PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

Punjab State Board PSEB 7th Class Home Science Book Solutions Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ Notes.

PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

1. ਐਲੂਮੀਨੀਅਮ ਦੇ ਬਰਤਨਾਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਪਾਣੀ, ਸਾਬਣ, ਨਿੰਬੂ ਦਾ ਰਸ, ਸਿਰਕਾ, ਸਟੀਲ ਵੁਲ ।
ਸਫ਼ਾਈ ਦੀ ਵਿਧੀ-

  1. ਐਲੂਮੀਨੀਅਮ ਦੇ ਬਰਤਨ ਸਸਤੇ ਹੁੰਦੇ ਹਨ । ਇਨ੍ਹਾਂ ਦੀ ਸਫ਼ਾਈ ਲਈ ਗਰਮ ਪਾਣੀ ਤੇ ਸਾਬਣ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
  2. ਬਰਤਨ ਵਿਚ ਜੇਕਰ ਧੱਬੇ ਹੋਣ ਤਾਂ ਧੱਬਿਆਂ ਤੇ ਨਿੰਬੂ ਦਾ ਰਸ ਲਾਓ ਅਤੇ ਫਿਰ ਗਰਮ ਪਾਣੀ ਨਾਲ ਧੋ ਕੇ ਮੁਲਾਇਮ ਕੱਪੜੇ ਨਾਲ ਪੂੰਝ ਲਓ ।
  3. ਜੇਕਰ ਬਰਤਨ ਦਾ ਰੰਗ ਖ਼ਰਾਬ ਹੋ ਜਾਵੇ ਤਾਂ ਉਬਾਲ ਕੇ ਪਾਣੀ ਵਿਚ ਸਿਰਕਾ ਪਾ ਕੇ ਉਸ ਵਿਚ ਬਰਤਨ ਪਾ ਦਿਓ | ਬਰਤਨ ਚਮਕ ਜਾਣਗੇ ।
    ਇਨ੍ਹਾਂ ਵਿਚ ਚਮਕ ਲਿਆਉਣ ਲਈ ਸਟੀਲ ਫੂਲ (Steel Wool) ਦੀ ਵਰਤੋਂ ਕਰ ਸਕਦੇ ਹੋ ।

ਨੋਟ-

  1. ਐਲੂਮੀਨੀਅਮ ਦੇ ਬਰਤਨਾਂ ਨੂੰ ਸਾਫ਼ ਕਰਨ ਲਈ ਕਿਸੇ ਵੀ ਤੇਜ਼ਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਇਨ੍ਹਾਂ ਲਈ ਸੋਡੇ ਦਾ ਪ੍ਰਯੋਗ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਧਾਤੂ ਕਾਲੀ ਪੈ ਜਾਂਦੀ ਹੈ ।

2. ਸਟੇਨਲੈੱਸ ਸਟੀਲ ਦੇ ਭਾਂਡਿਆਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਪਾਣੀ, ਸਾਬਣ, ਵਿਮ ਜਿਹਾ ਪਾਊਡਰ, ਝਾੜਨ ।
ਸਫ਼ਾਈ ਦੀਆਂ ਵਿਧੀਆਂ-

  1. ਇਨ੍ਹਾਂ ਨੂੰ ਪਾਣੀ ਅਤੇ ਸਾਬਣ ਦੇ ਘੋਲ ਨਾਲ ਸਾਫ਼ ਕੀਤਾ ਜਾਂਦਾ ਹੈ ।
  2. ਇਨ੍ਹਾਂ ਦੀ ਸਫ਼ਾਈ ਲਈ ਬਜ਼ਾਰ ਵਿਚ ਵਿਮ ਵਰਗੇ ਪਾਉਡਰ ਮਿਲਦੇ ਹਨ । ਇਹ ਪਾਉਡਰ ਇਨ੍ਹਾਂ ਬਰਤਨਾਂ ਦੀ ਸਫ਼ਾਈ ਲਈ ਬਹੁਤ ਚੰਗੇ ਰਹਿੰਦੇ ਹਨ ।
  3. ਧੋਣ ਤੋਂ ਬਾਅਦ ਇਨ੍ਹਾਂ ਨੂੰ ਇਕ ਸੁੱਕੇ ਸਾਫ਼ ਕੱਪੜੇ ਨਾਲ ਪੂੰਝ ਕੇ ਹੀ ਰੱਖਣਾ ਚਾਹੀਦਾ

ਨੋਟ-

  1. ਸਟੇਨਲੈੱਸ ਸਟੀਲ ਦੇ ਬਰਤਨਾਂ ਦੀ ਸਫ਼ਾਈ ਸੁਆਹ ਆਦਿ ਨਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾਂ ਵਿਚ ਖਰੋਚਾਂ (ਝਰੀਟਾਂ) ਪੈ ਜਾਂਦੀਆਂ ਹਨ ।
  2. ਸਟੇਨਲੈੱਸ ਸਟੀਲ ਦੇ ਬਰਤਨਾਂ ਨੂੰ ਸਾਫ਼ ਤੇ ਮੁਲਾਇਮ ਕੱਪੜੇ ਨਾਲ ਚੰਗੀ ਤਰ੍ਹਾਂ ਰਗੜਨ ਨਾਲ ਉਨ੍ਹਾਂ ਵਿਚ ਚਮਕ ਆ ਜਾਂਦੀ ਹੈ ।

3. ਪਿੱਤਲ ਦੇ ਬਰਤਨਾਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਸੁਆਹ, ਮਿੱਟੀ, ਇਮਲੀ, ਨਿੰਬੂ ਜਾਂ ਅੰਬ ਦੀ ਖਟਾਈ, ਪਾਣੀ, ਸਾਬਣ, ਸਿਰਕਾ, ਨਮਕ, ਬਾਸੋ ।
ਸਫ਼ਾਈ ਦੀਆਂ ਵਿਧੀਆਂ-

  1. ਘਰ ਦੇ ਰੋਜ਼ਾਨਾ ਵਰਤੇ ਜਾਣ ਵਾਲੇ ਬਰਤਨਾਂ ਨੂੰ ਸੁਆਹ ਜਾਂ ਮਿੱਟੀ ਨਾਲ ਮਾਂਜ ਕੇ ਸਾਫ਼ ਕੀਤਾ ਜਾ ਸਕਦਾ ਹੈ ।
  2. ਜ਼ਿਆਦਾ ਗੰਦੇ ਬਰਤਨਾਂ ਦੀ ਸਫ਼ਾਈ ਲਈ ਇਮਲੀ, ਨਿੰਬੂ ਜਾਂ ਅੰਬ ਦੀ ਖਟਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  3. ਪਿੱਤਲ ਦੀਆਂ ਸਜਾਵਟੀ ਵਸਤੂਆਂ ਨੂੰ ਸਾਫ਼ ਕਰਨ ਲਈ ਹੇਠ ਲਿਖੀ ਵਿਧੀ ਅਪਣਾਉਂਦੇ ਹਨ-
    (i) ਵਸਤੂ ਨੂੰ ਗਰਮ ਸਾਬਣ ਦੇ ਘੋਲ ਵਿਚ ਪਾਓ |
    (ii) ਛੋਟੇ ਬੁਰਸ਼ ਜਾਂ ਪੁਰਾਣੇ ਟੁਥ ਬੁਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਜਿਸ ਨਾਲ ਕੋਨਿਆਂ ਅਤੇ ਡਿਜ਼ਾਇਨਾਂ ਆਦਿ ਵਿਚ ਛੁਪੀ ਗੰਦਗੀ ਵੀ ਸਾਫ਼ ਹੋ ਜਾਵੇ ।
    (iii) ਹੁਣ ਇਸ ਨੂੰ ਸਾਫ਼ ਪਾਣੀ ਨਾਲ ਧੋਵੋ । (iv) ਸੁੱਕੇ ਕੱਪੜੇ ਨਾਲ ਪੂੰਝ ਕੇ ਸੁਕਾਓ ।
    (v) ਬਜ਼ਾਰ ਵਿਚ ਉਪਲੱਬਧ ਬਾਸੋ (Brasso) ਨਾਮਕ ਪਾਲਿਸ਼ ਲਾ ਕੇ ਰਗੜੋ ਤਾਂ ਜੋ ਇਹ ਚਮਕ ਜਾਵੇ ।
  4. ਪਿੱਤਲ ਦੀਆਂ ਵਸਤੂਆਂ ਤੇ ਜੇਕਰ ਦਾਗ-ਧੱਬੇ ਲੱਗੇ ਹੋਣ ਤਾਂ ਪਾਲਿਸ਼ ਕਰਨ ਤੋਂ ਪਹਿਲਾਂ ਸਿਰਕੇ ਜਾਂ ਨਮਕ ਦੀ ਵਰਤੋਂ ਕਰੋ ।

PSEB 7th Class Home Science Practical ਐਲੂਮੀਨੀਅਮ, ਸਟੀਲ, ਪਿੱਤਲ ਅਤੇ ਸ਼ੀਸ਼ੇ ਦੀ ਸਫ਼ਾਈ

4. ਕੱਚ, ਚੀਨੀ, ਮਿੱਟੀ ਅਤੇ ਸ਼ੀਸ਼ੇ ਦੀਆਂ ਵਸਤੂਆਂ ਦੀ ਸਫ਼ਾਈ

ਲੋੜੀਂਦਾ ਸਾਮਾਨ – ਸਾਬਣ ਦਾ ਘੋਲ, ਕੱਪੜਾ (ਮੁਲਾਇਮ, ਨਮਕ, ਸਿਰਕਾ, ਚਾਹ ਦੀ ਪੱਤੀ, ਅਖ਼ਬਾਰ, ਬੁਰਸ਼, ਸਪਿਰਿਟ, ਚੁਨੇ ਦਾ ਪਾਊਡਰ । | ਸਫ਼ਾਈ ਦੀਆਂ ਵਿਧੀਆਂ-

  • ਸਾਬਣ ਦਾ ਘੋਲ ਲੈ ਕੇ ਕੱਪੜੇ ਨਾਲ ਕੱਚ ਦੀਆਂ ਵਸਤੂਆਂ ਜਾਂ ਬਰਤਨ ਨੂੰ ਹੌਲੀ-ਹੌਲੀ ਰਗੜੋ । ਅਜਿਹਾ ਕਰਨ ਨਾਲ ਗੰਦਗੀ ਲਹਿ ਜਾਵੇਗੀ । ਹੁਣ ਸਾਫ਼ ਕੋਸੇ ਪਾਣੀ ਵਿਚ ਹੰਗਾਲ ਕੇ ਮੁਲਾਇਮ ਕੱਪੜੇ ਨਾਲ ਪੂੰਝਣ ਤੇ ਬਰਤਨ ਚਮਕ ਜਾਂਦੇ ਹਨ ।
  • ਜੇਕਰ ਬਰਤਨ ਜ਼ਿਆਦਾ ਚੀਕਣਾ ਹੈ ਤਾਂ ਨਮਕ, ਸਿਰਕਾ, ਚਾਹ ਦੀ ਪੱਤੀ ਜਾਂ ਅਖ਼ਬਾਰ ਦੇ ਟੁਕੜੇ ਜਾਂ ਸਿਆਹੀ ਚੁਸ ਇਨ੍ਹਾਂ ਵਿਚੋਂ ਕੋਈ ਵੀ ਇਕ ਉਸ ਬਰਤਨ ਵਿਚ ਪਾ ਕੇ ਰਗੜੋ । ਅਜਿਹਾ ਕਰਨ ਨਾਲ ਬਰਤਨ ਦੀ ਗੰਦਗੀ ਲਹਿ ਜਾਵੇਗੀ । ਇਸ ਤੋਂ ਬਾਅਦ ਇਸ ਬਰਤਨ ਨੂੰ ਫਿਰ ਸਾਬਣ ਦੇ ਘੋਲ ਜਾਂ ਵਿਮ ਦੇ ਘੋਲ ਵਿਚ ਸਾਫ਼ ਕਰੋ ! ਹੁਣ ਇਸ ਨੂੰ ਸਾਫ਼ ਕੋਸੇ ਪਾਣੀ ਵਿਚ ਹੰਗਾਲੋ । ਇਸ ਤੋਂ ਬਾਅਦ ਸਾਫ਼ ਮੁਲਾਇਮ ਕੱਪੜੇ ਨਾਲ ਪੂੰਝੋ ।
  • ਡਿਜ਼ਾਈਨਦਾਰ ਬਰਤਨਾਂ ਨੂੰ ਸਾਫ਼ ਕਰਨ ਲਈ ਮੁਲਾਇਮ ਬੁਰਸ਼ ਦਾ ਪ੍ਰਯੋਗ ਕਰੋ ।
  • ਖਿੜਕੀਆਂ ਅਤੇ ਦਰਵਾਜ਼ਿਆਂ ਦੇ ਸ਼ੀਸ਼ਿਆਂ ਦੀ ਸਫ਼ਾਈ ਲਈ ਕੱਪੜੇ ਵਿਚ ਸਪਿਰਿਟ ਲਾ ਕੇ ਰਗੜੋ । ਇਨ੍ਹਾਂ ਨੂੰ ਚੁਨੇ ਦਾ ਪਾਊਡਰ ਅਤੇ ਅਮੋਨੀਆ ਦੇ ਗਾੜੇ ਘੋਲ ਨਾਲ ਰਗੜ ਕੇ ਵੀ ਸਾਫ਼ ਕੀਤਾ ਜਾ ਸਕਦਾ ਹੈ ।

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

Punjab State Board PSEB 7th Class Home Science Book Solutions Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ Notes.

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਈਲੋਨ ਦੀ ਸਾੜੀ ਕਿਵੇਂ ਪੌਂਦੇ ਹਨ ?
ਉੱਤਰ-
ਨਾਈਲੋਨ ਦੀ ਸਾੜੀ ਨੂੰ ਸਾਬਣ ਵਾਲੇ ਕੋਸੇ ਪਾਣੀ ਵਿਚ ਹਲਕੇ ਦਬਾਅ ਨਾਲ ਧੋਵੋ । ਫਾਲ ਵਾਲਾ ਹਿੱਸਾ ਜ਼ਮੀਨ ਨਾਲ ਲੱਗਾ ਰਹਿੰਦਾ ਹੈ, ਇਸ ਲਈ ਜ਼ਿਆਦਾ ਗੰਦਾ ਹੋ ਜਾਂਦਾ ਹੈ । ਉਸ ਨੂੰ ਸਾਬਣ ਦੀ ਝੱਗ ਲਗਾ ਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰਦੇ ਹਨ ।

ਪ੍ਰਸ਼ਨ 2.
ਨਾਈਲੋਨ ਦੀ ਸਾੜ੍ਹੀ ਤੇ ਪ੍ਰੈੱਸ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-

  1. ਸਾੜ੍ਹੀ ਨੂੰ ਖੋਲ੍ਹ ਕੇ ਪੁੱਠੇ ਪਾਸਿਓਂ ਫਾਲ ਨੂੰ ਹਲਕੀ ਗਰਮ ਐੱਸ ਨਾਲ ਕੈਂਸ ਕਰੋ ।
  2. ਸਾੜ੍ਹੀ ਨੂੰ ਪਹਿਲਾਂ ਲੰਬਾਈ ਵਲੋਂ ਦੂਹਰੀ ਅਤੇ ਫਿਰ ਚੌਹਰੀ ਕਰਕੇ ਹਲਕੀ ਜਿਹੀ ਪ੍ਰੈੱਸ ਕਰੋ ।
  3. ਸਾੜ੍ਹੀ ਨੂੰ ਦੋ ਵਾਰੀ ਫਿਰ ਤਹਿ ਕਰੋ ਤਾਂ ਕਿ ਸੋਲਾਂ ਤਹਿਆਂ ਹੋ ਜਾਣ । ਇਸ ਤੋਂ ਬਾਅਦ ਹੈਂਗਰ ਵਿਚ ਲਟਕਾ ਦਿਓ ਜਾਂ ਚੌੜਾਈ ਵਲੋਂ ਦੂਹਰੀ ਕਰਕੇ ਰੱਖ ਦੇਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਆਨ ਕਰੇਪ ਦੇ ਬਲਾਉਜ਼ ਕਿਸ ਤਰ੍ਹਾਂ ਧੋਤੇ ਜਾਂਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਦੀ ਤਿਆਰੀ-ਖੋਲ੍ਹ ਕੇ ਦੇਖੋ, ਜੇ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਸ ਦੇ ਪ੍ਰਤਿਕਾਰਕ ਨਾਲ ਉਤਾਰੋ । ਜੇ ਕਰ ਕੋਈ ਅਜਿਹੇ ਬਟਨ ਆਦਿ ਲੱਗੇ ਹੋਣ ਜਿਨ੍ਹਾਂ ਦਾ ਧੋਣ ਨਾਲ ਖ਼ਰਾਬ ਹੋਣ ਦਾ ਡਰ ਹੋਵੇ ਤਾਂ ਉਹ ਉਤਾਰ ਕੇ ਰੱਖ ਦਿਓ ।

ਧੋਣ ਦਾ ਤਰੀਕਾ – ਇਕ ਚਿਮਚੀ ਵਿਚ ਕੋਸਾ ਪਾਣੀ ਪਾ ਕੇ ਸਾਬਣ ਦਾ ਘੋਲ ਤਿਆਰ ਕਰੋ । ਬਲਾਊਜ਼ ਸਾਬਣ ਵਾਲੇ ਪਾਣੀ ਵਿਚ ਪਾਓ ਅਤੇ ਹੱਥਾਂ ਨਾਲ ਦਬਾ ਕੇ ਧੋਵੋ । ਗਲੇ ਤੇ ਜੇਕਰ ਮੈਚ ਹੋਵੇ ਤਾਂ ਉਸ ਹਿੱਸੇ ਨੂੰ ਖੱਬੇ ਹੱਥ ਦੀ ਤਲੀ ਤੇ ਰੱਖੋ ਅਤੇ ਸੱਜੇ ਹੱਥ ਨਾਲ ਥੋੜੀ ਝੱਗ ਪਾ ਕੇ ਹੌਲੀ-ਹੌਲੀ ਮਲੋ । ਜਦੋਂ ਸਾਫ਼ ਹੋ ਜਾਵੇ ਤਾਂ ਕੋਸੇ ਪਾਣੀ ਵਿਚ ਦੋ-ਤਿੰਨ ਵਾਰ ਹੰਘਾਲੋ । ਸਫ਼ੈਦ ਰੇਆਨ ਫਟਣ ਤਕ ਸਫ਼ੈਦ ਰਹਿੰਦੀ ਹੈ । ਇਸ ਲਈ ਇਸ ਨੂੰ ਨਾਲ ਲਗਾਉਣ ਦੀ ਲੋੜ ਨਹੀਂ ਪੈਂਦੀ, ਨਾ ਹੀ ਇਸ ਨੂੰ ਮਾਇਆ ਲਗਾਉਣੀ ਚਾਹੀਦੀ ਹੈ ।

ਨਿਚੋੜਨਾ – ਇਕ ਬੂਰ ਵਾਲੇ ਤੌਲੀਏ ਵਿਚ ਬਲਾਊਜ਼ ਨੂੰ ਰੱਖ ਕੇ ਲਪੇਟ ਲਓ ਅਤੇ ਹੱਥਾਂ ਨਾਲ ਥੋੜ੍ਹਾ ਜਿਹਾ ਦਬਾਓ । ਤੌਲੀਆ ਪਾਣੀ ਚੂਸ ਲਏਗਾ ।
ਸੁਕਾਉਣਾ – ਮੰਜੀ ਤੇ ਤੌਲੀਆ ਵਿਛਾ ਕੇ, ਬਲਾਊਜ਼ ਨੂੰ ਹੱਥ ਨਾਲ ਸਿੱਧਿਆਂ ਕਰਕੇ ਛਾਂ ਵਿਚ ਖਿਲਾਰ ਦਿਓ । 15 ਮਿੰਟ ਬਾਅਦ ਉਸ ਦਾ ਪਾਸਾ ਪਰਤ ਦਿਓ, ਤਾਂ ਕਿ ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੁੱਕ ਜਾਏ ।

ਪ੍ਰੈੱਸ ਕਰਨਾ-
1. ਇਕ ਮੇਜ਼ ਉੱਪਰ ਤਹਿ ਕਰਕੇ ਕੰਬਲ ਜਾਂ ਖੇਸ ਵਿਛਾਓ ਅਤੇ ਉੱਤੇ ਇਕ ਸਾਫ਼ ਚਿੱਟੀ ਚਾਦਰ ਵਿਛਾ ਦਿਓ ।
2. ਪ੍ਰੈੱਸ ਨੂੰ ਹਲਕੀ ਗਰਮ ਕਰੋ ।
3. ਬਲਾਊਜ਼ ਨੂੰ ਪੁੱਠਾ ਕਰਕੇ ਸਿਲਾਈ ਵਾਲੇ ਹਿੱਸੇ ਅਤੇ ਦੂਸਰੇ ਹਿੱਸੇ ਪ੍ਰੈੱਸ ਕਰ ਲਓ। ਹੱਕਾਂ ਦੇ ਉੱਪਰ ਪੈਂਸ ਨਾ ਫੇਰੋ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 1
4. ਬਾਂਹ ਨੂੰ ਸਲੀਵ ਬੋਰਡ ਵਿਚ ਪਾ ਕੇ ਪ੍ਰੈੱਸ ਕਰੋ । ਜੇ ਕਰ ਸਲੀਵ ਬੋਰਡ ਨਾ ਹੋਵੇ ਤਾਂ ਅਖ਼ਬਾਰ ਜਾਂ ਤੌਲੀਏ ਨੂੰ ਰੋਲ ਕਰਕੇ ਬਾਂਹ ਵਿਚ ਪਾ ਕੇ ਪ੍ਰੈੱਸ ਕਰੋ । 5. ਬਲਾਊਜ਼ ਦੇ ਬਾਕੀ ਹਿੱਸੇ ਨੂੰ ਸਿੱਧੇ ਪਾਸਿਓਂ ਪ੍ਰੈੱਸ ਕਰੋ ।. 6. ਬਾਹਾਂ ਨੂੰ ਪੋਲਾ ਜਿਹਾ ਅਗਲੇ ਪਾਸੇ ਵੱਲ ਮੋੜ ਦਿਓ । 7. ਬਲਾਊਜ਼ ਨੂੰ ਤਹਿ ਕਰਨ ਤੋਂ ਬਾਅਦ ਐੱਸ ਨਾ ਕਰੋ ।

PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ

ਪ੍ਰਸ਼ਨ 2.
ਟੈਰਾਲੀਨ ਦੀ ਕਮੀਜ਼ ਕਿਸ ਤਰ੍ਹਾਂ ਧੋਤੀ ਜਾਂਦੀ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਧੋਣ ਤੋਂ ਪਹਿਲਾਂ ਤਿਆਰੀ-ਕਮੀਜ਼ ਦੀਆਂ ਜੇਬਾਂ ਚੰਗੀ ਤਰ੍ਹਾਂ ਦੇਖੋ । ਜੇਕਰ ਕੋਈ ਪੈਸੇ, ਪੈਂਨ ਜਾਂ ਕਾਗ਼ਜ਼ ਹੋਵੇ ਤਾਂ ਕੱਢ ਲਓ । ਜੇਕਰ ਕੋਈ ਦਾਗ ਲੱਗਿਆ ਹੋਵੇ ਤਾਂ ਉਤਾਰ ਲਓ । ਜੇਕਰ ਕਿਧਰੋਂ ਫਟਿਆ ਹੋਇਆ ਹੋਵੇ ਤਾਂ ਮੁਰੰਮਤ ਕਰ ਲਓ ।

ਧੋਣ ਦਾ ਤਰੀਕਾ – ਸਾਬਣ ਵਾਲੇ ਕੋਸੇ ਪਾਣੀ ਵਿਚ ਹੱਥਾਂ ਨਾਲ ਮਲ ਕੇ ਧੋਣਾ ਚਾਹੀਦਾ ਹੈ । ਜੇਕਰ ਕਾਲਰ ਅਤੇ ਕਫ਼ ਸਾਫ਼ ਨਾ ਹੋਣ ਤਾਂ ਪਲਾਸਟਿਕ ਦੇ ਬੁਰਸ਼ ਨਾਲ ਥੋੜ੍ਹਾ ਜਿਹਾ ਰਗੜੋ ।
ਹੰਘਾਲਣਾ – ਕੋਸੇ ਸਾਫ਼ ਪਾਣੀ ਵਿਚ ਦੋ-ਤਿੰਨ ਵਾਰੀ ਹੰਘਾਲੋ ।
ਨਿਚੋੜਨਾ ਅਤੇ ਸੁਕਾਉਣਾ – ਹੱਥਾਂ ਨਾਲ ਥੋੜਾ ਜਿਹਾ ਦਬਾ ਕੇ ਪਾਣੀ ਨਿਚੋੜੋ ਅਤੇ ਹੈਂਗਰ ਵਿਚ ਲਟਕਾ ਕੇ ਤਾਰ ਨਾਲ ਟੰਗ ਦੇਣਾ ਚਾਹੀਦਾ ਹੈ । ਹੱਥ ਨਾਲ ਕਾਲਰ ਅਤੇ ਕਫ਼ ਸਿੱਧੇ ਕਰ ਲੈਣੇ ਚਾਹੀਦੇ ਹਨ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 2
ਪ੍ਰੈੱਸ ਕਰਨਾ-
1. ਸਭ ਤੋਂ ਪਹਿਲਾਂ ਹਲਕੀ ਗਰਮ ਪ੍ਰੈੱਸ ਨਾਲ ਕਾਲਰ ਅਤੇ ਯੋਕ ਨੂੰ ਪ੍ਰੈੱਸ ਕਰੋ ।
PSEB 7th Class Home Science Practical ਬਣਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਧੁਲਾਈ 3
2. ਬਾਹਾਂ ਨੂੰ ਪ੍ਰੈੱਸ ਕਰੋ ।
3. ਅਗਲਾ ਅਤੇ ਪਿਛਲਾ ਪਾਸਾ ਪ੍ਰੈੱਸ ਕਰਕੇ ਕਮੀਜ਼ ਨੂੰ ਤਹਿ ਕਰ ਲਓ ।

PSEB 7th Class Home Science Practical ਕੁਝ ਭੋਜਨ ਨੁਸਖੇ

Punjab State Board PSEB 7th Class Home Science Book Solutions Practical ਕੁਝ ਭੋਜਨ ਨੁਸਖੇ Notes.

PSEB 7th Class Home Science Practical ਕੁਝ ਭੋਜਨ ਨੁਸਖੇ

ਚੌਲ ਉਬਾਲਣਾ
ਸਮਾਨ-
ਵਧੀਆ ਚੌਲ – 1 ਗਿਲਾਸ
ਪਾਣੀ – 2 ਗਿਲਾਸ
ਨਮਕ – ਅੱਧਾ ਚਮਚਾ

ਵਿਧੀ – ਇਕ ਗਿਲਾਸ ਭਰ ਕੇ ਚੌਲ ਲੈ ਲਓ | ਥਾਲੀ ਵਿਚ ਪਾ ਕੇ ਚੁਣ ਲਉ ਅਤੇ ਧੋ ਲਵੋ । ਇਕ ਪਤੀਲੇ ਵਿਚ ਦੋ ਗਿਲਾਸ ਪਾਣੀ ਪਾ ਕੇ ਉਬਾਲੋ । ਇਸ ਵਿੱਚ ਚੌਲ ਅਤੇ ਨਮਕ ਪਾ ਦਿਓ। ਪਤੀਲੇ ਨੂੰ ਢੱਕ ਦਿਓ । ਜਦੋਂ ਪਾਣੀ ਸੁੱਕਣ ਲੱਗੇ ਤਾਂ ਇੱਕ ਦੋ ਦਾਣੇ ਚੌਲ ਖਾ ਕੇ ਦੇਖੋ । ਜੇ ਪਾਣੀ ਵਧ ਲੱਗੇ ਤਾਂ ਢਕਣ ਉਤਾਰ ਦਿਓ ਅਤੇ ਜੇ ਕਰ ਪਾਣੀ ਘਟ ਹੋਵੇ ਤਾਂ ਪਤੀਲਾ ਤਵੇ ਤੇ ਰੱਖ ਕੇ ਸੇਕ ਘੱਟ ਕਰ ਦਿਓ | ਮਰਜ਼ੀ ਅਨੁਸਾਰ ਚੌਲਾਂ ਵਿਚ ਘਿਓ ਦਾ ਇੱਕ ਵੱਡਾ ਚਮਚ ਭਰ ਕੇ ਪਾ ਸਕਦੇ ਹਾਂ । ਚੌਲ ਬਣ ਜਾਣ ਤੇ ਕਿਸੇ ਤਰੀ ਵਾਲੀ ਸਬਜ਼ੀ, ਦਾਲ, ਰਾਜਮਾਂਹ ਆਦਿ ਨਾਲ ਪਰੋਸੋ।

ਸਬਜ਼ੀਆਂ ਬਣਾਉਣ ਦੀ ਵਿਧੀ
ਮਟਰ ਪਨੀਰ ਦੀ ਰਸਦਾਰ ਸਬਜ਼ੀ
ਸਾਮਾਨ-
ਮਟਰ ਫਲੀ – 500 ਗਰਾਮ
ਪਨੀਰ – 200 ਗਰਾਮ
ਪਿਆਜ਼ – 2 ਵੱਡੇ
ਅਦਰਕ – ਇਕ ਵੱਡਾ ਟੁਕੜਾ
ਲੱਸਣ – 3-4 ਤੁਰੀਆਂ
ਹਰੀ ਮਿਰਚ – 3
ਦਹੀਂ – ਥੋੜ੍ਹਾ ਜਿਹਾ
ਨਮਕ – ਲੋੜ ਅਨੁਸਾਰ
ਟਮਾਟਰ – 2
ਲਾਲ ਮਿਰਚ ਪੀਸੀ ਹੋਈ – 1/2 ਛੋਟੇ ਚਮਚ
ਹਲਦੀ – 1/2 ਛੋਟੇ ਚਮਚ
ਧਨੀਆ ਪੀਸਿਆ – 1/2 ਛੋਟੇ ਚਮਚ
ਹਰਾ ਧਨੀਆ – ਥੋੜ੍ਹਾ ਜਿਹਾ
ਘਿਓ – ਤਲਣ ਤੇ ਸਬਜ਼ੀ ਬਣਾਉਣ ਲਈ

ਵਿਧੀ – ਮਟਰ ਦੇ ਦਾਣੇ ਕੱਢ ਲਓ | ਪਨੀਰ ਟੁਕੜਿਆਂ ਨੂੰ ਕੜਾਹੀ ਵਿਚ ਗੁਲਾਬੀ ਰੰਗ ਦਾ ਤਲ ਲਓ। ਪਿਆਜ਼, ਅਦਰਕ ਤੇ ਲੱਸਣ ਨੂੰ ਪੀਸ ਕੇ ਮਸਾਲੇ ਮਿਲਾ ਕੇ ਗਿੱਲਾ ਮਸਾਲਾ ਤਿਆਰ ਕਰ ਲਉ । ਦੇਗਚੀ ਵਿਚ ਘਿਓ ਗਰਮ ਕਰਕੇ ਮਸਾਲਾ ਭੁੰਨ ਲਓ ।ਉਸੇ ਵਿਚ ਦਹੀਂ ਤੇ ਟਮਾਟਰ ਪਾ ਦਿਓ ਅਤੇ ਚੰਗੀ ਤਰ੍ਹਾਂ ਭੁੰਨ ਲਓ, ਭੰਨ ਜਾਣ ਤੇ ਥੋੜ੍ਹੇ ਪਾਣੀ ਦੇ ਛਿੱਟੇ ਮਾਰ ਕੇ ਹੋਰ ਭੁੰਨੋ । ਅਜਿਹਾ ਦੋ ਤਿੰਨ ਵਾਰੀ ਕਰੋ । ਜਦੋਂ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਵੇ ਤਾਂ ਮਟਰ ਤੇ ਪਨੀਰ ਦੇ ਟੁਕੜੇ ਉਸ ਵਿਚ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ ਫਿਰ ਪਾਣੀ ਤੇ ਨਮਕ ਪਾ ਕੇ ਢੱਕ ਦਿਓ । ਮਟਰ ਦੇ ਗਲ ਜਾਣ ਤੇ ਗਰਮ ਮਸਾਲਾ ਤੇ ਹਰਾ ਧਨੀਆ ਪਾ ਕੇ ਉਤਾਰ ਲਓ । ਜੇਕਰ ਸਬਜ਼ੀ ਤੇ ਰੰਗ ਨਹੀਂ ਆਇਆ ਤਾਂ ਥੋੜ੍ਹਾ ਜਿਹਾ ਘਿਓ ਕਟੋਰੀ ਵਿਚ ਪਾ ਕੇ ਗਰਮ ਕਰੋ । ਥੱਲੇ ਉਤਾਰ ਕੇ ਉਸ ਵਿਚ ਥੋੜ੍ਹਾ ਜਿਹਾ ਰਤਨ ਜੋਤ ਪਾ ਦਿਓ । ਥੋੜ੍ਹੀ ਦੇਰ ਵਿਚ ਉਸ ਦਾ ਰੰਗ ਲਾਲ ਘਿਓ ਵਿਚ ਆ ਜਾਵੇਗਾ । ਘਿਓ ਨੂੰ ਕੱਪੜੇ ਵਿਚ ਛਾਣ ਕੇ ਸਬਜ਼ੀ ਦੇ ਉੱਪਰ ਪਾ ਕੇ ਹਿਲਾਓ ।
ਕੁੱਲ ਮਾਤਰਾ-4-5 ਆਦਮੀਆਂ ਲਈ ।

PSEB 7th Class Home Science Practical ਕੁਝ ਭੋਜਨ ਨੁਸਖੇ

ਆਲੂ ਦਮ
ਸਾਮਾਨ-
ਆਲੂ – 500 ਗਰਾਮ
ਪਿਆਜ਼ – 2
ਅਦਰਕ – 1 ਟੁਕੜਾ
ਟਮਾਟਰ – 1 ਵੱਡਾ
ਜ਼ੀਰਾ, ਹਲਦੀ ਲਾਲ ਮਿਰਚ ਧਨੀਆ ਚੂਰਨ ਰੂਪ ਵਿਚ – ਲੋੜ ਅਨੁਸਾਰ
ਨਮਕ – ਲੋੜ ਅਨੁਸਾਰ
ਗਰਮ ਮਸਾਲਾ – 1/2 ਚਮਚ
ਘਿਓ – ਆਲੂਆਂ ਨੂੰ ਤਲਣ ਲਈ ਅਤੇ ਮਸਾਲਾ ਭੁੰਨਣ ਲਈ
ਹਰਾ ਧਨੀਆ – ਥੋੜ੍ਹਾ ਜਿਹਾ

ਵਿਧੀ – ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਉ । ਹੁਣ ਹਰ ਇਕ ਆਲੂ ਨੂੰ ਕਾਂਟੇ ਨਾਲ ਘੁਮਾ-ਘੁਮਾ ਕੇ ਗੋਦ ਲਓ ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ । ਇਸ ਘਿਓ ਵਿਚ ਗੋਦੇ ਹੋਏ ਆਲੂਆਂ ਨੂੰ ਸੁਰਖ਼ ਹੋਣ ਤਕ ਤਲ ਲਓ। ਪਿਆਜ਼, ਅਦਰਕ ਅਤੇ ਹੋਰ ਮਸਾਲੇ ਮਿਲਾ ਕੇ ਮਿਕਸੀ ਵਿਚ ਜਾਂ ਸਿਲਵੱਟੇ ਤੇ ਗਿੱਲਾ ਮਸਾਲਾ ਤਿਆਰ ਕਰੋ । ਹੁਣ ਮਸਾਲੇ ਨੂੰ ਘਿਓ ਵਿਚ ਕੁੰਨੋ । ਭੁੰਨਦੇ ਸਮੇਂ ਟਮਾਟਰ ਨੂੰ ਛੋਟੇ-ਛੋਟੇ ਟੁਕੜੇ ਕਰ ਕੇ ਮਸਾਲੇ ਵਿਚ ਮਿਲਾ ਦਿਓ । ਟਮਾਟਰ ਇਕ ਦਮ ਮਿਲ ਜਾਣਾ ਚਾਹੀਦਾ ਹੈ । ਟਮਾਟਰ ਦੀ ਥਾਂ ਤੇ ਦਹੀਂ ਵੀ ਪਾਇਆ ਜਾ ਸਕਦਾ ਹੈ । ਭੰਨਦੇ ਸਮੇਂ ਮਸਾਲੇ ਨੂੰ ਕੜਛੀ ਨਾਲ ਹਿਲਾਉਂਦੇ ਰਹੋ । ਹੁਣ ਤਲੇ ਹੋਏ ਆਲੂਆਂ ਨੂੰ ਭੁੰਨੇ ਹੋਏ ਮਸਾਲੇ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਓ | ਪਾਣੀ ਨਾ ਪਾਓ | ਮੱਧਮ ਅੱਗ ਤੇ ਪਕਾਓ । ਆਲੂਆਂ ਦੇ ਗਲ ਜਾਣ ਤੋਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ ।
ਕੁੱਲ ਮਾਤਰਾ-4 ਆਦਮੀਆਂ ਲਈ ।

ਬੈਂਗਣ ਦਾ ਭਰਥਾ
ਸਾਮਾਨ-
ਗੋਲ ਬੈਂਗਣ – 200 ਗਰਾਮ
ਪਿਆਜ਼ – 1
ਟਮਾਟਰ – 1
ਅਦਰਕ – 1 ਟੁਕੜਾ
ਨਮਕ – ਲੋੜ ਅਨੁਸਾਰ
ਜ਼ੀਰਾ – 1/2 ਚਮਚ
ਹਲਦੀ ਚੂਰਨ – 1/2 ਛੋਟਾ ਚਮਚ
ਧਨੀਆ – 1/2 ਛੋਟਾ ਚਮਚ
ਹਰੀ ਮਿਰਚ – 2
ਹਰਾ ਧਨੀਆ – ਥੋੜ੍ਹਾ ਜਿਹਾ
ਘਿਓ – 2 ਚਮਚ

ਵਿਧੀ – ਗੋਲ ਬੈਂਗਣ ਨੂੰ ਥੋੜਾ ਚੀਰ ਕੇ ਵੇਖ ਲਓ ਕਿ ਉਹ ਅੰਦਰੋਂ ਖ਼ਰਾਬ ਤਾਂ ਨਹੀਂ ਹੈ, ਕੋਈ ਕੀੜਾ ਆਦਿ ਤਾਂ ਨਹੀਂ ਹੈ । ਇਸ ਨੂੰ ਅੱਗ ਤੇ ਭੁੰਨ ਲਓ । ਚੰਗੀ ਤਰ੍ਹਾਂ ਭੁੱਜ ਜਾਣ ਦੇ ਬਾਅਦ ਉਸ ਦਾ ਛਿਲਕਾ ਉਤਾਰ ਕੇ ਉਸ ਨੂੰ ਹੱਥ ਨਾਲ ਮਲ ਦਿਓ । ਚੰਗੀ ਤਰ੍ਹਾਂ ਪੱਕਿਆ ਹੋਇਆ ਬੈਂਗਣ ਹੱਥ ਨਾਲ ਮਸਲਿਆ ਜਾਂਦਾ ਹੈ । ਪਿਆਜ਼ ਤੇ ਅਦਰਕ ਛਿੱਲ ਲਓ । ਪਿਆਜ਼, ਅਦਰਕ ਤੇ ਹਰੀ ਮਿਰਚ ਨੂੰ ਬਰੀਕ ਕੱਟ ਲਓ । ਟਮਾਟਰ ਨੂੰ ਛੋਟੇ-ਛੋਟੇ ਟੁਕੜੇ ਕਰਕੇ ਕੱਟ ਲਓ । ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ । ਇਸ ਵਿਚ ਜ਼ੀਰੇ ਦਾ ਤੜਕਾ ਲਾ ਕੇ ਪਿਆਜ਼, ਅਦਰਕ, ਹਰੀ ਮਿਰਚ ਪਾ ਕੇ ਭੁੰਨੋ | ਹਲਦੀ ਮਿਰਚ ਨਮਕ ਵੀ ਪਾ ਦਿਓ । ਭੁੰਨਦੇਭੰਨਦੇ ਹੀ ਟਮਾਟਰ ਪਾ ਦਿਓ ਅਤੇ ਹਿਲਾਉਂਦੇ ਰਹੋ । ਜਦੋਂ ਮਸਾਲਾ ਸੁਰਖ਼ ਹੋ ਜਾਵੇ ਬੈਂਗਣ ਦਾ ਕੁਚਲਾ ਪਾ ਕੇ ਖੂਬ ਮਿਲਾ ਕੇ ਮੱਧਮ ਅੱਗ ਤੇ ਥੋੜ੍ਹੀ ਦੇਰ ਪਕਾਓ। ਪੂਰੀ ਤਰ੍ਹਾਂ ਪੱਕਣ ਜਾਂ ਭੰਨਣ ਤੇ ਹਰੇ ਧਨੀਆਂ ਦੀਆਂ ਪੱਤੀਆਂ ਕੱਟ ਕੇ ਛਿੜਕ ਕੇ ਪਰੋਸੋ । ਟਮਾਟਰ ਦੀ ਥਾਂ ਤੇ ਖਟਾਈ ਚੂਰਨ ਜਾਂ ਨਿੰਬੂ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ ।

ਕੁੱਲ ਮਾਤਰਾ-2-3 ਆਦਮੀਆਂ ਲਈ ।
ਜੇਕਰ ਪਿਆਜ਼ ਨਾ ਪਾਉਣਾ ਹੋਵੇ ਤਾਂ ਘਿਓ ਜਾਂ ਤੇਲ ਵਿਚ ਹਿੰਗ ਜਾਂ ਰਾਈ, ਜੀਰੇ ਅਤੇ ਮਿਰਚ ਦਾ ਛੱਕ ਦੇ ਕੇ ਥੋੜ੍ਹਾ ਦਹੀਂ, ਖਟਾਈ ਚੂਰਨ ਜਾਂ ਟਮਾਟਰ ਭੁੰਨ ਲਓ । ਇਸ ਵਿਚ ਪ੍ਰੈਕਟੀਕਲ ਬੈਂਗਣ (ਭਰਥਾ) ਅਤੇ ਨਮਕ ਪਾ ਕੇ ਭੁੰਨੋ । ਭੁੱਜ ਜਾਣ ਤੇ ਉਸ ਵਿਚ ਹਰੇ ਧਨੀਆਂ ਦੀਆਂ ਪੱਤੀਆਂ ਕੱਟ ਕੇ ਛਿੜਕ ਦਿਓ ।

ਨੋਟ – ਆਲੂ, ਕੇਲਾ, ਅਰੂਈ, ਜਿੰਮੀਕੰਦ, ਮਟਰ, ਛੋਲੇ ਆਦਿ ਦੇ ਭਰਥੇ ਦੇ ਲਈ ਉਸ ਨੂੰ ਉਬਾਲ ਕੇ ਕੁਚਲ ਦਿੱਤਾ ਜਾਂਦਾ ਹੈ । ਕੁਚਲੀ ਹੋਈ ਸਬਜ਼ੀ ਜਾਂ ਭਰਥੇ, ਬੈਂਗਣ ਦੇ ਭਰਥੇ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ ।

ਫੁੱਲ ਗੋਭੀ-ਆਲੂ
ਸਾਮਾਨ-
ਫੁੱਲ ਗੋਭੀ – 1 ਫੁੱਲ
ਆਲੂ – 250 ਗਰਾਮ
ਪਿਆਜ਼ – 2
ਲੱਸਣ – 2-3 ਟੁਕੜੇ
ਖਟਾਈ ਚੂਰਨ – 1/2 ਛੋਟੇ ਚਮਚ
ਜ਼ੀਰਾ – 1/2 ਛੋਟੇ ਚਮਚੇ
ਹਲਦੀ ਚੂਰਨ – 1/2 ਛੋਟੇ ਚਮਚ
ਹਰਾ ਧਨੀਆ – ਥੋੜ੍ਹਾ ਜਿਹਾ
ਨਮਕ – ਲੋੜ ਅਨੁਸਾਰ
ਗਰਮ ਮਸਾਲਾ – 1/2 ਛੋਟੇ ਚਮਚ
ਅਦਰਕ – 1 ਟੁਕੜਾ
ਹਰੀ ਮਿਰਚ – 2
ਘਿਓ – 2 ਚਮਚ

PSEB 7th Class Home Science Practical ਕੁਝ ਭੋਜਨ ਨੁਸਖੇ

ਵਿਧੀ – ਆਲੂ ਧੋ ਕੇ, ਪਤਲਾ ਛਿੱਲ ਕੇ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟ ਲਓ । ਫੁੱਲ ਗੋਭੀ ਨੂੰ ਵੀ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟ ਕੇ ਧੋ ਲਓ । ਪਿਆਜ਼, ਲੱਸਣ, ਅਦਰਕ ਨੂੰ ਛਿੱਲ ਕੇ ਬਰੀਕ ਕੱਟ ਲਓ | ਹਰੀ ਮਿਰਚ ਵੀ ਬਰੀਕ ਕੱਟ ਲਓ | ਕੜਾਹੀ ਜਾਂ ਪਤੀਲੀ ਵਿਚ ਘਿਓ ਗਰਮ ਕਰਕੇ ਅਤੇ ਜ਼ੀਰੇ ਦਾ ਸ਼ੌਕ ਦੇ ਕੇ ਪਿਆਜ਼, ਲੱਸਣ, ਅਦਰਕ ਅਤੇ ਹਰੀ ਮਿਰਚ ਨੂੰ ਭੁੰਨੋ । ਇਸੇ ਵਿਚ ਆਲੂ ਅਤੇ ਗੋਭੀ ਦੇ ਟੁਕੜੇ ਪਾ ਕੇ ਕੁਝ ਦੇਰ ਤਕ ਭੁੰਨੋ । ਹਲਦੀ, ਮਿਰਚ, ਧਨੀਆ, ਨਮਕ ਆਦਿ ਮਸਾਲੇ ਵੀ ਪਾ ਦਿਓ | ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਢੱਕ ਕੇ ਮੱਧਮ ਅੱਗ ਤੇ ਪਕਾਓ | ਆਲੂ ਅਤੇ ਗੋਭੀ ਗਲ ਜਾਣ ਤੇ ਉਸ ਵਿਚ ਗਰਮ ਮਸਾਲਾ ਅਤੇ ਖਟਾਈ ਚੂਰਨ ਪਾ ਕੇ 5-10 ਮਿੰਟ ਤਕ ਅੱਗ ਤੇ ਰਹਿਣ ਦਿਓ । ਫਿਰ ਉਤਾਰ ਲਓ ।

ਨੋਟ – ਸਿਰਫ਼ ਗੋਭੀ ਦੀ ਸਬਜ਼ੀ ਬਣਾਉਣੀ ਹੋਵੇ ਤਾਂ ਆਲੂ ਪਾਉਣ ਦੀ ਲੋੜ ਨਹੀਂ । ਇਸੇ ਤਰ੍ਹਾਂ ਗੋਭੀ, ਮਟਰ, ਪਰਵਲ ਅਤੇ ਆਲੂ ਆਦਿ ਦੀ ਸਬਜ਼ੀ ਬਣਾਈ ਜਾ ਸਕਦੀ ਹੈ ।

ਪਤਲੀ ਖਿਚੜੀ
ਸਾਮਾਨ-
ਚੌਲ – 1 ਕਟੋਰੀ
ਮੂੰਗੀ ਦੀ ਧੋਤੀ ਦਾਲ – 1/2 ਕਟੋਰੀ
ਜ਼ੀਰਾ – 1 ਚਮਚ
ਪਿਆਜ਼ – 1/2
ਨਮਕ – 1/2 ਚਮਚ
ਪਾਣੀ – ਪੰਜ ਕਟੋਰੀਆਂ

ਵਿਧੀ – ਦਾਲ ਅਤੇ ਚੌਲਾਂ ਨੂੰ ਚੁਣ ਕੇ ਵੱਖ-ਵੱਖ ਭਿਉਂ ਲਵੋ । ਪੰਜ ਕਟੋਰੀਆਂ ਪਾਣੀ ਉਬਾਲ ਕੇ ਦਾਲ ਨੂੰ 10-15 ਮਿੰਟ ਪਕਾਓ ਅਤੇ ਫਿਰ ਚੌਲ ਪਾ ਦਿਓ । ਇਸ ਦੇ ਨਾਲ ਹੀ ਨਮਕ, ਜ਼ੀਰਾ ਅਤੇ ਕੱਟਿਆ ਹੋਇਆ ਪਿਆਜ਼ ਵੀ ਪਾ ਦਿਓ । ਪਤੀਲੇ ਨੂੰ ਢੱਕ ਕੇ ਪਕਾਓ ਤਾਂ ਕਿ ਚੌਲ ਅਤੇ ਦਾਲ ਗਲ ਕੇ ਆਪਸ ਵਿਚ ਮਿਲ ਜਾਣ । ਇਹ ਖਿਚੜੀ ਪਤਲੀ ਹੋਣੀ ਚਾਹੀਦੀ ਹੈ । ਇਹ ਬਿਮਾਰਾਂ ਨੂੰ ਦਿੱਤੀ ਜਾਂਦੀ ਹੈ । ਜੇਕਰ ਰੋਗੀ ਪਚਾ ਸਕੇ ਤਾਂ ਥੋੜ੍ਹਾ ਘਿਓ ਵੀ ਪਾਇਆ ਜਾ ਸਕਦਾ ਹੈ ।
ਨੋਟ – ਇਸ ਵਿਚ ਵਧੇਰੇ ਮਿਰਚ, ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।

ਦਲੀਆ
ਸਾਮਾਨ-
ਦਲੀਆ – 1 ਵੱਡਾ ਚਮਚ
ਪਾਣੀ – 1 ਗਿਲਾਸ ਜਾਂ ਲੋੜ ਅਨੁਸਾਰ
ਖੰਡ ਤੇ ਦੁੱਧ – ਲੋੜ ਅਨੁਸਾਰ ਜੇ ਮਿੱਠਾ ਬਣਾਉਣਾ ਹੋਵੇ) ।
ਨਮਕ ਤੇ ਨਿੰਬੂ – ਲੋੜ ਅਨੁਸਾਰ (ਜੇ ਨਮਕੀਨ ਬਣਾਉਣਾ ਹੋਵੇ)

ਵਿਧੀ – ਦਲੀਏ ਨੂੰ ਬਰਤਨ ਵਿਚ ਖੂਬ ਭੁੰਨ ਲਓ। ਗੁਲਾਬੀ ਰੰਗ ਦਾ ਹੋ ਜਾਣ ਤੇ ਉਬਲਦੇ ਹੋਏ ਪਾਣੀ ਵਿਚ ਪਕਾਓ । ਜਦੋਂ ਦਲੀਆ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਦੁੱਧ ਤੇ ਖੰਡ ਮਿਲਾ ਕੇ ਰੋਗੀ ਨੂੰ ਦਿਓ । ਜੇ ਬਿਮਾਰ ਨਮਕੀਨ ਖਾਣਾ ਚਾਹਵੇ ਤਾਂ ਦਲੀਏ ਵਿਚ ਲੋੜ ਅਨੁਸਾਰ ਨਮਕ, ਕਾਲੀ ਮਿਰਚ ਤੇ ਨਿੰਬੂ ਪਾ ਕੇ ਦਿੱਤਾ ਜਾ ਸਕਦਾ ਹੈ ।
ਨੋਟ – ਇਹ ਤਾਕਤਵਰ ਹਲਕਾ ਭੋਜਨ ਹੈ ਇਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟ ਤੇ ਲਵਣ ਹੁੰਦੇ ਹਨ। ਇਹ ਬਿਮਾਰ ਦੇ ਨਾਲ-ਨਾਲ ਬੱਚਿਆਂ ਨੂੰ ਨਾਸ਼ਤੇ ਵਿਚ ਵੀ ਦਿੱਤਾ ਜਾ ਸਕਦਾ ਹੈ ।

ਸਾਬੂਦਾਣੇ ਦੀ ਖੀਰ
ਸਾਮਾਨ-
ਸਾਬੂਦਾਣਾ – 1 ਜਾਂ 2 ਵੱਡੇ ਚਮਚ
ਦੁੱਧ – 2 ਕੱਪ
ਖੰਡ – 1 ਚਮਚ ਜਾਂ ਲੋੜ ਅਨੁਸਾਰ

ਵਿਧੀ – ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ । ਉਬਲਦੇ ਹੋਏ ਪਾਣੀ ਵਿਚ ਇੰਨਾ ਪਕਾ ਲਓ ਕਿ ਸਾਬੂਦਾਣਾ ਚੰਗੀ ਤਰ੍ਹਾਂ ਗਲ ਜਾਵੇ, ਹੁਣ ਦੁੱਧ ਜਾਂ ਖੰਡ ਮਿਲਾ ਕੇ ਰੋਗੀ ਨੂੰ ਖਾਣ ਲਈ ਦਿਓ ।
ਨੋਟ – ਸਾਬੂਦਾਣਾ ਇਕ ਹਲਕਾ ਤੇ ਛੇਤੀ ਹਜ਼ਮ ਹੋਣ ਵਾਲਾ ਸੁਆਦੀ ਭੋਜਨ ਹੈ । ਇਸ ਵਿਚ ਕਾਰਬੋਹਾਈਡਰੇਟ ਤੇ ਲਵਣ ਮਿਲਦੇ ਹਨ | ਬੁਖ਼ਾਰ ਜਾਂ ਗਲੇ ਵਿਚ ਦਰਦ ਹੋਣ ਤੇ ਇਹ ਰੋਗੀ ਨੂੰ ਦਿੱਤਾ ਜਾਂਦਾ ਹੈ ।

PSEB 7th Class Home Science Practical ਕੁਝ ਭੋਜਨ ਨੁਸਖੇ

ਸਾਦੀ ਕਾਫੀ
ਸਾਮਾਨ-
ਕਾਫੀ ਪਾਊਡਰ – 1/2 ਤੋਂ 3/4 ਛੋਟੇ ਚਮਚ
ਚੀਨੀ – 1 ਤੋਂ 1\(\frac { 1 }{ 2 }\) ਛੋਟੇ ਚਮਚ
ਗਰਮ ਦੁੱਧ – 2-1 ਵੱਡੇ ਚਮਚ
ਉਬਲਦਾ ਹੋਇਆ ਪਾਣੀ – 1 ਕੱਪ

ਵਿਧੀ – ਪਾਣੀ ਨੂੰ ਉਬਾਲ ਲਓ ਤੇ ਪਹਿਲਾਂ ਤੋਂ ਗਰਮ ਕੀਤੀ ਹੋਈ ਕੇਤਲੀ ਵਿਚ ਪਾਓ । ਜਿਵੇਂ ਗਰਮ ਚਾਹ ਦੇ ਲਈ ਕੀਤਾ ਜਾਂਦਾ ਹੈ। ਕਾਫੀ ਬਣਾਉਂਦੇ ਸਮੇਂ ਕਾਫੀ ਪਾਊਡਰ ਨੂੰ ਕੱਪ ਵਿਚ ਪਾ ਕੇ ਗਰਮ ਪਾਣੀ ਪਾਓ ਅਤੇ ਉਸ ਨੂੰ ਹਿਲਾਓ । ਇਸ ਵਿਚ ਗਰਮ ਦੁੱਧ ਤੇ ਚੀਨੀ ਪਾ ਕੇ ਪਰੋਸੋ ।

ਕੁੱਲ ਮਾਤਰਾ -1 ਕੱਪ
ਐੱਸ ਪਰੈਸੋ ਕਾਫੀ
ਸਾਮਾਨ-
ਕਾਫੀ ਪਾਊਡਰ – 3/4 ਛੋਟਾ ਚਮਚ
ਚੀਨੀ – 1\(\frac { 1 }{ 2 }\) ਛੋਟੇ ਚਮਚ
ਦੁੱਧ – 1/2 ਕੱਪ
ਪਾਣੀ – 1/2 ਕੱਪ
ਚਾਕਲੇਟ ਪਾਊਡਰ – ਥੋੜਾ ਜਿਹਾ

ਵਿਧੀ – ਕੱਪ ਵਿਚ ਕਾਫੀ ਅਤੇ ਖੰਡ ਪਾ ਕੇ ਥੋੜੇ ਜਿਹੇ ਪਾਣੀ ਦੀ ਸਹਾਇਤਾ ਨਾਲ ਉਸ ਨੂੰ ਚੰਗੀ ਤਰ੍ਹਾਂ ਫੈਂਟੋ ਦੁੱਧ ਅਤੇ ਪਾਣੀ ਮਿਲਾ ਕੇ ਉਬਾਲੋ । ਉਬਲਿਆ ਹੋਇਆ ਦੁੱਧ ਅਤੇ ਪਾਣੀ ਫੈਂਟੀ ਹੋਈ ਕਾਫੀ ਵਿਚ ਮਿਲਾ ਕੇ ਉਪਰੋਂ ਥੋੜਾ ਜਿਹਾ ਚਾਕਲੇਟ ਪਾਉਡਰ ਪਾ ਕੇ ਪਰੋਸੋ ।
ਕੁੱਲ ਮਾਤਰਾ-1 ਕੱਪ

ਠੰਢੀ ਕਾਫੀ
ਸਾਮਾਨ-
ਦੁੱਧ – 1 ਕੱਪ
ਕਾਫੀ ਪਾਊਡਰ – 1 ਛੋਟਾ ਚਮਚ
ਚੀਨੀ – 1\(\frac { 1 }{ 2 }\) ਛੋਟੇ ਚਮਚ

ਵਿਧੀ – ਦੁੱਧ ਨੂੰ ਉਬਾਲ ਕੇ ਠੰਢਾ ਕਰ ਲਓ । ਕਾਫੀ ਪਾਊਡਰ ਅਤੇ ਚੀਨੀ ਨੂੰ ਮਿਲਾ ਕੇ ਉਸ ਵਿਚ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿਚ ਬਰਫ਼ ਨੂੰ ਪੂਰਾ ਕਰਕੇ ਚੰਗੀ ਤਰ੍ਹਾਂ ਮਿਲਾ ਲਓ । ਜੇ ਹੋ ਸਕੇ ਤਾਂ ਉੱਪਰ ਦੇ ਮਿਸ਼ਰਨ ਨੂੰ ਮਿਕਸੀ ਵਿਚ ਫੈਂਟ ਲਓ । ਪਰੋਸਦੇ ਸਮੇਂ ਜੇਕਰ ਚਾਹੋ ਤਾਂ ਉੱਪਰ ਕਰੀਮ ਜਾਂ ਆਈਸ ਕਰੀਮ ਦੀ ਵਰਤੋਂ ਕਰ ਸਕਦੇ ਹੋ ।
ਕੁੱਲ ਮਾਤਰਾ-1 ਛੋਟਾ ਗਿਲਾਸ

ਨਿਬੂ ਵਾਲੀ ਠੰਢੀ ਚਾਹ
ਸਾਮਾਨ-
ਚਾਹ ਦੀ ਪੱਤੀ -3/4 ਛੋਟਾ ਚਮਚ
ਉਬਲਿਆ ਹੋਇਆ ਪਾਣੀ -1 ਕੱਪ
ਚੀਨੀ, ਨਿਬੂ – ਸਵਾਦ ਅਨੁਸਾਰ
ਬਰਫ਼ -ਕੁਝ ਟੁਕੜੇ

PSEB 7th Class Home Science Practical ਕੁਝ ਭੋਜਨ ਨੁਸਖੇ

ਵਿਧੀ – ਗਰਮ ਚਾਹ ਦੀ ਤਰ੍ਹਾਂ ਚਾਹ ਬਣਾ ਕੇ ਛਾਣ ਦਿਓ । ਇਸ ਵਿਚ ਚੀਨੀ ਮਿਲਾ ਕੇ ਕੁੱਟੀ ਹੋਈ ਬਰਫ਼ ਪਾ ਦਿਓ । ਹੁਣ ਇਸ ਨੂੰ ਨਿੰਬੂ ਦੇ ਨਾਲ ਪਰੋਸੋ । ਕੁੱਲ ਮਾਤਰਾ -1 ਛੋਟਾ ਗਿਲਾਸ

ਸ਼ਿਕੰਜ਼ਵੀ
ਸਾਮਾਨ-
ਨਿੰਬੂ – 2
ਪਾਣੀ – 500 ਮਿਲੀਲਿਟਰ ਚੀਨੀ
ਲੋੜ ਅਨੁਸਾਰ ਕਾਲੀ ਮਿਰਚ – ਸੁਆਦ ਅਨੁਸਾਰ
ਬਰਫ਼ – ਠੰਢੀ ਕਰਨ ਲਈ

ਵਿਧੀ – ਪਾਣੀ ਵਿਚ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਓ । ਫਿਰ ਉਸ ਵਿਚ ਨਿੰਬੂ ਦਾ ਰਸ ਮਿਲਾ ਦਿਓ । ਇਸ ਘੋਲ ਨੂੰ ਛਾਣ ਕੇ ਅਤੇ ਸੁਆਦ ਅਨੁਸਾਰ ਨਮਕ ਤੇ ਕਾਲੀ ਮਿਰਚ ਪਾਓ । ਠੰਢੀ ਕਰਨ ਲਈ ਬਰਫ਼ ਪਾਓ । ਸ਼ਿਕੰਜਵੀ ਤਿਆਰ ਹੈ, ਕੱਚ ਦੇ ਗਿਲਾਸਾਂ ਵਿਚ ਪਰੋਸੋ।

ਲੱਸੀ
ਸਾਮਾਨ+
ਦਹੀਂ – 100 ਗਰਮ
ਪਾਣੀ – 1 ਗਿਲਾਸ
ਚੀਨੀ ਜਾਂ ਨਮਕ – ਲੋੜ ਅਨੁਸਾਰ
ਵਿਧੀ – ਦਹੀਂ ਨੂੰ ਡੂੰਘੇ ਬਰਤਨ ਜਿਵੇਂ ਗੜਵੀ ਜਾਂ ਜੱਗ ਵਿਚ ਪਾ ਕੇ ਲੱਕੜ ਦੀ ਮਧਾਣੀ ਜਾਂ ਬਿਜਲੀ ਵਾਲੀ ਮਧਾਣੀ ਨਾਲ ਰਿੜਕੋ ਅਤੇ ਇਸ ਵਿਚ ਪਾਣੀ ਪਾ ਦਿਓ । ਪਾਣੀ ਪਾਉਣ ਤੋਂ ਬਾਅਦ ਥੋੜ੍ਹੀ ਦੇਰ ਲਈ ਫਿਰ ਰਿੜਕੋ ਇਸ ਵਿਚ ਲੋੜ ਅਨੁਸਾਰ ਚੀਨੀ ਜਾਂ ਨਮਕ ਪਾ ਲਓ ਅਤੇ ਇਸ ਵਿਚ ਬਰਫ਼ ਪਾ ਕੇ ਠੰਡੀ ਕਰਕੇ ਪੀਣ ਲਈ ਦਿਓ ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

Punjab State Board PSEB 7th Class Home Science Book Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Textbook Exercise Questions and Answers.

PSEB Solutions for Class 7 Home Science Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

Home Science Guide for Class 7 PSEB ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Textbook Questions and Answers

ਪ੍ਰਸ਼ਨ 1.
ਰੇਆਨ ਕਿਸ ਪ੍ਰਕਾਰ ਦਾ ਰੇਸ਼ਾ ਹੈ ?
ਉੱਤਰ-
ਸੈਲੂਲੋਜ਼ ਤੋਂ ਉਤਪਾਦਤ ਕੁਦਰਤੀ ਰੇਸ਼ਾ ।

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਕਤੀਸ਼ਾਲੀ ਤੇਜ਼ਾਬ ਨਾਲ ਕੱਪੜਿਆਂ ਨੂੰ ਹਾਨੀ ਹੁੰਦੀ ਹੈ ।

ਪ੍ਰਸ਼ਨ 3.
ਨਾਈਲੋਨ ਕਿਸ ਪ੍ਰਕਾਰ ਦਾ ਤੰਤੂ ਹੈ ?
ਉੱਤਰ-
ਤੰਤੂ ਵਿਹੀਨ ਰਸਾਇਣਾਂ ਤੋਂ ਪ੍ਰਾਪਤ ਕੀਤੇ ਜਾਣ ਵਾਲਾ ।

ਪ੍ਰਸ਼ਨ 4.
ਥਰਮੋਪਲਾਸਟਿਕ ਅਤੇ ਨਾਨ-ਥਰਮੋਪਲਾਸਟਿਕ ਧਾਗਿਆਂ ਵਿਚ ਕੀ ਅੰਤਰ ਹੈ ?
ਉੱਤਰ-
ਥਰਮੋਪਲਾਸਟਿਕ ਅਤੇ ਨਾਨ-ਬਰਮੋਪਲਾਸਟਿਕ ਵਿਚ ਅੰਤਰ –

ਥਰਮੋਪਲਾਸਟਿਕ ਨਾਨ-ਥਰਮੋਪਲਾਸਟਿਕ
1. ਇਹ ਜ਼ਿਆਦਾ ਗਰਮੀ ਨਾਲ ਸੜ ਜਾਂਦੇ ਹਨ | 1. ਇਹ ਜ਼ਿਆਦਾ ਗਰਮੀ ਨਾਲ ਸੜਦੇ ਤਾਂ ਨਹੀਂ ਪਰ ਖ਼ਰਾਬ ਹੋ ਜਾਂਦੇ ਹਨ।
2.ਇਹ ਪਾਣੀ ਨਹੀਂ ਚੁਸਦੇ, ਇਸ ਲਈ ਸੁੰਗੜਦੇ ਨਹੀਂ ਅਤੇ ਛੇਤੀ ਸੁੱਕ ਜਾਂਦੇ ਹਨ। 2.ਇਹ ਵੇਖਣ ਵਿਚ ਸਿਲਕ ਦੀ ਤਰ੍ਹਾਂ ਲਗਦੇ ਹਨ ।
3. ਇਹ ਆਸਾਨੀ ਨਾਲ ਧੋਤੇ ਜਾ ਸਕਦੇ ਹਨ ਅਤੇ ਪ੍ਰੈੱਸ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ । 3. ਇਹ ਪਾਣੀ ਨਾਲ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਧੋਣ ਸਮੇਂ ਮਲਣ ਤੇ ਫਟਣ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 5.
ਗਰਮੀ ਦਾ ਨਾਈਲੋਨ ਅਤੇ ਕਰੇਪ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਗਰਮੀ ਦਾ ਨਾਈਲੋਨ ਅਤੇ ਕਰੇਪ ਤੇ ਬੜੀ ਜਲਦੀ ਅਸਰ ਪੈਂਦਾ ਹੈ । ਇਹ ਨਰਮ ਹੋ ਜਾਂਦੇ ਹਨ । ਇਸ ਦੇ ਇਸੇ ਗੁਣ ਕਾਰਨ ਨਾਈਲੋਨ ਦੀਆਂ ਜ਼ੁਰਾਬਾਂ ਦੀ ਸ਼ਕਲ ਦਿੱਤੀ ਜਾ ਸਕਦੀ ਹੈ | ਪਰ ਜ਼ਿਆਦਾ ਗਰਮੀ ਨਾਲ ਇਹ ਖ਼ਰਾਬ ਹੋ ਜਾਂਦੀ ਹੈ । ਇਹ ਪਾਣੀ ਨਹੀਂ ਚੁਸਦੀ । ਇਸ ਲਈ ਗਰਮੀਆਂ ਵਿਚ ਜੇਕਰ ਇਨ੍ਹਾਂ ਨੂੰ ਪਹਿਨਿਆ ਜਾਵੇ ਤਾਂ ਬੇਚੈਨੀ ਹੁੰਦੀ ਹੈ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

ਪ੍ਰਸ਼ਨ 6.
ਨਾਈਲੋਨ ਦੇ ਕੱਪੜੇ ਨੂੰ ਕਿਸ ਤਰ੍ਹਾਂ ਧੋਵੋਗੇ ?
ਉੱਤਰ-
ਜੇਕਰ ਨਾਈਲੋਨ ਦੇ ਕੱਪੜੇ ਜ਼ਿਆਦਾ ਮੈਲੇ ਹੋਣ ਤਾਂ 10-15 ਮਿੰਟ ਲਈ ਕੋਸੇ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ । ਕੋਸੇ ਪਾਣੀ ਵਿਚ ਸਾਬਣ ਦੀ ਝੱਗ ਬਣਾ ਕੇ ਕੱਪੜਿਆਂ ਨੂੰ ਧੋਣਾ ਚਾਹੀਦਾ ਹੈ। ਜ਼ਿਆਦਾ ਮੈਲੇ ਹਿੱਸਿਆਂ ਨੂੰ ਹੱਥ ਨਾਲ ਮਲ ਕੇ ਧੋਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਤੇਜ਼ਾਬ, ਖਾਰ, ਰੰਗਕਾਟ ਅਤੇ ਅਲਕੋਹਲ ਦਾ ਰੇਆਨ ਅਤੇ ਨਾਈਲੋਨ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਸਾਬਣ, ਖਾਰ, ਅਲਕੋਹਲ ਦਾ ਇਸ ਤੇ ਕੋਈ ਅਸਰ ਹੁੰਦਾ, ਪਰ ਤੇਜ਼ਾਬ ਨਾਲ ਇਹ ਖ਼ਰਾਬ ਹੋ ਜਾਂਦਾ ਹੈ, ਰੰਗਕਾਟ ਦਾ ਵੀ ਇਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ |ਇਸ ਲਈ ਰੰਗ ਖ਼ਰਾਬ ਹੋਏ ਨਾਈਲੋਨ ਦੇ ਕੱਪੜਿਆਂ ਨੂੰ ਸਫ਼ੈਦ ਕਰਨ ਲਈ ਰੰਗਕਾਟ ਦੀ ਵਰਤੋਂ ਨਹੀਂ | ਕੀਤੀ ਜਾਂਦੀ ਹੈ । ਇਸ ਤੇ ਆਸਾਨੀ ਨਾਲ ਪੱਕੇ ਰੰਗ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 8.
ਰੇਆਨ ਦੇ ਕੱਪੜੇ ਧੋਣ ਲਈ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਰੇਆਨ ਦੇ ਕੱਪੜੇ ਧੋਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ-

  • ਰੇਆਨ ਦੇ ਕੱਪੜਿਆਂ ਨੂੰ ਭਿਉਂਣਾ, ਉਬਾਲਣਾ ਜਾਂ ਬਲੀਚ ਨਹੀਂ ਕਰਨਾ ਚਾਹੀਦਾ ।
  • ਸਾਬਣ ਨਰਮ ਪ੍ਰਯੋਗ ਕਰਨਾ ਚਾਹੀਦਾ ਹੈ ।
  • ਕੋਸਾ ਪਾਣੀ ਹੀ ਪ੍ਰਯੋਗ ਕਰਨਾ ਚਾਹੀਦਾ ਹੈ, ਜ਼ਿਆਦਾ ਗਰਮ ਨਹੀਂ ।
  • ਸਾਬਣ ਦੀ ਵੱਧ ਤੋਂ ਵੱਧ ਝੱਗ ਬਣਾਉਣੀ ਚਾਹੀਦੀ ਹੈ ਜਿਸ ਨਾਲ ਸਾਬਣ ਪੂਰੀ ਤਰ੍ਹਾਂ ਘੁਲ ਜਾਵੇ ।
  • ਗਿੱਲੀ ਅਵਸਥਾ ਵਿਚ ਰੇਆਨ ਦੇ ਕੱਪੜੇ ਆਪਣੀ ਸ਼ਕਤੀ 50% ਤਕ ਗੁਆ ਦਿੰਦੇ ਹਨ, ਇਸ ਲਈ ਕੱਪੜਿਆਂ ਵਿਚੋਂ ਸਾਬਣ ਦੀ ਝੱਗ ਕੱਢਣ ਲਈ ਉਹਨਾਂ ਨੂੰ ਸਾਵਧਾਨੀ ਨਾਲ ਨਿਚੋੜਨਾ ਚਾਹੀਦਾ ਹੈ ।
  • ਸਾਬਣ ਦੀ ਝੱਗ ਨਿਚੋੜਨ ਤੋਂ ਬਾਅਦ ਕੱਪੜੇ ਨੂੰ ਦੋ ਵਾਰੀ ਕੋਸੇ ਪਾਣੀ ਵਿਚ ਹੰਗਾਲਣਾ ਚਾਹੀਦਾ ਹੈ ।
  • ਕੱਪੜਿਆਂ ਵਿਚੋਂ ਪਾਣੀ ਨੂੰ ਕੋਮਲਤਾ ਨਾਲ ਨਿਚੋੜ ਕੇ ਕੱਢਣਾ ਚਾਹੀਦਾ ਹੈ । ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ ।
  • ਕੱਪੜੇ ਨੂੰ ਕਿਸੇ ਭਾਰੇ ਤੌਲੀਏ ਵਿਚ ਰੱਖ ਕੇ ਲਪੇਟ ਕੇ ਹਲਕਾ-ਹਲਕਾ ਦਬਾ ਕੇ ਨਮੀ ਨੂੰ ਸੁਕਾਉਣਾ ਚਾਹੀਦਾ ਹੈ ।
  • ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
  • ਕੱਪੜੇ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
  • ਕੱਪੜੇ ਨੂੰ ਹਲਕੀ ਨਮੀ ਦੀ ਅਵਸਥਾ ਵਿਚ ਕੱਪੜੇ ਦੇ ਉਲਟੇ ਪਾਸੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਅਰਥਾਤ ਤਹਿ ਕਰਕੇ ਰੱਖਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਹਨਾਂ ਵਿਚੋਂ ਨਮੀ ਪੂਰੀ ਤਰ੍ਹਾਂ ਨਾਲ ਦੂਰ ਹੋ ਚੁੱਕੀ ਹੈ ਜਾਂ ਨਹੀਂ ।

Home Science Guide for Class 7 PSEB ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ Important Questions and Answers

ਪ੍ਰਸ਼ਨ 1.
ਬਨਾਵਟੀ ਢੰਗ ਨਾਲ ਬਣਾਏ ਧਾਗਿਆਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ |

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਵਿਚ …………… ਨਹੀਂ ਹੁੰਦੀ ।
ਉੱਤਰ-
ਵਧੇਰੇ ਲਚਕ ।

ਪ੍ਰਸ਼ਨ 3.
…………… ਨੂੰ ਟਿੱਡੀਆਂ ਬੜੀ ਜਲਦੀ ਖਾ ਜਾਂਦੀਆਂ ਹਨ ?
ਉੱਤਰ-
ਰੇਆਨ ।

ਪ੍ਰਸ਼ਨ 4.
ਫੇਰੀਲੀਨ ਦੇ ਕੱਪੜੇ ਨੂੰ ……….. ਵਿਚ ਲਟਕਾ ਕੇ ਸੁਖਾਣਾ ਚਾਹੀਦਾ ਹੈ ।
ਉੱਤਰ-
ਹੈਂਗਰ ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

ਪ੍ਰਸ਼ਨ 5.
……… ਦੇ ਕੱਪੜੇ ਨੂੰ ਧੋਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਰਹਿੰਦੀ ।
ਉੱਤਰ-
ਆਲੋਨ ।

ਪ੍ਰਸ਼ਨ 6.
…….. ਨਾਲ ਰੇਆਨ ਦੀ ਸ਼ਕਤੀ ਘੱਟਦੀ ਹੈ ?
ਉੱਤਰ-
ਧੁੱਪ ।

ਪ੍ਰਸ਼ਨ 7.
ਰੇਆਨ …………… ਰੇਸ਼ਾ ਹੈ ।
ਉੱਤਰ-
ਨਾਨ-ਥਰਮੋਪਲਾਸਟਿਕ।

ਪ੍ਰਸ਼ਨ 8.
ਕਿਹੜੇ ਕੱਪੜੇ ਗਰਮੀ ਨਾਲ ਪਿਘਲ ਕੇ ਸੜ ਜਾਂਦੇ ਹਨ ?
ਉੱਤਰ-
ਥਰਮੋਪਲਾਸਟਿਕ ਕੱਪੜੇ ।

ਪ੍ਰਸ਼ਨ 9.
ਰੇਆਨ ਨੂੰ ਟਿੱਡੀਆਂ ਜਲਦੀ ਖਾ ਜਾਂਦੀਆਂ ਹਨ । (ਠੀਕ/ਗਲਤ)
ਉੱਤਰ-
ਠੀਕ ।

ਪ੍ਰਸ਼ਨ 10.
ਥਰਮੋਪਲਾਸਟਿਕ ਰੇਸ਼ੇ –
(ੳ) ਗਰਮੀ ਵਿੱਚ ਸੜ ਜਾਂਦੇ ਹਨ ।
(ਅ) ਪਾਣੀ ਨਹੀਂ ਚੂਸਦੇ (ਈ , ਸੁੰਗੜਦੇ ਨਹੀਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਆਨ ਦੇ ਕੱਪੜਿਆਂ ਦੀ ਧੁਆਈ ਕਠਿਨ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਰੇਆਨ ਦੇ ਕੱਪੜੇ ਪਾਣੀ ਦੇ ਸੰਪਰਕ ਨਾਲ ਕਮਜ਼ੋਰ ਪੈ ਜਾਂਦੇ ਹਨ ।

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਲਈ ਕਿਸ ਪ੍ਰਕਾਰ ਦੀ ਧੁਆਈ ਚੰਗੀ ਰਹਿੰਦੀ ਹੈ ?
ਉੱਤਰ-
ਖ਼ੁਸ਼ਕ ਧੁਆਈ (ਡਰਾਈਕਲੀਨਿੰਗ)|

ਪ੍ਰਸ਼ਨ 3.
ਰੇਆਨ ਦੇ ਕੱਪੜਿਆਂ ਨੂੰ ਧੋਂਦੇ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ, ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦੀ ਵਰਤੋਂ ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁਣਾ ਅਤੇ ਨਪੀੜਨ ਦੀ ਵਿਧੀ ।

ਪ੍ਰਸ਼ਨ 5.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੇ ਸਥਾਨ ਤੇ ਬਿਨਾਂ ਲਟਕਾਏ ਹੋਏ ਚੌਰਸ ਥਾਂ ਤੇ ।

ਪ੍ਰਸ਼ਨ 6.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਪ੍ਰੈੱਸ ਕੱਪੜੇ ਦੇ ਉਲਟੇ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਥੋੜ੍ਹੀ ਜਿਹੀ ਨਮੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਮਾਨਵ ਨਿਰਮਿਤ ਅਤੇ ਮਾਨਵ ਕ੍ਰਿਤ ਤੰਤੂਆਂ ਦੀਆਂ ਕੁਝ ਉਦਾਹਰਨਾਂ ਦਿਓ ।
ਉੱਤਰ-
ਨਾਈਲੋਨ, ਪਾਲੀਸਟਰ, ਟੈਰਾਲੀਨ, ਡੈਕਰਾਨ, ਆਰਲਾਨ, ਐਕੂਲਿਕ ਆਦਿ ।

ਪ੍ਰਸ਼ਨ 8.
ਰੇਆਨ ਕਿਸ ਪ੍ਰਕਾਰ ਦਾ ਤੰਤੂ ਹੈ-ਪ੍ਰਾਕਿਰਤਕ ਜਾਂ ਮਾਨਵ-ਨਿਰਮਿਤ ?
ਉੱਤਰ-
ਆਨ ਮਾਨਵ ਨਿਰਮਿਤ ਅਤੇ ਕੁਦਰਤੀ ਦੋਹਾਂ ਹੀ ਤਰ੍ਹਾਂ ਦਾ ਤੰਤੂ ਹੈ ।

ਪ੍ਰਸ਼ਨ 9.
ਸਭ ਤੋਂ ਪੁਰਾਣਾ ਮਾਨਵ ਕ੍ਰਿਤ ਤੰਤੂ ਕਿਹੜਾ ਹੈ ?
ਉੱਤਰ-
ਰੇਆਨ ।

ਪ੍ਰਸ਼ਨ 10.
ਸੈਲੂਲੋਜ਼ ਤੋਂ ਕਿਹੜਾ ਤੰਤੁ ਮਾਨਵ-ਨਿਰਮਿਤ ਹੈ ?
ਉੱਤਰ-
ਰੇਆਨ ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

ਪ੍ਰਸ਼ਨ 11.
ਜਾਨਵਰਾਂ ਦੇ ਵਾਲਾਂ ਤੋਂ ਪ੍ਰਾਪਤ ਹੋਣ ਵਾਲਾ ਪ੍ਰਮੁੱਖ ਕੱਪੜਾ ਤੰਤੂ ਕਿਹੜਾ ਹੈ ?
ਉੱਤਰ-
ਉੱਨ ।

ਪ੍ਰਸ਼ਨ 12.
ਪ੍ਰਾਕਿਰਤਕ ਤੰਤੂ ਵਾਲੇ ਪਦਾਰਥਾਂ ਤੋਂ ਰਸਾਇਣਿਕ ਵਿਧੀਆਂ ਨਾਲ ਨਵੇਂ ਪ੍ਰਕਾਰ ਦਾ ਕਿਹੜਾ ਮੁੱਖ ਤੰਤੂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਰੇਆਨ ।

ਪ੍ਰਸ਼ਨ 13.
ਤੁ ਸਰੋਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ-

  1. ਕੁਦਰਤੀ ਅਤੇ
  2. ਮਾਨਵ-ਨਿਰਮਿਤ ।

ਪ੍ਰਸ਼ਨ 14.
ਕੱਪੜਿਆਂ ਨੂੰ ਤਾਪ ਦੇ ਅਸਰ ਅਨੁਸਾਰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ, ਨਾਨ-ਬਰਮੋਪਲਾਸਟਿਕ ਅਤੇ ਥਰਮੋਪਲਾਸਟਿਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਆਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ-ਰੇਆਨ ਦਾ ਤੰਤੂ ਭਾਰਾ, ਸਖ਼ਤ ਅਤੇ ਘੱਟ ਲਚਕਦਾਰ ਹੁੰਦਾ ਹੈ । ਜਦੋਂ ਰੇਆਨ ਦੇ ਧਾਗੇ ਨੂੰ ਜਲਾਇਆ ਜਾਂਦਾ ਹੈ ਤਾਂ ਸੌਖ ਨਾਲ ਜਲ ਜਾਂਦਾ ਹੈ । ਸੂਖਮ ਦਰਸ਼ੀ ਯੰਤਰ ਨਾਲ ਵੇਖਣ ਤੇ ਇਸ ਦੇ ਤੰਤੂ ਲੰਬਾਕਾਰ, ਚਿਕਨੇ ਅਤੇ ਗੋਲਾਕਾਰ ਵਿਖਾਈ ਦਿੰਦੇ ਹਨ । ਰੇਆਨ ਵਿਚ ਕੁਦਰਤੀ ਸਖ਼ਤੀ ਨਹੀਂ ਹੁੰਦੀ ਹੈ । ਇਹ ਕੱਪੜਾ ਰਗੜਨ ਨਾਲ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਦੀ ਚਮਕ ਨਸ਼ਟ ਹੋ ਜਾਂਦੀ ਹੈ । ਜੇਕਰ ਧੋਂਦੇ ਸਮੇਂ ਕੱਪੜੇ ਨੂੰ ਰਗੜਿਆ ਜਾਵੇ ਤਾਂ ਛੇਕ ਹੋਣ ਦਾ ਡਰ ਰਹਿੰਦਾ ਹੈ। ਪਾਣੀ ਨਾਲ ਰੇਆਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ । ਜਦੋਂ ਰੇਆਨ ਸੁੱਕ ਜਾਂਦੀ ਹੈ ਤਾਂ ਮੁੜ ਆਪਣੀ ਸ਼ਕਤੀ ਪ੍ਰਾਪਤ ਕਰ ਲੈਂਦੀ ਹੈ । ਰੇਆਨ ਤਾਪ ਦਾ ਚੰਗਾ ਸੁਚਾਲਕ ਹੈ । ਇਹ ਗਰਮੀ ਨੂੰ ਛੇਤੀ ਨਿਕਲਣ ਦਿੰਦਾ ਹੈ ਇਸ ਲਈ ਇਹ ਠੰਢਾ ਰਹਿੰਦਾ ਹੈ ।
PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ 1
ਤਾਪ ਦੇ ਪ੍ਰਭਾਵ ਨਾਲ ਰੇਆਨ ਦੇ ਤੰਤੁ ਪਿਘਲ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਨਸ਼ਟ ਹੋ ਜਾਂਦੀ ਹੈ । ਧੁੱਪ ਨਾਲ ਰੇਆਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ ਰਸਾਇਣਿਕ ਵਿਸ਼ੇਸ਼ਤਾਵਾਂ-ਰੇਆਨ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ ਕੁੱਝ-ਕੁੱਝ ਨੂੰ ਦੇ ਸਮਾਨ ਹੀ ਹਨ। ਖਾਰ ਦੇ ਪ੍ਰਯੋਗ ਨਾਲ ਚਮਕ ਨਸ਼ਟ ਹੋ ਜਾਂਦੀ ਹੈ | ਤੇਜ਼ਾਬ ਅਤੇ ਤੇਜ਼ਾਬੀ ਖਾਰ ਦਾ ਰੇਆਨ ਤੇ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਰੇਆਨ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦਾ ।

ਪ੍ਰਸ਼ਨ 2.
ਟੈਰਾਲੀਨ ਦੀਆਂ ਭੌਤਿਕ ਅਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭੌਤਿਕ ਵਿਸ਼ੇਸ਼ਤਾਵਾਂ-ਟੈਰਾਲੀਨ ਦੇ ਤੰਤੂ ਭਾਰੇ ਅਤੇ ਮਜ਼ਬੂਤ ਹੁੰਦੇ ਹਨ । ਸੂਖਮ ਦਰਸ਼ੀ ਯੰਤਰ ਦੁਆਰਾ ਵੇਖਿਆ ਜਾਵੇ ਤਾਂ ਇਹ ਰੇਆਨ ਤੇ ਨਾਈਲੋਨ ਦੇ ਤੰਤੂਆਂ ਵਰਗੇ ਵਿਖਾਈ ਦਿੰਦੇ ਹਨ । ਇਹ ਤੰਤੁ ਸਿੱਧੇ, ਚੀਕਣੇ ਅਤੇ ਚਮਕਦਾਰ ਹੁੰਦੇ ਹਨ । ਟੈਰਾਲੀਨ ਵਿਚ ਨਮੀ ਨੂੰ ਸੋਖਣ ਦੀ ਸ਼ਕਤੀ ਨਹੀਂ ਹੁੰਦੀ ਇਸ ਲਈ ਪਾਣੀ ਨਾਲ ਇਸ ਦੇ ਰੂਪ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ । ਟੈਰਾਲੀਨ ਦਾ ਤੰਤੂ ਜਲਾਉਣ ਤੇ ਹੌਲੀ-ਹੌਲੀ ਬਲਦਾ ਹੈ ਤੇ ਹੌਲੀ-ਹੌਲੀ ਪਿਘਲਦਾ ਵੀ ਹੈ । ਇਹ ਪ੍ਰਕਾਸ਼-ਅਵਰੋਧਕ ਹੁੰਦੇ ਹਨ । ਟੈਰਾਲੀਨ ਦੇ ਕੱਪੜੇ ਨੂੰ ਧੋਣ ਤੇ ਉਹ ਸੁੰਗੜਦੇ ਨਹੀਂ । ਰਸਾਇਣਿਕ ਵਿਸ਼ੇਸ਼ਤਾਵਾਂ-ਟੈਰਾਲੀਨ ਤੇ ਤੇਜ਼ਾਬ ਦਾ ਪ੍ਰਭਾਵ ਹਾਨੀਕਾਰਕ ਨਹੀਂ ਹੁੰਦਾ ਪਰ ਜ਼ਿਆਦਾ ਤੇਜ਼ ਤੇਜ਼ਾਬੀ ਕਿਰਿਆ ਕੱਪੜੇ ਨੂੰ ਨਸ਼ਟ ਕਰ ਦਿੰਦੀ ਹੈ । ਖਾਰ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਕਿਸੇ ਵੀ ਪ੍ਰਕਾਰ ਦੇ ਰੰਗ ਵਿਚ ਇਨ੍ਹਾਂ ਨੂੰ ਰੰਗਿਆ ਜਾ ਸਕਦਾ ਹੈ । ਟੈਰਾਲੀਨ ਦੇ ਕੱਪੜੇ ਜ਼ਿਆਦਾ ਮਜ਼ਬੂਤ ਅਤੇ ਟਿਕਾਊ ਹੁੰਦੇ ਹਨ ।

ਪ੍ਰਸ਼ਨ 3.
ਆਰਲੋਨ ਤੰਤੂਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਉੱਤਰ-
ਸੂਖਮਦਰਸ਼ੀ ਯੰਤਰ ਨਾਲ ਵੇਖਣ ਤੇ ਇਹ ਹੱਡੀ ਵਰਗੇ ਵਿਖਾਈ ਦਿੰਦੇ ਹਨ । ਆਰਲੋਨ ਵਿਚ ਉੱਨ ਅਤੇ ਰੂੰ ਨਾਲੋਂ ਘੱਟ ਅਪਘਰਸ਼ਣ ਪ੍ਰਤੀਰੋਧਕ ਸ਼ਕਤੀ ਹੁੰਦੀ ਹੈ । ਆਰਲੋਨ ਵਿਚ ਉੱਚ ਸ਼੍ਰੇਣੀ ਦੀ ਸਥਾਈ ਬਿਜਲਈ-ਸ਼ਕਤੀ ਹੁੰਦੀ ਹੈ । ਜਲਾਉਣ ਨਾਲ ਇਹ ਬਲਦਾ ਹੈ ਤੇ ਨਾਲ-ਨਾਲ ਪਿਘਲਦਾ ਵੀ ਹੈ । ਆਰਸੋਨ ਦਾ ਤੰਤੂ ਅਸਾਨੀ ਨਾਲ ਨਹੀਂ ਰੰਗਿਆ ਜਾ ਸਕਦਾ । ਰੰਗ ਦਾ ਪੱਕਾਪਨ ਰੰਗਾਈ ਦੀ ਵਿਧੀ ਉੱਤੇ ਅਤੇ ਵਸਤੂ ਦੀ ਬਨਾਵਟ ਤੇ ਨਿਰਭਰ ਕਰਦਾ ਹੈ । ਇਸ ਤੰਤੁ ਨੂੰ ਰੰਗਣ ਲਈ ਤਾਂਬਾ ਲੋਹਾ ਵਿਧੀ ਬਹੁਤ ਸਫਲ ਹੋਈ ਹੈ । ਕੱਪੜੇ ਦਾ ਸੁੰਗੜਨਾ ਉਸ ਦੀ ਬਨਾਵਟ ਤੇ ਨਿਰਭਰ ਕਰਦਾ ਹੈ । ਆਰਲੋਨ ਦੇ ਕੱਪੜੇ ਨੂੰ ਧੋਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਰਹਿੰਦੀ ਹੈ । ਇਹ ਛੇਤੀ ਸੁੱਕ ਜਾਂਦੇ ਹਨ । ਇਹਨਾਂ ਕੱਪੜਿਆਂ ਵਿਚ ਟਿਕਾਊਪਨ ਜ਼ਿਆਦਾ ਹੁੰਦਾ ਹੈ ।

PSEB 7th Class Home Science Solutions Chapter 8 ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ

ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰੇਕ ਰੇਆਨ ਦੇ ਕੱਪੜੇ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰੈੱਸ ਕੀਤਾ ਜਾਂਦਾ –

  • ਕਰੇਪ ਅਤੇ ਜਾਰਜਟ ਨੂੰ ਪੂਰੀ ਤਰ੍ਹਾਂ ਸੁੱਕਾ ਕੇ ਪ੍ਰੈੱਸ ਕਰੋ ।
  • ਫਟੇ ਅਤੇ ਸਾਟਨ ਨੂੰ ਗਿੱਲੇ ਹੋਣ ਤੇ ਪ੍ਰੈੱਸ ਕਰੋ ।
  • ਪੈਂਸ ਨੂੰ ਵਧੇਰੇ ਗਰਮ ਨਹੀਂ ਕਰਨਾ ਚਾਹੀਦਾ, ਜੇ ਹੋ ਸਕੇ ਤਾਂ ਆਟੋਮੈਟਿਕ ਪੈਂਸ ਦੀ ਵਰਤੋਂ ਕਰੋ |
  • ਚਮਕੀਲੇ ਸਾਟਨ ਨੂੰ ਸਿੱਧੇ ਪਾਸਿਓਂ ਅਤੇ ਕਰੇਪ ਨੂੰ ਪੁੱਠੇ ਪਾਸਿਓਂ ਪ੍ਰੈੱਸ ਕਰਨਾ ਚਾਹੀਦਾ ਹੈ ।
  • ਬਟਨਾਂ ਤੇ ਐੱਸ ਨਹੀਂ ਕਰਨਾ ਚਾਹੀਦਾ ।

ਬਨਾਉਟੀ ਢੰਗ ਨਾਲ ਬਣਾਏ ਕੱਪੜਿਆਂ ਦੀ ਦੇਖਭਾਲ PSEB 7th Class Home Science Notes

ਸੰਖੇਪ ਜਾਣਕਾਰੀ

  • ਬਨਾਉਟੀ ਢੰਗ ਨਾਲ ਬਣਾਏ ਧਾਗਿਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ |
    1. ਨਾਨ-ਥਰਮੋਪਲਾਸਟਿਕ ਰੇਸ਼ੇ
    2. ਥਰਮੋਪਲਾਸਟਿਕ ਰੇਸ਼ੇ ।
  • ਰੇਆਨ ਪਾਣੀ ਵਿਚ ਬਹੁਤ ਕਮਜ਼ੋਰ ਹੋ ਜਾਂਦੀ ਹੈ । ਇਸ ਲਈ ਨਮੀ ਵਾਲੇ ਕੱਪੜੇ ! ਨੂੰ ਜ਼ਿਆਦਾ ਰਗੜਨਾ ਨਹੀਂ ਚਾਹੀਦਾ ।
  • ਰੇਆਨ ਜ਼ਿਆਦਾ ਲਚਕਦਾਰ ਨਹੀਂ ਹੁੰਦੀ ।
  • ਵਧੀਆ ਕਿਸਮ ਦੀ ਰੇਆਨ ਜਿਸ ਦਾ ਰੰਗ ਨਿਕਲਦਾ ਹੋਵੇ ਜਾਂ ਬਹੁਤ ਭਾਰੇ ਕੱਪੜੇ ਜਿਵੇਂ ਗਰਾਰਾ ਸੂਟ ਆਦਿ ਨੂੰ ਡਰਾਈਕਲੀਨ ਹੀ ਕਰਵਾਉਣਾ ਚਾਹੀਦਾ ਹੈ ।
  • ਰੇਆਨ ਦੇ ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ ।
  • ਰੇਆਨ ਨੂੰ ਧੁੱਪ ਵਿਚ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
  • ਰੇਆਨ ਦੇ ਕੱਪੜੇ ਨੂੰ ਬਟਨਾਂ ਤੇ ਪੈਂਸ ਨਹੀਂ ਕਰਨਾ ਚਾਹੀਦਾ । ਇਸ ਨਾਲ ਕੱਪੜਿਆਂ ਦੇ ਫਟਣ ਦਾ ਡਰ ਰਹਿੰਦਾ ਹੈ ।
  • ਜੇਕਰ ਕੱਪੜੇ ਜ਼ਿਆਦਾ ਮੈਲੇ ਹੋਣ ਤਾਂ ਉਹਨਾਂ ਨੂੰ 10-15 ਮਿੰਟ ਲਈ ਕੋਸੇ ਪਾਣੀ ਨੂੰ ਵਿਚ ਭਿਉਂ ਦੇਣਾ ਚਾਹੀਦਾ ਹੈ ।
  • ਸਫ਼ੈਦ ਕੱਪੜਿਆਂ ਨੂੰ ਰੰਗਦਾਰ ਕੱਪੜਿਆਂ ਨਾਲੋਂ ਵੱਖ ਹੀ ਧੋਣਾ ਚਾਹੀਦਾ ਹੈ ।
  • ਨਾਈਲੋਨ ਅਤੇ ਟੈਰਾਲੀਨ ਦੇ ਕੱਪੜਿਆਂ ਨੂੰ ਬਹੁਤ ਹਲਕੀ ਗਰਮ ਪ੍ਰੈੱਸ ਨਾਲ ਹਲਕਾ-ਹਲਕਾ ਪ੍ਰੈੱਸ ਕਰਨਾ ਚਾਹੀਦਾ ਹੈ ।

PSEB 7th Class Home Science Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

Punjab State Board PSEB 7th Class Home Science Book Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Textbook Exercise Questions and Answers.

PSEB Solutions for Class 7 Home Science Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

Home Science Guide for Class 7 PSEB ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਚਾਂਦੀ ਦੇ ਗਹਿਣਿਆਂ ਜਾਂ ਬਰਤਨਾਂ ਨੂੰ ਸਾਫ਼ ਕਰਨ ਲਈ ਕਿਸ ਪਦਾਰਥ ਦੀ ਵਰਤੋਂ ਕਰੋਗੇ ?
ਉੱਤਰ-
ਚੂਨੇ ਅਤੇ ਗਰਮ ਪਾਣੀ ਦੀ ।

ਪ੍ਰਸ਼ਨ 2.
ਲੋਹੇ ਦੇ ਜੰਗਾਲ ਨੂੰ ਕਿਸ ਚੀਜ਼ ਨਾਲ ਉਤਾਰੋਗੇ ?
ਉੱਤਰ-
ਚੂਨੇ ਦਾ ਪ੍ਰਯੋਗ ਕਰਕੇ ।

ਪ੍ਰਸ਼ਨ 3.
ਪਿੱਤਲ ਦੇ ਬਰਤਨਾਂ ਨੂੰ ਸਧਾਰਨ ਵਿਧੀ ਨਾਲ ਚਮਕਾਉਣ ਲਈ ਕਿਸ ਚੀਜ਼ ਦੀ ਵਰਤੋਂ ਕਰੋਗੇ ?
ਉੱਤਰ-
ਨਿੰਬੂ ਅਤੇ ਨਮਕ ਨਾਲ ਰਗੜ ਕੇ ।

ਪ੍ਰਸ਼ਨ 4.
ਤਾਂਬੇ ਦੇ ਬਰਤਨਾਂ ਨੂੰ ਕਿਸ ਚੀਜ਼ ਨਾਲ ਚਮਕਾਇਆ ਜਾਂਦਾ ਹੈ ?
ਉੱਤਰ-
ਤਾਂਬੇ ਦੇ ਬਰਤਨਾਂ ਨੂੰ ਕੱਪੜੇ ਸਾਫ਼ ਕਰਨ ਵਾਲੇ ਸੋਡੇ ਦੁਆਰਾ ਚਮਕਾਇਆ ਜਾ ਸਕਦਾ ਹੈ ।

PSEB 7th Class Home Science Solutions Chapter 7 ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ

ਵਿਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਐਲੂਮੀਨੀਅਮ ਨੂੰ ਸਾਫ਼ ਕਰਨ ਲਈ ਸੋਡਾ ਕਿਉਂ ਨਹੀਂ ਵਰਤਣਾ ਚਾਹੀਦਾ ?
ਉੱਤਰ-
ਸੋਡਾ ਜਾਂ ਖਾਰੇ ਪਦਾਰਥਾਂ ਨਾਲ ਤਾਂਬੇ ਦੇ ਭਾਂਡੇ ਕਾਲੇ ਪੈ ਜਾਂਦੇ ਹਨ । ਇਸ ਲਈ ਇਸ ਦੀ ਸਫ਼ਾਈ ਲਈ ਸੋਡੇ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ |

ਪ੍ਰਸ਼ਨ 6.
ਸਟੀਲ ਦੇ ਬਰਤਨ ਤੇ ਚਾਕੂ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਸਟੀਲ ਦੇ ਬਰਤਨ ਸਾਫ਼ ਕਰਨ ਲਈ ਗਰਮ ਪਾਣੀ ਵਿਚ ਅਮੋਨੀਆ ਦਾ ਘੋਲ ਬਣਾ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਸਟੇਨਲੈੱਸ ਸਟੀਲ ਦੀਆਂ ਵਸਤੂਆਂ ਰਗੜ ਕੇ ਨਹੀਂ ਧੋਣੀਆਂ ਚਾਹੀਦੀਆਂ । ਇਸ ਨੂੰ ਚਮਕਾਉਣ ਲਈ ਸਿਰਕੇ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਬਰਤਨਾਂ ਨੂੰ ਸਿਰਕੇ ਨਾਲ ਮਲਣ ਪਿੱਛੋਂ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ । ਉਸ ਤੋਂ ਬਾਅਦ ਕੱਪੜੇ ਨਾਲ ਪੂੰਝਣ ਪਿੱਛੋਂ ਇਹ ਚਮਕ ਪੈਂਦੇ ਹਨ ।

ਪ੍ਰਸ਼ਨ 7.
ਬਰਤਨ ਸਾਫ਼ ਕਰਨੇ ਕਿਉਂ ਜ਼ਰੂਰੀ ਹਨ ?
ਉੱਤਰ-
ਖਾਣਾ ਪਕਾਉਣ ਨਾਲ ਬਰਤਨ ਗੰਦਾ ਹੋ ਜਾਂਦਾ ਹੈ । ਇਸ ਲਈ ਬਰਤਨ ਸਾਫ਼ ਕਰਨਾ ਜ਼ਰੂਰੀ ਹੈ । ਇਸ ਨੂੰ ਸਿਰਕਾ, ਨਮਕ ਅਤੇ ਨਿੰਬੂ ਨਾਲ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ ।

ਪ੍ਰਸ਼ਨ 8.
ਐਲੂਮੀਨੀਅਮ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਸੋਡਾ ਜਾਂ ਖਾਰੀ ਪਦਾਰਥਾਂ ਨਾਲ ਐਲੂਮੀਨੀਅਮ ਪਾਤੁ ਦੇ ਬਰਤਨ ਕਾਲੇ ਪੈ ਜਾਂਦੇ ਹਨ, ਇਸ ਲਈ ਇਨ੍ਹਾਂ ਦੀ ਸਫ਼ਾਈ ਕਰਨ ਵਿਚ ਖਾਰੀ ਪਦਾਰਥਾਂ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ । ਇਨ੍ਹਾਂ ਬਰਤਨਾਂ ਨੂੰ ਗਰਮ ਪਾਣੀ ਵਿਚ ਸਾਬਣ ਦਾ ਘੋਲ ਬਣਾ ਕੇ ਸਾਫ਼ ਕਰਨਾ ਚਾਹੀਦਾ ਹੈ । ਜੇ ਬਰਤਨ ਬਹੁਤ ਗੰਦਾ ਹੋ ਗਿਆ ਹੈ ਤਾਂ ਇਸ ਨੂੰ ਉਬਲਦੇ ਹੋਏ ਪਾਣੀ ਵਿਚ ਸਿਰਕੇ ਦੀਆਂ ਕੁਝ ਬੂੰਦਾਂ ਜਾਂ ਨਿੰਬੂ ਪਾ ਕੇ ਉਸ ਵਿਚ ਭਿਉਂ ਦੇਣਾ ਚਾਹੀਦਾ ਹੈ । ਗਿੱਲੇ ਭਾਂਡਿਆਂ ਨੂੰ ਸੁੱਕੇ ਕੱਪੜੇ ਨਾਲ ਜ਼ਰੂਰ ਪੂੰਝ ਕੇ ਰੱਖਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 9.
ਸਖ਼ਤ ਤੇ ਨਰਮ ਧਾਤਾਂ ਕਿਸ ਨੂੰ ਆਖਦੇ ਹਨ ?
ਉੱਤਰ-
ਸਖ਼ਤ ਧਾਤਾਂ-ਇਹ ਉਹ ਧਾਤਾਂ ਹਨ ਜਿਹੜੀਆਂ ਛੇਤੀ ਨਹੀਂ ਘਸਦੀਆਂ ਜਿਵੇਂ ਲੋਹਾ, ਪਿੱਤਲ, ਫੌਲਾਦ ਆਦਿ । ਨਰਮ ਧਾਤਾਂ-ਇਹ ਧਾਤਾਂ ਨਰਮ ਹੋਣ ਕਰਕੇ ਛੇਤੀ ਘਸ ਜਾਂਦੀਆਂ ਹਨ ਜਿਵੇਂ ਸੋਨਾ, ਚਾਂਦੀ, ਟੀਨ ਆਦਿ ।

ਪ੍ਰਸ਼ਨ 10.
ਜੇ ਪਿੱਤਲ ਗੰਦਾ ਹੋਵੇ ਤਾਂ ਕਿਵੇਂ ਸਾਫ਼ ਕਰੋਗੇ ?
ਉੱਤਰ-
ਪਿੱਤਲ ਦੀਆਂ ਵਸਤਾਂ ਤੇ ਬਹੁਤ ਛੇਤੀ ਦਾਗ਼ ਪੈ ਜਾਂਦੇ ਹਨ । ਇਹਨਾਂ ਨੂੰ ਨਿੰਬੂ ਤੇ ਨਮਕ ਨਾਲ ਰਗੜ ਕੇ ਸਾਫ਼ ਕੀਤਾ ਜਾਂਦਾ ਹੈ । ਇਸ ਤੋਂ ਛੇਤੀ ਬਾਅਦ ਗਰਮ ਪਾਣੀ ਨਾਲ ਧੋ ਕੇ ਪੂੰਝ ਲੈਣਾ ਚਾਹੀਦਾ ਹੈ । ਇਮਲੀ ਜਾਂ ਅੰਬ ਦੀ ਖਟਾਈ ਨਾਲ ਵੀ ਪਿੱਤਲ ਦੇ ਭਾਂਡੇ ਚਮਕਾਏ ਜਾਂਦੇ ਹਨ | ਸਜਾਵਟ ਵਾਲੀਆਂ ਚੀਜ਼ਾਂ ਨੂੰ ਚਮਕਾਉਣ ਲਈ ਬਣੇ ਬਣਾਏ ਬਾਸੋ ਵਰਗੇ ਪਾਲਿਸ਼ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ । ਖੱਟੀਆਂ ਵਸਤਾਂ ਦੇ ਰੱਖਣ ਨਾਲ ਪਿੱਤਲ ਦੇ ਭਾਂਡਿਆਂ ਤੇ ਹਰੇ-ਹਰੇ ਦਾਗ਼ ਬਣ ਜਾਂਦੇ ਹਨ । ਅਜਿਹੇ ਹਰੇ ਦਾਗਾਂ ਨੂੰ ਅਮੋਨੀਆਂ ਨਾਲ ਛੁਡਵਾਇਆ ਜਾਂਦਾ ਹੈ ।

ਪ੍ਰਸ਼ਨ 11.
ਰੋਸ਼ਨਦਾਨ, ਖਿੜਕੀਆਂ ਤੇ ਅਲਮਾਰੀਆਂ ਦੇ ਸ਼ੀਸ਼ੇ ਕਿਵੇਂ ਸਾਫ਼ ਕਰੋਗੇ ?
ਉੱਤਰ-
ਸ਼ੀਸ਼ੇ ਨੂੰ ਥੋੜ੍ਹਾ ਨਮੀ ਵਾਲਾ ਕਰ ਲੈਣਾ ਚਾਹੀਦਾ ਹੈ । ਇਸ ਤੋਂ ਬਾਅਦ ਦੋਹਾਂ ਹੱਥਾਂ ਵਿਚ ਅਖ਼ਬਾਰ ਦਾ ਕਾਗ਼ਜ਼ ਲੈ ਕੇ ਰਗੜਨਾ ਚਾਹੀਦਾ ਹੈ । ਜੇਕਰ ਸ਼ੀਸ਼ਾ ਜ਼ਿਆਦਾ ਗੰਦਾ ਹੋਵੇ ਤਾਂ ਚਾਕ ਚੁਨੇ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਸ਼ੀਸ਼ੇ ਦੇ ਦੋਵੇਂ ਪਾਸੇ ਲਾ ਕੇ ਥੋੜਾ ਸੱਕ ਜਾਣ ਦੇ ਬਾਅਦ ਅਖ਼ਬਾਰ ਦੇ ਕਾਗ਼ਜ਼ ਨਾਲ ਰਗੜਨਾ ਚਾਹੀਦਾ ਹੈ ।

ਸ਼ੀਸ਼ੇ ਨੂੰ ਚਮਕਾਉਣ ਲਈ ਸਾਫ਼ ਕਰਨ ਤੋਂ ਬਾਅਦ ਥੋੜਾ ਮੈਥਿਲੇਟਿਡ ਸਪਿਰਟ ਨੂੰ ਦੇ ਟੁਕੜੇ ਵਿਚ ਪਾ ਕੇ ਸ਼ੀਸ਼ੇ ਤੇ ਲਗਾ ਦੇਣਾ ਚਾਹੀਦਾ ਹੈ । ਕਈ ਵਾਰੀ ਖਿੜਕੀਆਂ ਜਾਂ ਰੋਸ਼ਨਦਾਨ ਦੇ ਸ਼ੀਸ਼ਿਆਂ ਤੇ ਮੱਖੀਆਂ ਬੈਠ ਜਾਂਦੀਆਂ ਹਨ ਅਤੇ ਉਸ ਨੂੰ ਗੰਦਾ ਕਰ ਦਿੰਦੀਆਂ ਹਨ । ਇਸ ਦੇ ਲਈ ਪੈਰਾਫਿਨ ਜਾਂ ਮਿੱਟੀ ਦਾ ਤੇਲ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 12.
ਧਾਤਾਂ ਸਾਫ਼ ਕਰਨ ਲਈ ਕੀ-ਕੀ ਸਮਾਨ ਚਾਹੀਦਾ ਹੈ ?
ਉੱਤਰ-
ਧਾਤਾਂ ਨੂੰ ਸਾਫ਼ ਕਰਨ ਲਈ ਹੇਠ ਲਿਖਿਆ ਸਮਾਨ ਚਾਹੀਦਾ ਹੈ

  • ਸਾਬਣ
  • ਚੁਨਾ
  • ਮਿੱਟੀ ਜਾਂ ਸੁਆਹ
  • ਨਿੰਬੂ
  • ਇਮਲੀ
  • ਗਰਮ ਪਾਣੀ ਦਾ ਘੋਲ
  • ਸਿਰਕਾ ਅਤੇ ਨਮਕ
  • ਬਾਸੋ ਆਦਿ ।

Home Science Guide for Class 7 PSEB ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ Important Questions and Answers

ਪ੍ਰਸ਼ਨ 1.
ਧਾਤੂਆਂ ਕਿੰਨੇ ਪ੍ਰਕਾਰ ਦੀਆਂ ਹਨ ?
ਉੱਤਰ-
ਦੋ ।

ਪ੍ਰਸ਼ਨ 2.
ਕਿਸੇ ਸਖ਼ਤ ਧਾਤੂ ਦਾ ਨਾਂ ਦੱਸੋ ।
ਉੱਤਰ-
ਲੋਹਾ |

ਪ੍ਰਸ਼ਨ 3.
ਸੋਨਾ ………….. ਧਾਤੂ ਹੈ ।
ਉੱਤਰ-
ਨਰਮ |

ਪ੍ਰਸ਼ਨ 4.
ਸੋਡਾ ਜਾਂ ਖਾਰੀ ਪਦਾਰਥਾਂ ਨਾਲ ਐਲੂਮੀਨੀਅਮ ਧਾਤੂ ਨੂੰ ਕੀ ਹੁੰਦਾ ਹੈ ?
ਉੱਤਰ-
ਕਾਲੀ ਹੋ ਜਾਂਦੀ ਹੈ ।

ਪ੍ਰਸ਼ਨ 5.
ਪਿੱਤਲ ਦੀਆਂ ਵਸਤੂਆਂ ਨੂੰ ਸਾਫ਼ ਕਰਨ ਲਈ ਬਜ਼ਾਰ ਵਿਚ ਵੀ ਮਿਲਦਾ ਹੈ ?
ਉੱਤਰ-
ਬਰਾਸੋ |

ਪ੍ਰਸ਼ਨ 6.
ਨਮੀ ਹੋਣ ਨਾਲ ਲੋਹੇ ਨੂੰ ਕੀ ਹਾਨੀ ਹੁੰਦੀ ਹੈ ?
ਉੱਤਰ-
ਜੰਗਾਲ ਲੱਗ ਜਾਂਦਾ ਹੈ ।

ਪ੍ਰਸ਼ਨ 7.
ਲੋਹੇ ਦੇ ਜੰਗਲ ਨੂੰ ………………. ਦੇ ਨਾਲ ਉਤਾਰਾਂਗੇ ।
ਉੱਤਰ-
ਆਲੂ ਅਤੇ ਥਾਂਵਾ ਪਾਉਡਰ ।

ਪ੍ਰਸ਼ਨ 8.
ਚਾਂਦੀ ਦੇ ਭਾਂਡੇ ਉਬਲੇ ਹੋਏ ਆਲੂ ਜਾਂ ………. ਦੇ ਪਾਣੀ ਨਾਲ ਵੀ ਸਾਫ਼ ਕੀਤੇ ਜਾਂਦੇ ਹਨ ?
ਉੱਤਰ-
ਬਾਬੂ ।

ਪ੍ਰਸ਼ਨ 9.
ਲੋਹਾ ਨਰਮ ਧਾਤ ਹੈ । (ਠੀਕ/ਗਲਤ)
ਉੱਤਰ-
ਗਲਤ ।

ਪ੍ਰਸ਼ਨ 10.
ਸ਼ੀਸ਼ੇ ਦੇ ਬਰਤਨਾਂ ਨੂੰ …………. ਸਾਫ਼ ਕਰੋ ।
(ਉ) ਵਿਮ ਨਾਲ
(ਅ) ਝਾਂਵੇ ਨਾਲ ਇ ਬਰਾਸੋ ਨਾਲ
(ਸ) ਅੰਡੇ ਨਾਲ ।
ਉੱਤਰ-
(ਉ) ਵਿਮ ਨਾਲ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਟੀਲ ਦੇ ਬਰਤਨਾਂ ਨੂੰ ਕਿਸ ਨਾਲ ਸਾਫ਼ ਕੀਤਾ ਜਾਂਦਾ ਹੈ ?
ਉੱਤਰ-
ਸਾਬਣ ਦੇ ਘੋਲ ਨਾਲ ਪਾਣੀ ਦੀ ਸਹਾਇਤਾ ਨਾਲ ।

ਪ੍ਰਸ਼ਨ 2.
ਚਾਂਦੀ ਦੇ ਬਰਤਨਾਂ ਅਤੇ ਗਹਿਣਿਆਂ ਨੂੰ ਕਿਵੇਂ ਸਾਫ਼ ਕੀਤਾ ਜਾਂਦਾ ਹੈ ?
ਉੱਤਰ-
ਚੂਨੇ ਅਤੇ ਗਰਮ ਪਾਣੀ ਦੇ ਪ੍ਰਯੋਗ ਨਾਲ ।

ਪ੍ਰਸ਼ਨ 3.
ਲੋਹੇ ਦੇ ਸਾਮਾਨ ਨੂੰ ਕਿਵੇਂ ਸਾਫ਼ ਕਰਦੇ ਹਨ ?
ਉੱਤਰ-
ਮਿੱਟੀ ਜਾਂ ਸੁਆਹ ਨਾਲ ਰਗੜ ਕੇ ।

ਪ੍ਰਸ਼ਨ 4.
ਲੋਹੇ ਨੂੰ ਜੰਗਾਲ ਲੱਗ ਗਿਆ ਹੋਵੇ ਤਾਂ ਉਸ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ ?
ਉੱਤਰ-
ਚੂਨੇ ਦਾ ਪ੍ਰਯੋਗ ਕਰਕੇ ।

ਪ੍ਰਸ਼ਨ 5.
ਐਲੂਮੀਨੀਅਮ ਦੇ ਸਾਮਾਨ ਨੂੰ ਸਾਫ਼ ਕਰਨ ਲਈ ਕਿਹੜੇ ਪਦਾਰਥਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਨਿੰਬੂ ਦੇ ਰਸ ਅਤੇ ਪਾਣੀ ਦਾ ।

ਪ੍ਰਸ਼ਨ 6.
ਪਿੱਤਲ ਦੇ ਬਰਤਨਾਂ ਨੂੰ ਚਮਕਾਉਣ ਦੀ ਸਧਾਰਨ ਵਿਧੀ ਕੀ ਹੈ ?
ਉੱਤਰ-
ਨਿੰਬੂ ਤੇ ਨਮਕ ਨਾਲ ਰਗੜ ਕੇ ।

ਪ੍ਰਸ਼ਨ 7.
ਤਾਂਬੇ ਦੇ ਸਾਮਾਨ ਨੂੰ ਕਿਸ ਪ੍ਰਕਾਰ ਚਮਕਾਇਆ ਜਾ ਸਕਦਾ ਹੈ ?
ਉੱਤਰ-
ਤਾਂਬੇ ਦੇ ਸਾਮਾਨ ਨੂੰ ਕੱਪੜੇ ਸਾਫ਼ ਕਰਨ ਵਾਲੇ ਸੋਡੇ ਦੁਆਰਾ ਚਮਕਾਇਆ ਜਾ ਸਕਦਾ ਹੈ ।

ਤਕ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਿੱਤਲ ਦੀਆਂ ਵਸਤੂਆਂ ਨੂੰ ਕਿਨ੍ਹਾਂ-ਕਿਨ੍ਹਾਂ ਚੀਜ਼ਾਂ ਨਾਲ ਸਾਫ਼ ਕੀਤਾ ਜਾ ਸਕਦਾ ਹੈ ?
ਉੱਤਰ-

  • ਸੁਆਹ ਤੇ ਮਿੱਟੀ ਰੋਜ਼ਾਨਾ ਵਰਤੇ ਜਾਣ ਵਾਲੇ ਬਰਤਨਾਂ ਲਈ ।
  • ਇਮਲੀ, ਨਿੰਬੂ (ਜ਼ਿਆਦਾ ਗੰਦੇ ਬਰਤਨਾਂ ਲਈ ) ।
  • ਗਰਮ ਪਾਣੀ ਦਾ ਘੋਲ (ਸਜਾਵਟੀ ਵਸਤੁਆਂ ਦੇ ਲਈ ) ।
  • ਸਿਰਕਾ ਅਤੇ ਨਮਕ (ਦਾਗ, ਧੱਬੇ ਪਏ ਹੋਣ ਤਾਂ) ।
  • ਬਾਸੋ (ਚਮਕਾਉਣ ਲਈ ) ।

ਪ੍ਰਸ਼ਨ 2.
ਧਾਤੂ ਤੋਂ ਬਣੀਆਂ ਵਸਤੂਆਂ ਨੂੰ ਸਾਫ਼ ਰੱਖਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਧਾਤੂ ਦੀ ਵਸਤੁ ਤੋਂ ਚਿਕਨਾਈ ਦੂਰ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਗਰਮ ਸਾਬਣ ਵਾਲੇ ਘੋਲ ਨਾਲ ਧੋਣਾ ਚਾਹੀਦਾ ਹੈ ।
  • ਸਫ਼ਾਈ ਕਰਦੇ ਸਮੇਂ ਹੇਠਾਂ ਅਖ਼ਬਾਰ ਦਾ ਕਾਗ਼ਜ਼ ਵਿਛਾ ਲੈਣਾ ਚਾਹੀਦਾ ਹੈ ਜਿਸ ਨਾਲ ਫਰਸ਼ ਜਾਂ ਮੇਜ਼ ਗੰਦਾ ਨਾ ਹੋਵੇ ।
  • ਇਸ ਤੋਂ ਬਾਅਦ ਇਸ ਨੂੰ ਸਾਫ਼ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  • ਵਸਤੁ ਤੇ ਪਾਲਿਸ਼ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ?
  • ਅੰਤ ਵਿਚ ਇਸ ਨੂੰ ਨਰਮ, ਸੁੱਕੇ ਕੱਪੜੇ ਨਾਲ ਪਾਲਿਸ਼ ਲਾ ਕੇ ਰਗੜ ਕੇ ਚਮਕਾ ਲੈਣਾ ਚਾਹੀਦਾ ਹੈ ।
  • ਖਾਣੇ ਦੀ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਸਾਰੇ ਬਰਤਨਾਂ ਨੂੰ ਸਾਫ਼ ਕਰਨ ਪਿੱਛੋਂ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਚਾਹੀਦਾ ਹੈ । ਧਿਆਨ ਰਹੇ ਕਿ ਇਨ੍ਹਾਂ ਉੱਤੇ ਕਿਸੇ ਪ੍ਰਕਾਰ ਦੀ ਪਾਲਿਸ਼ ਨਹੀਂ ਲਾਉਣੀ ਚਾਹੀਦੀ ਖ਼ਾਸ ਕਰਕੇ ਇਹਨਾਂ ਦੀ ਅੰਦਰਲੀ ਸੜਾ ਉੱਤੇ ਜੋ ਕਿ ਖਾਣ ਦੇ ਨਾਲ ਸਿੱਧਾ ਸੰਪਰਕ ਵਿਚ ਆਉਂਦੀਆਂ ਹਨ ।
  • ਅਜਿਹਾ ਕੋਈ ਪਦਾਰਥ ਜਿਸ ਨਾਲ ਧਾਤੂਆਂ ਨੂੰ ਹਾਨੀ ਪੁੱਜਦੀ ਹੈ, ਪ੍ਰਯੋਗ ਵਿਚ ਨਹੀਂ ਲਿਆਉਣਾ ਚਾਹੀਦਾ ।

ਪ੍ਰਸ਼ਨ 3.
ਤਾਮਚੀਨੀ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਤਾਮਚੀਨੀ ਸਾਫ਼ ਕਰਨ ਦੇ ਲਈ ਛੋਟਾ-ਜਿਹਾ ਬੋਰੀ ਦਾ ਟੁਕੜਾ ਲੈਣਾ ਚਾਹੀਦਾ ਹੈ । ਇਸ ਵਿਚ ਰਾਖ ਅਤੇ ਸਾਬੂਣ ਮਿਲਾ ਕੇ ਟੁਕੜੇ ਦੀ ਮੱਦਦ ਨਾਲ ਬਰਤਨ ਨੂੰ ਰਗੜਨਾ | ਚਾਹੀਦਾ ਹੈ । ਜੇ ਬਰਤਨ ਵਿਚ ਭੋਜਨ ਸੜ ਗਿਆ ਹੋਵੇ ਤਾਂ ਅੰਡੇ ਦਾ ਛਿਲਕਾ ਰਗੜਨਾ ਚਾਹੀਦਾ ਹੈ । ਇਸ ਨਾਲ ਖੂਬ ਚਮਕ ਆਉਂਦੀ ਹੈ ਅਤੇ ਬਰਤਨ ਦੇ ਦਾਗ ਸਾਫ਼ ਹੋ ਜਾਂਦੇ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਘਰ ਵਿਚ ਵਰਤੇ ਜਾਣ ਵਾਲੇ ਧਾਤੂ ਦੇ ਸਾਮਾਨ ਦੀ ਸਫ਼ਾਈ ਦਾ ਵਰਣਨ ਕਰੋ ।
ਉੱਤਰ-ਸਾਡੇ ਦੈਨਿਕ ਜੀਵਨ ਵਿਚ ਵੱਖ-ਵੱਖ ਧਾਤਾਂ ਦੇ ਭਾਂਡੇ ਅਤੇ ਹੋਰ ਵਸਤਾਂ ਵਰਤੋਂ ਵਿਚ ਲਿਆਂਦੀਆਂ ਜਾਂਦੀਆਂ ਹਨ ਇਸ ਲਈ ਇਨ੍ਹਾਂ ਦੀ ਸਫ਼ਾਈ ਦੀ ਜਾਣਕਾਰੀ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ । ਕੁਝ ਧਾਤਾਂ ਤੇ ਛੇਤੀ ਹੀ ਝਰੀਟਾਂ ਪੈ ਜਾਂਦੀਆਂ ਹਨ । ਉਹਨਾਂ ਨੂੰ ਅਸੀਂ ਨਰਮ ਧਾਤੁ ਕਹਿ |

ਸਕਦੇ ਹਾਂ, ਕੁਝ ਧਾਤਾਂ ਕਠੋਰ ਹੁੰਦੀਆਂ ਹਨ, ਉਹਨਾਂ ਤੇ ਛੇਤੀ ਝਰੀਟਾਂ ਨਹੀਂ ਪੈਂਦੀਆਂ ।

  • ਸਫ਼ਾਈ ਤੋਂ ਪਹਿਲਾਂ ਵਸਤੁ ਤੇ ਪਈ ਚਿਕਨਾਈ ਅਤੇ ਧੂੜ ਨੂੰ ਗਰਮ ਪਾਣੀ ਤੇ ਸਾਬਣ ਦੇ ਘੋਲ ਨਾਲ ਧੋ ਲੈਣਾ ਚਾਹੀਦਾ ਹੈ ।
  • ਪਾਲਿਸ਼ ਲਾਉਣ ਤੋਂ ਪਹਿਲਾਂ ਵਸਤੂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ।
  • ਪਾਲਿਸ਼ ਲਾਉਣ ਤੋਂ ਬਾਅਦ ਵਸਤੂ ਨੂੰ ਥੋੜ੍ਹੀ ਦੇਰ ਸੁੱਕਣ ਦੇਣਾ ਚਾਹੀਦਾ ਹੈ, ਫਿਰ ਮੁਲਾਇਮ ਕੱਪੜੇ ਨਾਲ ਰਗੜ ਕੇ ਚਮਕਾਉਣਾ ਚਾਹੀਦਾ ਹੈ ।

ਚਾਂਦੀ-ਹਵਾ ਦੇ ਸੰਪਰਕ ਨਾਲ ਚਾਂਦੀ ਦਾ ਸਾਮਾਨ ਕਾਲਾ ਹੋ ਜਾਂਦਾ ਹੈ ਇਸ ਲਈ ਇਸ ਨੂੰ ਸਮੇਂ-ਸਮੇਂ ਤੇ ਸਾਫ਼ ਕੀਤਾ ਜਾਣਾ ਚਾਹੀਦਾ ਹੈ । ਇਸ ਦੇ ਲਈ ਇਕ ਕਿਲੋ ਪਾਣੀ ਵਿਚ ਇਕ ਛੋਟਾ ਚਮਚ ਲੂਣ ਤੇ ਇਕ ਚਮਚ ਸੋਡਾ ਮਿਲਾ ਕੇ ਇਕ ਸਾਫ਼ ਭਾਂਡੇ ਵਿਚ ਪੰਜ ਮਿੰਟ ਤਕ | ਉਬਾਲ ਕੇ ਵਸਤੂ ਨੂੰ ਉਸ ਵਿਚ ਪਾ ਦਿਉ । ਵਸਤੂ ਨਿੱਖਰ ਜਾਵੇਗੀ । ਫਿਰ ਵਸਤੂ ਨੂੰ ਕੱਢ ਕੇ ਉਸ ਨੂੰ ਸਾਫ਼ ਪਾਣੀ ਤੇ ਸਾਬਣ ਨਾਲ ਧੋ ਕੇ ਮੁਲਾਇਮ ਤੇ ਸੁੱਕੇ ਕੱਪੜੇ ਨਾਲ ਪੂੰਝ ਲੈਣਾ | ਚਾਹੀਦਾ ਹੈ । ਚਾਂਦੀ ਦੇ ਸਾਮਾਨ ਨੂੰ ਸੁੱਕੇ ਚੂਨੇ ਵਿਚ ਦੋ ਤਿੰਨ ਘੰਟੇ ਰੱਖ ਕੇ ਫਿਰ ਕੂਚੀ ਨਾਲ ਝਾੜ ਪੂੰਝ ਕੇ ਵੀ ਚਮਕਾਇਆ ਜਾਂਦਾ ਹੈ । ਚਾਂਦੀ ਦੀ ਵਸਤੂ ਨੂੰ ਅੱਧੇ ਘੰਟੇ ਤਕ ਖੱਟੇ ਦੁੱਧ ਵਿਚ ਭਿਉਂ ਕੇ ਉਸ ਤੋਂ ਬਾਅਦ ਉਸ ਨੂੰ ਸਾਬਣ ਨਾਲ ਧੋ ਪੂੰਝ ਲੈਣਾ ਚਾਹੀਦਾ ਹੈ । ਚਾਂਦੀ ਦੇ ਭਾਂਡੇ ਉਬਲੇ ਹੋਏ ਆਲੂ ਜਾਂ ਬਾਥੂ ਦੇ ਪਾਣੀ ਨਾਲ ਵੀ ਸਾਫ਼ ਕੀਤੇ ਜਾਂਦੇ ਹਨ !

ਤਾਂਬਾ-ਤਾਂਬੇ ਦੀਆਂ ਵਸਤੂਆਂ ਚੁਨੇ ਦੀ ਸਫ਼ੈਦੀ ਨਾਲ ਸਾਫ਼ ਕੀਤੀਆਂ ਜਾਂਦੀਆਂ ਹਨ । | ਸਫ਼ੈਦ ਛਾਣੇ ਹੋਏ ਚੂਨੇ ਦੇ ਪਾਊਡਰ ਨੂੰ ਭਿਉਂ ਕੇ ਇਕ ਕੱਪੜੇ ਵਿਚ ਲਾ ਕੇ ਗੰਦੇ ਤਾਂਬੇ ਦੇ ਭਾਂਡੇ ਵਿਚ ਫੇਰਨਾ ਚਾਹੀਦਾ ਹੈ ਫਿਰ ਉਸ ਨੂੰ ਕੱਪੜੇ ਨਾਲ ਰਗੜ ਕੇ ਧੋ ਲੈਣਾ ਚਾਹੀਦਾ ਹੈ । ਚੁਨਾ, | ਸੋਡਾ ਤੇ ਸਿਰਕਾ ਮਿਲਾ ਕੇ ਤਾਂ ਬਹੁਤ ਗੰਦੇ ਤਾਂਬੇ ਦੇ ਭਾਂਡੇ ਵੀ ਸਾਫ਼ ਕੀਤੇ ਜਾ ਸਕਦੇ ਹਨ ।

ਲੋਹਾ-ਨਮੀ ਦੇ ਕਾਰਨ ਲੋਹੇ ਨੂੰ ਬਹੁਤ ਜਲਦੀ ਜੰਗਾਲ ਲੱਗ ਜਾਂਦਾ ਹੈ । ਚਨੇ ਨਾਲ ਜੰਗਾਲ ਨੂੰ ਸਾਫ਼ ਕਰਨਾ ਚਾਹੀਦਾ ਹੈ । ਕੜਾਹੀ, ਬਾਲਟੀ ਆਦਿ ਤੇ ਲੱਗਿਆ ਜੰਗਾਲ ਮਿੱਟੀ, ਰੇਤ ਜਾਂ ਇੱਟ ਦੇ ਟੁਕੜੇ ਨਾਲ ਰਗੜ ਕੇ ਸਾਫ਼ ਕੀਤਾ ਜਾਂਦਾ ਹੈ । ਜੰਗਾਲ ਲਾਹੁਣ ਤੋਂ ਬਾਅਦ ਬਰਤਨ ਨੂੰ ਚੰਗੀ ਤਰ੍ਹਾਂ ਧੋ ਪੂੰਝ ਕੇ ਸਰੋਂ ਜਾਂ ਮਿੱਟੀ ਦਾ ਤੇਲ ਲਾ ਕੇ ਰੱਖ ਦੇਣਾ ਚਾਹੀਦਾ ਹੈ । ਲੋਹੇ ਦੇ ਬਰਤਨ ਵਿਚ ਪਾਣੀ ਬਿਲਕੁਲ ਨਹੀਂ ਰਹਿਣ ਦੇਣਾ ਚਾਹੀਦਾ | ਬਰਤਨ ਨੂੰ ਖੜ੍ਹਾ ਕਰਕੇ ਰੱਖਣ ਨਾਲ ਸਤਹਿ ਤੇ ਪਾਣੀ ਦੀ ਇਕ ਬੂੰਦ ਨਹੀਂ ਰਹਿੰਦੀ ।

ਸ਼ੀਸ਼ਾ ਤੇ ਧਾਤਾਂ ਨੂੰ ਸਾਫ਼ ਕਰਨਾ PSEB 7th Class Home Science Notes

ਸੰਖੇਪ ਜਾਣਕਾਰੀ

  • ਧਾਤਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-
    1. ਸਖ਼ਤ ਜਾਂ ਕਠੋਰ ਧਾਤਾਂ
    2. ਨਰਮ ਜਾਂ ਮੁਲਾਇਮ ਧਾਤਾਂ ।
  • ਕਠੋਰ ਧਾਤਾਂ-ਇਹ ਉਹ ਧਾਤਾਂ ਹਨ ਜਿਹੜੀਆਂ ਛੇਤੀ ਨਹੀਂ ਘਸਦੀਆਂ ਜਿਵੇਂ ਲੋਹਾ, ਪਿੱਤਲ, ਫੌਲਾਦ ਆਦਿ ।
  • ਨਰਮ ਧਾਤਾਂ-ਇਹ ਧਾਤਾਂ ਨਰਮ ਹੋਣ ਕਰ ਕੇ ਛੇਤੀ ਘਸ ਜਾਂਦੀਆਂ ਹਨ ਜਿਵੇਂ । ਸੋਨਾ, ਚਾਂਦੀ, ਟੀਨ ਆਦਿ ।
  • ਸਟੀਲ ਜਾਂ ਸ਼ੀਸ਼ੇ ਦੇ ਬਰਤਨ ਵਿਮ ਜਾਂ ਕਿਸੇ ਹੋਰ ਸਾਫ਼ ਕਰਨ ਵਾਲੇ ਪਾਊਡਰ |
  • ਨਾਲ ਸਾਫ਼ ਕਰਨ ਮਗਰੋਂ ਗਰਮ ਪਾਣੀ ਨਾਲ ਧੋ ਪੁੰਝ ਲੈਣੇ ਚਾਹੀਦੇ ਹਨ ।
  • ਸ਼ੀਸ਼ੇ ਨੂੰ ਚਮਕਾਉਣ ਲਈ ਸਾਫ਼ ਕਰਨ ਤੋਂ ਬਾਅਦ ਥੋੜ੍ਹਾ ਮੈਥਿਲੇਟਿਡ ਸਪਿਰਟ ਨੂੰ ਦੇ ਟੁਕੜੇ ਵਿਚ ਪਾ ਕੇ ਸ਼ੀਸ਼ੇ ਤੇ ਲਾਉਣਾ ਚਾਹੀਦਾ ਹੈ ।
  • ਸਟੋਵ ਅਤੇ ਪਿੱਤਲ ਦੀਆਂ ਸਜਾਵਟ ਵਾਲੀਆਂ ਚੀਜ਼ਾਂ ਨੂੰ ਬਾਸੋ ਨਾਲ ਸਾਫ਼ ਕਰਨਾਂ ਚਾਹੀਦਾ ਹੈ ।
  • ਪਰ ਖਾਣਾ ਬਨਾਉਣ ਵਾਲੇ ਭਾਂਡਿਆਂ ਨੂੰ ਸੋ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
  • ਤਾਂਬੇ ਵਾਲੇ ਭਾਂਡੇ ਨੂੰ ਖੂਬ ਗਰਮ ਪਾਣੀ ਨਾਲ ਧੋਣਾ ਚਾਹੀਦਾ ਹੈ ।
  • ਤਾਮ ਚੀਨੀ ਜਾਂ ਇਨੈਮਲ ਵਿਚ ਲੱਗੀ ਚਿਕਨਾਈ ਅਤੇ ਚਾਹ ਦੇ ਦਾਗ਼ ਛੁਡਵਾਉਣ |
  • ਲਈ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਧਾਤੂਆਂ ਨੂੰ ਸਾਫ਼ ਕਰਨ ਲਈ ਸਾਬਣ, ਸੁਆਹ, ਵਿਮ, ਗਰਮ ਪਾਣੀ, ਚਾਕ, 1 ਝਾਵਾਂ, ਅੰਡੇ ਦੇ ਛਿਲਕਿਆਂ ਦੀ ਲੋੜ ਹੁੰਦੀ ਹੈ । ਸਕਦਾ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

Punjab State Board PSEB 7th Class Home Science Book Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Textbook Exercise Questions and Answers.

PSEB Solutions for Class 7 Home Science Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

Home Science Guide for Class 7 PSEB ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮਕਾਨ ਬਣਾਉਣ ਲਈ ਧਨ ਤੋਂ ਇਲਾਵਾ ਹੋਰ ਕਿਸ ਚੀਜ਼ ਦੀ ਲੋੜ ਹੈ ?
ਉੱਤਰ-
ਸਿਆਣਪ ਦੀ ।

ਪ੍ਰਸ਼ਨ 2.
ਘਰ ਕਿਹੋ ਜਿਹੀਆਂ ਥਾਂਵਾਂ ਤੋਂ ਨੇੜੇ ਅਤੇ ਕਿਹੋ ਜਿਹੀਆਂ ਥਾਂਵਾਂ ਤੋਂ ਦੂਰ ਹੋਣਾ ਚਾਹੀਦਾ ਹੈ ?
ਉੱਤਰ-
ਘਰ ਦੇ ਨੇੜੇ ਕੰਮ ਵਾਲੀ ਥਾਂ, ਸਕੂਲ, ਬੈਂਕ, ਹਸਪਤਾਲ, ਬਜ਼ਾਰ ਆਦਿ ਹੋਣੇ ਚਾਹੀਦੇ ਹਨ । ਸਟੇਸ਼ਨ, ਸ਼ਮਸ਼ਾਨ ਘਾਟ, ਗੰਦਗੀ ਦੇ ਢੇਰ ਆਦਿ ਘਰ ਦੇ ਨੇੜੇ ਨਹੀਂ ਹੋਣੇ ਚਾਹੀਦੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੀਤੇ

ਪ੍ਰਸ਼ਨ 3.
ਸਰਕਾਰ, ਬੈਂਕ ਜਾਂ ਬੀਮਾ ਕੰਪਨੀਆਂ ਮਕਾਨ ਬਣਾਉਣ ਵਿਚ ਕਿਵੇਂ ਮੱਦਦ ਕਰਦੀਆਂ ਹਨ ?
ਉੱਤਰ-
ਸਰਕਾਰ, ਬੈਂਕ ਜਾਂ ਬੀਮਾ ਕੰਪਨੀਆਂ ਮਕਾਨ ਬਣਾਉਣ ਵਿਚ ਸਸਤੇ ਵਿਆਜ ‘ਤੇ ਕਰਜ਼ਾ ਦੇ ਕੇ ਮੱਦਦ ਕਰਦੀਆਂ ਹਨ ।

ਪ੍ਰਸ਼ਨ 4.
ਗੰਦੀਆਂ ਬਸਤੀਆਂ ਦਾ ਬੱਚਿਆਂ ਦੇ ਵਿਕਾਸ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਗੰਦੀਆਂ ਬਸਤੀਆਂ ਵਿਚ ਰਹਿਣ ਵਾਲੇ ਬੱਚਿਆਂ ਦੀ ਨਾ ਸਿਰਫ਼ ਸਿਹਤ ਖ਼ਰਾਬ ਹੁੰਦੀ ਹੈ, ਸਗੋਂ ਉਨ੍ਹਾਂ ਦੇ ਆਚਰਨ ਤੇ ਵੀ ਖ਼ਰਾਬ ਅਸਰ ਪੈਂਦਾ ਹੈ। ਉਸ ਵਿਚ ਜੁਰਮ ਦੀ ਵਿਰਤੀ ਵੀ ਵਧ ਜਾਂਦੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਪ੍ਰਸ਼ਨ 5.
ਜ਼ਿਆਦਾ ਅਮੀਰ ਗੁਆਂਢ ਵਿਚ ਰਹਿਣ ਨਾਲ ਬੱਚਿਆਂ ਦੀ ਮਾਨਸਿਕ ਪ੍ਰਵਿਰਤੀ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਜਿਸ ਗਲੀ ਜਾਂ ਮੁਹੱਲੇ ਵਿਚ ਬੱਚਿਆਂ ਨੂੰ ਰਹਿਣਾ ਹੋਵੇ, ਉੱਥੋਂ ਦੇ ਵਸਨੀਕਾਂ ਦਾ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਪੱਧਰ ਤੁਹਾਡੇ ਅਨੁਸਾਰ ਹੋਣਾ ਚਾਹੀਦਾ ਹੈ । ਜੇ ਬਾਕੀ ਲੋਕ ਅਮੀਰ ਹੋਣ ਤਾਂ ਬੱਚਿਆਂ ਦੇ ਮਨ ਵਿਚ ਈਰਖਾ ਦੀ ਭਾਵਨਾ ਜਾਗ ਜਾਂਦੀ ਹੈ ਅਤੇ ਆਪਣੇ ਨੂੰ ਛੋਟਾ ਮਹਿਸੂਸ ਕਰਨ ਦੀ ਭਾਵਨਾ ਆ ਜਾਂਦੀ ਹੈ, ਜਿਸ ਨਾਲ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਖ਼ਰਾਬ ਅਸਰ ਪੈਂਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 6.
ਹਰੇ ਇਨਕਲਾਬ ਅਤੇ ਸਰਮਾਏਦਾਰੀ ਦਾ ਜ਼ਮੀਨਾਂ ਦੀਆਂ ਕੀਮਤਾਂ ਅਤੇ ਮਕਾਨਾਂ ਦੇ ਕਿਰਾਇਆਂ ਤੇ ਕੀ ਅਸਰ ਪਿਆ ?
ਉੱਤਰ-
ਹਰੇ ਇਨਕਲਾਬ ਦੇ ਬਾਅਦ ਜ਼ਿਮੀਂਦਾਰ ਪਰਿਵਾਰਾਂ ਕੋਲ ਬਹੁਤ ਪੈਸਾ ਆ ਗਿਆ ਹੈ । ਇਹਨਾਂ ਨੇ ਘਰਾਂ ਤੇ ਬਹੁਤ ਜ਼ਿਆਦਾ ਪੈਸੇ ਖ਼ਰਚ ਕੀਤੇ ਹਨ । ਆਲੀਸ਼ਾਨ ਬੰਗਲੇ ਬਣਾਏ ਹਨ । ਇਸ ਨਾਲ ਦੁਸਰੇ ਲੋਕਾਂ ਵਿਚ ਈਰਖਾ ਅਤੇ ਰੋਸ ਦੀ ਭਾਵਨਾ ਜਾਗੀ ਹੈ । ਨਕਲ ਕਰਕੇ ਕੁੱਝ ਲੋਕਾਂ ਨੇ ਜਿਨ੍ਹਾਂ ਕੋਲ ਜ਼ਿਆਦਾ ਧਨ ਨਹੀਂ ਹੈ ਉਨ੍ਹਾਂ ਨੇ ਵੀ ਮਕਾਨਾਂ ਤੇ ਬਹੁਤ ਜ਼ਿਆਦਾ ਧਨ ਖ਼ਰਚ ਕਰਕੇ ਆਪਣੇ ਆਰਥਿਕ ਸੰਤੁਲਨ ਨੂੰ ਖ਼ਰਾਬ ਕੀਤਾ ਹੈ । ਹੁਣ ਸ਼ਹਿਰਾਂ ਵਿਚ ਮਕਾਨ ਬਨਾਉਣ ਲਈ ਜ਼ਮੀਨ ਬਹੁਤ ਮਹਿੰਗੀ ਹੋ ਗਈ ਹੈ । ਵੱਡੇ ਸ਼ਹਿਰਾਂ ਵਿਚ ਮਕਾਨ ਬਣਾਉਣਾ ਸਿਰਫ਼ ਅਮੀਰ ਲੋਕਾਂ ਦੇ ਵੱਸ ਦੀ ਗੱਲ ਹੈ । ਕਿਰਾਏ ਵੀ ਬਹੁਤ ਵੱਧ ਗਏ ਹਨ, ਜਿਸ ਨਾਲ ਆਮ ਆਦਮੀ ਤੇ ਖ਼ਰਾਬ ਅਸਰ ਪਿਆ ਹੈ ।

ਪ੍ਰਸ਼ਨ 7.
ਮਕਾਨ ਬਣਾਉਣ ਸਮੇਂ ਆਪਣੀ ਆਰਥਿਕ ਸਥਿਤੀ ਦਾ ਜਾਇਜ਼ਾ ਲੈਣਾ ਕਿਉਂ ਜ਼ਰੂਰੀ ਹੈ ?
ਉੱਤਰ-
ਮਕਾਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਾਉਣਾ ਚਾਹੀਦਾ ਹੈ । ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਮਕਾਨ ਬਣਾਉਣ ਦੀ ਲਗਨ ਵਿਚ ਕਈ ਪਰਿਵਾਰ ਆਪਣੀਆਂ ਦੂਜੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਅਤੇ ਉਹ ਸਰਕਾਰ, ਬੈਂਕ ਜਾਂ ਬੀਮਾ ਕੰਪਨੀ ਤੋਂ ਕਰਜ਼ਾ ਲੈ ਕੇ ਮਕਾਨ ਦੀ ਉਸਾਰੀ ਸ਼ੁਰੂ ਕਰ ਦਿੰਦੇ ਹਨ ਪਰ ਪੈਸੇ ਦੀ ਥੁੜ ਕਾਰਨ ਘਰ ਦੀ ਖ਼ੁਰਾਕ, ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰ ਦੇ ਸਾਰੇ ਵਿਕਾਸ ‘ਤੇ ਬੁਰਾ ਅਸਰ ਪੈ ਸਕਦਾ ਹੈ ।

ਪ੍ਰਸ਼ਨ 8.
ਮਕਾਨ ਬਣਾਉਣ ਸਮੇਂ ਜਾਂ ਕਿਰਾਏ ਤੇ ਲੈਣ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਮਕਾਨ ਬਣਾਉਣ ਸਮੇਂ ਜਾਂ ਕਿਰਾਏ ਤੇ ਲੈਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  • ਮਕਾਨ ਪਰਿਵਾਰ ਦੀਆਂ ਜ਼ਰੂਰਤਾਂ ਅਨੁਸਾਰ ਹੋਵੇ ।
  • ਮਕਾਨ ਅਜਿਹੀ ਥਾਂ ‘ਤੇ ਬਣਾਉਣਾ ਚਾਹੀਦਾ ਹੈ ਜਿੱਥੇ ਦੈਨਿਕ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਛੇਤੀ ਅਤੇ ਸੌਖਿਆਈ ਨਾਲ ਪ੍ਰਾਪਤ ਹੋ ਸਕਦੀਆਂ ਹੋਣ ।
  • ਨੌਕਰੀ ਵਾਲੇ ਲੋਕਾਂ ਲਈ ਨੌਕਰੀ ਦਾ ਸਥਾਨ ਅਤੇ ਦੁਕਾਨ ਨੇੜੇ ਹੋਣੀਆਂ ਚਾਹੀਦੀਆਂ ਹਨ ।
  • ਹਸਪਤਾਲ ਅਤੇ ਬਜ਼ਾਰ ਵੀ ਘਰ ਤੋਂ ਜ਼ਿਆਦਾ ਦੂਰ ਨਹੀਂ ਹੋਣੇ ਚਾਹੀਦੇ ।
  • ਬੱਚਿਆਂ ਲਈ ਸਕੂਲ ਅਤੇ ਕਾਲਜ ਨੇੜੇ ਹੋਣਾ ਚਾਹੀਦਾ ਹੈ ।
  • ਡਾਕਘਰ ਅਤੇ ਬੈਂਕ ਵੀ ਨੇੜੇ ਹੋਣਾ ਚਾਹੀਦਾ ਹੈ ।

Home Science Guide for Class 7 PSEB ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ Important Questions and Answers

ਪ੍ਰਸ਼ਨ 1.
ਸਰਕਾਰ ਆਪਣੇ ਕਰਮਚਾਰੀਆਂ ਨੂੰ ਉਹਨਾਂ ਦੀ ਤਨਖ਼ਾਹ ਦਾ ਕਿੰਨੇ ਪ੍ਰਤੀਸ਼ਤ ਕਿਰਾਏ ਲਈ ਭੱਤੇ ਦੇ ਰੂਪ ਵਿਚ ਦਿੰਦੀ ਹੈ ?
ਉੱਤਰ-
10-15%.

ਪ੍ਰਸ਼ਨ 2.
ਦੋਸਤ ……….. ਕਰਕੇ ਨਹੀਂ ਬਣਾਏ ਜਾ ਸਕਦੇ ।
ਉੱਤਰ-
ਫੈਸਲਾ !

ਪ੍ਰਸ਼ਨ 3.
ਚੰਗਾ ਪੜੋਸ ਜੀਵਨ ਵਿਚ …………… ਦੇ ਲਈ ਜ਼ਰੂਰੀ ਹੈ ।
ਉੱਤਰ-
ਖੁਸ਼ੀ ।

ਪ੍ਰਸ਼ਨ 4. ……… ਦੇ ਬਾਅਦ ਜ਼ਮੀਂਦਾਰ ਪਰਿਵਾਰਾਂ ਕੋਲ ਬਹੁਤ ਪੈਸਾ ਆ ਗਿਆ ਹੈ ।
ਉੱਤਰ-
ਹਰਿਤ ਕਰਾਂਤੀ ।

ਪ੍ਰਸ਼ਨ 5.
ਘਰ ਦੀ ਦਿਸ਼ਾ ਕਿਸ ਵਲ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ ਵਲ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਪ੍ਰਸ਼ਨ 6.
………………… ਭੂਮੀ ਮਕਾਨ ਲਈ ਉੱਤਮ ਹੁੰਦੀ ਹੈ ?
ਉੱਤਰ-
ਪਥਰੀਲੀ ।

ਪ੍ਰਸ਼ਨ 7.
ਵੱਡੇ ਸ਼ਹਿਰਾਂ ਵਿਚ ਕਿਰਾਇਆ ਘੱਟ ਹੁੰਦਾ ਹੈ । (ਠੀਕ/ਗਲਤ)
ਉੱਤਰ-
ਗ਼ਲਤ ।

ਪ੍ਰਸ਼ਨ 8.
ਗੁਆਂਢੀ ਕਦੋਂ ਸਹਾਇਕ ਹੁੰਦੇ ਹਨ ?
(ਉ) ਦੁੱਖ ਸਮੇਂ
(ਅ) ਬਿਮਾਰੀ ਸਮੇਂ
(ਈ) ਮੁਸੀਬਤ ਸਮੇਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਮਕਾਨ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਵਰਖਾ, ਧੁੱਪ, ਠੰਢ, ਹਨੇਰੀ, ਤੂਫ਼ਾਨ, ਜੀਵ-ਜੰਤੂ ਅਤੇ ਅਚਾਨਕ ਘਟਨਾਵਾਂ ਆਦਿ ਤੋਂ ਬਚਣ ਲਈ ।

ਪ੍ਰਸ਼ਨ 2.
ਆਦਿ ਕਾਲ ਵਿਚ ਮਨੁੱਖ ਕਿੱਥੇ ਰਹਿੰਦੇ ਸਨ ?
ਉੱਤਰ-
ਗੁਫ਼ਾਵਾਂ ਵਿਚ ।

ਪ੍ਰਸ਼ਨ 3.
ਪਾਣੀ ਵਿਚ ਜਮਾਂਦਰੂ ਚੇਤਨਾ ਕੀ ਹੁੰਦੀ ਹੈ ?
ਉੱਤਰ-
ਪ੍ਰਾਣੀ ਆਪਣੇ ਵਿਕਾਸ ਲਈ ਅਜਿਹੇ ਟਿਕਾਣੇ ਦਾ ਨਿਰਮਾਣ ਕਰਨਾ ਚਾਹੁੰਦਾ ਹੈ ਜਿੱਥੇ ਉਸ ਨੂੰ ਸੁਖ ਸ਼ਾਂਤੀ ਪ੍ਰਾਪਤ ਹੋ ਸਕੇ। ਇਹੋ ਜਨਮਜਾਤ ਚੇਤਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਂ, ਕਿਰਤ ਅਤੇ ਧਨ ਦੀ ਬੱਚਤ ਲਈ ਮਕਾਨ ਕਿੱਥੇ ਹੋਣਾ ਚਾਹੀਦਾ ਹੈ ?
ਉੱਤਰ-
ਸਮਾਂ, ਕਿਰਤ ਅਤੇ ਧਨ ਦੀ ਬੱਚਤ ਲਈ ਮਕਾਨ ਸਕੂਲ, ਕਾਲਜ, ਹਸਪਤਾਲ, ਦਫ਼ਤਰ, ਬਜ਼ਾਰ ਆਦਿ ਦੇ ਨੇੜੇ ਹੋਣਾ ਚਾਹੀਦਾ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਛੋਟੇ ਉੱਤਰਾਂ ਵਾਲੇ ਪ੍ਰਸ਼ਨ ਚ ਵਰਤ

ਪ੍ਰਸ਼ਨ 1.
ਮਕਾਨ ਵਿਚ ਵਿਅਕਤੀ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ?
ਉੱਤਰ-
ਮਕਾਨ ਵਿਚ ਵਿਅਕਤੀ ਨੂੰ ਹੇਠ ਲਿਖੀਆਂ ਸਹੂਲਤਾਂ ਮਿਲਦੀਆਂ ਹਨ –

  • ਸੁਰੱਖਿਆਤਮਕ ਸਹੂਲਤਾਂ
  • ਕੰਮ ਕਰਨ ਦੀ ਸਹੂਲਤ
  • ਸਰੀਰਕ ਸੁੱਖ
  • ਮਾਨਸਿਕ ਸ਼ਾਂਤੀ
  • ਵਿਕਾਸ ਅਤੇ ਵਾਧੇ ਦੀ ਸਹੂਲਤ ।

ਪ੍ਰਸ਼ਨ 2.
ਮਕਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਾਡਾ ਮਕਾਨ ਅਜਿਹਾ ਹੋਣਾ ਚਾਹੀਦਾ ਹੈ, ਜਿੱਥੇ –

  • ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੂਰਨ ਵਿਕਾਸ ਅਤੇ ਵਾਧੇ ਦਾ ਧਿਆਨ ਰੱਖਿਆ ਜਾਵੇ ।
  • ਹਮੇਸ਼ਾਂ ਹਰ ਇਕ ਮੈਂਬਰਾਂ ਦੀ ਕਾਰਜ ਕਰਨ ਦੀ ਯੋਗਤਾ ਨੂੰ ਪ੍ਰੋਤਸਾਹਨ ਦਿੱਤਾ ਜਾਵੇ ।
  • ਇਕ ਦੂਜੇ ਪ੍ਰਤੀ ਸਦਭਾਵਨਾ ਤੇ ਪ੍ਰੇਮ ਨਾਲ ਵਿਵਹਾਰ ਕੀਤਾ ਜਾਏ ।
  • ਪਰਿਵਾਰ ਦੀ ਆਰਥਿਕ ਸਥਿਤੀ ਵਿਚ ਪੂਰਾ ਯੋਗਦਾਨ ਦਿੱਤਾ ਜਾਵੇ ।

ਪ੍ਰਸ਼ਨ 3.
ਮਕਾਨ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-

  • ਵਰਖਾ, ਧੁੱਪ, ਠੰਡ, ਹਨੇਰੀ, ਤੁਫ਼ਾਨ ਆਦਿ ਤੋਂ ਬਚਣ ਲਈ।
  • ਜੀਵ ਜੰਤੂਆਂ, ਚੋਰਾਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ।
  • ਸ਼ਾਂਤੀ ਪੂਰਵਕ, ਮਾਨਸਿਕ ਅਤੇ ਸਰੀਰਕ ਸਿਹਤਮੰਦ ਜੀਵਨ ਬਤੀਤ ਕਰਨ ਲਈ ।
  • ਆਪਣਾ ਅਤੇ ਬੱਚਿਆਂ ਦੇ ਸਰਬਅੰਗੀ ਵਿਕਾਸ ਲਈ ।

ਪ੍ਰਸ਼ਨ 4.
ਘਰ ਦੀ ਦਿਸ਼ਾ ਦੇ ਸੰਬੰਧ ਵਿਚ ਕੀ ਜਾਣਦੇ ਹੋ ?
ਉੱਤਰ-
ਘਰ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ । ਇਸ ਨਾਲ ਸੂਰਜ ਦੀ ਰੋਸ਼ਨੀ ਅਤੇ ਤਾਜ਼ੀ ਹਵਾ ਆਸਾਨੀ ਨਾਲ ਆ ਜਾ ਸਕਦੀ ਹੈ ।

ਪ੍ਰਸ਼ਨ-ਸੁੰਦਰ, ਸੁਰੱਖਿਆਤਮਕ ਤੇ ਮਜ਼ਬੂਤ ਮਕਾਨ ਬਣਾਉਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਮਕਾਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
1. ਸਥਿਤੀ (ਵਾਤਾਵਰਨ)-ਸਿਹਤਮੰਦ ਮਕਾਨ ਬਣਾਉਣ ਲਈ, ਵਾਤਾਵਰਨ ਦਾ ਵਿਸ਼ੇਸ਼ | ਮਹੱਤਵ ਹੈ । ਵਾਤਾਵਰਨ ਤੇ ਹੀ ਘਰ ਦੀ ਸਿਹਤ ਨਿਰਭਰ ਕਰਦੀ ਹੈ ।
ਗੰਦੇ ਅਤੇ ਦੂਸ਼ਿਤ ਵਾਤਾਵਰਨ ਵਿਚ ਬਣੇ ਚੰਗੇ ਤੋਂ ਚੰਗੇ ਮਕਾਨ ਵੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ । ਮਕਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਰੇਲਵੇ ਸਟੇਸ਼ਨ, ਕਾਰਖ਼ਾਨੇ, ਭੀੜ ਵਾਲੇ ਬਜ਼ਾਰ, ਸ਼ਮਸ਼ਾਨ ਘਾਟ, ਕਸਾਈ ਖ਼ਾਨਾ, ਤਲਾਬ, | ਨਦੀ, ਗੰਦੇ ਨਾਲੇ, ਸਰਵਜਨਕ ਟਾਇਲਟ ਆਦਿ ਦੇ ਕੋਲ ਮਕਾਨ ਨਹੀਂ ਬਣਾਉਣਾ ਚਾਹੀਦਾ ।
  • ਮਕਾਨ ਸਿਲ਼ ਭਰੀਆਂ ਅਤੇ ਤੰਗ ਗਲੀਆਂ ਵਿਚ ਨਹੀਂ ਬਣਵਾਉਣਾ ਜਾਂ ਲੈਣਾ ਚਾਹੀਦਾ ।
  • ਮਕਾਨ ਹੋਰ ਘਰਾਂ ਦੇ ਨਾਲ ਬਿਲਕੁਲ ਲੱਗਿਆ ਹੋਇਆ ਨਹੀਂ ਹੋਣਾ ਚਾਹੀਦਾ । ਮਕਾਨਾਂ ਵਿਚ ਆਪਸ ਵਿਚ ਉੱਚਿਤ ਦੂਰੀ ਹੋਣੀ ਚਾਹੀਦੀ ਹੈ ।
  • ਮਕਾਨ ਉੱਚੀ ਥਾਂ ਤੇ ਹੋਣਾ ਚਾਹੀਦਾ ਹੈ । ਨੇੜੇ ਦੇ ਮਕਾਨ ਜ਼ਿਆਦਾ ਉੱਚੇ ਨਹੀਂ ਹੋਣੇ ਚਾਹੀਦੇ ।
  • ਮਕਾਨ ਖੁੱਲ੍ਹੀ ਥਾਂ ਤੇ ਹੋਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਅਤੇ ਸੂਰਜ ਦੀ ਰੋਸ਼ਨੀ ਉੱਚਿਤ ਮਾਤਰਾ ਵਿਚ ਮਿਲ ਸਕੇ ।
  • ਮਕਾਨ ਜਿੱਥੇ ਬਣਾਇਆ ਜਾਵੇ ਉੱਥੇ ਸਾਫ਼ ਪੀਣ ਵਾਲਾ ਪਾਣੀ ਪ੍ਰਾਪਤ ਹੋ ਸਕੇ ।
  • ਘਰ ਤੋਂ ਥੋੜ੍ਹੀ ਦੂਰੀ ਤੇ ਕੁੱਝ ਬ੍ਰਿਛ ਹੋਣ ਤਾਂ ਲਾਭਦਾਇਕ ਹੈ । ਉਹ ਭੂਮੀ ਨੂੰ ਸੁੱਕੀ ਰੱਖਦੇ ਹਨ ਅਤੇ ਸ਼ੁੱਧ ਤੇ ਤਾਜ਼ੀ ਹਵਾ ਵੀ ਪ੍ਰਾਪਤ ਹੁੰਦੀ ਹੈ ।

2. ਭੂਮੀ-ਭੂਮੀ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਕਿ ਪਾਣੀ ਸੋਖ ਸਕੇ । ਚੀਕਣੀ ਮਿੱਟੀ ਮਕਾਨ ਲਈ ਠੀਕ ਨਹੀਂ ਹੁੰਦੀ ਕਿਉਂਕਿ ਉਸ ਵਿਚ ਪਾਣੀ ਸੋਖਣ ਦੀ ਸ਼ਕਤੀ ਨਹੀਂ ਹੁੰਦੀ ਅਤੇ ਉਸ ਤੇ ਬਣਾਏ ਗਏ ਮਕਾਨ ਵਿਚ ਹਮੇਸ਼ਾਂ ਸਿਲ਼ ਰਹਿੰਦੀ ਹੈ । ਅਜਿਹੀ ਭੂਮੀ ਵਿਚ ਕਈ ਪ੍ਰਕਾਰ ਦੇ ਰੋਗ ਹੋਣ ਦਾ ਡਰ ਰਹਿੰਦਾ ਹੈ । ਇਸ ਤੋਂ ਇਲਾਵਾ ਮਕਾਨ ਦੇ ਚਾਰੇ ਪਾਸੇ ਪਾਣੀ ਇਕੱਠਾ ਹੋ ਜਾਣ ਨਾਲ ਉਸ ਦੀ ਨੀਂਹ ਕਮਜ਼ੋਰ ਪੈ ਜਾਂਦੀ ਹੈ । ਰੇਤਲੀ ਭੂਮੀ ਗਰਮੀਆਂ ਵਿਚ ਗਰਮ ਅਤੇ ਸਰਦੀਆਂ ਵਿਚ ਠੰਢੀ ਹੁੰਦੀ ਹੈ । ਇਸ ਦੇ ਨਾਲ ਹੀ ਅਜਿਹੀ ਭੂਮੀ ਤੇ ਬਣਿਆ ਹੋਇਆ ਮਕਾਨ ਮਜ਼ਬੂਤ ਨਹੀਂ ਹੁੰਦਾ । ਪਥਰੀਲੀ ਭੂਮੀ ਮਕਾਨ ਦੇ ਲਈ ਸਭ ਤੋਂ ਉੱਤਮ ਰਹਿੰਦੀ ਹੈ ਕਿਉਂਕਿ ਅਜਿਹੀ ਭੂਮੀ ਵਿਚ ਨੀਂਹ ਜ਼ਿਆਦਾ ਪੱਕੀ ਰਹਿੰਦੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

3. ਘਰ ਦੀ ਦਿਸ਼ਾ-ਘਰ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ । ਇਸ ਨਾਲ ਸੂਰਜ ਦੀ ਰੋਸ਼ਨੀ ਅਤੇ ਤਾਜ਼ੀ ਹਵਾ ਆਸਾਨੀ ਨਾਲ ਆ ਜਾ ਸਕਦੀ ਹੈ ।

4. ਨੀਂਹ-ਮਕਾਨ ਬਣਾਉਂਦੇ ਸਮੇਂ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਮਕਾਨ ਦੀ ਨੀਂਹ ਡੂੰਘੀ ਹੋਵੇ । ਇਸ ਦੀ ਗਹਿਰਾਈ ਮਕਾਨ ਦੀ ਉਚਾਈ ਤੇ ਨਿਰਭਰ ਕਰਦੀ ਹੈ । ਜਿੰਨੇ ਮੰਜ਼ਲੀ ਜਾਂ ਉੱਚਾ ਮਕਾਨ ਹੋਵੇਗਾ ਉਨਾ ਹੀ ਜ਼ਿਆਦਾ ਭਾਰ ਨੀਂਹ ਤੇ ਪਵੇਗਾ; ਇਸ ਲਈ ਉਸੇ ਦੇ ਅਨੁਸਾਰ ਉਸ ਦੀ ਗਹਿਰਾਈ ਰੱਖੀ ਜਾਣੀ ਚਾਹੀਦੀ ਹੈ । ਨੀਂਹ ਲਈ ਜ਼ਮੀਨ ਨੂੰ ਆਮ ਤੌਰ ਤੇ ਤਿੰਨ ਫੁੱਟ ਡੂੰਘਾ ਪੁੱਟਣਾ ਚਾਹੀਦਾ ਹੈ । ਇਸ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਇਸ ਨੂੰ ਕਾਫ਼ੀ ਉਚਾਈ ਤਕ ਕੰਕਰੀਟ ਅਤੇ ਸੀਮੈਂਟ ਨਾਲ ਭਰਿਆ ਜਾਣਾ ਚਾਹੀਦਾ ਹੈ । ਮਜ਼ਬੂਤ ਨੀਂਹ ਤੇ ਹੀ ਇਕ ਚੰਗੇ ਮਕਾਨ ਦਾ ਨਿਰਮਾਣ ਸੰਭਵ ਹੈ ।

5. ਬਨਾਵਟ-ਮਕਾਨ ਬਣਾਉਣ ਲਈ ਨਕਸ਼ੇ ਅਤੇ ਯੋਗ ਕਾਰੀਗਰ ਦੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਮਕਾਨ ਸੁੰਦਰ, ਸੁਵਿਧਾਜਨਕ ਤੇ ਮਜ਼ਬੂਤ ਬਣੇ । ਮਕਾਨ ਬਣਾਉਂਦੇ ਸਮੇਂ ਨੀਂਹ ਦੇ ਇਲਾਵਾ ਦੀਵਾਰਾਂ, ਖਿੜਕੀਆਂ, ਰੋਸ਼ਨਦਾਨਾਂ, ਅਲਮਾਰੀਆਂ ਤੇ ਛੱਤ ਆਦਿ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਉੱਚਿਤ ਅਤੇ ਟਿਕਾਊ ਮਕਾਨ ਬਣੇ । ਮਕਾਨ ਦੇ ਫਰਸ਼ ਤੇ ਵੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ ਸਮੇਂ ਤੇ ਉਸ ਨੂੰ ਸਾਫ਼ ਕਰਨ ਅਤੇ ਧੋਣ ਵਿਚ ਕੋਈ ਕਠਿਨਾਈ ਨਾ ਹੋਵੇ ।

6. ਹੋਵਾ ਦੀ ਆਵਾਜਾਈ ਦਾ ਪ੍ਰਬੰਧ-ਦੁਸ਼ਿਤ ਹਵਾ ਦੀਆਂ ਹਾਨੀਆਂ ਤੋਂ ਬਚਣ ਲਈ ਅਤੇ ਸਾਫ਼ ਹਵਾ ਪ੍ਰਾਪਤ ਕਰਨ ਲਈ ਕਮਰਿਆਂ ਵਿਚ ਹਵਾ ਦੀ ਆਵਾਜਾਈ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ | ਕਮਰਿਆਂ ਵਿਚ ਹਵਾ ਦੀ ਆਵਾਜਾਈ ਲਈ ਇਹ ਉੱਚਿਤ ਹੈ ਕਿ ਦਰਵਾਜ਼ੇ ਅਤੇ ਖਿੜਕੀਆਂ ਦੀ ਸੰਖਿਆ ਜ਼ਿਆਦਾ ਹੋਵੇ ਅਤੇ ਉਹ ਆਹਮਣੇ-ਸਾਹਮਣੇ ਹੋਣ ਜਿਸ ਨਾਲ ਕਮਰਿਆਂ ਵਿਚ ਗੰਦੀ ਹਵਾ ਨਾ ਰੁਕ ਸਕੇ । ਛੱਤ ਦੇ ਕੋਲ ਰੋਸ਼ਨਦਾਨ ਦਾ ਹੋਣਾ ਜ਼ਰੂਰੀ ਹੈ ।

7. ਰੋਸ਼ਨੀ ਦਾ ਪ੍ਰਬੰਧ-ਹਵਾ ਦੇ ਨਾਲ ਘਰ ਵਿਚ ਰੋਸ਼ਨੀ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਦਿਨ ਵੇਲੇ ਸੂਰਜ ਦੇ ਪ੍ਰਕਾਸ਼ ਦਾ ਕਮਰਿਆਂ ਵਿਚ ਜਾਣਾ ਬਹੁਤ ਜ਼ਰੂਰੀ ਹੈ । ਸੂਰਜ ਦੀ ਰੋਸ਼ਨੀ ਚੰਗੀ ਸਿਹਤ ਲਈ ਜ਼ਰੂਰੀ ਹੈ । ਧੁੱਪ ਹਾਨੀਕਾਰਕ ਕੀਟਾਣੂਆਂ ਦਾ ਨਾਸ਼ ਕਰਕੇ ਹਵਾ ਨੂੰ ਸ਼ੁੱਧ ਕਰਦੀ ਹੈ । ਜੇਕਰ ਹਨੇਰੇ ਕਮਰਿਆਂ ਵਿਚ ਬਹੁਤ ਸਾਰੇ ਲੋਕ ਇਕੱਠੇ ਰਹਿੰਦੇ ਹੋਣ ਤਾਂ

ਛੂਤ ਦੇ ਰੋਗ ਜਿਵੇਂ-ਖੰਘ, ਜ਼ੁਕਾਮ, ਨਮੋਨੀਆ, ਤਪਦਿਕ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਇਸ ਲਈ ਮਕਾਨਾਂ ਵਿਚ ਹਵਾ ਦੀ ਆਵਾਜਾਈ, ਪ੍ਰਕਾਸ਼ ਅਤੇ ਧੁੱਪ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਸੂਰਜ ਦੀ ਰੋਸ਼ਨੀ ਦੇ ਨਾਲ-ਨਾਲ ਸਾਨੂੰ ਰਾਤ ਦੇ ਲਈ ਵੀ ਪ੍ਰਕਾਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਇਸ ਦੇ ਲਈ ਉਸ ਇਲਾਕੇ ਵਿਚ ਬਿਜਲੀ ਦੀ ਉਪਲੱਬਧੀ ਵੀ ਹੋਣੀ ਚਾਹੀਦੀ ਹੈ ।

ਲੋੜਾਂ ਦੇ ਸਾਧਨ ਕੇਂਦਰ-ਮਕਾਨ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਕਿ ਜੀਵਨ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੇ ਸਾਧਨ ਕੇਂਦਰ ਉਸ ਸਥਾਨ ਤੋਂ ਜ਼ਿਆਦਾ ਦੂਰ ਨਾ ਹੋਣ । ਸਕੂਲ, ਬੈਂਕ, ਕਾਲਜ, ਬਜ਼ਾਰ, ਡਾਕਖ਼ਾਨਾ, ਹਸਪਤਾਲ ਜਾਂ ਡਾਕਟਰ ਆਦਿ ਜ਼ਿਆਦਾ ਦੂਰ ਹੋਣ ਨਾਲ ਸਮਾਂ ਅਤੇ ਧਨ ਦੋਹਾਂ ਦਾ ਜ਼ਿਆਦਾ ਖ਼ਰਚ ਹੁੰਦਾ ਹੈ | ਮਕਾਨ ਅਜਿਹੀ ਥਾਂ ਤੇ ਹੋਣਾ ਚਾਹੀਦਾ ਹੈ ਜਿੱਥੇ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣਾ ਸੌਖਾ ਹੋਵੇ ।

ਮਲ-ਮੂਤਰ ਅਤੇ ਗੰਦੇ ਪਾਣੀ ਦਾ ਨਿਕਾਸ-ਘਰਾਂ ਵਿਚ ਕਮਰਿਆਂ ਦੇ ਧੋਣ ਤੇ ਪਾਣੀ ਦੇ ਬਾਹਰ ਕੱਢਣ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ । ਖ਼ਾਸ ਕਰਕੇ ਰਸੋਈ, ਗੁਸਲਖ਼ਾਨਾ ਅਤੇ ਟਾਇਲਟ ਵਿਚ ਤਾਂ ਨਾਲੀਆਂ ਦਾ ਪ੍ਰਬੰਧ ਹੋਣਾ ਜ਼ਰੂਰੀ ਹੈ । ਨਾਲੀਆਂ ਪੱਕੀਆਂ ਹੋਣ ਅਤੇ ਢਾਲਵੀਆਂ ਹੋਣ ਜਿਸ ਨਾਲ ਪਾਣੀ ਸੌਖ ਨਾਲ ਵਹਿ ਜਾਵੇ । ਨਾਲੀਆਂ ਚੱਕੀਆਂ ਹੋਈਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਵਿਚ ਫਿਨਾਇਲ ਆਦਿ ਪਾਉਂਦੇ ਰਹਿਣਾ ਚਾਹੀਦਾ ਹੈ । ਨਾਲੀਆਂ ਵਿਚ ਅਤੇ ਕੰਧ ਉੱਪਰ ਕੁਝ ਉਚਾਈ ਤਕ ਸੀਮੈਂਟ ਦੀ ਵਰਤੋਂ ਬਹੁਤ ਜ਼ਰੂਰੀ ਹੈ ।

PSEB 7th Class Home Science Solutions Chapter 6 ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ

ਮਕਾਨ ਸੰਬੰਧੀ ਸਮਾਜਿਕ ਤੇ ਆਰਥਿਕ ਤੱਤ PSEB 7th Class Home Science Notes

ਸੰਖੇਪ ਜਾਣਕਾਰੀ

  • ਮਕਾਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੀ ਆਰਥਿਕ ਸਥਿਤੀ ਦਾ
  • ਅੰਦਾਜ਼ਾ ਲਾਉਣਾ ਚਾਹੀਦਾ ਹੈ ।
  • ਹਰ ਇਕ ਵਿਅਕਤੀ ਨੂੰ ਆਪਣੀ ਆਮਦਨ ਵਿਚੋਂ ਬੱਚਤ ਕਰਨਾ ਜ਼ਰੂਰੀ ਹੈ ।
  • ਵੱਡੇ ਸ਼ਹਿਰਾਂ ਵਿਚ ਆਮਦਨ ਦਾ ਬਹੁਤ ਵੱਡਾ ਭਾਗ ਕਿਰਾਏ ‘ਤੇ ਖ਼ਰਚ ਹੋ ਜਾਂਦਾ ਹੈ ।
  • ਮਕਾਨ ਆਪਣੀ ਆਰਥਿਕ ਸਮਰੱਥਾ ਅਤੇ ਸਮਾਜਿਕ ਪੱਧਰ ਦੇ ਅਨੁਸਾਰ ਹੋਣਾ ਚਾਹੀਦਾ ਹੈ ।
  • ਜਿਸ ਗਲੀ ਜਾਂ ਮੁਹੱਲੇ ਵਿਚ ਰਹਿਣਾ ਹੋਵੇ, ਉੱਥੋਂ ਦੇ ਵਸਨੀਕਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਤੁਹਾਡੇ ਅਨੁਸਾਰ ਹੋਣਾ ਚਾਹੀਦਾ ਹੈ ।
  • ਚੰਗਾ ਗੁਆਂਢ ਨਾ ਕੇਵਲ ਤੁਹਾਡੇ ਜੀਵਨ ਦੀ ਖੁਸ਼ੀ ਲਈ ਜ਼ਰੂਰੀ ਹੈ ਸਗੋਂ ਅੱਜਕਲ ਦੇ ਜੀਵਨ ਵਿਚ ਤੁਹਾਡੀ ਸੁਰੱਖਿਆ ਲਈ ਵੀ ਜ਼ਰੂਰੀ ਹੈ ।
  • ਚੰਗਾ ਮਕਾਨ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਕਾਨ ਪਰਿਵਾਰ ਦੀਆਂ ਲੋੜਾਂ ਦੇ ਅਨੁਸਾਰ ਹੀ ਬਣੇ ।
  • ਜ਼ਿਆਦਾ ਭੀੜ ਵਾਲੇ ਇਲਾਕਿਆਂ, ਗੰਦੀਆਂ ਬਸਤੀਆਂ ਵਿਚ ਰਹਿ ਰਹੇ ਲੋਕਾਂ । ਦੀ ਨਾ ਕੇਵਲ ਸਿਹੁਤ ਹੀ ਖ਼ਰਾਬ ਹੋਵੇਗੀ ਸਗੋਂ ਉਨ੍ਹਾਂ ਦੇ ਆਚਰਨ ਉੱਤੇ ਵੀ ।
  • ਭੈੜਾ ਅਸਰ ਪਵੇਗਾ। ਉਨ੍ਹਾਂ ਵਿਚ ਜੁਰਮ ਦੀ ਪ੍ਰਵਿਰਤੀ ਵੀ ਵਧੇਗੀ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

Punjab State Board PSEB 7th Class Home Science Book Solutions Chapter 5 ਘਰ ਦੀ ਸਫ਼ਾਈ Textbook Exercise Questions and Answers.

PSEB Solutions for Class 7 Home Science Chapter 5 ਘਰ ਦੀ ਸਫ਼ਾਈ

Home Science Guide for Class 7 PSEB ਘਰ ਦੀ ਸਫ਼ਾਈ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਦਾ ਮਹੱਤਵ ਦੱਸੋ ।
ਉੱਤਰ-
ਸਫ਼ਾਈ, ਸੁੰਦਰਤਾ ਅਤੇ ਸਿਹਤ, ਮੱਛਰ-ਮੱਖੀ ਤੋਂ ਬਚਾਅ ।

ਪ੍ਰਸ਼ਨ 2.
ਰੁੱਤ ਅਨੁਸਾਰ ਸਫ਼ਾਈ ਕਿਸ ਨੂੰ ਆਖਦੇ ਹਨ ?
ਉੱਤਰ-
ਜਦੋਂ ਰੁੱਤ ਬਦਲਦੀ ਹੈ ਤਾਂ ਘਰ ਦੀ ਸਫ਼ਾਈ ਕੀਤੀ ਜਾਂਦੀ ਹੈ, ਇਸ ਨੂੰ ਰੁੱਤ ਅਨੁਸਾਰ ਸਫ਼ਾਈ ਕਰਨਾ ਕਹਿੰਦੇ ਹਨ ।

ਪ੍ਰਸ਼ਨ 3.
ਸ਼ੀਸ਼ੇ ਨੂੰ ਸਾਫ਼ ਰੱਖਣ ਲਈ ਕੀ ਵਰਤਣਾ ਚਾਹੀਦਾ ਹੈ ?
ਉੱਤਰ-
ਗਿੱਲਾ ਅਖ਼ਬਾਰ ਜਾਂ ਗੁੱਡੀ ਕਾਗ਼ਜ਼ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

ਪ੍ਰਸ਼ਨ 4.
ਟਾਇਲਟ, ਗੁਸਲਖ਼ਾਨੇ ਵਿਚ ਫਿਨਾਇਲ ਕਿਉਂ ਛਿੜਕੀ ਜਾਂਦੀ ਹੈ ?
ਉੱਤਰ-
ਟਾਇਲਟ ਅਤੇ ਗੁਸਲਖ਼ਾਨੇ ਨੂੰ ਹਰ ਰੋਜ਼ ਫਿਨਾਇਲ ਨਾਲ ਧੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਖੁੱਲੀ ਹਵਾ ਲੱਗਣੀ ਚਾਹੀਦੀ ਹੈ । ਨਹੀਂ ਤਾਂ ਇਹ ਮੱਖੀ, ਮੱਛਰ ਦੇ ਘਰ ਬਣ ਜਾਣਗੇ, ਜਿਸ ਨਾਲ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਸਫ਼ਾਈ ਕਰਦੇ ਸਮੇਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫ਼ਾਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਕਮਰੇ ਦਾ ਫ਼ਰਸ਼ ਤੇ ਹਰ ਰੋਜ਼ ਕੰਮ ਆਉਣ ਵਾਲੇ ਬਰਤਨਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
  2. ਰਸੋਈ, ਗੁਸਲਖ਼ਾਨਾ ਤੇ ਨਾਲੀਆਂ ਵੀ ਹਰ ਰੋਜ਼ ਸਾਫ਼ ਕਰਨੀਆਂ ਚਾਹੀਦੀਆਂ ਹਨ ।
  3. ਸਪਤਾਹਿਕ ਸਫ਼ਾਈ ਵਿਚ ਦਰੀ ਜਾਂ ਫ਼ਰਨੀਚਰ ਬਾਹਰ ਕੱਢ ਕੇ ਝਾੜਨਾ, ਕੰਧਾਂ ਤੋਂ ਜਾਲੇ ਲਾਹੁਣੇ ਜ਼ਰੂਰੀ ਹੁੰਦੇ ਹਨ । ਕੱਪੜਿਆਂ ਨੂੰ ਧੁੱਪ ਲਵਾਉਣੀ ਚਾਹੀਦੀ ਹੈ ।
  4. ਰੋਜ਼ ਵਰਤੋਂ ਵਿਚ ਨਾ ਆਉਣ ਵਾਲੇ ਬਰਤਨ, ਪਰਦੇ, ਚਾਦਰਾਂ ਆਦਿ ਸਾਫ਼ ਕਰਨੀਆਂ ਚਾਹੀਦੀਆਂ ਹਨ ।
  5. ਟਾਇਲਟ ਅਤੇ ਨਾਲੀਆਂ ਵਿੱਚ ਫਿਨਾਇਲ ਦਾ ਪਾਣੀ ਪਾਉਣਾ ਚਾਹੀਦਾ ਹੈ ।
  6. ਰੁੱਤ ਅਨੁਸਾਰ ਸਫ਼ਾਈ ਲਈ ਕੰਧਾਂ ਤੇ ਫਰਸ਼ ਝਾੜ ਕੇ ਲਿੱਪ ਪੋਚ ਲੈਣੇ ਚਾਹੀਦੇ ਹਨ ਜਾਂ ਟੁੱਟ-ਫੁੱਟ ਦੀ ਮੁਰੰਮਤ ਕਰਵਾ ਕੇ ਸਫ਼ੈਦੀ ਕਰਵਾ ਲੈਣੀ ਚਾਹੀਦੀ ਹੈ ।
  7. ਦਰਵਾਜ਼ੇ ਅਤੇ ਬਾਰੀਆਂ ਨੂੰ ਪਾਲਿਸ਼ ਜਾਂ ਵਾਰਨਿਸ਼ ਕਰਵਾ ਲੈਣਾ ਚਾਹੀਦਾ ਹੈ ।

ਪ੍ਰਸ਼ਨ 6.
ਸਪਤਾਹਿਕ ਸਫ਼ਾਈ ਦੇ ਅੰਤਰਗਤ ਕੀ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸਪਤਾਹਿਕ ਸਫ਼ਾਈ ਦੇ ਅੰਤਰਗਤ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ-

  1. ਹਫ਼ਤਾਵਾਰੀ ਸਫ਼ਾਈ ਵਿਚ ਇਕ ਵਾਰੀ ਬਿਸਤਰਿਆਂ ਨੂੰ ਧੁੱਪ ਵਿਚ ਜ਼ਰੂਰ ਸੁਕਾਉਣਾ ਚਾਹੀਦਾ ਹੈ ।
  2. ਘਰ ਦੇ ਸਾਰੇ ਸਮਾਨ-ਫਰਨੀਚਰ ਆਦਿ ਨੂੰ ਧੁੱਪ ਜ਼ਰੂਰ ਲਗਵਾਉਣੀ ਚਾਹੀਦੀ ਹੈ ।
  3. ਕਮਰੇ, ਵਿਹੜੇ ਅਤੇ ਪੌੜੀਆਂ ਨੂੰ ਧੋ ਕੇ ਸਾਫ਼ ਕਰ ਲੈਣਾ ਚਾਹੀਦਾ ਹੈ ।
  4. ਕਮਰਿਆਂ ਨੂੰ ਧੋਣ ਤੋਂ ਪਹਿਲਾਂ ਫਰਨੀਚਰ ਬਾਹਰ ਕੱਢ ਕੇ ਕੰਧਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਜਾਲੇ ਆਦਿ ਚੰਗੀ ਤਰ੍ਹਾਂ ਸਾਫ਼ ਹੋ ਜਾਣ ।
  5. ਅਲਮਾਰੀਆਂ ਦਾ ਸਮਾਨ ਕੱਢ ਕੇ ਸਾਫ਼ ਕਰਕੇ ਉਚਿਤ ਥਾਂ ਤੇ ਲਗਾ ਦੇਣਾ ਚਾਹੀਦਾ ਹੈ ।
  6. ਜੇਕਰ ਫਰਸ਼ ਉੱਤੇ ਦਰੀ ਵਿਛੀ ਹੋਵੇ ਤਾਂ ਬਾਹਰ ਕੱਢ ਕੇ ਝਾੜ ਲਓ ਅਤੇ ਫਰਸ਼ ਧੋ ਕੇ ਗਿੱਲੇ ਕੱਪੜੇ ਦੇ ਨਾਲ ਪੋਚਾ ਫੇਰ ਲੈਣਾ ਚਾਹੀਦਾ ਹੈ ।
  7. ਬਿਜਲੀ ਦੇ ਬਲਬ ਅਤੇ ਸ਼ੇਡ ਦੀ ਸਫ਼ਾਈ ਵੀ ਕਰ ਲੈਣੀ ਚਾਹੀਦੀ ਹੈ ।
  8. ਨਾਲੀਆਂ ਵਿਚ ਫਿਨਾਇਲ ਛਿੜਕ ਦੇਣੀ ਚਾਹੀਦੀ ਹੈ ਤਾਂ ਜੋ ਕੀਟਾਣੂ ਰਹਿਤ ਹੋ ਜਾਵੇ ।
  9. ਪਖਾਨੇ ਵਿਚ ਫਿਨਾਇਲ ਅਤੇ ਕਦੇ-ਕਦੇ ਚੁਨੇ ਦਾ ਪਾਣੀ ਛਿੜਕਣਾ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 7.
ਦੈਨਿਕ ਸਫ਼ਾਈ ਕਿਉਂ ਜ਼ਰੂਰੀ ਹੈ ਅਤੇ ਘਰ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ, ਵੇਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟਾਇਲਟ ਦੀ ਹਰ ਰੋਜ਼ ਸਫ਼ਾਈ ਕਰੇ । ਦੈਨਿਕ ਸਫ਼ਾਈ ਦੇ ਅੰਤਰਗਤ ਆਮ ਤੌਰ ਤੇ ਇਧਰ-ਉਧਰ ਖਿੱਲਰੀਆਂ ਹੋਈਆਂ ਵਸਤੂਆਂ ਨੂੰ ਠੀਕ ਤਰ੍ਹਾਂ ਟਿਕਾਉਣਾ, ਫ਼ਰਨੀਚਰ ਨੂੰ ਝਾੜਨਾ ਪੂੰਝਣਾ, ਫਰਸ਼ ਤੇ ਝਾੜੂ ਕਰਨਾ, ਗਿੱਲਾ ਪੋਚਾ ਕਰਨਾ ਆਦਿ ਆਉਂਦੇ ਹਨ ।

ਅੱਜ ਦੇ ਆਧੁਨਿਕ ਯੁਗ ਵਿਚ ਵਿਅਸਤ ਸੁਆਣੀਆਂ ਅਤੇ ਕੰਮ ਕਰਨ ਵਾਲੀਆਂ ਸੁਆਣੀਆਂ ਨੂੰ ਇਹ ਕਦੀ ਵੀ ਸੰਭਵ ਨਹੀਂ ਕਿ ਉਹ ਘਰ ਦੇ ਸਾਰੇ ਪਾਸਿਆਂ ਦੀ ਸਫ਼ਾਈ ਹਰ ਰੋਜ਼ ਕਰੇ ।

ਪ੍ਰਸ਼ਨ 8.
ਰੁੱਤ ਦੇ ਅਨੁਸਾਰ ਖ਼ਾਸ ਕਰਕੇ ਸਫ਼ਾਈ ਦਾ ਕੀ ਮਤਲਬ ਹੈ ?
ਉੱਤਰ-
ਸਾਡੇ ਦੇਸ਼ ਵਿਚ ਆਮ ਤੌਰ ਤੇ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਵਾਰਸ਼ਿਕ ਸਫ਼ਾਈ ਕੀਤੀ ਜਾਂਦੀ ਹੈ । ਕਲੀ, ਪਾਲਿਸ਼ ਆਦਿ ਕਰਵਾਉਣ ਨਾਲ ਘਰ ਦੀ ਸੁੰਦਰਤਾ ਤਾਂ ਵਧਦੀ ਹੀ ਹੈ ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਪੱਖੋਂ ਵੀ ਇਕ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

PSEB 7th Class Home Science Guide ਘਰ ਦੀ ਸਫ਼ਾਈ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸਫ਼ਾਈ ਦੇ ਪ੍ਰਬੰਧ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ।

ਪ੍ਰਸ਼ਨ 2.
ਪਾਖਾਨੇ ਅਤੇ ਨਾਲੀਆਂ ਵਿਚ ……………………….. ਦਾ ਪਾਣੀ ਪਾਉਣਾ ਚਾਹੀਦਾ ਹੈ ?
ਉੱਤਰ-
ਫਿਨਾਇਲ ।

ਪ੍ਰਸ਼ਨ 3.
ਸਪਤਾਹਿਕ ਸਫ਼ਾਈ ਵਿਚ …………………… ਦੀ ਵੀ ਸਫ਼ਾਈ ਕੀਤੀ ਜਾਂਦੀ ਹੈ ।
ਉੱਤਰ-
ਦੀਵਾਰਾਂ ਤੇ ਲੱਗੇ ਜਾਲੇ ਦੀ ।

ਪ੍ਰਸ਼ਨ 4.
ਘਰ ਵਿੱਚ ਗੰਦਗੀ ਦਾ ਇਕ ਪ੍ਰਕਿਰਤਕ ਕਾਰਨ ਦੱਸੋ ।
ਉੱਤਰ-
ਮੱਕੜੀ ਦੇ ਜਾਲੇ ।

ਪ੍ਰਸ਼ਨ 5.
ਦੀਵਾਲੀ ਦੇ ਸਮੇਂ ਕੀਤੀ ਜਾਣ ਵਾਲੀ ਸਫ਼ਾਈ ਕਿਹੜੀ ਹੈ ?
ਉੱਤਰ-
ਸਾਲਾਨਾ ਸਫ਼ਾਈ ।

ਪ੍ਰਸ਼ਨ 6.
ਮੱਖੀਆਂ ਅਤੇ ਮੱਛਰ ਗੰਦਗੀ ਦੀ ਦੇਣ ਹਨ । (ਠੀਕ/ਗਲਤ)
ਉੱਤਰ-
ਠੀਕ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

ਪ੍ਰਸ਼ਨ 7.
ਟਾਇਲਟ, ਗੁਸਲਖਾਨੇ ਵਿੱਚ ਫਿਨਾਇਲ ਛਿੜਕਣੀ ਚਾਹੀਦੀ ਹੈ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 8.
ਸਫ਼ਾਈ ਦੀਆਂ ਕਿਸਮਾਂ ਹਨ ।
(ਉ) ਰੋਜ਼ਾਨਾ ।
(ਅ) ਹਫ਼ਤਾਵਾਰ
(ੲ) ਮੌਸਮ ਅਨੁਸਾਰ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਫ਼ਾਈ ਕਿਉਂ ਜ਼ਰੂਰੀ ਹੈ ?
ਉੱਤਰ-
ਆਪਣੀ ਸਿਹਤ ਨੂੰ ਬਣਾਈ ਰੱਖਣ ਲਈ ਅਤੇ ਘਰ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਸਫ਼ਾਈ ਜ਼ਰੂਰੀ ਹੈ ।

ਪ੍ਰਸਨ 2.
ਘਰ ਦੀ ਸਫ਼ਾਈ ਦੇ ਦੋ ਮਹੱਤਵ ਦੱਸੋ ।
ਉੱਤਰ-

  1. ਸਫ਼ਾਈ
  2. ਸੁੰਦਰਤਾ ਅਤੇ ਸਿਹਤ ।

ਪ੍ਰਸ਼ਨ 3.
ਸਰੀਰਕ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਸਰੀਰ ਦੇ ਵੱਖ-ਵੱਖ ਅੰਗਾਂ ਦੀ ਨਿਯਮਿਤ ਸਫ਼ਾਈ ਅਤੇ ਨਿਯਮਿਤ ਚੰਗੀਆਂ ਆਦਤਾਂ ।

ਪ੍ਰਸ਼ਨ 4.
ਦੈਨਿਕ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਦੈਨਿਕ ਸਫ਼ਾਈ ਤੋਂ ਭਾਵ ਰੋਜ਼ਾਨਾ ਦੀ ਸਫ਼ਾਈ ਤੋਂ ਹੈ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

ਪ੍ਰਸ਼ਨ 5.
ਦੈਨਿਕ ਜਾਂ ਰੋਜ਼ਾਨਾ ਸਫ਼ਾਈ ਵਿਚ ਕਿਹੜੀਆਂ ਥਾਂਵਾਂ ਦੀ ਸਫ਼ਾਈ ਜ਼ਰੂਰੀ ਹੈ ?
ਉੱਤਰ-
ਹਰ ਰੋਜ਼ ਉੱਠਣ-ਬੈਠਣ ਅਤੇ ਸੌਣ ਵਾਲੇ ਕਮਰੇ, ਗੁਸਲਖਾਨਾ, ਟਾਇਲਟ, ਰਸੋਈ, ਵਿਹੜਾ ਅਤੇ ਬਰਾਮਦਾ (ਬਰਾਂਡਾ ) ।

ਪ੍ਰਸ਼ਨ 6.
ਖ਼ਾਸ ਸ਼ਫ਼ਾਈ ਕੀ ਹੁੰਦੀ ਹੈ ?
ਉੱਤਰ-
ਰੁੱਤ ਅਨੁਸਾਰ ਕੰਮ ਆਉਣ ਵਾਲੀਆਂ ਵਸਤਾਂ ਦੀ ਸਫ਼ਾਈ ਕਰਕੇ ਠੀਕ ਰੱਖਰਖਾਵ ਦੀ ਵਿਵਸਥਾ ਕਰਨਾ । ਜਿਵੇਂ-ਸਰਦੀ ਗਰਮੀ ਦੇ ਕੱਪੜੇ, ਅਨਾਜ ਸੰਰੱਖਿਅਣ ਆਦਿ ।

ਪ੍ਰਸ਼ਨ 7.
ਅਚਾਨਕ ਸਫ਼ਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਚਾਨਕ ਜ਼ਰੂਰਤ ਪੈਣ ਤੇ ਘਰ ਦੀ ਸਫ਼ਾਈ ਕਰਨਾ, ਜਿਵੇਂ ਵਿਆਹ ਸ਼ਾਦੀ ਤੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਨ ਦੀ ਸਫ਼ਾਈ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਾਤਾਵਰਨ ਦੀ ਸਫ਼ਾਈ ਨੂੰ ਆਮ ਤੌਰ ਤੇ ਛੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਦੈਨਿਕ ਸਫ਼ਾਈ
  2. ਸਪਤਾਹਿਕ ਸਫ਼ਾਈ
  3. ਮਾਸਿਕ ਸਫ਼ਾਈ
  4. ਖ਼ਾਸ ਸਫ਼ਾਈ
  5. ਸਾਲਾਨਾ ਸਫ਼ਾਈ
  6. ਅਚਾਨਕ ਸਫ਼ਾਈ ।

ਪ੍ਰਸ਼ਨ 2.
ਦੈਨਿਕ ਸਫ਼ਾਈ ਵਿਚ ਕੀ-ਕੀ ਕੰਮ ਕਰਨੇ ਹੁੰਦੇ ਹਨ ?
ਉੱਤਰ-
ਦੈਨਿਕ ਸਫ਼ਾਈ ਵਿਚ ਹੇਠ ਲਿਖੇ ਕੰਮ ਜ਼ਰੂਰੀ ਤੌਰ ਤੇ ਕਰਨੇ ਹੁੰਦੇ ਹਨ-

  1. ਘਰ ਦੇ ਸਾਰੇ ਕਮਰਿਆਂ ਦੇ ਫਰਸ਼, ਖਿੜਕੀਆਂ, ਦਰਵਾਜ਼ੇ, ਮੇਜ਼, ਕੁਰਸੀ ਦੀ ਝਾੜ ਪੂੰਝ ਕਰਨਾ ।
  2. ਘਰ ਵਿਚ ਰੱਖੇ ਕੁੜੇ-ਦਾਨ ਆਦਿ ਦੀ ਸਫ਼ਾਈ ਕਰਨਾ ।
  3. ਟਾਇਲਟ ਅਤੇ ਗੁਸਲਖ਼ਾਨੇ ਆਦਿ ਦੀ ਸਫ਼ਾਈ ਕਰਨਾ ।
  4. ਰਸੋਈ ਵਿਚ ਕੰਮ ਆਉਣ ਵਾਲੇ ਭਾਂਡਿਆਂ ਦੀ ਸਫ਼ਾਈ ਅਤੇ ਰੱਖ-ਰਖਾਓ ।

PSEB 7th Class Home Science Solutions Chapter 5 ਘਰ ਦੀ ਸਫ਼ਾਈ

ਪ੍ਰਸ਼ਨ 3.
ਘਰ ਵਿਚ ਗੰਦਗੀ ਹੋਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-

  1. ਪ੍ਰਾਕਿਰਤਕ ਕਾਰਨ-ਧੂੜ ਦੇ ਕਣ, ਵਰਖਾ ਅਤੇ ਹੜ੍ਹ ਦੇ ਪਾਣੀ ਦੇ ਰੋੜ੍ਹ ਨਾਲ ਆਉਣ ਵਾਲੀ ਗੰਦਗੀ, ਮਕੜੀ ਦੇ ਜਾਲੇ, ਪੰਛੀਆਂ ਅਤੇ ਹੋਰ ਜੀਵਾਂ ਦੁਆਰਾ ਗੰਦਗੀ ।
  2. ਮਾਨਵ ਵਿਕਾਰ-ਮਲ-ਮੂਤਰ, ਕਫ, ਬੁੱਕ, ਖੰਘਾਰ, ਪਸੀਨਾ ਅਤੇ ਵਾਲ ਝੜਨਾ ।
  3. ਘਰੇਲੂ ਕੰਮ–ਖਾਧ-ਪਦਾਰਥਾਂ ਦੀ ਸਫ਼ਾਈ ਨਾਲ ਨਿਕਲਣ ਵਾਲਾ ਕੁੜਾ, ਸਾਗ-ਸਬਜ਼ੀਫਲ ਆਦਿ ਦੇ ਛਿਲਕੇ, ਖਾਣ ਵਾਲੀਆਂ ਵਸਤਾਂ, ਭਾਂਡੇ ਆਦਿ ਦਾ ਧੋਵਨ, ਕੱਪੜਿਆਂ ਦੀ ਧੁਆਈ, ਸਾਬਣ ਦੀ ਝੱਗ, ਮੈਲ, ਨੀਲ, ਸਟਾਰਚ, ਰੱਦੀ ਕਾਗਜ਼ ਦੇ ਟੁੱਕੜੇ, ਸਿਲਾਈ ਦੀਆਂ ਕਰਨਾਂ, ਕਤਾਈ ਜੀ ਨੂੰ ਅਤੇ ਛਿੱਜਣ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ ਸ਼ੁਰੂ

ਪ੍ਰਸ਼ਨ 1.
ਘਰ ਦੀ ਸਫ਼ਾਈ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਵਰਣਨ ਕਰੋ ।
ਉੱਤਰ-
ਘਰ ਦੀ ਸਫ਼ਾਈ ਨੂੰ ਅਸੀਂ ਮੁੱਖ ਰੂਪ ਨਾਲ ਚਾਰ ਭਾਗਾਂ ਵਿਚ ਵੰਡਦੇ ਹਾਂਦੈਨਿਕ ਜਾਂ ਰੋਜ਼ਾਨਾ ਸਫ਼ਾਈ, ਸਪਤਾਹਿਕ ਸਫ਼ਾਈ, ਮਾਸਿਕ ਸਫ਼ਾਈ, ਸਾਲਾਨਾ ਸਫ਼ਾਈ ।

1. ਰੋਜ਼ਾਨਾ ਜਾਂ ਦੈਨਿਕ ਸਫ਼ਾਈ – ਰੋਜ਼ਾਨਾ ਸਫ਼ਾਈ ਤੋਂ ਸਾਡਾ ਭਾਵ ਉਸ ਸਫ਼ਾਈ ਤੋਂ ਹੈ ਜੋ ਘਰ ਵਿਚ ਹਰ ਰੋਜ਼ ਕੀਤੀ ਜਾਂਦੀ ਹੈ । ਇਸ ਲਈ ਸੁਆਣੀ ਦਾ ਇਹ ਮੁੱਖ ਫ਼ਰਜ਼ ਹੈ ਕਿ ਉਹ ਘਰ ਦੇ ਉੱਠਣ-ਬੈਠਣ, ਪੜ੍ਹਨ-ਲਿਖਣ, ਸੌਣ ਦੇ ਕਮਰੇ, ਰਸੋਈ ਘਰ, ਵਿਹੜਾ, ਗੁਸਲਖ਼ਾਨਾ, ਬਰਾਮਦਾ ਅਤੇ ਟਾਇਲਟ ਦੀ ਹਰ ਰੋਜ਼ ਸਫ਼ਾਈ ਕਰੇ । ਰੋਜ਼ਾਨਾ ਸਫ਼ਾਈ ਵਿਚ ਆਮ ਤੌਰ ਤੇ ਇਧਰ-ਉਧਰ ਖਿਲਰੀਆਂ ਚੀਜ਼ਾਂ ਨੂੰ ਠੀਕ ਤਰ੍ਹਾਂ ਲਾਉਣਾ, ਫ਼ਰਨੀਚਰ ਨੂੰ ਝਾੜਨਾ, ਪੁੰਝਣਾ, ਫਰਸ਼ ਤੇ ਝਾੜ ਲਾਉਣਾ, ਗਿੱਲਾ ਪੋਚਾ ਫੇਰਨਾ ਆਦਿ ਆਉਂਦੇ ਹਨ ।

2. ਸਪਤਾਹਿਕ ਸਫ਼ਾਈ – ਇਕ ਚੰਗੀ ਸੁਆਣੀ ਨੂੰ ਘਰ ਦੇ ਰੋਜ਼ਾਨਾ ਜੀਵਨ ਵਿਚ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸ ਲਈ ਇਹ ਸੰਭਵ ਨਹੀਂ ਕਿ ਉਹ ਇਕ ਹੀ ਦਿਨ ਵਿਚ ਘਰ ਦੀ ਪੂਰੀ ਸਫ਼ਾਈ ਕਰ ਸਕੇ | ਸਮੇਂ ਦੀ ਕਮੀ ਕਾਰਨ ਘਰ ਵਿਚ ਜੋ ਚੀਜ਼ਾਂ ਹਰ ਰੋਜ਼ ਸਾਫ਼ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਹਫ਼ਤੇ ਵਿਚ ਜਾਂ ਪੰਦਰਾਂ ਦਿਨਾਂ ਵਿਚ ਇਕ ਵਾਰ ਜ਼ਰੂਰ ਸਾਫ਼ ਕਰ ਲੈਣਾ ਚਾਹੀਦਾ ਹੈ । ਜੇ ਅਜਿਹਾ ਨਾ ਕੀਤਾ ਗਿਆ ਤਾਂ ਦਰਵਾਜ਼ਿਆਂ ਅਤੇ ਕੰਧਾਂ ਦੀਆਂ ਛੱਤਾਂ ਤੇ ਜਾਲੇ ਇਕੱਠੇ ਹੋ ਜਾਣਗੇ । ਦਰਵਾਜ਼ਿਆਂ ਅਤੇ ਬਾਰੀਆਂ ਦੇ ਸ਼ੀਸ਼ਿਆਂ, ਫ਼ਰਨੀਚਰ ਦੀ ਸਫ਼ਾਈ, ਬਿਸਤਰ ਝਾੜਨਾ ਤੇ ਧੁੱਪ ਲਗਵਾਉਣਾ, ਅਲਮਾਰੀਆਂ ਦੀ ਸਫ਼ਾਈ ਅਤੇ ਦਰੀ ਕਾਲੀਨ ਨੂੰ ਝਾੜਨਾ ਤੇ ਧੁੱਪ ਲਗਵਾਉਣਾ ਆਦਿ ਕੰਮ ਸਪਤਾਹ ਵਿਚ ਇਕ ਵਾਰ ਜ਼ਰੂਰ ਕੀੜੇ ਜਾਣੇ ਚਾਹੀਦੇ ਹਨ ।

3. ਮਾਸਿਕ ਸਫ਼ਾਈ – ਜਿਨ੍ਹਾਂ ਕਮਰਿਆਂ ਜਾਂ ਵਸਤਾਂ ਦੀ ਸਫ਼ਾਈ ਹਫ਼ਤੇ ਵਿਚ ਇਕ ਵਾਰ ਨਾ ਹੋ ਸਕੇ ਉਨ੍ਹਾਂ ਨੂੰ ਮਹੀਨੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰਨਾ ਚਾਹੀਦਾ ਹੈ । ਆਮ ਤੌਰ ‘ਤੇ ਸਾਰੇ ਮਹੀਨੇ ਦੀ ਖਾਧ-ਸਮੱਗਰੀ ਇੱਕੋ ਵਾਰ ਖ਼ਰੀਦੀ ਜਾਂਦੀ ਹੈ । ਇਸ ਲਈ ਭੰਡਾਰ ਹਿ ਵਿਚ ਰੱਖਣ ਤੋਂ ਪਹਿਲਾਂ ਭੰਡਾਰ ਘਰ ਨੂੰ ਚੰਗੀ ਤਰ੍ਹਾਂ ਝਾੜ-ਪੂੰਝ ਕੇ ਹੀ ਉਸ ਵਿਚ ਖਾਧਸਮੱਗਰੀ ਰੱਖੀ ਜਾਣੀ ਚਾਹੀਦੀ ਹੈ । ਮਾਸਿਕ ਸਫ਼ਾਈ ਦੇ ਅੰਤਰਗਤ ਅਨਾਜ, ਦਾਲਾਂ, ਅਚਾਰ, ਮੁਰੱਬੇ ਤੇ ਮਸਾਲੇ ਆਦਿ ਨੂੰ ਧੁੱਪ ਲਵਾਉਣੀ ਚਾਹੀਦੀ ਹੈ | ਅਲਮਾਰੀ ਦੇ ਜਾਲੇ, ਬਲਬਾਂ ਦੇ ਸ਼ੇਡ ਆਦਿ ਵੀ ਸਾਫ਼ ਕਰਨੇ ਚਾਹੀਦੇ ਹਨ ।

4. ਸਾਲਾਨਾ ਸਫ਼ਾਈ – ਸਾਲਾਨਾ ਸਫ਼ਾਈ ਦਾ ਭਾਵ ਸਾਲ ਵਿਚ ਇਕ ਵਾਰ ਸਾਰੇ ਘਰ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ 1 ਸਾਲਾਨਾ ਸਫ਼ਾਈ ਦੇ ਅੰਤਰਗਤ ਘਰ ਵਿਚ ਕਲੀ ਕਰਨਾ, ਟੁੱਟੀਆਂ ਥਾਂਵਾਂ ਦੀ ਮੁਰੰਮਤ, ਦਰਵਾਜ਼ਿਆਂ, ਖਿੜਕੀਆਂ ਅਤੇ ਚੁਗਾਠਾਂ ਦੀ ਮੁਰੰਮਤ ਤੇ ਸਫ਼ਾਈ ਅਤੇ ਰੰਗ ਰੋਗਨ ਕਰਵਾਉਣਾ, ਫ਼ਰਨੀਚਰ ਅਤੇ ਹੋਰ ਸਾਮਾਨ ਦੀ ਮੁਰੰਮਤ, ਵਾਰਨਿਸ਼, ਪਾਲਿਸ਼ ਆਦਿ ਆਉਂਦੀ ਹੈ । ਕਮਰਿਆਂ ਵਿਚੋਂ ਸਾਰੇ ਸਾਮਾਨ ਨੂੰ ਹਟਾ ਕੇ ਚੂਨਾ, ਪੈਂਟ ਜਾਂ ਡਿਸਟੈਂਪਰ ਕਰਵਾਉਣਾ, ਸਫ਼ਾਈ ਦੇ ਪਿੱਛੋਂ ਫਰਸ਼ ਨੂੰ ਰਗੜ ਕੇ ਧੋਣਾ ਅਤੇ ਦਾਗ ਧੱਬੇ ਹਟਾਉਣਾ, ਸਫ਼ਾਈ ਤੋਂ ਬਾਅਦ ਸਾਰੇ ਸਾਮਾਨ ਨੂੰ ਮੁੜ ਵਿਵਸਥਿਤ ਕਰਨਾ ਸਾਲਾਨਾ ਕੰਮ ਹਨ । ਇਸ ਪ੍ਰਕਾਰ ਦੀ ਸਫ਼ਾਈ ਨਾਲ ਕਮਰਿਆਂ ਨੂੰ ਨਵੀਨ ਰੂਪ ਪ੍ਰਦਾਨ ਹੁੰਦਾ ਹੈ । ਰਜਾਈ, ਗੱਦਿਆਂ ਨੂੰ ਖੋਲ੍ਹ ਕੇ ਰੂੰ ਸਾਫ਼ ਕਰਵਾਉਣਾ, ਧੂਣਾਈ ਆਦਿ ਵੀ ਸਾਲ ਵਿਚ ਇਕ ਵਾਰ ਕੀਤਾ ਜਾਂਦਾ ਹੈ ।

ਸਾਡੇ ਦੇਸ਼ ਵਿਚ ਜਦੋਂ ਵਰਖਾ ਰੁੱਤ ਖ਼ਤਮ ਹੋ ਜਾਂਦੀ ਹੈ, ਦੁਸਹਿਰੇ ਜਾਂ ਦੀਵਾਲੀ ਦੇ ਸਮੇਂ ਸਾਲਾਨਾ ਸਫ਼ਾਈ ਕੀਤੀ ਜਾਂਦੀ ਹੈ, ਲਿੱਪਣ-ਪੋਚਣ ਅਤੇ ਪਾਲਿਸ਼ ਕਰਵਾਉਣ ਨਾਲ ਸੁੰਦਰਤਾ ਤਾਂ ਵਧਦੀ ਹੀ ਹੈ, ਰੋਗ ਫੈਲਾਉਣ ਵਾਲੇ ਕੀਟਾਣੂ ਵੀ ਨਸ਼ਟ ਹੋ ਜਾਂਦੇ ਹਨ । ਇਸ ਲਈ ਸਿਹਤ ਦੇ ਪੱਖੋਂ ਸਾਲ ਵਿਚ ਇਕ ਵਾਰ ਘਰ ਦੀ ਪੂਰੀ ਸਫ਼ਾਈ ਜ਼ਰੂਰੀ ਹੈ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

Punjab State Board PSEB 7th Class Home Science Book Solutions Chapter 4 ਖਾਣਾ ਪਕਾਉਣ ਦੇ ਸਿਧਾਂਤ Textbook Exercise Questions and Answers.

PSEB Solutions for Class 7 Home Science Chapter 4 ਖਾਣਾ ਪਕਾਉਣ ਦੇ ਸਿਧਾਂਤ

Home Science Guide for Class 7 PSEB ਖਾਣਾ ਪਕਾਉਣ ਦੇ ਸਿਧਾਂਤ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਭੋਜਨ ਜ਼ਿਆਦਾ ਦੇਰ ਤਕ ਪਕਾਉਣ ਨਾਲ ਕੀ ਨਸ਼ਟ ਹੋ ਜਾਂਦਾ ਹੈ ?
ਉੱਤਰ-
ਵਿਟਾਮਿਨ ਅਤੇ ਖਣਿਜ ਲੂਣ ।

ਪ੍ਰਸ਼ਨ 2.
ਫਲਾਂ ਅਤੇ ਸਬਜ਼ੀਆਂ ਦਾ ਪਤਲਾ ਛਿਲਕਾ ਉਤਾਰਨ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਛਿਲਕਿਆਂ ਦੇ ਬਿਲਕੁਲ ਹੇਠਾਂ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ, ਮੋਟੇ ਛਿਲਕੇ ਉਤਾਰਨ ਨਾਲ ਇਹ ਨਸ਼ਟ ਹੋ ਜਾਣਗੇ ।

ਪ੍ਰਸ਼ਨ 3.
ਡੱਬਾਬੰਦ ਭੋਜਨ ਖਰੀਦਣ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਡੱਬੇ ਵਿਚ ਬੰਦ ਚੀਜ਼ ਖ਼ਰੀਦਣ ਲੱਗੇ ਇਹ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਹੀਂ ਹੋਣਾ ਚਾਹੀਦਾ । ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ । ਜਿੱਥੋਂ ਤਕ ਹੋ ਸਕੇ ਡੱਬੇ ਚੰਗੀ ਫ਼ਰਮ ਦੇ ਬਣੇ ਹੀ ਵਰਤਣੇ ਚਾਹੀਦੇ ਹਨ । ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਪ੍ਰਸ਼ਨ 4.
ਖਾਣ ਵਾਲੇ ਸੋਡੇ ਦਾ ਪ੍ਰਯੋਗ ਭੋਜਨ ਪਕਾਉਣ ਸਮੇਂ ਕਿਉਂ ਵਰਜਿਤ ਹੈ ?
ਉੱਤਰ-
ਇਸ ਨਾਲ ਵਿਟਾਮਿਨ ‘ਬੀ’ ਨਸ਼ਟ ਹੋ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਖਾਣਾ ਪਕਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਚੋਕਰ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿਚ ਵਿਟਾਮਿਨ B ਹੁੰਦਾ ਹੈ । ਰੋਟੀ ਸੇਕਣ ਤੋਂ ਘੱਟ ਤੋਂ ਘੱਟ ਅੱਧਾ ਘੰਟਾ ਪਹਿਲਾਂ ਆਟਾ ਗੁੰਨ੍ਹ ਕੇ ਸਾਫ਼ ਗਿੱਲੇ ਕੱਪੜੇ ਨਾਲ ਢੱਕ ਕੇ ਰੱਖੋ ।
  2. ਚੌਲ ਪਕਾਉਣ ਤੋਂ ਪਹਿਲਾਂ ਵਾਰ-ਵਾਰ ਨਾ ਧੋਵੋ, ਇਸ ਨਾਲ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  3. ਭੋਜਨ ਹਮੇਸ਼ਾਂ ਸਾਫ਼ ਬਰਤਨ ਵਿਚ ਹੀ ਪਕਾਉਣਾ ਚਾਹੀਦਾ ਹੈ ।
  4. ਸੁਆਣੀ ਨੂੰ ਆਪਣੇ ਹੱਥ ਅਤੇ ਨਹੁੰ ਸਾਫ਼ ਰੱਖਣੇ ਚਾਹੀਦੇ ਹਨ ।
  5. ਰਸੋਈ ਘਰ ਵਿਚ ਪ੍ਰਯੋਗ ਆਉਣ ਵਾਲੇ ਕੱਪੜੇ ਜਿਵੇਂ-ਤੌਲੀਆ, ਨੈਪਕਿਨ, ਝਾੜਨ, ਪੋਚਾ ਆਦਿ ਨੂੰ ਸਾਫ਼ ਹੋਣਾ ਚਾਹੀਦਾ ਹੈ ।
  6. ਭਾਂਡਿਆਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਇਸ ਨਾਲ ਕੀੜੇ-ਮਕੌੜੇ ਦਾ ਭੋਜਨ ਵਿਚ ਡਿੱਗਣ ਦਾ ਡਰ ਰਹਿੰਦਾ ਹੈ ।
  7. ਦਾਲ, ਸਬਜ਼ੀ ਵਿਚ ਪਾਣੀ ਕੇਵਲ ਉਨਾ ਹੀ ਪਾਉਣਾ ਚਾਹੀਦਾ ਹੈ ਜਿਸ ਨਾਲ ਭੋਜਨ ਪੱਕ ਜਾਵੇ । ਜ਼ਿਆਦਾ ਪਾਣੀ ਪਾ ਕੇ ਫਿਰ ਸੁੱਟਣ ਨਾਲ ਬਹੁਤ ਸਾਰੇ ਖਣਿਜ ਲਵਣ ਅਤੇ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  8. ਭੋਜਨ ਨੂੰ ਮੱਧਮ ਸੇਕ ਤੇ ਪਕਾਉਣਾ ਚਾਹੀਦਾ ਹੈ । ਭਾਫ਼ ਦੁਆਰਾ ਪਕਾਉਣਾ ਸਭ ਤੋਂ ਉੱਤਮ ਹੁੰਦਾ ਹੈ । ਇਸ ਦੇ ਲਈ ਪ੍ਰੈਸ਼ਰ ਕੁੱਕਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  9. ਭੋਜਨ ਨੂੰ ਢੱਕਣਦਾਰ ਭਾਂਡੇ ਵਿਚ ਪਕਾਉਣਾ ਚਾਹੀਦਾ ਹੈ ।
  10. ਦੁੱਧ ਨੂੰ ਮੱਧਮ ਅੱਗ ਤੇ ਨਾ ਉਬਾਲ ਕੇ ਤੇਜ਼ ਅੱਗ ਤੇ ਉਬਾਲਣਾ ਚਾਹੀਦਾ ਹੈ ।
  11. ਮੀਟ ਅਤੇ ਆਂਡੇ ਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਚਾਹੀਦਾ । ਇਸ ਨਾਲ ਉਹ ਸਖ਼ਤ ਹੋ ਜਾਂਦੇ ਹਨ !
  12. ਭੋਜਨ ਪਕਾਉਂਦੇ ਸਮੇਂ ਸੋਡੇ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ, ਇਸ ਨਾਲ ਵਿਟਾਮਿਨ ‘B’ ਨਸ਼ਟ ਹੋ ਜਾਂਦੇ ਹਨ ।
  13. ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਜ਼ਿਆਦਾ ਮਿਰਚ ਮਸਾਲੇ ਅਤੇ ਘਿਓ ਦੀ ਵਰਤੋਂ ਨਾਲ ਵਿਅਕਤੀ ਦੀ ਸਿਹਤ ਖ਼ਰਾਬ ਹੁੰਦੀ ਹੈ ।
  14. ਭੋਜਨ ਪਕਾਉਣ ਤੋਂ ਬਾਅਦ ਪਰੋਸਣ ਵਿਚ ਦੇਰ ਨਾ ਕਰੋ । ਪੱਕੇ ਹੋਏ ਭੋਜਨ ਨੂੰ ਫਿਰ ਗਰਮ ਕਰਨਾ ਠੀਕ ਨਹੀਂ ਹੁੰਦਾ ।

ਪ੍ਰਸ਼ਨ 6.
ਖਾਣਾ ਪਕਾਉਂਦੇ ਸਮੇਂ ਨਿਜੀ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਖਾਣਾ ਪਕਾਉਂਦੇ ਸਮੇਂ ਨਿਜੀ ਸਫਾਈ ਤੋਂ ਭਾਵ ਹੇਠ ਲਿਖਿਆ ਹੈ-

  1. ਜਿਨ੍ਹਾਂ ਲੋਕਾਂ ਨੂੰ ਜ਼ੁਕਾਮ, ਗਲਾ ਖਰਾਬ, ਖੰਘ, ਫਲੂ, ਫੋੜੇ ਆਦਿ ਹੋਣ ਉਹਨਾਂ ਨੂੰ ਖਾਣਾ ਪਕਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ।
  2. ਖਾਣਾ ਪਕਾਉਂਦੇ ਸਮੇਂ ਹੱਥ ਅਤੇ ਨਹੁੰ ਹਮੇਸ਼ਾਂ ਸਾਫ਼ ਹੋਣੇ ਚਾਹੀਦੇ ਹਨ | ਕੱਪੜੇ ਵੀ ਸਾਫ਼ ਹੋਣੇ ਚਾਹੀਦੇ ਹਨ ਅਤੇ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਰੱਖਣਾ ਚਾਹੀਦਾ ਹੈ ।
  3. ਕੱਚੇ ਮੀਟ, ਮੱਛੀ, ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ।
  4. ਭੋਜਨ ਨੂੰ ਹਿਲਾਉਂਦੇ ਸਮੇਂ ਕੜਛੀ ਜਾਂ ਚਮਚ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਜਿੱਥੋਂ ਤਕ ਹੋ ਸਕੇ ਭੋਜਨ ਨੂੰ ਹੱਥ ਨਹੀਂ ਲਾਉਣਾ ਚਾਹੀਦਾ ।
  5. ਖਾਣਾ ਬਣਾਉਂਦੇ ਸਮੇਂ ਜੇਕਰ ਛਿੱਕ ਜਾਂ ਖੰਘ ਆਉਣ ਲੱਗੇ ਤਾਂ ਮੂੰਹ ਨੂੰ ਢਕ ਲੈਣਾ ਚਾਹੀਦਾ ਹੈ ।
  6. ਜਿਸ ਚਮਚ ਦੇ ਨਾਲ ਖਾਣੇ ਦਾ ਸੁਆਦ ਦੇਖਣਾ ਹੋਵੇ ਉਸ ਨੂੰ ਫਿਰ ਧੋ ਕੇ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਰਸੋਈ ਅਤੇ ਬਰਤਨਾਂ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਰਸੋਈ ਅਤੇ ਬਰਤਨਾਂ ਦੀ ਸਫ਼ਾਈ ਹੇਠ ਲਿਖੇ ਢੰਗ ਨਾਲ ਕਰਨੀ ਚਾਹੀਦੀ ਹੈ-

  1. ਰਸੋਈ ਘਰ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਉੱਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਤਾਂ ਜੋ ਮੱਖੀ, ਮੱਛਰ ਆਦਿ ਅੰਦਰ ਨਾ ਆ ਸਕਣ ।
  2. ਰਸੋਈ ਘਰ ਦੀ ਸਫ਼ਾਈ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੂਠੇ ਬਰਤਨਾਂ ਨੂੰ ਸਾਫ਼ ਕਰਨਾ ਚਾਹੀਦਾ ਹੈ । ਹਫਤੇ ਵਿਚ ਇਕ ਵਾਰੀ ਜਾਲੇ ਉਤਾਰ ਕੇ ਕੰਧਾਂ ਨੂੰ ਸਾਫ਼ ਕਰਨਾ ਚਾਹੀਦਾ ਹੈ ਅਤੇ ਸਾਲ ਵਿਚ ਇਕ ਵਾਰੀ ਜਾਂ ਦੋ ਵਾਰੀ ਸਫ਼ੈਦੀ ਕਰਨੀ ਚਾਹੀਦੀ ਹੈ ।
  3. ਖਾਣਾ ਪਕਾਉਣ ਵਾਲੇ ਬਰਤਨਾਂ ਨੂੰ ਹਰ ਵਾਰੀ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ । ਮੀਟ ਕੱਟਣ ਤੋਂ ਬਾਅਦ ਚਾਕੂ ਨੂੰ ਧੋ ਲੈਣਾ ਚਾਹੀਦਾ ਹੈ ।
  4. ਬਰਤਨਾਂ ਜਾਂ ਸੈਲਫ਼ ਜਿੱਥੇ ਮੀਟ, ਮੁਰਗਾ ਜਾਂ ਮੱਛੀ ਰੱਖੀ ਹੋਵੇ ਉੱਥੇ ਦੂਜੀਆਂ ਖਾਣ ਦੀਆਂ ਵਸਤੂਆਂ ਰੱਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
  5. ਜੂਠੇ ਬਰਤਨਾਂ ਨੂੰ ਸਾਫ਼ ਬਰਤਨਾਂ ਤੋਂ ਵੱਖ ਰੱਖਣਾ ਚਾਹੀਦਾ ਹੈ ।
  6. ਜੂਠੇ ਭਾਂਡਿਆਂ ਨੂੰ ਧੋਣ ਲਈ ਗਰਮ ਪਾਣੀ ਅਤੇ ਸਾਬਣ ਜਾਂ ਡਿਟਰਜੈਂਟ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਨਾਲ ਬਰਤਨ ਸਾਫ਼ ਅਤੇ ਕੀਟਾਣੂ ਰਹਿਤ ਹੋ ਜਾਂਦੇ ਹਨ । ਬਰਤਨਾਂ ਨੂੰ ਧੋ ਕੇ ਜੇਕਰ ਧੁੱਪ ਵਿਚ ਸੁਕਾਇਆ ਜਾਵੇ ਤਾਂ ਇਹਨਾਂ ਵਿਚ ਚਮਕ ਆ ਜਾਂਦੀ ਹੈ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 8.
ਖਾਣਾ ਪਕਾਉਣ ਦੇ ਸਿਧਾਂਤ ਲਿਖੋ ।
ਉੱਤਰ-
ਖਾਣਾ ਪਕਾਉਣ ਦੇ ਹੇਠ ਲਿਖੇ ਸਿਧਾਂਤ ਹਨ-

  1. ਖਾਣਾ ਪਕਾਉਣ ਸਮੇਂ ਸਬਜ਼ੀਆਂ ਦੇ ਪਤਲੇ ਛਿਲਕੇ ਉਤਾਰਨੇ ਚਾਹੀਦੇ ਹਨ ।
  2. ਇਹਨਾਂ ਨੂੰ ਜ਼ਿਆਦਾ ਧੋਣਾ ਨਹੀਂ ਚਾਹੀਦਾ ਅਤੇ ਨਾ ਜ਼ਿਆਦਾ ਦੇਰ ਤਕ ਭਿਉਂ ਕੇ ਰੱਖਣਾ ਚਾਹੀਦਾ ਹੈ ।
  3. ਭੋਜਨ ਨੂੰ ਹਮੇਸ਼ਾਂ ਢੱਕ ਕੇ ਪਕਾਉਣਾ ਚਾਹੀਦਾ ਹੈ ।
  4. ਜਿਸ ਪਾਣੀ ਵਿਚ ਭੋਜਨ ਪਕਾਇਆ ਜਾਏ ਉਸ ਨੂੰ ਸੁੱਟਣਾ ਨਹੀਂ ਚਾਹੀਦਾ ।
  5. ਭੋਜਨ ਨੂੰ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਅਤੇ ਭੋਜਨ ਪਕਾਉਂਦੇ ਸਮੇਂ ਸੋਡਾ ਨਹੀਂ ਪਾਉਣਾ ਚਾਹੀਦਾ ।
  6. ਸਬਜ਼ੀਆਂ ਨੂੰ ਬਹੁਤ ਛੋਟੇ-ਛੋਟੇ ਟੁਕੜਿਆਂ ਵਿਚ ਨਹੀਂ ਕੱਟਣਾ ਚਾਹੀਦਾ ।

ਪ੍ਰਸ਼ਨ 9.
ਭੋਜਨ ਖ਼ਰੀਦਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਖ਼ਰੀਦਣ ਵੇਲੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ

  • ਭੋਜਨ ਅਜਿਹੀਆਂ ਥਾਂਵਾਂ ਤੋਂ ਖ਼ਰੀਦਣਾ ਚਾਹੀਦਾ ਹੈ ਜਿੱਥੇ ਕਿ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੋਵੇ । ਜਿਸ ਬਜ਼ਾਰ ਵਿਚ ਮੱਖੀਆਂ, ਮੱਛਰ ਜਾਂ ਹੋਰ ਕੀੜੇ-ਮਕੌੜੇ ਅਤੇ ਚੂਹੇ ਆਦਿ ਹੋਣ ਉੱਥੋਂ ਖਾਣ ਦੀ ਕੋਈ ਚੀਜ਼ ਨਹੀਂ ਖ਼ਰੀਦਣੀ ਚਾਹੀਦੀ ।
  • ਵੇਚਣ ਵਾਲੇ ਦੁਕਾਨਦਾਰ ਸਾਫ਼ ਹੋਣੇ ਚਾਹੀਦੇ ਹਨ । ਉਹਨਾਂ ਦੇ ਕੱਪੜੇ ਸਾਫ਼ ਹੋਣ ਅਤੇ ਸਿਹਤ ਚੰਗੀ ਹੋਵੇ । ਜੇਕਰ ਉਹਨਾਂ ਨੂੰ ਖਾਂਸੀ ਜਾਂ ਜ਼ੁਕਾਮ ਲੱਗਿਆ ਹੋਵੇ ਤਾਂ ਉਹਨਾਂ ਕੋਲੋਂ ਖਾਣ ਦੀ ਵਸਤੂ ਨਹੀਂ ਖ਼ਰੀਦਣੀ ਚਾਹੀਦੀ ।
  • ਮੀਟ ਖ਼ਰੀਦਣ ਸਮੇਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਾਨਵਰ ਬਿਮਾਰ ਨਾ ਹੋਵੇ ਅਤੇ ਉਸ ਉੱਤੇ ਡਾਕਟਰ ਦੀ ਮੋਹਰ ਵੀ ਲੱਗੀ ਹੋਵੇ ।
  • ਡੱਬੇ ਵਿਚ ਬੰਦ ਚੀਜ਼ ਖ਼ਰੀਦਣ ਲੱਗੇ ਇਹ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿਚਕਿਆ ਹੋਇਆ ਨਹੀਂ ਹੋਣਾ ਚਾਹੀਦਾ । ਫੁੱਲੇ ਹੋਏ ਡੱਬੇ ਵਿਚ ਬੈਕਟੀਰੀਆ ਹੁੰਦੇ ਹਨ । ਜਿੱਥੋਂ ਤਕ ਹੋ ਸਕੇ ਡੱਬੇ ਚੰਗੀ ਫ਼ਰਮ ਦੇ ਬਣੇ ਹੀ ਵਰਤਣੇ ਚਾਹੀਦੇ ਹਨ | ਮਾਲ ਬਹੁਤਾ ਪੁਰਾਣਾ ਨਹੀਂ ਹੋਣਾ ਚਾਹੀਦਾ ।
  • ਫਲ ਅਤੇ ਸਬਜ਼ੀਆਂ ਗਲੀਆਂ ਸੜੀਆਂ ਨਹੀਂ ਹੋਣੀਆਂ ਚਾਹੀਦੀਆਂ ।
  • ਦਾਲਾਂ, ਚੌਲ, ਆਟੇ ਆਦਿ ਵਿਚ ਕੀੜੇ ਜਾਂ ਸੁਸਰੀ ਨਹੀਂ ਹੋਣੀ ਚਾਹੀਦੀ ।
  • ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਉਹਨਾਂ ਵਿਚੋਂ ਖੱਟੀ ਬਦਬੂ ਨਹੀਂ ਆਉਣੀ ਚਾਹੀਦੀ ।
  • ਕੱਟੇ ਹੋਏ ਫਲ ਜਾਂ ਸਬਜ਼ੀਆਂ ਜਿਨ੍ਹਾਂ ਉੱਤੇ ਮਿੱਟੀ ਪਈ ਹੋਣ ਦਾ ਸ਼ੱਕ ਹੋਵੇ ਜਾਂ ਉਨ੍ਹਾਂ ਉੱਤੇ ਮੱਖੀਆਂ ਬੈਠੀਆਂ ਹੋਣ, ਨਹੀਂ ਖ਼ਰੀਦਣੀਆਂ ਚਾਹੀਦੀਆਂ ।
  • ਪੱਕਿਆ ਹੋਇਆ ਖਾਣਾ ਖ਼ਰੀਦਣਾ ਹੋਵੇ ਤਾਂ ਉਸ ਦੀ ਸਫ਼ਾਈ ਬਾਰੇ ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ ।
  • ਭੋਜਨ ਦੀਆਂ ਚੀਜ਼ਾਂ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 10.
ਰਸੋਈ ਦੀ ਸਫ਼ਾਈ ਤੋਂ ਕੀ ਭਾਵ ਹੈ ?
ਉੱਤਰ-
ਰਸੋਈ ਦੇ ਹਰ ਇਕ ਸਥਾਨ ਨੂੰ ਧੋ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਭੋਜਨ ਖ਼ਤਮ ਹੋਣ ਤੋਂ ਬਾਅਦ ਬਚਿਆ ਹੋਇਆ ਭੋਜਨ ਦੂਸਰੇ ਸਾਫ਼ ਭਾਂਡਿਆਂ ਵਿਚ ਰੱਖ ਕੇ ਜਾਲੀਦਾਰ ਅਲਮਾਰੀ ਜਾਂ ਰੈਫ਼ਰੀਜਰੇਟਰ ਵਿਚ ਰੱਖ ਦੇਣਾ ਚਾਹੀਦਾ ਹੈ । ਜੂਠੇ ਭਾਂਡਿਆਂ ਨੂੰ ਸਾਫ਼ ਕਰਨ ਦੀ ਥਾਂ ਤੇ ਹੀ ਸਾਫ਼ ਕੀਤਾ ਜਾਣਾ ਚਾਹੀਦਾ ਹੈ । ਭੋਜਨ ਪਕਾਉਣ ਅਤੇ ਪਰੋਸਣ ਦੇ ਸਥਾਨ ਨੂੰ ਪਹਿਲਾਂ ਗਿੱਲੇ ਅਤੇ ਫਿਰ ਸੁੱਕੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਭਾਂਡਿਆਂ ਨੂੰ ਸਾਫ਼ ਕਰਕੇ ਉੱਚਿਤ ਸਥਾਨ ਤੇ ਟਿਕਾ ਕੇ ਰੱਖਣਾ ਚਾਹੀਦਾ ਹੈ । ਨਲ, ਫ਼ਰਸ਼, ਸਿੰਕ ਆਦਿ ਨੂੰ ਸਾਫ਼ ਕਰਕੇ ਸੁੱਕਾ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ । ਰਸੋਈ ਘਰ ਦੀ ਚੌਂਕੀ, ਤਖ਼ਤ, ਮੇਜ਼, ਕੁਰਸੀ ਦੀ ਸਫ਼ਾਈ ਵੀ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ਅਤੇ ਫ਼ਰਸ਼ ਨੂੰ ਵੀ ਪਾਣੀ ਨਾਲ ਹਰ ਰੋਜ਼ ਸਾਫ਼ ਕਰਨਾ ਚਾਹੀਦਾ ਹੈ । ਸਿੰਕ ਨੂੰ ਝਾੜੂ ਨਾਲ ਜਾਂ ਕੂਚੀ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।

ਪ੍ਰਸ਼ਨ 11.
ਭੋਜਨ ਘਰ ਲਿਆਉਣ ਤੋਂ ਮਗਰੋਂ ਤਾਜ਼ੀਆਂ ਚੀਜ਼ਾਂ ਅਤੇ ਸੁੱਕੀਆਂ ਚੀਜ਼ਾਂ ਦੀ ਕਿਵੇਂ ਸੰਭਾਲ ਕਰੋਗੇ ?
ਉੱਤਰ-
ਭੋਜਨ ਦੀਆਂ ਚੀਜ਼ਾਂ ਘਰ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿਚ ਰੱਖ ਦੇਣਾ ਚਾਹੀਦਾ ਹੈ । ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਫ਼ਰਿਜ਼ ਜਾਂ ਕਿਸੇ ਹੋਰ ਠੰਡੀ ਥਾਂ ਤੇ ਰੱਖਣਾ ਚਾਹੀਦਾ ਹੈ | ਮੀਟ ਲਿਆਉਣ ਤੋਂ ਬਾਅਦ ਜੇਕਰ ਫ਼ਰਿਜ਼ ਹੋਵੇ ਤਾਂ ਉਸਦੇ ਸਭ ਤੋਂ ਠੰਡੇ ਖਾਨੇ ਵਿਚ ਰੱਖਣਾ ਚਾਹੀਦਾ ਹੈ । ਜੇਕਰ ਅਜਿਹਾ ਨਾ ਹੋ ਸਕੇ ਤਾਂ ਉਸ ਨੂੰ ਛੇਤੀ ਪਕਾ ਲੈਣਾ ਚਾਹੀਦਾ ਹੈ । ਦੁੱਧ ਹਮੇਸ਼ਾਂ ਉਬਾਲ ਕੇ ਜਾਲੀ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ । ਜੇਕਰ ਫ਼ਰਿਜ ਹੋਵੇ ਤਾਂ ਉਸ ਵਿਚ ਚਾਹੀਦਾ ਹੈ ਨਹੀਂ ਤਾਂ ਠੰਡੀ ਥਾਂ ਤੇ ਦੁੱਧ ਵਾਲੇ ਭਾਂਡੇ ਨੂੰ ਰੱਖਣਾ ਚਾਹੀਦਾ ਹੈ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

PSEB 7th Class Home Science Guide ਖਾਣਾ ਪਕਾਉਣ ਦੇ ਸਿਧਾਂਤ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਦੇ ਬਿਲਕੁਲ ਹੇਠਾਂ …………………….. ਅਤੇ ………………….. ਹੁੰਦੇ ਹਨ ।
ਉੱਤਰ-
ਵਿਟਾਮਿਨ, ਖਣਿਜ ਲੂਣ ।

ਪ੍ਰਸ਼ਨ 2.
………………………. ਸਹਿਤ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਵਿਚ ਵਿਟਾਮਿਨ B ਹੁੰਦਾ ਹੈ ।
ਉੱਤਰ-
ਚੌਕਰ ।

ਪ੍ਰਸ਼ਨ 3.
ਸ਼ਵੇਤਸਾਰ ਦੇ ਕਣ ਪਕਾਉਣ ਤੇ ਫੁਲ ਜਾਂਦੇ ਹਨ ਅਤੇ ਕਿਸ ਰੂਪ ਵਿਚ ਬਦਲ ਜਾਂਦੇ ਹਨ ।
ਉੱਤਰ-
ਜਿਲੇਟੀਨ ।

ਪ੍ਰਸ਼ਨ 4.
ਕੈਰੋਟੀਨ …………………………… ਵਿਚ ਘੁਲਣਸ਼ੀਲ ਨਹੀਂ ਹੈ ।
ਉੱਤਰ-
ਪਾਣੀ ।

ਪ੍ਰਸ਼ਨ 5.
ਵਧੇਰੇ ਗਰਮ ਕਰਨ ਤੇ ਸ਼ੱਕਰ ਕਿਹੋ ਜਿਹੀ ਹੋ ਜਾਂਦੀ ਹੈ ?
ਉੱਤਰ-
ਕਾਲੀ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਪ੍ਰਸ਼ਨ 6.
ਗਰਮ ਕਰਨ ਤੇ ਤਰਲ ਪ੍ਰੋਟੀਨ …………………….. ਰੂਪ ਵਿਚ ਬਦਲ ਜਾਂਦੀ ਹੈ ?
ਉੱਤਰ-
ਠੋਸ ।

ਪ੍ਰਸ਼ਨ 7.
ਭੋਜਨ ਨੂੰ …………………. ਸੇਕ ਤੇ ਪਕਾਉਣਾ ਚਾਹੀਦਾ ਹੈ ?
ਉੱਤਰ-
ਮੱਧਮ ।

ਪ੍ਰਸ਼ਨ 8.
ਰਸੋਈ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ । (ਠੀਕ/ਗਲਤ)
ਉੱਤਰ-
ਗ਼ਲਤ ।

ਪ੍ਰਸ਼ਨ 9.
ਫਲਾਂ ਅਤੇ ਸਬਜ਼ੀਆਂ ਦਾ ਛਿਲਕਾ ਪਤਲਾ ਉਤਾਰਨਾ ਚਾਹੀਦਾ ਹੈ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 10.
ਠੀਕ ਤੱਥ ਹੈ-
(ੳ) ਸਬਜ਼ੀਆਂ ਨੂੰ ਧੋਣ ਤੋਂ ਬਾਅਦ ਕੱਟਣਾ ਚਾਹੀਦਾ ਹੈ ।
(ਅ) ਖਾਣ ਵਾਲੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ ।
(ੲ) ਕੁੱਝ ਵਿਟਾਮਿਨ ਭਾਫ਼ ਨਾਲ ਉਡ ਜਾਂਦੇ ਹਨ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਪਕਾਉਣ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਭੋਜਨ ਨੂੰ ਪਚਣ ਯੋਗ ਬਣਾਉਣਾ ।

ਪ੍ਰਸ਼ਨ 2.
ਪਕਾਉਣ ਦਾ ਪ੍ਰੋਟੀਨ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪ੍ਰੋਟੀਨ ਪਕਾਉਣ ਤੇ ਪਚਣ ਯੋਗ ਹੋ ਜਾਂਦੀ ਹੈ ਅਤੇ ਤਰਲ ਪ੍ਰੋਟੀਨ ਠੋਸ ਰੂਪ ਵਿਚ ਬਦਲ ਜਾਂਦੀ ਹੈ ।

ਪ੍ਰਸ਼ਨ 3.
ਕਾਰਬੋਹਾਈਡਰੇਟ ਤੇ ਪਕਾਉਣ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਕਾਉਣ ਨਾਲ ਕਾਰਬੋਹਾਈਡਰੇਟ ਪਚਣ ਯੋਗ ਅਤੇ ਮਿੱਠੇ ਹੋ ਜਾਂਦੇ ਹਨ ।

ਪ੍ਰਸ਼ਨ 4.
ਪਕਾਉਣ ਦਾ ਚਿਕਨਾਈ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਕਾਉਣ ਨਾਲ ਚਿਕਨਾਈ ਪਿਘਲਦੀ ਹੈ ਅਤੇ ਪਚਣ ਯੋਗ ਬਣ ਜਾਂਦੀ ਹੈ ।

ਪ੍ਰਸ਼ਨ 5.
ਸਬਜ਼ੀ ਪਕਾਉਣ ਦਾ ਮੁੱਖ ਭਾਵ ਕੀ ਹੈ ?
ਉੱਤਰ-
ਸਬਜ਼ੀ ਦੇ ਸੈਲੂਲੋਜ਼ ਨੂੰ ਮੁਲਾਇਮ ਕਰਨਾ ਅਤੇ ਸਫ਼ੈਦ ਕਣਾਂ ਨੂੰ ਫੁਲਾ ਕੇ ਜਿਲੇਟਿਨ ਦੇ ਰੂਪ ਵਿਚ ਬਦਲਣਾ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਪ੍ਰਸ਼ਨ 6.
ਕਿਹੜੇ ਖਣਿਜ ਤੱਤਾਂ ਤੇ ਤਾਪ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ ?
ਉੱਤਰ-
ਕੈਲਸ਼ੀਅਮ ਅਤੇ ਲੋਹੇ ਤੇ ।

ਪ੍ਰਸ਼ਨ 7.
ਕੈਰੋਟੀਨ ਪਕਾਉਣ ਤੇ ਨਸ਼ਟ ਕਿਉਂ ਨਹੀਂ ਹੁੰਦਾ ?
ਉੱਤਰ-
ਕਿਉਂਕਿ ਇਹ ਪਾਣੀ ਵਿਚ ਘੁਲਣਸ਼ੀਲ ਨਹੀਂ ਹੈ ।

ਪ੍ਰਸ਼ਨ 8.
ਭੋਜਨ ਪਕਾਉਣ ਨਾਲ ਵਿਟਾਮਿਨ ‘ਬੀ’ ਅਤੇ ‘ਸੀਂ ਆਮ ਤੌਰ ਤੇ ਨਸ਼ਟ ਕਿਉਂ ਹੋ ਜਾਂਦੇ ਹਨ ?
ਉੱਤਰ-
ਪਾਣੀ ਵਿਚ ਘੁਲਣਸ਼ੀਲ ਹੋਣ ਤੇ ਤਾਪ ਦੁਆਰਾ ਨਸ਼ਟ ਹੋ ਜਾਣ ਕਾਰਨ ।

ਪ੍ਰਸ਼ਨ 9.
ਸ਼ੱਕਰ ਨੂੰ ਗਰਮ ਕਰਨ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ੱਕਰ ਨੂੰ ਗਰਮ ਕਰਨ ਤੇ ਭੂਰੇ ਰੰਗ ਦਾ ਹੋ ਜਾਂਦਾ ਹੈ । ਇਸ ਨੂੰ ਜ਼ਿਆਦਾ ਗਰਮ ਕਰਨ ਤੇ ਕਾਲੇ ਰੰਗ ਦਾ ਹੋ ਜਾਂਦਾ ਹੈ ।

ਪ੍ਰਸ਼ਨ 10.
ਕਿਹੜੇ ਪਦਾਰਥ ਪੇਟ ਵਿੱਚ ਵੱਧ ਹਵਾ ਬਣਾਉਂਦੇ ਹਨ ?
ਉੱਤਰ-
ਕੱਚੇ ਸਲਾਦ ਪੇਟ ਵਿੱਚ ਵੱਧ ਹਵਾ ਬਣਾਉਂਦੇ ਹਨ ।

PSEB 7th Class Home Science Solutions Chapter 4 ਖਾਣਾ ਪਕਾਉਣ ਦੇ ਸਿਧਾਂਤ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਸੋਈ ਘਰ ਲਈ ਹੇਠ ਲਿਖੇ ਕੇਂਦਰਾਂ ਦੀ ਵਿਵਸਥਾ ਤੁਸੀਂ ਕਿਵੇਂ ਕਰੋਗੇ ?
(ਉ) ਤਿਆਰੀ ਕੇਂਦਰ
(ਅ) ਪਕਾਉਣ ਅਤੇ ਪਰੋਸਣ ਦਾ ਕੇਂਦਰ ।
ਉੱਤਰ-
(ੳ) ਤਿਆਰੀ ਕੇਂਦਰ – ਖਾਣਾ ਪਕਾਉਣ ਤੋਂ ਪਹਿਲਾਂ ਖਾਣ ਵਾਲੇ ਭੋਜਨ ਦੀ ਤਿਆਰੀ ਕਰਨੀ ਪੈਂਦੀ ਹੈ । ਇਨ੍ਹਾਂ ਵਿਚ ਦਾਲ-ਚੌਲ ਚੁਣਨਾ ਅਤੇ ਧੋਣਾ, ਸਾਗ-ਸਬਜ਼ੀ ਧੋਣਾ ਅਤੇ ਕੱਟਣਾ, ਆਟਾ ਛਾਨਣਾ, ਗੁੰਨ੍ਹਣਾ ਆਦਿ ਜਿਹੇ ਕੰਮ ਰਹਿੰਦੇ ਹਨ । ਕੰਮ ਕਰਨ ਲਈ ਖਾਣਾ ਪਕਾਉਣ ਦੇ ਸਿਧਾਂਤ ਸ਼ੈਲਫ਼ਾਂ ਦੀ ਉਚਾਈ ਸੁਆਣੀ ਦੀ ਲੰਬਾਈ ਦੇ ਅਨੁਸਾਰ ਉੱਚਿਤ ਹੋਣੀ ਚਾਹੀਦੀ ਹੈ ਜਿਸ ਨਾਲ ਸੁਆਣੀ ਨੂੰ ਕੰਮ ਕਰਨ ਵਿਚ ਔਖਿਆਈ ਨਾ ਹੋਵੇ । ਇਨ੍ਹਾਂ ਸ਼ੈਲਫ਼ਾਂ ਦੇ ਹੇਠਾਂ ਅਤੇ ਉੱਪਰ ਅਲਮਾਰੀਆਂ ਵਿਚ ਭੋਜਨ ਦੀ ਤਿਆਰੀ ਵਿਚ ਉਪਯੋਗ ਵਿਚ ਆਉਣ ਵਾਲਾ ਸਾਮਾਨ ਆਟਾ, ਦਾਲਾਂ ਆਦਿ ਇਕੱਠਾ ਕਰਕੇ ਰੱਖਿਆ ਜਾ ਸਕਦਾ ਹੈ ।

(ਅ) ਖਾਣਾ ਪਕਾਉਣ ਅਤੇ ਪਰੋਸਣ ਦਾ ਕੇਂਦਰ – ਭੋਜਨ ਪਕਾਉਣ ਲਈ ਜਿਨ੍ਹਾਂ ਵਸਤਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਅਜਿਹੀ ਥਾਂ ਤੇ ਰੱਖਣਾ ਚਾਹੀਦਾ ਹੈ ਜਿਸ ਨਾਲ ਸੁਆਣੀ ਨੂੰ ਜ਼ਿਆਦਾ ਭੱਜ ਦੌੜ ਨਾ ਕਰਨੀ ਪਵੇ । ਭੋਜਨ ਪਕਾਉਣ ਦੇ ਕੇਂਦਰ ਦੇ ਨੇੜੇ ਹੀ ਇਕ ਅਜਿਹਾ ਸਥਾਨ ਜਾਂ ਅਲਮਾਰੀ ਹੋਵੇ ਜਿਸ ਵਿਚ ਸਾਰੇ ਮਸਾਲਿਆਂ ਨਾਲ ਭਰੀਆਂ ਸ਼ੀਸ਼ੀਆਂ ਘਿਓ ਅਤੇ ਪਕਾਉਣ ਦੇ ਭਾਂਡੇ ਹੋਣ ।

ਭੋਜਨ ਪਕਾਉਣ ਦੇ ਬਾਅਦ ਭੋਜਨ ਪਰੋਸਣਾ ਸਭ ਤੋਂ ਮਹੱਤਵਪੂਰਨ ਕੰਮ ਹੈ । ਭੋਜਨ ਦੋ ਤਰ੍ਹਾਂ ਨਾਲ ਪਰੋਸਿਆ ਜਾਂਦਾ ਹੈ-ਭਾਰਤੀ ਸ਼ੈਲੀ ਅਤੇ ਵਿਦੇਸ਼ੀ ਸ਼ੈਲੀ । ਭਾਰਤੀ ਸ਼ੈਲੀ ਵਿਚ ਖਾਣਾ ਥਾਲੀ, ਕਟੋਰੀਆਂ ਵਿਚ ਪਰੋਸ ਕੇ ਆਮ ਤੌਰ ਤੇ ਰਸੋਈ ਘਰ ਵਿਚ ਚੌਂਕੀ ਤੇ ਰੱਖਿਆ ਜਾਂਦਾ ਹੈ ਅਤੇ ਵਿਅਕਤੀ ਪਟਰੇ ਉੱਤੇ ਬੈਠ ਕੇ ਖਾਂਦਾ ਹੈ ।
ਵਿਦੇਸ਼ੀ ਸ਼ੈਲੀ ਵਿਚ ਖਾਣਾ ਡਿੱਗਿਆਂ ਵਿਚ ਭਰ ਕੇ ਮੇਜ਼ ਤੇ ਲਾਇਆ ਜਾਂਦਾ ਹੈ ਅਤੇ ਵਿਅਕਤੀ ਇੱਛਾ ਅਨੁਸਾਰ ਆਪ ਪਰੋਸ ਕੇ ਖਾਂਦਾ ਹੈ ।

ਪ੍ਰਸ਼ਨ 2.
ਰਸੋਈ ਘਰ ਦੇ ਭਾਂਡਿਆਂ ਦੀ ਧੁਆਈ ਅਤੇ ਸਫ਼ਾਈ ਦੇ ਉੱਤਮ ਪ੍ਰਬੰਧ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਜੂਠੇ ਅਤੇ ਭੋਜਨ ਪਕਾਏ ਹੋਏ ਭਾਂਡਿਆਂ ਨੂੰ ਸਾਫ਼ ਕਰਨ ਲਈ ਇਕ ਨਿਸਚਿਤ ਸਥਾਨ ਹੋਣਾ ਚਾਹੀਦਾ ਹੈ । ਭਾਂਡੇ ਸਾਫ਼ ਕਰਨ ਦੇ ਕੋਲ ਸਿੰਕ ਦੀ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ । ਸਿੰਕ ਦੇ ਕੋਲ ਇਕ ਪਾਸੇ ਗੰਦੇ ਭਾਂਡੇ ਅਤੇ ਦੂਸਰੇ ਪਾਸੇ ਧੋਤੇ ਭਾਂਡੇ ਰੱਖਣ ਲਈ ਸ਼ੈਲਫ਼ ਹੋਣੀ ਚਾਹੀਦੀ ਹੈ । ਸਿੰਕ ਕਦੀ ਕੋਨੇ ਵਿਚ ਨਹੀਂ ਹੋਣਾ ਚਾਹੀਦਾ | ਇਸ ਕੇਂਦਰ ਵਿਚ ਵਿਮ, ਛਾਈ ਹੋਈ ਸੁਆਹ, ਸਰਫ਼, ਮਿੱਟੀ, ਬੁਰਸ਼, ਸਪੰਜ ਅਤੇ ਝਾੜੂ ਆਦਿ ਰੱਖਣ ਦੀ ਵਿਵਸਥਾ ਹੋਣੀ ਚਾਹੀਦੀ ਹੈ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

Punjab State Board PSEB 7th Class Home Science Book Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Textbook Exercise Questions and Answers.

PSEB Solutions for Class 7 Home Science Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

Home Science Guide for Class 7 PSEB ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਅਨਾਜਾਂ ਤੋਂ ਮੁੱਖ ਰੂਪ ਵਿਚ ਕਿਹੜਾ ਪੌਸ਼ਟਿਕ ਤੱਤ ਮਿਲਦਾ ਹੈ ?
ਉੱਤਰ-
ਕਾਰਬੋਹਾਈਡਰੇਟ ।

ਪ੍ਰਸ਼ਨ 2.
ਦਾਲਾਂ ਵਿਚ ਸਭ ਤੋਂ ਵੱਧ ਕਿਹੜਾ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ ?
ਉੱਤਰ-
ਪ੍ਰੋਟੀਨ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 3.
ਫਲਾਂ ਤੋਂ ਕਿਹੜੇ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਫਲਾਂ ਤੋਂ ਵਿਟਾਮਿਨ ਅਤੇ ਖਣਿਜ ਲੂਣ ਅਤੇ ਮਿੱਠੇ ਫਲਾਂ ਤੋਂ ਕਾਰਬੋਹਾਈਡਰੇਟ।

ਪ੍ਰਸ਼ਨ 4.
ਦੁੱਧ ਵਿਚ ਕਿਹੜੇ ਪੌਸ਼ਟਿਕ ਤੱਤ ਨਹੀਂ ਪਾਏ ਜਾਂਦੇ ਹਨ ?
ਉੱਤਰ-
ਦੁੱਧ ਵਿਚ ਲੋਹਾ ਅਤੇ ਵਿਟਾਮਿਨ ‘ਸੀ’ ਤੱਤ ਨਹੀਂ ਪਾਏ ਜਾਂਦੇ ਹਨ।

ਪ੍ਰਸ਼ਨ 5.
ਸੁੱਕੇ ਮੇਵਿਆਂ ਤੋਂ ਸਾਨੂੰ ਕਿਹੜੇ ਪ੍ਰਮੁੱਖ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਲੋਹਾ ਅਤੇ ਵਿਟਾਮਿਨ ‘ਬੀ’ ।

ਪ੍ਰਸ਼ਨ 6.
ਹਰੀ ਮਿਰਚ ਤੋਂ ਕਿਹੜਾ ਪੌਸ਼ਟਿਕ ਤੱਤ ਮਿਲਦਾ ਹੈ ?
ਉੱਤਰ-
ਵਿਟਾਮਿਨ ‘ਸੀ’।

ਪ੍ਰਸ਼ਨ 7.
ਸੋਇਆਬੀਨ ਕਿਸ ਪੌਸ਼ਟਿਕ ਤੱਤ ਦਾ ਵਧੀਆ ਸਾਧਨ ਹੈ ?
ਉੱਤਰ-
ਪ੍ਰੋਟੀਨ ਦਾ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਗੁੜ, ਖੰਡ ਅਤੇ ਸ਼ਕਰ ਤੋਂ ਕਿਹੜਾ ਆਹਾਰੀ ਤੱਤ ਪ੍ਰਾਪਤ ਹੁੰਦਾ ਹੈ ?
ਉੱਤਰ-
ਇਹ ਸਾਨੂੰ ਕਾਰਬੋਹਾਈਡਰੇਟ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ: 9.
ਭੋਜਨ ਦੇ ਕਿਹੜੇ-ਕਿਹੜੇ ਸਮੂਹ ਹਨ ?
ਉੱਤਰ-
ਭੋਜਨ ਦੇ ਸੱਤ ਸਮੂਹ ਹਨ-

  1. ਕਈ ਪ੍ਰਕਾਰ ਦੇ ਅਨਾਜ
  2. ਕਈ ਪ੍ਰਕਾਰ ਦੀਆਂ ਦਾਲਾਂ ਅਤੇ ਸੁੱਕੇ ਮੇਵੇ
  3. ਭਾਂਤ-ਭਾਂਤ ਦੀਆਂ ਸਬਜ਼ੀਆਂ
  4. ਤਾਜ਼ੇ ਫਲ
  5. ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ
  6. ਮੀਟ ਸਮੂਹ
  7. ਗੁੜ, ਖੰਡ, ਤੇਲ ਅਤੇ ਤੇਲਾਂ ਦੇ ਬੀਜ।

ਪ੍ਰਸ਼ਨ 10.
ਸੰਤੁਲਿਤ ਭੋਜਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵੱਖ-ਵੱਖ ਭੋਜਨ ਪਦਾਰਥਾਂ ਦੇ ਮਿਸ਼ਰਨ ਤੋਂ ਬਣਿਆ ਉਹ ਆਹਾਰ ਜੋ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਸਾਡੀ ਸਰੀਰਕ ਲੋੜ ਅਨੁਸਾਰ, ਉੱਚਿਤ ਮਾਤਰਾ ਵਿਚ ਪ੍ਰਦਾਨ ਕਰਦਾ ਹੈ ਸੰਤੁਲਿਤ ਭੋਜਨ (Balanced Food) ਕਹਾਉਂਦਾ ਹੈ।

ਪ੍ਰਸ਼ਨ 11.
ਤਾਜ਼ੀਆਂ ਸਬਜ਼ੀਆਂ ਅਤੇ ਫਲ ਸਾਡੇ ਲਈ ਕਿਉਂ ਜ਼ਰੂਰੀ ਹਨ ?
ਉੱਤਰ-
ਤਾਜ਼ੀਆਂ ਸਬਜ਼ੀਆਂ-ਇਸ ਸਮੂਹ ਵਿਚ ਪੱਤੇ ਵਾਲੀਆਂ ਅਤੇ ਬਿਨਾਂ ਪੱਤੇ ਵਾਲੀਆਂ ਸਾਰੀਆਂ ਸਬਜ਼ੀਆਂ ਸ਼ਾਮਲ ਹਨ। ਇਸ ਤੋਂ ਸਾਨੂੰ ਵਿਟਾਮਿਨ ਅਤੇ ਖਣਿਜ ਲਵਣ ਮਿਲਦੇ ਹਨ ।
ਹਰੇ ਮਟਰ, ਲੋਬੀਏ ਦੀਆਂ ਫਲੀਆਂ ਆਦਿ ਤੋਂ ਕਾਫ਼ੀ ਮਾਤਰਾ ਵਿਚ ਪ੍ਰੋਟੀਨ ਮਿਲਦੀ ਹੈ ।
ਫਲ – ਫਲਾਂ ਵਿਚ ਗੁਲੂਕੋਜ਼ ਹੁੰਦਾ ਹੈ ਜੋ ਬੜੀ ਅਸਾਨੀ ਨਾਲ ਪਚ ਜਾਂਦਾ ਹੈ । ਫਲਾਂ ਵਿਚ ਪ੍ਰੋਟੀਨ ਅਤੇ ਚਿਕਨਾਈ ਨਹੀਂ ਹੁੰਦੀ ਪਰੰਤੂ ਵਿਟਾਮਿਨ ‘ਏ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਕੁਝ ਮਾਤਰਾ ਵਿਚ ਵਿਟਾਮਿਨ ‘ਬੀ’ ਵੀ ਮਿਲਦੇ ਹਨ।

ਪ੍ਰਸ਼ਨ 12.
ਸੋਇਆਬੀਨ ਦਾ ਦੁੱਧ ਅਤੇ ਦਹੀਂ ਕਿਵੇਂ ਬਣਾਏ ਜਾਂਦੇ ਹਨ ?
ਉੱਤਰ-
ਸੋਇਆਬੀਨ ਦਾ ਦੁੱਧ ਬਨਾਉਣ ਲਈ ਉਸ ਨੂੰ 3-4 ਘੰਟੇ ਤਕ ਪਾਣੀ ਵਿਚ ਭਿਉਂ ਦਿੰਦੇ ਹਨ । ਹੁਣ ਧੁੱਪ ਵਿਚ ਸੁਕਾ ਕੇ ਉਸ ਦਾ ਛਿਲਕਾ ਉਤਾਰ ਲੈਂਦੇ ਹਨ । ਹੁਣ ਸਾਰੀ ਰਾਤ ਪਾਣੀ ਵਿਚ ਭਿਉਂ ਕੇ ਰਗੜਦੇ ਹਨ ਜਿਸ ਨਾਲ ਛਿਲਕਾ ਸਾਫ਼ ਹੋ ਜਾਏ। ਇਸ ਤੋਂ ਬਾਅਦ ਇਸ ਨੂੰ 10 ਮਿੰਟ ਤਕ ਸੋਡੀਅਮ ਬਾਈਕਾਰਬੋਨੇਟ ਦੇ ਗਰਮ ਘੋਲ ਵਿਚ ਭਿਉਂ ਦਿੰਦੇ ਹਨ । ਇਸ ਮਿਸ਼ਰਨ ਨੂੰ 15 ਮਿੰਟ ਤਕ ਉਬਾਲ ਕੇ ਠੰਢਾ ਕਰਦੇ ਹਨ । ਹੁਣ ਇਸ ਨੂੰ ਛਾਣ ਲੈਂਦੇ ਹਨ ਅਤੇ ਇਸ ਤਰ੍ਹਾਂ ਸੋਇਆਬੀਨ ਦਾ ਦੁੱਧ ਤਿਆਰ ਹੋ ਜਾਂਦਾ ਹੈ । ਇਸ ਦਾ ਦਹੀਂ ਬਣਾਉਣ ਲਈ ਦੁੱਧ ਵਿਚ ਥੋੜ੍ਹੀ ਜਿਹੀ ਖੰਡ ਜਾਂ ਸ਼ਹਿਦ ਮਿਲਾ ਕੇ ਅਤੇ ਥੋੜ੍ਹਾ ਖੱਟਾ ਮਿਲਾ ਕੇ ਦੁੱਧ ਜਮਾ ਦਿੰਦੇ ਹਨ ।

ਪ੍ਰਸ਼ਨ 13.
ਚੌਲਾਂ ਨੂੰ ਪਕਾਉਣ ਸਮੇਂ ਇਸ ਦੇ ਪੌਸ਼ਿਕ ਤੱਤਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਚੌਲਾਂ ਨੂੰ ਪਕਾਉਂਦੇ ਸਮੇਂ ਇਸ ਦੇ ਪੌਸ਼ਟਿਕ ਤੱਤਾਂ ਨੂੰ ਮੰਡ ਨਾ ਕੱਢ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 14.
ਸਭ ਤੋਂ ਵਧੀਆ ਦਾਲ ਕਿਹੜੀ ਹੈ ਅਤੇ ਕਿਉਂ ?
ਉੱਤਰ-
ਸਭ ਤੋਂ ਵਧੀਆ ਦਾਲ ਸੋਇਆਬੀਨ ਦੀ ਹੈ, ਕਿਉਂਕਿ ਇਸ ਵਿਚ ਪ੍ਰੋਟੀਨ ਅਤੇ ਵਿਟਾਮਿਨ ‘ਬੀ’ ਦੀ ਜ਼ਿਆਦਾ ਮਾਤਰਾ ਹੁੰਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 15.
ਇਕ ਸਾਧਾਰਨ ਕੰਮ ਕਰਨ ਵਾਲੇ ਮਨੁੱਖ ਨੂੰ ਕਿਨ੍ਹਾਂ-ਕਿਨ੍ਹਾਂ ਭੋਜਨਾਂ ਦੀ ਲੋੜ ਹੈ ?
ਉੱਤਰ-
ਸਾਧਾਰਨ ਕੰਮ ਕਰਨ ਵਾਲੇ ਵਿਅਕਤੀ ਦਾ ਭੋਜਨ-

ਖਾਧ-ਪਦਾਰਥ ਸ਼ਾਕਾਹਾਰੀ (ਗ੍ਰਾਮ) ਮਾਸਾਹਾਰੀ (ਗ੍ਰਾਮ)
ਅਨਾਜ 400 400
ਦਾਲਾਂ 55 55
ਹਰੀਆਂ ਪੱਤੇ ਵਾਲੀਆਂ ਸਬਜ਼ੀਆਂ 100 100
ਜੜ੍ਹ ਵਾਲੀਆਂ ਸਬਜ਼ੀਆਂ 75 75
ਦੂਜੀਆਂ ਸਬਜ਼ੀਆਂ 75 75
ਫਲ 30 30
ਦੁੱਧ 200 ਮਿ: ਲੀ: 30
ਚੀਨੀ ਅਤੇ ਗੁੜ 30 100 ਮਿ: ਲੀ.
ਘਿਓ ਅਤੇ ਤੇਲ 40 30
ਮੀਟ ਜਾਂ ਮੱਛੀ 40
ਅੰਡਾ 30

ਪ੍ਰਸ਼ਨ 16.
ਹੇਠ ਲਿਖਿਆਂ ਤੋਂ ਕੀ-ਕੀ ਮਿਲਦਾ ਹੈ ? ਦੁੱਧ, ਮੀਟ, ਕਣਕ, ਸੋਇਆਬੀਨ।
ਉੱਤਰ-
ਦੁੱਧ ਤੋਂ – ਪ੍ਰੋਟੀਨ, ਕਾਰਬੋਹਾਈਡਰੇਟ, ਚਿਕਨਾਈ, ਵਿਟਾਮਿਨ ‘ਏ’, ‘ਬੀ’ ਅਤੇ ‘ਡੀ’ ਚੂਨਾ ਅਤੇ ਫਾਸਫੋਰਸ।
ਮੀਟ ਤੋਂ – ਪ੍ਰੋਟੀਨ, ਲੋਹਾ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ‘ਏ’ ਅਤੇ ‘ਬੀ’ ।
ਕਣਕ ਤੋਂ – ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਲਵਣ।
ਸੋਇਆਬੀਨ ਤੋਂ – ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ, ਵਿਟਾਮਿਨ ‘ਬੀ’ ਆਦਿ।

ਪ੍ਰਸ਼ਨ 17.
ਕੀ ਕਣਕ ਸੰਪੂਰਨ ਭੋਜਨ ਹੈ ? ਇਸ ਨੂੰ ਸੰਪੂਰਨ ਭੋਜਨ ਕਿਵੇਂ ਬਣਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਕਣਕ ਸੰਪੂਰਨ ਭੋਜਨ ਹੈ ਕਿਉਂਕਿ ਇਸ ਵਿਚ ਦੁਸਰੇ ਅਨਾਜਾਂ ਨਾਲੋਂ ਪ੍ਰੋਟੀਨ ਜ਼ਿਆਦਾ ਅਤੇ ਚੰਗੀ ਕਿਸਮ ਦਾ ਹੁੰਦਾ ਹੈ । ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਅਤੇ ਖਣਿਜ ਲੂਣ ਵੀ ਹੁੰਦੇ ਹਨ | ਦੂਜੇ ਅਨਾਜਾਂ ਦੀ ਤਰ੍ਹਾਂ ਇਸ ਵਿਚ ਜ਼ਿਆਦਾਤਰ ਕਾਰਬੋਹਾਈਡਰੇਟ ਹੁੰਦੇ ਹਨ । ਕਿਉਂਕਿ ਇਸਦੇ ਜ਼ਿਆਦਾਤਰ ਪੌਸ਼ਟਿਕ ਤੱਤ ਛਿਲਕੇ ਦੇ ਕੋਲ ਹੀ ਹੁੰਦੇ ਹਨ ਇਸ ਲਈ ਆਟਾ ਜੇਕਰ ਮਸ਼ੀਨ ਨਾਲ ਬਰੀਕ ਪੀਸਿਆ ਜਾਵੇ ਤਾਂ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਮੈਦੇ ਵਿਚ ਸਿਰਫ਼ ਕਾਰਬੋਹਾਈਡਰੇਟ ਹੀ ਰਹਿ ਜਾਂਦੇ ਹਨ । ਇਸ ਨੂੰ ਸੰਪੂਰਨ ਭੋਜਨ ਬਣਾਉਣ ਲਈ ਦਾਲਾਂ, ਦੁੱਧ, ਸਬਜ਼ੀਆਂ ਅਤੇ ਦੁਸਰੇ ਆਹਾਰ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਹੈ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 18.
ਕਣਕ ਅਤੇ ਮੱਕੀ ਦੇ ਪੌਸ਼ਟਿਕ ਤੱਤਾਂ ਦੀ ਤੁਲਨਾ ਕਰੋ ।
ਉੱਤਰ-
ਕਣਕ ਅਤੇ ਮੱਕੀ ਦੇ ਪੌਸ਼ਟਿਕ ਤੱਤਾਂ ਦੀ ਤੁਲਨਾ-

ਕਣਕ ਵਿਚ ਪੌਸ਼ਟਿਕ ਤੱਤ ਮੱਕੀ ਵਿਚ ਪੌਸ਼ਟਿਕ ਤੱਤ
ਕਣਕ ਵਿਚ ਪ੍ਰੋਟੀਨ ਦੂਸਰੇ ਅਨਾਜਾਂ ਨਾਲੋਂ ਚੰਗੀ ਕਿਸਮ ਦਾ ਹੁੰਦਾ ਹੈ । ਇਸ ਵਿਚ ਖਣਿਜ ਲੂਣ, ਕਾਰਬੋਹਾਈਡੇਟ, ਲੋਹਾ, ਵਿਟਾਮਿਨ ‘ਬੀ’ ਹੁੰਦੇ ਹਨ । ਇਸ ਵਿਚ ਪੌਸ਼ਟਿਕ ਤੱਤ ਕਣਕ ਜਿੰਨੇ ਹੀ ਹੁੰਦੇ ਹਨ । ਇਸ ਵਿਚ ਕਣਕ ਨਾਲੋਂ ਵੱਧ ਚਿਕਨਾਈ ਅਤੇ ਨਾਲ ਹੀ ਵਿਟਾਮਿਨ ‘ਏ’ ਵੀ ਹੁੰਦਾ ਹੈ । ਪਰ ਇਸ ਦੀ ਪ੍ਰੋਟੀਨ ਚੰਗੀ ਕਿਸਮ ਦੀ ਨਹੀਂ ਹੁੰਦੀ, ਨਾ ਹੀ ਇਸ ਵਿਚ ਵਿਟਾਮਿਨ ‘ਬੀ’ ਹੁੰਦਾ ਹੈ ।

ਪ੍ਰਸ਼ਨ 19.
ਆਪਣੇ ਲਈ ਇਕ ਦਿਨ ਦੇ ਸੰਤੁਲਿਤ ਭੋਜਨ ਦੀ ਸੂਚੀ ਬਣਾਉ ।
ਉੱਤਰ-
ਆਪਣੇ ਲਈ ਇਕ ਦਿਨ ਦੇ ਸੰਤੁਲਿਤ ਭੋਜਨ ਦੀ ਸੂਚੀ-
PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ 1

PSEB 7th Class Home Science Guide ਭੋਜਨ ਸਮੂਹ ਅਤੇ ਸੰਤੁਲਿਤ ਭੋਜਨ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਉੱਚ ਪੱਧਰ ਦਾ ਕਾਰਬੋਹਾਈਡਰੇਟ ਕਿਸ ਅਨਾਜ ਤੋਂ ਮਿਲਦਾ ਹੈ ?
ਉੱਤਰ-
ਚੌਲਾਂ ਤੋਂ ।

ਪ੍ਰਸ਼ਨ 2.
ਰੌਂਗੀ ਵਿਚ ਕਿਹੜਾ ਖਣਿਜ ਲਵਣ ਮਿਲਦਾ ਹੈ ?
ਉੱਤਰ-
ਕੈਲਸ਼ੀਅਮ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 3.
ਦਾਲਾਂ ਨੂੰ ਅਨਾਜ ਨਾਲ ਮਿਲਾ ਕੇ ਖਾਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਵਧ ਜਾਂਦੀ ਹੈ ।

ਪ੍ਰਸ਼ਨ 4.
ਪੁੰਗਰੀਆਂ ਹੋਈਆਂ ਦਾਲਾਂ ਕਿਸ ਵਿਟਾਮਿਨ ਦਾ ਉੱਤਮ ਸੋਮਾ ਹੁੰਦੀਆਂ ਹਨ ?
ਉੱਤਰ-
ਵਿਟਾਮਿਨ ‘ਸੀ’ ਦਾ ।

ਪ੍ਰਸ਼ਨ 5.
ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਮੁੱਖ ਰੂਪ ਨਾਲ ਕਿਹੜਾ ਪੋਸ਼ਕ ਤੱਤ ਪ੍ਰਾਪਤ ਹੁੰਦਾ ਹੈ ?
ਉੱਤਰ-
ਕਾਰਬੋਹਾਈਡਰੇਟ ।

ਪ੍ਰਸ਼ਨ 6.
ਵਿਟਾਮਿਨ ‘ਸੀ ਦਾ ਮੁੱਖ ਸਰੋਤ ……………………….. ਹੈ ?
ਉੱਤਰ-
ਆਂਵਲਾ |

ਪ੍ਰਸ਼ਨ 7.
ਭੋਜਨ ਦੇ ਕਿੰਨੇ ਸਮੂਹ ਹਨ ?
ਉੱਤਰ-
ਸੱਤ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 8.
ਕਣਕ …………………….. ਆਹਾਰ ਹੈ ।
ਉੱਤਰ-
ਸੰਪੂਰਨ ।

ਪ੍ਰਸ਼ਨ 9.
ਜੜ੍ਹ ਵਾਲੀਆਂ ਸਬਜ਼ੀਆਂ ਵਿਚ …………. ਵਧੇਰੇ ਮਿਲਦਾ ਹੈ ?
ਉੱਤਰ-
ਕਾਰਬੋਹਾਈਡਰੇਟਸ ।

ਪ੍ਰਸ਼ਨ 10.
ਚੀਨੀ ਤੋਂ ਕੀ ਮਿਲਦਾ ਹੈ ?
ਉੱਤਰ-
ਊਰਜਾ (ਕਾਰਬੋਜ) ।

ਪ੍ਰਸ਼ਨ 11.
ਮੱਕੀ ਵਿੱਚ ਕਿਹੜਾ ਵਿਟਾਮਿਨ ਘੱਟ ਹੁੰਦਾ ਹੈ ?
ਉੱਤਰ-
ਵਿਟਾਮਿਨ ‘ਬੀ’ ।

ਪ੍ਰਸ਼ਨ 12.
ਅੰਗੂਰ ਵਿਚ ਵਿਟਾਮਿਨ ਸੀ ਹੁੰਦਾ ਹੈ ? (ਠੀਕ/ਗਲਤ)
ਉੱਤਰ-
ਠੀਕ।

ਪ੍ਰਸ਼ਨ 13.
ਮੱਖਣ ਵਿਚ ਹੁੰਦਾ ਹੈ-
(ਉ) ਚਿਕਨਾਈ
(ਅ) ਵਿਟਾਮਿਨ ਏ
(ੲ) ਵਿਟਾਮਿਨ ਡੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 14.
ਦੁੱਧ ਵਿੱਚ ਕਿਹੜਾ ਪੌਸ਼ਟਿਕ ਤੱਤ ਨਹੀਂ ਪਾਇਆ ਜਾਂਦਾ ?
(ਉ) ਵਿਟਾਮਿਨ ਏ
(ਅ ਵਿਟਾਮਿਨ ਬੀ
(ੲ) ਵਿਟਾਮਿਨ ਸੀ
(ਸ) ਵਿਟਾਮਿਨ ਡੀ ।
ਉੱਤਰ-
(ੲ) ਵਿਟਾਮਿਨ ਸੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰੀਆਂ ਸਾਗ-ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੋਸ਼ਕ ਤੱਤ ਮਿਲਦੇ ਹਨ ?
ਉੱਤਰ-
ਕੈਲਸ਼ੀਅਮ, ਲੋਹਾ, ਵਿਟਾਮਿਨ ‘ਏ’, ਵਿਟਾਮਿਨ ‘ਸੀ’ ਅਤੇ ਹੋਰ ਖਣਿਜ ਲਵਣ ।

ਪ੍ਰਸ਼ਨ 2.
ਕਿਹੜੇ ਵਿਅਕਤੀਆਂ ਲਈ ਭੋਜਨ ਵਿਚ ਹਰੀਆਂ ਸਬਜ਼ੀਆਂ ਦਾ ਸਮਾਵੇਸ਼ ਬਹੁਤ ਜ਼ਰੂਰੀ ਹੈ ?
ਉੱਤਰ-
ਬੱਚਿਆਂ, ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਇਸਤਰੀਆਂ ਲਈ ।

ਪ੍ਰਸ਼ਨ 3.
ਵਿਟਾਮਿਨ ‘ਏ ਕਿਹੜੇ ਫਲਾਂ ਤੋਂ ਜ਼ਿਆਦਾ ਮਿਲਦਾ ਹੈ ?
ਉੱਤਰ-
ਪਪੀਤਾ, ਅੰਬ ਅਤੇ ਦੁਸਰੇ ਪੀਲੇ ਰੰਗ ਦੇ ਫਲਾਂ ਤੋਂ ।

ਪ੍ਰਸ਼ਨ 4.
ਆਹਾਰ ਵਿਚ ਮਸਾਲਿਆਂ ਦਾ ਕੀ ਮਹੱਤਵ ਹੈ ?
ਉੱਤਰ-
ਮਸਾਲੇ ਭੋਜਨ ਨੂੰ ਸੁਗੰਧਿਤ, ਆਕਰਸ਼ਕ, ਸੁਆਦੀ ਅਤੇ ਪਚਣ ਯੋਗ ਬਣਾਉਂਦੇ ਹਨ ।

ਪ੍ਰਸ਼ਨ 5.
ਕਿੰਨੇ ਪ੍ਰਤੀਸ਼ਤ ਲੋਕ ਕਾਰਬੋਹਾਈਡਰੇਟ ਦੀ ਪੂਰਤੀ ਅਨਾਜ ਤੋਂ ਕਰਦੇ ਹਨ ?
ਉੱਤਰ-
ਲਗਪਗ 70 ਤੋਂ 80% ਲੋਕ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 6.
ਸੋਇਆਬੀਨ ਤੇ ਮੂੰਗਫਲੀ ਦੇ ਦੁੱਧ ਵਿਚ ਕਿਹੜੇ ਪ੍ਰਮੁੱਖ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ, ਵਿਟਾਮਿਨ ‘ਬੀ’ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਭੋਜਨ ਪਦਾਰਥ ਹੇਠ ਲਿਖੇ ਹਨ-

  1. ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ-ਦੁੱਧ ਤੋਂ ਬਣੀਆਂ ਵਸਤਾਂ ਵਿਚ ਪ੍ਰਮੁੱਖ ਹਨਕਰੀਮ, ਦਹੀਂ, ਮੱਖਣ, ਮੱਠਾ, ਘਿਓ, ਪਨੀਰ ।
  2. ਮੀਟ
  3. ਮੱਛੀ
  4. ਆਂਡੇ
  5. ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਅਤੇ ਤੇਲ ।

ਪ੍ਰਸ਼ਨ 2.
ਮੀਟ, ਮੱਛੀ ਅਤੇ ਆਂਡਿਆਂ ਤੋਂ ਮਿਲਣ ਵਾਲੇ ਭੋਜਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਮੀਟ, ਮੱਛੀ, ਮੁਰਗਾ ਆਦਿ ਵਿਚ ਉੱਤਮ ਕਿਸਮ ਦੀ ਪ੍ਰੋਟੀਨ ਤੇ ਵਿਟਾਮਿਨ ‘ਬੀ’ ਉੱਚਿਤ ਮਾਤਰਾ ਵਿਚ ਮਿਲਦੇ ਹਨ । ਇਨ੍ਹਾਂ ਵਿਚ ਵਿਟਾਮਿਨ ‘ਏ’ ਨਹੀਂ ਹੁੰਦਾ । ਮੱਛੀਆਂ ਵਿਚ ਕੈਲਸ਼ੀਅਮ ਹੁੰਦਾ ਹੈ | ਆਂਡੇ ਵਿਚ ਵਿਟਾਮਿਨ ‘ਸੀ’ ਨੂੰ ਛੱਡ ਕੇ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ ।

ਪ੍ਰਸ਼ਨ 3.
ਮੂੰਗਫਲੀ ਦਾ ਦੁੱਧ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੂੰਗਫਲੀ ਦਾ ਦੁੱਧ ਬਨਾਉਣ ਲਈ ਉੱਤਮ ਕਿਸਮ ਦੀ ਮੂੰਗਫਲੀ ਦੀ ਵਰਤੋਂ ਕੀਤੀ ਜਾਂਦੀ ਹੈ । ਸਭ ਤੋਂ ਪਹਿਲਾਂ ਮੂੰਗਫਲੀ ਦਾ ਛਿਲਕਾ ਲਾਹ ਕੇ ਦਾਣਿਆਂ ਨੂੰ ਤਿੰਨ ਘੰਟੇ | ਲਈ ਪਾਣੀ ਵਿਚ ਭਿਉਂ ਦਿੰਦੇ ਹਨ । ਹੁਣ ਇਹਨਾਂ ਨੂੰ ਸਿਲ ਤੇ ਜਾਂ ਮਿਕਸੀ ਵਿਚ ਪੀਹ ਕੇ | ਲੁਗਦੀ ਬਣਾ ਲੈਂਦੇ ਹਨ । ਇਕ ਕਿਲੋ ਗਰਾਮ ਲੁਗਦੀ ਵਿਚ 30 ਕੱਪ ਪਾਣੀ ਮਿਲਾ ਕੇ ਉਸ ਭੋਜਨ ਸਮੂਹ ਅਤੇ ਸੰਤੁਲਿਤ ਭੋਜਨ ਵਿਚ 1/2 ਕੱਪ ਚੁਨੇ ਦਾ ਸਾਫ਼ ਪਾਣੀ ਮਿਲਾ ਦਿੰਦੇ ਹਨ । ਘੋਲ ਨੂੰ ਛਾਣ ਕੇ 25 ਮਿੰਟ ਤਕ ਉਬਾਲਦੇ ਹਨ । ਇਸ ਵਿਚ ਖੰਡ ਮਿਲਾਉਂਦੇ ਹਨ । ਦੁੱਧ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਫਲਾਂ ਦੇ ਰਸ ਉਪਯੋਗੀ ਪੀਣ ਵਾਲੇ ਪਦਾਰਥ ਹਨ, ਕਿਉਂ ?
ਉੱਤਰ-

  1. ਇਸ ਵਿਚ ਪ੍ਰੋਟੀਨ, ਸ਼ੱਕਰ, ਖਣਿਜ ਲੂਣ ਅਤੇ ਵਿਟਾਮਿਨ ਆਦਿ ਪੌਸ਼ਟਿਕ ਤੱਤ ਮਿਲਦੇ ਹਨ ।
  2. ਇਹ ਮਨੁੱਖੀ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਦੇ ਹਨ ।
  3. ਇਹ ਪਿਆਸ ਬੁਝਾਉਣ ਦੇ ਨਾਲ-ਨਾਲ ਦਿਮਾਗ਼ ਨੂੰ ਠੰਢਾ ਅਤੇ ਤਾਕਤਵਰ ਬਣਾਉਂਦੇ ਹਨ ।
  4. ਇਹ ਸੁਆਦੀ ਅਤੇ ਪੌਸ਼ਟਿਕ ਪੀਣ ਵਾਲੇ ਪਦਾਰਥ ਹੁੰਦੇ ਹਨ ।

ਪ੍ਰਸ਼ਨ 5.
ਚਾਹ ਦਾ ਮਨੁੱਖੀ ਸਰੀਰ ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ ; ਕਿਉਂ ?
ਉੱਤਰ-
ਚਾਹ ਜ਼ਿਆਦਾ ਪੀਣ ਨਾਲ ਹੇਠ ਲਿਖੇ ਹਾਨੀਕਾਰਕ ਪ੍ਰਭਾਵ ਹੁੰਦੇ ਹਨ-

  1. ਦਿਲ ਦੀ ਧੜਕਨ ਤੇਜ਼ ਹੋ ਕੇ ਖੂਨ ਦੇ ਸੰਚਾਰ ਦੀ ਗਤੀ ਤੇਜ਼ ਹੋ ਜਾਂਦੀ ਹੈ ।
  2. ਪਸੀਨਾ ਜ਼ਿਆਦਾ ਬਣਦਾ ਹੈ ।
  3. ਟੈਨਿਕ ਐਸਿਡ ਪਾਚਨ ਕਿਰਿਆ ਨੂੰ ਕਮਜ਼ੋਰ ਬਣਾਉਂਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਰਹਿਣ ਲਗਦੀ ਹੈ ।
  4. ਨੀਂਦ ਨਾ ਆਉਣ ਦਾ ਰੋਗ ਹੋ ਜਾਂਦਾ ਹੈ ।
  5. ਭੁੱਖ ਨਹੀਂ ਲਗਦੀ ।

PSEB 7th Class Home Science Solutions Chapter 3 ਭੋਜਨ ਸਮੂਹ ਅਤੇ ਸੰਤੁਲਿਤ ਭੋਜਨ

ਪ੍ਰਸ਼ਨ 6.
ਹਰੀਆਂ ਸਾਗ ਸਬਜ਼ੀਆਂ ਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਹਰੀਆਂ ਸਾਗ ਸਬਜ਼ੀਆਂ ਜਿਵੇਂ-ਪਾਲਕ, ਬਾਥੂ, ਚੁਲਾਈ, ਧਨੀਆ ਅਤੇ ਦੂਜੀਆਂ ਪੱਤੇਦਾਰ ਸਬਜ਼ੀਆਂ ਹਰ ਇਕ ਵਿਅਕਤੀ ਲਈ ਜ਼ਰੂਰੀ ਹਨ । ਇਨ੍ਹਾਂ ਸਭ ਤੋਂ ਸਾਨੂੰ ਕੈਲਸ਼ੀਅਮ, ਲੋਹਾ, ਵਿਟਾਮਿਨ ‘ਏ’ ਅਤੇ ‘ਸਿੰ’ ਤੇ ਖਣਿਜ ਲਵਣ ਮਿਲਦੇ ਹਨ । ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਇਸਤਰੀਆਂ ਅਤੇ ਬੱਚਿਆਂ ਦੇ ਲਈ ਭੋਜਨ ਵਿਚ ਇਹਨਾਂ ਹਰੀਆਂ ਸਬਜ਼ੀਆਂ ਦਾ ਹੋਣਾ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 7.
ਬਨਸਪਤੀ ਦੁੱਧ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-
ਬਨਸਪਤੀ ਦੁੱਧ-ਇਹ ਬਨਸਪਤੀ ਪਦਾਰਥ ਸੋਇਆਬੀਨ ਅਤੇ ਮੂੰਗਫਲੀ ਤੋਂ ਪ੍ਰਾਪਤ ਹੁੰਦਾ ਹੈ । ਇਨ੍ਹਾਂ ਤੋਂ ਪ੍ਰੋਟੀਨ ਚਿਕਨਾਈ, ਕਾਰਬੋਹਾਈਡਰੇਟ, ਲੋਹਾ, ਕੈਲਸ਼ੀਅਮ ਵਿਟਾਮਿਨ ‘ਬੀ ਆਦਿ ਸਭ ਪ੍ਰਕਾਰ ਦੇ ਪੋਸ਼ਕ ਪਦਾਰਥ ਜ਼ਿਆਦਾ ਮਾਤਰਾ ਵਿਚ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 8.
ਮੱਕੀ ਵਿਚਲੇ ਪੌਸ਼ਟਿਕ ਤੱਤਾਂ ਬਾਰੇ ਦੱਸੋ ।
ਉੱਤਰ-
ਇਸ ਵਿੱਚ ਪ੍ਰੋਟੀਨ, ਚਿਕਨਾਈ, ਕਾਰਬੋਹਾਈਡਰੇਟ, ਵਿਟਾਮਿਨ ਏ ਹੁੰਦਾ ਹੈ । ਪ੍ਰੋਟੀਨ ਚੰਗੀ ਕਿਸਮ ਦਾ ਨਹੀਂ ਹੈ ਤੇ ਵਿਟਾਮਿਨ ‘ਬੀ’ ਘੱਟ ਹੁੰਦਾ ਹੈ ।

PSEB 7th Class Home Science Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

Punjab State Board PSEB 7th Class Home Science Book Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ Textbook Exercise Questions and Answers.

PSEB Solutions for Class 7 Home Science Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

Home Science Guide for Class 7 PSEB ਸਰੀਰਕ ਤਬਦੀਲੀਆਂ ਦੀ ਚੇਤਨਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸਰੀਰਕ ਅਤੇ ਮਾਨਸਿਕ ਤਬਦੀਲੀਆਂ ਕਦੋਂ ਹੁੰਦੀਆਂ ਹਨ ?
ਉੱਤਰ-
ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲਾਂ ਵਿਚ ਹੁੰਦੀਆਂ ਹਨ ।

ਪ੍ਰਸ਼ਨ 2.
ਜਵਾਨੀ ਜਾਂ ਮੁਟਿਆਰਪਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲ ਵਿਚਕਾਰ ਹੁੰਦੀਆਂ ਹਨ । ਉਹ ਜ਼ਿਆਦਾ ਮਹੱਤਵਪੂਰਨ ਅਤੇ ਡੂੰਘੀਆਂ ਹੁੰਦੀਆਂ ਹਨ । ਇਸ ਅਵਸਥਾ ਨੂੰ ਜਵਾਨੀ ਜਾਂ ਮੁਟਿਆਰਪਨ ਕਹਿੰਦੇ ਹਨ ।

ਪ੍ਰਸ਼ਨ 3.
ਕਿਸ ਉਮਰ ਵਿੱਚ ਮੁੰਡੇ ਕੁੜੀਆਂ ਜਵਾਨ ਹੋ ਜਾਂਦੇ ਹਨ ?
ਉੱਤਰ-
12-15 ਸਾਲ ਦੀ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ।

PSEB 7th Class Home Science Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 4.
ਮੁਟਿਆਰਪਨ ਅਤੇ ਜਵਾਨੀ ਦੇ ਸਮੇਂ ਮੁੰਡੇ ਕੁੜੀਆਂ ਦਾ ਵਤੀਰਾ ਕਿਉਂ ਬਦਲ ਜਾਂਦਾ ਹੈ ?
ਉੱਤਰ-
ਮੁਟਿਆਰਪਨ ਵਿਚ ਕੁੜੀਆਂ ਵਿਚ ਸਭ ਤੋਂ ਵੱਡੀ ਤਬਦੀਲੀ ਮਾਸਿਕ ਧਰਮ ਦਾ ਸ਼ੁਰੂ ਹੋਣਾ ਹੈ । ਇਸ ਦੇ ਨਾਲ ਹੀ ਸਰੀਰ ਵਿਚ ਹੋਰ ਵੀ ਤਬਦੀਲੀਆਂ ਹੁੰਦੀਆਂ ਹਨ । ਉਹਨਾਂ ਦਾ ਕੱਦ ਛੇਤੀ ਨਾਲ ਵਧਦਾ ਹੈ ਅਤੇ ਸਰੀਰ ਦੀਆਂ ਗੋਲਾਈਆਂ ਭਰ ਜਾਂਦੀਆਂ ਹਨ । ਛਾਤੀਆਂ ਉਭਰਨ ਲਗਦੀਆਂ ਹਨ ਅਤੇ ਹੌਲੀ-ਹੌਲੀ ਪੂਰੀ ਤਰ੍ਹਾਂ ਪ੍ਰਫੁਲਤ ਹੋ ਜਾਂਦੀਆਂ ਹਨ । ਪੇਂਡੂ (Pelvis) ਚੌੜੀ ਹੋ ਜਾਂਦੀ ਹੈ | ਸਰੀਰ ਦੀ ਬਨਾਵਟ ਕਾਰਨ ਮੁਟਿਆਰ ਹੁਣ ਹੋਰ ਭਰਵੀਂ ਅਤੇ ਨੌਜਵਾਨ ਔਰਤ ਵਰਗੀ ਹੋ ਜਾਂਦੀ ਹੈ । ਹੌਲੀ-ਹੌਲੀ ਅਵਾਜ਼ ਵੀ ਬਦਲ ਜਾਂਦੀ ਹੈ ।

ਮੁੰਡਿਆਂ ਵਿਚ ਜਵਾਨੀ ਦਾ ਇਹ ਸਮਾਂ ਲੰਮਾ ਤੇ ਹੌਲੀ-ਹੌਲੀ ਚਲਦਾ ਹੈ। ਉਹਨਾਂ ਦੇ ਲਿੰਗ ਵਿਕਾਸ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦਾ ਸਰੀਰ ਲੰਮਾ ਅਤੇ ਕੁਝ ਬੇਢੰਗਾ ਹੋ ਜਾਂਦਾ ਹੈ । ਠੋਡੀ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ । ਅਵਾਜ਼ ਫਟਣੀ ਸ਼ੁਰੂ ਹੋ ਜਾਂਦੀ ਹੈ । ਹੌਲੀ-ਹੌਲੀ ਇਹ ਆਵਾਜ਼ ਭਰ ਜਾਂਦੀ ਹੈ ਅਤੇ ਮਰਦਾਂ ਵਰਗੀ ਹੋ ਜਾਂਦੀ ਹੈ । ਉਹਨਾਂ ਦੇ ਮੋਢੇ ਅਤੇ ਛਾਤੀ ਚੌੜੀ ਹੋ ਜਾਂਦੀ ਹੈ ।

ਇਹਨਾਂ ਤਬਦੀਲੀਆਂ ਨਾਲ ਸਰੀਰ ਦੀਆਂ ਕਿਰਿਆਵਾਂ ਤੇ ਕਈ ਪ੍ਰਕਾਰ ਦਾ ਅਸਰ ਪੈਂਦਾ ਹੈ । ਹੁਣ ਬੱਚਿਆਂ ਨੂੰ ਬੱਚਾ ਨਹੀਂ ਸਮਝਿਆ ਜਾਂਦਾ । ਜ਼ਿੰਮੇਵਾਰੀ ਦਾ ਕੰਮ ਉਹਨਾਂ ਨੂੰ ਵਧੇਰੇ ਦਿੱਤਾ ਜਾਂਦਾ ਹੈ । ਇਸ ਨਾਲ ਉਹਨਾਂ ਵਿਚ ਥਕਾਵਟ ਅਤੇ ਸੁਸਤੀ ਵੀ ਆ ਸਕਦੀ ਹੈ । ਸੌਣ ਅਤੇ ਹਾਜ਼ਮੇ ਵਿਚ ਫ਼ਰਕ ਪੈ ਜਾਂਦਾ ਹੈ । ਸਭ ਤੋਂ ਵੱਧ ਅਸਰ ਉਹਨਾਂ ਦੇ ਵਤੀਰੇ ਤੇ ਪੈਂਦਾ ਹੈ । ਲਿੰਗ ਚੇਤਨਾ ਜਾਗਣ ਨਾਲ ਉਹਨਾਂ ਦਾ ਮਨ ਅਸਥਿਰ ਹੋ ਜਾਂਦਾ ਹੈ । ਕੰਮ ਕਰਨ ਨੂੰ ਜੀਅ ਨਹੀਂ ਕਰਦਾ । ਇਕੱਲੇ ਰਹਿਣ ਦੀ ਇੱਛਾ ਰਹਿੰਦੀ ਹੈ । ਉਹ ਜਲਦੀ ਉਕਤਾ ਜਾਂਦੇ ਹਨ ਅਤੇ ਉਹਨਾਂ ਨੂੰ ਇਹ ਵਿਚਾਰ ਰਹਿੰਦਾ ਹੈ ਕਿ ਕੋਈ ਉਹਨਾਂ ਨੂੰ ਪਿਆਰ ਨਹੀਂ ਕਰਦਾ । ਜਿਹੜੀਆਂ ਗੱਲਾਂ ਵਿਚ ਪਹਿਲਾਂ ਮਨ ਲਗਦਾ ਸੀ, ਹੁਣ ਦਿਲ ਨੂੰ ਨਹੀਂ ਮੋਂਹਦੀਆਂ | ਵੱਡਿਆਂ ਵੱਲ ਵਿਰੋਧ ਦੀ ਭਾਵਨਾ ਜਾਗਦੀ ਹੈ । ਕਹਿਣਾ ਮੰਨਣ ਨੂੰ ਜੀਅ ਨਹੀਂ ਕਰਦਾ। ਕੁਝ ਦੇਰ ਲਈ ਮੁੰਡਿਆਂ ਕੁੜੀਆਂ ਦਾ ਆਪਸੀ ਵਿਰੋਧ ਜਾਗਦਾ ਹੈ, ਪਰ ਫਿਰ ਇਹ ਖਿੱਚ ਵਿਚ ਬਦਲ ਜਾਂਦੀ ਹੈ । ਇਸ ਉਮਰ ਵਿਚ ਵਿਅਕਤੀ ਸੁਪਨਿਆਂ ਦੇ ਸੰਸਾਰ ਵਿਚ ਹੀ ਡੁੱਬਿਆ ਰਹਿੰਦਾ ਹੈ ।

ਪ੍ਰਸ਼ਨ 5.
ਚੜ੍ਹਦੀ ਜਵਾਨੀ (Puberty) ਸਮੇਂ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਕੀ ਫ਼ਰਜ਼ ਬਣਦਾ ਹੈ ?
ਉੱਤਰ-
ਇਹ ਸਮਾਂ ਬਹੁਤ ਹੀ ਨਾਜ਼ੁਕ ਹੁੰਦਾ ਹੈ । ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਫ਼ਰਜ਼ ਬਣਦਾ ਹੈ ਕਿ ਉਹ ਇਸ ਉਮਰ ਦੇ ਬੱਚਿਆਂ ਵੱਲ ਵਧੇਰੇ ਪਿਆਰ, ਧਿਆਨ ਅਤੇ ਦਿਲਚਸਪੀ ਵਿਖਾਉਣ । ਜੇਕਰ ਬੱਚਿਆਂ ਨਾਲ ਠੀਕ ਵਤੀਰਾ ਕੀਤਾ ਜਾਵੇ ਤਾਂ ਇਹ ਸਮਾਂ ਆਦਰਸ਼ਵਾਦ ਅਤੇ ਠੀਕ ਮੁੱਲਾਂ ਨਾਲ ਬਤੀਤ ਹੋ ਸਕਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 6.
8 ਤੋਂ 11 ਸਾਲ ਦੀ ਉਮਰ ਦੇ ਲੜਕਿਆਂ ਵਿਚ ਕੀ-ਕੀ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਇਨ੍ਹਾਂ ਸਾਲਾਂ ਵਿਚ ਬੱਚਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਬਹੁਤ ਗਿਆਨ ਹੋ ਗਿਆ ਹੈ । ਇਸ ਭਾਵਨਾ ਨਾਲ ਬੱਚੇ ਵਿਚ ਇਕ ਵਿਸ਼ੇਸ਼ ਪ੍ਰਕਾਰ ਦਾ ਘੁਮੰਡ ਹੋ ਜਾਂਦਾ ਹੈ । ਬੱਚਿਆਂ ਦੀ ਇੱਛਾ ਆਪਣੇ ਸਾਥੀਆਂ ਨਾਲ ਰਹਿਣ ਅਤੇ ਉਹਨਾਂ ਵਿਚਕਾਰ ਆਪਣੇ ਆਪ ਨੂੰ ਮਹੱਤਵਪੂਰਨ ਸਿੱਧ ਕਰਨ ਦੀ ਰਹਿੰਦੀ ਹੈ । ਇਹਨਾਂ ਸਾਲਾਂ ਵਿਚ ਬੱਚਿਆਂ ਦਾ ਵਿਕਾਸ ਜ਼ਿਆਦਾ ਤੇਜ਼ੀ ਨਾਲ ਨਹੀਂ ਹੁੰਦਾ । ਉਸ ਦਾ ਭਾਰ ਅਤੇ ਲੰਬਾਈ ਲਗਪਗ ਸਮਾਨ ਰੂਪ ਨਾਲ ਵਧਦੇ ਹਨ । ਉਸ ਦਾ ਮੱਥਾ ਚੌੜਾ ਹੋ ਜਾਂਦਾ ਹੈ, ਬੁੱਲ਼ ਭਰ ਜਾਂਦੇ ਹਨ, ਨੱਕ ਵੱਡਾ ਹੋ ਜਾਂਦਾ ਹੈ, ਉੱਪਰਲੇ ਅਤੇ ਹੇਠਲੇ ਜਬਾੜੇ ਦੇ ਆਪਸੀ ਮੇਲ ਵਿਚ ਤਬਦੀਲੀ ਆਉਂਦੀ ਹੈ । ਇਸ ਨਾਲ ਉਸ ਦੀ ਸ਼ਕਲ ਵਿਚ ਬਚਪਨਾ ਨਹੀਂ ਰਹਿੰਦਾ ਅਤੇ ਉਹ ਛੋਟਾ ਆਦਮੀ ਜਾਂ ਛੋਟੀ ਇਸਤਰੀ ਦੀ ਤਰ੍ਹਾਂ ਲੱਗਣ ਲਗਦਾ ਹੈ । ਹੱਥ, ਪੈਰ, ਲੱਤਾਂ ਅਤੇ ਬਾਹਵਾਂ ਵੀ ਵਧਦੀਆਂ ਹਨ । ਵਾਲਾਂ ਦੀ ਚਮਕ ਘੱਟ ਹੋਣ ਲਗਦੀ ਹੈ ਅਤੇ ਉਹ ਪਹਿਲਾਂ ਨਾਲੋਂ ਰੁੱਖੇ ਹੋ ਜਾਂਦੇ ਹਨ । ਇਸ ਉਮਰ ਵਿਚ ਬੱਚਾ ਭਾਵੁਕ ਹੁੰਦਾ ਹੈ ਅਤੇ ਉਸ ਨੂੰ ਇਕੱਲੇਪਨ ਦਾ ਅਨੁਭਵ ਹੋਣ ਲਗਦਾ ਹੈ । ਸਕੂਲ ਵਿਚ ਕਿਸੇ ਪ੍ਰਕਾਰ ਦੀ ਅਸਫਲਤਾ ਦਾ ਅਸਰ ਬਹੁਤ ਜ਼ਿਆਦਾ ਹੁੰਦਾ ਹੈ ।

PSEB 7th Class Home Science Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

ਪ੍ਰਸ਼ਨ 7.
8 ਤੋਂ 11 ਸਾਲ ਦੀ ਉਮਰ ਦੀਆਂ ਲੜਕੀਆਂ ਵਿਚ ਕੀ-ਕੀ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 8.
11 ਤੋਂ 15 ਸਾਲ ਦੀ ਉਮਰ ਵਿਚ ਕਿਹੜੀਆਂ-ਕਿਹੜੀਆਂ ਸਰੀਰਕ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਜੋ ਸਰੀਰਕ ਅਤੇ ਮਾਨਸਿਕ ਤਬਦੀਲੀਆਂ 11 ਤੋਂ 15 ਸਾਲ ਵਿਚਕਾਰ ਹੁੰਦੀਆਂ ਹਨ ਉਹ ਜ਼ਿਆਦਾ ਮਹੱਤਵਪੂਰਨ ਅਤੇ ਡੂੰਘੀਆਂ ਹੁੰਦੀਆਂ ਹਨ । ਇਸ ਅਵਸਥਾ ਨੂੰ (Puberty) ਆਖਦੇ ਹਨ । ਇਸ ਸਮੇਂ ਸਰੀਰ ਵਿਚ ਜ਼ਿਆਦਾਤਰ ਤਬਦੀਲੀਆਂ ਉਸ ਦੇ ਅੰਦਰ ਗ੍ਰੰਥੀਆਂ ਦੀ ਕਿਰਿਆ ਦਾ ਸਿੱਟਾ ਹੁੰਦੀਆਂ ਹਨ । ਇਹਨਾਂ ਗ੍ਰੰਥੀਆਂ ਦੇ ਰਸਾਂ ਕਾਰਨ ਲਿੰਗ ਅੰਗਾਂ ਵਿਚ ਵਿਕਾਸ ਹੁੰਦਾ ਹੈ । ਕੁਦਰਤ ਵਲੋਂ ਇਸ ਸਮੇਂ ਬੱਚੇ ਦੇ ਸਰੀਰ ਵਿਚ ਅਜਿਹੀਆਂ ਤਬਦੀਲੀਆਂ ਆਉਂਦੀਆਂ ਹਨ ਜਿਸ ਨਾਲ ਉਹ ਬੱਚਾ ਨਹੀਂ ਰਹਿੰਦਾ ਅਤੇ ਹੌਲੀ-ਹੌਲੀ ਉਸ ਵਿਚ ਸੰਤਾਨ ਉਤਪੱਤੀ ਦੀ ਸ਼ਕਤੀ ਆ ਜਾਂਦੀ ਹੈ । ਇਹ ਤਬਦੀਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨਅੰਦਰਲੀਆਂ ਜਾਂ ਮੁੱਖ ਅਤੇ ਬਾਹਰਲੀਆਂ । ਅੰਦਰੂਨੀ ਪਰਿਵਰਤਨ ਲਿੰਗ ਨਾਲ ਸੰਬੰਧ ਰੱਖਦੇ ਹਨ, ਪਰ ਸਰੀਰ ਦੇ ਬਾਹਰਲੇ ਹਿੱਸਿਆਂ ਵਿਚ ਜੋ ਤਬਦੀਲੀਆਂ ਆਉਂਦੀਆਂ ਹਨ ਉਹਨਾਂ ਦੁਆਰਾ ਹੀ ਕੁੜੀਆਂ ਅਤੇ ਮੁੰਡਿਆਂ ਵਿਚ ਅੰਤਰ ਆ ਜਾਂਦਾ ਹੈ ਅਤੇ ਉਹਨਾਂ ਦੀ ਚੇਤਨਾ ਵਿਚ ਵੀ ਅੰਤਰ ਆ ਜਾਂਦਾ ਹੈ ।

PSEB 7th Class Home Science Guide ਨਿਜੀ ਸਿਹਤ ਵਿਗਿਆਨ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਬੱਚਿਆਂ ਵਿਚ ਪਹਿਲੀ ਵਾਰ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪਰਿਵਰਤਨ ਕਦੋਂ ਹੁੰਦਾ ਹੈ ?
ਉੱਤਰ-
5-6 ਸਾਲ ਦੀ ਉਮਰ ਵਿਚ ।

ਪ੍ਰਸ਼ਨ 2.
ਜਵਾਨੀ ਵਿਚ ਵਿਅਕਤੀ ਕਿਹੜੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ ?
ਉੱਤਰ-
ਸੁਫ਼ਨਿਆਂ ਦੀ ਦੁਨੀਆ ਵਿਚ ।

ਪ੍ਰਸ਼ਨ 3.
11 ਤੋਂ 15 ਸਾਲ ਦੇ ਵਿਚ ਸਰੀਰਕ ਅਤੇ ਮਾਨਸਿਕ ਪਰਿਵਰਤਨ ਹੁੰਦੇ ਹਨ, ਇਸ ਦੌਰ ਨੂੰ ਕੀ ਕਹਿੰਦੇ ਹਨ ?
ਉੱਤਰ-
ਚੜ੍ਹਦੀ ਜਵਾਨੀ ਦੀ ਅਵਸਥਾ ।

ਪ੍ਰਸ਼ਨ 4.
ਮੁੰਡਿਆਂ ਵਿਚ ………………………… ਸਮਾਂ ਲੰਬਾ ਤੇ ਹੌਲੀ-ਹੌਲੀ ਚੱਲਦਾ ਹੈ ?
ਉੱਤਰ-
ਜਵਾਨੀ ਦਾ ।

PSEB 7th Class Home Science Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

ਪ੍ਰਸ਼ਨ 5.
ਜਵਾਨੀ ਦਾ ਸਮਾਂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਬਹੁਤ ਨਾਜ਼ੁਕ ।

ਪ੍ਰਸ਼ਨ 6.
ਜਵਾਨੀ ਦਾ ਸਮਾਂ ਨਾਜ਼ੁਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਠੀਕ ।

ਪ੍ਰਸ਼ਨ 7.
ਬਚਪਨ ਦਾ ਅੰਤਿਮ ਭਾਗ ਕਿਹੜਾ ਹੈ ?
(ਉ) 5-6 ਸਾਲ
(ਅ) 8-11 ਸਾਲ
(ੲ) 15-20 ਸਾਲ
(ਸ) 2-10 ਸਾਲ ।
ਉੱਤਰ-
(ਅ) 8-11 ਸਾਲ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
5-6 ਸਾਲ ਦੀ ਉਮਰ ਵਿਚ ਸਰੀਰ ਵਿਚ ਕਿਹੋ ਜਿਹੀ ਤਬਦੀਲੀ ਹੁੰਦੀ ਹੈ ?
ਉੱਤਰ-
5-6 ਸਾਲ ਦੀ ਉਮਰ ਵਿਚ ਸਰੀਰ ਵਿਚ ਬੜੀ ਤੇਜ਼ੀ ਨਾਲ ਤਬਦੀਲੀ ਹੁੰਦੀ ਹੈ ।

ਪ੍ਰਸ਼ਨ 2.
ਕਿਸ ਉਮਰ ਵਿਚ ਵਿਅਕਤੀ ਸੁਪਨਿਆਂ ਦੀ ਦੁਨੀਆ ਵਿਚ ਹੀ ਗੁਆਚਾ ਰਹਿੰਦਾ ਹੈ ?
ਉੱਤਰ-
ਮੁਟਿਆਰਪਨ ਜਾਂ ਜਵਾਨੀ ਵਿਚ ਵਿਅਕਤੀ ਸੁਪਨਿਆਂ ਦੀ ਦੁਨੀਆ ਵਿਚ ਗੁਆਚਾ ਰਹਿੰਦਾ ਹੈ ।

ਪ੍ਰਸ਼ਨ 3.
ਕਿਸ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ?
ਉੱਤਰ-
12 ਤੋਂ 15 ਸਾਲ ਦੀ ਉਮਰ ਵਿਚ ਕੁੜੀਆਂ ਅਤੇ ਮੁੰਡੇ ਜਵਾਨ ਹੋ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
5 ਤੋਂ 6 ਸਾਲ ਦੀ ਉਮਰ ਵਿਚ ਬੱਚਿਆਂ ਵਿਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਲਗਪਗ ਪੰਜ-ਛੇ ਸਾਲ ਦੀ ਉਮਰ ਵਿਚ ਸਰੀਰ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਆਉਂਦੀਆਂ ਹਨ । ਬੱਚੇ ਇਸ ਉਮਰ ਵਿਚ ਕਾਫ਼ੀ ਭਾਵਾਤਮਕ ਹੋ ਜਾਂਦੇ ਹਨ । ਜ਼ਰੂਰੀ ਨਹੀਂ ਕਿ ਉਹ ਆਪਣੀ ਭਾਵਨਾ ਉਸ ਸਮੇਂ ਪ੍ਰਗਟ ਕਰਨ ਪਰ ਉਹਨਾਂ ਦੇ ਵਤੀਰੇ ਤੋਂ ਉਹਨਾਂ ਦੀਆਂ ਭਾਵਨਾਵਾਂ ਦਾ ਪਤਾ ਲਗ ਜਾਂਦਾ ਹੈ ਜਿਵੇਂ ਕਿ ਡਰ ਦੀ ਭਾਵਨਾ ਦੇ ਕਾਰਨ ਬੱਚੇ ਰਾਤ ਨੂੰ ਸੁੱਤਿਆਂ ਹੀ ਬਿਸਤਰੇ ਤੇ ਪਿਸ਼ਾਬ ਕਰ ਦਿੰਦੇ ਹਨ ਅਤੇ ਕਈ ਬੱਚੇ ਅੰਗੂਠਾ ਚੂਸਦੇ, ਤੁਤਲਾਂਦੇ ਜਾਂ ਬੇਚੈਨ ਰਹਿੰਦੇ ਹਨ ।
ਉਹਨਾਂ ਨੂੰ ਲਿੰਗ ਦਾ ਪਤਾ ਲੱਗ ਜਾਂਦਾ ਹੈ ਅਤੇ ਕੁੜੀਆਂ ਮੁੰਡਿਆਂ ਤੋਂ ਅਤੇ ਮੁੰਡੇ ਕੁੜੀਆਂ ਤੋਂ ਆਪਣੇ ਨੂੰ ਅੱਡ ਮਹਿਸੂਸ ਕਰਨ ਲੱਗ ਜਾਂਦੇ ਹਨ ।

PSEB 7th Class Home Science Solutions Chapter 2 ਸਰੀਰਕ ਤਬਦੀਲੀਆਂ ਦੀ ਚੇਤਨਾ

ਪ੍ਰਸ਼ਨ 2.
11-12 ਸਾਲ ਦੀ ਉਮਰ ਦੀਆਂ ਕੁੜੀਆਂ ਦੀਆਂ ਮਾਂਵਾਂ ਅਤੇ ਅਧਿਆਪਕਾਵਾਂ ਨੂੰ ਕੀ ਸਮਝਾਉਣਾ ਚਾਹੀਦਾ ਹੈ ?
ਉੱਤਰ-
11-12 ਸਾਲ ਦੀ ਉਮਰ ਦੀਆਂ ਕੁੜੀਆਂ ਦੀਆਂ ਮਾਂਵਾਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਕੁੜੀਆਂ ਨੂੰ ਆਪਣੇ ਵਿਸ਼ਵਾਸ ਵਿਚ ਲੈ ਕੇ ਉਹਨਾਂ ਨੂੰ ਸਰੀਰ ਅੰਦਰ ਵਾਪਰਨ ਵਾਲੀਆਂ ਤਬਦੀਲੀਆਂ ਤੋਂ ਪਹਿਲਾਂ ਹੀ ਜਾਣੂ ਕਰਵਾ ਦੇਣ ਤਾਂ ਕਿ ਜਦੋਂ ਇਹ ਤਬਦੀਲੀਆਂ ਆਉਣ ਤਾਂ ਕੁੜੀਆਂ ਘਬਰਾਉਣ ਨਾ ਸਗੋਂ ਆਪਣੇ ਆਪ ਨੂੰ ਸੰਭਾਲ ਸਕਣ । ਖ਼ਾਸ ਤੌਰ ਤੇ ਮਾਸਿਕ ਧਰਮ ਤੋਂ ਪਹਿਲਾਂ ਮਾਂਵਾਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਇਸ ਕੁਦਰਤੀ ਪਰਿਵਰਤਨ ਬਾਰੇ ਜਾਣੂ ਕਰਾ ਦੇਣ, ਤਾਂ ਜੋ ਲੜਕੀਆਂ ਅਜਿਹੀਆਂ ਹਾਲਤਾਂ ਵਿਚ ਕਿਸੇ ਗ਼ਲਤ ਧਾਰਨਾ ਕਰਕੇ ਆਪਣੇ ਆਪ ਨੂੰ ਨੀਵਾਂ ਨਾ ਸਮਝਣ ਜਾਂ ਗ਼ਲਤ ਸੁਝਾਵਾਂ ਵਿਚ ਨਾ ਫਸਣ ।