁੱਤਰ ਸੀ । ਮਹਿਮੂਦ ਗਜ਼ਨਵੀ ਨੇ 1008 ਈ: ਵਿਚ ਉਸਦੇ ਨਾਲ ਯੁੱਧ ਕੀਤਾ | ਆਨੰਦਪਾਲ ਨੇ ਉੱਜੈਨ, ਗਵਾਲੀਅਰ, ਕਾਲਿੰਜਰ, ਦਿੱਲੀ ਅਤੇ ਅਜਮੇਰ ਦੇ ਹਿੰਦੂ ਸ਼ਾਸਕਾਂ ਦੀ ਸੈਨਾ ਨੂੰ ਇਕੱਠਾ ਕਰਕੇ ਮਹਿਮੂਦ ਦਾ ਸਾਹਮਣਾ ਕੀਤਾ । ਇਕ ਭਿਆਨਕ ਲੜਾਈ ਦੇ ਬਾਅਦ ਮਹਿਮੂਦ ਜੇਤੂ ਰਿਹਾ ।ਉਸਨੇ ਪੰਜਾਬ ਵਿਚ ਭਿਆਨਕ ਲੁੱਟਮਾਰ ਕੀਤੀ ।

3. ਨਗਰਕੋਟ ’ਤੇ ਹਮਲਾ, 1009 ਈ:-ਮਹਿਮੂਦ ਗਜ਼ਨਵੀ ਨੇ 1009 ਈ: ਵਿਚ ਨਗਰਕੋਟ (ਕਾਂਗੜਾ), ’ਤੇ ਹਮਲਾ ਕੀਤਾ । ਉਸਨੇ ਨਗਰਟ ‘ਤੇ ਅਧਿਕਾਰ ਕਰ ਲਿਆ ਅਤੇ ਇੱਥੋਂ ਦੇ ਮੰਦਰਾਂ ਤੋਂ ਉਸ ਨੇ ਅਪਾਰ ਸੋਨਾ-ਚਾਂਦੀ ਲੱਟਿਆ ।

4. ਥਾਨੇਸਰ ‘ਤੇ ਹਮਲਾ, 1014 ਈ:-ਮਹਿਮੂਦ ਨੇ 1014 ਈ: ਵਿਚ ਥਾਨੇਸਰ ‘ਤੇ ਹਮਲੇ ਕੀਤੇ । ਇੱਥੋਂ ਦੇ ਵਿਸ਼ਾਲ ਮੰਦਰਾਂ ਵਿਚ ਅਪਾਰ ਧਨ-ਸੰਪੱਤੀ ਸੀ । ਮਹਿਮੂਦ ਗਜ਼ਨਵੀ ਇਸ ਨੂੰ ਲੁੱਟ ਕੇ ਆਪਣੇ ਦੇਸ਼ ਲੈ ਗਿਆ ।

5. ਮਥੁਰਾ ਅਤੇ ਕਨੌਜ ‘ਤੇ ਹਮਲਾ, 1018-19 ਈ:-ਮਹਿਮੂਦ ਗਜ਼ਨਵੀ ਨੇ 1018-19 ਈ: ਵਿਚ ਮਥੁਰਾ ‘ਤੇ ਹਮਲਾ ਕੀਤਾ । ਉਸਨੇ ਰਾਹ ਵਿਚ ਆਉਣ ਵਾਲੇ ਨਗਰਾਂ ਵਿਚ ਲੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਅੱਗ ਦੀ ਭੇਂਟ ਚੜ੍ਹਾ ਦਿੱਤਾ । 1018 ਈ: ਵਿਚ ਉਹ ਮਥੁਰਾ ਪਹੁੰਚਿਆ ਅਤੇ ਉੱਥੋਂ ਦੇ ਮੰਦਰਾਂ ਨੂੰ ਨਸ਼ਟ ਕਰ ਦਿੱਤਾ |
ਮਥੁਰਾ ਤੋਂ ਉਹ ਕਨੌਜ ਪਹੁੰਚਿਆ | ਕਨੌਜ ਦੇ ਸ਼ਾਸਕ ਰਾਜਪਾਲ ਨੇ ਉਸਦੇ ਅੱਗੇ ਆਤਮ-ਸਮਰਪਣ ਕਰ ਦਿੱਤਾ | ਮਹਿਮੂਦ ਨੇ ਉੱਥੋਂ ਦੇ ਮੰਦਰਾਂ ਵਿਚ ਖੂਬ ਲੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਤੋੜ-ਫੋੜ ਦਿੱਤਾ ।

6. ਕਾਲਿੰਜ਼ਰ ‘ਤੇ ਹਮਲਾ, 1021 ਈ: -1021 ਈ: ਵਿਚ ਮਹਿਮੂਦ ਨੇ ਕਾਲਿੰਜ਼ਰ ‘ਤੇ ਹਮਲਾ ਕਰ ਦਿੱਤਾ ।ਉੱਥੋਂ ਦੇ ਸ਼ਾਸਕ ਵਿਦਿਆਧਰ ਕੋਲ ਇਕ ਵਿਸ਼ਾਲ ਸੈਨਾ ਸੀ । ਫਿਰ ਵੀ ਉਹ ਮਹਿਮੂਦ ਦਾ ਸਾਹਮਣਾ ਨਾ ਕਰ ਸਕਿਆ ਅਤੇ ਮੈਦਾਨ ਛੱਡ ਕੇ ਦੌੜ ਗਿਆ ।

7. ਸੋਮਨਾਥ ਦੇ ਮੰਦਰ ‘ਤੇ ਹਮਲਾ, 1025 ਈ: -1025 ਈ: ਵਿਚ ਮਹਿਮੂਦ ਗਜ਼ਨਵੀ ਨੇ ਕਾਠੀਆਵਾੜ (ਗੁਜਰਾਤ) ਵਿਚ ਸਥਿਤ ਸੋਮਨਾਥ ਦੇ ਮੰਦਰ ‘ਤੇ ਹਮਲਾ ਕੀਤਾ । ਇਹ ਮੰਦਰ ਆਪਣੀ ਧਨ-ਸੰਪੱਤੀ ਲਈ ਸੰਸਾਰ ਭਰ ਵਿਚ ਪ੍ਰਸਿੱਧ ਸੀ । ਇਸਦੇ ਇਲਾਵਾ ਇਹ ਹਿੰਦੂਆਂ ਦਾ ਸਭ ਤੋਂ ਪਵਿੱਤਰ ਮੰਦਰ ਮੰਨਿਆ ਜਾਂਦਾ ਸੀ । ਹਿਮਦ ਨੇ ਇਸ ਮੰਦਰ ਵਿਚ ਭਿਆਨਕ ਲੁੱਟਮਾਰ ਕੀਤੀ ਅਤੇ ਮੰਦਰ ਨੂੰ ਨਸ਼ਟ ਕਰ ਦਿੱਤਾ | ਇੱਥੋਂ ਉਹ ਸੈਂਕੜੇ ਮਣ ਸੋਨਾ-ਚਾਂਦੀ ਅਤੇ ਹੀਰੇ-ਜਵਾਹਰਾਤ ਆਪਣੇ ਦੇਸ਼ ਲੈ ਗਿਆ । ਇਹ ਮਹਿਮੂਦ ਗਜ਼ਨਵੀ ਦੀ ਸਭ ਤੋਂ ਵੱਡੀ ਜਿੱਤ ਸੀ । ਇਸਦੇ ਲਈ ਖਲੀਫ਼ਾ ਨੇ ਉਸਨੂੰ ਸਨਮਾਨਿਤ ਕੀਤਾ । 1030 ਈ: ਵਿਚ ਮਹਿਮੂਦ ਗਜ਼ਨਵੀ ਦੀ ਮੌਤ ਹੋ ਗਈ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 19.
ਮੁਹੰਮਦ ਗੌਰੀ ਦੇ ਪ੍ਰਮੁੱਖ ਹਮਲਿਆਂ ਦਾ ਵਰਣਨ ਕਰੋ ।
ਉੱਤਰ-
ਮੁਹੰਮਦ ਗੌਰੀ ਅਫ਼ਗਾਨਿਸਤਾਨ ਦੇ ਗੌਰ ਰਾਜ ਦਾ ਸ਼ਾਸਕ ਸੀ ।ਉਹ 1173 ਈ: ਵਿਚ ਸਿੰਘਾਸਨ ‘ਤੇ ਬੈਠਾ ॥ ਸ਼ਾਸਕ ਬਣਨ ਦੇ ਬਾਅਦ ਉਸਨੇ ਭਾਰਤ-ਜਿੱਤ ਦਾ ਨਿਸ਼ਚਾ ਕੀਤਾ | 1175 ਈ: ਵਿਚ ਉਸਨੇ ਮੁਲਤਾਨ ’ਤੇ ਹਮਲਾ ਕੀਤਾ ਅਤੇ ਉਸ ‘ਤੇ ਅਧਿਕਾਰ ਕਰ ਲਿਆ । ਉਸਦੇ ਹੋਰਨਾਂ ਮੁੱਖ ਹਮਲਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਗੁਜਰਾਤ ’ਤੇ ਹਮਲਾ-1178 ਈ: ਵਿਚ ਗੌਰੀ ਨੇ ਗੁਜਰਾਤ ‘ਤੇ ਹਮਲਾ ਕੀਤਾ | ਗੁਜਰਾਤ ਦੇ ਸ਼ਾਸਕ ਨੇ ਬਹੁਤ ਵੀਰਤਾ ਨਾਲ ਮੁਹੰਮਦ ਗੌਰੀ ਦਾ ਸਾਹਮਣਾ ਕੀਤਾ ਅਤੇ ਇਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ।
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 1

2. ਤਰਾਇਨ ਦਾ ਪਹਿਲਾ ਯੁੱਧ-ਮੁਹੰਮਦ ਗੌਰੀ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ । ਇਸ ਲਈ 1191 ਈ: ਵਿਚ ਉਸ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ । ਦਿੱਲੀ ‘ਤੇ ਉਨੀਂ ਦਿਨੀਂ ਪਿਥਵੀ ਰਾਜ ਚੌਹਾਨ ਦਾ ਸ਼ਾਸਨ ਸੀ, ਜੋ ਬਹੁਤ ਹੀ ਵੀਰ ਅਤੇ ਸਾਹਸੀ ਸ਼ਾਸਕ ਸੀ ।ਤਰਾਇਨ ਦੀ ਥਾਂ ‘ਤੇ ਪ੍ਰਿਥਵੀ ਰਾਜ ਚੌਹਾਨ ਅਤੇ ਗੌਰੀ ਦੀਆਂ ਸੈਨਾਵਾਂ ਵਿਚ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿਚ ਮੁਹੰਮਦ ਗੌਰੀ ਦੀ ਬੁਰੀ ਤਰ੍ਹਾਂ ਹਾਰ ਹੋਈ । ਮੁਹੰਮਦ ਗੌਰੀ

3. ਤਰਾਇਨ ਦਾ ਦੂਸਰਾ ਯੁੱਧ-ਆਪਣੀ ਹਾਰ ਦਾ ਬਦਲਾ ਲੈਣ ਲਈ ਗੌਰੀ ਨੇ 1192 ਈ: ਵਿਚ ਦੁਬਾਰਾ ਭਾਰਤ ‘ਤੇ ਹਮਲਾ ਕੀਤਾ । ਇਸ ਵਾਰ ਕਨੌਜ ਦੇ ਰਾਜਾ ਜੈਚੰਦ ਨੇ ਵੀ ਉਸ ਦਾ ਸਾਥ ਦਿੱਤਾ । ਤਰਾਇਨ ਦੀ ਥਾਂ ‘ਤੇ ਗੌਰੀ ਅਤੇ ਪ੍ਰਿਥਵੀ ਰਾਜ ਦੀਆਂ ਸੈਨਾਵਾਂ ਵਿਚ ਡਟ ਕੇ ਯੁੱਧ ਹੋਇਆ । ਪ੍ਰਿਥਵੀ ਰਾਜ ਚੌਹਾਨ ਦੀ ਅਗਵਾਈ ਵਿਚ ਰਾਜਪੂਤ ਬਹੁਤ ਕੀਰਤਾ ਨਾਲ ਲੜੇ, ਪਰ ਅੰਤ ਵਿਚ ਗੌਰੀ ਦੀ ਜਿੱਤ ਹੋਈ ਇਸ ਜਿੱਤ ਨਾਲ ਦਿੱਲੀ ਅਤੇ ਅਜਮੇਰ ’ਤੇ ਮੁਹੰਮਦ ਗੌਰੀ ਦਾ ਅਧਿਕਾਰ ਹੋ ਗਿਆ ।

4. ਜੈਚੰਦ ਨਾਲ ਯੁੱਧ-1194 ਈ: ਵਿਚ ਮੁਹੰਮਦ ਗੌਰੀ ਨੇ ਕਨੌਜ ਦੇ ਸ਼ਾਸਕ ਜੈਚੰਦ ਨੂੰ ਹਰਾ ਦਿੱਤਾ ਅਤੇ ਕਨੌਜ ਦਾ ਦੇਸ਼ ਜਿੱਤ ਲਿਆ |

5. ਹੋਰ ਜਿੱਤਾਂ-ਇਸੇ ਵਿਚਕਾਰ ਮੁਹੰਮਦ ਗੌਰੀ ਦੇ ਇਕ ਸੈਨਾਪਤੀ ਮੁਹੰਮਦ ਬਿਨ-ਬਖਤਿਆਰ ਖਿਲਜੀ ਨੇ ਬੰਗਾਲ ਅਤੇ ਬਿਹਾਰ ‘ਤੇ ਅਧਿਕਾਰ ਕਰ ਲਿਆ ।ਉਸ ਦੇ ਹੋਰ ਸੈਨਾਪਤੀ ਕੁਤੁਬੁੱਦੀਨ ਐਬਕ ਨੇ ਗੁਜਰਾਤ ਨੂੰ ਵੀ ਜਿੱਤ ਲਿਆ । | ਇਸ ਤਰ੍ਹਾਂ ਮੁਹੰਮਦ ਗੌਰੀ ਨੇ ਕੁੱਝ ਹੀ ਸਮੇਂ ਵਿਚ ਲਗਪਗ ਪੂਰੇ ਉੱਤਰੀ ਭਾਰਤ ‘ਤੇ ਆਪਣਾ ਅਧਿਕਾਰ ਜਮਾ ਲਿਆ । 1206 ਈ: ਵਿਚ ਉਸਦੀ ਮੌਤ ਹੋ ਗਈ । ਉਸਨੂੰ ਭਾਰਤ ਵਿਚ ਤੁਰਕ ਰਾਜ ਦਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 20.
ਉੱਤਰੀ ਭਾਰਤ ਵਿਚ ਸਮਾਜ, ਆਰਥਿਕ ਸਥਿਤੀ, ਧਰਮ ਦੀ ਹਾਲਤ ਉੱਤੇ ਨੋਟ ਲਿਖੋ ।
ਉੱਤਰ-
(ੳ) ਸਮਾਜ-ਆਰੰਭਿਕ ਮੱਧਕਾਲ ਵਿਚ ਜਾਤੀ ਪ੍ਰਥਾ ਬਹੁਤ ਕਠੋਰ ਸੀ । ਸਮਾਜ ਚਾਰ ਜਾਤੀਆਂ ਵਿਚ ਵੰਡਿਆ ਹੋਇਆ ਸੀ । ਇਹ ਜਾਤੀਆਂ ਸਨ-ਬਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ । ਬਾਹਮਣ ਧਾਰਮਿਕ ਰਸਮਾਂ ਪੂਰੀਆਂ ਕਰਦੇ ਸਨ । ਇਸ ਲਈ ਸਮਾਜ ਵਿਚ ਉਨ੍ਹਾਂ ਦਾ ਬਹੁਤ ਆਦਰ ਸੀ | ਕਸ਼ੱਤਰੀ ਸੈਨਿਕ ਅਤੇ ਸ਼ਾਸਕ ਬਣਦੇ ਸਨ ਅਤੇ ਯੁੱਧ ਵਿਚ ਹਿੱਸਾ ਲੈਂਦੇ ਸਨ । ਵੈਸ਼ ਵਪਾਰ ਕਰਦੇ ਸਨ । ਪਰ ਸਮਾਜ ਵਿਚ ਸ਼ੂਦਰਾਂ ਦੀ ਦਸ਼ਾ ਚੰਗੀ ਨਹੀਂ ਸੀ । | ਰਾਜਪੂਤਾਂ ਨੂੰ ਆਪਣੀ ਉੱਚੀ ਜਾਤੀ ‘ਤੇ ਬਹੁਤ ਮਾਣ ਸੀ । ਉਹ ਆਪਣੀਆਂ ਪੁੱਤਰੀਆਂ ਦਾ ਵਿਆਹ ਨੀਵੀਆਂ ਆਖੀਆਂ ਜਾਣ ਵਾਲੀਆਂ ਜਾਤੀਆਂ ਵਿਚ ਨਹੀਂ ਕਰਦੇ ਸਨ । ਸਮਾਜ ਵਿਚ ਔਰਤਾਂ ਦਾ ਆਦਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਉੱਚ ਸਿੱਖਿਆ ਦਿਵਾਈ ਜਾਂਦੀ ਸੀ । ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਹਿੱਸਾ ਲੈਂਦੀਆਂ ਸਨ । ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ । ਉਹ ਜੌਹਰ ਦੀ ਰਸਮ ਕਰਦੀਆਂ ਸਨ, ਜੋ ਉਨ੍ਹਾਂ ਦੀ ਪਵਿੱਤਰਤਾ ਦਾ ਪ੍ਰਤੀਕ ਸੀ ।

(ਅ) ਆਰਥਿਕ ਸਥਿਤੀ-ਪੂਰਵ ਮੱਧਕਾਲ ਵਿਚ ਖੇਤੀਬਾੜੀ ਲੋਕਾਂ ਦਾ ਮੁੱਖ ਕਿੱਤਾ ਸੀ। ਭਾਰਤ ਤੋਂ ਕੀਮਤੀ ਪੱਥਰ, ਮਸਾਲੇ, ਰੇਸ਼ਮ, ਉੱਨੀ ਅਤੇ ਸੂਤੀ ਕੱਪੜੇ, ਚੰਦਨ ਦੀ ਲੱਕੜੀ, ਨਾਰੀਅਲ ਆਦਿ ਵਿਦੇਸ਼ਾਂ ਨੂੰ ਭੇਜੇ ਜਾਂਦੇ ਸਨ । ਮੱਧ ਏਸ਼ੀਆ ਤੋਂ ਖਜੂਰ, ਸ਼ਰਾਬ ਅਤੇ ਘੋੜੇ ਭਾਰਤ ਵਿਚ ਆਉਂਦੇ ਸਨ ।

(ਇ) ਧਰਮ-ਪੂਰਵ (ਆਰੰਭਿਕ) ਮੱਧਕਾਲ ਵਿਚ ਭਾਰਤ ਵਿਚ ਮੁੱਖ ਤੌਰ ‘ਤੇ ਜੈਨ ਧਰਮ, ਬੁੱਧ ਧਰਮ ਅਤੇ ਹਿੰਦੂ ਧਰਮ ਪ੍ਰਚੱਲਿਤ ਸਨ | ਪਰ ਰਾਜਪੂਤ ਹਿੰਦੂ ਧਰਮ ਦੇ ਅਨੁਯਾਈ ਸਨ ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਹਿੰਦੂ ਧਰਮ ਨੇ ਬਹੁਤ ਉੱਨਤੀ ਕੀਤੀ । ਉੱਤਰੀ ਭਾਰਤ ਵਿਚ ਹਿੰਦੂ ਧਰਮ ਦੇ ਦੋ ਸੰਪ੍ਰਦਾਇ ਬਹੁਤ ਜ਼ਿਆਦਾ ਲੋਕਪ੍ਰਿਆ ਸਨ-ਸ਼ੈਵ ਮੱਤ ਅਤੇ ਵੈਸ਼ਨਵ ਮੱਤ । ਲੋਕ ਵਿਸ਼ਨੂੰ, ਸ਼ਿਵ ਅਤੇ ਸ਼ਕਤੀ ਦੀ ਪੂਜਾ ਕਰਦੇ ਸਨ । ਉਹ ਵਿਸ਼ਨੂੰ ਦੇ ਦਸ ਅਵਤਾਰਾਂ ਦੀ ਪੂਜਾ ਵੀ ਕਰਦੇ ਸਨ । ਇਸ ਕਾਲ ਵਿਚ ਉੱਤਰੀ ਅਤੇ ਦੱਖਣੀ ਭਾਰਤ ਵਿਚ ਭਗਤੀ ਲਹਿਰ ਬਹੁਤ ਜ਼ਿਆਦਾ ਲੋਕਪ੍ਰਿਆ ਹੋਈ | ਸ੍ਰੀ ਗੁਰੁ ਨਾਨਕ ਦੇਵ ਜੀ, ਰਾਮਾਨੁਜ ਅਤੇ ਮਾਧਵ ਜੀ ਨੇ ਪਰਮਾਤਮਾ ਦੀ ਭਗਤੀ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸੱਚੇ ਮਨ ਨਾਲ ਪ੍ਰਭੂ-ਭਗਤੀ ਕਰਨਾ ਹੀ ਮੁਕਤੀ ਦਾ ਸਾਧਨ ਹੈ ।
ਉਹ ਜਾਤੀ ਅਤੇ ਵਰਣ ਦੇ ਭੇਦਭਾਵ ਦੇ ਵਿਰੁੱਧ ਸਨ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਮੁੱਢਲੇ ਮੱਧਕਾਲੀਨ ਯੁਗ ਵਿੱਚ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਖੇਤੀ ਸੀ ।
ਉੱਤਰ-
(✓)

ਪ੍ਰਸ਼ਨ 2.
ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ 17 ਹਮਲੇ ਕੀਤੇ ।
ਉੱਤਰ-
(✓)

ਪ੍ਰਸ਼ਨ 3.
ਜੈਚੰਦ ਅਜਮੇਰ ਦਾ ਸ਼ਾਸਕ ਸੀ ਜਿਸਨੇ ਮੁਹੰਮਦ ਗੌਰੀ ਨੂੰ ਹਰਾਇਆ ।
ਉੱਤਰ-
(✗)

ਪ੍ਰਸ਼ਨ 4.
ਰਾਜਾ ਹਰਸ਼ਵਰਧਨ ਦੀ ਰਾਜਧਾਨੀ ਦਿੱਲੀ ਸੀ ।
ਉੱਤਰ-
(✗)

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ ਚਾਹਮਾਨ ਵੰਸ਼ ਦਾ ਇਕ ਸ਼ਕਤੀਸ਼ਾਲੀ ਸ਼ਾਸਕ ਸੀ। ਇਸਦਾ ਕੀ ਨਾਮ ਸੀ ?
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 2
(i) ਜੈਚੰਦ ,
(ii) ਵਿਦਿਆਧਰ
(iii) ਪ੍ਰਿਥਵੀਰਾਜ ਚੌਹਾਨ।
ਉੱਤਰ-
(iii) ਪ੍ਰਿਥਵੀਰਾਜ ਚੌਹਾਨ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 2.
ਰਾਜਾ ਹਰਸ਼ਵਰਧਨ ਦੀ ਰਾਜਧਾਨੀ ਕਿਹੜੀ ਸੀ ?
(i) ਕਨੌਜ ।
(iii) ਸਿਆਲਕੋਟ।
ਉੱਤਰ-
(i) ਕਨੌਜ।

ਪ੍ਰਸ਼ਨ 3.
ਚਿੱਤਰ ਵਿਚ ਇਲੋਰਾ ਦਾ ਕੈਲਾਸ਼ ਮੰਦਿਰ ਦਿਖਾਇਆ ਗਿਆ ਹੈ । ਦੱਸੋ ਕਿ ਇਹ ਕਿਸਦੇ ਦੁਆਰਾ ਬਣਵਾਇਆ ਗਿਆ ਸੀ ?
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 3
(i) ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਸਰੇ ਦੁਆਰਾ
(ii) ਰਾਸ਼ਟਰਕੂਟ ਸ਼ਾਸਕ ਦੰਤੀਦੁਗ ਦੁਆਰਾ ,
(iii) ਪ੍ਰਤਿਹਾਰ ਸ਼ਾਸਕ ਵੱਤਸਰਾਜ ਦੁਆਰਾ।
ਉੱਤਰ-
(i) ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਸਰੇ ਦੁਆਰਾ ।
(i) ਚੰਦਵਾੜਾ

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

Punjab State Board PSEB 7th Class Social Science Book Solutions History Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) Textbook Exercise Questions and Answers.

PSEB Solutions for Class 7 Social Science History Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

Social Science Guide for Class 7 PSEB ਭਾਰਤ ਅਤੇ ਸੰਸਾਰ ਕਦੋਂ, ਕਿੱਥੇ ਅਤੇ ਕਿਵੇਂ) Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲਿਖੋ

ਪ੍ਰਸ਼ਨ 1.
ਇਤਿਹਾਸ ਵਿਚ ਭਾਰਤੀ ਉਪ-ਮਹਾਂਦੀਪ ਦੇ ਕਿਹੜੇ-ਕਿਹੜੇ ਨਾਂ ਰੱਖੇ ਗਏ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਦੇ ਦੋ ਨਾਂ ਰੱਖੇ ਗਏ-ਹਿੰਦੁਸਤਾਨ ਅਤੇ ਭਾਰਤਵਰਸ਼ ।

ਪ੍ਰਸ਼ਨ 2.
ਇਤਿਹਾਸਕਾਰਾਂ ਨੇ ਭਾਰਤੀ ਉਪ-ਮਹਾਂਦੀਪ ਨੂੰ ਕਿੰਨੇ ਯੁਗਾਂ ਵਿਚ ਵੰਡਿਆ ਹੈ ?
ਉੱਤਰ-
ਪ੍ਰਾਚੀਨ ਯੁਗ, ਮੱਧਕਾਲੀਨ ਯੁਗ ਅਤੇ ਆਧੁਨਿਕ ਯੁਗ ॥

ਪ੍ਰਸ਼ਨ 3.
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਏਸ਼ੀਆ ਦਾ ਦੱਖਣੀ ਭਾਗ ਸੀ । ਪੂਰਵ ਕਾਲ ਵਿਚ ਇਸਨੂੰ ਹਿੰਦੁਸਤਾਨ ਅਤੇ ਭਾਰਤਵਰਸ਼ ਦੇ ਨਾਂ ਨਾਲ ਸੱਦਿਆ ਜਾਂਦਾ ਸੀ ।

ਪ੍ਰਸ਼ਨ 4.
ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ ?
ਉੱਤਰ-
ਮੱਧਕਾਲੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ ਦੋ ਤਰ੍ਹਾਂ ਦੇ ਇਤਿਹਾਸਿਕ ਤ ਮਿਲਦੇ ਹਨ-ਪੁਰਾਤੱਤਵ ਸ੍ਰੋਤ ਅਤੇ ਸਾਹਿਤਕ ਸ੍ਰੋਤ ॥
I. ਪੁਰਾਤੱਤਵ ਸ੍ਰੋਤ-ਪੁਰਾਤੱਤਵ ਸ੍ਰੋਤਾਂ ਵਿਚ ਪ੍ਰਾਚੀਨ ਸਮਾਰਕ, ਮੰਦਰ, ਸ਼ਿਲਾਲੇਖ, ਸਿੱਕੇ, ਬਰਤਨ, ਹਥਿਆਰ, ਗਹਿਣੇ ਅਤੇ ਚਿਤਰ ਸ਼ਾਮਲ ਹਨ ।
1. ਪ੍ਰਾਚੀਨ ਸਮਾਰਕ ਜਾਂ ਇਮਾਰਤਾਂ-ਇਨ੍ਹਾਂ ਇਮਾਰਤਾਂ ਵਿਚ ਮੰਦਰ, ਮਸਜਿਦ ਅਤੇ ਕਿਲ੍ਹੇ ਸ਼ਾਮਲ ਹਨ । ਮੰਦਰਾਂ ਵਿਚ ਖੁਜਰਾਹੋ, ਭੁਵਨੇਸ਼ਵਰ, ਕੁਨਾਰਕ ਆਦਿ ਦਾ ਨਾਂ ਲਿਆ ਜਾ ਸਕਦਾ ਹੈ । ਮਸਜਿਦਾਂ ਵਿਚ, ਜਾਮਾ ਮਸਜਿਦ ਅਤੇ ਮੋਤੀ ਮਸਜਿਦ ਅਤੇ ਕਿਲ੍ਹਿਆਂ ਵਿਚ ਜੈਸਲਮੇਰ, ਜੈਪੁਰ ਆਦਿ ਮੁੱਖ ਹਨ ।
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 1
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 2

2. ਸ਼ਿਲਾਲੇਖ-ਸ਼ਿਲਾਲੇਖ ਸਾਨੂੰ ਮੁੱਢਲੇ (ਪੂਰਵ ਮੱਧਕਾਲ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੰਦੇ ਹਨ । ਇਨ੍ਹਾਂ ਤੋਂ ਸਾਨੂੰ ਮੱਧ ਯੁਗ ਦੀਆਂ ਮਹੱਤਵਪੂਰਨ ਘਟਨਾਵਾਂ, ਸ਼ਾਸਕਾਂ ਅਤੇ ਉਨ੍ਹਾਂ ਦੇ ਸ਼ਾਸਨ ਕਾਲ ਅਤੇ ਗੁਣਾਂ, ਕਲਾ ਦੇ ਨਮੂਨਿਆਂ, ਪ੍ਰਸ਼ਾਸਨਿਕ ਸਰਗਰਮੀਆਂ ਆਦਿ ਦਾ ਪਤਾ ਚੱਲਦਾ ਹੈ ।

3. ਸਿੱਕੇ-ਸਾਨੂੰ ਮੱਧਕਾਲ ਦੇ ਬਹੁਤ ਸਾਰੇ ਸਿੱਕੇ ਪ੍ਰਾਪਤ ਹੋਏ ਹਨ । ਇਹ ਇਸ ਯੁਗ ਦੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਅਤੇ ਪ੍ਰਸਿੱਧ ਵਿਅਕਤੀਆਂ ਦੀ ਜਾਣਕਾਰੀ ਦਿੰਦੇ ਹਨ | ਕੁੱਝ ਸਿੱਕੇ ਉਸ ਸਮੇਂ ਦੀ ਆਰਥਿਕ ਦਸ਼ਾ ‘ਤੇ ਵੀ ਰੌਸ਼ਨੀ ਪਾਉਂਦੇ ਹਨ ।

4. ਚਿਤਰਕਾਰੀ-ਚਿਤਰਕਾਰੀ ਤੋਂ ਸਾਨੂੰ ਮੱਧ ਯੁਗ ਦੀ ਸਾਧਾਰਨ ਜਾਣਕਾਰੀ ਦੇ ਨਾਲ-ਨਾਲ ਉਸ ਸਮੇਂ ਦੀ ਕਲਾ ਦੇ ਵਿਕਾਸ ਦਾ ਵੀ ਪਤਾ ਚੱਲਦਾ ਹੈ ।

II. ਸਾਹਿਤਕ ਸ੍ਰੋਤ-ਸਾਹਿਤਕ ਸ੍ਰੋਤਾਂ ਵਿਚ ਸਵੈ-ਜੀਵਨੀਆਂ, ਜੀਵਨੀਆਂ, ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ, ਦਸਤਾਵੇਜ਼ ਆਦਿ ਸ਼ਾਮਲ ਹਨ । ਬਾਬਰ, ਜਹਾਂਗੀਰ ਦੀਆਂ ਸਵੈ-ਜੀਵਨੀਆਂ ਸਾਨੂੰ ਵੱਖ-ਵੱਖ ਸ਼ਾਸਕਾਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਦਿੰਦੀਆਂ ਹਨ | ਦਸਤਾਵੇਜ਼ ਵੱਖ-ਵੱਖ ਸ਼ਾਸਕਾਂ ਵਿਚਾਲੇ ਹੋਈਆਂ ਸੰਧੀਆਂ ‘ਤੇ ਰੌਸ਼ਨੀ ਪਾਉਂਦੇ ਹਨ । ਵਿਦੇਸ਼ੀ ਯਾਤਰੀਆਂ ਦੇ ਲੇਖ ਵੀ ਮੱਧਕਾਲੀਨ ਇਤਿਹਾਸ ਦੇ ਮਹੱਤਵਪੂਰਨ ਇਤਿਹਾਸਿਕ ਸੋਤ ਹਨ ।

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸੋਤ ਹਨ ?
ਉੱਤਰ-
ਵਿਦੇਸ਼ੀ ਯਾਤਰੀਆਂ ਦੇ ਲੇਖ ਮੱਧਕਾਲੀਨ ਇਤਿਹਾਸ ਦੇ ਮਹੱਤਵਪੂਰਨ ਇਤਿਹਾਸਿਕ ਸੋਤ ਹਨ । ਮੱਧ ਯੁਗ ਵਿਚ ਕਈ ਮੁਸਲਿਮ ਅਤੇ ਯੂਰਪੀ ਯਾਤਰੀਆਂ ਨੇ ਭਾਰਤ ਦੀ ਯਾਤਰਾ ਕੀਤੀ । ਉਨ੍ਹਾਂ ਨੇ ਭਾਰਤ ਬਾਰੇ ਆਪਣੇ-ਆਪਣੇ ਲੇਖ ਲਿਖੇ । ਇਹ ਲੇਖ ਮੱਧ ਯੁਗ ਨਾਲ ਸੰਬੰਧਿਤ ਕਈ ਗੱਲਾਂ ਦੀ ਜਾਣਕਾਰੀ ਦਿੰਦੇ ਹਨ ।

  • ਇਬਨਬਾਤੂਤਾ ਦੇ “ਕਿਤਾਬ-ਉਲ-ਰੀਹੇਲਾ’ ਲੇਖ ਨਾਲ ਮੁਹੰਮਦ-ਬਿਨ-ਤੁਗ਼ਲਕ ਦੇ ਸ਼ਾਸਨ ਦੀ ਜਾਣਕਾਰੀ ਮਿਲਦੀ ਹੈ ।
  • ਅਲਬਰੂਨੀ ਦਾ ਭਾਰਤ ਸੰਬੰਧੀ ਲੇਖ ਵੀ ਕਾਫ਼ੀ ਮਹੱਤਵਪੂਰਨ ਹੈ ।
  • ਅਬਦੁਲ ਰਜ਼ਾਕ ਨੇ ਵਿਜੈ ਨਗਰ ਰਾਜ ਦੀ ਯਾਤਰਾ ਕੀਤੀ । ਉਸਨੇ ਉਸ ਸਮੇਂ ਦੇ ਵਿਜੈ ਨਗਰ ਰਾਜ ਦੀ ਸਥਿਤੀ ਬਾਰੇ ਲਿਖਿਆ ।
  • ਯੂਰਪੀਅਨ ਯਾਤਰੀਆਂ ਨੇ ਆਪਣੀ ਭਾਰਤ ਯਾਤਰਾ ਬਾਰੇ ਲੇਖ ਲਿਖੇ, ਜੋ ਉਸ ਸਮੇਂ ਦੇ ਭਾਰਤ ਦੀ ਦਸ਼ਾ ‘ਤੇ ਰੌਸ਼ਨੀ ਪਾਉਂਦੇ ਹਨ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਭਾਰਤੀ ਉਪਮਹਾਂਦੀਪ ਨੂੰ ਪੂਰਵ ਕਾਲ ਵਿਚ …………. ਕਿਹਾ ਜਾਂਦਾ ਸੀ ।
ਉੱਤਰ-
ਹਿੰਦੁਸਤਾਨ ਜਾਂ ਭਾਰਤਵਰਸ਼,

ਪ੍ਰਸ਼ਨ 2.
ਭਾਰਤ ਵਿਚ ………….. ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ ।
ਉੱਤਰ-
8ਵੀਂ ਸਦੀ,

ਪ੍ਰਸ਼ਨ 3.
ਚੀਨੀਆਂ ਨੇ ਭਾਰਤ ਨੂੰ………… ਦਾ ਨਾਂ ਦਿੱਤਾ ।
ਉੱਤਰ-
ਇੰਦੂ,

ਪ੍ਰਸ਼ਨ 4.
ਸਮਾਰਕ, ਸ਼ਿਲਾਲੇਖ ਅਤੇ ਸਿੱਕੇ ਆਦਿ ਭਾਰਤੀ ਇਤਿਹਾਸ ਦੇ ………….. ਸੋਤ ਹਨ, ਜਦ ਕਿ ਸਵੈ-ਜੀਵਨੀਆਂ ਅਤੇ ਜੀਵਨੀਆਂ …………………. ਸੋਤ ਹਨ ।
ਉੱਤਰ-
ਪੁਰਾਤੱਤਵ, ਸਾਹਿਤਕ

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਤਾਨਸੇਨ ਇਕ ਪ੍ਰਸਿੱਧ …………ਸੀ ।
ਉੱਤਰ-
ਗਵੱਈਆ ।

(ਇ) ਹੇਠ ਲਿਖਿਆਂ ਸਾਹਮਣੇ ਸਹੀ (✓) ਜੀ ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੱਧਕਾਲੀਨ ਯੁਗ-ਮੁੱਢਲਾ ਮੱਧਕਾਲੀਨ ਯੁਗ ਅਤੇ ਉੱਤਰ-ਮੱਧਕਾਲੀਨ ਯੁਗ ਵਿੱਚ ਵੰਡਿਆ ਹੋਇਆ ਸੀ ।
ਉੱਤਰ-
(✓)

ਪ੍ਰਸ਼ਨ 2.
ਮੱਧਕਾਲੀਨ ਯੁਗ ਦੌਰਾਨ, ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿਚ ਨਹੀਂ ਆਏ ਸਨ ।
ਉੱਤਰ-
(✗)

ਪ੍ਰਸ਼ਨ 3.
ਮੱਧਕਾਲੀਨ ਯੁਗ ਵਿਚ ਵਪਾਰ ਅਤੇ ਵਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ ।
ਉੱਤਰ-
(✓)

ਪ੍ਰਸ਼ਨ 4.
ਮੱਧਕਾਲੀਨ ਯੁਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਆਪਸੀ ਸੰਬੰਧ ਸਥਾਪਿਤ ਨਹੀਂ ਸਨ ।
ਉੱਤਰ-
(✗)

ਤੋਂ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਇਤਿਹਾਸ ਨੂੰ ਕਿਹੜੇ-ਕਿਹੜੇ ਯੁਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਪ੍ਰਾਚੀਨ ਯੁਗ-ਮੱਧਕਾਲੀਨ ਯੁਗ ਅਤੇ ਆਧੁਨਿਕ ਯੁਗ ।

ਪ੍ਰਸ਼ਨ 2.
ਮੱਧਕਾਲੀਨ ਯੁਗ ਤੋਂ ਕੀ ਭਾਵ ਹੈ ?
ਉੱਤਰ-
ਇਤਿਹਾਸ ਦੇ ਪ੍ਰਾਚੀਨ ਯੁਗ ਅਤੇ ਆਧੁਨਿਕ ਯੁਗ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਆਖਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਕਿਹੜੇ ਕਾਲ ਨੂੰ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਵਿਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਭਾਰਤ ਵਿਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਵਿਚ 8ਵੀਂ ਸਦੀ ਵਿਚ ਸਮਾਜ, ਰਾਜਨੀਤੀ, ਅਰਥ-ਵਿਵਸਥਾ, ਸੱਭਿਆਚਾਰ ਅਤੇ ਧਰਮ ਵਿਚ ਬਹੁਤ ਸਾਰੇ ਪਰਿਵਰਤਨ ਆਏ । ਇਸੇ ਕਾਰਨ ਭਾਰਤ ਵਿਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਭਾਰਤ ਨੂੰ ਕਿਹੜੇ ਕਾਲ ਵਿਚ ‘ਆਰੀਆ ਵਰਤ ਦਾ ਨਾਂ ਦਿੱਤਾ ਗਿਆ ? ਇਸਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਭਾਰਤ ਨੂੰ ਵੈਦਿਕ ਕਾਲ ਵਿਚ ਆਰੀਆ ਵਰਤ ਦਾ ਨਾਂ ਦਿੱਤਾ ਗਿਆ । ਇਸਦਾ ਸ਼ਾਬਦਿਕ ਅਰਥ ਹੈ-ਆਰੀਆਂ ਦਾ ਦੇਸ਼ ।

ਪ੍ਰਸ਼ਨ 6.
ਭਾਰਤ ਵਿਚ ਮੱਧਕਾਲੀਨ ਯੁਗ ਨੂੰ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭਾਰਤ ਵਿਚ ਮੱਧਕਾਲੀਨ ਯੁਗ ਨੂੰ ਹੇਠ ਲਿਖੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ –

  1. 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਆਰੰਭ ਤਕ ਦੇ ਸਮੇਂ ਨੂੰ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ |
  2. 13ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਦਾ ਸਮਾਂ ਉੱਤਰ ਮੱਧਕਾਲੀਨ ਯੁਗ ਅਖਵਾਉਂਦਾ ਹੈ ।

ਪ੍ਰਸ਼ਨ 7.
ਅਕਬਰ ਦੇ ਪ੍ਰਸਿੱਧ ਸੰਗੀਤਕਾਰ ਦਾ ਨਾਂ ਦੱਸੋ ।
ਉੱਤਰ-
ਅਕਬਰ ਦੇ ਦਰਬਾਰ ਦਾ ਪ੍ਰਸਿੱਧ ਸੰਗੀਤਕਾਰ ਤਾਨਸੇਨ ਸੀ ।

ਪ੍ਰਸ਼ਨ 8.
ਇਤਿਹਾਸ ਨੇ ਵੱਖ-ਵੱਖ ਯੁਗਾਂ ਵਿਚ ਭਾਰਤ ਨੂੰ ਵੱਖ-ਵੱਖ ਨਾਂ ਦਿੱਤੇ । ਵਿਆਖਿਆ ਕਰੋ ।
ਉੱਤਰ-
ਹੇਠ ਲਿਖੇ ਤੱਥਾਂ ਤੋਂ ਪਤਾ ਚਲਦਾ ਹੈ ਕਿ ਇਤਿਹਾਸ ਨੇ ਵੱਖ-ਵੱਖ ਯੁਗਾਂ ਵਿਚ ਭਾਰਤ ਨੂੰ ਵੱਖ-ਵੱਖ ਨਾਂ ਦਿੱਤੇ

  1. ਵੈਦਿਕ ਕਾਲ ਵਿਚ ਭਾਰਤ ਨੂੰ ਆਰੀਆ ਵਰਤ ਕਿਹਾ ਜਾਂਦਾ ਹੈ ।
  2. ਮਹਾਂਭਾਰਤ ਅਤੇ ਪੁਰਾਣਾਂ ਦੇ ਸਮੇਂ ਵਿਚ ਰਾਜਾ ਭਰਤ ਦੇ ਨਾਂ ‘ਤੇ ਸਾਡੇ ਦੇਸ਼ ਨੂੰ ਭਾਰਤਵਰਸ਼ ਕਿਹਾ ਜਾਣ ਲੱਗਾ ।
  3. ਈਰਾਨੀਆਂ ਨੇ ਇਸਨੂੰ “ਹਿੰਦੂ ਅਤੇ ਯੂਨਾਨੀਆਂ ਨੇ ਇਸ ਨੂੰ ਇੰਡਸ ਦਾ ਨਾਂ ਦਿੱਤਾ ।
  4. ਬਾਈਬਲ ਵਿਚ ਭਾਰਤ ਨੂੰ ‘ਹੋੜੁ’ ਕਿਹਾ ਗਿਆ ਹੈ ।
  5. ਜਦੋਂ ਚੀਨ ਵਿਚ ਬੁੱਧ ਧਰਮ ਦਾ ਪ੍ਰਸਾਰ ਹੋਇਆ ਤਾਂ ਚੀਨੀਆਂ ਨੇ ਭਾਰਤ ਨੂੰ ਤਾਇਨ-ਚੂ ਦਾ ਨਾਂ ਦਿੱਤਾ ।
  6. ਹਿਊਨਸਾਂਗ ਦੀ ਭਾਰਤ ਯਾਤਰਾ ਦੇ ਬਾਅਦ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ ।

ਪ੍ਰਸ਼ਨ 9.
ਭਾਰਤ ਵਿਚ ਮੱਧਕਾਲੀਨ ਯੁਗ ਦਾ ਅੰਤ ਕਦੋਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਵਿਚ ਮੱਧਕਾਲੀਨ ਯੁਗ ਦਾ ਅੰਤ ਮੁਗ਼ਲ ਸਾਮਰਾਜ ਦੇ ਪਤਨ ਅਤੇ ਅੰਗਰੇਜ਼ਾਂ ਦੁਆਰਾ ਸ਼ਕਤੀ ਫੜਨ ਦੇ ਨਾਲ-ਨਾਲ ਮੰਨਿਆ ਜਾਂਦਾ ਹੈ । ਅਜਿਹਾ 18ਵੀਂ ਸਦੀ ਦੇ ਮੱਧ ਵਿਚ ਹੋਇਆ ।

ਪ੍ਰਸ਼ਨ 10.
ਸੰਗੀਤ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸ੍ਰੋਤ ਹੈ | ਵਰਣਨ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗੀਤ ਵੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਯੋਤ ਹੈ । ਉਦਾਹਰਨ ਲਈ, ਅਸੀਂ ਮੁਗਲ ਕਾਲ ਨੂੰ ਲੈਂਦੇ ਹਾਂ । ਮੁਗ਼ਲ ਸ਼ਾਸਕ ਸੰਗੀਤ ਪ੍ਰੇਮੀ ਸਨ । ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਸੰਗੀਤ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । ਅਕਬਰ ਨੇ ਤਾਂ ਆਪਣੇ ਦਰਬਾਰ ਵਿਚ ਅਨੇਕ ਸੰਗੀਤਕਾਰਾਂ ਨੂੰ ਸੰਰੱਖਿਅਣ ਦਿੱਤਾ ਹੋਇਆ ਸੀ । ਤਾਨਸੇਨ ਉਸਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ । ਮੁਗ਼ਲਕਾਲ ਵਿਚ ਸੰਗੀਤ ਦੁਆਰਾ ਹੀ ਹਿੰਦੂ ਅਤੇ ਮੁਸਲਿਮ ਸੱਭਿਆਚਾਰ ਦਾ ਮੇਲ ਹੋਇਆ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 11.
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਵਿਚ ਕਿਹੜੇ-ਕਿਹੜੇ ਦੇਸ਼ ਸ਼ਾਮਲ ਹਨ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਵਿਚ ਅੱਜ ਦੇ ਛੇ ਦੇਸ਼ ਸ਼ਾਮਲ ਸਨ । ਇਹ ਦੇਸ਼ ਸਨਪਾਕਿਸਤਾਨ, ਅਫ਼ਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾ ਦੇਸ਼ ਅਤੇ ਭਾਰਤ ।.

ਪ੍ਰਸ਼ਨ 12.
ਮੱਧਕਾਲੀਨ ਯੁਗ ਦੌਰਾਨ ਮੁੱਖ ਇਤਿਹਾਸਿਕ ਪ੍ਰਵਿਰਤੀਆਂ ਦਾ ਵਰਣਨ ਕਰੋ ।
ਉੱਤਰ-
ਮੱਧਕਾਲੀਨ ਯੁਗ ਦੌਰਾਨ ਇਤਿਹਾਸਿਕ ਪ੍ਰਵਿਰਤੀਆਂ ਇਸ ਯੁਗ ਨੂੰ ਪ੍ਰਾਚੀਨ ਯੁਗ ਤੋਂ ਅਲੱਗ ਕਰਦੀਆਂ ਹਨ । ਇਨ੍ਹਾਂ ਵਿਚੋਂ ਮੁੱਖ ਪ੍ਰਵਿਰਤੀਆਂ ਹੇਠ ਲਿਖੀਆਂ ਹਨ –

  • ਮੱਧਕਾਲ ਵਿਚ ਭਾਰਤ ਵਿਚ ਮੁਸਲਮਾਨ ਆਏ ਅਤੇ ਉਨ੍ਹਾਂ ਦਾ ਹਿੰਦੂਆਂ ਨਾਲ ਮੇਲ-ਜੋਲ ਵਧਿਆ । ਸਿੱਟੇ ਵਜੋਂ ਮਿਸ਼ਰਿਤ ਸੱਭਿਅਤਾ ਦਾ ਜਨਮ ਹੋਇਆ।
  • ਮੱਧਕਾਲ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ, ਜੋ ਅਸੀਂ ਅੱਜ ਵੀ ਬੋਲਦੇ ਹਾਂ । ਇਨ੍ਹਾਂ ਵਿਚੋਂ ਹਿੰਦੀ ਅਤੇ ਉਰਦੂ ਮੁੱਖ ਸਨ ।
  • ਇਸ ਯੁਗ ਵਿਚ ਸਾਡੇ ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜਾਂ, ਰਸਮਾਂ ਤੇ ਧਾਰਮਿਕ ਵਿਸ਼ਵਾਸਾਂ ਦੀ ਉਤਪੱਤੀ ਹੋਈ ।
  • ਇਸ ਕਾਲ ਵਿਚ ਭਾਰਤ ਦੇ ਬਾਹਰੀ ਸੰਸਾਰ ਦੇ ਨਾਲ ਡੂੰਘੇ ਆਪਸੀ ਸੰਬੰਧ ਕਾਇਮ ਹੋਏ ਵਪਾਰ ਦੇ ਕਾਰਨ ਸੰਸਾਰ ਦੇ ਵੱਖ-ਵੱਖ ਭਾਗਾਂ ਵਿਚ ਰਹਿਣ ਵਾਲੇ ਲੋਕ ਇਕ-ਦੂਜੇ ਦੇ ਨੇੜੇ ਆਏ । ਉਨ੍ਹਾਂ ਨੇ ਇਕ-ਦੂਜੇ ਦੇ ਰੀਤੀ-ਰਿਵਾਜ ਅਪਣਾਏ । ਭਾਰਤ ਨੇ ਵੀ ਹੋਰਨਾਂ ਦੇਸ਼ਾਂ ਤੋਂ ਅਨੇਕਾਂ ਰੀਤੀ-ਰਿਵਾਜ ਹਿਣ ਕੀਤੇ ।
  • ਭਾਰਤ ਵਿੱਚ ਭਗਤੀ ਮੱਤ ਅਤੇ ਸੂਫ਼ੀ ਮੱਤ ਦਾ ਪ੍ਰਚਾਰ ਹੋਇਆ । ਇਸ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਦੇ ਧਰਮਾਂ ਦੇ ਸਿਧਾਂਤਾਂ ਨੂੰ ਸਮਝਣ ਵਿਚ ਸਹਾਇਤਾ ਮਿਲੀ ।
  • ਮੱਧ ਯੁਗ ਵਿਚ ਵਪਾਰ ਅਤੇ ਵਣਿਜ ਦੇ ਵਿਕਾਸ ਲਈ ਮਹੱਤਵਪੂਰਨ ਸੁਧਾਰ ਕੀਤੇ ਗਏ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਸ਼ਿਲਾਲੇਖ ਸਾਹਿਤਕ ਸਰੋਤ ਹਨ ।
ਉੱਤਰ-
(✗)

ਪ੍ਰਸ਼ਨ 2.
ਮੁਗਲ ਸ਼ਾਸਕ ਸੰਗੀਤ ਪ੍ਰੇਮੀ ਸਨ ।
ਉੱਤਰ-
(✓)

ਪ੍ਰਸ਼ਨ 3.
ਇਬਨਬਤੂਤਾ ਦੇ ਲੇਖਾਂ ਤੋਂ ਸਾਨੂੰ ਅਕਬਰ ਦੇ ਸ਼ਾਸਨਕਾਲ ਦੀ ਜਾਣਕਾਰੀ ਮਿਲਦੀ ਹੈ ।
ਉੱਤਰ-
(✗)

(ਅ) ਸਹੀ ਜੋੜੇ ਬਣਾਓ

1. ਅਬਦੁਲ ਰਜ਼ਾਕ (i) ਅਕਬਰ
2. ਤਾਨਸੇਨ (ii) ਵਿਜੈਨਗਰ ਰਾਜ
3. ਇੰਡਸ (iii) ਹਿਊਨਸਾਂਗ
4. ਇੰਟੂ (iv) ਬ੍ਰਿਕ

ਉੱਤਰ-

1. ਅਬਦੁਲ ਰਜ਼ਾਕ (ii) ਵਿਜੈਨਗਰ ਰਾਜ
2. ਤਾਨਸੇਨ (i) ਅਕਬਰ
3. ਇੰਡਸ (iv) ਕ
4. ਇੰਟੂ (iii) ਹਿਊਨਸਾਂਗ

(ਇ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਕਿਤਾਬ-ਉਲ-ਹਲਾ ਭਾਰਤ ਵਿਚ ਆਉਣ ਵਾਲੇ ਇਕ ਵਿਦੇਸ਼ੀ ਦਾ ਲੇਖ ਹੈ। ਦੱਸੋ ਉਹ ਕੌਣ ਸੀ ? ਕਿਸਦਾ ਲੇਖ ਹੈ ?
(i) ਅਲਬਰੂਨੀ
(ii) ਇਬਨਬਤੂਤਾ
(iii) ਅਬਦੁਲ ਰਾਜ਼ਾਕ ।
ਉੱਤਰ-
(ii) ਇਬਨਬਤੂਤਾ ।

ਪ੍ਰਸ਼ਨ 2.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ ਅਕਬਰ ਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ। ਕੀ ਤੁਸੀਂ ਉਸਦਾ ਨਾਮ ਦੱਸ ਸਕਦੇ ਹੋ ?
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 3
(i) ਤਾਨਸੇਨ
(ii) ਅਬਦੁਲ ਰਾਜ਼ਾਕ
(iii) ਅਲਬੇਰੂਨੀ ।
ਉੱਤਰ-
(i) ਤਾਨਸੇਨ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਸ੍ਰੋਤ ਸਾਹਿਤਿਕ ਸ੍ਰੋਤਾਂ ਵਿਚ ਸ਼ਾਮਲ ਹੈ। ਇਹ ਕੀ ਹੈ ?
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 4
(ii) ਅਕਬਰ ਦਾ ਸਿੱਕਾ
(ii) ਚਿੱਤਰਕਾਰੀ ।
(i) ਆਤਮਕਥਾ
ਉੱਤਰ-
(ii) ਅਕਬਰ ਦਾ ਸਿੱਕਾ

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

Punjab State Board PSEB 7th Class Social Science Book Solutions  Geography Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Exercise Questions, and Answers.

PSEB Solutions for Class 7 Social Science Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

Social Science Guide for Class 7 PSEB ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Questions, and Answers

(ਉ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦਇਕ ਵਾਕ (1-15) ਸ਼ਬਦਾਂ ਵਿਚ ਦਿਓ

ਪ੍ਰਸ਼ਨ 1.
ਖੇਤੀਬਾੜੀ ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਖੇਤੀ ਲਈ ਮਨੁੱਖ ਨੂੰ ਇਕ ਥਾਂ ਟਿਕ ਕੇ ਰਹਿਣਾ ਪੈਂਦਾ ਹੈ ਤਾਂਕਿ ਖੇਤਾਂ ਦੀ ਉੱਚਿਤ ਦੇਖਭਾਲ ਕੀਤੀ ਜਾ ਸਕੇ । ਇਸ ਨਾਲ ਖੇਤਾਂ ਦੇ ਆਲੇ-ਦੁਆਲੇ ਮਨੁੱਖੀ ਬਸਤੀਆਂ ਵਿਕਸਿਤ ਹੋ ਜਾਂਦੀਆਂ ਹਨ ।

ਪ੍ਰਸ਼ਨ 2.
ਪਹਿਲਾਂ ਪਹਿਲ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ ?
ਉੱਤਰ-
ਪਹਿਲਾਂ ਪਹਿਲ ਮਨੁੱਖ ਉੱਥੇ ਰਹਿਣਾ ਪਸੰਦ ਕਰਦਾ ਸੀ, ਜਿੱਥੇ ਪਾਣੀ ਆਸਾਨੀ ਨਾਲ ਪ੍ਰਾਪਤ ਹੁੰਦਾ ਸੀ । ਪਾਣੀ ਮਨੁੱਖ ਦੀਆਂ ਕਈ ਘਰੇਲੂ ਅਤੇ ਖੇਤੀ ਦੀਆਂ ਲੋੜਾਂ ਪੂਰੀਆਂ ਕਰਦਾ ਸੀ । ਇਸ ਲਈ ਮਨੁੱਖ ਨਦੀ ਘਾਟੀਆਂ ਵਿਚ ਰਹਿਣ ਲੱਗਾ ।

ਪ੍ਰਸ਼ਨ 3.
ਕਿਸੇ ਥਾਂ ਦਾ ਧਰਾਤਲ, ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਪੱਧਰੇ ਧਰਾਤਲ ‘ਤੇ ਮਨੁੱਖੀ ਬਸਤੀਆਂ ਬਣਾਉਣਾ ਆਸਾਨ ਹੈ । ਇੱਥੇ ਖੇਤੀ ਅਤੇ ਰੇਲਾਂ-ਸੜਕਾਂ ਦੀ ਸਹੂਲਤ ਹੁੰਦੀ ਹੈ । ਇਸ ਕਰਕੇ ਵਧੇਰੇ ਨਗਰ ਭਾਰਤ ਵਿਚ ਉੱਤਰੀ ਮੈਦਾਨ ਵਿਚ ਵਸੇ ਹਨ । ਪਰ ਪਰਬਤਾਂ ‘ਤੇ ਉਬੜ-ਖਾਬੜ ਧਰਾਤਲ ਕਾਰਨ ਮਨੁੱਖ ਬਸਤੀਆਂ ਘੱਟ ਮਿਲਦੀਆਂ ਹਨ ।

ਪ੍ਰਸ਼ਨ 4.
ਸੜਕ ਮਾਰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਸੜਕਾਂ ਤੁਲਨਾਤਮਕ ਪੱਖ ਤੋਂ ਬਣਾਉਣੀਆਂ ਆਸਾਨ ਅਤੇ ਸਸਤੀਆਂ ਹਨ । ਇਹ ਇਕ-ਇਕ ਘਰ ਤੋਂ ਦੂਸਰੇ ਘਰ ਤੱਕ (Door to Door) ਸਾਮਾਨ ਪਹੁੰਚਾਉਂਦੀਆਂ ਹਨ । ਇਕ ਉਬੜ-ਖਾਬੜ ਦੇਸ਼ਾਂ ਵਿਚ ਵੀ ਬਣਾਈਆਂ ਜਾ ਸਕਦੀਆਂ ਹਨ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਸੰਸਾਰ ਦੇ ਰੇਲ ਮਾਰਗਾਂ ਬਾਰੇ ਜਾਣਕਾਰੀ ਦਿੰਦੇ ਹੋਏ, ਇਨ੍ਹਾਂ ਦੀ ਮਹੱਤਤਾ ਵੀ ਦੱਸੋ |
ਉੱਤਰ-
ਰੇਲ ਮਾਰਗ ਦਾ ਮਹੱਤਵਪੂਰਨ ਪੱਖ ਹੈ । ਇਨ੍ਹਾਂ ਰਾਹੀਂ ਬਹੁਤ ਗਿਣਤੀ ਵਿਚ ਮੁਸਾਫਿਰਾਂ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਸਾਮਾਨ ਦੀ ਢੋਆ-ਢੁਆਈ ਹੁੰਦੀ ਹੈ । ਸਭ ਤੋਂ ਪਹਿਲਾਂ ਕੋਲੇ ਨਾਲ ਚੱਲਣ ਵਾਲੇ ਰੇਲਵੇ ਇੰਜਣ ਹੁੰਦੇ ਸਨ । ਹੁਣ ਬਿਜਲੀ ਅਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਹੋਂਦ ਵਿਚ ਆ ਗਏ ਹਨ । ਮੈਟਰੋ ਰੇਲਾਂ-ਬਹੁਤ ਜ਼ਿਆਦਾ ਜਨਸੰਖਿਆ ਦੇ ਕਾਰਨ ਸਥਲ ‘ਤੇ ਵਾਹਨਾਂ ਦੀ ਭੀੜ ਲੱਗੀ ਰਹਿੰਦੀ ਹੈ । ਇਸ ਤੋਂ ਛੁਟਕਾਰਾ ਪਾਉਣ ਲਈ ਭੂਮੀਗਤ ਰੇਲ ਮਾਰਗ ਵਿਛਾਏ ਗਏ ਹਨ । ਇਨ੍ਹਾਂ ਨੂੰ ਮੈਟਰੋ ਰੇਲ ਸੇਵਾਵਾਂ ਆਖਦੇ ਹਨ , ਜਿਵੇਂ ਕਿ ਦਿੱਲੀ ਵਿਚ ਇਹ ਕਾਫ਼ੀ ਪ੍ਰਚੱਲਿਤ ਹੋ ਗਈ ਹੈ । ਸੰਸਾਰ ਦੇ ਪ੍ਰਮੁੱਖ ਰੇਲ ਮਾਰਗ-ਸੰਸਾਰ ਵਿਚ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਰੇਲ ਮਾਰਗਾਂ ਦਾ ਜਾਲ ਵਿਛਿਆ ਹੋਇਆ ਹੈ । ਹੁਣ ਸਾਰੇ ਮਹਾਂਦੀਪਾਂ ਦੇ ਤੱਟਾਂ ਦੇ ਨਾਲ ਰੇਲ ਮਾਰਗ ਬਣਾਏ ਗਏ ਹਨ । ਰੂਸ (C.I.S.) ਦੇ ਰੇਲ ਮਾਰਗ ਸੇਂਟ ਪੀਟਰਸਬਰਗ ਨੂੰ ਵਲਾਡੀ ਵਾਸਤਕ ਨਾਲ ਜੋੜਦੇ ਹਨ । ਇਸ ਰੇਲਵੇ ਲਾਈਨ ਨੂੰ ਟਾਂਸ ਸਾਇਬੇਰੀਅਨ ਰੇਲਵੇ ਆਖਦੇ ਹਨ । ਇਹ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਜਾਪਾਨ ਵਿਚ ਰੇਲਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਜਾਪਾਨੀ ਰੇਲਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੂ ਸਫ਼ਰ ਕਰਦੇ ਹਨ । ਚੀਨ, ਜਾਪਾਨ ਅਤੇ ਫ਼ਰਾਂਸ ਵਿਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਬਣਾਈਆਂ ਗਈਆਂ ਹਨ । ਜਾਪਾਨ ਵਿਚ ਬੁਲਟ ਰੇਲ ਗੱਡੀ 350 ਕਿ.ਮੀ. ਪ੍ਰਤੀ ਘੰਟਾ ਤੋਂ ਵੀ ਵੱਧ ਰਫ਼ਤਾਰ ਨਾਲ ਚੱਲਦੀ ਹੈ ।

ਪ੍ਰਸ਼ਨ 2.
ਸੰਸਾਰ ਦੇ ਪ੍ਰਮੁੱਖ ਜਲ-ਮਾਰਗਾਂ ਦੇ ਨਾਂ ਦੱਸੋ ।
ਉੱਤਰ-
ਜਲ-ਮਾਰਗ ਆਵਾਜਾਈ ਦੇ ਸਭ ਤੋਂ ਸਸਤੇ ਸਾਧਨ ਹਨ । ਇਨ੍ਹਾਂ ਮਾਰਗਾਂ ‘ਤੇ ਸਮੁੰਦਰੀ ਜਹਾਜ਼, ਸਟੀਮਰ, ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ । ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗ ਹੇਠ ਲਿਖੇ ਹਨ –

  1. ਉੱਤਰੀ ਅੰਧ ਮਹਾਂਸਾਗਰੀ ਮਾਰਗ ।
  2. ਸ਼ਾਂਤ ਮਹਾਂਸਾਗਰੀ ਮਾਰਗ ।
  3. ਕੇਪ ਮਾਰਗ ।
  4. ਸਵੇਜ਼ ਨਹਿਰ ਮਾਰਗ ।
  5. ਪਨਾਮਾ ਨਹਿਰ ਮਾਰਗ ।’

ਪ੍ਰਸ਼ਨ 3.
ਸੰਸਾਰ ਦੇ ਅੰਦਰੂਨੀ ਜਲ-ਮਾਰਗਾਂ ਦੇ ਨਾਂ ਦੱਸੇ ।
ਉੱਤਰ-
ਦਰਿਆ ਅਤੇ ਝੀਲ ਅੰਦਰੂਨੀ ਜਲ ਮਾਰਗ ਹਨ

  • ਭਾਰਤ ਵਿਚ ਗੰਗਾ ਅਤੇ ਬ੍ਰਹਮਪੁੱਤਰ ਦਰਿਆ ਅਤੇ ਕੇਰਲ ਵਿਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
  • ਯੂਰਪ ਦਾ ਡੈਨੂਬ ਦਰਿਆ, ਮੱਧ ਅਤੇ ਦੱਖਣ ਯੂਰਪ ਨੂੰ ਕਾਲਾ ਸਾਗਰ ਨਾਲ ਮਿਲਾਉਂਦਾ ਹੈ ।
  • ਚੀਨ ਦੀ ਯੰਗਸਟੀ ਕਿਆਂਗ ਨਦੀ, ਦੱਖਣੀ ਅਮਰੀਕਾ ਦਾ ਅਮੇਜ਼ਨ ਦਰਿਆ ।
  • ਉੱਤਰੀ ਅਮਰੀਕਾ ਦੀਆਂ ਪੰਜ ਅਜਿਹੀਆਂ ਝੀਲਾਂ ਹਨ ਜਿਹੜੀਆਂ ਜਲ ਆਵਾਜਾਈ ਦੁਆਰਾ ਕੈਨੇਡਾ ਨੂੰ ਯੂ. ਐੱਸ. ਏ. ਨਾਲ ਜੋੜਦੀਆਂ ਹਨ ।

ਪ੍ਰਸ਼ਨ 4.
ਵਾਯੂ-ਮਾਰਗ ਰਾਹੀਂ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ । ਇਸ ਤੱਥ ਨੂੰ ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ-
ਵਾਯੂ-ਮਾਰਗ ਸਭ ਤੋਂ ਤੇਜ਼ ਗਤੀ ਵਾਲਾ ਆਵਾਜਾਈ ਦਾ ਸਾਧਨ ਹੈ । ਪਰ ਇਹ ਮਹਿੰਗਾ ਵੀ ਬਹੁਤ ਹੈ । ਅੱਜ ਲਗਪਗ ਸਾਰੇ ਦੇਸ਼ ਵਾਯੂ-ਮਾਰਗਾਂ ਦੁਆਰਾ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਕਰਕੇ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ | ਅਸਲ ਵਿਚ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ । ਇਸ ਲਈ ਹਵਾਈ ਯਾਤਰਾ ਬਹੁਤ ਲੋਕਪ੍ਰਿਯ ਹੋ ਗਈ ਹੈਂ । ਸੰਸਾਰ ਦੇ ਕਈ ਦੇਸ਼ਾਂ ਵਿਚ ਵੱਡੇ-ਵੱਡੇ ਹਵਾਈ ਅੱਡੇ ਹਨ । ਇਨ੍ਹਾਂ ਅੱਡਿਆਂ ਵਿਚ ਦਿੱਲੀ, ਲੰਡਨ, ਪੈਰਿਸ, ਮਾਸਕੋ, ਟੋਕੀਓ, ਦੁਬੱਈ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਅੱਡਿਆਂ ਦੁਆਰਾ ਲਗਪਗ ਪੂਰਾ ਸੰਸਾਰ ਆਪਸ ਵਿਚ ਜੁੜਿਆ ਹੋਇਆ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 5.
ਸੰਸਾਰ ਦੇ ਜਲ-ਮਾਰਗਾਂ ਬਾਰੇ ਜਾਣਕਾਰੀ ਦਿਉ ਅਤੇ ਭਾਰਤ ਦੀਆਂ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ ।
ਉੱਤਰ-
ਸੰਸਾਰ ਦੀਆਂ ਪ੍ਰਮੁੱਖ ਬੰਦਰਗਾਹਾਂ ਸ਼ਿੰਘਾਈ (ਚੀਨ), ਲਾਂਸ ਏਂਜਲਸ (ਯੂ. ਐੱਸ. ਏ.), ਆਕਲੈਂਡ (ਨਿਊਜ਼ੀਲੈਂਡ ਆਦਿ ਹਨ | ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ, ਕੋਲਕਾਤਾ, ਚੇਨੱਈ (ਮਦਰਾਸ), ਕੋਚੀਨ, ਗੋਆ, ਕਾਂਡਲਾ, ਮੁੰਬਈ ਅਤੇ ਵਿਸ਼ਾਖਾਪਟਨਮ ਹਨ । ਇਹ ਭਾਰਤ ਨੂੰ ਬਾਕੀ ਸੰਸਾਰ ਨਾਲ ਜੋੜਦੀਆਂ ਹਨ ।

ਪ੍ਰਸ਼ਨ 6.
ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹਨ ? ਇਨ੍ਹਾਂ ਦੀ ਉੱਨਤੀ ਨਾਲ ਸਾਨੂੰ ਕੀ ਲਾਭ ਹੁੰਦੇ ਹਨ ?
ਉੱਤਰ-
ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਵਾਲੇ ਸਾਧਨ ਸੰਚਾਰ ਦੇ ਸਾਧਨ ਅਖਵਾਉਂਦੇ ਹਨ । ਇਨ੍ਹਾਂ ਵਿਚ ਇੰਟਰਨੈੱਟ, ਮੋਬਾਈਲ, ਟੈਲੀਫੋਨ, ਰੇਡੀਓ, ਟੀ.ਵੀ.,
ਅਖ਼ਬਾਰ, ਪੱਤਰਕਾਰਾਂ ਅਤੇ ਪੱਤਰ ਆਦਿ ਸ਼ਾਮਲ ਹਨ । ਲਾਭ-ਸੰਚਾਰ ਦੇ ਸਾਧਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ।

  • ਇਹ ਸਿੱਖਿਆ ਦੇ ਪ੍ਰਸਾਰ ਅਤੇ ਮਨੋਰੰਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
  • ਇਨ੍ਹਾਂ ਦੇ ਕਾਰਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਦਾ ਹੈ ।
  • ਇਨ੍ਹਾਂ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ ਵਿਚ ਸਹਾਇਤਾ ਮਿਲਦੀ ਹੈ । ਸੱਚ ਤਾਂ ਇਹ ਹੈ ਕਿ ਸੰਚਾਰ ਦੇ ਸਾਧਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੂੰ ਆਪਸ ਵਿਚ ਜੋੜਦੇ ਹਨ । ਸਿੱਟੇ ਵਜੋਂ ਵਿਸ਼ਵ ਇਕ ਇਕਾਈ ਬਣ ਗਿਆ ਹੈ ।

ਪ੍ਰਸ਼ਨ 7.
ਸੁਵੇਜ਼ ਨਹਿਰ ਬਾਰੇ ਵਿਸਥਾਰ ਸਹਿਤ ਲਿਖੋ ।
ਉੱਤਰ-
ਸੁਵੇਜ਼ ਨਹਿਰ ਇਕ ਮਹੱਤਵਪੂਰਨ ਅੰਤਰ-ਰਾਸ਼ਟਰੀ ਜਲ ਮਾਰਗ ਹੈ । ਇਹ ਨਹਿਰ ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟ੍ਰੇਲੀਆ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਨਾਲ ਮਿਲਾਉਂਦਾ ਹੈ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਬਸਤੀਆਂ ਦੇ ਵਿਕਾਸ ਵਿਚ ਕਿਹੜੇ ਕਾਰਕ ਪ੍ਰਭਾਵ ਪਾਉਂਦੇ ਹਨ ? ਵਿਸਤਾਰ ਸਹਿਤ ਲਿਖੋ ।
ਉੱਤਰ-
ਇਕ ਹੀ ਸਥਾਨ ‘ਤੇ ਬਣੇ ਘਰਾਂ ਦੇ ਸਮੂਹ ਨੂੰ ‘ਬਸਤੀ ਕਹਿੰਦੇ ਹਨ । ਹੇਠਾਂ ਕੁੱਝ ਕਾਰਨ ਹਨ ਜੋ ਲੋਕਾਂ ਨੂੰ ਬਸਤੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ

  1. ਵਸੋਂ ਦਾ ਵਧਣਾ ।
  2. ਕਿੱਤਿਆਂ ਦਾ ਵਿਕਾਸ ।
  3. ਨਦੀ ਘਾਟੀਆਂ ਵਿਚ ਖੇਤੀ ।
  4. ਉਦਯੋਗਿਕ ਵਿਕਾਸ ।

ਬਸਤੀਆਂ ‘ਤੇ ਪ੍ਰਭਾਵ ਪਾਉਣ ਵਾਲੇ ਕਾਰਕ ‘
1. ਪਾਣੀ ਦੀ ਉਪਲੱਬਧਤਾ-ਲੋਕ ਜ਼ਿਆਦਾਤਰ ਉਨ੍ਹਾਂ ਥਾਂਵਾਂ ‘ਤੇ ਰਹਿਣਾ ਪਸੰਦ ਕਰਦੇ ਹਨ ਜਿੱਥੇ ਪਾਣੀ ਸੌਖ ਨਾਲ ਪ੍ਰਾਪਤ ਹੋ ਜਾਂਦਾ ਹੈ । ਇਸ ਕਰਕੇ ਹੀ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਨਦੀ ਘਾਟੀਆਂ ਨੂੰ ਜਨਮ ਦਿੱਤਾ । ਉਦਾਹਰਨ ਲਈ ਸਿੰਧੂ ਘਾਟੀ ਸੱਭਿਅਤਾ ਦਾ ਵਿਕਾਸ ਸਿੰਧ ਦਰਿਆ ਦੀ ਘਾਟੀ ਵਿਚ ਹੋਇਆ ਸੀ ।
ਉੱਥੇ ਲੋਕਾਂ ਦੇ ਪੱਕੇ/ਕੱਚੇ ਘਰ ਹੋਣ ਦੇ ਪ੍ਰਮਾਣ ਮਿਲੇ ਹਨ ।

2. ਧਰਾਤਲ-ਬਸਤੀਆਂ ਬਣਾਉਣਾ/ਲੋਕਾਂ ਦੇ ਵਸਣ ਲਈ ਧਰਾਤਲ ਦਾ ਖ਼ਾਸ ਮਹੱਤਵ ਹੈ । ਉੱਭੜ-ਖਾਭੜ ਧਰਾਤਲ ਵਿਚ ਮਨੁੱਖੀ ਬਸਤੀਆਂ ਘੱਟ ਹੁੰਦੀਆਂ ਹਨ

  • ਕਿਉਂਕਿ ਆਵਾਜਾਈ ਵਿਚ ਰੁਕਾਵਟ ਆਉਂਦੀ ਹੈ ।
  • ਖੇਤੀ ਕਰਨੀ ਵੀ ਮੁਸ਼ਕਿਲ ਹੁੰਦੀ ਹੈ ।
  • ਘਰ ਬਣਾਉਣੇ ਵੀ ਬੜੇ ਮੁਸ਼ਕਿਲ ਹੁੰਦੇ ਹਨ ।

ਇਸ ਦੇ ਮੁਕਾਬਲੇ ਪੱਧਰੇ ਧਰਾਤਲ ਵਾਲੇ ਖੇਤਰਾਂ ਵਿਚ ਸਹੂਲਤਾਂ ਹਨ-

  1. ਆਵਾਜਾਈ ਲਈ ਸੜਕਾਂ ਅਤੇ ਰੇਲ-ਲਾਈਨਾਂ ਬਣਾਉਣੀਆਂ ਆਸਾਨ ਹਨ ।
  2. ਖੇਤੀ ਕਰਨੀ ਆਸਾਨ ਹੁੰਦੀ ਹੈ ।
  3. ਖੇਤੀ ਉਪਜਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਲੈ ਜਾਣਾ ਵੀ ਸੌਖਾ ਹੈ ।

ਇਸ ਕਰਕੇ ਵੱਡੇ-ਵੱਡੇ ਸ਼ਹਿਰ ਅਤੇ ਮਹਾਂ ਸ਼ਹਿਰ ਪੱਧਰੇ ਧਰਾਤਲ ‘ਤੇ ਹੀ ਵਿਕਸਿਤ ਹੋਏ ਹਨ । ਉਦਾਹਰਨ-ਉੱਤਰੀ ਭਾਰਤ ਦੇ ਮੈਦਾਨ ਵਿਚ ਬਹੁਤ ਉੱਘੇ ਸ਼ਹਿਰ ਵਿਕਸਿਤ ਹੋਏ ਹਨ ।

3. ਕੁਦਰਤੀ ਸੁੰਦਰਤਾ-ਕਈ ਸ਼ਹਿਰ ਕੁਦਰਤੀ ਸੁੰਦਰਤਾ ਕਰਕੇ ਵਿਕਸਿਤ ਹੋਏ ਹਨ । ਇਨ੍ਹਾਂ ਦਾ ਵਿਕਾਸ ਸੈਰ ਸਪਾਟੇ ਪੱਖੋਂ ਹੋਇਆ ਹੈ । ਕਿਉਂਕਿ ਸੈਰ ਸਪਾਟਾ ਅਜੋਕੇ ਸਮੇਂ ਵਿਚ ਇਕ ਪ੍ਰਮੁੱਖ ਉਦਯੋਗ ਬਣ ਗਿਆ ਹੈ ਇਸ ਲਈ ਇਸ ਉਦਯੋਗ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ । ਸਾਰੇ ਸੰਸਾਰ ਤੋਂ ਲੋਕ ਇਨ੍ਹਾਂ ਸਥਾਨਾਂ ਦੀ ਕੁਦਰਤੀ ਸੁੰਦਰਤਾ ਮਾਣਨ ਆਉਂਦੇ ਹਨ । ਉਦਾਹਰਨ-ਕਸ਼ਮੀਰ, ਗੋਆ, ਆਪਣੀ ਕੁਦਰਤੀ ਸੁੰਦਰਤਾ ਕਰਕੇ ਹੀ ਵਿਕਸਿਤ ਹੋਏ ਹਨ ।

4. ਆਵਾਜਾਈ ਅਤੇ ਸੰਚਾਰ ਦੇ ਸਾਧਨ-ਆਵਾਜਾਈ ਅਤੇ ਸੰਚਾਰ ਦੇ ਸਾਧਨ ਵੀ ਕਿਸੇ ਥਾਂ ਨੂੰ ਵਿਕਸਿਤ ਕਰਨ ਵਿਚ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ ।ਆਵਾਜਾਈ ਦੀਆਂ ਚੰਗੀਆਂ ਸਹੂਲਤਾਂ ਦੇ ਕਾਰਨ ਲੋਕਾਂ ਅਤੇ ਵਸਤੂਆਂ ਦੀ ਢੋਆ-ਢੁਆਈ ਸੌਖੀ ਹੋ ਜਾਂਦੀ ਹੈ । ਜਿਸ ਨਾਲ ਆਰਥਿਕ ਅਤੇ ਸਮਾਜਿਕ ਪੱਖ ਤੋਂ ਉੱਨਤੀ ਹੁੰਦੀ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 2.
ਜਲ-ਮਾਰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-

  1. ਉੱਤਰੀ ਅੰਧ ਮਹਾਂਸਾਗਰ ਮਾਰਗ-ਇਹ ਮਾਰਗ ਸਭ ਤੋਂ ਵੱਧ ਵਰਤੋਂ ਵਿਚ ਆਉਂਦਾ ਹੈ । ਇਹ ਪੱਛਮੀ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਕੇਨੈਡਾ ਨੂੰ ਮਿਲਾਉਂਦਾ ਹੈ । ਇਸ ਮਾਰਗ ਰਾਹੀਂ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ ।
  2. ਸ਼ਾਂਤ ਮਹਾਂਸਾਗਰ ਮਾਰਗ-ਇਹ ਮਾਰਗ ਉੱਤਰ ਅਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟਰੇਲੀਆ ਨਾਲ ਮਿਲਾਉਂਦਾ ਹੈ ।
  3. ਕੇਪ ਮਾਰਗ-ਇਸ ਮਾਰਗ ਦੀ ਖੋਜ ਵਾਸਕੋਡੀਗਾਮਾ ਨੇ ਸੰਨ 1498 ਈ: ਵਿਚ ਕੀਤੀ । ਇਹ ਮਾਰਗ ਪੱਛਮੀ ਯੂਰਪੀ ਦੇਸ਼ਾਂ ਅਤੇ ਅਮਰੀਕਾ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਨਾਲ ਮਿਲਾਉਂਦਾ ਹੈ । ਸਵੇਜ਼ ਨਹਿਰ ਦੇ ਬਣਨ ਨਾਲ ਇਸ ਦਾ ਮਾਰਗ ਮਹੱਤਵ ਘੱਟ ਗਿਆ ਹੈ ।
  4. ਸਵੇਜ਼ ਨਹਿਰ ਮਾਰਗ-ਸਵੇਜ਼ ਨਹਿਰ ਭੂ-ਮੱਧ ਸਾਗਰ (ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਪੂਰਬੀ ਅਫ਼ਰੀਕਾ ਦੇ ਦੇਸ਼ਾਂ ਨਾਲ ਜੋੜਦਾ ਹੈ ।
  5. ਪਨਾਮਾ ਨਹਿਰ-ਇਹ ਨਹਿਰ ਪਨਾਮਾ ਗਣਰਾਜ ਵਿਚੋਂ ਬਣਾਈ ਗਈ ਹੈ । ਇਹ ਨਹਿਰ ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਮਿਲਾਉਂਦੀ ਹੈ ।
    ਇਹ ਨਹਿਰ ਪੱਛਮੀ ਯੂਰਪ ਅਤੇ ਪੂਰਬੀ ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.) ਨੂੰ ਪੱਛਮੀ ਸੰਯੁਕਤ ਰਾਜ ਅਮਰੀਕਾ ਅਤੇ ਪੂਰਬੀ ਏਸ਼ੀਆ ਨਾਲ ਮਿਲਾਉਂਦੀ ਹੈ ।

ਪ੍ਰਸ਼ਨ 3.
ਮਨੁੱਖੀ ਬਸਤੀਆਂ ਦੇ ਵਿਕਾਸ ਵਿੱਚ ਆਵਾਜਾਈ ਦੇ ਸਾਧਨਾਂ ਨੇ ਕੀ ਯੋਗਦਾਨ ਪਾਇਆ ਹੈ ?
ਉੱਤਰ-
ਆਵਾਜਾਈ ਵਿਚ ਵੀ ਬਹੁਤ ਆਧੁਨਿਕੀਕਰਨ ਆਇਆ ਹੈ । ਪਹਿਲਾਂ ਲੋਕ ਆਵਾਜਾਈ ਅਤੇ ਢੋਆ-ਢੁਆਈ ਲਈ ਪਾਲਤੂ ਪਸ਼ੂਆਂ ਦੀ ਵਰਤੋਂ ਕਰਦੇ ਸਨ ।
ਤਕਨੀਕੀ ਵਿਕਾਸ ਕਾਰਨ ਆਵਾਜਾਈ ਅਤੇ ਢੋਆ-ਢੁਆਈ ਦੀ ਤਕਨੀਕ ਵਿਚ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ | ਕਈ ਵਾਰ ਦੇਖਿਆ ਗਿਆ ਹੈ ਕਿ ਕਿਸੇ ਜਗ੍ਹਾ ਦੀ ਉਸ ਦੇ ਬਿਲਕੁਲ ਗੁਆਂਢ ਨਾਲੋਂ ਦੂਰ ਜਗਾ ਤੇ ਜ਼ਿਆਦਾ ਮਹੱਤਤਾ ਹੁੰਦੀ ਹੈ । ਜੇਕਰ ਉੱਥੇ ਆਵਾਜਾਈ ਦੇ ਸਾਧਨ ਚੰਗੇ ਹੋਣਗੇ ਤਾਂ ਉਸ ਜਗ੍ਹਾ
‘ਤੇ ਪੈਦਾ ਕੀਤੀ ਜਾਂ ਬਣਾਈ ਵਸਤੂ ਦੂਰ ਸਥਾਨ ‘ਤੇ ਜਿੱਥੇ ਇਸ ਦੀ ਜ਼ਿਆਦਾ ਲੋੜ ਹੈ, ਪਹੁੰਚਾਉਣ ਨਾਲ ਜ਼ਿਆਦਾ ਆਰਥਿਕ ਲਾਭ ਹੋ ਸਕਦਾ ਹੈ । ਇਸ ਤਰ੍ਹਾਂ ਇਹੋ ਜਿਹੇ ਸਥਾਨ ਜਲਦੀ ਹੀ ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ । ਇਸ ਤੋਂ ਇਲਾਵਾ, ਜਿਹੜੇ ਸ਼ਹਿਰ ਮੁੱਖ ਸੜਕਾਂ,ਰੇਲ-ਲਾਈਨਾਂ ਅਤੇ ਬੰਦਰਗਾਹਾਂ ਦੇ ਕੰਢਿਆਂ ‘ਤੇ ਸਥਿਤ ਹੁੰਦੇ ਹਨ, ਉਹ ਸੱਭਿਆਚਾਰਕ ਅਤੇ ਵਪਾਰਕ ਅਦਾਰੇ ਵਜੋਂ ਮਸ਼ਹੂਰ ਹੋ ਗਏ ਹਨ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਦੇ ਆਲੇ-ਦੁਆਲੇ ਨੂੰ ਵਾਤਾਵਰਨ ਆਖਦੇ ਹਨ ।

ਪ੍ਰਸ਼ਨ 2.
ਮੁੱਢਲੇ ਮਨੁੱਖ ਦੇ ਜੀਵਨ ਵਿਚ ਕਿਵੇਂ ਕ੍ਰਾਂਤੀ ਆਈ ?
ਉੱਤਰ-
ਮਨੁੱਖ ਨੇ ਅੱਗ ਬਾਲਣੀ ਸਿੱਖੀ, ਕੱਪੜੇ ਪਾਉਣੇ ਸਿੱਖੇ ਅਤੇ ਰਹਿਣ ਲਈ ਬਸਤੀ ਬਣਾਈ ॥

ਪ੍ਰਸ਼ਨ 3.
ਨਦੀ ਘਾਟੀਆਂ ਵਿਚ ਖੇਤੀ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਉਪਜਾਊ ਦਰਿਆਈ ਮਿੱਟੀ ਦੇ ਕਾਰਨ ।

ਪ੍ਰਸ਼ਨ 4.
Sky scrapers ਤੋਂ ਕੀ ਭਾਵ ਹੈ ?
ਉੱਤਰ-
ਕਈ ਮੰਜ਼ਲੀ ਗਗਨ ਛੁੰਹਦੀਆਂ ਇਮਾਰਤਾਂ ।

ਪ੍ਰਸ਼ਨ 5.
ਵਿਸ਼ਵ ਪਿੰਡ ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵ ਵਿਸ਼ਾਲ ਹੁੰਦੇ ਹੋਏ ਵੀ ਤੇਜ਼ ਆਵਾਜਾਈ ਸਾਧਨਾਂ ਕਾਰਨ ਸਿਮਟ ਕੇ ਇਕ ਪਿੰਡ ਰਹਿ ਗਿਆ ਹੈ ।

ਪ੍ਰਸ਼ਨ 6.
ਇਕ ਨਗਰ ਦੱਸੋ ਜਿੱਥੇ ਮੈਟਰੋ ਰੇਲ ਹੈ ।
ਉੱਤਰ-
ਦਿੱਲੀ ।

ਪ੍ਰਸ਼ਨ 7.
ਰੂਸ ਦੇ ਇਕ ਅੰਤਰ-ਮਹਾਂਦੀਪੀ ਰੇਲ ਮਾਰਗ ਦਾ ਨਾਂ ਦੱਸੋ । ‘
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ।

ਪ੍ਰਸ਼ਨ 8.
ਟਾਂਸ ਸਾਈਬੇਰੀਆ ਰੇਲ ਮਾਰਗ ਕਿਹੜੇ ਨਗਰਾਂ ਨੂੰ ਜੋੜਦੀ ਹੈ ?
ਉੱਤਰ-
ਪੱਛਮ ਵਿਚ ਸੇਂਟ ਪੀਟਰਸਬਰਗ ਨੂੰ ਪੂਰਬ ਵਿਚ ਵਲਾਡੀਵਾਸਤਕ ਨਾਲ |

ਪ੍ਰਸ਼ਨ 9.
ਸੰਚਾਰ ਦੇ ਦੋ ਨਵੀਨ ਸਾਧਨ ਦੱਸੋ ।
ਉੱਤਰ-
ਇੰਟਰਨੈੱਟ ਅਤੇ ਮੋਬਾਈਲ |

ਪ੍ਰਸ਼ਨ 10.
ਜਲ ਮਾਰਗ ਕਿੱਥੇ-ਕਿੱਥੇ ਮਿਲਦੇ ਹਨ ?
ਉੱਤਰ-
ਮਹਾਂਸਾਗਰ, ਸਾਗਰ, ਨਦੀਆਂ, ਨਹਿਰਾਂ, ਝੀਲਾਂ ਵਿਚ ।

ਪ੍ਰਸ਼ਨ 11.
ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਦੱਸੋ ।
ਉੱਤਰ-
ਸ ਸਾਈਬੇਰੀਅਨ ਰੇਲ ਮਾਰਗ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 12.
ਯੂਰਪ ਦਾ ਇਕ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਡੈਨੂਬ ਦਰਿਆ ।

ਪ੍ਰਸ਼ਨ 13.
ਉੱਤਰੀ ਅਮਰੀਕਾ ਦਾ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਪੰਜ ਮਹਾਨ ਝੀਲਾਂ ।

ਪ੍ਰਸ਼ਨ 14.
ਭਾਰਤ ਦੋ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਗੰਗਾ ਅਤੇ ਬ੍ਰਹਮ-ਪੁੱਤਰ ।

ਪ੍ਰਸ਼ਨ 15.
ਪਾਈਪ ਲਾਈਨਾਂ ਦੁਆਰਾ ਕਿਹੜੀਆਂ ਦੋ ਵਸਤਾਂ ਭੇਜੀਆਂ ਜਾਂਦੀਆਂ ਹਨ ?
ਉੱਤਰ-
ਗੈਸ ਅਤੇ ਤੇਲ ।

ਪ੍ਰਸ਼ਨ 16.
ਬਿਜਲੀ ਦੂਰ-ਦੂਰ ਤਕ ਕਿਵੇਂ ਪਹੁੰਚਾਈ ਜਾਂਦੀ ਹੈ ?
ਉੱਤਰ-
ਇਲੈੱਕਟਿਕ ਗ੍ਰਡ ਰਾਹੀਂ ।

ਪ੍ਰਸ਼ਨ 17.
ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਅਮਰੀਕਾ ਦੇ ਰਾਈਟ ਬ੍ਰਦਰਜ਼ ਨੇ ॥

ਪ੍ਰਸ਼ਨ 18.
ਭਾਰਤ ਦੇ ਪੂਰਬੀ ਤੱਟ ‘ਤੇ ਦੋ ਬੰਦਰਗਾਹਾਂ ਦੱਸੋ ।
ਉੱਤਰ-
ਕੋਲਕਾਤਾ ਅਤੇ ਚੇਨੱਈ ।

ਪ੍ਰਸ਼ਨ 19.
ਸਵੇਜ਼ ਨਹਿਰ ਕਿਹੜੇ ਦੋ ਸਾਗਰਾਂ ਨੂੰ ਜੋੜਦੀ ਹੈ ?
ਉੱਤਰ-
ਲਾਲ ਸਾਗਰ ਅਤੇ ਭੂ-ਮੱਧ ਸਾਗਰ ।

ਪ੍ਰਸ਼ਨ 20.
ਪ੍ਰਾਚੀਨ ਸੱਭਿਅਤਾਵਾਂ ਦਾ ਵਿਕਾਸ ਨਦੀ ਘਾਟੀਆਂ ਵਿਚ ਕਿਉਂ ਹੋਇਆ ? ਉਦਾਹਰਨ ਦਿਓ ।
ਉੱਤਰ-
ਨਦੀ ਘਾਟੀਆਂ ਤੋਂ ਆਸਾਨੀ ਨਾਲ ਪਾਣੀ ਦੀ ਪ੍ਰਾਪਤੀ ਹੁੰਦੀ ਸੀ ।ਉੱਥੇ ਉਪਜਾਊ ਮਿੱਟੀ ਵਿਚ ਖੇਤੀ ਦਾ ਵਿਕਾਸ ਸੰਭਵ ਸੀ । ਰਹਿਣ ਵਾਸਤੇ ਪੱਧਰੀ ਧਰਤੀ ਪ੍ਰਾਪਤ ਸੀ । ਇਸ ਲਈ ਸ਼ੁਰੂ ਵਿਚ ਸਿੰਧੁ ਘਾਟੀ ਸਭਿਅਤਾ ਅਤੇ ਨੀਲ ਘਾਟੀ ਸਭਿਅਤਾ ਦਾ ਵਿਕਾਸ ਹੋਇਆ ।

ਪ੍ਰਸ਼ਨ 21.
ਮਨੁੱਖੀ ਬਸਤੀਆਂ ਵਿਚ ਕਿਸ ਤਰ੍ਹਾਂ ਦੇ ਬਦਲਾਵ ਆਏ ਹਨ ?
ਉੱਤਰ-
ਘਰਾਂ ਦੇ ਸਮੂਹ ਨੂੰ ਬਸਤੀ ਆਖਦੇ ਹਨ । ਬਸਤੀ ਮਨੁੱਖ ਦਾ ਨਿਵਾਸ ਸਥਾਨ ਹੈ । ਸ਼ੁਰੂ ਵਿਚ ਮਨੁੱਖ ਖ਼ਾਨਾਬਦੋਸ਼ ਜੀਵਨ ਗੁਜ਼ਾਰਦਾ ਸੀ । ਫਿਰ ਉਸਨੇ ਕੱਚੀ ਮਿੱਟੀ ਦੀਆਂ ਕੁੱਲੀਆਂ ਅਤੇ ਪੱਕੀਆਂ ਕੁੱਲੀਆਂ ਅਤੇ ਘਰ ਵਸਾਏ । ਹੁਣ ਮਨੁੱਖ ਕਈ ਮੰਜ਼ਲੀ ਇਮਾਰਤਾਂ ਅਤੇ ਗਗਨ ਛੂੰਹਦੀਆਂ ਇਮਾਰਤਾਂ (Sky Scrapers) ਬਣਾ ਰਿਹਾ ਹੈ ।

ਪ੍ਰਸ਼ਨ 22.
ਆਵਾਜਾਈ ਸਾਧਨਾਂ ਵਾਲੇ ਮਹੱਤਵਪੂਰਨ ਨਗਰ ਕਿਉਂ ਵਪਾਰਕ ਕੇਂਦਰ ਬਣ ਜਾਂਦੇ ਹਨ ?
ਉੱਤਰ-

  • ਵਸਤਾਂ ਨੂੰ ਲਿਆਉਣ-ਲੈ ਜਾਣ ਵਿਚ ਆਸਾਨੀ ।
  • ਵਸਤਾਂ ਦੀ ਆਵਾਜਾਈ ਨਾਲ ਆਰਥਿਕ ਲਾਭ ॥
  • ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਬਣ ਜਾਣਾ ।
  • ਰੇਲਾਂ, ਸੜਕਾਂ ਅਤੇ ਬੰਦਰਗਾਹਾਂ ਦਾ ਵਿਕਾਸ ਹੋਣਾ !

ਪ੍ਰਸ਼ਨ 23.
ਮੈਟਰੋ ਰੇਲਾਂ ਦੀ ਕਿਉਂ ਲੋੜ ਹੈ ?
ਉੱਤਰ-

  1. ਧਰਤੀ ਦੀ ਉੱਪਰਲੀ ਸਤਹਿ ‘ਤੇ ਭੂਮੀ ਦੀ ਘਾਟ ਕਾਰਨ ਭੂਮੀ ਹੇਠ ਮੈਟਰੋ ਰੇਲਾਂ ਬਣਾਈਆਂ ਗਈਆਂ ਹਨ ।
  2. ਵੱਧਦੀ ਵਸੋਂ ਕਾਰਨ ਯਾਤਰੀਆਂ ਦੀ ਵੱਧ ਗਿਣਤੀ ਨੂੰ ਸਵਾਰੀ ਦੇਣ ਲਈ ।
  3. ਆਵਾਜਾਈ ਦੇ ਜਾਮ ਤੋਂ ਬਚਾਅ ਲਈ ।

ਪ੍ਰਸ਼ਨ 24.
ਟਾਂਸ ਸਾਈਬੇਰੀਅਨ ਰੇਲ ਮਾਰਗ ਦੀ ਮਹੱਤਤਾ ਦੱਸੋ ।
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਇਹ ਇਕ ਅੰਤਰ-ਮਹਾਂਦੀਪੀ ਮਾਰਗ ਹੈ । ਇਹ ਸੇਂਟ ਪੀਟਰਸਬਰਗ ਅਤੇ ਵਲਾਡੀ ਵਾਸਤਕ (ਰੂਸ) ਦੇ ਨਗਰਾਂ ਨੂੰ ਜੋੜਦਾ ਹੈ । ਇਹ ਇਸ ਲੰਬੇ ਮਾਰਗ ਤੇ ਕੋਇਲੇ, ਲੋਹੇ, ਲੱਕੜੀ, ਅਨਾਜ ਦੀ ਆਵਾਜਾਈ ਲਈ ਮਹੱਤਵਪੂਰਨ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 25.
ਜਲ ਮਾਰਗਾਂ ਦੇ ਲਾਭ ਦੱਸੋ । ਇਹ ਸਭ ਤੋਂ ਸਸਤਾ ਸਾਧਨ ਕਿਉਂ ਹੈ ?
ਉੱਤਰ-

  1. ਇਹ ਸਮੁੰਦਰੀ ਯਾਤਰਾਵਾਂ ਲਈ ਚੰਗਾ ਸਾਧਨ ਹੈ ।
  2. ਇਸ ਨਾਲ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ।
  3. ਇਹ ਸਭ ਤੋਂ ਸਸਤਾ ਆਵਾਜਾਈ ਸਾਧਨ ਹੈ ।
  4. ਜਲ ਮਾਰਗ ਬਣਾਉਣ ‘ਤੇ ਕੋਈ ਖਰਚ ਨਹੀਂ ਆਉਂਦਾ ।
  5. ਇਸ ਨਾਲ ਵੱਡੇ ਪੈਮਾਨੇ ਤੇ ਭਾਰੀ ਸਾਮਾਨ ਘੱਟ ਲਾਗਤ ਤੇ ਆਵਾਜਾਈ ਕੀਤਾ ਜਾਂਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਮਨੁੱਖ ਨੇ ਸਭ ਤੋਂ ਪਹਿਲਾਂ ……….. ਵਿੱਚ ਰਹਿਣਾ ਸ਼ੁਰੂ ਕੀਤਾ ।
ਉੱਤਰ-
ਨਦੀ ਘਾਟੀਆਂ,

ਪ੍ਰਸ਼ਨ 2.
ਸਭ ਤੋਂ ਪਹਿਲਾਂ ਰੇਲਵੇ ਇੰਜਣ ………… ਨਾਲ ਚਲਦੇ ਸਨ ।
ਉੱਤਰ-
ਕੋਲੇ,

ਪ੍ਰਸ਼ਨ 3.
………. ਰੇਲਵੇ ਸੰਸਾਰ ਦਾ ਸਭ ਤੋਂ ਵੱਡਾ ਰੇਲਮਾਰਗ ਹੈ ।
ਉੱਤਰ-
ਟ੍ਰਸ ਸਾਇਬੇਰੀਅਨ,

ਪ੍ਰਸ਼ਨ 4.
ਕੇਪ ਮਾਰਗ (ਜਲ ਮਾਰਗ ਦੀ ਖੋਜ ………. ਈ: ਵਿੱਚ ਵਾਸਕੋਡੀਗਾਮਾ ਨੇ ਕੀਤੀ ।
ਉੱਤਰ-
1498.

(ਅ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ –

ਪ੍ਰਸ਼ਨ 1.
ਵੱਡੇ-ਵੱਡੇ ਸ਼ਹਿਰ ਪੱਧਰੇ ਧਰਾਤਲ ਤੇ ਵਸੇ ਹੋਏ ਹਨ ।
ਉੱਤਰ-
(✓)

ਪ੍ਰਸ਼ਨ 2.
ਸਵੇਜ਼ ਨਹਿਰ, ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ ।
ਉੱਤਰ-
(✓)

ਪ੍ਰਸ਼ਨ 3.
ਪਨਾਮਾ ਨਹਿਰ, ਅੰਧ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਨੂੰ ਆਪਸ ਵਿੱਚ ਮਿਲਾਉਂਦੀ ਹੈ ।
ਉੱਤਰ-
(✗)

ਪ੍ਰਸ਼ਨ 4.
ਪੰਜਾਬ ਵਿੱਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
ਉੱਤਰ-
(✗)

(ਈ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਬਸਤੀਆਂ ਵਸਾਉਣ ਵਿਚ ਸਹਾਇਕ ਕਾਰਨ ਨਹੀਂ ਹੈ
(i) ਸਮਤਲ ਧਰਾਤਲ
(ii) ਪਾਣੀ ਦੀ ਸੁਵਿਧਾ
(iii) ਸੰਘਣ ਬਨਸਪਤੀ ਦੀ ਨੇੜਤਾ ।
ਉੱਤਰ-
(iii) ਸੰਘਣ ਬਨਸਪਤੀ ਦੀ ਨੇੜਤਾ ।

ਪ੍ਰਸ਼ਨ 2.
ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਇਕ ਨਹਿਰ ਆਪਸ ਵਿਚ ਮਿਲਾਉਂਦੀ ਹੈ। ਉਸਦਾ ਨਾਂ ਦੱਸੋ ।
(i) ਪਾਨਾਮਾ ।
(ii) ਸਵੇਜ਼
(iii) ਐੱਸ. ਵਾਈ. ਐੱਲ ।
ਉੱਤਰ-
(i) ਪਾਨਾਮਾ ।

ਪ੍ਰਸ਼ਨ 3.
ਅੱਜ ਅਸੀਂ ਆਕਾਸ਼ ਵਿਚ ਹਵਾਈ ਜਹਾਜ਼ ਉੱਡਦੇ ਦੇਖਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਪਹਿਲਾਂ ਉੱਡਣ ਮਸ਼ੀਨ ਕਿਸਨੇ ਬਣਾਈ ਸੀ ?
(i) ਰਾਂਗ ਬ੍ਰਦਰਜ਼
(ii) ਰਾਈਟ ਬਰਦਰਜ਼
(iii) ਰਾਈਟਰ ਬਰਦਰਜ਼ ।
ਉੱਤਰ-
(ii) ਰਾਈਟ ਬਰਦਰਜ਼ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

Punjab State Board PSEB 7th Class Social Science Book Solutions  Geography Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Exercise Questions, and Answers.

PSEB Solutions for Class 7 Social Science Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

Social Science Guide for Class 7 PSEB ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Questions, and Answers

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀਆਂ-ਬੂਟੀਆਂ ਅਤੇ ਰੁੱਖ-ਪੌਦਿਆਂ ਤੋਂ ਹੈ, ਜੋ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦਾ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।

ਪ੍ਰਸ਼ਨ 2.
ਕੁਦਰਤੀ ਬਨਸਪਤੀ ਨੂੰ ਪ੍ਰਮੁੱਖ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ

  1. ਵਣਜੰਗਲ
  2. ਘਾਹ ਦੇ ਮੈਦਾਨ ਅਤੇ
  3. ਮਾਰੂਥਲੀ ਝਾੜੀਆਂ ।

ਪ੍ਰਸ਼ਨ 3.
ਜੰਗਲਾਂ ਤੋਂ ਕਿਹੜੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ ?
ਉੱਤਰ-
ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ ਅਤੇ ਦਵਾਈਆਂ ਲਈ ਜੜੀਆਂ-ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ ।

ਪ੍ਰਸ਼ਨ 4.
ਵਣ ਅਸਿੱਧੇ ਤੌਰ ‘ਤੇ ਸਾਡੀ ਕੀ ਸਹਾਇਤਾ ਕਰਦੇ ਹਨ ?
ਉੱਤਰ-
ਵਣ ਅਸਿੱਧੇ ਤੌਰ ‘ਤੇ ਸਾਡੀ ਬਹੁਤ ਸਹਾਇਤਾ ਕਰਦੇ ਹਨ :

  • ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ।
  • ਇਹ ਵਰਖਾ ਲਿਆਉਣ ਵਿਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਨਹੀਂ ਵੱਧਣ ਦਿੰਦੇ ।
  • ਇਹ ਹੜ੍ਹ ਅਤੇ ਭੋਂ-ਖੋਰ ਨੂੰ ਰੋਕਦੇ ਹਨ ।
  • ਇਹ ਭੂਮੀ ਦੇ ਅੰਦਰ ਪਾਣੀ ਰਿਸਣ ਵਿਚ ਸਹਾਇਤਾ ਕਰਦੇ ਹਨ ।
  • ਵਣ ਮਾਰੂਥਲਾਂ ਦੇ ਫੈਲਾਅ ਨੂੰ ਰੋਕਦੇ ਹਨ ਅਤੇ ਜੰਗਲੀ ਜਾਨਵਰਾਂ ਤੇ ਪੰਛੀਆਂ ਨੂੰ ਅਵਾਸ (Habitat) ਪ੍ਰਦਾਨ ਕਰਦੇ ਹਨ ।

ਪ੍ਰਸ਼ਨ 5.
ਜੰਗਲਾਂ ਦੇ ਵਿਕਾਸ ਦਾ ਕੀ ਪ੍ਰਭਾਵ ਪਏਗਾ ?
ਉੱਤਰ-
ਜੰਗਲ (ਵਣ ਸਾਡੇ ਲਈ ਵਰਦਾਨ ਹਨ । ਇਨ੍ਹਾਂ ਦੇ ਵਿਕਾਸ ਦਾ ਹੇਠ ਲਿਖਿਆ ਪ੍ਰਭਾਵ ਪਏਗਾ

  1. ਦੇਸ਼ ਦੀ ਆਰਥਿਕ ਉੱਨਤੀ ਹੋਵੇਗੀ ।
  2. ਵਾਤਾਵਰਨ ਸ਼ੁੱਧ ਹੋਵੇਗਾ ।
  3. ਜੰਗਲੀ ਜੀਵਨ ਦੀ ਸੁਰੱਖਿਆ ਹੋਵੇਗੀ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 6.
ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ ?
ਉੱਤਰ-
ਮਨੁੱਖ ਆਵਾਸ ਅਤੇ ਖੇਤੀ ਯੋਗ ਭੂਮੀ ਪ੍ਰਾਪਤ ਕਰਨ ਲਈ ਵਣਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ । ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ ।

ਪ੍ਰਸ਼ਨ 7.
ਊਸ਼ਣ ਘਾਹ ਦੇ ਮੈਦਾਨਾਂ ਦੇ ਸਥਾਨਕ ਨਾਂ ਦੱਸੋ ।
ਉੱਤਰ-
ਊਸ਼ਣ ਘਾਹ ਦੇ ਮੈਦਾਨਾਂ ਨੂੰ ਅਫ਼ਰੀਕਾ ਵਿਚ ਪਾਰਕਲੈਂਡ, ਵੈਨਜ਼ੂਏਲਾ ਵਿਚ ਨੋਜ਼ ਅਤੇ ਬ੍ਰਾਜ਼ੀਲ ਵਿਚ ਕੈਂਪੋਜ ਕਹਿੰਦੇ ਹਨ ।

ਪ੍ਰਸ਼ਨ 8.
ਠੰਢੇ ਮਾਰੂਥਲਾਂ ਦੀ ਬਨਸਪਤੀ ਬਾਰੇ ਲਿਖੋ ।
ਉੱਤਰ-
ਠੰਢੇ ਮਾਰੂਥਲਾਂ ਵਿਚ ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ, ਤਾਂ ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲੇ ਛੋਟੇ-ਛੋਟੇ ਪੌਦੇ ਉੱਗ ਜਾਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਅਤੇ ਲਿਚਨ ਲਾਇਕਨ ਉੱਗ ਜਾਂਦੀ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਭੂ-ਮੱਧ ਰੇਖੀ ਵਣਾਂ ਬਾਰੇ ਲਿਖੋ ।
ਉੱਤਰ-
ਭੂ-ਮੱਧ ਰੇਖੀ ਵਣ-ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ | ਭੂ-ਮੱਧ ਰੇਖਾ ਤੇ ਨਿਰੰਤਰ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਵਧੇਰੇ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛਤਰੀ ਦੀ ਤਰ੍ਹਾਂ ਵਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ । ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣ ਪੂਰਬੀ ਏਸ਼ੀਆ ਅਤੇ ਮੈਡਾਗਾਸਕਰ ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ‘ ਮੱਧ ਅਮਰੀਕਾ ਵਿਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਘੇਰਿਆ ਹੋਇਆ ਹੈ ।

ਪ੍ਰਸ਼ਨ 2.
ਆਰਥਿਕ ਪੱਖ ਤੋਂ ਕਿਹੜੇ ਜੰਗਲ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ ? .
ਉੱਤਰ-
ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ । ਇਨ੍ਹਾਂ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਹਿੰਦੇ ਹਨ । ਯੂਰੇਸ਼ੀਆ ਵਿਚ ਇਨ੍ਹਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।

ਪ੍ਰਸ਼ਨ 3.
ਮਾਨਸੂਨੀ ਜੰਗਲਾਂ ਨੂੰ ਪੱਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ? ਇਨ੍ਹਾਂ ਜੰਗਲਾਂ ਬਾਰੇ ਲਿਖੋ ।
ਉੱਤਰ-
ਮਾਨਸੁਨੀ ਵਣ ਘੱਟ ਉਸ਼ਣ ਜਾਂ ਉਪ-ਉਸ਼ਣ ਅਕਸ਼ਾਂਸ਼ਾਂ ਤੇ ਹੁੰਦੇ ਹਨ । ਜਿਹੜੇ ਖੇਤਰਾਂ ਵਿਚ ਕਿਸੇ ਇਕ ਮੌਸਮ ਵਿਚ ਵਰਖਾ ਵਧੇਰੇ ਹੁੰਦੀ ਹੈ, ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਾਰਨ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।
ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਕਿਉਂਕਿ ਇਹ ਵਣ ਭੂਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ, ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਵਧੇਰੇ ਭੂਮੀ ‘ਤੇ ਖੇਤੀ ਕੀਤੀ ਜਾਣ ਲੱਗੀ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 4.
ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ । ਵੱਖ-ਵੱਖ ਮਹਾਂਦੀਪਾਂ ਵਿਚ ਇਨ੍ਹਾਂ ਦੇ ਕੀ ਨਾਂ ਹਨ ? ਲਿਖੋ ।
ਉੱਤਰ-
ਸ਼ੀਤ ਊਸ਼ਣ ਘਾਹ ਦੇ ਮੈਦਾਨ-ਘੱਟ ਵਰਖਾ ਵਾਲੇ ਸ਼ੀਤ ਉਸ਼ਣ ਖੇਤਰਾਂ ਵਿਚ ਸ਼ੀਤ ਉਸ਼ਣ ਘਾਹ ਦੇ ਮੈਦਾਨ ਪਾਏ ਜਾਂਦੇ ਹਨ । ਇਹ ਘਾਹ ਬਹੁਤੀ ਉੱਚੀ ਤਾਂ ਨਹੀਂ ਹੁੰਦੀ | ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤਾ ਜਾਂਦਾ ਹੈ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਉਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।

ਪ੍ਰਸ਼ਨ 5.
ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ ।
ਉੱਤਰ-
ਸੰਸਾਰ ਦੇ ਪ੍ਰਮੁੱਖ ਗਰਮ ਮਾਰੂਥਲ-ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ, ਪਾਕਿਸਤਾਨ ਦਾ ਥਾ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲੇਫੋਰਨੀਆ ਅਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦਾ ਮਾਰੂਥਲ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਮਿਲਦੀ ਹੈ । ਇਥੇ ਕੇਵਲ ਕੰਡੇਦਾਰ ਝਾੜੀਆਂ, ਬੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਪੈਦਾ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖ਼ੁਸ਼ਕੀ ਨੂੰ ਸਹਾਰ ਸਕੇ । ਇਨ੍ਹਾਂ ਦੀਆਂ ਜੜ੍ਹਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ | ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।

ਪ੍ਰਸ਼ਨ 6.
ਵਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ? ਬਾਰੇ ਲਿਖੋ ।
ਉੱਤਰ-
ਵਣਾਂ ਦਾ ਸਾਡੇ ਜੀਵਨ ਵਿਚ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ । ਵਣਾਂ ਤੋਂ ਪ੍ਰਾਪਤ ਲੱਕੜੀ ਦੀ ਵਰਤੋਂ ਬਾਲਣ ਦੇ ਤੌਰ `ਤੇ, ਮਕਾਨ ਉਸਾਰੀ ਲਈ ਅਤੇ ਕਈ ਹੋਰ ਕੰਮਾਂ, ਜਿਵੇਂ ਕਾਗਜ਼ ਬਣਾਉਣ, ਰੇਲਾਂ ਦੇ ਡੱਬੇ ਤੇ ਸਲੀਪਰ, ਰੇਅਨ (ਕੱਪੜਾ ਬਣਾਉਣ ਲਈ) ਆਦਿ ਬਣਾਉਣ ਲਈ ਹੁੰਦੀ ਹੈ । ਵਣਾਂ ਤੋਂ ਸਾਨੂੰ ਲੱਕੜੀ ਦੇ ਇਲਾਵਾ ਹੋਰ ਕਈ ਉਪਯੋਗੀ ਪਦਾਰਥ ਵੀ ਪ੍ਰਾਪਤ ਹੁੰਦੇ ਹਨ | ਸਭ ਤੋਂ ਵੱਧ ਕੇ ਵਣ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ, ਹੜਾਂ ‘ਤੇ ਕੰਟਰੋਲ ਕਰਦੇ ਹਨ ਅਤੇ ਭੋਂ-ਖੋਰ ਨੂੰ ਰੋਕਦੇ ਹਨ | ਪਰ ਵਸੋਂ ਵਧਣ ਨਾਲ ਵਣਾਂ ਦੀ ਵਰਤੋਂ ਵੱਧ ਰਹੀ ਹੈ, ਜਿਸ ਨਾਲ ਵਣ ਖੇਤਰ ਘੱਟ ਰਿਹਾ ਹੈ । ਇਸ ਲਈ ਵਣਾਂ ਦੀ ਸੰਭਾਲ ਤੇ ਨਵੇਂ ਰੁੱਖ ਲਗਾਉਣ ਵਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਬਾਰੇ ਵਿਸਥਾਰਪੂਰਵਕ ਲਿਖੋ ।
ਉੱਤਰ-
ਕੁਦਰਤੀ ਬਨਸਪਤੀ-ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀ-ਬੂਟੀਆਂ ਅਤੇ ਰੱਖ-ਪੌਦਿਆਂ ਤੋਂ ਹੈ, ਜੋ ਮਨੁੱਖ ਦੇ ਯਤਨ ਤੋਂ ਬਿਨਾਂ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦੇ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ ।

ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ –

  1. ਵਣ ਜੰਗਲ
  2. ਘਾਹ ਦੇ ਮੈਦਾਨ
  3. ਮਾਰੂਥਲੀ ਝਾੜੀਆਂ ।

I. ਵਣ/ਜੰਗਲ-ਵਣਾਂ ਨੂੰ ਵਰਖਾ ਦੀ ਮਾਤਰਾ, ਮੌਸਮੀ ਵੰਡ, ਤਾਪਮਾਨ ਆਦਿ ਕਾਰਕ ਪ੍ਰਭਾਵਿਤ ਕਰਦੇ ਹਨ । ਇਸ ਆਧਾਰ ‘ਤੇ ਬਨਸਪਤੀ ਤਿੰਨ ਤਰ੍ਹਾਂ ਦੀ ਹੈ

  1. ਭੂ-ਮੱਧ ਰੇਖੀ ਵਣ
  2. ਮਾਨਸੂਨੀ ਜਾਂ ਪੱਤਝੜੀ ਵਣ
  3. ਨੋਕੀਲੇ ਪੱਤਿਆਂ ਵਾਲੇ ਵਣ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ 1

1. ਭੂ-ਮੱਧ ਰੇਖੀ ਵਣ-ਇਹ ਵਣ ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ । ਭੂ-ਮੱਧ ਰੇਖਾ ਤੇ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਬਹੁਤ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛੱਤਰੀ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ । ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ ।
ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣਪੂਰਬੀ ਏਸ਼ੀਆ, ਮੈਡਾਗਾਸਕਰ, ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ਮੱਧ ਅਮਰੀਕਾ ਵਿੱਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਮੱਲਿਆ ਹੋਇਆ ਹੈ ।

2. ਮਾਨਸੂਨੀ ਜਾਂ ਪੱਤਝੜੀ ਵਣ-ਇਹ ਵਣ ਘੱਟ ਉਸ਼ਣ ਜਾਂ ਉਪ ਉਸ਼ਣ ਅਕਸ਼ਾਂਸ਼ਾਂ ਤੇ ਪਾਏ ਜਾਂਦੇ ਹਨ । ਜਿਹੜੇ ਖੇਤਰਾਂ ਵਿਚ ਇਕ ਰੁੱਤ ਵਿਚ ਵਧੇਰੇ ਵਰਖਾ ਹੁੰਦੀ ਹੈ ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਆਖਦੇ ਹਨ । ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ, ਕਿਉਂਕਿ ਇਹ ਭੂ-ਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ ਅਤੇ ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਪ੍ਰਾਪਤ ਭੁਮੀ ਤੇ ਖੇਤੀ ਕੀਤੀ ਜਾਣ ਲੱਗੀ ਹੈ ।

3. ਨੋਕੀਲੇ ਪੱਤਿਆਂ ਵਾਲੇ ਵਣ-ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ । ਇਨ੍ਹਾਂ ਵਣਾਂ ਨੂੰ ਸਦਾਬਹਾਰ ਵਣ ਵੀ ਆਖਦੇ ਹਨ | ਯੂਰੇਸ਼ੀਆ ਵਿੱਚ ਇਨ੍ਹਾਂ ਵਣਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਹਨਾਂ ਵਣਾਂ ਵਿਚ ਚੀਲ, ਫਰ ਅਤੇ ਸਪਰੁਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਵਣਾਂ ਤੋਂ ਨਰਮ ਲੱਕੜੀ ਮਿਲਦੀ ਹੈ, ਜਿਸ ਤੋਂ ਲੱਕੜੀ ਦਾ ਗੁਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ ।

II. ਘਾਹ ਦੇ ਮੈਦਾਨ-ਮੁੱਖ ਰੂਪ ਵਿਚ ਘਾਹ ਦੇ ਮੈਦਾਨ ਦੋ ਪ੍ਰਕਾਰ ਦੇ ਹਨ-ਊਸ਼ਣ ਘਾਹ ਦੇ ਮੈਦਾਨ ਅਤੇ ਸ਼ੀਤ ਊਸ਼ਣ ਘਾਹ ਦੇ ਮੈਦਾਨ ।
1. ਊਸ਼ਣ ਘਾਹ ਦੇ ਮੈਦਾਨ-ਉਸ਼ਣ ਘਾਹ ਦੇ ਮੈਦਾਨ 10°-30° ਅਕਸ਼ਾਸਾਂ ਤੇ ਉੱਤਰੀ ਅਤੇ ਦੱਖਣੀ ਅਰਧ ਗੋਲਿਆਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਮੈਦਾਨਾਂ ਨੂੰ ‘ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ । ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਦੇ ਨਾਂ ਵੱਖਰੇ-ਵੱਖਰੇ ਦਿੱਤੇ ਗਏ ਹਨ | ਅਫ਼ਰੀਕਾ ਵਿੱਚ ਇਨ੍ਹਾਂ ਨੂੰ ਪਾਰਕਲੈਂਡ, ਵੈਨਜ਼ੂਏਲਾ ਵਿੱਚ ਲਾਨੋਜ਼ ਅਤੇ ਬ੍ਰਾਜ਼ੀਲ ਵਿੱਚ ਕੈਂਪੋਜ ਕਿਹਾ ਜਾਂਦਾ ਹੈ । ਇਨ੍ਹਾਂ ਮੈਦਾਨਾਂ ਦੀ ਘਾਹ 5 ਮੀਟਰ ਤਕ ਉੱਚੀ ਹੋ ਜਾਂਦੀ ਹੈ ਅਤੇ ਸੁੱਕ ਕੇ ਬਹੁਤ ਸਖ਼ਤ ਹੋ ਜਾਂਦੀ ਹੈ । ਇੱਥੇ ਕਿਤੇ-ਕਿਤੇ ਛੋਟੇ ਕੱਦ ਦੇ ਰੁੱਖ ਵੀ ਉਗਦੇ ਹਨ । ਇਹਨਾਂ ਘਾਹ ਦੇ ਮੈਦਾਨਾਂ ਵਿਚ ਘਾਹ ਖਾਣ ਵਾਲੇ ਅਤੇ ਮਾਸ ਖਾਣ ਵਾਲੇ ਪਸ਼ੂ ਬਹੁਤ ਜ਼ਿਆਦਾ ਪਾਏ ਜਾਂਦੇ ਹਨ ।

2. ਸ਼ੀਤ ਊਸ਼ਣ ਘਾਹ ਦੇ ਮੈਦਾਨ-ਸ਼ੀਤ ਊਸ਼ਣ ਘਾਹ ਦੇ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਊਸ਼ਣ ਖੇਤਰਾਂ ਵਿਚ ਪਾਏ ਜਾਂਦੇ ਹਨ । ਇਹ ਘਾਹ ਜ਼ਿਆਦਾ ਉੱਚੀ ਨਹੀਂ ਹੁੰਦੀ ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੀ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤੇ ਗਏ ਹਨ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਊਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

III. ਮਾਰੂਥਲੀ ਝਾੜੀਆਂ-ਸੰਸਾਰ ਵਿਚ ਦੋ ਤਰ੍ਹਾਂ ਦੇ ਮਾਰਥੂਲ ਪਾਏ ਜਾਂਦੇ ਹਨ-ਗਰਮ ਮਾਰੂਥਲ ਅਤੇ ਠੰਢੇ ਮਾਰੂਥਲ ।
1. ਗਰਮ ਮਾਰੂਥਲ-ਸੰਸਾਰ ਦੇ ਮੁੱਖ ਗਰਮ ਮਾਰੂਥਲ ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ-ਪਾਕਿਸਤਾਨ ਦਾ ਥਾਰ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲਿਫੋਰਨੀਆ ਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦੇ ਮਾਰੂਥਲ ਹਨ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਨਸਪਤੀ ਬਹੁਤ ਘੱਟ ਮਿਲਦੀ ਹੈ । ਕੇਵਲ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸੇ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖੁਸ਼ਕੀ ਨੂੰ ਸਹਿਣ ਕਰ ਸਕੇ । ਇਨ੍ਹਾਂ ਪੌਦਿਆਂ ਦੀਆਂ ਜੜਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਜੋ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ । ਇਨ੍ਹਾਂ ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਅਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।

2. ਠੰਢੇ ਮਾਰੂਬਲ-ਠੰਢੇ ਮਾਰੂਥਲ ਕੈਨੇਡਾ ਅਤੇ ਯੂਰੇਸ਼ੀਆ ਦੇ ਧੁਰ ਉੱਤਰੀ ਅਕਸ਼ਾਂਸ਼ਾਂ ਵਿਚ ਸਥਿਤ ਹਨ । ਇੱਥੇ ਵਧੇਰੇ ਸਮੇਂ ਬਰਫ਼ ਜੰਮੀ ਰਹਿੰਦੀ ਹੈ । ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ ਤਾਂ ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੇ ਫੁੱਲਾਂ ਵਾਲੇ ਨਿੱਕੇ-ਨਿੱਕੇ ਪੌਦੇ ਉੱਗ ਪੈਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਤੇ ਲਿਚਨ (ਲਾਇਕਨ ਉਗ ਆਉਂਦੀ ਹੈ ।

ਪ੍ਰਸ਼ਨ 2.
ਸੰਸਾਰ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਬਾਰੇ ਲਿਖੋ । ਪਰਿਸਥਿਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਜੰਗਲੀ ਜੀਵਾਂ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਜੰਗਲੀ ਜੀਵ ਸਾਡੀ ਕੀਮਤੀ ਸੰਪੱਤੀ ਹਨ । ਪਰ ਜੰਗਲਾਂ ਦੇ ਵਿਨਾਸ਼ ਦੇ ਨਾਲ ਨਾਲ ਜੰਗਲੀ ਜੀਵਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਜਾ ਰਹੀ ਹੈ । ਮਨੁੱਖ ਜੰਗਲ ਕੱਟਣ ਦੇ ਨਾਲ-ਨਾਲ ਜੰਗਲੀ ਜੀਵਾਂ ਦਾ ਸ਼ਿਕਾਰ ਵੀ ਕਰਦਾ ਰਿਹਾ ਹੈ । ਮਾਸ, ਖੱਲਾਂ (Hides) ਅਤੇ ਹੋਰ ਅੰਗਾਂ ਦੀ ਪ੍ਰਾਪਤੀ ਲਈ ਮਨੁੱਖ ਅੰਨ੍ਹੇਵਾਹ ਪਸ਼ੂਆਂ ਦਾ ਸ਼ਿਕਾਰ ਕਰਦਾ ਰਿਹਾ ਹੈ । ਸਿੱਟੇ ਵਜੋਂ ਜੰਗਲੀ ਜੀਵਾਂ ਦੀਆਂ ਕਈ ਜਾਤੀਆਂ ਅਲੋਪ ਹੋ ਗਈਆਂ ਹਨ ਅਤੇ ਕਈਆਂ ਦੀ ਗਿਣਤੀ ਇੰਨੀ ਥੋੜੀ ਹੋ ਗਈ ਹੈ।
ਕਿ ਉਹਨਾਂ ਦੇ ਅਲੋਪ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ । ਉਦਾਹਰਨ ਲਈ ਭਾਰਤ ਵਿਚ ਗੈਂਡਾ, ਚੀਤਾ, ਸ਼ੇਰ ਆਦਿ । ਜੀਵ ਅਲੋਪ ਹੋਣ ਦੀ ਕਗਾਰ ਤੇ ਹਨ । ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਭਾਰਤ ਵਿਚ ਵੀ ਸ਼ਿਕਾਰ ਕਰਨਾ ਇਕ ਜੁਰਮ ਹੈ ਤੇ ਸ਼ਿਕਾਰ ਕਰਨ ਵਾਲਾ ਵਿਅਕਤੀ ਸਜ਼ਾ ਦਾ ਭਾਗੀ ਬਣ ਸਕਦਾ ਹੈ । ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਪਾਰਕਾਂ ਵਿਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ । ਭਾਰਤ ਵਿਚ ਵੱਖ-ਵੱਖ ਭਾਗਾਂ ਵਿਚ ਲਗਪਗ 20 ਰਾਸ਼ਟਰੀ ਪਾਰਕ ਹਨ । ਇਨ੍ਹਾਂ ਵਿਚ ਕੋਰਬੋਟ,
PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ 2
ਸ਼ਿਵਪੁਰੀ, ਘਨੇਰੀ, ਰਾਜਦੇਵ, ਗਿਰ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਤੋਂ ਇਲਾਵਾ ਜੀਵਾਂ ਅਤੇ ਪੰਛੀਆਂ ਲਈ ਵੱਖ-ਵੱਖ ਰਾਖਵੇਂ ਕੇਂਦਰ ਹਨ । ਛੱਤਬੀੜ ਪੰਜਾਬ ਵਿਚ ਅਜਿਹਾ ਹੀ ਇਕ ਕੇਂਦਰ ਹੈ | ਅਫਰੀਕਾ ਦਾ ਸਵਾਨਾ ਘਾਹ-ਖੇਤਰ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ । ਇਸ ਖੇਤਰ ਵਿਚ ਹਿਰਨ, ਸ਼ੇਰ, ਚੀਤਾ, ਜ਼ੈਬਰਾ, ਜ਼ਿਰਾਫ਼, ਬਾਰਾਂਸਿੰਗਾ, ਬੱਬਰ ਸ਼ੇਰ, ਬਾਘ, ਹਾਥੀ, ਜੰਗਲੀ ਮੱਝਾਂ, ਗੈਂਡੇ ਅਤੇ ਅਨੇਕ ਪ੍ਰਕਾਰ ਦੇ ਕੀੜੇ-ਮਕੌੜੇ ਪਾਏ ਜਾਂਦੇ ਹਨ ।

ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਵਿਚ ਜੰਗਲੀ ਜੀਵਾਂ ਦੀ ਭੂਮਿਕਾ-ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਜੰਗਲੀ ਜੀਵਾਂ ਦਾ ਵਧੇਰੇ ਯੋਗਦਾਨ ਹੈ । ਕੁਦਰਤ ਨੇ ਜੀਵ-ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ ਇਕ ਜੀਵ ਭੋਜਨ ਲਈ ਦੁਸਰੇ ਜੀਵ ਤੇ ਨਿਰਭਰ ਹੈ । ਛੋਟੇ ਜੀਵ ਵੱਡੇ ਜੀਵਾਂ ਦਾ ਭੋਜਨ ਹਨ | ਮਾਸ ਖਾਣ ਵਾਲੇ ਜੀਵ ਘਾਹ ਖਾਣ ਵਾਲੇ ਜੀਵਾਂ ਤੇ ਨਿਰਭਰ ਹਨ । ਇਸ ਲਈ ਕਿਸੇ ਇਕ ਜੀਵ ਜਾਤੀ ਦੀ ਹੋਂਦ ਖ਼ਤਮ ਹੋਣ ਨਾਲ ਪਰਿਸਥਿਤਿਕ ਸੰਤੁਲਨ ਵਿਗੜ ਜਾਂਦਾ ਹੈ । ਉਦਾਹਰਨ ਲਈ ਜੇ ਸ਼ੇਰਾਂ, ਚੀਤਿਆਂ ਆਦਿ ਮਾਸਾਹਾਰੀ ਜੀਵਾਂ ਦੀ ਗਿਣਤੀ ਵੱਧ ਜਾਵੇ ਅਤੇ ਘਾਹ ਖਾਣ ਵਾਲੇ ਜੀਵ ਘੱਟ ਜਾਣ ਤਾਂ ਸ਼ੇਰ ਅਤੇ ਚੀਤੇ ਭੁੱਖੇ ਮਰ ਜਾਣਗੇ ਜਾਂ ਮਾਸਾਹਾਰੀ ਜੀਵ ਮਨੁੱਖ ਨੂੰ ਖਾਣਾ ਸ਼ੁਰੂ ਕਰ ਦੇਣਗੇ । ਜੇਕਰ ਸਥਿਤੀ ਇਸ ਤੋਂ ਉਲਟ ਸ਼ੇਰਾਂ ਅਤੇ ਚੀਤਿਆਂ ਦੀ ਗਿਣਤੀ ਘੱਟ ਜਾਵੇ ਤਾਂ ਘਾਹ ਖਾਣ ਵਾਲੇ ਜੀਵਾਂ ਦੀ ਗਿਣਤੀ ਵੱਧ ਜਾਏਗੀ । ਇਸ ਲਈ ਉਹ ਸਾਰੀ ਧਰਤੀ ਦੀ ਘਾਹ ਨੂੰ ਖਾ ਜਾਣਗੇ । ਇਸ ਕਰਕੇ ਇਕ ਲਹਿ ਲਹਿਰਾਉਂਦੇ ਮੈਦਾਨ ਮਾਰੂਥਲ ਵਿੱਚ ਬਦਲ ਜਾਣਗੇ । ਭੋ-ਖੋਰ ਵੀ ਜ਼ਿਆਦਾ ਹੋਵੇਗਾ | ਇਸ ਤਰ੍ਹਾਂ ਵੀ ਪਰਿਸਥਿਤੀ ਸੰਤੁਲਨ ਵਿਗੜ ਜਾਵੇਗਾ । ਇਸ ਲਈ ਪਰਿਸਥਿਤਿਕ ਸੰਤੁਲਨ ਨੂੰ ਬਣਾਏ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।

(ਸ) ਸੰਸਾਰ ਦੇ ਨਕਸ਼ੇ ਵਿਚ ਹੇਠ ਲਿਖੇ ਖੇਤਰ ਦਿਖਾਓ

  1. ਸਹਾਰਾ ਮਾਰੂਥਲੀ ਬਨਸਪਤੀ
  2. ਲਾਨੋਜ਼ ਘਾਹ ਖੇਤਰ
  3. ਪੰਪਾਸ ਦੇ ਘਾਹ ਖੇਤਰ
  4. ਸੈਲਵਾਜ਼ ਜੰਗਲ ।

ਨੋਟ-MBD ਮਾਨਚਿਤਰਾਵਲੀ ਦੀ ਸਹਾਇਤਾ ਨਾਲ ਵਿਦਿਆਰਥੀ ਆਪ ਕਰਨ |

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਵਣਾਂ ਦੀ ਲੱਕੜੀ ‘ਤੇ ਕਿਹੜੇ-ਕਿਹੜੇ ਉਦਯੋਗ ਨਿਰਭਰ ਹਨ ?
ਉੱਤਰ-
ਵਣਾਂ ਦੀ ਲੱਕੜੀ ‘ਤੇ ਕਈ ਉਦਯੋਗ ਨਿਰਭਰ ਕਰਦੇ ਹਨ । ਇਨ੍ਹਾਂ ਉਦਯੋਗਾਂ ਵਿਚ ਫਰਨੀਚਰ, ਖੇਡਾਂ ਦਾ ਸਮਾਨ, ਸਮੁੰਦਰੀ ਬੇੜੇ, ਰੇਲਾਂ ਦੇ ਡਿੱਬੇ ਅਤੇ ਸਲੀਪਰ, ਕਾਗਜ਼, ਪਲਾਈਵੁੱਡ, ਸਮਾਨ ਪੈਕ ਕਰਨ ਲਈ ਪੇਟੀਆਂ ਬਣਾਉਣਾ ਆਦਿ ਉਦਯੋਗ ਸ਼ਾਮਿਲ ਹਨ । ਇਮਾਰਤੀ ਲੱਕੜੀ, ਭਵਨ ਨਿਰਮਾਣ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 2.
ਵਣਾਂ ਦੀ ਵਿਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਕਾਰਕ ਕਿਹੜੇ-ਕਿਹੜੇ ਹਨ ?
ਉੱਤਰ-

  1. ਵਰਖਾ ਦੀ ਵਾਰਸ਼ਿਕ ਮਾਤਰਾ
  2. ਮੌਸਮੀ ਵੰਡ ਅਤੇ
  3. ਤਾਪਮਾਨ |

ਪ੍ਰਸ਼ਨ 3.
ਯੂਰੇਸ਼ੀਆ ਤੋਂ ਕੀ ਭਾਵ ਹੈ ?
ਉੱਤਰ-
ਯੂਰਪ ਅਤੇ ਏਸ਼ੀਆ ਮਹਾਂਦੀਪਾਂ ਨੂੰ ਸਮੂਹਿਕ ਤੌਰ ‘ਤੇ ਯੂਰੇਸ਼ੀਆ ਕਹਿੰਦੇ ਹਨ ।

ਪ੍ਰਸ਼ਨ 4.
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਕਿਹੜੇ-ਕਿਹੜੇ ਕੰਮਾਂ ਲਈ ਹੁੰਦੀ ਹੈ ?
ਉੱਤਰ-
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਜਲਾਉਣ ਵਿਚ ਹੁੰਦੀ ਹੈ । ਵਣਾਂ ਤੋਂ ਪ੍ਰਾਪਤ ਕੁੱਲ ਲੱਕੜੀ ਦਾ 50% ਇਸੇ ਕੰਮ ਆਉਂਦਾ ਹੈ । 33% ਲੱਕੜੀ ਭਵਨ ਨਿਰਮਾਣ ਵਿਚ ਅਤੇ ਬਾਕੀ ਲੱਕੜੀ ਹੋਰਨਾਂ ਕੰਮਾਂ ਲਈ ਵਰਤੋਂ ਵਿਚ ਲਿਆਈ ਜਾਂਦੀ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 5.
ਰੁੱਖਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਕੁੱਝ ਉਪਾਅ ਦੱਸੋ ।
ਉੱਤਰ-

  1. ਕਈ ਵਾਰੀ ਵਣਾਂ ਦਾ ਅੱਗ ਲੱਗਣ ਨਾਲ ਬਹੁਤ ਨੁਕਸਾਨ ਹੁੰਦਾ ਹੈ । ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ।
  2. ਵਣਾਂ ਦੀ ਕਟਾਈ ਨਿਯਮਬੱਧ ਢੰਗ ਨਾਲ ਕਰਨੀ ਚਾਹੀਦੀ ਹੈ, ਨਾਲ ਹੀ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ।
  3. ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀੜੇ-ਮਕੌੜੇ ਤੇ ਬਿਮਾਰੀਆਂ ਨਾਲ ਰੁੱਖ ਨਸ਼ਟ ਨਾ ਹੋਣ ।
  4. ਨਹਿਰਾਂ, ਨਦੀਆਂ, ਸੜਕਾਂ, ਰੇਲ ਪੱਟੜੀਆਂ ਦੇ ਨਾਲ-ਨਾਲ ਖ਼ਾਲੀ ਪਈ ਭੁਮੀ ਤੇ ਵੱਧ ਤੋਂ ਵੱਧ ਰੁੱਖ ਉਗਾਏ ਜਾਣੇ ਚਾਹੀਦੇ ਹਨ ।
  5. ਬਾਲਣ ਲਈ ਲੱਕੜ ਦੀ ਖਪਤ ਘਟਾਈ ਜਾਣੀ ਚਾਹੀਦੀ ਹੈ । ਇਸਦੀ ਥਾਂ ਤੇ ਗੈਸ, ਸੁਰਜੀ-ਸ਼ਕਤੀ ਚੁਲੇ, ਗੋਬਰ ਗੈਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  6. ਮਕਾਨ ਉਸਾਰੀ ਵਿਚ ਵੀ ਲੱਕੜ ਦੇ ਬਦਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ।

ਪ੍ਰਸ਼ਨ 6.
ਭੂ-ਮੱਧ ਰੇਖੀ ਵਣਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ (Sky Scraper) ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਤੋਂ ਭਾਵ ਇਕ ਬਹੁਤ ਉੱਚੀ ਜਾਂ ਅਨੇਕ ਮੰਜ਼ਿਲਾਂ ਵਾਲੀ ਇਮਾਰਤ ਤੋਂ ਹੈ । ਭੂ-ਮੱਧ ਰੇਖੀ ਵਣ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਮੰਨਿਆ ਜਾਂਦਾ ਹੈ ।

  1. ਇਸ ਵਣ-ਇਮਾਰਤ ਵਿਚ ਸਭ ਤੋਂ ਉੱਪਰਲੀ ਮੰਜ਼ਲ 70 ਮੀਟਰ ਉੱਚੇ ਰੁੱਖਾਂ ਨਾਲ ਬਣਦੀ ਹੈ । ਇੱਥੇ ਧੁੱਪ, ਹਵਾ ਦੋਵੇਂ ਮਿਲਦੇ ਹਨ । ਇੱਥੇ ਫਲ ਵੀ ਹੁੰਦੇ ਹਨ ਅਤੇ ਫੁੱਲ ਵੀ ।
  2. ਇਸ ਤੋਂ ਹੇਠਲੀ ਮੰਜ਼ਲ ਛੱਤਰੀ ਨੁਮਾ ਹੁੰਦੀ ਹੈ । ਦਰੱਖ਼ਤਾਂ ਦੀਆਂ ਟਹਿਣੀਆਂ ਦੇ ਆਪਸ ਵਿਚ ਫਸਣ ਕਰਕੇ ਇੱਥੇ ਛੱਤਰੀ ਵਰਗੀ ਛੱਤ ਬਣ ਜਾਂਦੀ ਹੈ । ਇੱਥੇ ਸੂਰਜ ਦੀ ਰੋਸ਼ਨੀ ਥੋੜ੍ਹੀ ਪਹੁੰਚਦੀ ਹੈ ਜੋ ਫਲ ਅਤੇ ਫੁੱਲਾਂ ਲਈ ਲਾਭਦਾਇਕ ਹੈ ।
  3. ਇਸ ਤੋਂ ਹੇਠਲੀ ਮੰਜ਼ਲ ਪਰਛਾਈਂ ਵਾਲੀ ਹੁੰਦੀ ਹੈ, ਜਿੱਥੇ ਬੇਲਾਂ, ਦਰੱਖ਼ਤਾਂ ‘ਤੇ ਚੜ੍ਹ ਜਾਂਦੀਆਂ ਅਤੇ ਆਪਸ ਵਿਚ ਲਿਪਟੀਆਂ ਹੁੰਦੀਆਂ ਹਨ ।
    ਜਿਹੜੀਆਂ ਬੇਲਾਂ ਸੂਰਜ ਦੀ ਰੋਸ਼ਨੀ ਤੋਂ ਬਗੈਰ ਨਹੀਂ ਰਹਿ ਸਕਦੀਆਂ, ਉਹ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਨ ਲਈ ਉੱਪਰ ਵਲ ਵੱਧ ਜਾਂਦੀਆਂ ਹਨ ।
  4. ਸਭ ਤੋਂ ਹੇਠਲੀ ਮੰਜ਼ਲ ਤੇ ਬਹੁਤ ਹਨੇਰਾ ਹੁੰਦਾ ਹੈ । ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚਦੀ, ਇਸ ਦਾ ਫਰਸ਼ ਗਲੇ-ਸੜੇ ਪੱਤਿਆਂ, ਕੀੜੇ-ਮਕੌੜਿਆਂ ਨਾਲ ਢੱਕਿਆ ਰਹਿੰਦਾ ਹੈ ।

ਪ੍ਰਸ਼ਨ 7.
ਭੂ-ਮੱਧ ਰੇਖੀ ਵਣ ਆਰਥਿਕ ਦ੍ਰਿਸ਼ਟੀ ਤੋਂ ਕੋਈ ਮਹੱਤਵ ਨਹੀਂ ਰੱਖਦੇ, ਕਿਉਂ ?
ਉੱਤਰ-
ਭੂ-ਮੱਧ ਰੇਖੀ ਵਣ ਇੰਨੇ ਸੰਘਣੇ ਹਨ ਕਿ ਇਨ੍ਹਾਂ ਵਿਚ ਜਾ ਪਾਉਣਾ ਮੁਸ਼ਕਿਲ ਹੈ । ਇਨ੍ਹਾਂ ਵਣਾਂ ਵਿਚ ਜ਼ਹਿਰੀਲੇ ਜੀਵ-ਜੰਤੂ ਵੀ ਪਾਏ ਜਾਂਦੇ ਹਨ । ਇਸ ਲਈ ਇਹ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਅਤੇ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਹੀਣ ਹਨ |

ਵਸਤੂਨਿਸ਼ਠ ਪ੍ਰਸ਼ਨ ਦੀ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਸੰਸਾਰ ਦਾ ਲਗਭਗ ……….. ਪ੍ਰਤੀਸ਼ਤ ਖੇਤਰ ਜੰਗਲਾਂ ਨਾਲ ਘਿਰਿਆ ਹੋਇਆ ਹੈ ।
ਉੱਤਰ-
30,

ਪ੍ਰਸ਼ਨ 2.
………… ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
ਭੂ-ਮੱਧ ਰੇਖੀ,

ਪ੍ਰਸ਼ਨ 3.
ਸ਼ੀਤ ਊਸ਼ਣ ਘਾਹ ਦੇ ਮੈਦਾਨ ……….. ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ ।
ਉੱਤਰ-
ਘੱਟ,

ਪ੍ਰਸ਼ਨ 4.
ਅਫ਼ਰੀਕਾ ਦਾ ………. ਘਾਹ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ ।
ਉੱਤਰ-
ਸਵਾਨਾ ।

(ਅ) ਸਹੀ ਵਾਕਾਂ ਤੇ (✓)ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ-

ਪ੍ਰਸ਼ਨ 1.
ਭੂ-ਮੱਧ ਰੇਖੀ ਜੰਗਲ ਆਰਥਿਕ ਪੱਖ ਤੋਂ ਵਧੇਰੇ ਲਾਭਦਾਇਕ ਨਹੀਂ ਹੁੰਦੇ ।
ਉੱਤਰ-
(✓)

ਪ੍ਰਸ਼ਨ 2.
ਮਾਨਸੂਨੀ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
(✗)

ਪ੍ਰਸ਼ਨ 3.
ਭਾਰਤ ਦਾ ਥਾਰ ਮਾਰੂਥਲ ਇੱਕ ਗਰਮ ਮਾਰੂਥਲ ਹੈ ।
ਉੱਤਰ-
(✓)

ਪ੍ਰਸ਼ਨ 4.
ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ।
ਉੱਤਰ-
(✗)

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

(ਈ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਕੁਦਰਤੀ ਬਨਸਪਤੀ ਦੀ ਸੰਘਣਤਾ ਅਤੇ ਆਕਾਰ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਤੱਤ ਕਿਹੜਾ ਹੈ ?
(i) ਸਮੁੰਦਰੀ ਧਾਰਾਵਾਂ
(ii) ਜਲਵਾਯੂ
(iii) ਪ੍ਰਚੱਲਿਤ ਪੌਣਾਂ।
ਉੱਤਰ-
(ii) ਜਲਵਾਯੂ ।

ਪ੍ਰਸ਼ਨ 2.
ਬ੍ਰਾਜ਼ੀਲ ਵਿਚ ਊਸ਼ਣ ਘਾਹ ਦੇ ਮੈਦਾਨ ਕਿਹੜੇ ਨਾਮ ਨਾਲ ਜਾਣੇ ਜਾਂਦੇ ਹਨ ?
(i) ਪੰਪਾਸ
(ii) ਵੇਲਡ
(iii) ਕੰਪੋਜ਼ ।
ਉੱਤਰ-
(iii) ਕੰਪੋਜ਼ ।

ਪ੍ਰਸ਼ਨ 3.
ਪੰਜਾਬ ਦਾ ਕਿਹੜਾ ਕੇਂਦਰ ਜੀਵਾਂ ਅਤੇ ਪੰਛੀਆਂ ਨਾਲ ਜੁੜਿਆ ਹੈ ?
(i) ਛੱਤੀਸਗੜ੍ਹ
(ii) ਛੱਤਬੀੜ
(iii) ਰਾਜਦੇਵਗਾ ।
ਉੱਤਰ-
(iii) ਛੱਤਬੀੜ ।

PSEB 7th Class Social Science Solutions Chapter 4 ਮਹਾਂਸਾਗਰ

Punjab State Board PSEB 7th Class Social Science Book Solutions Geography Chapter 4 ਮਹਾਂਸਾਗਰ Textbook Exercise Questions, and Answers.

PSEB Solutions for Class 7 Social Science Chapter 4 ਮਹਾਂਸਾਗਰ

Social Science Guide for Class 7 PSEB ਮਹਾਂਸਾਗਰ Textbook Questions, and Answers

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਸਾਗਰੀ ਪਾਣੀ ਖਾਰਾ ਕਿਉਂ ਹੈ ?
ਉੱਤਰ-
ਸਾਗਰ ਦੇ ਪਾਣੀ ਵਿਚ ਕਈ ਲੂਣ ਘੁਲੇ ਹੁੰਦੇ ਹਨ । ਇਸੇ ਕਾਰਨ ਸਾਗਰੀ ਪਾਣੀ ਖਾਰਾ ਹੁੰਦਾ ਹੈ ।

ਪ੍ਰਸ਼ਨ 2.
ਨਿਊਫਾਊਂਡਲੈਂਡ ਕੋਲ ਹਰ ਸਮੇਂ ਭਾਰੀ ਧੁੰਦ ਕਿਉਂ ਰਹਿੰਦੀ ਹੈ ?
ਉੱਤਰ-
ਨਿਊਫਾਊਂਡਲੈਂਡ ਕੋਲ ਖਾੜੀ ਦੀ ਗਰਮ ਅਤੇ ਲੈਬਰੇਡਾਰ ਦੀ ਸ਼ੀਤ ਧਾਰਾ ਆਪਸ ਵਿਚ ਮਿਲਦੀਆਂ ਹਨ । ਇਸੇ ਕਾਰਨ ਉੱਥੇ ਹਰ ਸਮੇਂ ਸੰਘਣੀ ਧੁੰਦ ਬਣੀ ਰਹਿੰਦੀ ਹੈ ।

ਪ੍ਰਸ਼ਨ 3.
ਦੱਖਣੀ ਅੰਧ-ਮਹਾਂਸਾਗਰੀ ਚੱਕਰ ਦੀਆਂ ਮੁੱਖ ਧਾਰਾਵਾਂ ਦੇ ਨਾਂ ਦੱਸੋ ।
ਉੱਤਰ-
ਦੱਖਣੀ ਅੰਧ-ਮਹਾਂਸਾਗਰ ਦੀਆਂ ਦੋ ਮੁੱਖ ਧਾਰਾਵਾਂ ਹਨ-ਫਾਕਲੈਂਡ ਦੀ ਧਾਰਾ ਅਤੇ ਵੈਜੁਏਲਾ ਦੀ ਧਾਰਾ ।

ਪ੍ਰਸ਼ਨ 4.
ਖਾੜੀ ਦੀ ਧਾਰਾ ਦੇ ਮਾਰਗ ਦਾ ਵਰਣਨ ਕਰੋ ।
ਉੱਤਰ-
ਖਾੜੀ ਦੀ ਗਰਮ ਧਾਰਾ ਮੈਕਸੀਕੋ ਦੀ ਖਾੜੀ ਤੋਂ ਆਰੰਭ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਉੱਤਰੀ ਸ਼ਾਂਤ ਮਹਾਂਸਾਗਰ ਚੱਕਰ ਦੀਆਂ ਧਾਰਾਵਾਂ ਦੇ ਨਾਂ ਲਿਖੋ ।
ਉੱਤਰ-

  1. ਉੱਤਰੀ ਭੂ-ਮੱਧ ਰੇਖਾ ਦੀ ਧਾਰਾ
  2. ਕੁਰੋਸ਼ੀਵੋ ਦੀ ਧਾਰਾ
  3. ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ
  4. ਕੈਲੇਫੋਰਨੀਆ ਦੀ ਧਾਰਾ ।

ਪ੍ਰਸ਼ਨ 6.
‘ਸੁਨਾਮੀਂ ਤੋਂ ਕੀ ਭਾਵ ਹੈ ?
ਉੱਤਰ-
ਸੁਨਾਮੀ ਇਕ ਜਪਾਨੀ ਸ਼ਬਦ ਹੈ, ਜੋ ਕਿ ਦੋ ਸ਼ਬਦਾਂ TSU (ਅਰਥਾਤ ਕੰਢਾ) ਅਤੇ NAMI (ਅਰਥਾਤ ਪਾਣੀ ਦੀ ਉੱਚੀ ਤੇ ਲੰਮੀ ਛੱਲ) ਦੇ ਸੁਮੇਲ ਨਾਲ ਬਣਿਆ ਹੈ । ਇਸ ਤਰ੍ਹਾਂ ਸੁਨਾਮੀ ਦਾ ਅਰਥ ਹੈ “ਸਮੁੰਦਰ ਦੇ ਕੰਢਿਆਂ ਤੇ ਟਕਰਾਉਣ ਵਾਲੀਆਂ ਲੰਮੀਆਂ ਸਮੁੰਦਰੀ ਛੱਲਾਂ’ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿਚ ਕੀ ਅੰਤਰ ਹੈ ? ‘
ਉੱਤਰ-

  1. ਵੱਡਾ ਜਵਾਰਭਾਟਾ-ਜਦੋਂ ਸਮੁੰਦਰ ਵਿਚ ਪਾਣੀ ਦੀ ਉੱਚਾਈ ਸਭ ਤੋਂ ਵੱਧ ਹੋਵੇ ਤਾਂ ਉਸ ਨੂੰ ਵੱਡਾ ਜਵਾਰਭਾਟਾ ਕਿਹਾ ਜਾਂਦਾ ਹੈ । ਵੱਡਾ ਜਵਾਰਭਾਟਾ ਕੇਵਲ ਮੱਸਿਆ ਜਾਂ ਪੁੰਨਿਆ ਨੂੰ ਹੀ ਆਉਂਦਾ ਹੈ । ਮੱਸਿਆ ਅਤੇ ਪੁੰਨਿਆ ਨੂੰ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਹੁੰਦੇ ਹਨ ਅਤੇ ਸੂਰਜ ਤੇ ਚੰਦਰਮਾ ਦੋਵੇਂ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ।
  2. ਛੋਟਾ ( ਲਘੂ) ਜਵਾਰਭਾਟਾ-ਛੋਟਾ ਲਘੂ ਜਵਾਰਭਾਟਾ ਚੰਦਰਮਾ ਦੀ ਸੱਤਵੀਂ ਤਾਰੀਖ ਨੂੰ ਆਉਂਦਾ ਹੈ । ਇਹ ਨੀਵਾਂ ਹੁੰਦਾ ਹੈ । ਇਨ੍ਹਾਂ ਤਾਰੀਖਾਂ ਨੂੰ ਸੂਰਜ ਅਤੇ ਚੰਦਰਮਾ ਧਰਤੀ ਨਾਲ 90° ਦਾ ਕੋਣ ਬਣਾਉਂਦੇ ਹਨ ਅਤੇ ਦੋਵੇਂ ਹੀ ਆਪਣੀ ਸ਼ਕਤੀ ਨਾਲ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ਕਿਉਂਕਿ ਚੰਦਰਮਾ ਪਾਣੀ ਦੇ ਵਧੇਰੇ ਨੇੜੇ ਹੁੰਦਾ ਹੈ, ਇਸ ਲਈ ਪਾਣੀ ਚੰਦਰਮਾ ਵਲ ਹੀ ਉਛਲਦਾ ਹੈ । ਸੂਰਜ ਦਾ ਆਕਰਸ਼ਣ ਦੂਜੀ ਦਿਸ਼ਾ ਵਿਚ ਹੋਣ ਕਾਰਨ ਪਾਣੀ ਦਾ ਉਛਾਲ ਵਧੇਰੇ ਉੱਚਾ ਨਹੀਂ ਹੁੰਦਾ ।

ਪ੍ਰਸ਼ਨ 2.
ਗਰਮ ਧਾਰਾ ਅਤੇ ਠੰਢੀ ਧਾਰਾ ਵਿਚ ਅੰਤਰ ਦੱਸੋ ।
ਉੱਤਰ-

  • ਭੂ-ਮੱਧ ਰੇਖਾ ਵਲੋਂ ਜਾਣ ਵਾਲੀਆਂ ਧਾਰਾਵਾਂ ਗਰਮ ਹੁੰਦੀਆਂ ਹਨ ਅਤੇ ਭੂ-ਮੱਧ ਰੇਖਾ ਵੱਲੋਂ ਆਉਣ ਵਾਲੀਆਂ ਧਾਰਾਵਾਂ ਸਦਾ ਠੰਢੀਆਂ ਹੁੰਦੀਆਂ ਹਨ ।
  • ਗਰਮ ਜਲ-ਧਾਰਾ ਦਾ ਜਲ ਇੰਨਾ ਗਰਮ ਨਹੀਂ ਹੁੰਦਾ | ਇਸੇ ਤਰ੍ਹਾਂ ਠੰਢੀ ਜਲ-ਧਾਰਾ ਦਾ ਜਲ ਜ਼ਿਆਦਾ ਠੰਢਾ ਨਹੀਂ ਹੁੰਦਾ । ਇਹ ਕੇਵਲ ਆਪਣੇ ਨੇੜੇ ਦੇ ਜਲ ਦੀ ਤੁਲਨਾ ਵਿਚ ਵਧੇਰੇ ਗਰਮ ਜਾਂ ਠੰਢਾ ਲੱਗਦਾ ਹੈ ।
  • ਗਰਮ ਜਲ-ਧਾਰਾ ਪਾਣੀ ਦੇ ਉੱਪਰੀ ਭਾਗ ਵਿਚ ਅਤੇ ਠੰਢੀ ਧਾਰਾ ਪਾਣੀ ਦੇ ਹੇਠਾਂ ਪ੍ਰਵਾਹਿਤ ਹੁੰਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ 1 PSEB 7th Class Social Science Solutions Chapter 4 ਮਹਾਂਸਾਗਰ 2 PSEB 7th Class Social Science Solutions Chapter 4 ਮਹਾਂਸਾਗਰ 3

ਪ੍ਰਸ਼ਨ 3.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਇੰਨੀਆਂ ਨਿਸ਼ਚਿਤ ਅਤੇ ਨਿਯਮਿਤ ਕਿਉਂ ਨਹੀਂ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦ ਮਹਾਂਸਾਗਰ ਵਿਚ ਵਗਣ ਵਾਲੀਆਂ ਧਾਰਾਵਾਂ ਨਿਯਮਿਤ ਅਤੇ ਨਿਸ਼ਚਿਤ ਨਹੀਂ ਹਨ । ਇਸ ਦਾ ਮੁੱਖ ਕਾਰਨ ਹਿੰਦ ਮਹਾਂਸਾਗਰ ਵਿਚ ਚੱਲਣ ਵਾਲੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਗਰਮੀ ਵਿਚ ਦੱਖਣ ਤੋਂ ਪੱਛਮ ਵੱਲ ਨੂੰ ਅਤੇ ਸਰਦੀ ਵਿਚ ਉੱਤਰ-ਪੂਰਬੀ ਦਿਸ਼ਾ ਵਿਚ ਚੱਲਦੀਆਂ ਹਨ । ਇਸ ਪਰਿਵਰਤਨ ਦੇ ਕਾਰਨ ਸਾਗਰੀ ਧਾਰਾਵਾਂ ਵੀ ਰੁੱਤ ਦੇ ਅਨੁਸਾਰ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਇਹ ਧਾਰਾਵਾਂ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੋ ਸਕਦੀਆਂ ।

ਪ੍ਰਸ਼ਨ 4.
‘‘ਬਰਤਾਨੀਆ ਦੀਆਂ ਪੱਛਮੀ ਬੰਦਰਗਾਹਾਂ ਸਿਆਲ ਰੁੱਤ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ਜਦ ਕਿ ਇਹਨਾਂ ਹੀ ਅਕਸ਼ਾਂਸਾਂ ” ਤੇ ਸਥਿਤ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਇਸੇ ਰੁੱਤ ਬਰਫ਼ ਜੰਮਣ ਕਾਰਨ ਬੰਦ ਰਹਿੰਦੀਆਂ ਹਨ ।’ ਕਾਰਨ ਦੱਸੋ ।
ਉੱਤਰ-
ਧਾਰਾਵਾਂ ਕਿਸੇ ਦੇਸ਼ ਦੀ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ | ਸਰਦੀ ਵਿਚ ਬਰਤਾਨੀਆਂ ਦੇ ਉੱਤਰਪੱਛਮ ਵਿਚ ਸਰਦੀ ਪੈਂਦੀ ਹੈ, ਪਰ ਉੱਤਰੀ ਅੰਧ ਮਹਾਂਸਾਗਰੀ ਧਾਰਾ ਪੱਛਮੀ ਪੌਣ ਦੇ ਪ੍ਰਭਾਵ ਅਧੀਨ ਪੁਰਬ ਦਿਸ਼ਾ ਵੱਲ ਮੁੜ ਜਾਂਦੀ ਹੈ । ਇਹ ਉਸ਼ਣ ਧਾਰਾ ਬਰਤਾਨੀਆਂ ਦੇ ਉੱਤਰ-ਪੱਛਮ ਵਿਚੋਂ ਹੁੰਦੀ ਹੋਈ ਨਾਰਵੇ ਅਤੇ ਸਵੀਡਨ ਦੇ ਠੰਢੇ ਦੇਸ਼ਾਂ ਤਕ ਪਹੁੰਚਦੀ ਹੈ । ਆਪਣੇ ਊਸ਼ਣ ਪ੍ਰਭਾਵ ਦੇ ਕਾਰਨ ਸਰਦੀ ਦੀ ਰੁੱਤ ਵਿਚ ਵੀ ਬਰਤਾਨੀਆਂ ਦੀਆਂ ਪੱਛਮੀ ਬੰਦਰਗਾਹਾਂ ਖੁੱਲੀਆਂ ਰਹਿੰਦੀਆਂ ਹਨ | ਪਰ ਇਸ ਤਰ੍ਹਾਂ ਦੇ ਵਾਤਾਵਰਨ ਨਾਲ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਵਿਚ ਬਰਫ਼ ਜੰਮ ਜਾਂਦੀ ਹੈ ਅਤੇ ਇਹ ਬੰਦ ਹੋ ਜਾਂਦੀਆਂ ਹਨ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਜਵਾਰਭਾਟਾ ਜਹਾਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ । ਕਿਵੇਂ ?
ਉੱਤਰ-

  1. ਜਵਾਰਭਾਟਾ ਦੇ ਕਾਰਨ ਨਦੀਆਂ ਦੇ ਮੁਹਾਣਿਆਂ ਵਿਚੋਂ ਚਿੱਕੜ ਤੇ ਮਿੱਟੀ ਵਹਿੰਦੀ ਰਹਿੰਦੀ ਹੈ । ਸਿੱਟੇ ਵਜੋਂ ਇਨ੍ਹਾਂ ਤੱਟਾਂ ‘ਤੇ ਸਥਿਤ ਬੰਦਰਗਾਹਾਂ ‘ਤੇ ਮਿੱਟੀ ਨਹੀਂ ਜੰਮਦੀ ਅਤੇ ਜਹਾਜ਼ ਦੁਰ ਅੰਦਰ ਤਕ ਆ-ਜਾ ਸਕਦੇ ਹਨ ।
  2. ਵੱਡੇ ਅਤੇ ਭਾਰੀ ਜਹਾਜ਼ ਦੂਰ ਡੂੰਘੇ ਸਮੁੰਦਰ ਵਿਚ ਖੜੇ ਜਵਾਰਭਾਟਿਆਂ ਦਾ ਇੰਤਜ਼ਾਰ ਕਰਦੇ ਹਨ । ਜਦੋਂ ਪਾਣੀ ਵਿਚ ਚੜਾਅ ਆਉਂਦਾ ਹੈ ਤਾਂ ਜਹਾਜ਼ ਵੀ ਉਨ੍ਹਾਂ ਨਾਲ ਬੰਦਰਗਾਹਾਂ ਤਕ ਪਹੁੰਚ ਜਾਂਦੇ ਹਨ । ਬੰਦਰਗਾਹਾਂ ‘ਤੇ ਮਾਲ ਲਾਹ ਕੇ ਇਹ ਫਿਰ ਜਵਾਰਭਾਟਿਆਂ ਦੀ ਉਡੀਕ ਕਰਦੇ ਹਨ ਤਾਂ ਕਿ ਸਮੁੰਦਰ ਵੱਲ ਆਸਾਨੀ ਨਾਲ ਵਾਪਸ ਜਾਇਆ ਜਾ ਸਕੇ । ਕੋਲਕਾਤਾ ਅਤੇ ਲੰਡਨ ਦੀਆਂ ਬੰਦਰਗਾਹਾਂ ਇਸ ਦੇ ਚੰਗੇ ਉਦਾਹਰਨ ਹਨ ।

ਪ੍ਰਸ਼ਨ 6.
ਵੱਡਾ ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਵੱਡੇ ਜਵਾਰਭਾਟੇ ਦੇ ਸਮੇਂ ਸਾਗਰੀ ਪਾਣੀ ਦਾ ਚੜ੍ਹਾਅ ਜ਼ਿਆਦਾ ਹੁੰਦਾ ਹੈ । ਇਹ ਸਦਾ ਪੁੰਨਿਆ ਅਤੇ ਮੱਸਿਆ ਦੇ ਦਿਨ ਹੀ ਹੁੰਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਹਾਂ ਤਰੀਕਾਂ ਵਿਚ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਆ ਜਾਂਦੇ ਹਨ । ਇਸ ਦਿਨ ਸੂਰਜ ਅਤੇ ਚੰਦਰਮਾ ਮਿਲ ਕੇ ਮਹਾਂਸਾਗਰੀ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਦੋਹਰੀ ਖਿੱਚ ਕਾਰਨ ਲਹਿਰਾਂ ਦਾ ਉਛਾਲ ਵੱਧ ਜਾਂਦਾ ਹੈ, ਜਿਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 7.
ਖਾੜੀ ਦੀ ਧਾਰਾ ਯੂਰਪ ਦੀ ਜਲਵਾਯੂ ‘ਤੇ ਕੀ ਪ੍ਰਭਾਵ ਪਾਉਂਦੀ ਹੈ ?
ਉੱਤਰ-
ਖਾੜੀ ਦੀ ਧਾਰਾ ਨੂੰ ਅੰਗਰੇਜ਼ੀ ਵਿਚ ਗਲਫ ਸਟੀਮ ਕਹਿੰਦੇ ਹਨ । ਇਹ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ-ਧਾਰਾ ਹੈ । ਇਸ ਦੀ ਚੌੜਾਈ ਲਗਪਗ 400 ਕਿਲੋਮੀਟਰ ਤਕ ਹੈ । ਇਸ ਦਾ ਪਾਣੀ 5 ਕਿ: ਮੀ: ਪ੍ਰਤੀ ਘੰਟੇ ਦੀ ਚਾਲ ਨਾਲ ਵਹਿੰਦਾ ਹੈ । ਨਿਊਫਾਊਂਡਲੈਂਡ ਦੇ ਨੇੜੇ ਇਸ ਧਾਰਾ ਵਿਚ ਲੈਬਰੇਡਾਰ ਦੀ ਠੰਢੀ ਧਾਰਾ ਆ ਮਿਲਦੀ ਹੈ । ਫਲਸਰੂਪ ਇੱਥੇ ਸੰਘਣੀ ਧੁੰਦ ਛਾਈ ਰਹਿੰਦੀ ਹੈ । ਇੱਥੇ ਮੱਛੀਆਂ ਵੀ ਬਹੁਤ ਮਾਤਰਾ ਵਿਚ ਮਿਲਦੀਆਂ ਹਨ । ਇਸ ਤੋਂ ਬਾਅਦ ਇਹ ਯੂਰਪ ਵੱਲ ਮੁੜ ਜਾਂਦੀ ਹੈ । ਇਸ ਕਾਰਨ ਉੱਤਰ-ਪੱਛਮੀ ਯੂਰਪ ਵਿਚ ਸਰਦੀਆਂ ਦੀ ਰੁੱਤ ਜ਼ਿਆਦਾ ਠੰਢੀ ਨਹੀਂ ਹੁੰਦੀ । ਇਸ ਤੋਂ ਇਲਾਵਾ ਯੂਰਪ ਦੇ ਤੱਟੀ ਭਾਗਾਂ ਵਿਚ ਵਰਖਾ ਹੁੰਦੀ ਹੈ ।

ਪ੍ਰਸ਼ਨ 8.
ਸਾਰਾਗਾਸੋ ਸਾਗਰ ਕੀ ਹੈ ਤੇ ਇਹ ਕਿਵੇਂ ਬਣਦਾ ਹੈ ?
ਉੱਤਰ-
ਉੱਤਰੀ ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਭੂ-ਮੱਧ ਰੇਖਾ ਤੋਂ ਆਰੰਭ ਹੋ ਕੇ ਉੱਤਰ ਵੱਲ ਜਾਂਦੀਆਂ ਹਨ । ਜਾਂਦੇ ਹੋਏ ਇਹ ਅਮਰੀਕਾ ਦੇ ਤੱਟ ਦੇ ਨਾਲ-ਨਾਲ ਅੱਗੇ ਵੱਧਦੀਆਂ ਹਨ ਅਤੇ ਮੁੜਦੇ ਸਮੇਂ ਯੂਰਪ ਦੇ ਤੱਟ ਦੇ ਨਾਲ ਹੁੰਦੇ ਹੋਏ ਫੇਰ ਤੋਂ ਭੂ-ਮੱਧ ਰੇਖਾ ਦੀ ਧਾਰਾ ਨਾਲ ਮਿਲ ਕੇ ਚੱਕਰ ਪੂਰਾ ਕਰ ਦਿੰਦੀਆਂ ਹਨ । ਇਸ ਤਰ੍ਹਾਂ ਇਹ ਧਾਰਾ-ਚੱਕਰ ਘੜੀ ਦੀ ਦਿਸ਼ਾ ਵਿਚ ਹੀ ਚੱਲਦਾ ਹੈ । ਮਹਾਂਸਾਗਰਾਂ ਦਾ ਜੋ ਹਿੱਸਾ ਇਸ ਚੱਕਰ ਵਿਚ ਆ ਜਾਂਦਾ ਹੈ, ਉਸ ਨੂੰ ਸਾਰਾਗਾਸੋ ਸਾਗਰ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਵਿਚ ਕੀ ਅੰਤਰ ਹੈ ?
ਉੱਤਰ-

  1. ਸਮੁੰਦਰੀ ਲਹਿਰਾਂ-ਸਾਗਰ ਦਾ ਪਾਣੀ ਸਦਾ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਮੌਸਮ ਦੀ ਦਿਸ਼ਾ ਅਨੁਸਾਰ ਕਦੀ ਇਹ ਗਤੀ ਕਦੀ ਤੇਜ਼ ਹੋ ਜਾਂਦੀ ਹੈ ਤੇ ਕਦੀ ਮੰਦੀ ਪੈ ਜਾਂਦੀ ਹੈ । ਇਸ ਨਾਲ ਲਹਿਰਾਂ ਜਾਂ ਤਰੰਗਾਂ ਪੈਦਾ ਹੁੰਦੀਆਂ ਹਨ । ਜਲ-ਕਣ ਹੇਠਾਂ ਉੱਪਰ ਦੌੜਦੇ ਹਨ ਜਿਸ ਨਾਲ ਸਾਗਰ ਵਿਚ ਸਿਲਵੱਟਾਂ ਜਾਂ ਵੱਟ ਪਏ ਨਜ਼ਰ ਆਉਂਦੇ ਹਨ ।
  2. ਧਾਰਾਵਾਂ-ਜਦੋਂ ਸਾਗ ਜਲ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਮਹਾਂਸਾਗਰੀ ਧਾਰਾ ਕਿਹਾ ਜਾਂਦਾ ਹੈ । ਮਹਾਂਸਾਗਰਾਂ ਵਿਚ ਵੀ ਬੜੇ ਨਿਯਮਿਤ ਢੰਗ ਨਾਲ ਪਾਣੀ ਇੱਕ ਥਾਂ ਨੂੰ ਛੱਡ ਕੇ ਕਿਸੇ ਦੂਜੀ ਥਾਂ ਵੱਲ ਚੱਲਦਾ ਰਹਿੰਦਾ ਹੈ । ਆਮ ਤੌਰ ਤੇ ਧਾਰਾ ਦੀ ਗਤੀ ਦੋ ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟਾ ਤਕ ਹੁੰਦੀ ਹੈ ।

ਪ੍ਰਸ਼ਨ 10.
ਸੁਨਾਮੀ ਨਾਲ ਸੰਬੰਧਤ ਕਿਸੇ ਸਥਾਨ ਦਾ ਬਿਰਤਾਂਤ ਲਿਖੋ ।
ਉੱਤਰ-
26 ਦਸੰਬਰ, 2004 ਨੂੰ ਹਿੰਦ ਮਹਾਂਸਾਗਰ ਵਿਚ ਜ਼ਬਰਦਸਤ ਸੁਨਾਮੀ ਲਹਿਰਾਂ ਆਈਆਂ । ਇਹ ਸਮੁੰਦਰ ਦੇ ਤਲ ‘ਤੇ 9.0 ਦੇ ਰਿਚਰ ਸਕੇਲ ‘ਤੇ ਆਏ ਭੁਚਾਲ ਦੇ ਕਾਰਨ ਪੈਦਾ ਹੋਈਆਂ । ਇਸ ਭੁਚਾਲ ਦਾ ਅਧਿਕੇਂਦਰ ਇਡੋਨੇਸ਼ੀਆ ਦਾ ਪੱਛਮੀ ਤੱਟ ਸੀ । ਕੁੱਝ ਘੰਟਿਆਂ ਵਿਚ ਹੀ ਇਨ੍ਹਾਂ ਸਮੁੰਦਰੀ ਲਹਿਰਾਂ ਨੇ 11 ਹਿੰਦ ਮਹਾਂਸਾਗਰੀ ਦੇਸ਼ਾਂ ਵਿਚ ਭਾਰੀ ਤਬਾਹੀ ਲਿਆ ਦਿੱਤੀ । ਇਨ੍ਹਾਂ ਕਾਰਨ ਕਿੰਨੇ ਹੀ ਲੋਕ ਵਹਿ ਗਏ ਅਤੇ ਕਿੰਨੇ ਹੀ ਘਰ ਡੁੱਬ ਗਏ । ਇਹਨਾਂ ਕਾਰਨ ਸਮੁੰਦਰੀ ਤੱਟ ‘ਤੇ ਅਫ਼ਰੀਕਾ ਤੋਂ ਲੈ ਕੇ ਥਾਈਲੈਂਡ ਤਕ ਅਨੇਕ ਦੇਸ਼ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ । ਭਾਰਤ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਲਗਪਗ 5322 ਕਰੋੜ ਦੀ ਜਾਨ-ਮਾਲ ਦੀ ਹਾਨੀ ਹੋਈ । ਭਾਰਤ ਵਿਚ ਸਭ ਤੋਂ ਵੱਧ ਤਬਾਹੀ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਪਾਂਡੀਚਰੀ ਵਿਚ ਹੋਈ । ਇਸ ਵਿਚ ਦੋ ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਇਸ ਤੋਂ ਕਈ ਗੁਣਾਂ ਲੋਕ ਬੇਘਰ ਹੋ ਗਏ ।

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਮਹਾਂਸਾਗਰੀ ਧਾਰਾਵਾਂ ਕਿਉਂ ਚੱਲਦੀਆਂ ਹਨ ? ਇਨ੍ਹਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਨਿਸ਼ਚਿਤ ਦਿਸ਼ਾ ਵਿਚ ਵਹਿਣ ਵਾਲੇ ਮਹਾਂਸਾਗਰੀ ਪਾਣੀ ਨੂੰ ਮਹਾਂਸਾਗਰ ਦੀ ਧਾਰਾ ਆਖਦੇ ਹਨ । ਇਹ ਅਸਲ ਵਿਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰਿਆਂ ਦਾ ਪਾਣੀ ਸਥਿਰ ਹੁੰਦਾ ਹੈ । ਚੱਲਣ ਦੇ ਕਾਰਨ-ਮਹਾਂਸਾਗਰੀ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ :

  1. ਪ੍ਰਚੱਲਿਤ ਪੌਣਾਂ-ਪ੍ਰਚੱਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ੍ਹ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।
  2. ਤਾਪਮਾਨ ਵਿਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਫੈਲ ਕੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।
  3. ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।
  4. ਮਹਾਂਦੀਪੀ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।

ਪ੍ਰਭਾਵ-

  1. ਮਹਾਂਸਾਗਰੀ ਧਾਰਾਵਾਂ ਆਪਣੇ ਆਸ-ਪਾਸ ਦੇ ਖੇਤਰਾਂ ਦੇ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ । ਗਰਮ ਧਾਰਾ ਆਪਣੇ ਨੇੜੇ ਦੇ ਇਲਾਕਿਆਂ ਦੇ ਜਲਵਾਯੂ ਨੂੰ ਗਰਮ ਅਤੇ ਠੰਢੀ ਧਾਰਾ ਠੰਢਾ ਬਣਾ ਦਿੰਦੀ ਹੈ ।
  2. ਜਿਨ੍ਹਾਂ ਦੇਸ਼ਾਂ ਦੇ ਨੇੜਿਓਂ ਗਰਮ ਧਾਰਾਵਾਂ ਲੰਘਦੀਆਂ ਹਨ, ਉੱਥੇ ਭਾਰੀ ਵਰਖਾ ਹੁੰਦੀ ਹੈ | ਪਰ ਜਿਨ੍ਹਾਂ ਸਥਾਨਾਂ ਦੇ ਨੇੜੇ ਠੰਢੀਆਂ ਧਾਰਾਵਾਂ ਵਗਦੀਆਂ ਹਨ, ਉੱਥੇ ਵਰਖਾ ਘੱਟ ਹੁੰਦੀ ਹੈ ਅਤੇ ਉਹ ਸਥਾਨ ਮਾਰੂਥਲ ਬਣ ਜਾਂਦੇ ਹਨ ।
  3. ਜਿੱਥੇ ਗਰਮ ਅਤੇ ਠੰਢੇ ਪਾਣੀ ਦੀਆਂ ਧਾਰਾਵਾਂ ਆਪਸ ਵਿਚ ਮਿਲਦੀਆਂ ਹਨ, ਉੱਥੇ ਸੰਘਣੀ ਧੁੰਦ ਛਾ ਜਾਂਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 2.
ਅੰਧ-ਮਹਾਂਸਾਗਰੀ ਧਾਰਾਵਾਂ ਦਾ ਵਰਣਨ ਵਿਸ਼ਵ ਦੇ ਨਕਸ਼ੇ ਤੇ ਬਣਾ ਕੇ ਕਰੋ ।
ਉੱਤਰ-
ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਦੇ ਦੋ ਨਿਸ਼ਚਿਤ ਚੱਕਰ ਹਨ –
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ
1. ਉੱਤਰੀ ਭੂ-ਮੱਧ ਰੇਖੀ ਧਾਰਾ-ਭੂ-ਮੱਧ ਰੇਖਾ ਦੇ ਉੱਤਰ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਕਾਰਨ ਪੂਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 4
2. ਖਾੜੀ ਦੀ ਧਾਰਾ-ਉੱਤਰੀ ਭੂ-ਮੱਧ ਰੇਖੀ ਧਾਰਾ ਅਫ਼ਰੀਕਾ ਵਲੋਂ ਅਮਰੀਕਾ ਵੱਲ ਵਹਿੰਦੀ ਹੈ । ਜਦੋਂ ਇਹ ਧਾਰਾ ਅਮਰੀਕਾ ਦੇ ਪੂਰਬੀ ਹਿੱਸੇ ਦੇ ਨਾਲ-ਨਾਲ ਉੱਤਰ-ਪੱਛਮ ਵੱਲ ਜਾਂਦੀ ਹੈ ਤਾਂ ਇਸ ਦਾ ਨਾਂ ਖਾੜੀ ਦੀ ਧਾਰਾ ਪੈ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਗਰਫ਼ ਸਟ੍ਰੀਮ ਕਹਿੰਦੇ ਹਨ । ਇਹ ਧਾਰਾ ਮੈਕਸੀਕੋ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।

3. ਲੈਬਰੇਡਾਰ ਦੀ ਧਾਰਾ-ਇਹ ਠੰਢੀ ਧਾਰਾ ਹੈ । ਇਹ ਉੱਤਰ ਵਲੋਂ ਆ ਕੇ ਨਿਊਫ਼ਾਊਂਡਲੈਂਡ ਦੇ ਟਾਪੂਆਂ ਦੇ ਕੋਲ ਖਾੜੀ ਦੀ ਧਾਰਾ ਵਿਚ ਆ ਮਿਲਦੀ ਹੈ ।

4. ਉੱਤਰੀ ਮਹਾਂਸਾਗਰੀ ਧਾਰਾ-ਨਿਊਫਾਊਂਡਲੈਂਡ ਤੋਂ ਬਾਅਦ ਖਾੜੀ ਦੀ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਪੁਰਬ ਵੱਲ ਮੁੜ ਜਾਂਦੀ ਹੈ । ਇੱਥੇ ਇਸ ਨੂੰ ਉੱਤਰੀ ਮਹਾਂਸਾਗਰੀ ਧਾਰਾ ਕਹਿੰਦੇ ਹਨ ।

5. ਕਨੇਰੀ ਦੀ ਧਾਰਾ-ਉੱਤਰੀ ਮਹਾਂਸਾਗਰੀ ਧਾਰਾ ਯੂਰਪ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ ਜਿਸ ਨਾਲ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ । ਇਸ ਦਾ ਇੱਕ ਹਿੱਸਾ ਦੱਖਣ ਵੱਲ ਪ੍ਰਵਾਹਿਤ ਹੁੰਦਾ ਹੈ ਜਿਸ ਨੂੰ ਕਨੇਰੀ ਦੀ ਧਾਰਾ ਕਹਿੰਦੇ ਹਨ । ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਧਾਰਾ ਅਖੀਰ ਵਿਚ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਉੱਤਰੀ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।

2. ਦੱਖਣੀ ਚੱਕਰ
ਇਹ ਚੱਕਰ ਘੜੀ ਦੀ ਉਲਟ ਦਿਸ਼ਾ ਵੱਲ ਚੱਲਦਾ ਹੈ ।
1. ਦੱਖਣੀ ਭੂ-ਮੱਧ ਰੇਖੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਭੂ-ਮੱਧ ਰੇਖਾ ਦੇ ਦੱਖਣ ਵਿਚ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਸਮੁੰਦਰ ਦਾ ਪਾਣੀ ਪੁਰਬ ਤੋਂ ਪੱਛਣ ਵੱਲ ਵਗਣ ਲੱਗਦਾ ਹੈ । ਇਸ ਨੂੰ ਦੱਖਣੀ ਭੂ-ਮੱਧ ਰੇਖੀ ਗੁਰਮ ਧਾਰਾ ਕਹਿੰਦੇ ਹਨ ।

2. ਬ੍ਰਾਜ਼ੀਲ ਦੀ ਧਾਰਾ-ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਬ੍ਰਾਜ਼ੀਲ ਦੇ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸ ਦੇ ਦੋ ਭਾਗ ਹੋ ਜਾਂਦੇ ਹਨ । ਇਸ ਦਾ ਜੋ ਭਾਗ ਬਾਜ਼ੀਲ ਦੇ ਤੱਟ ਦੇ ਨਾਲ-ਨਾਲ ਦੱਖਣ ਵੱਲ ਵਗਦਾ ਹੈ, ਉਸ ਨੂੰ ਬਾਜ਼ੀਲ ਦੀ ਧਾਰਾ ਕਹਿੰਦੇ ਹਨ ।

3. ਫਾਕਲੈਂਡ ਦੀ ਧਾਰਾ-ਬਾਜ਼ੀਲ ਦੀ ਧਾਰਾ ਵਿਚ ਦੱਖਣ ਵੱਲੋਂ ਠੰਢੇ ਪਾਣੀ ਦੀ ਧਾਰਾ ਆ ਕੇ ਮਿਲ ਜਾਂਦੀ ਹੈ । ਇਸੇ ਧਾਰਾ ਨੂੰ ਫਾਕਲੈਂਡ ਦੀ ਧਾਰਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 5
ਫਿਰ ਇਹ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਆ ਕੇ ਪੂਰਬ ਵੱਲ ਮੁੜ ਜਾਂਦੀ ਹੈ । ਇਸ ਨੂੰ ਪੱਛਮੀ ਪੌਣਾਂ ਦੀ ਝਾਲ ਕਿਹਾ ਜਾਂਦਾ ਹੈ । ਉੱਤਰੀ ਭੂ-ਮੱਧ ਰੇਖੀ ਧਾਰਾ ਅਤੇ ਦੱਖਣੀ ਭੂ-ਮੱਧ ਰੇਖੀ ਧਾਰਾ ਦੇ ਵਿਚਕਾਰ ਵਿਰੋਧੀ ਭੂ-ਮੱਧ ਰੇਖੀ ਧਾਰਾ ਵਗਣ ਲੱਗਦੀ ਹੈ । ਇਹ ਪੱਛਮ ਤੋਂ ਪੂਰਬ ਵੱਲ ਚੱਲਦੀ ਹੈ ।

4. ਵੇਜੁਏਲਾ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਪੱਛਮੀ ਪੌਣਾਂ ਦੀ ਝਾਲ ਤੋਂ ਪੈਦਾ ਹੁੰਦੀ ਹੈ ।ਇਹ ਦੱਖਣੀ ਅਫ਼ਰੀਕਾ ਦੇ ਪੱਛਮੀ ਤੱਟ ਦੇ ਨਾਲ-ਨਾਲ ਉੱਤਰ ਵੱਲ ਵਗਦੀ ਹੈ ।

ਪ੍ਰਸ਼ਨ 3.
ਸ਼ਾਂਤ ਮਹਾਂਸਾਗਰੀ ਧਾਰਾਵਾਂ ਦਾ ਹਾਲ ਸੰਸਾਰ ਦੇ ਨਕਸ਼ੇ ਤੇ ਬਣਾ ਕੇ ਲਿਖੋ ।
ਉੱਤਰ-
ਸ਼ਾਂਤ ਮਹਾਂਸਾਗਰ ਸੰਸਾਰ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ । ਇਸ ਦੀਆਂ ਧਾਰਾਵਾਂ ਨੂੰ ਹੇਠ ਲਿਖੇ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ 1. ਉੱਤਰੀ ਭੂ-ਮੱਧ ਰੇਖਾ ਦੀ ਧਾਰਾ-ਸ਼ਾਂਤ ਮਹਾਂਸਾਗਰ ਦੇ ਉੱਤਰੀ ਭਾਗ ਵਿਚ ਵਪਾਰਕ ਪੌਣਾਂ ਚੱਲਦੀਆਂ ਹਨ । ਇਹਨਾਂ ਪੌਣਾਂ ਦੇ ਪ੍ਰਭਾਵ ਕਾਰਨ ਮਹਾਂਸਾਗਰ ਵਿਚ ਪੂਰਬ ਤੋਂ ਪੱਛਮ ਵੱਲ ਪਾਣੀ ਦੀ ਇੱਕ ਧਾਰਾ ਵਗਣ ਲੱਗਦੀ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਆਖਦੇ ਹਨ, ਜਿਹੜੀ ਇੱਕ ਗਰਮ ਪਾਣੀ ਦੀ ਧਾਰਾ ਹੈ ।

2. ਕੁਰੋਸ਼ੀਵੋ ਦੀ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਪੂਰਬੀ ਦੀਪ ਦੇ ਕੋਲ ਪਹੁੰਚ ਕੇ ਉੱਤਰ ਵੱਲ ਵਗਦੀ ਹੈ । ਇੱਥੇ ਇਸ ਦਾ ਨਾਂ ਰੋਸ਼ੀਵੋ ਦੀ ਧਾਰਾ ਹੈ ।

3. ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ-ਕੁਰੋਸ਼ੀਵੋ ਦੀ ਧਾਰਾ ਜਦੋਂ ਏਸ਼ੀਆ ਦੇ ਪੂਰਬੀ ਤੱਟਾਂ ਨਾਲ ਟਕਰਾਉਂਦੀ ਹੈ ਤਾਂ ਉੱਤਰ-ਪੂਰਬ ਵੱਲ ਵਗਣ ਲੱਗਦੀ ਹੈ । ਇਸ ਨੂੰ ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 6
4. ਕੈਲੇਫੋਰਨੀਆ ਦੀ ਧਾਰਾ-ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ । ਇੱਥੇ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ ।
ਇਸ ਦਾ ਇੱਕ ਹਿੱਸਾ ਅਲਾਸਕਾ ਦੀ ਧਾਰਾ ਅਤੇ ਦੂਜਾ ਭਾਗ ਕੈਲੇਫੋਰਨੀਆ ਦੀ ਧਾਰਾ ਕਹਾਉਂਦੀ ਹੈ ਕਿਉਂਕਿ ਕੈਲੇਫੋਰਨੀਆ ਦੀ ਧਾਰਾ ਧਰੁਵਾਂ ਵਲੋਂ ਆਉਂਦੀ ਹੈ, ਇਸ ਲਈ ਇਹ ਠੰਢੀ ਧਾਰਾ ਹੈ ।

2. ਦੱਖਣੀ ਚੱਕਰ
1. ਭੂ-ਮੱਧ ਰੇਖਾ ਦੀ ਦੱਖਣੀ ਧਾਰਾ-ਭੂ-ਮੱਧ ਰੇਖਾ ਦੇ ਦੱਖਣ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਪੁਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਨੂੰ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਆਖਦੇ ਹਨ ਜਿਹੜੀ ਗਰਮ ਪਾਣੀ ਦੀ ਇੱਕ ਧਾਰਾ ਹੈ । ,

2. ਪੂਰਬੀ ਆਸਟਰੇਲੀਆ ਦੀ ਧਾਰਾ-ਇਹ ਵੀ ਗਰਮ ਜਲ ਦੀ ਧਾਰਾ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਪੂਰਬੀ ਦੀਪ ਸਮੂਹ ਵਿਚ ਪੁੱਜ ਕੇ ਦੱਖਣ ਵਲ ਮੁੜ ਜਾਂਦੀ ਹੈ ਅਤੇ ਆਸਟਰੇਲੀਆ ਦੇ ਪੂਰਬੀ ਤੱਟ ਕੋਲ ਵਗਣ ਲੱਗਦੀ ਹੈ । ਇਸ ਨੂੰ ਪੂਰਬੀ ਆਸਟਰੇਲੀਆ ਦੀ ਧਾਰਾ ਆਖਦੇ ਹਨ ।

3. ਦੱਖਣੀ ਸ਼ਾਂਤ ਮਹਾਂਸਾਗਰ ਦੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਪੂਰਬੀ ਆਸਟਰੇਲੀਆ ਦੀ ਧਾਰਾ ਪੱਛਮੀ ਪੌਣਾਂ ਦੇ ਕਾਰਨ ਪੂਰਬ ਵੱਲ ਵਗਣ ਲੱਗਦੀ ਹੈ । ਦੱਖਣੀ ਅੱਧ ਗੋਲੇ ਵਿਚ ਹੋਣ ਦੇ ਕਾਰਨ ਇਹ ਧਾਰਾ ਪੱਛਮ ਵੱਲ ਮੁੜ ਜਾਂਦੀ ਹੈ । ਇਸ ਨੂੰ ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਆਖਦੇ ਹਨ ।

4. ਪੀਰੂ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਦਾ ਇੱਕ ਭਾਗ ਦੱਖਣੀ ਅਮਰੀਕਾ ਦੇ ਤੱਟ ਨਾਲ ਟਕਰਾਉਂਦਾ ਹੈ ਅਤੇ ਦੱਖਣ ਵੱਲ ਵਗਣ ਲੱਗਦਾ ਹੈ । ਇਸ ਨੂੰ ਪੀਰੁ ਦੀ ਧਾਰਾ ਆਖਦੇ ਹਨ । ਇਹ ਧਾਰਾ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦੇ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।

ਪ੍ਰਸ਼ਨ 4.
ਜਵਾਰਭਾਟਾ ਕਿਵੇਂ ਉਤਪੰਨ ਹੁੰਦਾ ਹੈ ? ਚਿੱਤਰ ਬਣਾ ਕੇ ਸਪੱਸ਼ਟ ਕਰੋ ।
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵੱਲ ਉੱਪਰ ਚੜ੍ਹਦਾ ਹੈ ਅਤੇ ਦੋ ਵਾਰ ਥੱਲੇ ਉੱਤਰਦਾ ਹੈ । ਸਮੁੰਦਰ ਦੇ ਪਾਣੀ ਦੇ ਇਸੇ ਉਤਰਾਅ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ । ਜਵਾਰਭਾਟਾ ਆਉਣ ਦਾ ਕਾਰਨ-ਜਵਾਰਭਾਟਾ ਸੂਰਜ ਅਤੇ ਚੰਦਰਮਾ ਦੀ ਆਕਰਸ਼ਣ-ਸ਼ਕਤੀ (ਆਪਣੇ ਵੱਲ ਖਿੱਚਣ ਦੀ ਸ਼ਕਤੀ) ਦੇ ਕਾਰਨ ਆਉਂਦਾ ਹੈ । ਉਂਝ ਤਾਂ ਸੂਰਜ ਦੀ ਆਕਰਸ਼ਣ-ਸ਼ਕਤੀ ਚੰਦਰਮਾ ਦੀ ਆਕਰਸ਼ਣ ਸ਼ਕਤੀ ਨਾਲੋਂ ਕਈ ਗੁਣਾ ਵੱਧ ਹੈ, ਪਰ ਚੰਦਰਮਾ ਦੇ ਧਰਤੀ ਦੇ ਵਧੇਰੇ ਨੇੜੇ ਹੋਣ ਦੇ ਕਾਰਨ ਸਮੁੰਦਰੀ ਪਾਣੀ ਤੇ ਇਸ ਦੀ ਆਕਰਸ਼ਣ-ਸ਼ਕਤੀ ਦਾ ਵਧੇਰੇ ਪ੍ਰਭਾਵ ਪੈਂਦਾ ਹੈ । ਇਸ ਲਈ ਚੰਦਰਮਾ ਦੀ ਆਕਰਸ਼ਣ-ਸ਼ਕਤੀ ਨੂੰ ਹੀ ਜਵਾਰਭਾਟਾ ਦੇ ਆਉਣ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ।

ਵੱਡਾ ਜਵਾਰਭਾਟਾ-ਵੱਡੇ ਜਵਾਰਭਾਟਾ ਤੋਂ ਭਾਵ ਲਹਿਰਾਂ ਦੇ ਵਧੇਰੇ ਉੱਚੇ ਉੱਠਣ ਤੋਂ ਹੈ । ਅਜਿਹਾ ਚੰਨ ਪਥ ਉਸ ਵੇਲੇ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਚੰਨ ਵੱਡਾ ਜਵਾਰਭਾਟਾ ਕੇਵਲ ਮੱਸਿਆ ਅਤੇ ਪੁੰਨਿਆ ਨੂੰ ਸੂਰਜ ਹੀ ਆਉਂਦਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 7
ਇਹਨਾਂ ਦੋਹਾਂ ਦਿਨਾਂ ਨੂੰ ਸੂਰਜ, ਮੱਸਿਆ ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿਚ ਸਥਿਤ ਹੁੰਦੇ ਹਨ । ਇਸ ਲਈ ਚੰਦਰਮਾ ਅਤੇ ਸੂਰਜ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਲਈ ਸਮੁੰਦਰ ਦੇ ਪਾਣੀ ਦੀ ਉੱਚਾਈ ਬਾਕੀ ਵੱਡਾ ਜਵਾਰਭਾਟਾ ਦਿਨਾਂ ਦੀ ਉੱਚਾਈ ਦੇ ਮੁਕਾਬਲੇ ਵੱਧ ਹੁੰਦੀ ਹੈ । ਇਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 8
ਛੋਟਾ ਜਵਾਰਭਾਟਾ ਛੋਟਾ ਜਵਾਰਭਾਟਾ-ਚੰਦਰਮਾ ਦੀ 7ਵੀਂ ਅਤੇ 21ਵੀਂ ਤਾਰੀਖ ਨੂੰ ਚੰਦਰਮਾ ਅਤੇ ਸੂਰਜ ਦੋਵੇਂ ਹੀ ਧਰਤੀ ਦੇ ਨਾਲ ਸਮਕੋਣ (909) ਬਣਾਉਂਦੇ ਹਨ । ਇਸ ਲਈ ਦੋਵੇਂ ਹੀ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਉਛਾਲਦੇ ਹਨ । ਪਰ ਚੰਦਰਮਾ ਸੂਰਜ ਦੀ ਬਜਾਏ ਧਰਤੀ ਦੇ ਵਧੇਰੇ ਨੇੜੇ ਹੈ, ਇਸ ਲਈ ਸਾਗਰ ਦਾ ਪਾਣੀ ਚੰਦਰਮਾ ਵੱਲ ਹੀ ਉੱਛਲਦਾ ਹੈ । ਪਰ ਪਾਣੀ ਤੇ ਸੂਰਜ ਦੀ ਖਿੱਚ ਦੇ ਕਾਰਨ ਚੰਦਰਮਾ ਦੀ ਖਿੱਚ-ਸ਼ਕਤੀ ਇੰਨੀ ਘੱਟ ਜਾਂਦੀ ਹੈ ਕਿ ਸਾਗਰ ਦਾ ਪਾਣੀ ਇੱਕ ਸਾਧਾਰਨ ਲਹਿਰ ਨਾਲੋਂ ਵੱਧ ਉੱਚਾ ਨਹੀਂ ਉੱਠਦਾ । ਇਸ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਜਲ-ਧਾਰਾਵਾਂ ਕੀ ਹਨ ? ਇਨ੍ਹਾਂ ਦੀ ਉਤਪੱਤੀ ਦੇ ਕੀ ਕਾਰਨ ਹਨ ?
ਉੱਤਰ-
ਸਮੁੰਦਰ ਦੇ ਪਾਣੀ ਦਾ ਉਹ ਭਾਗ ਜੋ ਨਿਸ਼ਚਿਤ ਕੂਮ ਨਾਲ ਇੱਕ ਥਾਂ ਤੋਂ ਦੂਜੀ ਥਾਂ ਵੱਲ ਇੱਕ ਨਿਸ਼ਚਿਤ ਦਿਸ਼ਾ ਵਿਚ ਚੱਲਦਾ ਰਹਿੰਦਾ ਹੈ, ਉਸ ਨੂੰ ਜਲ ਧਾਰਾ ਆਖਦੇ ਹਨ । ਇਹ ਅਸਲ ਵਿੱਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰੇ ਸਥਿਰ ਪਾਣੀ ਦੇ ਬਣੇ ਹੁੰਦੇ ਹਨ । ਚੱਲਣ ਦੇ ਕਾਰਨ-ਜਲ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ ।
1. ਪ੍ਰਚਲਿਤ ਪੌਣਾਂ-ਪ੍ਰਚਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।

2. ਤਾਪਮਾਨ ਵਿੱਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।

3. ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿੱਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।

4. ਮਹਾਂਦੀਪਾਂ ਦੇ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਮਹਾਂਸਾਗਰ ਕਿਸਨੂੰ ਆਖਦੇ ਹਨ ? ਮਹਾਂਸਾਗਰ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਧਰਾਤਲ ਤੇ ਜਲ ਦੇ ਕੁੱਝ ਵਿਸ਼ਾਲ ਭੰਡਾਰ (ਖੰਡ) ਪਾਏ ਜਾਂਦੇ ਹਨ । ਇਨ੍ਹਾਂ ਵਿਸ਼ਾਲ ਜਲ ਖੰਡਾਂ ਨੂੰ ਮਹਾਂਸਾਗਰ ਕਹਿੰਦੇ ਹਨ । ਇਨ੍ਹਾਂ ਦਾ ਜਲ ਖਾਰਾ ਹੁੰਦਾ ਹੈ ।

ਪ੍ਰਸ਼ਨ 2.
ਜਵਾਰਭਾਟਾ ਕਿਸਨੂੰ ਆਖਦੇ ਹਨ ?
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵਲ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉੱਤਰਦਾ ਹੈ। ਸਮੁੰਦਰ ਦੇ ਪਾਣੀ ਦੇ ਇਸ ਉਤਰਾ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 3.
ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਪੁੰਨਿਆ ਅਤੇ ਮੱਸਿਆ ਨੂੰ ਚੰਨ ਨਾਲ ਸੂਰਜ ਦਾ ਆਕਰਸ਼ਣ ਵੀ ਮਿਲ ਜਾਂਦਾ ਹੈ । ਇਸ ਦੋਹਰੇ ਆਕਰਸ਼ਣ ਕਾਰਨ ਜਵਾਰਭਾਟਾ ਦੀ ਉੱਚਾਈ ਵੱਧ ਜਾਂਦੀ ਹੈ, ਜਿਸਨੂੰ ਵੱਡਾ ਜਵਾਰਭਾਟਾ ਆਖਦੇ ਹਨ ।

ਪ੍ਰਸ਼ਨ 4.
ਮਹਾਂਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹਨ ਅਤੇ ਕਿਹੜੀਆਂ-ਕਿਹੜੀਆਂ ?
ਉੱਤਰ-
ਮਹਾਂਸਾਗਰੀ ਜਲ ਦੀਆਂ ਤਿੰਨ ਗਤੀਆਂ ਹਨ । ਇਨ੍ਹਾਂ ਦੇ ਨਾਂ ਹਨ-ਲਹਿਰਾਂ, ਸਾਗਰੀ ਧਾਰਾਵਾਂ ਅਤੇ ਜਵਾਰ ਭਾਟਾ ।

ਪ੍ਰਸ਼ਨ 5.
ਲਹਿਰ ਅਤੇ ਸਾਗਰੀ ਧਾਰਾ ਵਿਚ ਕੋਈ ਇਕ ਅੰਤਰ ਦੱਸੋ ।
ਉੱਤਰ-
ਲਹਿਰ ਵਿਚ ਜਲ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ ਪਰ ਇਹ ਗਤੀ ਨਹੀਂ ਕਰਦਾ । ਇਸਦੇ ਉਲਟ ਸਾਗਰੀ ਧਾਰਾ ਵਿਚ ਜਲ ਇਕ ਦਿਸ਼ਾ ਤੋਂ ਦੂਜੀ ਦਿਸ਼ਾ ਵਲ ਗਤੀ ਕਰਦਾ ਰਹਿੰਦਾ ਹੈ ।

ਪ੍ਰਸ਼ਨ 6.
ਸਾਡੀ ਧਰਤੀ ‘ਤੇ ਕਿੰਨੇ ਮਹਾਂਸਾਗਰ ਹਨ ? ਇਨ੍ਹਾਂ ਦੇ ਨਾਂ ਅਤੇ ਮੁੱਖ ਵਿਸ਼ੇਸ਼ਤਾਂ ਦੱਸੋ ।
ਉੱਤਰ-
ਸਾਡੀ ਧਰਤੀ ‘ਤੇ ਪੰਜ ਮਹਾਂਸਾਗਰ ਹਨ, ਇਨ੍ਹਾਂ ਦੇ ਨਾਂ ਹਨ –

  1. ਸ਼ਾਂਤ ਮਹਾਂਸਾਗਰ
  2. ਅੰਧ ਮਹਾਂਸਾਗਰ
  3. ਹਿੰਦ ਮਹਾਂਸਾਗਰ
  4. ਉੱਤਰੀ ਧਰੁਵ ਹਿਮ (ਆਰਕਟਿਕ) ਮਹਾਂਸਾਗਰ
  5. ਦੱਖਣੀ ਧਰੁਵ ਹਿਮ ਅੰਟਾਰਕਟਿਕ ਮਹਾਂਸਾਗਰ ।

ਸਾਰੇ ਮਹਾਂਸਾਗਰ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਦਾ ਪਾਣੀ ਇਕ-ਦੂਜੇ ਵਿਚ ਮਿਲਦਾ ਰਹਿੰਦਾ ਹੈ ।

ਪ੍ਰਸ਼ਨ 7.
ਕਿਸੇ ਚਾਰ ਮਹਾਂਸਾਗਰਾਂ ਦਾ ਖੇਤਰਫਲ ਦੱਸੋ ।
ਉੱਤਰ-
ਮਹਾਂਸਾਗਰ ਖੇਤਰਫਲ (ਕਰੋੜ ਵਰਗ ਕਿ. ਮੀ.)

  1. ਸ਼ਾਂਤ ਮਹਾਂਸਾਗਰ 16.6
  2. ਅੰਧ ਮਹਾਂਸਾਗਰ 8.2
  3. ਹਿੰਦ ਮਹਾਂਸਾਗਰ 7.3
  4. ਉੱਤਰੀ ਧਰੁਵ (ਆਰਕਟਿਕ) ਹਿਮ ਮਹਾਂਸਾਗਰ 1.3.

ਪ੍ਰਸ਼ਨ 8.
ਤਾਜ਼ੇ ਪਾਣੀ ਅਤੇ ਨਮਕੀਨ ਪਾਣੀ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਤਾਜ਼ਾ ਪਾਣੀ-ਵਰਖਾ, ਪਿਘਲਦੀ ਬਰਫ਼, ਨਦੀਆਂ, ਨਹਿਰਾਂ, ਟਿਊਬਵੈੱਲ ਆਦਿ ਦੁਆਰਾ ਲਿਆਂਦਾ ਗਿਆ ਪਾਣੀ ਤਾਜ਼ਾ ਪਾਣੀ ਹੁੰਦਾ ਹੈ । ਨਮਕੀਨ ਪਾਣੀ-ਝੀਲਾਂ, ਬੰਦ ਸਾਗਰਾਂ ਅਤੇ ਖੁੱਲ੍ਹੇ ਮੰਦਰਾਂ ਦਾ ਪਾਣੀ ਨਮਕੀਨ ਹੁੰਦਾ ਹੈ । ਸਭ ਤੋਂ ਵੱਧ ਲਣ ਦੀ ਮਾਤਰਾ ਮਿਤ ਸਾਗਰ ਵਿਚ ਹੈ । ਇਹ ਸਾਗਰ ਸਾਰੇ ਪਾਸਿਉਂ ਥਲ ਨਾਲ ਘਿਰਿਆ ਹੋਇਆ ਹੈ ।

ਪ੍ਰਸ਼ਨ 9.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਕਿਹੜੀ ਹੈ ? ਇਹ ਕਿੱਥੇ ਤੋਂ ਕਿੱਥੇ ਤਕ ਚਲਦੀ ਹੈ ?
ਉੱਤਰ-
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਖਾੜੀ ਦੀ ਧਾਰਾ ਹੈ । ਇਹ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ।

ਪ੍ਰਸ਼ਨ 10.
ਨਾਰਵੇ ਦੇ ਮਛੇਰੇ ਸਮੁੰਦਰ ਵਿਚ ਦੂਰ ਤਕ ਮੱਛੀਆਂ ਫੜਨ ਕਿਉਂ ਚਲੇ ਜਾਂਦੇ ਹਨ ? :
ਉੱਤਰ-
ਨਾਰਵੇ ਦੇ ਨੇੜੇ ਤੋਂ ਹੋ ਕੇ ਉੱਤਰੀ ਮਹਾਂਸਾਗਰੀ ਗਰਮ ਧਾਰਾ ਵਹਿੰਦੀ ਹੈ । ਇਸਦੇ ਗਰਮ ਪ੍ਰਭਾਵ ਦੇ ਸਿੱਟੇ ਵਜੋਂ ਹੀ ਨਾਰਵੇ ਦੇ ਮਛੇਰੇ ਦੂਰ ਤਕ ਮੱਛੀਆਂ ਫੜਨ ਚਲੇ ਜਾਂਦੇ ਹਨ ।

ਪ੍ਰਸ਼ਨ 11.
ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀ ਦੀ ਰੁੱਤ ਵਿਚ ਵੀ ਕਿਉਂ ਖੁੱਲ੍ਹੀਆਂ ਰਹਿੰਦੀਆਂ ਹਨ ?
ਉੱਤਰ-
ਉੱਤਰੀ ਮਹਾਂਸਾਗਰੀ ਧਾਰਾ ਦੇ ਗਰਮ ਪ੍ਰਭਾਵ ਕਾਰਨ ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀਆਂ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ।
ਗਰਮ ਪ੍ਰਭਾਵ ਦੇ ਕਾਰਨ ਇਹ ਜੰਮਦੀਆਂ ਨਹੀਂ ਹਨ ।

ਪ੍ਰਸ਼ਨ 12.
“ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਪਾਏ ਜਾਂਦੇ ਹਨ ? ਕਿਉਂ ?
ਉੱਤਰ-
ਜਦੋਂ ਕੋਈ ਪੌਣ ਸ਼ੀਤ ਧਾਰਾ ਦੇ ਉੱਪਰੋਂ ਲੰਘਦੀ ਹੈ ਤਾਂ ਇਹ ਠੰਢੀ ਅਤੇ ਖੁਸ਼ਕ ਹੋ ਜਾਂਦੀ ਹੈ । ਇਸ ਲਈ ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਬਣ ਜਾਂਦੇ ਹਨ ।

ਪ੍ਰਸ਼ਨ 13.
ਮਹਾਂਸਾਗਰੀ ਧਾਰਾਵਾਂ ਜਹਾਜ਼ਰਾਨੀ ‘ ਤੇ ਕੀ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-
ਸਾਗਰੀ ਬੇੜੇ ਆਮ ਤੌਰ ‘ਤੇ ਧਾਰਾਵਾਂ ਦੀ ਦਿਸ਼ਾ ਵਿਚ ਚਲਦੇ ਹਨ । ਇਸ ਨਾਲ ਉਨ੍ਹਾਂ ਦੀ ਗਤੀ ਵੱਧ ਜਾਂਦੀ ਹੈ ਅਤੇ ਈਂਧਨ ਵੀ ਘੱਟ ਲਗਦਾ ਹੈ ।

ਪ੍ਰਸ਼ਨ 14.
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਦੋ ਕਾਰਨ ਹਨ

  1. ਪ੍ਰਚੱਲਿਤ ਪੌਣਾਂ ਮਹਾਂਸਾਗਰਾਂ ਦੇ ਜਲ ਨੂੰ ਆਪਣੀ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ ।
  2. ਮਹਾਂਸਾਗਰਾਂ ਦੇ ਜਲ ਦੇ ਤਾਪਮਾਨ ਵਿਚ ਅੰਤਰ ਕਾਰਨ ਵੀ ਜਲ ਵਿਚ ਗਤੀ ਪੈਦਾ ਹੁੰਦੀ ਹੈ ।

ਪ੍ਰਸ਼ਨ 15.
ਮਹਾਂਸਾਗਰੀ ਧਾਰਾਵਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-

  1. ਮਹਾਂਸਾਗਰੀ ਧਾਰਾਵਾਂ ਦਾ ਆਪਣੇ ਗੁਆਂਢੀ ਦੇਸ਼ਾਂ ਦੀ ਜਲਵਾਯੂ ਤੇ ਬਹੁਤ ਪ੍ਰਭਾਵ ਪੈਂਦਾ ਹੈ । ਗਰਮ ਧਾਰਾਵਾਂ ਆਪਣੇ ਨਿਕਟਵਰਤੀ ਖੇਤਰਾਂ ਦੇ ਤਾਪਮਾਨ ਨੂੰ ਵਧਾ ਦਿੰਦੀਆਂ ਹਨ । ਦੂਜੇ ਪਾਸੇ, ਠੰਢੀਆਂ ਧਾਰਾਵਾਂ ਆਪਣੇ ਨੇੜਲੇ ਸਥਾਨਾਂ ਨੂੰ ਠੰਢਾ ਬਣਾ ਦਿੰਦੀਆਂ ਹਨ ।
  2. ਗਰਮ ਧਾਰਾਵਾਂ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਨਮੀ ਸੋਖ ਲੈਂਦੀਆਂ ਹਨ ਅਤੇ ਤੱਟੀ ਦੇਸ਼ਾਂ ਵਿਚ ਵਰਖਾ ਕਰਦੀਆਂ ਹਨ |ਪਰ ਸ਼ੀਤ ਧਾਰਾ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਠੰਢੀਆਂ ਅਤੇ ਖੁਸ਼ਕ ਹੋ ਜਾਂਦੀਆਂ ਹਨ ।

ਪ੍ਰਸ਼ਨ 16.
ਮਹਾਂਸਾਗਰ ਅਤੇ ਸਾਗਰ ਵਿਚ ਕੀ ਅੰਤਰ ਹੈ ?
ਉੱਤਰ-
ਮਹਾਂਸਾਗਰ ਅਤੇ ਸਾਗਰ ਦੋਨਾਂ ਦਾ ਸੰਬੰਧ ਪ੍ਰਿਥਵੀ ਦੇ ਜਲ ਭਾਗ ਨਾਲ ਹੈ । ਜਲ ਦੇ ਸਭ ਤੋਂ ਵੱਡੇ ਖੰਡ ਮਹਾਂਸਾਗਰ ਅਖਵਾਉਂਦੇ ਹਨ । ਹਰੇਕ ਮਹਾਂਸਾਗਰ ਫਿਰ ਕਈ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੈ । ਇਸ ਛੋਟੇ ਖੰਡ ਨੂੰ ਸਾਗਰ ਆਖਦੇ ਹਨ | ਹਰੇਕ ਸਾਗਰ ਕਿਸੇ ਨਾ ਕਿਸੇ ਮਹਾਂਸਾਗਰ ਦਾ ਹੀ ਭਾਗ ਹੁੰਦਾ ਹੈ । ਉਦਾਹਰਨ ਲਈ ਹਿੰਦ ਮਹਾਂਸਾਗਰ ਵਿਚ ਦੋ ਸਾਗਰ ਹਨ-ਅਰਬ ਸਾਗਰ ਅਤੇ ਖਾੜੀ ਬੰਗਾਲ ।

ਪ੍ਰਸ਼ਨ 17.
ਲਹਿਰ ਕਿਸ ਨੂੰ ਕਹਿੰਦੇ ਹਨ ? ਇਸ ਦੀ ਉਤਪੱਤੀ ਕਿਵੇਂ ਹੁੰਦੀ ਹੈ ?
ਉੱਤਰ-
ਸਾਗਰ ਦਾ ਪਾਣੀ ਹਮੇਸ਼ਾਂ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਇਸਦੇ ਨਾਲ ਜਲ ਕਣ ਉੱਪਰ-ਥੱਲੇ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਸਾਗਰ ਦੇ ਜਲ ਵਿਚ ਸਿਲਵੱਟਾਂ ਜਾਂ ਵੱਟ ਪਏ ਹੋਏ ਦਿਖਾਈ ਦਿੰਦੇ ਹਨ । ਇਸ ਨੂੰ ਲਹਿਰ ਕਹਿੰਦੇ ਹਨ । ਲਹਿਰਾਂ ਦਾ ਜਨਮ ਪੌਣ ਦੀ ਗਤੀ ਕਾਰਨ ਹੁੰਦਾ ਹੈ । ਜਦੋਂ ਪੌਣ ਸਮੁੰਦਰ ਦੇ ਉੱਪਰੋਂ ਲੰਘਦੀ ਹੈ ਤਾਂ ਸਮੁੰਦਰ ਦੇ ਪਾਣੀ ਨੂੰ ਹਿਲਾ ਦਿੰਦੀ ਹੈ । ਪਾਣੀ ਦੇ ਹਿੱਲਣ ‘ਤੇ ਲਹਿਰਾਂ ਪੈਦਾ ਹੋ ਜਾਂਦੀਆਂ ਹਨ ।

ਪ੍ਰਸ਼ਨ 18.
ਕੀ ਕਾਰਨ ਹੈ ਕਿ ਉੱਤਰ-ਪੱਛਮੀ ਯੂਰਪ ਵਿਚ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਨਾਲੋਂ ਵਧੇਰੇ ਵਰਖਾ ਹੁੰਦੀ ਹੈ ?
ਉੱਤਰ-
ਯੂਰਪ ਦੇ ਉੱਤਰ ਪੱਛਮੀ ਤੱਟ ਦੇ ਨਾਲ-ਨਾਲ ਉੱਤਰੀ ਅੰਧ ਮਹਾਂਸਾਗਰ ਦੀ ਗਰਮ ਧਾਰਾ ਵਹਿੰਦੀ ਹੈ । ਗਰਮ ਧਾਰਾ ਆਪਣੇ ਨੇੜਲੇ ਪ੍ਰਦੇਸ਼ਾਂ ਵਿਚ ਵਰਖਾ ਲਿਆਉਣ ਵਿਚ ਸਹਾਇਕ ਹੁੰਦੀ ਹੈ । ਇਸ ਲਈ ਇਸ ਧਾਰਾਂ ਕਾਰਨ ਯੂਰਪ ਦੇ ਇਸ ਭਾਗ ਵਿਚ ਕਾਫ਼ੀ ਵਰਖਾ ਹੁੰਦੀ ਹੈ । ਇਸਦੇ ਉਲਟ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ ਪੀਰੁ ਦੀ ਧਾਰਾ ਵਹਿੰਦੀ ਹੈ । ਇਸ ਠੰਢੀ ਧਾਰਾ ਕਾਰਨ ਅਮਰੀਕਾ ਦੇ ਪੱਛਮੀ ਤੱਟ ਦੇ ਨੇੜਲੇ ਭਾਗਾਂ ਵਿਚ ਬਹੁਤ ਵਰਖਾ ਹੁੰਦੀ ਹੈ ।

ਪ੍ਰਸ਼ਨ 19.
ਉੱਤਰੀ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਸ਼ੀਤ ਅਤੇ ਗਰਮ ਰੁੱਤਾਂ ਵਿਚ ਇਕ-ਦੂਜੇ ਦੀ ਉਲਟ ਦਿਸ਼ਾ ਵਿਚ ਕਿਉਂ ਵਹਿੰਦੀਆਂ ਹਨ ?
ਉੱਤਰ-
ਧਾਰਾਵਾਂ ਦੀ ਦਿਸ਼ਾ ‘ਤੇ ਸਭ ਤੋਂ ਵੱਧ ਪ੍ਰਭਾਵ ਪ੍ਰਚੱਲਿਤ ਪੌਣਾਂ ਦਾ ਹੁੰਦਾ ਹੈ । ਪੌਣਾਂ ਜਿਹੜੀ ਦਿਸ਼ਾ ਵਿਚ ਲੰਬੇ ਸਮੇਂ ਲਈ ਚਲਦੀਆਂ ਹਨ, ਉਹ ਸਮੁੰਦਰ ਦੇ ਜਲ ਨੂੰ ਵੀ ਉਸੇ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ । ਉੱਤਰੀ ਹਿੰਦ ਮਹਾਂਸਾਗਰ ਵਿਚ ਮੌਸਮੀ ਪੌਣਾਂ ਸਰਦ ਅਤੇ ਗਰਮ ਰੁੱਤਾਂ ਵਿਚ ਉਲਟ ਦਿਸ਼ਾ ਵਿਚ ਚਲਦੀਆਂ ਹਨ । ਸਿੱਟੇ ਵਜੋਂ ਇਸ ਸਾਗਰ ਦੀਆਂ ਧਾਰਾਵਾਂ ਵੀ ਉਲਟ ਦਿਸ਼ਾ ਵਿਚ ਵਹਿਣ ਲੱਗਦੀਆਂ ਹਨ ।

ਪ੍ਰਸ਼ਨ 20.
ਛੋਟਾ ਜਵਾਰਭਾਟਾ ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਹੀ ਕਿਉਂ ਆਉਂਦਾ ਹੈ ? ਕਾਰਨ ਦੱਸੋ ।
ਉੱਤਰ-
ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਚੰਨ ਅਤੇ ਸੁਰਜ ਪ੍ਰਿਥਵੀ ਦੇ ਨਾਲ ਸਮਕੋਣ (90) ਬਣਾਉਂਦੇ ਹਨ । ਸਿੱਟੇ ਵਜੋਂ ਚੰਨ ਅਤੇ ਸੂਰਜ ਸਾਗਰ ਦੇ ਜਲ ਨੂੰ ਉਲਟ ਦਿਸ਼ਾਵਾਂ ਵਿਚ ਖਿੱਚਦੇ ਹਨ ਕਿਉਂਕਿ ਚੰਨ ਪਿਥਵੀ ਦੇ ਨੇੜੇ ਹੈ, ਇਸ ਲਈ ਸਾਗਰ ਦਾ ਜਲ ਚੰਨ ਵੱਲ ਉੱਛਲਦਾ ਹੈ । ਪਰ ਇਸ ਉਛਾਲ ਦੀ ਉੱਚਾਈ ਇਕ ਸਾਧਾਰਨ ਲਹਿਰ ਤੋਂ ਵੀ ਘੱਟ ਹੁੰਦੀ ਹੈ । ਇਸੇ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 21.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਵਿਸਤਾਰਪੂਰਵਕ ਵਰਣਨ ਕਰੋ । ਇਨ੍ਹਾਂ ਨੂੰ ਨਕਸ਼ੇ ‘ਤੇ ਵੀ ਦਿਖਾਓ ।
ਉੱਤਰ-
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਚੱਕਰ ਇੰਨਾ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੈ, ਜਿੰਨਾ ਕਿ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦਾ । ਇਸਦਾ ਮੁੱਖ ਕਾਰਨ ਇਸ ਮਹਾਂਸਾਗਰ ਦੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਰੱਤ ਪਰਿਵਰਤਨ ਦੇ ਨਾਲ ਆਪਣੀ ਦਿਸ਼ਾ ਬਦਲ ਦਿੰਦੀਆਂ ਹਨ । ਇਸਦੇ ਨਾਲ-ਨਾਲ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦੀ ਦਿਸ਼ਾ ਵੀ ਬਦਲਦੀ ਰਹਿੰਦੀ ਹੈ । ਇਨ੍ਹਾਂ ਧਾਰਾਵਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡ ਸਕਦੇ ਹਾਂ
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ –

1. ਦੱਖਣ-ਪੱਛਮੀ ਮਾਨਸੂਨ ਧਾਰਾ-ਦੱਖਣ-ਪੱਛਮੀ ਮਾਨਸੂਨ ਪੌਣਾਂ ਦੇ ਪ੍ਰਭਾਵ ਦੇ ਕਾਰਨ ਹਿੰਦ ਮਹਾਂਸਾਗਰ ਦਾ ਜਲ ਪੱਛਮ ਤੋਂ ਪੂਰਬ ਵਲ ਵਹਿਣ ਲੱਗਦਾ ਹੈ ।
ਇਸਨੂੰ ਦੱਖਣ-ਪੱਛਮੀ ਮਾਨਸੂਨ ਧਾਰਾ ਕਹਿੰਦੇ ਹਨ ।

2. ਉੱਤਰੀ ਭੂਮੱਧ ਰੇਖਾ ਦੀ ਧਾਰਾ-ਭੂਮੱਧ ਰੇਖਾ ਦੇ ਉੱਤਰ ਵਿਚ ਦੱਖਣ-ਪੱਛਮੀ ਮਾਨਸੂਨ ਧਾਰਾ ਦੀ ਦਿਸ਼ਾ ਪੂਰਬ ਤੋਂ ਪੱਛਮ ਵਲ ਹੁੰਦੀ ਹੈ । ਇਸਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।

3. ਉੱਤਰ-ਪੂਰਬੀ ਮਾਨਸੂਨ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਦਾ ਜਲ ਭੂਮੱਧ ਰੇਖਾ ਦੇ ਉੱਤਰ ਵਿਚ ਪੂਰਬ ਤੋਂ ਪੱਛਮ ਵਲ ਵੱਧਣ ਲੱਗਦਾ ਹੈ । ਇਸਨੂੰ ਉੱਤਰ-ਪੂਰਬੀ ਮਾਨਸੂਨ ਧਾਰਾ ਆਖਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 9

2. ਦੱਖਣੀ ਚੱਕਰ
ਦੱਖਣੀ ਅਰਧ ਗੋਲੇ ਵਿਚ ਧਾਰਾਵਾਂ ਦਾ ਚੱਕਰ ਜ਼ਿਆਦਾਤਰ ਨਿਸ਼ਚਿਤ ਹੈ, ਜਿਸਦਾ ਵਰਣਨ ਇਸ ਤਰ੍ਹਾਂ ਹੈ
1. ਭੂਮੱਧ ਰੇਖਾ ਦੀ ਦੱਖਣੀ ਧਾਰਾ-ਗਰਮ ਜਲ ਦੀ ਧਾਰਾ ਪੌਣਾਂ ਦੇ ਪ੍ਰਭਾਵ ਕਾਰਨ ਭੂਮੱਧ ਰੇਖਾ ਦੇ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਵਹਿੰਦੀ ਹੈ ।
2. ਮੌਜੰਬੀਕ ਦੀ ਧਾਰਾ-ਇਹ ਧਾਰਾ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਦਾ ਹੀ ਇਕ ਭਾਗ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਅਫ਼ਰੀਕਾ ਦੇ ਪੂਰਬੀ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸਦਾ ਪਾਣੀ ਦੱਖਣ ਵੱਲ ਵਹਿਣ ਲੱਗਦਾ ਹੈ । ਇਹ ਪਾਣੀ ਦੱਖਣੀ ਅਫ਼ਰੀਕਾ ਦੇ ਪੂਰਬੀ ਤੱਟ ਦੇ ਕੋਲੋਂ ਲੰਘਦਾ ਹੈ । ਇੱਥੇ ਇਸਨੂੰ ਮੌਜੰਬੀਕ ਦੀ ਧਾਰਾ ਕਹਿੰਦੇ ਹਨ । ਇਹ ਧਾਰਾ ਗਰਮ ਪਾਣੀ ਦੀ ਧਾਰਾ ਹੈ ।
3. ਅਗੁਹਾਸ ਦੀ ਧਾਰਾ-ਮੈਲਾਗਾਸੀ ਟਾਪੂ ਦੇ ਪੂਰਬ ਤੋਂ ਇਕ ਸ਼ਾਖਾ ਦੱਖਣ ਵਲ ਵਹਿੰਦੀ ਹੈ । ਇਸਨੂੰ ਅਗੁਹਾਸ ਦੀ ਧਾਰਾ ਕਹਿੰਦੇ ਹਨ ।
4. ਪੱਛਮੀ ਆਸਟਰੇਲੀਆ ਦੀ ਧਾਰਾ-ਦੱਖਣੀ ਹਿੰਦ ਮਹਾਂਸਾਗਰ ਦੀ ਧਾਰਾ ਆਸਟਰੇਲੀਆ ਦੇ ਦੱਖਣ-ਪੱਛਮੀ ਤੱਟ ਦੇ ਨਾਲ ਟਕਰਾਉਂਦੀ ਹੈ ਅਤੇ ਇਸਦਾ ਇਕ ਭਾਗ ਉੱਤਰ ਵਲ ਮੁੜ ਜਾਂਦਾ ਹੈ ।
ਇਸਨੂੰ ਪੱਛਮੀ ਆਸਟਰੇਲੀਆ ਦੀ ਧਾਰਾ ਕਹਿੰਦੇ ਹਨ । ਇਹ ਠੰਢੀ ਧਾਰਾ ਅੰਤ ਵਿਚ ਉੱਤਰੀ ਭੂਮੱਧ ਰੇਖਾ ਦੀ ਧਾਰਾ ਨਾਲ ਜਾ ਮਿਲਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਵਸਤੁਨਿਸ਼ਠ ਪ੍ਰਸ਼ਨ
(ੳ) ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
………… ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ ।
ਉੱਤਰ-
ਪ੍ਰਸ਼ਾਂਤ ਮਹਾਂਸਾਗਰ,

ਪ੍ਰਸ਼ਨ 2.
ਸਮੁੰਦਰ ਦੇ ਪਾਣੀ ਦਾ ਸੁਆਦ ……….. ਹੁੰਦਾ ਹੈ ।
ਉੱਤਰ-
ਖਾਰਾ (ਨਮਕੀਨ),

ਪ੍ਰਸ਼ਨ 3.
ਭੂ-ਮੱਧ ਰੇਖਾ ਦੇ ਵੱਲ ਜਾਣ ਵਾਲੀਆਂ ਜਲ ਧਾਰਾਵਾਂ ਸਦਾ ……….. ਹੁੰਦੀਆਂ ਹਨ ।
ਉੱਤਰ-
ਠੰਢੀਆਂ,

ਪ੍ਰਸ਼ਨ 4.
……….. ਜਵਾਰਭਾਟਾ ਹਮੇਸ਼ਾ ਪੂਰਨਮਾਸੀ ਜਾਂ ਮੱਸਿਆ ਦੇ ਦਿਨ ਹੀ ਆਉਂਦਾ ਹੈ ।
ਉੱਤਰ-
ਵੱਡਾ ।

(ਅ) ਸਹੀ ਮਿਲਾਨ ਕਰੋ –

1. ਚੰਦਰਮਾ ਦੀ ਆਕਰਸ਼ਣ ਸ਼ਕਤੀ (i) ਅੰਧ ਮਹਾਂਸਾਗਰ
2. ਮੌਜ਼ਮਬੀਕ ਦੀ ਧਾਰਾ, (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ
3. ਖਾੜੀ ਦੀ ਧਾਰਾ (iii) ਜਵਾਰਭਾਟਾ ਦੀ ਉਤਪੱਤੀ
4. ਹਵਾ ਦੀ ਗਤੀ (iv) ਹਿੰਦ ਮਹਾਂਸਾਗਰ ।

ਉੱਤਰ-

1. ਚੰਦਰਮਾ ਦੀ ਆਕਰਸ਼ਣ ਸ਼ਕਤੀ (iii) ਜਵਾਰਭਾਟਾ ਦੀ ਉਤਪੱਤੀ
2. ਮੌਜ਼ਮਬੀਕ ਦੀ ਧਾਰਾ (iv) ਹਿੰਦ ਮਹਾਂਸਾਗਰ
3. ਖਾੜੀ ਦੀ ਧਾਰਾ (i) ਅੰਧ ਮਹਾਂਸਾਗਰ
4. ਹਵਾ ਦੀ ਗਤੀ (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ ।

(ੲ) ਸਹੀ ਉੱਤਰ ਚੁਣੋ-

ਪ੍ਰਸ਼ਨ 1.
ਧਰਤੀ ‘ਤੇ ਛੋਟੇ-ਵੱਡੇ ਪੰਜ ਮਹਾਂਸਾਗਰ ਹਨ। ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ ?
(i) ਹਿਮ (ਆਰਕਟਿਕ) ਮਹਾਂਸਾਗਰ
(ii) ਅੰਧ ਮਹਾਂਸਾਗਰ
(iii) ਹਿੰਦ ਮਹਾਂਸਾਗਰ ।
ਉੱਤਰ-
(i) ਹਿਮ (ਆਰਕਟਿਕ ਮਹਾਂਸਾਗਰ ।

ਪ੍ਰਸ਼ਨ 2.
ਦਿੱਤੇ ਚਿੱਤਰ ਵਿਚ ਕੀ ਦਰਸਾਇਆ ਗਿਆ ਹੈ ?
PSEB 7th Class Social Science Solutions Chapter 4 ਮਹਾਂਸਾਗਰ 10
(i) ਮਹਾਂਸਾਗਰੀ ਧਾਰਾਵਾਂ ਦੀ ਉਤਪੱਤੀ
(ii) ਜਵਾਰਭਾਟਾ ਦੀ ਉਤਪੱਤੀ ।
(iii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ।
ਉੱਤਰ-
(ii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ॥

ਪ੍ਰਸ਼ਨ 3.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਊਸ਼ਣ ਜਲਧਾਰਾ ਕਿਹੜੀ ਹੈ ? ਥਲ
(i) ਬਾਜ਼ੀਲ ਦੀ ਧਾਰਾ
(ii) ਨਿਊਫਾਊਂਡਲੈਂਡ ਦੀ ਧਾਰਾ
(iii) ਖਾੜੀ ਦੀ ਧਾਰਾ ।
ਉੱਤਰ-
(iii) ਖਾੜੀ ਦੀ ਧਾਰਾ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

Punjab State Board PSEB 7th Class Social Science Book Solutions Geography Chapter 3 ਵਾਯੂਮੰਡਲ ਅਤੇ ਤਾਪਮਾਨ Textbook Exercise Questions and Answers.

PSEB Solutions for Class 7 Social Science Geography Chapter 3 ਵਾਯੂਮੰਡਲ ਅਤੇ ਤਾਪਮਾਨ

Social Science Guide for Class 7 PSEB ਵਾਯੂਮੰਡਲ ਅਤੇ ਤਾਪਮਾਨ Textbook Questions, and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਵਾਯੂ ਮੰਡਲ ਕਿਸ ਨੂੰ ਆਖਦੇ ਹਨ ?
ਉੱਤਰ-
ਧਰਤੀ ਦੇ ਆਲੇ-ਦੁਆਲੇ ਹਵਾ ਦਾ ਇਕ ਘੇਰਾ ਜਾਂ ਗਿਲਾਫ਼ ਬਣਿਆ ਹੋਇਆ ਹੈ । ਇਸ ਘੇਰੇ ਨੂੰ ਵਾਯੂਮੰਡਲ ਕਹਿੰਦੇ ਹਨ । ਇਹ ਘੇਰਾ 1600 ਕਿ: ਮੀ: ਦੀ ਉੱਚਾਈ ਤਕ ਹੈ । ਪਰ ਜ਼ਿਆਦਾਤਰ (90%) ਹਵਾ 32 ਕਿ: ਮੀ: ਦੇ ਘੇਰੇ ਵਿਚ ਹੀ ਹੈ ।

ਪ੍ਰਸ਼ਨ 2.
ਭੂਗੋਲ ਵਿਚ ਅਸੀਂ ਵਾਯੂ ਮੰਡਲ ਦਾ ਅਧਿਐਨ ਕਿਉਂ ਕਰਦੇ ਹਾਂ ?
ਉੱਤਰ-
ਭੂਗੋਲ ਵਿਚ ਵਾਯੂਮੰਡਲ ਦਾ ਅਧਿਐਨ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਵਾਯੂ ਮੰਡਲ ਧਰਤੀ ਤੇ ਹਰ ਤਰ੍ਹਾਂ ਦੇ ਜੀਵਨ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ।

ਪ੍ਰਸ਼ਨ 3.
ਵਾਯੂ ਮੰਡਲ ਦੀਆਂ ਤਹਿਆਂ ਦੇ ਨਾਂ ਲਿਖੋ ।
ਉੱਤਰ-
ਵਾਯੂ ਮੰਡਲ ਦੀਆਂ ਚਾਰ ਮੁੱਖ ਤਹਿਆਂ ਹਨ

  1. ਅਸ਼ਾਂਤੀ ਮੰਡਲ (Troposphere) |
  2. ਸਮਤਾਪ ਮੰਡਲ (Stratosphere) ।
  3. ਮਧਵਰਤੀ ਮੰਡਲ (Mesosphere) ।
  4. ਤਾਪ ਮੰਡਲ (Thermosphere) ।

ਪ੍ਰਸ਼ਨ 4.
ਸਮਤਾਪ ਸੀਮਾ ਕਿਸ ਨੂੰ ਆਖਦੇ ਹਨ ?
ਉੱਤਰ-
ਸਮਤਾਪ ਮੰਡਲ ਦੀ ਉੱਪਰੀ ਸੀਮਾਂ ਨੂੰ ਸਮਤਾਪ ਸੀਮਾ ਕਹਿੰਦੇ ਹਨ ।

ਪ੍ਰਸ਼ਨ 5.
ਬਾਹਰੀ ਮੰਡਲ ਤੋਂ ਕੀ ਭਾਵ ਹੈ ?
ਉੱਤਰ-
ਵਾਯੂ ਮੰਡਲ ਦੀ ਬਾਹਰੀ ਪਰਤ ਨੂੰ ਬਾਹਰੀ ਮੰਡਲ (Exosphere) ਕਹਿੰਦੇ ਹਨ । ਇਸ ਦੇ ਵਿਸ਼ੇ ਵਿਚ ਵਧੇਰੇ ਜਾਣਕਾਰੀ ਨਹੀਂ ਹੈ, ਫਿਰ ਵੀ ਨਿਸ਼ਚਿਤ ਹੈ ਕਿਇਸ ਪਰਤ ਵਿਚ ਬਹੁਤ ਘੱਟ ਘਣਤਾ ਵਾਲੀਆਂ ਗੈਸਾਂ ਹਾਈਡ੍ਰੋਜਨ ਅਤੇ ਹੀਲੀਅਮ ਹਨ ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

ਪ੍ਰਸ਼ਨ 6.
ਵਾਯੂ ਮੰਡਲ ਵਿਚ ਗੈਸਾਂ ਤੋਂ ਇਲਾਵਾ ਹੋਰ ਕਿਹੜੇ ਅੰਸ਼ ਪਾਏ ਜਾਂਦੇ ਹਨ ?
ਉੱਤਰ-
ਵਾਯੂ ਮੰਡਲ ਵਿਚ ਗੈਸਾਂ ਤੋਂ ਇਲਾਵਾ ਜਲ ਵਾਸ਼ਪ ਅਤੇ ਧੂੜ ਕਣ ਪਾਏ ਜਾਂਦੇ ਹਨ ।

ਪ੍ਰਸ਼ਨ 7.
ਹਵਾ ਦਾ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ ?
ਉੱਤਰ-
ਵਾਯੂ ਮੰਡਲ ਵਿੱਚ ਮਨੁੱਖ ਦੁਆਰਾ ਪੈਦਾ ਕੀਤੀ ਗਈ ਇਸ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ। ਇਹ ਸਥੂਲਤਾ ਦੋ ਤਰ੍ਹਾਂ ਦੀ ਹੁੰਦੀ ਹੈ-ਠੋਸ ਅਤੇ ਗੈਸ ।

ਪ੍ਰਸ਼ਨ 8.
ਤਾਪਮਾਨ ਕੀ ਹੁੰਦਾ ਹੈ ਅਤੇ ਇਸਨੂੰ ਮਾਪਣ ਲਈ ਕਿਹੜੇ ਪੈਮਾਨੇ ਵਰਤੇ ਜਾਂਦੇ ਹਨ ?
ਉੱਤਰ-
ਤਾਪਮਾਨ ਨੂੰ ਮਾਪਣ ਲਈ ਦੋ ਪੈਮਾਨੇ ਵਰਤੇ ਜਾਂਦੇ ਹਨ-

  • ਸੈਲਸੀਅਸ ਪੈਮਾਨਾ
  • ਫਾਰਨਹੀਟ ਪੈਮਾਨਾ ।

ਪ੍ਰਸ਼ਨ 9.
ਭੂ-ਮੱਧ ਰੇਖਾ ‘ਤੇ ਤਾਪਮਾਨ ਵੱਧ ਕਿਉਂ ਹੁੰਦਾ ਹੈ ?
ਉੱਤਰ-
ਭੂ-ਮੱਧ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ । ਇਸ ਲਈ ਇੱਥੇ ਤਾਪਮਾਨ ਵੱਧ ਹੁੰਦਾ ਹੈ ।

ਪ੍ਰਸ਼ਨ 10.
ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅੰਤਰ ਕਿਉਂ ਹੁੰਦਾ ਹੈ ?
ਉੱਤਰ-
ਦਿਨ ਦੇ ਸਮੇਂ ਧਰਤੀ ਸੂਰਜ ਤੋਂ ਗਰਮੀ ਪ੍ਰਾਪਤ ਕਰਦੀ ਹੈ ਅਤੇ ਰਾਤ ਦੇ ਸਮੇਂ ਛੱਡਦੀ ਹੈ । ਇਸ ਲਈ ਦਿਨ ਦੇ ਸਮੇਂ ਤਾਪਮਾਨ ਵੱਧ ਹੁੰਦਾ ਹੈ ਅਤੇ ਰਾਤ ਦੇ ਸਮੇਂ ਘੱਟ ।

ਪ੍ਰਸ਼ਨ 11.
ਸ਼ਿਮਲੇ ਦਾ ਤਾਪਮਾਨ ਚੰਡੀਗੜ੍ਹ ਤੋਂ ਕਿਉਂ ਘੱਟ ਰਹਿੰਦਾ ਹੈ ? ,
ਉੱਤਰ-
ਇਸ ਦਾ ਕਾਰਨ ਇਹ ਹੈ ਕਿ ਸ਼ਿਮਲਾ ਚੰਡੀਗੜ੍ਹ ਦੀ ਬਜਾਏ ਜ਼ਿਆਦਾ ਉੱਚਾਈ ‘ਤੇ ਸਥਿਤ ਹੈ । ਉੱਚਾਈ ‘ਤੇ ਜਾਂਦੇ ਹੋਏ ਤਾਪਮਾਨ ਘੱਟ ਹੁੰਦਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈI. ਠੋਸ ਕਾਰਕ-

  • ਜਵਾਲਾਮੁਖੀ ਹਵਾ ਨੂੰ ਧੂੜ ਕਣਾਂ ਦੁਆਰਾ ਪ੍ਰਦੂਸ਼ਿਤ ਕਰਦੇ ਹਨ |
  • ਈਂਧਨ ਦੇ ਜਲਣ ਦੇ ਬਾਅਦ ਕਾਰਬਨ ਦੇ ਕਣ ਧੂੰਏਂ ਦੇ ਰੂਪ ਵਿਚ ਹਵਾ ਵਿਚ ਜਮਾਂ ਹੋ ਜਾਂਦੇ ਹਨ ।
  • ਕਲ-ਕਾਰਖ਼ਾਨੇ ਵੀ ਹਵਾ ਵਿਚ ਧੂੜ ਕਣ ਛੱਡਦੇ ਹਨ, ਜਿਨ੍ਹਾਂ ਵਿਚੋਂ ਐਸਬਸਟਾਸ ਪ੍ਰਦੂਸ਼ਣ ਦਾ ਬਹੁਤ ਹੀ ਖ਼ਤਰਨਾਕ ਸੋਤ ਹੈ ।

1. ਗੈਸੀ ਕਾਰਕ-

  • ਮੋਟਰ ਗੱਡੀਆਂ ਦੁਆਰਾ ਨਿਕਲਿਆ ਹੋਇਆ ਧੂੰਆਂ ਇਕ ਭਿਆਨਕ ਗੈਸੀ ਪ੍ਰਦੂਸ਼ਣ ਹੈ ।
  • ਵਧੇਰੇ ਆਵਾਜਾਈ ਵਾਲੀਆਂ ਥਾਂਵਾਂ ‘ਤੇ ਵਾਹਨ ਵਾਯੂ ਮੰਡਲ ਵਿਚ ਕਾਰਬਨ ਮੋਨੋਆਕਸਾਈਡ ਗੈਸ ਛੱਡਦੇ ਹਨ । ਇਹ ਬਹੁਤ ਜ਼ਹਿਰੀਲੀ ਗੈਸ ਹੁੰਦੀ ਹੈ।
  • ਹਵਾ ਦਾ ਇਕ ਹੋਰ ਗੈਸੀ ਪ੍ਰਦੂਸ਼ਕ ਸਮਾਗ (Smog) ਹੈ । ਇਹ ਧੁੰਦ ਅਤੇ ਧੂੰਏਂ ਦਾ ਮਿਸ਼ਰਨ ਹੁੰਦਾ ਹੈ । ਇਹ ਪ੍ਰਦੂਸ਼ਣ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ।
  • ਹਵਾ ਦੇ ਪ੍ਰਦੂਸ਼ਣ ਦਾ ਇਕ ਹੋਰ ਮੁੱਖ ਕਾਰਨ ਹਵਾ ਵਿਚ ਓਜ਼ੋਨ ਦੀ ਘੱਟ ਮਾਤਰਾ ਹੈ ।

ਪ੍ਰਸ਼ਨ 2.
ਵਾਯੂ ਮੰਡਲ ਦੀ ਹੇਠਲੀ ਤਹਿ ਨੂੰ ਕੀ ਆਖਦੇ ਹਨ ? ਇਸ ਬਾਰੇ ਜਾਣਕਾਰੀ ਦਿਓ ।
ਉੱਤਰ-
ਵਾਯੂ ਮੰਡਲ ਦੀ ਹੇਠਲੀ ਤਹਿ ਨੂੰ ਅਸ਼ਾਂਤੀ ਜਾਂ ਅਸ਼ਾਂਤ ਮੰਡਲ ਆਖਦੇ ਹਨ । ਇਹ ਵਾਯੂ ਮੰਡਲ ਦੀ ਸਭ ਤੋਂ ਸੰਘਣੀ ਤਹਿ ਹੈ । ਇਸ ਨੂੰ ਅਧੋ-ਮੰਡਲ ਵੀ ਕਹਿੰਦੇ ਹਨ । ਧਰਤੀ ਦੇ ਦੁਆਲੇ ਇਸ ਦਾ ਆਕਾਰ ਆਂਡੇ ਵਰਗਾ ਹੁੰਦਾ ਹੈ । ਇਸਦੀ ਔਸਤ ਉੱਚਾਈ 12 ਕਿ: ਮੀ: ਹੈ । ਭੂ-ਮੱਧ ਰੇਖਾ ਤੇ ਇਸ ਦੀ ਮੋਟਾਈ 16-18 ਕਿ: ਮੀ: ਅਤੇ ਧਰਵਾਂ ਤੇ 6-8 ਕਿ: ਮੀ: ਹੁੰਦੀ ਹੈ । ਵਾਯੂ ਮੰਡਲ ਦੀ ਇਹ ਤਹਿ ਹਮੇਸ਼ਾਂ ਅਸ਼ਾਂਤ ਰਹਿੰਦੀ ਹੈ ਕਿਉਂਕਿ ਮੌਸਮ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਕਿਰਿਆਵਾਂ, ਜਿਵੇਂ-ਵਰਖਾ, ਹਨੇਰੀ, ਬੱਦਲ, ਤੁਫ਼ਾਨ ਆਦਿ ਇਸੇ ਤਹਿ ਵਿਚ ਹੀ ਹੁੰਦੀਆਂ ਹਨ । ਜਲ-ਕਣਾਂ ਦੀ ਵਧੇਰੇ ਮਾਤਰਾ ਵੀ ਅਸ਼ਾਂਤ ਮੰਡਲ ਵਿਚ ਹੀ ਹੁੰਦੀ ਹੈ । ਸਮੁੱਚੇ ਵਾਯੂ ਮੰਡਲ ਦੀ 75% ਹਵਾ ਇਸੇ ਤਹਿ ਵਿਚ ਪਾਈ ਜਾਂਦੀ ਹੈ । ਇਸ ਤਹਿ ਵਿਚ ਉੱਪਰ ਜਾਣ ਨਾਲ ਤਾਪਮਾਨ ਘੱਟਦਾ ਜਾਂਦਾ ਹੈ ਅਤੇ ਤਾਪਮਾਨ ਘਟਣ ਦੀ ਦਰ 6.5° ਸੈਂਟੀਗ੍ਰੇਡ ਪ੍ਰਤੀ ਕਿਲੋਮੀਟਰ ਹੈ ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

ਪ੍ਰਸ਼ਨ 3.
ਹਵਾ ਵਿਚਲੀਆਂ ਮੁੱਖ ਗੈਸਾਂ ਦੇ ਮਿਸ਼ਰਨ ਬਾਰੇ ਲਿਖੋ ।
ਉੱਤਰ-
ਹਵਾ ਗੈਸਾਂ ਦਾ ਇਕ ਮਿਸ਼ਰਨ ਹੈ । ਹਵਾ ਦੀਆਂ ਮੁੱਖ ਗੈਸਾਂ ਨਾਈਟ੍ਰੋਜਨ ਅਤੇ ਆਕਸੀਜਨ ਹਨ । ਹੋਰ ਮਹੱਤਵਪੂਰਨ ਗੈਸਾਂ ਆਰਗਨ, ਕਾਰਬਨ-ਡਾਈਆਕਸਾਈਡ ਅਤੇ ਹਾਈਡਰੋਜਨ ਹਨ । ਹਵਾ ਵਿਚ ਨਾਈਟ੍ਰੋਜਨ ਦੀ ਮਾਤਰਾ 78.03%, ਆਕਸੀਜਨ 20.99%, ਆਰਗਨ 0.94%, ਕਾਰਬਨ-ਡਾਈਆਕਸਾਈਡ 0.03% ਅਤੇ ਹਾਈਡੋਜਨ ਦੀ ਮਾਤਰਾ 0.01% ਹੈ । ਸਾਰੇ ਵਾਯੂ ਮੰਡਲ ਵਿਚ ਇਹਨਾਂ ਗੈਸਾਂ ਦੀ ਮਾਤਰਾ ਲਗਪਗ ਸਥਿਰ ਰਹਿੰਦੀ ਹੈ । ਪਰ ਉੱਚਾਈ ਦੇ ਵੱਧਣ ਨਾਲ ਇਹਨਾਂ ਦੀ ਪ੍ਰਤੀਸ਼ਤ ਮਾਤਰਾ ਵਿਚ ਅੰਤਰ ਆਉਂਦਾ ਜਾਂਦਾ ਹੈ ।

ਪ੍ਰਸ਼ਨ 4.
ਵਾਯੂ ਮੰਡਲ ਵਿਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ ਅਤੇ ਇਸਦੀ ਕੀ ਮਹੱਤਤਾ ਹੈ ?
ਉੱਤਰ-
ਵਾਯੂ ਮੰਡਲ ਵਿਚ ਓਜ਼ੋਨ ਗੈਸ ਸਮਤਾਪ ਮੰਡਲ ਵਿਚ ਪਾਈ ਜਾਂਦੀ ਹੈ । ਮਹੱਤਤਾ-ਓਜ਼ੋਨ ਗੈਸ ਇਕ ਬਹੁਤ ਹੀ ਮਹੱਤਵਪੂਰਨ ਗੈਸ ਹੈ । ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੂੰ ਜੋ ਕਿ ਜੀਵ-ਜਗਤ ਲਈ ਹਾਨੀਕਾਰਕ ਹੁੰਦੀਆਂ ਹਨ, ਆਪਣੇ ਅੰਦਰ ਸਮਾ ਲੈਂਦੀ ਹੈ । ਓਜ਼ੋਨ ਗੈਸ ਕਾਰਨ ਹੀ ਸੂਰਜ ਤੋਂ ਆਉਣ ਵਾਲੀ ਗਰਮੀ ਸਮਤਾਪ ਮੰਡਲ ਵਿੱਚ ਹੀ ਰਹਿ ਜਾਂਦੀ ਹੈ । ਇਸੇ ਲਈ ਪ੍ਰਿਥਵੀ ‘ਤੇ ਤਾਪਮਾਨ ਬਹੁਤ ਜ਼ਿਆਦਾ ਨਹੀਂ ਵੱਧਦਾ ।

(ਇ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਵਾਯੂ ਮੰਡਲ ਦੀਆਂ ਤਹਿਆਂ ਦਾ ਵਰਣਨ ਕਰੋ ।
ਉੱਤਰ-
ਅਨੁਮਾਨ ਹੈ ਕਿ ਵਾਯੂਮੰਡਲ ਲਗਪਗ 1600 ਕਿਲੋਮੀਟਰ ਦੀ ਉੱਚਾਈ ਤੱਕ ਫੈਲਿਆ ਹੋਇਆ ਹੈ । ਇਸ ਨੂੰ ਚਾਰ ਮੁੱਖ ਤਹਿਆਂ ਵਿਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ 1
1. ਅਸ਼ਾਂਤੀ ਮੰਡਲ-ਵਾਯੂ ਮੰਡਲ ਦੀ ਸਭ ਤੋਂ ਹੇਠਲੀ ਤਹਿ ਨੂੰ ਅਸ਼ਾਂਤੀ ਮੰਡਲ ਕਹਿੰਦੇ ਹਨ । ਪ੍ਰਿਥਵੀ ਦੀ ਸਤਹਿ ਤੋਂ ਇਸ ਦੀ ਔਸਤ ਉੱਚਾਈ 12 ਕਿਲੋਮੀਟਰ ਦੇ ਲਗਪਗ ਹੈ । ਇਹ ਉੱਚਾਈ ਭੂ-ਮੱਧ ਰੇਖਾ ‘ਤੇ ਸਭ ਤੋਂ ਜ਼ਿਆਦਾ (16-18 ਕਿਲੋਮੀਟਰ) ਅਤੇ ਧਰੁਵਾਂ ‘ਤੇ ਸਭ ਤੋਂ ਘੱਟ 68 ਕਿਲੋਮੀਟਰ) ਹੈ । ਪੂਰੇ ਵਾਯੂ ਮੰਡਲ ਦੀ 75% ਵਾਯੂ ਇਸੇ ਪਰਤ ਵਿਚ ਪਾਈ ਜਾਂਦੀ ਹੈ । ਇਸ ਤਹਿ ਵਿਚ ਉੱਪਰ ਜਾਂਦਿਆਂ ਹੋਇਆਂ ਤਾਪਮਾਨ 6.50 ਸੈਂਟੀਗ੍ਰੇਡ ਪ੍ਰਤੀ ਕਿ: ਮੀ: ਦੀ ਦਰ ਨਾਲ ਘੱਟ ਹੁੰਦਾ ਜਾਂਦਾ ਹੈ । ਤੀਬਰ ਮੌਸਮੀ ਪਰਿਵਰਤਨ ਇਸ ਤਹਿ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ । ਇਹ ਪਰਿਵਰਤਨ ਇਸ ਤਹਿ ਵਿਚ ਪਾਏ ਜਾਣ ਵਾਲੇ ਧੂੜ-ਕਣਾਂ ਤੇ ਜਲ-ਵਾਸ਼ਪਾਂ ਦੇ ਕਾਰਨ ਹੁੰਦੇ ਹਨ । ਭੂਗੋਲਿਕ ਦ੍ਰਿਸ਼ਟੀ ਤੋਂ ਮਨੁੱਖ ਲਈ ਇਹ ਮੰਡਲ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।

2. ਸਮਤਾਪ ਮੰਡਲ-ਇਹ ਅਸ਼ਾਂਤ ਮੰਡਲ ਦੇ ਉੱਪਰ ਦੀ ਤਹਿ ਹੈ । ਇਸ ਤਹਿ ਵਿਚ ਤਾਪਮਾਨ ਘੱਟ ਹੁੰਦਾ ਹੈ ਅਤੇ ਹਮੇਸ਼ਾਂ ਸਥਿਰ ਰਹਿੰਦਾ ਹੈ । ਤਾਪਮਾਨ ਵਿਚ ਸਮਾਨਤਾ ਦੇ ਕਾਰਨ ਹੀ ਇਸ ਤਹਿ ਨੂੰ ਸਮਤਾਪ ਮੰਡਲ ਕਿਹਾ ਜਾਂਦਾ ਹੈ । ਇਸ ਵਿਚ ਹਵਾ ਵੀ ਪਤਲੀ ਹੁੰਦੀ ਹੈ । ਇਸ ਵਿਚ ਨਾ ਤਾਂ ਧੂੜ ਦੇ ਕਣ ਹਨ ਅਤੇ ਨਾ ਹੀ ਜਲ-ਵਾਸ਼ਪ ਹੁੰਦੇ ਹਨ । ਇਹ ਪਰਤ ਲਗਪਗ 50 ਤੋਂ 55 ਕਿ: ਮੀ: ਤਕ ਫੈਲੀ ਹੋਈ ਹੈ । ਭੂ-ਮੱਧ ਰੇਖਾ ਤੋਂ ਇਸਦੀ ਉੱਚਾਈ ਲਗਪਗ 15 ਕਿ:ਮੀ: ਹੈ । ਇਸਦੀ ਉੱਪਰੀ ਸੀਮਾ ਨੂੰ ਸਮਤਾਪ ਸੀਮਾ ਕਹਿੰਦੇ ਹਨ ।

3. ਮੱਧਵਰਤੀ ਮੰਡਲ-ਸਮਤਾਪ ਸੀਮਾ ਤੋਂ ਉੱਪਰ ਵਾਯੂ ਮੰਡਲ ਦੀ ਤਹਿ ਨੂੰ ਮੱਧਵਰਤੀ ਮੰਡਲ ਕਹਿੰਦੇ ਹਨ । ਇਸ ਤਹਿ ਵਿਚ ਉੱਚਾਈ ਦੇ ਵੱਧਣ ’ਤੇ ਤਾਪਮਾਨ ਘੱਟਦਾ ਜਾਂਦਾ ਹੈ । ਲਗਪਗ 80 ਕਿਲੋਮੀਟਰ ਦੀ ਉੱਚਾਈ ‘ਤੇ ਤਾਪਮਾਨ 90° ਸੈਂਟੀਗ੍ਰੇਡ ਹੋ ਜਾਂਦਾ ਹੈ । ਮੱਧਵਰਤੀ ਮੰਡਲ ਦੀ ਉੱਪਰਲੀ ਸੀਮਾ ਨੂੰ ਮੱਧਵਰਤੀ ਸੀਮਾ ਕਿਹਾ ਜਾਂਦਾ ਹੈ । ਇਸ ਸੀਮਾ ਤੋਂ ਅੱਗੇ ਤਾਪਮਾਨ ਫਿਰ ਵੱਧਣਾ ਸ਼ੁਰੂ ਹੋ ਜਾਂਦਾ ਹੈ ।

4. ਤਾਪ ਮੰਡਲ-ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣ ਲੱਗਦਾ ਹੈ । ਇਸ ਲਈ ਇਸਨੂੰ ਤਾਪ ਮੰਡਲ ਕਹਿੰਦੇ ਹਨ । ਇਸ ਮੰਡਲ ਵਿਚ ਗੈਸਾਂ ਦੀ ਮਾਤਰਾ ਘੱਟ ਹੁੰਦੀ ਹੈ ।

5. ਆਇਨ ਮੰਡਲ-ਵਾਯੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਆਇਨ ਮੰਡਲ ਕਹਾਉਂਦੀ ਹੈ। ਇਸ ਨੂੰ ਤਾਪ ਮੰਡਲ ਵੀ ਕਹਿੰਦੇ ਹਨ। ਇਸ ਦੀ ਉੱਚਾਈ ਲਗਭਗ 300 ਕਿਲੋਮੀਟਰ ਤੱਕ ਹੈ। 100 ਕਿਲੋਮੀਟਰ ਤੋਂ ਉੱਚਾਈ ਦੇ ਵੱਲ ਜਾਂਦੇ ਹੋਏ ਇਸ ਮੰਡਲ ਵਿਚ ਅਨੇਕ ਬਿਜਲਈ ਕਣ ਆਇਨ ਪਾਏ ਜਾਂਦੇ ਹਨ, ਜੋ ਕਿ ਰੇਡੀਓ ਤਰੰਗਾਂ ਨੂੰ ਧਰਤੀ ‘ਤੇ ਪਰਤਣ ਵਿਚ ਸਹਾਇਤਾ ਕਰਦੇ ਹਨ । ਇਨ੍ਹਾਂ ਦੇ ਆਧਾਰ ‘ਤੇ ਵਾਇਰਲੈਂਸ ਸੰਚਾਰ ਕੰਮ ਕਰਦਾ ਹੈ ।

ਪ੍ਰਸ਼ਨ 2.
ਕਿਸੇ ਥਾਂ ਦੇ ਤਾਪਮਾਨ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੀ ਵਿਆਖਿਆ ਕਰੋ ।
ਉੱਤਰ-
ਤਾਪਮਾਨ ਕਦੇ ਵੀ ਸਥਿਰ ਨਹੀਂ ਰਹਿੰਦਾ । ਸਮੇਂ ਅਤੇ ਥਾਂ ਦੇ ਅਨੁਸਾਰ ਇਹ ਘੱਟਦਾ-ਵੱਧਦਾ ਰਹਿੰਦਾ ਹੈ । ਅਸਲ ਵਿਚ ਕਿਸੇ ਥਾਂ ਦੇ ਤਾਪਮਾਨ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ :
1. ਭੂ-ਮੱਧ ਰੇਖਾ ਤੋਂ ਦੂਰੀ-ਭੂ-ਮੱਧ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ | ਪਰ ਜਿਉਂਜਿਉਂ ਅਸੀਂ ਧਰੁਵਾਂ ਵੱਲ ਜਾਈਏ, ਕਿਰਨਾਂ ਤਿਰਛੀਆਂ ਹੁੰਦੀਆਂ ਜਾਂਦੀਆਂ ਹਨ । ਸਿੱਧੀਆਂ ਕਿਰਨਾਂ ਤਿਰਛੀਆਂ ਕਿਰਨਾਂ ਨਾਲੋਂ ਜ਼ਿਆਦਾ ਗਰਮ ਹੁੰਦੀਆਂ ਹਨ । ਇਸ ਲਈ ਜੋ ਥਾਂਵਾਂ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹਨ ਉੱਥੋਂ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ । ਪਰ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹੋਏ ਤਾਪਮਾਨ ਘੱਟ ਹੁੰਦਾ ਜਾਂਦਾ ਹੈ ।

2. ਸਮੁੰਦਰ ਤਲ ਤੋਂ ਉੱਚਾਈ-ਜੋ ਸਥਾਨ ਸਮੁੰਦਰ ਤਲ ਤੋਂ ਜਿੰਨਾ ਉੱਚਾ ਹੁੰਦਾ ਹੈ, ਉਸ ਦਾ ਤਾਪਮਾਨ ਉਨਾਂ ਹੀ ਘੱਟ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਸਮੁੰਦਰ ਤਲ ਦੇ ਨੇੜੇ ਹਵਾ ਸੰਘਣੀ ਹੁੰਦੀ ਹੈ, ਪਰ ਉੱਚਾਈ ਵੱਲ ਜਾਂਦੇ ਹੋਏ ਹਵਾ ਪਤਲੀ ਹੁੰਦੀ ਜਾਂਦੀ ਹੈ ਕਿਉਂਕਿ ਪਹਿਲਾਂ ਹਵਾ ਦੀ ਹੇਠਲੀ ਤਹਿ ਗਰਮ ਹੁੰਦੀ ਹੈ, ਇਸ ਲਈ ਅਸੀਂ ਜਿਉਂ-ਜਿਉਂ ਉੱਪਰ ਵੱਲ ਜਾਂਦੇ ਹਾਂ, ਹਵਾ ਘੱਟ ਗਰਮ ਹੁੰਦੀ ਹੈ । ਇਸੇ ਕਾਰਨ ਉੱਚਾਈ ‘ਤੇ ਸਥਿਤ ਥਾਂਵਾਂ ਦਾ ਤਾਪਮਾਨ ਘੱਟ ਰਹਿੰਦਾ ਹੈ । ਉਦਾਹਰਨ ਵਜੋਂ ਸ਼ਿਮਲਾ, ਚੰਡੀਗੜ੍ਹ ਨਾਲੋਂ ਸਮੁੰਦਰ ਤਲ ਤੋਂ ਜ਼ਿਆਦਾ ਉੱਚਾਈ ‘ਤੇ ਸਥਿਤ ਹੈ । ਇਸ ਲਈ ਸ਼ਿਮਲੇ ਦਾ ਤਾਪਮਾਨ ਚੰਡੀਗੜ੍ਹ ਦੇ ਤਾਪਮਾਨ ਤੋਂ ਘੱਟ ਰਹਿੰਦਾ ਹੈ ।

3. ਸਮੁੰਦਰ ਤੋਂ ਦੂਰੀ-ਥਲ ਦੇ ਮੁਕਾਬਲੇ ਜਲ ਦੇ ਨਾਲ ਗਰਮ ਹੁੰਦਾ ਹੈ ਅਤੇ ਦੇਰ ਨਾਲ ਠੰਢਾ ਹੁੰਦਾ ਹੈ । ਇਸ ਲਈ ਜੋ ਸਥਾਨ ਸਮੁੰਦਰ ਦੇ ਨੇੜੇ ਹੁੰਦੇ ਹਨ, ਉਹਨਾਂ ਦਾ ਤਾਪਮਾਨ ਨਾ ਤਾਂ ਜ਼ਿਆਦਾ ਵੱਧਦਾ ਹੈ ਅਤੇ ਨਾ ਹੀ ਜ਼ਿਆਦਾ ਘੱਟ ਹੁੰਦਾ ਹੈ । ਪਰ ਇਸ ਦੇ ਉਲਟ ਸਮੁੰਦਰ ਤੋਂ ਦੂਰ ਸਥਿਤ ਥਾਂਵਾਂ ਦਾ ਤਾਪਮਾਨ ਸਰਦੀਆਂ ਵਿਚ ਬਹੁਤ ਘੱਟ ਅਤੇ ਗਰਮੀਆਂ ਵਿਚ ਜ਼ਿਆਦਾ ਰਹਿੰਦਾ ਹੈ । ਉਦਾਹਰਨ ਵਜੋਂ ਮੁੰਬਈ ਸਮੁੰਦਰ ਦੇ ਨੇੜੇ ਸਥਿਤ ਹੈ, ਇਸ ਲਈ ਉੱਥੇ ਤਾਪਮਾਨ ਲਗਪਗ ਸਮਾਨ ਰਹਿੰਦਾ ਹੈ । ਇਸ ਦੇ ਉਲਟ ਸਮੁੰਦਰ ਤੋਂ ਦੂਰ ਹੋਣ ਕਾਰਨ ਅੰਮ੍ਰਿਤਸਰ ਦੇ ਸਾਲਾਨਾ ਤਾਪਮਾਨ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ ।

4. ਸਮੁੰਦਰੀ ਧਾਰਾਵਾਂ-ਸਮੁੰਦਰ ਵਿਚ ਪਾਣੀ ਦੀਆਂ ਜੋ ਨਦੀਆਂ ਵਗਦੀਆਂ ਹਨ, ਉਹਨਾਂ ਨੂੰ ਧਾਰਾਵਾਂ ਕਹਿੰਦੇ ਹਨ । ਇਹ ਦੋ ਕਿਸਮ ਦੀਆਂ ਹੁੰਦੀਆਂ ਹਨ-ਗਰਮ ਅਤੇ ਠੰਢੀਆਂ । ਜਿੱਥੋਂ ਗਰਮ ਧਾਰਾਵਾਂ ਲੰਘਦੀਆਂ ਹਨ, ਉੱਥੋਂ ਦਾ ਤਾਪਮਾਨ ਵੱਧ ਹੋ ਜਾਂਦਾ ਹੈ । ਪਰ ਜਿੱਥੋਂ ਠੰਢੀਆਂ ਧਾਰਾਵਾਂ ਲੰਘਦੀਆਂ ਹਨ, ਉੱਥੋਂ ਦਾ ਤਾਪਮਾਨ ਘੱਟ ਹੋ ਜਾਂਦਾ ਹੈ ।

5. ਪੌਣਾਂ-ਜਿਹੜੀਆਂ ਪੌਣਾਂ ਸਮੁੰਦਰ ਵੱਲੋਂ ਆਉਂਦੀਆਂ ਹਨ, ਉਹ ਜਲ-ਕਣਾਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਕਰਦੀਆਂ ਹਨ । ਇਹਨਾਂ ਪੌਣਾਂ ਦੇ ਪ੍ਰਭਾਵ ਵਿਚ ਆਉਣ ਵਾਲੀਆਂ ਥਾਂਵਾਂ ਦਾ ਤਾਪਮਾਨ ਕੁੱਝ ਘੱਟ ਹੋ ਜਾਂਦਾ ਹੈ । ਪਰ ਖੁਸ਼ਕ ਪ੍ਰਦੇਸ਼ਾਂ ਤੋਂ ਆਉਣ ਵਾਲੀਆਂ ਪੌਣਾਂ ਆਪਣੇ ਪ੍ਰਭਾਵ ਵਿੱਚ ਆਉਣ ਵਾਲੀਆਂ ਥਾਂਵਾਂ ਦਾ ਤਾਪਮਾਨ ਵਧਾ ਦਿੰਦੀਆਂ ਹਨ ।

6. ਪਰਬਤਾਂ ਦੀ ਦਿਸ਼ਾ-ਜੋ ਪਰਬਤ ਪੌਣਾਂ ਦੀ ਦਿਸ਼ਾ ਦੇ ਉਲਟ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕ ਕੇ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ ਅਤੇ ਤਾਪਮਾਨ ਨੂੰ ਘਟਾਉਂਦੇ ਹਨ । ਪਰ ਇਸ ਦੇ ਉਲਟ ਜੋ ਪਰਬਤ ਪੌਣਾਂ ਦੇ ਸਮਾਨਾਂਤਰ ਹੁੰਦੇ ਹਨ, ਉਹ ਪੌਣਾਂ ਨੂੰ ਰੋਕ ਨਹੀਂ ਸਕਦੇ । ਉਦਾਹਰਨ ਵਜੋਂ ਹਿਮਾਲਿਆ ਪਰਬਤ ਸਮੁੰਦਰ ਤੋਂ ਆਉਣ ਵਾਲੀਆਂ ਪੌਣਾਂ ਨੂੰ ਰੋਕਦਾ ਹੈ, ਪਰ ਅਰਾਵਲੀ ਪਰਬਤ ਇਹਨਾਂ ਨੂੰ ਨਹੀਂ ਰੋਕ ਸਕਦਾ ।

7.ਪਰਬਤਾਂ ਦੀ ਢਲਾਣ-ਪਰਬਤਾਂ ਦੀਆਂ ਜੋ ਢਲਾਣਾਂ ਸੂਰਜ ਦੇ ਸਾਹਮਣੇ ਹੁੰਦੀਆਂ ਹਨ, ਉਹਨਾਂ ਦਾ ਤਾਪਮਾਨ ਵੱਧ ਹੁੰਦਾ ਹੈ | ਪਰ ਜੋ ਢਲਾਣਾਂ ਸੂਰਜ ਤੋਂ ਪਰੇ ਹੁੰਦੀਆਂ ਹਨ, ਉਹਨਾਂ ਦਾ ਤਾਪਮਾਨ ਘੱਟ ਹੁੰਦਾ ਹੈ ।

8. ਮਿੱਟੀ ਦੀ ਕਿਸਮ-ਰੇਤਲੀ ਮਿੱਟੀ ਚੀਕਣੀ ਮਿੱਟੀ ਦੀ ਤੁਲਨਾ ਵਿਚ ਜਲਦੀ ਗਰਮ ਅਤੇ ਜਲਦੀ ਠੰਢੀ ਹੁੰਦੀ ਹੈ । ਇਸ ਲਈ ਰੇਤਲੇ ਦੇਸ਼ਾਂ ਵਿਚ ਦਿਨ ਵਿਚ ਤਾਪਮਾਨ ਵੱਧ ਅਤੇ ਰਾਤ ਨੂੰ ਘੱਟ ਹੋ ਜਾਂਦਾ ਹੈ ।

9. ਬੱਦਲ ਅਤੇ ਵਰਖਾ-ਜਿਨ੍ਹਾਂ ਦੇਸ਼ਾਂ ਵਿਚ ਬੱਦਲ ਜ਼ਿਆਦਾ ਰਹਿੰਦੇ ਹਨ ਅਤੇ ਵਰਖਾ ਵੀ ਜ਼ਿਆਦਾ ਹੁੰਦੀ ਹੈ, ਉੱਥੇ ਤਾਪਮਾਨ ਆਮ ਤੌਰ ‘ਤੇ ਘੱਟ ਰਹਿੰਦਾ ਹੈ| ਅਸਲ ਵਿਚ ਬੱਦਲ ਧਰਤੀ ‘ਤੇ ਸਿੱਧੀ ਧੁੱਪ ਨੂੰ ਪੈਣ ਤੋਂ ਰੋਕਦੇ ਹਨ, ਜਿਸ ਨਾਲ ਤਾਪਮਾਨ ਜ਼ਿਆਦਾ ਨਹੀਂ ਵੱਧਦਾ । ਇਸ ਤਰ੍ਹਾਂ ਵਰਖਾ ਦੇ ਕਾਰਨ ਵੀ ਤਾਪਮਾਨ ਵਿਚ ਕਮੀ ਆ ਜਾਂਦੀ ਹੈ ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

(ਸ) ਹੇਠ ਲਿਖਿਆਂ ਵਿਚ ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਜਿਉਂ-ਜਿਉਂ ਪਹਾੜਾਂ ਦੇ ਉੱਪਰ ਚੜ੍ਹਦੇ ਹਾਂ, ਤਾਪਮਾਨ ……… ਜਾਂਦਾ ਹੈ ।
ਉੱਤਰ-
ਘੱਟਦਾ,

ਪ੍ਰਸ਼ਨ 2.
ਧਰਤੀ ਤੇ ਤਾਪਮਾਨ ਦੇ ਮੁੱਖ ਸੋਮੇ ………. ਅਤੇ ……… ਹਨ ।
ਉੱਤਰ-
ਸੂਰਜ, ਧਰਤੀ ਦੇ ਅੰਦਰੂਨੀ ਭਾਗ,

ਪ੍ਰਸ਼ਨ 3.
ਓਜ਼ੋਨ ਗੈਸ ………. ਕਿਰਨਾਂ ਨੂੰ ਆਪਣੇ ਵਿਚ ਸਮਾ ਲੈਂਦੀ ਹੈ ।
ਉੱਤਰ-
ਪਰਾਬੈਂਗਣੀ,

ਪ੍ਰਸ਼ਨ 4.
ਬਿਜਲੀ ਅਣੁ ………. ਮੰਡਲ ਵਿਚ ਪਾਏ ਜਾਂਦੇ ਹਨ ।
ਉੱਤਰ-
ਆਇਨ ਜਾਂ ਤਾਪ,

ਪ੍ਰਸ਼ਨ 5.
ਵਾਇਰਲੈਂਸ ਸੰਚਾਰ ਪ੍ਰਣਾਲੀ ……… ਤਰੰਗਾਂ ਦੇ ਆਧਾਰ ‘ਤੇ ਕੰਮ ਕਰਦਾ ਹੈ ।
ਉੱਤਰ-
ਰੇਡੀਓ,

ਪ੍ਰਸ਼ਨ 6.
ਵਾਯੂ-ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ……… ਗੈਸ ਦੀ ਹੁੰਦੀ ਹੈ
ਉੱਤਰ-
ਨਾਈਟ੍ਰੋਜਨ ।

ਹੋਰ ਮਹੱਤਵਪੂਰਨ ਪ੍ਰਸ਼ਨ 

ਪ੍ਰਸ਼ਨ 1.
ਵਾਯੂ ਮੰਡਲ ਦੇ ਤੱਤਾਂ (ਅੰਸ਼ਾਂ ਦੇ ਨਾਂ ਦੱਸੋ ।
ਉੱਤਰ-
ਵਾਯੂ ਮੰਡਲ ਦੇ ਮੁੱਖ ਤੱਤ ਜਾਂ ਅੰਸ਼ ਹਵਾ, ਤਾਪਮਾਨ, ਨਮੀ, ਹਵਾ ਦਾ ਦਬਾਅ (ਹਵਾ ਦਾ ਭਾਰ) ਆਦਿ ।

ਪ੍ਰਸ਼ਨ 2.
ਤਾਪਮਾਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਵਾ ਵਿਚ ਵਰਤਮਾਨ ਗਰਮੀ ਦੇ ਅੰਸ਼ ਨੂੰ ਉਸਦਾ ਤਾਪਮਾਨ ਕਿਹਾ ਜਾਂਦਾ ਹੈ । ਹਵਾ ਦੇ ਤਾਪਮਾਨ ਦੀ ਤਰ੍ਹਾਂ ਕਿਸੇ ਵਸਤੂ ਜਾਂ ਜੀਵ ਦੇ ਅੰਦਰ ਵਰਤਮਾਨ ਗਰਮੀ ਦੇ ਅੰਸ਼ ਨੂੰ ਹੀ ਤਾਪਮਾਨ ਕਹਿੰਦੇ ਹਨ | ਤਾਪਮਾਨ ਘੱਟ ਜਾਂ ਜ਼ਿਆਦਾ ਹੁੰਦਾ ਰਹਿੰਦਾ ਹੈ ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

ਪ੍ਰਸ਼ਨ 3.
ਵਾਯੂ ਮੰਡਲ ਦੀਆਂ ਹੇਠ ਲਿਖੀਆਂ ਗੈਸਾਂ ਦਾ ਮਹੱਤਵ ਦੱਸੋਨਾਈਟਰੋਜਨ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ।
ਉੱਤਰ-
ਨਾਈਟਰੋਜਨ-ਨਾਈਟਰੋਜਨ ਜ਼ਿਆਦਾਤਰ ਵਾਯੂ ਮੰਡਲ ਦੀਆਂ ਹੇਠਲੀਆਂ ਪਰਤਾਂ ਵਿਚ ਪਾਈ ਜਾਂਦੀ ਹੈ । ਇਹ ਗੈਸ ਰੁੱਖ-ਪੌਦਿਆਂ ਨੂੰ ਮਰਨ ਤੋਂ ਬਚਾਉਂਦੀ ਹੈ ।
ਆਕਸੀਜਨ-ਆਕਸੀਜਨ ਜੀਵ-ਜੰਤੂਆਂ ਦੀ ਰੱਖਿਆ ਕਰਦੀ ਹੈ । ਇਸਦੇ ਬਿਨਾਂ ਜੀਵ-ਜੰਤੂ ਜਿਊਂਦੇ ਨਹੀਂ ਰਹਿ ਸਕਦੇ । ਕਾਰਬਨ ਡਾਈਆਕਸਾਈਡ-ਕਾਰਬਨ ਡਾਈਆਕਸਾਈਡ ਗੈਸ ਰੁੱਖ-ਪੌਦਿਆਂ ਦਾ ਉਸੇ ਤਰ੍ਹਾਂ ਪਾਲਣ ਕਰਦੀ ਹੈ, ਜਿਸ ਤਰ੍ਹਾਂ ਆਕਸੀਜਨ ਜੀਵ-ਜੰਤੂਆਂ ਦਾ । ਇਹ ਧਰਤੀ ਦੇ ਚਾਰੇ ਪਾਸੇ ਇਕ ਕੰਬਲ ਦਾ ਕੰਮ ਕਰਦੀ ਹੈ ਅਤੇ ਵਾਯੂ ਮੰਡਲ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ ।

ਪ੍ਰਸ਼ਨ 4.
ਵਾਯੂ ਮੰਡਲ ਵਿਚ ਜਲ ਕਣਾਂ ਦਾ ਕੀ ਮਹੱਤਵ ਹੈ ?
ਉੱਤਰ-
ਵਾਯੂ ਮੰਡਲ ਵਿਚ ਜਲ ਕਣਾਂ ਦਾ ਮਹੱਤਵਪੂਰਨ ਸਥਾਨ ਹੈ । ਇਹ ਜਲਵਾਯੂ ਵਿਚ ਪਰਿਵਰਤਨ ਲਿਆਉਣ ਵਿਚ ਬਹੁਤ ਕੰਮ ਕਰਦੇ ਹਨ ।

ਪ੍ਰਸ਼ਨ 5.
ਸੰਵਹਿਣ ਤੋਂ ਕੀ ਭਾਵ ਹੈ ?
ਉੱਤਰ-
ਹਵਾ ਗਰਮ ਹੋ ਕੇ ਫੈਲਦੀ ਹੈ ਅਤੇ ਹਲਕੀ ਹੋ ਕੇ ਉੱਪਰ ਉੱਠਣ ਲੱਗਦੀ ਹੈ । ਠੰਢੀ ਹਵਾ ਭਾਰੀ ਹੋਣ ਕਾਰਨ ਹੇਠਾਂ ਬੈਠ ਜਾਂਦੀ ਹੈ । ਇਸ ਤਰ੍ਹਾਂ ਉੱਪਰ ਉੱਠਦੀ ਗਰਮ ਹਵਾ ਦਾ ਸਥਾਨ ਠੰਢੀ ਹਵਾ ਲੈ ਲੈਂਦੀ ਹੈ । ਇਸ ਹਵਾ ਦੇ ਚੱਕਰ ਨੂੰ ਸੰਵਹਿਣ ਕਹਿੰਦੇ ਹਨ ।

ਪ੍ਰਸ਼ਨ 6.
ਜਿਉਂ-ਜਿਉਂ ਅਸੀਂ ਪਹਾੜਾਂ ‘ਤੇ ਉੱਪਰ ਚੜ੍ਹਦੇ ਹਾਂ, ਤਾਪਮਾਨ ਘੱਟਦਾ ਜਾਂਦਾ ਹੈ । ਕਿਉਂ ?
ਉੱਤਰ-
ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ, ਤਾਪਮਾਨ ਘੱਟਦਾ ਜਾਂਦਾ ਹੈ । ਉੱਚਾਈ ਦੇ ਨਾਲ ਤਾਪਮਾਨ ਦੇ ਘਟਣ ਦਾ ਕਾਰਨ ਇਹ ਹੈ ਕਿ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ ਅਤੇ ਫਿਰ ਵਾਯੂ ਮੰਡਲ ਗਰਮ ਹੁੰਦਾ ਹੈ । ਇਸ ਲਈ ਧਰਤੀ ਦੀ ਸਤਹਿ ਦੇ ਨੇੜੇ ਦਾ ਵਾਯੂ ਮੰਡਲ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਉੱਪਰ ਵਾਲਾ ਘੱਟ ਗਰਮ ਹੁੰਦਾ ਹੈ । ਇਹੀ ਕਾਰਨ ਹੈ ਕਿ ਜਿਉਂ-ਜਿਉਂ ਅਸੀਂ ਪਹਾੜਾਂ ‘ਤੇ ਉੱਪਰ ਚੜ੍ਹਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ ।

ਪ੍ਰਸ਼ਨ 7.
ਤਾਪਮਾਨ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਸੂਰਜ ਅਤੇ ਧਰਤੀ ਦਾ ਅੰਦਰੂਨੀ ਭਾਗ, ਤਾਪਮਾਨ ਦੇ ਦੋ ਮੁੱਖ ਸੋਮੇ ਹਨ । ਪਰ ਇਹਨਾਂ ਵਿਚੋਂ ਸੂਰਜ ਨੂੰ ਤਾਪਮਾਨ ਦਾ ਮੁੱਖ ਸੋਮਾ ਮੰਨਿਆ ਜਾਂਦਾ ਹੈ । ਜਿੰਨੀ ਗਰਮੀ ਅਤੇ ਤਾਪ ਸੂਰਜ ਵਿਚ ਹੈ, ਉੱਨੀ ਗਰਮੀ ਅਤੇ ਤਾਪ ਕਿਸੇ ਦੂਜੇ ਸੋਮੇ ਵਿਚ ਨਹੀਂ । ਸੂਰਜ ਦੇ ਬਾਹਰੀ ਸਿਰਿਆਂ ਦਾ ਤਾਪਮਾਨ 6000° ਸੈਂਟੀਗੇਡ ਦੇ ਲਗਪਗ ਹੈ ।

ਇਸ ਦੇ ਕੇਂਦਰ ਵਿਚ ਤਾਪਮਾਨ ਹੋਰ ਵੀ ਵੱਧ ਹੈ । ਧਰਤੀ ‘ਤੇ ਸਾਰਾ ਜੀਵਨ ਸੂਰਜ ਦੇ ਤਾਪਮਾਨ ਗਰਮੀ ਦੇ ਕਾਰਨ ਹੀ ਹੈ, ਜਦ ਕਿ ਧਰਤੀ ਨੂੰ ਇਸ ਗਰਮੀ ਦਾ
ਕੇਵਲ ਥੋੜ੍ਹਾ ਜਿਹਾ ਅੰਸ਼ (2 ਅਰਬਵਾਂ ਭਾਗ ਹੀ ਪ੍ਰਾਪਤ ਹੁੰਦਾ ਹੈ । ਇਸ ਗੱਲ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੂਰਜ ਵਿੱਚ ਕਿੰਨੀ ਜ਼ਿਆਦਾ ਗਰਮੀ ਹੋਵੇਗੀ ।

PSEB 7th Class Social Science Solutions Chapter 3 ਵਾਯੂਮੰਡਲ ਅਤੇ ਤਾਪਮਾਨ

ਪ੍ਰਸ਼ਨ 8.
ਸੈਲਸੀਅਸ ਅਤੇ ਫਾਰਨਹੀਟ ਵਿਚ ਕੀ ਅੰਤਰ ਹੈ ?
ਉੱਤਰ-
ਤਾਪਮਾਨ ਮਾਪਣ ਲਈ ਦੋ ਪੈਮਾਨੇ ਪ੍ਰਯੋਗ ਵਿਚ ਲਿਆਏ ਜਾਂਦੇ ਹਨ-ਸੈਲਸੀਅਸ ਅਤੇ ਫਾਰਨਹੀਟ ।

  1. ਸੈਲਸੀਅਸ ਪੈਮਾਨੇ ਦੇ ਅਨੁਸਾਰ ਪਾਣੀ 0° ‘ਤੇ ਜੰਮ ਜਾਂਦਾ ਹੈ । ਪਰ ਫਾਰਨਹੀਟ ਪੈਮਾਨੇ ਦੇ ਅਨੁਸਾਰ 32° ਤੇ ਜੰਮਦਾ ਹੈ ।
  2. ਸੈਲਸੀਅਸ ਦੇ ਅਨੁਸਾਰ ਪਾਣੀ 100° ‘ਤੇ ਉਬਲਦਾ ਹੈ ਜਦਕਿ ਫਾਰਨਹੀਟ ਦੇ ਅਨੁਸਾਰ ਇਹ 212° ਤੇ ਉਬਲਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ –

ਪ੍ਰਸ਼ਨ 1.
ਵਾਯੂਮੰਡਲ ਦੇ ਸਭ ਤੋਂ ਹੇਠਲੇ ਭਾਗ ਨੂੰ ਅਸ਼ਾਂਤ ਮੰਡਲ ਕਹਿੰਦੇ ਹਨ ।
ਉੱਤਰ-
(✓)

ਪ੍ਰਸ਼ਨ 2.
ਵਾਯੂਮੰਡਲ ਵਿੱਚ ਜਲ-ਕਣਾਂ ਦਾ ਕੋਈ ਮਹੱਤਵ ਨਹੀਂ ਹੈ ।
ਉੱਤਰ-
(✗)

ਪ੍ਰਸ਼ਨ 3.
ਕਿਸੇ ਸਥਾਨ ਉੱਪਰ ਮੌਸਮ ਲੰਮੇ ਸਮੇਂ ਤੱਕ ਇੱਕੋ ਜਿਹਾ ਰਹਿੰਦਾ ਹੈ ।
ਉੱਤਰ-
(✗)

ਪ੍ਰਸ਼ਨ 4.
ਸਮੁੰਦਰ ਦੇ ਨਜ਼ਦੀਕੀ ਸਥਾਨਾਂ ਉਪਰ ਤਾਪਮਾਨ ਇੱਕ ਸਮਾਨ ਰਹਿੰਦਾ ਹੈ ।
ਉੱਤਰ-
(✓)

(ਅ) ਸਹੀ ਮਿਲਾਨ ਕਰੋ –

1. ਭੂ-ਮੱਧ ਰੇਖਾ (i) ਘੱਟ ਤਾਪਮਾਨ
2. ਉੱਚੇ ਸਥਾਨ (ii) ਹਵਾ ਦਾ ਪ੍ਰਦੂਸ਼ਣ
3. ਸਮੋਗ (Smog) (iii) ਹਵਾ ਚੱਕਰ
4. ਸੰਵਹਿਣ (iv) ਵਧੇਰੇ ਤਾਪਮਾਨ ॥

ਉੱਤਰ-

1. ਭੂ-ਮੱਧ ਰੇਖਾ (iv) ਵਧੇਰੇ ਤਾਪਮਾਨ
2. ਉੱਚੇ ਸਥਾਨ (i) ਘੱਟ ਤਾਪਮਾਨ
3. ਸਮੋਗ (Smog) (ii) ਹਵਾ ਦਾ ਪ੍ਰਦੂਸ਼ਣ
4. ਸੰਵਹਿਣ (iii) ਹਵਾ ਚੱਕਰ ।

(ਇ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਧਰਤੀ ਦੇ ਦੁਆਲੇ ਇਕ ਗੈਸ ਕੰਬਲ ਦਾ ਕੰਮ ਕਰਦੀ ਹੈ । ਕੀ ਤੁਸੀਂ ਇਸਦਾ ਨਾਂ ਦੱਸ ਸਕਦੇ ਹੋ ?
(i) ਆਕਸੀਜਨ
(ii) ਨਾਈਟ੍ਰੋਜਨ
(iii) ਕਾਰਬਨ-ਡਾਈਆਕਸਾਈਡ ।
ਉੱਤਰ-
(iii) ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 2.
ਵਾਯੂ ਮੰਡਲ ਦੀ ਕਿਹੜੀ ਸਤਹਿ ਵਿਚ ਮੌਸਮੀ ਕਿਰਿਆਵਾਂ ਹੁੰਦੀਆਂ ਹਨ ?
(i) ਸਮਤਾਪ ਮੰਡਲ
(ii) ਅਸ਼ਾਂਤੀ ਮੰਡਲ
(iii) ਮੱਧ ਮੰਡਲ ।
ਉੱਤਰ-
(ii) ਅਸ਼ਾਂਤੀ ਮੰਡਲ ।

ਪ੍ਰਸ਼ਨ 3.
ਹੇਠਾਂ ਲਿਖਿਆਂ ਵਿਚੋਂ ਕਿਹੜੇ ਭੂ-ਭਾਗ ਵਿਚ ਤਾਪਮਾਨ ਸਮ ਰਹਿੰਦਾ ਹੈ ?
(i) ਪਰਬਤੀ ਪ੍ਰਦੇਸ਼
(ii) ਮੈਦਾਨੀ ਭਾਗ
(iii) ਸਮੁੰਦਰ ਤੱਟੀ ਪ੍ਰਦੇਸ਼ ॥
ਉੱਤਰ-
(iii) ਸਮੁੰਦਰ ਤੱਟੀ ਦੇਸ਼ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

Punjab State Board PSEB 7th Class Social Science Book Solutions Geography Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ Textbook Exercise Questions and Answers.

PSEB Solutions for Class 7 Social Science Geography Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

Social Science Guide for Class 7 PSEB ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ Textbook Questions, and Answers

ਅਭਿਆਸ ਦੇ ਪ੍ਰਸ਼ਨ ਦੇ
(ਉ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਲਿਖੋ –

ਪ੍ਰਸ਼ਨ 1.
ਧਰਤੀ ਦੇ ਕਿੰਨੇ ਖੋਲ ਹਨ ? ਇਨ੍ਹਾਂ ਦੇ ਨਾਂ ਦੱਸੋ ।
ਉੱਤਰ-
ਧਰਤੀ ਦੀਆਂ ਤਿੰਨ ਪਰਤਾਂ ਹਨ- ਥਲ ਮੰਡਲ, ਮੈਂਟਲ ਅਤੇ ਕੇਂਦਰੀ ਭਾਗ । ਇਨ੍ਹਾਂ ਨੂੰ ਕ੍ਰਮਵਾਰ ਸਿਆਲ, ਸੀਮਾ ਅਤੇ ਨਾਈਫ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਧਰਤੀ ‘ਤੇ ਕਿੰਨੇ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ ?
ਉੱਤਰ-
ਧਰਤੀ ‘ਤੇ ਕਈ ਪ੍ਰਕਾਰ ਦੀਆਂ ਚੱਟਾਨਾਂ ਪਾਈਆਂ ਜਾਂਦੀਆਂ ਹਨ । ਨਿਰਮਾਣ ਦੇ ਆਧਾਰ ‘ਤੇ ਚੱਟਾਨਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ-ਅਰਾਨੀ ਚੱਟਾਨਾਂ, ਤਲਛੱਟੀ ਜਾਂ ਤਹਿਦਾਰ ਚੱਟਾਨਾਂ ਅਤੇ ਰੁਪਾਂਤਰਿਤ ਚੱਟਾਨਾਂ ।

ਪ੍ਰਸ਼ਨ 3.
ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ ।
ਉੱਤਰ-
ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਮੈਂਟਲ ਭਾਗ ਹੈ । ਇਸ ਦੀ ਔਸਤਨ ਮੋਟਾਈ 2900 ਕਿਲੋਮੀਟਰ ਹੈ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਪ੍ਰਸ਼ਨ 4.
ਧਰਤੀ ਦੀ ਸਿਆਲ ਪਰਤ ਨੂੰ ਇਸ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ?
ਉੱਤਰ-
ਧਰਤੀ ਦੀ ਸਿਆਲ ਪਰਤ ਵਿਚ ਸਿਲੀਕਾਂ (Si) ਅਤੇ ਐਲੂਮੀਨੀਅਮ (Al) ਤੱਤਾਂ ਦੀ ਬਹੁਤਾਤ ਹੈ । ਇਸੇ ਕਾਰਨ ਇਸ ਪਰਤ ਨੂੰ ਸਿਆਲ (Si + Al = SIAL) ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਆਖਦੇ ਹਨ ? ਇਹ ਕਿਹੜੇ-ਕਿਹੜੇ ਤੱਤਾਂ ਦੀ ਬਣੀ ਹੋਈ ਹੈ ?
ਉੱਤਰ-
ਧਰਤੀ ਦੇ ਅੰਦਰੂਨੀ ਭਾਗ ਨੂੰ “ਨਾਈਫ” ਕਹਿੰਦੇ ਹਨ । ਇਹ ਪਰਤ ਨਿੱਕਲ ਅਤੇ ਲੋਹੇ ਤੋਂ ਬਣੀ ਹੋਈ ਹੈ ।

ਪ੍ਰਸ਼ਨ 6.
ਧਰਤੀ ਨੂੰ ਭੋਂ-ਖੁਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਧਰਤੀ ਨੂੰ ਹੇਠਾਂ ਲਿਖੇ ਢੰਗਾਂ ਦੁਆਰਾ ਭੋਂ-ਖੁਰਨ ਤੋਂ ਬਚਾਇਆ ਜਾ ਸਕਦਾ ਹੈ-

  1. ਵੱਧ ਤੋਂ ਵੱਧ ਦਰੱਖ਼ਤ ਲਗਾ ਕੇ,
  2. ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ,
  3. ਪਸ਼ੂ ਚਰਾਉਣਾ ਘਟਾ ਕੇ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ

ਪ੍ਰਸ਼ਨ 1.
ਅਗਨੀ ਚੱਟਾਨਾਂ ਕਿਸ ਨੂੰ ਆਖਦੇ ਹਨ ? ਇਹ ਕਿੰਨੇ ਪ੍ਰਕਾਰ ਦੀਆਂ ਹਨ ? ਅੰਤਰਵੇਧੀ ਚੱਟਾਨਾਂ ਬਾਰੇ ਲਿਖੋ ।
ਉੱਤਰ-
ਅਗਨੀ ਚੱਟਾਨ ਉਹ ਚੱਟਾਨ ਹੈ ਜਿਸਦਾ ਨਿਰਮਾਣ ਮੈਗਮਾ ਅਤੇ ਲਾਵੇ ਦੇ ਠੰਢਾ ਹੋਣ ਨਾਲ ਹੋਇਆ ਹੈ । ਇਹ ਚੱਟਾਨਾਂ ਦੋ ਪ੍ਰਕਾਰ ਦੀਆਂ ਹਨ- ਅੰਤਰਵੇਧੀ ਚੱਟਾਨਾਂ ਅਤੇ ਬਾਹਰਵੇਧੀ ਚੱਟਾਨਾਂ ‘ ਅੰਤਰਵੇਧੀ ਚੱਟਾਨਾਂ-ਕਦੇ-ਕਦੇ ਮੈਗਮਾ ਧਰਤੀ ਦੇ ਅੰਦਰ ਹੀ ਹੌਲੀ-ਹੌਲੀ ਠੰਢਾ ਹੋ ਕੇ ਜੰਮ ਜਾਂਦਾ ਹੈ । ਇਸ ਪ੍ਰਕਾਰ ਬਣੀਆਂ ਚੱਟਾਨਾਂ ਨੂੰ ਅੰਤਰਵੇਧੀ ਚੱਟਾਨਾਂ ਕਹਿੰਦੇ ਹਨ । ਇਹ ਚੱਟਾਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਪਾਤਾਲੀ ਅਗਨੀ ਚੱਟਾਨਾਂ ਅਤੇ ਮੱਧਵਰਤੀ ਅਗਨੀ ਚੱਟਾਨਾਂ ।

  1. ਪਾਤਾਲੀ ਅਗਨੀ ਚੱਟਾਨਾਂ-ਜਦੋਂ ਧਰਤੀ ਦੇ ਅੰਦਰੂਨੀ ਭਾਗ ਵਿਚ ਮੈਗਮਾ ਬਹੁਤ ਜ਼ਿਆਦਾ ਡੂੰਘਾਈ ‘ਤੇ ਚੱਟਾਨ ਦਾ ਰੂਪ ਧਾਰਨ ਕਰ ਲੈਂਦਾ ਹੈ, ਤਾਂ ਉਸ ਚੱਟਾਨ ਨੂੰ ਪਾਤਾਲੀ ਅਗਨੀ ਚੱਟਾਨ ਕਿਹਾ ਜਾਂਦਾ ਹੈ । ਨਾਈਟ ਇਸੇ ਪ੍ਰਕਾਰ ਦੀ ਚੱਟਾਨ ਹੈ ।
  2. ਮੱਧਵਰਤੀ ਅਗਨੀ ਚੱਟਾਨਾਂ-ਕਦੀ-ਕਦੀ ਮੈਗਮਾ ਧਰਤੀ ਦੇ ਮੱਧ ਭਾਗਾਂ ਦੀਆਂ ਦਰਾੜਾਂ ਵਿਚ ਜੰਮ ਜਾਂਦਾ ਹੈ । ਇਸ ਪ੍ਰਕਾਰ ਜਿਹੜੀਆਂ ਚੱਟਾਨਾਂ ਬਣਦੀਆਂ ਹਨ ਉਨ੍ਹਾਂ ਨੂੰ ਮੱਧਵਰਤੀ ਅਗਨੀ ਚੱਟਾਨਾਂ ਕਹਿੰਦੇ ਹਨ । ਡਾਈਕ ਅਤੇ ਸਿਲ ਇਨ੍ਹਾਂ ਚੱਟਾਨਾਂ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 2.
ਤਹਿਦਾਰ ਚੱਟਾਨਾਂ ਕਿਸ ਨੂੰ ਆਖਦੇ ਹਨ ਅਤੇ ਇਹ ਕਿੰਨੇ ਪ੍ਰਕਾਰ ਦੀਆਂ ਹਨ ?
ਉੱਤਰ-
ਤਹਿਦਾਰ ਤਲਛੱਟੀ ਚੱਟਾਨਾਂ ਉਹ ਚੱਟਾਨਾਂ ਹਨ ਜਿਹੜੀਆਂ ਪਰਤਾਂ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ । ਇਹ ਅਨਾਛਾਦਨ ਦੇ ਕਾਰਕਾਂ ਦੀ ਜਮਾਂ ਕਿਰਿਆ ਨਾਲ ਬਣਦੀਆਂ ਹਨ । ਇਹ ਜਮਾਉ ਧਰਤੀ ਦੇ ਹੇਠਲੇ ਸਥਾਨਾਂ ‘ਤੇ ਪਾਏ ਜਾਂਦੇ ਹਨ । ਧਰਤੀ ਦੇ ਤਲ ‘ਤੇ ਵਰਖਾ, ਹਵਾ, ਗਰਮੀ, ਸਰਦੀ, ਨਦੀ ਅਤੇ ਹਿਮ ਨਦੀ ਦੇ ਕਾਰਨ ਚੱਟਾਨਾਂ ਟੁੱਟਦੀਆਂ ਰਹਿੰਦੀਆਂ ਹਨ।ਨਦੀਆਂ-ਨਾਲੇ ਇਨ੍ਹਾਂ ਟੁੱਟੀਆਂ ਹੋਈਆਂ ਚੱਟਾਨਾਂ ਦੇ ਮਾਦੇ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦੇ ਹਨ । ਜਦੋਂ ਇਹ ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ ਨਦੀਆਂ-ਨਾਲੇ ਸਮੁੰਦਰ ਵਿਚ ਜਾ ਕੇ ਡਿੱਗਦੇ ਹਨ ਤਾਂ ਸਾਰਾ ਤਲਛੱਟ ਸਮੁੰਦਰ ਦੀ ਤਹਿ ਵਿਚ ਜਮਾਂ ਹੋ ਜਾਂਦਾ ਹੈ |ਹਵਾ ਵੀ ਚੱਟਾਨੀ ਸਾਮੱਗਰੀ ਨੂੰ ਉਡਾ ਕੇ ਸਮੁੰਦਰ ਵਿਚ ਸੁੱਟਦੀ ਹੈ ।

ਸਮੁੰਦਰ ਵਿਚ ਜਮਾਂ ਹੋਣ ਵਾਲੀ ਇਸ ਸਾਮੱਗਰੀ ਨੂੰ ਤਲਛੱਟ ਜਾਂ ਤਹਿਦਾਰ (ਅਵਸਾਦ) ਕਹਿੰਦੇ ਹਨ । ਸਮਾਂ ਬੀਤਣ ਦੇਨਾਲ-ਨਾਲ ਨਦੀਆਂ ਤਲਛੱਟ ਦੀਆਂ ਪਰਤਾਂ ‘ਤੇ ਪਰਤਾਂ ਵਿਛਾਉਂਦੀਆਂ ਰਹਿੰਦੀਆਂ ਹਨ । ਲੱਖਾਂ ਸਾਲਾਂ ਦੇ ਬਾਅਦ ਦਬਾਅ ਦੇ ਕਾਰਨ ਤਲਛੱਟ ਦੀਆਂ ਪਰਤਾਂ ਕਠੋਰ ਹੋ ਜਾਂਦੀਆਂ ਹਨ ਅਤੇ ਤਲਛੱਟੀ ਜਾਂ ਤਹਿਦਾਰ ਚੱਟਾਨਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਰਚਨਾ ਦੇ ਆਧਾਰ ‘ਤੇ ਤਲਛੱਟੀ ਚੱਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਜੈਵਿਕ ਅਤੇ ਅਜੈਵਿਕ ।
PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ 1

ਪ੍ਰਸ਼ਨ 3.
ਰੂਪਾਂਤਰਿਤ ਚੱਟਾਨਾਂ ਬਾਰੇ ਲਿਖੋ ਅਤੇ ਇਨ੍ਹਾਂ ਚੱਟਾਨਾਂ ਦੀਆਂ ਪ੍ਰਮੁੱਖ ਉਦਾਹਰਨਾਂ ਦਿਓ ।
ਉੱਤਰ-
ਧਰਤੀ ਦੇ ਅੰਦਰ ਪਾਏ ਜਾਣ ਵਾਲੇ ਤਾਪ ਅਤੇ ਦਬਾਓ ਜਾਂ ਦੋਨਾਂ ਦੇ ਸਾਂਝੇ ਪ੍ਰਭਾਵ ਦੇ ਕਾਰਨ ਅਗਨੀ ਅਤੇ ਤਹਿਦਾਰ ਚੱਟਾਨਾਂ ਦੇ ਰੰਗ, ਰੂਪ, ਬਨਾਵਟ, ਕਠੋਰਤਾ ਆਦਿ ਵਿਚ ਪਰਿਵਰਤਨ ਆ ਜਾਂਦਾ ਹੈ । ਇਨ੍ਹਾਂ ਪਰਿਵਰਤਨਾਂ ਦੇ ਕਾਰਨ ਮੂਲ ਤੌਰ ‘ਤੇ ਬਦਲ ਜਾਣ ਵਾਲੀਆਂ ਇਨ੍ਹਾਂ ਚੱਟਾਨਾਂ ਨੂੰ ਰੂਪਾਂਤਰਿਤ ਚੱਟਾਨਾਂ ਕਹਿੰਦੇ ਹਨ । ਰੂਪਾਂਤਰਨ ਦੋ ਤਰ੍ਹਾਂ ਦਾ ਹੁੰਦਾ ਹੈ, ਤਾਪੀ ਅਤੇ ਖੇਤਰੀ । ਤਾਪੀ ਰੂਪਾਂਤਰਨ-ਜਦੋਂ ਤਰੇੜਾਂ ਅਤੇ ਨਾਲੀਆਂ ਆਦਿ ਵਿਚ ਵਹਿੰਦਾ ਹੋਇਆ ਮੈਗਮਾ ਚੱਟਾਨਾਂ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਹ ਆਪਣੇ ਉੱਚ ਤਾਪਮਾਨ ਦੇ ਕਾਰਨ, ਉਨ੍ਹਾਂ ਨੂੰ ਪਿਘਲਾਂ ਦਿੰਦਾ ਹੈ ਇਸਨੂੰ ਤਾਪੀ ਰੂਪਾਂਤਰਨ ਕਹਿੰਦੇ ਹਨ । ਖੇਤਰੀ ਰੂਪਾਂਤਰਨ-ਕਿਸੇ ਵੱਡੇ ਖੇਤਰ ਵਿਚ ਉੱਪਰਲੀਆਂ ਚੱਟਾਨਾਂ ਦੇ ਬਹੁਤ ਜ਼ਿਆਦਾ ਦਬਾਓ ਦੇ ਕਾਰਨ ਚੱਟਾਨਾਂ ਦੇ ਮੂਲ ਰੂਪ ਵਿਚ ਜੋ ਪਰਿਵਰਤਨ ਹੁੰਦਾ ਹੈ ਇਸਨੂੰ ਖੇਤਰੀ ਰੂਪਾਂਤਰਨ ਕਿਹਾ ਜਾਂਦਾ ਹੈ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਉਦਾਹਰਨ-

ਮੂਲ ਚੱਟਾਨਾਂ ਰੂਪਾਂਤਰਿਤ ਚੱਟਾਨਾਂ
ਅਬਰਕ ਸ਼ਿਸ਼ਟ
ਬਿਮੀਨਸ ਕੋਲਾ ਐਂਥਰੇਸਾਈਟ ਕੋਲਾ
ਸ਼ੈਲ ਸਲੇਟ
ਗੈਬਰੇ ਸਰਪੈਨਟਾਈਨ
ਰੇਤ ਪੱਥਰ ਕਵਾਰਟਜ਼ਾਇਟ
ਪੀਟ ਕੋਲਾ

ਪ੍ਰਸ਼ਨ 4.
ਧਰਤੀ ਵਿਚ ਮਿਲਣ ਵਾਲੇ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ ।
ਉੱਤਰ-
ਧਰਤੀ ਵਿਚ ਮਿਲਣ ਵਾਲੇ ਖਣਿਜਾਂ ਨੂੰ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ –

  1. ਧਾਤਵੀ ਖਣਿਜ-ਇਨ੍ਹਾਂ ਖਣਿਜਾਂ ਵਿਚ ਧਾਤੁ ਦੇ ਅੰਸ਼ ਹੁੰਦੇ ਹਨ , ਜਿਵੇਂ ਲੋਹਾ, ਤਾਂਬਾ, ਟਿਨ, ਐਲੂਮੀਨੀਅਮ, ਸੋਨਾ, ਚਾਂਦੀ ਆਦਿ ਖਣਿਜ ਧਾਤਵੀ ਖਣਿਜ ਹਨ ।
  2. ਅਧਾਤਵੀ ਖਣਿਜ-ਇਨ੍ਹਾਂ ਖਣਿਜਾਂ ਵਿਚ ਧਾਤੂ ਦੇ ਅੰਸ਼ ਨਹੀਂ ਹੁੰਦੇ ; ਜਿਵੇਂ ਸਲਫਰ, (ਗੰਧਕ), ਅਬਰਕ, ਜਿਪਸਮ, ਫ਼ਾਸਫੇਟ, ਪੋਟਾਸ਼ ਆਦਿ ਅਧਾਤਵੀ ਖਣਿਜ ਹਨ ।
  3. ਸ਼ਕਤੀ ਖਣਿਜ-ਇਨ੍ਹਾਂ ਖਣਿਜਾਂ ਨਾਲ ਬਾਲਣ ਸ਼ਕਤੀ ਅਤੇ ਊਰਜਾ ਪ੍ਰਾਪਤ ਹੁੰਦੀ ਹੈ । ਇਸ ਊਰਜਾ ਨਾਲ ਕਾਰਖ਼ਾਨੇ, ਮੋਟਰ ਗੱਡੀਆਂ ਆਦਿ ਚਲਾਈਆਂ ਜਾਂਦੀਆਂ ਹਨ । ਇਨ੍ਹਾਂ , ਖਣਿਜਾਂ ਵਿਚ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਸ਼ਾਮਲ ਹਨ ।

ਪ੍ਰਸ਼ਨ 5.
ਅਬਰਕ ਕਿਸ ਪ੍ਰਕਾਰ ਦਾ ਖਣਿਜ ਹੈ ? ਇਹ ਕਿਹੜੇ ਕੰਮ ਆਉਂਦਾ ਹੈ ?
ਉੱਤਰ-
ਅਬਰਕ ਇਕ ਅਧਾਤਵੀ ਖਣਿਜ ਹੈ । ਇਸਦੇ ਬਹੁਤ ਸਾਰੇ ਲਾਭ ਹੋਣ ਦੇ ਕਾਰਨ ਇਹ ਇਕ ਮਹੱਤਵਪੂਰਨ ਖਣਿਜ ਬਣ ਗਿਆ ਹੈ ।

  • ਇਸ ਖਣਿਜ ਦਾ ਜ਼ਿਆਦਾਤਰ ਪ੍ਰਯੋਗ ਬਿਜਲੀ ਦਾ ਸਾਮਾਨ ਬਣਾਉਣ ਵਿਚ ਕੀਤਾ ਜਾਂਦਾ ਹੈ ।
  • ਇਸ ਦਾ ਉਪਯੋਗ ਲੈਂਪ ਦੀਆਂ ਚਿਮਨੀਆਂ, ਰੰਗ-ਰੋਗਨ, ਰਬੜ, ਕਾਗਜ਼, ਦਵਾਈਆਂ, ਮੋਟਰਾਂ, ਪਾਰਦਰਸ਼ੀ ਚਾਦਰਾਂ ਆਦਿ ਦੇ ਨਿਰਮਾਣ ਵਿਚ ਵੀ ਕੀਤਾ ਜਾਂਦਾ ਹੈ ।
  • ਅਬਰਕ ਦੀਆਂ ਪਤਲੀਆਂ ਸ਼ੀਟਾਂ, ਬਿਜਲੀ ਦੀਆਂ ਮੋਟਰਾਂ ਅਤੇ ਗਰਮ ਕਰਨ ਵਾਲੀਆਂ ਵਸਤਾਂ ਵਿਚ ਤਾਪ ਨਸ਼ਟ ਹੋਣ ਅਤੇ ਕਰੰਟ ਲੱਗਣ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਹਨ ।

ਪ੍ਰਸ਼ਨ 6.
ਤਰਲ ਸੋਨਾ ਕਿਸ ਨੂੰ ਆਖਦੇ ਹਨ ? ਇਸ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਤਰਲ ਸੋਨਾ ਖਣਿਜ ਤੇਲੇ ਨੂੰ ਕਿਹਾ ਜਾਂਦਾ ਹੈ । ਇਸ ਨੂੰ ਇਹ ਨਾਂ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਹ ਇਕ ਖਣਿਜ ਹੈ ਅਤੇ ਬਹੁਤ ਹੀ ਉਪਯੋਗੀ ਹੈ । ਇਸ ਨੂੰ ਪੈਟਰੋਲੀਅਮ ਜਾਂ ਚਾਲਕ ਸ਼ਕਤੀ ਵੀ ਕਹਿੰਦੇ ਹਨ । ਕਿਉਂਕਿ ਖਣਿਜਾਂ ਦੀ ਤਰ੍ਹਾਂ ਇਸ ਨੂੰ ਧਰਤੀ ਵਿਚੋਂ ਕੱਢਿਆ ਜਾਂਦਾ ਹੈ । ਇਸ ਕਰਕੇ ਇਸਨੂੰ ਖਣਿਜ ਤੇਲ ਕਿਹਾ ਜਾਂਦਾ ਹੈ । ਇਸ ਨੂੰ ਪੈਟਰੋਲੀਅਮ ਦਾ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਦੋ ਸ਼ਬਦਾਂ-‘ਪੈਟਰੋ’ ਅਤੇ ‘ਉਲੀਅਮ` ਦੇ ਜੋੜ ਨਾਲ ਬਣਿਆ ਹੈ । ਲਾਤੀਨੀ ਭਾਸ਼ਾ ਵਿਚ ਪੈਟਰੋ ਦਾ ਅਰਥ ਹੈ ਚੱਟਾਨ ਅਤੇ ਉਲੀਅਮ ਦਾ ਅਰਥ ਹੈ ਤੇਲ । ਇਸ ਪ੍ਰਕਾਰ ਪੈਟਰੋਲੀਅਮ ਦਾ ਸ਼ਬਦੀ ਅਰਥ ਚੱਟਾਨ ਤੋਂ ਪ੍ਰਾਪਤ ਹੋਣ ਵਾਲੇ ਖਣਿਜ ਤੇਲ ਤੋਂ ਹੈ । ਇਹ ਬਨਸਪਤੀ ਅਤੇ ਮਰੇ ਹੋਏ ਜੀਵਜੰਤੂਆਂ ਦੇ ਪਰਤਦਾਰ ਚੱਟਾਨਾਂ ਵਿਚਾਲੇ ਦੱਬੇ ਜਾਣ ਨਾਲ ਬਣਿਆ ਹੈ ।

ਸ਼ਨ 7.
ਧਰਤੀ ‘ਤੇ ਮਿੱਟੀ ਦੀ ਕੀ ਮਹੱਤਤਾ ਹੈ ? ਇਸ ਦੇ ਬਾਰੇ ਲਿਖੋ ।
ਉੱਤਰ-
ਮਿੱਟੀ ਇਕ ਬਹੁਤ ਹੀ ਮਹੱਤਵਪੂਰਨ ਭੂਮੀ ਸਾਧਨ ਹੈ । ਮਿੱਟੀ ਦੀ ਉਪਜਾਊ ਸ਼ਕਤੀ ਕਾਰਨ ਹੀ ਇਸ ਦਾ ਮਹੱਤਵ ਹੈ । ਉਪਜਾਊ ਮਿੱਟੀ ਦਾ ਮਨੁੱਖ ਨੂੰ ਆਪਣੇ ਵਲ ਖਿੱਚਦੀ ਰਹੀ ਹੈ ਕਿਉਂਕਿ ਮਨੁੱਖ ਨੂੰ ਭੋਜਨ ਦੀਆਂ ਵਸਤੂਆਂ ਇਸੇ ਤੋਂ ਪ੍ਰਾਪਤ ਹੁੰਦੀਆਂ ਹਨ । ਇਹੀ ਕਾਰਨ ਹੈ ਕਿ ਮਨੁੱਖ ਸ਼ੁਰੂ ਤੋਂ ਹੀ ਉਪਜਾਊ ਧਰਤੀਆਂ ‘ਤੇ ਰਹਿਣਾ ਪਸੰਦ ਕਰਦਾ ਰਿਹਾ ਹੈ । ਪ੍ਰਾਚੀਨ ਸਭਿਅਤਾਵਾਂ ਦਾ ਜਨਮ ਅਤੇ ਵਿਕਾਸ ਵੀ ਸੰਸਾਰ ਦੀਆਂ ਉਪਜਾਊ ਨਦੀ-ਘਾਟੀਆਂ ਵਿਚ ਹੀ ਹੋਇਆ ਹੈ । ਇਸ ਵਿਚ ਸਿੰਧ, ਨੀਲ, ਦਜਲਾ-ਫਰਾਤ, ਯੰਗਸੀ ਘਾਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ | ਅੱਜ ਵੀ ਉਪਜਾਉ ਨਦੀ ਘਾਟੀਆਂ ਤੇ ਮੈਦਾਨਾਂ ਵਿਚ ਹੀ ਸੰਘਣੀ ਜਨਸੰਖਿਆ ਪਾਈ ਜਾਂਦੀ ਹੈ । ਭਾਰਤ ਆਪਣੀ ਉਪਜਾਊ ਮਿੱਟੀ ਦੇ ਕਾਰਨ ਹੀ ਇੰਨੀ ਵੱਡੀ ਜਨਸੰਖਿਆ ਲਈ ਭੋਜਨ ਪੈਦਾ ਕਰਨ ਵਿਚ ਸਮਰੱਥ ਹੋ ਸਕਿਆ ਹੈ ।

ਪ੍ਰਸ਼ਨ 8.
ਭਾਰਤ ਵਿਚ ਕੋਲਾ, ਲੋਹਾ ਅਤੇ ਪੈਟਰੋਲੀਅਮ ਕਿੱਥੇ-ਕਿੱਥੇ ਮਿਲਦਾ ਹੈ ?
ਉੱਤਰ-
ਭਾਰਤ ਵਿਚ ਕੋਲਾ, ਲੋਹਾ ਅਤੇ ਪੈਟਰੋਲੀਅਮ ਹੇਠ ਲਿਖੇ ਥਾਂਵਾਂ ਤੋਂ ਮਿਲਦਾ ਹੈ –

  1. ਕੋਲਾ-ਦਮੋਦਰ ਘਾਟੀ ਭਾਰਤ ਵਿਚ ਪ੍ਰਮੁੱਖ ਕੋਲਾ ਖੇਤਰ ਹੈ । ਬੰਗਾਲ ਅਤੇ ਮੱਧ ਪ੍ਰਦੇਸ਼ ਰਾਜਾਂ ਵਿਚ ਵੀ ਕੋਲਾ ਪਾਇਆ ਜਾਂਦਾ ਹੈ ।
  2. ਲੋਹਾ-ਲੋਹੇ ਦੇ ਭੰਡਾਰ ਔਡੀਸ਼ਾ, ਝਾਰਖੰਡ, ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਆਦਿ ਵਿੱਚ ਹਨ ।
  3. ਪੈਟਰੋਲੀਅਮ-ਭਾਰਤ ਵਿਚ ਪੈਟਰੋਲੀਅਮ ਆਸਾਮ, ਗੁਜਰਾਤ, ਬੰਬੇ ਹਾਈ ਆਦਿ ਤੋਂ ਮਿਲਦਾ ਹੈ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਧਰਤੀ ‘ਤੇ ਮਿਲਣ ਵਾਲੀਆਂ ਚੱਟਾਨਾਂ ਬਾਰੇ ਵਿਸਤਾਰ ਨਾਲ ਲਿਖੋ ।
ਉੱਤਰ-
ਧਰਤੀ ਦੀ ਉੱਪਰਲੀ ਪਰਤ ਜਿਨ੍ਹਾਂ ਪਦਾਰਥਾਂ ਨਾਲ ਬਣੀ ਹੋਈ ਹੈ, ਉਨ੍ਹਾਂ ਸਭ ਪਦਾਰਥਾਂ ਨੂੰ ਚੱਟਾਨਾਂ ਕਹਿੰਦੇ ਹਨ । ਚੱਟਾਨ ਪੱਥਰ ਵਾਂਗ ਕਠੋਰ ਵੀ ਹੁੰਦੀ ਹੈ ਅਤੇ ਰੇਤ ਵਾਂਗ ਨਰਮ ਵੀ । ਕੁੱਝ ਚੱਟਾਨਾਂ ਬਹੁਤ ਸਖ਼ਤ ਹੁੰਦੀਆਂ ਹਨ ਅਤੇ ਦੇਰ ਨਾਲ ਟੁੱਟਦੀਆਂ ਹਨ । ਕੁੱਝ ਚੱਟਾਨਾਂ ਨਰਮ ਹੁੰਦੀਆਂ ਹਨ ਅਤੇ ਛੇਤੀ ਟੁੱਟ ਜਾਂਦੀਆਂ ਹਨ 1 ਚੱਟਾਨਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ ।
1. ਅਗਨੀ ਚੱਟਾਨਾਂ-ਅਗਨੀ ਦਾ ਅਰਥ ਹੁੰਦਾ ਹੈ-ਅੱਗ ਜਾਂ ਅਗਨੀ ਨਾਲ ਸੰਬੰਧਿਤ । ਇੱਥੇ ਅਗਨੀ ਤੋਂ ਭਾਵ ਹੈਉੱਚਾ ਤਾਪਮਾਨ ਜਾਂ ਗਰਮੀ ਤੋਂ ਹੈ | ਅਗਨੀ ਚੱਟਾਨਾਂ ਧਰਤੀ ਦੀ ਅੰਦਰੂਨੀ ਗਰਮੀ ਤੋਂ ਬਣਦੀਆਂ ਹਨ । ਇਸ ਲਈ ਇਨ੍ਹਾਂ ਦਾ ਨਾਂ ਅਗਨੀ ਚੱਟਾਨਾਂ ਪੈ ਗਿਆ । ਧਰਤੀ ਦੇ ਅੰਦਰੂਨੀ ਭਾਗ ਵਿਚ ਬਹੁਤ ਗਰਮੀ ਹੁੰਦੀ ਹੈ । ਇੱਥੇ ਸਭ ਪਦਾਰਥ ਪਿਘਲੀ ਹੋਈ ਅਵਸਥਾ ਵਿਚ ਹੁੰਦੇ ਹਨ । ਇਨ੍ਹਾਂ ਪਿਘਲੇ ਹੋਏ ਪਦਾਰਥਾਂ ਨੂੰ ਮੈਗਮਾ ਕਹਿੰਦੇ ਹਨ । ਧਰਤੀ ਦੇ ਬਾਹਰ ਆਉਣ ਵਾਲੇ ਮੈਗਮਾ ਨੂੰ ਲਾਵਾ ਕਿਹਾ ਜਾਂਦਾ ਹੈ | ਬਾਹਰ ਨਿਕਲਣ ‘ਤੇ ਗਰਮ ਲਾਵਾ ਹੌਲੀ-ਹੌਲੀ ਠੰਢਾ ਹੋ ਕੇ ਠੋਸ ਬਣ ਜਾਂਦਾ ਹੈ । ਇਸ ਪਕਾਰ ਅਗਨੀ ਚੱਟਾਨਾਂ ਦਾ ਨਿਰਮਾਣ ਹੁੰਦਾ ਹੈ | ਅਗਨੀ ਚੱਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ –

ਅੰਤਰਵੇਧੀ ਚੱਟਾਨਾਂ ਅਤੇ ਬਾਹਰਵੇਧੀ ਚੱਟਾਨਾਂ –
(i) ਅੰਤਰਵੇਧੀ ਚੱਟਾਨਾਂ-ਇਹ ਚੱਟਾਨਾਂ ਧਰਾਤਲ ਦੇ ਅੰਦਰ ਬਣਦੀਆਂ ਹਨ । ਇਹ ਵੀ ਦੋ ਪ੍ਰਕਾਰ ਦੀਆਂ ਹੁੰਦੀਆਂ ਹਨਪਾਤਾਲੀ ਅਤੇ ਮਧਵਰਤੀ ।
(a) ਪਾਤਾਲੀ ਅਗਨੀ ਚੱਟਾਨਾਂ-ਕਈ ਵਾਰ ਲਾਵਾ ਧਰਾਤਲ ਦੇ ਹੇਠਾਂ ਹੀ ਠੰਢਾ ਹੋ ਕੇ ਜੰਮ ਜਾਂਦਾ ਹੈ । ਧਰਾਤਲ ਦੇ ਹੇਠਾਂ ਬਣੀਆਂ ਇਸ ਪ੍ਰਕਾਰ ਦੀਆਂ ਅਗਨੀ ਚੱਟਾਨਾਂ ਨੂੰ ਪਾਤਾਲੀ ਅਗਨੀ ਚੱਟਾਨਾਂ ਕਹਿੰਦੇ ਹਨ । ਗ੍ਰੇਨਾਈਟ ਇਸ ਪ੍ਰਕਾਰ ਦੀ ਚੱਟਾਨ ਹੈ ।
PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ 2
(b) ਮਧਵਰਤੀ ਅਗਨੀ ਚੱਟਾਨਾਂ-ਆਮ ਤੌਰ ‘ਤੇ ਲਾਵਾ ਧਰਤੀ ਦੇ ਧਰਾਤਲ ਨੂੰ ਪਾੜ ਕੇ ਬਾਹਰ ਨਿਕਲਣ ਦਾ ਯਤਨ ਕਰਦਾ ਹੈ । ਪਰੰਤੁ ਕਦੇ-ਕਦੇ ਇਹ ਧਰਾਤਲ ਤਕ ਨਹੀਂ ਪਹੁੰਚਦਾ ਅਤੇ ਧਰਾਤਲ ਦੀਆਂ ਤਰੇੜਾਂ ਵਿਚ ਹੀ ਠੰਡਾ ਹੋ ਕੇ ਕਠੋਰ ਰੂਪ ਧਾਰਨ ਕਰ ਲੈਂਦਾ ਹੈ । ਇਸ ਪ੍ਰਕਾਰ ਬਣੀਆਂ ਅਗਨੀ ਚੱਟਾਨਾਂ ਨੂੰ ਮਧਵਰਤੀ ਅਗਨੀ ਚੱਟਾਨਾਂ ਕਹਿੰਦੇ ਹਨ । ਡਾਈਕ, ਸਿਲ, ਡੋਲੋਰਾਈਟ ਅਗਨੀ ਚੱਟਾਨਾਂ ਦਾ ਨਿਰਮਾਣ ਇਸੇ ਪ੍ਰਕਾਰ ਹੁੰਦਾ ਹੈ ।
(ii) ਬਾਹਰਵੇਧੀ ਚੱਟਾਨਾਂ-ਇਹ ਚੱਟਾਨਾਂ ਧਰਾਤਲ ‘ਤੇ ਲਾਵਾ ਠੰਢਾ ਹੋਣ ਨਾਲ ਬਣਦੀਆਂ ਹਨ ।

2. ਤਲਛੱਟੀ ਜਾਂ ਤਹਿਦਾਰ ਚੱਟਾਨਾਂ-ਧਰਤੀ ਦੇ ਧਰਾਤਲ ਦੀਆਂ ਚੱਟਾਨਾਂ ਵਰਖਾ, ਹਵਾ, ਨਦੀ, ਹਿਮ ਨਦੀ ਅਤੇ ਗਰਮੀਸਰਦੀ ਦੇ ਕਾਰਨ ਟੁੱਟਦੀਆਂ ਰਹਿੰਦੀਆਂ ਹਨ । ਇਨ੍ਹਾਂ ਟੁੱਟੇ ਹੋਏ ਕਣਾਂ ਨੂੰ ਨਦੀਆਂ ਅਤੇ ਹਿਮ ਨਦੀਆਂ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ ਹਨ ਅਤੇ ਕਿਸੇ ਇਕ ਜਗ੍ਹਾ ‘ਤੇ ਇਕੱਠਾ ਕਰ ਦਿੰਦੀਆਂ ਹਨ |

ਹੌਲੀ-ਹੌਲੀ ਇਨ੍ਹਾਂ ਕਣਾਂ ਦੀਆਂ ਤਹਿਆਂ ਇਕ-ਦੂਜੇ ‘ਤੇ ਜਮਾਂ ਹੋਣ ਲੱਗਦੀਆਂ ਹਨ | ਹਜ਼ਾਰਾਂ ਸਾਲਾਂ ਤਕ ਦਬਾਅ ਦੇ ਕਾਰਨ ਇਹ ਤਹਿਆਂ ਕਠੋਰ ਹੋ ਜਾਂਦੀਆਂ ਹਨ । ਇਸ ਤਰ੍ਹਾਂ ਇਹ ਤਹਿਆਂ ਤਲਛੱਟੀ ਚੱਟਾਨਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਨ੍ਹਾਂ ਚੱਟਾਨਾਂ ਨੂੰ ਤਹਿਦਾਰ ਜਾਂ ਪਰਤਦਾਰ ਚੱਟਾਨਾਂ ਵੀ ਕਹਿੰਦੇ ਹਨ । ਗੰਗਾ ਅਤੇ ਸਿੰਧ ਦਾ ਮੈਦਾਨ ਅਤੇ ਹਿਮਾਲਿਆ ਪਰਬਤ ਵੀ ਇਸ ਪ੍ਰਕਾਰ ਦੀਆਂ ਚੱਟਾਨਾਂ ਤੋਂ ਬਣਿਆ ਹੈ ।

3. ਰੂਪਾਂਤਰਿਤ ਚੱਟਾਨਾਂ-ਇਹ ਚੱਟਾਨਾਂ ਅਗਨੀ ਅਤੇ ਤਹਿਦਾਰ ਚੱਟਾਨਾਂ ਦੀ ਸੰਰਚਨਾ ਦੇ ਰੰਗ-ਰੂਪ, ਗੁਣ ਆਦਿ ਬਦਲਣ ਨਾਲ ਬਣਦੀਆਂ ਹਨ । ਇਹ ਰੂਪਾਂਤਰਨ ਧਰਤੀ ਦੇ ਅੰਦਰਲੀ ਗਰਮੀ ਅਤੇ ਦਬਾਅ ਦੇ ਕਾਰਨ ਹੁੰਦਾ ਹੈ । ਉਦਾਹਰਨ ਵਜੋਂ ਚੁਨੇ ਦਾ ਪੱਥਰ ਸੰਗਮਰਮਰ ਬਣ ਜਾਂਦਾ ਹੈ, ਜੋ ਇਕ ਰੁਪਾਂਤਰਿਤ ਚੱਟਾਨ ਹੈ । ਭਾਰਤ ਦਾ ਦੱਖਣੀ ਪਠਾਰ ਰੂਪਾਂਤਰਿਤ ਚੱਟਾਨਾਂ ਤੋਂ ਬਣਿਆ ਹੈ । ਰੂਪਾਂਤਰਿਤ ਚੱਟਾਨਾਂ ਧਰਾਤਲ ਦੇ ਹੇਠਾਂ ਬਹੁਤ ਡੂੰਘਾਈ ਵਿਚ ਪਾਈਆਂ ਜਾਂਦੀਆਂ ਹਨ ।

ਇਹ ਦੋ ਪ੍ਰਕਾਰ ਨਾਲ ਬਣਦੀਆਂ ਹਨ-ਤਾਪੀ ਰੂਪਾਂਤਰਨ ਦੁਆਰਾ ਅਤੇ ਖੇਤਰੀ ਰੂਪਾਂਤਰਨ ਦੁਆਰਾ ।

  • ਤਾਪੀ ਰੂਪਾਂਤਰਨ ਦੁਆਰਾ-ਜਦੋਂ ਗਰਮ ਮੈਗਮਾ ਧਰਤੀ ਦੇ ਅੰਦਰ ਦੀਆਂ ਤਰੇੜਾਂ ਅਤੇ ਨਾਲੀਆਂ ਵਿਚੋਂ ਗੁਜ਼ਰਦਾ ਹੈ, ਤਾਂ ਇਹ ਆਪਣੇ ਸੰਪਰਕ ਵਿਚ ਆਉਣ ਵਾਲੀਆਂ ਚੱਟਾਨਾਂ ਨੂੰ ਪਕਾ ਦਿੰਦਾ ਹੈ । ਇਸ ਨੂੰ ਤਾਪੀ ਰੂਪਾਂਤਰ ਕਹਿੰਦੇ ਹਨ, ਜਿਸ ਤੋਂ ਰੁਪਾਂਤਰਿਤ ਚੱਟਾਨਾਂ ਬਣਦੀਆਂ ਹਨ ।
  • ਖੇਤਰੀ ਰੂਪਾਂਤਰਨ ਦੁਆਰਾ-ਕਦੇ-ਕਦੇ ਇਕ ਵੱਡੇ ਖੇਤਰ ਵਿਚ ਉੱਪਰੀ ਚੱਟਾਨਾਂ ਦੇ ਦਬਾਅ ਕਾਰਨ ਹੇਠਲੀਆਂ ਚੱਟਾਨਾਂ ਦਾ ਮੂਲ ਰੂਪ ਬਦਲ ਜਾਂਦਾ ਹੈ । ਇਸ ਨੂੰ ਖੇਤਰੀ ਰੂਪਾਂਤਰਨ ਕਹਿੰਦੇ ਹਨ । ਰੂਪਾਂਤਰਿਤ ਚੱਟਾਨ ਵਿਚ ਮੂਲ ਚੱਟਾਨ ਦੇ ਕੁੱਝ ਗੁਣ ਜ਼ਰੂਰ ਰਹਿ ਜਾਂਦੇ ਹਨ । ਉਦਾਹਰਨ ਵਜੋਂ ਤਹਿਦਾਰ ਚੱਟਾਨ ਨਾਲ ਬਣੀ ਰੁਪਾਂਤਰਿਤ ਚੱਟਾਨ ਵੀ ਤਹਿਦਾਰ ਹੁੰਦੀ ਹੈ । ਇਸੇ ਪ੍ਰਕਾਰ ਅਗਨੀ ਚੱਟਾਨ ਨਾਲ ਬਣੀ ਪਰਿਵਰਤਿਤ ਰੂਪਾਂਤਰਿਤ ਚੱਟਾਨ ਦੇ ਕੁੱਝ ਗੁਣ ਮੂਲ ਚੱਟਾਨ ਨਾਲ ਮਿਲਦੇ-ਜੁਲਦੇ ਹੁੰਦੇ ਹਨ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਪ੍ਰਸ਼ਨ 2.
ਖਣਿਜ ਪਦਾਰਥ ਕਿਸ ਨੂੰ ਆਖਦੇ ਹਨ ? ਸਾਡੀ ਧਰਤੀ ‘ਤੇ ਕਿਹੜੇ ਖਣਿਜ ਪਦਾਰਥ ਮਿਲਦੇ ਹਨ ? ਇਨ੍ਹਾਂ ਦਾ ਵਰਗੀਕਰਨ ਕਰੋ । ਕਿਸੇ ਇਕ ਧਾਤਵੀ ਖਣਿਜ ਬਾਰੇ ਜਾਣਕਾਰੀ ਦਿਓ ।
ਉੱਤਰ-
ਚੱਟਾਨਾਂ ਦਾ ਨਿਰਮਾਣ ਕਰਨ ਵਾਲ਼ੇ ਪਦਾਰਥਾਂ ਨੂੰ ਖਣਿਜ ਪਦਾਰਥ ਕਹਿੰਦੇ ਹਨ । ਇਨ੍ਹਾਂ ਨੂੰ ਧਰਤੀ ਨੂੰ ਪੁੱਟ ਕੇ ਕੱਢਿਆ ਜਾਂਦਾ ਹੈ । ਸਾਡੀ ਧਰਤੀ ‘ਤੇ ਅਨੇਕ ਪ੍ਰਕਾਰ ਦੇ ਖਣਿਜ ਮਿਲਦੇ ਹਨ । ਖਣਿਜਾਂ ਦਾ ਵਰਗੀਕਰਨ-ਖਣਿਜਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ –

  1. ਧਾਤਵੀ ਖਣਿਜ-ਇਨ੍ਹਾਂ ਵਿਚ ਧਾਤੂ ਦੇ ਅੰਸ਼ ਹੁੰਦੇ ਹਨ । ਇਨ੍ਹਾਂ ਵਿਚ ਲੋਹਾ, ਤਾਂਬਾ, ਟਿਨ, ਐਲੂਮੀਨੀਅਮ, ਸੋਨਾ, ਚਾਂਦੀ ਆਦਿ ਖਣਿਜ ਸ਼ਾਮਿਲ ਹਨ ।
  2. ਅਧਾਤਵੀ ਖਣਿਜ-ਇਨ੍ਹਾਂ ਖਣਿਜਾਂ ਵਿਚ ਧਾਤੂ ਦਾ ਅੰਸ਼ ਨਹੀਂ ਹੁੰਦਾ । ਇਨ੍ਹਾਂ ਵਿਚ ਸਲਫਰ, ਅਬਰਕ, ਜਿਪਸਮ, ਫਾਸਫੇਟ, ਪੋਟਾਸ਼ ਆਦਿ ਖਣਿਜ ਸ਼ਾਮਿਲ ਹਨ ।
  3. ਸ਼ਕਤੀ ਖਣਿਜ-ਇਨ੍ਹਾਂ ਖਣਿਜਾਂ ਤੋਂ ਬਾਲਣ ਸ਼ਕਤੀ, ਉਰਜਾ ਆਦਿ ਮਿਲਦੇ ਹਨ । ਇਨ੍ਹਾਂ ਤੋਂ ਸਾਡੇ ਥਰਮਲ ਪਲਾਂਟ, ਕਾਰਖ਼ਾਨੇ, ਮੋਟਰ ਗੱਡੀਆਂ ਆਦਿ ਚਲਦੀਆਂ ਹਨ । ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਆਦਿ ਮੁੱਖ ਸ਼ਕਤੀ ਖਣਿਜ ਹਨ ।

ਧਾਤਵੀ ਖਣਿਜ-ਮੁੱਖ ਧਾਤਵੀ ਖਣਿਜਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਲੋਹਾ-ਲੋਹੇ ਦਾ ਉਪਯੋਗ ਛੋਟੇ ਜਹੀ ਕਿੱਲ ਤੋਂ ਲੈ ਕੇ ਵੱਡੇ-ਵੱਡੇ ਸਮੁੰਦਰੀ ਬੇੜੇ ਬਣਾਉਣ ਵਿਚ ਹੁੰਦਾ ਹੈ | ਪੁਰੀ ਉਦਯੋਗਿਕ ਮਸ਼ੀਨਰੀ, ਮੋਟਰਕਾਰਾਂ, ਰੇਲਾਂ, ਖੇਤੀ ਲਈ ਮਸ਼ੀਨਰੀ ਆਦਿ ਦਾ ਨਿਰਮਾਣ ਵੀ ਇਸੇ ਖਣਿਜ ‘ਤੇ ਹੀ ਆਧਾਰਿਤ ਹੈ । ਲੋਹੇ ਅਤੇ ਇਸਪਾਤ ਨੇ ਉਦਯੋਗਿਕ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ । ਲੋਹਾ ਸੰਸਾਰ ਦੇ ਲਗਪਗ ਸਾਰੇ ਮਹਾਦੀਪਾਂ ਵਿਚ ਮਿਲਦਾ ਹੈ । ਭਾਰਤ ਵਿਚ ਉੜੀਸਾ, ਝਾਰਖੰਡ, ਬਿਹਾਰ, ਮੱਧਪ੍ਰਦੇਸ਼, ਛਤੀਸਗੜ, ਕਰਨਾਟਕ ਅਤੇ ਗੋਆ ਲੋਹੇ ਦੇ ਮੁੱਖ ਉਤਪਾਦਕ ਰਾਜ ਹਨ ।

2. ਤਾਂਬਾ-ਤਾਂਬਾ ਮਨੁੱਖ ਦੁਆਰਾ ਖੋਜੀ ਗਈ ਸਭ ਤੋਂ ਪਹਿਲੀ ਧਾਤ ਸੀ । ਇਸਦੇ ਉਦਯੋਗਿਕ ਮਹੱਤਵ ਨੂੰ ਦੇਖਦੇ ਹੋਏ ਲੋਹੇ ਤੋਂ ਬਾਅਦ ਤਾਂਬੇ ਦਾ ਸਥਾਨ ਆਉਂਦਾ ਹੈ । ਧਾਤੁ ਯੁੱਗ ਦਾ ਆਰੰਭ ਤਾਂਬੇ ਦੇ ਪ੍ਰਯੋਗ ਨਾਲ ਹੀ ਹੋਇਆ ਸੀ । ਇਸ ਤੋਂ ਕਈ ਤਰ੍ਹਾਂ ਦੇ ਬਰਤਨ ਬਣਾਏ ਜਾਂਦੇ ਹਨ | ਅੱਜ ਦੇ ਯੁੱਗ ਵਿਚ ਇਸਦਾ ਮਹੱਤਵ ਹੋਰ ਵੀ ਵੱਧ ਗਿਆ ਹੈ । ਇਸਦਾ ਉਪਯੋਗ ਬਿਜਲੀ ਦਾ ਸਮਾਨ ਬਣਾਉਣ ਲਈ ਕੀਤਾ ਜਾਂਦਾ ਹੈ । ਇਸਨੂੰ ਬਿਜਲੀ ਦਾ ਸੂਚਾਲਕ ਮੰਨਿਆ ਜਾਂਦਾ ਹੈ । ਇਸੇ ਕਰਕੇ ਬਿਜਲੀ ਦੀਆਂ ਤਾਰਾਂ ਜ਼ਿਆਦਾਤਰ ਤਾਂਬੇ ਦੀਆਂ ਬਣਾਈਆਂ ਜਾਂਦੀਆਂ ਹਨ ।

ਟੈਲੀਫੋਨ-ਕੇਬਲ ਤਾਰਾਂ, ਰੇਲਵੇ ਇੰਜਨ, ਹਵਾਈ ਜਹਾਜ਼ ਅਤੇ ਘੜੀਆਂ ਵਿਚ ਵੀ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ । ਚਿੱਲੀ (ਦੱਖਣੀ ਅਮਰੀਕਾ) ਸੰਸਾਰ ਵਿਚ ਸਭ ਤੋਂ ਵੱਧ ਤਾਂਬਾ ਪੈਦਾ ਕਰਦਾ ਹੈ । ਦੂਸਰੇ ਨੰਬਰ ਤੇ ਸੰਯੁਕਤ ਰਾਜ ਅਮਰੀਕਾ (ਯੁ.ਐੱਸ.ਏ.) ਆਉਂਦਾ ਹੈ | ਅਫ਼ਰੀਕਾ ਮਹਾਂਦੀਪ ਵਿਚ ਵੀ ਤਾਂਬੇ ਦੇ ਕਾਫ਼ੀ ਭੰਡਾਰ ਮਿਲਦੇ ਹਨ । ਇਸ ਤੋਂ ਇਲਾਵਾ ਭਾਰਤ, ਜਪਾਨ, ਆਸਟਰੇਲੀਆ ਵਿਚ ਵੀ ਤਾਂਬੇ ਦਾ ਉਤਪਾਦਨ ਹੁੰਦਾ ਹੈ । ਭਾਰਤ ਵਿਚ ਝਾਰਖੰਡ, ਮੱਧ ਪ੍ਰਦੇਸ਼, ਸੀਮਾਂਧਰ ਅਤੇ ਰਾਜਸਥਾਨ ਪ੍ਰਾਂਤਾਂ ਵਿਚ ਤਾਂਬੇ ਦੇ ਕਾਫ਼ੀ ਭੰਡਾਰ ਹਨ ।

3. ਬਾਕਸਾਈਟ-ਆਕਸਾਈਟ ਤੋਂ ਐਲੂਮੀਨੀਅਮ ਪ੍ਰਾਪਤ ਕੀਤਾ ਜਾਂਦਾ ਹੈ | ਐਲੂਮੀਨੀਅਮ ਹਲਕੇ ਭਾਰ ਵਾਲੀ ਧਾਤ ਹੈ, ਜਿਸਦਾ ਜ਼ਿਆਦਾਤਰ ਉਪਯੋਗ ਹਵਾਈ ਜਹਾਜ਼ ਬਣਾਉਣ ਵਿਚ ਕੀਤਾ ਜਾਂਦਾ ਹੈ । ਰੇਲ ਗੱਡੀਆਂ, ਮੋਟਰਾਂ, ਬੱਸਾਂ, ਕਾਰਾਂ ਅਤੇ ਬਿਜਲੀ ਦੀਆਂ ਤਾਰਾਂ ਵਿਚ ਵੀ ਇਸ ਦਾ ਉਪਯੋਗ ਹੁੰਦਾ ਹੈ । ਇਸ ਤੋਂ ਬਰਤਨ ਵੀ ਬਣਾਏ ਜਾਂਦੇ ਹਨ । ਇਸ ਦੀਆਂ ਬਣੀਆਂ ਵਸਤੂਆਂ ਨੂੰ ਜੰਗਾਲ ਨਹੀਂ ਲੱਗਦਾ । ਇਸ ਕਰਕੇ ਇਹ ਵਸਤਾਂ ਬਹੁਤ ਦੇਰ ਤਕੂ ਪ੍ਰਯੋਗ ਵਿਚ ਲਿਆਈਆਂ ਜਾ ਸਕਦੀਆਂ ਹਨ । ਸੰਸਾਰ ਵਿਚ ਸਭ ਤੋਂ ਜ਼ਿਆਦਾ ਬਾਕਸਾਈਟ ਆਸਟਰੇਲੀਆ ਵਿਚ ਕੱਢਿਆ ਜਾਂਦਾ ਹੈ । ਭਾਰਤ ਵਿਚ ਬਾਕਸਾਈਟ, ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਝਾਰਖੰਡ ਵਿਚ ਪਾਇਆ ਜਾਂਦਾ ਹੈ ।

4. ਮੈਂਗਨੀਜ਼-ਮੈਂਗਨੀਜ਼ ਵੀ ਇਕ ਬਹੁਤ ਮਹੱਤਵਪੂਰਨ ਖਣਿਜ ਪਦਾਰਥ ਹੈ । ਇਸਦਾ ਵਧੇਰੇ ਉਪਯੋਗ ਕੱਚੇ ਲੋਹੇ ਜੋ ਕਿ ਧਰਤੀ ਵਿਚੋਂ ਮਿਲਦਾ ਹੈ) ਤੋਂ ਸਟੀਲ ਬਣਾਉਣ ਵਿਚ ਕੀਤਾ ਜਾਂਦਾ ਹੈ । ਇਹ ਬਲੀਚਿੰਗ ਪਾਉਡਰ, ਕੀਟਨਾਸ਼ਕ ਦਵਾਈਆਂ, ਰੰਗ-ਰੋਗਨ ਤੇ ਸ਼ੀਸ਼ਾ ਬਣਾਉਣ ਲਈ ਵੀ ਉਪਯੋਗ ਵਿਚ ਲਿਆਇਆ ਜਾਂਦਾ ਹੈ । ਰੂਸ, ਜਾਰਜੀਆ, ਯੂਕਰੇਨ, ਕਜ਼ਾਖਿਸਤਾਨ ਵਿਚ ਮੈਂਗਨੀਜ਼ ਦੇ ਕਾਫ਼ੀ ਭੰਡਾਰ ਮਿਲਦੇ ਹਨ । ਇਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ, ਬ੍ਰਾਜ਼ੀਲ (ਦੱਖਣੀ ਅਮਰੀਕਾ) ਅਤੇ ਭਾਰਤ ਵੀ ਮੈਂਗਨੀਜ਼ ਮੁੱਖ ਉਤਪਾਦਕ ਦੇਸ਼ ਹਨ । ਭਾਰਤ ਵਿਚ ਮੱਧ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ ਮੈਂਗਨੀਜ਼ ਪ੍ਰਾਪਤ ਹੁੰਦਾ ਹੈ । ਤੇਲੰਗਾਨਾ, ਸੀਮਾਂਧਰ, ਕਰਨਾਟਕ, ਉੜੀਸਾ ਅਤੇ ਝਾਰਖੰਡ ਵਿਚ ਵੀ ਮੈਂਗਨੀਜ਼ ਮਿਲਦਾ ਹੈ ।

ਪ੍ਰਸ਼ਨ 3.
ਸ਼ਕਤੀ ਖਣਿਜ ਕਿਸ ਨੂੰ ਆਖਦੇ ਹਨ ? ਕਿਸੇ ਇਕ ਸ਼ਕਤੀ ਖਣਿਜ ਬਾਰੇ ਜਾਣਕਾਰੀ ਦਿਓ ।
ਉੱਤਰ-
ਉਹ ਖਣਿਜ ਜਿਨ੍ਹਾਂ ਨਾਲ ਕਾਰਖ਼ਾਨੇ, ਮੋਟਰ ਗੱਡੀਆਂ ਆਦਿ ਚਲਾਉਣ ਲਈ ਊਰਜਾ ਅਤੇ ਬਲਣ ਊਰਜਾ ਪ੍ਰਾਪਤ ਹੁੰਦੀ ਹੈ, ਸ਼ਕਤੀ ਖਣਿਜ ਕਹਾਉਂਦੇ ਹਨ। ਮੁੱਖ ਸ਼ਕਤੀ ਖਣਿਜ ਕੋਇਲਾ, ਖਣਿਜ ਤੇਲ, ਕੁਦਰਤੀ ਗੈਸ ਆਦਿ ਹਨ । ਇਨ੍ਹਾਂ ਵਿਚੋਂ ਕੋਇਲੇ ਅਤੇ ਖਣਿਜ ਤੇਲ ਦਾ ਉਦਯੋਗਿਕ ਦ੍ਰਿਸ਼ਟੀ ਤੋਂ ਵਿਸ਼ੇਸ਼ ਮਹੱਤਵ ਹੈ । ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –
1. ਕੋਇਲਾ-ਕੋਇਲਾ ਇਕ ਮੁੱਖ ਸ਼ਕਤੀ ਖਣਿਜ ਹੈ । ਹੁਣ ਕੋਇਲੇ ਦਾ ਸਿੱਧਾ ਸ਼ਕਤੀ ਦੇ ਰੂਪ ਵਿਚ ਉਪਯੋਗ ਘੱਟ ਗਿਆ ਹੈ । ਇਸ ਨਾਲ ਬਿਜਲੀ ਪੈਦਾ ਕਰਕੇ ਸ਼ਕਤੀ ਪ੍ਰਾਪਤ ਕੀਤੀ ਜਾਣ ਲੱਗੀ ਹੈ । ਇਸ ਉਦੇਸ਼ ਲਈ ਉਪਯੋਗ ਵਿਚ ਲਿਆਇਆ ਜਾਣ ਵਾਲਾ ਕੋਇਲੇ ਪੱਥਰੀ ਕੋਇਲਾ ਹੈ । ਇਹ ਕੋਇਲਾ ਹਜਾਰਾਂ ਸਾਲ ਪਹਿਲਾਂ ਜੰਗਲਾਂ ਦੇ ਧਰਤੀ ਦੀਆਂ ਡੂੰਘੀਆਂ ਪਰਤਾਂ ਵਿਚ ਦੱਬੇ ਰਹਿਣ ਅਤੇ ਧਰਤੀ ਦੀ ਗਰਮੀ ਅਤੇ ਉੱਪਰਲੀਆਂ ਤਹਿਆਂ ਦੇ ਦਬਾਅ ਕਰਕੇ ਬਣਿਆ ਸੀ । ਇਸ ਪ੍ਰਕਿਰਿਆ ਨੂੰ ਕਰੋੜਾਂ ਸਾਲ ਲੱਗ ਗਏ ।

ਸੰਸਾਰ ਵਿਚ ਕੋਇਲੇ ਦੇ ਜ਼ਿਆਦਾਤਰ ਭੰਡਾਰ 350 ਤੋਂ 650 ਅਕਸ਼ਾਂਸ਼ਾਂ ਵਿਚ ਪਾਏ ਜਾਂਦੇ ਹਨ। ਸੰਸਾਰ ਦੇ 90% ਕੋਇਲੇ ਦੇ ਭੰਡਾਰ ਚੀਨ, ਯੂ. ਐੱਸ.ਏ., ਰੂਸ ਅਤੇ ਯੂਰਪੀ ਦੇਸ਼ਾਂ ਵਿਚ ਮਿਲਦੇ ਹਨ । ਇਹਨਾਂ ਤੋਂ ਇਲਾਵਾ ਦੱਖਣੀ ਅਮਰੀਕਾ, ਅਫਰੀਕਾ, ਉੱਤਰੀ ਅਮਰੀਕਾ ਅਤੇ ਏਸ਼ੀਆ ਮਹਾਂਦੀਪ ਵਿਚ ਵੀ ਕੋਇਲਾ ਦੇ ਵਿਸ਼ਾਲ ਭੰਡਾਰ ਹਨ । ਜਾਪਾਨ ਅਤੇ ਥਾਈਲੈਂਡ ਵਿਚ ਵੀ ਕੋਇਲਾ ਮਿਲਦਾ ਹੈ । ਭਾਰਤ ਸੰਸਾਰ ਦਾ 5% ਕੋਇਲਾ ਪੈਦਾ ਕਰਦਾ ਹੈ । ਦਮੋਦਰ ਘਾਟੀ ਭਾਰਤ ਵਿਚ ਪ੍ਰਮੁੱਖ ਕੋਇਲਾ ਖੇਤਰ ਹੈ । ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਰਾਜਾਂ ਵਿਚ ਵੀ ਕੋਇਲਾ ਪਾਇਆ ਜਾਂਦਾ ਹੈ ।

2. ਖਣਿਜ ਤੇਲ-ਖਣਿਜ ਤੇਲ ਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਹੈ । ਇਸ ਨੂੰ ਇਹ ਨਾਂ ਇਸਦੇ ਵਧਦੇ ਹੋਏ ਉਪਯੋਗ ਅਤੇ ਮਹੱਤਵ ਦੇ ਕਾਰਨ ਦਿੱਤਾ ਗਿਆ ਹੈ । ਇਸ ਨੂੰ ਪੈਟਰੋਲੀਅਮ ਅਤੇ ਚਾਲਕ ਸ਼ਕਤੀ ਵੀ ਕਹਿੰਦੇ ਹਨ ਕਿਉਂਕਿ ਖਣਿਜਾਂ ਵਾਂਗ ਹੀ ਇਸ ਨੂੰ ਵੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ, ਇਸ ਕਾਰਨ ਇਸ ਨੂੰ ਖਣਿਜ ਤੇਲ ਕਿਹਾ ਜਾਂਦਾ ਹੈ । ਇਸ ਨੂੰ ਪੈਟਰੋਲੀਅਮ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਹ ਦੋ ਸ਼ਬਦਾਂ- ‘ਪੈਟਰੋ’ ਅਤੇ ‘ਉਲੀਅਮ” ਦੇ ਜੋੜ ਤੋਂ ਬਣਿਆ ਹੈ । ਲਾਤੀਨੀ ਭਾਸ਼ਾ ਵਿਚ ਪੈਟਰਾ ਦਾ ਅਰਥ ਹੈ ਚੱਟਾਨ ਅਤੇ ਉਲੀਅਮ ਦਾ ਅਰਥ ਹੈ-ਤੇਲ ।

ਇਸ ਪ੍ਰਕਾਰ ਪੈਟਰੋਲੀਅਮ ਦਾ ਸ਼ਾਬਦਿਕ ਅਰਥ ਚੱਟਾਨ ਤੋਂ ਪ੍ਰਾਪਤ ਖਣਿਜ ਤੇਲ ਹੈ –
1. ਇਹ ਬਨਸਪਤੀ ਅਤੇ ਮਰੇ ਹੋਏ ਜੀਵ-ਜੰਤੂਆਂ ਦੇ ਪਰਤਦਾਰ ਚੱਟਾਨਾਂ ਦੇ ਵਿਚਾਲੇ ਦੱਬ ਜਾਣ ਨਾਲ ਬਣਿਆ ਹੈ । ਜਿਹੜਾ ਪੈਟਰੋਲ ਸਾਨੂੰ ਧਰਤੀ ਦੇ ਹੇਠਾਂ ਤੋਂ ਮਿਲਦਾ ਹੈ, ਉਹ ਅਸ਼ੁੱਧ ਅਤੇ ਅਣਸੋਧਿਆ ਹੁੰਦਾ ਹੈ । ਇਸ ਨੂੰ ਕੱਚਾ ਤੇਲ ਹਨ । ਜਿਵੇਂ ਮਿੱਟੀ ਦਾ ਤੇਲ, ਡੀਜ਼ਲ, ਪੈਟਰੋਲ, ਗੈਸ, ਚਿਕਨਾਹਟ ਵਾਲੇ ਤੇਲ, ਗੀਸ, ਮੋਮ, ਵੈਸਲੀਨ ਆਦਿ । ਦੱਖਣਪੱਛਮੀ ਏਸ਼ੀਆ ਵਿਚ ਸੰਸਾਰ ਦੇ ਸਭ ਤੋਂ ਵੱਡੇ ਤੇਲ-ਭੰਡਾਰ ਹਨ । ਇਸ ਖੇਤਰ ਵਿਚ ਸਾਊਦੀ ਅਰਬ, ਈਰਾਨ, ਇਰਾਕ, ਕੁਵੈਤ ਅਤੇ ਯੂ.ਏ.ਈ. ਯੂਨਾਈਟਿਡ ਅਰਬ ਅਮੀਰੇਟਸ) ਸ਼ਾਮਿਲ ਹਨ ।

ਨੋਟ-ਵਿਦਿਆਰਥੀ ਦੋਨਾਂ ਵਿੱਚੋਂ ਕੋਈ ਇਕ ਲਿਖਣ – ਉੱਤਰ-ਮਿੱਟੀ ਇਕ ਮਹੱਤਵਪੂਰਨ ਸਾਧਨ ਹੈ । ਇਹ ਖੇਤੀ ਦਾ ਆਧਾਰ ਹੈ | ਭਾਰਤ ਵਿਚ ਮੁੱਖ ਰੂਪ ਵਿਚ ਛੇ ਪ੍ਰਕਾਰ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਜਲੋੜ ਮਿੱਟੀ-ਜਲੋੜ ਮਿੱਟੀ ਉਹ ਮਿੱਟੀ ਹੈ ਜਿਹੜੀ ਨਦੀਆਂ ਦੁਆਰਾ ਲਿਆਂਦੀ ਗਈ ਤਲਛੱਟ ਦੇ ਜੰਮਣ ਨਾਲ ਬਣਦੀ ਹੈ । ਇਹ ਸੰਸਾਰ ਦੀਆਂ ਸਭ ਤੋਂ ਉਪਜਾਊ ਮਿੱਟੀਆਂ ਵਿਚੋਂ ਇਕ ਹੈ । ਭਾਰਤ ਵਿਚ ਇਹ ਮਿੱਟੀ ਸਤਲੁਜ-ਗੰਗਾ ਦੇ ਮੈਦਾਨ ਅਤੇ ਮਹਾਂਨਦੀ, ਗੋਦਾਵਰੀ, ਕਿਸ਼ਨਾ ਅਤੇ ਕਾਵੇਰੀ ਦੇ ਡੈਲਟਿਆਂ ਵਿਚ ਪਾਈ ਜਾਂਦੀ ਹੈ । ਜਲੋੜ ਮਿੱਟੀ ਉਪਜਾਊ ਦਾ ਹਰੇਕ ਸਾਲ ਨਵੀਨੀਕਰਨ ਹੁੰਦਾ ਰਹਿੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਨਦੀਆਂ ਹਰ ਸਾਲ ਨਵੀਂ ਮਿੱਟੀ ਲਿਆ ਕੇ ਵਿਛਾਉਂਦੀਆਂ ਹਨ | ਨਵੀਂ ਜਲੋੜ ਮਿੱਟੀ ਨੂੰ ਖਾਦਰ ਅਤੇ ਪੁਰਾਣੀ ਜਲੋੜ ਮਿੱਟੀ ਨੂੰ ਬਾਂਗਰ ਕਹਿੰਦੇ ਹਨ ।

2. ਪੋਟਾਸ਼ ਅਤੇ – ਨਾਈਟ੍ਰੋਜਨ ਦੀ ਬਹੁਤ ਕਮੀ ਹੁੰਦੀ ਹੈ ਜਦਕਿ ਮੈਗਨੀਸ਼ੀਅਮ, ਲੋਹਾ, ਚੂਨਾ ਅਤੇ ਜੀਵ-ਅੰਸ਼ ਕਾਫ਼ੀ ਮਾਤਰਾ ਵਿਚ ਪਾਏ ਜਾਂਦੇ ਹਨ । ਇਹ ਮਿੱਟੀ ਨਮੀ ਨੂੰ ਕਾਫ਼ੀ ਸਮੇਂ ਤਕ ਸੁਰੱਖਿਅਤ ਰੱਖਦੀ ਹੈ । ਇਹ ਮਿੱਟੀ ਕਪਾਹ ਦੀ ਉਪਜ ਲਈ ਬਹੁਤ ਉਪਯੋਗੀ ਹੁੰਦੀ ਹੈ । ਇਸ ਲਈ ਇਸ ਨੂੰ ਕਪਾਹ ਦੀ ਮਿੱਟੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ । ਸਾਡੇ ਦੇਸ਼ ਵਿਚ ਕਾਲੀ ਮਿੱਟੀ ਉੱਤਰੀ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਅਤੇ ਪੱਛਮੀ ਆਂਧਰਾ ਪ੍ਰਦੇਸ਼ ਵਿਚ ਪਾਈ ਜਾਂਦੀ ਹੈ ।

3. ਲਾਲ ਮਿੱਟੀ-ਇਸ ਮਿੱਟੀ ਦਾ ਨਿਰਮਾਣ ਅਗਨੀ ਚੱਟਾਨਾਂ ਤੋਂ ਹੋਇਆ ਹੈ । ਇਸ ਵਿਚ ਲੋਹੇ ਦਾ ਅੰਸ਼ ਵਧੇਰੇ ਹੁੰਦਾ ਹੈ । ਇਸੇ ਕਾਰਨ ਹੀ ਇਸਦਾ ਰੰਗ ਲਾਲ ਜਾਂ ਪੀਲਾ ਹੁੰਦਾ ਹੈ । ਇਹ ਮਿੱਟੀ ਵਧੇਰੇ ਉਪਜਾਊ ਨਹੀਂ ਹੁੰਦੀ । ਪਰੰਤੁ ਖਾਦਾਂ ਦੇ ਉਪਯੋਗ ਦੁਆਰਾ ਇਸ ਮਿੱਟੀ ਤੋਂ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ । ਭਾਰਤ ਵਿਚ ਲਾਲ ਮਿੱਟੀ ਪ੍ਰਾਇਦੀਪ ਦੇ ਦੱਖਣ ਅਤੇ ਪੁਰਬ ਦੇ ਗਰਮ-ਖੁਸ਼ਕ ਪ੍ਰਦੇਸ਼ਾਂ ਵਿਚ ਫੈਲੀ ਹੋਈ ਹੈ ।

4. ਲੈਟਰਾਈਟ ਮਿੱਟੀ-ਇਹ ਮਿੱਟੀ ਜ਼ਿਆਦਾ ਵਰਖਾ ਵਾਲੇ ਗਰਮ ਦੇਸ਼ਾਂ ਵਿਚ ਮਿਲਦੀ ਹੈ । ਭਾਰੀ ਵਰਖਾ ਅਤੇ ਉੱਚ ਤਾਪਮਾਨ ਦੇ ਕਾਰਨ ਇਸ ਮਿੱਟੀ ਦੇ ਪੋਸ਼ਕ ਤੱਤ ਘੁਲ ਕੇ ਮਿੱਟੀ ਦੇ ਹੇਠਾਂ ਚਲੇ ਜਾਂਦੇ ਹਨ । ਇਸ ਕਿਰਿਆ ਨੂੰ ਲਾਚਿੰਗ (Leaching) ਕਹਿੰਦੇ ਹਨ । ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਇਹ ਮਿੱਟੀ ਖੇਤੀ ਲਈ ਵਧੇਰੇ ਉਪਯੋਗੀ ਨਹੀਂ ਹੁੰਦੀ । ਭਾਰਤ ਵਿਚ ਇਹ ਮਿੱਟੀ ਪੱਛਮੀ ਘਾਟ, ਛੋਟਾ ਨਾਗਪੁਰ ਦੇ ਪਠਾਰ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁੱਝ ਭਾਗਾਂ ਵਿਚ ਫੈਲੀ ਹੋਈ ਹੈ ।
PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ 3
Based upon Survey of India map with the permission of the Surveyor General of India. The territorial waters of India extend into the sea to a distance of twelve nautical miles from the appropriate baseline.

5. ਖੁਸ਼ਕ ਰੇਤਲੀ ਜਾਂ ਮਾਰੂਥਲੀ ਮਿੱਟੀ-ਇਸ ਮਿੱਟੀ ਵਿਚ ਰੇਤ ਦੇ ਕਣਾਂ ਦੀ ਬਹੁਤਾਤ ਹੁੰਦੀ ਹੈ ਪਰੰਤੂ ਇਸ ਵਿਚ ਹਿਊਮਸ ‘ ਦੀ ਘਾਟ ਹੁੰਦੀ ਹੈ । ਇਸ ਲਈ ਇਹ ਮਿੱਟੀ ਉਪਜਾਊ ਨਹੀਂ ਹੁੰਦੀ । ਭਾਰਤ ਵਿਚ ਇਹ ਮਿੱਟੀ ਰਾਜਸਥਾਨ ਅਤੇ ਗੁਜਰਾਤ ਦੇ ਮਾਰੂਥਲੀ ਖੇਤਰਾਂ ਵਿਚ ਪਾਈ ਜਾਂਦੀ ਹੈ ।

6. ਪਰਬਤੀ ਮਿੱਟੀ-ਪਰਬਤੀ ਮਿੱਟੀ ਘੱਟ ਡੂੰਘੀ ਅਤੇ ਪਤਲੀ ਤਹਿ ਵਾਲੀ ਹੁੰਦੀ ਹੈ । ਇਸ ਵਿਚ ਲੋਹੇ ਦਾ ਅੰਸ਼ ਵਧੇਰੇ ਹੁੰਦਾ ਹੈ । ਲੋੜੀਂਦੀ ਵਰਖਾ ਮਿਲਣ ‘ਤੇ ਇਸ ਮਿੱਟੀ ਵਿਚ ਚਾਹ ਦੀ ਖੇਤੀ ਕੀਤੀ ਜਾਂਦੀ ਹੈ । ਭਾਰਤ ਵਿਚ ਇਹ ਮਿੱਟੀ ਹਿਮਾਲਿਆ ਖੇਤਰ ਵਿਚ ਪਾਈ ਜਾਂਦੀ ਹੈ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਹੋਰ ਮਹੱਤਵਪੂਰਨ ਪ੍ਰਸ਼ਨ ਦਾ

ਪ੍ਰਸ਼ਨ 1.
ਜਵਾਲਾਮੁਖੀ ਪਰਬਤ ਕਿਵੇਂ ਬਣਦਾ ਹੈ ? ਇਸਦਾ ਇਕ ਉਦਾਹਰਨ ਦਿਓ ।
ਉੱਤਰ-
ਜਵਾਲਾਮੁਖੀ ਪਰਬਤ ਧਰਾਤਲ ਵਿੱਚੋਂ ਬਾਹਰ ਨਿਕਲਣ ਵਾਲੇ ਲਾਵੇ ਦੇ ਇਕੱਠਾ ਹੋਣ ਤੇ ਬਣਦਾ ਹੈ । ਜਾਪਾਨ ਦਾ ਫਿਊਜੀਜਾਮਾ ਪਰਬਤ ਇਸ ਦਾ ਇਕ ਉੱਤਮ ਉਦਾਹਰਨ ਹੈ ।

ਪ੍ਰਸ਼ਨ 2.
ਮੁਸਾਮਦਾਰ (Porous) ਅਤੇ ਗ਼ੈਰ-ਮੁਸਾਮਦਾਰ (Non-Porous) ਚੱਟਾਨਾਂ ਵਿਚ ਕੀ ਅੰਤਰ ਹੈ ?
ਉੱਤਰ-
ਮੁਸਾਮਦਾਰ ਚੱਟਾਨਾਂ ਵਿਚ ਰੇਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਦੋਂ ਕਿ ਗੈਰ-ਮੁਸਾਮਦਾਰ ਚੱਟਾਨਾਂ ਵਿਚ ਚੀਨੀ ਮਿੱਟੀ ਦੀ ਮਾਤਰਾ ਵਧੇਰੇ ਹੁੰਦੀ ਹੈ ।

ਪ੍ਰਸ਼ਨ 3.
ਪਾਣੀ ਸਮਾ ਸਕਣ ਦੇ ਆਧਾਰ ‘ਤੇ ਚੱਟਾਨਾਂ ਦਾ ਵਰਗੀਕਰਨ ਕਰੋ ।
ਉੱਤਰ-
ਪਾਣੀ ਸਮਾ ਸਕਣ ਦੇ ਆਧਾਰ ‘ਤੇ ਚੱਟਾਨਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਪਾਰਗਾਮੀ ਪਾਰਗੰਮ ਅਤੇ ਅਪਾਰਗਾਮੀ (ਅਪਾਰ-ਗੰਮ) । ਪਾਰਗਾਮੀ ਚੱਟਾਨਾਂ ਵਿਚ ਪਾਣੀ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦਾ ਹੈ ਪਰੰਤੂ ਅਪਾਰਗਾਮੀ ਚੱਟਾਨਾਂ ਵਿਚ ਪਾਣੀ ਪ੍ਰਵੇਸ਼ ਨਹੀਂ ਕਰ ਪਾਉਂਦਾ ।

ਪ੍ਰਸ਼ਨ 4.
ਰਸਾਇਣਿਕ ਰਚਨਾ ਦੇ ਆਧਾਰ ‘ਤੇ ਚੱਟਾਨਾਂ ਕਿਹੜੇ-ਕਿਹੜੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-

  1. ਖਾਰੀਆਂ ਚੱਟਾਨਾਂ ਅਤੇ
  2. ਤੇਜ਼ਾਬੀ ਜਾਂ ਅਮਲੀ ਚੱਟਾਨਾਂ ।

ਪ੍ਰਸ਼ਨ 5.
ਮੈਗਮਾ ਅਤੇ ਲਾਵਾ ਵਿਚ ਕੀ ਅੰਤਰ ਹੈ ?
ਉੱਤਰ-
ਧਰਾਤਲ ਦੇ ਅੰਦਰ ਪਿਘਲਿਆ ਹੋਇਆ ਪਦਾਰਥ ਮੈਗਮਾ ਕਹਾਉਂਦਾ ਹੈ। ਜਦੋਂ ਇਹ ਮੈਗਮਾ ਦਰਾਰਾਂ ਵਿਚੋਂ ਹੋ ਕੇ ਧਰਾਤਲ ‘ਤੇ ਆ ਜਾਂਦਾ ਹੈ, ਤਾਂ ਇਸ ਨੂੰ ਲਾਵਾ ਕਹਿੰਦੇ ਹਨ ।

ਪ੍ਰਸ਼ਨ 6.
ਪ੍ਰਾਥਮਿਕ ਚੱਟਾਨਾਂ ਕਿਨ੍ਹਾਂ ਨੂੰ ਕਹਿੰਦੇ ਹਨ ਅਤੇ ਕਿਉਂ ? ਇਨ੍ਹਾਂ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਅਗਨੀ ਚੱਟਾਨਾਂ ਨੂੰ ਪ੍ਰਾਥਮਿਕ ਚੱਟਾਨਾਂ ਕਹਿੰਦੇ ਹਨ ਕਿਉਂਕਿ ਧਰਤੀ ‘ਤੇ ਸਭ ਤੋਂ ਪਹਿਲਾਂ ਇਨ੍ਹਾਂ ਹੀ ਚੱਟਾਨਾਂ ਦਾ ਨਿਰਮਾਣ ਹੋਇਆ ਸੀ ।
ਵਿਸ਼ੇਸ਼ਤਾਵਾਂ-

  1. ਅਗਨੀ ਚੱਟਾਨਾਂ ਰਵੇਦਾਰ ਪਿੰਡਾਂ ਵਿਚ ਪਾਈਆਂ ਜਾਂਦੀਆਂ ਹਨ । ਇਸ ਲਈ ਇਨ੍ਹਾਂ ਵਿਚ ਤਹਿਆਂ ਜਾਂ ਪਰਤਾਂ ਨਹੀਂ ਹੁੰਦੀਆਂ ।
  2. ਇਨ੍ਹਾਂ ਚੱਟਾਨਾਂ ਵਿਚ ਬਨਸਪਤੀ ਅਤੇ ਜੀਵ-ਜੰਤੂਆਂ ਦੇ ਅਵਸ਼ੇਸ਼ ਵੀ ਨਹੀਂ ਪਾਏ ਜਾਂਦੇ ।

ਪ੍ਰਸ਼ਨ 7.
ਮਿੱਟੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿੱਟੀ ਧਰਾਤਲ ਦਾ ਉੱਪਰਲਾ ਉਹ ਭਾਗ ਹੈ ਜਿਹੜਾ ਚੱਟਾਨਾਂ ਦੀ ਟੁੱਟ-ਭੱਜ ਤੋਂ ਬਣਦੀ ਹੈ । ਇਸ ਦੇ ਕਣ ਬਹੁਤੇ ਬਾਰੀਕ, ਨਰਮ ਅਤੇ ਅਲੱਗ-ਅਲੱਗ ਹੁੰਦੇ ਹਨ ਤਾਂ ਕਿ ਪੌਦਿਆਂ ਦੀਆਂ ਜੜ੍ਹਾਂ ਇਸ ਵਿਚ ਆਸਾਨੀ ਨਾਲ ਪ੍ਰਵੇਸ਼ ਕਰ ਸਕਣ ।

PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ

ਪ੍ਰਸ਼ਨ 8.
ਮਿੱਟੀ ਵਿਚ ਕਿਹੜੇ-ਕਿਹੜੇ ਦੋ ਪ੍ਰਕਾਰ ਦੇ ਤੱਤ ਹੁੰਦੇ ਹਨ ।
ਉੱਤਰ-
ਮਿੱਟੀ ਵਿਚ ਦੋ ਪ੍ਰਕਾਰ ਦੇ ਤੱਤ ਜਾਂ ਪਦਾਰਥ ਹੁੰਦੇ ਹਨ-ਖਣਿਜ ਅਤੇ ਕਾਰਬਨਿਕ ਪਦਾਰਥ । ਖਣਿਜ ਪਦਾਰਥ ਮਿੱਟੀ ਵਿਚ ਕਾਫ਼ੀ ਮਾਤਰਾ ਵਿਚ ਹੁੰਦੇ ਹਨ, ਜਿਹੜੇ ਇਸ ਨੂੰ ਮੂਲ ਚੱਟਾਨ ਤੋਂ ਮਿਲਦੇ ਹਨ । ਮਿੱਟੀ ਵਿੱਚ ਸ਼ਾਮਲ ਬਨਸਪਤੀ ਅਤੇ ਜੀਵ-ਜੰਤੂਆਂ ਦੇ ਗਲੇ-ਸੜੇ ਪਦਾਰਥ ਨੂੰ ਕਾਰਬਨਿਕ ਪਦਾਰਥ ਕਹਿੰਦੇ ਹਨ । ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ ।

ਪ੍ਰਸ਼ਨ 9.
ਮਿੱਟੀ ਦੀ ਰਚਨਾ ਵਿਚ ਕਿਹੜੇ-ਕਿਹੜੇ ਕਾਰਕ ਸਹਾਇਕ ਹੁੰਦੇ ਹਨ ?
ਉੱਤਰ-
ਮਿੱਟੀ ਦੀ ਰਚਨਾ ਵਿਚ ਹੇਠ ਲਿਖੇ ਕਈ ਕਾਰਕ ਸਹਾਇਕ ਹੁੰਦੇ ਹਨ-

  1. ਮੂਲ ਚੱਟਾਨ-ਮੂਲ ਚੱਟਾਨ ਤੋਂ ਭਾਵ ਉਸ ਚੱਟਾਨ ਤੋਂ ਹੈ ਜਿਸ ਤੋਂ ਮਿੱਟੀ ਦਾ ਨਿਰਮਾਣ ਹੁੰਦਾ ਹੈ । ਮਿੱਟੀ ਦੀਆਂ ਵਿਸ਼ੇਸ਼ਤਾਵਾਂ ਉਸ ਚੱਟਾਨ ਦੇ ਅਨੁਰੂਪ ਹੁੰਦੀਆਂ ਹਨ । ਉਦਾਹਰਨ ਵਜੋਂ ਚੱਟਾਨ (Shale) ਤੋਂ ਚੀਕਾ ਮਿੱਟੀ ਬਣਦੀ ਹੈ, ਜਦੋਂ ਕਿ ਰੇਤ ਪੱਥਰ ਤੋਂ ਰੇਤ ਦੇ ਕਣ ਪ੍ਰਾਪਤ ਹੁੰਦੇ ਹਨ ।
  2. ਜਲਵਾਯੂ-ਮਿੱਟੀ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਨ ਵਾਲੇ ਜਲਵਾਯੂ ਦੇ ਕਾਰਕਾਂ ਵਿਚ ਤਾਪਮਾਨ ਅਤੇ ਵਰਖਾ ਪ੍ਰਮੁੱਖ ਹਨ । ਤਾਪਮਾਨ ਵਿਚ ਵਾਰ-ਵਾਰ ਪਰਿਵਰਤਨ ਹੋਣ ਅਤੇ ਵਾਯੂਮੰਡਲ ਵਿਚ ਪਾਣੀ ਦੀ ਹੋਂਦ ਨਾਲ ਭੂਮੀ-ਕਟਾਓ ਦੀ ਦਰ ਵਧ ਜਾਂਦੀ ਹੈ । ਇਸ ਦੇ ਸਿੱਟੇ ਵਜੋਂ ਮਿੱਟੀ ਦੇ ਨਿਰਮਾਣ ਦੀ ਗਤੀ ਵਿਚ ਤੇਜ਼ੀ ਆ ਜਾਂਦੀ ਹੈ ।
  3. ਥਲ-ਆਕ੍ਰਿਤੀ-ਕਿਸੇ ਖੇਤਰ ਦੀ ਥਲ-ਆਕ੍ਰਿਤੀ ਉਸਦੇ ਅਪਵਾਹ ਨੂੰ ਪ੍ਰਭਾਵਿਤ ਕਰਦੀ ਹੈ । ਤਿੱਖੀ ਢਾਲ ‘ਤੇ ਟੁੱਟੀਆਂਭੱਜੀਆਂ ਚੱਟਾਨਾਂ ਦੇ ਕਣ ਟਿਕ ਨਹੀਂ ਪਾਉਂਦੇ ਅਤੇ ਪਾਣੀ ਦੁਆਰਾ ਤੇ ਗੁਰੁਤਾ ਬਲ ਦੇ ਪ੍ਰਭਾਵ ਨਾਲ ਇਹ ਕਣ ਢਾਲ ਤੋਂ ਹੇਠਾਂ ਵਲ ਖਿਸਕ ਜਾਂਦੇ ਹਨ । ਇਸਦੇ ਉਲਟ ਮੈਦਾਨਾਂ ਅਤੇ ਘੱਟ ਢਾਲਾਂ ‘ਤੇ ਮਿੱਟੀ ਬਿਨਾਂ ਕਿਸੇ ਰੁਕਾਵਟ ਤੋਂ ਟਿਕੀ ਰਹਿੰਦੀ ਹੈ ।
  4. ਮਿੱਟੀ ਵਿਚ ਮੌਜੂਦ ਮ੍ਰਿਤ ਪੌਦੇ ਅਤੇ ਜੀਵ-ਜੰਤੂ-ਮ੍ਰਿਤ ਪੌਦੇ ਅਤੇ ਜੀਵ-ਜੰਤੂਆਂ ਤੋਂ ਮਿੱਟੀ ਨੂੰ ਹਿਊਮਸ ਪ੍ਰਾਪਤ ਹੁੰਦੀ ਹੈ । ਹਿਊਮਸ ਵਾਲੀ ਮਿੱਟੀ ਜ਼ਿਆਦਾ ਉਪਜਾਊ ਹੁੰਦੀ ਹੈ ।
  5. ਸਮਾਂ-ਮਿੱਟੀ ਨਿਰਮਾਣ ਦੇ ਕਾਰਕ ਦੇ ਰੂਪ ਵਿਚ ਸਮਾਂ ਬਹੁਤ ਹੀ ਮਹੱਤਵਪੂਰਨ ਹੈ । ਮਿੱਟੀ ਦੇ ਨਿਰਮਾਣ ਵਿਚ ਜਿੰਨਾ ਸਮਾਂ ਵਧੇਰੇ ਲੱਗਦਾ ਹੈ, ਉੱਨੀ ਜ਼ਿਆਦਾ ਮੋਟੀ ਉਸ ਦੀ ਪਰਤ ਹੁੰਦੀ ਹੈ ।

ਪ੍ਰਸ਼ਨ 10.
ਮਿੱਟੀ ਦੇ ਅਪਰਦਨ ਜਾਂ ਭੂਮੀ-ਕਟਾਓ ਤੋਂ ਕੀ ਭਾਵ ਹੈ ?
ਉੱਤਰ-
ਤੇਜ਼ ਹਵਾ ਅਤੇ ਵਗਦਾ ਹੋਇਆ ਪਾਣੀ ਮਿੱਟੀ ਦੀ ਉੱਪਰਲੀ ਸੜਾ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੇ ਹਨ । ਇਸ ਨੂੰ ਮਿੱਟੀ ਦਾ ਅਪਰਦਨ ਜਾਂ ਕਟਾਓ ਕਹਿੰਦੇ ਹਨ । ਇਸ ਦੇ ਕਾਰਨ ਮਿੱਟੀ ਖੇਤੀ ਯੋਗ ਨਹੀਂ ਰਹਿੰਦੀ । ਇਹ ਕਿਰਿਆ ਉਨ੍ਹਾਂ ਸਥਾਨਾਂ ‘ਤੇ ਵਧੇਰੇ ਹੁੰਦੀ ਹੈ ਜਿੱਥੇ ਭੂਮੀ ਦੀ ਢਾਲ ਬਹੁਤ ਤਿੱਖੀ ਹੋ ਜਾਂਦੀ ਹੈ ਅਤੇ ਜਿੱਥੇ ਵਰਖਾ ਤੇਜ਼ ਵਾਛੜ ਦੇ ਰੂਪ ਵਿਚ ਹੁੰਦੀ ਹੈ । ਭੂਮੀ-ਕਟਾਓ ਉਨ੍ਹਾਂ ਖੇਤਰਾਂ ਵਿਚ ਜ਼ਿਆਦਾ ਹੁੰਦਾ ਹੈ, ਜਿੱਥੇ ਬਨਸਪਤੀ ਘੱਟ ਹੋਵੇ, ਜਿਵੇਂ ਮਾਰੂਥਲੀ ਖੇਤਰ ਵਿਚ।

ਪ੍ਰਸ਼ਨ 11.
ਕਿਸ ਮਿੱਟੀ ਨੂੰ ਕਪਾਹ ਦੀ ਮਿੱਟੀ ਕਿਹਾ ਜਾਂਦਾ ਹੈ ਅਤੇ ਕਿਉਂ ?
ਉੱਤਰ-
ਕਾਲੀ ਜਾਂ ਰੇਗੜ ਮਿੱਟੀ ਨੂੰ ਕਪਾਹ ਦੀ ਮਿੱਟੀ ਕਿਹਾ ਜਾਂਦਾ ਹੈ । ਇਸ ਦਾ ਕਾਰਨ ਇਹ ਹੈ ਕਿ ਇਹ ਮਿੱਟੀ ਕਪਾਹ ਦੀ ਫ਼ਸਲ ਲਈ ਆਦਰਸ਼ ਹੁੰਦੀ ਹੈ ।

ਪ੍ਰਸ਼ਨ 12.
ਜਲੋੜ ਮਿੱਟੀ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਇਸ ਮਿੱਟੀ ਵਿਚ ਪੋਟਾਸ਼, ਫਾਸਫੋਰਿਕ, ਐਸਿਡ ਅਤੇ ਚੂਨਾ ਉੱਚਿਤ ਮਾਤਰਾ ਵਿਚ ਹੁੰਦਾ ਹੈ ।
  • ਇਸ ਮਿੱਟੀ ਵਿਚ ਨਾਈਟ੍ਰੋਜਨ ਅਤੇ ਜੈਵਿਕ ਪਦਾਰਥਾਂ ਦੀ ਘਾਟ ਹੁੰਦੀ ਹੈ ।

ਪ੍ਰਸ਼ਨ 13.
ਕਾਲੀ ਜਾਂ ਰੇਗੜ ਮਿੱਟੀ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਕਾਲੀ ਮਿੱਟੀ ਲਾਵੇ ਦੇ ਪ੍ਰਵਾਹ ਤੋਂ ਬਣੀ ਹੁੰਦੀ ਹੈ ।
  2. ਇਹ ਮਿੱਟੀ ਕਪਾਹ ਦੀ ਫ਼ਸਲ ਲਈ ਵਧੇਰੇ ਉਪਯੋਗੀ ਹੈ ।

ਪ੍ਰਸ਼ਨ 14.
ਲੈਟਰਾਈਟ ਮਿੱਟੀ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਲੈਟਰਾਈਟ ਮਿੱਟੀ ਘੱਟ ਉਪਜਾਉ ਹੁੰਦੀ ਹੈ ।
  • ਇਹ ਮਿੱਟੀ ਘਾਹ ਅਤੇ ਝਾੜੀਆਂ ਪੈਦਾ ਕਰਨ ਲਈ ਉਪਯੋਗੀ ਹੈ ।

ਪ੍ਰਸ਼ਨ 15.
ਮਾਰੂਥਲੀ ਮਿੱਟੀ ਨੂੰ ਖੇਤੀ ਲਈ ਉਪਯੋਗੀ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਸਿੰਚਾਈ ਦੀਆਂ ਸਹੂਲਤਾਂ ਜੁਟਾ ਕੇ ਮਾਰੂਥਲੀ ਮਿੱਟੀ ਨੂੰ ਖੇਤੀ ਲਈ ਉਪਯੋਗੀ ਬਣਾਇਆ ਜਾ ਸਕਦਾ ਹੈ ।

(ਉ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਅੱਜ ਤੱਕ ਵਿਸ਼ਵ ਇੱਕ ਗਲੋਬਲ ਪਿੰਡ ਨਹੀਂ ਬਣ ਸਕਿਆ ।
ਉੱਤਰ-
(✗)

ਪ੍ਰਸ਼ਨ 2.
ਜੀਵਮੰਡਲ ਵਿੱਚ ਪੇੜ-ਪੌਦੇ ਸ਼ਾਮਿਲ ਨਹੀਂ ਹਨ ।
ਉੱਤਰ-
(✗)

ਪ੍ਰਸ਼ਨ 3.
ਸਮੁੰਦਰ ਦਾ ਧਰਤੀ ਤੇ ਸਭ ਤੋਂ ਵਧੇਰੇ ਪ੍ਰਭਾਵ ਜਲਵਾਯੂ ਉੱਪਰ ਪੈਂਦਾ ਹੈ ।
ਉੱਤਰ-
(✓)

ਪ੍ਰਸ਼ਨ 4.
ਬੁੱਧ ਗ੍ਰਹਿ ਦੇ ਆਲੇ-ਦੁਆਲੇ ਵਾਯੂਮੰਡਲ ਨਹੀਂ ਹੈ ।
ਉੱਤਰ-
(✓)

(ਅ) ਸਹੀ ਮਿਲਾਨ ਕਰੋ

1. ਧਾਤੂ ਖਣਿਜ (i) ਬਹੁਤ ਜ਼ਿਆਦਾ ਉਪਜਾਊ
2. ਅਧਾਤੂ ਖਣਿਜ (ii) ਸੋਨਾ, ਚਾਂਦੀ
3. ਰੇਤਲੀ ਮਿੱਟੀ (iii) ਪੋਟਾਸ਼, ਫਾਸਫੇਟ
4. ਜਲੋੜ ਮਿੱਟੀ (iv) ਹਿਊਮਸ ਦੀ ਕਮੀ ॥

ਉੱਤਰ-

1. ਧਾਤੂ ਖਣਿਜ (ii) ਸੋਨਾ, ਚਾਂਦੀ,
2. ਅਧਾਤੂ ਖਣਿਜ (iii) ਪੋਟਾਸ਼, ਫਾਸਫੇਟ
3. ਰੇਤਲੀ ਮਿੱਟੀ (iv) ਹਿਉਮਸ ਦੀ ਕਮੀ
4. ਜਲੋੜ੍ਹ ਮਿੱਟੀ (i) ਬਹੁਤ ਜ਼ਿਆਦਾ ਉਪਜਾਊ

(ਈ) ਸਹੀ ਉੱਤਰ ਚੁਣੋ ਧਰਤੀ ਦਾ ਅੰਦਰੂਨੀ ਅਤੇ ਬਾਹਰੀ ਸਰੂਪ –

ਪ੍ਰਸ਼ਨ 1.
ਜਾਪਾਨ ਦਾ ਫਿਊਜੀਜਾਮਾ ਪਰਬਤ ਲਾਵੇ ਤੋਂ ਬਣਿਆ ਹੈ। ਇਹ ਲਾਵਾ ਕਿੱਥੋਂ ਆਉਂਦਾ ਹੈ ?
PSEB 7th Class Social Science Solutions Chapter 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਰੂਪ 4
(i) ਉੱਚੇ ਪਰਬਤਾਂ ਤੋਂ
(ii) ਧਰਤੀ ਦੇ ਅੰਦਰੂਨੀ ਭਾਗ ਤੋਂ
(iii) ਪਰਤਦਾਰ ਜਾਂ ਤਲਛੱਟੀ ਚੱਟਾਨਾਂ ਦੇ ਜੰਮਣ ਨਾਲ
(iv) ਲਾਵਾ
ਉੱਤਰ-
(iv) ਲਾਵਾ।

ਪ੍ਰਸ਼ਨ 2.
ਭਾਰਤ ਵਿਚ ਗੰਗਾ, ਸਤਲੁਜ ਦਾ ਮੈਦਾਨ ਇਕ ਵਿਸ਼ੇਸ਼ ਤਰ੍ਹਾਂ ਦੀ ਸਮੱਗਰੀ ਤੋਂ ਬਣਿਆ ਹੈ। ਇਸ ਸਮੱਗਰੀ ਦਾ ਜਮਾਵ ਕਿਵੇਂ ਹੁੰਦਾ ਹੈ ?
(i) ਵਹਿੰਦੇ ਹੋਏ ਪਾਣੀ ਦੁਆਰਾ
(ii) ਹਿਮ ਨਦੀ ਅਤੇ ਵਾਯੂ ਦੁਆਰਾ
(iii) ਇਨ੍ਹਾਂ ਸਭ ਦੇ ਦੁਆਰਾ।
ਉੱਤਰ-
(iii) ਇਨ੍ਹਾਂ ਸਭ ਦੇ ਦੁਆਰਾ।

PSEB 7th Class Social Science Solutions Chapter 1 ਵਾਤਾਵਰਨ

Punjab State Board PSEB 7th Class Social Science Book Solutions Geography Chapter 1 ਵਾਤਾਵਰਨ Textbook Exercise Questions and Answers.

PSEB Solutions for Class 7 Social Science Geography Chapter 1 ਵਾਤਾਵਰਨ

Social Science Guide for Class 7 PSEB ਵਾਤਾਵਰਨ Textbook Questions, and Answers

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ

ਪ੍ਰਸ਼ਨ 1.
ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਨ ਤੋਂ ਭਾਵ ਸਾਡੇ ਆਲੇ-ਦੁਆਲੇ ਤੋਂ ਹੈ । ਇਹ ਕਿਸੇ ਦੇਸ਼ ਦੇ ਭੌਤਿਕ ਤੱਤਾਂ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਵਾਤਾਵਰਨ ਕਿੰਨੇ ਮੰਡਲਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਪ੍ਰਸ਼ਨ 3.
ਤਿੰਨਾਂ ਮੰਡਲਾਂ ਦੇ ਸੁਮੇਲ ਤੋਂ ਬਣੇ ਮੰਡਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ? ਇਸ ਬਾਰੇ ਲਿਖੋ ।
ਉੱਤਰ-
ਤਿੰਨਾਂ ਮੰਡਲਾਂ ਦੇ ਸੁਮੇਲ ਤੋਂ ਬਣੇ ਮੰਡਲ ਨੂੰ ਜੀਵ ਮੰਡਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਵਾਯੂ ਮੰਡਲ, ਥਲ ਮੰਡਲ ਅਤੇ ਜਲ ਮੰਡਲ ਦੇ ਆਪਸੀ ਮੇਲ ਤੋਂ ਬਣਦਾ ਹੈ ।

ਪ੍ਰਸ਼ਨ 4.
ਵਾਤਾਵਰਨ ਦੇ ਮੁੱਖ ਮੰਡਲ ਕਿਹੜੇ ਹਨ ?
ਉੱਤਰ-
ਵਾਤਾਵਰਨ ਦੇ ਤਿੰਨ ਮੁੱਖ ਮੰਡਲ ਹਨ

  1. ਵਾਯੂ ਮੰਡਲ
  2. ਥਲ ਮੰਡਲ
  3. ਜਲ ਮੰਡਲ
  4. ਇਸ ਦੇ ਇਲਾਵਾ ਇਕ ਹੋਰ ਵੀ ਮੰਡਲ ਹੈ । ਉਸਨੂੰ ਜੈਵ-ਮੰਡਲ ਆਖਿਆ ਜਾਂਦਾ ਹੈ ।

ਪ੍ਰਸ਼ਨ 5.
ਬਦਲਦੇ ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ-
ਧਰਾਤਲ ‘ਤੇ ਵਾਤਾਵਰਨ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ । ਇਸਦੇ ਤੱਤਾਂ ਵਿਚ ਬਦਲਾਅ ਪਰਿਵਰਤਨ) ਆਉਂਦਾ ਰਹਿੰਦਾ ਹੈ, ਜਿਸ ਦੇ ਕਾਰਨ ਵਾਤਾਵਰਨ ਬਦਲਦਾ ਰਹਿੰਦਾ ਹੈ । ਇਹ ਪਰਿਵਰਤਨ ਹੌਲੀ ਵੀ ਹੋ ਸਕਦੇ ਹਨ ਅਤੇ ਤੇਜ਼ ਵੀ । ਹੌਲੀ ਗਤੀ ਵਾਲੇ ਪਰਿਵਰਤਨ ਧਰਤੀ ਦੀ ਸਤ੍ਹਾ ‘ਤੇ ਅਪਰਦਨ ਦੇ ਕਾਰਕਾਂ (ਨਦੀਆਂ, ਗਲੇਸ਼ੀਅਰ, ਹਵਾ ਆਦਿ) ਦੁਆਰਾ ਹੁੰਦੇ ਹਨ, ਜਦੋਂ ਕਿ ਤੇਜ਼ ਪਰਿਵਰਤਨ ਥਲ ਦੇ ਉੱਚਾ-ਨੀਵਾਂ ਹੋਣ ਨਾਲ ਹੁੰਦੇ ਹਨ |

PSEB 7th Class Social Science Solutions Chapter 1 ਵਾਤਾਵਰਨ

ਪ੍ਰਸ਼ਨ 6.
ਮਨੁੱਖ, ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਮਨੁੱਖ, ਵਾਤਾਵਰਨ ਨੂੰ ਕਈ ਢੰਗਾਂ ਨਾਲ ਪ੍ਰਭਾਵਿਤ ਕਰਦਾ ਹੈ

  • ਖੇਤੀ ਕਰਨ ਅਤੇ ਰਹਿਣ ਲਈ ਜ਼ਮੀਨ ਪ੍ਰਾਪਤ ਕਰਨ ਲਈ ਜੰਗਲਾਂ ਨੂੰ ਕੱਟ ਕੇ ।
  • ਨਦੀਆਂ ‘ਤੇ ਬੰਨ੍ਹ ਬਣਾ ਕੇ ਅਤੇ ਉਨ੍ਹਾਂ ਦੇ ਪਾਣੀ ਨੂੰ ਨਹਿਰਾਂ ਦੁਆਰਾ ਖੁਸ਼ਕ ਮਾਰੂਥਲਾਂ ਵਿਚ ਲਿਜਾ ਕੇ ।
  • ਖਣਿਜ ਪ੍ਰਾਪਤ ਕਰਨ ਲਈ ਖਾਣਾਂ ਪੁੱਟ ਕੇ ।
  • ਉਦਯੋਗਿਕ ਖੇਤਰਾਂ ਦਾ ਵਿਕਾਸ ਕਰ ਕੇ ।

ਪ੍ਰਸ਼ਨ 7.
ਧਰਤੀ ਦੀਆਂ ਪਰਤਾਂ ਦੇ ਨਾਂ ਲਿਖੋ ।
ਉੱਤਰ-
ਧਰਤੀ ਦੀਆਂ ਤਿੰਨ ਪਰਤਾਂ ਹਨ-

  1. ਸਿਆਲ
  2. ਸੀਮਾ
  3. ਨਾਇਫ ॥

(ਅ) ਖ਼ਾਲੀ ਥਾਂਵਾਂ ਭਰੋ –

(1) ਵਾਤਾਵਰਨ ਨੂੰ ……………… ਮੰਡਲਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
ਤਿੰਨ

(2) ਧਰਤੀ ਦੀ ਸਿਆਲ ਪਰਤ, ਉਨ੍ਹਾਂ ਚਟਾਨਾਂ ਦੀ ਬਣੀ ਹੈ, ਜਿਸ ਵਿਚ …… ਅਤੇ …… ਤੱਤ ਵਧੇਰੇ ਹੁੰਦੇ ਹਨ ।
ਉੱਤਰ-
ਸਿਲੀਕਾਨ, ਐਲੂਮੀਨੀਅਮ

(3) ਧਰਤੀ ਦੀ ਨਾਈਫ ਪਰਤ ਵਿਚ ……….. ਅਤੇ …………. ਤੱਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
ਉੱਤਰ-
ਨਿਕਲ, ਲੋਹਾ

(4) ਜੀਵ ਮੰਡਲ ਦੇ ਅਨੇਕ ਕਿਸਮਾਂ ਦੇ ਜੀਵ-ਜੰਤੂਆਂ ਨੂੰ ………………… ਆਖਦੇ ਹਨ ।
ਉੱਤਰ-
ਜੀਵ-ਜਗਤ

(5) ਧਰਤੀ ਦੀ ਸਤਹਿ ਦਾ …………… ਭਾਗ ਪਾਣੀ ਨੇ ਘੇਰਿਆ ਹੋਇਆ ਹੈ ।
ਉੱਤਰ-
71 ਪ੍ਰਤੀਸ਼ਤ 1

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਸਥਾਨਾਂ ਦਾ ਵਾਤਾਵਰਨ ਵੱਖ-ਵੱਖ ਹੁੰਦਾ ਹੈ । ਇਕ ਉਦਾਹਰਨ ਦਿਓ ।
ਉੱਤਰ-
ਮਹਾਂਦੀਪਾਂ ‘ਤੇ ਰਹਿਣ ਵਾਲੇ ਲੋਕ ਆਮ ਤੌਰ ‘ਤੇ ਖੇਤੀ, ਪਸ਼ੂ-ਪਾਲਣ ਅਤੇ ਵਣਾਂ ਨਾਲ ਸੰਬੰਧਿਤ ਕੰਮਾਂ ਵਿਚ ਲੱਗੇ ਰਹਿੰਦੇ ਹਨ ਜਦੋਂ ਕਿ ਸਮੁੰਦਰ ਦੇ ਕਿਨਾਰੇ ਵਸਦੇ ਲੋਕ ਜਾਂ ਟਾਪੂਆਂ ਦੇ ਨਿਵਾਸੀ ਜ਼ਿਆਦਾਤਰ ਮੱਛੀਆਂ ਫੜਨ ਦਾ ਕੰਮ ਕਰਦੇ ਹਨ ।

ਪ੍ਰਸ਼ਨ 2.
ਆਵਾਸ (HABITAT) ਕੀ ਹੁੰਦਾ ਹੈ ?
ਉੱਤਰ-
ਮਨੁੱਖ ਵਾਂਗ ਪੌਦੇ ਅਤੇ ਜੀਵ ਵੀ ਆਪਣੇ-ਆਪਣੇ ਵਾਤਾਵਰਨ ‘ਤੇ ਨਿਰਭਰ ਅਤੇ ਆਧਾਰਿਤ ਹੁੰਦੇ ਹਨ । ਇਸ ਨੂੰ ਆਵਾਸ ਕਹਿੰਦੇ ਹਨ ।

ਪ੍ਰਸ਼ਨ 3.
ਪਰਿਸਥਿਤਕੀ (Ecology) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਸਥਾਨ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਵਾਤਾਵਰਨ ਦੇ ਮੇਲ ਨੂੰ ਪਰਿਸਥਿਤਕੀ ਕਹਿੰਦੇ ਹਨ ।

ਪ੍ਰਸ਼ਨ 4.
ਧਰਤੀ ਦੇ ਵਿਭਿੰਨ ਮੰਡਲ ਕਿਸ ਪ੍ਰਕਾਰ ਹੋਂਦ ਵਿੱਚ ਆਏ ?
ਉੱਤਰ-
ਧਰਤੀ ਸ਼ੁਰੂ ਵਿਚ ਗੈਸੀ ਅਵਸਥਾ ਵਿਚ ਸੀ । ਫਿਰ ਪਿਘਲੇ ਹੋਏ ਰੂਪ ਵਿਚ ਆਈ | ਹੌਲੀ-ਹੌਲੀ ਇਹ ਠੰਢੀ ਹੋਈ ਅਤੇ ਠੋਸ ਹੋ ਗਈ ।ਇਸ ਦੇ ਗੈਸੀ ਤੱਤਾਂ ਨੇ ਵਾਯੂ ਮੰਡਲ, ਜਲੀ ਤੱਤਾਂ ਨੇ ਜਲ ਮੰਡਲ ਅਤੇ ਠੋਸ ਤੱਤਾਂ ਨੇ ਥਲ ਮੰਡਲ ਦਾ ਰੂਪ ਧਾਰਨ ਕਰ ਲਿਆ ।

PSEB 7th Class Social Science Solutions Chapter 1 ਵਾਤਾਵਰਨ

ਪ੍ਰਸ਼ਨ 5.
ਵਾਯੂ ਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਧਰਤੀ ਦੇ ਆਲੇ-ਦੁਆਲੇ ਸੈਂਕੜੇ ਕਿਲੋਮੀਟਰ ਦੀ ਉੱਚਾਈ ਤੱਕ ਹਵਾ ਦਾ ਇਕ ਘੇਰਾ ਜਾਂ ਗਿਲਾਫ਼ ਬਣਿਆ ਹੋਇਆ ਹੈ । ਇਸ ਘੇਰੇ ਨੂੰ ਵਾਯੂ ਮੰਡਲ ਕਹਿੰਦੇ ਹਨ । ਧਰਤੀ ਤੋਂ ਵਾਯੂਮੰਡਲ ਦੀ ਉੱਚਾਈ 1600 ਕਿ.ਮੀ. ਹੈ । ਪਰੰਤੂ ਇਸ ਦੀ 99% ਹਵਾ ਸਿਰਫ਼ 32 ਕਿ. ਮੀ. ਦੀ ਉੱਚਾਈ ਤੱਕ ਹੀ ਮਿਲਦੀ ਹੈ । ਇਸ ਤੋਂ ਜ਼ਿਆਦਾ ਉੱਚਾਈ ‘ਤੇ ਹਵਾ ਘੱਟ ਵਿਰਲ ਹੈ ।

ਪ੍ਰਸ਼ਨ 6.
ਵਾਯੂ ਮੰਡਲ ਦੇ ਮੁੱਖ ਭੌਤਿਕ ਅੰਸ਼ ਕਿਹੜੇ-ਕਿਹੜੇ ਹਨ ?
ਉੱਤਰ-
ਵਾਯੂ ਮੰਡਲ ਦੇ ਮੁੱਖ ਭੌਤਿਕ ਅੰਸ਼ ਤਾਪਮਾਨ, ਨਮੀ, ਵਾਯੂਦਾਬ ਆਦਿ ਹਨ ।

ਪ੍ਰਸ਼ਨ 7.
ਧਰਤੀ ਦੇ ਵਾਤਾਵਰਨ ਦੇ ਕਿਸ ਅੰਸ਼ (ਮੰਡਲ ਵਿਚ ਸਭ ਤੋਂ ਜ਼ਿਆਦਾ ਪਰਿਵਰਤਨ ਹੁੰਦਾ ਹੈ ?
ਉੱਤਰ-
ਵਾਯੂ ਮੰਡਲ ਵਿਚ ।

ਪ੍ਰਸ਼ਨ 8.
ਧਰਤੀ ‘ਤੇ ਜਲ ਅਤੇ ਥਲ ਦੀ ਵੰਡ ਦੱਸੋ ।
ਉੱਤਰ-
ਧਰਤੀ ਦਾ ਧਰਾਤਲ ਜਲ ਅਤੇ ਥਲ ਦੋਹਾਂ ਤੋਂ ਬਣਿਆ ਹੈ । ਇਸਦਾ 71% ਭਾਗ ਜਲ ਹੈ ਅਤੇ ਬਾਕੀ 29 ਭਾਗ ਬਲ ਹੈ | ਬਲ ਦਾ 2/3 ਭਾਗ ਉੱਤਰੀ ਗੋਲਾਰਧ ਵਿਚ ਹੈ ।

ਪ੍ਰਸ਼ਨ 9.
ਥਲ ਮੰਡਲ ਕਿਸ ਨੂੰ ਕਹਿੰਦੇ ਹਨ ? ਇਸ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਧਰਾਤਲ ਦੇ ਬਾਹਰੀ ਠੋਸ ਭਾਗ ਨੂੰ ਥਲ ਮੰਡਲ ਕਹਿੰਦੇ ਹਨ । ਵਿਸ਼ੇਸ਼ਤਾਵਾਂ

  1. ਥਲ ਮੰਡਲ ਦੀ ਮੋਟਾਈ 80 ਤੋਂ 100 ਕਿ. ਮੀ. ਤਕ ਹੈ ।
  2. ਇਹ ਮੋਟਾਈ ਭੂਮੀ ‘ਤੇ ਜ਼ਿਆਦਾ ਅਤੇ ਸਮੁੰਦਰੀ ਭਾਗਾਂ ਵਿਚ ਘੱਟ ਹੈ ।

ਪ੍ਰਸ਼ਨ 10.
ਧਰਤੀ ਦੀ ਉੱਪਰਲੀ ਠੋਸ ਪਰਤ ਤੋਂ ਲੈ ਕੇ ਅੰਦਰੂਨੀ ਭਾਗਾਂ ਤਕ ਪਿਥਵੀ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ? ਹਰੇਕ ਦਾ ਸੰਖੇਪ ਵਰਣਨ ਕਰੋ ।
ਉੱਤਰ-
ਧਰਤੀ ਦੀ ਉੱਪਰਲੀ ਠੋਸ ਪਰਤ ਤੋਂ ਲੈ ਕੇ ਅੰਦਰੂਨੀ ਭਾਗਾਂ ਵਿਚ ਪ੍ਰਿਥਵੀ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ-ਭੂ-ਤਲ, ਮੱਧ ਭਾਗ ਅਤੇ ਕੇਂਦਰੀ ਭਾਗ ।

  • ਭੂ-ਤਲ-ਇਹ ਧਰਤੀ ਦਾ ਸਭ ਤੋਂ ਉੱਪਰਲਾ ਭਾਗ ਹੈ । ਇਸ ਨੂੰ ਸਿਆਲ ਕਹਿੰਦੇ ਹਨ । ਇਸ ਦੇ ਮੁੱਖ ਤੱਤ ਸਿਲੀਕਾਂਨ (Si) ਅਤੇ ਐਲੂਮੀਨੀਅਮ (Al) ਹਨ । ਇਸੇ ਕਰਕੇ ਇਸ ਦਾ ਨਾਂ ਸਿਆਲ (Si+AL) ਪਿਆ ਹੈ ।
  • ਮੈਂਟਲ ਜਾਂ ਮੱਧ ਭਾਗ-ਇਹ ਧਰਤੀ ਦੇ ਵਿਚਾਲੇ ਦਾ ਭਾਗ ਹੈ । ਇਸ ਨੂੰ ਸੀਮਾ ਵੀ ਕਹਿੰਦੇ ਹਨ । ਇਸ ਦੇ ਮੁੱਖ ਤੱਤ ਸਿਲੀਕਾਂ (Si) ਅਤੇ ਮੈਗਨੀਸ਼ੀਅਮ (Mg) ਹਨ ।

PSEB 7th Class Social Science Solutions Chapter 1 ਵਾਤਾਵਰਨ 1

  • ਕੇਂਦਰੀ ਭਾਗ-ਇਹ ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਹੈ । ਇਸ ਨੂੰ ਨਾਇਫ (Nife) ਕਹਿੰਦੇ ਹਨ, ਕਿਉਂਕਿ ਇਸ · ਵਿਚ ਨਿਕਲ (Ni) ਅਤੇ ਲੋਹੇ (Fe) ਦੀ ਬਹੁਤਾਤ ਹੈ ।

ਪ੍ਰਸ਼ਨ 11.
ਧਰਤੀ ਨੂੰ ਜਲ-ਹਿ ਕਿਉਂ ਕਹਿੰਦੇ ਹਨ ?
ਉੱਤਰ-
ਧਰਤੀ ਦੇ ਤਲ ਦਾ ਜ਼ਿਆਦਾਤਰ (71%) ਭਾਗ ਪਾਣੀ (ਜਲ) ਨਾਲ ਘਿਰਿਆ ਹੈ । ਇਸੇ ਕਰਕੇ ਧਰਤੀ ਨੂੰ ਜਲ-ਹਿ ਕਹਿੰਦੇ ਹਨ ।

ਪ੍ਰਸ਼ਨ 12.
ਜਲ ਮੰਡਲ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਦੇ ਪਾਣੀ ਨਾਲ ਢੱਕੇ ਭਾਗ ਨੂੰ ਜਲ ਮੰਡਲ ਕਹਿੰਦੇ ਹਨ । ਇਹ ਪਾਣੀ ਛੋਟੇ-ਵੱਡੇ ਸਮੁੰਦਰਾਂ, ਖਾੜੀਆਂ, ਨਦੀਆਂ, ਝੀਲਾਂ ਆਦਿ ਦੇ ਰੂਪ ਵਿਚ ਮਿਲਦਾ ਹੈ ।

ਪ੍ਰਸ਼ਨ 13.
ਮਹਾਂਸਾਗਰਾਂ (ਸਮੁੰਦਰਾਂ) ਦਾ ਕੀ ਮਹੱਤਵ ਹੈ ?
ਜਾਂ
ਮਨੁੱਖ ਨੂੰ ਮਹਾਂਸਾਗਰਾਂ ਵੱਲ ਵਿਸ਼ੇਸ਼ ਧਿਆਨ ਕਿਉਂ ਦੇਣਾ ਚਾਹੀਦਾ ਹੈ ।
ਉੱਤਰ-
ਮਹਾਂਸਾਗਰਾਂ ਸਮੁੰਦਰਾਂ) ਦਾ ਮਨੁੱਖ ਦੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ –

  1. ਮਹਾਂਸਾਗਰਾਂ (ਸਮੁੰਦਰਾਂ) ਦਾ ਸਭ ਤੋਂ ਜ਼ਿਆਦਾ ਪ੍ਰਭਾਵ ਧਰਤੀ ਦੇ ਜਲਵਾਯੂ ‘ਤੇ ਪੈਂਦਾ ਹੈ । ਇਹ ਪਾਣੀ ਦੇ ਸਰੋਤ ਹਨ, ਜੋ ਗਰਮ ਹੋਣ ਤੋਂ ਬਾਅਦ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੇ ਹਨ । ਬੱਦਲ ਹਵਾ ਦੇ ਨਾਲ-ਨਾਲ ਵਰਖਾ ਕਰਦੇ ਹਨ ।
  2. ਸਮੁੰਦਰਾਂ ਤੋਂ ਚੱਲਣ ਵਾਲੀਆਂ ਹਵਾਵਾਂ ਜਲਵਾਯੂ ਨੂੰ ਨਮੀ ਵਾਲਾ ਬਣਾ ਦਿੰਦੀਆਂ ਹਨ ।
  3. ਸਮੁੰਦਰੀ ਧਾਰਾਵਾਂ ਜਵਾਰਭਾਟਾ ਨਾਲ ਲਗਦੇ ਖੇਤਰਾਂ ‘ਤੇ ਡੂੰਘਾ ਪ੍ਰਭਾਵ ਪਾਉਂਦੇ ਹਨ । ਇਹ ਸਮੁੰਦਰੀ ਆਵਾਜਾਈ ਅਤੇ ਵਪਾਰ ਵਿਚ ਬਹੁਤ ਜ਼ਿਆਦਾ ਸਹਾਇਕ ਹਨ । ਇਸ ਲਈ ਮਨੁੱਖ ਨੂੰ ਸਮੁੰਦਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ।

PSEB 7th Class Social Science Solutions Chapter 1 ਵਾਤਾਵਰਨ

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਧਰਤੀ ਦੀ ਸਤਹਿ ਉੱਪਰ ਵਾਤਾਵਰਨ ਹਮੇਸ਼ਾ ਬਦਲਦਾ ਰਹਿੰਦਾ ਹੈ ।
ਉੱਤਰ-
(✓)

ਪ੍ਰਸ਼ਨ 2.
ਧਰਤੀ ਉੱਪਰ ਜਲ ਦੀ ਤੁਲਨਾ ਨਾਲੋਂ ਥਲ ਵਧੇਰੇ ਹੈ ।
ਉੱਤਰ-
(✗)

ਪ੍ਰਸ਼ਨ 3.
ਜੀਵ ਮੰਡਲ ਵਾਤਾਵਰਨ ਦਾ ਅੰਗ (ਹਿੱਸਾ) ਨਹੀਂ ਹੈ ।
ਉੱਤਰ-
(✓)

ਪ੍ਰਸ਼ਨ 4.
ਵਾਤਾਵਰਨ ਦੇ ਸਾਰੇ ਹਿੱਸਿਆਂ ਵਿੱਚੋਂ ਥਲਮੰਡਲ ਸਭ ਤੋਂ ਜ਼ਿਆਦਾ ਤਬਦੀਲ ਹੁੰਦਾ ਹੈ ।
ਉੱਤਰ-
(✗)

(ਅ) ਸਹੀ ਮਿਲਾਨ ਕਰੋ –

1. ਨਮੀ ਅਤੇ ਦਬਾਓ (i) ਪਰਦਨ ਦੇ ਕਾਰਨ
2. ਗਲੇਸ਼ੀਅਰ ਅਤੇ ਦਰਿਆ (ii) ਧਰਤੀ ਦੀ ਸਤਹਿ ਦਾ ਅੰਦਰੂਨੀ ਹਿੱਸਾ
3. ਨਾਇਕ (iii) ਧਰਤੀ ਦੀ ਸਭ ਤੋਂ ਉੱਪਰਲੀ ਸਤਹਿ
4. ਸਿਆਲ । (iv) ਵਾਯੂਮੰਡਲ ਦੇ ਅੰਸ਼ ।

ਉੱਤਰ-

1. ਨਮੀ ਅਤੇ ਦਬਾਓ (iv) ਵਾਯੂਮੰਡਲ ਦੇ ਅੰਸ਼ :
2. ਗਲੇਸ਼ੀਅਰ ਅਤੇ ਦਰਿਆ (i) ਅਪਰਦਨ ਦੇ ਕਾਰਨ
3. ਨਾਇਫ (ii) ਧਰਤੀ ਦੀ ਸਤਹਿ ਦਾ ਅੰਦਰੂਨੀ ਹਿੱਸਾ
4. ਸਿਆਲ (iii) ਧਰਤੀ ਦੀ ਸਭ ਤੋਂ ਉੱਪਰਲੀ ਸਤਹਿ ।

(ਇ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਕੀ ਤੁਸੀਂ ਦੱਸ ਸਕਦੇ ਹੋ ਕਿ ਧਰਤੀ ਦਾ ਧਰਾਤਲ (ਸਤਹਿ) ਕਿਨ੍ਹਾਂ ਦੋ ਤੱਤਾਂ ਦੇ ਮੇਲ ਤੋਂ ਬਣਿਆ ਹੈ ?
PSEB 7th Class Social Science Solutions Chapter 1 ਵਾਤਾਵਰਨ 2
(i) ਜਲ ਅਤੇ ਵਾਯੂ.
(ii) ਜਲ ਅਤੇ ਧਰਤੀ
(iii) ਧਰਤੀ ਅਤੇ ਵਾਯੂ।
ਉੱਤਰ-
(ii) ਜਲ ਅਤੇ ਧਰਤੀ।

ਪ੍ਰਸ਼ਨ 2.
ਵਾਤਾਵਰਨ ਪਰਿਵਰਤਨਸ਼ੀਲ ਹੈ। ਤੁਹਾਡੇ ਵਿਚਾਰ ਵਿਚ ਵਾਤਾਵਰਨ ਦੇ ਕਿਸ ਅੰਸ਼ ਵਿਚ ਸਭ ਤੋਂ ਜ਼ਿਆਦਾ ਪਰਿਵਰਤਨ ਹੁੰਦਾ ਹੈ ?
(i) ਵਾਯੂ ਮੰਡਲ
(ii) ਜਲ ਮੰਡਲ
(iii) ਥਲ ਮੰਡਲ।
ਉੱਤਰ-
(i) ਵਾਯੂ ਮੰਡਲ।

PSEB 7th Class SST Solutions Geography Chapter 1 ਵਾਤਾਵਰਨ

ਪ੍ਰਸ਼ਨ 3.
ਧਰਤੀ ‘ਤੇ ਇਕ ਅਜਿਹਾ ਮੰਡਲ ਹੈ ਜਿੱਥੇ ਕੁਦਰਤੀ ਤੱਤਾਂ ਦਾ ਪ੍ਰਤੱਖ ਪ੍ਰਭਾਵ ਦਿਖਾਈ ਦਿੰਦਾ ਹੈ। ਉਹ ਮੰਡਲ ਕੀ ਕਹਾਉਂਦਾ ਹੈ ?
(i) ਵਾਯੂ ਮੰਡਲ
(ii) ਜਲ ਮੰਡਲ
(iii) ਜੈਵ ਮੰਡਲ।
ਉੱਤਰ-
(iii) ਜੈਵ ਮੰਡਲ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

Punjab State Board PSEB 7th Class Physical Education Book Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ Textbook Exercise Questions and Answers.

PSEB Solutions for Class 7 Physical Education Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

Physical Education Guide for Class 7 PSEB ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਿਗਰੇਟ ਅਤੇ ਬੀੜੀ ਇਹ ਦੋਨੋਂ ਨਸ਼ੇ ਕਿਸ ਤੋਂ ਬਣਦੇ ਹਨ ?
ਉੱਤਰ-
ਸਿਗਰੇਟ ਅਤੇ ਬੀੜੀ ਵਿਚ ਤੰਬਾਕੂ ਪਾਇਆ ਜਾਂਦਾ ਹੈ । ਸਿਗਰਟ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ ਅਤੇ ਬੀੜੀ ਕਿਸੇ ਖਾਸ ਦਰੱਖ਼ਤ ਦੇ ਪੱਤਿਆਂ ਵਿਚ ਤੰਬਾਕੂ ਪਾ ਕੇ ਬਣਾਈ ਜਾਂਦੀ ਹੈ । ਇਸ ਤਰ੍ਹਾਂ ਤੰਬਾਕੂ ਪੀਣ ਦੇ ਹੋਰ ਵੀ ਕਈ ਢੰਗ ਹਨ ਜਿਸ ਤਰ੍ਹਾਂ ਬੀੜੀ ਸਿਗਰੇਟ ਪੀਣਾ, ਹੁੱਕਾ, ਚਿਲਮ ਪੀਣਾ । ਤੰਬਾਕੂ ਦੇ ਖਾਣ ਦੇ ਵੀ ਭਿੰਨ-ਭਿੰਨ ਢੰਗ ਹਨ ਜਿਵੇਂ ਤੰਬਾਕੂ ਚੂਨੇ ਵਿਚ ਮਿਲਾ ਕੇ ਸਿੱਧਾ ਮੂੰਹ ਵਿਚ ਰੱਖ ਲਿਆ ਜਾਂਦਾ ਹੈ । ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਹੁੰਦਾ ਹੈ, ਜਿਸ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਦੇ ਚੱਕਰ ਆਉਣ ਲਗਦੇ ਹਨ ।

ਪ੍ਰਸ਼ਨ 2.
ਕਿਸ ਨਸ਼ੇ ਦੇ ਕਰਨ ਨਾਲ ਜੀਭ ਅਤੇ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ ?
ਉੱਤਰ-
ਤੰਬਾਕੂ ਦੇ ਖਾਣ ਜਾਂ ਪੀਣ ਨਾਲ ਜੀਭ, ਗਲੇ ਅਤੇ ਮੂੰਹ ਦੇ ਕੈਂਸਰ ਹੋਣ ਦਾ ਖ਼ਤਰਾ ਰਹਿੰਦਾ ਹੈ । ਤੰਬਾਕੂ ਵਿਚ ਨਿਕੋਟੀਨ ਨਾਂ ਦਾ ਜ਼ਹਿਰੀਲਾ ਪਦਾਰਥ ਹੁੰਦਾ ਹੈ ਜਿਸ ਕਾਰਨ ਕੈਂਸਰ ਦਾ ਰੋਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ । ਖਾਸਕਰ ਛਾਤੀ ਅਤੇ ਗਲੇ ਦੇ ਕੈਂਸਰ ਦਾ ਰੋਗ ।

ਤੰਬਾਕੂ ਦੇ ਸਿਹਤ ਉੱਤੇ ਪ੍ਰਭਾਵ 

ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ/ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ-ਡਾਈਆਕਸਾਈਡ ਆਦਿ ਵੀ ਹੁੰਦਾ ਹੈ । ਨਿਕੋਟੀਨ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ ।

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ :
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ. ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ। ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਸ਼ਰਾਬ ਮਨੁੱਖ ਦੇ ਲਈ ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ –
ਸ਼ਰਾਬ ਦਾ ਸਿਹਤ ਉੱਤੇ ਪ੍ਰਭਾਵ ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ । ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ,’’ ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ।ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ | ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ । ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ-

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ !
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ ! ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ?
ਉੱਤਰ-

  • ਵਿਦਿਆਰਥੀਆਂ ਨੂੰ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਜਾਣ-ਪਹਿਚਾਣ ਕਰਵਾਉਣੀ ਚਾਹੀਦੀ ਹੈ ਜਿਸ ਕਰਕੇ ਉਹ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ।
  • ਵਿਦਿਆਰਥੀ ਕਿਸ ਵੀ ਉਮਰ ਦੇ ਹੋਣ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਵੱਲ ਝੁਕਾਓ ਨਹੀਂ ਰੱਖਣਾ ਚਾਹੀਦਾ | ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਉਹ ਪੱਕੇ ਇਰਾਦੇ ਵਾਲੇ ਹੋਣੇ ਚਾਹੀਦੇ ਹਨ ।
  • ਮਾਂ-ਬਾਪ ਅਤੇ ਅਧਿਆਪਕ ਨੂੰ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਖੇਡ ਵਿਚ ਭਾਗ ਲੈਣ ਵਾਸਤੇ ਅਤੇ ਦੂਜੀਆਂ ਮਨੋਰੰਜਨ ਕਿਰਿਆਵਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ।

PSEB 7th Class Physical Education Guide ਸਕਾਊਟਿੰਗ ਅਤੇ ਗਾਈਡਿੰਗ Important Questions and Answers

ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
(ਉ) ਸ਼ਰਾਬ
(ਅ) ਤੰਬਾਕੂ
(ੲ) ਭੰਗ ਅਤੇ ਅਫ਼ੀਮ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਕਿਹੜੀਆਂ ਦੋ ਪ੍ਰਣਾਲੀਆਂ ‘ਤੇ ਪੈਂਦਾ ਹੈ ?
(ਉ) ਪਾਚਨ ਪ੍ਰਣਾਲੀ
(ਅ) ਖੂਨ ਪ੍ਰਣਾਲੀ
(ਇ) ਸਰੀਰਿਕ ਢਾਂਚਾ ਪ੍ਰਣਾਲੀ
(ਸ) ਹੱਡੀ ਪ੍ਰਣਾਲੀ ।
ਉੱਤਰ-
(ਉ) ਪਾਚਨ ਪ੍ਰਣਾਲੀ|

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਖਿਡਾਰੀ ਉੱਤੇ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਲਿਖੋ ।
(ਉ) ਬੇਫ਼ਿਕਰੀ
(ਅ) ਗੈਰ-ਜ਼ਿੰਮੇਦਾਰੀ
(ਈ) ਲਾਪਰਵਾਹੀ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਲਿਖੋ ।
(ਉ) ਪ੍ਰੇਰਣਾ
(ਅ) ਕਾਨਫਰੈਂਸ
(ਈ) ਮਾਨਸਿਕ ਤਰੀਕਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਤੰਬਾਕੂ ਪੀਣ ਦੇ ਬੁਰੇ ਪ੍ਰਭਾਵ :
(ਉ) ਕੈਂਸਰ ਦਾ ਡਰ
(ਅ) ਰੋਗੀ ਨੂੰ ਟੀ.ਬੀ. ਹੋ ਸਕਦੀ ਹੈ।
(ਈ) ਪੇਟ ਖਰਾਬ ਰਹਿੰਦਾ ਹੈ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਸਾਡੀ ਸਿਹਤ ‘ਤੇ ਸ਼ਰਾਬ ਦੇ ਪ੍ਰਭਾਵ :
(ਓ) ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ
(ਅ) ਗੁਰਦੇ ਕਮਜ਼ੋਰ ਹੋ ਜਾਂਦੇ ਹਨ
(ਇ) ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੋ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ |
ਉੱਤਰ-

  • ਸ਼ਰਾਬ,
  • ਹਸ਼ੀਸ਼ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-

  1. ਪਾਚਨ ਕਿਰਿਆ,
  2. ਖੇਡਣ ਦੀ ਤਾਕਤ ਉੱਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀਆਂ ਵਸਤੂਆਂ ਦੇ ਖਿਡਾਰੀਆਂ ਉੱਤੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-

  • ਲਾਪਰਵਾਹੀ ਅਤੇ ਬੇਫਿਕਰੀ ।
  • ਖੇਡ ਦੀ ਭਾਵਨਾ ਦਾ ਖਾਤਮਾ ।

ਪ੍ਰਸ਼ਨ 5.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਕਾਰਨ ਹੁੰਦੀ ਹੈ, ਠੀਕ ਜਾਂ ਗਲਤ ।
ਉੱਤਰ-
ਠੀਕ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ, ਠੀਕ ਜਾਂ ਗਲਤ ॥
ਉੱਤਰ-
ਠੀਕ :

ਪ੍ਰਸ਼ਨ 7.
ਤੰਬਾਕੂ ਤੋਂ ਕੈਂਸਰ ਦੀ ਬਿਮਾਰੀ ਦਾ ਡਰ ਵੱਧ ਜਾਂਦਾ ਹੈ, ਠੀਕ ਜਾਂ ਗਲਤ |
ਉੱਤਰ-
ਠੀਕ ।

ਪ੍ਰਸ਼ਨ 8.
ਤੰਬਾਕੂ ਖਾਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਜਾਂ ਗਲਤ |
ਉੱਤਰ-
ਠੀਕ ।

ਪ੍ਰਸ਼ਨ 9.
ਤੰਬਾਕੂ ਖਾਣ ਨਾਲ ਖਾਂਸੀ ਨਹੀਂ ਲਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ; ਠੀਕ ਹੈ ਜਾਂ ਗ਼ਲਤ
ਉੱਤਰ-
ਗ਼ਲਤ ।

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ, ਸਹੀ ਜਾਂ ਗਲਤ ।
ਉੱਤਰ-
ਸਹੀ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ।
ਉੱਤਰ –
ਨਸ਼ੀਲੀਆਂ ਵਸਤੂਆਂ ਦੀ ਸੂਚੀ

  • ਸ਼ਰਾਬ
  • ਅਫ਼ੀਮ
  • ਤੰਬਾਕੂ
  • ਭੰਗ
  • ਹਸ਼ੀਸ਼ ।
  • ਨਸਵਾਰ
  • ਕੈਫ਼ੀਨ
  • ਐਡਰਵੀਨ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਪਾਚਨ ਕਿਰਿਆ ਅਤੇ ਸੋਚਣ ਦੀ ਸ਼ਕਤੀ ਉੱਤੇ ਕਿਵੇਂ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-
ਨਸ਼ੀਲੇ ਪਦਾਰਥ ਇਹੋ ਜਿਹੇ ਹਨ ਜਿਸਦੇ ਖਾਣ ਜਾਂ ਪੀਣ ਨਾਲ ਕਿਸੇ ਪ੍ਰਕਾਰ ਦੀ ਉਤੇਜਨਾ ਆ ਜਾਂਦੀ ਹੈ। ਮਨੁੱਖ ਦੇ ਦਿਮਾਗ ‘ਤੇ ਸਾਰੇ ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਪੈਂਦਾ ਹੈ । ਪਾਚਨ ਕਿਰਿਆ ‘ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ‘ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿੱਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘੱਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ । ਸੋਚਣ-ਸ਼ਕਤੀ ‘ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

PSEB 7th Class Physical Education Solutions Chapter 8 ਨਸ਼ੀਲੇ ਪਦਾਰਥਾਂ ਦੇ ਮਾਰੂ ਪ੍ਰਭਾਵ ਅਤੇ ਬਚਾਅ ਦੇ ਤਰੀਕੇ

ਪ੍ਰਸ਼ਨ 3.
ਖੇਡ ਵਿਚ ਹਾਰ ਨਸ਼ੀਲੇ ਪਦਾਰਥਾਂ ਦੇ ਇਸਤੇਮਾਲ ਕਾਰਨ ਹੁੰਦੀ ਹੈ ? ਕਿਵੇਂ ?
ਉੱਤਰ-

  1. ਨਸ਼ੇ ਵਿਚ ਖੇਡਦੇ ਹੋਏ ਖਿਡਾਰੀ ਕਈ ਇਹੋ ਜਿਹੇ ਕੰਮ ਕਰ ਜਾਂਦਾ ਹੈ ਜਿਸ ਨਾਲ ਟੀਮ ਹਾਰ ਜਾਂਦੀ ਹੈ ।
  2. ਨਸ਼ੇ ਵਿਚ ਖਿਡਾਰੀ ਵਿਰੋਧੀ ਟੀਮ ਦੀਆਂ ਚਾਲਾਂ ਨਹੀਂ ਸਮਝ ਸਕਦਾ ।
  3. ਜੇਕਰ ਖਿਡਾਰੀ ਨੂੰ ਨਸ਼ੇ ਵਿਚ ਖਡਦੇ ਹੋਏ ਫੜ ਲਿਆ ਜਾਵੇ ਤਾਂ ਉਸ ਨੂੰ ਖੇਡ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਜੇਕਰ ਉਸ ਨੂੰ ਇਨਾਮ ਮਿਲਣਾ ਹੁੰਦਾ ਹੈ ਤਾਂ ਨਹੀਂ ਦਿੱਤਾ ਜਾਂਦਾ । ਇਸ ਤਰ੍ਹਾਂ ਉਸਦੀ ਜਿੱਤ ਹਾਰ ਵਿਚ ਬਦਲ ਜਾਂਦੀ ਹੈ ।