PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

Punjab State Board PSEB 6th Class Social Science Book Solutions Civics Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Textbook Exercise Questions and Answers.

PSEB Solutions for Class 6 Social Science Civics Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

SST Guide for Class 6 PSEB ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸ਼ਹਿਰੀ ਸਥਾਨਕ ਸਰਕਾਰ ਦੀ ਮੁੱਢਲੀ ਸੰਸਥਾ ਦਾ ਨਾਂ ਕੀ ਹੈ ?
(i) ਨਗਰ ਨਿਗਮ
(ii) ਗ੍ਰਾਮ ਪੰਚਾਇਤ
(iii) ਨਗਰ ਪੰਚਾਇਤ ।
ਉੱਤਰ-
(ii) ਨਗਰ ਪੰਚਾਇਤ ।

ਪ੍ਰਸ਼ਨ 2.
ਨਗਰ ਨਿਗਮ ਦੇ ਮੁਖੀ ਨੂੰ ਕੀ ਕਹਿੰਦੇ ਹਨ ?
(i) ਪ੍ਰਧਾਨ
(ii) ਮੇਅਰ
(iii) ਸਰਪੰਚ ।
ਉੱਤਰ-
(ii) ਮੇਅਰ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 3.
ਨਗਰ ਨਿਗਮ ਦੇ ਕਾਰਜਕਾਰੀ ਅਧਿਕਾਰੀ ਨੂੰ ਕੀ ਕਹਿੰਦੇ ਹਨ ?
(i) ਸੁਪਰਡੈਂਟ
(ii) ਡਿਪਟੀ ਡਾਇਰੈਕਟਰ
(iii) ਕਮਿਸ਼ਨਰ ।
ਉੱਤਰ-
(iii) ਕਮਿਸ਼ਨਰ ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਪੰਜਾਬ ਦੇ ਕਿਹੜੇ ਸ਼ਹਿਰ ਵਿਚ ਨਗਰ ਨਿਗਮ ਨਹੀਂ ਹੈ ?
(i) ਅੰਮ੍ਰਿਤਸਰ
(ii) ਪਟਿਆਲਾ
(iii) ਰੋਪੜ
(iv) ਲੁਧਿਆਣਾ
(v) ਬਠਿੰਡਾ
(vi) ਜਲੰਧਰ ।
ਉੱਤਰ-
(iii) ਰੋਪੜ ।

ਪ੍ਰਸ਼ਨ 5.
ਜ਼ਿਲਾ ਪ੍ਰਬੰਧ ਦੇ ਸਭ ਤੋਂ ਉੱਚ ਅਧਿਕਾਰੀ ਨੂੰ ਕੀ ਕਹਿੰਦੇ ਹਨ ?
(i) ਡੀ. ਈ. ਓ.
(ii) ਐੱਸ. ਐੱਸ. ਪੀ.
(iii) ਡੀ. ਪੀ. ਆਰ. ਓ.
(iv) ਡਿਪਟੀ ਕਮਿਸ਼ਨਰ
ਉੱਤਰ-
(iv) ਡਿਪਟੀ ਕਮਿਸ਼ਨਰ

ਪ੍ਰਸ਼ਨ 6.
ਵੱਡੇ ਸ਼ਹਿਰਾਂ ਵਿੱਚ ਵਧੇਰੇ ਭੀੜ ਵਾਲੀ ਸੜਕ ਦੀ ਭੀੜ ਨੂੰ ਘਟਾਉਣ ਲਈ ਇੱਕ ਸੜਕ ਦੇ ਉੱਪਰ ਦੀ ਇਕ ਹੋਰ ਸੜਕ ਬਣਾਈ ਜਾਂਦੀ ਹੈ, ਇਸ ਸੜਕ ਨੂੰ ਕੀ ਕਹਿੰਦੇ ਹਨ ?
(i) ਸਾਈਕਲ ਰਿਕਸ਼ਾ ਟੈਕ
(ii) ਬਾਈ ਪਾਸ
(iii) ਭੂਮੀਗਤ ਮਾਰਗ
(iv) ਫਲਾਈ ਓਵਰ
(v) ਲਿੰਕ ਰੋਡ ।
ਉੱਤਰ-
(iv) ਫਲਾਈ ਓਵਰ ।

ਅਭਿਆਸ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਆਜ਼ਾਦੀ ਪਿੱਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਆਜ਼ਾਦੀ ਤੋਂ ਬਾਅਦ ਅਨੇਕਾਂ ਪਿੰਡਾਂ ਨੇ ਹੌਲੀ-ਹੌਲੀ ਕਸਬਿਆਂ ਦਾ ਰੂਪ ਧਾਰਨ ਕਰ ਲਿਆ ਅਤੇ ਫਿਰ ਸ਼ਹਿਰਾਂ ਵਿੱਚ ਬਦਲ ਗਏ । ਸ਼ਹਿਰੀ ਵਿਕਾਸ ਦੀ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ । ਸ਼ਹਿਰੀ ਵਿਕਾਸ ਵਿੱਚ ਮੁੱਖ ਰੂਪ ਵਿੱਚ ਮਸ਼ੀਨੀ ਉਦਯੋਗਾਂ ਦੀ ਭੂਮਿਕਾ ਰਹੀ ਹੈ । ਪਿੰਡਾਂ ਦੀ ਜਨਸੰਖਿਆ ਵਧਣ ਨਾਲ ਮਾਲ ਦੀ ਮੰਗ ਵੱਧ ਗਈ । ਇਸਦੀ ਪੂਰਤੀ ਲਈ ਹੱਥਾਂ ਦਾ ਕੰਮ ਮਸ਼ੀਨਾਂ ਨਾਲ ਹੋਣ ਲੱਗਾ । ਵੱਡੇ-ਵੱਡੇ ਕਾਰਖ਼ਾਨੇ ਸਥਾਪਤ ਕੀਤੇ ਗਏ ਜਿਨ੍ਹਾਂ ਦੇ ਆਸ-ਪਾਸ ਵੱਡੇਵੱਡੇ ਸ਼ਹਿਰ ਵਸ ਗਏ । ਅੱਜ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿਚ ਸ਼ਹਿਰਾਂ ਵਿੱਚ ਆ ਰਹੇ ਹਨ । ਸਿੱਟੇ ਵਜੋਂ ਸ਼ਹਿਰਾਂ ਅਤੇ ਕਸਬਿਆਂ ਦਾ ਵਿਸਤਾਰ ਹੋ ਰਿਹਾ ਹੈ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 2.
ਸ਼ਹਿਰੀ ਸਥਾਨਕ ਸੰਸਥਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੀਆਂ ਤਿੰਨ ਸੰਸਥਾਵਾਂ ਹਨ-

  1. ਨਗਰ ਪੰਚਾਇਤ,
  2. ਨਗਰਪਾਲਿਕਾ,
  3. ਨਗਰ ਨਿਗਮ ।

ਪ੍ਰਸ਼ਨ 3.
ਸ਼ਹਿਰ ਨੂੰ ਜਨਸੰਖਿਆ ਦੇ ਆਧਾਰ ‘ਤੇ ਵਾਰਡਾਂ ਵਿੱਚ ਕਿਉਂ ਵੰਡਿਆ ਜਾਂਦਾ ਹੈ ?
ਉੱਤਰ-
ਸ਼ਹਿਰ ਨੂੰ ਸ਼ਹਿਰੀ ਸਥਾਨਕ ਸ਼ਾਸਨ ਦੀ ਚੋਣ ਲਈ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ । ਹਰੇਕ ਵਾਰਡ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ, ਜੋ ਆਪਣੇ ਵਾਰਡ ਲਈ ਵਿਕਾਸ ਕੰਮ ਕਰਦਾ ਹੈ ।

ਪ੍ਰਸ਼ਨ 4.
ਨਗਰ ਨਿਗਮ ਅਤੇ ਨਗਰਪਾਲਿਕਾ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਜ਼ਰੂਰੀ ਹੈ ?
ਉੱਤਰ-
25 ਸਾਲ ਜਾਂ ਉਸ ਤੋਂ ਜ਼ਿਆਦਾ ।

ਪ੍ਰਸ਼ਨ 5.
ਕਸਬੇ ਦੀ ਸਥਾਨਕ ਸਰਕਾਰ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਕਸਬੇ ਦੀ ਸਥਾਨਕ ਸਰਕਾਰ ਨੂੰ ਨਗਰ ਪੰਚਾਇਤ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਨਗਰ ਨਿਗਮ ਦੇ ਚਾਰ ਸਰਕਾਰੀ ਕਰਮਚਾਰੀਆਂ ਦੇ ਨਾਂ ਲਿਖੋ ।
ਉੱਤਰ-

  1. ਕਮਿਸ਼ਨਰ,
  2. ਸਿਹਤ ਅਫ਼ਸਰ,
  3. ਇੰਜੀਨਿਅਰ,
  4. ਸਫ਼ਾਈ ਅਫ਼ਸਰ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 7.
ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਕੋਈ ਚਾਰ ਸਾਧਨ ਦੱਸੋ ।
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਕਰ – ਇਹ ਕਈ ਕਿਸਮ ਦੇ ਕਰ ਲਗਾ ਸਕਦੀ ਹੈ । ਇਨ੍ਹਾਂ ਵਿੱਚੋਂ ਚੰਗੀ-ਕਰ, ਨਿਆਂਕਰ, ਮਾਰਗ-ਕਰ, ਹਿ-ਕਰ, ਕਿੱਤਾ-ਕਰ, ਮਨੋਰੰਜਨ-ਕਰ ਆਦਿ ਮੁੱਖ ਹਨ ।
  2. ਫ਼ੀਸ ਤੇ ਜੁਰਮਾਨੇ – ਇਹ ਪਾਣੀ ਤੇ ਬਿਜਲੀ ਦੀ ਪੂਰਤੀ ’ਤੇ ਫ਼ੀਸ ਲਾਉਂਦੀ ਹੈ । ਇਹ ਨਗਰ ਵਿੱਚ ਚੱਲਣ ਵਾਲੇ ਵਾਹਨਾਂ-ਰਿਕਸ਼ਿਆਂ, ਠੇਲੇ ਅਤੇ ਟਾਂਗੇ ਆਦਿ ਉੱਤੇ ਫ਼ੀਸ ਲਾਉਂਦੀ ਹੈ । ਇਸ ਤੋਂ ਇਲਾਵਾ ਇਹ ਨਗਰਪਾਲਿਕਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਜੁਰਮਾਨੇ ਕਰਦੀ ਹੈ ।
  3. ਸਰਕਾਰੀ ਸਹਾਇਤਾ – ਨਵੀਆਂ ਯੋਜਨਾਵਾਂ ਲਾਗੂ ਕਰਨ, ਜਨਤਕ ਸਿਹਤ ਅਤੇ ਇਲਾਜ ਸੰਬੰਧੀ ਕੰਮਾਂ ਵਾਸਤੇ ਸਰਕਾਰ ਇਸਦੀ ਸਹਾਇਤਾ ਕਰਦੀ ਹੈ ।
  4. ਕਰਜ਼ਾ – ਇਹ ਲੋੜ ਪੈਣ ਉੱਤੇ ਸਰਕਾਰ ਤੋਂ ਕਰਜ਼ਾ ਵੀ ਲੈ ਸਕਦੀ ਹੈ ।

ਪ੍ਰਸ਼ਨ 8.
ਜ਼ਿਲ੍ਹਾ ਪ੍ਰਬੰਧ ਦਾ ਮੁਖੀਆ ਕੌਣ ਹੈ ?
ਉੱਤਰ-
ਜ਼ਿਲਾ ਪ੍ਰਬੰਧ ਦਾ ਮੁਖੀਆ ਡਿਪਟੀ ਕਮਿਸ਼ਨਰ ਹੁੰਦਾ ਹੈ । ਉਹ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (I.A.S.) ਦਾ ਇੱਕ ਮਹੱਤਵਪੂਰਨ ਅਧਿਕਾਰੀ ਹੁੰਦਾ ਹੈ । ਉਸਨੂੰ ਭਾਰਤੀ ਪ੍ਰਤੀਯੋਗਤਾ ਪ੍ਰੀਖਿਆ ਦੁਆਰਾ ਚੁਣਿਆ ਜਾਂਦਾ ਹੈ ।

ਪਸ਼ਨ 9.
ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫ਼ਰਜ਼ ਹਨ ?
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੇ ਪ੍ਰਤੀ ਸਾਡੇ ਹੇਠ ਲਿਖੇ ਫ਼ਰਜ਼ ਹਨ-

  1. ਸਾਨੂੰ ਯੋਗ ਅਤੇ ਇਮਾਨਦਾਰ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ ।
  2. ਸਾਨੂੰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ।
  3. ਸਾਨੂੰ ਸੜਕਾਂ ਅਤੇ ਗਲੀਆਂ ਵਿੱਚ ਤੋੜ-ਭੰਨ ਨਹੀਂ ਕਰਨੀ ਚਾਹੀਦੀ ।
  4. ਸਾਨੂੰ ਆਪਣੇ ਕਰ ਇਮਾਨਦਾਰੀ ਨਾਲ ਚੁਕਾਉਣੇ ਚਾਹੀਦੇ ਹਨ ਤਾਂ ਕਿ ਵਿਕਾਸ ਕੰਮਾਂ । ਵਿੱਚ ਰੁਕਾਵਟ ਨਾ ਪਏ ।

ਪ੍ਰਸ਼ਨ 10.
ਨਗਰਪਾਲਿਕਾ/ਨਗਰ ਨਿਗਮ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਨਗਰਪਾਲਿਕਾ/ਨਗਰ ਨਿਗਮ ਹੇਠ ਲਿਖੇ ਦੋ ਕੰਮ ਕਰਦਾ ਹੈ-

  1. ਨਗਰ ਵਿੱਚ ਪਾਣੀ, ਸਫ਼ਾਈ ਅਤੇ ਰੌਸ਼ਨੀ ਦਾ ਪ੍ਰਬੰਧ ਕਰਨਾ ।
  2. ਬਿਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ, ਮੱਖੀਆਂ-ਮੱਛਰਾਂ ਨੂੰ ਨਸ਼ਟ ਕਰਨਾ । ਅਤੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣਾ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 11.
ਸ਼ਹਿਰੀ ਸਥਾਨਕ ਸਰਕਾਰ ਦੇ ਕੋਈ ਦੋ ਜ਼ਰੂਰੀ ਕੰਮ ਲਿਖੋ ।
ਉੱਤਰ-
ਸ਼ਹਿਰੀ ਸਥਾਨਕ ਸਰਕਾਰ ਦੇ ਦੋ ਜ਼ਰੂਰੀ ਕੰਮ ਹੇਠ ਲਿਖੇ ਹਨ-

  1. ਨਗਰ ਵਿੱਚ ਬਿਜਲੀ, ਪਾਣੀ, ਸਿਹਤ ਕੇਂਦਰਾਂ ਅਤੇ ਸਫ਼ਾਈ ਦਾ ਪ੍ਰਬੰਧ ਕਰਨਾ ।
  2. ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ।

ਪ੍ਰਸ਼ਨ 12.
ਸੁਰੰਗ ਪੱਥ, ਸਾਇਕਲ ਟੈਕ ਅਤੇ ਲਾਂਭਵੀ ਸੜਕ (ਬਾਈਪਾਸ ਸੜਕ ਸੁਰੱਖਿਆ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-

  1. ਸੁਰੰਗ ਪੱਥ, ਸਾਇਕਲ ਟੈਕ ਅਤੇ ਲਾਂਭਵੀ ਸੜਕ ਬਾਈਪਾਸ ਸੜਕ ਸਾਨੂੰ ਸੁਰੱਖਿਅਤ ਰਸਤਾ ਜੁਟਾਉਂਦੇ ਹਨ ।
  2. ਇਨ੍ਹਾਂ ਮਾਰਗਾਂ ਦੇ ਕਾਰਨ ਵੱਡੇ ਵਾਹਨਾਂ ਦੀ ਆਵਾਜਾਈ ਵਿਚ ਰੋਕ ਨਹੀਂ ਪੈਂਦੀ ।

ਪ੍ਰਸ਼ਨ 13.
ਕੀ ਸੜਕ ‘ਤੇ ਸਾਇਕਲ ਚਲਾਉਣ ਸਮੇਂ ਹੈਲਮੇਟ ਪਾਉਣਾ ਚਾਹੀਦਾ ਹੈ ?
ਉੱਤਰ-
ਸਾਡੇ ਦੇਸ਼ ਵਿਚ ਸਾਇਕਲ ਚਲਾਉਂਣ ਸਮੇਂ ਹੈਲਮੇਟ ਪਹਿਣਨਾ ਜ਼ਰੂਰੀ ਨਹੀਂ ਹੈ । ਫਿਰ ਵੀ ਸਾਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਹੈਲਮੇਟ ਜ਼ਰੂਰ ਪਹਿਣਨਾ ਚਾਹੀਦਾ ਹੈ । ਇਸ ਨਾਲ ਸਾਇਕਲ ਤੋਂ ਹੇਠਾਂ ਡਿਗਣ ‘ਤੇ ਗੰਭੀਰ ਸੱਟ ਜਾਂ ਮੌਤ ਤੋਂ ਬਚਿਆ ਜਾ ਸਕਦਾ ਹੈ ।

I. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਨਗਰ ਪੰਚਾਇਤ ……………………………. ਵਿੱਚ ਬਣਾਈ ਜਾਂਦੀ ਹੈ ।
(2) ਸ਼ਹਿਰੀ ਸਥਾਨਕ ਸਰਕਾਰ ਦੇ ਕੰਮਾਂ ਦੀ ਦੇਖਭਾਲ ………………………. ਕਰਦੀ ਹੈ ।
(3) ਨਗਰਪਾਲਿਕਾ/ਨਗਰ ਨਿਗਮ ਦੀ ਚੋਣ ਲੜਨ ਲਈ ਘੱਟੋ-ਘੱਟ …………………………… ਸਾਲ ਅਤੇ ਵੋਟ ਪਾਉਣ ਲਈ …………………….. ਸਾਲ ਦੀ ਉਮਰ ਹੋਣੀ ਚਾਹੀਦੀ ਹੈ ।
(4) ਪੇਂਡੂ ਤੋਂ ਸ਼ਹਿਰੀ ਖੇਤਰ ਵਿੱਚ ਬਦਲਦੇ ਇਲਾਕੇ ਨੂੰ ……………………………. ਕਿਹਾ ਜਾਂਦਾ ਹੈ ।
ਉੱਤਰ-
(1) ਕਸਬੇ,
(2) ਰਾਜ ਸਰਕਾਰ,
(3) 25, 18,
(4) ਕਸਬਾ ।

III. ਹੇਠ ਲਿਖੇ ਵਾਕਾਂ ਵਿੱਚ ਠੀਕ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਕੋਈ ਵਿਦੇਸ਼ੀ ਨਾਗਰਿਕ ਸਥਾਨਕ ਸਰਕਾਰ ਦੀ ਚੋਣ ਵਿੱਚ ਵੋਟ ਪਾ ਸਕਦਾ ਹੈ ।
ਉੱਤਰ-
(×)

(2) ਸਾਡੇ ਪੰਜਾਬ ਵਿੱਚ ਇਸ ਸਮੇਂ ਨੌਂ, ਸ਼ਹਿਰਾਂ ਵਿੱਚ ਨਗਰ ਨਿਗਮ ਹਨ ।
ਉੱਤਰ-
(×)

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

(3) ਪੰਜਾਬ ਵਿੱਚ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ ।
ਉੱਤਰ-
(√)

(4) ਸਥਾਨਕ ਸਰਕਾਰੀ ਸੰਸਥਾਵਾਂ ਦੀ ਚੋਣ ਲੜਨ ਲਈ ਵੋਟਰ ਦੀ ਉਮਰ 18 ਸਾਲ ਹੁੰਦੀ ਹੈ ।
ਉੱਤਰ-
(×)

(5) ਜ਼ਿਲ੍ਹਾ ਪ੍ਰਬੰਧਕ, ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੰਮ ਕਰਦੇ ਹਨ ।
ਉੱਤਰ-
(√)

(6) ਜ਼ਿਲ੍ਹਾ ਪ੍ਰਬੰਧ ਦਾ ਮੁੱਖ ਸਰਕਾਰੀ ਅਧਿਕਾਰੀ ਡਿਪਟੀ ਕਮਿਸ਼ਨਰ ਨਹੀਂ ਹੈ ।
ਉੱਤਰ-
(×)

PSEB 6th Class Social Science Guide ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਨ ਲਵੋ ਤੁਹਾਡੀ ਉਮਰ 13 ਸਾਲ ਹੈ। ਤੁਹਾਨੂੰ ਕਿੰਨੇ ਸਾਲ ਬਾਅਦ ਸਥਾਨਕ ਸਰਕਾਰ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ ਮਿਲ ਸਕੇਗਾ ?
ਉੱਤਰ-
5 ਸਾਲ ਬਾਅਦ 18 ਸਾਲ ਦੀ ਉਮਰ ਵਿਚ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 2.
ਨਗਰ/ਨਿਗਮ ਦਾ ਮੁੱਖ ਕਾਰਜਕਾਰੀ ਅਧਿਕਾਰੀ ਕੀ ਕਹਾਉਂਦਾ ਹੈ ?
ਉੱਤਰ-
ਕਮਿਸ਼ਨਰ ।

ਪ੍ਰਸ਼ਨ 3.
ਰਸਤੇ ਅਤੇ ਭੀੜ ਨੂੰ ਘੱਟ ਕਰਨ ਦੇ ਲਈ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਬਾਹਰ ਦੇ ਵਲ ਇਕ ਵਿਸ਼ੇਸ਼ ਸੜਕ ਬਣਾ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਦੀ ਸੜਕ ਕੀ ਕਹਾਉਂਦੀ ਹੈ ?
ਉੱਤਰ-
ਬਾਈ-ਪਾਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਗਰ ਪੰਚਾਇਤ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਨਗਰ ਪੰਚਾਇਤ ਦਾ ਮੁਖੀ ਨਗਰ ਪ੍ਰਧਾਨ ਹੁੰਦਾ ਹੈ ।

ਪ੍ਰਸ਼ਨ 2.
ਨਗਰਪਾਲਿਕਾ ਜਾਂ ਨਗਰ ਪਰਿਸ਼ਦ ਕਿਸਨੂੰ ਕਹਿੰਦੇ ਹਨ ?
ਉੱਤਰ-
ਸ਼ਹਿਰਾਂ ਦੀਆਂ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਨਗਰਪਾਲਿਕਾ ਜਾਂ ਨਗਰ ਪਰਿਸ਼ਦ ਕਹਿੰਦੇ ਹਨ । ਇਹ ਸ਼ਹਿਰਾਂ ਦੀਆਂ ਸਥਾਨਕ ਸਮੱਸਿਆਵਾਂ ਦਾ ਹੱਲ ਕਰਦੀ ਹੈ ।

ਪ੍ਰਸ਼ਨ 3.
ਨਗਰ ਨਿਗਮ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਵੱਡੇ-ਵੱਡੇ ਸ਼ਹਿਰਾਂ ਦੀਆਂ ਸਥਾਨਕ ਸ਼ਾਸਨ ਸੰਸਥਾਵਾਂ ਨੂੰ ਨਗਰ ਨਿਗਮ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਨਗਰ ਪੰਚਾਇਤ ਦੀ ਸਥਾਪਨਾ ਕਿੱਥੇ ਕੀਤੀ ਜਾਂਦੀ ਹੈ ?
ਉੱਤਰ-
ਨਗਰ ਪੰਚਾਇਤ ਪਿੰਡ ਤੋਂ ਸ਼ਹਿਰ ਵਿੱਚ ਬਦਲਦੇ ਹੋਏ ਕਸਬੇ ਵਿੱਚ ਸਥਾਪਤ ਕੀਤੀ ਜਾਂਦੀ ਹੈ । ਪਰ ਇਹ ਜ਼ਰੂਰੀ ਹੈ ਕਿ ਉਸ ਖੇਤਰ ਦੀ ਜਨਸੰਖਿਆ 20,000 ਤੋਂ ਘੱਟ ਹੋਵੇ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਜ਼ਿਲ੍ਹਾ ਪ੍ਰਸ਼ਾਸਨ ਦਾ ਕੀ ਮਹੱਤਵ ਹੈ ?
ਉੱਤਰ-
ਜ਼ਿਲ੍ਹਾ ਪ੍ਰਸ਼ਾਸਨ ਰਾਜ ਦੀ ਬਹੁਤ ਹੀ ਮਹੱਤਵਪੂਰਨ ਇਕਾਈ ਹੈ । ਪੂਰੇ ਰਾਜ ਦੀ ਉੱਨਤੀ ਜ਼ਿਲੇ ਦੇ ਕੁਸ਼ਲ ਪ੍ਰਸ਼ਾਸਨ ‘ਤੇ ਹੀ ਨਿਰਭਰ ਕਰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਗਰਪਾਲਿਕਾਵਾਂ ਨੂੰ ਰਾਜ ਸਰਕਾਰ ਗਰਾਂਟ ਕਿਉਂ ਦਿੰਦੀ ਹੈ ?
ਉੱਤਰ-
ਸ਼ਹਿਰਾਂ ਦੀ ਜਨਸੰਖਿਆ ਵਧੇਰੇ ਹੋਣ ਕਾਰਨ ਸ਼ਹਿਰਾਂ ਦੀਆਂ ਲੋੜਾਂ ਜ਼ਿਆਦਾ ਹੁੰਦੀਆਂ ਹਨ । ਇਸ ਲਈ ਨਗਰਪਾਲਿਕਾਵਾਂ ਨੂੰ ਅਨੇਕਾਂ ਕੰਮ ਕਰਨੇ ਪੈਂਦੇ ਹਨ । ਇਸਦੇ ਲਈ ਜ਼ਿਆਦਾ ਧਨ ਦੀ ਲੋੜ ਹੁੰਦੀ ਹੈ । ਪਰ ਨਗਰਪਾਲਿਕਾਵਾਂ ਦੀ ਆਮਦਨ ਦੇ ਸਾਧਨ ਸੀਮਿਤ ਹੁੰਦੇ ਹਨ । ਇਸ ਲਈ ਸਰਕਾਰ ਇਨ੍ਹਾਂ ਨੂੰ ਗਰਾਂਟ ਦਿੰਦੀ ਹੈ । ਗਰਾਂਟ ਦਾ ਅਰਥ ਹੈ-ਆਰਥਿਕ ਸਹਾਇਤਾ ਦੇਣਾ ।

ਪ੍ਰਸ਼ਨ 2.
ਵੱਡੇ ਸ਼ਹਿਰਾਂ ਵਿੱਚ ਪਾਰਕ ਅਤੇ ਭੂਮੀਗਤ ਨਾਲੀਆਂ ਕਿਉਂ ਜ਼ਰੂਰੀ ਹਨ ?
ਉੱਤਰ-
ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਜ਼ਿਆਦਾ ਹੈ । ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ । ਪਾਰਕ ਵਾਤਾਵਰਨ ਨੂੰ ਸਾਫ਼ ਰੱਖਦੇ ਹਨ । ਇੱਥੇ ਆ ਕੇ ਲੋਕ ਖੁੱਲ੍ਹੀ ਹਵਾ ਵਿੱਚ ਆਪਣਾ ਮਨੋਰੰਜਨ ਕਰਦੇ ਹਨ । ਇਸ ਲਈ ਵੱਡੇ ਸ਼ਹਿਰਾਂ ਵਿੱਚ ਪਾਰਕਾਂ ਦਾ ਹੋਣਾ ਜ਼ਰੂਰੀ ਹੈ ।

ਭੂਮੀਗਤ ਨਾਲੀਆਂ ਗੰਦੇ ਪਾਣੀ ਦੀ ਨਿਕਾਸੀ ਲਈ ਬਹੁਤ ਜ਼ਰੂਰੀ ਹਨ । ਇਨ੍ਹਾਂ ਤੋਂ ਬਿਨਾਂ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਉੱਤੇ ਫੈਲ ਜਾਏਗਾ ਅਤੇ ਵਾਤਾਵਰਨ ਦੂਸ਼ਿਤ ਹੋ ਜਾਏਗਾ ।

ਪ੍ਰਸ਼ਨ 3.
ਨਗਰ ਪ੍ਰੀਸ਼ਦ ਦੇ ਕਿਸੇ ਪੰਜ ਕੰਮਾਂ ਦਾ ਵਰਣਨ ਕਰੋ ।
ਉੱਤਰ-ਨਗਰ ਪ੍ਰੀਸ਼ਦ ਦੇ ਪੰਜ ਮੁੱਖ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ।
  2. ਜਨ-ਸਿਹਤ ਅਤੇ ਸਫ਼ਾਈ ਦੀ ਵਿਵਸਥਾ ਕਰਨਾ ।
  3. ਅੱਗ ਬੁਝਾਉਣ ਦੀਆਂ ਸੇਵਾਵਾਂ ਦਾ ਪ੍ਰਬੰਧ ਕਰਨਾ ।
  4. ਸ਼ਹਿਰ ਦੀ ਮੁੱਖ ਸਹੂਲਤ ਲਈ ਪਾਰਕਾਂ, ਬਾਗਾਂ ਅਤੇ ਖੇਡ ਦੇ ਮੈਦਾਨਾਂ ਦਾ ਪ੍ਰਬੰਧ ਕਰਨਾ ।
  5. ਪੀਣ ਲਈ ਸਾਫ਼ ਪਾਣੀ ਦੀ ਵਿਵਸਥਾ ਕਰਨਾ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ 1

ਪ੍ਰਸ਼ਨ 4.
ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਕਿਹੜੇ-ਕਿਹੜੇ ਹਨ ?
ਉੱਤਰ-
ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਭੂਮੀ ਅਤੇ ਭਵਨਾਂ ‘ਤੇ ਕਰ
  2. ਪਸ਼ੂਆਂ ਅਤੇ ਵਾਹਨਾਂ ‘ਤੇ ਕਰ
  3. ਚੰਗੀ ਕਰ
  4. ਕਿੱਤਾ ਕਰ
  5. ਰਾਜ ਸਰਕਾਰ ਤੋਂ ਪ੍ਰਾਪਤ ਗਰਾਂਟ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਿਵੇਂ ਅਤੇ ਕਿੰਨੇ ਸਾਲਾਂ ਲਈ ਹੁੰਦੀ ਹੈ ?
ਉੱਤਰ-
ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਬਾਲਗ ਨਾਗਰਿਕਾਂ ਭਾਵ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੁਆਰਾ ਪ੍ਰਤੱਖ ਤੌਰ ‘ਤੇ ਹੁੰਦੀ ਹੈ । ਇਨ੍ਹਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਕੀ ਨਗਰਪਾਲਿਕਾ ਨਾਲੋਂ ਨਗਰ ਨਿਗਮ ਵਧੇਰੇ ਸ਼ਕਤੀਸ਼ਾਲੀ ਹੈ ? ਕਿਉਂ ?
ਉੱਤਰ-
ਨਗਰ ਨਿਗਮ ਨਗਰਪਾਲਿਕਾ ਤੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ । ਨਗਰ ਨਿਗਮ ਦੀਆਂ ਸ਼ਕਤੀਆਂ ਨਗਰਪਾਲਿਕਾ ਨਾਲੋਂ ਵਧੇਰੇ ਹੁੰਦੀਆਂ ਹਨ । ਨਗਰ ਨਿਗਮ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਹੈ । ਇਸ ਦਾ ਕਾਰਨ ਇਹ ਹੈ ਕਿ ਵੱਡੇ ਅਤੇ ਛੋਟੇ ਨਗਰਾਂ ਦੀ ਵਸੋਂ ਅਤੇ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜ਼ਿਲ੍ਹਾ ਪ੍ਰਬੰਧਕ ਦੇ ਮੁੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਜ਼ਿਲ੍ਹਾ ਪ੍ਰਬੰਧਕ ਦੇ ਮੁੱਖ ਕੰਮ ਇਸ ਤਰ੍ਹਾਂ ਹਨ-

  • ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੀ ਸਥਾਪਨਾ ਕਰਨਾ – ਜ਼ਿਲ੍ਹਾ ਪ੍ਰਬੰਧਕ ਦਾ ਮੁੱਖ ਕੰਮ ਜ਼ਿਲ੍ਹੇ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣਾ ਹੈ । ਇਸ ਕੰਮ ਵਿੱਚ ਉਹ ਸਮੁੱਚੇ ਜ਼ਿਲ੍ਹੇ ਦੀ ਪੁਲਿਸ ਦੀ ਸਹਾਇਤਾ ਲੈਂਦਾ ਹੈ ।
  • ਭੂਮੀ ਸੰਬੰਧੀ ਰਿਕਾਰਡਾਂ ਦੀ ਦੇਖਭਾਲ ਅਤੇ ਭੂਮੀ ਕਰ ਦੀ ਵਸੂਲੀ ਕਰਨਾ – ਸਾਡਾ ਦੇਸ਼ ਖੇਤੀਬਾੜੀ ਪ੍ਰਧਾਨ ਦੇਸ਼ ਹੈ । ਖੇਤੀ ਯੋਗ ਭੂਮੀ ਦਾ ਵਰਗੀਕਰਨ, ਉਸਦਾ ਨਾਪ, ਉਸ ਵਿੱਚ ਪੈਦਾ ਹੋਣ ਵਾਲੀ ਉਪਜ ਅਤੇ ਭੂਮੀ ਕਰ ਦੀ ਵਸੂਲੀ ਕਰਨਾ ਅਤੇ ਉਸਦਾ ਬਿਉਰਾ ਰੱਖਣ ਦਾ ਕੰਮ ਵੀ ਜ਼ਿਲ੍ਹਾ ਪ੍ਰਬੰਧਕ ਦੁਆਰਾ ਕੀਤਾ ਜਾਂਦਾ ਹੈ ।
  • ਨਾਗਰਿਕ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਨਾ – ਜ਼ਿਲ੍ਹਾ ਪ੍ਰਬੰਧਕ ਜ਼ਿਲ੍ਹੇ ਦੇ ਲੋਕਾਂ ਨੂੰ, ਅਨੇਕਾਂ ਤਰ੍ਹਾਂ ਦੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਦਾਨ ਕਰਵਾਉਂਦਾ ਹੈ, ਤਾਂ ਕਿ ਉਨ੍ਹਾਂ ਦਾ ਬਹੁਮੁਖੀ ਵਿਕਾਸ ਹੋ ਸਕੇ । ਇਨ੍ਹਾਂ ਸਹੂਲਤਾਂ ਵਿੱਚ ਸਿਹਤ, ਸਿੱਖਿਆ, ਆਵਾਜਾਈ ਦਾ ਪ੍ਰਬੰਧ, ਸਰਕਾਰੀ ਇਮਾਰਤਾਂ ਅਤੇ ਸੜਕਾਂ ਦੀ ਦੇਖਭਾਲ ਆਦਿ ਸ਼ਾਮਲ ਹਨ ।

ਪ੍ਰਸ਼ਨ 2.
ਨਗਰਪਾਲਿਕਾ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ‘ ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਨਗਰਪਾਲਿਕਾ ਦੀ ਬਣਤਰ – ਨਗਰਪਾਲਿਕਾ 20,000 ਤੋਂ ਵੱਧ ਜਨਸੰਖਿਆ ਵਾਲੇ ਛੋਟੇ ਸ਼ਹਿਰਾਂ ਵਿੱਚ ਬਣਾਈ ਜਾਂਦੀ ਹੈ । ਇਸ ਦੇ ਮੈਂਬਰ ਦੋ ਤਰ੍ਹਾਂ ਦੇ ਹੁੰਦੇ ਹਨ

  1. ਚੁਣੇ ਹੋਏ ਮੈਂਬਰ – ਇਹ ਮੈਂਬਰ ਪ੍ਰਤੱਖ ਤੌਰ ‘ਤੇ ਬਾਲਗ ਨਾਗਰਿਕਾਂ ਦੁਆਰਾ ਚੁਣੇ ਹੁੰਦੇ ਹਨ । ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ 9 ਤੋਂ 29 ਤੱਕ ਹੋ ਸਕਦੀ ਹੈ ।
  2. ਅਹੁਦੇ ਕਾਰਨ ਮੈਂਬਰ – ਨਗਰ ਦੇ ਚੋਣ ਖੇਤਰ ਤੋਂ ਚੁਣੇ ਗਏ ਲੋਕ ਸਭਾ, ਰਾਜ ਅਤੇ ਰਾਜ ਵਿਧਾਨ ਸਭਾ ਦੇ ਮੈਂਬਰ ਨਗਰਪਾਲਿਕਾ ਦੇ ਅਹੁਦੇ ਕਾਰਨ ਮੈਂਬਰ ਹੁੰਦੇ ਹਨ ।

ਕਾਰਜਕਾਲ – ਨਗਰਪਾਲਿਕਾ ਦਾ ਕਾਰਜਕਾਲ 5 ਸਾਲ ਹੁੰਦਾ ਹੈ ।
ਕੰਮ – ਨਗਰਪਾਲਿਕਾ ਨਗਰ ਪ੍ਰਬੰਧ ਲਈ ਹੇਠ ਲਿਖੇ ਕੰਮ ਕਰਦੀ ਹੈ-

  1. ਨਗਰ ਵਿੱਚ ਪਾਣੀ, ਸਫਾਈ ਅਤੇ ਰੌਸ਼ਨੀ ਦਾ ਪ੍ਰਬੰਧ ਕਰਨਾ ।
  2. ਬਿਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ, ਮੱਖੀਆਂ, ਮੱਛਰਾਂ ਨੂੰ ਨਸ਼ਟ ਕਰਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਨੂੰ ਰੋਕਣਾ ।
  3. ਗਲੀਆਂ, ਸੜਕਾਂ, ਪੁਲ ਅਤੇ ਨਾਲੀਆਂ ਬਣਾਉਣਾ ਅਤੇ ਉਨ੍ਹਾਂ ਦੀ ਮੁਰੰਮਤ ਕਰਵਾਉਣਾ ।
  4. ਹਸਪਤਾਲ, ਸਿਹਤ ਕੇਂਦਰ, ਬਾਲ ਕਲਿਆਣ ਕੇਂਦਰ, ਚਿੜੀਆ ਘਰ ਅਤੇ ਪਾਰਕ ਆਦਿ ਬਣਾਉਣਾ ।
  5. ਜਨਮ-ਮਰਨ ਦਾ ਹਿਸਾਬ ਰੱਖਣਾ ।
  6. ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦਾ ਪ੍ਰਬੰਧ ਕਰਨਾ ਅਤੇ ਬੱਸਾਂ, ਟੂਮਾਂ ਆਦਿ ਚਲਾਉਣਾ ।
  7. ਆਪਣੇ ਖੇਤਰ ਵਿੱਚ ਸਕੂਲਾਂ ਅਤੇ ਲਾਇਬਰੇਰੀਆਂ ਦੀ ਵਿਵਸਥਾ ਕਰਨਾ ।
  8. ਪਸ਼ੂ-ਮੇਲੇ ਲਗਾਉਣਾ ਅਤੇ ਨਗਰ-ਨਿਵਾਸੀਆਂ ਦੀ ਸਹੂਲਤ ਲਈ ਬੱਸਾਂ ਚਲਾਉਣਾ ।

ਆਮਦਨ ਦੇ ਸਾਧਨ – ਨਗਰਪਾਲਿਕਾ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  1. ਕਰ – ਨਗਰਪਾਲਿਕਾ ਕਈ ਕਿਸਮ ਦੇ ਕਰ ਲਗਾ ਸਕਦੀ ਹੈ । ਇਨ੍ਹਾਂ ਵਿੱਚੋਂ ਚੁੰਗੀਕਰ, ਨਿਆਂ-ਕਰ, ਮਾਰਗ-ਰ, ਹਿ-ਕਰ, ਕਿੱਤਾ-ਕਰ, ਮਨੋਰੰਜਨ-ਕਰ ਆਦਿ ਮੁੱਖ ਹਨ ।
  2. ਫ਼ੀਸ ਤੇ ਜੁਰਮਾਨੇ – ਨਗਰਪਾਲਿਕਾ ਪਾਣੀ ਤੇ ਬਿਜਲੀ ’ਤੇ ਫ਼ੀਸ ਲਾਉਂਦੀ ਹੈ । ਇਹ ਨਗਰ ਵਿੱਚ ਚੱਲਣ ਵਾਲੇ ਵਾਹਨਾਂ-ਰਿਕਸ਼ਿਆਂ, ਠੇਲੇ ਅਤੇ ਟਾਂਗੇ ਆਦਿ ਉੱਤੇ ਫ਼ੀਸ ਲਾਉਂਦੀ ਹੈ । ਇਸ ਤੋਂ ਬਿਨਾਂ ਇਹ ਨਗਰਪਾਲਿਕਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨੇ ਕਰਦੀ ਹੈ ।
  3. ਸੰਪੱਤੀ ਤੋਂ ਆਮਦਨ – ਨਗਰਪਾਲਿਕਾ ਨੂੰ ਮਕਾਨਾਂ, ਦੁਕਾਨਾਂ, ਮੰਡੀਆਂ ਦੇ ਕਿਰਾਇਆ, ਕਿੱਤਿਆਂ ਅਤੇ ਸ਼ਹਿਰ ਦਾ ਕੂੜਾ-ਕਰਕਟ ਵੇਚਣ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਹੈ ।
  4. ਸਰਕਾਰੀ ਗਰਾਂਟ ਅਤੇ ਕਰਜ਼ਾ – ਨਗਰਪਾਲਿਕਾ ਨੂੰ ਸਰਕਾਰੀ ਗਰਾਂਟ ਦੇ ਰੂਪ ਵਿੱਚ ਵੀ ਵਿੱਤ ਦੀ ਪ੍ਰਾਪਤੀ ਹੁੰਦੀ ਹੈ । ਲੋੜ ਪੈਣ ‘ਤੇ ਨਗਰਪਾਲਿਕਾ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਤੋਂ ਕਰਜ਼ਾ ਵੀ ਲੈ ਸਕਦੀ ਹੈ ।

PSEB 6th Class Social Science Solutions Chapter 21 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 3.
ਨਗਰ ਨਿਗਮ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਨਗਰ ਨਿਗਮ ਦੀ ਬਣਤਰ, ਕੰਮਾਂ ਅਤੇ ਆਮਦਨ ਦੇ ਸਾਧਨਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
ਬਣਤਰ – ਪੰਜਾਬ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਆਦਿ ਦਸ ਨਗਰਾਂ ਵਿੱਚ ਨਗ਼ਰ ਨਿਗਮਾਂ ਦੀ ਸਥਾਪਨਾ ਕੀਤੀ ਗਈ ਹੈ । ਨਗਰ ਨਿਗਮ ਦੇ ਮੈਂਬਰਾਂ ਨੂੰ ਕੌਂਸਲਰ ਆਖਦੇ ਹਨ । ਇਨ੍ਹਾਂ ਦੀ ਚੋਣ ਬਾਲਗ ਨਾਗਰਿਕ ਕਰਦੇ ਹਨ । ਨਗਰ ਨਿਗਮ ਖੇਤਰ ਤੋਂ ਚੁਣੇ ਗਏ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਵੀ ਇਸ ਦੇ ਮੈਂਬਰ ਹੁੰਦੇ ਹਨ । ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਹਿੰਦੇ ਹਨ ।

ਕੰਮ – ਨਗਰ ਨਿਗਮ ਸਥਾਨਕ ਸ਼ਾਸਨ ਦੀਆਂ ਬਾਕੀ ਸਾਰੀਆਂ ਸੰਸਥਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ । ਇਸ ਦੇ ਕੰਮਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ-ਜ਼ਰੂਰੀ ਕੰਮ ਅਤੇ ਇੱਛੁਕ ਕੰਮ ।

ਜ਼ਰੂਰੀ ਕੰਮ-

  1. ਸਾਫ਼ ਪਾਣੀ ਦਾ ਪ੍ਰਬੰਧ ਕਰਨਾ ।
  2. ਸੜਕਾਂ, ਪੁਲਾਂ ਅਤੇ ਨਾਲੀਆਂ ਦਾ ਨਿਰਮਾਣ ਕਰਨਾ ।
  3. ਨਗਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ ।
  4. ਫ਼ਾਇਰ-ਬ੍ਰਿਗੇਡ ਦਾ ਪ੍ਰਬੰਧ ਕਰਨਾ ।
  5. ਸ਼ਮਸ਼ਾਨ ਭੂਮੀ ਦਾ ਉੱਚਿਤ ਪ੍ਰਬੰਧ ਕਰਨਾ ।
  6. ਨਗਰ ਨਿਗਮ ਦੀ ਸੰਪੱਤੀ ਦੀ ਦੇਖਭਾਲ ਕਰਨਾ ।

ਇੱਛੁਕ ਕੰਮ-

  1. ਹਸਪਤਾਲ ਬਣਾਉਣਾ ।
  2. ਸਭਿਆਚਾਰ ਅਤੇ ਸਿੱਖਿਆ ਦਾ ਵਿਕਾਸ ਕਰਨਾ ।
  3. ਲਾਇਬਰੇਰੀਆਂ, ਅਜਾਇਬ ਘਰ, ਕਲਾ ਭਵਨ ਆਦਿ ਬਣਵਾਉਣਾ ।

ਆਮਦਨ ਦੇ ਸਾਧਨ – ਨਗਰ ਨਿਗਮ ਦੀ ਆਮਦਨ ਦੇ ਮੁੱਖ ਸਾਧਨ ਹੇਠ ਲਿਖੇ ਹਨ-

  • ਕਰ – ਨਗਰ ਨਿਗਮ ਸ਼ਹਿਰ ਵਿੱਚ ਲੋਕਾਂ ਉੱਤੇ ਕਈ ਕਿਸਮ ਦੇ ਕਰ ਲਗਾਉਂਦਾ ਹੈ । ਇਹਨਾਂ ਵਿੱਚੋਂ ਪਾਣੀ ਕਰ, ਸਫ਼ਾਈ ਕਰ, ਮਕਾਨ ਕਰ, ਮਨੋਰੰਜਨ ਕਰ ਤੇ ਚੰਗੀ ਕਰ ਪ੍ਰਮੁੱਖ ਹਨ ।
  • ਫ਼ੀਸ ਤੇ ਜੁਰਮਾਨੇ – ਨਗਰ ਨਿਗਮ ਨੂੰ ਮਕਾਨਾਂ ਦੇ ਨਕਸ਼ੇ ਪਾਸ ਕਰਨ ਤੋਂ ਪ੍ਰਾਪਤ ਫ਼ੀਸ ਅਤੇ ਟਾਂਗਾ, ਰਿਕਸ਼ਾ ਅਤੇ ਠੇਲਾ ਦੀ ਲਾਈਸੈਂਸ ਫ਼ੀਸ ਤੋਂ ਆਮਦਨ ਹੁੰਦੀ ਹੈ । ਇਸ ਨੂੰ ਨਗਰ ਨਿਗਮ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੀਤੇ ਗਏ ਜ਼ੁਰਮਾਨੇ ਤੋਂ ਵੀ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਹੈ ।
  • ਸਰਕਾਰੀ ਗਰਾਂਟ ਅਤੇ ਹੋਰ ਸਾਧਨ – ਨਗਰ ਨਿਗਮ ਦੀ ਆਪਣੀ ਸੰਪੱਤੀ ਹੁੰਦੀ ਹੈ । ਇਸ ਦੇ ਕਿਰਾਏ ਤੋਂ ਨਗਰ ਨਿਗਮ ਨੂੰ ਕਾਫ਼ੀ ਆਮਦਨ ਹੋ ਜਾਂਦੀ ਹੈ । ਇਸ ਤੋਂ ਬਿਨਾਂ ਸਰਕਾਰ ਵੀ ਇਸ ਨੂੰ ਮਾਲੀ ਸਹਾਇਤਾ ਦਿੰਦੀ ਹੈ । ਇਸ ਨੂੰ ਸਰਕਾਰੀ ਗਰਾਂਟ ਕਹਿੰਦੇ ਹਨ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

Punjab State Board PSEB 6th Class Social Science Book Solutions Civics Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Textbook Exercise Questions and Answers.

PSEB Solutions for Class 6 Social Science Civics Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

SST Guide for Class 6 PSEB ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?
(i) 20 ਸਾਲ
(ii) 22 ਸਾਲ
(iii) 21 ਸਾਲ ।
ਉੱਤਰ-
(iii) 21 ਸਾਲ ।

ਪ੍ਰਸ਼ਨ 2.
ਪੰਚਾਇਤ ਸੰਮਤੀ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ?
(i) 9 ਤੋਂ 25
(ii) 15 ਤੋਂ 25
(iii) 26 ਤੋਂ 29.
ਉੱਤਰ-
(ii) 15 ਤੋਂ 25.

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 3.
ਜ਼ਿਲ੍ਹਾ ਪ੍ਰੀਸ਼ਦ ਦੇ ਵੋਟਰਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋ ਸਕਦੀ ਹੈ ?
(i) 10 ਤੋਂ 25
(ii) 12 ਤੋਂ 25
(iii) 14 ਤੋਂ 25.
ਉੱਤਰ-
(i) 10 ਤੋਂ 25

ਪ੍ਰਸ਼ਨ 4.
ਪੰਚਾਇਤ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਣ ਵਾਲੇ ਕਰਮਚਾਰੀ ਨੂੰ ਕੀ ਕਹਿੰਦੇ ਹਨ ?
(i) ਸੁਪਰਡੈਂਟ
(ii) ਪੰਚਾਇਤ ਸਕੱਤਰ ।
ਉੱਤਰ-
(ii) ਪੰਚਾਇਤ ਸਕੱਤਰ ।

ਅਭਿਆਸ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਭਾਰਤ ਵਿਚ ਪਿੰਡਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
6 ਲੱਖ ।

ਪ੍ਰਸ਼ਨ 2.
ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਪਿੰਡ ਦੀਆਂ ਤਿੰਨ ਪੱਧਰਾਂ ਵਾਲੀ ਸਥਾਨਕ ਸ਼ਾਸਨ ਵਿਵਸਥਾ ਨੂੰ ਪੰਚਾਇਤੀ ਰਾਜ ਕਹਿੰਦੇ ਹਨ । ਸਭ ਤੋਂ ਹੇਠਲੇ ਪੱਧਰ ਤੇ ਗ੍ਰਾਮ ਪੰਚਾਇਤ ਹੁੰਦੀ ਹੈ । ਇਹ ਪਿੰਡ ਦੀ ਸਥਾਨਕ ਸਰਕਾਰ ਹੈ । ਇਸ ਤੋਂ ਉੱਪਰ ਪੰਚਾਇਤ ਸੰਮਤੀ ਅਤੇ ਸਭ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ । ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਗ੍ਰਾਮ ਪੰਚਾਇਤ ਦੇ ਵਿਚਾਲੇ ਕੜੀ ਦਾ ਕੰਮ ਕਰਦੀ ਹੈ ।

ਪ੍ਰਸ਼ਨ 3.
ਪੰਚਾਇਤੀ ਰਾਜ ਦੀ ਮੁੱਢਲੀ ਅਤੇ ਸਿਖਰ ਦੀ ਸੰਸਥਾ ਦਾ ਨਾਂ ਲਿਖੋ ।
ਉੱਤਰ-
ਪੰਚਾਇਤੀ ਰਾਜ ਦੀ ਮੁੱਢਲੀ ਸੰਸਥਾ ਗ੍ਰਾਮ ਪੰਚਾਇਤ ਅਤੇ ਸਿਖਰ ਦੀ ਸੰਸਥਾ ਜ਼ਿਲ੍ਹਾ ਪ੍ਰੀਸ਼ਦ ਹੈ ।

ਪ੍ਰਸ਼ਨ 4.
ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ?
ਉੱਤਰ-
ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 5 ਅਤੇ ਵੱਧ ਤੋਂ ਵੱਧ 13 ਹੁੰਦੀ ਹੈ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਜ਼ਿਲ੍ਹਾ ਪ੍ਰੀਸ਼ਦ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੀ ਸਥਾਪਨਾ ਰਮ ਵਿਕਾਸ ਲਈ ਕੀਤੀ ਜਾਂਦੀ ਹੈ ।

  1. ਇਸਦਾ ਮੁੱਖ ਕੰਮ ਪੰਚਾਇਤ ਸੰਮਤੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵਿਚ ਤਾਲਮੇਲ ਰੱਖਣਾ ਹੈ । ਇਹ ਸਰਕਾਰ ਅਤੇ ਪੰਚਾਇਤ ਸੰਮਤੀਆਂ ਦੇ ਵਿਚਾਲੇ ਕੁੜੀ ਦਾ ਕੰਮ ਕਰਦੀ ਹੈ ।
  2. ਇਹ ਸਰਕਾਰ ਨੂੰ ਵਿਕਾਸ ਕੰਮਾਂ ਬਾਰੇ ਰਾਇ ਦਿੰਦੀ ਹੈ ।

ਪ੍ਰਸ਼ਨ 6.
ਵਰਤਮਾਨ ਸਮੇਂ ਪਿੰਡਾਂ ਵਿਚ ਕਿਹੜੀਆਂ-ਕਿਹੜੀਆਂ ਸਹੂਲਤਾਂ ਉਪਲੱਬਧ ਹਨ ।
ਉੱਤਰ-
ਆਜ਼ਾਦੀ ਦੇ ਬਾਅਦ ਪਿੰਡਾਂ ਦੀ ਸਥਿਤੀ ਵਿਚ ਬਹੁਤ ਸੁਧਾਰ ਹੋਇਆ ਹੈ । ਵਰਤਮਾਨ ਸਮੇਂ ਵਿਚ ਭਾਰਤ ਸਰਕਾਰ ਦੇ ਯਤਨਾਂ ਨਾਲ ਪਿੰਡਾਂ ਵਿਚ ਹੇਠ ਲਿਖੀਆਂ ਅਨੇਕ ਸਹੁਲਤਾਂ ਉਪਲੱਬਧ ਹਨ-

1. ਸਿੱਖਿਆ ਦਾ ਪਸਾਰ – ਸਿੱਖਿਆ ਦੇ ਪਸਾਰ ਲਈ ਸਕੂਲ ਅਤੇ ਕਾਲਜ਼ ਖੋਲ੍ਹੇ ਗਏ ਹਨ । 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਦੀ ਵਿਵਸਥਾ ਕੀਤੀ ਗਈ । ਅਨਪੜ੍ਹ । ਪੋੜਾਂ ਲਈ ‘ਪੌੜ ਸਿੱਖਿਆ ਕੇਂਦਰ’ ਸਥਾਪਿਤ ਕੀਤੇ ਗਏ ਹਨ ।

2. ਖੇਤੀਬਾੜੀ ਦਾ ਵਿਕਾਸ – ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਆਜ਼ਾਦੀ ਦੇ ਬਾਅਦ ਖੇਤੀਬਾੜੀ ਦੇ ਵਿਕਾਸ ਲਈ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ । ਇੱਥੇ ਖੇਤੀਬਾੜੀ ਲਈ ਉੱਤਮ ਬੀਜਾਂ ਦੀ ਖੋਜ ਕੀਤੀ ਜਾਂਦੀ ਹੈ । ਕਿਸਾਨਾਂ ਲਈ ਸਾਲ ਵਿਚ ਇਕ ਵਾਰ ਪ੍ਰਦਰਸ਼ਨੀ ਲਾਈ ਜਾਂਦੀ ਹੈ । ਇੱਥੇ ਖੇਤੀਬਾੜੀ ਵਿਗਿਆਨੀ ਕਿਸਾਨਾਂ ਨੂੰ 1 ਉੱਨਤ ਖੇਤੀਬਾੜੀ ਲਈ ਸਲਾਹ ਦਿੰਦੇ ਹਨ । ਕਿਸਾਨਾਂ ਨੂੰ ਉੱਤਮ ਕਿਸਮ ਦੇ ਬੀਜਾਂ ਅਤੇ ਜੋ ਫ਼ਸਲਾਂ ਲਈ ਲੋੜੀਂਦੀਆਂ ਕੀਟਨਾਸ਼ਕ ਦਵਾਈਆਂ ਦੀ ਵੰਡ ਕੀਤੀ ਜਾਂਦੀ ਹੈ । ਇਸ ਨਾਲ ਉਪਜ ਵਿਚ ਵਾਧਾ ਹੋਇਆ ਹੈ ।

ਭਾਰਤ ਸਰਕਾਰ ਨੇ ਭੂਮੀ ਦੇ ਛੋਟੇ-ਛੋਟੇ ਟੁਕੜਿਆਂ ਨੂੰ ਇਕੱਠਾ ਕਰਕੇ ਚੱਕਬੰਦੀ ਕਰ ਦਿੱਤੀ , ਹੈ ਤਾਂਕਿ ਮਸ਼ੀਨਾਂ ਦੁਆਰਾ ਖੇਤੀਬਾੜੀ ਕੀਤੀ ਜਾ ਸਕੇ ।

3. ਇਸਤਰੀ ਸਿੱਖਿਆ ਅਤੇ ਸਿਹਤ – ਪਿੰਡਾਂ ਵਿਚ ਇਸਤਰੀ ਸਿੱਖਿਆ ਵਿਚ ਵਿਸਥਾਰ ਲਈ । ਲੜਕੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਲੋਕਾਂ ਦੀ ਸਿਹਤ ਵਿਚ ਸੁਧਾਰ ; ਲਈ ਪ੍ਰਾਇਮਰੀ ਸਿਹਤ ਕੇਂਦਰ ਖੋਲ੍ਹੇ ਗਏ ਹਨ । ਇਨ੍ਹਾਂ ਕੇਂਦਰਾਂ ਵਿਚ ਪੇਂਡੂ ਲੋਕਾਂ ਨੂੰ ਹਰ ‘ ਤਰ੍ਹਾਂ ਦੀ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ ।

4. ਹੋਰ ਪਰਿਵਰਤਨ-

  • ਫ਼ਸਲਾਂ ਦੇ ਮੰਡੀਕਰਨ ਲਈ ਦੇਸ਼ ਦੇ ਲਗਪਗ ਸਾਰੇ ਪਿੰਡਾਂ ਨੂੰ ਪਹੁੰਚ ਮਾਰਗ ਦੁਆਰਾ । ਰਾਜ ਮਾਰਗਾਂ ਨਾਲ ਜੋੜਨ ਦੇ ਯਤਨ ਕੀਤੇ ਗਏ ਹਨ ।
  • ਕੇਂਦਰ ਅਤੇ ਰਾਜ ਸਰਕਾਰ ਦੁਆਰਾ ਪਿੰਡਾਂ ਦੀ ਆਰਥਿਕ ਸਥਿਤੀ ਸੁਧਾਰਨ ਦੇ ਉਦੇਸ਼ ਨਾਲ ਪਿੰਡ ਵਾਸੀਆਂ ਨੂੰ ਲਘੂ ਉਦਯੋਗ ਲਗਾਉਣ ਲਈ ਸਸਤੀ ਦਰ ‘ਤੇ ਕਰਜ਼ੇ ਦਿੱਤੇ ਜਾਂਦੇ ਹਨ ।
  • ਪਿੰਡਾਂ ਵਿਚ ਪੀਣ ਦੇ ਪਾਣੀ ਦਾ ਪ੍ਰਬੰਧ ਅਤੇ ਬਿਜਲੀਕਰਨ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ }
  • ਸਹਿਕਾਰੀ ਖੇਤੀ ਅਤੇ ਸਰਕਾਰੀ ਬੈਂਕਾਂ ਦੇ ਖੁੱਲ੍ਹਣ ਨਾਲ ਵੀ ਕਈ ਪਿੰਡਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋਇਆ ਹੈ ।

ਪ੍ਰਸ਼ਨ 7.
ਪੰਚਾਇਤ ਦੇ ਸੰਗਠਨ ਬਾਰੇ ਲਿਖੋ ।
ਉੱਤਰ-
ਗਾਮ ਪੰਚਾਇਤ 200 ਤੋਂ ਵੱਧ ਜਨਸੰਖਿਆ ਵਾਲੇ ਹਰੇਕ ਪਿੰਡ ਵਿੱਚ ਬਣਾਈ ਜਾਂਦੀ ਹੈ । ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਗਿਣਤੀ 5 ਤੋਂ 13 ਤੱਕ ਹੋ ਸਕਦੀ ਹੈ ।
ਪੰਚਾਂ ਦੀ ਚੋਣ – ਗਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਗ੍ਰਾਮ ਸਭਾ ਦੇ ਮੈਂਬਰਾਂ (ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਜ਼ਿਆਦਾ ਹੋਵੇ) ਦੁਆਰਾ ਪ੍ਰਤੱਖ ਤੌਰ ‘ਤੇ ਕੀਤੀ ਜਾਂਦੀ ਹੈ । ਹਰੇਕ ਗ੍ਰਾਮ ਪੰਚਾਇਤ ਵਿੱਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਪੱਛੜੀਆਂ ਜਾਤੀਆਂ ਅਤੇ ਕਬੀਲਿਆਂ ਦੇ ਮੈਂਬਰਾਂ ਦੀ ਗਿਣਤੀ ਉਨ੍ਹਾਂ ਦੀ ਜਨਸੰਖਿਆ ਅਤੇ ਪਿੰਡ ਦੀ ਕੁੱਲ ਜਨਸੰਖਿਆ ਦੇ ਅਨੁਪਾਤ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ ।

ਸਰਪੰਚ – ਹਰੇਕ ਗ੍ਰਾਮ ਪੰਚਾਇਤ ਵਿੱਚ ਇੱਕ ਸਰਪੰਚ ਹੁੰਦਾ ਹੈ । ਉਸਦੀ ਚੋਣ ਵੀ ਗ੍ਰਾਮ ਸਭਾ ਦੇ ਮੈਂਬਰ ਪ੍ਰਤੱਖ ਤੌਰ ‘ਤੇ ਕਰਦੇ ਹਨ ।
ਪੰਚਾਇਤ ਸਕੱਤਰ – ਪੰਚਾਇਤ ਦੇ ਕੰਮਾਂ ਵਿੱਚ ਸਹਾਇਤਾ ਲਈ ਇੱਕ ਸਰਕਾਰੀ ਕਰਮਚਾਰੀ ਵੀ ਹੁੰਦਾ ਹੈ, ਜਿਸ ਨੂੰ ਪੰਚਾਇਤ ਸਕੱਤਰ ਕਹਿੰਦੇ ਹਨ । ਉਹ ਪੰਚਾਇਤ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਹੈ । ਉਹ ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਬਲਾਕ ਪੰਚਾਇਤ ਦੇ ਅਧਿਕਾਰੀ ਨੂੰ ਦਿੰਦਾ ਹੈ ।

ਪ੍ਰਸ਼ਨ 8.
ਗ੍ਰਾਮ ਸਭਾ ਤੋਂ ਕੀ ਭਾਵ ਹੈ ? ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਵਿੱਚ ਕੀ ਫ਼ਰਕ ਹੈ ?
ਉੱਤਰ-
ਗ੍ਰਾਮ ਸਭਾ ਗ੍ਰਾਮ ਪੰਚਾਇਤ ਦੀ ਚੋਣ ਕਰਨ ਵਾਲੀ ਇੱਕ ਸਭਾ ਹੁੰਦੀ ਹੈ । 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਹਰੇਕ ਗ੍ਰਾਮੀਣ ਇਸਦਾ ਮੈਂਬਰ ਹੁੰਦਾ ਹੈ । ਇਸ ਦੇ ਮੈਂਬਰ ਹੀ ਵੋਟਾਂ ਦੁਆਰਾ ਗਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਰਦੇ ਹਨ ।

ਇਸ ਤੋਂ ਉਲਟ ਗ੍ਰਾਮ ਪੰਚਾਇਤ ਗ੍ਰਾਮ ਸਭਾ ਦੁਆਰਾ ਚੁਣੀ ਗਈ ਇੱਕ ਸੰਮਤੀ ਹੁੰਦੀ ਹੈ । ਇਹ ਪਿੰਡ ਦੀ ਉੱਨਤੀ ਲਈ ਕੰਮ ਕਰਦੀ ਹੈ । ਇਸਨੂੰ ਆਪਣੇ ਹਿਸਾਬ-ਕਿਤਾਬ ਨੂੰ ਹਰ ਸਾਲ ਗ੍ਰਾਮ ਸਭਾ ਦੇ ਸਾਹਮਣੇ ਰੱਖਣਾ ਪੈਂਦਾ ਹੈ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 9.
ਪੰਚਾਇਤ ਸੰਮਤੀ ਦਾ ਸਭ ਤੋਂ ਮਹੱਤਵਪੂਰਨ ਕੰਮ ਕਿਹੜਾ ਹੈ ?
ਉੱਤਰ-
ਪੰਚਾਇਤ ਸੰਮਤੀ ਦਾ ਸਭ ਤੋਂ ਮਹੱਤਵਪੂਰਨ ਕੰਮ ਸੰਬੰਧਿਤ ਗਾਮ ਪੰਚਾਇਤਾਂ ਲਈ ਜ਼ਰੂਰੀ ਨਿਯਮ ਬਣਾਉਣਾ ਅਤੇ ਪਿੰਡਾਂ ਵਿੱਚ ਨਾਗਰਿਕ ਸਹੂਲਤਾਂ ਪ੍ਰਦਾਨ ਕਰਨਾ ਹੈ ।

ਪ੍ਰਸ਼ਨ 10.
ਤੁਹਾਡੇ ਖੇਤਰ ਦੀ ਪੰਚਾਇਤ ਸੰਮਤੀ ਆਪਣੇ ਬਲਾਕ ਦੇ ਵਾਤਾਵਰਨ ਨੂੰ ਸੁਧਾਰਨ ਲਈ ਕੀ ਕਰਦੀ ਹੈ ?
ਉੱਤਰ-
ਸਾਡੇ ਖੇਤਰ ਦੀ ਪੰਚਾਇਤ ਸੰਮਤੀ ਆਪਣੇ ਬਲਾਕ ਦੀਆਂ ਪੰਚਾਇਤਾਂ ਦੇ ਵਿਕਾਸ ਅਤੇ ਬਲਾਕ ਦੇ ਵਾਤਾਵਰਨ ਨੂੰ ਸੁਧਾਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹੈ । ਇਸਦੇ ਮੁੱਖ ਕੰਮ ਹੇਠ ਲਿਖੇ ਹਨ-

  1. ਖੇਤੀਬਾੜੀ ਦਾ ਵਿਕਾਸ-
    • ਪੰਚਾਇਤ ਸੰਮਤੀ ਆਪਣੇ ਖੇਤਰ ਵਿੱਚ ਖੇਤੀਬਾੜੀ ਦੀ ਉਪਜ ਵਧਾਉਣ ਲਈ ਉੱਤਮ ਬੀਜਾਂ ਅਤੇ ਖਾਦ ਵੰਡਣ ਦਾ ਕੰਮ ਕਰਦੀ ਹੈ ।
    • ਇਹ ਖੇਤੀਬਾੜੀ ਦੇ ਕੰਮਾਂ ਲਈ ਕਰਜ਼ੇ ਦੇਣ, ਜ਼ਿਆਦਾ ਭੂਮੀ ਨੂੰ ਸਿੰਜਾਈ ਯੋਗ ਬਣਾਉਣ ਅਤੇ ਖੇਤੀਬਾੜੀ ਲਈ ਜ਼ਿਆਦਾ ਬਿਜਲੀ ਦੇਣ ਦੇ ਕੰਮ ਵੀ ਕਰਦੀ ਹੈ ।
  2. ਪਸ਼ੂ ਅਤੇ ਮੱਛੀ-ਪਾਲਣ – ਪੰਚਾਇਤ ਸੰਮਤੀ ਆਪਣੇ ਖੇਤਰ ਵਿੱਚ ਪਸ਼ੂ ਅਤੇ ਮੱਛੀਪਾਲਣ ਨੂੰ ਉਤਸ਼ਾਹ ਦਿੰਦੀ ਹੈ । ਇਸਦਾ ਉਦੇਸ਼ ਦੁੱਧ, ਆਂਡੇ, ਮਾਸ ਆਦਿ ਦੀ ਸਪਲਾਈ ਨੂੰ ਵਧਾਉਣਾ ਹੈ ।
  3. ਆਵਾਜਾਈ – ਪੰਚਾਇਤ ਸੰਮਤੀ ਸੜਕਾਂ ਅਤੇ ਪੁਲਾਂ ਨੂੰ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਦਾ ਕੰਮ ਕਰਦੀ ਹੈ ।
  4. ਸਿਹਤ ਅਤੇ ਸਫ਼ਾਈ – ਪੰਚਾਇਤ ਸੰਮਤੀ ਪਿੰਡਾਂ ਵਿੱਚ ਸਿਹਤ ਅਤੇ ਸਫ਼ਾਈ ਦੇ ਕੰਮ ਕਰਦੀ ਹੈ । ਇਹ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ਼ ਪਾਣੀ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਸਿੱਖਿਆ ਦਿੰਦੀ ਹੈ ।
    • ਇਹ ਹਾਨੀਕਾਰਕ ਕੀੜਿਆਂ-ਮਕੌੜਿਆਂ ਨੂੰ ਨਸ਼ਟ ਕਰਦੀ ਹੈ ।
    • ਇਹ ਪੇਂਡੂਆਂ ਨੂੰ ਧੁੰਆਂ ਰਹਿਤ ਚੁੱਲ੍ਹਿਆਂ ਦੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕਰਦੀ ਹੈ ।
  5. ਸਮਾਜਿਕ ਸਿੱਖਿਆ – ਪੰਚਾਇਤ ਸੰਮਤੀ ਲੋਕਾਂ ਨੂੰ ਨਾਗਰਿਕ ਸਿੱਖਿਆ ਦੇਣ ਲਈ ਮਨੋਰੰਜਨ ਕੇਂਦਰਾਂ ਅਤੇ ਲਾਇਬਰੇਰੀਆਂ ਦੀ ਵਿਵਸਥਾ ਕਰਦੀ ਹੈ । ਇਹ ਸਰੀਰਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਵੀ ਉਤਸ਼ਾਹ ਦਿੰਦੀ ਹੈ ।
  6. ਗਾਮੀਣ ਅਤੇ ਲਘੂ ਉਦਯੋਗ – ਇਸ ਵਿੱਚ ਹੱਥ ਦੀ ਖੱਡੀ, ਬਿਜਲੀ ਦੀ ਖੱਡੀ, ਖਾਦੀ, ਰੇਸ਼ਮ ਦੇ ਕੀੜੇ ਪਾਲਣਾ ਆਦਿ ਲਘੂ ਉਦਯੋਗ ਆਉਂਦੇ ਹਨ । ਪੰਚਾਇਤ ਸੰਮਤੀ ਇਨ੍ਹਾਂ ਉਦਯੋਗਾਂ ਨੂੰ ਉੱਨਤ ਬਣਾਉਣ ਦਾ ਯਤਨ ਕਰਦੀ ਹੈ ।
  7. ਪ੍ਰਸ਼ਾਸਨਿਕ ਕੰਮ – ਪੰਚਾਇਤ ਸੰਮਤੀ ਆਪਣੇ ਖੇਤਰ ਦੀਆਂ ਪੰਚਾਇਤਾਂ ਦੇ ਕੰਮਾਂ ਦੀ ਦੇਖ-ਰੇਖ ਕਰਦੀ ਹੈ । ਇਹ ਉਨ੍ਹਾਂ ਨੂੰ ਆਦੇਸ਼ ਅਤੇ ਸਲਾਹ ਵੀ ਦੇ ਸਕਦੀ ਹੈ ।

II. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਭਾਰਤ ਵਿੱਚ ………………………….. ਰਾਜ ਅਤੇ ………………………. ਕੇਂਦਰੀ ਪ੍ਰਸ਼ਾਸਿਤ ਕੇਂਦਰ ਹਨ ।
(2) ਪੰਚਾਇਤ ਸੰਮਤੀ ਪੰਚਾਇਤੀ ਰਾਜ ਦੀ ……………………….. ਸੰਸਥਾ ਹੈ ।
(3) ਗ੍ਰਾਮ ਪੰਚਾਇਤ ਅਤੇ ਪੰਚਾਇਤ ਸੰਮਤੀ ਦਾ ਕਾਰਜਕਾਲ ੫ਚਾਇਤ ਮਮਤਾ ਦਾ ਕਾਰਜਕਾਲ ……………………….. ਸਾਲ ਹੁੰਦਾ ਹੈ ।
(4) ਪੰਜਾਬ ਰਾਜ ਵਿੱਚ ……………………….. ਜ਼ਿਲ੍ਹਾ ਪ੍ਰੀਸ਼ਦ ਹਨ ।
(5) ਪੇਂਡੂ ਖੇਤਰ ਵਿੱਚ ਪੰਚਾਇਤੀ ਰਾਜ ਦੀ ਸਭ ਤੋਂ ਉੱਚੀ ਸੰਸਥਾ ………………………. ਹੈ ।
ਉੱਤਰ-
(1) 28, 8
(2) ਵਿਚਕਾਰ ਦੀ
(3) 5
(4) 22
(5) ਜ਼ਿਲ੍ਹਾ ਪ੍ਰੀਸ਼ਦ ।

III. ਹੇਠ ਲਿਖੇ ਵਾਕਾਂ ‘ਤੇ ਠੀਕ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

1. ਅੰਗਰੇਜ਼ੀ ਰਾਜ ਸਮੇਂ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ।
2. ਗਾਮ ਪੰਚਾਇਤ ਵਿੱਚ ਇਸਤਰੀਆਂ ਲਈ ਸੀਟਾਂ ਰਾਖਵੀਆਂ ਨਹੀਂ ਹੁੰਦੀਆਂ ।
3. ਜ਼ਿਲ੍ਹੇ ਦਾ ਪ੍ਰਬੰਧ ਠੀਕ ਤਰ੍ਹਾਂ ਚਲਾਉਣ ਲਈ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹੁੰਦੇ ਹਨ ।
4. ਜ਼ਿਲ੍ਹਾ ਪ੍ਰੀਸ਼ਦ ਨੂੰ ਜ਼ਿਲ੍ਹਾ ਪੰਚਾਇਤ ਵੀ ਕਿਹਾ ਜਾਂਦਾ ਹੈ ।
5. ਪੰਚਾਇਤ/ਬਲਾਕ ਸੰਮਤੀ 100 ਪਿੰਡਾਂ ਲਈ ਬਣਾਈ ਜਾਂਦੀ ਹੈ ।
ਉੱਤਰ-
1. (√)
2. (×)
3. (√)
4. (√)
5. (√)

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

PSEB 6th Class Social Science Guide ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਚਾਇਤੀ ਰਾਜ ਦਾ ਕੀ ਉਦੇਸ਼ ਹੈ ?
ਉੱਤਰ-
ਗ੍ਰਾਮੀਣ ਵਿਕਾਸ ।

ਪ੍ਰਸ਼ਨ 2.
ਭਾਰਤ ਵਿਚ ਅਕਤੂਬਰ, 2019 ਵਿਚ ਇਕ ਰਾਜ ਨੂੰ ਦੋ ਕੇਂਦਰ ਸ਼ਾਸਿਤ ਦੇਸ਼ਾਂ ਵਿਚ ਵੰਡ ਦਿੱਤਾ ਗਿਆ ਹੈ । ਉਸ ਰਾਜ ਦਾ ਕੀ ਨਾਮ ਸੀ ?
ਉੱਤਰ-
ਜੰਮੂ-ਕਸ਼ਮੀਰ ।

ਪ੍ਰਸ਼ਨ 3.
ਗ੍ਰਾਮ ਪੰਚਾਇਤ ਦਾ ਮੁਖੀਆ ਸਰਪੰਚ ਕਹਾਉਂਦਾ ਹੈ । ਉਸਦੀ ਚੋਣ ਕੌਣ ਕਰਦਾ ਹੈ ?
ਉੱਤਰ-
ਮਤਦਾਤਾ (ਵੋਟਰ) ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਚਾਇਤੀ ਰਾਜ ਦੇ ਅਧੀਨ ਇਸਤਰੀਆਂ ਲਈ ਕਿੰਨੇ ਸਥਾਨ ਰਾਖਵੇਂ ਹੁੰਦੇ ਹਨ ?
ਉੱਤਰ-
ਪੰਚਾਇਤੀ ਰਾਜ ਦੇ ਅਧੀਨ ਇਸਤਰੀਆਂ ਲਈ ਘੱਟ ਤੋਂ ਘੱਟ ਇੱਕ-ਤਿਹਾਈ (1/3) ਸਥਾਨ ਰਾਖਵੇਂ ਹੁੰਦੇ ਹਨ ।

ਪ੍ਰਸ਼ਨ 2.
ਪੰਚਾਇਤਾਂ ਦੀ ਆਮਦਨ ਦੇ ਦੋ ਮੁੱਖ ਸਾਧਨ ਦੱਸੋ ।
ਉੱਤਰ-
ਸਰਕਾਰੀ ਗਰਾਂਟ ਅਤੇ ਟੈਕਸਾਂ ਤੋਂ ਪ੍ਰਾਪਤ ਆਮਦਨ ।

ਪ੍ਰਸ਼ਨ 3.
ਪਿੰਡਾਂ ਵਿੱਚ ਛੋਟੇ-ਛੋਟੇ ਝਗੜਿਆਂ ਦਾ ਫੈਸਲਾ ਕਿਹੜੀ ਸੰਸਥਾ ਦੁਆਰਾ ਕੀਤਾ ਜਾਂਦਾ ਹੈ ?
ਉੱਤਰ-
ਪਿੰਡਾਂ ਵਿੱਚ ਛੋਟੇ-ਛੋਟੇ ਝਗੜਿਆਂ ਦਾ ਫੈਸਲਾ ਨਿਆਂ ਪੰਚਾਇਤ ਦੁਆਰਾ ਕੀਤਾ ਜਾਂਦਾ ਹੈ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 4.
ਗ੍ਰਾਮ ਪੰਚਾਇਤ ਦੇ ਪ੍ਰਧਾਨ ਨੂੰ ਕੀ ਕਹਿੰਦੇ ਹਨ ?
ਉੱਤਰ-
ਸਰਪੰਚ ।

ਪ੍ਰਸ਼ਨ 5.
ਪੰਚਾਇਤ ਸੰਮਤੀ ਦੇ ਪ੍ਰਧਾਨ ਦੀ ਚੋਣ ਕੌਣ ਕਰਦਾ ਹੈ ?
ਉੱਤਰ-
ਪੰਚਾਇਤ ਸੰਮਤੀ ਦੇ ਸਾਰੇ ਮੈਂਬਰ ਮਿਲ ਕੇ ਪ੍ਰਧਾਨ ਦੀ ਚੋਣ ਕਰਦੇ ਹਨ ।

ਪ੍ਰਸ਼ਨ 6.
ਸਮੁਦਾਇਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਖੰਡ ਵਿਕਾਸ ਅਧਿਕਾਰੀ (ਬੀ.ਡੀ.ਓ.) ਸਮੁਦਾਇਕ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਹੁੰਦਾ ਹੈ ।

ਪ੍ਰਸ਼ਨ 7.
ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਹੈ ?
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਤੇ ਉਪ-ਪ੍ਰਧਾਨ ਨੂੰ ਅਵਿਸ਼ਵਾਸ ਪ੍ਰਸਤਾਵ ਦੁਆਰਾ ਹਟਾਇਆ ਜਾ ਸਕਦਾ ਹੈ ।

ਪ੍ਰਸ਼ਨ 8.
ਪੰਚਾਇਤ ਨੂੰ ਵਿਸ਼ੇਸ਼ ਗ੍ਰਾਂਟ ਕਿਉਂ ਮਿਲਦੀ ਹੈ ?
ਉੱਤਰ-
ਪੰਚਾਇਤ ਨੂੰ ਪੇਂਡੂ ਵਿਕਾਸ ਲਈ ਅਨੇਕਾਂ ਕੰਮ ਕਰਨੇ ਪੈਂਦੇ ਹਨ, ਪਰ ਉਸ ਦੀ ਆਮਦਨ ਦੇ ਸਰੋਤ ਬਹੁਤ ਘੱਟ ਹਨ । ਇਸ ਲਈ ਪੰਚਾਇਤ ਨੂੰ ਰਾਜ ਸਰਕਾਰ ਵਲੋਂ ਵਿਸ਼ੇਸ਼ ਗੁੱਟ ਦਿੱਤੀ ਜਾਂਦੀ ਹੈ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗ੍ਰਾਮ ਪੰਚਾਇਤ ਦੇ ਪ੍ਰਧਾਨ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ? ਉਸਦੇ ਦੋ ਮੁੱਖ ਕੰਮਾਂ ਦਾ ਵਰਣਨ ਕਰੋ |
ਉੱਤਰ-
ਪੰਚਾਇਤਾਂ ਦੇ ਪ੍ਰਧਾਨ ਨੂੰ ਕੁੱਝ ਰਾਜਾਂ ਵਿੱਚ ਪਿੰਡ ਦੀ ਬਾਲਗ ਜਨਤਾ ਚੁਣਦੀ ਹੈ, ਪਰ ਕੁੱਝ ਸਥਾਨਾਂ ਤੇ ਇਸਦੀ ਚੋਣ ਗ੍ਰਾਮ ਪੰਚਾਇਤ ਦੁਆਰਾ ਕੀਤੀ ਜਾਂਦੀ ਹੈ । ਉਸਨੂੰ ਆਮ ਤੌਰ ‘ਤੇ ਸਰਪੰਚ ਕਿਹਾ ਜਾਂਦਾ ਹੈ । ਪੰਚਾਇਤ ਦਾ ਪ੍ਰਧਾਨ ਮੁੱਖ ਤੌਰ ‘ਤੇ ਦੋ ਕੰਮ ਕਰਦਾ ਹੈ ।

  1. ਉਹ ਪੰਚਾਇਤ ਦੀਆਂ ਬੈਠਕਾਂ ਬੁਲਾਉਂਦਾ ਹੈ ।
  2. ਉਹ ਪੰਚਾਇਤ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।

ਪ੍ਰਸ਼ਨ 2.
ਗਾਮ ਪੰਚਾਇਤਾਂ ਦੀ ਆਮਦਨ ਦੇ ਸਾਧਨ ਕਿਹੜੇ-ਕਿਹੜੇ ਹਨ ? ਉਹ ਇਸ ਧਨ. ਨੂੰ ਕਿਸ ਤਰ੍ਹਾਂ ਖ਼ਰਚ ਕਰਦੀਆਂ ਹਨ ?
ਉੱਤਰ-
ਆਮਦਨ ਦੇ ਸਾਧਨ-ਪੰਚਾਇਤਾਂ ਦੀ ਆਮਦਨ ਦੇ ਅਨੇਕਾਂ ਸਾਧਨ ਹਨ-

  1. ਮੇਲਿਆਂ ਅਤੇ ਦੁਕਾਨਾਂ ਤੋਂ ਪ੍ਰਾਪਤ ਕਰ ।
  2. ਪਸ਼ੂ-ਮੇਲਿਆਂ ਵਿੱਚ ਪਸ਼ੂਆਂ ਦੀ ਖ਼ਰੀਦ-ਵੇਚ ਦੀ ਰਜਿਸਟਰੀ ਫ਼ੀਸ ।
  3. ਪਿੰਡ ਦੇ ਮਕਾਨਾਂ ਤੇ ਕਰ ।
  4. ਸਰਕਾਰ ਤੋਂ ਪ੍ਰਾਪਤ ਗਰਾਂਟ
  5. ਜਨਤਕ ਸੰਪੱਤੀ ਨੂੰ ਵੇਚਣ ਤੋਂ ਆਮਦਨ ।
    ਧਨ ਦਾ ਖ਼ਰਚ – ਗ੍ਰਾਮ ਪੰਚਾਇਤਾਂ ਆਪਣੀ ਆਮਦਨ ਨੂੰ ਪਿੰਡਾਂ ਦੇ ਵਿਕਾਸ ਕੰਮਾਂ ‘ਤੇ ਖ਼ਰਚ ਕਰਦੀਆਂ ਹਨ ।

ਪ੍ਰਸ਼ਨ 3.
ਨਿਆਂ ਪੰਚਾਇਤਾਂ ਵਿੱਚ ਕਿਸ ਤਰ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਹੈ ?
ਉੱਤਰ-
ਨਿਆਂ ਪੰਚਾਇਤ ਵਿੱਚ ਸਿਰਫ਼ ਹੇਠਲੇ ਪੱਧਰ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਹੈ । ਨਿਆਂ ਪੰਚਾਇਤ ਨੂੰ ਜੁਰਮਾਨਾ ਕਰਨ ਦਾ ਅਧਿਕਾਰ ਹੈ ਪਰ ਜੇਲ੍ਹ ਭੇਜਣ ਦਾ ਅਧਿਕਾਰ ਨਹੀਂ ਹੈ । ਨਿਆਂ ਪੰਚਾਇਤਾਂ ਵਿੱਚ ਵਕੀਲ ਆਦਿ ਪੇਸ਼ ਨਹੀਂ ਹੋ ਸਕਦਾ । ਜੇਕਰ ਕੋਈ ਵਿਅਕਤੀ ਨਿਆਂ ਪੰਚਾਇਤ ਦੇ ਫ਼ੈਸਲੇ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਹ ਉੱਪਰਲੀਆਂ ਅਦਾਲਤਾਂ ਵਿੱਚ ਜਾ ਸਕਦਾ ਹੈ ।

ਪ੍ਰਸ਼ਨ 4.
ਪੰਚਾਇਤਾਂ ਪਿੰਡ ਦੀ ਭਲਾਈ ਲਈ ਕਿਹੜੇ-ਕਿਹੜੇ ਕੰਮ ਕਰਦੀਆਂ ਹਨ ?
ਉੱਤਰ-
PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ 1
ਪੰਚਾਇਤਾਂ ਮੁੱਖ ਤੌਰ ‘ਤੇ ਹੇਠ ਲਿਖੇ ਕੰਮ ਕਰਦੀਆਂ ਹਨ-

  1. ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਉਣਾ ਅਤੇ ਉਹਨਾਂ ਦੀ ਮੁਰੰਮਤ ਕਰਵਾਉਣਾ ।
  2. ਪੀਣ ਦੇ ਪਾਣੀ ਦਾ ਪ੍ਰਬੰਧ ਕਰਨਾ ।
  3. ਪਿੰਡ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ । ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ ।
  4. ਪਿੰਡ ਵਿੱਚ ਰੌਸ਼ਨੀ ਦਾ ਪ੍ਰਬੰਧ ਕਰਨਾ ।
  5. ਪਿੰਡ ਦੇ ਛੋਟੇ-ਛੋਟੇ ਝਗੜਿਆਂ ਦਾ ਨਿਪਟਾਰਾ ਕਰਨਾ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 5.
ਖੰਡ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ. ਡੀ. ਪੀ. ਓ.) ਕਿਹੜੇ ਕੰਮ ਕਰਦਾ ਹੈ ?
ਉੱਤਰ-
ਖੰਡ ਵਿਕਾਸ ਅਤੇ ਪੰਚਾਇਤ ਅਧਿਕਾਰੀ ਹੇਠ ਲਿਖੇ ਕੰਮ ਕਰਦਾ ਹੈ-

  1. ਉਹ ਪੰਚਾਇਤ ਸੰਮਤੀ ਦੇ ਫੈਸਲਿਆਂ ਨੂੰ ਲਾਗੂ ਕਰਦਾ ਹੈ ।
  2. ਉਹ ਵਿਕਾਸ ਯੋਜਨਾਵਾਂ ਨੂੰ ਅਮਲੀ ਰੂਪ ਦਿੰਦਾ ਹੈ ।
  3. ਉਹ ਪੇਂਡੂ ਵਿਕਾਸ ਕੰਮਾਂ ਵਿਚ ਮਾਰਗ-ਦਰਸ਼ਨ ਕਰਦਾ ਹੈ ।

ਪ੍ਰਸ਼ਨ 6.
ਜ਼ਿਲ੍ਹਾ ਪਰਿਸ਼ਦ ਦੇ ਕੰਮਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜ਼ਿਲ੍ਹਾ ਪਰਿਸ਼ਦ ਦੀ ਸਥਾਪਨਾ ਗਾਮ ਵਿਕਾਸ ਲਈ ਕੀਤੀ ਜਾਂਦੀ ਹੈ । ਇਸਦਾ ਮੁੱਖ ਕੰਮ ਪੰਚਾਇਤ ਸੰਮਤੀਆਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵਿੱਚ ਤਾਲਮੇਲ ਬਣਾਈ। ਰੱਖਣਾ ਹੈ । ਇਹ ਸਰਕਾਰ ਅਤੇ ਪੰਚਾਇਤ ਸੰਮਤੀਆਂ ਵਿਚਾਲੇ ਕੜੀ ਦਾ ਕੰਮ ਕਰਦੀ ਹੈ । ਇਹ ਸਰਕਾਰ ਨੂੰ ਵਿਕਾਸ ਕੰਮਾਂ ਬਾਰੇ ਰਾਏ ਦਿੰਦੀ ਹੈ ।

ਪ੍ਰਸ਼ਨ 7.
ਗ੍ਰਾਮ ਸਭਾ ਤੋਂ ਕੀ ਭਾਵ ਹੈ ? ਇਹ ਕਿਹੜੇ ਕੰਮ ਕਰਦੀ ਹੈ ?
ਉੱਤਰ-
ਗਾਮ ਸਭਾ ਵਿੱਚ ਪਿੰਡ ਦੇ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਮੈਂਬਰ ਸ਼ਾਮਿਲ ਹੁੰਦੇ ਹਨ । ਇਨ੍ਹਾਂ ਸਾਰੇ ਮੈਂਬਰਾਂ ਦੇ ਨਾਂ ਪੰਚਾਇਤ ਖੇਤਰ ਦੀ ਵੋਟਰ ਸੂਚੀ ਵਿੱਚ ਦਰਜ ਹੁੰਦੇ ਹਨ । ਪਿੰਡ ਦੀਆਂ ਸਾਰੀਆਂ ਔਰਤਾਂ ਅਤੇ ਮਰਦ, ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ, ਗ੍ਰਾਮ ਸਭਾ ਦੇ ਮੈਂਬਰ ਹੁੰਦੇ ਹਨ ।

ਗਾਮ ਸਭਾ ਦੇ ਕੰਮ-

  1. ਪਿੰਡ ਦਾ ਬਜਟ ਤਿਆਰ ਕਰਨਾ,
  2. ਪੰਚਾਇਤ ਦੀ ਸਲਾਨਾ ਰਿਪੋਰਟ ਦੀ ਸਮੀਖਿਆ ਕਰਨਾ,
  3. ਆਉਣ ਵਾਲੇ ਸਾਲ ਲਈ ਵਿਕਾਸ ਯੋਜਨਾਵਾਂ ਬਣਾਉਣਾ ।

ਪ੍ਰਸ਼ਨ 8.
ਪੰਚਾਇਤੀ ਰਾਜ ਪ੍ਰਣਾਲੀ ਵਿੱਚ ਰਾਜ ਸਰਕਾਰ ਕੀ ਭੂਮਿਕਾ ਨਿਭਾਉਂਦੀ ਹੈ ?
ਉੱਤਰ-
ਰਾਜ ਸਰਕਾਰਾਂ ਪੰਚਾਇਤਾਂ ਅਤੇ ਪੰਚਾਇਤੀ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਦੀਆਂ ਹਨ | ਸਾਡੇ ਪਿੰਡਾਂ ਦੇ ਜ਼ਿਆਦਾਤਰ ਲੋਕ ਗ਼ਰੀਬ ਅਤੇ ਅਨਪੜ੍ਹ ਹਨ । ਜਿਸ ਕਰਕੇ ਰਾਜ ਸਰਕਾਰ ਨੂੰ ਪੰਚਾਇਤੀ ਰਾਜ ਨੂੰ ਜ਼ਿਆਦਾ ਸਖ਼ਤੀ ਨਾਲ ਕਾਬੂ ਵਿੱਚ ਰੱਖਣਾ ਪੈਂਦਾ ਹੈ । ਉਸ ਨੂੰ ਇਸ ਦੇ ਕੰਮ-ਕਾਜ ਦੀ ਨਿਗਰਾਨੀ ਬੜੀ ਚੌਕਸੀ ਨਾਲ ਕਰਨੀ ਪੈਂਦੀ ਹੈ ।

ਪ੍ਰਸ਼ਨ 9.
ਜ਼ਿਲ੍ਹਾ ਪ੍ਰੀਸ਼ਦ ਦੀ ਬਣਤਰ ‘ਤੇ ਇਕ ਨੋਟ ਲਿਖੋ ।
ਉੱਤਰ-
ਜ਼ਿਲਾ ਪ੍ਰੀਸ਼ਦ ਦੀ ਬਣਤਰ ਇਸ ਤਰ੍ਹਾਂ ਹੁੰਦੀ ਹੈ-
1. ਮੈਂਬਰੀ-

  • ਜ਼ਿਲ੍ਹਾ ਪ੍ਰੀਸ਼ਦ ਦੇ ਖੇਤਰ ਵਿਚ ਆਉਣ ਵਾਲੀਆਂ ਸਾਰੀਆਂ ਬਲਾਕ ਸੰਮਤੀਆਂ ਦੇ ਸਭਾਪਤੀ ਆਪਣੇ ਆਪ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ ।
  • ਸੰਬੰਧਿਤ ਜ਼ਿਲ੍ਹੇ ਵਿੱਚ ਪੈਣ ਵਾਲੀ ਵਿਧਾਨ ਸਭਾ, ਵਿਧਾਨ ਪਰਿਸ਼ਦ ਅਤੇ ਸੰਸਦ ਦੇ ਮੈਂਬਰ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੁੰਦੇ ਹਨ ।
  • ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਸੰਬੰਧਿਤ ਔਰਤਾਂ ਲਈ ਜ਼ਿਲ੍ਹਾ ਪ੍ਰੀਸ਼ਦ ਵਿੱਚ ਕੁੱਝ ਸੀਟਾਂ ਰਾਖਵੀਆਂ ਹੁੰਦੀਆਂ ਹਨ ।

2. ਪ੍ਰਧਾਨ ਅਤੇ ਉਪ-ਪ੍ਰਧਾਨ – ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆਪਣੇ ਵਿੱਚੋਂ ਹੀ ਇੱਕ ਪ੍ਰਧਾਨ ਅਤੇ ਇੱਕ ਉਪ-ਪ੍ਰਧਾਨ ਚੁਣਦੇ ਹਨ । ਜ਼ਿਲ੍ਹਾ ਪ੍ਰੀਸ਼ਦ ਇਹਨਾਂ ਦੇ ਖਿਲਾਫ਼ ਵਿਸ਼ਵਾਸ ਦਾ ਮਤਾ ਪਾਸ ਕਰ ਕੇ ਇਹਨਾਂ ਨੂੰ ਪਦਵੀ ਤੋਂ ਹਟਾ ਵੀ ਸਕਦੀ ਹੈ ।

3. ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ – ਰਾਜ ਦੀਆਂ ਹੋਰ ਸੰਸਥਾਵਾਂ ਵਾਂਗ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ । ਪਰ ਜੇ ਜ਼ਿਲ੍ਹਾ ਪ੍ਰੀਸ਼ਦ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੀ ਹੋਵੇ ਜਾਂ ਰਾਜ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੋਵੇ ਤਾਂ ਰਾਜ ਸਰਕਾਰ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦੀ ਹੈ ।

PSEB 6th Class Social Science Solutions Chapter 20 ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰ

ਪ੍ਰਸ਼ਨ 10.
ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਦੇ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਦੇ ਮੁੱਖ ਸੋਮੇ ਹੇਠ ਲਿਖੇ ਹਨ-

  1. ਕਰ ਅਤੇ ਗਰਾਂਟ – ਪੰਚਾਇਤ ਸੰਮਤੀਆਂ ਵਾਂਗ ਜ਼ਿਲ੍ਹਾ ਪ੍ਰੀਸ਼ਦ ਦੀ ਆਮਦਨ ਵੀ ਟੈਕਸਾਂ ਅਤੇ ਰਾਜ ਸਰਕਾਰ ਦੁਆਰਾ ਦਿੱਤੀਆਂ ਗਰਾਂਟਾਂ ‘ਤੇ ਨਿਰਭਰ ਕਰਦੀ ਹੈ ।
  2. ਟਰੱਸਟ – ਜ਼ਿਲ੍ਹਾ ਪ੍ਰੀਸ਼ਦ ਨੂੰ ਟਰੱਸਟਾਂ ਤੋਂ ਜਾਂ ਦਾਨ ਤੋਂ ਆਮਦਨ ਹੁੰਦੀ ਹੈ ।
  3. ਕਿਰਾਇਆ – ਜ਼ਿਲ੍ਹਾ ਪ੍ਰੀਸ਼ਦਾਂ ਨੂੰ ਘਰਾਂ ਜਾਂ ਦੁਕਾਨਾਂ ਤੋਂ ਕਿਰਾਏ ਦੇ ਰੂਪ ਵਿੱਚ ਕੁੱਝ ਆਮਦਨ ਹੋ ਜਾਂਦੀ ਹੈ ।
  4. ਉਦਯੋਗ ਚਲਾਉਣ ਲਈ ਗਰਾਂਟ – ਜ਼ਿਲ੍ਹਾ ਪ੍ਰੀਸ਼ਦਾਂ ਨੂੰ ਘਰੇਲੂ, ਪੇਂਡੂ ਅਤੇ ਛੋਟੇ ਪੈਮਾਨੇ ਦੇ ਉਦਯੋਗ ਚਲਾਉਣ ਲਈ ਸਰਬ-ਭਾਰਤੀ ਸੰਸਥਾਵਾਂ ਤੋਂ ਗਰਾਂਟਾਂ ਮਿਲਦੀਆਂ ਹਨ ।

ਪ੍ਰਸ਼ਨ 11.
ਅੰਗਰੇਜ਼ੀ ਰਾਜ ਵਿਚ ਪਿੰਡਾਂ ਦੀ ਅਵਸਥਾ ਕਿਹੋ ਜਿਹੀ ਸੀ ?
ਉੱਤਰ-
ਅੰਗਰੇਜ਼ੀ ਰਾਜ ਵਿੱਚ ਭਾਰਤ ਦੇ ਪਿੰਡਾਂ ਦੀ ਅਵਸਥਾ ਤਰਸਯੋਗ ਸੀ । ਸਰਕਾਰ ਦੀਆਂ ਆਰਥਿਕ ਨੀਤੀਆਂ ਕਾਰਨ ਪਿੰਡਾਂ ਦੀ ਆਤਮ-ਨਿਰਭਰਤਾ ਭੰਗ ਹੋ ਗਈ ਅਤੇ ਪਿੰਡ ਪੱਛੜ ਗਏ । ਉਨ੍ਹਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ । ਕਿਸਾਨ ਕਰਜ਼ੇ ਹੇਠ ਦੱਬ ਗਿਆ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

Punjab State Board PSEB 6th Class Social Science Book Solutions Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ Textbook Exercise Questions and Answers.

PSEB Solutions for Class 6 Social Science Civics Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

SST Guide for Class 6 PSEB ਸਮੁਦਾਇ ਅਤੇ ਮਨੁੱਖੀ ਲੋੜਾਂ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਕਿਹੜੀ ਹੈ ?
(i) ਪਰਿਵਾਰ
(ii) ਸ਼ਹਿਰ ।
ਉੱਤਰ-
(i) ਪਰਿਵਾਰ ।

ਪ੍ਰਸ਼ਨ 2.
ਮਨੁੱਖ ਇਕ ਸਮਾਜਿਕ ਪ੍ਰਾਣੀ ਕਿਉਂ ਹੈ ?
(i) ਮਨੁੱਖ ਇਕੱਲਾ ਰਹਿ ਸਕਦਾ ਹੈ ।
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।
ਉੱਤਰ-
(ii) ਮਨੁੱਖ ਇਕੱਲਾ ਨਹੀਂ ਰਹਿ ਸਕਦਾ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ ?
(i) ਦੇਸ਼ ਭਗਤੀ ਦੀ ਭਾਵਨਾ
(i) ਫ਼ਿਰਕੂ ਭਾਵਨਾ ।
ਉੱਤਰ-
(i) ਦੇਸ਼ ਭਗਤੀ ਦੀ ਭਾਵਨਾ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ?
(i) ਪੱਥਰ
(ii) ਤਾਂਬਾ ।
ਉੱਤਰ-
(i) ਪੱਥਰ ।

I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਮਨੁੱਖ ਅਸਲ ਵਿੱਚ ਇੱਕ ਸਮਾਜਿਕ ਪ੍ਰਾਣੀ ਹੈ । ਪਹਿਲਾ, ਮਨੁੱਖ ਸੁਭਾਅ ਤੋਂ ਹੀ ਇਕੱਲਾ ਨਹੀਂ ਰਹਿ ਸਕਦਾ । ਇਹ ਹੋਰਨਾਂ ਲੋਕਾਂ ਨਾਲ ਮਿਲ ਕੇ ਰਹਿਣਾ ਪਸੰਦ ਕਰਦਾ ਹੈ । ਦੂਜਾ, ਮਨੁੱਖ ਦੀਆਂ ਲੋੜਾਂ ਉਸਨੂੰ ਸਮਾਜਿਕ ਪ੍ਰਾਣੀ ਬਣਾਉਂਦੀਆਂ ਹਨ । ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਨੂੰ ਆਪ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਦੀ ਪੂਰਤੀ ਲਈ ਉਸਨੂੰ ਕਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕਾਰਨਾਂ ਕਰਕੇ ਮਨੁੱਖ ਨੂੰ ਸਮਾਜਿਕ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਦੀ ਮੁੱਢਲੀ ਇਕਾਈ ਕਿਹੜੀ ਹੈ ?
ਉੱਤਰ-
ਸਮਾਜ ਦੀ ਮੁੱਢਲੀ ਇਕਾਈ ਪਰਿਵਾਰ ਹੈ ।

ਪ੍ਰਸ਼ਨ 3.
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਕਿਹੋ ਜਿਹਾ ਸੀ ?
ਉੱਤਰ-
ਪ੍ਰਾਚੀਨ ਸਮਾਜ ਵਿੱਚ ਮਨੁੱਖੀ ਜੀਵਨ ਜੰਗਲੀ ਜੀਵਾਂ ਵਰਗਾ ਸੀ । ਆਦਿ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ । ਉਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ । ਹੌਲੀ-ਹੌਲੀ ਉਹ ਪਸ਼ੂਆਂ ਨੂੰ ਪਾਲਣ ਲੱਗਾ ਅਤੇ ਉਨ੍ਹਾਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਇਸਨੂੰ ‘ਪਸ਼ੂ-ਪਾਲਣ ਅਵਸਥਾ’ ਕਹਿੰਦੇ ਹਨ । ਇਸ ਅਵਸਥਾ ਵਿੱਚ ਵੀ ਮਨੁੱਖ ਦਾ ਜੀਵਨ ਸਥਾਈ ਨਹੀਂ ਸੀ । ਉਹ ਆਪਣੇ ਪਸ਼ੂਆਂ ਨਾਲ ਚਰਾਗਾਹਾਂ ਦੀ ਭਾਲ ਵਿੱਚ ਥਾਂਥਾਂ ‘ਤੇ ਘੁੰਮਦਾ ਰਹਿੰਦਾ ਸੀ ।

ਪ੍ਰਸ਼ਨ 4.
ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ?
ਉੱਤਰ-
ਕਬੀਲੇ ਦੇ ਲੋਕਾਂ ਦਾ ਜੀਵਨ ਸਥਾਈ ਨਹੀਂ ਹੁੰਦਾ । ਉਹ ਇਕ ਥਾਂ ਟਿਕ ਕੇ ਨਹੀਂ ਰਹਿੰਦੇ ਅਤੇ ਆਪਣੀ ਜ਼ਰੂਰਤ ਅਨੁਸਾਰ ਸਥਾਨ ਬਦਲਦੇ ਰਹਿੰਦੇ ਹਨ । ਕਬੀਲੇ ਦੇ ਲੋਕਾਂ ਦਾ ਜੀਵਨ ਸਾਧਾਰਨ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ ।

ਸ਼ਹਿਰੀ ਜੀਵਨ ਸਥਾਈ ਹੁੰਦਾ ਹੈ । ਲੋਕਾਂ ਦਾ ਜੀਵਨ ਬਹੁਤ ਗੁੰਝਲਦਾਰ ਹੁੰਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਰਹਿੰਦਾ ਹੈ । ਇਹ ਲੋਕ ਜੀਵਨ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 5.
ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਮਨੁੱਖ ਲਈ ਸਮਾਜ ਹੇਠਾਂ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ-

  1. ਆਪਣੀ ਸੁਰੱਖਿਆ ਲਈ ।
  2. ਆਪਣੀਆਂ ਲੋੜਾਂ ਦੀ ਪੂਰਤੀ ਲਈ ।
  3. ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ।
  4. ਆਪਣਾ ਦੁੱਖ-ਸੁਖ ਵੰਡਣ ਲਈ ।
  5. ਵੱਖ-ਵੱਖ ਕੰਮਾਂ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ।

ਪ੍ਰਸ਼ਨ 6.
ਕੁਦਰਤੀ ਵਾਤਾਵਰਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਕੁਦਰਤ ‘ਤੇ ਨਿਰਭਰ ਸੀ । ਉਸਨੇ ਆਪਣਾ ਜੀਵਨ ਇੱਕ ਸ਼ਿਕਾਰੀ ਦੇ ਰੂਪ ਵਿੱਚ ਸ਼ੁਰੂ ਕੀਤਾ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਇਸ ਨਾਲ ਉਸਦੀ ਕੁਦਰਤ ‘ਤੇ ਨਿਰਭਰਤਾ ਵੀ ਘੱਟ ਹੋਈ । ਉਹ ਹੋਰਨਾਂ ਲੋਕਾਂ ਦੇ ਨਾਲ ਵਸਤਾਂ ਦਾ ਆਦਾਨ-ਪ੍ਰਦਾਨ ਕਰਨ ਲੱਗਾ । ਇਸ ਤਰ੍ਹਾਂ ਵਪਾਰ ਦਾ ਆਰੰਭ ਹੋਇਆ । ਮਨੁੱਖੀ ਸੋਚ ਨੇ ਨਵੇਂ-ਨਵੇਂ ਕਿੱਤਿਆਂ ਨੂੰ ਜਨਮ ਦਿੱਤਾ । ਇਨ੍ਹਾਂ ਵਿੱਚ ਤਰਖਾਣ, ਲੁਹਾਰ ਅਤੇ ਦੁਕਾਨਦਾਰੀ ਦੇ ਕਿੱਤੇ ਸ਼ਾਮਿਲ ਸਨ । ਕਿੱਤਿਆਂ ਦੇ ਵਿਸਤਾਰ ਨੇ ਸੰਗਠਨ, ਕਾਨੂੰਨ-ਵਿਵਸਥਾ, ਸ਼ਾਸਨ ਪ੍ਰਬੰਧ ਆਦਿ ਗੱਲਾਂ ਨੂੰ ਜ਼ਰੂਰੀ ਬਣਾ ਦਿੱਤਾ । ਇਸ ਤਰ੍ਹਾਂ ਮਨੁੱਖ ਨੇ ਕੁਦਰਤੀ ਵਾਤਾਵਰਨ ਤੋਂ ਨਿਕਲ ਕੇ ਮਨੁੱਖੀ ਸੋਚ ਵਾਲੇ ਵਾਤਾਵਰਨ ਵਿੱਚ ਪ੍ਰਵੇਸ਼ ਕੀਤਾ । ਮਨੁੱਖ ਅੱਜ ਵੀ ਨਵੀਆਂ ਤਕਨੀਕਾਂ ਖੋਜ ਰਿਹਾ ਹੈ ।

ਇਨ੍ਹਾਂ ਦੀ ਵਰਤੋਂ ਨਾਲ ਉਹ ਕੁਦਰਤੀ ਵਾਤਾਵਰਨ ਨੂੰ ਹੋਰ ਜ਼ਿਆਦਾ ਉਪਯੋਗੀ ਵੀ ਬਣਾ ਸਕਦਾ ਹੈ ਅਤੇ ਉਸਨੂੰ ਹਾਨੀ ਵੀ ਪਹੁੰਚਾ ਸਕਦਾ ਹੈ ।

ਪ੍ਰਸ਼ਨ 7.
ਸਾਨੂੰ ਆਪਣੇ ਭਾਰਤੀ ਸਮੁਦਾਇ `ਤੇ ਮਾਣ ਕਿਉਂ ਹੈ ?
ਉੱਤਰ-
ਸਾਨੂੰ ਆਪਣੇ ਭਾਰਤੀ ਸਮੁਦਾਇ ਅਰਥਾਤ ਭਾਰਤ ਦੇਸ਼ ਤੋਂ ਬਹੁਤ ਕੁੱਝ ਮਿਲਦਾ ਹੈ । ਇਹ ਸਾਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਸਿੱਖਿਅਤ ਕਰਕੇ ਚੰਗਾ ਨਾਗਰਿਕ
ਬਣਾਉਂਦਾ ਹੈ । ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਵੀ ਇਹੀ ਸਮੁਦਾਇ ਕਰਦਾ ਹੈ । ਇੰਨਾ ਹੀ ਨਹੀਂ ਇਹ ਸਾਡੇ ਵਿੱਚ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਦਾ ਵਿਕਾਸ ਵੀ ਕਰਦਾ ਹੈ । ਇਸ ਲਈ ਸਾਨੂੰ ਭਾਰਤੀ ਸਮੁਦਾਇ ‘ਤੇ ਮਾਣ ਹੈ ।

ਪ੍ਰਸ਼ਨ 8.
ਮਨੁੱਖ ਦਾ ਬਾਕੀ ਸਜੀਵਾਂ ਤੋਂ ਮੁੱਖ ਅੰਤਰ ਕੀ ਹੈ ?
ਉੱਤਰ-
ਮਨੁੱਖ ਹੀ ਧਰਤੀ ‘ਤੇ ਇੱਕ ਅਜਿਹਾ ਜੀਵ ਹੈ ਜਿਸ ਕੋਲ ਸੋਚਣ ਦੀ ਸ਼ਕਤੀ ਹੁੰਦੀ ਹੈ ਜਦ ਕਿ ਧਰਤੀ ‘ਤੇ ਪਾਏ ਜਾਣ ਵਾਲੇ ਬਾਕੀ ਸਾਰੇ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਕੋਲ ਅਜਿਹੀ ਸ਼ਕਤੀ ਨਹੀਂ ਹੁੰਦੀ । ਇਹੀ ਮਨੁੱਖ ਅਤੇ ਬਾਕੀ ਸਜੀਵਾਂ ਵਿੱਚ ਮੁੱਖ ਅੰਤਰ ਹੈ ।

II. ਹੇਠ ਲਿਖੇ ਖ਼ਾਲੀ ਸਥਾਨ ਭਰੋ :

(1) ਪ੍ਰਾਚੀਨ ਸਮੇਂ ਵਿੱਚ …………………………. % ਭਾਰਤੀ ਲੋਕ ਪਿੰਡਾਂ ਵਿਚ ਰਹਿੰਦੇ ਸਨ ।
(2) ਸ਼ਹਿਰੀ ਜਨਸੰਖਿਆ ਦਿਨ-ਬਦਿਨ ………………………. ਜਾ ਰਹੀ ਹੈ ।
(3) ਸਮੁਦਾਇ ਨੂੰ ਪਰਿਵਾਰਾਂ ਦਾ ………………………. ਕਿਹਾ ਜਾਂਦਾ ਹੈ ।
(4) ਮੁੱਢਲੇ ਮਨੁੱਖ ਦਾ ਧੰਦਾ ……………………… ਸੀ ।
(5) ਪਰਿਵਾਰ ਸਮਾਜ ਦੀ ਮੁੱਢਲੀ …………………………. ਇਕਾਈ ਹੈ ।
ਉੱਤਰ-
(1) 90
(2) ਵੱਧਦੀ
(3) ਸਮੂਹ
(4) ਸ਼ਿਕਾਰ ਕਰਨਾ
(5) ਸਮਾਜਿਕ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

III. ਹੇਠ ਲਿਖੇ ਵਾਕਾਂ ਤੇ ਗ਼ਲਤ (√) ਜਾਂ ਠੀਕ (×) ਦਾ ਨਿਸ਼ਾਨ ਲਗਾਓ :

(1) ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ।
(2) ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ ਜਿਹਾ ਹੈ ।
(3) ਹਰ ਮਨੁੱਖ ਆਪਣੇ ਸਮੁਦਾਇ ਦਾ ਮਹੱਤਵਪੂਰਨ ਹਿੱਸਾ ਹੈ ।
(4) ਮਨੁੱਖ ਇਕੱਲਾ ਰਹਿ ਸਕਦਾ ਹੈ ।
(5) ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ।
ਉੱਤਰ-
1. (√)
2. (×)
3. (√)
4. (×)
5. (√)

PSEB 6th Class Social Science Guide ਸਮੁਦਾਇ ਅਤੇ ਮਨੁੱਖੀ ਲੋੜਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁਦਾਇ ਕਿਹੜੀ ਸਮਾਜਿਕ ਇਕਾਈ ਦਾ ਸਮੂਹ ਹੁੰਦਾ ਹੈ ?
ਉੱਤਰ-
ਪਰਿਵਾਰ ।

ਪ੍ਰਸ਼ਨ 2.
ਕਿਹੜੀ ਖੋਜ ਨੇ ਮਾਨਵ ਨੂੰ ਭੋਜਨ ਪਕਾ ਕੇ ਖਾਣ ਲਈ ਸਹਾਇਤਾ ਕੀਤੀ ?
ਉੱਤਰ-
ਅੱਗ ।

ਪ੍ਰਸ਼ਨ 3.
ਭਾਰਤ ਦੇਸ਼ ਦਾ ਸਭਿਆਚਾਰ ਖੁਸ਼ਹਾਲ ਹੈ । ਦੇਸ਼ ਦੇ ਲਈ ਇਸ ਦਾ ਕੀ ਮਹੱਤਵ ਹੈ ? ਕੋਈ ਇਕ ਬਿੰਦੂ ਲਿਖੋ ।
ਉੱਤਰ-
ਇਹ ਸਭਿਆਚਾਰ ਭਾਰਤ ਦੇਸ਼ ਦੀ ਸ਼ਕਤੀ ਸਰੋਤ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰ ਕਿਹੜੀਆਂ-ਕਿਹੜੀਆਂ ਲੋੜਾਂ ਦੀ ਪੂਰਤੀ ਕਰਦਾ ਹੈ ?
ਉੱਤਰ-
ਪਰਿਵਾਰ ਭੋਜਨ, ਕੱਪੜੇ, ਮਕਾਨ ਅਤੇ ਸੁਰੱਖਿਆ ਆਦਿ ਲੋੜਾਂ ਦੀ ਪੂਰਤੀ ਕਰਦਾ ਹੈ ।

ਪ੍ਰਸ਼ਨ 2.
ਪਰਿਵਾਰ ਭਵਿੱਖ ਦੇ ਨਾਗਰਿਕ ਕਿਵੇਂ ਤਿਆਰ ਕਰਦਾ ਹੈ ?
ਉੱਤਰ-
ਪਰਿਵਾਰ ਬੱਚਿਆਂ ਵਿੱਚ ਸਮਾਜਿਕ ਗੁਣਾਂ ਦਾ ਵਿਕਾਸ ਕਰਕੇ ਭਵਿੱਖ ਦੇ ਨਾਗਰਿਕ ਤਿਆਰ ਕਰਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 3.
ਪਹਾੜੀ ਅਤੇ ਮਾਰੂਥਲੀ ਖੇਤਰਾਂ ਵਿੱਚ ਜਨ-ਸਮੁਦਾਵਾਂ ਦਾ ਮੁੱਖ ਕਿੱਤਾ ਕਿਹੜਾ ਹੈ ?
ਉੱਤਰ-
ਭੇਡਾਂ-ਬੱਕਰੀਆਂ ਪਾਲਣਾ ।

ਪ੍ਰਸ਼ਨ 4.
ਸਮੁਦਾਇ ਕਿਸਨੂੰ ਕਹਿੰਦੇ ਹਨ ?
ਉੱਤਰ-
ਇਕੱਠੇ ਰਹਿਣ ਵਾਲੇ ਪਰਿਵਾਰਾਂ ਦੇ ਸਮੂਹ ਨੂੰ ਸਮੁਦਾਇ ਕਹਿੰਦੇ ਹਨ । ਸਮੁਦਾਇ ਅਤੇ ਪਰਿਵਾਰ ਆਪਣੇ ਸਹਿਯੋਗ ਨਾਲ ਸਮੁਦਾਇ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ।

ਪ੍ਰਸ਼ਨ 5.
ਸਾਡੇ ਦੇਸ਼ ਦੇ ਲੋਕ ਕਿਹੜੇ-ਕਿਹੜੇ ਧਰਮਾਂ ਨੂੰ ਮੰਨਦੇ ਹਨ ?
ਉੱਤਰ-
ਸਾਡੇ ਦੇਸ਼ ਦੇ ਲੋਕ ਵੱਖ-ਵੱਖ ਧਰਮਾਂ ਨੂੰ ਮੰਨਦੇ ਹਨ । ਇਨ੍ਹਾਂ ਵਿੱਚੋਂ ਮੁੱਖ ਧਰਮ ਹਨ-ਹਿੰਦੂ ਧਰਮ, ਇਸਲਾਮ, ਸਿੱਖ, ਇਸਾਈ ਆਦਿ ।

ਪ੍ਰਸ਼ਨ 6.
ਸ਼ਹਿਰਾਂ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰ ਵਾਸੀ ਅਤੇ ਕਸਬਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਸਬਾ ਵਾਸੀ ਕਿਹਾ ਜਾਂਦਾ ਹੈ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਦੂਜੇ ‘ਤੇ ਨਿਰਭਰਤਾ ਤੋਂ ਕੀ ਭਾਵ ਹੈ ? ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਕੋਈ ਵੀ ਮਨੁੱਖ ਆਪਣੀਆਂ ਸਾਰੀਆਂ ਲੋੜਾਂ ਦੀ ਪੂਰਤੀ ਆਪ ਨਹੀਂ ਕਰ ਸਕਦਾ । ਇਸਦੇ ਲਈ ਉਸਨੂੰ ਦੂਜਿਆਂ ‘ਤੇ ਨਿਰਭਰ ਰਹਿਣਾ ਪੈਂਦਾ ਹੈ । ਉਦਾਹਰਨ ਲਈ, ਸਾਨੂੰ ਆਪਣਾ ਮਕਾਨ ਬਣਾਉਣ ਲਈ ਰਾਜ-ਮਿਸਤਰੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ । ਅਨਾਜ ਦੇ ਲਈ ਅਸੀਂ ਕਿਸਾਨ ‘ਤੇ ਅਤੇ ਦੁੱਧ ਦੇ ਲਈ ਅਸੀਂ ਗਵਾਲੇ ‘ਤੇ ਨਿਰਭਰ ਹਾਂ ।

ਪ੍ਰਸ਼ਨ 2.
ਸਾਡੇ ਦੇਸ਼ ਦੀ ਭੂਗੋਲਿਕ ਵਿਭਿੰਨਤਾ ਦਾ ਕੀ ਕਾਰਨ ਹੈ ?
ਉੱਤਰ-
ਸਾਡੇ ਦੇਸ਼ ਦੀ ਭੁਗੋਲਿਕ ਵਿਭਿੰਨਤਾ ਦਾ ਮੁੱਖ ਕਾਰਨ ਦੇਸ਼ ਦੀ ਵਿਸ਼ਾਲਤਾ ਹੈ ।ਦੇਸ਼ ਦੇ ਵੱਖ-ਵੱਖ ਭਾਗਾਂ ਦਾ ਧਰਾਤਲ, ਜਲਵਾਯੂ ਅਤੇ ਬਨਸਪਤੀ ਵੱਖ-ਵੱਖ ਹੈ । ਕਿਤੇ ਉੱਚੇ-ਉੱਚੇ ਪਰਬਤ ਹਨ ਤਾਂ ਕਿਤੇ ਮੈਦਾਨ : ਕਿਤੇ ਜ਼ਿਆਦਾ ਠੰਢ ਪੈਂਦੀ ਹੈ ਤਾਂ ਕਿਤੇ ਜ਼ਿਆਦਾ ਗਰਮੀ । ਇਸੇ ਤਰ੍ਹਾਂ ਕਿਤੇ ਸੰਘਣੇ ਜੰਗਲ ਪਾਏ ਜਾਂਦੇ ਹਨ ਤਾਂ ਕਿਤੇ ਕੰਡੇਦਾਰ ਝਾੜੀਆਂ ।

ਪ੍ਰਸ਼ਨ 3.
ਭਾਰਤ ਦੀ ਸਭਿਅਤਾ ਤੇ ਵਿਦੇਸ਼ੀ ਪ੍ਰਭਾਵ ਕਿਸ ਤਰ੍ਹਾਂ ਤੇ ਕਿਉਂ ਪਿਆ ?
ਉੱਤਰ-
ਭਾਰਤ ਵਿੱਚ ਸਮੇਂ-ਸਮੇਂ ‘ਤੇ ਕਈ ਵਿਦੇਸ਼ੀ ਜਾਤੀਆਂ ਆਈਆਂ । ਭਾਰਤ ਦੇ ਲੋਕ ਇਨ੍ਹਾਂ ਦੇ ਨਾਲ-ਨਾਲ ਘੁਲ-ਮਿਲ ਗਏ । ਉਨ੍ਹਾਂ ਵਿੱਚ ਵਿਆਹ ਸੰਬੰਧ ਵੀ ਕਾਇਮ ਹੋਏ । ਭਾਰਤੀਆਂ ਨੇ ਉਨ੍ਹਾਂ ਦੀ ਸਭਿਅਤਾ ਦੀਆਂ ਕਈ ਚੰਗੀਆਂ ਗੱਲਾਂ ਅਪਣਾ ਲਈਆਂ । ਇਸ ਤਰ੍ਹਾਂ ਭਾਰਤ ਦੀ ਸਭਿਅਤਾ ਖ਼ੁਸ਼ਹਾਲ ਬਣੀ ।

ਪ੍ਰਸ਼ਨ 4.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦਾ ਇੱਕ ਹਿੱਸਾ ਹੈ । ਪਰ ਇਸ ਦੇ ਪਰਬਤ ਅਤੇ ਹਿੰਦ ਮਹਾਂਸਾਗਰ ਇਸਨੂੰ ਏਸ਼ੀਆ ਤੋਂ ਇੱਕ ਅਲੱਗ ਇਕਾਈ ਬਣਾਉਂਦੇ ਹਨ । ਇਸਦੀ ਏਸ਼ੀਆ ਤੋਂ ਅਲੱਗ ਆਪਣੀ ਵਿਸ਼ੇਸ਼ ਸਭਿਅਤਾ ਹੈ । ਇਸਦਾ ਵਿਸਤਾਰ ਵੀ ਬਹੁਤ ਜ਼ਿਆਦਾ ਹੈ । ਇਸੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਭਾਰਤ ਦੀ ਭਾਸ਼ਾ ਵਿਭਿੰਨਤਾ ‘ਤੇ ਨੋਟ ਲਿਖੋ ।
ਉੱਤਰ-
ਭਾਰਤ ਵਿੱਚ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ । ਦੇਸ਼ ਵਿਚ ਕੁੱਲ ਮਿਲਾ ਕੇ ਲਗਪਗ 400 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਉੱਤਰੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਬੰਗਲਾ ਹਨ, ਜਦ ਕਿ ਦੱਖਣੀ ਭਾਰਤ ਦੀਆਂ ਮੁੱਖ ਭਾਸ਼ਾਵਾਂ ਤੇਲਗੂ, ਤਮਿਲ ਅਤੇ ਮਲਿਆਲਮ ਹਨ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 6.
ਮਨੁੱਖੀ ਪਰਿਵਾਰਾਂ ਅਤੇ ਪੰਛੀਆਂ ਅਤੇ ਜਾਨਵਰਾਂ ਦੇ ਪਰਿਵਾਰਾਂ ਵਿੱਚ ਕੀ ਅੰਤਰ ਹੈ ?
ਉੱਤਰ-
ਮਨੁੱਖੀ ਪਰਿਵਾਰ ਵਿੱਚ ਬੱਚਿਆਂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਚੰਗਾ ਭੋਜਨ ਅਤੇ ਚੰਗੇ ਕੱਪੜੇ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਸਿਹਤ ਦਾ ਉਚਿਤ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉੱਚ ਤੋਂ ਉੱਚ ਸਿੱਖਿਆ ਦਿੱਤੀ ਜਾਂਦੀ ਹੈ । ਮਨੁੱਖੀ ਪਰਿਵਾਰ ਦੇ ਮੈਂਬਰਾਂ ਵਿਚ ਆਪਸੀ ਪ੍ਰੇਮ, ਸਹਿਣਸ਼ੀਲਤਾ, ਤਿਆਗ ਆਦਿ ਨਾਗਰਿਕ ਗੁਣ ਵੀ ਪਾਏ ਜਾਂਦੇ ਹਨ । ਪਸ਼ੂ-ਪੰਛੀਆਂ ਦੇ ਪਰਿਵਾਰਾਂ ਵਿੱਚ ਇਨ੍ਹਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੁੰਦਾ ।

ਪ੍ਰਸ਼ਨ 7.
ਪਰਿਵਾਰ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
ਉੱਤਰ-
ਪਰਿਵਾਰ ਆਪਣੇ ਆਪ ਵਿੱਚ ਹੀ ਇੱਕ ਸਮਾਜ ਹੈ । ਇਹ ਸਮਾਜ ਦਾ ਛੋਟਾ ਰੂਪ ਹੈ । ਜਿਸ ਤਰ੍ਹਾਂ ਪਰਿਵਾਰ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ, ਉਸੇ ਤਰ੍ਹਾਂ ਸਮਾਜ ਵੀ ਆਪਸੀ ਸਹਿਯੋਗ ਅਤੇ ਨਿਰਭਰਤਾ ਨਾਲ ਚੱਲਦਾ ਹੈ । ਅਸਲ ਵਿੱਚ ਹਰੇਕ ਵੱਡੇ ਸਮਾਜ ਦਾ ਆਧਾਰ ਪਰਿਵਾਰ ਹੀ ਹੈ ।

ਪ੍ਰਸ਼ਨ 8.
ਸ਼ਹਿਰੀ ਜਨਸੰਖਿਆ ਤੇਜ਼ ਗਤੀ ਨਾਲ ਕਿਉਂ ਵੱਧ ਰਹੀ ਹੈ ?
ਉੱਤਰ-
ਸ਼ਹਿਰੀ ਜਨਸੰਖਿਆ ਹੇਠ ਲਿਖੇ ਕਾਰਨਾਂ ਕਰਕੇ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ-

  1. ਪਿੰਡ ਦਾ ਕਾਰਜ-ਖੇਤਰ ਸੀਮਿਤ ਹੈ । ਉੱਥੇ ਨੌਕਰੀਆਂ ਦੀ ਘਾਟ ਹੈ । ਇਸ ਲਈ ਨੌਜਵਾਨ ਪੇਂਡੂ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ ।
  2. ਸ਼ਹਿਰਾਂ ਵਿਚ ਜੀਵਨ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ । ਇਹ ਗੱਲ ਵੀ ਪੇਂਡੂਆਂ ਨੂੰ ਸ਼ਹਿਰਾਂ ਵੱਲ ਖਿੱਚਦੀ ਹੈ ।
  3. ਅੱਜ ਦੇ ਪੜ੍ਹੇ-ਲਿਖੇ ਪੇਂਡੂ ਸੁਤੰਤਰ ਜੀਵਨ ਬਤੀਤ ਕਰਨਾ ਚਾਹੁੰਦੇ ਹਨ । ਇਸ ਲਈ ਵਿਆਹ ਤੋਂ ਬਾਅਦ ਉਹ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਸ਼ਹਿਰ ਵਿੱਚ ਆ ਵਸਦੇ ਹਨ ।

ਪ੍ਰਸ਼ਨ 9.
ਸਮਾਜ ਪਰਿਵਾਰਾਂ ਦਾ ਪਰਿਵਾਰ ਹੈ ? ਸਪੱਸ਼ਟ ਕਰੋ ।
ਉੱਤਰ-
ਇਹ ਗੱਲ ਬਿਲਕੁਲ ਸੱਚ ਹੈ ਕਿ ਸਮਾਜ ਪਰਿਵਾਰਾਂ ਦਾ ਪਰਿਵਾਰ ਹੈ । ਸਮਾਜ ਇਕ ਵੱਡਾ ਪਰਿਵਾਰ ਹੈ, ਜੋ ਛੋਟੇ-ਛੋਟੇ ਪਰਿਵਾਰਾਂ ਦੇ ਮੇਲ ਨਾਲ ਬਣਦਾ ਹੈ । ਉਦਾਹਰਨ ਲਈ ਪੇਂਡੂ ਸਮਾਜ ਨੂੰ ਲੈਂਦੇ ਹਾਂ । ਇਹ ਪਿੰਡ ਵਿਚ ਰਹਿਣ ਵਾਲੇ ਪਰਿਵਾਰਾਂ ਦਾ ਹੀ ਸਮੂਹ ਹੁੰਦਾ ਹੈ । ਇਸੇ ਤਰ੍ਹਾਂ ਸ਼ਹਿਰੀ ਸਮਾਜ ਦਾ ਨਿਰਮਾਣ ਸ਼ਹਿਰੀ ਪਰਿਵਾਰਾਂ ਦੇ ਮੇਲ ਤੋਂ ਹੁੰਦਾ ਹੈ ।

ਪ੍ਰਸ਼ਨ 10.
ਸਮੁਦਾਇ ਦੇ ਲੋਕਾਂ ਵਿੱਚ ਸਹਿਯੋਗ ਦੀ ਭਾਵਨਾ ਕਿਉਂ ਰਹਿੰਦੀ ਹੈ ?
ਉੱਤਰ-
ਸਮੁਦਾਇ ਦੇ ਲੋਕ ਆਮ ਤੌਰ ‘ਤੇ ਕਾਫ਼ੀ ਸਮੇਂ ਤੱਕ ਨਾਲ-ਨਾਲ ਰਹਿੰਦੇ ਹਨ ! ਉਨ੍ਹਾਂ ਦਾ ਲਗਪਗ ਹਰ ਦਿਨ ਆਪਸ ਵਿਚ ਸੰਪਰਕ ਹੁੰਦਾ ਹੈ । ਉਨ੍ਹਾਂ ਦੇ ਆਚਾਰ-ਵਿਚਾਰ ਵੀ ਆਮ ਤੌਰ ‘ਤੇ ਸਮਾਨ ਹੁੰਦੇ ਹਨ । ਉਨ੍ਹਾਂ ਦੇ ਪੜ੍ਹਨ ਲਈ ਇੱਕ ਹੀ ਸਕੂਲ ਅਤੇ ਇਲਾਜ ਲਈ ਸਮਾਨ ਹਸਪਤਾਲ ਹੁੰਦੇ ਹਨ । ਕਈ ਜਗਾ ਤਾਂ ਉਨ੍ਹਾਂ ਦੇ ਕਾਰੋਬਾਰ ਅਤੇ ਉਦਯੋਗ-ਧੰਦੇ ਵੀ ਸਾਂਝੇ ਹੁੰਦੇ ਹਨ । ਇਨ੍ਹਾਂ ਸਾਰੀਆਂ ਗੱਲਾਂ ਕਾਰਨ ਉਨ੍ਹਾਂ ਵਿੱਚ ਨੇੜਤਾ ਆਉਂਦੀ ਹੈ ਅਤੇ ਉਹ ਇੱਕ-ਦੂਜੇ ਦੇ ਨੇੜੇ ਆਉਂਦੇ ਹਨ । ਸਿੱਟੇ ਵਜੋਂ ਉਨ੍ਹਾਂ ਵਿੱਚ ਸਹਿਯੋਗ ਦੀ ਭਾਵਨਾ ਵੱਧਦੀ ਹੈ ।

ਪ੍ਰਸ਼ਨ 11.
ਸਮੁਦਾਇਕ ਭਾਵਨਾ ਕਿਹੜੇ-ਕਿਹੜੇ ਤੱਤਾਂ ‘ਤੇ ਆਧਾਰਿਤ ਹੈ ?
ਉੱਤਰ-
ਸਮੁਦਾਇਕ ਭਾਵਨਾ ਹੇਠ ਲਿਖੇ ਤੱਤਾਂ ‘ਤੇ ਆਧਾਰਿਤ ਹੈ –

  1. ਸੁਰੱਖਿਆ – ਮਨੁੱਖ ਆਪਣੀ ਸੁਰੱਖਿਆ ਲਈ ਸਮੁਦਾਇ ਵਿੱਚ ਰਹਿਣਾ ਪਸੰਦ ਕਰਦਾ ਹੈ ।
  2. ਲੋੜਾਂ ਦੀ ਪੂਰਤੀ – ਮਨੁੱਖ ਇਕੱਲਾ ਆਪਣੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦਾ । ਇਨ੍ਹਾਂ ਨੂੰ ਪੂਰਾ ਕਰਨ ਲਈ ਉਹ ਸਮੁਦਾਇ ਵਿੱਚ ਰਹਿੰਦਾ ਹੈ ।
  3. ਸੁੱਖ-ਸ਼ਾਂਤੀ ਅਤੇ ਵਿਕਾਸ – ਮਨੁੱਖ ਸੁੱਖ-ਸ਼ਾਂਤੀ ਨਾਲ ਰਹਿ ਕੇ ਆਪਣਾ ਵਿਕਾਸ ਕਰਨਾ ਚਾਹੁੰਦਾ ਹੈ । ਉਸਦੀ ਇਸ ਭਾਵਨਾ ਨਾਲ ਸਮੁਦਾਇਕ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ ।

ਪ੍ਰਸ਼ਨ 12.
ਸਾਨੂੰ ਸਮੁਦਾਇਕ ਜੀਵਨ ਬਾਰੇ ਜਾਣਕਾਰੀ ਕਿਉਂ ਪ੍ਰਾਪਤ ਕਰਨੀ ਚਾਹੀਦੀ ਹੈ ?
ਉੱਤਰ
ਸਮੁਦਾਇਕ ਜੀਵਨ ਦਾ ਸਾਡੇ ਲਈ ਬਹੁਤ ਮਹੱਤਵ ਹੈ । ਇਸ ਲਈ ਇਸਦੀ ਜਾਣਕਾਰੀ ਪ੍ਰਾਪਤ ਕਰਨਾ ਜ਼ਰੂਰੀ ਹੈ । ਇਸਦੀ ਜਾਣਕਾਰੀ ਦੇ ਹੇਠ ਲਿਖੇ ਲਾਭ ਹਨ –

  1. ਇਸਦੀ ਜਾਣਕਾਰੀ ਨਾਲ ਅਸੀਂ ਸਰਕਾਰ ਅਤੇ ਹੋਰਨਾਂ ਸੋਮਿਆਂ ਦੁਆਰਾ ਮਿਲਣ ਵਾਲੀਆਂ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਦੇ ਹਾਂ ।
  2. ਇਸਦੀ ਜਾਣਕਾਰੀ ਨਾਲ ਅਸੀਂ ਸਮੁਦਾਇ ਵਿਚ ਆਪਣੇ ਸਥਾਨ ਨੂੰ ਪਛਾਣ ਸਕਦੇ ਹਾਂ ।
  3. ਇਸ ਨਾਲ ਸਾਨੂੰ ਅਧਿਕਾਰਾਂ ਅਤੇ ਕਰਤੱਵਾਂ ਦੀ ਜਾਣਕਾਰੀ ਮਿਲਦੀ ਹੈ ।
  4. ਸਮੁਦਾਇਕ ਜੀਵਨ ਦੀ ਜਾਣਕਾਰੀ ਹੋਣ ‘ਤੇ ਅਸੀਂ ਸਥਾਨਕ ਸੰਸਥਾਵਾਂ ਨੂੰ ਜ਼ਿਆਦਾ ਸਫਲ ਬਣਾ ਸਕਦੇ ਹਾਂ ।

PSEB 6th Class Social Science Solutions Chapter 19 ਸਮੁਦਾਇ ਅਤੇ ਮਨੁੱਖੀ ਲੋੜਾਂ

ਪ੍ਰਸ਼ਨ 13.
ਮਨੁੱਖੀ ਸਭਿਅਤਾ ਦੇ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਆਰੰਭ ਵਿੱਚ ਮਨੁੱਖ ਸ਼ਿਕਾਰੀ ਸੀ | ਸਮਾਂ ਬੀਤਣ ‘ਤੇ ਉਹ, ਪਸ਼ੂ-ਪਾਲਕ ਬਣ ਗਿਆ ਅਤੇ ਪਸ਼ੂਆਂ ਤੋਂ ਭੋਜਨ ਪ੍ਰਾਪਤ ਕਰਨ ਲੱਗਾ । ਹੌਲੀ-ਹੌਲੀ ਉਹ ਖੇਤੀ ਕਰਨਾ ਵੀ ਸਿੱਖ ਗਿਆ । ਖੇਤੀਬਾੜੀ ਨੇ ਉਸਦੇ ਜੀਵਨ ਨੂੰ ਸਥਾਈ ਬਣਾਇਆ । ਹੁਣ ਉਹ ਇੱਕ ਸਥਾਨ ‘ਤੇ ਟਿਕ ਕੇ ਰਹਿਣ ਲੱਗਾ । ਸਥਾਈ ਜੀਵਨ ਹੀ ਮਨੁੱਖੀ ਸਭਿਅਤਾ ਦਾ ਆਧਾਰ ਬਣਿਆ । ਮਨੁੱਖ ਦੁਆਰਾ ਧਾਤਾਂ ਦੀ ਖੋਜ ਨੇ ਸਭਿਅਤਾ ਅਤੇ ਸੰਸਕ੍ਰਿਤੀ ਦੇ ਵਿਕਾਸ ਨੂੰ ਨਵੀਂ ਗਤੀ ਦਿੱਤੀ । ਅੱਜ ਮਨੁੱਖ ਮਸ਼ੀਨੀ ਯੁੱਗ ਵਿੱਚ ਰਹਿੰਦਾ ਹੈ ਅਤੇ ਤਕਨੀਕੀ ਵਿਕਾਸ ਨੇ ਉਸਦੇ ਜੀਵਨ ਦਾ ਸਰੂਪ ਹੀ ਬਦਲ ਦਿੱਤਾ ਹੈ ।

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

Punjab State Board PSEB 6th Class Social Science Book Solutions History Chapter 18 ਭਾਰਤ ਅਤੇ ਸੰਸਾਰ Textbook Exercise Questions and Answers.

PSEB Solutions for Class 6 Social Science History Chapter 18 ਭਾਰਤ ਅਤੇ ਸੰਸਾਰ

SST Guide for Class 6 PSEB ਭਾਰਤ ਅਤੇ ਸੰਸਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਰੇਸ਼ਮੀ-ਮਾਰਗ ਤੋਂ ਕੀ ਭਾਵ ਹੈ ?
ਉੱਤਰ-
ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀ-ਮਾਰਗ ਕਿਹਾ ਜਾਂਦਾ ਹੈ । ਪ੍ਰਾਚੀਨ ਕਾਲ ਵਿੱਚ ਇਸ ਮਾਰਗ ਦੁਆਰਾ ਸਭ ਤੋਂ ਵੱਧ ਰੇਸ਼ਮ ਦਾ ਵਪਾਰ ਹੁੰਦਾ ਸੀ ।

ਪ੍ਰਸ਼ਨ 2.
ਸਾਤਵਾਹਨ ਕਾਲ ਦੀਆਂ ਕੁਝ ਮਹੱਤਵਪੂਰਨ ਬੰਦਰਗਾਹਾਂ ਦੇ ਨਾਮ ਦੱਸੋ ।
ਉੱਤਰ-
ਸਾਤਵਾਹਨ ਕਾਲ ਵਿੱਚ ਭਾਰਤ ਦੇ ਦੱਖਣੀ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਾਲ-ਨਾਲ ਅਨੇਕਾਂ ਮਹੱਤਵਪੂਰਨ ਬੰਦਰਗਾਹਾਂ ਸਨ ।
(1) ਦੱਖਣੀ ਤੱਟ ਦੀਆਂ ਮੁੱਖ ਬੰਦਰਗਾਹਾਂ-

  • ਕਾਵੇਰੀਪੱਟਨਮ,
  • ਮਹਾਂਬਲੀਪੁਰਮ,
  • ਪੁਹਾਰ,
  • ਕੋਰਕਈ ।

(2) ਪੱਛਮੀ ਤੱਟ ਦੀਆਂ ਮੁੱਖ ਬੰਦਰਗਾਹਾਂ-

  • ਸ਼ੂਰਪਾਰਕ,
  • ਭ੍ਰਿਗੂਕੱਛ ।

ਪ੍ਰਸ਼ਨ 3.
ਭਾਰਤ ਦੇ ਇਰਾਨ ਨਾਲ ਸੰਬੰਧ ਕਿਵੇਂ ਸਥਾਪਿਤ ਹੋਏ ?
ਉੱਤਰ-
600 ਈ: ਪੂ: ਵਿੱਚ ਇਰਾਨ ਦੇ ਵੇਚੈਮੀਨਿਡ ਵੰਸ਼ ਦੇ ਸ਼ਾਸਕਾਂ ਨੇ ਹਮਲਾ ਕਰਕੇ ਭਾਰਤ ਦੇ ਉੱਤਰ-ਪੱਛਮੀ ਭਾਗਾਂ ‘ਤੇ ਆਪਣਾ ਅਧਿਕਾਰ ਜਮਾ ਲਿਆ । ਫਲਸਰੂਪ ਭਾਰਤ ਦੇ ਇਰਾਨ ਨਾਲ ਸੰਬੰਧ ਸਥਾਪਤ ਹੋਏ ।

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

ਪ੍ਰਸ਼ਨ 4.
ਭਾਰਤ ਤੋਂ ਰੋਮ ਨੂੰ ਕੀ ਨਿਰਯਾਤ (ਭੇਜਿਆ) ਕੀਤਾ ਜਾਂਦਾ ਸੀ ?
ਉੱਤਰ-
ਭਾਰਤ ਤੋਂ ਰੋਮ ਨੂੰ ਮਸਾਲੇ, ਕੀਮਤੀ ਹੀਰੇ, ਵਧੀਆ ਕੱਪੜਾ, ਇਤਰ, ਹਾਥੀ ਦੰਦ ਦਾ ਸਾਮਾਨ, ਲੋਹਾ, ਰੰਗ, ਚਾਵਲ, ਤੋਤੇ ਤੇ ਮੋਰ ਆਦਿ ਪੰਛੀਆਂ ਤੇ ਬਾਂਦਰ ਆਦਿ ਜਾਨਵਰਾਂ ਦਾ ਨਿਰਯਾਤ (ਭੇਜਿਆ) ਕੀਤਾ ਜਾਂਦਾ ਸੀ ।

ਪ੍ਰਸ਼ਨ 5.
ਯੂਰਪ ਤੋਂ ਕਿਹੜੀਆਂ ਵਸਤਾਂ ਆਯਾਤ (ਮੰਗਵਾਈਆਂ) ਕੀਤੀਆਂ ਜਾਂਦੀਆਂ ਸਨ ?
ਉੱਤਰ-
ਯੂਰਪ ਤੋਂ ਸ਼ੀਸ਼ੇ ਅਤੇ ਸ਼ੀਸ਼ੇ ਦੀਆਂ ਵਸਤਾਂ ਆਯਾਤ ਕੀਤੀਆਂ ਮੰਗਵਾਈਆਂ। ਜਾਂਦੀਆਂ ਸਨ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ……………………. ਈ: ਪੂ: ਵਿਚ ਈਰਾਨ ਦੇ …………………… ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ| ਪੱਛਮੀ ਭਾਗਾਂ ‘ਤੇ ਕਬਜ਼ਾ ਕਰ ਲਿਆ ।
ਉੱਤਰ-
600, ਵੇਚੈਮੀਨਿਡ

(2) ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਕਾਰਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ……………………, ………….. …………………… ਅਤੇ …………………… ਵਿਚ ਭੇਜਿਆ ਗਿਆ ।
ਉੱਤਰ-
ਸ੍ਰੀਲੰਕਾ, ਬਰਮਾ, ਚੀਨ, ਮੱਧ ਏਸ਼ੀਆ

(3) ……………………. ,……………………… ਅਤੇ ………………………. ਸ਼ਾਸਕਾਂ ਨੇ ਜਹਾਜ਼ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹਿਤ ਕੀਤਾ ।
ਉੱਤਰ-
ਚੇਰ, ਚੋਲ ਅਤੇ ਪਾਂਡੇਯ

(4) ਅਰਬਾਂ ਨੇ ਸਿੰਧ ’ਤੇ …………………………… ਈ: ਵਿਚ ਅਧਿਕਾਰ ਕਰ ਲਿਆ |
ਉੱਤਰ-
712

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

(5) ਕੰਪੂਚੀਆ ਦੇ …………………….. ਮੰਦਰ ਵਿਚ ਭਾਰਤ ਦੇ ਮਹਾਂਕਾਵਿ ……………………….. ਅਤੇ …………………………. ਵਿਚੋਂ ਦ੍ਰਿਸ਼ ਮੂਰਤੀਕਲਾ ਵਿਚ ਚਿੱਤਰਾਏ ਗਏ ਹਨ ।
ਉੱਤਰ-
ਅੰਗਕੋਰਟ, ਰਮਾਇਣ, ਮਹਾਂਭਾਰਤ ।

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਸੋਨੇ ਦੇ ਸਿੱਕੇ (ਉ) ਸ਼ੂਰਪਾਰਕ
(2) ਬੰਦਰਗਾਹ (ਅ) ਰੇਸ਼ਮ
(3) ਚੀਨ (ੲ) ਬਲੋ-ਮਾਰਗ
(4) ਰੇਸ਼ਮੀ-ਮਾਰਗ (ਸ) ਰੋਮ

ਉੱਤਰ-
ਸਹੀ ਜੋੜੇ-

(1) ਸੋਨੇ ਦੇ ਸਿੱਕੇ (ਸ) ਰੋਮ
(2) ਬੰਦਰਗਾਹ (ਉ) ਸ਼ੂਰਪਾਰਕ
(3) ਚੀਨ (ਅ) ਰੇਸ਼ਮ
(4) ਰੇਸ਼ਮੀ-ਮਾਰਗ (ੲ) ਬਲੋ-ਮਾਰਗ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ:

(1) ਭਾਰਤ ਦੀ ਸੰਸਕ੍ਰਿਤੀ ਨੇ ਭਾਰਤੀਆਂ ਦੀ ਪਹਿਚਾਣ ਬਣਾਈ ।
(2) ਭਾਰਤ ਦੇ ਮਿਸਰ ਨਾਲ ਕੋਈ ਸੰਬੰਧ ਨਹੀਂ ਸਨ ।
(3) ਬੁੱਧ ਦੀਆਂ ਪੱਥਰ ਤਰਾਸ਼ੀ ਦੀਆਂ ਵੱਡੀਆਂ ਮੂਰਤੀਆਂ ਬਾਮੀਆਨ (ਅਫ਼ਗਾਨਿਸਤਾਨ) ਵਿਖੇ ਮਿਲੀਆਂ ਸਨ ।
(4) ਭਾਰਤ ਦੀਆਂ ਵਸਤਾਂ ਰੋਮ ਦੀਆਂ ਮੰਡੀਆਂ ਵਿੱਚ ਵੱਧ ਕੀਮਤਾਂ ‘ਤੇ ਵਿਕਦੀਆਂ ਸਨ ।
(5) ਚੇਰ, ਚੋਲ ਅਤੇ ਪਾਂਡਯ ਸ਼ਾਸਕਾਂ ਨੇ ਸਮੁੰਦਰੋਂ ਪਾਰ ਜਹਾਜ਼ ਬਣਾਉਣ ਅਤੇ ਖੋਜਾਂ ਨੂੰ ਉਤਸ਼ਾਹਤ ਕੀਤਾ ।
ਉੱਤਰ-
(1) (√)
(2) (×)
(3) (√)
(4) (√)
(5) (×)

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

PSEB 6th Class Social Science Guide ਭਾਰਤ ਅਤੇ ਸੰਸਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੀਨ ਨੂੰ ਯੂਰਪ ਦੇ ਨਾਲ ਜੋੜਨ ਵਾਲਾ ਵਪਾਰਿਕ ਮਾਰਗ ਕੀ ਕਹਾਉਂਦਾ ਹੈ ?
ਉੱਤਰ-
ਰੇਸ਼ਮੀ ਮਾਰਗ/ਸਿਲਕ ਮਾਰਗ ।

ਪ੍ਰਸ਼ਨ 2.
ਬਾਮੀਆਨ (ਅਫ਼ਗਾਨਿਸਤਾਨ) ਵਿਚ ਪ੍ਰਸਿੱਧ ਬੁੱਧ ਸਮਾਰਕਾਂ ਨੂੰ ਕਿਸਨੇ ਨਸ਼ਟ ਕੀਤਾ ?
ਉੱਤਰ-
ਤਾਲੀਬਾਨ ਸ਼ਾਸਕਾਂ ਨੇ ।

ਪ੍ਰਸ਼ਨ 3.
ਅਰਬਾਂ ਨੇ ਸਿੰਧ ’ਤੇ ਕਦੋਂ ਅਧਿਕਾਰ ਕੀਤਾ ? .
ਉੱਤਰ-
712 ਈ: ਵਿਚ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਗਕੋਰਵਾਟ ਦਾ ਮੰਦਿਰ ਕਿੱਥੇ ਸਥਿਤ ਹੈ ?
(ਉ) ਚੰਪਾ
(ਅ) ਚੀਨ
(ੲ) ਕੰਪੂਚੀਆ ।
ਉੱਤਰ-
(ੲ) ਕੰਪੂਚੀਆ ।

ਪ੍ਰਸ਼ਨ 2.
ਸਿਰਫ਼ ਸੰਖਿਆ ਭਾਰਤ ਦੀ ਦੇਣ ਹੈ । ਵਿਸ਼ਵ ਵਿਚ ਇਸ ਸੰਖਿਆ ਦਾ ਪ੍ਰਸਾਰ ਹੇਠਾਂ ਲਿਖਿਆਂ ਵਿਚੋਂ ਕਿਸ ਨੇ ਕੀਤਾ ?
(ਉ) ਹਿੰਦੂਆਂ ਨੇ
(ਅ) ਅਰਬਾਂ ਨੇ
(ੲ) ਬੋਧਾਂ ਨੇ ।
ਉੱਤਰ-
(ਉ) ਹਿੰਦੂਆਂ ਨੇ

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

ਪ੍ਰਸ਼ਨ 3.
ਪ੍ਰਾਚੀਨ ਕਾਲ ਵਿਚ ਭਾਰਤੀ ਰਾਜਿਆਂ ਦੇ ਯਤਨਾਂ ਨਾਲ ਮੱਧ ਏਸ਼ੀਆ ਅਤੇ ਏਸ਼ੀਆ ਦੇ ਕੁਝ ਹੋਰ ਦੇਸ਼ਾਂ ਵਿਚ ਬੁੱਧ ਧਰਮ ਦਾ ਪ੍ਰਸਾਰ ਹੋਇਆ । ਇਸ ਕੰਮ ਵਿਚ ਹੇਠਾਂ ਲਿਖਿਆਂ ਵਿਚੋਂ ਕਿਹੜੇ ਰਾਜੇ ਨੂੰ ਯੋਗਦਾਨ ਨਹੀਂ ਸੀ ?
(ੳ) ਸਮੁਦਰ ਗੁਪਤ
(ਅ) ਕਨਿਸ਼ਕ
(ੲ) ਅਸ਼ੋਕ ।
ਉੱਤਰ-
(ੳ) ਸਮੁਦਰ ਗੁਪਤ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਦੂਜੇ ਦੇਸ਼ਾਂ ਨਾਲ ਸੰਬੰਧਾਂ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਭਾਰਤ ਦੇ ਦੂਜੇ ਦੇਸ਼ਾਂ ਨਾਲ ਸੰਬੰਧਾਂ ਦਾ ਮੁੱਖ ਕਾਰਨ ਵਪਾਰ ਸੀ ।

ਪ੍ਰਸ਼ਨ 2.
ਅੰਗਕੋਰਵਾਟ ਦਾ ਮੰਦਰ ਕਿੱਥੇ ਹੈ ਅਤੇ ਇਸ ਦਾ ਨਿਰਮਾਣ ਕਿਸਨੇ ਕਰਵਾਇਆ ?
ਉੱਤਰ-
ਅੰਗਕੋਰਵਾਟ ਦਾ ਮੰਦਰ ਕੰਬੂਜ ਵਿੱਚ ਹੈ । ਇਸ ਮੰਦਰ ਦਾ ਨਿਰਮਾਣ ਰਾਜਾ ਸੂਰਜ ਵਰਮਾ ਦੂਜੇ ਨੇ ਕਰਵਾਇਆ ।

ਪ੍ਰਸ਼ਨ 3.
ਚੰਪਾ (ਵਿਅਤਨਾਮ) ਦੇ ਕੋਈ ਦੋ ਭਾਰਤੀ ਰਾਜਿਆਂ ਦੇ ਨਾਂ ਦੱਸੋ ।
ਉੱਤਰ-
ਚੰਪਾ (ਵਿਅਤਨਾਮ) ਦੇ ਦੋ ਭਾਰਤੀ ਰਾਜੇ ਸਨ-

  1. ਭਦਰਵਰਮਾ ਅਤੇ
  2. ਰੂਦਰਦਮਨ ।

ਪ੍ਰਸ਼ਨ 4.
ਚੰਪਾ (ਵਿਅਤਨਾਮ) ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਚੰਪਾ (ਵਿਅਤਨਾਮ) ਦੀ ਰਾਜਧਾਨੀ ਮਾਈਸਨ ਸੀ ।

ਪ੍ਰਸ਼ਨ 5.
ਇੰਡੋਨੇਸ਼ੀਆ ਦੇ ਮੁੱਖ ਟਾਪੂਆਂ ਦੇ ਨਾਂ ਲਿਖੋ ਜਿੱਥੇ ਭਾਰਤੀ ਸਭਿਅਤਾ ਦਾ ਪ੍ਰਚਾਰ ਹੋਇਆ ।
ਉੱਤਰ-
ਭਾਰਤੀ ਸਭਿਅਤਾ ਦਾ ਪ੍ਰਚਾਰ ਇੰਡੋਨੇਸ਼ੀਆ ਦੇ ਜਾਵਾ, ਸੁਮਾਤਰਾ, ਬਾਲੀ ਅਤੇ ਬੋਰਨੀਓ ਟਾਪੂਆਂ ਵਿੱਚ ਹੋਇਆ ।

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

ਪ੍ਰਸ਼ਨ 6.
ਬੋਰੋਬਰ ਦਾ ਮੰਦਰ ਕਿੱਥੇ ਹੈ ?
ਉੱਤਰ-
ਬੋਰੋਬੁਦੁਰ ਦਾ ਮੰਦਰ ਜਾਵਾ ਵਿੱਚ ਹੈ ।

ਪ੍ਰਸ਼ਨ 7.
ਚੀਨ ਵਿੱਚ ਕਿਹੜੇ ਬੋਧੀ ਵਿਦਵਾਨ ਨੂੰ ਕੈਦ ਕਰ ਕੇ ਲੈ ਗਏ ਸਨ ?
ਉੱਤਰ-
ਚੀਨ ਵਿੱਚ ਬੋਧੀ ਵਿਦਵਾਨ ਕੁਮਾਰਜੀਵ ਨੂੰ ਕੈਦ ਕਰ ਕੇ ਲੈ ਗਏ ਸਨ ।

ਪ੍ਰਸ਼ਨ 8.
ਚੀਨ ਵਿੱਚ ਮੁੱਖ ਰੂਪ ਵਿੱਚ ਕਿਹੜੇ ਭਾਰਤੀ ਧਰਮ ਦਾ ਪ੍ਰਸਾਰ ਹੋਇਆ ?
ਉੱਤਰ-
ਚੀਨ ਵਿੱਚ ਮੁੱਖ ਰੂਪ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ ।

ਪ੍ਰਸ਼ਨ 9.
ਅਰਬਾਂ ਦੇ ਹਮਲੇ ਦੇ ਦੋ ਕਾਰਨ ਦੱਸੋ ।
ਉੱਤਰ-

  1. ਅਰਬ ਲੋਕ ਆਪਣੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦੇ ਸਨ ।
  2. ਉਹ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 10.
ਅਰਬਾਂ ਦੇ ਹਮਲੇ ਸਮੇਂ ਸਿੰਧ ਦਾ ਰਾਜਾ ਕੌਣ ਸੀ ?
ਉੱਤਰ-
ਅਰਬਾਂ ਦੇ ਹਮਲੇ ਸਮੇਂ ਸਿੰਧ ਦਾ ਰਾਜਾ ਦਾਹਿਰ ਸੀ ।

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਬੋਡੀਆ ਨਾਲ ਭਾਰਤੀ ਸੰਬੰਧਾਂ ਦੀ ਜਾਣਕਾਰੀ ਦਿਓ ।
ਉੱਤਰ-
ਕੰਬੋਡੀਆ ਵਿੱਚ ਚੌਥੀ ਸਦੀ ਵਿੱਚ ਹਿੰਦੂ ਰਾਜ ਦੀ ਸਥਾਪਨਾ ਹੋਈ । 357 ਈ: ਵਿੱਚ ਇੱਥੇ ਚੰਦਰਗੁਪਤ ਨਾਂ ਦਾ ਰਾਜਾ ਗੱਦੀ ‘ਤੇ ਬੈਠਾ। ਪੰਜਵੀਂ ਸਦੀ ਵਿੱਚ ਇੱਥੇ ਕੌਂਡਨਯ ਨਾਂ ਦੇ ਇੱਕ ਵਿਅਕਤੀ ਨੇ ਆਪਣਾ ਰਾਜ ਸਥਾਪਤ ਕੀਤਾ । ਉਸਦੇ ਪ੍ਰਭਾਵ ਅਧੀਨ ਕੰਬੋਡੀਆ ਦੇ ਬਹੁਤ ਸਾਰੇ ਲੋਕਾਂ ਨੇ ਭਾਰਤੀ ਸਭਿਆਚਾਰ ਨੂੰ ਅਪਣਾ ਲਿਆ । ਕੰਬੋਡੀਆ ਦੇ ਇੱਕ ਸ਼ਾਸਕ ਗੁਣ ਵਰਮਨ ਨੇ ਇੱਕ ਵਿਸ਼ਨੂੰ ਮੰਦਰ ਬਣਵਾਇਆ ।

ਪ੍ਰਸ਼ਨ 2.
ਪ੍ਰਾਚੀਨ ਕਾਲ ਵਿੱਚ ਜਾਵਾ ਦੇ ਭਾਰਤ ਨਾਲ ਕੀ ਸੰਬੰਧ ਸਨ ?
ਉੱਤਰ-
ਜਾਵਾ ਰਾਜ ਦੀ ਸਥਾਪਨਾ 56 ਈ: ਵਿੱਚ ਇੱਕ ਹਿੰਦੂ ਰਾਜੇ ਨੇ ਕੀਤੀ । ਦੂਸਰੀ ਸਦੀ ਵਿੱਚ ਉੱਥੇ ਭਾਰਤੀ ਉਪਨਿਸ਼ਦਾਂ ਦਾ ਪ੍ਰਚਾਰ ਹੋਇਆ । ਚੀਨੀ ਯਾਤਰੀ ਫ਼ਾਗਿਆਨ ਨੇ 418 ਈ: ਵਿੱਚ ਜਾਵਾ ਦੀ ਯਾਤਰਾ ਕੀਤੀ । ਉਸ ਨੇ ਦੇਖਿਆ ਕਿ ਉੱਥੇ ਹਿੰਦੂ ਧਰਮ ਦਾ ਕਾਫ਼ੀ ਪ੍ਰਭਾਵ ਹੈ । ਜਾਵਾ ਵਿੱਚ ਕਈ ਮੰਦਰ ਬਣਵਾਏ ਗਏ ਸਨ । ਇਹਨਾਂ ਮੰਦਰਾਂ ਵਿੱਚ ਸ਼ਿਵ, ਵਿਸ਼ਨੂੰ ਅਤੇ ਮਾ ਦੀ ਪੂਜਾ ਹੁੰਦੀ ਸੀ ।ਉੱਥੇ ਹਿੰਦੂ ਧਰਮ ਦੇ ਨਾਲ-ਨਾਲ ਬੁੱਧ ਧਰਮ ਵੀ ਹਰਮਨ-ਪਿਆਰਾ ਹੋਇਆ । ਉੱਥੋਂ ਦਾ ਬੋਰੋਬੁਦੂਰ ਦਾ ਬੁੱਧ ਮੰਦਰ ਸੰਸਾਰ ਭਰ ਵਿੱਚ ਪ੍ਰਸਿੱਧ ਹੈ ।

ਪ੍ਰਸ਼ਨ 3.
ਬਰਮਾ (ਮਾਇਆਂਮਾਰ) ਵਿੱਚ ਭਾਰਤੀ ਸਭਿਅਤਾ ਦੇ ਪ੍ਰਸਾਰ ਬਾਰੇ ਦੱਸੋ ।
ਉੱਤਰ-
ਬਰਮਾ (ਮਾਇਆਂਮਾਰ) ਦੇ ਨਾਲ ਭਾਰਤ ਦੇ ਸੰਬੰਧ ਮਹਾਤਮਾ ਬੁੱਧ ਦੇ ਸਮੇਂ ਤੋਂ ਹੀ ਸਨ । ਹਿੰਦੁ ਉਪਨਿਵੇਸ਼ ਦੀ ਸਥਾਪਨਾ ਤੋਂ ਬਾਅਦ ਇੱਥੇ ਭਾਰਤੀ ਸਭਿਅਤਾ ਅਤੇ ਸਭਿਆਚਾਰ ਦਾ ਪ੍ਰਸਾਰ ਹੋਣ ਲੱਗਾ | ਇੱਥੋਂ ਦੇ ਜ਼ਿਆਦਾਤਰ ਲੋਕ ਬੁੱਧ ਧਰਮ ਦੀ ਹੀਨਯਾਨ ਸ਼ਾਖਾ ਦੇ ਪੈਰੋਕਾਰ ਸਨ । 11ਵੀਂ ਸਦੀ ਵਿੱਚ ਅਨੀਰੁਧ ਨੇ ਬਰਮਾ (ਮਾਇਆਂਮਾਰ ਵਿੱਚ ਆਪਣਾ ਰਾਜ ਸਥਾਪਤ ਕੀਤਾ । ਉਸਦੇ ਉੱਤਰਾਧਿਕਾਰੀ ਨੇ ਇੱਥੇ ਪ੍ਰਸਿੱਧ ਆਨੰਦ ਮੰਦਰ ਬਣਵਾਇਆ । ਅੱਜ ਵੀ ਬਰਮਾ (ਮਾਇਆਂਮਾਰ) ਵਿੱਚ ਬੁੱਧ ਧਰਮ ਪ੍ਰਚਲਿਤ ਹੈ ।

ਪ੍ਰਸ਼ਨ 4.
ਅਰਬਾਂ ਦੇ ਹਮਲਿਆਂ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਅਰਬ ਦੇ ਕੁਝ ਵਪਾਰੀਆਂ ਨੂੰ ਦੇਵਲ (ਸਿੰਧ ਰਾਜ) ਬੰਦਰਗਾਹ ‘ਤੇ ਡਾਕੂਆਂ ਨੇ । ਲੁੱਟ ਲਿਆ ਸੀ । ਉਹਨਾਂ ਦੇ ਖਲੀਫ਼ਾ ਨੇ ਸਿੰਧ ਦੇ ਰਾਜਾ ਦਾਹਿਰ ਤੋਂ ਇਸ ਘਟਨਾ ਦਾ ਮੁਆਵਜ਼ਾ ਮੰਗਿਆ । ਪਰ ਰਾਜਾ ਦਾਹਿਰ ਨੇ ਇਹ ਕਹਿ ਕੇ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਦੇਵਲ ਦੇ ਡਾਕੂ ਉਸਦੇ ਅਧੀਨ ਨਹੀਂ ਹਨ । ਇਹ ਸੁਣ ਕੇ ਬਸਰਾ ਦੇ ਗਵਰਨਰ ‘ ਨੇ ਰਾਜਾ ਦਾਹਿਰ ’ਤੇ ਹਮਲਾ ਕਰ ਦਿੱਤਾ, ਜਿਸ ਨੂੰ ਦਾਹਿਰ ਨੇ ਹਰਾ ਦਿੱਤਾ ।

PSEB 6th Class Social Science Solutions Chapter 18 ਭਾਰਤ ਅਤੇ ਸੰਸਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੰਡੋਨੇਸ਼ੀਆ ਅਤੇ ਭਾਰਤ ਦੇ ਸੰਬੰਧਾਂ ਬਾਰੇ ਦੱਸੋ ।
ਉੱਤਰ-
ਇੰਡੋਨੇਸ਼ੀਆ ਵਿੱਚ ਜਾਵਾ, ਸੁਮਾਤਰਾ, ਬਾਲੀ, ਬੋਰਨੀਓ ਆਦਿ ਕਈ ਦੀਪ ਸ਼ਾਮਲ ਸਨ । ਇੱਥੇ ਪਹਿਲੀ ਸਦੀ ਵਿੱਚ ਭਾਰਤੀਆਂ ਦਾ ਆਗਮਨ ਸ਼ੁਰੂ ਹੋ ਗਿਆ ਸੀ ।

  • ਜਾਵਾ – ਜਾਵਾ ਵਿੱਚ 56 ਈ: ਵਿੱਚ ਹਿੰਦੂ ਰਾਜ ਦੀ ਸਥਾਪਨਾ ਹੋਈ ਸੀ । ਉੱਥੇ ਕਈ ਮੰਦਰ ਬਣੇ ਜਿਨ੍ਹਾਂ ਵਿੱਚ ਸ਼ਿਵ, ਵਿਸ਼ਨੂੰ, ਬ੍ਰਹਮਾ ਆਦਿ ਭਾਰਤੀ ਦੇਵਤਿਆਂ ਦੀ ਪੂਜਾ ਹੁੰਦੀ ਸੀ । ਜਾਵਾ ਵਿੱਚ 15ਵੀਂ ਸਦੀ ਤੱਕ ਭਾਰਤੀ ਸਭਿਆਚਾਰ ਦਾ ਪ੍ਰਚਲਨ ਰਿਹਾ ।
  • ਸੁਮਾਤਰਾ – ਸੁਮਾਤਰਾ ਦਾ ਪੁਰਾਤਨ ਹਿੰਦੂ ਰਾਜਾ ਸ਼੍ਰੀ ਵਿਜੇ ਸੀ । ਇਸ ਦੀ ਸਥਾਪਨਾ ਚੌਥੀ ਸਦੀ ਵਿੱਚ ਹੋਈ । ਚੀਨੀ ਯਾਤਰੀ ਇਤਸਿੰਗ ਲਿਖਦਾ ਹੈ ਕਿ ਸੁਮਾਤਰਾ ਬੋਧੀ ਗਿਆਨ ਦਾ ਕੇਂਦਰ ਸੀ । 684 ਈ: ਵਿੱਚ ਸੁਮਾਤਰਾ ਵਿੱਚ ਇੱਕ ਬੋਧੀ ਰਾਜਾ ਸ਼ਾਸਨ ਕਰਦਾ ਸੀ ।
  • ਬਾਲੀ – ਬਾਲੀ ਵੀ ਹਿੰਦੂ ਉਪਨਿਵੇਸ਼ ਸੀ । ਇੱਥੇ ਵੀ ਹਿੰਦੂ ਮੰਦਰ ਸਨ । ਇੱਥੋਂ ਦੇ ਲੋਕਾਂ ਨੂੰ ਵੇਦਾਂ, ਮਹਾਂਭਾਰਤ ਅਤੇ ਰਾਮਾਇਣ ਦਾ ਗਿਆਨ ਸੀ । ਸਮਾਜ ਵਿੱਚ ਚਾਰ ਜਾਤੀਆਂ ਸਨ । ਚੀਨੀ ਬਿਰਤਾਂਤ ਤੋਂ ਪਤਾ ਚੱਲਦਾ ਹੈ ਕਿ ਬਾਲੀ ਇੱਕ ਸਭਿਆ ਅਤੇ ਅਮੀਰ ਹਿੰਦੂ ਸਮਾਜ ਸੀ ।
  • ਬੋਰਨੀਓ – ਬੋਰਨੀਓ ਵੀ ਹਿੰਦੁ ਉਪਨਿਵੇਸ਼ ਸੀ । ਇੱਥੋਂ ਦੇ ਰਾਜਾ ਮੁਲਵਰਮਾ ਦਾ ਵਰਣਨ ਮਿਲਦਾ ਹੈ ਕਿ ਉਸਨੇ ਇੱਕ ਯੁੱਗ ਵਿੱਚ 20,000 ਗਊਆਂ ਦਾਨ ਦਿੱਤੀਆਂ ਸਨ । ਬਾਹਮਣਾਂ ਦਾ ਸਮਾਜ ਵਿੱਚ ਉੱਚਾ ਸਥਾਨ ਸੀ । ਇੱਥੇ ਵੀ, ਮੰਦਰਾਂ ਦਾ ਨਿਰਮਾਣ ਕੀਤਾ ਗਿਆ ।

ਪ੍ਰਸ਼ਨ 2.
ਸ੍ਰੀ ਲੰਕਾ, ਚੀਨ ਅਤੇ ਤਿੱਬਤ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਿਸ ਤਰ੍ਹਾਂ ਹੋਇਆ ?
ਉੱਤਰ-
ਸ੍ਰੀ ਲੰਕਾ, ਚੀਨ ਅਤੇ ਤਿੱਬਤ ਵਿੱਚ ਬੁੱਧ ਧਰਮ ਦੇ ਪ੍ਰਚਾਰ ਦਾ ਵਰਣਨ ਇਸ ਤਰ੍ਹਾਂ ਹੈ-

  • ਸ੍ਰੀ ਲੰਕਾ – ਸ੍ਰੀ ਲੰਕਾ ਵਿੱਚ ਸਭ ਤੋਂ ਪਹਿਲਾਂ ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਪ੍ਰਚਾਰਕ ਭੇਜੇ । ਉਸ ਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿੱਤਰਾ ਨੂੰ ਉੱਥੇ ਭੇਜਿਆ । ਇਸ ਤੋਂ ਬਾਅਦ ਹੋਰ ਕਈ ਬੋਧੀ ਭਿਖਸ਼ੂ ਵੀ ਸ੍ਰੀ ਲੰਕਾ ਗਏ ਅਤੇ ਉਹਨਾਂ ਨੇ ਉੱਥੇ ਬੁੱਧ ਧਰਮ ਦਾ ਪ੍ਰਚਾਰ ਕੀਤਾ । ਉਹਨਾਂ ਨੇ ਉੱਥੇ ਕਈ ਬੋਧੀ ਗ੍ਰੰਥ ਵੀ ਲਿਖੇ । ਅੱਜ ਵੀ ਸੀ ਲੰਕਾ ਵਿੱਚ ਜ਼ਿਆਦਾਤਰ ਲੋਕ ਬੁੱਧ ਧਰਮ ਦੇ ਪੈਰੋਕਾਰ ਹਨ ।
  • ਚੀਨ – ਚੀਨ ਵਿੱਚ ਬੋਧੀ ਭਿਖਸ਼ੂ ਪਹਿਲੀ ਸਦੀ ਵਿੱਚ ਗਏ । ਭਿਖਸ਼ ਕੁਮਾਰਜੀਵ ਨੇ ਇੱਥੇ ਬੁੱਧ ਧਰਮ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਕਈ ਬੋਧੀ ਗ੍ਰੰਥਾਂ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ । ਹੌਲੀ-ਹੌਲੀ ਇਹ ਧਰਮ ਸਾਰੇ ਦੇਸ਼ ਵਿੱਚ ਫੈਲ ਗਿਆ । ਇਸ ਧਰਮ ਤੋਂ ਪ੍ਰਭਾਵਿਤ ਹੋ ਕੇ ਕਈ ਚੀਨੀ ਯਾਤਰੀ ਬੁੱਧ ਧਰਮ ਦੇ ਸਿਧਾਂਤਾਂ ਦਾ ਅਧਿਐਨ ਕਰਨ ਲਈ ਭਾਰਤ ਆਏ । ਇਹਨਾਂ ਵਿੱਚੋਂ ਫ਼ਾਹਿਆਨ ਅਤੇ ਹਿਊਨਸਾਂਗ ਮੁੱਖ ਸਨ ।
  • ਤਿੱਬਤ – ਤਿੱਬਤ ਇੱਕ ਪਹਾੜੀ ਤ ਹੈ । ਇਹ ਚੀਨ ਅਤੇ ਭਾਰਤ ਦੇ ਵਿਚਕਾਰ ਸਥਿਤ ਹੈ । ਇੱਥੇ ਬੁੱਧ ਧਰਮ ਦਾ ਪ੍ਰਚਾਰ ਸੱਤਵੀਂ ਸਦੀ ਵਿੱਚ ਸ਼ੁਰੂ ਹੋਇਆ । ਕੁਝ ਤਿੱਬਤੀ ਵਿਦਵਾਨ ਭਾਰਤ ਆਏ ਅਤੇ ਇੱਥੇ ਉਨ੍ਹਾਂ ਨੇ ਬੁੱਧ ਧਰਮ ਦਾ ਅਧਿਐਨ ਕੀਤਾ । ਦੋ ਭਾਰਤੀ ਵਿਦਵਾਨ ਸ਼ਾਂਤੀ ਰਕਰਸ਼ਕ ਅਤੇ ਪਦਮ ਸੰਭਵ ਨੇ ਤਿੱਬਤ ਵਿੱਚ ਜਾ ਕੇ ਬੁੱਧ ਧਰਮ ਦਾ ਪ੍ਰਚਾਰ ਕੀਤਾ । ਇੱਥੋਂ ਦੀ ਰਾਜਧਾਨੀ ਲਹਾਸਾ ਵਿੱਚ ਅਨੇਕਾਂ ਬੋਧੀ ਮੱਠ ਬਣਵਾਏ ਗਏ | ਅੱਜ ਵੀ ਤਿੱਬਤ ਦੇ ਜ਼ਿਆਦਾਤਰ ਲੋਕ ਬੁੱਧ ਧਰਮ ਦੇ ਪੈਰੋਕਾਰ ਹਨ ।

ਪ੍ਰਸ਼ਨ 3.
ਅਰਬਾਂ ਦੇ ਸਿੰਧ ’ਤੇ ਹਮਲੇ ਦੇ ਕਾਰਨ ਲਿਖੋ । ਉੱਤਰ-ਮੁਹੰਮਦ-ਬਿਨ-ਕਾਸਿਮ ਨੇ 712 ਈ: ਵਿੱਚ ਸਿੰਧ ’ਤੇ ਹਮਲਾ ਕੀਤਾ ਸੀ ।
ਕਾਰਨ-
(1) ਅਰਬ ਦੇ ਮੁਸਲਮਾਨ ਸ਼ਾਸਕ ਭਾਰਤ ‘ਤੇ ਹਮਲਾ ਕਰ ਕੇ ਇਸ ਨੂੰ ਅਰਬ ਸਾਮਰਾਜ ਦਾ ਇੱਕ ਭਾਗ ਬਣਾਉਣਾ ਚਾਹੁੰਦੇ ਸਨ ।

(2) ਉਹਨਾਂ ਨੇ ਭਾਰਤ ਦੀ ਅਪਾਰ ਧਨ-ਦੌਲਤ ਬਾਰੇ ਸੁਣ ਰੱਖਿਆ ਸੀ । ਉਹ ਭਾਰਤ ‘ਤੇ ਹਮਲਾ ਕਰ ਕੇ ਇੱਥੋਂ ਦਾ ਧਨ ਲੁੱਟਣਾ ਚਾਹੁੰਦੇ ਸਨ ।

(3) ਉਹ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਸਾਰ ਕਰਨਾ ਚਾਹੁੰਦੇ ਸਨ ।

(4) ਅਰਬ ਦੇ ਕੁਝ ਵਪਾਰੀ ਆਪਣੇ ਜਹਾਜ਼ ਲੈ ਕੇ ਦੇਵਲ ਬੰਦਰਗਾਹ ‘ਤੇ ਰੁਕੇ । ਉੱਥੇ ਕੁਝ ਸਮੁੰਦਰੀ ਡਾਕੂਆਂ ਨੇ ਉਹਨਾਂ ਦਾ ਮਾਲ ਲੁੱਟ ਲਿਆ । ਖਲੀਫ਼ਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ । ਉਸ ਨੇ ਬਸਰਾ ਦੇ ਗਵਰਨਰ ਨੂੰ ਸਿੰਧ ’ਤੇ ਹਮਲਾ ਕਰਨ ਦੀ ਆਗਿਆ ਦਿੱਤੀ । ਬਸਰਾ ਦੇ ਗਵਰਨਰ ਨੇ ਸਿੰਧ ਦੇ ਰਾਜੇ ਦਾਹਿਰ ਤੋਂ ਲੁਟੇਰਿਆਂ ਦੁਆਰਾ ਲੁੱਟੇ ਹੋਏ ਮਾਲ ਦਾ ਹਰਜ਼ਾਨਾ ਮੰਗਿਆ । ਪਰ ਦਾਹਿਰ ਨੇ ਇਹ ਕਹਿ ਕੇ ਹਰਜ਼ਾਨਾ ਦੇਣ ਤੋਂ ਨਾਂਹ ਕਰ ਦਿੱਤੀ ਕਿ ਸਮੁੰਦਰੀ ਲੁਟੇਰੇ ਉਸ ਦੇ ਅਧੀਨ ਨਹੀਂ ਹਨ । ਇਹ ਜਵਾਬ ਮਿਲਦਿਆਂ ਹੀ ਬਸਰਾ ਦੇ ਗਵਰਨਰ ਨੇ ਸਿੰਧ ’ਤੇ ਹਮਲਾ ਕਰ ਦਿੱਤਾ, ਪਰ ਉਹ ਹਾਰ ਗਿਆ । ਇਸ ਹਾਰ ਤੋਂ ਬਾਅਦ ਉਸ ਨੇ ਇੱਕ ਵਿਸ਼ਾਲ ਸੈਨਾ ਤਿਆਰ ਕੀਤੀ ਅਤੇ 712 ਈ: ਵਿੱਚ ਮੁਹੰਮਦ-ਬਿਨ-ਕਾਸਿਮ ਨੂੰ ਸਿੰਧ ’ਤੇ ਹਮਲਾ ਕਰਨ ਲਈ ਭੇਜ ਦਿੱਤਾ ।

ਪ੍ਰਸ਼ਨ 4.
ਅਰਬਾਂ ਦੇ ਸਿੰਧ ’ਤੇ ਹਮਲੇ ਦਾ ਕੀ ਪ੍ਰਭਾਵ ਪਿਆ ?
ਉੱਤਰ-
ਅਰਬਾਂ ਦੇ ਸਿੰਧ ’ਤੇ ਹਮਲੇ ਦਾ ਪ੍ਰਭਾਵ ਬਹੁਤ ਥੋੜੇ ਸਮੇਂ ਲਈ ਹੀ ਰਿਹਾ ਕਿਉਂਕਿ ਉਹਨਾਂ ਦੀ ਜਿੱਤ ਸਥਾਈ ਨਹੀਂ ਸੀ | ਪਰ ਇਸ ਹਮਲੇ ਦੇ ਕੁਝ ਅਪ੍ਰਤੱਖ ਸਿੱਟੇ ਨਿਕਲੇ, ਜਿਹਨਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਅਰਬ ਦੇਸ਼ਾਂ ਨੂੰ ਭਾਰਤ ਦੀ ਰਾਜਨੀਤਿਕ ਕਮਜ਼ੋਰੀ ਦਾ ਪਤਾ ਲੱਗ ਗਿਆ ।
  2. ਭਾਰਤ ਅਤੇ ਪੱਛਮੀ ਦੇਸ਼ਾਂ ਵਿੱਚ ਇੱਕ ਨਵਾਂ ਰਸਤਾ ਖੁੱਲ੍ਹ ਗਿਆ ।
  3. ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਵੇਸ਼ ਅਤੇ ਪ੍ਰਚਾਰ ਹੋਇਆ ।
  4. ਅਰਬ ਲੋਕਾਂ ਨੇ ਭਾਰਤ ਤੋਂ ਬਹੁਤ ਕੁਝ ਸਿੱਖਿਆ, ਜਿਵੇਂ ਤਾਰਿਆਂ ਦੀ ਵਿੱਦਿਆ, ਚਿੱਤਰਕਾਰੀ, ਦਵਾਈਆਂ ਅਤੇ ਸੰਗੀਤ ਆਦਿ ।
  5. ਕਈ ਭਾਰਤੀ ਵਿਦਵਾਨਾਂ ਨੂੰ ਬਗ਼ਦਾਦ ਸੱਦਿਆ ਗਿਆ । ਉੱਥੇ ਉਨ੍ਹਾਂ ਨੇ ਭਾਰਤੀ ਸਭਿਆਚਾਰ ਦਾ ਪ੍ਰਚਾਰ ਕੀਤਾ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

Punjab State Board PSEB 6th Class Social Science Book Solutions History Chapter 17 ਚਾਲੂਕਿਆ ਅਤੇ ਪੱਲਵ Textbook Exercise Questions and Answers.

PSEB Solutions for Class 6 Social Science History Chapter 17 ਚਾਲੂਕਿਆ ਅਤੇ ਪੱਲਵ

SST Guide for Class 6 PSEB ਚਾਲੂਕਿਆ ਅਤੇ ਪੱਲਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਦੱਖਣੀ ਭਾਰਤ ਦੇ ਚਾਲੂਕਿਆਂ ਬਾਰੇ ਤੁਸੀਂ ਕੀ ਜਾਣਦੇ ਹੋ ? .
ਉੱਤਰ-
ਸਾਤਵਾਹਨ ਸ਼ਾਸਕਾਂ ਦੇ ਪਤਨ ਤੋਂ ਬਾਅਦ ਦੱਖਣੀ ਭਾਰਤ ਵਿੱਚ ਛੋਟੇ-ਛੋਟੇ ਰਾਜ ਹੋਂਦ ਵਿੱਚ ਆ ਗਏ । ਵਾਕਾਟਕਾਂ ਨੇ ਇੱਕ ਮਜ਼ਬੂਤ ਰਾਜ ਬਣਾਉਣ ਦਾ ਯਤਨ ਕੀਤਾ ਪਰ ਉਹ ਜ਼ਿਆਦਾ ਸਮਾਂ ਟਿਕ ਨਾ ਸਕਿਆ । ਉਸੇ ਸਮੇਂ 6ਵੀਂ ਸਦੀ ਵਿੱਚ ਦੱਖਣੀ ਭਾਰਤ ਵਿੱਚ ਸ਼ਕਤੀ ਚਾਲੂਕਿਆ ਵੰਸ਼ ਦੇ ਹੱਥ ਵਿੱਚ ਆ ਗਈ । ਇਹਨਾਂ ਨੇ ਬੀਜਾਪੁਰ ਜ਼ਿਲ੍ਹੇ ਵਿੱਚ ਵਾਤਾਪੀ ਨੂੰ ਆਪਣੀ ਰਾਜਧਾਨੀ ਬਣਾਇਆ । ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ ਅਤੇ ਪੁਲਕੇਸ਼ਿਨ ਦੂਜਾ ਆਦਿ ਇਸ ਵੰਸ਼ ਦੇ ਮੁੱਖ ਸ਼ਾਸਕ ਸਨ | ਪਰ ਪੁਲਕੇਸ਼ਿਨ ਦੂਜਾ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ ਨਰਮਦਾ ਨਦੀ ਦੇ ਤੱਟ ‘ਤੇ ਹਰਸ਼ਵਰਧਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ । ਉਸਨੇ ਦੱਖਣੀ ਭਾਰਤ ਦੇ ਬਹੁਤ ਸਾਰੇ ਦੇਸ਼ਾਂ ਨੂੰ ਜਿੱਤਿਆ ਸੀ ਅਤੇ ਤਾਮਿਲਨਾਡੂ ਦੇ ਪੱਲਵਾਂ ਨੂੰ ਹਰਾਇਆ ਸੀ । ਪਰ ਉਹ ਪੱਲਵ ਸ਼ਾਸਕ ਨਰਸਿੰਘ ਵਰਮਨ ਤੋਂ ਹਾਰ ਗਿਆ ਅਤੇ 642 ਈ: ਵਿੱਚ ਉਸ ਦੀ ਮੌਤ ਹੋ ਗਈ । ਪੁਲਕੇਸ਼ਿਨ ਦੂਜੇ ਦੇ ਉੱਤਰਾਧਿਕਾਰੀ ਅਯੋਗ ਸਨ । ਇਸ ਲਈ 8ਵੀਂ ਸਦੀ ਦੇ ਮੱਧ ਵਿੱਚ ਰਾਸ਼ਟਰਕੂਟਾਂ ਨੇ ਚਾਲੂਕਿਆਂ ਨੂੰ ਹਰਾ ਕੇ ਚਾਲੁਕਿਆ ਵੰਸ਼ ਦਾ ਅੰਤ ਕਰ ਦਿੱਤਾ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਚਾਲੂਕਿਆ ਮੰਦਰਾਂ ਬਾਰੇ ਇੱਕ ਨੋਟ ਲਿਖੋ ।
ਉੱਤਰ-
ਚਾਲੂਕਿਆਂ ਸ਼ਾਸਕਾਂ ਨੂੰ ਮੰਦਰ-ਨਿਰਮਾਣ ਨਾਲ ਵਿਸ਼ੇਸ਼ ਪਿਆਰ ਸੀ । ਇਸ ਲਈ ਉਹਨਾਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਅਨੇਕਾਂ ਪ੍ਰਸਿੱਧ ਮੰਦਰਾਂ ਦਾ ਨਿਰਮਾਣ
ਕਰਵਾਇਆ । ਵੀਰੂਪਾਕੱਸ਼ ਅਤੇ ਪੰਪਨਾਥ ਦੇ ਮੰਦਰ ਬਹੁਤ ਪ੍ਰਸਿੱਧ ਹਨ । ਚਾਲੂਕਿਆਂ ਨੇ ਮੁੱਖ ਤੌਰ ਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਲਈ ਮੰਦਰ ਬਣਵਾਏ । ਇਹਨਾਂ ਮੰਦਰਾਂ ਦੀਆਂ ਦੀਵਾਰਾਂ ‘ਤੇ ਰਮਾਇਣ ਦੇ ਦਿਸ਼ਾਂ ਨੂੰ ਬਹੁਤ ਸੁੰਦਰ ਢੰਗ ਨਾਲ ਦਿਖਾਇਆ ਗਿਆ ਹੈ । ਚਾਲੁਕਿਆਂ ਨੇ ਵਾਤਾਪੀ ਵਿੱਚ ਗੁਫ਼ਾ-ਮੰਦਰਾਂ ਦਾ ਵੀ ਨਿਰਮਾਣ ਕਰਵਾਇਆ, ਜੋ ਆਪਣੀਆਂ ਕਲਾਤਮਕ ਮੁਰਤੀਆਂ ਲਈ ਪ੍ਰਸਿੱਧ ਹਨ ।

ਪ੍ਰਸ਼ਨ 3.
ਪੱਲਵਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੱਲਵ ਸ਼ਾਸਕ ਤਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ‘ਤੇ ਸ਼ਾਸਨ ਕਰਦੇ ਸਨ । ਪਹਿਲਾਂ ਉਹ ਸਾਤਵਾਹਨਾਂ ਦੇ ਅਧੀਨ ਸਨ । ਪਰੰਤੂ ਸਾਤਵਾਹਨਾਂ ਦੇ ਪਤਨ ਦੇ ਬਾਅਦ ਉਨ੍ਹਾਂ ਨੇ ਆਪਣੀ ਸੁਤੰਤਰ ਸੱਤਾ ਸਥਾਪਿਤ ਕਰ ਲਈ ।

6ਵੀਂ ਸਦੀ ਦੇ ਅੰਤ ਵਿੱਚ ਸਿੰਘ ਵਰਮਨ ਨੇ ਇੱਕ ਨਵੇਂ ਪੱਲਵ ਵੰਸ਼ ਦੀ ਸਥਾਪਨਾ ਕੀਤੀ । ਮਹਿੰਦਰ ਵਰਮਨ ਪਹਿਲਾ, ਨਰਸਿੰਘ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਦੂਜਾ ਇਸ ਵੰਸ਼ ਦੇ ਪ੍ਰਸਿੱਧ ਸ਼ਾਸਕ ਸਨ । ਮਹਿੰਦਰ ਵਰਮਨ ਚਾਲੁਕਿਆ ਸ਼ਾਸਕ ਪੁਲਕੇਸ਼ਿਨ ਦੂਜੇ ਨਾਲ ਲੰਬੇ ਸਮੇਂ ਤੱਕ ਲੜਦਾ ਰਿਹਾ। ਉਹ ਚਿੱਤਰਕਲਾ ਅਤੇ ਨਾਚ-ਗਾਣੇ ਦਾ ਬਹੁਤ ਸ਼ੁਕੀਨ ਸੀ । ਨਰਸਿੰਘ ਵਰਮਨ ਪਹਿਲੇ ਨੇ ਪੁਲਕੇਸ਼ਿਨ ਦੂਜੇ ਨੂੰ ਯੁੱਧ ਵਿੱਚ ਹਰਾਇਆ ਸੀ । ਉਸਨੇ ਸ੍ਰੀਲੰਕਾ ‘ਤੇ ਵੀ ਦੋ ਵਾਰ ਸਫਲ ਹਮਲੇ ਕੀਤੇ ਸਨ । 9ਵੀਂ ਸਦੀ ਵਿੱਚ ਪੱਲਵ ਚੋਲ ਰਾਜਿਆਂ ਤੋਂ ਹਾਰ ਗਏ ਅਤੇ ਉਹਨਾਂ ਦਾ ਰਾਜ ਖ਼ਤਮ ਹੋ ਗਿਆ ।

ਪ੍ਰਸ਼ਨ 4.
ਪੱਲਵਾਂ ਦੀ ਕਲਾ ਅਤੇ ਭਵਨ-ਨਿਰਮਾਣ ਕਲਾ ਬਾਰੇ ਲਿਖੋ ।
ਉੱਤਰ-
ਪੱਲਵ ਸ਼ਾਸਕ ਕਲਾ ਅਤੇ ਭਵਨ-ਨਿਰਮਾਣ ਦੇ ਮਹਾਨ ਪ੍ਰੇਮੀ ਅਤੇ ਸਰਪ੍ਰਸਤ ਸਨ । ਇਹਨਾਂ ਨੇ ਅਨੇਕਾਂ ਮੰਦਰਾਂ ਦਾ ਨਿਰਮਾਣ ਕਰਵਾਇਆ । ਇਹਨਾਂ ਨੇ ਮਹਾਂਬਲੀਪਰਮ ਵਿੱਚ ਸਮੁੰਦਰ ਦੇ ਤੱਟ ‘ਤੇ ਕਈ ਗੁਫ਼ਾ-ਮੰਦਰ ਬਣਵਾਏ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ-ਮੰਦਰ ਕਹਿੰਦੇ ਹਨ ਅਤੇ ਇਹਨਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ | ਪੱਲਵਾਂ ਨੇ ਆਪਣੀ ਰਾਜਧਾਨੀ ਕਾਂਚੀਪੁਰਮ ਵਿੱਚ ਕੈਲਾਸ਼ਨਾਥ ਨਾਮਕ ਇੱਕ ਪ੍ਰਸਿੱਧ ਮੰਦਰ ਬਣਵਾਇਆ ਸੀ । ਇਹਨਾਂ ਦੇ ਮੰਦਰਾਂ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਸਥਾਪਤ ਸਨ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਚਾਲੁਕਿਆ ਵੰਸ਼ ਦੇ ………………………. ਅਤੇ ……………….. ਪ੍ਰਸਿੱਧ ਰਾਜੇ ਸਨ ।
ਉੱਤਰ-
ਪੁਲਕੇਸ਼ਿਨ ਪਹਿਲਾ, ਕੀਰਤੀਵਰਮਨ

(2) ਚਾਲੁਕਿਆ ਰਾਜੇ ………………………… ਦੇ ਮਹਾਨ ਸਰਪ੍ਰਸਤ ਸਨ ।
ਉੱਤਰ-
ਕਲਾ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

(3) ………………………… ਨੇ ਪੱਲਵ ਵੰਸ਼ ਦੀ ਨੀਂਹ ਰੱਖੀ ।
ਉੱਤਰ-
ਕਾਂਚੀਪੁਰਮ

(4) ਪੱਲਵਾਂ ਦੀ ਰਾਜਧਾਨੀ ਤਾਮਿਲਨਾਡੂ ਵਿਚ ਚੇਨੱਈ ਦੇ ਕੋਲ ……………………….. ਸੀ ।
ਉੱਤਰ-
ਮੂਰਤੀ ਕਲਾ

(5) ਪੱਲਵ ……………………….. ਅਤੇ ………………………… ਕਲਾ ਦੇ ਪ੍ਰੇਮੀ ਅਤੇ ਸਰਪ੍ਰਸਤ ਸਨ ।
ਉੱਤਰ-
ਮੂਰਤੀਕਲਾ, ਭਵਨ ਨਿਰਮਾਣ ਕਲਾ

(6) ਪੱਲਵ ਰਾਜੇ ਮੁੱਖ ਤੌਰ ‘ਤੇ ………………………… ਅਤੇ ………………………… ਧਰਮ ਨੂੰ ਮੰਨਦੇ ਸਨ ।
ਉੱਤਰ-
ਜੈਨ, ਸ਼ੈਵ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਈਰਾਨੀ ਰਾਜਦੂਤ (ਉ) ਚਾਲੂਕਿਆ ਮੰਦਰ
(2) ਵੀਰੂਪਾਕੱਸ਼ (ਅ) ਪੁਲਕੇਸ਼ਿਨ ਦੂਜਾ
(3) ਮਹਾਂਬਲੀਪੁਰਮ (ੲ) ਪੱਲਵ ਰਾਜਾ
(4) ਮਹਿੰਦਰ ਵਰਮਨ (ਸ) ਰੱਥ ਮੰਦਰ

ਉੱਤਰ-
ਸਹੀ ਜੋੜੇ-

(1) ਈਰਾਨੀ ਰਾਜਦੂਤ (ਅ) ਪੁਲਕੇਸ਼ਿਨ ਦੂਜਾ
(2) ਵੀਰੂਪਾਕੰਸ਼ (ਉ) ਚਾਲੁਕਿਆ ਮੰਦਰ
(3) ਮਹਾਂਬਲੀਪੁਰਮ (ਸ) ਰੱਥ ਮੰਦਰ
(4) ਮਹਿੰਦਰ ਵਰਮਨ (ੲ) ਪੱਲਵ ਰਾਜਾ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਪੁਲਕੇਸ਼ਿਨ ਦੂਜੇ ਦਾ ਹਰਸ਼ਵਰਧਨ ਨਾਲ ਯੁੱਧ ਹੋਇਆ ।
(2) ਏਹੋਲ ਅਤੇ ਪਟੰਦਲ ਸਮੁੰਦਰ ਤੱਟ ਲਈ ਮਸ਼ਹੂਰ ਹਨ ।
(3) ਕਾਂਚੀਪੁਰਮ ਚਾਲੂਕਿਆਂ ਦੀ ਰਾਜਧਾਨੀ ਸੀ ।
(4) ਕੈਲਾਸ਼ਨਾਥ ਮੰਦਰ ਪੱਲਵਾਂ ਨੇ ਬਣਵਾਇਆ ਸੀ ।
ਉੱਤਰ-
(1) (√)
(2) (×)
(3) (×)
(4) (√)

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

PSEB 6th Class Social Science Guide ਚਾਲੂਕਿਆ ਅਤੇ ਪੱਲਵ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆਂ ਦੱਖਣੀ ਦੱਕਨ ਦੇ ਪ੍ਰਸਿੱਧ ਰਾਜਾ (ਛੇਵੀਂ ਸ਼ਤਾਬਦੀ ਈ: ਸਨ) ਉਨ੍ਹਾਂ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਵਾਤਾਪੀ (ਬਾਦਾਮੀ) ।

ਪ੍ਰਸ਼ਨ 2.
ਚਾਲੂਕਿਆ ਦੁਆਰਾ ਬਣਵਾਏ ਗਏ ਦੋ ਸਭ ਤੋਂ ਪ੍ਰਸਿੱਧ ਮੰਦਿਰਾਂ ਦੇ ਨਾਂ ਦੱਸੋ ।
ਉੱਤਰ-
ਵੀਰੂਪਾਕੱਸ਼ ਅਤੇ ਪੰਪਨਾਥ ਮੰਦਿਰ ।

ਪ੍ਰਸ਼ਨ 3.
ਕਾਂਚੀ ਦਾ ਪ੍ਰਸਿੱਧ ‘ਕੈਲਾਸ਼ਨਾਥ ਮੰਦਿਰ’ ਕਿਹੜੇ ਰਾਜਵੰਸ਼ ਦੇ ਸ਼ਾਸਕਾਂ ਨੇ ਬਣਵਾਇਆ ?
ਉੱਤਰ-
ਪੱਲਵ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਚਾਲੂਕਿਆ ਨੇ ਕਿਹੜੇ ਧਰਮ ਨੂੰ ਸੰਰੱਖਿਅਣ ਦਿੱਤਾ ?
(ਉ) ਹਿੰਦੂ ਧਰਮ
(ਅ) ਜੈਨ ਧਰਮ
(ੲ) ਇਸਲਾਮ ਧਰਮ ।
ਉੱਤਰ-
(ਅ) ਜੈਨ ਧਰਮ

ਪ੍ਰਸ਼ਨ 2.
ਹੇਠਾਂ ਦਿੱਤੇ ਗਏ ਮੰਦਿਰ ਦਾ ਨਿਰਮਾਣ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਕਰਵਾਇਆ ?
PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ 1
(ਉ) ਪੱਲਵ
(ਅ) ਚਾਲੂਕਿਆ
(ੲ) ਗੁਪਤ ।
ਉੱਤਰ-
(ਉ) ਪੱਲਵ

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 3.
ਭਾਰਤ ਵਿਚ ਕਈ ਵਿਦੇਸ਼ੀ ਯਾਤਰੀ ਭਾਰਤ ਆਏ ।ਇਨ੍ਹਾਂ ਵਿਚੋਂ ਕੁਝ ਚੀਨੀ ਯਾਤਰੀ ਵੀ ਸ਼ਾਮਿਲ ਸਨ । ਇਨ੍ਹਾਂ ਵਿਚੋਂ ਕਿਹੜਾ ਯਾਤਰੀ 641 ਈ: ਵਿਚ ਪੁਲਕੇਸ਼ਿਨ ਦੂਜੇ ਦੇ ਰਾਜ ਵਿਚ ਆਇਆ ਸੀ ?
(ਉ) ਫਾਹਯਾਨ
(ਅ) ਹਿਊਨਸਾਂਗ
(ੲ) ਇਤਿਸੰਗ ।
ਉੱਤਰ-
(ਅ) ਹਿਊਨਸਾਂਗ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਕਿਹੜਾ ਯਾਤਰੀ ਭਾਰਤ ਆਇਆ ਸੀ ?
ਉੱਤਰ-
ਪੁਲਕੇਸ਼ਿਨ ਦੂਜੇ ਦੇ ਰਾਜ ਵਿੱਚ ਚੀਨੀ ਯਾਤਰੀ ਹਿਊਨਸਾਂਗ ਭਾਰਤ ਆਇਆ ਸੀ ।

ਪ੍ਰਸ਼ਨ 2.
ਚਾਲੂਕਿਆ ਰਾਜਿਆਂ ਨੇ ਕਿਹੜੇ-ਕਿਹੜੇ ਨਗਰਾਂ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ?
ਉੱਤਰ-
ਚਾਲੂਕਿਆ ਰਾਜਿਆਂ ਨੇ ਏਹੋਲ, ਵਾਤਾਪੀ ਅਤੇ ਪਟੱਕਲ ਵਿੱਚ ਕਈ ਪ੍ਰਸਿੱਧ ਮੰਦਰ ਬਣਵਾਏ ।

ਪ੍ਰਸ਼ਨ 3.
ਪੱਲਵ ਵੰਸ਼ ਦਾ ਰਾਜ-ਵਿਸਤਾਰ ਦੱਸੋ ।
ਉੱਤਰ-
ਪੱਲਵ ਵੰਸ਼ ਦਾ ਰਾਜ-ਵਿਸਤਾਰ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕਈ ਭਾਗਾਂ ਵਿੱਚ ਸੀ ।

ਪ੍ਰਸ਼ਨ 4.
ਗੁਪਤ ਸਮਰਾਟ ਸਮੁਦਰ ਗੁਪਤ ਨੇ ਕਿਹੜੇ ਪੱਲਵ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਗੁਪਤ ਸਮਰਾਟ ਸਮੁਦਰ ਗੁਪਤ ਨੇ ਪੱਲਵ ਸ਼ਾਸਕ ਗੋਪਵਰਮਨ ਨੂੰ ਹਰਾਇਆ ਸੀ ।

ਪ੍ਰਸ਼ਨ 5.
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਕਿਨ੍ਹਾਂ ਦੇ ਨਾਂਵਾਂ ‘ਤੇ ਰੱਖੇ ਗਏ ਹਨ ?
ਉੱਤਰ-
ਮਹਾਂਬਲੀਪੁਰਮ ਦੇ ਰੱਥ ਮੰਦਰਾਂ ਦੇ ਨਾਂ ਮਹਾਂਭਾਰਤ ਦੇ ਪਾਂਡਵਾਂ ਦੇ ਨਾਂ ‘ਤੇ ਰੱਖੇ ਗਏ ਹਨ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 6.
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ਦਾ ਨਾਂ ਲਿਖੋ । ਇਹ ਕਿਸਨੇ ਬਣਵਾਇਆ ਸੀ ?
ਉੱਤਰ-
ਕਾਂਚੀਪੁਰਮ ਵਿੱਚ ਸਥਿਤ ਇੱਕ ਪ੍ਰਸਿੱਧ ਮੰਦਰ ‘ਕੈਲਾਸ਼ਨਾਥ’ ਹੈ । ਇਹ ਮੰਦਰ ਪੱਲਵ ਸ਼ਾਸਕਾਂ ਨੇ ਬਣਵਾਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਾਲੁਕਿਆ ਰਾਜ ਦੀ ਸਥਾਪਨਾ ‘ਤੇ ਇੱਕ ਨੋਟ ਲਿਖੋ ।
ਉੱਤਰ-
ਉੱਤਰੀ ਮਹਾਂਰਾਸ਼ਟਰ ਅਤੇ ਬਰਾਰ (ਵਿਦਰਭਾ) ਵਿੱਚ ਸਾਤਵਾਹਨਾਂ ਦੇ ਪਤਨ ਤੋਂ ਬਾਅਦ ਵਾਕਾਟਕਾਂ ਨੇ ਇੱਕ ਸ਼ਕਤੀਸ਼ਾਲੀ ਰਾਜ ਦੀ ਨੀਂਹ ਰੱਖਣ ਦਾ ਯਤਨ ਕੀਤਾ ਪਰ ਉਹ ਆਪਣੇ ਯਤਨਾਂ ਵਿੱਚ ਸਫਲ ਨਾ ਹੋ ਸਕੇ । ਫਿਰ ਚਾਲੁਕਿਆ ਵੰਸ਼ ਨੇ ਛੇਵੀਂ ਸਦੀ ਦੇ ਆਰੰਭ ਵਿੱਚ ਦੱਖਣੀ ਭਾਰਤ ਦੇ ਪੱਛਮ ਵਿੱਚ ਆਪਣਾ ਰਾਜ ਸਥਾਪਤ ਕਰ ਲਿਆ । ਇਸ ਵੰਸ਼ ਦੀ ਰਾਜਧਾਨੀ ਵਾਤਾਪੀ ਸੀ । ਇਸ ਵੰਸ਼ ਦੀ ਸਥਾਪਨਾ ਦਾ ਸਿਹਰਾ ਪੁਲਕੇਸ਼ਿਨ ਪਹਿਲੇ ਨੂੰ ਪ੍ਰਾਪਤ ਸੀ ।

ਪ੍ਰਸ਼ਨ 2.
ਕੀਰਤੀਵਰਮਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੀਰਤੀਵਰਮਨ ਪੁਲਕੇਸ਼ਿਨ ਪਹਿਲੇ ਦਾ ਪੁੱਤਰ ਸੀ ਜੋ ਉਸਦੀ ਮੌਤ ਤੋਂ ਬਾਅਦ ਚਾਲੁਕਿਆ ਵੰਸ਼ ਦਾ ਰਾਜਾ ਬਣਿਆ । ਕੀਰਤੀਵਰਮਨ ਕਾਫ਼ੀ ਸ਼ਕਤੀਸ਼ਾਲੀ ਰਾਜਾ ਸੀ ।ਉਸਨੇ ਉੱਤਰੀ ਕੋਂਕਣ ਅਤੇ ਕੰਨੜ ਦੇਸ਼ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ । ਉਸਨੂੰ ਭਵਨ-ਨਿਰਮਾਣ ਦਾ ਬਹੁਤ ਸ਼ੌਕ ਸੀ । ਉਸਨੇ ਵਾਤਾਪੀ ਵਿੱਚ ਅਨੇਕਾਂ ਸੁੰਦਰ ਅਤੇ ਸ਼ਾਨਦਾਰ ਇਮਾਰਤਾਂ ਦਾ ਨਿਰਮਾਣ ਕਰਵਾਇਆ ।

ਪ੍ਰਸ਼ਨ 3.
ਪੱਲਵ ਰਾਜਾ ਨਰਸਿੰਘ ਵਰਮਨ ਬਾਰੇ ਲਿਖੋ ।
ਉੱਤਰ-
ਨਰਸਿੰਘ ਵਰਮਨ ਇੱਕ ਸ਼ਕਤੀਸ਼ਾਲੀ ਪੱਲਵ ਰਾਜਾ ਸੀ । ਪੱਲਵਾਂ ਦਾ ਚਾਲੁਕਿਆ ਵੰਸ਼ ਨਾਲ ਸੰਘਰਸ਼ ਚੱਲਦਾ ਰਹਿੰਦਾ ਸੀ । ਚਾਲੁਕਿਆ ਰਾਜਾ ਪੁਲਕੇਸ਼ਿਨ ਦੂਜੇ ਨੇ ਮਹਿੰਦਰ ਵਰਮਨ ਨੂੰ ਹਰਾਇਆ ਸੀ । ਪਰ ਨਰਸਿੰਘ ਵਰਮਨ ਨੇ ਪੁਲਕੇਸ਼ਿਨ ਦੂਜੇ ਨੂੰ ਹਰਾ ਦਿੱਤਾ ਅਤੇ ਉਸਨੂੰ ਮਾਰ ਦਿੱਤਾ । ਇਸ ਨੇ ਹੋਰ ਵੀ ਕਈ ਜਿੱਤਾਂ ਪ੍ਰਾਪਤ ਕੀਤੀਆਂ ਤੇ ਆਪਣੇ ਰਾਜ ਦਾ ਵਿਸਤਾਰ ਕੀਤਾ । ਇਸ ਨੇ ਪਾਂਡਯ, ਚੇਰ ਅਤੇ ਚੋਲ ਰਾਜਿਆਂ ਨਾਲ ਯੁੱਧ ਕੀਤੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਲਕੇਸ਼ਿਨ ਦੂਜੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੁਲਕੇਸ਼ਿਨ ਦੂਜਾ ਚਾਲੂਕਿਆ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ । ਉਸਨੇ ਆਪਣੇ 33 ਸਾਲਾਂ ਦੇ ਸ਼ਾਸਨ ਕਾਲ ਵਿੱਚ ਅਨੇਕਾਂ ਯੁੱਧ ਕਰਕੇ ਆਪਣੀ ਸੈਨਿਕ ਯੋਗਤਾ ਨੂੰ ਸਿੱਧ ਕੀਤਾ । ਉਸਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਨੂੰ ਹਰਾ ਕੇ ਉਸ ਕੋਲੋਂ ਆਪਣਾ ਰਾਜ ਵਾਪਸ ਲਿਆ । ਉਸਨੇ ਰਾਸ਼ਟਰਕੂਟਾਂ ਦੇ ਹਮਲੇ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਅਤੇ ਕਾਦੰਬਾਂ ‘ਤੇ ਹਮਲਾ ਕਰਕੇ ਉਹਨਾਂ ਦੀ ਰਾਜਧਾਨੀ ਬਨਵਾਸੀ ਨੂੰ ਲੁੱਟਿਆ । ਉਸਦੀ ਸ਼ਕਤੀ ਤੋਂ ਪ੍ਰਭਾਵਿਤ ਹੋ ਕੇ ਗੰਗਵਾਦੀ ਦੇ ਰੰਗਾਂ ਅਤੇ ਮਾਲਾਬਾਰ ਦੇ ਅਲੂਪਾਂ ਨੇ ਉਸਦੀ ਅਧੀਨਤਾ ਮੰਨ ਲਈ । ਉਸਨੇ ਉੱਤਰੀ ਕੌਂਕਣ ਦੇ ਮੌਰੀਆ ਰਾਜੇ ਨੂੰ ਵੀ ਹਰਾਇਆ 1 ਦੱਖਣੀ ਗੁਜਰਾਤ ਦੇ ਲਾਟਾਂ, ਮਾਲਵਿਆਂ ਅਤੇ ਗੁੱਜਰਾਂ ਨੇ ਵੀ ਉਸਦੀ ਸ਼ਕਤੀ ਨੂੰ ਸਵੀਕਾਰ ਕਰ ਲਿਆ ਸੀ । ਉਸ ਦੀਆਂ ਸੈਨਿਕ ਸਫਲਤਾਵਾਂ ਤੋਂ ਡਰ ਕੇ ਚੋਲ, ਚੇਰ ਅਤੇ ਪਾਂਡਯ ਦੇ ਰਾਜਿਆਂ ਨੇ ਵੀ ਉਸ ਦੀ ਅਧੀਨਤਾ ਮੰਨ ਲਈ ਸੀ । ਇੱਥੋਂ ਤੱਕ ਕਿ ਉਸਨੇ ਹਰਸ਼ ਵਰਧਨ ਨੂੰ ਵੀ ਯੁੱਧ ਵਿੱਚ ਹਰਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਸੀ ।

ਪੁਲਕੇਨ ਦੂਜਾ ਇੱਕ ਮਹਾਨ ਜੇਤੂ ਹੀ ਨਹੀਂ ਸਗੋਂ ਉੱਚ-ਕੋਟੀ ਦਾ ਸਿਆਸਤਦਾਨ ਵੀ ਸੀ । ਉਸਨੇ ਵਿਦੇਸ਼ੀ ਰਾਜਿਆਂ ਨਾਲ ਕੂਟਨੀਤਿਕ ਸੰਬੰਧ ਕਾਇਮ ਕੀਤੇ । ਉਸਨੇ ਫਾਰਸ ਦੇ ਰਾਜੇ ਖੁਸਰੂ ਦੂਜੇ ਕੋਲ ਆਪਣਾ ਰਾਜਦੂਤ ਵੀ ਭੇਜਿਆ ।

ਪਰ ਪੁਲਕੇਸ਼ਿਨ ਦੂਜੇ ਦੇ ਆਖ਼ਰੀ ਦਿਨ ਬੜੇ ਕਸ਼ਟਮਈ ਸਨ । ਪੱਲਵਾਂ ਨੇ ਆਪਣੇ ਸ਼ਾਸਕ ਨਰਸਿੰਘ ਵਰਮਨ ਦੀ ਅਗਵਾਈ ਵਿੱਚ ਚਾਲੁਕਿਆ ਰਾਜ ‘ਤੇ ਕਈ ਵਾਰ ਸਫਲ ਹਮਲੇ ਕੀਤੇ ਅਤੇ ਉਸ ਦੀ ਰਾਜਧਾਨੀ ਵਾਤਾਪੀ ਨੂੰ ਨਸ਼ਟ ਕਰ ਦਿੱਤਾ । 642 ਈ: ਵਿੱਚ ਪੁਲਕੇਸ਼ਿਨ ਦੂਜੇ ਦੀ ਮੌਤ ਹੋ ਗਈ ।

PSEB 6th Class Social Science Solutions Chapter 17 ਚਾਲੂਕਿਆ ਅਤੇ ਪੱਲਵ

ਪ੍ਰਸ਼ਨ 2.
ਮਹਾਂਬਲੀਪੁਰਮ ਦੇ ਮੰਦਰਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਮਹਾਂਬਲੀਪੁਰਮ ਦੇ ਮੰਦਰ ਚੇਨੱਈ ਤੋਂ 69 ਕਿਲੋਮੀਟਰ ਦੂਰ ਮਹਾਂਬਲੀਪੁਰਮ ਵਿੱਚ ਸਥਿਤ ਹਨ । ਇਹ ਮੰਦਰ ਪੱਲਵ ਸ਼ਾਸਕਾਂ ਵਿਸ਼ੇਸ਼ ਤੌਰ ਤੇ ਮਹਿੰਦਰ ਵਰਮਨ ਅਤੇ ਉਸਦੇ ਪੁੱਤਰ ਨਰਸਿੰਘ ਵਰਮਨ ਦੁਆਰਾ ਸੱਤਵੀਂ ਸਦੀ ਵਿੱਚ ਬਣਵਾਏ ਗਏ ਸਨ । ਇਹਨਾਂ ਵਿੱਚੋਂ ਕੁਝ ਮੰਦਰਾਂ ਨੂੰ ਰੱਥ ਮੰਦਰ ਕਿਹਾ ਜਾਂਦਾ ਹੈ ਕਿਉਂਕਿ ਥੋੜ੍ਹੀ ਦੂਰ ਤੋਂ ਦੇਖਣ ਤੋਂ ਇਹਨਾਂ ਦਾ ਆਕਾਰ ਰੱਬ ਵਰਗਾ ਹੀ ਦਿਖਾਈ ਦਿੰਦਾ ਹੈ । ਇਹਨਾਂ ਰੱਥ ਮੰਦਰਾਂ ਦੇ ਨਾਂ ਪਾਂਡਵਾਂ ਦੇ ਨਾਂ ‘ਤੇ ਜ਼ੋਪਦੀ ਰੱਥ, ਧਰਮਰਾਜ ਰੱਥ, ਭੀਮ ਰੱਥ, ਅਰਜੁਨ ਰੱਥ ਆਦਿ ਰੱਖੇ ਗਏ ਹਨ । ਇਹ ਮੰਦਰ ਇੱਕ ਹੀ ਚੱਟਾਨ ਨੂੰ ਕੱਟ ਕੇ ਬਣਾਏ ਗਏ ਹਨ ਤੇ ਇਹਨਾਂ ਵਿੱਚ ਕਿਤੇ ਵੀ ਜੋੜ ਨਹੀਂ ਹੈ । ਇਹਨਾਂ ਮੰਦਰਾਂ ਵਿੱਚ ਜਿਹੜੀਆਂ ਮੂਰਤੀਆਂ ਰੱਖੀਆਂ ਗਈਆਂ ਹਨ, ਉਹ ਵੀ ਇੱਕ ਚੱਟਾਨ ਨੂੰ ਕੱਟ ਕੇ ਬਣਾਈਆਂ ਗਈਆਂ ਹਨ । ਇਹ ਮੂਰਤੀਆਂ ਬਹੁਤ ਸੁੰਦਰ ਅਤੇ ਵਿਸ਼ਾਲ ਹਨ । ਇਹ ਸਾਰੇ ਮੰਦਰ ਸ਼ੈਵ ਮੰਦਰ ਹਨ । ਇਹਨਾਂ ਮੰਦਰਾਂ ਦੇ ਮੁੱਖ ਦਰਵਾਜ਼ਿਆਂ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਮੰਦਰਾਂ ਦੀਆਂ ਦੀਵਾਰਾਂ ‘ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋਂ ਇਲਾਵਾ ਪੱਲਵ ਰਾਜੇ-ਰਾਣੀਆਂ ਦੀਆਂ ਮੂਰਤੀਆਂ ਵੀ ਹਨ । ਮਹਾਂਬਲੀਪੁਰਮ ਵਿੱਚ ਹੀ ਪੱਲਵ ਸ਼ਾਸਕ ਨਰਸਿੰਘ ਵਰਮਨ ਦੁਆਰਾ ਸਮੁੰਦਰ ਤੱਟ ‘ਤੇ ਬਣਵਾਏ ਕਈ ਗੁਫ਼ਾ-ਮੰਦਰ ਹਨ, ਜਿਹਨਾਂ ਨੂੰ, ਕਈ ਤਰ੍ਹਾਂ ਦੀਆਂ ਮੂਰਤੀਆਂ ਨਾਲ ਸਜਾਇਆ ਗਿਆ ਹੈ ।

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

Punjab State Board PSEB 6th Class Social Science Book Solutions History Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Textbook Exercise Questions and Answers.

PSEB Solutions for Class 6 Social Science History Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

SST Guide for Class 6 PSEB ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :

ਪ੍ਰਸ਼ਨ 1.
ਹਿਊਨਸਾਂਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਿਊਨਸਾਂਗ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ । ਉਹ ਹਰਸ਼ਵਰਧਨ ਦੇ ਸ਼ਾਸਨ ਕਾਲ ਵਿੱਚ ਬੁੱਧ ਧਰਮ ਦੇ ਗ੍ਰੰਥਾਂ ਦਾ ਅਧਿਐਨ ਅਤੇ ਤੀਰਥ ਯਾਤਰਾਵਾਂ ਕਰਨ ਲਈ ਭਾਰਤ ਆਇਆ ਸੀ । ਉਹ ਹਰਸ਼ਵਰਧਨ ਦੇ ਦਰਬਾਰ ਵਿੱਚ ਸ਼ਾਹੀ ਮਹਿਮਾਨ ਬਣ ਕੇ ਰਿਹਾ ਸੀ । ਉਸਨੇ ਆਪਣੀ ਪੁਸਤਕ ‘ਸੀ-ਯੂ-ਕੀ’ ਵਿੱਚ ਹਰਸ਼ਕਾਲ ਦੇ ਭਾਰਤ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
ਹਰਸ਼ਵਰਧਨ ਬਾਰੇ ਇੱਕ ਨੋਟ ਲਿਖੋ ।
ਉੱਤਰ-
ਹਰਸ਼ਵਰਧਨ ਪੁਸ਼ਿਆਭੁਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਸਦੇ ਪਿਤਾ ਦਾ ਨਾਂ ਪ੍ਰਭਾਕਰ ਵਰਧਨ ਅਤੇ ਵੱਡੇ ਭਰਾ ਦਾ ਨਾਂ ਰਾਜਵਰਧਨ ਸੀ । ਪਿਤਾ ਦੀ ਮੌਤ ਤੋਂ ਬਾਅਦ ਰਾਜਵਰਧਨ ਪੁਸ਼ਿਆਭੂਤੀ ਵੰਸ਼ ਦਾ ਸ਼ਾਸਕ ਬਣਿਆ, ਪਰ ਬੰਗਾਲ ਦੇ ਰਾਜੇ ਸ਼ਸ਼ਾਂਕ ਨੇ ਉਸਨੂੰ ਧੋਖੇ ਨਾਲ ਮਾਰ ਦਿੱਤਾ । ਇਸ ਲਈ ਹਰਸ਼ਵਰਧਨ ਆਪਣੇ ਵੱਡੇ ਭਰਾ ਦੀ ਮੌਤ ਤੋਂ ਬਾਅਦ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਾ । ਉਸਨੇ ਆਪਣੀ ਰਾਜਧਾਨੀ ਸਥਾਨੇਸ਼ਵਰ ਤੋਂ ਬਦਲ ਕੇ ਕਨੌਜ ਬਣਾ ਲਈ । ਫਿਰ ਉਹ ਆਪਣੇ ਸਾਮਰਾਜ ਦਾ ਵਿਸਤਾਰ ਕਰਨ ਦੇ ਕੰਮ ਵਿੱਚ ਲੱਗ ਗਿਆ । ਉਸਨੇ ਉੱਤਰੀ ਭਾਰਤ ਦੇ ਪੰਜਾਬ, ਪੂਰਬੀ ਰਾਜਸਥਾਨ, ਆਸਾਮ ਤੇ ਗੰਗਾ ਘਾਟੀ ਦੇ ਦੇਸ਼ਾਂ ਨੂੰ ਜਿੱਤਿਆ ਅਤੇ ਬੰਗਾਲ ਦੇ ਰਾਜੇ ਸ਼ਸ਼ਾਂਕ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲਿਆ । ਉਸਨੇ ਦੱਖਣੀ ਭਾਰਤ ਦੇ ਚਾਲੁਕਿਆ ਵੰਸ਼ ਦੇ ਰਾਜੇ ਪੁਲਕੇਸ਼ਿਨ ਦੂਜੇ ‘ਤੇ ਵੀ ਹਮਲਾ ਕੀਤਾ, ਪਰ ਉਸਨੂੰ ਜਿੱਤ ਨਾ ਸਕਿਆ ।

ਹਰਸ਼ਵਰਧਨ ਇੱਕ ਜੇਤੂ ਹੋਣ ਦੇ ਨਾਲ-ਨਾਲ ਇੱਕ ਚੰਗਾ ਲੇਖਕ ਅਤੇ ਵਿਦਵਾਨ ਵੀ ਸੀ । ਕਿਹਾ ਜਾਂਦਾ ਹੈ ਕਿ ਪ੍ਰਿਯਾਦਰਸ਼ਿਕਾ, ਰਤਨਾਵਲੀ ਅਤੇ ਨਾਗਾਨੰਦ ਵਰਗੇ ਸੰਸਕ੍ਰਿਤ ਨਾਟਕ ਹਰਸ਼ਵਰਧਨ ਨੇ ਲਿਖੇ ਸਨ । ਹਰਸ਼ਵਰਧਨ ਸ਼ੈਵ ਧਰਮ ਦਾ ਪੈਰੋਕਾਰ ਸੀ ਪਰ ਉਹ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੀ । ਉਹ ਬੁੱਧ ਧਰਮ ਵਿੱਚ ਵਿਸ਼ੇਸ਼ ਸ਼ਰਧਾ ਰੱਖਦਾ ਸੀ ! ਲਗਪਗ 647 ਈ: ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ ਅਤੇ ਉਸ ਦੀ ਮੌਤ ਦੇ ਨਾਲ ਹੀ ਪੁਸ਼ਿਆਭੁਤੀ ਵੰਸ਼ ਦੇ ਰਾਜ ਦਾ ਵੀ ਅੰਤ ਹੋ ਗਿਆ ।

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

ਪ੍ਰਸ਼ਨ 3.
ਇਸ (ਹਰਸ਼ ਵਰਧਨ) ਕਾਲ ਦੇ ਸਮਾਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਹਰਸ਼ਕਾਲ ਵਿੱਚ ਲੋਕ ਸ਼ਾਂਤਮਈ ਅਤੇ ਸਾਦਾ ਜੀਵਨ ਬਤੀਤ ਕਰਦੇ ਸਨ । ਉਹ ਮੁੱਖ ਤੌਰ ‘ਤੇ ਸ਼ਾਕਾਹਾਰੀ ਸਨ ਅਤੇ ਦੁੱਧ, ਘਿਓ, ਚੌਲ, ਫਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਦੇ ਸਨ । ਅਮੀਰਾਂ ਦੇ ਮਕਾਨ ਸੋਹਣੇ ਬਣੇ ਹੁੰਦੇ ਸਨ ਜਦ ਕਿ ਗਰੀਬਾਂ ਦੇ ਮਕਾਨ ਸਾਧਾਰਨ ਤੇ ਕੱਚੇ ਫ਼ਰਸ਼ ਦੇ ਹੁੰਦੇ ਸਨ । ਸਮਾਜ ਵਿੱਚ ਜਾਤ-ਪ੍ਰਥਾ ਸਖ਼ਤ ਸੀ । ਲੋਕ ਈਮਾਨਦਾਰ ਸਨ । ਆਮ ਤੌਰ ‘ਤੇ ਲੋਕਾਂ ਦਾ ਜੀਵਨ ਸੁਖੀ ਅਤੇ ਖੁਸ਼ਹਾਲ ਸੀ । ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ ਕੇ ਪਿਆਰ ਨਾਲ ਰਹਿੰਦੇ ਸਨ ਅਤੇ ਇੱਕ-ਦੂਜੇ ਦਾ ਸਨਮਾਨ ਕਰਦੇ ਸਨ । ਨਾਲੰਦਾ ਇਸ ਸਮੇਂ ਦਾ ਪ੍ਰਸਿੱਧ ਵਿਸ਼ਵ-ਵਿਦਿਆਲਾ ਸੀ ਅਤੇ ਗਿਆਨ ਪ੍ਰਾਪਤੀ ਦਾ ਇਕ ਮਹਾਨ ਕੇਂਦਰ ਸੀ ।

ਪ੍ਰਸ਼ਨ 4.
ਹਰਸ਼ਵਰਧਨ ਦੇ ਰਾਜ-ਪ੍ਰਬੰਧ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਦਾ ਰਾਜ-ਪ੍ਰਬੰਧ ਮਜ਼ਬੂਤ ਅਤੇ ਉਦਾਰ ਸੀ । ਉਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

  1. ਰਾਜਾ – ਰਾਜੇ ਨੂੰ ਰਾਜ-ਪ੍ਰਬੰਧ ਵਿੱਚ ਸਰਵਉੱਚ ਸਥਾਨ ਪ੍ਰਾਪਤ ਸੀ ।
  2. ਮੰਤਰੀ ਅਤੇ ਹੋਰ ਅਧਿਕਾਰੀ – ਰਾਜ-ਪ੍ਰਬੰਧ ਵਿੱਚ ਰਾਜੇ ਦੀ ਸਹਾਇਤਾ ਲਈ ਮੰਤਰੀ ਅਤੇ ਹੋਰ ਕਈ ਅਧਿਕਾਰੀ ਹੁੰਦੇ ਸਨ ।
  3. ਪ੍ਰਾਂਤ – ਸ਼ਾਸਨ ਦੀ ਸਹੂਲਤ ਲਈ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤਾਂ ਨੂੰ ਭੁਕਤੀ ਕਹਿੰਦੇ ਸਨ । ਪ੍ਰਾਂਤ ਦੇ ਸ਼ਾਸਕ ਨੂੰ ਉਪਾਰਿਕ (ਮਹਾਰਾਜਾ) ਕਿਹਾ ਜਾਂਦਾ ਸੀ ।
  4. ਜ਼ਿਲ੍ਹੇ – ਪ੍ਰਾਂਤਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਸੀ । ਜ਼ਿਲ੍ਹੇ ਨੂੰ ‘ਵਿਸ਼ਯ’ ਕਿਹਾ ਜਾਂਦਾ ਸੀ, ਜੋ ‘ਵਿਸ਼ਯਪਤੀ ਦੇ ਅਧੀਨ ਹੁੰਦਾ ਸੀ ।
  5. ਤਾਲੁਕ ਅਤੇ ਪਿੰਡ – ਹਰੇਕ ਪ੍ਰਾਂਤ ਨੂੰ ਤਹਿਸੀਲਾਂ (ਤਾਲੁਕ) ਅਤੇ ਤਹਿਸੀਲਾਂ ਨੂੰ ਪਿੰਡਾਂ ਵਿੱਚ ਵੰਡਿਆ ਹੋਇਆ ਸੀ । ਪਿੰਡ ਰਾਜ-ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਸੀ ਅਤੇ ਇਸਦੇ ਮੁਖੀ ਨੂੰ ਮਿਕ ਕਹਿੰਦੇ ਸਨ ।
  6. ਨਿਆਂ ਅਤੇ ਸੈਨਾ – ਨਿਆਂ ਅਤੇ ਸੈਨਾ ਦਾ ਪ੍ਰਬੰਧ ਰਾਜੇ ਦੇ ਹੱਥਾਂ ਵਿੱਚ ਸੀ । ਸਾਰੇ ਲੋਕਾਂ ਨੂੰ ਨਿਆਂ ਮਿਲਦਾ ਸੀ ।
  7. ਆਮਦਨ ਦੇ ਸਾਧਨ – ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ । ਰਾਜ ਦੀ ਆਮਦਨ ਦਾ ਮੁੱਖ ਸਾਧਨ ਭੂਮੀ ਟੈਕਸ ਸੀ, ਜੋ ਉਪਜ ਦਾ ਭਾਗ ਲਿਆ ਜਾਂਦਾ ਸੀ । ਵਪਾਰ ਤੋਂ ਵੀ ਆਮਦਨ ਹੁੰਦੀ ਸੀ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਹਰਸ਼ਵਰਧਨ ਨੇ ………………………. ਨੂੰ ਆਪਣੀ ਰਾਜਧਾਨੀ ਬਣਾਇਆ ।
(2) ਪ੍ਰਸਿੱਧ ਚੀਨੀ ਯਾਤਰੀ ……………………….. ਹਰਸ਼ਵਰਧਨ ਦੇ ਸਮੇਂ ਭਾਰਤ ਵਿਚ ਆਇਆ ।
(3) ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਉਸ ਦੇ ਦਰਬਾਰੀ ਕਵੀ ਨੇ ……………….. , …………………….. ਨਾਮ ਦੀ ਪੁਸਤਕ ਵਿਚ ਕੀਤਾ ਹੈ ।
(4) ਹਰਸ਼ਵਰਧਨ ………………….. ਧਰਮ ਨੂੰ ਮੰਨਦਾ ਸੀ ।
(5) ਹਰਸ਼ਵਰਧਨ ਨੇ ਲਗਪਗ ……………………… ਪਿੰਡਾਂ ਦੀ ਆਮਦਨ ਨਾਲੰਦਾ ਵਿਸ਼ਵ ਵਿਦਿਆਲਾ ਨੂੰ ਦਾਨ ਕੀਤੀ ਸੀ ।
ਉੱਤਰ-
(1) ਕਨੌਜ
(2) ਹਿਊਨਸਾਂਗ
(3) ਬਾਣਭੱਟ, ਹਰਸ਼ਚਰਿਤ
(4) ਸ਼ੈਵ ਧਰਮ
(5) 200.

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਪੁਸ਼ਿਆਭੂਤੀ (ਉ) ਲੇਖਕ
(2) ਹਿਊਨਸਾਂਗ (ਅ) ਕੁਰੂਕਸ਼ੇਤਰ
(3) ਬਾਣਭੱਟ (ੲ) ਚੀਨੀ ਯਾਤਰੀ
(4) ਦੂਤ (ਸ) ਸੰਦੇਸ਼ ਲਿਜਾਣ ਵਾਲਾ

ਉੱਤਰ-
ਸਹੀ ਜੋੜੇ-

(1) ਪੁਸ਼ਿਆਭੂਤੀ (ਅ) ਕੁਰੂਕਸ਼ੇਤਰ
(2) ਹਿਊਨਸਾਂਗ (ੲ) ਚੀਨੀ ਯਾਤਰੀ
(3) ਬਾਣਭੱਟ (ਉ) ਲੇਖਕ
(4) ਦੂਤ (ਸ) ਸੰਦੇਸ਼ ਲਿਜਾਣ ਵਾਲਾ

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਹਰਸ਼ਵਰਧਨ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਿਆ ।
(2) ਪੁਲਕੇਸ਼ਿਨ ਦੂਜਾ ਬਿਹਾਰ ਦਾ ਰਾਜਾ ਸੀ ।
(3) ਲੋਕ ਪ੍ਰਜਾ) ਰਾਜਾ ਨੂੰ ਕੋਈ ਕਰ ਨਹੀਂ ਦਿੰਦੇ ਸਨ ।
(4) ਜ਼ਿਆਦਾਤਰ ਲੋਕ ਸ਼ਾਕਾਹਾਰੀ ਸਨ ।
(5) ਰਾਜਵਰਧਨ ਹਰਸ਼ਵਰਧਨ ਦਾ ਪਿਤਾ ਸੀ ।
ਉੱਤਰ-
(1) (√)
(2) (×)
(3) (×)
(4) (√)
(5) (×)

PSEB 6th Class Social Science Guide ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:) Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁਸ਼ਿਆਭੂਤੀ ਵੰਸ਼ ਦੇ ਸ਼ਾਸਕਾਂ ਦੀ ਰਾਜਧਾਨੀ ਵਰਤਮਾਨ ਹਰਿਆਣਾ ਵਿਚ ਸੀ । ਇਸਦਾ ਕੀ ਨਾਂ ਸੀ ?
ਉੱਤਰ-
ਸਥਾਨੇਸ਼ਵਰ (ਵਰਤਮਾਨ ਥਾਨੇਸਰ)

ਪ੍ਰਸ਼ਨ 2.
ਹਰਸ਼ਵਰਧਨ ਦੇ ਬਾਰੇ ਵਿਚ ਜਾਣਕਾਰੀ ਦੇ ਲਈ ਇਕ ਪ੍ਰਸਿੱਧ ਸ੍ਰੋਤ ਦਾ ਨਾਂ ਦੱਸੋ ।
ਉੱਤਰ-
ਬਾਣਭੱਟ ਦਾ ਹਰਸ਼ਰਿਤ ।

ਪ੍ਰਸ਼ਨ 3.
ਹਰਸ਼ ਨੇ ਕਨੌਜ ਵਿਚ ਇਕ ਬੋਧ-ਸਭਾ ਬੁਲਾਈ ਸੀ । ਜਿਸਦੀ ਪ੍ਰਧਾਨਤਾ ਇਕ ਚੀਨੀ ਯਾਤਰੀ ਨੇ ਕੀਤੀ ਸੀ । ਉਸਦਾ ਕੀ ਨਾਂ ਸੀ ?
ਉੱਤਰ-
ਹਿਊਨਸਾਂਗ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹਰਸ਼ ਇਕ ਮਹਾਨ ਲੇਖਕ ਸੀ । ਉਸਨੇ ਤਿੰਨ ਗ੍ਰੰਥ ਲਿਖੇ ਸਨ । ਇਨ੍ਹਾਂ ਵਿਚੋਂ ਕਿਹੜਾ ਉਸਨੇ ਨਹੀਂ ਲਿਖਿਆ ਸੀ ?
(ਉ) ਹਰਸ਼ਚਰਿਤ
(ਅ) ਨਾਗਾਨੰਦ
(ੲ) ਰਤਨਾਵਲੀ ।
ਉੱਤਰ-
(ਉ) ਹਰਸ਼ਚਰਿਤ

ਪ੍ਰਸ਼ਨ 2.
ਹਰਸ਼ਵਰਧਨ ਨੂੰ ਹੇਠਾਂ ਲਿਖਿਆਂ ਵਿਚੋਂ ਕਿਹੜੇ ਚਾਲੂਕਯ ਸ਼ਾਸਕ ਨੇ ਹਰਾਇਆ ਸੀ ?
(ਉ) ਪੁਲਕੇਸ਼ਿਨ ਪਹਿਲਾ
(ਅ) ਪੁਲਕੇਸ਼ਿਨ ਦੂਸਰਾ
(ੲ) ਪੁਲਕੇਸ਼ਿਨ ਤੀਸਰਾ ।
ਉੱਤਰ-
(ਅ) ਪੁਲਕੇਸ਼ਿਨ ਦੂਸਰਾ

ਪ੍ਰਸ਼ਨ 3.
ਭਾਰਤ ਵਿਚ ਹਿਊਨਸਾਂਗ ਨੇ ਹੇਠਾਂ ਲਿਖਿਆਂ ਵਿਚੋਂ ਕਿਹੜੇ ਵਿਸ਼ਵ ਵਿਦਿਆਲਿਆ ਵਿਚ ਕੁਝ ਸਮੇਂ ਤਕ ਅਧਿਐਨ ਕੀਤਾ ਸੀ ?
(ਉ) ਨਾਲੰਦਾ
(ਅ) ਵਿਸ਼ਵਵਾਰਾਈ
(ੲ) ਕਨੌਜ਼ ।
ਉੱਤਰ-
(ਉ) ਨਾਲੰਦਾ

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਥਾਨੇਸ਼ਵਰ ਰਾਜ ਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਸਥਾਨੇਸ਼ਵਰ ਰਾਜ ਦੀ ਸਥਾਪਨਾ ਪੁਸ਼ਿਆਭੂਤੀ ਨੇ ਕੀਤੀ ।

ਪ੍ਰਸ਼ਨ 2.
ਪ੍ਰਭਾਕਰ ਵਰਧਨ ਕੌਣ ਸੀ ?
ਉੱਤਰ-
ਪ੍ਰਭਾਕਰ ਵਰਧਨ ਸਥਾਨੇਸ਼ਵਰ ਦਾ ਇੱਕ ਯੋਗ ਸ਼ਾਸਕ ਸੀ । ਉਸ ਨੇ ਆਪਣੇ ਰਾਜ ਨੂੰ ਹਮਲਿਆਂ ਤੋਂ ਸੁਰੱਖਿਅਤ ਰੱਖਿਆ ।

ਪ੍ਰਸ਼ਨ 3.
ਪ੍ਰਭਾਕਰ ਵਰਧਨ ਦੇ ਬੱਚਿਆਂ ਦੇ ਨਾਂ ਦੱਸੋ ।
ਉੱਤਰ-
ਪ੍ਰਭਾਕਰ ਵਰਧਨ ਦੇ ਬੱਚਿਆਂ ਦੇ ਨਾਂ ਸਨ-

  1. ਰਾਜਵਰਧਨ,
  2. ਰਾਜਸ਼ੀ,
  3. ਹਰਸ਼ਵਰਧਨ ।

ਪ੍ਰਸ਼ਨ 4.
ਹਰਸ਼ਵਰਧਨ ਰਾਜ-ਗੱਦੀ ‘ਤੇ ਕਦੋਂ ਬੈਠਾ ?
ਉੱਤਰ-
ਹਰਸ਼ਵਰਧਨ 606 ਈ: ਵਿੱਚ ਰਾਜ-ਗੱਦੀ ‘ਤੇ ਬੈਠਾ ।

ਪ੍ਰਸ਼ਨ 5.
ਆਸਾਮ ਦਾ ਪੁਰਾਣਾ ਨਾਂ ਕੀ ਸੀ ?
ਉੱਤਰ-
ਆਸਾਮ ਦਾ ਪੁਰਾਣਾ ਨਾਂ ਕਾਮਰੂਪ ਸੀ ।

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

ਪ੍ਰਸ਼ਨ 6.
ਹਰਸ਼ਵਰਧਨ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਹਰਸ਼ਵਰਧਨ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤ ਹਨ-

  1. ਬਾਣਭੱਟ ਦੇ ਹਰਸ਼ਚਰਿਤ ਅਤੇ ਕਾਦੰਬਰੀ,
  2. ਹਰਸ਼ਵਰਧਨ ਦੇ ਨਾਟਕ ਰਤਨਾਵਲੀ, ਨਾਗਾਨੰਦ ਅਤੇ ਪਿਯਾਦਸ਼ਿਕਾ,
  3. ਹਿਊਨਸਾਂਗ ਦਾ ਬਿਰਤਾਂਤ,
  4. ਤਾਮਰਲੇਖ ।

ਪ੍ਰਸ਼ਨ 7.
ਹਰਸ਼ਵਰਧਨ ਨੇ ਕਿਹੜੇ-ਕਿਹੜੇ ਨਾਟਕ ਲਿਖੇ ?
ਉੱਤਰ-
ਹਰਸ਼ਵਰਧਨ ਨੇ ਰਤਨਾਵਲੀ, ਨਾਗਾਨੰਦ ਅਤੇ ਪਿਯਾਦਰਸ਼ਿਕਾ ਨਾਂ ਦੇ ਨਾਟਕ ਲਿਖੇ ।

ਪ੍ਰਸ਼ਨ 8.
ਹਰਸ਼ਵਰਧਨ ਦੀ ਭੈਣ ਦਾ ਨਾਂ ਲਿਖੋ । ਉਸ ਦੇ ਪਤੀ ਨੂੰ ਕਿਹੜੇ ਰਾਜੇ ਨੇ ਮਾਰਿਆ ?
ਉੱਤਰ-
ਹਰਸ਼ਵਰਧਨ ਦੀ ਭੈਣ ਦਾ ਨਾਂ ਰਾਜਸ਼੍ਰੀ ਸੀ । ਉਸ ਦੇ ਪਤੀ ਦੀ ਹੱਤਿਆ ਬੰਗਾਲ ਦੇ ਰਾਜੇ ਸ਼ਸ਼ਾਂਕ ਨੇ ਮਾਲਵਾ ਦੇ ਰਾਜੇ ਦੇਵਗੁਪਤ ਨਾਲ ਮਿਲ ਕੇ ਕੀਤੀ ਸੀ ।

ਪ੍ਰਸ਼ਨ 9.
ਹਰਸ਼ਵਰਧਨ ਨੇ ਕਿਹੜੇ ਚਾਲੂਕਿਆ ਰਾਜੇ ਨਾਲ ਯੁੱਧ ਕੀਤਾ ?
ਉੱਤਰ-
ਹਰਸ਼ਵਰਧਨ ਨੇ ਚਾਲੁਕਿਆ ਰਾਜਾ ਪੁਲਕੇਸ਼ਿਨ ਦੂਜੇ ਨਾਲ ਯੁੱਧ ਕੀਤਾ |

ਪ੍ਰਸ਼ਨ 10.
ਨਾਲੰਦਾ ਵਿਸ਼ਵ-ਵਿਦਿਆਲੇ ਦੇ ਮੁਖੀ ਦਾ ਨਾਂ ਦੱਸੋ ।
ਉੱਤਰ-
ਨਾਲੰਦਾ ਵਿਸ਼ਵ-ਵਿਦਿਆਲੇ ਦੇ ਮੁਖੀ ਦਾ ਨਾਂ ਸ਼ੀਲਭੱਦਰ ਸੀ ।

ਪ੍ਰਸ਼ਨ 11.
ਹਰਸ਼ਚਰਿਤ ਅਤੇ ਕਾਦੰਬਰੀ ਦੇ ਲੇਖਕ ਦਾ ਨਾਂ ਲਿਖੋ ।
ਉੱਤਰ-
ਹਰਸ਼ਚਰਿਤ ਅਤੇ ਕਾਦੰਬਰੀ ਦੇ ਲੇਖਕ ਦਾ ਨਾਂ ਬਾਣਭੱਟ ਹੈ ।

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

ਪ੍ਰਸ਼ਨ 12.
ਹਿਊਨਸਾਂਗ ਕੌਣ ਸੀ ? ਉਹ ਭਾਰਤ ਕਿਸ ਰਾਜੇ ਦੇ ਸਮੇਂ ਆਇਆ ?
ਉੱਤਰ-
ਹਿਊਨਸਾਂਗ ਇੱਕ ਚੀਨੀ ਯਾਤਰੀ ਸੀ । ਉਹ ਹਰਸ਼ਵਰਧਨ ਦੇ ਰਾਜਕਾਲ ਵਿੱਚ ਭਾਰਤ ਆਇਆ ।

ਪ੍ਰਸ਼ਨ 13.
ਬਾਣਭੱਟ ਕੌਣ ਸੀ ?
ਉੱਤਰ-
ਹਰਸ਼ਵਰਧਨ ਦਾ ਰਾਜ ਕਵੀ ।

ਪ੍ਰਸ਼ਨ 14.
ਬਾਣਭੱਟ ਨੇ ਹਰਸ਼ਵਰਧਨ ਦੇ ਜੀਵਨ ਅਤੇ ਕੰਮਾਂ ਬਾਰੇ ਕਿਹੜੀ ਪੁਸਤਕ ਲਿਖੀ ਹੈ ?
ਉੱਤਰ-
ਹਰਸ਼ਚਰਿਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰਸ਼ਵਰਧਨ ਦੀ ਕਨੌਜ ਜਿੱਤ ਬਾਰੇ ਲਿਖੋ ।
ਉੱਤਰ-
ਮਾਲਵਾ ਜਾਂ ਕਨੌਜ ਦੇ ਰਾਜਾ ਦੇਵਗੁਪਤ ਨੇ ਹਰਸ਼ ਦੀ ਭੈਣ ਰਾਜਸ਼ੀ ਨੂੰ ਕੈਦ ਕਰ ਲਿਆ ਸੀ ।ਉਹ ਉਸ ਦੀ ਕੈਦ ਤੋਂ ਦੌੜ ਕੇ ਜੰਗਲਾਂ ਵਿੱਚ ਚਲੀ ਗਈ ਸੀ । ਉਸਨੂੰ ਲੱਭਣ ਤੋਂ ਬਾਅਦ ਹਰਸ਼ ਨੇ ਮਾਲਵਾ ‘ਤੇ ਹਮਲਾ ਕਰ ਦਿੱਤਾ । ਦੇਵਗੁਪਤ ਹਾਰ ਗਿਆ ਅਤੇ ਹਰਸ਼ ਨੇ ਕਨੌਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ । ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਬਣਾਇਆ ।

ਪ੍ਰਸ਼ਨ 2.
ਹਰਸ਼ਵਰਧਨ ਰਾਜਗੱਦੀ ‘ਤੇ ਕਿਸ ਤਰ੍ਹਾਂ ਬੈਠਿਆਂ ?
ਉੱਤਰ-
ਹਰਸ਼ਵਰਧਨ ਤੋਂ ਪਹਿਲਾਂ ਉਸ ਦਾ ਵੱਡਾ ਭਰਾ ਰਾਜਵਰਧਨ ਸਥਾਨੇਸ਼ਵਰ ਦਾ ਸ਼ਾਸਕ ਸੀ । ਪਰ ਬੰਗਾਲ ਦੇ ਸ਼ਾਸਕ ਸ਼ਸ਼ਾਂਕ ਨੇ ਰਾਜਵਰਧਨ ਨੂੰ ਧੋਖੇ ਨਾਲ ਮਾਰ ਦਿੱਤਾ । ਰਾਜਵਰਧਨ ਦੀ ਹੱਤਿਆ ਤੋਂ ਬਾਅਦ 606 ਈ: ਵਿੱਚ ਹਰਸ਼ਵਰਧਨ ਸਥਾਨੇਸ਼ਵਰ ਦੀ ਰਾਜਗੱਦੀ ‘ਤੇ ਬੈਠਿਆ । ਉਸ ਸਮੇਂ ਉਸ ਦੀ ਉਮਰ 16 ਸਾਲ ਦੀ ਸੀ ।

PSEB 6th Class Social Science Solutions Chapter 16 ਹਰਸ਼ਵਰਧਨ ਦਾ ਕਾਲ (600 ਈ: ਤੋਂ 650 ਈ:)

ਪ੍ਰਸ਼ਨ 3.
ਹਰਸ਼ਵਰਧਨ ਦੇ ਸਥਾਨਕ ਪ੍ਰਬੰਧ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਨੇ ਆਪਣੇ ਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਤਾਂ ਨੂੰ ਭੁਕਤੀ ਕਹਿੰਦੇ ਸਨ । ਪ੍ਰਾਂਤ ਦਾ ਮੁਖੀ ਉਪਾਰਿਕ ਹੁੰਦਾ ਸੀ । ਉਹ ਆਪਣੇ ਪ੍ਰਾਂਤ ਵਿੱਚ ਸ਼ਾਂਤੀਵਿਵਸਥਾ ਬਣਾਈ ਰੱਖਦਾ ਸੀ ਅਤੇ ਕਾਨੂੰਨਾਂ ਨੂੰ ਲਾਗੂ ਕਰਦਾ ਸੀ ।

ਪ੍ਰਾਂਤ ਵਿਸ਼ ਵਿੱਚ ਵੰਡੇ ਹੋਏ ਸਨ । ਵਿਸ਼ਪਤੀ ਆਪਣੇ ਵਿਸ਼ ਵਿੱਚ ਸ਼ਾਂਤੀ ਸਥਾਪਤ ਕਰਦਾ ਸੀ ਅਤੇ ਸੁਰੱਖਿਆ ਦੀ ਵਿਵਸਥਾ ਕਰਦਾ ਸੀ । ਪਿੰਡ ਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਕਰਦੀ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰਸ਼ਵਰਧਨ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਹਰਸ਼ਵਰਧਨ ਦੀਆਂ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਬੰਗਾਲ ਦੀ ਜਿੱਤ – ਸਭ ਤੋਂ ਪਹਿਲਾਂ ਹਰਸ਼ ਨੇ ਬੰਗਾਲ ‘ਤੇ ਹਮਲਾ ਕੀਤਾ । ਉਸ ਨੇ ਆਪਣੇ ਭਰਾ ਦੇ ਹਤਿਆਰੇ ਨੂੰ ਬੁਰੀ ਤਰ੍ਹਾਂ ਹਰਾਇਆ | ਹਰਸ਼ਵਰਧਨ ਅਤੇ ਉਸ ਦੇ ਮਿੱਤਰ ਕਾਮਰੂਪ ਆਸਾਮ ਦੇ ਰਾਜੇ ਭਾਸਕਰ ਵਰਮਨ ਨੇ ਬੰਗਾਲ ਦੇ ਰਾਜ ਨੂੰ ਆਪਸ ਵਿੱਚ ਵੰਡ ਲਿਆ ।
  2. ਮਾਲਵੇ ਦੀ ਜਿੱਤ – ਹਰਸ਼ਵਰਧਨ ਨੇ ਮਾਲਵੇ ਦੇ ਰਾਜੇ ਦੇਵ ਗੁਪਤ ਨੂੰ ਹਰਾਇਆ ਅਤੇ ਉਸ ਦੇ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।
  3. ਵੱਲਭੀ ਦੀ ਜਿੱਤ – ਹਰਸ਼ਵਰਧਨ ਨੇ ਵੱਲਭੀ ਦੇ ਰਾਜੇ ਧਰੁਵ ਸੇਨ ’ਤੇ ਹਮਲਾ ਕੀਤਾ ਅਤੇ ਉਸ ਦੇ ਰਾਜ ‘ਤੇ ਅਧਿਕਾਰ ਕਰ ਲਿਆ | ਪਰ ਬਾਅਦ ਵਿੱਚ ਉਸਦੀ ਧਰੁਵ ਸੇਨ ਨਾਲ ਸੰਧੀ ਹੋ ਗਈ ।
  4. ਸਿੰਧ ਅਤੇ ਨੇਪਾਲ – ਹਰਸ਼ਵਰਧਨ ਨੇ ਸਿੰਧ ਦੇ ਰਾਜੇ ਨੂੰ ਵੀ ਹਰਾਇਆ ਅਤੇ ਨੇਪਾਲ ਤੋਂ ਕਰ ਪ੍ਰਾਪਤ ਕੀਤਾ ।
  5. ਗੰਜਮ ਦੀ ਜਿੱਤ – ਗੰਜਮ ਦੀ ਜਿੱਤ ਹਰਸ਼ ਦੀ ਅੰਤਿਮ ਜਿੱਤ ਸੀ । ਉਸ ਨੇ ਗੰਜਮ ’ਤੇ ਕਈ ਹਮਲੇ ਕੀਤੇ । ਸ਼ੁਰੂ ਵਿੱਚ ਤਾਂ ਉਹ ਅਸਫਲ ਰਿਹਾ, ਪਰ 643 ਈ: ਵਿੱਚ ਉਸ ਨੇ ਇਸ ਦੇਸ਼ ‘ਤੇ ਵੀ ਪੂਰੀ ਤਰ੍ਹਾਂ ਅਧਿਕਾਰ ਕਰ ਲਿਆ ।
  6. ਪੁਲਕੇਸ਼ਿਨ ਦੂਜੇ ਨਾਲ ਯੁੱਧ-ਹਰਸ਼ਵਰਧਨ ਨੇ ਦੱਖਣ ਵਿੱਚ ਵੀ ਆਪਣੇ ਰਾਜ ਦਾ ਵਿਸਤਾਰ ਕਰਨਾ ਚਾਹਿਆ, ਪਰ ਦੱਖਣ ਦੇ ਚਾਲੁਕਿਆ ਰਾਜੇ ਪੁਲਕੇਸ਼ਿਨ ਦੂਜੇ ਨੇ ਉਸ ਨੂੰ ਹਰਾ ਦਿੱਤਾ ।

ਰਾਜ ਦਾ ਵਿਸਤਾਰ – ਹਰਸ਼ਵਰਧਨ ਦੇ ਰਾਜ ਦੀਆਂ ਹੱਦਾਂ ਉੱਤਰ ਵਿੱਚ ਹਿਮਾਲਾ ਤੋਂ ਲੈ ਕੇ ਦੱਖਣ ਵਿੱਚ ਨਰਬਦਾ ਨਦੀ ਤੱਕ ਅਤੇ ਪੂਰਬ ਵਿੱਚ ਕਾਮਰੂਪ (ਆਸਾਮ ਤੋਂ ਲੈ ਕੇ ਉੱਤਰਪੱਛਮ ਵਿੱਚ ਪੰਜਾਬ ਤੱਕ ਫੈਲੀਆਂ ਹੋਈਆਂ ਸਨ । ਪੱਛਮ ਵਿੱਚ ਅਰਬ ਸਾਗਰ ਤੱਕ ਦਾ ਦੇਸ਼ ਉਸ ਦੇ ਅਧੀਨ ਸੀ ।

ਪ੍ਰਸ਼ਨ 2.
ਨਾਲੰਦਾ ਵਿਸ਼ਵ-ਵਿਦਿਆਲੇ ਬਾਰੇ ਲਿਖੋ ।
ਉੱਤਰ-
ਹਰਸ਼ਵਰਧਨ ਦੇ ਸਮੇਂ ਨਾਲੰਦਾ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਸੀ । ਇਹ ਵਿਸ਼ਵ-ਵਿਦਿਆਲਾ ਵਰਤਮਾਨ ਪਟਨਾ ਕੋਲ ਸਥਿਤ ਸੀ । ਇਸ ਵਿੱਚ 10,000 ਵਿਦਿਆਰਥੀ ਪੜ੍ਹਦੇ ਸਨ ਅਤੇ 1510 ਅਧਿਆਪਕ ਸਨ । ਇਸ ਸਿੱਖਿਆ ਕੇਂਦਰ ਵਿੱਚ ਦਰਸ਼ਨ, ਜੋਤਿਸ਼, ਚਕਿਤਸਾ, ਵਿਗਿਆਨ, ਧਰਮ, ਗਣਿਤ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ । ਹਰਸ਼ਵਰਧਨ ਨੇ ਇਸ ਵਿਸ਼ਵ-ਵਿਦਿਆਲੇ ਦੀ ਆਰਥਿਕ ਸਹਾਇਤਾ ਲਈ 100 ਪਿੰਡਾਂ ਦਾ ਭੂਮੀ ਕਰ ਨਿਸ਼ਚਿਤ ਕੀਤਾ ਹੋਇਆ ਸੀ । ਚੀਨੀ ਯਾਤਰੀ ਹਿਊਨਸਾਂਗ ਨੇ ਵੀ ਸੰਸਕ੍ਰਿਤ ਭਾਸ਼ਾ ਦਾ ਗਿਆਨ ਨਾਲੰਦਾ ਵਿਸ਼ਵ-ਵਿਦਿਆਲੇ ਤੋਂ ਹੀ ਪ੍ਰਾਪਤ ਕੀਤਾ ।

ਪ੍ਰਸ਼ਨ 3.
ਹਿਊਨਸਾਂਗ ਨੇ ਹਰਸ਼ਵਰਧਨ ਬਾਰੇ ਕੀ ਲਿਖਿਆ ਹੈ ?
ਉੱਤਰ-
ਚੀਨੀ ਯਾਤਰੀ ਹਿਊਨਸਾਂਗ ਨੇ ਆਪਣੀ ਪੁਸਤਕ ‘ਸੀ. ਯੂ. ਕੀ.’ ਵਿੱਚ ਹਰਸ਼ਵਰਧਨ ਦੇ ਜੀਵਨ ਅਤੇ ਰਾਜ ਪ੍ਰਬੰਧ ਦਾ ਵਰਣਨ ਕੀਤਾ ਹੈ । ਉਹ ਲਿਖਦਾ ਹੈ ਕਿ ਹਰਸ਼ ਇੱਕ ਕਰਤੱਵ ਪਾਲਣ ਕਰਨ ਵਾਲਾ ਰਾਜਾ ਸੀ । ਉਸ ਦਾ ਰਾਜ ਪ੍ਰਬੰਧ ਉੱਚ-ਕੋਟੀ ਦਾ ਸੀ । ਹਰਸ਼ ਨੇ ਅਨੇਕਾਂ ਮੱਠ ਅਤੇ ਸਤੂਪ ਬਣਵਾਏ ਅਤੇ ਪਰਜਾ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ | ਹਰਸ਼ਵਰਧਨ ਕੋਲ ਇੱਕ ਵਿਸ਼ਾਲ ਸੈਨਾ ਸੀ । ਉਪਜ ਦਾ 1/6 ਭਾਗ ਭੁਮੀ ਕਰ ਦੇ ਰੂਪ ਵਿੱਚ ਵਸੂਲ ਕੀਤਾ ਜਾਂਦਾ ਸੀ । ਸਜ਼ਾਵਾਂ ਬਹੁਤ ਸਖ਼ਤ ਸਨ, ਫਿਰ ਵੀ ਸੜਕਾਂ ਸੁਰੱਖਿਅਤ ਨਹੀਂ ਸਨ । ਹਿਊਨਸਾਂਗ ਨੂੰ ਰਸਤੇ ਵਿੱਚ ਦੋ ਵਾਰ ਲੁੱਟ ਲਿਆ ਗਿਆ ਸੀ ।

ਪ੍ਰਸ਼ਨ 4.
ਹਰਸ਼ਵਰਧਨ ਦੀਆਂ ਧਾਰਮਿਕ ਸਭਾਵਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਹਰਸ਼ਵਰਧਨ ਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਬੁੱਧ ਸਭਾਵਾਂ ਦਾ ਆਯੋਜਨ ਕੀਤਾ । ਇਨ੍ਹਾਂ ਸਭਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਕਨੌਜ ਦੀ ਧਰਮ ਸਭਾ – 643 ਈ: ਵਿੱਚ ਹਰਸ਼ਵਰਧਨ ਨੇ ਕਨੌਜ ਵਿੱਚ ਬੁੱਧ ਧਰਮ ਦੀ ਸਭਾ ਦਾ ਆਯੋਜਨ ਕੀਤਾ । ਹਿਊਨਸਾਂਗ ਇਸ ਸਭਾ ਦਾ ਸਭਾਪਤੀ ਸੀ ।ਇਹ ਸਭਾ 23 ਦਿਨ ਤੱਕ ਚੱਲੀ । ਇਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਭਾਗ ਲਿਆ |
  • ਪ੍ਰਯਾਗ ਦੀ ਸਭਾ – 643 ਈ: ਵਿੱਚ ਹੀ ਹਰਸ਼ ਨੇ ਪ੍ਰਯਾਗ ਵਿੱਚ ਵੀ ਸਭਾ ਦਾ ਆਯੋਜਨ ਕੀਤਾ । ਇਹ ਸਭਾ 75 ਦਿਨਾਂ ਤੱਕ ਚੱਲਦੀ ਰਹੀ । ਇਸ ਸਭਾ ਵਿੱਚ ਵੀ ਹਿਊਨਸਾਂਗ ਨੇ ਭਾਗ ਲਿਆ । ਹੋਰ ਵੀ ਬਹੁਤ ਸਾਰੇ ਵਿਦਵਾਨ ਸਭਾ ਵਿੱਚ ਹਾਜ਼ਰ ਸਨ । ਸਭਾ ਵਿੱਚ ਮਹਾਤਮਾ ਬੁੱਧ, ਸੂਰਜ ਅਤੇ ਸ਼ਿਵ ਦੀ ਪੂਜਾ ਹੋਈ । ਇਸ ਸਭਾ ਵਿੱਚ ਹਰਸ਼ਵਰਧਨ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ।

PSEB 6th Class Social Science Solutions Chapter 15 ਗੁਪਤ ਸਾਮਰਾਜ

Punjab State Board PSEB 6th Class Social Science Book Solutions History Chapter 15 ਗੁਪਤ ਸਾਮਰਾਜ Textbook Exercise Questions and Answers.

PSEB Solutions for Class 6 Social Science History Chapter 15 ਗੁਪਤ ਸਾਮਰਾਜ

SST Guide for Class 6 PSEB ਗੁਪਤ ਸਾਮਰਾਜ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਮੁਦਰਗੁਪਤ ਦੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਸਮੁਦਰਗੁਪਤ ਇੱਕ ਮਹਾਨ ਜੇਤੂ ਸੀ । ਉਸ ਦੀਆਂ ਮੁੱਖ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਸਮੁਦਰਗੁਪਤ ਨੇ ਸਭ ਤੋਂ ਪਹਿਲਾਂ ਉੱਤਰੀ ਭਾਰਤ (ਆਰੀਆਵਰਤ) ਤੋਂ ਆਏ ਤਿੰਨ ਰਾਜਿਆਂ ਨੂੰ ਹਰਾਇਆ ਅਤੇ ਉਨ੍ਹਾਂ ਦੇ ਰਾਜ ਨੂੰ ਗੁਪਤ ਸਾਮਰਾਜ ਵਿੱਚ ਮਿਲਾ ਲਿਆ ।
  2. ਸਮੁਦਰਗੁਪਤ ਦੀ ਸਭ ਤੋਂ ਵੱਡੀ ਜਿੱਤ ਦੱਖਣੀ ਭਾਰਤ ਦੀ ਜਿੱਤ ਸੀ । ਉਸ ਨੇ ਦੱਖਣ ਦੇ 12 ਰਾਜਿਆਂ ਨੂੰ ਹਰਾਇਆ, ਪਰ ਉਨ੍ਹਾਂ ਦੁਆਰਾ ਅਧੀਨਤਾ ਸਵੀਕਾਰ ਕਰਨ ਤੇ ਉਸ ਨੇ ਉਨ੍ਹਾਂ ਦੇ ਰਾਜ ਵਾਪਸ ਕਰ ਦਿੱਤੇ ।
  3. ਕੁਝ ਜੰਗਲੀ ਜਾਤੀਆਂ ਨੇ ਰਾਜ ਵਿੱਚ ਅਸ਼ਾਂਤੀ ਫੈਲਾ ਰੱਖੀ ਸੀ । ਇਹ ਜਾਤੀਆਂ ਆਮ ਤੌਰ ‘ਤੇ ਉੜੀਸਾ ਦੇ ਜੰਗਲਾਂ ਵਿੱਚ ਰਹਿੰਦੀਆਂ ਸਨ । ਸਮੁਦਰਗੁਪਤ ਨੇ ਇਹਨਾਂ ਜਾਤੀਆਂ ਨੂੰ ਯੁੱਧ ਵਿੱਚ ਹਰਾ ਕੇ ਸ਼ਾਂਤੀ ਸਥਾਪਤ ਕੀਤੀ ।
    ਅਸਲ ਵਿੱਚ ਸਮੁਦਰਗੁਪਤ ਨੇ ਫ਼ਰਾਂਸ ਦੇ ਸ਼ਾਸਕ ਅਤੇ ਸੈਨਾਪਤੀ ਨੈਪੋਲੀਅਨ ਵਾਂਗ ਅਨੇਕਾਂ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਇਸੇ ਲਈ ਉਸ ਨੂੰ ‘ਭਾਰਤ ਦਾ ਨੈਪੋਲੀਅਨ` ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਚੰਦਰਗੁਪਤ ਵਿਕਰਮਾਦਿੱਤਿਆ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਚੰਦਰਗੁਪਤ ਵਿਕਰਮਾਦਿੱਤਿਆ ਸਮੁਦਰਗੁਪਤ ਦਾ ਪੁੱਤਰ ਸੀ ।ਉਸਨੂੰ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ । ਉਹ ਗੁਪਤ ਵੰਸ਼ ਦਾ ਇਕ ਪ੍ਰਤਾਪੀ ਰਾਜਾ ਸੀ । ਉਸਨੇ ਲਗਪਗ 380 ਈ: ਤੋਂ 412 ਈ: ਤੱਕ ਰਾਜ ਕੀਤਾ ।

  1. ਉਸਨੇ ਪੱਛਮੀ ਭਾਰਤ ਦੇ ਸ਼ਕਾਂ ਨੂੰ ਹਰਾਇਆ । ਉਸਨੇ ਆਪਣੀ ਸੈਨਿਕ ਸ਼ਕਤੀ ਦੁਆਰਾ ਆਪਣੇ ਸਾਮਰਾਜ ਨੂੰ ਅਰਬ ਸਾਗਰ ਤੱਕ ਵਧਾਇਆ ਅਤੇ ਸੌਰਾਸ਼ਟਰ ਤੇ ਕਾਠੀਆਵਾੜ ਨੂੰ ਜਿੱਤਿਆ ।
  2. ਉਸਨੇ ਦਿੱਲੀ ਵਿੱਚ ਕੁਤੁਬਮੀਨਾਰ ਦੇ ਕੋਲ ਲੋਹੇ ਦਾ ਵਿਸ਼ਾਲ ਸਤੰਭ ਬਣਵਾਇਆ, ਜਿਸ ‘ਤੇ ਲਿਖੇ ਲੇਖ ਵਿੱਚ ਉਸ ਦੀਆਂ ਸਫਲਤਾਵਾਂ ਦਾ ਵਰਣਨ ਹੈ ।
  3. ਉਸਨੇ ਕਲਾ ਅਤੇ ਸਾਹਿਤ ਨੂੰ ਉਤਸ਼ਾਹ ਦਿੱਤਾ । ਉਸਦੇ ਦਰਬਾਰ ਵਿੱਚ ਨੌਂ ਵਿਦਵਾਨ ਸਨ ਜਿਨ੍ਹਾਂ ਨੂੰ ‘ਨੌਂ ਰਤਨ’ ਕਿਹਾ ਜਾਂਦਾ ਸੀ ।
  4. ਉਹ ਧਾਰਮਿਕ ਦ੍ਰਿਸ਼ਟੀ ਤੋਂ ਬਹੁਤ ਸਹਿਣਸ਼ੀਲ ਸੀ । ਉਹ ਆਪ ਭਗਵਾਨ ਵਿਸ਼ਨੂੰ ਦਾ ਭਗਤ ਸੀ ਪਰ ਸਾਰੇ ਧਰਮਾਂ ਦਾ ਸਨਮਾਨ ਕਰਦਾ ਸੀ । ਉਸਨੇ ਵੱਡੀ ਮਾਤਰਾ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਚਲਾਏ ।
  5. ਉਸਦੇ ਸ਼ਾਸਨ ਕਾਲ ਵਿੱਚ ਹੀ ਚੀਨੀ ਯਾਤਰੀ ਫ਼ਾਹਿਆਨ ਭਾਰਤ ਆਇਆ ਸੀ ।
  6. ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ, ਜਿਸਦਾ ਅਰਥ ਹੈ ‘ਬਹਾਦਰੀ ਦਾ ਸੂਰਜ’ ।

PSEB 6th Class Social Science Solutions Chapter 15 ਗੁਪਤ ਸਾਮਰਾਜ

ਪ੍ਰਸ਼ਨ 3.
ਕਾਲੀਦਾਸ ਬਾਰੇ ਇੱਕ ਨੋਟ ਲਿਖੋ ।
ਉੱਤਰ-
ਕਾਲੀਦਾਸ ਸੰਸਕ੍ਰਿਤ ਦੇ ਇੱਕ ਪ੍ਰਸਿੱਧ ਕਵੀ ਸਨ ।ਉਹ ਗੁਪਤ ਸਮਰਾਟ ਚੰਦਰਗੁਪਤ ਵਿਕਰਮਾਦਿੱਤਿਆ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਇੱਕ ਸਨ । ਉਹਨਾਂ ਨੇ ਬਹੁਤ ਸਾਰੇ, ਨਾਟਕਾਂ ਅਤੇ ਕਵਿਤਾਵਾਂ ਦੀ ਰਚਨਾ ਕੀਤੀ । ਸ਼ਕੁੰਤਲਾ, ਰਘੂਵੰਸ਼, ਕੁਮਾਰ ਸੰਭਵ ਅਤੇ ਮੇਘਦੂਤ ਆਦਿ ਉਹਨਾਂ ਦੀਆਂ ਅਮਰ ਰਚਨਾਵਾਂ ਹਨ । ‘ਸ਼ਕੁੰਤਲਾ’ ਨਾਟਕ ਸੰਸਾਰ ਭਰ ਵਿੱਚ ਪ੍ਰਸਿੱਧ ਹੈ ।

ਪ੍ਰਸ਼ਨ 4.
ਗੁਪਤ ਕਾਲ ਦੇ ਆਰਥਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? ਉੱਤਰ-ਗੁਪਤ ਕਾਲ ਵਿੱਚ ਆਰਥਿਕ ਜੀਵਨ ਬਹੁਤ ਖੁਸ਼ਹਾਲ ਸੀ ।

  1. ਟੈਕਸ ਬਹੁਤ ਘੱਟ ਸਨ ਅਤੇ ਰੋਜ਼ਾਨਾ ਜ਼ਰੁਰਤ ਦੀਆਂ ਵਸਤਾਂ ਬਹੁਤ ਸਸਤੀਆਂ ਸਨ । ਆਮ ਲੋਕ ਇਹਨਾਂ ਨੂੰ ਖ਼ਰੀਦਣ ਲਈ ਕੌਡੀਆਂ ਜਾਂ ਤਾਂਬੇ ਦੇ ਸਿੱਕਿਆਂ ਦੀ ਵਰਤੋਂ ਕਰਦੇ ਸਨ । ਪਰ ਇਸ ਕਾਲ ਵਿੱਚ ਸਭ ਤੋਂ ਵੱਧ ਸੋਨੇ ਦੇ ਸਿੱਕੇ ਚਲਾਏ ਗਏ । ਅਜਿਹੇ ਸਿੱਕਿਆਂ ਨੂੰ ਦੀਨਾਰ ਕਹਿੰਦੇ ਸਨ ।
  2. ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਕਈ ਤਰ੍ਹਾਂ ਦੇ ਅਨਾਜਾਂ ਤੋਂ ਇਲਾਵਾ ਫਲਾਂ ਅਤੇ ਤੇਲ-ਬੀਜਾਂ ਦੀ ਖੇਤੀ ਵੀ ਕੀਤੀ ਜਾਂਦੀ ਸੀ ।
  3. ਦੇਸੀ ਅਤੇ ਵਿਦੇਸ਼ੀ, ਦੋਹਾਂ ਤਰ੍ਹਾਂ ਦਾ ਵਪਾਰ ਉੱਨਤ ਸੀ । ਭਾਰਤ ਦੇ ਦੱਖਣ-ਪੂਰਬੀ ਏਸ਼ੀਆ, ਚੀਨ, ਮੱਧ ਏਸ਼ੀਆ ਅਤੇ ਯੂਰਪੀ ਦੇਸ਼ਾਂ ਨਾਲ ਵਪਾਰਕ ਸੰਬੰਧ ਸਨ ।
  4. ਸ਼ਾਹੂਕਾਰਾਂ, ਵਪਾਰੀਆਂ ਅਤੇ ਉਤਪਾਦਕਾਂ ਦੇ ਆਪਣੇ-ਆਪਣੇ ਸੰਗਠਨ ਸਨ, ਜਿਨ੍ਹਾਂ ਨੂੰ ਸ਼ੇਣੀ ਜਾਂ ਨਿਗਮ ਕਹਿੰਦੇ ਸਨ ।
  5. ਪਸ਼ੂ-ਪਾਲਣ ਅਤੇ ਉਦਯੋਗਿਕ-ਧੰਦੇ ਹੋਰ ਪ੍ਰਸਿੱਧ ਕਿੱਤੇ ਸਨ ।

ਪ੍ਰਸ਼ਨ 5.
ਗੁਪਤ ਕਾਲ ਨੂੰ ਭਾਰਤ ਦਾ ‘ਸੁਨਹਿਰੀ ਯੁੱਗ’ ਕਿਉਂ ਕਹਿੰਦੇ ਹਨ ?
ਉੱਤਰ-
ਗੁਪਤ ਕਾਲ ਵਿੱਚ ਜੀਵਨ ਦੇ ਹਰੇਕ ਖੇਤਰ ਵਿੱਚ ਬਹੁਤ ਉੱਨਤੀ ਹੋਈ ਸੀ, ਜਿਸ ਕਾਰਨ ਇਸਨੂੰ ਭਾਰਤ ਦਾ ‘ਸੁਨਹਿਰੀ ਯੁੱਗ’ ਕਿਹਾ ਜਾਂਦਾ ਹੈ ।

  1. ਗੁਪਤ ਸਾਮਰਾਜ ਦਾ ਸ਼ਾਸਨ ਪ੍ਰਬੰਧ ਬਹੁਤ ਵਧੀਆ ਸੀ । ਰਾਜਾ ਮੰਤਰੀਆਂ ਅਤੇ ਅਧਿਕਾਰੀਆਂ ਦੀ ਸਹਾਇਤਾ ਨਾਲ ਸ਼ਾਸਨ ਚਲਾਉਂਦਾ ਸੀ ।
  2. ਲੋਕ ਖ਼ੁਸ਼ਹਾਲ, ਸੁਖੀ ਅਤੇ ਇਮਾਨਦਾਰ ਸਨ । ਕਰ ਬਹੁਤ ਘੱਟ ਸਨ । ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਹੁਤ ਸਸਤੀਆਂ ਸਨ । ਇਸ ਕਾਲ ਵਿੱਚ ਸੋਨੇ ਦੇ ਸਿੱਕੇ ਵੱਡੀ ਮਾਤਰਾ ਵਿੱਚ ਚਲਾਏ ਗਏ ।
  3. ਖੇਤੀਬਾੜੀ ਅਤੇ ਵਪਾਰ ਦਾ ਬਹੁਤ ਵਿਕਾਸ ਹੋਇਆ ਸੀ ।
  4. ਗੁਪਤ ਕਾਲ ਵਿੱਚ ਉੱਚ ਦਰਜੇ ਦੇ ਸਾਹਿਤ ਅਤੇ ਕਲਾ ਦੀ ਰਚਨਾ ਹੋਈ । ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਰਾਜਿਆਂ ਦੀ ਸਰਪ੍ਰਸਤੀ ਪ੍ਰਾਪਤ ਸੀ ।
  5. ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਸੀ । ਭਾਵੇਂ ਗੁਪਤ ਰਾਜੇ ਆਪ ਹਿੰਦੂ ਧਰਮ ਨੂੰ ਮੰਨਦੇ ਸਨ ਪਰ ਉਹ ਸਾਰੇ ਧਰਮਾਂ ਦੇ ਲੋਕਾਂ ਨਾਲ ਸਨਮਾਨ-ਪੂਰਵਕ ਵਿਵਹਾਰ ਕਰਦੇ ਸਨ | ਸਾਰੇ ਲੋਕਾਂ ਨੂੰ ਪੂਰੀ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ ।
  6. ਗੁਪਤ ਕਾਲ ਵਿੱਚ ਵਿਗਿਆਨ ਅਤੇ ਤਕਨੀਕ ਦਾ ਬਹੁਤ ਵਿਕਾਸ ਹੋਇਆ ਸੀ । ਆਰੀਆ ਭੱਟ, ਵਰਾਹਮਿਹਿਰ, ਬ੍ਰਹਮਗੁਪਤ ਅਤੇ ਬਾਣਭੱਟ ਇਸ ਕਾਲ ਦੇ ਪ੍ਰਸਿੱਧ ਵਿਗਿਆਨੀ ਸਨ ।
  7. ਸਿੱਖਿਆ ਦੇ ਖੇਤਰ ਵਿੱਚ ਵੀ ਬਹੁਤ ਵਿਕਾਸ ਹੋਇਆ ਸੀ । ਬ੍ਰਾਹਮਣ ਅਤੇ ਭਿਕਸ਼ੂ ਅਧਿਆਪਕ ਹੁੰਦੇ ਸਨ ਜਿਹੜੇ ਆਮ ਤੌਰ ‘ਤੇ ਮੰਦਰਾਂ ਅਤੇ ਮੱਠਾਂ ਵਿੱਚ ਸਿੱਖਿਆ ਦਿੰਦੇ ਸਨ । ਤਕਸ਼ਿਲਾ, ਸਾਰਨਾਥ` ਅਤੇ ਨਾਲੰਦਾ ਗੁਪਤ ਕਾਲ ਦੇ ਵਿਸ਼ਵਵਿਦਿਆਲੇ ਸਨ ।
  8. ਗੁਪਤ ਕਾਲ ਵਿੱਚ ਭਾਰਤੀ ਸਭਿਆਚਾਰ ਅਤੇ ਸਭਿਅਤਾ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ ਗਿਆ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਸਮੁਦਰਗੁਪਤ ਇਕ ………………………. ਅਤੇ …………………… ਸੀ ।
(2) ਚੰਦਰਗੁਪਤ ਦੂਜੇ ਨੇ ਬਹੁਤ ਮਾਤਰਾ ਵਿਚ ……………………, ………………….. ਅਤੇ …………………… ਦੇ ਸਿੱਕੇ ਜਾਰੀ ਕੀਤੇ ।
(3) ਗੁਪਤ ਸਾਮਰਾਜ ਕਈ ਸੂਬਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ …………………………… ਕਹਿੰਦੇ ਸਨ ।
(4) ਗੁਪਤਕਾਲ ਵਿੱਚ ਜ਼ਿਲ੍ਹਿਆਂ ਨੂੰ ……………………… ਕਹਿੰਦੇ ਸਨ ।
(5) ਕਾਲੀਦਾਸ ਦੁਆਰਾ ਲਿਖਿਆ ਨਾਟਕ …………………………. ਅਤੇ ਕਾਵਿ …………………… ਬਹੁਤ ਪ੍ਰਸਿੱਧ ਹਨ ।
ਉੱਤਰ-
(1) ਮਹਾਨ ਯੋਧਾ, ਸ਼ਾਸਕ
(2) ਸੋਨੇ, ਚਾਂਦੀ
(3) ਭੁਕਤੀ
(4) ਵਿਸ਼
(5) ਸ਼ਕੁੰਤਲਾ, ਮੇਘਦੂਤ ।

PSEB 6th Class Social Science Solutions Chapter 15 ਗੁਪਤ ਸਾਮਰਾਜ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਆਰੀਆਵਤ (ਉ) ਪੰਜਾਬ
(2) ਮੁਕ (ਅ) ਉੱਤਰੀ ਭਾਰਤ
(3) ਲੋਹ-ਸਤੰਭ (ੲ) ਇੱਕ ਅਫ਼ਸਰ
(4) ਕੁਮਾਰਾਮਾਤਯ (ਸ) ਦਿੱਲੀ

ਉੱਤਰ-
ਸਹੀ ਜੋੜੇ-

(1) ਆਰੀਆਵਤ (ਅ) ਉੱਤਰੀ ਭਾਰਤ
(2) ਮੁਕ (ਉ) ਪੰਜਾਬ
(3) ਲੋਹ-ਸਤੰਭ (ਸ) ਦਿੱਲੀ
(4) ਕੁਮਾਰਾਮਾਤਯ (ੲ) ਇੱਕ ਅਫ਼ਸਰ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਇੱਕ ਅਫ਼ਸਰ ) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਮਹਾਰਾਜ ਗੁਪਤ, ਗੁਪਤ ਵੰਸ਼ ਦਾ ਪਹਿਲਾ ਰਾਜਾ ਸੀ ।
ਉੱਤਰ-
(√)

(2) ਵਿਕਰਮਾਦਿੱਤਿਆ ਨੇ ਸਮੁਦਰਗੁਪਤ ਦੀ ਉਪਾਧੀ ਧਾਰਨ ਕੀਤੀ ਸੀ ।
ਉੱਤਰ-
(×)

(3) ਯੌਧੇਅ ਦੱਖਣੀ ਭਾਰਤ ‘ਤੇ ਰਾਜ ਕਰਦੇ ਸਨ ।
ਉੱਤਰ-
(×)

(4) ਫ਼ਾਹਿਯਾਨ ਯੂਨਾਨੀ ਲੇਖਕ ਸੀ ।
ਉੱਤਰ-
(×)

PSEB 6th Class Social Science Solutions Chapter 15 ਗੁਪਤ ਸਾਮਰਾਜ

(5) ਗੁਪਤ ਰਾਜਿਆਂ ਨੇ ਸੋਨੇ ਦੇ ਸਿੱਕੇ ਜਾਰੀ ਕੀਤੇ ।
ਉੱਤਰ-
(√)

(6) ਆਰੀਆਭੱਟ ਇੱਕ ਪ੍ਰਸਿੱਧ ਵਿਗਿਆਨੀ ਸੀ ।
ਉੱਤਰ-
(√)

PSEB 6th Class Social Science Guide ਗੁਪਤ ਸਾਮਰਾਜ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਪਤਵੰਸ਼ ਦੇ ਪਹਿਲੇ ਮਹਾਨ ਸ਼ਾਸਕ ਚੰਦਰਗੁਪਤ ਪ੍ਰਧਾਨ ਨੇ ਇਕ ਲਿਚਛਵੀ ਰਾਜ ‘ਕੁਮਾਰੀ ਨਾਲ ਵਿਆਹ ਕੀਤਾ ਸੀ । ਉਸਦਾ ਕੀ ਨਾਂ ਸੀ ?
ਉੱਤਰ-
ਕੁਮਾਰ ਦੇਵੀ ।

ਪ੍ਰਸ਼ਨ 2.
ਸਮੁਦਰਗੁਪਤ ਦੀਆਂ ਉਪਲੱਬਧੀਆਂ ਨਾਲ ਜੁੜੇ ਇਲਾਹਾਬਾਦ ਸਤੰਬ ਦਾ ਲੇਖਕ ਕੌਣ ਸੀ ?
ਉੱਤਰ-
ਹਰੀਸ਼ੇਨ ।

ਪ੍ਰਸ਼ਨ 3.
ਮਹਿਰੌਲੀ ਵਿਚ ਕੁਤੁਬਮੀਨਾਰ ਦੇ ਨੇੜੇ ਸਥਿਤ ਲੋਹ-ਸਤੰਬ ਇਤਿਹਾਸ ਵਿਚ ਕਿਹੜੇ ਰਾਜਵੰਸ਼ ਦੇ ਕਾਲ ਵਿਚ ਬਣਿਆ ਸੀ ?
ਉੱਤਰ-
ਗੁਪਤ ਵੰਸ਼ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੁਪਤ ਵੰਸ਼ ਦੇ ਪਤਨ ਵਿਚ ਹੇਠਾਂ ਲਿਖਿਆਂ ਵਿਚੋਂ ਕਿਹੜੇ ਹਮਲਾਵਰਾਂ ਦੀ ਵਿਸ਼ੇਸ਼ ਭੂਮਿਕਾ ਰਹੀ ?
(ਉ) ਹੁਨ
(ਅ) ਮੰਗੋਲ
(ੲ) ਆਰੀਆ
ਉੱਤਰ-
(ਉ) ਹੁਨ

PSEB 6th Class Social Science Solutions Chapter 15 ਗੁਪਤ ਸਾਮਰਾਜ

ਪ੍ਰਸ਼ਨ 2.
ਅਜੰਤਾ ਦੀਆਂ ਗੁਫ਼ਾਵਾਂ ਆਪਣੀ ਕਿਹੜੀ ਵਿਸ਼ੇਸ਼ਤਾ ਦੇ ਲਈ ਪ੍ਰਸਿੱਧ ਹਨ ?
(ਉ) ਸੁੰਦਰ ਢਿੱਤੀ-ਚਿੱਤਰ
(ਅ) ਹਿੰਦੂ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ
(ੲ) ਵਿਸ਼ਾਲ ਤੋਰਨ ਦਵਾਰ ।
ਉੱਤਰ-
(ਉ) ਸੁੰਦਰ ਢਿੱਤੀ-ਚਿੱਤਰ

ਪ੍ਰਸ਼ਨ 3.
ਕਾਲੀਦਾਸ ਨੇ ਮੇਘਦੂਤ ਅਤੇ ਸ਼ਕੁੰਤਲਾ ਵਰਗੇ ਪ੍ਰਸਿੱਧ ਗ੍ਰੰਥਾਂ ਦੀ ਰਚਨਾ ਕੀਤੀ । ਉਹ ਹੇਠਾਂ ਲਿਖਿਆਂ ਵਿਚੋਂ ਕਿਹੜੀ ਭਾਸ਼ਾ ਦਾ ਕਵੀ ਸੀ ?
(ਉ) ਬ੍ਰਜ
(ਅ) ਸੰਸਕ੍ਰਿਤ
(ੲ) ਪਾਲੀ ।
ਉੱਤਰ-
(ੲ) ਪਾਲੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਪਤ ਵੰਸ਼ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਗੁਪਤ ਵੰਸ਼ ਦੀ ਜਾਣਕਾਰੀ ਦੇਣ ਵਾਲੇ ਚਾਰ ਸਰੋਤ ਹਨ-

  1. ਪੁਰਾਣ,
  2. ਕਾਲੀਦਾਸ ਦੇ ਨਾਟਕ,
  3. ਚੀਨੀ ਯਾਤਰੀ ਸ਼ਾਹਿਬਾਨ ਦਾ ਬਿਰਤਾਂਤ,
  4. ਸ਼ਿਲਾਲੇਖ ।

ਪ੍ਰਸ਼ਨ 2.
ਗੁਪਤ ਵੰਸ਼ ਦਾ ਪਹਿਲਾ ਸੁਤੰਤਰ ਰਾਜਾ ਕੌਣ ਸੀ ?
ਉੱਤਰ-
ਗੁਪਤ ਵੰਸ਼ ਦਾ ਪਹਿਲਾ ਸੁਤੰਤਰ ਰਾਜਾ ਚੰਦਰਗੁਪਤ ਪਹਿਲਾ ਸੀ ।

ਪ੍ਰਸ਼ਨ 3.
ਚੰਦਰਗੁਪਤ ਪਹਿਲੇ ਨੇ ਕਿਹੜੇ ਰਾਜਵੰਸ਼ ਨਾਲ ਵਿਆਹ ਸੰਬੰਧ ਬਣਾਏ ?
ਉੱਤਰ-
ਚੰਦਰਗੁਪਤ ਪਹਿਲੇ ਨੇ ਸਿੱਛਵੀ ਵੰਸ਼ ਨਾਲ ਵਿਆਹ ਸੰਬੰਧ ਬਣਾਏ ।

ਪ੍ਰਸ਼ਨ 4.
ਚੰਦਰਗੁਪਤ ਪਹਿਲੇ ਦਾ ਰਾਜਕਾਲ ਦੱਸੋ ।
ਉੱਤਰ-
ਚੰਦਰਗੁਪਤ ਪਹਿਲੇ ਦਾ ਰਾਜਕਾਲ 319 ਈ: ਤੋਂ 335 ਈ: ਤੱਕ ਸੀ ।

ਪ੍ਰਸ਼ਨ 5.
ਸਮੁਦਰਗੁਪਤ ਰਾਜਗੱਦੀ ‘ਤੇ ਕਦੋਂ ਬੈਠਾ ?
ਉੱਤਰ-
ਸਮੁਦਰਗੁਪਤ 335 ਈ: ਵਿੱਚ ਰਾਜਗੱਦੀ ‘ਤੇ ਬੈਠਾ ।

PSEB 6th Class Social Science Solutions Chapter 15 ਗੁਪਤ ਸਾਮਰਾਜ

ਪ੍ਰਸ਼ਨ 6.
ਸਮੁਦਰਗੁਪਤ ਨੇ ਕਿਹੜੇ ਨਾਗ ਰਾਜਿਆਂ ਨੂੰ ਹਰਾਇਆ ?
ਉੱਤਰ-
ਸਮੁਦਰਗੁਪਤ ਨੇ ਜਿਨ੍ਹਾਂ ਨਾਗ ਰਾਜਿਆਂ ਨੂੰ ਹਰਾਇਆ ਉਨ੍ਹਾਂ ਦੇ ਨਾਂ ਸਨਅਚਯੁਤ ਨਾਗ, ਨਾਗਸੈਨ ਅਤੇ ਗਣਪਤੀ ਨਾਗ ।

ਪ੍ਰਸ਼ਨ 7.
ਭਾਰਤ ਦਾ ਨੈਪੋਲੀਅਨ ਕਿਹੜੇ ਰਾਜੇ ਨੂੰ ਕਿਹਾ ਜਾਂਦਾ ਹੈ ?
ਉੱਤਰ-
ਸਮੁਦਰਗੁਪਤ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਸਮੁਦਰਗੁਪਤ ਨੇ ਕਿਹੜੇ ਵਿਦੇਸ਼ੀ ਰਾਜੇ ਨਾਲ ਮਿੱਤਰਤਾ ਕੀਤੀ ?
ਉੱਤਰ-
ਸਮੁਦਰਗੁਪਤ ਨੇ ਸ੍ਰੀ ਲੰਕਾ ਦੇ ਰਾਜੇ ਮੇਘਵਰਮਨ ਨਾਲ ਮਿੱਤਰਤਾ ਕੀਤੀ ।

ਪ੍ਰਸ਼ਨ 9.
ਚੰਦਰਗੁਪਤ ਵਿਕਰਮਾਦਿੱਤਿਆ ਦਾ ਰਾਜਕਾਲ ਦੱਸੋ ।
ਉੱਤਰ-
ਚੰਦਰਗੁਪਤ ਵਿਕਰਮਾਦਿੱਤਿਆ ਦਾ ਰਾਜਕਾਲ 380 ਈ: ਤੋਂ 412 ਈ: ਤੱਕ ਸੀ ।

ਪ੍ਰਸ਼ਨ 10.
ਪੰਚਤੰਤਰ ਦਾ ਲੇਖਕ ਕੌਣ ਸੀ ?
ਉੱਤਰ-
ਪੰਚਤੰਤਰ ਦਾ ਲੇਖਕ ਵਿਸ਼ਨੂੰ ਸ਼ਰਮਾ ਸੀ ।

PSEB 6th Class Social Science Solutions Chapter 15 ਗੁਪਤ ਸਾਮਰਾਜ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਦਰਗੁਪਤ ਪਹਿਲੇ ਦੀਆਂ ਜਿੱਤਾਂ ਬਾਰੇ ਲਿਖੋ ।
ਉੱਤਰ-
ਚੰਦਰਗੁਪਤ ਪਹਿਲੇ ਨੇ ਸਿੱਛਵੀ ਵੰਸ਼ ਦੀ ਰਾਜਕੁਮਾਰੀ ਦੇਵੀ ਨਾਲ ਵਿਆਹ ਕੀਤਾ । ਲਿੱਛਵੀ ਵੰਸ਼ ਰਾਜਨੀਤਿਕ ਤੌਰ ‘ਤੇ ਸ਼ਕਤੀਸ਼ਾਲੀ ਸੀ । ਇਸ ਵੰਸ਼ ਦੀ ਸਹਾਇਤਾ ਨਾਲ ਚੰਦਰਗੁਪਤ ਪਹਿਲੇ ਨੇ ਮਗਧ, ਬਿਹਾਰ ਅਤੇ ਇਲਾਹਾਬਾਦ ਦੇ ਨੇੜਲੇ ਦੇਸ਼ਾਂ ਨੂੰ ਜਿੱਤ ਲਿਆ ਉਸ ਨੇ ਆਪਣੇ ਨਾਂ ‘ਤੇ ਇੱਕ ਸੰਵਤ ਵੀ ਚਲਾਇਆ ।

ਪ੍ਰਸ਼ਨ 2.
ਸਮੁਦਰਗੁਪਤ ਦੀ ਕਲਾ ਦੇ ਖੇਤਰ ਵਿੱਚ ਕੀ ਦੇਣ ਸੀ ?
ਉੱਤਰ-
ਸਮੁਦਰਗੁਪਤ ਨੇ ਕਲਾ ਅਤੇ ਸਾਹਿਤ ਨੂੰ ਪੂਰੀ ਸੁਰੱਖਿਆ ਦਿੱਤੀ । ਉਸਨੂੰ ਸੰਗੀਤ ਨਾਲ ਬਹੁਤ ਲਗਾਓ ਸੀ । ਉਸ ਰਾਜ ਦੇ ਕੁਝ ਸਿੱਕਿਆਂ ‘ਤੇ ਉਸ ਨੂੰ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ । ਹਰੀਸ਼ੇਨ ਉਸ ਦਾ ਦਰਬਾਰੀ ਕਵੀ ਸੀ ।

ਪ੍ਰਸ਼ਨ 3.
ਗੁਪਤ ਕਾਲ ਦੀ ਵਿਗਿਆਨਿਕ ਉੱਨਤੀ ਦਾ ਵੇਰਵਾ ਦਿਓ ।
ਉੱਤਰ-
ਗੁਪਤ ਕਾਲ ਵਿੱਚ ਵਿਗਿਆਨ ਦੇ ਖੇਤਰ ਵਿੱਚ ਬਹੁਤ ਉੱਨਤੀ ਹੋਈ । ਆਰੀਆ ਭੱਟ ਇਸ ਕਾਲ ਦਾ ਪ੍ਰਸਿੱਧ ਜੋਤਸ਼ੀ ਅਤੇ ਗਣਿਤ ਦਾ ਵਿਦਵਾਨ ਸੀ । ਉਸ ਨੇ ਸੰਸਾਰ ਨੂੰ ਸਿਫ਼ਰ ਅਤੇ ਸੂਰਜ ਗ੍ਰਹਿਣ ਦੀ ਜਾਣਕਾਰੀ ਦਿੱਤੀ । ਮਗੁਪਤ ਗਣਿਤ ਅਤੇ ਬੀਜ ਗਣਿਤ ਦਾ ਵਿਦਵਾਨ ਸੀ । ਵਰਾਹਮਿਹਿਰ ਬਨਸਪਤੀ ਵਿਗਿਆਨ ਅਤੇ ਭੂਗੋਲ ਦਾ ਵਿਦਵਾਨ ਸੀ ।

ਪ੍ਰਸ਼ਨ 4.
ਸਮੁਦਰਗੁਪਤ ਦੀਆਂ ਦੱਖਣੀ ਜਿੱਤਾਂ ਬਾਰੇ ਲਿਖੋ ।
ਉੱਤਰ-
ਸਮੁਦਰਗੁਪਤ ਦੀ ਸਭ ਤੋਂ ਮਹਾਨ ਜਿੱਤ ਦੱਖਣੀ ਭਾਰਤ ਦੀ ਜਿੱਤ ਸੀ । ਉਸ ਨੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ | ਉਸ ਨੇ ਉੱਤਰੀ ਭਾਰਤ ਵਿੱਚ ਸਾਰੇ ਜਿੱਤੇ ਹੋਏ ਦੋਸ਼ਾਂ ਨੂੰ ਆਪਣੇ ਰਾਜ ਵਿੱਚ ਮਿਲਾਇਆ ਸੀ ਪਰ ਦੱਖਣ ਭਾਰਤ ਦੇ ਸਾਰੇ ਜਿੱਤੇ ਹੋਏ ਦੇਸ਼ ਉਸ ਨੇ ਉੱਥੋਂ ਦੇ ਰਾਜਿਆਂ ਨੂੰ ਵਾਪਸ ਦੇ ਦਿੱਤੇ । ਉਨ੍ਹਾਂ ਤੋਂ ਉਹ ਕੇਵਲ ਕਰ ਵਸੂਲ ਕਰਦਾ ਸੀ ।

PSEB 6th Class Social Science Solutions Chapter 15 ਗੁਪਤ ਸਾਮਰਾਜ

ਪ੍ਰਸ਼ਨ 5.
ਚੰਦਰਗੁਪਤ ਦੂਜੇ ਦੇ ਦੂਜੇ ਦੇਸ਼ਾਂ ਨਾਲ ਸੰਬੰਧਾਂ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਨੇ ਇੱਕ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕਰਕੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ । ਉਸਨੇ ਆਪਣੇ ਸਾਮਰਾਜ ਨੂੰ ਮਜ਼ਬੂਤ ਕਰਨ ਲਈ ਗੁਆਂਢੀ ਰਾਜਿਆਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ । ਉਸਨੇ ਆਪਣੀ ਪੁੱਤਰੀ ਪ੍ਰਭਾਵਤੀ ਦਾ ਵਿਆਹ ਵਾਕਾਟਕ ਰਾਜ ਦੇ ਰਾਜਕੁਮਾਰ ਰੁਦਰਸੇਨ ਦੂਜੇ ਨਾਲ ਕੀਤਾ | ਪਰ ਬਦਕਿਸਮਤੀ ਨਾਲ ਰੁਦਰਸੇਨ ਦੂਜੇ ਦੀ ਜਲਦੀ ਹੀ ਮੌਤ ਹੋ ਗਈ । ਇਸ ਲਈ ਚੰਦਰਗੁਪਤ ਨੇ ਪ੍ਰਭਾਵਤੀ ਅਤੇ ਆਪਣੇ ਗੁਪਤ ਸਾਮਰਾਜ ਨਬਾਲਗ ਦੋਹਤਿਆਂ ਦੀ ਵਾਕਾਟਕ ਰਾਜ ਨੂੰ ਸੰਭਾਲਣ ਵਿੱਚ ਸਹਾਇਤਾ ਕੀਤੀ । ਚੰਦਰਗੁਪਤ ਦੀ ਇਸ ਨੀਤੀ ਕਾਰਨ ਵਾਕਾਟਕ ਰਾਜ ਦੀ ਜਨਤਾ ਚੰਦਰਗੁਪਤ ਦੀ ਅਹਿਸਾਨਮੰਦ ਹੋ ਗਈ । ਗੁਪਤ ਰਾਜਿਆਂ ਨੇ ਕੁੰਤਲ ਦੇ ਕਾਂਵ ਸ਼ਾਸਕ ਦੀਆਂ ਪੁੱਤਰੀਆਂ ਨਾਲ ਵੀ ਵਿਆਹ ਕੀਤੇ । ਇਸ ਤਰ੍ਹਾਂ ਚੰਦਰਗੁਪਤ ਦੂਜੇ ਨੇ ਆਪਣੀ ਸਥਿਤੀ ਨੂੰ ਹੋਰ ਸ਼ਕਤੀਸ਼ਾਲੀ ਬਣਾ ਲਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਾਹਿਆਨ ਦੇ ਬਿਰਤਾਂਤ ਦਾ ਸੰਖੇਪ ਵੇਰਵਾ ਦਿਓ ।
ਉੱਤਰ-
ਫ਼ਾਰਿਆਨ ਇੱਕ ਚੀਨੀ ਯਾਤਰੀ ਸੀ । ਉਹ ਚੰਦਰਗੁਪਤ ਵਿਕਰਮਾਦਿੱਤਿਆ ਦੇ ਰਾਜਕਾਲ ਵਿੱਚ ਭਾਰਤ ਆਇਆ । ਉਹ ਭਾਰਤ ਵਿਚ ਬੋਧੀ ਤੀਰਥ ਸਥਾਨਾਂ ਦੀ ਯਾਤਰਾ ਕਰਨ ਅਤੇ ਬੋਧੀ ਗ੍ਰੰਥਾਂ ਦੀ ਖੋਜ ਲਈ ਭਾਰਤ ਆਇਆ ਸੀ ।
ਉਸਨੇ ਆਪਣੇ ਬਿਰਤਾਂਤ ਵਿੱਚ ਹੇਠ ਲਿਖੀਆਂ ਗੱਲਾਂ ਦਾ ਵਰਣਨ ਕੀਤਾ ਹੈ-

  • ਚੰਦਰਗੁਪਤ ਵਿਕਰਮਾਦਿੱਤਿਆ ਦੇ ਸ਼ਾਸਨ ਬਾਰੇ – ਫ਼ਾਰਿਆਨ ਨੇ ਚੰਦਰਗੁਪਤ ਵਿਕਰਮਾਦਿੱਤਿਆ ਦੇ ਉਦਾਰਵਾਦੀ ਰਾਜ ਪ੍ਰਬੰਧ ਦਾ ਵਰਣਨ ਕੀਤਾ ਹੈ । ਉਹ ਲਿਖਦਾ ਹੈ ਕਿ ਸਜ਼ਾ ਨਰਮ ਸੀ, ਫਿਰ ਵੀ ਅਪਰਾਧ ਨਹੀਂ ਹੁੰਦੇ ਸਨ । ਸੜਕਾਂ ਸੁਰੱਖਿਅਤ ਸਨ । ਰਾਜ ਪ੍ਰਬੰਧ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ | ਪ੍ਰਾਂਤਾਂ ਦਾ ਪ੍ਰਬੰਧ ਗਵਰਨਰਾਂ ਦੇ ਹੱਥ ਵਿੱਚ ਸੀ ।
  • ਲੋਕਾਂ ਬਾਰੇ – ਫ਼ਾਹਿਆਨ ਦੇ ਅਨੁਸਾਰ ਗੁਪਤ ਸਾਮਰਾਜ ਵਿੱਚ ਲੋਕ ਖ਼ੁਸ਼ਹਾਲ, ਇਮਾਨਦਾਰ ਅਤੇ ਚੰਗੇ ਨਾਗਰਿਕ ਸਨ । ਉਹ ਕਾਨੂੰਨ ਦੀ ਪਾਲਣਾ ਕਰਦੇ ਸਨ । ਉਹਨਾਂ ਦਾ ਨੈਤਿਕ ਜੀਵਨ ਉੱਚਾ ਸੀ । ਲੋਕ ਮੁੱਖ ਰੂਪ ਵਿੱਚ ਸ਼ਾਕਾਹਾਰੀ ਸਨ । ਚੰਡਾਲਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ । ਇਸ ਲਈ ਉਹ ਨਗਰ ਤੋਂ ਬਾਹਰ ਰਹਿੰਦੇ ਸਨ ।
  • ਧਰਮ ਬਾਰੇ – ਫ਼ਾਹਿਆਨ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਗੁਪਤ ਕਾਲ ਵਿੱਚ ਬੁੱਧ ਧਰਮ ਬਹੁਤ ਵਿਕਸਿਤ ਸੀ । ਪਰ ਗੁਪਤ ਸ਼ਾਸਕ ਆਪ ਹਿੰਦੂ ਧਰਮ ਨੂੰ ਮੰਨਦੇ ਸਨ । ਉਹ ਵਿਸ਼ਨੂੰ ਦੇ ਪੁਜਾਰੀ ਸਨ | ਪਰ ਉਹ ਦੂਜੇ ਧਰਮਾਂ ਪ੍ਰਤੀ ਉਦਾਰਵਾਦੀ ਸਨ ।

ਪ੍ਰਸ਼ਨ 2.
ਗੁਪਤ ਕਾਲ ਦੇ ਸਾਹਿਤ ਦੀ ਜਾਣਕਾਰੀ ਦਿਓ ।
ਉੱਤਰ-
ਗੁਪਤ ਕਾਲ ਵਿੱਚ ਰਾਜ ਦਰਬਾਰ ਦੀ ਭਾਸ਼ਾ ਸੰਸਕ੍ਰਿਤ ਸੀ । ਇਸ ਲਈ ਸੰਸਕ੍ਰਿਤ ਭਾਸ਼ਾ ਅਤੇ ਸਾਹਿਤ ਨੇ ਇਸ ਕਾਲ ਵਿੱਚ ਵਿਸ਼ੇਸ਼ ਉੱਨਤੀ ਕੀਤੀ ।

  1. ਇਸ ਕਾਲ ਦੇ ਪ੍ਰਸਿੱਧ ਲੇਖਕ ਕਾਲੀਦਾਸ ਨੇ ਸੰਸਕ੍ਰਿਤ ਭਾਸ਼ਾ ਵਿੱਚ ਅਨੇਕਾਂ ਨਾਟਕ ਅਤੇ ਕਵਿਤਾਵਾਂ ਲਿਖੀਆਂ । ਸ਼ਕੁੰਤਲਾ, ਰਘੂਵੰਸ਼, ਮੇਘਦੂਤ ਅਤੇ ਰਿਤੁਸੰਹਾਰ ਉਹਨਾਂ ਦੁਆਰਾ ਲਿਖੇ ਗਏ ਮੁੱਖ ਨਾਟਕ ਹਨ । ਕਾਲੀਦਾਸ, ਚੰਦਰਗੁਪਤ ਦੂਜੇ ਦੇ ਨੌਂ ਰਤਨਾਂ ਵਿੱਚੋਂ ਇੱਕ ਸਨ । ਉਹਨਾਂ ਨੂੰ ਭਾਰਤੀ ਸ਼ੈਕਸਪੀਅਰ ਵੀ ਕਿਹਾ ਜਾਂਦਾ ਹੈ ।
  2. ਸਮੁਦਰ ਗੁਪਤ ਦੇ ਸਮੇਂ ਹਰੀਸ਼ਨ ਇੱਕ ਪ੍ਰਸਿੱਧ ਸਾਹਿਤਕਾਰ ਸੀ ।
  3. ਵਿਸ਼ਨੂੰ ਸ਼ਰਮਾ ਦਾ ਪੰਚਤੰਤਰ, ਵਿਸ਼ਾਖਦੱਤ ਦਾ ਮੁਦਰਾਖਸ਼ਸ਼ ਅਤੇ ਅਮਰ ਸਿੰਘ ਦਾ ਅਮਰਕੋਸ਼ ਵੀ ਸੰਸਕ੍ਰਿਤ ਭਾਸ਼ਾ ਦੀਆਂ ਅਨਮੋਲ ਰਚਨਾਵਾਂ ਹਨ ।
  4. ਗੁਪਤਕਾਲ ਵਿੱਚ ਨਾਲੰਦਾ, ਸਾਰਨਾਥ, ਤਕਸ਼ਿਲਾ, ਪਾਟਲੀਪੁੱਤਰ, ਬਨਾਰਸ, ਮਥੁਰਾ ਆਦਿ ਸਿੱਖਿਆ ਦੇ ਮਹੱਤਵਪੂਰਨ ਕੇਂਦਰ ਸਨ । ਇਹਨਾਂ ਕੇਂਦਰਾਂ ਵਿੱਚ ਸਾਹਿਤ, ਧਰਮ, ਦਰਸ਼ਨ, ਵੇਦਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

Punjab State Board PSEB 6th Class Social Science Book Solutions History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ Textbook Exercise Questions and Answers.

PSEB Solutions for Class 6 Social Science History Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

SST Guide for Class 6 PSEB ਭਾਰਤ 200 ਈ: ਪੂ: ਤੋਂ 300 ਈ: ਤੱਕ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਾਤਵਾਹਨਾਂ ਦੇ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਸਾਤਵਾਹਨਾਂ ਨੇ ਦੱਕਨ ਵਿੱਚ ਲਗਪਗ 300 ਸਾਲਾਂ ਤੱਕ ਰਾਜ ਕੀਤਾ । ਇਹਨਾਂ ਦਾ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ਜਿਸ ਕਾਰਨ ਰਾਜ ਵਿੱਚ ਸੁਖ-ਸ਼ਾਂਤੀ ਅਤੇ ਖ਼ੁਸ਼ਹਾਲੀ ਸੀ । ਇਹਨਾਂ ਦੇ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ-

  1. ਰਾਜਾ – ਸਾਤਵਾਹਨ ਸਾਮਰਾਜ ਵਿੱਚ ਰਾਜੇ ਨੂੰ ਸਰਵਉੱਚ ਸਥਾਨ ਪ੍ਰਾਪਤ ਸੀ । ਉਸਨੂੰ ਧਰਮ ਦਾ ਰੱਖਿਅਕ ਅਤੇ ਦੈਵੀ ਸ਼ਕਤੀਆਂ ਦਾ ਮਾਲਕ ਮੰਨਿਆ ਜਾਂਦਾ ਸੀ । ਭਾਵੇਂ ਰਾਜਾ ਨਿਰੰਕੁਸ਼ ਸੀ, ਫਿਰ ਵੀ ਸਥਾਨਕ ਸੰਸਥਾਵਾਂ ਨੂੰ ਪੂਰੀ ਸੁਤੰਤਰਤਾ ਪ੍ਰਾਪਤ ਸੀ ।
  2. ਅਧਿਕਾਰੀ – ਅਮਾਤਯ ਅਤੇ ਮਹਾਮਾਤਰ ਆਦਿ ਅਧਿਕਾਰੀ ਰਾਜੇ ਦੀ , ਸ਼ਾਸਨ ਪ੍ਰਬੰਧ ਚਲਾਉਣ ਵਿੱਚ ਸਹਾਇਤਾ ਕਰਦੇ ਸਨ ।
  3. ਪ੍ਰਾਂਤ – ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ ।
  4. ਜ਼ਿਲ੍ਹੇ – ਪ੍ਰਾਂਤਾਂ ਨੂੰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ । ਜ਼ਿਲ੍ਹਿਆਂ ਨੂੰ ਅਹਾਰਾਸ ਕਿਹਾ ਜਾਂਦਾ ਸੀ ।
  5. ਪਿੰਡਾਂ ਦਾ ਸ਼ਾਸਨ – ਪਿੰਡਾਂ ਦਾ ਸ਼ਾਸਨ ਪਿੰਡਾਂ ਦੇ ਮੁਖੀਆਂ ਦੁਆਰਾ ਚਲਾਇਆ ਜਾਂਦਾ ਸੀ । ਉਹ ਗੋਲਮਿਕਾਸ ਕਹਾਉਂਦਾ ਸੀ ।
  6. ਨਿਆਂ ਅਤੇ ਸੈਨਾ – ਸਾਤਵਾਹਨਾਂ ਦੀ ਨਿਆਂ ਵਿਵਸਥਾ ਕਠੋਰ ਸੀ । ਸੈਨਾ ਵਿੱਚ ਘੋੜਿਆਂ, ਪੈਦਲ ਸੈਨਿਕਾਂ, ਰੱਥਾਂ, ਹਾਥੀਆਂ ਅਤੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ ।
  7. ਆਮਦਨ ਦੇ ਸਾਧਨ – ਸਾਤਵਾਹਨਾਂ ਦੀ ਆਮਦਨ ਦਾ ਮੁੱਖ ਸਾਧਨ ਸ਼ਾਇਦ ਭੁਮੀ ਟੈਕਸ ਸੀ ।

ਪ੍ਰਸ਼ਨ 2.
ਪਹਿਲਾ ਮਹਾਨ ਚੋਲ ਸ਼ਾਸਕ ਕੌਣ ਸੀ ?
ਉੱਤਰ-
ਪਹਿਲਾ ਮਹਾਨ ਚੋਲ ਸ਼ਾਸਕ ਕਾਰੀਕਲ ਸੀ ।
ਪ੍ਰਾਪਤੀਆਂ-

  1. ਭਾਰੀਕਲ ਨੇ ਆਪਣੇ ਗੁਆਂਢੀ ਚੇਰ ਅਤੇ ਪਾਂਡਯ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।
  2. ਉਸਨੇ ਸੀ ਲੰਕਾ ’ਤੇ ਹਮਲਾ ਕੀਤਾ ।
  3. ਉਸਨੇ ਜੰਗਲਾਂ ਨੂੰ ਸਾਫ਼ ਕਰਕੇ ਭੂਮੀ ਨੂੰ ਖੇਤੀ ਯੋਗ ਬਣਾਇਆ ਅਤੇ ਸਿੰਜਾਈ ਲਈ ਨਹਿਰਾਂ ਤੇ ਤਲਾਬਾਂ ਦਾ ਪ੍ਰਬੰਧ ਕੀਤਾ ।
  4. ਉਸਨੇ ਹੜਾਂ ਨੂੰ ਰੋਕਣ ਲਈ ਕਾਵੇਰੀ ਨਦੀ ‘ਤੇ ਬੰਨ੍ਹ ਬਣਵਾਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 3.
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ।
ਉੱਤਰ-
200 ਈ: ਪੂਰਵ ਤੋਂ 300 ਈ: ਤੱਕ ਦੱਖਣੀ ਭਾਰਤ ਦੇ ਲੋਕਾਂ ਦਾ ਜੀਵਨ ਬਹੁਤ ਸਾਧਾਰਨ ਸੀ । ਵਧੇਰੇ ਲੋਕ ਕਿਸਾਨ ਸਨ ਅਤੇ ਪਿੰਡਾਂ ਵਿੱਚ ਰਹਿੰਦੇ ਸਨ ।

  1. ਪਰ ਸ਼ਾਹੀ ਘਰਾਣੇ ਦੇ ਲੋਕ ਅਤੇ ਅਮੀਰ ਲੋਕ ਸ਼ਹਿਰਾਂ ਦੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸਨ ।
  2. ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਸਮੁੰਦਰੀ ਤੱਟਾਂ ਨਾਲ ਲੱਗਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਤਾਂ ਜੋ ਉਨ੍ਹਾਂ ਨੂੰ ਵਪਾਰ ਕਰਨ ਵਿੱਚ ਆਸਾਨੀ ਰਹੇ ।
  3. ਲੋਕ ਪਰਿਵਾਰ ਵਿੱਚ ਮਿਲ-ਜੁਲ ਕੇ ਵਸੇ ਹੋਏ ਸਨ । ਦਿਨ ਭਰ ਕੰਮ ਕਰਨ ਤੋਂ ਬਾਅਦ ਲੋਕ ਆਪਣਾ ਮਨ ਪਰਚਾਉਣ ਲਈ ਸੰਗੀਤ, ਨਾਚ, ਕਵਿਤਾ-ਪਾਠ ਅਤੇ ਜੂਆ ਆਦਿ ਮਨੋਰੰਜਨ ਦੇ ਸਾਧਨਾਂ ਦੀ ਵਰਤੋਂ ਕਰਦੇ ਸਨ ।
  4. ਸੰਗੀਤ-ਯੰਤਰਾਂ ਦੇ ਰੂਪ ਵਿੱਚ ਵੀਣਾ, ਬੰਸਰੀ, ਤਾਰਾਂ ਦੇ ਰੰਗ ਵਾਲੇ ਯੰਤਰਾਂ ਅਤੇ ਢੋਲ ਦੀ ਵਰਤੋਂ ਕੀਤੀ ਜਾਂਦੀ ਸੀ । ਸੰਗੀਤ ਬਹੁਤ ਵਿਕਸਿਤ ਸੀ । ਲੋਕ ਰਾਤ ਅਤੇ ਦਿਨ ਲਈ ਅਲੱਗ-ਅਲੱਗ ਰਾਗ · ਵਜਾਉਂਦੇ-ਗਾਉਂਦੇ ਸਨ ।
  5. ਕਿਸਾਨ, ਵਪਾਰੀ, ਪਸ਼ੂ-ਪਾਲਕ ਅਤੇ ਕਾਰੀਗਰ ਸਰਕਾਰ ਨੂੰ ਟੈਕਸ ਦਿੰਦੇ ਸਨ ।

ਪ੍ਰਸ਼ਨ 4.
ਮਹਾਂਪਾਸ਼ਾਣ ਸੰਸਕ੍ਰਿਤੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦੱਖਣੀ ਭਾਰਤ ਵਿੱਚ ਮਹਾਂਪਾਸ਼ਾਣ ਸੰਸਕ੍ਰਿਤੀ ਲਗਪਗ 1000 ਈ:ਪੂ: ਹੋਂਦ ਵਿੱਚ ਆਈ ਸੀ । ਇਸ ਭਾਗ ਵਿੱਚ ਉਹ ਲੋਕ ਨਿਵਾਸ ਕਰਦੇ ਸਨ, ਜਿਨ੍ਹਾਂ ਨੂੰ ਮਹਾਂਪਾਸ਼ਾਣ-
ਨਿਰਮਾਤਾ ਕਿਹਾ ਜਾਂਦਾ ਹੈ । ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਾਸ਼ਾਣ ਕਹਿੰਦੇ ਹਨ । ਇਸ ਸੰਸਕ੍ਰਿਤੀ ਦੇ ਲੋਕ ਆਪਣੀਆਂ ਕਬਰਾਂ ਨੂੰ ਵੱਡੇ-ਵੱਡੇ ਪੱਥਰ ਦੇ ਟੁਕੜਿਆਂ ਨਾਲ ਘੋਰ ਦਿੰਦੇ ਸਨ । ਇਸੇ ਕਾਰਨ ਉਹਨਾਂ ਦੀ ਸੰਸਕ੍ਰਿਤੀ ਨੂੰ ਮਹਾਂਪਾਸ਼ਣ ਸੰਸਕ੍ਰਿਤੀ ਦਾ ਨਾਂ ਦਿੱਤਾ ਗਿਆ ਹੈ ।

ਮਹਾਂਪਾਸ਼ਾਣ ਸੰਸਕ੍ਰਿਤੀ ਦੀ ਜਾਣਕਾਰੀ ਸਾਨੂੰ ਮਹਾਂਰਾਸ਼ਟਰ ਵਿੱਚ ਇਨਾਮਗਾਉਂ, ਤਕਲਾਘਾਟ ਤੇ ਮਹੁਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ, ਕੋਪਬਲ ਤੇ ਬ੍ਰਹਮਗਿਰੀ ਆਦਿ ਸਥਾਨਾਂ ਤੋਂ ਮਿਲੇ ਖੰਡਰਾਂ ਤੋਂ ਪ੍ਰਾਪਤ ਹੁੰਦੀ ਹੈ । ਇਹਨਾਂ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਸਨ । ਇਹਨਾਂ ਬਰਤਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਘੜੇ ਅਤੇ ਹੋਰ ਬਰਤਨ ਸ਼ਾਮਿਲ ਹੁੰਦੇ ਸਨ । ਕਈ ਬਰਤਨ ਚੱਕ ‘ਤੇ ਬਣਾਏ ਜਾਂਦੇ ਸਨ ।
ਲੋਕ ਖੇਤੀਬਾੜੀ ਅਤੇ ਸ਼ਿਕਾਰ, ਦੋਹਾਂ ਤਰ੍ਹਾਂ ਦੇ ਕਿੱਤੇ ਕਰਦੇ ਸਨ । ਖੇਤੀਬਾੜੀ ਦਾ ਕਿੱਤਾ ਕਾਫ਼ੀ ਉੱਨਤ ਸੀ, ਪਰ ਵਧੇਰੇ ਲੋਕ ਸ਼ਿਕਾਰ ਕਰਨਾ ਪਸੰਦ ਕਰਦੇ ਸਨ ।

ਪ੍ਰਸ਼ਨ 5.
ਮਹਾਂਪਾਸ਼ਾ ਸੰਸਕ੍ਰਿਤੀ ਦੇ ਮੁਰਦਿਆਂ ਨੂੰ ਦਫ਼ਨਾਉਣ ਦੇ ਢੰਗ ਬਾਰੇ ਲਿਖੋ ।
ਉੱਤਰ-
ਮਹਾਂਪਾਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫ਼ਨਾਉਣ ਲਈ ਇੱਕ ਵਿਸ਼ੇਸ਼ ਰਿਵਾਜ ਦਾ ਪਾਲਣ ਕਰਦੇ ਸਨ । ਉਹ ਮੁਰਦਿਆਂ ਨੂੰ ਦਫ਼ਨਾ ਕੇ ਉਹਨਾਂ ਦੇ ਚਾਰੇ ਪਾਸੇ ਵੱਡੇਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ । ਇਸ ਤੋਂ ਇਲਾਵਾ ਉਹ ਲੋਕ ਮ੍ਰਿਤਕਾਂ ਦੇ ਭਾਂਡੇ, ਔਜ਼ਾਰ ਅਤੇ ਹਥਿਆਰ ਆਦਿ ਉਹਨਾਂ ਦੇ ਨਾਲ ਹੀ ਦਫ਼ਨਾ ਦਿੰਦੇ ਸਨ । ਸ਼ਾਇਦ ਉਹਨਾਂ ਲੋਕਾਂ ਨੂੰ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਮਨੁੱਖ ਦੁਸਰੀ ਦੁਨੀਆਂ ਵਿੱਚ ਚਲਾ ਜਾਂਦਾ ਹੈ ਅਤੇ ਉਸਨੂੰ ਉੱਥੇ ਵੀ ਆਪਣੀਆਂ ਵਸਤਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 6.
ਮਿਟਰੀਅਸ ਅਤੇ ਮੀਰੇਂਦਰ ਕੌਣ ਸਨ ?
ਉੱਤਰ-

  • ਮਿਟਰੀਅਸ – ਮਿਟਰੀਅਸ ਪਹਿਲਾ ਹਿੰਦ-ਯੂਨਾਨੀ ਹਮਲਾਵਰ ਸੀ ਜਿਸ ਨੇ ਮੌਰੀਆ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ‘ਤੇ ਹਮਲਾ ਕਰਕੇ ਅਫ਼ਗਾਨਿਸਤਾਨ, ਪੰਜਾਬ ਅਤੇ ਸਿੰਧ ਦੇ ਇੱਕ ਵੱਡੇ ਭਾਗ ‘ਤੇ ਕਬਜ਼ਾ ਕਰ ਲਿਆ ਸੀ । ਪਰ ਡਿਮਿਟਰੀਅਸ ਨੂੰ ਮੱਧ ਏਸ਼ੀਆ ਦੇ ਬਲਖ ਪਾਂਤ ਤੋਂ ਹੱਥ ਧੋਣੇ ਪਏ ਸਨ ਕਿਉਂਕਿ ਉੱਥੇ ਯੂਕੇਟਾਈਸ ਨੇ ਸਫਲ ਵਿਦਰੋਹ ਕੀਤਾ ਸੀ ।
  • ਮੀਰੇਂਦਰ – ਮੀਰੇਂਦਰ ਹਿੰਦ-ਯੂਨਾਨੀਆਂ ਦਾ ਇੱਕ ਮਹਾਨ ਸ਼ਾਸਕ ਸੀ । ਉਸਨੇ ਬੁੱਧ ਧਰਮ ਅਪਨਾ ਲਿਆ ਸੀ। ਬੁੱਧ ਸਾਹਿਤ ਵਿੱਚ ਇਹ ਮਿਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਬੜਾ ਯੋਗ ਅਤੇ ਬਹਾਦਰ ਸ਼ਾਸਕ ਸੀ । ਉਸਨੇ ਪੁਸ਼ਿਆਮਿੱਤਰ ਸ਼ੰਗ ਦੇ ਕਾਲ ਵਿੱਚ ਭਾਰਤ ‘ਤੇ ਹਮਲਾ ਕਰਕੇ ਪੰਜਾਬ (ਆਧੁਨਿਕ ਪਾਕਿਸਤਾਨ ਸਹਿਤ) ਅਤੇ ਕਸ਼ਮੀਰ ਦੇ ਕੁਝ ਭਾਗਾਂ ‘ਤੇ ਅਧਿਕਾਰ ਜਮਾ ਲਿਆ ਸੀ ।

ਪ੍ਰਸ਼ਨ 7.
ਸ਼ਕਾਂ (ਸਿਥੀਅਨਜ਼) ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸ਼ਕ (ਸਿਥੀਅਨਜ਼ ਮੱਧ ਏਸ਼ੀਆ ਦੇ ਮੂਲ ਨਿਵਾਸੀ ਸਨ । ਇਹ 200 ਈ: ਪੂ: ਦੇ ਮੱਧ ਵਿੱਚ ਭਾਰਤ ਵਿੱਚ ਹਮਲਾਵਰ ਦੇ ਰੂਪ ਵਿੱਚ ਆਏ ਸਨ ਅਤੇ ਇੱਥੇ ਹੀ ਸਥਾਈ ਰੂਪ ਵਿੱਚ ਰਹਿਣ ਲੱਗ ਪਏ । ਆਰੰਭ ਵਿੱਚ ਇਨ੍ਹਾਂ ਲੋਕਾਂ ਦੀਆਂ ਬਸਤੀਆਂ ਉੱਤਰ-ਪੱਛਮੀ ਪੰਜਾਬ, ਉੱਤਰ ਪ੍ਰਦੇਸ਼ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ । ਪਰ ਬਾਅਦ ਵਿੱਚ ਪੱਛਮੀ ਭਾਰਤ ਦਾ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਖੇਤਰ ਇਹਨਾਂ ਦੀ ਸ਼ਕਤੀ ਦੇ ਕੇਂਦਰ ਬਣ ਗਏ । ਰੁਦਰਦਮਨ-I ਸ਼ਕ ਵੰਸ਼ ਦਾ ਬਹੁਤ ਪ੍ਰਸਿੱਧ ਸ਼ਾਸਕ ਸੀ, ਜਿਸ ਨੇ 200 ਈ: ਵਿੱਚ ਰਾਜ ਕੀਤਾ । ਚੌਥੀ ਸਦੀ ਦੇ ਅੰਤ ਵਿੱਚ ਗੁਪਤ ਸਮਰਾਟ ਚੰਦਰਗੁਪਤ ਵਿਕਰਮਾਦਿੱਤ (ਚੰਦਰਗੁਪਤ-II) ਨੇ ਸ਼ਕਾਂ ਨੂੰ ਹਰਾ ਕੇ ਉਨ੍ਹਾਂ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 8.
ਕਨਿਸ਼ਕ ‘ਤੇ ਇੱਕ ਨੋਟ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ । ਉਸਨੇ 78 ਈ: ਤੋਂ 102 ਈ: ਤੱਕ ਸ਼ਾਸਨ ਕੀਤਾ | ਬਹਾਦਰੀ ਦੀ ਦ੍ਰਿਸ਼ਟੀ ਤੋਂ ਉਸਦੀ ਤੁਲਨਾ ਸਮੁਦਰਗੁਪਤ ਨਾਲ ਕੀਤੀ ਜਾਂਦੀ ਹੈ ।

ਰਾਜ ਦਾ ਵਿਸਥਾਰ – ਕਨਿਸ਼ਕ ਦੇ ਸ਼ਾਸਨ ਕਾਲ ਵਿੱਚ ਕੁਸ਼ਾਨ ਰਾਜ ਦਾ ਸਭ ਤੋਂ ਵੱਧ ਵਿਸਤਾਰ ਹੋਇਆ । ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ, ਜਿਸ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫ਼ਗਾਨਿਸਤਾਨ ਅਤੇ ਬਲਖ ਸ਼ਾਮਿਲ ਸਨ । ਉਸਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ ਸੀ ।

ਬੁੱਧ ਧਰਮ ਅਤੇ ਕਨਿਸ਼ਕ – ਬੁੱਧ ਧਰਮ ਦੇ ਪੈਰੋਕਾਰ ਦੇ ਰੂਪ ਵਿੱਚ ਕਨਿਸ਼ਕ ਦੀ ਤੁਲਨਾ ਸਮਰਾਟ ਅਸ਼ੋਕ ਨਾਲ ਕੀਤੀ ਜਾਂਦੀ ਹੈ । ਉਸਨੇ ਬੁੱਧ ਧਰਮ ਦੇ ਮੱਠਾਂ ਤੇ ਵਿਹਾਰਾਂ ਦੀ ਮੁਰੰਮਤ ਕਰਵਾਈ ਅਤੇ ਕਈ ਨਵੇਂ ਮੱਠਾਂ ਤੇ ਵਿਹਾਰਾਂ ਦਾ ਨਿਰਮਾਣ ਕਰਵਾਇਆ । ਉਸਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ । ਉਸਨੇ ਅਸ਼ਵਘੋਸ਼, ਨਾਗਾਰਜੁਨ ਅਤੇ ਵਸੁਮਿੱਤਰ ਵਰਗੇ ਬੋਧ ਵਿਦਵਾਨਾਂ ਨੂੰ ਸਰਪ੍ਰਸਤੀ ਦਿੱਤੀ ।

ਕਲਾ-ਪ੍ਰੇਮੀ – ਕਨਿਸ਼ਕ ਇੱਕ ਮਹਾਨ ਕਲਾ-ਪੇਮੀ ਸੀ । ਉਸਦੇ ਸਮੇਂ ਮਹਾਤਮਾ ਬੁੱਧ ਦੀਆਂ ਅਨੇਕਾਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ । ਉਸਦੇ ਕਾਲ ਵਿੱਚ ਗੰਧਾਰ ਕਲਾ ਤੋਂ ਇਲਾਵਾ ਮਥੁਰਾ ਕਲਾ ਦਾ ਵੀ ਵਿਕਾਸ ਹੋਇਆ | ਉਸਨੇ ਬਹੁਤ ਸਾਰੇ ਸੋਨੇ-ਚਾਂਦੀ ਦੇ ਸਿੱਕੇ ਵੀ ਚਲਾਏ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਗੌਤਮੀ ਪੁੱਤਰ ਸ਼ਾਕਰਣੀ ਨੇ ………………………… ਤੋਂ ………………….. ਈ: ਤੱਕ ਰਾਜ ਕੀਤਾ ।
ਉੱਤਰ-
106 ਈ:, 130

(2) ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ …………………… ਬਣਾਈਆਂ ।
ਉੱਤਰ-
ਸੜਕਾਂ

(3) ਸਾਤਵਾਹਨ ਰਾਜੇ ………………………….. ਦੇ ਅਨੁਯਾਈ ਸਨ ।
ਉੱਤਰ-
ਹਿੰਦੂ ਧਰਮ

(4) ਪਾਂਡਯ ਰਾਜ ਦੀ ਰਾਜਧਾਨੀ …………………………….. ਸੀ ।
ਉੱਤਰ-
ਮਦੁਰਈ

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

(5) ਪੱਲਵ ਜਿਨ੍ਹਾਂ ਨੂੰ ……………………………. ਕਹਿੰਦੇ ਹਨ ਇਰਾਨ ਤੋਂ ਆਉਣ ਵਾਲਾ ਵਿਦੇਸ਼ੀ ਕਬੀਲਾ ਸੀ ।
ਉੱਤਰ-
ਪਾਰਥੀਅਨ

(6) ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ……………………… ਸੀ ।
ਉੱਤਰ-
ਕਨਿਸ਼ਕ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ (ਉ) ਯੁੱਗਸ਼ੀ ਸ਼ਾਪਕਰਣੀ
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ (ਅ) ਵਸ਼ਿਸ਼ਟੀਪੁੱਤਰ ਪੁਲਮਾਵਿ
(3) ਕਾਲੇ ਅਤੇ ਲਾਲ ਬਰਤਨ (ੲ) ਘੁਮਿਆਰਾ ਕੰਮ
(4) ਦਾਤਰੀ ਅਤੇ ਕਹੀ (ਸ) ਕੁਸ਼ਾਨ ਰਾਜਾ
(5) ਮੀਰੇਂਦਰ (ਹ) ਚੀਨੀ ਸੈਨਾਪਤੀ
(6) ਕੁਜੁਲ ਕੈਡਫ਼ਿਸਿਜ਼ (ਕ) ਹਿੰਦੀ-ਯੂਨਾਨੀ ਹਮਲਾਵਰ
(7) ਪਾਨ ਚਾਉ (ਖ) ਬੋਧੀ ਵਿਦਵਾਨ
(8) ਅਸ਼ਵਘੋਸ਼ (ਗ) ਔਜ਼ਾਰ

ਉੱਤਰ-
ਸਹੀ ਜੋੜੇ-

(1) ਗੌਤਮੀਪੁੱਤਰ ਸ਼ਾਹਕਰਣੀ ਦਾ ਉੱਤਰਾਧਿਕਾਰੀ (ਅ) ਵਸ਼ਿਸ਼ਟੀਪੁੱਤਰ ਪੁਲਮਾਵਿ
(2) ਸਾਤਵਾਹਨਾਂ ਦਾ ਅੰਤਿਮ ਮਹਾਨ ਸ਼ਾਸਕ (ਉ) ਯੁੱਗਸ਼ੀ ਸ਼ਾਤਕਰਣੀ
(3) ਕਾਲੇ ਅਤੇ ਲਾਲ ਬਰਤਨ (ੲ) ਘੁਮਿਆਰਾ ਕੰਮ
(4) ਦਾਤਰੀ ਅਤੇ ਕਹੀ (ਗ) ਔਜ਼ਾਰ
(5) ਮੀਰੇਂਦਰ (ਕ) ਹਿੰਦੀ-ਯੂਨਾਨੀ ਹਮਲਾਵਰ
(6) ਕੁਜੁਲ ਕੈਡਫ਼ਿਸਿਜ਼ (ਸ) ਕੁਸ਼ਾਨ ਰਾਜਾ
(7) ਪਾਨ ਚਾਉ (ਹ) ਚੀਨੀ ਸੈਨਾਪਤੀ
(8) ਅਸ਼ਵਘੋਸ਼ (ਖ) ਬੋਧੀ ਵਿਦਵਾਨ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਦੱਕਨ ਵਿੱਚ ਮੌਰੀਆਂ ਦੇ ਪ੍ਰਸਿੱਧ ਉੱਤਰਾਧਿਕਾਰੀ ਸਾਤਵਾਹਨ ਸਨ ।
ਉੱਤਰ-
(√)

(2) ਗੌਤਮੀਪੁੱਤਰ ਸ਼ਾਕਰਣੀ ਨੇ 106 ਈ: ਤੋਂ 131 ਈ: ਤੱਕ ਰਾਜ ਕੀਤਾ ।
ਉੱਤਰ-
(×)

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

(3) ਸੰਗੀਤ, ਨਾਚ, ਕਾਵਿ-ਉੱਚਾਰਣ ਅਤੇ ਜੁਆ ਮਨੋਰੰਜਨ ਦੀਆਂ ਪ੍ਰਸਿੱਧ ਕਿਸਮਾਂ ਸਨ ।
ਉੱਤਰ-
(√)

(4) ਸ਼ਕਾਂ ਨੂੰ ਚੰਦਰਗੁਪਤ ਵਿਕਰਮਾਦਿੱਤਿਆ ਨੇ ਨਹੀਂ ਹਰਾਇਆ ਸੀ ।
ਉੱਤਰ-
(×)

(5) ਗੋਡੋਫ਼ਰਨੀਜ਼ ਇੱਕ ਸ਼ਕ ਰਾਜਾ ਸੀ ।
ਉੱਤਰ-
(√)

(6) ਕਨਿਸ਼ਕ ਨੇ ਚੌਥੀ ਬੋਧੀ ਸਭਾ ਬੁਲਾਈ ਸੀ ।
ਉੱਤਰ-
(√)

(7) ਹੁਵਿਸ਼ਕ ਇੱਕ ਪੱਲਵ ਰਾਜਾ ਸੀ ।
ਉੱਤਰ-
(×)

PSEB 6th Class Social Science Guide ਭਾਰਤ 200 ਈ: ਪੂ: ਤੋਂ 300 ਈ: ਤੱਕ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੌਤਮੀਪੁੱਤਰ ਸ਼ਤਕਰਣੀ ਦੱਕਨ ਦਾ ਇਕ ਪ੍ਰਸਿੱਧ ਸ਼ਾਸਕ ਸੀ । ਉਸ ਵੰਸ਼ ਦਾ ਨਾਂ ਦੱਸੋ ।
ਉੱਤਰ-
ਸਾਤਵਾਹਨ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 2.
ਸਾਤਵਾਹਨ ਸ਼ਾਸਕ ਹਿੰਦੂ ਧਰਮ ਦੇ ਅਨੁਯਾਈ ਸਨ । ਪਰੰਤੂ ਉਨ੍ਹਾਂ ਦਾ ਵਿਉਪਾਰੀ ਵਰਗ ਇਕ ਹੋਰ ਧਰਮ ਨੂੰ ਮੰਨਦਾ ਸੀ। ਉਹ ਧਰਮ ਕਿਹੜਾ ਸੀ ?
ਉੱਤਰ-
ਬੁੱਧ ਧਰਮ ।

ਪ੍ਰਸ਼ਨ 3.
ਭਾਰਤ ਦਾ ਪ੍ਰਸਿੱਧ ਯੂਨਾਨੀ ਸ਼ਾਸਕ ਮੀਰੇਂਦਰ ਬੁੱਧ ਸਾਹਿਤ ਵਿਚ ਕਿਹੜੇ ਨਾਂ ਨਾਲ ਪ੍ਰਸਿੱਧ ਹੈ ?
ਉੱਤਰ-
ਸਮਰਾਟ ਮਿਲਿੰਦ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕੁਸ਼ਾਨ ਸ਼ਾਸਕ ਕਨਿਸ਼ਕ ਨੇ ਹੇਠਾਂ ਲਿਖਿਆਂ ਵਿਚੋਂ ਕਿਹੜੇ ਚੀਨੀ ਸੈਨਾਪਤੀ ਦੇ ਨਾਲ · ਯੁੱਧ ਕੀਤਾ ?
(ਉ) ਪਾਨ ਚਾਉ
(ਅ) ਚਿਨ-ਪਿੰਗ
(ੲ) ਪਿੰਗ-ਚਿਨ ।
ਉੱਤਰ-
(ਉ) ਪਾਨ ਚਾਉ

ਪ੍ਰਸ਼ਨ 2.
ਗੰਧਾਰ ਕਲਾ ਸ਼ੈਲੀ ਕਿਨ੍ਹਾਂ ਦੋ ਕਲਾ ਸ਼ੈਲੀਆਂ ਦਾ ਮਿਸ਼ਰਣ ਸੀ ?
(ਉ) ਯੂਨਾਨੀ ਅਤੇ ਇਰਾਨੀ
(ਅ) ਯੂਨਾਨੀ ਅਤੇ ਭਾਰਤੀ
(ੲ) ਮਥੁਰਾ ਅਤੇ ਵਿੜ ।
ਉੱਤਰ-
(ਅ) ਯੂਨਾਨੀ ਅਤੇ ਭਾਰਤੀ

ਪ੍ਰਸ਼ਨ 3.
ਅਸ਼ਵਘੋਸ਼ ਇਕ ਪ੍ਰਸਿੱਧ ਬੁੱਧ ਵਿਦਵਾਨ ਸੀ । ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਉਹ ਕਿਸ ‘ ਸ਼ਾਸਕ ਦਾ ਦਰਬਾਰੀ ਸੀ ?
(ਉ) ਹੁਵਿਸ਼ਕ
(ਅ) ਮੀਰੇਂਦਰ
(ੲ) ਕਨਿਸ਼ਕ ।
ਉੱਤਰ-
(ੲ) ਕਨਿਸ਼ਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਤਵਾਹਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਸਾਤਵਾਹਨ ਵੰਸ਼ ਦਾ ਸੰਸਥਾਪਕ ਸਿਮਕ ਸੀ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 2.
ਗੌਤਮੀਪੁੱਤਰ ਸ਼ਾਹਕਰਣੀ ਦਾ ਰਾਜਕਾਲ ਲਿਖੋ ।
ਉੱਤਰ-
ਗੌਤਮੀਪੁੱਤਰ ਸ਼ਾਹਕਰਣੀ ਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ।

ਪ੍ਰਸ਼ਨ 3.
ਚੋਲ ਵੰਸ਼ ਦਾ ਪਹਿਲਾ ਰਾਜਾ ਕੌਣ ਸੀ ?
ਉੱਤਰ-
ਚੋਲ ਵੰਸ਼ ਦਾ ਪਹਿਲਾ ਰਾਜਾ ਕਾਰੀਕਲ ਸੀ ।

ਪ੍ਰਸ਼ਨ 4.
ਨੇਡਮ ਚੇਲਿਯਨ ਕਿਸ ਵੰਸ਼ ਦਾ ਪ੍ਰਸਿੱਧ ਰਾਜਾ ਸੀ ?
ਉੱਤਰ-
ਪਾਂਡਯ ਵੰਸ਼ ਦਾ ।

ਪ੍ਰਸ਼ਨ 5.
ਪੱਲਵ ਸ਼ਾਸਕ ਅੰਗਰੇਜ਼ੀ ਵਿਚ ਕਿਹੜੇ ਨਾਂ ਨਾਲ ਜਾਣੇ ਜਾਂਦੇ ਸਨ ?
ਉੱਤਰ-
ਪਾਰਥੀਅਮ ।

ਪ੍ਰਸ਼ਨ 6.
ਸਰਾਪ ਤੋਂ ਕੀ ਭਾਵ ਹੈ ?
ਉੱਤਰ-
ਸ਼ਕ ਜਾਤੀ ਦੇ ਕੁਝ ਲੋਕ ਪੱਲਵ ਰਾਜਿਆਂ ਦੇ ਅਧੀਨ ਪ੍ਰਾਂਤਾਂ ਦੇ ਗਵਰਨਰ ਬਣ ਗਏ ਸਨ । ਇਨ੍ਹਾਂ ਗਵਰਨਰਾਂ ਨੂੰ ਸਰਾਪ ਕਿਹਾ ਜਾਂਦਾ ਸੀ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 7.
ਕੁਸ਼ਾਨ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਕੁਸ਼ਾਨ ਵੰਸ਼ ਦਾ ਸੰਸਥਾਪਕ ਕੁਜੁਲ ਕੈਡਫ਼ਿਸਿਜ਼ ਸੀ ।

ਪ੍ਰਸ਼ਨ 8.
ਕਨਿਸ਼ਕ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਕਨਿਸ਼ਕ ਦੀ ਰਾਜਧਾਨੀ ਪੁਰਸ਼ਪੁਰ (ਵਰਤਮਾਨ ਪੇਸ਼ਾਵਰ) ਸੀ ।

ਪ੍ਰਸ਼ਨ 9.
ਕਨਿਸ਼ਕ ਕਿਹੜੇ ਬੋਧੀ ਵਿਦਵਾਨ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ?
ਉੱਤਰ-
ਕਨਿਸ਼ਕ ਬੋਧੀ ਵਿਦਵਾਨ ਅਸ਼ਵਘੋਸ਼ ਦੇ ਪ੍ਰਭਾਵ ਹੇਠ ਬੁੱਧ ਧਰਮ ਦਾ ਪੈਰੋਕਾਰ ਬਣਿਆ ।

ਪ੍ਰਸ਼ਨ 10.
ਕਨਿਸ਼ਕ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਕਨਿਸ਼ਕ ਨੇ ਬਾਰਾਮੂਲਾ ਦੇ ਨੇੜੇ ਕਨਿਸ਼ਕਪੁਰ ਸ਼ਹਿਰ ਵਸਾਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 11.
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਿੱਥੇ ਕੀਤਾ ?
ਉੱਤਰ-
ਕਨਿਸ਼ਕ ਨੇ ਚੌਥੀ ਬੁੱਧ ਸਭਾ ਦਾ ਆਯੋਜਨ ਕਸ਼ਮੀਰ ਵਿੱਚ ਕੀਤਾ ।

ਪ੍ਰਸ਼ਨ 12.
ਅਸ਼ਵਘੋਸ਼ ਦੀ ਪੁਸਤਕ ਦਾ ਨਾਂ ਦੱਸੋ ।
ਉੱਤਰ-
ਅਸ਼ਵਘੋਸ਼ ਦੀ ਪੁਸਤਕ ‘ਬੁੱਧ ਚਰਿੱਤਰਮ’ ਸੀ ।

ਪ੍ਰਸ਼ਨ 13.
200 ਈ: ਪੂ: ਤੋਂ 300 ਈ: ਪੂ. ਤੱਕ ਭਾਰਤ ਵਿੱਚ ਕਲਾ ਦੀਆਂ ਕਿਹੜੀਆਂ ਦੋ ਸ਼ੈਲੀਆਂ ਦਾ ਆਰੰਭ ਹੋਇਆ ?
ਉੱਤਰ-
ਗੰਧਾਰ ਸ਼ੈਲੀ ਅਤੇ ਮਥੁਰਾ ਸ਼ੈਲੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਕ ਜਾਤੀ ਦੇ ਹਮਲੇ ਬਾਰੇ ਦੱਸੋ ।’ ਉੱਤਰ-ਸ਼ਕ ਜਾਤੀ ਮੱਧ ਏਸ਼ੀਆ ਦੀ ਰਹਿਣ ਵਾਲੀ ਸੀ । ਲਗਪਗ 165 ਈ: ਪੂਰਵ ਵਿੱਚ ਚੀਨ ਦੇ ਉੱਤਰ-ਪੱਛਮੀ ਭਾਗ ਵਿੱਚ ਰਹਿਣ ਵਾਲੀ ਯੂ-ਚੀ ਜਾਤੀ ਨੇ ਸ਼ਕ ਜਾਤੀ ਨੂੰ ਮੱਧ ਏਸ਼ੀਆ ਤੋਂ ਖਦੇੜ ਦਿੱਤਾ । ਇਸ ਲਈ ਸ਼ਕਾਂ ਨੇ ਮੱਧ ਏਸ਼ੀਆ ਤੋਂ ਨਿਕਲ ਕੇ ਕਈ ਯੂਨਾਨੀ ਦੇਸ਼ਾਂ ਨੂੰ ਜਿੱਤ ਲਿਆ | ਇਨ੍ਹਾਂ ਨੇ ਆਪਣੇ ਛੋਟੇ-ਛੋਟੇ ਰਾਜ ਸਥਾਪਿਤ ਕਰ ਲਏ ।

ਪ੍ਰਸ਼ਨ 2.
ਕਨਿਸ਼ਕ ਦੀਆਂ ਦੋ ਜਿੱਤਾਂ ਬਾਰੇ ਦੱਸੋ ।
ਉੱਤਰ-

  1. ਕਸ਼ਮੀਰ ਦੀ ਜਿੱਤ – ਕਸ਼ਮੀਰ ਦੀ ਜਿੱਤ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।ਵਰਤਮਾਨ ਬਾਰਾਮੂਲਾ ਦੇ ਨੇੜੇ ਸਥਿਤ ਕਨਿਸ਼ਕਪੁਰ ਇਨ੍ਹਾਂ ਨਗਰਾਂ ਵਿੱਚੋਂ ਇੱਕ ਸੀ ।
  2. ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।

PSEB 6th Class Social Science Solutions Chapter 14 ਭਾਰਤ 200 ਈ: ਪੂ: ਤੋਂ 300 ਈ: ਤੱਕ

ਪ੍ਰਸ਼ਨ 3.
ਵਿਦੇਸ਼ੀ ਹਮਲਿਆਂ ਦਾ ਸਮਾਜ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵਿਦੇਸ਼ੀ ਹਮਲਿਆਂ ਕਾਰਨ ਭਾਰਤ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ‘ਤੇ ਬਹੁਤ ਪ੍ਰਭਾਵ ਪਿਆ ।

  1. ਸ਼ਕ, ਹਿੰਦ-ਯੂਨਾਨੀ, ਪੱਲਵ, ਕੁਸ਼ਾਨ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤੀ ਸਮਾਜ ਵਿੱਚ ਸ਼ਾਮਲ ਹੋ ਗਏ । ਉਹ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ।
  2. ਕਈ ਵਿਦੇਸ਼ੀ ਲੋਕਾਂ ਨੇ ਭਾਰਤੀਆਂ ਨਾਲ ਵਿਆਹ ਸੰਬੰਧ ਸਥਾਪਿਤ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ ।
  3. ਕਨਿਸ਼ਕ ਆਦਿ ਵਿਦੇਸ਼ੀ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ ਅਤੇ ਇਸ ਦਾ . ਪ੍ਰਚਾਰ ਵਿਦੇਸ਼ਾਂ ਵਿੱਚ ਕੀਤਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਤਵਾਹਨਾਂ ਦਾ ਇਤਿਹਾਸ ਲਿਖੋ ।
ਉੱਤਰ-
ਸਾਤਵਾਹਨਾਂ ਦੀ ਜਾਣਕਾਰੀ ਵੈਦਿਕ ਸਾਹਿਤ ਤੋਂ ਵੀ ਮਿਲਦੀ ਹੈ । ਸਾਤਵਾਹਨਾਂ ਨੇ ਕਿਸ਼ਨਾ ਨਦੀ ਅਤੇ ਗੋਦਾਵਰੀ ਨਦੀ ਦਾ ਵਿਚਕਾਰਲਾ ਦੇਸ਼ (ਆਂਧਰਾ) ਜਿੱਤ ਲਿਆ । ਇਸ ਲਈ ਸਾਤਵਾਹਨਾਂ ਨੂੰ ਆਂਧਰਾ ਵੀ ਕਿਹਾ ਜਾਂਦਾ ਹੈ । ਸਾਤਵਾਹਨ ਬਾਹਮਣ ਜਾਤੀ ਦੇ ਸਨ ।

  • ਸਿਮੁਕ. ਅਤੇ ਕ੍ਰਿਸ਼ਨਾ – ਸਿਮੁਕ ਸਾਤਵਾਹਨ ਵੰਸ਼ ਦਾ ਮੋਢੀ ਸੀ । ਸਿਮੁਕ ਤੋਂ ਬਾਅਦ ਉਸ ਦਾ ਛੋਟਾ ਭਰਾ ਕਾਨਾ ਜਾਂ ਕ੍ਰਿਸ਼ਨ ਰਾਜ-ਗੱਦੀ ‘ਤੇ ਬੈਠਿਆ ।
  • ਸ਼ਾਹਕਰਣੀ ਪਹਿਲਾ – ਸ਼ਾਕਰਣੀ ਪਹਿਲਾ ਕ੍ਰਿਸ਼ਨ ਦਾ ਪੁੱਤਰ ਸੀ । ਉਹ ਇੱਕ ਬਹੁਤ ਵੱਡਾ ਜੇਤੂ ਸੀ । ਉਸਨੇ ਮੱਧ ਭਾਰਤ ਵਿੱਚ ਮਾਲਵਾ ਅਤੇ ਬਰਾਰ ਨੂੰ ਜਿੱਤ ਲਿਆ ਅਤੇ ਹੈਦਰਾਬਾਦ ਨੂੰ ਵੀ ਆਪਣੇ ਸਾਮਰਾਜ ਵਿੱਚ ਮਿਲਾਇਆ ।ਉਸਨੇ ਅਸ਼ਵਮੇਧ ਯੱਗ ਵੀ ਕੀਤਾ ਅਤੇ ਕਈ ਉਪਾਧੀਆਂ ਧਾਰਨ ਕੀਤੀਆਂ | ਸ਼ਾਕਰਣੀ ਦੇ ਰਾਜ ਦੀਆਂ ਸੀਮਾਵਾਂ ਸੌਰਾਸ਼ਟਰ, ਮਾਲਵਾ, ਬਰਾਰ, ਉੱਤਰੀ ਕੋਂਕਣ, ਪੁਨਾ ਅਤੇ ਨਾਸਿਕ ਤੱਕ ਫੈਲੀਆਂ ਹੋਈਆਂ ਸਨ ।
  • ਗੌਤਮੀਪੁੱਤਰ ਸ਼ਾਕਰਣੀ – ਗੌਤਮੀਪੁੱਤਰ ਸ਼ਾਹਕਰਣੀ ਸਾਤਵਾਹਨਾਂ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਸਨੇ 106 ਈ: ਤੋਂ 130 ਈ: ਤੱਕ ਰਾਜ ਕੀਤਾ ਉਸਨੇ ਸ਼ਕ, ਯੂਨਾਨੀ ਤੇ ਪਾਰਥੀਅਨ ਜਾਤੀ ਦੀਆਂ ਵਿਦੇਸ਼ੀ ਤਾਕਤਾਂ ਦਾ ਮੁਕਾਬਲਾ ਕੀਤਾ ।
  • ਯੁੱਗ ਸ਼ਾਕਰਣੀ – ਯੁੱਗਸ਼ੀ ਸ਼ਾਤਕਰਣੀ ਸਾਤਵਾਹਨਾਂ ਦਾ ਆਖ਼ਰੀ ਮਹਾਨ ਰਾਜਾ ਸੀ । ਉਸਦੇ ਸਮੇਂ ਸ਼ਕ ਜਾਤੀ ਦੇ ਵਾਰ-ਵਾਰ ਹਮਲਿਆਂ ਕਾਰਨ ਸਾਤਵਾਹਨਾਂ ਦੀ ਤਾਕਤ ਨੂੰ ਭਾਰੀ ਹਾਨੀ ਪਹੁੰਚੀ ।

ਪ੍ਰਸ਼ਨ 2.
ਕਨਿਸ਼ਕ ਦੀਆਂ ਮੁੱਖ ਜਿੱਤਾਂ ਬਾਰੇ ਲਿਖੋ ।
ਉੱਤਰ-
ਕਨਿਸ਼ਕ ਕੁਸ਼ਾਨ ਜਾਤੀ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ । ਉਹ 78 ਈ: ਦੇ ਲਗਪਗ ਰਾਜ-ਗੱਦੀ ‘ਤੇ ਬੈਠਾ । ਉਸ ਨੇ ਪੁਰਸ਼ਪੁਰ ਪੇਸ਼ਾਵਰ) ਨੂੰ ਆਪਣੀ ਰਾਜਧਾਨੀ ਬਣਾਇਆ । ਉਸਨੇ ਅਨੇਕਾਂ ਪ੍ਰਦੇਸ਼ ਦਿੱਤੇ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ-

  1. ਸ਼ਕ ਸਤਰਾਪਾਂ ‘ਤੇ ਜਿੱਤ – ਉਸ ਨੇ ਉਜੈਨ, ਮਥੁਰਾ ਤੇ ਪੰਜਾਬ ਦੇ ਸ਼ਕ ਸਤਰਾਪਾਂ ਨੂੰ ਹਰਾਇਆ ਅਤੇ ਉਨ੍ਹਾਂ ਦਾ ਰਾਜ ਆਪਣੇ ਰਾਜ ਵਿੱਚ ਮਿਲਾ ਲਿਆ ।
  2. ਕਸ਼ਮੀਰ ਦੀ ਜਿੱਤ – ਕਸ਼ਮੀਰ ਕਨਿਸ਼ਕ ਦੀ ਪ੍ਰਸਿੱਧ ਜਿੱਤ ਸੀ । ਉੱਥੇ ਉਸ ਨੇ ਕਈ ਨਗਰਾਂ ਦੀ ਸਥਾਪਨਾ ਕੀਤੀ ।
  3. ਮਗਧ ਨਾਲ ਯੁੱਧ – ਉਸ ਨੇ ਮਗਧ ਦੇ ਸ਼ਾਸਕ ਨਾਲ ਵੀ ਯੁੱਧ ਕੀਤਾ । ਉੱਥੋਂ ਉਹ ਪਾਟਲੀਪੁੱਤਰ ਦੇ ਪ੍ਰਸਿੱਧ ਭਿਕਸ਼ੂ ਅਸ਼ਵਘੋਸ਼ ਨੂੰ ਆਪਣੇ ਨਾਲ ਲੈ ਆਇਆ ।
  4. ਚੀਨ ਦੀ ਜਿੱਤ – ਕਨਿਸ਼ਕ ਨੇ ਚੀਨ ‘ਤੇ ਦੋ ਵਾਰੀ ਹਮਲਾ ਕੀਤਾ । ਉਸ ਨੂੰ ਦੁਸਰੀ ਵਾਰੀ ਸਫਲਤਾ ਮਿਲੀ । ਇਸ ਤਰ੍ਹਾਂ ਉਸ ਨੂੰ ਕਾਸ਼ਗਰ, ਯਾਰਕੰਦ ਅਤੇ ਖੋਤਾਨ ਦੇਸ਼ ਚੀਨ ਤੋਂ ਮਿਲ ਗਏ ।

ਪ੍ਰਸ਼ਨ 3.
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਬਾਰੇ ਲਿਖੋ ।
ਉੱਤਰ-
ਗੰਧਾਰ ਕਲਾ ਅਤੇ ਮਥੁਰਾ ਕਲਾ ਸ਼ੈਲੀਆਂ ਦਾ ਜਨਮ 200 ਈ: ਪੂਰਵ ਤੋਂ 300 ਈ: ਦੇ ਵਿਚਕਾਰਲੇ ਸਮੇਂ ਵਿੱਚ ਹੋਇਆ । ਇਹਨਾਂ ਸ਼ੈਲੀਆਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਗੰਧਾਰ ਕਲਾ – ਇਸ ਕਲਾ ਦਾ ਜਨਮ ਗੰਧਾਰ ਵਿੱਚ ਹੋਇਆ, ਇਸ ਲਈ ਇਸ ਦਾ ਨਾਂ ਗੰਧਾਰ ਕਲਾ ਰੱਖਿਆ ਗਿਆ । ਇਸ ਕਲਾ ਦਾ ਵਿਕਾਸ ਕੁਸ਼ਾਨ ਯੁੱਗ ਵਿੱਚ ਹੋਇਆ । ਇਸ ਕਲਾ ਵਿੱਚ ਮੂਰਤੀਆਂ ਦਾ ਵਿਸ਼ਾ ਭਾਰਤੀ ਸੀ ਜਦ ਕਿ ਮੂਰਤੀਆਂ ਬਣਾਉਣ ਦਾ ਢੰਗ ਯੂਨਾਨੀ ਸੀ । ਗੰਧਾਰ ਸ਼ੈਲੀ ਵਿੱਚ ਮੁੱਖ ਰੂਪ ਨਾਲ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾਈਆਂ ਗਈਆਂ ਸਨ । ਇਹਨਾਂ ਮੂਰਤੀਆਂ ਵਿੱਚ ਚਿਹਰੇ ਦੇ ਭਾਵਾਂ ਨੂੰ ਬਹੁਤ ਹੀ ਆਕਰਸ਼ਣ ਰੂਪ ਨਾਲ ਦਰਸਾਇਆ ਗਿਆ ਹੈ । ਉਦਾਹਰਨ ਲਈ, ਬੁੱਧ ਦੀ ਮੂਰਤੀ ਦੇ ਚਿਹਰੇ ‘ਤੇ ਸ਼ਾਂਤ ਭਾਵਾਂ ਨੂੰ ਅਸਾਨੀ ਨਾਲ ਪੜਿਆ ਜਾ ਸਕਦਾ ਹੈ ।

2. ਮਥੁਰਾ ਸ਼ੈਲੀ – ਕਨਿਸ਼ਕ ਦੇ ਸਮੇਂ ਮਥੁਰਾ ਵਿੱਚ ਕੁਝ ਭਾਰਤੀ ਕਲਾਕਾਰ ਰਹਿੰਦੇ ਸਨ । ਉਹਨਾਂ ਨੇ ਇੱਕ ਨਵੀਂ ਕਲਾ ਸ਼ੈਲੀ ਨੂੰ ਜਨਮ ਦਿੱਤਾ, ਜਿਸ ਨੂੰ ਮਥੁਰਾ ਸ਼ੈਲੀ ਕਹਿੰਦੇ ਹਨ । ਇਹ ਸ਼ੁੱਧ ਭਾਰਤੀ ਕਲਾ ਸੀ । ਇਸ ‘ਤੇ ਵਿਦੇਸ਼ੀ ਕਲਾ ਦਾ ਕੋਈ ਪ੍ਰਭਾਵ ਨਹੀਂ ਸੀ । ਇਸ ਵਿੱਚ ਵਧੇਰੇ ਮੂਰਤੀਆਂ ਮਹਾਤਮਾ ਬੁੱਧ ਦੀਆਂ ਬਣਾਈਆਂ ਜਾਂਦੀਆਂ ਸਨ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

Punjab State Board PSEB 6th Class Social Science Book Solutions History Chapter 13 ਮੌਰੀਆ ਅਤੇ ਸੁੰਗ ਕਾਲ Textbook Exercise Questions and Answers.

PSEB Solutions for Class 6 Social Science History Chapter 13 ਮੌਰੀਆ ਅਤੇ ਸੁੰਗ ਕਾਲ

SST Guide for Class 6 PSEB ਮੌਰੀਆ ਅਤੇ ਸੁੰਗ ਕਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਿਕੰਦਰ ਮਕਦੂਨੀਆ ਦੇ ਰਾਜੇ ਫਿਲਿਪ ਦਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਕਦੁਨੀਆ ਦਾ ਸ਼ਾਸਕ ਬਣਿਆ । ਉਸ ਦੀ ਇੱਛਾ ਸਾਰੇ ਸੰਸਾਰ ਨੂੰ ਜਿੱਤਣ ਦੀ ਸੀ । ਇਸ ਲਈ ਰਾਜ-ਗੱਦੀ ‘ਤੇ ਬੈਠਦਿਆਂ ਹੀ ਉਸਨੇ ਸੰਸਾਰ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ । ਪਹਿਲੇ ਦੋ ਸਾਲ ਉਸਨੇ ਮਕਦੁਨੀਆ ਦੇ ਆਲੇ-ਦੁਆਲੇ ਦੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਫਿਰ ਉਹ ਵਿਸ਼ਾਲ ਸੈਨਾ ਲੈ ਕੇ ਫਾਰਸ (ਇਰਾਨ) ਨੂੰ ਜਿੱਤਣ ਲਈ ਚੱਲ ਪਿਆ । ਉਸਨੇ ਏਸ਼ੀਆ ਮਾਈਨਰ, ਸੀਰੀਆ, ਮਿਸਰ ਅਤੇ ਅਫ਼ਗਾਨਿਸਤਾਨ ਨੂੰ ਵੀ ਜਿੱਤ ਲਿਆ ।

326 ਈ: ਪੂ: ਵਿੱਚ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਅਤੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ-ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ | ਪਹਿਲਾਂ ਉਸ ਨੇ ਤਕਸ਼ਿਲਾ ਦੇ ਰਾਜੇ ਅੰਭੀ ਅਤੇ ਫਿਰ ਜੇਹਲਮ ਤੇ ਚਨਾਬ ਨਦੀ ਦੇ ਵਿਚਕਾਰਲੇ ਦੇਸ਼ ਦੇ ਸ਼ਾਸਕ ਪੋਰਸ ਨੂੰ ਹਰਾਇਆ । ਪੋਰਸ ਨੇ ਸਿਕੰਦਰ ਦਾ ਡੱਟ ਕੇ ਮੁਕਾਬਲਾ ਕੀਤਾ ਸੀ । ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ ਬਹਾਦਰੀ ਨੂੰ ਦੇਖ ਕੇ ਡਰ ਗਏ ਸਨ ।ਉਹ ਲਗਾਤਾਰ ਯੁੱਧ ਅਤੇ ਯਾਤਰਾ ਕਰਨ ਨਾਲ ਵੀ ਥੱਕ ਗਏ ਸਨ । ਇਸ ਕਾਰਨ ਸਿਕੰਦਰ ਨੂੰ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ । ਪਰ ਉਹ ਆਪਣੇ ਦੇਸ਼ ਵਿੱਚ ਨਾ ਪਹੁੰਚ ਸਕਿਆ । ਰਸਤੇ ਵਿੱਚ ਹੀ ਬੁਖਾਰ ਕਾਰਨ ਉਸ ਦੀ ਮੌਤ ਹੋ ਗਈ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 2.
ਕੌਟੱਲਿਆ ਬਾਰੇ ਇੱਕ ਨੋਟ ਲਿਖੋ ।
ਉੱਤਰ-
ਕੌਟਲਿਆ ਨੂੰ ਚਾਣਕਿਆ ਵੀ ਕਿਹਾ ਜਾਂਦਾ ਹੈ । ਉਹ ਇੱਕ ਮਹਾਨ ਵਿਦਵਾਨ ਅਤੇ ਤਕਸ਼ਿਲਾ ਵਿਸ਼ਵ-ਵਿਦਿਆਲੇ ਵਿੱਚ ਅਧਿਆਪਕ ਸੀ । ਚੰਦਰਗੁਪਤ ਮੌਰੀਆ ਉਸ ਨੂੰ ਆਪਣਾ ਗੁਰੂ ਮੰਨਦਾ ਸੀ । ਉਸ ਦੀ ਸਹਾਇਤਾ ਨਾਲ ਹੀ ਚੰਦਰਗੁਪਤ ਮੌਰੀਆ ਨੰਦ ਵੰਸ਼ ਨੂੰ ਖ਼ਤਮ ਕਰਕੇ ਮੌਰੀਆ ਸਾਮਰਾਜ ਸਥਾਪਤ ਕਰਨ ਵਿੱਚ ਸਫਲ ਹੋਇਆ ਸੀ । ਚੰਦਰਗੁਪਤ ਦੇ ਸਮਰਾਟ ਬਣਨ ਤੋਂ ਬਾਅਦ ਕੌਟੱਲਿਆ ਮੌਰੀਆ ਸਾਮਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ । ਕੌਟਲਿਆ ਇੱਕ ਮਹਾਨ ਲੇਖਕ ਵੀ ਸੀ । ਉਸ ਦੀ ਪੁਸਤਕ ‘ਅਰਥ ਸ਼ਾਸਤਰ’ ਮੌਰੀਆ ਸ਼ਾਸਨ ਦੀ ਜਾਣਕਾਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ ।

ਪ੍ਰਸ਼ਨ 3.
ਅਸ਼ੋਕ ਨੂੰ ‘ਮਹਾਨ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਅਸ਼ੋਕ ਨੂੰ ਕੇਵਲ ਭਾਰਤ ਦਾ ਹੀ ਨਹੀਂ, ਸਗੋਂ ਸੰਸਾਰ ਦਾ ਇੱਕ ਮਹਾਨ ਸਮਰਾਟ ਮੰਨਿਆ ਜਾਂਦਾ ਹੈ । ਉਹ ਇੱਕ ਸ਼ਕਤੀਸ਼ਾਲੀ ਅਤੇ ਮਹਾਨ ਜੇਤ ਹੁੰਦੇ ਹੋਏ ਵੀ ਸ਼ਾਂਤੀ ਦਾ ਪੁਜਾਰੀ, ਮਨੁੱਖਤਾ ਪੇਮੀ ਅਤੇ ਬੇਸਹਾਰਿਆਂ ਦਾ ਮਸੀਹਾ ਸੀ । ਉਸ ਦੀ ਮਹਾਨਤਾ ਉਸਦੇ ਹੇਠ ਲਿਖੇ ਗੁਣਾਂ ‘ਤੇ ਆਧਾਰਿਤ ਸੀ-

  • 261 ਈ: ਪੂ: ਵਿੱਚ ਅਸ਼ੋਕ ਨੇ ਕਲਿੰਗ (ਉੜੀਸਾ) ਨੂੰ ਜਿੱਤਿਆ । ਇਸ ਲੜਾਈ ਵਿੱਚ ਲੱਖਾਂ ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋਏ । ਬਹੁਤ ਸਾਰੇ ਲੋਕਾਂ ਨੂੰ ਕੈਦ ਕਰ ਲਿਆ ਗਿਆ । ਇਸ ਖੂਨ-ਖ਼ਰਾਬੇ ਤੋਂ ਅਸ਼ੋਕ ਨੂੰ ਬਹੁਤ ਦੁੱਖ ਹੋਇਆ । ਉਸਨੇ ਹਮੇਸ਼ਾ ਲਈ ਯੁੱਧ ਕਰਨਾ ਛੱਡ ਦਿੱਤਾ ਅਤੇ ਬੁੱਧ ਧਰਮ ਨੂੰ ਅਪਣਾ ਲਿਆ ।
  • ਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਆਪਣਾ ਬਾਕੀ ਜੀਵਨ ਮਨੁੱਖਤਾ ਦੀ ਭਲਾਈ ਵਿੱਚ ਬਤੀਤ ਕੀਤਾ । ਉਸਨੇ ਯਾਤਰੀਆਂ ਲਈ ਸੜਕਾਂ ਤੇ ਸਰਾਵਾਂ ਬਣਵਾਈਆਂ, ਖੂਹ ਖੁਦਵਾਏ ਅਤੇ ਮਨੁੱਖਾਂ ਤੇ ਪਸ਼ੂਆਂ ਲਈ ਹਸਪਤਾਲ ਖੋਲ੍ਹੇ ।
  • ਉਸਨੇ ਸ਼ਿਕਾਰ ਕਰਨਾ ਛੱਡ ਦਿੱਤਾ ਅਤੇ ਪਸ਼ੂਆਂ-ਪੰਛੀਆਂ ਨੂੰ ਮਾਰਨ ‘ਤੇ ਰੋਕ ਲਗਾ ਦਿੱਤੀ ।
  • ਉਸਨੇ ਆਪਣੀ ਪਰਜਾ ਨੂੰ ਅਹਿੰਸਾ ਦਾ ਪਾਲਣ ਕਰਨ, ਵੱਡਿਆਂ ਦਾ ਆਦਰ ਕਰਨ ਅਤੇ ਆਪਣੇ ਤੋਂ ਛੋਟਿਆਂ, ਨੌਕਰਾਂ ਤੇ ਸਾਰੇ ਜੀਵ-ਜੰਤੂਆਂ ਨਾਲ ਪਿਆਰ ਕਰਨ ਅਤੇ ਦਇਆ ਦਾ ਭਾਵ ਰੱਖਣ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੀ ਪਰਜਾ ਨੂੰ ਗ਼ਰੀਬਾਂ ਨੂੰ ਦਾਨ ਦੇਣ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ ।
  • ਉਸਨੇ ਆਪਣੇ ਸੰਦੇਸ਼ ਚੱਟਾਨਾਂ ਤੇ ਪੱਥਰਾਂ ਦੇ ਸਤੰਭਾਂ ‘ਤੇ ਖੁਦਵਾ ਦਿੱਤੇ ਅਤੇ ਲੋਕਾਂ ਨੂੰ ਉਹਨਾਂ ਦਾ ਪਾਲਣ ਕਰਨ ਲਈ ਕਿਹਾ ।
  • ਉਸਨੇ ਲੋਕਾਂ ਵਿੱਚ ਜਨ-ਕਲਿਆਣ ਦਾ ਸੰਦੇਸ਼ ਫੈਲਾਉਣ ਲਈ ਵਿਸ਼ੇਸ਼ ਅਧਿਕਾਰੀਆਂ ਦੀ ਨਿਯੁਕਤੀ ਕੀਤੀ ।

ਪ੍ਰਸ਼ਨ 4.
ਮੌਰੀਆ ਕਲਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੌਰੀਆ ਸ਼ਾਸਕ ਕਲਾ-ਪ੍ਰੇਮੀ ਸਨ ਅਤੇ ਉਹਨਾਂ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ । ਉਹਨਾਂ ਦੇ ਇਸ ਯੋਗਦਾਨ ਦਾ ਵਰਣਨ ਇਸ ਤਰ੍ਹਾਂ ਹੈ-

  1. ਚੰਦਰਗੁਪਤ ਮੌਰੀਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ ਇਹ ਰਾਜ ਮਹਿਲ ਬਹੁਤ ਸੁੰਦਰ ਸੀ ਅਤੇ ਅਨੇਕਾਂ ਸਤੰਭਾਂ ‘ਤੇ ਖੜ੍ਹਾ ਸੀ । ਅਸ਼ੋਕ ਦਾ ਮਹਿਲ ਵੀ ਬਹੁਤ ਸ਼ਾਨਦਾਰ ਸੀ ।
  2. ਚੰਦਰਗੁਪਤ ਮੌਰੀਆ ਨੇ ਗੁਜਰਾਤ ਵਿੱਚ ਸੁਦਰਸ਼ਨ ਨਾਮਕ ਇੱਕ ਵਿਸ਼ਾਲ ਝੀਲ ਦਾ ਨਿਰਮਾਣ ਕਰਵਾਇਆ ਸੀ ।
  3. ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਕਰਵਾਇਆ । ਮੱਧ ਪ੍ਰਦੇਸ਼ ਵਿੱਚ ਸਾਂਚੀ ਦਾ ਸਤੂਪ ਬਹੁਤ ਪ੍ਰਸਿੱਧ ਹੈ ।
  4. ਅਸ਼ੋਕ ਨੇ ਲਲਿਤ ਪਾਟਨ ਨਾਮਕ ਦੋ ਨਵੇਂ ਨਗਰ ਵਸਾਏ ।
  5. ਅਸ਼ੋਕ ਨੇ ਭਿਖਸ਼ੂਆਂ ਅਤੇ ਨਿਰਗੰਥਾਂ ਲਈ ਬਿਹਾਰ ਦੇ ਨਾਗ-ਅਰਜੁਨੀ ਤੇ ਬਾਰਾਬਾਰ ਦੀਆਂ ਪਹਾੜੀਆਂ ਵਿੱਚ ਸੁੰਦਰ ਗੁਫ਼ਾਵਾਂ ਬਣਵਾਈਆਂ ।
  6. ਅਸ਼ੋਕ ਨੇ ਪੱਥਰ ਦੇ ਵੱਡੇ-ਵੱਡੇ ਸਤੰਭ ਬਣਵਾਏ ।ਇਹ ਸਤੰਭ 34 ਫੁੱਟ ਉੱਚੇ ਹਨ । ਇਹਨਾਂ ‘ਤੇ ਬਹੁਤ ਵਧੀਆ ਪਾਲਿਸ਼ ਕੀਤੀ ਹੋਈ ਹੈ, ਜੋ ਸ਼ੀਸ਼ੇ ਦੀ ਤਰ੍ਹਾਂ ਚਮਕਦੀ ਹੈ । ਇਹਨਾਂ ਸਤੰਭਾਂ ‘ਤੇ ਅਸ਼ੋਕ ਨੇ ਆਪਣੇ ਲੇਖ ਖੁਦਵਾਏ ।
  7. ਅਸ਼ੋਕ ਨੇ ਆਪਣੇ ਸਤੰਭਾਂ ’ਤੇ ਬੈਲ, ਹਾਥੀ, ਸ਼ੇਰ ਆਦਿ ਦੀਆਂ ਮੂਰਤੀਆਂ ਲਗਵਾਈਆਂ । ਇੱਕ ਮਰਤੀ ਵਿੱਚ ਚਾਰ ਸ਼ੇਰ ਪਿੱਠ ਨਾਲ ਪਿੱਠ ਲਗਾ ਕੇ ਬੈਠੇ ਦਿਖਾਏ ਗਏ ਹਨ । ਇਹ ਮੂਰਤੀ ਸਾਰਨਾਥ (ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਈ ਹੈ। ਇਹੀ ਮੁਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ ।
  8. ਮੌਰੀਆ ਕਾਲ ਵਿੱਚ ਯਕਸ਼ਾਂ-ਯਕਸ਼ਣੀਆਂ ਦੀਆਂ ਸੁੰਦਰ ਮੂਰਤੀਆਂ ਵੀ ਬਣਵਾਈਆਂ ਗਈਆਂ ਸਨ | ਅਜਿਹੀ ਇੱਕ ਮੂਰਤੀ ਪਟਨਾ ਦੇ ਨੇੜੇ ਦੀਦਾਰਗੰਜ ਤੋਂ ਪ੍ਰਾਪਤ ਹੋਈ ਹੈ ।

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਸਿਕੰਦਰ ਦੇ ਸੈਨਿਕ ਪੰਜਾਬ ਦੇ ਲੋਕਾਂ ਦੀ …………………………….. ਵੇਖ ਕੇ ਡਰ ਗਏ ।
(2) ਚੰਦਰਗੁਪਤ ਨੇ …………………………. ਈ: ਪੂ: ਤੱਕ ਰਾਜ ਕੀਤਾ।
(3) …………………………. ਸੈਲਯੂਕਸ ਦਾ ਯੂਨਾਨੀ ਰਾਜਦੂਤ ਸੀ ।
(4) ਕੌਟੱਲਿਆ ਦੇ …………………………… ਅਤੇ ਮੈਗਸਥਨੀਜ ਦੀ …………………………… ਪੁਸਤਕ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ।
(5) ਮੱਧ ਪ੍ਰਦੇਸ਼ ਵਿਚ …………………………….. ਦਾ ਸਤੂਪ ਬਹੁਤ ਪ੍ਰਸਿੱਧ ਹੈ ।
ਉੱਤਰ-
(1) ਬਹਾਦਰੀ
(2) 297
(3) ਮੈਗਸਥਨੀਜ
(4) ਅਰਥ ਸ਼ਾਸਤਰ, ਇੰਡੀਕਾ
(5) ਸਾਂਚੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

II. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਮੈਗਸਥਨੀਜ਼ (ਉ) ਅਰਥ ਸ਼ਾਸਤਰ
(2) ਕੌਟੱਲਿਆ (ਅ) ਸਰੂਪ
(3) ਸਾਂਚੀ (ੲ) ਮੰਤਰੀ
(4) ਅਮਾਯਾ (ਸ) ਇੰਡਿਕਾ

ਉੱਤਰ-
ਸਹੀ ਜੋੜੇ :

(1) ਮੈਗਸਥਨੀਜ਼ (ਸ) ਇੰਡਿਕਾ
(2) ਕੌਟੱਲਿਆ (ਉ) ਅਰਥ ਸ਼ਾਸਤਰ
(3) ਸਾਂਚੀ (ਅ) ਸਤੂਪ
(4) ਅਮਾਯਾ (ੲ) ਮੰਤਰੀ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਹੀ (√) ਜਾਂ ਗਲਤ (×) ਦਾ ਨਿਸ਼ਾਨ ਲਗਾਓ :

(1) ਸੈਲਯੂਕਸ ਨੇ ਚੰਦਰਗੁਪਤ ਮੌਰੀਆ ਨੂੰ ਹਰਾਇਆ ।
(2) ਅਸ਼ੋਕ ਨੇ ਲੋਹੇ ਦੇ ਵਿਸ਼ਾਲ ਸਤੰਭ ਬਣਵਾਏ ।
(3) ਮਹਾਮਾਤਰ ਸਿਕੰਦਰ ਦੇ ਅਫ਼ਸਰ ਸਨ ।
(4) ਅਸ਼ੋਕ ਨੇ ਕਲਿੰਗ ਯੁੱਧ ਦੇ ਪਿੱਛੋਂ ਬੁੱਧ ਧਰਮ ਅਪਣਾਇਆ ।
(5) ਚੰਦਰਗੁਪਤ ਨੇ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ ।
ਉੱਤਰ-
(1) (×)
(2) (×)
(3) (×)
(4) (√)
(5) (√)

PSEB 6th Class Social Science Guide ਮੌਰੀਆ ਅਤੇ ਸੁੰਗ ਕਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਮਕਦੂਨੀਆ ਦਾ ਇਕ ਮਹਾਨ ਯੂਨਾਨੀ ਵਿਜੇਤਾ ਸੀ । ਉਸਨੇ ਭਾਰਤ ਤੇ ‘ ਕਦੋਂ ਹਮਲਾ ਕੀਤਾ ?
ਉੱਤਰ-
326 ਈ: ਪੂ: ਵਿੱਚ ।

ਪ੍ਰਸ਼ਨ 2.
ਮਹਾਨ ਸਮਰਾਟ ਅਸ਼ੋਕ ਕਿਸ ਦਾ ਪੁੱਤਰ ਸੀ ?
ਉੱਤਰ-
ਬਿੰਦੂਸਾਰ ਦਾ ।

ਪ੍ਰਸ਼ਨ 3.
ਅਸ਼ੋਕ ਭਾਰਤ ਦਾ ਪਹਿਲਾ ਸਮਰਾਟ ਸੀ । ਜਿਸਨੇ ਇਕ ਯੁੱਧ ਦੇ ਦੌਰਾਨ ਸਦਾ ਦੇ ‘ ਲਈ ਯੁੱਧ ਕਰਨ ਦਾ ਤਿਆਗ ਕਰ ਦਿੱਤਾ । ਦੱਸੋ ਉਹ ਕਿਹੜਾ ਯੁੱਧ ਸੀ ?
ਉੱਤਰ-
ਕਲਿੰਗ ਦਾ ਯੁੱਧ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅੰਤਿਮ ਮੌਰੀਆ ਸਮਰਾਟ ਬ੍ਰਿਥ ਦਾ ਕਤਲ ਉਸਦੇ ਸੈਨਾਪਤੀ ਨੇ ਕੀਤਾ ਸੀ । ਹੇਠਾਂ ਲਿਖਿਆਂ ਵਿਚੋਂ ਉਹ ਸੈਨਾਪਤੀ ਕੌਣ ਸੀ ?
(ਉ) ਪੁਸ਼ਿਆ ਮਿੱਤਰ ਸ਼ੰਗ
(ਅ) ਸੈਲਯੂਕਸ ਨਿਕਾਤੋਰ
(ੲ) ਮਿਨਾਂਡਰ
ਉੱਤਰ-
(ਉ) ਪੁਸ਼ਿਆ ਮਿੱਤਰ ਸ਼ੰਗ

ਪ੍ਰਸ਼ਨ 2.
ਕਿਹੜੇ ਮੌਰੀਆ ਸਮਰਾਟ ਨੇ ਲੋਕਾਂ ਵਿਚ ਨੈਤਿਕ ਮੁੱਲਾਂ ਦੇ ਪ੍ਰਚਾਰ ਲਈ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ?
(ਉ) ਚੰਦਰਗੁਪਤ ਮੌਰੀਆ
(ਅ) ਬਿੰਦੂਸਾਰ
(ੲ) ਅਸ਼ੋਕ ।
ਉੱਤਰ-
(ੲ) ਅਸ਼ੋਕ ।

ਪ੍ਰਸ਼ਨ 3.
ਹੇਠਾਂ ਤਿੰਨ ਚਿੱਤਰ A, B ਅਤੇ Cਦਿੱਤੇ ਗਏ ਹਨ । ਇਨ੍ਹਾਂ ਵਿਚੋਂ ਕਿਹੜਾ ਚਿੱਤਰ ਸਾਡਾ ਰਾਸ਼ਟਰੀ ਚਿੰਨ੍ਹ ਹੈ ?
PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ 1
ਉੱਤਰ-
(C).

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਕੰਦਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਸਿਕੰਦਰ ਸਾਰੇ ਸੰਸਾਰ ਦਾ ਰਾਜਾ ਬਣਨਾ ਚਾਹੁੰਦਾ ਸੀ । ਇਸ ਲਈ ਉਸ ਨੇ ਕਈ ਦੇਸ਼ ਜਿੱਤਣ ਤੋਂ ਬਾਅਦ ਭਾਰਤ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 2.
ਤਕਸ਼ਿਲਾ ਦੇ ਰਾਜੇ ਦਾ ਨਾਂ ਕੀ ਸੀ ?
ਉੱਤਰ-
ਤਕਸ਼ਿਲਾ ਦੇ ਰਾਜੇ ਦਾ ਨਾਂ ਅੰਭੀ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 3.
ਕਿਹੜੇ ਰਾਜਾ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ?
ਉੱਤਰ-
ਪੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ ।

ਪ੍ਰਸ਼ਨ 4.
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਕੌਣ ਸੀ ?
ਉੱਤਰ-
ਸਿਕੰਦਰ ਦੇ ਹਮਲੇ ਸਮੇਂ ਮਗਧ ਦਾ ਰਾਜਾ ਮਹਾਂਪਦਮ ਨੰਦ ਸੀ ।

ਪ੍ਰਸ਼ਨ 5.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਦੋ ਸੋਮਿਆਂ ਦੇ ਨਾਂ ਦੱਸੋ ।
ਉੱਤਰ-
ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ ਅਤੇ ਚਾਣਕਿਆ ਦਾ ਅਰਥ ਸ਼ਾਸਤਰ ।

ਪ੍ਰਸ਼ਨ 6.
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਕੌਣ ਸੀ ?
ਉੱਤਰ-
ਚੰਦਰਗੁਪਤ ਦੁਆਰਾ ਮਗਧ ਦੀ ਜਿੱਤ ਦੇ ਸਮੇਂ ਨੰਦ ਵੰਸ਼ ਦਾ ਰਾਜਾ ਧਨਾਨੰਦ ਸੀ ।

ਪ੍ਰਸ਼ਨ 7.
ਚੰਦਰਗੁਪਤ ਮੌਰੀਆ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਤਿਲਕ 321 ਈ: ਪੂਰਵ ਵਿੱਚ ਹੋਇਆ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਪ੍ਰਸ਼ਨ 8.
ਚੰਦਰਗੁਪਤ ਮੌਰੀਆ ਨੂੰ ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਕਿਹੜੇ ਚਾਰ ਪ੍ਰਾਂਤ ਮਿਲੇ ?
ਉੱਤਰ-
ਸੈਲਿਊਕਸ ਨੂੰ ਹਰਾਉਣ ਤੋਂ ਬਾਅਦ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ, ਹੈਰਾਤ ਅਤੇ ਬਲੋਚਿਸਤਾਨ ਦੇ ਪ੍ਰਾਂਤ ਮਿਲੇ ।

ਪ੍ਰਸ਼ਨ 9.
ਚੰਦਰਗੁਪਤ ਮੌਰੀਆ ਦਾ ਰਾਜਕਾਲ ਦੱਸੋ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜਕਾਲ 321 ਈ: ਪੂਰਵ ਤੋਂ 297 ਈ: ਪੂਰਵ ਤੱਕ ਸੀ ।

ਪ੍ਰਸ਼ਨ 10.
ਅਸ਼ੋਕ ਦਾ ਰਾਜ-ਤਿਲਕ ਕਦੋਂ ਹੋਇਆ ?
ਉੱਤਰ-
ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ ।

ਪ੍ਰਸ਼ਨ 11.
ਅਸ਼ੋਕ ਨੇ ਕਲਿੰਗ ‘ਤੇ ਹਮਲਾ ਕਿਉਂ ਕੀਤਾ ?
ਉੱਤਰ-
ਅਸ਼ੋਕ ਨੂੰ ਵਿਰਾਸਤ ਵਿੱਚ ਪ੍ਰਾਪਤ ਵਿਸ਼ਾਲ ਸਾਮਰਾਜ ਵਿੱਚ ਕਲਿੰਗ ਦਾ ਦੇਸ਼ ਸ਼ਾਮਲ ਨਹੀਂ ਸੀ । ਇਸ ਲਈ ਉਸ ਨੇ 261 ਈ: ਪੂਰਵ ਵਿੱਚ ਕਲਿੰਗ ‘ਤੇ ਹਮਲਾ ਕਰ ਦਿੱਤਾ ।

ਪ੍ਰਸ਼ਨ 12.
ਅਸ਼ੋਕ ਦੇ ਧਰਮ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-
ਅਸ਼ੋਕ ਦੇ ਧਰਮ ਦੇ ਦੋ ਸਿਧਾਂਤ ਸਨ-

  1. ਵੱਡਿਆਂ ਦਾ ਆਦਰ ਅਤੇ ਛੋਟਿਆਂ ਨਾਲ ਪਿਆਰ ਕਰੋ,
  2. ਹਮੇਸ਼ਾ ਸੱਚ ਬੋਲੋ ।

ਪ੍ਰਸ਼ਨ 13.
ਅਸ਼ੋਕ ਦਾ ਰਾਜਕਾਲ ਦੱਸੋ ।
ਉੱਤਰ-
ਅਸ਼ੋਕ ਦਾ ਰਾਜਕਾਲ 269 ਈ: ਪੂਰਵ ਤੋਂ 232 ਈ: ਪੂਰਵ ਤੱਕ ਸੀ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਰੀਆ ਰਾਜ ਦੀ ਜਾਣਕਾਰੀ ਦੇਣ ਵਾਲੇ ਸਰੋਤਾਂ ਦੇ ਨਾਂ ਦੱਸੋ ।
ਉੱਤਰ-
ਮੌਰੀਆ ਰਾਜ ਦੀ ਜਾਣਕਾਰੀ ਸਾਨੂੰ ਹੇਠ ਲਿਖੇ ਸਰੋਤਾਂ ਤੋਂ ਮਿਲਦੀ ਹੈ-

  1. ਯੂਨਾਨੀ ਯਾਤਰੀ ਮੈਗਸਥਨੀਜ਼ ਦੀ ਇੰਡਿਕਾ,
  2. ਚਾਣਕਿਆ ਦਾ ਅਰਥ-ਸ਼ਾਸਤਰ,
  3. ਵਿਸ਼ਾਖਦੱਤ ਦਾ ਨਾਟਕ ਮੁਦਰਾ-ਰਾਖਸ਼ਸ਼,
  4. ਜੈਨ ਅਤੇ ਬੁੱਧ ਧਰਮ ਦੇ ਗੰਥ,
  5. ਪੁਰਾਣ ਅਤੇ ਸ਼ਿਲਾਲੇਖ,
  6. ਮੂਰਤੀਆਂ, ਸਮਾਰਕ, ਖੰਡਰ ਅਤੇ ਸਿੱਕੇ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਜੀਵਨ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਜਨਮ 345 ਈ: ਪੂਰਵ ਵਿੱਚ ਹੋਇਆ । ਉਸ ਦੇ ਜੀਵਨ ਦੇ ਸੰਬੰਧ ਵਿੱਚ ਕਈ ਵਿਚਾਰਧਾਰਾਵਾਂ ਹਨ । ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਚੰਦਰਗੁਪਤ ਦੀ ਮਾਂ ਮੁਰਾ ਇੱਕ ਸ਼ੂਦਰ ਘਰਾਣੇ ਦੀ ਸੀ । ਉਸ ਦੇ ਨਾਂ ‘ਤੇ ਮੌਰੀਆ ਸ਼ਬਦ ਦੀ ਵਰਤੋਂ ਕੀਤੀ ਗਈ । ਪਰ ਜੈਨ ਪਰੰਪਰਾਵਾਂ ਅਨੁਸਾਰ ਚੰਦਰਗੁਪਤ ਦੀ ਮਾਂ ਮੋਰ ਪਾਲਣ ਵਾਲੇ ਪਿੰਡ ਦੇ ਮੁਖੀ ਦੀ ਧੀ ਸੀ । ਕੁਝ ਇਤਿਹਾਸਕਾਰ ਚੰਦਰਗੁਪਤ ਦਾ ਸੰਬੰਧ ਨੰਦ ਵੰਸ਼ ਨਾਲ ਜੋੜਦੇ ਹਨ ।

ਪ੍ਰਸ਼ਨ 3.
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਸ ਤਰ੍ਹਾਂ ਦੀ ਸੀ ?
ਉੱਤਰ-
ਚੰਦਰਗੁਪਤ ਮੌਰੀਆ ਦੀ ਪੰਜਾਬ ਜਿੱਤ ਤੋਂ ਪਹਿਲਾਂ ਸਿਕੰਦਰ ਨੇ ਭਾਰਤ ‘ਤੇ ਹਮਲਾ ਕੀਤਾ ਸੀ । ਇਸ ਦੇ ਹਮਲਿਆਂ ਕਾਰਨ ਪੰਜਾਬ ਦੀ ਰਾਜਨੀਤਿਕ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਸੀ । ਸਿਕੰਦਰ ਇੱਥੇ ਆਪਣਾ ਸਾਮਰਾਜ ਸਥਾਪਤ ਕਰਕੇ, ਆਪਣੇ ਪ੍ਰਤੀਨਿਧੀ ਨੂੰ ਗਵਰਨਰ ਬਣਾ ਕੇ ਛੱਡ ਗਿਆ ਸੀ । ਪਰੰਤੂ ਪੰਜਾਬ ਦੇ ਲੋਕ ਵਿਦੇਸ਼ੀ ਰਾਜ ਦੇ ਵਿਰੁੱਧ ਸਨ । ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ ।

ਪ੍ਰਸ਼ਨ 4.
ਚੰਦਰਗੁਪਤ ਮੌਰੀਆ ਦੀ ਮਗਧ ਜਿੱਤ ਬਾਰੇ ਲਿਖੋ ।
ਉੱਤਰ-
ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਚੰਦਰਗੁਪਤ ਨੇ ਚਾਣਕਿਆ ਦੀ ਨੀਤੀ ਅਨੁਸਾਰ ਮਗਧ ’ਤੇ ਹਮਲਾ ਕਰ ਦਿੱਤਾ । ਮਗਧ ਦਾ ਰਾਜਾ ਧਨਾਨੰਦ ਅਤਿਆਚਾਰੀ ਸੀ । ਇਸ ਲਈ ਮਗਧ ਦੀ ਜਨਤਾ ਉਸ ਨਾਲ ਨਫ਼ਰਤ ਕਰਦੀ ਸੀ । ਚਾਣਕਿਆ ਵੀ ਨੰਦ ਰਾਜੇ ਤੋਂ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ । ਚੰਦਰਗੁਪਤ ਨੂੰ ਇਸ ਸਥਿਤੀ ਦਾ ਬਹੁਤ ਲਾਭ ਹੋਇਆ । ਇਸ ਲਈ ਉਸਨੇ 321 ਈ: ਪੂਰਵ ਵਿੱਚ ਮਗਧ ’ਤੇ ਆਪਣਾ ਅਧਿਕਾਰ ਕਰ ਲਿਆ ।

ਪ੍ਰਸ਼ਨ 5.
ਅਸ਼ੋਕ ਨੇ ਰਾਜ-ਗੱਦੀ ਕਿਸ ਤਰ੍ਹਾਂ ਪ੍ਰਾਪਤ ਕੀਤੀ ?
ਉੱਤਰ-
ਅਸ਼ੋਕ ਮੌਰੀਆ ਸ਼ਾਸਕ ਬਿੰਦੂਸਾਰ ਦਾ ਪੁੱਤਰ ਸੀ । ਬਿੰਦੁਸਾਰ ਦੀ 273 ਈ: ਪੁਰਵ ਵਿੱਚ ਮੌਤ ਹੋ ਗਈ । ਕਿਹਾ ਜਾਂਦਾ ਹੈ ਕਿ ਅਸ਼ੋਕ ਨੇ ਆਪਣੇ 99 ਭਰਾਵਾਂ ਨੂੰ ਮਾਰ ਕੇ ਮੌਰੀਆ ਸਾਮਰਾਜ ਦੀ ਰਾਜ-ਗੱਦੀ ਪ੍ਰਾਪਤ ਕੀਤੀ । ਅਸ਼ੋਕ ਦਾ ਰਾਜ-ਤਿਲਕ 269 ਈ: ਪੂਰਵ ਵਿੱਚ ਹੋਇਆ । ਹੋ ਸਕਦਾ ਹੈ ਕਿ 273 ਈ: ਪੂਰਵ ਤੋਂ 269 ਈ: ਪੂਰਵ ਦੇ ਵਿਚਕਾਰਲੇ ਸਮੇਂ ਵਿੱਚ ਰਾਜ-ਗੱਦੀ ਲਈ ਹਿ ਯੁੱਧ ਹੋਇਆ ਹੋਵੇ ।

PSEB 6th Class Social Science Solutions Chapter 13 ਮੌਰੀਆ ਅਤੇ ਸੁੰਗ ਕਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਚੰਦਰਗੁਪਤ ਮੌਰੀਆ ਦੀਆਂ ਜਿੱਤਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –

  • ਮਗਧ ‘ ਤੇ ਜਿੱਤ – ਚੰਦਰਗੁਪਤ ਨੇ ਮਗਧ ‘ਤੇ ਇੱਕ ਵੱਡੀ ਫ਼ੌਜ ਸਹਿਤ ਹਮਲਾ ਕਰ ਦਿੱਤਾ। ਉਸ ਸਮੇਂ ਮਗਧ ’ਤੇ ਧਨਾਨੰਦ ਰਾਜ ਕਰਦਾ ਸੀ । ਯੁੱਧ ਵਿੱਚ ਧਨਾਨੰਦ ਹਾਰ ਗਿਆ ਅਤੇ ਮਗਧ ਦੇ ਰਾਜ ‘ਤੇ ਚੰਦਰਗੁਪਤ ਮੌਰੀਆ ਦਾ ਅਧਿਕਾਰ ਹੋ ਗਿਆ । ਇਸ ਤਰ੍ਹਾਂ ਚੰਦਰਗੁਪਤ ਲਗਪਗ ਸਾਰੇ ਉੱਤਰੀ ਭਾਰਤ ਦਾ ਮਾਲਕ ਬਣ ਗਿਆ । ਮਗਧ ਦੀ ਰਾਜਧਾਨੀ ਪਾਟਲੀਪੁੱਤਰ ਉਸ ਦੇ ਰਾਜ ਦੀ ਰਾਜਧਾਨੀ ਬਣੀ ।
  • ਸੈਲਿਊਕਸ ਨਾਲ ਯੁੱਧ – ਸੈਲਿਊਕਸ ਸਿਕੰਦਰ ਦਾ ਸੈਨਾਪਤੀ ਸੀ । ਸਿਕੰਦਰ ਦੀ ਮੌਤ ਤੋਂ ਬਾਅਦ ਉਹ ਕਾਬਲ, ਕੰਧਾਰ, ਬਲਖ ਅਤੇ ਬੁਖਾਰਾ ਦਾ ਸ਼ਾਸਕ ਬਣ ਬੈਠਾ ਸੀ । ਉਸ ਨੇ ਪੰਜਾਬ ਦੇ ਪੱਛਮੀ ਭਾਗ ‘ਤੇ ਹਮਲਾ ਕਰ ਦਿੱਤਾ । ਇਹਨਾਂ ਖੇਤਰਾਂ ’ਤੇ ਚੰਦਰਗੁਪਤ ਮੌਰੀਆ ਦਾ ਰਾਜ ਸੀ । ਉਸ ਨੇ ਸੈਲਿਊਕਸ ਨੂੰ ਬੁਰੀ ਤਰ੍ਹਾਂ ਹਰਾਇਆ । ਸੈਲਿਊਕਸ ਨੇ ਚੰਦਰਗੁਪਤ ਮੌਰੀਆ ਨੂੰ ਕਾਬਲ, ਕੰਧਾਰ ਅਤੇ ਬਲੋਚਿਸਤਾਨ ਦੇ ਖੇਤਰ ਦੇ ਦਿੱਤੇ ।
  • ਹੋਰ ਤਾਂ – ਉੱਤਰੀ ਭਾਰਤ ‘ਤੇ ਅਧਿਕਾਰ ਕਰਨ ਤੋਂ ਬਾਅਦ ਚੰਦਰਗੁਪਤ ਨੇ ਗੁਜਰਾਤ ਕਾਠੀਆਵਾੜ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਰਾਜ ਵਿੱਚ ਮਿਲਾਇਆ । ਦੱਖਣ ਦੇ ਕੁਝ ਭਾਗਾਂ ‘ਤੇ ਵੀ ਚੰਦਰਗੁਪਤ ਮੌਰੀਆ ਦਾ ਪ੍ਰਭੁਤੱਵ ਸਥਾਪਤ ਹੋ ਗਿਆ ।

ਪ੍ਰਸ਼ਨ 2.
ਚੰਦਰਗੁਪਤ ਮੌਰੀਆ ਦੇ ਰਾਜ ਪ੍ਰਬੰਧ ਦੀ ਜਾਣਕਾਰੀ ਦਿਓ ।
ਉੱਤਰ-
ਚੰਦਰਗੁਪਤ ਮੌਰੀਆ ਦਾ ਰਾਜ ਪ੍ਰਬੰਧ ਉੱਚ-ਕੋਟੀ ਦਾ ਸੀ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

  • ਕੇਂਦਰੀ ਸ਼ਾਸਨ – ਰਾਜਾ ਰਾਜ ਦਾ ਸਰਵਉੱਚ ਅਧਿਕਾਰੀ ਸੀ । ਉਸ ਦੀਆਂ ਸ਼ਕਤੀਆਂ ਅਣਗਿਣਤ ਸਨ । ਉਹ ਸੈਨਾ ਦਾ ਮੁਖੀ ਅਤੇ ਨਿਆਂ ਦੀ ਅੰਤਿਮ ਅਦਾਲਤ ਸੀ । ਉਸ ਦੀ ਸਹਾਇਤਾ ਲਈ ਕਈ ਮੰਤਰੀ ਹੁੰਦੇ ਸਨ । ਉਸ ਦੇ ਕੁਝ ਹੋਰ ਅਧਿਕਾਰੀ ਪ੍ਰਧਾਨ, ਅਮਾਤਯ, ਮਹਾਮਾਤਰ ਆਦਿ ਸਨ ।
  • ਪ੍ਰਾਂਤ ਦਾ ਸ਼ਾਸਨ – ਸਾਰਾ ਸਾਮਰਾਜ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਹਰੇਕ ਪ੍ਰਾਂਤ ਦਾ ਪ੍ਰਬੰਧ ਰਾਜ-ਪਰਿਵਾਰ ਦਾ ਕੋਈ ਰਾਜਕੁਮਾਰ ਕਰਦਾ ਸੀ । ਉਸ ਦਾ ਕਰਤੱਵ ਪ੍ਰਾਂਤ ਵਿੱਚ ਸ਼ਾਂਤੀ-ਵਿਵਸਥਾ ਬਣਾਈ ਰੱਖਣਾ ਸੀ । ਪ੍ਰਾਂਤ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਸਨ । ਜ਼ਿਲ੍ਹੇ ਦੇ ਮੁਖੀ ਨੂੰ ਸਥਾਨਿਕ ਕਹਿੰਦੇ ਸਨ ।
  • ਵੱਡੇ ਨਗਰਾਂ ਦਾ ਪ੍ਰਬੰਧ – ਪਾਟਲੀਪੁੱਤਰ, ਤਕਸ਼ਿਲਾ ਅਤੇ ਉੱਜੈਨ ਵਰਗੇ ਵੱਡੇ-ਵੱਡੇ ਨਗਰਾਂ ਦੇ ਪ੍ਰਬੰਧ ਲਈ ਸਮਿਤੀਆਂ ਸਥਾਪਤ ਕੀਤੀਆਂ ਗਈਆਂ ਸਨ | ਹਰੇਕ ਸਮਿਤੀ ਵਿੱਚ 30 ਮੈਂਬਰ ਹੁੰਦੇ ਸਨ । ਸਮਿਤੀਆਂ ਪੰਜ-ਪੰਜ ਮੈਂਬਰਾਂ ਦੇ ਛੇ ਬੋਰਡਾਂ ਵਿੱਚ ਵੰਡੀਆਂ ਹੋਈਆਂ ਸਨ ।
  • ਨਿਆਂ – ਨਿਆਂ ਦਾ ਸਭ ਤੋਂ ਉੱਚ ਅਧਿਕਾਰੀ ਰਾਜਾ ਆਪ ਸੀ । ਨਿਆਂ ਸੰਬੰਧੀ ਸਾਰੀਆਂ ਅੰਤਿਮ ਅਪੀਲਾਂ ਉਹ ਆਪ ਹੀ ਸੁਣਦਾ ਸੀ । ਸਾਰਿਆਂ ਨੂੰ ਉਚਿਤ ਨਿਆਂ ਮਿਲਦਾ ਸੀ । ਸਜ਼ਾਵਾਂ ਕਾਫ਼ੀ ਸਖ਼ਤ ਸਨ । ਲੋਕ ਸ਼ਾਂਤੀ-ਪੇਮੀ ਸਨ | ਅਪਰਾਧ ਬਹੁਤ ਘੱਟ ਹੁੰਦੇ ਸਨ ।
  • ਪਰਜਾ ਦੀ ਭਲਾਈ ਦੇ ਕੰਮ – ਚੰਦਰਗੁਪਤ ਮੌਰੀਆ ਪਰਜਾ ਦੀ ਭਲਾਈ ਦਾ ਵਿਸ਼ੇਸ਼ ਧਿਆਨ ਰੱਖਦਾ ਸੀ । ਉਸ ਨੇ ਖੇਤੀ ਦੀ ਉੱਨਤੀ ਲਈ ਸਿੰਜਾਈ ਦੀ ਉਚਿਤ ਵਿਵਸਥਾ ਕੀਤੀ ਹੋਈ ਸੀ । ਯਾਤਰੀਆਂ ਦੀ ਸਹੂਲਤ ਅਤੇ ਵਪਾਰ ਦੀ ਉੱਨਤੀ ਲਈ ਸਾਰੇ ਰਾਜ ਵਿੱਚ ਸੜਕਾਂ ਦਾ ਜਾਲ ਵਿਛਿਆ ਹੋਇਆ ਸੀ । ਇਸ ਤੋਂ ਇਲਾਵਾ ਉਸ ਨੇ ਸੜਕਾਂ ਦੇ ਦੋਵੇਂ ਪਾਸੇ ਛਾਂ-ਦਾਰ ਰੁੱਖ ਲਗਵਾਏ, ਧਰਮਸ਼ਾਲਾਵਾਂ ਬਣਵਾਈਆਂ ਅਤੇ ਖੁਹ ਖੁਦਵਾਏ ।
  • ਆਮਦਨ-ਸਰਕਾਰ ਨੂੰ ਆਮਦਨ ਕਰਾਂ ਤੋਂ ਹੁੰਦੀ ਸੀ । ਭੂਮੀ ਕਰ ਆਮ ਤੌਰ ‘ਤੇ ਉਪਜ ਦਾ 1/6 ਭਾਗ ਲਿਆ ਜਾਂਦਾ ਸੀ । ਜਨਮ ਅਤੇ ਮੌਤ ਕਰ, ਉਤਪਾਦਨ ਕਰ ਅਤੇ ਵਿਕਰੀ ਕਰ ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਸਨ ।

ਪ੍ਰਸ਼ਨ 3.
ਅਸ਼ੋਕ ਦੀ ਕਲਿੰਗ ਜਿੱਤ ਦਾ ਵਰਣਨ ਕਰੋ
ਉੱਤਰ-
ਅਸ਼ੋਕ ਦੇ ਦਾਦਾ ਚੰਦਰਗੁਪਤ ਮੌਰੀਆ ਦੀ ਦੱਖਣ ਜਿੱਤ ਅਧੂਰੀ ਰਹਿ ਗਈ ਸੀ ਕਿਉਂਕਿ ਲਿੰਗ ਦਾ ਰਾਜ ਅਜੇ ਤੱਕ ਸੁਤੰਤਰ ਸੀ । ਇਸ ਲਈ ਅਸ਼ੋਕ ਨੇ ਕਲਿੰਗ ‘ਤੇ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਅਤੇ 261 ਈ: ਪੂ: ਵਿੱਚ ਇੱਕ ਵਿਸ਼ਾਲ ਸੈਨਾ ਨਾਲ ਕਲਿੰਗ ‘ਤੇ ਹਮਲਾ ਕਰ ਦਿੱਤਾ । ਕਲਿੰਗ ਦੇ ਰਾਜੇ ਕੋਲ ਵੀ ਇੱਕ ਵਿਸ਼ਾਲ ਸੈਨਾ ਸੀ । ਅਸ਼ੋਕ ਅਤੇ ਕਲਿੰਗ ਦੇ ਰਾਜੇ ਵਿਚਕਾਰ ਬਹੁਤ ਘਮਸਾਨ ਯੁੱਧ ਹੋਇਆ । ਇਸ ਯੁੱਧ ਵਿੱਚ ਅਸ਼ੋਕ ਦੀ ਜਿੱਤ ਹੋਈ । ਅਸ਼ੋਕ ਦੇ ਇੱਕ ਸ਼ਿਲਾਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਯੁੱਧ ਵਿੱਚ ਲਗਪਗ ਇੱਕ ਲੱਖ ਵਿਅਕਤੀ ਮਾਰੇ ਗਏ ਅਤੇ ਉਸ ਤੋਂ ਵੀ ਕਿਤੇ ਵਧੇਰੇ ਜ਼ਖ਼ਮੀ ਹੋਏ ਸਨ । ਕਈ ਲੋਕ ਲਾਪਤਾ ਹੋ ਗਏ । ਕਲਿੰਗ ਯੁੱਧ ਵਿੱਚ ਹੋਏ ਖੂਨ-ਖ਼ਰਾਬੇ ਨੂੰ ਦੇਖ ਕੇ ਅਸ਼ੋਕ ਦਾ ਜੀਵਨ ਹੀ ਬਦਲ ਗਿਆ । ਉਸ ਨੇ ਯੁੱਧਾਂ ਦਾ ਹਮੇਸ਼ਾ ਲਈ ਤਿਆਗ ਕਰਕੇ ਧਰਮ ਜਿੱਤ ਦੀ ਨੀਤੀ ਅਪਣਾਈ । ਇਸੇ ਕਾਰਨ ਉਹ ਬੁੱਧ ਧਰਮ ਦਾ ਪੈਰੋਕਾਰ ਬਣ ਗਿਆ ।

ਪ੍ਰਸ਼ਨ 4.
ਅਸ਼ੋਕ ਦੇ ਧਰਮ ਦੇ ਸਿਧਾਂਤਾਂ ਬਾਰੇ ਲਿਖੋ । ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਕੀ ਕੀਤਾ ?
ਉੱਤਰ-
ਕਲਿੰਗ ਦੇ ਯੁੱਧ ਤੋਂ ਬਾਅਦ ਅਸ਼ੋਕ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ । ਪਰ ਜਿਹੜਾ ਧਰਮ ਉਸ ਨੇ ਜਨਤਾ ਸਾਹਮਣੇ ਰੱਖਿਆ, ਉਹ ਬੁੱਧ ਧਰਮ ਨਹੀਂ ਸੀ । ਉਸ ਨੇ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਆਪਣੇ ਧਰਮ ਵਿੱਚ ਸ਼ਾਮਲ ਕੀਤੀਆਂ । ਉਸ ਦੇ ਧਰਮ ਦੀਆਂ ਸਿੱਖਿਆਵਾਂ ਇਸ ਤਰ੍ਹਾਂ ਸਨ-

  1. ਵੱਡਿਆਂ ਦਾ ਆਦਰ ਕਰੋ ਅਤੇ ਛੋਟਿਆਂ ਨਾਲ ਪਿਆਰ ਕਰੋ ।
  2. ਗੁਰੂਆਂ ਦਾ ਆਦਰ ਕਰੋ ।
  3. ਪਾਪਾਂ ਤੋਂ ਦੂਰ ਰਹੋ ਅਤੇ ਪਵਿੱਤਰ ਜੀਵਨ ਬਤੀਤ ਕਰੋ ।
  4. ਹਮੇਸ਼ਾ ਸੱਚ ਬੋਲੋ । ਅੰਤ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ ।
  5. ਅਹਿੰਸਾ ਵਿੱਚ ਵਿਸ਼ਵਾਸ ਰੱਖੋ ਅਤੇ ਕਿਸੇ ਜੀਵ ਦੀ ਹੱਤਿਆ ਨਾ ਕਰੋ ।
  6. ਆਪਣੀ ਸਮਰੱਥਾ ਦੇ ਅਨੁਸਾਰ ਸਾਧੂਆਂ, ਵਿਦਵਾਨਾਂ ਅਤੇ ਗ਼ਰੀਬਾਂ ਨੂੰ ਦਾਨ ਦਿਓ ।
  7. ਆਪਣੇ ਧਰਮ ਦੀ ਪਾਲਣਾ ਕਰੋ, ਪਰ ਕਿਸੇ ਦੂਸਰੇ ਧਰਮ ਦੀ ਨਿੰਦਾ ਨਾ ਕਰੋ ।

ਅਸ਼ੋਕ ਦੁਆਰਾ ਬੁੱਧ ਧਰਮ ਦਾ ਪ੍ਰਚਾਰ-ਅਸ਼ੋਕ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਹੇਠ ਲਿਖੇ ਕੰਮ ਕੀਤੇ-

  1. ਉਸ ਨੇ ਬੁੱਧ ਧਰਮ ਦੇ ਨਿਯਮਾਂ ਨੂੰ ਪੱਥਰ ਦੇ ਸਤੰਭਾਂ ਅਤੇ ਚੱਟਾਨਾਂ ‘ਤੇ ਖੁਦਵਾਇਆ । ਇਹ ਨਿਯਮ ਆਮ ਬੋਲਚਾਲ ਦੀ ਭਾਸ਼ਾ ਵਿੱਚ ਖੁਦਵਾਏ ਗਏ ਤਾਂ ਜੋ ਆਮ ਲੋਕ ਵੀ ਇਨ੍ਹਾਂ ਨੂੰ ਪੜ੍ਹ ਸਕਣ ।
  2. ਉਸ ਨੇ ਅਨੇਕਾਂ ਸਤੂਪ ਅਤੇ ਵਿਹਾਰ ਬਣਵਾਏ, ਜੋ ਬੁੱਧ ਧਰਮ ਦੇ ਪ੍ਰਚਾਰ ਦੇ ਕੇਂਦਰ ਬਣੇ ।
  3. ਉਸ ਨੇ ਬੁੱਧ ਭਿਕਸ਼ੂਆਂ ਨੂੰ ਆਰਥਿਕ ਸਹਾਇਤਾ ਦਿੱਤੀ ।
  4. ਉਸ ਨੇ ਬੁੱਧ ਧਰਮ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਪ੍ਰਚਾਰਕ ਭੇਜੇ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

Punjab State Board PSEB 6th Class Social Science Book Solutions History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Exercise Questions and Answers.

PSEB Solutions for Class 6 Social Science History Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

SST Guide for Class 6 PSEB ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਪ੍ਰਸ਼ਨ 1.
ਮਹਾਜਨਪਦ ਤੋਂ ਕੀ ਭਾਵ ਹੈ ?
ਉੱਤਰ-
600 ਈ:ਪੂ: ਦੇ ਲਗਭਗ ਭਾਰਤ ਵਿਚ ਅਨੇਕ ਗਣਤੰਤਰ ਅਤੇ ਰਾਜਤੰਤਰ ਰਾਜਾਂ ਦੀ ਸਥਾਪਨਾ ਹੋਈ । ਇਸ ਵਿਚ ਜਿਹੜੇ ਰਾਜ ਜ਼ਿਆਦਾ ਸ਼ਕਤੀਸ਼ਾਲੀ ਸਨ, ਉਨ੍ਹਾਂ ਨੂੰ ਮਹਾਜਨਪਦ ਕਿਹਾ ਜਾਂਦਾ ਸੀ । ਬੁੱਧ ਅਤੇ ਜੈਨ ਸਾਹਿਤ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 16 ਸੀ ।

ਪ੍ਰਸ਼ਨ 2.
ਕਿਸੇ ਚਾਰ ਮਹੱਤਵਪੂਰਨ ਜਨਪਦਾਂ ਬਾਰੇ ਲਿਖੋ ।
ਉੱਤਰ-
ਮੁਗਧ, ਕੌਸ਼ਲ, ਵਤਸ ਅਤੇ ਅਵੰਤੀ ਚਾਰ ਮਹੱਤਵਪੂਰਨ ਜਨਪਦ ਸਨ ।

  1. ਮਗਧ – ਮਗਧ ਸਭ ਤੋਂ ਵੱਧ ਸ਼ਕਤੀਸ਼ਾਲੀ ਜਨਪਦ ਸੀ । ਇਸ ਵਿੱਚ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਸ਼ਾਮਿਲ ਸਨ । ਇਸ ਦੀ ਰਾਜਧਾਨੀ ਰਾਜਹਿ ਸੀ ।
  2. ਕੌਸ਼ਲ – ਕੌਸ਼ਲ ਇੱਕ ਹੋਰ ਸ਼ਕਤੀਸ਼ਾਲੀ ਰਾਜ ਸੀ ਅਤੇ ਇਸਦੀ ਰਾਜਧਾਨੀ ਅਯੁੱਧਿਆ ਸਤ ਸੀ ।
  3. ਵਤਸ – ਵਤਸ ਦੀ ਰਾਜਧਾਨੀ ਕੋਸ਼ਾਂਬੀ ਸੀ
  4. ਅਵੰਤੀ – ਅਵੰਤੀ ਜਨਪਦ ਦੀ ਰਾਜਧਾਨੀ ਉੱਜੈਨ ਸੀ ।

ਪ੍ਰਸ਼ਨ 3.
ਹਰਿਅੰਕ ਵੰਸ਼ ਦੇ ਅਧੀਨ ਮਗਧ ਦੇ ਉੱਥਾਨ ਦਾ ਵਰਣਨ ਕਰੋ ।
ਉੱਤਰ-
ਮਗਧ ਰਾਜ ਵਿੱਚ ਆਰੰਭ ਵਿੱਚ ਕੇਵਲ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਹੀ ਸ਼ਾਮਿਲ ਸਨ, ਪਰ ਬਾਅਦ ਵਿੱਚ ਹਰਿਅੰਕ ਵੰਸ਼ ਦੇ ਰਾਜਿਆਂ ਬਿੰਬੀਸਾਰ ਅਤੇ ਅਜਾਤਸ਼ਤਰੂ ਦੇ ਅਧੀਨ ਇਸ ਦਾ ਬਹੁਤ ਉੱਥਾਨ ਹੋਇਆ ।

1. ਬਿੰਬੀਸਾਰ – ਬਿੰਬੀਸਾਰ ਮਗਧ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਾਸਕ ਸੀ । ਉਸਨੇ 543 ਈ: ਪੂ: ਤੋਂ 492 ਈ: ਪੂ: ਤਕ ਸ਼ਾਸਨ ਕੀਤਾ । ਉਸਨੇ ਗੰਗਾ ਨਦੀ ‘ਤੇ ਅਧਿਕਾਰ ਕਰ ਲਿਆ । ਉਸਨੇ ਦੱਖਣ-ਪੂਰਬ ਦੇ ਅੰਗ ਰਾਜ ਨੂੰ ਜਿੱਤਿਆ ਅਤੇ ਗੰਗਾ ਤੱਟ ਦੀ ਮੁੱਖ ਬੰਦਰਗਾਹ ਚੰਪਾ ‘ਤੇ ਅਧਿਕਾਰ ਜਮਾਇਆ । ਉਸ ਦੀ ਰਾਜਧਾਨੀ ਨਾਲੰਦਾ ਦੇ ਨੇੜੇ ਰਾਜਹਿ ਸੀ ।

2. ਅਜਾਤਸ਼ਤਰੂ – ਅਜਾਤਸ਼ਤਰੂ ਬਿੰਬੀਸਾਰ ਦਾ ਪੁੱਤਰ ਸੀ । ਉਸਨੇ 492 ਈ: ਪੂ: ਤੋਂ 460 ਈ: ਪੂ: ਤੱਕ ਰਾਜ ਕੀਤਾ । ਉਸਨੇ ਗੁਆਂਢੀ ਰਾਜਾਂ ‘ਤੇ ਹਮਲੇ ਕਰਕੇ ਆਪਣੇ ਰਾਜ ਦਾ ਵਿਸਤਾਰ ਕੀਤਾ । ਉਸਨੇ ਕਾਸ਼ੀ, ਕੌਸ਼ਲ ਅਤੇ ਵੈਸ਼ਾਲੀ ’ਤੇ ਜਿੱਤ ਪ੍ਰਾਪਤ ਕਰਕੇ ਮਗਧ ਨੂੰ ਉੱਤਰੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ । ਉਸਨੇ ਪਾਟਲੀਪੁੱਤਰ (ਪਟਨਾ) ਨੂੰ ਆਪਣੀ ਰਾਜਧਾਨੀ ਬਣਾਇਆ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 4.
ਇਸ ਕਾਲ (600 ਈ: ਪੂ: ਤੋਂ 400 ਈ: ਪੂ: ਤਕ) ਵਿੱਚ ਜਾਤ-ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਜਾਤ-ਪ੍ਰਥਾ ਅਤੇ ਆਸ਼ਰਮ ਵਿਵਸਥਾ ਸਮਾਜ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ । ਜਾਤ-ਪ੍ਰਥਾ ਕਠੋਰ ਸੀ । ਸਮਾਜ ਤੱਕ ਮੁੱਖ ਤੌਰ ‘ਤੇ ਚਾਰ ਜਾਤੀਆਂ ਵਿੱਚ ਵੰਡਿਆ ਹੋਇਆ ਸੀ । ਇਹ ਜਾਤੀਆਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਸਨ । ਸਮਾਜ ਵਿੱਚ ਬ੍ਰਾਹਮਣਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਸੀ, ਜਦ ਕਿ ਸ਼ੂਦਰਾਂ ਦੀ ਸਥਿਤੀ ਬਹੁਤ ਖ਼ਰਾਬ ਸੀ ਅਤੇ ਉਹਨਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ । ਜਾਤ-ਪ੍ਰਥਾ ਜਨਮ ‘ਤੇ ਆਧਾਰਿਤ ਸੀ ।

ਉਪਰੋਕਤ ਚਾਰ ਜਾਤੀਆਂ ਤੋਂ ਇਲਾਵਾ ਸਮਾਜ ਵਿੱਚ ਕਿੱਤੇ ‘ਤੇ ਆਧਾਰਿਤ ਅਨੇਕਾਂ ਉਪਜਾਤੀਆਂ ਵੀ ਸਨ । ਇਹਨਾਂ ਉਪਜਾਤੀਆਂ ਵਿੱਚ ਤਰਖਾਣ, ਲੁਹਾਰ, ਸੁਨਿਆਰੇ, ਰੱਥਕਾਰ, ਘੁਮਿਆਰ ਅਤੇ ਤੇਲੀ ਆਦਿ ਸ਼ਾਮਿਲ ਸਨ ।

ਪ੍ਰਸ਼ਨ 5.
ਠੱਪੇ ਵਾਲੇ ਸਿੱਕਿਆਂ ਬਾਰੇ ਇੱਕ ਨੋਟ ਲਿਖੋ ।
ਉੱਤਰ-
600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਵਸਤਾਂ ਦੀ ਖ਼ਰੀਦਵੇਚ ਲਈ ਤਾਂਬੇ ਅਤੇ ਚਾਂਦੀ ਦੇ ਬਣੇ ਸਿੱਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ । ਇਹਨਾਂ ਸਿੱਕਿਆਂ ਦਾ ਭਾਰ ਤਾਂ ਨਿਸ਼ਚਿਤ ਹੁੰਦਾ ਸੀ ਪਰ ਇਹਨਾਂ ਦਾ ਕੋਈ ਆਕਾਰ ਨਹੀਂ ਹੁੰਦਾ ਸੀ । ਇਹਨਾਂ ‘ਤੇ ਕਈ ਤਰ੍ਹਾਂ ਦੀਆਂ ਸ਼ਕਲਾਂ ਦੇ ਠੱਪੇ ਲਗਾਏ ਜਾਂਦੇ ਸਨ । ਇਹਨਾਂ ਨੂੰ ਠੱਪੇ ਵਾਲੇ ਸਿੱਕੇ ਕਿਹਾ ਜਾਂਦਾ ਸੀ ।

ਪ੍ਰਸ਼ਨ 6.
ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜੈਨ ਧਰਮ 600 ਈ: ਪੂ: ਹੋਂਦ ਵਿੱਚ ਆਇਆ ਸੀ । ਇਸ ਧਰਮ ਦੇ 24 ਗੁਰੁ ਹੋਏ ਹਨ, ਜਿਨ੍ਹਾਂ ਨੂੰ ਤੀਰਥੰਕਰ ਕਹਿੰਦੇ ਹਨ | ਆਦਿ ਨਾਥ (ਰਿਸ਼ਭ ਨਾਥ) ਪਹਿਲੇ ਤੀਰਥੰਕਰ ਅਤੇ ਵਰਧਮਾਨ ਮਹਾਂਵੀਰ 24ਵੇਂ ਤੀਰਥੰਕਰ ਸਨ ।

ਸਿੱਖਿਆਵਾਂਜੈਨ ਧਰਮ ਦੀਆਂ ਸਿੱਖਿਆਵਾਂ ਇਹ ਹਨ-

  1. ਅਹਿੰਸਾ – ਅਹਿੰਸਾ ਜੈਨ ਧਰਮ ਦਾ ਮੁੱਖ ਸਿਧਾਂਤ ਹੈ । ਮਨੁੱਖ ਨੂੰ ਮਨ, ਵਚਨ ਅਤੇ ਕਰਮ ਨਾਲ ਕਿਸੇ ਨੂੰ ਕਸ਼ਟ ਨਹੀਂ ਦੇਣਾ ਚਾਹੀਦਾ । ਛੋਟੇ ਤੋਂ ਛੋਟੇ ਕਣ ਵਿੱਚ ਵੀ ਜੀਵ-ਆਤਮਾ ਹੁੰਦੀ ਹੈ । ਇਸ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਕਿ ਇਸ ਦੀ ਹੱਤਿਆ ਨਾ ਹੋਵੇ ।
  2. ਸੱਚ – ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਹੈ । ਸੱਚ ਬੋਲਣ ਨਾਲ ਆਤਮਾ ਸ਼ੁੱਧ ਹੁੰਦੀ ਹੈ । ਸਾਨੂੰ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ।
  3. ਚੋਰੀ ਨਾ ਕਰਨਾ – ਚੋਰੀ ਕਰਨਾ ਪਾਪ ਹੈ । ਬਿਨਾਂ ਆਗਿਆ ਤੋਂ ਕਿਸੇ ਦੀ ਵਸਤੂ ਲੈਣਾ ਜਾਂ ਧਨ ਲੈਣਾ ਚੋਰੀ ਹੈ । ਇਸ ਨਾਲ ਦੂਸਰਿਆਂ ਨੂੰ ਕਸ਼ਟ ਹੁੰਦਾ ਹੈ ।
  4. ਸੰਪੱਤੀ ਨਾ ਰੱਖਣਾ – ਸੰਪੱਤੀ ਇਕੱਠੀ ਕਰਨਾ ਉਚਿਤ ਨਹੀਂ ਹੈ । ਇਸ ਨਾਲ ਜੀਵਨ ਵਿੱਚ ਲਗਾਓ ਪੈਦਾ ਹੁੰਦਾ ਹੈ ਅਤੇ ਮਨੁੱਖ ਸੰਸਾਰਕ ਬੰਧਨਾਂ ਵਿੱਚ ਬੱਝ ਜਾਂਦਾ ਹੈ ।
  5. ਬ੍ਰਹਮਚਰੀਆ ਦਾ ਪਾਲਣ – ਮਨੁੱਖ ਨੂੰ ਮਚਰੀਆ ਦਾ ਪਾਲਣ ਕਰਨਾ ਚਾਹੀਦਾ ਹੈ ।
  6. ਕਠੋਰ ਤਪੱਸਿਆ-ਕਠੋਰ ਤਪੱਸਿਆ ਕਰਨ ਨਾਲ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ ।
  7. ਕ੍ਰਿਤਨ- ਤਨ ਮੋਕਸ਼ , ਪ੍ਰਾਪਤ ਕਰਨ ਦਾ ਮਾਰਗ ਹੈ । ਇਹ ਕ੍ਰਿਤਨ ਸ਼ੁੱਧ ਗਿਆਨ, ਸ਼ੁੱਧ ਦਰਸ਼ਨ ਅਤੇ ਸ਼ੁੱਧ ਚਰਿੱਤਰ ਹੈ ।

ਜੈਨ ਧਰਮ ਦੀਆਂ ਸੰਪਰਦਾਵਾਂ – ਸ਼ਵੇਤਾਂਬਰ ਅਤੇ ਦਿਗੰਬਰ, ਜੈਨ ਧਰਮ ਦੀਆਂ ਦੋ ਸੰਪਰਦਾਵਾਂ ਹਨ :

  1. ਸ਼ਵੇਤਾਂਬਰ – ਜੈਨ ਧਰਮ ਦੇ ਇਸ ਸੰਪਦਾਇ ਦੇ ਮੁਨੀ ਚਿੱਟੇ ਕੱਪੜੇ ਪਹਿਨਦੇ ਹਨ ।
  2. ਦਿਗੰਬਰ – ਜੈਨ ਧਰਮ ਦੇ ਇਸ ਸੰਪ੍ਰਦਾਇ ਦੇ ਮਨੀ ਕੋਈ ਕੱਪੜਾ ਨਹੀਂ ਪਹਿਨਦੇ ।

ਪ੍ਰਸ਼ਨ 7.
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਕਿਹੜੀਆਂ ਹਨ ?
ਉੱਤਰ-
ਬੁੱਧ ਧਰਮ ਦੀਆਂ ਪ੍ਰਮੁੱਖ ਸਿੱਖਿਆਵਾਂ ਹੇਠ ਲਿਖੀਆਂ ਹਨ-
1. ਚਾਰ ਮਹਾਨ ਸੱਚਾਈਆਂ-ਬੁੱਧ ਧਰਮ ਦੀਆਂ ਚਾਰ ਮਹਾਨ ਸੱਚਾਈਆਂ ਇਹ ਹਨ-

  • ਸੰਸਾਰ ਦੁੱਖਾਂ ਦਾ ਘਰ ਹੈ ।
  • ਦੁੱਖਾਂ ਦਾ ਕਾਰਨ ਇੱਛਾਵਾਂ (ਤ੍ਰਿਸ਼ਨਾ) ਹਨ ।
  • ਇੱਛਾਵਾਂ (ਤ੍ਰਿਸ਼ਨਾ) ਨੂੰ ਕੰਟਰੋਲ ਵਿੱਚ ਕਰਨ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ ।
  • ਇੱਛਾਵਾਂ (ਤ੍ਰਿਸ਼ਨਾ ਦਾ ਦਮਨ ਅਸ਼ਟ ਮਾਰਗ ਦੁਆਰਾ ਹੋ ਸਕਦਾ ਹੈ ।

2. ਅਸ਼ਟ ਮਾਰਗ – ਮਹਾਤਮਾ ਬੁੱਧ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਨਿਰਵਾਣ ਪ੍ਰਾਪਤ ਕਰਨ ਲਈ ਅਸ਼ਟ ਮਾਰਗ ਦੱਸਿਆ ਹੈ । ਅਸ਼ਟ ਮਾਰਗ ਦੇ ਅੱਠ ਸਿਧਾਂਤ ਇਹ ਹਨ-

  • ਸੱਚੀ ਦ੍ਰਿਸ਼ਟੀ,
  • ਸੱਚਾ ਸੰਕਲਪ,
  • ਸੱਚਾ ਵਚਨ,
  • ਸੱਚਾ ਕਰਮ,
  • ਸੱਚਾ ਰਹਿਣ-ਸਹਿਣ,
  • ਸੱਚਾ ਯਤਨ,
  • ਸੱਚੀ ਸਮ੍ਰਿਤੀ,
  • ਸੱਚਾ ਧਿਆਨ ।

3. ਮੱਧ ਮਾਰਗ – ਮਹਾਤਮਾ ਬੁੱਧ ਨੇ ਮੱਧ ਮਾਰਗ ਅਪਣਾਉਣ ਦੀ ਵੀ ਸਿੱਖਿਆ ਦਿੱਤੀ । ਉਹਨਾਂ ਦੇ ਅਨੁਸਾਰ, ਮਨੁੱਖ ਨੂੰ ਨਾ ਤਾਂ ਕਠੋਰ ਤਪੱਸਿਆ ਦੁਆਰਾ ਆਪਣੇ ਸਰੀਰ ਨੂੰ ਵਧੇਰੇ ਕਸ਼ਟ ਦੇਣਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਜੀਵਨ ਨੂੰ ਵਿਅਰਥ ਭੋਗ-ਵਿਲਾਸ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ ।

4. ਨੈਤਿਕ ਸਿੱਖਿਆ – ਬੁੱਧ ਧਰਮ ਦੀਆਂ ਨੈਤਿਕ ਸਿੱਖਿਆਵਾਂ ਵਿੱਚ ਅਹਿੰਸਾ, ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦਾ ਸੇਵਨ ਨਾ ਕਰਨਾ, ਧਨ ਤੋਂ ਦੂਰ ਰਹਿਣਾ, ਸਮੇਂ ਸਿਰ ਭੋਜਨ ਕਰਨਾ ਅਤੇ ਪਰਾਈ ਸੰਪੱਤੀ ‘ਤੇ ਨਜ਼ਰ ਨਾ ਰੱਖਣਾ ਆਦਿ ਸ਼ਾਮਲ ਹਨ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

II. ਹੇਠ ਲਿਖੇ ਵਾਕਾਂ ਵਿਚ ਖ਼ਾਲੀ ਥਾਂਵਾਂ ਭਰੋ :

(1) ਬਿੰਬੀਸਾਰ ਨੇ ……………….. ਤੋਂ …………………….. ਈ: ਪੂ: ਤੱਕ ਰਾਜ ਕੀਤਾ ।
ਉੱਤਰ-
543, 492

(2) ਮੰਤਰੀਆਂ ਨੂੰ ……………………………… ਵੀ ਕਿਹਾ ਜਾਂਦਾ ਹੈ ।
ਉੱਤਰ-
ਅਮਿਤਿਆ

(3) ਖੇਤੀਬਾੜੀ ਅਤੇ ਪਸ਼ੂ-ਪਾਲਣ ……………………………. ਮੁੱਖ ਕਿੱਤਾ ਸੀ ।
ਉੱਤਰ-
ਲੋਕਾਂ ਦਾ

(4) ਜੈਨ ਧਰਮ ਦੇ ਕੁੱਲ …………………………………… ਤੀਰਥੰਕਰ ਹੋਏ ਹਨ ।
ਉੱਤਰ-
24

(5) ਗੌਤਮ ਬੁੱਧ ਦਾ ਅਸਲ ਨਾਮ …………………….. ਸੀ ।
ਉੱਤਰ-
ਸਿਧਾਰਥ

(6) ਭਗਵਾਨ ਮਹਾਂਵੀਰ ਜੀ ਨੇ ਲਗਭਗ ……………………….. ਸਾਲਾਂ ਤੱਕ ਹਿਸਥੀ ਜੀਵਨ ਬਤੀਤ ਕੀਤਾ ।
ਉੱਤਰ-
30.

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

III. ਹੇਠ ਲਿਖੇ ਵਾਕਾਂ ਦੇ ਸਹੀ ਜੋੜੇ ਬਣਾਓ :

(1) ਮਗਧ (ਉ) ਗਣਤੰਤਰ
(2) ਅਜਾਤਸ਼ਤਰੂ (ਅ) ਮਹਾਜਨਪਦ
(3) ਵੱਜੀ (ੲ) ਨਿਗਮ (ਸ਼ਿਲਪ ਗੁਟ)
(4) ਸ਼੍ਰੇਣੀ (ਸ) ਰਾਜਾ ।
(5) ਪਾਰਸ਼ਵ ਨਾਥ (ਹ) ਅਸ਼ਟ ਮਾਰਗ
(6) ਬੁੱਧ (ਕ) ਤੀਰਥੰਕਰ

ਉੱਤਰ-
ਸਹੀ ਜੋੜੇ :

(1) ਮਗਧ (ਅ) ਮਹਾਜਨਪਦ
(2) ਅਜਾਤਸ਼ਤਰੂ (ਸ) ਰਾਜਾ
(3) ਵੱਜੀ (ਉ) ਗਣਤੰਤਰ
(4) ਸ਼੍ਰੇਣੀ (ੲ) ਨਿਗਮ (ਸ਼ਿਲਪ ਗੁਟ)
(5) ਪਾਰਸ਼ਵ ਨਾਥ (ਕ) ਤੀਰਥੰਕਰ
(6) ਬੁੱਧ (ਹ) ਅਸ਼ਟ ਮਾਰਗ

IV. ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ (√) ਜਾਂ ਗ਼ਲਤ (×) ਦਾ ਨਿਸ਼ਾਨ ਲਗਾਓ :

(1) ਸ਼ੋਡਸ਼ ਜਨਪਦਾਂ ਦਾ ਉਲੇਖ ਬੋਧ ਸਾਹਿਤ ਵਿੱਚ ਹੈ ।
ਉੱਤਰ-
(√)

(2) ਬਿੰਬੀਸਾਰ ਨੇ 543 ਤੋਂ 492 ਈ: ਤੱਕ ਰਾਜ ਕੀਤਾ ।
ਉੱਤਰ-
(×)

(3) ਮੰਤਰੀਆਂ ਨੂੰ ਚੇਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ।
ਉੱਤਰ-
(×)

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

(4) ਖੇਤੀਬਾੜੀ ਉੱਤੇ ਕਰ ਫਸਲ ਦਾ 1/4 ਹਿੱਸਾ ਹੁੰਦਾ ਸੀ ।
ਉੱਤਰ-
(×)

(5) ਸਾਰਥਵਾਹ ਵਪਾਰੀਆਂ ਦਾ ਨੇਤਾ ਸੀ ।
ਉੱਤਰ-
(×)

(6) ਜੈਨੀਆਂ ਦਾ ਵਿਸ਼ਵਾਸ ਹੈ ਕਿ 24 ਤੀਰਥੰਕਰ ਸਨ ।
ਉੱਤਰ-
(√)

(7) ਗੌਤਮ ਬੁੱਧ ਸਿਧਾਰਥ ਦਾ ਪੁੱਤਰ ਨਹੀਂ ਸੀ ।
ਉੱਤਰ-
(√)

PSEB 6th Class Social Science Guide ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੈਨੀਆਂ ਦੇ 24 ਤੀਰਥੰਕਰ ਸਨ ? ਕੀ ਤੁਸੀਂ 23ਵੇਂ ਤੀਰਥੰਕਰ ਦਾ ਨਾਂ ਦੱਸ ਸਕਦੇ ਹੋ ?
ਉੱਤਰ-
ਭਗਵਾਨ ਪਾਰਸ਼ਵ ਨਾਥ ।

ਪ੍ਰਸ਼ਨ 2.
ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਸਨ । ਕੀ ਤੁਸੀਂ ‘ਬੁੱਧ’ ਸ਼ਬਦ ਦਾ ਅਰਥ ਦੱਸ ਸਕਦੇ ਹੋ ?
ਉੱਤਰ-
ਗਿਆਨਵਾਨ ਮਨੁੱਖ ।

ਪ੍ਰਸ਼ਨ 3.
ਮਹਾਤਮਾ ਬੁੱਧ ਦੇ ਅਨੁਸਾਰ ਦੁੱਖਾਂ ਦਾ ਕਾਰਨ ਕੀ ਹੈ ?
ਉੱਤਰ-
ਇੱਛਾਵਾਂ (ਤ੍ਰਿਸ਼ਨਾ) ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ ?
(ਉ) ਯਸ਼ੋਦਰਾ
(ਅ) ਮਹਾਂਮਾਇਆ
(ੲ) ਵਿਸ਼ਵਵਾਰਾ
ਉੱਤਰ-
(ਅ) ਮਹਾਂਮਾਇਆ

ਪ੍ਰਸ਼ਨ 2.
ਮਹਾਂਵੀਰ ਸਵਾਮੀ ਨੂੰ ਕਠੋਰ ਤਪੱਸਿਆ ਦੇ ਦੌਰਾਨ ‘ਕੈਵਲਯ ਗਿਆਨ’ ਦੀ ਪ੍ਰਾਪਤੀ ਹੋਈ । ਹੇਠਾਂ ਲਿਖਿਆਂ ਵਿੱਚੋਂ ਇਸ ਦਾ ਅਰਥ ਕੀ ਹੈ ?
(ੳ) ਸਵਰਗ-ਨਰਕ ਦਾ ਗਿਆਨ
(ਅ) ਮਾਨਵ-ਜਾਤੀ ਦਾ ਸੰਪੂਰਨ ਗਿਆਨ
(ੲ) ਹਿਮੰਡ ਦਾ ਸੰਪੂਰਨ ਗਿਆਨ ।
ਉੱਤਰ-
(ੲ) ਹਿਮੰਡ ਦਾ ਸੰਪੂਰਨ ਗਿਆਨ ।

ਪ੍ਰਸ਼ਨ 3.
‘ਤ੍ਰਿਪਿਟਕ’ ਇਕ ਮਹਾਨ ਪੁਰਸ਼ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ ਹੈ । ਉਸ ਮਹਾਨ ਪੁਰਸ਼ ਦਾ ਨਾਮ ਹੇਠਾਂ ਲਿਖਿਆਂ ਵਿਚੋਂ ਕੀ ਸੀ ?
(ਉ) ਮਹਾਂਵੀਰ ਸਵਾਮੀ
(ਅ) ਭਗਤ ਕਬੀਰ
(ੲ) ਭਗਵਾਨ ਬੁੱਧ ।
ਉੱਤਰ-
(ੲ) ਭਗਵਾਨ ਬੁੱਧ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਗਧ ਰਾਜ ਸਭ ਤੋਂ ਪਹਿਲਾਂ ਕਿਸ ਸ਼ਾਸਕ ਦੇ ਸਮੇਂ ਵਿਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਿਆ ?
ਉੱਤਰ-
ਬਿੰਬੀਸਾਰ ਦੇ ਸਮੇਂ ਵਿਚ ।

ਪ੍ਰਸ਼ਨ 2.
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਬਿੰਬੀਸਾਰ ਦੇ ਸਮੇਂ ਮਗਧ ਦੀ ਰਾਜਧਾਨੀ ਰਾਜਹਿ ਸੀ ।

ਪ੍ਰਸ਼ਨ 3.
ਬਿੰਬੀਸਾਰ ਨੇ ਕਿਹੜੇ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ?
ਉੱਤਰ-
ਬਿੰਬੀਸਾਰ ਨੇ ਕੋਸ਼ਲ, ਵੈਸ਼ਾਲੀ ਅਤੇ ਮਾਦਰਾ ਰਾਜਾਂ ਨਾਲ ਵਿਆਹ ਸੰਬੰਧ ਸਥਾਪਤ ਕੀਤੇ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 4.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ ।

ਪ੍ਰਸ਼ਨ 5.
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਹਾਂਵੀਰ ਸਵਾਮੀ ਦਾ ਮੁੱਢਲਾ ਨਾਂ ਵਰਧਮਾਨ ਸੀ ।

ਪ੍ਰਸ਼ਨ 6.
ਮਹਾਂਵੀਰ ਸਵਾਮੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਂਵੀਰ ਸਵਾਮੀ ਦੀ ਮਾਤਾ ਦਾ ਨਾਂ ਤ੍ਰਿਸ਼ਲਾ ਅਤੇ ਪਿਤਾ ਦਾ ਨਾਂ ਸਿਧਾਰਥ ਸੀ ।

ਪ੍ਰਸ਼ਨ 7.
ਮਹਾਂਵੀਰ ਸਵਾਮੀ ਨੂੰ ਕਿਸ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ?
ਉੱਤਰ-
ਮਹਾਂਵੀਰ ਸਵਾਮੀ ਨੂੰ 42 ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ ।

ਪ੍ਰਸ਼ਨ 8.
ਜੈਨ ਧਰਮ ਦੇ ਤਿੰਨ ਰਤਨਾਂ ਬਾਰੇ ਲਿਖੋ ।
ਉੱਤਰ-
ਜੈਨ ਧਰਮ ਦੇ ਤਿੰਨ ਰਤਨ-ਸੱਚਾ ਵਿਸ਼ਵਾਸ, ਸੱਚਾ ਗਿਆਨ ਅਤੇ ਸੱਚਾ ਕਰਮ ਹਨ । ਮਹਾਂਵੀਰ ਸਵਾਮੀ ਦੇ ਅਨੁਸਾਰ ਮਨੁੱਖ ਇਨ੍ਹਾਂ ਦਾ ਪਾਲਣ ਕਰਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 9.
ਮਹਾਤਮਾ ਬੁੱਧ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਮਹਾਤਮਾ ਬੁੱਧ ਦਾ ਜਨਮ 567 ਈ: ਪੂ: ਵਿੱਚ ਕਪਿਲਵਸਤੂ ਵਿੱਚ ਹੋਇਆ ।

ਪ੍ਰਸ਼ਨ 10.
ਮਹਾਤਮਾ ਬੁੱਧ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਮਹਾਂਮਾਇਆ ਅਤੇ ਪਿਤਾ ਦਾ ਨਾਂ ਧੋਧਨ ਸੀ ।

ਪ੍ਰਸ਼ਨ 11.
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ? ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਦੇ ਹਿਰਨ ਪਾਰਕ ਵਿੱਚ ਦਿੱਤਾ । ਇਸ ਨੂੰ ‘ਧਰਮ ਚੱਕਰ ਪਰਿਵਰਤਨ’ ਕਹਿੰਦੇ ਹਨ ।

ਪ੍ਰਸ਼ਨ 12.
ਅਸ਼ਟ ਮਾਰਗ ਦੇ ਅੱਠ ਸਿਧਾਂਤ ਕਿਹੜੇ ਹਨ ?
ਉੱਤਰ-
ਸੱਚੀ ਦ੍ਰਿਸ਼ਟੀ, ਸੱਚਾ ਸੰਕਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ-ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ ਅਤੇ ਸੱਚਾ ਧਿਆਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਣਰਾਜ ਦਾ ਕੀ ਭਾਵ ਹੈ ?
ਉੱਤਰ-
600 ਈ: ਪੂ: ਦੇ ਮਹਾਜਨਪਦਾਂ ਵਿੱਚੋਂ ਕਈ ਗਣਰਾਜ ਸਨ । ਗਣਰਾਜਾਂ ਦੀ ਰਾਜਨੀਤਿਕ ਸਥਿਤੀ ਰਾਜਤੰਤਰ ਤੋਂ ਅਲੱਗ ਸੀ । ਇਹਨਾਂ ਦੀ ਸਰਕਾਰ ਵਿੱਚ ਕੋਈ ਰਾਜਾ ਨਹੀਂ ਹੁੰਦਾ ਸੀ । ਇਹਨਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੇ ਹੋਏ ਕਿਸੇ ਮੁਖੀ ਦੇ ਹੱਥ ਵਿੱਚ ਹੁੰਦੀ ਸੀ । ਇਨ੍ਹਾਂ ਦਾ ਅਹੁਦਾ ਵੀ ਜੱਦੀ ਨਹੀਂ ਸੀ ਹੁੰਦਾ । ਸਰਕਾਰ ਦਾ ਸਾਰਾ ਕੰਮ ਚੁਣੇ ਹੋਏ ਵਿਅਕਤੀ ਆਪਸ ਵਿੱਚ ਸਲਾਹ ਨਾਲ ਕਰਦੇ ਸਨ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 2.
ਰਾਜਤੰਤਰ ਦੀ ਸਰਕਾਰ ਬਾਰੇ ਲਿਖੋ ।
ਉੱਤਰ-
ਰਾਜਤੰਤਰ ਵਿੱਚ ਰਾਜੇ ਦੀ ਸਰਕਾਰ ਸੀ । ਰਾਜੇ ਦਾ ਅਹੁਦਾ ਜੱਦੀ ਸੀ । ਰਾਜਾ ਆਪਣੇ ਮੰਤਰੀਆਂ ਦੀ ਸਹਾਇਤਾ ਨਾਲ ਰਾਜ ਕਰਦਾ ਸੀ । ਕਾਨੂੰਨ ਬਣਾਉਣ, ਕਾਨੂੰਨ ਨੂੰ ਲਾਗੂ ਕਰਨ ਅਤੇ ਨਿਆਂ ਕਰਨ ਦੀਆਂ ਸਾਰੀਆਂ ਸ਼ਕਤੀਆਂ ਉਸੇ ਦੇ ਹੱਥ ਵਿੱਚ ਸਨ ।ਉਹ ਜਨਤਾ ਦੀ ਖ਼ੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਰਾਜ ਦੀ ਉੱਨਤੀ ਕਰਨ ਲਈ ਯਤਨ ਕਰਨਾ ਆਪਣਾ ਕਰਤੱਵ ਸਮਝਦਾ ਸੀ । ਰਾਜ ਦੀ ਆਮਦਨ ਦਾ ਮੁੱਖ ਸਰੋਤ ਟੈਕਸ ਸਨ ।

ਪ੍ਰਸ਼ਨ 3.
ਨੰਦ ਵੰਸ਼ ਦਾ ਸੰਸਥਾਪਕ ਕੌਣ ਸੀ ? ਉਸ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਨੰਦ ਵੰਸ਼ ਦਾ ਸੰਸਥਾਪਕ ਮਹਾਂਪਦਮ ਨੰਦ ਸੀ । ਉਸ ਕੋਲ ਇੱਕ ਸ਼ਕਤੀਸ਼ਾਲੀ ਸਥਾਈ ਸੈਨਾ ਸੀ । ਉਸ ਦੀ ਸ਼ਕਤੀ ਦਾ ਬਹੁਤ ਜ਼ਿਆਦਾ ਦਬਦਬਾ ਸੀ । ਇੱਥੋਂ ਤੱਕ ਕਿ
ਯੂਨਾਨੀ ਸ਼ਾਸਕ ਸਿਕੰਦਰ ਵੀ ਉਸ ਤੋਂ ਡਰ ਕੇ ਬਿਆਸ ਨਦੀ ਨੂੰ ਪਾਰ ਕਰਨ ਦਾ ਹੌਂਸਲਾ ਨਾ ਕਰ ਸਕਿਆ ।

ਪ੍ਰਸ਼ਨ 4.
ਨੰਦ ਵੰਸ਼ ਦੇ ਸ਼ਾਸਕ ਧਨਾਨੰਦ ਤੇ ਸੰਖੇਪ ਨੋਟ ਲਿਖੋ ।
ਉੱਤਰ-
ਮਹਾਂਪਦਮ ਨੰਦ ਦਾ ਪੁੱਤਰ ਧਨਾਨੰਦ ਨੰਦ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਕੋਲ ਇੱਕ ਬਹੁਤ ਵੱਡੀ ਸੈਨਾ ਸੀ । ਪਰ ਉਹ ਆਲਸੀ, ਕਰੋਧੀ, ਵਿਲਾਸੀ ਅਤੇ ਜ਼ਾਲਮ ਰਾਜਾ ਸੀ । ਉਹ ਪਰਜਾ ਵਿੱਚ ਬਦਨਾਮ ਸੀ । ਉਸਨੂੰ ਚੰਦਰਗੁਪਤ ਮੌਰੀਆ ਨੇ ਹਰਾ ਕੇ ਨੰਦ ਵੰਸ਼ ਦਾ ਅੰਤ ਕਰ ਦਿੱਤਾ ।

ਪ੍ਰਸ਼ਨ 5.
ਵਰਧਮਾਨ ਮਹਾਂਵੀਰ ਦੇ ਬਚਪਨ ਅਤੇ ਵਿਆਹ ਬਾਰੇ ਲਿਖੋ ।
ਉੱਤਰ-
ਵਰਧਮਾਨ ਮਹਾਂਵੀਰ ਜੈਨ ਧਰਮ ਦੇ 24ਵੇਂ ਅਤੇ ਆਖ਼ਰੀ ਤੀਰਥੰਕਰ ਸਨ । ਇਹਨਾਂ ਦਾ ਜਨਮ 599 ਈ: ਪੂਰਵ ਵਿੱਚ ਵਰਤਮਾਨ ਬਿਹਾਰ ਦੇ ਵੈਸ਼ਾਲੀ ਦੇ ਨੇੜੇ ਡਗਾਮ ਵਿੱਚ ਹੋਇਆ । ਇਹਨਾਂ ਦੇ ਪਿਤਾ ਦਾ ਨਾਂ ਸਿਧਾਰਥ ਅਤੇ ਮਾਤਾ ਦਾ ਨਾਂ ਤਿਸ਼ਲਾ ਸੀ । ਇਹਨਾਂ ਦੇ ਪਿਤਾ ਨਿੱਛਵੀ ਕਬੀਲੇ ਦੇ ਸਰਦਾਰ ਸਨ । ਰਾਜ ਪਰਿਵਾਰ ਨਾਲ ਸੰਬੰਧ ਹੁੰਦੇ ਹੋਏ ਵੀ ਮਹਾਂਵੀਰ ਜੀ ਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ । ਉਹਨਾਂ ਦਾ ਵਿਆਹ ਯਸ਼ੋਦਾ ਨਾਂ ਦੀ ਰਾਜਕੁਮਾਰੀ ਨਾਲ ਹੋਇਆ ਅਤੇ ਇਹਨਾਂ ਦੇ ਘਰ ਇੱਕ ਪੁੱਤਰੀ ਦਾ ਵੀ ਜਨਮ ਹੋਇਆ ।

ਸ਼ਨ 6.
600 ਈ: ਪੂ: ਤੋਂ 400 ਈ: ਪੂ: ਤਕ ਆਸ਼ਰਮ ਵਿਵਸਥਾ ਦੀ ਜਾਣਕਾਰੀ ਦਿਓ ।
ਉੱਤਰ-
ਮਨੁੱਖ ਦੇ ਜੀਵਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ । ਇਹਨਾਂ ਭਾਗਾਂ ਨੂੰ ਆਸ਼ਰਮ ਕਹਿੰਦੇ ਸਨ । ਇਹ ਆਸ਼ਰਮ ਇਸ ਤਰ੍ਹਾਂ ਸਨ-

  1. ਬ੍ਰਹਮਚਰੀਆ ਆਸ਼ਰਮ,
  2. ਗ੍ਰਹਿਸਥ ਆਸ਼ਰਮ,
  3. ਵਾਨਪ੍ਰਸਥ ਆਸ਼ਰਮ,
  4. ਸੰਨਿਆਸ ਆਸ਼ਰਮ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੁੱਧ ਧਰਮ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਬੁੱਧ ਧਰਮ ਦੇ ਵਿਕਾਸ ਦੇ ਮੁੱਖ ਕਾਰਨ ਹੇਠ ਲਿਖੇ ਸਨ-

  1. ਬੁੱਧ ਧਰਮ ਇੱਕ ਸਰਲ ਧਰਮ ਸੀ । ਇਸ ਦੀਆਂ ਸਿੱਖਿਆਵਾਂ ਬਹੁਤ ਸਰਲੇ ਸਨ ।
  2. ਮਹਾਤਮਾ ਬੁੱਧ ਨੇ ਆਪਣੇ ਧਰਮ ਦਾ ਪ੍ਰਚਾਰ ਆਮ ਲੋਕਾਂ ਦੀ ਭਾਸ਼ਾ ਵਿੱਚ ਕੀਤਾ ।
  3. ਲੋਕ ਯੱਗਾਂ ਆਦਿ ਤੋਂ ਤੰਗ ਆ ਚੁੱਕੇ ਸਨ । ਬੁੱਧ ਧਰਮ ਨੇ ਉਹਨਾਂ ਨੂੰ ਯੁੱਗਾਂ ਤੋਂ ਛੁਟਕਾਰਾ ਦੁਆਇਆ ।
  4. ਬੁੱਧ ਧਰਮ ਵਿੱਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਸੀ । ਇਸ ਲਈ ਸ਼ੂਦਰ ਜਾਤੀ ਦੇ ਲੋਕ ਬੁੱਧ ਧਰਮ ਦੇ ਪੈਰੋਕਾਰ ਬਣ ਗਏ ।
  5. ਮਹਾਤਮਾ ਬੁੱਧ ਨੇ ਮੱਠਾਂ ਦੀ ਸਥਾਪਨਾ ਕੀਤੀ । ਇਹਨਾਂ ਮੱਠਾਂ ਵਿੱਚ ਬੁੱਧ ਭਿਕਸ਼ੂ ਰਹਿੰਦੇ ਸਨ । ਉਹਨਾਂ ਦੇ ਸ਼ੁੱਧ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕਾਂ ਨੇ ਬੁੱਧ ਧਰਮ ਅਪਣਾ ਲਿਆ |
  6. ਬੁੱਧ ਧਰਮ ਨੂੰ ਕਈ ਰਾਜਿਆਂ ਨੇ ਵੀ ਅਪਣਾਇਆ । ਅਸ਼ੋਕ ਅਤੇ ਕਨਿਸ਼ਕ ਵਰਗੇ ਰਾਜਿਆਂ ਨੇ ਬੁੱਧ ਧਰਮ ਦਾ ਪ੍ਰਚਾਰ ਨਾ ਕੇਵਲ ਆਪਣੇ ਰਾਜ ਵਿੱਚ ਕੀਤਾ, ਸਗੋਂ ਉਹਨਾਂ ਨੇ ਇਸ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਵੀ ਕਰਵਾਇਆ ।
  7. ਲੋਕ ਮਹਾਤਮਾ ਬੁੱਧ ਦੇ ਉੱਚੇ ਚਰਿੱਤਰ ਤੋਂ ਵੀ ਪ੍ਰਭਾਵਿਤ ਹੋਏ ।
    ਇਨ੍ਹਾਂ ਸਾਰੇ ਕਾਰਨਾਂ ਕਰਕੇ ਬੁੱਧ ਧਰਮ ਭਾਰਤ, ਚੀਨ, ਕੋਰੀਆ, ਤਿੱਬਤ, ਜਾਪਾਨ, ਸ਼੍ਰੀ ਲੰਕਾ ਆਦਿ ਅਨੇਕਾਂ ਦੇਸ਼ਾਂ ਵਿੱਚ ਫੈਲ ਗਿਆ ।

PSEB 6th Class Social Science Solutions Chapter 12 ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ

ਪ੍ਰਸ਼ਨ 2.
ਬੁੱਧ ਧਰਮ ਅਤੇ ਜੈਨ ਧਰਮ ਵਿੱਚ ਕੀ ਅੰਤਰ ਸੀ ?
ਉੱਤਰ-
ਬੁੱਧ ਧਰਮ ਅਤੇ ਜੈਨ ਧਰਮ, ਦੋਵੇਂ 600 ਈ: ਪੂ: ਦੇ ਧਾਰਮਿਕ ਅੰਦੋਲਨ ਸਨ । ਦੋਹਾਂ ਧਰਮਾਂ ਦੀ ਉਤਪੱਤੀ ਉਸ ਸਮੇਂ ਹੋਈ ਜਦੋਂ ਭਾਰਤੀ ਸਮਾਜ ਵਿੱਚ ਬਹੁਤ ਸਾਰੀਆਂ ਬੁਰਾਈਆਂ ਆ ਗਈਆਂ ਸਨ । ਦੋਵੇਂ ਧਰਮ ਜਾਤ-ਪਾਤ ਦੇ ਵਿਰੁੱਧ ਅਤੇ ਅਹਿੰਸਾ ਦੇ ਪੱਖ ਵਿੱਚ ਸਨ | ਪਰ ਇਨ੍ਹਾਂ ਵਿੱਚ ਕਈ ਭਿੰਨਤਾਵਾਂ ਵੀ ਸਨ-

  1. ਦੋਵੇਂ ਧਰਮ ਅਹਿੰਸਾ ਵਿੱਚ ਵਿਸ਼ਵਾਸ ਕਰਦੇ ਸਨ, ਪਰ ਜੈਨ ਧਰਮ ਅਹਿੰਸਾ ‘ਤੇ ਬੁੱਧ ਧਰਮ ਤੋਂ ਵੀ ਜ਼ਿਆਦਾ ਜ਼ੋਰ ਦਿੰਦਾ ਸੀ । ਇਸ ਲਈ ਜੈਨ ਧਰਮ ਦੇ ਪੈਰੋਕਾਰ ਪਾਣੀ ਪੁਣ ਕੇ ਪੀਂਦੇ ਹਨ ਅਤੇ ਨੰਗੇ ਪੈਰੀਂ ਤੁਰਦੇ ਹਨ ।
  2. ਬੁੱਧ ਧਰਮ ਵਿੱਚ ਮੁਕਤੀ ਦਾ ਮਾਰਗ ਅਸ਼ਟ ਮਾਰਗ ਹੈ ਜਦ ਕਿ ਜੈਨ ਧਰਮ ਵਿੱਚ ਮੁਕਤੀ ਦਾ ਮਾਰਗ ਕਠੋਰ ਤਪ ਅਤੇ ਆਪਣੇ ਸਰੀਰ ਨੂੰ ਘੇਰ ਕਸ਼ਟ ਦੇਣ ਦਾ ਰਸਤਾ ਹੈ ।
  3. ਬੁੱਧ ਧਰਮ ਪਰਮਾਤਮਾ ਦੀ ਹੋਂਦ ਬਾਰੇ ਚੁੱਪ ਹੈ । ਜਦਕਿ ਜੈਨ ਧਰਮ ਤਾਂ ਪਰਮਾਤਮਾ ਦੀ ਹੋਂਦ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ।