PSEB 11th Class Sociology Source Based Questions

Punjab State Board PSEB 11th Class Sociology Book Solutions Source Based Questions and Answers.

PSEB 11th Class Sociology Source Based Questions

ਪ੍ਰਸ਼ਨ 1.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
19ਵੀਂ ਸ਼ਤਾਬਦੀ ਦਾ ਸਮਾਂ ਹੀ ਉਹ ਸਮਾਂ ਹੈ ਜਿਸ ਵਿੱਚ ਪ੍ਰਾਕਿਰਤਿਕ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ। ਪਾਕਿਰਤਿਕ ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸਫਲਤਾ ਨੇ ਸਮਾਜਿਕ ਵਿਚਾਰਕਾਂ ਨੂੰ ਪ੍ਰੇਰਿਤ ਕੀਤਾ। ਇਹ ਵਿਸ਼ਵਾਸ ਸੀ ਕਿ ਜੇ ਭੌਤਿਕ ਦੁਨੀਆਂ ਵਿੱਚ ਪ੍ਰਕਿਰਤਿਕ ਵਿਗਿਆਨ ਦੀਆਂ ਵਿਧੀਆਂ ਨਾਲ ਭੌਤਿਕ ਵਿਗਿਆਨ ਨੂੰ ਸਫਲਤਾ ਪੂਰਵਕ ਸਮਝਿਆ ਜਾ ਸਕਦਾ ਹੈ ਤਾਂ ਉਹਨਾਂ ਵਿਧੀਆਂ ਨੂੰ ਹੀ ਸਮਾਜਿਕ ਜੀਵਨ ਦੀਆਂ ਸਮਾਜਿਕ ਘਟਨਾਵਾਂ ਨੂੰ ਸਮਝਣ ਵਿੱਚ ਸਫਲਤਾ ਪੂਰਵਕ ਪ੍ਰਯੋਗ ਕੀਤਾ ਜਾ ਸਕਦਾ ਹੈ। ਕਈ ਵਿਚਾਰਕ, ਜਿਵੇਂ ਅਗਸਤ ਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਘੀਮ, ਮੈਕਸ ਵੈਬਰ ਅਤੇ ਹੋਰ ਸਮਾਜ ਸ਼ਾਸਤਰੀਆਂ ਨੇ ਸਮਾਜ ਦੇ ਅਧਿਐਨ ਲਈ ਵਿਗਿਆਨਕ ਅਧਿਐਨ ਦੀ ਪ੍ਰੋੜਤਾ ਕੀਤੀ, ਜਿਵੇਂ ਕਿ ਉਹ ਪਾਕਿਰਤਿਕ ਵਿਗਿਆਨ ਦੇ ਆਵਿਸ਼ਕਾਰਾਂ ਤੋਂ ਉਤਸਾਹਿਤ ਸਨ ਅਤੇ ਸਮਾਜ ਦਾ ਵੀ ਉਸੇ ਰੂਪ ਵਿੱਚ ਅਧਿਐਨ ਕਰਨਾ ਚਾਹੁੰਦੇ ਸਨ।

(i) ਕਿਸ ਕਾਰਨ ਸਮਾਜਿਕ ਵਿਚਾਰਕ ਪ੍ਰਕਿਰਤਿਕ ਵਿਗਿਆਨਾਂ ਦਾ ਅਨੁਕਰਣ ਕਰਨ ਲਈ ਪ੍ਰੇਰਿਤ ਹੋਏ ?
(ii) ਕਿਹੜੇ ਸਮਾਜ ਸ਼ਾਸਤਰੀਆਂ ਨੇ ਸਮਾਜ ਦਾ ਅਧਿਐਨ ਕੀਤਾ ?
(iii) ਸਮਾਜ ਸ਼ਾਸਤਰੀਆਂ ਦਾ ਪ੍ਰਕਿਰਤਿਕ ਵਿਗਿਆਨਾਂ ਦੀਆਂ ਪੱਤੀਆਂ ਬਾਰੇ ਕੀ ਵਿਚਾਰ ਸੀ ?
ਉੱਤਰ-
(i) 19ਵੀਂ ਸਦੀ ਵਿੱਚ ਪ੍ਰਾਕਿਰਤਿਕ ਵਿਗਿਆਨਾਂ ਦੇ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਕਾਫ਼ੀ ਸਫ਼ਲਤਾ ਪ੍ਰਾਪਤ ਹੋਈ। ਇਸ ਕਾਰਨ ਸਮਾਜਿਕ ਵਿਚਾਰਕ ਪ੍ਰਕਿਰਤਿਕ ਵਿਗਿਆਨਾਂ ਦਾ ਅਨੁਕਰਣ ਕਰਨ ਲਈ ਪ੍ਰੇਰਿਤ ਹੋਏ।

(ii) ਅਗਸਤੇ ਕਾਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਘੀਮ, ਮੈਕਸ ਵੈਬਰ ਵਰਗੇ ਸਮਾਜ ਸ਼ਾਸਤਰੀਆਂ ਨੇ ਸਮਾਜ ਦਾ ਕਾਫ਼ੀ ਡੂੰਘਾਈ ਨਾਲ ਅਧਿਐਨ ਕੀਤਾ।

(iii) ਸਮਾਜ ਸ਼ਾਸਤਰੀਆਂ ਦਾ ਮੰਨਣਾ ਸੀ ਕਿ ਜਿਵੇਂ ਪ੍ਰਾਕਿਰਤਿਕ ਵਿਗਿਆਨ ਦੀਆਂ ਪੱਧਤੀਆਂ ਨਾਲ ਭੌਤਿਕ ਘਟਨਾਵਾਂ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ, ਉਸੇ ਤਰ੍ਹਾਂ ਇਹਨਾਂ ਪੱਧਤੀਆਂ ਦੀ ਮਦਦ ਨਾਲ ਸਮਾਜਿਕ ਸੰਸਾਰ ਦੀਆਂ ਸਮਾਜਿਕ ਘਟਨਾਵਾਂ ਨੂੰ ਵੀ ਸਫ਼ਲਤਾ ਪੂਰਵਕ ਸਮਝਿਆ ਜਾ ਸਕਦਾ ਹੈ ।

PSEB 11th Class Sociology Solutions Source Based Questions

ਪ੍ਰਸ਼ਨ 2.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਯੂਰਪ ਅਤੇ ਅਮਰੀਕਾ ਵਿੱਚ ਸਮਾਜ ਸ਼ਾਸਤਰ ਵਿਸ਼ੇ ਦਾ ਵਿਕਾਸ 19ਵੀਂ ਸ਼ਤਾਬਦੀ ਤੋਂ ਬਾਅਦ ਹੋਇਆ, ਜਦੋਂ ਕਿ ਭਾਰਤ ਵਿੱਚ ਇਸ ਦੀ ਉਤਪਤੀ ਕੁਝ ਸਮੇਂ ਬਾਅਦ ਹੋਈ ਅਤੇ ਇਸ ਵਿਸ਼ੇ ਨੂੰ ਅਧਿਐਨ ਦੇ ਰੂਪ ਵਿੱਚ ਦੂਜੇ ਪੱਧਰ ‘ਤੇ ਮਹੱਤਤਾ ਦਿੱਤੀ ਗਈ। ਭਾਰਤ ਦੀ ਸੁਤੰਤਰਤਾ ਤੋਂ ਬਾਅਦ ਸਮਾਜ ਸ਼ਾਸਤਰ ਦਾ ਪੱਧਰ ਉੱਚਾ ਹੋਇਆ ਅਤੇ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਹ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਪਾਠਕ੍ਰਮ ਦਾ ਹਿੱਸਾ ਬਣਿਆ, ਨਾਲ ਹੀ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਇਸ ਵਿਸ਼ੇ ਨੂੰ ਮਾਨਤਾ ਮਿਲੀ। ਰਾਧਾ ਕਮਲ ਮੁਖਰਜੀ, ਜੀ. ਐੱਸ. ਏ, ਡੀ. ਪੀ. ਮੁਖਰਜੀ, ਡੀ. ਐੱਨ ਮਜੂਮਦਾਰ, ਕੇ. ਐੱਮ. ਕਪਾਡੀਆ, ਐੱਮ. ਐੱਨ. ਸੀਨਿਵਾਸ, ਪੀ, ਐੱਨ. ਪ੍ਰਭੁ, ਏ. ਆਰ. ਦਿਸਾਈ, ਕੁਝ ਮਹੱਤਵਪੂਰਨ ਨਾਮ ਹਨ, ਜਿਨ੍ਹਾਂ ਨੇ ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ।

(i) ਇੱਕ ਵਿਸ਼ੇ ਦੇ ਰੂਪ ਵਿੱਚ ਸਮਾਜ ਸ਼ਾਸਤਰ ਯੂਰਪ ਵਿੱਚ ਕਦੋਂ ਵਿਕਸਿਤ ਹੋਇਆ ?
(ii) ਕੁੱਝ ਭਾਰਤੀ ਸਮਾਜ ਸ਼ਾਸਤਰੀਆਂ ਦੇ ਨਾਮ ਦੱਸੋ ਜਿਹਨਾਂ ਨੇ ਭਾਰਤੀ ਸਮਾਜ ਸ਼ਾਸਤਰ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ?
(iii) ਭਾਰਤ ਵਿੱਚ ਸਮਾਜ ਸ਼ਾਸਤਰ ਕਿਵੇਂ ਵਿਕਸਿਤ ਹੋਇਆ ?
ਉੱਤਰ-
(i) ਯੂਰਪ ਅਤੇ ਅਮਰੀਕਾ ਵਿੱਚ ਸਮਾਜ ਸ਼ਾਸਤਰ ਇੱਕ ਵਿਸ਼ੇ ਦੇ ਰੂਪ ਵਿੱਚ 19ਵੀਂ ਸਦੀ ਤੋਂ ਬਾਅਦ ਕਾਫ਼ੀ ਤੇਜ਼ੀ ਨਾਲ ਵਿਕਸਿਤ ਹੋਇਆ ।

(ii) ਰਾਧਾ ਕਮਲ ਮੁਖਰਜੀ, ਜੀ. ਐਸ. ਘੂਰੀਏ, ਡੀ. ਪੀ. ਮੁਖਰਜੀ, ਡੀ. ਐੱਨ. ਮਜੂਮਦਾਰ, ਕੇ. ਐੱਮ. ਕਪਾਡੀਆ, ਐੱਮ. ਐੱਨ. ਸ੍ਰੀਨਿਵਾਸ, ਪੀ, ਐੱਨ. ਪ੍ਰਭੂ, ਏ. ਆਰ ਦਿਸਾਈ, ਕੁਝ ਭਾਰਤੀ ਸਮਾਜ ਸ਼ਾਸਤਰੀ ਹਨ, ਜਿਨ੍ਹਾਂ ਨੇ ਭਾਰਤੀ ਸਮਾਜ ਸ਼ਾਸਤਰ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ।

(iii) 1947 ਤੋਂ ਬਾਅਦ ਭਾਰਤ ਵਿੱਚ ਸਮਾਜ ਸ਼ਾਸਤਰ ਦਾ ਵਿਕਾਸ ਤੇਜ਼ੀ ਨਾਲ ਨਾ ਹੋ ਸਕਿਆ ਕਿਉਂਕਿ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਪਰ ਸੁਤੰਤਰਤਾ ਤੋਂ ਬਾਅਦ ਭਾਰਤ ਵਿੱਚ ਸਮਾਜ ਸ਼ਾਸਤਰ ਤੇਜ਼ੀ ਨਾਲ ਵਿਕਸਿਤ ਹੋਇਆ ਅਤੇ ਦੇਸ਼ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਵਿੱਚ ਇਸ ਨੂੰ ਇੱਕ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਪੜ੍ਹਾਇਆ ਜਾਣ ਲੱਗ ਪਿਆ। ਇਸ ਤੋਂ ਇਲਾਵਾ ਅੱਡ-ਅੱਡ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਵੀ ਇਸ ਦਾ ਪ੍ਰਯੋਗ ਕੀਤਾ ਜਾਣ ਲੱਗ ਪਿਆ ਜਿਸ ਕਾਰਨ ਇਹ ਤੇਜ਼ੀ ਨਾਲ ਵਿਕਸਿਤ ਹੋਇਆ ।

ਪ੍ਰਸ਼ਨ 3.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਮੌਰਿਸ ਜਿਨਸਬਰਗ ਦੇ ਅਨੁਸਾਰ ਇਤਿਹਾਸਿਕ ਤੌਰ ਤੇ ਸਮਾਜ ਸ਼ਾਸਤਰ ਦੀਆਂ ਜੜ੍ਹਾਂ ਰਾਜਨੀਤੀ ਅਤੇ ਇਤਿਹਾਸ ਦੇ ਦਰਸ਼ਨ (ਫਿਲਾਸਫੀ) ਵਿੱਚ ਹਨ। ਇਸ ਕਾਰਨ ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ ‘ਤੇ ਨਿਰਭਰ ਕਰਦਾ ਹੈ, ਹਰ ਸਮਾਜਿਕ ਸਮੱਸਿਆ ਦਾ ਕਾਰਨ ਰਾਜਨੀਤਿਕ ਨਹੀਂ ਹੁੰਦਾ, ਪਰ ਰਾਜਨੀਤੀ ਵਿਵਸਥਾ ਜਾਂ ਸੰਰਚਨਾ ਦੀ ਪ੍ਰਕਿਰਤੀ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਪਰਿਵਰਤਨ ਸਮਾਜ ਵਿੱਚ ਪਰਿਵਰਤਨ ਲਿਆਉਂਦਾ ਹੈ। ਕਈ ਰਾਜਨੀਤਿਕ ਘਟਨਾਵਾਂ ਨੂੰ ਸਮਝਣ ਲਈ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਦੀ ਮਦਦ ਲੈਂਦਾ ਹੈ। ਇਸੇ ਤਰ੍ਹਾਂ ਰਾਜਨੀਤੀ ਵਿਗਿਆਨ ਵੀ ਸਮਾਜ ਸ਼ਾਸਤਰ ਤੇ ਨਿਰਭਰ ਕਰਦਾ ਹੈ। ਰਾਜ ਆਪਣੇ ਨਿਯਮ, ’ਤੇ ਕਾਨੂੰਨ ਬਣਾਉਂਦਾ ਹੈ ਜੋ ਸਮਾਜਿਕ ਰੀਤੀ-ਰਿਵਾਜ, ਪ੍ਰਥਾਵਾਂ ਅਤੇ ਕਦਰਾਂ-ਕੀਮਤਾਂ ‘ਤੇ ਆਧਾਰਿਤ ਹੁੰਦੇ ਹਨ। ਇਸ ਤਰ੍ਹਾਂ ਸਮਾਜਿਕ ਪਿਛੋਕੜ ਤੋਂ ਬਿਨਾਂ ਰਾਜਨੀਤੀ ਵਿਗਿਆਨ ਦਾ ਅਧਿਐਨ ਅਧੂਰਾ ਹੈ। ਸਾਰੀਆਂ ਰਾਜਨੀਤਿਕ ਸਮੱਸਿਆਵਾਂ ਦਾ ਸਮਾਜਿਕ ਕਾਰਨ ਹੈ ਤੇ ਅਤੇ ਇਹਨਾਂ ਰਾਜਨੀਤਿਕ ਸਮੱਸਿਆਵਾਂ ਦਾ ਹੱਲ ਸਮਾਜ ਸ਼ਾਸਤਰ ਰਾਜਨੀਤੀ ਵਿਗਿਆਨ ਦੀ ਮਦਦ ਨਾਲ ਕਰਦਾ ਹੈ।

(i) ਮੌਰਿਸ ਜਿਨਸਬਰਗ ਅਨੁਸਾਰ ਸਮਾਜ ਸ਼ਾਸਤਰ ਰਾਜਨੀਤੀ ਵਿਗਿਆਨ ਉੱਤੇ ਕਿਉਂ ਨਿਰਭਰ ਹੈ ?
(ii) ਜਿਨਸਬਰਗ ਅਨੁਸਾਰ ਬਿਨਾਂ ਸਮਾਜ ਸ਼ਾਸਤਰੀ ਪਿਛੋਕੜ ਦੇ ਰਾਜਨੀਤੀ ਵਿਗਿਆਨ ਦਾ ਅਧਿਐਨ ਕਿਉਂ ਅਧੂਰਾ ਹੈ ?
(iii) ਕਿਸ ਤਰ੍ਹਾਂ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੀ ਮਦਦ ਲੈਂਦਾ ਹੈ ?
ਉੱਤਰ-
(i) ਜਿਨਸਬਰਗ ਦੇ ਅਨੁਸਾਰ ਇਤਿਹਾਸਿਕ ਰੂਪ ਨਾਲ ਸਮਾਜ ਸ਼ਾਸਤਰ ਦੀਆਂ ਜੜ੍ਹਾਂ ਰਾਜਨੀਤੀ ਅਤੇ ਇਤਿਹਾਸ ਦੇ ਦਰਸ਼ਨ ਵਿੱਚ ਮੌਜੂਦ ਹਨ। ਇਸ ਲਈ ਸਮਾਜ ਸ਼ਾਸਤਰ ਰਾਜਨੀਤੀ ਵਿਗਿਆਨ ਉੱਤੇ ਨਿਰਭਰ ਹੈ ।

(ii) ਜਿਨਸਬਰਗ ਦੇ ਅਨੁਸਾਰ ਰਾਜ ਜਦੋਂ ਵੀ ਆਪਣੇ ਨਿਯਮ ਜਾਂ ਕਾਨੂੰਨ ਬਣਾਉਂਦਾ ਹੈ। ਉਸ ਨੂੰ ਸਮਾਜਿਕ ਮੁੱਲਾਂ, ਪ੍ਰਥਾਵਾਂ, ਪਰੰਪਰਾਵਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਕਾਰਨ ਬਿਨਾਂ ਸਮਾਜ ਸ਼ਾਸਤਰੀ ਪਿਛੋਕੜ ਦੇ ਰਾਜਨੀਤੀ ਵਿਗਿਆਨ ਦਾ ਅਧਿਐਨ ਅਧੂਰਾ ਹੈ ।

(iii) ਜਿਨਸਬਰਗ ਦੇ ਅਨੁਸਾਰ, ਲਗਭਗ ਸਾਰੀਆਂ ਰਾਜਨੀਤਿਕ ਸਮੱਸਿਆਵਾਂ ਦੀ ਉੱਤਪਤੀ ਸਮਾਜ ਵਿੱਚੋਂ ਹੀ ਹੁੰਦੀ ਹੈ ਅਤੇ ਸਮਾਜ ਦਾ ਅਧਿਐਨ ਸਮਾਜ ਸ਼ਾਸਤਰ ਕਰਦਾ ਹੈ। ਇਸ ਲਈ ਜਦੋਂ ਵੀ ਰਾਜਨੀਤੀ ਵਿਗਿਆਨ ਨੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ, ਉਸ ਨੂੰ ਸਮਾਜ ਸ਼ਾਸਤਰ ਦੀ ਮਦਦ ਲੈਣੀ ਪੈਂਦੀ ਹੈ ।

ਪ੍ਰਸ਼ਨ 4.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-.
ਵੱਖ-ਵੱਖ ਸਮਾਜ ਵਿਗਿਆਨਾਂ ਵਿੱਚ ਸਮਾਜ ਦੇ ਅਰਥ ਵੱਖੋ-ਵੱਖਰੇ ਹਨ। ਪ੍ਰੰਤੂ ਸਮਾਜ ਸ਼ਾਸਤਰ ਵਿੱਚ ਇਸਦਾ ਪ੍ਰਯੋਗ ਵਿਭਿੰਨ ਪ੍ਰਕਾਰ ਦੀਆਂ ਸਮਾਜਿਕ ਇਕਾਈਆਂ ਦੇ ਸੰਦਰਭ ਵਿੱਚ ਹੁੰਦਾ ਹੈ। ਸਮਾਜ ਸ਼ਾਸਤਰ ਦਾ ਮੁੱਖ ਕੇਂਦਰ ਬਿੰਦੂ ਮਨੁੱਖੀ ਸਮਾਜ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦਾ ਵਿਗਿਆਨਕ ਅਧਿਐਨ ਹੈ। ਇਕ ਸਮਾਜ ਸ਼ਾਸਤਰੀ ਸਮਾਜਿਕ ਪ੍ਰਾਣੀਆਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕਰਦਾ ਹੈ ਅਤੇ ਇਹ ਖੋਜਦਾ ਹੈ ਕਿ ਵਿਸ਼ੇਸ਼ ਸਥਿਤੀ ਵਿੱਚ ਇਕ ਵਿਅਕਤੀ ਕਿਹੋ ਜਿਹਾ ਵਿਵਹਾਰ ਕਰਦਾ ਹੈ। ਉਸ ਨੂੰ ਦੂਸਰੇ ਵਿਅਕਤੀਆਂ ਤੋਂ ਕਿਹੋ ਜਿਹੀ ਉਮੀਦ ਕਰਨੀ ਚਾਹੀਦੀ ਹੈ ਅਤੇ ਦੂਸਰੇ ਲੋਕ ਉਸ ਤੋਂ ਕੀ ਉਮੀਦਾਂ ਰੱਖਦੇ ਹਨ।

(i) ਸਮਾਜ ਸ਼ਬਦ ਦਾ ਅਰਥ ਅੱਡ-ਅੱਡ ਸਮਾਜ ਵਿਗਿਆਨਾਂ ਵਿੱਚ ਅੱਡ-ਅੱਡ ਕਿਉਂ ਹੈ ?
(ii) ਸਮਾਜ ਸ਼ਾਸਤਰ ਵਿੱਚ ਸਮਾਜ ਦਾ ਕੀ ਅਰਥ ਹੈ ?
(iii) ਸਮਾਜ ਅਤੇ ਇੱਕ ਸਮਾਜ ਵਿੱਚ ਕੀ ਅੰਤਰ ਹੈ ?
ਉੱਤਰ-
(i) ਅੱਡ-ਅੱਡ ਸਮਾਜ ਵਿਗਿਆਨ ਸਮਾਜ ਦੇ ਇੱਕ ਵਿਸ਼ੇਸ਼ ਭਾਗ ਦਾ ਅਧਿਐਨ ਕਰਦੇ ਹਨ, ਜਿਵੇਂ ਅਰਥ ਵਿਵਸਥਾ, ਪੈਸੇ ਨਾਲ ਸੰਬੰਧਿਤ ਵਿਸ਼ੇ ਦਾ ਅਧਿਐਨ ਕਰਦਾ ਹੈ। ਇਸ ਕਾਰਨ ਉਹ ਸਮਾਜ ਸ਼ਬਦ ਦਾ ਅਰਥ ਵੀ ਅੱਡ-ਅੱਡ ਹੀ ਲੈਂਦੇ ਹਨ ।

(ii) ਸਮਾਜ ਸ਼ਾਸਤਰ ਵਿਚ ਸੰਬੰਧਾਂ ਦੇ ਜਾਲ ਨੂੰ ਸਮਾਜ ਕਿਹਾ ਜਾਂਦਾ ਹੈ। ਜਦੋਂ ਲੋਕਾਂ ਦੇ ਵਿੱਚ ਸੰਬੰਧ ਸਥਾਪਿਤ ਹੋ ਜਾਂਦੇ ਹਨ ਤਾਂ ਸਮਾਜ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਸਮਾਜਿਕ ਸੰਬੰਧਾਂ ਦੇ ਜਾਲ ਨੂੰ ਸਮਾਜ ਕਹਿੰਦੇ ਹਨ ।

(iii) ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਇਹ ਸਾਰੇ ਸਮਾਜਾਂ ਦੀ ਇਕੱਠੇ ਗੱਲ ਕਰਦੇ ਹਾਂ ਅਤੇ ਅਮੂਰਤ ਰੂਪ ਨਾਲ ਇਸਦਾ ਅਧਿਐਨ ਕਰਦੇ ਹਾਂ। ਪਰ ਇੱਕ ਸਮਾਜ ਵਿੱਚ ਅਸੀਂ ਕਿਸੇ ਵਿਸ਼ੇਸ਼ ਸਮਾਜ ਦੀ ਗੱਲ ਕਰ ਰਹੇ ਹੁੰਦੇ ਹਾਂ, ਜਿਵੇਂ ਕਿ ਭਾਰਤੀ ਸਮਾਜ ਜਾਂ ਅਮਰੀਕੀ ਸਮਾਜ। ਇਸ ਕਾਰਨ ਇਹ ਮੂਰਤ ਸਮਾਜ ਹੋ ਜਾਂਦਾ ਹੈ ।

PSEB 11th Class Sociology Solutions Source Based Questions

ਪ੍ਰਸ਼ਨ 5.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਸਮੁਦਾਇ ਕਿਸੇ ਵੀ ਅਕਾਰ ਦਾ ਇੱਕ ਸਮਾਜਿਕ ਸਮੂਹ ਹੈ ਜਿਸਦੇ ਮੈਂਬਰ ਇੱਕ ਵਿਸ਼ੇਸ਼ ਭੂਗੋਲਿਕ ਖੇਤਰ ਵਿੱਚ ਨਿਵਾਸ ਕਰਦੇ ਹਨ। ਆਮ ਤੌਰ ‘ਤੇ ਇਕ ਸਰਕਾਰ, ਇੱਕ ਸੱਭਿਆਚਾਰਕ ਅਤੇ ਇਤਿਹਾਸਿਕ ਵਿਰਾਸਤ ਨੂੰ ਸਾਂਝਾ ਕਰਦੇ ਹਨ। ਸਮੁਦਾਇ ਤੋਂ ਭਾਵ ਉਹਨਾਂ ਲੋਕਾਂ ਦੇ ਇੱਕ ਸਮੂਹ ਤੋਂ ਵੀ ਲਿਆ ਜਾਂਦਾ ਹੈ, ਜੋ ਇੱਕ ਤਰ੍ਹਾਂ ਦੇ ਕਾਰਜ ਜਾਂ ਗਤੀਵਿਧੀਆਂ ਵਿੱਚ ਸ਼ਾਮਿਲ ਰਹਿੰਦੇ ਹਨ ਜਿਵੇਂ ਨਸਲਵਾਦੀ ਸਮੁਦਾਇ, ਧਾਰਮਿਕ ਸਮੁਦਾਇ, ਇੱਕ ਰਾਸ਼ਟਰੀ ਸਮੁਦਾਇ, ਇੱਕ ਜਾਤੀ ਸਮੁਦਾਇ ਜਾਂ ਇੱਕ ਭਾਸ਼ਾਈ ਸਮੁਦਾਇ ਆਦਿ। ਇਸ ਅਰਥ ਵਿੱਚ ਇਹ ਸਮਾਨ ਵਿਸ਼ੇਸ਼ਤਾਵਾਂ ਜਾਂ ਪੱਖਾਂ ਵਾਲੇ ਇੱਕ ਸਮਾਜਿਕ, ਧਾਰਮਿਕ ਜਾਂ ਵਿਵਸਾਇਕ ਸਮੂਹ ਦੀ ਅਗਵਾਈ ਕਰਦਾ ਹੈ ਅਤੇ ਵਿਸ਼ਾਲ ਸਮਾਜ, ਜਿਸ ਵਿੱਚ ਉਹ ਰਹਿੰਦਾ ਹੈ, ਤੋਂ ਆਪਣੇ ਆਪ ਨੂੰ ਕੁੱਝ ਵੱਖਰਾ ਪ੍ਰਦਰਸ਼ਿਤ ਕਰਦਾ ਹੈ। ਇਸ ਤਰ੍ਹਾਂ ਸਮੁਦਾਇ ਦਾ ਅਰਥ ਇਕ ਵਿਸ਼ਾਲ ਖੇਤਰ ਵਿੱਚ ਫੈਲੇ ਲੋਕਾਂ ਤੋਂ ਹੈ ਜੋ ਇੱਕ ਜਾਂ ਦੂਜੇ ਢੰਗ ਦੀਆਂ ਸਮਾਨਤਾਵਾਂ ਦੀ ਸਾਂਝ ਰੱਖਦੇ ਹਨ। ਉਦਾਹਰਨ ਦੇ ਲਈ ਅੰਤਰ ਰਾਸ਼ਟਰੀ ਸਮੁਦਾਇ ਜਾਂ ਐੱਨ. ਆਰ. ਆਈ. ਸਮੁਦਾਇ ਵਰਗੇ ਸ਼ਬਦ ਸਮਾਨ ਵਿਸ਼ੇਸ਼ਤਾਵਾਂ ਤੋਂ ਬਣੇ ਕੁੱਝ ਸਪੱਸ਼ਟ ਸਮੂਹਾਂ ਦੇ ਰੂਪ ਵਿੱਚ ਸਾਹਿਤ ਵਿੱਚ ਵਰਤੇ ਜਾਂਦੇ ਹਨ।

(1) ਸਮੁਦਾਇ ਦਾ ਕੀ ਅਰਥ ਹੈ ?
(ii) ਸਮੁਦਾਇ ਦੀਆਂ ਕੁਝ ਉਦਾਹਰਨਾਂ ਦਿਉ ।
(ii) ਸਮੁਦਾਇ ਅਤੇ ਸਮਿਤੀ ਵਿੱਚ ਅੰਤਰ ਦੱਸੋ ।
ਉੱਤਰ-
(i) ਸਮੁਦਾਇ ਕਿਸੇ ਵੀ ਆਕਾਰ ਦਾ ਇੱਕ ਸਮਾਜਿਕ ਸਮੂਹ ਹੈ ਜਿਸ ਦੇ ਮੈਂਬਰ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਵਿੱਚ ਰਹਿੰਦੇ ਹਨ, ਆਮ ਤੌਰ ਉੱਤੇ ਇੱਕ ਸਰਕਾਰ ਅਤੇ ਇੱਕ ਸੰਸਕ੍ਰਿਤਿਕ ਤੇ ਇਤਿਹਾਸਿਕ ਵਿਰਾਸਤ ਨੂੰ ਸਾਂਝਾ ਕਰਦੇ ਹਨ ।

(ii) ਅੰਤਰਰਾਸ਼ਟਰੀ ਸਮੁਦਾਇ, ਭਾਰਤੀ ਸਮੁਦਾਇ, ਪੰਜਾਬੀ ਸਮੁਦਾਇ ਆਦਿ ਸਮੁਦਾਇ ਦੀਆਂ ਕੁਝ ਉਦਾਹਰਨਾਂ ਹਨ।

(iii)
(a) ਸਮੁਦਾਇ ਆਪਣੇ ਆਪ ਹੀ ਬਣ ਜਾਂਦਾ ਹੈ ਪਰ ਸਮਿਤੀ ਨੂੰ ਜਾਣ ਬੁੱਝ ਕੇ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਇਆ ਜਾਂਦਾ ਹੈ।
(b) ਸਾਰੇ ਲੋਕ ਆਪਣੇ ਆਪ ਹੀ ਕਿਸੇ ਨਾ ਕਿਸੇ ਸਮੁਦਾਇ ਦੇ ਮੈਂਬਰ ਬਣ ਜਾਂਦੇ ਹਨ, ਪਰ ਸਮਿਤੀ ਦੀ
ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਰਥਾਤ ਵਿਅਕਤੀ ਜਦੋਂ ਚਾਹੇ ਕਿਸੇ ਸਮਿਤੀ ਦੀ ਮੈਂਬਰਸ਼ਿਪ ਲੈ ਅਤੇ ਛੱਡ ਸਕਦਾ ਹੈ।

ਪ੍ਰਸ਼ਨ 6.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓਸਮਾਜਿਕ ਸਮੂਹ ਵਿਅਕਤੀਆਂ ਦਾ ਸੰਗਠਨ ਹੈ, ਜਿਸ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਵਿਅਕਤੀਆਂ ਦੇ ਵਿਚਕਾਰ ਅੰਤਰਕਿਰਿਆ ਪਾਈ ਜਾਂਦੀ ਹੈ। ਇਸ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਇਕ-ਦੂਜੇ ਦੇ ਨਾਲ ਅੰਤਰ-ਕਿਰਿਆ ਕਰਦੇ ਹਨ ਅਤੇ ਆਪਣੇ-ਆਪ ਨੂੰ ਵੱਖਰੀਂ ਸਮਾਜਿਕ ਇਕਾਈ ਮੰਨਦੇ ਹਨ। ਸਮੂਹ ਵਿੱਚ ਮੈਂਬਰਾਂ ਦੀ ਵੱਖਰੀ ਸੰਖਿਆ ਨੂੰ ਦੋ ਤੋਂ ਸੌ ਵਿਅਕਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਇਸਦੇ ਨਾਲ, ਸਮਾਜਿਕ ਸਮੂਹ ਦੀ ਪ੍ਰਕਿਰਤੀ ਗਤੀਸ਼ੀਲ ਹੁੰਦੀ ਹੈ। ਇਸਦੀਆਂ ਗਤੀਵਿਧੀਆਂ ਵਿੱਚ ਸਮੇਂ-ਸਮੇਂ ਤੇ ਪਰਿਵਰਤਨ ਆਉਂਦਾ ਰਹਿੰਦਾ ਹੈ। ਸਮਾਜਿਕ ਸਮੂਹ ਦੇ ਅੰਤਰਗਤ ਵਿਅਕਤੀਆਂ ਵਿਚਕਾਰ ਅੰਤਰ-ਕਿਰਿਆਵਾਂ ਵਿਅਕਤੀਆਂ ਨੂੰ ਦੂਜਿਆਂ ਨਾਲ ਪਹਿਚਾਣ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ। ਸਮੁਹ ਆਮ ਤੌਰ ਤੇ ਸਥਿਰ ਅਤੇ ਸਮਾਜਿਕ ਇਕਾਈ ਹੈ। ਉਦਾਹਰਨ ਦੇ ਲਈ ਪਰਿਵਾਰ, ਸਮੁਦਾਇ, ਪਿੰਡ ਆਦਿ ਸਮੂਹ ਭਿੰਨ-ਭਿੰਨ ਮੰਗਠਿਤ ਕਿਰਿਆਵਾਂ ਕਰਦੇ ਹਨ ਜੋ ਕਿ ਸਮਾਜ ਦੇ ਲਈ ਬਹੁਤ ਮਹੱਤਵਪੂਰਨ ਹਨ ।

(i) ਸਮਾਜਿਕ ਸਮੂਹ ਦਾ ਕੀ ਅਰਥ ਹੈ ?
(ii) ਕੀ ਭੀੜ ਨੂੰ ਸਮਾਜਿਕ ਸਮੂਹ ਕਿਹਾ ਜਾ ਸਕਦਾ ਹੈ ? ਜੇ ਨਹੀਂ ਤਾਂ ਕਿਉਂ ?
(iii) ਪ੍ਰਾਥਮਿਕ ਅਤੇ ਦੂਤੀਆਂ ਸਮੂਹ ਦਾ ਕੀ ਅਰਥ ਹੈ ?
ਉੱਤਰ-
(i) ਵਿਅਕਤੀਆਂ ਦੇ ਉਸ ਸੰਗਠਨ ਨੂੰ ਸਮਾਜਿਕ ਸਮੂਹ ਕਿਹਾ ਜਾਂਦਾ ਹੈ ਜਿਸ ਵਿੱਚ ਵਿਅਕਤੀਆਂ ਵਿਚਕਾਰ
ਅੰਤਰਕਿਰਿਆਵਾਂ ਪਾਈਆਂ ਜਾਂਦੀਆਂ ਹਨ। ਜਦੋਂ ਲੋਕ ਇੱਕ-ਦੂਜੇ ਨਾਲ ਅੰਤਰ ਕਿਰਿਆਵਾਂ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਸਮੁਹ ਬਣ ਜਾਂਦਾ ਹੈ ।

(ii) ਜੀ ਨਹੀਂ, ਭੀੜ ਨੂੰ ਸਮੂਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਭੀੜ ਵਿੱਚ ਲੋਕਾਂ ਦੇ ਵਿਚਕਾਰ ਅੰਤਰ-ਕਿਰਿਆ ਨਹੀਂ ਹੋਵੇਗੀ। ਜੇਕਰ ਅੰਤਰ-ਕਿਰਿਆ ਨਹੀਂ ਹੋਵੇਗੀ ਤਾਂ ਉਹਨਾਂ ਵਿੱਚ ਸੰਬੰਧ ਵੀ ਨਹੀਂ ਬਣ ਸਕਣਗੇ ਜਿਸ ਕਾਰਨ ਸਮੂਹ ਨਹੀਂ ਬਣ ਪਾਏਗਾ।

(iii)
(a) ਪ੍ਰਾਥਮਿਕ ਸਮੂਹ-ਉਹ ਸਮੂਹ ਜਿਸ ਦੇ ਨਾਲ ਸਾਡਾ ਸਿੱਧਾ, ਪ੍ਰਤੱਖ ਅਤੇ ਰੋਜ਼ਾਨਾਂ ਦਾ ਸੰਬੰਧ ਹੁੰਦਾ ਹੈ, ਉਸ ਨੂੰ ਅਸੀਂ ਪ੍ਰਾਥਮਿਕ ਸਮੂਹ ਕਹਿੰਦੇ ਹਾਂ। ਜਿਵੇਂ ਕਿ ਪਰਿਵਾਰ, ਮਿੱਤਰ ਸਮੂਹ, ਸਕੂਲ ਆਦਿ ।
(b) ਦੂਤੀਆਂ ਸਮੂਹ-ਉਹ ਸਮੂਹ ਜਿਸ ਨਾਲ ਸਾਡਾ ਪ੍ਰਤੱਖ ਅਤੇ ਰੋਜ਼ਾਨਾ ਦਾ ਸੰਬੰਧ ਨਹੀਂ ਹੁੰਦਾ, ਉਸ ਨੂੰ ਅਸੀਂ ਦੂਤੀਆ ਸਮੂਹ ਕਹਿੰਦੇ ਹਨ, ਜਿਵੇਂ ਕਿ ਮੇਰੇ ਪਿਤਾ ਦਾ ਦਫ਼ਤਰ ।

ਪ੍ਰਸ਼ਨ 7.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਗੌਣ ਸਮੂਹ ਲਗਭਗ ਮੁੱਢਲੇ ਸਮੂਹਾਂ ਤੋਂ ਉਲਟ ਹੁੰਦੇ ਹਨ। ਕੂਲੇ ਨੇ ਗੌਣ ਸਮੂਹਾਂ ਦੇ ਬਾਰੇ ਵਿੱਚ ਨਹੀਂ ਦੱਸਿਆ ਜਦੋਂ ਕਿ ਉਹ ਮੁੱਢਲੇ ਸਮੂਹ ਦੇ ਸੰਬੰਧ ਵਿੱਚ ਦੱਸਦਾ ਹੈ, ਬਾਅਦ ਵਿੱਚ ਵਿਚਾਰਕਾਂ ਨੇ ਮੁੱਢਲੇ ਸਮੂਹ ਦੇ ਨਾਲ ਸੌਣ ਸਮੂਹ ਦੇ ਵਿਚਾਰ ਨੂੰ ਸਮਝਿਆ। ਗੌਣ ਸਮੂਹ ਉਹ ਸਮੂਹ ਹੈ, ਜੋ ਆਕਾਰ ਵਿੱਚ ਵੱਡਾ ਹੁੰਦਾ ਹੈ ਅਤੇ ਥੋੜ੍ਹੇ ਸਮੇਂ ਲਈ ਹੁੰਦਾ ਹੈ। ਮੈਂਬਰਾਂ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਰਸਮੀ ਉਪਯੋਗ ‘ਤੇ ਆਧਾਰਿਤ, ਵਿਸ਼ੇਸ਼ ਅਤੇ ਅਸਥਾਈ ਹੁੰਦਾ ਹੈ, ਕਿਉਂਕਿ ਇਸਦੇ ਮੈਂਬਰ ਆਪਣੀਆਂ ਭੂਮਿਕਾਵਾਂ ਅਤੇ ਕੀਤੇ ਜਾਣ ਵਾਲੇ ਕੰਮਾਂ ਦੇ ਕਾਰਨ ਆਪਸ ਵਿੱਚ ਜੁੜੇ ਹੁੰਦੇ ਹਨ। ਵਿਕ੍ਰੇਤਾ ਅਤੇ ਖਰੀਦਦਾਰ, ਕ੍ਰਿਕੇਟ ਮੈਚ ਵਿੱਚ ਇਕੱਠੇ ਹੋਏ ਲੋਕ ਅਤੇ ਉਦਯੋਗਿਕ ਸੰਗਠਨ ਇਸਦੇ ਉਦਾਹਰਨ ਹਨ। ਕਾਰਖ਼ਾਨੇ ਦੇ ਮਜ਼ਦੂਰ, ਸੈਨਾ, ਕਾਲਜ ਦੇ ਵਿਦਿਆਰਥੀਆਂ ਦਾ ਸੰਗਠਨ, ਵਿਸ਼ਵ ਵਿਦਿਆਲੇ ਦੇ ਵਿਦਿਆਰਥੀਆਂ ਦੇ ਸੰਗਠਨ, ਇਕ ਰਾਜਨੀਤਿਕ ਦਲ ਆਦਿ ਵੀ ਸੌਣ ਸਮੂਹ ਦੇ ਉਦਾਹਰਨ ਹਨ ।

(i) ਗੌਣ ਸਮੂਹ ਦਾ ਕੀ ਅਰਥ ਹੈ ?
(ii) ਗੌਣ ਸਮੂਹ ਦੀਆਂ ਕੁੱਝ ਉਦਾਹਰਨਾਂ ਦਿਉ ।
(ii) ਮੁੱਢਲੇ ਅਤੇ ਗੌਣ ਸਮੂਹਾਂ ਵਿੱਚ ਦੋ ਅੰਤਰ ਦਿਉ।
ਉੱਤਰ-
(i) ਉਹ ਸਮੂਹ ਜਿਨ੍ਹਾਂ ਨਾਲ ਸਾਡਾ ਸਿੱਧਾ ਅਤੇ ਪ੍ਰਤੱਖ ਸੰਬੰਧ ਨਹੀਂ ਹੁੰਦਾ, ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਹਿਣ ਕਰ ਸਕਦੇ ਹਾਂ ਅਤੇ ਕਦੇ ਵੀ ਛੱਡ ਸਕਦਾ ਹੈ, ਉਸ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ ।

(ii) ਪਿਤਾ ਦਾ ਦਫ਼ਤਰ, ਮਾਂ ਦਾ ਆਫ਼ਿਸ, ਪਿਤਾ ਦਾ ਮਿੱਤਰ ਸਮੂਹ, ਰਾਜਨੀਤਿਕ ਦਲ, ਕਾਰਖ਼ਾਨੇ ਦੇ ਮਜ਼ਦੂਰ ਆਦਿ ਗੌਣ ਸਮੂਹ ਦੀਆਂ ਉਦਾਹਰਨਾਂ ਹਨ ।

(iii)
(a) ਪ੍ਰਾਥਮਿਕ ਸਮੂਹ ਆਕਾਰ ਵਿੱਚ ਕਾਫ਼ੀ ਛੋਟੇ ਹੁੰਦੇ ਹਨ, ਪਰ ਗੌਣ ਸਮੂਹ ਆਕਾਰ ਵਿੱਚ ਕਾਫ਼ੀ ਵੱਡੇ ਹੁੰਦੇ ਹਨ।
(b) ਮੁੱਢਲੇ ਸਮੂਹ ਦੇ ਮੈਂਬਰਾਂ ਵਿਚਕਾਰ ਗੈਰ-ਰਸਮੀ ਅਤੇ ਪ੍ਰਤੱਖ ਸੰਬੰਧ ਹੁੰਦੇ ਹਨ, ਪਰ ਗੌਣ ਸਮੂਹਾਂ ਦੇ ਮੈਂਬਰਾਂ ਵਿਚਕਾਰ ਰਸਮੀ ਅਤੇ ਅਖ ਸੰਬੰਧ ਹੁੰਦੇ ਹਨ ।

PSEB 11th Class Sociology Solutions Source Based Questions

ਪ੍ਰਸ਼ਨ 8.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਇੱਕ ਸਮਾਜ ਦਾ ਸੱਭਿਆਚਾਰ, ਦੂਜੇ ਸਮਾਜ ਦੇ ਸੱਭਿਆਚਾਰ ਨਾਲੋਂ ਭਿੰਨ ਹੁੰਦਾ ਹੈ ਅਤੇ ਹਰ ਸੱਭਿਆਚਾਰ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ, ਕਦਰਾਂ-ਕੀਮਤਾਂ ਅਤੇ ਆਪਣੇ ਪਰਿਮਾਪ ਹੁੰਦੇ ਹਨ। ਸਮਾਜਿਕ ਪਰਿਮਾਪ ਸਮਾਜ ਦੁਆਰਾ ਪ੍ਰਮਾਣਿਤ ਵਿਵਹਾਰ ਦੇ ਉਹ ਢੰਗ ਹਨ ਜਦੋਂ ਕਿ ਸਮਾਜਿਕ ਕਦਰਾਂ-ਕੀਮਤਾਂ ਦਾ ਭਾਵ “ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ”, ਦੀ ਮਾਨਤਾ ਨਾਲ ਸੰਬੰਧਿਤ ਹੈ। ਉਦਾਹਰਨ ਦੇ ਤੌਰ ‘ਤੇ, ਇੱਕ ਸੱਭਿਆਚਾਰ/ਸਮਾਜ ਦੇ ਵਿੱਚ ਮਹਿਮਾਨ ਨਿਵਾਜ਼ੀ ਉੱਚ ਸਮਾਜਿਕ ਕੀਮਤ ਹੈ, ਜਦੋਂ ਕਿ ਦੂਸਰੇ ਸਮਾਜ/ਸੱਭਿਆਚਾਰ ਵਿੱਚ ਅਜਿਹਾ ਨਹੀਂ ਹੁੰਦਾ। ਇਸੇ ਤਰ੍ਹਾਂ ਕਈ ਸਮਾਜਾਂ ਵਿਚ ਬਹੁ-ਵਿਆਹ, ਸੱਭਿਅ ਰੂਪ ਹੈ ਜਦੋਂ ਕਿ ਕਈ ਸਮਾਜਾਂ ਵਿੱਚ ਇਸਨੂੰ ਉੱਚਿਤ ਪ੍ਰਥਾ ਨਹੀਂ ਸਮਝਿਆ ਜਾਂਦਾ।

(i) ਸੰਸਕ੍ਰਿਤੀ ਦਾ ਕੀ ਅਰਥ ਹੈ ?
(ii) ਕੀ ਦੋ ਦੇਸ਼ਾਂ ਦੀ ਸੰਸਕ੍ਰਿਤੀ ਇੱਕੋ ਜਿਹੀ ਹੋ ਸਕਦੀ ਹੈ ?
(ii) ਸੰਸਕ੍ਰਿਤੀ ਦੇ ਪ੍ਰਕਾਰ ਦੱਸੋ ।
ਉੱਤਰ-
(i) ਆਦਿਕਾਲ ਤੋਂ ਲੈ ਕੇ ਅੱਜ ਤੱਕ ਜੋ ਕੁੱਝ ਵੀ ਮਨੁੱਖ ਨੇ ਆਪਣੇ ਅਨੁਭਵ ਤੋਂ ਪ੍ਰਾਪਤ ਕੀਤਾ ਹੈ, ਉਸ ਨੂੰ ਸੰਸਕ੍ਰਿਤੀ ਕਹਿੰਦੇ ਹਨ। ਸਾਡੇ ਵਿਚਾਰ, ਅਨੁਭਵ, ਵਿਗਿਆਨ, ਤਕਨੀਕ, ਵਸਤੂਆਂ, ਮੁੱਲ, ਪਰੰਪਰਾਵਾਂ ਆਦਿ ਸਭ ਕੁੱਝ ਸੰਸਕ੍ਰਿਤੀ ਦਾ ਹੀ ਹਿੱਸਾ ਹੈ ।

(ii) ਜੀ ਨਹੀਂ, ਦੋ ਦੇਸ਼ਾਂ ਦੀ ਸੰਸਕ੍ਰਿਤੀ ਇੱਕੋ ਜਿਹੀ ਨਹੀਂ ਹੋ ਸਕਦੀ। ਚਾਹੇ ਦੋਹਾਂ ਦੇਸ਼ਾਂ ਦੇ ਲੋਕ ਇੱਕ ਹੀ ਧਰਮ ਨਾਲ ਕਿਉਂ ਨਾਂ ਸੰਬੰਧਿਤ ਹੋਣ, ਉਹਨਾਂ ਦੇ ਵਿਚਾਰਾਂ, ਆਦਰਸ਼ਾਂ, ਮੁੱਲਾਂ ਆਦਿ ਵਿੱਚ ਕੁੱਝ ਨਾਂ ਕੁੱਝ ਅੰਤਰ ਜ਼ਰੂਰ ਹੁੰਦਾ ਹੈ। ਇਸ ਕਾਰਨ ਉਹਨਾਂ ਦੀ ਸੰਸਕ੍ਰਿਤੀ ਵੀ ਅੱਡ ਹੁੰਦੀ ਹੈ।

(iii) ਸੰਸਕ੍ਰਿਤੀ ਦੇ ਦੋ ਪ੍ਰਕਾਰ ਹੁੰਦੇ ਹਨ-
(a) ਭੌਤਿਕ ਸੰਸਕ੍ਰਿਤੀ – ਸੰਸਕ੍ਰਿਤੀ ਦਾ ਉਹ ਭਾਗ ਜਿਸ ਨੂੰ ਅਸੀਂ ਦੇਖ ਜਾਂ ਛੂ ਸਕਦੇ ਹਾਂ, ਭੌਤਿਕ ਸੰਸਕ੍ਰਿਤੀ ਕਹਾਉਂਦਾ ਹੈ। ਉਦਾਹਰਨ ਦੇ ਲਈ-ਕਾਰ, ਮੇਜ, ਕੁਰਸੀ, ਕਿਤਾਬਾਂ, ਪੈੱਨ, ਇਮਾਰਤ ਆਦਿ।
(b) ਅਭੌਤਿਕ ਸੰਸਕ੍ਰਿਤੀ-ਸੰਸਕ੍ਰਿਤੀ ਦਾ ਉਹ ਭਾਗ ਜਿਸ ਨੂੰ ਅਸੀਂ ਦੇਖ ਜਾਂ ਛੂ ਨਹੀਂ ਸਕਦੇ, ਉਸ ਨੂੰ ਅਭੌਤਿਕ ਸੰਸਕ੍ਰਿਤੀ ਕਹਿੰਦੇ ਹਨ। ਉਦਾਹਰਨ ਦੇ ਲਈ ਸਾਡੇ ਮੁੱਲ, ਪਰੰਪਰਾਵਾਂ, ਵਿਚਾਰ, ਆਦਰਸ਼ ਆਦਿ ।

ਪ੍ਰਸ਼ਨ 9.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਮਨੁੱਖੀ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਮਨੁੱਖ ਬਹੁਤ ਸਾਰੇ ਵਿਅਕਤੀਆਂ, ਸਮੂਹਾਂ, ਸੰਸਥਾਵਾਂ ਅਤੇ ਸਮੁਦਾਵਾਂ ਦੇ ਸੰਪਰਕ ਵਿੱਚ ਆਉਂਦਾ ਹੈ ਜਿਨ੍ਹਾਂ ਤੋਂ ਉਹ ਬਹੁਤ ਕੁਝ ਸਿੱਖਦਾ ਹੈ। ਵੱਖ-ਵੱਖ ਸਮੂਹ ਅਤੇ ਸੰਸਥਾਵਾਂ ਮਨੁੱਖ ਦੇ ਵਿਵਹਾਰ ਨੂੰ ਸੰਵਾਰਨ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ। ਇਸ ਦੇ ਨਾਲ ਹੀ ਮਨੁੱਖ ਸੱਭਿਆਚਾਰ ਦੇ ਕਈ ਤੱਤਾਂ ਨੂੰ ਆਤਮਸਾਤ ਕਰਦਾ ਹੈ। ਹਰ ਸਮਾਜ ਦੇ ਸਮਾਜੀਕਰਨ ਦੇ ਆਪਣੇ ਸਾਧਨ-ਵਿਅਕਤੀ, ਸਮੂਹ ਅਤੇ ਸੰਸਥਾਵਾਂ ਜੋ ਜੀਵਨ ਭਰ ਸਮਾਜੀਕਰਨ ਲਈ ਉੱਚਿਤ ਮਾਤਰਾ ਪ੍ਰਦਾਨ ਕਰਦੇ ਹਨ। ਸਮਾਜੀਕਰਨ ਦੇ ਸਾਧਨ ਉਸ ਪ੍ਰਣਾਲੀ ਦਾ ਹਿੱਸਾ ਹਨ ਜਿਸ ਅਧੀਨ ਵਿਅਕਤੀ ਸੱਭਿਆਚਾਰ ਦੇ ਵਿਸ਼ਵਾਸ, ਕੀਮਤਾਂ ਅਤੇ ਵਿਵਹਾਰਕ ਢੰਗ-ਤਰੀਕਿਆਂ ਨੂੰ ਸਿੱਖਦਾ ਹੈ, ਇਹ ਨਵੇਂ ਮੈਂਬਰਾਂ ਨੂੰ ਆਪਣਾ ਸਥਾਨ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਪੁਰਾਣੇ ਮੈਂਬਰਾਂ ਨੂੰ ਸਮਾਜ ਵਿੱਚ ਨਵੀਆਂ ਜੁੰਮੇਵਾਰੀਆਂ ਨਿਭਾਉਣ ਲਈ ਤਿਆਰ ਕਰਦਾ ਹੈ ।

(i) ਸਮਾਜੀਕਰਨ ਦਾ ਕੀ ਅਰਥ ਹੈ ?
(ii) ਸਮਾਜੀਕਰਨੇ ਦੇ ਸਾਧਨਾਂ ਦੇ ਨਾਮ ਦੱਸੋ ।
(ii) ਸਮਾਜੀਕਰਨ ਦੇ ਸਾਧਨ ਕੀ ਹਨ ?
ਉੱਤਰ-
(i) ਸਮਾਜੀਕਰਣ ਇੱਕ ਸਿੱਖਣ ਦੀ ਪ੍ਰਕ੍ਰਿਆ ਹੈ। ਜੰਮਣ ਤੋਂ ਲੈ ਕੇ ਮਰਨ ਤੱਕ ਮਨੁੱਖ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ। ਜਿਸ ਵਿੱਚ ਜੀਵਨਜੀਣ ਦੇ ਅਤੇ ਵਿਵਹਾਰ ਕਰਨ ਦੇ ਤਰੀਕੇ ਸ਼ਾਮਿਲ ਹੁੰਦੇ ਹਨ। ਇਸ ਸਿੱਖਣ ਦੀ ਪ੍ਰਕ੍ਰਿਆ ਨੂੰ ਅਸੀਂ ਸਮਾਜੀਕਰਨ ਕਹਿੰਦੇ ਹਾਂ।

(ii) ਪਰਿਵਾਰ, ਸਕੂਲ, ਖੇਡ ਸਮੂਹ, ਰਾਜਨੀਤਿਕ ਸੰਸਥਾਵਾਂ, ਮੁੱਲ, ਪਰੰਪਰਾਵਾਂ ਆਦਿ ਸਮਾਜੀਕਰਨ ਦੇ ਸਾਧਨਾਂ ਦੇ ਰੂਪ ਵਿੱਚ ਕੰਮ ਕਰਦੇ ਹਨ ।

(iii) ਸਮਾਜੀਕਰਨ ਦੇ ਸਾਧਨ ਉਸ ਪ੍ਰਣਾਲੀ ਦਾ ਭਾਗ ਹਨ ਜਿਸ ਵਿੱਚ ਵਿਅਕਤੀ ਸੰਸਕ੍ਰਿਤੀ ਦੀਆਂ ਕੀਮਤਾਂ, ਵਿਸ਼ਵਾਸਾਂ ਅਤੇ ਵਿਵਹਾਰ ਕਰਨ ਦੇ ਢੰਗਾਂ ਨੂੰ ਸਿੱਖਦਾ ਹੈ। ਇਹ ਨਵੇਂ ਮੈਂਬਰਾਂ ਨੂੰ ਸਮਾਜ ਵਿੱਚ ਆਪਣਾ ਸਥਾਨ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਪੁਰਾਣੇ ਮੈਂਬਰਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਲਈ
ਤਿਆਰ ਕਰਦਾ ਹੈ ।

ਪ੍ਰਸ਼ਨ 10.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਹੁਣ ਲੋਕਾਂ ਦੇ ਜੀਵਨ ਵਿੱਚ ਧਰਮ ਦਾ ਓਨਾ ਪ੍ਰਭਾਵ ਨਹੀਂ ਹੈ, ਜਿੰਨਾਂ ਕੁੱਝ ਪੀੜ੍ਹੀਆਂ ਪਹਿਲਾਂ ਸੀ, ਪਰ ਇਸਦੇ ਬਾਵਜੂਦ ਧਰਮ ਸਾਡੀ ਜ਼ਿੰਦਗੀ, ਕਦਰਾਂ-ਕੀਮਤਾਂ, ਵਿਸ਼ਵਾਸ਼ ਨੂੰ ਅੱਜ ਵੀ ਪ੍ਰਭਾਵਿਤ ਕਰਦਾ ਹੈ। ਭਾਰਤ ਵਰਗੇ ਦੇਸ਼ ਵਿਚ ਧਰਮ ਸਾਡੇ ਜੀਵਨ ਦੇ ਹਰ ਇਕ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਇਸ ਨੂੰ ਸਮਾਜੀਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਮੰਨਿਆ ਜਾਂਦਾ ਹੈ।

ਕਈ ਤਰ੍ਹਾਂ ਦੇ ਵਿਵਹਾਰ, ਕਰਮਕਾਂਡ, ਕਦਰਾਂ-ਕੀਮਤਾਂ-ਪਰਿਮਾਪ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਪ੍ਰਵਾਹਿਤ ਕੀਤੇ ਜਾਂਦੇ ਹਨ। ਧਾਰਮਿਕ ਤਿਉਹਾਰ ਆਮ ਤੌਰ ‘ਤੇ ਇਕੱਠੇ ਮਨਾਏ ਜਾਂਦੇ ਹਨ, ਜਿਸ ਨਾਲ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਬਹੁਤ ਮਦਦ ਮਿਲਦੀ ਹੈ। ਧਰਮ ਤੋਂ ਬੱਚੇ ਨੂੰ ਇਹ ਪਤਾ ਚੱਲਦਾ ਹੈ ਕਿ ਰੱਬ ਜਿਹੜੀ ਕਿ ਅਪਾਰ ਸ਼ਕਤੀ ਹੈ, ਉਸ ਕਿਸ ਤਰ੍ਹਾਂ ਸਾਡੇ ਵਿਵਹਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਡੀ ਰੱਖਿਆ ਕਰਦੀ ਹੈ। ਜਿਹੜੇ ਮਾਤਾ-ਪਿਤਾ ਧਾਰਮਿਕ ਹੁੰਦੇ ਹਨ, ਉਨ੍ਹਾਂ ਦੇ ਬੱਚੇ ਵੀ ਧਾਰਮਿਕ ਹੋ ਸਕਦੇ ਹਨ ।

(i). ਧਰਮ ਕੀ ਹੈ ?
(ii) ਧਰਮ ਦੀ ਸਮਾਜੀਕਰਨ ਵਿੱਚ ਕੀ ਭੂਮਿਕਾ ਹੈ ?
(iii) ਕੀ ਅੱਜ ਧਰਮ ਦਾ ਮਹੱਤਵ ਘੱਟ ਰਿਹਾ ਹੈ ? ਜੇਕਰ ਹਾਂ ਤਾਂ ਕਿਉਂ ?
ਉੱਤਰ-
(i) ਧਰਮ ਹੋਰ ਕੁੱਝ ਨਹੀਂ ਬਲਕਿ ਅਲੌਕਿਕ ਸ਼ਕਤੀ ਵਿੱਚ ਵਿਸ਼ਵਾਸ ਹੈ ਜੋ ਸਾਡੀ ਪਹੁੰਚ ਤੋਂ ਬਹੁਤ ਦੂਰ ਹੈ। ਇਹ ਵਿਸ਼ਵਾਸਾਂ, ਮੁੱਲਾਂ, ਪਰੰਪਰਾਵਾਂ ਆਦਿ ਦੀ ਵਿਵਸਥਾ ਹੈ। ਜਿਸ ਵਿੱਚ ਉਸ ਧਰਮ ਨੂੰ ਮੰਨਣ ਵਾਲੇ ਵਿਸ਼ਵਾਸ ਕਰਦੇ ਹਨ।

(ii) ਧਰਮ ਦਾ ਸਮਾਜੀਕਰਨ ਵਿੱਚ ਕਾਫ਼ੀ ਮਹੱਤਵ ਹੈ ਕਿਉਂਕਿ ਵਿਅਕਤੀ ਧਰਮ ਦੇ ਮੁੱਲਾਂ, ਪਰੰਪਰਾਵਾਂ ਦੇ ਵਿਰੁੱਧ ਕੋਈ ਕੰਮ ਨਹੀਂ ਕਰਦਾ। ਬਚਪਨ ਤੋਂ ਹੀ ਬੱਚਿਆਂ ਨੂੰ ਧਾਰਮਿਕ ਮੁੱਲਾਂ ਬਾਰੇ ਦੱਸਿਆ ਜਾਂਦਾ ਹੈ। ਜਿਸ ਕਾਰਨ ਵਿਅਕਤੀ ਸ਼ੁਰੂ ਤੋਂ ਹੀ ਆਪਣੇ ਧਰਮ ਨਾਲ ਜੁੜ ਜਾਂਦਾ ਹੈ।ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਜਿਹੜਾ ਧਾਰਮਿਕ ਪਰੰਪਰਾਵਾਂ ਦੇ ਵਿਰੁੱਧ ਹੋਵੇ। ਇਸ ਤਰ੍ਹਾਂ ਧਰਮ ਵਿਅਕਤੀ ਉੱਤੇ ਨਿਯੰਤਰਨ ਵੀ ਰੱਖਦਾ ਹੈ ਅਤੇ ਉਸਦਾ ਸਮਾਜੀਕਰਨ ਵੀ ਕਰਦਾ ਹੈ।

(iii) ਇਹ ਸੱਚ ਹੈ ਕਿ ਅੱਜ-ਕੱਲ੍ਹ ਧਰਮ ਦਾ ਮਹੱਤਵ ਘੱਟ ਹੋ ਰਿਹਾ ਹੈ। ਲੋਕ ਅੱਜ-ਕੱਲ੍ਹ ਵੱਧ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਵਿਗਿਆਨ ਦੇ ਵੱਲ ਉਹਨਾਂ ਦਾ ਝੁਕਾਵ ਵੱਧਦਾ ਜਾ ਰਿਹਾ ਹੈ। ਪਰ ਧਰਮ ਵਿੱਚ ਤਰਕ ਦੀ ਕੋਈ ਥਾਂ ਨਹੀਂ ਹੁੰਦੀ ਜੋ ਵਿਗਿਆਨ ਵਿੱਚ ਸਭ ਤੋਂ ਮਹੱਤਵਪੂਰਨ ਹੈ । ਇਸ ਤਰ੍ਹਾਂ ਲੋਕ ਹੁਣ ਧਰਮ ਦੀ ਥਾਂ ਵਿਗਿਆਨ ਨੂੰ ਮਹੱਤਵ ਦੇ ਰਹੇ ਹਨ ।

PSEB 11th Class Sociology Solutions Source Based Questions

ਪ੍ਰਸ਼ਨ 11.
ਹੇਠਾਂ ਦਿੱਤੇ ਸਰੋਤ ਨੂੰ ਪੜ੍ਹੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਵਿਆਹ ਇਸਤਰੀ ਅਤੇ ਪੁਰਸ਼ਾਂ ਦੀਆਂ ਸਰੀਰਕ, ਸਮਾਜਿਕ, ਮਨੋਵਿਗਿਆਨਿਕ, ਸੱਭਿਆਚਾਰਕ ਅਤੇ ਆਰਥਿਕ ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਦੇ ਲਈ ਬਣਾਈ ਗਈ ਸੰਸਥਾ ਹੈ। ਇਹ ਪੁਰਸ਼ ਅਤੇ ਇਸਤਰੀ ਨੂੰ ਪਰਿਵਾਰ ਦਾ ਨਿਰਮਾਣ ਕਰਨ ਦੇ ਲਈ ਇਕ ਦੂਜੇ ਨਾਲ ਸੰਬੰਧ ਸਥਾਪਿਤ ਕਰਨ ਦੀ ਆਗਿਆ ਦਿੰਦਾ ਹੈ। ਵਿਆਹ ਦਾ ਮੁੱਢਲਾ ਉਦੇਸ਼ ਸਥਾਈ ਸੰਬੰਧਾਂ ਦੁਆਰਾ ਲਿੰਗਕ ਕਿਰਿਆਵਾਂ ਨੂੰ ਨਿਯਮਤ ਕਰਨਾ ਹੈ। ਸੌਖੇ ਜਾਂ ਸਾਧਾਰਨ ਸ਼ਬਦਾਂ ਵਿੱਚ, ਵਿਆਹ ਨੂੰ ਇੱਕ ਅਜਿਹੀ ਸੰਸਥਾ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਪੁਰਸ਼ਾਂ ਅਤੇ ਔਰਤਾਂ ਨੂੰ ਪਰਿਵਾਰਿਕ ਜੀਵਨ ਦੇ ਵਿੱਚ ਪ੍ਰਵੇਸ਼ ਕਰਨ, ਸੰਤਾਨ ਉਤਪਤੀ, ਪਤੀ-ਪਤਨੀ, ਬੱਚਿਆਂ ਦੇ ਵਿਭਿੰਨ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਪ੍ਰਵਾਨਗੀ ਦਿੰਦੀ ਹੈ। ਸਮਾਜ ਇੱਕ ਪੁਰਸ਼ ਅਤੇ ਇਸਤਰੀ ਵਿਚਕਾਰ ਸੰਬੰਧਾਂ ਨੂੰ ਇੱਕ ਧਾਰਮਿਕ ਸੰਸਕਾਰ ਦੇ ਰੂਪ ਵਿੱਚ ਆਪਣੀ ਪ੍ਰਵਾਨਗੀ ਪ੍ਰਦਾਨ ਕਰਦਾ ਹੈ। ਪਤੀ-ਪਤਨੀ ਇੱਕ-ਦੂਜੇ ਅਤੇ ਸਮਾਜ ਦੇ ਪ੍ਰਤੀ ਅਨੇਕਾਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਹਨ। ਵਿਆਹ ਇੱਕ ਮਹੱਤਵਪੂਰਨ ਆਰਥਿਕ ਉਦੇਸ਼ ਨੂੰ ਵੀ ਪੂਰਾ ਕਰਦਾ ਹੈ। ਇਹ ਵਿਰਾਸਤ ਨਾਲ਼ ਸੰਬੰਧਿਤ ਸੰਪਤੀ ਅਧਿਕਾਰ ਨੂੰ ਪਰਿਭਾਸ਼ਿਤ ਕਰਦਾ ਹੈ। ਇਸ ਪ੍ਰਕਾਰ ਅਸੀਂ ਸਮਝ ਸਕਦੇ ਹਾਂ ਕਿ ਵਿਆਹ ਇੱਕ ਪੁਰਸ਼ ਅਤੇ ਇਸਤਰੀ ਦੇ ਵਿਚਕਾਰ ਬਹੁਮੁਖੀ ਸੰਬੰਧਾਂ ਨੂੰ ਪ੍ਰਦਰਸ਼ਿਤ ਕਰਦਾ ਹੈ।

(i) ਵਿਆਹ ਦਾ ਕੀ ਅਰਥ ਹੈ ?
(ii) ਹਿੰਦੂ ਧਰਮ ਵਿੱਚ ਵਿਆਹ ਨੂੰ ਕੀ ਕਹਿੰਦੇ ਹਨ ?
(iii) ਕੀ ਅੱਜ-ਕੱਲ੍ਹ ਵਿਆਹ ਦਾ ਮਹੱਤਵ ਘੱਟ ਹੋ ਰਿਹਾ ਹੈ ?
ਉੱਤਰ-
(i) ਵਿਆਹ ਇੱਕ ਅਜਿਹੀ ਸੰਸਥਾ ਹੈ ਜੋ ਆਦਮੀ ਅਤੇ ਔਰਤ ਨੂੰ ਪਰਿਵਾਰਿਕ ਜੀਵਨ ਵਿੱਚ ਪ੍ਰਵੇਸ਼ ਕਰਨ, ਬੱਚਿਆਂ ਨੂੰ ਜਨਮ ਦੇਣ ਅਤੇ ਪਤੀ, ਪਤਨੀ ਅਤੇ ਬੱਚਿਆਂ ਨਾਲ ਸੰਬੰਧਿਤ ਅੱਡ-ਅੱਡ ਅਧਿਕਾਰਾਂ, ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਦੀ ਮੰਜੂਰੀ ਦਿੰਦਾ ਹੈ ।

(ii) ਹਿੰਦੂ ਧਰਮ ਵਿੱਚ ਵਿਆਹ ਨੂੰ ਧਾਰਮਿਕ ਸੰਸਕਾਰ ਮੰਨਿਆ ਜਾਂਦਾ ਹੈ ਕਿਉਂਕਿ ਵਿਆਹ ਨੂੰ ਬਹੁਤ ਸਾਰੇ ਧਾਰਮਿਕ ਕਰਮਕਾਂਡਾਂ ਨੂੰ ਪੂਰਾ ਕਰਕੇ ਪੂਰਾ ਕੀਤਾ ਜਾਂਦਾ ਹੈ ।

(iii) ਜੀ ਹਾਂ, ਅੱਜ-ਕੱਲ੍ਹ ਵਿਆਹ ਦਾ ਮਹੱਤਵ ਘੱਟ ਹੋ ਰਿਹਾ ਹੈ। ਅੱਜ-ਕੱਲ੍ਹ ਵਿਆਹ ਨੂੰ ਧਾਰਮਿਕ ਸੰਸਕਾਰ ਨਾ ਮੰਨ ਕੇ ਸਮਝੌਤਾ ਮੰਨਿਆ ਜਾਣ ਲੱਗ ਪਿਆ ਹੈ ਜਿਸ ਨੂੰ ਕਦੇ ਵੀ ਤੋੜਿਆ ਜਾ ਸਕਦਾ ਹੈ। ਅੱਜ-ਕੱਲ੍ਹ ਤਾਂ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਬਿਨਾਂ ਵਿਆਹ ਕੀਤੇ ਹੀ ਇਕੱਠੇ ਰਹਿਣਾ ਸ਼ੁਰੂ ਹੋ ਗਏ ਹਨ ਜਿਸ ਨਾਲ
ਵਿਆਹ ਦਾ ਮਹੱਤਵ ਘੱਟ ਹੋ ਗਿਆ ਹੈ ।

ਪ੍ਰਸ਼ਨ 12.
ਹੇਠਾਂ ਦਿੱਤੇ ਸਰੋਤ ਨੂੰ ਪੜੋ ਅਤੇ ਨਾਲ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓਪਰਿਵਾਰ ਦਾ ਅਧਿਐਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਪੁਰਸ਼, ਇਸਤਰੀ ਅਤੇ ਬੱਚਿਆਂ ਨੂੰ ਇੱਕ ਸਥਾਈ ਸੰਬੰਧ ਵਿਚ ਬੰਨ੍ਹ ਕੇ ਮਨੁੱਖੀ ਸਮਾਜ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੱਭਿਆਚਾਰ ਦਾ ਸੰਚਾਰ ਪਰਿਵਾਰ ਵਿੱਚ ਹੀ ਹੁੰਦਾ ਹੈ। ਸਮਾਜਿਕ ਪਰਿਮਾਪ, ਪ੍ਰਥਾਵਾਂ, ਰੀਤੀ-ਰਿਵਾਜ ਅਤੇ ਕਦਰਾਂ-ਕੀਮਤਾਂ ਦੇ ਸੰਬੰਧ ਵਿੱਚ ਸੱਭਿਆਚਾਰ ਦੀ ਸਮਝ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਸੰਚਾਰਿਤ ਹੁੰਦੀ ਹੈ। ਇੱਕ ਪਰਿਵਾਰ ਜਿਸ ਵਿੱਚ ਬੱਚਾ ਜਨਮ ਲੈਂਦਾ ਹੈ। ਉਸ ਨੂੰ ਜਨਮ ਦਾ ਪਰਿਵਾਰ ਕਹਿੰਦੇ ਹਨ। ਅਜਿਹੇ ਪਰਿਵਾਰ ਨੂੰ ਖੂਨ ਸੰਬੰਧ ਪਰਿਵਾਰ ਕਿਹਾ ਜਾਂਦਾ ਹੈ। ਜਿਸਦੇ ਮੈਂਬਰ ਖੂਨ ਦੇ ਸੰਬੰਧਾਂ ਦੇ ਆਧਾਰ ‘ਤੇ ਇੱਕ-ਦੂਜੇ ਨਾਲ ਜੁੜੇ ਹੁੰਦੇ ਹਨ। ਜਿਵੇਂ ਭਰਾ-ਭੈਣ, ਪਿਤਾ-ਪੁੱਤਰ ਆਦਿ।ਉਹ ਪਰਿਵਾਰ ਜੋ ਵਿਆਹ ਤੋਂ ਬਾਅਦ ਹੋਂਦ ਵਿੱਚ ਆਉਂਦਾ ਹੈ। ਉਸਨੂੰ ਪ੍ਰਜਨਨ ਵਾਰ ਕਹਿੰਦੇ ਹਨ। ਜੋ ਬਾਲਗ ਮੈਂਬਰਾਂ ਤੋਂ ਨਿਰਮਿਤ ਹੁੰਦਾ ਹੈ ਅਤੇ ਜਿਨ੍ਹਾਂ ਵਿੱਚ ਆਪਸੀ ਯੌਨ ਸੰਬੰਧ ਹੁੰਦੇ ਹਨ।

(i) ਪਰਿਵਾਰ ਕਿਸ ਨੂੰ ਕਹਿੰਦੇ ਹਨ ?
(i) ਜਨਮ ਦਾ ਪਰਿਵਾਰ ਅਤੇ ਪ੍ਰਜਨਨ ਪਰਿਵਾਰ ਕਿਸ ਨੂੰ ਕਹਿੰਦੇ ਹਨ ?
(ii) ਪਰਿਵਾਰ ਦਾ ਅਧਿਐਨ ਮਹੱਤਵਪੂਰਨ ਕਿਉਂ ਹੈ ?
ਉੱਤਰ-
(i) ਪਰਿਵਾਰ ਆਦਮੀ ਅਤੇ ਔਰਤ ਦੇ ਮੇਲ ਨਾਲ ਬਣੀ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਉਹਨਾਂ ਨੂੰ ਲਿੰਗ
ਸੰਬੰਧ ਸਥਾਪਿਤ ਕਰਨ, ਬੱਚੇ ਪੈਦਾ ਕਰਨ ਅਤੇ ਉਹਨਾਂ ਨੂੰ ਵੱਡਾ ਕਰਨ ਦੀ ਆਗਿਆ ਹੁੰਦੀ ਹੈ ।

(ii) ਇੱਕ ਪਰਿਵਾਰ ਜਿਸ ਵਿੱਚ ਬੱਚਾ ਜਨਮ ਲੈਂਦਾ ਹੈ ਉਸ ਨੂੰ ਜਨਮ ਦਾ ਪਰਿਵਾਰ ਕਹਿੰਦੇ ਹਨ। ਉਹ ਪਰਿਵਾਰ ਜਿਹੜਾ ਵਿਆਹ ਤੋਂ ਬਾਅਦ ਬਣਦਾ ਹੈ, ਉਸਨੂੰ ਪ੍ਰਜਨਨ ਪਰਿਵਾਰ ਕਹਿੰਦੇ ਹਨ ।

(iii) ਪਰਿਵਾਰ ਦਾ ਅਧਿਐਨ ਕਾਫ਼ੀ ਮਹੱਤਵਪੂਰਨ ਹੈ ਕਿਉਂਕਿ ਇਹ ਆਦਮੀ ਔਰਤ ਅਤੇ ਉਹਨਾਂ ਦੇ ਬੱਚਿਆਂ ਨੂੰ ਇੱਕ ਸਥਾਈ ਬੰਧਨ ਵਿੱਚ ਬੰਨ੍ਹ ਕੇ ਰੱਖਦਾ ਹੈ। ਇਸ ਨਾਲ ਪਰਿਵਾਰ ਸਮਾਜ ਨਿਰਮਾਣ ਵਿੱਚ ਯੋਗਦਾਨ ਦਿੰਦਾ ਹਨ। ਪਰਿਵਾਰ ਹੀ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ। ਸਮਾਜਿਕ ਪ੍ਰਥਾਵਾਂ ਪ੍ਰਤਿਮਾਨਾਂ, ਵਿਵਹਾਰ ਕਰਨ ਦੇ ਤਰੀਕਿਆਂ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਂਦਾ ਹੈ। ਇਸ ਤਰ੍ਹਾਂ ਪਰਿਵਾਰ ਸਾਡੇ ਜੀਵਨ ਵਿੱਚ ਅਤੇ ਸਮਾਜ ਨਿਰਮਾਣ ਵਿੱਚ ਸਹਾਇਕ ਹੁੰਦਾ ਹੈ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

Punjab State Board PSEB 11th Class Sociology Book Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ Textbook Exercise Questions and Answers.

PSEB Solutions for Class 11 Sociology Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

Sociology Guide for Class 11 PSEB ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਇੱਕ ਅਕਾਦਮਿਕ ਅਨੁਸ਼ਾਸਨ ਦੇ ਰੂਪ ਵਿੱਚ ਸਮਾਜ ਦਾ ਰਸਮੀ ਅਧਿਐਨ ਕਿਸ ਦੇਸ਼ ਅਤੇ ਕਿਸ ਸ਼ਤਾਬਦੀ ਵਿੱਚ ਸ਼ੁਰੂ ਹੋਇਆ ਸੀ ?
ਉੱਤਰ-
ਇੱਕ ਅਕਾਦਮਿਕ ਅਨੁਸ਼ਾਸਨ ਦੇ ਰੂਪ ਵਿੱਚ ਸਮਾਜ ਦਾ ਰਸਮੀ ਅਧਿਐਨ ਫਰਾਂਸ ਯੂਰੋਪ ਵਿੱਚ 19ਵੀਂ ਸ਼ਤਾਬਦੀ ਵਿੱਚ ਸ਼ੁਰੂ ਹੋਇਆ।

ਪ੍ਰਸ਼ਨ 2.
ਉਹਨਾਂ ਤਿੰਨ ਕਾਰਕਾਂ ਦੇ ਨਾਮ ਦੱਸੋ ਜਿਹੜੇ ਕਿ ਸਮਾਜ ਸ਼ਾਸਤਰ ਦੇ ਸੁਤੰਤਰ ਰੂਪ ਨੂੰ ਉਭਾਰਨ ਵਿੱਚ ਸਹਾਈ ਹੋਏ ।
ਉੱਤਰ-
ਉਦਯੋਗਿਕ ਕ੍ਰਾਂਤੀ, ਫਰਾਂਸੀਸੀ ਕ੍ਰਾਂਤੀ ਅਤੇ ਨਵਜਾਗਰਣ ਦੇ ਵਿਚਾਰਾਂ ਦੇ ਫੈਲਾਅ ਨਾਲ ਸਮਾਜ ਵਿਗਿਆਨ ਦਾ ਵਿਕਾਸ ਇੱਕ ਸੁਤੰਤਰ ਵਿਸ਼ੇ ਦੇ ਰੂਪ ਵਿੱਚ ਹੋਇਆ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 3.
ਗਿਆਨ ਨਾਲ ਜੁੜੇ ਹੋਏ ਦੋ ਚਿੰਤਕਾਂ ਦੇ ਨਾਂ ਦੱਸੋ ।
ਉੱਤਰ-
ਚਾਰਲਸ ਮਾਂਟੇਸਕਿਯੂ (Charles Montesquieu) ਅਤੇ ਜੀਨ ਜੈਕਸ ਰੂਸੋ (Jean Jacques Rousseau) Enlightenment ਨਾਲ ਜੁੜੇ ਦੋ ਪ੍ਰਮੁੱਖ ਵਿਚਾਰਕ ਸਨ ।

ਪ੍ਰਸ਼ਨ 4.
ਫਰਾਂਸੀਸੀ ਕ੍ਰਾਂਤੀ ਕਿਹੜੇ ਸੰਨ ਵਿੱਚ ਹੋਈ ?
ਉੱਤਰ-
ਫਰਾਂਸੀਸੀ ਕ੍ਰਾਂਤੀ 1789 ਈ: ਵਿੱਚ ਹੋਈ ਸੀ ।

ਪ੍ਰਸ਼ਨ 5.
ਸਕਾਰਾਤਮਕ ਸ਼ਬਦ ਦਾ ਪ੍ਰਯੋਗ ਕਿਸ ਲਈ ਕੀਤਾ ਜਾਂਦਾ ਹੈ ?
ਉੱਤਰ-
ਇਹ ਮੰਨਿਆ ਜਾਂਦਾ ਹੈ ਕਿ ਸਮਾਜ ਕੁੱਝ ਸਥਿਰ ਨਿਯਮਾਂ ਅਨੁਸਾਰ ਕੰਮ ਕਰਦਾ ਹੈ ਜਿਨ੍ਹਾਂ ਨੂੰ ਲੱਭਿਆ ਜਾ ਸਕਦਾ ਹੈ । ਇਸਨੂੰ ਹੀ ਸਕਾਰਾਤਮਕਵਾਦ ਕਹਿੰਦੇ ਹਨ ।

ਪ੍ਰਸ਼ਨ 6.
ਸਮਾਜਿਕ ਸਟੈਟਿਕਸ ਅਤੇ ਸਮਾਜਿਕ ਡਾਇਨਿਮਿਕਸ ਦੀਆਂ ਦੋ ਸ਼ਾਖਾਵਾਂ ਕਿਸ ਨੇ ਦਿੱਤੀਆਂ ਹਨ ? .
ਉੱਤਰ-
ਅਗਸਤੇ ਕਾਮਤੇ (Auguste Comte) ਨੇ ਸਮਾਜ ਵਿਗਿਆਨ ਦੇ ਦੋ ਭਾਗਾਂ ਨੂੰ ਸਮਾਜਿਕ ਸਥੈਤਿਕੀ ਅਤੇ ਸਮਾਜਿਕ ਗਤੀਆਤਮਕਤਾ ਦਾ ਨਾਮ ਦਿੱਤਾ ।

ਪ੍ਰਸ਼ਨ 7.
ਅਗਸਤੇ ਕਾਮਤੇ ਦੇ ਤਿੰਨ ਪੜਾਵਾਂ ਦੇ ਸਿਧਾਂਤ ਦਾ ਚਾਰਟ ਬਣਾਉ ॥
ਉੱਤਰ-
PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ 1

ਪ੍ਰਸ਼ਨ 8.
ਕਾਰਲ ਮਾਰਕਸ ਦਾ ਵਰਗ ਦਾ ਸਿਧਾਂਤ ਕਿਸ ਉੱਪਰ ਨਿਰਭਰ ਹੈ ?
ਉੱਤਰ-
ਕਾਰਲ ਮਾਰਕਸ ਦਾ ਵਰਗ ਦਾ ਸਿਧਾਂਤ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਉੱਤੇ ਆਧਾਰਿਤ ਹੈ ਕਿ ਇੱਕ ਸਮੂਹ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਇੱਕ ਸਮੂਹ ਕੋਲ ਨਹੀਂ ਹੁੰਦੇ ਹਨ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 9.
‘ਕਮਿਊਨਿਸਟ ਮੈਨੀਫੈਸਟੋ’ ਕਿਤਾਬ ਕਿਸਨੇ ਲਿਖੀ ਹੈ ?
ਉੱਤਰ-
ਕਿਤਾਬ ‘ਕਮਿਊਨਿਸਟ ਮੈਨੀਫੈਸਟੋ’ ਕਾਰਲ ਮਾਰਕਸ ਨੇ ਲਿਖੀ ਸੀ ।

ਪ੍ਰਸ਼ਨ 10.
ਕਾਰਲ ਮਾਰਕਸ ਦੁਆਰਾ ਸਮਾਜਿਕ ਪਰਿਵਰਤਨ ਦੇ ਕਿਹੜੇ ਪੜਾਅ ਹਨ ?
ਉੱਤਰ-
ਕਾਰਲ ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦੇ ਚਾਰ ਮੁੱਖ ਪੱਧਰ ਹਨ-ਆਦਿਮ ਸਮੁਦਾਇਕ ਸਮਾਜ, ਦਾਸਮੂਲਕ ਸਮਾਜ, ਸਾਮੰਤੀ ਸਮਾਜ ਅਤੇ ਪੂੰਜੀਵਾਦੀ ਸਮਾਜ ।

ਪ੍ਰਸ਼ਨ 11.
ਕਿਸਨੇ ਸਮਾਜ ਵਿੱਚ ਮੌਜੂਦ ਏਕਤਾ ਦੀ ਪ੍ਰਕਿਰਤੀ ਦੇ ਆਧਾਰ ਉੱਤੇ ਸਮਾਜ ਨੂੰ ਵਰਗੀਕ੍ਰਿਤ ਕੀਤਾ ?
ਉੱਤਰ-
ਇਮਾਈਲ ਦੁਰਮ ਨੇ ਸਮਾਜ ਵਿੱਚ ਮੌਜੂਦ ਏਕਤਾ ਦੀ ਪ੍ਰਕਿਰਤੀ ਦੇ ਆਧਾਰ ਉੱਤੇ ਸਮਾਜ ਨੂੰ ਵੰਡਿਆ ਹੈ ।

ਪ੍ਰਸ਼ਨ 12.
ਇਮਾਈਲ ਦੁਰਖੀਮ ਦੁਆਰਾ ਦਿੱਤੀਆਂ ਗਈਆਂ ਦੋ ਤਰ੍ਹਾਂ ਦੀਆਂ ਏਕਤਾਵਾਂ ਬਾਰੇ ਦੱਸੋ ।
ਉੱਤਰ-
ਇਮਾਈਲ ਦੁਰਖੀਮ ਨੇ ਦੋ ਪ੍ਰਕਾਰ ਦੀ ਏਕਤਾ ਬਾਰੇ ਦੱਸਿਆ ਹੈ ਅਤੇ ਉਹ ਹਨ-ਯਾਂਤਰਿਕ ਏਕਤਾ (Mechanical Solidarity) ਅਤੇ ਆਂਗਿਕ ਏਕਤਾ (Organic Solidarity) ।

ਪ੍ਰਸ਼ਨ 13.
ਮੈਕਸ ਵੈਬਰ ਅਨੁਸਾਰ ਸਮਾਜਿਕ ਕਿਰਿਆ ਦੀਆਂ ਕਿਸਮਾਂ ਦੱਸੋ ।
ਉੱਤਰ-
ਮੈਕਸ ਵੈਬਰ ਨੇ ਚਾਰ ਪ੍ਰਕਾਰ ਦੀ ਸਮਾਜਿਕ ਕ੍ਰਿਆ ਬਾਰੇ ਦੱਸਿਆ ਹੈ ਅਤੇ ਉਹ ਹਨ Zweckrational, Wertrational, affective font s traditional ਕਿਰਿਆ ।

ਪ੍ਰਸ਼ਨ 14.
ਮੈਕਸ ਵੈਬਰ ਦੁਆਰਾ ਦਰਸ਼ਾਈਆਂ ਗਈਆਂ ਸੱਤਾ ਦੀਆਂ ਕਿਸਮਾਂ ਦੱਸੋ ।
ਉੱਤਰ-
ਮੈਕਸ ਵੈਬਰ ਨੇ ਸੱਤਾ ਦੇ ਤਿੰਨ ਪ੍ਰਕਾਰ ਦਿੱਤੇ ਹਨ ਅਤੇ ਉਹ ਹਨ-ਪਰੰਪਰਾਗਤ ਸੱਤਾ (Traditional Authroity), ਵਿਧਾਨਿਕ ਸੱਤਾ (Legal Authority) ਅਤੇ ਕਰਿਸ਼ਮਈ ਸੱਤਾ (Charismatic Authority) ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਗਿਆਨ ਕੀ ਹੈ ?
ਉੱਤਰ-
ਗਿਆਨ ਉਹ ਸਮਾਂ ਸੀ ਜਦੋਂ ਬਹੁਤ ਜ਼ਿਆਦਾ ਬੌਧਿਕ ਵਿਕਾਸ ਹੋਇਆ ਅਤੇ ਦਾਰਸ਼ਨਿਕ ਵਿਚਾਰਾਂ ਵਿੱਚ ਬਹੁਤ ਪਰਿਵਰਤਨ ਆਏ । ਇਹ ਸਮਾਂ 17ਵੀਂ-18ਵੀਂ ਸਦੀ ਦੇ ਵਿੱਚ ਸੀ । ਇਸ ਸਮੇਂ ਦੇ ਮਸ਼ਹੂਰ ਵਿਚਾਰਕ ਸਨ ਚਾਰਲਸ ਮਾਨਟੇਸਕਿਯੂ ਅਤੇ ਜੀਨ ਜੈਕਸ ਰੂਸੋ । ਇਹ ਵਿਚਾਰਕ ਵਿਗਿਆਨ ਦੀ ਸਰਵਉੱਚਤਾ (Supemacy) ਅਤੇ ਵਿਸ਼ਵਾਸ ਉੱਪਰ ਤਰਕ ਨੂੰ ਉੱਚਾ ਮੰਨਦੇ ਸਨ । ਇਹਨਾਂ ਵਿਚਾਰਕਾਂ ਕਾਰਨ ਹੀ ਸਮਾਜਿਕ ਪ੍ਰਕਟਨਾਵਾਂ ਵਿੱਚ ਵਿਗਿਆਨਿਕ ਵਿਧੀ ਦੇ ਯੋਗ ਉੱਤੇ ਜ਼ੋਰ ਦਿੱਤਾ ।

ਪ੍ਰਸ਼ਨ 2.
ਧਾਰਮਿਕ ਅਤੇ ਅਧਿਆਤਮਿਕ ਪੜਾਅ ਉੱਤੇ ਛੋਟਾ ਨੋਟ ਲਿਖੋ ।
ਉੱਤਰ-
ਕਾਮਤੇ ਅਨੁਸਾਰ ਅਧਿਆਤਮਿਕ ਪੜਾਅ ਵਿੱਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਉਹ ਸਾਰੀਆਂ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿੱਚ ਸਮਝਦਾ ਸੀ । ਧਾਰਨਾ ਇਹ ਸੀ ਕਿ ਚਾਹੇ ਸਾਰੀਆਂ ਚੀਜ਼ਾਂ ਨਿਰਜੀਵ ਹਨ ਪਰ ਉਹਨਾਂ ਵਿੱਚ ਸਰਵਸ਼ਕਤੀ ਵਿਆਪਕ ਹੈ । ਅਧਿਭੌਤਿਕ ਪੜਾਅ 14ਵੀਂ ਤੋਂ 16ਵੀਂ ਸਦੀ ਤੱਕ ਚੱਲਿਆ । ਇਸ ਸਮੇਂ ਬੇਰੋਕ ਨਿਰੀਖਣ ਦਾ ਅਧਿਕਾਰ ਸਾਹਮਣੇ ਆਇਆ ਜਿਸਦੀ ਕੋਈ ਸੀਮਾ ਨਹੀਂ ਸੀ । ਇਸ ਕਰਕੇ ਆਤਮਿਕਤਾ ਦਾ ਪਤਨ ਹੋਇਆ ਜਿਸਦਾ ਦੁਨਿਆਵੀ ਪੱਖ ਉੱਤੇ ਵੀ ਅਸਰ ਹੋਇਆ ।

ਪ੍ਰਸ਼ਨ 3.
ਜੀਵਵਾਦ (Animism) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜੀਵਵਾਦ ਇੱਕ ਵਿਚਾਰਧਾਰਾ ਹੈ ਜਿਸ ਵਿੱਚ ਲੋਕ ਵਿਸ਼ਵਾਸ ਕਰਦੇ ਹਨ ਕਿ ਪਰਮਾਤਮਾ ਸਿਰਫ਼ ਚਲਣ ਵਾਲੀਆਂ ਜਾਂ ਜੀਣ ਵਾਲੀਆਂ ਚੀਜ਼ਾਂ ਵਿੱਚ ਮੌਜੂਦ ਹੈ । ਸ਼ਬਦ Anima ਦਾ ਅਰਥ ਹੈ ਆਤਮਾ (Soul) ਜਾਂ ਚਾਲ (Movement) । ਲੋਕਾਂ ਨੇ ਜਾਨਵਰਾਂ, ਪੰਛੀਆਂ, ਧਰਤੀ ਅਤੇ ਹਵਾ ਦੀ ਵੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ।

ਪ੍ਰਸ਼ਨ 4.
ਮਾਰਕਸਵਾਦ ਦੁਆਰਾ ਦਿੱਤੇ ਗਏ ਵਰਗ ਦੇ ਸਿਧਾਂਤ ਦੀ ਚਰਚਾ ਕਰੋ ।
ਉੱਤਰ-
ਕਾਰਲ ਮਾਰਕਸ ਅਨੁਸਾਰ ਵਿਅਕਤੀਆਂ ਦਾ ਉਹ ਸਮੂਹ ਜਿਹੜਾ ਸਮਾਨ ਉਤਪਾਦਨ ਦੇ ਸਾਧਨਾਂ ਨੂੰ ਸਾਂਝਾ ਕਰਦਾ ਹੈ, ਉਸ ਨੂੰ ਵਰਗ ਕਿਹਾ ਜਾਂਦਾ ਹੈ । ਮਾਰਕਸ ਦੇ ਅਨੁਸਾਰ ਸਮਾਜ ਵਿਚ ਦੋ ਤਰ੍ਹਾਂ ਦੇ ਸਮੂਹ ਹੁੰਦੇ ਹਨ-ਪੂੰਜੀਪਤੀ ਸਮੂਹ ਅਤੇ ਮਜ਼ਦੂਰਾਂ ਦਾ ਸਮੂਹ ।

ਪ੍ਰਸ਼ਨ 5.
ਵਰਗ ਚੇਤਨਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕ ਵਰਗ ਦੇ ਮੈਂਬਰਾਂ ਵਿੱਚ ਆਪਣੇ ਸਮਾਨ ਹਿੱਤਾਂ ਦੇ ਪ੍ਰਤੀ ਜਾਗਰੁਕਤਾ ਹੁੰਦੀ ਹੈ । ਇਸੇ ਜਾਗਰੁਕਤਾ ਨੂੰ ਹੀ ਅਸੀਂ ਵਰਗ ਚੇਤਨਾ ਕਹਿੰਦੇ ਹਾਂ | ਵਰਗ ਚੇਤਨਾ ਦੇ ਆਧਾਰ ਉੱਤੇ ਹੀ ਅੱਡ-ਅੱਡ ਵਰਗਾਂ ਨੂੰ ਇਕ-ਦੂਜੇ ਤੋਂ ਅੱਡ ਕੀਤਾ। ਜਾ ਸਕਦਾ ਹੈ ।

ਪ੍ਰਸ਼ਨ 6.
ਇਤਿਹਾਸਿਕ ਪਦਾਰਥਵਾਦ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਇਤਿਹਾਸਿਕ ਭੌਤਿਕਵਾਦ ਉਹ ਦਾਰਸ਼ਨਿਕ ਵਿੱਦਿਆ ਹੈ ਜੋ ਇੱਕ ਅਖੰਡ ਵਿਵਸਥਾ ਦੇ ਰੂਪ ਵਿੱਚ ਸਮਾਜ ਦਾ ਅਤੇ ਉਸ ਵਿਵਸਥਾ ਦੇ ਕੰਮ ਅਤੇ ਵਿਕਾਸ ਨੂੰ ਸ਼ਾਮਲ ਕਰਨ ਵਾਲੇ ਮੁੱਖ ਨਿਯਮਾਂ ਦਾ ਅਧਿਐਨ ਕਰਦੀ ਹੈ । ਸੰਖੇਪ ਵਿੱਚ ਇਤਿਹਾਸਿਕ, ਭੌਤਿਕਵਾਦ, ਸਮਾਜਿਕ ਵਿਕਾਸ ਦਾ ਦਾਰਸ਼ਨਿਕ ਸਿਧਾਂਤ ਹੈ । ਇਸ ਤਰ੍ਹਾਂ ਇਹ ਮਾਰਕਸ ਦਾ ਸਮਾਜਿਕ ਅਤੇ ਇਤਿਹਾਸਿਕ ਸਿਧਾਂਤ ਹੈ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 7.
ਸਮਾਜਿਕ ਤੱਥਾਂ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਦੁਰਖੀਮ ਨੇ ਸਮਾਜਿਕ ਤੱਥ ਦਾ ਸਿਧਾਂਤ ਦਿੱਤਾ ਸੀ ਅਤੇ ਆਪਣੀ ਕਿਤਾਬ ਦੇ ਪਹਿਲੇ Chapter ਦੇ ਅੰਤ ਵਿੱਚ ਇਸਦੀ ਪਰਿਭਾਸ਼ਾ ਦਿੱਤੀ । ਦੁਰਖੀਮ ਦੇ ਅਨੁਸਾਰ, “ਇੱਕ ਸਮਾਜਿਕ ਤੱਥ ਕ੍ਰਿਆ ਕਰਨ ਦਾ ਹਰੇਕ ਸਥਾਈ, ਅਸਥਾਈ ਤਰੀਕਾ ਹੈ, ਜੋ ਆਦਮੀ ਉੱਪਰ ਬਾਹਰੀ ਦਬਾਅ ਪਾਉਣ ਵਿੱਚ ਸਮਰੱਥ ਹੁੰਦਾ ਹੈ ਜਾਂ ਦੁਬਾਰਾ ਕਿਆ ਕਰਨ ਦਾ ਹਰੇਕ ਤਰੀਕਾ ਜੋ ਕਿਸੇ ਸਮਾਜ ਵਿੱਚ ਆਮ ਰੂਪ ਨਾਲ ਪਾਇਆ ਜਾਂਦਾ ਹੈ, ਪਰ ਨਾਲ ਹੀ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਹੋਂਦ ਰੱਖਦਾ ਹੈ ।”

ਪ੍ਰਸ਼ਨ 8.
ਸਮਾਜਿਕ ਏਕਤਾ (Organic Solidarity) ਕੀ ਹੈ ?
ਉੱਤਰ-
ਸਮਾਜਿਕ ਏਕਤਾ ਆਧੁਨਿਕ ਸਮਾਜਾਂ ਵਿੱਚ ਪਾਈ ਜਾਂਦੀ ਹੈ ਅਤੇ ਇਹ ਮੈਂਬਰਾਂ ਵਿਚਕਾਰ ਮੌਜੂਦ ਅੰਤਰਾਂ ਉੱਤੇ ਆਧਾਰਿਤ ਹੈ । ਇਹ ਵੱਧ ਜਨਸੰਖਿਆ ਵਾਲੇ ਸਮਾਜਾਂ ਵਿੱਚ ਪਾਈ ਜਾਂਦੀ ਹੈ ਜਿੱਥੇ ਲੋਕਾਂ ਵਿਚਕਾਰ ਅਵਿਅਕਤੀਗਤ ਸਮਾਜਿਕ ਸੰਬੰਧ ਪਾਏ ਜਾਂਦੇ ਹਨ । ਇਹਨਾਂ ਸਮਾਜਾਂ ਵਿੱਚ ਪ੍ਰਤੀਕਾਰੀ ਕਾਨੂੰਨ ਪਾਏ ਜਾਂਦੇ ਹਨ ।

ਪ੍ਰਸ਼ਨ 9.
ਜੈਕਰੈਸ਼ਨਲ ਕ੍ਰਿਆ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜੈਕਰੈਸ਼ਨਲ ਕ੍ਰਿਆ ਦਾ ਅਰਥ ਅਜਿਹੇ ਸਮਾਜਿਕ ਵਿਵਹਾਰ ਤੋਂ ਹੁੰਦਾ ਹੈ ਜੋ ਉਪਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੇਕਾਂ ਉਦੇਸ਼ਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਲਈ ਤਾਰਕਿਕ ਰੂਪ ਨਾਲ ਨਿਰਦੇਸ਼ਿਤ ਹੋਵੇ । ਇਸ ਵਿੱਚ ਸਾਧਨਾਂ ਦੀ ਚੋਣ ਵਿੱਚ ਸਿਰਫ ਉਹਨਾਂ ਦੀ ਵਿਸ਼ੇਸ਼ ਕਾਰਜਕੁਸ਼ਲਤਾ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਮੁੱਲ ਤੇ ਵੀ ਧਿਆਨ ਦਿੱਤਾ ਹੈ ।

ਪ੍ਰਸ਼ਨ 10.
ਭਾਵਨਾਤਮਕ ਕ੍ਰਿਆ (Affective Action) ਕੀ ਹੈ ?
ਉੱਤਰ-
ਇਹ ਉਹ ਕ੍ਰਿਆਵਾਂ ਹਨ ਜੋ ਮਨੁੱਖੀ ਭਾਵਨਾਵਾਂ, ਸੰਵੇਗਾਂ ਅਤੇ ਸਥਾਈ ਭਾਵਾਂ ਦੇ ਕਾਰਨ ਹੁੰਦੀਆਂ ਹਨ । ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਪੇਮ, ਨਫ਼ਰਤ, ਗੁੱਸਾ ਆਦਿ ਭਾਵਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸਦੇ ਕਾਰਨ ਹੀ ਸਮਾਜ ਵਿੱਚ ਸ਼ਾਤੀ ਜਾਂ ਅਸ਼ਾਂਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ । ਇਹਨਾਂ ਵਿਵਹਾਰਾਂ ਦੇ ਕਾਰਨ ਪਰੰਪਰਾ ਅਤੇ ਤਰਕ ਦਾ ਥੋੜ੍ਹਾ ਜਿਹਾ ਵੀਂ ਸਹਾਰਾ ਨਹੀਂ ਲਿਆ ਜਾਂਦਾ ।

ਪ੍ਰਸ਼ਨ 11.
ਸੱਤਾ (Authority) ਕੀ ਹੈ ?
ਉੱਤਰ-
ਵੈਬਰ ਅਨੁਸਾਰ ਹੇਰਕ ਸੰਗਠਿਤ ਸਮੂਹ ਵਿੱਚ ਸੱਤਾ ਦੇ ਤੱਤ ਮੂਲ ਰੂਪ ਵਿੱਚ ਮੌਜੂਦ ਹੁੰਦੇ ਹਨ । ਸੰਗਠਿਤ ਸਮੂਹ ਵਿੱਚ ਕੁੱਝ ਤਾਂ ਸਾਧਾਰਨ ਮੈਂਬਰ ਹੁੰਦੇ ਹਨ ਅਤੇ ਕੁੱਝ ਅਜਿਹੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਕੋਲ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਹ ਹੋਰ ਲੋਕਾਂ ਤੋਂ ਵਿਧਾਨਿਕ ਤੌਰ ਉੱਤੇ ਆਦੇਸ਼ ਦੇ ਕੇ ਆਪਣੀ ਗੱਲ ਮੰਨਵਾਉਂਦੇ ਹਨ । ਇਸ ਗੱਲ ਮੰਨਵਾਉਣ ਦੀ ਵਿਵਸਥਾ ਨੂੰ ਹੀ ਸੱਤਾ ਕਹਿੰਦੇ ਹਨ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਅਗਸਤੇ ਕਾਮਤੇ ਦੇ ‘ਤਿੰਨ ਪੜਾਵਾਂ ਦੇ ਸਿਧਾਂਤ’ ਬਾਰੇ ਵਿਆਖਿਆ ਕਰੋ ।
ਉੱਤਰ-
ਅਗਸਤੇ ਕਾਮਤੇ ਨੇ ਸਮਾਜ ਦੇ ਉਦਵਿਕਾਸ ਦਾ ਸਿਧਾਂਤ ਦਿੱਤਾ ਅਤੇ ਦੱਸਿਆ ਕਿ ਸਮਾਜ ਦੇ ਵਿਕਾਸ ਦੇ ਤਿੰਨ ਪੜਾਅ ਹਨ-ਅਧਿਆਤਮਿਕ ਪੜਾਅ, ਅਧਿਭੌਤਿਕ ਪੜਾਅ ਅਤੇ ਸਕਾਰਾਤਮਕ ਪੜਾਅ | ਅਧਿਆਤਮਿਕ ਪੜਾਅ ਵਿੱਚ ਮਨੁੱਖ ਦੇ ਸਾਰੇ ਵਿਚਾਰ ਕਾਲਪਨਿਕ ਸੀ ਅਤੇ ਉਹ ਸਭ ਚੀਜ਼ਾਂ ਨੂੰ ਕਿਸੇ ਅਲੌਕਿਕ ਜੀਵ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿੱਚ ਮੰਨਦਾ ਸੀ । ਧਾਰਨਾ ਇਹ ਸੀ ਕਿ ਭਾਵੇਂ ਸਭ ਚੀਜ਼ਾਂ ਨਿਰਜੀਵ ਹਨ ਪਰ ਉਹਨਾਂ ਵਿੱਚ ਉਹੀ ਸ਼ਕਤੀ ਵਿਆਪਕ ਹੈ । ਦੂਜਾ ਪੜਾਅ ਅਧਿਭੌਤਿਕ ਪੜਾਅ ਸੀ ਜੋ 14ਵੀਂ ਤੋਂ 19ਵੀਂ ਸਦੀ ਤੱਕ ਚੱਲਿਆ । ਇਸ ਪੜਾਅ ਵਿੱਚ ਕ੍ਰਾਂਤਿਕ ਅੰਦੋਲਨ ਸ਼ੁਰੂ ਹੋਇਆ ਅਤੇ ਪ੍ਰੋਟੈਸਟੈਂਟਵਾਦ ਸਾਹਮਣੇ ਆਇਆ । 16ਵੀਂ ਸਦੀ ਵਿੱਚ ਨਕਾਰਾਤਮਕ ਸਿਧਾਂਤ ਸਾਹਮਣੇ ਆਇਆ ਜਿਸ ਦਾ ਮੁੱਖ ਮੰਤਵ ਸਮਾਜਿਕ ਤਬਦੀਲੀ ਸੀ । ਇਸ ਵਿੱਚ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਅਤੇ ਨਿਰੀਖਣ ਦੀ ਕੋਈ ਸੀਮਾ ਨਹੀਂ ਸੀ । ਸਕਾਰਾਤਮਕ ਪੜਾਅ ਵਿੱਚ ਉਦਯੋਗਿਕ ਸਮਾਜ ਸ਼ੁਰੂ ਹੋਇਆ ਅਤੇ ਵਿਗਿਆਨ ਸਾਹਮਣੇ ਆਇਆ । ਇਸ ਵਿੱਚ ਸਮਾਜਿਕ ਵਿਵਸਥਾ ਅਤੇ ਤਰੱਕੀ ਵਿੱਚ ਕੋਈ ਦਵੰਦ ਨਹੀਂ ਹੁੰਦਾ ਹੈ ।

ਪ੍ਰਸ਼ਨ 2.
ਯਾਤ੍ਰਿਕ ਏਕਤਾ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਏਕਤਾ ਵਾਲੇ ਸਮਾਜ ਦੇ ਮੈਂਬਰਾਂ ਦੇ ਵਿਵਹਾਰਾਂ ਵਿੱਚ ਸਮਰੂਪਤਾ ਮਿਲਦੀ ਹੈ ਅਤੇ ਉਹਨਾਂ ਦੇ ਵਿਵਹਾਰ ਇੱਕੋ ਜਿਹੇ ਹੁੰਦੇ ਹਨ ।
  2. ਸਾਂਝੇ ਵਿਸ਼ਵਾਸ ਅਤੇ ਭਾਵਨਾਵਾਂ ਏਕਤਾ ਦੇ ਪ੍ਰਤੀਕ ਹਨ । ਇਸ ਸਮਾਜ ਦੇ ਮੈਂਬਰਾਂ ਵਿੱਚ ਸਮੂਹਿਕ ਚੇਤਨਾ ਮੌਜੂਦ ਹੁੰਦੀ ਹੈ ।
  3. ਯਾਤ੍ਰਿਕ ਸਮਾਜਾਂ ਵਿੱਚ ਦਮਨਕਾਰੀ ਕਾਨੂੰਨ ਮਿਲਦੇ ਹਨ ਜਿਨਾਂ ਵਿੱਚ ਅਪਰਾਧੀ ਨੂੰ ਪੂਰੇ ਦੰਡ ਦੀ ਵਿਵਸਥਾ ਹੁੰਦੀ ਹੈ ।
  4. ਨੈਤਿਕਤਾ ਯਾਤਿਕ ਸਮਾਜਾਂ ਦਾ ਮੂਲ ਆਧਾਰ ਹੁੰਦੀ ਹੈ ਜਿਸ ਕਰਕੇ ਸਮਾਜ ਵਿੱਚ ਏਕਤਾ ਬਣੀ ਰਹਿੰਦੀ ਹੈ ।
  5. ਧਰਮ ਯਾਤ੍ਰਿਕ ਸਮਾਜ ਵਿੱਚ ਏਕਤਾ ਦਾ ਮਹੱਤਵਪੂਰਨ ਆਧਾਰ ਹੈ ਅਤੇ ਧਰਮ ਅਨੁਸਾਰ ਹੀ ਆਚਰਨ ਤੇ ਵਿਵਹਾਰ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਆਂਗਿਕ ਜਾਂ ਸਜੀਵ ਏਕਤਾ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਆਂਗਿਕ ਜਾਂ ਆਂਗਿਕ ਏਕਤਾ ਵਾਲੇ ਸਮਾਜਾਂ ਵਿੱਚ ਵਿਭੇਦੀਕਰਨ ਅਤੇ ਵਿਸ਼ੇਸ਼ੀਕਰਨ ਪਾਇਆ ਜਾਂਦਾ ਹੈ । ਸਮਾਜ ਵਿੱਚ ਬਹੁਤ ਸਾਰੇ ਵਰਗ ਮਿਲਦੇ ਹਨ ।
  2. ਇਹਨਾਂ ਸਮਾਜਾਂ ਵਿੱਚ ਕਿਰਤ ਵੰਡ ਦਾ ਬੋਲਬਾਲਾ ਹੁੰਦਾ ਹੈ ਅਤੇ ਲੋਕ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਇੱਕਦੂਜੇ ਉੱਤੇ ਨਿਰਭਰ ਹੁੰਦੇ ਹਨ ।
  3. ਇਹਨਾਂ ਸਮਾਜਾਂ ਵਿੱਚ ਬਹੁਤ ਸਾਰੇ ਸੰਗਠਨ ਅਤੇ ਸਮੂਹ ਮਿਲਦੇ ਹਨ ਜਿਸ ਕਰਕੇ ਇਹਨਾਂ ਵਿੱਚ ਪ੍ਰਤੀਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ ।
  4. ਆਂਗਿਕ ਸਮਾਜਾਂ ਵਿੱਚ ਸਮਝੌਤਿਆਂ ਉੱਤੇ ਆਧਾਰਿਤ ਸੰਬੰਧ ਸਮਾਜਿਕ ਏਕਤਾ ਦਾ ਸਰੋਤ ਹੁੰਦੇ ਹਨ ਅਤੇ ਨੌਕਰੀਆਂ ਵਿੱਚ ਵਿਅਕਤੀਆਂ ਨੂੰ ਅਨੁਬੰਧ (Contract) ਉੱਤੇ ਰੱਖਿਆ ਜਾਂਦਾ ਹੈ ।
  5. ਆਂਗਿਕ ਏਕਤਾ ਵਾਲੇ ਸਮਾਜਾਂ ਵਿੱਚ ਧਰਮ ਦਾ ਪ੍ਰਭਾਵ ਕਾਫੀ ਘੱਟ ਹੁੰਦਾ ਹੈ ।
  6. ਇਸ ਪ੍ਰਕਾਰ ਦੇ ਸਮਾਜ ਆਧੁਨਿਕ ਸਮਾਜ ਹੁੰਦੇ ਹਨ ।

ਪ੍ਰਸ਼ਨ 4.
ਧਰਮ ਸ਼ਾਸਤਰੀ ਅਤੇ ਪਰਾਭੌਤਿਕ ਪੜਾਅ ਵਿੱਚ ਭਿੰਨਤਾ ਕਰੋ ।
ਉੱਤਰ-
(i) ਧਰਮ-ਸ਼ਾਸਤਰੀ – ਇਹ ਪੜਾਅ ਮਨੁੱਖਤਾ ਦੇ ਸ਼ੁਰੂ ਹੋਣ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਮਨੁੱਖ ਪ੍ਰਕ੍ਰਿਤਕ ਸ਼ਕਤੀਆਂ ਤੋਂ ਡਰਦਾ ਹੁੰਦਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਕਿਸੇ ਅਲੌਕਿਕ ਸ਼ਕਤੀ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿੱਚ ਵੇਖਦਾ ਸੀ । ਉਹ ਸੋਚਦਾ ਸੀ ਕਿ ਚਾਹੇ ਸਾਰੀਆਂ ਚੀਜ਼ਾਂ ਨਿਰਜੀਵ ਹਨ ਪਰ ਸਭ ਵਿੱਚ ਪਰਮਾਤਮਾ ਮੌਜੂਦ ਹੈ । ਇਹ ਪੜਾਅ ਅੱਗੇ ਤਿੰਨ ਉਪ-ਪੜਾਵਾਂ-ਪ੍ਰਤੀਕ ਪੂਜਨ, ਬਹੁ-ਦੇਵਤਾਵਾਦ ਅਤੇ ਇੱਕ-ਈਸ਼ਵਰਵਾਦ ਵਿੱਚ ਵੰਡਿਆ ਹੈ ।

(ii) ਪਰਾ ਭੌਤਿਕ ਪੜਾਅ – ਇਸ ਪੜਾਅ ਨੂੰ ਕਾਮਤੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਹਿੰਦਾ ਹੈ । ਇਹ ਪੜਾਅ 5 ਸਦੀਆਂ ਤੱਕ 14ਵੀਂ ਤੋਂ 19ਵੀਂ ਸਦੀ ਤੱਕ ਚੱਲਿਆ । ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਪਹਿਲੇ ਭਾਗ ਵਿੱਚ ਕ੍ਰਾਂਤਿਕ ਅੰਦੋਲਨ ਆਪਣੇ ਆਪ ਹੀ ਚਲ ਪਿਆ ਅਤੇ ਭਾਂਤਿਕ ਫਿਲਾਸਫ਼ੀ 16ਵੀਂ ਸਦੀ ਵਿੱਚ ਪ੍ਰੋਟੇਸਟੈਂਟਵਾਦ ਦੇ ਆਉਣ ਨਾਲ ਸ਼ੁਰੂ ਹੋਈ । ਦੂਜਾ ਭਾਗ 16ਵੀਂ ਸਦੀ ਤੋਂ ਸ਼ੁਰੂ ਹੋਇਆ । ਇਸ ਵਿੱਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ ਜਿਸਦਾ ਮੁੱਖ ਮੰਤਵ ਸਮਾਜਿਕ ਤਬਦੀਲੀ ਸੀ । ਇਸ ਵਿੱਚ ਬੇਰੋਕ ਨਿਰੀਖਣ ਦਾ ਅਧਿਕਾਰ ਸੀ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 5.
ਕੀ ਤੁਸੀਂ ਸੋਚਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਪੂੰਜੀਵਾਦ ਕਮਿਊਨਿਸਟ ਸਮਾਜਾਂ ਵਿੱਚੋਂ ਖ਼ਤਮ ਹੋ ਜਾਏਗਾ ?
ਉੱਤਰ-
ਜੀ ਨਹੀਂ, ਅਸੀਂ ਨਹੀਂ ਸੋਚਦੇ ਹਾਂ ਕਿ ਆਉਣ ਵਾਲੇ ਭਵਿੱਖ ਵਿੱਚ ਪੂੰਜੀਵਾਦੀ ਵਿਵਸਥਾ ਨੂੰ ਸਾਮਵਾਦੀ ਵਿਵਸਥਾ ਬਦਲ ਦੇਵੇਗੀ । ਅਸਲ ਵਿੱਚ ਪੂੰਜੀਵਾਦੀ ਵਿਵਸਥਾ ਸੁਤੰਤਰ ਮਾਰਕੀਟ ਦੇ ਸਿਧਾਂਤ ਉੱਤੇ ਆਧਾਰਿਤ ਹੈ ਜਦਕਿ ਸਾਮਵਾਦੀ ਅਰਥ-ਵਿਵਸਥਾ ਸਰਕਾਰੀ ਨਿਯੰਤਰਨ ਦੇ ਅਧੀਨ ਹੁੰਦੀ ਹੈ ਅਤੇ ਅੱਜ-ਕਲ੍ਹ ਦੇ ਸਮੇਂ ਵਿੱਚ ਕੋਈ ਵੀ ਸਰਕਾਰੀ ਨਿਯੰਤਰਨ ਨੂੰ ਪਸੰਦ ਨਹੀਂ ਕਰਦਾ 1917 ਵਿੱਚ ਰੂਸ ਵਿੱਚ ਵੀ ਰਾਜਸ਼ਾਹੀ ਨੂੰ ਸਾਮਵਾਦੀ ਵਿਵਸਥਾ ਨੇ ਬਦਲ ਦਿੱਤਾ ਸੀ ਪਰ ਉੱਥੇ ਦੀ ਅਰਥ-ਵਿਵਸਥਾ ਦਾ ਕੁੱਝ ਸਮੇਂ ਵਿੱਚ ਹੀ ਬੁਰਾ ਹਾਲ ਹੋ ਗਿਆ ਸੀ । ਇਸ ਕਰਕੇ ਹੀ 1990 ਵਿੱਚ ਉੱਥੇ ਯੂ. ਐੱਸ. ਐੱਸ. ਆਰ. (U.S.S.R.) ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਹ ਕਈ ਦੇਸ਼ਾਂ ਵਿੱਚ ਵੰਡਿਆ ਗਿਆ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਮਵਾਦੀ ਅਰਥ-ਵਿਵਸਥਾ ਪੂੰਜੀਵਾਦੀ ਵਿਵਸਥਾ ਨੂੰ ਬਦਲ ਨਹੀਂ ਸਕਦੀ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਕੀ ਸਮਾਜ ਸ਼ਾਸਤਰ, ਵਿਚਾਰਕ ਆਗਸਤ ਕਾਮਤੇ ਦੀ ਧਾਰਨਾ ਅਨੁਸਾਰ ਪੂਰਨ ਤੌਰ ਤੇ ਵਿਕਸਿਤ ਹੋ ਗਿਆ ਹੈ ?
ਉੱਤਰ-
ਸ਼ਬਦ ਸਮਾਜ ਵਿਗਿਆਨ (Sociology) ਦਾ ਪਹਿਲੀ ਵਾਰ ਪ੍ਰਯੋਗ ਅਗਸਤੇ ਕਾਮਤੇ ਨੇ 1839 ਵਿੱਚ ਕੀਤਾ ਸੀ । ਕਾਮਤੇ ਨੇ ਇੱਕ ਕਿਤਾਬ ਲਿਖੀ “The Course on Positive Philosophy’ ਜਿਹੜੀ ਕਿ 6 ਭਾਗਾਂ ਵਿੱਚ ਛਪੀ ਸੀ । ਇਸ ਕਿਤਾਬ ਵਿੱਚ ਉਹਨਾਂ ਨੇ ਕਿਹਾ ਸੀ ਸਮਾਜ ਦੇ ਵੱਖ-ਵੱਖ ਭਾਗਾਂ ਦਾ ਅਧਿਐਨ ਵੱਖ-ਵੱਖ ਸਮਾਜਿਕ ਵਿਗਿਆਨ ਕਰਦੇ ਹਨ, ਉਦਾਹਰਨ ਦੇ ਲਈ ਸਮਾਜ ਦੇ ਰਾਜਨੀਤਿਕ ਹਿੱਸੇ ਦਾ ਅਧਿਐਨ ਰਾਜਨੀਤੀ ਵਿਗਿਆਨ ਕਰਦਾ ਹੈ, ਆਰਥਿਕ ਹਿੱਸੇ ਦਾ ਅਧਿਐਨ ਅਰਥ-ਸ਼ਾਸਤਰ ਕਰਦਾ ਹੈ । ਉਸੇ ਤਰ੍ਹਾਂ ਇੱਕ ਅਜਿਹਾ ਵਿਗਿਆਨ ਵੀ ਹੋਣਾ ਚਾਹੀਦਾ ਹੈ ਜੋ ਸਮਾਜ ਦਾ ਅਧਿਐਨ ਕਰੇ । ਇਸ ਤਰ੍ਹਾਂ ਉਹਨਾਂ ਨੇ ਸਮਾਜ, ਸਮਾਜਿਕ ਸੰਬੰਧਾਂ ਦੇ ਅਧਿਐਨ ਦੀ ਕਲਪਨਾ ਕੀਤੀ ਅਤੇ ਉਹਨਾਂ ਦੀ ਕਲਪਨਾ ਦੇ ਅਨੁਸਾਰ ਇੱਕ ਨਵਾਂ ਵਿਗਿਆਨ ਸਾਹਮਣੇ ਆਇਆ ਜਿਸਨੂੰ ਸਮਾਜ ਵਿਗਿਆਨ ਦਾ ਨਾਮ ਦਿੱਤਾ ਗਿਆ ।”

ਕਾਮਤੇ ਤੋਂ ਬਾਅਦ ਹਰਬਰਟ ਸਪੈਂਸਰ ਨੇ ਕਈ ਸੰਕਲਪ ਦਿੱਤੇ ਜਿਸ ਨਾਲ ਸਮਾਜ ਵਿਗਿਆਨ ਦੇ ਵਿਸ਼ੇ ਖੇਤਰ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ । ਇਮਾਈਲ ਦੁਰਖੀਮ ਪਹਿਲਾ ਸਮਾਜ ਵਿਗਿਆਨੀ ਸੀ ਜਿਸ ਨੇ ਸਮਾਜ ਵਿਗਿਆਨ ਨੂੰ ਇੱਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ । ਉਸਨੇ ਆਪਣੇ ਅਧਿਐਨਾਂ ਵਿੱਚ ਵਿਗਿਆਨਿਕ ਵਿਧੀ ਦਾ ਪ੍ਰਯੋਗ ਕੀਤਾ ਅਤੇ ਕਿਹਾ ਕਿ ਸਮਾਜ ਦਾ ਵਿਗਿਆਨਿਕ ਵਿਧੀਆਂ ਜਿਵੇਂ ਕਿ ਨਿਰੀਖਣ ਆਦਿ ਦੀ ਮੱਦਦ ਨਾਲ ਅਧਿਐਨ ਕੀਤਾ ਜਾ ਸਕਦਾ ਹੈ । ਉਹਨਾਂ ਵਲੋਂ ਸਮਾਜ ਵਿਗਿਆਨ ਨੂੰ ਦਿੱਤੇ ਸੰਕਲਪਾਂ ਜਿਵੇਂ ਕਿ ਸਮਾਜਿਕ ਤੱਥ, ਆਤਮ ਹੱਤਿਆ ਦਾ ਸਿਧਾਂਤ, ਕਿਰਤ ਵੰਡ ਦਾ ਸਿਧਾਂਤ, ਧਰਮ ਦਾ ਸਿਧਾਂਤ ਆਦਿ ਵਿੱਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਸਾਫ਼ ਝਲਕਦਾ ਹੈ । ਸਮਾਜ ਵਿਗਿਆਨ ਦੇ ਇਤਿਹਾਸ ਵਿੱਚ ਦੁਰਖੀਮ ਪਹਿਲੇ ਪ੍ਰੋਫੈਸਰ ਸਨ ।

ਸਮਾਜ ਵਿਗਿਆਨ ਨੂੰ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਕਾਰਲ ਮਾਰਕਸ ਅਤੇ ਮੈਕਸ ਵੈਬਰ ਨੇ ਵੀ ਬਹੁਤ ਵੱਡਾ ਯੋਗਦਾਨ ਦਿੱਤਾ । ਕਾਰਲ ਮਾਰਕਸ ਨੇ ਸੰਘਰਸ਼ ਦਾ ਸਿਧਾਂਤ ਦਿੱਤਾ ਅਤੇ ਸੰਪੂਰਨ ਸਮਾਜ ਵਿਗਿਆਨ ਸੰਘਰਸ਼ ਸਿਧਾਂਤ ਦੇ ਆਲੇ-ਦੁਆਲੇ ਘੁੰਮਦਾ ਹੈ । ਮਾਰਕਸ ਨੇ ਸਮਾਜ ਦਾ ਆਰਥਿਕ ਪੱਖ ਤੋਂ ਅਧਿਐਨ ਕੀਤਾ ਅਤੇ ਦੱਸਿਆ ਕਿ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਹੈ । ਉਹਨਾਂ ਨੇ ਦੋ ਪ੍ਰਕਾਰ ਦੇ ਵਰਗਾਂ ਅਤੇ ਉਹਨਾਂ ਵਿਚਕਾਰ ਹਮੇਸ਼ਾਂ ਚਲਦੇ ਸੰਘਰਸ਼ ਦਾ ਵਿਸਤ੍ਰਿਤ ਵਰਣਨ ਕੀਤਾ । ਉਹਨਾਂ ਨੇ ਇਤਿਹਾਸਿਕ ਭੌਤਿਕਵਾਦ, ਦਵੰਦਾਤਮਕ ਭੌਤਿਕਵਾਦ, ਵਰਗ ਅਤੇ ਵਰਗ ਸੰਘਰਸ਼ ਦਾ ਸਿਧਾਂਤ, ਅਲਗਾਵ ਦਾ ਸਿਧਾਂਤ ਵਰਗੇ ਸੰਕਲਪ ਸਮਾਜ ਵਿਗਿਆਨ ਨੂੰ ਦਿੱਤੇ । ਮੈਕਸ ਵੈਬਰ ਨੇ ਵੀ ਸਮਾਜ ਵਿਗਿਆਨ ਨੂੰ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਮਾਜਿਕ ਕ੍ਰਿਆ ਦਾ ਸਿਧਾਂਤ ਦਿੱਤਾ । ਉਹਨਾਂ ਨੇ ਸਮਾਜ ਵਿਗਿਆਨ ਦੀ ਵਿਆਖਿਆ ਦਿੱਤੀ, ਸਮਾਜਿਕ ਕ੍ਰਿਆ ਦਾ ਸਿਧਾਂਤ ਦਿੱਤਾ, ਸੱਤਾ ਅਤੇ ਕੁੱਤਾ ਦਾ ਸਿਧਾਂਤ ਦਿੱਤਾ, ਧਰਮ ਦੀ ਵਿਆਖਿਆ ਦਿੱਤੀ ਅਤੇ ਕਰਮਚਾਰੀਤੰਤਰ (Bureaucracy) ਦਾ ਸਿਧਾਂਤ ਦਿੱਤਾ ।

ਇਹਨਾਂ ਸਾਰੇ ਸਮਾਜ ਵਿਗਿਆਨ ਦੇ ਸੰਸਥਾਪਕਾਂ ਤੋਂ ਬਾਅਦ ਬਹੁਤ ਸਾਰੇ ਸਮਾਜ ਵਿਗਿਆਨੀ ਹੋਏ ਅਤੇ ਸਮਾਜ ਵਿਗਿਆਨ ਨੂੰ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ । ਟਾਲਕਟ ਪਾਰਸੰਸ਼, ਜੇ. ਐੱਸ. ਮਿਲ, ਮੈਲਿਨੋਵਸਕੀ, ਰਾਬਰਟ ਮਰਟਨ, ਗਿਲਿਨ ਅਤੇ ਗਿਲਿਨ, ਜੀ. ਐੱਸ. ਘੁਰੀਏ ਆਦਿ ਵਰਗੇ ਸਮਾਜ ਵਿਗਿਆਨੀ ਇਹਨਾਂ ਵਿੱਚੋਂ ਪ੍ਰਮੁੱਖ ਹਨ ।

ਹੁਣ ਪਿਛਲੇ ਕਾਫੀ ਸਮੇਂ ਤੋਂ ਸਮਾਜ ਵਿਗਿਆਨ ਵਿੱਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਾਫੀ ਹੱਦ ਤੱਕ ਕੀਤਾ ਜਾ ਰਿਹਾ ਹੈ ਤਾਂ ਕਿ ਅਧਿਐਨ ਨੂੰ ਵੱਧ ਤੋਂ ਵੱਧ ਵਸਤੂਨਿਸ਼ਠ (Objective) ਅਤੇ ਨਿਰਪੱਖ ਰੱਖਿਆ ਜਾ ਸਕੇ । ਇਸ ਨਾਲ ਇੱਕ ਖੇਤਰ ਵਿੱਚ ਕੀਤੇ ਅਧਿਐਨਾਂ ਨੂੰ ਦੂਜੇ ਖੇਤਰਾਂ ਵਿੱਚ ਵੀ ਲਾਗੂ ਕੀਤਾ ਜਾ ਸਕੇਗਾ । ਉਪਕਲਪਨਾ, ਨਿਰੀਖਣ, ਸੈਂਪਲ ਵਿਧੀ, ਇੰਟਰਵਿਉ, ਅਨੁਸੂਚੀ, ਪ੍ਰਸ਼ਨਾਵਲੀ, ਕੇਸ ਸਟੱਡੀ, ਵਰਗੀਕਰਣ, ਸਾਰਣੀਕਰਣ, ਅੰਕੜਿਆਂ ਦੇ ਪ੍ਰਯੋਗ ਆਦਿ ਨਾਲ ਸਮਾਜ ਵਿਗਿਆਨ ਨਿਸ਼ਚਿਤ ਰੂਪ ਨਾਲ ਇੱਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਹੋ ਗਿਆ ਹੈ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਮਾਰਕਸ ਦਾ ਵਰਗ ਸੰਘਰਸ਼ ਦਾ ਸਿਧਾਂਤ ਕੀ ਹੈ ?
ਉੱਤਰ-
ਮਾਰਕਸ ਦੀ ਉੱਨਤ ਵਿਗਿਆਨਿਕ ਪ੍ਰਸਥਾਪਨਾ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਉਨ੍ਹਾਂ ਨੇ ਅਲੱਗ ਸਮਾਜਿਕ ਸਮੂਹਾਂ ਦੇ ਸਭ ਤੋਂ ਪਹਿਲਾਂ ਵਰਗਾਂ ਦੇ ਹੋਂਦ ਦੀ ਵਿਆਖਿਆ ਕੀਤੀ | ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਮਾਰਕਸ ਨੇ ਵਰਗਾਂ ਦੀ ਚੰਗੀ ਵਿਆਖਿਆ ਪੇਸ਼ ਕੀਤੀ | ਮਾਰਕਸ ਦੀ ਵਿਚਾਰਕ ਖੋਜ ਦਾ ਇੱਕ ਉਦੇਸ਼ ਇਹ ਪਤਾ ਲਾਉਣਾ ਸੀ ਕਿ ਇਹ ਮਾਨਵ ਸਮਾਜ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਤੇ ਇਸ ਦਾ ਜੋ ਰੁਪ ਅੱਜ ਦਿੱਸਦਾ ਹੈ, ਉਹ ਇਸ ਤਰ੍ਹਾਂ ਕਿਉਂ ਹੈ, ਉਸ ਵਿੱਚ ਪਰਿਵਰਤਨ ਕਿਉਂ ਤੇ ਕਿਹੜੀਆਂ ਸ਼ਕਤੀਆਂ ਦੁਆਰਾ ਹੁੰਦੇ ਹਨ ? ਨਾਲ ਹੀ ਉਨ੍ਹਾਂ ਨੇ ਇਸਦਾ ਵੀ ਸਪੱਸ਼ਟ ਵਿਸ਼ਲੇਸ਼ਣ ਤੇ ਡੂੰਘਾ ਵਿਵੇਚਨ ਕੀਤਾ ਸੀ ਕਿ ਅੱਗੇ ਚੱਲ ਕੇ ਇਸ ਸਮਾਜ ਵਿੱਚ ਕਿਵੇਂ ਪਰਿਵਰਤਨ ਹੋਣਗੇ ? ਆਪਣੀ ਖੋਜ ਨਾਲ ਮਾਰਕਸ ਤੇ ਉਸਦੇ ਗੁੜੇ ਸਹਿਯੋਗੀ ਏਂਜਲਸ ਇਸ ਨਤੀਜੇ ਤੇ ਪਹੁੰਚੇ ਕਿ ਸਮਾਜ ਵਿੱਚ ਘੋਰ ਅਮਾਨਵੀ ਸ਼ੋਸ਼ਣ ਫੈਲਿਆ ਹੈ । ਇਸ ਲਈ ਉਨ੍ਹਾਂ ਨੇ ਆਪਣੀ ਖੋਜ ਦਾ ਦੂਜਾ ਉਦੇਸ਼ ਇਸ ਬਗੈਰ ਸ਼ੋਸ਼ਣ ਦੇ ਸਮਾਜ ਦੀ ਸਥਾਪਨਾ ਕਰਨ ਦਾ ਸਿਧਾਂਤਕ ਰਸਤਾ ਲੱਭ ਲੈਣਾ ਦੱਸਿਆ ।

ਮਾਰਕਸ ਨੇ ਆਪਣੇ ਅਧਿਐਨ ਦੇ ਆਧਾਰ ਉੱਤੇ ਇਹ ਦੱਸਿਆ ਕਿ ਬਾਹਰੀ ਪ੍ਰਕਿਰਤੀ ਤੇ ਮਾਨਵੀ ਸਮਾਜ ਦੋਨਾਂ ਵਿੱਚ ਹੋਣ ਵਾਲੇ ਪਰਿਵਰਤਨ ਇਕਦਮ ਨਹੀਂ ਹੋ ਜਾਂਦੇ । ਪ੍ਰਕਿਰਤੀ ਅਤੇ ਸਮਾਜ ਵਿੱਚ ਇੱਕ ਅੰਦਰਲਾ ਮੁਸ਼ਕਲ ਸੰਘਰਸ਼ ਚਲਦਾ ਰਹਿੰਦਾ ਹੈ । ਇਸ ਸੰਘਰਸ਼ ਤੋਂ ਹੀ ਘਟਨਾਵਾਂ ਦੀ ਪ੍ਰਗਤੀ ਹੁੰਦੀ ਹੈ ਪ੍ਰਾਕ੍ਰਿਤਕ ਅਤੇ ਸਮਾਜਿਕ ਵਿਕਾਸ ਦਾ ਚੱਕਰ ਚਲਦਾ ਰਹਿੰਦਾ ਹੈ । ਮਾਰਕਸ ਦਾ ਮੁਲ ਦਾਰਸ਼ਨਿਕ ਸਿਧਾਂਤ ਦਵੰਦਾਤਮਕ ਭੌਤਿਕਵਾਦ ਕਹਾਉਂਦਾ ਹੈ । ਇਸ ਦਵੰਦਾਤਮਕ ਪ੍ਰਣਾਲੀ ਦੁਆਰਾ ਕੀਤੀ ਗਈ ਸਮਾਜ ਦੀ ਵਿਆਖਿਆ ਇਤਿਹਾਸਿਕ ਭੌਤਿਕਵਾਦ ਕਹਿਲਾਉਂਦਾ ਹੈ । ਇਸਦੇ ਅਨੁਸਾਰ ਸਮਾਜ ਵਿਚ ਵਿਕਾਸ ਤੇ ਪਰਿਵਰਤਨ ਕਿਸੇ ਦੇਵਤਾ, ਸਮਰਾਟ ਜਾਂ ਨੇਤਾ ਦੀ ਬੁੱਧੀਮਾਨੀ ਜਾਂ ਵੀਰਤਾ ਦੇ ਕਾਰਨ ਨਹੀਂ ਬਲਕਿ ਕਿਸੇ ਖ਼ਾਸ ਸਮਾਜਿਕ, ਆਰਥਿਕ ਕਾਰਨਾਂ ਨਾਲ ਹੁੰਦੇ ਹਨ ।

ਮਨੁੱਖਾਂ ਦੇ ਸੋਚਣ, ਸਮਝਣ ਤੇ ਕੰਮ ਕਰਨ ਦਾ ਰੂਪ ਤੇ ਪ੍ਰਣਾਲੀ ਉਨ੍ਹਾਂ ਦੇ ਸਮੇਂ ਦੇ ਉਤਪਾਦਨ ਦੇ ਸਾਧਨਾਂ ਦੇ ਵਿਕਾਸ ਸਤਰ ਤੇ ਲੈਣ-ਦੇਣ ਦੇ ਤਰੀਕੇ ਤੋਂ ਪੈਦਾ ਹੁੰਦੇ ਹਨ । ਮਨੁੱਖ ਲਗਾਤਾਰ ਆਪਣੀ ਮਿਹਨਤ ਨੂੰ ਘੱਟ ਦੁੱਖਦਾਇਕ ਤੇ ਜ਼ਿਆਦਾ ਉਤਪਾਦਕ ਬਣਾਉਣ ਦੀ ਕੋਸ਼ਿਸ਼ ਕਰਦਾ ਹੈ । ਮਨੁੱਖੀ ਸਮਾਜ ਦੇ ਅੰਦਰ ਤੇ ਪ੍ਰਕਿਰਤੀ ਵਿੱਚ ਵਿਰੋਧੀ ਤੱਤਾਂ ਤੇ ਸ਼ਕਤੀਆਂ ਦਾ ਸੰਘਰਸ਼ ਵੀ ਚਲਦਾ ਹੈ । ਇਸੇ ਪ੍ਰਕ੍ਰਿਆ ਵਿੱਚ ਮਨੁੱਖ ਨਵਾਂ ਪ੍ਰਾਕ੍ਰਿਤਕ ਤੇ ਸਮਾਜਿਕ ਗਿਆਨ ਪ੍ਰਾਪਤ ਕਰਕੇ ਪੁਰਾਣੀ ਉਤਪਾਦਨ ਪ੍ਰਣਾਲੀ ਨੂੰ ਬਦਲ ਦੇਂਦਾ ਹੈ ਤੇ ਇਸ ਦੇ ਨਾਲ ਹੀ ਆਰਥਿਕ ਢਾਂਚੇ ਉੱਪਰ ਖੜ੍ਹਾ ਹੋਇਆ ਸਮਾਜਿਕ ਢਾਂਚਾ ਵੀ ਬਦਲ ਜਾਂਦਾ ਹੈ । ਇਸ ਲਈ ਕਿਸੇ ਵੀ ਯੁੱਗ ਦੇ ਸਮਾਜ ਦੀਆਂ ਮੁਸ਼ਕਿਲਾਂ ਨੂੰ ਸਮਝਣ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਸਾਨੂੰ ਉਸ ਯੁੱਗ ਦੇ ਸਮਾਜਿਕ-ਆਰਥਿਕ ਢਾਂਚੇ ਦੇ ਅੰਦਰਲੇ ਦਵੰਦਾਂ ਤੇ ਵਿਰੋਧਾਂ ਦਾ ਅਧਿਐਨ ਕਰਨਾ ਚਾਹੀਦਾ ਹੈ ।

ਵਰਗ ਕਿਸ ਨੂੰ ਕਹਿੰਦੇ ਹਨ ? (What is Class ?) – ਮਾਰਕਸ ਦੇ ਵਰਗ ਸੰਘਰਸ਼ ਦੇ ਸਿਧਾਂਤ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਇਹ ਸਮਝ ਲਈਏ ਕਿ ਵਰਗ ਕੀ ਹੈ ? ਕਾਰਲ ਮਾਰਕਸ ਨੇ ਇਤਿਹਾਸ ਦਾ ਅਧਿਐਨ ਕਰਨ ਦੇ ਲਈ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਕਿ ਸਾਨੂੰ ਇਹ ਅਧਿਐਨ ਉਸ ਦ੍ਰਿਸ਼ਟੀਕੋਣ ਤੋਂ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਉਨ੍ਹਾਂ ਪ੍ਰਾਕ੍ਰਿਤਕ ਨਿਯਮਾਂ ਦਾ ਪਤਾ ਲਾ ਸਕੀਏ ਜੋ ਪੂਰੇ ਮਨੁੱਖੀ ਇਤਿਹਾਸ ਦਾ ਸੰਚਾਲਨ ਕਰਦੇ ਹਨ ਅਤੇ ਅਜਿਹਾ ਕਰਨ ਲਈ ਸਾਨੂੰ ਕੁੱਝ ਵਿਸ਼ੇਸ਼ ਵਿਅਕਤੀਆਂ ਦੇ ਕੰਮਾਂ ਦੀ ਥਾਂ ਉੱਤੇ ਆਮ ਜਨਤਾ, ਉਸਦੇ ਕੰਮਾਂ ਅਤੇ ਵਿਵਹਾਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ । ਆਮ ਸਮਾਜ ਦੀ ਗੱਲ ਕਰਨ ਵਾਲੇ ਲਗਪਗ ਹਰ ਸਮਾਜ ਕਈ ਜਨ-ਸਮੂਹਾਂ ਵਿੱਚ ਵੰਡੇ ਹੋਏ ਹਨ । ਇਸ ਪ੍ਰਕਾਰ ਅਲੱਗ ਵਰਗ ਇੱਕ ਵਿਸ਼ੇਸ਼ ਸਮਾਜਿਕ, ਆਰਥਿਕ ਇਕਾਈ ਦਾ ਨਿਰਮਾਣ ਕਰਦੇ ਸੀ । ਇਸ ਇਕਾਈ ਨੂੰ ਅਸੀਂ ‘ਵਰਗ’ ਦੇ ਨਾਂ ਨਾਲ ਜਾਣਦੇ ਹਾਂ ।

ਮਾਰਕਸ ਨੇ ਆਪਣੇ ‘ਕਮਿਊਨਿਸਟ ਮੈਨੀਫੈਸਟੋ’ ਦੇ ਪਹਿਲੇ ਅਧਿਆਇ ਦਾ ਸ਼ੁਭਾਰੰਭ ਹੀ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ ਕਿ, “ਹਾਲੇ ਤੱਕ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ ।” ਇਤਿਹਾਸ ਦੇ ਵਿਗਤ ਸਮਾਜਾਂ ਵਿੱਚ ਅਸੀਂ ਹਮੇਸ਼ਾਂ ਹਰ ਸਮਾਜ ਵਿੱਚ ਅਲੱਗ ਸ਼੍ਰੇਣੀਆਂ ਦੇਖਦੇ ਹਾਂ । ਸਮਾਜਿਕ ਸ਼੍ਰੇਣੀਆਂ ਦੀ ਬਹੁ-ਰੂਪੀ ਦਰਜਾਬੰਦੀ ਪ੍ਰਾਚੀਨ ਰੋਮ ਵਿੱਚ ਪ੍ਰੋਟੀਸ਼ੀਅਨ, ਨਾਈ ਪਲੇਬੀਅਨ ਤੇ ਦਾਸ ਮਿਲਦੇ ਹਨ | ਮੱਧ ਯੁੱਗ ਵਿੱਚ ਸਾਨੂੰ ਸਾਮੰਤੀ ਪ੍ਰਭੁ, ਅਧੀਨ ਜਗੀਰਦਾਰ, ਉਸਤਾਦ-ਕਾਰੀਗਰ, ਮਜ਼ਦੂਰ ਕਾਰੀਗਰ, ਜ਼ਮੀਨੀ ਦਾਸ ਆਦਿ ਦਿੱਖਦੇ ਹਨ ਅਤੇ ਲਗਪਗ ਇਨ੍ਹਾਂ ਸਾਰਿਆਂ ਵਿੱਚ ਦੁਤੀਆ ਵਰਗ ਪਾਏ ਜਾਂਦੇ ਹਨ ।

ਮਾਰਕਸ ਦੇ ਵਰਗ ਦੀ ਵਿਆਖਿਆ ਦੇ ਆਧਾਰ ਤੇ ਲੈਨਿਨ ਨੇ ਵਰਗਾਂ ਦੀ ਪਰਿਭਾਸ਼ਾ ਪੇਸ਼ ਕੀਤੀ ਹੈ । ਲੇਨਿਨ ਨੇ ਲਿਖਿਆ ਹੈ ਕਿ, “ਵਰਗ ਲੋਕਾਂ ਦੇ ਅਜਿਹੇ ਵੱਡੇ-ਵੱਡੇ ਸਮੂਹਾਂ ਨੂੰ ਕਹਿੰਦੇ ਹਨ ਜੋ ਸਮਾਜਿਕ ਉਤਪਾਦਨ ਦੀ ਇਤਿਹਾਸ ਵਲੋਂ ਨਿਰਧਾਰਿਤ ਕਿਸੇ ਪੱਦਤੀ ਵਿੱਚ, ਆਪਣੀ-ਆਪਣੀ ਜਗ੍ਹਾ ਦੀ ਨਜ਼ਰ ਤੋਂ, ਉਤਪਾਦਨ ਦੇ ਸਾਧਨਾਂ ਦੇ ਨਾਲ ਆਪਣੇ ਸੰਬੰਧ (ਜੋ ਜ਼ਿਆਦਾਤਰ ਮਾਮਲਿਆਂ ਵਿੱਚ ਕਾਨੂੰਨ ਦੁਆਰਾ ਨਿਸਚਿਤ ਤੇ ਨਿਰੂਪਿਤ ਹੁੰਦੇ ਹਨ) ਦੀ ਨਜ਼ਰ ਤੋਂ, ਮਿਹਨਤ ਦੇ ਸਮਾਜਿਕ ਸੰਗਠਨ ਵਿੱਚ ਭੂਮਿਕਾ ਦੀ ਨਜ਼ਰ ਤੋਂ ਅਤੇ ਫਲਸਰੂਪ ਸਮਾਜਿਕ ਸੰਪੱਤੀ ਦੇ ਜਿੰਨੇ ਹਿੱਸੇ ਦੇ ਉਹ ਮਾਲਕ ਹੁੰਦੇ ਹਨ, ਉਸਦੇ ਪਰਿਮਾਣ ਤੇ ਉਸਨੂੰ ਪ੍ਰਾਪਤ ਕਰਨ ਦੇ ਤੌਰ-ਤਰੀਕੇ ਦੀ ਨਜ਼ਰ ਤੋਂ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ ।”

ਮਾਰਕਸ ਦੇ ਅਨੁਸਾਰ ਇਤਿਹਾਸ ਦੀ ਭੌਤਿਕਵਾਦੀ ਧਾਰਨਾ ਵਿੱਚ ਇਹ ਕਿਹਾ ਗਿਆ ਹੈ ਕਿ ਮਾਨਵ ਜੀਵਨ ਦੇ ਪੋਸ਼ਣ ਦੇ ਲਈ ਜ਼ਰੂਰੀ ਸਾਧਨਾਂ ਦਾ ਉਤਪਾਦਨ ਤੇ ਉਤਪਾਦਨ ਦੇ ਬਾਅਦ ਬਣੀਆਂ ਚੀਜ਼ਾਂ ਦਾ ਵਟਾਂਦਰਾ ਹਰ ਸਮਾਜਿਕ ਵਿਵਸਥਾ ਦਾ ਅਧਾਰ ਹੈ ਕਿ ਇਤਿਹਾਸ ਵਿੱਚ ਜਿੰਨੀਆਂ ਸਮਾਜਿਕ ਵਿਵਸਥਾ ਹੋਈਆਂ ਹਨ, ਉਨ੍ਹਾਂ ਵਿੱਚ ਜਿਸ ਤਰ੍ਹਾਂ ਧਨ ਦੀ ਵੰਡ ਹੋਈ ਹੈ ਤੇ ਸਮਾਜ ਦਾ ਵਰਗਾਂ ਤੇ ਸ਼੍ਰੇਣੀਆਂ ਵਿੱਚ ਬਟਵਾਰਾ ਹੋਇਆ ਹੈ ਉਹ ਇਸ ਗੱਲ ਉੱਤੇ ਨਿਰਭਰ ਰਿਹਾ ਹੈ ਕਿ ਇਸ ਸਮਾਜ ਵਿੱਚ ਕੀ ਉਤਪਾਦਨ ਹੋਇਆ ਹੈ ਤੇ ਕਿਵੇਂ ਹੋਇਆ ਹੈ ਅਤੇ ਫੇਰ ਉਪਜ ਦਾ ਵਟਾਂਦਰਾ ਕਿਵੇਂ ਹੋਇਆ ।

ਮਾਰਕਸ ਦੇ ਅਨੁਸਾਰ ਕਿਸੇ ਵੀ ਯੁੱਗ ਵਿੱਚ ਮਿਹਨਤ ਦੀ ਵੰਡ ਅਤੇ ਜੀਵਨ ਜੀਉਣ ਦੇ ਸਾਧਨਾਂ ਦੀ ਪ੍ਰਾਪਤੀ ਦੇ ਅਲੱਗਅਲੱਗ ਸਾਧਨਾਂ ਦੇ ਕਾਰਨ ਮਨੁੱਖ ਅਲੱਗ-ਅਲੱਗ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਹਰ ਵਰਗ ਦੀ ਵਿਸ਼ੇਸ਼ ਚੇਤਨਤਾ ਹੁੰਦੀ ਹੈ । ਵਰਗ ਤੋਂ ਮਾਰਕਸ ਦਾ ਮਤਲਬ ਭਾਰਤ ਦੀ ਜਾਤ ਵਿਵਸਥਾ ਜਿਹੀ ਕੋਈ ਧਾਰਨਾ ਨਾਲ ਨਹੀਂ ਹੈ । ਵਰਗ ਤੋਂ ਉਨ੍ਹਾਂ ਦਾ ਅਰਥ ਉਨ੍ਹਾਂ ਜਨ-ਸਮੂਹਾਂ ਤੋਂ ਹੈ ਜਿਨ੍ਹਾਂ ਦੀ ਪਰਿਭਾਸ਼ਾ ਉਤਪਾਦਨ ਦੀ ਪ੍ਰਕ੍ਰਿਆ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਕੀਤੀ ਜਾ ਸਕਦੀ ਹੈ | ਆਮ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ, “ਵਰਗ ਅਜਿਹੇ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ਜੋ ਆਪਣੀ ਜੀਵਿਕਾ ਇੱਕ ਹੀ ਢੰਗ ਨਾਲ ਕਮਾਉਂਦੇ ਹਨ ।” ਵਰਗ ਦਾ ਜਨਮ ਉਤਪਾਦਨ ਦੇ ਤਰੀਕਿਆਂ ਦੇ ਆਧਾਰ ਉੱਤੇ ਹੁੰਦਾ ਹੈ । ਜਿਵੇਂ-ਜਿਵੇਂ ਉਤਪਾਦਨ ਪ੍ਰਣਾਲੀ ਵਿੱਚ ਪਰਿਵਰਤਨ ਆਉਂਦਾ ਹੈ ਪੁਰਾਣੇ ਵਰਗਾਂ ਦੀ ਜਗ੍ਹਾ ਨਵੇਂ ਵਰਗ ਲੈ ਲੈਂਦੇ ਹਨ ।

ਅਲੱਗ ਸਮਾਜਾਂ ਵਿੱਚ ਵਰਗ (Class in various Societies) – ਮਾਰਕਸ ਨੇ ਆਪਣੇ ਵਰਗ ਦੇ ਸਿਧਾਂਤ ਦੀ ਸੱਚਾਈ ਨੂੰ ਸਥਾਪਿਤ ਕਰਨ ਲਈ ਇਤਿਹਾਸ ਵਿੱਚ ਮਿਲਣ ਵਾਲੇ ਅਲੱਗ-ਅਲੱਗ ਸਮਾਜਾਂ ਵਿੱਚ ਵਰਗ ਵਿਵਸਥਾ ਦਾ ਸਹਾਰਾ ਲਿਆ ਹੈ । ਮਾਰਕਸ ਦੇ ਅਨੁਸਾਰ ਆਦਮ-ਸਮੁਦਾਇਕ ਸਮਾਜ ਤੋਂ ਲੈ ਕੇ ਹੁਣ ਤਕ ਦੇ ਸਮਾਜ ਵਿੱਚ ਅਰਥਾਤ ਹਰ ਸਮਾਜ ਵਿੱਚ ਕੁਝ ਨਿਸਚਿਤ ਵਰਗ ਰਹੇ ਹਨ । ਮਾਰਕਸ ਦੀ ਇਸ ਵਿਵੇਚਨਾ ਨੂੰ ਇੱਥੇ ਥੋੜ੍ਹਾ ਵਿਸਤਾਰ ਨਾਲ ਸਮਝਣਾ ਹੋਵੇਗਾ ।

1. ਆਮ ਸਮੁਦਾਇਕ ਸਮਾਜ ਵਿੱਚ ਵਰਗ (Class in Primitive Communal Society) – ਅਸੀਂ ਸਭ ਤੋਂ ਪਹਿਲਾਂ ਇਤਿਹਾਸ ਦੀ ਨਜ਼ਰ ਤੋਂ ਆਦਮ ਸਮੁਦਾਇਕ ਸਮਾਜ ਨੂੰ ਲਈਏ । ਇਸ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਡੇ-ਵੱਡੇ ਸਮੂਹ ਗੋਤਰ ਤੇ ਆਧਾਰਿਤ ਸਮੁਦਾਇ ਅਤੇ ਕਬੀਲੇ ਸਨ ਉਹ ਆਪਣੇ ਨਿਵਾਸ ਖੇਤਰ, ਸੰਖਿਆ ਤੇ ਭਾਸ਼ਾ ਦੀ ਨਜ਼ਰ ਤੋਂ ਇੱਕ-ਦੂਜੇ ਤੋਂ ਅਲੱਗ-ਅਲੱਗ ਹੁੰਦੇ ਸਨ । ਸਮਾਜਿਕ ਉਤਪਾਦਨ ਵਿੱਚ ਜਗ੍ਹਾ ਦੀ ਨਜ਼ਰ ਤੋਂ ਇਨ੍ਹਾਂ ਵਰਗਾਂ ਦੇ ਅਲੱਗ ਮੈਂਬਰਾਂ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਹੋਇਆ ਕਰਦਾ ਸੀ । ਪਹਿਲਾਂ ਕਿਰਤ ਵੰਡ ਔਰਤਾਂ, ਆਦਮੀਆਂ ਤੇ ਅਲੱਗ ਉਮਰ ਦੇ ਲੋਕਾਂ ਵਿੱਚ ਹੋਈ ਤੇ ਬਾਅਦ ਵਿੱਚ ਜ਼ਮੀਨ ਜੋਤਣ ਵਾਲੇ, ਪਸ਼ੂ ਪਾਲਣ ਵਾਲੇ ਤੇ ਸ਼ਿਕਾਰ ਤੇ ਜੀਵ ਵਾਲੇ ਕਬੀਲਿਆਂ ਵਿੱਚ ਹੋਇਆ । ਇਸ ਆਦਮ ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਅਤੇ ਸਮਾਜਿਕ ਮਲਕੀਅਤ ਸੀ, ਇਸ ਲਈ ਕਿਸੇ ਵੀ ਗੋਤ ਜਾਂ ਕਬੀਲੇ ਦੇ ਸਾਰੇ ਮੈਂਬਰ ਬਰਾਬਰ ਸਨ । .

2. ‘ ਗੁਲਾਮੀ ਵਾਲੇ ਸਮਾਜ ਵਿੱਚ ਵਰਗ (Class in Slave Society) – ਪਰ ਹੌਲੀ-ਹੌਲੀ ਗੁਲਾਮੀ ਵਾਲੇ ਸਮਾਜ ਦੀ ਸਥਾਪਨਾ ਹੋਈ । ਸਮਾਜਿਕ ਉਤਪਾਦਨ ਦੇ ਸਾਧਨਾਂ ਤੇ ਕੁਝ ਲੋਕਾਂ ਦੀ ਮਲਕੀਅਤ ਹੋਣ ਲੱਗੀ ਤੇ ਇਸ ਤਰ੍ਹਾਂ ਇੱਕ ਅਜਿਹੀ ਸਮਾਜਿਕ ਵਿਵਸਥਾ ਦੀ ਸਥਾਪਨਾ ਹੋਈ ਜੋ ਆਪਣੇ ਪਹਿਲੇ ਸਮਾਜ ਤੋਂ ਬਿਲਕੁਲ ਅਲੱਗ ਸੀ ।

ਇਸ ਸਮਾਜ ਵਿੱਚ ਗੁਲਾਮ ਮਲਕੀਅਤ ਦੇ ਵੱਡੇ ਪੈਮਾਨੇ ਦੇ ਪ੍ਰਚਲਨ ਤੋਂ ਪਹਿਲਾਂ ਤੇ ਦਾਸ ਮੁਲਕ ਸਮਾਜ ਦੀ ਸ਼ੁਰੂਆਤੀ ਅਵਸਥਾ ਵਿੱਚ ਜ਼ਿਆਦਾ ਲੋਕ ਸਮੁਦਾਇ ਵਿੱਚ ਰਹਿਣ ਵਾਲੇ ਕਿਸਾਨ ਸਨ । ਉਹ ਸਮੁਦਾਇ ਅਤੇ ਨਵੇਂ ਉਭਰ ਰਹੇ ਰਾਜਾਂ ਤੇ ਨਿਰਭਰ ਕਰਨ ਵਾਲੇ ਲਘੂ ਉਤਪਾਦਕ ਸਨ । ਉਹ ਕਿਰਤ ਦੇ ਔਜ਼ਾਰਾਂ, ਮਵੇਸ਼ੀ, ਰਹਿਣ ਵਾਲੇ ਘਰਾਂ, ਬੀਜਾਂ ਆਦਿ ਦੇ ਮਾਲਕ ਸਨ, ਸਮੁਦਾਇ ਮੈਂਬਰਾਂ ਦੀ ਹੈਸੀਅਤ ਨਾਲ ਉਨ੍ਹਾਂ ਨੂੰ ਜ਼ਮੀਨ ਜੋਤਣ ਦਾ ਅਧਿਕਾਰ ਸੀ ਤੇ ਉਹ ਸਮੁਦਾਇਕ ਚਰਾਗਾਹਾਂ ਆਦਿ ਦੀ ਵਰਤੋਂ ਕਰਦੇ ਸਨ | ਸੁਤੰਤਰ ਕਿਸਾਨ ਆਪਣੀ ਵੰਡ ਦੀਆਂ ਸੀਮਾਵਾਂ ਦੇ ਅੰਦਰ ਆਪ ਆਪਣੀ ਕਿਰਤ ਦਾ ਸੰਗਠਨਕਰਤਾ ਸੀ । ਉਹ ਸਾਰਿਆਂ ਉਤਪਾਦਾਂ ਦਾ ਮਾਲਕ ਸੀ ਤੇ ਉਨ੍ਹਾਂ ਨੂੰ ਖ਼ਰਚ ਕਰਨ ਵਾਲਾ ਸੀ, ਜਿਸ ਵਿੱਚੋਂ ਜ਼ਿਆਦਾਤਰ ਦੀ ਉਹ ਆਪ ਤੇ ਉਸਦਾ ਪਰਿਵਾਰ ਉਪਯੋਗ ਕਰਦਾ ਸੀ । ਉਸਦੇ ਕੋਲ ਅਨਾਜ, ਮਾਸ ਤੇ ਹੋਰ ਖਾਣ ਦਾ ਸਮਾਨ ਐਨਾ ਹੁੰਦਾ ਸੀ ਜਿਹੜਾ ਅਗਲੀ ਫਸਲ ਤਕ ਦੀਆਂ ਜ਼ਰੂਰਤਾਂ ਦੇ ਲਈ ਬਹੁਤ ਸੀ । ਉਤਪਾਦਾਂ ਦਾ ਕੁੱਝ ਹਿੱਸਾ ਰਾਜ ਨੂੰ ਦੇਣਾ ਪੈਂਦਾ ਸੀ ਅਤੇ ਉਸਦਾ ਇੱਕ ਭਾਗ, ਬਹੁਤ ਛੋਟਾ ਜਿਹਾ ਭਾਗ ਉਨ੍ਹਾਂ ਜ਼ਰੂਰੀ-ਜ਼ਰੂਰੀ ਵਸਤਾਂ ਤੇ ਲੈਣ-ਦੇਣ ਲਈ ਅਲੱਗ ਰੱਖ ਲਿਆ ਜਾਂਦਾ ਸੀ ਜਿਸਦਾ ਉਤਪਾਦਨ ਉਹ ਸੁਤੰਤਰ ਕਿਸਾਨ ਆਪ ਨਹੀਂ ਕਰ ਸਕਦਾ ਸੀ । ਇਸ ਪ੍ਰਕਾਰ ਦੇ ਲੱਛਣਾਂ ਨਾਲ ਭਰਪੂਰ ਲੋਕਾਂ ਨੂੰ ਸਮੂਹਿਕ ਤੌਰ ਤੇ ਇੱਕ ਵਰਗ ਕਿਹਾ ਜਾ ਸਕਦਾ ਹੈ ।

ਹੌਲੀ-ਹੌਲੀ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ, ਕੁੱਝ ਲੋਕਾਂ ਨੇ ਧਨ ਇਕੱਠਾ ਕੀਤਾ ਤੇ ਦੂਜਿਆਂ ਦੇ ਕੋਲ ਧਨ ਇਕੱਠਾ ਨਹੀਂ ਹੋਇਆ । ਇਸਦੇ ਨਾਲ-ਨਾਲ ਗੁਲਾਮਾਂ ਦਾ ਵੀ ਇੱਕ ਵਰਗ ਪੈਦਾ ਹੋ ਗਿਆ । ਗੁਲਾਮਾਂ ਦਾ ਉਪਯੋਗ ਆਰਥਿਕ ਸਮਾਜ ਦੇ ਅਲੱਗ ਖੇਤਰਾਂ ਵਿੱਚ ਕੀਤਾ ਜਾਣ ਲੱਗਾ । ਉਹ ਗੁਲਾਮ ਪੂਰੀ ਤਰ੍ਹਾਂ ਆਪਣੇ ਮਾਲਕ ਦੀ ਸੰਪੱਤੀ ਬਣ ਗਏ ਤੇ ਮਾਲਕ ਆਮ ਤੌਰ ਤੇ ਕੋਈ ਆਦਮੀ ਹੀ ਹੁੰਦਾ ਸੀ ਪਰ ਕੁੱਝ ਦੇਸ਼ਾਂ ਵਿੱਚ, ਜਿਵੇਂ ਪ੍ਰਾਚੀਨ ਭਾਰਤ ਵਿੱਚ ਜਿੱਥੇ ਸਮੁਦਾਇਕ ਸੰਬੰਧ ਸੂਤਰ ਮਜਬੂਤ ਸਨ, ਪੁਰਾ ਸਮੁਦਾਇ ਹੀ ਗੁਲਾਮਾਂ ਦਾ ਮਾਲਕ ਸੀ । ਗੁਲਾਮਾਂ ਕੋਲ ਕਿਰਤ ਦੇ ਔਜ਼ਾਰ ਜਾਂ ਉਤਪਾਦਨ ਦੇ ਹੋਰ ਸਾਧਨ ਨਹੀਂ ਹੁੰਦੇ ਸਨ । ਉਨ੍ਹਾਂ ਕੋਲ ਸਿਰਫ਼ ਵਿਅਕਤੀਗਤ ਉਪਯੋਗ ਦੀਆਂ ਕੁੱਝ ਚੀਜ਼ਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਦਾ ਮਾਲਕ ਕਦੇ ਵੀ ਖਿੱਚ ਸਕਦਾ ਸੀ । ਗੁਲਾਮ ਆਪਣੀ ਕਿਰਤ ਦਾ ਸੰਗਠਨ ਆਪ ਨਹੀਂ ਕਰਦੇ ਸਨ, ਉਹ ਸਿਰਫ਼ ਆਪਣੇ ਮਾਲਕ ਦਾ ਹੁਕਮ ਪੂਰਾ ਕਰਦੇ ਸਨ ।

ਉਹ ਵਰਗ ਜੋ ਗੁਲਾਮ ਵਰਗ ਨਾਲ ਸਿੱਧੇ ਰੂਪ ਨਾਲ ਸੰਬੰਧਤ ਸਨ ਤੇ ਸਿੱਧੇ ਗੁਲਾਮ ਵਰਗ ਦਾ ਵਿਰੋਧੀ ਸੀ, ਉਹ ਦਾਸਾਂ ਦੇ ਮਾਲਕਾਂ ਦਾ ਵਰਗ ਸੀ । ਦਾਸ ਸੁਆਮੀ ਦੂਜੇ ਵਰਗ ਦੇ ਸਨ । ਉਹ ਉਤਪਾਦਨ ਦੇ ਬੁਨਿਆਦੀ ਸਾਧਨਾਂ ਜ਼ਮੀਨ, ਮਵੇਸ਼ੀ ਤੇ ਕਿਰਤ ਦੇ ਔਜ਼ਾਰ), ਮਕਾਨਾਂ, ਅਤੇ ਧਨ ਦੇ ਮਾਲਕ ਵੀ ਸਨ, ਜਿਸ ਨਾਲ ਉਨ੍ਹਾਂ ਲਈ ਗੁਲਾਮਾਂ ਨੂੰ ਖਰੀਦਣਾ ਸੰਭਵ ਸੀ । ਦਾਸ-ਸਵਾਮੀ ਹੀ ਉਤਪਾਦਨ ਦੇ ਸੰਗਠਨ ਕਰਤਾ ਸਨ-ਆਦਮੀਆਂ ਦੀ ਹੈਸੀਅਤ ਨਾਲ ਅਤੇ ਰਾਜ ਦੇ ਪ੍ਰਤੀਨਿਧੀਆਂ ਦੀ ਹੈਸੀਅਤ ਨਾਲ ਵੀ । ਆਪਣੇ ਦਾਸਾਂ ਦੁਆਰਾ ਉਤਪੰਨ ਫ਼ਾਲਤੂ ਉਤਪਾਦਨ ਦਾਸ-ਸੁਆਮੀਆਂ ਦੀ ਸੰਪੱਤੀ ਦਾ ਮੁੱਖ ਸਰੋਤ ਸੀ ।

ਦਾਸ ਮੂਲਕ ਸਮਾਜ ਨੇ ਕਾਫ਼ੀ ਮਾਤਰਾ ਵਿੱਚ ਆਰਥਿਕ ਉੱਨਤੀ ਕੀਤੀ । ਉਸਨੇ ਸ਼ਹਿਰਾਂ ਦਾ ਨਿਰਮਾਣ ਕੀਤਾ, ਵਪਾਰ ਦਾ ਵਿਕਾਸ ਕੀਤਾ, ਲੋਹੇ ਦੇ ਹਥਿਆਰਾਂ ਅਤੇ ਹੋਰ ਤਕਨੀਕੀ ਸੁਵਿਧਾਵਾਂ ਨਾਲ ਵੱਡੀਆਂ-ਵੱਡੀਆਂ ਸੈਨਾਵਾਂ ਖੜੀਆਂ ਕੀਤੀਆਂ । ਇਨ੍ਹਾਂ ਸਾਰੀਆਂ ਚੀਜ਼ਾਂ ਦੇ ਫਲਸਰੂਪ ਹੀ, ਦਾਸ ਸੁਆਮੀਆਂ ਦੁਆਰਾ ਵਾਧੂ ਧਨ ਜਮਾਂ ਕੀਤੇ ਜਾਣ ਦੇ ਫਲਸਰੂਪ ਉਤਪੰਨ ਵਿਲਾਸ ਦੀਆਂ ਚੀਜ਼ਾਂ ਦੀ ਮੰਗ ਦਾ ਇਹ ਤਕਾਜ਼ਾ ਸੀ ਕਿ ਹਸਤਸ਼ਿਲਪ ਦਾ ਕਾਫ਼ੀ ਵਿਸਤਾਰ ਹੋਵੇ । ਇਸ ਪ੍ਰਕਾਰ ਦਾਸ ਮੁਲਕ ਸਮਾਜ ਦੇ ਅੰਦਰ ਹਸਤ ਸ਼ਿਲਪੀਆਂ, ਛੋਟੇ ਤੇ ਸੁਤੰਤਰ ਉਤਪਾਦਕਾਂ ਦਾ ਇੱਕ ਵਰਗ ਖੜਾ ਹੋ ਗਿਆ ।

3. ਸਾਮੰਤੀ ਸਮਾਜ ਵਿਚ ਵਰਗ (Class in Feudal Society) – ਹੁਣ ਅਸੀਂ ਸਾਮੰਤੀ ਸਮਾਜ ਦੀ ‘ਵਰਗ-ਬਣਤਰ’ ਉੱਤੇ ਵਿਚਾਰ ਕਰੀਏ । ਉਸ ਸਮਾਜ ਵਿੱਚ ਕੰਮ ਕਰਨ ਵਾਲੇ ਆਮ ਲੋਕ ਸਾਮੰਤੀ ਜ਼ੰਜੀਰਾਂ ਵਿੱਚ ਜਕੜੇ ਕਿਸਾਨ ਸਨ । ਸਾਮੰਤੀ ਸਮਾਜ ਦੀ ਜ਼ਿਆਦਾ ਉੱਨਤ ਅਵਸਥਾ ਵਿੱਚ ਇਸ ਵਰਗ ਨੇ ਜ਼ਮੀਨੀ ਗੁਲਾਮਾਂ ਦਾ ਰੂਪ ਧਾਰਨ ਕਰ ਲਿਆ ।ਇਸ ਤਰ੍ਹਾਂ ਜ਼ਮੀਨੀ ਗੁਲਾਮਾਂ ਦੇ ਮਾਲਕ ਜਗੀਰਦਾਰਾਂ ਤੇ ਜ਼ਮੀਨੀ ਗੁਲਾਮਾਂ ਦੇ ਮੁੱਖ ਵਰਗ ਬਣ ਗਏ ।

ਜਗੀਰਦਾਰ ਕੰਮ ਨਾ ਕਰਨ ਵਾਲੇ ਸੰਪੱਤੀ ਦੇ ਮਾਲਕ ਲੋਕ ਸਨ ।ਉਨ੍ਹਾਂ ਕੋਲ ਵੱਡੀਆਂ-ਵੱਡੀਆਂ ਜਗੀਰਾਂ ਸਨ ਅਤੇ ਆਪਣੇ ਜ਼ਮੀਨੀ ਗੁਲਾਮਾਂ ਉੱਪਰ ਉਨ੍ਹਾਂ ਦਾ ਪੂਰਾ ਨਹੀਂ ਤਾਂ ਥੋੜ੍ਹਾ ਜਿਹਾ ਸੰਪੱਤੀ ਅਧਿਕਾਰ ਜ਼ਰੂਰ ਸੀ । ਜ਼ਮੀਨੀ ਗੁਲਾਮ ਜਗੀਰਦਾਰਾਂ ਦੇ ਲਈ ਕੰਮ ਕਰਨ ਨੂੰ ਮਜਬੂਰ ਸਨ ਤੇ ਜ਼ਮੀਨੀ ਦਾਸ ਪ੍ਰਥਾ ਦੇ ਸੰਸਥਾਤਮਕ ਬਣ ਜਾਣ ਦੇ ਬਾਅਦ ਵੀ ਜ਼ਮੀਨੀ ਗੁਲਾਮਾਂ ਦੀ ਜ਼ਮੀਨ ਦੇ ਨਾਲ ਖਰੀਦ ਫਰੋਖਤ ਹੋਣ ਲੱਗੀ । ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ ਕਿਰਤ ਦੇ ਸੰਗਠਨ ਕਰਤਾ ਦੀ ਭੂਮਿਕਾ ਨਿਭਾਉਣ ਲੱਗੇ ਤੇ ਦੂਜੇ ਪਾਸੇ ਜ਼ਮੀਨੀ ਗੁਲਾਮ ਉਨ੍ਹਾਂ ਦੀ ਜ਼ਮੀਨ ਤੇ ਜਾਂ ਉਨ੍ਹਾਂ ਦੇ ਘਰਾਂ ਤੇ ਕੰਮ ਕਰਦੇ ਸਨ । ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਵਾਧੂ ਉਤਪਾਦਨ ਦਾ ਜ਼ਿਆਦਾ ਹਿੱਸਾ ਆਪ ਹੜੱਪ ਕਰ ਜਾਂਦੇ ਸਨ ।

4. ਪੂੰਜੀਵਾਦੀ ਸਮਾਜ ਵਿੱਚ ਵਰਗ (Class in Capitalistic Society) – ਜਗੀਰਦਾਰੀ ਦੇ ਵਿਕਾਸ ਦੇ ਨਾਲ-ਨਾਲ ਉਸਦੇ ਅੰਦਰ ਪੂੰਜੀਪਤੀਆਂ ਦਾ ਇੱਕ ਨਵਾਂ ਵਰਗ ਵੀ ਵਿਕਸਿਤ ਹੁੰਦਾ ਗਿਆ । ਇਹੀ ਉਹ ਵਰਗ ਸੀ ਜਿਸਨੇ ਸਾਮੰਤੀ ਸਮਾਜ ਵਿੱਚ ਹੀ ਆਪਣੀਆਂ ਜੜਾਂ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ | ਪੂੰਜੀਪਤੀ ਵਰਗ ਉਦਯੋਗ ਤੇ ਖੇਤੀ ਵਿੱਚ ਉਤਪਾਦਨ ਦੇ ਸਾਧਨਾਂ ਦੇ ਮਾਲਕ ਤੇ ਕੰਮ ਕਰਨ ਵਾਲੇ ਧਨੀ ਸੰਪੱਤੀਧਾਰੀਆਂ ਨੂੰ ਲੈ ਕੇ ਗਠਿਤ ਹੁੰਦਾ ਹੈ, ਜੋ ਆਪਣੀਆਂ ਕੰਮ ਕਰਨ ਵਾਲੀਆਂ ਥਾਂਵਾਂ ਤੇ ਕਿਰਤ ਕ੍ਰਿਆ ਦਾ ਸੰਗਠਨ ਕਰਦੇ ਹਨ ਤੇ ਮਜ਼ਦੂਰਾਂ ਦੇ ਸ਼ੋਸ਼ਣ ਦੇ ਫਲਸਰੂਪ ਮੁਨਾਫ਼ੇ ਦੇ ਰੂਪ ਵਿੱਚ ਫਾਲਤੂ ਉਤਪਾਦਨ ਨੂੰ ਪ੍ਰਾਪਤ ਕਰਦੇ ਹਨ । ਪੂੰਜੀਵਾਦੀ ਸਮਾਜ ਦਾ ਦੂਜਾ ਪ੍ਰਧਾਨ ਵਰਗ ਹੁੰਦਾ ਹੈ-ਮਜ਼ਦੂਰ । ਮਜ਼ਦੂਰ ਪੂੰਜੀਪਤੀ ਵਰਗ ਦਾ ਵਿਰੋਧੀ ਹੁੰਦਾ ਹੈ ਤੇ ਇਹ ਨਾਲ-ਨਾਲ ਉਸਦੇ ਹੋਂਦ ਦੀ ਇੱਕ ਜ਼ਰੂਰੀ ਸ਼ਰਤ ਵੀ ਹੁੰਦੀ ਹੈ । ਮਜ਼ਦੂਰ ਵਰਗ ਦਾ ਗਠਨ ਭਾੜੇ ਦੇ ਮਜ਼ਦੂਰਾਂ ਨੂੰ ਲੈ ਕੇ ਹੁੰਦਾ ਹੈ ਜੋ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਤੋਂ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੇ ਮੌਕੇ ਤੋਂ ਵੰਚਿਤ ਹੁੰਦੇ ਹਨ । ਪੂੰਜੀਪਤੀ ਵਰਗ ਜ਼ਿਆਦਾਤਰ ਆਰਥਿਕ ਜ਼ੋਰ ਜ਼ਬਰਦਸਤੀ ਦੇ ਸਹਾਰੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ।ਵਰਗ ਦੇ ਰੂਪ ਵਿੱਚ ਮਜ਼ਦੂਰ ਦੇ ਕੋਲ ਉਤਪਾਦਨ ਦੇ ਸਾਧਨ ਨਹੀਂ ਹੁੰਦੇ ਅਤੇ ਉਹ ਆਪਣੀ ਕਿਰਤ ਵੇਚ ਕੇ ਹੀ ਆਪਣੀ ਜੀਵਿਕਾ ਕਮਾਉਣ ਲਈ ਪੂੰਜੀਪਤੀਆਂ ਦੇ ਕੋਲ ਕੰਮ ਕਰਨ ਨੂੰ ਮਜਬੂਰ ਹੁੰਦਾ ਹੈ ।

ਪੂੰਜੀਵਾਦ ਦੇ ਸ਼ੁਰੂਆਤੀ ਸਮੇਂ ਵਿੱਚ ਪੂੰਜੀਪਤੀ ਵਰਗ ਇੱਕ ਪ੍ਰਤੀਸ਼ੀਲ ਵਰਗ ਸੀ । ਆਪਣੇ ਥੋੜੇ ਜਿਹੇ ਸਮੇਂ ਵਿੱਚ ਹੀ ਬਹੁਤ ਸ਼ਕਤੀਸ਼ਾਲੀ ਉਤਪਾਦਨ ਸ਼ਕਤੀਆਂ ਦੇ ਵਿਕਾਸ ਦੇ ਕਾਰਨ ਇਹ ਵਰਗ ਹੋਰ ਜ਼ਿਆਦਾ ਸ਼ਕਤੀਸ਼ਾਲੀ ਹੋ ਗਿਆ ਪਰ ਇਸਨੇ ਆਪਣੀ ਸਾਰਥਕਤਾ ਖੋਹ ਦਿੱਤੀ । ਹੁਣ ਇਹ ਵਰਗ ਬਜਾਇ ਉਤਪਾਦਨ ਨੂੰ ਸੰਗਠਿਤ ਕਰਨ ਦੇ ਮਹੱਤਵਪੂਰਨ ਕੰਮ ਦੇ ਆਮ ਤੌਰ ‘ਤੇ ਸਮਾਜਿਕ ਉੱਨਤੀ ਨੂੰ ਰੋਕਦੇ ਹਨ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ ।

ਇਸ ਤਰ੍ਹਾਂ ਕਾਰਲ ਮਾਰਕਸ ਨੇ ਹਰ ਸਮਾਜ ਵਿਚ ਦੋ-ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ | ਮਾਰਕਸ ਦੀ ਵਰਗ ਦੀ ਧਾਰਨਾ ਨੂੰ ਹਰ ਸਮਾਜ ਵਿੱਚ ਖੁੱਲ੍ਹ ਕੇ ਸਮਝ ਲੈਣ ਤੋਂ ਬਾਅਦ ਹੁਣ ਅਸੀਂ ਇਸ ਸਥਿਤੀ ਵਿੱਚ ਹਾਂ ਕਿ ਉਸਦੀ ਵਰਗ ਸੰਘਰਸ਼ ਦੀ ਧਾਰਨਾ ਨੂੰ ਸਮਝੀਏ | ਮਾਰਕਸ ਨੇ ਦੱਸਿਆ ਕਿ ਹਰ ਸਮਾਜ ਵਿੱਚ ਦੋ ਵਿਰੋਧੀ ਵਰਗ-ਇੱਕ ਸ਼ੋਸ਼ਣ ਕਰਨ ਵਾਲਾ’ ਤੇ ਦੁਜਾ ‘ਸ਼ੋਸ਼ਿਤ ਹੋਣ ਵਾਲਾ’ ਵਰਗ ਹੁੰਦੇ ਹਨ, ਜਿਨ੍ਹਾਂ ਵਿੱਚ ਸੰਘਰਸ਼ ਹੁੰਦਾ ਹੈ । ਇਸੇ ਨੂੰ ਮਾਰਕਸ ‘ਵਰਗ-ਸੰਘਰਸ਼’ ਕਹਿੰਦਾ ਹੈ । ਕਮਿਊਨਿਸਟ ਘੋਸ਼ਣਾ-ਪੱਤਰ ਵਿੱਚ ਉਹ ਕਹਿੰਦੇ ਹਨ ਕਿ ਸਮਾਜ ਦੀ ਹੋਂਦ ਦੇ ਨਾਲ ਹੀ ਨਾਲ ਵਰਗ-ਸੰਘਰਸ਼ ਦਾ ਜਨਮ ਹੋਇਆ ਸੀ । ਮਾਰਕਸ ਦਾ ਇਹ ਵਰਗ-ਸੰਘਰਸ਼ ਦਾ ਸਿਧਾਂਤ ਉਸਦੇ ਵਿਚਾਰਾਂ ਵਿੱਚ ਤੇ ਸੰਸਾਰ ਵਿੱਚ ਬਹੁਤ ਮਹੱਤਵਪੂਰਨ ਹੈ । ਇਸੇ ਪ੍ਰਭਾਵ ਦੇ ਕਾਰਨ ‘ਸਮਾਲ ਥਾਸਟਰੀਨ ਬੇਵਲੀਨ’ ਅਤੇ ‘ਕੁਲੇ” ਆਦਿ ਨੇ ਵੀ ਵਰਗ ਸੰਘਰਸ਼ ਨੂੰ ਆਪਣੇ ਚਿੰਤਨ ਦਾ ਇੱਕ ਅੰਗ ਮੰਨਿਆ ਹੈ ।

ਮਾਰਕਸ ਦੇ ਅਨੁਸਾਰ ਉਤਪਾਦਨ ਦੀਆਂ ਕ੍ਰਿਆਵਾਂ ਵਿੱਚ ਅਲੱਗ ਵਰਗਾਂ ਦੀਆਂ ਭੂਮਿਕਾਵਾਂ ਅਲੱਗ ਹੁੰਦੀਆਂ ਹਨ । ਅੰਤ ਵਰਗਾਂ ਦੀਆਂ ਜ਼ਰੂਰਤਾਂ ਤੇ ਹਿੱਤਾਂ ਦੇ ਵਿੱਚ ਸੰਘਰਸ਼ ਦੀ ਸਥਿਤੀ ਦਾ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਹੀ ਸੰਘਰਸ਼ ਵਿਰੋਧੀ ਵਿਚਾਰਧਾਰਾਵਾਂ ਲਈ ਇੱਕ ਧਰਾਤਲ ਪੇਸ਼ ਕਰਦਾ ਹੈ । ਵਿਕਾਸਸ਼ੀਲ ਉਤਪਾਦਨ ਦੀਆਂ ਸ਼ਕਤੀਆਂ ਤੇ ਪ੍ਰਕ੍ਰਿਆਵਾਦੀ ਅਤੇ ਸਥਿਰ ਸੰਪੱਤੀ ਦੇ ਸੰਬੰਧਾਂ ਵਿੱਚ ਟਕਰਾਓ ਪੈਦਾ ਹੁੰਦਾ ਹੈ ਅਤੇ ਸੰਘਰਸ਼ ਦੀ ਗਤੀ ਤੇਜ਼ ਹੁੰਦੀ ਹੈ । ਇਤਿਹਾਸ ਦੀ ਗਤੀ ਵਰਗਾਂ ਦੀ ਭੂਮਿਕਾ ਦੇ ਦੁਆਰਾ ਨਿਰਧਾਰਤ ਨਹੀਂ ਹੁੰਦੀ ਹੈ ਤੇ ਸਮਾਜਿਕ ਆਰਥਿਕ ਵਰਗ ਉਨ੍ਹਾਂ ਸਾਰੇ ਸਮਾਜਾਂ ਵਿੱਚ ਪਾਏ ਜਾਂਦੇ ਹਨ ਜਿੱਥੇ ਕਿਰਤ ਦੀ ਵੰਡ ਦਾ ਆਮ ਸਿਧਾਂਤ ਲਾਗੂ ਹੁੰਦਾ ਹੈ ।

ਮਾਰਕਸ ਦੇ ਅਨੁਸਾਰ ਵਰਗ-ਸੰਘਰਸ਼ ਇੱਕ ਅਜਿਹੀ ਉਤਪਾਦਨ ਵਿਵਸਥਾ ਤੋਂ ਪੈਦਾ ਹੁੰਦਾ ਹੈ, ਜੋ ਸਮਾਜ ਨੂੰ ਅਲੱਗਅਲੱਗ ਵਰਗਾਂ ਵਿੱਚ ਵੰਡ ਦਿੰਦੀ ਹੈ । ਇਸ ਵਿੱਚ ਇੱਕ ਵਰਗ ਮੁਸ਼ਕਿਲ ਕਿਰਤ ਕਰਕੇ ਉਤਪਾਦਨ ਕਰਦਾ ਹੈ ਜਿਵੇਂ ਦਾਸ, ਅੱਧੇ ਦਾਸ, ਕਿਸਾਨ, ਮਜ਼ਦੂਰ ਆਦਿ ਤੇ ਦੂਜਾ ਵਰਗ ਉਤਪਾਦਨ ਲਈ ਬਗੈਰ ਕੋਈ ਮਿਹਨਤ ਕੀਤੇ, ਬਿਨਾਂ ਕੋਈ ਕੰਮ ਕੀਤੇ, ਉਤਪਾਦਨ ਦੇ ਬਹੁਤ ਵੱਡੇ ਭਾਗ ਦਾ ਉਪਯੋਗ ਕਰਦਾ ਹੈ ਜਿਵੇਂ ਦਾਸਾਂ ਦੇ ਮਾਲਕ, ਜਾਗੀਰਦਾਰ, ਜ਼ਮੀਨਾਂ ਦੇ ਮਾਲਕ, ਪੂੰਜੀਪਤੀ ਆਦਿ । ਮਾਰਕਸ ਦੇ ਅਨੁਸਾਰ ਇਸ ਵਰਗ-ਸੰਘਰਸ਼ ਨੂੰ ਮਨੁੱਖ ਦੇ ਉਤਪਾਦਨ ਦੀ ਪਹਿਲੀ ਅਤੇ ਉੱਚੀ ਅਵਸਥਾ ਤਕ ਪਹੁੰਚਣ ਵਿਚ ਇਹ ਮੱਦਦ ਕਰਦਾ ਹੈ । ਉਹ ਮੰਨਦੇ ਹਨ ਕਿ ਕੋਈ ਵੀ ਕਾਂਤੀ ਜਦੋਂ ਸਫਲ ਹੁੰਦੀ ਹੈ ਤਾਂ ਉਸ ਨਾਲ ਇੱਕ ਨਵੀਂ ਆਰਥਿਕ-ਸਮਾਜਿਕ ਵਿਵਸਥਾ ਉਭਰਦੀ ਹੈ ।

ਮਾਰਕਸ ਦੇ ਅਨੁਸਾਰ ਨਿੱਜੀ ਸੰਪੱਤੀ ਹੀ ਸ਼ੋਸ਼ਣ ਦੀ ਜੜ੍ਹ ਹੈ ਅਤੇ ਇਸ ਦੇ ਕਾਰਨ ਹੀ ਮੂਲ ਰੂਪ ਨਾਲ ਆਰਥਿਕ ਉਤਪਾਦਨ ਦੇ ਹਰ ਖੇਤਰ ਵਿੱਚ ਸਮਾਜ ਵਿੱਚ ਦੋ ਮੁੱਖ-ਵਰਗ ਹੁੰਦੇ ਹਨ । ਇਨ੍ਹਾਂ ਵਿਚੋਂ ਇਕ ਵਰਗ ਦੇ ਹੱਥਾਂ ਵਿੱਚ ਆਰਥਿਕ ਉਤਪਾਦਨ ਦੇ ਸਾਰੇ ਸਾਧਨ ਕੇਂਦਰਿਤ ਹੋ ਜਾਂਦੇ ਹਨ, ਜਿਸਦੇ ਕਾਰਨ ਉਹ ਵਰਗ ਸ਼ੋਸ਼ਿਤ ਤੇ ਕਮਜ਼ੋਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਨ੍ਹਾਂ ਵਰਗਾਂ ਵਿੱਚ ਸਮਾਜ ਦੀ ਹੁਣ ਤਕ ਦੀ ਹਰ ਅਵਸਥਾ ਵਿੱਚ (ਆਦਿਮ ਸਾਮਵਾਦ ਨੂੰ ਛੱਡ ਕੇ) ਲਗਾਤਾਰ ਸੰਘਰਸ਼ ਚਲਦਾ ਰਿਹਾ ਹੈ ।

ਮਾਰਕਸ ਦੇ ਅਨੁਸਾਰ ਉਤਪਾਦਨ ਦੇ ਸਾਧਨਾਂ ਉੱਤੇ ਅਧਿਕਾਰ ਕਰਕੇ ਸ਼ੋਸ਼ਕ ਵਰਗ ਬਲ ਨਾਲ ਆਪਣੇ ਸਿਧਾਂਤਕ ਵਿਚਾਰਾਂ ਤੇ ਜੀਵਨ ਪ੍ਰਣਾਲੀ ਨੂੰ ਸਾਰੇ ਸਮਾਜ ਤੇ ਥੋਪਦਾ ਹੈ । ਮਾਰਕਸ ਦੇ ਅਨੁਸਾਰ, “ਉਹ ਵਰਗ ਜੋ ਸਮਾਜ ਦੀ ਸ਼ੋਸ਼ਕ ਭੌਤਿਕ ਸ਼ਕਤੀ ਹੁੰਦਾ ਹੈ, ਨਾਲ ਹੀ ਸਮਾਜ ਦੀ ਸ਼ਾਸਕ ਬੌਧਿਕ ਸ਼ਕਤੀ ਵੀ ਹੁੰਦਾ ਹੈ । ਉਹ ਵਰਗ ਜਿਸ ਕੋਲ ਭੌਤਿਕ ਉਤਪਾਦਨ ਦੇ ਸਾਧਨ ਹੁੰਦੇ ਹਨ, ਮਾਨਸਿਕ ਉਤਪਾਦਨ ਦੇ ਸਾਧਨਾਂ ਉੱਤੇ ਵੀ ਨਿਯੰਤਰਨ ਕਰਦਾ ਹੈ । ਇਸ ਤਰ੍ਹਾਂ ਦੇ ਨਿਯੰਤਰਨ ਲਈ ਸ਼ੋਸ਼ਕ ਵਰਗ ਬਲ ਦਾ ਪੂਰਾ ਪ੍ਰਯੋਗ ਕਰਦਾ ਹੈ ।ਉਸਦੇ ਦੁਆਰਾ ਸਮਾਜ ਉੱਤੇ ਥੋਪੇ ਗਏ ਧਰਮ, ਦਰਸ਼ਨ, ਰਾਜਨੀਤੀ, ਅਰਥ-ਸ਼ਾਸਤਰ ਤੇ ਨੈਤਿਕਤਾ ਦੇ ਵਿਚਾਰ ਉਸਦੇ ਇਸ ਕੰਟਰੋਲ ਨੂੰ ਮਜਬੂਤ ਕਰਨ ਲਈ ਸ਼ੋਸ਼ਕ ਵਰਗ ਦੇ ਦਾਸ ਬਣ ਜਾਂਦੇ ਹਨ । ਸ਼ੋਸ਼ਣ ਦੀ ਇਸ ਸੰਪੱਤੀ ਨੂੰ ਬਣਾਏ ਰੱਖਣ ਲਈ ਨਵੇਂ ਉਭਰਦੇ ਸ਼ੋਸ਼ਿਤ ਵਰਗ ਨੂੰ ਬਲ ਨਾਲ ਦਬਾਉਣਾ ਜ਼ਰੂਰੀ ਹੋ ਜਾਂਦਾ ਹੈ । ਇਸ ਲਈ ਮਾਰਕਸ ਨੇ ਕਿਹਾ ਹੈ-ਬਲ ਨਵੇਂ ਸਮਾਜ ਨੂੰ ਆਪਣੇ ਗਰਭ ਵਿੱਚ ਧਾਰਨ ਕਰਨ ਵਾਲੇ ਹਰ ਪੁਰਾਣੇ ਸਮਾਜ ਦੀ ਦਾਈ (Midwife) ਹੈ ।

ਸਮਾਜਿਕ ਵਿਕਾਸ ਅਲੱਗ ਅਵਸਥਾਵਾਂ ਦੀ ਦੇਣ ਹੈ । ਕਿਸੇ ਵੀ ਸਮਾਜ ਵਿਵਸਥਾ ਜਾਂ ਇਤਿਹਾਸਕ ਯੁੱਗ ਦਾ ਮੁੱਲਾਂਕਣ, ਪਰਿਸਥਿਤੀਆਂ, ਦੇਸ਼ ਤੇ ਕਾਲ ਉੱਪਰ ਨਿਰਭਰ ਕਰਦਾ ਹੈ । ਕੋਈ ਵੀ ਸਮਾਜਿਕ ਵਿਵਸਥਾ ਅਜਰ-ਅਮਰ ਨਹੀਂ ਹੈ । ਸਾਰੀਆਂ ਪ੍ਰਕ੍ਰਿਆਵਾਂ ਦਵੰਦਾਤਮਕ ਹੁੰਦੀਆਂ ਹਨ । ਉਤਪਾਦਨ ਦੀ ਨਵੀਂ ਵਿਕਾਸਸ਼ੀਲ ਪ੍ਰਕ੍ਰਿਆ (ਵਾਦ) ਅਤੇ ਪੁਰਾਣੀ ਪ੍ਰਕ੍ਰਿਆ (ਸੰਵਾਦ) ਦੇ ਵਿੱਚ ਜੋ ਅੰਦਰਲਾ ਸੰਘਰਸ਼ ਹੁੰਦਾ ਹੈ ਉਹੀ ਇਸ ਦੀ ਪ੍ਰੇਰਕ ਸ਼ਕਤੀ ਹੁੰਦੀ ਹੈ । ਪੁਰਾਣੀ ਦੀ ਜਗ੍ਹਾ ਤੇ ਨਵੀਂ ਪੱਦਤੀ ਨੂੰ ਅਪਨਾਉਣਾ ਜ਼ਰੂਰੀ ਹੁੰਦਾ ਹੈ । ਹੌਲੀ-ਹੌਲੀ ਹੋਣ ਵਾਲੇ ਪਰਿਮਾਣਕ ਪਰਿਵਰਤਨ ਤੇਜ਼ੀ ਨਾਲ ਇਕਦਮ ਹੋਣ ਵਾਲੇ ਗੁਣਾਤਮਕ ਪਰਿਵਰਤਨ ਵਿੱਚ ਬਦਲ ਜਾਂਦੇ ਹਨ । ਇਸ ਲਈ ਵਿਕਾਸ ਦੇ ਨਿਯਮ ਦੇ ਅਨੁਸਾਰ ਕ੍ਰਾਂਤੀਕਾਰੀ ਪਰਿਵਰਤਨ ਸੁਭਾਵਿਕ ਅਤੇ ਜ਼ਰੂਰੀ ਹੁੰਦੇ ਹਨ ।

ਇਹ ਪਰਿਵਰਤਨ ਬਲ (Force) ਉੱਤੇ ਆਧਾਰਿਤ ਹੁੰਦੇ ਹਨ । ਵਿਕਾਸ ਦੇ ਸਿਲਸਿਲੇ ਵਿੱਚ ਅਸੰਗਤੀਆਂ ਦੇ ਆਧਾਰ ਉੱਤੇ ਵਿਰੋਧੀ ਸ਼ਕਤੀਆਂ ਵਿੱਚ ਟਕਰਾਓ ਹੁੰਦਾ ਹੈ । ਅੰਤ ਵਰਗ-ਸੰਘਰਸ਼ ਦਾ ਤੇਜ਼ ਹੋਣਾ ਅਤੇ ਉਭਰਦੇ ਹੋਏ ਸ਼ੋਸ਼ਿਤ ਵਰਗ ਮਜ਼ਦੂਰ ਦਾ ਅੰਤਮ ਰੂਪ ਵਿੱਚ ਜਿੱਤਣਾ ਜ਼ਰੂਰੀ ਹੈ । ਮਾਰਕਸ ਦੇ ਅਨੁਸਾਰ ਇਨ੍ਹਾਂ ਵਿਰੋਧਾਂ ਦੇ ਕਾਰਨ ‘ਪੂੰਜੀਵਾਦ’ ਆਪ ਆਪਣੇ ਵਿਨਾਸ਼ ਦਾ ਬੀਜ ਬੀਜਦਾ ਹੈ ।

ਪੂੰਜੀਵਾਦੀ ਵਿਵਸਥਾ ਵਿਚ ਦਿਨ-ਪ੍ਰਤੀ-ਦਿਨ ਗ਼ਰੀਬੀ, ਭੁੱਖਮਰੀ ਤੇ ਬੇਰੁਜ਼ਗਾਰੀ ਵੱਧਦੀ ਜਾਵੇਗੀ । ਸਹਿਣ ਕਰਨ ਦੀ ਇੱਕ ਸੀਮਾ ਤੋਂ ਬਾਅਦ ਮਜ਼ਦੂਰ ਵਰਗ ਆਪਣੀਆਂ ਸਾਰੀਆਂ ਜੰਜ਼ੀਰਾਂ ਨੂੰ ਤੋੜ ਦੇਵੇਗਾ ਅਤੇ ਕ੍ਰਾਂਤੀ ਦਾ ਯੁੱਗ ਸ਼ੁਰੂ ਹੋ ਜਾਵੇਗਾ । ਮਾਰਕਸ ਦੇ ਅਨੁਸਾਰ ਪੂੰਜੀਵਾਦ ਸ਼ੋਸ਼ਣ ਉੱਤੇ ਆਧਾਰਿਤ ਆਖ਼ਰੀ ਸਮਾਜਿਕ ਵਿਵਸਥਾ ਹੋਵੇਗੀ । ਆਪਣੇ ਸਵਾਰਥਾਂ ਨਾਲ ਘਿਰੇ ਪੂੰਜੀਪਤੀ ਸੰਸਦੀ ਨਿਯਮਾਂ ਨਾਲ ਆਪਣੇ ਏਕਾਧਿਕਾਰ ਦਾ ਕਦੇ ਤਿਆਗ ਨਹੀਂ ਕਰਨਗੇ ਜਿਵੇਂ ਕਿ ਮਹਾਤਮਾ ਗਾਂਧੀ ਨੇ ਆਪਣੇ ਟਰੱਸਟੀਸ਼ਿਪ ਦੇ ਸਿਧਾਂਤ ਦੀ ਵਿਆਖਿਆ ਵਿੱਚ ਕਿਹਾ ਸੀ । ਸ਼ਾਂਤੀਪੂਰਨ ਢੰਗ ਨਾਲ ਸ਼ੋਸ਼ਣ ਨੂੰ ਮਿਟਾਇਆ ਨਹੀਂ ਜਾ ਸਕਦਾ । ਇਸਦੇ ਲਈ ਕ੍ਰਾਂਤੀ ਜ਼ਰੂਰੀ ਹੈ । ਸਮਾਜ ਦਾ ਇੱਕ ਵੱਡਾ ਭਾਗ ਮਜ਼ਦੂਰ ਬਣਦਾ ਜਾਵੇਗਾ ਤੇ ਇਹੀ ਕ੍ਰਾਂਤੀਕਾਰੀ ਪਰਿਵਰਤਨ ਦਾ ਹਰਿਆਲਾ ਦਸਤਾ ਹੋਵੇਗਾ ।

ਮਜ਼ਦੂਰ ਵਰਗ ਦੀ ਲੀਡਰਸ਼ਿਪ ਵਿੱਚ ਵਰਗ ਸੰਘਰਸ਼ ਦੇ ਦੁਆਰਾ ਰਾਜ ਦੇ ਯੰਤਰ ਉੱਤੇ ਅਧਿਕਾਰ ਹੋ ਜਾਣ ਦੇ ਬਾਅਦ ਸਮਾਜਵਾਦ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ । ਮਾਰਕਸ ਦੇ ਅਨੁਸਾਰ ਰਾਜ ਸ਼ੋਸ਼ਕ ਵਰਗ ਦੇ ਹੱਥਾਂ ਵਿੱਚ ਦਮਨ ਦਾ ਬਹੁਤ ਵੱਡਾ ਹਥਿਆਰ ਹੁੰਦਾ ਹੈ । ਕ੍ਰਾਂਤੀ ਦੇ ਬਾਅਦ ਵੀ ਸਾਮੰਤਵਾਦ ਤੇ ਪੂੰਜੀਵਾਦ ਦੇ ਦਲਾਲ ਪ੍ਰਤੀ-ਕ੍ਰਾਂਤੀ ਦੀ ਕੋਸ਼ਿਸ਼ ਕਰਦੇ ਹਨ । ਇਸ ਲਈ ਪੂੰਜੀਵਾਦ ਦੇ ਸਮਾਜਵਾਦ ਵਿੱਚ ਜਾਣ ਦੇ ਸਮੇਂ ਵਿੱਚ ਮਜ਼ਦੂਰ ਦੀ ਸੱਤਾ ਦੀ ਅਸਥਾਈ ਅਵਸਥਾ ਹੋਵੇਗੀ । ਸਮਾਜਵਾਦ ਦੀ ਸਥਾਪਨਾ ਦੇ ਬਾਅਦ, ਸ਼ੋਸ਼ਣ ਦਾ ਅੰਤ ਹੋ ਜਾਣ ਤੇ ਵਰਗ ਖ਼ਤਮ ਹੋ ਜਾਣਗੇ ਅਤੇ ਹਰ ਵਿਅਕਤੀ ਨੂੰ ਆਪਣੀ ਕਿਰਤ ਦੇ ਅਨੁਸਾਰ ਉਤਪਾਦਨ ਦਾ ਭਾਗ ਮਿਲੇਗਾ, ਪਰ ਸਾਮਵਾਦ ਦੀ ਜ਼ਿਆਦਾ ਉੱਨਤ ਅਵਸਥਾ ਵਿੱਚ ‘ਹਰ ਇੱਕ ਨੂੰ ਉਸ ਦੀ ਜ਼ਰੂਰਤ ਅਨੁਸਾਰ’ ਹੀ ਮਿਲਣ ਲੱਗ ਜਾਵੇਗਾ । ਹੌਲੀ-ਹੌਲੀ ਰਾਜ ਜੋ ਸ਼ੋਸ਼ਕ ਵਰਗ ਦਾ ਹਥਿਆਰ ਰਿਹਾ ਹੈ, ਬਿਖਰ ਜਾਵੇਗਾ ਤੇ ਇਸ ਦੀ ਥਾਂ ਆਪਸੀ ਸਹਿਯੋਗ ਤੇ ਸਹਿਕਾਰਤਾ ਦੇ ਅਧਾਰ ਤੇ ਬਣੀਆਂ ਸੰਸਥਾਵਾਂ ਲੈ ਲੈਣਗੀਆਂ । ਵਰਗ ਅਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ।

ਮਜ਼ਦੂਰ ਅਤੇ ਪੂੰਜੀਪਤੀ ਦੇ ਵਿੱਚ ਛਿੜੇ ਵਰਗ-ਸੰਘਰਸ਼ ਦਾ ਅੰਤ ਪੂੰਜੀਵਾਦ ਦੇ ਖਾਤਮੇ ਤੇ ਹੋਵੇਗਾ । ਉਤਪਾਦਨ ਦੇ ਸਾਧਨਾਂ ਉੱਤੇ ਸਮਾਜ ਦਾ ਅਧਿਕਾਰ ਹੋ ਜਾਣ ਨਾਲ ਉਤਪਾਦਨ ਤੇ ਲੱਗੇ ਪ੍ਰਤੀਬੰਧ ਹਟ ਜਾਣਗੇ, ਉਤਪਾਦਨ ਸ਼ਕਤੀਆਂ ਅਤੇ ਉਪਜ ਦੀ ਬਰਬਾਦੀ ਬੰਦ ਹੋ ਜਾਵੇਗੀ । ਵਰਗ ਸੰਘਰਸ਼ ਦੁਆਰਾ ਵਰਗਾਂ ਦਾ ਖ਼ਾਤਮਾ ਅੱਜ ਸਿਰਫ਼ ਇੱਕ ਸੁਪਨੇ ਦੀ ਗੱਲ ਬਣ ਕੇ ਨਹੀਂ ਰਹਿ ਗਈ ਹੈ । ਸੰਸਾਰ ਬੜੀ ਤੇਜ਼ੀ ਨਾਲ ਵਰਗਹੀਨ ਸਮਾਜਵਾਦੀ ਸਮਾਜ ਦੀ ਸਥਾਪਨਾ ਵੱਲ ਵੱਧ ਰਿਹਾ ਹੈ । ਏਂਜਲਸ ਨੇ ਬਹੁਤ ਪਹਿਲਾਂ ਹੀ ਕਿਹਾ ਸੀ, “ਅੱਜ ਇਤਿਹਾਸ ਵਿੱਚ ਪਹਿਲੀ ਵਾਰ ਇਸਦੀ ਸੰਭਾਵਨਾ ਪੈਦਾ ਹੋ ਗਈ ਹੈ ਕਿ ਸਮਾਜਿਕ ਉਤਪਾਦਨ ਦੇ ਦੁਆਰਾ ਸਮਾਜ ਦੇ ਹਰ ਮੈਂਬਰ ਨੂੰ ਅਜਿਹਾ ਜੀਵਨ ਮਿਲ ਸਕੇ, ਜੋ ਭੌਤਿਕ ਨਜ਼ਰ ਤੋਂ ਵਧੀਆ ਹੋ ਜਾਵੇ ਤੇ ਦਿਨ-ਪ੍ਰਤੀ-ਦਿਨ ਜ਼ਿਆਦਾ ਸੰਪੰਨ ਹੋ ਜਾਏ, ਇਹੀ ਨਹੀਂ ਇੱਕ ਅਜਿਹਾ ਜੀਵਨ ਉਪਲੱਬਧ ਹੋਵੇ, ਜਿਸ ਵਿੱਚ ਹਰ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਸ਼ਕਤੀਆਂ ਦਾ ਉਨਮੁੱਖ ਵਿਕਾਸ ਸੁਨਿਸਚਿਤ ਹੋਵੇ । ਇਸ ਗੱਲ ਦੀ ਸੰਭਾਵਨਾ ਪਹਿਲੀ ਵਾਰ ਪੈਦਾ ਹੋਈ ਹੈ, ਪਰ ਹੋਈ ਜ਼ਰੂਰ ਹੈ ।”

ਮਜ਼ਦੂਰ ਕ੍ਰਾਂਤੀ ਦੇ ਦੁਆਰਾ ਹੀ ਇਨ੍ਹਾਂ ਵਿਰੋਧਾਂ ਅਤੇ ਹੋਰ ਵਿਰੋਧਾਂ ਦਾ ਹੱਲ ਹੋਵੇਗਾ | ਮਜ਼ਦੂਰ ਮੁਕਤੀ ਦੇ ਇਸ ਕੰਮ ਨੂੰ ਪੂਰਾ ਕਰਨਾ ਆਧੁਨਿਕ ਮਜ਼ਦੂਰ ਵਰਗ ਦਾ ਇਤਿਹਾਸਿਕ ਫ਼ਰਜ਼ ਹੈ । ਇਸ ਦੇ ਬਾਅਦ ਮਨੁੱਖ ਆਪ ਮਜ਼ਦੂਰ ਸਚੇਤ ਰੂਪ ਵਿੱਚ ਆਪਣੇ ਇਤਿਹਾਸ ਦਾ ਆਪ ਨਿਰਮਾਣ ਕਰੇਗਾ | ਏਂਜਲਸ ਦੇ ਅਨੁਸਾਰ, “ਇਸੇ ਸਮੇਂ ਤੋਂ ਮਨੁੱਖ ਵਲੋਂ ਚਲਦੀਆਂ ਸਮਾਜਿਕ ਕਿਰਿਆਵਾਂ ਦੇ ਸਿੱਟੇ ਮੁੱਖ ਰੂਪ ਵਿੱਚ ਲਗਾਤਾਰ ਵੱਧਦੀ ਹੋਈ ਮਾਤਰਾ ਵਿੱਚ ਉਸਦੀ ਇੱਛਾ ਦੇ ਮੁਤਾਬਿਕ ਹੋਣਗੇ । ਇਹ ਮਨੁੱਖ ਦੀ ਮਜਬੂਰੀ ਦੇ ਰਾਜ ਤੋਂ ਸੁਤੰਤਰਤਾ ਦੇ ਰਾਜ ਵਿੱਚ ਛਲਾਂਗ ਹੈ ।”

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 3.
ਰੂਸ ਅਤੇ ਚੀਨ ਦੀਆਂ ਸਮਾਜਵਾਦੀ ਕ੍ਰਾਂਤੀਆਂ ਉੱਪਰ ਨੋਟ ਲਿਖੋ ।
ਉਤੱਰ-
(i) ਰੂਸੀ ਕ੍ਰਾਂਤੀ (Russian Revolution) – ਰੂਸ ਉੱਤੇ ਰੋਮਾਨੋਵ (Romany) ਪਰਿਵਾਰ ਦਾ ਰਾਜ ਸੀ । ਪਹਿਲੇ ਵਿਸ਼ਵ ਯੁੱਧ (1914) ਦੇ ਸ਼ੁਰੂ ਹੋਣ ਵੇਲੇ ਜ਼ਾਰ ਨਿਕੋਲਸ 11 ਦਾ ਉਸ ਉੱਤੇ ਸਾਮਰਾਜ ਸੀ । ਮਾਸਕੋ ਦੇ ਆਲੇ ਦੁਆਲੇ ਦੇ ਖੇਤਰ ਤੋਂ ਇਲਾਵਾ ਉਸ ਸਮੇਂ ਦੇ ਰੂਸੀ ਸਾਮਰਾਜ ਵਿੱਚ ਅੱਜ ਦੇ ਮੌਜੂਦਾ ਦੇਸ਼ ਫਿਨਲੈਂਡ, ਲਾਟਵੀਆ, ਲਿਥੂਆਨੀਆਂ, ਐਸਟੋਨੀਆਂ, ਪੋਲੈਂਡ ਦਾ ਹਿੱਸਾ, ਯੂਕਰੇਨ ਅਤੇ ਬੇਲਾਰੂਸ ਵੀ ਸ਼ਾਮਲ ਸਨ । ਜਾਰਜੀਆ, ਆਰਮੀਨੀਆ ਅਤੇ ਅਜ਼ਰਬਾਈਜਾਨ ਵੀ ਇਸਦਾ ਹਿੱਸਾ ਸਨ ।

1914 ਤੋਂ ਪਹਿਲਾਂ ਰੂਸ ਵਿੱਚ ਰਾਜਨੀਤਿਕ ਦਲਾਂ ਦੀ ਮਨਾਹੀ ਸੀ । 1898 ਵਿੱਚ ਸਮਾਜ ਵਾਦੀਆਂ ਨੇ ਰਸੀ ਲੋਕਤੰਤਰੀ ਵਰਕਰਜ਼ ਪਾਰਟੀ ਸ਼ੁਰੂ ਕੀਤੀ ਅਤੇ ਉਹ ਕਾਰਲ ਮਾਰਕਸ ਦੇ ਵਿਚਾਰਾਂ ਦਾ ਸਮਰਥਨ ਕਰਦੇ ਸਨ । ਪਰ ਸਰਕਾਰੀ ਨੀਤੀਆਂ ਅਨੁਸਾਰ, ਇਸਨੂੰ ਗੈਰ-ਕਾਨੂੰਨੀ ਤਰੀਕੇ ਨਾਲ ਆਪਣਾ ਕੰਮ ਸ਼ੁਰੂ ਕਰਨਾ ਪਿਆ । ਇਸਨੇ ਆਪਣਾ ਅਖ਼ਬਾਰ ਸ਼ੁਰੂ ਕੀਤਾ, ਮਜ਼ਦੂਰਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਹੜਤਾਲਾਂ ਕਰਨੀਆਂ ਸ਼ੁਰੂ ਕੀਤੀਆਂ ।

ਰੂਸ ਵਿੱਚ ਤਾਨਾਸ਼ਾਹੀ ਸ਼ਾਸਨ ਸੀ । ਹੋਰ ਯੂਰਪੀ ਦੇਸ਼ਾਂ ਦੇ ਉਲਟ, ਜ਼ਾਰ ਉੱਥੇ ਦੀ ਸੰਸਦ ਦੇ ਪ੍ਰਤੀ ਜਵਾਬਦੇਹ ਨਹੀਂ ਸੀ । ਉਦਾਰਵਾਦੀਆਂ ਨੇ ਇੱਕ ਅੰਦੋਲਨ ਚਲਾਇਆ ਤਾਂਕਿ ਇਸ ਗ਼ਲਤ ਪ੍ਰਥਾ ਨੂੰ ਖ਼ਤਮ ਕੀਤਾ ਜਾ ਸਕੇ । ਉਦਾਰਵਾਦੀਆਂ ਨੇ ਸਮਾਜਵਾਦੀ ਲੋਕਤੰਤਰੀ ਅਤੇ ਸਮਾਜਿਕ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕੱਠੇ ਕੀਤਾ ਅਤੇ 1905 ਦੀ ਕ੍ਰਾਂਤੀ ਦੌਰਾਨ ਸੰਵਿਧਾਨ ਦੀ ਮੰਗ ਕੀਤੀ । ਉਹਨਾਂ ਦੀਆਂ ਇਹਨਾਂ ਕੋਸ਼ਿਸ਼ਾਂ ਤੋਂ ਪ੍ਰਭਾਵਿਤ ਹੋ ਕੇ ਰੂਸ ਦੇ ਵਰਕਰ ਵੀ ਚੇਤਨ ਹੋ ਗਏ ਅਤੇ ਉਹਨਾਂ ਨੇ ਕੰਮ ਦੇ ਘੰਟੇ ਘਟਾਉਣ ਅਤੇ ਵੱਧ ਤਨਖਾਹ ਦੀ ਮੰਗ ਕੀਤੀ । ਜਦੋਂ ਉਹ ਕ੍ਰਾਂਤੀ ਲਈ ਤਿਆਰੀ ਕਰ ਰਹੇ ਸਨ, ਪੁਲਿਸ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ । 100 ਤੋਂ ਵੱਧ ਵਰਕਰ ਮਰ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ । ਕਿਉਂਕਿ ਇਹ ਘਟਨਾ ਐਤਵਾਰ ਨੂੰ ਹੋਈ ਸੀ, ਇਸ ਲਈ ਇਸਨੂੰ Bloody Sunday ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।

1914 ਵਿੱਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਅਤੇ ਜ਼ਾਰ ਨੇ ਰੁਸ ਨੂੰ ਲੜਾਈ ਵਿੱਚ ਧੱਕ ਦਿੱਤਾ । ਰੂਸ ਦੀ ਹਾਲਤ ਜਿਹੜੀ ਕਿ ਪਹਿਲਾਂ ਹੀ ਖ਼ਰਾਬ ਚਲ ਰਹੀ ਸੀ, ਹੋਰ ਵੀ ਜ਼ਿਆਦਾ ਖ਼ਰਾਬ ਹੋ ਗਈ । ਰੂਸ ਲੜਾਈ ਵਿੱਚ ਬੁਰੀ ਤਰ੍ਹਾਂ ਉਲਝ ਗਿਆ ਸੀ । ਇੱਕ ਪਾਸੇ ਜ਼ਾਰ ਸੰਸਦ ਡੁਮਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਦੂਜੇ ਪਾਸੇ ਸੰਸਦ ਦੇ ਮੈਂਬਰ ਇਸ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ । ਇਸ ਸਥਿਤੀ ਵਿੱਚ ਪੈਟਰੋਗਰਾਡ (Petrograd) ਵਿੱਚ 22 ਫਰਵਰੀ, 1917 ਵਿੱਚ ਇੱਕ ਫੈਕਟਰੀ ਬੰਦ ਹੋ ਗਈ ਅਤੇ ਸਾਰੇ ਵਰਕਰ ਬੇਰੋਜ਼ਗਾਰ ਹੋ ਗਏ । ਹਮਦਰਦੀ ਦੇ ਕਾਰਨ ਉੱਥੋਂ ਦੀਆਂ 50 ਫੈਕਟਰੀਆਂ ਦੇ ਵਰਕਰਾਂ ਨੇ ਵੀ ਹੜਤਾਲ ਕਰ ਦਿੱਤੀ । ਇਸ ਸਮੇਂ ਤੱਕ ਕੋਈ ਵੀ ਰਾਜਨੀਤਿਕ ਦਲ ਇਸ ਅੰਦੋਲਨ ਦੀ ਅਗਵਾਈ ਨਹੀਂ ਕਰ ਰਿਹਾ ਸੀ । ਸਰਕਾਰੀ ਇਮਾਰਤਾਂ ਨੂੰ ਵਰਕਰਾਂ ਨੇ ਘੇਰ ਲਿਆ ਅਤੇ ਸਰਕਾਰ ਨੇ ਕਰਫਿਊ (Curfew) ਲਗਾ ਦਿੱਤਾ । ਸ਼ਾਮ ਤੱਕ ਵਰਕਰ ਖਿੰਡ ਗਏ ਪਰ ਉਹ 24 ਅਤੇ 25 ਤਰੀਕ ਨੂੰ ਫੇਰ ਇਕੱਠੇ ਹੋ ਗਏ । ਸਰਕਾਰ ਨੇ ਫ਼ੌਜ ਨੂੰ ਸੱਦ ਲਿਆ ਅਤੇ ਪੁਲਿਸ ਨੂੰ ਉਹਨਾਂ ਉੱਤੇ ਨਿਗਰਾਨੀ ਰੱਖਣ ਲਈ ਕਿਹਾ ਗਿਆ ।

25 ਫਰਵਰੀ, ਐਤਵਾਰ ਨੂੰ ਸਰਕਾਰ ਨੇ ਸੰਸਦ (ਡੁਮਾ) ਨੂੰ ਭੰਗ ਕਰ ਦਿੱਤਾ । ਨੇਤਾਵਾਂ ਨੇ ਇਸ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ । ਪ੍ਰਦਰਸ਼ਨਕਾਰੀ ਪੂਰੀ ਤਾਕਤ ਨਾਲ 26 ਤਰੀਕ ਨੂੰ ਸੜਕਾਂ ਉੱਤੇ ਵਾਪਸ ਆ ਗਏ । 27 ਤਰੀਕ ਨੂੰ ਪੁਲਿਸ ਦਾ ਹੈਡਆਫਿਸ ਤਬਾਹ ਕਰ ਦਿੱਤਾ ਗਿਆ । ਸੜਕਾਂ ਉੱਤੇ ਲੋਕ ਬਾਹਰ ਆ ਗਏ ਅਤੇ ਉਹਨਾਂ ਨੇ ਬੈਡ, ਤਨਖਾਹ, ਕੰਮ ਦੇ ਘੱਟ ਘੰਟੇ ਅਤੇ ਲੋਕਤੰਤਰ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ । ਸਰਕਾਰ ਨੇ ਫ਼ੌਜ ਨੂੰ ਫਿਰ ਵਾਪਸ ਬੁਲਾ ਲਿਆ ਪਰ ਫ਼ੌਜ ਲੋਕਾਂ ਉੱਤੇ ਗੋਲੀ ਚਲਾਉਣ ਤੋਂ ਮਨਾ ਕਰ ਦਿੱਤਾ । ਜਿਸ ਅਫਸਰ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਸਨੂੰ ਮਾਰ ਦਿੱਤਾ ਗਿਆ । ਫ਼ੌਜੀ ਵੀ ਹੜਤਾਲੀਆਂ ਨਾਲ ਮਿਲ ਗਏ ਅਤੇ ਸੋਵੀਅਤ ਨੂੰ ਬਣਾਉਣ ਲਈ ਉਸ ਇਮਾਰਤ ਵਿੱਚ ਇਕੱਠੇ ਹੋ ਗਏ ਜਿੱਥੇ ਡੁਮਾ ਪਿਛਲੀ ਵਾਰੀ ਇਕੱਠੀ ਹੋਈ ਸੀ ।

ਅਗਲੇ ਦਿਨ ਵਰਕਰਾਂ ਦਾ ਪ੍ਰਤੀਨਿਧੀ ਮੰਡਲ ਜ਼ਾਰ ਨੂੰ ਮਿਲਣ ਲਈ ਗਿਆ । ਫ਼ੌਜੀ ਜਰਨੈਲਾਂ ਨੇ ਜ਼ਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗੱਲ ਮੰਨਣ ਦੀ ਸਲਾਹ ਦਿੱਤੀ | ਅੰਤ 2 ਮਾਰਚ ਨੂੰ ਜ਼ਾਰ ਨੇ ਉਹਨਾਂ ਦੀ ਗੱਲ ਮੰਨ ਲਈ ਅਤੇ ਜ਼ਾਰ ਦਾ ਸ਼ਾਸਨ ਖ਼ਤਮ ਹੋ ਗਿਆ । ਅਕਤੂਬਰ ਵਿੱਚ ਲੈਨਿਨ ਨੇ ਰੂਸ ਦਾ ਸ਼ਾਸਨ ਸਾਂਭ ਲਿਆ ਅਤੇ ਰੂਸੀ ਕ੍ਰਾਂਤੀ ਪੂਰੀ ਹੋ ਗਈ ।

(ii) ਚੀਨੀ ਕ੍ਰਾਂਤੀ (Chinese Revolution) – 1 ਅਕਤੂਬਰ, 1949, ਚੀਨੀ ਕਮਿਉਨਿਸਟ ਨੇਤਾ ਮਾਉ-ਤਸੇ-ਤੁੰਗ ਨੇ People’s Republic of China ਨੂੰ ਬਣਾਉਣ ਦੀ ਘੋਸ਼ਣਾ ਕੀਤੀ । ਇਸ ਘੋਸ਼ਣਾ ਨਾਲ ਚੀਨੀ ਕਮਿਊਨਿਸਟ ਪਾਰਟੀ ਅਤੇ ਰਾਸ਼ਟਰਵਾਦੀ ਪਾਰਟੀ ਵਿੱਚ ਚਲ ਰਹੀ ਲੜਾਈ ਖ਼ਤਮ ਹੋ ਗਈ ਜਿਹੜੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸ਼ੁਰੂ ਹੋ ਗਈ ਸੀ । PRC ਦੇ ਬਣਨ ਨਾਲ ਚੀਨ ਵਿੱਚ ਲੰਬੇ ਸਮੇਂ ਤੋਂ (1911 ਦੀ ਚੀਨੀ ਕ੍ਰਾਂਤੀ ਚੱਲਿਆ ਆ ਰਿਹਾ ਸਰਕਾਰੀ ਉਥਲ-ਪੁਥਲ ਦਾ ਕੰਮ ਵੀ ਖ਼ਤਮ ਹੋ ਗਿਆ । ਰਾਸ਼ਟਰਵਾਦੀ ਪਾਰਟੀ ਦੇ ਹਾਰਨ ਨਾਲ ਅਮਰੀਕਾ ਨੇ ਚੀਨ ਨਾਲ ਸਾਰੇ ਰਾਜਨੀਤਿਕ ਸੰਬੰਧ ਖ਼ਤਮ ਕਰ ਲਏ ।

ਚੀਨੀ ਕਮਿਊਨਿਸਟ ਪਾਰਟੀ ਦੀ ਸਥਾਪਨਾ 1921 ਵਿੱਚ ਸੰਘਾਈ ਵਿੱਚ ਹੋਈ ਸੀ । ਚੀਨੀ ਕਮਿਊਨਿਸਟਾਂ ਨੇ 1926-27 ਦੇ ਉੱਤਰੀ ਹਮਲੇ ਸਮੇਂ ਰਾਸ਼ਟਰਵਾਦੀ ਪਾਰਟੀ ਦਾ ਸਮਰਥਨ ਕੀਤਾ । ਇਹ ਸਮਰਥਨ 1927 ਦੇ White Terrees ਤੱਕ ਚੱਲਿਆ ਜਦੋਂ ਰਾਸ਼ਟਰਵਾਦੀਆਂ ਨੇ ਕਮਿਊਨਿਸਟਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ।

1931 ਵਿੱਚ ਜਾਪਾਨ ਨੇ ਮੰਰੀਆ ਉੱਤੇ ਕਬਜ਼ਾ ਕਰ ਲਿਆ । ਇਸ ਸਮੇਂ Republic of China ਦੀ ਸਰਕਾਰ ਨੂੰ ਤਿੰਨ ਪਾਸਿਓਂ ਹਮਲੇ ਦਾ ਡਰ ਸੀ ਅਤੇ ਉਹ ਸਨ-ਜਾਪਾਨੀ ਹਮਲਾ, ਕਮਿਊਨਿਸਟ ਵਿਦਰੋਹ ਅਤੇ ਉੱਤਰ ਵਾਲੇ ਲੋਕਾਂ ਦੇ ਹਮਲੇ ਦਾ ਡਰ | ਚੀਨ ਦੀ ਫ਼ੌਜ ਦੇ ਕੁੱਝ ਜਰਨੈਲ ਰਾਸ਼ਟਰਵਾਦੀ ਲੀਡਰ ਚਿਆਂਗ-ਕਾਈ-ਸ਼ੇਕ (Chiang-kai-Shek) ਦੇ ਇਸ ਵਿਵਹਾਰ ਤੋਂ ਦੁੱਖੀ ਹੋ ਗਏ ਕਿ ਉਹ ਅੰਦਰੂਨੀ ਖਤਰਿਆਂ ਉੱਤੇ ਵੱਧ ਧਿਆਨ ਦੇ ਰਿਹਾ ਸੀ ਨਾ ਕਿ ਜਪਾਨੀ ਹਮਲੇ ਉੱਤੇ । ਉਹਨਾਂ ਨੇ ਸ਼ੇਕ ਨੂੰ ਪਕੜ ਲਿਆ ਅਤੇ ਉਸ ਨੂੰ ਕਮਿਉਨਿਸਟ ਫ਼ੌਜ ਨਾਲ ਸਹਿਯੋਗ ਕਰਨ ਲਈ ਕਿਹਾ । ਇਹ ਰਾਸ਼ਟਰਵਾਦੀ ਸਰਕਾਰ ਅਤੇ ਚੀਨੀ ਕਮਿਊਨਿਸਟ ਪਾਰਟੀ (CCP) ਵਿੱਚ ਸਹਿਯੋਗ ਕਰਨ ਵਾਸਤੇ ਪਹਿਲੀ ਕੋਸ਼ਿਸ਼ ਸੀ ਪਰ ਇਹ ਕੋਸ਼ਿਸ਼ ਘੱਟ ਸਮੇਂ ਲਈ ਹੀ ਰਹੀ । ਰਾਸ਼ਟਰਵਾਦੀਆਂ ਨੇ ਜਾਪਾਨ ਦੇ ਉੱਪਰ ਧਿਆਨ ਕਰਨ ਲਈ ਕਮਿਊਨਿਸਟਾਂ ਨੂੰ ਦਬਾਉਣ ਵੱਲ ਧਿਆਨ ਦਿੱਤਾ ਜਦਕਿ ਕਮਿਊਨਿਸਟ ਪੇਂਡੂ ਖੇਤਰਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਵਿੱਚ ਲੱਗੇ ਰਹੇ ।

ਦੂਜੇ ਵਿਸ਼ਵ ਯੁੱਧ ਦੌਰਾਨ ਕਮਿਉਨਿਸਟਾਂ ਲਈ ਸਮਰਥਨ ਕਾਫ਼ੀ ਵੱਧ ਗਿਆ | ਚੀਨ ਵਿੱਚ ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਵਾਦੀਆਂ ਅਧੀਨ ਖੇਤਰ ਵਿੱਚ ਲੋਕਾਂ ਦੇ ਸਮਰਥਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ । ਇਹਨਾਂ ਅਲੋਕਤੰਤਰਿਕ ਨੀਤੀਆਂ ਅਤੇ ਯੁੱਧ ਦੇ ਦੌਰਾਨ ਹੋ ਰਹੇ ਭ੍ਰਿਸ਼ਟਾਚਾਰ ਨੇ ਚੀਨ ਦੀ ਸਰਕਾਰ ਨੂੰ ਕਮਿਊਨਿਸਟਾਂ ਵਿਰੁੱਧ ਕਾਫੀ ਕਮਜ਼ੋਰ ਕਰ ਦਿੱਤਾ । ਕਮਿਉਨਿਸਟ ਪਾਰਟੀ ਨੇ ਪੇਂਡੂ ਖੇਤਰਾਂ ਵਿੱਚ ਭੂਮੀ ਸੁਧਾਰ ਕਰਨੇ ਸ਼ੁਰੂ ਕੀਤੇ ਜਿਸ ਨਾਲ ਉਹਨਾਂ ਦਾ ਸਮਰਥਨ ਵੱਧ ਗਿਆ ।

1945 ਵਿੱਚ ਜਾਪਾਨ ਯੁੱਧ ਹਾਰ ਗਿਆ ਜਿਸ ਨਾਲ ਚੀਨ ਵਿੱਚ ਗ੍ਰਹਿ ਯੁੱਧ (Civil war) ਦਾ ਖਤਰਾ ਵੱਧ ਗਿਆ | ਚਿਆਂਗ-ਕਾਈ-ਸ਼ੇਕ ਦੀ ਸਰਕਾਰ ਨੂੰ ਅਮਰੀਕੀ ਸਮਰਥਨ ਮਿਲਣਾ ਜਾਰੀ ਰਿਹਾ ਕਿਉਂਕਿ ਕਮਿਉਨਿਸਟਾਂ ਦੇ ਵੱਧਦੇ ਖਤਰੇ ਨੂੰ ਚੀਨ ਵਿੱਚ ਸਿਰਫ ਉਹ ਹੀ ਰੋਕ ਸਕਦਾ ਸੀ । 1945 ਵਿੱਚ ਚਿਆਂਗ-ਕਾਈ-ਸ਼ੇਕ ਅਤੇ ਮਾਉ-ਤਸੇ-ਤੁੰਗ ਮਿਲੇ ਤਾਂ ਕਿ ਲੜਾਈ ਤੋਂ ਬਾਅਦ ਦੀ ਸਰਕਾਰ ਦੇ ਗਠਨ ਉੱਪਰ ਚਰਚਾ ਕੀਤੀ ਜਾ ਸਕੇ । ਦੋਵੇਂ, ਲੋਕਤੰਤਰ ਦੀ ਬਹਾਲੀ, ਇਕੱਠੀ ਸੈਨਾ ਅਤੇ ਚੀਨ ਦੇ ਰਾਜਨੀਤਿਕ ਦਲਾਂ ਦੀ ਸੁਤੰਤਰਤਾ ਉੱਤੇ ਹਾਮੀ ਭਰ ਚੁੱਕੇ ਸਨ । ਸੰਧੀ ਹੋਣ ਵਾਲੀ ਸੀ ਪਰ ਅਮਰੀਕੀਆਂ ਦੇ ਦਖਲ ਕਾਰਨ ਉਹ ਨਾ ਹੋ ਸਕੀ ਅਤੇ 1946 ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਗਿਆ ।

ਹਿ ਯੁੱਧ ਵਿੱਚ 1947 ਤੋਂ 1949 ਵਿੱਚ ਕਮਿਉਨਿਸਟਾਂ ਦੀ ਜਿੱਤ ਯਕੀਨੀ ਲੱਗ ਰਹੀ ਸੀ ਕਿਉਂਕਿ ਉਹਨਾਂ ਨੂੰ ਜਨਸਮਰਥਨ ਹਾਸਲ ਸੀ, ਉੱਚ ਦਰਜੇ ਦੀ ਫ਼ੌਜ ਸੀ ਅਤੇ ਮੰਚੁਰੀਆ ਵਿੱਚ ਜਾਪਾਨੀਆਂ ਤੋਂ ਖੋਏ ਹਥਿਆਰ ਵੀ ਸਨ । ਅਕਤੂਬਰ, 1949 ਵਿੱਚ ਕਈ ਫ਼ੌਜੀ ਜਿੱਤਾਂ ਤੋਂ ਬਾਅਦ ਮਾਉ-ਤਸੇ-ਤੁੰਗ ਨੇ People’s Republic of China ਦੇ ਗਠਨ ਦੀ ਘੋਸ਼ਣਾ ਕੀਤੀ । ਚਿਆਂਗ-ਕਾਈ-ਸ਼ੇਕ ਆਪਣੀਆਂ ਫ਼ੌਜਾਂ ਦੇ ਪੁਨਰਗਠਨ ਲਈ ਤਾਈਵਾਨ ਭੱਜ ਗਿਆ । ਇਸ ਤਰ੍ਹਾਂ 1949 ਵਿੱਚ ਚੀਨੀ ਭਾਂਤੀ ਪੂਰੀ ਹੋ ਗਈ ।

ਪ੍ਰਸ਼ਨ 4.
ਦੁਰਖੀਮ ਦੀ ਸਮਾਜ ਵਿਗਿਆਨ ਵਿੱਚ ਦੇਣ ਦਾ ਉਲੇਖ ਕਰੋ ।
ਉੱਤਰ-
ਪ੍ਰਸਿੱਧ ਸਮਾਜ ਸ਼ਾਸਤਰੀ ਅਤੇ ਦਾਰਸ਼ਨਿਕ ਇਮਾਈਲ ਦੁਰਖੀਮ ਦਾ ਜਨਮ 15 ਅਪਰੈਲ, 1858 ਨੂੰ ਉੱਤਰ ਪੂਰਬੀ ਫਰਾਂਸ ਦੇ ਲਾਰੇਨ (Loraine) ਖੇਤਰ ਦੇ ਵਿੱਚ ਏਪੀਨਲ (Epinal) ਨਾਮਕ ਥਾਂ ਉੱਤੇ ਹੋਇਆ ਸੀ । ਦੁਰਖੀਮ ਦੀ ਸ਼ੁਰੂਆਤੀ ਸਿੱਖਿਆ ਏਪੀਨਲ ਦੀ ਇੱਕ ਸਿੱਖਿਆ ਸੰਸਥਾ ਵਿੱਚ ਹੀ ਹੋਈ । ਬਚਪਨ ਤੋਂ ਹੀ ਦੁਰਖੀਮ ਇੱਕ ਹੋਣਹਾਰ, ਪ੍ਰਤਿਭਾਵਾਨ ਅਤੇ ਦਿਮਾਗ ਵਾਲੇ ਵਿਦਿਆਰਥੀ ਦੇ ਰੂਪ ਵਿੱਚ ਜਾਣੇ ਜਾਂਦੇ ਸਨ । ਦੁਰਖੀਮ ਦੇ ਪੂਰਵਜ ‘ਰੈਬੀ ਸ਼ਾਸਤਰਕਾਰ’ਦੇ ਰੂਪ ਵਿਚ ਪ੍ਰਸਿੱਧ ਸਨ । ਇਸ ਲਈ ਪ੍ਰਤਿਭਾ ਤਾਂ ਦੁਰਖੀਮ ਨੂੰ ਵਿਰਾਸਤ ਤੋਂ ਹੀ ਪ੍ਰਾਪਤ ਹੋ ਗਈ ਸੀ । ਏਪੀਨਲ ਵਿੱਚ ਹੀ ਗਰੈਜੂਏਟ ਤਕ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉੱਚੀ ਸਿੱਖਿਆ ਲਈ ਦਰਖੀਮ ਫਰਾਂਸ ਦੀ ਰਾਜਧਾਨੀ ਪੈਰਿਸ ਚਲੇ ਗਏ ।

ਪੈਰਿਸ ਵਿੱਚ ਦੁਰਖੀਮ ਦੀ ਉੱਚ ਸਿੱਖਿਆ ਦੀ ਸ਼ੁਰੂਆਤ ਹੋਈ । ਇੱਥੇ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਸੰਸਥਾ “ਇਕੋਲ ਨਾਰਮੇਲ ਅਕਾਦਮੀ (Ecole Normale Superieure) ਵਿੱਚ ਦਾਖ਼ਲਾ ਲੈਣ ਦੀ ਕੋਸ਼ਿਸ਼ ਕੀਤੀ । ਇੱਥੇ ਇਹ ਕਹਿਣਾ ਜ਼ਰੂਰੀ ਹੈ ਕਿ ਇਸ ਸੰਸਥਾ ਵਿਚ ਬਹੁਤ ਵਧੀਆ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲਦਾ ਸੀ ।ਦੋ ਅਸਫਲ ਕੋਸ਼ਿਸ਼ਾਂ ਤੋਂ ਬਾਅਦ 1879 ਵਿੱਚ ਦੁਰਖੀਮ ਨੂੰ ਇਸ ਸੰਸਥਾ ਵਿਚ ਦਾਖ਼ਲਾ ਮਿਲ ਹੀ ਗਿਆ । ਇਹ ਸੰਸਥਾ ਫਰਾਂਸੀਸੀ, ਲੈਟਿਨ ਅਤੇ ਸ਼੍ਰੀਕ ਦਰਸ਼ਨ ਵਿਸ਼ਿਆਂ ਉੱਤੇ ਸਿੱਖਿਆ ਪ੍ਰਦਾਨ ਕਰਦੀ ਸੀ ਅਤੇ ਉੱਥੋਂ ਦੇ ਪੂਰੇ ਪਾਠਕ੍ਰਮ ਵਿੱਚ ਇਹੀ ਵਿਸ਼ੇ ਸ਼ਾਮਲ ਸਨ ਪਰ ਪ੍ਰਤੱਖਵਾਦੀ ਅਤੇ ਵਿਗਿਆਨਿਕ ਵਿਤੀ ਵਾਲੇ ਦੁਰਖੀਮ ਇਨ੍ਹਾਂ ਵਿਸ਼ਿਆਂ ਵਿੱਚ ਜ਼ਿਆਦਾ ਰੁਚੀ ਨਾ ਲੈ ਸਕੇ ਕਿਉਂਕਿ ਉਹ ਤਾਂ ਸਮਾਜ ਦੀ ਅਸਲੀ, ਰਾਜਨੀਤਿਕ, ਬੌਧਿਕ ਅਤੇ ਸਮਾਜਿਕ ਆਦਿ ਦਸ਼ਾਵਾਂ ਦੇ ਅਧਿਐਨ ਵਿੱਚ ਦਿਲਚਸਪੀ ਰੱਖਦੇ ਸਨ ।

ਦੁਰਖੀਮ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਗਿਆਨ ਵਿੱਚ ਪ੍ਰਤੱਖਵਾਦ (Positivism) ਜ਼ਰੂਰ ਹੋਣਾ ਚਾਹੀਦਾ ਹੈ । ਆਪਦਾ ਮੰਨਣਾ ਸੀ ਕਿ ਕਿਸੇ ਵੀ ਗਿਆਨ ਜਾਂ ਦਰਸ਼ਨ ਦਾ ਅਧਿਐਨ ਕਰਦੇ ਸਮੇਂ ਵਰਤਮਾਨ ਰਾਜਨੀਤਿਕ, ਬੌਧਿਕ ਅਤੇ ਸਮਾਜਿਕ ਮੁਸ਼ਕਲਾਂ ਦਾ ਅਧਿਐਨ ਨਹੀਂ ਕੀਤਾ ਜਾਂਦਾ ਤਾਂ ਉਸ ਗਿਆਨ ਦਾ ਕੋਈ ਫਾਇਦਾ ਨਹੀਂ ਹੈ । ਆਪਣੇ ਇਨ੍ਹਾਂ ਵਿਚਾਰਾਂ ਦੇ ਕਾਰਨ ਦੁਰਖੀਮ ਇਸ ਵਿਸ਼ਵ ਪ੍ਰਸਿੱਧ ਸੰਸਥਾ ਦੇ ਵਾਤਾਵਰਨ ਤੋਂ ਇੰਨੇ ਅਸੰਤੁਸ਼ਟ ਸਨ ਕਿ ਉਹ ਕਦੀ-ਕਦੀ ਤਾਂ ਆਪਣੇ ਅਧਿਆਪਕਾਂ ਦੇ ਵਿਰੁੱਧ ਵੀ ਹੋ ਜਾਇਆ ਕਰਦੇ ਸਨ । ਪਰ ਫਿਰ ਵੀ ਦੁਰਖੀਮ ਨੇ ਇਕੋਲ ਨਾਰਮੇਲ ਨੂੰ ਆਪਣੇ ਅੰਦਰ ਇੰਨਾ ਵਸਾ ਲਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਆਂਦਰੇ ਨੂੰ ਇੱਥੇ ਦਾਖ਼ਲਾ ਦਿਵਾਇਆ ।

ਪ੍ਰਸਿੱਧ ਪ੍ਰਤੱਖਵਾਦੀ ਅਤੇ ਮਹਾਨ ਇਤਿਹਾਸਕਾਰ ਪ੍ਰੋਫ਼ੈਸਰ ਕੁਲਾਂਜ (Prof. Fustel de Coulanges) 1880 ਵਿਚ ਇਸ ਸੰਸਥਾ ਦੇ ਨਿਰਦੇਸ਼ਕ ਬਣੇ ।ਉਹ ਦੁਰਖੀਮ ਦੇ ਉਨ੍ਹਾਂ ਅਧਿਆਪਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਦੁਰਖੀਮ ਨਾਲ ਵਿਸ਼ੇਸ਼ ਪਿਆਰ ਸੀ । ਕੁਲਾਂਜ ਨੇ ਉੱਥੋਂ ਦੇ ਪਾਠਕ੍ਰਮ ਵਿੱਚ ਬਦਲਾਵ ਕੀਤਾ ਜਿਸ ਨਾਲ ਦੁਰਖੀਮ ਬਹੁਤ ਖ਼ੁਸ਼ ਹੋਏ । ਦੁਰਖੀਮ ਕੁਲਾਂਜ ਦਾ ਇੰਨਾ ਆਦਰ ਕਰਦੇ ਸਨ ਕਿ ਲੈਟਿਨ ਭਾਸ਼ਾ ਵਿੱਚ ਉਨ੍ਹਾਂ ਨੇ ਮਾਨਟੇਸਕਿਉ (Montesquieu) ਨਾਮਕ ਕਿਤਾਬ ਲਿਖੀ ਜਿਹੜੀ ਉਨ੍ਹਾਂ ਨੇ ਕੁਲਾਂਜ ਨੂੰ ਸਮਰਪਿਤ ਕੀਤੀ । ਇੱਥੇ ਹੀ ਦੁਰਖੀਮ ਇਮਾਈਲ ਬੋਟਰੋਕਸ (Emile Boutroux) ਨੂੰ ਵੀ ਮਿਲੇ । ਜਿਨ੍ਹਾਂ ਤੋਂ ਦੁਰਖੀਮ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਨਿਰਦੇਸ਼ਨ ਵਿਚ ਡਾਕਟਰੇਟ ਦਾ ਸ਼ੋਧ ਪ੍ਰਬੰਧ ਲਿਖਿਆ । ਇੱਥੇ ਹੀ ਦੁਰਖੀਮ ਹੋਰ ਵਿਸ਼ਵ ਪ੍ਰਸਿੱਧ ਵਿਦਵਾਨਾਂ ਨੂੰ ਮਿਲੇ ਅਤੇ ਹੋਰ ਪ੍ਰਤਿਭਾਵਾਨ ਵਿਦਿਆਥੀਆ ਨੂੰ ਮਿਲੇ ਜਿਹੜੇ ਬਾਅਦ ਵਿਚ ਪ੍ਰਮੁੱਖ ਸਮਾਜ ਸ਼ਾਸਤਰੀ ਬਣੇ । ਇਨ੍ਹਾਂ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੇ ਸੰਪਰਕ ਵਿੱਚ ਆਉਣ ਨਾਲ ਦੁਰਖੀਮ ਦੇ ਬੌਧਿਕ ਅਤੇ ਮਾਨਸਿਕ ਚਿੰਤਨ ਵਿਚ ਬਹੁਤ ਵਾਧਾ ਹੋਇਆ ।

1882 ਵਿਚ ਉਹ ਇਕੋਲ ਨਾਰਮੇਲ ਨੂੰ ਛੱਡ ਕੇ 5 ਸਾਲਾਂ ਤਕ ਪੈਰਿਸ ਦੇ ਕੋਲ ਸਥਿਤ ਹਾਈ ਸਕੂਲਾਂ-ਸੇਂਸ, ਸੇਂਟ, ਕਯੂਟਿੰਨ ਅਤੇ ਇਜ਼ ਵਿੱਚ ਦਰਸ਼ਨ ਸ਼ਾਸਤਰ ਪੜ੍ਹਾਉਂਦੇ ਰਹੇ । ਨਾਲ ਹੀ ਨਾਲ ਆਪਣੇ ਪ੍ਰਭਾਵ ਨਾਲ ਇਨ੍ਹਾਂ ਸਕੂਲਾਂ ਵਿੱਚ ਸਮਾਜ ਸ਼ਾਸਤਰ ਦਾ ਨਵਾਂ ਪਾਠਕ੍ਰਮ ਵੀ ਸ਼ੁਰੂ ਕੀਤਾ । ਦੁਰਖੀਮ ਬਹੁਤ ਵਧੀਆ ਅਧਿਆਪਕ ਦੇ ਰੂਪ ਵਿੱਚ ਪ੍ਰਸਿੱਧ ਹੋ ਗਏ । ਇਸ ਤੋਂ ਬਾਅਦ ਵੀ ਦੁਰਖੀਮ ਦਾ ਮਨ ਇੱਥੇ ਨਾ ਲੱਗਿਆ । 1885-86 ਵਿੱਚ ਉਹ ਉੱਚ ਅਧਿਐਨ ਦੇ ਲਈ ਨੌਕਰੀ ਤੋਂ ਇੱਕ ਸਾਲ ਦੀ ਛੁੱਟੀ ਲੈ ਕੇ ਸਾਲ ਦੇ ਅੰਤ ਵਿਚ ਜਰਮਨੀ ਚਲੇ ਗਏ ।

ਜਰਮਨੀ ਵਿੱਚ ਦੁਰਖੀਮ ਨੇ ਅਰਥ ਸ਼ਾਸਤਰ, ਲੋਕ ਮਨੋਵਿਗਿਆਨ, ਸੰਸਕ੍ਰਿਤਕ ਮਾਨਵਵਿਗਿਆਨ ਆਦਿ ਦਾ ਕਾਫੀ ਡੂੰਘਾਈ ਨਾਲ ਅਧਿਐਨ ਕੀਤਾ। ਇੱਥੇ ਹੀ ਦੁਰਖੀਮ ਨੇ ਕਾਮਟੇ (Comte) ਦੇ ਲੇਖਾਂ ਦਾ ਬਰੀਕੀ ਨਾਲ ਅਧਿਐਨ ਕੀਤਾ ਅਤੇ ਸ਼ਾਇਦ ਉਸ ਤੋਂ ਪ੍ਰਭਾਵਿਤ ਹੋ ਕੇ ਸਮਾਜਸ਼ਾਸਤਰੀ ਪ੍ਰਤੱਖਵਾਦ (Sociological Positivism) ਨੂੰ ਜਨਮ ਦਿੱਤਾ ।

1887 ਵਿਚ ਦੁਰਖੀਮ ਜਰਮਨੀ ਆ ਗਏ ਅਤੇ ਬੋਰਡਿਅਕਸ ਯੂਨੀਵਰਸਿਟੀ ਵਿੱਚ ਵਿਸ਼ੇਸ਼ ਰੂਪ ਨਾਲ ਸਮਾਜਿਕ ਵਿਗਿਆਨ ਦਾ ਇੱਕ ਵੱਖ ਨਵਾਂ ਵਿਭਾਗ ਖੋਲਿਆ ਅਤੇ ਆਪ ਨੂੰ ਇੱਥੇ ਅਧਿਐਨ ਲਈ ਸੱਦਿਆ ਗਿਆ । ਲਗਭਗ 9 ਸਾਲ ਦੇ ਅਧਿਐਨ ਤੋਂ ਬਾਅਦ 1896 ਵਿਚ ਉਹ ਇਸੇ ਵਿਭਾਗ ਵਿੱਚ ਪ੍ਰੋਫ਼ੈਸਰ ਬਣ ਗਏ । ਇਸੇ ਦੌਰਾਨ ਪੈਰਿਸ ਵਿਸ਼ਵਵਿਦਿਆਲੇ ਦੁਆਰਾ ਦੁਰਖੀਮ ਨੂੰ 1893 ਵਿਚ ਉਨ੍ਹਾਂ ਦੇ ਫਰਾਂਸੀਸੀ ਭਾਸ਼ਾ ਵਿਚ ਲਿਖੇ ਸ਼ੋਧ ਗੰਥ De la Division du Travail Social (Division of Labour in Society) ਉੱਤੇ ਉਨ੍ਹਾਂ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਗਈ । ਦੁਰਖੀਮ ਦਾ ਇਹ ਗੰਥ ਜਲਦੀ ਹੀ ਛੱਪ ਗਿਆ ਅਤੇ ਪ੍ਰਸਿੱਧ ਹੋ ਗਿਆ । ਇਸ ਤੋਂ 2 ਸਾਲ ਬਾਅਦ ਹੀ 1895 ਵਿਚ ਦੁਰਖੀਮ ਨੇ ਆਪਣੇ ਦੁਜੇ ਮਹੱਤਵਪੂਰਨ ਗੰਥ Les Regles de ea Methode Sociologique (The rules of Sociological Method) ਦੇ ਨਾਮ ਨਾਲ ਰਚਨਾ ਕੀਤੀ । 1897 ਵਿੱਚ ਦੁਰਖੀਮ ਨੇ ਤੀਜੇ ਮਹਾਨ ਗ੍ਰੰਥ Le Suicide : Etude de Sociologie (Suicide-A study of Sociology) ਦੀ ਰਚਨਾ ਕੀਤੀ । ਇਨ੍ਹਾਂ ਮਹਾਨ ਗ੍ਰੰਥਾਂ ਦੀ ਰਚਨਾ ਤੋਂ ਬਾਅਦ ਦੁਰਖੀਮ ਦਾ ਨਾਮ ਦੁਨੀਆਂ ਦੇ ਪ੍ਰਮੁੱਖ ਦਾਰਸ਼ਨਿਕ, ਸਮਾਜ ਸ਼ਾਸਤਰੀ ਤੇ ਮਹਾਨ ਲੇਖਕ ਦੇ ਰੂਪ ਵਿੱਚ ਜਾਣਿਆਂ ਜਾਣ ਲਗ ਪਿਆ ।

1898 ਵਿਚ ਦੁਰਖੀਮ ਨੇ 1 Annee Sociologique ਨਾਮ ਦੀ ਸਮਾਜ ਸ਼ਾਸਤਰ ਸੰਬੰਧੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਜਿਸਦੇ ਉਹ ਆਪ 1910 ਤਕ ਸੰਪਾਦਕ ਕਰੇ । ਦੁਰਖੀਮ ਦੀ ਇਹ ਮੈਗਜੀਨ ਫਰਾਂਸ ਦੇ ਬੌਧਿਕ ਵਾਤਾਵਰਣ ਵਿੱਚ ਬਹੁਤ ਪ੍ਰਸਿੱਧ ਹੋਈ । ਇਸ ਵਿੱਚ ਬਹੁਤ ਸਾਰੇ ਉੱਚ-ਕੋਟੀ ਦੇ ਵਿਚਾਰਕਾਂ; ਜਿਵੇਂ ਜਾਰਜਸ ਡੈਵੀ, ਸਾਈਮੰਡ, ਲੈਵੀ ਸਟਰਾਸ ਆਦਿ ਨੇ ਆਪਣੇ ਪੱਤਰ ਛਪਵਾਏ ।

ਇਸ ਵਿਸ਼ਵਵਿਦਿਆਲੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਦੁਰਖੀਮ ਨੂੰ 1902 ਵਿਚ ਪੈਰਿਸ ਵਿਸ਼ਵਵਿਦਿਆਲੇ ਵਿੱਚ ਸਿੱਖਿਆ ਸ਼ਾਸਤਰ ਦੇ ਪ੍ਰੋਫ਼ੈਸਰ ਪਦ ਦੇ ਲਈ ਬੁਲਾਇਆ ਗਿਆ ਅਤੇ ਦੁਰਖੀਮ ਨੇ ਇਸ ਕੰਮ ਨੂੰ ਸੰਭਾਲਿਆ । ਇੱਥੇ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਇਸ ਸਮੇਂ ਤਕ ਦੁਨੀਆਂ ਵਿੱਚ ਸਮਾਜ ਸ਼ਾਸਤਰ ਦਾ ਕੋਈ ਵੱਖ ਵਿਭਾਗ ਨਹੀਂ ਸੀ । ਦੁਰਖੀਮ ਦੀਆਂ ਕੋਸ਼ਿਸ਼ਾਂ ਤੋਂ ਬਾਅਦ 1913 ਵਿਚ ਸਿੱਖਿਆ-ਸ਼ਾਸਤਰ ਵਿਭਾਗ ਦਾ ਨਾਮ ਬਦਲ ਕੇ ਸਿੱਖਿਆ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਰੱਖ ਦਿੱਤਾ ਗਿਆ । ਇੱਥੇ ਦੁਰਖੀਮ ਨੇ ਹੋਰ ਵਿਸ਼ਿਆਂ ਦੇ ਨਾਲ ਨੈਤਿਕ ਸਿੱਖਿਆ, ਧਰਮ ਦੀ ਉਤਪੱਤੀ, ਵਿਕਾਸ ਤੇ ਪਰਿਵਾਰ ਦੀ ਸ਼ੁਰੂਆਤ, ਕਾਮਤੇ ਅਤੇ ਸੇਂਟਸਾਈਮਨ ਦੇ ਸਮਾਜਿਕ ਦਰਸ਼ਨ ਨੂੰ ਬੜੀ ਲਗਨ ਨਾਲ ਪੜ੍ਹਾਇਆ । ਜਿਹੜੇ ਵਿਦਿਆਰਥੀ ਦੁਰਖੀਮ ਤੋਂ ਪੜ੍ਹੇ ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋਏ । 1912 ਵਿਚ ਦੁਰਖੀਮ ਨੇ ਹੋਰ ਕਿਤਾਬ Les Formes Elementairs delavie Religiouse (Elementary forms of Religious Life) ਦੀ ਰਚਨਾ ਕੀਤੀ ।

ਦੁਰਖੀਮ ਜਦੋਂ ਬੋਰਡਿਅਕਸ ਵਿਸ਼ਵਵਿਦਿਆਲੇ ਵਿੱਚ ਨਿਯੁਕਤ ਹੋਏ ਉਸ ਸਮੇਂ ਹੀ ਉਨ੍ਹਾਂ ਨੇ ਵਿਆਹ ਕਰ ਲਿਆ ਸੀ । ਉਨ੍ਹਾਂ ਦੀ ਪਤਨੀ ਦਾ ਨਾਮ ਲੁਇਸ ਡਰੇਣੁ (Louise Drefus) ਸੀ । ਉਨ੍ਹਾਂ ਦੇ ਦੋ ਬੱਚੇ, ਕੁੜੀ ਮੈਰੀ (Marie) ਅਤੇ ਪੁੱਤਰ ਆਂਦਰੇ (Andre) ਸਨ । ਉਨ੍ਹਾਂ ਦੀ ਪਤਨੀ ਨੇ ਦੁਰਖੀਮ ਦੀ ਬਹੁਤ ਮੱਦਦ ਕੀਤੀ ਸੀ । ਸੰਪਾਦਨ ਦੇ ਕੰਮ ਤੋਂ ਲੈ ਕੇ ਸਾਰਾ ਕੰਮ ਚੈਕ ਕਰਨਾ, ਉਸਨੂੰ ਸੰਸ਼ੋਧਿਤ ਕਰਨਾ, ਪੱਤਰ ਵਿਵਹਾਰ ਕਰਨੇ ਅਜਿਹੇ ਕੰਮ ਸਨ ਜਿਹੜੇ ਉਹ ਬਹੁਤ ਮਿਹਨਤ ਨਾਲ ਕਰਦੀ ਸੀ ।

1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ । ਦੁਰਖੀਮ ਨੇ ਆਪਣੇ ਪੁੱਤਰ ਨੂੰ ਸਮਾਜ ਸੇਵਾ ਲਈ ਪੇਸ਼ ਕੀਤਾ ਅਤੇ ਉਹ ਆਪ ਆਪਣੇ ਲੇਖਾਂ ਅਤੇ ਭਾਸ਼ਾਵਾਂ ਨਾਲ ਜਨਤਾ ਦਾ ਮਨੋਬਲ ਬਣਾਏ ਰੱਖਣ ਵਿੱਚ ਲਗ ਗਏ । ਕਿਉਂਕਿ ਦੁਰਖੀਮ ਸ਼ਾਂਤੀ ਦੇ ਸਮਰਥਕ ਸਨ ਇਸ ਲਈ ਯੁੱਧ ਨੇ ਦੁਰਖੀਮ ਨੂੰ ਮਾਨਸਿਕ ਤੌਰ ਤੇ ਕਾਫੀ ਕਮਜ਼ੋਰ ਕਰ ਦਿੱਤਾ । ਜਦੋਂ ਦਰਖੀਮ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਯੁੱਧ ਵਿਚ ਆਪਣੇ ਪੁੱਤਰ ਆਂਦਰੇ ਦੀ ਮੌਤ ਦਾ ਸਮਾਚਾਰ ਮਿਲਿਆ ਜਿਸ ਦੀ ਮੌਤ ਲੜਾਈ ਵਿੱਚ ਬੁਰੀ ਤਰ੍ਹਾਂ ਫੱਟੜ ਹੋ ਜਾਣ ਤੇ ਬੁਲਗਾਰੀਆ ਦੇ ਹਸਪਤਾਲ ਵਿੱਚ ਹੋਈ ਸੀ । ਆਂਦਰੇ ਦੀ ਮੌਤ ਨੇ ਦੁਰਖੀਮ ਨੂੰ ਅੰਦਰੋਂ ਤੋੜ ਦਿੱਤਾ । ਆਂਦਰੇ ਉਨ੍ਹਾਂ ਦਾ ਪੁੱਤਰ ਹੀ ਨਹੀਂ ਉਨ੍ਹਾਂ ਦਾ ਸਭ ਤੋਂ ਵਧੀਆ ਵਿਦਿਆਰਥੀ ਵੀ ਸੀ ।

1916 ਦੇ ਅੰਤ ਵਿਚ ਦੁਰਖੀਮ ਇਕਦਮ ਬਹੁਤ ਜ਼ਿਆਦਾ ਬਿਮਾਰ ਹੋ ਗਏ । ਇਸ ਬਿਮਾਰੀ ਦੇ ਬਾਵਜੂਦ ਵੀ ਆਪ 1917 ਦੀ ਗਰਮੀ ਵਿੱਚ ਨੀਤੀਸ਼ਾਸਤਰ ਉੱਤੇ ਕਿਤਾਬ ਲਿਖਣ ਲਈ ਫਾਊਂਟਨਬਲਿਊ ਨਾਮਕ ਥਾਂ ਉੱਤੇ ਗਏ ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ । 15 ਨਵੰਬਰ, 1917 ਨੂੰ ਇਸ ਅਸਾਧਾਰਨ ਪ੍ਰਤਿਭਾ ਵਾਲੇ ਸਮਾਜ ਸ਼ਾਸਤਰੀ ਦੀ 59 ਸਾਲ ਦੀ ਉਮਰ ਵਿੱਚ ਮੌਤ ਹੋ ਗਈ ।

ਦੁਰਖੀਮ ਦੀਆਂ ਲਿਖਤਾਂ (Writings of Durkheim)

ਦੁਰਖੀਮ ਨੇ ਆਪਣੇ ਜੀਵਨਕਾਲ ਵਿੱਚ ਕਈ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਦੇ ਨਾਮ ਹੇਠਾਂ ਲਿਖੇ ਹਨ-

  1. The Division of Labour in Society – 1893
  2. The Rules of Sociological Method – 1895
  3. Suicide – 1897
  4. Elementary Forms of Religious Life – 1912
  5. Education and Sociology (After death) – 1922
  6. Sociology and Philosophy (After death) – 1924
  7. Moral Education (After death) – 1925
  8. Sociology and Saint Simon (After death) – 1925
  9. Pragmatism and Sociology (After death) – 1955

ਦੁਰਖੀਮ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਦੋਸਤਾਂ ਨੇ ਉਨ੍ਹਾਂ ਦੇ ਲੇਖਾਂ ਅਤੇ ਭਾਸ਼ਣਾਂ ਨੂੰ ਕਿਤਾਬਾਂ ਦੇ ਰੂਪ ਵਿੱਚ ਛਪਵਾਇਆ ਜਿਸ ਨਾਲ ਸਮਾਜ ਸ਼ਾਸਤਰੀ ਸਾਹਿਤ ਦੇ ਭੰਡਾਰ ਵਿੱਚ ਵਾਧਾ ਹੋਇਆ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 5.
ਵੈਬਰ ਦੁਆਰਾ ‘ਸਮਾਜਿਕ ਕਿਰਿਆ ਦੀਆਂ ਕਿਸਮਾਂ ਦੀ ਚਰਚਾ ਕਰੋ ।
ਉੱਤਰ-
Types – ਸਮਾਜਿਕ ਵਿਵਹਾਰ ਦੀ ਪੂਰੀ ਵਿਆਖਿਆ ਪੇਸ਼ ਕਰਦੇ ਹੋਏ ਵੈਬਰ ਨੇ ਚਾਰ ਤਰ੍ਹਾਂ ਦੇ ਸਮਾਜਿਕ ਕਿਰਿਆ ਦੀ ਵਿਆਖਿਆ ਦੀ ਗੱਲ ਦੱਸੀ ਹੈ-

1. ਤਾਰਕਿਕ ਉਦੇਸ਼ ਪੂਰਨ ਵਿਵਹਾਰ (Zweckrational) – ਵੈਬਰ ਦੱਸਦਾ ਹੈ ਕਿ ਤਾਰਕਿਕ ਉਦੇਸ਼ ਪੂਰਨ ਸਮਾਜਿਕ ਵਿਵਹਾਰ ਤੋਂ ਮਤਲਬ ਅਜਿਹੇ ਸਮਾਜਿਕ ਵਿਵਹਾਰ ਤੋਂ ਹੁੰਦਾ ਹੈ ਜੋ ਉਪਯੋਗਿਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਨੇਕਾਂ ਉਦੇਸ਼ਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਲਈ ਤਾਰਕਿਕ ਰੂਪ ਨਾਲ ਨਿਰਦੇਸ਼ਿਤ ਹੋਵੇ । ਇਸ ਵਿਚ ਸਾਧਨਾਂ ਦੀ ਚੋਣ ਵਿਚ ਸਿਰਫ਼ ਉਨ੍ਹਾਂ ਦੀ ਵਿਸ਼ੇਸ਼ ਤਰ੍ਹਾਂ ਦੀ ਕਾਰਜਕੁਸ਼ਲਤਾ ਦੇ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਮੁੱਲ ਤੇ ਵੀ ਧਿਆਨ ਦਿੱਤਾ ਜਾਂਦਾ ਹੈ । ਟੀਚੇ ਤੇ ਸਾਧਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਦੇ ਆਧਾਰ ਤੇ ਕਿਰਿਆ ਸੰਪਾਦਿਤ ਹੁੰਦੀ ਹੈ ।

2. ਮੁੱਲਾਤਮਕ ਵਿਵਹਾਰ (Wertrational) – ਮੁੱਲਾਤਮਕ ਵਿਵਹਾਰ ਦੇ ਵਿਚ ਕਿਸੇ ਵਿਸ਼ੇਸ਼ ਤੇ ਸੱਪਸ਼ਟ ਮੁੱਲ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਉਪਲੱਬਧ ਸਾਧਨ ਦੁਆਰਾ ਸਥਾਨ ਦਿੱਤਾ ਜਾਂਦਾ ਹੈ ਤੇ ਦੂਜੇ ਮੁੱਲਾਂ ਦੀ ਕੀਮਤ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ । ਇਸ ਵਿਚ ਤਾਰਕਿਕ ਆਧਾਰ ਨਹੀਂ ਹੋ ਸਕਦਾ ਬਲਕਿ ਨੈਤਿਕ, ਧਾਰਮਿਕ ਜਾਂ ਸੁੰਦਰਤਾ ਦੇ ਆਧਾਰ ਤੇ ਹੀ ਮੰਨ ਲਈ ਜਾਂਦੀ ਹੈ । ਨੈਤਿਕ ਤੇ ਧਾਰਮਿਕ ਮਾਨਤਾਵਾਂ ਨੂੰ ਬਣਾਈ ਰੱਖਣ ਲਈ ਮੁੱਲਾਤਮਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਕਿਰਿਆਵਾਂ ਦੇ ਮੰਨਣ ਵਿਚ ਕਿਸੇ ਪ੍ਰਕਾਰ ਦੇ ਤਰਕ ਦੀ ਸਹਾਇਤਾ ਨਹੀਂ ਲਈ ਜਾਂਦੀ ਹੈ । ਬੱਸ ਇਸੇ ਤਰ੍ਹਾਂ ਹੀ ਮੰਨ ਲਈਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੇ ਕਰਨ ਵਿਚ ਸਮਾਜਿਕ ਮਾਣ ਵੀ ਵੱਧਦਾ ਹੈ ਤੇ ਆਤਮਿਕ ਸੰਤੋਸ਼ ਵੀ ਮਿਲਦਾ ਹੈ ।

3. ਸੰਵੇਦਾਤਮਕ ਵਿਵਹਾਰ (Affectual behaviour) – ਅਜਿਹੀਆਂ ਕਿਰਿਆਵਾਂ ਮਨੁੱਖੀ ਭਾਵਨਾਵਾਂ, ਸੰਵੇਗਾਂ ਅਤੇ ਸਥਾਈ ਭਾਵਾਂ ਦੇ ਕਾਰਨ ਹੁੰਦੀਆਂ ਹਨ । ਸਮਾਜ ਵਿਚ ਰਹਿੰਦੇ ਹੋਏ ਸਾਨੂੰ ਪ੍ਰੇਮ, ਨਫ਼ਰਤ, ਗੁੱਸਾ ਆਦਿ ਭਾਵਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਦੇ ਕਾਰਨ ਹੀ ਸਮਾਜ ਵਿਚ ਸ਼ਾਂਤੀ ਜਾਂ ਅਸ਼ਾਂਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਦੇ ਕਰਨ ਵਿਚ ਪਰੰਪਰਾ ਤੇ ਤਰਕ ਦਾ ਥੋੜ੍ਹਾ ਜਿਹਾ ਵੀ ਸਹਾਰਾ ਨਹੀਂ ਲਿਆ ਜਾਂਦਾ ।

4. ਪਰੰਪਰਾਗਤ ਵਿਵਹਾਰ (Traditional behaviour) – ਪਰੰਪਰਾਗਤ ਕਿਰਿਆਵਾਂ ਪਹਿਲਾਂ ਤੋਂ ਨਿਸ਼ਚਿਤ ਪ੍ਰਤੀਮਾਨਾਂ ਦੇ ਆਧਾਰ ਉੱਤੇ ਕੀਤੀਆਂ ਜਾਂਦੀਆਂ ਹਨ । ਸਮਾਜਿਕ ਜੀਵਨ ਨੂੰ ਸਰਲ ਤੇ ਸ਼ਾਂਤੀ ਵਾਲਾ ਰੱਖਣ ਲਈ ਪਰੰਪਰਾਗਤ ਕਿਰਿਆਵਾਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ । ਸੰਭਵ ਹੈ ਕਦੀ ਉਹ ਸਥਿਤੀ ਪੈਦਾ ਹੋ ਜਾਵੇ ਕਿ ਇਨ੍ਹਾਂ ਕਿਰਿਆਵਾਂ ਦੁਆਰਾ ਸਮਾਜ ਵਿਚ ਸੰਘਰਸ਼ ਪੈਦਾ ਹੋ ਜਾਵੇ ਪਰ ਵੈਸੇ ਇਨ੍ਹਾਂ ਕਿਰਿਆਵਾਂ ਵਿਚ ਤਰਕ, ਕਾਰਜਕੁਸ਼ਲਤਾ ਤੇ ਕਿਸੇ ਹੋਰ ਪ੍ਰਭਾਵ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ । ਸਮਾਜ ਦੀਆਂ ਪ੍ਰਥਾਵਾਂ ਹੀ ਇਨ੍ਹਾਂ ਕਿਰਿਆਵਾਂ ਨੂੰ ਸੰਚਾਲਿਤ ਤੇ ਨਿਯੰਤਰਿਤ ਕਰਦੀਆਂ ਹਨ ।

ਪ੍ਰਸ਼ਨ 6.
ਵੈਬਰ ਅਨੁਸਾਰ ਧਰਮ ਦਾ ਆਰਥਿਕ ਕਿਰਿਆ ਨਾਲ ਕੀ ਸੰਬੰਧ ਹੈ ?
ਉੱਤਰ-
ਵੈਬਰ ਦਾ ਸ਼ੁਰੂਆਤੀ ਅਧਿਐਨ ਇਕ ਅਜਿਹੀ ਪ੍ਰਵਿਰਤੀ ਉੱਤੇ ਕੇਂਦਰਿਤ ਹੈ ਜੋ ਆਧੁਨਿਕ ਸਮਾਜ ਵਿਚ ਵਿਸ਼ੇਸ਼ ਰੂਪ ਵਿਚ ਦਿਖਾਈ ਦਿੰਦੀ ਹੈ । ਆਰਥਿਕ ਵਿਵਹਾਰਾਂ ਉੱਤੇ ਧਾਰਮਿਕ ਪ੍ਰਭਾਵਾਂ ਨੂੰ ਸਪੱਸ਼ਟ ਕਰਨ ਦੇ ਲਈ 1904 ਤੇ 1905 ਵਿਚ ਜਿਹੜੇ ਲੇਖ ਲਿਖੇ ਸਨ, ਉਨ੍ਹਾਂ ਦੇ ਆਧਾਰ ਤੇ ਉਸਦੀ ਸਭ ਤੋਂ ਪ੍ਰਸਿੱਧ ਕਿਤਾਬ The Protestant Ethic and the Spirit of Capitalism ਦੇ ਨਾਮ ਨਾਲ ਛਪੀ । ਇਸ ਕਿਤਾਬ ਦੇ ਜ਼ਿਆਦਾਤਰ ਭਾਗ ਵਿਚ ਵੈਬਰ ਨੇ ਇਸ ਸਮੱਸਿਆ ਤੇ ਪ੍ਰਕਾਸ਼ ਪਾਇਆ ਹੈ ਕਿ ਪੋਟੈਸਟੈਂਟ ਧਰਮ ਦੇ ਵਿਚਾਰਾਂ ਜਾਂ ਨੀਤੀਆਂ ਨੇ ਕਿਸ ਤਰ੍ਹਾਂ ਪੂੰਜੀਵਾਦ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ ਹੈ । ਇਹ ਵਿਚਾਰ ਮਾਰਕਸ ਦੇ ਇਸ ਸਿਧਾਂਤ ਦੇ ਲਈ ਇਕ ਖੁੱਲੀ ਚੁਣੌਤੀ ਸੀ ਕਿ ਮਨੁੱਖ ਦੀ ਸਮਾਜਿਕ ਅਤੇ ਧਾਰਮਿਕ ਚੇਤਨਾ, ਉਸਦੇ ਸਮਾਜਿਕ ਵਰਗ ਦੁਆਰਾ ਨਿਰਧਾਰਿਤ ਹੁੰਦੀ ਹੈ ।

ਵੈਬਰ ਦੇ ਵਿਚਾਰ ਨਾਲ ਆਧੁਨਿਕ ਉਦਯੋਗਿਕ ਜਗਤ ਦੇ ਮਨੁੱਖ ਦੀ ਇੱਕ ਗੱਲ ਸਪੱਸ਼ਟ ਹੈ ਕਿ ਉਸਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ । ਵੈਬਰ ਦੇ ਅਨੁਸਾਰ, “ਸਖ਼ਤ ਕੰਮ ਇੱਕ ਕਰਤੱਵ ਹੈ ਅਤੇ ਇਸਦਾ ਨਤੀਜਾ ਇਸੇ ਦੇ ਵਿਚ ਸ਼ਾਮਲ ਹੈ ।” ਇਹ ਵਿਚਾਰ ਵੈਬਰ ਦੇ ਦ੍ਰਿਸ਼ਟੀਕੋਣ ਨਾਲ ਆਧੁਨਿਕ ਉਦਯੋਗਿਕ ਜਗਤ ਦੇ ਮਨੁੱਖ ਦਾ ਖ਼ਾਸ ਗੁਣ ਹੈ । ਮਨੁੱਖ ਆਪਣੇ ਕੰਮ ਵਿਚ ਚੰਗੀ ਤਰ੍ਹਾਂ ਕੰਮ ਕਰਨ ਇਸ ਲਈ ਨਹੀਂ ਕਿ ਉਸਨੂੰ ਕੰਮ ਕਰਨਾ ਪਵੇਗਾ ਬਲਕਿ ਇਸ ਲਈ ਕਿ ਉਹ ਅਜਿਹਾ ਕਰਨਾ ਚਾਹੁੰਦਾ ਹੈ । ਵੈਬਰ ਦੇ ਅਨੁਸਾਰ ਇਹ ਉਸਦੀ ਵਿਅਕਤਿਕ ਸੰਤੁਸ਼ਟੀ ਦਾ ਆਧਾਰ ਹੈ । ਵੈਬਰ ਨੇ ਆਪ ਲਿਖਿਆ ਹੈ ਕਿ ਇਕ ਵਿਅਕਤੀ ਤੋਂ ਆਪਣੀ ਉਪਜੀਵਿਕਾ ਦੇ ਮੂਲ ਦੇ ਪ੍ਰਤੀ ਹੋਣ ਵਾਲੇ ਕਰਤੱਵ ਦਾ ਅਨੁਭਵ ਕਰਨ ਦੀ ਆਸ ਕੀਤੀ ਜਾਂਦੀ ਹੈ ਅਤੇ ਉਹ ਅਜਿਹਾ ਕਰਦਾ ਵੀ ਹੈ, ਚਾਹੇ ਉਹ ਕਿਸੇ ਵੀ ਖੇਤਰ ਵਿਚ ਕਿਉਂ ਨਾ ਹੋਵੇ । ਅਮਰੀਕਾ ਦੀ ਇਕ ਕਹਾਵਤ ਹੈ ਕਿ, “ਜੇਕਰ ਕੋਈ ਵਿਅਕਤੀ ਕੰਮ ਕਰਨ ਦੇ ਯੋਗ ਹੈ ਤਾਂ ਉਸਨੂੰ ਸਭ ਤੋਂ ਵਧੀਆ ਢੰਗ ਨਾਲ ਪੂਰਾ ਕਰਨਾ ਚਾਹੀਦਾ ਹੈ ।” ਇਹ ਕਹਾਵਤ ਵੈਬਰ ਦੇ ਅਨੁਸਾਰ ਪੂੰਜੀਵਾਦ ਦਾ ਸਾਰ ਵੀ ਹੈ ਕਿਉਂਕਿ ਇਸ ਧਾਰਨਾ ਦਾ ਸੰਬੰਧ ਕਿਸੇ ਅਲੌਕਿਕ ਉਦੇਸ਼ ਤੋਂ ਨਹੀਂ ਬਲਕਿ ਆਰਥਿਕ ਜੀਵਨ ਵਿਚ ਵਿਅਕਤੀ ਨੂੰ ਪ੍ਰਾਪਤ ਹੋਣ ਵਾਲੀ ਸਫਲਤਾ ਤੋਂ ਹੈ, ਚਾਹੇ ਕਿਸੇ ਵਿਸ਼ੇਸ਼ ਸਮੇਂ ਵਿਚ ਇਹ ਧਾਰਨਾ ਧਾਰਮਿਕ ਨੈਤਿਕਤਾ ਨਾਲ ਸੰਬੰਧਿਤ ਰਹੀ ਹੈ ।

ਪੂੰਜੀਵਾਦ ਦੇ ਸਾਰ ਨੂੰ ਸਪੱਸ਼ਟ ਕਰਨ ਦੇ ਲਈ ਵੈਬਰ ਨੇ ਇਸਦੀ ਤੁਲਨਾ ਇਕ ਹੋਰ ਆਰਥਿਕ ਕ੍ਰਿਆ ਨਾਲ ਕੀਤੀ ਹੈ ਜਿਸਦਾ ਨਾਮ ਉਨ੍ਹਾਂ ਨੇ ਪਰੰਪਰਾਵਾਦ ਰੱਖਿਆ ਹੈ | ਆਰਥਿਕ ਆਵਾਂ ਵਿਚ ਪਰੰਪਰਾਵਾਦ ਉਹ ਸਥਿਤੀ ਹੈ ਜਿਸ ਵਿਚ ਵਿਅਕਤੀ ਜ਼ਿਆਦਾ ਲਾਭ ਤੋਂ ਬਾਅਦ ਵੀ ਘੱਟ ਤੋਂ ਘੱਟ ਕੰਮ ਕਰਨਾ ਚਾਹੁੰਦਾ ਹੈ । ਉਹ ਕੰਮ ਦੇ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਆਰਾਮ ਕਰਨਾ ਪਸੰਦ ਕਰਨਾ ਚਾਹੁੰਦੇ ਹਨ ਅਤੇ ਕੰਮ ਦੇ ਨਵੇਂ ਤਰੀਕਿਆਂ ਨਾਲ ਅਨੁਕੂਲਨ ਕਰਨ ਦੀ ਇੱਛਾ ਨਹੀਂ ਕਰਦੇ ਹਨ । ਉਹ ਜੀਵਨ ਜਿਉਣ ਦੇ ਲਈ ਸਾਧਾਰਨ ਤਰੀਕਿਆਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਨ ਅਤੇ ਇਕਦਮ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ । ਸਿਧਾਂਤਹੀਨ ਰੂਪ ਨਾਲ ਧਨ ਦਾ ਇਕੱਠਾ ਕਰਨਾ ਆਰਥਿਕ ਪਰੰਪਰਾਵਾਦ ਦਾ ਹੀ ਇਕ ਪਾਸਾ ਹੈ । ਇਹ ਸਾਰੀਆਂ ਵਿਸ਼ੇਸ਼ਤਾਵਾਂ ਪੂੰਜੀਵਾਦ ਦੇ ਸਾਰ ਦੇ ਪੂਰੀ ਤਰ੍ਹਾਂ ਉਲਟ ਹਨ ।

ਅਸਲ ਵਿਚ ਆਧੁਨਿਕ ਪੂੰਜੀਵਾਦ ਅੰਤਰ-ਸੰਬੰਧਿਤ ਸੰਸਥਾਵਾਂ ਦਾ ਇੱਕ ਅਜਿਹਾ ਵੱਡਾ ਇਕੱਠ (Complex) ਹੈ, ਜਿਸਦਾ ਆਧਾਰ ਆਰਥਿਕ ਕੋਸ਼ਿਸ਼ਾਂ ਹਨ ਨਾ ਕਿ ਸਟੋਰੀਆਂ ਦੀਆਂ ਕੋਸ਼ਿਸ਼ਾਂ ਨੂੰ ਪੂੰਜੀਵਾਦ ਦੇ ਅੰਤਰਗਤ ਵਪਾਰੀ ਨਿਗਮਾਂ ਦਾ ਕਾਨੂੰਨੀ ਰੂਪ, ਸੰਗਠਿਤ ਲੈਣ-ਦੇਣ ਦਾ ਕੇਂਦਰ, ਸਰਕਾਰੀ ਕਰਜ਼ਾ ਪੱਤਰਾਂ ਦੇ ਰੂਪ ਵਿਚ ਸਰਵਜਨਿਕ ਕਰਜ਼ਾ ਦੇਣ ਦੀ ਪ੍ਰਣਾਲੀ ਅਤੇ ਅਜਿਹੇ ਉਦਯੋਗਾਂ ਦੇ ਸੰਗਠਨਾਂ ਦਾ ਇਕੱਠ ਹੈ ਜਿਨ੍ਹਾਂ ਦਾ ਉਦੇਸ਼ ਵਸਤਾਂ ਦੇ ਤਾਰਕਿਕ ਆਧਾਰ ਉੱਤੇ ਉਤਪਾਦਨ ਕਰਨਾ ਹੁੰਦਾ ਹੈ ਨਾ ਕਿ ਉਨ੍ਹਾਂ ਦਾ ਵਪਾਰ ਕਰਨਾ । ਵੈਬਰ ਦਾ ਵਿਚਾਰ ਸੀ ਕਿ ਦੱਖਣੀ ਯੂਰਪ, ਰੋਮ ਦੇ ਅਭਿਜਾਤ ਵਰਗ ਅਤੇ ਐਲਬ ਨਦੀ ਦੇ ਪੂਰਬ ਦੇ ਜ਼ਿਮੀਂਦਾਰਾਂ ਦੀਆਂ ਆਰਥਿਕ ਕ੍ਰਿਆਵਾਂ ਇਕਦਮ ਲਾਭ ਪ੍ਰਾਪਤ ਕਰਨ ਦੇ ਲਈ ਕੀਤੀਆਂ ਗਈਆਂ, ਜਿਨ੍ਹਾਂ ਵਿਚ ਉਨ੍ਹਾਂ ਨੇ ਸਾਰੇ ਨੈਤਿਕ ਵਿਚਾਰਾਂ ਦਾ ਤਿਆਗ ਕਰ ਦਿੱਤਾ । ਉਨ੍ਹਾਂ ਦੀਆਂ ਕ੍ਰਿਆਵਾਂ ਵਿਚ ਆਰਥਿਕ ਲਾਭ ਦੀਆਂ ਤਾਰਕਿਕ ਕੋਸ਼ਿਸ਼ਾਂ ਦੀ ਘਾਟ ਸੀ । ਜਿਸ ਕਾਰਨ ਉਨ੍ਹਾਂ ਨੂੰ ਪੂੰਜੀਵਾਦ ਦੇ ਬਰਾਬਰ ਨਹੀਂ ਰੱਖਿਆ ਜਾ ਸਕਦਾ ।

ਵੈਬਰ ਦੇ ਅਨੁਸਾਰ ਪੂੰਜੀਵਾਦ ਦੇ ਸਾਰ ਦਾ ਗੁਣ ਸਿਰਫ਼ ਪੱਛਮੀ ਸਮਾਜ ਦਾ ਹੀ ਗੁਣ ਨਹੀਂ ਹੈ । ਅਨੇਕਾਂ ਸਮਾਜਾਂ ਵਿਚ ਅਜਿਹੇ ਵਿਅਕਤੀ ਹੋਏ ਹਨ ਜਿਨ੍ਹਾਂ ਨੇ ਆਪਣੇ ਵਪਾਰ ਨੂੰ ਵਧੀਆ ਢੰਗ ਨਾਲ ਚਲਾਇਆ, ਜੋ ਨੌਕਰਾਂ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਸਨ, ਜਿਨ੍ਹਾਂ ਦਾ ਜੀਵਨ ਸਾਦਾ ਸੀ ਅਤੇ ਜਿਹੜੇ ਆਪਣੀ ਬੱਚਤ ਨੂੰ ਵੀ ਵਪਾਰ ਨੂੰ ਵਧਾਉਣ ਵਿਚ ਲਾ ਦਿੰਦੇ ਸਨ । ਪਰ ਇਸ ਤੋਂ ਬਾਅਦ ਵੀ ਇਨ੍ਹਾਂ ਪੂੰਜੀਵਾਦੀ ਵਿਸ਼ੇਸ਼ਤਾਵਾਂ ਦਾ ਪ੍ਰਭਾਵ ਪੱਛਮੀ ਸਮਾਜਾਂ ਵਿਚ ਕਿਤੇ ਜ਼ਿਆਦਾ ਮਿਲਦਾ ਰਿਹਾ ਹੈ । ਇਸਦਾ ਕਾਰਨ ਇਹ ਸੀ ਕਿ ਪੱਛਮ ਵਿਚ ਇਹ ਗੁਣ ਇਕ ਵਿਅਕਤਿਕ ਗੁਣ ਨਾ ਰਹਿ ਕੇ ਜੀਵਨ ਜੀਣ ਦੇ ਆਮ ਤਰੀਕੇ ਦੇ ਰੂਪ ਵਿਚ ਵਿਕਸਿਤ ਹੋਇਆ । ਇਸ ਤਰ੍ਹਾਂ ਲੋਕਾਂ ਵਿਚ ਫੈਲੀ ਸਖ਼ਤ ਮਿਹਨਤ, ਵਪਾਰਿਕ ਵਿਵਹਾਰ, ਸਰਵਜਨਿਕ ਕਰਜ਼ਾ ਵਿਵਸਥਾ, ਪੂੰਜੀ ਦਾ ਲਗਾਤਾਰ ਵਪਾਰ ਵਿਚ ਲਗਦੇ ਰਹਿਣਾ ਅਤੇ ਮਿਹਨਤ ਪ੍ਰਤੀ ਇੱਛਾ ਹੀ ਪੂੰਜੀਵਾਦ ਦਾ ਸਾਰ ਹੈ। ਇਸਦੇ ਉਲਟ ਇਕਦਮ ਲਾਭ ਪਾਉਣ ਦੀ ਕੋਸ਼ਿਸ਼, ਮਿਹਨਤ ਨੂੰ ਬੋਝ ਅਤੇ ਸਰਾਪ ਸਮਝ ਕੇ ਉਸ ਨੂੰ ਨਾ ਕਰਨਾ, ਧਨ ਨੂੰ ਇਕੱਠਾ ਕਰਨਾ ਅਤੇ ਜੀਵਨ ਜੀਣ ਦੇ ਸਾਧਾਰਨ ਪੱਧਰ ਤੋਂ ਹੀ ਸੰਤੁਸ਼ਟ ਹੋ ਜਾਣਾ ਆਮ ਆਰਥਿਕ ਆਦਤਾਂ ਹਨ ।

ਟੈਸਟੈਂਟ ਨੀਤੀ (Protestant Ethic) – ਇਹ ਸਪੱਸ਼ਟ ਕਰਨ ਤੋਂ ਬਾਅਦ ਕਿ ਉਨ੍ਹਾਂ ਦੇ ਅਧਿਐਨ ਦਾ ਉਦੇਸ਼ ਪੂੰਜੀਵਾਦ ਦਾ ਸਾਰ ਹੈ, ਵੈਬਰ ਨੇ ਅਜਿਹੇ ਅਨੇਕਾਂ ਕਾਰਨ ਦੱਸੇ ਹਨ ਜਿਨ੍ਹਾਂ ਦੇ ਆਧਾਰ ਉੱਤੇ ਸੁਧਾਰ ਅੰਦੋਲਨ ਦੇ ਧਾਰਮਿਕ ਵਿਚਾਰਾਂ ਵਿਚ ਇਸਦੀ ਉਤਪੱਤੀ ਨੂੰ ਲੱਭਣਾ ਹੈ । ਵੈਬਰ ਨੇ ਆਪਣੇ ਇਕ ਵਿਦਿਆਰਥੀ ਬਾਡੋਨ (Baden) ਨੂੰ ਰਾਜ ਵਿਚ ਧਾਰਮਿਕ ਸੰਬੰਧਾਂ ਅਤੇ ਸਿੱਖਿਆ ਦੀ ਚੋਣ ਦਾ ਅਧਿਐਨ ਕਰਨ ਦੇ ਲਈ ਕਿਹਾ | ਬਾਡੇਨ ਨੇ ਇਕ ਨਤੀਜਾ ਇਹ ਪੇਸ਼ ਕੀਤਾ ਕਿ ਕੈਥੋਲਿਕ ਵਿਦਿਆਰਥੀਆਂ ਦੀ ਤੁਲਨਾ ਵਿਚ ਪ੍ਰੋਟੈਸਟੈਂਟ ਵਿਦਿਆਰਥੀ ਉਨ੍ਹਾਂ ਸਿੱਖਿਆ ਸੰਸਥਾਵਾਂ ਵਿਚ ਜ਼ਿਆਦਾ ਦਾਖਲਾ ਲੈਂਦੇ ਹਨ ਜੋ ਉਦਯੋਗਿਕ ਜੀਵਨ ਨਾਲ ਸੰਬੰਧਿਤ ਸਨ । ਇਕ ਹੋਰ ਕਾਰਨ ਇਹ ਵੀ ਸੀ ਕਿ ਯੂਰਪ ਵਿਚ ਸਮੇਂ-ਸਮੇਂ ਤੇ ਘੱਟ ਗਿਣਤੀ ਸਮੂਹਾਂ ਨੇ ਆਪਣੀ ਸਮਾਜਿਕ ਅਤੇ ਰਾਜਨੀਤਿਕ ਹਾਨੀ ਨੂੰ ਸਖ਼ਤ ਆਰਥਿਕ ਮਿਹਨਤ ਨਾਲ ਪੂਰਾ ਕਰ ਲਿਆ ਜਦਕਿ ਕੈਥੋਲਿਕ ਅਜਿਹਾ ਨਾ ਕਰ ਸਕੇ ।

ਇਨ੍ਹਾਂ ਹਾਲਾਤਾਂ ਦੇ ਪ੍ਰਭਾਵ ਨਾਲ ਵੈਬਰ ਦੀ ਇਸ ਧਾਰਨਾ ਨੂੰ ਬਲ ਮਿਲਿਆ ਕਿ ਧਾਰਮਿਕ ਨੀਤੀ ਅਤੇ ਆਰਥਿਕ ਕ੍ਰਿਆਵਾਂ ਵਿਚ ਕੋਈ ਸੰਬੰਧ ਜ਼ਰੂਰ ਹੈ । ਇਸ ਤੋਂ ਬਾਅਦ ਵੈਬਰ ਨੇ ਇਹ ਵੀ ਵੇਖਿਆ ਕਿ 16ਵੀਂ ਸਦੀ ਵਿਚ ਬਹੁਤ ਸਾਰੇ ਅਮੀਰ ਦੇਸ਼ਾਂ ਅਤੇ ਸ਼ਹਿਰਾਂ ਨੇ ਪੋਟੈਸਟੈਂਟ ਧਰਮ ਸਵੀਕਾਰ ਕਰ ਲਿਆ ਕਿਉਂਕਿ ਪੋਟੈਸਟੈਂਟ ਧਰਮ ਆਪਣੀਆਂ ਅਨੇਕਾਂ ਨੀਤੀਆਂ ਦੇ ਕਾਰਨ ਆਰਥਿਕ ਲਾਭ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾ ਰਿਹਾ ਹੈ । ਇਸੇ ਆਧਾਰ ਉੱਤੇ ਵੈਬਰ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਪੋਟੈਸਟੈਂਟ ਧਰਮ ਦਾ ਪ੍ਰਚਾਰ ਆਰਥਿਕ ਨਜ਼ਰ ਤੋਂ ਪਿਛੜੇ ਹੋਏ ਦੇਸ਼ਾਂ ਵਿਚ ਹੋਇਆ ਅਤੇ ਕੀ ਉੱਨਤ ਪੂੰਜੀਵਾਦੀ ਅਰਥ-ਵਿਵਸਥਾ ਤੋਂ ਬਾਅਦ ਵੀ ਕਿਸੇ ਖੇਤਰ ਵਿਚ ਕੈਥੋਲਿਕ ਧਰਮ ਪ੍ਰਭਾਵਸ਼ਾਲੀ ਬਣਿਆ ਰਿਹਾ ।

The Protestant Ethic and the Spirit of Capitalism ਲਿਖਣ ਵਿਚ ਵੈਬਰ ਦਾ ਉਦੇਸ਼ ਬਹੁਤ ਕੁੱਝ ਇਸ ਵਿਰੋਧ ਦੀ ਵਿਆਖਿਆ ਕਰ ਕੇ ਆਰਥਿਕ ਜੀਵਨ ਉੱਤੇ ਧਾਰਮਿਕ ਨੀਤੀਆਂ ਦੇ ਪ੍ਰਭਾਵ ਨੂੰ ਸਪੱਸ਼ਟ ਕਰਨਾ ਸੀ । ਵੈਬਰ ਇਹ ਸਪੱਸ਼ਟ ਕਰਨਾ ਚਾਹੁੰਦੇ ਸਨ ਕਿ ਪੋਟੈਸਟੈਂਟ ਧਰਮ ਦੀਆਂ ਨੀਤੀਆਂ ਕਿਸ ਤਰ੍ਹਾਂ ਉਨ੍ਹਾਂ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣ ਗਈਆਂ ਜੋ ਆਰਥਿਕ ਲਾਭਾਂ ਨੂੰ ਤਾਰਕਿਕ ਨਜ਼ਰ ਤੋਂ ਪ੍ਰਾਪਤ ਕਰਨ ਦੇ ਹੱਕ ਵਿਚ ਸਨ । ਇਸ ਤਰ੍ਹਾਂ ਵੈਬਰ ਦੇ ਅਨੁਸਾਰ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਸਿਧਾਂਤਾਂ ਉੱਤੇ ਇਸ ਨਜ਼ਰ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਸਿਧਾਂਤ ਆਪਣੇ ਚੇਲਿਆਂ ਨੂੰ ਕਿਸ ਤਰ੍ਹਾਂ ਦੇ ਵਿਵਹਾਰਾਂ ਦਾ ਪ੍ਰੋਤਸਾਹਨ ਦਿੰਦਾ ਹੈ । ਇਸ ਪ੍ਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਵੈਬਰ ਨੇ ਟੈਸਟੈਂਟ ਧਰਮ ਦੇ ਸ਼ੁੱਧ ਵਿਚਾਰਵਾਦੀ ਪਾਦਰੀਆਂ ਦੇ ਲੇਖਾਂ ਨੂੰ ਪਰਖਿਆ ਅਤੇ ਉਨ੍ਹਾਂ ਦੁਆਰਾ ਬਣਾਏ ਕਾਲਵਿਨਵਾਦੀ ਸਿਧਾਂਤਾਂ ਦਾ ਸਮੁਦਾਇ ਦੇ ਦੈਨਿਕ ਵਿਵਹਾਰ ਉੱਤੇ ਪ੍ਰਭਾਵ ਸਪੱਸ਼ਟ ਕੀਤਾ ।

ਪ੍ਰੋਟੈਸਟੈਂਟ ਧਰਮ ਦੀ ਨੀਤੀ ਦੇ ਰੂਪ ਵਿਚ ਸੇਂਟ ਪਾਲ ਦੇ ਇਸ ਆਦੇਸ਼ ਨੂੰ ਵਿਆਪਕ ਰੂਪ ਨਾਲ ਹਿਣ ਕੀਤਾ ਜਾਣ ਲੱਗਾ ਕਿ, “ਜਿਹੜਾ ਵਿਅਕਤੀ ਕੰਮ ਨਹੀਂ ਕਰੇਗਾ ਉਹ ਰੋਟੀ ਨਹੀਂ ਖਾਵੇਗਾ ਅਤੇ ਗਰੀਬ ਦੀ ਤਰ੍ਹਾਂ ਅਮੀਰ ਵੀ ਰੱਬ ਦੇ ਗੌਰਵ ਨੂੰ ਵਧਾਉਣ ਲਈ ਕਿਸੇ ਨਾ ਕਿਸੇ ਕੰਮ ਜਾਂ ਵਪਾਰ ਨੂੰ ਜ਼ਰੂਰ ਕਰਨ।” ਇਸ ਤਰ੍ਹਾਂ ਮਿਹਨਤੀ ਜੀਵਨ ਹੀ ਪ੍ਰੋਟੈਸਟੈਂਟ ਧਰਮ ਦੀ ਸ਼ੁੱਧ ਵਿਚਾਰਵਾਦੀ ਧਾਰਮਿਕ ਭਗਤੀ ਦੇ ਅਨੁਸਾਰ ਹੈ । ਰਿਚਰਡ ਬੈਂਕਸਟਰ (Richard Baxter) ਨੇ ਕਿਹਾ ਕਿ, ‘ਸਿਰਫ਼ ਕਰਨ ਦੇ ਲਈ ਹੀ ਰੱਬ ਸਾਡੀ ਅਤੇ ਸਾਡੀਆਂ ਕ੍ਰਿਆਵਾਂ ਦੀ ਰੱਖਿਆ ਕਰਦਾ ਹੈ । ਮਿਹਨਤ ਹੀ ਸ਼ਕਤੀ ਦਾ ਨੈਤਿਕ ਅਤੇ ਪ੍ਰਾਕ੍ਰਿਤਕ ਉਦੇਸ਼ ਹੈ, ਸਿਰਫ਼ ਮਿਹਨਤ ਨਾਲ ਹੀ ਰੱਬ ਦੀ ਸਭ ਤੋਂ ਜ਼ਿਆਦਾ ਸੇਵਾ ਹੋ ਸਕਦੀ ਹੈ ।” ਇਕ ਹੋਰ ਸੰਤ ਜਾਨ ਬਨਿਅਨ ਨੇ ਕਿਹਾ ਸੀ ਕਿ, “ਇਹ ਨਹੀਂ ਕਿਹਾ ਜਾਵੇਗਾ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਸੀ, ਸਿਰਫ਼ ਇਹ ਕਿਹਾ ਜਾਵੇਗਾ ਕਿ ਤੁਸੀਂ ਕੁਝ ਮਿਹਨਤ ਵੀ ਕਰਦੇ ਸੀ ਜਾਂ ਸਿਰਫ਼ ਗੱਲਾਂ ਹੀ ਮਾਰਦੇ ਸੀ ।”

ਇਸ ਤਰ੍ਹਾਂ ਪੋਟੈਸਟੈਂਟ ਧਰਮ ਦੀ ਨੀਤੀ ਵਿਚ ਕੰਮ ਕਰਦੇ ਜੀਵਨ ਨੂੰ ਹੀ ਰੱਬ ਦੀ ਭਗਤੀ ਦੇ ਰੂਪ ਵਿਚ ਮੰਨ ਲਿਆ ਗਿਆ । ਪ੍ਰੋਟੈਸਟੈਂਟ ਧਰਮ ਵਿਚ ਮਿਹਨਤ ਦੀ ਪਸੰਸਾ ਨੇ ਨਵੇਂ ਨਿਯਮਾਂ ਨੂੰ ਜਨਮ ਦਿੱਤਾ । ਇਸਦੇ ਅਨੁਸਾਰ ਸਮੇਂ ਨੂੰ ਵਿਅਰਥ ਨਸ਼ਟ ਕਰਨਾ ਪਾਪ ਹੈ । ਜੀਵਨ ਛੋਟਾ ਅਤੇ ਮੁੱਲਵਾਨ ਹੈ, ਇਸ ਲਈ ਮਨੁੱਖ ਨੂੰ ਹਰੇਕ ਸਮੇਂ ਰੱਬ ਦਾ ਗੌਰਵ ਵਧਾਉਣ ਦੇ ਲਈ ਆਪਣਾ ਸਮਾਂ ਆਪਣੇ ਉਪਯੋਗੀ ਕੰਮ ਵਿਚ ਲਗਾਉਣਾ ਚਾਹੀਦਾ ਹੈ । ਵਿਅਰਥ ਦੀ ਗੱਲ-ਬਾਤ, ਲੋਕਾਂ ਨੂੰ ਜ਼ਿਆਦਾ ਮਿਲਣਾ, ਜ਼ਰੂਰਤ ਤੋਂ ਜ਼ਿਆਦਾ ਸੇਵਾ ਅਤੇ ਦੈਨਿਕ ਕੰਮਾਂ ਨੂੰ ਹਾਨੀ ਪਹੁੰਚਾ ਕੇ ਧਾਰਮਿਕ ਕੰਮਾਂ ਵਿਚ ਲੱਗੇ ਰਹਿਣਾ ਪਾਪ ਹੈ ਕਿਉਂਕਿ ਇਨ੍ਹਾਂ ਦੇ ਕਾਰਨ ਰੱਬ ਦੁਆਰਾ ਦਿੱਤੇ ਉਪਜੀਵਿਕਾ ਕੰਮ ਨੂੰ ਰੱਬ ਦੀ ਇੱਛਾ ਦੇ ਅਨੁਸਾਰ ਪੂਰਾ ਨਹੀਂ ਕੀਤਾ ਜਾ ਸਕਦਾ । ਇਸ ਦ੍ਰਿਸ਼ਟੀਕੋਣ ਨਾਲ ਪੋਟੈਸਟੈਂਟ ਧਰਮ ਦੀਆਂ ਨੀਤੀਆਂ ਵਿਅਕਤੀਗਤ ਨੀਤੀ ਦੇ ਇਸ ਆਦਰਸ਼ ਦੇ ਵਿਰੁੱਧ ਹਨ ਕਿ, “ਅਮੀਰ ਵਿਅਕਤੀ ਕੋਈ ਕੰਮ ਨਾ ਕਰੇ ਜਾਂ ਇਹ ਕਿ ਧਾਰਮਿਕ ਧਿਆਨ ਸੰਸਾਰਿਕ ਕੰਮਾਂ ਤੋਂ ਜ਼ਿਆਦਾ ਮੁੱਲਵਾ੩੩ਨ ਹੈ ।’ ਇਹੀ ਪੋਟੈਸਟੈਂਟ ਨੀਤੀ ਹੈ ।

PSEB 11th Class Sociology Solutions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪੰਜੀਵਾਦ ਅਤੇ ਪੋਟੈਸਟੈਂਟ ਨੀਤੀ ਦਾ ਸੰਬੰਧ (Relationship of Capitalism and Protestant Ethic) – ਪੂੰਜੀਵਾਦ ਦੇ ਸਾਰ ਅਤੇ ਪ੍ਰੋਟੈਸਟੈਂਟ ਨੀਤੀਆਂ ਦੇ ਅਧਿਐਨ ਨਾਲ ਵੈਬਰ ਨੂੰ ਇਨ੍ਹਾਂ ਦੇ ਅਨੇਕਾਂ ਆਧਾਰਾਂ ਵਿਚ ਸਮਾਨਤਾ ਮਿਲਦੀ ਹੈ । ਇਨ੍ਹਾਂ ਸਮਾਨਤਾਵਾਂ ਨੇ ਵੈਬਰ ਨੂੰ ਇਸ ਤੱਥ ਉੱਤੇ ਵਿਚਾਰ ਕਰਨ ਦੀ ਪ੍ਰੇਰਣਾ ਦਿੱਤੀ ਕਿ ਆਰਥਿਕ ਵਿਵਹਾਰਾਂ ਅਤੇ ਧਾਰਮਿਕ ਨੀਤੀਆਂ ਵਿਚ ਕਿਹੜੇ ਹਾਲਾਤ ਕਾਰਨ ਹਨ ਅਤੇ ਕਿਹੜੇ ਹਾਲਾਤ ਨਤੀਜੇ ਹਨ । ਵੈਬਰ ਨੇ ਪਹਿਲਾਂ 16ਵੀਂ ਅਤੇ 17ਵੀਂ ਸਦੀ ਵਿਚ ਧਰਮ ਸੰਘਾਂ ਅਤੇ ਉਨ੍ਹਾਂ ਦੀਆਂ ਮਾਨਤਾਵਾਂ ਵਿਚ ਹੋਣ ਵਾਲੇ ਪਰਿਵਰਤਨਾਂ ਦਾ ਮਨੁੱਖੀ ਵਿਵਹਾਰਾਂ ਉੱਤੇ ਪ੍ਰਭਾਵਾਂ ਦਾ ਅਧਿਐਨ ਕੀਤਾ । ਸ਼ੁਰੂ ਵਿਚ ਅਨੇਕਾਂ ਧਰਮ ਸੰਘਾਂ ਨੇ ਭੌਤਿਕ ਚੀਜ਼ਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਦੇ ਇਕੱਠ ਉੱਤੇ ਜ਼ੋਰ ਦਿੱਤਾ ਅਤੇ ਕੁਝ ਸਮੇਂ ਬਾਅਦ ਧਨ ਦੇ ਇਕੱਠ ਨੂੰ ਅਧਾਰਮਿਕਤਾ ਦੀ ਸ਼੍ਰੇਣੀ ਵਿਚ ਰੱਖਿਆ ਜਾਣ ਲੱਗਿਆ ਜਿਸ ਵਿਚ ਮਿਹਨਤ ਦੇ ਸਾਹਮਣੇ ਸਾਰੀਆਂ ਇੱਛਾਵਾਂ ਨੂੰ ਖਤਮ ਕਰ ਲੈਣਾ ਠੀਕ ਸੀ ।

ਇਸ ਧਰਮ ਸਿੰਘ ਨੇ ਇੱਛਾਵਾਂ ਨੂੰ ਖਤਮ ਕਰਨ ਨੂੰ ਧਰਮ ਨਿਰਪੱਖਤਾ ਦੇ ਖਤਮ ਕਰਨ ਦੇ ਰੂਪ ਵਿਚ ਨਾ ਲੈ ਕੇ ਕਿਰਤ ਦੇ ਰਸਤੇ ਵਿਚ ਆਉਣ ਵਾਲੀ ਰੁਕਾਵਟ ਨੂੰ ਇੱਛਾ ਖਤਮ ਕਰਨ ਦੇ ਰੂਪ ਵਿਚ ਸਪੱਸ਼ਟ ਕੀਤਾ | ਵੈਬਰ ਦੇ ਅਨੁਸਾਰ, ਜਦੋਂ ਇੱਛਾ ਖਤਮ ਕਰ ਲੈਣ ਦੀ ਧਾਰਨਾ ਧਰਮ ਕੇਂਦਰਾਂ ਦੀ ਸੀਮਾ ਤੋਂ ਬਾਹਰ ਨਿਕਲ ਕੇ ਸੰਸਾਰਿਕ ਨੈਤਿਕਤਾ ਨੂੰ ਪ੍ਰਭਾਵਿਤ ਕਰਨ ਲੱਗੀ ਤਾਂ ਇਸਨੇ ਆਧੁਨਿਕ ਅਰਥ-ਵਿਵਸਥਾ ਪੂੰਜੀਵਾਦ ਦੀ ਰਚਨਾ ਵਿਚ ਵੀ ਆਪਣਾ ਯੋਗਦਾਨ ਸ਼ੁਰੂ ਕਰ ਦਿੱਤਾ । ਇਸ ਪਰਿਵਰਤਨ ਨੇ ਵੈਬਰ ਨੂੰ ਅਧਿਐਨ ਦੀ ਇਕ ਦਿਸ਼ਾ ਪ੍ਰਦਾਨ ਕੀਤੀ ਕਿ ਧਰਮ ਦੀਆਂ ਨੀਤੀਆਂ ਹੀ ਉਹ ਮੂਲ ਕਾਰਨ ਹਨ ਜੋ ਵਿਅਕਤੀ ਦੇ ਆਰਥਿਕ ਅਤੇ ਧਰਮ ਨਿਰਪੱਖ ਵਿਵਹਾਰਾਂ ਨੂੰ ਪ੍ਰਭਾਵਿਤ ਕਰਦਾ ਹੈ ।

ਇਸ ਤਰ੍ਹਾਂ ਵੈਬਰ ਨੇ ਬਹੁਤ ਸਾਰੇ ਇਤਿਹਾਸਿਕ ਸਬੂਤਾਂ ਦੁਆਰਾ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਟੈਸਟੈਂਟ ਧਰਮ ਦੀਆਂ ਨੀਤੀਆਂ ਯੂਰਪ ਦੇ ਅਨੇਕਾਂ ਦੇਸ਼ਾਂ ਵਿਚ ਸ਼ੁਰੂਆਤੀ ਪੂੰਜੀਵਾਦ ਦੇ ਵਿਕਾਸ ਲਈ ਠੀਕ ਸਨ । ਪੋਟੈਸਟੈਂਟ ਧਰਮ ਦੇ ਸੁਧਾਰ ਅੰਦੋਲਨ ਨੇ ਸ਼ੁਰੂ ਤੋਂ ਹੀ ਧਾਰਮਿਕ ਸਮਾਰੋਹਾਂ ਵਿਚ ਪ੍ਰਵੇਸ਼ ਕਰਨ ਦਾ ਅਧਿਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਨ੍ਹਾਂ ਦੀ ਇਸ ਧਰਮ ਦੀਆਂ ਨੀਤੀਆਂ ਵਿਚ ਬਹੁਤ ਜ਼ਿਆਦਾ ਸ਼ਰਧਾ ਸੀ । ਧਾਰਮਿਕ ਪਰਿਸ਼ਦਾਂ ਦੇ ਮੈਂਬਰਾਂ ਨੂੰ ਇਹ ਸਿੱਧ ਕਰਨਾ ਪੈਂਦਾ ਸੀ ਕਿ ਉਨ੍ਹਾਂ ਵਿਚ ਆਪਣੇ ਧਰਮ ਦੀਆਂ ਨੀਤੀਆਂ ਨੂੰ ਵਿਵਹਾਰਿਕ ਰੂਪ ਦੇਣ ਦੀ ਪੂਰੀ ਸਮਰੱਥਾ ਹੈ । ਇਹ ਪਰੰਪਰਾ ਵੈਬਰ ਦੇ ਅਨੁਸਾਰ ਸਾਧਨਾਂ ਨਾਲ ਸੰਪੰਨ ਉਪਜੀਵਿਕਾ ਨੂੰ ਮਹੱਤਵ ਦੇ ਕੇ ਆਧੁਨਿਕ ਪੂੰਜੀਵਾਦ ਦੇ ਵਿਕਾਸ ਵਿਚ ਬਹੁਤ ਜ਼ਿਆਦਾ ਸਹਾਇਕ ਸਿੱਧ ਹੋਈ । ਹੌਲੀ-ਹੌਲੀ ਪ੍ਰੋਟੈਸਟੈਂਟ ਧਰਮ ਦੀਆਂ ਨੈਤਿਕ ਸਿੱਖਿਆਵਾਂ ਇਸਦੇ ਸਾਰੇ ਮੰਨਣ ਵਾਲਿਆਂ ਦੇ ਜੀਵਨ ਦੀ ਇਕ ਵਿਵਸਥਿਤ ਸ਼ੈਲੀ ਵਿਚ ਬਦਲ ਗਈ । ਵੈਬਰ ਨੇ ਇਸ ਸਥਿਤੀ ਨੂੰ ਇਕ ਅਜਿਹੀ ਘਟਨਾ ਦੇ ਰੂਪ ਵਿਚ ਸਵੀਕਾਰ ਕੀਤਾ ਕਿ ਜਿਸ ਨਾਲ ਪੱਛਮੀ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿਚ ਤਰਕਵਾਦ ਵਧਿਆ । ਇਹ ਤਰਕਵਾਦ ਪੱਛਮੀ ਸੱਭਿਅਤਾ ਦੇ ਵੱਖ-ਵੱਖ ਰੂਪਾਂ ਵਿਚ ਸਪੱਸ਼ਟ ਹੋਇਆ ਅਤੇ ਪੂੰਜੀਵਾਦ ਦੇ ਵਿਕਾਸ ਨਾਲ ਇਸਦਾ ਪ੍ਰਤੱਖ ਸੰਬੰਧ ਹੈ । ਇਸ ਤਰ੍ਹਾਂ ਪੂੰਜੀਵਾਦ ਦੇ ਸਾਰ ਅਤੇ ਪ੍ਰੋਟੈਸਟੈਂਟ ਨੀਤੀ ਦੇ ਸੰਬੰਧ ਦੀ ਵਿਆਖਿਆ ਦੇ ਆਧਾਰ ਉੱਤੇ ਧਰਮ ਨੂੰ ਸਮਝਾਇਆ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

Punjab State Board PSEB 11th Class Sociology Book Solutions Chapter 11 ਸਮਾਜਿਕ ਪਰਿਵਰਤਨ Textbook Exercise Questions and Answers.

PSEB Solutions for Class 11 Sociology Chapter 11 ਸਮਾਜਿਕ ਪਰਿਵਰਤਨ

Sociology Guide for Class 11 PSEB ਸਮਾਜਿਕ ਪਰਿਵਰਤਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਸਮਾਜਿਕ ਸੰਬੰਧਾਂ ਵਿੱਚ ਕਈ ਪ੍ਰਕਾਰ ਦੇ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਸਨੂੰ ਹੀ ਸਮਾਜਿਕ ਪਰਿਵਰਤਨ ਕਹਿੰਦੇ ਹਨ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਮੁੱਢਲੇ ਸੋਮੇ ਦੱਸੋ ।
ਉੱਤਰ-
ਸਮਾਜਿਕ ਪਰਿਵਤਰਨ ਦੇ ਤਿੰਨ ਮੁੱਢਲੇ ਸੋਮੇ ਹਨ-ਕਾਢ (Innovation), ਖੋਜ (Discovery) ਅਤੇ ਪ੍ਰਸਾਰ (Diffusion) ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਸਰਵਵਿਆਪਕ ਪ੍ਰਕ੍ਰਿਆ ਹੈ ਜੋ ਹਰੇਕ ਸਮਾਜ ਵਿੱਚ ਆਉਂਦਾ ਹੈ ।
  2. ਸਮਾਜਿਕ ਪਰਿਵਰਤਨ ਵਿੱਚ ਤੁਲਨਾ ਜ਼ਰੂਰੀ ਹੈ ।

ਪ੍ਰਸ਼ਨ 4.
ਅੰਦਰੂਨੀ ਪਰਿਵਰਤਨ ਕੀ ਹੈ ?
ਉੱਤਰ-
ਜਿਹੜਾ ਪਰਿਵਰਤਨ ਸਮਾਜ ਦੇ ਅੰਦਰੂਨੀ ਕਾਰਕਾਂ ਕਰਕੇ ਆਉਂਦਾ ਹੋਵੇ ਉਸ ਨੂੰ ਅੰਦਰੂਨੀ ਪਰਿਵਰਤਨ ਕਹਿੰਦੇ ਹਨ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੇ ਕਾਰਨ ਦੱਸੋ ।
ਉੱਤਰ-
ਪ੍ਰਾਕ੍ਰਿਤਕ ਕਾਰਕ, ਵਿਸ਼ਵਾਸਾਂ ਅਤੇ ਮੁੱਲ, ਸਮਾਜ ਸੁਧਾਰਕ, ਜਨਸੰਖਿਆਤਮਿਕ ਕਾਰਕ, ਤਕਨੀਕੀ ਕਾਰਕ, ਸਿੱਖਿਆਤਮਕ ਕਾਰਕ ਆਦਿ ।

ਪ੍ਰਸ਼ਨ 6.
ਪ੍ਰਤੀ ਕੀ ਹੈ ?
ਉੱਤਰ-
ਜਦੋਂ ਅਸੀਂ ਆਪਣੇ ਕਿਸੇ ਇੱਛਤ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵੱਲ ਵੱਧਦੇ ਹਾਂ, ਤਾਂ ਇਸ ਪਰਿਵਰਤਨ ਨੂੰ ਪ੍ਰਤੀ ਕਹਿੰਦੇ ਹਨ ।

ਪ੍ਰਸ਼ਨ 7.
ਯੋਜਨਾਬੱਧ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਲੋਕਾਂ ਨੂੰ ਪੜ੍ਹਾਉਣਾ-ਲਿਖਾਉਣਾ, ਟ੍ਰੇਨਿੰਗ ਦੇਣਾ ਨਿਯੋਜਿਤ ਪਰਿਵਰਤਨ ਦੀ ਉਦਾਹਰਨ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 8.
ਅਯੋਜਨਾਬੱਧ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪ੍ਰਾਕ੍ਰਿਤਕ ਆਪਦਾ; ਜਿਵੇਂ ਕਿ ਹੜ੍ਹ, ਭੁਚਾਲ ਆਦਿ ਨਾਲ ਸਮਾਜ ਪੂਰੀ ਤਰਾਂ ਬਦਲ ਜਾਂਦਾ ਹੈ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦਾ ਅਰਥ ਲਿਖੋ ।
ਉੱਤਰ-
ਜਦੋਂ ਸਮਾਜ ਦੇ ਵੱਖ-ਵੱਖ ਭਾਗਾਂ ਵਿੱਚ ਪਰਿਵਰਤਨ ਆਵੇ ਅਤੇ ਉਹ ਪਰਿਵਰਤਨ ਜੇਕਰ ਸਾਰੇ ਨਹੀਂ ਤਾਂ ਸਮਾਜ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਹੈ । ਇਸ ਦਾ ਅਰਥ ਹੈ ਕਿ ਸਮਾਜ ਦੇ ਲੋਕਾਂ ਦੇ ਜੀਵਨ ਜੀਣ ਦੇ ਤਰੀਕਿਆ ਵਿੱਚ ਸੰਰਚਨਾਤਮਕ ਪਰਿਵਰਤਨ ਆ ਜਾਂਦਾ ਹੈ ।

ਪ੍ਰਸ਼ਨ 2.
ਪ੍ਰਸਾਰ (Diffusion) ਕੀ ਹੈ ?
ਉੱਤਰ-
ਪ੍ਰਸਾਰ ਦਾ ਅਰਥ ਹੈ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਫੈਲਾਉਣਾ ।ਉਦਾਹਰਨ ਦੇ ਲਈ ਜਦੋਂ ਸੰਸਕ੍ਰਿਤਕ ਵਿਚਾਰ ਇੱਕ ਸਮੂਹ ਤੋਂ ਦੂਜੇ ਸਮੂਹ ਤੱਕ ਫੈਲ ਜਾਂਦੇ ਹਨ ਤਾਂ ਇਸਨੂੰ ਪ੍ਰਸਾਰ ਕਿਹਾ ਜਾਂਦਾ ਹੈ । ਸਾਰੇ ਸਮਾਜਾਂ ਵਿੱਚ ਸਮਾਜਿਕ ਪਰਿਵਰਤਨ ਆਮ ਤੌਰ ਉੱਤੇ ਪ੍ਰਸਾਰ ਦੇ ਕਾਰਨ ਹੀ ਆਉਂਦਾ ਹੈ ।

ਪ੍ਰਸ਼ਨ 3.
ਕੁਮਵਿਕਾਸ ਅਤੇ ਕ੍ਰਾਂਤੀ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-

  1. ਕ੍ਰਮਵਿਕਾਸ – ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਅਤੇ ਰਚਨਾ ਵਿੱਚ ਪਰਿਵਰਤਨ ਹੋਵੇ ਤਾਂ ਉਸ ਨੂੰ ਕੁਵਿਕਾਸ ਕਹਿੰਦੇ ਹਨ ।
  2. ਕ੍ਰਾਂਤੀ – ਉਹ ਪਰਿਵਰਤਨ ਜਿਹੜਾ ਅਚਨਚੇਤ ਅਤੇ ਅਚਾਨਕ ਹੋ ਜਾਵੇ, ਕ੍ਰਾਂਤੀ ਹੁੰਦਾ ਹੈ । ਇਸ ਨਾਲ ਮੌਜੂਦਾ ਵਿਵਸਥਾ ਖਤਮ ਹੋ ਜਾਂਦੀ ਹੈ ਅਤੇ ਨਵੀਂ ਵਿਵਸਥਾ ਕਾਇਮ ਹੋ ਜਾਂਦੀ ਹੈ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ ?
ਉੱਤਰ-
ਸਮਾਜ ਵਿੱਚ ਤਿੰਨ ਮੁਲ ਚੀਜ਼ਾਂ ਵਿੱਚ ਪਰਿਵਰਤਨ ਨਾਲ ਪਰਿਵਰਤਨ ਆਉਂਦਾ ਹੈ-

  1. ਸਮੂਹ ਦਾ ਵਿਵਹਾਰ
  2. ਸਮਾਜਿਕ ਸੰਰਚਨਾ
  3. ਸੰਸਕ੍ਰਿਤਕ ਗੁਣ ।

ਪ੍ਰਸ਼ਨ 5.
ਪਰਿਵਰਤਨ ਦੇ ਤਿੰਨ ਸੋਮੇ ਕੀ ਹਨ ?
ਉੱਤਰ-

  1. ਕਾਢ – ਮੌਜੂਦਾ ਚੀਜ਼ਾਂ ਦੀ ਮੱਦਦ ਨਾਲ ਕੁੱਝ ਨਵਾਂ ਤਿਆਰ ਕਰਨਾ ਕਾਢ ਹੁੰਦਾ ਹੈ । ਇਸ ਵਿੱਚ ਮੌਜੂਦਾ ਤਕਨੀਕਾਂ ਦਾ ਇਸਤੇਮਾਲ ਕਰਕੇ ਨਵੀਂ ਤਕਨੀਕ ਖੋਜੀ ਜਾਂਦੀ ਹੈ ।
  2. ਖੋਜ – ਖੋਜ ਦਾ ਅਰਥ ਹੈ ਕੁੱਝ ਨਵਾਂ ਪਹਿਲੀ ਵਾਰ ਕੱਢਣਾ ਜਾਂ ਸਿੱਖਣਾ । ਇਸ ਦਾ ਅਰਥ ਹੈ ਕਿ ਕੁੱਝ ਨਵਾਂ ਇਜ਼ਾਦ ਕਰਨਾ ਜਿਸ ਬਾਰੇ ਸਾਨੂੰ ਕੁੱਝ ਪਤਾ ਨਹੀਂ ਹੁੰਦਾ ।
  3. ਫੈਲਾਵ – ਫੈਲਾਵ ਦਾ ਅਰਥ ਹੈ ਕਿਸੇ ਚੀਜ਼ ਦਾ ਜ਼ਿਆਦਾ ਫੈਲਾਉਣਾ; ਜਿਵੇਂ ਜੇਕਰ ਸੰਸਕ੍ਰਿਤਕ ਵਿਚਾਰ ਇੱਕ ਸਮੂਹ ਤੋਂ ਦੂਜੇ ਤੱਕ ਫੈਲ ਜਾਣ ਤਾਂ ਇਹ ਫੈਲਾਵ ਹੁੰਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 6.
ਸਮਾਜਿਕ ਅਤੇ ਸੱਭਿਆਚਾਰਕ ਪਰਿਵਰਤਨ ਕਿਹੜੇ ਹਨ ? ਸੰਖੇਪ ਵਿੱਚ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਚੇਤਨ ਜਾਂ ਅਚੇਤਨ ਰੂਪ ਵਿੱਚ ਆ ਸਕਦਾ ਹੈ ਪਰ ਸੰਸਕ੍ਰਿਤਕ ਪਰਿਵਰਤਨ ਹਮੇਸ਼ਾਂ ਚੇਤਨ ਰੂਪ ਨਾਲ ਆਉਂਦਾ ਹੈ ।
  2. ਸਮਾਜਿਕ ਪਰਿਵਰਤਨ ਉਹ ਪਰਿਵਰਤਨ ਹੈ ਜੋ ਸਿਰਫ਼ ਸਮਾਜਿਕ ਸੰਬੰਧਾਂ ਵਿੱਚ ਆਉਂਦਾ ਹੈ ਪਰ ਸੰਸਕ੍ਰਿਤਕ ਪਰਿਵਰਤਨ ਉਹ ਪਰਿਵਰਤਨ ਹੈ ਜੋ ਧਰਮ, ਵਿਚਾਰਾਂ, ਮੁੱਲਾਂ, ਵਿਗਿਆਨ ਆਦਿ ਵਿੱਚ ਆਉਂਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀਆਂ ਖਾਸ ਕਿਸਮਾਂ ਸੰਖੇਪ ਵਿੱਚ ਦੱਸੋ ।
ਉੱਤਰ-
ਉਦਵਿਕਾਸ, ਪ੍ਰਗਤੀ, ਵਿਕਾਸ ਅਤੇ ਸ਼ਾਂਤੀ ਸਮਾਜਿਕ ਪਰਿਵਰਤਨ ਦੇ ਮੁੱਖ ਪ੍ਰਕਾਰ ਹਨ । ਜਦੋਂ ਪਰਿਵਰਤਨ ਅੰਦਰੂਨੀ ਤੌਰ ਉੱਤੇ ਕੁਮਵਾਰ, ਹੌਲੀ-ਹੌਲੀ ਹੋਵੇ ਅਤੇ ਸਮਾਜਿਕ ਸੰਸਥਾਵਾਂ ਸਧਾਰਨ ਤੋਂ ਜਟਿਲ ਹੋ ਜਾਣ ਤਾਂ ਉਹ ਉਦਵਿਕਾਸ ਹੁੰਦਾ ਹੈ । ਜਦੋਂ ਕਿਸੇ ਚੀਜ਼ ਵਿੱਚ ਪਰਿਵਰਤਨ ਆਵੇ ਅਤੇ ਪਰਿਵਰਤਨ ਕਿਸੇ ਇੱਛੁਕ ਦਿਸ਼ਾ ਵਿੱਚ ਆਵੇ ਤਾਂ ਇਸ ਨੂੰ ਵਿਕਾਸ ਕਹਿੰਦੇ ਹਨ । ਜਦੋਂ ਲੋਕ ਕਿਸੇ ਨਿਸ਼ਚਿਤ ਉਦੇਸ਼ ਨੂੰ ਪ੍ਰਾਪਤ ਕਰਨ ਦੇ ਅਤੇ ਵੱਲ ਵੱਧਣ ਅਤੇ ਉਦੇਸ਼ ਨੂੰ ਪ੍ਰਾਪਤ ਕਰ ਲੈਣ ਤਾਂ ਇਸ ਨੂੰ ਪ੍ਰਗਤੀ ਕਹਿੰਦੇ ਹਨ । ਜਦੋਂ ਪਰਿਵਰਤਨ ਅਚਨਚੇਤ ਅਤੇ ਅਚਾਨਕ ਆਵੇ ਅਤੇ ਮੌਜੂਦਾ ਵਿਵਸਥਾ ਬਦਲ ਜਾਵੇ ਤਾਂ ਇਸ ਨੂੰ ਸ਼ਾਂਤੀ ਕਹਿੰਦੇ ਹਨ ।

ਪ੍ਰਸ਼ਨ 2.
ਸੰਖੇਪ ਵਿੱਚ ਜਨਸੰਖਿਆਤਮਕ ਕਾਰਕਾਂ ਬਾਰੇ ਨੋਟ ਲਿਖੋ ।
ਉੱਤਰ-
ਜਨਸੰਖਿਆਤਮਕ ਪਰਿਵਰਤਨ ਦਾ ਵੀ ਸਮਾਜਿਕ ਪਰਿਵਰਤਨ ਦੇ ਉੱਪਰ ਅਸਰ ਪੈਂਦਾ ਹੈ । ਸਮਾਜਿਕ ਸੰਗਠਨ, ਪਰੰਪਰਾਵਾਂ, ਸੰਸਥਾਵਾਂ, ਪ੍ਰਥਾਵਾਂ ਆਦਿ ਉੱਪਰ ਜਨਸੰਖਿਆਤਮਕ ਕਾਰਕਾਂ ਦਾ ਪ੍ਰਭਾਵ ਪੈਂਦਾ ਹੈ । ਜਨਸੰਖਿਆ ਦਾ ਵੱਧਣਾ, ਘੱਟਣਾ, ਆਦਮੀ ਅਤੇ ਔਰਤ ਦੇ ਅਨੁਪਾਤ ਵਿੱਚ ਪਾਏ ਗਏ ਪਰਿਵਰਤਨ ਦਾ ਸਮਾਜਿਕ ਸੰਬੰਧਾਂ ਉੱਪਰ ਪ੍ਰਭਾਵ ਪੈਂਦਾ ਹੈ । ਜਨਸੰਖਿਆ ਵਿੱਚ ਆਇਆ ਪਰਿਵਰਤਨ ਸਮਾਜ ਦੀ ਆਰਥਿਕ ਪ੍ਰਗਤੀ ਵਿੱਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਤਰਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ । ਵੱਧ ਰਹੀ ਜਨਸੰਖਿਆ, ਬੇਰੁਜ਼ਗਾਰੀ, ਭੁੱਖਮਰੀ ਦੀ ਸਥਿਤੀ ਪੈਂਦਾ ਕਰਦੀ ਹੈ ਜਿਸ ਨਾਲ ਸਮਾਜ ਵਿੱਚ ਅਸ਼ਾਂਤੀ, ਭ੍ਰਿਸ਼ਟਾਚਾਰ ਆਦਿ ਵਿੱਚ ਵਾਧਾ ਹੁੰਦਾ ਹੈ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੇ ਚਾਰ ਕਾਰਨਾਂ ਬਾਰੇ ਨੋਟ ਲਿਖੋ ।
ਉੱਤਰ-

  1. ਪ੍ਰਾਕ੍ਰਿਤਕ ਕਾਰਕ – ਪ੍ਰਾਕ੍ਰਿਤਕ ਕਾਰਕ ਜਿਵੇਂ-ਹੜ੍ਹ, ਭੂਚਾਲ ਆਦਿ ਕਰਕੇ ਸਮਾਜ ਵਿੱਚ ਪੂਰੀ ਤਰਾਂ ਪਰਿਵਰਤਨ ਆ ਜਾਂਦਾ ਹੈ ਅਤੇ ਸਮਾਜ ਦਾ ਸਰੂਪ ਹੀ ਬਦਲ ਜਾਂਦਾ ਹੈ ।
  2. ਜਨਸੰਖਿਆਤਮਕ ਕਾਰਕ – ਜਨਸੰਖਿਆ ਦੇ ਘੱਟਣ-ਵੱਧਣ ਕਾਰਨ, ਆਦਮੀ ਔਰਤ ਦੇ ਅਨੁਪਾਤ ਵਿੱਚ ਘਾਟੇ-ਵਾਧੇ ਕਾਰਨ ਵੀ ਸਮਾਜਿਕ ਪਰਿਵਰਤਨ ਆ ਜਾਂਦਾ ਹੈ ।
  3. ਤਕਨੀਕੀ ਕਾਰਕ – ਸਮਾਜ ਵਿੱਚ ਜੇਕਰ ਮੌਜੂਦਾ ਤਕਨੀਕਾਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆ ਜਾਵੇ ਤਾਂ ਵੀ ਸਮਾਜਿਕ ਪਰਿਵਰਤਨ ਆ ਜਾਂਦਾ ਹੈ ।
  4. ਸਿੱਖਿਆਤਮਕ ਕਾਰਕ – ਜਦੋਂ ਸਮਾਜ ਦੀ ਜ਼ਿਆਦਾਤਰ ਜਨਸੰਖਿਆ ਸਿੱਖਿਆ ਗ੍ਰਹਿਣ ਕਰਨ ਲੱਗ ਜਾਵੇ ਤਾਂ ਵੀ ਸਮਾਜਿਕ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ।

ਪ੍ਰਸ਼ਨ 4.
ਤਕਨੀਕੀ ਅਤੇ ਸਿੱਖਿਆਤਮਕ ਕਾਰਕ ਵਿੱਚ ਸੰਖੇਪ ਵਿੱਚ ਅੰਤਰ ਦੱਸੋ ।
ਉੱਤਰ-

  1. ਸਿੱਖਿਆਤਮਕ ਕਾਰਕ ਤਕਨੀਕੀ ਕਾਰਕ ਦਾ ਕਾਰਨ ਬਣ ਸਕਦੇ ਹਨ ਪਰ ਤਕਨੀਕੀ ਕਾਰਕਾਂ ਕਰਕੇ ਸਿੱਖਿਆਤਮਕ ਕਾਰਕ ਪ੍ਰਭਾਵਿਤ ਨਹੀਂ ਹੁੰਦਾ ।
  2. ਸਿੱਖਿਆ ਦੇ ਵੱਧਣ ਨਾਲ ਜਨਤਾ ਦਾ ਹਰੇਕ ਮੈਂਬਰ ਪ੍ਰਭਾਵਿਤ ਹੋ ਸਕਦਾ ਹੈ ਪਰ ਤਕਨੀਕੀ ਕਾਰਕਾਂ ਕਾਰਨ ਜਨਤਾ ਉੱਤੇ ਪ੍ਰਭਾਵ ਹੌਲੀ-ਹੌਲੀ ਪੈਂਦਾ ਹੈ ।
  3. ਸਿੱਖਿਆ ਨਾਲ ਨਿਯੋਜਿਤ ਪਰਿਵਰਤਨ ਲਿਆਇਆ ਜਾ ਸਕਦਾ ਹੈ ਪਰ ਤਕਨੀਕੀ ਕਾਰਕਾਂ ਕਰਕੇ ਨਿਯੋਜਿਤ ਅਤੇ ਅਨਿਯੋਜਿਤ ਪਰਿਵਰਤਨ ਆ ਸਕਦੇ ਹਨ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਨੂੰ ਪਰਿਭਾਸ਼ਿਤ ਕਰੋ । ਇਸ ਦੀਆਂ ਵਿਸ਼ੇਸ਼ਤਾਵਾਂ ਵਿਸਤਾਰਪੂਰਵਕ ਲਿਖੋ ।
ਉੱਤਰ-
ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਪਰਿਵਰਤਨ ਸ਼ਬਦ ਸਾਨੂੰ ਕਿਸੇ ਚੰਗੇ ਜਾਂ ਮਾੜੇ ਦੇ ਬਾਰੇ ਵਿਚ ਨਹੀਂ ਦੱਸਦਾ ਹੈ ਬਲਕਿ ਇਹ ਤਾਂ ਇਕ ਕੀਮਤ ਰਹਿਤ ਸ਼ਬਦ ਹੈ । ਜੇਕਰ ਅਸੀਂ ਸਾਧਾਰਨ ਵਿਅਕਤੀ ਦੀ ਨਜ਼ਰ ਨਾਲ ਇਸਦਾ ਅਰਥ ਵੇਖੀਏ ਤਾਂ ਪਰਿਵਰਤਨ ਕਿਸੇ ਵੀ ਚੀਜ਼ ਦੀ ਪਿਛਲੀ ਸਥਿਤੀ ਅਤੇ ਵਰਤਮਾਨ ਸਥਿਤੀ ਵਿਚ ਅੰਤਰ ਨੂੰ ਕਹਿੰਦੇ ਹਨ । ਜਿਵੇਂ ਕਿ ਕੱਲ੍ਹ ਕੋਈ ਵਿਅਕਤੀ ਗ਼ਰੀਬ ਸੀ ਅਤੇ ਅੱਜ ਉਹ ਅਮੀਰ ਹੈ । ਉਸਦੀ ਆਰਥਿਕ ਸਥਿਤੀ ਵਿਚ ਪਰਿਵਰਤਨ ਆਇਆ ਹੈ ਅਤੇ ਇਹ ਪਰਿਵਰਤਨ ਪੈਸੇ ਦੇ ਕਾਰਨ ਆਇਆ ਹੈ । ਜੇਕਰ ਅਸੀਂ ਕਿਸੇ ਵੀ ਪਰਿਵਰਤਨ ਨੂੰ ਸਪੱਸ਼ਟ ਰੂਪ ਵਿਚ ਦਰਸਾਉਣਾ ਹੈ ਤਾਂ ਉਸ ਚੀਜ਼ ਦੀ ਵੱਖ-ਵੱਖ ਸਮੇਂ ਵਿਚ ਤੁਲਨਾ ਜ਼ਰੂਰੀ ਹੈ । ਇਸ ਤਰ੍ਹਾਂ ਜੇਕਰ ਸਮਾਜ, ਸਮਾਜਿਕ ਸੰਸਥਾਵਾਂ, ਸਮਾਜਿਕ ਸੰਬੰਧਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਉਸਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ ।

  • ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਜ਼ਿੰਦਗੀ ਦੇ ਪ੍ਰਚਲਿਤ ਤਰੀਕਿਆਂ ਵਿਚ ਪਾਏ ਗਏ ਅੰਤਰ ਨੂੰ ਕਹਿੰਦੇ ਹਨ, ਭਾਵੇਂ ਇਹ ਪਰਿਵਰਤਨ ਭੂਗੋਲਿਕ ਹਾਲਤਾਂ ਦੇ ਪਰਿਵਰਤਨ ਨਾਲ ਹੋਣ ਜਾਂ ਸੰਸਕ੍ਰਿਤਕ ਸਾਧਨਾਂ, ਜਨਸੰਖਿਆ ਦੀ ਬਣਤਰ ਜਾਂ ਵਿਚਾਰਧਾਰਾਵਾਂ ਦੇ ਪਰਿਵਰਤਨ ਨਾਲ ਅਤੇ ਭਾਵੇਂ ਪਸਾਰ ਰਾਹੀਂ ਸੰਭਵ ਹੋ ਸਕਦੇ ਹੋਣ ਜਾਂ ਸਮੂਹ ਅੰਦਰ ਹੋਈਆਂ ਨਵੀਆਂ ਕਾਢਾਂ ਦੇ ਨਤੀਜੇ ਵਜੋਂ ਹੋਣ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਤੋਂ ਅਰਥ ਕੇਵਲ ਉਨ੍ਹਾਂ ਪਰਿਵਰਤਨਾਂ ਤੋਂ ਹੈ ਜਿਹੜੇ ਸਮਾਜਿਕ ਸੰਗਠਨ ਭਾਵ ਸਮਾਜ ਦੇ ਢਾਂਚੇ ਅਤੇ ਕੰਮਾਂ ਵਿਚ ਹੁੰਦੇ ਹਨ ।”
  • ਜੌਨਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ, ਉਹ ਸ਼ਬਦ ਹੈ ਜਿਸ ਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਤਰੀਕਿਆਂ, ਸਮਾਜਿਕ ਅੰਤਰ-ਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿਚ ਪਾਈਆਂ ਗਈਆਂ ਤਬਦੀਲੀਆਂ ਦੇ ਵਰਣਨ ਕਰਨ ਲਈ ਵਰਤਦੇ ਹਾਂ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸੰਬੰਧਾਂ, ਸੰਗਠਨ, ਸੰਰਚਨਾ, ਸਮਾਜਿਕ ਅੰਤਰਕ੍ਰਿਆਵਾਂ ਵਿਚ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ । ਸਮਾਜ ਵਿਚ ਹੋਣ ਵਾਲਾ ਹਰੇਕ ਪ੍ਰਕਾਰ ਦਾ ਪਰਿਵਰਤਨ ਸਮਾਜਿਕ ਪਰਿਵਰਤਨ ਨਹੀਂ ਹੁੰਦਾ । ਸਿਰਫ਼ ਸਮਾਜਿਕ ਸੰਬੰਧਾਂ, ਸਮਾਜਿਕ ਕ੍ਰਿਆਵਾਂ ਆਦਿ ਵਿਚ ਮਿਲਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਜੀਵਨ ਜੀਣ ਦੇ ਢੰਗਾਂ ਵਿਚ ਹੋਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਇਹ ਹਮੇਸ਼ਾ ਸਮੂਹਿਕ ਅਤੇ ਸੰਸਕ੍ਰਿਤਕ ਹੁੰਦਾ ਹੈ । ਸਮਾਜਿਕ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਨਹੀਂ ਬਲਕਿ ਪੂਰੇ ਨਹੀਂ ਤਾਂ ਜ਼ਿਆਦਾਤਾਰ ਲੋਕਾਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਹੈ । ਜਦੋਂ ਵੀ ਮਨੁੱਖਾਂ ਦੇ ਵਿਵਹਾਰ ਵਿਚ ਪਰਿਵਰਤਨ ਆਉਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਹੋ ਰਿਹਾ ਹੈ ।

ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਤੀ ਜਾਂ ਵਿਸ਼ੇਸ਼ਤਾਵਾਂ (Nature or Characteristics of Social Change)

1. ਸਮਾਜਿਕ ਪਰਿਵਰਤਨ ਸਰਬਵਿਆਪਕ ਹੁੰਦਾ ਹੈ (Social Change is Universal) – ਪਰਿਵਰਤਨ ਕ੍ਰਿਤੀ ਦਾ ਨਿਯਮ ਹੈ ਅਤੇ ਇਹ ਹਰੇਕ ਪ੍ਰਕਾਰ ਦੇ ਸਮਾਜ ਅਤੇ ਹਰੇਕ ਸਮੇਂ ਵਿਚ ਆਉਂਦਾ ਹੈ । ਇਸੇ ਤਰ੍ਹਾਂ ਹੀ ਕੋਈ ਵੀ ਸਮਾਜ ਸਥਿਰ ਨਹੀਂ ਹੈ । ਸਮਾਜ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਪਰਿਵਰਤਨ ਆਉਂਦਾ ਹੀ ਰਹਿੰਦਾ ਹੈ । ਸਮਾਜ ਚਾਹੇ ਆਦਿਮ ਸੀ ਜਾਂ ਆਧੁਨਿਕ ਹੈ, ਸਮਾਜਿਕ ਪਰਿਵਰਤਨ ਹਰੇਕ ਸਮਾਜ ਵਿਚ ਆਉਂਦਾ ਹੀ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਵਿਚ ਕੁੱਝ ਨਾ ਕੁੱਝ ਨਵੀਂ ਖੋਜ ਕਰਨ ਦੀ ਪ੍ਰਕਿਰਤੀ ਰਹੀ ਹੈ । ਇਸ ਕਾਰਨ ਹੀ ਲੋਕਾਂ ਦੇ ਆਦਰਸ਼ਾਂ, ਨਿਯਮਾਂ, ਮੁੱਲਾਂ ਆਦਿ ਵਿਚ ਪਰਿਵਰਤਨ ਆਉਂਦਾ ਹੀ ਰਿਹਾ ਹੈ । ਚਾਹੇ ਸਮਾਜਿਕ ਪਰਿਵਰਤਨ ਦੀ ਗਤੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਰਹੀ ਹੈ ਪਰ ਫਿਰ ਵੀ ਕੋਈ ਵੀ ਸਮਾਜ ਇਸ ਤੋਂ ਬਚ ਨਹੀਂ ਸਕਿਆ ਹੈ ।

2. ਸਮਾਜਿਕ ਪਰਿਵਰਤਨ ਵਿਚ ਨਿਸ਼ਚਿਤ ਭਵਿੱਖਵਾਣੀ ਨਹੀਂ ਹੋ ਸਕਦੀ (Definite prediction is not possible in Social Change) – ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜਿਕ ਪਰਿਵਰਤਨ ਦੇ ਬਾਰੇ ਵਿਚ ਨਿਸ਼ਚਿਤ ਤੌਰ ਉੱਤੇ ਕੁੱਝ ਨਹੀਂ ਕਹਿ ਸਕਦੇ ਕਿ ਇਹ ਕਦੋਂ ਅਤੇ ਕਿਵੇਂ ਹੋਵੇਗਾ ਕਿਉਂਕਿ ਵਿਅਕਤੀਆਂ ਦੇ ਵਿਚ ਮਿਲਣ ਵਾਲੇ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ । ਸੰਬੰਧਾਂ ਵਿਚ ਹਮੇਸ਼ਾਂ ਪਰਿਵਰਤਨ ਆਉਂਦੇ ਹੀ ਰਹਿੰਦੇ ਹਨ ਜਿਸ ਕਾਰਨ ਇਹਨਾਂ ਦੇ ਬਾਰੇ ਵਿਚ ਨਿਸ਼ਚਿਤ ਰੂਪ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ।

3. ਸਮਾਜਿਕ ਪਰਿਵਰਤਨ ਦੀ ਗਤੀ ਇੱਕੋ ਜਿਹੀ ਨਹੀਂ ਹੁੰਦੀ (Speed of Social Change is not uniform) – ਚਾਹੇ ਸਮਾਜਿਕ ਪਰਿਵਰਤਨ ਸਾਰੇ ਸਮਾਜਾਂ ਵਿਚ ਸਮਾਨ ਰੂਪ ਨਾਲ ਹੁੰਦਾ ਹੈ ਪਰ ਵੱਖ-ਵੱਖ ਸਮਾਜਾਂ ਵਿਚ ਇਸ ਦੀ ਗਤੀ ਵੱਖ-ਵੱਖ ਹੁੰਦੀ ਹੈ । ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ ਜਿਵੇਂ ਕਿ ਭਾਰਤੀ ਸਮਾਜ ਅਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂ ਕਿ ਪੱਛਮੀ ਸਮਾਜ । ਜੇਕਰ ਅਸੀਂ ਵੱਖ-ਵੱਖ ਸਮਾਜਾਂ ਦੀ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਧੁਨਿਕ ਸਮਾਜਾਂ ਜਾਂ ਪਰੰਪਰਾਗਤ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸੇ ਤਰ੍ਹਾਂ ਪਿੰਡਾਂ ਵਿਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ ਅਤੇ ਸ਼ਹਿਰਾਂ ਵਿਚ ਇਸ ਦੀ ਗਤੀ ਕਾਫ਼ੀ ਜ਼ਿਆਦਾ ਹੁੰਦੀ ਹੈ ।

4. ਸਮਾਜਿਕ ਪਰਿਵਰਤਨ ਸਮੁਦਾਇਕ ਪਰਿਵਰਤਨ ਹੁੰਦਾ ਹੈ (Social change is Community Change) – ਸਮਾਜਿਕ ਪਰਿਵਰਤਨ ਹਮੇਸ਼ਾ ਸਮੁਦਾਇਕ ਪਰਿਵਰਤਨ ਹੁੰਦਾ ਹੈ ਕਿਉਂਕਿ ਇਹ ਸਿਰਫ਼ ਇਕ ਜਾਂ ਦੋ ਵਿਅਕਤੀਆਂ ਦੇ ਜੀਵਨ ਵਿਚ ਆਇਆ ਪਰਿਵਰਤਨ ਨਹੀਂ ਹੁੰਦਾ ਬਲਕਿ ਇਹ ਤਾਂ ਪੂਰੇ ਸਮੁਦਾਇ ਵਿਚ ਆਇਆ ਪਰਿਵਰਤਨ ਹੁੰਦਾ ਹੈ । ਜੇਕਰ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਆਇਆ ਹੋਵੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਨਹੀਂ ਕਹਿੰਦੇ ਬਲਕਿ ਵਿਅਕਤੀਗਤ ਪਰਿਵਰਤਨ ਹੀ ਕਹਿੰਦੇ ਹਨ । ਸਮਾਜਿਕ ਪਰਿਵਰਤਨ ਤਾਂ ਉਹ ਹੁੰਦਾ ਹੈ ਜੋ ਪੂਰੇ ਸਮੁਦਾਇ ਨਹੀਂ ਤਾਂ ਸਮੁਦਾਇ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿਚ ਆਉਂਦਾ ਹੈ ।

5. ਸਮਾਜਿਕ ਪਰਿਵਰਤਨ ਕਈ ਕਾਰਕਾਂ ਦੀਆਂ ਅੰਤਰਕ੍ਰਿਆਵਾਂ ਦੇ ਕਾਰਨ ਹੁੰਦਾ ਹੈ (Social change comes due to result of interaction of many factors) – ਸਾਡੇ ਸਮਾਜ ਦੀ ਪ੍ਰਕ੍ਰਿਤੀ ਕਾਫ਼ੀ ਜਟਿਲ ਹੈ । ਇਸ ਵਿਚ ਕਿਸੇ ਵੀ ਕੰਮ ਦਾ ਸਿਰਫ਼ ਇਕ ਹੀ ਕਾਰਨ ਨਹੀਂ ਹੁੰਦਾ ਬਲਿਕ ਕਈ ਕਾਰਨ ਹੁੰਦੇ ਹਨ । ਇਸੇ ਤਰ੍ਹਾਂ ਸਮਾਜਿਕ ਪਰਿਵਰਤਨ ਦੇ ਹੋਣ ਦੇ ਲਈ ਸਿਰਫ਼ ਇਕ ਹੀ ਕਾਰਕ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਕ ਹੁੰਦੇ ਹਨ । ਸਮਾਜ ਵਿਚ ਕਈ ਪ੍ਰਕਾਰ ਦੇ ਪਰਿਵਰਤਨ ਹੁੰਦੇ ਰਹਿੰਦੇ ਹਨ, ਜਿਵੇਂ ਕਿ-ਜਨਸੰਖਿਆ ਦਾ ਵੱਧਣਾ, ਤਕਨੀਕੀ ਖੋਜਾਂ, ਵਾਤਾਵਰਨ ਵਿਚ ਪਰਿਵਰਤਨ ਆਉਣਾ, ਸਮਾਜ ਦੀ ਆਰਥਿਕ ਪ੍ਰਤੀ ਹੋਣਾ ਆਦਿ । ਚਾਹੇ ਕੋਈ ਵਿਸ਼ੇਸ਼ ਕਾਰਕ ਵੀ ਪਰਿਵਰਤਨ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਉਸ ਕਾਰਕ ਦੇ ਨਾਲ ਹੋਰ ਕਾਰਕਾਂ ਦਾ ਵੀ ਪ੍ਰਭਾਵ ਹੁੰਦਾ ਹੈ ।

6. ਸਮਾਜਿਕ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ (Change is law of nature) – ਇਸ ਸਮਾਜ ਵਿਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਅਤੇ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਸ ਵਿਚ ਪਰਿਵਰਤਨ ਨਾ ਆਇਆ ਹੋਵੇ । ਜੇਕਰ ਮਨੁੱਖ ਨਾ ਵੀ ਚਾਹੇ ਤਾਂ ਵੀ ਪਰਿਵਰਤਨ ਤਾਂ ਆਏਗਾ ਹੀ । ਜੇਕਰ ਮਨੁੱਖ ਪਰਿਵਰਤਨ ਉੱਤੇ ਨਿਯੰਤਰਨ ਕਰ ਲਵੇ ਤਾਂ ਇਹ ਪ੍ਰਾਕ੍ਰਿਤਕ ਸ਼ਕਤੀਆਂ ਕਾਰਨ ਆ ਜਾਵੇਗਾ । ਵੈਸੇ ਵੀ ਮਨੁੱਖ ਦੇ ਸੁਭਾਅ ਵਿਚ ਪਰਿਵਰਤਨ ਵਸਿਆ ਹੋਇਆ ਹੈ । ਸਮਾਜ ਵਿਚ ਲੋਕਾਂ ਦੀਆਂ ਇੱਛਾਵਾਂ, ਜ਼ਰੂਰਤਾਂ ਸਮੇਂ ਦੇ ਨਾਲ-ਨਾਲ ਬਦਲਦੀਆਂ ਰਹਿੰਦੀਆਂ ਹਨ । ਲੋਕ ਹਮੇਸ਼ਾ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਦੀ ਇੱਛਾ ਕਰਦੇ ਹਨ ਅਤੇ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਸ ਕਾਰਨ ਹੀ ਮਨੁੱਖ ਦੀ ਪਰਿਵਰਤਨ ਲਿਆਉਣ ਦੀ ਆਦਤ ਹੀ ਸਮਾਜਿਕ ਪਰਿਵਰਤਨ ਨੂੰ ਪ੍ਰੇਰਿਤ ਕਰਦੀ ਹੈ ।

7. ਸਮਾਜਿਕ ਪਰਿਵਰਤਨ ਦੀ ਗਤੀ ਇਕ ਸਾਰ ਨਹੀਂ ਹੁੰਦੀ (Speed of Social change is not the same) – ਸਮਾਜਿਕ ਪਰਿਵਰਤਨ ਚਾਹੇ ਹਰੇਕ ਸਮਾਜ ਵਿਚ ਮੌਜੂਦ ਹੈ ਅਤੇ ਹਰੇਕ ਕਾਲ ਵਿਚ ਇਹ ਹੁੰਦਾ ਰਿਹਾ ਹੈ ਪਰ ਇਸ ਦੀ ਗਤੀ ਹਰੇਕ ਸਮਾਜ ਤੇ ਹਰੇਕ ਸਮੇਂ ਵਿਚ ਵੱਖ-ਵੱਖ ਹੁੰਦੀ ਹੈ | ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਬਹੁਤ ਘੱਟ ਹੁੰਦੀ ਹੈ ਜਿਵੇਂ ਕਿ ਆਦਿਮ ਸਮਾਜ ਅਤੇ ਪ੍ਰਾਚੀਨ ਸਮਾਜ ਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂਕਿ ਆਧੁਨਿਕ ਸਮਾਜ । ਹਰੇਕ ਵਿਅਕਤੀ ਨੂੰ ਆਪਣੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਅਤੇ ਉਹਨਾਂ ਦੀ ਗਤੀ ਦੇ ਬਾਰੇ ਵਿਚ ਪਤਾ ਹੁੰਦਾ ਹੈ ਕਿ ਪਰਿਵਰਤਨ ਘੱਟ ਗਤੀ ਨਾਲ ਆ ਰਹੇ ਹਨ ਕਿ ਤੇਜ਼ ਗਤੀ ਨਾਲ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਸੋਮਿਆਂ ‘ਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਦੇ ਸਰੋਤਾਂ ਬਾਰੇ ਡਬਲਯੂ. ਜੀ. ਆਗਬਰਨ (W.G.Ogburn) ਨੇ ਵਿਸਤਾਰ ਨਾਲ ਵਰਣਨ ਕੀਤਾ ਹੈ । ਆਗਬਰਨ ਦੇ ਅਨੁਸਾਰ ਸਮਾਜਿਕ ਪਰਿਵਰਤਨ ਮੁੱਖ ਤੌਰ ਉੱਤੇ ਹੇਠਾਂ ਲਿਖੇ ਤਿੰਨ ਸਰੋਤਾਂ ਵਿੱਚੋਂ ਇੱਕ ਜਾਂ ਵੱਧ ਸੋਮਿਆਂ ਅਨੁਸਾਰ ਆਉਂਦਾ ਹੈ ਅਤੇ ਉਹ ਤਿੰਨ ਸੋਮੇ ਹਨ-
(i) ਕਾਢ (Innovation)
(ii) ਖੋਜ (Discovery)
(iii) ਫੈਲਾਵ (Diffusion) ।

(i) ਕਾਢ (Innovation) – ਕਾਢ ਦਾ ਅਰਥ ਹੈ ਮੌਜੂਦਾ ਤੱਤਾਂ ਨੂੰ ਵਰਤ ਕੇ ਕੁੱਝ ਨਵਾਂ ਤਿਆਰ ਕਰਨਾ । ਇਸ ਦਾ ਅਰਥ ਹੈ ਕਿ ਮੌਜੂਦਾ ਗਿਆਨ ਦੀ ਮੱਦਦ ਨਾਲ ਨਵੇਂ ਗਿਆਨ ਦੀ ਵਿਵਸਥਾ ਤਿਆਰ ਕਰਨਾ । ਉਦਾਹਰਨ ਦੇ ਲਈ ਪੁਰਾਣੀ ਕਾਰ ਦੀ ਤਕਨੀਕ ਦਾ ਪ੍ਰਯੋਗ ਕਰਕੇ ਕਾਰ ਦੀ ਨਵੀਂ ਤਕਨੀਕ ਤਿਆਰ ਕਰਕੇ, ਉਸਦੇ ਤੇਜ਼ ਭੱਜਣ ਦੀ ਤਕਨੀਕ ਲੱਭਣਾ ਅਤੇ ਉਸਦੀ ਪੈਟਰੋਲ ਦੀ ਖਪਤ ਨੂੰ ਘੱਟ ਕਰਨ ਦੇ ਤਰੀਕੇ ਲੱਭਣੇ । ਕਾਢ ਭੌਤਿਕ ਤਕਨੀਕੀ) ਅਤੇ ਸਮਾਜਿਕ ਵੀ ਹੋ ਸਕਦੀ ਹੈ। ਇਹ ਰੂਪ (Form) ਵਿੱਚ, ਕੰਮ (Function) ਵਿੱਚ, ਅਰਥ (Meaning) ਜਾਂ ਸਿਧਾਂਤ (Principle) ਵਿੱਚ ਵੀ ਪਰਿਵਰਤਨ ਆ ਜਾਂਦੇ ਹਨ ਜਿਸ ਕਾਰਨ ਪੂਰਾ ਸਮਾਜ ਹੀ ਬਦਲ ਜਾਂਦਾ ਹੈ ।

(ii) ਖੋਜ (Discovery) – ਜਦੋਂ ਕਿਸੇ ਚੀਜ਼ ਨੂੰ ਪਹਿਲੀ ਵਾਰ ਲੱਭਿਆ ਜਾਂਦਾ ਹੈ ਜਾਂ ਕਿਸੇ ਚੀਜ਼ ਬਾਰੇ ਪਹਿਲੀ ਵਾਰ ਪਤਾ ਚਲਦਾ ਹੈ ਤਾਂ ਇਸ ਨੂੰ ਖੋਜ ਕਿਹਾ ਜਾਂਦਾ ਹੈ । ਉਦਾਹਰਨ ਦੇ ਲਈ ਕਿਸੇ ਨੇ ਪਹਿਲੀ ਵਾਰ ਕਾਰ ਬਣਾਈ ਹੋਣੀ ਜਾਂ ਸਕੂਟਰ ਬਣਾਇਆ ਹੋਣਾ ਜਾਂ ਕਿਸੇ ਵਿਗਿਆਨੀ ਨੇ ਕੋਈ ਨਵਾਂ ਪੌਦਾ ਲੱਭਿਆ ਹੋਣਾ । ਇਸ ਨੂੰ ਅਸੀਂ ਖੋਜ ਕਹਿ ਸਕਦੇ ਹਾਂ । ਇਸ ਦਾ ਅਰਥ ਹੈ ਕਿ ਚੀਜ਼ਾਂ ਤਾਂ ਦੁਨੀਆ ਵਿੱਚ ਪਹਿਲਾਂ ਹੀ ਮੌਜੂਦ ਹਨ ਪਰ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੈ । ਇਸ ਨਾਲ ਸੰਸਕ੍ਰਿਤੀ ਵਿੱਚ ਕਾਫੀ ਕੁੱਝ ਜੁੜ ਜਾਂਦਾ ਹੈ । ਚਾਹੇ ਇਸ ਨੂੰ ਬਣਾਉਣ ਵਾਲੀਆਂ ਚੀਜ਼ਾਂ ਪਹਿਲਾਂ ਹੀ ਸੰਸਾਰ ਵਿੱਚ ਮੌਜੂਦ ਸਨ ਪਰ ਇਸਦੀ ਖੋਜ ਹੋਣ ਤੋਂ ਬਾਅਦ ਹੀ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਬਣਦਾ ਹੈ । ਪਰ ਇਹ ਸਮਾਜਿਕ ਪਰਿਵਰਤਨ ਦਾ ਕਾਰਕ ਉਸ ਸਮੇਂ ਬਣਦਾ ਹੈ ਜਦੋਂ ਇਸਨੂੰ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ ਨਾ ਕਿ ਜਦੋਂ ਇਸ ਬਾਰੇ ਪਤਾ ਚਲਦਾ ਹੈ । ਸਮਾਜਿਕ ਅਤੇ ਸੰਸਕ੍ਰਿਤਕ ਹਾਲਤਾਂ ਖੋਜ ਦੀ ਸਮਰੱਥਾ ਨੂੰ ਵਧਾ ਦਿੰਦੇ ਹਨ ਜਾਂ ਫਿਰ ਘਟਾ ਦਿੰਦੇ ਹਨ ।

(iii) ਫੈਲਾਵ (Diffusion) – ਫੈਲਾਵ ਦਾ ਅਰਥ ਹੈ ਕਿਸੇ ਚੀਜ਼ ਦਾ ਜ਼ਿਆਦਾ ਤੋਂ ਜ਼ਿਆਦਾ ਫੈਲਣਾ । ਉਦਾਹਰਨ ਦੇ ਲਈ ਜਦੋਂ ਇੱਕ ਸਮੂਹ ਦੇ ਸੰਸਕ੍ਰਿਤਕ ਵਿਚਾਰ ਦੂਜੇ ਸਮੂਹ ਤੱਕ ਫੈਲ ਜਾਂਦੇ ਹਨ ਤਾਂ ਇਸ ਨੂੰ ਫੈਲਾਵ ਕਿਹਾ ਜਾਂਦਾ ਹੈ । ਲਗਭਗ ਸਾਰੇ ਸਮਾਜਾਂ ਵਿੱਚ ਸਮਾਜਿਕ ਪਰਿਵਰਤਨ ਫੈਲਾਵ ਦੇ ਕਾਰਨ ਹੀ ਆਉਂਦਾ ਹੈ । ਇਹ ਸਮਾਜ ਦੇ ਵਿੱਚ ਅਤੇ ਸਮਾਜਾਂ ਦੇ ਵਿੱਚ ਕੰਮ ਕਰਦਾ ਹੈ । ਜਦੋਂ ਸਮਾਜਾਂ ਵਿਚਕਾਰ ਸੰਬੰਧ ਬਣਦੇ ਹਨ ਤਾਂ ਫੈਲਾਵ ਹੁੰਦਾ ਹੈ । ਇਹ ਦੋ ਤਰਫ਼ੀ ਪ੍ਰਕਿਰਿਆ ਹੈ । ਫੈਲਾਵ ਕਾਰਨ ਜਦੋਂ ਇੱਕ ਸੰਸਕ੍ਰਿਤੀ ਦੇ ਤੱਤ ਦੂਜੇ ਸਮਾਜ ਵਿੱਚ ਜਾਂਦੇ ਹਨ ਤਾਂ ਉਸ ਵਿੱਚ ਪਰਿਵਰਤਨ ਆ ਜਾਂਦੇ ਹਨ ਅਤੇ ਫਿਰ ਦੁਜੀ ਸੰਸਕ੍ਰਿਤੀ ਉਹਨਾਂ ਨੂੰ ਅਪਣਾ ਲੈਂਦੀ ਹੈ । ਉਦਾਹਰਨ ਦੇ ਲਈ ਇੰਗਲੈਂਡ ਦੀ ਅੰਗਰੇਜ਼ੀ ਅਤੇ ਭਾਰਤੀਆਂ ਦੀ ਅੰਗਰੇਜ਼ੀ ਵਿੱਚ ਕਾਫੀ ਅੰਤਰ ਹੁੰਦਾ ਹੈ । ਜਦੋਂ ਭਾਰਤ ਉੱਤੇ ਬ੍ਰਿਟਿਸ਼ ਕਬਜ਼ਾ ਸੀ ਤਾਂ ਬ੍ਰਿਟਿਸ਼ ਤੱਤ ਭਾਰਤੀ ਸੰਸਕ੍ਰਿਤੀ ਵਿੱਚ ਮਿਲ ਗਏ ਪਰ ਉਹਨਾਂ ਦੇ ਸਾਰੇ ਤੱਤਾਂ ਨੂੰ ਭਾਰਤੀਆਂ ਨੇ ਨਹੀਂ ਅਪਣਾਇਆ । ਇਸ ਤਰਾਂ ਫੈਲਾਵ ਹੁੰਦੇ ਸਮੇਂ ਤੱਤਾਂ ਵਿੱਚ ਪਰਿਵਰਤਨ ਵੀ ਆ ਜਾਂਦਾ ਹੈ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਦੇ ਕਾਰਨਾਂ ਉੱਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
1. ਭੌਤਿਕ ਵਾਤਾਵਰਨ (Physical Environment) – ਭੌਤਿਕ ਵਾਤਾਵਰਨ ਵਿਚ ਉਨ੍ਹਾਂ ਕ੍ਰਿਆਵਾਂ ਦੁਆਰਾ ਪਰਿਵਰਤਨ ਹੁੰਦੇ ਹਨ ਜਿਨ੍ਹਾਂ ਉੱਤੇ ਮਨੁੱਖਾਂ ਦਾ ਕੋਈ ਨਿਯੰਤਰਨ ਨਹੀਂ ਹੁੰਦਾ । ਇਨ੍ਹਾਂ ਪਰਿਵਰਤਨਾਂ ਕਰਕੇ ਮਨੁੱਖ ਲਈ ਨਵੀਆਂ ਦਿਸ਼ਾਵਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ ਸੰਸਕ੍ਰਿਤੀ ਨੂੰ ਅਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ । ਭੂਗੋਲਿਕ ਵਾਤਾਵਰਨ ਵਿਚ ਉਹ ਸਾਰੀਆਂ ਨਿਰਜੀਵ ਘਟਨਾਵਾਂ ਆਉਂਦੀਆਂ ਹਨ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ | ਮੌਸਮ ਵਿਚ ਪਰਿਵਰਤਨ ; ਜਿਵੇਂ-ਮੀਂਹ, ਗਰਮੀ, ਸਰਦੀ, ਰੁੱਤ ਦਾ ਬਦਲਣਾ, ਭੂਚਾਲ, ਬਿਜਲੀ ਡਿੱਗਣਾ ਅਤੇ ਟੋਪੋਗਰਾਫ਼ੀ ਸੰਬੰਧੀ ਪਰਿਵਰਤਨ ਜਿਵੇਂ ਮਿੱਟੀ ਵਿਚ ਖਣਿਜ ਪਦਾਰਥਾਂ ਦਾ ਹੋਣਾ, ਨਹਿਰਾਂ ਦਾ ਹੋਣਾ, ਚੱਟਾਨਾਂ ਦਾ ਹੋਣਾ ਆਦਿ ਡੂੰਘੇ ਰੂਪ ਵਿਚ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ । ਭੌਤਿਕ ਪਰਿਵਰਤਨ ਵਿਅਕਤੀ ਦੇ ਸਰੀਰ ਦੀ ਕੰਮ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਿਅਕਤੀ ਦਾ ਵਿਵਹਾਰ ਗਰਮੀ ਤੇ ਸਰਦੀ ਦੇ ਦਿਨਾਂ ਵਿਚ ਵੱਖ-ਵੱਖ ਹੁੰਦਾ ਹੈ । ਮੌਸਮ ਦੇ ਬਦਲਣ ਨਾਲ ਸਰੀਰ ਦੇ ਕੰਮ ਦੇ ਤਰੀਕੇ ਵਿਚ ਵੀ ਫਰਕ ਪੈਂਦਾ ਹੈ । ਸਰਦੀ ਵਿਚ ਲੋਕ ਤੇਜ਼ੀ ਨਾਲ ਕੰਮ ਕਰਦੇ ਹਨ । ਗਰਮੀਆਂ ਵਿਚ ਲੋਕਾਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੈ ।

ਵਿਅਕਤੀ ਉਨ੍ਹਾਂ ਭੂਗੋਲਿਕ ਹਾਲਾਤਾਂ ਵਿਚ ਰਹਿਣਾ ਪਸੰਦ ਕਰਦਾ ਹੈ ਜਿੱਥੇ ਜੀਵਨ ਆਸਾਨੀ ਨਾਲ ਜੀਆ ਜਾ ਸਕਦਾ ਹੈ । ਵਿਅਕਤੀ ਉੱਥੇ ਰਹਿਣਾ ਪਸੰਦ ਨਹੀਂ ਕਰੇਗਾ ਜਿੱਥੇ ਕੁਦਰਤੀ ਆਫਤਾਂ ; ਜਿਵੇਂ-ਹੜ੍ਹ, ਭੂਚਾਲ ਆਦਿ ਹਮੇਸ਼ਾ ਆਉਂਦੇ ਰਹਿੰਦੇ ਹਨ । ਇਸ ਦੇ ਉਲਟ ਵਿਅਕਤੀ ਉੱਥੇ ਰਹਿਣ ਲੱਗਦੇ ਹਨ ਜਿੱਥੇ ਜੀਵਨ ਜੀਣ ਦੀਆਂ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ । ਭੂਗੋਲਿਕ ਵਾਤਾਵਰਨ ਵਿਚ ਪਰਿਵਰਤਨਾਂ ਕਾਰਨ ਜਨਸੰਖਿਆ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਰਕੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਭੂਗੋਲਿਕ ਵਾਤਾਵਰਨ ਸੰਸਕ੍ਰਿਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ । ਜਿੱਥੇ ਭੂਮੀ ਉਪਜਾਊ ਹੋਵੇਗੀ, ਉੱਥੇ ਲੋਕ ਜ਼ਿਆਦਾਤਰ ਖੇਤੀ ਕਰਨਗੇ ਅਤੇ ਸਮੁੰਦਰ ਦੇ ਨੇੜੇ ਰਹਿਣ ਵਾਲੇ ਲੋਕ ਮੱਛੀਆਂ ਫੜ ਕੇ ਗੁਜ਼ਾਰਾ ਕਰਦੇ ਹਨ ।

2. ਜੈਵਿਕ ਕਾਰਕ (Biological Factor) – ਕਈ ਸਮਾਜ ਵਿਗਿਆਨੀਆਂ ਅਨੁਸਾਰ ਜੈਵਿਕ ਕਾਰਕ ਸਮਾਜਿਕ ਪਰਿਵਰਤਨ ਦਾ ਮਹੱਤਵਪੂਰਨ ਕਾਰਨ ਹੈ । ਜੈਵਿਕ ਕਾਰਕ ਦਾ ਅਰਥ ਹੈ ਜਨਸੰਖਿਆ ਦੇ ਉਹ ਗੁਣਾਤਮਕ ਪੱਖ ਜੋ ਕਿ ਵੰਸ਼ ਪਰੰਪਰਾ (Heredity) ਦੇ ਕਾਰਨ ਪੈਦਾ ਹੁੰਦੇ ਹਨ । ਜਿਵੇਂ ਮਨੁੱਖ ਦਾ ਲਿੰਗ ਜਨਮ ਸਮੇਂ ਹੀ ਨਿਸਚਿਤ ਹੋ ਜਾਂਦਾ ਹੈ ਅਤੇ ਇਸੇ ਆਧਾਰ ਉੱਤੇ ਹੀ ਆਦਮੀ ਤੇ ਔਰਤ ਵਿਚਕਾਰ ਵੱਖ-ਵੱਖ ਸਰੀਰਕ ਅੰਤਰ ਮਿਲਦੇ ਹਨ । ਇਸ ਅੰਤਰ ਕਰਕੇ ਹੀ ਉਨ੍ਹਾਂ ਦਾ ਸਮਾਜਿਕ ਵਿਵਹਾਰ ਵੀ ਵੱਖਰਾ ਹੁੰਦਾ ਹੈ । ਔਰਤਾਂ ਘਰ ਸਾਂਭਦੀਆਂ ਹਨ, ਬੱਚੇ ਪਾਲਦੀਆਂ ਹਨ ਜਦਕਿ ਆਦਮੀ ਪੈਸੇ ਕਮਾਉਣ ਦੇ ਕੰਮ ਕਰਦਾ ਹੈ । ਜੇਕਰ ਕਿਸੇ ਸਮਾਜ ਵਿਚ ਆਦਮੀ ਤੇ ਔਰਤਾਂ ਵਿਚ ਸਮਾਨ ਅਨੁਪਾਤ ਨਹੀਂ ਹੁੰਦਾ ਤਾਂ ਕਈ ਸਮਾਜਿਕ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ ।

ਸਰੀਰਕ ਲੱਛਣ ਪਿੱਤਰਤਾ ਦੁਆਰਾ ਨਿਸਚਿਤ ਹੁੰਦੇ ਹਨ ਅਤੇ ਇਹ ਲੱਛਣ ਸਮਾਨਤਾ ਤੇ ਭਿੰਨਤਾ ਨੂੰ ਪੈਦਾ ਕਰਦੇ ਹਨ । ਜਿਵੇਂ ਜੇ ਕੋਈ ਗੋਰਾ ਹੈ ਜਾਂ ਕਾਲਾ ਹੈ । ਅਮਰੀਕਾ ਵਿਚ ਇਹ ਗੋਰੇ ਕਾਲੇ ਦਾ ਅੰਤਰ ਈਰਖਾ ਦਾ ਕਾਰਨ ਹੁੰਦਾ ਹੈ । ਗੋਰੀ ਇਸਤਰੀ ਨੂੰ ਸੁੰਦਰ ਸਮਝਦੇ ਹਨ ਅਤੇ ਕਾਲੀ ਔਰਤ ਨੂੰ ਉਹ ਸਤਿਕਾਰ ਨਹੀਂ ਮਿਲਦਾ ਜੋ ਗੋਰੀ ਔਰਤ ਨੂੰ ਮਿਲਦਾ ਹੈ । ਵਿਅਕਤੀ ਦਾ ਸੁਭਾਅ ਵੀ ਪਿੱਤਰਤਾ ਦੇ ਲੱਛਣਾਂ ਨਾਲ ਸੰਬੰਧਿਤ ਹੁੰਦਾ ਹੈ । ਬੱਚੇ ਦਾ ਸੁਭਾਅ ਮਾਤਾ-ਪਿਤਾ ਦੇ ਸੁਭਾਅ ਅਨੁਸਾਰ ਹੁੰਦਾ ਹੈ । ਵਿਅਕਤੀਆਂ ਵਿਚ ਘੱਟ-ਵੱਧ ਗੁੱਸਾ ਹੁੰਦਾ ਹੈ । ਗ੍ਰੰਥੀਆਂ ਵਿਚ ਦੋਸ਼ ਵਿਅਕਤੀ ਨੂੰ ਸੰਤੁਲਨ ਸਥਾਪਿਤ ਨਹੀਂ ਕਰਨ ਦਿੰਦਾ । ਪਿੱਤਰਤਾ ਤੇ ਬੁੱਧੀ ਦਾ ਸੰਬੰਧ ਵੀ ਮੰਨਿਆ ਜਾਂਦਾ ਹੈ । ਮਨੁੱਖ ਦਾ ਸੁਭਾਅ ਅਤੇ ਦਿਮਾਗ਼ ਸਮਾਜਿਕ ਜੀਵਨ ਵਿਚ ਬਹੁਤ ਮਹੱਤਵਪੂਰਨ ਹੁੰਦੇ ਹਨ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਵਿਰਾਸਤ ਵਿਚ ਮਿਲੇ ਗੁਣ ਉਸਦੇ ਵਿਅਕਤੀਗਤ ਗੁਣਾਂ ਨੂੰ ਨਿਰਧਾਰਿਤ ਕਰਦੇ ਹਨ । ਇਹ ਗੁਣ ਮਨੁੱਖੀ ਅੰਤਰ-ਛਿਆਵਾਂ ਨੂੰ ਪ੍ਰਭਾਵਿਤ ਕਰਦੇ ਹਨ । ਅੰਤ-ਕ੍ਰਿਆਵਾਂ ਕਰਕੇ ਮਾਨਵੀ ਸੰਬੰਧ ਪੈਦਾ ਹੁੰਦੇ ਹਨ ਜਿਨ੍ਹਾਂ ਦੇ ਆਧਾਰ ਉੱਤੇ ਸਮਾਜਿਕ ਵਿਵਸਥਾ ਅਤੇ ਬਣਤਰ ਨਿਰਧਾਰਿਤ ਹੁੰਦੀ ਹੈ ਅਤੇ ਜੇਕਰ ਇਨ੍ਹਾਂ ਵਿਚ ਕੋਈ ਪਰਿਵਰਤਨ ਹੁੰਦਾ ਹੈ ਤਾਂ ਉਹ ਸਮਾਜਿਕ ਪਰਿਵਰਤਨ ਹੁੰਦਾ ਹੈ ।

3. ਜਨਸੰਖਿਆਤਮਕ ਕਾਰਕ (Demographic Factor) – ਜਨਸੰਖਿਆ ਦੀ ਬਣਾਵਟ, ਆਕਾਰ, ਵਿਤਰਨ ਆਦਿ ਵਿਚ ਪਰਿਵਰਤਨ ਵੀ ਸਮਾਜਿਕ ਸੰਗਠਨ ਉੱਤੇ ਪ੍ਰਭਾਵ ਪਾਉਂਦੇ ਹਨ । ਜਿਹੜੇ ਦੇਸ਼ਾਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ ਉੱਥੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ; ਜਿਵੇਂ-ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨੀਵਾਂ ਜੀਵਨ ਪੱਧਰ ਆਦਿ ਪੈਦਾ ਹੋ ਜਾਂਦੀਆਂ ਹਨ । ਜਿਵੇਂ ਭਾਰਤ ਅਤੇ ਚੀਨ ਜਿੱਥੇ ਜ਼ਿਆਦਾ ਜਨਸੰਖਿਆ ਹੈ ਉੱਥੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਤੇ ਨੀਵਾਂ ਜੀਵਨ ਪੱਧਰ ਪਾਇਆ ਜਾਂਦਾ ਹੈ । ਉਹ ਦੇਸ਼ ਜਿਨ੍ਹਾਂ ਦੀ ਜਨਸੰਖਿਆ ਘੱਟ ਹੈ; ਜਿਵੇਂ-ਇੰਗਲੈਂਡ, ਅਮਰੀਕਾ, ਆਸਟਰੇਲੀਆ ਆਦਿ ਉੱਥੇ ਸਮੱਸਿਆਵਾਂ ਵੀ ਘੱਟ ਹਨ ਅਤੇ ਜੀਵਨ ਪੱਧਰ ਵੀ ਉੱਚਾ ਹੈ । ਜਿਨ੍ਹਾਂ ਦੇਸ਼ਾਂ ਦੀ ਜਨਸੰਖਿਆ ਜ਼ਿਆਦਾ ਹੁੰਦੀ ਹੈ, ਉੱਥੇ ਜਨਮ ਦਰ ਘੱਟ ਕਰਨ ਦੀਆਂ ਕਈ ਪ੍ਰਥਾਵਾਂ ਪ੍ਰਚਲਿਤ ਹੁੰਦੀਆਂ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਵਿਚ ਪਰਿਵਾਰ ਨਿਯੋਜਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰਿਵਾਰ ਨਿਯੋਜਨ ਕਰਕੇ ਛੋਟੇ ਪਰਿਵਾਰ ਸਾਹਮਣੇ ਆਉਂਦੇ ਹਨ ਅਤੇ ਛੋਟੇ ਪਰਿਵਾਰਾਂ ਕਰਕੇ ਸਮਾਜਿਕ ਸੰਬੰਧਾਂ ਵਿਚ ਪਰਿਵਰਤਨ ਆ ਜਾਂਦੇ ਹਨ । ਜਿਹੜੇ ਦੇਸ਼ਾਂ ਦੀ ਜਨਸੰਖਿਆ ਘੱਟ ਹੁੰਦੀ ਹੈ ਉੱਥੇ ਵੱਖ ਤਰ੍ਹਾਂ ਦੇ ਸੰਬੰਧ ਪਾਏ ਜਾਂਦੇ ਹਨ । ਔਰਤਾਂ ਦੀ ਸਥਿਤੀ ਉੱਚੀ ਹੁੰਦੀ ਹੈ । ਪਰਿਵਾਰ ਨਿਯੋਜਨ ਦੀ ਕੋਈ ਧਾਰਨਾ ਨਹੀਂ ਪਾਈ ਜਾਂਦੀ । ਸੰਖੇਪ ਵਿਚ ਜਨਸੰਖਿਆ ਦੇ ਆਕਾਰ ਕਰਕੇ ਲੋਕਾਂ ਦੇ ਵਿਚਕਾਰ ਦੀ ਅੰਤਰਕ੍ਰਿਆ ਦੇ ਪ੍ਰਤਿਮਾਨਾਂ ਵਿਚ ਪਰਿਵਰਤਨ ਨਿਸ਼ਚਿਤ ਤੌਰ ਤੇ ਆ ਜਾਂਦਾ ਹੈ ।

ਇਸ ਤਰ੍ਹਾਂ ਜਨਸੰਖਿਆ ਦੀ ਬਨਾਵਟ ਕਰਕੇ ਵੀ ਪਰਿਵਰਤਨ ਆ ਜਾਂਦੇ ਹਨ । ਜਨਸੰਖਿਆ ਦੀ ਬਨਾਵਟ ਵਿਚ ਆਮ ਉਮਰ ਵਿਭਾਜਨ, ਜਨਸੰਖਿਆ ਦੇ ਖੇਤਰੀ ਵੰਡ, ਲਿੰਗ ਅਨੁਪਾਤ, ਨਸਲੀ ਬਨਾਵਟ, ਪੇਂਡੂ ਸ਼ਹਿਰੀ ਅਨੁਪਾਤ, ਤਕਨੀਕੀ ਪੱਧਰ ਤੇ ਜਨਸੰਖਿਆ ਅਨੁਪਾਤ, ਆਵਾਸ ਅਤੇ ਪ੍ਰਵਾਸ ਆਦਿ ਕਰਕੇ ਵੀ ਪਰਿਵਰਤਨ ਆਉਂਦਾ ਹੈ । ਜਨਸੰਖਿਆ ਦੇ ਇਹ ਗੁਣ ਸਮਾਜਿਕ ਢਾਂਚੇ ਉੱਤੇ ਬਹੁਤ ਅਸਰ ਪਾਉਂਦੇ ਹਨ ਤੇ ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ ।

4. ਸੰਸਕ੍ਰਿਤਕ ਕਾਰਕ (Cultural Factors) – ਸੰਸਕ੍ਰਿਤੀ ਦੇ ਭੌਤਿਕ ਅਤੇ ਅਭੌਤਿਕ ਹਿੱਸੇ ਵਿਚ ਪਰਿਵਰਤਨ ਸਮਾਜਿਕ ਸੰਬੰਧਾਂ ਉੱਤੇ ਗੂੜਾ ਪ੍ਰਭਾਵ ਪਾਉਂਦੇ ਹਨ । ਪਰਿਵਾਰ ਨਿਯੋਜਨ ਦੀ ਧਾਰਨਾ ਨੇ ਪਰਿਵਾਰਿਕ ਸੰਸਥਾ ਉੱਤੇ ਡੂੰਘਾ ਅਸਰ ਪਾਇਆ ਹੈ । ਘੱਟ ਬੱਚਿਆਂ ਕਰਕੇ ਉਨ੍ਹਾਂ ਦੀ ਚੰਗੀ ਦੇਖ-ਭਾਲ, ਉੱਚੀ ਸਿੱਖਿਆ ਤੇ ਚੰਗੇ ਤੇ ਉੱਚੇ ਵਿਅਕਤਿੱਤਵ ਦਾ ਵਿਕਾਸ ਹੋਇਆ ਹੈ । ਸੰਸਕ੍ਰਿਤਕ ਕਾਰਨਾਂ ਕਰਕੇ ਸਮਾਜਿਕ ਪਰਿਵਰਤਨ ਦੀ ਦਿਸ਼ਾ ਵੀ ਨਿਸਚਿਤ ਹੋ ਜਾਂਦੀ ਹੈ । ਇਹ ਨਾ ਸਿਰਫ਼ ਸਮਾਜਿਕ ਪਰਿਵਰਤਨ ਦੀ ਦਿਸ਼ਾ ਨਿਸਚਿਤ ਕਰਦੀ ਹੈ ਬਲਕਿ ਗਤੀ ਪ੍ਰਦਾਨ ਕਰਕੇ ਉਸਦੀ ਸੀਮਾ ਵੀ ਨਿਰਧਾਰਿਤ ਕਰਦੀ ਹੈ ।

5. ਤਕਨੀਕੀ ਕਾਰਕ (Technological Factor) – ਚਾਹੇ ਤਕਨੀਕੀ ਕਾਰਕ ਸੰਸਕ੍ਰਿਤੀ ਦੇ ਭੌਤਿਕ ਹਿੱਸੇ ਦਾ ਅੰਗ ਹਨ ਪਰ ਇਸ ਦਾ ਆਪਣਾ ਹੀ ਬਹੁਤ ਜ਼ਿਆਦਾ ਮਹੱਤਵ ਹੈ । ਸਮਾਜਿਕ ਪਰਿਵਰਤਨ ਵਿਚ ਤਕਨੀਕੀ ਕਾਰਕ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੇ ਹਨ । ਤਕਨੀਕ ਸਾਡੇ ਸਮਾਜ ਨੂੰ ਪਰਿਵਰਤਿਤ ਕਰ ਦਿੰਦੀ ਹੈ । ਇਹ ਪਰਿਵਰਤਨ ਚਾਹੇ ਭੌਤਿਕ ਵਾਤਾਵਰਨ ਵਿਚ ਹੁੰਦਾ ਹੈ, ਪਰ ਇਸ ਨਾਲ ਸਾਡੇ ਸਮਾਜ ਦੀਆਂ ਪ੍ਰਥਾਵਾਂ, ਪਰੰਪਰਾਵਾਂ, ਸੰਸਥਾਵਾਂ ਵਿਚ ਪਰਿਵਰਤਨ ਆ ਜਾਂਦਾ ਹੈ, ਬਿਜਲੀ ਨਾਲ ਚਲਣ ਵਾਲੇ ਯੰਤਰ, Communication ਦੇ ਸਾਧਨ, ਰੋਜ਼ਾਨਾ ਜ਼ਿੰਦਗੀ ਵਿਚ ਪ੍ਰਯੋਗ ਹੋਣ ਵਾਲੀਆਂ ਸੈਂਕੜਿਆਂ ਦੀ ਤਾਦਾਦ ਵਿਚ ਮਸ਼ੀਨਾਂ ਨੇ ਸਾਡੇ ਜੀਵਨ ਅਤੇ ਸਾਡੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ ਹੈ । ਮਸ਼ੀਨਾਂ ਦੀ ਖੋਜ ਨਾਲ ਉਤਪਾਦਨ ਵੱਡੇ ਪੈਮਾਨੇ ‘ਤੇ ਸ਼ੁਰੂ ਹੋ ਗਿਆ, ਕਿਰਤ ਵੰਡ ਤੇ ਵਿਸ਼ੇਸ਼ੀਕਰਨ ਵਿਚ ਵਾਧਾ ਹੋਇਆ, ਵਪਾਰ ਵਧਿਆ, ਸ਼ਹਿਰਾਂ ਦਾ ਤੇਜ਼ੀ ਨਾਲ ਵਿਕਾਸ ਹੋਇਆ, ਜੀਵਨ ਪੱਧਰ ਉੱਚਾ ਹੋਇਆ, ਉਦਯੋਗ ਵਧੇ ਪਰ ਨਾਲ ਹੀ ਝਗੜੇ, ਬਿਮਾਰੀਆਂ, ਦੁਰਘਟਨਾਵਾਂ ਵਧੀਆਂ | ਪਿੰਡ ਸ਼ਹਿਰਾਂ ਜਾਂ ਕਸਬਿਆਂ ਵਿਚ ਬਦਲਣ ਲੱਗ ਪਏ, ਧਰਮ ਦਾ ਪ੍ਰਭਾਵ ਘਟਿਆ, ਸੰਘਰਸ਼ ਵੱਧ ਗਿਆ ਆਦਿ ਕੁਝ ਅਜਿਹੇ ਸਾਡੇ ਸਮਾਜਿਕ ਜੀਵਨ ਦੇ ਪੱਖ ਹਨ ਜਿਨ੍ਹਾਂ ਉੱਤੇ ਤਕਨੀਕ ਦਾ ਬਹੁਤ ਅਸਰ ਹੋਇਆ ਹੈ । ਅੱਜਕਲ੍ਹ ਦੇ ਸਮੇਂ ਵਿਚ ਤਕਨੀਕੀ ਕਾਰਕ ਸਮਾਜਿਕ ਪਰਿਵਰਤਨ ਦਾ ਬਹੁਤ ਵੱਡਾ ਕਾਰਕ ਹੈ ।

6. ਮਨੋਵਿਗਿਆਨਿਕ ਕਾਰਕ (Psychological Factors) – ਗਿਲਿਨ ਅਤੇ ਗਿਲਿਨ ਦੇ ਅਨੁਸਾਰ ਲੋਕ ਸਮਾਜ ਵਿਚ ਸਥਿਰਤਾ ਚਾਹੁੰਦੇ ਹਨ ਤੇ ਇਸ ਕਰਕੇ ਉਹ ਪੁਰਾਣੇ ਰੀਤੀ-ਰਿਵਾਜਾਂ ਨੂੰ ਛੱਡਣਾ ਨਹੀਂ ਚਾਹੁੰਦੇ । ਇਸ ਦੇ ਨਾਲ ਉਹ ਦੇਸ਼ ਦੀ ਤਰੱਕੀ ਤੇ ਨਵੀਂ ਵਿਚਾਰਧਾਰਾ ਵੀ ਵੇਖਣਾ ਚਾਹੁੰਦੇ ਹਨ । ਇਸੇ ਗੱਲ ਕਰਕੇ ਹੀ ਸਮਾਜ ਵਿਚ ਕਈ ਤਰ੍ਹਾਂ ਦੇ ਪਰਿਵਰਤਨ ਆ ਜਾਂਦੇ ਹਨ । ਪੁਰਾਣੀ ਸੋਚ ਵੀ ਬਚੀ ਰਹਿੰਦੀ ਹੈ ਅਤੇ ਲੋਕ ਪੁਰਾਣੀ ਸੋਚ ਦੇ ਨਾਲ-ਨਾਲ ਬਦਲਦੇ ਵੀ ਰਹਿੰਦੇ ਹਨ । ਪਰ ਇਹ ਗੱਲ ਜੀਵਨ ਦੇ ਸੁਭਾ ਦੇ ਵਿਰੁੱਧ ਹੈ । ਜਦੋਂ ਸਮਾਂ ਆਉਣ ਉੱਤੇ ਪਰਿਵਰਤਨ ਨਹੀਂ ਹੁੰਦਾ, ਤਾਂ ਕ੍ਰਾਂਤੀ ਆ ਜਾਂਦੀ ਹੈ ਅਤੇ ਪਰਿਵਰਤਨ ਹੋ ਜਾਂਦਾ ਹੈ ।

7. ਵਿਚਾਰਾਤਮਕ ਕਾਰਕ (Ideological Factor) – ਇਨ੍ਹਾਂ ਕਾਰਕਾਂ ਤੋਂ ਇਲਾਵਾ ਵੱਖ-ਵੱਖ ਵਿਚਾਰਧਾਰਾਵਾਂ ਦਾ ਅੱਗੇ ਆਉਣਾ ਵੀ ਪਰਿਵਰਤਨ ਦਾ ਕਾਰਨ ਬਣਦਾ ਹੈ । ਜਿਵੇਂ ਪਰਿਵਾਰ ਦੀ ਸੰਸਥਾ ਵਿਚ ਪਰਿਵਰਤਨ, ਦਹੇਜ ਪ੍ਰਥਾ ਦਾ ਅੱਗੇ ਆਉਣਾ, ਔਰਤਾਂ ਦੀ ਸਿੱਖਿਆ ਦਾ ਵੱਧਣਾ, ਜਾਤ ਪ੍ਰਥਾ ਦਾ ਪ੍ਰਭਾਵ ਘਟਣਾ, ਲੈਂਗਿਕ ਸੰਬੰਧਾਂ ਵਿਚ ਬਦਲਾਓ ਆਉਣ ਨਾਲ ਸਮਾਜਿਕ ਪਰਿਵਰਤਨ ਆਏ ਹਨ । ਨਵੀਆਂ ਵਿਚਾਰਧਾਰਾਵਾਂ ਕਰਕੇ ਵਿਅਕਤੀਗਤ ਸੰਬੰਧਾਂ ਤੇ ਸਮਾਜਿਕ ਸੰਬੰਧਾਂ ਵਿਚ ਬਹੁਤ ਪਰਿਵਰਤਨ ਆਏ ਹਨ ।

ਸੰਖੇਪ ਵਿਚ ਨਵੇਂ ਵਿਚਾਰਾਂ ਤੇ ਸਿਧਾਂਤਾਂ, ਖੋਜਾਂ ਤੇ ਆਰਥਿਕ ਦਸ਼ਾਵਾਂ ਨੂੰ ਪ੍ਰਭਾਵਿਤ ਕਰਦੇ ਹਨ । ਉਹ ਸਿੱਧੇ ਰੂਪ ਵਿਚ ਪੁਰਾਣੀਆਂ ਪਰੰਪਰਾਵਾਂ, ਵਿਸ਼ਵਾਸਾਂ, ਵਿਵਹਾਰਾਂ, ਆਦਰਸ਼ਾਂ ਵਿਰੁੱਧ ਖੜ੍ਹੇ ਹੁੰਦੇ ਹਨ | ਅਸਲ ਵਿਚ ਸਮਾਜ ਵਿਚ ਸ਼ਾਂਤੀ ਹੀ ਨਵੀਂ ਵਿਚਾਰਧਾਰਾ ਕਰਕੇ ਆਉਂਦੀ ਹੈ ।

ਇਸ ਤਰ੍ਹਾਂ ਅਸੀਂ ਉੱਪਰ ਸਮਾਜਿਕ ਪਰਿਵਰਤਨ ਦੇ ਕਈ ਕਾਰਨਾਂ ਦਾ ਜਿਕਰ ਹੈ । ਚਾਹੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਤੇ ਉਹ ਇਹ ਹੈ ਕਿ ਕੋਈ ਵੀ ਪਰਿਵਰਤਨ ਇੱਕ ਕਾਰਕ ਕਰਕੇ ਨਹੀਂ ਹੁੰਦਾ । ਉਸ ਵਿਚ ਬਹੁਤ ਸਾਰੇ ਕਾਰਕਾਂ ਦਾ ਯੋਗ ਹੁੰਦਾ ਹੈ । ਅਸਲ ਵਿਚ ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਆ ਇਕ ਜਟਿਲ ਪ੍ਰਕ੍ਰਿਆ ਹੈ ਤੇ ਇਸ ਨੂੰ ਸਿਰਫ਼ ਇਕ ਕਾਰਕ ਦੇ ਆਧਾਰ ਉੱਤੇ ਨਹੀਂ ਸਮਝਿਆ ਜਾ ਸਕਦਾ । ਇਸ ਲਈ ਸਾਨੂੰ ਸਾਰੇ ਕਾਰਕਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸਦੇ ਜਨਸੰਖਿਆਤਮਕ ਕਾਰਨ ਲਿਖੋ ।
ਉੱਤਰ-
ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਪਰਿਵਰਤਨ ਸ਼ਬਦ ਸਾਨੂੰ ਕਿਸੇ ਚੰਗੇ ਜਾਂ ਮਾੜੇ ਦੇ ਬਾਰੇ ਵਿਚ ਨਹੀਂ ਦੱਸਦਾ ਹੈ ਬਲਕਿ ਇਹ ਤਾਂ ਇਕ ਕੀਮਤ ਰਹਿਤ ਸ਼ਬਦ ਹੈ । ਜੇਕਰ ਅਸੀਂ ਸਾਧਾਰਨ ਵਿਅਕਤੀ ਦੀ ਨਜ਼ਰ ਨਾਲ ਇਸਦਾ ਅਰਥ ਵੇਖੀਏ ਤਾਂ ਪਰਿਵਰਤਨ ਕਿਸੇ ਵੀ ਚੀਜ਼ ਦੀ ਪਿਛਲੀ ਸਥਿਤੀ ਅਤੇ ਵਰਤਮਾਨ ਸਥਿਤੀ ਵਿਚ ਅੰਤਰ ਨੂੰ ਕਹਿੰਦੇ ਹਨ । ਜਿਵੇਂ ਕਿ ਕੱਲ੍ਹ ਕੋਈ ਵਿਅਕਤੀ ਗ਼ਰੀਬ ਸੀ ਅਤੇ ਅੱਜ ਉਹ ਅਮੀਰ ਹੈ । ਉਸਦੀ ਆਰਥਿਕ ਸਥਿਤੀ ਵਿਚ ਪਰਿਵਰਤਨ ਆਇਆ ਹੈ ਅਤੇ ਇਹ ਪਰਿਵਰਤਨ ਪੈਸੇ ਦੇ ਕਾਰਨ ਆਇਆ ਹੈ । ਜੇਕਰ ਅਸੀਂ ਕਿਸੇ ਵੀ ਪਰਿਵਰਤਨ ਨੂੰ ਸਪੱਸ਼ਟ ਰੂਪ ਵਿਚ ਦਰਸਾਉਣਾ ਹੈ ਤਾਂ ਉਸ ਚੀਜ਼ ਦੀ ਵੱਖ-ਵੱਖ ਸਮੇਂ ਵਿਚ ਤੁਲਨਾ ਜ਼ਰੂਰੀ ਹੈ । ਇਸ ਤਰ੍ਹਾਂ ਜੇਕਰ ਸਮਾਜ, ਸਮਾਜਿਕ ਸੰਸਥਾਵਾਂ, ਸਮਾਜਿਕ ਸੰਬੰਧਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਉਸਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ ।

  • ਗਿਲਿਨ ਅਤੇ ਗਿਲਿਨ (Gillin and Gillin) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਜ਼ਿੰਦਗੀ ਦੇ ਪ੍ਰਚਲਿਤ ਤਰੀਕਿਆਂ ਵਿਚ ਪਾਏ ਗਏ ਅੰਤਰ ਨੂੰ ਕਹਿੰਦੇ ਹਨ, ਭਾਵੇਂ ਇਹ ਪਰਿਵਰਤਨ ਭੂਗੋਲਿਕ ਹਾਲਤਾਂ ਦੇ ਪਰਿਵਰਤਨ ਨਾਲ ਹੋਣ ਜਾਂ ਸੰਸਕ੍ਰਿਤਕ ਸਾਧਨਾਂ, ਜਨਸੰਖਿਆ ਦੀ ਬਣਤਰ ਜਾਂ ਵਿਚਾਰਧਾਰਾਵਾਂ ਦੇ ਪਰਿਵਰਤਨ ਨਾਲ ਅਤੇ ਭਾਵੇਂ ਪਸਾਰ ਰਾਹੀਂ ਸੰਭਵ ਹੋ ਸਕਦੇ ਹੋਣ ਜਾਂ ਸਮੂਹ ਅੰਦਰ ਹੋਈਆਂ ਨਵੀਆਂ ਕਾਢਾਂ ਦੇ ਨਤੀਜੇ ਵਜੋਂ ਹੋਣ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਤੋਂ ਅਰਥ ਕੇਵਲ ਉਨ੍ਹਾਂ ਪਰਿਵਰਤਨਾਂ ਤੋਂ ਹੈ ਜਿਹੜੇ ਸਮਾਜਿਕ ਸੰਗਠਨ ਭਾਵ ਸਮਾਜ ਦੇ ਢਾਂਚੇ ਅਤੇ ਕੰਮਾਂ ਵਿਚ ਹੁੰਦੇ ਹਨ ।”
  • ਜੌਨਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ, ਉਹ ਸ਼ਬਦ ਹੈ ਜਿਸ ਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਤਰੀਕਿਆਂ, ਸਮਾਜਿਕ ਅੰਤਰ-ਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿਚ ਪਾਈਆਂ ਗਈਆਂ ਤਬਦੀਲੀਆਂ ਦੇ ਵਰਣਨ ਕਰਨ ਲਈ ਵਰਤਦੇ ਹਾਂ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸੰਬੰਧਾਂ, ਸੰਗਠਨ, ਸੰਰਚਨਾ, ਸਮਾਜਿਕ ਅੰਤਰਕ੍ਰਿਆਵਾਂ ਵਿਚ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਦਾ ਨਾਮ ਦਿੱਤਾ ਜਾਂਦਾ ਹੈ । ਸਮਾਜ ਵਿਚ ਹੋਣ ਵਾਲਾ ਹਰੇਕ ਪ੍ਰਕਾਰ ਦਾ ਪਰਿਵਰਤਨ ਸਮਾਜਿਕ ਪਰਿਵਰਤਨ ਨਹੀਂ ਹੁੰਦਾ । ਸਿਰਫ਼ ਸਮਾਜਿਕ ਸੰਬੰਧਾਂ, ਸਮਾਜਿਕ ਕ੍ਰਿਆਵਾਂ ਆਦਿ ਵਿਚ ਮਿਲਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਜੀਵਨ ਜੀਣ ਦੇ ਢੰਗਾਂ ਵਿਚ ਹੋਣ ਵਾਲਾ ਪਰਿਵਰਤਨ ਹੀ ਸਮਾਜਿਕ ਪਰਿਵਰਤਨ ਹੁੰਦਾ ਹੈ । ਇਹ ਹਮੇਸ਼ਾ ਸਮੂਹਿਕ ਅਤੇ ਸੰਸਕ੍ਰਿਤਕ ਹੁੰਦਾ ਹੈ । ਸਮਾਜਿਕ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਨਹੀਂ ਬਲਕਿ ਪੂਰੇ ਨਹੀਂ ਤਾਂ ਜ਼ਿਆਦਾਤਾਰ ਲੋਕਾਂ ਦੇ ਜੀਵਨ ਵਿਚ ਹੋਣ ਵਾਲਾ ਪਰਿਵਰਤਨ ਹੈ । ਜਦੋਂ ਵੀ ਮਨੁੱਖਾਂ ਦੇ ਵਿਵਹਾਰ ਵਿਚ ਪਰਿਵਰਤਨ ਆਉਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਹੋ ਰਿਹਾ ਹੈ ।

ਸਮਾਜਿਕ ਪਰਿਵਰਤਨ ਦੀ ਪ੍ਰਕ੍ਰਿਤੀ ਜਾਂ ਵਿਸ਼ੇਸ਼ਤਾਵਾਂ (Nature or Characteristics of Social Change)

1. ਸਮਾਜਿਕ ਪਰਿਵਰਤਨ ਸਰਬਵਿਆਪਕ ਹੁੰਦਾ ਹੈ (Social Change is Universal) – ਪਰਿਵਰਤਨ ਕ੍ਰਿਤੀ ਦਾ ਨਿਯਮ ਹੈ ਅਤੇ ਇਹ ਹਰੇਕ ਪ੍ਰਕਾਰ ਦੇ ਸਮਾਜ ਅਤੇ ਹਰੇਕ ਸਮੇਂ ਵਿਚ ਆਉਂਦਾ ਹੈ । ਇਸੇ ਤਰ੍ਹਾਂ ਹੀ ਕੋਈ ਵੀ ਸਮਾਜ ਸਥਿਰ ਨਹੀਂ ਹੈ । ਸਮਾਜ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਪਰਿਵਰਤਨ ਆਉਂਦਾ ਹੀ ਰਹਿੰਦਾ ਹੈ । ਸਮਾਜ ਚਾਹੇ ਆਦਿਮ ਸੀ ਜਾਂ ਆਧੁਨਿਕ ਹੈ, ਸਮਾਜਿਕ ਪਰਿਵਰਤਨ ਹਰੇਕ ਸਮਾਜ ਵਿਚ ਆਉਂਦਾ ਹੀ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਵਿਚ ਕੁੱਝ ਨਾ ਕੁੱਝ ਨਵੀਂ ਖੋਜ ਕਰਨ ਦੀ ਪ੍ਰਕਿਰਤੀ ਰਹੀ ਹੈ । ਇਸ ਕਾਰਨ ਹੀ ਲੋਕਾਂ ਦੇ ਆਦਰਸ਼ਾਂ, ਨਿਯਮਾਂ, ਮੁੱਲਾਂ ਆਦਿ ਵਿਚ ਪਰਿਵਰਤਨ ਆਉਂਦਾ ਹੀ ਰਿਹਾ ਹੈ । ਚਾਹੇ ਸਮਾਜਿਕ ਪਰਿਵਰਤਨ ਦੀ ਗਤੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਰਹੀ ਹੈ ਪਰ ਫਿਰ ਵੀ ਕੋਈ ਵੀ ਸਮਾਜ ਇਸ ਤੋਂ ਬਚ ਨਹੀਂ ਸਕਿਆ ਹੈ ।

2. ਸਮਾਜਿਕ ਪਰਿਵਰਤਨ ਵਿਚ ਨਿਸ਼ਚਿਤ ਭਵਿੱਖਵਾਣੀ ਨਹੀਂ ਹੋ ਸਕਦੀ (Definite prediction is not possible in Social Change) – ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜਿਕ ਪਰਿਵਰਤਨ ਦੇ ਬਾਰੇ ਵਿਚ ਨਿਸ਼ਚਿਤ ਤੌਰ ਉੱਤੇ ਕੁੱਝ ਨਹੀਂ ਕਹਿ ਸਕਦੇ ਕਿ ਇਹ ਕਦੋਂ ਅਤੇ ਕਿਵੇਂ ਹੋਵੇਗਾ ਕਿਉਂਕਿ ਵਿਅਕਤੀਆਂ ਦੇ ਵਿਚ ਮਿਲਣ ਵਾਲੇ ਸਮਾਜਿਕ ਸੰਬੰਧ ਨਿਸ਼ਚਿਤ ਨਹੀਂ ਹੁੰਦੇ । ਸੰਬੰਧਾਂ ਵਿਚ ਹਮੇਸ਼ਾਂ ਪਰਿਵਰਤਨ ਆਉਂਦੇ ਹੀ ਰਹਿੰਦੇ ਹਨ ਜਿਸ ਕਾਰਨ ਇਹਨਾਂ ਦੇ ਬਾਰੇ ਵਿਚ ਨਿਸ਼ਚਿਤ ਰੂਪ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ।

3. ਸਮਾਜਿਕ ਪਰਿਵਰਤਨ ਦੀ ਗਤੀ ਇੱਕੋ ਜਿਹੀ ਨਹੀਂ ਹੁੰਦੀ (Speed of Social Change is not uniform) – ਚਾਹੇ ਸਮਾਜਿਕ ਪਰਿਵਰਤਨ ਸਾਰੇ ਸਮਾਜਾਂ ਵਿਚ ਸਮਾਨ ਰੂਪ ਨਾਲ ਹੁੰਦਾ ਹੈ ਪਰ ਵੱਖ-ਵੱਖ ਸਮਾਜਾਂ ਵਿਚ ਇਸ ਦੀ ਗਤੀ ਵੱਖ-ਵੱਖ ਹੁੰਦੀ ਹੈ । ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ ਜਿਵੇਂ ਕਿ ਭਾਰਤੀ ਸਮਾਜ ਅਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂ ਕਿ ਪੱਛਮੀ ਸਮਾਜ । ਜੇਕਰ ਅਸੀਂ ਵੱਖ-ਵੱਖ ਸਮਾਜਾਂ ਦੀ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਧੁਨਿਕ ਸਮਾਜਾਂ ਜਾਂ ਪਰੰਪਰਾਗਤ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸੇ ਤਰ੍ਹਾਂ ਪਿੰਡਾਂ ਵਿਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ ਅਤੇ ਸ਼ਹਿਰਾਂ ਵਿਚ ਇਸ ਦੀ ਗਤੀ ਕਾਫ਼ੀ ਜ਼ਿਆਦਾ ਹੁੰਦੀ ਹੈ ।

4. ਸਮਾਜਿਕ ਪਰਿਵਰਤਨ ਸਮੁਦਾਇਕ ਪਰਿਵਰਤਨ ਹੁੰਦਾ ਹੈ (Social change is Community Change) – ਸਮਾਜਿਕ ਪਰਿਵਰਤਨ ਹਮੇਸ਼ਾ ਸਮੁਦਾਇਕ ਪਰਿਵਰਤਨ ਹੁੰਦਾ ਹੈ ਕਿਉਂਕਿ ਇਹ ਸਿਰਫ਼ ਇਕ ਜਾਂ ਦੋ ਵਿਅਕਤੀਆਂ ਦੇ ਜੀਵਨ ਵਿਚ ਆਇਆ ਪਰਿਵਰਤਨ ਨਹੀਂ ਹੁੰਦਾ ਬਲਕਿ ਇਹ ਤਾਂ ਪੂਰੇ ਸਮੁਦਾਇ ਵਿਚ ਆਇਆ ਪਰਿਵਰਤਨ ਹੁੰਦਾ ਹੈ । ਜੇਕਰ ਪਰਿਵਰਤਨ ਕੁੱਝ ਕੁ ਵਿਅਕਤੀਆਂ ਦੇ ਜੀਵਨ ਵਿਚ ਆਇਆ ਹੋਵੇ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਨਹੀਂ ਕਹਿੰਦੇ ਬਲਕਿ ਵਿਅਕਤੀਗਤ ਪਰਿਵਰਤਨ ਹੀ ਕਹਿੰਦੇ ਹਨ । ਸਮਾਜਿਕ ਪਰਿਵਰਤਨ ਤਾਂ ਉਹ ਹੁੰਦਾ ਹੈ ਜੋ ਪੂਰੇ ਸਮੁਦਾਇ ਨਹੀਂ ਤਾਂ ਸਮੁਦਾਇ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿਚ ਆਉਂਦਾ ਹੈ ।

5. ਸਮਾਜਿਕ ਪਰਿਵਰਤਨ ਕਈ ਕਾਰਕਾਂ ਦੀਆਂ ਅੰਤਰਕ੍ਰਿਆਵਾਂ ਦੇ ਕਾਰਨ ਹੁੰਦਾ ਹੈ (Social change comes due to result of interaction of many factors) – ਸਾਡੇ ਸਮਾਜ ਦੀ ਪ੍ਰਕ੍ਰਿਤੀ ਕਾਫ਼ੀ ਜਟਿਲ ਹੈ । ਇਸ ਵਿਚ ਕਿਸੇ ਵੀ ਕੰਮ ਦਾ ਸਿਰਫ਼ ਇਕ ਹੀ ਕਾਰਨ ਨਹੀਂ ਹੁੰਦਾ ਬਲਿਕ ਕਈ ਕਾਰਨ ਹੁੰਦੇ ਹਨ । ਇਸੇ ਤਰ੍ਹਾਂ ਸਮਾਜਿਕ ਪਰਿਵਰਤਨ ਦੇ ਹੋਣ ਦੇ ਲਈ ਸਿਰਫ਼ ਇਕ ਹੀ ਕਾਰਕ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਕ ਹੁੰਦੇ ਹਨ । ਸਮਾਜ ਵਿਚ ਕਈ ਪ੍ਰਕਾਰ ਦੇ ਪਰਿਵਰਤਨ ਹੁੰਦੇ ਰਹਿੰਦੇ ਹਨ, ਜਿਵੇਂ ਕਿ-ਜਨਸੰਖਿਆ ਦਾ ਵੱਧਣਾ, ਤਕਨੀਕੀ ਖੋਜਾਂ, ਵਾਤਾਵਰਨ ਵਿਚ ਪਰਿਵਰਤਨ ਆਉਣਾ, ਸਮਾਜ ਦੀ ਆਰਥਿਕ ਪ੍ਰਤੀ ਹੋਣਾ ਆਦਿ । ਚਾਹੇ ਕੋਈ ਵਿਸ਼ੇਸ਼ ਕਾਰਕ ਵੀ ਪਰਿਵਰਤਨ ਦੇ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਉਸ ਕਾਰਕ ਦੇ ਨਾਲ ਹੋਰ ਕਾਰਕਾਂ ਦਾ ਵੀ ਪ੍ਰਭਾਵ ਹੁੰਦਾ ਹੈ ।

6. ਸਮਾਜਿਕ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ (Change is law of nature) – ਇਸ ਸਮਾਜ ਵਿਚ ਕੋਈ ਵੀ ਚੀਜ਼ ਸਥਿਰ ਨਹੀਂ ਹੈ ਅਤੇ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜਿਸ ਵਿਚ ਪਰਿਵਰਤਨ ਨਾ ਆਇਆ ਹੋਵੇ । ਜੇਕਰ ਮਨੁੱਖ ਨਾ ਵੀ ਚਾਹੇ ਤਾਂ ਵੀ ਪਰਿਵਰਤਨ ਤਾਂ ਆਏਗਾ ਹੀ । ਜੇਕਰ ਮਨੁੱਖ ਪਰਿਵਰਤਨ ਉੱਤੇ ਨਿਯੰਤਰਨ ਕਰ ਲਵੇ ਤਾਂ ਇਹ ਪ੍ਰਾਕ੍ਰਿਤਕ ਸ਼ਕਤੀਆਂ ਕਾਰਨ ਆ ਜਾਵੇਗਾ । ਵੈਸੇ ਵੀ ਮਨੁੱਖ ਦੇ ਸੁਭਾਅ ਵਿਚ ਪਰਿਵਰਤਨ ਵਸਿਆ ਹੋਇਆ ਹੈ । ਸਮਾਜ ਵਿਚ ਲੋਕਾਂ ਦੀਆਂ ਇੱਛਾਵਾਂ, ਜ਼ਰੂਰਤਾਂ ਸਮੇਂ ਦੇ ਨਾਲ-ਨਾਲ ਬਦਲਦੀਆਂ ਰਹਿੰਦੀਆਂ ਹਨ । ਲੋਕ ਹਮੇਸ਼ਾ ਪੁਰਾਣੀ ਚੀਜ਼ ਨੂੰ ਛੱਡ ਕੇ ਨਵੀਂ ਚੀਜ਼ ਦੀ ਇੱਛਾ ਕਰਦੇ ਹਨ ਅਤੇ ਉਸਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਸ ਕਾਰਨ ਹੀ ਮਨੁੱਖ ਦੀ ਪਰਿਵਰਤਨ ਲਿਆਉਣ ਦੀ ਆਦਤ ਹੀ ਸਮਾਜਿਕ ਪਰਿਵਰਤਨ ਨੂੰ ਪ੍ਰੇਰਿਤ ਕਰਦੀ ਹੈ ।

7. ਸਮਾਜਿਕ ਪਰਿਵਰਤਨ ਦੀ ਗਤੀ ਇਕ ਸਾਰ ਨਹੀਂ ਹੁੰਦੀ (Speed of Social change is not the same) – ਸਮਾਜਿਕ ਪਰਿਵਰਤਨ ਚਾਹੇ ਹਰੇਕ ਸਮਾਜ ਵਿਚ ਮੌਜੂਦ ਹੈ ਅਤੇ ਹਰੇਕ ਕਾਲ ਵਿਚ ਇਹ ਹੁੰਦਾ ਰਿਹਾ ਹੈ ਪਰ ਇਸ ਦੀ ਗਤੀ ਹਰੇਕ ਸਮਾਜ ਤੇ ਹਰੇਕ ਸਮੇਂ ਵਿਚ ਵੱਖ-ਵੱਖ ਹੁੰਦੀ ਹੈ | ਕਈ ਸਮਾਜਾਂ ਵਿਚ ਤਾਂ ਇਸਦੀ ਗਤੀ ਬਹੁਤ ਘੱਟ ਹੁੰਦੀ ਹੈ ਜਿਵੇਂ ਕਿ ਆਦਿਮ ਸਮਾਜ ਅਤੇ ਪ੍ਰਾਚੀਨ ਸਮਾਜ ਤੇ ਕਈ ਸਮਾਜਾਂ ਵਿਚ ਇਸਦੀ ਗਤੀ ਕਾਫ਼ੀ ਤੇਜ਼ ਹੁੰਦੀ ਹੈ ਜਿਵੇਂਕਿ ਆਧੁਨਿਕ ਸਮਾਜ । ਹਰੇਕ ਵਿਅਕਤੀ ਨੂੰ ਆਪਣੇ ਸਮਾਜ ਵਿਚ ਆ ਰਹੇ ਪਰਿਵਰਤਨਾਂ ਅਤੇ ਉਹਨਾਂ ਦੀ ਗਤੀ ਦੇ ਬਾਰੇ ਵਿਚ ਪਤਾ ਹੁੰਦਾ ਹੈ ਕਿ ਪਰਿਵਰਤਨ ਘੱਟ ਗਤੀ ਨਾਲ ਆ ਰਹੇ ਹਨ ਕਿ ਤੇਜ਼ ਗਤੀ ਨਾਲ ।

ਜੇਕਰ ਅਸੀਂ ਸਮਾਜ ਨੂੰ ਧਿਆਨ ਨਾਲ ਵੇਖੀਏ ਤਾਂ ਅਸੀਂ ਵੇਖਦੇ ਹਾਂ ਕਿ ਜਨਸੰਖਿਆ ਸਾਡੇ ਸਮਾਜ ਦੇ ਵਿਚ ਘੱਟਦੀ-ਵੱਧਦੀ ਰਹਿੰਦੀ ਹੈ । ਸਮਾਜ ਦੇ ਵਿਚ ਬਹੁਤੀਆਂ ਸਮੱਸਿਆਵਾਂ ਤਾਂ ਕੇਵਲ ਜਨਸੰਖਿਆ ਦੇ ਵੱਧਣ-ਘੱਟਣ ਨਾਲ ਹੀ ਸੰਬੰਧਿਤ ਹੁੰਦੀਆਂ ਹਨ । ਜੇਕਰ ਅਸੀਂ ਉਨੀਵੀਂ ਸਦੀ ਉੱਪਰ ਝਾਤ ਮਾਰੀਏ ਤਾਂ ਅਸੀਂ ਕੀ ਵੇਖਦੇ ਹਾਂ ਕਿ ਜਨਸੰਖਿਆਤਮਕ ਕਾਰਕ ਕਾਫ਼ੀ ਹੱਦ ਤਕ ਸਮਾਜਿਕ ਪਰਿਵਰਤਨ ਲਿਆਉਣ ਲਈ ਜ਼ਿੰਮੇਵਾਰ ਰਿਹਾ ਹੈ । ਜਨਸੰਖਿਆਤਮਕ ਕਾਰਕ ਦਾ ਪ੍ਰਭਾਵ ਕੇਵਲ ਭਾਰਤ ਦੇਸ਼ ਨਾਲ ਹੀ ਸੰਬੰਧਿਤ ਨਹੀਂ ਰਿਹਾ ਬਲਕਿ ਸਮੁੱਚੇ ਸੰਸਾਰ ਵਿਚ ਸਮਾਜਿਕ ਜੀਵਨ ਇਸੇ ਨਾਲ ਪ੍ਰਭਾਵਿਤ ਰਿਹਾ ਹੈ । ਇਹ ਠੀਕ ਹੈ ਕਿ ਸਾਡੇ ਭਾਰਤ ਦੇਸ਼ ਵਿੱਚ ਵੀ ਵੱਧਦੀ ਹੋਈ ਜਨਸੰਖਿਆ ਕਈ ਸਮੱਸਿਆਵਾਂ ਪੈਦਾ ਕਰ ਰਹੀ ਹੈ ਜਿਵੇਂ ਆਰਥਿਕ ਪੱਖੋਂ ਦੇਸ਼ ਨੂੰ ਕਮਜ਼ੋਰ ਕਰਨਾ, ਸਮਾਜਿਕ ਬੁਰਾਈਆਂ ਪੈਦਾ ਕਰਨੀਆਂ ਆਦਿ ਪਰੰਤੁ ਇਸ ਦਾ ਪ੍ਰਭਾਵ ਵੱਖੋ-ਵੱਖਰੇ ਦੇਸ਼ਾਂ ਵਿਚ ਵੱਖੋਵੱਖਰਾ ਹੀ ਰਿਹਾ ਹੈ ।

ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਜਨਸੰਖਿਆਤਮਕ ਕਾਰਕ ਸਾਡੇ ਸਮਾਜ ਦੇ ਢਾਂਚੇ, ਸੰਗਠਨ, ਕੰਮਾਂ, ਕਿਰਿਆਵਾਂ, ਆਦਰਸ਼ਾਂ ਆਦਿ ਵਿਚ ਕਾਫ਼ੀ ਤਬਦੀਲੀਆਂ ਲਿਆਉਂਦਾ ਹੈ | ਸਮਾਜਿਕ ਪਰਿਵਰਤਨ ਵੀ ਇਸ ਨਾਲ ਸੰਬੰਧਿਤ ਰਹਿੰਦਾ ਹੈ । ਜਨਸੰਖਿਆਤਮਕ ਕਾਰਕ ਬਾਰੇ ਵਿਸਤ੍ਰਿਤ ਵਿਚਾਰ ਪੇਸ਼ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਜਨਸੰਖਿਆਤਮਕ ਕਾਰਕ ਦਾ ਕੀ ਅਰਥ ਹੈ ।

ਜਨਸੰਖਿਆਤਮਕ ਕਾਰਕ ਦਾ ਅਰਥ (Meaning of Demographic Factor) – ਜਨਸੰਖਿਆਤਮਕ ਕਾਰਕ ਦਾ ਸੰਬੰਧ ਜਨਸੰਖਿਆ ਦੇ ਵੱਧਣ-ਘੱਟਣ ਨਾਲ ਹੁੰਦਾ ਹੈ | ਅਰਥਾਤ ਇਸ ਵਿਚ ਅਸੀਂ ਜਨਸੰਖਿਆ ਦਾ ਆਕਾਰ, ਘਣਤਾ ਅਤੇ ਵੰਡ ਆਦਿ ਨੂੰ ਸ਼ਾਮਲ ਕਰਦੇ ਹਾਂ । ਜਨਸੰਖਿਆਤਮਕ ਕਾਰਕ ਸਮਾਜਿਕ ਪਰਿਵਰਤਨ ਦਾ ਅਜਿਹਾ ਕਾਰਕ ਹੈ ਜਿਹੜਾ ਸਾਡੇ ਸਮਾਜ ਦੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਹੈ । ਕਿਸੇ ਸਮਾਜ ਦਾ ਅਮੀਰ ਜਾਂ ਗਰੀਬ ਹੋਣਾ ਵੀ ਜਨਸੰਖਿਆਤਮਕ ਕਾਰਕ ਉੱਪਰ ਹੀ ਨਿਰਭਰ ਕਰਦਾ ਹੈ ਅਰਥਾਤ ਜਿਨ੍ਹਾਂ ਦੇਸ਼ਾਂ ਦੇ ਵਿਚ ਜਨਸੰਖਿਆ ਵਧੇਰੇ ਹੁੰਦੀ ਹੈ, ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ ਦਾ ਪੱਧਰ ਨੀਵਾਂ ਹੁੰਦਾ ਹੈ। ਅਤੇ ਜਿਨ੍ਹਾਂ ਦੇਸ਼ਾਂ ਦੀ ਜਨਸੰਖਿਆ ਘੱਟ ਹੁੰਦੀ ਹੈ, ਉਨ੍ਹਾਂ ਸਮਾਜਾਂ ਜਾਂ ਦੇਸ਼ਾਂ ਦੇ ਵਿਚ ਰਹਿਣ-ਸਹਿਣ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਹੈ । ਉਦਾਹਰਨ ਦੇ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਜਿਸ ਕਰਕੇ ਗਰੀਬੀ, ਬੇਰੁਜ਼ਗਾਰੀ ਆਦਿ ਵਰਗੀਆਂ ਸਮੱਸਿਆਵਾਂ ਦਿਨ-ਬ-ਦਿਨ ਵੱਧਦੀਆਂ ਹੀ ਰਹਿੰਦੀਆਂ ਹਨ ਅਤੇ ਦੂਸਰੇ ਪਾਸੇ ਕੈਨੇਡਾ, ਆਸਟਰੇਲੀਆ ਤੇ ਅਮਰੀਕਾ ਆਦਿ ਵਰਗੇ ਦੇਸ਼ਾਂ ਦੀ ਜਨਸੰਖਿਆ ਕਾਫ਼ੀ ਘੱਟ ਹੈ ਜਿਸ ਕਰਕੇ ਇਨ੍ਹਾਂ ਦੇਸ਼ਾਂ ਵਿਚ ਲੋਕਾਂ ਦੇ ਰਹਿਣ-ਸਹਿਣ ਦਾ ਦਰਜਾ ਵੀ ਕਾਫ਼ੀ ਉੱਚਾ ਹੈ । ਇਸ ਪ੍ਰਕਾਰ ਉਪਰੋਕਤ ਉਦਾਹਰਨਾਂ ਤੋਂ ਅਸੀਂ ਇਹ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਜਨਸੰਖਿਆ ਦਾ ਸਾਡੇ ਸਮਾਜ ਵਿਚ ਸਮਾਜਿਕ ਪਰਿਵਰਤਨ ਲਈ ਬਹੁਤ ਵੱਡਾ ਹੱਥ ਹੈ ।

ਜਨਸੰਖਿਆਤਮਕ ਕਾਰਕ ਵਿਚ ਜਨਮ-ਦਰ ਅਤੇ ਮੌਤ-ਦਰ ਦੇ ਵੱਧਣ-ਘੱਟਣ ਦਾ ਪ੍ਰਭਾਵ ਵੀ ਸਾਡੇ ਸਮਾਜ ਤੇ ਪੈਂਦਾ ਹੈ । ਉਪਰੋਕਤ ਵਿਵਰਣ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸਮਾਜ ਦੇ ਵਿਚ ਕਈ ਤਰ੍ਹਾਂ ਦੇ ਪਰਿਵਰਤਨ ਕੇਵਲ ਜਨਸੰਖਿਆ ਦੇ ਵਧਣ-ਘਟਣ ਨਾਲ ਹੀ ਸੰਬੰਧਿਤ ਹੁੰਦੇ ਹਨ । ਕਿਸੇ ਵੀ ਦੇਸ਼ ਦੀ ਵੱਧਦੀ ਜਨਸੰਖਿਆ, ਉਸ ਲਈ ਕਈ ਸਮੱਸਿਆਵਾਂ ਖੜੀਆਂ ਕਰ ਦਿੰਦੀ ਹੈ ।

1. ਗਰੀਬੀ (Poverty) – ਤੇਜ਼ੀ ਨਾਲ ਵੱਧਦੀ ਹੋਈ ਜਨਸੰਖਿਆ ਲੋਕਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਰੋਟੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਵਾਂਝਿਆਂ ਕਰ ਦਿੰਦੀ ਹੈ । ਮਾਲਥਸ ਦੇ ਸਿਧਾਂਤ ਅਨੁਸਾਰ ਜਨਸੰਖਿਆ ਦੇ ਵਿਚ ਵਾਧਾ ਰੇਖਾ ਗਣਿਤ (Geometrically) ਦੀ ਤਰ੍ਹਾਂ ਹੁੰਦਾ ਹੈ । ਭਾਵ 6 × 6 = 36 ਪਰੰਤੁ ਆਰਥਿਕ ਸੋਮਿਆਂ ਜਾਂ ਉਤਪਾਦਨ ਦੇ ਵਿਚ ਵਾਧਾ ਅੰਕ ਗਣਿਤ (Arithmetically) ਵਾਂਗ ਹੁੰਦਾ ਹੈ ਭਾਵ 6 + 6 = 12 । ਕਹਿਣ ਦਾ ਅਰਥ ਇਹ ਹੈ ਕਿ ਜੇਕਰ ਦੇਸ਼ ਵਿਚ 36 ਵਿਅਕਤੀ ਅਨਾਜ ਖਾਣ ਵਾਲੇ ਹੁੰਦੇ ਹਨ ਤਾਂ ਉਤਪਾਦਨ ਕੇਵਲ 12 ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ । ਇਸੇ ਕਰਕੇ ਗ਼ਰੀਬੀ ਜਾਂ ਭੁੱਖਮਰੀ ਵਰਗੀਆਂ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ । ਕਹਿਣ ਤੋਂ ਭਾਵ ਇਹ ਕਿ ਆਰਥਿਕ ਸੋਮਿਆਂ ਵਿਚ ਵਿਕਾਸ ਕਾਫ਼ੀ ਧੀਮੀ ਗਤੀ ਨਾਲ ਹੁੰਦਾ ਹੈ ਅਤੇ ਜਦੋਂ ਵੀ ਜਨਮ-ਦਰ ਵਿਚ ਵਾਧਾ ਹੁੰਦਾ ਹੈ ਤਾਂ ਉਸ ਦਾ ਪ੍ਰਭਾਵ ਦੇਸ਼ ਦੀ ਆਰਥਿਕਤਾ ਉੱਪਰ ਤਾਂ ਪੈਦਾ ਹੀ ਹੈ ।

2. ਜੱਦੀ ਕਿੱਤਾ ਜਾਂ ਖੇਤੀਬਾੜੀ (Hereditary occupation or agriculture) – ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਇਸ ਦੀ ਵਧੇਰੇ ਜਨਸੰਖਿਆ ਇਸੇ ਕਿੱਤੇ ਨਾਲ ਹੀ ਸੰਬੰਧਿਤ ਹੈ । ਅਸਲ ਵਿਚ ਖੇਤੀਬਾੜੀ ਅਜਿਹਾ ਕਿੱਤਾ ਹੈ ਜਿਸ ਵਿੱਚ ਵਧੇਰੇ ਗਿਣਤੀ ਸੰਬੰਧਿਤ ਹੁੰਦੀ ਹੈ । ਇਹ ਇਕੱਲੇ ਇਕ ਵਿਅਕਤੀ ਦਾ ਕੰਮ ਨਹੀਂ ਬਲਕਿ ਕਈ ਵਿਅਕਤੀਆਂ ਦਾ ਇਕੱਲੇ ਮਿਲ ਕੇ ਕਰਨ ਨਾਲ ਹੀ ਸੰਬੰਧਿਤ ਹੈ । ਇਸੇ ਕਰਕੇ ਬੱਚਿਆਂ ਦੀ ਜ਼ਿਆਦਾ ਗਿਣਤੀ ਵੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜੇਕਰ ਪਰਿਵਾਰ ਵੱਡਾ ਹੋਵੇਗਾ ਤਾਂ ਹੀ ਖੇਤੀਬਾੜੀ ਸੰਭਵ ਹੋਵੇਗੀ ।

3. ਅਨਪੜ੍ਹਤਾ (Illiteracy) – ਭਾਰਤ ਵਰਗੇ ਦੇਸ਼ ਵਿਚ ਅਨਪੜ੍ਹਤਾ ਵੀ ਜਨਸੰਖਿਆ ਦੇ ਵਧਣ ਲਈ ਇਕ ਕਾਰਨ ਹੈ । ਇਸ ਵਿਚ ਵਧੇਰੇ ਜਨਸੰਖਿਆ ਅਨਪੜ੍ਹ ਹੈ । ਅਨਪੜ੍ਹ ਲੋਕ ਕੁੱਝ ਤਾਂ ਵਹਿਮਾਂ-ਭਰਮਾਂ ਵਿਚ ਫਸੇ ਰਹਿੰਦੇ ਹਨ ਜਿਵੇਂ ਪੁੱਤਰ ਦਾ ਹੋਣਾ ਜ਼ਰੂਰੀ ਸਮਝਣਾ, ਬੱਚੇ ਪਰਮਾਤਮਾ ਦੀ ਦੇਣ ਆਦਿ ਜਾਂ ਫਿਰ ਉਨ੍ਹਾਂ ਵਿਚ ਛੋਟੇ ਪਰਿਵਾਰ ਪ੍ਰਤੀ ਚੇਤਨਤਾ ਹੀ ਨਹੀਂ ਹੁੰਦੀ ।ਉਨ੍ਹਾਂ ਨੂੰ ਛੋਟੇ ਪਰਿਵਾਰ ਦੇ ਕੋਈ ਲਾਭ ਵੀ ਨਜ਼ਰ ਨਹੀਂ ਆਉਂਦੇ। ਇਸ ਕਰਕੇ ਉਨ੍ਹਾਂ ਦਾ ਰਹਿਣ-ਸਹਿਣ ਦਾ ਪੱਧਰ ਵੀ ਬਿਲਕੁਲ ਨੀਂਵਾ ਹੀ ਰਹਿੰਦਾ ਹੈ । ਉਹ ਸਿੱਖਿਆ ਲੈਣ ਸੰਬੰਧੀ, ਆਪਣਾ ਜੀਵਨ ਪੱਧਰ ਉੱਚਾ ਕਰਨ ਸੰਬੰਧੀ, ਬੱਚਿਆਂ ਦੇ ਸਿਹਤਮੰਦ ਹੋਣ ਸੰਬੰਧੀ ਬਿਲਕੁਲ ਹੀ ਚੇਤੰਨ ਨਹੀਂ ਹੁੰਦੇ । ਇਹ ਸਭ ਅਨਪੜ੍ਹਤਾ ਦੇ ਕਾਰਨ ਹੀ ਹੁੰਦਾ ਹੈ ।

4. ਸੰਸਕ੍ਰਿਤਕ ਪਾਬੰਦੀਆਂ (Cultural restrictions) – ਭਾਰਤੀ ਦੀ ਸੰਸਕ੍ਰਿਤੀ ਦਾ ਲੋਕਾਂ ਦੇ ਜੀਵਨ ਉੱਪਰ ਇੰਨਾ ਗਹਿਰਾ ਪ੍ਰਭਾਵ ਹੈ ਕਿ ਉਹ ਇਸ ਸੰਸਕ੍ਰਿਤੀ ਦੀਆਂ ਪਾਬੰਦੀਆਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਦੇ ਅਤੇ ਜੇਕਰ ਕੋਈ ਵਿਅਕਤੀ ਇਨ੍ਹਾਂ ਪਾਬੰਦੀਆਂ ਨੂੰ ਤੋੜਦਾ ਵੀ ਹੈ ਤਾਂ ਸਮਾਜ ਦੇ ਲੋਕ ਉਸ ਨਾਲ ਗੱਲਬਾਤ ਤੱਕ ਕਰਨੀ ਬੰਦ ਕਰ ਦਿੰਦੇ ਹਨ । ਉਦਾਹਰਨ ਦੇ ਤੌਰ ‘ਤੇ ਭਾਰਤ ਦੇ ਵਿਚ ਵੇਦਾਂ ਦੇ ਅਨੁਸਾਰ ਪਿਤਾ ਨੂੰ ਮਰਨ ਉਪਰੰਤ ਮੁਕਤੀ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਉਸ ਦਾ ਪੁੱਤਰ ਉਸ ਨੂੰ ਅਗਨੀ ਦੇਵੇਗਾ । ਇਸੇ ਕਰਕੇ ਪੁੱਤਰ ਦੀ ਪ੍ਰਾਪਤੀ ਉਸ ਲਈ ਜ਼ਰੂਰੀ ਹੋ ਜਾਂਦੀ ਹੈ । ਉੱਥੋਂ ਤਕ ਕਿ ਸਮਾਜ ਦੇ ਵਿਚ ਵੀ ਪੁੱਤਰ ਪੈਦਾ ਹੋਣ ਤੋਂ ਬਾਅਦ ਹੀ ਉਸ ਨੂੰ ਵਧੇਰੇ ਇੱਜ਼ਤ ਮਿਲਦੀ ਹੈ । ਇਸ ਪ੍ਰਕਾਰ ਸੰਸਕ੍ਰਿਤਕ ਪਾਬੰਦੀਆਂ ਵੀ ਵਿਅਕਤੀ ਨੂੰ ਮਜਬੂਰ ਕਰ ਦਿੰਦੀਆਂ ਹਨ ਜਿਸ ਕਰਕੇ ਉਹ ਪ੍ਰਗਤੀ ਕਰਨ ਦੇ ਬਾਰੇ ਸੋਚ ਹੀ ਨਹੀਂ ਸਕਦਾ ।

5. ਸੁਰੱਖਿਆ (Protection) – ਅਸਲ ਦੇ ਵਿਚ ਹਰ ਇਕ ਵਿਅਕਤੀ ਇਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਜਦੋਂ ਉਹ ਬੁੱਢਾ ਹੋ ਜਾਵੇਗਾ ਅਤੇ ਉਸਦੇ ਜੇਕਰ ਬੱਚੇ ਹੋਣਗੇ ਤਦ ਹੀ ਉਹ ਸੁਰੱਖਿਅਤ ਰਹਿ ਸਕੇਗਾ । ਬੱਚਿਆਂ ਦੀ ਵਧੇਰੇ ਗਿਣਤੀ ਹੀ ਉਸ ਨੂੰ ਇਹ ਤਸੱਲੀ ਦੇ ਦਿੰਦੀ ਹੈ ਕਿ ਉਸ ਦੇ ਬੁਢਾਪੇ ਦਾ ਸਹਾਰਾ ਰਹੇਗਾ ।

ਉਪਰੋਕਤ ਕੁੱਝ ਕਾਰਨਾਂ ਤੋਂ ਇਲਾਵਾ ਵੱਡੇ ਪਰਿਵਾਰ ਦਾ ਪਾਏ ਜਾਣ ਪ੍ਰਤੀ ਪਰੰਪਰਾਵਾਦੀ ਦ੍ਰਿਸ਼ਟੀਕੋਣ ਦਾ ਹੋਣਾ, ਪੁੱਤਰ ਦੀ ਮਹੱਤਤਾ ਨੂੰ ਜ਼ਰੂਰੀ ਸਮਝਣਾ ਜਾਂ ਫਿਰ ਸਿੱਖਿਆ ਦੀ ਕਮੀ ਆਦਿ ਵਰਗੇ ਅਨੇਕਾਂ ਕਾਰਨ ਹਨ ਜਿਹੜੇ ਜਨਸੰਖਿਆ ਦੇ ਵਾਧੇ ਲਈ ਜ਼ਿੰਮੇਵਾਰ ਹੁੰਦੇ ਹਨ । ਦੇਸ਼ ਦੀ ਤਰੱਕੀ ਜਾਂ ਉਨ੍ਹਾਂ ਦੇ ਲਈ ਵੱਧਦੀ ਜਨਸੰਖਿਆ ਉੱਪਰ ਨਿਯੰਤਰਨ ਰੱਖਣਾ ਵੀ ਕਾਫ਼ੀ ਜ਼ਰੂਰੀ ਹੋ ਗਿਆ ਹੈ । ਇਸ ਸਮੱਸਿਆ ਦਾ ਹੱਲ ਲੱਭਣ ਦੇ ਲਈ ਲੋਕਾਂ ਨੂੰ ਸਿੱਖਿਅਤ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ । ਗਿਆਨ ਦੇ ਵਿਚ ਵਾਧਾ ਹੋਣ ਦੇ ਨਾਲ ਵੀ ਲੋਕ ਇਸ ਪ੍ਰਤੀ ਜਾਗਰੂਕ ਹੋਣਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਲੱਭਿਆ ਜਾ ਸਕੇਗਾ ।

6. ਬੇਰੁਜ਼ਗਾਰੀ (Unemployment) – ਜਿਵੇਂ-ਜਿਵੇਂ ਸਮਾਜ ਵਿਚ ਉਦਯੋਗੀਕਰਨ ਤੇ ਸ਼ਹਿਰੀਕਰਨ ਦਾ ਵਿਕਾਸ ਹੋਇਆ ਤਾਂ ਉਸ ਨਾਲ ਬੇਰੁਜ਼ਗਾਰੀ ਵਿਚ ਵੀ ਵਾਧਾ ਹੋਇਆ । ਲੋਕਾਂ ਨੂੰ ਰੁਜ਼ਗਾਰ ਦੇਣ ਲੱਭਣ ਲਈ ਘਰ ਤੋਂ ਬਾਹਰ ਨਿਕਲਣਾ ਪਿਆ । ਪਿੰਡਾਂ ਦੇ ਲੋਕ ਵਧੇਰੇ ਕਰ ਕੇ ਸ਼ਹਿਰਾਂ ਵਿਚ ਜਾ ਕੇ ਵੱਸਣ ਲੱਗ ਪਏ । ਇਸੇ ਕਰਕੇ ਸ਼ਹਿਰਾਂ ਦੇ ਵਿਚ ਜਨਸੰਖਿਆ ਵਧੇਰੇ ਹੋ ਗਈ ਜਿਸ ਕਾਰਨ ਰਹਿਣ-ਸਹਿਣ ਦੇ ਲਈ ਮਕਾਨਾਂ ਦੀ ਕਮੀ ਹੋ ਗਈ ਅਤੇ ਮਹਿੰਗਾਈ ਵੱਧੀ । ਘਰੇਲੂ ਉਤਪਾਦਨ ਦਾ ਕੰਮ ਕਾਰਖ਼ਾਨਿਆਂ ਕੋਲ ਚਲਾ ਗਿਆ | ਮਸ਼ੀਨਾਂ ਦੇ ਨਾਲ ਕੰਮ ਪਹਿਲਾਂ ਨਾਲੋਂ ਵਧੀਆਂ ਅਤੇ ਘੱਟ ਸਮੇਂ ਦੇ ਵਿਚ ਹੋਣ ਲੱਗ ਪਿਆ । ਇਸੇ ਕਰਕੇ ਜਦੋਂ ਮਸ਼ੀਨਾਂ ਨੇ ਕਈ ਆਦਮੀਆਂ ਦੀ ਜਗਾ-ਲੈ ਲਈ ਤਾਂ ਬੇਰੁਜ਼ਗਾਰੀ ਦਾ ਹੋਣਾ ਵੀ ਸੁਭਾਵਿਕ ਹੀ ਹੈ ।

7. ਰਹਿਣ-ਸਹਿਣ ਦਾ ਨੀਵਾਂ ਪੱਧਰ (Low standard of living) – ਜਨਸੰਖਿਆ ਦੇ ਵਧਣ ਨਾਲ ਜਦੋਂ ਗ਼ਰੀਬੀ ਅਤੇ ਬੇਰੁਜ਼ਗਾਰੀ ਵੀ ਉਸੇ ਰਫ਼ਤਾਰ ਵਿਚ ਵਧਣ ਲੱਗ ਪਈ ਤਾਂ ਉਸ ਨਾਲ ਲੋਕਾਂ ਦੇ ਰਹਿਣ-ਸਹਿਣ ਦਾ ਪੱਧਰ ਵੀ ਨੀਵਾਂ ਹੋਇਆ । ਕਮਾਉਣ ਵਾਲੇ ਮੈਂਬਰਾਂ ਦੀ ਗਿਣਤੀ ਘੱਟਣ ਲੱਗ ਪਈ ਅਤੇ ਖਾਣ ਵਾਲੇ ਮੈਂਬਰਾਂ ਦੀ ਗਿਣਤੀ ਵੱਧੀ । ਦਿਨਬ-ਦਿਨ ਮਹਿੰਗਾਈ ਦੇ ਵੱਧਣ ਨਾਲ ਲੋਕਾਂ ਲਈ ਇਹ ਮੁਸ਼ਕਿਲ ਹੋ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪੂਰੀਆਂ ਸਹੂਲਤਾਂ ਦੇ ਸਕਣ । ਰਹਿਣ-ਸਹਿਣ ਦੀ ਕੀਮਤ ਵਿਚ ਵਾਧਾ ਹੋਣ ਦੇ ਨਾਲ ਲੋਕਾਂ ਦੇ ਰਹਿਣ-ਸਹਿਣ ਦਾ ਪੱਧਰ ਵੀ ਨੀਵਾਂ ਹੋਇਆ ।

ਜਨਸੰਖਿਆ ਸੰਬੰਧੀ ਆਈਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਭਾਰਤੀ ਸਰਕਾਰ ਨੇ ਵੀ ਕਈ ਕਦਮ-ਚੁੱਕੇ । ਸਭ ਤੋਂ ਪਹਿਲਾਂ ਗਰੀਬੀ ਦੀ ਸਮੱਸਿਆ ਦੇ ਪਿੱਛੇ ਵੱਧਦੀ ਜਨਸੰਖਿਆ ਨੂੰ ਹੀ ਦੋਸ਼ੀ ਪਾਇਆ । ਇਸ ਦਾ ਹੱਲ ਲੱਭਣ ਲਈ ਪਰਿਵਾਰ ਨਿਯੋਜਨ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ ਸ਼ੁਰੂ ਕੀਤਾ ਗਿਆ ਜਿਨ੍ਹਾਂ ਦੇ ਅਧੀਨ ਕਾਪਰ-ਟੀ, ਗਰਭ-ਨਿਰੋਧਕ ਗੋਲੀਆਂ ਦੀ ਵਰਤੋਂ ਤੇ ਨਸਬੰਦੀ ਆਪੇਸ਼ਨ ਆਦਿ ਵਰਗੇ ਨਵੇਂ ਢੰਗਾਂ ਦੀ ਵਰਤੋਂ ਕੀਤੀ ਗਈ । ਇਸ ਤੋਂ ਇਲਾਵਾ ਲੋਕਾਂ ਦੇ ਲੜਕਾ ਪੈਦਾ ਹੋਣ ਸੰਬੰਧੀ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣ ਲਈ ਫਿਲਮਾਂ, ਟੀ. ਵੀ. ਆਦਿ ਦੀ ਮੱਦਦ ਲਈ ਗਈ ਤਾਂ ਕਿ ਵਿਅਕਤੀ ਲੜਕੀ ਅਤੇ ਲੜਕੇ ਦੇ ਵਿਚ ਫ਼ਰਕ ਨਾ ਸਮਝਣ, ਇਸ ਨਾਲ ਵੀ ਵੱਧਦੀ ਜਨਸੰਖਿਆ ਤੇ ਕਾਬੂ ਪਾਇਆ ਜਾਵੇਗਾ । ਵੱਡੇ ਪਰਿਵਾਰਾਂ ਦੀ ਜਗਾ ਛੋਟੇ ਪਰਿਵਾਰਾਂ ਨੂੰ ਸਰਕਾਰ ਵਲੋਂ ਵੀ ਮਾਨਤਾ ਪ੍ਰਾਪਤ ਹੋਈ । ਇਸ ਪ੍ਰਕਾਰ ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵੱਧਦੀ ਜਨਸੰਖਿਆ ਨਾਲ ਪਾਈਆਂ ਗਈਆਂ ਸਮੱਸਿਆਵਾਂ ਦਾ ਹੱਲ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾ ਕੇ ਵੀ ਕੀਤਾ ਜਾ ਸਕਦਾ ਹੈ ।

8. ਆਵਾਸ (Immigration) – ਜਨਸੰਖਿਆ ਦੇ ਉੱਪਰ ਆਵਾਸ ਤੇ ਪ੍ਰਵਾਸ ਦਾ ਵੀ ਕਾਫ਼ੀ ਪ੍ਰਭਾਵ ਪੈਂਦਾ ਹੈ । ਉਦਾਹਰਨ ਦੇ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਭਾਰਤ ਵਿਚ ਬਾਹਰਲੇ ਦੇਸ਼ਾਂ ਜਿਵੇਂ ਬੰਗਲਾਦੇਸ਼, ਤਿੱਬਤ, ਨੇਪਾਲ ਅਤੇ ਸ੍ਰੀਲੰਕਾ ਆਦਿ ਦੇ ਲੋਕ ਵਧੇਰੇ ਗਿਣਤੀ ਵਿਚ ਆ ਕੇ ਰਹਿਣ ਲੱਗ ਪੈਂਦੇ ਹਨ । ਇਨ੍ਹਾਂ ਦੇ ਆਵਾਸ ਨਾਲ ਸਾਡੀ ਜਨਸੰਖਿਆ ਵਿਚ ਬਹੁਤ ਹੀ ਵਾਧਾ ਹੁੰਦਾ ਹੈ । ਗਰੀਬੀ, ਭੁੱਖਮਰੀ, ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦੇ ਨਤੀਜੇ ਵਜੋਂ ਹੀ ਪੈਦਾ ਹੁੰਦੀਆਂ ਹਨ ।

9. ਪ੍ਰਵਾਸ (Emigration) – ਜਿਵੇਂ ਅਸੀਂ ਵੇਖਦੇ ਹਾਂ ਕਿ ਭਾਰਤ ਵਿਚ ਆਵਾਸ ਪਾਇਆ ਜਾਂਦਾ ਹੈ ਉਸੇ ਤਰ੍ਹਾਂ ਪ੍ਰਵਾਸ ਵੀ ਪਾਇਆ ਜਾਂਦਾ ਹੈ । ਪ੍ਰਵਾਸ ਦਾ ਅਰਥ ਹੈ ਕਿ ਸਾਡੇ ਦੇਸ਼ ਦੇ ਲੋਕ ਬਾਹਰਲੇ ਦੇਸ਼ਾਂ ਵਿਚ ਜਾ ਕੇ ਵੱਸਣ ਲੱਗ ਪਏ ਹਨ । ਵੱਡੀ ਗੱਲ ਤਾਂ ਇਸ ਸੰਬੰਧ ਵਿਚ ਇਹ ਹੈ ਕਿ ਭਾਰਤ ਦੇਸ਼ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਵਾਲੇ ਜਿਵੇਂ ਡਾਕਟਰ, ਇੰਜੀਨੀਅਰ ਵਗੈਰਾ ਲੋਕ ਬਾਹਰਲੇ ਦੇਸ਼ਾਂ ਵਿਚ ਜਾ ਕੇ ਵੱਸਣਾ ਪਸੰਦ ਕਰਨ ਲੱਗ ਪੈਂਦੇ ਹਨ । ਭਾਰਤ ਦੇਸ਼ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਕਾਫ਼ੀ ਧਨ ਵੀ ਖਰਚ ਕਰਦਾ ਹੈ ਪਰੰਤੂ ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦਾ ਲਾਭ ਦੂਸਰੇ ਮੁਲਕ ਪ੍ਰਾਪਤ ਕਰਨ ਲੱਗ ਜਾਂਦੇ ਹਨ । ਇਕ ਕਾਰਨ ਤਾਂ ਇਹ ਵੀ ਹੈ ਕਿ ਸਾਡਾ ਦੇਸ਼ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਮੁਤਾਬਿਕ ਪੈਸਾ ਨਹੀਂ ਦਿੰਦਾ ਇੱਥੋਂ ਤਕ ਕਿ ਕਈ ਵਾਰੀ ਉਨ੍ਹਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ । ਕਿਉਂਕਿ ਪੜੇਲਿਖੇ ਲੋਕ ਜੋ ਦੇਸ਼ ਨੂੰ ਸੁਧਾਰਨ ਵਿਚ ਮਦਦ ਕਰ ਸਕਦੇ ਹਨ ਉਹ ਆਪਣੀ ਯੋਗਤਾ ਦੀ ਵਰਤੋਂ ਦੂਸਰੇ ਦੇਸ਼ਾਂ ਲਈ ਕਰਦੇ ਹਨ । ਇੱਥੋਂ ਤਕ ਕਿ ਉਨ੍ਹਾਂ ਦੇ ਵਿਦੇਸ਼ ਜਾਣ ਦੇ ਨਾਲ ਉਨ੍ਹਾਂ ਦਾ ਆਪਣਾ ਪਰਿਵਾਰ ਵੀ ਟੁੱਟ ਜਾਂਦਾ ਹੈ । ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ । ਇਸ ਦਾ ਪ੍ਰਭਾਵ ਵੀ ਸਾਡੀ ਸਮੁੱਚੀ ਸਮਾਜਿਕ ਸੰਰਚਨਾ ਉੱਪਰ ਹੀ ਪੈਂਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 5.
ਸਿੱਖਿਆ ਦੀ ਸਮਾਜਿਕ ਪਰਿਵਰਤਨ ਵਿੱਚ ਭੂਮਿਕਾ ਦਰਸਾਓ ।
ਉੱਤਰ-
ਸਮਾਜਿਕ ਪਰਿਵਰਤਨ ਲਿਆਉਣ ਦੇ ਲਈ ਸਿੱਖਿਆ ਵੀ ਮਹੱਤਵਪੂਰਨ ਕਾਰਕਾਂ ਵਿਚੋਂ ਇਕ ਹੈ | ਅਸਲ ਵਿਚ ਸਿੱਖਿਆ ਪ੍ਰਗਤੀ ਦਾ ਮੁੱਖ ਆਧਾਰ ਹੈ । ਇਸ ਨੂੰ ਪ੍ਰਾਪਤ ਕਰਕੇ ਵਿਅਕਤੀ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ । ਇਸੇ ਕਰਕੇ ਇਸ ਨੂੰ ਪ੍ਰਾਪਤ ਕਰਕੇ ਹੀ ਵਿਅਕਤੀ ਮਨੁੱਖੀ ਸਮਾਜ ਵਿਚ ਪਾਈਆਂ ਜਾਣ ਵਾਲੀਆਂ ਸਮੱਸਿਆਵਾਂ ਦਾ ਵੀ ਹੱਲ ਲੱਭ ਲੈਂਦਾ ਹੈ । ਜਿਨ੍ਹਾਂ ਦੇਸ਼ਾਂ ਵਿਚ ਪੜ੍ਹੇ-ਲਿਖੇ ਵਿਅਕਤੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ, ਉਹ ਦੇਸ਼ ਦੂਸਰੇ ਦੇਸ਼ਾਂ ਦੇ ਮੁਕਾਬਲੇ ਤਰੱਕੀ ਵੀ ਵਧੇਰੇ ਕਰਦੇ ਹਨ । ਇਸ ਦਾ ਕਾਰਨ ਇਹ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸਮਾਜ ਵਿਚ ਪਾਈਆਂ ਗਈਆਂ ਬੁਰਾਈਆਂ ਨੂੰ ਦੂਰ ਕਰਨ ਵਿਚ ਆਪਣਾ ਸਹਿਯੋਗ ਦਿੰਦਾ ਹੈ । ਭਾਰਤੀ ਸਮਾਜ ਦੇ ਵਿਚ ਅਨਪੜ੍ਹ ਲੋਕਾਂ ਦੀ ਪ੍ਰਤੀਸ਼ਤ ਵਧੇਰੇ ਪਾਈ ਜਾਂਦੀ ਹੈ । ਇਸੇ ਕਰਕੇ ਵਧੇਰੇ ਲੋਕ ਅੰਧਵਿਸ਼ਵਾਸੀ, ਵਹਿਮਾਂ-ਭਰਮਾਂ ਵਿਚ ਫਸੇ ਅਤੇ ਭੈੜੀਆਂ ਪਰੰਪਰਾਵਾਂ ਆਦਿ ਨਾਲ ਜੁੜੇ ਹੋਏ ਹਨ । ਇਨ੍ਹਾਂ ਤੋਂ ਬਾਹਰ ਨਿਕਲਣ ਲਈ ਵਿਅਕਤੀ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਮਨ ਨੂੰ ਉੱਚਿਤ ਰੂਪ ਵਿਚ ਸਿੱਖਿਅਤ ਕੀਤਾ ਜਾਵੇ । ਸਿੱਖਿਅਕ ਕਾਰਕ ਦੇ ਸਮਾਜ ਉੱਪਰ ਪਏ ਪ੍ਰਭਾਵਾਂ ਨੂੰ ਜਾਣਨ ਤੋਂ ਪਹਿਲਾਂ ਅਸੀਂ ਸਿੱਖਿਆ ਦੇ ਅਰਥ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ।

ਸ਼ਬਦ ‘education’ ਲਾਤੀਨੀ ਭਾਸ਼ਾ ਦੇ ਸ਼ਬਦ ‘educere’ ਤੋਂ ਨਿਕਲਿਆ ਹੈ ਜਿਸਦਾ ਅਰਥ ਹੁੰਦਾ ਹੈ ‘to bring up’ । ਸਿੱਖਿਆ ਦਾ ਅਰਥ ਵਿਅਕਤੀ ਨੂੰ ਕੇਵਲ ਕਿਤਾਬੀ ਗਿਆਨ ਦੇਣ ਨਾਲ ਹੀ ਸੰਬੰਧਿਤ ਨਹੀਂ ਬਲਕਿ ਵਿਅਕਤੀ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਕਰਕੇ ਉਸ ਨੂੰ ਭਵਿੱਖ ਲਈ ਤਿਆਰ ਕਰਨ ਤੋਂ ਵੀ ਹੁੰਦਾ ਹੈ । ਐਂਡਰਸਨ (Anderson) ਦੇ ਅਨੁਸਾਰ, “ਸਿੱਖਿਆ ਇਕ ਸਮਾਜਿਕ ਪ੍ਰਕ੍ਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਉਨ੍ਹਾਂ ਚੀਜ਼ਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ ਜਿਹੜੀਆਂ ਉਸ ਨੂੰ ਸਮਾਜ ਵਿਚ ਜ਼ਿੰਦਗੀ ਬਿਤਾਉਣ ਲਈ ਤਿਆਰ ਕਰਦੀਆਂ ਹਨ ।”

ਇਸ ਪ੍ਰਕਾਰ ਅਸੀਂ ਉਪਰੋਕਤ ਵਿਵਰਨ ਦੇ ਆਧਾਰ ਤੇ ਇਹ ਕਹਿ ਸਕਦੇ ਹਾਂ ਕਿ ਸਿੱਖਿਆ ਦੇ ਦੁਆਰਾ ਸਮਾਜ ਦੀਆਂ ਰੁੜੀਆਂ, ਰੀਤੀ-ਰਿਵਾਜਾਂ, ਪਰੰਪਰਾਵਾਂ ਆਦਿ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਹੈ । ਇਹ ਰਸਮੀ ਅਤੇ ਗ਼ੈਰ-ਰਸਮੀ ਦੋਨੋਂ ਤਰੀਕਿਆਂ ਨਾਲ ਪ੍ਰਦਾਨ ਕੀਤੀ ਜਾਂਦੀ ਹੈ । ਰਸਮੀ ਸਿੱਖਿਆ ਪ੍ਰਣਾਲੀ ਵਿਅਕਤੀ ਸਿੱਖਿਅਕ ਸੰਸਥਾਵਾਂ : ਜਿਵੇਂ-ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿਚੋਂ ਪ੍ਰਾਪਤ ਕਰਦਾ ਹੈ ।

ਸਿੱਖਿਅਕ ਕਾਰਕ ਅਤੇ ਸਮਾਜਿਕ ਪਰਿਵਰਤਨ (Educational Factor and Social Change)

1. ਸਿੱਖਿਅਕ ਕਾਰਕ ਅਤੇ ਪਰਿਵਾਰ (Educational factor and family) – ਸਿੱਖਿਅਕ ਕਾਰਕ ਦਾ ਪਰਿਵਾਰ ਦੀ ਸੰਸਥਾ ਦੇ ਉੱਪਰ ਗਹਿਰਾ ਪ੍ਰਭਾਵ ਪਿਆ ਹੈ । ਪ੍ਰਾਚੀਨ ਸਮਾਜਾਂ ਦੇ ਵਿਚ ਵਿਅਕਤੀ ਕੇਵਲ ਜਿਉਂਦੇ ਰਹਿਣ ਲਈ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦਾ ਹੁੰਦਾ ਸੀ । ਪਰਿਵਾਰ ਦੇ ਸਾਰੇ ਹੀ ਮੈਂਬਰ ਇੱਕੋ ਹੀ ਕਿੱਤੇ ਵਿਚ ਰੁੱਝੇ ਰਹਿੰਦੇ ਸਨ । ਰਹਿਣਸਹਿਣ ਦਾ ਪੱਧਰ ਕਾਫ਼ੀ ਨੀਵਾਂ ਸੀ ਕਿਉਂਕਿ ਲੋਕਾਂ ਵਿਚ ਚੇਤਨਤਾ ਹੀ ਨਹੀਂ ਸੀ ਕਿ ਉਹ ਪ੍ਰਗਤੀ ਕਰਨ । ਜਿਵੇਂ-ਜਿਵੇਂ ਸਿੱਖਿਆ ਸੰਬੰਧੀ ਵਿਅਕਤੀਆਂ ਵਿਚ ਜਾਗ੍ਰਿਤੀ ਆਈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਨਵੀਆਂ ਕਦਰਾਂ-ਕੀਮਤਾਂ ਦੇ ਮੁਤਾਬਿਕ ਰਹਿਣਾ ਸ਼ੁਰੂ ਕਰ ਦਿੱਤਾ । ਜਿੱਥੇ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰ ਇੱਕੋ ਹੀ ਕਿੱਤੇ ਵਿਚ ਰੁੱਝੇ ਰਹਿੰਦੇ ਸਨ, ਉੱਥੇ ਉਹ ਆਪਣੀ ਇੱਛਾ ਤੇ ਯੋਗਤਾ ਮੁਤਾਬਿਕ ਵੱਖੋ-ਵੱਖਰੇ ਕਿੱਤਿਆਂ ਨੂੰ ਅਪਣਾਉਣ ਲੱਗ ਪਏ । ਇਸ ਦੇ ਨਾਲ ਪ੍ਰਾਚੀਨ ਸਮਾਜ ਤੋਂ ਚਲੀ ਆ ਰਹੀ ਸੰਯੁਕਤ ਪਰਿਵਾਰਕ ਪ੍ਰਣਾਲੀ ਦੀ ਜਗਾ ਕੇਂਦਰੀ ਪਰਿਵਾਰ ਦੀ ਸਥਾਪਨਾ ਹੋਈ ।

ਆਧੁਨਿਕ ਪਰਿਵਾਰਾਂ ਦੇ ਵਿਚ ਜੇਕਰ ਵਿਅਕਤੀ ਆਪ ਮਿਹਨਤ ਕਰਦਾ ਹੈ ਤਾਂ ਹੀ ਉਹ ਆਪਣਾ ਗੁਜ਼ਾਰਾ ਚਲਾ ਸਕਦਾ ਹੈ ਤੇ ਆਪਣੇ ਰਹਿਣ-ਸਹਿਣ ਦਾ ਪੱਧਰ ਵੀ ਉੱਚਾ ਕਰ ਸਕਦਾ ਹੈ । ਹੁਣ ਉਸ ਨੂੰ ਸਥਿਤੀ ਆਪਣੀ ਯੋਗਤਾ ਦੇ ਅਨੁਸਾਰ ਪ੍ਰਾਪਤ ਹੁੰਦੀ ਹੈ ਨਾ ਕਿ ਉਸਨੂੰ ਵਿਰਸੇ ਵਿਚ ਮਿਲਦੀ ਹੈ । ਇਸ ਪ੍ਰਕਾਰ ਸਿੱਖਿਅਕ ਕਾਰਕਾਂ ਦੇ ਪ੍ਰਭਾਵ ਨਾਲ ਪਰਿਵਾਰ ਦੀ ਬਣਤਰ ਤੇ ਕੰਮਾਂ ਵਿਚ ਵੀ ਪਰਿਵਰਤਨ ਆਇਆ | ਅਜੋਕੇ ਪਰਿਵਾਰਾਂ ਦੇ ਵਿਚ ਜਿੱਥੇ ਪਤੀ-ਪਤਨੀ ਦੋਵੇਂ ਕੰਮਾਂ-ਕਾਰਾਂ ਵਿਚ ਰੁੱਝੇ ਹੁੰਦੇ ਹਨ ਉੱਥੇ ਬੱਚਿਆਂ ਦੀ ਪਰਵਰਿਸ਼ ਵੀ ਕਰੈਚਾਂ ਵਿਚ ਹੁੰਦੀ ਹੈ । ਇਸੇ ਕਰਕੇ ਪਰਿਵਾਰ ਦਾ ਆਪਣੇ ਮੈਂਬਰਾਂ ਉੱਪਰ ਨਿਯੰਤਰਨ ਵੀ ਘੱਟ ਗਿਆ ਹੈ ।

2. ਸਿੱਖਿਅਕ ਕਾਰਕ ਦਾ ਜਾਤੀ ਪ੍ਰਥਾ ਉੱਪਰ ਪ੍ਰਭਾਵ (Effect of educational factor on caste system) – ਭਾਰਤੀ ਸਮਾਜ ਦੇ ਵਿਚ ਜਾਤੀ ਪ੍ਰਥਾ ਇਕ ਅਜਿਹੀ ਸਮਾਜਿਕ ਬੁਰਾਈ ਰਹੀ ਹੈ ਜਿਸ ਨੇ ਪ੍ਰਤੀ ਦੇ ਰਸਤੇ ਵਿਚ ਰੁਕਾਵਟ ਪੈਦਾ ਕੀਤੀ ਸੀ । ਜਾਤੀ ਪ੍ਰਥਾ ਦੇ ਵਿਚ ਸਿੱਖਿਆ ਕੇਵਲ ਉੱਪਰਲੀਆਂ ਜਾਤਾਂ ਦੇ ਮੈਂਬਰਾਂ ਤਕ ਹੀ ਸੀਮਿਤ ਸੀ ਅਤੇ ਸਿੱਖਿਆ ਦੀ ਕਿਸਮ ਵੀ ਧਾਰਮਿਕ ਸੀ । ਅੰਗਰੇਜ਼ੀ ਹਕੂਮਤ ਦੇ ਆਉਣ ਤੋਂ ਬਾਅਦ ਜਾਤੀ ਪ੍ਰਥਾ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਕਿਉਂਕਿ ਅੰਗਰੇਜ਼ਾਂ ਦੇ ਲਈ ਸਾਰੇ ਹੀ ਵਿਅਕਤੀ ਭਾਰਤੀ ਸਨ । ਉਨ੍ਹਾਂ ਨੇ ਸਭ ਜਾਤਾਂ ਦੇ ਵਿਅਕਤੀਆਂ ਨਾਲ ਬਰਾਬਰੀ ਦਾ ਸਲੂਕ ਕੀਤਾ । ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਨੇ ਪੱਛਮੀ ਸਿੱਖਿਆ ਨੂੰ ਮਹੱਤਵ ਦਿੱਤਾ । ਇਸੇ ਕਰਕੇ ਸਿੱਖਿਆ ਧਰਮ ਨਿਰਪੱਖ ਹੋ ਗਈ । ਆਧੁਨਿਕ ਸਿੱਖਿਆ ਪ੍ਰਣਾਲੀ ਨੇ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਵਾਲੀਆਂ ਕੀਮਤਾਂ ਉੱਪਰ ਜ਼ੋਰ ਦਿੱਤਾ । ਰਸਮੀ ਸਿੱਖਿਆ ਲਈ ਸਕੂਲ, ਕਾਲਜ ਆਦਿ ਖੋਲ੍ਹੇ । ਇਨ੍ਹਾਂ ਵਿਚ ਹਰ ਜਾਤ ਦਾ ਵਿਅਕਤੀ ਸਿੱਖਿਆ ਪ੍ਰਾਪਤ ਕਰ ਸਕਣ ਲੱਗਾ । ਸਾਰੇ ਵਿਅਕਤੀ ਇੱਕੋ ਸਕੂਲ ਵਿਚ ਪੜ੍ਹਨ ਲੱਗ ਪਏ, ਜਿਸ ਨਾਲ ਛੂਤ-ਛਾਤ ਦਾ ਭੇਦ-ਭਾਵ ਵੀ ਖ਼ਤਮ ਹੋਇਆ ।

3. ਸਿੱਖਿਅਕ ਕਾਰਕ ਦਾ ਵਿਆਹ ਉੱਪਰ ਪ੍ਰਭਾਵ (Effects of educational factor on marriage) – ਵਿਆਹ ਦੀ ਸੰਸਥਾ ਵੀ ਸਿੱਖਿਅਕ ਕਾਰਕ ਦੇ ਪ੍ਰਭਾਵ ਹੇਠ ਆ ਕੇ ਕਾਫ਼ੀ ਬਦਲ ਗਈ ਹੈ । ਪੜ੍ਹੇ-ਲਿਖੇ ਲੋਕਾਂ ਦਾ ਵਿਆਹ ਸੰਬੰਧੀ ਨਜ਼ਰੀਆ ਹੀ ਬਦਲ ਗਿਆ । ਸ਼ੁਰੂ ਵਿਚ ਵਿਆਹ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਨਹੀਂ ਸਨ ਹੋ ਸਕਦੇ । ਪਰਿਵਾਰ ਦੇ ਵੱਡੇ ਬਜ਼ੁਰਗ ਆਪ ਲੜਕੀ ਤੇ ਲੜਕੇ ਦਾ ਵਿਆਹ ਤੈਅ ਕਰਦੇ ਸਨ ਅਤੇ ਵਿਆਹ ਸੰਬੰਧੀ ਉਨ੍ਹਾਂ ਦਾ ਵਿਚਾਰ ਸੀ ਕਿ ਆਪਣੇ ਬਰਾਬਰ ਦੇ ਪਰਿਵਾਰ ਵਿਚ ਕੀਤਾ ਜਾਵੇ । ਉਹ ਲੜਕੀ ਅਤੇ ਲੜਕੇ ਦੇ ਗੁਣਾਂ ਵੱਲ ਇੰਨਾ ਧਿਆਨ ਨਹੀਂ ਸਨ ਦਿੰਦੇ ਜਿੰਨਾ ਕਿ ਉਨ੍ਹਾਂ ਦੇ ਖਾਨਦਾਨ ਵਲ ਦਿੰਦੇ ਸਨ ।

ਇਸ ਤੋਂ ਇਲਾਵਾ ਪਤੀ-ਪਤਨੀ ਦੇ ਸੰਬੰਧਾਂ ਦੇ ਵਿਚ ਸਮਝੌਤੇ ਦਾ ਤੱਤ ਮੌਜੂਦ ਹੈ ਨਾ ਕਿ ਧਾਰਮਿਕ ਬੰਧਨ ਦਾ । ਹੁਣਪੜ੍ਹੀ-ਲਿਖੀ ਔਰਤ, ਆਦਮੀ ਦੀ ਗੁਲਾਮ ਨਹੀਂ । ਜੇਕਰ ਉਸ ਦਾ ਪਤੀ ਉਸ ਨਾਲ ਬੁਰਾ ਸਲੂਕ ਕਰਦਾ ਹੈ ਤਾਂ ਉਹ ਕਾਨੂੰਨ ਦੀ ਮਦਦ ਨਾਲ ਉਸ ਤੋਂ ਵੱਖ ਹੋ ਜਾਂਦੀ ਹੈ । ਪੜੇ-ਲਿਖੇ ਨੌਜਵਾਨ ਵਿਆਹ ਕਰਵਾਉਣ ਲਈ ਬਿਲਕੁਲ ਕਾਹਲੇ ਨਹੀਂ ਹੁੰਦੇ, ਬਲਕਿ ਉਹ ਆਪਣਾ ਕੈਰੀਅਰ ਬਣਾਉਣਾ ਜ਼ਰੂਰੀ ਸਮਝਦੇ ਸਨ । ਇਸ ਤੋਂ ਇਲਾਵਾ ਪ੍ਰੇਮ ਵਿਆਹ ਤੇ ਕੋਰਟ ਦੁਆਰਾ ਵਿਆਹ ਵਧੇਰੇ ਪ੍ਰਚਲਿਤ ਹੈ ।

4. ਸਿੱਖਿਆ ਦਾ ਸਮਾਜਿਕ ਦਰਜਾਬੰਦੀ ਉੱਪਰ ਪ੍ਰਭਾਵ (Effect of education on social stratification) – ਸਿੱਖਿਆ, ਸਮਾਜਿਕ ਦਰਜਾਬੰਦੀ ਦੇ ਆਧਾਰਾਂ ਵਿਚੋਂ ਇਕ ਪ੍ਰਮੁੱਖ ਆਧਾਰ ਹੈ । ਇਸ ਨੇ ਸਾਡੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ-
(i) ਪੜ੍ਹੇ-ਲਿਖੇ (Literate)
(ii) ਅਨਪੜ੍ਹ (Illiterate) ।

ਵਿਅਕਤੀ ਨੂੰ ਸਮਾਜ ਦੇ ਵਿਚ ਸਥਿਤੀ ਸਿੱਖਿਆ ਦੇ ਦੁਆਰਾ ਵੀ ਪ੍ਰਾਪਤ ਹੁੰਦੀ ਹੈ । ਵਿਅਕਤੀ ਸਮਾਜ ਦੇ ਵਿਚ ਉੱਚਾ ਅਹੁਦਾ ਪ੍ਰਾਪਤ ਕਰਨ ਦੇ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਦਾ ਹੈ । ਜਿਸ ਤਰ੍ਹਾਂ ਦੀ ਸਿੱਖਿਅਕ ਯੋਗਤਾ ਵਿਅਕਤੀ ਕੋਲ ਹੁੰਦੀ ਹੈ, ਉਹ ਉਸੇ ਤਰ੍ਹਾਂ ਦੀ ਸਮਾਜ ਵਿਚ ਪਦਵੀ ਪ੍ਰਾਪਤ ਕਰਨ ਦੇ ਯੋਗ ਹੋ ਜਾਂਦਾ ਹੈ । ਇਸ ਪ੍ਰਕਾਰ ਆਧੁਨਿਕ ਸਮਾਜ ਦੀ ਜਨਸੰਖਿਆ ਦੀ ਸਿੱਖਿਆ ਦੇ ਆਧਾਰ ਤੇ ਦਰਜਾਬੰਦੀ ਕੀਤੀ ਜਾਂਦੀ ਹੈ । ਪੜੇ-ਲਿਖੇ ਵਿਅਕਤੀ ਨੂੰ ਸਮਾਜ ਦੇ ਵਿਚ ਆਦਰ ਸਨਮਾਨ ਵੀ ਪ੍ਰਾਪਤ ਹੁੰਦਾ ਹੈ ।

ਪ੍ਰਾਚੀਨ ਸਮਾਜ ਦੇ ਵਿਚ ਵਿਅਕਤੀ ਦੀ ਸਥਿਤੀ ਪ੍ਰਦਤ (ascribed) ਹੁੰਦੀ ਸੀ | ਅਰਥਾਤ ਉਹ ਜਿਸ ਪਰਿਵਾਰ ਵਿਚ ਜਨਮ ਲੈਂਦਾ ਸੀ ਉਸ ਨੂੰ ਸਥਿਤੀ ਵੀ ਉਸੇ ਤਰ੍ਹਾਂ ਦੀ ਮਿਲਦੀ ਸੀ, ਲੇਕਿਨ ਸਿੱਖਿਆ ਦੇ ਖੇਤਰ ਵਿਚ ਪ੍ਰਤੀ ਹੋਣ ਦੇ ਨਾਲ ਵਿਅਕਤੀ ਦੀ ਸਥਿਤੀ ਅਰਜਿਤ ਪਦ ਦੀ (achieved) ਹੁੰਦੀ ਹੈ । ਅਰਥਾਤ ਵਰਤਮਾਨ ਸਮਾਜ ਦੇ ਵਿਚ ਵਿਅਕਤੀ ਨੂੰ ਆਪਣੀ ਸਥਿਤੀ ਨਿੱਜੀ ਯੋਗਤਾ ਤੇ ਗੁਣਾਂ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ । ਵਿਅਕਤੀ ਆਪਣੀ ਇੱਛਾ ਅਨੁਸਾਰ, ਆਪਣੀ ਮਿਹਨਤ ਅਤੇ ਯੋਗਤਾ ਨਾਲ ਉੱਚੇ ਤੋਂ ਉੱਚਾ ਪਦ ਪ੍ਰਾਪਤ ਕਰ ਸਕਦਾ ਹੈ ।

5. ਸਿੱਖਿਆਤਮਕ ਕਾਰਕ ਦੇ ਕੁੱਝ ਹੋਰ ਪ੍ਰਭਾਵ (Some other effects of educational factor) – ਸਿੱਖਿਆਤਮਕ ਕਾਰਕ ਦੇ ਪ੍ਰਭਾਵ ਨਾਲ ਔਰਤਾਂ ਦੀ ਸਥਿਤੀ ਵਿਚ ਮਹੱਤਵਪੂਰਨ ਪਰਿਵਰਤਨ ਪਾਇਆ ਗਿਆ । ਆਧੁਨਿਕ ਸਮਾਜ ਦੀ ਸਿੱਖਿਅਤੇ ਔਰਤ ਦੇਸ਼ ਦੇ ਹਰ ਖੇਤਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ | ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਬਹੁਤ ਲੰਬਾ ਸਮਾਂ ਰਾਜਨੀਤੀ ਵਿਚ ਗੁਜ਼ਾਰਿਆ ਤੇ ਦੇਸ਼ ਉੱਪਰ ਰਾਜ ਕੀਤਾ । ਸਿੱਖਿਆ ਦੇ ਪ੍ਰਸਾਰ ਨਾਲ ਔਰਤਾਂ ਵਿਚ ਵਿਆਹ ਦੀ ਉਮਰ ਵਿਚ ਵਾਧਾ ਹੋ ਰਿਹਾ ਹੈ । ਉਹ ਆਪਣਾ ਜੀਵਨ ਸਾਥੀ ਚੁਣਨ ਦੇ ਲਈ ਪੂਰੀ ਤਰ੍ਹਾਂ ਆਜ਼ਾਦ ਹੋ ਗਈਆਂ ਹਨ । ਪ੍ਰੇਮ ਵਿਆਹ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਤਲਾਕਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ । ਸਿੱਖਿਆ ਦੇ ਪ੍ਰਭਾਵ ਨੇ ਔਰਤ ਦੀ ਹਾਲਤ ਵਿਚ ਸੁਧਾਰ ਲਿਆਂਦਾ ਹੈ ।

ਇਸੇ ਕਰਕੇ ਪਰਿਵਾਰ ਦਾ ਆਕਾਰ ਵੀ ਛੋਟਾ ਹੋ ਗਿਆ ਹੈ । ਪੜੀ-ਲਿਖੀ ਔਰਤ ਜਦੋਂ ਨੌਕਰੀ ਕਰਨ ਲੱਗ ਜਾਂਦੀ ਹੈ ਤਾਂ ਉਹ ਵਧੇਰੇ ਸੰਤਾਨ ਪੈਦਾ ਕਰਨ ਦੀ ਨੀਤੀ ਨੂੰ ਠੀਕ ਨਹੀਂ ਸਮਝਦੀ । ਬੱਚਿਆਂ ਦੀ ਪਰਵਰਿਸ਼ ਤਾਂ ਪਹਿਲਾਂ ਹੀ ਘਰੋਂ ਬਾਹਰ ਹੁੰਦੀ ਹੈ ਤੇ ਦੂਸਰਾ ਰਹਿਣ-ਸਹਿਣ ਦਾ ਪੱਧਰ ਉੱਚਾ ਚਾਹੁਣ ਦੀ ਇੱਛਾ ਨੇ ਆਰਥਿਕ ਦਬਾਅ ਵੀ ਪਾ ਦਿੱਤਾ ਹੈ । ਇਕ ਜਾਂ ਦੋ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਸੰਭਵ ਹੈ । ਭਾਰਤੀ ਸਮਾਜ ਦੇ ਵਿੱਚ ਔਰਤ ਆਰਥਿਕ, ਰਾਜਨੀਤਿਕ ਤੇ ਸਮਾਜਿਕ ਆਦਿ ਖੇਤਰਾਂ ਵਿਚ ਪੁਰਸ਼ਾਂ ਦੀ ਬਰਾਬਰੀ ਕਰ ਰਹੀ ਹੈ । ਹੁਣ ਉਹ ਆਦਮੀ ਦੀ ਗੁਲਾਮ ਬਣ ਕੇ ਜ਼ਿੰਦਗੀ ਬਤੀਤ ਨਹੀਂ ਕਰ ਰਹੀ ਬਲਕਿ ਉਸ ਦੀ ਮਿੱਤਰ ਦੇ ਰੂਪ ਵਿਚ ਖੜੀ ਹੋਈ ਹੈ ।

6. ਸਮਾਜਿਕ ਕਦਰਾਂ-ਕੀਮਤਾਂ ਉੱਤੇ ਪ੍ਰਭਾਵ (Effect on Social Values) – ਵਿੱਦਿਆ ਨਾ ਸਿਰਫ਼ ਵਿਅਕਤੀਗਤ ਕਦਰਾਂ-ਕੀਮਤਾਂ ਨੂੰ ਉਤਪੰਨ ਕਰਦੀ ਹੈ ਬਲਕਿ ਸਮਾਜਿਕ ਕਦਰਾਂ-ਕੀਮਤਾਂ ; ਜਿਵੇਂ-ਲੋਕਤੰਤਰ, ਸਮਾਨਤਾ ਆਦਿ ਨੂੰ ਵੀ ਵਧਾਉਂਦੀ ਹੈ । ਇਹ ਸਿੱਖਿਆ ਕਰਕੇ ਹੀ ਹੈ ਜਿਸ ਕਾਰਨ ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਬਰਾਬਰ ਸਮਝੇ ਜਾਂਦੇ ਹਨ । ਸਿੱਖਿਆ ਦੇ ਪ੍ਰਭਾਵ ਅਧੀਨ ਹੀ ਸਾਡੇ ਸਮਾਜ ਵਿੱਚੋਂ ਕਈ ਗ਼ਲਤ ਪ੍ਰਥਾਵਾਂ ਜਿਵੇਂ ਸਤੀ ਪ੍ਰਥਾ, ਜਾਤ ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਨਾ ਹੋਣਾ ਆਦਿ ਖ਼ਤਮ ਹੋ ਗਈਆਂ ਹਨ ਜਾਂ ਫਿਰ ਖਤਮ ਹੋ ਰਹੀਆਂ ਹਨ । ਵਿੱਦਿਆ ਨਾਲ ਹੀ ਕਈ ਚੰਗੀਆਂ ਪਥਾਵਾਂ ਜਿਵੇਂ ਵਿਧਵਾ ਵਿਆਹ, ਅੰਤਰ-ਜਾਤੀ ਵਿਆਹ ਆਦਿ ਅੱਗੇ ਆ ਗਏ ਹਨ । ਹੁਣ ਸਿੱਖਿਆ ਦੇ ਪ੍ਰਭਾਵ ਅਧੀਨ ਹੀ ਭੇਦ-ਭਾਵ ਖਤਮ ਹੋ ਗਿਆ ਹੈ, ਔਰਤਾਂ ਦੀ ਦਸ਼ਾ ਵਿੱਚ ਬਹੁਤ ਸੁਧਾਰ ਹੋ ਗਿਆ ਹੈ ਤੇ ਹੋ ਵੀ ਰਿਹਾ ਹੈ । ਆਧੁਨਿਕ ਸਮਾਜ ਤੇ ਆਧੁਨਿਕ ਸਮਾਜ ਦੀਆਂ ਕਦਰਾਂ-ਕੀਮਤਾਂ ਸਿੱਖਿਆ ਦੀ ਹੀ ਦੇਣ ਹਨ ।

7. ਸਿੱਖਿਆ ਦਾ ਕਿੱਤਿਆਂ ਉੱਤੇ ਪ੍ਰਭਾਵ (Effect of Education on occupations) – ਪੁਰਾਣੇ ਸਮਿਆਂ ਵਿਚ ਕਿੱਤਿਆਂ ਦਾ ਆਧਾਰ ਸਿੱਖਿਆ ਨਾ ਹੋ ਕੇ ਜਾਤ ਵਿਵਸਥਾ ਹੁੰਦਾ ਸੀ । ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸ ਨੂੰ ਉਸ ਜਾਤ ਨਾਲ ਸੰਬੰਧਿਤ ਕਿੱਤਾ ਹੀ ਅਪਣਾਉਣਾ ਪੈਂਦਾ ਸੀ । ਜਿਵੇਂ ਲੁਹਾਰ ਦਾ ਪੁੱਤਰ ਲੁਹਾਰ ਦਾ ਹੀ ਕੰਮ ਕਰੇਗਾ, ਸੁਨਿਆਰੇ ਦਾ ਪੁੱਤਰ ਸੁਨਿਆਰੇ ਦਾ ਹੀ ਕੰਮ ਕਰੇਗਾ । ਇਸ ਤਰ੍ਹਾਂ ਸਿੱਖਿਆ ਦਾ ਕੋਈ ਪ੍ਰਭਾਵ ਨਹੀਂ ਸੀ । ਪਰ ਆਧੁਨਿਕ ਸਿੱਖਿਆ ਦੇ ਅਧੀਨ ਹੁਣ ਜਾਤ ਦੀ ਥਾਂ ਉੱਤੇ ਵਿਅਕਤੀਗਤ ਯੋਗਤਾ ਨੂੰ ਮਹੱਤਵ ਦਿੱਤਾ ਜਾਣ ਲੱਗ ਪਿਆ ਹੈ । ਹੁਣ ਵਿਅਕਤੀ ਦਾ ਕਿੱਤਾ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਹੈ ਕਿ ਵਿਅਕਤੀ ਨੇ ਕਿਸ ਜਾਤ ਵਿੱਚ ਜਨਮ ਲਿਆ ਹੈ ਬਲਕਿ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਹੈ ? ਉਸ ਦੀ ਸਿੱਖਿਅਕ ਯੋਗਤਾ ਕੀ ਹੈ ? ਅੱਜ-ਕਲ੍ਹ ਜੇਕਰ ਵਿਅਕਤੀ ਨੇ ਆਪਣੀ ਯੋਗਤਾ ਵਿੱਚ ਵਾਧਾ ਕਰਨਾ ਹੈ ਤਾਂ ਉਸ ਲਈ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ । ਜੇਕਰ ਵਿਅਕਤੀ ਨੇ ਉੱਚੀ ਪਦਵੀ ਲੈਣੀ ਹੈ ਤਾਂ ਉਸ ਲਈ ਪੜ੍ਹਨਾ-ਲਿਖਣਾ ਬਹੁਤ ਜ਼ਰੂਰੀ ਹੈ । ਪੜ੍ਹਾਈ-ਲਿਖਾਈ ਨੇ ਜਾਤ ਦੀ ਮਹੱਤਤਾ ਨੂੰ ਬਹੁਤ ਘਟਾ ਦਿੱਤਾ ਹੈ । ਸਿੱਖਿਆ ਕਾਰਨ ਹੀ ਜਾਤ ਨਾਲ ਸੰਬੰਧਿਤ ਸਮਾਨਤਾ ਕਾਫੀ ਘੱਟ ਗਈ ਹੈ । ਹੁਣ ਕੋਈ ਵੀ ਸਿੱਖਿਆ ਪ੍ਰਾਪਤ ਕਰਕੇ ਕਿਸੇ ਵੀ ਪਦਵੀ ਨੂੰ ਪ੍ਰਾਪਤ ਕਰ ਸਕਦਾ ਹੈ ।

PSEB 11th Class Sociology Solutions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 6.
‘ਤਕਨੀਕੀ ਕਾਰਨ’ ਉੱਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਲਿਆਉਣ ਦੇ ਲਈ ਤਕਨੀਕੀ ਕਾਰਕ ਵੀ ਭਾਰਤੀ ਸਮਾਜ ਵਿਚ ਵਧੇਰੇ ਪ੍ਰਬਲ ਹੈ ਅਤੇ ਪ੍ਰਮੁੱਖ ਹੈ । ਸਮਾਜ ਦੇ ਵਿਚ ਨਿੱਤ ਨਵੀਆਂ ਕਾਢਾਂ ਅਤੇ ਨਵੇਂ ਆਵਿਸ਼ਕਾਰ ਹੁੰਦੇ ਰਹਿੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਸਮੁੱਚੇ ਸਮਾਜ ਉੱਪਰ ਵੀ ਪੈਂਦਾ ਹੈ । ਆਧੁਨਿਕ ਸਮੇਂ ਵਿਚ ਤਾਂ ਕਾਢਾਂ ਅਤੇ ਖੋਜਾਂ ਦੀ ਰਫ਼ਤਾਰ ਵਿਚ ਵੀ ਤੇਜ਼ੀ ਆਈ ਹੈ ਜਿਸ ਕਰਕੇ ਆਧੁਨਿਕ ਸਦੀ ਨੂੰ ਵਿਗਿਆਨ ਦਾ ਯੁੱਗ ਵੀ ਕਿਹਾ ਗਿਆ ਹੈ । ਤਕਨੀਕ ਵਿਚ ਲਗਾਤਾਰ ਵਿਕਾਸ ਹੁੰਦਾ ਰਹਿੰਦਾ ਹੈ ਜਿਸ ਕਰਕੇ ਸਮਾਜ ਦੇ ਵਿਚ ਪਰਿਵਰਤਨ ਵੀ ਆਉਂਦਾ ਰਹਿੰਦਾ ਹੈ । ਕਿਸੇ ਵੀ ਸਮਾਜ ਦੀ ਪ੍ਰਤੀ ਵੀ ਉੱਥੋਂ ਦੀ ਤਕਨੀਕ ਨਾਲ ਸੰਬੰਧਿਤ ਹੁੰਦੀ ਹੈ । ਅੱਜ-ਕਲ੍ਹ ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ, ਡਾਕ-ਤਾਰ ਵਿਭਾਗ ਆਦਿ ਵਿਚ ਤਕਨੀਕੀ ਪੱਖੋਂ ਬਹੁਤ ਹੀ ਤਰੱਕੀ ਹੋਈ ਹੈ ।

ਅਜੋਕਾ ਯੁੱਗ ਮਸ਼ੀਨੀ ਯੁੱਗ ਕਿਹਾ ਜਾਂਦਾ ਹੈ ਜਿਸ ਵਿਚ ਸਮਾਜ ਦੇ ਹਰ ਖੇਤਰ ਵਿਚ ਮਸ਼ੀਨਾਂ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ । ਕਈ ਸਮਾਜ ਵਿਗਿਆਨੀਆਂ ਨੇ ਤਾਂ ਤਕਨੀਕੀ ਕਾਰਕ ਨੂੰ ਹੀ ਸਮਾਜਿਕ ਪਰਿਵਰਤਨ ਦਾ ਮੁੱਖ ਕਾਰਕ ਦੱਸਿਆ ਹੈ ।

ਅਸਲ ਵਿਚ ਤਕਨੀਕੀ ਕਾਰਕ ਦੇ ਵਿਚ ਮਸ਼ੀਨਾਂ, ਸੰਦ ਅਤੇ ਉਹ ਸਭ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਵਿਚ ਮਨੁੱਖੀ ਸ਼ਕਤੀ ਦਾ ਇਸਤੇਮਾਲ ਕੀਤਾ ਜਾਂਦਾ ਹੈ ।

ਤਕਨੀਕ ਅਤੇ ਸਮਾਜਿਕ ਪਰਿਵਰਤਨ (Technology and Social Change) – ਇੱਥੇ ਹੁਣ ਅਸੀਂ ਦੇਖਾਂਗੇ ਕਿ ਕਿਵੇਂ ਤਕਨੀਕੀ ਕਾਰਕਾਂ ਨੇ ਸਮਾਜਿਕ ਪਰਿਵਰਤਨ ਕੀਤਾ ਹੈ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਪਰਿਵਰਤਨ ਲਿਆਉਣ ਵਿਚ ਯੋਗਦਾਨ ਪਾਇਆ ਹੈ-
1. ਉਤਪਾਦਨ ਦੇ ਖੇਤਰ ਵਿਚ ਪਰਿਵਰਤਨ (Changes in the area of production) – ਤਕਨੀਕ ਨੇ ਉਤਪਾਦਨ ਦੇ ਖੇਤਰ ਨੂੰ ਤਾਂ ਆਪਣੇ ਕਬਜ਼ੇ ਵਿਚ ਹੀ ਕਰ ਲਿਆ ਹੈ । ਕਾਰਖ਼ਾਨਿਆਂ ਦੇ ਖੁੱਲ੍ਹਣ ਨਾਲ ਘਰੇਲੂ ਉਤਪਾਦਨ ਪ੍ਰਭਾਵਿਤ ਹੋਏ । ਸਭ ਤੋਂ ਵੱਡੀ ਤਬਦੀਲੀ ਤਾਂ ਇਹ ਆਈ ਕਿ ਮਸ਼ੀਨਾਂ ਦੇ ਆਉਣ ਨਾਲ ਘਰੇਲੂ ਜਾਂ ਵਿਅਕਤੀਗਤ ਉਤਪਾਦਨ ਫੈਕਟਰੀਆਂ ਵਿਚ ਚਲਾ ਗਿਆ । ਵੱਡੇ-ਵੱਡੇ ਕਾਰਖ਼ਾਨਿਆਂ ਦੇ ਵਿਚ ਕਈ ਲੋਕ ਕੰਮ ਕਰਨ ਲੱਗ ਪਏ । ਹਰ ਖੇਤਰ ਵਿਚ ਨਵੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ । ਇਸ ਦੇ ਨਾਲ ਹੀ ਉਦਯੋਗੀਕਰਨ ਦਾ ਵਿਕਾਸ ਵੀ ਹੋਇਆ । ਘਰੇਲੂ ਉਤਪਾਦਨ ਦੇ ਖ਼ਤਮ ਹੋਣ ਦੇ ਨਾਲ ਔਰਤਾਂ ਵੀ ਘਰ ਤੋਂ ਬਾਹਰ ਨਿਕਲ ਆਈਆਂ । ਇਸ ਨਾਲ ਔਰਤ ਦੀ ਸਮਾਜਿਕ ਜ਼ਿੰਦਗੀ ਵਿਚ ਵੀ ਬਿਲਕੁਲ ਪਰਿਵਰਤਨ ਆ ਗਿਆ ਹੈ ।

ਆਧੁਨਿਕ ਤਕਨੀਕ ਦਾ ਬੋਲ-ਬਾਲਾ ਹੋਣ ਲੱਗ ਪਿਆ ਕਿਉਂਕਿ ਇਸ ਨਾਲ ਉਤਪਾਦਨ ‘ਤੇ ਵੀ ਘੱਟ ਖਰਚ ਹੋਣ ਲੱਗਾ ਅਤੇ ਕੰਮ ਵੀ ਪਹਿਲਾਂ ਨਾਲੋਂ ਜਲਦੀ ਅਤੇ ਵਧੀਆ ਪਾਇਆ ਜਾਣ ਲੱਗ ਪਿਆ । ਇਨ੍ਹਾਂ ਵੱਡੇ-ਵੱਡੇ ਕਾਰਖ਼ਾਨਿਆਂ ਦੇ ਵਿਚ ਔਰਤਾਂ ਵੀ ਰੁਜ਼ਗਾਰ ਵਿਚ ਆ ਗਈਆਂ । ਭਾਰਤੀ ਸਮਾਜ ਦੇ ਵਿਚ ਪ੍ਰਾਚੀਨ ਸਮੇਂ ਵਿਚ ਕੱਪੜਾ ਘਰੇਲੂ ਉਤਪਾਦਨ ਨਾਲ ਸੰਬੰਧਿਤ ਸੀ । ਇਸ ਤੋਂ ਇਲਾਵਾ ਚੀਨੀ ਵੀ ਲੋਕ ਘਰਾਂ ਦੇ ਵਿਚ ਹੀ ਰਹਿ ਕੇ ਬਣਾ ਲੈਂਦੇ ਸਨ । ਪਰੰਤੁ ਕਾਰਖ਼ਾਨਿਆਂ ਦੇ ਖੁੱਲਣ ਨਾਲ ਇਹ ਉਤਪਾਦਨ ਵੀ ਕਾਰਖ਼ਾਨਿਆਂ ਦੇ ਘੇਰੇ ਵਿਚ ਆ ਗਏ ਹਨ । ਅਜੋਕੇ ਸਮੇਂ ਵਿਚ ਭਾਰਤ ਵਿਚ ਕੱਪੜਾ, ਚੀਨੀ ਆਦਿ ਦੇ ਕਈ ਕਾਰਖ਼ਾਨੇ ਖੁੱਲ ਚੁੱਕੇ ਹਨ ਜਿਨ੍ਹਾਂ ਦੇ ਵਿਚ ਕਾਫ਼ੀ ਗਿਣਤੀ ਵਿਚ ਲੋਕ ਕੰਮ ਕਰ ਰਹੇ ਹਨ ।

2. ਸੰਚਾਰ ਦੇ ਸਾਧਨਾਂ ਵਿਚ ਵਿਕਾਸ (Development in means of communication) – ਕਾਰਖ਼ਾਨਿਆਂ ਦੇ ਵਿਚ ਮਸ਼ੀਨੀਕਰਨ ਹੋਣ ਦੇ ਨਾਲ ਵੱਡੇ ਪੈਮਾਨੇ ਉੱਤੇ ਉਤਪਾਦਨ ਦਾ ਵਿਕਾਸ ਜਿਸ ਨਾਲ ਸੰਚਾਰਕ ਵਿਕਾਸ ਹੋਣਾ ਵੀ ਜ਼ਰੂਰੀ ਹੋ ਗਿਆ ਸੀ । ਸੰਚਾਰ ਦੇ ਸਾਧਨਾਂ ਵਿਚ ਹੋਏ ਵਿਕਾਸ ਦੇ ਨਾਲ ਸਮੇਂ ਅਤੇ ਸਥਾਨ ਵਿਚ ਸੰਬੰਧ ਸਥਾਪਤ ਹੋਇਆ । ਆਧੁਨਿਕ ਸੰਚਾਰ ਦੀਆਂ ਤਕਨੀਕਾਂ ਨੂੰ ਜਿਵੇਂ-ਟੈਲੀਫ਼ੋਨ, ਰੇਡੀਓ, ਟੈਲੀਵਿਜ਼ਨ, ਰਸਾਲੇ, ਪ੍ਰਿੰਟਿੰਗ ਪ੍ਰੈਸ ਆਦਿ ਦੀ ਮਦਦ ਦੇ ਨਾਲ ਆਪਸੀ ਸੰਬੰਧਾਂ ਵਿਚ ਨਿਰਭਰਤਾ ਪੈਦਾ ਹੋਈ ।

ਸੰਚਾਰ ਦੇ ਸਾਧਨਾਂ ਵਿਚ ਪਾਏ ਗਏ ਵਿਕਾਸ ਦੇ ਨਤੀਜੇ ਵਜੋਂ ਹੀ ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਵਿਚ ਆਦਾਨ-ਪ੍ਰਦਾਨ ਹੋਇਆ, ਜਿਸ ਨਾਲ ਵਿਅਕਤੀ ਵਿਚ ਨੇੜਤਾ ਵੀ ਪੈਦਾ ਹੋਈ ।

ਸ਼ੁਰੂ ਦੇ ਸਮਾਜ ਵਿਚ ਸੰਚਾਰ ਕੇਵਲ ਬੋਲ-ਚਾਲ ਜਾਂ ਸੰਕੇਤਾਂ ਦੀ ਮੱਦਦ ਨਾਲ ਹੀ ਪਾਇਆ ਜਾਂਦਾ ਸੀ ਪਰ ਜਦੋਂ ਬੋਲਚਾਲ ਸਮੇਂ ਲਿਖਤ ਦੀ ਵਰਤੋਂ ਕੀਤੀ ਜਾਣ ਲੱਗੀ ਤਾਂ ਉਸ ਨਾਲ ਵਿਅਕਤੀਆਂ ਵਿਚ ਨਿੱਜੀਪਣ ਆ ਗਿਆ ਅਤੇ ਵੱਖ-ਵੱਖ ਸਮੂਹ ਦੇ ਲੋਕ ਇਕ-ਦੂਸਰੇ ਨੂੰ ਸਮਝਣ ਵੀ ਲੱਗ ਪਏ । ਇਸ ਨਾਲ ਸਾਡੀ ਜ਼ਿੰਦਗੀ ਦੇ ਰੋਜ਼ਾਨਾ ਦੇ ਸਮੇਂ ਵਿਚ ਬਹੁਤ ਹੀ ਤੇਜ਼ੀ ਆਈ । ਅਸੀਂ ਦੁਰ ਵਿਦੇਸ਼ਾਂ ਵਿਚ ਬੈਠੇ ਵਿਅਕਤੀਆਂ ਨਾਲ ਸੰਬੰਧ ਸਥਾਪਿਤ ਕਰਨ ਵਿਚ ਵੀ ਸਫਲ ਹੋਏ । ਅੱਜ-ਕਲ੍ਹ ਦੇ ਸਮੇਂ ਵਿਚ ਵਿਅਕਤੀ ਆਪਣੇ ਕੰਮ ਨੂੰ ਯੋਗਤਾ ਅਨੁਸਾਰ ਫੈਲਾ ਰਿਹਾ ਹੈ ਜਿਸ ਨਾਲ ਉਸ ਦੀ ਪ੍ਰਤੀ ਵੀ ਹੋਈ ਹੈ ਅਤੇ ਰਹਿਣ-ਸਹਿਣ ਦੇ ਪੱਧਰ ਵਿਚ ਵੀ ਵਾਧਾ ਹੋਇਆ ਹੈ ।

3. ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ (New techniques of agriculture) – ਅਜੋਕੇ ਯੁੱਗ ਦੇ ਵਿਚ ਖੇਤੀਬਾੜੀ ਕਿੱਤੇ ਦੇ ਖੇਤਰ ਵਿਚ ਕਈ ਨਵੀਆਂ ਤਕਨੀਕਾਂ ਦੀ ਵਰਤੋਂ ਹੋਣ ਲੱਗ ਪਈ ਹੈ । ਜਿਵੇਂ ਖੇਤੀਬਾੜੀ ਨਾਲ ਸੰਬੰਧਿਤ ਔਜ਼ਾਰਾਂ ਵਿਚ, ਰਸਾਇਣਿਕ ਖਾਦਾਂ ਦਾ ਪ੍ਰਯੋਗ, ਨਵੀਆਂ ਮਸ਼ੀਨਾਂ ਆਦਿ ਦੀ ਵਰਤੋਂ ਨਾਲ ਪਿੰਡ ਦੇ ਲੋਕਾਂ ਦਾ ਰਹਿਣ-ਸਹਿਣ ਦਾ ਪੱਧਰ ਵੀ ਬਦਲਿਆ | ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਦੇ ਨਾਲ ਖੇਤੀਬਾੜੀ ਦੇ ਉਤਪਾਦਨ ਵਿਚ ਵਧੇਰੇ ਵਾਧਾ ਹੋਇਆ । ਨਵੀਂ ਕਿਸਮ ਦੇ ਬੀਜਾਂ ਦਾ ਇਸਤੇਮਾਲ ਹੋਣ ਲੱਗ ਪਿਆ । ਪੁਰਾਣੇ ਸਮੇਂ ਵਿਚ ਸਾਰਾ ਟੱਬਰ ਹੀ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਰਹਿੰਦਾ ਸੀ । ਮਸ਼ੀਨਾਂ ਦੀ ਵਰਤੋਂ ਨਾਲ ਘੱਟ ਵਿਅਕਤੀ ਵੀ ਕਾਫ਼ੀ ਕੰਮ ਕਰਨ ਦੇ ਕਾਬਲ ਹੋ ਗਏ ! ਭਾਰਤ ਦੇ ਵਪਾਰ ਵਿਚ ਵੀ ਵਾਧਾ ਖੇਤੀਬਾੜੀ ਦੇ ਉਤਪਾਦਨ ਵਿਚ ਪਾਏ ਗਏ ਵਾਧੇ ਕਾਰਨ ਹੀ ਹੋਇਆ । ਇਸ ਨਾਲ ਸਮੁੱਚੇ ਭਾਰਤ ਦੀ ਪ੍ਰਗਤੀ ਹੋਈ । ਘੱਟ ਵਿਅਕਤੀ ਖੇਤੀ ਨਾਲ ਸੰਬੰਧਿਤ ਹੋਣ ਕਾਰਨ ਬਾਕੀ ਦੇ ਵਿਅਕਤੀ ਕਾਰਖ਼ਾਨਿਆਂ ਵਿਚ ਜਾਂ ਹੋਰ ਛੋਟੇ ਪੈਮਾਨੇ ਦੇ ਉਦਯੋਗਾਂ ਵਿਚ ਸ਼ਾਮਲ ਹੋ ਗਏ ।

4. ਆਵਾਜਾਈ ਦੇ ਸਾਧਨਾਂ ਦਾ ਵਿਕਾਸ (Development of means of transportation) – ਸੰਚਾਰ ਦੇ ਸਾਧਨਾਂ ਦੇ ਵਿਕਾਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਵੀ ਹੋਇਆ । ਇਸ ਦਾ ਵਿਕਾਸ ਵੀ ਵਿਅਕਤੀ ਦੇ ਇਕ-ਦੁਸਰੇ ਦੇ ਸੰਪਰਕ ਵਿਚ ਆਉਣ ਦੇ ਨਤੀਜੇ ਵਜੋਂ ਹੀ ਹੋਇਆ । ਹਵਾਈ ਜਹਾਜ਼, ਬੱਸਾਂ, ਕਾਰਾਂ, ਸਾਈਕਲਾਂ, ਰੇਲ ਗੱਡੀਆਂ, ਸਮੁੰਦਰੀ ਜ਼ਹਾਜ਼ਾਂ ਆਦਿ ਦੀਆਂ ਕਾਢਾਂ ਦੇ ਨਾਲ ਇਕ ਦੇਸ਼ ਤੋਂ ਦੂਸਰੇ ਦੇਸ਼ ਤੱਕ ਜਾਣ ਵਿਚ ਬਹੁਤ ਹੀ ਆਸਾਨੀ ਹੋਈ । ਵਿਅਕਤੀ ਆਪਣੇ ਘਰ ਤੋਂ ਦੂਰ ਜਾ ਕੇ ਵੀ ਕੰਮ ਕਰਨ ਲੱਗ ਪਿਆ ਕਿਉਂਕਿ ਇਕ ਥਾਂ ਤੋਂ ਦੂਸਰੀ ਥਾਂ ‘ਤੇ ਜਾਣ ਲਈ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹੋਈਆਂ । ਇਸੇ ਕਰਕੇ ਵਿਅਕਤੀ ਦੀ ਗਤੀਸ਼ੀਲਤਾ ਵਿਚ ਵੀ ਵਾਧਾ ਹੋਇਆ ।

ਭਾਰਤ ਦੇ ਵਿਚ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਛੂਤਛਾਤ ਦਾ ਭੇਦ-ਭਾਵ ਵੀ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਦੇ ਨਤੀਜੇ ਵਜੋਂ ਖ਼ਤਮ ਹੋ ਗਿਆ | ਬੱਸਾਂ, ਰੇਲ ਗੱਡੀਆਂ ਆਦਿ ਵਿਚ ਹਰ ਜਾਤ ਦੇ ਵਿਅਕਤੀ ਮਿਲ ਕੇ ਸਫਰ ਕਰਨ ਲੱਗ ਪਏ । ਇਸ ਨਾਲ ਵਿਭਿੰਨ ਜਾਤਾਂ ਦੇ ਵਿਅਕਤੀਆਂ ਦੇ ਵਿਚ ਸਮਾਨਤਾ ਵਾਲੇ ਸੰਬੰਧ ਵੀ ਸਥਾਪਤ ਹੋਏ

5. ਤਕਨੀਕੀ ਕਾਰਕ ਦਾ ਪਰਿਵਾਰ ਦੀ ਸੰਸਥਾ ‘ਤੇ ਪਿਆ ਪ੍ਰਭਾਵ (Impact of technological factor on the institution of marriage) – ਸਭ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਾਂ ਕਿ ਤਕਨੀਕੀ ਕਾਰਕਾਂ ਦੇ ਪ੍ਰਭਾਵ ਨੇ ਪਰਿਵਾਰ ਦੀ ਸੰਸਥਾ ਨੂੰ ਤਾਂ ਬਿਲਕੁਲ ਹੀ ਬਦਲ ਦਿੱਤਾ ਹੈ ।

ਆਧੁਨਿਕ ਪਰਿਵਾਰ ਦਾ ਤਾਂ ਨਕਸ਼ਾ ਹੀ ਬਦਲ ਗਿਆ ਹੈ । ਪਰਿਵਾਰ ਦੇ ਮੈਂਬਰਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ । ਇਸੇ ਕਰਕੇ ਜੋ ਕੰਮ ਪਰਿਵਾਰ ਪੁਰਾਣੇ ਸਮੇਂ ਵਿਚ ਖ਼ੁਦ ਕਰਦਾ ਸੀ ਉਹ ਸਭ ਕੰਮ ਹੁਣ ਦੂਸਰੀਆਂ ਸੰਸਥਾਵਾਂ ਕੋਲ ਚਲੇ ਗਏ ਹਨ । ਬੱਚਿਆਂ ਦੀ ਪਰਵਰਿਸ਼ ਦੀ ਘਰ ਤੋਂ ਬਾਹਰ ਕਰੈਚਾਂ ਵਿਚ ਹੋਣ ਲੱਗ ਪਈ ਹੈ । ਸਿਹਤ ਸੰਬੰਧੀ ਕੰਮ ਹਸਪਤਾਲਾਂ ਆਦਿ ਕੋਲ ਚਲੇ ਗਏ ਹਨ । ਵਿਅਕਤੀ ਆਪਣਾ ਮਨੋਰੰਜਨ ਵੀ ਘਰ ਤੋਂ ਬਾਹਰ ਜਾਂ ਵੇਖਣ-ਸੁਣਨ ਵਾਲੇ ਸਾਧਨਾਂ ਦੀ ਮੱਦਦ ਨਾਲ ਹੀ ਕਰਦਾ ਹੈ । ਉਸ ਦਾ ਨਜ਼ਰੀਆ ਵੀ ਵਿਅਕਤੀਗਤ ਹੋ ਗਿਆ ਹੈ । ਪਰਿਵਾਰਿਕ ਬਣਤਰ ਦਾ ਸਰੂਪ ਹੀ ਬਦਲ ਗਿਆ ਹੈ । ਵੱਡੇ ਪਰਿਵਾਰਾਂ ਦੀ ਜਗ੍ਹਾ ਛੋਟੇ ਤੇ ਸੀਮਿਤ ਪਰਿਵਾਰ ਵਿਕਸਿਤ ਹੋ ਗਏ ਹਨ । ਪਰਿਵਾਰ ਨੂੰ ਪ੍ਰਾਚੀਨ ਸਮੇਂ ਵਿਚ ਪ੍ਰਾਇਮਰੀ ਸਮੂਹ ਦੀ ਏਜੰਸੀ ਵਜੋਂ ਜੋ ਮਾਨਤਾ ਪ੍ਰਾਪਤ ਸੀ, ਉਹ ਹੁਣ ਨਹੀਂ ਰਹੀ ।

6. ਤਕਨੀਕੀ ਕਾਰਕ ਦਾ ਵਿਆਹ ਦੀ ਸੰਸਥਾ ਦੇ ਉੱਪਰ ਪ੍ਰਭਾਵ (Impact of technological factor on the Institution of Marriage) – ਪ੍ਰਾਚੀਨ ਸਮਾਜ ਦੇ ਵਿਚ ਵਿਆਹ ਨੂੰ ਇਕ ਧਾਰਮਿਕ ਬੰਧਨ ਦਾ ਨਾਮ ਦਿੱਤਾ ਜਾਂਦਾ ਸੀ । ਵਿਅਕਤੀ ਦਾ ਵਿਆਹ ਉਸ ਦੇ ਪੁਰਵਜ਼ਾਂ ਦੀ ਸਹਿਮਤੀ ਨਾਲ ਹੀ ਹੁੰਦਾ ਸੀ । ਇਸ ਸੰਸਥਾ ਦੇ ਵਿਚ ਪ੍ਰਵੇਸ਼ ਕਰਕੇ ਵਿਅਕਤੀ ਹਿਸਥ ਆਸ਼ਰਮ ਨਾਲ ਸੰਬੰਧਿਤ ਹੋ ਜਾਂਦਾ ਸੀ । ਲੇਕਿਨ ਤਕਨੀਕੀ ਕਾਰਕਾਂ ਦੇ ਪ੍ਰਭਾਵ ਨਾਲ ਵਿਆਹ ਦੀ ਸੰਸਥਾ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਹੀ ਬਦਲ ਗਿਆ ਹੈ ।

ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਵਿਆਹ ਦੀ ਸੰਸਥਾ ਹੁਣ ਅਜੋਕੇ ਸਮਾਜ ਦੇ ਵਿਚ ਧਾਰਮਿਕ ਬੰਧਨ ਨਾ ਰਹਿ ਕੇ ਇਕ ਸਮਾਜਿਕ ਸਮਝੌਤੇ (Social Contract) ਦੇ ਰੂਪ ਵਿਚ ਸਵੀਕਾਰੀ ਜਾਣ ਲੱਗ ਪਈ ਹੈ । ਵਿਆਹ ਦੀ ਨੀਂਹ ਸਮਝੌਤੇ ਦੇ ਉੱਪਰ ਆਧਾਰਿਤ ਹੈ ਅਤੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਟੁੱਟ ਵੀ ਜਾਂਦੀ ਹੈ ।

ਹੁਣ ਵਿਆਹ ਦੀ ਸੰਸਥਾ ਦਾ ਨਕਸ਼ਾ ਹੀ ਬਦਲ ਗਿਆ ਹੈ । ਵਿਆਹ ਦੀ ਚੋਣ ਦਾ ਖੇਤਰ ਵੀ ਵੱਧ ਗਿਆ ਹੈ । ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ ਵਿਚ ਵਿਆਹ ਕਰਵਾ ਸਕਦਾ ਹੈ । ਪਤੀ-ਪਤਨੀ ਦੇ ਜੇਕਰ ਵਿਚਾਰ ਨਹੀਂ ਮਿਲਦੇ ਤਾਂ ਇਹ ਇਕ-ਦੂਸਰੇ ਤੋਂ ਅਲੱਗ ਵੀ ਹੋ ਸਕਦੇ ਹਨ । ਔਰਤਾਂ ਨੇ ਜਦੋਂ ਦਾ ਉਤਪਾਦਨ ਦੇ ਖੇਤਰ ਵਿਚ ਹਿੱਸਾ ਲਿਆ ਹੈ ਉਦੋਂ ਤੋਂ ਉਹ ਆਪਣੇ ਆਪ ਨੂੰ ਆਦਮੀਆਂ ਤੋਂ ਘੱਟ ਨਹੀਂ ਸਮਝਦੀਆਂ । ਆਰਥਿਕ ਪੱਖੋਂ ਉਹ ਬਿਲਕੁਲ ਆਦਮੀ ‘ਤੇ ਨਿਰਭਰ ਨਹੀਂ ਹੁੰਦੀਆਂ । ਇਸੇ ਕਰਕੇ ਉਨ੍ਹਾਂ ਦੀ ਸਥਿਤੀ ਵੀ ਆਦਮੀ ਦੇ ਬਰਾਬਰ ਸਮਝੀ ਜਾਣ ਲੱਗ ਪਈ ਹੈ । .

7. ਤਕਨੀਕੀ ਕਾਰਕਾਂ ਦੁਆਰਾ ਜਾਤੀ ਵਿਵਸਥਾ ਵਿਚ ਆਏ ਪਰਿਵਰਤਨ (Changes in Caste System) – ਪ੍ਰਾਚੀਨ ਭਾਰਤ ਦੇ ਵਿਚ ਜਾਤ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਅਕਤੀ ਆਪਣੀ ਜਾਤ ਤੋਂ ਬਾਹਰ ਨਿਕਲ ਕੇ ਨਾ ਤਾਂ ਕੋਈ ਕੰਮ ਕਰ ਸਕਦਾ ਸੀ ਤੇ ਨਾ ਹੀ ਦੁਸਰੀਆਂ ਜਾਤਾਂ ਦੇ ਲੋਕਾਂ ਨਾਲ ਮੇਲ-ਜੋਲ ਸਥਾਪਤ ਕਰ ਸਕਦਾ ਸੀ । ਸਮਾਜ ਕਈ ਜਾਤੀਆਂ ਦੇ ਆਧਾਰ ‘ਤੇ ਵੰਡਿਆ ਹੋਇਆ ਸੀ । ਵਿਅਕਤੀ ਨੂੰ ਸਮਾਜ ਵਿਚ ਸਥਿਤੀ ਵੀ ਜਾਤੀ ਦੇ ਆਧਾਰ ਤੇ ਹੀ ਪ੍ਰਾਪਤ ਹੁੰਦੀ ਸੀ । ਲੇਕਿਨ ਤਕਨੀਕੀ ਖੇਤਰ ਵਿਚ ਪਾਈ ਗਈ ਪ੍ਰਤੀ ਨੇ ਜਾਤੀ-ਵਿਵਸਥਾ ਨੂੰ ਬਿਲਕੁਲ ਹੀ ਕਮਜ਼ੋਰ ਕਰ ਦਿੱਤਾ ਹੈ । ਸਮਾਜ ਦੀ ਵੰਡ ਜਾਤ ਦੇ ਆਧਾਰ ‘ਤੇ ਨਾ ਹੋ ਕੇ ਵਰਗ ਦੇ ਆਧਾਰ ‘ਤੇ ਹੋ ਗਈ ਹੈ । ਸਮਾਜ ਦੇ ਵਿਚ ਕਾਰਖ਼ਾਨਿਆਂ ਦੇ ਵਿਚ ਮਸ਼ੀਨਾਂ ਦੀ ਵਰਤੋਂ ਹੋਣ ਦੇ ਨਾਲ ਘਰੇਲੂ ਉਤਪਾਦਨ ਕਾਰਖ਼ਾਨਿਆਂ ਦੇ ਕੋਲ ਚਲਾ ਗਿਆ ਹੈ । ਵਿਅਕਤੀ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਘਰ ਤੋਂ ਬਾਹਰ ਨਿਕਲਣਾ ਪਿਆ । ਸਾਰੀਆਂ ਜਾਤਾਂ ਦੇ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਪਿਆ, ਜਿਸ ਨਾਲ ਛੂਤ-ਛਾਤ ਦਾ ਭੇਦ-ਭਾਵ ਵੀ ਖਤਮ ਹੋ ਗਿਆ । ਵਿਅਕਤੀ ਨੂੰ ਕਿਸੇ ਵੀ ਜਗਾ ਤੇ ਕੰਮ ਯੋਗਤਾ ਦੇ ਦੁਆਰਾ ਪ੍ਰਾਪਤ ਹੋਣ ਲੱਗ ਪਿਆ । ਸਭ ਧਰਮਾਂ ਅਤੇ ਜਾਤਾਂ ਦੇ ਲੋਕਾਂ ਵਿਚ ਬਰਾਬਰੀ ਵਾਲੇ ਸੰਬੰਧ ਸਥਾਪਤ ਹੋਏ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

Punjab State Board PSEB 11th Class Sociology Book Solutions Chapter 10 ਸਮਾਜਿਕ ਸਤਰੀਕਰਨ Textbook Exercise Questions and Answers.

PSEB Solutions for Class 11 Sociology Chapter 10 ਸਮਾਜਿਕ ਸਤਰੀਕਰਨ

Sociology Guide for Class 11 PSEB ਸਮਾਜਿਕ ਸਤਰੀਕਰਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਤਰੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਨੂੰ ਅਲੱਗ-ਅਲੱਗ ਆਧਾਰਾਂ ਉੱਤੇ ਅਲੱਗ-ਅਲੱਗ ਸਤਰਾਂ ਵਿਚ ਵੰਡਣ ਦੀ ਪ੍ਰਕ੍ਰਿਆ ਨੂੰ ਸਮਾਜਿਕ ਸਤਰੀਕਰਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜਿਕ ਸਤਰੀਕਰਨ ਦੀਆਂ ਕਿਸਮਾਂ ਦੱਸੋ ।
ਉੱਤਰ-
ਸਮਾਜਿਕ ਸਤਰੀਕਰਨ ਦੇ ਚਾਰ ਰੂਪ ਹਨ ਅਤੇ ਉਹ ਹਨ-ਜਾਤੀ, ਵਰਗ, ਜਾਗੀਰਦਾਰੀ ਅਤੇ ਗੁਲਾਮੀ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਸਮਾਜਿਕ ਸਤਰੀਕਰਨ ਦੇ ਤੱਤਾਂ ਦੇ ਨਾਮ ਲਿਖੋ ।
ਉੱਤਰ-
ਇਹ ਸਰਵਵਿਆਪਕ ਹੈ, ਇਹ ਸਮਾਜਿਕ ਹੈ, ਇਸ ਵਿਚ ਅਸਮਾਨਤਾ ਹੁੰਦੀ ਹੈ ਅਤੇ ਹਰੇਕ ਸਮਾਜ ਵਿਚ ਇਸ ਦਾ ਅਲੱਗ ਆਧਾਰ ਹੁੰਦਾ ਹੈ ।

ਪ੍ਰਸ਼ਨ 4.
ਜਾਗੀਰਦਾਰੀ ਵਿਵਸਥਾ ਕੀ ਹੈ ?
ਉੱਤਰ-
ਮੱਧਕਾਲੀਨ ਯੂਰਪ ਦੀ ਉਹ ਵਿਵਸਥਾ ਜਿਸ ਵਿਚ ਇਕ ਵਿਅਕਤੀ ਨੂੰ ਬਹੁਤ ਸਾਰੀ ਜ਼ਮੀਨ ਦੇ ਕੇ ਜਾਗੀਰਦਾਰ ਬਣਾ ਕੇ ਉਸਨੂੰ ਉਸ ਜ਼ਮੀਨ ਤੋਂ ਲਗਾਨ ਇਕੱਠਾ ਕਰਨ ਦੀ ਆਗਿਆ ਦਿੱਤੀ ਜਾਂਦੀ ਸੀ ।

ਪ੍ਰਸ਼ਨ 5.
‘ਕਾਸਟ’ ਸ਼ਬਦ ਦੀ ਉਤਪੱਤੀ ਕਿੱਥੋਂ ਹੋਈ ਹੈ ?
ਉੱਤਰ-
ਸ਼ਬਦ Caste (ਜਾਤੀ) ਸਪੈਨਿਸ਼ ਅਤੇ ਪੁਰਤਗਾਲੀ ਸ਼ਬਦ Caste ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਪ੍ਰਜਾਤੀ, ਵੰਸ਼ ਜਾਂ ਨਸਲ ।

ਪ੍ਰਸ਼ਨ 6.
ਵਰਨ ਵਿਵਸਥਾ ਕੀ ਹੈ ?
ਉੱਤਰ-
ਪ੍ਰਾਚੀਨ ਭਾਰਤੀ ਸਮਾਜ ਦੀ ਉਹ ਵਿਵਸਥਾ ਜਿਸ ਵਿਚ ਸਮਾਜ ਨੂੰ ਪੇਸ਼ੇ ਦੇ ਆਧਾਰ ਉੱਤੇ ਚਾਰ ਭਾਗਾਂ ਵਿਚ ਵੰਡ ਦਿੱਤਾ ਜਾਂਦਾ ਸੀ ।

ਪ੍ਰਸ਼ਨ 7.
ਹਿੰਦੂ ਸਮਾਜ ਵਿਚ ਪੱਦਮਾਤਮਕ ਸਥਿਤੀ ਦੇ ਤਿੰਨ ਨਾਮ ਦੱਸੋ 1
ਉੱਤਰ-
ਪ੍ਰਾਚੀਨ ਸਮੇਂ ਦੇ ਹਿੰਦੂ ਸਮਾਜ ਵਿਚ ਚਾਰ ਵਰਣ ਸਨ-ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਨਿਮਨ ਵਰਣ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 8.
ਛੂਤਛਾਤ (Untouchability) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਾਤੀ ਵਿਵਸਥਾ ਦੇ ਸਮੇਂ ਅਲੱਗ-ਅਲੱਗ ਜਾਤਾਂ ਨੂੰ ਇਕ-ਦੂਜੇ ਨੂੰ ਛੂਹਣ ਦੀ ਮਨਾਹੀ ਸੀ ਜਿਸ ਨੂੰ ਛੂਤਛਾਤ ਕਹਿੰਦੇ ਸਨ ।

ਪ੍ਰਸ਼ਨ 9.
ਕੁੱਝ ਸੁਧਾਰਕਾਂ ਦੇ ਨਾਮ ਲਿਖੋ, ਜਿਨ੍ਹਾਂ ਨੇ ਛੂਤਛਾਤ ਦੇ ਖਿਲਾਫ ਵਿਰੋਧ ਕੀਤਾ ਹੈ ।
ਉੱਤਰ-
ਰਾਜਾ ਰਾਮ ਮੋਹਨ ਰਾਏ, ਜਯੋਤੀਬਾ ਫੁਲੇ, ਮਹਾਤਮਾ ਗਾਂਧੀ, ਡਾ: ਬੀ. ਆਰ. ਅੰਬੇਦਕਰ ਆਦਿ ।

ਪ੍ਰਸ਼ਨ 10.
ਵਰਗ ਕੀ ਹੈ ?
ਉੱਤਰ-
ਵਰਗ ਲੋਕਾਂ ਦਾ ਉਹ ਸਮੂਹ ਹੈ ਜਿਨ੍ਹਾਂ ਵਿਚ ਕਿਸੇ ਨਾ ਕਿਸੇ ਆਧਾਰ ਉੱਤੇ ਸਮਾਨਤਾ ਹੁੰਦੀ ਹੈ; ਜਿਵੇਂ ਕਿਪੈਸਾ, ਪੇਸ਼ਾ, ਸੰਪੱਤੀ ਆਦਿ ।

ਪ੍ਰਸ਼ਨ 11.
ਵਰਗ ਵਿਵਸਥਾ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਮੁੱਖ ਤੌਰ ਉੱਤੇ ਤਿੰਨ ਪ੍ਰਕਾਰ ਦੇ ਵਰਗ ਪਾਏ ਜਾਂਦੇ ਹਨ-ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ ।

ਪ੍ਰਸ਼ਨ 12.
ਮਾਰਕਸ ਦੁਆਰਾ ਦਿੱਤੇ ਗਏ ਦੋ ਵਰਗਾਂ ਦੇ ਨਾਂ ਲਿਖੋ ।
ਉੱਤਰ-
ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਅਸਮਾਨਤਾ ਕੀ ਹੈ ?
ਉੱਤਰ-
ਜਦੋਂ ਸਮਾਜ ਦੇ ਸਾਰੇ ਵਿਅਕਤੀਆਂ ਨੂੰ ਆਪਣੇ ਵਿਅਕਤਿੱਤਵ ਦੇ ਪੂਰੇ ਵਿਕਾਸ ਦੇ ਮੌਕੇ ਪ੍ਰਾਪਤ ਨਾ ਹੋਣ ਉਹਨਾਂ ਵਿਚ ਜਾਤ, ਜਨਮ, ਨਸਲ, ਰੰਗ, ਪੈਸਾ, ਪੇਸ਼ੇ ਦੇ ਆਧਾਰ ਉੱਤੇ ਅੰਤਰ ਹੋਵੇ ਅਤੇ ਵੱਖ-ਵੱਖ ਸਮੂਹਾਂ ਵਿਚ ਵੱਖ-ਵੱਖ ਆਧਾਰਾਂ ਉੱਤੇ ਅੰਤਰ ਪਾਇਆ ਜਾਂਦਾ ਹੋਵੇ ਤਾਂ ਇਸਨੂੰ ਅਸਮਾਨਤਾ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜਿਕ ਸਤਰੀਕਰਨ ਦੀਆਂ ਦੋ ਕਿਸਮਾਂ ਲਿਖੋ ।
ਉੱਤਰ-

  1. ਜਾਤੀ-ਜਾਤੀ ਸਤਰੀਕਰਨ ਦਾ ਇਕ ਰੂਪ ਹੈ ਜਿਸ ਵਿਚ ਅਲੱਗ-ਅਲੱਗ ਜਾਤਾਂ ਦੇ ਵਿਚਕਾਰ ਸਤਰੀਕਰਨ ਪਾਇਆ ਜਾਂਦਾ ਹੈ ।
  2. ਵਰਗ-ਸਮਾਜ ਵਿਚ ਬਹੁਤ ਸਾਰੇ ਵਰਗ ਪਾਏ ਜਾਂਦੇ ਹਨ ਅਤੇ ਉਹਨਾਂ ਵਿਚ ਅਲੱਗ-ਅਲੱਗ ਆਧਾਰਾਂ ਉੱਤੇ ਅੰਤਰ ਪਾਇਆ ਜਾਂਦਾ ਹੈ ।

ਪ੍ਰਸ਼ਨ 3.
ਜਾਤੀ ਵਿਵਸਥਾ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ
ਉੱਤਰ-

  1. ਜਾਤੀ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਸੀ ਅਤੇ ਵਿਅਕਤੀ ਯੋਗਤਾ ਹੋਣ ਦੇ ਬਾਵਜੂਦ ਵੀ ਇਸ ਨੂੰ ਬਦਲ ਨਹੀਂ ਸਕਦਾ ।
  2. ਜਾਤੀ ਇਕ ਅੰਤਰ-ਵਿਆਹੀ ਸਮੂਹ ਹੁੰਦਾ ਸੀ ਅਤੇ ਅਲੱਗ-ਅਲੱਗ ਜਾਤਾਂ ਵਿਚਕਾਰ ਵਿਆਹ ਕਰਵਾਉਣ ਦੀ ਮਨਾਹੀ ਹੁੰਦੀ ਸੀ ।

ਪ੍ਰਸ਼ਨ 4.
ਅੰਤਰ ਜਾਤੀ ਵਿਆਹ ਕੀ ਹੈ ?
ਉੱਤਰ-
ਅੰਤਰ-ਵਿਆਹ ਕਰਵਾਉਣ ਦਾ ਹੀ ਇਕ ਪ੍ਰਕਾਰ ਹੈ ਜਿਸ ਅਨੁਸਾਰ ਵਿਅਕਤੀ ਨੂੰ ਆਪਣੇ ਸਮੂਹ ਅਰਥਾਤ ਜਾਤੀ ਜਾਂ ਉਪਜਾਤੀ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਇਸ ਕਰਕੇ ਸਾਰੇ ਆਪਣੇ ਸਮੂਹ ਵਿਚ ਹੀ ਵਿਆਹ ਕਰਵਾਉਂਦੇ ਸਨ ।

ਪ੍ਰਸ਼ਨ 5.
ਸ਼ੁੱਧਤਾ ਅਤੇ ਅਸ਼ੁੱਧਤਾ (Pollution and Purity) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਾਤੀ ਵਿਵਸਥਾ ਦਾ ਕੂਮ ਪਵਿੱਤਰਤਾ ਅਤੇ ਅਪਵਿੱਤਰਤਾ ਦੇ ਸੰਕਲਪ ਨਾਲ ਜੁੜਿਆ ਹੋਇਆ ਸੀ । ਇਸਦਾ ਅਰਥ ਹੈ ਕਿ ਕੁੱਝ ਜਾਤਾਂ ਨੂੰ ਪਰੰਪਰਾਗਤ ਰੂਪ ਨਾਲ ਸ਼ੁੱਧ ਸਮਝਿਆ ਜਾਂਦਾ ਸੀ ਅਤੇ ਉਹਨਾਂ ਨੂੰ ਸਮਾਜ ਵਿਚ ਉੱਚਾ ਦਰਜਾ ਹਾਸਲ ਸੀ । ਕੁੱਝ ਜਾਤਾਂ ਨੂੰ ਅਸ਼ੁੱਧ ਸਮਝਿਆ ਜਾਂਦਾ ਸੀ ਅਤੇ ਉਹਨਾਂ ਨੂੰ ਸਮਾਜਿਕ ਵਿਵਸਥਾ ਵਿਚ ਨੀਵਾਂ ਦਰਜਾ ਦਿੱਤਾ ਗਿਆਂ ਸੀ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 6.
ਉਦਯੋਗੀਕਰਨ ਅਤੇ ਸ਼ਹਿਰੀਕਰਨ ਤੇ ਛੋਟਾ ਨੋਟ ਲਿਖੋ ।
ਉੱਤਰ-
ਉਦਯੋਗੀਕਰਨ ਦਾ ਅਰਥ ਹੈ ਦੇਸ਼ ਵਿਚ ਵੱਡੇ-ਵੱਡੇ ਉਦਯੋਗਾਂ ਦਾ ਵੱਧਣਾ । ਜਦੋਂ ਪਿੰਡਾਂ ਤੋਂ ਲੋਕ ਸ਼ਹਿਰਾਂ ਵੱਲ ਨੂੰ ਜਾਣ ਅਤੇ ਉੱਥੇ ਰਹਿਣ ਲਗ ਜਾਣ ਤਾਂ ਇਸ ਪ੍ਰਕ੍ਰਿਆ ਨੂੰ ਸ਼ਹਿਰੀਕਰਨ ਦਾ ਨਾਮ ਦਿੱਤਾ ਜਾਂਦਾ ਹੈ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਪ੍ਰਕ੍ਰਿਆ ਨੇ ਜਾਤੀ ਵਿਵਸਥਾ ਨੂੰ ਖ਼ਤਮ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।

ਪ੍ਰਸ਼ਨ 7.
ਵਰਗ ਵਿਵਸਥਾ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਹਰੇਕ ਵਰਗ ਵਿਚ ਇਸ ਗੱਲ ਦੀ ਚੇਤਨਤਾ ਹੁੰਦੀ ਹੈ ਕਿ ਉਸਦਾ ਪਦ ਜਾਂ ਸਨਮਾਨ ਦੂਜੀ ਸ਼੍ਰੇਣੀ ਦੀ ਤੁਲਨਾ ਵਿਚ ਵੱਧ ਹੈ ।
  2. ਇਸ ਵਿਚ ਲੋਕ ਆਪਣੀ ਹੀ ਸ਼੍ਰੇਣੀ ਦੇ ਮੈਂਬਰਾਂ ਨਾਲ ਗੂੜੇ ਸੰਬੰਧ ਰੱਖਦੇ ਹਨ ਅਤੇ ਦੂਜੀ ਸ਼੍ਰੇਣੀ ਦੇ ਲੋਕਾਂ ਨਾਲ ਉਹਨਾਂ ਦੇ ਸੰਬੰਧ ਸੀਮਿਤ ਹੁੰਦੇ ਹਨ ।

ਪ੍ਰਸ਼ਨ 8.
ਨਵੇਂ ਮੱਧ ਵਰਗ ਤੇ ਛੋਟਾ ਨੋਟ ਲਿਖੋ ।
ਉੱਤਰ-
ਪਿਛਲੇ ਕੁੱਝ ਸਮੇਂ ਤੋਂ ਸਮਾਜ ਵਿਚ ਇਕ ਨਵਾਂ ਮੱਧ ਵਰਗ ਸਾਹਮਣੇ ਆਇਆ ਹੈ । ਇਸ ਵਰਗ ਵਿਚ ਡਾਕਟਰ, ਇੰਜੀਨੀਅਰ, ਮੈਨੇਜਰ, ਟੀਚਰ, ਛੋਟੇ-ਮੋਟੇ ਵਪਾਰੀ, ਨੌਕਰੀ ਪੇਸ਼ਾ ਲੋਕ ਹੁੰਦੇ ਹਨ । ਉੱਚ ਵਰਗ ਇਸ ਮੱਧ ਵਰਗ ਦੀ ਮੱਦਦ ਨਾਲ ਹੇਠਲੇ ਵਰਗ ਦਾ ਸ਼ੋਸ਼ਣ ਕਰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਤਰੀਕਰਨ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਸਤਰੀਕਰਨ ਇਕ ਸਰਵਵਿਆਪਕ ਪ੍ਰਕ੍ਰਿਆ ਹੈ । ਕੋਈ ਵੀ ਮਨੁੱਖੀ ਸਮਾਜ ਅਜਿਹਾ ਨਹੀਂ ਹੈ ਜਿੱਥੇ ਸਤਰੀਕਰਨ ਦੀ ਪ੍ਰਕ੍ਰਿਆ ਨਾ ਪਾਈ ਜਾਂਦੀ ਹੋਵੇ ।
  2. ਸਤਰੀਕਰਨ ਵਿਚ ਸਮਾਜ ਦੇ ਹਰੇਕ ਮੈਂਬਰ ਦੀ ਸਥਿਤੀ ਸਮਾਨ ਨਹੀਂ ਹੁੰਦੀ । ਕਿਸੇ ਦੀ ਸਥਿਤੀ ਉੱਚੀ ਅਤੇ ਕਿਸੇ ਦੀ ਸਥਿਤੀ ਨੀਵੀਂ ਹੁੰਦੀ ਹੈ ।
  3. ਸਤਰੀਕਰਨ ਵਿਚ ਸਮਾਜ ਦੀ ਵੰਡ ਵਿਭਿੰਨ ਸਤਰਾਂ ਵਿਚ ਹੁੰਦੀ ਹੈ ਜਿਹੜੀ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦੀ ਹੈ । ਅਲੱਗ-ਅਲੱਗ ਵਰਗਾਂ ਵਿਚ ਉੱਚ-ਨੀਚ ਦੇ ਸੰਬੰਧ ਹੁੰਦੇ ਹਨ ।
  4. ਚਾਹੇ ਇਸ ਵਿਚ ਅਲੱਗ-ਅਲੱਗ ਸਤਰਾਂ ਹੁੰਦੀਆਂ ਹਨ, ਪਰ ਉਹਨਾਂ ਸਤਰਾਂ ਵਿਚ ਆਪਸੀ ਨਿਰਭਰਤਾ ਵੀ ਪਾਈ ਜਾਂਦੀ ਹੈ ।

ਪ੍ਰਸ਼ਨ 2.
ਕਿਸ ਪ੍ਰਕਾਰ ਵਰਗ ਸਮਾਜਿਕ ਸਤਰੀਕਰਨ ਨਾਲ ਸੰਬੰਧਿਤ ਹੈ ? ਸੰਖੇਪ ਵਿੱਚ ਨੋਟ ਲਿਖੋ ।
ਉੱਤਰ-
ਸਮਾਜਿਕ ਸਤਰੀਕਰਨ ਨਾਲ ਵਰਗ ਹਮੇਸ਼ਾਂ ਹੀ ਸੰਬੰਧਿਤ ਰਿਹਾ ਹੈ । ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਹਮੇਸ਼ਾਂ ਹੀ ਕਈ ਵਰਗ ਪਾਏ ਜਾਂਦੇ ਹਨ । ਚਾਹੇ ਪ੍ਰਾਚੀਨ ਸਮਾਜ ਹੋਣ ਜਾਂ ਆਧੁਨਿਕ ਸਮਾਜ, ਇਹਨਾਂ ਵਿਚ ਅਲੱਗ-ਅਲੱਗ ਆਧਾਰਾਂ ਉੱਤੇ ਵਰਗ ਪਾਏ ਜਾਂਦੇ ਹਨ । ਇਹ ਆਧਾਰ ਪੇਸ਼ਾ, ਪੈਸਾ, ਜਾਤ, ਧਰਮ, ਜਾਤੀ, ਜ਼ਮੀਨ ਆਦਿ ਹੁੰਦੇ ਹਨ । ਇਹਨਾਂ ਆਧਾਰਾਂ ਉੱਤੇ ਕਈ ਪ੍ਰਕਾਰ ਦੇ ਵਰਗ ਮਿਲਦੇ ਸਨ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਜਾਤੀ ਅਤੇ ਵਰਗ ਵਿਵਸਥਾ ਵਿਚ ਅੰਤਰ ਦੱਸੋ ।
ਉੱਤਰ-

ਵਰਗ ਜਾਤੀ
(i) ਵਰਗ ਦੇ ਮੈਂਬਰਾਂ ਦੀ ਵਿਅਕਤੀਗਤ ਯੋਗਤਾ ਨਾਲ ਵਿਅਕਤੀ ਦੀ ਸਮਾਜਿਕ ਸਥਿਤੀ ਬਣਦੀ ਹੈ । (i) ਜਾਤੀ ਵਿਚ ਵਿਅਕਤੀਗਤ ਯੋਗਤਾ ਦੀ ਕੋਈ ਥਾਂ ਨਹੀਂ ਹੁੰਦੀ ਸੀ ਅਤੇ ਸਮਾਜਿਕ ਸਥਿਤੀ ਜਨਮ ਉੱਤੇ ਆਧਾਰਿਤ ਹੁੰਦੀ ਸੀ ।
(ii) ਵਰਗ ਦੀ ਮੈਂਬਰਸ਼ਿਪ, ਹੈਸੀਅਤ, ਪੇਸ਼ੇ ਆਦਿ ਉੱਤੇ ਆਧਾਰਿਤ ਹੁੰਦੀ ਹੈ । (ii) ਜਾਤੀ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ ।
(iii) ਵਰਗ ਵਿਚ ਵਿਅਕਤੀ ਨੂੰ ਵਧੇਰੇ ਸੁਤੰਤਰਤਾ ਹੁੰਦੀ ਹੈ । (iii) ਜਾਤ ਵਿਚ ਵਿਅਕਤੀ ਉੱਪਰ ਖਾਣ-ਪੀਣ ਸੰਬੰਧੀ ਆਦਿ ਦੀਆਂ ਬਹੁਤ ਪਾਬੰਦੀਆ ਹੁੰਦੀਆਂ ਸਨ ।
(iv) ਵਰਗਾਂ ਵਿਚ ਆਪਸੀ ਦੂਰੀ ਕਾਫ਼ੀ ਘੱਟ ਹੁੰਦੀ ਹੈ । (iv) ਜਾਤਾਂ ਵਿਚ ਆਪਸੀ ਦੂਰੀ ਕਾਫ਼ੀ ਜ਼ਿਆਦਾ ਹੁੰਦੀ ਹੈ ।
(v) ਵਰਗ ਵਿਵਵਥਾ ਪ੍ਰਜਾਤੰਤਰ ਦੇ ਸਿਧਾਂਤ ਉੱਪਰ ਆਧਾਰਿਤ ਹੈ । (v) ਜਾਤ ਵਿਵਵਥਾ ਜਾਤੰਤਰ ਦੇ ਸਿਧਾਂਤ ਦੇ ਵਿਰੁੱਧ ਹੈ ।

ਪ੍ਰਸ਼ਨ 4.
ਜਾਤੀ ਵਿਵਸਥਾ ਵਿਚ ਪਰਿਵਰਤਨ ਦੇ ਚਾਰ ਕਾਰਕ ਲਿਖੋ ।
ਉੱਤਰ-

  • ਭਾਰਤ ਵਿਚ 19ਵੀਂ ਸਦੀ ਅਤੇ 20ਵੀਂ ਸਦੀ ਵਿਚਕਾਰ ਸਮਾਜਿਕ, ਧਾਰਮਿਕ ਸੁਧਾਰ ਲਹਿਰਾਂ ਚਲੀਆਂ ਜਿਨ੍ਹਾਂ ਕਾਰਨ ਜਾਤੀ ਪ੍ਰਥਾ ਨੂੰ ਬਹੁਤ ਡੂੰਘੀ ਸੱਟ ਵੱਜੀ ।
  • ਭਾਰਤ ਸਰਕਾਰ ਨੇ ਸੁਤੰਤਰਤਾ ਤੋਂ ਬਾਅਦ ਬਹੁਤ ਸਾਰੇ ਕਾਨੂੰਨ ਪਾਸ ਕੀਤੇ ਅਤੇ ਸੰਵਿਧਾਨ ਵਿਚ ਕਈ ਪ੍ਰਕਾਰ ਦੇ ਪ੍ਰਾਵਧਾਨ ਰੱਖੇ ਜਿਨ੍ਹਾਂ ਨਾਲ ਜਾਤੀ ਵਿਵਸਥਾ ਵਿਚ ਪਰਿਵਰਤਨ ਆ ਗਏ ।
  • ਦੇਸ਼ ਵਿਚ ਉਦਯੋਗਾਂ ਦੇ ਵੱਧਣ ਨਾਲ ਅਲੱਗ-ਅਲੱਗ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਇਹਨਾਂ ਵਿਚ ਕੰਮ ਕਰਨ ਲੱਗ ਪਏ ਅਤੇ ਜਾਤੀ ਵਿਵਸਥਾ ਦੇ ਪ੍ਰਤਿਬੰਧਾਂ ਉੱਤੇ ਸੱਟ ਵੱਜੀ ।
  • ਸ਼ਹਿਰਾਂ ਵਿਚ ਅਲੱਗ-ਅਲੱਗ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ ਜਿਸ ਕਾਰਨ ਜਾਤੀ ਪ੍ਰਥਾ ਦੇ ਮੇਲ-ਜੋਲ ਦੀ ਪਾਬੰਦੀ ਵਾਲਾ ਨਿਯਮ ਵੀ ਖ਼ਤਮ ਹੋ ਗਿਆ ।
  • ਸਿੱਖਿਆ ਦੇ ਪ੍ਰਸਾਰ ਨੇ ਵੀ ਜਾਤੀ ਵਿਵਸਥਾ ਨੂੰ ਖ਼ਤਮ ਕਰਨ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ।

ਪ੍ਰਸ਼ਨ 5.
ਸਮਾਜਿਕ ਸਤਰੀਕਰਨ ਦੇ ਦੋ ਪ੍ਰਮੁੱਖ ਰੂਪਾਂ ਦੇ ਰੂਪ ਵਿੱਚ ਜਾਤੀ ਅਤੇ ਵਰਗ ਦੇ ਵਿਚ ਅੰਤਰ ਦੱਸੋ ।
ਉੱਤਰ-

ਵਰਗ ਜਾਤੀ
(i) ਵਰਗ ਦੇ ਮੈਂਬਰਾਂ ਦੀ ਵਿਅਕਤੀਗਤ ਯੋਗਤਾ ਨਾਲ ਵਿਅਕਤੀ ਦੀ ਸਮਾਜਿਕ ਸਥਿਤੀ ਬਣਦੀ ਹੈ । (i) ਜਾਤੀ ਵਿਚ ਵਿਅਕਤੀਗਤ ਯੋਗਤਾ ਦੀ ਕੋਈ ਥਾਂ ਨਹੀਂ ਹੁੰਦੀ ਸੀ ਅਤੇ ਸਮਾਜਿਕ ਸਥਿਤੀ ਜਨਮ ਉੱਤੇ ਆਧਾਰਿਤ ਹੁੰਦੀ ਸੀ ।
(ii) ਵਰਗ ਦੀ ਮੈਂਬਰਸ਼ਿਪ, ਹੈਸੀਅਤ, ਪੇਸ਼ੇ ਆਦਿ ਉੱਤੇ ਆਧਾਰਿਤ ਹੁੰਦੀ ਹੈ । (ii) ਜਾਤੀ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ ।
(iii) ਵਰਗ ਵਿਚ ਵਿਅਕਤੀ ਨੂੰ ਵਧੇਰੇ ਸੁਤੰਤਰਤਾ ਹੁੰਦੀ ਹੈ । (iii) ਜਾਤ ਵਿਚ ਵਿਅਕਤੀ ਉੱਪਰ ਖਾਣ-ਪੀਣ ਸੰਬੰਧੀ ਆਦਿ ਦੀਆਂ ਬਹੁਤ ਪਾਬੰਦੀਆ ਹੁੰਦੀਆਂ ਸਨ ।
(iv) ਵਰਗਾਂ ਵਿਚ ਆਪਸੀ ਦੂਰੀ ਕਾਫ਼ੀ ਘੱਟ ਹੁੰਦੀ ਹੈ । (iv) ਜਾਤਾਂ ਵਿਚ ਆਪਸੀ ਦੂਰੀ ਕਾਫ਼ੀ ਜ਼ਿਆਦਾ ਹੁੰਦੀ ਹੈ ।
(v) ਵਰਗ ਵਿਵਵਥਾ ਪ੍ਰਜਾਤੰਤਰ ਦੇ ਸਿਧਾਂਤ ਉੱਪਰ ਆਧਾਰਿਤ ਹੈ । (v) ਜਾਤ ਵਿਵਵਥਾ ਜਾਤੰਤਰ ਦੇ ਸਿਧਾਂਤ ਦੇ ਵਿਰੁੱਧ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਤਰੀਕਰਨ ਨੂੰ ਪਰਿਭਾਸ਼ਿਤ ਕਰੋ ? ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਜਿਹੜੀ ਪ੍ਰਕਿਰਿਆ ਦੇ ਦੁਆਰਾ ਅਸੀਂ ਵਿਅਕਤੀਆਂ ਦੇ ਸਮੂਹਾਂ ਨੂੰ ਸਥਿਤੀ ਪਦਮ ਅਨੁਸਾਰ ਸਤਰੀਕ੍ਰਿਤ ਕਰਦੇ ਹਾਂ, ਉਸ ਨੂੰ ..ਸਤਰੀਕਰਨ ਦਾ ਨਾਮ ਦਿੱਤਾ ਜਾਂਦਾ ਹੈ । ਸ਼ਬਦ ‘ਸਤਰੀਕਰਨ’ ਦਾ ਅੰਗਰੇਜ਼ੀ ਸ਼ਬਦ ‘Stratification’ ਵਿਚ Strata ਦਾ ਅਰਥ ਹੈ ਸਤਰਾਂ (layers) । ਇਸ ਸ਼ਬਦ ਦੀ ਉਤਪੱਤੀ ਲਾਤੀਨੀ ਭਾਸ਼ਾ ਦੇ ਸ਼ਬਦ ‘Stratum’ ਤੋਂ ਹੋਈ ਹੈ । ਇਸ ਵਿਵਸਥਾ ਦੇ ਦੁਆਰਾ ਸਮਾਜਿਕ ਜੀਵਨ ਨੂੰ ਤਰਤੀਬ ਵਿੱਚ ਕਰਨ ਲਈ ਸਮਾਜ ਨੂੰ ਵਿਭਿੰਨ ਸਤਰਾਂ ਵਿਚ ਵੰਡਿਆ ਹੋਇਆ ਹੈ । ਕੋਈ ਵੀ ਦੋ ਵਿਅਕਤੀ ਭਾਵੇਂ ਇਕੋ ਪਰਿਵਾਰ ਵਿਚ ਜਨਮੇ ਹੁੰਦੇ ਹਨ ਪਰੰਤੁ ਸੁਭਾਅ ਵਜੋਂ ਜਾਂ ਕਿਸੇ ਹੋਰ ਪੱਖੋਂ ਉਹ ਇਕ ਦੂਸਰੇ ਤੋਂ ਵੱਖ ਹੁੰਦੇ ਹਨ । ਇਸੇ ਵਖਰੇਵੇਂ ਕਰਕੇ ਉਨ੍ਹਾਂ ਵਿਚ ਕੰਮ ਕਰਨ ਦੀ ਸਮਰੱਥਾ ਜਾਂ ਯੋਗਤਾ ਦਾ ਗੁਣ ਵੀ ਵੱਖਰਾ ਹੁੰਦਾ ਹੈ । ਇਸੇ ਕਰਕੇ ਅਸਮਾਨ ਗੁਣਾਂ ਵਾਲੇ ਵਿਅਕਤੀਆਂ ਨੂੰ ਵਿਭਿੰਨ ਵਰਗਾਂ ਵਿਚ ਵੰਡਣ ਨਾਲ ਸਾਡਾ ਸਮਾਜ ਵਿਵਸਥਿਤ ਰੂਪ ਵਿਚ ਕੰਮ ਕਰਨ ਲੱਗ ਪੈਂਦਾ ਹੈ । ਵਿਅਕਤੀ ਨੂੰ ਵਿਭਿੰਨ ਸਤਰਾਂ ਵਿਚ ਵੰਡ ਕੇ ਉਨ੍ਹਾਂ ਵਿਚਲੇ ਉੱਚੇ ਤੇ ਨੀਵੇਂ ਸੰਬੰਧਾਂ ਦਾ ਵਰਣਨ ਕੀਤਾ ਜਾਂਦਾ ਹੈ । ਭਾਵੇਂ ਉਨ੍ਹਾਂ ਵਿਚ ਸਥਿਤੀ ਦੇ ਆਧਾਰ ‘ਤੇ ਉੱਚੇ ਤੇ ਨੀਵੇਂ ਸੰਬੰਧ ਹੁੰਦੇ ਹਨ ਪਰੰਤੂ ਉਹ ਫਿਰ ਵੀ ਇਕ ਦੂਸਰੇ ਤੇ ਆਧਾਰਿਤ ਹੁੰਦੇ ਹਨ । ਅਰਸਤੂ (Aristotal) ਨੇ ਤਾਂ ਹੀ ਕਿਹਾ ਸੀ ਕਿ ਮਨੁੱਖ ਇਕ ਸਮਾਜਿਕ ਪਸ਼ੂ ਹੈ ।

ਵੱਖ-ਵੱਖ ਸਮਾਜਾਂ ਦੇ ਵਿਚ ਸਤਰੀਕਰਨ ਵੀ ਵੱਖੋ-ਵੱਖਰਾ ਪਾਇਆ ਜਾਂਦਾ ਹੈ । ਵਧੇਰੇ ਕਰਕੇ ਵਿਅਕਤੀਆਂ ਨੂੰ ਪੈਸੇ, ਸ਼ਕਤੀ, ਸੱਤਾ ਆਦਿ ਦੇ ਆਧਾਰ ‘ਤੇ ਵੱਖਰਾ ਕੀਤਾ ਜਾਂਦਾ ਹੈ । ਸੰਖੇਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਸਤਰੀਕਰਨ ਦਾ ਭਾਵ ਵੱਖ-ਵੱਖ ਸਮਾਜਿਕ ਸਮੂਹਾਂ ਨੂੰ ਵਿਭਿੰਨ ਭਾਗਾਂ ਵਿੱਚ ਵੰਡਣ ਤੋਂ ਹੁੰਦਾ ਹੈ । ਸਮਾਜਿਕ ਸਤਰੀਕਰਨ ਦੀ ਪਰਿਭਾਸ਼ਾ ਵੱਖ-ਵੱਖ ਸਮਾਜ ਵਿਗਿਆਨੀਆਂ ਨੇ ਦਿੱਤੀ ਹੈ ਜਿਸ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਪੀ. ਏ. ਸੋਰੋਕਿਨ (P.A. Sorokin) ਦੇ ਅਨੁਸਾਰ, “ਸਮਾਜਿਕ ਸਤਰੀਕਰਨ ਤੋਂ ਭਾਵ ਸਮਾਜ ਦੀ ਜਨਸੰਖਿਆ ਦਾ ਉੱਚੇ ਤੇ ਨੀਵੇਂ ਪਦਮਾਤਮਕ ਤੌਰ ਤੇ ਉੱਪਰ ਆਰੋਪਿਤ ਵਰਗਾਂ ਵਿੱਚ ਵਿਭੇਦੀਕਰਣ ਤੋਂ ਹੈ । ਇਸ ਦਾ ਪ੍ਰਗਟਾਵਾ ਉੱਚਤਮ ਤੇ ਨਿਮਨਤਮ ਸਮਾਜਿਕ ਸਤਰਾਂ ਦੇ ਵਿਦਮਾਨ ਹੋਣ ਦੇ ਮਾਧਿਅਮ ਰਾਹੀਂ ਹੁੰਦਾ ਹੈ । ਇਸ ਸਮਾਜਿਕ ਸਤਰੀਕਰਨ ਦਾ ਸਾਰ ਅਤੇ ਆਧਾਰ ਸਮਾਜ ਵਿਸ਼ੇਸ਼ ਦੇ ਮੈਂਬਰਾਂ ਵਿਚ ਅਧਿਕਾਰ ਅਤੇ ਰਿਆਇਤਾਂ, ਕਰਤੱਵਾਂ ਅਤੇ ਜ਼ਿੰਮੇਵਾਰੀਆਂ, ਸਮਾਜਿਕ ਕੀਮਤਾਂ ਅਤੇ ਅਭਾਵਾਂ, ਸਮਾਜਿਕ ਸ਼ਕਤੀਆਂ ਅਤੇ ਪ੍ਰਭਾਵਾਂ ਦੀ ਅਸਮਾਨ ਵੰਡ ਤੋਂ ਹੁੰਦਾ ਹੈ । ”

2. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮਾਜਿਕ ਅਸਮਾਨਤਾ ਅਚੇਤਨ ਰੂਪ ਨਾਲ ਅਪਣਾਇਆ ਇਕ ਇਹੋ ਜਿਹਾ ਢੰਗ ਹੈ ਜਿਸ ਦੇ ਦੁਆਰਾ ਵਿਭਿੰਨ ਸਮਾਜ ਇਹ ਵਿਸ਼ਵਾਸ ਦਿੰਦੇ ਹਨ ਕਿ ਸਭ ਤੋਂ ਵਧੇਰੇ ਅਹੁਦਿਆਂ ਤੇ ਚੇਤੰਨ ਰੂਪ ਨਾਲ ਸਭ ਤੋਂ ਵੱਧ ਯੋਗ ਵਿਅਕਤੀਆਂ ਨੂੰ ਰੱਖਿਆ ਗਿਆ ਹੈ । ਇਸ ਲਈ ਹਰ ਇਕ ਸਮਾਜ ਵਿਚ ਜ਼ਰੂਰੀ ਰੂਪ ਨਾਲ ਅਸਮਾਨਤਾ ਅਤੇ ਸਮਾਜਿਕ ਸਤਰੀਕਰਨ ਰਹਿਣਾ ਚਾਹੀਦਾ ਹੈ ।”

3. ਕਰਟ ਬੀ. ਮੇਅਰ (Kurt B. Mayer) ਦੇ ਅਨੁਸਾਰ, “ਸਮਾਜਿਕ ਸਤਰੀਕਰਨ ਵਿਭੇਦੀਕਰਣ ਦੀ ਵਿਵਸਥਾ ਹੁੰਦੀ ਹੈ ਜਿਸ ਵਿਚ ਸਮਾਜਿਕ ਪਦ ਦਾ ਪਦਮ ਹੁੰਦਾ ਹੈ ਅਤੇ ਜਿਨ੍ਹਾਂ ਪਦਾਂ ਨੂੰ ਧਾਰਣ ਕਰਨ ਵਾਲਿਆਂ ਨੂੰ ਸਮਾਜਿਕ ਤੌਰ ਤੇ ਮਹੱਤਵਪੂਰਨ ਪੱਖਾਂ ਤੋਂ ਇਕ ਦੂਸਰੇ ਦੇ ਟਾਕਰੇ ਤੇ ਉੱਤਮ, ਸਮਾਨ ਜਾਂ ਘਟੀਆ ਸਮਝਿਆ ਜਾਂਦਾ ਹੈ ।”

ਉਪਰੋਕਤ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸਮਾਜਿਕ ਸਤਰੀਕਰਨ ਸਮਾਜ ਨੂੰ ਉੱਚੇ ਅਤੇ ਨੀਵੇਂ ਵੱਖ-ਵੱਖ ਸਮੂਹਾਂ ਅਤੇ ਵਿਅਕਤੀਆਂ ਦੀਆਂ ਭੂਮਿਕਾਵਾਂ ਅਤੇ ਪਦਾਂ ਨੂੰ ਨਿਰਧਾਰਿਤ ਕਰਦਾ ਹੈ । ਇਸ ਵਿਚ ਜਨਮ, ਜਾਤ, ਕਿੱਤਾ, ਲਿੰਗ, ਪੈਸਾ, ਸ਼ਕਤੀ ਆਦਿ ਦੇ ਆਧਾਰ ਉੱਤੇ ਵਿਅਕਤੀਆਂ ਵਿਚ ਪਾਏ ਜਾਣ ਵਾਲੇ ਪਦਰੂਮ ਨੂੰ ਦਰਸਾਇਆ ਜਾਂਦਾ ਹੈ । ਵਿਭਿੰਨ ਸਮੂਹਾਂ ਵਿਚ ਉੱਚਤਾ ਅਤੇ ਅਧੀਨਤਾ ਵਾਲੇ ਸੰਬੰਧ ਪਾਏ ਜਾਂਦੇ ਹਨ ਅਤੇ ਵਿਅਕਤੀ ਦੀ ਸਥਿਤੀ ਦਾ ਸਮਾਜ ਦੇ ਵਿਚ ਨਿਸ਼ਚਿਤ ਸਥਾਨ ਵੀ ਹੁੰਦਾ ਹੈ । ਇਸੀ ਦੇ ਆਧਾਰ ਉੱਤੇ ਵਿਅਕਤੀ ਨੂੰ ਸਮਾਜ ਵਿਚ ਆਦਰ ਸਨਮਾਨ ਵੀ ਪ੍ਰਾਪਤ ਹੁੰਦਾ ਹੈ ।

ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ ਜਾਂ ਲੱਛਣ (Features or characteristics of Stratification)

1. ਸਤਰੀਕਰਨ ਸਮਾਜਿਕ ਹੁੰਦਾ ਹੈ (Stratification is Social) – ਅੱਡ-ਅੱਡ ਸਮਾਜਾਂ ਵਿਚ ਸਤਰੀਕਰਨ ਦੇ ਆਧਾਰਾਂ ਵਿਚ ਵੀ ਭਿੰਨਤਾ ਪਾਈ ਜਾਂਦੀ ਹੈ । ਜਦੋਂ ਵੀ ਅਸੀਂ ਸਮਾਜ ਵਿਚ ਪਾਈ ਜਾਣ ਵਾਲੀ ਕਿਸੇ ਚੀਜ਼ ਨੂੰ ਦੁਸਰੇ ਨਾਲੋਂ ਵੱਖਰਾ ਕਰਦੇ ਹਾਂ ਤਾਂ ਜਦੋਂ ਤਕ ਉਸ ਵੱਖਰੇਵੇਂ ਬਾਰੇ ਸਮਾਜ ਦੇ ਬਾਕੀ ਮੈਂਬਰ ਨਾ ਸਵੀਕਾਰ ਕਰ ਲੈਣ ਉਦੋਂ ਤੱਕ ਉਸ ਵਿਭਿੰਨਤਾ ਨੂੰ ਸਤਰੀਕਰਨ ਦਾ ਆਧਾਰ ਨਹੀਂ ਮੰਨਿਆ ਜਾਂਦਾ ।

2. ਸਤਰੀਕਰਨ ਸਰਬਵਿਆਪਕ ਪ੍ਰਕਿਰਿਆ ਹੈ (Stratification is a Universal Process) – ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਹਰੇਕ ਸਮਾਜ ਵਿਚ ਪਾਈ ਜਾਂਦੀ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਕਬਾਇਲੀ ਜਾਂ ਕਿਸੇ ਵੀ ਹੋਰ ਸਮਾਜ ਦੇ ਵਿਚ ਝਾਤ ਮਾਰੀਏ ਤਾਂ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਕੁਝ ਨਾ ਕੁਝ ਭਿੰਨਤਾ ਤਾਂ ਉਦੋਂ ਵੀ ਪਾਈ ਜਾਂਦੀ ਸੀ । ਲਿੰਗ ਦੀ ਭਿੰਨਤਾ ਤਾਂ ਪ੍ਰਕਿਰਤਕ ਦੇਣ ਹੈ ਜਿਸ ਦੇ ਆਧਾਰ ਤੇ ਵਿਅਕਤੀ ਵੰਡ ਕਰ ਸਕਦਾ ਹੈ । ਆਧੁਨਿਕ ਗੁੰਝਲਦਾਰ ਸਮਾਜ ਦੇ ਵਿਚ ਸਤਰੀਕਰਨ ਦੇ ਕਈ ਆਧਾਰ ਹਨ ।

3. ਵੱਖ-ਵੱਖ ਵਰਗਾਂ ਦੀ, ਅਸਮਾਨ ਸਥਿਤੀ (Inequality of Status of different Classe) – ਸਮਾਜਿਕ ਸਤਰੀਕਰਨ ਦੇ ਵਿਚ ਵਿਅਕਤੀਆਂ ਦੀ ਸਥਿਤੀ ਜਾਂ ਭੂਮਿਕਾ ਸਮਾਨ ਨਹੀਂ ਹੁੰਦੀ ਹੈ । ਕਿਸੇ ਦੀ ਸਭ ਤੋਂ ਉੱਚੀ, ਕਿਸੇ ਦੀ ਉਸ ਤੋਂ ਘੱਟ, ਕਿਸੀ ਦੀ ਬਹੁਤ ਨੀਵੀਂ ਆਦਿ । ਦੂਸਰਾ ਇਹ ਕਿ ਵਿਅਕਤੀ ਦੀ ਸਥਿਤੀ ਦਾ ਇਕ ਸਮਾਨ ਨਹੀਂ ਰਹਿੰਦੀ । ਉਸ ਵਿਚ ਬਦਲਾਅ ਆਉਂਦੇ ਰਹਿੰਦੇ ਹਨ । ਕਦੇ ਉਹ ਉੱਚੀ ਸਥਿਤੀ ਤੇ ਪਹੁੰਚ ਜਾਂਦਾ ਹੈ ਤੇ ਕਦੀ ਨੀਵੀਂ ਸਥਿਤੀ ਤੇ ।

4. ਊਚ ਤੇ ਨੀਚ ਦਾ ਸੰਬੰਧ (Relation of upper and lower class) – ਸਤਰੀਕਰਨ ਦੇ ਵਿਚ ਸਮਾਜ ਦੀ ਵੰਡ ਵਿਭਿੰਨ ਸਤਰਾਂ ਵਿਚ ਹੁੰਦੀ ਹੈ ਜਿਹੜੀ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦੀ ਹੈ । ਮੁੱਖ ਤੌਰ ਤੇ ਸਮਾਜ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਉੱਚਤਮ ਤੇ ਨਿਮਨਤਮ ਭਾਵ ਉੱਚਾ ਅਤੇ ਨੀਵਾਂ । ਸਮਾਜ ਦੇ ਵਿਚ ਇਕ ਪਾਸੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀ ਸਥਿਤੀ ਉੱਚੀ ਹੁੰਦੀ ਹੈ ਤੇ ਇਕ ਪਾਸੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀ ਸਥਿਤੀ ਨੀਵੀਂ ਹੁੰਦੀ ਹੈ ਇਸ ਦੇ ਵਿਚਕਾਰ ਵੀ ਕਈ ਵਰਗ ਸਥਾਪਿਤ ਹੁੰਦੇ ਹਨ । ਇਨ੍ਹਾਂ ਵਰਗਾਂ ਵਿਚ ਵੀ ਕਈ ਤਰ੍ਹਾਂ ਦੇ ਵਰਗ ਸਥਾਪਿਤ ਹੋ ਜਾਂਦੇ ਹਨ ਜਿਵੇਂ ਮੱਧ ਉੱਚ ਵਰਗ, ਮੱਧ ਨਿਮਨ ਵਰਗ । ਪਰ ਇਨ੍ਹਾਂ ਵਿੱਚ ਉੱਚ ਤੇ ਨੀਚ ਦਾ ਸੰਬੰਧ ਜ਼ਰੂਰ ਹੁੰਦਾ ਹੈ ।

5. ਸਤਰੀਕਰਨ ਅੰਤਰ ਕਿਰਿਆਵਾਂ ਨੂੰ ਸੀਮਿਤ ਕਰਦੀ ਹੈ (Stratification restricts interaction) – ਸਤਰੀਕਰਨ ਦੀ ਪ੍ਰਕਿਰਿਆ ਵਿਚ ਅੰਦਰਲੀਆਂ ਕਿਰਿਆਵਾਂ ਸਤਰ-ਵਿਸ਼ੇਸ਼ ਤੱਕ ਹੀ ਸੀਮਿਤ ਹੁੰਦੀਆਂ ਹਨ | ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਹਰ ਇੱਕ ਵਿਅਕਤੀ ਆਪਣੇ ਸਤਰ ਦੇ ਮੈਂਬਰਾਂ ਨਾਲ ਹੀ ਸੰਬੰਧ ਸਥਾਪਿਤ ਕਰਦਾ ਹੈ । ਇਸ ਕਰਕੇ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਉਨ੍ਹਾਂ ਨਾਲ ਹੀ ਸਾਂਝੀਆਂ ਕਰਦਾ ਹੈ । ਵਿਅਕਤੀ ਦੀ ਦੋਸਤੀ ਵੀ ਉਸ ਦੀ ਆਪਣੀ ਹੀ ਸ਼੍ਰੇਣੀ ਦੇ ਮੈਂਬਰਾਂ ਨਾਲ ਹੁੰਦੀ ਹੈ । ਇਸ ਪ੍ਰਕਾਰ ਵਿਅਕਤੀ ਦੀ ਅੰਤਰ ਕਿਰਿਆ ਵੀ ਵਿਭਿੰਨ ਸਤਰਾਂ ਦੇ ਵਿਅਕਤੀਆਂ ਨਾਲ ਨਹੀਂ ਹੁੰਦੀ ਬਲਕਿ ਆਪਣੀ ਸਤਰ ਨਾਲ ਹੁੰਦੀ ਹੈ ।

6. ਸਤਰੀਕਰਨ ਪ੍ਰਤੀਯੋਗਤਾ ਦੀ ਭਾਵਨਾ ਨੂੰ ਵਿਕਸਿਤ ਕਰਦੀ ਹੈ (It develops the feeling of competition) – ਸਤਰੀਕਰਨ ਦੀ ਪ੍ਰਕਿਰਿਆ ਵਿਅਕਤੀ ਵਿਚ ਮਿਹਨਤ ਅਤੇ ਲਗਨ ਪੈਦਾ ਕਰਦੀ ਹੈ । ਇਸ ਵਿੱਚ ਹਰ ਇੱਕ ਵਿਅਕਤੀ ਆਪਣੀ ਸਮਾਜਿਕ ਸਥਿਤੀ ਬਾਰੇ ਚੇਤੰਨ ਹੁੰਦਾ ਹੈ । ਉਹ ਹਮੇਸ਼ਾ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਆਪਣੇ ਤੋਂ ਉੱਚੀ ਸਥਿਤੀ ਵਾਲੇ ਵਿਅਕਤੀ ਨਜ਼ਰ ਆਉਂਦੇ ਹਨ । ਵਿਅਕਤੀ ਆਪਣੀ ਯੋਗਤਾ ਦਾ ਇਸਤੇਮਾਲ ਕਰਕੇ ਮੁਕਾਬਲੇ ਵਿੱਚੋਂ ਅੱਗੇ ਲੰਘਣਾ ਚਾਹੁੰਦਾ ਹੈ । ਇਸ ਪ੍ਰਕਾਰ ਵਿਅਕਤੀ ਦੀ ਉੱਚੇ ਪੱਧਰ ਲਈ ਪਾਈ ਗਈ ਚੇਤਨਤਾ ਵਿਅਕਤੀ ਵਿੱਚ ਪ੍ਰਤੀਯੋਗਤਾ ਦੀ ਭਾਵਨਾ ਪੈਦਾ ਕਰਦੀ ਹੈ । ਹਰੇਕ ਵਿਅਕਤੀ ਵਿੱਚ ਆਪਣੇ ਆਪ ਨੂੰ ਸਮਾਜ ਵਿੱਚ ਉੱਚਾ ਚੁੱਕਣ ਦੀ ਇੱਛਾ ਹੁੰਦੀ ਹੈ ਅਤੇ ਉਹ ਆਪਣੇ ਆਪ ਨੂੰ ਉੱਚਾ ਚੁੱਕ ਸਕਦਾ ਹੈ ਆਪਣੀ ਮਿਹਨਤ ਨਾਲ ਉਹ ਮਿਹਨਤ ਕਰਦਾ ਹੈ ਤੇ ਹੋਰ ਵਰਗਾਂ ਦੇ ਵਿਅਕਤੀਆਂ ਨਾਲ ਪ੍ਰਤੀਯੋਗਤਾ ਕਰਦਾ ਹੈ ਤੇ ਉਸ ਨੂੰ ਵੇਖ ਕੇ ਆਪਣੇ ਆਪ ਨੂੰ ਉੱਪਰ ਚੁੱਕਦਾ ਹੈ ।

7. ਪ੍ਰਤਿਸ਼ਠਾ ਦੀ ਨਾ ਬਰਾਬਰ ਵੰਡ (Unequal division of prestige) – ਸਮਾਜਿਕ ਸਤਰੀਕਰਨ ਦੀ ਵਿਵਸਥਾ ਵਿਚ ਹਰ ਇੱਕ ਵਿਅਕਤੀ ਦੀ ਸਥਿਤੀ ਨਾਲ ਪ੍ਰਤਿਸ਼ਠਾ ਸੰਬੰਧਿਤ ਹੁੰਦੀ ਹੈ । ਸਮਾਜ ਵਿਚ ਵਿਅਕਤੀ ਨੂੰ ਸਹੂਲਤਾਂ ਵੀ ਉਸ ਦੀ ਸਥਿਤੀ ਦੇ ਆਧਾਰ ਤੇ ਹੀ ਪ੍ਰਾਪਤ ਹੁੰਦੀਆਂ ਹਨ । ਉੱਚੇ ਵਰਗ ਵਾਲਿਆਂ ਕੋਲ ਐਸ਼ੋ ਆਰਾਮ ਦੀਆਂ ਵਧੇਰੇ ਸਹੂਲਤਾਂ ਹੁੰਦੀਆਂ ਹਨ ਜਦੋਂ ਕਿ ਨੀਵੀਂ ਸਥਿਤੀ ਵਾਲੇ ਵਿਅਕਤੀ ਕੋਲ ਖਾਣ ਲਈ ਦੋ ਸਮੇਂ ਦੀ ਰੋਟੀ ਵੀ ਨਹੀਂ । ਸਮਾਜ ਦੇ ਵਿੱਚ ਆਂਦਰ, ਸਨਮਾਨ ਵੀ ਉੱਚੀ ਸਥਿਤੀ ਵਾਲਿਆਂ ਨਾਲ ਹੀ ਜੁੜਿਆ ਹੁੰਦਾ ਹੈ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 2.
ਸਤਰੀਕਰਨ ਦੀਆਂ ਕਿਸਮਾਂ ਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
1. ਵਰਣ ਸਤਰੀਕਰਨ (Varna Stratification) – ਵਰਣ ਸਤਰੀਕਰਨ ਵਿੱਚ ਜਾਤੀਗਤ ਭਿੰਨਤਾ ਅਤੇ ਵਿਅਕਤੀ ਦੀ ਯੋਗਤਾ ਦੇ ਸੁਭਾਅ ਕਾਫ਼ੀ ਮਹੱਤਵਪੂਰਨ ਆਧਾਰ ਸੀ ! ਭਾਰਤ ਵਿੱਚ ਆਰੀਆ ਲੋਕਾਂ ਦੇ ਆਉਣ ਤੋਂ ਬਾਅਦ ਸਮਾਜ ਦੋ ਭਾਗਾਂ ਆਰੀਆ ਲੋਕਾਂ ਤੇ Original inhabitants ਵਿੱਚ ਵੰਡਿਆ ਗਿਆ । ਬਾਅਦ ਵਿੱਚ ਆਰੀਆ ਲੋਕ, ਜਿਨ੍ਹਾਂ ਨੂੰ ਵਿਜ ਵੀ ਕਿਹਾ ਜਾਂਦਾ ਸੀ, ਆਪਣੇ ਗੁਣਾਂ ਅਤੇ ਸੁਭਾਅ ਦੇ ਆਧਾਰ ਉੱਤੇ ਬਾਹਮਣ, ਖੱਤਰੀ, ਵੈਸ਼ ਅਤੇ ਚੌਥੇ ਵਰਣ ਵਿੱਚ ਵੰਡੇ ਗਏ । ਇਸ ਤਰਾਂ ਸਮਾਜ ਚਾਰ ਵਰਣਾਂ ਜਾਂ ਚਾਰ ਭਾਗਾਂ ਵਿੱਚ ਵੰਡਿਆਂ ਗਿਆ ਅਤੇ ਸਤਰੀਕਰਨ ਦਾ ਇਹ ਸਰੂਪ ਸਾਹਮਣੇ ਆਇਆ ਸੀ । ਇਸ ਪਦਮ ਵਿੱਚ ਬਾਹਮਣ ਦੀ ਸਥਿਤੀ ਸਭ ਤੋਂ ਉੱਚੀ ਹੁੰਦੀ ਸੀ ਤੇ ਫਿਰ ਖੱਤਰੀ, ਵੈਸ਼ ਅਤੇ ਅੰਤ ਵਿੱਚ ਚੌਥੇ ਵਰਣ ਦੇ ਲੋਕ ਆਉਂਦੇ ਸਨ । ਇਸ ਵਿਵਸਥਾ ਵਿੱਚ ਹਰੇਕ ਵਰਣ ਦਾ ਕੰਮ ਨਿਸ਼ਚਿਤ ਅਤੇ ਇੱਕ ਦੂਜੇ ਤੋਂ ਅੱਡ ਸੀ । ਵਰਣ ਵਿਵਸਥਾ ਦਾ ਸ਼ੁਰੂਆਤੀ ਰੂਪ ਜਨਮ ਉੱਤੇ ਆਧਾਰਿਤ ਨਹੀਂ ਸੀ ਬਲਕਿ ਵਿਅਕਤੀ ਦੇ ਗੁਣਾਂ ਉੱਤੇ ਆਧਾਰਿਤ ਸੀ ਜਿਸ ਵਿੱਚ ਵਿਅਕਤੀ ਆਪਣੇ ਗੁਣਾਂ ਤੇ ਆਦਤਾਂ ਨੂੰ ਬਦਲ ਕੇ ਵਰਣ ਬਦਲ ਸਕਦਾ ਸੀ । ਪਰ ਵਰਣ ਬਦਲਨਾ ਇੱਕ ਮੁਸ਼ਕਿਲ ਕੰਮ ਸੀ ਜਿਸ ਨੂੰ ਆਸਾਨੀ ਨਾਲ ਬਦਲਿਆ ਨਹੀਂ ਜਾ ਸਕਦਾ ਸੀ ।

2. ਦਾਸਤਾ ਜਾਂ ਗੁਲਾਮੀ ਦਾ ਸਤਰੀਕਰਨ (Slavery Stratification) – ਦਾਸ ਜਾਂ ਗੁਲਾਮ ਇੱਕ ਮਨੁੱਖ ਹੁੰਦਾ ਹੈ ਜਿਹੜਾ ਕਿਸੇ ਹੋਰ ਮਨੁੱਖ ਦੇ ਪੂਰੀ ਤਰ੍ਹਾਂ ਨਿਯੰਤਰਣ ਵਿੱਚ ਹੁੰਦਾ ਹੈ । ਉਹ ਆਪਣੇ ਮਾਲਕ ਦੀ ਦਇਆ ਉੱਤੇ ਜਿਉਂਦਾ ਹੈ ਜਿਸ ਨੂੰ ਕੋਈ ਵੀ ਅਧਿਕਾਰ ਨਹੀਂ ਹੁੰਦਾ ਹੈ । ਮਾਲਕ ਕੁਝ ਮਾਮਲਿਆਂ ਵਿੱਚ ਉਸਦੀ ਸੁਰੱਖਿਆ ਕਰਦਾ ਹੈ ਜਿਵੇਂ ਕਿ ਉਸ ਨੂੰ ਕਿਸੇ ਹੋਰ ਦਾ ਗੁਲਾਮ ਬਣਨ ਤੋਂ ਰੋਕਣਾ । ਪਰ ਉਹ ਬਿਨਾਂ ਅਧਿਕਾਰ ਵਾਲਾ ਵਿਅਕਤੀ ਹੁੰਦਾ ਹੈ । ਉਹ ਪੂਰੀ ਤਰ੍ਹਾਂ ਆਪਣੇ ਮਾਲਕ ਦੀ ਸੰਪਤੀ ਮੰਨਿਆ ਜਾਂਦਾ ਹੈ । ਇਸ ਤਰ੍ਹਾਂ ਦਾਸ ਪ੍ਰਥਾ ਵਾਲੇ ਸਮਾਜਾਂ ਵਿੱਚ ਬਹੁਤ ਜ਼ਿਆਦਾ ਅਸਮਾਨਤਾ ਪਾਈ ਜਾਂਦੀ ਹੈ । ਅਮਰੀਕਾ, ਅਫਰੀਕਾ ਆਦਿ ਮਹਾਂਦੀਪਾਂ ਵਿੱਚ ਇਹ ਪ੍ਰਥਾ 19ਵੀਂ ਸਦੀ ਵਿੱਚ ਪਾਈ ਜਾਂਦੀ ਸੀ । ਇਸ ਵਿੱਚ ਦਾਸ ਆਪਣੇ ਮਾਲਕ ਦੇ ਅਧੀਨ ਹੁੰਦਾ ਸੀ ਅਤੇ ਮਾਲਕ ਉਸਨੂੰ ਵੇਚ ਵੀ ਸਕਦਾ ਸੀ । ਦਾਸ ਦੀ ਇਸ ਨੀਵੀਂ ਸਥਿਤੀ ਦੇ ਕਾਰਨ ਉਸਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸਨ । ਉਸ ਦਾ ਮਾਲਕ ਉਸ ਤੋਂ ਸਖ਼ਤ ਮਿਹਨਤ ਕਰਵਾਉਂਦਾ ਸੀ ਤੇ ਉਹਨਾਂ ਨੂੰ ਖਰੀਦਿਆ ਅਤੇ ਵੇਚਿਆ ਵੀ ਜਾਂਦਾ ਸੀ । ਆਧੁਨਿਕ ਸਮਾਂ ਆਉਂਦੇ-ਆਉਂਦੇ ਦਾਸ ਪ੍ਰਥਾ ਦਾ ਵਿਰੋਧ ਹੋਣ ਲੱਗ ਗਿਆ ਜਿਸ ਨਾਲ ਇਹ ਪ੍ਰਥਾ ਹੌਲੀ-ਹੌਲੀ ਖ਼ਤਮ ਹੋ ਗਈ ਤੇ ਦਾਸਾਂ ਨੇ ਕਿਸਾਨਾਂ ਦਾ ਰੂਪ ਲੈ ਲਿਆ ਪਰ ਇਹਨਾਂ ਵਿੱਚ ਗੁਲਾਮ ਅਤੇ ਮਾਲਕ ਦੇ ਰੂਪ ਵਿੱਚ ਸਤਰੀਕਰਨ ਪਾਇਆ ਜਾਂਦਾ ਸੀ ।

3. ਸਾਮੰਤਵਾਦ (Feudalism) – ਦਾਸ ਪ੍ਰਥਾ ਦੇ ਨਾਲ-ਨਾਲ ਸਾਮੰਤਵਾਦ ਵੀ ਸਾਹਮਣੇ ਆਇਆ । ਸਾਮੰਤ ਲੋਕ ਬਹੁਤ ਵੱਡੇ ਜ਼ਮੀਨ ਦੇ ਟੁਕੜੇ ਦੇ ਮਾਲਕ ਹੁੰਦੇ ਸਨ ਅਤੇ ਉਹ ਆਪਣੀ ਜ਼ਮੀਨ ਖੇਤੀ ਕਰਨ ਦੇ ਲਈ ਹੋਰ ਲੋਕਾਂ ਨੂੰ ਤਾਂ ਕਿਰਾਏ ਉੱਤੇ ਦਿੰਦੇ ਸਨ ਜਾਂ ਪੈਦਾਵਾਰ ਨੂੰ ਵੰਡਦੇ ਸਨ । ਮੱਧ-ਕਾਲ ਵਿੱਚ ਤਾਂ ਸਾਮੰਤ ਪ੍ਰਥਾ ਨੂੰ ਯੂਰਪ ਵਿੱਚ ਕਾਨੂੰਨੀ ਮਾਨਤਾ ਪ੍ਰਾਪਤ ਸੀ ! ਹਰੇਕ ਸਾਮੰਤ ਜਾਂ ਜਗੀਰਦਾਰ ਦੀ ਇੱਕ ਵਿਸ਼ੇਸ਼ ਸਥਿਤੀ, ਵਿਸ਼ੇਸ਼ ਅਧਿਕਾਰ ਅਤੇ ਕਰਤੱਵ ਹੁੰਦੇ ਸਨ । ਉਸ ਸਮੇਂ ਜ਼ਮੀਨ ਉੱਤੇ ਖੇਤੀ ਕਰਨ ਵਾਲੇ ਲੋਕਾਂ ਦੇ ਅਧਿਕਾਰ ਕਾਫੀ ਘੱਟ ਹੁੰਦੇ ਸਨ । ਉਹ ਨਿਆਂ ਪ੍ਰਾਪਤ ਨਹੀਂ ਕਰ ਸਕਦੇ ਸਨ ਤੇ ਉਹਨਾਂ ਨੂੰ ਜਗੀਰਦਾਰਾਂ ਦੇ ਰਹਿਮ ਉੱਤੇ ਨਿਰਭਰ ਰਹਿਣਾ ਪੈਂਦਾ ਸੀ । ਉਸ ਸਮੇਂ ਕਿਰਤ ਵੰਡ ਵੀ ਹੁੰਦਾ ਸੀ । ਇਸ ਪ੍ਰਥਾ ਵਿੱਚ ਸ਼ਕਤੀ ਸਰਦਾਰਾਂ ਅਤੇ ਪੁਜਾਰੀਆਂ ਦੇ ਹੱਥਾਂ ਵਿੱਚ ਹੁੰਦੀ ਸੀ । ਭਾਰਤ ਵਿੱਚ ਜ਼ਮੀਂਦਾਰ ਤਾਂ ਸਨ ਪਰ ਸਾਮੰਤ ਪ੍ਰਥਾ ਦੇ ਲੱਛਣ ਜਾਤੀ ਪ੍ਰਥਾ ਦੇ ਕਾਰਨ ਨਹੀਂ ਸਨ । ਭਾਰਤ ਵਿੱਚ ਮਿਲਣ ਵਾਲੇ ਜਮੀਂਦਾਰ ਯੂਰਪ ਵਿੱਚ ਮਿਲਣ ਵਾਲੇ ਜਗੀਰਦਾਰਾਂ ਤੋਂ ਅੱਡ ਸਨ । ਭਾਰਤ ਵਿੱਚ ਜ਼ਿਮੀਂਦਾਰ ਰਾਜੇ ਲਈ ਪ੍ਰਜਾ ਤੋਂ ਟੈਕਸ ਇਕੱਠਾ ਕਰਨ ਦਾ ਕੰਮ ਕਰਦੇ ਸਨ ਅਤੇ ਜ਼ਰੂਰਤ ਪੈਣ ਉੱਤੇ ਰਾਜੇ ਨੂੰ ਆਪਣੀ ਸੈਨਾ ਵੀ ਦਿੰਦੇ ਸਨ । ਜਦੋਂ ਰਾਜੇ ਕਮਜ਼ੋਰ ਹੋ ਗਏ ਤਾਂ ਬਹੁਤ ਸਾਰੇ ਜ਼ਮੀਂਦਾਰ ਤੇ ਜਗੀਰਦਾਰਾਂ ਨੇ ਆਪਣੇ ਰਾਜ ਸਥਾਪਿਤ ਕਰ ਲਏ । ਇਸ ਤਰ੍ਹਾਂ ਜ਼ਮੀਂਦਾਰੀ ਪ੍ਰਥਾ ਜਾਂ ਸਾਮੰਤਵਾਦ ਦੇ ਸਮੇਂ ਵੀ ਸਮਾਜਿਕ ਸਤਰੀਕਰਨ ਸਮਾਜ ਵਿੱਚ ਮਿਲਦਾ ਸੀ ।

4. ਨਸਲੀ ਸਤਰੀਕਰਨ (Racial stratification) – ਅੱਡ-ਅੱਡ ਸਮਾਜਾਂ ਵਿੱਚ ਨਸਲ ਦੇ ਆਧਾਰ ਉੱਤੇ ਸਤਰੀਕਰਨ ਪਾਇਆ ਜਾਂਦਾ ਹੈ । ਨਸਲ ਦੇ ਆਧਾਰ ਉੱਤੇ ਸਮਾਜ ਨੂੰ ਅੱਡ-ਅੱਡ ਸਮੂਹਾਂ ਵਿੱਚ ਵੰਡਿਆ ਹੁੰਦਾ ਹੈ । ਮੁੱਖ ਤੌਰ ਉੱਤੇ ਮਨੁੱਖ ਜਾਤੀ ਦੀਆਂ ਤਿੰਨ ਨਸਲਾਂ ਪਾਈਆਂ ਜਾਂਦੀਆਂ ਹਨ – ਕਾਕੇਸ਼ੀਅਨ (ਸਫ਼ੇਦ ਮੰਗੋਲਾਈਡ (ਪੀਲੇ ਅਤੇ ਨੀਗਰੋਆਈਡ ਕਾਲੇ) ਲੋਕ । ਇਹਨਾਂ ਸਾਰੀਆਂ ਨਸਲਾਂ ਵਿੱਚ ਪਦਮ ਦੀ ਵਿਵਸਥਾ ਪਾਈ ਜਾਂਦੀ ਹੈ । ਸਫ਼ੇਦ ਨਸਲ ਨੂੰ ਸਮਾਜ ਵਿੱਚ ਉੱਚਾ ਸਥਾਨ ਪ੍ਰਾਪਤ ਹੁੰਦਾ ਸੀ । ਪੀਲੀ ਨਸਲ ਨੂੰ ਵਿਚਲਾ ਸਥਾਨ ਅਤੇ ਕਾਲੀ ਨਸਲ ਨੂੰ ਸਮਾਜ ਵਿੱਚ ਸਭ ਤੋਂ ਨੀਵਾਂ ਸਥਾਨ ਪ੍ਰਾਪਤ ਹੁੰਦਾ ਸੀ । ਅਮਰੀਕਾ ਵਿੱਚ ਅੱਜ ਵੀ ਨਸਲੀ ਆਧਾਰ ਉੱਤੇ ਭੇਦਭਾਵ ਪਾਇਆ ਜਾਂਦਾ ਹੈ । ਅੱਡ-ਅੱਡ ਨਸਲਾਂ ਦੇ ਲੋਕ ਆਪਸ ਵਿੱਚ ਵਿਆਹ ਵੀ ਨਹੀਂ ਕਰਦੇ । ਚਾਹੇ ਆਧੁਨਿਕ ਸਮਾਜ ਵਿੱਚ ਇਸ ਪ੍ਰਕਾਰ ਦੇ ਸਰੂਪ ਵਿੱਚ ਕੁਝ ਪਰਿਵਰਤਨ ਆਇਆ ਹੈ। ਪਰ ਫਿਰ ਵੀ ਇਹ ਸਤਰੀਕਰਨ ਮਿਲਦਾ ਜ਼ਰੂਰ ਹੈ ।

5. ਜਾਤੀਗਤ ਸਤਰੀਕਰਨ (Caste Stratification) – ਜਿਹੜਾ ਸਤਰੀਕਰਨ ਜਨਮ ਦੇ ਆਧਾਰ ਉੱਤੇ ਹੁੰਦਾ ਹੈ ਉਸਨੂੰ ਜਾਤੀਗਤ ਸਤਰੀਕਰਨ ਕਹਿੰਦੇ ਹਨ ਕਿਉਂਕਿ ਬੱਚੇ ਦੀ ਸਥਿਤੀ ਉਸਦੇ ਜਨਮ ਦੇ ਅਨੁਸਾਰ ਹੀ ਨਿਸ਼ਚਿਤ ਹੋ ਜਾਂਦੀ ਸੀ । ਪ੍ਰਾਚੀਨ ਅਤੇ ਪਰੰਪਰਾਗਤ ਭਾਰਤੀ ਸਮਾਜ ਵਿੱਚ ਅਸੀਂ ਜਾਤੀਗਤ ਸਤਰੀਕਰਨ ਦੇ ਸਰੂਪ ਦੀ ਉਦਾਹਰਣ ਦੇਖ ਸਕਦੇ ਹਾਂ। ਇਸਦਾ ਭਾਰਤੀ ਸਮਾਜ ਵਿੱਚ ਜ਼ਿਆਦਾ ਪ੍ਰਭਾਵ ਸੀ ਕਿਉਂਕਿ ਭਾਰਤ ਵਿੱਚ ਵਿਦੇਸ਼ਾਂ ਤੋਂ ਆ ਕੇ ਲੋਕ ਰਹਿਣ ਲੱਗ ਪਏ ਅਤੇ ਇਹਨਾਂ ਲੋਕਾਂ ਵਿੱਚ ਵੀ ਜਾਤੀ ਉੱਤੇ ਆਧਾਰਿਤ ਸਤਰੀਕਰਨ ਸ਼ੁਰੂ ਹੋ ਗਿਆ ਸੀ । ਉਦਾਹਰਣ ਦੇ ਲਈ ਮੁਸਲਮਾਨਾਂ ਵਿੱਚ ਵੀ ਕਈ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਜਾਤੀਗਤ ਸਤਰੀਕਰਨ ਵਿੱਚ ਮੁੱਖ ਤੌਰ ਉੱਤੇ ਚਾਰ ਜਾਤਾਂ ਪਾਈਆਂ ਜਾਂਦੀਆ ਸਨ ਪਰ ਇਨ੍ਹਾਂ ਚਾਰ ਜਾਤਾਂ ਅੱਗੇ ਬਹੁਤ ਸਾਰੀਆਂ ਉਪਜਾਤਾਂ ਵਿੱਚ ਵੰਡੀਆਂ ਹੁੰਦੀਆਂ ਸਨ । ਇਹਨਾਂ ਉਪਜਾਤਾਂ ਵਿੱਚ ਵੀ ਸਤਰੀਕਰਨ ਹੁੰਦਾ ਸੀ । ਸਤਰੀਕਰਨ ਦਾ ਇਹ ਸਰੂਪ ਹੋਰਾਂ ਸਰੂਪਾਂ ਨਾਲੋਂ ਸਥਿਰ ਸੀ ਕਿਉਂਕਿ ਵਿਅਕਤੀ ਆਪਣੀ ਜਾਤੀ ਨੂੰ ਬਦਲ ਨਹੀਂ ਸਕਦਾ ।

6. ਵਰਗ ਸਤਰੀਕਰਨ (Class Stratification) – ਇਸ ਨੂੰ ਸਰਵਵਿਆਪਕ ਸਤਰੀਕਰਨ ਵੀ ਕਹਿੰਦੇ ਹਨ । ਕਿਉਂਕਿ ਇਸ ਪ੍ਰਕਾਰ ਦਾ ਸਤਰੀਕਰਨ ਹਰੇਕ ਸਮਾਜ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ । ਇਸ ਨੂੰ ਖੁੱਲਾ ਸਤਰੀਕਰਨ ਵੀ ਕਹਿੰਦੇ ਹਨ । ਇਸ ਪ੍ਰਕਾਰ ਦਾ ਸਤਰੀਕਰਨ ਸਮਾਜਿਕ ਸੰਸਕ੍ਰਿਤਕ ਆਧਾਰਾਂ ਜਿਵੇਂ ਕਿ ਆਮਦਨੀ, ਪੇਸ਼ਾ, ਸੱਤਾ, ਸੰਪਤੀ, ਧਰਮ, ਸਿੱਖਿਆ, ਕੰਮ ਆਦਿ ਦੇ ਆਧਾਰ ਉੱਤੇ ਵੇਖਣ ਨੂੰ ਮਿਲਦਾ ਹੈ । ਇਸ ਵਿੱਚ ਵਿਅਕਤੀ ਨੂੰ ਇੱਕ ਨਿਸ਼ਚਿਤ ਸਥਾਨ ਪ੍ਰਾਪਤ ਹੋ ਜਾਂਦਾ ਹੈ ਅਤੇ ਸਮਾਨ ਸਥਿਤੀ ਵਾਲੇ ਵਿਅਕਤੀ ਇਕੱਠੇ ਹੋ ਕੇ ਇੱਕ ਵਰਗ ਦਾ ਨਿਰਮਾਣ ਕਰਦੇ ਹਨ । ਇਸ ਤਰ੍ਹਾਂ ਸਮਾਜ ਵਿੱਚ ਅੱਡ-ਅੱਡ ਵਰਗ ਬਣ ਜਾਂਦੇ ਹਨ ਅਤੇ ਉਹਨਾਂ ਵਿੱਚ ਉੱਚੇ ਨੀਵੇਂ ਸੰਬੰਧ ਸਥਾਪਿਤ ਹੋ ਜਾਂਦੇ ਹਨ । ਇਸੇ ਕਾਰਨ ਸਮਾਜ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ । ਇਸ ਵਿੱਚ ਵਿਅਕਤੀ ਦੀ ਸਥਿਤੀ ਕਿਸੇ ਵੀ ਸਮੇਂ ਬਦਲ ਸਕਦੀ ਹੈ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਜਾਤੀ ਵਿਵਸਥਾ ਵਿੱਚ ਬਦਲਾਵ ਲਿਆ ਰਹੇ ਕਾਰਨਾਂ ਉੱਪਰ ਨੋਟ ਲਿਖੋ ।
ਉੱਤਰ-
1. ਸਮਾਜਿਕ ਧਾਰਮਿਕ ਸੁਧਾਰ ਲਹਿਰਾਂ (Socio-religious reform movement) – ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਸਥਾਪਿਤ ਹੋਣ ਤੋਂ ਪਹਿਲਾਂ ਵੀ ਕੁਝ ਧਾਰਮਿਕ ਲਹਿਰਾਂ ਨੇ ਜਾਤੀ ਪ੍ਰਥਾ ਦੀ ਨਿਖੇਧੀ ਕੀਤੀ ਸੀ । ਬੁੱਧ ਮਤ ਅਤੇ ਜੈਨ ਮਤ ਤੋਂ ਲੈ ਕੇ ਇਸਲਾਮ ਅਤੇ ਸਿੱਖ ਧਰਮ ਨੇ ਵੀ ਜਾਤੀ ਪ੍ਰਥਾ ਦਾ ਖੰਡਨ ਕੀਤਾ । ਇਨ੍ਹਾਂ ਦੇ ਨਾਲ-ਨਾਲ ਇਸਲਾਮ ਅਤੇ ਸਿੱਖ ਧਰਮ ਨੇ ਤਾਂ ਜਾਤੀ ਪ੍ਰਥਾ ਦੀ ਜੰਮ ਕੇ ਨਿਖੇਧੀ ਕੀਤੀ । 19ਵੀਂ ਸਦੀ ਵਿਚ ਕੁਝ ਹੋਰ ਮਹੱਤਵਪੂਰਨ ਸਮਾਜ ਸੁਧਾਰਕ ਲਹਿਰਾਂ ਨੇ ਵੀ ਜਾਤੀ ਪ੍ਰਥਾ ਦੇ ਵਿਰੁੱਧ ਅੰਦੋਲਨ ਚਲਾਇਆ । ਰਾਜਾ ਰਾਮ ਮੋਹਨ ਰਾਇ ਵਲੋਂ ਚਲਾਏ ਮੋ ਸਮਾਜ, ਦਯਾਨੰਦ ਸਰਸਵਤੀ ਵਲੋਂ ਚਲਾਇਆ ਆਰੀਆ ਸਮਾਜ, ਰਾਮ ਕ੍ਰਿਸ਼ਨ ਮਿਸ਼ਨ ਆਦਿ ਇਨ੍ਹਾਂ ਵਿਚੋਂ ਕੁੱਝ ਮਹੱਤਵਪੂਰਨ ਸਮਾਜ ਸੁਧਾਰਕ ਲਹਿਰਾਂ ਸਨ ।

ਇਨ੍ਹਾਂ ਤੋਂ ਇਲਾਵਾ ਜਯੋਤੀ ਰਾਉ ਫੂਲੇ ਨੇ 1873 ਵਿਚ ਸਤਿਆ ਸ਼ੋਧਨ ਸਮਾਜ ਦੀ ਸਥਾਪਨਾ ਕੀਤੀ ਜਿਸ ਦਾ ਮੁੱਖ ਮੰਤਵੇਂ ਸਮਾਜ ਵਿਚ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿਵਾਉਣਾ ਸੀ । ਜਾਤੀ ਪ੍ਰਥਾ ਦੀ ਵਿਰੋਧਤਾ ਮਹਾਤਮਾ ਗਾਂਧੀ ਅਤੇ ਡਾ: ਬੀ. ਆਰ. ਅੰਬੇਦਕਰ ਨੇ ਵੀ ਕੀਤੀ ਸੀ । ਮਹਾਤਮਾ ਗਾਂਧੀ ਨੇ ਹੇਠਲੀਆਂ ਜਾਤਾਂ ਨੂੰ ਹਰੀਜਨ ਦਾ ਨਾਮ ਦਿੱਤਾ ਅਤੇ ਉਨ੍ਹਾਂ ਨੂੰ ਹੋਰ ਜਾਤੀਆਂ ਦੇ ਵਾਂਗ ਸਮਾਨ ਅਧਿਕਾਰ ਦਿਵਾਉਣ ਦੀ ਕੋਸ਼ਿਸ਼ ਕੀਤੀ । ਆਰੀਆ ਸਮਾਜ ਨੇ ਮਨੁੱਖ ਦੇ ਜਨਮ ਦੀ ਥਾਂ ਉਸਦੇ ਗੁਣਾਂ ਨੂੰ ਜ਼ਿਆਦਾ ਮਹੱਤਵ ਦਿੱਤਾ । ਇਨ੍ਹਾਂ ਸਾਰੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਇਹ ਸਪੱਸ਼ਟ ਹੋ ਗਿਆ ਕਿ ਮਨੁੱਖ ਦੀ ਸਮਾਜ ਵਿਚ ਪਛਾਣ ਉਸਦੇ ਗੁਣਾਂ ਨਾਲ ਹੋਣੀ ਚਾਹੀਦੀ ਹੈ ਨਾ ਕਿ ਉਸਦੇ ਜਨਮ ਨਾਲ ।

2. ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ (Efforts of Indian Government) – ਅੰਗਰੇਜ਼ੀ ਰਾਜ ਸਮੇਂ ਅਤੇ ਭਾਰਤ ਦੀ ਆਜ਼ਾਦੀ ਪਿੱਛੋਂ ਕਈ ਮਹੱਤਵਪੂਰਨ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੇ ਜਾਤੀ ਪ੍ਰਥਾ ਨੂੰ ਕਮਜ਼ੋਰ ਕਰਨ ਵਿਚ ਡੂੰਘਾ ਅਸਰ ਪਾਇਆ । ਅੰਗਰੇਜ਼ੀ ਰਾਜ ਤੋਂ ਪਹਿਲਾਂ ਜਾਤੀ ਅਤੇ ਪੇਂਡੂ ਪੰਚਾਇਤਾਂ ਬਹੁਤ ਸ਼ਕਤੀਸ਼ਾਲੀ ਸਨ । ਇਹ ਪੰਚਾਇਤਾਂ ਅਪਰਾਧੀਆਂ ਨੂੰ ਸਜ਼ਾਵਾਂ ਵੀ ਦੇ ਸਕਦੀਆਂ ਸਨ ਅਤੇ ਜ਼ੁਰਮਾਨੇ ਵੀ ਕਰ ਸਕਦੀਆਂ ਸਨ | ਅੰਗਰੇਜ਼ੀ ਸ਼ਾਸਨ ਦੌਰਾਨ ਜਾਤ ਅਸਰਥਾਵਾਂ ਦੂਰ ਕਰਨ ਦਾ ਕਾਨੂੰਨ (Caste Disabilities Removal Act, 1850) ਪਾਸ ਕੀਤਾ ਗਿਆ ਜਿਸ ਨੇ ਜਾਤੀ ਪੰਚਾਇਤਾਂ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ । ਇਸੇ ਤਰ੍ਹਾਂ ਵਿਸ਼ੇਸ਼ ਵਿਆਹ ਕਾਨੂੰਨ (Special Marriage Act, 1872) ਨੇ ਵੱਖ-ਵੱਖ ਜਾਤਾਂ ਵਿਚ ਵਿਆਹ ਨੂੰ ਮਾਨਤਾ ਦਿੱਤੀ ਜਿਸ ਨਾਲ ਪਰੰਪਰਾਗਤ ਜਾਤੀ ਪ੍ਰਥਾ ਉੱਤੇ ਕਾਫ਼ੀ ਡੂੰਘਾ ਪ੍ਰਭਾਵ ਪਿਆ । ਭਾਰਤ ਦੀ ਆਜ਼ਾਦੀ ਤੋਂ ਬਾਅਦ Untouchability Offence Act, 1955 ਅਤੇ Hindu Marriage Act, 1955 ਨੇ ਵੀ ਜਾਤੀ ਪ੍ਰਥਾ ਉੱਪਰ ਕਾਫ਼ੀ ਸੱਟ ਮਾਰੀ | Hindu Marriage Validation Act, ਪਾਸ ਹੋਇਆ ਜਿਸ ਨਾਲ ਵੱਖ-ਵੱਖ ਧਰਮਾਂ, ਜਾਤਾਂ, ਉਪਜਾਤਾਂ ਆਦਿ ਦੇ ਵਿਅਕਤੀਆਂ ਵਿਚ ਹੋਣ ਵਾਲੇ ਵਿਆਹ ਨੂੰ ਕਾਨੂੰਨੀ ਘੋਸ਼ਿਤ ਕੀਤਾ ਗਿਆ ।

3. ਅੰਗਰੇਜ਼ਾਂ ਦਾ ਯੋਗਦਾਨ (Contribution of Britishers) – ਜਾਤੀ ਪ੍ਰਤਾ ਦੇ ਵਿਰੁੱਧ ਇੱਕ ਖੁੱਲ੍ਹਾ ਸੰਘਰਸ਼ ਬ੍ਰਿਟਿਸ਼ . ਕਾਲ ਵਿਚ ਸ਼ੁਰੂ ਹੋਇਆ | ਅੰਗਰੇਜ਼ਾਂ ਨੇ ਭਾਰਤ ਵਿਚ ਕਾਨੂੰਨ ਦੇ ਸਾਹਮਣੇ ਸਭ ਦੀ ਸਮਾਨਤਾ ਦਾ ਸਿਧਾਂਤ ਲਾਗੂ ਕੀਤਾ | ਜਾਤੀ ਆਧਾਰਿਤ ਪੰਚਾਇਤਾਂ ਤੋਂ ਉਨ੍ਹਾਂ ਦੇ ਨਿਆਂ ਕਰਨ ਦੇ ਅਧਿਕਾਰ ਵਾਪਿਸ ਲੈ ਲਏ ਗਏ । ਸਰਕਾਰੀ ਨੌਕਰੀਆਂ ਹਰੇਕ ਜਾਤੀ ਲਈ ਖੋਲ੍ਹ ਦਿੱਤੀਆਂ ਗਈਆਂ । ਅੰਗਰੇਜ਼ਾਂ ਦੀ ਸਿੱਖਿਆ ਪ੍ਰਣਾਲੀ ਧਰਮ ਨਿਰਪੱਖ ਸੀ । ਅੰਗਰੇਜ਼ਾਂ ਨੇ ਭਾਰਤ ਵਿਚ ਆਧੁਨਿਕ ਉਦਯੋਗਾਂ ਦੀ ਸਥਾਪਨਾ ਕਰਕੇ ਅਤੇ ਰੇਲਾਂ, ਬੱਸਾਂ ਆਦਿ ਦੀ ਸ਼ੁਰੂਆਤ ਕਰਕੇ ਜਾਤੀ ਪ੍ਰਥਾ ਨੂੰ ਕਰਾਰਾ ਝਟਕਾ ਦਿੱਤਾ । ਉਦਯੋਗਾਂ ਵਿਚ ਸਾਰੇ ਮਿਲ ਕੇ ਕੰਮ ਕਰਦੇ ਸਨ ਅਤੇ ਰੇਲਾਂ, ਬੱਸਾਂ ਦੇ ਸਫ਼ਰ ਨੇ ਵੱਖ-ਵੱਖ ਜਾਂਤਾ ਦੇ ਵਿਚ ਸੰਪਰਕ ਸਥਾਪਿਤ ਕੀਤਾ । ਅੰਗਰੇਜ਼ਾਂ ਵਲੋਂ ਜ਼ਮੀਨ ਦੀ ਖੁੱਲ੍ਹੀ ਖ਼ਰੀਦ-ਫਰੋਖਤ ਦੇ ਅਧਿਕਾਰ ਨੇ ਪਿੰਡਾਂ ਵਿਚ ਜਾਤੀ ਸੰਤੁਲਨ ਨੂੰ ਬਹੁਤ ਮੁਸ਼ਕਿਲ ਕਰ ਦਿੱਤਾ ।

4. ਉਦਯੋਗੀਕਰਨ (Industrialization) – ਉਦਯੋਗੀਕਰਨ ਨੇ ਅਜਿਹੇ ਹਾਲਾਤ ਪੈਦਾ ਕੀਤੇ ਜੋ ਜਾਤੀ ਵਿਵਸਥਾ ਦੇ ਵਿਰੁੱਧ ਸਨ । ਇਸ ਕਾਰਨ ਫ਼ੈਕਟਰੀਆਂ ਵਿਚ ਕਈ ਨਵੇਂ ਕੰਮ ਪੈਦਾ ਹੋ ਗਏ ਜਿਹੜੇ ਤਕਨੀਕੀ ਸਨ । ਇਨ੍ਹਾਂ ਨੂੰ ਕਰਨ ਲਈ ਵਿਸ਼ੇਸ਼ ਯੋਗਤਾ ਅਤੇ ਸਿਖਲਾਈ ਦੀ ਲੋੜ ਸੀ । ਅਜਿਹੇ ਕੰਮ ਯੋਗਤਾ ਦੇ ਆਧਾਰ ਉੱਤੇ ਮਿਲਦੇ ਸਨ । ਇਸ ਨਾਲ ਸਮਾਜਿਕ ਸੰਸਤਰਣ ਵਿਚ ਮੌਜੂਦ ਹੇਠਲੀਆਂ ਜਾਤਾਂ ਨੂੰ ਉੱਪਰ ਆਉਣ ਦਾ ਮੌਕਾ ਪ੍ਰਾਪਤ ਹੋਇਆ । ਉਦਯੋਗੀਕਰਨ ਨੇ ਭੌਤਿਕਤਾ ਵਿਚ ਵਾਧਾ ਕਰਕੇ ਪੈਸੇ ਦੇ ਮਹੱਤਵ ਨੂੰ ਵਧਾਇਆ । ਪੈਸੇ ਦੇ ਆਧਾਰ ਉੱਤੇ ਤਿੰਨ ਵਰਗ ਪੈਦਾ ਹੋਏ-ਧਨੀ ਵਰਗ, ਮੱਧ ਵਰਗ ਅਤੇ ਗ਼ਰੀਬ ਵਰਗ । ਹਰੇਕ ਵਰਗ ਵਿਚ ਵੱਖ-ਵੱਖ ਜਾਤਾਂ ਦੇ ਲੋਕ ਪਾਏ ਜਾਂਦੇ ਸਨ । ਉਦਯੋਗੀਕਰਨ ਨਾਲ ਵੱਖ-ਵੱਖ ਜਾਤਾਂ ਦੇ ਲੋਕ ਇਕੱਠੇ ਫੈਕਟਰੀਆਂ ਵਿਚ ਕੰਮ ਕਰਨ ਲੱਗੇ, ਇਕੱਠੇ ਸਫ਼ਰ ਕਰਨ ਲੱਗੇ ਤੇ ਇਕੱਠੇ ਹੀ ਰੋਟੀ ਖਾਣ ਲੱਗੇ ਜਿਸ ਨਾਲ

ਛੂਤਛਾਤ ਦੀ ਭਾਵਨਾ ਖ਼ਤਮ ਹੋਣੀ ਸ਼ੁਰੂ ਹੋ ਗਈ । ਆਵਾਜਾਈ ਦੇ ਸਾਧਨਾਂ ਦੇ ਵਿਕਾਸ ਦੇ ਕਾਰਨ ਵੱਖ-ਵੱਖ ਧਰਮਾਂ ਅਤੇ ਜਾਤਾਂ ਵਿਚਕਾਰ ਉਦਾਰ ਦ੍ਰਿਸ਼ਟੀਕੋਣ ਦਾ ਵਿਕਾਸ ਹੋਇਆ ਜੋ ਕਿ ਜਾਤੀ ਵਿਵਸਥਾ ਦੇ ਲਈ ਖ਼ਤਰਨਾਕ ਸੀ । ਉਦਯੋਗੀਕਰਨ ਨੇ ਦੂਤੀਆ ਸੰਬੰਧਾਂ ਨੂੰ ਵਧਾਇਆ ਅਤੇ ਵਿਅਕਤੀਵਾਦਿਤਾ ਨੂੰ ਜਨਮ ਦਿੱਤਾ ਜਿਸ ਨਾਲ ਸਮੁਦਾਇਕ ਨਿਯਮਾਂ ਦਾ ਪ੍ਰਭਾਵ ਬਿਲਕੁਲ ਹੀ ਖ਼ਤਮ ਹੋ ਗਿਆ | ਸਮਾਜਿਕ ਪ੍ਰਥਾਵਾਂ ਅਤੇ ਪਰੰਪਰਾਵਾਂ ਦਾ ਮਹੱਤਵ ਖ਼ਤਮ ਹੋ ਗਿਆ ! ਸੰਬੰਧ ਕਾਨੂੰਨ ਦੇ ਅਨੁਸਾਰ ਹੋਣ ਲੱਗ ਪਏ 1 ਹੁਣ ਸੰਬੰਧ ਆਰਥਿਕ ਸਥਿਤੀ ਦੇ ਆਧਾਰ ਉੱਤੇ ਹੁੰਦੇ ਸਨ । ਇਸ ਤਰ੍ਹਾਂ ਉਦਯੋਗੀਕਰਨ ਨੇ ਜਾਤੀ ਵਿਵਸਥਾ ਉੱਪਰ ਕਾਫ਼ੀ ਡੂੰਘੀ ਸੱਟ ਮਾਰੀ ।

5. ਸ਼ਹਿਰੀਕਰਨ (Urbanization) – ਸ਼ਹਿਰੀਕਰਨ ਦੇ ਕਾਰਨ ਵੀ ਜਾਤੀ ਪ੍ਰਥਾ ਵਿਚ ਕਾਫ਼ੀ ਬਦਲਾਵ ਆਏ । ਸੰਘਣੀ ਆਬਾਦੀ, ਨਿਜੀ ਭਾਵਨਾ, ਸਮਾਜਿਕ ਗਤੀਸ਼ੀਲਤਾ ਅਤੇ ਜ਼ਿਆਦਾ ਕੰਮ ਵਰਗੀਆਂ ਸ਼ਹਿਰੀ ਵਿਸ਼ੇਸ਼ਤਾਵਾਂ ਨੇ ਜਾਤੀ ਪ੍ਰਥਾ ਨੂੰ ਕਾਫ਼ੀ ਕਮਜ਼ੋਰ ਕੀਤਾ । ਵੱਡੇ-ਵੱਡੇ ਸ਼ਹਿਰਾਂ ਵਿਚ ਲੋਕਾਂ ਨੂੰ ਇੱਕ-ਦੂਜੇ ਦੇ ਨਾਲ ਮਿਲ ਕੇ ਰਹਿਣਾ ਪੈਂਦਾ ਹੈ । ਉਹ ਇਹ ਨਹੀਂ ਦੇਖਦੇ ਕਿ ਉਨ੍ਹਾਂ ਦਾ ਪੜੋਸੀ ਕਿਸ ਜਾਤੀ ਦਾ ਹੈ । ਇਸ ਨਾਲ ਉਚ-ਨੀਚ ਦੀ ਭਾਵਨਾ ਖ਼ਤਮ ਹੋ ਗਈ । ਸ਼ਹਿਰੀਕਰਨ ਦੇ ਕਾਰਨ ਜਦੋਂ ਲੋਕ ਇੱਕ-ਦੂਜੇ ਦੇ ਸੰਪਰਕ ਵਿਚ ਆਏ ਤਾਂ ਅੰਤਰ ਜਾਤੀ ਵਿਆਹ ਹੋਣ ਲੱਗ ਪਏ । ਇਸ ਤਰ੍ਹਾਂ ਸ਼ਹਿਰੀਕਰਨ ਨੇ ਛੂਤ-ਛਾਤ ਦੇ ਭੇਦਾਂ ਨੂੰ ਕਾਫ਼ੀ ਹੱਦ ਤੱਕ ਦੂਰ ਕਰ ਦਿੱਤਾ ।

6. ਸਿੱਖਿਆ ਦਾ ਪ੍ਰਸਾਰ (Spread of Education) – ਅੰਗਰੇਜ਼ਾਂ ਨੇ ਭਾਰਤ ਵਿਚ ਪੱਛਮੀ ਸਿੱਖਿਆ ਪ੍ਰਣਾਲੀ ਨੂੰ ਲਾਗੂ ਕੀਤਾ ਜਿਸ ਵਿਚ ਵਿਗਿਆਨ ਅਤੇ ਤਕਨੀਕ ਉੱਪਰ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ । ਸਿੱਖਿਆ ਦੇ ਪ੍ਰਸਾਰ ਨਾਲ ਲੋਕਾਂ ਵਿਚ ਜਾਗ੍ਰਿਤੀ ਆਈ ਅਤੇ ਇਸਦੇ ਨਾਲ ਪਰੰਪਰਾਗਤ ਕਦਰਾਂ ਕੀਮਤਾਂ ਵਿਚ ਮਹੱਤਵਪੂਰਨ ਪਰਿਵਰਤਨ ਵੀ ਆਏ । ਜਨਮ ਉੱਪਰ ਆਧਾਰਿਤ ਦਰਜੇ ਦੀ ਥਾਂ ਮੁਕਾਬਲੇ ਵਿਚ ਪ੍ਰਾਪਤ ਕੀਤੇ ਦਰਜ਼ੇ ਦਾ ਮਹੱਤਵ ਵੱਧ ਗਿਆ | ਸਕੂਲ, ਕਾਲਜ ਆਦਿ ਪੱਛਮੀ ਤਰੀਕੇ ਨਾਲ ਖੁੱਲ੍ਹ ਗਏ ਜਿੱਥੇ ਸਾਰੀਆਂ ਜਾਤਾਂ ਦੇ ਬੱਚੇ ਇਕੱਠੇ ਮਿਲ ਕੇ ਸਿੱਖਿਆ ਪ੍ਰਾਪਤ ਕਰਦੇ ਹਨ । ਇਸ ਨਾਲ ਵੀ ਜਾਤੀ ਵਿਵਸਥਾ ਨੂੰ ਕਾਫ਼ੀ ਸੱਟ ਵੱਜੀ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 4.
ਵਰਗ ਵਿਵਸਥਾ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-
ਹਰੇਕ ਸਮਾਜ ਕਈ ਵਰਗਾਂ ਵਿਚ ਵੰਡਿਆ ਹੁੰਦਾ ਹੈ ਅਤੇ ਹਰ-ਇਕ ਵਰਗ ਦੀ ਸਮਾਜ ਵਿਚ ਵੱਖੋ-ਵੱਖਰੀ ਸਥਿਤੀ ਹੁੰਦੀ ਹੈ । ਇਸ ਸਥਿਤੀ ਦੇ ਆਧਾਰ ‘ਤੇ ਹੀ ਵਿਅਕਤੀ ਨੂੰ ਉੱਚਾ ਨੀਵਾਂ ਜਾਣਿਆ ਜਾਂਦਾ ਹੈ । ਵਰਗ ਦੀ ਮੁੱਖ ਵਿਸ਼ੇਸ਼ਤਾ ਵਰਗ ਚੇਤੰਨਤਾ ਹੁੰਦੀ ਹੈ । ਇਸ ਪ੍ਰਕਾਰ ਸਮਾਜ ਵਿਚ ਜਦੋਂ ਵਿਭਿੰਨ ਵਿਅਕਤੀਆਂ ਨੂੰ ਵਿਸ਼ੇਸ਼ ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਵਰਗ ਵਿਵਸਥਾ ਕਹਿੰਦੇ ਹਨ । ਹਰ ਇਕ ਵਰਗ ਆਰਥਿਕ ਪੱਖੋਂ ਇਕ ਦੂਸਰੇ ਨਾਲੋਂ ਵੱਖ ਹੁੰਦਾ ਹੈ । ਵਰਗ ਦੇ ਅਰਥ ਬਾਰੇ ਵੱਖ-ਵੱਖ ਸਮਾਜ ਵਿਗਿਆਨੀਆਂ ਨੇ ਆਪਣੇ ਵੱਖ-ਵੱਖ ਵਿਚਾਰ ਦਿੱਤੇ ਹਨ ਜੋ ਹੇਠ ਲਿਖੇ ਅਨੁਸਾਰ ਹਨ-

  • ਮੈਕਾਈਵਰ (MacIver) ਨੇ ਵਰਗ ਨੂੰ ਸਮਾਜਿਕ ਆਧਾਰ ਉੱਪਰ ਬਿਆਨ ਕੀਤਾ ਹੈ । ਉਸ ਅਨੁਸਾਰ, “ਸਮਾਜਿਕ ਵਰਗ ਇਕੱਠ ਦਾ ਉਹ ਹਿੱਸਾ ਹੁੰਦਾ ਹੈ ਜਿਸਨੂੰ ਸਮਾਜਿਕ ਸਥਿਤੀ ਦੇ ਆਧਾਰ ‘ਤੇ ਬਚੇ ਹਿੱਸਿਆਂ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ ।
  • ਮੌਰਿਸ ਜਿਨਜ਼ਬਰਗ (Morris Ginsberg) ਦੇ ਅਨੁਸਾਰ, ਵਰਗ ਵਿਅਕਤੀਆਂ ਦਾ ਅਜਿਹਾ ਸਮੂਹ ਹੈ ਜਿਹੜੇ ਸਾਂਝੇ · ਸ਼ਕੂਮ, ਕਿੱਤਾ, ਸੰਪੱਤੀ ਅਤੇ ਸਿੱਖਿਆ ਦੇ ਦੁਆਰਾ ਇਕੋ ਜਿਹਾ ਜੀਵਨ ਢੰਗ, ਇੱਕੋ ਜਿਹੇ ਵਿਚਾਰਾਂ ਦਾ ਸਟਾਕ, ਭਾਵਨਾਵਾਂ, ਰਵੱਈਏ ਅਤੇ ਵਿਵਹਾਰ ਦੇ ਰੂਪ ਰੱਖਦੇ ਹੋਣ ਅਤੇ ਜੋ ਇਨ੍ਹਾਂ ਵਿਚੋਂ ਕੁੱਝ ਜਾਂ ਸਾਰੇ ਆਧਾਰ ਉੱਤੇ ਇੱਕ ਦੂਸਰੇ ਨਾਲ ਸਮਾਨ ਰੂਪ ਵਿਚ ਮਿਲਦੇ ਹੋਣ ਅਤੇ ਆਪਣੇ ਆਪ ਨੂੰ ਇੱਕ ਸਮੂਹ ਦਾ ਮੈਂਬਰ ਸਮਝਦੇ ਹੋਣ । ਭਾਵੇਂ ਇਸ ਸੰਬੰਧ ਵਿਚ ਚੇਤਨਾ ਉਨ੍ਹਾਂ ਵਿਚ ਭਿੰਨ-ਭਿੰਨ ਮਾਤਰਾ ਵਿਚ ਪਾਈ ਜਾਂਦੀ ਹੋਵੇ ।”
  • ਗਿਲਬਰਟ (Gilbert) ਦੇ ਅਨੁਸਾਰ, “ਇਕ ਸਮਾਜਿਕ ਵਰਗ ਵਿਅਕਤੀਆਂ ਦਾ ਇਕੱਠ ਅਤੇ ਖ਼ਾਸ ਸ਼੍ਰੇਣੀ ਹੈ ਜਿਸ ਦੀ ਸਮਾਜ ਵਿਚ ਇਕ ਖ਼ਾਸ ਸਥਿਤੀ ਹੁੰਦੀ ਹੈ । ਇਹ ਖ਼ਾਸ ਸਥਿਤੀ ਹੀ ਦੂਸਰੇ ਸਮੂਹਾਂ ਤੋਂ ਉਨ੍ਹਾਂ ਦੇ ਸੰਬੰਧ ਨਿਰਧਾਰਿਤ ਕਰਦੀ ਹੈ ।’

ਉਪਰੋਕਤ ਵਿਵਰਣ ਦੇ ਆਧਾਰ ‘ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਵਰਗ ਕਈ ਵਿਅਕਤੀਆਂ ਦਾ ਵਰਗ ਹੁੰਦਾ ਹੈ ਜਿਸਨੂੰ ਸਮਾਂ ਵਿਸ਼ੇਸ਼ ਵਿਚ ਇੱਕ ਵਿਸ਼ੇਸ਼ ਸਥਿਤੀ ਪ੍ਰਾਪਤ ਹੁੰਦੀ ਹੈ । ਇਸੇ ਕਰਕੇ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਸ਼ਕਤੀ, ਅਧਿਕਾਰ ਅਤੇ ਜ਼ਿੰਮੇਵਾਰੀਆਂ ਵੀ ਮਿਲੀਆਂ ਹੁੰਦੀਆਂ ਹਨ । ਵਰਗ ਵਿਵਸਥਾ ਵਿਚ ਵਿਅਕਤੀ ਦੀ ਯੋਗਤਾ ਮਹੱਤਵਪੂਰਨ ਹੁੰਦੀ ਹੈ । ਇਸੇ ਕਰਕੇ ਹਰ ਵਿਅਕਤੀ ਮਿਹਨਤ ਕਰਕੇ ਸਮਾਜਿਕ ਵਰਗ ਵਿਚ ਆਪਣੀ ਸਥਿਤੀ ਨੂੰ ਉੱਚੀ ਕਰਨਾ ਚਾਹੁੰਦਾ ਹੈ । ਹਰ ਇਕ ਸਮਾਜ ਵਿਭਿੰਨ ਵਰਗਾਂ ਵਿਚ ਵੰਡਿਆ ਹੁੰਦਾ ਹੈ । ਵਰਗ ਵਿਵਸਥਾ ਵਿਚ ਵਿਅਕਤੀ ਦੀ ਸਥਿਤੀ ਨਿਸ਼ਚਿਤ ਨਹੀਂ ਹੁੰਦੀ । ਉਸ ਦੀ ਸਥਿਤੀ ਵਿਚ ਗਤੀਸ਼ੀਲਤਾ ਪਾਈ ਜਾਂਦੀ ਹੈ । ਇਸੇ ਕਰਕੇ ਇਹ ਖੁੱਲਾ ਸਤਰੀਕਰਨ ਵੀ ਕਹਾਇਆ ਜਾਂਦਾ ਹੈ । ਵਿਅਕਤੀ ਆਪਣੀ ਵਰਗ ਸਥਿਤੀ ਨੂੰ ਆਪ ਨਿਰਧਾਰਿਤ ਕਰਦਾ ਹੈ । ਇਹ ਜਨਮ ਉੱਪਰ ਆਧਾਰਿਤ ਨਹੀਂ ਹੁੰਦਾ ।

ਵਰਗ ਦੀਆਂ ਵਿਸ਼ੇਸ਼ਤਾਵਾਂ (Characteristics of Class)

1. ਸ਼ੇਸ਼ਟਤਾ ਤੇ ਹੀਣਤਾ ਦੀ ਭਾਵਨਾ (Feeling of superiority and inferiority) – ਵਰਗ ਵਿਵਸਥਾ ਦੇ ਵਿਚ ਵੀ ਉੱਚਤਾ ਅਤੇ ਨੀਚਤਾ ਦੇ ਸੰਬੰਧ ਪਾਏ ਜਾਂਦੇ ਹਨ । ਉਦਾਹਰਨ ਦੇ ਤੌਰ ਤੇ ਉੱਚੇ ਵਰਗ ਦੇ ਲੋਕ, ਨੀਵੇਂ ਵਰਗ ਦੇ ਲੋਕਾਂ ਤੋਂ ਆਪਣੇ ਆਪ ਨੂੰ ਅਲੱਗ ਅਤੇ ਉੱਚਾ ਮਹਿਸੂਸ ਕਰਦੇ ਹਨ । ਉੱਚੇ ਵਰਗ ਵਿਚ ਅਮੀਰ ਲੋਕ ਆ ਜਾਂਦੇ ਹਨ ਤੇ ਨੀਵੇਂ ਵਰਗ ਦੇ ਵਿਚ ਗਰੀਬ ਲੋਕ | ਅਮੀਰ ਲੋਕਾਂ ਦੀ ਸਮਾਜ ਵਿਚ ਉੱਚੀ ਸਥਿਤੀ ਹੁੰਦੀ ਹੈ ਤੇ ਗ਼ਰੀਬ ਲੋਕ ਵੱਖੋ-ਵੱਖਰੇ ਨਿਵਾਸ ਸਥਾਨ ਤੇ ਰਹਿੰਦੇ ਹਨ । ਉਨ੍ਹਾਂ ਨਿਵਾਸ ਸਥਾਨਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਅਮੀਰ ਵਰਗ ਨਾਲ ਸੰਬੰਧਿਤ ਹਨ ਜਾਂ ਗਰੀਬ ਵਰਗ ਦੇ ਨਾਲ ।

2. ਸਮਾਜਿਕ ਗਤੀਸ਼ੀਲਤਾ (Social mobility) – ਵਰਗ ਵਿਵਸਥਾ ਕਿਸੀ ਵੀ ਵਿਅਕਤੀ ਲਈ ਨਿਸ਼ਚਿਤ ਨਹੀਂ ਹੁੰਦੀ । ਉਹ ਬਦਲਦੀ ਰਹਿੰਦੀ ਹੈ । ਵਿਅਕਤੀ ਆਪਣੀ ਮਿਹਨਤ ਨਾਲ ਨੀਵੀਂ ਤੋਂ ਉੱਚੀ ਸਥਿਤੀ ਪ੍ਰਾਪਤ ਕਰ ਲੈਂਦਾ ਹੈ ਤੇ ਆਪਣੇ ਗਲਤ ਕੰਮਾਂ ਦੇ ਨਤੀਜੇ ਵਜੋਂ ਉੱਚੀ ਤੋਂ ਨੀਵੀਂ ਸਥਿਤੀ ਤੇ ਵੀ ਪਹੁੰਚ ਜਾਂਦਾ ਹੈ ।ਹਰ ਵਿਅਕਤੀ ਕਿਸੇ ਨਾ ਕਿਸੇ ਆਧਾਰ ਤੇ ਸਮਾਜ ਵਿਚ ਆਪਣੀ ਇੱਜ਼ਤ ਵਧਾਉਣੀ ਚਾਹੁੰਦਾ ਹੈ । ਇਸੀ ਕਰਕੇ ਵਰਗ ਵਿਵਸਥਾ ਵਿਅਕਤੀ ਨੂੰ ਕਿਰਿਆਸ਼ੀਲ ਵੀ ਰੱਖਦੀ ਹੈ ।

3. ਖੁੱਲਾਪਣ (Openness) – ਵਰਗ ਵਿਵਸਥਾ ਵਿਚ ਖੁੱਲ੍ਹਾਪਣ ਪਾਇਆ ਜਾਂਦਾ ਹੈ ਕਿਉਂਕਿ ਇਸ ਵਿਚ ਵਿਅਕਤੀ ਨੂੰ ਪੂਰੀ ਆਜ਼ਾਦੀ ਹੁੰਦੀ ਹੈ ਕਿ ਉਹ ਕੁੱਝ ਵੀ ਕਰ ਸਕੇ । ਉਹ ਆਪਣੀ ਇੱਛਾ ਦੇ ਅਨੁਸਾਰ ਕਿਸੇ ਵੀ ਕਿੱਤੇ ਨੂੰ ਅਪਣਾ ਸਕਦਾ ਹੈ । ਕਿਸੇ ਵੀ ਜਾਤ ਦਾ ਵਿਅਕਤੀ ਕਿਸੇ ਵੀ ਵਰਗ ਦਾ ਮੈਂਬਰ ਆਪਣੀ ਯੋਗਤਾ ਦੇ ਆਧਾਰ ਤੇ ਬਣ ਸਕਦਾ ਹੈ । ਨਿਮਨ ਵਰਗ ਦੇ ਲੋਕ ਮਿਹਨਤ ਕਰਕੇ ਉੱਚੇ ਵਰਗ ਵਿਚ ਆ ਸਕਦੇ ਹਨ । ਇਸ ਵਿਚ ਵਿਅਕਤੀ ਦੇ ਜਨਮ ਦੀ ਕੋਈ ਮਹੱਤਤਾ ਨਹੀਂ ਹੁੰਦੀ । ਵਿਅਕਤੀ ਦੀ ਸਥਿਤੀ ਉਸ ਦੀ ਯੋਗਤਾ ਤੇ ਨਿਰਭਰ ਕਰਦੀ ਹੈ ।

4. ਸੀਮਿਤ ਸਮਾਜਿਕ ਸੰਬੰਧ (Limited social relations) – ਵਰਗ ਵਿਵਸਥਾ ਵਿਚ ਵਿਅਕਤੀ ਦੇ ਸਮਾਜਿਕ ਸੰਬੰਧ ਸੀਮਿਤ ਹੁੰਦੇ ਹਨ | ਹਰ ਵਰਗ ਦੇ ਲੋਕ ਆਪਣੇ ਬਰਾਬਰ ਦੇ ਵਰਗ ਦੇ ਲੋਕਾਂ ਨਾਲ ਸੰਬੰਧ ਰੱਖਣਾ ਵਧੇਰੇ ਠੀਕ ਸਮਝਦੇ ਹਨ । ਹਰ ਵਰਗ ਆਪਣੇ ਹੀ ਵਰਗ ਦੇ ਲੋਕਾਂ ਨਾਲ ਸੰਬੰਧ ਸਥਾਪਿਤ ਕਰਨਾ ਚਾਹੁੰਦਾ ਹੈ । ਉਹ ਦੁਸਰੇ ਵਰਗਾਂ ਦੇ ਨਾਲ ਵਧੇਰੇ ਨਜ਼ਦੀਕਤਾ ਨਹੀਂ ਰੱਖਦੇ ।

5. ਉਪ ਵਰਗਾਂ ਦਾ ਵਿਕਾਸ (Development of sub-classes) – ਭਾਵੇਂ ਆਰਥਿਕ ਦ੍ਰਿਸ਼ਟੀਕੋਣ ਤੋਂ ਅਸੀਂ ਵਰਗ ਵਿਵਸਥਾ ਨੂੰ ਤਿੰਨ ਹਿੱਸਿਆਂ ਵਿਚ ਵੰਡਦੇ ਹਾਂ-

  • ਉੱਚਾ ਵਰਗ (Upper Class)
  • ਮੱਧ ਵਰਗ (Middle Class)
  • ਨੀਵਾਂ ਵਰਗ (Lower Class) ।

ਪਰੰਤੂ ਅੱਗੋਂ ਹਰ ਵਰਗ ਕਈ ਹੋਰ ਉਪ-ਵਰਗਾਂ ਵਿਚ ਵੰਡਿਆ ਹੁੰਦਾ ਹੈ, ਜਿਵੇਂ ਇਕ ਅਮੀਰ ਵਰਗ ਦੇ ਵਿਚ ਵੀ ਭਿੰਨਤਾ ਨਜ਼ਰ ਆਉਂਦੀ ਹੈ, ਕੁੱਝ ਲੋਕ ਬਹੁਤ ਅਮੀਰ ਹਨ, ਕੁੱਝ ਉਸ ਤੋਂ ਘੱਟ ਤੇ ਕੁੱਝ ਸਭ ਤੋਂ ਘੱਟ । ਇਸੇ ਪ੍ਰਕਾਰ ਮੱਧ ਵਰਗ ਤੇ ਨੀਵੇਂ ਵਰਗ ਵਿਚ ਵੀ ਉਪ-ਵਰਗ ਪਾਏ ਜਾਂਦੇ ਹਨ । ਹਰ ਵਰਗ ਦੇ ਉਪ ਵਰਗਾਂ ਵਿਚ ਵੀ ਅੰਤਰ ਪਾਇਆ ਜਾਂਦਾ ਹੈ । ਇਸ ਪ੍ਰਕਾਰ ਵਰਗ, ਉਪ-ਵਰਗਾਂ ਤੋਂ ਮਿਲ ਕੇ ਹੀ ਬਣਦਾ ਹੈ ।

6. ਵਿਭਿੰਨ ਆਧਾਰ (Different basis) – ਜਿਵੇਂ ਅਸੀਂ ਸ਼ੁਰੂ ਵਿਚ ਹੀ ਵਿਭਿੰਨ ਸਮਾਜ ਵਿਗਿਆਨੀਆਂ ਦੇ ਵਿਚਾਰਾਂ ਤੋਂ ਇਹ ਨਤੀਜਾ ਕੱਢ ਚੁੱਕੇ ਹਾਂ ਕਿ ਵਰਗ ਦੇ ਵੱਖੋ-ਵੱਖਰੇ ਆਧਾਰ ਹਨ | ਪ੍ਰਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਆਰਥਿਕ ਆਧਾਰ ਨੂੰ ਵਰਗ ਵਿਵਸਥਾ ਦਾ ਮੁੱਖ ਆਧਾਰ ਮੰਨਿਆ ਹੈ । ਉਸ ਦੇ ਅਨੁਸਾਰ ਸਮਾਜ ਵਿਚ ਕੇਵਲ ਦੋ ਹੀ ਵਰਗ ਪਾਏ ਗਏ ਹਨ । ਇਕ ਤਾਂ ਪੂੰਜੀਪਤੀ ਵਰਗ, ਦੂਸਰਾ ਕਿਰਤੀ ਵਰਗ । ਹਰਟਨ ਅਤੇ ਹੰਟ ਦੇ ਅਨੁਸਾਰ, “ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਰਗ ਮੂਲ ਵਿਚ, ਵਿਸ਼ੇਸ਼ ਜੀਵਨ ਢੰਗ ਹੈ ।” ਔਗਬਰਨ ਅਤੇ ਨਿਮਕੌਫ਼, ਮੈਕਾਈਵਰ ਅਤੇ ਗਿਲਬਰਟ ਨੇ ਵਰਗ ਦੇ ਲਈ ਸਮਾਜਿਕ ਆਧਾਰ ਨੂੰ ਮੁੱਖ ਮੰਨਿਆ ਹੈ । ਜਿਨਜ਼ਬਰਗ, ਲੇਪਿਅਰ ਵਰਗੇ ਵਿਗਿਆਨੀਆਂ ਨੇ ਸੰਸਕ੍ਰਿਤਕ ਆਧਾਰ ਨੂੰ ਹੀ ਵਰਗ ਵਿਵਸਥਾ ਦਾ ਮੁੱਖ ਆਧਾਰ ਮੰਨਿਆ ਹੈ ।

7. ਵਰਗ ਪਹਿਚਾਣ (Identification of class) – ਵਰਗ ਵਿਵਸਥਾ ਵਿਚ ਬਾਹਰੀ ਦਿਸ਼ਟੀਕੋਣ ਵੀ ਮਹੱਤਵਪੂਰਨ ਹੁੰਦਾ ਹੈ । ਕਈ ਵਾਰੀ ਅਸੀਂ ਵੇਖ ਕੇ ਹੀ ਇਹ ਅਨੁਮਾਨ ਲਗਾ ਲੈਂਦੇ ਹਾਂ ਕਿ ਇਹ ਵਿਅਕਤੀ ਉੱਚੇ ਵਰਗ ਦਾ ਹੈ ਜਾਂ ਨੀਵੇਂ ਵਰਗ ਦਾ । ਸਾਡੇ ਆਧੁਨਿਕ ਸਮਾਜ ਦੇ ਵਿਚ ਕੋਠੀ, ਕਾਰ, ਸਕੂਟਰ, ਟੀ.ਵੀ., ਵੀ. ਸੀ.ਆਰ., ਫਰਿੱਜ਼ ਆਦਿ ਵਿਅਕਤੀ ਦੇ ਸਥਿਤੀ ਚਿੰਨ੍ਹ ਨੂੰ ਨਿਰਧਾਰਿਤ ਕਰਦੇ ਹਨ । ਇਸ ਪ੍ਰਕਾਰ ਬਾਹਰੀ ਸੰਕੇਤਾਂ ਤੋਂ ਸਾਨੂੰ ਵਰਗ ਭਿੰਨਤਾ ਦਾ ਪਤਾ ਲੱਗ ਜਾਂਦਾ
ਹੈ ।

8. ਵਰਗ ਚੇਤਨਤਾ (Class consciousness) – ਹਰ ਇਕ ਮੈਂਬਰ ਆਪਣੀ ਵਰਗ ਸਥਿਤੀ ਪ੍ਰਤੀ ਪੂਰਾ ਚੇਤੰਨ ਹੁੰਦਾ ਹੈ । ਇਸੀ ਕਰਕੇ ਵਰਗ ਚੇਤਨਾ, ਵਰਗ ਵਿਵਸਥਾ ਦੀ ਮੁੱਖ ਵਿਸ਼ੇਸ਼ਤਾ ਹੈ । ਵਰਗ ਚੇਤਨਾ ਵਿਅਕਤੀ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦੀ ਹੈ ਕਿਉਂਕਿ ਚੇਤਨਾ ਦੇ ਆਧਾਰ ‘ਤੇ ਹੀ ਅਸੀਂ ਇਕ ਵਰਗ ਨੂੰ ਦੂਸਰੇ ਵਰਗ ਤੋਂ ਵੱਖਰਾ ਕਰਦੇ ਹਾਂ । ਵਿਅਕਤੀ ਦਾ ਵਿਵਹਾਰ ਵੀ ਇਸ ਦੇ ਦੁਆਰਾ ਹੀ ਨਿਸ਼ਚਿਤ ਹੁੰਦਾ ਹੈ ।

9. ਉਤਾਰ-ਚੜਾਅ ਦਾ ਕੂਮ (Hierarchical order) – ਹਰ ਇੱਕ ਸਮਾਜ ਵਿਚ ਵੱਖ-ਵੱਖ ਸਥਿਤੀ ਰੱਖਣ ਵਾਲੇ · ਵਰਗ ਪਾਏ ਜਾਂਦੇ ਹਨ । ਸਥਿਤੀ ਦਾ ਉਤਾਰ-ਚੜਾਅ ਚਲੱਦਾ ਰਹਿੰਦਾ ਹੈ ਤੇ ਵੱਖ-ਵੱਖ ਵਰਗਾਂ ਦਾ ਨਿਰਮਾਣ ਹੁੰਦਾ ਰਹਿੰਦਾ ਹੈ । ਆਮ ਤੌਰ ‘ਤੇ ਇਹ ਦੱਖਣ ਵਿਚ ਆਇਆ ਹੈ ਕਿ ਸਮਾਜ ਵਿਚ ਉੱਚ ਵਰਗ ਦੇ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੱਧ ਤੇ ਨੀਵੇਂ ਵਰਗਾਂ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ । ਹਰ ਵਰਗ ਦੇ ਲੋਕ ਆਪਣੀ ਮਿਹਨਤ ਤੇ ਯੋਗਤਾ ਨਾਲ ਆਪਣੇ ਤੋਂ ਉੱਚੇ ਵਰਗ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 5.
ਭਾਰਤ ਵਿਚ ਕਿਹੜੇ ਨਵੇਂ ਵਰਗ ਉਭਰੇ ਹਨ ?
ਉੱਤਰ-
ਪਿਛਲੇ ਕੁੱਝ ਸਮੇਂ ਤੋਂ ਦੇਸ਼ ਵਿਚ ਜਾਤੀ ਵਿਵਸਥਾ ਦੀ ਥਾਂ ਵਰਗ ਵਿਵਸਥਾ ਸਾਹਮਣੇ ਆ ਰਹੀ ਹੈ । ਸੁਤੰਤਰਤਾ ਤੋਂ ਬਾਅਦ ਸਾਰੇ ਕਾਨੂੰਨ ਪਾਸ ਹੋਏ, ਲੋਕਾਂ ਨੇ ਪੜ੍ਹਨਾ-ਲਿਖਣਾ ਸ਼ੁਰੂ ਕੀਤਾ ਜਿਸ ਕਾਰਨ ਜਾਤੀ ਵਿਵਸਥਾ ਹੌਲੀ-ਹੌਲੀ ਖ਼ਤਮ ਹੋ ਰਹੀ ਹੈ ਅਤੇ ਵਰਗ ਵਿਵਸਥਾ ਦਾ ਦਾਇਰਾ ਵੱਧ ਰਿਹਾ ਹੈ । ਹੁਣ ਵਰਗ ਵਿਵਸਥਾ ਕੋਈ ਸਾਧਾਰਨ ਸੰਕਲਪ ਨਹੀਂ ਰਿਹਾ । ਆਧੁਨਿਕ ਸਮੇਂ ਵਿਚ ਅਲੱਗ-ਅਲੱਗ ਆਧਾਰਾਂ ਉੱਤੇ ਬਹੁਤ ਸਾਰੇ ਵਰਗ ਸਾਹਮਣੇ ਆ ਰਹੇ ਹਨ ਅਤੇ ਆ ਵੀ ਰਹੇ ਹਨ । ਉਦਾਹਰਨ ਦੇ ਲਈ ਆਜ਼ਾਦੀ ਤੋਂ ਬਾਅਦ ਦੇਸ਼ ਵਿਚ ਬਹੁਤ ਸਾਰੇ ਭੂਮੀ ਸੁਧਾਰ ਆਏ ਜਿਸ ਨਾਲ ਪੇਂਡੂ ਅਰਥਵਿਵਸਥਾ ਵਿਚ ਬਹੁਤ ਵੱਡੇ ਪਰਿਵਰਤਨ ਆਏ । ਹਰੀ ਕ੍ਰਾਂਤੀ ਨੇ ਇਸ ਪ੍ਰਕ੍ਰਿਆ ਵਿਚ ਹੋਰ ਯੋਗਦਾਨ ਦਿੱਤਾ | ਪੁਰਾਣੇ ਕਿਸਾਨਾਂ, ਜਿਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਸੀ, ਦੇ ਨਾਲ ਇਕ ਅਜਿਹਾ ਨਵਾਂ ਕਿਸਾਨੀ ਵਰਗ ਸਾਹਮਣੇ ਆਇਆ ਜਿਸ ਕੋਲ ਖੇਤੀ ਕਰਨ ਦੀਆਂ ਤਕਨੀਕਾਂ ਦੀ ਕਲਾ ਅਤੇ ਤਜਰਬਾ ਹੈ । ਇਹ ਉਹ ਲੋਕ ਹਨ ਜਿਹੜੇ ਫ਼ੌਜ ਜਾਂ ਪ੍ਰਸ਼ਾਸਨਿਕ ਸੇਵਾਵਾਂ ਤੋਂ ਰਿਟਾਇਰ ਹੋ ਕੇ ਆਪਣਾ ਪੈਸਾ ਖੇਤੀ ਦੇ ਕੰਮ ਵਿਚ ਲਗਾ ਰਹੇ ਹਨ ਅਤੇ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਹਨ । ਇਹ ਪਰੰਪਰਾਗਤ ਕਿਸਾਨੀ ਦਾ ਉੱਚ ਵਰਗ ਨਹੀਂ ਹਨ ਪਰ ਇਹਨਾਂ ਨੂੰ ਜੈਂਟਲਮੈਨ ਕਿਸਾਨੇ (Gentlemen Famers) ਕਿਹਾ ਜਾਂਦਾ ਹੈ ।

ਇਸ ਦੇ ਨਾਲ-ਨਾਲ ਇਕ ਹੋਰ ਕਿਸਾਨੀ ਵਰਗ ਸਾਹਮਣੇ ਆ ਰਿਹਾ ਹੈ ਜਿਸ ਨੂੰ ‘ਪੂੰਜੀਪਤੀ ਕਿਸਾਨ ਕਿਹਾ ਜਾਂਦਾ ਹੈ । ਇਹ ਉਹ ਕਿਸਾਨ ਹਨ ਜਿਨ੍ਹਾਂ ਨੇ ਨਵੀਆਂ ਤਕਨੀਕਾਂ, ਵੱਧ ਫ਼ਸਲ ਦੇਣ ਵਾਲੇ ਬੀਜਾਂ, ਨਵੀਆਂ ਖੇਤੀ ਦੀਆਂ ਤਕਨੀਕਾਂ, ਚੰਗੀਆਂ ਸਿੰਚਾਈ ਸੁਵਿਧਾਵਾਂ, ਬੈਂਕਾਂ ਤੋਂ ਉਧਾਰ ਲੈ ਕੇ ਅਤੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਲਾਭ ਚੁੱਕ ਕੇ ਚੰਗਾ ਪੈਸਾ ਕਮਾ ਲਿਆ ਹੈ । ਪਰ ਛੋਟੇ ਕਿਸਾਨ ਇਹਨਾਂ ਸਭ ਦਾ ਫਾਇਦਾ ਨਹੀਂ ਚੁੱਕ ਸਕੇ ਹਨ ਅਤੇ ਗ਼ਰੀਬ ਹੀ ਰਹੇ ਹਨ । ਇਸ ਤਰ੍ਹਾਂ ਭੂਮੀ ਸੁਧਾਰਾਂ ਅਤੇ ਨਵੀਆਂ ਤਕਨੀਕਾਂ ਦਾ ਫਾਇਦਾ ਸਾਰੇ ਕਿਸਾਂਨ ਸਮਾਨ ਰੂਪ ਨਾਲ ਨਹੀਂ ਚੁੱਕ ਸਕੇ ਹਨ । ਇਹ ਤਾਂ ਮੱਧ ਵਰਗੀ ਕਿਸਾਨ ਹਨ ਜਿਨ੍ਹਾਂ ਨੇ ਸਰਕਾਰ ਵਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੁਵਿਧਾਵਾਂ ਦਾ ਲਾਭ ਚੁੱਕਿਆ ਹੈ । ਅਲੱਗ-ਅਲੱਗ ਰਾਜਾਂ ਵਿਚ ਅਲੱਗ-ਅਲੱਗ ਜਾਤਾਂ ਦੇ ਕਿਸਾਨਾਂ ਨੇ ਖੇਤੀ ਦੀਆਂ ਆਧੁਨਿਕ ਸੁਵਿਧਾਵਾਂ ਦਾ ਲਾਭ ਚੁੱਕਿਆ ਹੈ ।

ਇਸ ਤੋਂ ਬਾਅਦ ਮੱਧ ਵਰਗ ਵੀ ਸਾਡੇ ਸਾਹਮਣੇ ਆਇਆ ਜਿਸ ਨੂੰ ਉਪਭੋਗਤਾਵਾਦ ਦੀ ਸੰਸਕ੍ਰਿਤੀ ਨੇ ਜਨਮ ਦਿੱਤਾ ਹੈ । ਇਸ ਮੱਧ ਵਰਗ ਨੂੰ ਸੰਭਾਵੀ ਮਾਰਕੀਟ (Potential Market) ਦੇ ਰੂਪ ਵਿਚ ਦੇਖਿਆ ਗਿਆ ਜਿਸ ਨੇ ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ (Multinational Companies) ਇਸ ਵਰਗ ਵੱਲ ਆਕਰਸ਼ਿਤ ਹੋਈਆਂ । ਅਲੱਗ-ਅਲੱਗ ਕੰਪਨੀਆਂ ਦੀਆਂ ਮਸ਼ਹੂਰੀਆਂ (Advertisements) ਵਿਚ ਉੱਚ ਮੱਧ ਵਰਗ ਨੂੰ ਇਕ ਮਹੱਤਵਪੂਰਨ ਉਪਭੋਗਤਾ ਵਜੋਂ ਦੇਖਿਆ ਜਾਂਦਾ ਹੈ । ਅੱਜ-ਕਲ ਇਹ ਅਜਿਹਾ ਮੱਧ ਵਰਗ ਸਾਹਮਣੇ ਆ ਰਿਹਾ ਹੈ ਜਿਹੜਾ ਆਪਣੇ ਸਵਾਦ ਅਤੇ ਉਪਭੋਗ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ ਅਤੇ ਇਹ ਇਕ ਸੰਸਕ੍ਰਿਤਕ ਆਦਰਸ਼ ਬਣ ਰਿਹਾ ਹੈ । ਇਸ ਤਰ੍ਹਾਂ ਨਵੇਂ ਮੱਧ ਵਰਗ ਦੇ ਉਭਾਰ ਨੇ ਦੇਸ਼ ਵਿਚ ਆਰਥਿਕ ਉਦਾਰਵਾਦ ਦੇ ਸੰਕਲਪ ਨੂੰ ਸਾਹਮਣੇ ਲਿਆਂਦਾ ਹੈ ।

ਆਧੁਨਿਕ ਭਾਰਤ ਵਿਚ ਮੌਜੂਦ ਵਰਗ ਵਿਵਸਥਾ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਸਾਰੇ ਵਰਗਾਂ ਨੇ ਇਕ ਦੇਸ਼ ਦੇ ਵਿਚ ਇਕ ਰਾਸ਼ਟਰੀ ਆਰਥਿਕਤਾ, ਬਣਾਉਣ ਵਿਚ ਬਹੁਤ ਮੱਦਦ ਕੀਤੀ ਹੈ । ਹੁਣ ਮੱਧ ਵਰਗ ਵਿਚ ਦੂਰ ਦੁਰਾਡੇ ਖੇਤਰਾਂ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਚੌ ਰਹੇ ਹਨ। ਹੁਣ ਪਿੰਡਾਂ ਵਿਚ ਰਹਿਣ ਵਾਲੇ ਅਲੱਗ-ਅਲੱਗ ਕੰਮ ਕਰਨ ਵਾਲੇ ਲੋਕ ਅਲੱਗ (isolated) ਨਹੀਂ ਰਹਿ ਗਏ ਹੁਣ ਜਾਤੀ ਆਧਾਰਿਤ ਪ੍ਰਤੀਬੰਧਾਂ ਦਾ ਖ਼ਾਤਮਾ ਹੋ ਗਿਆ ਹੈ ਅਤੇ ਵਰਗ ਆਧਾਰਿਤ ਚੇਤਨਾ ਸਾਹਮਣੇ ਆ ਰਹੀ ਹੈ ।

ਪ੍ਰਸ਼ਨ 6.
ਭਾਰਤ ਵਿਚ ਵਰੰਗ ਵਿਵਸਥੋਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ ?
ਉੱਤਰ-

  1. ਭਾਰਤ ਵਿਚ 19ਵੀਂ ਸਦੀ ਅਤੇ 20ਵੀਂ ਸਦੀ ਵਿਚਕਾਰ ਸਮਾਜਿਕ, ਧਾਰਮਿਕ ਸੁਧਾਰ ਲਹਿਰਾਂ ਚਲੀਆਂ ਜਿਨ੍ਹਾਂ ਕਾਰਨ ਜਾਤੀ ਪ੍ਰਥਾ ਨੂੰ ਬਹੁਤ ਡੂੰਘੀ ਸੱਟ ਵੱਜੀ ।
  2. ਭਾਰਤ ਸਰਕਾਰ ਨੇ ਸੁਤੰਤਰਤਾ ਤੋਂ ਬਾਅਦ ਬਹੁਤ ਸਾਰੇ ਕਾਨੂੰਨ ਪਾਸ ਕੀਤੇ ਅਤੇ ਸੰਵਿਧਾਨ ਵਿਚ ਕਈ ਪ੍ਰਕਾਰ ਦੇ ਪ੍ਰਾਵਧਾਨ ਰੱਖੇ ਜਿਨ੍ਹਾਂ ਨਾਲ ਜਾਤੀ ਵਿਵਸਥਾ ਵਿਚ ਪਰਿਵਰਤਨ ਆ ਗਏ ।
  3. ਦੇਸ਼ ਵਿਚ ਉਦਯੋਗਾਂ ਦੇ ਵੱਧਣ ਨਾਲ ਅਲੱਗ-ਅਲੱਗ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਇਹਨਾਂ ਵਿਚ ਕੰਮ ਕਰਨ ਲੱਗ ਪਏ ਅਤੇ ਜਾਤੀ ਵਿਵਸਥਾ ਦੇ ਪ੍ਰਤਿਬੰਧਾਂ ਉੱਤੇ ਸੱਟ ਵੱਜੀ ।
  4. ਸ਼ਹਿਰਾਂ ਵਿਚ ਅਲੱਗ-ਅਲੱਗ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ ਜਿਸ ਕਾਰਨ ਜਾਤੀ ਪ੍ਰਥਾ ਦੇ ਮੇਲ-ਜੋਲ ਦੀ ਪਾਬੰਦੀ ਵਾਲਾ ਨਿਯਮ ਵੀ ਖ਼ਤਮ ਹੋ ਗਿਆ ।
  5. ਸਿੱਖਿਆ ਦੇ ਪ੍ਰਸਾਰ ਨੇ ਵੀ ਜਾਤੀ ਵਿਵਸਥਾ ਨੂੰ ਖ਼ਤਮ ਕਰਨ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ।

ਪ੍ਰਸ਼ਨ 7.
ਮਾਰਕਸ ਅਤੇ ਵੈਬਰ ਢੇ-ਵਰਗ ਦੇ ਸਿਧਾਂਤ ਬਾਰੇ ਲਿਖੋ ।
ਉੱਤਰ-
ਕਾਰਲ ਮਾਰਕਸ ਨੇ ਸਮਾਜਿਕ ਸਤਰੀਕਰਨ ਦਾ ਸੰਘਰਸ਼ਵਾਦੀ ਸਿਧਾਂਤ ਦਿੱਤਾ ਹੈ ਤੇ ਇਹ ਸਿਧਾਂਤ 19ਵੀਂ ਸਦੀ ਦੇ ਰਾਜਨੀਤਿਕ ਤੇ ਸਮਾਜਿਕ ਸੰਘਰਸ਼ਾਂ ਕਰਕੇ ਹੀ ਅੱਗੇ ਆਇਆ ਹੈ । ਮਾਰਕਸ ਨੇ ਸਿਰਫ ਆਰਥਿਕ ਕਾਰਨ ਨੂੰ ਹੀ ਸਮਾਜਿਕ ਸਤਰੀਕਰਨ ਤੇ ਵੱਖ-ਵੱਖ ਵਰਗਾਂ ਵਿਚ ਸ਼ੰਘਰਸ਼ ਦਾ ਆਧਾਰ ਮੰਨਿਆ ਹੈ ।

ਮਾਰਕਸ ਨੇ ਇਹ ਸਿਧਾਂਤ ਕਿਰਤ ਵੰਡੇ ਦੇ ਆਧਾਰ ਉੱਤੇ ਦਿੱਤਾ ਹੈ । ਉਸ ਦੇ ਅਨੁਸਾਰ ਕਿਰਤ ਦੋ ਪ੍ਰਕਾਰ ਦੀ ਹੁੰਦੀ ਹੈ-ਸਰੀਰਕ ਅਤੇ ਬੌਧਿਕ ਕਿਰਤ ਅਤੇ ਇਹੀ ਅੰਤਰ ਹੀ ਸਮਾਜਿਕ ਵਰਗਾਂ ਦੇ ਵਿਚ ਫਰਕ ਦਾ ਕਾਰਨ ਹੈ ।

ਮਾਰਕਸ ਦਾ ਕਹਿਣਾ ਹੈ ਕਿ ਸਮਾਜ ਵਿਚ ਦੋ ਵਰਗ ਹੁੰਦੇ ਹਨ । ਪਹਿਲਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਤੇ ਦੂਜਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਨਹੀਂ ਹੁੰਦਾ । ਇਸ ਮਾਲਕੀ ਦੇ ਆਧਾਰ ਉੱਤੇ ਹੀ ਮਾਲਕ ਵਰਗ ਦੀ ਸਥਿਤੀ ਉੱਚੀ ਤੇ ਗੈਰ ਮਾਲਕ ਵਰਗ ਦੀ ਸਥਿਤੀ ਨੀਵੀਂ ਹੁੰਦੀ ਹੈ । ਮਾਲਕ ਵਰਗ ਨੂੰ ਮਾਰਕਸ ਪੂੰਜੀਪਤੀ ਵਰਗ ਕਹਿੰਦਾ ਹੈ ਅਤੇ ਗੈਰ ਮਾਲਕ ਵਰਗ ਨੂੰ ਮਜ਼ਦੂਰ ਵਰਗ ਕਹਿੰਦਾ ਹੈ । ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਰੂਪ ਨਾਲ । ਸ਼ੋਸ਼ਣ ਕਰਦਾ ਹੈ ਅਤੇ ਮਜ਼ਦੂਰ ਵਰਗ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਪੂੰਜੀਪਤੀ ਵਰਗ ਨਾਲ ਸੰਘਰਸ਼ ਕਰਦਾ ਹੈ । ਇਹ ਹੀ ਸਤਰੀਕਰਨ ਦਾ ਨਤੀਜਾ ਹੈ ।

ਮਾਰਕਸ ਦਾ ਕਹਿਣਾ ਹੈ ਕਿ ਸਤਰੀਕਰਨ ਦੇ ਆਉਣ ਦਾ ਕਾਰਨ ਹੀ ਸੰਪੱਤੀ ਦੀ ਨਾ ਬਰਾਬਰ ਵੰਡ ਹੈ । ਸਤਰੀਕਰਨ ਦੀ ਪ੍ਰਕ੍ਰਿਤੀ ਉਸ ਸਮਾਜ ਦੇ ਵਰਗਾਂ ਉੱਤੇ ਨਿਰਭਰ ਕਰਦੀ ਹੈ ਤੇ ਵਰਗਾਂ ਦੀ ਪ੍ਰਕ੍ਰਿਤੀ ਉਤਪਾਦਨ ਦੇ ਤਰੀਕਿਆਂ ਉੱਤੇ । ਉਤਪਾਦਨ ਦਾ ਤਰੀਕਾ ਤਕਨੀਕ ਉੱਤੇ ਨਿਰਭਰ ਕਰਦਾ ਹੈ । ਵਰਗ ਇਕ ਸਮੂਹ ਹੁੰਦਾ ਹੈ ਜਿਸ ਦੇ ਮੈਂਬਰਾਂ ਦੇ ਸੰਬੰਧ ਉਤਪਾਦਨ ਦੀਆਂ ਸ਼ਕਤੀਆਂ ਨਾਲ ਸਮਾਨ ਹੁੰਦੇ ਹਨ । ਇਸ ਤਰ੍ਹਾਂ ਉਹ ਸਾਰੇ ਵਿਅਕਤੀ ਜਿਹੜੇ ਉਤਪਾਦਨ ਦੀਆਂ ਸ਼ਕਤੀਆਂ ਉੱਤੇ ਨਿਯੰਤਰਣ ਰੱਖਦੇ ਹਨ ਉਹ ਪਹਿਲਾ ਵਰਗ ਭਾਵ ਕਿ ਪੂੰਜੀਪਤੀ ਵਰਗ ਹੁੰਦਾ ਹੈ । ਦੂਜਾ ਵਰਗ ਉਹ ਹੈ ਜਿਹੜਾ ਉਤਪਾਦਨ ਦੀਆਂ ਸ਼ਕਤੀਆਂ ਦਾ ਮਾਲਕ ਨਹੀਂ ਹੈ ਬਲਕਿ ਆਪਣੀ ਮਜ਼ਦੂਰੀ ਜਾਂ ਕਿਰਤ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ ਭਾਵ ਕਿ ਮਜ਼ਦੂਰ ਵਰਗ । ਵੱਖ-ਵੱਖ ਸਮਾਜਾਂ ਵਿਚ ਇਹਨਾਂ ਦੇ ਨਾਮ ਵੱਖ-ਵੱਖ ਸਨ ਜਿਵੇਂ ਜਗੀਰਦਾਰੀ ਸਮਾਜ ਵਿਚ ਜਗੀਰਦਾਰ ਅਤੇ ਖੇਤੀ ਮਜ਼ਦੂਰ ਅਤੇ ਪੂੰਜੀਪਤੀ ਸਮਾਜ ਵਿਚ ਪੂੰਜੀਪਤੀ ਤੇ ਮਜ਼ਦੂਰ । ਪੂੰਜੀਪਤੀ ਵਰਗ ਕੋਲ ਉਤਪਾਦਨ ਦੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਮਜ਼ਦੂਰ ਵਰਗ ਕੋਲ ਸਿਰਫ ਮਜ਼ਦੂਰੀ ਹੁੰਦੀ ਹੈ ਜਿਸ ਦੀ ਮੱਦਦ ਨਾਲ ਉਹ ਆਪਣਾ ਗੁਜ਼ਾਰਾ ਕਰਦਾ ਹੈ । ਇਸ ਤਰ੍ਹਾਂ ਉਤਪਾਦਨ ਦੇ ਤਰੀਕਿਆਂ ਅਤੇ ਸੰਪੱਤੀ ਦੀ ਨਾ ਬਰਾਬਰ ਵੰਡ ਦੇ ਅਧਾਰ ਉੱਤੇ ਬਣੇ ਵਰਗ ਨੂੰ ਮਾਰਕਸ ਨੇ ਸਮਾਜਿਕ ਵਰਗ ਦਾ ਨਾਮ ਦਿੱਤਾ ਹੈ ।

ਮਾਰਕਸ ਦੇ ਅਨੁਸਾਰ ਅੱਜ ਜਾਂ ਸਮਾਜ ਚਾਰ ਯੁੱਗਾਂ ਵਿਚੋਂ ਲੰਘ ਕੇ ਸਾਡੇ ਸਾਹਮਣੇ ਆਇਆ ਹੈ ।
(a) ਪ੍ਰਾਚੀਨ ਸਾਮਵਾਦੀ ਯੁੱਗ (Primitive Ancient Society or Communism)
(b) ਪ੍ਰਾਚੀਨ ਸਮਾਜ (Ancient Society)
(c) ਸਾਮੰਤਵਾਦੀ ਯੁੱਗ (Feudal Society)
(d) ਪੂੰਜੀਵਾਦੀ ਯੁੱਗ (Capitalist Society) ।

ਮਾਰਕਸ ਅਨੁਸਾਰ ਪਹਿਲੇ ਪ੍ਰਕਾਰ ਦੇ ਸਮਾਜ ਵਿਚ ਵਰਗ ਹੋਂਦ ਵਿਚ ਨਹੀਂ ਆਏ ਸਨ ਪਰ ਉਸ ਤੋਂ ਬਾਅਦ ਦੇ ਸਮਾਜਾਂ ਵਿਚ ਦੋ ਪ੍ਰਮੁੱਖ ਵਰਗ ਸਾਡੇ ਸਾਹਮਣੇ ਆਏ । ਪ੍ਰਾਚੀਨ ਸਮਾਜ ਵਿਚ ਮਾਲਕ ਤੇ ਦਾਸ, ਸਾਮੰਤਵਾਦੀ ਸਮਾਜ ਵਿਚ ਜਗੀਰਦਾਰ ਤੇ ਖੇਤੀ ਮਜ਼ਦੂਰ ਅਤੇ ਪੂੰਜੀਵਾਦੀ ਸਮਾਜ ਵਿਚ ਪੂੰਜੀਪਤੀ ਤੇ ਮਜ਼ਦੂਰ ਵਰਗ । ਹਰ ਇਕ ਸਮਾਜ ਵਿਚ ਮਜ਼ਦੂਰੀ ਦੂਜੇ ਵਰਗ ਦੁਆਰਾ ਹੀ ਕੀਤੀ ਗਈ । ਮਜ਼ਦੂਰ ਵਰਗ ਬਹੁਸੰਖਿਅਕ ਹੁੰਦਾ ਹੈ ਤੇ ਪੂੰਜੀਪਤੀ ਵਰਗ ਘੱਟ ਗਿਣਤੀ ਵਾਲਾ ।

ਮਾਰਕਸ ਨੇ ਹਰ ਇਕ ਸਮਾਜ ਵਿਚ ਦੋ ਵਰਗਾਂ ਦਾ ਜ਼ਿਕਰ ਕੀਤਾ ਹੈ ਪਰ ਮਾਰਕਸ ਦੇ ਫਿਰ ਵੀ ਇਸ ਮਾਮਲੇ ਉੱਤੇ ਵਿਚਾਰ ਇਕਸਾਰ ਨਹੀਂ ਸਨ । ਮਾਰਕਸ ਕਹਿੰਦਾ ਹੈ ਕਿ ਪੂੰਜੀਵਾਦੀ ਸਮਾਜ ਵਿਚ ਤਿੰਨ ਵਰਗ ਹੁੰਦੇ ਹਨ ਮਜ਼ਦੂਰ, ਪੂੰਜੀਪਤੀ ਤੇ ਜ਼ਮੀਨ ਦੇ ਮਾਲਕ (Land owners) । ਮਾਰਕਸ ਨੇ ਇਹਨਾਂ ਤਿੰਨਾਂ ਵਿਚ ਅੰਤਰ ਆਮਦਨ ਦੇ ਸਾਧਨਾਂ, ਲਾਭ ਤੇ ਜ਼ਮੀਨ ਦੇ ਕਿਰਾਏ ਦੇ ਆਧਾਰ ਉੱਤੇ ਕੀਤਾ ਹੈ । ਮਾਰਕਸ ਦੇ ਇੰਗਲੈਂਡ ਵਿਚ ਇਹ ਤਿੰਨ ਵਰਗੀ ਵਿਵਸਥਾ ਕਦੇ ਵੀ ਸਾਹਮਣੇ ਨਹੀਂ ਆਈ ਹੈ ।

ਮਾਰਕਸ ਨੇ ਕਿਹਾ ਸੀ ਕਿ ਪੂੰਜੀਵਾਦ ਦੇ ਵਿਕਾਸ ਦੇ ਨਾਲ ਨਾਲ ਤਿੰਨ ਵਰਗੀ ਵਿਵਸਥਾ ਦੋ ਵਰਗੀ ਵਿਵਸਥਾ ਵਿਚ ਬਦਲ ਜਾਵੇਗੀ ਤੇ ਮੱਧ ਵਰਗ ਖ਼ਤਮ ਹੋ ਜਾਵੇਗਾ । ਇਸ ਬਾਰੇ ਉਸ ਨੇ ਕਮਿਉਨਿਸਟ ਘੋਸ਼ਣਾ-ਪੱਤਰ ਵਿਚ ਕਿਹਾ ਹੈ । ਮਾਰਕਸ ਨੇ ਵਿਸ਼ੇਸ਼ ਸਮਾਜ ਵਿਚ ਹੋਰ ਵਰਗਾਂ ਬਾਰੇ ਵੀ ਦੱਸਿਆ ਹੈ । ਜਿਵੇਂ ਬੁਰਜੂਆ ਜਾਂ ਪੂੰਜੀਪਤੀ ਵਰਗ ਨੂੰ ਉਸ ਨੇ ਦੋ ਉਪਵਰਗਾਂ-ਪ੍ਰਭਾਵੀ ਬੁਰਜੂਆ ਤੇ ਛੋਟੇ ਬੁਰਜੁਆ ਵਰਗਾਂ ਵਿਚ ਵੰਡਿਆ ਹੈ । ਪ੍ਰਭਾਵੀ ਬੁਰਜੂਆ ਉਹ ਹੁੰਦੇ ਹਨ ਜਿਹੜੇ ਵੱਡੇਵੱਡੇ ਪੂੰਜੀਪਤੀ ਤੇ ਉਦਯੋਗਪਤੀ ਹੁੰਦੇ ਹਨ ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰਾਂ ਨੂੰ ਕੰਮ ਦਿੰਦੇ ਹਨ । ਛੋਟੇ ਬੁਰਜੂਆ ਉਹ ਛੋਟੇ ਉਦਯੋਗਪਤੀ ਜਾਂ ਦੁਕਾਨਦਾਰ ਹੁੰਦੇ ਹਨ ਜਿਨ੍ਹਾਂ ਦੇ ਵਪਾਰ ਛੋਟੇ ਪੱਧਰ ਦੇ ਹੁੰਦੇ ਹਨ ਤੇ ਉਹ ਬਹੁਤ ਜ਼ਿਆਦਾ ਮਜ਼ਦੂਰਾਂ ਨੂੰ ਕੰਮ ਨਹੀਂ ਦਿੰਦੇ । ਉਹ ਕਾਫੀ ਹੱਦ ਤੱਕ ਆਪ ਹੀ ਕੰਮ ਕਰਦੇ ਹਨ । ਮਾਰਕਸ ਇੱਥੇ ਫਿਰ ਕਹਿੰਦਾ ਹੈ ਪੂੰਜੀਵਾਦ ਦੇ ਵਿਕਸਿਤ ਹੋਣ ਦੇ ਨਾਲ ਨਾਲ ਮੱਧਵਰਗੀ ਅਤੇ ਛੋਟੇ ਬੁਰਜੂਆਂ ਜਾਤਾਂ ਖ਼ਤਮ ਹੋ ਜਾਣਗੀਆਂ ਜਾਂ ਫਿਰ ਮਜ਼ਦੂਰ ਵਰਗ ਵਿਚ ਮਿਲ ਜਾਣਗੇ । ਇਸ ਤਰ੍ਹਾਂ ਸਮਾਜ ਵਿਚ ਪੂੰਜੀਪਤੀ ਤੇ ਮਜ਼ਦੂਰ ਵਰਗ ਰਹਿ ਜਾਣਗੇ ।

ਵਰਗਾਂ ਵਿਚਕਾਰ ਸੰਬੰਧ (Relations between Classes) – ਮਾਰਕਸ ਅਨੁਸਾਰ ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਸ਼ੋਸ਼ਣ ਕਰਦਾ ਰਹਿੰਦਾ ਹੈ ਅਤੇ ਮਜ਼ਦੂਰ ਵਰਗ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਦਾ ਰਹਿੰਦਾ ਹੈ । ਇਸ ਕਰਕੇ ਦੋਹਾਂ ਵਰਗਾਂ ਵਿਚਕਾਰ ਸੰਬੰਧ ਵਿਰੋਧ ਵਾਲੇ ਹੁੰਦੇ ਹਨ । ਚਾਹੇ ਕੁਝ ਸਮੇਂ ਲਈ ਆਪਣੇ ਆਪਣੇ ਹਿੱਤਾਂ ਕਰਕੇ ਦੋਹਾਂ ਵਰਗਾਂ ਵਿਚਕਾਰ ਵਿਰੋਧ ਛੱਪ ਜਾਂਦਾ ਹੈ ਪਰ ਇਹ ਵਿਰੋਧ ਚਲਦਾ ਰਹਿੰਦਾ ਹੈ । ਇਹ ਜ਼ਰੂਰੀ ਨਹੀਂ ਕਿ ਇਹ ਵਿਰੋਧ ਉੱਪਰੀ ਤੌਰ ਉੱਤੇ ਦਿਖਾਈ ਦੇਵੇ ਪਰ ਉਹਨਾਂ ਨੂੰ ਇਸ ਵੈਰ-ਵਿਰੋਧ ਦਾ ਅਹਿਸਾਸ ਜ਼ਰੂਰ ਹੁੰਦਾ ਹੈ ।

ਮਾਰਕਸ ਅਨੁਸਾਰ ਵਰਗਾਂ ਵਿਚ ਆਪਸੀ ਸੰਬੰਧ ਆਪਸੀ ਨਿਰਭਰਤਾ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦੇ ਹਨ । ਅਸੀਂ ਉਦਾਹਰਣ ਲੈ ਸਕਦੇ ਹਾਂ ਪੂੰਜੀਵਾਦੀ ਸਮਾਜ ਦੇ ਦੋ ਵਰਗਾਂ ਦੀ । ਇਕ ਵਰਗ ਪੂੰਜੀਪਤੀ ਦਾ ਹੁੰਦਾ ਹੈ ਅਤੇ ਦੂਜਾ ਵਰਗ ਕਿਰਤੀਆਂ ਦਾ ਹੁੰਦਾ ਹੈ । ਇਸ ਦੋਵੇਂ ਵਰਗ ਆਪਣੀ ਹੋਂਦ ਲਈ ਇਕ ਦੂਜੇ ਉੱਤੇ ਨਿਰਭਰ ਹੁੰਦੇ ਹਨ । ਕਿਰਤੀ ਵਰਗ ਕੋਲ ਉਤਪਾਦਨ ਦੀਆਂ ਤਾਕਤਾਂ ਉੱਤੇ ਮਲਕੀਅਤ ਨਹੀਂ ਹੈ । ਉਸ ਕੋਲ ਰੋਟੀ ਕਮਾਉਣ ਲਈ ਆਪਣੀ ਕਿਰਤ ਵੇਚਣ ਤੋਂ ਇਲਾਵਾ ਕੋਈ ਸਾਧਨ ਨਹੀਂ ਹੈ । ਉਹ ਰੋਟੀ ਕਮਾਉਣ ਲਈ ਪੂੰਜੀਪਤੀਆਂ ਦੇ ਹੱਥ ਆਪਣੀ ਮਜ਼ਦੂਰੀ ਵੇਚਦੇ ਹਨ ਤੇ ਉਹਨਾਂ ਉੱਤੇ ਨਿਰਭਰ ਹੁੰਦੇ ਹਨ । ਉਹ ਆਪਣੀ ਮਜ਼ਦੂਰੀ ਪੂੰਜੀਪਤੀ ਨੂੰ ਦਿੰਦੇ ਹਨ ਜਿਸ ਦੇ ਬਦਲੇ ਵਿਚ ਪੂੰਜੀਪਤੀ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਦਾ ਕਿਰਾਇਆ ਦਿੰਦਾ ਹੈ । ਇਸ ਕਿਰਾਏ ਨਾਲ ਮਜ਼ਦੂਰ ਆਪਣਾ ਪੇਟ ਪਾਲਦਾ ਹੈ । ਪੂੰਜੀਪਤੀ ਵੀ ਮਜ਼ਦੂਰਾਂ ਦੀ ਕਿਰਤ ਉੱਤੇ ਨਿਰਭਰ ਹੈ ਕਿਉਂਕਿ ਮਜ਼ਦੂਰਾਂ ਦੇ ਕੰਮ ਕੀਤੇ ਬਗੈਰ ਉਸ ਦਾ ਨਾ ਤਾਂ ਉਤਪਾਦਨ ਹੋ ਸਕਦਾ ਹੈ ਤੇ ਨਾ ਹੀ ਉਸ ਕੋਲ ਪੂੰਜੀ ਇਕੱਠੀ ਹੋ ਸਕਦੀ ਹੈ ।

ਇਸ ਤਰ੍ਹਾਂ ਦੋਵੇਂ ਵਰਗ ਇਕ ਦੂਜੇ ਉੱਤੇ ਨਿਰਭਰ ਹਨ ਪਰ ਇਸ ਨਿਰਭਰਤਾ ਦਾ ਅਰਥ ਇਹ ਨਹੀਂ ਹੈ ਕਿ ਉਹਨਾਂ ਵਿਚ ਸੰਬੰਧ ਬਰਾਬਰੀ ਦੇ ਹੁੰਦੇ ਹਨ । ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ । ਉਹ ਚੀਜ਼ਾਂ ਦਾ ਉਤਪਾਦਨ ਘੱਟ ਪੈਸੇ ਦੇ ਕੇ ਕਰਵਾਉਣਾ ਚਾਹੁੰਦਾ ਹੈ ਤਾਂ ਕਿ ਉਸ ਦਾ ਲਾਭ ਵੱਧ ਸਕੇ । ਮਜ਼ਦੂਰ ਜ਼ਿਆਦਾ ਮਜ਼ਦੂਰੀ ਮੰਗਦਾ ਹੈ ਤਾਂ ਕਿ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ । ਪੂੰਜੀਪਤੀ ਘੱਟ ਮਜ਼ਦੂਰੀ ਦੇ ਕੇ ਚੀਜ਼ ਨੂੰ ਵੱਧ ਕੀਮਤ ਉੱਤੇ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਵੱਧ ਲਾਭ ਹੋ ਸਕੇ । ਇਸ ਤਰ੍ਹਾਂ ਦੋਹਾਂ ਵਰਗਾਂ ਵਿਚਕਾਰ ਆਪਣੇ ਆਪਣੇ ਹਿੱਤਾਂ ਦਾ ਸੰਘਰਸ਼ (Conflict of interest) ਚਲਦਾ ਰਹਿੰਦਾ ਹੈ । ਇਹ ਸੰਘਰਸ਼ ਅੰਤ ਵਿਚ ਸਮਤਾਵਾਦੀ ਵਿਵਸਥਾ (Communism) ਨੂੰ ਜਨਮ ਦੇਵੇਗਾ ਜਿਸ ਵਿਚ ਨਾ ਤਾਂ ਵਿਰੋਧ ਹੋਣਗੇ ਨਾ ਕਿਸੇ ਦਾ ਸ਼ੋਸ਼ਣ ਹੋਵੇਗਾ, ਨਾ ਕਿਸੇ ਉੱਤੇ ਅੱਤਿਆਚਾਰ ਹੋਵੇਗਾ ਤੇ ਨਾ ਹੀ ਹਿੱਤਾਂ ਦਾ ਸੰਘਰਸ਼ ਹੋਵੇਗਾ । ਇਹ ਸਮਾਜ ਵਰਗ ਰਹਿਤ ਸਮਾਜ ਹੋਵੇਗਾ ।

ਮਨੁੱਖੀ ਇਤਿਹਾਸ-ਵਰਗ ਸੰਘਰਸ਼ ਦਾ ਇਤਿਹਾਸ (Human History-History of class struggleਮਾਰਕਸ ਦਾ ਕਹਿਣਾ ਹੈ ਕਿ ਮਨੁੱਖੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਅਸੀਂ ਕਿਸੇ ਵੀ ਸਮਾਜ ਦੀ ਉਦਾਹਰਣ ਲੈ ਸਕਦੇ ਹਾਂ ਹਰੇਕ ਸਮਾਜ ਵਿਚ ਵੱਖ-ਵੱਖ ਵਰਗਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਤਾਂ ਚਲਦਾ ਹੀ ਰਿਹਾ ਹੈ ।

ਇਸ ਤਰ੍ਹਾਂ ਮਾਰਕਸ ਦਾ ਕਹਿਣਾ ਸੀ ਕਿ ਸਾਰੇ ਸਮਾਜਾਂ ਵਿਚ ਆਮ ਤੌਰ ਉੱਤੇ ਦੋ ਪ੍ਰਕਾਰ ਦੇ ਵਰਗ ਰਹੇ ਹਨ-ਮਜ਼ਦੂਰ ਤੇ ਪੂੰਜੀਪਤੀ 1 ਦੋਹਾਂ ਵਿਚ ਵਰਗ ਸੰਘਰਸ਼ ਚਲਦਾ ਹੀ ਰਹਿੰਦਾ ਹੈ । ਇਹਨਾਂ ਵਿਚ ਵਰਗ ਸੰਘਰਸ਼ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਦੋਹਾਂ ਵਰਗਾਂ ਵਿਚ ਬਹੁਤ ਜ਼ਿਆਦਾ ਆਰਥਿਕ ਅੰਤਰ ਹੁੰਦਾ ਹੈ ਜਿਸ ਕਾਰਨ ਉਹ ਇਕ ਦੂਜੇ ਦੀ ਵਿਰੋਧਤਾ ਕਰਦੇ ਹਨ । ਪੂੰਜੀਪਤੀ ਵਰਗ ਬਿਨਾਂ ਮਿਹਨਤ ਕੀਤੇ ਹੀ ਅਮੀਰ ਬਣਦਾ ਚਲਾ ਜਾਂਦਾ ਹੈ ਤੇ ਮਜ਼ਦੂਰ ਵਰਗ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਵੀ ਗਰੀਬ ਹੀ ਬਣਿਆ ਰਹਿੰਦਾ ਹੈ । ਸਮੇਂ ਦੇ ਨਾਲ-ਨਾਲ ਮਜ਼ਦੂਰ ਵਰਗ ਆਪਣੇ ਹਿੱਤਾਂ ਦੀ ਰਾਖੀ ਲਈ ਸੰਗਠਨ ਬਣਾ ਲੈਂਦਾ ਹੈ ਤੇ ਇਹ ਸੰਗਠਨ ਪੂੰਜੀਪਤੀਆਂ ਤੋਂ ਆਪਣੇ ਅਧਿਕਾਰ ਲੈਣ ਲਈ ਸੰਘਰਸ਼ ਕਰਦੇ ਹਨ ।

ਇਸ ਸੰਘਰਸ਼ ਦਾ ਨਤੀਜਾ ਇਹ ਹੁੰਦਾ ਹੈ ਕਿ ਸਮਾਂ ਆਉਣ ਉੱਤੇ ਮਜ਼ਦੂਰ ਵਰਗ ਪੂੰਜੀਪਤੀ ਵਰਗ ਦੇ ਵਿਰੁੱਧ ਕ੍ਰਾਂਤੀ ਕਰ ਦਿੰਦਾ ਹੈ ਅਤੇ ਕ੍ਰਾਂਤੀ ਤੋਂ ਬਾਅਦ ਪੂੰਜੀਪਤੀਆਂ ਦਾ ਖਾਤਮਾ ਕਰਕੇ ਆਪਣੀ ਸੱਤਾ ਸਥਾਪਿਤ ਕਰ ਲੈਂਦਾ ਹੈ । ਪੂੰਜੀਪਤੀ ਆਪਣੇ ਪੈਸੇ ਦੀ ਮਦਦ ਨਾਲ ਪ੍ਰਤੀ ਕ੍ਰਾਂਤੀ ਕਰਨ ਦੀ ਕੋਸ਼ਿਸ਼ ਕਰਨਗੇ ਪਰ ਉਹਨਾਂ ਦੀ ਪ੍ਰਤੀ ਕ੍ਰਾਂਤੀ ਨੂੰ ਦਬਾ ਦਿੱਤਾ ਜਾਵੇਗਾ ਤੇ ਮਜ਼ਦੂਰਾਂ ਦੀ ਸੱਤਾ ਸਥਾਪਿਤ ਹੋ ਜਾਵੇਗੀ । ਪਹਿਲਾਂ ਸਾਮਵਾਦ ਤੇ ਫਿਰ ਸਮਾਜਵਾਦ ਦੀ ਸਥਿਤੀ ਆਵੇਗੀ ਜਿਸ ਵਿਚ ਹਰੇਕ ਵਿਅਕਤੀ ਨੂੰ ਉਸ ਦੀ ਜ਼ਰੂਰਤ ਮੁਤਾਬਿਕ ਤੇ ਉਸਦੀ ਯੋਗਤਾ ਮੁਤਾਬਿਕ ਮੇਹਨਤਾਨਾ ਮਿਲੇਗਾ । ਸਮਾਜ ਵਿਚ ਕੋਈ ਵਰਗ ਨਹੀਂ ਹੋਵੇਗਾ ਤੇ ਇਹ ਵਰਗਹੀਣ ਸਮਾਜ ਹੋਵੇਗਾ ਜਿਸ ਵਿਚ ਸਾਰਿਆਂ ਨੂੰ ਬਰਾਬਰ ਦਾ ਹਿੱਸਾ ਮਿਲੇਗਾ | ਕੋਈ ਉੱਚਾ ਨੀਵਾਂ ਨਹੀਂ ਹੋਵੇਗਾ ਤੇ ਮਜ਼ਦੂਰ ਵਰਗ ਦੀ ਸੱਤਾ ਸਥਾਪਿਤ ਰਹੇਗੀ । ਮਾਰਕਸ ਦਾ ਕਹਿਣਾ ਸੀ ਕਿ ਚਾਹੇ ਇਹ ਸਥਿਤੀ ਹਾਲੇ ਤੱਕ ਆਈ ਨਹੀਂ ਹੈ ਪਰ ਜਲਦੀ ਹੀ ਇਹ ਸਥਿਤੀ ਆ ਜਾਵੇਗੀ ਤੇ ਸਮਾਜ ਵਿਚ ਸਤਰੀਕਰਨ ਦਾ ਖਾਤਮਾ ਹੋ ਜਾਵੇਗਾ ।

PSEB 11th Class Sociology Solutions Chapter 10 ਸਮਾਜਿਕ ਸਤਰੀਕਰਨ

ਮੈਕਸ ਵੈਬਰ ਦਾ ਵਰਗ ਦਾ ਸਿਧਾਂਤ (Max Weber’s Theory of Class)

ਮੈਕਸ ਵੈਬਰ ਨੇ ਸਤਰੀਕਰਨ ਦਾ ਸਿਧਾਂਤ ਦਿੱਤਾ ਸੀ ਜਿਸ ਵਿੱਚ ਉਸਨੇ ਵਰਗ, ਰੁਤਬਾ ਸਮੂਹ ਅਤੇ ਦਲ ਦੀ ਅੱਡ-ਅੱਡ ਵਿਆਖਿਆ ਕੀਤੀ ਸੀ । ਵੈਬਰ ਦਾ ਸਤਰੀਕਰਨ ਦਾ ਸਿਧਾਂਤ ਤਰਕਸੰਗਤ ਅਤੇ ਵਿਹਾਰਕ ਮੰਨਿਆ ਜਾਂਦਾ ਹੈ । ਇਸੇ ਕਰਕੇ ਇਸ ਸਿਧਾਂਤ ਨੂੰ ਅਮਰੀਕੀ ਸਮਾਜ ਸ਼ਾਸਤਰੀਆਂ ਨੇ ਕਾਫ਼ੀ ਮਹੱਤਵ ਪ੍ਰਦਾਨ ਕੀਤਾ । ਵੈਬਰ ਨੇ ਸਤਰੀਕਰਨ ਨੂੰ ਤਿੰਨ ਪੱਖਾਂ ਤੋਂ ਸਮਝਾਇਆ ਹੈ ਅਤੇ ਉਹ ਹਨ ਵਰਗ, ਸਥਿਤੀ ਅਤੇ ਦਲ ! ਇਹਨਾਂ ਤਿੰਨੋਂ ਹੀ ਸਮੂਹਾਂ ਨੂੰ ਇਕ ਤਰੀਕੇ ਨਾਲ ਹਿੱਤ ਸਹ ਕਿਹਾ ਜਾ ਸਕਦਾ ਹੈ ਜਿਹੜੇ ਨਾ ਕੇਵਲ ਆਪਣੇ ਅੰਦਰ ਲੜ ਸਕਦੇ ਹਨ ਬਲਕਿ ਇਹ ਇੱਕ ਦੂਜੇ ਦੇ ਵਿਰੁੱਧ ਵੀ ਲੜ ਸਕਦੇ ਹਨ । ਇਹ ਇੱਕ ਵਿਸ਼ੇਸ਼ ਸੱਤਾ ਬਾਰੇ ਦੱਸਦੇ ਹਨ ਅਤੇ ਆਪਸ ਵਿੱਚ ਇੱਕ-ਦੂਜੇ ਨਾਲ ਸੰਬੰਧਿਤ ਵੀ ਹੁੰਦੇ ਹਨ । ਹੁਣ ਅਸੀਂ ਤਿੰਨਾਂ ਦਾ ਵਰਣਨ ਅੱਡ-ਅੱਡ ਅਤੇ ਵਿਸਤਾਰ ਨਾਲ ਕਰਾਂਗੇ-

ਵਰਗ (Class) – ਕਾਰਲ ਮਾਰਕਸ ਨੇ ਵਰਗ ਦੀ ਪਰਿਭਾਸ਼ਾ ਆਰਥਿਕ ਆਧਾਰ ਉੱਤੇ ਦਿੱਤੀ ਸੀ ਅਤੇ ਉਸੇ ਤਰਾਂ ਵੈਬਰ ਨੇ ਵੀ ਵਰਗ ਦੀ ਧਾਰਨਾ ਆਰਥਿਕ ਆਧਾਰ ਉੱਤੇ ਦਿੱਤੀ ਹੈ । ਵੈਬਰ ਦੇ ਅਨੁਸਾਰ, “ਵਰਗ ਅਜਿਹੇ ਲੋਕਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿਸੇ ਸਮਾਜ ਦੇ ਆਰਥਿਕ ਮੌਕਿਆਂ ਦੀ ਸੰਰਚਨਾ ਵਿੱਚ ਸਮਾਨ ਸਥਿਤੀ ਵਿੱਚ ਹੁੰਦੇ ਹਨ ਅਤੇ ਜਿਹੜੇ ਸਮਾਨ ਸਥਿਤੀਆਂ ਵਿੱਚ ਰਹਿੰਦੇ ਹਨ । ਇਹ ਸਥਿਤੀਆਂ ਉਹਨਾਂ ਦੀ ਆਰਥਿਕ ਸ਼ਕਤੀ ਦੇ ਰੂਪ ਅਤੇ ਮਾਤਰਾ ਉੱਤੇ ਨਿਰਭਰ ਕਰਦੀਆਂ ਹਨ । ਇਸ ਤਰ੍ਹਾਂ ਵੈਬਰ ਇੱਕ ਅਜਿਹੇ ਵਰਗ ਦੀ ਗੱਲ ਕਰਦਾ ਹੈ ਜਿਸ ਵਿੱਚ ਲੋਕਾਂ ਦੀ ਇੱਕ ਵਿਸ਼ੇਸ਼ ਸੰਖਿਆ ਦੇ ਲਈ ਜੀਵਨ ਦੇ ਮੌਕੇ ਇੱਕ ਸਮਾਨ ਹੁੰਦੇ ਹਨ । ਚਾਹੇ ਵੈਬਰ ਇਹ ਧਾਰਣਾ ਮਾਰਕਸ ਦੀ ਵਰਗ ਦੀ ਧਾਰਣਾ ਤੋਂ ਅੱਡ ਨਹੀਂ ਹੈ ਪਰ ਵੈਬਰ ਨੇ ਵਰਗ ਦੀ ਕਲਪਨਾ ਸਮਾਨ ਆਰਥਿਕ ਸਥਿਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਰੂਪ ਵਿੱਚ ਕੀਤੀ ਹੈ ਆਤਮ ਚੇਤੰਨਤਾ ਸਮੂਹ ਦੇ ਰੂਪ ਵਿੱਚ ਨਹੀਂ ਵੈਬਰ ਨੇ ਵਰਗ ਦੇ ਤਿੰਨ ਪ੍ਰਕਾਰ ਦੱਸੇ ਹਨ ਜਿਹੜੇ ਕਿ ਹੇਠਾਂ ਲਿਖੇ ਹਨ

  1. ਸੰਪੱਤੀ ਵਰਗ (A property class)
  2. ਅਧਿਗ੍ਰਹਿਣ ਵਰਗ (An Acquisition class)
  3. ਸਮਾਜਿਕ ਵਰਗ (A Social class) ।

(1) ਸੰਪੱਤੀ ਵਰਗ (A Property class) – ਸੰਪੱਤੀ ਵਰਗ ਉਹ ਵਰਗ ਹੁੰਦਾ ਹੈ ਜਿਸ ਦੀ ਸਥਿਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਹਨਾਂ ਦੇ ਕੋਲ ਕਿੰਨੀ ਸੰਪੱਤੀ ਜਾਂ ਜਾਇਦਾਦ ਹੈ । ਇਹ ਵਰਗ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ-
(i) ਸਕਾਰਾਤਮਕ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਸੰਪੱਤੀ ਵਰਗ (The Positively Privileged Property Class) – ਇਸ ਵਰਗ ਕੋਲ ਕਾਫ਼ੀ ਸੰਪੱਤੀ ਜਾਂ ਜਾਇਦਾਦ ਹੁੰਦੀ ਹੈ ਅਤੇ ਇਹ ਇਸ ਜਾਇਦਾਦ ਤੋਂ ਹੋਈ ਆਮਦਨੀ ਉੱਤੇ ਆਪਣਾ ਗੁਜ਼ਾਰਾ ਕਰਦਾ ਹੈ । ਇਹ ਵਰਗ ਉਪਭੋਗ ਕਰਨ ਵਾਲੀਆਂ ਚੀਜ਼ਾਂ ਦੇ ਖਰੀਦਣ ਜਾਂ ਵੇਚਣ, ਜਾਇਦਾਦ ਇਕੱਠੀ ਕਰਕੇ ਜਾਂ ਫਿਰ ਸਿੱਖਿਆ ਲੈਣ ਉੱਤੇ ਆਪਣਾ ਏਕਾਧਿਕਾਰ ਕਰ ਸਕਦਾ ਹੈ ।

(ii) ਨਕਾਰਾਤਮਕ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਸੰਪੱਤੀ ਵਰਗ (The Negatively Privileged Property Class) – ਇਸ ਵਰਗ ਦੇ ਮੁੱਖ ਮੈਂਬਰ ਅਨਪੜ੍ਹ, ਗਰੀਬ, ਸੰਪੱਤੀਹੀਨ ਅਤੇ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਲੋਕ ਹੁੰਦੇ ਹਨ । ਇਹਨਾਂ ਦੋਹਾਂ ਸਮੂਹਾਂ ਦੇ ਨਾਲ ਇੱਕ ਵਿਸ਼ੇਸ਼ ਅਧਿਕਾਰ ਪ੍ਰਾਪਤ ਮੱਧ ਵਰਗ ਵੀ ਹੁੰਦਾ ਹੈ ਜਿਸ ਵਿੱਚ ਉੱਪਰਲੇ ਦੋਹਾਂ ਵਰਗਾਂ ਦੇ ਲੋਕ ਸ਼ਾਮਲ ਹੁੰਦੇ ਹਨ । ਵੈਬਰ ਦੇ ਅਨੁਸਾਰ ਪੂੰਜੀਪਤੀ ਆਪਣੀ ਵਿਸ਼ੇਸ਼ ਸਥਿਤੀ ਹੋਣ ਕਰਕੇ ਅਤੇ ਮਜ਼ਦੂਰ ਆਪਣੀ ਨਕਾਰਾਤਮਕ ਰੂਪ ਨਾਲ ਵਿਸ਼ੇਸ਼ ਸਥਿਤੀ ਹੋਣ ਕਰਕੇ ਇਸ ਸਮੂਹ ਵਿੱਚ ਸ਼ਾਮਲ ਹੁੰਦਾ ਹੈ ।

(2) ਅਧਿਨ੍ਹਣ ਵਰਗਾ (An Acquisition Class) – ਇਹ ਉਸ ਪ੍ਰਕਾਰ ਦਾ ਸਮੂਹ ਹੁੰਦਾ ਹੈ ਜਿਸ ਦੀ ਸਥਿਤੀ ਬਜ਼ਾਰ ਵਿੱਚ ਮੌਜੂਦ ਸੇਵਾਵਾਂ ਦਾ ਲਾਭ ਚੁੱਕਣ ਦੇ ਮੌਕਿਆਂ ਨਾਲ ਨਿਰਧਾਰਿਤ ਹੁੰਦੀ ਹੈ । ਇਹ ਸਮੂਹ ਅੱਗੇ ਤਿੰਨ ਪ੍ਰਕਾਰ ਦਾ ਹੁੰਦਾ ਹੈ-
(i) ਸਕਾਰਾਤਮਕ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਅਧਿਨ੍ਹਣ ਵਰਗ (The Positively Privileged Acquisition Class) – ਇਸ ਵਰਗ ਦਾ ਉਤਪਾਦਕ ਫੈਕਟਰੀ ਵਾਲਿਆਂ ਦੇ ਪ੍ਰਬੰਧ ਉੱਤੇ ਏਕਾਧਿਕਾਰ ਹੁੰਦਾ ਹੈ । ਇਹ ਫੈਕਟਰੀਆਂ ਵਾਲੇ ਬੈਂਕਰ, ਉਦਯੋਗਪਤੀ, ਫਾਈਨੈਂਸਰ ਆਦਿ ਹੁੰਦੇ ਹਨ । ਇਹ ਲੋਕ ਪ੍ਰਬੰਧਕ ਵਿਵਸਥਾ ਨੂੰ ਨਿਯੰਤਰਣ ਵਿੱਚ ਰੱਖਣ ਦੇ ਨਾਲਨਾਲ ਸਰਕਾਰੀ ਆਰਥਿਕ ਨੀਤੀਆਂ ਉੱਤੇ ਵੀ ਪੂਰਾ ਪ੍ਰਭਾਵ ਪਾਉਂਦੇ ਹਨ ।

(ii) ਵਿਸ਼ੇਧਿਕਾਰ ਪ੍ਰਾਪਤ ਮੱਧ ਅਧਿਹਿਣ ਵਰਗ (The Middle Privileged Acquisition Class-ਇਹ ਵਰਗ ਮੱਧ ਵਰਗ ਦੇ ਲੋਕਾਂ ਦਾ ਵਰਗ ਹੁੰਦਾ ਹੈ ਜਿਸ ਵਿੱਚ ਛੋਟੇ ਪੇਸ਼ੇਵਰ ਲੋਕ, ਕਾਰੀਗਰ, ਆਜ਼ਾਦ ਕਿਸਾਨ ਆਦਿ ਸ਼ਾਮਲ ਹੁੰਦੇ ਹਨ।

(iii) ਨਕਾਰਾਤਮਕ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਅਧਿਹਿਣ ਵਰਗ (The Negatively Privileged Acquisition Class-ਇਸ ਵਰਗ ਵਿੱਚ ਛੋਟੇ ਵਰਗਾਂ ਦੇ ਲੋਕ ਖਾਸ ਕਰ ਕੁਸ਼ਲ, ਅਰਧ ਕੁਸ਼ਲ ਅਤੇ ਅਕੁਸ਼ਲ ਮਜ਼ਦੂਰ ਸ਼ਾਮਲ ਹੁੰਦੇ ਹਨ ।

(3) ਸਮਾਜਿਕ ਵਰਗ (Social Class) – ਇਸ ਵਰਗ ਦੀ ਸੰਖਿਆ ਕਾਫੀ ਜ਼ਿਆਦਾ ਹੁੰਦੀ ਹੈ । ਇਸ ਵਿੱਚ ਅੱਡ-ਅੱਡ ਪੀੜੀਆਂ ਦੀ ਤਰੱਕੀ ਦੇ ਕਾਰਨ ਨਿਸ਼ਚਿਤ ਰੂਪ ਨਾਲ ਪਰਿਵਰਤਨ ਦਿਖਾਈ ਦਿੰਦਾ ਹੈ । ਪਰ ਵੈਬਰ ਸਮਾਜਿਕ ਵਰਗ ਦੀ ਵਿਆਖਿਆ ਵਿਸ਼ੇਸ਼ ਅਧਿਕਾਰਾਂ ਦੇ ਅਨੁਸਾਰ ਨਹੀਂ ਕਰਦਾ । ਉਸ ਦੇ ਅਨੁਸਾਰ ਮਜ਼ਦੂਰ ਵਰਗ, ਨੀਵਾਂ ਮੱਧ ਵਰਗ, ਬੁੱਧੀਜੀਵੀ ਵਰਗ, ਸੰਪੱਤੀ ਵਾਲੇ ਲੋਕ ਆਦਿ ਇਸ ਵਿੱਚ ਆਉਂਦੇ ਹਨ ।

ਵੈਬਰ ਦੇ ਅਨੁਸਾਰ ਕਿਸੇ ਵਿਸ਼ੇਸ਼ ਹਾਲਾਤਾਂ ਵਿੱਚ ਵਰਗ ਦੇ ਲੋਕ ਮਿਲ-ਜੁਲ ਕੇ ਕੰਮ ਕਰਦੇ ਹਨ ਤੇ ਇਸ ਕੰਮ ਕਰਨ ਦੀ ਪ੍ਰਕ੍ਰਿਆ ਨੂੰ ਵੈਬਰ ਨੇ ਵਰਗ ਕਿਰਿਆ ਦਾ ਨਾਮ ਦਿੱਤਾ ਹੈ । ਵੈਬਰ ਦੇ ਅਨੁਸਾਰ ਆਪਣੀ ਸੰਬੰਧਿਤ ਹੋਣ ਦੀ ਭਾਵਨਾ ਨਾਲ ਵਰਗ ਕਿਆ ਪੈਦਾ ਹੁੰਦੀ ਹੈ । ਵੈਬਰ ਨੇ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕੀਤਾ ਕਿ ਵਰਗ ਕਿਆ ਵਰਗੀ ਗੱਲ ਅਕਸਰ ਹੋ ਸਕਦੀ ਹੈ । ਵੈਬਰ ਦਾ ਕਹਿਣਾ ਸੀ ਕਿ ਵਰਗ ਵਿੱਚ ਆਤਮ ਚੇਤੰਨਤਾ ਨਹੀਂ ਹੁੰਦੀ ਬਲਕਿ ਉਹਨਾਂ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਆਰਥਿਕ ਹੁੰਦੀ ਹੈ । ਉਹਨਾਂ ਵਿੱਚ ਇਸ ਗੱਲ ਦੀ ਵੀ ਸੰਭਾਵਨਾ ਨਹੀਂ ਹੁੰਦੀ ਕਿ ਉਹ ਆਪਣੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕੱਠੇ ਹੋ ਕੇ ਸੰਘਰਸ਼ ਕਰਨਗੇ । ਇੱਕ ਵਰਗ ਲੋਕਾਂ ਦਾ ਸਿਰਫ਼ ਇੱਕ ਸਮੂਹ ਹੁੰਦਾ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਬਾਜ਼ਾਰ ਵਿੱਚ ਇੱਕੋ ਜਿਹੀ ਹੁੰਦੀ ਹੈ ।ਉਹ ਉਹਨਾਂ ਚੀਜ਼ਾਂ ਨੂੰ ਇਕੱਠੇ ਕਰਨ ਵਿੱਚ ਜੀਵਨ ਦੇ ਇੱਕੋ ਜਿਹੇ ਪਰਿਵਰਤਨਾਂ ਨੂੰ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਸਮਾਜ ਵਿੱਚ ਕੋਈ ਇੱਜ਼ਤ ਹੁੰਦੀ ਹੈ ਅਤੇ ਉਹਨਾਂ ਵਿੱਚ ਕਿਸੇ ਵਿਸ਼ੇਸ਼ ਸਥਿਤੀ ਵਿੱਚ ਵਰਗ ਚੇਤਨਾ ਵਿਕਸਿਤ ਹੋਣ ਦੀ ਅਤੇ ਇਕੱਠੇ ਹੋ ਕੇ ਕਿਰਿਆ ਕਰਨ ਦੀ ਸੰਭਾਵਨਾ ਹੁੰਦੀ ਹੈ । ਵੈਬਰ ਦਾ ਕਹਿਣਾ ਸੀ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਵਰਗ ਇੱਕ ਸਮੁਦਾਇ ਦਾ ਰੂਪ ਲੈ ਲੈਂਦਾ ਹੈ ।

ਰੁਤਬਾ ਸਮੂਹ (Status Group) – ਰੁਤਬਾ ਸਮੂਹ ਨੂੰ ਆਮ ਤੌਰ ਉੱਤੇ ਆਰਥਿਕ ਵਰਗ ਸਤਰੀਕਰਨ ਦੇ ਵਿਪਰੀਤ ਸਮਝਿਆਂ ਜਾਂਦਾ ਹੈ । ਵਰਗ ਸਿਰਫ਼ ਆਰਥਿਕ ਮਾਨਤਾਵਾਂ ਉੱਤੇ ਆਧਾਰਿਤ ਹੁੰਦਾ ਹੈ ਜੋ ਕਿ ਸਮਾਨ ਬਜ਼ਾਰੀ ਸਥਿਤੀਆਂ ਦੇ ਕਾਰਨ ਸਮਾਨ ਹਿੱਤਾਂ ਵਾਲਾ ਸਮੂਹ ਹੈ । ਪਰ ਦੂਜੇ ਪਾਸੇ ਰੁਤਬਾ ਸਮੁਹ ਸੰਸਕ੍ਰਿਤਕ ਖੇਤਰ ਵਿੱਚ ਪਾਇਆ ਜਾਂਦਾ ਹੈ । ਇਹ ਸਿਰਫ ਸੰਖਿਅਕ ਸ਼੍ਰੇਣੀਆਂ ਦੇ ਨਹੀਂ ਹੁੰਦੇ ਬਲਕਿ ਇਹ ਅਸਲ ਵਿੱਚ ਉਹ ਸਮੁਹ ਹੁੰਦੇ ਹਨ ਜਿਨ੍ਹਾਂ ਦੀ ਸਮਾਨ ਜੀਵਨ ਸ਼ੈਲੀ ਹੁੰਦੀ ਹੈ, ਸੰਸਾਰ ਪ੍ਰਤੀ ਸਮਾਨ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਇਹ ਲੋਕ ਆਪਸ ਵਿੱਚ ਏਕਤਾ ਵੀ ਰੱਖਦੇ ਹਨ ।

ਵੈਬਰ ਦੇ ਅਨੁਸਾਰ ਵਰਗ ਅਤੇ ਰੁਤਬਾ ਸਮੂਹ ਵਿੱਚ ਅੰਤਰ ਹੁੰਦਾ ਹੈ । ਹਰੇਕ ਦਾ ਆਪਣਾ ਢੰਗ ਹੁੰਦਾ ਹੈ ਅਤੇ ਇਹਨਾਂ ਵਿੱਚ ਲੋਕ ਅਸਮਾਨ ਹੋ ਸਕਦੇ ਹਨ । ਉਦਾਹਰਨ ਦੇ ਲਈ ਕਿਸੇ ਸਕੂਲ ਦਾ ਅਧਿਆਪਕ । ਚਾਹੇ ਉਸਦੀ ਆਮਦਨੀ 8-10 ਹਜ਼ਾਰ ਰੁਪਏ ਮਹੀਨਾ ਹੋਵੇਗੀ ਜੋ ਕਿ ਅੱਜ ਦੇ ਸਮੇਂ ਵਿੱਚ ਘੱਟ ਹੈ ਪਰ ਉਸਦਾ ਰੁਤਬਾ ਉੱਚਾ ਹੈ ਕਿਉਂਕਿ ਉਸਦਾ ਪੇਸ਼ਾ ਇੱਕ ਪਵਿੱਤਰ ਪੇਸ਼ਾ ਹੈ । ਪਰ ਇੱਕ ਸਮੱਗਲਰ ਜਾਂ ਵੇਸ਼ਯਾ ਚਾਹੇ ਮਹੀਨੇ ਦਾ ਲੱਖਾਂ ਰੁਪਏ ਕਮਾ ਲਵੇ ਪਰ ਉਸਦਾ ਰੁਤਬਾ ਸਮਰ ਨੀਵਾਂ ਹੀ ਰਹੇਗਾ ਕਿਉਂਕਿ ਉਸਦੇ ਪੇਸ਼ੇ ਨੂੰ ਸਮਾਜ ਮਾਨਤਾ ਨਹੀਂ ਦਿੰਦਾ। ਇਸ ਤਰ੍ਹਾਂ ਦੋਹਾਂ ਦੇ ਸਮੂਹਾਂ ਵਿੱਚ ਅੰਤਰ ਹੁੰਦਾ ਹੈ । ਕਿਸੇ ਪੇਸ਼ੇ ਸਮੂਹ ਨੂੰ ਵੀ ਸਥਿਤੀ ਸਮੂਹ ਦਾ ਨਾਮ ਦਿੱਤਾ ਜਾਂਦਾ ਹੈ ਕਿਉਂਕਿ ਹਰੇਕ ਪ੍ਰਕਾਰ ਦੇ ਪੇਸ਼ੇ ਵਿੱਚ ਉਸ ਪੇਸ਼ੇ ਨਾਲ ਸੰਬੰਧਿਤ ਲੋਕਾਂ ਲਈ ਕਮਾਈ ਕਰਨ ਦੇ ਸਮਾਨ ਮੌਕੇ ਹੁੰਦੇ ਹਨ । ਇਹੀ ਸਮੂਹ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਮਾਨ ਵੀ ਬਣਾਉਂਦਾ ਹੈ । ਇੱਕ ਪੇਸ਼ਾ ਸਮੂਹ ਦੇ ਮੈਂਬਰ ਇੱਕ-ਦੂਜੇ ਦੇ ਨੇੜੇ ਰਹਿੰਦੇ ਹਨ, ਇੱਕ ਹੀ ਪ੍ਰਕਾਰ ਦੇ ਕੱਪੜੇ ਪਾਉਂਦੇ ਹਨ ਅਤੇ ਉਹਨਾਂ ਦੀਆਂ ਕਦਰਾਂ-ਕੀਮਤਾਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ । ਇਸੇ ਕਾਰਨ ਇਸਦੇ ਮੈਂਬਰਾਂ ਦਾ ਦਾਇਰਾ ਵਿਸ਼ਾਲ ਹੋ ਜਾਂਦਾ ਹੈ ।

ਦਲ (Party) – ਵੈਬਰ ਅਨੁਸਾਰ ਦਲ ਵਰਗ ਸਥਿਤੀ ਜਾਂ ਰੁਤਬਾ ਸਥਿਤੀ ਦੇ ਨਾਲ ਨਿਰਧਾਰਿਤ ਹਿੱਤਾਂ ਦਾ ਪ੍ਰਤੀਨਿਧੀਤਵ ਕਰਦਾ ਹੈ । ਇਹ ਦਲ ਕਿਸੇ ਨਾ ਕਿਸੇ ਸਥਿਤੀ ਵਿੱਚ ਉਹਨਾਂ ਮੈਂਬਰਾਂ ਦੀ ਭਰਤੀ ਕਰਦਾ ਹੈ ਜਿਨ੍ਹਾਂ ਦੀ ਵਿਚਾਰਧਾਰਾ ਦਲ ਦੀ ਵਿਚਾਰਧਾਰਾ ਨਾਲ ਮਿਲਦੀ ਹੈ । ਪਰ ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਲਈ ਦਲ ਰੁਤਬਾ ਦਲ ਹੀ ਬਣੇ । ਵੈਬਰ ਦਾ ਕਹਿਣਾ ਹੈ ਕਿ ਦਲ ਹਮੇਸ਼ਾਂ ਇਸ ਤਾਕ ਵਿੱਚ ਰਹਿੰਦੇ ਹਨ ਕਿ ਸੱਤਾ ਉਹਨਾਂ ਦੇ ਹੱਥ ਵਿੱਚ ਆਵੇ ਅਰਥਾਤ ਰਾਜ ਜਾਂ ਸਰਕਾਰ ਦੀ ਸ਼ਕਤੀ ਉਹਨਾਂ ਦੇ ਹੱਥਾਂ ਵਿੱਚ ਹੋਵੇ । ਵੈਬਰ ਦਾ ਕਹਿਣਾ ਹੈ ਕਿ ਚਾਹੇ ਦਲ ਰਾਜਨੀਤਿਕ ਸੱਤਾ ਦਾ ਇੱਕ ਹਿੱਸਾ ਹੁੰਦੇ ਹਨ ਪਰ ਫਿਰ ਵੀ ਸੱਤਾ ਕਈ ਤਰੀਕਿਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਵੇਂ ਕਿ ਪੈਸਾ, ਅਧਿਕਾਰ, ਪ੍ਰਭਾਵ, ਦਬਾਓ ਆਦਿ ।

ਦਲ ਰਾਜ ਦੀ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਰਾਜ ਇੱਕ ਸੰਗਠਨ ਹੁੰਦਾ ਹੈ । ਦਲ ਦੀ ਹਰੇਕ ਪ੍ਰਕਾਰ ਦੀ ਕਿਰਿਆ ਇਸ ਗੱਲ ਵੱਲ ਧਿਆਨ ਦਿੰਦੀ ਹੈ ਕਿ ਸੱਤਾ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾਵੇ । ਵੈਬਰ ਨੇ ਰਾਜ ਦਾ ਵਿਸ਼ਲੇਸ਼ਣ ਕੀਤਾ ਅਤੇ ਇੱਥੋਂ ਹੀ ਉਸਨੇ ਨੌਕਰਸ਼ਾਹੀ ਦਾ ਸਿਧਾਂਤ ਪੇਸ਼ ਕੀਤਾ । ਵੈਬਰ ਅਨੁਸਾਰ ਦਲ ਦੋ ਤਰ੍ਹਾਂ ਦੇ ਹੁੰਦੇ ਹਨ । ਪਹਿਲਾ ਹੈ ਸਰਪ੍ਰਸਤੀ ਦਾ ਦਲ (Patronage Party) ਜਿਨ੍ਹਾਂ ਦੇ ਕੋਈ ਸਪੱਸ਼ਟ ਨਿਯਮ, ਸੰਕਲਪ ਆਦਿ ਨਹੀਂ ਹੁੰਦੇ । ਇਹ ਕਿਸੇ ਮੌਕੇ ਲਈ ਬਣਾਏ ਜਾਂਦੇ ਹਨ ਤੇ ਹਿੱਤਾਂ ਦੀ ਪੂਰਤੀ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ । ਦੂਜੀ ਪ੍ਰਕਾਰ ਦਾ ਦਲ ਹੈ ਸਿਧਾਂਤਾਂ ਦਾ ਦਲ (Party of Principles) ਜਿਸ ਦੇ ਸਪੱਸ਼ਟ ਤੇ ਮਜ਼ਬੂਤ ਸਿਧਾਂਤ ਜਾਂ ਨਿਯਮ ਹੁੰਦੇ ਹਨ । ਇਹ ਦਲ ਕਿਸੇ ਵਿਸ਼ੇਸ਼ ਅਵਸਰ ਲਈ ਨਹੀਂ ਬਣਾਏ ਜਾਂਦੇ ਹਨ । ਵੈਬਰ ਅਨੁਸਾਰ ਚਾਹੇ ਇਹਨਾਂ ਤਿੰਨਾਂ ਵਰਗ, ਰੁਤਬਾ ਸਮੂਹ ਅਤੇ ਦਲ ਵਿੱਚ ਕਾਫੀ ਅੰਤਰ ਹੁੰਦਾ ਹੈ ਪਰ ਫਿਰ ਵੀ ਇਹਨਾਂ ਵਿੱਚ ਆਪਸੀ ਸੰਬੰਧ ਵੀ ਮੌਜੂਦ ਹੁੰਦਾ ਹੈ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

Punjab State Board PSEB 11th Class Sociology Book Solutions Chapter 9 ਸਮਾਜਿਕ ਸੰਰਚਨਾ Textbook Exercise Questions and Answers.

PSEB Solutions for Class 11 Sociology Chapter 9 ਸਮਾਜਿਕ ਸੰਰਚਨਾ

Sociology Guide for Class 11 PSEB ਸਮਾਜਿਕ ਸੰਰਚਨਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਸ਼ਬਦ ਦਾ ਅਰਥ ਦੱਸੋ ।
ਉੱਤਰ-
ਸਮਾਜ ਦੇ ਅੱਡ-ਅੱਡ ਅੰਤਰ ਸੰਬੰਧਿਤ ਭਾਗਾਂ ਦੇ ਵਿਵਸਥਿਤ ਰੂਪ ਨੂੰ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਟਰਕਚਰ ਸ਼ਬਦ ਕਿਸੇ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਸੰਰਚਨਾ (Structure) ਸ਼ਬਦ ਲਾਤਿਨੀ ਭਾਸ਼ਾ ਦੇ ਸ਼ਬਦ ‘Staruere’ ਤੋਂ ਨਿਕਲਿਆ ਹੈ, ਜਿਸਦਾ ਅਰਥ ਹੈ ‘ਇਮਾਰਤ’ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਸ਼ਬਦ ਵਰਤਣ ਵਾਲਾ ਪਹਿਲਾ ਸਮਾਜ ਸ਼ਾਸਤਰੀ ਕੌਣ ਸੀ ?
ਉੱਤਰ-
ਹਰਬਰਟ ਸਪੈਂਸਰ (Herbert Spencer) ਨੇ ਸਭ ਤੋਂ ਪਹਿਲਾਂ ਸ਼ਬਦ ਸਮਾਜਿਕ ਸੰਰਚਨਾ ਦਾ ਪ੍ਰਯੋਗ ਕੀਤਾ ।

ਪ੍ਰਸ਼ਨ 4.
ਸਮਾਜਿਕ ਸੰਰਚਨਾ ਦੇ ਤੱਤਾਂ ਦੇ ਨਾਂ ਦੱਸੋ ।
ਉੱਤਰ-
ਪ੍ਰਸਥਿਤੀ ਅਤੇ ਭੂਮਿਕਾ ਸਮਾਜਿਕ ਸੰਰਚਨਾ ਦੇ ਮਹੱਤਵਪੂਰਨ ਤੱਤ ਹਨ ।

ਪ੍ਰਸ਼ਨ 5.
‘ਪ੍ਰਿੰਸੀਪਲ ਆਫ਼ ਸੋਸ਼ੋਲੋਜੀ’ ਕਿਤਾਬ ਕਿਸ ਨੇ ਲਿਖੀ ਹੈ ?
ਉੱਤਰ-
ਕਿਤਾਬ ‘The Principal of Sociology’ ਹਰਬਰਟ ਸਪੈਂਸਰ ਨੇ ਲਿਖੀ ਸੀ ।

ਪ੍ਰਸ਼ਨ 6.
ਰੁਤਬਾ ਕੀ ਹੈ ?
ਉੱਤਰ-
ਰੁਤਬਾ ਵਿਅਕਤੀ ਨੂੰ ਮਿਲੀ ਪ੍ਰਸਥਿਤੀ ਹੈ ਜਿਹੜਾ ਉਸਨੂੰ ਸਮਾਜ ਵਿੱਚ ਰਹਿੰਦੇ ਹੋਏ ਮਿਲਦਾ ਹੈ ।

ਪ੍ਰਸ਼ਨ 7.
ਦੋ ਤਰ੍ਹਾਂ ਦੇ ਰੁਤਬਿਆਂ ਦੇ ਨਾਂ ਦੱਸੋ ।
ਉੱਤਰ-
ਦੱਤ ਰੁਤਬਾ ਅਤੇ ਅਰਜਿਤ ਰੁਤਬਾ ਦੋ ਪ੍ਰਕਾਰ ਦੇ ਸਮਾਜਿਕ ਰੁਤਬੇ ਹਨ ।

ਪ੍ਰਸ਼ਨ 8.
ਅਰਜਿਤ ਰੁਤਬੇ ਤੇ ਦੱਤ ਰੁਤਬੇ ਦਾ ਸੰਕਲਪ ਕਿਸ ਨੇ ਦਿੱਤਾ ਹੈ ?
ਉੱਤਰ-
ਇਹ ਧਾਰਨਾਵਾਂ ਰਾਲਫ ਲਿੰਟਨ (Ralph Linton) ਨੇ ਦਿੱਤੀਆਂ ਸਨ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 9.
ਅਰਜਿਤ ਰੁਤਬੇ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਡਿਪਟੀ ਕਮਿਸ਼ਨਰ ਦੀ ਪ੍ਰਸਥਿਤੀ ਅਤੇ ਪ੍ਰਧਾਨ ਮੰਤਰੀ ਦੀ ਪ੍ਰਸਥਿਤੀ ਅਰਜਿਤ ਪ੍ਰਸਥਿਤੀ ਹੈ ।

ਪ੍ਰਸ਼ਨ 10.
ਦੱਤ ਰੁਤਬੇ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ-
ਪਿਤਾ ਦੀ ਪ੍ਰਸਥਿਤੀ ਅਤੇ ਪਤੀ ਦੀ ਪ੍ਰਸਥਿਤੀ ਪ੍ਰਦਤ ਪ੍ਰਸਥਿਤੀ ਦੀਆਂ ਦੋ ਉਦਾਹਰਨਾਂ ਹਨ ।

ਪ੍ਰਸ਼ਨ 11.
ਭੂਮਿਕਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਲੰਡਬਰਗ ਦੇ ਅਨੁਸਾਰ, ‘‘ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।’’

ਪ੍ਰਸ਼ਨ 12.
ਭੂਮਿਕਾ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਭੁਮਿਕਾ, ਪ੍ਰਸਥਿਤੀ ਜਾਂ ਪਦ ਦਾ ਕਾਰਜਾਤਮਕ ਪੱਖ ਹੁੰਦੀ ਹੈ ।
  2. ਭੂਮਿਕਾ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਦਾਲਕਟ ਪਾਰਜ਼ (Talcot Parsons) ਦੇ ਅਨੁਸਾਰ, “ਸਮਾਜਿਕ ਸੰਰਚਨਾ ਸ਼ਬਦ ਨੂੰ ਪਰਸਪਰ ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੂਹ ਵਿੱਚ ਹਰੇਕ ਮੈਂਬਰ ਵਲੋਂ ਗ੍ਰਹਿਣ ਕੀਤੇ ਜਾਂਦੇ ਪਦਾਂ ਅਤੇ ਰੋਲਾਂ ਦੀ ਵਿਸ਼ੇਸ਼ ਤਰਤੀਬ ਜਾਂ ਕੁਮਬੱਧਤਾ ਲਈ ਵਰਤਿਆ ਜਾਂਦਾ ਹੈ ।”

ਪ੍ਰਸ਼ਨ 2.
ਰੁਤਬੇ ਅਤੇ ਭੂਮਿਕਾ ਵਿੱਚ ਦੋ ਸਮਾਨਤਾਵਾਂ ਦੱਸੋ ।
ਉੱਤਰ-

  1. ਰੁਤਬਾ ਅਤੇ ਭੁਮਿਕਾ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ।
  2. ਰੁਤਬਾ ਸਮਾਜ ਵਿੱਚ ਵਿਅਕਤੀ ਦੀ ਸਥਿਤੀ ਹੁੰਦੀ ਹੈ ਅਤੇ ਭੂਮਿਕਾ ਪ੍ਰਸਥਿਤੀ ਦਾ ਵਿਵਹਾਰਿਕ ਪੱਖ ਹੈ ।
  3. ਰੁਤਬਾ ਅਤੇ ਭੂਮਿਕਾ ਪਰਿਵਰਤਨਸ਼ੀਲ ਹਨ ਅਤੇ ਬਦਲਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 3.
ਪਰਿਵਾਰ ਦੀ ਸੰਰਚਨਾ ਦੀ ਤਸਵੀਰ ਬਣਾ ਕੇ ਵਰਣਨ ਕਰੋ ।
ਉੱਤਰ-
PSEB 11th Class Sociology Solutions Chapter 9 ਸਮਾਜਿਕ ਸੰਰਚਨਾ 1

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 4.
ਅਰਜਿਤ ਅਤੇ ਪ੍ਰਦੱਤ ਰੁਤਬੇ ਵਿੱਚ ਫ਼ਰਕ ਦੱਸੋ ।
ਉੱਤਰ-

  1. ਤੇ ਪ੍ਰਸਥਿਤੀ ਵਿਅਕਤੀ ਨੂੰ ਜਨਮ ਦੇ ਅਨੁਸਾਰ ਪ੍ਰਾਪਤ ਹੁੰਦੀ ਹੋ ਜਦਕਿ ਅਰਜਿਤ ਪ੍ਰਸਥਿਤੀ ਹਮੇਸ਼ਾਂ ਵਿਅਕਤੀ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
  2. ਪ੍ਰਤ ਪ੍ਰਸਥਿਤੀ ਦੇ ਕਈ ਆਧਾਰ ਹੁੰਦੇ ਹਨ ਜਦਕਿ ਅਰਜਿਤ ਪ੍ਰਸਥਿਤੀ ਦਾ ਆਧਾਰ ਸਿਰਫ਼ ਵਿਅਕਤੀ ਦੀ ਮਿਹਨਤ ਹੁੰਦੀ ਹੈ ।

ਪ੍ਰਸ਼ਨ 5.
ਭੂਮਿਕਾ ਇੱਕ ਸਿੱਖਿਅਤ ਵਿਵਹਾਰ ਹੈ । ਕਿਵੇਂ ?
ਉੱਤਰ-
ਇਹ ਸੱਚ ਹੈ ਕਿ ਭੂਮਿਕਾਵਾਂ ਸਿੱਖਿਆ ਵਿਵਹਾਰ ਹਨ ਕਿਉਂਕਿ ਭੂਮਿਕਾਵਾਂ ਵਿਵਹਾਰਾਂ ਦਾ ਉਹ ਗੁੱਡਾ ਹਨ ਜਿਨ੍ਹਾਂ ਨੂੰ ਜਾਂ ਤਾਂ ਸਮਾਜੀਕਰਣ ਨਾਲ ਜਾਂ ਫਿਰ ਨਿਰੀਖਣ ਨਾਲ ਸਿੱਖਿਆ ਜਾਂਦਾ ਹੈ । ਇਸ ਦੇ ਨਾਲ ਵਿਅਕਤੀ ਸਿੱਖ ਕੇ ਵਿਵਹਾਰ ਨੂੰ ਜੋ ਅਰਥ ਦਿੰਦਾ ਹੈ, ਉਹ ਹੀ ਸਮਾਜਿਕ ਭੂਮਿਕਾ ਹੈ ।

ਪ੍ਰਸ਼ਨ 6.
ਭੂਮਿਕਾ ਅਤੇ ਰੁਤਬੇ ‘ ਤੇ ਨੋਟ ਲਿਖੋ ।
ਉੱਤਰ-
ਰੁਤਬਾ ਵਿਅਕਤੀ ਨੂੰ ਮਿਲੀ ਪ੍ਰਸਥਿਤੀ ਹੈ ਜਿਹੜਾ ਉਸਨੂੰ ਸਮਾਜ ਵਿੱਚ ਰਹਿੰਦੇ ਹੋਏ ਮਿਲਦਾ ਹੈ ।
ਲੰਡਬਰਗ ਦੇ ਅਨੁਸਾਰ, ‘‘ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।’’

ਪ੍ਰਸ਼ਨ 7.
ਰੁਤਬਾ ਕੀ ਹੈ ?
ਉੱਤਰ-
ਵਿਅਕਤੀ ਦੀ ਸਮੂਹ ਵਿਚ ਪਾਈ ਗਈ ਸਥਿਤੀ ਨੂੰ ਸਮਾਜਿਕ ਪ੍ਰਸਥਿਤੀ ਜਾਂ ਰੁਤਬੇ ਦਾ ਨਾਮ ਦਿੱਤਾ ਗਿਆ ਹੈ । ਇਹ ਸਥਿਤੀ ਉਹ ਹੈ ਜਿਸ ਨੂੰ ਵਿਅਕਤੀ ਆਪਣੇ ਲਿੰਗ, ਭੇਦ, ਉਮਰ, ਜਨਮ, ਕੰਮ ਆਦਿ ਦੀ ਪਹਿਚਾਣ ਵਿਸ਼ੇਸ਼ ਅਧਿਕਾਰਾਂ ਦੇ ਸੰਕੇਤਾਂ ਅਤੇ ਕੰਮਾਂ ਦੇ ਪਤੀਮਾਨ (Patterms) ਦੁਆਰਾ ਹੁੰਦੀ ਹੈ । ਜਿਵੇਂ ਕੋਈ ਵੱਡਾ ਅਫ਼ਸਰ ਆਉਂਦਾ ਹੈ, ਸਭ ਖੜੇ ਹੁੰਦੇ ਹਨ, ਇਹ ਸਤਿਕਾਰ ਉਸ ਨੂੰ ਸੰਬੰਧਿਤ ਪਦ ਕਾਰਨ ਹੀ ਪ੍ਰਾਪਤ ਹੋਇਆ ਹੈ । ਉਸਦੇ ਕੰਮਾਂ ਦੇ ਨਾਲ ਸੰਬੰਧਿਤ ਵਿਸ਼ੇਸ਼ ਤੀਮਾਨ ਨੂੰ ਹੀ ਸਮਾਜਿਕ ਪ੍ਰਸਥਿਤੀ (Social Status) ਦਾ ਨਾਮ ਦਿੱਤਾ ਗਿਆ ਹੈ ।

ਪ੍ਰਸ਼ਨ 8.
ਭੂਮਿਕਾ ਸੈੱਟ ਕੀ ਹੈ ?
ਉੱਤਰ-
ਭੁਮਿਕਾ ਸੈੱਟ ਦਾ ਪ੍ਰਯੋਗ ਪਹਿਲੀ ਵਾਰ ਰਾਬਰਟ ਮਾਰਟਨ ਨੇ ਕੀਤਾ ਸੀ ਤੇ ਉਸ ਦੇ ਅਨੁਸਾਰ ਹਰੇਕ ਰੁਤਬਾ ਦੂਜੇ ਰੁਤਬਿਆਂ ਨਾਲ ਜੁੜਿਆ ਹੁੰਦਾ ਹੈ । ਇਸ ਨੂੰ ਹੀ ਭੁਮਿਕਾ ਸੈਂਟ ਕਿਹਾ ਜਾਂਦਾ ਹੈ । ਉਦਾਹਰਨ ਲਈ ਡਾਕਟਰ ਮਰੀਜ਼, ਵਿਦਿਆਰਥੀ ਅਧਿਆਪਕ ।

ਪ੍ਰਸ਼ਨ 9.
ਭੂਮਿਕਾ ਸੰਘਰਸ਼ ਕੀ ਹੈ ? ਉਦਾਹਰਨ ਦਿਓ ।
ਉੱਤਰ-
ਹਰੇਕ ਵਿਅਕਤੀ ਕੋਲ ਬਹੁਤ ਸਾਰੇ ਪਦ ਹੁੰਦੇ ਹਨ ਅਤੇ ਹਰੇਕ ਪਦ ਨਾਲ ਅੱਡ-ਅੱਡ ਭੁਮਿਕਾ ਜੁੜੀ ਹੁੰਦੀ ਹੈ । ਵਿਅਕਤੀ ਨੂੰ ਇਹਨਾਂ ਭੂਮਿਕਾਵਾਂ ਨੂੰ ਨਿਭਾਉਂਣਾ ਪੈਂਦਾ ਹੈ । ਜਦੋਂ ਇਹਨਾਂ ਸਾਰੀਆਂ ਭੂਮਿਕਾਵਾਂ ਵਿੱਚ ਤਾਲਮੇਲ ਨਹੀਂ ਬੈਠ ਪਾਉਂਦਾ ਅਤੇ ਵਿਅਕਤੀ ਇਹਨਾਂ ਸਾਰੀਆਂ ਭੂਮਿਕਾਵਾਂ ਨੂੰ ਠੀਕ ਤਰੀਕੇ ਨਾਲ ਨਹੀਂ ਨਿਭਾ ਸਕਦਾ ਤਾਂ ਇਸ ਨੂੰ ਭੂਮਿਕਾ ਸੰਘਰਸ਼ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਹਰ ਇਕ ਸਮਾਜ ਦੀ ਸਮਾਜਿਕ ਸੰਰਚਨਾ ਵੱਖੋ-ਵੱਖਰੀ ਹੁੰਦੀ ਹੈ ਕਿਉਂਕਿ ਸਮਾਜ ਵਿਚ ਪਾਏ ਜਾਣ ਵਾਲੇ ਅੰਗਾਂ ਦਾ ਸਮਾਜਿਕ ਜੀਵਨ ਵਿਚ ਵੱਖੋ-ਵੱਖਰਾ ਢੰਗ ਹੁੰਦਾ ਹੈ । ਪਰ ਇਕ ਸਮਾਜ ਦੇ ਸੰਸਥਾਗਤ ਨਿਯਮ ਵੱਖੋ-ਵੱਖਰੇ ਹੁੰਦੇ ਹਨ । ਇਸੇ ਕਰਕੇ ਕਿਸੇ ਵੀ ਦੋ ਸਮਾਜਾਂ ਦੀਆਂ ਸੰਰਚਨਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ।
  • ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ਕਿਉਂਕਿ ਇਸਦਾ ਨਿਰਮਾਣ ਜਿਨ੍ਹਾਂ ਇਕਾਈਆਂ ਨਾਲ ਹੁੰਦਾ ਹੈ ਜਿਵੇਂ ਸੰਸਥਾ, ਸਭਾ, ਪਰਿਮਾਪ ਆਦਿ, ਸਭ ਅਮੂਰਤ ਹੁੰਦੀਆਂ ਹਨ । ਇਨ੍ਹਾਂ ਦਾ ਕੋਈ ਠੋਸ ਰੂਪ ਨਹੀਂ ਹੁੰਦਾ, ਅਸੀਂ ਕੇਵਲ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਸ ਕਰਕੇ ਇਹ ਅਮੂਰਤ ਹੁੰਦੀ ਹੈ ।
  • ਸਮਾਜਿਕ ਸੰਰਚਨਾ ਦੇ ਵਿਚ ਸੰਸਥਾਵਾਂ, ਸਭਾਵਾਂ, ਪਰਿਮਾਪਾਂ ਆਦਿ ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਦੱਸਣ ਲਈ ਕੋਈ ਯੋਜਨਾ ਨਹੀਂ ਘੜੀ ਜਾਂਦੀ ਬਲਕਿ ਇਸ ਦਾ ਵਿਕਾਸ ਸਮਾਜਿਕ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਹੋ ਜਾਂਦਾ ਹੈ । ਇਸੀ ਕਰਕੇ ਇਸ ਸੰਬੰਧ ਵਿਚ ਚੇਤਨ ਰੂਪ ਵਿਚ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਦੰਤ ਰੁਤਬਾ ਕੀ ਹੈ ? ਉਦਾਹਰਨ ਦਿਓ ।.
ਉੱਤਰ-
ਇਹ ਉਹ ਪਦ ਹੁੰਦਾ ਹੈ ਜਿਸ ਨੂੰ ਵਿਅਕਤੀ ਬਿਨਾਂ ਮਿਹਨਤ ਕੀਤਿਆਂ ਹੀ ਪ੍ਰਾਪਤ ਕਰ ਲੈਂਦਾ ਹੈ । ਜਿਵੇਂ ਪ੍ਰਾਚੀਨ ਹਿੰਦੂ ਸਮਾਜ ਵਿਚ ਜਾਤੀ ਪ੍ਰਥਾ ਦੇ ਵਿਚ ਬ੍ਰਾਹਮਣਾਂ ਨੂੰ ਉੱਚਾ ਸਥਾਨ ਪ੍ਰਾਪਤ ਸੀ । ਜਿਹੜਾ ਵਿਅਕਤੀ ਇਸ ਜਾਤ ਵਿਚ ਪੈਦਾ ਹੁੰਦਾ ਸੀ ਉਸ ਦਾ ਸਥਾਨ ਸਮਾਜ ਵਿਚ ਉੱਚਾ ਸੀ । ਲਿੰਗ, ਜਾਤ, ਜਨਮ, ਉਮਰ, ਨਾਤੇਦਾਰੀ, ਆਦਿ (Sex, caste, birth, age, kinship etc.) ਸਭ ਤ ਪਦੇ ਹਨ ਜੋ ਬਿਨਾਂ ਯਤਨ ਕੀਤੇ ਪ੍ਰਾਪਤ ਕੀਤੇ ਜਾਂਦੇ ਹਨ । ਇਸ ਪ੍ਰਕਾਰ ਦਾ ਪਦ ਬਿਨਾਂ ਮਿਹਨਤ ਦੇ ਪ੍ਰਾਪਤ ਹੋ ਜਾਂਦਾ ਹੈ ਅਤੇ ਕੋਈ ਵੀ ਇਸ ਪਦ ਜਾਂ ਪ੍ਰਸਥਿਤੀ ਨੂੰ ਖੋਹ ਨਹੀਂ ਸਕਦਾ ਹੈ ।

ਪ੍ਰਸ਼ਨ 3.
ਸੰਖੇਪ ਵਿੱਚ ਭੂਮਿਕਾ ਤੇ ਸਮਾਜਿਕ ਸੰਰਚਨਾ ਦੇ ਤੱਤ ਉੱਪਰ ਨੋਟ ਲਿਖੋ ।
ਉੱਤਰ-
ਸਮਾਜਿਕ ਸੰਰਚਨਾ ਦੀਆਂ ਇਕਾਈਆਂ ਦੇ ਉਪ ਸਮੂਹ ਹੁੰਦੇ ਹਨ ਅਤੇ ਇਹਨਾਂ ਸਮੂਹਾਂ ਵਿੱਚ ਮੈਂਬਰਾਂ ਨੂੰ ਨਿਸ਼ਚਿਤ ਨਿਯਮਾਂ ਅਨੁਸਾਰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਵਿਅਕਤੀਆਂ ਵਿਚਕਾਰ ਅੰਤਰਕ੍ਰਿਆਵਾਂ ਹੁੰਦੀਆਂ ਹਨ ਅਤੇ ਅੰਤਰਕ੍ਰਿਆਵਾਂ ਨੂੰ ਸਪੱਸ਼ਟ ਕਰਨ ਲਈ ਵਿਅਕਤੀਆਂ ਨੂੰ ਭੁਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਭੁਮਿਕਾ ਵਿਅਕਤੀ ਦਾ ਵਿਸ਼ੇਸ਼ ਸਥਿਤੀ ਵਿੱਚ ਵਿਵਹਾਰ ਹੁੰਦਾ ਹੈ ਜੋ ਉਸ ਦੇ ਪਦ ਨਾਲ ਸੰਬੰਧਿਤ ਹੁੰਦੀ ਹੈ । ਜੇਕਰ ਸਮਾਜਿਕ ਸੰਰਚਨਾ ਵਿੱਚ ਕੋਈ ਪਰਿਵਤਰਨ ਆਉਂਦਾ ਹੈ ਤਾਂ ਵਿਅਕਤੀਆਂ ਦੇ ਪਦਾਂ ਅਤੇ ਭੂਮਿਕਾਵਾਂ ਵਿੱਚ ਵੀ ਪਰਿਵਰਤਨ ਆ ਜਾਂਦਾ ਹੈ । ਇਹਨਾਂ ਭੂਮਿਕਾਵਾਂ ਦੇ ਕਾਰਨ ਹੀ ਲੋਕਾਂ ਵਿੱਚ ਸੰਬੰਧ ਸਥਾਪਿਤ ਰਹਿੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

ਪ੍ਰਸ਼ਨ 4.
ਰੁਤਬੇ ਉੱਤੇ ਸਮਾਜਿਕ ਸੰਰਚਨਾ ਦੇ ਤੱਤ ਵੱਜੋਂ ਨੋਟ ਲਿਖੋ ।’
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਥਿਤੀ ਸਮਾਜਿਕ ਸੰਰਚਨਾ ਦਾ ਇੱਕ ਤੱਤ ਹੈ । ਉਪ ਸਮੂਹ ਸਮਾਜਿਕ ਸੰਰਚਨਾ ਦੀਆਂ ਇਕਾਈਆਂ ਹੁੰਦੇ ਹਨ ਅਤੇ ਇਹਨਾਂ ਸਮੂਹਾਂ ਵਿੱਚ ਹਰੇਕ ਵਿਅਕਤੀ ਨੂੰ ਕਈ ਸਥਿਤੀਆਂ ਪ੍ਰਾਪਤ ਹੁੰਦੀਆਂ ਹਨ । ਲੋਕਾਂ ਵਿਚਕਾਰ ਅੰਤਰਆਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਅੰਤਰਕ੍ਰਿਆਵਾਂ ਨੂੰ ਸਪੱਸ਼ਟ ਕਰਨ ਲਈ ਵਿਅਕਤੀਆਂ ਨੂੰ ਕਈ ਸਥਿਤੀਆਂ ਦੇ ਦਿੱਤੀਆਂ ਜਾਂਦੀਆਂ ਹਨ । ਜਦੋਂ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਅਲੱਗ-ਅਲੱਗ ਸਥਿਤੀਆਂ ਦੇ ਅਨੁਸਾਰ ਵਿਵਹਾਰ ਕਰਨਾ ਪੈਂਦਾ ਹੈ । ਜੇਕਰ ਸਮਾਜਿਕ ਸੰਰਚਨਾਂ ਵਿੱਚ ਕੋਈ ਪਰਿਵਰਤਨ ਆਉਂਦਾ ਹੈ ਤਾਂ ਨਿਸ਼ਚਿਤ ਤੌਰ ਉੱਤੇ ਲੋਕਾਂ ਦੀਆਂ ਸਥਿਤੀਆਂ ਵਿਚ ਵੀ ਪਰਿਵਤਨ ਆ ਜਾਂਦਾ ਹੈ । ਇਹਨਾਂ ਸਥਿਤੀਆਂ ਕਾਰਨ ਹੀ ਲੋਕਾਂ ਵਿੱਚ ਸੰਬੰਧ ਸਥਾਪਿਤ ਹੁੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

ਪ੍ਰਸ਼ਨ 5.
ਰੁਤਬੇ ਅਤੇ ਭੂਮਿਕਾਵਾਂ ਕਿਵੇਂ ਅੰਤਰ ਸੰਬੰਧਿਤ ਹਨ ? ਚਰਚਾ ਕਰੋ ।
ਉੱਤਰ-
ਇਹ ਸੱਚ ਹੈ ਕਿ ਪਦ ਅਤੇ ਭੂਮਿਕਾ ਅੰਤਰ ਸੰਬੰਧਿਤ ਹਨ । ਅਸਲ ਵਿੱਚ ਇਹ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ । ਜੇਕਰ ਦੋਹਾਂ ਵਿੱਚੋਂ ਇੱਕ ਚੀਜ਼ ਦਿੱਤੀ ਜਾਵੇਗੀ ਅਤੇ ਦੂਜੀ ਨਹੀਂ ਤਾਂ ਇਹਨਾਂ ਦੋਹਾਂ ਦਾ ਕੋਈ ਮੁੱਲ ਨਹੀਂ ਰਹਿ ਜਾਵੇਗਾ । ਇਸ ਦਾ ਤੇ ਉਹ ਅਰਥ ਹੋ ਗਿਆ ਕਿ ਅਧਿਕਾਰ ਦੇ ਦਿੱਤੇ ਪਰ ਜ਼ਿੰਮੇਵਾਰੀ ਨਹੀਂ ਜਾਂ ਜ਼ਿੰਮੇਵਾਰੀ ਦੇ ਦਿੱਤੀ ਪਰ ਅਧਿਕਾਰ ਨਹੀਂ । ਇੱਕ ਦੇ ਨਾਂ ਹੋਣ ਦੀ ਸੂਰਤ ਵਿੱਚ ਦੂਜਾ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ । ਜੇਕਰ ਕਿਸੇ ਕੋਲ ਅਧਿਕਾਰੀ ਦਾ ਪਦ ਹੈ ਪਰ ਉਸਨੂੰ ਉਸ ਪਦ ਨਾਲ ਸੰਬੰਧਿਤ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤਾਂ ਉਸ ਅਧਿਕਾਰੀ ਦਾ ਸਮਾਜ ਲਈ ਕੋਈ ਫ਼ਾਇਦਾ ਨਹੀਂ ਹੈ । ਇਸੇ ਤਰ੍ਹਾਂ ਜੇਕਰ ਕਿਸੇ ਨੂੰ ਕੋਈ ਭੂਮਿਕਾ ਜਾਂ ਜਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਪਰ ਕੋਈ ਅਧਿਕਾਰ ਜਾਂ ਪਦ ਨਹੀਂ ਦਿੱਤਾ ਜਾਂਦਾ ਤਾਂ ਵੀ ਉਹ ਭੂਮਿਕਾ ਠੀਕ ਤਰ੍ਹਾਂ ਨਹੀਂ ਨਿਭਾ ਸਕੇਗਾ। ਇਸ ਤਰ੍ਹਾਂ ਇਹ ਦੋਵੇਂ ਡੂੰਘੇ ਰੂਪ ਨਾਲ ਸੰਬੰਧਿਤ ਹਨ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਨੂੰ ਪਰਿਭਾਸ਼ਿਤ ਕਰੋ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਮਾਜ ਕੋਈ ਅਖੰਡ ਵਿਵਸਥਾ ਨਹੀਂ ਹੈ ਜੋ ਟੁੱਟ ਨਾ ਸਕੇ । ਸਮਾਜ ਕਈ ਹਿੱਸਿਆਂ ਨੂੰ ਮਿਲਾ ਕੇ ਬਣਦਾ ਹੈ । ਸਮਾਜ ਨੂੰ ਬਣਾਉਣ ਵਾਲੇ ਵੱਖ-ਵੱਖ ਭਾਗ ਜਾਂ ਇਕਾਈਆਂ ਆਪਣੇ ਨਿਰਧਾਰਿਤ ਕੰਮ ਕਰਦੇ ਹੋਏ ਆਪਸ ਵਿਚ ਅੰਤਰ ਸੰਬੰਧਿਤ ਰਹਿੰਦੀਆਂ ਹਨ ਅਤੇ ਇਕ ਪ੍ਰਕਾਰ ਦੇ ਸੰਤੁਲਨ ਨੂੰ ਪੈਦਾ ਕਰਦੀਆਂ ਹਨ । ਸਮਾਜ ਵਿਗਿਆਨ ਦੀ ਭਾਸ਼ਾ ਵਿਚ ਇਸ ਸੰਤੁਲਨ ਨੂੰ ਸਮਾਜਿਕ ਵਿਵਸਥਾ ਕਹਿੰਦੇ ਹਨ । ਇਸ ਦੇ ਉਲਟ ਜਦੋਂ ਸਮਾਜ ਦੇ ਇਹ ਵੱਖ-ਵੱਖ ਅੰਤਰ ਸੰਬੰਧਿਤ ਅੰਗ ਇਕਦੂਜੇ ਨਾਲ ਮਿਲ ਕੇ ਇਕ ਢਾਂਚੇ ਦਾ ਨਿਰਮਾਣ ਕਰਦੇ ਹਨ ਤਾਂ ਇਸ ਢਾਂਚੇ ਨੂੰ ਸਮਾਜਿਕ ਸੰਚਰਨਾ ਕਿਹਾ ਜਾਂਦਾ ਹੈ । ਸੰਖੇਪ ਵਿਚ ਸੰਰਚਨਾ ਦਾ ਅਰਥ ਉਹਨਾਂ ਇਕਾਈਆਂ ਦੇ ਇਕੱਠ ਤੋਂ ਹੈ ਜੋ ਆਪਸ ਵਿਚ ਸੰਬੰਧਿਤ ਹਨ ।

  • ਮੈਕਾਈਵਰ (Maclver) ਦੇ ਵਿਚਾਰ ਅਨੁਸਾਰ, “ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮਾਜਿਕ ਸੰਰਚਨਾ ਆਪਣੇ ਆਪ ਵਿਚ ਅਸਥਿਰ ਅਤੇ ਪਰਿਵਰਤਨਸ਼ੀਲ ਹੈ । ਇਸ ਦਾ ਹਰੇਕ ਅਵਸਥਾ ਵਿਚ ਨਿਸ਼ਚਿਤ ਸਥਾਨ ਹੁੰਦਾ ਹੈ ਅਤੇ ਇਸ ਦੇ ਕਈ ਮੁੱਖ ਤੱਤ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਵਧੇਰੇ ਪਰਿਵਰਤਨ ਪਾਇਆ ਜਾਂਦਾ ਹੈ ।
  • ਹੈਰੀ ਐੱਮ. ਜਾਨਸਨ (Harry M. Johnson) ਦੇ ਵਿਚਾਰ ਅਨੁਸਾਰ, “ਜਾਨਸਨ ਨੇ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ਦਿੱਤੀ ਹੈ । ਉਸ ਦੇ ਅਨੁਸਾਰ, “ਕਿਸੇ ਵੀ ਵਸਤੂ ਦੀ ਸੰਰਚਨਾ ਉਸਦੇ ਅੰਗਾਂ ਵਿਚ ਪਾਏ ਜਾਣ ਵਾਲੇ ਸਾਪੇਖ ਤੌਰ’ ਤੇ ਸਥਾਈ ਅੰਤਰ ਸੰਬੰਧਾਂ ਨੂੰ ਕਹਿੰਦੇ ਹਨ । ਨਾਲ ਹੀ ਅੰਗ ਸ਼ਬਦ ਵਿਚ ਖ਼ੁਦ ਹੀ ਕੁੱਝ ਨਾ ਕੁੱਝ ਸਥਿਰਤਾ ਦੀ ਮਾਤਰਾ ਲੁਪਤ ਹੁੰਦੀ ਹੈ ਕਿਉਂਕਿ ਸਮਾਜਿਕ ਵਿਵਸਥਾ ਲੋਕਾਂ ਦੀ ਸੰਰਚਨਾ ਨੂੰ ਉਹਨਾਂ ਕਿਰਿਆਵਾਂ ਵਿਚ ਪਾਈ ਜਾਣ ਵਾਲੀ ਨਿਯਮਿਤਤਾ ਦੀ ਮਾਤਰਾ ਜਾਂ ਮੁੜ ਵਾਪਰਨ ਜਾਂ ਆਵਰਤਨ ਵਿਚ ਲੱਭਿਆ ਜਾਣਾ ਚਾਹੀਦਾ ਹੈ ।”
  • ਜਿਨਸਬਰਗ (Ginsberg) ਦੇ ਅਨੁਸਾਰ, “ਸਮਾਜਿਕ ਸੰਰਚਨਾ ਦੇ ਅਧਿਐਨ ਦਾ ਸੰਬੰਧ ਸਮਾਜਿਕ ਇਕੱਠ ਦੇ ਪ੍ਰਮੁੱਖ ਸਰੂਪਾਂ ਜਿਵੇਂ ਸਮੂਹਾਂ, ਸਮਿਤੀਆਂ ਅਤੇ ਸੰਸਥਾਵਾਂ ਦੇ ਪ੍ਰਕਾਰਾਂ ਅਤੇ ਇਹਨਾਂ ਦੇ ਸਰੂਪਾਂ ਜਿਹੜੇ ਸਮਾਜ ਦਾ ਨਿਰਮਾਣ ਕਰਦੇ ਹਨ, ਨਾਲ ਹੀ ……. ਸਮਾਜਿਕ ਸੰਰਚਨਾ ਦੇ ਵਿਸ਼ਾਲ ਵਰਨਣ ਵਿਚ ਤੁਲਨਾਤਮਕ ਸੰਸਥਾਵਾਂ ਦੇ ਸਾਰੇ ਖੇਤਰਾਂ ਦਾ ਅਧਿਐਨ ਸ਼ਾਮਲ ਹੁੰਦਾ ਹੈ ।”

ਸਮਾਜਿਕ ਸੰਰਚਨਾ ਦੀਆਂ ਵਿਸ਼ੇਸ਼ਤਾਵਾਂ (Characteristics of Social Structure)

1. ਵੱਖ-ਵੱਖ ਸਮਾਜਾਂ ਦੀ ਵੱਖ-ਵੱਖ ਸੰਰਚਨਾ ਹੁੰਦੀ ਹੈ (Different societies have different Social Structures) – ਹਰੇਕ ਸਮਾਜ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ । ਹਰੇਕ ਸਮਾਜ ਦੇ ਆਪਣੇ ਹੀ ਨਿਯਮ ਅਤੇ ਪਰੰਪਰਾਵਾਂ ਹੁੰਦੀਆਂ ਹਨ ਕਿਉਂਕਿ ਉਸ ਦੀਆਂ ਵੱਖ-ਵੱਖ ਇਕਾਈਆਂ ਵਿਚ ਮਿਲਣ ਵਾਲੇ ਸੰਬੰਧਾਂ ਦੀ ਸਮਾਜਿਕ ਜੀਵਨ ਵਿਚ ਵੱਖ ਹੀ ਥਾਂ ਹੁੰਦੀ ਹੈ । ਇਸ ਦੇ ਨਾਲ ਹੀ ਵੱਖ-ਵੱਖ ਸਮਿਆਂ ਵਿਚ ਇਕ ਹੀ ਸਮਾਜ ਦੀ ਸੰਰਚਨਾ ਵੀ ਵੱਖ-ਵੱਖ ਹੁੰਦੀ ਹੈ । ਇਸ ਦਾ ਕਾਰਨ ਇਹ ਹੈ ਕਿ ਹਰੇਕ ਸਮਾਜ ਦੀਆਂ ਇਕਾਈਆਂ ਵਿਚ ਮਿਲਣ ਵਾਲੇ ਵਿਵਸਥਿਤ ਕੂਮ ਜਾਂ ਸੰਬੰਧੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ । ਇਹਨਾਂ ਦਾ ਸੰਬੰਧ ਵਿਸ਼ੇਸ਼ ਸਮਾਜ ਨਾਲ ਹੁੰਦਾ ਹੈ ।

2. ਸੰਰਚਨਾ ਸਮਾਜ ਦੇ ਬਾਹਰੀ ਰੂਪ ਨੂੰ ਦਰਸਾਉਂਦੀ ਹੈ (It refers to the external aspect of society) – ਸਮਾਜਿਕ ਸੰਰਚਨਾ ਸਮਾਜ ਦੀ ਅੰਦਰੂਨੀ ਅਵਸਥਾ ਨਾਲ ਸੰਬੰਧਿਤ ਨਹੀਂ ਹੁੰਦੀ ਬਲਕਿ ਇਸ ਦਾ ਸੰਬੰਧ ਸਮਾਜ ਦੇ ਬਾਹਰੀ ਰੂਪ ਨਾਲ ਹੈ ਜਿਵੇਂ ਸਰੀਰ ਦੇ ਵੱਖ-ਵੱਖ ਹਿੱਸੇ ਇਕੱਠੇ ਮਿਲ ਕੇ ਸਰੀਰ ਦੇ ਬਾਹਰੀ ਢਾਂਚੇ ਨੂੰ ਬਣਾਉਂਦੇ ਹਨ । ਉਸੇ ਤਰ੍ਹਾਂ ਸਮਾਜ ਦੀਆਂ ਵੱਖ-ਵੱਖ ਇਕਾਈਆਂ ਸਮਾਜ ਦੀ ਬਾਹਰੀ ਸੰਰਚਨਾ ਦਾ ਨਿਰਮਾਣ ਕਰਦੀਆਂ ਹਨ । ਇਹ ਇਹਨਾਂ ਇਕਾਈਆਂ ਦੇ ਵੱਖ-ਵੱਖ ਕੰਮਾਂ ਬਾਰੇ ਨਹੀਂ ਦੱਸਦੇ ਸਿਰਫ਼ ਸਰੀਰਕ ਸੰਰਚਨਾ ਦੇ ਬਾਹਰਲੇ ਹਿੱਸੇ ਨੂੰ ਦਰਸਾਉਂਦੇ ਹਨ ।

3. ਇਕ ਸੰਰਚਨਾ ਵਿਚ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ (Many Sub-Structures are there in one structure) – ਇਕ ਸੰਰਚਨਾ ਵਿਚ ਇਕ ਜਾਂ ਦੋ ਉਪ-ਸੰਰਚਨਾਵਾਂ ਨਹੀਂ ਬਲਕਿ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ । ਉਦਾਹਰਨ ਦੇ ਤੌਰ ਉੱਤੇ ਸਕੂਲ ਦੀ ਇਕ ਸੰਰਚਨਾ ਹੁੰਦੀ ਹੈ ਪਰ ਉਸ ਦੀਆਂ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ, ਜਿਵੇਂ ਕਿ ਵੱਖ-ਵੱਖ ਕਲਾਸਾਂ, ਟੀਚਰ, ਚਪੜਾਸੀ, ਕਲਰਕ, ਸਕੂਲ ਦਾ ਸਮਾਨ ਆਦਿ । ਇਹ ਸਾਰੇ ਮਿਲ ਕੇ ਸਕੂਲ ਦਾ ਨਿਰਮਾਣ ਕਰਦੇ ਹਨ । ਵੱਖ-ਵੱਖ ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ ਹੈ ।

4. ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ (Social Structure is abstract) – ਸਮਾਜਿਕ ਸੰਰਚਨਾ ਦਾ ਨਿਰਮਾਣ ਵੱਖ-ਵੱਖ ਇਕਾਈਆਂ ਦੇ ਸੰਬੰਧਾਂ ਦੀ ਭੂਮਬੱਧਤਾ ਦੇ ਕਾਰਨ ਹੁੰਦਾ ਹੈ । ਸੰਸਥਾਵਾਂ, ਸਮੂਹ, ਸ਼ੇਣੀਆਂ ਆਦਿ ਸੰਰਚਨਾ ਦੀਆਂ ਇਕਾਈਆਂ ਹਨ । ਸੰਰਚਨਾ ਵਿਚ ਇਕਾਈਆਂ ਕੂਮਬੱਧਤਾ ਨਾਲ ਕੰਮ ਕਰਦੀਆਂ ਹਨ । ਇਸ ਕੁਮਬੱਧਤਾ ਦਾ ਨਾ ਤਾਂ ਕੋਈ ਆਕਾਰ ਹੁੰਦਾ ਹੈ ਤੇ ਨਾ ਹੀ ਅਸੀਂ ਇਹਨਾਂ ਨੂੰ ਛੂਹ ਸਕਦੇ ਹਾਂ । ਇਹਨਾਂ ਇਕਾਈਆਂ ਦੇ ਸੰਬੰਧ ਵੀ ਅਮੂਰਤ ਹੁੰਦੇ ਹਨ ਜਿਸ ਕਾਰਨ ਇਹਨਾਂ ਨੂੰ ਅਸੀਂ ਛੂਹ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ ।

5. ਸੰਰਚਨਾ ਵਿਚ ਹਰੇਕ ਇਕਾਈ ਦਾ ਨਿਸ਼ਚਿਤ ਸਥਾਨ ਹੁੰਦਾ ਹੈ (Every unit of Structure has a definite place) – ਸੰਰਚਨਾਂ ਵੱਖ-ਵੱਖ ਇਕਾਈਆਂ ਦੇ ਜੋੜ ਤੋਂ ਬਣਦੀ ਹੈ । ਇਹਨਾਂ ਇਕਾਈਆਂ ਵਿਚ ਇਕ ਕੁਮਬੱਧਤਾ ਅਤੇ ਨਿਸ਼ਚਿਤ ਸੰਬੰਧ ਹੁੰਦਾ ਹੈ । ਸੰਰਚਨਾ ਵਿਚ ਹਰੇਕ ਇਕਾਈ ਦਾ ਨਿਸ਼ਚਿਤ ਸਥਾਨ ਅਤੇ ਸਥਿਤੀ ਹੁੰਦੀ ਹੈ । ਕਦੇ ਵੀ ਇਕ ਇਕਾਈ ਦਾ ਸਥਾਨ ਦੂਜੀ ਇਕਾਈ ਨਹੀਂ ਲੈ ਸਕਦੀ ਅਤੇ ਨਾ ਹੀ ਕੋਈ ਇਕਾਈ ਆਪਣੀ ਸੀਮਾ ਜਾਂ ਮਰਿਆਦਾ ਤੋਂ ਬਾਹਰ · ਜਾਂਦੀ ਹੈ ।

6. ਸਮਾਜਿਕ ਸੰਰਚਨਾ ਪਰਿਵਰਤਨਸ਼ੀਲ ਹੁੰਦੀ ਹੈ (Social Structure is changeable) – ਸਮਾਜਿਕ ਸੰਰਚਨਾ ਕਦੇ ਵੀ ਸਥਿਰ ਨਹੀਂ ਹੁੰਦੀ ਬਲਕਿ ਪਰਿਵਰਤਨਸ਼ੀਲ ਹੁੰਦੀ ਹੈ । ਜਿਸ ਤਰੀਕੇ ਨਾਲ ਮਨੁੱਖ ਦੀ ਸਰੀਰਕ ਸੰਰਚਨਾ ਵਿਚ ਬਦਲਾਵ ਆਉਂਦੇ ਹਨ ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਵਿਚ ਵੀ ਪਰਿਵਰਤਨ ਆਉਂਦੇ ਹਨ । ਇਸ ਦਾ ਕਾਰਨ ਇਹ ਹੈ ਕਿ ਸੰਰਚਨਾ ਇਕਾਈਆਂ ਨੂੰ ਮਿਲਾ ਕੇ ਬਣਦੀ ਹੈ ਅਤੇ ਇਕਾਈਆਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ ।

7. ਸੰਰਚਨਾ ਦੇ ਕੁੱਝ ਤੱਤ ਸਰਵਵਿਆਪਕ ਹੁੰਦੇ ਹਨ (Some elements of Social Structure are universal) – ਚਾਹੇ ਸਾਰੇ ਸਮਾਜਾਂ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ ਪਰ ਹਰੇਕ ਸਮਾਜ ਦੀ ਸਮਾਜਿਕ ਸੰਰਚਨਾ ਵਿਚ ਕੁੱਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਾਰੇ ਸਮਾਜਾਂ ਵਿਚ ਇਕ ਸਮਾਨ ਜਾਂ ਸਰਵਵਿਆਪਕ ਹੁੰਦੇ ਹਨ । ਇਸ ਦਾ ਅਰਥ ਹੈ ਕਿ ਸਮਾਜ ਸੰਰਚਨਾ ਦੇ ਕੁੱਝ ਤੱਤ ਹਰੇਕ ਸਮਾਜ ਵਿਚ ਮੌਜੂਦ ਹੁੰਦੇ ਹਨ ਪਰ ਕੁੱਝ ਤੱਤ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ । ਇਹੀ ਕਾਰਨ ਹੈ ਕਿ ਇਕ ਸਮਾਜ ਦੀ ਸਮਾਜਿਕ ਸੰਰਚਨਾ ਦੂਜੇ ਸਮਾਜ ਦੀ ਸਮਾਜਿਕ ਸੰਰਚਨਾ ਤੋਂ ਵੱਖ ਹੁੰਦੀ ਹੈ ।

ਪ੍ਰਸ਼ਨ 2.
ਸਮਾਜਿਕ ਸੰਰਚਨਾਵਾਂ ਨੂੰ ਕਾਇਮ ਰੱਖਣ ਲਈ ਕਿਹੜੀ ਪ੍ਰਣਾਲੀ ਸਹਾਈ ਹੁੰਦੀ ਹੈ ?
ਉੱਤਰ-
ਸਮਾਜਿਕ ਸੰਰਚਨਾ ਵਿੱਚ ਲਗਭਗ ਸਾਰੇ ਮਨੁੱਖਾਂ ਨੇ ਆਪਣੇ ਆਪ ਨੂੰ ਵੱਖ-ਵੱਖ ਸਭਾਵਾਂ ਨਾਲ ਸੰਗਠਿਤ ਕੀਤਾ ਹੁੰਦਾ ਹੈ ਤਾਂ ਕਿ ਕੁੱਝ ਸਮਾਨ ਉਦੇਸ਼ਾਂ ਦੀ ਪ੍ਰਾਪਤੀ ਲਈ ਕੋਸ਼ਿਸ਼ ਕੀਤੀ ਜਾ ਸਕੇ । ਪਰੰਤੁ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਮਾਜਿਕ ਸੰਰਚਨਾ ਕੁੱਝ ਪ੍ਰਚਾਲਨ ਵਿਵਸਥਾਵਾਂ (Operational Systems) ਉੱਤੇ ਨਿਰਭਰ ਹੋਵੇ ਅਤੇ ਜੋ ਇਸਨੂੰ ਬਣਾਏ ਰੱਖਣ ਵਿੱਚ ਮੱਦਦ ਕਰ ਸਕੇ । ਇਸ ਦਾ ਅਰਥ ਹੈ ਕਿ ਕੁੱਝ ਪ੍ਰਚਾਲਨ ਵਿਵਸਥਾਵਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਨਾਂ ਦੀ ਮੱਦਦ ਨਾਲ ਸਮਾਜਿਕ ਸੰਰਚਨਾ ਨੂੰ ਬਣਾ ਕੇ ਰੱਖਿਆ ਜਾ ਸਕੇ । ਕੁੱਝ-ਕੁ ਵਿਵਸਥਾਵਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਮਾਨਕ ਪ੍ਰਣਾਲੀ (Normative Systems) – ਮਾਨਕ ਪ੍ਰਣਾਲੀਆਂ ਸਮਾਜ ਦੇ ਮੈਂਬਰਾਂ ਦੇ ਸਾਹਮਣੇ ਕੁੱਝ ਆਦਰਸ਼ ਅਤੇ ਕੀਮਤਾਂ ਰੱਖਦੀਆਂ ਹਨ । ਸਮਾਜ ਦੇ ਮੈਂਬਰ ਸਮਾਜਿਕ ਕੀਮਤਾਂ ਅਤੇ ਆਦਰਸ਼ਾਂ ਦੇ ਨਾਲ ਭਾਵਾਤਮਕ ਮਹੱਤਵ (emotional importance) ਜੋੜ ਦਿੰਦੇ ਹਨ । ਵੱਖ-ਵੱਖ ਸਮੂਹ, ਸਭਾਵਾਂ, ਸੰਸਥਾਵਾਂ, ਸਮੁਦਾਇ ਆਦਿ ਇਹਨਾਂ ਨਿਯਮਾਂ, ਪਰਿਮਾਪਾਂ ਦੇ ਅਨੁਸਾਰ ਇੱਕ-ਦੂਜੇ ਨਾਲ ਅੰਤਰ ਸੰਬੰਧਿਤ ਹੁੰਦੇ ਹਨ । ਸਮਾਜ ਦੇ ਵੱਖ-ਵੱਖ ਮੈਂਬਰ ਇਹਨਾਂ ਨਿਯਮਾਂ ਪਰਿਮਾਪਾਂ ਦੇ ਅਨੁਸਾਰ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਹਨ ।

2. ਸਥਿਤੀ ਪ੍ਰਣਾਲੀਆ (Position System) – ਸਥਿਤੀ ਪ੍ਰਣਾਲੀ ਦਾ ਅਰਥ ਉਹਨਾਂ ਪ੍ਰਸਥਿਤੀਆਂ ਅਤੇ ਭੂਮਿਕਾਵਾਂ ਤੋਂ ਹੈ ਜੋ ਵੱਖ-ਵੱਖ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ | ਹਰੇਕ ਵਿਅਕਤੀ ਦੀਆਂ ਇੱਛਾਵਾਂ ਅਤੇ ਉਮੀਦਾਂ ਵੱਖ-ਵੱਖ ਅਤੇ ਅਸੀਮਿਤ ਹੁੰਦੀਆਂ ਹਨ । ਹਰੇਕ ਸਮਾਜ ਵਿੱਚ ਹਰੇਕ ਵਿਅਕਤੀ ਕੋਲ ਵੱਖ-ਵੱਖ ਅਤੇ ਬਹੁਤ ਸਾਰੀਆਂ ਸਥਿਤੀਆਂ ਜਾਂ ਪਦ ਹੁੰਦੇ ਹਨ । ਉਦਾਹਰਨ ਦੇ ਲਈ ਇੱਕ ਪਰਿਵਾਰ ਵਿੱਚ ਹੀ ਵਿਅਕਤੀ ਇੱਕ ਸਮੇਂ ਉੱਤੇ ਪੁੱਤਰ, ਪਿਤਾ, ਭਰਾ, ਜੇਠ, ਦਿਉਰ, ਜੀਜਾ, ਬਾਲਾ ਸਭ ਕੁੱਝ ਹੈ । ਜਦੋਂ ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਉਹ ਪਤੀ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ । ਇਸ ਸਮੇਂ ਉਹ ਪਿਤਾ ਜਾਂ ਪੁੱਤਰ ਦੀ ਭੂਮਿਕਾ ਬਾਰੇ ਨਹੀਂ ਸੋਚ ਰਿਹਾ ਹੁੰਦਾ ਹੈ । ਦੂਜੇ ਸ਼ਬਦਾਂ ਵਿੱਚ ਸਮਾਜਿਕ ਸੰਰਚਨਾ ਦੇ ਠੀਕ ਤਰੀਕੇ ਨਾਲ ਕੰਮ ਕਰਨ ਲਈ ਇਹ ਜ਼ਰੂਰੀ ਹੈ ਕਿ ਸਥਿਤੀਆਂ ਅਤੇ ਭੂਮਿਕਾਵਾਂ ਦੀ ਵੰਡ ਠੀਕ ਤਰੀਕੇ ਨਾਲ ਕੀਤੀ ਜਾਵੇ ।

3. ਪ੍ਰਵਾਨਗੀ ਵਿਵਸਥਾ (Sanction System) – ਨਿਯਮਾਂ ਨੂੰ ਠੀਕ ਤਰੀਕੇ ਨਾਲ ਲਾਗੂ ਕਰਨ ਲਈ ਸਮਾਜ ਇੱਕ ਪ੍ਰਵਾਨਗੀ ਵਿਵਸਥਾ ਪ੍ਰਦਾਨ ਕਰਦਾ ਹੈ । ਵੱਖ-ਵੱਖ ਭਾਗਾਂ ਦੇ ਵਿਚਕਾਰ ਤਾਲਮੇਲ ਬਠਾਉਣ ਲਈ ਇਹ ਜ਼ਰੂਰੀ ਹੈ ਕਿ ਨਿਯਮਾਂ, ਪਰਿਮਾਪਾਂ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ ਜਾਵੇ । ਪ੍ਰਵਾਨਗੀ ਸਕਾਰਾਤਮਕ ਵੀ ਹੋ ਸਕਦੀ ਹੈ ਅਤੇ ਨਕਾਰਾਤਮਕ ਵੀ । ਜਿਹੜੇ ਲੋਕ ਸਮਾਜਿਕ ਨਿਯਮਾਂ, ਪਰਿਮਾਪਾਂ ਨੂੰ ਮੰਨਦੇ ਹਨ ਉਹਨਾਂ ਨੂੰ ਸਮਾਜ ਵੱਲੋਂ ਇਨਾਮ ਮਿਲਦਾ ਹੈ । ਜਿਹੜੇ ਲੋਕ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦੇ ਹਨ ਉਹਨਾਂ ਨੂੰ ਸਮਾਜ ਵਲੋਂ ਸਜ਼ਾ ਮਿਲਦੀ ਹੈ । ਸਮਾਜਿਕ ਸੰਰਚਨਾ ਦੀ ਸਥਿਰਤਾ ਪ੍ਰਵਾਨਗੀ ਵਿਵਸਥਾ ਦੀ ਪ੍ਰਭਾਵਸ਼ੀਲਤਾ ਉੱਤੇ ਨਿਰਭਰ ਕਰਦੀ ਹੈ ।

4. ਪੂਰਵ ਅਨੁਮਾਨਿਤ ਕ੍ਰਿਆਵਾਂ ਦੀ ਵਿਵਸਥਾ (System of Anticipated Responses) – ਪੂਰਵ ਅਨੁਮਾਨਿਕ ਪ੍ਰਕ੍ਰਿਆਵਾਂ ਦੀ ਵਿਵਸਥਾ ਵਿਅਕਤੀਆਂ ਤੋਂ ਉਮੀਦ ਕਰਦੀ ਹੈ ਕਿ ਉਹ ਸਮਾਜਿਕ ਵਿਵਸਥਾ ਵਿੱਚ ਭਾਗ ਲੈਣ | ਸਮਾਜ ਦੇ ਮੈਂਬਰਾਂ ਦੇ ਭਾਗ ਲੈਣ ਨਾਲ ਹੀ ਸਮਾਜਿਕ ਸੰਰਚਨਾ ਚਲਦੀ ਰਹਿੰਦੀ ਹੈ | ਸਮਾਜਿਕ ਸੰਰਚਨਾ ਦੇ ਸਫਲਤਾਪੂਰਵਕ ਕੰਮ ਕਰਨ ਲਈ ਇਹ ਜ਼ਰੂਰੀ ਹੈ ਕਿ ਵਿਅਕਤੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਹੋਵੇ । ਸਮਾਜ ਦੇ ਮੈਂਬਰ ਪ੍ਰਵਾਨਿਤ ਵਿਵਹਾਰ ਨੂੰ ਸਮਾਜੀਕਰਣ ਦੀ ਪ੍ਰਕ੍ਰਿਆ ਦੀ ਮੱਦਦ ਨਾਲ ਤ੍ਰਿਣ ਕਰਦੇ ਹਨ ਜਿਸ ਨਾਲ ਉਹ ਹੋਰ ਵਿਅਕਤੀਆਂ ਦੇ ਵਿਵਹਾਰ ਦਾ ਪੁਰਵ ਅਨੁਮਾਨ ਲਗਾ ਲੈਂਦੇ ਹਨ ਅਤੇ ਉਸੇ ਤਰ੍ਹਾਂ ਵਿਵਹਾਰ ਕਰਦੇ ਹਨ । ਇਸ ਤਰ੍ਹਾਂ ਪੂਰਵ ਅਨੁਮਾਨਿਤ ਕ੍ਰਿਆਵਾਂ ਦੀ ਵਿਵਸਥਾ ਵੀ ਸਮਾਜਿਕ ਸੰਰਚਨਾ ਦੀ ਸਥਿਰਤਾ ਦਾ ਕਾਰਨ ਬਣਦੀ ਹੈ ।

5. ਕਾਰਜਾਤਮਕ ਵਿਵਸਥਾ (Action System) – ਦਾਲਕਟ ਪਾਰਸੰਜ਼ ਨੇ ਸਮਾਜਿਕ ਕਾਰਜ (Social Action) ਦੇ ਸੰਕਲਪ ਉੱਤੇ ਕਾਫ਼ੀ ਜ਼ੋਰ ਦਿੱਤਾ ਹੈ । ਉਸਦੇ ਅਨੁਸਾਰ ਸਮਾਜਿਕ ਸੰਬੰਧਾਂ ਦਾ ਜਾਲ (ਸਮਾਜ ਵਿਅਕਤੀਆਂ ਦੇ ਵਿਚਕਾਰ ਹੋਣ ਵਾਲੀਆਂ ਕ੍ਰਿਆਵਾਂ ਅਤੇ ਅੰਤਰਕ੍ਰਿਆਵਾਂ ਵਿੱਚੋਂ ਨਿਕਲਿਆ ਹੈ । ਇਸ ਤਰ੍ਹਾਂ ਕਾਰਜ ਵਿਵਸਥਾ ਇੱਕ ਪ੍ਰਮੁੱਖ ਤੱਤ ਬਣ ਦਾ ਹੈ ਜਿਸ ਨਾਲ ਸਮਾਜ ਕ੍ਰਿਆਤਮਕ (active) ਰਹਿੰਦਾ ਹੈ ਅਤੇ ਸਮਾਜਿਕ ਸੰਰਚਨਾ ਚਲਦੀ ਰਹਿੰਦੀ ਹੈ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਕੀ ਹੈ ? ਇਸ ਦੇ ਤੱਤ ਕਿਹੜੇ ਹਨ ?
ਉੱਤਰ-
ਮੈਕਾਈਵਰ ਦਾ ਕਹਿਣਾ ਸੀ ਕਿ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਇਸ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਜਿਹੜੇ ਨਾ ਕੇਵਲ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ਬਲਕਿ ਇਕ-ਦੂਜੇ ਨਾਲ ਸੰਬੰਧਿਤ ਵੀ ਹੁੰਦੇ ਹਨ : ਇਕ ਦੀ ਮੱਦਦ ਤੋਂ ਬਿਨਾਂ ਦੂਜਾ ਹਿੱਸਾ ਕਿਸੇ ਕੰਮ ਨੂੰ ਪੂਰਾ ਨਹੀਂ ਕਰ ਸਕਦਾ ਹੈ । ਇਸ ਦਾ ਅਰਥ ਹੈ ਕਿ ਇਹਨਾਂ ਹਿੱਸਿਆਂ ਵਿਚ ਮਿਲਵਰਤਨ ਹੁੰਦਾ ਹੈ । ਸਮੂਹ, ਸੰਗਠਨ, ਸੰਸਥਾਵਾਂ, ਸਭਾਵਾਂ ਆਦਿ ਇਸ ਦੀਆਂ ਇਕਾਈਆਂ ਹਨ । ਇਹਨਾਂ ਇਕਾਈਆਂ ਦੀ ਇਕੱਲੇ ਅਤੇ ਆਪਣੇ ਆਪ ਵਿਚ ਕੋਈ ਹੋਂਦ ਨਹੀਂ ਹੈ । ਜਦੋਂ ਇਹੋ ਵੱਖ-ਵੱਖ ਇਕਾਈਆਂ ਇਕ-ਦੂਜੇ ਨਾਲ ਸੰਬੰਧ ਸਥਾਪਿਤ ਕਰ ਲੈਂਦੀਆਂ ਹਨ ਤਾਂ ਇਕ ਢਾਂਚੇ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਹਨਾਂ ਵਿਚ ਸੰਬੰਧ ਸਥਾਪਿਤ ਹੋ ਕੇ ਇਕ ਕੂਮ ਬਣ ਜਾਂਦਾ ਹੈ ਤਾਂ ਕਿ ਸਾਡਾ ਸਮਾਜ ਸੁਚਾਰੂ ਰੂਪ ਨਾਲ ਕੰਮ ਕਰ ਸਕੇ ।

ਉਦਾਹਰਨ ਦੇ ਤੌਰ ਉੱਤੇ ਇਕ ਸਕੂਲ ਵਿਚ ਬਹੁਤ ਸਾਰੇ ਵਿਦਿਆਰਥੀ, ਟੀਚਰ, ਚਪੜਾਸੀ, ਟੇਬਲ, ਬੈਂਚ, ਬਲੈਕ ਬੋਰਡ ਆਦਿ ਹੁੰਦੇ ਹਨ । ਪਰ ਜਦੋਂ ਤੱਕ ਇਹ ਸਹੀ ਤਰੀਕੇ ਕਿਸੇ ਕ੍ਰਮ ਅਤੇ ਵਿਵਸਥਾ ਵਿਚ ਕੰਮ ਨਹੀਂ ਕਰਦੇ, ਉਦੋਂ ਤੱਕ ਇਸ ਨੂੰ ਸਕੂਲ ਨਹੀਂ ਕਿਹਾ ਜਾ ਸਕਦਾ । ਇਸੇ ਤਰ੍ਹਾਂ ਜਦੋਂ ਸਮਾਜ ਦੀਆਂ ਵੱਖ-ਵੱਖ ਇਕਾਈਆਂ ਆਪਣੀ-ਆਪਣੀ ਥਾਂ ਉੱਤੇ ਅਤੇ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹੁੰਦੇ ਹੋਏ ਕੰਮ ਕਰਦੀਆਂ ਹਨ ਤਾਂ ਇਸ ਨੂੰ ਸੰਰਚਨਾ ਦਾ ਨਾਂ ਦਿੱਤਾ ਜਾਂਦਾ ਹੈ ।

ਸਾਡੇ ਸਮਾਜ ਦੀ ਸੰਰਚਨਾ ਹਮੇਸ਼ਾਂ ਬਦਲਦੀ ਰਹਿੰਦੀ ਹੈ ਕਿਉਂਕਿ ਸਾਡਾ ਸਮਾਜ ਪਰਿਵਰਤਨਸ਼ੀਲ ਹੈ ਅਤੇ ਇਸ ਵਿਚ ਪ੍ਰਾਕ੍ਰਿਤਕ ਸ਼ਕਤੀਆਂ ‘ਤੇ ਮਨੁੱਖਾਂ ਦੀਆਂ ਖੋਜਾਂ ਕਰਕੇ ਪਰਿਵਰਤਨ ਆਉਂਦੇ ਰਹਿੰਦੇ ਹਨ । ਸਮਾਜ ਦੀਆਂ ਵੱਖ-ਵੱਖ ਇਕਾਈਆਂ ਅਮੂਰਤ ਹੁੰਦੀਆਂ ਹਨ ਜਿਸ ਕਾਰਨ ਨਾ ਤਾਂ ਅਸੀਂ ਇਹਨਾਂ ਨੂੰ ਪਕੜ ਸਕਦੇ ਹਾਂ ਤੇ ਨਾ ਹੀ ਇਹਨਾਂ ਨੂੰ ਛੂਹ ਸਕਦੇ ਹਾਂ । ਹਰੇਕ ਸਮਾਜ ਦੀਆਂ ਸੰਸਥਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ , ਜਿਵੇਂ ਕਿ-ਵਿਆਹ, ਪਰਿਵਾਰ, ਸਮੂਹ, ਸੰਸਥਾਵਾਂ, ਆਰਥਿਕ ਸੰਸਥਾਵਾਂ ਆਦਿ ਪਰ ਉਹਨਾਂ ਦੇ ਪ੍ਰਕਾਰਾਂ ਵਿਚ ਅੰਤਰ ਹੁੰਦਾ ਹੈ । ਇਸੇ ਕਾਰਨ ਸਮਾਜਿਕ ਸੰਰਚਨਾ ਇਕ ਵਿਵਸਥਿਤ ਪ੍ਰਬੰਧ ਹੈ ਜਿਸ ਨਾਲ ਸਮਾਜਿਕ ਸੰਬੰਧਾਂ ਨੂੰ ਇਕ-ਦੂਜੇ ਨਾਲ ਜੋੜਿਆ ਜਾਂਦਾ ਹੈ ।

ਸਮਾਜਿਕ ਸੰਰਚਨਾ ਦੇ ਤੱਤ (Elements of Social Structure) – ਮਸ਼ਹੂਰ ਸਮਾਜ ਸ਼ਾਸਤਰੀਆਂ ਦਾਲਕਟ ਪਾਰਸੰਜ਼ ਅਤੇ ਹੈਰੀ ਐੱਮ. ਜਾਨਸਨ ਨੇ ਸਮਾਜਿਕ ਸੰਰਚਨਾ ਦੇ ਚਾਰ ਮੁੱਖ ਤੱਤ ਦੱਸੇ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਉਪ-ਸਮੂਹ (Sub-groups) – ਦਾਲਕਟ ਪਾਰਜ਼ ਦੇ ਅਨੁਸਾਰ ਇਕਾਈਆਂ ਦਾ ਉਪ-ਸਮੂਹਾਂ ਤੋਂ ਹੀ ਸਮਾਜਿਕ ਸੰਰਚਨਾ ਦਾ ਨਿਰਮਾਣ ਹੁੰਦਾ ਹੈ । ਕਈ ਉਪ-ਸਮੂਹਾਂ ਤੋਂ ਇਕ ਵੱਡਾ ਸਮੂਹ ਬਣਦਾ ਹੈ । ਉਦਾਹਰਨ ਦੇ ਤੌਰ ਉੱਤੇ ਕਿਸੇ ਯੂਨੀਵਰਸਿਟੀ ਅਰਥਾਤ ਵੱਡੇ ਸਮੂਹ ਵਿਚ ਬਹੁਤ ਸਾਰੇ ਵਿਭਾਗ ਅਰਥਾਤ ਉਪ-ਸਮੂਹ ਹੁੰਦੇ ਹਨ । ਇਹ ਸਾਰੇ ਉਪ-ਸਮੂਹ ਕਿਸੇ ਨਾ ਕਿਸੇ ਤਰੀਕੇ ਨਾਲ ਇਕ-ਦੂਜੇ ਨਾਲ ਜੁੜੇ ਹੁੰਦੇ ਹਨ । ਇਹਨਾਂ ਉਪ-ਸਮੂਹਾਂ ਵਿਚ ਵਿਅਕਤੀਆਂ ਨੂੰ ਪਦ ਅਤੇ ਭੂਮਿਕਾਵਾਂ ਮਿਲੀਆਂ ਹੁੰਦੀਆਂ ਹਨ ; ਹਰੇਕ ਵਿਅਕਤੀ ਦਾ ਪਦ ਅਤੇ ਭੂਮਿਕਾ ਨਿਸ਼ਚਿਤ ਹੁੰਦੀ ਹੈ । ਉਹ ਵਿਅਕਤੀ ਰਿਟਾਇਰ ਹੋਣ ਤੋਂ ਬਾਅਦ ਜਾਂ ਮੌਤ ਤੋਂ ਬਾਅਦ ਉਹ ਸਥਾਨ ਛੱਡ ਕੇ ਚਲੇ ਜਾਂਦੇ ਹਨ ਪਰ ਪਦ ਅਤੇ ਭੂਮਿਕਾ ਉੱਥੇ ਹੀ ਨਿਸ਼ਚਿਤ ਰਹਿੰਦੇ ਹਨ । ਇਸ ਦੀ ਉਦਾਹਰਨ ਅਸੀਂ ਲੈ ਸਕਦੇ ਹਾਂ ਕਿਸੇ ਕਾਲਜ ਦੇ ਪ੍ਰਿੰਸੀਪਲ ਦੀ । ਪ੍ਰਿੰਸੀਪਲ ਬਦਲੀ ਹੋਣ ਤੋਂ ਬਾਅਦ ਜਾਂ ਮੌਤ ਤੋਂ ਬਾਅਦ ਜਾਂ ਨੌਕਰੀ ਛੱਡਣ ਤੋਂ ਬਾਅਦ ਆਪਣਾ ਸਥਾਨ ਛੱਡ ਕੇ ਚਲਾ ਜਾਂਦਾ ਹੈ ਪਰ ਉਸ ਦਾ ਪਦ ਅਤੇ ਭੂਮਿਕਾ ਉੱਥੇ ਹੀ ਨਿਸ਼ਚਿਤ ਰਹਿੰਦੇ ਹਨ । ਇਸ ਦਾ ਅਰਥ ਇਹ ਹੈ ਕਿ ਉਪ-ਸਮੂਹ ਸਥਾਈ ਹੁੰਦੇ ਹਨ, ਜਿਹੜੇ ਕਦੇ ਵੀ ਖ਼ਤਮ ਨਹੀਂ ਹੁੰਦੇ । ਚਾਹੇ ਇਹਨਾਂ ਸਮੂਹਾਂ ਦੇ ਮੈਂਬਰ ਬਦਲ ਜਾਂਦੇ ਹਨ ਪਰ ਇਹ ਸਮੁਹ ਨਹੀਂ ਬਦਲਦੇ : ਇਸ ਤਰ੍ਹਾਂ ਇਹ ਉਪ-ਸਮੂਹ ਸੰਰਚਨਾ ਦੇ ਮੁੱਖ ਤੱਤਾਂ ਵਿਚੋਂ ਇਕ ਹਨ । ਚਾਹੇ ਇਸਦੇ ਮੈਂਬਰ ਬਦਲਦੇ ਰਹਿੰਦੇ ਹਨ ਪਰ ਉਪ-ਸਮੂਹ ਸਥਿਰ ਹੀ ਰਹਿੰਦੇ ਹਨ ।

2. ਭੂਮਿਕਾ (Role) – ਸਮਾਜਿਕ ਸੰਰਚਨਾ ਦੀਆਂ ਇਕਾਈਆਂ ਦੇ ਉਪ-ਸਮੂਹ ਹੁੰਦੇ ਹਨ ਤੇ ਇਹਨਾਂ ਸਮੂਹਾਂ ਵਿਚ ਮੈਂਬਰਾਂ ਨੂੰ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਸਮਾਜ ਸਮਾਜਿਕ ਸੰਬੰਧਾਂ ਕਰਕੇ ਹੀ ਬਣਦਾ ਹੈ ਤੇ ਸੰਬੰਧ ਬਣਾਉਣ ਲਈ ਵਿਅਕਤੀਆਂ ਤੇ ਸਮੂਹਾਂ ਦੇ ਵਿਚ ਅੰਤਰ-ਕਿਰਿਆਵਾਂ ਹੋਣੀਆਂ ਜ਼ਰੂਰੀ ਹਨ । ਇਹਨਾਂ ਅੰਤਰ-ਕਿਰਿਆਵਾਂ ਨੂੰ ਸਪੱਸ਼ਟ ਕਰਨ ਦੇ ਲਈ ਵਿਅਕਤੀਆਂ ਨੂੰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਭੂਮਿਕਾ ਕਿਸੇ ਵਿਸ਼ੇਸ਼ ਸਥਿਤੀ ਵਿਚ ਵਿਅਕਤੀ ਦੁਆਰਾ ਕੀਤਾ ਗਿਆ ਵਿਵਹਾਰ ਹੁੰਦਾ ਹੈ ਜਿਹੜੇ ਕਿ ਉਸ ਵਿਅਕਤੀ ਨੂੰ ਪ੍ਰਾਪਤ ਵਿਸ਼ੇਸ਼ ਪਦ ਨਾਲ ਸੰਬੰਧਿਤ ਹੁੰਦਾ ਹੈ ਤੇ ਉਹਨਾਂ ਨੂੰ ਸਮਾਜਿਕ ਪ੍ਰਵਾਨਗੀ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ । ਜੇਕਰ ਸਮਾਜਿਕ ਸੰਰਚਨਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਸਮਾਜ ਦੇ ਮੈਂਬਰਾਂ ਦੇ ਪਦਾਂ ਅਤੇ ਭੂਮਿਕਾਵਾਂ ਵਿਚ ਵੀ ਪਰਿਵਰਤਨ ਆ ਜਾਂਦਾ ਹੈ । ਇਹਨਾਂ ਭੂਮਿਕਾਵਾਂ ਦੇ ਕਾਰਨ ਹੀ ਲੋਕਾਂ ਵਿਚ ਸੰਬੰਧ ਸਥਾਪਿਤ ਰਹਿੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

3. ਸਮਾਜਿਕ ਪਰਿਮਾਪ (Social Norms) – ਸਮਾਜਿਕ ਪਰਿਮਾਪਾਂ ਦੇ ਰਾਹੀਂ ਵਿਅਕਤੀਆਂ ਦੇ ਕੰਮ ਨਿਸ਼ਚਿਤ ਕੀਤੇ ਜਾਂਦੇ ਹਨ । ਉਪ-ਸਮੂਹ ਅਤੇ ਭੂਮਿਕਾਵਾਂ ਸਮਾਜਿਕ ਪਰਿਮਾਪਾਂ ਨਾਲ ਸੰਬੰਧਿਤ ਹੁੰਦੇ ਹਨ ਤੇ ਇਸੇ ਕਰਕੇ ਹੀ ਉਪ-ਸਮੂਹ ਤੇ ਭੂਮਿਕਾਵਾਂ ਸਥਿਰ ਰਹਿੰਦੇ ਹਨ । ਸਮਾਜਿਕ ਪਰਿਮਾਪ ਵਿਅਕਤੀਗਤ ਵਿਵਹਾਰ ਦੇ ਉਹ ਸਮਾਜ ਵਲੋਂ ਪ੍ਰਵਾਨ ਕੀਤੇ ਤਰੀਕੇ ਹੁੰਦੇ ਹਨ ਜਿਨ੍ਹਾਂ ਨਾਲ ਸਮਾਜਿਕ ਸੰਰਚਨਾ ਦਾ ਨਿਰਮਾਣ ਹੁੰਦਾ ਹੈ । ਸਮਾਜਿਕ ਪਰਿਮਾਪਾਂ ਵਿਚ ਬਹੁਤ ਸਾਰੇ ਨਿਯਮ ਤੇ ਉਪਨਿਯਮ ਹੁੰਦੇ ਹਨ । ਸਮਾਜਿਕ ਆਦਰਸ਼ ਵੀ ਸਮਾਜਿਕ ਪਰਿਮਾਪਾਂ ਨਾਲ ਸੰਬੰਧਿਤ ਹੁੰਦੇ ਹਨ । ਸਮਾਜਿਕ ਪਰਿਮਾਪਾਂ ਦੀ ਅਣਹੋਂਦ ਵਿਚ ਨਾ ਤਾਂ ਵਿਅਕਤੀਆਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਦਾ ਪਤਾ ਚਲੇਗਾ ਅਤੇ ਨਾ ਹੀ ਸਾਡੀ ਸਮਾਜਿਕ ਸੰਰਚਨਾ ਸਥਿਰ ਰਹੇਗੀ । ਉਦਾਹਰਨ ਦੇ ਤੌਰ ਉੱਤੇ ਜੇਕਰ ਸਕੂਲ ਦਾ ਸਟਾਫ਼ ਨਿਯਮਾਂ ਜਾਂ ਪਰਿਮਾਪਾਂ ਦੇ ਅਨੁਸਾਰ ਨਾ ਚਲੇ ਤਾਂ ਸਕੂਲ ਦਾ ਢਾਂਚਾ ਹਿੱਲ ਜਾਵੇਗਾ । ਪਰਿਮਾਪਾਂ ਨਾਲ ਹੀ ਵਿਅਕਤੀ ਦੇ ਵਿਵਹਾਰ ਨੂੰ ਵਿਸ਼ੇਸ਼ ਹਾਲਾਤਾਂ ਵਿਚ ਨਿਰਦੇਸ਼ਿਤ ਅਤੇ ਸੰਚਾਲਿਤ ਕੀਤਾ ਜਾਂਦਾ ਹੈ । ਇਸ ਨਾਲ ਹੀ ਸਮਾਜਿਕ ਭੂਮਿਕਾਵਾਂ ਤੇ ਉਪ-ਸਮੂਹ ਸਥਿਰ ਰਹਿੰਦੇ ਹਨ । ਸਮਾਜਿਕ ਸੰਰਚਨਾ ਵਿਚ ਸਮਾਜਿਕ ਪਰਿਮਾਪਾਂ ਦੀ ਬਹੁਤ ਮਹੱਤਤਾ ਹੈ ।

4. ਸਮਾਜਿਕ ਕੀਮਤਾਂ (Social Values) – ਕੀਮਤਾਂ ਉਹ ਮਾਪਦੰਡ ਹੁੰਦੀਆਂ ਹਨ, ਜਿਨ੍ਹਾਂ ਦੇ ਨਾਲ ਸਮਾਜਿਕ ਪਰਿਮਾਪਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ । ਇਹ ਸਮਾਜ ਦੇ ਮੈਂਬਰਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਹੁੰਦੀਆਂ ਹਨ । ਮਨੁੱਖ ਜਦੋਂ ਵੀ ਕੋਈ ਫ਼ੈਸਲਾ ਲੈਂਦਾ ਹੈ ਜਾਂ ਕਿਸੇ ਚੀਜ਼ ਬਾਰੇ ਗੱਲ ਕਰਦਾ ਹੈ ਤਾਂ ਉਹ ਸਮਾਜਿਕ ਕੀਮਤਾਂ ਦੇ ਅਨੁਸਾਰ ਹੀ ਫ਼ੈਸਲਾ ਲੈਂਦਾ ਹੈ ਜਾਂ ਗੱਲ ਕਰਦਾ ਹੈ । ਕੀਮਤਾਂ ਸਾਧਾਰਨ ਮਾਪਦੰਡ ਹੁੰਦੀਆਂ ਹਨ । ਕੀਮਤਾਂ ਨੂੰ ਉੱਚੇ ਪੱਧਰ ਤੇ ਪਰਿਮਾਪ ਵੀ ਕਿਹਾ ਜਾ ਸਕਦਾ ਹੈ । ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਅਤੇ ਸਮਾਜਿਕ ਵਿਘਟਨ ਨੂੰ ਰੋਕਣ ਲਈ ਸਮਾਜਿਕ ਕੀਮਤਾਂ ਦਾ ਆਪਣਾ ਹੀ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਸੇ ਵੀ ਸਮੂਹ ਦੀਆਂ ਭਾਵਨਾਵਾਂ ਦਾ ਸੰਬੰਧ ਸਮਾਜਿਕ ਕੀਮਤਾਂ ਨਾਲ ਹੁੰਦਾ ਹੈ । ਸਮਾਜਿਕ ਕੀਮਤਾਂ ਦੇ ਵਿਚ ਇਕ ਪ੍ਰਕਾਰ ਦਾ ਕਾਰਜਾਤਮਕ ਸੰਬੰਧ ਹੁੰਦਾ ਹੈ । ਜਿਸ ਨਾਲ ਸਮਾਜਿਕ ਕੀਮਤਾਂ ਦੇ ਵਿਚ ਇਕ ਪ੍ਰਕਾਰ ਦਾ ਕਾਰਜਾਤਮਕ ਸੰਬੰਧ ਹੁੰਦਾ ਹੈ ਜਿਸ ਨਾਲ ਸਮਾਜਿਕ ਸੰਬੰਧ ਟੁੱਟਦੇ ਨਹੀਂ ਅਤੇ ਸਮਾਜਿਕ ਵਿਵਸਥਾ ਕਾਇਮ ਰਹਿੰਦੀ ਹੈ । ਵਿਅਕਤੀ ਅਤੇ ਸਮੂਹ ਵਿਚ ਭਾਵਨਾਵਾਂ ਦਾ ਤਾਲਮੇਲ ਸਥਾਪਿਤ ਹੋ ਜਾਂਦਾ ਹੈ ਜਿਸ ਨਾਲ ਵਿਵਹਾਰਾਂ ਦੇ ਮੁਲਾਂਕਣ ਕਰਨ ਲਈ ਕੀਮਤਾਂ ਨੂੰ ਮਾਪਦੰਡਾਂ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਸਮਾਜਿਕ ਕੀਮਤਾਂ ਦੇ ਨਾਲ ਵਿਅਕਤੀਆਂ ਜਾਂ ਸਮੂਹਾਂ ਦੀਆਂ ਕਿਰਿਆਵਾਂ ਦੀ ਜਾਂਚ ਕਰਕੇ ਉਹਨਾਂ ਨੂੰ ਚੰਗੇ ਜਾਂ ਮਾੜੇ ਦੀ ਸ਼੍ਰੇਣੀ ਵਿਚ ਰੱਖ ਸਕਦੇ ਹਾਂ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 4
ਰੁਤਬਾ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ‘ਤੇ ਵਿਸਤਰਿਤ ਨੋਟ ਲਿਖੋ ।
ਉੱਤਰ-
ਰੁਤਬੇ ਦਾ ਅਰਥ (Meaning of Status) – ਕਿਸੇ ਵੀ ਸਮਾਜ ਵਿੱਚ ਵਿਅਕਤੀ ਵਿਸ਼ੇਸ਼ ਦੀ ਸਮਾਜਿਕ ਸਥਿਤੀ ਸਮਾਜਿਕ ਕੀਮਤਾਂ ਦੇ ਅਨੁਸਾਰ ਹੁੰਦੀ ਹੈ । ਉਦਾਹਰਨ ਦੇ ਲਈ ਭਾਰਤੀ ਸਮਾਜਾਂ ਦੇ ਵਿੱਚ ਵਿਅਕਤੀ ਨੂੰ ਸਮਾਜਿਕ ਸਥਿਤੀ ਲਿੰਗ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ ਸੀ । ਕਿਸੇ ਸਮੂਹ ਵਿੱਚ ਵਿਅਕਤੀ ਨੂੰ ਜੋ ਸਥਾਨ ਮਿਲਦਾ ਹੈ ਉਸਨੂੰ ਉਸਦੀ ਸਥਿਤੀ ਕਿਹਾ ਜਾਂਦਾ ਹੈ । ਇਹ ਸਥਿਤੀ ਵਿਅਕਤੀ ਨੂੰ ਆਪਣੇ ਕਾਰਜਾਂ ਅਤੇ ਵਿਸ਼ੇਸ਼ ਕਿਸਮਾਂ ਦੁਆਰਾ ਪ੍ਰਾਪਤ ਹੁੰਦੀ ਹੈ ਤੇ ਇਨ੍ਹਾਂ ਨੂੰ ਸਮਾਜ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ । ਵਿਅਕਤੀ ਨੂੰ ਸਮਾਜ ਵਿਚ ਰਹਿ ਕੇ ਅਨੇਕਾਂ ਪ੍ਰਕਾਰ ਦੀਆਂ ਭੂਮਿਕਾਵਾਂ ਅਦਾ ਕਰਨੀਆਂ ਪੈਂਦੀਆਂ, ਹਨ । ਵਿਅਕਤੀ ਜਿਸ ਸਮੂਹ ਵਿੱਚ ਜਾਂਦਾ ਹੈ ਜਾਂ ਭਾਗ ਲੈਂਦਾ ਹੈ ਉਸਦੇ ਅਨੁਸਾਰ ਹੀ ਉਸਦਾ ਉਸ ਵਿੱਚ ਪਦ ਨਿਰਧਾਰਿਤ ਹੋ ਜਾਂਦਾ ਹੈ । ਕਿਸੇ ਸਮੂਹ ਜਾਂ ਸੰਸਥਾ ਵਿੱਚ ਵਿਅਕਤੀ ਦਾ ਪਦ ਜਿੰਨਾ ਉੱਚਾ ਜਾਂ ਨੀਵਾਂ ਹੁੰਦਾ ਹੈ ਉਤਨੀ ਹੀ ਉਸਦੀ ਸਮਾਜ ਵਿਚ ਸਮਾਜਿਕ ਸਥਿਤੀ ਵੀ ਉਸਦੇ ਅਨੁਸਾਰ ਹੀ ਨਿਰਧਾਰਿਤ ਹੋ ਜਾਂਦੀ ਹੈ । ਕਿਸੇ ਵੀ ਵਿਅਕਤੀ ਦਾ ਪਦ ਮਾਲਕ, ਨੌਕਰ, ਪਤੀ, ਪੁੱਤਰ, ਪਿਤਾ ਦੇ ਰੂਪ ਵਿਚ ਵੀ ਹੋ ਸਕਦਾ ਹੈ ।

ਪਦ ਵਿਅਕਤੀ ਦੀ ਉਹ ਸਮਾਜਿਕ ਸਥਿਤੀ ਹੁੰਦੀ ਹੈ ਜਿਸ ਨੂੰ ਉਹ ਸਮਾਜ ਵਿਚ ਰਹਿ ਕੇ ਹੀ ਪ੍ਰਾਪਤ ਕਰ ਸਕਦਾ ਹੈ । ਇਹ ਸਮਾਜਿਕ ਸਥਿਤੀ ਸਮਾਜ ਦੇ ਮੈਂਬਰਾਂ ਦੁਆਰਾ ਉਸ ਨੂੰ ਦਿੱਤੀ ਜਾਂਦੀ ਹੈ । ਸਮਾਜ ਵਿਚ ਜਨਮ ਲੈਣ ਨਾਲ ਹੀ ਵਿਅਕਤੀ ਨੂੰ ਕੋਈ ਨਾ ਕੋਈ ਪਦ ਜ਼ਰੂਰ ਮਿਲ ਜਾਂਦਾ ਹੈ ! ਪਦ ਦੀ ਪ੍ਰਾਪਤੀ ਹੀ ਵਿਅਕਤੀ ਨੂੰ ਪੂਰਨ ਸਮਾਜਿਕ ਸਥਿਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਸਮਾਜਿਕ ਪ੍ਰਾਣੀਆਂ ਵਿੱਚ ਸਮਾਜਿਕ ਵਿਵਸਥਾ ਕਾਇਮ ਰਹਿੰਦੀ ਹੈ । ਵਿਅਕਤੀ ਕਿਸ ਪਦ ਤੇ ਬਿਰਾਜਮਾਨ ਹੈ ਉਸਦਾ ਪ੍ਰਗਟਾਵਾ ਇਸ ਪਦ ਨਾਲ ਜੁੜੇ ਹੋਏ ਕੰਮਾਂ ਨੂੰ ਕਰਕੇ ਹੀ ਕਰਦਾ ਹੈ ਜਿਸ ਨਾਲ ਉਸਦੇ ਪਦ ਦੀ ਤੁਲਨਾ ਦੂਸਰੇ ਵਿਅਕਤੀ ਦੇ ਪਦ ਨਾਲ ਕੀਤੀ ਜਾ ਸਕਦੀ ਹੈ । ਇਹ ਪਦ ਵਿਅਕਤੀ ਦੀ ਪਛਾਣ ਬਣ ਜਾਂਦਾ ਹੈ ।

ਪਦ ਦੀਆਂ ਪਰਿਭਾਸ਼ਾਵਾਂ (Definitions of Status)

  • ਮੈਕਾਈਵਰ ਅਤੇ ਪੇਜ (MacIver and Page) ਦੇ ਅਨੁਸਾਰ, “ਪਦ ਉਹ ਸਮਾਜਿਕ ਸਥਾਨ ਹੈ ਜੋ ਉਸ ਨੂੰ ਗ੍ਰਹਿਣ ਕਰਨ ਵਾਲੇ ਦੇ ਲਈ ਉਸਦੇ ਵਿਅਕਤੀਗਤ ਗੁਣਾਂ ਅਤੇ ਸਮਾਜਿਕ ਸੇਵਾਵਾਂ ਦੇ ਇਲਾਵਾ, ਆਦਰ, ਪ੍ਰਤਿਸ਼ਠਾ ਅਤੇ ਪ੍ਰਭਾਵ ਦੀ ਮਾਤਰਾ ਨਿਸ਼ਚਿਤ ਕਰਦਾ ਹੈ ।”
  • ਲਿੰਟਨ (Linton) ਦੇ ਅਨੁਸਾਰ, “ਕਿਸੇ ਵਿਵਸਥਾ ਵਿਸ਼ੇਸ਼ ਵਿੱਚ ਕਿਸੇ ਸਮੇਂ ਵਿਸ਼ੇਸ਼ ਵਿੱਚ ਇੱਕ ਵਿਅਕਤੀ ਨੂੰ ਜੋ ਸਥਾਨ ਪ੍ਰਾਪਤ ਹੁੰਦਾ ਹੈ ਉਹ ਹੀ ਉਸਦੀ ਵਿਵਸਥਾ ਦੇ ਵਿੱਚ ਉਸ ਵਿਅਕਤੀ ਦਾ ਪਦ ਜਾਂ ਸਥਿਤੀ ਹੁੰਦੀ ਹੈ । ਆਪਣੀ ਸਥਿਤੀ ਨੂੰ ਵੈਧ ਸਿੱਧ ਕਰਨ ਲਈ ਵਿਅਕਤੀ ਨੂੰ ਜੋ ਕੁਝ ਕਰਨਾ ਪੈਂਦਾ ਹੈ, ਉਸ ਨੂੰ ਪਦ ਕਹਿੰਦੇ ਹਨ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਪਦ ਆਮ ਸਮਾਜਿਕ ਵਿਵਸਥਾ ਵਿੱਚ ਸਾਰੇ ਸਮਾਜ ਦੁਆਰਾ ਮਾਨਤਾ ਪ੍ਰਾਪਤ ਅਤੇ ਪ੍ਰਦਾਨ ਕੀਤੇ ਗਏ ਅਹੁਦੇ ਹਨ ਜੋ ਵਿਚਾਰ ਪੂਰਵ ਨਿਯਮਿਤ ਨਾ ਹੋ ਕੇ ਆਪਣੇ ਆਪ ਵਿਕਸਤ ਹੁੰਦੇ ਹਨ ਅਤੇ ਲੋਕਾਂ ਦੇ ਵਿਚਾਰਾਂ ਅਤੇ ਲੋਕ ਰੀਤੀਆਂ ਉੱਤੇ ਆਧਾਰਿਤ ਹੁੰਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮੂਹ ਦੇ ਵਿਚ ਇੱਕ ਨਿਸ਼ਚਿਤ ਸਮੇਂ ਵਿਚ ਵਿਅਕਤੀ ਨੂੰ ਜਿਹੜਾ ਦਰਜਾ ਜਾਂ ਸਥਾਨ ਪ੍ਰਾਪਤ ਹੁੰਦਾ ਹੈ ਉਹ ਉਸਦਾ ਸਮਾਜਿਕ ਪਦ ਹੁੰਦਾ ਹੈ । ਪਦ ਸਮੂਹ ਵਿਚ ਹੁੰਦਾ ਹੈ ਇਸ ਲਈ ਉਹ ਜਿੰਨੇ ਸਮੂਹਾਂ ਦਾ ਮੈਂਬਰ ਹੁੰਦਾ ਹੈ ਉਸ ਨੂੰ ਉਹਨੇ ਹੀ ਪਦ ਪ੍ਰਾਪਤ ਹੁੰਦੇ ਹਨ । ਸਮਾਜ ਦੁਆਰਾ ਨਿਸ਼ਚਿਤ ਕੀਤੀ ਗਈ ਵਿਅਕਤੀ ਦੀ ਉਹ ਸਥਿਤੀ ਜਿਸਨੂੰ ਉਹ ਆਪਣੇ ਜਨਮ, ਲਿੰਗਕ ਭਿੰਨਤਾਵਾਂ, ਵਿਆਹ, ਯੋਗਤਾਵਾਂ, ਕਰਤੱਵਾਂ ਆਦਿ ਨਾਲ ਪ੍ਰਾਪਤ ਕਰਦਾ ਹੈ ਉਹ ਇਸਦਾ ਪਦ ਅਖਵਾਉਂਦੀ ਹੈ ਅਤੇ ਇਸ ਪਦ ਨਾਲ ਜੁੜੇ ਹੋਏ ਸਾਰੇ ਕੰਮ ਉਸਨੂੰ ਕਰਨੇ ਪੈਂਦੇ ਹਨ ।

ਵਿਸ਼ੇਸ਼ਤਾਵਾਂ (Characteristics)

(1) ਹਰੇਕ ਪਦ ਦਾ ਸਮਾਜਿਕ ਸਮੂਹਕਤਾ ਵਿੱਚ ਇੱਕ ਸਥਾਨ ਹੁੰਦਾ ਹੈ (Every Status has a place in society) – ਹਰੇਕ ਸਮਾਜ ਦੀ ਪਛਾਣ ਉਸਦੇ ਵਿਸ਼ੇਸ਼ ਅਧਿਕਾਰਾਂ, ਆਦਰ ਅਤੇ ਕੰਮਾਂ ਦੇ ਪਰਿਮਾਪਾਂ ਦੁਆਰਾ ਕੀਤੀ ਜਾਂਦੀ ਹੈ । ਉਦਾਹਰਣ ਦੇ ਲਈ ਹਸਪਤਾਲ ਵਿਚ ਡਾਕਟਰ ਅਤੇ ਨਰਸ ਦਾ ਪਦ ਅਲੱਗ-ਅਲੱਗ ਹੁੰਦਾ ਹੈ । ਪਰ ਦੋਵਾਂ ਨੂੰ ਸਮੂਹਿਕਤਾ ਦੇ ਆਧਾਰ ਤੇ ਪਛਾਣਿਆ ਜਾਂਦਾ ਹੈ ।

(2) ਪਦ ਦੇ ਆਧਾਰ ਤੇ ਸਮਾਜ ਵਿਚ ਸੱਤਰੀਕਰਣ ਹੋ ਜਾਂਦਾ ਹੈ (Stratification in society based on status) – ਪਦ ਦੁਆਰਾ ਹੀ ਵਿਅਕਤੀ ਵੱਖ-ਵੱਖ ਸ਼੍ਰੇਣੀਆਂ ਵਿਚ ਸਥਾਨ ਪ੍ਰਾਪਤ ਕਰਦਾ ਹੈ । ਉਹ ਜ਼ਿਆਦਾ ਮਿਹਨਤ ਕਰਕੇ ਉੱਚੇ ਪਦ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਕੰਮ ਕਰਨ ਤੇ ਆਪਣੇ ਪਦ ਤੋਂ ਵੰਚਿਤ ਵੀ ਹੋ ਸਕਦਾ ਹੈ । ਇਸ ਤਰ੍ਹਾਂ ਸਮਾਜ ਵਿੱਚ ਨਿਰੰਤਰ ਗਤੀਸ਼ੀਲਤਾ ਹੁੰਦੀ ਰਹਿੰਦੀ ਹੈ ।

(3) ਵਿਅਕਤੀ ਦਾ ਪਦ ਸਮਾਜ ਦੀ ਸੰਸਕ੍ਰਿਤੀ ਦੁਆਰਾ ਹੁੰਦਾ ਹੈ (Status of man determined by culture of the society) – ਵਿਅਕਤੀ ਦਾ ਪਦ ਸਮਾਜ ਦੀਆਂ ਸੰਸਕ੍ਰਿਤਕ ਕੀਮਤਾਂ ਦੁਆਰਾ ਨਿਰਧਾਰਿਤ ਹੁੰਦਾ ਹੈ । ਕਿਹੜਾ ਵਿਅਕਤੀ ਕਿਸ ਪਦ ਉੱਤੇ ਬੈਠੇਗਾ, ਇਸ ਪਦ ਨਾਲ ਜੁੜੇ ਹੋਏ ਕਿਹੜੇ ਅਧਿਕਾਰ ਅਤੇ ਕਰਤੱਵ ਹਨ ਇਸਦਾ ਫ਼ੈਸਲਾ ਸਮਾਜ ਦੇ ਬਣਾਏ ਹੋਏ ਨਿਯਮ ਕਰਨਗੇ ਨਾ ਕਿ ਵਿਅਕਤੀ । ਸਮਾਜ ਵਿੱਚ ਵਿਅਕਤੀ ਨੂੰ ਜੋ ਪਦ ਜਾਂ ਸਥਿਤੀ ਪ੍ਰਾਪਤ ਹੁੰਦੀ ਹੈ । ਉਸਨੂੰ ਉਸ ਨਾਲ ਸੰਬੰਧਿਤ ਕੰਮ ਵੀ ਕਰਨੇ ਪੈਂਦੇ ਹਨ ।

(4) ਪਦ ਦੇ ਦੁਆਰਾ ਵਿਅਕਤੀ ਦੀ ਭੂਮਿਕਾ ਵੀ ਨਿਸ਼ਚਿਤ ਹੁੰਦੀ ਹੈ (Role of individual determine by status) – ਕਿਸੇ ਵੀ ਪਦ ਦੀ ਪ੍ਰਾਪਤੀ ਤੋਂ ਬਾਅਦ ਵਿਅਕਤੀ ਨੂੰ ਉਸ ਪਦ ਵਿਸ਼ੇਸ਼ ਨਾਲ ਜੁੜੀਆਂ ਹੋਈਆਂ ਭੂਮਿਕਾਵਾਂ ਵੀ ਨਿਭਾਉਣੀਆਂ ਪੈਂਦੀਆਂ ਹਨ । ਇਹ ਭੂਮਿਕਾਵਾਂ ਸਮਾਜ ਦੇ ਮਹੱਤਵਪੂਰਨ ਕਾਰਜਾਂ ਨਾਲ ਸੰਬੰਧਿਤ ਹੁੰਦੀਆਂ ਹਨ । ਇਹਨਾਂ ਦਾ ਸਮਾਜ ਵਿੱਚ ਵਿਸ਼ੇਸ਼ ਸਥਾਨ ਹੋਣ ਕਰਕੇ ਇਹਨਾਂ ਨੂੰ ਸਮਾਜ ਲਈ ਖ਼ਾਸ ਮੰਨਿਆ ਜਾਂਦਾ ਹੈ ।

(5) ਸਮਾਜ ਵਿਚ ਵਿਅਕਤੀ ਦੇ ਪਦ ਨੂੰ ਸਮਝਣ ਦੇ ਲਈ ਦੂਜੇ ਵਿਅਕਤੀਆਂ ਦੇ ਪਦਾਂ ਦੀ ਤੁਲਨਾ ਨਾਲ ਸੰਬੰਧਿਤ ਕਰਕੇ ਹੀ ਜਾਣਿਆ ਜਾਂਦਾ ਹੈ। (We can understand the status of individual only in comparisorrwith the status of other individuals) – ਜਿਵੇਂਮਰੀਜ਼ ਤੋਂ ਬਿਨਾਂ ਡਾਕਟਰ ਦੀ ਸਥਿਤੀ ਅਸੰਭਵ ਹੁੰਦੀ ਹੈ, ਅਧਿਆਪਕ ਤੋਂ ਬਿਨਾਂ ਵਿਦਿਆਰਥੀਆਂ ਦੀ, ਪਤੀ-ਪਤਨੀ, ਭਰਾ-ਭੈਣ ਆਦਿ ਦੇ ਬਿਨਾਂ ਵਿਅਕਤੀਆਂ ਦੇ ਪਦ ਨੂੰ ਜਾਣਨਾ ਮੁਸ਼ਕਲ ਹੁੰਦਾ ਹੈ ਉਸੇ ਤਰ੍ਹਾਂ ਪਦ ਤੁਲਨਾਤਮਕ ਸ਼ਬਦ ਹੈ ਜਿਸਨੂੰ ਕਿ ਦੂਜੇ ਵਿਅਕਤੀਆਂ ਦੇ ਸੰਦਰਭ ਵਿੱਚ ਪਛਾਣਿਆ ਜਾ ਸਕਦਾ ਹੈ ।

(6) ਇੱਕ ਵਿਅਕਤੀ ਕਈ ਪਦਾਂ ਉੱਤੇ ਹੋ ਸਕਦਾ ਹੈ (One person can be on many status) – ਵਿਅਕਤੀ ਸਮਾਜ ਵਿੱਚ ਇੱਕ ਹੀ ਪਦ ਉੱਤੇ ਬਿਰਾਜਮਾਨ ਨਹੀਂ ਹੁੰਦਾ ਬਲਕਿ ਉਹ ਅਲੱਗ-ਅਲੱਗ ਸਮਾਜਿਕ ਹਾਲਤਾਂ ਵਿਚ ਅਲੱਗ-ਅਲੱਗ ਪਦਾਂ ਨੂੰ ਪ੍ਰਾਪਤ ਕਰਦਾ ਹੈ । ਇੱਕ ਵਿਅਕਤੀ ਕਲੱਬ ਦਾ ਪ੍ਰਧਾਨ, ਦਫ਼ਤਰ ਵਿਚ ਕਰਮਚਾਰੀ, ਪਰਿਵਾਰ ਵਿੱਚ ਪੁੱਤਰ, ਪਿਤਾ, ਚਾਚਾ, ਮਾਮਾ ਆਦਿ ਦੇ ਪਦਾਂ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੀ ਸਿੱਖਿਆ, ਯੋਗਤਾ, ਸਮਰੱਥਾ ਦੇ ਅਨੁਸਾਰ ਸਾਰੇ ਪਦਾਂ ਵਿਚ ਸੰਬੰਧ ਅਤੇ ਸੰਤੁਲਨ ਬਣਾਈ ਰੱਖਦਾ ਹੈ ਜਾਂ ਰੱਖਣ ਦੀ ਕੋਸ਼ਿਸ਼ ਕਰਦਾ ਹੈ ।

(7) ਸਮਾਜਿਕ ਪਦਾਂ ਦੇ ਦੁਆਰਾ ਸਮਾਜ ਵਿਚ ਵੀ ਸਥਿਰਤਾ ਬਣੀ ਰਹਿੰਦੀ ਹੈ (Stability in Society comes with social status) – ਸਮਾਜ ਵਿਚ ਹਰੇਕ ਵਿਅਕਤੀ ਨੂੰ ਆਪਣੇ ਪਦ ਨਾਲ ਸੰਬੰਧਿਤ ਕੰਮ ਕਰਨੇ ਪੈਂਦੇ ਹਨ ਜਿਸ ਨਾਲ ਕਿ ਕੰਮਾਂ ਦਾ ਵਰਗੀਕਰਣ ਹੋ ਜਾਂਦਾ ਹੈ ਅਤੇ ਸਮਾਜ ਵਿਚ ਸਥਿਰਤਾ ਬਣੀ ਰਹਿੰਦੀ ਹੈ । ਵਿਅਕਤੀ ਨੂੰ ਪਦ ਪ੍ਰਦਾਨ ਕੀਤੇ ਬਿਨਾਂ ਸਮਾਜਿਕ ਨਿਯੰਤਰਣ ਬਣਾਏ ਰੱਖਣਾ ਅਸੰਭਵ ਹੈ ! ਕਿਰਤ ਵੰਡ ਦਾ ਸਿਧਾਂਤ ਪ੍ਰਾਚੀਨ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ | ਪਹਿਲਾਂ ਕੰਮਾਂ ਦੀ ਵੰਡ ਜਾਤ ਦੇ ਆਧਾਰ ਤੇ ਹੁੰਦੀ ਸੀ । ਪਰ ਆਧੁਨਿਕ ਸਮੇਂ ਵਿਚ ਵੰਡ ਯੋਗਤਾ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ਜਿਸ ਨਾਲ ਸਮਾਜ ਵਧੇਰੇ ਤਰੱਕੀ ਕਰ ਰਿਹਾ ਹੈ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 5.
ਭੁਮਿਕਾ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਹਰ ਇੱਕ ਸਥਿਤੀ ਨਾਲ ਕੁੱਝ ਮੰਗਾਂ (demands) ਜੁੜੀਆਂ ਹੁੰਦੀਆਂ ਹਨ ਜਿਹੜੀਆਂ ਇਹ ਦੱਸਦੀਆਂ ਹਨ ਕਿਸ ਸਮੇਂ ਵਿਅਕਤੀ ਤੋਂ ਕਿਸ ਪ੍ਰਕਾਰ ਦੇ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ । ਇਹ ਭੂਮਿਕਾ ਦਾ ਕ੍ਰਿਆਤਮਕ ਪੱਧਰ ਹੈ । ਇਸ ਵਿੱਚ ਵਿਅਕਤੀ ਆਪਣੀ ਯੋਗਤਾ, ਲਿੰਗ, ਪੇਸ਼ੇ, ਪੈਸੇ ਆਦਿ ਦੇ ਆਧਾਰ ਉੱਤੇ ਕੋਈ ਪਦ ਪ੍ਰਾਪਤ ਕਰਦਾ ਹੈ ਅਤੇ ਉਸਨੂੰ ਉਸ ਪਦ ਦੇ ਸੰਦਰਭ ਵਿੱਚ ਪਰੰਪਰਾ, ਕਾਨੂੰਨ ਜਾਂ ਨਿਯਮਾਂ ਦੇ ਅਨੁਸਾਰ ਜਿਹੜੀ ਵੀ ਭੂਮਿਕਾ ਨਿਭਾਉਂਣੀ ਪੈਂਦੀ ਹੈ ਉਹ ਉਸਦਾ ਕੰਮ ਹੈ । ਇਸ ਤਰਾਂ ਇਹ ਸਪੱਸ਼ਟ ਹੁੰਦਾ ਹੈ ਕਿ ਕੰਮ ਦੀ ਧਾਰਨਾ ਵਿੱਚ ਦੋ ਤੱਤ ਹਨ ਇਕ ਉਮੀਦ ਅਤੇ ਦੂਜੀ ਕ੍ਰਿਆਵਾਂ ।ਉਮੀਦ ਦਾ ਅਰਥ ਹੈ ਕਿ ਉਹ ਕਿਸੇ ਖਾਸ ਸਮੇਂ ਖ਼ਾਸ ਤਰ੍ਹਾਂ ਦਾ ਵਿਵਹਾਰ ਕਰੇ ਅਤੇ ਕ੍ਰਿਆਵਾਂ ਜਾਂ ਭੂਮਿਕਾ ਉਸ ਵਿਸ਼ੇਸ਼ ਸਥਿਤੀ ਦਾ ਕੰਮ ਹੋਵੇਗਾ । ਇਸ ਤਰ੍ਹਾਂ ਉਸਦੀ ਭੂਮਿਕਾ ਲੰਮੀ ਜਾਂਦੀ ਹੈ ।

ਕਿਸੇ ਵੀ ਸਮਾਜ ਦੀ ਸਮਾਜਿਕ ਵਿਵਸਥਾ ਨੂੰ ਉਦੋਂ ਹੀ ਕਾਇਮ ਰੱਖਿਆ ਜਾ ਸਕਦਾ ਹੈ ਜਦੋਂ ਵਿਅਕਤੀ ਨੂੰ ਸਮਾਜਿਕ ਪਦਾਂ ਦੇ ਨਾਲ ਜੁੜੀਆਂ ਭੂਮਿਕਾਵਾਂ ਵੀ ਉਸਨੂੰ ਪ੍ਰਦਾਨ ਕੀਤੀਆਂ ਜਾਣ ਕਿਉਂਕਿ ਭੂਮਿਕਾ ਤੋਂ ਬਿਨਾਂ ਪਦ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ । ਇਸ ਲਈ ਪਦ ਅਤੇ ਭੂਮਿਕਾ ਨੂੰ ਇਕ ਸਿੱਕੇ ਦੇ ਦੋ ਪਹਿਲੂ ਕਿਹਾ ਜਾਂਦਾ ਹੈ ਜੋ ਇਕੱਠੇ ਹੀ ਚੱਲਦੇ ਹਨ । ਸਮਾਜਿਕ ਵਿਅਕਤੀਆਂ ਨੂੰ ਉਹਨਾਂ ਦੇ ਕਿੱਤਿਆਂ ਦੇ ਆਧਾਰ ਉੱਤੇ ਹੀ ਇੱਕ ਦੂਜੇ ਤੋਂ ਵੱਖਰਾ ਕੀਤਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  • ਆਗਬਰਨ ਅਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਭੂਮਿਕਾ ਸਮਾਜਿਕ ਤੌਰ ਤੇ ਆਸ਼ਾ ਕੀਤੇ ਹੋਏ ਤੇ ਪ੍ਰਵਾਨ ਕੀਤੇ ਹੋਏ ਵਿਵਹਾਰ ਦੇ ਉਹ ਤਰੀਕੇ ਹੁੰਦੇ ਹਨ, ਜਿਨ੍ਹਾਂ ਨਾਲ ਵਿਅਕਤੀ ਜ਼ਿੰਮੇਵਾਰੀਆਂ ਅਤੇ ਅਧਿਕਾਰ ਸਮੂਹ ਵਿੱਚ ਪਾਏ ਗਏ ਵਿਸ਼ੇਸ਼ ਸਥਾਨ ਨਾਲ ਬੰਨ੍ਹੇ ਹੁੰਦੇ ਹਨ।”
  • ਝੰਡਬਰਗ (Lundberg) ਦੇ ਅਨੁਸਾਰ, “ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।”
  • ਲਿੰਟਨ (Linton) ਦੇ ਅਨੁਸਾਰ, “ਰੋਲ ਦਾ ਅਰਥ ਸੰਸਕ੍ਰਿਤਕ ਪ੍ਰਤਿਮਾਨਾਂ ਦੇ ਉਸ ਯੋਗ ਤੋਂ ਹੈ ਜੋ ਕਿਸੇ ਵਿਸ਼ੇਸ਼ ਪਦ ਨਾਲ ਸੰਬੰਧਿਤ ਹੁੰਦਾ ਹੈ । ਇਸ ਪ੍ਰਕਾਰ ਇਸ ਵਿੱਚ ਉਹ ਸਭ ਰਵੱਈਏ, ਕੀਮਤਾਂ ਅਤੇ ਵਿਵਹਾਰ ਸੰਮਿਲਤ ਹਨ ਜੋ ਸਮਾਜ ਕਿਸੇ ਪਦ ਨੂੰ ਗ੍ਰਹਿਣ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਨੂੰ ਪ੍ਰਦਾਨ ਕਰਦਾ ਹੈ ।”

ਇਸ ਵਿਆਖਿਆ ਤੋਂ ਇਹ ਪਤਾ ਚੱਲਦਾ ਹੈ ਕਿ ਭੂਮਿਕਾ ਉਹ ਪ੍ਰਵਾਨਿਤ ਤਰੀਕਾ ਹੈ ਜਿਸ ਦੇ ਵਿਚ ਵਿਅਕਤੀ ਸਮਾਜ ਦੁਆਰਾ ਪ੍ਰਦਾਨ ਕੀਤੀ ਗਈ ਸਥਿਤੀ ਨਾਲ ਜੁੜੇ ਫਰਜ਼ਾਂ ਨੂੰ ਪੂਰਾ ਕਰਦਾ ਹੈ ਅਤੇ ਇਸ ਸਥਿਤੀ ਨਾਲ ਪ੍ਰਾਪਤ ਹੋਏ ਵਿਸ਼ੇਸ਼ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ । ਹਰੇਕ ਸਥਿਤੀ ਨਾਲ ਹੀ ਸੰਬੰਧਿਤ ਸਾਰੀਆਂ ਭੂਮਿਕਾਵਾਂ ਸਮਾਜਿਕ ਨਿਯਮਾਂ ਦੁਆਰਾ ਨਿਯਮਿਤ ਹੁੰਦੀਆਂ ਹਨ । ਸਮਾਜਿਕ ਨਿਯਮਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਪਰਿਵਰਤਨ ਹੋਣ ਨਾਲ ਭੂਮਿਕਾਵਾਂ ਵੀ ਬਦਲ ਜਾਂਦੀਆਂ ਹਨ । ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭੁਮਿਕਾ ਉਹ ਵਿਵਹਾਰ ਹੁੰਦਾ ਹੈ ਜੋ ਅਸਲੀਅਤ ਦੇ ਵਿੱਚ ਕਿਸੇ ਵੀ ਸਥਿਤੀ ਤੇ ਜਦੋਂ ਵਿਅਕਤੀ ਬੈਠਾ ਹੁੰਦਾ ਹੈ ਤਾਂ ਕਰਦਾ ਹੈ ।

ਭੂਮਿਕਾ ਦੀਆਂ ਵਿਸ਼ੇਸ਼ਤਾਵਾਂ (Characteristics of Social Role)

(1) ਭੂਮਿਕਾ ਕਾਰਜਾਤਮਕ ਹੁੰਦੀ ਹੈ (Role is Functional) – ਭੂਮਿਕਾ ਦੀ ਪਹਿਲੀ ਵਿਸ਼ੇਸ਼ਤਾ ਇਸਦਾ ਕਾਰਜਾਤਮਕ ਰੂਪ ਹੈ । ਇਹਨਾਂ ਨੂੰ ਸਮਝਣ ਦੇ ਲਈ ਇਸਦੀ ਤੁਲਨਾ ਦੂਜੇ ਲੋਕਾਂ ਦੀ ਭੂਮਿਕਾ ਨਾਲ ਕੀਤੀ ਜਾਂਦੀ ਹੈ । ਸਮਾਜ ਵਿਅਕਤੀ ਨੂੰ ਜੋ ਪਦ ਪ੍ਰਦਾਨ ਕਰਦਾ ਹੈ ਉਸ ਪਦ ਨਾਲ ਸੰਬੰਧਿਤ ਭੂਮਿਕਾਵਾਂ ਵੀ ਉਸਨੂੰ ਨਿਭਾਉਣੀਆਂ ਪੈਂਦੀਆਂ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭੂਮਿਕਾਵਾਂ ਕਾਰਜਾਤਮਕ ਹੁੰਦੀਆਂ ਹਨ ।

(2) ਭੂਮਿਕਾ ਨੂੰ ਸਮਾਜਿਕ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ (Role is determined by social sanctions) – ਵਿਅਕਤੀ ਸਮਾਜ ਵਿੱਚ ਰਹਿ ਕੇ ਹੀ ਆਪਣੀ ਯੋਗਤਾ ਅਨੁਸਾਰ ਪਦ ਦੀ ਪ੍ਰਾਪਤੀ ਕਰਦਾ ਹੈ । ਜੇਕਰ ਵਿਅਕਤੀ ਨੂੰ ਬਿਨਾਂ ਯੋਗਤਾ ਦੇ ਪਦ ਦੀ ਪ੍ਰਾਪਤੀ ਹੋ ਜਾਵੇ ਤਾਂ ਉਹ ਅਜਿਹੇ ਕੰਮ ਕਰਨਗੇ ਜੋ ਸਮਾਜਿਕ ਕੀਮਤਾਂ ਦੇ ਵਿਰੁੱਧ ਹੋਣਗੇ । ਇਸੇ ਕਰਕੇ ਸਮਾਜ ਕੇਵਲ ਉਹਨਾਂ ਹੀ ਭੁਮਿਕਾਵਾਂ ਨੂੰ ਸਵੀਕ੍ਰਿਤੀ ਦਿੰਦਾ ਹੈ ਜੋ ਸਮਾਜ ਦੁਆਰਾ ਪ੍ਰਮਾਣਿਤ ਅਤੇ ਸਮਾਜ ਦੁਆਰਾ ਵਿਅਕਤੀ ਨੂੰ ਪ੍ਰਾਪਤ ਹੁੰਦੀਆਂ ਹਨ ! ਹਰੇਕ ਵਿਅਕਤੀ ਦੂਜੇ ਵਿਅਕਤੀ ਤੋਂ ਭਿੰਨ ਹੁੰਦਾ ਹੈ । ਕੋਈ ਇੱਕ ਵਿਅਕਤੀ ਸਮਾਜ ਵਿੱਚ ਸਾਰੀਆਂ ਭੂਮਿਕਾਵਾਂ ਜਿਵੇਂ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਆਦਿ ਨਹੀਂ ਨਿਭਾ ਸਕਦਾ । ਇਸੇ ਕਰਕੇ ਸਮਾਜਿਕ ਸੰਸਕ੍ਰਿਤੀ ਹੀ ਇਹ ਨਿਰਧਾਰਿਤ ਕਰਦੀ ਹੈ ਕਿ ਕਿਹੜੀਆਂ ਭੂਮਿਕਾਵਾਂ ਕਿਸ ਵਿਅਕਤੀ ਤੋਂ ਅਤੇ ਕਿਸੇ ਸਮੇਂ, ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

(3) ਸੰਸਕ੍ਰਿਤੀ ਦੁਆਰਾ ਨਿਯਮਿਤ (Culture determines role) – ਵਿਅਕਤੀ ਨੂੰ ਜੋ ਵਿਸ਼ੇਸ਼ ਸਥਿਤੀ ਸਮਾਜ ਵਿੱਚ ਪ੍ਰਾਪਤ ਹੁੰਦੀ ਹੈ ਉਸ ਨਾਲ ਜੁੜੀਆਂ ਭੂਮਿਕਾਵਾਂ ਨੂੰ ਨਿਭਾਉਣ ਲਈ ਸਮਾਜਿਕ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਪ੍ਰਵਾਨਗੀ ਮੁੱਖ ਤੌਰ ਉੱਤੇ ਸੰਸਕ੍ਰਿਤੀ ਵੱਲੋਂ ਹੀ ਮਿਲਦੀ ਹੈ । ਸਮਾਜਿਕ ਭੂਮਿਕਾ ਨੂੰ ਸੰਸਕ੍ਰਿਤੀ ਦੁਆਰਾ ਨਿਯਮਿਤ ਕੀਤਾ ਜਾਂਦਾ ਹੈ ਅਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ ।

(4) ਵਿਅਕਤੀ ਦੀ ਯੋਗਤਾ ਦਾ ਮਹੱਤਵ (Importance of Individual’s ability) – ਵਿਅਕਤੀ ਆਪਣੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਸਕਦਾ ਹੈ । ਪਰ ਇਹ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਸਫਲਤਾ ਪ੍ਰਾਪਤ ਕਰੇ ।ਉਹ ਸਿਰਫ ਉਹਨਾਂ ਭੂਮਿਕਾਵਾਂ ਨੂੰ ਹੀ ਕਰਨ ਵਿੱਚ ਸਫਲ ਹੁੰਦਾ ਹੈ ਜਿਸ ਵਿੱਚ ਉਸਨੂੰ ਵਿਸ਼ੇਸ਼ ਯੋਗਤਾ ਪ੍ਰਾਪਤ ਹੁੰਦੀ ਹੈ । ਵਿਅਕਤੀ ਦੀ ਯੋਗਤਾ ਕਾਰਨ ਹੀ ਉਹ ਆਪਣੀ ਸਥਿਤੀ ਨਾਲ ਜੁੜੀਆਂ ਭੂਮਿਕਾਵਾਂ ਨੂੰ ਚੰਗਾ ਵਧੇਰੇ ਚੰਗਾ ਜਾਂ ਮਾੜੇ ਢੰਗ ਨਾਲ ਨਿਭਾ ਕੇ ਇੱਕ ਪਦ ਤੋਂ ਦੂਜੇ ਪਦ ਵਿੱਚ ਸਥਿਤੀ ਪ੍ਰਾਪਤ ਕਰਦਾ ਹੈ ਭਾਵ ਚੰਗੀਆਂ ਭੂਮਿਕਾਵਾਂ ਨਿਭਾ ਕੇ ਉੱਚੀ ਅਤੇ ਮਾੜੀਆਂ ਭੂਮਿਕਾਵਾਂ ਨਿਭਾ ਕੇ ਨੀਵੀਂ ਸਥਿਤੀ ਸਮਾਜ ਵਿੱਚ ਪ੍ਰਾਪਤ ਕਰਦਾ ਹੈ ।

(5) ਭੂਮਿਕਾ ਪਰਿਵਰਤਨਸ਼ੀਲ ਹੁੰਦੀ ਹੈ (Roles are changeable) – ਭੂਮਿਕਾਵਾਂ ਪਰਿਵਰਤਨਸ਼ੀਲ ਹੁੰਦੀਆਂ ਹਨ ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਤਾਣਾ-ਬਾਣਾ ਹੈ ਤੇ ਇਹਨਾਂ ਦੇ ਕਿਸੇ ਇੱਕ ਭਾਰਾ ਵਿੱਚ ਪਰਿਵਰਤਨ ਦੇ ਨਾਲ-ਨਾਲ ਪੁਰੀ ਸਮਾਜਿਕ ਸੰਰਚਨਾ ਵਿਚ ਪਰਿਵਰਤਨ ਹੁੰਦਾ ਰਹਿੰਦਾ ਹੈ ਜਿਸ ਕਾਰਨ ਭੂਮਿਕਾਵਾਂ ਦੇ ਖੇਤਰ ਵਿੱਚ ਵੀ ਪਰਿਵਰਤਨ ਪਾਏ ਜਾਂਦੇ ਹਨ । ਇਸਦੇ ਨਾਲ ਸਮਾਜਿਕ ਕੀਮਤਾਂ ਅਤੇ ਸਮਾਜਿਕ ਪਰਿਮਾ ਵਿਚ ਵੀ ਬਦਲਾ ਆ ਜਾਂਦਾ ਹੈ । ਪੁਰਾਣੇ ਪਰਿਮਾਪਾਂ ਦੀ ਥਾਂ ਨਵੇਂ ਪਰਿਮਾਪ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਭੂਮਿਕਾਵਾਂ ਵਿੱਚ ਵੀ ਪਰਿਵਰਤਨ ਹੋ ਜਾਂਦਾ ਹੈ ।ਉਦਾਹਰਣ ਦੇ ਤੌਰ ਉੱਤੇ ਪੁਰਾਣੇ ਸਮਿਆਂ ਵਿਚ ਵਿਅਕਤੀ ਜਿਸ ਜਾਤ ਨਾਲ ਸੰਬੰਧ ਰੱਖਦਾ ਸੀ ਉਸੀ ਜਾਤ ਨਾਲ ਸੰਬੰਧਿਤ ਕਿੱਤਾ ਵੀ ਅਪਣਾਉਂਦਾ ਸੀ ਪਰ ਅੱਜ ਕੱਲ ਦੇ ਆਧੁਨਿਕ ਸਮੇਂ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਵਿੱਚ ਬਿਲਕੁਲ ਹੀ ਤਬਦੀਲੀ ਆ ਗਈ ਹੈ । ਅੱਜ ਵਿਅਕਤੀ ਆਪਣੀ ਭੂਮਿਕਾ ਨੂੰ ਜਾਤ ਨਾਲ ਸੰਬੰਧਿਤ ਕਿੱਤੇ ਵਿੱਚ ਨਾ ਨਿਭਾ ਕੇ ਆਪਣੀ ਯੋਗਤਾ ਅਨੁਸਾਰ ਕਿਸੇ ਵੀ ਪਦ ਦੀ ਪ੍ਰਾਪਤੀ ਕਰਕੇ ਉਸ ਨਾਲ ਜੁੜੀਆਂ ਹੋਈਆਂ ਭੂਮਿਕਾਵਾਂ ਨਿਭਾਉਂਦਾ ਹੈ ।

(6) ਵਿਅਕਤੀ ਸਮਾਜ ਵਿਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਸੰਬੰਧਿਤ ਹੁੰਦਾ ਹੈ (Man is related with differe in society) – ਵਿਅਕਤੀ ਅਨੇਕਾਂ ਤਰ੍ਹਾਂ ਦੇ ਕੰਮ ਕਰਨ ਦੇ ਯੋਗ ਹੁੰਦਾ ਹੈ ਜਿਸ ਕਾਰਨ ਸਮਾਜ ਵਿੱਚ ਉਹ ਕਈ ਭੂਮਿਕਾਵਾਂ ਅਵਾ ਕਰਦਾ ਹੈ । ਜਿਵੇਂ ਇੱਕ ਵਿਅਕਤੀ ਘਰ ਵਿੱਚ ਪੁੱਤਰ, ਪਿਉ, ਭਾਈ, ਪਤੀ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ ਤੇ ਉਹੀ ਵਿਅਕਤੀ ਜਦੋਂ ਘਰ ਤੋਂ ਬਾਹਰ ਕਿਸੇ ਸੰਸਥਾ ਵਿਚ ਜਾਂਦਾ ਹੈ ਤਾਂ ਉੱਥੇ ਦਾ ਮੈਂਬਰ, ਦਫਤਰ ਵਿੱਚ ਜਾ ਕੇ ਕਰਮਚਾਰੀ, ਧਾਰਮਿਕ ਸਥਾਨ ਵਿੱਚ ਜਾ ਕੇ ਉੱਥੇ ਦਾ ਨੇਤਾ ਆਦਿ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦਾ ਹੈ । ਇਸ ਤਰ੍ਹਾਂ ਵਿਅਕਤੀ ਸਮਾਜ ਵਿੱਚ ਰਹਿੰਦਾ ਹੋਇਆ ਹਰ ਸਮੇਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦਾ ਹੈ ਅਤੇ ਇਹਨਾਂ ਨੂੰ ਨਿਭਾਉਣ ਦੇ ਯੋਗ ਬਣਦਾ ਹੈ ।

(7) ਸਮਾਜਿਕ ਭੂਮਿਕਾਵਾਂ ਦਾ ਸੀਮਤ ਖੇਤਰ (Roles have limited scope) – ਸਾਰੀਆਂ ਸਮਾਜਿਕ ਭੂਮਿਕਾਵਾਂ ਜੋ ਸਮਾਜ ਵਿਚ ਰਹਿ ਕੇ ਨਿਭਾਈਆਂ ਜਾਂਦੀਆਂ ਹਨ ਉਹਨਾਂ ਦਾ ਸੀਮਤ ਖੇਤਰ ਹੁੰਦਾ ਹੈ । ਵਿਅਕਤੀ ਜਿਸ ਸਥਿਤੀ ਵਿਚ ਪ੍ਰਵੇਸ਼ ਕਰਦਾ ਹੈ ਉਹ ਉਸੀ ਸਥਿਤੀ ਅਨੁਸਾਰ ਹੀ ਭੁਮਿਕਾਵਾਂ ਨਿਭਾਉਂਦਾ ਹੈ ਹੈ ਅਤੇ ਉਸ ਸਥਿਤੀ ਤੋਂ ਬਾਹਰ ਆਉਂਦੇ ਸਾਰ ਹੀ ਉਸ ਦੀਆਂ ਭੂਮਿਕਾਵਾਂ ਵੀ ਬਦਲ ਜਾਂਦੀਆਂ ਹਨ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

Punjab State Board PSEB 11th Class Sociology Book Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Textbook Exercise Questions and Answers.

PSEB Solutions for Class 11 Sociology Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

Sociology Guide for Class 11 PSEB ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸ਼ਕਤੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸ਼ਕਤੀ ਸਮੂਹ ਜਾਂ ਵਿਅਕਤੀਆਂ ਦੀ ਉਹ ਸਮਰੱਥਾ ਹੁੰਦੀ ਹੈ ਜਿਸ ਨਾਲ ਉਹ ਉਸ ਸਮੇਂ ਆਪਣੀ ਗੱਲ । ਮੰਨਵਾਉਂਦੇ ਹਨ ਜਦੋਂ ਉਹਨਾਂ ਦਾ ਵਿਰੋਧ ਹੋ ਰਿਹਾ ਹੁੰਦਾ ਹੈ ।

ਪ੍ਰਸ਼ਨ 2.
ਮੈਕਸ ਵੈਬਰ ਦੁਆਰਾ ਪ੍ਰਸਤੁਤ ਸੱਤਾ ਦੀਆਂ ਤਿੰਨ ਕਿਸਮਾਂ ਦੱਸੋ ।
ਉੱਤਰ-
ਪਰੰਪਰਾਗਤ ਸੱਤਾ (Traditional Authority), ਕਾਨੂੰਨੀ ਸੱਤਾ (Legal Authority) ਅਤੇ ਕਰਿਸ਼ਮਈ ਸੱਤਾ (Charishmatic Authority) ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਅਰਥ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਵਿਗਿਆਨੀਆਂ ਦੇ ਅਨੁਸਾਰ, ਮਨੁੱਖੀ ਕ੍ਰਿਆਵਾਂ ਜਿਹੜੀਆਂ ਕਿ ਭੋਜਨ ਜਾਂ ਸੰਪੱਤੀ ਨਾਲ ਸੰਬੰਧਿਤ ਹੁੰਦੀਆਂ ਹਨ, ਅਰਥ ਵਿਵਸਥਾ ਨੂੰ ਬਣਾਉਂਦੀਆਂ ਹਨ ।

ਪ੍ਰਸ਼ਨ 4.
ਰਾਜ ਦੇ ਕੋਈ ਦੋ ਤੱਤ ਦੱਸੋ ?
ਉੱਤਰ-
ਜਨਸੰਖਿਆ, ਭੂਗੋਲਿਕ ਖੇਤਰ, ਸੁਤੰਤਰਤਾ ਅਤੇ ਸਰਕਾਰ ਰਾਜ ਦੇ ਪ੍ਰਮੁੱਖ ਤੱਤ ਹਨ ।

ਪ੍ਰਸ਼ਨ 5.
ਜੀਵਵਾਦ ਦਾ ਸਿਧਾਂਤ ਕਿਸ ਨੇ ਪ੍ਰਸਤੁਤ ਕੀਤਾ ?
ਉੱਤਰ-
E.B. Tylor ਨੇ ਜੀਵਵਾਦ ਦਾ ਸਿਧਾਂਤ ਦਿੱਤਾ ਸੀ ।

ਪ੍ਰਸ਼ਨ 6.
ਪਵਿੱਤਰ ਅਤੇ ਸਾਧਾਰਨ ਵਸਤੂਆਂ ਵਿਚਕਾਰ ਕਿਸ ਵਿਚਾਰਕ ਨੇ ਅੰਤਰ ਕੀਤਾ ?
ਉੱਤਰ-
ਦੁਰਮੀਮ (Durkheim) ਨੇ ਪਵਿੱਤਰ ਅਤੇ ਅਪਵਿੱਤਰ ਚੀਜ਼ਾਂ ਦਾ ਅੰਤਰ ਦੱਸਿਆ ਸੀ ।

ਪ੍ਰਸ਼ਨ 7.
ਕਿਰਤੀਵਾਦ ਦੇ ਵਿਚਾਰ ਦੀ ਚਰਚਾ ਕਿਸਨੇ ਕੀਤੀ ?
ਉੱਤਰ-
ਪ੍ਰਕਿਰਤੀਵਾਦ ਦਾ ਸਿਧਾਂਤ ਮੈਕਸ ਮੂਲਰ (Max Muller) ਨੇ ਦਿੱਤਾ ਸੀ ।

ਪ੍ਰਸ਼ਨ 8.
ਕਿਸ ਵਿਚਾਰਕ ਨੇ ਧਰਮ ਨੂੰ ਅਧਿਆਤਮਕ ਸੱਤਾ ਵਿਚ ਇੱਕ ਵਿਸ਼ਵਾਸ ਮੰਨਿਆ ਹੈ ?
ਉੱਤਰ-
E.B. Tylor ਨੇ ਧਰਮ ਨੂੰ ਪਰਾ-ਪ੍ਰਾਕ੍ਰਿਤਕ ਸ਼ਕਤੀ ਵਿਚ ਵਿਸ਼ਵਾਸ ਕਿਹਾ ਸੀ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 9.
ਦੋ ਅਜਿਹੇ ਧਰਮਾਂ ਦੇ ਨਾਂਮ ਦੱਸੋ ਜੋ ਭਾਰਤ ਵਿਚ ਬਾਹਰ ਤੋਂ ਆਏ ਹਨ ?
ਉੱਤਰ-
ਇਸਾਈ ਅਤੇ ਇਸਲਾਮ ਦੋ ਅਜਿਹੇ ਧਰਮ ਹਨ ਜੋ ਬਾਹਰੋਂ ਆਏ ਹਨ ।

ਪ੍ਰਸ਼ਨ 10.
ਸੰਪਰਦਾਇ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਪਰਦਾਇ ਇਕ ਧਾਰਮਿਕ ਵਿਚਾਰ ਵਿਵਸਥਾ ਦਾ ਇਕ ਉਪਸਮੂਹ ਹੈ ਅਤੇ ਆਮ ਤੌਰ ਉੱਤੇ ਇਹ ਵੱਡੇ ਧਾਰਮਿਕ ਸਮੂਹ ਤੋਂ ਨਿਕਲਿਆ ਇਕ ਹਿੱਸਾ ਹੁੰਦਾ ਹੈ ।

ਪ੍ਰਸ਼ਨ 11.
ਪੰਥ ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਪੰਥ ਇਕ ਧਾਰਮਿਕ ਸੰਗਠਨ ਹੈ ਜੋ ਕਿਸੇ ਇਕ ਵਿਅਕਤੀਗਤ ਨੇਤਾ ਦੇ ਵਿਚਾਰਾਂ ਅਤੇ ਵਿਚਾਰਧਾਰਾ ਵਿਚੋਂ ਨਿਕਲਿਆ ਹੈ ।

ਪ੍ਰਸ਼ਨ 12.
ਕਾਰਲ ਮਾਰਕਸ ਦੁਆਰਾ ਪ੍ਰਸਤੁਤ ਪੂੰਜੀਵਾਦੀ ਸਮਾਜ ਦੇ ਦੋ ਪ੍ਰਮੁੱਖ ਵਰਗਾਂ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦੀ ਵਰਗ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 13.
ਰਸਮੀ ਸਿੱਖਿਆ ਕਿਸਨੂੰ ਕਹਿੰਦੇ ਹਨ ?
ਉੱਤਰ-
ਉਹ ਸਿੱਖਿਆ ਜਿਹੜੀ ਅਸੀਂ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿਚ ਲੈਂਦੇ ਹਾਂ, ਉਹ ਰਸਮੀ ਸਿੱਖਿਆ ਹੁੰਦੀ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 14.
ਗੈਰ-ਰਸਮੀ ਸਿੱਖਿਆ ਦੀ ਪਰਿਭਾਸ਼ਾ ਦਿਉ ।
ਉੱਤਰ-
ਉਹ ਸਿੱਖਿਆ ਜਿਹੜੀ ਅਸੀਂ ਆਪਣੇ ਪਰਿਵਾਰ ਤੋਂ, ਰੋਜ਼ਾਨਾਂ ਦੇ ਅਨੁਭਵਾਂ ਤੋਂ ਪ੍ਰਾਪਤ ਕਰਦੇ ਹਾਂ ਗੈਰ ਰਸਮੀ ਸਿੱਖਿਆ ਹੁੰਦੀ ਹੈ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਰਾਜਹੀਣ ਸਮਾਜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੇ ਸਮਾਜਾਂ ਵਿਚ ਰਾਜ ਨਾਮਕ ਸੰਸਥਾ ਨਹੀਂ ਹੁੰਦੀ ਉਹ ਰਾਜ ਰਹਿਤ ਸਮਾਜ ਹੁੰਦੇ ਹਨ । ਇਹ ਸਾਦਾ ਜਾਂ ਪ੍ਰਾਚੀਨ ਸਮਾਜ ਹੁੰਦੇ ਹਨ । ਇੱਥੇ ਘੱਟ ਜਨਸੰਖਿਆ ਹੁੰਦੀ ਹੈ ਜਿਸ ਕਰਕੇ ਲੋਕਾਂ ਵਿਚਕਾਰ ਆਹਮਣੇ-ਸਾਹਮਣੇ ਦੇ ਰਿਸ਼ਤੇ ਹੁੰਦੇ ਹਨ ਅਤੇ ਸਮਾਜਿਕ ਨਿਯੰਤਰਣ ਲਈ ਰਾਜ ਜਾਂ ਸਰਕਾਰ ਵਰਗੇ ਕਿਸੇ ਰਸਮੀ ਸਧਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ । ਇੱਥੇ ਵੱਡਿਆਂ ਦੀ ਸਭਾ ਨਾਲ ਨਿਯੰਤਰਣ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਚਮਤਕਾਰੀ ਸੱਤਾ ਉੱਤੇ ਵਿਚਾਰ ਪ੍ਰਗਟ ਕਰੋ ।
ਉੱਤਰ-
ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਉਸ ਦੇ ਕਹੇ ਅਨੁਸਾਰ ਉਹ ਕੁੱਝ ਵੀ ਕਰ ਜਾਂਦਾ ਹੈ ਤਾਂ ਇਸ ਪ੍ਰਕਾਰ ਦੀ ਸੱਤਾ ਕਰਿਸ਼ਮਈ ਸੱਤਾ ਹੁੰਦੀ ਹੈ । ਕਿਸੇ ਵਿਅਕਤੀ ਦਾ ਕਰਿਸ਼ਮਈ ਵਿਅਕਤਿੱਤਵ ਹੁੰਦਾ ਹੈ ਅਤੇ ਲੋਕ ਉਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ । ਧਾਰਮਿਕ ਨੇਤਾ, ਰਾਜਨੀਤਿਕ ਨੇਤਾ ਕਿਸੇ ਪ੍ਰਕਾਰ ਦੀ ਸੱਤਾ ਦਾ ਪ੍ਰਯੋਗ ਕਰਦੇ ਹਨ ।

ਪ੍ਰਸ਼ਨ 3.
ਵਿਧਾਨਿਕ-ਤਾਰਕਿਕ ਸੱਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਜੋ ਸੱਤਾ ਕੁੱਝ ਨਿਯਮਾਂ-ਕਾਨੂੰਨਾਂ ਦੇ ਅਨੁਸਾਰ ਪ੍ਰਾਪਤ ਹੁੰਦੀ ਹੈ, ਉਸਨੂੰ ਕਾਨੂੰਨੀ ਸੱਤਾ ਦਾ ਨਾਮ ਦਿੱਤਾ ਜਾਂਦਾ ਹੈ । ਸਰਕਾਰ ਕੋਲ ਕਾਨੂੰਨੀ ਸਤਾ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ, ਅਲੱਗ-ਅਲੱਗ ਅਧਿਕਾਰੀਆਂ ਕੋਲ ਇਸ ਪ੍ਰਕਾਰ ਦੀ ਸੱਤਾ ਹੁੰਦੀ ਹੈ ਜੋ ਕੁੱਝ ਨਿਯਮਾਂ ਅਰਥਾਤ ਸੰਵਿਧਾਨ ਦੀ ਮੱਦਦ ਨਾਲ ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 4.
ਪੰਚਾਇਤੀ ਰਾਜ ਪ੍ਰਣਾਲੀ ਦੇ ਦੋ ਗੁਣ ਲਿਖੋ ।
ਉੱਤਰ-

  1. ਪੰਚਾਇਤੀ ਰਾਜ ਵਿਵਸਥਾ ਨੂੰ ਸਥਾਨਕ ਪੱਧਰ ਉੱਤੇ ਲਾਗੂ ਕੀਤਾ ਜਾਂਦਾ ਹੈ ਅਤੇ ਆਮ ਜਨਤਾ ਨੂੰ ਵੀ ਸੱਤਾ ਵਿਚ ਭਾਗੀਦਾਰੀ ਕਰਨ ਦਾ ਮੌਕਾ ਪ੍ਰਾਪਤ ਹੁੰਦਾ ਹੈ ।
  2. ਇਸ ਵਿਵਸਥਾ ਵਿਚ ਸਥਾਨਕ ਪੱਧਰ ਦੀਆਂ ਸਮੱਸਿਆਵਾਂ ਦਾ ਸਥਾਨਿਕ ਪੱਧਰ ਉੱਤੇ ਹੀ ਹੱਲ ਕਰ ਲਿਆ ਜਾਂਦਾ ਹੈ ਅਤੇ ਕੰਮ ਹੋ ਵੀ ਜਲਦੀ ਜਾਂਦਾ ਹੈ ।

ਪ੍ਰਸ਼ਨ 5.
ਜੀਵਵਾਦ ਅਤੇ ਪ੍ਰਕਿਰਤੀਵਾਦ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-

  1. ਜੀਵ – ਇਹ ਸਿਧਾਂਤ Tylor ਨੇ ਦਿੱਤਾ ਸੀ ਅਤੇ ਇਸਦੇ ਅਨੁਸਾਰ ਧਰਮ ਦਾ ਉਦਭਵ ਆਤਮਾ ਦੇ ਵਿਚਾਰ ਤੋਂ ਸਾਹਮਣੇ ਆਇਆ ਅਰਥਾਤ ਲੋਕ ਆਤਮਾਵਾਂ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਤੋਂ ਹੀ ਧਰਮ ਦਾ ਜਨਮ ਹੋਇਆ ।
  2. ਕਿਰਤੀਵਾਦ – ਇਸ ਦੇ ਅਨੁਸਾਰ ਪ੍ਰਾਚੀਨ ਸਮਿਆਂ ਵਿਚ ਮਨੁੱਖ ਪ੍ਰਕ੍ਰਿਤਕ ਵਰਤਾਰਿਆਂ ਜਿਵੇਂ ਕਿ ਬਾਰਿਸ਼, ਬਿਜਲੀ ਕੜਕਣਾ, ਅੱਗ ਤੋਂ ਬਹੁਤ ਡਰਦਾ ਸੀ । ਇਸ ਲਈ ਉਸ ਨੇ ਪ੍ਰਕਿਰਤੀ ਦੀ ਪੂਜਾ ਕਰਨੀ ਸ਼ੁਰੂ ਕੀਤੀ ਅਤੇ ਧਰਮ ਸਾਹਮਣੇ ਆਇਆ ।

ਪ੍ਰਸ਼ਨ 6.
ਹਿੱਤ ਸਮੂਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਿੱਤ ਸਮੂਹ ਇਕ ਵਿਸ਼ੇਸ਼ ਸਮੂਹ ਦੇ ਲੋਕਾਂ ਵਲੋਂ ਬਣਾਏ ਗਏ ਸਮੂਹ ਹਨ ਜਿਹੜੇ ਸਿਰਫ਼ ਆਪਣੇ ਮੈਂਬਰਾਂ ਦੇ ਹਿੱਤਾਂ ਲਈ ਕੰਮ ਕਰਦੇ ਹਨ । ਉਹਨਾਂ ਹਿੱਤਾਂ ਦੀ ਪ੍ਰਾਪਤੀ ਲਈ ਉਹ ਹੋਰ ਸਮੂਹਾਂ ਦੇ ਹਿੱਤਾਂ ਦੀ ਵੀ ਪਰਵਾਹ ਨਹੀਂ ਕਰਦੇ । ਉਦਾਹਰਨ ਦੇ ਲਈ ਮਜ਼ਦੂਰ ਸੰਘ, ਟ੍ਰੇਡ ਯੂਨੀਅਨ, ਵਿੱਕੀ (FICCI) ਆਦਿ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 7.
ਪਵਿੱਤਰ (Sacred) ਅਤੇ ਸਾਧਾਰਨ (Profane) ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਦੁਰਖੀਮ ਨੇ ਧਰਮ ਨਾਲ ਸੰਬੰਧਿਤ ਪਵਿੱਤਰ ਅਤੇ ਸਾਧਾਰਨ ਚੀਜ਼ਾਂ ਬਾਰੇ ਦੱਸਿਆ ਸੀ । ਉਸ ਦੇ ਅਨੁਸਾਰ ਪਵਿੱਤਰ ਚੀਜ਼ਾਂ ਉਹ ਹਨ ਜਿਨ੍ਹਾਂ ਨੂੰ ਸਾਡੇ ਤੋਂ ਉੱਚਾ ਅਤੇ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਹ ਅਸਾਧਾਰਨ ਹੁੰਦੀਆਂ ਹਨ ਅਤੇ ਰੋਜ਼ਾਨਾਂ ਦੇ ਕੰਮਾਂ ਤੋਂ ਦੂਰ ਹੁੰਦੀਆਂ ਹਨ ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਰੋਜ਼ਾਨਾ ਸਾਡੇ ਸਾਹਮਣੇ ਆਉਂਦੀਆਂ ਹਨ ਅਤੇ ਵਰਤੀਆਂ ਜਾਂਦੀਆਂ ਹਨ, ਇਹਨਾਂ ਨੂੰ ਸਾਧਾਰਨ ਚੀਜ਼ਾਂ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਟੋਟਮਵਾਦ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਟੋਟਮਵਾਦ ਦੇ ਅੰਦਰ ਕੋਈ ਕਬੀਲਾ ਆਪਣੇ ਆਪ ਨੂੰ ਕਿਸੇ ਵਸਤੂ, ਮੁੱਖ ਤੌਰ ਉੱਤੇ ਕੋਈ ਜਾਨਵਰ, ਦਰੱਖ਼ਤ, ਪੌਦਾ, ਪੱਥਰ ਜਾਂ ਕੋਈ ਹੋਰ ਚੀਜ਼ ਨਾਲ ਸੰਬੰਧਿਤ ਮੰਨ ਲੈਂਦੀ ਹੈ । ਜਿਸ ਵਸਤੂ ਦੇ ਪ੍ਰਤੀ ਉਸਦਾ ਸ਼ਰਧਾ ਭਾਵ ਹੁੰਦਾ ਹੈ ਉਹ ਜਨਜਾਤੀ ਉਸ ਵਸਤੂ ਦੇ ਨਾਮ ਨੂੰ ਅਪਣਾ ਲੈਂਦੀ ਹੈ ਅਤੇ ਉਸਦੀ ਪੂਜਾ ਕਰਦੀ ਹੈ । ਉਹ ਆਪਣੇ ਆਪ ਨੂੰ ਉਸ ਚੀਜ਼ (ਟੋਟਮ) ਤੋਂ ਪੈਦਾ ਹੋਇਆ ਮੰਨ ਲੈਂਦੀ ਹੈ ।

ਪ੍ਰਸ਼ਨ 9.
ਪਸ਼ੂਪਾਲਕ ਅਰਥ-ਵਿਵਸਥਾ (Pastoral Economy) ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਸ ਪ੍ਰਕਾਰ ਦੀ ਅਰਥ-ਵਿਵਸਥਾ ਵਿਚ ਸਮਾਜ ਆਪਣੀ ਜੀਵਿਕਾ ਕਮਾਉਣ ਲਈ ਘਰੇਲੂ ਜਾਨਵਰਾਂ ਉੱਤੇ ਨਿਰਭਰ ਕਰਦੇ ਹਨ । ਇਹਨਾਂ ਨੂੰ ਚਰਵਾਹੇ ਕਿਹਾ ਜਾਂਦਾ ਹੈ । ਉਹ ਭੇਡਾਂ, ਬੱਕਰੀਆਂ, ਗਾਵਾਂ, ਊਠ ਅਤੇ ਘੋੜੇ ਚਾਰਦੇ ਅਤੇ ਰੱਖਦੇ ਹਨ । ਇਸ ਪ੍ਰਕਾਰ ਦੇ ਸਮਾਜ ਘਾਹ ਨਾਲ ਹਰੇ ਭਰੇ ਮੈਦਾਨਾਂ ਵਿੱਚ ਜਾਂ ਪਹਾੜਾਂ ਵਿੱਚ ਮਿਲਦੇ ਹਨ । ਮੌਸਮ ਬਦਲਣ ਨਾਲ ਇਹ ਲੋਕ ਸਥਾਨ ਵੀ ਬਦਲ ਲੈਂਦੇ ਹਨ ।

ਪ੍ਰਸ਼ਨ 10.
ਖੇਤੀਬਾੜੀ ਅਰਥ-ਵਿਵਸਥਾ ਕਿਸ ਪ੍ਰਕਾਰ ਉਦਯੋਗਿਕ ਅਰਥ-ਵਿਵਸਥਾ ਤੋਂ ਭਿੰਨ ਹੈ ?
ਉੱਤਰ-
ਖੇਤੀ ਅਰਥ-ਵਿਵਸਥਾ ਵਿਚ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਹੁੰਦਾ ਹੈ ਅਤੇ ਉਹ ਖੇਤੀ ਕਰਕੇ ਆਪਣਾ ਜੀਵਨ ਜੀਉਂਦੇ ਹਨ । ਉੱਥੇ ਘੱਟ ਜਨਸੰਖਿਆ ਅਤੇ ਗੈਰ ਰਸਮੀ ਸੰਬੰਧ ਹੁੰਦੇ ਹਨ ਪਰ ਉਦਯੋਗਿਕ ਅਰਥ-ਵਿਵਸਥਾ ਵਿਚ ਲੋਕ ਉਦਯੋਗਾਂ ਵਿਚ ਕੰਮ ਕਰਕੇ ਪੈਸੇ ਕਮਾਉਂਦੇ ਹਨ । ਉੱਥੇ ਵੱਧ ਜਨਸੰਖਿਆ ਅਤੇ ਲੋਕਾਂ ਵਿਚਕਾਰ ਰਸਮੀ ਸੰਬੰਧ ਹੁੰਦੇ ਹਨ ।

ਪ੍ਰਸ਼ਨ 11.
ਜਜਮਾਨੀ ਪ੍ਰਣਾਲੀ ਕਿਸੇ ਨੂੰ ਕਹਿੰਦੇ ਹਨ ?
ਉੱਤਰ-
ਇਹ ਵਿਵਸਥਾ ਸੇਵਾ ਲੈਣ ਅਤੇ ਦੇਣ ਦੀ ਵਿਵਸਥਾ ਹੈ ਜਿਸ ਵਿਚ ਹੇਠਲੀਆਂ ਜਾਤਾਂ ਉੱਪਰਲੀਆਂ ਜਾਤਾਂ ਨੂੰ ਆਪਣੀਆਂ ਸੇਵਾਵਾਂ ਦਿੰਦੀਆਂ ਹਨ ਅਤੇ ਸੇਵਾ ਦੇਣ ਵਾਲੀ ਜਾਤ ਨੂੰ ਆਪਣੀਆਂ ਸੇਵਾਵਾਂ ਦਾ ਮਿਹਨਤਾਨਾ ਮਿਲ ਜਾਂਦਾ ਹੈ । ਸੇਵਾ ਲੈਣ ਵਾਲੇ ਨੂੰ ਜਜਮਾਨ ਕਿਹਾ ਜਾਂਦਾ ਹੈ ਅਤੇ ਸੇਵਾ ਦੇਣ ਵਾਲੇ ਨੂੰ ਕਮੀਨ ਕਿਹਾ ਜਾਂਦਾ ਹੈ ।

ਪ੍ਰਸ਼ਨ 12.
ਪੂੰਜੀਵਾਦੀ ਸਮਾਜ ਉੱਤੇ ਵਿਚਾਰ ਪ੍ਰਗਟ ਕਰੋ ।
ਉੱਤਰ-
ਪੱਛਮੀ ਸਮਾਜਾਂ ਨੂੰ ਪੂੰਜੀਵਾਦੀ ਸਮਾਜ ਕਿਹਾ ਜਾਂਦਾ ਹੈ, ਜਿੱਥੇ ਉਦਯੋਗਾਂ ਵਿਚ ਪੂੰਜੀ ਲਗਾ ਕੇ ਪੈਸਾ ਕਮਾਇਆ ਜਾਂਦਾ ਹੈ । ਉਦਯੋਗਾਂ ਦੇ ਮਾਲਕਾਂ ਦੇ ਹੱਥਾਂ ਵਿਚ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਮਜ਼ਦੂਰਾਂ ਨੂੰ ਕੰਮ ਉੱਤੇ ਰੱਖ ਕੇ ਚੀਜ਼ਾਂ ਦਾ ਉਤਪਾਦਨ ਕਰਦੇ ਹਨ । ਪੂੰਜੀਵਾਦ ਦਾ ਮੁੱਖ ਤੱਤ ਹੈ-ਮਜ਼ਦੂਰਾਂ, ਉਤਪਾਦਨ ਦੇ ਸਾਧਨਾਂ, ਉਦਯੋਗਾਂ, ਮਸ਼ੀਨਾਂ ਅਤੇ ਮਾਲਕਾਂ ਵਿਚਕਾਰ ਸੰਬੰਧ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 13.
ਸਮਾਜਵਾਦੀ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਇਹ ਸੰਕਲਪ 19ਵੀਂ ਸਦੀ ਵਿਚ ਕਾਰਲ ਮਾਰਕਸ ਨੇ ਦਿੱਤਾ ਸੀ ਜਿਸ ਅਨੁਸਾਰ ਸਾਰੀ ਅਰਥ-ਵਿਵਸਥਾ ਮਜ਼ਦੂਰਾਂ ਦੇ ਹੱਥ ਵਿਚ ਹੁੰਦੀ ਹੈ । ਮਜ਼ਦੂਰ ਉਦਯੋਗਪਤੀਆਂ ਦੇ ਵਿਰੁੱਧ ਕ੍ਰਾਂਤੀ ਕਰਕੇ ਉਹਨਾਂ ਦੀ ਸੱਤਾ ਖ਼ਤਮ ਕਰ ਦੇਣਗੇ ਅਤੇ ਵਰਗ ਰਹਿਤ ਸਮਾਜ ਦੀ ਸਥਾਪਨਾ ਕਰਨਗੇ । ਸਾਰੇ ਕਾਨੂੰਨ ਦੇ ਸਾਹਮਣੇ ਸਮਾਜ ਹੋਣਗੇ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਿਕ ਸਰਕਾਰ ਵਲੋਂ ਮਿਲ ਜਾਵੇਗਾ ।

ਪ੍ਰਸ਼ਨ 14.
ਸਿੱਖਿਆ ਦੇ ਨਿੱਜੀਕਰਨ ਦਾ ਉਦਾਹਰਨ ਦੇਵੋ ।
ਉੱਤਰ-
ਅੱਜ-ਕੱਲ੍ਹ ਹਰੇਕ ਕਸਬੇ, ਪਿੰਡ ਅਤੇ ਸ਼ਹਿਰ ਵਿਚ ਨਿੱਜੀ ਸਕੂਲ ਖੁੱਲ੍ਹ ਗਏ ਹਨ । ਸ਼ਹਿਰਾਂ ਵਿਚ ਨਿੱਜੀ ਕਾਲਜ ਖੁੱਲ੍ਹ ਗਏ ਹਨ ਅਤੇ ਦੇਸ਼ ਦੇ ਕਈ ਭਾਗਾਂ ਵਿਚ ਨਿੱਜੀ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ । ਇਹ ਸਿੱਖਿਆ ਦੇ ਨਿੱਜੀਕਰਨ ਦੀਆਂ ਉਦਾਹਰਨਾਂ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਧਰਮ ਉੱਤੇ ਇਮਾਈਲ ਦੁਰਮੀਮ ਦੇ ਵਿਚਾਰਾਂ ਦੀ ਚਰਚਾ ਕਰੋ ।
ਉੱਤਰ-
ਦੁਰਖੀਮ ਦੇ ਅਨੁਸਾਰ, “ਧਰਮ ਪਵਿੱਤਰ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਆਚਰਣਾਂ ਦੀ ਇਕ ਠੋਸ ਵਿਵਸਥਾ ਹੈ ਜੋ ਇਹਨਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਨੈਤਿਕ ਰੂਪ ਪ੍ਰਦਾਨ ਕਰਦੀ ਹੈ ।” ਦੁਰਖੀਮ ਨੇ ਸਾਰੇ ਧਾਰਮਿਕ ਵਿਸ਼ਵਾਸ ਅਤੇ ਆਦਰਸ਼ਾਤਮਕ ਵਸਤੂਆਂ ਨੂੰ ਪਵਿੱਤਰ (Sacred) ਅਤੇ ਸਾਧਾਰਨ (Profane) ਦੋ ਵਰਗਾਂ ਵਿਚ ਵੰਡਿਆ ਹੈ । ਪਵਿੱਤਰ ਵਸਤੂਆਂ ਵਿਚ ਦੇਵਤਾਵਾਂ ਅਤੇ ਅਧਿਆਤਮਿਕ ਸ਼ਕਤੀਆਂ ਜਾਂ ਆਤਮਾਵਾਂ ਤੋਂ ਇਲਾਵਾਂ ਗੁਫਾਵਾਂ, ਦਰੱਖ਼ਤਾਂ, ਪੱਥਰ, ਨਦੀ ਆਦਿ ਸ਼ਾਮਲ ਹੋ ਸਕਦੇ ਹਨ । ਸਾਧਾਰਨ ਵਸਤਾਂ ਦੀ ਤੁਲਨਾ ਵਿੱਚ ਪਵਿੱਤਰ ਵਸਤਾਂ ਵੱਧ ਸ਼ਕਤੀ ਅਤੇ ਸ਼ਾਨ ਰੱਖਦੀਆਂ ਹਨ । ਦੁਰਘੀਮ ਦੇ ਅਨੁਸਾਰ, “ਧਰਮ ਪਵਿੱਤਰ ਵਸਤਾਂ ਅਰਥਾਤ ਅਲੱਗ ਅਤੇ ਪ੍ਰਤਿਬੰਧਿਤ ਵਸਤਾਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਕ੍ਰਿਆਵਾਂ ਦੀ ਸੰਗਠਿਤ ਵਿਵਸਥਾ ਹੈ।”

ਪ੍ਰਸ਼ਨ 2.
ਧਰਮ ਕਿਸ ਤਰ੍ਹਾਂ ਸਮਾਜ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ?
ਉੱਤਰ-
ਸਮਾਜਿਕ ਸੰਗਠਨ ਨੂੰ ਬਣਾਏ ਰੱਖਣ ਦੇ ਲਈ ਧਰਮ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਇਕ ਧਰਮ ਵਿਚ ਲੱਖਾਂ ਲੋਕ ਹੁੰਦੇ ਹਨ ਜਿਹਨਾਂ ਦੇ ਵਿਸ਼ਵਾਸ ਸਾਂਝੇ ਹੁੰਦੇ ਹਨ । ਸਾਂਝੇ ਵਿਸ਼ਵਾਸ, ਤਿਮਾਨ, ਵਿਵਹਾਰ ਦੇ ਤਰੀਕੇ ਇਕ ਧਾਰਮਿਕ ਸਮੂਹ ਨੂੰ ਮਿਲਾ ਦਿੰਦੇ ਹਨ ਜਿਸ ਨਾਲ ਸਮੂਹ ਵਿਚ ਏਕਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਹੀ ਅਲੱਗ-ਅਲੱਗ ਸਮੂਹਾਂ ਵਿਚ ਏਕਤਾ ਦੇ ਨਾਲ ਸਮਾਜਿਕ ਸੰਗਠਨ ਮਜ਼ਬੂਤ ਹੋ ਜਾਂਦਾ ਹੈ । ਹਰੇਕ ਧਰਮ ਆਪਣੇ ਲੋਕਾਂ ਨੂੰ ਦਾਨ ਦੇਣ, ਸਹਿਯੋਗ ਕਰਨ ਲਈ ਕਹਿੰਦਾ ਹੈ ਜਿਸ ਨਾਲ ਸਮਾਜ ਵਿਚ ਮਜਬੂਤੀ ਅਤੇ ਸਥਿਰਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਧਰਮ ਦਾ ਸਮਾਜ ਵਿਚ ਮਹੱਤਵਪੂਰਨ ਸਥਾਨ ਹੈ ।

ਪ੍ਰਸ਼ਨ 3.
ਸਿੱਖਿਆ ਸੰਸਥਾ ਤੋਂ ਤੁਹਾਡਾ ਕੀ ਭਾਵ ਹੈ ? ਸਰਕਾਰ ਦੁਆਰਾ ਅਪਣਾਈਆਂ ਗਈਆਂ ਸਿੱਖਿਆ ਨੀਤੀਆਂ ਦੇ ਵਿਸ਼ੇ ਵਿੱਚ ਲਿਖੋ ।
ਉੱਤਰ-
ਸਿੱਖਿਅਕ ਸੰਸਥਾ ਉਹ ਹੁੰਦੀ ਹੈ ਜਿਹੜੀ ਵਿਅਕਤੀ ਨੂੰ ਸਿੱਖਿਆ ਦੇ ਕੇ ਉਸਨੂੰ ਜ਼ਰੂਰੀ ਗਿਆਨ ਦਿੰਦੀ ਹੈ ਅਤੇ ਉਸ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ । ਸਰਕਾਰ ਵਲੋਂ ਲਾਗੂ ਕੀਤੀਆਂ ਸਿੱਖਿਅਕ ਨੀਤੀਆਂ ਦਾ ਵਰਣਨ ਇਸ ਪ੍ਰਕਾਰ ਹੈ-

  1. ਸਾਡੇ ਸੰਵਿਧਾਨ ਦੇ ਅਨੁਛੇਦ 45 ਅਨੁਸਾਰ 14 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਅਤੇ ਜ਼ਰੂਰੀ ਸਿੱਖਿਆ ਦਿੱਤੀ ਜਾਵੇਗੀ ।
  2. 1960 ਦੇ ਕੋਠਾਰੀ ਕਮਿਸ਼ਨ ਨੇ ਸਾਰੇ ਬੱਚਿਆਂ ਦੇ ਸਕੂਲ ਆਉਣ ਅਤੇ ਉੱਥੇ ਉਹਨਾਂ ਨੂੰ ਲਗਾਤਾਰ ਪੜ੍ਹਾਉਣ ਉੱਤੇ ਜ਼ੋਰ ਦਿੱਤਾ ਸੀ ।
  3. 1986 ਵਿਚ ਰਾਸ਼ਟਰੀ ਸਿੱਖਿਆ ਨੀਤੀ ਨੂੰ ਅਪਣਾਇਆ ਗਿਆ ਜਿਸ ਵਿਚ ਵੋਕੇਸ਼ਨਲ ਟ੍ਰੇਨਿੰਗ ਅਤੇ ਪਿਛੜੇ ਸਮੂਹਾਂ ਲਈ ਸਿੱਖਿਅਕ ਸੁਵਿਧਾਵਾਂ ਉੱਤੇ ਜ਼ੋਰ ਦਿੱਤਾ ਗਿਆ ।
  4. ਸਰਵ ਸਿੱਖਿਆ ਅਭਿਆਨ 1986 ਅਤੇ 1992 ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ 6-14 ਸਾਲ ਦੇ ਸਾਰੇ ਬੱਚਿਆਂ ਨੂੰ ਜ਼ਰੂਰੀ ਯੋਗ ਸਿੱਖਿਆ ਪ੍ਰਦਾਨ ਕੀਤੀ ਜਾਵੇ ।
  5. 2010 ਵਿਚ ਸਿੱਖਿਆ ਦਾ ਅਧਿਕਾਰ (Right to Education) ਲਾਗੂ ਕੀਤਾ ਗਿਆ ਜਿਸ ਅਨੁਸਾਰ 6-14 ਸਾਲ ਦੇ ਬੱਚਿਆਂ ਨੂੰ ਕਲਾਸਾਂ ਵਿਚ 8 ਸਾਲ ਦੀ ਪ੍ਰਾਥਮਿਕ ਸਿੱਖਿਆ ਦਿੱਤੀ ਜਾਵੇਗੀ ।

ਪ੍ਰਸ਼ਨ 4.
ਸਿੱਖਿਆ ਦੇ ਕਾਰਜਾਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-

  1. ਸਿੱਖਿਆ ਵਿਅਕਤੀ ਦੇ ਬੌਧਿਕ ਵਿਕਾਸ ਵਿਚ ਮੱਦਦ ਕਰਦੀ ਹੈ ।
  2. ਸਿੱਖਿਆ ਵਿਅਕਤੀਆਂ ਨੂੰ ਸਮਾਜ ਨਾਲ ਜੋੜਦੀ ਹੈ ।
  3. ਇਹ ਸਮਾਜ ਵਿਚ ਤਾਲਮੇਲ ਬਿਠਾਉਣ ਵਿਚ ਮੱਦਦ ਕਰਦੀ ਹੈ ।
  4. ਸਿੱਖਿਆ ਸੰਸਕ੍ਰਿਤੀ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਵਿਚ ਮੱਦਦ ਕਰਦੀ ਹੈ ।
  5. ਇਹ ਵਿਅਕਤੀ ਦੀ ਯੋਗਤਾ ਵਧਾਉਣ ਵਿਚ ਮੱਦਦ ਕਰਦੀ ਹੈ ।
  6. ਸਿੱਖਿਆ ਨਾਲ ਬੱਚਿਆਂ ਵਿਚ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ ਹੈ ।
  7. ਸਿੱਖਿਆ ਵਿਅਕਤੀ ਦੇ ਸਮਾਜੀਕਰਣ ਵਿਚ ਮੱਦਦਗਾਰ ਹੁੰਦੀ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 5.
ਮੈਕਸ ਵੈਬਰ ਦੁਆਰਾ ਪ੍ਰਸਤੁਤ ਸੱਤਾ ਦੀਆਂ ਕਿਸਮਾਂ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਮੈਕਸ ਵੈਬਰ ਨੇ ਸੱਤਾ ਦੇ ਤਿੰਨ ਪ੍ਰਕਾਰਾਂ ਦਾ ਵਰਣਨ ਕੀਤਾ ਹੈ-ਪਰੰਪਰਾਗਤ, ਕਾਨੂੰਨੀ ਅਤੇ ਕਰਿਸ਼ਮਈ ਸੱਤਾ । ਪਰੰਪਰਾਗਤ ਸੱਤਾ ਉਹ ਹੁੰਦੀ ਹੈ ਜਿਹੜੀ ਪਰੰਪਰਾਗਤ ਰੂਪ ਨਾਲ ਪ੍ਰਾਚੀਨ ਸਮੇਂ ਤੋਂ ਹੀ ਚਲਦੀ ਆ ਰਹੀ ਹੈ ਅਤੇ ਜਿਸ ਵਿਰੁੱਧ ਕੋਈ ਕਿੰਤੂ-ਪਰੰਤੁ ਨਹੀਂ ਹੁੰਦਾ । ਪਿਤਾ ਦੀ ਘਰ ਵਿਚ ਇਸ ਪ੍ਰਕਾਰ ਦੀ ਸੱਤਾ ਹੈ । ਕਾਨੂੰਨੀ ਸੱਤਾ ਉਹ ਸੱਤਾ ਹੁੰਦੀ ਹੈ ਜਿਹੜੀ ਕੁੱਝ ਨਿਯਮਾਂ, ਕਾਨੂੰਨਾਂ ਦੇ ਅਨੁਸਾਰ ਪ੍ਰਾਪਤ ਕੀਤੀ ਜਾਂਦੀ ਹੈ । ਸਰਕਾਰ ਨੂੰ ਪ੍ਰਾਪਤ ਸੱਤਾ ਇਸੇ ਪ੍ਰਕਾਰ ਦੀ ਸੱਤਾ ਹੈ । ਕਰਿਸ਼ਮਈ ਸੱਤਾ ਉਹ ਹੁੰਦੀ ਹੈ ਜੋ ਕਿਸੇ ਵਿਅਕਤੀ ਦੀ ਕਰਿਸ਼ਮਈ ਸ਼ਖ਼ਸੀਅਤ ਦੇ ਕਾਰਨ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸਦੇ ਚੇਲੇ ਉਸਦੀ ਸੱਤਾਂ ਬਿਨਾਂ ਕਿਸੇ ਪ੍ਰਸ਼ਨ ਦੇ ਮੰਨਦੇ ਹਨ | ਧਾਰਮਿਕ ਆਗੂ, ਰਾਜਨੀਤਿਕ ਨੇਤਾ ਇਸ ਪ੍ਰਕਾਰ ਦੀ ਸੱਤਾ ਭੋਗਦੇ ਹਨ ।

ਪ੍ਰਸ਼ਨ 6.
ਰਾਜ ਸਮਾਜ ਅਤੇ ਰਾਜਹੀਣ ਸਮਾਜ ਵਿਚ ਅੰਤਰ ਕਰੋ ।
ਉੱਤਰ-

  • ਰਾਜ ਰਹਿਤ ਸਮਾਜ (Stateless Society) – ਜਿਹੜੇ ਸਮਾਜ ਵਿਚ ਰਾਜ ਨਾਮਕ ਸੰਸਥਾ ਨਹੀਂ ਹੁੰਦੀ ਉਹ ਰਾਜ ਰਹਿਤ ਸਮਾਜ ਹੁੰਦੇ ਹਨ । ਇਹ ਸਾਦਾ ਜਾਂ ਪ੍ਰਾਚੀਨ ਸਮਾਜ ਹੁੰਦੇ ਹਨ । ਇੱਥੇ ਘੱਟ ਜਨਸੰਖਿਆ ਹੁੰਦੀ ਹੈ ਜਿਸ ਕਰਕੇ ਲੋਕਾਂ ਵਿਚਕਾਰ ਆਹਮਣੇ-ਸਾਹਮਣੇ ਦੇ ਰਿਸ਼ਤੇ ਹੁੰਦੇ ਹਨ ਅਤੇ ਸਮਾਜਿਕ ਨਿਯੰਤਰਨ ਲਈ ਰਾਜ ਜਾਂ ਸਰਕਾਰ ਵਰਗੇ ਕਿਸੇ ਰਸਮੀ ਸਾਧਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ । ਇੱਥੇ ਵੱਡਿਆਂ ਦੀ ਸਭਾ ਨਾਲ ਨਿਯੰਤਰਨ ਕੀਤਾ ਜਾਂਦਾ ਹੈ ।
  • ਰਾਜ ਵਾਲਾ ਸਮਾਜ (State Society) – ਆਧੁਨਿਕ ਸਮਾਜਾਂ ਨੂੰ ਰਾਜ ਵਾਲੇ ਸਮਾਜ ਕਿਹਾ ਜਾਂਦਾ ਹੈ ਜਿੱਥੇ ਸੱਤਾ ਰਾਜ ਨਾਮਕ ਸੰਸਥਾ ਦੇ ਹੱਥਾਂ ਵਿਚ ਕੇਂਦਰਿਤ ਹੁੰਦੀ ਹੈ ਪਰ ਇਸਨੂੰ ਜਨਤਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਮੈਕਸ ਵੈਬਰ ਦੇ ਅਨੁਸਾਰ ਰਾਜ ਉਹ ਮਨੁੱਖੀ ਸਮੁਦਾਇ ਹੈ ਜਿਹੜਾ ਇਕ ਨਿਸ਼ਚਿਤ ਖੇਤਰ ਵਿਚ ਸਰੀਰਕ ਬਲ ਦੇ ਨਾਲ ਸੱਤਾ ਦਾ ਉਪਭੋਗ ਕਰਦਾ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਰਾਜਨੀਤਿਕ ਸੰਸਥਾਂ ਤੋਂ ਤੁਸੀਂ ਕੀ ਸਮਝਦੇ ਹੋ, ਵਿਸਥਾਰ ਨਾਲ ਚਰਚਾ ਕਰੋ ।
ਉੱਤਰ-
ਸਾਡਾ ਸਮਾਜ ਬਹੁਤ ਵੱਡਾ ਹੈ ਅਤੇ ਰਾਜਨੀਤਿਕ ਵਿਵਸਥਾ ਇਸਦਾ ਇਕ ਭਾਗ ਹੈ । ਰਾਜਨੀਤਿਕ ਵਿਵਸਥਾ ਮਨੁੱਖਾਂ ਦੀਆਂ ਉਹਨਾਂ ਭੂਮਿਕਾਵਾਂ ਨੂੰ ਪਰਿਭਾਸ਼ਿਤ ਕਰਦੀ ਹੈ । ਰਾਜਨੀਤੀ ਅਤੇ ਸਮਾਜ ਵਿਚ ਬਹੁਤ ਡੂੰਘਾ ਸੰਬੰਧ ਹੈ । ਸਮਾਜਿਕ ਮਨੁੱਖਾਂ ਨੂੰ ਨਿਯੰਤਰਨ ਦੇ ਵਿਚ ਕਰਨ ਲਈ ਰਾਜਨੀਤਿਕ ਸੰਸਥਾਵਾਂ ਦੀ ਲੋੜ ਪੈਂਦੀ ਹੈ ਅਤੇ ਉਹ ਰਾਜਨੀਤਿਕ ਸੰਸਥਾਵਾਂ ਹਨ-ਸ਼ਕਤੀ, ਸੱਤਾ, ਰਾਜ, ਸਰਕਾਰ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਆਦਿ । ਇਹ ਰਾਜਨੀਤਿਕ ਸੰਸਥਾਵਾਂ ਸਾਡੇ ਸਮਾਜ ਉੱਤੇ ਰਸਮੀ ਨਿਯੰਤਰਨ ਰੱਖਦੀਆਂ ਹਨ ਅਤੇ ਇਹ ਨਿਯੰਤਰਨ ਰੱਖਣ ਦੇ ਇਹਨਾਂ ਦੇ ਆਪਣੇ ਸਾਧਨ ਹੁੰਦੇ ਹਨ , ਜਿਵੇਂ ਕਿ-ਸਰਕਾਰ, ਪੁਲਿਸ, ਫ਼ੌਜ, ਅਦਾਲਤਾਂ ਆਦਿ । ਇਸ ਤਰਾਂ ਰਾਜਨੀਤਿਕ ਸੰਸਥਾਵਾਂ ਉਹ ਸਾਧਨ ਹਨ ਜਿਨਾਂ ਨਾਲ ਸਮਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾ ਕੇ ਰੱਖੀ ਜਾਂਦੀ ਹੈ । ਰਾਜਨੀਤਿਕ ਸੰਸਥਾਵਾਂ ਮੁੱਖ ਤੌਰ ਉੱਤੇ ਸਮਾਜ ਵਿਚ ਸ਼ਕਤੀ ਦੇ ਵਿਤਰਣ ਨਾਲ ਸੰਬੰਧ ਰੱਖਦੀਆਂ ਹਨ । ਰਾਜਨੀਤਿਕ ਸੰਸਥਾਵਾਂ ਵਿਚ ਦੋ ਸੰਕਲਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਤੇ ਉਹ ਹਨ ਸ਼ਕਤੀ ਅਤੇ ਸੱਤਾ ।

1. ਸ਼ਕਤੀ-ਸ਼ਕਤੀ ਕਿਸੇ ਵਿਅਕਤੀ ਜਾਂ ਸਮੂਹ ਦੀ ਸਮਰੱਥਾ ਹੁੰਦੀ ਹੈ ਜਿਸ ਨਾਲ ਉਹ ਹੋਰ ਲੋਕਾਂ ਉੱਤੇ ਆਪਣੀ ਇੱਛਾ ਥੋਪਦਾ ਹੈ ਚਾਹੇ ਉਸਦਾ ਵਿਰੋਧ ਹੀ ਕਿਉਂ ਨਾ ਹੋ ਰਿਹਾ ਹੋਵੇ । ਇਸਦਾ ਅਰਥ ਹੈ ਕਿ ਜਿਨ੍ਹਾਂ ਕੋਲ ਸ਼ਕਤੀ ਹੁੰਦੀ ਹੈ ਉਹ ਹੋਰ ਲੋਕਾਂ ਦੀ ਕੀਮਤ ਉੱਤੇ ਸ਼ਕਤੀ ਦਾ ਭੋਗ ਕਰ ਰਹੇ ਹੁੰਦੇ ਹਨ । ਸਮਾਜ ਵਿਚ ਸ਼ਕਤੀ ਸੀਮਿਤ ਮਾਤਰਾ ਵਿਚ ਹੁੰਦੀ ਹੈ । ਜਿਹੜੇ ਲੋਕਾਂ ਜਾਂ ਸਮੂਹਾਂ ਕੋਲ ਵੱਧ ਸ਼ਕਤੀ ਹੁੰਦੀ ਹੈ ਉਹ ਘੱਟ ਸ਼ਕਤੀ ਵਾਲੇ ਸਮੂਹਾਂ ਜਾਂ ਵਿਅਕਤੀਆਂ ਉੱਪਰ ਸ਼ਕਤੀ ਦਾ ਪ੍ਰਯੋਗ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਦੇ ਹਨ । ਇਸ ਤਰ੍ਹਾਂ ਸ਼ਕਤੀ ਆਪਣੇ ਅਤੇ ਹੋਰਾਂ ਲਈ ਫੈਸਲੇ ਲੈਣ ਦੀ ਉਹ ਸਮਰੱਥਾ ਹੈ ਜਿਸ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਜਿਨ੍ਹਾਂ ਲਈ ਫ਼ੈਸਲਾ ਲਿਆ ਗਿਆ ਹੈ ਕੀ ਉਹ ਉਸ ਫ਼ੈਸਲੇ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ । ਪਰਿਵਾਰ ਦੇ ਵੱਡੇ ਬਜ਼ੁਰਗ, ਕਿਸੇ ਕੰਪਨੀ ਦਾ ਜਨਰਲ ਮੈਨੇਜਰ, ਸਰਕਾਰ, ਮੰਤਰੀ ਆਦਿ ਅਜਿਹੀ ਸ਼ਕਤੀ ਦਾ ਪ੍ਰਯੋਗ ਕਰਦੇ ਹਨ ।

2. ਸੱਤਾ (Authority) – ਸ਼ਕਤੀ ਦਾ ਸੱਤਾ ਰਾਹੀਂ ਉਪਭੋਗ ਕੀਤਾ ਜਾਂਦਾ ਹੈ । ਸੱਤਾ ਸ਼ਕਤੀ ਦਾ ਹੀ ਇੱਕ ਰੂਪ ਹੈ ਜਿਹੜੀ ਕਾਨੂੰਨੀ ਅਤੇ ਸਹੀ ਹੈ । ਇਹ ਸੰਸਥਾਤਮਕ ਹੈ ਅਤੇ ਵੈਧਤਾ ਉੱਤੇ ਆਧਾਰਿਤ ਹੁੰਦੀ ਹੈ । ਜਿਨ੍ਹਾਂ ਕੋਲ ਸੱਤਾ ਹੁੰਦੀ ਹੈ ਉਹਨਾਂ ਦੀ ਗੱਲ ਸਭ ਨੂੰ ਮੰਨਣੀ ਪੈਂਦੀ ਹੈ ਅਤੇ ਇਸਨੂੰ ਵੈਧ ਵੀ ਮੰਨਿਆ ਜਾਂਦਾ ਹੈ । ਸੱਤਾ ਨਾ ਸਿਰਫ਼ ਵਿਅਕਤੀਆਂ ਉੱਪਰ ਬਲਕਿ ਸਮੂਹਾਂ ਅਤੇ ਸੰਸਥਾਵਾਂ ਉੱਤੇ ਵੀ ਲਾਗੂ ਹੁੰਦੀ ਹੈ । ਉਦਾਹਰਨ ਦੇ ਲਈ ਤਾਨਾਸ਼ਾਹੀ ਵਿੱਚ ਸੱਤਾ ਇੱਕ ਵਿਅਕਤੀ, ਸਮੂਹ ਜਾਂ ਦਲ ਦੇ ਹੱਥਾਂ ਵਿੱਚ ਹੁੰਦੀ ਹੈ ਜਦੋਂ ਕਿ ਲੋਕਤੰਤਰ ਵਿੱਚ ਇਹ ਸੱਤਾ ਜਨਤਾ ਜਾਂ ਉਹਨਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਹੱਥ ਵਿੱਚ ਹੁੰਦੀ ਹੈ ।

ਮੈਕਸ ਵੈਬਰ ਨੇ ਤਿੰਨ ਪ੍ਰਕਾਰ ਦੀ ਸੱਤਾ ਦਾ ਜ਼ਿਕਰ ਕੀਤਾ ਹੈ ਅਤੇ ਉਹ ਹਨ ਪਰੰਪਰਾਗਤ ਸੱਤਾ ਕਾਨੂੰਨੀ ਜਾਂ ਵਿਧਾਨਿਕ ਸੱਤਾ ਅਤੇ ਕਰਿਸ਼ਮਈ ਸੱਤਾ । ਪਿਤਾ ਦੀ ਘਰ ਵਿੱਚ ਸੱਤਾ ਪਰੰਪਰਾਗਤ ਸੱਤਾ ਹੁੰਦੀ ਹੈ, ਪ੍ਰਧਾਨ ਮੰਤਰੀ ਦੀ ਸੱਤਾ ਵਿਧਾਨਿਕ ਜਾਂ ਕਾਨੂੰਨੀ ਸੱਤਾ ਹੁੰਦੀ ਹੈ ਅਤੇ ਕਿਸੇ ਧਾਰਮਿਕ ਨੇਤਾ ਦੀ ਆਪਣੇ ਚੇਲਿਆਂ ਉੱਤੇ ਸਥਾਪਿਤ ਸੱਤਾ ਕਰਿਸ਼ਮਈ ਸੱਤਾ ਹੁੰਦੀ ਹੈ ।

3. ਰਾਜ (State) – ਰਾਜ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਸੰਸਥਾ ਹੈ । ਰਾਜ ਇੱਕ ਅਜਿਹਾ ਲੋਕਾਂ ਦਾ ਸਮੂਹ ਹੈ ਜੋ ਕਿ ਇੱਕ ਨਿਸ਼ਚਿਤ ਭੂ-ਭਾਗ ਵਿੱਚ ਹੁੰਦਾ ਹੈ, ਜਿਸਦੀ ਜਨਸੰਖਿਆ ਹੁੰਦੀ ਹੈ, ਜਿਸ ਦੀ ਆਪਣੀ ਇੱਕ ਸਰਕਾਰ ਹੁੰਦੀ ਹੈ ਅਤੇ ਆਪਣੀ ਪ੍ਰਭੂਸੱਤਾ ਹੁੰਦੀ ਹੈ । ਰਾਜੇ ਇੱਕ ਸੰਪੁਰਨ ਸਮਾਜ ਦਾ ਹਿੱਸਾ ਹੈ । ਬੇਸ਼ੱਕ ਇਹ ਸਮਾਜਿਕ ਜੀਵਨ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਫਿਰ ਵੀ ਇਹ ਸਮਾਜ ਦੀ ਥਾਂ ਨਹੀਂ ਲੈ ਸਕਦਾ ਰਾਜ ਇੱਕ ਅਜਿਹੀ ਏਜੰਸੀ ਹੈ ਜੋ ਸਮਾਜਿਕ ਸਮਿਤੀਆਂ ਨੂੰ ਕੰਟਰੋਲ ਕਰਦੀ ਹੈ । ਰਾਜ ਸਮਾਜ ਦੇ ਸਾਰੇ ਪੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਹਨਾਂ ਵਿੱਚ ਤਾਲਮੇਲ ਬਿਠਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

4. ਸਰਕਾਰ (Government) – ਸਰਕਾਰ ਇੱਕ ਅਜਿਹਾ ਸੰਗਠਨ ਹੁੰਦਾ ਹੈ ਜਿਸ ਕੋਲ ਆਦੇਸ਼ਾਤਮਕ ਕੰਟਰੋਲ ਹੁੰਦਾ ਹੈ ਜੋ ਕਿ ਉਹ ਰਾਜ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਵਿੱਚ ਮੱਦਦ ਕਰਦਾ ਹੈ । ਸਰਕਾਰ ਨੂੰ ਵੈਧਤਾ ਵੀ ਪ੍ਰਾਪਤ ਹੁੰਦੀ ਹੈ ਕਿਉਂਕਿ ਸਰਕਾਰ ਕਿਸੇ ਨਾ ਕਿਸੇ ਨਿਯਮ ਅਧੀਨ ਚੁਣੀ ਜਾਂਦੀ ਹੈ । ਇਸ ਨੂੰ ਬਹੁਮਤ ਦਾ ਸਮਰਥਨ ਪ੍ਰਾਪਤ ਹੁੰਦਾ ਹੈ | ਸਰਕਾਰ ਰਾਜ ਦੇ ਉਦੇਸ਼ਾਂ ਨੂੰ ਪੂਰਾ ਕਰਨ ਦਾ ਇੱਕ ਸਾਧਨ ਹੈ । ਇਹ ਰਾਜ ਦਾ ਯੰਤਰ ਅਤੇ ਉਸਦਾ ਪ੍ਰਤੀਕ ਹੈ । ਸਰਕਾਰ ਦੇ ਤਿੰਨ ਅੰਗ ਹੁੰਦੇ ਹਨ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ।

  • ਵਿਧਾਨਪਾਲਿਕਾ (Legislature) – ਇਹ ਸਰਕਾਰ ਦਾ ਉਹ ਅੰਗ ਹੈ ਜਿਸਦਾ ਮੁੱਖ ਕੰਮ ਦੇਸ਼ ਦੇ ਲਈ ਕਾਨੂੰਨ ਬਣਾਉਣਾ ਹੈ । ਦੇਸ਼ ਦੀ ਸੰਸਦ ਵਿਧਾਨਪਾਲਿਕਾ ਦਾ ਕੰਮ ਕਰਦੀ ਹੈ ।
  • ਕਾਰਜਪਾਲਿਕਾ (Executive) – ਇਹ ਸਰਕਾਰ ਦਾ ਉਹ ਅੰਗ ਹੈ ਜੋ ਵਿਧਾਨਪਾਲਿਕਾ ਵਲੋਂ ਬਣਾਏ ਗਏ ਕਾਨੂੰਨਾਂ ਨੂੰ ਦੇਸ਼ ਵਿੱਚ ਲਾਗੂ ਕਰਦੀ ਹੈ । ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਮੰਡਲ ਇਸ ਦਾ ਹਿੱਸਾ ਹੁੰਦੇ ਹਨ ।
  • ਨਿਆਂਪਾਲਿਕਾ (Judiciary) – ਇਹ ਸਰਕਾਰ ਦਾ ਉਹ · ਅੰਗ ਹੈ ਜਿਹੜਾ ਵਿਧਾਨਪਾਲਿਕਾ ਵਲੋਂ ਬਣਾਏ ਅਤੇ ਕਾਰਜਪਾਲਿਕਾ ਵਲੋਂ ਲਾਗੂ ਕੀਤੇ ਕਾਨੂੰਨਾਂ ਦਾ ਪ੍ਰਯੋਗ ਕਰਦਾ ਹੈ । ਸਾਡੀਆਂ ਅਦਾਲਤਾਂ, ਜੱਜ ਆਦਿ ਇਸਦਾ ਹਿੱਸਾ ਹੁੰਦੇ ਹਨ ।

ਇਸ ਤਰ੍ਹਾਂ ਵੱਖ-ਵੱਖ ਰਾਜਨੀਤਿਕ ਸੰਸਥਾਵਾਂ ਦੇਸ਼ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿੱਚ ਆਪਣਾ ਯੋਗਦਾਨ ਦਿੰਦੀਆਂ ਹਨ । ਇਹ ਸੰਸਥਾਵਾਂ ਬਿਨਾਂ ਇੱਕ-ਦੂਜੇ ਦੇ ਖੇਤਰ ਵਿੱਚ ਆਏ ਆਪਣਾ-ਆਪਣਾ ਕੰਮ ਸਹੀ ਢੰਗ ਨਾਲ ਕਰਦੀਆਂ ਰਹਿੰਦੀਆਂ ਹਨ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 2.
ਪੰਚਾਇਤੀ ਰਾਜ ਉੱਤੇ ਟਿੱਪਣੀ ਕਰੋ ।
ਉੱਤਰ-
ਸਾਡੇ ਦੇਸ਼ ਵਿਚ ਸਥਾਨਕ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਦੋ ਤਰ੍ਹਾਂ ਦੇ ਤਰੀਕੇ ਹਨ । ਸ਼ਹਿਰੀ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਸਥਾਨਕ ਸਰਕਾਰਾਂ ਹੁੰਦੀਆਂ ਹਨ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਕਰਨ ਦੇ ਲਈ ਪੰਚਾਇਤੀ ਰਾਜ ਸੰਸਥਾਵਾਂ ਹੁੰਦੀਆਂ ਹਨ | ਸਥਾਨਕ ਸਰਕਾਰ ਦੀਆਂ ਸੰਸਥਾਵਾਂ ਕਿਰਤ ਵੰਡ ਦੇ ਸਿਧਾਂਤ ਉੱਤੇ ਆਧਾਰਿਤ ਹੁੰਦੀਆਂ ਹਨ ਕਿਉਂਕਿ ਇਹਨਾਂ ਵਿਚ ਸਰਕਾਰ ਅਤੇ ਸਥਾਨਕ ਸਮੂਹਾਂ ਵਿਚ ਕੰਮਾਂ ਨੂੰ ਵੰਡਿਆ ਜਾਂਦਾ ਹੈ । ਸਾਡੇ ਦੇਸ਼ ਦੀ ਲਗਭਗ 68% ਜਨਤਾ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ । ਪੇਂਡੂ ਖੇਤਰਾਂ ਨੂੰ ਜਿਹੜੀ ਸਥਾਨਕ ਸਰਕਾਰ ਦੀ ਸੰਸਥਾ ਵੱਲੋਂ ਸ਼ਾਸਿਤ ਕੀਤਾ ਜਾਂਦਾ ਹੈ ਉਸਨੂੰ ਪੰਚਾਇਤ ਕਹਿੰਦੇ ਹਨ । ਪੰਚਾਇਤੀ ਰਾਜ ਸਿਰਫ਼ ਪੇਂਡੂ ਖੇਤਰਾਂ ਦੇ ਸੰਸਥਾਗਤ ਢਾਂਚੇ ਨੂੰ ਹੀ ਦਰਸਾਉਂਦਾ ਹੈ ।

ਜਦੋਂ ਭਾਰਤ ਵਿਚ ਅੰਗਰੇਜ਼ੀ ਰਾਜ ਸਥਾਪਿਤ ਹੋਇਆ ਸੀ ਤਾਂ ਸਾਰੇ ਦੇਸ਼ ਵਿਚ ਸਾਮੰਤਸ਼ਾਹੀ ਦਾ ਬੋਲਬਾਲਾ ਸੀ । 1935 ਵਿਚ ਭਾਰਤ ਸਰਕਾਰ ਨੇ ਇਕ ਕਾਨੂੰਨ ਪਾਸ ਕੀਤਾ ਜਿਸਨੇ ਪ੍ਰਾਂਤਾਂ ਨੂੰ ਪੂਰੀ ਖ਼ੁਦਮੁਖਤਾਰੀ ਦਿੱਤੀ ਤੇ ਪੰਚਾਇਤੀ ਕਾਨੂੰਨਾਂ ਨੂੰ ਇਕ ਨਵਾਂ ਰੂਪ ਦਿੱਤਾ ਗਿਆ । ਪੰਜਾਬ ਵਿਚ 1939 ਵਿਚ ਪੰਚਾਇਤੀ ਐਕਟ ਪਾਸ ਹੋਇਆ ਜਿਸਦਾ ਉਦੇਸ਼ ਪੰਚਾਇਤਾਂ ਨੂੰ ਲੋਕਤੰਤਰਿਕ ਆਧਾਰ ਉੱਤੇ ਚੁਣੀਆਂ ਹੋਈਆਂ ਸੰਸਥਾਵਾਂ ਬਣਾ ਕੇ ਅਜਿਹੀਆਂ ਸ਼ਕਤੀਆਂ ਪ੍ਰਦਾਨ ਕਰਨਾ ਸੀ ਜਿਹੜੀਆਂ ਉਹਨਾਂ ਨੂੰ ਸਵੈ-ਸ਼ਾਸਨ ਦੀਆਂ ਇਕਾਈਆਂ ਦੇ ਰੂਪ ਵਿਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਲਈ ਜ਼ਰੂਰੀ ਸਨ । 2 ਅਕਤੂਬਰ, 1961 ਨੂੰ ਪੰਚਾਇਤੀ ਰਾਜ ਦਾ ਤਿੰਨ ਪੱਧਰੀ ਢਾਂਚਾ ਰਸਮੀ ਤੌਰ ਉੱਤੇ ਲਾਗੂ ਕੀਤਾ ਗਿਆ ! 1992 ਵਿਚ 73ਵੀਂ ਸੰਵਿਧਾਨਿਕ ਸੋਧ ਹੋਈ ਜਿਸ ਵਿਚ ਸ਼ਕਤੀਆਂ ਦਾ ਸਥਾਨਕ ਪੱਧਰ ਉੱਤੇ ਵਿਕੇਂਦਰੀਕਰਨ ਕਰ ਦਿੱਤਾ ਗਿਆ । ਇਸ ਨਾਲ ਪੰਚਾਇਤੀ ਰਾਜ ਨੂੰ ਬਹੁਤ ਸਾਰੀਆਂ ਵਿੱਤੀ ਅਤੇ ਹੋਰ ਸ਼ਕਤੀਆਂ ਦਿੱਤੀਆਂ ਗਈਆਂ ।

ਭਾਰਤ ਦੇ ਪੇਂਡੂ ਸਮੁਦਾਇ ਵਿਚ ਪਿਛਲੇ 65 ਸਾਲਾਂ ਵਿਚ ਬਹੁਤ ਸਾਰੇ ਪਰਿਵਰਤਨ ਆਏ ਹਨ । ਅੰਗਰੇਜ਼ਾਂ ਨੇ ਭਾਰਤੀ ਪੰਚਾਇਤਾਂ ਤੋਂ ਸਾਰੇ ਪ੍ਰਕਾਰ ਦੇ ਅਧਿਕਾਰ ਖੋਹ ਲਏ ਸਨ । ਉਹ ਆਪਣੀ ਮਰਜ਼ੀ ਦੇ ਅਨੁਸਾਰ ਪਿੰਡਾਂ ਨੂੰ ਚਲਾਉਣਾ ਚਾਹੁੰਦੇ ਸਨ ਜਿਸ ਕਾਰਨ ਉਹਨਾਂ ਨੇ ਪਿੰਡਾਂ ਵਿਚ ਇਕ ਨਵੀਂ ਅਤੇ ਸਮਾਨ ਕਾਨੂੰਨ ਵਿਵਸਥਾ ਲਾਗੂ ਕੀਤੀ | ਅੱਜ-ਕਲ੍ਹ ਦੀਆਂ ਪੰਚਾਇਤਾਂ ਤਾਂ ਆਜ਼ਾਦੀ ਤੋਂ ਬਾਅਦ ਹੀ ਕਾਨੂੰਨਾਂ ਦੇ ਅਨੁਸਾਰ ਸਾਹਮਣੇ ਆਈਆਂ ਹਨ ।

ਏ. ਐੱਸ. ਅਲਟੇਕਰ (A.S. Altekar) ਦੇ ਅਨੁਸਾਰ, “ਪ੍ਰਾਚੀਨ ਭਾਰਤ ਵਿਚ ਸੁਰੱਖਿਆ, ਲਗਾਨ ਇਕੱਠਾ ਕਰਨਾ, ਟੈਕਸ ਲਗਾਉਣ ਅਤੇ ਲੋਕ ਕਲਿਆਣ ਦੇ ਕੰਮਾਂ ਨੂੰ ਲਾਗੂ ਕਰਨਾ ਆਦਿ ਵਰਗੇ ਵੱਖ-ਵੱਖ ਕੰਮਾਂ ਦੀ ਜ਼ਿੰਮੇਵਾਰੀ ਪੰਚਾਇਤ ਦੀ ਹੁੰਦੀ ਸੀ । ਇਸ ਲਈ ਪੇਂਡੂ ਪੰਚਾਇਤਾਂ ਵਿਕੇਂਦਰੀਕਰਨ, ਪ੍ਰਸ਼ਾਸਨ ਤੇ ਸ਼ਕਤੀ ਦੀਆਂ ਬਹੁਤ ਹੀ ਮਹੱਤਵਪੂਰਨ ਸੰਸਥਾਵਾਂ ਹਨ ।”

ਕੇ. ਐੱਮ. ਪਾਨੀਕਰ (K. M. Panikar) ਦੇ ਅਨੁਸਾਰ, ਇਹ ਪੰਚਾਇਤਾਂ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਪੱਕਾ ਆਧਾਰ ਹਨ । ਇਹਨਾਂ ਸੰਸਥਾਵਾਂ ਨੇ ਦੇਸ਼ ਦੀ ਖੁਸ਼ਹਾਲੀ ਨੂੰ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ ।

ਸੰਵਿਧਾਨ ਦੇ Article 30 ਦੇ ਚੌਥੇ ਹਿੱਸੇ ਵਿਚ ਕਿਹਾ ਗਿਆ ਹੈ ਕਿ, “ਪਿੰਡ ਦੀਆਂ ਪੰਚਾਇਤਾਂ ਦਾ ਸੰਗਠਨ ਰਾਜ ਨੂੰ ਪਿੰਡ ਦੀ ਪੰਚਾਇਤਾਂ ਦੇ ਸੰਗਠਨ ਨੂੰ ਸੱਤਾ ਤੇ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂਕਿ ਇਹ ਸਥਾਨਕ ਸਰਕਾਰ ਦੀ ਇਕਾਈ ਦੇ ਰੂਪ ਵਿਚ ਕੰਮ ਕਰ ਸਕਣ ।”

ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਵਿਕਾਸ ਦੇ ਲਈ ਬਹੁਤ ਸਾਰੇ ਕੰਮ ਕਰਦੀਆਂ ਹਨ ਜਿਸ ਲਈ ਪੰਚਾਇਤਾਂ ਦੇ ਕੁਝ ਮੁੱਖ ਉਦੇਸ਼ ਰੱਖੇ ਗਏ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ ।

ਪੰਚਾਇਤਾਂ ਦੇ ਉਦੇਸ਼ (Aims of Panchayats) –

  1. ਪੰਚਾਇਤਾਂ ਨੂੰ ਸਥਾਪਿਤ ਕਰਨ ਦਾ ਸਭ ਤੋਂ ਪਹਿਲਾ ਉਦੇਸ਼ ਹੈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਥਾਨਕ ਪੱਧਰ ਉੱਤੇ ਹੱਲ ਕਰਨਾ । ਇਹ ਪੰਚਾਇਤਾਂ ਲੋਕਾਂ ਦੇ ਵਿਚ ਝਗੜਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਦੀਆਂ ਹਨ ।
  2. ਪਿੰਡ ਦੀਆਂ ਪੰਚਾਇਤਾਂ ਲੋਕਾਂ ਦੇ ਵਿਚ ਸਹਿਯੋਗ, ਹਮਦਰਦੀ, ਪਿਆਰ ਦੀਆਂ ਭਾਵਨਾਵਾਂ ਪੈਦਾ ਕਰਦੀਆਂ ਹਨ ਤਾਂਕਿ ਸਾਰੇ ਲੋਕ ਪਿੰਡ ਦੀ ਪ੍ਰਗਤੀ ਵਿਚ ਯੋਗਦਾਨ ਦੇ ਸਕਣ ।
  3. ਪੰਚਾਇਤਾਂ ਨੂੰ ਬਣਾਉਣ ਦਾ ਇਕ ਹੋਰ ਉਦੇਸ਼ ਹੈ ਲੋਕਾਂ ਨੂੰ ਤੇ ਪੰਚਾਇਤ ਦੇ ਮੈਂਬਰਾਂ ਨੂੰ ਪੰਚਾਇਤ ਦਾ ਪ੍ਰਸ਼ਾਸਨ ਠੀਕ ਤਰੀਕੇ ਨਾਲ ਚਲਾਉਣ ਦੇ ਲਈ ਨਿਸ਼ਚਿਤ ਕਰਨਾ ਤਾਂਕਿ ਸਾਰੇ ਲੋਕ ਮਿਲ ਕੇ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਸਕਣ । ਇਸ ਤਰ੍ਹਾਂ ਲੋਕ ਕਲਿਆਣ ਦਾ ਕੰਮ ਵੀ ਪੂਰਾ ਹੋ ਜਾਂਦਾ ਹੈ ।

ਪਿੰਡਾਂ ਦੀਆਂ ਪੰਚਾਇਤਾਂ ਦਾ ਸੰਗਠਨ (Organizations of Village Panchayats) – ਪਿੰਡਾਂ ਵਿਚ ਦੋ ਪ੍ਰਕਾਰ ਦੀਆਂ ਪੰਚਾਇਤਾਂ ਹੁੰਦੀਆਂ ਹਨ । ਪਹਿਲੀ ਪ੍ਰਕਾਰ ਦੀਆਂ ਪੰਚਾਇਤਾਂ ਉਹ ਹੁੰਦੀਆਂ ਹਨ ਜਿਹੜੀਆਂ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਰਸਮੀ ਹੁੰਦੀਆਂ ਹਨ |ਦੁਜੀ ਪ੍ਰਕਾਰ ਦੀਆਂ ਪੰਚਾਇਤਾ ਗੈਰ-ਰਸਮੀ ਹੁੰਦੀਆਂ ਹਨ ਅਤੇ ਇਹਨਾਂ ਨੂੰ ਜਾਤ ਪੰਚਾਇਤਾਂ ਵੀ ਕਿਹਾ ਜਾਂਦਾ ਹੈ । ਇਹਨਾਂ ਦੀ ਕੋਈ ਕਾਨੂੰਨੀ ਸਥਿਤੀ ਨਹੀਂ ਹੁੰਦੀ ਹੈ ਪਰ ਇਹ ਸਮਾਜਿਕ ਨਿਯੰਤਰਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਪੰਚਾਇਤਾਂ ਵਿਚ ਤਿੰਨ ਪ੍ਰਕਾਰ ਦਾ ਸੰਗਠਨ ਪਾਇਆ ਜਾਂਦਾ ਹੈ-

  1. ਗਰਾਮ ਸਭਾ (Gram Sabha)
  2. ਗਰਾਮ ਪੰਚਾਇਤ (Gram Panchayat)
  3. ਨਿਆਂ ਪੰਚਾਇਤ (Nyaya Panchayat) ।

ਗਰਾਮ ਸਭਾ (Gram Sabha) – ਪਿੰਡ ਦੀ ਪੂਰੀ ਜਨਸੰਖਿਆ ਵਿੱਚੋਂ ਬਾਲਗ ਵਿਅਕਤੀ ਇਸ ਗਰਾਮ ਸਭਾ ਦੇ ਮੈਂਬਰ ਹੁੰਦੇ ਹਨ ਤੇ ਇਹ ਪਿੰਡ ਦੀ ਪੂਰੀ ਜਨਸੰਖਿਆ ਦੀ ਇਕ ਸੰਪੂਰਨ ਇਕਾਈ ਹੈ । ਇਹ ਉਹ ਮੂਲ ਇਕਾਈ ਹੈ ਜਿਸ ਦੇ ਉੱਪਰ ਸਾਡੇ ਲੋਕਤੰਤਰ ਦਾ ਢਾਂਚਾ ਟਿੱਕਿਆ ਹੋਇਆ ਹੈ । ਜਿਸ ਪਿੰਡ ਦੀ ਜਨਸੰਖਿਆ 250 ਤੋਂ ਵੱਧ ਹੁੰਦੀ ਹੈ ਉੱਥੇ ਗਰਾਮ ਸਭਾ ਬਣ ਸਕਦੀ ਹੈ । ਜੇਕਰ ਇਕ ਪਿੰਡ ਦੀ ਜਨਸੰਖਿਆ ਘੱਟ ਹੈ ਤਾਂ ਦੋ ਪਿੰਡ ਮਿਲਾ ਕੇ ਗਰਾਮ ਸਭਾ ਬਣਾਉਂਦੇ ਹਨ । ਗਰਾਮ ਸਭਾ ਵਿਚ ਪਿੰਡ ਦਾ ਹਰੇਕ ਉਹ ਬਾਲਗ ਮੈਂਬਰ ਹੁੰਦਾ ਹੈ ਜਿਸ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ । ਹਰੇਕ ਗਰਾਮ ਸਭਾ ਦਾ ਇਕ ਪ੍ਰਧਾਨ ਅਤੇ ਕੁਝ ਮੈਂਬਰ ਹੁੰਦੇ ਹਨ । ਇਹ 5 ਸਾਲ ਲਈ ਚੁਣੇ ਜਾਂਦੇ ਹਨ ।

ਗਰਾਮ ਸਭਾ ਦੇ ਕੰਮ (Functions of Gram Sabha) – ਪੰਚਾਇਤ ਦੇ ਸਲਾਨਾ ਬਜਟ ਅਤੇ ਵਿਕਾਸ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਗਰਾਮ ਸਭਾ ਪਾਸ ਕਰਦੀ ਹੈ ਤੇ ਉਹਨਾਂ ਨੂੰ ਲਾਗੂ ਕਰਨ ਵਿਚ ਮੱਦਦ ਕਰਦੀ ਹੈ । ਇਹ ਸਮਾਜ ਕਲਿਆਣ ਦੇ ਕੰਮ, ਬਾਲਗ ਸਿੱਖਿਆ ਦੇ ਪ੍ਰੋਗਰਾਮ ਤੇ ਪਰਿਵਾਰ ਕਲਿਆਣ ਦੇ ਕੰਮਾਂ ਨੂੰ ਕਰਨ ਵਿਚ ਮੱਦਦ ਕਰਦੀ ਹੈ । ਇਹ ਪਿੰਡ ਵਿਚ ਏਕਤਾ ਰੱਖਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਗਰਾਮ ਪੰਚਾਇਤ (Gram Panchayat) – ਹਰੇਕ ਗਰਾਮ ਸਭਾ ਆਪਣੇ ਖੇਤਰ ਵਿੱਚੋਂ ਇਕ ਗਰਾਮ ਪੰਚਾਇਤ ਨੂੰ ਚੁਣਦੀ ਹੈ । ਇਸ ਤਰ੍ਹਾਂ ਗਰਾਮ ਸਭਾ ਇਕ ਕਾਰਜਕਾਰਨੀ ਸੰਸਥਾ ਹੈ ਜਿਹੜੀ ਗਰਾਮ ਪੰਚਾਇਤ ਦੇ ਲਈ ਮੈਂਬਰ ਚੁਣਦੀ ਹੈ । ਇਸ ਵਿਚ ਇਕ ਸਰਪੰਚ ਅਤੇ 5 ਤੋਂ 13 ਤਕ ਪੰਚ ਹੁੰਦੇ ਹਨ । ਪੰਚਾਂ ਦੀ ਗਿਣਤੀ ਪਿੰਡ ਦੀ ਜਨਸੰਖਿਆ ਉੱਤੇ ਨਿਰਭਰ ਕਰਦੀ ਹੈ । ਪੰਚਾਇਤ ਵਿਚ ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ ਸਥਾਨ ਰਾਖਵੇਂ ਹਨ । ਇਹ 5 ਸਾਲ ਲਈ ਚੁਣੀ ਜਾਂਦੀ ਹੈ ਪਰ ਜੇਕਰ . ਪੰਚਾਇਤ ਆਪਣੀਆਂ ਸ਼ਕਤੀਆਂ ਦਾ ਗਲਤ ਉਪਯੋਗ ਕਰੇ ਤਾਂ ਰਾਜ ਸਰਕਾਰ ਉਸ ਨੂੰ 5 ਸਾਲਾਂ ਤੋਂ ਪਹਿਲਾਂ ਵੀ ਭੰਗ ਕਰ ਸਕਦੀ ਹੈ । ਜੇਕਰ ਕਿਸੇ ਗਰਾਮ ਪੰਚਾਇਤ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਤਾਂ ਉਸਦੇ ਸਾਰੇ ਪਦ ਆਪਣੇ ਆਪ ਹੀ ਖ਼ਤਮ ਹੋ ਜਾਂਦੇ ਹਨ । ਗਰਾਮ ਪੰਚਾਇਤ ਤੇ ਪੰਚਾਂ ਨੂੰ ਚੁਣਨ ਲਈ ਪਿੰਡ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਲਿਆ ਜਾਂਦਾ ਹੈ । ਫਿਰ ਗਰਾਮ ਸਭਾ ਦੇ ਮੈਂਬਰ ਪੰਚਾਂ ਤੇ ਸਰਪੰਚਾਂ ਦੀ ਚੋਣ ਕਰਦੇ ਹਨ । ਗਰਾਮ ਪੰਚਾਇਤ ਵਿਚ ਔਰਤਾਂ ਦੇ ਲਈ ਕੁੱਲ ਸੀਟਾਂ ਦਾ 1/3 ਸੀਟਾਂ ਰਾਖਵੀਆਂ ਹੁੰਦੀਆਂ ਹਨ ਤੇ ਪਛੜੀਆਂ ਜਾਤਾਂ ਦੇ ਲਈ ਰਾਖਵੀਆਂ ਸੀਟਾਂ ਉਸ ਪਿੰਡ ਜਾਂ ਖੇਤਰ ਵਿਚ ਉਹਨਾਂ ਦੀ ਜਨਸੰਖਿਆ ਦੇ ਅਨੁਪਾਤ ਦੇ ਅਨੁਸਾਰ ਹੁੰਦੀਆਂ ਹਨ । ਗਰਾਮ ਪੰਚਾਇਤ ਵਿਚ ਸਰਕਾਰੀ ਨੌਕਰ ਅਤੇ ਮਾਨਸਿਕ ਤੌਰ ਉੱਤੇ ਬਿਮਾਰ ਵਿਅਕਤੀ ਚੋਣ ਨਹੀਂ ਲੜ ਸਕਦਾ ਹੈ । ਗਰਾਮ ਪੰਚਾਇਤ ਪਿੰਡ ਵਿਚ ਸਫ਼ਾਈ, ਮਨੋਰੰਜਨ, ਉਦਯੋਗ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕਰਦੀ ਹੈ ਅਤੇ ਪਿੰਡ ਦੀਆਂ ਮੁਸ਼ਕਿਲਾਂ ਦੂਰ ਕਰਦੀ ਹੈ ।

ਪੰਚਾਇਤਾਂ ਦੇ ਕੰਮ (Functions of Panchayats) – ਗਰਾਮ ਪੰਚਾਇਤ ਪਿੰਡ ਦੇ ਲਈ ਬਹੁਤ ਸਾਰੇ ਕੰਮ ਕਰਦੀ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਗਰਾਮ ਪੰਚਾਇਤ ਦਾ ਸਭ ਤੋਂ ਪਹਿਲਾ ਕੰਮ ਪਿੰਡ ਦੇ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਣਾ ਹੁੰਦਾ ਹੈ । ਪਿੰਡਾਂ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਵੀ ਹੁੰਦੀਆਂ ਹਨ । ਪੰਚਾਇਤ ਲੋਕਾਂ ਨੂੰ ਇਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਉਹਨਾਂ ਦੇ ਪਰੰਪਰਾਗਤ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ।
  • ਕਿਸੇ ਵੀ ਖੇਤਰ ਦੇ ਸਰਵਪੱਖੀ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਖੇਤਰ ਵਿਚੋਂ ਅਨਪੜ੍ਹਤਾ ਖ਼ਤਮ ਕੀਤੀ ਜਾਵੇ ਅਤੇ ਭਾਰਤੀ ਸਮਾਜ ਦੇ ਪਿਛੜੇਪਨ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਹੈ । ਭਾਰਤੀ ਪਿੰਡ ਵੀ ਇਸੇ ਕਾਰਨ ਹੀ ਪਿਛੜੇ ਹੋਏ ਹਨ । ਪਿੰਡ ਦੀ ਪੰਚਾਇਤ ਪਿੰਡ ਵਿਚ ਸਕੂਲ ਖੁੱਲ੍ਹਵਾਉਣ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਦੀ ਹੈ । ਬਾਲਗਾਂ ਨੂੰ ਪੜ੍ਹਾਉਣ ਦੇ ਲਈ ਬਾਲਗ ਸਿੱਖਿਆ ਕੇਂਦਰ ਖੁੱਲ੍ਹਵਾਉਣ ਦਾ ਵੀ ਪ੍ਰਬੰਧ ਕਰਦੀ ਹੈ ।
  • ਪਿੰਡ ਦੀ ਪੰਚਾਇਤ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਦੀ ਭਲਾਈ ਦੇ ਲਈ ਵੀ ਕੰਮ ਕਰਦੀ ਹੈ । ਉਹ ਔਰਤਾਂ ਨੂੰ ਸਿੱਖਿਆ ਦਿਵਾਉਣ ਦਾ ਪ੍ਰਬੰਧ ਕਰਦੀ ਹੈ । ਬੱਚਿਆਂ ਨੂੰ ਚੰਗੀ ਖੁਰਾਕ ਤੇ ਉਹਨਾਂ ਦੇ ਮਨੋਰੰਜਨ ਦੇ ਕੰਮ ਦਾ ਪ੍ਰਬੰਧ ਵੀ ਪੰਚਾਇਤ ਹੀ ਕਰਦੀ ਹੈ ।
  • ਪੇਂਡੂ ਖੇਤਰਾਂ ਵਿਚ ਮਨੋਰੰਜਨ ਦੇ ਸਾਧਨ ਨਹੀਂ ਹੁੰਦੇ ਹਨ । ਇਸ ਲਈ ਪੰਚਾਇਤਾਂ ਪੇਂਡੂ ਸਮਾਜਾਂ ਵਿਚ ਮਨੋਰੰਜਨ ਦੇ ਸਾਧਨ ਉਪਲੱਬਧ ਕਰਵਾਉਣ ਦਾ ਪ੍ਰਬੰਧ ਵੀ ਕਰਦੀ ਹੈ । ਪੰਚਾਇਤਾਂ ਪਿੰਡ ਵਿਚ ਫਿਲਮਾਂ ਦਾ ਪ੍ਰਬੰਧ , ਮੇਲੇ ਲਗਵਾਉਣ ਤੇ ਲਾਇਬਰੇਰੀ ਖੁੱਲ੍ਹਵਾਉਣ ਦਾ ਵੀ ਪ੍ਰਬੰਧ ਕਰਦੀ ਹੈ !
  • ਖੇਤੀ ਪ੍ਰਧਾਨ ਦੇਸ਼ ਵਿਚ ਉੱਨਤੀ ਦੇ ਲਈ ਖੇਤੀ ਦੇ ਉਤਪਾਦਨ ਵਿਚ ਵਾਧਾ ਹੋਣਾ ਜ਼ਰੂਰੀ ਹੁੰਦਾ ਹੈ । ਪੰਚਾਇਤਾਂ ਲੋਕਾਂ ਨੂੰ ਨਵੀਆਂ ਤਕਨੀਕਾਂ ਦੇ ਬਾਰੇ ਵਿਚ ਦੱਸਦੀਆਂ ਹਨ, ਉਹਨਾਂ ਲਈ ਨਵੇਂ ਬੀਜਾਂ, ਉੱਨਤ ਖਾਦਾਂ ਦਾ ਵੀ ਪ੍ਰਬੰਧ ਕਰਦੀ ਹੈ ਤਾਂਕਿ ਉਹਨਾਂ ਦੀ ਖੇਤੀ ਦਾ ਉਤਪਾਦਨ ਵੱਧ ਸਕੇ ।
  • ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਲਈ ਪਿੰਡਾਂ ਵਿਚ ਛੋਟੇ-ਛੋਟੇ ਉਦਯੋਗ ਲਗਵਾਉਣਾ ਵੀ ਜ਼ਰੂਰੀ ਹੁੰਦਾ ਹੈ । ਇਸ ਲਈ ਪੰਚਾਇਤਾਂ ਪਿੰਡ ਵਿਚ ਸਰਕਾਰੀ ਮੱਦਦ ਨਾਲ ਛੋਟੇ-ਛੋਟੇ ਉਦਯੋਗ ਲਗਵਾਉਣ ਦਾ ਪ੍ਰਬੰਧ ਕਰਦੀ ਹੈ । ਇਸ ਨਾਲ ਪਿੰਡ ਦੀ ਆਰਥਿਕ ਉੱਨਤੀ ਵੀ ਹੁੰਦੀ ਹੈ । ਲੋਕਾਂ ਨੂੰ ਕੰਮ ਵੀ ਪ੍ਰਾਪਤ ਹੁੰਦਾ ਹੈ ।
  • ਖੇਤੀ ਦੇ ਚੰਗੇ ਉਤਪਾਦਨ ਵਿਚ ਸਿੰਚਾਈ ਦੇ ਸਾਧਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ । ਗਰਾਮ ਪੰਚਾਇਤ ਪਿੰਡ ਵਿਚ ਖੁਹ, ਟਿਉਬਵੈਲ ਆਦਿ ਲਗਵਾਉਣ ਦਾ ਪ੍ਰਬੰਧ ਕਰਦੀ ਹੈ ਤੇ ਨਹਿਰਾਂ ਦੇ ਪਾਣੀ ਦੀ ਵੀ ਵਿਵਸਥਾ ਕਰਦੀ ਹੈ ਤਾਂਕਿ ਲੋਕ ਅਸਾਨੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕਣ ।
  • ਪਿੰਡ ਦੇ ਲੋਕਾਂ ਵਿਚ ਆਮ ਤੌਰ ਉੱਤੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ । ਪੰਚਾਇਤਾਂ ਉਹਨਾਂ ਝਗੜਿਆਂ ਨੂੰ ਖ਼ਤਮ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ।

ਨਿਆਂ ਪੰਚਾਇਤ (Nyaya Panchayat) – ਪਿੰਡ ਦੇ ਲੋਕਾਂ ਵਿਚ ਝਗੜੇ ਹੁੰਦੇ ਰਹਿੰਦੇ ਹਨ । ਨਿਆਂ ਪੰਚਾਇਤ ਲੋਕਾਂ ਦੇ ਵਿਚ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਦੀ ਹੈ । 5-10 ਗਰਾਂਮ ਸਭਾਵਾਂ ਦੇ ਲਈ ਇਕ ਨਿਆਂ ਪੰਚਾਇਤ ਬਣਾਈ ਜਾਂਦੀ ਹੈ । ਇਸਦੇ ਮੈਂਬਰ ਚੁਣੇ ਜਾਂਦੇ ਹਨ ਅਤੇ ਸਰਪੰਚ 5 ਮੈਂਬਰਾਂ ਦੀ ਇਕ ਕਮੇਟੀ ਬਣਾਉਂਦਾ ਹੈ । ਇਹਨਾਂ ਨੂੰ ਪੰਚਾਇਤ ਤੋਂ ਪ੍ਰਸ਼ਨ ਪੁੱਛਣ ਦਾ ਵੀ ਅਧਿਕਾਰ ਹੁੰਦਾ ਹੈ ।

ਪੰਚਾਇਤ ਸਮਿਤੀ (Panchayat Samiti) – ਇਕ ਬਲਾਕ ਵਿਚ ਆਉਣ ਵਾਲੀਆਂ ਪੰਚਾਇਤਾਂ, ਪੰਚਾਇਤ ਸਮਿਤੀ ਦੀਆਂ ਮੈਂਬਰ ਹੁੰਦੀਆਂ ਹਨ ਤੇ ਇਹਨਾਂ ਪੰਚਾਇਤਾਂ ਦੇ ਸਰਪੰਚ ਇਸ ਦੇ ਮੈਂਬਰ ਹੁੰਦੇ ਹਨ । ਪੰਚਾਇਤ ਸਮਿਤੀ ਦੇ ਮੈਂਬਰਾਂ ਦੀ ਸਿੱਧੀ ਚੋਣ ਹੁੰਦੀ ਹੈ । ਪੰਚਾਇਤ ਸਮਿਤੀ ਆਪਣੇ ਖੇਤਰ ਵਿਚ ਆਉਣ ਵਾਲੀਆਂ ਪੰਚਾਇਤਾਂ ਦੇ ਕੰਮਾਂ ਦਾ ਧਿਆਨ ਰੱਖਦੀ ਹੈ, ਪਿੰਡਾਂ ਦੇ ਵਿਕਾਸ ਕੰਮਾਂ ਨੂੰ ਚੈੱਕ ਕਰਦੀ ਹੈ ਅਤੇ ਪੰਚਾਇਤਾਂ ਨੂੰ ਪਿੰਡ ਦੇ ਕਲਿਆਣ ਦੇ ਲਈ ਨਿਰਦੇਸ਼ ਵੀ ਦਿੰਦੀ ਹੈ । ਪੰਚਾਇਤੀ ਰਾਜ ਦੇ ਦੂਜੇ ਪੱਧਰ ਉੱਤੇ ਹਨ ।

ਜ਼ਿਲ੍ਹਾ ਪਰਿਸ਼ਦ (Zila Parishad) – ਪੰਚਾਇਤੀ ਰਾਜ ਦੇ ਸਭ ਤੋਂ ਉੱਚੇ ਪੱਧਰ ਉੱਤੇ ਹੈ ਜ਼ਿਲ੍ਹਾ ਪਰਿਸ਼ਦ ਜੋ ਕਿ ਜ਼ਿਲ੍ਹੇ ਵਿਚ ਆਉਣ ਵਾਲੀਆਂ ਪੰਚਾਇਤਾਂ ਦੇ ਕੰਮਾਂ ਦਾ ਧਿਆਨ ਰੱਖਦੀ ਹੈ । ਇਹ ਵੀ ਇਕ ਕਾਰਜਕਾਰੀ ਸੰਸਥਾ ਹੁੰਦੀ ਹੈ । ਪੰਚਾਇਤ ਸਮਿਤੀਆਂ ਦੇ ਚੇਅਰਮੈਨ, ਚੁਣੇ ਹੋਏ ਮੈਂਬਰ, ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਦੇ ਮੈਂਬਰ ਸਾਰੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਹੁੰਦੇ ਹਨ । ਇਹ ਸਾਰੇ ਜ਼ਿਲ੍ਹੇ ਵਿਚ ਆਉਂਦੇ ਪਿੰਡਾਂ ਦੇ ਵਿਕਾਸ ਕੰਮਾਂ ਦਾ ਧਿਆਨ ਰੱਖਦੇ ਹਨ । ਜ਼ਿਲ੍ਹਾ ਪਰਿਸ਼ਦ ਖੇਤੀ ਵਿਚ ਸੁਧਾਰ, ਪੇਂਡੂ ਬਿਜਲੀਕਰਨ, ਭੂਮੀ ਸੁਧਾਰ, ਸਿੰਚਾਈ, ਬੀਜਾਂ ਤੇ ਖਾਦਾਂ ਨੂੰ ਉਪਲੱਬਧ ਕਰਵਾਉਣਾ, ਸਿੱਖਿਆ, ਉਦਯੋਗ ਲਗਵਾਉਣ ਆਦਿ ਜਿਹੇ ਕੰਮ ਕਰਦੀ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 3.
ਹਿੱਤ ਸਮੂਹ ਕਿਸ ਤਰ੍ਹਾਂ ਦਬਾਅ ਸਮੂਹਾਂ ਦੇ ਰੂਪ ਵਿੱਚ ਕੰਮ ਕਰਦੇ ਹਨ ?
ਉੱਤਰ-
ਪਿਛਲੇ ਕੁੱਝ ਸਮੇਂ ਦੌਰਾਨ ਸਮਾਜ ਵਿੱਚ ਕਿਰਤ ਵੰਡ ਨਾਮ ਦਾ ਸੰਕਲਪ ਸਾਹਮਣੇ ਆਇਆ ਹੈ । ਕਿਰਤ ਵੰਡ ਵਿੱਚ ਵੱਖ-ਵੱਖ ਵਿਅਕਤੀ ਵੱਖ-ਵੱਖ ਕੰਮ ਕਰਦੇ ਹਨ ਜਿਸ ਕਰਕੇ ਬਹੁਤ ਸਾਰੇ ਪੇਸ਼ੇਵਰ ਸਮੁਹ ਸਾਹਮਣੇ ਆਏ ਹਨ । ਇਹਨਾਂ ਸਾਰੇ ਪੇਸ਼ੇਵਰ ਸਮੂਹਾਂ ਦੇ ਆਪਣੇ-ਆਪਣੇ ਵਿਅਕਤੀਗਤ ਹਿੱਤ ਹੁੰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਉਹ ਲਗਾਤਾਰ ਕੰਮ ਕਰਦੇ ਰਹਿੰਦੇ ਹਨ । ਇਸ ਤਰ੍ਹਾਂ ਜਿਹੜੇ ਸਮੁਹ ਕਿਸੇ ਵਿਸ਼ੇਸ਼ ਸਮੂਹ ਦੇ ਹਿੱਤਾਂ ਦਾ ਧਿਆਨ ਰੱਖਦੇ ਹਨ ਅਤੇ ਉਹਨਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਰਦੇ ਹਨ ਉਹਨਾਂ ਨੂੰ ਹਿੱਤ ਸਮੂਹ ਕਿਹਾ ਜਾਂਦਾ ਹੈ । ਅੱਜ-ਕਲ੍ਹ ਦੇ ਲੋਕਤੰਤਰਿਕ ਸਮਾਜਾਂ ਵਿੱਚ ਇਹ ਰਾਜਨੀਤਿਕ ਫ਼ੈਸਲਿਆਂ ਅਤੇ ਹੋਰ ਪ੍ਰਕ੍ਰਿਆਵਾਂ ਨੂੰ ਆਪਣੇ ਹਿੱਤਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਹ ਸਮੂਹ ਰਾਜਨੀਤਿਕ ਦਲਾਂ ਦੀ ਲੋੜ ਪੈਣ ਉੱਤੇ ਮੱਦਦ ਕਰਦੇ ਹਨ ਉਹਨਾਂ ਦੁਆਰਾ ਸਰਕਾਰ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ । ਲਗਭਗ ਸਾਰੇ ਹਿੱਤ ਸਮੂਹਾਂ ਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਉਹਨਾਂ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਮਹੱਤਵਪੂਰਨ ਸਥਾਨ ਹਾਸਿਲ ਹੋਵੇ । ਇਸ ਲਈ ਉਹ ਸਰਕਾਰ ਉੱਤੇ ਆਪਣੇ ਹੱਕ ਵਿੱਚ ਨੀਤੀਆਂ ਬਣਾਉਣ ਲਈ ਦਬਾਅ ਪਾਉਂਦੇ ਹਨ । ਜਦੋਂ ਇਹ ਦਬਾਅ ਪਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹਨਾਂ ਨੂੰ ਦਬਾਅ ਸਮੂਹ ਵੀ ਕਿਹਾ ਜਾਂਦਾ ਹੈ ।

ਦਬਾਅ ਸਮੂਹ ਸੰਗਠਿਤ ਜਾਂ ਅਸੰਗਠਿਤ ਸਮੂਹ ਹੁੰਦੇ ਹਨ ਜੋ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਂਦੇ ਹਨ । ਇਹ ਰਾਜਨੀਤੀ ਨੂੰ ਜਿਸ ਤਰੀਕੇ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਉਸ ਦਾ ਵਰਣਨ ਇਸ ਪ੍ਰਕਾਰ ਹੈ-

  • ਇਹ ਦਬਾਅ ਸਮੂਹ ਕਿਸੇ ਵਿਸ਼ੇਸ਼ ਮੁੱਦੇ ਉੱਤੇ ਅੰਦੋਲਨ ਚਲਾਉਂਦੇ ਹਨ ਤਾਂ ਕਿ ਜਨਤਾ ਦਾ ਸਮਰਥਨ ਹਾਸਲ ਕੀਤਾ ਜਾ ਸਕੇ । ਇਹ ਸੰਚਾਰ ਸਾਧਨਾਂ ਦੀ ਮੱਦਦ ਲੈਂਦੇ ਹਨ ਤਾਂ ਕਿ ਜਨਤਾ ਦਾ ਵੱਧ ਤੋਂ ਵੱਧ ਧਿਆਨ ਖਿੱਚਿਆ ਜਾ ਸਕੇ ।
  • ਇਹ ਆਮ ਤੌਰ ਉੱਤੇ ਹੜਤਾਲਾਂ ਕਰਵਾਉਂਦੇ ਹਨ, ਰੋਸ ਮਾਰਚ ਕੱਢਦੇ ਹਨ ਅਤੇ ਸਰਕਾਰੀ ਕੰਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ । ਇਹ ਹੜਤਾਲ ਦੀ ਘੋਸ਼ਣਾ ਕਰਦੇ ਹਨ ਅਤੇ ਧਰਨੇ ਉੱਤੇ ਬੈਠਦੇ ਹਨ ਤਾਂ ਕਿ ਆਪਣੀ ਅਵਾਜ਼ ਚੁੱਕ ਸਕਣ । ਜ਼ਿਆਦਾਤਰ ਲੇਬਰ ਯੂਨੀਅਨਾਂ ਇਸ ਤਰੀਕੇ ਨਾਲ ਆਪਣੀਆਂ ਗੱਲਾਂ ਮੰਨਵਾਉਂਦੀਆਂ ਹਨ ।
  • ਆਮ ਤੌਰ ਉੱਤੇ ਵਪਾਰੀ ਸਮੂਹ ਲਾਬੀ ਦਾ ਨਿਰਮਾਣ ਕਰਦੇ ਹਨ ਜਿਸਦੇ ਕੁੱਝ ਆਮ ਹਿੱਤ ਹੁੰਦੇ ਹਨ ਤਾਂ ਕਿ ਸਰਕਾਰ ਉੱਤੇ ਉਸਦੀਆਂ ਨੀਤੀਆਂ ਬਦਲਣ ਲਈ ਦਬਾਅ ਬਣਾਇਆ ਜਾ ਸਕੇ ।
  • ਹਰੇਕ ਦਬਾਅ ਸਮੂਹ ਜਾਂ ਹਿੱਤ ਸਮੂਹ ਕਿਸੇ ਨਾ ਕਿਸੇ ਰਾਜਨੀਤਿਕ ਦਲ ਨਾਲ ਜੁੜਿਆ ਹੁੰਦਾ ਹੈ । ਇਹ ਸਮੂਹ ਚੋਣਾਂ ਦੇ ਸਮੇਂ ਆਪਣੇ-ਆਪਣੇ ਰਾਜਨੀਤਿਕ ਦਲ ਦਾ ਤਨ-ਮਨ-ਧਨ ਨਾਲ ਸਮਰਥਨ ਕਰਦੇ ਹਨ ਤਾਂਕਿ ਉਹ ਚੋਣਾਂ ਜਿੱਤ ਕੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ।

ਪ੍ਰਸ਼ਨ 4.
ਧਰਮ ਨੂੰ ਪਰਿਭਾਸ਼ਿਤ ਦਿਉ । ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਸਮਾਜਸ਼ਾਸਤਰੀਆਂ ਲਈ ਸਭ ਤੋਂ ਮੁਸ਼ਕਿਲ ਕੰਮ ਧਰਮ ਦੀ ਪਰਿਭਾਸ਼ਾ ਦੇਣਾ ਹੈ ਅਤੇ ਅਜਿਹੀ ਪਰਿਭਾਸ਼ਾ ਦੇਣਾ ਜਿਸ ਉੱਪਰ ਸਾਰੇ ਇੱਕਮਤ ਹੋਣ । ਇਸ ਦਾ ਕਾਰਨ ਹੈ ਕਿ ਧਰਮ ਦੀ ਪ੍ਰਕ੍ਰਿਤੀ ਕਾਫੀ ਜਟਿਲ ਹੈ ਅਤੇ ਇਸ ਬਾਰੇ ਸਮਾਜ ਸ਼ਾਸਤਰੀ ਵੱਖ-ਵੱਖ ਵਿਚਾਰ ਰੱਖਦੇ ਹਨ । ਇਹ ਇਸ ਕਰਕੇ ਹੈ ਕਿ ਵੱਖ-ਵੱਖ ਸਮਾਜਸ਼ਾਸਤਰੀ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਸੰਸਕ੍ਰਿਤੀਆਂ ਨਾਲ ਸੰਬੰਧ ਰੱਖਦੇ ਹਨ ਤੇ ਇਸੇ ਕਰਕੇ ਉਹਨਾਂ ਦੀ ਧਰਮ ਬਾਰੇ ਵਿਆਖਿਆ ਵੱਖ-ਵੱਖ ਹੁੰਦੀ ਹੈ । ਦੁਨੀਆਂ ਵਿੱਚ ਬਹੁਤ ਸਾਰੇ ਧਰਮ ਹਨ ਤੇ ਇਸੇ ਵਿਵਧਤਾ ਕਰਕੇ ਉਹ ਸਾਰੇ ਵੀ ਧਰਮ ਦੀ ਇੱਕ ਪਰਿਭਾਸ਼ਾ ਉੱਤੇ ਸਹਿਮਤ ਨਹੀਂ ਹਨ ।

  1. ਫਰੇਜ਼ਰ (Frazer) ਦੇ ਅਨੁਸਾਰ, “ਧਰਮ ਮਨੁੱਖ ਦਾ ਆਪਣੇ ਤੋਂ ਪ੍ਰੇਸ਼ਟ ਸ਼ਕਤੀਆਂ ਵਿਚ ਵਿਸ਼ਵਾਸ ਹੈ ਜਿਸ ਸੰਬੰਧੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਕੁਦਰਤ ਅਤੇ ਮਨੁੱਖੀ ਜੀਵਨ ਦਾ ਮਾਰਗ ਦਰਸ਼ਨ ਹਨ ਅਤੇ ਇਸ ਨੂੰ ਨਿਯੰਤਰਨ ਕਰਦੀਆਂ ਹਨ ।”
  2. ਮੈਕਾਈਵਰ (Maclver) ਦੇ ਅਨੁਸਾਰ, “ਧਰਮ ਦੇ ਨਾਲ ਜਿਵੇਂ ਕਿ ਅਸੀਂ ਸਮਝਦੇ ਹਾਂ ਕੇਵਲ ਮਨੁੱਖਾਂ ਵਿਚਲਾ ਸੰਬੰਧ ਹੀ ਨਹੀਂ ਹੈ ਸਗੋਂ ਇੱਕ ਸਰਵਉੱਚ ਸ਼ਕਤੀ ਦੇ ਪ੍ਰਤੀ ਮਨੁੱਖ ਦਾ ਸੰਬੰਧ ਵੀ ਸੂਚਿਤ ਹੁੰਦਾ ਹੈ ।”
  3. ਦੁਰਖੀਮ (Durkheim) ਦੇ ਅਨੁਸਾਰ, “ਧਰਮ ਪਵਿੱਤਰ ਵਸਤੂਆਂ ਨਾਲ ਸੰਬੰਧਿਤ ਵਿਸ਼ਵਾਸਾਂ ਅਤੇ ਆਚਰਨਾਂ ਦੀ ਇੱਕ ਠੋਸ ਵਿਵਸਥਾ ਹੈ ਜੋ ਇਨ੍ਹਾਂ ਉੱਪਰ ਵਿਸ਼ਵਾਸ ਕਰਨ ਵਾਲਿਆਂ ਨੂੰ ਇਕ ਨੈਤਿਕ ਸਮੁਦਾਇ ਵਿੱਚ ਸੰਗਠਿਤ ਕਰਦੀ ਹੈ ।
  4. ਐਲਿਨੋਵਸਕੀ (Mainowski) ਦੇ ਅਨੁਸਾਰ, “ਧਰਮ ਕਿਰਿਆ ਦਾ ਇਕ ਤਰੀਕਾ ਅਤੇ ਨਾਲ ਹੀ ਵਿਸ਼ਵਾਸਾਂ ਦੀ ਇਕ ਵਿਵਸਥਾ ਹੈ । ਧਰਮ ਇਕ ਸਮਾਜ ਸ਼ਾਸਤਰੀ ਘਟਨਾ ਦੇ ਨਾਲ-ਨਾਲ ਵਿਅਕਤੀਗਤ ਅਨੁਭਵ ਵੀ ਹੈ ।

ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਧਰਮ ਦਾ ਆਧਾਰ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਅਤੇ ਇਹ ਸ਼ਕਤੀ ਮਨੁੱਖੀ ਸ਼ਕਤੀ ਤੋਂ ਸ੍ਰੇਸ਼ਟ ਅਤੇ ਸ਼ਕਤੀਸ਼ਾਲੀ ਸਮਝੀ ਜਾਂਦੀ ਹੈ । ਇਹ ਜੀਵਨ ਦੇ ਸਾਰੇ ਤੱਤਾਂ ਉੱਤੇ ਨਿਯੰਤਰਣ ਰੱਖਦੀ ਹੈ ਜਿਨ੍ਹਾਂ ਨੂੰ ਆਦਮੀ ਜ਼ਿਆਦਾ ਮਹੱਤਵਪੂਰਨ ਸਮਝਦਾ ਹੈ । ਇਸਦਾ ਇਕ ਆਧਾਰ ਭਾਵਨਾਤਮਕ ਹੁੰਦਾ ਹੈ । ਇਸ ਸ਼ਕਤੀ ਨੂੰ ਖੁਸ਼ ਰੱਖਣ ਲਈ ਕਈ ਵਿਧੀਆਂ ਜਾਂ ਸੰਸਕਾਰ ਹੁੰਦੇ ਹਨ । ਸਪੱਸ਼ਟ ਹੈ ਕਿ ਧਰਮ ਦੀ ਸਵੀਕ੍ਰਿਤੀ ਪਰਾ ਸਮਾਜਿਕ ਹੈ ਕਿਉਂਕਿ ਧਰਮ ਦੀ ਪੁਸ਼ਟੀ ਪਰਾ ਸਮਾਜਿਕ ਸ਼ਕਤੀਆਂ ਵਲੋਂ ਹੁੰਦੀ ਹੈ । ਸਮਾਜ ਵਿੱਚ ਧਰਮ ਦਾ ਪ੍ਰਯੋਗ ਕਾਫ਼ੀ ਵਿਆਪਕ ਰੂਪ ਵਿੱਚ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰੀਆਂ ਅਨੁਸਾਰ ਧਰਮ ਮਨੁੱਖ ਦੀਆਂ ਆਦਤਾਂ ਅਤੇ ਭਾਵਨਾਤਮਕ ਅਨੁਭੂਤੀਆਂ ਦੀ ਪ੍ਰਤੀਨਿਧਤਾ ਕਰਦਾ ਹੈ । ਡਰ ਦੀਆਂ, ਭਾਵਨਾਵਾਂ ਕਾਰਨ ਅਤੇ ਕਈ ਵਸਤਾਂ ਪ੍ਰਤੀ ਮਨੁੱਖ ਦੀ ਸ਼ਰਧਾ ਕਾਰਨ ਧਰਮ ਦਾ ਵਿਕਾਸ ਹੋਇਆ ਹੈ ।

ਧਰਮ ਦੇ ਤੱਤ ਜਾਂ ਵਿਸ਼ੇਸ਼ਤਾਵਾਂ : (Elements or Characteristics of Religion)

1. ਅਲੌਕਿਕ ਸ਼ਕਤੀ ਵਿਚ ਵਿਸ਼ਵਾਸ (Belief in Super natural Power) – ਧਰਮ ਵਿਚਾਰਾਂ, ਭਾਵਨਾਵਾਂ ਅਤੇ ਵਿਧੀਆਂ ਦੀ ਜਟਿਲਤਾ ਹੈ ਜੋ ਅਲੌਕਿਕ ਸ਼ਕਤੀਆਂ ਵਿਚ ਵਿਸ਼ਵਾਸ ਪ੍ਰਗਟ ਕਰਦੀ ਹੈ । ਇਹ ਸ਼ਕਤੀ ਸਰਵਵਿਆਪਕ ਤੇ ਸਰਬ ਸ਼ਕਤੀਮਾਨ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਰ ਇਕ ਮਨੁੱਖੀ ਕਿਆ ਦਾ ਸੰਚਾਲਨ ਇਸੇ ਸ਼ਕਤੀ ਦੁਆਰਾ ਹੁੰਦਾ ਹੈ । ਇਸ ਤਰ੍ਹਾਂ ਧਰਮ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਅਲੌਕਿਕ ਸ਼ਕਤੀ ਉੱਪਰ ਵਿਸ਼ਵਾਸ ਹੈ । ਇਸ ਅਲੌਕਿਕ ਸ਼ਕਤੀ ਦੇ ਆਧਾਰ ਤਾਂ ਵੱਖ-ਵੱਖ ਹੁੰਦੇ ਹਨ ਪਰ ਇਹ ਸ਼ਕਤੀ ਸਾਰੇ ਧਰਮਾਂ ਵਿੱਚ ਲਾਜ਼ਮੀ ਤੌਰ ਉੱਤੇ ਪਾਈ ਜਾਂਦੀ ਹੈ ।

2. ਸੰਸਕਾਰ (Rituals) – ਧਾਰਮਿਕ ਰੀਤੀਆਂ ਧਰਮ ਦੁਆਰਾ ਨਿਰਧਾਰਿਤ ਕਿਰਿਆਵਾਂ ਹਨ । ਇਹ ਆਪਣੇ ਆਪ ਵਿਚ ਪਵਿੱਤਰ ਹਨ ਅਤੇ ਪਵਿੱਤਰਤਾ ਦੀਆਂ ਪ੍ਰਤੀਕ ਵੀ ਹਨ ਉਦਾਹਰਨ ਦੇ ਤੌਰ ਤੇ ਹਿੰਦੂ ਧਰਮ ਅਨੁਸਾਰ ਕਈ ਤਰ੍ਹਾਂ ਦੇ ਵਰਤ ਅਤੇ ਤੀਰਥ ਯਾਤਰਾ ਧਾਰਮਿਕ ਸੰਸਕਾਰ ਹਨ । ਇਕ ਧਰਮ ਦੇ ਪੈਰੋਕਾਰਾਂ ਨੂੰ ਧਾਰਮਿਕ ਸੰਸਕਾਰ ਇਕ ਸੂਤਰ ਵਿਚ ਬੰਨ੍ਹਦੇ ਹਨ ਜਦਕਿ ਦੂਜੇ ਧਰਮ ਦੇ ਪੈਰੋਕਾਰਾਂ ਨੂੰ ਉਹ ਖੁਦ ਤੋਂ ਵੱਖਰਾ ਸਮਝਦੇ ਹਨ ।

3. ਧਾਰਮਿਕ ਕਾਰਜ ਵਿਧੀਆਂ (Religious Acts) – ਹਰ ਇਕ ਧਰਮ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀਆਂ ਵਿਭਿੰਨ ਧਾਰਮਿਕ ਗਤੀਵਿਧੀਆਂ ਹਨ । ਇਨ੍ਹਾਂ ਕਾਰਜਵਿਧੀਆਂ ਰਾਹੀਂ ਮਨੁੱਖ ਵਿਸ਼ੇਸ਼ ਅਲੌਕਿਕ ਸ਼ਕਤੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਨ੍ਹਾਂ ਨੂੰ ਸਿਰੇ ਚੜ੍ਹਾ ਕੇ ਇਨ੍ਹਾਂ ਸ਼ਕਤੀਆਂ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰਦਾ ਹੈ । ਇਹ ਕਾਰਜ ਵਿਧੀਆਂ ਦੋ ਤਰ੍ਹਾਂ ਦੀਆਂ ਹਨ । ਪਹਿਲੀਆਂ ਉਹ ਕਿਰਿਆਵਾਂ ਜਿਸ ਨੂੰ ਪੂਰਾ ਕਰਨ ਲਈ ਵਿਸ਼ੇਸ਼ ਧਾਰਮਿਕ ਗਿਆਨ ਦੀ ਲੋੜ ਹੈ । ਆਮ ਆਦਮੀ ਇਹ ਕੰਮ ਨਹੀਂ ਕਰ ਸਕਦਾ । ਇਨ੍ਹਾਂ ਨੂੰ ਹਰ ਧਰਮ ਵਿੱਚ ਧਾਰਮਿਕ ਵਿਅਕਤੀਆਂ ਰਾਹੀਂ ਪੂਰਾ ਕੀਤਾ ਜਾਂਦਾ ਹੈ ।ਦੂਜਾ ਸਾਧਾਰਨ ਧਾਰਮਿਕ ਕਿਰਿਆਵਾਂ ਹਨ ਜਿਵੇਂ ਪ੍ਰਾਰਥਨਾ ਕਰਨਾ, ਤੀਰਥ ਯਾਤਰਾ ਆਦਿ ਜਿਸ ਨੂੰ ਸਾਧਾਰਨ ਵਿਅਕਤੀ ਸੌਖੇ ਤਰੀਕੇ ਨਾਲ ਪੂਰੀਆਂ ਕਰ ਲੈਂਦਾ ਹੈ ਪਰ ਹਰ ਇਕ ਧਰਮ ਵਿਚ ਇਹ ਵਿਸ਼ਵਾਸ ਪ੍ਰਚਲਿਤ ਹੈ ਕਿ ਧਾਰਮਿਕ ਕੰਮਾਂ ਨੂੰ ਪੂਰਾ ਕਰ ਕੇ ਹੀ ਵਿਅਕਤੀ ਦੈਵੀ ਸ਼ਕਤੀਆਂ ਨੂੰ ਖੁਸ਼ ਰੱਖ ਸਕਦਾ ਹੈ ।

4. ਧਾਰਮਿਕ ਪ੍ਰਤੀਕ ਅਤੇ ਚਿੰਨ੍ਹ (Religious Symbols) – ਹਰ ਇਕ ਧਰਮ ਵਿਚ ਅਲੌਕਿਕ ਸ਼ਕਤੀ ਦੇ ਦਰਸ਼ਨਾਂ ਲਈ ਕੁਝ ਚਿੰਨ੍ਹਾਂ ਅਤੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਜਿਵੇਂ ਹਿੰਦੂ ਧਰਮ ਵਿਚ ਬੁੱਤ ਨੂੰ ਦੈਵੀ ਸ਼ਕਤੀ ਦੇ ਰੂਪ ਵਿਚ ਪੁਜਿਆ ਜਾਂਦਾ ਹੈ । ਹਰ ਇਕ ਧਰਮ ਨਾਲ ਅਲੌਕਿਕ ਸ਼ਕਤੀਆਂ ਸੰਬੰਧੀ ਕਈ ਤਰ੍ਹਾਂ ਦੀਆਂ ਕਹਾਣੀਆਂ ਜੁੜੀਆਂ ਹੁੰਦੀਆਂ ਹਨ । ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਉਹ ਇਨ੍ਹਾਂ ਅਲੌਕਿਕ ਕਥਾਵਾਂ ਵਿਚ ਵਿਸ਼ਵਾਸ ਕਰਕੇ ਰੱਬ ਨੂੰ ਖ਼ੁਸ਼ ਕਰ, ਸ਼ਕਦੇ ਹਨ ।

5. ਧਾਰਮਿਕ ਰੁਤਬਾ (Religious HierachY) – ਕਿਸੇ ਵੀ ਧਰਮ ਦੇ ਸਾਰੇ ਪੈਰੋਕਾਰਾਂ ਦਾ ਧਾਰਮਿਕ ਸਮੂਹ ਵਿਚ ਰੁਤਬਾ ਬਰਾਬਰ ਨਹੀਂ ਹੁੰਦਾ | ਹਰ ਇਕ ਧਰਮ ਵਿਚ ਰੁਤਬਿਆਂ ਦੀ ਵਿਵਸਥਾ ਮਿਲਦੀ ਹੈ ! ਉੱਚੀ ਪਦਵੀਂ ਉੱਤੇ ਉਹ ਲੋਕ ਹੁੰਦੇ ਹਨ ਜੋ ਕਿ ਧਾਰਮਿਕ ਕਿਰਿਆਵਾਂ ਪੂਰੀਆਂ ਕਰਨ ਵਿਚ ਮਾਹਿਰ ਹੁੰਦੇ ਹਨ ਇਨ੍ਹਾਂ ਨੂੰ ਦੂਜੇ ਵਿਅਕਤੀਆਂ ਦੀ ਤੁਲਨਾ ਵਿਚਪਵਿੱਤਰ ਸਮਝਿਆ ਜਾਂਦਾ ਹੈ ਜਿਵੇਂ ਕਿ ਪੁਰੋਹਿਤ ਜਾਂ ਪੰਡਤ । ਦੂਜੀ ਥਾਂ ਉੱਤੇ ਉਹ ਲੋਕ ਆਉਂਦੇ ਹਨ ਜਿਨ੍ਹਾਂ ਨੂੰ ਆਪਣੇ ਧਾਰਮਿਕ · ਪ੍ਰਤੀਨਿਧੀਆਂ ਅਤੇ ਸਿਧਾਂਤਾਂ ਵਿਚ ਪੂਰਾ ਵਿਸ਼ਵਾਸ ਹੁੰਦਾ ਹੈ । ਸਭ ਤੋਂ ਹੇਠਾਂ ਉਹ ਵਿਅਕਤੀ ਆਉਂਦੇ ਹਨ ਜਿਨ੍ਹਾਂ ਨੂੰ ਪਵਿੱਤਰ ਨਹੀਂ ਮੰਨਿਆ ਜਾਂਦਾ ਹੈ ਅਤੇ ਉਹ ਧਰਮ ਰਾਹੀਂ ਅਪਵਿੱਤਰ ਮੰਨੇ ਕੰਮ ਕਰਦੇ ਹਨ ।

6. ਧਾਰਮਿਕ ਗ੍ਰੰਥ (Religious books) – ਹਰੇਕ ਧਰਮ ਦਾ ਇਕ ਪ੍ਰਮੁੱਖ ਲੱਛਣ ਰਿਹਾ ਹੈ ਉਸ ਨਾਲ ਸੰਬੰਧਿਤ ਗ੍ਰੰਥ ਜੀ ਕਿਤਾਬਾਂ । ਹਰ ਇਕ ਧਰਮ ਨਾਲ ਸੰਬੰਧਿਤ ਕੁਝ ਧਾਰਮਿਕ ਲੋਕ ਧਾਰਮਿਕ ਗ੍ਰੰਥ ਲਿਖਦੇ ਹਨ ਅਤੇ ਹਰੇਕ ਧਰਮ ਦੀਆਂ ਕੁਝ ਕਥਾਵਾਂ, ਕਹਾਣੀਆਂ ਹੁੰਦੀਆਂ ਜਿਨ੍ਹਾਂ ਦਾ ਵਰਣਨ ਇਹਨਾਂ ਗ੍ਰੰਥਾਂ ਵਿਚ ਹੁੰਦਾ ਹੈ । ਜਿਵੇਂ ਹਿੰਦੂ ਧਰਮ ਵਿੱਚ ਰਮਾਇਣ, ਮਹਾਂਭਾਰਤ, ਗੀਤਾ, ਚਾਰ ਵੇਦ, ਮਨੂੰਸਮ੍ਰਿਤੀ, ਉਪਨਿਸ਼ਦ ਆਦਿ ਹੁੰਦੇ ਹਨ । ਇਸੇ ਤਰ੍ਹਾਂ ਮੂਲਮਨਾਂ ਵਿੱਚ ਕੁਰਾਨ, ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਈਸਾਈਆਂ ਵਿੱਚ ਬਾਈਬਲ ਹੁੰਦੇ ਹਨ ।

7. ਪਵਿੱਤਰਤਾ ਦੀ ਧਾਰਨਾ (Concept of SacrednesS) – ਓਧਰਮ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਸਮਝਿਆ ਜਾਂਦਾ ਹੈ । ਵਿਅਕਤੀ ਜਿਸ ਧਰਮ ਨਾਲ ਸੰਬੰਧਿਤ ਹੁੰਦਾ ਹੈ, ਉਸ ਧਰਮ ਦੀ ਹਰ ਇੱਕ ਚੀਜ਼ ਉਸ ਲਈ ਪਵਿੱਤਰ ਹੁੰਦੀ ਹੈ । ਅਸੀਂ ਕਹਿ ਸਕਦੇ ਹਾਂ ਧਰਮ ਪਵਿੱਤਰ ਵਸਤੂਆਂ ਨਾਲ ਸੰਬੰਧਿਤ ਅਜਿਹੀ ਵਿਵਸਥਾ ਹੈ ਜਿਹੜੀ ਨੈਤਿਕ ਤੌਰ ਉੱਤੇ ਸਮੁਦਾਇ ਨੂੰ ਇਕੱਠਾ ਕਰਦੀ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 5.
ਧਰਮ ਕਿਸ ਪ੍ਰਕਾਰ ਸਮਾਜ ਦੇ ਲਈ ਉਪਯੋਗੀ ਅਤੇ ਹਾਨੀਕਾਰਕ ਹੈ ?
ਉੱਤਰ-
1. ਸਮਾਜਿਕ ਸੰਗਠਨ ਨੂੰ ਸਥਿਰਤਾ ਪ੍ਰਦਾਨ ਕਰਨਾ (To give Stability to Social organization) – ਸਮਾਜ ਨੂੰ ਸਥਿਰਤਾ ਪ੍ਰਦਾਨ ਕਰਨ ਵਿਚ ਅਤੇ ਸਮਾਜਿਕ ਸੰਗਠਨ ਨੂੰ ਬਣਾਏ ਰੱਖਣ ਵਿਚ ਧਰਮ ਦਾ ਮਹੱਤਵਪੂਰਨ ਹੱਥ ਹੁੰਦਾ ਹੈ । ਇੱਕ ਧਰਮ ਵਿਚ ਲੱਖਾਂ ਵਿਅਕਤੀ ਹੁੰਦੇ ਹਨ ਜਿਹਨਾਂ ਦੇ ਸਾਂਝੇ ਵਿਸ਼ਵਾਸ ਹੁੰਦੇ ਹਨ । ਸਾਂਝੇ ਵਿਸ਼ਵਾਸ, ਪ੍ਰਤੀਮਾਨ, ਵਿਵਹਾਰ ਦੇ ਤਰੀਕੇ ਘੱਟ ਤੋਂ ਘੱਟ ਉਸ ਧਾਰਮਿਕ ਸਮੂਹ ਨੂੰ ਇੱਕ ਕਰ ਦਿੰਦੇ ਹਨ ਤੇ ਉਸ ਸਮੂਹ ਵਿੱਚ ਏਕਤਾ ਬਣ ਜਾਂਦੀ ਹੈ । ਇਸ ਤਰ੍ਹਾਂ ਵੱਖ ਵੱਖ ਸਮੂਹਾਂ ਵਿਚ ਏਕਤਾ ਨਾਲ ਸਮਾਜਿਕ ਸੰਗਠਨ ਦ੍ਰਿੜ੍ਹ ਤੇ ਮਜ਼ਬੂਤ ਹੋ ਜਾਂਦਾ ਹੈ । ਹਰੇਕ ਧਰਮ ਆਪਣੇ ਧਰਮ ਦੇ ਲੋਕਾਂ ਨੂੰ ਦਾਨ ਦੇਣ, ਦਇਆ ਕਰਨ, ਸਹਿਯੋਗ ਦੇਣ ਲਈ ਕਹਿੰਦਾ ਹੈ ਜਿਸ ਕਰਕੇ ਸਮਾਜ ਵਿਚ ਮਜ਼ਬੂਤੀ ਤੇ ਸਥਿਰਤਾ ਬਣੀ ਰਹਿੰਦੀ ਹੈ । ਇਸ ਤਰ੍ਹਾਂ ਧਰਮ ਲੋਕਾਂ ਨੂੰ ਅਸਥਿਰਤਾ ਤੋਂ ਬਚਾਉਂਦਾ ਹੈ ਤੇ ਸਮਾਜ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ ।

2. ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਦੇਣਾ (To give definite form to Social life) – ਕੋਈ ਵੀ ਧਰਮ ਰੀਤੀਰਿਵਾਜਾਂ, ਰੂੜ੍ਹੀਆਂ ਦਾ ਇਕੱਠ ਹੁੰਦਾ ਹੈ । ਇਹ ਰੀਤੀ ਰਿਵਾਜ ਤੇ ਰੂੜ੍ਹੀਆਂ ਸੰਸਕ੍ਰਿਤੀ ਦਾ ਵੀ ਹਿੱਸਾ ਹੁੰਦੇ ਹਨ । ਇਸ ਤਰ੍ਹਾਂ ਧਰਮ ਕਾਰਨ ਸਮਾਜਿਕ ਵਾਤਾਵਰਣ ਤੇ ਸੰਸਕ੍ਰਿਤੀ ਵਿੱਚ ਸੰਤੁਲਨ ਬਣ ਜਾਂਦਾ ਹੈ । ਇਸ ਸੰਤੁਲਨ ਕਰਕੇ ਸਮਾਜਿਕ ਜੀਵਨ ਨੂੰ ਨਿਸ਼ਚਿਤ ਰੂਪ ਮਿਲ ਜਾਂਦਾ ਹੈ । ਧਰਮ ਕਰਕੇ ਲੋਕ ਰੀਤੀ-ਰਿਵਾਜਾਂ, ਰੂੜ੍ਹੀਆਂ ਦਾ ਆਦਰ ਕਰਦੇ ਹਨ ਤੇ ਹੋਰ ਲੋਕਾਂ ਨਾਲ ਸੰਤੁਲਨ ਬਣਾ ਕੇ ਚਲਦੇ ਹਨ । ਇਸ ਤਰ੍ਹਾਂ ਦੇ ਸੰਤੁਲਨ ਨਾਲ ਹੀ ਸਮਾਜਿਕ ਜੀਵਨ ਸਹੀ ਤਰੀਕੇ ਨਾਲ ਚਲਦਾ ਰਹਿੰਦਾ ਹੈ ਅਤੇ ਇਹ ਸਭ ਕੁਝ ਧਰਮ ਕਰਕੇ ਹੀ ਹੁੰਦਾ ।

3. ਪਰਿਵਾਰਕ ਜੀਵਨ ਨੂੰ ਸੰਗਠਿਤ ਕਰਨਾ (To organise family Life) – ਵੱਖ-ਵੱਖ ਧਰਮਾਂ ਵਿੱਚ ਵਿਆਹ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਹੁੰਦਾ ਹੈ । ਧਾਰਮਿਕ ਪਰੰਪਰਾਵਾਂ ਕਰਕੇ ਪਰਿਵਾਰ ਸਥਾਈ ਬਣ ਜਾਂਦਾ ਹੈ ਅਤੇ ਉਸ ਦਾ ਸੰਗਠਨ, ਜੀਵਨ ਆਦਿ ਮਜ਼ਬੂਤ ਹੁੰਦਾ ਹੈ । ਹਰ ਇਕ ਧਰਮ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਕਰਤੱਵ ਤੇ ਅਧਿਕਾਰਾਂ ਨੂੰ ਨਿਸ਼ਚਿਤ ਕਰਦਾ ਹੈ । ਇਹ ਪਿਤਾ, ਮਾਤਾ, ਬੱਚਿਆਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਇੱਕ ਦੂਜੇ ਪ੍ਰਤੀ ਕੀ ਕਰਤੱਵ ਹਨ । ਸਾਰੇ ਪਰਿਵਾਰ ਵਿਚ ਰਹਿੰਦੇ ਹੋਏ ਇਕ ਦੂਜੇ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹਨ ਤੇ ਇਕ ਦੂਜੇ ਨੂੰ ਪਰਿਵਾਰ ਚਲਾਉਣ ਲਈ ਸਹਿਯੋਗ ਕਰਦੇ ਹਨ ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਸੰਤੁਲਨ ਬਣਿਆ ਰਹਿੰਦਾ ਹੈ । ਪਰਿਵਾਰ ਵਿੱਚ ਕੀਤੇ ਜਾਣ ਵਾਲੇ ਆਮ ਤੌਰ ਉੱਤੇ ਸਾਰੇ ਕੰਮ ਧਰਮ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਹਨ ।

4. ਭੇਦਭਾਵ ਦੂਰ ਕਰਨਾ (To remove mutual differences) – ਦੁਨੀਆਂ ਵਿਚ ਬਹੁਤ ਸਾਰੇ ਧਰਮ ਹਨ ਅਤੇ ਸਾਰੇ ਧਰਮ ਹੀ ਇਕ ਦੂਜੇ ਨਾਲ ਲੜਨ ਦਾ ਨਹੀਂ ਬਲਕਿ ਇਕ ਦੂਜੇ ਨਾਲ ਪਿਆਰ ਨਾਲ ਰਹਿਣ ਦਾ ਉਪਦੇਸ਼ ਦਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਹ ਆਪਸੀ ਭੇਦ-ਭਾਵ ਦੂਰ ਕਰਨ | ਆਪਸੀ ਭੇਦ-ਭਾਵ ਨੂੰ ਦੂਰ ਕਰਨ ਨਾਲ ਸਮਾਜ ਵਿੱਚ ਏਕਤਾ ਵੱਧਦੀ ਹੈ । ਇਹਨਾਂ ਧਰਮਾਂ ਨੇ ਤੇ ਉਹਨਾਂ ਨੂੰ ਚਲਾਉਣ ਵਾਲਿਆਂ ਨੇ ਸਮਾਜ ਦੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਅੱਗੇ ਵਧਾਇਆ | ਗਾਂਧੀ ਜੀ ਤਾਂ ਸਾਰੀ ਉਮਰ ਹੇਠਲੀਆਂ ਅਤੇ ਪੱਛੜੀਆਂ ਜਾਤਾਂ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਦੇ ਰਹੇ ।

5. ਸਮਾਜਿਕ ਨਿਯੰਤਰਣ ਰੱਖਣਾ (To keep Social control) – ਧਰਮ ਸਮਾਜਿਕ ਨਿਯੰਤਰਣ ਦੇ ਪ੍ਰਮੁੱਖ ਸਾਧਨਾਂ ਵਿਚੋਂ ਇਕ ਹੈ । ਧਰਮ ਦੇ ਪਿੱਛੇ ਸਾਰੇ ਸਮੁਦਾਇ ਦੀ ਅਨੁਮਤੀ ਹੁੰਦੀ ਹੈ । ਵਿਅਕਤੀ ਉੱਤੇ ਨਾ ਚਾਹੁੰਦੇ ਹੋਏ ਵੀ ਧਰਮ ਜ਼ਬਰਦਸਤੀ ਪ੍ਰਭਾਵ ਪਾਉਂਦਾ ਹੈ ਤੇ ਉਹ ਇਸਦਾ ਪ੍ਰਭਾਵ ਵੀ ਮਹਿਸੂਸ ਕਰਦਾ ਹੈ ਕਿ ਧਰਮ ਦਾ ਉਹਨਾਂ ਦੇ ਜੀਵਨ ਉੱਤੇ ਜ਼ਬਰਦਸਤ ਪ੍ਰਭਾਵ ਹੁੰਦਾ ਹੈ । ਧਰਮ ਆਪਣੇ ਮੈਂਬਰਾਂ ਦੇ ਜੀਵਨ ਨੂੰ ਇਸ ਤਰ੍ਹਾਂ ਨਿਯੰਤਰਿਤ ਤੇ ਨਿਰਦੇਸ਼ਿਤ ਕਰਦਾ ਹੈ ਕਿ ਵਿਅਕਤੀ ਨੂੰ ਧਰਮ ਦੇ ਅੱਗੇ ਝੁੱਕਣਾ ਤੇ ਉਸਦਾ ਕਿਹਾ ਮੰਨਣਾ ਹੀ ਪੈਂਦਾ ਹੈ । ਧਰਮ ਅਲੌਕਿਕ ਸ਼ਕਤੀ ਉੱਤੇ ਵਿਸ਼ਵਾਸ ਹੈ ਤੇ ਲੋਕ ਉਸ ਅਲੌਕਿਕ ਸ਼ਕਤੀ ਦੇ ਕੋਧ ਤੋਂ ਬਚਣ ਲਈ ਕੋਈ ਅਜਿਹਾ ਕੰਮ ਨਹੀਂ ਕਰਦੇ ਜਿਹੜਾ ਕਿ ਉਸ ਦੀਆਂ ਇੱਛਾਵਾਂ ਦੇ ਵਿਰੁੱਧ ਹੋਵੇ । ਇਸ ਤਰ੍ਹਾਂ ਲੋਕਾਂ ਦੇ ਵਿਵਹਾਰ ਤੇ ਕ੍ਰਿਆ ਕਰਨ ਦੇ ਤਰੀਕੇ ਧਰਮ ਦੁਆਰਾ ਨਿਯੰਤਰਿਤ ਹੁੰਦੇ ਹਨ ।

6. ਸਮਾਜ ਕਲਿਆਣ (Social welfare) – ਹਰੇਕ ਧਰਮ ਆਪਣੇ ਮੈਂਬਰਾਂ ਨੂੰ ਸਮਾਜ ਕਲਿਆਣ ਦੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ । ਦੁਨੀਆਂ ਦੇ ਸਾਰੇ ਧਰਮਾਂ ਵਿਚ ਦਾਨ ਦੇਣਾ ਪਵਿੱਤਰ ਮੰਨਿਆ ਜਾਂਦਾ ਹੈ । ਲੋਕ ਧਰਮਸ਼ਾਲਾਵਾਂ, ਯਤੀਮਖਾਨਿਆਂ, ਹਸਪਤਾਲਾਂ, ਸਕੂਲਾਂ ਨੂੰ ਖੁਲ੍ਹਣਾ ਕੇ, ਉੱਥੇ ਦਾਨ ਦੇ ਕੇ ਉਹਨਾਂ ਦੀ ਮੱਦਦ ਕਰਦੇ ਹਨ ।

7. ਵਿਅਕਤੀ ਦਾ ਵਿਕਾਸ (Development of Man) – ਧਰਮ ਨਾ ਸਿਰਫ ਸਮਾਜਿਕ ਵਿਕਾਸ ਕਰਦਾ ਹੈ, ਉਸਦੀ ਏਕਤਾ, ਸਮਾਜਿਕ ਸੰਗਠਨ ਦਾ ਵਿਕਾਸ ਕਰਦਾ ਹੈ ਬਲਕਿ ਉਹ ਵਿਅਕਤੀ ਦਾ ਵਿਕਾਸ ਵੀ ਕਰਦਾ ਹੈ । ਧਰਮ ਵਿਅਕਤੀ ਦਾ ਸਮਾਜੀਕਰਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਧਰਮ ਉਸਨੂੰ ਸਮਾਜ ਵਿੱਚ ਵਿਵਹਾਰ ਕਰਨ ਦੇ ਤਰੀਕੇ ਦੱਸਦਾ ਹੈ, ਸਮਾਜ ਦੇ ਪਤਿਮਾਨਾਂ ਬਾਰੇ ਦੱਸਦਾ ਹੈ । ਧਰਮ ਵਿਅਕਤੀਆਂ ਵਿਚਕਾਰ ਭਾਈਚਾਰੇ ਤੇ ਏਕਤਾ ਦਾ ਨਿਰਮਾਣ ਕਰਦਾ ਹੈ । ਧਰਮ ਵਿਅਕਤੀ ਵਿੱਚ ਅਧਿਆਤਮਿਕਤਾ ਦਾ ਵਿਕਾਸ ਕਰਦਾ ਹੈ । ਧਰਮ ਨਾਲ ਵਿਅਕਤੀਆਂ ਦਾ ਆਤਮ ਬਲ ਬਣਿਆ ਰਹਿੰਦਾ ਹੈ । ਧਰਮ ਮਨੁੱਖ ਨੂੰ ਵੱਡੀਆਂ ਮੁਸੀਬਤਾਂ ਵਿੱਚ ਡੱਟੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ । ਧਰਮ ਲੋਕਾਂ ਨੂੰ ਦਾਨ ਦੇਣਾ, ਸਹਿਯੋਗ ਕਰਨ, ਸਹਿਣਸ਼ੀਲਤਾ ਰੱਖਣ ਦੀ ਪ੍ਰੇਰਣਾ ਦਿੰਦਾ ਹੈ ਤਾਂ ਕਿ ਸਮਾਜ ਦੇ ਨਿਰਆਸਰੇ ਲੋਕਾਂ ਨੂੰ ਸਹਾਰਾ ਮਿਲ ਸਕੇ ਕਿਉਂਕਿ ਇਨ੍ਹਾਂ ਨਿਰਆਸਰਿਆਂ ਦਾ ਧਰਮ ਤੋਂ ਇਲਾਵਾ ਹੋਰ ਕੋਈ ਨਹੀਂ ਹੁੰਦਾ ਹੈ ।

ਧਰਮ ਦੇ ਦੋਸ਼ ਜਾਂ ਅਪਕਾਰਜ (Dysfunctions or Demerits of Religion)

1. ਧਰਮ ਸਮਾਜਿਕ ਉੱਨਤੀ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ (Religion is an obstacle in the way of soul progress) –
ਧਰਮ ਪ੍ਰਕਿਰਤੀ ਤੋਂ ਹੀ ਰੂੜੀਵਾਦੀ ਹੁੰਦਾ ਹੈ ਅਤੇ ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ । ਸਮਾਜ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ ਜਿਨ੍ਹਾਂ ਕਰਕੇ ਭੌਤਿਕ ਤੌਰ ਉੱਪਰ ਸਮਾਜ ਦੀ ਪ੍ਰਗਤੀ ਤਾਂ ਹੋ ਜਾਂਦੀ ਹੈ ਪਰ ਅਧਿਆਤਮਕ ਤੌਰ ਉੱਪਰ ਨਹੀਂ ਹੁੰਦੀ । ਧਰਮ ਆਮ ਤੌਰ ਤੇ ਪਰਿਵਰਤਨ ਦਾ ਵਿਰੋਧੀ ਹੁੰਦਾ ਹੈ । ਧਰਮ ਸਥਿਤੀ ਨੂੰ ਬਦਲਣ ਦੇ ਪੱਖ ਵਿੱਚ ਨਹੀਂ ਬਲਕਿ ਜਸ ਦੀ ਤਸ ਬਣਾ ਕੇ ਰੱਖਣ ਦੇ ਪੱਖ ਵਿਚ ਹੁੰਦਾ ਹੈ । ਬਦਲੇ ਹੋਏ ਹਾਲਾਤ ਧਰਮ ਦੇ ਅਨੁਸਾਰ ਨਹੀਂ ਹੁੰਦੇ ਜਿਸ ਕਰਕੇ ਧਰਮ ਪਰਿਵਰਤਨ ਦਾ ਵਿਰੋਧ ਕਰਦਾ ਹੈ | ਪਰਿਵਰਤਨ ਦਾ ਵਿਰੋਧ ਕਰਕੇ ਇਹ ਸਮਾਜਿਕ ਉੱਨਤੀ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।

ਵਿਅਕਤੀ ਦੀ ਕਿਸਮਤ ਵਿਚ ਲਿਖਿਆ ਹੈ, ਉਹ ਉਸ ਨੂੰ ਪ੍ਰਾਪਤ ਹੋਵੇਗਾ । ਉਸਨੂੰ ਨਾ ਤਾਂ ਉਸ ਤੋਂ ਵੱਧ ਤੇ ਨਾ ਹੀ ਉਸ ਤੋਂ ਘੱਟ ਪ੍ਰਾਪਤ ਹੋਵੇਗਾ । ਅਜਿਹਾ ਸੋਚ ਕੇ ਕੁੱਝ ਵਿਅਕਤੀ ਆਪਣਾ ਕਰਮ ਕਰਨਾ ਬੰਦ ਕਰ ਦਿੰਦੇ ਹਨ ਕਿ ਜੇਕਰ ਮਿਲਨਾ

2. ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ (Man become fatalist) – ਧਰਮ ਇਹ ਕਹਿੰਦਾ ਹੈ ਕਿ ਜੋ ਕੁੱਝ ਹੀ ਕਿਸਮਤ ਦੇ ਅਨੁਸਾਰ ਹੈ ਤਾਂ ਕੰਮ ਕਰਨ ਦਾ ਕੀ ਲਾਭ ਹੈ ? ਜੋ ਕੁੱਝ ਵੀ ਕਿਸਮਤ ਵਿਚ ਲਿਖਿਆ ਹੈ ਉਹ ਤਾਂ ਉਸ ਨੂੰ ਮਿਲ ਹੀ ਜਾਵੇਗਾ । ਇਸ ਤਰ੍ਹਾਂ ਵਿਅਕਤੀ ਕਿਸਮਤ ਦੇ ਸਹਾਰੇ ਰਹਿ ਜਾਂਦਾ ਹੈ ।

3. ਰਾਸ਼ਟਰੀ ਏਕਤਾ ਦਾ ਵਿਰੋਧੀ (Opposite to National Unity) – ਧਰਮ ਨੂੰ ਅਸੀਂ ਰਾਸ਼ਟਰੀ ਏਕਤਾ ਦਾ ਵਿਰੋਧੀ ਵੀ ਕਹਿ ਸਕਦੇ ਹਾਂ । ਆਮਤੌਰ ‘ਤੇ ਹਰ ਇੱਕ ਧਰਮ ਆਪਣੇ-ਆਪਣੇ ਮੈਂਬਰਾਂ ਨੂੰ ਆਪਣੇ ਧਰਮ ਦੇ ਅਸੂਲਾਂ ਉੱਤੇ ਚੱਲਣ ਦੀ ਸਿੱਖਿਆ ਦਿੰਦਾ ਹੈ ਤੇ ਇਹ ਅਸੂਲ ਆਮ ਤੌਰ ਤੇ ਦੂਜੇ ਧਰਮ ਦੇ ਵਿਰੋਧੀ ਹੁੰਦੇ ਹਨ | ਆਪਣੈ ਧਰਮ ਨੂੰ ਪਿਆਰ ਕਰਦੇ ਕਰਦੇ ਕਈ ਵਾਰੀ ਲੋਕ ਦੂਜੇ ਧਰਮਾਂ ਦਾ ਵਿਰੋਧ ਕਰਨ ਲੱਗ ਜਾਂਦੇ ਹਨ । ਇਸ ਵਿਰੋਧ ਕਾਰਨ ਧਾਰਮਿਕ ਸੰਕੀਰਣਤਾ ਅਤੇ . ਅਸਹਿਣਸ਼ੀਲਤਾ ਪੈਦਾ ਹੁੰਦੀ ਹੈ ।

4. ਧਰਮ ਸਮਾਜਿਕ ਸਮੱਸਿਆਵਾਂ ਵਧਾਉਂਦਾ ਹੈ (Religion. increases the social problems) – ਹਰੇਕ ਧਰਮ ਹੈ ਵਿਚ ਬਹੁਤ ਸਾਰੇ ਕਰਮ-ਕਾਂਡ, ਰੀਤੀਆਂ’ ਆਦਿ ਹੁੰਦੇ ਹਨ । ਧਰਮ ਦੇ ਠੇਕੇਦਾਰ, ਪੁਜਾਰੀ, ਮਹੰਤ ਆਦਿ ਇਨ੍ਹਾਂ ਕਰਮ-ਕਾਂਡਾਂ ਨੂੰ ਜ਼ਰੂਰੀ ਸਮਝਦੇ ਹਨ । ਇਨ੍ਹਾਂ ਕਰਮ-ਕਾਂਡਾਂ ਕਰਕੇ ਵਿਅਕਤੀ ਅੰਧ-ਵਿਸ਼ਵਾਸਾਂ ਵਿਚ ਫਸ ਜਾਂਦਾ ਹੈ । ਧਰਮ ਦੇ ਠੇਕੇਦਾਰ ਲੋਕਾਂ ਨੂੰ ਦੂਜੇ ਧਰਮਾਂ ਵਿਰੁੱਧ ਭੜਕਾਉਂਦੇ ਹਨ । ਧਰਮ ਕਰਕੇ ਹੀ ਸਾਡੇ ਦੇਸ਼ ਵਿਚ ਕਈ ਸਮੱਸਿਆਵਾਂ ਹਨ, ਜਿਵੇਂ ਬਾਲ ਵਿਆਹ, ਸਤੀ ਪ੍ਰਥਾ, ਦਹੇਜ ਪ੍ਰਥਾ, ਵਿਧਵਾ ਵਿਆਹ ਨਾ ਹੋਣਾ, ਛੂਤਛਾਤ, ਗ਼ਰੀਬੀ ਆਦਿ ।

5. ਧਰਮ ਪਰਿਵਰਤਨ ਦੇ ਰਸਤੇ ਵਿਚ ਰੁਕਾਵਟ ਹੈ (Religion is an obstacle in the way of change) – ਧਰਮ ‘ ਹਮੇਸ਼ਾ ਪਰਿਵਰਤਨ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ । ਦੁਨੀਆਂ ਵਿਚ ਵੱਖ-ਵੱਖ ਪ੍ਰਕਾਰ ਦੀਆਂ ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ | ਧਰਮ ਕਿਉਂਕਿ ਰੂੜੀਵਾਦੀ ਹੁੰਦਾ ਹੈ ਇਸ ਕਰਕੇ ਉਹ ਪਰਿਵਰਤਨ ਦਾ ਹਮੇਸ਼ਾ ਵਿਰੋਧੀ ਹੁੰਦਾ ਹੈ । ਸਮਾਜ ਵਿਚ ਹੋਣ ਵਾਲੇ ਕਿਸੇ ਵੀ ਪਰਿਵਰਤਨ ਦਾ ਵਿਰੋਧ ਧਰਮ ਸਭ ਤੋਂ ਪਹਿਲਾਂ ਕਰਦਾ ਹੈ ।

6. ਧਰਮ ਸਮਾਜ ਨੂੰ ਵੰਡ ਦਿੰਦਾ ਹੈ (Religion divides the Society) – ਧਰਮ ਸਮਾਜ ਨੂੰ ਵੰਡ ਦਿੰਦਾ ਹੈ । ਇੱਕ ਪਾਸੇ ਤਾਂ ਉਹ ਲੋਕ ਹੁੰਦੇ ਹਨ ਜਿਹੜੇ ਮਨਪੜ ਹੁੰਦੇ ਹਨ ਤੇ ਧਰਮ ਦੁਆਰਾ ਫੈਲਾਏ ਅੰਧ-ਵਿਸ਼ਵਾਸਾਂ, ਕੁਰੀਤੀਆਂ ਵਿਚ ਫਸੇ ਹੁੰਦੇ ਹਨ ਤੇ ਦੂਜੇ ਪਾਸੇ ਉਹ ਪੜ੍ਹੇ ਲਿਖੇ ਲੋਕ ਹੁੰਦੇ ਹਨ ਜਿਹੜੇ ਇਨ੍ਹਾਂ ਧਰਮ ਦੇ ਅੰਧ-ਵਿਸ਼ਵਾਸਾਂ ਤੇ ਕੁਰੀਤੀਆਂ ਤੋਂ ਦੂਰ ਹੁੰਦੇ ਹਨ । ਅਨਪੜ੍ਹ ਅੰਧ-ਵਿਸ਼ਵਾਸਾਂ ਨੂੰ ਮੰਨਦੇ ਹਨ ਤੇ ਪੜ੍ਹੇ-ਲਿਖੇ ਇਨ੍ਹਾਂ ਅੰਧ ਵਿਸ਼ਵਾਸਾਂ ਅਤੇ ਕੁਰੀਤੀਆਂ ਦਾ ਵਿਰੋਧ ਕਰਦੇ ਹਨ । ਇਸਦਾ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਵਰਗ ਇਕ ਦੂਜੇ ਦੇ ਵਿਰੋਧੀ ਹੋ ਜਾਂਦੇ ਹਨ ਤੇ ਉਨ੍ਹਾਂ ਵਿਚ ਅਨੁਕੂਲਣ ਔਖਾ ‘ਤੇ ਹੋ ਜਾਂਦਾ ਹੈ ਤੇ ਪਾੜਾ ਵੱਧ ਜਾਂਦਾ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 6.
ਆਦਿਮ, ਪਸ਼ੂਪਾਲਕ, ਖੇਤ (agrarian) ਅਤੇ ਉਦਯੋਗਿਕ ਅਰਥ ਵਿਵਸਥਾਵਾਂ ਦੀਆਂ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਚਰਚਾ ਕਰੋ ।
ਉੱਤਰ-
(i). ਪ੍ਰਾਚੀਨ ਅਰਥ-ਵਿਵਸਥਾ (Primitive Economy) – ਬਹੁਤ ਸਾਰੇ ਕਬੀਲੇ ਦੂਰ-ਦੁਰਾਡੇ ਜੰਗਲਾਂ ਤੇ ਪਹਾੜਾਂ ਵਿਚ ਰਹਿੰਦੇ ਹਨ । ਚਾਹੇ ਆਵਾਜਾਈ ਦੇ ਸਾਧਨਾਂ ਦੇ ਕਾਰਨ ਬਹੁਤ ਸਾਰੇ ਕਬੀਲੇ ਮੁੱਖ ਧਾਰਾ ਦੇ ਨਾਲ ਆ ਮਿਲੇ ਹਨ ਅਤੇ ਉਹਨਾਂ ਨੇ ਖੇਤੀ ਦੇ ਕੰਮ ਨੂੰ ਅਪਣਾ ਲਿਆ ਹੈ ਪਰ ਫਿਰ ਵੀ ਕੁੱਝ ਕਬੀਲੇ ਅਜਿਹੇ ਹਨ ਜਿਹੜੇ ਹਾਲੇ ਵੀ ਭੋਜਨ ਇਕੱਠਾ ਕਰਨ ਤੇ ਸ਼ਿਕਾਰ ਕਰਨ ਨਾਲ ਹੀ ਆਪਣਾ ਜੀਵਨ ਬਤੀਤ ਕਰਦੇ ਹਨ । ਉਹ ਝਾਂ, ਫਲ, ਸ਼ਹਿਦ ਆਦਿ ਇਕੱਠਾ ਕਰਦੇ ਹਨ ਤੇ ਛੋਟੇ ਜਾਨਵਰਾਂ ਦਾ ਸ਼ਿਕਾਰ ਵੀ ਕਰਦੇ ਹਨ । ਕੁੱਝ ਕਬੀਲੇ ਕਈ ਚੀਜ਼ਾਂ ਦਾ ਵਟਾਂਦਰਾ ਵੀ ਕਰਦੇ ਹਨ । ਇਸ ਤਰ੍ਹਾਂ ਉਹ ਖੇਤੀ ਦੀ ਅਣਹੋਂਦ ਵਿਚ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ ।

ਜਿਹੜੇ ਕਬੀਲੋ ਇਸ ਪ੍ਰਕਾਰ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ ਉਹਨਾਂ ਨੂੰ ਪ੍ਰਾਚੀਨ ਕਬੀਲੇ ਵੀ ਕਿਹਾ ਜਾਂਦਾ ਹੈ । ਇਹ ਲੋਕ ਸ਼ਿਕਾਰ ਕਰਨ ਦੇ ਨਾਲ-ਨਾਲ ਜੰਗਲਾਂ ਤੋਂ ਫਲ, ਜੜਾਂ, ਸ਼ਹਿਦ ਆਦਿ ਵੀ ਇਕੱਠਾ ਕਰਦੇ ਹਨ । ਇਸ ਤਰ੍ਹਾਂ ਉਹ ਖੇਤੀ ਤੋਂ ਬਿਨਾਂ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹਨ । ਜਿਸ ਤਰੀਕੇ ਨਾਲ ਉਹ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਉਸ ਨਾਲ ਉਹਨਾਂ ਦੀ ਸੰਸਕ੍ਰਿਤੀ ਦੇ ਬਾਰੇ ਵਿਚ ਵੀ ਪਤਾ ਚਲਦਾ ਹੈ । ਉਹਨਾਂ ਦੇ ਸਮਾਜਾਂ ਵਿਚ ਔਜ਼ਾਰਾਂ ਅਤੇ ਸਾਧਨਾਂ ਦੀ ਕਮੀ ਹੁੰਦੀ ਹੈ ਜਿਸ ਕਾਰਨ ਹੀ ਉਹ ਪ੍ਰਾਚੀਨ ਕਬੀਲਿਆਂ ਦਾ ਪ੍ਰਤੀਰੂਪ ਹੁੰਦੇ ਹਨ । ਉਹਨਾਂ ਦੇ ਸਮਾਜਾਂ ਵਿਚ ਫਾਲਤੂ ਉਤਪਾਦਨ ਦੀ ਧਾਰਨਾ ਨਹੀਂ ਹੁੰਦੀ । ਇਸ ਦਾ ਕਾਰਨ ਇਹ ਹੈ ਕਿ ਉਹ ਨਾ ਤਾਂ ਫਾਲਤੂ ਉਤਪਾਦਨ ਨੂੰ ਸਾਂਭ ਸਕਦੇ ਹਨ ਤੇ ਨਾ ਹੀ ਉਹ ਫਾਲਤੂ ਚੀਜ਼ਾਂ ਪੈਦਾ ਕਰ ਸਕਦੇ ਹਨ । ਉਹ ਤਾਂ ਟੱਪਰੀਵਾਸਾਂ ਵਾਲਾ ਜੀਵਨ ਜਿਉਂਦੇ ਹਨ ।

(ii) ਚਰਵਾਹਾ ਆਰਥਿਕਤਾ (Pastoral Econouny) – ਚਰਵਾਹੇ ਅਰਥ-ਵਿਵਸਥਾ ਕਬਾਇਲੀ ਅਰਥ ਵਿਵਸਥਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ । ਲੋਕ ਵੱਖ-ਵੱਖ ਉਦੇਸ਼ਾਂ ਲਈ ਪਸ਼ੂ ਪਾਲਦੇ ਹਨ ਜਿਵੇਂ ਕਿ ਦੁੱਧ ਲੈਣ ਲਈ, ਮੀਟ ਲਈ, , ਉੱਨ ਲਈ, ਭਾਰ ਢੋਣ ਲਈ ਆਦਿ । ਭਾਰਤ ਵਿਚ ਰਹਿਣ ਵਾਲੇ ਚਰਵਾਹੇ ਕਬੀਲੇ ਸਥਾਈ ਜੀਵਨ ਬਤੀਤ ਕਰਦੇ ਹਨ ਅਤੇ ਮੌਸਮ ਦੇ ਅਨੁਸਾਰ ਹੀ ਚਲਦੇ ਹਨ । ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਕਬੀਲੇ ਜ਼ਿਆਦਾ ਸਰਦੀ ਵੇਲੇ ਮੈਦਾਨੀ ਇਲਾਕਿਆਂ ਵਿਚ ਆਪਣੇ ਪਸ਼ੂਆਂ ਸਮੇਤ ਚਲੇ ਜਾਂਦੇ ਹਨ ਤੇ ਗਰਮੀਆਂ ਵਿਚ ਆਪਣੇ ਇਲਾਕਿਆਂ ਵਿਚ ਵਾਪਸ ਚਲੇ ਜਾਂਦੇ ਹਨ । ਭਾਰਤੀ ਕਬੀਲਿਆਂ ਵਿਚ ਪ੍ਰਮੁੱਖ ਚਰਵਾਹਾ ਕਬੀਲਾ ਹਿਮਾਚਲ ਪ੍ਰਦੇਸ਼ ਵਿਚ ਰਹਿਣ ਵਾਲਾ ਗੁੱਜਰ ਕਬੀਲਾ ਹੈ ਜਿਹੜਾ ਵਪਾਰ ਦੇ ਮੰਤਵ ਲਈ ਮੱਝਾਂ, ਗਊਆਂ ਤੇ ਭੇਡਾਂ ਪਾਲਦਾ ਹੈ । ਇਸ ਦੇ ਨਾਲ-ਨਾਲ ਤਮਿਲਨਾਡੂ ਦੇ ਟੋਡਸ ਕਬੀਲੇ ਵਿਚ ਵੀ ਇਹ ਪ੍ਰਥਾ ਪ੍ਰਚਲਿਤ ਹੈ । ਇਹ ਕਬੀਲਾ ਜਾਨਵਰਾਂ ਨੂੰ ਪਾਲਦਾ ਹੈ ਅਤੇ ਉਹਨਾਂ ਤੋਂ ਦੁੱਧ ਪ੍ਰਾਪਤ ਕਰਦਾ ਹੈ । ਦੁੱਧ ਨੂੰ ਜਾਂ ਤਾਂ ਵਟਾਂਦਰੇ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਾਂ ਫਿਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ । ਭਾਰਤੀ ਕਬੀਲਿਆਂ ਵਿਚ ਚਰਵਾਹੇ ਆਮ ਤੌਰ ਉੱਤੇ ਸਥਾਪਿਤ ਜੀਵਨ ਬਤੀਤ ਕਰਦੇ ਹਨ । ਉਹ ਇੱਕ ਥਾਂ ਉੱਤੇ ਰਹਿ ਕੇ ਹੀ ਜਾਨਵਰ ਪਾਲਦੇ ਹਨ ਅਤੇ ਉਹਨਾਂ ਤੋਂ ਕਈ ਪ੍ਰਕਾਰ ਦੀਆਂ ਚੀਜ਼ਾਂ ਨੂੰ ਜਿਵੇਂ ਕਿ-ਦੁੱਧ, ਉੱਨ, ਮਾਰ ਆਦਿ ਪ੍ਰਾਪਤ ਕਰਦੇ ਹਨ । ਉਹ ਜਾਨਵਰਾਂ ; ਜਿਵੇਂ ਕਿ-ਭੇਡਾਂ, ਬੱਕਰੀਆਂ ਆਦਿ ਦਾ ਵਪਾਰ ਵੀ ਕਰਦੇ ਹਨ ।

(iii) ਖੇਤੀ ਅਰਥ-ਵਿਵਸਥਾ (Agrarian Economy) – ਸਾਡੇ ਦੇਸ਼ ਦੇ ਪੇਂਡੂ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਤੇ ਖੇਤੀ ਹੀ ਸ਼ਹਿਰੀ ਤੇ ਪੇਂਡੂ ਸਮਾਜਾਂ ਦੀ ਆਰਥਿਕਤਾ ਦਾ ਮੁੱਖ ਅੰਤਰ ਹੈ । ਆਮ ਪੇਂਡੂ ਲੋਕਾਂ ਲਈ ਜੀਉਣ ਦਾ ਢੰਗ ਵੀ ਖੇਤੀਬਾੜੀ ਹੈ । ਪੇਂਡੂ ਲੋਕਾਂ ਦਾ ਰਹਿਣ-ਸਹਿਣ, ਰੋਜ਼ ਦਾ ਕੰਮ, ਵਿਚਾਰ, ਆਦਤਾਂ, ਸੋਚ ਆਦਿ ਸਭ ਕੁੱਝ ਖੇਤੀ ਉੱਤੇ ਆਧਾਰਿਤ ਹੁੰਦੇ ਹਨ | ਪੇਂਡੂ ਸਮਾਜ ਵਿੱਚ ਉਤਪਾਦਨ ਦਾ ਮੁੱਖ ਸਾਧਨ ਖੇਤੀ ਹੀ ਹੈ ਅਤੇ ਜ਼ਮੀਨ ਨੂੰ ਸਮਾਜਿਕ ਰੁਤਬੇ ਦਾ ਨਿਰਧਾਰਕ ਸਮਝਿਆ ਜਾਂਦਾ ਹੈ । ਜ਼ਮੀਨ ਦੇ ਨਾਲ-ਨਾਲ ਪਸ਼ੂਆਂ ਨੂੰ ਵੀ ਸੰਪੱਤੀ ਦੇ ਰੂਪ ਵਿੱਚ ਗਿਣਿਆ ਜਾਂਦਾ ਹੈ । ਕਈ ਪ੍ਰਕਾਰ ਦੇ ਹੋਰ ਧੰਦੇ ; ਜਿਵੇਂ ਕਿ-ਤਰਖਾਣ, ਲੁਹਾਰ ਅਤੇ ਦਸਤਕਾਰੀ ਦੇ ਕੰਮ ਵੀ ਪੇਂਡੂ ਸਮਾਜ ਦੀ ਆਰਥਿਕਤਾ ਦਾ ਹਿੱਸਾ ਹਨ ।

(iv) ਉਦਯੋਗਿਕ ਅਰਥਵਿਵਸਥਾ (Industrial Economy) – ਸ਼ਹਿਰੀ ਅਰਥ-ਵਿਵਸਥਾ ਨੂੰ ਉਦਯੋਗਿਕ ਅਰਥਵਿਵਸਥਾ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਸ਼ਹਿਰੀ ਅਰਥ-ਵਿਵਸਥਾ ਉਦਯੋਗਾਂ ਉੱਤੇ ਹੀ ਆਧਾਰਿਤ ਹੁੰਦੀ ਹੈ । ਸ਼ਹਿਰਾਂ ਵਿਚ ਵੱਡੇ-ਵੱਡੇ ਉਦਯੋਗ ਲੱਗੇ ਹੁੰਦੇ ਹਨ ਜਿਨ੍ਹਾਂ ਵਿਚ ਹਜ਼ਾਰਾਂ ਲੋਕ ਕੰਮ ਕਰਦੇ ਹਨ । ਵੱਡੇ ਉਦਯੋਗ ਹੋਣ ਦੇ ਕਾਰਨ ਉਤਪਾਦਨ ਵੀ ਵੱਡੇ ਪੈਮਾਨੇ ਉੱਤੇ ਹੁੰਦਾ ਹੈ । ਇਨ੍ਹਾਂ ਵੱਡੇ ਉਦਯੋਗਾਂ ਦੇ ਮਾਲਕ ਨਿੱਜੀ ਵਿਅਕਤੀ ਹੁੰਦੇ ਹਨ । ਉਤਪਾਦਨ ਮੰਡੀਆਂ ਵਾਸਤੇ ਹੁੰਦਾ ਹੈ । ਇਹ ਮੰਡੀਆਂ ਨਾ ਸਿਰਫ਼ ਦੇਸੀ ਬਲਕਿ ਵਿਦੇਸ਼ੀ ਵੀ ਹੁੰਦੀਆਂ ਹਨ | ਕਈ ਵਾਰੀ ਤਾਂ ਉਤਪਾਦਨ ਸਿਰਫ਼ ਵਿਦੇਸ਼ੀ ਮੰਡੀਆਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਂਦਾ ਹੈ । ਵੱਡੇ-ਵੱਡੇ ਉਦਯੋਗਾਂ ਦੇ ਮਾਲਕ ਆਪਣੇ ਲਾਭ ਦੇ ਲਈ ਹੀ ਉਤਪਾਦਨ ਕਰਦੇ ਹਨ ਤੇ ਮਜ਼ਦੂਰਾਂ ਦਾ ਸ਼ੋਸ਼ਣ ਵੀ ਕਰਦੇ ਹਨ ।

ਸ਼ਹਿਰੀ ਸਮਾਜਾਂ ਵਿਚ ਕਿੱਤਿਆਂ ਦੀ ਭਰਮਾਰ ਅਤੇ ਵਿਭਿੰਨਤਾ ਪਾਈ ਜਾਂਦੀ ਹੈ । ਪਹਿਲੇ ਸਮਿਆਂ ਵਿਚ ਪਰਿਵਾਰ ਹੀ ਉਤਪਾਦਨ ਦੀ ਇਕਾਈ ਹੁੰਦਾ ਸੀ । ਸਾਰੇ ਕੰਮ ਪਰਿਵਾਰ ਵਿਚ ਹੀ ਹੋ ਜਾਇਆ ਕਰਦੇ ਸਨ | ਪ੍ਰ ਸ਼ਹਿਰਾਂ ਦੇ ਵੱਧਣ ਨਾਲ ਹਜ਼ਾਰਾਂ ਪ੍ਰਕਾਰ ਦੇ ਪੇਸ਼ੇ ਤੇ ਉਦਯੋਗ ਵਿਕਸਿਤ ਹੋ ਗਏ ਹਨ । ਉਦਾਹਰਨ ਦੇ ਤੌਰ ਉੱਤੇ ਇਕ ਵੱਡੀ ਫੈਕਟਰੀ ਵਿਚ ਹਜ਼ਾਰਾਂ ਪ੍ਰਕਾਰ ਦੇ ਕੰਮ ਹੁੰਦੇ ਹਨ ਤੇ ਹਰੇਕ ਕੰਮ ਨੂੰ ਪੂਰਾ ਕਰਨ ਲਈ ਇਕ ਮਾਹਿਰ ਦੀ ਲੋੜ ਹੁੰਦੀ ਹੈ । ਉਸ ਕੰਮ ਨੂੰ ਸਿਰਫ਼ ਉਹੀ ਵਿਅਕਤੀ ਕਰ ਸਕਦਾ ਹੈ ਜਿਸਨੂੰ ਉਸ ਕੰਮ ਵਿਚ ਮੁਹਾਰਤ ਹਾਸਿਲ ਹੋਵੇ । ਇਸ ਤਰ੍ਹਾਂ ਸ਼ਹਿਰਾਂ ਵਿਚ ਕੰਮ ਵੱਖ-ਵੱਖ ਲੋਕਾਂ ਕੋਲ ਵੰਡੇ ਹੁੰਦੇ ਹਨ ਜਿਸ ਕਾਰਨ ਕਿਰਤ ਵੰਡ ਬਹੁਤ ਜ਼ਿਆਦਾ ਪ੍ਰਚਲਿਤ ਹੈ । ਲੋਕ ਆਪਣੇ-ਆਪਣੇ ਕੰਮ ਵਿਚ ਮਾਹਿਰ ਹੁੰਦੇ ਹਨ ਇਸੇ ਕਾਰਨ ਹੀ ਵਿਸ਼ੇਸ਼ੀਕਰਣ ਦੀ ਵੀ ਬਹੁਤ ਮਹੱਤਤਾ ਹੈ । ਇਸ ਤਰ੍ਹਾਂ ਸ਼ਹਿਰੀ ਅਰਥ-ਵਿਵਸਥਾ ਦੇ ਦੋ ਮਹੱਤਵਪੂਰਨ ਅੰਗ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਹਨ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 7.
‘ਕੰਮ ਦੀ ਵੰਡ’ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਦੁਰਮੀਮ ਨੇ 1893 ਵਿਚ ਫਰੈਂਚ ਭਾਸ਼ਾ ਵਿਚ ਆਪਣੀ ਪਹਿਲੀ ਕਤਾਬ De la Division du Trovail Social ਨਾਮ ਨਾਲ ਪ੍ਰਕਾਸ਼ਿਤ ਕੀਤੀ । ਚਾਹੇ ਇਹ ਉਸਦਾ ਪਹਿਲਾ ਰੀਬ ਸੀ ਪਰ ਇਹ ਉਸਦੀ ਪ੍ਰਸਿੱਧੀ ਦੀ ਆਧਾਰਸ਼ਿਲਾ ਸੀ । ਇਸੇ ਤੇ ਉਸਨੂੰ 1893 ਵਿਚ ਡਾਕਟਰੇਟ ਵੀ ਮਿਲੀ ਸੀ । ਦੁਰਮੀਮ ਨੇ ਇਸਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ ।

ਕਿਰਤ ਵੰਡ ਦੇ ਕੰਮ (Functions of Division of Labour) – ਦੁਰਮ ਹਰ ਸਮਾਜਿਕ ਤੱਥ ਨੂੰ ਇੱਕ ਨੈਤਿਕ ਤੱਥ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ । ਕੋਈ ਵੀ ਸਮਾਜਿਕ ਪ੍ਰਤੀਮਾਨ ਨੈਤਿਕ ਆਧਾਰ ਉੱਪਰ ਹੀ ਜਿਉਂਦਾ ਅਤੇ ਸੁਰੱਖਿਅਤ ਰਹਿੰਦਾ ਹੈ । ਇੱਕ ਕਾਰਜਵਾਦੀ ਦੇ ਰੂਪ ਵਿੱਚ ਦੁਰਖੀਮ ਨੇ ਸਭ ਤੋਂ ਪਹਿਲਾਂ ਕਿਰਤ ਵੰਡ ਦੇ ਕੰਮਾਂ ਦੀ ਖੋਜ ਕੀਤੀ ਦੁਰਖੀਮ ਨੇ ਸਭ ਤੋਂ ਪਹਿਲਾਂ ਕੰਮ ਸ਼ਬਦ ਬਾਰੇ ਦੱਸਿਆ ਕਿ ਇਹ ਕੀ ਹੁੰਦਾ ਹੈ ।

  1. ਕੰਮ ਤੋਂ ਮਤਲਬ ਗਤੀ ਵਿਵਸਥਾ ਅਰਥਾਤ ਕਿਰਿਆ ਤੋਂ ਹੈ ।
  2. ਕੰਮ ਦਾ ਦੂਜਾ ਮਤਲਬ ਇਸ ਕਿਰਿਆ ਜਾਂ ਗਤੀ ਅਤੇ ਉਸਦੇ ਅਨੁਰੂਪ ਜ਼ਰੂਰਤ ਦੇ ਆਪਸੀ ਸੰਬੰਧ ਨਾਲ ਹੈ ਅਰਥਾਤ ਕਿਰਿਆ ਤੋਂ ਪੂਰੀ ਹੋਣ ਵਾਲੀ ਜ਼ਰੂਰਤ ਤੋਂ ਹੈ ।

ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਕੰਮ ਤੋਂ ਉਹਨਾਂ ਦਾ ਮਤਲਬ ਇਹ ਹੈ ਕਿ ਕਿਰਤ ਵੰਡ ਦੀ ਪ੍ਰਕਿਰਿਆ ਸਮਾਜ ਦੀ ਹੋਂਦ ਲਈ ਕਿਹੜੀਆਂ ਮੌਲਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ । ਕੰਮ ਤਾਂ ਉਹ ਕੰਮ ਹੈ ਜਿਸਦੇ ਨਾ ਹੋਣ ਤੇ ਉਸਦੇ ਤੱਤਾਂ ਦੀਆਂ ਮੌਲਿਕ ਜ਼ਰੂਰਤਾਂ ਦੀ ਪੂਰਤੀ ਨਹੀਂ ਹੋ ਸਕਦੀ ।

ਆਮ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਕਿਰਤ ਵੰਡ ਦਾ ਕੰਮ ਸੱਭਿਅਤਾ ਦਾ ਵਿਕਾਸ ਕਰਨਾ ਹੈ ਕਿਉਂਕਿ ਕਿਰਤ ਵੰਡ ਦੇ ਵਿਕਾਸ ਦੇ ਨਾਲ-ਨਾਲ ਵਿਸ਼ੇਸ਼ੀਕਰਣ ਦੇ ਫਲਸਰੂਪ ਸਮਾਜਾਂ ਦੀ ਸੱਭਿਅਤਾ ਵੱਧਦੀ ਹੈ । ਦੁਰਘੀਮ ਨੇ ਇਸ ਦਾ ਵਿਰੋਧ ਕੀਤਾ ਹੈ । ਉਹਨਾਂ ਨੇ ਸੱਭਿਅਤਾ ਦੇ ਵਿਕਾਸ ਨੂੰ ਕਿਰਤ ਵੰਡ ਦਾ ਕੰਮ ਨਹੀਂ ਮੰਨਿਆ । ਉਹਨਾਂ ਦੇ ਅਨੁਸਾਰ ਸਰੋਤ ਦਾ ਮਤਲਬ ਕੰਮ ਨਹੀਂ ਹੈ । ਸੁੱਖਾਂ ਦੇ ਵਧਣ ਜਾਂ ਬੌਧਿਕ ਜਾਂ ਭੌਤਿਕ ਵਿਕਾਸ ਕਿਰਤ ਵੰਡ ਦੇ ਫਲਸਰੂਪ ਪੈਦਾ ਹੁੰਦੇ ਹਨ ਇਸ ਲਈ ਇਹ ਉਸਦੇ ਨਤੀਜੇ ਹਨ ਕੰਮ ਨਹੀਂ । ਕੰਮ ਦਾ ਮਤਲਬ ਨਤੀਜਾ ਨਹੀਂ ਹੁੰਦਾ ।

ਇਸ ਤਰ੍ਹਾਂ ਸਭਿਅਤਾ ਦਾ ਵਿਕਾਸ ਕਿਰਤ ਵੰਡ ਦਾ ਕੰਮ ਨਹੀਂ ਹੈ । ਦੁਰਖੀਮ ਦੇ ਅਨੁਸਾਰ ਨਵੇਂ ਸਮੂਹਾਂ ਦਾ ਨਿਰਮਾਣ ਅਤੇ ਉਹਨਾਂ ਦੀ ਏਕਤਾ ਹੀ ਕਿਰਤ ਵੰਡ ਦੇ ਕੰਮ ਹਨ । ਦੁਰਖੀਮ ਨੇ ਸਮਾਜ ਦੀ ਹੋਂਦ ਨਾਲ ਸੰਬੰਧਿਤ ਕਿਸੇ ਨੈਤਿਕ ਜ਼ਰੂਰਤ ਨੂੰ ਹੀ ਕਿਰਤ ਵੰਡ ਦੇ ਕੰਮ ਦੇ ਰੂਪ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ ਹੈ । ਉਹਨਾਂ ਦੇ ਅਨੁਸਾਰ ਸਮਾਜ ਦੇ ਮੈਂਬਰਾਂ ਦੀ ਸੰਖਿਆ ਅਤੇ ਉਹਨਾਂ ਦੇ ਆਪਸੀ ਸੰਪਰਕਾਂ ਦੇ ਵੱਧਣ ਨਾਲ ਹੀ ਹੌਲੀ-ਹੌਲੀ ਕਿਰਤ ਵੰਡ ਦੀ ਪ੍ਰਕਿਰਿਆ ਦਾ ਵਿਕਾਸ ਹੋਇਆ ਹੈ । ਇਸ ਕਿਰਿਆ ਨਾਲ ਅਨੇਕਾਂ ਨਵੇਂ-ਨਵੇਂ ਵਪਾਰਕ ਅਤੇ ਸਮਾਜਿਕ ਸਮੂਹਾਂ ਦਾ ਨਿਰਮਾਣ ਹੋਇਆ । ਇਹਨਾਂ ਵੱਖ-ਵੱਖ ਸਮੂਹਾਂ ਵਿੱਚ ਏਕਤਾ ਹੀ ਸਮਾਜ ਦੀ ਹੋਂਦ ਲਈ ਜ਼ਰੂਰੀ ਹੈ । ਦੁਰਖੀਮ ਦੇ ਅਨੁਸਾਰ ਸਮਾਜ ਦੀ ਇਸੇ ਜ਼ਰੂਰਤ ਨੂੰ ਕਿਰਤ ਵੰਡ ਵਲੋਂ ਪੂਰਾ ਕੀਤਾ ਜਾਂਦਾ ਹੈ । ਜਿੱਥੇ ਇੱਕ ਪਾਸੇ ਕਿਰਤ ਵੰਡ ਨਾਲ ਨਵੇਂ ਸਮਾਜਿਕ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਉੱਥੇ ਦੂਜੇ ਪਾਸੇ ਇਹਨਾਂ ਸਮੂਹਾਂ ਦੀ ਆਪਸੀ ਏਕਤਾ ਅਤੇ ਉਹਨਾਂ ਦੀ ਸਮੂਹਿਕਤਾ ਬਣੀ ਰਹਿੰਦੀ ਹੈ ।

ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸਮਾਜ ਵਿੱਚ ਏਕਤਾ ਸਥਾਪਿਤ ਕਰਨਾ ਹੈ । ਕਿਰਤ ਵੰਡ ਮਨੁੱਖਾਂ ਦੀਆਂ ਕਿਰਿਆਵਾਂ ਦੀ ਭਿੰਨਤਾ ਨਾਲ ਸੰਬੰਧਿਤ ਹੈ ਇਹ ਭਿੰਨਤਾ ਵੀ ਸਮਾਜ ਦੀ ਏਕਤਾ ਦਾ ਆਧਾਰ ਹੈ। ਇਹ ਭਿੰਨਤਾ ਦੋ ਵਿਅਕਤੀਆਂ ਨੂੰ ਨੇੜੇ ਲਿਆਉਂਦੀ ਹੈ ਜਿਸ ਨਾਲ ਮਿੱਤਰਤਾ ਦੇ ਸੰਬੰਧ ਨਿਰਧਾਰਤ ਹੁੰਦੇ ਹਨ । ਇਹ ਦੋ ਵਿਅਕਤੀਆਂ ਦੇ ਮਨ ਵਿੱਚ ਆਪਸੀ ਏਕਤਾ ਦਾ ਭਾਵ ਪੈਦਾ ਕਰਦਾ ਹੈ । ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਸਮੂਹਾਂ ਦਾ ਨਿਰਮਾਣ ਕਰਦਾ ਹੈ ਅਤੇ ਉਹਨਾਂ ਵਿੱਚ ਏਕਤਾ ਪੈਦਾ ਕਰਦਾ ਹੈ । ਇਸ ਏਕਤਾ ਨੂੰ ਬਣਾਏ ਰੱਖਣ ਲਈ ਕਾਨੂੰਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ । ਇਹ ਕਾਨੂੰਨ ਦਮਨਕਾਰੀ ਵੀ ਹੁੰਦੇ ਹਨ ਅਤੇ ਪ੍ਰਤੀਕਾਰੀ ਵੀ । ਇਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਦੋ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ ਦਾ ਨਿਰਮਾਣ ਹੁੰਦਾ ਹੈ । ਇਹ ਦੋ ਪ੍ਰਕਾਰ ਸਮਾਜ ਦੀਆਂ ਦੋ ਵੱਖ-ਵੱਖ ਜੀਵਨ ਸ਼ੈਲੀਆਂ ਦੇ ਨਤੀਜੇ ਹਨ । ਦਮਨਕਾਰੀ ਕਾਨੂੰਨ ਦਾ ਸੰਬੰਧ ਆਦਮੀ ਦੀ ਆਮ ਪ੍ਰਵਿਤੀ ਨਾਲ ਹੈ, ਸਮਾਨਤਾਵਾਂ ਨਾਲ ਹੈ ਜਦਕਿ ਤੀਕਾਰੀ ਕਾਨੂੰਨ ਦਾ ਸੰਬੰਧ ਵਿਭਿੰਨਤਾਵਾਂ ਨਾਲ ਜਾਂ ਕਿਰਤ ਵੰਡ ਨਾਲ ਹੈ । ਦਮਨਕਾਰੀ ਕਾਨੂੰਨ ਨਾਲ ਜਿਸ ਪ੍ਰਕਾਰ ਦੀ ਏਕਤਾ ਮਿਲਦੀ ਹੈ, ਉਸਨੂੰ ਦੁਰਖੀਮ ਨੇ ਯਾਂਤਰਿਕ ਏਕਤਾ ਦਾ ਨਾਂ ਦਿੱਤਾ ਹੈ ਅਤੇ ਪ੍ਰਤੀਕਾਰੀ ਕਾਨੂੰਨ ਨਾਲ ਆਂਗਿਕ ਏਕਤਾ ਪੈਦਾ ਹੁੰਦੀ ਹੈ ।

ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਸਮਾਜ ਵਿੱਚ ਦੋ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ ਪਾਈਆਂ ਜਾਂਦੀਆਂ ਹਨ :-

1. ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਨੂੰ ਅਸੀਂ ਸਮਾਜ ਦੀ ਦੰਡ ਸੰਹਿਤਾ ਵਿੱਚ ਅਰਥਾਤ ਦਮਨਕਾਰੀ ਕਾਨੂੰਨਾਂ ਵਿੱਚ ਵੇਖ ਸਕਦੇ ਹਾਂ । ਸਮਾਜ ਦੇ ਮੈਂਬਰਾਂ ਵਿੱਚ ਮਿਲਣ ਵਾਲੀਆਂ ਸਮਾਨਤਾਵਾਂ ਇਸ ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿੱਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਆਮ ਪ੍ਰਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜਾ ਸਮਾਜ ਇਹਨਾਂ ਸਮਾਨਤਾਵਾਂ ਦੇ ਪਰਿਣਾਮਸਰੂਪ ਇੱਕ ਸਮੂਹਿਕ ਇਕਾਈ ਦੇ ਰੂਪ ਵਿੱਚ ਸੋਚਦਾ ਅਤੇ ਕਿਰਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਦਾ ਪ੍ਰਦਰਸ਼ਨ ਕਰਦਾ ਹੈ ਅਰਥਾਤ ਉਸਦੇ ਮੈਂਬਰ ਇੱਕ ਯੰਤਰ ਜਾਂ ਮਸ਼ੀਨ ਦੀ ਤਰਾਂ ਆਪਸ ਵਿੱਚ ਸੰਗਠਿਤ ਰਹਿੰਦੇ ਹਨ, ਇਸ ਏਕਤਾ ਦੇ ਵਿੱਚ ਦੁਰਖੀਮ ਨੇ ਅਪਰਾਧ, ਦੰਡ ਅਤੇ ਸਮੂਹਿਕ ਚੇਤਨਾ ਨੂੰ ਵੀ ਲਿਆ ਹੈ, ਦੁਰਖੀਮ ਦੇ ਅਨੁਸਾਰ ਇਹ ਇੱਕ ਅਜਿਹੀ ਸਮਾਜਿਕ ਏਕਤਾ ਹੈ ਜੋ ਚੇਤਨਾ ਦੀਆਂ ਉਹਨਾਂ ਨਿਸਚਿਤ ਅਵਸਥਾਵਾਂ ਵਿੱਚੋਂ ਪੈਦਾ ਹੁੰਦੀ ਹੈ ਜੋ ਕਿ ਕਿਸੇ ਸਮਾਜ ਦੇ ਮੈਂਬਰਾਂ ਲਈ ਆਮ ਹਨ । ਇਸ ਨੂੰ ਅਸਲ ਵਿੱਚ ਦਮਨਕਾਰੀ ਕਾਨੂੰਨ ਪੇਸ਼ ਕਰਦਾ ਹੈ ।

2. ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਮੂਹਿਕ ਚੇਤਨਾ ਵਿੱਚ ਹੁੰਦੀ ਹੈ । ਸਮੁਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਦਿਮ ਸਮਾਜਾਂ ਵਿੱਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਸੀ ਕਿਉਂਕਿ ਉਹਨਾਂ ਵਿੱਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹੈ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹੈ, ਜਿਸ ਵਿੱਚ ਸਮਾਨਤਾਵਾਂ ਦੀ ਥਾਂ ਤੇ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿੱਚ ਵਿਅਕਤੀ ਪ੍ਰਤੱਖ ਰੂਪ ਵਿੱਚ ਸਮੂਹ ਦੇ ਨਾਲ ਬੰਨਿਆ ਨਹੀਂ ਰਹਿੰਦਾ । ਇਸ ਸਮਾਜ ਵਿੱਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਕਾਫੀ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿੱਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿੱਚ ਮਨੁੱਖਾਂ ਨੂੰ ਇੱਕ ਦੂਜੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਹਰ ਵਿਅਕਤੀ ਸਿਰਫ਼ ਇੱਕ ਕੰਮ ਵਿੱਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਹੋਰ ਸਾਰੇ ਕੰਮਾਂ ਲਈ ਉਸਨੂੰ ਦੂਜਿਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਹਨਾਂ ਦੀ ਵਿਅਕਤੀਗਤ ਅਸਮਾਨਤਾ ਉਹਨਾਂ ਨੂੰ ਨੇੜੇ ਆਉਣ ਲਈ ਮਜਬੂਰ ਕਰਦੀ ਹੈ ਜਿਸਦੇ ਆਧਾਰ ਤੇ ਸਮਾਜ ਵਿੱਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ ਕਿਹਾ ਹੈ । ਇਹ ਪ੍ਰਤੀਕਾਰੀ ਕਾਨੂੰਨਾਂ ਕਰਕੇ ਹੁੰਦੀ ਹੈ ।

ਦੁਰਖੀਮ ਦੇ ਅਨੁਸਾਰ ਇਹ ਏਕਤਾ ਸਰੀਰਕ ਏਕਤਾ ਦੇ ਸਮਾਨ ਹੈ । ਹੱਥ, ਪੈਰ, ਨੱਕ, ਕੰਨ, ਅੱਖਾਂ ਆਦਿ ਆਪਣੇ ਵੱਖਵੱਖ ਕੰਮਾਂ ਦੇ ਕਰਕੇ ਸੁਤੰਤਰ ਅੰਗਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਪਰ ਕੰਮ ਤਾਂ ਹੀ ਸੰਭਵ ਹੈ ਜਦੋਂ ਤਕ ਕਿ ਉਹ ਇੱਕ ਦੂਜੇ ਨਾਲ ਮਿਲੇ ਹੋਏ ਹੋਣ । ਇਸ ਤਰ੍ਹਾਂ ਸਰੀਰ ਦੇ ਵੱਖ-ਵੱਖ ਅੰਗਾਂ ਦੀ ਏਕਤਾ ਆਪਸੀ ਨਿਰਭਰਤਾ ਤੇ ਟਿਕੀ ਹੋਈ ਹੈ । ਦੁਰਮ ਦੇ ਅਨੁਸਾਰ ਜਨਸੰਖਿਆ ਵੱਧਣ ਦੇ ਨਾਲ ਜ਼ਰੂਰਤਾਂ ਵੀ ਵੱਧਦੀਆਂ ਹਨ । ਇਹਨਾਂ ਵੱਧਦੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਹੋ ਜਾਂਦਾ ਹੈ ਜਿਸ ਕਰਕੇ ਸਮਾਜਾਂ ਵਿੱਚ ਆਂਗਿਕ ਏਕਤਾ ਵਿਖਾਈ ਦਿੰਦੀ ਹੈ ।

3. ਸਮਝੌਤੇ ਉੱਤੇ ਆਧਾਰਿਤ ਏਕਤਾ (Contractual Solidarity) – ਆਰਥਿਕ ਏਕਤਾ ਤੇ ਯਾਂਤਰਿਕ ਏਕਤਾ ਦਾ ਅਧਿਐਨ ਕਰਨ ਤੋਂ ਬਾਅਦ ਦੁਰਖੀਮ ਨੇ ਇਕ ਹੋਰ ਏਕਤਾ ਬਾਰੇ ਦੱਸਿਆ ਹੈ ਜਿਸ ਨੂੰ ਉਹ ਸਮਝੌਤਿਆਂ ਉੱਤੇ ਆਧਾਰਿਤ ਏਕਤਾ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੀ ਪ੍ਰਕ੍ਰਿਆ ਸਮਝੌਤਿਆਂ ਉੱਤੇ ਆਧਾਰਿਤ ਸੰਬੰਧਾਂ ਨੂੰ ਜਨਮ ਦਿੰਦੀ ਹੈ । ਸਮੂਹ ਦੇ ਲੋਕ ਆਪਸੀ ਸਮਝੌਤੇ ਦੇ ਆਧਾਰ ਉੱਤੇ ਇਕ ਦੂਜੇ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਦੇ ਹਨ ਤੇ ਆਪਸ ਵਿਚ ਸਹਿਯੋਗ ਕਰਦੇ ਹਨ । ਇਹ ਸੱਚ ਹੈ ਕਿ ਆਧੁਨਿਕ ਸਮਾਜਾਂ ਵਿਚ ਸਮਝੌਤਿਆਂ ਦੇ ਆਧਾਰ ਉੱਤੇ ਲੋਕਾਂ ਵਿਚ ਸਹਿਯੋਗ ਤੇ ਏਕਤਾ ਸਥਾਪਿਤ ਹੁੰਦੀ ਹੈ । ਪਰ ਕਿਰਤ ਵੰਡ ਦਾ ਕੰਮ ਸਮਝੌਤਿਆਂ ਉੱਤੇ ਆਧਾਰਿਤ ਏਕਤਾ ਨੂੰ ਉਤਪੰਨ ਕਰਨਾ ਹੀ ਨਹੀਂ ਹੈ । ਦੁਰਖੀਮ ਦੇ ਅਨੁਸਾਰ ਇਹ ਏਕਤਾ ਵਿਅਕਤੀਗਤ ਤੱਥ ਹੈ ਅਤੇ ਇਹ ਸਮਾਜ ਦੁਆਰਾ ਹੀ ਸੰਚਾਲਿਤ ਹੁੰਦੀ ਹੈ ।

ਕਿਰਤ ਵੰਡ ਦੇ ਕਾਰਨ (Causes of Division of Labour)

ਦੁਰਖੀਮ ਨੇ ਕਿਰਤ ਵੰਡ ਦੀ ਵਿਆਖਿਆ ਸਮਾਜ ਸ਼ਾਸਤਰੀ ਆਧਾਰ ਤੇ ਕੀਤੀ ਹੈ । ਉਸਨੇ ਕਿਰਤ ਵੰਡ ਦੇ ਕਾਰਨਾਂ ਦੀ ਖੋਜ ਸਮਾਜਿਕ ਜੀਵਨ ਦੀਆਂ ਦਿਸ਼ਾਵਾਂ ਅਤੇ ਉਹਨਾਂ ਤੋਂ ਪੈਦਾ ਸਮਾਜਿਕ ਜ਼ਰੂਰਤਾਂ ਵਿੱਚ ਕੀਤੀ ਹੈ । ਇਸ ਤਰ੍ਹਾਂ ਉਸਨੇ ਕਿਰਤ ਵੰਡ ਦੇ ਕਾਰਨਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਹੈ ।

  1. ਪ੍ਰਾਥਮਿਕ ਕਾਰਕ
  2. ਦੂਤੀਆ ਕਾਰਕ ।

1. ਜਨਸੰਖਿਆ ਅਤੇ ਉਸਦੀ ਘਣਤਾ ਦਾ ਵਧਣਾ – ਦੁਰਖੀਮ ਦੇ ਅਨੁਸਾਰ ਜਨਸੰਖਿਆ ਦੇ ਆਕਾਰ ਅਤੇ ਘਣਤਾ ਦਾ ਵਧਣਾ ਹੀ ਕਿਰਤ ਵੰਡ ਦਾ ਪ੍ਰਮੁੱਖ ਅਤੇ ਪਾਥਮਿਕ ਕਾਰਨ ਹੈ । ਦੁਰਖੀਮ ਨੇ ਲਿਖਿਆ ਹੈ ਕਿ, “ਕਿਰਤ ਵੰਡ ਸਮਾਜਾਂ ਦੀ । ਜਟਿਲਤਾ ਅਤੇ ਘਣਤਾ ਦਾ ਸਿੱਧਾ ਅਨੁਪਾਤ ਹੈ ਅਤੇ ਸਮਾਜਿਕ ਵਿਕਾਸ ਦੇ ਦੌਰਾਨ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਹੈ ਅਤੇ ਇਸਦਾ ਕਾਰਨ ਇਹ ਹੈ ਕਿ ਸਮਾਜ ਨਿਯਮਿਤ ਰੂਪ ਨਾਲ ਹੋਰ ਸੰਘਣੇ ਅਤੇ ਜ਼ਿਆਦਾ ਜਟਿਲ ਹੁੰਦੇ ਜਾਂਦੇ ਹਨ ।” ਦੁਰਖੀਮ ਦੇ ਅਨੁਸਾਰ ਜਨਸੰਖਿਆ ਵਧਣ ਦੇ ਦੋ ਪੱਖ ਹਨ-ਜਨਸੰਖਿਆ ਦੇ ਆਕਾਰ ਵਿੱਚ ਵਾਧਾ ਅਤੇ ਜਨਸੰਖਿਆ ਦੀ ਘਣਤਾ ਵਿੱਚ ਵਾਧਾ ਹੋਣਾ । ਇਹ ਦੋਵੇਂ ਪੱਖ ਕਿਰਤ ਵੰਡ ਨੂੰ ਜਨਮ ਦਿੰਦੇ ਹਨ । ਜਨਸੰਖਿਆ ਦੇ ਵਧਣ ਨਾਲ ਮਿਸ਼ਰਿਤ ਸਮਾਜਾਂ ਦਾ ਨਿਰਮਾਣ ਹੋਣ ਲੱਗਦਾ ਹੈ ਅਤੇ ਜਨਸੰਖਿਆ ਵਿਸ਼ੇਸ਼ ਥਾਂਵਾਂ ਤੇ ਕੇਂਦਰਿਤ ਹੋਣ ਲੱਗਦੀ ਹੈ । ਜਨਸੰਖਿਆ ਦੀ ਘਣਤਾ ਨੂੰ ਦੋ ਭਾਗਾਂ ਵਿੱਚ ਵੰਡ ਸਕਦੇ ਹਾਂ ।

(a) ਭੌਤਿਕ ਘਣਤਾ-ਸਰੀਰਕ ਨਜ਼ਰ ਤੋਂ ਲੋਕਾਂ ਦਾ ਇੱਕ ਹੀ ਥਾਂ ਉੱਪਰ ਇਕੱਠਾ ਹੋਣਾ ਭੌਤਿਕ ਘਣਤਾ ਹੈ ।
(b) ਨੈਤਿਕ ਘਣਤਾ-ਭੌਤਿਕ ਘਣਤਾ ਦੇ ਕਾਰਨ ਲੋਕਾਂ ਦੇ ਆਪਸੀ ਸੰਬੰਧ, ਕ੍ਰਿਆ, ਪ੍ਰਤੀਕ੍ਰਿਆ ਵੱਧਦੀ ਹੈ ਜਿਸ ਨਾਲ ਜਟਿਲਤਾ ਵੀ ਵਧਦੀ ਹੈ ਜਿਸਨੂੰ ਨੈਤਿਕ ਘਣਤਾਂ ਕਹਿੰਦੇ ਹਨ ।

2. ਆਮ ਜਾਂ ਸਮੂਹਿਕ ਚੇਤਨਾ ਦੀ ਵੱਧਦੀ ਅਸਪੱਸ਼ਟਤਾ – ਦੁਰਖੀਮ ਨੇ ਦੂਤੀਆ ਕਾਰਕਾਂ ਵਿੱਚ ਸਮੂਹਿਕ ਚੇਤਨਾ ਦੀ ਵਧਦੀ ਅਸਪੱਸ਼ਟਤਾ ਨੂੰ ਪਹਿਲੀ ਥਾਂ ਦਿੱਤੀ ਹੈ । ਸਮਾਨਤਾਵਾਂ ਦੇ ਆਧਾਰ ਵਾਲੇ ਸਮਾਜਾਂ ਵਿੱਚ ਸਮੂਹਿਕ ਚੇਤਨਾ ਦਾ ਬੋਲਬਾਲਾ ਹੁੰਦਾ ਹੈ ਜਿਸ ਕਾਰਨ ਸਮੂਹ ਦੇ ਵਿਅਕਤੀਗਤ ਵਿਚਾਰ ਅੱਗੇ ਨਹੀਂ ਆਉਂਦੇ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਤਾਂ ਹੀ ਸੰਭਵ ਹੈ ਜਦੋਂ ਸਮੂਹਿਕ ਵਿਚਾਰ ਦੀ ਥਾਂ ਤੇ ਵਿਅਕਤੀਗਤ ਵਿਚਾਰ ਦਾ ਵਿਕਾਸ ਹੋ ਜਾਵੇ ਅਤੇ ਵਿਅਕਤੀਗਤ ਚੇਤਨਾ ਸਮੂਹਿਕ ਚੇਤਨਾ ਨੂੰ ਦਬਾ ਦੇਵੇ । ਇਸ ਤਰ੍ਹਾਂ ਕਿਰਤ ਵੰਡ ਵੀ ਵੱਧ ਜਾਏਗੀ ।

3. ਪੈਤਰਿਕਤਾ ਅਤੇ ਕਿਰਤ ਵੰਡ – ਕਿਰਤ ਵੰਡ ਦੇ ਦੁਤੀਆ ਕਾਰਕ ਦੇ ਦੂਜੇ ਪ੍ਰਕਾਰ ਨੂੰ ਦੁਰਖੀਮ ਨੇ ਪੈਤਰਿਕਤਾ ਦੇ ਘੱਟਦੇ ਪ੍ਰਭਾਵ ਨੂੰ ਮੰਨਿਆ ਹੈ । ਉਨ੍ਹਾਂ ਦੇ ਅਨੁਸਾਰ ਜਿੰਨਾ ਜ਼ਿਆਦਾ ਪੈਤਰਿਕਤਾ ਦਾ ਪ੍ਰਭਾਵ ਹੋਵੇਗਾ, ਪਰਿਵਰਤਨ ਦੇ ਮੌਕੇ ਉੱਤੇ ਹੀ ਘੱਟ ਹੋਣਗੇ । ਹੋਰ ਸ਼ਬਦਾਂ ਵਿੱਚ ਕਿਰਤ ਵੰਡ ਦੇ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਪੈਤਰਿਕ ਗੁਣਾਂ ਨੂੰ ਮਹੱਤਵ ਨਾ ਦਿੱਤਾ ਜਾਵੇ । ਕਿਰਤ ਵੰਡ ਦੀ ਪ੍ਰਗਤੀ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੀਆਂ ਪ੍ਰਕ੍ਰਿਤੀਆਂ ਅਤੇ ਸੁਭਾਅ ਵਿੱਚ ਭਿੰਨਤਾ ਹੋਵੇ । ਪੈਤਰਿਕਤਾ ਤੋਂ ਪ੍ਰਾਪਤ ਗੁਣਾਂ ਦੇ ਆਧਾਰ ਤੇ ਮਨੁੱਖਾਂ ਨੂੰ ਉਹਨਾਂ ਦੇ ਪੂਰਵਜਾਂ ਨਾਲ ਬੰਨ੍ਹਣ ਦਾ ਇਹ ਪਰਿਣਾਮ ਹੁੰਦਾ ਹੈ ਕਿ ਅਸੀਂ ਆਪਣੀਆਂ ਖਾਸ ਆਦਤਾਂ ਦਾ ਵਿਕਾਸ ਨਹੀਂ ਕਰ ਸਕਦੇ ਅਤੇ ਪਰਿਵਰਤਨ ਨਹੀਂ ਕਰ ਸਕਦੇ ਨੂੰ ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਪੈਤਰਿਕਤਾ ਕਿਰਤ ਵੰਡ ਨੂੰ ਰੋਕਦੀ ਹੈ । ਸਮੇਂ ਦੇ ਨਾਲ-ਨਾਲ ਸਮਾਜ ਦਾ ਵਿਕਾਸ ਹੁੰਦਾ ਹੈ ਅਤੇ ਪੈਤਰਿਕਤਾ ਦਾ ਪ੍ਰਭਾਵ ਘੱਟ ਪੈ ਜਾਂਦਾ ਹੈ ਜਿਸ ਕਾਰਨ ਵਿਅਕਤੀਆਂ ਦੀਆਂ ਵਿਭਿੰਨਤਾਵਾਂ ਵਿਕਸਿਤ ਹੁੰਦੀਆਂ ਹਨ ਅਤੇ ਕਿਰਤ ਵੰਡ ਵਿੱਚ ਵਾਧਾ ਹੁੰਦਾ ਹੈ ।

ਕਿਰਤ ਵੰਡ ਦੇ ਨਤੀਜੇ (Consequences of Division of Labour)

(a) ਕਾਰਜਾਤਮਕ ਸੁਤੰਤਰਤਾ ਅਤੇ ਵਿਸ਼ੇਸ਼ੀਕਰਨ – ਦੁਰਖੀਮ ਨੇ ਸਰੀਰਕ ਕਿਰਤ ਵੰਡ ਅਤੇ ਸਮਾਜਿਕ ਕਿਰਤ ਵੰਡ ਵਿੱਚ ਅੰਤਰ ਕੀਤਾ ਹੈ ਅਤੇ ਸਮਾਜਿਕ ਕਿਰਤ ਵੰਡ ਦੇ ਨਤੀਜਿਆਂ ਬਾਰੇ ਦੱਸਿਆ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਜਿਵੇਂ ਹੀ ਕੰਮ ਜ਼ਿਆਦਾ ਵੰਡਿਆ ਜਾਂਦਾ ਹੈ ਉਸੇ ਤਰ੍ਹਾਂ ਹੀ ਕੰਮ ਕਰਨ ਦੀ ਸੁਤੰਤਰਤਾ ਅਤੇ ਗਤੀਸ਼ੀਲਤਾ ਵਿੱਚ ਵਾਧਾ ਹੋ ਜਾਂਦਾ ਹੈ । ਕਿਰਤ ਵੰਡ ਦੇ ਕਾਰਨ ਮਨੁੱਖ ਆਪਣੇ ਕੁੱਝ ਵਿਸ਼ੇਸ਼ ਗੁਣਾਂ ਨੂੰ ਵਿਸ਼ੇਸ਼ ਕੰਮਾਂ ਵਿੱਚ ਲਾ ਦਿੰਦਾ ਹੈ ਜਿਸ ਕਰਕੇ ਕਿਰਤ ਵੰਡ ਦੇ ਵਿਕਾਸ ਦਾ ਇੱਕ ਨਤੀਜਾ ਇਹ ਵੀ ਹੁੰਦਾ ਹੈ ਕਿ ਵਿਅਕਤੀਆਂ ਦੇ ਕੰਮ ਉਹਨਾਂ ਦੇ ਸਰੀਰਕ ਲੱਛਣਾਂ ਤੋਂ ਸੁਤੰਤਰ ਹੋ ਜਾਂਦੇ ਹਨ । ਦੂਜੇ ਸ਼ਬਦਾਂ ਵਿੱਚ ਸੰਰਚਨਾਤਮਕ ਵਿਸ਼ੇਸ਼ਤਾਵਾਂ ਉਹਨਾਂ ਦੀਆਂ ਕਾਰਜਾਤਮਕ ਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ।

(b) ਸਭਿਅਤਾ ਦਾ ਵਿਕਾਸ – ਦੁਰਖੀਮ ਨੇ ਸ਼ੁਰੂ ਵਿੱਚ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਭਿਅਤਾ ਦਾ ਵਿਕਾਸ ਕਰਨਾ ਕਿਰਤ ਵੰਡ ਦਾ ਕੰਮ ਨਹੀਂ ਹੈ ਕਿਉਂਕਿ ਕਿਰਤ ਵੰਡ ਇੱਕ ਨੈਤਿਕ ਤੱਥ ਹੈ ਅਤੇ ਸਭਿਅਤਾ ਦੇ ਤਿੰਨੋਂ ਅੰਗਾਂ, ਉਦਯੋਗਿਕ, ਕਲਾਤਮਕ ਅਤੇ ਵਿਗਿਆਨਕ ਵਿਕਾਸ ਨੈਤਿਕ ਵਿਕਾਸ ਨਾਲ ਸੰਬੰਧ ਨਹੀਂ ਰੱਖਦੇ ।

ਉਨ੍ਹਾਂ ਦੇ ਅਨੁਸਾਰ ਕਿਰਤ ਵੰਡ ਦੇ ਨਤੀਜੇ ਸਰੂਪ ਸਭਿਅਤਾ ਦਾ ਵਿਕਾਸ ਹੁੰਦਾ ਹੈ । ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿੱਚ ਵਾਧਾ ਹੋਣਾ ਹੀ ਸਭਿਅਤਾ ਦੇ ਵਿਕਾਸ ਨੂੰ ਜ਼ਰੂਰੀ ਬਣਾ ਦਿੰਦਾ ਹੈ । ਕਿਰਤ ਵੰਡ ਅਤੇ ਸਭਿਅਤਾ ਦੋਵੇਂ ਨਾਲ-ਨਾਲ ਪ੍ਰਤੀ ਕਰਦੇ ਹਨ ਪਰ ਕਿਰਤ ਵੰਡ ਦਾ ਵਿਕਾਸ ਪਹਿਲਾਂ ਹੁੰਦਾ ਹੈ ਅਤੇ ਉਸਦੇ ਪਰਿਣਾਮਸਰੂਪ ਸਭਿਅਤਾ ਵਿਕਸਿਤ ਹੁੰਦੀ ਹੈ । ਇਸ ਲਈ ਦੁਰਖੀਮ ਦਾ ਮੰਨਣਾ ਹੈ ਕਿ ਸਭਿਅਤਾ ਨਾ ਤਾਂ ਕਿਰਤ ਵੰਡ ਦਾ ਉਦੇਸ਼ ਹੈ ਅਤੇ ਨਾ ਹੀ ਕੰਮ ਬਲਕਿ ਇਸਦਾ ਨਤੀਜਾ ਹੈ ।

(c) ਸਮਾਜਿਕ ਪ੍ਰਤੀ – ਪ੍ਰਤੀ ਪਰਿਵਰਤਨ ਦਾ ਪਰਿਣਾਮ ਹੈ । ਕਿਰਤ ਵੰਡ ਪਰਿਵਰਤਨਾਂ ਨੂੰ ਵੀ ਜਨਮ ਦਿੰਦਾ ਹੈ । ਪਰਿਵਰਤਨ ਸਮਾਜ ਵਿੱਚ ਇੱਕ ਨਿਰੰਤਰ ਪ੍ਰਕਿਰਿਆ ਹੈ ਇਸ ਲਈ ਸਮਾਜ ਵਿੱਚ ਪ੍ਰਤੀ ਵੀ ਨਿਰੰਤਰ ਹੁੰਦੀ ਰਹਿੰਦੀ ਹੈ । ਇਸ ਪਰਿਵਰਤਨ ਦਾ ਮੁੱਖ ਕਾਰਨ ਕਿਰਤ ਵੰਡ ਹੈ । ਕਿਰਤ ਵੰਡ ਦੇ ਕਾਰਨ ਪਰਿਵਰਤਨ ਹੁੰਦਾ ਹੈ ਅਤੇ ਪਰਿਵਰਤਨ ਦੇ ਕਾਰਨ ਪ੍ਰਤੀ ਹੁੰਦੀ ਹੈ । ਇਸ ਤਰ੍ਹਾਂ ਸਮਾਜਿਕ ਪ੍ਰਤੀ ਕਿਰਤ ਵੰਡ ਦਾ ਇੱਕ ਪਰਿਣਾਮ ਹੈ ।

ਦੁਰਖੀਮ ਦੇ ਵਿਚਾਰ ਨਾਲ ਪ੍ਰਗਤੀ ਦਾ ਪ੍ਰਮੁੱਖ ਕਾਰਕ ਸਮਾਜ ਹੈ । ਅਸੀਂ ਇਸ ਲਈ ਬਦਲ ਜਾਂਦੇ ਹਾਂ ਕਿਉਂਕਿ ਸਮਾਜ ਬਦਲ ਜਾਂਦਾ ਹੈ । ਪ੍ਰਗਤੀ ਤਾਂ ਹੀ ਰੁਕ ਸਕਦੀ ਹੈ ਜਦੋਂ ਸਮਾਜ ਦੀ ਗਤੀ ਰੁਕ ਜਾਵੇ ਪਰ ਅਜਿਹਾ ਹੋਣਾ ਵਿਗਿਆਨਕ ਰੂਪ : ਨਾਲ ਸੰਭਵ ਨਹੀਂ ਹੈ । ਇਸ ਲਈ ਦੁਰਖੀਮ ਦੇ ਵਿਚਾਰ ਨਾਲ ਪ੍ਰਤੀ ਵੀ ਸਮਾਜਿਕ ਜੀਵਨ ਦਾ ਪਰਿਣਾਮ ਹੈ ।

(d) ਸਮਾਜਿਕ ਪਰਿਵਰਤਨ ਅਤੇ ਵਿਅਕਤੀਗਤ ਪਰਿਵਰਤਨ – ਦੁਰਖੀਮ ਨੇ ਸਮਾਜਿਕ ਪਰਿਵਰਤਨ ਦੀ ਵਿਆਖਿਆ ਵੀ ਕਿਰਤ ਵੰਡ ਦੇ ਆਧਾਰ ਤੇ ਕੀਤੀ ਹੈ । ਵਿਅਕਤੀਆਂ ਵਿੱਚ ਹੋਣ ਵਾਲਾ ਪਰਿਵਰਤਨ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਪਰਿਣਾਮ ਹੈ । ਦੁਰਖੀਮ ਦਾ ਮੰਨਣਾ ਹੈ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਮੂਲ ਕਾਰਨ ਜਨਸੰਖਿਆ ਦਾ ਆਕਾਰ, ਵਿਤਰਣ ਅਤੇ ਘਣਤਾ ਵਿੱਚ ਹੋਣ ਵਾਲਾ ਪਰਿਵਰਤਨ ਹੈ, ਜੋ ਮਨੁੱਖਾਂ ਵਿੱਚ ਕਿਰਤ ਵੰਡ ਕਰ ਦਿੰਦਾ ਹੈ ਅਤੇ ਸਾਰੇ ਵਿਅਕਤੀਗਤ ਪਰਿਵਰਤਨ ਇਸੇ ਸਮਾਜਿਕ ਪਰਿਵਰਤਨ ਦੇ ਪਰਿਣਾਮਸਰੂਪ ਹੁੰਦੇ ਹਨ ।

(e) ਨਵੇਂ ਸਮੂਹਾਂ ਦਾ ਬਣਨਾ ਅਤੇ ਅੰਤਰ ਨਿਰਭਰਤਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇੱਕ ਨਤੀਜਾ ਇਹ ਹੁੰਦਾ ਹੈ ਕਿ ਵਿਸ਼ੇਸ਼ ਕੰਮਾਂ ਵਿੱਚ ਲੱਗੇ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦਾ ਵਿਕਾਸ ਹੋ ਜਾਂਦਾ ਹੈ । ਇਹਨਾਂ ਵਿਸ਼ੇਸ਼ ਸਵਾਰਥਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਵਰਗਾਂ ਅਤੇ ਸਮੂਹਾਂ ਦਾ ਨਿਰਮਾਣ ਹੋ ਜਾਂਦਾ ਹੈ । ਇਸ ਤਰ੍ਹਾਂ ਜਿੰਨੀ ਵੱਧ ਕਿਰਤ ਵੰਡ ਹੁੰਦੀ ਹੈ, ਉਨੀ ਵੱਧ ਅੰਤਰ ਨਿਰਭਰਤਾ ਵੱਧਦੀ ਹੈ । ਅੰਤਰ ਨਿਰਭਰਤਾ ਸਹਿਯੋਗ ਨੂੰ ਜਨਮ ਦਿੰਦੀ ਹੈ । ਜਿਸ ਕਾਰਨ ਕਿਰਤ ਵੰਡ ਸਹਿਯੋਗ ਦੀ ਪ੍ਰਕਿਰਿਆ ਨੂੰ ਸਮਾਜਿਕ ਜੀਵਨ ਦੇ ਲਈ ਜ਼ਰੂਰੀ ਬਣਾ ਦਿੰਦੀ ਹੈ ।

(f) ਵਿਅਕਤੀਵਾਦੀ ਵਿਚਾਰਧਾਰਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਪਰਿਣਾਮਸਰੂਪ ਵਿਅਕਤੀਗਤ ਚੇਤਨਾ ਦਾ ਉਦੈ ਹੋਇਆ ਹੈ । ਸਮੁਹਿਕ ਚੇਤਨਾ ਦਾ ਨਿਯੰਤਰਣ ਘੱਟ ਹੋ ਗਿਆ ਹੈ । ਵਿਅਕਤੀਗਤ ਸੁਤੰਤਰਤਾ ਵਿਸ਼ੇਸ਼ ਵਿਅਕਤੀਵਾਦੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ । ਇਸ ਲਈ ਕਿਰਤ ਵੰਡ ਦੇ ਪਰਿਣਾਮਸਰੂਪ ਵਿਅਕਤੀਵਾਦੀ ਵਿਚਾਰਧਾਰਾ ਨੂੰ ਬਲ ਮਿਲਦਾ ਹੈ ।

(g) ਪ੍ਰਤੀਕਾਰੀ ਕਾਨੂੰਨ ਅਤੇ ਨੈਤਿਕ ਦਬਾਅ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਕਾਨੂੰਨੀ ਵਿਵਸਥਾ ਵਿੱਚ ਵੀ ਪਰਿਵਰਤਨ ਕਰ ਦਿੰਦੀ ਹੈ । ਕਿਰਤ ਵੰਡ ਦੇ ਪਰਿਣਾਮਸਰੂਪ ਆਪਸੀ ਸੰਬੰਧਾਂ ਦਾ ਵਿਸਥਾਰ ਹੁੰਦਾ ਹੈ ਅਤੇ ਜਟਿਲਤਾ ਅਤੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਵਿਅਕਤੀਗਤ ਸਮਝੌਤਿਆਂ ਦਾ ਮਹੱਤਵ ਘੱਟ ਜਾਂਦਾ ਹੈ । ਮਨੁੱਖਾਂ ਦੇ ਸੰਵਿਦਾਤਮਕ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਲਈ ਤੀਕਾਰੀ ਜਾਂ ਸਹਿਕਾਰੀ ਕਾਨੂੰਨਾਂ ਦਾ ਵਿਕਾਸ ਹੋ ਜਾਂਦਾ ਹੈ । ਕਿਰਤ ਵੰਡ ਜਿੱਥੇ ਇੱਕ ਪਾਸੇ ਵਿਅਕਤੀਵਾਦ ਨੂੰ ਵਧਾਉਂਦੀ ਹੈ, ਉੱਥੇ ਦੂਜੇ ਪਾਸੇ ਇਹ ਵਿਅਕਤੀਆਂ ਵਿੱਚ ਵਿਸ਼ੇਸ਼ ਆਚਰਣ ਨਾਲ ਸੰਬੰਧਿਤ ਅਤੇ ਸਮੂਹਿਕ ਕਲਿਆਣ ਨਾਲ ਸੰਬੰਧਿਤ ਨੈਤਿਕ ਜਾਗਰੂਕਤਾ ਦਾ ਵੀ ਨਿਰਮਾਣ ਕਰਦੀ ਹੈ । ਦੁਰਖੀਮ ਦੇ ਵਿਚਾਰ ਨਾਲ ਵਿਅਕਤੀਵਾਦ ਮਨੁੱਖਾਂ ਦੀ ਇੱਛਾ ਦਾ ਫਲ ਨਹੀਂ ਬਲਕਿ ਕਿਰਤ ਵੰਡ ਤੋਂ ਪੈਦਾ ਸਮਾਜਿਕ ਹਾਲਾਤਾਂ ਦਾ ਜ਼ਰੂਰੀ ਪਰਿਣਾਮ ਹੈ ।

ਇਸ ਤਰ੍ਹਾਂ ਅਸੀਂ ਉੱਪਰ ਦੁਰਖੀਮ ਦੇ ਕਿਰਤ ਵੰਡ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਕਿਰਤ ਵੰਡ, ਉਸਦੇ ਕਾਰਨਾਂ ਅਤੇ ਨਤੀਜਿਆਂ ਦਾ ਜ਼ਿਕਰ ਕੀਤਾ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 8.
ਆਰਥਿਕ ਸੰਸਥਾ ਨੂੰ ਪਰਿਭਾਸ਼ਿਤ ਕਰੋ । ਅਰਥ ਪ੍ਰਣਾਲੀ ਵਿੱਚ ਹੋਣ ਵਾਲੇ ਪਰਿਵਰਤਨਾਂ ਦੀ ਚਰਚਾ ਕਰੋ ।
ਉੱਤਰ-
ਸਾਡੇ ਸਮਾਜ ਵਿੱਚ ਬਹੁਤ ਸਾਰੇ ਵਿਅਕਤੀ ਰਹਿੰਦੇ ਹਨ ਅਤੇ ਹਰੇਕ ਵਿਅਕਤੀ ਦੀਆਂ ਕੁੱਝ ਮੂਲ ਜ਼ਰੂਰਤਾਂ ਹੁੰਦੀਆਂ ਹਨ । ਇਹ ਮੁਲ ਜ਼ਰੂਰਤਾਂ ਹਨ-ਰੋਟੀ, ਕੱਪੜਾ, ਮਕਾਨ, ਸਿਹਤ ਸੁਵਿਧਾਵਾਂ ਆਦਿ । ਪਰ ਇਹਨਾਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਿਅਕਤੀ ਨੂੰ ਪੈਸੇ ਦੀ ਜ਼ਰੂਰਤ ਪੈਂਦੀ ਹੈ । ਇਹ ਪੈਸਾ ਵਿਅਕਤੀ ਨੂੰ ਕੰਮ ਕਰਕੇ ਕਮਾਉਣਾ ਪੈਂਦਾ ਹੈ । ਪੈਸਾ ਕਮਾਉਣ ਲਈ ਵਿਅਕਤੀ ਨੂੰ ਸਮਾਜ ਦੇ ਹੋਰ ਵਿਅਕਤੀਆਂ ਨਾਲ ਸਹਿਯੋਗ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਕੰਮਾਂ ਵਿੱਚ ਮੱਦਦ ਕਰਨੀ ਪੈਂਦੀ ਹੈ ਤਾਂਕਿ ਉਹ ਵੀ ਪੈਸੇ ਕਮਾ ਸਕਣ ।

ਹਰ ਇੱਕ ਮਨੁੱਖ ਦੀਆਂ ਕੁੱਝ ਜ਼ਰੂਰਤਾਂ ਤੇ ਕੁੱਝ ਇੱਛਾਵਾਂ ਹੁੰਦੀਆਂ ਹਨ । ਕੁੱਝ ਜ਼ਰੂਰਤਾਂ ਤਾਂ ਜੈਵਿਕ ਕਾਰਨਾਂ ਕਰਕੇ ਪੈਦਾ ਹੁੰਦੀਆਂ ਹਨ, ਜਿਵੇਂ ਖਾਣਾ, ਪੀਣਾ, ਸੌਣਾ ਆਦਿ ਪਰ ਵਿਅਕਤੀ ਦੀਆਂ ਕੁੱਝ ਇੱਛਾਵਾਂ ਦੁਨਿਆਵੀ ਚੀਜ਼ਾਂ ਕਰਕੇ ਹੁੰਦੀਆਂ। ਹਨ ਜਿਵੇਂ ਵਧੀਆ ਰਹਿਣਾ, ਜ਼ਿਆਦਾ ਪੈਸੇ ਹੋਣੇ, ਐਸ਼ੋ ਆਰਾਮ ਦੀਆਂ ਸਾਰੀਆਂ ਚੀਜ਼ਾਂ ਆਦਿ । ਵਿਅਕਤੀ ਆਪਣੀਆਂ ਇੱਛਾਵਾਂ ਆਪ ਹੀ ਬਣਾਉਂਦਾ ਹੈ ਤੇ ਉਹਨਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਸਮਾਜ ਵਿਚ ਵਿਵਸਥਿਤ ਕੀਤੀ ਗਈ ਹੈ । ਵਿਅਕਤੀ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਉਸ ਕੋਲ ਇਹਨਾਂ ਚੀਜ਼ਾਂ ਦੀ ਪੂਰਤੀ ਲਈ ਹਮੇਸ਼ਾਂ ਤੋਂ ਹੀ ਸਰੋਤਾਂ ਦੀ ਘਾਟ ਰਹੀ ਹੈ । ਇਸ ਲਈ ਲੋਕ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹੋਰ ਨਿੱਤ ਨਵੇਂ ਸਾਧਨ ਲੱਭਦੇ ਰਹਿੰਦੇ ਹਨ । ਇਹਨਾਂ ਸਾਧਨਾਂ ਦੇ ਪਤਾ ਕਰਨ ਵਿੱਚ ਉਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹਨਾਂ ਸਾਧਨਾਂ ਵਿਚ ਤਾਲਮੇਲ । ਸਥਾਪਿਤ ਕੀਤਾ ਜਾਵੇ । ਇਸ ਤਰ੍ਹਾਂ ਵਿਅਕਤੀ ਆਪਣੀਆਂ ਜ਼ਰੂਰਤਾਂ ਅਤੇ ਇੱਛਾਵਾਂ ਦੀ ਪੂਰਤੀ ਲਈ ਆਪਣੇ ਸਾਧਨਾਂ ਦੀ ਵਰਤੋਂ ਕਰਦਾ ਹੈ ਅਤੇ ਉਹਨਾਂ ਸਾਧਨਾਂ ਨੂੰ ਵਿਵਸਥਿਤ ਕਰਨ ਲਈ ਜਿਹੜੇ ਮਾਪਦੰਡਾਂ ਤੇ ਸਮਾਜਿਕ ਸੰਗਠਨਾਂ ਦੀ ਵਰਤੋਂ ਕਰਦਾ ਹੈ ਉਸ ਨੂੰ ਅਰਥ ਵਿਵਸਥਾ ਜਾਂ ਆਰਥਿਕ ਸੰਸਥਾਵਾਂ ਦਾ ਨਾਮ ਦਿੱਤਾ ਜਾਂਦਾ ਹੈ ।

ਜੋਨਸ (Jones) ਦੇ ਅਨੁਸਾਰ, “ਜੀਵਨ ਨਿਰਵਾਹ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਾਤਾਵਰਣ ਦੀ ਵਰਤੋਂ ਨਾਲ ਸੰਬੰਧਿਤ ਤਕਨੀਕਾਂ, ਵਿਚਾਰਾਂ ਤੇ ਪ੍ਰਭਾਵਾਂ ਦੀ ਜਟਿਲਤਾ ਨੂੰ ਆਰਥਿਕ ਸੰਸਥਾਵਾਂ ਕਹਿੰਦੇ ਹਨ ।”

ਪ੍ਰੋ. ਡੇਵਿਸ (Prof. Davis) ਦੇ ਅਨੁਸਾਰ, “ਕਿਸੇ ਵੀ ਸਮਾਜ ਵਿੱਚ ਭਾਵੇਂ ਉਹ ਵਿਕਸਿਤ ਹੋਵੇ ਜਾਂ ਆਦਿਮ, ਸੀਮਿਤ ਚੀਜ਼ਾਂ ਦੀ ਵੰਡ ਨੂੰ ਨਿਯੰਤਰਿਤ ਕਰਨ ਵਾਲੇ ਮੁੱਢਲੇ ਵਿਚਾਰਾਂ, ਮਾਨਦੰਡਾਂ ਤੇ ਰੁਤਬਿਆਂ ਨੂੰ ਹੀ ਆਰਥਿਕ ਸੰਸਥਾ ਕਹਿੰਦੇ ਹਾਂ ।”

ਆਗਬਰਨ ਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਭੋਜਨ ਤੇ ਸੰਪਤੀ ਦੇ ਸੰਬੰਧ ਵਿੱਚ ਮਨੁੱਖ ਦੀਆਂ ਕ੍ਰਿਆਵਾਂ ਆਰਥਿਕ ਸੰਪਤੀ ਦਾ ਨਿਰਮਾਣ ਕਰਦੀਆਂ ਹਨ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਨੁੱਖ ਵੱਲੋਂ ਕੀਤੀਆਂ ਜਾਣ ਵਾਲੀਆਂ ਕ੍ਰਿਆਵਾਂ ਦੇ ਨਿਸ਼ਚਿਤ ਤੇ ਸੰਗਠਿਤ ਰੂਪ ਨੂੰ ਆਰਥਿਕ ਸੰਸਥਾ ਕਹਿੰਦੇ ਹਨ ।

ਆਰਥਿਕ ਸੰਸਥਾਵਾਂ ਵਿੱਚ ਆ ਰਹੇ ਪਰਿਵਰਤਨ (Changes coming in the economic institutions) – 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੀ ਆਰਥਿਕ ਸੰਸਥਾਵਾਂ ਵਿੱਚ ਬਹੁਤ ਸਾਰੇ ਪਰਿਵਰਤਨ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਹੁਣ ਉਤਪਾਦਨ ਵੱਡੇ ਪੱਧਰ ਉੱਤੇ ਹੁੰਦਾ ਹੈ ਅਤੇ ਉਤਪਾਦਨ ਲਈ ਅਸੈਂਬਲੀ ਲਾਈਨ (Assembly line) ਤਕਨੀਕ ਸਾਹਮਣੇ ਆ ਗਈ ਹੈ ਜਿਸ ਵਿੱਚ ਮਨੁੱਖ ਅੰਤੇ ਮਸ਼ੀਨ ਦੋਵੇਂ ਇਕੱਠੇ ਮਿਲ ਕੇ ਨਵੀਂ ਚੀਜ਼ ਦਾ ਉਤਪਾਦਨ ਕਰਦੇ ਹਨ ।
  • ਉਤਪਾਦਨ ਵਿੱਚ ਵੱਡੀਆਂ-ਵੱਡੀਆਂ ਮਸ਼ੀਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਕਿ ਵੱਡੇ ਪੱਧਰ ਉੱਤੇ ਉਤਪਾਦਨ ਕੀਤਾ ਜਾ ਸਕੇ ।
  • ਵਿਸ਼ਵਵਿਆਪੀਕਰਣ ਦੀ ਪ੍ਰਕ੍ਰਿਆ ਨੇ ਸਾਰੇ ਦੇਸ਼ਾਂ ਦੀਆਂ ਆਰਥਿਕ ਸੀਮਾਵਾਂ ਨੂੰ ਖੋਲ੍ਹ ਦਿੱਤਾ ਹੈ । ਲਗਪਗ ਸਾਰੇ ਦੇਸ਼ਾਂ ਨੇ ਕਸਟਮ ਡਿਊਟੀ ਐਨੀ ਘਟਾ ਦਿੱਤੀ ਹੈ ਕਿ ਹੁਣ ਵਿਦੇਸ਼ਾਂ ਦੀਆਂ ਸਾਰੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਆਸਾਨੀ ਨਾਲ ਅਤੇ ਸਸਤੇ ਰੇਟਾਂ ਵਿੱਚ ਉਪਲੱਬਧ ਹਨ ।
  • ਉਦਾਰੀਕਰਨ (Liberalisation) ਦੀ ਪ੍ਰਕ੍ਰਿਆ ਨੇ ਵੀ ਆਰਥਿਕ ਸੰਸਥਾਵਾਂ ਵਿੱਚ ਪਰਿਵਰਤਨ ਲਿਆ ਦਿੱਤੇ । ਭਾਰਤ ਸਰਕਾਰ ਨੇ 1991 ਤੋਂ ਬਾਅਦ ਉਦਾਰੀਕਰਨ ਦੀ ਪ੍ਰਕ੍ਰਿਆ ਅਪਣਾਈ ਜਿਸ ਨਾਲ ਦੇਸ਼ ਦੀ ਆਰਥਿਕਤਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ । ਦੇਸ਼ ਵਿਚ ਵੱਡੀਆਂ-ਵੱਡੀਆਂ ਵਿਦੇਸ਼ੀ ਕੰਪਨੀਆਂ ਨੇ ਆਪਣੇ ਕਾਰਖ਼ਾਨੇ ਲਾਏ ਜਿਸ ਨਾਲ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਬੇਰੁਜ਼ਗਾਰੀ ਵਿੱਚ ਵੀ ਕਮੀ ਆਈ ।
  • ਦੇਸ਼ ਵਿੱਚ ਕੰਪਿਊਟਰ ਨਾਲ ਸੰਬੰਧਿਤ ਬਹੁਤ ਸਾਰੇ ਉਦਯੋਗ ਸ਼ੁਰੂ ਹੋ ਗਏ । BPO (Business Process Outsourcing) ਉਦਯੋਗ, ਕਾਲ ਸੈਂਟਰ, ਸਾਫਟਵੇਅਰ ਸੇਵਾਵਾਂ ਆਦਿ ਨੇ ਦੇਸ਼ ਲਈ ਵਿਦੇਸ਼ੀ ਮੁਦਰਾ ਕਮਾਉਣ ਲਈ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕੀਤੀ । ਇਸਨੇ ਭਾਰਤੀ ਅਰਥ-ਵਿਵਸਥਾ ਨੂੰ ਵਿਦੇਸ਼ਾਂ ਦੀ ਅਰਥ-ਵਿਵਸਥਾ ਨਾਲ ਜੋੜ ਦਿੱਤਾ । ਹੁਣ ਹਰੇਕ ਪ੍ਰਕਾਰ ਦੇ ਉਦਯੋਗ ਵਿੱਚ ਮਸ਼ੀਨਾਂ ਦਾ ਪ੍ਰਯੋਗ ਕਾਫ਼ੀ ਵੱਧ ਗਿਆ ਹੈ ।

ਪ੍ਰਸ਼ਨ 9.
ਸਿੱਖਿਆ ਨੂੰ ਪਰਿਭਾਸ਼ਿਤ ਕਰੋ । ਰਸਮੀ ਅਤੇ ਗੈਰ ਰਸਮੀ ਸਿੱਖਿਆ ਦੇ ਮੱਧ ਉਦਾਹਰਨਾਂ ਸਹਿਤ ਅੰਤਰ ਕਰੋ ।
ਉੱਤਰ-
ਸਿੱਖਿਆ ਵਿਅਕਤੀ ਦੇ ਸਮਾਜੀਕਰਣ ਦਾ ਇੱਕ ਸਾਧਨ ਹੈ । ਇਹ ਸੰਸਕ੍ਰਿਤਕ ਮੁੱਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ । ਸਿੱਖਿਆ ਨੇ ਹੀ ਵਿਅਕਤੀ ਨੂੰ ਉਦਯੋਗੀਕਰਣ, ਨਗਰੀਕਰਣ ਆਦਿ ਨਾਲ ਤਾਲਮੇਲ ਬਿਠਾਉਣ ਵਿੱਚ ਮੱਦਦ ਕੀਤੀ ਹੈ । ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਹੈ । ਸਿੱਖਿਆ ਵਿਅਕਤੀ ਨੂੰ ਜੀਵਨ-ਜੀਣ ਦਾ ਵਿਵਹਾਰਿਕ ਗਿਆਨ ਪ੍ਰਦਾਨ ਕਰਦੀ ਹੈ । ਸਿੱਖਿਆ ਸਮਾਜ ਵਿੱਚ ਪਿਆਰ, ਮਿੱਤਰਤਾ, ਅਨੁਸ਼ਾਸਨ ਆਦਿ ਵਰਗੇ ਗੁਣਾਂ ਦਾ ਵਿਕਾਸ ਕਰਦੀ ਹੈ ।

ਸਿੱਖਿਆ ਦਾ ਅਰਥ (Meaning of Education) – ਸਿੱਖਿਆ ਨੂੰ ਅਸੀਂ ਗਿਆਨ ਦੇ ਸੰਗ੍ਰਹਿ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ । ਹੇਠਾਂ ਲਿਖੀਆਂ ਪਰਿਭਾਸ਼ਾਵਾਂ ਤੋਂ ਸਿੱਖਿਆ ਦਾ ਅਰਥ ਹੋਰ ਵੀ ਸਪੱਸ਼ਟ ਹੋ ਜਾਵੇਗਾ ।

  1. ਫਿਲਿਪਸ (Philips) ਦੇ ਅਨੁਸਾਰ, ਸਿੱਖਿਆ ਉਹ ਸੰਸਥਾ ਹੈ ਜਿਸਦਾ ਕੇਂਦਰੀ ਤੱਕ ਗਿਆਨ ਦਾ ਸੰਗ੍ਰਹਿ ਹੈ ।”
  2. ਮਹਾਤਮਾ ਗਾਂਧੀ (Mahatma Gandhi) ਦੇ ਅਨੁਸਾਰ, “ਸਿੱਖਿਆ ਤੋਂ ਮੇਰਾ ਅਰਥ ਬੱਚੇ ਦੇ ਸਰੀਰ, ਮਨ ਵਿੱਚ । ਮੌਜੂਦ ਗੁਣਾਂ ਦਾ ਸਰਵਵਿਆਪਕ ਵਿਕਾਸ ਕਰਨਾ ਹੈ ।”
  3. ਬਰਾਊਨ ਅਤੇ ਰਾਸੇਕ (Brown and Rouck) ਦੇ ਅਨੁਸਾਰ, “ਸਿੱਖਿਆ ਅਨੁਭਵ ਦੀ ਉਹ ਸੰਪੂਰਨਤਾ ਹੈ ਜੋ ਕਿਸ਼ੋਰ ਅਤੇ ਬਾਲਗ਼ ਦੋਹਾਂ ਦੀਆਂ ਪ੍ਰਵਿਰਤੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਦੇ ਵਿਵਹਾਰਾਂ ਦਾ ਨਿਰਧਾਰਨ ਕਰਦੀ ਹੈ ।”

ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਸਿੱਖਿਆ ਇੱਕ ਅਜਿਹੀ ਪਕਿਆ ਹੈ ਜਿਸ ਵਿੱਚ ਤਾਰਕਿਕ ਅਨੁਭਵ ਸਿੱਧ, ਸਿਧਾਂਤਕ ਅਤੇ ਵਿਵਹਾਰਿਕ ਵਿਚਾਰਾਂ ਦਾ ਮੇਲ ਹੁੰਦਾ ਹੈ ਜਿਸਦਾ ਉਦੇਸ਼ ਵਿਅਕਤੀ ਦਾ ਸਮਾਜਿਕ ਅਤੇ ਭੌਤਿਕ ਵਾਤਾਵਰਣ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਹੁੰਦਾ ਹੈ । ਸਿੱਖਿਆ ਸਮਾਜਿਕ ਨਿਯੰਤਰਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ ।
ਮੁੱਖ ਤੌਰ ਉੱਤੇ ਸਿੱਖਿਅਕ ਵਿਵਸਥਾ ਦੇ ਦੋ ਪ੍ਰਕਾਰ ਹੁੰਦੇ ਹਨ-ਰਸਮੀ ਸਿੱਖਿਆ ਅਤੇ ਗੈਰ ਰਸਮੀ ਸਿੱਖਿਆ ।

(i) ਰਸਮੀ ਸਿੱਖਿਆ (Formal Education) – ਰਸਮੀ ਸਿੱਖਿਆ ਉਹ ਸਿੱਖਿਆ ਹੁੰਦੀ ਹੈ ਜਿਹੜੀ ਅਸੀਂ ਰਸਮੀ ਤੌਰ ਉੱਤੇ ਸਕੂਲ, ਕਾਲਜ, ਯੂਨੀਵਰਸਿਟੀ ਆਦਿ ਵਿੱਚ ਜਾ ਕੇ ਪ੍ਰਾਪਤ ਕਰਦੇ ਹਾਂ । ਇਸ ਤਰ੍ਹਾਂ ਦੀ ਸਿੱਖਿਆ ਵਿੱਚ ਨਿਸ਼ਚਿਤ ਪਾਠਕ੍ਰਮ ਹੁੰਦਾ ਹੈ ਅਤੇ ਅਧਿਆਪਕ ਇਸ ਪਾਠਕ੍ਰਮ ਦੇ ਅਨੁਸਾਰ ਵਿਅਕਤੀ ਨੂੰ ਸਿੱਖਿਆ ਦਿੰਦੇ ਹਨ । ਇਸ ਤਰ੍ਹਾਂ ਦੀ ਸਿੱਖਿਆ ਦਾ ਇੱਕ ਸਪੱਸ਼ਟ ਉਦੇਸ਼ ਹੁੰਦਾ ਹੈ ਅਤੇ ਉਹ ਉਦੇਸ਼ ਹੁੰਦਾ ਹੈ ਵਿਅਕਤੀ ਦਾ ਸਰਵਪੱਖੀ ਵਿਕਾਸ ਤਾਂ ਕਿ ਉਹ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਬਣ ਸਕੇ । ਇਸ ਪ੍ਰਕਾਰ ਦੀ ਸਿੱਖਿਆ ਦਾ ਇੱਕ ਨਿਸ਼ਚਿਤ ਉਦੇਸ਼ ਹੁੰਦਾ ਹੈ । ਇਸ ਪ੍ਰਕਾਰ ਦੀ ਸਿੱਖਿਆ ਦੇ ਤਿੰਨ ਪੱਧਰ ਹੁੰਦੇ ਹਨ-ਪਾਥਮਿਕ, ਕਾਲਜ ਅਤੇ ਯੂਨੀਵਰਸਿਟੀ ਪੱਧਰ । ਹਰੇਕ ਪੱਧਰ ਦਾ ਇੱਕ ਨਿਸ਼ਚਿਤ ਸੰਗਠਨ ਹੁੰਦਾ ਹੈ ਜਿਸ ਵਿੱਚ ਅਧਿਆਪਕ, ਵਿਦਿਆਰਥੀ ਅਤੇ ਹੋਰ ਅਮਲਾ ਹੁੰਦਾ ਹੈ ।

(ii) ਗੈਰ ਰਸਮੀ ਸਿੱਖਿਆ (Informal Education) – ਗੈਰ ਰਸਮੀ ਸਿੱਖਿਆ ਉਹ ਹੁੰਦੀ ਹੈ ਜੋ ਵਿਅਕਤੀ ਕਿਸੇ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਨਹੀਂ ਪ੍ਰਾਪਤ ਕਰਦਾ ਬਲਕਿ ਇਹ ਉਹ ਸਿੱਖਿਆ ਤਾਂ ਰੋਜ਼ਾਨਾਂ ਦੇ ਅਨੁਭਵਾਂ, ਹੋਰ ਵਿਅਕਤੀਆਂ ਦੇ ਵਿਚਾਰਾਂ, ਪਰਿਵਾਰ, ਗੁਆਂਢ, ਦੋਸਤਾਂ ਆਦਿ ਤੋਂ ਲੈਂਦਾ ਹੈ । ਇਸਦਾ ਅਰਥ ਇਹ ਹੈ ਕਿ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਤੋਂ ਕੁੱਝ ਨਾ ਕੁੱਝ ਸਿੱਖਦਾ ਰਹਿੰਦਾ ਹੈ । ਇਸਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ, ਇਸਦਾ ਕੋਈ ਨਿਸ਼ਚਿਤ ਪਾਠਕ੍ਰਮ ਨਹੀਂ ਹੁੰਦਾ ਅਤੇ ਨਿਸ਼ਚਿਤ ਸਥਾਨ ਨਹੀਂ ਹੁੰਦਾ । ਵਿਅਕਤੀ ਇਸਨੂੰ ਕਿਤੇ ਵੀ, ਕਿਸੇ ਤੋਂ ਵੀ ਅਤੇ ਕਿਸੇ ਵੀ ਸਮੇਂ ਪ੍ਰਾਪਤ ਕਰ ਸਕਦਾ ਹੈ । ਇਸਦੇ ਲਈ ਕੋਈ ਡਿਗਰੀ ਨਹੀਂ ਮਿਲਦੀ ਬਲਕਿ ਇਸਨੂੰ ਲੈਣ ਤੋਂ ਬਾਅਦ ਵਿਅਕਤੀ mature ਹੁੰਦਾ ਜਾਂਦਾ ਹੈ ।

PSEB 11th Class Sociology Solutions Chapter 8 ਰਾਜਨੀਤਿਕ, ਧਾਰਮਿਕ, ਆਰਥਿਕ ਅਤੇ ਸਿੱਖਿਆ ਸੰਸਥਾਵਾਂ

ਪ੍ਰਸ਼ਨ 10.
ਸਮਾਜ ਵਿੱਚ ਸਿੱਖਿਆ ਦੀ ਭੂਮਿਕਾ ਅਤੇ ਕਿਰਿਆਸ਼ੀਲ (Functionalist) ਸਮਾਜ ਸ਼ਾਸਤਰੀਆਂ ਦੇ ਵਿਚਾਰਾਂ ਨੂੰ ਪੇਸ਼ ਕਰੋ ।
ਉੱਤਰ-
ਜੇਕਰ ਅਸੀਂ ਆਧੁਨਿਕ ਸਮਾਜ ਵੱਲ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਜਿੰਨੀ ਤੇਜ਼ੀ ਨਾਲ ਸਮਾਜ ਵਿੱਚ ਪਰਿਵਰਤਨ ਸਿੱਖਿਆ ਦੇ ਨਾਲ ਆਏ ਹਨ, ਓਨੇ ਪਰਿਵਰਤਨ ਕਿਸੇ ਹੋਰ ਕਾਰਨ ਕਰਕੇ ਸਮਾਜ ਵਿੱਚ ਨਹੀਂ ਆਏ ਹਨ । ਸਿੱਖਿਆ ਦੇ ਵੱਧਣ ਨਾਲ ਸਭ ਤੋਂ ਪਹਿਲਾਂ ਯੂਰਪੀ ਸਮਾਜਾਂ ਵਿੱਚ ਪਰਿਵਰਤਨ ਆਏ ਅਤੇ ਉਸ ਤੋਂ ਬਾਅਦ 20ਵੀਂ ਸਦੀ ਦੇ ਦੂਜੇ ਹਿੱਸੇ ਵਿੱਚ ਏਸ਼ੀਆ ਦੇ ਦੇਸ਼ਾਂ ਵਿੱਚ ਪਰਿਵਰਤਨ ਆਏ । ਇਹਨਾਂ ਪਰਿਵਰਤਨਾਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਭਾਰਤੀ । ਸਮਾਜ ਵਿੱਚ ਆਧੁਨਿਕਤਾ ਸਿੱਖਿਆ ਦੇ ਕਾਰਨ ਹੀ ਆਈ । ਭਾਰਤੀ ਸਮਾਜ ਦੇ ਲੋਕਾਂ ਨੇ ਪੜ੍ਹਨਾਲਿਖਣਾ ਸ਼ੁਰੂ ਕੀਤਾ ਜਿਸ ਨਾਲ ਉਹਨਾਂ ਦੇ ਜੀਵਨ ਦਾ ਸਰਵਪੱਖੀ ਵਿਕਾਸ ਹੋਇਆ । ਔਰਤਾਂ ਦੀ ਸਥਿਤੀ ਵਿੱਚ ਪਰਿਵਰਤਨ, ਹੇਠਲੀਆਂ ਪੱਛੜੀਆਂ ਜਾਤਾਂ ਦੀ ਸਥਿਤੀ ਵਿੱਚ ਬਦਲਾਅ ਸਿੱਖਿਆ ਕਰਕੇ ਹੀ ਸੰਭਵ ਹੋ ਸਕਿਆ ਹੈ । ਇਸ ਕਰਕੇ ਸਮਾਜ ਵਿਗਿਆਨੀਆਂ ਲਈ ਵੀ ਸਿੱਖਿਆ ਬਹੁਤ ਮਹੱਤਵਪੂਰਨ ਵਿਸ਼ਾ ਰਿਹਾ ਹੈ ਕਿ ਉਹ ਸਮਾਜ ਉੱਤੇ ਸਿੱਖਿਆ ਦੇ ਪ੍ਰਭਾਵਾਂ ਦੀ ਖੋਜ ਕਰ ਸਕਣ ।

ਸਮਾਜ ਵਿਗਿਆਨੀ ਸਮਾਜਿਕ ਪਰਿਵਰਤਨ ਦੇ ਕਾਰਨ ਦੇ ਰੂਪ ਵਿੱਚ ਸਿੱਖਿਆ ਦਾ ਅਧਿਐਨ ਕਰਨ ਵਿੱਚ ਬਹੁਤ ਜ਼ਿਆਦਾ ਰੁਚੀ ਦਿਖਾਉਂਦੇ ਹਨ ! ਉਹਨਾਂ ਅਨੁਸਾਰ ਸਿੱਖਿਆ ਮਨੁੱਖ ਨੂੰ ਇੱਕ ਜੀਵ ਤੋਂ ਸਮਾਜਿਕ ਅਤੇ ਸਭਿਅ ਜੀਵ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਫਰਾਂਸ ਦੇ ਪ੍ਰਮੁੱਖ ਸਮਾਜ ਸ਼ਾਸਤਰੀ ਦੁਰਖੀਮ ਦੇ ਅਨੁਸਾਰ, “ਇੱਕ ਸਿੱਖਿਆ ਇੱਕ ਬਾਲਗ ਪੀੜ੍ਹੀ ਵਲੋਂ ਨਾਬਾਲਿਗ ਪੀੜ੍ਹੀ ਦੇ ਲੋਕਾਂ ਉੱਪਰ ਪਾਇਆ ਗਿਆ ਪ੍ਰਭਾਵ ਹੈ ।”

ਇਸਦਾ ਅਰਥ ਹੈ ਕਿ ਸਿੱਖਿਆ ਉਹ ਪ੍ਰਭਾਵ ਹੈ ਜੋ ਜਾਣ ਵਾਲੀ ਪੀੜੀ ਆਉਣ ਵਾਲੀ ਪੀੜੀ ਉੱਤੇ ਪਾਉਂਦੀ ਹੈ ਤਾਂਕਿ ਉਸ ਪੀੜ੍ਹੀ ਨੂੰ ਸਮਾਜ ਵਿੱਚ ਰਹਿਣ ਵਾਸਤੇ ਤਿਆਰ ਕੀਤਾ ਜਾ ਸਕੇ । ਦੁਰਖੀਮ ਦੇ ਅਨੁਸਾਰ ਸਮਾਜ ਤਾਂ ਹੀ ਹੋਂਦ ਵਿੱਚ ਬਣਿਆ ਰਹਿ ਸਕਦਾ ਹੈ ਜੇਕਰ ਸਮਾਜ ਦੇ ਮੈਂਬਰਾਂ ਵਿਚਕਾਰ ਇੱਕਰੂਪਤਾ (Homogeneity) ਬਣੀ ਰਹੇ ਅਤੇ ਇਹ ਇੱਕਰੂਪਤਾ ਸਿੱਖਿਆ ਕਰਕੇ ਹੀ ਆਉਂਦੀ ਹੈ । ਸਿੱਖਿਆ ਨਾਲ ਹੀ ਲੋਕ ਇੱਕ-ਦੂਜੇ ਦੇ ਨਾਲ ਮਿਲ-ਜੁਲ ਕੇ ਰਹਿਣਾ ਸਿੱਖਦੇ ਹਨ ਅਤੇ ਉਹਨਾਂ ਵਿੱਚ ਇੱਕਰੂਪਤਾ ਆ ਜਾਂਦੀ ਹੈ । ਸਿੱਖਿਆ ਨਾਲ ਹੀ ਇੱਕ ਬੱਚਾ ਸਮਾਜ ਵਿੱਚ ਰਹਿਣ ਦੇ ਮੁਲ ਨਿਯਮ, । ਪਰਿਮਾਪ, ਕੀਮਤਾਂ ਆਦਿ ਨੂੰ ਸਿੱਖਦਾ ਅਤੇ ਹਿਣ ਕਰਦਾ ਹੈ । ਕਿੰਗਸਲੇ ਡੇਵਿਸ (Kingsley Davis) ਅਤੇ ਵਿਲਬਰਟ ਮੂਰੇ (Wilbert Moore) ਨੇ ਵੀ ਸਿੱਖਿਆ ਦੇ ਕਾਰਜਾਤਮਕ ਪੱਖ ਬਾਰੇ ਦੱਸਿਆ ਹੈ । ਉਹਨਾਂ ਦੇ ਅਨੁਸਾਰ ਸਮਾਜਿਕ ਸਤਰੀਕਰਣ ਇੱਕ ਤਰੀਕਾ ਹੈ ਜਿਸ ਨਾਲ ਸਮਰੱਥ ਵਿਅਕਤੀਆਂ ਨੂੰ ਉਚਿਤ ਸਥਿਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਇਸ ਉਦੇਸ਼ ਦੀ ਪ੍ਰਾਪਤੀ ਸਿੱਖਿਆ ਦੁਆਰਾ ਹੁੰਦੀ ਹੈ ਅਤੇ ਇਹ ਇਸ ਗੱਲ ਨੂੰ ਸੁਨਿਸ਼ਚਿਤ ਕਰਦੀ ਹੈ ਕਿ ਸਹੀ ਵਿਅਕਤੀ ਨੂੰ ਸਮਾਜ ਵਿੱਚ ਸਹੀ ਥਾਂ ਪ੍ਰਾਪਤ ਹੋਵੇ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Punjab State Board PSEB 11th Class Sociology Book Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ Textbook Exercise Questions and Answers.

PSEB Solutions for Class 11 Sociology Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Sociology Guide for Class 11 PSEB ਵਿਆਹ, ਪਰਿਵਾਰ ਅਤੇ ਨਾਤੇਦਾਰੀ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਅੰਤਰ-ਵਿਆਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਵਿਆਹ ਜਿਹੜਾ ਕਿ ਵਿਅਕਤੀ ਇੱਕ ਨਿਸ਼ਚਿਤ ਸਮੂਹ, ਜਾਤੀ ਜਾਂ ਉਪਜਾਤੀ ਦੇ ਅੰਦਰ ਹੀ ਕਰਵਾਉਂਦਾ ਹੈ, ਅੰਤਰ-ਵਿਆਹ ਹੁੰਦਾ ਹੈ ।

ਪ੍ਰਸ਼ਨ 2.
ਵਿਆਹ ਸੰਸਥਾ ਦੀ ਉੱਤਪੱਤੀ ਦੇ ਕੋਈ ਦੋ ਮਹੱਤਵਪੂਰਣ ਅਧਾਰ ਦੱਸੋ ।
ਉੱਤਰ-
ਸਰੀਰਕ ਜ਼ਰੂਰਤ, ਭਾਵਨਾਤਮਕ ਜ਼ਰੂਰਤ, ਸਮਾਜ ਨੂੰ ਅੱਗੇ ਵਧਾਉਣਾ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਕਰਕੇ ਵਿਆਹ ਦੀ ਸੰਸਥਾ ਸਾਹਮਣੇ ਆਈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਇੱਕ ਵਿਆਹ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਇੱਕ ਆਦਮੀ ਦਾ ਇੱਕ ਸਮੇਂ ਇੱਕ ਔਰਤ ਨਾਲ ਵਿਆਹ ਹੁੰਦਾ ਹੈ ਤਾਂ ਇਸ ਨੂੰ ਇੱਕ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਸਾਲੀ ਵਿਆਹ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਇੱਕ ਵਿਅਕਤੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸਦੀ ਭੈਣ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਸਨੂੰ ਸਾਲੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 5.
ਬਹੁ-ਪਤੀ ਵਿਆਹ ਦੀਆਂ ਕਿਸਮਾਂ ਦੱਸੋ ।
ਉੱਤਰ-
ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਇੱਕ ਔਰਤ ਦੇ ਸਾਰੇ ਪਤੀ ਭਰਾ ਹੁੰਦੇ ਹਨ ਅਤੇ ਗੈਰ ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਭਰਾ ਨਹੀਂ ਹੁੰਦੇ ।

ਪ੍ਰਸ਼ਨ 6.
ਬਹੁ-ਪਤਨੀ ਵਿਆਹ ਦੀਆਂ ਕਿਸਮਾਂ ਦੱਸੋ ।
ਉੱਤਰ-
ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਦੋ ਪਤਨੀ ਵਿਆਹ ਜਿਸ ਵਿੱਚ ਵਿਅਕਤੀ ਦੀਆਂ ਦੋ ਪਤਨੀਆਂ ਹੁੰਦੀਆਂ ਹਨ ਅਤੇ ਬਹੁ-ਪਤਨੀ ਵਿਆਹ ਜਿਸ ਵਿੱਚ ਵਿਅਕਤੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 7.
ਅੰਤਰਵਿਆਹ ਦੀਆਂ ਕੁੱਝ ਉਦਾਹਰਨਾਂ ਦੱਸੋ ।
ਉੱਤਰ-
ਮੁਸਲਮਾਨਾਂ ਵਿੱਚ ਸ਼ਿਆ ਅਤੇ ਸੁੰਨੀ ਅੰਤਰ-ਵਿਆਹੀ ਸਮੂਹ ਹਨ । ਇਸਾਈਆਂ ਵਿੱਚ ਵੀ ਰੋਮਨ-ਕੈਥੋਲਿਕ ਅਤੇ ਪ੍ਰੋਟੈਸਟੈਂਟ ਅੰਤਰ-ਵਿਆਹੀ ਸਮੂਹ ਹਨ ।

ਪ੍ਰਸ਼ਨ 8.
ਵਿਆਹ ਦੀ ਪਰਿਭਾਸ਼ਾ ਦਿਉ ।
ਉੱਤਰ-
ਲੰਡਬਰਗ ਦੇ ਅਨੁਸਾਰ, “ਵਿਆਹ ਦੇ ਨਿਯਮ ਅਤੇ ਤੌਰ-ਤਰੀਕੇ ਹੁੰਦੇ ਹਨ ਜੋ ਪਤੀ-ਪਤਨੀ ਦੇ ਇੱਕ-ਦੂਜੇ ਪ੍ਰਤੀ ਅਧਿਕਾਰਾਂ, ਕਰਤੱਵਾਂ ਅਤੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਕਰਦੇ ਹਨ ।”

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 9.
ਪਰਿਵਾਰ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਪਰਿਵਾਰ ਬੱਚੇ ਦਾ ਸਮਾਜੀਕਰਣ ਕਰਦਾ ਹੈ ।
  2. ਪਰਿਵਾਰ ਬੱਚੇ ਨੂੰ ਸੰਪੱਤੀ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 10.
ਅਕਾਰ ਦੇ ਆਧਾਰ ਉੱਤੇ ਪਰਿਵਾਰ ਦੇ ਸਰੂਪਾਂ ਦੇ ਨਾਂ ਲਿਖੋ ।
ਉੱਤਰ-
ਆਕਾਰ ਦੇ ਆਧਾਰ ਉੱਤੇ ਪਰਿਵਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ-ਕੇਂਦਰੀ ਪਰਿਵਾਰ, ਸੰਯੁਕਤ ਪਰਿਵਾਰ ਅਤੇ ਵਿਸਤ੍ਰਿਤ ਪਰਿਵਾਰ ।

ਪ੍ਰਸ਼ਨ 11.
ਸੱਤਾ ਦੇ ਆਧਾਰ ਉੱਤੇ ਪਰਿਵਾਰ ਦੇ ਸਰੂਪਾਂ ਦੇ ਨਾਂ ਲਿਖੋ ।
ਉੱਤਰ-
ਸੱਤਾ ਦੇ ਆਧਾਰ ਉੱਤੇ ਪਰਿਵਾਰ ਦੇ ਦੋ ਪ੍ਰਕਾਰ ਹੁੰਦੇ ਹਨ-ਪਿੱਤਰ ਸੱਤਾਤਮਕ ਅਤੇ ਮਾਤਰ ਸੱਤਾਤਮਕ ।

ਪ੍ਰਸ਼ਨ 12.
ਵਿਆਹ ਸੰਬੰਧ ਕਿਸਨੂੰ ਕਹਿੰਦੇ ਹਨ ?
ਉੱਤਰ-
ਉਹ ਰਿਸ਼ਤੇਦਾਰੀ ਜੋ ਵਿਆਹ ਤੋਂ ਬਾਅਦ ਬਣਦੀ ਹੈ, ਉਸ ਨੂੰ ਵਿਆਹਕ ਸੰਬੰਧ ਕਹਿੰਦੇ ਹਨ । ਉਦਾਹਰਨ ਦੇ ਲਈ ਸੱਸ, ਸਹੁਰਾ, ਸਾਲਾ, ਸਾਲੀ, ਜਵਾਈ ਅਤੇ ਨੂੰਹ ਆਦਿ ।

ਪ੍ਰਸ਼ਨ 13.
ਸੰਯੁਕਤ ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਪਰਿਵਾਰ ਜਿਸ ਵਿੱਚ ਦੋ ਤੋਂ ਵੱਧ ਪੀੜ੍ਹੀਆਂ ਦੇ ਲੋਕ ਰਹਿੰਦੇ ਹਨ ਅਤੇ ਇੱਕ ਰਸੋਈ ਵਿੱਚ ਹੀ ਰੋਟੀ ਖਾਂਦੇ ਹਨ, ਸੰਯੁਕਤ ਪਰਿਵਾਰ ਹੁੰਦਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 14.
ਨਾਤੇਦਾਰੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਾਤੇਦਾਰੀ ਵਿੱਚ ਉਹ ਸੰਬੰਧ ਸ਼ਾਮਿਲ ਹੁੰਦੇ ਹਨ ਜੋ ਕਲਪਿਤ ਜਾਂ ਅਸਲੀ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।

ਪ੍ਰਸ਼ਨ 15.
ਨਾਤੇਦਾਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਨਾਤੇਦਾਰੀ ਦੀਆਂ ਤਿੰਨ ਸ਼੍ਰੇਣੀਆਂ ਹੁੰਦੀਆਂ ਹਨ-ਪ੍ਰਾਥਮਿਕ ਰਿਸ਼ਤੇਦਾਰੀ, ਗੌਣ ਸੰਬੰਧੀ ਅਤੇ ਤੀਜੇ ਦਰਜੇ ਦੇ ਸੰਬੰਧੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੰਸਥਾ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਥਾ ਨਾ ਤਾਂ ਲੋਕਾਂ ਦਾ ਸਮੂਹ ਹੈ ਅਤੇ ਨਾ ਹੀ ਸੰਗਠਨ ਹੈ । ਸੰਸਥਾ ਤਾਂ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ । ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ-ਰੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਚਾਰਿਤ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕਾਰਜ ਕਰਦਾ ਹੈ ।

ਪ੍ਰਸ਼ਨ 2.
ਨਿਰਧਾਰਨਾਤਮਕ ਨਿਯਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਰੇਕ ਸੰਸਥਾ ਦੇ ਕੁੱਝ ਨਿਰਧਾਰਨਾਤਮਕ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਸਭ ਨੂੰ ਮੰਨਣਾ ਪੈਂਦਾ ਹੈ । ਉਦਾਹਰਣ ਦੇ ਲਈ ਵਿਆਹ ਇੱਕ ਅਜਿਹੀ ਸੰਸਥਾ ਹੈ ਜਿਹੜੀ ਪਤੀ-ਪਤਨੀ ਵਿਚਕਾਰ ਸੰਬੰਧਾਂ ਨੂੰ ਨਿਯਮਿਤ ਕਰਦਾ ਹੈ । ਇਸੇ ਤਰ੍ਹਾਂ ਸਿੱਖਿਅਕ ਸੰਸਥਾਵਾਂ ਦੇ ਰੂਪ ਵਿੱਚ ਸਕੂਲ ਅਤੇ ਕਾਲਜ ਦੇ ਆਪਣੇ-ਆਪਣੇ ਨਿਯਮਾ ਅਤੇ ਕੰਮ ਕਰਨ ਦੇ ਤੌਰ-ਤਰੀਕੇ ਹੁੰਦੇ ਹਨ ।

ਪ੍ਰਸ਼ਨ 3.
ਅਨੁਲੋਮ ਅਤੇ ਪਤੀਲੋਮ ਕੀ ਹੈ ?
ਉੱਤਰ-

  1. ਅਨੁਲੋਮ-ਇਹ ਇੱਕ ਪ੍ਰਕਾਰ ਦਾ ਸਮਾਜਿਕ ਨਿਯਮ ਹੈ ਜਿਸ ਅਨੁਸਾਰ ਉੱਚੀ ਜਾਤੀ ਦਾ ਮੁੰਡਾ ਹੇਠਲੀ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ ।
  2. ਪਤੀਲੋਮ-ਇਹ ਇੱਕ ਪ੍ਰਕਾਰ ਦਾ ਵਿਆਹ ਹੈ ਜਿਸ ਵਿੱਚ ਹੇਠਲੀ ਜਾਤੀ ਦਾ ਮੁੰਡਾ ਉੱਚੀ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ । ਇਸ ਪ੍ਰਕਾਰ ਦੇ ਵਿਆਹ ਨੂੰ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਮਾਨਤਾ ਨਹੀਂ ਦਿੱਤੀ ਗਈ ਸੀ ।

ਪ੍ਰਸ਼ਨ 4.
ਬਹੁ-ਵਿਆਹ ਦੇ ਦੋ ਪ੍ਰਕਾਰਾਂ ਉੱਤੇ ਸੰਖੇਪ ਟਿੱਪਣੀ ਕਰੋ !
ਉੱਤਰ-

  1. ਬਹੁ-ਪਤੀ ਵਿਆਹ-ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਔਰਤ ਦੇ ਕਈ ਪਤੀ ਹੁੰਦੇ ਹਨ ਅਤੇ ਅੱਗੇ ਇਸ ਦੇ ਦੋ ਪ੍ਰਕਾਰ ਹਨ । ਭਰਾਤਰੀ ਬਹੁ-ਪਤੀ ਵਿਆਹ ਵਿੱਚ ਸਾਰੇ ਪਤੀ ਭਰਾ ਹੁੰਦੇ ਹਨ ਅਤੇ ਗੈਰ-ਭਰਾਤਰੀ ਬਹੁ-ਪਤੀ ਵਿਆਹ ਵਿੱਚ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ।
  2. ਬਹੁ-ਪਤਨੀ ਵਿਆਹ-ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪਤੀ ਦੀਆਂ ਇੱਕੋ ਸਮੇਂ ਵਿੱਚ ਕਈ ਪਤਨੀਆਂ ਹੁੰਦੀਆਂ ਸਨ ।

ਪ੍ਰਸ਼ਨ 5.
ਭਰਾਤਰੀ ਬਹੁਪਤੀ ਵਿਆਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਅਤੇ ਉਹ ਸਾਰੇ ਆਪਸ ਵਿੱਚ ਭਰਾ ਹੁੰਦੇ ਹਨ | ਬੱਚਿਆਂ ਦਾ ਪਿਤਾ ਵੱਡੇ ਭਰਾ ਨੂੰ ਮੰਨਿਆ ਜਾਂਦਾ ਹੈ ਅਤੇ ਪਤਨੀ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਵੱਡੇ ਭਰਾ ਦੀ ਇਜ਼ਾਜ਼ਤ ਲੈਣੀ ਪੈਂਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਵਰਜਿਤ ਮਨਾਹੀ (Incest Taboo) ਦੀ ਚਰਚਾ ਕਰੋ ।
ਉੱਤਰ-
ਵਰਜਿਤ ਮਨਾਹੀ ਦਾ ਅਰਥ ਹੈ ਸਰੀਰਕ ਜਾਂ ਵਿਆਹਕ ਸੰਬੰਧ ਉਹਨਾਂ ਦੋ ਵਿਅਕਤੀਆਂ ਵਿਚਕਾਰ ਜਿਹੜੇ ਇੱਕਦੂਜੇ ਨਾਲ ਖੂਨ ਸੰਬੰਧਾਂ ਨਾਲ ਸੰਬੰਧਿਤ ਹਨ ਜਾਂ ਇੱਕ ਪਰਿਵਾਰ ਨਾਲ ਸੰਬੰਧ ਰੱਖਦੇ ਹਨ । ਇਸ ਪ੍ਰਕਾਰ ਦੇ ਸੰਬੰਧ ਸਾਰੇ ਮਨੁੱਖੀ ਸਮਾਜਾਂ ਵਿੱਚ ਵਰਜਿਤ ਹਨ । ਕਿਸੇ ਵੀ ਸੰਸਕ੍ਰਿਤੀ ਵਿੱਚ ਖੂਨ ਸੰਬੰਧੀਆਂ ਵਿਚਕਾਰ ਕਿਸੇ ਪ੍ਰਕਾਰ ਦੇ ਲੈਂਗਿਕ ਸੰਬੰਧਾਂ ਦੀ ਮਨਾਹੀ ਹੈ ।

ਪ੍ਰਸ਼ਨ 7.
ਗੋਤਰ ਕਿਸਨੂੰ ਕਹਿੰਦੇ ਹਨ ?
ਉੱਤਰ-
ਗੋਤਰ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿਸੇ ਸਾਂਝੇ ਪੂਰਵਜਾਂ ਦੀ ਇੱਕ-ਰੇਖਕੀ ਸੰਤਾਨ ਹੁੰਦੇ ਹਨ । ਪੂਰਵਜ ਆਮ ਤੌਰ ਉੱਤੇ ਕਲਪਿਤ ਹੀ ਹੁੰਦੇ ਹਨ ਕਿਉਂਕਿ ਉਹਨਾਂ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਇਹ ਬਾਹਰ ਵਿਆਹੀ ਸਮੂਹ ਹੁੰਦੇ ਹਨ । ਇਹ ਵੰਸ਼ ਸਮੂਹ ਦਾ ਹੀ ਵਿਸਤ੍ਰਿਤ ਰੂਪ ਹੈ ਜੋ ਕਿ ਮਾਤਾ ਜਾਂ ਪਿਤਾ ਦੇ ਕਿਸੇ ਵਿੱਚੋਂ ਇੱਕ ਤੋਂ ਅਨੁਰੇਖਿਤ ਖੂਨ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ ।

ਪ੍ਰਸ਼ਨ 8.
ਸਮਾਂਨਾਤਰ ਅਤੇ ਵਿਪਰੀਤ ਚਚੇਰੇ/ਮਮੇਰੇ ਵਿਆਹ ਦੇ ਵਿਚਕਾਰ ਅੰਤਰ ਦੱਸੋ ।
ਉੱਤਰ-

  1. ਸਮਾਨਾਂਤਰ ਚਚੇਰੇ/ਮਮੇਰੇ ਵਿਆਹ ਇੱਕ ਪ੍ਰਕਾਰ ਦਾ ਵਿਆਹ ਹੈ ਜਿਸ ਵਿੱਚ ਦੋ ਭਰਾਵਾਂ ਜਾਂ ਦੋ ਭੈਣਾਂ ਦੇ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ । ਮੁਸਲਮਾਨਾਂ ਵਿੱਚ ਇਹ ਪ੍ਰਚਲਿਤ ਹੈ ।
  2. ਵਿਪਰੀਤ ਚਚੇਰੇ/ਮਮੇਰੇ ਵਿਆਹ ਵਿੱਚ ਵਿਅਕਤੀ ਦਾ ਮਾਮੇ ਦੀ ਕੁੜੀ ਨਾਲ ਜਾਂ ਭੂਆ ਦੀ ਕੁੜੀ ਨਾਲ ਵਿਆਹ ਹੋ ਜਾਂਦਾ ਹੈ । ਇਸ ਪ੍ਰਕਾਰ ਦੇ ਵਿਆਹ ਗੋਂਡ, ਉਰਾਉਂ ਅਤੇ ਖਰੀਆਂ ਕਬੀਲਿਆਂ ਵਿੱਚ ਪ੍ਰਚਲਿਤ ਹੈ ।

ਪ੍ਰਸ਼ਨ 9.
ਨੇੜੇ ਅਤੇ ਦੂਰੀ ਦੇ ਆਧਾਰ ਉੱਤੇ ਰਿਸ਼ਤੇਦਾਰੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਨੇੜੇ ਅਤੇ ਦੁਰੀ ਦੇ ਆਧਾਰ ਉੱਤੇ ਤਿੰਨ ਪ੍ਰਕਾਰ ਦੀ ਰਿਸ਼ਤੇਦਾਰੀ ਹੁੰਦੀ ਹੈ-

  1. ਪ੍ਰਾਥਮਿਕ ਰਿਸ਼ਤੇਦਾਰੀ – ਉਹ ਰਿਸ਼ਤੇਦਾਰ ਜਿਨ੍ਹਾਂ ਨਾਲ ਸਾਡਾ ਸਿੱਧਾ ਅਤੇ ਨੇੜੇ ਦਾ ਖੂਨ ਦਾ ਸੰਬੰਧ ਹੁੰਦਾ ਹੈ ਜਿਵੇਂ ਕਿ ਮਾਤਾ-ਪਿਤਾ, ਭੈਣ-ਭਰਾ ਆਦਿ ।
  2. ਦੂਜੇ ਦਰਜੇ ਦੇ ਰਿਸ਼ਤੇਦਾਰ – ਇਹ ਸਾਡੇ ਪ੍ਰਾਥਮਿਕ ਰਿਸ਼ਤੇਦਾਰਾਂ ਦੇ ਪ੍ਰਾਥਮਿਕ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਕਿ ਪਿਤਾ , ਦੇ ਪਿਤਾ-ਦਾਦਾ ਜਾਂ ਮਾਤਾ ਦੇ ਪਿਤਾ-ਨਾਨਾ ਆਦਿ ।
  3. ਤੀਜੇ ਦਰਜੇ ਦੇ ਰਿਸ਼ਤੇਦਾਰ-ਉਹ ਰਿਸ਼ਤੇਦਾਰ ਜਿਹੜੇ ਸਾਡੇ ਦੁਤੀਆਂ ਸੰਬੰਧੀਆਂ ਦੇ ਪ੍ਰਾਥਮਿਕ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਕਿ ਚਾਚੇ ਦੀ ਪਤਨੀ ਚਾਚੀ ਜਾਂ ਭੂਆ ਦਾ ਪਤੀ ਫੁਫੜ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਹੱਤਵਪੂਰਨ ਸਮਾਜਿਕ ਸੰਸਥਾਵਾਂ ‘ਤੇ ਸੰਖੇਪ ਵਿੱਚ ਚਰਚਾ ਕਰੋ ।
ਉੱਤਰ-

  • ਵਿਆਹ – ਵਿਆਹ ਸਭ ਤੋਂ ਮਹੱਤਵਪੂਰਨ ਸਮਾਜਿਕ ਸੰਸਥਾ ਹੈ ਜਿਸਦੀ ਮੱਦਦ ਨਾਲ ਵਿਅਕਤੀ ਨੂੰ ਆਪਣੀ ਪਤਨੀ ਨਾਲ ਲੈਂਗਿਕ ਸੰਬੰਧ ਬਣਾਉਣ, ਬੱਚੇ ਪੈਦਾ ਕਰਨ ਦੀ ਆਗਿਆ ਹੁੰਦੀ ਹੈ । ਵਿਆਹ ਤੋਂ ਬਾਅਦ ਹੀ ਪਰਿਵਾਰ ਦਾ ਨਿਰਮਾਣ ਹੁੰਦਾ ਹੈ ।
  • ਪਰਿਵਾਰ – ਜਦੋਂ ਵਿਅਕਤੀ ਵਿਆਹ ਕਰਦਾ ਹੈ ਅਤੇ ਬੱਚੇ ਪੈਦਾ ਕਰਦਾ ਹੈ ਤਾਂ ਪਰਿਵਾਰ ਦਾ ਨਿਰਮਾਣ ਹੁੰਦਾ ਹੈ । ਪਰਿਵਾਰ ਹੀ ਵਿਅਕਤੀ ਨੂੰ ਜੀਵਨ ਜੀਊਣ ਦੇ ਤਰੀਕੇ ਸਿਖਾਉਂਦਾ ਹੈ ਅਤੇ ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ।
  • ਨਾਤੇਦਾਰੀ – ਨਾਤੇਦਾਰੀ ਰਿਸ਼ਤੇਦਾਰਾਂ ਦੀ ਵਿਵਸਥਾ ਹੈ ਜਿਸ ਵਿੱਚ ਖੂਨ ਸੰਬੰਧੀ ਅਤੇ ਵਿਆਹ ਸੰਬੰਧੀ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ । ਰਿਸ਼ਤੇਦਾਰੀ ਤੋਂ ਬਿਨਾਂ ਵਿਅਕਤੀ ਜੀਵਨ ਨਹੀਂ ਜਾ ਸਕਦਾ ਹੈ ।

ਪ੍ਰਸ਼ਨ 2.
ਵਿਆਹ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-

  1. ਵਿਆਹ ਇੱਕ ਸਰਵਵਿਆਪਕ ਸੰਸਥਾ ਹੈ ਜਿਹੜੀ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ ।
  2. ਵਿਆਹ ਲੈਂਗਿਕ ਸੰਬੰਧਾਂ ਨੂੰ ਸੀਮਿਤ ਅਤੇ ਨਿਯੰਤਰਿਤ ਕਰਦਾ ਹੈ ।
  3. ਵਿਆਹ ਨਾਲ ਵਿਅਕਤੀ ਦੇ ਲੈਂਗਿਕ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।
  4. ਵਿਆਹ ਨਾਲ ਆਦਮੀ ਅਤੇ ਔਰਤ ਨੂੰ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ ।
  5. ਵੱਖ-ਵੱਖ ਸਮਾਜਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਵਿਆਹ ਹੁੰਦੇ ਹਨ।
  6. ਵਿਆਹ ਦੀ ਸੰਸਥਾ ਦੀ ਮੱਦਦ ਨਾਲ ਧਾਰਮਿਕ ਰੀਤੀ-ਰਿਵਾਜਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਵਿਆਹ ਦੀਆਂ ਕਿਸਮਾਂ ਦੇ ਰੂਪ ਵਿੱਚ ਇੱਕ-ਵਿਆਹ ਅਤੇ ਬਹੁ-ਵਿਆਹ ਦੇ ਵਿੱਚਕਾਰ ਅੰਤਰ ਦੱਸੋ ।
ਉੱਤਰ-

  • ਇੱਕ ਵਿਆਹ – ਅੱਜ-ਕਲ ਦੇ ਸਮੇਂ ਵਿੱਚ ਇੱਕ ਵਿਆਹ ਦਾ ਪ੍ਰਚਲਨ ਸਭ ਤੋਂ ਵੱਧ ਹੈ । ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਹੀ ਸਮੇਂ ਵਿੱਚ ਇੱਕ ਹੀ ਔਰਤ ਨਾਲ ਵਿਆਹ ਕਰਵਾ ਸਕਦਾ ਹੈ । ਇਸ ਵਿੱਚ ਇੱਕ ਪਤੀ ਜਾਂ ਪਤਨੀ ਦੇ ਰਹਿੰਦੇ ਹੋਏ ਦੂਜਾ ਵਿਆਹ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ । ਪਤੀ-ਪਤਨੀ ਦੇ ਸੰਬੰਧ ਡੂੰਘੇ, ਸਥਾਈ ਅਤੇ ਪਿਆਰ ਨਾਲ ਭਰਪੂਰ ਹੁੰਦੇ ਹਨ ।
  • ਬਹੁ-ਵਿਆਹ – ਬਹੁ-ਵਿਆਹ ਦਾ ਅਰਥ ਇੱਕ ਤੋਂ ਵੱਧ ਵਿਆਹ ਕਰਵਾਉਣਾ ਹੈ । ਜੇਕਰ ਇੱਕ ਔਰਤ ਜਾਂ ਆਦਮੀ ਇੱਕ ਤੋਂ ਵੱਧ ਵਿਆਹ ਕਰਵਾਏ ਤਾਂ ਇਸਨੂੰ ਬਹੁ-ਵਿਆਹ ਕਹਿੰਦੇ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਬਹੁ-ਪਤਨੀ ਵਿਆਹ ਅਤੇ ਬਹੁ-ਪਤੀ ਵਿਆਹ । ਬਹੁ-ਪਤੀ ਵਿਆਹ ਵੀ ਦੋ ਪ੍ਰਕਾਰ ਦਾ ਹੁੰਦਾ ਹੈ-ਭਰਾਤਰੀ ਬਹੁਪਤੀ ਵਿਆਹ ਅਤੇ ਗੈਰ ਭਰਾਤਰੀ ਬਹੁਪਤੀ ਵਿਆਹ ।

ਪ੍ਰਸ਼ਨ 4.
ਪਰਿਵਾਰ ਦੇ ਕੰਮਾਂ ਬਾਰੇ ਸਮਝਾਉ ।
ਉੱਤਰ-

  1. ਪਰਿਵਾਰ ਵਿੱਚ ਬੱਚੇ ਦਾ ਸਮਾਜੀਕਰਨ ਹੁੰਦਾ ਹੈ । ਪਰਿਵਾਰ ਵਿੱਚ ਵਿਅਕਤੀ ਸਮਾਜ ਵਿੱਚ ਰਹਿਣ ਦੇ ਤੌਰਤਰੀਕੇ ਸਿੱਖਦਾ ਹੈ ਅਤੇ ਚੰਗਾ ਨਾਗਰਿਕ ਬਣਦਾ ਹੈ ।
  2. ਪਰਿਵਾਰ ਸਾਡੀ ਸੰਸਕ੍ਰਿਤੀ ਸਾਂਭਦਾ ਹੈ । ਹਰੇਕ ਪਰਿਵਾਰ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਦਿੰਦਾ ਹੈ ਜਿਸ ਨਾਲ ਸੰਸਕ੍ਰਿਤੀ ਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਹੁੰਦਾ ਰਹਿੰਦਾ ਹੈ ।
  3. ਪਰਿਵਾਰ ਵਿੱਚ ਵਿਅਕਤੀ ਦੀ ਸੰਪੱਤੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਨਾਲ ਵਿਅਕਤੀ ਦੀ ਸਾਰੇ ਜੀਵਨ ਦੀ ਕਮਾਈ ਸੁਰੱਖਿਅਤ ਰਹਿ ਜਾਂਦੀ ਹੈ ।
  4. ਪੈਸੇ ਦੀ ਜ਼ਰੂਰਤ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਹੁੰਦੀ ਹੈ ਅਤੇ ਇਸ ਕਾਰਨ ਹੀ ਪਰਿਵਾਰ ਪੈਸੇ ਦਾ ਪ੍ਰਬੰਧ ਕਰਦਾ ਹੈ ।
  5. ਪਰਿਵਾਰ ਵਿਅਕਤੀ ਉੱਤੇ ਨਿਯੰਤਰਣ ਰੱਖਦਾ ਹੈ ਤਾਂਕਿ ਉਹ ਗ਼ਲਤ ਰਸਤੇ ਉੱਤੇ ਨਾ ਜਾਵੇ ।

ਪ੍ਰਸ਼ਨ 5.
(ਉ) ਅਨੁਲੋਮ
(ਅ) ਲੋਮ
(ੲ) ਦੇਵਰ ਵਿਆਹ
(ਸ) ਸਾਲੀ ਵਿਆਹ, ਅਜਿਹੀਆਂ ਧਾਰਨਾਵਾਂ ਦੀ ਵਿਆਖਿਆ ਕਰੋ ।
ਉੱਤਰ-
(ਉ) ਅਨੁਲੋਮ ਵਿਆਹ – ਦੇਖੋ ਅਭਿਆਸ ਦੇ ਪ੍ਰਸ਼ਨ II (3).
(ਅ ਪ੍ਰਤੀਲੋਮ ਵਿਆਹ – ਦੇਖੋ ਅਭਿਆਸ ਦੇ ਪ੍ਰਸ਼ਨ II (3).
(ੲ) ਦੇਵਰ ਵਿਆਹ – ਵਿਆਹ ਦੀ ਇਸ ਪ੍ਰਥਾ ਵਿੱਚ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਨਾਲ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿ ਜਾਂਦੀ ਹੈ । ਪਰਿਵਾਰ ਟੁੱਟਣ ਤੋਂ ਬੱਚ ਜਾਂਦਾ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਤਰੀਕੇ ਨਾਲੇ ਹੋ ਜਾਂਦਾ ਹੈ ।
(ਸ ਸਾਲੀ ਵਿਆਹ – ਇਸ ਵਿਆਹ ਵਿੱਚ ਆਦਮੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਸਾਲੀ ਨਾਲ ਵਿਆਹ ਕਰਵਾ ਲੈਂਦਾ ਹੈ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਸੀਮਿਤ ਸਾਲੀ ਵਿਆਹ ਅਤੇ ਸਮਕਾਲੀ ਸਾਲੀ ਵਿਆਹ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੰਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਸਥਾ ਦਾ ਅਰਥ (Meaning of Institution) – ਅਸੀਂ ਆਪਣੇ ਜੀਵਨ ਵਿੱਚ ਸੈਂਕੜੇ ਵਾਰ ਇਸ ਸੰਸਥਾ ਸ਼ਬਦ ਦਾ ਪ੍ਰਯੋਗ ਕਰਦੇ ਹਾਂ । ਆਮ ਆਦਮੀ ਇਸ ਸ਼ਬਦ ਦੇ ਅਰਥ ਕਿਸੇ ਇਮਾਰਤ (Building) ਤੋਂ ਲੈਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਦੇ ਮਤਲਬ ਕਿਸੇ ਇਮਾਰਤ ਜਾਂ ਲੋਕਾਂ ਦੇ ਸਮੂਹ ਤੋਂ ਨਹੀਂ ਲਏ ਜਾਂਦੇ | ਸਮਾਜ ਵਿਗਿਆਨੀ ਤਾਂ ਸੰਸਥਾ ਸ਼ਬਦ ਦੇ ਅਰਥ ਵਿਸਤ੍ਰਿਤ ਸ਼ਬਦਾਂ ਅਤੇ ਸਮਾਜ ਦੇ ਅਨੁਸਾਰ ਕਰਦੇ ਹਨ । ਇਹਨਾਂ ਦੇ ਅਨੁਸਾਰ ਸੰਸਥਾ ਤਾਂ ਇੱਕ ਅਜਿਹੀ ਨਿਯਮਾਂ ਜਾਂ ਪਰਿਮਾਪਾਂ ਦੀ ਵਿਵਸਥਾ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੱਦਦ ਕਰਦੀ ਹੈ । ਇਸ ਤਰ੍ਹਾਂ ਸੰਸਥਾ ਤਾਂ ਵਿਅਕਤੀਆਂ ਦੀਆਂ ਕਿਰਿਆਵਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੂੜੀਆਂ ਅਤੇ ਲੋਕ ਗੀਤਾਂ ਦਾ ਇਕੱਠ ਹੈ । ਇਹ ਤਾਂ ਉਹ ਪ੍ਰਕ੍ਰਿਆਵਾਂ ਹਨ ਜਿਨ੍ਹਾਂ ਦੀ ਮਦਦ ਨਾਲ ਵਿਅਕਤੀ ਆਪਣੇ ਕਾਰਜ ਕਰਦਾ ਹੈ । ਸੰਸਥਾ ਤਾਂ ਸੰਬੰਧਾਂ ਦੀ ਉਹ ਸੰਗਠਿਤ ਵਿਵਸਥਾ ਹੈ ਜਿਸ ਵਿੱਚ ਸਮਾਜ ਦੀਆਂ ਕੀਮਤਾਂ ਸ਼ਾਮਲ ਹੁੰਦੀਆਂ ਹਨ ਅਤੇ ਜੋ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ । ਇਹਨਾਂ ਦਾ ਕੰਮ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੁੰਦਾ ਹੈ ਅਤੇ ਵਿਅਕਤੀ ਦੇ ਕਾਰਜਾਂ ਅਤੇ ਵਿਵਹਾਰਾਂ ਨੂੰ ਪੂਰਾ ਕਰਨਾ ਹੁੰਦਾ ਹੈ । ਇਸ ਵਿੱਚ ਪਦਾਂ ਅਤੇ ਭੂਮਿਕਾਵਾਂ ਦਾ ਵੀ ਜਾਲ ਹੁੰਦਾ ਹੈ ਅਤੇ ਇਹਨਾਂ ਦੀ ਵੀ ਵੰਡ ਹੋਈ ਹੁੰਦੀ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਸਥਾ ਮਨੁੱਖਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਰਜਵਿਧੀਆਂ, ਪ੍ਰਣਾਲੀਆਂ ਅਤੇ ਨਿਯਮਾਂ ਦੇ ਸੰਗਠਨ ਹੈ । ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਨੇਕਾਂ ਸਮੂਹਾਂ ਦਾ ਮੈਂਬਰ ਬਣਨਾ ਪੈਂਦਾ ਹੈ । ਹਰੇਕ ਸਮੂਹ ਵਿੱਚ ਆਪਣੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ

ਹਨ । ਬਹੁਤ ਸਾਰੀਆਂ ਸਫ਼ਲ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸਮੂਹ ਆਪਣੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਤਰੀਕੇ ਲੱਭ ਲੈਂਦਾ ਹੈ ਅਤੇ ਸਮੂਹ ਦੇ ਸਾਰੇ ਮੈਂਬਰ ਇਹਨਾਂ ਤਰੀਕਿਆਂ ਨੂੰ ਪ੍ਰਵਾਨ ਕਰ ਲੈਂਦੇ ਹਨ । ਇਸ ਤਰ੍ਹਾਂ ਸਮੂਹ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਮੈਂਬਰ ਇਹਨਾਂ ਦਾ ਪਾਲਣ ਕਰਨ ਲੱਗ ਜਾਂਦੇ ਹਨ । ਇਸ ਤਰ੍ਹਾਂ ਸਮਾਜ ਵਿੱਚ ਖਾਸ ਹਾਲਾਤਾਂ ਲਈ ਖਾਸ ਪ੍ਰਕਾਰ ਦੇ ਤਰੀਕੇ ਨਿਰਧਾਰਿਤ ਹੋ ਜਾਂਦੇ ਹਨ ਅਤੇ ਇਹਨਾਂ ਤਰੀਕਿਆਂ ਦੇ ਵਿਰੁੱਧ ਕੰਮ ਕਰਨਾ ਗ਼ਲਤ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਵਿਅਕਤੀਆਂ ਦੀ ਵਿਸ਼ੇਸ਼ ਜ਼ਰੂਰਤ ਨੂੰ ਪੂਰਾ ਕਰਨ ਅਤੇ ਸਾਰਿਆਂ ਦੁਆਰਾ ਮਾਨਤਾ ਪ੍ਰਾਪਤ ਕਾਰਜ ਵਿਧੀਆਂ ਨੂੰ ਸੰਸਥਾ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)-

  1. ਮੈਰਿਲ ਅਤੇ ਏਲਡਰਿਜ (Meril and Eldridge) ਦੇ ਅਨੁਸਾਰ, “ਸਮਾਜਿਕ ਸੰਸਥਾਵਾਂ ਸਮਾਜਿਕ ਪ੍ਰਤੀਮਾਨ ਹਨ ਜੋ ਮਾਨਵ ਪਾਣੀਆਂ ਦੇ ਆਪਣੇ ਮੌਲਿਕ ਕਾਰਜਾਂ ਦੇ ਕਰਨ ਵਿਚ ਵਿਵਸਥਿਤ ਵਿਵਹਾਰ ਨੂੰ ਸਥਾਪਿਤ ਕਰਦੇ ਹਨ ।”
  2. ਏਲਡ (Elwood) ਦੇ ਅਨੁਸਾਰ, “ਸੰਸਥਾਵਾਂ ਇਕੱਠੇ ਮਿਲ ਕੇ ਰਹਿਣ ਦੇ ਰਿਵਾਜੀ ਢੰਗ ਹਨ ਜੋ ਸਮੁਦਾਵਾਂ ਦੀ ਸੱਤਾ ਦੁਆਰਾ ਸਵੀਕ੍ਰਿਤ, ਵਿਵਸਥਿਤ ਅਤੇ ਸਥਾਪਤ ਕੀਤੇ ਗਏ ਹੋਣ ।”
  3. ਸੁਦਰਲੈਂਡ (Sutherland) ਦੇ ਅਨੁਸਾਰ, “ਸਮਾਜ-ਸ਼ਾਸਤਰੀ ਭਾਸ਼ਾ ਵਿੱਚ ਸੰਸਥਾ ਉਹਨਾਂ ਲੋਕ ਗੀਤਾਂ ਅਤੇ ਰੁੜੀਆਂ ਦਾ ਸਮੂਹ ਹੈ ਜੋ ਮਨੁੱਖੀ ਉਦੇਸ਼ਾਂ ਜਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਕੇਂਦਰਤ ਹੋ ਜਾਂਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੰਸਥਾ ਦਾ ਵਿਕਾਸ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਹੀ ਹੋਇਆ ਹੈ । ਇਸ ਕਰਕੇ ਇਹ ਰੀਤੀ-ਰਿਵਾਜਾਂ, ਪਰਿਮਾਪਾਂ, ਨਿਯਮਾਂ, ਕੀਮਤਾਂ ਆਦਿ ਦਾ ਵੀ ਸਮੂਹ ਹੈ । ਸੰਸਥਾ ਵਿਅਕਤੀ ਨੂੰ ਵਿਅਕਤੀਗਤ ਵਿਵਹਾਰ ਦੇ ਢੰਗ ਜਾਂ ਤਰੀਕੇ ਪੇਸ਼ ਕਰਦੀ ਹੈ । ਸੰਖੇਪ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੰਸਥਾ ਕਿਰਿਆਵਾਂ ਦਾ ਉਹ ਸੰਗਠਨ ਹੁੰਦਾ ਹੈ, ਜਿਸ ਨੂੰ ਸਮਾਜ ਮਨੋਰਥਾਂ ਜਾਂ ਉਦੇਸ਼ਾਂ ਦੀ ਪੂਰਤੀ ਲਈ ਸਵੀਕਾਰ ਕਰ ਲੈਂਦਾ ਹੈ ।

ਸੰਸਥਾ ਦੀਆਂ ਵਿਸ਼ੇਸ਼ਤਾਵਾਂ (Characteristics of Institution)

1. ਇਹ ਸੰਸਕ੍ਰਿਤਕ ਤੱਤਾਂ ਤੋਂ ਬਣਦੀ ਹੈ (It is made up of cultural things) – ਸਮਾਜ ਵਿੱਚ ਸੰਸਕ੍ਰਿਤੀ ਦੇ ਕਈ ਤੱਤ ਮੌਜੂਦ ਹੁੰਦੇ ਹਨ, ਜਿਵੇਂ ਰੂੜੀਆਂ, ਲੋਕ ਰੀਤਾਂ, ਪਰਿਮਾਪ, ਤੀਮਾਨ ਅਤੇ ਇਹਨਾਂ ਦੇ ਸੰਗਠਨ ਨੂੰ ਸੰਸਥਾ ਕਹਿੰਦੇ ਹਨ। ਇਕ ਸਮਾਜ ਵਿਗਿਆਨੀ ਨੇ ਤਾਂ ਇਸ ਨੂੰ ਪ੍ਰਥਾਵਾਂ ਦਾ ਗੁੱਛਾ ਕਿਹਾ ਹੈ । ਜਦੋਂ ਸਮਾਜ ਵਿੱਚ ਮਿਲਣ ਵਾਲੀਆਂ ਥਾਵਾਂ, ਰੀਤੀਰਿਵਾਜ, ਲੋਕ-ਰੀਤਾਂ, ਰੂੜੀਆਂ ਸੰਗਠਿਤ ਹੋ ਜਾਂਦੀਆਂ ਹਨ ਅਤੇ ਇੱਕ ਵਿਵਸਥਾ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤਾਂ ਇਹ ਸੰਸਥਾ ਹੁੰਦੀ ਹੈ । ਇਸ ਤਰ੍ਹਾਂ ਇਹ ਵਿਵਸਥਾ ਸੰਸਕ੍ਰਿਤੀ ਵਿੱਚ ਮਿਲਦੇ ਤੱਤਾਂ ਤੋਂ ਬਣਦੀ ਹੈ ਅਤੇ ਇਹ ਫਿਰ ਮਨੁੱਖਾਂ ਦੀਆਂ ਵੱਖਵੱਖ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ ।

2. ਇਹ ਸਥਾਈ ਹੁੰਦੀਆਂ ਹਨ (These are Permanent) – ਇੱਕ ਸੰਸਥਾ ਉਸ ਸਮੇਂ ਤਕ ਉਪਯੋਗੀ ਨਹੀਂ ਹੋ ਸਕਦੀ ਜਦੋਂ ਤਕ ਉਹ ਲੰਮੇ ਸਮੇਂ ਤਕ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰੇ । ਜੇਕਰ ਉਹ ਥੋੜ੍ਹੇ ਸਮੇਂ ਲਈ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਤਾਂ ਉਹ ਸੰਸਥਾ ਨਹੀਂ ਬਲਕਿ ਸਭਾ ਕਹਾਵੇਗੀ । ਇਸ ਤਰ੍ਹਾਂ ਸੰਸਥਾ ਲੰਮੇ ਸਮੇਂ ਲਈ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਸ ਤੋਂ ਇਹ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਸੰਸਥਾ ਕਦੇ ਵੀ ਖਤਮ ਨਹੀਂ ਹੁੰਦੀ। ਕਿਸੇ ਵੀ ਸੰਸਥਾ ਦੀ ਮੰਗ ਸਮੇਂ ਦੇ ਅਨੁਸਾਰ ਹੁੰਦੀ ਹੈ । ਕਿਸੇ ਖਾਸ ਸਮੇਂ ਤੇ ਕਿਸੇ ਸੰਸਥਾ ਦੀ ਮੰਗ ਘੱਟ ਵੀ ਹੋ ਸਕਦੀ ਹੈ ਅਤੇ ਵੱਧ ਵੀ। ਜੇਕਰ ਕਿਸੇ ਸਮੇਂ ਵਿੱਚ ਕਿਸੇ ਸੰਸਥਾ ਦੀ ਲੋੜ ਨਹੀਂ ਹੁੰਦੀ ਜਾਂ ਕੋਈ ਸੰਸਥਾ ਜੇਕਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ ਤਾਂ ਉਹ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ।

3. ਇਸਦੇ ਕੁੱਝ ਖਾਸ ਮੰਤਵ ਹੁੰਦੇ ਹਨ (It has some special motives or objectives) – ਜੇਕਰ ਕਿਸੇ ਵੀ ਸੰਸਥਾ ਦਾ ਨਿਰਮਾਣ ਹੁੰਦਾ ਹੈ ਤਾਂ ਉਸ ਦਾ ਕੋਈ ਖਾਸ ਉਦੇਸ਼ ਹੁੰਦਾ ਹੈ । ਇਹ ਉਸ ਸੰਸਥਾ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਹ ਬਣ ਰਹੀ ਹੈ ਤਾਂ ਉਸਦਾ ਕੀ ਕੰਮ ਹੈ । ਇਸਦਾ ਕੀ ਕੰਮ ਹੁੰਦਾ ਹੈ ਵਿਅਕਤੀਆਂ ਦੀਆਂ ਕਿਸੇ ਖਾਸ ਪ੍ਰਕਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ । ਇਸ ਤਰ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੀ ਇਹਨਾਂ ਦਾ ਖਾਸ ਮੰਤਵ ਹੁੰਦਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸਮਾਂ ਬਦਲਣ ਦੇ ਨਾਲ-ਨਾਲ ਉਹ ਸੰਸਥਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਸਕੇ ਤਾਂ ਫਿਰ ਉਸ ਹਾਲਾਤ ਵਿੱਚ ਉਸ ਦੀ ਥਾਂ ਕੋਈ ਹੋਰ ਸੰਸਥਾ ਹੋਂਦ ਵਿੱਚ ਆ ਜਾਂਦੀ ਹੈ ।

4. ਸੰਸਕ੍ਰਿਤਕ ਸਾਜ਼ੋ-ਸਾਮਾਨ (Cultural Equipments) – ਸੰਸਥਾ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਸਕ੍ਰਿਤੀ ਦੇ ਭੌਤਿਕ ਪੱਖ ਦਾ ਸਹਾਰਾ ਲਿਆ ਜਾਂਦਾ ਹੈ , ਜਿਵੇਂ ਫਰਨੀਚਰ, ਇਮਾਰਤ ਆਦਿ । ਇਹਨਾਂ ਦਾ ਰੂਪ ਅਤੇ ਵਿਵਹਾਰ ਦੋਵੇਂ ਹੀ ਨਿਸਚਿਤ ਕੀਤੇ ਜਾਂਦੇ ਹਨ । ਇਸ ਤਰ੍ਹਾਂ ਜੇਕਰ ਸੰਸਥਾ ਨੂੰ ਆਪਣੇ ਮੰਤਵ ਪੂਰੇ ਕਰਨੇ ਹਨ ਤਾਂ ਉਸਨੂੰ ਭੌਤਿਕ ਸੰਸਕ੍ਰਿਤੀ ਤੋਂ ਕਾਫੀ ਕੁੱਝ ਲੈਣਾ ਪੈਂਦਾ ਹੈ । ਅਭੌਤਿਕ ਸੰਸਕ੍ਰਿਤੀ ; ਜਿਵੇਂ ਵਿਚਾਰ, ਲੋਕ-ਰੀਤਾਂ, ਰੂੜੀਆਂ ਆਦਿ ਤਾਂ ਪਹਿਲਾਂ ਹੀ ਸੰਸਥਾ ਵਿੱਚ ਵਾਸ ਕਰਦੇ ਹਨ ।

5. ਅਮੂਰਤਤਾ (Abstractness) – ਸੰਸਥਾ ਦਾ ਵਿਕਾਸ ਲੋਕ-ਰੀਤਾਂ, ਰੂੜੀਆਂ, ਰਿਵਾਜਾਂ ਦੇ ਨਾਲ ਹੁੰਦਾ ਹੈ । ਇਹ ਸਾਰੇ ਅਭੌਤਿਕ ਸੰਸਕ੍ਰਿਤੀ ਦਾ ਹਿੱਸਾ ਹਨ ਅਤੇ ਅਭੌਤਿਕ ਸੰਸਕ੍ਰਿਤੀ ਦੇ ਇਹਨਾਂ ਪੱਖਾਂ ਨੂੰ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਇਸ ਤਰ੍ਹਾਂ ਸੰਸਥਾ ਵਿੱਚ ਅਮੂਰਤਤਾ ਦਾ ਪੱਖ ਸ਼ਾਮਲ ਹੁੰਦਾ ਹੈ । ਇਸ ਨੂੰ ਛੂਹਿਆ ਨਹੀਂ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ । ਸੰਸਥਾ ਕਿਸੇ ਛੂਹਣ ਵਾਲੀਆਂ ਚੀਜ਼ਾਂ ਦਾ ਸੰਗਠਨ ਨਹੀਂ ਬਲਕਿ ਨਿਯਮਾਂ, ਕਾਰਜ ਪ੍ਰਣਾਲੀਆਂ ਲੋਕ-ਰੀਤਾਂ ਦਾ ਸੰਗਠਨ ਹੈ ਜੋ ਕਿਸੇ ਮਨੁੱਖੀ ਜ਼ਰੂਰਤ ਨੂੰ ਪੂਰਾ ਕਰਨ ਲਈ ਵਿਕਸਿਤ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਇੱਕ ਸਮਾਜਿਕ ਸੰਸਥਾ ਦੇ ਰੂਪ ਵਿੱਚ ਵਿਆਹ ਉੱਤੇ ਚਰਚਾ ਕਰੋ ।
ਉੱਤਰ-
ਵਿਆਹ ਦਾ ਅਰਥ (Meaning of Marriage) – ਹਰ ਸਮਾਜ ਵਿੱਚ ਪਰਿਵਾਰ ਦੀ ਸਥਾਪਨਾ ਦੇ ਲਈ ਔਰਤ ਅਤੇ ਮਰਦ ਦੇ ਲੈਂਗਿਕ ਸੰਬੰਧਾਂ ਨੂੰ ਸਥਾਪਿਤ ਕਰਨ ਦੀ ਮਾਨਤਾ ਵਿਆਹ ਦੁਆਰਾ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਨ ਅਤੇ ਸੰਚਾਲਿਤ ਕਰਨ ਲਈ, ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕਰਨ ਅਤੇ ਪਰਿਵਾਰ ਨੂੰ ਸਥਾਈ ਰੂਪ ਦੇਣ ਲਈ ਬਣਾਏ ਗਏ ਨਿਯਮਾਂ ਨੂੰ ਵਿਆਹ ਕਹਿੰਦੇ ਹਨ । ਪਰਿਵਾਰ ਵਸਾਉਣ ਦੇ ਲਈ ਦੋ ਜਾਂ ਦੋ ਤੋਂ ਜ਼ਿਆਦਾ ਔਰਤਾਂ ਅਤੇ ਆਦਮੀਆਂ ਵਿਚਕਾਰ ਜ਼ਰੂਰੀ ਸੰਬੰਧ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਸਥਿਰ ਰੱਖਣ ਦੇ ਲਈ ਕੋਈ ਨਾ ਕੋਈ ਸੰਸਥਾਤਮਕ ਵਿਵਸਥਾ ਸਮਾਜ ਵਿੱਚ ਪਾਈ ਜਾਂਦੀ ਹੈ ਜਿਸ ਨੂੰ ਵਿਆਹ ਕਹਿੰਦੇ ਹਨ । ਸਪੱਸ਼ਟ ਹੈ ਕਿ ਵਿਆਹ ਦਾ ਅਰਥ ਸਿਰਫ਼ ਲਿੰਗ ਸੰਬੰਧੀ ਇੱਛਾਵਾਂ ਦੀ ਪੂਰਤੀ ਨਹੀਂ ਹੈ । ਇਹ ਪੂਰਤੀ ਤਾਂ ਜੈਵਿਕ ਜ਼ਰੂਰਤ ਹੈ । ਵਿਆਹ ਲਿੰਗ ਸੰਬੰਧੀ ਜ਼ਰੂਰਤ ਦੀ ਪੂਰਤੀ ਦਾ ਸਾਧਨ ਹੈ, ਟੀਚਾ ਨਹੀਂ । ਵਿਆਹ ਦੇ ਮਾਧਿਅਮ ਨਾਲ ਵਿਅਕਤੀ ਲਿੰਗਕ ਸੰਬੰਧਾਂ ਵਿੱਚ ਪ੍ਰਵੇਸ਼ ਕਰਕੇ ਘਰ ਵਸਾਉਂਦਾ ਹੈ, ਸੰਤਾਨ ਪੈਦਾ ਕਰਦਾ ਹੈ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੇ ਲਈ ਸਥਾਈ ਆਧਾਰ ਪ੍ਰਦਾਨ ਕਰਦਾ ਹੈ ।

  • ਵੈਸਟਰ ਮਾਰਕ (Wester Marck) ਦੇ ਅਨੁਸਾਰ, “ਵਿਆਹ ਇੱਕ ਜਾਂ ਅਧਿਕ ਇਸਤਰੀ ਪੁਰਸ਼ ਵਿੱਚ ਹੋਣ ਵਾਲਾ ਕਾਨੂੰਨ ਜਾਂ ਪ੍ਰਥਾ ਦੁਆਰਾ ਸਵੀਕ੍ਰਿਤੀ ਪ੍ਰਾਪਤ ਸੰਬੰਧ ਹੈ ਜੋ ਇਨ੍ਹਾਂ ਨੂੰ ਸਥਾਪਤ ਕਰਨ ਵਾਲਿਆਂ ਅਤੇ ਇਨ੍ਹਾਂ ਤੋਂ ਉਤਪੰਨ ਸੰਤਾਨਾਂ ਦੇ ਲਈ ਕਰਤੱਵਾਂ ਅਤੇ ਅਧਿਕਾਰਾਂ ਨੂੰ ਨਿਰਧਾਰਿਤ ਕਰਦਾ ਹੈ ।’’
  • ਲੰਡਬਰਗ (Lundberg) ਦੇ ਅਨੁਸਾਰ, “ਵਿਆਹ ਦੇ ਨਿਯਮ ਅਤੇ ਤੌਰ ਤਰੀਕੇ ਹੁੰਦੇ ਹਨ ਜੋ ਪਤੀ-ਪਤਨੀ ਦੇ ਇੱਕ ਦੂਜੇ ਪ੍ਰਤੀ ਅਧਿਕਾਰਾਂ, ਕਰਤੱਵਾਂ ਅਤੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਕਰਦੇ ਹਨ ।”
  • ਹਰਟਨ ਅਤੇ ਹੰਟ (Harton and Hunt) ਦੇ ਅਨੁਸਾਰ, “ਵਿਆਹ ਸਮਾਜ ਦੇ ਦੁਆਰਾ ਸਵੀਕਾਰੀ ਹੋਈ ਉਹ ਸੰਸਥਾ ਹੈ ਜਿਸ ਵਿੱਚ ਦੋ ਜਾਂ ਵੱਧ ਵਿਅਕਤੀਆਂ ਨੂੰ ਪਰਿਵਾਰ ਦਾ ਨਿਰਮਾਣ ਕਰਨ ਲਈ ਸਵੀਕਾਰਿਆ ਜਾਂਦਾ ਹੈ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਵਿਆਹ ਦੀ ਸੰਸਥਾ ਉੱਤੇ ਸਾਡੇ ਸਮਾਜ ਅਤੇ ਸਮਾਜ ਦੀ ਸੰਰਚਨਾ ਨਿਰਭਰ ਕਰਦੀ ਹੈ । ਵਿਆਹ ਦੀ ਸੰਸਥਾ ਆਦਮੀ ਅਤੇ ਔਰਤ ਦੇ ਲੈਂਗਿਕ ਸੰਬੰਧਾਂ ਨੂੰ ਨਿਯਮਿਤ ਕਰਦੀ ਹੈ ਅਤੇ ਇਸ ਨਾਲ ਬੱਚਿਆਂ ਦਾ ਪਾਲਨ ਪੋਸ਼ਣ ਵੀ ਸਹੀ ਢੰਗ ਨਾਲ ਹੋ ਜਾਂਦਾ ਹੈ । ਵਿਆਹ ਦੀ ਸੰਸਥਾ ਨੂੰ ਸਮਾਜਿਕ ਮਾਨਤਾ ਵੀ ਪ੍ਰਾਪਤ ਹੁੰਦੀ ਹੈ । ਜੇਕਰ ਕੋਈ ਆਦਮੀ ਜਾਂ ਔਰਤ ਬਿਨਾਂ ਵਿਆਹ ਕੀਤੇ ਲੈਂਗਿਕ ਸੰਬੰਧ ਸਥਾਪਿਤ ਕਰ ਲੈਣ ਤਾਂ ਉਨ੍ਹਾਂ ਦੇ ਸੰਬੰਧਾਂ ਨੂੰ ਸਮਾਜ ਵਿਚ ਗੈਰ-ਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਦੇ ਗੈਰ ਕਾਨੂੰਨੀ ਸੰਬੰਧਾਂ ਤੋਂ ਪੈਦਾ ਹੋਏ ਬੱਚੇ ਨੂੰ ਵੀ ਗੈਰ-ਕਾਨੂੰਨੀ ਜਾਂ ਨਜਾਇਜ ਦਾ ਨਾਮ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਦੀ ਸੰਸਥਾ ਦੀ ਮੱਦਦ ਨਾਲ ਆਦਮੀ ਅਤੇ ਔਰਤ ਨਾ ਸਿਰਫ ਆਪਣੀਆਂ ਲੈਂਗਿਕ ਇੱਛਾਵਾਂ ਦੀ ਪੂਰਤੀ ਕਰਦੇ ਹਨ ਬਲਕਿ ਇਸ ਨਾਲ ਕਈ ਪ੍ਰਕਾਰ ਦੀਆਂ ਸੰਸਥਾਵਾਂ ਦੇ ਮੈਂਬਰ ਵੀ ਬਣਦੇ ਹਨ । ਇਸ ਨਾਲ ਵਿਅਕਤੀ ਸਮਾਜ ਦਾ ਵਿਕਾਸ ਕਰਨ ਦੇ ਵੀ ਸਮਰਥ ਹੋ ਜਾਂਦਾ ਹੈ ।

ਪ੍ਰਸ਼ਨ 3.
ਵਿਆਹ ਦੇ ਭਿੰਨ-ਭਿੰਨ ਪ੍ਰਕਾਰਾਂ ਅਤੇ ਸਰੂਪਾਂ ਨੂੰ ਵਿਸਤਾਰ ਨਾਲ ਸਮਝਾਉ ।
ਉੱਤਰ-
ਹਰ ਸਮਾਜ ਆਪਣੇ ਆਪ ਵਿੱਚ ਦੂਜੇ ਸਮਾਜ ਤੋਂ ਵੱਖਰਾ ਹੈ । ਹਰੇਕ ਸਮਾਜ ਦੇ ਆਪਣੇ-ਆਪਣੇ ਨਿਯਮ, ਪਰੰਪਰਾਵਾਂ ਅਤੇ ਸੰਸਥਾਵਾਂ ਹੁੰਦੀਆਂ ਹਨ ਅਤੇ ਹਰੇਕ ਸਮਾਜ ਵਿੱਚ ਵੱਖ-ਵੱਖ ਸੰਸਥਾਵਾਂ ਦੇ ਭਿੰਨ-ਭਿੰਨ ਪ੍ਰਕਾਰ ਹੁੰਦੇ ਹਨ । ਇਹ ਭਿੰਨ-ਭਿੰਨ ਇਸ ਕਰਕੇ ਹੁੰਦੇ ਹਨ ਕਿਉਂਕਿ ਹਰੇਕ ਸਮਾਜ ਨੇ ਇਹਨਾਂ ਪ੍ਰਕਾਰਾਂ ਨੂੰ ਆਪਣੀਆਂ ਸਹੂਲਤਾਂ ਅਤੇ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਢਾਲਿਆ ਹੁੰਦਾ ਹੈ । ਇਸ ਤਰ੍ਹਾਂ ਵਿਆਹ ਨਾਮਕ ਸੰਸਥਾ ਦੀਆਂ ਵੱਖ-ਵੱਖ ਸਮਾਜਾਂ ਵਿੱਚ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਵੱਖ-ਵੱਖ ਕਿਸਮਾਂ ਜਾਂ ਰੂਪ ਹਨ । ਇਹਨਾਂ ਸਾਰੇ ਰੂਪਾਂ ਦਾ ਵਰਣਨ ਅੱਗੇ ਲਿਖਿਆ ਹੈ-

1. ਇੱਕ ਵਿਆਹ (Monogamy) – ਅੱਜ-ਕਲ ਦੇ ਆਧੁਨਿਕ ਯੁੱਗ ਵਿੱਚ ਇੱਕ ਵਿਆਹ ਦਾ ਪ੍ਰਚਲਨ ਕਾਫੀ ਜ਼ਿਆਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਇੱਕ ਆਦਮੀ ਜਾਂ ਔਰਤ ਇੱਕ ਸਮੇਂ ਵਿੱਚ ਇੱਕ ਹੀ ਔਰਤ ਜਾਂ ਆਦਮੀ ਨਾਲ ਵਿਆਹ ਕਰਵਾ ਸਕਦਾ ਹੈ । ਇੱਕ ਪਤਨੀ ਜਾਂ ਪਤੀ ਰਹਿੰਦੇ ਹੋਏ ਦੂਜਾ ਵਿਆਹ ਗੈਰ-ਕਾਨੂੰਨੀ ਹੈ । ਇਸ ਵਿੱਚ ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਸਥਾਈ, ਡੂੰਘੇ, ਪਿਆਰ ਅਤੇ ਹਮਦਰਦੀ ਵਾਲੇ ਹੁੰਦੇ ਹਨ । ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕਦਾ ਹੈ ਅਤੇ ਉਹਨਾਂ ਨੂੰ ਮਾਤਾ-ਪਿਤਾ ਦਾ ਪੂਰਾ ਪਿਆਰ ਮਿਲਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਪਤੀ-ਪਤਨੀ ਵਿੱਚ ਪੂਰਾ ਤਾਲਮੇਲ ਹੁੰਦਾ ਹੈ ਜਿਸ ਕਰਕੇ ਪਰਿਵਾਰ ਵਿੱਚ ਝਗੜੇ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ । ਪਰ ਇਸ ਤਰ੍ਹਾਂ ਦੇ ਵਿਆਹ ਵਿੱਚ ਕਈ ਸਮੱਸਿਆਵਾਂ ਵੀ ਹਨ । ਪਤਨੀ ਦੇ ਬਿਮਾਰ ਪੈਣ ‘ਤੇ ਸਾਰੇ ਕੰਮ ਰੁਕ ਜਾਂਦੇ ਹਨ ਅਤੇ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਦਾ ।

2. ਭਰਾਤਰੀ ਬਹੁਪਤੀ ਵਿਆਹ (Fraternal Polyandry) – ਇਸ ਵਿਆਹ ਦੀ ਕਿਸਮ ਅਨੁਸਾਰ ਇਸਤਰੀ ਦੇ ਸਾਰੇ ਪਤੀ ਭਰਾ ਹੁੰਦੇ ਹਨ ਪਰ ਕਦੀ-ਕਦੀ ਇਹ ਸਕੇ ਭਰਾ ਨਾ ਹੋ ਕੇ ਇੱਕ ਹੀ ਗੋਤ ਦੇ ਵਿਅਕਤੀ ਵੀ ਹੁੰਦੇ ਹਨ । ਇਸ ਵਿਆਹ ਦੀ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਇੱਕ ਇਸਤਰੀ ਨਾਲ ਵਿਆਹ ਕਰਦਾ ਹੈ ਅਤੇ ਉਸ ਦੇ ਸਭ ਭਰਾਵਾਂ ਦਾ ਉਸ ਉੱਤੇ ਪਤਨੀ ਦੇ ਰੂਪ ਵਿੱਚ ਅਧਿਕਾਰ ਹੁੰਦਾ ਹੈ ਅਤੇ ਸਾਰੇ ਉਸ ਨਾਲ ਲਿੰਗ ਸੰਬੰਧ ਰੱਖਦੇ ਹਨ | ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸਦੀ ਪਤਨੀ ਵੀ ਸਭ ਭਰਾਵਾਂ ਦੀ ਪਤਨੀ ਹੁੰਦੀ ਹੈ । ਜਿੰਨੇ ਬੱਚੇ ਹੁੰਦੇ ਹਨ ਉਹ ਸਭ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਅਧਿਕਾਰ ਵੀ ਸਭ ਤੋਂ ਜ਼ਿਆਦਾ ਵੱਡੇ ਭਰਾ ਜਾਂ ਸਭ ਤੋਂ ਪਹਿਲੇ ਪਤੀ ਦਾ ਹੁੰਦਾ ਹੈ । ਭਾਰਤ ਵਿੱਚ ਇਹ ਪ੍ਰਥਾ ਮਾਲਾਬਾਰ, ਪੰਜਾਬ, ਨੀਲਗੀਰੀ, ਲੱਦਾਖ, ਸਿੱਕਮ ਅਤੇ ਆਸਾਮ ਵਿੱਚ ਪਾਈ ਜਾਂਦੀ ਹੈ ।

3. ਗੈਰ-ਭਰਾਤਰੀ ਬਹੁਪਤੀ ਵਿਆਹ (Non-Fraternal Polyandry) – ਬਹੁ-ਪਤੀ ਵਿਆਹ ਦੀ ਇਸ ਕਿਸਮ ਵਿੱਚ ਇੱਕ ਔਰਤ ਦੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਹਨ । ਇਹ ਸਭ ਪਤੀ ਅਲੱਗ-ਅਲੱਗ ਜਗਾ ‘ਤੇ ਰਹਿੰਦੇ ਹਨ । ਅਜਿਹੀ ਹਾਲਾਤ ਵਿੱਚ ਔਰਤ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਫਿਰ ਦੂਸਰੇ ਕੋਲ ਫਿਰ ਤੀਸਰੇ ਕੋਲ । ਇਸ ਤਰ੍ਹਾਂ ਸਾਰਾ ਸਾਲ ਉਹ ਅੱਡ-ਅੱਡ ਪਤੀਆਂ ਕੋਲ ਆਪਣਾ ਜੀਵਨ ਬਤੀਤ ਕਰਦੀ ਹੈ । ਜਿਸ ਸਮੇਂ ਵਿੱਚ ਇੱਕ ਇਸਤਰੀ ਇੱਕ ਪਤੀ ਕੋਲ ਰਹਿੰਦੀ ਹੈ ਉਸ ਸਮੇਂ ਦੌਰਾਨ ਹੋਰ ਪਤੀਆਂ ਨੂੰ ਉਸ ਨਾਲ ਸੰਬੰਧ ਬਣਾਉਣ ਦਾ ਅਧਿਕਾਰ ਨਹੀਂ ਹੁੰਦਾ । ਬੱਚਾ ਹੋਣ ਸਮੇਂ ਕੋਈ ਇੱਕ ਪਤੀ ਇੱਕ ਵਿਸ਼ੇਸ਼ ਸੰਸਕਾਰ ਨਾਲ ਉਸ ਦਾ ਪਿਤਾ ਬਣ ਜਾਂਦਾ ਹੈ । ਉਹ ਗਰਭ ਅਵਸਥਾ ਵਿੱਚ ਔਰਤ ਨੂੰ ਤੀਰ ਕਮਾਨ ਭੇਂਟ ਕਰਦਾ ਹੈ ਅਤੇ ਉਸ ਨੂੰ ਬੱਚੇ ਦਾ ਬਾਪ ਮੰਨ ਲਿਆ ਜਾਂਦਾ ਹੈ । ਵਾਰੀ-ਵਾਰੀ ਸਾਰੇ ਪਤੀਆਂ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ।

4. ਬਹੁ-ਪਤਨੀ ਵਿਆਹ (Polygyny) – ਬਹੁ-ਪਤਨੀ ਵਿਆਹ ਦੀ ਪ੍ਰਥਾ ਭਾਰਤ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚੱਲਿਤ ਸੀ । ਰਾਜੇ ਅਤੇ ਰਾਜ ਦੇ ਵੱਡੇ-ਵੱਡੇ ਸਰਦਾਰ ਬਹੁਤ ਸਾਰੀਆਂ ਪਤਨੀਆਂ ਰੱਖਦੇ ਸਨ । ਰਾਜੇ ਦੇ ਰੁਤਬੇ ਦਾ ਅੰਦਾਜ਼ਾ ਉਸ ਦੁਆਰਾ ਰੱਖੀਆਂ ਗਈਆਂ ਪਤਨੀਆਂ ਤੋਂ ਲਗਾਇਆ ਜਾਂਦਾ ਸੀ । ਮੱਧਕਾਲ ਵਿੱਚ ਮੁਸਲਮਾਨਾਂ ਵਿੱਚ ਵੀ ਇਹ ਪ੍ਰਥਾ ਪ੍ਰਚੱਲਿਤ ਸੀ ਅਤੇ ਹੁਣ ਵੀ ਮੁਸਲਮਾਨਾਂ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਹੈ ਪੁਰਸ਼ਾਂ ਦੀ ਲਿੰਗਕ ਇੱਛਾ ਨੂੰ ਪੂਰਾ ਕਰਨ ਅਤੇ ਵੱਡੇ ਪਰਿਵਾਰ ਦੀ ਇੱਛਾ ਕਾਰਨ ਵਿਆਹ ਦੀ ਇਸ ਪ੍ਰਥਾ ਨੂੰ ਅਪਣਾਇਆ ਗਿਆ । ਇਸ ਪ੍ਰਥਾ ਕਾਰਨ ਕਈ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਸ ਕਾਰਨ ਸਮਾਜ ਵਿੱਚ ਇਸਤਰੀਆਂ ਨੂੰ ਨੀਵਾਂ ਦਰਜਾ ਪ੍ਰਾਪਤ ਹੁੰਦਾ ਹੈ ।

5. ਸਾਲੀ ਵਿਆਹ (Sorogate Marriage) – ਇਸ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਦਾ ਹੈ । ਸਾਲੀ ਵਿਆਹ ਦੀਆਂ ਦੋ ਕਿਸਮਾਂ ਹਨ । ਸੀਮਿਤ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਨਾਲ ਵਿਆਹ ਕਰਵਾਉਂਦਾ ਹੈ । ਸਮਕਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀਆਂ ਸਾਰੀਆਂ ਛੋਟੀਆਂ ਭੈਣਾਂ ਨੂੰ ਆਪਣੀਆਂ ਪਤਨੀਆਂ ਸਮਝ ਲੈਂਦਾ ਹੈ । ਵਿਆਹ ਦੀ ਪਹਿਲੀ ਕਿਸਮ ਦਾ ਪ੍ਰਚਲਨ ਦੂਜੀ ਕਿਸਮ ਦੀ ਤੁਲਨਾ ਵਿੱਚ ਜ਼ਿਆਦਾ ਹੈ । ਇਸ ਕਾਰਨ ਪਰਿਵਾਰ ਟੁੱਟਣ ਦੀ ਸਮੱਸਿਆ ਨਹੀਂ ਆਉਂਦੀ ਸੀ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਹੋ ਜਾਂਦਾ ਹੈ ।

6. ਦਿਉਰ ਵਿਆਹ (Levirate) – ਵਿਆਹ ਦੀ ਇਸ ਪ੍ਰਥਾ ਦੇ ਅਨੁਸਾਰ ਪਤੀ ਦੀ ਮੌਤ ਹੋ ਜਾਣ ਮਗਰੋਂ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਪ੍ਰਥਾ ਕਾਰਨ ਇੱਕ ਤਾਂ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿੰਦੀ ਸੀ । ਦੂਜਾ ਪਰਿਵਾਰ ਟੁੱਟਣ ਤੋਂ ਬਚ ਜਾਂਦਾ ਸੀ, ਤੀਜਾ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਸੀ ਅਤੇ ਇਸ ਕਾਰਨ ਲੜਕੇ ਦੇ ਮਾਤਾ-ਪਿਤਾ ਨੂੰ ਲੜਕੀ ਵਾਲਿਆਂ ਨੂੰ ਲੜਕੀ ਦਾ ਮੁੱਲ ਵਾਪਸ ਨਹੀਂ ਕਰਨਾ ਪੈਂਦਾ ਸੀ ।

7. ਪ੍ਰੇਮ ਵਿਆਹ (Love Marriage) – ਆਧੁਨਿਕ ਸਮਾਜ ਵਿੱਚ ਪ੍ਰੇਮ ਵਿਆਹ ਦਾ ਪ੍ਰਚਲਨ ਵੀ ਵੱਧਦਾ ਜਾ ਰਿਹਾ ਹੈ । ਲੜਕਾ ਅਤੇ ਲੜਕੀ ਵਿੱਚ ਕਾਲਜ ਵਿੱਚ ਪੜ੍ਹਦੇ ਸਮੇਂ ਜਾਂ ਨੌਕਰੀ ਕਰਦੇ ਸਮੇਂ ਇੱਕ ਦੂਜੇ ਨਾਲ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਜਾਂਦਾ ਹੈ । ਉਹਨਾਂ ਵਿੱਚ ਆਪਸੀ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ । ਉਹ ਹੋਟਲ, ਸਿਨੇਮਾ, ਪਾਰਕ ਆਦਿ ਵਿੱਚ ਮਿਲਦੇ ਰਹਿੰਦੇ ਹਨ । ਉਹ ਸੱਚੇ ਪਿਆਰ ਅਤੇ ਇਕੱਠੇ ਜੀਉਣ ਮਰਨ ਦੀਆਂ ਕਸਮਾਂ ਖਾ ਲੈਂਦੇ ਹਨ । ਸਮਾਜ ਉਹਨਾਂ ਨੂੰ ਵਿਆਹ ਕਰਨ ਤੋਂ ਰੋਕਦਾ ਹੈ ਅਤੇ ਉਹਨਾਂ ਦੇ ਰਸਤੇ ਵਿੱਚ ਕਈ ਮੁਸ਼ਕਿਲਾਂ ਖੜੀਆਂ ਕਰਦਾ ਹੈ ਪਰ ਉਹ ਆਪਣੇ ਫੈਸਲੇ ਉੱਤੇ ਅਟੱਲ ਰਹਿੰਦੇ ਹਨ । ਜੇ ਮਾਂ ਬਾਪ ਅਜਿਹੇ ਵਿਆਹ ਦੀ ਸਹਿਮਤੀ ਨਹੀਂ ਦਿੰਦੇ ਹਨ ਤਾਂ ਉਹ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲੈਂਦੇ ਹਨ । ਇਸ ਤਰ੍ਹਾਂ ਉਹਨਾਂ ਦਾ ਪ੍ਰੇਮ ਵਿਆਹ ਹੋ ਜਾਂਦਾ ਹੈ ।

8. ਅੰਤਰ ਵਿਆਹ (Endogamy) – ਅੰਤਰ ਵਿਆਹ ਵਿੱਚ ਵਿਅਕਤੀ ਨੂੰ ਆਪਣੀ ਹੀ ਜਾਤ ਵਿੱਚ ਵਿਆਹ ਕਰਵਾਉਣਾ ਪੈਂਦਾ ਸੀ । ਅੰਤਰ ਵਿਆਹ ਦੇ ਗੁਣਾਂ ਦਾ ਵਰਣਨ ਇਸ ਤਰ੍ਹਾਂ ਹੈ । ਇਸ ਨਾਲ ਖੂਨ ਦੀ ਸ਼ੁੱਧਤਾ ਨੂੰ ਬਣਾਈ ਰੱਖਿਆ ਜਾਂਦਾ ਹੈ । ਇਸ ਨਾਲ ਸਮੁਹ ਵਿੱਚ ਏਕਤਾ ਕਾਇਮ ਰੱਖੀ ਜਾ ਸਕਦੀ ਹੈ । ਇਸ ਕਾਰਨ ਸਮੂਹ ਦੀ ਸੰਪੱਤੀ ਸੁਰੱਖਿਅਤ ਰਹਿੰਦੀ ਹੈ । ਇਸ ਕਾਰਨ ਇਸਤਰੀਆਂ ਵਧੇਰੇ ਖੁਸ਼ ਰਹਿੰਦੀਆਂ ਹਨ ਕਿਉਂਕਿ ਆਪਣੀ ਹੀ ਸੰਸਕ੍ਰਿਤੀ ਵਿੱਚ ਉਹਨਾਂ ਦਾ ਤਾਲਮੇਲ ਆਸਾਨੀ ਨਾਲ ਹੋ ਜਾਂਦਾ ਹੈ । ਪਰ ਦੂਜੇ ਪਾਸੇ ਇਸ ਕਾਰਨ ਰਾਸ਼ਟਰੀ ਏਕਤਾ ਦੇ ਮਾਰਗ ਵਿੱਚ ਰੁਕਾਵਟ ਪੈਦਾ ਹੁੰਦੀ ਹੈ । ਇਸ ਨਾਲ ਜਾਤੀਵਾਦ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ । ਇਹ ਸਮਾਜਿਕ ਪ੍ਰਤੀ ਦੀ ਰਾਹ ਵਿੱਚ ਇੱਕ ਰੁਕਾਵਟ ਹੈ ।

9. ਬਾਹਰ ਵਿਆਹ (Exogamy) – ਬਾਹਰ ਵਿਆਹ ਦਾ ਅਰਥ ਆਪਣੀ ਗੋਤ, ਪਿੰਡ ਅਤੇ ਟੋਟਮ ਤੋਂ ਬਾਹਰ ਵਿਆਹ ਸੰਬੰਧ ਕਾਇਮ ਕਰਨਾ ਹੈ । ਇੱਕ ਹੀ ਗੋਤ, ਪਿੰਡ ਅਤੇ ਟੋਟਮ ਦੇ ਆਦਮੀ, ਔਰਤ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ । ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸੰਬੰਧੀਆਂ ਵਿੱਚ ਯੌਨ ਸੰਬੰਧ ਨਾ ਹੋਣ ਦੇਣਾ ਹੈ । ਇਹ ਵਿਆਹ ਪ੍ਰਗਤੀਵਾਦ ਦਾ ਸੂਚਕ ਹੈ । ਇਸ ਵਿੱਚ ਵੱਖ-ਵੱਖ ਸਮੂਹਾਂ ਵਿਚਕਾਰ ਸੰਪਰਕ ਵੱਧਦਾ ਹੈ । ਜੈਵਿਕ ਨਜ਼ਰੀਏ ਤੋਂ ਇਹ ਵਿਆਹ ਠੀਕ ਮੰਨਿਆ ਜਾਂਦਾ ਹੈ । ਇਸ ਵਿਆਹ ਦਾ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਵਰ ਕੰਨਿਆ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਜਾਨਣ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਾਹਰ ਵਿਆਹ ਕਾਰਨ ਵਿਭਿੰਨ ਸਮੂਹਾਂ ਵਿੱਚ ਆਪਸੀ ਪਿਆਰ ਵੱਧਦਾ ਹੈ । ਇਸ ਕਾਰਨ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਬਲ ਮਿਲਦਾ ਹੈ ।

10. ਅਨੁਲੋਮ ਵਿਆਹ (Anulom Marriage) – ਅਨੁਲੋਮ ਹਿੰਦੂ ਵਿਆਹ ਦਾ ਇੱਕ ਨਿਯਮ ਹੈ ਜਿਸ ਅਨੁਸਾਰ ਉੱਚੀ ਜਾਤ ਦਾ ਪੁਰਸ਼ ਆਪਣੇ ਤੋਂ ਹੇਠਲੀ ਜਾਤ ਦੀਆਂ ਲੜਕੀਆਂ ਨਾਲ ਵਿਆਹ ਕਰ ਸਕਦੇ ਹਨ ।ਉਦਾਹਰਨ ਦੇ ਤੌਰ ‘ਤੇ ਇੱਕ ਬਾਹਮਣ ਕਸ਼ੱਤਰੀ, ਵੈਸ਼ ਅਤੇ ਨਿਮਨ ਜਾਤੀ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ । ਇਸ ਦਾ ਮੁੱਖ ਕਾਰਨ ਹੇਠਲੀਆਂ ਜਾਤਾਂ ਦੇ ਲੋਕਾਂ ਵਲੋਂ ਉੱਚੀਆਂ ਜਾਤਾਂ ਵਿੱਚ ਵਿਆਹ ਕਰਨਾ ਇੱਜ਼ਤ ਦਾ ਕੰਮ ਸਮਝਦੇ ਸਨ ਕਿਉਂਕਿ ਇਸ ਨਾਲ ਉਹਨਾਂ ਨੂੰ ਸਮਾਜ ਵਿੱਚ ਉੱਚ ਸਥਾਨ ਹਾਸਿਲ ਹੋ ਜਾਂਦਾ ਸੀ ।

11. ਪ੍ਰਤੀਲੋਮ ਵਿਆਹ (Pratilom Marriage) – ਇਸ ਵਿੱਚ ਹੇਠਲੀਆਂ ਜਾਤਾਂ ਦੇ ਮਰਦ ਉੱਚੀਆਂ ਜਾਤਾਂ ਦੀਆਂ ਔਰਤਾਂ ਨਾਲ ਵਿਆਹ ਕਰਦੇ ਸਨ | ਮਨੂੰ ਨੇ ਇਸ ਕਿਸਮ ਦੇ ਵਿਆਹ ਦਾ ਸਖ਼ਤ ਵਿਰੋਧ ਕੀਤਾ ਸੀ । ਉਸਨੇ ਇਸ ਕਿਸਮ ਦੇ ਵਿਆਹ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਮੰਨਿਆ ਸੀ । ਉਸਨੇ ਉੱਪਰਲੀ ਜਾਤੀ ਦੀ ਔਰਤ ਅਤੇ ਹੇਠਲੀ ਜਾਤੀ ਦੇ ਮਰਦ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਕਿਹਾ ਸੀ । ਇਸ ਲਈ ਇਸ ਕਿਸਮ ਦੇ ਵਿਆਹ ਨੂੰ ਹਮੇਸ਼ਾ ਨੀਵੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ । ਅਜਿਹੇ ਵਿਆਹ ਤੋਂ ਪੈਦਾ ਹੋਈ ਸੰਤਾਨ ਮਾਤਾ ਜਾਂ ਪਿਤਾ ਕਿਸੇ ਦੇ ਵੰਸ਼ ਦਾ ਨਾਂ ਧਾਰਨ ਨਹੀਂ ਕਰ ਸਕਦੀ ਸੀ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 4.
ਵਿਆਹ ਨੂੰ ਪਰਿਭਾਸ਼ਿਤ ਕਰੋ । ਜੀਵਨ ਸਾਥੀ ਚੁਣਨ ਦੇ ਨਿਯਮਾਂ ਨੂੰ ਵਿਸਤਾਰ ਨਾਲ ਲਿਖੋ ।
ਉੱਤਰ-
ਵਿਆਹ ਦੀ ਪਰਿਭਾਸ਼ਾ-ਦੇਖੋ ਅਭਿਆਸ ਦੇ ਪ੍ਰਸ਼ਨ IV (2).

ਸਾਥੀ ਚੁਣਨ ਦੇ ਨਿਯਮ (Rules of Mate Selection) :

ਵੈਸੇ ਤਾਂ ਹਰੇਕ ਸਮਾਜ ਨੇ ਜੀਵਨ ਸਾਥੀ ਦੀ ਚੋਣ ਕਰਨ ਦੇ ਲਈ ਵੱਖ-ਵੱਖ ਨਿਯਮਾਂ ਦਾ ਨਿਰਮਾਣ ਕੀਤਾ ਹੋਇਆ ਹੈ ਪਰ ਆਮ ਤੌਰ ਉੱਤੇ ਸਾਡੇ ਸਮਾਜ ਵਿਚ ਹੇਠ ਲਿਖੇ ਨਿਯਮ ਮੰਨੇ ਜਾਂਦੇ ਹਨ । ਇਹ ਨਿਯਮ ਹਨ-
I. ਅੰਤਰ ਵਿਆਹ (Endogamy)
II. ਬਾਹਰ ਵਿਆਹ (Exogamy)
III. ਅਨੁਲੋਮ ਵਿਆਹ (Hypergamy)
IV. ਪਤੀਲੋਮ ਵਿਆਹ (Hypogamy) ।

ਹੁਣ ਅਸੀਂ ਇਨ੍ਹਾਂ ਦਾ ਵਰਣਨ ਵਿਸਤਾਰ ਨਾਲ ਕਰਾਂਗੇ ।

I. ਅੰਤਰ ਵਿਆਹ (Endogamy) – ਹਿੰਦੂ ਸਮਾਜ ਵਿਚ ਅੰਤਰ ਵਿਆਹ ਦਾ ਨਿਯਮ ਪਾਇਆ ਜਾਂਦਾ ਹੈ । ਇਸ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਸਾਡੇ ਦੇਸ਼ ਵਿਚ ਕਈ ਜਾਤਾਂ ਪਾਈਆਂ ਜਾਂਦੀਆਂ ਸਨ ਅਤੇ ਹਰੇਕ ਜਾਤ ਕਈ ਉਪਜਾਤਾਂ ਵਿਚ ਵੰਡੀ ਹੁੰਦੀ ਸੀ । ਇਸ ਤਰ੍ਹਾਂ ਵਿਅਕਤੀ ਨੂੰ ਨਾ ਸਿਰਫ ਆਪਣੀ ਹੀ ਜਾਤ ਬਲਕਿ ਉਪਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਜੇਕਰ ਕੋਈ ਵੀ ਜਾਤ ਦੇ ਇਸ ਨਿਯਮ ਦੇ ਵਿਰੁੱਧ ਜਾਂਦਾ ਸੀ ਜਾਂ ਇਸ ਨਿਯਮ ਨੂੰ ਤੋੜਦਾ ਸੀ ਤਾਂ ਉਸਨੂੰ ਆਮ ਤੌਰ ਉੱਤੇ ਜਾਤ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਤੇ ਉਸਦੇ ਨਾਲ ਸਮਾਜਿਕ ਸੰਬੰਧ ਤੋੜ ਲਏ ਜਾਂਦੇ ਸਨ ।

ਭਾਰਤੀ ਸਮਾਜ ਚਾਰ ਜਾਤਾਂ ਵਿਚ ਵੰਡਿਆ ਹੋਇਆ ਸੀ । ਇਹ ਚਾਰ ਜਾਤਾਂ ਅੱਗੇ ਕਈ ਹਜ਼ਾਰਾਂ ਉਪਜਾਤਾਂ ਵਿਚ ਵੰਡੀਆਂ ਹੋਈਆਂ ਸਨ । ਵਿਅਕਤੀ ਨੂੰ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਇਸਨੂੰ ਹੀ ਅੰਤਰ ਵਿਆਹ ਦਾ ਨਾਮ ਦਿੱਤਾ ਜਾਂਦਾ ਸੀ ।

ਸਾਡੇ ਦੇਸ਼ ਵਿਚ ਅੰਤਰ ਵਿਆਹ ਦੇ ਕਈ ਰੂਪ ਪਾਏ ਜਾਂਦੇ ਹਨ, ਜਿਵੇਂ ਕਿ-

  • ਕਬਾਇਲੀ ਅੰਤਰ ਵਿਆਹ (Tribal Endogamy) – ਕਬਾਇਲੀ ਅੰਤਰ ਵਿਆਹ ਦੇ ਵਿਚ ਵਿਅਕਤੀ ਨੂੰ ਆਪਣੇ ਕਬੀਲੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਹੈ । ਭਾਰਤ ਵਿਚ ਬਹੁਤ ਸਾਰੇ ਕਬੀਲੇ ਪਾਏ ਜਾਂਦੇ ਹਨ ਅਤੇ ਆਮ ਤੌਰ ਉੱਤੇ ਸਾਰੇ ਕਬੀਲਿਆਂ ਵਿਚ ਇਹ ਨਿਯਮ ਪ੍ਰਚਲਿਤ ਹੈ । ਇਸ ਨਿਯਮ ਨੂੰ ਨਾ ਮੰਨਣ ਵਾਲਿਆਂ ਨੂੰ ਕਬੀਲੇ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
  • ਜਾਤ ਅੰਤਰ ਵਿਆਹ (Caste Endogamy) – ਅੰਤਰ ਵਿਆਹ ਦਾ ਇਹ ਰੂਪ ਪੂਰੇ ਭਾਰਤ ਵਿਚ ਪ੍ਰਚਲਿਤ ਸੀ । ਜਾਤ ਅੰਤਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੀ ਹੀ ਜਾਤ ਅਤੇ ਉਪਜਾਤ ਦੇ ਅੰਦਰ ਵਿਆਹ ਕਰਵਾਉਣਾ ਪੈਂਦਾ ਸੀ ਨਹੀਂ ਤਾਂ ਉਸ ਨੂੰ ਜਾਤ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।
  • ਉਪਜਾਤ ਅੰਤਰਵਿਆਹ (Sub Caste Endogamy) – ਸਾਡੇ ਦੇਸ਼ ਵਿਚ ਚਾਰ ਮੁੱਖ ਜਾਤਾਂ ਪਾਈਆਂ ਜਾਂਦੀਆਂ ਸਨ ਅਤੇ ਇਹ ਚਾਰ ਜਾਤਾਂ ਅੱਗੇ ਕਈ ਉਪਜਾਤਾਂ ਵਿਚ ਵੰਡੀਆਂ ਹੋਈਆਂ ਸਨ । ਵਿਅਕਤੀ ਨੂੰ ਆਪਣੀ ਹੀ ਉਪਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ ਨਹੀਂ ਤਾਂ ਉਸ ਨਾਲ ਸੰਬੰਧ ਹੀ ਤੋੜ ਲਏ ਜਾਂਦੇ ਸਨ ।
  • ਵਰਗੀ ਅੰਤਰਵਿਆਹ (Class Endogamy) – ਅੱਜ-ਕਲ੍ਹ ਦੇ ਸਮਾਜ ਵਿਚ ਜਾਤ ਦੀ ਥਾਂ ਬਹੁਤ ਸਾਰੇ ਵਰਗ ਪਾਏ ਜਾਂਦੇ ਹਨ । ਆਮ ਤੌਰ ਉੱਤੇ ਵਿਅਕਤੀ ਆਪਣੇ ਵਰਗ ਨੂੰ ਛੱਡ ਕੇ ਕਿਸੇ ਹੋਰ ਵਰਗ ਵਿਚ ਵਿਆਹ ਕਰਵਾਉਣਾ ਪਸੰਦ ਨਹੀਂ ਕਰਦਾ ।
    5. ਨਸਲੀ ਅੰਤਰਵਿਆਹ (Racial Endogamy) – ਦੁਨੀਆਂ ਵਿਚ ਤਿੰਨ ਨਸਲਾਂ ਪਾਈਆਂ ਜਾਂਦੀਆਂ ਹਨ ਗੋਰੀ, ਪੀਲੀ ਅਤੇ ਕਾਲੀ । ਆਮ ਤੌਰ ਉੱਤੇ ਲੋਕ ਆਪਣੀ ਹੀ ਨਸਲ ਵਿਚ ਵਿਆਹ ਕਰਵਾਉਣਾ ਪਸੰਦ ਕਰਦੇ ਹਨ । ਇਸ ਨੂੰ ਨਸਲੀ ਅੰਤਰਵਿਆਹ ਕਹਿੰਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਅੰਤਰ ਵਿਆਹ ਦੇ ਇਸ ਨਿਯਮ ਦੇ ਕਈ ਗੁਣ ਹਨ ਪਰ ਬਹੁਤ ਸਾਰੀਆਂ ਹਾਨੀਆਂ ਵੀ ਹਨ। ਇਸ ਨਿਯਮ ਨਾਲ ਵਿਅਕਤੀ ਦੇ ਲਈ ਜੀਵਨ ਸਾਥੀ ਦੀ ਚੋਣ ਕਰਨਾ ਦਾ ਘੇਰਾ ਸੀਮਿਤ ਹੋ ਜਾਂਦਾ ਹੈ । ਅੱਜ-ਕੱਲ੍ਹ ਦੇ ਆਧੁਨਿਕ ਸਮੇਂ ਵਿਚ ਲੋਕ ਪੜ-ਲਿਖ ਰਹੇ ਹਨ ਅਤੇ ਇਸ ਨਿਯਮ ਨੂੰ ਭੁੱਲਦੇ ਜਾ ਰਹੇ ਹਨ । ਅੰਤਰਜਾਤੀ ਵਿਆਹ ਵੱਧ ਰਹੇ ਹਨ । ਅਖਬਾਰਾਂ ਦੇ Matrimonials ਵਿਚ Caste No Bar ਅਸੀਂ ਆਮ ਲਿਖਿਆ ਹੋਇਆ ਦੇਖ ਸਕਦੇ ਹਾਂ ।

II. ਬਾਹਰ ਵਿਆਹ ਜਾਂ ਵਿਜਾਤੀ ਵਿਆਹ (Exogamy) – ਸਾਡੇ ਸਮਾਜ ਵਿਚ ਵਿਆਹ ਕਰਵਾਉਣ ਦੇ ਬਹੁਤ ਸਾਰੇ ਨਿਯਮ ਪਾਏ ਜਾਂਦੇ ਹਨ । ਕਿਸੇ ਵੀ ਸਮਾਜ ਵਿਚ ਬਿਨਾਂ ਵਿਆਹ ਕੀਤੇ ਆਦਮੀ ਅਤੇ ਔਰਤ ਦੇ ਸੰਬੰਧਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਬਲਕਿ ਉਨ੍ਹਾਂ ਨੂੰ ਨਜਾਇਜ਼ ਸਮਝਿਆ ਜਾਂਦਾ ਹੈ । ਇਸ ਲਈ ਵਿਅਕਤੀ ਨੂੰ ਜੀਵਨ ਜੀਣ ਦੇ ਲਈ ਵਿਆਹ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਵਿਆਹ ਦੇ ਲਈ ਜੀਵਨ ਸਾਥੀ ਦੀ ਜ਼ਰੂਰਤ ਹੁੰਦੀ ਹੈ । ਇਸ ਤਰ੍ਹਾਂ ਜੀਵਨ ਸਾਥੀ ਦੀ ਚੋਣ ਕਰਨ ਦੇ ਲਈ ਬਾਹਰ ਵਿਆਹ ਵੀ ਇਕ ਨਿਯਮ ਹੈ ।

ਸਾਡੇ ਸਮਾਜ ਵਿਚ ਸਾਡੇ ਕੁਝ ਸੰਬੰਧ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਵਿਆਹਕ ਸੰਬੰਧ ਜਾਂ ਲੈਂਗਿਕ ਸੰਬੰਧ ਸਥਾਪਿਤ ਕਰਨ ਦੀ ਆਗਿਆ ਸਮਾਜ ਨਹੀਂ ਦਿੰਦਾ | ਖੂਨ ਦੇ ਸੰਬੰਧੀ ਅਜਿਹੇ ਹੀ ਸੰਬੰਧਾਂ ਵਿਚ ਆਉਂਦੇ ਹਨ । ਇਸ ਦਾ ਅਰਥ ਇਹ ਹੈ ਕਿ ਵਿਅਕਤੀ ਆਪਣੇ ਰਕਤ ਸੰਬੰਧੀਆਂ ਨਾਲ ਵਿਆਹ ਨਹੀਂ ਕਰਵਾ ਸਕਦਾ ਹੈ । ਬਾਹਰ ਵਿਆਹ ਦਾ ਨਿਯਮ ਵੀ ਇਸੇ ਉੱਤੇ ਹੀ ਆਧਾਰਿਤ ਹੈ । ਇਸ ਤਰ੍ਹਾਂ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਆਪਣੇ ਰਕਤ ਸੰਬੰਧੀਆਂ ਜਾਂ ਕਿਸੇ ਹੋਰ ਅਜਿਹੇ ਹੀ ਸੰਬੰਧੀਆਂ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ਅਰਥਾਤ ਵਿਅਕਤੀ ਆਪਣੇ ਹੀ ਸਮੂਹ ਵਿਚ ਵਿਆਹ ਨਹੀਂ ਕਰਵਾ ਸਕਦਾ । ਇਹ ਉਸਦੇ ਲਈ ਪ੍ਰਤੀਬੰਧਿਤ ਹੈ । ਇਸ ਕਾਰਨ ਹੀ ਕਦੇ ਵੀ ਇਕ ਹੀ ਮਾਤਾ ਪਿਤਾ ਦੇ ਬੱਚੇ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ ।

ਚਾਹੇ ਕਈ ਸਮੁਦਾਵਾਂ ਵਿਚ ਥੋੜੀ ਦੂਰ ਦੇ ਰਿਸ਼ਤੇਦਾਰਾਂ ਵਿਚ ਵਿਆਹ ਕਰਵਾਉਣ ਦੀ ਆਗਿਆ ਹੁੰਦੀ ਹੈ । ਉਦਾਹਰਨ ਦੇ ਤੌਰ ਉੱਤੇ ਮਾਤਾ-ਪਿਤਾ ਦੇ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣ ਦੀ ਆਗਿਆ ਹੁੰਦੀ ਹੈ । ਇੱਥੋਂ ਤਕ ਕਿ ਆਸਟਰੇਲੀਆ ਦੇ ਕਬੀਲਿਆਂ ਵਿਚ ਵਿਅਕਤੀ ਆਪਣੀ ਸੌਤੇਲੀ ਮਾਂ ਨਾਲ ਵਿਆਹ ਕਰਵਾ ਸਕਦਾ ਹੈ | ਪਰ ਆਮ ਤੌਰ ਉੱਤੇ ਅਜਿਹਾ ਨਹੀਂ ਹੁੰਦਾ ਹੈ । ਇਸ ਤਰ੍ਹਾਂ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਆਪਣੇ ਸਵਰ, ਪਿੰਡ, ਪਿੰਡ ਰਕਤ ਸੰਬੰਧੀਆਂ ਵਿਚ ਵਿਆਹ ਨਹੀਂ ਕਰਵਾ ਸਕਦਾ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਨੂੰ ਸਮਾਜ ਵੱਲੋਂ ਮਾਨਤਾ ਨਹੀਂ ਦਿੱਤੀ ਜਾਂਦੀ ਹੈ ।

ਬਾਹਰ ਵਿਆਹ ਦੇ ਸਾਡੇ ਸਮਾਜ ਵਿਚ ਕਈ ਪ੍ਰਕਾਰ ਪਾਏ ਜਾਂਦੇ ਹਨ ਜੋ ਕਿ ਹੇਠਾਂ ਲਿਖੇ ਹਨ-
(i) ਗੋਤਰ ਬਾਹਰ ਵਿਆਹ (Gotra exogamy) – ਗੋਤਰ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੇ ਗੋਤਰ ਵਿਚ ਵਿਆਹ ਕਰਵਾਉਣ ਦੀ ਆਗਿਆ ਨਹੀਂ ਹੁੰਦੀ । ਕਪਾੜੀਆ (Kapadia) ਦੇ ਅਨੁਸਾਰ, “ਗੋਤਰ ਬਾਹਰ ਵਿਆਹ ਦੇ ਨਿਯਮ ਨੂੰ ਮੰਨਿਆ ਜਾ ਸਕਦਾ ਹੈ ਕਿ ਗੋਤਰ ਬਾਹਰ ਵਿਆਹ ਦਾ ਪਹਿਲਾ ਪ੍ਰਗਟਾਵਾ ਬਾਹਮਣਾਂ ਦੇ ਸਮੇਂ ਵਿਚ ਹੋਇਆ ਸੀ । ਗਾਵਾਂ ਨੂੰ ਪਾਲਣ ਵਾਲੇ ਸਮੂਹ ਨੂੰ ਗੋਤਰ ਕਹਿੰਦੇ ਹਨ | ਮੈਕਸ ਮੂਲਰ ਦਾ ਕਹਿਣਾ ਹੈ ਜਿਹੜੇ ਲੋਕ ਇਕ ਹੀ ਥਾਂ ਉੱਤੇ ਆਪਣੀਆਂ ਗਾਵਾਂ ਨੂੰ ਬੰਨਦੇ ਸਨ ਉਹ ਇਕ ਦੂਜੇ ਦੇ ਨਾਲ ਨੈਤਿਕ ਰੂਪ ਵਿਚ ਸੰਬੰਧਿਤ ਹੋ ਜਾਂਦੇ ਹਨ । ਇਸ ਕਾਰਨ ਉਹ ਇਕ-ਦੂਜੇ ਨਾਲ ਵਿਆਹ ਨਹੀਂ ਕਰਵਾ ਸਕਦੇ । ਇਸ ਲਈ ਗੋਤਰ ਵਿਚ ਉਹ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਰਕਤ ਸੰਬੰਧ ਹੋਣ ਜਾਂ ਨੈਤਿਕ ਸੰਬੰਧ ਹੋਣ । ਇਸ ਲਈ ਇਕ ਹੀ ਗੋਤਰ ਦੇ ਵਿਅਕਤੀ ਨੂੰ ਆਪਣੇ ਹੀ ਗੋਤਰ ਵਿਚ ਵਿਆਹ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ।

(ii) ਸਵਰ ਬਾਹਰੀ ਵਿਆਹ (Sparvar Exogamy) – ਇਹ ਵੀ ਬਾਹਰ ਵਿਆਹ ਦਾ ਹੀ ਇਕ ਨਿਯਮ ਹੈ ਜਿਸਦੇ ਅਨੁਸਾਰ ਹੀ ਇੱਕੋ ਪ੍ਰਵਰ ਦੇ ਮੁੰਡੇ ਤੇ ਕੁੜੀਆਂ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਪ੍ਰਭੂ (Prabu) ਦੇ ਅਨੁਸਾਰ, ‘‘ਪ੍ਰਵਰ ਦਾ ਅਰਥ ਹੈ ਕਿ ਵੈਦਿਕ ਸਮੇਂ ਵਿਚ ਹਵਨ ਕਰਦੇ ਸਮੇਂ ਪੂਰੋਹਿਤ ਆਪਣੇ ਪੂਰਵਜ ਦਾ ਨਾਮ ਲੈਂਦੇ ਸਨ । ਇਸ ਤਰ੍ਹਾਂ ਪ੍ਰਵਰ ਵਿਅਕਤੀਆਂ ਦੇ ਅਜਿਹੇ ਪੁਰਵਜਾਂ ਦਾ ਚਿੰਨ੍ਹ ਹੁੰਦਾ ਹੈ ਜਿਨ੍ਹਾਂ ਨੇ ਪਹਿਲਾਂ ਵੀ ਹਵਨ ਕੀਤਾ ਸੀ ।” ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਰ ਵਿਚ ਉਹ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਰਿਸ਼ੀ ਪੁਰਵਜ ਆਦਿ ਸਾਂਝੇ ਹੋਣ । ਜਿਨ੍ਹਾਂ ਲੋਕਾਂ ਵਿਚ ਰਿਸ਼ੀ ਜਾਂ ਪੁਰਵਜ ਸਾਂਝੇ ਹਨ ਜਾਂ ਇਕ ਹੀ ਹਨ ਉਹ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਇਕ ਹੀ ਪ੍ਰਵਰ ਦੇ ਆਦਮੀ ਨੂੰ ਉਸੀ ਦੇ ਪ੍ਰਵਾਰ ਦੀ ਔਰਤ ਨਾਲ ਵਿਆਹ ਕਰਨ ਦੀ ਆਗਿਆ ਨਹੀਂ ਹੈ ।

(iii) ਸਪਿੰਡਾ ਬਾਹਰ ਵਿਆਹ (Spinda Exogamy) – ਇਹ ਵੀ ਬਾਹਰ ਵਿਆਹ ਦਾ ਹੀ ਇਕ ਰੂਪ ਹੈ ਕਿ ਇਕ ਹੀ ਪਿੰਡ ਦੇ ਮਰਦ ਅਤੇ ਔਰਤ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ : ਸਪਿੰਡ ਵਿਚ ਉਹ ਸਾਰੇ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਦਾਦਾ-ਦਾਦੀ, ਮਾਤਾ-ਪਿਤਾ ਜਾਂ ਨਾਨਾ-ਨਾਨੀ ਇਕ ਹੀ ਹੋਣ । ਇਸ ਦਾ ਅਰਥ ਇਹ ਹੈ ਕਿ ਪੁੱਤਰ ਦੇ ਸਰੀਰ ਵਿਚ ਮਾਤਾ-ਪਿਤਾ ਦੋਹਾਂ ਦੇ ਖੂਨ ਦੇ ਕਣ ਸ਼ਾਮਲ ਹੁੰਦੇ ਹਨ । ਵਿਗਿਆਨਿਕਾਂ ਦੇ ਅਨੁਸਾਰ ਪਿੰਡ ਵਿਚ ਪਿਤਾ ਦੇ ਵੱਲੋਂ ਸੱਤ ਪੀੜੀਆਂ ਦੇ ਵਿਅਕਤੀ ਅਤੇ ਮਾਤਾ ਦੇ ਵੱਲੋਂ ਪੰਜ ਪੀੜੀਆਂ ਦੇ ਵਿਅਕਤੀ ਸ਼ਾਮਿਲ ਕੀਤੇ ਜਾਂਦੇ ਹਨ । ਇਸ ਲਈ ਵਿਅਕਤੀ ਆਪਣੇ ਪਿਤਾ ਦੀਆਂ ਸੱਤ ਪੀੜੀਆਂ ਅਤੇ ਮਾਤਾ ਦੇ ਪਾਸੇ ਪੰਜ ਪੀੜ੍ਹੀਆਂ ਦੇ ਵਿਅਕਤੀਆਂ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।

(iv) ਪਿੰਡ ਬਾਹਰ ਵਿਆਹ (Village Exogamy) – ਸਾਡੇ ਪਿੰਡਾਂ ਵਿਚ ਇਕ ਗੱਲ ਪ੍ਰਚਲਿਤ ਹੈ ਕਿ ਪਿੰਡ ਵਿਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੀ ਧੀ-ਭੈਣ ਸਾਰਿਆਂ ਦੀ ਸਾਂਝੀ ਧੀ-ਬੈਣ ਹੁੰਦੀ ਹੈ । ਇਸ ਲਈ ਕੋਈ ਇਕ ਹੀ ਪਿੰਡ ਵਿਚ ਕਿਸੇ ਵੀ ਲੜਕੀ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ । ਇਸ ਤਰ੍ਹਾਂ ਪਿੰਡ ਬਾਹਰੀ ਵਿਆਹ ਦੇ ਅਨੁਸਾਰ ਪਿੰਡ ਵਿਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਕਿਸੇ ਦੂਜੇ ਪਿੰਡ ਵਿਚ ਵਿਆਹ ਕਰਵਾਉਣਾ ਪੈਂਦਾ ਹੈ । ਉਹ ਆਪਣੇ ਹੀ ਪਿੰਡ ਵਿਚ ਵਿਆਹ ਨਹੀਂ ਕਰਵਾ ਸਕਦਾ । ਪਿੰਡ ਦੇ ਲੋਕਾਂ ਨੂੰ ਤਾਂ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ ਤੋਂ ਵੱਧ ਸਮਝਿਆ ਜਾਂਦਾ ਹੈ । ਇਸ ਲਈ ਇਕ ਹੀ ਪਿੰਡ ਵਿਚ ਵਿਆਹ ਕਰਨਾ ਪ੍ਰਤੀਬੰਧਿਤ ਹੈ ।

(v) ਟੋਟਮ ਬਾਹਰ ਵਿਆਹ (Totem Exogamy) – ਇਸ ਤਰ੍ਹਾਂ ਦਾ ਵਿਆਹ ਸਾਡੇ ਸਮਾਜਾਂ ਵਿਚ ਨਹੀਂ ਬਲਕਿ ਕਬਾਇਲੀ ਸਮਾਜਾਂ ਵਿਚ ਪ੍ਰਚਲਿਤ ਹੈ । ਟੋਟਮ ਇਕ ਚਿੰਨ, ਪੱਥਰ, ਪੇੜ, ਜਾਨਵਰ ਆਦਿ ਹੁੰਦਾ ਹੈ ਜਿਸਨੂੰ ਲੋਕ ਆਪਣਾ ਦੇਵਤਾ ਮੰਨਦੇ ਹਨ ਤੇ ਉਸਦੀ ਪੂਜਾ ਕਰਦੇ ਹਨ । ਇਸ ਲਈ ਜੋ ਲੋਕ ਇੱਕ ਟੋਟਮ ਦੀ ਪੂਜਾ ਕਰਦੇ ਹਨ ਉਹ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਇਸ ਤਰ੍ਹਾਂ ਟੋਟਮ ਬਾਹਰ ਵਿਆਹ ਦੇ ਅਨੁਸਾਰ ਵਿਅਕਤੀ ਨੂੰ ਆਪਣੇ ਟੋਟਮ ਤੋਂ ਬਾਹਰ ਵਿਆਹ ਕਰਵਾਉਣਾ ਪੈਂਦਾ ਹੈ ।

III. ਅਨੁਲੋਮ ਵਿਆਹ (Hypergamy) – ਇਸ ਤਰ੍ਹਾਂ ਦਾ ਵਿਆਹ ਪ੍ਰਾਚੀਨ ਸਮੇਂ ਵਿਚ ਪ੍ਰਚਲਿਤ ਸੀ । ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਸਦੀ ਕੁੜੀ ਦਾ ਵਿਆਹ ਬਰਾਬਰ ਜਾਂ ਉੱਚੀ ਜਾਤ ਵਿਚ ਹੋਵੇ । ਇਹ ਵੀ ਅਨੁਲੋਮ ਵਿਆਹ ਦਾ ਨਿਯਮ ਹੈ । ਇਸ ਪ੍ਰਕਾਰ ਦੇ ਵਿਆਹ ਵਿਚ ਕੁੜੀ ਦਾ ਵਿਆਹ ਬਰਾਬਰ ਜਾਤ ਜਾਂ ਆਪਣੇ ਤੋਂ ਉੱਚੀ ਜਾਤ ਵਿਚ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਜਦੋਂ ਹੇਠਲੀ ਜਾਤ ਦੀ ਕੁੜੀ ਦਾ ਵਿਆਹ ਉੱਚੀ ਜਾਤ ਦੇ ਮੁੰਡੇ ਨਾਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਅਨੁਲੋਮ ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਅਨੁਲੋਮ ਵਿਆਹ ਵਿਚ ਬਾਹਮਣ ਮੁੰਡੇ ਦਾ ਵਿਆਹ ਸਿਰਫ ਬ੍ਰਾਹਮਣ ਲੜਕੀ ਨਾਲ ਹੁੰਦਾ ਹੈ । ਕਸ਼ੱਤਰੀ ਲੜਕੀ ਦਾ ਵਿਆਹ ਸਿਰਫ਼ ਕਸ਼ੱਤਰੀ ਲੜਕੇ ਜਾਂ ਬ੍ਰਾਹਮਣ ਮੁੰਡੇ ਨਾਲ ਹੋ ਸਕਦਾ ਹੈ । ਇਸੇ ਤਰ੍ਹਾਂ ਵੈਸ਼ ਲੜਕੀ ਦਾ ਵਿਆਹ ਵੈਸ਼, ਕਸ਼ੱਤਰੀ ਅਤੇ ਬ੍ਰਾਹਮਣ ਲੜਕੇ ਦੇ ਨਾਲ ਵੀ ਹੋ ਸਕਦਾ ਹੈ ।

ਇਸ ਤਰ੍ਹਾਂ ਬ੍ਰਾਹਮਣ ਲੜਕਾ ਕਿਸੇ ਵੀ ਜਾਤ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਕਸ਼ੱਤਰੀ ਲੜਕਾ ਬ੍ਰਾਹਮਣ ਲੜਕੀ ਤੋਂ ਇਲਾਵਾ ਕਿਸੇ ਵੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਵੈਸ਼ ਲੜਕਾ ਬਾਹਮਣ ਅਤੇ ਕਸ਼ੱਤਰੀ ਲੜਕੀ ਨੂੰ ਛੱਡ ਕੇ ਕਿਸੇ ਵੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਇਸ ਤਰ੍ਹਾਂ ਦਾ ਵਿਆਹ ਪ੍ਰਾਚੀਨ ਸਮੇਂ ਵਿਚ ਸਾਹਮਣੇ ਆਇਆ ਸੀ ਕਿਉਂਕਿ ਆਰੀਆ ਲੋਕ ਜਦੋਂ ਭਾਰਤ ਵਿਚ ਆਏ ਸਨ ਤਾਂ ਉਹ ਆਪਣੇ ਪਰਿਵਾਰ ਆਪਣੇ ਨਾਲ ਨਹੀਂ ਲਿਆਏ ਸਨ । ਉਨ੍ਹਾਂ ਵਿਚ ਔਰਤਾਂ ਦੀ ਕਮੀ ਸੀ ਜਿਸ ਕਾਰਨ ਉਨ੍ਹਾਂ ਨੇ ਭਾਰਤ ਦੇ ਮੂਲ ਨਿਵਾਸੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਨਾ ਸ਼ੁਰੂ ਕਰ ਦਿੱਤਾ । ਜਦੋਂ ਉਨ੍ਹਾਂ ਵਿਚ ਔਰਤਾਂ ਦੀ ਕਮੀ ਪੂਰੀ ਹੋ ਗਈ ਤਾਂ ਇਸ ਪ੍ਰਕਾਰ ਦੇ ਵਿਆਹ ਵੀ ਖ਼ਤਮ ਹੋ ਗਏ 1 ਕੁਲੀਨ ਵਿਆਹ ਵੀ ਅਨੁਲੋਮ ਵਿਆਹ ਦੀ ਹੀ ਤਰ੍ਹਾਂ ਹੈ ਜਿਸ ਵਿਚ ਕਿਸੇ ਵੀ ਜਾਤ ਦਾ ਵਿਅਕਤੀ ਉਸੇ ਜਾਂ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਵਾ ਸਕਦਾ ਹੈ । ਇਸ ਤਰ੍ਹਾਂ ਦੇ ਵਿਆਹ ਨਾਲ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਸਾਹਮਣੇ ਆ ਗਈਆਂ ਜਿਸ ਕਾਰਨ ਸਰਕਾਰ ਨੇ ਕਾਨੂੰਨ ਬਣਾਕੇ ਇਸ ਨੂੰ ਖ਼ਤਮ ਕਰ ਦਿੱਤਾ ।

IV. ਲੋਮ ਵਿਆਹ (Hypogamy) – ਪ੍ਰਤੀਲੋਮ ਵਿਆਹ ਅੰਤਰਜਾਤੀ ਵਿਆਹ ਦਾ ਦੂਜਾ ਰੂਪ ਹੈ ਜਦਕਿ ਅਨੁਲੋਮ ਵਿਆਹ ਅੰਤਰਜਾਤੀ ਵਿਆਹ ਦਾ ਪਹਿਲਾ ਰੂਪ ਸੀ । ਵਿਆਹ ਦਾ ਇਹ ਨਿਯਮ ਅਨੁਲੋਮ ਵਿਆਹ ਦੇ ਬਿਲਕੁਲ ਉਲਟ ਹੈ । ਅਨੁਲੋਮ ਵਿਆਹ ਵਿਚ ਨੀਵੀਂ ਜਾਤ ਦੀ ਲੜਕੀ ਉੱਚੀ ਜਾਤ ਦੇ ਲੜਕੇ ਨਾਲ ਵਿਆਹ ਕਰਵਾ ਸਕਦੀ ਹੈ ਪਰ ਪ੍ਰਤੀਲੋਮ ਵਿਆਹ ਵਿਚ ਨਿਮਨਜਾਤੀ ਦਾ ਮੁੰਡਾ ਉੱਚੀ ਜਾਤ ਦੀ ਕੁੜੀ ਨਾਲ ਵਿਆਹ ਕਰਦਾ ਹੈ । ਉਦਾਹਰਣ ਦੇ ਤੌਰ ਉੱਤੇ ਨਿਮਨਜਾਤੀ ਦਾ ਮੁੰਡਾ ਵੈਸ਼, ਕਸ਼ੱਤਰੀ ਜਾਂ ਬ੍ਰਾਹਮਣ ਜਾਤ ਦੀ ਕੁੜੀ ਨਾਲ ਵਿਆਹ ਕਰਵਾਏ ਤਾਂ ਉਸਨੂੰ ਪ੍ਰਤੀਲੋਮ ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਦੇ ਵਿਆਹ ਨੂੰ ਧਾਰਮਿਕ ਵੇਦਾਂ ਅਤੇ ਗ੍ਰੰਥਾਂ ਵਿਚ ਮਾਨਤਾ ਪ੍ਰਾਪਤ ਨਹੀਂ ਹੈ ਤੇ ਮਨੂੰ ਨੇ ਇਸ ਪ੍ਰਕਾਰ ਦੇ ਵਿਆਹ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਕਿਹਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 5.
ਪਰਿਵਾਰ ਕਿਸਨੂੰ ਕਹਿੰਦੇ ਹਨ ? ਪਰਿਵਾਰ ਦੀਆਂ ਮੁੱਢਲੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਪਰਿਵਾਰ ਦਾ ਅਰਥ (Meaning of Family) – ਸ਼ਬਦ ਪਰਿਵਾਰ ਅੰਗਰੇਜ਼ੀ ਦੇ ਸ਼ਬਦ Family ਦਾ ਪੰਜਾਬੀ ਰੂਪਾਂਤਰ ਹੈ | Family ਸ਼ਬਦ ਰੋਮਨ ਸ਼ਬਦ Famulous ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਨੌਕਰ ਜਾਂ ਦਾਸ । ਰੋਮਨ ਕਾਨੂੰਨ ਵਿੱਚ ਪਰਿਵਾਰ ਤੋਂ ਮਤਲਬ ਅਜਿਹੇ ਸਮੂਹ ਤੋਂ ਹੈ ਜਿਸ ਵਿੱਚ ਨੌਕਰ ਜਾਂ ਦਾਸ, ਮਾਲਿਕ ਜਾਂ ਮੈਂਬਰ ਸ਼ਾਮਲ ਹਨ ਜੋ ਕਿ ਰਕਤ ਸੰਬੰਧਾਂ ਜਾਂ ਵਿਆਹ ਸੰਬੰਧਾਂ ਨਾਲ ਪਰਸਪਰ ਸੰਬੰਧਤ ਹੋਏ । ਇਸ ਸ਼ਬਦਿਕ ਅਰਥ ਤੋਂ ਸਪੱਸ਼ਟ ਹੈ ਕਿ ਪਰਿਵਾਰ ਕੁੱਝ ਲੋਕਾਂ ਦਾ ਸਿਰਫ ਇਕੱਠ ਨਹੀਂ ਹੈ ਬਲਕਿ ਉਨ੍ਹਾਂ ਵਿੱਚ ਸੰਬੰਧਾਂ ਦੀ ਵਿਵਸਥਾ ਹੈ । ਇਹ ਇੱਕ ਅਜਿਹੀ ਸੰਸਥਾ ਹੈ ਜਿਸਦੇ ਅੰਤਰਗਤ ਔਰਤ ਅਤੇ ਆਦਮੀ ਦਾ ਸਮਾਜ ਤੋਂ ਮਾਨਤਾ ਪ੍ਰਾਪਤ ਲਿੰਗ ਸੰਬੰਧ (Sex relation) ਸਥਾਪਿਤ ਰਹਿੰਦਾ ਹੈ । ਸੰਖੇਪ ਵਿੱਚ ਪਰਿਵਾਰ ਵਿਅਕਤੀਆਂ ਦਾ ਉਹ ਸਮੁਹ ਹੈ ਜੋ ਇੱਕ ਵਿਸ਼ੇਸ਼ ਨਾਮ ਨਾਲ ਪਛਾਣਿਆ ਜਾਂਦਾ ਹੈ । ਜਿਸ ਵਿੱਚ ਔਰਤ ਅਤੇ ਆਦਮੀ ਵਿੱਚ, ਪਤੀ ਪਤਨੀ ਵਿੱਚ ਸਥਾਈ ਲਿੰਗ ਸੰਬੰਧ ਹੋਣ, ਜਿਸ ਵਿੱਚ ਮੈਂਬਰਾਂ ਦੇ ਪਾਲਣ-ਪੋਸ਼ਣ ਦੀ ਪੂਰੀ ਵਿਵਸਥਾ ਹੋਵੇ, ਜਿਸਦੇ ਮੈਂਬਰਾਂ ਵਿੱਚ ਖ਼ੂਨ ਦੇ ਸੰਬੰਧ ਹੋਣ ਅਤੇ ਜੋ ਇੱਕ ਖ਼ਾਸ ਨਿਵਾਸ ਅਸਥਾਨ ਉੱਪਰ ਰਹਿੰਦੇ ਹੋਣ ।

ਜੇਕਰ ਸਮਾਜਿਕ ਦਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਮਾਜ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਮੂਹ ਹੀ ਪਰਿਵਾਰ ਹੈ ਜਿਸ ਵਿਚ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚੇ ਸ਼ਾਮਿਲ ਹੁੰਦੇ ਹਨ । ਹਰੇਕ ਸਮਾਜ ਅਤੇ ਹਰੇਕ ਕਾਲ ਵਿਚ ਇਹ ਸਮੂਹ ਪਾਇਆ ਜਾਂਦਾ ਰਿਹਾ ਹੈ ਜਿਸ ਕਾਰਨ ਇਸ ਨੂੰ ਇਕ ਸਰਵਵਿਆਪਕ ਸਮੂਹ ਹੀ ਕਿਹਾ ਜਾ ਸਕਦਾ ਹੈ । ਇਸ ਲਈ ਹੀ ਪ੍ਰਸਿੱਧ ਸਮਾਜਸ਼ਾਸਤਰੀ ਮੈਕਾਈਵਰ (MacIver) ਦਾ ਕਹਿਣਾ ਹੈ ਕਿ, “ਪਰਿਵਾਰ ਬੱਚਿਆਂ ਦੀ ਉੱਤਪਤੀ ਅਤੇ ਪਾਲਣ ਪੋਸ਼ਣ ਦੀ
ਵਿਵਸਥਾ ਕਰਨ ਦੇ ਲਈ ਕਾਫੀ ਰੂਪ ਵਿਚ ਨਿਸ਼ਚਿਤ ਅਤੇ ਸਥਾਈ ਯੌਨ ਸੰਬੰਧਾਂ ਨਾਲ ਪਰਿਭਾਸ਼ਿਤ ਇਕ ਸਮੂਹ ਹੈ ।” ਪਰਿਵਾਰ ਵਿਚ ਹੀ ਬੱਚਾ ਵੱਡਾ ਹੁੰਦਾ ਹੈ, ਉਸਦਾ ਸਮਾਜੀਕਰਣ ਹੁੰਦਾ ਹੈ ਅਤੇ ਉਹ ਸਮਾਜ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ । ਜਿਸ ਤਰ੍ਹਾਂ ਦਾ ਚਰਿੱਤਰ ਪਰਿਵਾਰ ਦਾ ਹੁੰਦਾ ਹੈ, ਉਸੇ ਪ੍ਰਕਾਰ ਦਾ ਚਰਿੱਤਰ ਬੱਚੇ ਦਾ ਵੀ ਬਣਦਾ ਹੈ । ਇਸ ਕਾਰਨ ਹੀ ਪਰਿਵਾਰ ਨੂੰ ਬਹੁਤ ਮਹੱਤਵਪੂਰਨ ਸਮੂਹ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  • ਆਗਬਰਨ ਅਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਪਰਿਵਾਰ ਬੱਚਿਆਂ ਸਹਿਤ ਜਾਂ ਬੱਚਿਆਂ ਰਹਿਤ ਪਤੀ ਪਤਨੀ ਜਾਂ ਇਕੱਲਾ ਇੱਕ ਆਦਮੀ ਜਾਂ ਔਰਤ ਅਤੇ ਬੱਚਿਆਂ ਦੀ ਲਗਪਗ ਇੱਕ ਸਥਾਈ ਸਭਾ ਹੈ ।” .
  • ਮੈਕਾਈਵਰ ਅਤੇ ਪੇਜ (MacIver and Page) ਦੇ ਅਨੁਸਾਰ, “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਨਿਸ਼ਚਿਤ ਅਤੇ ਸਥਾਈ ਲਿੰਗ ਸੰਬੰਧਾਂ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਬੱਚਿਆਂ ਨੂੰ ਪੈਦਾ ਕਰਨ ਅਤੇ ਪਾਲਣ-ਪੋਸ਼ਣ ਦੇ ਅਵਸਰ ਪ੍ਰਦਾਨ ਕਰਦਾ ਹੈ ”
  • ਮਰਡੋਕ (Murdock) ਦੇ ਅਨੁਸਾਰ, ”ਪਰਿਵਾਰ ਇੱਕ ਅਜਿਹਾ ਸਮੂਹ ਹੈ ਜਿਸ ਦੀਆਂ ਵਿਸ਼ੇਸ਼ਤਾਈਆਂ ਸਾਡੀ ਰਿਹਾਇਸ਼, ਆਰਥਿਕ ਸਹਿਯੋਗ ਅਤੇ ਸੰਤਾਨ ਦੀ ਉਤਪੱਤੀ ਜਾਂ ਪ੍ਰਜਣਨ ਹਨ । ਇਸ ਵਿੱਚ ਦੋਵਾਂ ਲਿੰਗਾਂ ਦੇ ਬਾਲਗ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਘੱਟ ਤੋਂ ਘੱਟ ਦੋ ਵਿੱਚ ਸਮਾਜਿਕ ਵਿਸ਼ਟੀ ਤੋਂ ਸਵੀਕ੍ਰਿਤ ਲਿੰਗ ਸੰਬੰਧ ਹੁੰਦਾ ਹੈ ਅਤੇ ਲਿੰਗ ਸੰਬੰਧਾਂ ਵਿੱਚ ਬਣੇ ਇਨ੍ਹਾਂ ਬਾਲਗਾਂ ਦੇ ਆਪਣੇ ਜਾਂ ਗੋਦ ਲਏ ਹੋਏ ਇੱਕ ਜਾਂ ਜ਼ਿਆਦਾ ਬੱਚੇ ਹੁੰਦੇ ਹਨ ।”

ਇਸ ਤਰ੍ਹਾਂ ਉੱਪਰ ਅਸੀਂ ਵੱਖ-ਵੱਖ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਵਾਰ ਦੀਆਂ ਪਰਿਭਾਸ਼ਾਵਾਂ ਵੇਖੀਆਂ ਹਨ ਅਤੇ ਇਨ੍ਹਾਂ ਨੂੰ ਵੇਖ ਕੇ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਪਰਿਵਾਰ ਉਹ ਸਮੂਹ ਹੈ ਜਿਸ ਵਿੱਚ ਆਦਮੀ ਅਤੇ ਔਰਤ ਦੇ ਲਿੰਗਕ ਸੰਬੰਧਾਂ ਨੂੰ ਸਮਾਜ ਵਲੋਂ ਮਾਨਤਾ ਪ੍ਰਾਪਤ ਹੁੰਦੀ ਹੈ । ਇਹ ਇੱਕ ਜੈਵਿਕ ਇਕਾਈ ਹੈ ਜਿਸ ਵਿੱਚ ਲਿੰਗਕ ਸੰਬੰਧਾਂ ਦੀ ਪੂਰਤੀ ਅਤੇ ਸੰਤੁਸ਼ਟੀ ਹੁੰਦੀ ਹੈ, ਬੱਚੇ ਪੈਦਾ ਕੀਤੇ ਜਾਂਦੇ ਹਨ, ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ । ਇੱਥੇ ਲਿੰਗ ਸੰਬੰਧਾਂ ਨੂੰ ਵਿਧੀਪੂਰਵਕ ਸਵੀਕਾਰ ਕੀਤਾ ਜਾਂਦਾ ਹੈ ਅਤੇ ਇਹ ਆਰਥਿਕ ਸਹਿਯੋਗ ਉੱਤੇ ਵੀ ਟਿਕਿਆ ਹੁੰਦਾ ਹੈ, ਇਸ ਵਿੱਚ ਬੱਚਿਆਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੁੰਦੀ ਹੈ ।

ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਜਾਂ ਲੱਛਣ (Characteristics of Features or Family)

1. ਪਰਿਵਾਰ ਇਕ ਸਰਵਵਿਆਪਕ ਸਮੂਹ ਹੈ (Family is a universal group) – ਪਰਿਵਾਰ ਨੂੰ ਇਕ ਸਰਵਵਿਆਪਕ ਸਮੂਹ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਰੇਕ ਸਮਾਜ ਤੇ ਹਰੇਕ ਕਾਲ ਵਿਚ ਪਾਇਆ ਜਾਂਦਾ ਰਿਹਾ ਹੈ । ਜੇਕਰ ਅਸੀਂ ਮਨੁੱਖਾਂ ਦੇ ਇਤਿਹਾਸ ਦੇ ਪਹਿਲੇ ਸਮੂਹ ਦੇ ਰੂਪ ਵਿਚ ਇਸ ਨੂੰ ਮੰਨੀਏ ਤਾਂ ਗ਼ਲਤ ਨਹੀਂ ਹੋਵੇਗਾ । ਵਿਅਕਤੀ ਕਿਸੇ ਨਾ ਕਿਸੇ ਪਰਿਵਾਰ ਵਿਚ ਹੀ ਜਨਮ ਲੈਂਦਾ ਹੈ ਅਤੇ ਉਹ ਸਾਡਾ ਉਮਰ ਉਸ ਪਰਿਵਾਰ ਦਾ ਮੈਂਬਰ ਬਣ ਕੇ ਹੀ ਰਹਿੰਦਾ ਹੈ ।

2. ਪਰਿਵਾਰ ਛੋਟੇ ਆਕਾਰ ਦਾ ਹੁੰਦਾ ਹੈ (Family is of small size) – ਹਰੇਕ ਪਰਿਵਾਰ ਛੋਟੇ ਅਤੇ ਸੀਮਿਤ ਆਕਾਰ ਦਾ ਹੁੰਦਾ ਹੈ । ਇਸਦਾ ਕਾਰਨ ਇਹ ਹੈ ਕਿ ਵਿਅਕਤੀ ਦਾ ਜਿਸ ਸਮੂਹ ਜਾਂ ਪਰਿਵਾਰ ਵਿਚ ਜਨਮ ਹੁੰਦਾ ਹੈ ਉਸ ਵਿਚ ਜਾਂ ਤਾਂ ਰਕਤ ਸੰਬੰਧੀ ਜਾਂ ਵਿਆਹਕ ਸੰਬੰਧੀ ਹੀ ਸ਼ਾਮਿਲ ਕੀਤੇ ਜਾਂਦੇ ਹਨ । ਪ੍ਰਾਚੀਨ ਸਮੇਂ ਵਿਚ ਤਾਂ ਸੰਯੁਕਤ ਪਰਿਵਾਰ ਹੁੰਦੇ ਸਨ ਜਿਨ੍ਹਾਂ ਵਿਚ ਬਹੁਤ ਸਾਰੇ ਰਿਸ਼ਤੇਦਾਰ ਜਿਵੇਂ ਕਿ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਈ, ਉਨ੍ਹਾਂ ਦੇ ਬੱਚੇ ਆਦਿ ਸ਼ਾਮਲ ਹੁੰਦੇ ਸਨ । ਪਰ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਕਾਰਨਾਂ ਦੇ ਕਾਰਨ ਸਮਾਜ ਵਿਚ ਪਰਿਵਰਤਨ ਆਏ ਅਤੇ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਵਿਚ ਸਿਰਫ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬਿਨਾਂ ਵਿਆਹੇ ਬੱਚੇ ਰਹਿੰਦੇ ਹਨ ।

3. ਪਰਿਵਾਰ ਦਾ ਭਾਵਾਤਮਕ ਆਧਾਰ ਹੁੰਦਾ ਹੈ (Family has emotional base) – ਹਰੇਕ ਪਰਿਵਾਰ ਦਾ ਭਾਵਾਤਮਕ ਆਧਾਰ ਹੁੰਦਾ ਹੈ ਕਿਉਂਕਿ ਪਰਿਵਾਰ ਵਿਚ ਰਹਿ ਕੇ ਹੀ ਵਿਅਕਤੀ ਵਿਚ ਬਹੁਤ ਸਾਰੀਆਂ ਭਾਵਨਾਵਾਂ ਦਾ ਵਿਕਾਸ ਹੁੰਦਾ ਹੈ । ਪਰਿਵਾਰ ਨੂੰ ਸਮਾਜ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਵਿਅਕਤੀ ਦੀ ਮੂਲ ਪ੍ਰਵਿਰਤੀਆਂ ਪਰਿਵਾਰ ਉੱਤੇ ਹੀ ਨਿਰਭਰ ਹੁੰਦੀਆਂ ਹਨ ।

4. ਪਰਿਵਾਰ ਦਾ ਸਮਾਜਿਕ ਸੰਰਚਨਾ ਵਿਚ ਕੇਂਦਰੀ ਸਥਾਨ ਹੁੰਦਾ ਹੈ (Family has a central position in Social Structure) – ਪਰਿਵਾਰ ਇਕ ਸਰਵਵਿਆਪਕ ਸਮੂਹ ਹੈ ਅਤੇ ਇਹ ਹਰੇਕ ਸਮਾਜ ਵਿਚ ਪਾਇਆ ਜਾਂਦਾ ਹੈ । ਇਸ ਨੂੰ ਸਮਾਜ ਦਾ ਪਹਿਲਾ ਸਮੂਹ ਵੀ ਕਿਹਾ ਜਾਂਦਾ ਹੈ ਜਿਸ ਕਾਰਨ ਸਮਾਜ ਦਾ ਪੂਰਾ ਢਾਂਚਾ ਹੀ ਪਰਿਵਾਰ ਉੱਤੇ ਨਿਰਭਰ ਕਰਦਾ ਹੈ । ਸਮਾਜ ਵਿਚ ਵੱਖ-ਵੱਖ ਸਭਾਵਾਂ ਵੀ ਪਰਿਵਾਰ ਦੇ ਕਾਰਨ ਹੀ ਬਣਦੀਆਂ ਹਨ ਅਤੇ ਇਸ ਕਾਰਨ ਹੀ ਪਰਿਵਾਰ ਨੂੰ ਸਮਾਜਿਕ ਸੰਰਚਨਾ ਵਿਚ ਕੇਂਦਰੀ ਸਥਾਨ ਪ੍ਰਾਪਤ ਹੈ । ਪ੍ਰਾਚੀਨ ਸਮੇਂ ਵਿਚ ਤਾਂ ਪਰਿਵਾਰ ਦੇ ਉੱਤੇ ਹੀ ਸਮਾਜਿਕ ਸੰਗਠਨ ਨਿਰਭਰ ਕਰਦਾ ਸੀ । ਵਿਅਕਤੀ ਦੇ ਲਗਭਗ ਸਾਰੇ ਹੀ ਕੰਮ ਪਰਿਵਾਰ ਵਿਚ ਹੀ ਪੂਰੇ ਹੋ ਜਾਂਦੇ ਸਨ । ਚਾਹੇ ਆਧੁਨਿਕ ਸਮਾਜ ਵਿਚ ਬਹੁਤ ਸਾਰੀਆਂ ਹੋਰ ਸੰਸਥਾਵਾਂ ਸਾਹਮਣੇ ਆ ਗਈਆਂ ਹਨ ਅਤੇ ਪਰਿਵਾਰ ਦੇ ਕੰਮ ਹੋਰ ਸੰਸਥਾਵਾਂ ਵੱਲੋਂ ਲੈ ਲਏ ਗਏ ਹਨ ਪਰ ਫਿਰ ਵੀ ਵਿਅਕਤੀ ਨਾਲ ਸੰਬੰਧਿਤ ਬਹੁਤ ਸਾਰੇ ਅਜਿਹੇ ਕੰਮ ਹਨ ਜੋ ਸਿਰਫ ਪਰਿਵਾਰ ਹੀ ਕਰ ਸਕਦਾ ਹੈ ਅਤੇ ਹੋਰ ਕੋਈ ਸੰਸਥਾ ਨਹੀਂ ਕਰ ਸਕਦੀ ਹੈ ।

5. ਪਰਿਵਾਰ ਦਾ ਰਚਨਾਤਮਕ ਪ੍ਰਭਾਵ ਹੁੰਦਾ ਹੈ (Family has a formative influence) – ਪਰਿਵਾਰ ਨਾਮ ਦੀ ਸੰਸਥਾ ਅਜਿਹੀ ਸੰਸਥਾ ਹੈ ਜਿਸ ਨਾਲ ਵਿਅਕਤੀ ਦੇ ਵਿਅਕਤਿੱਤਵ ਦੇ ਵਿਕਾਸ ਉੱਤੇ ਇਕ ਰਚਨਾਤਮਕ ਪ੍ਰਭਾਵ ਪੈਂਦਾ ਹੈ ਅਤੇ ਇਸ ਕਾਰਨ ਹੀ ਸਮਾਜਿਕ ਸੰਰਚਨਾ ਵਿਚ ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਜੇਕਰ ਬੱਚੇ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਉਹ ਸਿਰਫ ਪਰਿਵਾਰ ਵਿਚ ਰਹਿ ਕੇ ਹੀ ਹੋ ਸਕਦਾ ਹੈ | ਪਰਿਵਾਰ ਵਿਚ ਹੀ ਬੱਚੇ ਨੂੰ ਸਮਾਜ ਵਿਚ ਰਹਿਣ-ਸਹਿਣ, ਵਿਵਹਾਰ ਕਰਨ ਦੇ ਢੰਗਾਂ ਦਾ ਪਤਾ ਚਲ ਜਾਂਦਾ ਹੈ ।

6. ਲੈਗਿਕ ਸੰਬੰਧਾਂ ਨੂੰ ਮਾਨਤਾ (Sanction to sexual relations) – ਵਿਅਕਤੀ ਜਦੋਂ ਵਿਆਹ ਕਰਦਾ ਹੈ ਤੇ ਪਰਿਵਾਰ ਦਾ ਨਿਰਮਾਣ ਕਰਦਾ ਹੈ ਤਾਂ ਹੀ ਉਸਦੇ ਅਤੇ ਉਸਦੀ ਪਤਨੀ ਦੇ ਲੈਂਗਿਕ ਜਾਂ ਯੌਨ ਸੰਬੰਧਾਂ ਨੂੰ ਸਮਾਜ ਵਲੋਂ ਮਾਨਤਾ ਪ੍ਰਾਪਤ ਹੁੰਦੀ ਹੈ । ਪਰਿਵਾਰ ਦੇ ਨਾਲ ਹੀ ਆਦਮੀ ਅਤੇ ਔਰਤ ਇਕ ਦੂਜੇ ਨਾਲ ਯੌਨ ਸੰਬੰਧ ਸਥਾਪਿਤ ਕਰਦੇ ਹਨ । ਪ੍ਰਾਚੀਨ ਸਮਾਜਾਂ ਵਿਚ ਯੌਨ ਸੰਬੰਧ ਸਥਾਪਿਤ ਕਰਨ ਦੇ ਕੋਈ ਨਿਯਮ ਨਹੀਂ ਸਨ ਅਤੇ ਕੋਈ ਵੀ ਆਦਮੀ ਕਿਸੇ ਵੀ ਔਰਤ ਨਾਲ ਯੌਨ ਸੰਬੰਧ ਸਥਾਪਿਤ ਕਰ ਸਕਦਾ ਸੀ । ਇਸ ਕਾਰਨ ਹੀ ਪਰਿਵਾਰ ਦਾ ਕੋਈ ਰੂਪ ਸਾਡੇ ਸਾਹਮਣੇ ਨਹੀਂ ਆਇਆ ਸੀ ਅਤੇ ਸਮਾਜ ਆਮ ਤੌਰ ਉੱਤੇ ਵਿਘਟਿਤ ਰਹਿੰਦੇ ਸਨ । ਇਸ ਤਰ੍ਹਾਂ ਪਰਿਵਾਰ ਦੇ ਕਾਰਨ ਹੀ ਆਦਮੀ ਅਤੇ ਔਰਤ ਦੇ ਸੰਬੰਧਾਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਪਰਿਵਾਰ ਦੇ ਭਿੰਨ-ਭਿੰਨ ਪ੍ਰਕਾਰਾਂ ਨੂੰ ਵਿਸਥਾਰ ਨਾਲ ਸਮਝਾਉ ।
ਉੱਤਰ-
ਇਹ ਸੰਸਾਰ ਬਹੁਤ ਵੱਡਾ ਹੈ । ਇਸ ਵਿੱਚ ਕਈ ਪ੍ਰਕਾਰ ਦੇ ਸਮਾਜ ਪਾਏ ਜਾਂਦੇ ਹਨ । ਹਰ ਸਮਾਜ ਦੀਆਂ ਵੱਖਵੱਖ ਭੂਗੋਲਿਕ, ਸਮਾਜਿਕ ਅਤੇ ਸੰਸਕ੍ਰਿਤਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਇਹ ਹਰ ਸਮਾਜ ਦੀਆਂ ਵੱਖ-ਵੱਖ ਹੁੰਦੀਆਂ ਹਨ ਅਤੇ ਇਸੇ ਕਰਕੇ ਹੀ ਹਰ ਸਮਾਜ ਵਿੱਚ ਵੱਖ-ਵੱਖ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ । ਇਹ ਇਸ ਕਰਕੇ ਹੁੰਦਾ ਹੈ। ਕਿਉਂਕਿ ਹਰ ਸਮਾਜ ਦੇ ਵੱਖ-ਵੱਖ ਆਦਰਸ਼, ਵਿਸ਼ਵਾਸ, ਸੰਸਕ੍ਰਿਤੀ ਆਦਿ ਹੁੰਦੇ ਹਨ । ਇੱਕ ਹੀ ਦੇਸ਼ ਵਿੱਚ ਜਿਵੇਂ ਭਾਰਤ ਵਿੱਚ ਹੀ ਕਈ ਪ੍ਰਕਾਰ ਦੇ ਸਮਾਜ ਪਾਏ ਜਾਂਦੇ ਹਨ । ਉਦਾਹਰਨ ਦੇ ਤੌਰ ਉੱਤੇ ਪਿੱਤਰ ਸੱਤਾਤਮਕ, ਮਾਤਰ ਸੱਤਾਤਮਕ ਸਮਾਜ । ਇਸੇ ਤਰ੍ਹਾਂ ਪਰਿਵਾਰ ਦੇ ਵੀ ਅਨੇਕ ਰੂਪ ਹੁੰਦੇ ਹਨ । ਇਨ੍ਹਾਂ ਰੂਪਾਂ ਨੂੰ ਗਿਣਤੀ ਦੇ ਆਧਾਰ ਤੇ, ਵਿਆਹ ਦੇ ਆਧਾਰ ਤੇ, ਸੱਤਾ ਦੇ ਆਧਾਰ ਤੇ, ਵੰਸ਼ ਦੇ ਆਧਾਰ ਤੇ, ਰਹਿਣ ਦੀ ਥਾਂ ਦੇ ਆਧਾਰ ਉੱਤੇ ਆਦਿ ਕਈ ਪ੍ਰਕਾਰ ਦੇ ਵਿੱਚ ਵੰਡਿਆ ਜਾ ਸਕਦਾ ਹੈ । ਹੁਣ ਅਸੀਂ ਇਨ੍ਹਾਂ ਨੂੰ ਵੱਖ-ਵੱਖ ਕਰਕੇ ਵੇਖਾਂਗੇ ।

1. ਵਿਆਹ ਦੇ ਆਧਾਰ ‘ਤੇ ਪਰਿਵਾਰ ਦੀਆਂ ਕਿਸਮਾਂ (On the basis of Marriage) – ਇਹ ਦੋ ਪ੍ਰਕਾਰ ਦੇ ਹੁੰਦੇ ਹਨ ।
(i) ਇੱਕ ਵਿਆਹੀ ਪਰਿਵਾਰ (Monogamous family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਇੱਕ ਆਦਮੀ ਇੱਕ ਹੀ ਔਰਤ ਨਾਲ ਵਿਆਹ ਕਰਵਾਉਂਦਾ ਹੈ ਤਾਂ ਅਜਿਹੇ ਵਿਆਹ ਦੇ ਆਧਾਰ ਵਾਲੇ ਪਰਿਵਾਰ ਨੂੰ ਇੱਕ ਵਿਆਹ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਨੂੰ ਇੱਕ ਸਹੀ ਪਰਿਵਾਰ ਮੰਨਿਆ ਜਾਂਦਾ ਹੈ ।

(ii) ਬਹੁ-ਵਿਆਹੀ ਪਰਿਵਾਰ (Polygamous family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਜਦੋਂ ਇੱਕ ਆਦਮੀ ਇੱਕ ਤੋਂ ਜ਼ਿਆਦਾ ਇਸਤਰੀਆਂ ਨਾਲ ਜਾਂ ਇੱਕ ਇਸਤਰੀ ਦਾ ਇੱਕ ਤੋਂ ਜ਼ਿਆਦਾ ਆਦਮੀਆਂ ਨਾਲ ਵਿਆਹ ਹੁੰਦਾ ਹੈ ਤਾਂ ਇਸ ਪ੍ਰਕਾਰ ਦੇ ਪਰਿਵਾਰ ਨੂੰ ਬਹੁ-ਵਿਆਹੀ (ਪਰਿਵਾਰ) ਕਹਿੰਦੇ ਹਨ । ਇਹ ਵੀ ਅੱਗੇ ਦੋ ਕਿਸਮ ਦਾ ਹੁੰਦਾ ਹੈ।
(a) ਬਹੁ-ਪਤੀ ਵਿਆਹ (Polyandrous family) – ਜਦੋਂ ਇੱਕ ਔਰਤ ਇੱਕ ਤੋਂ ਜ਼ਿਆਦਾ ਆਦਮੀਆਂ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਹ ਬਹੁ-ਪਤੀ ਵਿਆਹ ਹੁੰਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਦੀ ਮੁੱਖ ਵਿਸ਼ੇਸ਼ਤਾ ਇੱਕ ਔਰਤ ਦੇ ਕਈ ਪਤੀ ਹੋਣਾ ਹੈ । ਇੱਥੇ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਹਨ । ਪਹਿਲੀ ਪ੍ਰਕਾਰ ਵਿੱਚ ਉਸ ਔਰਤ ਦੇ ਸਾਰੇ ਪਤੀ ਸਕੇ ਭਰਾ ਹੁੰਦੇ ਹਨ ਅਤੇ ਦੂਜੀ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਉਸ ਔਰਤ ਦੇ ਪਤੀ ਸਕੇ ਭਰਾ ਜ਼ਰੂਰੀ ਨਹੀਂ ਹੁੰਦੇ ।

(b) ਬਹੁ-ਪਤਨੀ ਵਿਆਹ (Polygamous Family) – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ । ਇਸ ਕਿਸਮ ਦੇ ਪਰਿਵਾਰ ਵਿੱਚ ਇੱਕ ਆਦਮੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੇ ਪਰਿਵਾਰ ਮੁਸਲਮਾਨਾਂ ਵਿੱਚ ਆਮ ਪਾਏ ਜਾਂਦੇ ਹਨ । ਮੁਸਲਮਾਨਾਂ ਵਿੱਚ ਇੱਕ ਆਦਮੀ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ । ਪੁਰਾਣੇ ਸਮਿਆਂ ਵਿੱਚ ਚਾਹੇ ਹਿੰਦੂ ਰਾਜੇ ਕਈ ਪਤਨੀਆਂ ਰੱਖਦੇ ਸਨ ਪਰ 1955 ਦੇ ਹਿੰਦੂ ਵਿਆਹ ਕਾਨੂੰਨ ਅਨੁਸਾਰ ਹਿੰਦੂਆਂ ਨੂੰ ਇੱਕ ਪਤਨੀ ਤੋਂ ਜ਼ਿਆਦਾ ਰੱਖਣ ਦੀ ਮਨਾਹੀ ਹੈ । ਭਾਰਤ ਵਿੱਚ ਕੁੱਝ ਅਜਿਹੇ ਕਬੀਲੇ ਹਨ ਜਿਵੇਂ ਨਾਗਾ, ਗੌਡ ਆਦਿ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਪਾਏ ਜਾਂਦੇ ਹਨ ।

2. ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (Family on the basis of Numbers) – ਮੈਂਬਰਾਂ ਦੀ ਗਿਣਤੀ ਦੇ ਆਧਾਰ ਉੱਤੇ ਪਰਿਵਾਰ ਦੀਆਂ ਤਿੰਨ ਕਿਸਮਾਂ ਹਨ-

  • ਕੇਂਦਰੀ ਪਰਿਵਾਰ (Nuclear Family) – ਇਹ ਪਰਿਵਾਰ ਛੋਟਾ ਪਰਿਵਾਰ ਹੁੰਦਾ ਹੈ ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਬਗੈਰ ਵਿਆਹੇ ਬੱਚੇ ਹੁੰਦੇ ਹਨ । ਇਸ ਵਿੱਚ ਹੋਰ ਰਿਸ਼ਤੇਦਾਰ ਸ਼ਾਮਲ ਨਹੀਂ ਹੁੰਦੇ । ਅੱਜ-ਕਲ੍ਹ ਆਮ ਤੌਰ ਤੇ ਅਜਿਹੇ ਪਰਿਵਾਰ ਪਾਏ ਜਾਂਦੇ ਹਨ ਕਿਉਂਕਿ ਲੋਕ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਹਨ । ਬੱਚੇ ਵਿਆਹ ਤੋਂ ਬਾਅਦ ਆਪਣਾ ਹੋਰ ਕੇਂਦਰੀ ਪਰਿਵਾਰ ਬਣਾ ਲੈਂਦੇ ਹਨ ।
  • ਸੰਯੁਕਤ ਪਰਿਵਾਰ (Joint Family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਬਹੁਤ ਸਾਰੇ ਮੈਂਬਰ ਹੁੰਦੇ ਹਨ । ਦਾਦਾਦਾਦੀ, ਚਾਚਾ-ਚਾਚੀ, ਤਾਇਆ-ਤਾਈ, ਉਨ੍ਹਾਂ ਦੇ ਬੱਚੇ, ਮਾਤਾ-ਪਿਤਾ, ਭੈਣ-ਭਾਈ ਆਦਿ ਸਾਰੇ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੁੰਦੇ ਹਨ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਉੱਤੇ ਪਿੰਡਾਂ ਵਿੱਚ ਪਾਏ ਜਾਂਦੇ ਹਨ ।
  • ਵਿਸਤ੍ਰਿਤ ਪਰਿਵਾਰ (Extended Family) – ਇਸ ਪ੍ਰਕਾਰ ਦੇ ਪਰਿਵਾਰ ਸੰਯੁਕਤ ਪਰਿਵਾਰ ਤੋਂ ਹੀ ਬਣਦੇ ਹਨ । ਜਦੋਂ ਸੰਯੁਕਤ ਪਰਿਵਾਰ ਅੱਗੇ ਵੱਧ ਜਾਂਦੇ ਹਨ ਤਾਂ ਉਹ ਵਿਸਤ੍ਰਿਤ ਪਰਿਵਾਰ ਕਹਾਉਂਦੇ ਹਨ । ਇਸ ਵਿੱਚ ਸਾਰੇ ਭਰਾ, ਉਨ੍ਹਾਂ ਦੇ ਬੱਚੇ ਵਿਆਹ ਕਰ ਕੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀ ਅੱਗੇ ਬੱਚੇ ਹੋ ਜਾਂਦੇ ਹਨ | ਅੱਜ-ਕਲ੍ਹ ਦੇ ਸਮਾਜਾਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਮੁਮਕਿਨ ਨਹੀਂ ਹਨ । ਪੁਰਾਣੇ ਸਮਿਆਂ ਵਿੱਚ ਜਦੋਂ ਸਾਰਿਆਂ ਦਾ ਇਕੱਠਾ ਕੰਮ ਹੁੰਦਾ ਸੀ ਤਾਂ ਉਹ ਇਕੱਠੇ ਰਹਿੰਦੇ ਸਨ ਪਰ ਅੱਜ-ਕਲ੍ਹ ਇਹ ਮੁਮਕਿਨ ਨਹੀਂ ਹੈ ।

3. ਵੰਸ਼ ਨਾਮ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of Nomenclature) – ਇਸ ਆਧਾਰ ਤੇ ਚਾਰ ਪ੍ਰਕਾਰ ਦੀਆਂ ਕਿਸਮਾਂ ਮਿਲਦੀਆਂ ਹਨ-

  • ਪਿਤਰ ਵੰਸ਼ੀ ਪਰਿਵਾਰ (Patrilineal Family) – ਇਸ ਤਰ੍ਹਾਂ ਦਾ ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੈ ਜਿਸ ਦਾ ਮਤਲਬ ਹੈ ਕਿ ਪਿਤਾ ਦੇ ਵੰਸ਼ ਦਾ ਨਾਮ ਪੁੱਤਰ ਨੂੰ ਮਿਲਦਾ ਹੈ ਅਤੇ ਪਿਤਾ ਦੇ ਵੰਸ਼ ਦਾ ਮਹੱਤਵ ਹੁੰਦਾ ਹੈ । ਅੱਜ-ਕਲ੍ਹ ਇਸ ਪ੍ਰਕਾਰ ਦੇ ਪਰਿਵਾਰ ਮਿਲਦੇ ਹਨ ।
  • ਮਾਤਰ ਵੰਸ਼ੀ ਪਰਿਵਾਰ (Matrilineal Family) – ਇਸ ਤਰ੍ਹਾਂ ਦਾ ਪਰਿਵਾਰ ਮਾਂ ਦੇ ਨਾਮ ਤੇ ਚਲਦਾ ਹੈ ਜਿਸਦਾ ਮਤਲਬ ਹੈ ਕਿ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਲਗਦਾ ਹੈ | ਮਾਤਾ ਦੇ ਵੰਸ਼ ਦਾ ਨਾਮ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਭਾਰਤ ਦੇ ਕੁੱਝ ਕਬੀਲਿਆਂ ਵਿੱਚ ਮਿਲ ਜਾਂਦੇ ਹਨ ।
  • ਦੋ ਵੰਸ਼ ਨਾਮੀ ਪਰਿਵਾਰ (Bilinear Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਮਾਂ ਅਤੇ ਬਾਪ ਦੋਵਾਂ ਦੇ ਵੰਸ਼ ਦਾ ਨਾਮ ਬੱਚੇ ਨੂੰ ਪ੍ਰਾਪਤ ਹੁੰਦਾ ਹੈ ਅਤੇ ਦੋਵੇਂ ਵੰਸ਼ਾਂ ਦੇ ਨਾਮ ਨਾਲ-ਨਾਲ ਚਲਦੇ ਹਨ ।
  • ਅਰੇਖਕੀ ਪਰਿਵਾਰ (Non-Unilinear Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਵੰਸ਼ ਦੇ ਨਾਂ ਦਾ ਨਿਰਧਾਰਨ ਸਭ ਨੇੜੇ ਦੇ ਰਿਸ਼ਤੇਦਾਰਾਂ ਦੇ ਆਧਾਰ ਤੇ ਹੁੰਦਾ ਹੈ । ਇਸ ਤਰ੍ਹਾਂ ਇਨ੍ਹਾਂ ਨੂੰ ਅਰੇਖਕੀ ਪਰਿਵਾਰ ਕਹਿੰਦੇ ਹਨ ।

4. ਰਿਸ਼ਤੇਦਾਰਾਂ ਦੀ ਕਿਸਮ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of types of Relatives) ਇਸ ਪ੍ਰਕਾਰ ਦੇ ਪਰਿਵਾਰ ਵੀ ਦੋ ਪ੍ਰਕਾਰ ਦੇ ਹੁੰਦੇ ਹਨ-

  • ਰਕਤ ਸੰਬੰਧੀ ਪਰਿਵਾਰ (Consanguine Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਰਕਤ ਸੰਬੰਧ ਦਾ ਸਥਾਨ ਸਰਵਉੱਚ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦੇ ਲਿੰਗ ਸੰਬੰਧ ਨਹੀਂ ਹੁੰਦੇ । ਇਸ ਪਰਿਵਾਰ ਵਿੱਚ ਪਤੀ-ਪਤਨੀ ਵੀ ਹੁੰਦੇ ਹਨ ਪਰ ਉਹ ਇਸ ਪਰਿਵਾਰ ਦੇ ਆਧਾਰ ਨਹੀਂ ਹੁੰਦੇ । ਇਸ ਪਰਿਵਾਰ ਵਿੱਚ ਮੈਂਬਰਸ਼ਿਪ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦੀ ਹੈ । ਤਲਾਕ ਵੀ ਇਨ੍ਹਾਂ ਪਰਿਵਾਰਾਂ ਨੂੰ ਖ਼ਤਮ ਨਹੀਂ ਕਰ ਸਕਦਾ ਅਤੇ ਇਹ ਸਥਾਈ ਹੁੰਦੇ ਹਨ ।
  • ਵਿਆਹ ਸੰਬੰਧੀਆਂ ਦਾ ਪਰਿਵਾਰ (Conjugal Family) – ਇਸ ਪ੍ਰਕਾਰ ਦੇ ਪਰਿਵਾਰ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਅਣਵਿਆਹੇ ਬੱਚੇ ਹੁੰਦੇ ਹਨ । ਇਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ । ਇਹ ਪਤੀ ਜਾਂ ਪਤਨੀ ਦੀ ਮੌਤ ਤੋਂ ਬਾਅਦ ਜਾਂ ਤਲਾਕ ਤੋਂ ਬਾਅਦ ਭੰਗ ਵੀ ਹੋ ਸਕਦਾ ਹੈ ।

5. ਰਹਿਣ ਦੀ ਥਾਂ ਦੇ ਆਧਾਰ ਉੱਤੇ ਪਰਿਵਾਰ (Family on the basis of Residence) – ਇਸ ਪ੍ਰਕਾਰ ਦੇ ਪਰਿਵਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ

  • ਪਿਤਰ ਸਥਾਨੀ ਪਰਿਵਾਰ (Patrilocal Family) – ਇਸ ਪ੍ਰਕਾਰ ਦੇ ਪਰਿਵਾਰ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਅਤੇ ਪਰਿਵਾਰ ਵਸਾਉਂਦੀ ਹੈ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਤੇ ਮਿਲ ਜਾਂਦੇ ਹਨ ।
  • ਮਾਤਰ ਸਥਾਨੀ ਪਰਿਵਾਰ (Matrilocal Family) – ਇਸ ਪ੍ਰਕਾਰ ਦੇ ਪਰਿਵਾਰ ਪਿੱਤਰ ਸਥਾਨੀ ਪਰਿਵਾਰ ਤੋਂ ਉਲਟ ਹਨ । ਇਸ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਨਹੀਂ ਜਾਂਦੀ ਬਲਕਿ ਉੱਥੇ ਹੀ ਰਹਿੰਦੀ ਹੈ । ਇਸ ਵਿੱਚ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਪਤਨੀ ਦੇ ਘਰ ਆ ਕੇ ਰਹਿਣ ਲੱਗ ਜਾਂਦਾ ਹੈ । ਇਸ ਨੂੰ ਮਾਤਰ ਸਥਾਨੀ ਪਰਿਵਾਰ ਕਹਿੰਦੇ ਹਨ । ਗਾਰੋ, ਖਾਸੀ ਕਬੀਲਿਆਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।
  • ਨਵ-ਸਥਾਨੀ ਪਰਿਵਾਰ (Neo-Local Family) – ਇਸ ਪ੍ਰਕਾਰ ਦੇ ਪਰਿਵਾਰ ਪਹਿਲੀਆਂ ਦੋਹਾਂ ਕਿਸਮਾਂ ਤੋਂ ਵੱਖ ਹਨ । ਇਸ ਵਿੱਚ ਪਤੀ-ਪਤਨੀ ਕੋਈ ਵੀ ਇੱਕ ਦੂਜੇ ਦੇ ਪਿਤਾ ਦੇ ਘਰ ਜਾ ਕੇ ਨਹੀਂ ਰਹਿੰਦਾ ਬਲਕਿ ਉਹ ਕਿਸੇ ਹੋਰ ਥਾਂ ਉੱਤੇ ਜਾ ਕੇ ਨਵਾਂ ਘਰ ਵਸਾਉਂਦੇ ਹਨ ਤਾਂ ਇਸ ਲਈ ਇਸ ਨੂੰ ਨਵ-ਸਥਾਨੀ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਉਦਯੋਗਿਕ ਸਮਾਜਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

6. ਸੱਤਾ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of Authority) – ਇਸ ਤਰ੍ਹਾਂ ਦੇ ਪਰਿਵਾਰ ਦੋ ਕਿਸਮ ਦੇ ਹੁੰਦੇ ਹਨ

  • ਪਿੱਤਰ ਸੱਤਾਤਮਕ ਪਰਿਵਾਰ (Patriarchal Family) – ਜਿਵੇਂ ਨਾਮ ਤੋਂ ਹੀ ਪਤਾ ਚਲਦਾ ਹੈ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਪਰਿਵਾਰ ਦੀ ਸੱਤਾ ਜਾਂ ਸ਼ਕਤੀ ਪੂਰੀ ਤਰ੍ਹਾਂ ਪਿਤਾ ਦੇ ਹੱਥ ਵਿੱਚ ਹੁੰਦੀ ਹੈ । ਪਰਿਵਾਰ ਦੇ ਸਾਰੇ ਕੰਮ ਪਿਤਾ ਦੇ ਹੱਥ ਵਿੱਚ ਹੁੰਦੇ ਹਨ । ਉਹ ਹੀ ਕਰਤਾ ਹੁੰਦਾ ਹੈ । ਪਰਿਵਾਰ ਦੇ ਸਾਰੇ ਛੋਟੇ-ਵੱਡੇ ਫੈਸਲਿਆਂ ਵਿੱਚ ਵੀ ਪਿਤਾ ਦਾ ਕਿਹਾ ਮੰਨਿਆ ਜਾਂਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਨਿਯੰਤਰਣ ਵੀ ਪਿਤਾ ਦਾ ਹੀ ਹੁੰਦਾ ਹੈ । ਅੱਜ-ਕਲ੍ਹ ਭਾਰਤ ਵਿੱਚ ਇਸੇ ਪ੍ਰਕਾਰ ਦੇ ਪਰਿਵਾਰ ਹੀ ਪਾਏ ਜਾਂਦੇ ਹਨ ।
  • ਮਾਤਰ ਸੱਤਾਤਮਕ ਪਰਿਵਾਰ (Matriarchal Family) – ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਪਰਿਵਾਰ ਵਿੱਚ ਸੱਤਾ ਜਾਂ ਸ਼ਕਤੀ ਮਾਤਾ ਦੇ ਹੱਥ ਵਿੱਚ ਹੁੰਦੀ ਹੈ । ਬੱਚਿਆਂ ਉੱਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਅਧਿਕਾਰ ਜ਼ਿਆਦਾ ਹੁੰਦਾ ਹੈ ਨਾ ਕਿ ਪਿਤਾ ਦੇ ਰਿਸ਼ਤੇਦਾਰਾਂ ਦਾ । ਇਸਤਰੀ ਹੀ ਮੁਲ ਪੁਰਵ ਮੰਨੀ ਜਾਂਦੀ ਹੈ । ਸੰਪੱਤੀ ਦਾ ਵਾਰਸ ਪੁੱਤਰ ਨਹੀਂ ਬਲਕਿ ਮਾਂ ਦਾ ਭਰਾ ਜਾਂ ਭਾਣਜਾ ਹੁੰਦਾ ਹੈ । ਕਈ ਪ੍ਰਕਾਰ ਦੇ ਕਬੀਲਿਆਂ ਜਿਵੇਂ ਗਾਰੋ, ਖਾਸੀ ਆਦਿ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਸਮਕਾਲੀਨ ਸਮੇਂ ਵਿੱਚ ਪਰਿਵਾਰ ਸੰਸਥਾ ਵਿੱਚ ਹੋਣ ਵਾਲੇ ਪਰਿਵਰਤਨਾਂ ਉੱਤੇ ਚਾਨਣਾ ਪਾਓ ।
ਉੱਤਰ-
1. ਕੇਂਦਰੀ ਪਰਿਵਾਰਾਂ ਦਾ ਵੱਧਣਾ (Increasing Nuclear families) – ਭਾਰਤੀ ਸਮਾਜ ਵਿਚ ਪਰੰਪਰਾਗਤ ਪੇਂਡੂ ਸਮਾਜ ਹੈ ਜਿੱਥੇ ਪ੍ਰਾਚੀਨ ਸਮੇਂ ਵਿਚ ਸੰਯੁਕਤ ਪਰਿਵਾਰ ਮਿਲਦੇ ਸਨ | ਮੁੱਖ ਪੇਸ਼ਾ ਖੇਤੀ ਹੋਣ ਦੇ ਕਾਰਨ ਪਰਿਵਾਰ ਵਿਚ ਵੱਧ ਮੈਂਬਰਾਂ ਦੀ ਜ਼ਰੂਰਤ ਪੈਂਦੀ ਸੀ । ਇਸ ਲਈ ਸੰਯੁਕਤ ਪਰਿਵਾਰ ਸਾਡੇ ਸਮਾਜ ਵਿਚ ਪਾਏ ਜਾਂਦੇ ਸਨ । ਪਰ ਸਮੇਂ ਦੇ ਨਾਲ-ਨਾਲ ਸਿੱਖਿਆ ਦੇ ਵੱਧਣ ਨਾਲ ਅਤੇ ਸਮਾਜਿਕ ਗਤੀਸ਼ੀਲਤਾ ਦੇ ਵੱਧਣ ਦੇ ਨਾਲ ਲੋਕ ਸ਼ਹਿਰਾਂ ਦੇ ਵੱਲ ਜਾਣ ਲੱਗੇ । ਲੋਕ ਸੰਯੁਕਤ ਪਰਿਵਾਰਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਜਾ ਕੇ ਕੇਂਦਰੀ ਪਰਿਵਾਰ ਵਸਾਉਣ ਲੱਗ ਪਏ । ਇਸ ਤਰ੍ਹਾਂ ਪਰਿਵਾਰ ਦੇ ਢਾਂਚੇ ਪੱਖ ਵਿਚ ਪਰਿਵਰਤਨ ਆਉਣ ਲੱਗ ਗਏ ਅਤੇ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਸਾਹਮਣੇ ਆਉਣ ਲੱਗ ਗਏ ।

2. ਆਰਥਿਕ ਕੰਮਾਂ ਵਿਚ ਪਰਿਵਰਤਨ (Changes in economic functions) – ਪਰਿਵਾਰ ਦੇ ਆਰਥਿਕ ਕੰਮਾਂ ਵਿਚ ਵੀ ਬਹੁਤ ਸਾਰੇ ਪਰਿਵਰਤਨ ਆਏ ਹਨ । ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਪਰਿਵਾਰ ਦੇ ਆਲੇ ਦੁਆਲੇ ਹੀ ਸਿਮਟਦੇ ਰਹਿੰਦੀਆਂ ਸਨ । ਪੈਸਾ ਕਮਾਉਣ ਦਾ ਪੂਰਾ ਕੰਮ ਪਰਿਵਾਰ ਵਿਚ ਹੀ ਹੁੰਦਾ ਸੀ ਜਿਵੇਂ ਕਿ ਕਣਕ ਉਗਾਉਣ ਦਾ ਕੰਮ ਜਾਂ ਅੱਟਾ ਪੀਸਣ ਦਾ ਕੰਮ । ਪਰਿਵਾਰ ਵਿਚ ਹੀ ਜੀਵਨ ਜੀਣ ਦੇ ਸਾਰੇ ਸਾਧਨ ਮੌਜੂਦ ਸਨ । ਪਰ ਸਮੇਂ ਦੇ ਨਾਲ-ਨਾਲ ਸਮਾਜ ਵਿਚ ਪਰਿਵਰਤਨ ਆਏ ਅਤੇ ਸਾਡੇ ਸਮਾਜਾਂ ਵਿਚ ਉਦਯੋਗਿਕੀਕਰਣ ਸ਼ੁਰੂ ਹੋਇਆ । ਪਰਿਵਾਰ ਦੇ ਆਰਥਿਕ ਕੰਮਾਂ ਉਦਯੋਗਾਂ ਦੇ ਕੋਲ ਚਲੇ ਗਏ ਜਿਵੇਂ ਕਿ ਅੱਟਾ ਹੁਣ ਚੱਕੀਆਂ ਉੱਤੇ ਪਿਸਦਾ ਹੈ ਜਾਂ ਕਪੜਾ ਵੱਡੀਆਂ-ਵੱਡੀਆਂ ਮਿੱਲਾਂ ਵਿਚ ਬਣਦਾ ਹੈ । ਇਸ ਤਰ੍ਹਾਂ ਪਰਿਵਾਰ ਦੇ ਆਰਥਿਕ ਉਤਪਾਦਨ ਦੇ ਕੰਮ ਹੌਲੀ-ਹੌਲੀ ਖ਼ਤਮ ਹੋ ਗਏ ਅਤੇ ਪਰਿਵਾਰ ਦੇ ਆਰਥਿਕ ਕੰਮ ਹੋਰ ਸੰਸਥਾਵਾਂ ਦੇ ਕੋਲ ਚਲੇ ਗਏ ।

3. ਸਿੱਖਿਅਕ ਕੰਮਾਂ ਦਾ ਪਰਿਵਰਤਿਤ ਹੋਣਾ (Changed in Educational functions) – ਪ੍ਰਾਚੀਨ ਸਮੇਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਜਾਂ ਤਾਂ ਗੁਰੂਕੁੱਲ ਵਿਚ ਹੁੰਦਾ ਸੀ ਜਾਂ ਫਿਰ ਘਰ ਵਿਚ । ਬੱਚਾ ਜੇਕਰ ਗੁਰੂ ਦੇ ਕੋਲ ਸਿੱਖਿਆ ਲੈਣ ਜਾਂਦਾ ਵੀ ਸੀ ਤਾਂ ਉਸਨੂੰ ਸਿਰਫ਼ ਵੇਦਾਂ, ਪੁਰਾਣਾਂ ਆਦਿ ਦੀ ਸਿੱਖਿਆ ਹੀ ਦਿੱਤੀ ਜਾਂਦੀ ਸੀ । ਉਸ ਨੂੰ ਪੇਸ਼ੇ ਜਾਂ ਕੰਮ ਨਾਲ ਸੰਬੰਧਿਤ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ ਅਤੇ ਇਹ ਕੰਮ ਪਰਿਵਾਰ ਵਲੋਂ ਹੀ ਕੀਤਾ ਜਾਂਦਾ ਸੀ । ਹਰੇਕ ਜਾਤ ਜਾਂ ਪਰਿਵਾਰ ਦਾ ਇਕ ਪਰੰਪਰਾਗਤ ਪੇਸ਼ਾ ਹੁੰਦਾ ਸੀ ਅਤੇ ਉਸ ਪੇਸ਼ੇ ਨਾਲ ਸੰਬੰਧਿਤ ਗੁਣ ਵੀ ਉਸ ਪਰਿਵਾਰ ਨੂੰ ਪਤਾ ਹੁੰਦੇ ਸਨ । ਉਹ ਪਰਿਵਾਰ ਆਪਣੇ ਬੱਚਿਆਂ ਨੂੰ ਹੌਲੀ-ਹੌਲੀ ਪੇਸ਼ੇ ਨਾਲ ਸੰਬੰਧਿਤ ਸਿੱਖਿਆ ਦਿੰਦਾ ਜਾਂਦਾ ਸੀ ਅਤੇ ਬੱਚਿਆਂ ਦੀ ਸਿੱਖਿਆ ਪੂਰੀ ਹੋ ਜਾਂਦੀ ਸੀ । ਪਰ ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਇਸ ਕੰਮ ਵਿਚ ਪਰਿਵਰਤਨ ਆਇਆ ਹੈ । ਹੁਣ ਪੇਸ਼ਿਆਂ ਨਾਲ ਸੰਬੰਧਿਤ ਸਿੱਖਿਆ ਦੇਣ ਦਾ ਕੰਮ ਪਰਿਵਾਰ ਦੁਆਰਾ ਨਹੀਂ ਬਲਕਿ ਸਰਕਾਰ ਵਲੋਂ ਖੋਲੇ ਗਏ Professional Colleges, Medical Colleges, Engineering Colleges, I.I.M’s, I.I.T’s, I.T.I.’s wife ਕਰਦੇ ਹਨ । ਬੱਚਾਂ ਇਨ੍ਹਾਂ ਵਿਚ ਪੇਸ਼ੇ ਨਾਲ ਸੰਬੰਧਿਤ ਸਿੱਖਿਆ ਗ੍ਰਹਿਣ ਕਰਕੇ ਆਪਣਾ ਪੇਸ਼ਾ ਹੀ ਅਪਨਾਉਂਦਾ ਹੈ ਅਤੇ ਪਰਿਵਾਰ ਦਾ ਪਰੰਪਰਾਗਤ ਪੇਸ਼ਾ ਛੱਡ ਦਿੰਦਾ ਹੈ । ਇਸ ਤਰ੍ਹਾਂ ਪਰਿਵਾਰ ਦਾ ਸਿੱਖਿਆ ਦੇਣ ਦੀ ਪਰੰਪਰਾਗਤ ਕੰਮ ਹੋਰ ਸੰਸਥਾਵਾਂ ਦੇ ਕੋਲ ਚਲਾ ਗਿਆ ਹੈ ।

4. ਪਰਿਵਾਰਿਕ ਏਕਤਾ ਦਾ ਘੱਟ ਹੋਣਾ (Decreasing unity of family) – ਪ੍ਰਾਚੀਨ ਸਮੇਂ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ ਅਤੇ ਪਰਿਵਾਰ ਦੇ ਸਾਰੇ ਮੈਂਬਰ ਪਰਿਵਾਰ ਦੇ ਹਿੱਤਾਂ ਦੇ ਲਈ ਕੰਮ ਕਰਦੇ ਸਨ । ਉਹ ਆਪਣੇ ਹਿੱਤਾਂ ਨੂੰ ਪਰਿਵਾਰ ਦੇ ਹਿੱਤਾਂ ਦੇ ਲਈ ਕੁਰਬਾਨ ਕਰ ਦਿੰਦੇ ਸਨ । ਪਰਿਵਾਰ ਦੇ ਮੈਂਬਰਾਂ ਵਿਚ ਪੂਰੀ ਏਕਤਾ ਹੁੰਦੀ ਸੀ । ਸਾਰੇ ਮੈਂਬਰ ਪਰਿਵਾਰ ਦੇ ਬਜ਼ੁਰਗ ਦੀ ਗੱਲ ਮੰਨਿਆ ਕਰਦੇ ਸਨ ਅਤੇ ਆਪਣੇ ਫ਼ਰਜ਼ ਚੰਗੇ ਤਰੀਕੇ ਨਾਲ ਪੂਰਾ ਕਰਿਆ ਕਰਦੇ ਸਨ । ਪਰ ਸਮੇਂ ਦੇ ਨਾਲ-ਨਾਲ ਪਰਿਵਾਰਿਕ ਏਕਤਾ ਵਿਚ ਕਮੀ ਆਈ । ਸੰਯੁਕਤ ਪਰਿਵਾਰ ਖ਼ਤਮ ਹੋਣੇ ਸ਼ੁਰੂ ਹੋ ਗਏ ਅਤੇ ਕੇਂਦਰੀ ਪਰਿਵਾਰ ਸਾਹਮਣੇ ਆਉਣ ਲੱਗ ਪਏ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਪਣੇ-ਆਪਣੇ ਹਿੱਤ ਹੁੰਦੇ ਹਨ ਅਤੇ ਕੋਈ ਵੀ ਪਰਿਵਾਰ ਦੇ ਹਿੱਤਾਂ ਦੇ ਲਈ ਆਪਣੇ ਹਿੱਤਾਂ ਦਾ ਤਿਆਗ ਨਹੀਂ ਕਰਦਾ ਹੈ । ਸਾਰਿਆਂ ਦੇ ਆਪਣੇ-ਆਪਣੇ ਆਦਰਸ਼ ਹੁੰਦੇ ਹਨ ਜਿਸ ਕਾਰਨ ਕਈ ਵਾਰ ਤਾਂ ਉਹ ਘਰ ਵੀ ਛੱਡ ਦਿੰਦੇ ਹਨ । ਇਸ ਤਰ੍ਹਾਂ ਸਮੇਂ ਦੇ ਨਾਲ-ਨਾਲ ਪਰਿਵਾਰਿਕ ਏਕਤਾ ਵਿਚ ਕਮੀ ਆਈ ਹੈ ।

5. ਸਮਾਜਿਕ ਕੰਮਾਂ ਵਿਚ ਪਰਿਵਰਤਨ (Change in Social functions) – ਪਰਿਵਾਰ ਦੇ ਸਮਾਜਿਕ ਕੰਮ ਵੀ ਕਾਫੀ ਬਦਲ ਗਏ ਹਨ | ਪ੍ਰਾਚੀਨ ਸਮੇਂ ਵਿਚ ਪਰਿਵਾਰ ਸਮਾਜਿਕ ਨਿਯੰਤਰਣ ਦੇ ਸਾਧਨ ਦੇ ਰੂਪ ਵਿਚ ਕਾਫ਼ੀ ਮਹੱਤਵਪੂਰਨ ਕੰਮ ਕਰਦਾ ਸੀ । ਪਰਿਵਾਰ ਆਪਣੇ ਮੈਂਬਰਾਂ ਉੱਤੇ ਪੂਰਾ ਨਿਯੰਤਰਣ ਰੱਖਦਾ ਸੀ । ਉਸਦੀਆਂ ਚੰਗੀਆਂ ਮਾੜੀਆਂ ਆਦਤਾਂ ਉੱਤੇ ਨਜ਼ਰ ਰੱਖਦਾ ਸੀ ਅਤੇ ਉਸ ਨੂੰ ਸਮੇਂ-ਸਮੇਂ ਉੱਤੇ ਗ਼ਲਤ ਕੰਮ ਨਾ ਕਰਨ ਦੀ ਚੇਤਾਵਨੀ ਦਿੰਦਾ ਸੀ । ਮੈਂਬਰ ਵੀ ਪਰਿਵਾਰ ਦੇ ਬਜ਼ੁਰਗਾਂ ਤੋਂ ਡਰਦੇ ਸਨ ਜਿਸ ਕਾਰਨ ਉਹ ਨਿਯੰਤਰਣ ਵਿਚ ਰਹਿੰਦੇ ਸਨ | ਪਰ ਸਮੇਂ ਦੇ ਨਾਲ-ਨਾਲ ਵਿਅਕਤੀ ਉੱਤੇ ਪਰਿਵਾਰ ਦਾ ਨਿਯੰਤਰਣ ਘੱਟ ਹੋਣ ਲੱਗ ਗਿਆ ਅਤੇ ਨਿਯੰਤਰਣ ਦੇ ਰਸਮੀ ਸਾਧਨ ਸਾਹਮਣੇ ਆਏ ਜਿਵੇਂ ਕਿ ਪੁਲਿਸ, ਫੌਜ, ਅਦਾਲਤ, ਜੇਲ ਆਦਿ ।

ਇਸਦੇ ਨਾਲ ਪਾਚੀਨ ਸਮੇਂ ਵਿਚ ਔਰਤ ਆਪਣੇ ਪਤੀ ਨੂੰ ਪਰਮੇਸ਼ਵਰ ਹੀ ਸਮਝਦੀ ਸੀ ਅਤੇ ਉਸਨੂੰ ਭਗਵਾਨ ਦਾ ਦਰਜਾ ਦਿੰਦੀ ਸੀ । ਪਤੀ ਦੀ ਇੱਛਾ ਦੇ ਸਾਹਮਣੇ ਉਹ ਆਪਣੀ ਇੱਛਾ ਦਾ ਤਿਆਗ ਕਰ ਦਿੰਦੀ ਸੀ ਪਰ ਹੁਣ ਇਹ ਧਾਰਣਾ ਬਦਲ ਗਈ ਹੈ । ਹੁਣ ਪਤਨੀ ਪਤੀ ਨੂੰ ਪਰਮੇਸ਼ਵਰ ਨਹੀਂ ਬਲਕਿ ਆਪਣੇ ਸਾਥੀ ਜਾਂ ਦੋਸਤ ਸਮਝਦੀ ਹੈ ਜਿਸ ਨਾਲ ਕਿ ਉਹ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕੇ ।

6. ਧਾਰਮਿਕ ਕੰਮਾਂ ਵਿਚ ਪਰਿਵਰਤਨ (Change in religious functions) – ਪ੍ਰਾਚੀਨ ਸਮੇਂ ਵਿਚ ਚਾਹੇ ਬੱਚਿਆਂ ਨੂੰ ਗੁਰੂ ਦੇ ਆਸ਼ਰਮ ਵਿਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਉਸ ਨੂੰ ਉੱਥੇ ਹੀ ਵੇਦਾਂ, ਧਾਰਮਿਕ ਗ੍ਰੰਥਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ ਪਰ ਫਿਰ ਵੀ ਪਰਿਵਾਰ ਉਸ ਨੂੰ ਧਾਰਮਿਕ ਸਿੱਖਿਆ ਵੀ ਦਿੰਦਾ ਸੀ । ਉਸਨੂੰ ਧਰਮ ਅਤੇ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਸੀ । ਸਮੇਂ-ਸਮੇਂ ਉੱਤੇ ਪਰਿਵਾਰ ਵਿਚ ਧਾਰਮਿਕ ਸੰਸਕਾਰ, ਯੱਗ ਆਦਿ ਹੁੰਦੇ ਰਹਿੰਦੇ ਸਨ ਜਿਸ ਨਾਲ ਬੱਚਿਆਂ ਨੂੰ ਧਰਮ ਦੇ ਬਾਰੇ ਵਿਚ ਕੁੱਝ ਪਤਾ ਚਲਦਾ ਰਹਿੰਦਾ ਸੀ । ਇਸ ਤਰ੍ਹਾਂ ਪਰਿਵਾਰ ਵਿਚ ਹੀ ਬੱਚਿਆਂ ਨੂੰ ਧਾਰਮਿਕ ਸਿੱਖਿਆ ਮਿਲ ਜਾਂਦੀ ਸੀ । ਪਰ ਸਮੇਂ ਦੇ ਨਾਲ ਬਹੁਤ ਸਾਰੀਆਂ ਖੋਜਾਂ ਹੋਈਆਂ, ਵਿਗਿਆਨ ਨੇ ਪ੍ਰਗਤੀ ਕੀਤੀ ਅਤੇ ਵਿਗਿਆਨ ਹਰੇਕ ਗੱਲ ਵਿਚ ਤਰਕ ਵੇਖਦਾ ਹੈ ।

ਲੋਕ ਵਿਗਿਆਨ ਦੀ ਸਿੱਖਿਆ ਲੈ ਕੇ ਧਰਮ ਨੂੰ ਭੁੱਲਣ ਲੱਗ ਗਏ ! ਹੁਣ ਲੋਕ ਹਰੇਕ ਧਾਰਮਿਕ ਸੰਸਕਾਰ ਨੂੰ ਤਰਕ ਦੀ ਕਸੌਟੀ ਉੱਤੇ ਤੋਲਣ ਲੱਗ ਗਏ ਹਨ ਕਿ ਇਹ ਕਿਉਂ ਅਤੇ ਕਿਵੇਂ ਹੈ । ਹੁਣ ਲੋਕਾਂ ਦੇ ਕੋਲ ਧਾਰਮਿਕ ਯੱਗਾਂ ਦੇ ਲਈ ਸਮਾਂ ਨਹੀਂ ਹੈ । ਹੁਣ ਲੋਕ ਧਾਰਮਿਕ ਕੰਮਾਂ ਦੇ ਲਈ ਥੋੜ੍ਹਾ ਜਿਹਾ ਸਮਾਂ ਹੀ ਕੱਢ ਸਕਦੇ ਹਨ ਅਤੇ ਉਹ ਵੀ ਆਪਣੇ ਸਮੇਂ ਦੇ ਅਨੁਸਾਰ । ਹੁਣ ਲੋਕ ਵਿਆਹ ਵਰਗੇ ਧਾਰਮਿਕ ਸੰਸਕਾਰ ਨੂੰ ਸਮਾਜਿਕ ਉਤਸਵ ਦੇ ਰੂਪ ਵਿਚ ਮਨਾਉਂਦੇ ਹਨ ਤਾਕਿ ਵੱਧ ਤੋਂ ਵੱਧ ਲੋਕਾਂ ਨੂੰ ਸੱਦਿਆ ਜਾ ਸਕੇ । ਲੋਕ ਇਨ੍ਹਾਂ ਵਿਚ ਵੱਧ ਤੋਂ ਵੱਧ ਪੈਸਾ ਖ਼ਰਚ ਕਰਦੇ ਹਨ ਜਿਸ ਕਾਰਨ ਧਾਰਮਿਕ ਕ੍ਰਿਆਵਾਂ ਦਾ ਮਹੱਤਵ ਘੱਟ ਹੋ ਗਿਆ ਹੈ । ਇਸ ਤਰ੍ਹਾਂ ਪਰਿਵਾਰ ਦੇ ਧਾਰਮਿਕ ਕੰਮ ਘੱਟ ਹੋ ਗਏ ਹਨ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 8.
ਰਿਸ਼ਤੇਦਾਰੀ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਪ੍ਰਕਾਰਾਂ ਨੂੰ ਵਿਸਤਾਰ ਨਾਲ ਲਿਖੋ ।
ਉੱਤਰ-
ਸਾਕਾਦਾਰੀ ਜਾਂ ਰਿਸ਼ਤੇਦਾਰੀ ਦਾ ਅਰਥ (Meaning of Kinship) – Kin ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜੋ ਕਿ ਸ਼ਬਦ Cynn ਤੋਂ ਨਿਕਲਿਆ ਹੈ ਜਿਸ ਦਾ ਮਤਲਬ ਸਿਰਫ਼ ‘ਰਿਸ਼ਤੇਦਾਰ’ ਹੁੰਦਾ ਹੈ ਅਤੇ ਸਮਾਜ ਵਿਗਿਆਨਿਆਂ ਅਤੇ ਮਾਨਵ ਵਿਗਿਆਨੀਆਂ ਨੇ ਆਪਣੇ ਅਧਿਐਨ ਵੇਲੇ ਇਸ ‘ਰਿਸ਼ਤੇਦਾਰ’ ਸ਼ਬਦ ਨੂੰ ਮੁੱਖ ਰੱਖਿਆ ਹੈ । ਸਾਕਾਦਾਰੀ ਸ਼ਬਦ ਵਿੱਚ ਰਿਸ਼ਤੇਦਾਰ ਹੁੰਦੇ ਹਨ , ਜਿਵੇਂ ਰਕਤ ਸੰਬੰਧੀ, ਸਕੇ ਅਤੇ ਰਿਸ਼ਤੇਦਾਰ ਆਦਿ ।

ਆਮ ਸ਼ਬਦਾਂ ਵਿੱਚ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਵਿੱਚ ਸਾਕਾਦਾਰੀ ਵਿਵਸਥਾ ਤੋਂ ਮਤਲਬ ਉਹਨਾਂ ਨਿਯਮਾਂ ਦੇ ਸੰਕੁਲ ਤੋਂ ਹੈ ਜੋ ਵੰਸ਼ ਰੂਮ, ਉੱਤਰਾਧਿਕਾਰ, ਵਿਰਾਸਤ, ਵਿਆਹ, ਵਿਆਹ ਤੋਂ ਬਾਹਰ ਲਿੰਗੀ ਸੰਬੰਧਾਂ, ਨਿਵਾਸ ਆਦਿ ਦਾ ਨਿਯਮਨ ਕਰਦੇ ਹੋਏ ਸਮਾਜ ਵਿਸ਼ੇਸ਼ ਵਿੱਚ ਮਨੁੱਖ ਜਾਂ ਉਸਦੇ ਸਮੂਹ ਦੀ ਸਥਿਤੀ ਉਸ ਦੇ ਖੂਨ ਦੇ ਸੰਬੰਧਾਂ ਜਾਂ ਵਿਆਹਕ ਸੰਬੰਧਾਂ ਦੇ ਪੱਖ ਤੋਂ ਨਿਰਧਾਰਿਤ ਕਰਦੇ ਹੋਈਏ । ਇਸ ਦਾ ਅਰਥ ਹੈ ਕਿ ਅਸਲੀ ਜਾਂ ਖੂਨ ਅਤੇ ਵਿਆਹ ਦੁਆਰਾ ਬਣਾਏ ਅਤੇ ਵਿਕਸਿਤ ਸਮਾਜਿਕ ਸੰਬੰਧਾਂ ਦੀ ਵਿਵਸਥਾ ਸਾਕਾਦਾਰੀ ਵਿਵਸਥਾ ਕਹਾਉਂਦੀ ਹੈ । ਇਸ ਦਾ ਸਾਫ਼ ਅਤੇ ਸਪੱਸ਼ਟ ਮਤਲਬ ਇਹ ਹੋਇਆ ਕਿ ਉਹ ਸੰਬੰਧ ਜਿਹੜੇ ਖ਼ੂਨ ਦੁਆਰਾ ਬਣੇ ਹੁੰਦੇ ਹਨ ਅਤੇ ਵਿਆਹ ਦੁਆਰਾ ਬਣ ਜਾਂਦੇ ਹਨ ਉਹ ਸਾਰੇ ਸਾਕਾਦਾਰੀ ਵਿਵਸਥਾ ਦਾ ਹਿੱਸਾ ਹੁੰਦੇ ਹਨ । ਇਸ ਵਿੱਚ ਉਹ ਸਾਰੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਜੋ ਕਿ ਖੂਨ ਅਤੇ ਵਿਆਹ , ਦੁਆਰਾ ਬਣਦੇ ਹਨ । ਉਦਾਹਰਨ ਦੇ ਤੌਰ ਉੱਤੇ ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਮਾਮਾ-ਮਾਮੀ, ਤਾਇਆ-ਤਾਈ, ਭੈਣ-ਭਾਈ, ਸੱਸ-ਸਹੁਰਾ, ਸਾਲਾ-ਸਾਲੀ ਆਦਿ । ਇਸ ਸਭ ਸਾਡੇ ਰਿਸ਼ਤੇਦਾਰ ਹੁੰਦੇ ਹਨ ਅਤੇ ਸਾਕਾਦਾਰੀ ਵਿਵਸਥਾ ਦਾ ਹਿੱਸਾ ਹੁੰਦੇ ਹਨ ।

ਪਰਿਭਾਸ਼ਾਵਾਂ (Definitions)

  1. ਲੈਵੀ ਸਟਰਾਸ (Levi Strauss) ਦੇ ਅਨੁਸਾਰ, “ਸਾਕਾਦਾਰੀ ਵਿਵਸਥਾ ਇੱਕ ਨਿਰੰਕੁਸ਼ ਵਿਵਸਥਾ ਹੈ ।”
  2. ਚਾਰਲਸ ਵਿਕ (Charles Winick) ਦੇ ਅਨੁਸਾਰ, “ਸਾਕਾਦਾਰੀ ਵਿਵਸਥਾ ਵਿੱਚ ਉਹ ਸੰਬੰਧ ਸ਼ਾਮਲ ਕੀਤੇ ਜਾਂਦੇ ਹਨ ਜੋ ਕਲਪਿਤ ਜਾਂ ਵਾਸਤਵਿਕ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।”
  3. ਰੈਡਕਲਿਫ ਬਰਾਉਨ (Redcliff Brown) ਦੇ ਅਨੁਸਾਰ, “ਪਰਿਵਾਰ ਅਤੇ ਵਿਆਹ ਦੀ ਹੋਂਦ ਤੋਂ ਪੈਦਾ ਹੋਏ ਜਾਂ ਇਸ ਦੇ ਸਿੱਟੇ ਵਜੋਂ ਪੈਦਾ ਹੋਏ ਸਾਰੇ ਸੰਬੰਧ ਸਾਕਾਦਾਰੀ ਵਿਵਸਥਾ ਵਿੱਚ ਹੁੰਦੇ ਹਨ ।”
  4. ਲੂਸੀ ਮੇਯਰ (Lucy Mayor) ਦੇ ਅਨੁਸਾਰ, “ਬੰਧੂਤਵ ਜਾਂ ਸਾਕਾਦਾਰੀ ਵਿੱਚ ਸਮਾਜਿਕ ਸੰਬੰਧਾਂ ਨੂੰ ਜੈਵਿਕ ਸ਼ਬਦਾਂ ਵਿੱਚ ਵਿਅਕਤ ਕੀਤਾ ਜਾਂਦਾ ਹੈ ।”

ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਦੋ ਵਿਅਕਤੀ ਰਿਸ਼ਤੇਦਾਰ ਹੁੰਦੇ ਹਨ । ਜੇਕਰ ਉਹਨਾਂ ਦੇ ਪੁਰਵਜ ਇੱਕ ਹੀ ਹੋਣ ਤਾਂ ਉਹ ਇੱਕ ਵਿਅਕਤੀ ਦੀ ਔਲਾਦ ਹੁੰਦੇ ਹਨ | ਸਾਕਾਦਾਰੀ ਵਿਵਸਥਾ ਰਿਸ਼ਤੇਦਾਰਾਂ ਦੀ ਵਿਵਸਥਾ ਹੈ ਜੋ ਕਿ ਰਕਤ ਸੰਬੰਧਾਂ ਜਾਂ ਵਿਆਹ ਸੰਬੰਧਾਂ ਉੱਤੇ ਆਧਾਰਿਤ ਹੁੰਦੀ ਹੈ । ਸਾਕਾਦਾਰੀ ਵਿਵਸਥਾ ਸੰਸਕ੍ਰਿਤਕ ਹੈ ਅਤੇ ਇਸ ਦੀ ਬਣਤਰ ਸਾਰੇ ਸੰਸਾਰ ਵਿੱਚ ਵੱਖ-ਵੱਖ ਹੈ । ਸਾਕਾਦਾਰੀ ਵਿਵਸਥਾ ਵਿੱਚ ਉਨ੍ਹਾਂ ਸਾਰੇ ਅਸਲੀ ਜਾਂ ਨਕਲੀ ਰਕਤ ਸੰਬੰਧਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੇ ਸਮਾਜ ਦੁਆਰਾ ਮਾਨਤਾ ਪ੍ਰਾਪਤ ਹੁੰਦੇ ਹਨ । ਇੱਕ ਨਜਾਇਜ਼ ਬੱਚੇ ਨੂੰ ਸਾਕਾਦਾਰੀ ਵਿੱਚ ਉੱਚਾ ਸਥਾਨ ਪ੍ਰਾਪਤ ਨਹੀਂ ਹੋ ਸਕਦਾ ਪਰ ਇੱਕ ਗੋਦ ਲਏ ਬੱਚੇ ਨੂੰ ਸਾਕਾਦਾਰੀ ਵਿਵਸਥਾ ਵਿੱਚ ਉੱਚਾ ਸਥਾਨ ਪ੍ਰਾਪਤ ਹੋ । ਜਾਂਦਾ ਹੈ । ਇਹ ਇੱਕ ਵਿਸ਼ੇਸ਼ ਸਾਕਾਦਾਰੀ ਸਮੂਹ ਦੀ ਵਿਵਸਥਾ ਹੈ ਜਿਸ ਵਿੱਚ ਸਾਰੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਅਤੇ ਜਿਹੜੇ ਇੱਕ ਦੂਜੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹਨ । ਇਸ ਤਰ੍ਹਾਂ ਸਮਾਜ ਦੁਆਰਾ ਮਾਨਤਾ ਪ੍ਰਾਪਤ ਅਸਲੀ ਜਾਂ ਨਕਲੀ ਰਕਤ ਅਤੇ ਵਿਆਹ ਦੁਆਰਾ ਸਥਾਪਿਤ ਅਤੇ ਗੂੜ੍ਹੇ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ ਸਾਕਾਦਾਰੀ ਵਿਵਸਥਾ ਕਿਹਾ ਜਾਂਦਾ ਹੈ ।

ਨਾਤੇਦਾਰੀ ਦੀਆਂ ਸ਼੍ਰੇਣੀਆਂ Categories of Kinship

ਵਿਅਕਤੀ ਦੀ ਨੇੜਤਾ ਤੇ ਦੂਰੀ ਦੇ ਆਧਾਰ ਉੱਤੇ ਨਾਤੇਦਾਰੀ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ | ਸਾਕੇਦਾਰੀ ਵਿੱਚ ਸਾਰੇ ਰਿਸ਼ਤੇਦਾਰਾਂ ਵਿੱਚ ਇੱਕੋ ਜਿਹੇ ਸੰਬੰਧ ਨਹੀਂ ਪਾਏ ਜਾਂਦੇ ਹਨ । ਜਿਹੜੇ ਸੰਬੰਧ ਸਾਡੇ ਆਪਣੇ ਮਾਤਾ-ਪਿਤਾ, ਪਤੀਪਤਨੀ, ਬੱਚਿਆਂ ਨਾਲ ਹੋਣਗੇ ਉਹ ਸਾਡੇ ਆਪਣੇ ਚਾਚੇ, ਭਤੀਜੇ ਮਾਮੇ, ਮਾਸੀ ਨਾਲ ਨਹੀਂ ਹੋ ਸਕਦੇ ਕਿਉਂਕਿ ਸਾਡਾ ਆਪਣੇ ਮਾਤਾ-ਪਿਤਾ, ਪਤੀ-ਪਤਨੀ ਨਾਲ ਜੋ ਸੰਬੰਧ ਹੈ ਉਹ ਚਾਚੇ, ਭਤੀਜੇ, ਮਾਮੇ ਆਦਿ ਨਾਲ ਨਹੀਂ ਹੋ ਸਕਦਾ । ਉਹਨਾਂ ਵਿਚ ਬਹੁਤ ਜ਼ਿਆਦਾ ਗੁੜੇ ਸੰਬੰਧ ਨਹੀਂ ਪਾਏ ਜਾਂਦੇ । ਇਸ ਨੇੜਤਾ ਅਤੇ ਦੁਰੀ ਦੇ ਆਧਾਰ ਉੱਤੇ ਨਾਤੇਦਾਰੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ ।

(1) ਪ੍ਰਾਥਮਿਕ ਰਿਸ਼ਤੇਦਾਰ (Primary Relations) – ਪਹਿਲੀ ਸ਼੍ਰੇਣੀ ਦੀ ਸਾਕੇਦਾਰੀ ਵਿੱਚ ਪ੍ਰਾਥਮਿਕ ਰਿਸ਼ਤੇਦਾਰ ਜਿਵੇਂ ਪਤੀ-ਪਤਨੀ, ਪਿਤਾ-ਪੁੱਤਰ, ਮਾਤਾ-ਪੁੱਤਰ, ਮਾਤਾ-ਪੁੱਤਰੀ, ਪਿਤਾ-ਪੁੱਤਰੀ, ਭੈਣ ਭੈਣ, ਭਰਾ-ਭੈਣ, ਭੈਣ-ਭਰਾ, ਭਰਾ ਭਰਾ ਆਦਿ ਆਉਂਦੇ ਹਨ | ਮਰਡੋਕ ਦੇ ਅਨੁਸਾਰ ਇਹ ਅੱਠ ਪ੍ਰਕਾਰ ਦੇ ਹੁੰਦੇ ਹਨ । ਇਹ ਪਾਥਮਿਕ ਇਸ ਲਈ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸੰਬੰਧ ਪ੍ਰਤੱਖ ਅਤੇ ਗੁੜੇ ਹੁੰਦੇ ਹਨ ।

(2) ਗੌਣ ਸੰਬੰਧੀ (Secondary Relations) – ਸਾਡੇ ਕੁੱਝ ਰਿਸ਼ਤੇਦਾਰ ਪ੍ਰਾਥਮਿਕ ਹੁੰਦੇ ਹਨ ਜਿਵੇਂ ਮਾਤਾ-ਪਿਤਾ, ਭੈਣ ਭਰਾ ਆਦਿ । ਇਹਨਾਂ ਨਾਲ ਸਾਡਾ ਪ੍ਰਤੱਖ ਰਿਸ਼ਤਾ ਹੁੰਦਾ ਹੈ । ਪਰ ਕੁੱਝ ਰਿਸ਼ਤੇਦਾਰ ਅਜਿਹੇ ਹੁੰਦੇ ਹਨ । ਜਿਨ੍ਹਾਂ ਨਾਲ ਸਾਡਾ ਪ੍ਰਤੱਖ ਰਿਸ਼ਤਾ ਨਹੀਂ ਹੁੰਦਾ ਬਲਕਿ ਅਸੀਂ ਉਹਨਾਂ ਨਾਲ ਪ੍ਰਾਥਮਿਕ ਰਿਸ਼ਤੇਦਾਰਾਂ ਦੇ ਮਾਧਿਅਮ ਨਾਲ ਜੁੜੇ ਹੁੰਦੇ ਹਾਂ ਜਿਵੇਂ ਮਾਤਾ ਦਾ ਭਰਾ, ਪਿਤਾ ਦਾ ਭਰਾ, ਮਾਤਾ ਦੀ ਭੈਣ, ਪਿਤਾ ਦੀ ਭੈਣ, ਭੈਣ ਦਾ ਪਤੀ, ਭਰਾ ਦੀ ਪਤਨੀ ਆਦਿ । ਇਹਨਾਂ ਸਾਰਿਆਂ ਨਾਲ ਸਾਡਾ ਨਿੱਘਾ ਰਿਸ਼ਤਾ ਨਹੀਂ ਹੁੰਦਾ ਬਲਕਿ ਇਹ ਗੌਣ ਸੰਬੰਧੀ ਹੁੰਦੇ ਹਨ । ਮਰਡੋਕ ਦੇ ਅਨੁਸਾਰ ਇਹ ਸੰਬੰਧ 33 ਪ੍ਰਕਾਰ ਦੇ ਹੁੰਦੇ ਹਨ ।

(3) ਤੀਜੇ ਦਰਜੇ ਦੇ ਸੰਬੰਧੀ (Tertiary Kins) – ਸਭ ਤੋਂ ਪਹਿਲੇ ਰਿਸ਼ਤੇਦਾਰ ਪ੍ਰਾਥਮਿਕ ਹੁੰਦੇ ਹਨ ਤੇ ਫਿਰ ਕੌਣ ਸੰਬੰਧੀ ਯਾਨਿ ਕਿ ਪਾਥਮਿਕ ਸੰਬੰਧੀਆਂ ਦੀ ਮਦਦ ਨਾਲ ਰਿਸ਼ਤੇ ਬਣਦੇ ਹਨ | ਤੀਜੀ ਪ੍ਰਕਾਰ ਦੇ ਸੰਬੰਧੀ ਉਹ ਹੁੰਦੇ ਹਨ ਜਿਹੜੇ ਗੌਣ ਸੰਬੰਧੀਆਂ ਦੇ ਪਾਥਮਿਕ ਰਿਸ਼ਤੇਦਾਰ ਹਨ । ਜਿਵੇਂ ਪਿਤਾ ਦੇ ਭਰਾ ਦਾ ਪੱਤਰ, ਮਾਤਾ ਦੇ ਭਰਾ ਦੀ ਪਤਨੀ-ਮਾਮੀ, ਪਤਨੀ ਦੇ ਭਰਾ ਦੀ ਪਤਨੀ ਅਰਥਾਤ ਸਾਲੇ ਦੀ ਪਤਨੀ, ਮਾਤਾ ਦੀ ਭੈਣ ਦਾ ਪਤੀ-ਮਾਸੜ ਆਦਿ | ਮਰਡੈਕ ਨੇ ਇਹਨਾਂ ਦੀ 151 ਦੀ ਗਿਣਤੀ ਦਿੱਤੀ ਹੈ ।
ਇਸ ਤਰ੍ਹਾਂ ਇਹ ਤਿੰਨ ਸ਼੍ਰੇਣੀਆਂ ਦੀ ਸਾਕੇਦਾਰੀ ਹੁੰਦੀ ਹੈ ਪਰ ਜੇਕਰ ਅਸੀਂ ਚਾਹੀਏ ਤਾਂ ਅਸੀਂ ਚੌਥੀ ਅਤੇ ਪੰਜਵੀਂ ਸ਼੍ਰੇਣੀ ਬਾਰੇ ਵੀ ਜਾਣ ਸਕਦੇ ਹਾਂ ।

ਪ੍ਰਸ਼ਨ 9.
ਸਮਾਜਿਕ ਜੀਵਨ ਵਿੱਚ ਨਾਤੇਦਾਰੀ ਦੇ ਮਹੱਤਵ ਨੂੰ ਸਮਝਾਉ ।
ਉੱਤਰ-
ਸਾਕਾਦਾਰੀ ਵਿਵਸਥਾ ਦਾ ਸਮਾਜਿਕ ਸੰਰਚਨਾ ਵਿੱਚ ਇੱਕ ਵਿਸ਼ੇਸ਼ ਸਥਾਨ ਹੈ । ਇਸ ਦੇ ਨਾਲ ਹੀ ਸਮਾਜ ਦੀ ਬਣਤਰ ਬਣਦੀ ਹੈ । ਜੇਕਰ ਨਾਤੇਦਾਰੀ ਜਾਂ ਸਾਕਾਦਾਰੀ ਵਿਵਸਥਾ ਹੀ ਨਾ ਹੋਵੇ ਤਾਂ ਸਮਾਜ ਇੱਕ ਸੰਗਠਨ ਦੀ ਤਰ੍ਹਾਂ ਨਹੀਂ ਬਣ ਸਕੇਗਾ ਅਤੇ ਸਹੀ ਤਰੀਕੇ ਕੰਮ ਨਹੀਂ ਕਰ ਸਕੇਗਾ । ਇਸ ਲਈ ਇਸ ਦਾ ਮਹੱਤਵ ਕਾਫ਼ੀ ਵੱਧ ਗਿਆ ਹੈ ਜਿਸ ਦਾ ਵਰਣਨ ਹੇਠਾਂ ਲਿਖਿਆ ਹੈ-

(1) ਨਾਤੇਦਾਰੀ ਸੰਬੰਧਾਂ ਦੇ ਮਾਧਿਅਮ ਤੋਂ ਹੀ ਕਬਾਇਲੀ ਅਤੇ ਖੇਤੀ ਵਾਲੇ ਸਮਾਜਾਂ ਦੇ ਵਿੱਚ ਅਧਿਕਾਰ ਅਤੇ ਪਰਿਵਾਰ ਤੇ ਵਿਆਹ, ਉਤਪਾਦਨ ਅਤੇ ਉਪਭੋਗ ਦੀ ਪੱਧਤੀ ਅਤੇ ਰਾਜਨੀਤਿਕ ਸੱਤਾ ਦੇ ਅਧਿਕਾਰਾਂ ਦਾ ਨਿਰਧਾਰਨ ਹੁੰਦਾ ਹੈ । ਸ਼ਹਿਰੀ ਸਮਾਜਾਂ ਵਿੱਚ ਵੀ ਵਿਆਹ ਅਤੇ ਪਰਿਵਾਰਿਕ ਉਤਸਵਾਂ ਦੇ ਸਮੇਂ ਨਾਤੇਦਾਰੀ ਸੰਬੰਧਾਂ ਦਾ ਮਹੱਤਵ ਵੇਖਣ ਨੂੰ ਮਿਲਦਾ ਹੈ ।

(2) ਨਾਤੇਦਾਰੀ, ਪਰਿਵਾਰ ਅਤੇ ਵਿਆਹ ਵਿੱਚ ਡੂੰਘਾ ਸੰਬੰਧ ਹੈ । ਨਾਤੇਦਾਰੀ ਦੇ ਮਾਧਿਅਮ ਤੋਂ ਹੀ ਇਸ ਗੱਲ ਦਾ ਨਿਰਧਾਰਨ ਹੁੰਦਾ ਹੈ ਕਿ ਕੌਣ ਕਿਸ ਦੇ ਨਾਲ ਵਿਆਹ ਕਰ ਸਕਦਾ ਹੈ ਅਤੇ ਕਿਹੜੇ-ਕਿਹੜੇ ਸੰਬੰਧਾਂ ਦੀ ਕੀ ਸ਼ਬਦਾਵਲੀ ਹੈ । ਨਾਤੇਦਾਰੀ ਤੋਂ ਹੀ ਵੰਸ਼ ਸੰਬੰਧ, ਗੋਤਰ ਅਤੇ ਖ਼ਾਨਦਾਨ ਦਾ ਨਿਰਧਾਰਨ ਹੁੰਦਾ ਹੈ ਅਤੇ ਵੰਸ਼, ਗੋਤਰ ਅਤੇ ਖ਼ਾਨਦਾਨ ਵਿੱਚ ਬਾਹਰ ਵਿਆਹ ਦਾ ਸਿਧਾਂਤ ਪਾਇਆ ਜਾਂਦਾ ਹੈ ।

(3) ਪਰਿਵਾਰਿਕ ਜੀਵਨ, ਵੰਸ਼ ਸੰਬੰਧ, ਗੋਤਰ ਅਤੇ ਖ਼ਾਨਦਾਨ ਦੇ ਮੈਂਬਰਾਂ ਦੇ ਵਿੱਚ ਨਾਤੇਦਾਰੀ ਦੇ ਆਧਾਰ ਉੱਤੇ ਹੀ ਜਨਮ ਤੋਂ ਲੈ ਕੇ ਮੌਤ ਤਕ ਦੇ ਸੰਸਕਾਰਾਂ ਅਤੇ ਕਰਮ-ਕਾਂਡਾਂ ਵਿੱਚ ਕਿਸਦਾ ਕੀ ਅਧਿਕਾਰ ਅਤੇ ਜ਼ਿੰਮੇਵਾਰੀ ਹੈ, ਇਸ ਦਾ ਨਿਰਧਾਰਨ ਹੁੰਦਾ ਹੈ, ਜਿਵੇਂ ਵਿਆਹ ਦੇ ਸੰਸਕਾਰ ਅਤੇ ਇਸ ਨਾਲ ਜੁੜੇ ਕਰਮ ਕਾਂਡਾਂ ਵਿੱਚ ਵੱਡੇ ਭਾਈ, ਮਾਂ ਅਤੇ ਭੂਆ ਦਾ ਵਿਸ਼ੇਸ਼ ਮਹੱਤਵ ਹੈ । ਮੌਤ ਤੋਂ ਬਾਅਦ ਅੱਗ ਕੌਣ ਦੇਵੇਗਾ, ਇਸ ਦਾ ਸੰਬੰਧ ਵੀ ਸਾਕੇਦਾਰੀ ਉੱਤੇ ਨਿਰਭਰ ਕਰਦਾ ਹੈ । ਜਿਹੜੇ ਲੋਕਾਂ ਨੂੰ ਅੱਗ ਦੇਣ ਦਾ ਅਧਿਕਾਰ ਹੁੰਦਾ ਹੈ, ਸਾਕੇਦਾਰੀ ਉਹਨਾਂ ਦੇ ਉੱਤਰਾਧਿਕਾਰ ਨੂੰ ਨਿਸ਼ਚਿਤ ਕਰਦੀ ਹੈ । ਸਮਾਜਿਕ ਸੰਗਠਨ (ਜਨਮ, ਵਿਆਹ, ਮੌਤ) ਅਤੇ ਸਮੂਹਿਕ ਉਤਸਵਾਂ ਦੇ ਮੌਕਿਆਂ ਉੱਤੇ ਸਾਕੇਦਾਰੀ ਜਾਂ ਰਿਸ਼ਤੇਦਾਰਾਂ ਨੂੰ ਸੱਦਿਆ ਜਾਣਾ ਜ਼ਰੂਰੀ ਹੁੰਦਾ ਹੈ, ਅਜਿਹਾ ਕਰਨ ਨਾਲ ਸੰਬੰਧਾਂ ਵਿੱਚ ਹੋਰ ਮਜ਼ਬੂਤੀ ਵੱਧਦੀ ਹੈ ।

(4) ਨਾਤੇਦਾਰੀ ਵਿਵਸਥਾ ਨਾਲ ਸਮਾਜ ਨੂੰ ਮਜ਼ਬੂਤੀ ਮਿਲਦੀ ਹੈ | ਸਾਕਾਦਾਰੀ ਵਿਵਸਥਾ ਸਮਾਜਿਕ ਸੰਗਠਨ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਜੇਕਰ ਸਾਕਾਦਾਰੀ ਵਿਵਸਥਾ ਹੀ ਨਾ ਹੋਵੇ ਤਾਂ ਸਮਾਜਿਕ ਸੰਗਠਨ ਟੁੱਟ ਜਾਵੇਗਾ ਅਤੇ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ।

(5) ਨਾਤੇਦਾਰੀ ਵਿਵਸਥਾ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਦੀ ਹੈ । ਸਾਕਾਦਾਰੀ ਵਿਵਸਥਾ ਵਿੱਚ ਲਿੰਗ ਸੰਬੰਧ ਬਣਾਉਣੇ, ਸਾਡੇ ਸਮਾਜਾਂ ਵਿੱਚ ਵਰਜਿਤ ਹੈ । ਜੇਕਰ ਸਾਕਾਦਾਰੀ ਵਿਵਸਥਾ ਨਾ ਹੋਵੇ ਤਾਂ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ਅਤੇ ਨਜਾਇਜ਼ ਲਿੰਗ ਸੰਬੰਧ ਅਤੇ ਅਵੈਧ ਬੱਚਿਆਂ ਦੀ ਭਰਮਾਰ ਹੋਵੇਗੀ ਜਿਸ ਨਾਲ ਸਮਾਜ ਭਿੰਨ-ਭਿੰਨ ਹੋ ਜਾਵੇਗਾ ।

(6) ਨਾਤੇਦਾਰੀ ਵਿਵਸਥਾ ਵਿਆਹ ਨਿਰਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਆਪਣੇ ਗੋਤਰ ਵਿੱਚ ਵਿਆਹ ਨਹੀਂ ਕਰਵਾਉਣਾ, ਮਾਤਾ ਦੇ ਪਾਸਿਉਂ ਕਿੰਨੇ ਰਿਸ਼ਤੇਦਾਰ ਛੱਡਣੇ ਹਨ, ਪਿਤਾ ਦੇ ਪਾਸਿਉਂ ਕਿੰਨੇ ਰਿਸ਼ਤੇਦਾਰ ਛੱਡਣੇ ਹਨ, ਇਹ ਸਭ ਕੁੱਝ ਸਾਕਾਦਾਰੀ ਵਿਵਸਥਾ ਉੱਤੇ ਹੀ ਨਿਰਭਰ ਕਰਦਾ ਹੈ । ਜੇਕਰ ਇਹ ਵਿਵਸਥਾ ਨਾ ਹੋਵੇ ਤਾਂ ਵਿਆਹ ਕਰਾਉਣ ਵਿੱਚ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਹੋਵੇਗੀ ਜਿਸ ਕਾਰਨ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ।

(7) ਨਾਤੇਦਾਰੀ ਵਿਵਸਥਾ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ । ਅੱਜ-ਕਲ੍ਹ ਦੇ ਉਦਯੋਗਿਕ ਸਮਾਜ ਵਿੱਚ ਚਾਹੇ ਸਾਡੇ ਵਿਚਾਰ Practical ਹੋ ਚੁੱਕੇ ਹਨ ਪਰ ਫਿਰ ਵੀ ਮਨੁੱਖ ਸਾਕੇਦਾਰੀ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਿਆ ਹੈ । ਉਹ ਆਪਣੇ ਬਜ਼ੁਰਗਾਂ ਦੀਆਂ ਤਸਵੀਰਾਂ ਘਰ ਵਿੱਚ ਟੰਗ ਕੇ ਰੱਖਦਾ ਹੈ, ਉਹਨਾਂ ਦੀਆਂ ਤਸਵੀਰਾਂ ਦਾ ਸੰਗ੍ਰਹਿ ਕਰਦਾ ਹੈ, ਮਰਨ ਤੋਂ ਬਾਅਦ ਉਹਨਾਂ ਦਾ ਸ਼ਰਾਧ ਕਰਦਾ ਹੈ । ਮਨੁੱਖੀ ਜਾਤੀ ਸਾਕੇਦਾਰੀ ਤੇ ਆਧਾਰਿਤ ਸਮੂਹਾਂ ਵਿੱਚ ਰਹੀ ਹੈ । ਸਾਕੇਦਾਰੀ ਤੋਂ ਬਿਨਾਂ ਵਿਅਕਤੀ ਇੱਕ ਮਰੇ ਹੋਏ ਵਿਅਕਤੀ ਦੇ ਸਮਾਨ ਹੈ । ਸਾਡੇ ਰਿਸ਼ਤੇਦਾਰ ਸਾਨੂੰ ਸਭ ਤੋਂ ਜ਼ਿਆਦਾ ਜਾਣਦੇ ਹਨ, ਪਛਾਣਦੇ ਹਨ । ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ । ਜੇਕਰ ਅਸੀਂ ਕਿਸੇ ਪਰੇਸ਼ਾਨੀ ਵਿੱਚ ਹੁੰਦੇ ਹਾਂ ਤਾਂ ਸਾਡੇ ਰਿਸ਼ਤੇਦਾਰ ਹੀ ਸਾਨੂੰ ਮਾਨਸਿਕ ਤੌਰ ਤੇ ਸ਼ਾਂਤ ਕਰਦੇ ਹਨ | ਅਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਹੀ ਰਹਿ ਕੇ ਸਭ ਤੋਂ ਜ਼ਿਆਦਾ ਪ੍ਰਸੰਨਤਾ ਤੇ ਆਨੰਦ ਮਹਿਸੂਸ ਕਰਦੇ ਹਾਂ ।

(8) ਸਾਡੀ ਨਾਤੇਦਾਰੀ ਹੀ ਸਾਡੇ ਵਿਆਹ ਅਤੇ ਪਰਿਵਾਰ ਦਾ ਨਿਰਧਾਰਨ ਕਰਦੀ ਹੈ । ਕਿਸ ਨਾਲ ਵਿਆਹ ਕਰਨਾ ਹੈ, ਕਿਸ ਨਾਲ ਨਹੀਂ ਕਰਨਾ ਹੈ, ਸਗੋਡਰ, ਅੰਤਰਜਾਤੀ ਵਿਆਹ ਸਭ ਕੁੱਝ ਹੀ ਸਾਕੇਦਾਰੀ ਉੱਤੇ ਹੀ ਨਿਰਭਰ ਕਰਦਾ ਹੈ । ਪਰਿਵਾਰ ਵਿੱਚ ਹੀ ਖੂਨ ਤੇ ਵਿਆਹ ਦੇ ਸੰਬੰਧ ਪਾਏ ਜਾਂਦੇ ਹਨ | ਸਾਕੇਦਾਰੀ ਕਰਕੇ ਹੀ ਵਿਆਹ ਤੇ ਸਾਕੇਦਾਰੀ ਵਿਚਕਾਰ ਵਿਵਸਥਾ ਪੈਦਾ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 10.
ਵਿਆਹ ਅਤੇ ਖੂਨ ਸੰਬੰਧਾਂ ਵਿੱਚ ਅੰਤਰ ਦੱਸੋ ।
ਉੱਤਰ-
ਸਗੋਤਰ ਸਾਕਾਦਾਰੀ ਜਾਂ ਖੂਨ ਸੰਬੰਧੀ-ਮੁੱਢਲੇ ਪਰਿਵਾਰ ਦੇ ਆਧਾਰ ਉੱਤੇ ਅਤੇ ਇਸ ਵਿੱਚ ਪੈਦਾ ਹੋਏ ਅਸਲੀ ਜਾਂ ਨਕਲੀ ਖ਼ੂਨ ਦੇ ਵੰਸ਼ ਪਰੰਪਰਾਗਤ ਸੰਬੰਧਾਂ ਨੂੰ ਗੋਤਰ ਸਾਕਾਦਾਰੀ ਕਹਿੰਦੇ ਹਨ । ਆਮ ਸ਼ਬਦਾਂ ਵਿੱਚ ਉਹ ਸਭ ਰਿਸ਼ਦੇਤਾਰ ਜਾਂ ਵਿਅਕਤੀ ਜਿਹੜੇ ਖ਼ੂਨ ਦੇ ਬੰਧਨਾਂ ਵਿਚ ਬੰਨ੍ਹੇ ਹੁੰਦੇ ਹਨ ਉਹਨਾਂ ਨੂੰ ਸਗੋਤਰ ਸਾਕਾਦਾਰੀ ਕਹਿੰਦੇ ਹਨ । ਖੂਨ ਦਾ ਸੰਬੰਧ ਚਾਹੇ ਅਸਲੀ ਹੋਵੇ ਜਾਂ ਨਕਲੀ ਇਸ ਨੂੰ ਸਾਕਾਦਾਰੀ ਵਿਵਸਥਾ ਵਿਚ ਤਾਂ ਹੀ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ । ਜੇਕਰ ਇਸ ਸੰਬੰਧ ਨੂੰ ਸਮਾਜ ਦੀ ਮਾਨਤਾ ਪ੍ਰਾਪਤ ਹੈ । ਉਦਾਹਰਨ ਤੇ ਤੌਰ ਤੇ ਨਜਾਇਜ਼ ਬੱਚੇ ਨੂੰ, ਚਾਹੇ ਉਸ ਨਾਲ ਵੀ ਰਕਤ ਸੰਬੰਧ ਹੁੰਦਾ ਹੈ, ਸਮਾਜ ਵਿੱਚ ਮਾਨਤਾ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਸਮਾਜ ਦੀ ਮਾਨਤਾ ਪ੍ਰਾਪਤ ਨਹੀਂ ਹੁੰਦੀ ਅਤੇ ਗੋਦ ਲਏ ਬੱਚੇ ਨੂੰ, ਚਾਹੇ ਉਸ ਨਾਲ ਰਕਤ ਸੰਬੰਧ ਨਹੀਂ ਹੁੰਦਾ, ਸਮਾਜ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਉਹ ਸਗੋਤਰ ਪ੍ਰਣਾਲੀ ਦਾ ਹਿੱਸਾ ਹੁੰਦੇ ਹਨ । ਰਕਤ ਸੰਬੰਧਾਂ ਨੂੰ ਹਰ ਪ੍ਰਕਾਰ ਦੇ ਸਮਾਜਾਂ ਵਿੱਚ ਮਾਨਤਾ ਪ੍ਰਾਪਤ ਹੈ ।

ਇਸ ਤਰ੍ਹਾਂ ਇਸ ਚਰਚਾ ਤੋਂ ਸਪੱਸ਼ਟ ਹੈ ਕਿ ਸ਼ੁਰੂਆਤੀ ਪਰਿਵਾਰ ਦੇ ਆਧਾਰ ਤੇ ਰਕਤ-ਵੰਸ਼ ਪਰੰਪਰਾਗਤ ਸੰਬੰਧਾਂ ਤੋਂ ਪੈਦਾ ਹੋਏ ਸਾਰੇ ਰਿਸ਼ਤੇਦਾਰ ਇਸ ਗੋਤਰ ਸਾਕਾਦਾਰੀ ਪ੍ਰਣਾਲੀ ਵਿੱਚ ਸ਼ਾਮਲ ਹਨ । ਅਸੀਂ ਉਦਾਹਰਨ ਲੈ ਸਕਦੇ ਹਾਂ ਭੈਣ-ਭਰਾ, ਮਾਮਾ, ਚਾਚਾ, ਤਾਇਆ, ਨਾਨਾ, ਨਾਨੀ, ਦਾਦਾ-ਦਾਦੀ, ਆਦਿ । ਇੱਥੇ ਇਹ ਦੱਸਣ ਯੋਗ ਹੈ ਕਿ ਰਕਤ ਸੰਬੰਧ ਸਿਰਫ਼ ਪਿਤਾ ਵਾਲੇ ਪਾਸੇ ਹੀ ਨਹੀਂ ਹੁੰਦਾ ਬਲਕਿ ਮਾਤਾ ਵਾਲੇ ਪਾਸੇ ਵੀ ਹੁੰਦਾ ਹੈ । ਇਸ ਤਰ੍ਹਾਂ ਪਿਤਾ ਵਾਲੇ ਪਾਸੇ ਦੇ ਰਕਤ ਸੰਬੰਧੀਆਂ ਨੂੰ ਪਿਤਰ ਪੱਖੀ ਰਿਸ਼ਤੇਦਾਰ ਕਹਿੰਦੇ ਹਨ ਅਤੇ ਮਾਤਾ ਵਾਲੇ ਪਾਸੇ ਦੇ ਰਕਤ ਸੰਬੰਧੀਆਂ ਨੂੰ ਮਾਤਰ ਪੱਖੀ ਰਿਸ਼ਤੇਦਾਰ ।

ਵਰਗੀਕਰਨ – ਖੂਨ ਦੇ ਆਧਾਰ ਉੱਤੇ ਆਧਾਰਿਤ ਰਿਸ਼ਤੇਦਾਰਾਂ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ । ਇੱਕੋ ਹੀ ਮਾਂ-ਬਾਪ ਦੇ ਬੱਚਿਆਂ, ਜੋ ਆਪਸ ਵਿੱਚ ਸਕੇ ਭੈਣ ਭਰਾ ਹੁੰਦੇ ਹਨ, ਨੂੰ ਸਿਬਲਿੰਗ (Sibling) ਕਹਿੰਦੇ ਹਨ ਅਤੇ ਮਤਰੇਏ ਭੈਣਭਰਾ ਨੂੰ ਹਾਫ਼ ਸਿਬਲਿੰਗ (Half Sibling) ਕਹਿੰਦੇ ਹਨ । ਪਿਤਾ ਵਾਲੇ ਪਾਸੇ ਸਿਰਫ਼ ਆਦਮੀਆਂ ਦੇ ਖੂਨ ਸੰਬੰਧੀਆਂ ਜੋ ਸਿਰਫ਼ ਆਦਮੀ ਹੁੰਦੇ ਹਨ ਉਹਨਾਂ ਨੂੰ ਸਕਾ-ਸੰਬੰਧੀ (agnates) ਕਹਿੰਦੇ ਹਨ ਅਤੇ ਇਸੇ ਤਰ੍ਹਾਂ ਮਾਤਾ ਵਾਲੇ ਪਾਸੇ ਸਿਰਫ਼ ਔਰਤਾਂ ਦੇ ਖੂਨ ਸੰਬੰਧੀਆਂ ਜੋ ਸਿਰਫ਼ ਔਰਤਾਂ ਹੁੰਦੀਆਂ ਹਨ, ਉਹਨਾਂ ਨੂੰ (Utrine) ਕਹਿੰਦੇ ਹਨ । ਇਸੇ ਤਰ੍ਹਾਂ ਉਹ ਲੋਕ ਜੋ ਖੂਨ ਦੇ ਸੰਬੰਧਾਂ ਕਾਰਨ ਸੰਬੰਧਿਤ ਹੋਣ, ਉਹਨਾਂ ਨੂੰ ਰਕਤ ਸੰਬੰਧੀ ਰਿਸ਼ਤੇਦਾਰ (consanguined kin) ਕਿਹਾ ਜਾਂਦਾ ਹੈ । ਇਹਨਾਂ ਰਕਤ ਸੰਬੰਧੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ।

  1. ਇਕ ਰੇਖਕੀ ਰਿਸ਼ਤੇਦਾਰ (Unilineal Kin) – ਇਸ ਪ੍ਰਕਾਰ ਦੀ ਰਿਸ਼ਤੇਦਾਰੀ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਵੰਸ਼ ਭੂਮ ਦੀ ਸਿੱਧੀ ਰੇਖਾ ਦੁਆਰਾ ਸੰਬੰਧਿਤ ਹੋਣ ਜਿਵੇਂ ਪਿਤਾ, ਪਿਤਾ ਦਾ ਪਿਤਾ, ਪੁੱਤਰ ਅਤੇ ਪੁੱਤਰ ਦਾ ਪੁੱਤਰ ।
  2. ਕੁਲੇਟਰਲ ਜਾਂ ਸਮਾਨਾਂਤਰ ਰਿਸ਼ਤੇਦਾਰ (Collateral Kin) – ਇਸ ਪ੍ਰਕਾਰ ਦੇ ਰਿਸ਼ਤੇਦਾਰ ਉਹ ਵਿਅਕਤੀ ਹੁੰਦੇ ਹਨ, ਜੋ ਹੋਰ ਰਿਸ਼ਤੇਦਾਰਾਂ ਦੇ ਦੁਆਰਾ ਅਸਿੱਧੇ ਤੌਰ ਉੱਤੇ ਸੰਬੰਧਿਤ ਹੋਣ ਜਿਵੇਂ ਪਿਤਾ ਦਾ ਭਰਾ ਚਾਚਾ, ਮਾਂ ਦੀ ਭੈਣ ਮਾਸੀ, ਮਾਂ ਦਾ ਭਰਾ ਮਾਮਾ ਆਦਿ ।

ਵਿਆਹ ਸੰਬੰਧ – ਇਸ ਨੂੰ ਸਮਾਜਿਕ ਸਾਕੇਦਾਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਦੀ ਸਾਕੇਦਰੀ ਵਿੱਚ ਉਸ ਤਰ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਜਿਹੜੇ ਕਿਸੇ ਆਦਮੀ ਜਾਂ ਔਰਤ ਦੇ ਵਿਆਹ ਕਰਨ ਦੇ ਨਾਲ ਪੈਦਾ ਹੁੰਦੇ ਹਨ । ਜਦੋਂ ਕਿਸੇ ਮੁੰਡੇ ਦਾ ਕੁੜੀ ਨਾਲ ਵਿਆਹ ਹੁੰਦਾ ਹੈ ਤਾਂ ਉਸ ਦਾ ਸਿਰਫ਼ ਕੁੜੀ ਨਾਲ ਹੀ ਸੰਬੰਧ ਸਥਾਪਿਤ ਨਹੀਂ ਹੁੰਦਾ ਬਲਕਿ ਕੁੜੀ ਦੇ ਮਾਧਿਅਮ ਨਾਲ ਉਸ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ । ਇਸੇ ਤਰ੍ਹਾਂ ਜਦੋਂ ਕੁੜੀ ਦਾ ਮੁੰਡੇ ਨਾਲ ਵਿਆਹ ਹੁੰਦਾ ਹੈ ਤਾਂ ਕੁੜੀ ਦਾ ਵੀ ਮੁੰਡੇ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ । ਇਸ ਤਰ੍ਹਾਂ ਸਿਰਫ ਵਿਆਹ ਕਰਵਾਉਣ ਨਾਲ ਹੀ ਮੁੰਡੇ ਕੁੜੀ ਦੇ ਕਈ ਪ੍ਰਕਾਰ ਦੇ ਨਵੇਂ ਰਿਸ਼ਤੇ ਹੋਂਦ ਵਿਚ ਆ ਜਾਂਦੇ ਹਨ । ਇਸ ਤਰ੍ਹਾਂ ਵਿਆਹ ਉੱਤੇ ਆਧਾਰਿਤ ਸਾਕੇਦਾਰੀ ਨੂੰ ਵਿਆਹਕ ਸਾਕੇਦਾਰੀ ਦਾ ਨਾਮ ਦਿੱਤਾ ਜਾਂਦਾ ਹੈ ।

ਉਦਾਹਰਨ ਦੇ ਤੌਰ ਤੇ ਜੀਜਾ ਸਾਲਾ, ਸਾਂਢੂ, ਜਵਾਈ, ਸਹੁਰਾ, ਨਨਾਣ, ਭਰਜਾਈ, ਨੂੰਹ, ਸੱਸ ਭਾਈ ਆਦਿ । ਇਸ ਸਾਕੇਦਾਰੀ ਦੀ ਸਾਕੇਦਾਰੀ ਦੀ ਪਾਣੀਸ਼ਾਸਤਰੀ ਮਹੱਤਤਾਂ ਦੇ ਨਾਲ-ਨਾਲ ਸਮਾਜਿਕ ਮਹੱਤਤਾ ਵੀ ਹੁੰਦੀ ਹੈ । ਪਾਣੀਸ਼ਾਸਤਰੀ ਮਹੱਤਤਾ ਤਾਂ ਪਤੀ-ਪਤਨੀ ਲਈ ਹੈ ਪਰ ਸੱਸ, ਸਹੁਰਾ, ਦਿਉਰ, ਨਨਾਣ, ਭਰਜਾਈ, ਸਾਂਢ, ਸਾਲੀ, ਸਾਲਾ, ਜਵਾਈ ਆਦਿ ਰਿਸ਼ਤੇ ਸਮਾਜਿਕ ਹੁੰਦੇ ਹਨ । ਮਾਰਗਨ ਨੇ ਦੁਨੀਆ ਦੇ ਕਈ ਭਾਗਾਂ ਵਿੱਚ ਪ੍ਰਚਲਿਤ ਸਾਕੇਦਾਰੀਆਂ ਦਾ ਅਧਿਐਨ ਕੀਤਾ ਤੇ ਇਹਨਾਂ ਨੂੰ ਵਰਣਨਾਤਮਕ ਤੇ ਵਿਅਕਤੀਨਿਸ਼ਠ ਨਾਮਕਰਨ ਦੇ ਨਾਲ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ । ਵਰਣਨਾਤਮਕ ਪ੍ਰਣਾਲੀ ਵਿੱਚ ਆਮ ਤੌਰ ਤੇ ਵਿਆਹਕ ਸੰਬੰਧੀਆਂ ਲਈ ਇੱਕੋ ਹੀ ਨਾਮ ਦਿੱਤਾ ਜਾਂਦਾ ਹੈ । ਅਜਿਹੇ ਨਾਮ ਸਾਕੇਦਾਰੀ ਦੀ ਤੁਲਨਾ ਵਿੱਚ ਸੰਬੰਧ ਬਾਰੇ ਜ਼ਿਆਦਾ ਦੱਸਦੇ ਹਨ । ਵਿਅਕਤੀਨਿਸ਼ਠ ਸ਼ਬਦ ਅਸਲੀ ਸੰਬੰਧਾਂ ਬਾਰੇ ਦੱਸਦੇ ਹਨ । ਜਿਵੇਂ ਅੰਕਲ ਨੂੰ ਅਸੀਂ ਮਾਮੇ, ਚਾਚੇ, ਫੁੱਫੜ ਤੇ ਮਾਸੜ ਲਈ ਪ੍ਰਯੋਗ ਕਰਦੇ ਹਾਂ ।

ਇਹ ਪਹਿਲੇ ਪ੍ਰਕਾਰ ਦੀ ਉਦਾਹਰਣ ਹੈ । ਪ੍ਰੰਤੂ ਫਾਦਰ ਜਾਂ ਪਿਤਾ ਲਈ ਕੋਈ ਸ਼ਬਦ ਪ੍ਰਯੋਗ ਨਹੀਂ ਹੋ ਸਕਦੇ । ਇਸੇ ਤਰ੍ਹਾਂ Nephew ਨੂੰ ਭਤੀਜੇ ਅਤੇ ਭਾਣਜੇ ਲਈ Cousin ਨੂੰ ਮਾਮੇ, ਚਾਚੇ, ਤਾਏ, ਮਾਸੀ, ਭੂਆ ਦੇ ਬੱਚਿਆਂ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸੇ ਤਰ੍ਹਾਂ Sister in Law ਨੂੰ ਸਾਲੀ ਤੇ ਨਨਾਣ ਅਤੇ Brother in Law ਨੂੰ ਦਿਓਰ ਤੇ ਸਾਲੇ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਤਰ੍ਹਾਂ ਆਧੁਨਿਕ ਸਮਾਜ ਵਿੱਚ ਨਵੇਂ-ਨਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਅਸਲ ਵਿਚ ਇਹ ਸਾਰੇ ਸ਼ਬਦ ਸਾਕੇਦਾਰੀ ਦੇ ਸੂਚਕ ਹਨ ਤੇ ਵਿਆਹਕ ਸਾਕੇਦਾਰੀ ਉੱਤੇ ਆਧਾਰਿਤ ਹੁੰਦੇ ਹਨ । ਜਿਵੇਂ ਵਿਅਕਤੀ ਨੂੰ ਜਵਾਈ ਦਾ ਦਰਜਾ, ਪਤੀ ਦਾ ਦਰਜਾ, ਔਰਤ ਨੂੰ ਨੂੰਹ ਤੇ ਪਤਨੀ ਦਾ ਦਰਜਾ ਵਿਆਹ ਕਰਕੇ ਹੀ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਵਿਆਹਕ ਰਿਸ਼ਤੇਦਾਰੀਆਂ ਨੂੰ ਗਿਣ ਸਕਦੇ ਹਾਂ ।

PSEB 11th Class Sociology Solutions Chapter 6 ਸਮਾਜੀਕਰਨ

Punjab State Board PSEB 11th Class Sociology Book Solutions Chapter 6 ਸਮਾਜੀਕਰਨ Textbook Exercise Questions and Answers.

PSEB Solutions for Class 11 Sociology Chapter 6 ਸਮਾਜੀਕਰਨ

Sociology Guide for Class 11 PSEB ਸਮਾਜੀਕਰਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਪ੍ਰਕਿਰਿਆ, ਜਿਸ ਦੇ ਦੁਆਰਾ ਵਿਅਕਤੀ ਸਮਾਜ ਵਿੱਚ ਰਹਿਣ ਦੇ ਅਤੇ ਜੀਵਨ ਜੀਣ ਦੇ ਤਰੀਕੇ ਸਿੱਖਦਾ ਹੈ ।

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ਦੇ ਨਾਮ ਲਿਖੋ ।
ਉੱਤਰ-
ਬਾਲ ਅਵਸਥਾ, ਬਚਪਨ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ ਅਤੇ ਬੁਢਾਪੇ ਦੀ ਅਵਸਥਾ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਕਿਸ਼ੋਰ ਅਵਸਥਾ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ 12-13 ਸਾਲ ਤੋਂ ਸ਼ੁਰੂ ਹੋ ਕੇ 18-19 ਸਾਲ ਤੱਕ ਚਲਦੀ ਹੈ ਅਤੇ ਵਿਅਕਤੀ ਦੇ ਵਿੱਚ ਸਰੀਰਿਕ ਪਰਿਵਰਤਨ ਆਉਂਦੇ ਹਨ ।

ਪ੍ਰਸ਼ਨ 4.
ਬਾਲਪਨ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ ਪੈਦਾ ਹੋਣ ਤੋਂ ਸ਼ੁਰੂ ਹੋ ਕੇ ਇੱਕ-ਡੇਢ ਸਾਲ ਤੱਕ ਚਲਦੀ ਹੈ ਅਤੇ ਬੱਚਾ ਆਪਣੀਆਂ ਜ਼ਰੂਰਤਾਂ ਲਈ ਹੋਰਾਂ ਉੱਤੇ ਨਿਰਭਰ ਹੁੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਕਿਹੜੀਆਂ ਹਨ ?
ਉੱਤਰ-
ਪਰਿਵਾਰ, ਸਕੂਲ ਅਤੇ ਖੇਡ ਸਮੂਹ ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਹਨ ।

ਪ੍ਰਸ਼ਨ 6.
ਰਸਮੀ ਏਜੰਸੀਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਰਕਾਰ, ਕਾਨੂੰਨ, ਅਦਾਲਤਾਂ, ਰਾਜਨੀਤਿਕ ਵਿਵਸਥਾ ਆਦਿ ।

ਪ੍ਰਸ਼ਨ 7.
ਗੈਰ ਰਸਮੀ ਏਜੰਸੀ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ, ਸੰਸਥਾਵਾਂ, , ਧਰਮ, ਖੇਡ ਸਮੂਹ ਆਦਿ ।

PSEB 11th Class Sociology Solutions Chapter 6 ਸਮਾਜੀਕਰਨ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਬੋਗਾਰਡਸ (Bogardus) ਦੇ ਅਨੁਸਾਰ, “ਸਮਾਜੀਕਰਨ ਉਹ ਕਿਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਮਨੁੱਖੀ ਕਲਿਆਣ ਦੇ ਲਈ ਨਿਸ਼ਚਿਤ ਰੂਪ ਨਾਲ ਮਿਲ ਕੇ ਵਿਵਹਾਰ ਕਰਨਾ ਸਿੱਖਦੇ ਹਨ ਅਤੇ ਅਜਿਹਾ ਕਰਨ ਵਿੱਚ ਉਹ ਆਤਮ ਨਿਯੰਤਰਣ, ਸਮਾਜਿਕ ਜ਼ਿੰਮੇਵਾਰੀ ਅਤੇ ਸੰਤੁਲਿਤ, ਵਿਅਕਤਿੱਤਵ ਦਾ ਅਨੁਭਵ ਕਰਦੇ ਹਨ ।”

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ‘ਤੇ ਨੋਟ ਲਿਖੋ ।
ਉੱਤਰ-

  1. ਬਾਲ ਅਵਸਥਾ (infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

ਪ੍ਰਸ਼ਨ 3.
ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਭੂਮਿਕਾ ਬਾਰੇ ਚਰਚਾ ਕਰੋ ।
ਉੱਤਰ-
ਵਿਅਕਤੀ ਦੇ ਸਮਾਜੀਕਰਨ ਵਿੱਚ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ । ਬੱਚੇ ਦੇ ਅਚੇਤਨ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈਂਦਾ ਹੈ । ਪਰਿਵਾਰ ਵਿੱਚ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ ਜਿਵੇਂ ਕਿ ਪਿਆਰ, ਹਮਦਰਦੀ ਆਦਿ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰੰਪਰਾਵਾਂ, ਰੀਤੀ-ਰਿਵਾਜਾਂ, ਕੀਮਤਾਂ, ਰਹਿਣ-ਸਹਿਣ ਦੇ ਤਰੀਕੇ ਦੱਸਦਾ ਹੈ ਜਿਸ ਨਾਲ ਉਸ ਦਾ ਸਮਾਜੀਕਰਨ ਹੁੰਦਾ ਹੈ ।

ਪ੍ਰਸ਼ਨ 4.
ਸਮਾਜੀਕਰਨ ਦੀਆਂ ਤਿੰਨ ਰਸਮੀ ਏਜੰਸੀਆਂ ਦੱਸੋ। ਉੱਤਰ-ਪੁਲਿਸ, ਕਾਨੂੰਨ ਅਤੇ ਰਾਜਨੀਤਿਕ ਵਿਵਸਥਾ ਸਮਾਜੀਕਰਨ ਦੇ ਤਿੰਨ ਰਸਮੀ ਸਾਧਨ ਹਨ । ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਪੁਲਿਸ ਉਸ ਨੂੰ ਪਕੜ ਲੈਂਦੀ ਹੈ । ਫਿਰ ਕਾਨੂੰਨਾਂ ਦੀ ਮੱਦਦ ਨਾਲ ਉਸ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਸਾਡੀ ਰਾਜਨੀਤਿਕ ਵਿਵਸਥਾ ਸਖ਼ਤ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ ਤਾਂਕਿ ਵਿਅਕਤੀ ਅਪਰਾਧ ਨਾ ਕਰੇ । ਇਸ ਤਰ੍ਹਾਂ ਇਹਨਾਂ ਤੋਂ ਡਰ ਕੇ ਵਿਅਕਤੀ ਅਪਰਾਧ ਨਹੀਂ ਕਰਦਾ ਅਤੇ ਉਸਦਾ ਸਮਾਜੀਕਰਨ ਹੋ ਜਾਂਦਾ ਹੈ ।

ਪ੍ਰਸ਼ਨ 5.
ਪ੍ਰਾਥਮਿਕ ਸਮਾਜੀਕਰਨ ਉੱਪਰ ਨੋਟ ਲਿਖੋ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਵਿਅਕਤੀ ਦਾ ਪ੍ਰਾਥਮਿਕ ਸਮਾਜੀਕਰਨ ਕਰਦੇ ਹਨ । ਪਰਿਵਾਰ ਵਿੱਚ ਰਹਿ ਕੇ ਬੱਚਾ ਸਮਾਜ ਵਿੱਚ ਰਹਿਣ ਦੇ, ਜੀਵਨ ਜੀਣ ਦੇ ਤੌਰ-ਤਰੀਕੇ ਸਿੱਖਦਾ ਹੈ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਵਾਂਗ ਹੋਰ ਬੱਚੇ ਵੀ ਹਨ ਅਤੇ ਉਹਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ ਸਮਾਜੀਕਰਨ ਹੁੰਦਾ ਜਾਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 6.
ਜਨਸੰਪਰਕ ਸਾਧਨਾਂ ਉੱਪਰ ਨੋਟ ਲਿਖੋ ।
ਉੱਤਰ-
ਅੱਜ-ਕੱਲ ਵਿਅਕਤੀ ਦੇ ਜੀਵਨ ਵਿੱਚ ਸੰਚਾਰ ਸਾਧਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ । ਅੱਡ-ਅੱਡ ਸਮਾਚਾਰ ਪੱਤਰ, ਖਬਰਾਂ ਦੇ ਚੈਨਲ ਲਗਾਤਾਰ 24 ਘੰਟੇ ਚਲਦੇ ਰਹਿੰਦੇ ਹਨ ਅਤੇ ਸਾਨੂੰ ਭਾਂਤ-ਭਾਂਤ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ । ਇਹਨਾਂ ਤੋਂ ਸਾਨੂੰ ਸਾਰੇ ਸੰਸਾਰ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਤਾ ਚਲਦਾ ਰਹਿੰਦਾ ਹੈ ਜਿਸ ਨਾਲ ਵੀ ਉਸ ਦਾ ਸਮਾਜੀਕਰਨ ਹੁੰਦਾ ਰਹਿੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪ੍ਰਸ਼ਨ 2.
ਸਾਥੀ ਸਮੂਹ ਦੀ ਸਮਾਜੀਕਰਨ ਵਿੱਚ ਭੂਮਿਕਾ ਦੱਸੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਪ੍ਰਸ਼ਨ 3.
ਸੰਖੇਪ ਵਿੱਚ ਜਵਾਨੀ ਅਤੇ ਬੁਢਾਪੇ ਦੀ ਸਮਾਜੀਕਰਨ ਦੀ ਪ੍ਰਕਿਰਿਆ ਉੱਪਰ ਚਰਚਾ ਕਰੋ ।
ਉੱਤਰ-
ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀ ਪ੍ਰਕਿਰਿਆ ਦੁਆਰਾ ਵਿਅਕਤੀਗਤ ਵਿਕਾਸ ਉੱਪਰ ਚਰਚਾ ਕਰੋ ।
ਉੱਤਰ-
ਵਿਅਕਤੀ ਸਮਾਜ ਵਿਚ ਰਹਿਣ ਦੇ ਯੋਗ ਕਿਵੇਂ ਬਣਦਾ ਹੈ ? ਇਹ ਲੋਕਾਂ ਅਤੇ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਬਣਦਾ ਹੈ । ਜਦੋਂ ਇਕ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਕੋਈ ਵੀ ਸਮਾਜਿਕ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਅਣਜਾਣ ਹੁੰਦਾ ਹੈ । ਪਰ ਹੌਲੀ-ਹੌਲੀ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵਿਚ ਧਿਆਨ ਦੇਣ ਲੱਗ ਜਾਂਦਾ ਹੈ । ਬੱਚਾ ਸ਼ੁਰੂ ਵਿਚ ਜਿਨ੍ਹਾਂ ਵਿਅਕਤੀਆਂ ਵਿਚ ਘਿਰਿਆ ਰਹਿੰਦਾ ਹੈ ਉਹਨਾਂ ਕਰਕੇ ਉਹ ਸਮਾਜਿਕ ਵਿਅਕਤੀ ਬਣਦਾ ਹੈ ਕਿਉਂਕਿ ਇਹੀ ਉਸਦੇ ਆਲੇ-ਦੁਆਲੇ ਦੇ ਵਿਅਕਤੀ ਉਸ ਨੂੰ ਸਮਾਜ ਵਿਚ ਰਹਿਣਾ ਤੇ ਰਹਿਣ ਦੇ ਨਿਯਮ ਸਿਖਾਉਂਦੇ ਹਨ । ਉਹ ਦੂਜਿਆਂ ਦਾ ਅਨੁਕੂਲਣ ਕਰਦਾ ਹੈ ਅਤੇ ਆਪਣੇ ਤੇ ਦੂਜਿਆਂ ਦੇ ਕੰਮਾਂ ਦੀ ਤੁਲਨਾ ਕਰਦਾ ਹੈ ।

ਹੌਲੀ-ਹੌਲੀ ਉਹ ਆਪਣੇ ਅਨੁਭਵ ਤੋਂ ਸਿੱਖਦਾ ਹੈ ਕਿ ਹੋਰ ਲੋਕ ਵੀ ਉਸੇ ਤਰ੍ਹਾਂ ਹਨ ਅਤੇ ਉਹ ਆਪਣੀਆਂ ਭਾਵਨਾਵਾਂ ਤੇ ਆਨੰਦ ਦੂਜਿਆਂ ਨੂੰ ਵਿਖਾਉਂਦਾ ਹੈ । ਇਹ ਉਹ ਉਸ ਸਮੇਂ ਕਰਦਾ ਹੈ ਜਦੋਂ ਉਸਨੂੰ ਲੱਗਦਾ ਹੈ ਕਿ ਹੋਰਾਂ ਦੀਆਂ ਵੀ ਉਸੇ ਤਰ੍ਹਾਂ ਹੀ ਭਾਵਨਾਵਾਂ ਹਨ । ਇਸ ਤਰ੍ਹਾਂ ਜਦੋਂ ਉਹ ਇਧਰ-ਉਧਰ ਘੁੰਮਣ ਲੱਗਦਾ ਹੈ ਤਾਂ ਹਰ ਚੀਜ਼ ਜੋ ਉਸਦੇ ਸਾਹਮਣੇ ਆਉਂਦੀ ਹੈ, ਉਹ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੀ ਹੈ ਅਤੇ ਕਿਉਂ ਹੈ ? ਇਸ ਤਰ੍ਹਾਂ ਮਾਤਾ-ਪਿਤਾ ਬੱਚੇ ਨੂੰ ਚਿੰਨ੍ਹਾਂ ਨਾਲ ਹਾਲਾਤਾਂ ਦੀ ਪਰਿਭਾਸ਼ਾ ਕਰਨੀ ਸਿਖਾਉਂਦੇ ਹਨ ਕਿ ਇਹ ਚੀਜ਼ ਗ਼ਲਤ ਹੈ ਜਾਂ ਇਹ ਚੀਜ਼ ਠੀਕ ਹੈ । ਹੌਲੀ-ਹੌਲੀ ਬੱਚੇ ਨੂੰ ਮੰਦਰ ਜਾਣ, ਸਕੂਲ ਜਾਣ, ਸਿੱਖਿਆ ਲੈਣ ਆਦਿ ਦੇ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ । ਉਸਨੂੰ ਸਕੂਲ ਭੇਜਿਆ ਜਾਂਦਾ ਹੈ ਜਿੱਥੇ ਉਹ ਹੋਰਾਂ ਨਾਲ ਹਾਲਾਤਾਂ ਦੇ ਨਾਲ ਅਨੁਕੂਲਣ ਕਰਨਾ ਸਿੱਖਦਾ ਹੈ ਅਤੇ ਜ਼ਿੰਦਗੀ ਦੇ ਹਰ ਉਸ ਤਰੀਕੇ ਨੂੰ ਸਿੱਖਦਾ ਹੈ ਜਿਹੜੇ ਉਸ ਲਈ ਜੀਵਨ ਜੀਊਣ ਲਈ ਜ਼ਰੂਰੀ ਹਨ । ਇਸ ਤਰ੍ਹਾਂ ਸਮਾਜ ਵਿਚ ਇਕ ਮੈਂਬਰ ਹੌਲੀ-ਹੌਲੀ ਵੱਡਾ ਹੋ ਕੇ ਸਮਾਜ ਦੇ ਨਿਯਮਾਂ ਨੂੰ ਸਿੱਖਦਾ ਹੈ ।

ਬੱਚੇ ਦਾ ਸਭ ਤੋਂ ਪਹਿਲਾ ਸੰਬੰਧ ਪਰਿਵਾਰ ਨਾਲ ਹੁੰਦਾ ਹੈ । ਪੈਦਾ ਹੋਣ ਤੋਂ ਬਾਅਦ ਉਸਦੀ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਉਸ ਦੀਆਂ ਭੌਤਿਕ ਜ਼ਰੂਰਤਾਂ ਦੀ ਪੂਰਤੀ, ਜਿਵੇਂ ਭੁੱਖ, ਪਿਆਸ ਆਦਿ । ਉਸਦੀ ਰੁਚੀ ਆਪਣੀ ਮਾਂ ਵਿਚ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਉਸਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ । ਮਾਂ ਤੋਂ ਬਾਅਦ ਹੀ ਪਰਿਵਾਰ ਦੇ ਹੋਰ ਮੈਂਬਰ ਪਿਤਾ, ਚਾਚਾ-ਚਾਚੀ, ਦਾਦਾ-ਦਾਦੀ, ਭਾਈ-ਭੈਣ ਆਦਿ ਆਉਂਦੇ ਹਨ । ਇਹ ਸਾਰੇ ਮੈਂਬਰ ਬੱਚੇ ਨੂੰ ਸੰਸਾਰ ਦੇ ਬਾਰੇ ਦੱਸਦੇ ਹਨ ਜਿਸ ਵਿਚ ਉਸਨੇ ਸਾਰਾ ਜੀਵਨ ਬਤੀਤ ਕਰਨਾ ਹੈ ਅਤੇ ਪਰਿਵਾਰ ਵਿਚ ਰਹਿ ਕੇ ਹੀ ਉਹ ਪਿਆਰ, ਅਧਿਕਾਰ, ਸ਼ਕਤੀ ਆਦਿ ਚੀਜ਼ਾਂ ਦਾ ਅਨੁਭਵ ਕਰਦਾ ਹੈ ਕਿਉਂਕਿ ਇਹ ਸਭ ਕੁੱਝ ਉਸ ਨੂੰ ਪਰਿਵਾਰ ਵਿਚ ਮਿਲਦੀਆਂ ਹਨ ।

ਸ਼ੁਰੂ ਵਿਚ ਬੱਚੇ ਨੂੰ ਜੋ ਚੀਜ਼ ਚੰਗੀ ਲਗਦੀ ਹੈ ਉਹ ਉਸਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਉਸ ਉੱਤੇ ਆਪਣਾ ਅਧਿਕਾਰ ਸਮਝਦਾ ਹੈ । ਚੀਜ਼ ਨਾ ਮਿਲਣ ਉੱਤੇ ਉਹ ਰੋਂਦਾ ਹੈ ਅਤੇ ਜਿੱਦ ਕਰਦਾ ਹੈ । ਦੋ-ਤਿੰਨ ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਉਸਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਉਸ ਚੀਜ਼ ਉੱਤੇ ਕਿਸੇ ਹੋਰ ਦਾ ਅਧਿਕਾਰ ਵੀ ਹੈ ਤੇ ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਉਹ ਮਨਮਾਨੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਸ਼ੁਰੂ ਵਿਚ ਮਾਂ ਉਸਨੂੰ ਮਨਮਾਨੀ ਕਰਨ ਤੋਂ ਰੋਕਦੀ ਹੈ । ਉਹ ਚੀਜ਼ ਨਾ ਮਿਲਣ ਉੱਤੇ ਨਿਰਾਸ਼ ਤਾਂ ਹੁੰਦਾ ਹੈ ਪਰ ਹੌਲੀ-ਹੌਲੀ ਜਦੋਂ ਇਹ ਨਿਰਾਸ਼ਾ ਵਾਰ-ਵਾਰ ਹੁੰਦੀ ਹੈ ਤਾਂ ਉਹ ਆਪਣੇ ਉੱਪਰ ਨਿਯੰਤਰਣ ਕਰਨਾ ਸਿੱਖ ਲੈਂਦਾ ਹੈ । ਬੱਚਾ ਆਪਣੀਆਂ ਜ਼ਰੂਰਤਾਂ ਦੇ ਲਈ ਪਰਿਵਾਰ ਦੇ ਉੱਪਰ ਨਿਰਭਰ ਹੁੰਦਾ ਹੈ ਜਿਨ੍ਹਾਂ ਲਈ ਉਸਨੂੰ ਪਰਿਵਾਰ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ । ਉਨ੍ਹਾਂ ਦਾ ਸਹਿਯੋਗ ਉਸਨੂੰ ਸਵੈ-ਨਿਯੰਤਰਣ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸਮਾਜ ਦੇ ਪ੍ਰਤਿਮਾਨਾਂ, ਪਰਿਮਾਪਾਂ ਦਾ ਆਦਰ ਕਰਨਾ ਸਿੱਖਦਾ ਹੈ ਜੋ ਕਿ ਉਸ ਲਈ ਸਮਾਜ ਵਿਚ ਰਹਿਣ ਅਤੇ ਵਿਵਹਾਰ ਕਰਨ ਲਈ ਬਹੁਤ ਜ਼ਰੂਰੀ ਹਨ ।

ਜਦੋਂ ਵਿਅਕਤੀ ਦਾ ਵਿਕਾਸ ਹੁੰਦਾ ਹੈ ਤਾਂ ਉਹ ਸਮਾਜ ਦੇ ਤੌਰ-ਤਰੀਕੇ, ਸ਼ਿਸ਼ਟਾਚਾਰ, ਬੋਲ-ਚਾਲ, ਉੱਠਣ-ਬੈਠਣ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ । ਇਸਦੇ ਨਾਲ ਹੀ ਉਸਦੇ ਸਵੈ (self) ਦਾ ਵਿਕਾਸ ਵੀ ਹੁੰਦਾ ਹੈ । ਜਦੋਂ ਵਿਅਕਤੀ ਆਪਣੇ ਕੰਮਾਂ ਪ੍ਰਤੀ ਚੇਤੰਨ ਹੋ ਜਾਂਦਾ ਹੈ ਤਾਂ ਇਸ ਚੇਤਨਾ ਨੂੰ ਸਵੈ (self) ਕਹਿੰਦੇ ਹਨ । ਸ਼ੁਰੂ ਵਿਚ ਉਹ ਆਪਣੇ ਅਤੇ ਬੇਗਾਨਿਆਂ ਵਿਚ ਭੇਦ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਦੁਨੀਆਂਦਾਰੀ ਦੇ ਰਿਸ਼ਤਿਆਂ ਦਾ ਪਤਾ ਨਹੀਂ ਹੁੰਦਾ ਪਰ ਹੌਲੀਹੌਲੀ ਉਹ ਜਦੋਂ ਹੋਰਨਾਂ ਅਤੇ ਪਰਿਵਾਰ ਦੇ ਵਿਅਕਤੀਆਂ ਦੇ ਨਾਲ ਅੰਤਰਕਿਰਿਆਵਾਂ ਕਰਦਾ ਹੈ ਤਾਂ ਉਹ ਇਸ ਬਾਰੇ ਵੀ ਸਿੱਖ ਜਾਂਦਾ ਹੈ ।

ਪਰਿਵਾਰ ਦੇ ਮੈਂਬਰਾਂ ਤੋਂ ਬਾਅਦ ਉਸਨੂੰ ਉਸਦੇ ਸਾਥੀ ਮਿਲਦੇ ਹਨ । ਉਸਦੇ ਇਹ ਸਾਰੇ ਸਾਥੀ, ਯਾਰ ਦੋਸਤ ਵੱਖ-ਵੱਖ ਹਾਲਾਤਾਂ ਵਿਚ ਪਲੇ ਹੋਏ ਹੁੰਦੇ ਹਨ । ਇਹਨਾਂ ਸਾਰੇ ਸਾਥੀਆਂ ਦੇ ਵੱਖ-ਵੱਖ ਆਦਰਸ਼ ਹੁੰਦੇ ਹਨ, ਜਿਨ੍ਹਾਂ ਨੂੰ ਬੱਚਾ ਹੌਲੀ-ਹੌਲੀ ਸਿੱਖਦਾ ਹੈ ਅਤੇ ਮੁਸ਼ਕਿਲ ਹਾਲਾਤਾਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ । ਖੇਡ ਦੇ ਮੈਦਾਨ ਵਿਚ ਉਹ ਸ਼ਾਸਨ ਕਰਨ, ਸ਼ਾਸਿਤ ਹੋਣ, ਦੂਜਿਆਂ ਤੋਂ ਅਤੇ ਦੂਜਿਆਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ ਜੋ ਕਿ ਸਮਾਜੀਕਰਨ ਦੀ ਪ੍ਰਕਿਰਿਆ ਦਾ ਹੀ ਇਕ ਭਾਗ
ਹੈ |

ਇੱਥੇ ਬੱਚੇ ਦੇ ਜੀਵਨ ਵਿਚ ਇਕ ਬਹੁਤ ਵੱਡਾ ਪਰਿਵਰਤਨ ਆਉਂਦਾ ਹੈ । ਬੱਚਾ ਸਕੂਲ ਪੜ੍ਹਨ ਜਾਂਦਾ ਹੈ । ਸਕੂਲ ਵਿਚ ਉਸ ਉੱਤੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਚਰਣ ਦਾ ਪ੍ਰਭਾਵ ਪੈਂਦਾ ਹੈ । ਇਸੇ ਤਰ੍ਹਾਂ ਉਹ ਕਾਲਜ ਦੇ ਪ੍ਰੋਫ਼ੈਸਰਾਂ ਤੋਂ, ਨੌਜਵਾਨ ਮੁੰਡਿਆਂ, ਕੁੜੀਆਂ ਤੋਂ ਉਠਣ-ਬੈਠਣ, ਵਿਚਾਰ ਕਰਨ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ ਜਿਹੜੇ ਕਿ ਉਸਦੇ ਅੱਗੇ ਦੇ ਜੀਵਨ ਲਈ ਬਹੁਤ ਜ਼ਰੂਰੀ ਹਨ ।

ਕਾਲਜ ਤੋਂ ਬਾਅਦ ਕੰਮ-ਧੰਦਾ, ਵਿਆਹ ਆਦਿ ਨਾਲ ਵੀ ਵਿਅਕਤੀ ਦਾ ਸਮਾਜੀਕਰਨ ਹੁੰਦਾ ਹੈ ਜੋ ਕਿ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪਤੀ ਜਾਂ ਪਤਨੀ ਦੇ ਵਿਅਕਤਿੱਤਵ ਦਾ ਵੀ ਇਕ-ਦੂਜੇ ਉੱਚੇ ਕਾਫ਼ੀ ਪ੍ਰਭਾਵ ਪੈਂਦਾ ਹੈ ਅਤੇ ਉਹਨਾਂ ਦੇ ਭਵਿੱਖ ਉੱਤੇ ਵੀ ਪ੍ਰਭਾਵ ਪੈਂਦਾ ਹੈ । ਇਸ ਤਰ੍ਹਾਂ ਵਿਆਹ ਤੋਂ ਬਾਅਦ ਵਿਅਕਤੀ ਨੂੰ ਕਈ ਨਵੀਆਂ ਜ਼ਿੰਮੇਵਾਰੀਆਂ, ਜਿਵੇਂ ਪਤੀ ਜਾਂ ਪਿਤਾ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ । ਇਹ ਨਵੀਆਂ ਜ਼ਿੰਮੇਵਾਰੀਆਂ ਉਸਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ । ਇਸ ਤਰ੍ਹਾਂ ਸਮਾਜੀਕਰਨ ਦੀ ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤਕ ਚਲਦੀ ਰਹਿੰਦੀ ਹੈ । ਵਿਅਕਤੀ ਖ਼ਤਮ ਹੋ ਜਾਂਦਾ ਹੈ ਪਰ ਸਮਾਜੀਕਰਨ ਦੀ ਪ੍ਰਕਿਰਿਆ ਖ਼ਤਮ ਨਹੀਂ ਹੁੰਦੀ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 2.
ਸਮਾਜੀਕਰਨ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ ।
ਉੱਤਰ-
ਸਮਾਜੀਕਰਨ ਦੀ ਪ੍ਰਕਿਰਿਆ ਬਹੁਤ ਵਿਆਪਕ ਹੈ ਜਿਹੜੀ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ । ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹ ਪਸ਼ ਤੋਂ ਵੱਧ ਕੇ ਕੁੱਝ ਨਹੀਂ ਹੁੰਦਾ ਕਿਉਂਕਿ ਉਸਨੂੰ ਸਮਾਜ ਵਿਚ ਰਹਿਣ ਦੇ ਤਰੀਕਿਆਂ ਦਾ ਪਤਾ ਨਹੀਂ ਹੁੰਦਾ ਅਤੇ ਉਸ ਵਿੱਚ ਸਮਾਜਿਕ ਜੀਵਨ ਦੀ ਘਾਟ ਹੁੰਦੀ ਹੈ । ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਸਮਾਜੀਕਰਨ ਦੀ ਪ੍ਰਕਿਰਿਆ ਨਾਲ-ਨਾਲ ਚਲਦੀ ਰਹਿੰਦੀ ਹੈ ਅਤੇ ਉਹ ਸਮਾਜਿਕ ਜੀਵਨ ਦੇ ਅਨੁਸਾਰ ਢਲਦਾ ਰਹਿੰਦਾ ਹੈ। ਉਹ ਸਮਾਜ ਦੇ ਆਦਰਸ਼ਾਂ, ਕੀਮਤਾਂ, ਪਰਿਮਾਪਾਂ, ਨਿਯਮਾਂ, ਵਿਸ਼ਵਾਸਾਂ, ਪ੍ਰੇਰਨਾਵਾਂ ਆਦਿ ਨੂੰ ਗ੍ਰਹਿਣ ਕਰਦਾ ਹੈ । ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਸਹਿਜ ਪ੍ਰਵਿਰਤੀ ਹੁੰਦੀ ਹੈ ਪਰ ਸਮਾਜ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਹ ਪ੍ਰਵਿਰਤੀਆਂ ਸਮਾਜਿਕ ਆਦਤਾਂ ਵਿਚ ਬਦਲ ਜਾਂਦੀਆਂ ਹਨ । ਇਹ ਸਭ ਕੁੱਝ ਅਲੱਗ-ਅਲੱਗ ਸਮੇਂ ਉੱਤੇ ਹੁੰਦਾ ਹੈ ।

ਸਮਾਜੀਕਰਨ ਦੇ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਪੱਧਰ ਮੰਨੇ ਗਏ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:

  1. ਬਾਲ ਅਵਸਥਾ (Infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

1. ਬਾਲ ਅਵਸਥਾ (Infant Stage) – ਹੈਰੀ ਐੱਮ. ਜਾਨਸਨ (Harry M. Johnson) ਨੇ ਇਹਨਾਂ ਚਾਰਾਂ ਪੱਧਰਾਂ ਬਾਰੇ ਵਿਸਤਾਰ ਨਾਲ ਦੱਸਿਆ ਹੈ । ਉਸਦੇ ਅਨੁਸਾਰ ਬਾਲ ਅਵਸਥਾ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਸਦੇ ਡੇਢ ਸਾਲ (11/2) ਦੇ ਹੋਣ ਤਕ ਦੀ ਉਮਰ ਤਕ ਚਲਦੀ ਰਹਿੰਦੀ ਹੈ । ਇਸ ਪੱਧਰ ਉੱਤੇ ਬੱਚਾ ਬੋਲ ਨਹੀਂ ਸਕਦਾ ਅਤੇ ਨਾ ਹੀ ਬੱਚਾ ਚੱਲ ਜਾਂ ਤੁਰ ਫਿਰ ਸਕਦਾ ਹੈ । ਇਸ ਦੇ ਨਾਲ ਹੀ ਉਹ ਆਪਣੀਆਂ ਭੌਤਿਕ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਵਿਚ ਅਸਮਰਥ ਹੁੰਦਾ ਹੈ । ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ । ਇਸ ਪੱਧਰ ਉੱਤੇ ਉਹ ਵਸਤੁਆਂ ਵਿਚ ਅੰਤਰ ਵੀ ਨਹੀਂ ਕਰ ਸਕਦਾ ਹੈ । ਆਪਣੀ ਭੁੱਖ, ਪਿਆਸ ਵਰਗੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਕਰਦਾ ਹੈ । ਉਹ ਹਰ ਉਸ ਚੀਜ਼ ਉੱਪਰ ਅਧਿਕਾਰ ਜਤਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲਗਦੀ ਹੈ | ਫਰਾਈਡ (Freud) ਨੇ ਇਸ ਅਵਸਥਾ ਨੂੰ ਮੁੱਢਲੀ ਪਹਿਚਾਣ ਅਵਸਥਾ ਕਿਹਾ ਹੈ । ਪਾਰਸੰਜ਼ ਅਨੁਸਾਰ ਬੱਚਾ ਇਸ ਅਵਸਥਾ ਵਿਚ ਹੋਰਾਂ ਦੇ ਮਨੋਰੰਜਨ ਕਰਨ ਦਾ ਸਾਧਨ ਹੁੰਦਾ ਹੈ । ਉਹ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਪਹਿਚਾਣ ਲੈਂਦਾ ਹੈ । ਉਹ ਮਾਂ ਦੇ ਸੰਪਰਕ ਵਿਚ ਆ ਕੇ ਖੁਸ਼ੀ ਪ੍ਰਾਪਤ ਕਰਦਾ ਹੈ । ਉਸਨੂੰ ਅਸਲੀ ਜਾਂ ਨਕਲੀ ਕਿਸੇ ਚੀਜ਼ ਵਿਚ ਫ਼ਰਕ ਨਜ਼ਰ ਨਹੀਂ ਆਉਂਦਾ ਹੈ ।

2. ਬਚਪਨ ਅਵਸਥਾ (Childhood Stage) – ਇਹ ਅਵਸਥਾ ਡੇਢ ਸਾਲ ਤੋਂ 4 ਸਾਲ (12-4) ਤਕ ਚਲਦੀ ਰਹਿੰਦੀ ਹੈ ਅਤੇ ਬੱਚਾ ਇਸ ਅਵਸਥਾ ਵਿਚ ਚੰਗੀ ਤਰ੍ਹਾਂ ਚਲਣਾ ਤੇ ਬੋਲਣਾ ਸਿੱਖ ਜਾਂਦਾ ਹੈ । ਕੁੱਝ ਹੱਦ ਤਕ ਉਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਆਪਣੇ ਆਪ ਕਰਨ ਲੱਗ ਜਾਂਦਾ ਹੈ । ਦੋ ਸਾਲ ਦੀ ਉਮਰ ਤਕ ਪਹੁੰਚਦੇ-ਪਹੁੰਚਦੇ ਉਹ ਇਹ ਸਮਝਣ ਲੱਗ ਜਾਂਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੇ ਅਧਿਕਾਰ ਵੀ ਹਨ ਅਤੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ । ਆਪਣੀਆਂ ਇੱਛਾਵਾਂ ਦੀ ਪੂਰਤੀ ਨਾ ਹੋਣ ਤੇ ਉਸਨੂੰ ਨਿਰਾਸ਼ਾ ਹੁੰਦੀ ਹੈ ਤੇ ਇਹ ਨਿਰਾਸ਼ਾ ਉਸਨੂੰ ਵਾਰ-ਵਾਰ ਹੁੰਦੀ ਹੈ । ਇਸ ਨਿਰਾਸ਼ਾ ਕਾਰਨ ਹੌਲੀ-ਹੌਲੀ ਉਹ ਆਪਣੇ ਉੱਤੇ ਨਿਯੰਤਰਣ ਕਰਨਾ ਸਿੱਖ ਜਾਂਦਾ ਹੈ । ਇਸ ਸਮੇਂ ਉਸਨੂੰ ਦੰਡ ਅਤੇ ਇਨਾਮ ਦੇ ਲਾਲਚ ਦੇ ਕੇ ਉਸ ਵਿਚ ਚੰਗੀਆਂ ਆਦਤਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਸ ਸਮੇਂ ਉਹ ਪਿਆਰ ਪਾਉਣ ਤੋਂ ਇਲਾਵਾ ਪਿਆਰ ਕਰਨ ਵੀ ਲੱਗ ਜਾਂਦਾ ਹੈ । ਇਸ ਸਮੇਂ ਉਹ ਪਰਿਵਾਰ ਦੀਆਂ ਕੀਮਤਾਂ ਸਿੱਖਣ ਲੱਗ ਜਾਂਦਾ ਹੈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਅਨੁਕਰਣ ਕਰਨ ਲੱਗ ਜਾਂਦਾ ਹੈ ।

ਇਸ ਪੱਧਰ ਉੱਤੇ ਆ ਕੇ ਬੱਚਾ ਕੁੱਝ ਕੰਮ ਆਪਣੇ ਆਪ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਵੇਂ ਜੇਕਰ ਬੱਚਾ ਪਿਸ਼ਾਬ ਕਰਦਾ ਹੈ ਤਾਂ ਉਹ ਇਸ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਜਾਂ ਕਰਨ ਤੋਂ ਬਾਅਦ ਸਾਫ਼ ਕਰਨ ਦਾ ਇਸ਼ਾਰਾ ਕਰਦਾ ਹੈ । ਇਸ ਸਮੇਂ ਉਸਨੂੰ ਠੀਕ ਤਰੀਕੇ ਨਾਲ ਬੋਲਣਾ ਆ ਜਾਂਦਾ ਹੈ ਤੇ ਉਹ ਚੰਗੀ ਤਰ੍ਹਾਂ ਤੁਰਨ ਵੀ ਲੱਗ ਪੈਂਦਾ ਹੈ । ਉਹ ਆਪਣੀਆਂ ਇੱਛਾਵਾਂ ਨੂੰ ਨਿਯੰਤਰਣ ਵਿਚ ਰੱਖਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦਾ ਹੈ । ਇਸ ਸਮੇਂ ਬੱਚੇ ਨੂੰ ਇਨਾਮ ਦਾ ਲਾਲਚ ਜਾਂ ਸਜ਼ਾ ਦਾ ਡਰ ਦਿਖਾਇਆ ਜਾਂਦਾ ਹੈ ਤਾਂਕਿ ਉਹ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਉਦਾਹਰਨ ਦੇ ਤੌਰ ਉੱਤੇ ਜੇਕਰ ਬੱਚਾ ਮਾਤਾ-ਪਿਤਾ ਦਾ ਕਿਹਾ ਮੰਨਦਾ ਹੈ ਤਾਂ ਮਾਤਾ-ਪਿਤਾ ਉਸ ਤੋਂ ਖੁਸ਼ ਹੋ ਜਾਂਦੇ ਹਨ, ਉਸਨੂੰ ਸ਼ਾਬਾਸ਼ੀ ਦਿੰਦੇ ਹਨ, ਉਹ ਜੋ ਕੁਝ ਵੀ ਮੰਗਦਾ ਹੈ ਉਸਨੂੰ ਦੇ ਦਿੰਦੇ ਹਨ ਤੇ ਉਸਦੀ ਤਾਰੀਫ਼ ਵੀ ਕਰਦੇ ਹਨ । ਪਰ ਜੇਕਰ ਬੱਚਾ ਕੋਈ ਗ਼ਲਤ ਕੰਮ ਕਰਦਾ ਹੈ ਤਾਂ ਉਸਨੂੰ ਡਾਂਟਦੇ ਹਨ, ਥੱਪੜ ਮਾਰਿਆ ਜਾਂਦਾ ਹੈ ਜਾਂ ਸਮਝਾਇਆ ਜਾਂਦਾ ਹੈ ।

3. ਕਿਸ਼ੋਰ ਅਵਸਥਾ (Adolescence Stage) – ਇਹ ਅਵਸਥਾ 14-15 ਸਾਲ ਤੋਂ ਲੈ ਕੇ 20-21 ਸਾਲ ਦੀ ਉਮਰ ਤਕ . ਚਲਦੀ ਰਹਿੰਦੀ ਹੈ, ਇਸ ਉਮਰ ਵਿਚ ਮਾਂ-ਬਾਪ ਦੇ ਲਈ ਬੱਚਿਆਂ ਉੱਤੇ ਨਿਯੰਤਰਣ ਰੱਖਣਾ ਮੁਮਕਿਨ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਹੁਣ ਕਾਫ਼ੀ ਵੱਡੇ ਹੋ ਗਏ ਹਨ ਅਤੇ ਉਹਨਾਂ ਨੂੰ ਜ਼ਿਆਦਾ ਸੁਤੰਤਰਤਾ ਦੀ ਲੋੜ ਹੈ ਅਤੇ ਉਹ ਇਸ ਜ਼ਿਆਦਾ ਸੁਤੰਤਰਤਾ ਦੀ ਮੰਗ ਕਰਦੇ ਹਨ । ਹੁਣ ਉਹਨਾਂ ਦੇ ਅੰਗ ਵਿਕਸਿਤ ਹੋਣ ਲੱਗ ਜਾਂਦੇ ਹਨ ਤੇ ਇਹਨਾਂ ਦੇ . ਵਿਕਸਿਤ ਹੋਣ ਨਾਲ ਉਹਨਾਂ ਵਿਚ ਨਵੀਆਂ ਭਾਵਨਾਵਾਂ ਆਉਂਦੀਆਂ ਹਨ ਤੇ ਵਿਵਹਾਰ ਦੇ ਨਵੇਂ ਢੰਗ ਸਿੱਖਣੇ ਪੈਂਦੇ ਹਨ । ਕੁੜੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਮੁੰਡਿਆਂ ਤੋਂ ਕੁਝ ਦੂਰੀ ਉੱਤੇ ਰਹਿਣ । ਦੂਜੇ ਲਿੰਗ ਦੇ ਪ੍ਰਤੀ ਵੀ ਉਹਨਾਂ ਨੂੰ ਦੁਬਾਰਾ ਤਾਲਮੇਲ ਦੀ ਲੋੜ ਹੁੰਦੀ ਹੈ । ਇਸਦੇ ਨਾਲ-ਨਾਲ ਉਹਨਾਂ ਨੂੰ ਯੌਨ, ਵਪਾਰ, ਕੀਮਤਾਂ, ਵਿਸ਼ਵਾਸ ਆਦਿ ਦੇ ਨਿਯਮ ਸਿਖਾਏ ਜਾਂਦੇ ਹਨ ਅਤੇ ਉਸਦੇ ਅੱਗੇ ਰੱਖੇ ਜਾਂਦੇ ਹਨ । ਉਹ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਉੱਤੇ ਜ਼ਿਆਦਾ ਬੰਧਨ ਲਗਾ ਰਹੇ ਹਨ ਜਾਂ ਲਗਾਉਣਾ ਚਾਹੁੰਦੇ ਹਨ ਜਿਸ ਕਾਰਨ ਵਿਦਰੋਹ ਦੀ ਭਾਵਨਾ ਪੈਦਾ ਹੋ ਜਾਂਦੀ ਹੈ । ਉਨ੍ਹਾਂ ਦੇ ਅੰਦਰ ਤੇਜ਼ ਮਾਨਸਿਕ ਸੰਘਰਸ਼ ਚਲਦਾ ਰਹਿੰਦਾ ਹੈ । ਇਸ ਸੰਘਰਸ਼ ਨਾਲ ਜੁੜਦੇ ਹੋਏ ਉਹ ਆਤਮ ਨਿਯੰਤਰਣ ਕਰਨਾ ਸਿੱਖਦਾ ਹੈ ।

4. ਜਵਾਨੀ ਅਵਸਥਾ (Adulthood Stage) – ਇਸ ਅਵਸਥਾ ਵਿੱਚ ਵਿਅਕਤੀ ਦਾ ਸਮਾਜਿਕ ਦਾਇਰਾ ਕਿਸ਼ੋਰ ਅਵਸਥਾ ਤੋਂ ਕਾਫੀ ਵੱਡਾ ਹੋ ਜਾਂਦਾ ਹੈ । ਵਿਅਕਤੀ ਕਿਸੇ ਨਾ ਕਿਸੇ ਕੰਮ ਨੂੰ ਕਰਨ ਲੱਗ ਜਾਂਦਾ ਹੈ । ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਸਮਾਜਿਕ ਸਮੂਹ, ਰਾਜਨੀਤਿਕ ਦਲ, ਕਲੱਬ, ਟਰੇਡ ਯੂਨੀਅਨ ਦਾ ਮੈਂਬਰ ਬਣ ਜਾਵੇ । ਇਸ ਅਵਸਥਾ ਵਿੱਚ ਉਸਦਾ ਵਿਆਹ ਹੋ ਜਾਂਦਾ ਹੈ ਅਤੇ ਉਸਦੇ ਮਾਤਾ-ਪਿਤਾ, ਦੋਸਤਾਂ, ਗੁਆਂਢੀਆਂ ਤੋਂ ਇਲਾਵਾ ਉਹ ਆਪਣੀ ਪਤਨੀ ਦੇ ਨਾਲ ਵੀ ਰਿਸ਼ਤੇ ਬਣਾਉਂਦਾ ਹੈ । ਪਤਨੀ ਦੇ ਪਰਿਵਾਰ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ । ਹੁਣ ਉਹ ਕਿਸੇ ਉੱਤੇ ਨਿਰਭਰ ਨਹੀਂ ਹੈ ਬਲਕਿ ਆਪ ਹੀ ਇੱਕ ਜ਼ਿੰਮੇਵਾਰ ਵਿਅਕਤੀ ਬਣ ਗਿਆ ਹੈ । ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ, ਜਿਵੇਂ ਕਿ-ਪਤੀ-ਪਤਨੀ, ਪਿਤਾ-ਮਾਤਾ, ਘਰ ਦਾ ਮੁਖੀ ਅਤੇ ਦੇਸ਼ ਦਾ ਨਾਗਰਿਕ । ਉਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਭੂਮਿਕਾ ਨਿਭਾਉਣ ਦੀ ਉਮੀਦ ਵੀ ਕੀਤੀ ਜਾਂਦੀ ਹੈ ਅਤੇ ਉਹ ਨਿਭਾਉਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਈ ਜਾਂਦਾ ਹੈ ।

5. ਬੁਢਾਪਾ ਅਵਸਥਾ (Old Age) – ਇੱਕ ਉਮਰਦਰਾਜ ਵਿਅਕਤੀ ਦਾ ਜੀਵਨ ਕਾਫੀ ਹੱਦ ਤੱਕ ਵਾਤਾਵਰਣ, ਕੰਮ-ਧੰਦੇ, ਦੋਸਤਾਂ ਅਤੇ ਕਈ ਸਮੂਹਾਂ ਦੀ ਮੈਂਬਰਸ਼ਿਪ ਤੋਂ ਪ੍ਰਭਾਵਿਤ ਹੁੰਦਾ ਹੈ । ਉਸ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਦਾ ਆਤਮਸਾਤ (Internalised) ਹੁੰਦਾ ਹੈ ਅਤੇ ਉਸ ਨੂੰ ਤਾਲਮੇਲ ਬਿਠਾਉਣ ਦਾ ਤਰੀਕਾ ਸਿੱਖਣਾ ਪੈਂਦਾ ਹੈ । ਇਸ ਅਵਸਥਾ ਵਿੱਚ ਤਾਲਮੇਲ ਬਿਠਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ । ਇਸ ਅਵਸਥਾ ਵਿੱਚ ਉਸ ਨੂੰ ਵਿਪਰੀਤ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਕਿਉਂਕਿ ਹੁਣ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਰਿਹਾ ਹੈ । ਉਸ ਨੂੰ ਕਈ ਨਵੀਆਂ ਭੂਮਿਕਾਵਾਂ ਵੀ ਮਿਲ ਜਾਂਦੀਆਂ ਹਨ ਜਿਵੇਂ ਕਿ-ਸਹੁਰਾ-ਸੱਥ, ਦਾਦਾ-ਦਾਦੀ, ਰਿਟਾਇਰ ਵਿਅਕਤੀ ਆਦਿ । ਉਸ ਨੂੰ ਨਵੇਂ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਸਮਾਜੀਕਰਨ ਦੀਆਂ ਏਜੰਸੀਆਂ ਦਾ ਵਰਣਨ ਕਰੋ ।
ਉੱਤਰ-
1. ਪਰਿਵਾਰ (Family) – ਵਿਅਕਤੀ ਦੇ ਸਮਾਜੀਕਰਨ ਵਿਚ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ । ਕੁਝ ਉੱਘੇ ਸਮਾਜ ਵਿਗਿਆਨੀਆਂ ਅਨੁਸਾਰ ਇਕ ਬੱਚੇ ਦਾ ਮਨ ਅਚੇਤ ਅਵਸਥਾ ਵਿਚ ਹੁੰਦਾ ਹੈ ਅਤੇ ਉਸ ਅਚੇਤ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈ ਸਕਦਾ ਅਤੇ ਇਸੇ ਪ੍ਰਭਾਵ ਦੇ ਸਿੱਟੇ ਵਜੋਂ ਬੱਚੇ ਦੇ ਭਵਿੱਖ ਅਤੇ ਵਿਅਕਤਿਤਵ ਦਾ ਨਿਰਮਾਣ ਹੁੰਦਾ ਹੈ । ਬਚਪਨ ਵਿਚ ਬੱਚੇ ਦਾ ਮਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਸਨੂੰ ਜਿੱਧਰ ਨੂੰ ਚਾਹੇ ਮੋੜਿਆ ਜਾ ਸਕਦਾ ਹੈ । ਉਸ ਦੇ ਕੱਚੇ ਮਨ ਉੱਤੇ ਹਰੇਕ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਬੱਚੇ ਦੇ ਵਿਅਕਤਿਤੱਵ ਉੱਪਰ ਮਾਤਾ-ਪਿਤਾ ਦੇ ਵਿਵਹਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਜੇਕਰ ਮਾਤਾ ਪਿਤਾ ਦਾ ਵਿਵਹਾਰ ਬੱਚੇ ਪ੍ਰਤੀ ਕਾਫ਼ੀ ਸਖਤ ਹੋਵੇਗਾ ਤਾਂ ਬੱਚਾ ਵੱਡਾ ਹੋ ਕੇ ਨਿਯੰਤਰਣ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ ਅਤੇ ਜੇਕਰ ਬੱਚੇ ਨੂੰ ਜ਼ਿਆਦਾ ਲਾਡ ਪਿਆਰ ਦਿੱਤਾ ਜਾਵੇਗਾ ਤਾਂ ਬੱਚੇ ਦੇ ਵਿਗੜ ਜਾਣ ਦੇ ਮੌਕੇ ਜ਼ਿਆਦਾ ਹੋਣਗੇ । ਜੇਕਰ ਬੱਚੇ ਨੂੰ ਮਾਂ-ਬਾਪ ਤੋਂ ਪਿਆਰ ਨਾ ਮਿਲੇ ਤਾਂ ਉਸ ਦੇ ਵਿਅਕਤਿਤੱਵ ਦੇ ਅਸੰਤੁਲਿਤ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ।

ਬੱਚੇ ਦੀ ਮੁੱਢਲੀ ਸਿੱਖਿਆ ਦਾ ਆਧਾਰ ਪਰਿਵਾਰ ਹੁੰਦਾ ਹੈ । ਪਰਿਵਾਰ ਵਿਚ ਹੀ ਬੱਚੇ ਦੇ ਮਨ ਉੱਤੇ ਕਈ ਪ੍ਰਕਾਰ ਦੀਆਂ ਭਾਵਨਾਵਾਂ, ਜਿਵੇਂ ਪਿਆਰ, ਹਮਦਰਦੀ ਦਾ ਅਸਰ ਪੈਂਦਾ ਹੈ ਅਤੇ ਉਹ ਇਸ ਪ੍ਰਕਾਰ ਦੇ ਕਈ ਗੁਣਾਂ ਨੂੰ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ, ਪ੍ਰਤੀਮਾਨਾਂ, ਵਿਵਹਾਰ ਦੇ ਤਰੀਕਿਆਂ ਬਾਰੇ ਦੱਸਦਾ ਹੈ । ਬੱਚੇ ਨੂੰ ਪਰਿਵਾਰ ਵਿਚ ਹੀ ਵਿਵਹਾਰ ਦੇ ਤਰੀਕਿਆਂ, ਨਿਯਮਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰਿਵਾਰ ਵਿਚ ਰਹਿ ਕੇ ਹੀ ਬੱਚਾ ਵੱਡਿਆਂ ਦਾ ਆਦਰ ਕਰਨਾ ਅਤੇ ਕਹਿਣਾ ਮੰਨਣਾ ਸਿੱਖਦਾ ਹੈ । ਜੇਕਰ ਬੱਚੇ ਉੱਤੇ ਮਾਂ-ਬਾਪ ਦਾ ਨਿਯੰਤਰਣ ਹੈ ਤਾਂ ਇਸਦਾ ਮਤਲਬ ਹੈ ਕਿ ਵਿਅਕਤੀ ਉੱਤੇ ਸਮਾਜ ਦਾ ਨਿਯੰਤਰਣ ਹੈ ਕਿਉਂਕਿ ਬੱਚੇ ਦੇ ਸਮਾਜੀਕਰਨ ਦੇ ਸਮੇਂ ਮਾਂ-ਬਾਪ ਸਮਾਜ ਦੇ ਪ੍ਰਤੀਨਿਧੀ ਹੁੰਦੇ ਹਨ । ਪਰਿਵਾਰ ਵਿਚ ਹੀ ਬੱਚਾ ਕਈ ਪ੍ਰਕਾਰ ਦੇ ਗੁਣ ਸਿੱਖਦਾ ਹੈ ਅਤੇ ਜਿਸ ਨਾਲ ਉਹ ਸਮਾਜ ਜਾਂ ਦੇਸ਼ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ | ਪਰਿਵਾਰ ਵਿਚ ਹੀ ਬੱਚੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਵਿਅਕਤਿਤੱਵ ਦੇ ਵਿਕਾਸ ਕਰਨ ਦਾ ਮੌਕਾ ਮਿਲਦਾ ਹੈ ।

ਬੱਚਾ ਆਪਣੀ ਸ਼ੁਰੁਆਤੀ ਅਵਸਥਾ ਵਿਚ ਉਸ ਸਭ ਦੀ ਨਕਲ ਕਰਦਾ ਹੈ ਜੋ ਕੁੱਝ ਵੀ ਉਹ ਵੇਖਦਾ ਹੈ । ਬੱਚੇ ਨੂੰ ਸਹੀ ਦਿਸ਼ਾ ਵੱਲ ਵਿਕਸਿਤ ਕਰਨਾ ਪਰਿਵਾਰ ਦਾ ਹੀ ਕੰਮ ਹੁੰਦਾ ਹੈ । ਬੱਚੇ ਦੇ ਅਚੇਤਨ ਮਨ ਉੱਤੇ ਪਰਿਵਾਰ ਦਾ ਪ੍ਰਭਾਵ ਪੈਂਦਾ ਹੈ ਅਤੇ ਇਹ ਬੱਚੇ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ । ਜੇਕਰ ਪਰਿਵਾਰ ਵਿਚ ਮਾਤਾ-ਪਿਤਾਂ ਵਿਚ ਕਾਫ਼ੀ ਲੜਾਈ ਝਗੜਾ ਹੁੰਦਾ ਹੈ ਤਾਂ ਬੱਚੇ ਨੂੰ ਉਨ੍ਹਾਂ ਦਾ ਪਿਆਰ ਨਹੀਂ ਮਿਲਦਾ ਹੈ । ਪਿਆਰ ਨਾ ਮਿਲਣ ਕਰਕੇ ਵਿਅਕਤੀ ਦਾ ਵਿਅਕਤਿਤਵ ਪ੍ਰਭਾਵਿਤ ਹੁੰਦਾ ਹੈ ।

ਵਿਅਕਤੀ ਪਰਿਵਾਰ ਵਿਚ ਹੀ ਅਨੁਸ਼ਾਸਨ ਵਿਚ ਰਹਿਣਾ ਸਿੱਖਦਾ ਹੈ । ਪਰਿਵਾਰ ਦਾ ਮੈਂਬਰ ਬਣਕੇ ਉਸਨੂੰ ਸੰਬੰਧਾਂ ਦੀ ਪਛਾਣ ਹੋ ਜਾਂਦੀ ਹੈ । ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਇਕਾਈ ਮੰਨਿਆ ਜਾਂਦਾ ਹੈ । ਮਾਤਾ-ਪਿਤਾ ਬੱਚੇ ਨੂੰ ਘਰ ਵਿਚ ਅਜਿਹਾ ਵਾਤਾਵਰਣ ਦਿੰਦੇ ਹਨ ਜਿਸ ਨਾਲ ਬੱਚਾ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਜੇਕਰ ਬੱਚਾ ਸੱਚ ਬੋਲਦਾ ਹੈ। ਤਾਂ ਉਸਨੂੰ ਪਿਆਰ ਕੀਤਾ ਜਾਂਦਾ ਹੈ ਤੇ ਚੰਗੇ ਕੰਮਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ । ਪਰਿਵਾਰ ਦੇ ਮੈਂਬਰ ਬੱਚੇ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿੰਦੇ ਹਨ, ਵੱਡੇ-ਵੱਡੇ ਮਹਾਂਪੁਰਖਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ । ਇਸ ਤਰ੍ਹਾਂ ਬੱਚਾ ਬੁਰੇ ਕੰਮ ਕਰਨ ਬਾਰੇ ਸੋਚਦਾ ਵੀ ਨਹੀਂ ਹੈ ।

2. ਖੇਡ ਸਮੂਹ (Play Group) – ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿਚ ਵਾਰੀ ਆਉਂਦੀ ਹੈ ਖੇਡ ਸਮੂਹ ਦੀ । ਬੱਚਾ ਪਰਿਵਾਰ ਦੇ ਘੇਰੇ ਵਿਚੋਂ ਨਿਕਲ ਕੇ ਆਪਣੇ ਸਾਥੀਆਂ ਨਾਲ ਖੇਡਣ ਜਾਂਦਾ ਹੈ ਅਤੇ ਖੇਡ ਸਮੂਹ ਬਣਾਉਂਦਾ ਹੈ । ਖੇਡ ਸਮੂਹ ਵਿਚ ਹੀ ਬੱਚੇ ਦੀ ਸਮਾਜਿਕ ਸਿਖਲਾਈ ਸ਼ੁਰੂ ਹੋ ਜਾਂਦੀ ਹੈ । ਖੇਡ ਸਮੂਹ ਵਿਚ ਰਹਿ ਕੇ ਬੱਚਾ ਉਹ ਸਭ ਕੁੱਝ ਸਿਖਦਾ ਹੈ ਜੋ ਪਰਿਵਾਰ ਵਿਚ ਉਹ ਨਹੀਂ ਸਿੱਖ ਸਕਦਾ । ਖੇਡ ਸਮੂਹ ਵਿਚ ਰਹਿ ਕੇ ਹੀ ਉਸ ਨੂੰ ਆਪਣੀਆਂ ਕੁਝ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੀਆਂ ਵੀ ਇੱਛਾਵਾਂ ਹਨ ! ਇਸ ਤੋਂ ਇਲਾਵਾ ਖੇਡ ਸਮੂਹ ਵਿਚ ਸੰਬੰਧ ਸਮਾਨਤਾ ਉੱਤੇ ਆਧਾਰਿਤ ਹੁੰਦੇ ਹਨ । ਇਸ ਲਈ ਜਦੋਂ ਬੱਚਾ ਖੇਡ ਸਮੂਹ ਵਿਚ ਖੇਡਦਾ ਹੈ ਤਾਂ ਉਹ ਅਨੁਸ਼ਾਸਨ, ਸਹਿਯੋਗ ਆਦਿ ਸਿੱਖਦਾ ਹੈ ਜਿਹੜੇ ਉਸ ਦੇ ਆਉਣ ਵਾਲੇ ਜੀਵਨ ਉੱਤੇ ਪ੍ਰਭਾਵ ਪਾਉਂਦੇ ਹਨ ।

ਇਸਦੇ ਨਾਲ ਨਾਲ ਖੇਡ ਸਮੂਹ ਵਿਚ ਹੀ ਵਿਅਕਤੀ ਵਿਚ ਨੇਤਾ ਬਣਨ ਦੇ ਗੁਣ ਆਉਂਦੇ ਹਨ । ਖੇਡਦੇ ਸਮੇਂ ਬੱਚੇ ਇਕ ਦੂਜੇ ਨਾਲ ਲੜਦੇ ਝਗੜਦੇ ਹਨ ਤੇ ਨਾਲ ਹੀ ਨਾਲ ਆਪਣੇ ਅਤੇ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇੱਥੇ ਆ ਕੇ ਹੀ ਬੱਚੇ ਨੂੰ ਆਪਣੀ ਭੂਮਿਕਾ, ਯੋਗਤਾ, ਅਯੋਗਤਾ ਦਾ ਵੀ ਪਤਾ ਚਲਦਾ ਹੈ । ਖੇਡ ਸਮੂਹ ਵਿਚ ਹੀ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ, ਯੋਗਤਾਵਾਂ ਨੂੰ ਗ੍ਰਹਿਣ ਕਰਦਾ ਹੈ । ਸੰਖੇਪ ਵਿਚ ਬੱਚੇ ਦੇ ਵਿਗੜਨ ਅਤੇ ਬਣਨ ਵਿਚ ਖੇਡ ਸਮੂਹ ਦਾ ਕਾਫ਼ੀ ਵੱਡਾ ਹੱਥ ਹੁੰਦਾ ਹੈ । ਜੇਕਰ ਖੇਡ ਸਮੂਹ ਵਧੀਆ ਹੈ ਤਾਂ ਬੱਚਾ ਚੰਗਾ ਇਨਸਾਨ ਬਣ ਜਾਂਦਾ ਹੈ ਅਤੇ ਜੇਕਰ ਖੇਡ ਸਮੂਹ ਚੰਗਾ ਨਹੀਂ ਹੈ ਤਾਂ ਬੱਚੇ ਵਿਚ ਮਾੜੇ ਗੁਣਾਂ ਦਾ ਵਾਸਾ ਹੋ ਜਾਂਦਾ ਹੈ ।

ਖੇਡ ਸਮੁਹ ਬੱਚੇ ਦੇ ਚਰਿੱਤਰ ਦੇ ਨਿਰਮਾਣ ਵਿਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਜੇਕਰ ਖੇਡ ਸਮੂਹ ਚੰਗਾ ਹੈ ਅਤੇ ਸਾਥੀ ਚੰਗੇ ਹਨ ਤਾਂ ਬੱਚਾ ਚੰਗੀਆਂ ਆਦਤਾਂ ਗਹਿਣ ਕਰਦਾ ਹੈ ਅਤੇ ਜੇਕਰ ਖੇਡ ਸਮੂਹ ਮਾੜਾ ਅਤੇ ਮਾੜੇ ਸਾਥੀ ਹਨ ਤਾਂ ਬੱਚਾ ਮਾੜੀਆਂ ਆਦਤਾਂ ਹਿਣ ਕਰਦਾ ਹੈ । ਖੇਡ ਸਮੂਹ ਵਿਚ ਬੱਚੇ ਦਾ ਦ੍ਰਿਸ਼ਟੀਕੋਣ ਵੀ ਸੰਤੁਲਿਤ ਹੋ ਜਾਂਦਾ ਹੈ । ਇੱਥੇ ਹੀ ਉਸ ਨੂੰ ਆਪਣੇ ਗੁਣਾਂ-ਔਗੁਣਾਂ ਬਾਰੇ ਵੀ ਪਤਾ ਚਲਦਾ ਹੈ ।

3. ਗੁਆਂਢ (Neighbourhood) – ਵਿਅਕਤੀ ਦਾ ਗੁਆਂਢ ਵੀ ਸਮਾਜੀਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ । ਜਦੋਂ ਬੱਚਾ ਪਰਿਵਾਰ ਦੇ ਹੱਥੋਂ ਨਿਕਲ ਕੇ ਗੁਆਂਢੀਆਂ ਦੇ ਹੱਥਾਂ ਵਿਚ ਆ ਜਾਂਦਾ ਹੈ ਤਾਂ ਸਾਨੂੰ ਇਹ ਪਤਾ ਚਲਦਾ ਹੈ ਕਿ ਉਸਨੇ ਹੋਰਾਂ ਨਾਲ ਕਿਵੇਂ ਵਿਵਹਾਰ ਕਰਨਾ ਹੈ ਕਿਉਂਕਿ ਜੇਕਰ ਪਰਿਵਾਰ ਵਿਚ ਬੱਚਾ ਗ਼ਲਤ ਵਿਵਹਾਰ ਕਰੇ ਤਾਂ ਪਰਿਵਾਰ ਉਸ ਨੂੰ ਹੱਸ ਕੇ ਟਾਲ ਦੇਵੇਗਾ ਪਰ ਜੇਕਰ ਬੱਚਾ ਪਰਿਵਾਰ ਤੋਂ ਬਾਹਰ ਗ਼ਲਤ ਵਿਵਹਾਰ ਕਰੇਗਾ ਤਾਂ ਉਸਦੇ ਵਿਵਹਾਰ ਦਾ ਬੁਰਾ ਮਨਾਇਆ ਜਾਵੇਗਾ | ਗੁਆਂਢ ਦੇ ਲੋਕਾਂ ਨਾਲ ਉਸਨੂੰ ਲਗਾਤਾਰ ਅਨੁਕੂਲਣ ਕਰਕੇ ਰਹਿਣਾ ਪੈਂਦਾ ਹੈ ਕਿਉਂਕਿ ਗੁਆਂਢ ਵਿਚ ਉਸਦੇ ਗਲਤ ਵਿਵਹਾਰ ਨੂੰ ਸਹਿਣ ਨਹੀਂ ਕੀਤਾ ਜਾਂਦਾ ਅਤੇ ਇਹੋ ਅਨੁਕੂਲਣ ਉਸ ਨੂੰ ਸਾਰੀ ਜ਼ਿੰਦਗੀ ਕੰਮ ਆਉਂਦਾ ਹੈ ਕਿ ਉਸਨੇ ਵੱਖ-ਵੱਖ ਹਾਲਾਤਾਂ ਨਾਲ ਕਿਸ ਤਰ੍ਹਾਂ ਅਨੁਕੂਲਣ ਕਰਨਾ ਹੈ । ਗੁਆਂਢ ਦੇ ਲੋਕਾਂ ਨਾਲ ਜਦੋਂ ਉਹ ਅੰਤਰਕ੍ਰਿਆ ਕਰਦਾ ਹੈ ਤਾਂ ਉਹ ਸਮਾਜ ਦੇ ਨਿਯਮਾਂ ਅਨੁਸਾਰ ਕਿਵੇਂ ਵਿਵਹਾਰ ਕਰਨਾ ਹੈ, ਇਸ ਗੱਲ ਨੂੰ ਸਿੱਖਦਾ ਹੈ ।

4. ਸਕੂਲ (School) – ਇਨ੍ਹਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਕੂਲ ਦੀ, ਜਿਸ ਨੇ ਇਕ ਅਸੱਭਿਅ ਬੱਚੇ ਨੂੰ ਸੱਭਿਅ ਬੱਚੇ ਦਾ ਰੂਪ ਦੇਣਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਕੱਚੇ ਮਾਲ ਨੂੰ ਇਕ ਤਿਆਰ ਮਾਲ ਦਾ ਰੂਪ ਦੇਣਾ ਹੈ । ਸਕੂਲ ਵਿਚ ਹੀ ਬੱਚੇ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਉਹ ਹੋਰ ਵਿਦਿਆਰਥੀਆਂ ਨਾਲ ਰਹਿੰਦਾ ਹੈ ਅਤੇ ਕਈ ਅਧਿਆਪਕ ਹੁੰਦੇ ਹਨ ਜਿਸ ਦਾ ਬੱਚੇ ਦੇ ਮਨ ਉੱਪਰ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਅਧਿਆਪਕ ਦੇ ਬੋਲਣ, ਉੱਠਣ, ਬੈਠਣ, ਵਿਵਹਾਰ ਕਰਨ, ਪੜ੍ਹਾਉਣ ਆਦਿ ਦੇ ਤਰੀਕਿਆਂ ਦਾ ਬੱਚੇ ਉੱਪਰ ਕਾਫ਼ੀ ਅਸਰ ਹੁੰਦਾ ਹੈ । ਪਰ ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ ਪ੍ਰਭਾਵ ਪੈਂਦਾ ਹੈ ਅਤੇ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ । ਕਈ ਬੱਚੇ ਤਾਂ ਆਪਣੇ ਅਧਿਆਪਕ ਨੂੰ ਹੀ ਆਪਣਾ ਆਦਰਸ਼ ਬਣਾ ਲੈਂਦੇ ਹਨ ਅਤੇ ਉਸਦੇ ਵਿਅਕਤਿੱਤਵ ਦੀ ਨਕਲ ਕਰਨ ਲੱਗ ਜਾਂਦੇ ਹਨ ਜਿਸਦਾ ਉਨ੍ਹਾਂ ਦੇ ਆਪਣੇ ਵਿਅਕਤਿੱਤਵ ਉੱਤੇ ਕਾਫ਼ੀ ਅਸਰ ਪੈਂਦਾ ਹੈ ।

ਅਧਿਆਪਕ ਤੋਂ ਇਲਾਵਾ ਹੋਰ ਬੱਚੇ ਵੀ ਉਸ ਬੱਚੇ ਦਾ ਸਮਾਜੀਕਰਨ ਕਰਦੇ ਹਨ । ਉਨ੍ਹਾਂ ਦੇ ਨਾਲ ਰਹਿੰਦੇ ਹੋਏ ਉਸ ਨੂੰ ਕਈ ਪਦ ਅਤੇ ਰੋਲ ਮਿਲਦੇ ਹਨ ਜਿਹੜੇ ਉਸ ਦੀ ਅਗਲੇ ਜੀਵਨ ਵਿਚ ਕਾਫ਼ੀ ਮਦਦ ਕਰਦੇ ਹਨ । ਹੋਰ ਬੱਚਿਆਂ ਨਾਲ ਉੱਠਣ-ਬੈਠਣ ਦੇ ਤਰੀਕੇ ਵੀ ਉਸ ਦੇ ਵਿਅਕਤਿੱਤਵ ਦਾ ਵਿਕਾਸ ਕਰਦੇ ਹਨ । ਸਕੂਲ ਵਿਚ ਜਾਣ ਨਾਲ ਬੱਚੇ ਦੇ ਖੇਡ ਸਮੂਹ ਅਤੇ ਅੰਤਰਕ੍ਰਿਆਵਾਂ ਦਾ ਦਾਇਰਾ ਕਾਫ਼ੀ ਵੱਡਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਕਈ ਤਰ੍ਹਾਂ ਦੇ ਬੱਚੇ ਮਿਲਦੇ ਹਨ । ਸਕੂਲ ਵਿਚ ਬੱਚਾ ਬਹੁਤ ਪ੍ਰਕਾਰ ਦੇ ਨਿਯਮ, ਅਨੁਸ਼ਾਸਨ, ਪਰੰਪਰਾਵਾਂ, ਵਿਸ਼ੇ ਆਦਿ ਸਿੱਖਦਾ ਹੈ ਜਿਹੜੇ ਉਸਨੂੰ ਉਸਦੇ ਭਵਿੱਖ ਦੇ ਜੀਵਨ ਨੂੰ ਜਿਉਣ ਵਿਚ ਬਹੁਤ ਕੰਮ ਆਉਂਦੇ ਹਨ ।

ਵਿਅਕਤੀ ਦਾ ਵਿਅਕਤਿੱਤਵ ਨਾ ਸਿਰਫ਼ ਉਸਦੇ ਅਧਿਆਪਕ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੁੰਦਾ ਹੈ ਬਲਕਿ ਉਸ ਉੱਤੇ ਉਸ ਦੇ ਨਾਲ ਦੇ ਬੱਚਿਆਂ ਦੇ ਵਿਚਾਰਾਂ ਦਾ ਪ੍ਰਭਾਵ ਵੀ ਪੈਂਦਾ ਹੈ । ਸਕੂਲ ਵਿਚ ਹੀ ਬੱਚੇ ਵਿਚ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਬੱਚੇ ਇਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ । ਮੁੰਡੇ ਕੁੜੀਆਂ ਇਕੱਠੇ ਮਿਲ ਕੇ ਪੜ੍ਹਦੇ ਹਨ ਜਿਸ ਨਾਲ ਉਸਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਹੋਏ ਬੱਚਾ ਵੱਖ-ਵੱਖ ਧਰਮਾਂ, ਜਾਤਾਂ, ਵਰਗਾਂ ਆਦਿ ਦੇ ਬੱਚਿਆਂ ਦੇ ਸੰਪਰਕ ਵਿਚ ਆਉਂਦਾ ਹੈ ਜਿਸ ਨਾਲ ਉਸ ਦੇ ਮਨ ਵਿਚ ਹੋਰ ਧਰਮਾਂ, ਜਾਤਾਂ ਪ੍ਰਤੀ ਸਤਿਕਾਰ ਤੇ ਪਿਆਰ ਦੀ ਭਾਵਨਾ ਆ ਜਾਂਦੀ ਹੈ । ਬੱਚੇ ਨੂੰ ਪਤਾ ਚਲਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਤਾਂ ਵਿਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ ।

5. ਸਮਾਜਿਕ ਸੰਸਥਾਵਾਂ (Social Institutions) – ਸਮਾਜੀਕਰਨ ਵਿਚ ਪਰਿਵਾਰ ਜਾਂ ਸਕੁਲ ਹੀ ਨਹੀਂ ਬਲਕਿ ਸਮਾਜ ਦੀਆਂ ਕਈ ਪ੍ਰਕਾਰ ਦੀਆਂ ਸੰਸਥਾਵਾਂ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ । ਸਮਾਜ ਵਿਚ ਕਈ ਪ੍ਰਕਾਰ ਦੀਆਂ ਸੰਸਥਾਵਾਂ ਹਨ , ਜਿਵੇਂ ਧਾਰਮਿਕ, ਰਾਜਨੀਤਿਕ, ਆਰਥਿਕ, ਵਿਆਹ ਆਦਿ ਅਤੇ ਇਹ ਸਮਾਜੀਕਰਨ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ । ਰਾਜਨੀਤਿਕ ਸੰਸਥਾਵਾਂ ਉਸ ਨੂੰ ਰਾਜ ਜਾਂ ਦੇਸ਼ ਪ੍ਰਤੀ ਵਿਵਹਾਰ ਕਰਨ ਦੇ ਤਰੀਕੇ ਸਿਖਾਉਦੀਆਂ ਹਨ । ਆਰਥਿਕ ਸੰਸਥਾਵਾਂ ਉਸ ਨੂੰ ਵਪਾਰ ਕਰਨ ਦੇ ਤਰੀਕੇ ਦੱਸਦੀਆਂ ਹਨ । ਧਾਰਮਿਕ ਸੰਸਥਾਵਾਂ ਉਸ ਵਿਚ ਕਈ ਪ੍ਰਕਾਰ ਦੇ ਗੁਣ ਜਿਵੇਂ ਦਇਆ, ਪਿਆਰ, ਹਮਦਰਦੀ ਆਦਿ ਭਰਦੀਆਂ ਹਨ । ਹਰੇਕ ਵਿਅਕਤੀ ਧਰਮ ਵਿਚ ਦੱਸੇ ਗਏ ਵਿਵਹਾਰ ਕਰਨ ਦੇ ਤਰੀਕੇ, ਰਹਿਣ-ਸਹਿਣ ਦੇ ਨਿਯਮ, ਵਿਸ਼ਵਾਸਾਂ ਆਦਿ ਨੂੰ ਅਚੇਤ ਮਨ ਨਾਲ ਗ੍ਰਹਿਣ ਕਰਦਾ ਹੈ । ਇਸੇ ਤਰ੍ਹਾਂ ਹਰੇਕ ਸਮਾਜ ਜਾਂ ਜਾਤ ਵੀ ਵਿਅਕਤੀ ਨੂੰ ਸਮਾਜ ਵਿਚ ਰਹਿਣ ਦੇ ਨਿਯਮਾਂ ਦੀ ਜਾਣਕਾਰੀ ਦਿੰਦੀ ਹੈ । ਇਸ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਮਨੋਰੰਜਨ ਸੰਸਥਾਵਾਂ ਤੇ ਵਿਹਾਰ ਵੀ ਵਿਅਕਤੀ ਨੂੰ ਸਮਾਜ ਵਿਚ ਕ੍ਰਿਆਸ਼ੀਲ ਮੈਂਬਰ ਬਣੇ ਰਹਿਣ ਲਈ ਮ੍ਰਿਤ ਕਰਦੀਆਂ ਹਨ ।

ਸਮਾਜਿਕ ਸੰਸਥਾਵਾਂ ਆਧੁਨਿਕ ਸਮਾਜ ਵਿਚ ਵਿਅਕਤੀ ਦੇ ਵਿਅਕਤਿੱਤਵ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਆਰਥਿਕ ਸੰਸਥਾਵਾਂ ਦੇ ਪ੍ਰਭਾਵ ਅਧੀਨ ਵਿਅਕਤੀ ਜ਼ਿਆਦਾ ਸਮਾਂ ਬਿਤਾਉਂਦਾ ਹੈ ਕਿਉਂਕਿ ਵਿਅਕਤੀ ਨੂੰ ਜੀਵਨ ਲਈ ਪੈਸੇ ਕਮਾਉਣੇ ਪੈਂਦੇ ਹਨ ਜੋ ਕਿ ਕਿਸੇ ਕਿੱਤੇ ਨੂੰ ਅਪਨਾਉਣ ‘ਤੇ ਹੀ ਹੋ ਸਕਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਹੀ ਕਿੱਤਾ ਹਿਣ ਕਰਦਾ ਹੈ । ਕਿੱਤਾ ਅਪਣਾਉਂਦੇ ਸਮੇਂ ਵਿਅਕਤੀ ਨੂੰ ਕੁੱਝ ਨਿਯਮ ਮੰਨਣੇ ਪੈਂਦੇ ਹਨ ਤੇ ਸਥਿਤੀ ਨਾਲ ਅਨੁਕੂਲਣ ਕਰਨਾ ਪੈਂਦਾ ਹੈ । ਉਸ ਨੂੰ ਆਪਣੇ ਕਿੱਤੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਹਨ ਜਿਹੜੇ ਉਸ ਦੇ ਚਰਿੱਤਰ ਅਤੇ ਵਿਅਕਤਿੱਤਵ ਉੱਪਰ ਪ੍ਰਭਾਵ ਪਾਉਂਦੇ ਹਨ । ਇਸ ਦੇ ਨਾਲ ਹੀ ਰਾਜਨੀਤਿਕ ਸੰਸਥਾਵਾਂ ਨੇ ਅੱਜਕਲ੍ਹ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ । ਕਾਨੂੰਨ ਵਪਾਰ, ਸਿੱਖਿਆ, ਧਰਮ, ਪਰਿਵਾਰ, ਕਲਾ, ਸੰਗੀਤ ਹਰ ਖੇਤਰ ਉੱਪਰ ਨਿਯੰਤਰਣ ਰੱਖਦਾ ਹੈ । ਵਿਅਕਤੀ ਨੂੰ ਹਰੇਕ ਕੰਮ ਕਾਨੂੰਨ ਦੇ ਅਨੁਸਾਰ ਹੀ ਕਰਨਾ ਪੈਂਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਵਿਵਹਾਰ ਨੂੰ ਸਮਾਜਿਕ ਸੰਸਥਾਵਾਂ ਦੇ ਅਨੁਸਾਰ ਢਾਲ ਲੈਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 4.
ਸਮਾਜੀਕਰਨ ਦੇ ਏਜੰਟ ਅਤੇ ਵਿਅਕਤੀਆਂ ਦੇ ਤਿੰਨ ਪੜਾਵਾਂ ਦੇ ਰਿਸ਼ਤੇ ਬਾਰੇ ਚਰਚਾ ਕਰੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਏਜੰਸੀਆਂ ਅਤੇ ਵਿਅਕਤੀਗਤ ਵਿਕਾਸ ਦੇ ਭਿੰਨ ਪੜਾਵਾਂ ਦੇ ਸੰਬੰਧ ਤੇ ਵਿਚਾਰ ਕਰੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

PSEB 11th Class Sociology Solutions Chapter 5 ਸਭਿਆਚਾਰ

Punjab State Board PSEB 11th Class Sociology Book Solutions Chapter 5 ਸਭਿਆਚਾਰ Textbook Exercise Questions and Answers.

PSEB Solutions for Class 11 Sociology Chapter 5 ਸਭਿਆਚਾਰ

Sociology Guide for Class 11 PSEB ਸਭਿਆਚਾਰ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਮੁੱਢਲੇ ਤੱਤਾਂ ਦਾ ਵਰਣਨ ਕਰੋ ।
ਉੱਤਰ-
ਪਰੰਪਰਾਵਾਂ, ਸਮਾਜਿਕ ਪਰਿਮਾਪ ਅਤੇ ਸਮਾਜਿਕ ਕੀਮਤਾਂ ਸੱਭਿਆਚਾਰ ਦੇ ਮੁਲ ਤੱਤ ਹਨ ।

ਪ੍ਰਸ਼ਨ 2.
ਕਿਸ ਵਿਚਾਰਕ ਨੇ ਸੱਭਿਆਚਾਰ ਨੂੰ ‘ਜਿਊਣ ਦਾ ਸੰਪੂਰਨ ਢੰਗ ਕਿਹਾ ਹੈ’?
ਉੱਤਰ-
ਇਹ ਸ਼ਬਦ ਕਲਾਈਡ ਕਲਕੋਹਨ (Clyde Kluckhohn) ਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 3.
ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਕਿਵੇਂ ਪ੍ਰਸਾਰਿਤ ਕੀਤਾ ਜਾਂਦਾ ਹੈ ?
ਉੱਤਰ-
ਕਿਉਂਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ, ਇਸ ਲਈ ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਨੂੰ ਸਿਖਾ ਕੇ ਪ੍ਰਸਾਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸੱਭਿਆਚਾਰ ਦਾ ਵਿਸਤ੍ਰਿਤ ਰੂਪ ਨਾਲ ਵਰਗੀਕਰਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ ।

ਪ੍ਰਸ਼ਨ 5.
ਅਭੌਤਿਕ ਸੱਭਿਆਚਾਰ ਦੀਆਂ ਕੁਝ ਉਦਾਹਰਨਾਂ ਦੇ ਨਾਮ ਲਿਖੋ ।
ਉੱਤਰ-
ਵਿਚਾਰ, ਪਰਿਮਾਪ, ਕੀਮਤਾਂ, ਆਦਤਾਂ, ਆਦਰਸ਼, ਪਰੰਪਰਾਵਾਂ ਆਦਿ ।

ਪ੍ਰਸ਼ਨ 6.
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਕਿਸਨੇ ਦਿੱਤਾ ਹੈ ?
ਉੱਤਰ-
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਵਿਲਿਅਮ ਐੱਫ. ਆਗਬਰਨ (William F. Ogburn) ਨੇ ਦਿੱਤਾ ਸੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕੀ ਹੈ ?
ਉੱਤਰ-
ਸਾਡੇ ਰਹਿਣ-ਸਹਿਣ ਦੇ ਤਰੀਕੇ, ਫਿਲਾਸਫ਼ੀ, ਭਾਵਨਾਵਾਂ, ਵਿਚਾਰ, ਮਸ਼ੀਨਾਂ, ਸੰਦ ਆਦਿ ਸਭ ਭੌਤਿਕ ਅਤੇ ਭੌਤਿਕ ਵਸਤੂਆਂ ਹਨ ਅਤੇ ਇਹ ਹੀ ਸੱਭਿਆਚਾਰ ਹੈ । ਇਹ ਸਾਰੀਆਂ ਚੀਜ਼ਾਂ ਸਮੂਹਾਂ ਦੁਆਰਾ ਹੀ ਪੈਦਾ ਕੀਤੀਆਂ ਜਾਂਦੀਆਂ ਅਤੇ ਵਰਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸੱਭਿਆਚਾਰ ਅਜਿਹੀ ਚੀਜ਼ ਹੈ ਜਿਸ ਉੱਪਰ ਅਸੀਂ ਕੰਮ ਕਰਦੇ ਹਾਂ, ਵਿਚਾਰ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰਕ ਪਛੜੇਵਾਂ ਕੀ ਹੈ ?
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਨਵੀਆਂ ਕਾਢਾਂ, ਖੋਜਾਂ ਆਦਿ ਦੇ ਕਾਰਨ ਭੌਤਿਕ ਸੱਭਿਆਚਾਰ ਵਿੱਚ ਤੇਜ਼ੀ ਨਾਲ ਪਰਿਵਰਤਨ ਆਉਂਦੇ ਹਨ ਪਰ ਸਾਡੇ ਵਿਚਾਰ, ਪਰੰਪਰਾਵਾਂ ਅਰਥਾਤ ਅਭੌਤਿਕ ਸੱਭਿਆਚਾਰ ਵਿੱਚ ਉੱਨੀ ਤੇਜ਼ੀ ਨਾਲ ਪਰਿਵਰਤਨ ਨਹੀਂ ਆਉਂਦਾ ਹੈ । ਦੋਹਾਂ ਭਾਗਾਂ ਵਿਚਕਾਰ ਇਸ ਕਰਕੇ ਅੰਤਰ ਪੈਦਾ ਹੋ ਜਾਂਦਾ ਹੈ ਜਿਸ ਨੂੰ ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਮਾਪ ਕੀ ਹਨ ?
ਉੱਤਰ-
ਹਰੇਕ ਸਮਾਜ ਨੇ ਆਪਣੇ ਮੈਂਬਰਾਂ ਦੇ ਵਿਵਹਾਰ ਕਰਨ ਦੇ ਲਈ ਕੁੱਝ ਨਿਯਮ ਬਣਾਏ ਹੁੰਦੇ ਹਨ ਜਿਨ੍ਹਾਂ ਨੂੰ ਪਰਿਮਾਪ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪਰਿਮਾਪ ਵਿਵਹਾਰ ਦੇ ਲਈ ਕੁੱਝ ਦਿਸ਼ਾ ਨਿਰਦੇਸ਼ ਹਨ । ਪਰਿਮਾਪ ਸਮਾਜ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਅਤੇ ਨਿਯਮਿਤ ਕਰਦੇ ਹਨ । ਇਹ ਸੱਭਿਆਚਾਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਹਨ ।

ਪ੍ਰਸ਼ਨ 4.
ਆਧੁਨਿਕ ਭਾਰਤ ਦੀਆਂ ਕੇਂਦਰੀ ਕਦਰਾਂ-ਕੀਮਤਾਂ ਕੀ ਹਨ ?
ਉੱਤਰ-
ਆਧੁਨਿਕ ਭਾਰਤ ਦੀਆਂ ਪ੍ਰਮੁੱਖ ਕੀਮਤਾਂ ਹਨ-ਲੋਕਤੰਤਰਿਕ ਵਿਵਸਥਾ, ਸਮਾਨਤਾ, ਨਿਆਂ, ਸੁਤੰਤਰਤਾ, ਧਰਮ ਨਿਰਪੱਖਤਾ ਆਦਿ । ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਛੋਟੇ ਸਮੁਦਾਇ ਕਿਸੇ ਵਿਸ਼ੇਸ਼ ਕੀਮਤ . ਉੱਤੇ ਬਲ ਦਿੰਦੇ ਹਨ ਪਰ ਵੱਡੇ ਸਮਾਜ ਸਰਵਵਿਆਪਕ ਕੀਮਤਾਂ ਉੱਤੇ ਜ਼ੋਰ ਦਿੰਦੇ ਹਨ ।

ਪ੍ਰਸ਼ਨ 5.
ਪਰੰਪਰਾਗਤ ਭਾਰਤੀ ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਸਮਾਜ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਕੋਈ ਸਮਾਜ ਕਿਸੇ ਕੀਮਤ ਉੱਤੇ ਜ਼ੋਰ ਦਿੰਦਾ ਹੈ ਅਤੇ ਕੋਈ ਕਿਸੇ ਉੱਤੇ । ਪਰੰਪਰਾਗਤ ਭਾਰਤੀ ਸਮਾਜ ਦੀਆਂ ਪ੍ਰਮੁੱਖ ਕੀਮਤਾਂ ਹਨ-ਨਿਰਲੇਪਤਾ (Detachment), ਦੁਨਿਆਦਾਰੀ ਅਤੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਚਾਰ ਪੁਰੂਸ਼ਾਰਥਾਂ ਦੀ ਪ੍ਰਾਪਤੀ ।

ਪ੍ਰਸ਼ਨ 6.
ਸੱਭਿਆਚਾਰ ਦੇ ਗਿਆਨਾਤਮਕ ਤੱਤਾਂ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸੱਭਿਆਚਾਰ ਦੇ ਬੌਧਿਕ ਭਾਗ ਨੂੰ ਕਲਪਨਾਵਾਂ, ਸਾਹਿਤ, ਕਲਾਵਾਂ, ਧਰਮ ਅਤੇ ਵਿਗਿਆਨਿਕ ਸਿਧਾਂਤਾਂ ਦੀ ਮਦਦ ਨਾਲ ਦਰਸਾਇਆ ਜਾਂਦਾ ਹੈ । ਵਿਚਾਰਾਂ ਨੂੰ ਸਾਹਿਤ ਵਿੱਚ ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਸੱਭਿਆਚਾਰ ਦੀ ਬੌਧਿਕ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 5 ਸਭਿਆਚਾਰ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕਿਸ ਪ੍ਰਕਾਰ ਲੋਕਾਂ ਦਾ ਸੰਪੂਰਨ ਜੀਵਨ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ । ਸੱਭਿਆਚਾਰ ਹੋਰ ਕੁੱਝ ਨਹੀਂ ਬਲਕਿ ਜੋ ਕੁੱਝ ਵੀ ਸਾਡੇ ਕੋਲ ਹੈ, ਉਹ ਹੀ ਸੱਭਿਆਚਾਰ ਹੈ । ਸਾਡੇ ਵਿਚਾਰ, ਆਦਰਸ਼, ਆਦਤਾਂ, ਕੱਪੜੇ, ਪੈਸੇ, ਜਾਇਦਾਦ ਆਦਿ ਸਭ ਕੁੱਝ ਜੋ ਕੁੱਝ ਵੀ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪ੍ਰਾਪਤ ਕੀਤਾ ਹੈ, ਉਹ ਉਸ ਦਾ ਸੱਭਿਆਚਾਰ ਹੈ । ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਦੇ ਜੀਵਨ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਮਨੁੱਖ ਦੇ ਜੀਵਨ ਵਿੱਚ ਕੁਝ ਵੀ ਨਹੀਂ ਬਚੇਗਾ ਅਤੇ ਉਹ ਫੇਰ ਦੁਬਾਰਾ ਆਦਿ ਮਾਨਵ ਦੇ ਪੱਧਰ ਉੱਤੇ ਪਹੁੰਚ ਜਾਵੇਗਾ । ਚਾਹੇ ਹਰੇਕ ਸਮਾਜ ਦਾ ਸੱਭਿਆਚਾਰ ਵੱਖ-ਵੱਖ ਹੁੰਦਾ ਹੈ ਪਰ ਸਾਰੇ ਸੱਭਿਆਚਾਰਾਂ ਵਿੱਚ ਕੁੱਝ ਅਜਿਹੇ ਤੱਤ ਵੀ ਹੁੰਦੇ ਹਨ ਜਿਹੜੇ ਸਰਵਵਿਆਪਕ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ ।

ਪ੍ਰਸ਼ਨ 2.
ਭੌਤਿਕ ਅਤੇ ਅਭੌਤਿਕ ਸੱਭਿਆਚਾਰ ਬਾਰੇ ਵਿਸਤਾਰ ਰੂਪ ਵਿੱਚ ਲਿਖੋ ।
ਉੱਤਰ-
ਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਹ ਸੱਭਿਆਚਾਰ ਮੂਰਤ ਹੁੰਦਾ ਹੈ ਕਿਉਂਕਿ ਅਸੀਂ ਇਸ ਨੂੰ ਵੇਖ ਸਕਦੇ ਹਾਂ, ਛੂਹ ਸਕਦੇ ਹਾਂ ; ਜਿਵੇਂ-ਸਕੂਟਰ, ਟੀ. ਵੀ., ਮੇਜ਼, ਕੁਰਸੀ, ਬਰਤਨ, ਬੱਸ, ਕਾਰ, ਜਹਾਜ਼ ਆਦਿ । ਉਪਰੋਕਤ ਸਭ ਵਸਤਾਂ ਮੂਰਤ ਹਨ ਅਤੇ ਭੌਤਿਕ ਸੱਭਿਆਚਾਰ ਹਨ ।

ਅਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਉਹ ਸਭ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੀਆਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਸਭ ਨੂੰ ਨਾ ਤਾਂ ਅਸੀਂ ਫੜ ਸਕਦੇ ਹਾਂ ਤੇ ਨਾ ਹੀ ਵੇਖ ਸਕਦੇ ਹਾਂ ਬਲਕਿ ਇਨ੍ਹਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾਂਦਾ ਹੈ; ਜਿਵੇਂ ਪਰੰਪਰਾਵਾਂ (Traditions), ਰੀਤੀ-ਰਿਵਾਜ (Customs), ਕੀਮਤਾਂ (Values), ਕਲਾਵਾਂ (Skills), ਪ੍ਰਮਾਪ (Norms) ਆਦਿ । ਇਹ ਸਭ ਵਸਤਾਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਨੂੰ ਅਭੌਤਿਕ ਸੱਭਿਆਚਾਰ ਵਿਚ ਸ਼ਾਮਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸੱਭਿਆਚਾਰ ਦੇ ਮੂਲ ਤੱਤਾਂ ਉੱਤੇ ਕਿਸ ਤਰ੍ਹਾਂ ਵਿਚਾਰ-ਵਟਾਂਦਰਾ ਕਰੋਗੇ ?
ਉੱਤਰ-

  • ਰਿਵਾਜ ਅਤੇ ਪਰੰਪਰਾਵਾਂ (Customs and Traditions) ਸਮਾਜਿਕ ਵਿਵਹਾਰ ਦੇ ਪ੍ਰਕਾਰ ਹਨ ਜਿਹੜੇ ਸੰਗਠਿਤ ਹੁੰਦੇ ਹਨ ਅਤੇ ਦੁਬਾਰਾ ਪ੍ਰਯੋਗ ਕੀਤੇ ਜਾਂਦੇ ਹਨ । ਇਹ ਵਿਵਹਾਰ ਕਰਨ ਦੇ ਸਥਾਈ ਤਰੀਕੇ ਹਨ । ਹਰੇਕ ਸਮਾਜ ਅਤੇ ਸੱਭਿਆਚਾਰ ਦੇ ਰਿਵਾਜ ਅਤੇ ਪਰੰਪਰਾਵਾਂ ਵੱਖ-ਵੱਖ ਹੁੰਦੀਆਂ ਹਨ ।
  • ਪਰਿਮਾਪ (Norms) ਵੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੁੰਦੇ ਹਨ । ਸਮਾਜ ਦੇ ਹਰੇਕ ਵਿਅਕਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਵਿਵਹਾਰ ਕਰੇ । ਪਰਿਪ ਵਿਵਹਾਰ ਕਰਨ ਦੇ ਉਹ ਤਰੀਕੇ ਹਨ ਜਿਨ੍ਹਾਂ ਨੂੰ ਮੰਨਣ ਦੀ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ।
  • ਕੀਮਤਾਂ (Values) ਵੀ ਇਸ ਦਾ ਅਭਿੰਨ ਅੰਗ ਹੁੰਦੇ ਹਨ । ਹਰੇਕ ਸਮਾਜ ਦੀਆਂ ਕੀਮਤਾਂ ਹੁੰਦੀਆਂ ਹਨ ਜਿਹੜੀਆਂ ਮੁੱਖ ਹੁੰਦੀਆਂ ਹਨ ਅਤੇ ਹਰੇਕ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੀਮਤਾਂ ਨੂੰ ਮੰਨੇ । ਕੀਮਤਾਂ ਨਾਲ ਹੀ ਉਸਨੂੰ ਪਤਾ ਚਲਦਾ ਹੈ ਕਿ ਕੀ ਗ਼ਲਤ ਹੈ ਜਾਂ ਕੀ ਠੀਕ ਹੈ ।

ਪ੍ਰਸ਼ਨ 4.
“ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ।” ਇਸ ਟਿੱਪਣੀ ਨੂੰ ਢੁੱਕਵੀਂ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਿਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਨਾਲ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਸ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰੇਕ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਸਮਾਜਿਕ ਨਿਰੀਖਣ ਨੂੰ ਆਪਣੀ ਰੋਜ਼ਮੱਰਾ ਦੇ ਸ਼ਬਦਾਂ ਵਿੱਚ ਕਿਸ ਤਰ੍ਹਾਂ ਸਮਝਾਉਗੇ ?
ਉੱਤਰ-
ਦੈਨਿਕ ਪ੍ਰਯੋਗ ਦੇ ਸ਼ਬਦ ‘ਸੱਭਿਆਚਾਰ’ ਦੇ ਅਰਥ ਸਮਾਜ ਵਿਗਿਆਨ ਦੇ ਸ਼ਬਦ ਸੱਭਿਆਚਾਰ ਤੋਂ ਵੱਖ ਹੈ । ਦੈਨਿਕ ਪ੍ਰਯੋਗ ਵਿੱਚ ਸੱਭਿਆਚਾਰ ਕਲਾ ਤੱਕ ਹੀ ਸੀਮਿਤ ਹੈ ਜਾਂ ਕੁੱਝ ਵਰਗਾਂ ਅਤੇ ਦੇਸ਼ਾਂ ਦੀ ਜੀਵਨ ਸ਼ੈਲੀ ਦੇ ਬਾਰੇ ਵਿੱਚ ਦੱਸਦੀ ਹੈ । ਪਰ ਸਮਾਜ ਵਿਗਿਆਨ ਵਿੱਚ ਇਸਦੇ ਅਰਥ ਵੱਖ ਹਨ । ਸਮਾਜ ਵਿਗਿਆਨ ਵਿੱਚ ਇਸਦੇ ਅਰਥ ਹਨਵਿਅਕਤੀ ਨੇ ਪਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਜਾਂ ਪਤਾ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਸੰਸਕਾਰ, ਵਿਚਾਰ, ਆਦਰਸ਼ ਪ੍ਰਤੀਮਾਨ, ਰੂੜੀਆਂ, ਕੁਰਸੀ, ਮੇਜ਼, ਕਾਰ, ਪੈਨ, ਕਿਤਾਬਾਂ, ਲਿਖਤੀ ਗਿਆਨ ਆਦਿ ਜੋ ਕੁਝ ਵੀ ਵਿਅਕਤੀ ਨੇ ਸਮਾਜ ਵਿਚ ਰਹਿ ਕੇ ਪ੍ਰਾਪਤ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਇਸ ਤਰ੍ਹਾਂ ਸੱਭਿਆਚਾਰ ਸ਼ਬਦ ਦੇ ਅਰਥ ਸਮਾਜ ਵਿਗਿਆਨ ਦੀ ਨਜ਼ਰ ਵਿੱਚ ਅਤੇ ਦੈਨਿਕ ਪ੍ਰਯੋਗ ਵਿੱਚ ਵੱਖ-ਵੱਖ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ? ਸੱਭਿਆਚਾਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਿਓ ।
ਉੱਤਰ-
ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹੱਤਵਪੂਰਨ ਵੱਖਰੇਵੇਂਪਨ ਵਾਲੀ ਚੀਜ਼ ਹੈ ਸੱਭਿਆਚਾਰ ਜੋ ਮਨੁੱਖਾਂ ਕੋਲ ਹੈ। ਜਾਨਵਰਾਂ ਕੋਲ ਨਹੀਂ । ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦਾ ਸੱਭਿਆਚਾਰ ਹੈ । ਜੇਕਰ ਮਨੁੱਖ ਦੇ ਕੋਲੋਂ ਉਸ ਦਾ ਸੱਭਿਆਚਾਰ ਲੈ ਲਿਆ ਜਾਵੇ ਤਾਂ ਉਸ ਕੋਲ ਕੁੱਝ ਨਹੀਂ ਬਚੇਗਾ । ਦੁਨੀਆਂ ਦੇ ਸਾਰੇ ਪਾਣੀਆਂ ਵਿੱਚ ਸਿਰਫ਼ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੱਭਿਆਚਾਰ ਨੂੰ ਬਣਾ ਕੇ ਉਹ ਉਸਨੂੰ ਬਚਾ ਕੇ ਰੱਖ ਸਕੇ । ਸੱਭਿਆਚਾਰ ਪੈਦਾ ਹੁੰਦਾ ਹੈ ਮਨੁੱਖਾਂ ਦੀਆਂ ਆਪਸੀ ਅੰਤਰ ਕ੍ਰਿਆਵਾਂ ਤੋਂ । ਸੱਭਿਆਚਾਰ ਸਿਰਫ਼ ਮਨੁੱਖਾਂ ਦੀਆਂ ਅੰਤਰ ਕ੍ਰਿਆਵਾਂ ਤੋਂ ਹੀ ਪੈਦਾ ਨਹੀਂ ਹੁੰਦਾ ਬਲਕਿ ਇਹ ਮਨੁੱਖਾਂ ਦੀਆਂ ਅਗਲੀਆਂ ਅੰਤਰ ਕ੍ਰਿਆਵਾਂ ਨੂੰ ਵੀ ਰਸਤਾ ਦਿਖਾਉਂਦਾ ਹੈ । ਸੱਭਿਆਚਾਰ ਵਿਅਕਤੀ ਦੇ ਵਿਅਕਤਿੱਤਵ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦਾ ਹੈ । ਸੱਭਿਆਚਾਰ ਅਜਿਹੇ ਵਾਤਾਵਰਨ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਰਹਿ ਕੇ ਮਨੁੱਖ ਸਮਾਜ ਵਿਚ ਕੰਮ ਕਰਨ ਯੋਗ ਬਣਦਾ ਹੈ । ਇਸ ਤਰ੍ਹਾਂ ਸੱਭਿਆਚਾਰ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫ਼ੀ ਗੁੜੇ ਰੂਪ ਨਾਲ ਜੁੜੇ ਹੋਏ ਹਨ ਕਿਉਂਕਿ ਸੱਭਿਆਚਾਰ ਹੀ ਵਿਅਕਤੀ ਨੂੰ ਪਸ਼ੂਆਂ ਤੋਂ ਅਤੇ ਸਮੂਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦਾ ਹੈ ।

ਆਮ ਬੋਲ-ਚਾਲ ਵਿੱਚ ਸੱਭਿਆਚਾਰ ਨੂੰ ਪੜ੍ਹਾਈ ਦੇ ਸਮਾਨਾਰਥਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸੱਭਿਆਚਾਰਕ ਅਤੇ ਅਨਪੜ੍ਹ ਵਿਅਕਤੀ ਅਸੱਭਿਆਚਾਰਕ ਹੈ ਪਰ ਸੱਭਿਆਚਾਰ ਦਾ ਇਹ ਅਰਥ ਠੀਕ ਨਹੀਂ ਹੈ । ਸਮਾਜ ਵਿਗਿਆਨੀ ਸੱਭਿਆਚਾਰ ਦਾ ਅਰਥ ਕਾਫ਼ੀ ਵਿਆਪਕ ਸ਼ਬਦਾਂ ਵਿੱਚ ਲੈਂਦੇ ਹਨ । ਸਮਾਜ ਵਿਗਿਆਨੀਆਂ ਅਨੁਸਾਰ ਜਿਸ ਕਿਸੇ ਚੀਜ਼ ਦਾ ਨਿਰਮਾਣ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ ਉਹ ਸੱਭਿਆਚਾਰ ਹੈ । | ਸੱਭਿਆਚਾਰ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਭੌਤਿਕ ਅਤੇ ਅਭੌਤਿਕ । ਭੌਤਿਕ ਚੀਜ਼ਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਛੂਹ ਜਾਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਭੌਤਿਕ ਚੀਜ਼ਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬ, ਸਕੂਟਰ, ਕਾਰ ਆਦਿ ਸਭ ਕੁਝ ਲੈ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ । ਸੰਖੇਪ ਵਿੱਚ ਸੱਭਿਆਚਾਰ ਦਾ ਅਰਥ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜ਼ਾਂ, ਮਸ਼ੀਨਾਂ, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਜਾਣ ਵਾਲੀ ਹਰ ਚੀਜ਼ ਤੋਂ ਹੈ ਚਾਹੇ ਉਸਨੇ ਉਸ ਚੀਜ਼ ਨੂੰ ਬਣਾਇਆ ਹੈ ਜਾਂ ਨਹੀਂ । ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਸਮਾਜ ਦੇ ਮੈਂਬਰ ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

ਪਰਿਭਾਸ਼ਾਵਾਂ (Definitions)

  • ਮੈਕਾਈਵਰ ਅਤੇ ਪੇਜ਼ (Maclver and Page) ਦੇ ਅਨੁਸਾਰ, “ਸਾਡੇ ਰਹਿਣ-ਸਹਿਣ ਦੇ ਢੰਗਾਂ ਵਿਚ, ਸਾਡੇ ਦੈਨਿਕ ਵਿਵਹਾਰ ਅਤੇ ਸੰਬੰਧਾਂ ਵਿਚ, ਵਿਚਾਰ ਦੇ ਤਰੀਕਿਆਂ ਵਿਚ, ਸਾਡੀ ਕਲਾ, ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਪ੍ਰਕ੍ਰਿਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ ।”
  • ਬੀਅਰਸਟੇਡ (Bierstedt) ਦੇ ਅਨੁਸਾਰ, “ਸੱਭਿਆਚਾਰ ਉਨ੍ਹਾਂ ਵਸਤਾਂ ਦੀ ਜਟਿਲ ਸਮਗਰਤਾ ਹੈ ਜੋ ਸਮਾਜ ਦੇ ਮੈਂਬਰ ਦੇ ਰੂਪ ਵਿੱਚ ਅਸੀਂ ਸੋਚਦੇ, ਕਰਦੇ ਅਤੇ ਰੱਖਦੇ ਹਾਂ ।”
  • ਆਗਬਰਨ ਅਤੇ ਮਕਾਫ (Ogburn and Nimkoff) ਦੇ ਅਨੁਸਾਰ, “ਸੱਭਿਆਚਾਰ ਮਨੁੱਖੀ ਵਾਤਾਵਰਨ ਦਾ ਉਹ ਹਿੱਸਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾ ਹੋਇਆ ਹੈ । ਇਸ ਵਿੱਚ ਇਮਾਰਤਾਂ, ਸੰਦ, ਪਾਉਣ ਦੀਆਂ ਚੀਜ਼ਾਂ, ਵਿਗਿਆਨ, ਧਰਮ ਅਤੇ ਉਹ ਸਾਰੇ ਕੰਮ ਕਰਨ ਦੇ ਤਰੀਕੇ ਆਉਂਦੇ ਹਨ ਜਿਹੜੇ ਵਿਅਕਤੀ ਸਿੱਖਦਾ ਹੈ।” ।
  • ਮਜੂਮਦਾਰ (Majumdar) ਦੇ ਅਨੁਸਾਰ, “ਸੱਭਿਆਚਾਰ ਮਨੁੱਖ ਦੀਆਂ ਪ੍ਰਾਪਤੀਆਂ, ਭੌਤਿਕ ਅਤੇ ਗੈਰ ਭੌਤਿਕ ਦਾ ਸੰਪੁਰਨ ਮੇਲ ਹੁੰਦਾ ਹੈ ਜੋ ਸਮਾਜ ਵਿਗਿਆਨਿਕ ਰੂਪ ਤੋਂ ਭਾਵ ਪਰੰਪਰਾ ਅਤੇ ਢਾਂਚੇ ਦੁਆਰਾ ਖਿਤਜੀ ਅਤੇ ਲੰਬ ਰੂਪ ਵਿਚ ਸੰਚਾਰਿਤ ਹੋਣ ਦੇ ਯੋਗ ਹੁੰਦਾ ਹੈ ।”

ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੈ ਕਿ ਸੱਭਿਆਚਾਰ ਵਿੱਚ ਉਹ ਸਭ ਸ਼ਾਮਲ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਸਿੱਖਦਾ ਹੈ; ਜਿਵੇਂ, ਕਲਾ, ਕਾਨੂੰਨ, ਭਾਵਨਾਵਾਂ, ਰੀਤੀ-ਰਿਵਾਜ, ਪਹਿਰਾਵਾ, ਖਾਣ-ਪੀਣ, ਸਾਹਿਤ, ਗਿਆਨ, ਵਿਸ਼ਵਾਸ ਆਦਿ ਇਹ ਸਾਰੀਆਂ ਚੀਜ਼ਾਂ ਸੱਭਿਆਚਾਰ ਦਾ ਹਿੱਸਾ ਹਨ ਅਤੇ ਸੱਭਿਆਚਾਰ ਦੇ ਇਹ ਸਾਰੇ ਹਿੱਸੇ ਵੱਖ-ਵੱਖ ਹੋ ਕੇ ਕੰਮ ਨਹੀਂ ਕਰਦੇ ਬਲਕਿ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ । ਇਸ ਸੰਗਠਨ ਨੂੰ ਹੀ ਸੱਭਿਆਚਾਰ ਕਹਿੰਦੇ ਹਨ । ਸੰਖੇਪ ਵਿੱਚ ਜੋ ਚੀਜ਼ਾਂ ਵਿਅਕਤੀ ਨੇ ਸਿੱਖੀਆਂ ਹਨ ਜਾਂ ਜੋ ਕੁਝ ਵਿਅਕਤੀ ਨੂੰ ਆਪਣੇ ਪੂਰਵਜਾਂ ਤੋਂ ਵਿਰਾਸਤ ਵਿਚ ਮਿਲਿਆ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ । ਵਿਰਾਸਤ ਵਿੱਚ ਸੰਦ, ਵਿਵਹਾਰ ਦੇ ਤਰੀਕੇ, ਵਿਗਿਆਨ ਦੇ ਤਰੀਕੇ, ਕੰਮ ਕਰਨ ਦੇ ਤਰੀਕੇ ਆਦਿ ਸਭ ਕੁਝ ਸ਼ਾਮਲ ਹੈ ।

ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ (Characteristics of Culture)

1. ਸੱਭਿਆਚਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਹੈ (Culture moves from generation to generation) – ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਬੱਚਾ ਆਪਣੇ ਮਾਤਾ-ਪਿਤਾ ਤੋਂ ਹੀ ਵਿਵਹਾਰ ਦੇ ਤਰੀਕੇ ਸਿੱਖਦਾ ਹੈ । ਮਨੁੱਖ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਤੋਂ ਹੀ ਬਹੁਤ ਕੁਝ ਸਿੱਖਦਾ ਹੈ । ਕੋਈ ਵੀ ਕਿਸੇ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਸ ਲਈ ਉਹ ਆਪਣੇ ਪੂਰਵਜਾਂ ਦੁਆਰਾ ਕੀਤੇ ਕੰਮ ਨੂੰ ਅੱਗੇ ਵਧਾਉਂਦਾ ਹੈ । ਇਹ ਪੀੜ੍ਹੀ-ਦਰ-ਪੀੜ੍ਹੀ ਦਾ ਸੰਚਾਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਇਸੇ ਕਾਰਨ ਹੀ ਹਰ ਵਿਅਕਤੀ ਨੂੰ ਅਲੱਗ ਵਿਅਕਤਿੱਤਵ ਪ੍ਰਾਪਤ ਹੁੰਦਾ ਹੈ । ਕੋਈ ਵੀ ਵਿਅਕਤੀ ਪੈਦਾ ਹੁੰਦੇ ਸਮੇਂ ਕੁਝ ਲੈ ਕੇ ਨਹੀਂ ਆਉਂਦਾ ਉਸ ਨੂੰ ਹੌਲੀ-ਹੌਲੀ ਸਮਾਜ ਵਿੱਚ ਰਹਿ ਕੇ ਆਪਣੇ ਮਾਤਾਪਿਤਾ, ਦਾਦੇ, ਨਾਨੇ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਹੈ । ਇਸ ਤਰ੍ਹਾਂ ਸੱਭਿਆਚਾਰ ਪੀੜ੍ਹੀ ਦਰ ਪੀੜੀ ਸੰਚਾਰਿਤ ਹੁੰਦਾ ਹੈ ।

2. ਸੱਭਿਆਚਾਰ ਸਮਾਜਿਕ ਹੈ (Culture is Social) – ਸੱਭਿਆਚਾਰ ਕਦੇ ਵੀ ਕਿਸੇ ਵਿਅਕਤੀਗਤ ਮਨੁੱਖ ਦੀ ਮਲਕੀਅਤ ਨਹੀਂ ਹੋ ਸਕਦਾ । ਇਹ ਤਾਂ ਸਮਾਜਿਕ ਹੁੰਦਾ ਹੈ ਕਿਉਂਕਿ ਨਾ ਤਾਂ ਕੋਈ ਇੱਕ ਵਿਅਕਤੀ ਸੱਭਿਆਚਾਰ ਨੂੰ ਬਣਾਉਂਦਾ ਹੈ ਅਤੇ ਨਾ ਹੀ ਇਹ ਉਸ ਦੀ ਜਾਇਦਾਦ ਹੁੰਦਾ ਹੈ । ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਦੀ ਕਾਢ ਕੱਢਦਾ ਹੈ ਤਾਂ ਉਹ ਚੀਜ਼ ਉਸ ਵਿਅਕਤੀ ਦੀ ਨਾ ਹੋ ਕੇ ਸਮਾਜ ਦੀ ਹੋ ਜਾਂਦੀ ਹੈ ਕਿਉਂਕਿ ਉਸ ਚੀਜ਼ ਨੂੰ ਇਕੱਲਾ ਉਹ ਨਹੀਂ ਬਲਕਿ ਸਾਰਾ ਸਮਾਜ ਵਰਤੇਗਾ । ਇਸੇ ਤਰ੍ਹਾਂ ਹੀ ਸਾਡੇ ਸੱਭਿਆਚਾਰ ਦੀਆਂ ਅਲੱਗ-ਅਲੱਗ ਚੀਜ਼ਾਂ ਸਮਾਜ ਦੁਆਰਾ ਵਰਤੀਆਂ ਜਾਂਦੀਆਂ ਹਨ । ਕੋਈ ਵੀ ਚੀਜ਼ ਸੱਭਿਆਚਾਰ ਦਾ ਹਿੱਸਾ ਤਾਂ ਹੀ ਕਹਿਲਾਉਂਦੀ ਹੈ ਜਦੋਂ ਉਸ ਚੀਜ਼ ਨੂੰ ਸਮਾਜ ਦੀ ਬਹੁਗਿਣਤੀ ਸਵੀਕਾਰ ਕਰ ਲੈਂਦੀ ਹੈ । ਇਸ ਤਰ੍ਹਾਂ ਉਸ ਚੀਜ਼ ਦੀ ਸਰਵ ਵਿਆਪਕਤਾ ਸੱਭਿਆਚਾਰ ਦਾ ਜ਼ਰੂਰੀ ਤੱਤ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਿਅਕਤੀਗਤ ਨਹੀਂ ਬਲਕਿ ਸਮਾਜਿਕ ਹੈ ।

3. ਸੱਭਿਆਚਾਰ ਸਿੱਖਿਆ ਜਾਂਦਾ ਹੈ (Culture is learned) – ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਦੁਆਰਾ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਹ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

4. ਸੱਭਿਆਚਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ (Culture fulfils needs) – ਜੇਕਰ ਕਿਸੇ ਚੀਜ਼ ਦੀ ਕਾਢ ਹੁੰਦੀ ਹੈ ਤਾਂ ਉਸ ਦੀ ਕਾਢ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਵਿਅਕਤੀ ਨੂੰ ਉਸਦੀ ਲੋੜ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਹਰ ਪੱਖ ਨੂੰ ਕਿਸੇ ਨਾ ਕਿਸੇ ਸਮੇਂ ਮਨੁੱਖਾਂ ਦੇ ਸਾਹਮਣੇ ਕਿਸੇ ਨਾ ਕਿਸੇ ਵੱਲੋਂ ਲਿਆਂਦਾ ਗਿਆ ਹੋਵੇ ਤਾਂਕਿ ਹੋਰ ਮਨੁੱਖਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ । ਵਿਅਕਤੀ ਕਣਕ ਉਗਾਉਣਾ ਕਿਉਂ ਸਿੱਖਿਆ ? ਕਿਉਂਕਿ ਮਨੁੱਖ ਨੂੰ ਆਪਣੀ ਭੁੱਖ ਦੂਰ ਕਰਨ ਲਈ ਕਣਕ ਦੀ ਲੋੜ ਸੀ । ਇਸ ਤਰ੍ਹਾਂ ਵਿਅਕਤੀ ਭੋਜਨ ਪੈਦਾ ਕਰਨਾ ਸਿੱਖ ਗਿਆ ਅਤੇ ਇਹ ਸਿੱਖਿਆ ਹੋਇਆ ਵਿਵਹਾਰ ਸੱਭਿਆਚਾਰ ਦਾ ਹਿੱਸਾ ਬਣ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਗਿਆ । ਲੋੜਾਂ ਸਿਰਫ਼ ਜੈਵਿਕ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਵੀ ਹੋ ਸਕਦੀਆਂ ਹਨ । ਭੁੱਖ ਦੇ ਨਾਲ-ਨਾਲ ਮਨੁੱਖ ਨੂੰ ਪਿਆਰ ਅਤੇ ਹਮਦਰਦੀ ਦੀ ਲੋੜ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਵੀ ਸਿੱਖਦਾ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਵੱਖ-ਵੱਖ ਹਿੱਸੇ ਸਮਾਜ ਦੀਆਂ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਦੇ ਹਨ । ਸੱਭਿਆਚਾਰ ਦਾ ਜੋ ਹਿੱਸਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਹ ਹੌਲੀ-ਹੌਲੀ ਅਲੋਪ ਜਾਂ ਖ਼ਤਮ ਹੋ ਜਾਂਦਾ ਹੈ ।

5. ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ (Changes often come in culture) – ਸੱਭਿਆਚਾਰ ਕਦੇ ਵੀ ਇੱਕੋ ਥਾਂ ਉੱਤੇ ਖੜ੍ਹਾ ਨਹੀਂ ਰਹਿੰਦਾ ਬਲਕਿ ਉਸ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਕਿਉਂਕਿ ਹਰ ਚੀਜ਼ ਵਿੱਚ ਠਹਿਰਾਓ ਨਹੀਂ ਰਹਿੰਦਾ ।ਇਹ ਹਰ ਚੀਜ਼ ਦੀ ਪ੍ਰਕ੍ਰਿਤੀ ਹੁੰਦੀ ਹੈ ਕਿ ਉਸ ਵਿੱਚ ਪਰਿਵਰਤਨ ਆਵੇ ਅਤੇ ਜਦੋਂ ਹਰ ਚੀਜ਼ ਵਿੱਚ ਪਰਿਵਰਤਨ ਆਉਣਾ ਹੀ ਹੈ ਤਾਂ ਨਿਸ਼ਚੇ ਹੀ ਉਹ ਚੀਜ਼ ਪਰਿਵਰਤਨਸ਼ੀਲ ਹੈ । ਸੱਭਿਆਚਾਰ ਸਮਾਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਸਮਾਜ ਦੀਆਂ ਜ਼ਰੂਰਤਾਂ ਵਿੱਚ ਬਦਲਾਓ ਆਉਂਦੇ ਰਹਿੰਦੇ ਹਨ ਕਿਉਂਕਿ ਹਾਲਾਤ ਹਮੇਸ਼ਾਂ ਇੱਕੋ ਜਿਹੇ ਨਹੀ ਰਹਿੰਦੇ । ਹਾਲਾਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਜਾਂਦੀਆਂ ਹਨ ਅਤੇ ਜ਼ਰੂਰਤਾਂ ਦੇ ਬਦਲਣ ਦੇ ਨਾਲ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਸਾਧਨਾਂ ਵਿੱਚ ਪਰਿਵਰਤਨ ਆਉਣਾ ਹੀ ਲਾਜ਼ਮੀ ਹੈ । ਉਦਾਹਰਨ ਦੇ ਤੌਰ ਉੱਤੇ ਪਹਿਲਾਂ ਘੱਟ ਜਨਸੰਖਿਆ ਲਈ ਹਲ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਜਨਸੰਖਿਆ ਦੇ ਵਧਣ ਨਾਲ ਜ਼ਰੂਰਤਾਂ ਵੱਧ ਗਈਆਂ ਅਤੇ ਨਵੀਆਂ ਕਾਢਾਂ ਕਾਰਨ ਹੁਣ ਟਰੈਕਟਰਾਂ, ਕੰਬਾਈਨਾਂ ਆਦਿ ਨਾਲ ਖੇਤੀ ਕਰਕੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਾਲਾਤਾਂ ਦੇ ਬਦਲਣ ਨਾਲ ਸੱਭਿਆਚਾਰ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

6. ਇੱਕੋ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਹੁੰਦੇ ਹਨ (One Culture Consists of many Cultures) – ਹਰ ਸੱਭਿਆਚਾਰ ਦੇ ਵਿੱਚ ਅਸੀਂ ਕੁਝ ਸਾਂਝੇ ਪਰਿਮਾਪ, ਪਰੰਪਰਾਵਾਂ, ਭਾਵਨਾਵਾਂ, ਰੀਤੀ-ਰਿਵਾਜ, ਵਿਵਹਾਰ ਆਦਿ ਵੇਖ ਸਕਦੇ ਹਾਂ। ਪਰ ਉਸ ਦੇ ਨਾਲ-ਨਾਲ ਹੀ ਅਸੀਂ ਕਈ ਅਲੱਗ ਤਰ੍ਹਾਂ ਦੇ ਤੌਰ-ਤਰੀਕੇ, ਖਾਣ-ਪੀਣ, ਰਹਿਣ-ਸਹਿਣ ਦੇ ਤਰੀਕੇ, ਵਿਵਹਾਰ ਕਰਨ ਦੇ ਤਰੀਕੇ ਵੇਖ ਸਕਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸੱਭਿਆਚਾਰ ਦੇ ਵਿੱਚ ਹੀ ਕਈ ਸੱਭਿਆਚਾਰ ਮੌਜੂਦ ਹਨ । ਉਦਾਹਰਨ ਦੇ ਤੌਰ ਉੱਤੇ ਭਾਰਤੀ ਸੱਭਿਆਚਾਰ ਵਿੱਚ ਹੀ ਕਈ ਤਰ੍ਹਾਂ ਦੇ ਸੱਭਿਆਚਾਰ ਮਿਲ ਜਾਣਗੇ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਕਿਸੇ ਦੇ ਆਪਣੇ-ਆਪਣੇ ਰਹਿਣ-ਸਹਿਣ, ਖਾਣ-ਪੀਣ, ਵਿਵਹਾਰ ਕਰਨ ਦੇ ਤਰੀਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਕ ਸੱਭਿਆਚਾਰ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰ ਹੁੰਦੇ ਹਨ ।

ਪ੍ਰਸ਼ਨ 3.
ਸੱਭਿਆਚਾਰ ਦੀਆਂ ਦੋ ਕਿਸਮਾਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਪ੍ਰਕਾਰ ਹਨ ਅਤੇ ਉਹ ਹਨ ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ । ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਭੌਤਿਕ ਸੱਭਿਆਚਾਰ (Material Culture) – ਭੌਤਿਕ ਸੱਭਿਆਚਾਰ ਅਪਾਕ੍ਰਿਤਕ ਸੱਭਿਆਚਾਰ ਹੁੰਦੀ ਹੈ । ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਭੌਤਿਕ ਸੱਭਿਆਚਾਰ ਇਸੇ ਕਰਕੇ ਮੁਰਤ (Concrete) ਵਸਤਾਂ ਨਾਲ ਸੰਬੰਧ ਰੱਖਦੀ ਹੈ । ਇਸ ਸੱਭਿਆਚਾਰ ਵਿੱਚ ਪਾਈਆਂ ਗਈਆਂ ਸਾਰੀਆਂ ਵਸਤਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ । ਉਦਾਹਰਣ ਦੇ ਤੌਰ ਉੱਤੇ ਮਸ਼ੀਨਾਂ, ਔਜ਼ਾਰ, ਆਵਾਜਾਈ ਦੇ ਸਾਧਨ, ਬਰਤਨ, ਕਿਤਾਬ, ਪੈਨ, ਟੇਬਲ ਆਦਿ । ਭੌਤਿਕ ਸੱਭਿਆਚਾਰ ਮਨੁੱਖੀ ਕਾਢਾਂ ਅਤੇ ਖੋਜਾਂ ਨਾਲ ਸੰਬੰਧਿਤ ਹੁੰਦੀ ਹੈ ।

ਭੌਤਿਕ ਸੱਭਿਆਚਾਰ ਵਿੱਚ ਆਇਆ ਨਵਾਂ ਤਕਨੀਕੀ ਗਿਆਨ ਵੀ ਸ਼ਾਮਿਲ ਹੈ । ਭੌਤਿਕ ਸੱਭਿਆਚਾਰ ਵਿੱਚ ਉਹ ਸਭ ਕੁਝ ਸ਼ਾਮਿਲ ਹੈ ਜੋ ਕੁਝ ਅੱਜ ਤਕ ਬਣਿਆ ਹੈ, ਸੁਧਰਿਆ ਹੈ ਜਾਂ ਹਸਤਾਂਤਰਿਤ ਕੀਤਾ ਹੈ । ਸੱਭਿਆਚਾਰ ਦੇ ਇਹ ਭੌਤਿਕ ਪੱਖ ਆਪਣੇ ਮੈਂਬਰਾਂ ਨੂੰ ਆਪਣੇ ਵਿਵਹਾਰ ਨੂੰ ਪਰਿਭਾਸ਼ਿਤ ਕਰਨ ਵਿੱਚ ਮੱਦਦ ਕਰਦੇ ਹਨ । ਉਦਾਹਰਨ ਦੇ ਲਈ ਚਾਹੇ ਵੱਖਵੱਖ ਖੇਤਰਾਂ ਵਿੱਚ ਖੇਤੀ ਕਰਨ ਵਾਲੇ ਲੋਕਾਂ ਦਾ ਕੰਮ ਚਾਹੇ ਇੱਕੋ ਜਿਹਾ ਹੁੰਦਾ ਹੈ ਪਰ ਉਹ ਵੱਖ-ਵੱਖ ਪ੍ਰਕਾਰ ਦੇ ਸੰਦ ਪ੍ਰਯੋਗ ਕਰਦੇ ਹਨ । ਇਹ ਸਭ ਕੁਝ ਭੌਤਿਕ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ ।

2. ਅਭੌਤਿਕ ਸੱਭਿਆਚਾਰ (Non-material Culture) – ਅਭੌਤਿਕ ਸੱਭਿਆਚਾਰ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ। ਕਿ ਇਹ ਅਮੂਰਤ (abstract) ਹੁੰਦੀ ਹੈ । ਅਮੂਰਤ ਦਾ ਅਰਥ ਉਹਨਾਂ ਵਸਤਾਂ ਤੋਂ ਹੈ ਜਿਨ੍ਹਾਂ ਨੂੰ ਨਾ ਤਾਂ ਅਸੀਂ ਪਕੜ ਜਾਂ ਛੂਹ ਸਕਦੇ ਹਾਂ ਅਤੇ ਨਾ ਹੀ ਵੇਖ ਸਕਦੇ ਹਾਂ । ਇਹਨਾਂ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ਉੱਤੇ ਧਰਮ, ਪਰੰਪਰਾਵਾਂ, ਸੰਸਕਾਰ, ਰੀਤੀ-ਰਿਵਾਜ਼, ਕਲਾ, ਸਾਹਿਤ, ਪਰਿਮਾਪ, ਆਦਰਸ਼, ਕੀਮਤਾਂ ਆਦਿ ਨੂੰ ਅਭੌਤਿਕ ਸੱਭਿਆਚਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਇਹਨਾਂ ਸਭ ਦੇ ਕਾਰਨ ਹੀ ਸਮਾਜ ਦੀ ਨਿਰੰਤਰਤਾ ਬਣੀ ਰਹਿੰਦੀ ਹੈ । ਪਰਿਮਾਪ ਅਤੇ ਕੀਤਾ ਵਿਵਹਾਰ ਦੇ ਤਰੀਕਿਆਂ ਦੇ ਆਦਰਸ਼ ਹਨ ਜਿਹੜੇ ਸਮਾਜ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 4.
ਸੱਭਿਆਚਾਰਕ ਪਛੜੇਵੇਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਦੇ ਸੰਕਲਪ ਨੂੰ ਆਗਬਰਨ (Ogburna) ਨੇ ਪ੍ਰਯੋਗ ਕੀਤਾ ਤਾਂ ਕਿ ਸਮਾਜ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਤਣਾਉ ਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ | ਆਗਬਰਨ ਪਹਿਲਾ ਸਮਾਜ ਵਿਗਿਆਨੀ ਸੀ ਜਿਸਨੇ ਸੱਭਿਆਚਾਰਕ ਪਛੜੇਵਾਂ ਦੇ ਸੰਕਲਪ ਦੇ ਵਿਸਤ੍ਰਿਤ ਅਰਥ ਦਿੱਤੇ ।

ਭਾਵੇਂ ਕਈ ਸਮਾਜਸ਼ਾਸਤਰੀਆਂ, ਜਿਵੇਂ ਸਪੈਂਸਰ, ਸਮਨਰ, ਮੂਲਰ ਆਦਿ ਨੇ ਆਪਣੀਆਂ ਰਚਨਾਵਾਂ ਵਿੱਚ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਵਰਤਿਆ, ਪਰੰਤੁ ਔਗਬਰਨ ਨੇ ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਸ਼ਬਦ ਦਾ ਪ੍ਰਯੋਗ ਆਪਣੀ ਕਿਤਾਬ ‘ਸੋਸ਼ਲ ਚੇਂਜ’ (Social Change) ਵਿੱਚ 1921 ਵਿੱਚ ਕੀਤਾ, ਜਿਸ ਦੇ ਦੁਆਰਾ ਸਮਾਜਿਕ ਅਸੰਗਠਨ, ਸਮੱਸਿਆਵਾਂ, ਤਨਾਅ ਆਦਿ ਨੂੰ ਸਮਝਿਆ ਗਿਆ | ਆਗਬਰਨ ਪਹਿਲਾ ਸਮਾਜਸ਼ਾਸਤਰੀ ਸੀ ਜਿਸ ਨੇ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਇੱਕ ਸਿਧਾਂਤ ਪੱਖੋਂ ਪੇਸ਼ ਕਰਕੇ ਸਾਡੇ ਸਾਹਮਣੇ ਲਿਆਂਦਾ | ਸਮਾਜਸ਼ਾਸਤਰੀ ਵਿਸ਼ੇ ਵਿੱਚ ਇਸ ਸਿਧਾਂਤ ਨੂੰ ਵਧੇਰੇ ਸਵੀਕਾਰ ਕੀਤਾ ਗਿਆ ਹੈ ।

ਸੱਭਿਆਚਾਰਕ ਪਛੜੇਵੇਂ ਦਾ ਅਰਥ (Meaning of cultural lag) – ਆਧੁਨਿਕ ਸੱਭਿਆਚਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਪਰਿਵਰਤਨ ਸਮਾਨ-ਗਤੀ ਨਾਲ ਨਹੀਂ ਹੁੰਦਾ । ਇੱਕ ਭਾਗ ਵਿੱਚ ਪਰਿਵਰਤਨ ਦੁਸਰੇ ਭਾਗ ਨਾਲੋਂ ਵਧੇਰੇ ਤੇਜ਼ ਗਤੀ ਨਾਲ ਹੁੰਦਾ ਹੈ ਪਰੰਤੂ ਸੱਭਿਆਚਾਰ ਇੱਕ ਵਿਵਸਥਾ ਹੈ । ਇਹ ਵਿਭਿੰਨ ਅੰਗਾਂ ਤੋਂ ਮਿਲ ਕੇ ਬਣਦੀ ਹੈ । ਇਸ ਦੇ ਵਿਭਿੰਨ ਅੰਗਾਂ ਵਿੱਚ ਪਰਸਪਰ ਸੰਬੰਧ ਅਤੇ ਅੰਤਰ-ਨਿਰਭਰਤਾ ਹੁੰਦੀ ਹੈ । ਸੱਭਿਆਚਾਰ ਦੀ ਇਹ ਵਿਵਸਥਾ ਤਦ ਹੀ ਬਣੀ ਰਹਿ ਸਕਦੀ ਹੈ, ਜੇਕਰ ਇਸ ਦੇ ਇੱਕ ਭਾਗ ਵਿੱਚ ਤੇਜ਼ ਰਫ਼ਤਾਰ ਨਾਲ ਪਰਿਵਰਤਨ ਹੁੰਦਾ ਹੋਵੇ ਤੇ ਦੂਸਰੇ ਭਾਗ ਵਿੱਚ ਵੀ ਬਰਾਬਰ ਗਤੀ ਨਾਲ ਪਰਿਵਰਤਨ ਹੋਵੇ । ਅਸਲ ਦੇ ਵਿੱਚ ਹੁੰਦਾ ਇਹ ਹੈ ਕਿ ਕਿ ਜਦੋਂ ਸੱਭਿਆਚਾਰ ਦਾ ਇੱਕ ਹਿੱਸਾ ਕਿਸੀ ਕਾਢ ਜਾਂ ਖੋਜ ਦੇ ਅਸਰ ਨਾਲ ਬਦਲਦਾ ਹੈ ਤਾਂ ਉਸ ਨਾਲ ਸੰਬੰਧਿਤ ਜਾਂ ਉਸ ਉੱਤੇ ਨਿਰਭਰ ਭਾਗ ਵਿੱਚ ਪਰਿਵਰਤਨ ਹੁੰਦਾ ਹੈ । ਪਰੰਤੂ ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ । ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਨੂੰ ਕਿੰਨਾ ਸਮਾਂ ਲੱਗੇਗਾ, ਇਹ ਦੂਸਰੇ ਭਾਗ ਦੀ ਪ੍ਰਕਿਰਤੀ ਉੱਪਰ ਨਿਰਭਰ ਹੁੰਦਾ ਹੈ । ਇਹ ਪਛੜੇਵਾਂ ਕਈ ਸਾਲਾਂ ਤੱਕ ਚਲਦਾ ਰਹਿੰਦਾ ਹੈ, ਜਿਸ ਕਰਕੇ ਸੱਭਿਆਚਾਰ ਵਿੱਚ ਅਵਿਵਸਥਾ ਪੈਦਾ ਹੋ ਜਾਂਦੀ ਹੈ । ਸੱਭਿਆਚਾਰ ਦੇ ਦੋ ਪਰਸਪਰ ਸੰਬੰਧਿਤ ਜਾਂ ਅੰਤਰ-ਨਿਰਭਰ ਹਿੱਸਿਆਂ ਦੇ ਪਰਿਵਰਤਨਾਂ ਵਿੱਚ ਇਹ ਪਛੜੇਵਾਂ ਸੱਭਿਆਚਾਰਕ ਪਛੜੇਵਾਂ ਹੁੰਦਾ ਹੈ ।

ਪਛੜੇਵੇਂ ਸ਼ਬਦ ਅੰਗਰੇਜ਼ੀ ਦੇ ਸ਼ਬਦ Lag ਦਾ ਪੰਜਾਬੀ ਰੁਪਾਂਤਰ ਹੈ । ਪਛੜੇਵੇਂ ਦਾ ਅਰਥ ਹੈ ਪਿੱਛੇ ਰਹਿ ਜਾਣਾ । ਇਸ ਪਛੜੇਵਾਂ ਦੇ ਅਰਥ ਨੂੰ ਆਰਾਬਰਨ ਨੇ ਉਦਾਹਰਨ ਦੇ ਕੇ ਸਮਝਾਇਆ ਹੈ । ਉਸ ਦੇ ਅਨੁਸਾਰ ਕੋਈ ਵੀ ਚੀਜ਼ ਕਈ ਹਿੱਸਿਆਂ ਤੋਂ ਮਿਲ ਕੇ ਬਣਦੀ ਹੈ । ਜੇਕਰ ਉਸ ਚੀਜ਼ ਦੇ ਕਿਸੇ ਹਿੱਸੇ ਵਿੱਚ ਪਰਿਵਰਤਨ ਆਵੇਗਾ ਤਾਂ ਉਹ ਪਰਿਵਰਤਨ ਉਸ ਚੀਜ਼ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰੇਗਾ । ਇਹ ਭਾਗ ਜਿਨ੍ਹਾਂ ਉੱਤੇ ਉਸ ਪਰਿਵਰਤਨ ਦਾ ਪ੍ਰਭਾਵ ਪੈਂਦਾ ਹੈ ਹੌਲੀ-ਹੌਲੀ ਸਮੇਂ ਦੇ ਨਾਲ ਆਪ ਵੀ ਪਰਿਵਰਤਿਤ ਹੋ ਜਾਂਦੇ ਹਨ । ਇਹ ਦੋ ਪਰਿਵਰਤਨ ਹੌਲੀ-ਹੌਲੀ ਆਉਂਦੇ ਹਨ ਇਸ ਨੂੰ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਫ਼ਰਕ ਨੂੰ ਪਛੜ ਜਾਣਾ ਜਾਂ ਪਿੱਛੇ ਰਹਿ ਜਾਣਾ ਜਾਂ ਪਛੜੇਵਾਂ ਕਹਿੰਦੇ ਹਨ ।

ਆਗਬਰਨ ਨੇ ਆਪਣੇ ਸੱਭਿਆਚਾਰਕ ਪਛੜੇਵੇਂ ਦੇ ਸਿਧਾਂਤ ਦੀ ਵਿਆਖਿਆ ਵੀ ਇਸੇ ਤਰੀਕੇ ਨਾਲ ਕੀਤੀ ਹੈ । ਉਨ੍ਹਾਂ ਦੇ ਅਨੁਸਾਰ ਸੱਭਿਆਚਾਰ ਦੇ ਦੋ ਪੱਖ ਹੁੰਦੇ ਹਨ ਜਿਹੜੇ ਆਪਸ ਵਿੱਚ ਸੰਬੰਧਿਤ ਹੁੰਦੇ ਹਨ । ਇੱਕ ਪੱਖ ਵਿੱਚ ਜੇਕਰ ਕੋਈ ਬਦਲਾਓ ਆਉਂਦਾ ਹੈ ਤਾਂ ਉਹ ਦੂਜੇ ਪੱਖ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ । ਇਹ ਦੂਜੇ ਪੱਖ ਹੌਲੀ-ਹੌਲੀ ਆਪਣੇ ਆਪ ਨੂੰ ਇਨ੍ਹਾਂ ਪਰਿਵਰਤਨਾਂ ਅਨੁਸਾਰ ਢਾਲ ਲੈਂਦੇ ਹਨ ਅਤੇ ਉਸ ਦੇ ਅਨੁਕੂਲ ਬਣ ਜਾਂਦੇ ਹਨ ਪਰ ਇਸ ਢਾਲਣ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਅੰਤਰ ਨੂੰ, ਜੋ ਪਰਿਵਰਤਨ ਦੇ ਆਉਣ ਅਤੇ ਅਨੁਕੂਲਣ ਦੇ ਸਮੇਂ ਵਿੱਚ ਹੁੰਦਾ ਹੈ, ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ । ਜਦੋਂ ਸੱਭਿਆਚਾਰ ਦਾ ਕੋਈ ਭਾਗ ਤਰੱਕੀ ਕਰਕੇ ਅੱਗੇ ਲੰਘ ਜਾਂਦਾ ਹੈ ਅਤੇ ਦੂਜਾ ਭਾਗ ਹੌਲੀ ਗਤੀ ਕਰਕੇ ਪਿੱਛੇ ਰਹਿ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵਾਂ ਮੌਜੂਦ ਹੈ ।

ਆਗਬਰਨ ਦੇ ਅਨੁਸਾਰ ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ (1) ਭੌਤਿਕ ਸੱਭਿਆਚਾਰ (2) ਅਭੌਤਿਕ ਸੱਭਿਆਚਾਰ । ਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਜਾਂ ਛੂਹ ਸਕਦੇ ਹਾਂ, ਜਿਵੇਂ, ਮਸ਼ੀਨਾਂ, ਮੇਜ਼, ਕੁਰਸੀ, ਕਿਤਾਬ, ਟੀ. ਵੀ., ਸਕੂਟਰ ਆਦਿ ਅਤੇ ਅਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ; ਜਿਵੇਂ, ਆਦਤਾਂ, ਵਿਚਾਰ, ਵਿਵਹਾਰ, ਭਾਵਨਾਵਾਂ, ਤੌਰ-ਤਰੀਕੇ, ਰੀਤੀ-ਰਿਵਾਜ ਆਦਿ । ਇਹ ਦੋਵੇਂ ਸੱਭਿਆਚਾਰ ਦੇ ਭਾਗ ਵਿੱਚ ਨਾਲ ਗੂੜ੍ਹੇ ਰੂਪ ਵਿੱਚ ਸੰਬੰਧਿਤ ਹਨ । ਪਰਿਵਰਤਨ ਪ੍ਰਕ੍ਰਿਤੀ ਦਾ ਨਿਯਮ ਹੈ । ਜੇਕਰ ਇੱਕ ਭਾਗ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਦੂਜੇ ਭਾਗ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

ਇਹ ਨਿਯਮ ਭੌਤਿਕ ਅਤੇ ਅਭੌਤਿਕ ਸੱਭਿਆਚਾਰ ਉੱਤੇ ਵੀ ਲਾਗੂ ਹੁੰਦਾ ਹੈ । ਭੌਤਿਕ ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਹ ਪਰਿਵਰਤਨ ਕਾਫ਼ੀ ਜਲਦੀ ਆਉਂਦੇ ਰਹਿੰਦੇ ਹਨ ਕਿਉਂਕਿ ਨਵੀਆਂ ਕਾਢਾਂ ਹੁੰਦੀਆਂ। ਰਹਿੰਦੀਆਂ ਹਨ । ਭੌਤਿਕ ਸੱਭਿਆਚਾਰ ਤਾਂ ਕਾਫ਼ੀ ਤੇਜ਼ੀ ਨਾਲ ਬਦਲ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ ਜਿਸ ਵਿੱਚ ਭਾਵਨਾਵਾਂ, ਵਿਚਾਰ, ਰੀਤੀ-ਰਿਵਾਜ ਆਦਿ ਸ਼ਾਮਲ ਹਨ ਉਨ੍ਹਾਂ ਵਿੱਚ ਪਰਿਵਰਤਨ ਨਹੀਂ ਆਉਂਦੇ ਜਾਂ ਪਰਿਵਰਤਨ ਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸ ਕਾਰਨ ਭੌਤਿਕ, ਸੱਭਿਆਚਾਰ ਪਰਿਵਰਤਨਾਂ ਦੇ ਫਲਸਰੂਪ ਅੱਗੇ ਲੰਘ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ, ਜਿਸ ਵਿੱਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ, ਪਿੱਛੇ ਰਹਿ ਜਾਂਦੀ ਹੈ । ਇਸ ਤਰ੍ਹਾਂ ਭੌਤਿਕ ਸੱਭਿਆਚਾਰ ਤੋਂ ਅਭੌਤਿਕ ਸੱਭਿਆਚਾਰ ਦੇ ਪਿੱਛੇ ਰਹਿ ਜਾਣ ਨੂੰ ਹੀ ਸੱਭਿਆਚਾਰਕ ਪਛੜੇਵਾਂ ਆਖਦੇ ਹਨ ।

ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵੇਂ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਵੱਖ-ਵੱਖ ਸੱਭਿਆਚਾਰ ਦੇ ਤੱਤਾਂ ਦੇ ਵਿੱਚ ਪਰਿਵਰਤਨ ਦੀ ਸਮਰੱਥਾ ਵੀ ਵੱਖਵੱਖ ਹੈ । ਭੌਤਿਕ ਸੱਭਿਆਚਾਰ, ਅਭੌਤਿਕ ਸੱਭਿਆਚਾਰ ਨਾਲੋਂ ਤੇਜ਼ੀ ਨਾਲ ਪਰਿਵਰਤਨ ਨੂੰ ਅਪਨਾਉਣ ਵਿੱਚ ਅਸਫ਼ਲ ਰਹਿ ਜਾਂਦਾ ਹੈ ਜਿਸ ਦੇ ਨਤੀਜੇ ਵੱਜੋਂ ਸੱਭਿਆਚਾਰਕ ਪਛੜੇਵਾਂ ਪੈਦਾ ਹੋ ਜਾਂਦਾ ਹੈ । ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਵਿੱਚ ਉਦਯੋਗਿਕ ਪਰਿਵਰਤਨ ਪਹਿਲਾਂ ਹੋਏ ਤੇ ਪਰਿਵਾਰ ਇਸ ਪਰਿਵਰਤਨ ਵਿੱਚ ਪਛੜੇਵੇਂ ਵੱਜੋਂ ਰਹਿ ਗਿਆ । ਮਨੁੱਖ ਦੇ ਵਿਚਾਰ ਅਜੇ ਵੀ ਹਰ ਤਰ੍ਹਾਂ ਦੇ ਪਰਿਵਰਤਨ ਦੇ ਲਈ ਤਿਆਰ ਨਹੀਂ ਹੁੰਦੇ ਅਰਥਾਤ ਲੋਕ ਵਿਗਿਆਨਕ ਕਾਢਾਂ ਨੂੰ ਦੇਖਦੇ ਹਨ, ਪੜ੍ਹਦੇ ਹਨ, ਪਰੰਤੂ ਫਿਰ ਵੀ ਉਹ ਆਪਣੀਆਂ ਪੁਰਾਣੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਨੂੰ ਛੱਡਣ ਲਈ ਤਿਆਰ ਨਹੀਂ ।

PSEB 11th Class Sociology Solutions Chapter 4 ਸਮਾਜਿਕ ਸਮੂਹ

Punjab State Board PSEB 11th Class Sociology Book Solutions Chapter 4 ਸਮਾਜਿਕ ਸਮੂਹ Textbook Exercise Questions and Answers.

PSEB Solutions for Class 11 Sociology Chapter 4 ਸਮਾਜਿਕ ਸਮੂਹ

Sociology Guide for Class 11 PSEB ਸਮਾਜਿਕ ਸਮੂਹ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮੂਹਾਂ ਦੀਆਂ ਦੋ ਕਿਸਮਾਂ, ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕਿਸ ਨੇ ਕੀਤਾ ਹੈ ।
ਉੱਤਰ-
ਡਬਲਯੂ. ਜੀ. ਸਨਰ (W.G. Sumner) ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
ਅੰਦਰੂਨੀ ਗਰੁੱਪ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਅੰਤਰੀ ਸਮੂਹ ਦੀਆਂ ਉਦਾਹਰਨਾਂ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਬਾਹਰੀ ਸਮੂਹ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਿਤਾ ਦਾ ਦਫ਼ਤਰ ਅਤੇ ਮਾਤਾ ਦਾ ਸਕੂਲ ਬਾਹਰੀ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
‘ਸੰਦਰਭ ਸਮੂਹ’ ਦਾ ਵਿਚਾਰ ਕਿਸ ਨੇ ਦਿੱਤਾ ਹੈ ?
ਉੱਤਰ-
ਸੰਦਰਭ ਸਮੂਹ` ਦਾ ਵਿਚਾਰ ਪ੍ਰਸਿੱਧ ਸਮਾਜ ਸ਼ਾਸਤਰੀ ਰਾਬਰਟ ਕੇ. ਮਰਟਨ (Robert K. Merton) ਨੇ ਦਿੱਤਾ ਹੈ ।

ਪ੍ਰਸ਼ਨ 5.
‘ਅਸੀਂ’ ਦੀ ਭਾਵਨਾ ਕੀ ਹੈ ?
ਉੱਤਰ-
ਅਸੀਂ ਭਾਵਨਾ ਕਿਸੇ ਵਿਅਕਤੀ ਵਿੱਚ ਉਹ ਭਾਵਨਾ ਹੈ ਜਿਸ ਨਾਲ ਉਹ ਆਪਣੇ ਸਮੂਹ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਕਿ ਉਹ ਉਸ ਸਮੂਹ ਦਾ ਮੈਂਬਰ ਹੈ ।

ਪ੍ਰਸ਼ਨ 6.
ਸੀ. ਐੱਚ. ਕੂਲੇ ਦੁਆਰਾ ਦਿੱਤੇ ਗਏ ਮੁੱਢਲੇ ਸਮੂਹ ਬਾਰੇ ਦੋ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਪਰਿਵਾਰ, ਗੁਆਂਢ ਅਤੇ ਖੇਡ ਸਮੂਹ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੀ ਪਰਿਭਾਸ਼ਾ ਦਿਓ ।
ਉੱਤਰ-
ਆਗਬਰਨ ਅਤੇ ਨਿਮਕਾ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਮੁੱਢਲੇ ਸਮੂਹ ਤੋਂ ਤੁਸੀਂ ਕੀ ਸਮਝਦੇ ਹੋ ? ਇੱਕ ਉਦਾਹਰਨ ਦਿਓ ।
ਉੱਤਰ-
ਉਹ ਸਮੂਹ ਜਿਹਨਾਂ ਨਾਲ ਸਾਡੀ ਸਰੀਰਿਕ ਰੂਪ ਨਾਲ ਨਜ਼ਦੀਕੀ ਹੁੰਦੀ ਹੈ, ਜਿਨ੍ਹਾਂ ਵਿੱਚ ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਰਹਿਣਾ ਪਸੰਦ ਕਰਦੇ ਹਾਂ, ਮੁੱਢਲੇ ਸਮੂਹ ਹੁੰਦੇ ਹਨ । ਉਦਾਹਰਨ ਦੇ ਲਈ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ ।

ਪ੍ਰਸ਼ਨ 3.
ਗੌਣ ਸ਼ਮੂਹ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ !
ਉੱਤਰ-
ਉਹ ਸਮੁਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਕਿਸੇ ਉਦੇਸ਼ ਕਰਕੇ ਚੁਣਦੇ ਹਾਂ ਅਤੇ ਉਦੇਸ਼ ਦੀ ਪੂਰਤੀ ਹੋਣ ਤੇ ਮੈਂਬਰਸ਼ਿਪ ਛੱਡ ਦਿੰਦੇ ਹਾਂ, ਦੂਤੀਆ ਸਮੂਹ ਹੁੰਦੇ ਹਨ । ਇਹ ਅਸਥਾਈ ਹੁੰਦੇ ਹਨ । ਉਦਾਹਰਨ ਦੇ ਲਈ ਰਾਜਨੀਤਿਕ ਦਲ ।

ਪ੍ਰਸ਼ਨ 4.
ਅੰਤਰ ਸਮੂਹ ਅਤੇ ਬਾਹਰੀ ਸਮੂਹ ਵਿੱਚਕਾਰ ਦੋ ਅੰਤਰ ਦਿਓ ।
ਉੱਤਰ-

  1. ਅੰਤਰ ਸਮੂਹਾਂ ਵਿੱਚ ਆਪਣੇਪਨ ਦੀ ਭਾਵਨਾ ਹੁੰਦੀ ਹੈ ਪਰ ਬਾਹਰੀ ਸਮੂਹ ਵਿੱਚ ਇਸ ਭਾਵਨਾ ਦੀ ਕਮੀ | ਪਾਈ ਜਾਂਦੀ ਹੈ ।
  2. ਵਿਅਕਤੀ ਅੰਤਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਦਕਿ ਬਾਹਰੀ ਸਮੂਹ ਵਿੱਚ ਰਹਿਣਾ ਉਸ ਨੂੰ ਪਸੰਦ ਨਹੀਂ ਹੁੰਦਾ ।

ਪ੍ਰਸ਼ਨ 5.
ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਉਦੇਸ਼ਾਂ ਉੱਤੇ ਆਧਾਰਿਤ ਹੁੰਦੀ ਹੈ ।
  2. ਦੂਤੀਆ ਸਮੂਹਾਂ ਦੀ ਮੈਂਬਰਸ਼ਿਪ ਅਸਥਾਈ ਹੁੰਦੀ ਹੈ ਅਤੇ ਵਿਅਕਤੀ ਉਦੇਸ਼ ਦੀ ਪੂਰਤੀ ਤੋਂ ਇਹਨਾਂ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ।
  3. ਦੂਤੀਆ ਸਮੂਹਾਂ ਦਾ ਰਸਮੀ ਸੰਗਠਨ ਹੁੰਦਾ ਹੈ ।
  4. ਦੂਤੀਆ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਅਸਿੱਧੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 6.
ਮੁੱਢਲੇ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਇਹਨਾਂ ਦੇ ਮੈਂਬਰਾਂ ਵਿਚਕਾਰ ਸਰੀਰਿਕ ਨਜ਼ਦੀਕੀ ਹੁੰਦੀ ਹੈ ।
  2. ਇਹਨਾਂ ਦਾ ਆਕਾਰ ਸੀਮਿਤ ਹੁੰਦਾ ਹੈ ।
  3. ਇਹ ਸਮੂਹ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
  4. ਇਹਨਾਂ ਦੇ ਮੈਂਬਰਾਂ ਦੇ ਵਿਚਕਾਰ ਸਵਾਰਥ ਵਾਲੇ ਸੰਬੰਧ ਨਹੀਂ ਹੁੰਦੇ ।
  5. ਇਹਨਾਂ ਦੇ ਮੈਂਬਰਾਂ ਦੇ ਸੰਬੰਧਾਂ ਵਿਚਕਾਰ ਨਿਰੰਤਰਤਾ ਹੁੰਦੀ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-

  1. ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਪਾਏ ਜਾਂਦੇ ਹਨ । ਸਮਾਜਿਕ ਸਮੂਹ ਵਿਅਕਤੀਆਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਬਲਕਿ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧਾਂ ਕਰਕੇ ਇਹ ਸਮਾਜਿਕ ਸਮੂਹ ਕਹਾਉਂਦਾ ਹੈ । ਇਹ ਆਪਸੀ ਸੰਬੰਧ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਪਾਏ ਜਾਂਦੇ ਹਨ ।
  2. ਸਮੂਹ ਵਿਚ ਏਕਤਾ ਦੀ ਭਾਵਨਾ ਵੀ ਪਾਈ ਜਾਂਦੀ ਹੈ । ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਕਰਕੇ ਹੀ ਵਿਅਕਤੀ ਆਪਸ ਵਿਚ ਇਕ ਦੂਸਰੇ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹਮਦਰਦੀ ਤੇ ਪਿਆਰ ਆਦਿ ਵੀ ਇਸ ਦੇ ਤੱਤ ਹਨ ।
  3. ਸਮੂਹ ਦੇ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਜਾਂ ਹਮਭਾਵਨਾ ਪਾਈ ਜਾਂਦੀ ਹੈ ਅਤੇ ਉਨ੍ਹਾਂ ਵਿਚ ਅਪਣੱਤ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਮੱਦਦ ਕਰਦੇ ਹਨ ।
  4. ਸਮੂਹ ਦਾ ਆਪਣੇ ਮੈਂਬਰਾਂ ਦੇ ਵਿਵਹਾਰਾਂ ਉੱਤੇ ਨਿਯੰਤਰਨ ਹੁੰਦਾ ਹੈ ਅਤੇ ਇਹ ਨਿਯੰਤਰਨ ਪਰੰਪਰਾਵਾਂ, ਪ੍ਰਥਾਵਾਂ, ਨਿਯਮਾਂ ਆਦਿ ਦੁਆਰਾ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਮੁੱਢਲੇ ਸਮੂਹ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-

  1. ਮੁੱਢਲੇ ਸਮੂਹ ਦੇ ਵਿਚ ਵਿਅਕਤੀ ਅਤੇ ਸਮਾਜ ਦੋਨਾਂ ਦਾ ਵਿਕਾਸ ਹੁੰਦਾ ਹੈ ।
  2. ਹਰ ਇਕ ਵਿਅਕਤੀ ਦੇ ਅਨੁਭਵਾਂ ਵਿਚੋਂ ਸਭ ਤੋਂ ਪਹਿਲਾਂ ਸਮੂਹ ਇਹ ਹੀ ਪਾਇਆ ਜਾਂਦਾ ਹੈ ।
  3. ਸਮਾਜੀਕਰਨ ਦੀ ਪ੍ਰਕ੍ਰਿਆ ਵੀ ਇਸ ਸਮੂਹ ਨਾਲ ਸੰਬੰਧਿਤ ਹੈ ।
  4. ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ ਕਿਉਂਕਿ ਸਮੁਹ ਵਿਅਕਤੀ ਦੇ ਵਿਚ ਸਮਾਜਿਕ ਗੁਣ ਭਰਦਾ ਹੈ ।
  5. ਵਿਅਕਤੀ ਇਸ ਦੇ ਅਧੀਨ ਆਪਣੇ ਸਮਾਜ ਦੇ ਪਰਿਮਾਪਾਂ, ਕੀਮਤਾਂ, ਪਰੰਪਰਾਵਾਂ, ਰੀਤੀ-ਰਿਵਾਜ ਆਦਿ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ ।
  6. ਵਿਅਕਤੀ ਸਭ ਤੋਂ ਪਹਿਲਾਂ ਇਸ ਦਾ ਮੈਂਬਰ ਬਣਦਾ ਹੈ ।
  7. ਸਮਾਜਿਕ ਨਿਯੰਤਰਨ ਦਾ ਆਧਾਰ ਵੀ ਪ੍ਰਾਥਮਿਕ ਸਮੂਹ ਵਿਚ ਹੁੰਦਾ ਹੈ ਜਿਸ ਵਿਚ ਸਮੂਹ ਦੇ ਹਿੱਤ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 3.
ਪ੍ਰਾਥਮਿਕ ਸਮੂਹ ਅਤੇ ਦੁਤੀਆ ਸਮੂਹ ਵਿੱਚ ਅੰਤਰ ਲਿਖੋ ।
ਉੱਤਰ-

  • ਪ੍ਰਾਥਮਿਕ ਸਮੂਹ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਦੂਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ।
  • ਪਾਥਮਿਕ ਸਮੂਹਾਂ ਵਿਚ ਸੰਬੰਧ ਪ੍ਰਤੱਖ, ਨਿੱਜੀ ਅਤੇ ਗ਼ੈਰ-ਰਸਮੀ ਹੁੰਦੇ ਹਨ ਪਰ ਦੁਤੀਆ ਸਮੂਹਾਂ ਵਿਚ ਸੰਬੰਧ ਅਪ੍ਰਤੱਖ ਅਤੇ ਰਸਮੀ ਹੁੰਦੇ ਹਨ ।
  • ਪ੍ਰਾਥਮਿਕ ਸਮੂਹਾਂ ਦੇ ਮੈਂਬਰਾਂ ਵਿਚ ਸਮੂਹਿਕ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਪਰ ਦੂਤੀਆ ਸਮੂਹਾਂ ਵਿਚ ਮੈਂਬਰ ਇਕ ਦੂਜੇ ਨਾਲ ਸਹਿਯੋਗ ਸਿਰਫ਼ ਆਪਣੇ ਵਿਸ਼ੇਸ਼ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ ।
  • ਪਾਥਮਿਕ ਸਮੂਹ ਦੇ ਮੈਂਬਰਾਂ ਦੇ ਵਿਚ ਆਪਸੀ ਸੰਬੰਧ ਦੀ ਅਵਧੀ ਬਹੁਤ ਲੰਬੀ ਹੁੰਦੀ ਹੈ ਪਰ ਦੁਤੀਆ ਸਮੂਹਾਂ ਦੇ ਵਿਚ ਅਵਧੀ ਦੀ ਕੋਈ ਸੀਮਾ ਨਿਸਚਿਤ ਨਹੀਂ ਹੁੰਦੀ ਇਹ ਘੱਟ ਵੀ ਹੋ ਸਕਦੀ ਹੈ ਤੇ ਵੱਧ ਵੀ ।
  • ਪ੍ਰਾਥਮਿਕ ਸਮੂਹ ਵਧੇਰੇ ਕਰਕੇ ਪਿੰਡਾਂ ਵਿਚ ਪਾਏ ਜਾਂਦੇ ਹਨ ਪਰ ਦੁਤੀਆ ਸਮੂਹ ਵਧੇਰੇ ਕਰਕੇ ਸ਼ਹਿਰਾਂ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਅੰਤਰ ਸਮੂਹ ਦੇ ਗੁਣ ਦੱਸੋ । ਉੱਤਰ-ਸਮਨਰ ਦੁਆਰਾ ਵਰਗੀਕ੍ਰਿਤ ਸਮੁਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ’ (We-group) ਵੀ ਕਿਹਾ ਜਾਂਦਾ ਹੈ । ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਹਨਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (MacIver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਮਿਲ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਕਬੀਲਾ, ਲਿੰਗ ਆਦਿ ਕੁਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।

ਅੰਤਰੀ ਸਮੂਹਾਂ ਦੀ ਪ੍ਰਕਿਰਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਨ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਹਨਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ “ਅਸੀਂ ਦੀ ਭਾਵਨਾ’ ਪਾਈ ਜਾਂਦੀ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਬਾਰੇ ਤੁਸੀਂ ਕੀ ਸਮਝਦੇ ਹੋ, ਇਸ ‘ਤੇ ਵਿਸਤਾਰ ਨੋਟ ਲਿਖੋ ।
ਉੱਤਰ-
ਸਮੂਹ ਦਾ ਅਰਥ (Meaning of Group) – ਆਮ ਆਦਮੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ਵਿਚ ਸਮੂਹ ਸ਼ਬਦ ਦਾ ਪ੍ਰਯੋਗ ਕਰਦਾ ਹੈ । ਆਮ ਆਦਮੀ ਦੇ ਲਈ ਸਮੂਹ ਸ਼ਬਦ ਦਾ ਇਕ ਨਹੀਂ ਬਲਕਿ ਕਈ ਅਰਥ ਹਨ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਲੋਕਾਂ ਉੱਪਰ ਕਿਸੇ ਚੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਚੀਜ਼ ਨੂੰ ਦੋ ਸਮੂਹਾਂ ਵਿਚ ਰੱਖ ਕੇ ਹੀ ਅਧਿਐਨ ਕਰਨਾ ਪਵੇਗਾ । ਪਹਿਲਾ ਸਮੁਹ ਤਾਂ ਉਹ ਹੋਵੇਗਾ ਕਿ ਜਿਹੜਾ ਉਸ ਚੀਜ਼ ਦਾ ਪ੍ਰਯੋਗ ਨਹੀਂ ਕਰਦਾ ਹੈ ਤੇ ਦੂਜਾ ਸਮੂਹ ਉਹ ਹੋਵੇਗਾ ਜਿਹੜਾ ਉਸ ਚੀਜ਼ ਦਾ ਪ੍ਰਯੋਗ ਕਰਦਾ ਹੈ । ਦੋਵੇਂ ਸਮੂਹ ਇਕ-ਦੂਜੇ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਨੇੜੇ ਵੀ ਹੋ ਸਕਦੇ ਹਨ । ਇਸ ਤਰ੍ਹਾਂ ਜੇਕਰ ਸਾਡੇ ਉਦੇਸ਼ ਵੱਖ ਹਨ ਤਾਂ ਸਮੂਹ ਵੀ ਵੱਖ ਹੋ ਸਕਦੇ ਹਨ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿਚ ਮਨੁੱਖਾਂ ਦਾ ਇਕੱਠ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸਮੁਹ ਵਿਚ ਹਿੱਸਾ ਲੈਣ ਨਾਲ ਸੰਬੰਧਿਤ ਹੁੰਦੀ ਹੈ । ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸਮੂਹ ਉਸ ਨੂੰ ਪਰਿਵਾਰ ਮਿਲਦਾ ਹੈ ਤੇ ਫਿਰ ਸਮੇਂ ਦੇ ਨਾਲ-ਨਾਲ ਉਹ ਹੋਰ ਦੂਜੇ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ । ਹਰ ਇਕ ਸਮਾਜਿਕ ਸਮੂਹ ਵਿਚ ਮਨੁੱਖਾਂ ਦੀਆਂ ਅਰਥ ਭਰਪੂਰ ਕ੍ਰਿਆਵਾਂ ਮਿਲਦੀਆਂ ਹਨ । ਵਿਅਕਤੀ ਨਾ ਸਿਰਫ਼ ਇਹਨਾਂ ਸਮੂਹਾਂ ਦੇ ਵਿਚ ਸੰਬੰਧ ਸਥਾਪਿਤ ਕਰਦਾ ਹੈ ਬਲਕਿ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵੀ ਕਰਦਾ ਹੈ । ਸਮੂਹ ਦੇ ਅਰਥ ਇਕ ਆਮ ਆਦਮੀ ਲਈ ਤੇ ਸਮਾਜ ਵਿਗਿਆਨੀ ਲਈ ਵੱਖ-ਵੱਖ ਹਨ | ਆਮ ਆਦਮੀ ਲਈ ਸਮੂਹ ਕੁਝ ਨਹੀਂ ਬਲਕਿ ਕੁਝ ਮਨੁੱਖਾਂ ਦਾ ਇਕੱਠ ਹੈ । ਪਰ ਸਮਾਜ ਵਿਗਿਆਨੀ ਦੇ ਲਈ ਇਸਦੇ ਹੋਰ ਅਰਥ ਹਨ । ਸਮਾਜ ਵਿਗਿਆਨੀ ਲਈ ਕੁਝ ਮਨੁੱਖਾਂ ਦਾ ਇਕੱਠ ਉਸ ਸਮੇਂ ਹੁੰਦਾ ਹੈ ਜਦੋਂ ਉਹਨਾਂ ਮਨੁੱਖਾਂ ਵਿਚਕਾਰ ਨਿਸ਼ਚਿਤ ਸੰਬੰਧ ਹੁੰਦੇ ਹਨ ਤੇ ਇਹਨਾਂ ਸੰਬੰਧਾਂ ਦਾ ਨਤੀਜਾ ਪਿਆਰ ਦੀ ਭਾਵਨਾ ਹੋਵੇ ।

ਸਮੂਹ ਦੀਆਂ ਪਰਿਭਾਸ਼ਾਵਾਂ (Definitions of Group)

  • ਸੈਂਡਰਸਨ (Sanderson) ਦੇ ਅਨੁਸਾਰ, “ਸਮੂਹ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਦਾ ਇਕੱਠ ਹੈ ਜਿਸ ਵਿਚ . ਮਨੋਵਿਗਿਆਨਕ ਅੰਤਰ ਕਾਰਜ ਦਾ ਇਕ ਨਿਸ਼ਚਿਤ ਢੰਗ ਪਾਇਆ ਜਾਂਦਾ ਹੈ ਤੇ ਆਪਣੇ ਵਿਸ਼ੇਸ਼ ਪ੍ਰਕਾਰ ਦੇ ਸਮੂਹਿਕ ਵਿਵਹਾਰ ਦੇ ਕਾਰਨ ਆਪਣੇ ਮੈਂਬਰਾਂ ਅਤੇ ਜ਼ਿਆਦਾਤਰ ਦੁਜਿਆਂ ਦੁਆਰਾ ਹੀ ਇਸ ਨੂੰ ਅਸਲੀ ਵਸਤੁ ਸਮਝਿਆ ਜਾਂਦਾ ਹੈ ।”
  • ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮਾਜਿਕ ਸਮੂਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਨੂੰ ਕਹਿੰਦੇ ਹਨ ਜਿਸ ਦਾ ਧਿਆਨ ਕੁੱਝ ਸਾਂਝੇ ਉਦੇਸ਼ਾਂ ਉੱਤੇ ਹੁੰਦਾ ਹੈ ਅਤੇ ਜੋ ਇਕ-ਦੂਜੇ ਨੂੰ ਪ੍ਰੇਰਨਾ ਦਿੰਦੇ ਹੋਣ, ਜਿਨ੍ਹਾਂ ਵਿਚ ਸਾਂਝੀ ਭਾਵਨਾ ਹੋਵੇ ਅਤੇ ਜੋ ਸਾਂਝੀਆਂ ਕ੍ਰਿਆਵਾਂ ਵਿਚ ਸ਼ਾਮਿਲ ਹੋਣ ।”
  • ਹੈਰੀ ਐਮ. ਜਾਨਸਨ (Harry M. Johnson) ਦੇ ਅਨੁਸਾਰ, “ਸਮਾਜਿਕ ਸਮੂਹ ਅੰਤਰ-ਕ੍ਰਿਆਵਾਂ ਦੀ ਵਿਵਸਥਾ ਹੈ ।”
  • ਗਿਲਿਨ ਅਤੇ ਗਿਲਿਨ (Gillen and Gillen) ਦੇ ਅਨੁਸਾਰ, “ਸਮਾਜਿਕ ਸਮੂਹ ਦੀ ਉੱਤਪਤੀ ਲਈ ਇਕ ਅਜਿਹੀ ਪ੍ਰਸਥਿਤੀ ਦਾ ਹੋਣਾ ਜ਼ਰੂਰੀ ਹੈ ਜਿਸ ਨਾਲ ਸੰਬੰਧਿਤ ਵਿਅਕਤੀਆਂ ਵਿਚ ਅਰਥ ਪੂਰਨ ਅੰਤਰ ਉਤੇਜਨਾ ਅਤੇ ਅਰਥ ਪੂਰਨ ਪ੍ਰਤੀਕ੍ਰਿਆ ਹੋ ਸਕੇ ਅਤੇ ਜਿਸ ਵਿਚ ਸਾਂਝੀਆਂ ਉਤੇਜਨਾਵਾਂ ਅਤੇ ਹਿੱਤਾਂ ਉੱਤੇ ਸਭ ਦਾ ਧਿਆਨ ਕੇਂਦਰਿਤ ਹੋ ਸਕੇ ਅਤੇ ਕੁੱਝ ਸਾਂਝੀਆਂ ਪ੍ਰਤੀਆਂ, ਪ੍ਰੇਰਨਾਵਾਂ ਅਤੇ ਭਾਵਨਾਵਾਂ ਦਾ ਵਿਕਾਸ ਹੋ ਸਕੇ ।”

ਇਸ ਤਰ੍ਹਾਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੁੱਝ ਵਿਅਕਤੀਆਂ ਦਾ ਇਕੱਠ, ਜਿਹੜਾ ਸਰੀਰਕ ਤੌਰ ਉੱਤੇ ਇਕ-ਦੂਜੇ ਦੇ ਨੇੜੇ ਹੈ ਪਰੰਤੂ ਉਹ ਆਪਣੇ ਸਾਂਝੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕਦੂਜੇ ਨੂੰ ਸਹਿਯੋਗ ਨਹੀਂ ਕਰਦੇ ਅਤੇ ਇਕ-ਦੂਜੇ ਦੀ ਅੰਤਰ ਕ੍ਰਿਆ ਨਾਲ ਪ੍ਰਭਾਵਿਤ ਨਹੀਂ ਹੁੰਦੇ, ਤਾਂ ਉਹ ਸਮੂਹ ਨਹੀਂ ਕਹਾ ਸਕਦਾ । ਇਸ ਇਕੱਠ ਨੂੰ ਤਾਂ ਸਿਰਫ਼ ਭੀੜ ਹੀ ਕਿਹਾ ਜਾ ਸਕਦਾ ਹੈ । ਸਮਾਜ ਵਿਗਿਆਨ ਲਈ ਸਮੂਹ ਉਹਨਾਂ ਵਿਅਕਤੀਆਂ ਦਾ ਇਕੱਠ ਹੈ ਜੋ ਇਕੋ ਜਿਹੇ ਹੋਣ ਅਤੇ ਜਿਸ ਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿਤ, ਚੇਤਨਾ, ਉਤੇਜਨਾਵਾਂ, ਸਵਾਰਥ, ਭਾਵਨਾਵਾਂ ਹੁੰਦੇ ਹਨ । ਸਮੂਹ ਦੇ ਮੈਂਬਰ ਇਸ ਤਰੀਕੇ ਨਾਲ ਇਕ-ਦੂਜੇ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਦੇ ਵਿਚ ਵਿਚਾਰਾਂ ਦਾ ਲੈਣ-ਦੇਣ ਵੀ ਹੁੰਦਾ ਹੈਂ ਅਤੇ ਸਮੂਹ ਦੇ ਮੈਂਬਰਾਂ ਵਿਚ ਸਿਰਫ਼ ਸਰੀਰਕ ਨੇੜਤਾ ਨਹੀਂ ਬਲਕਿ ਚੇਤਨਾ ਅਤੇ ਇਕ-ਦੂਜੇ ਪ੍ਰਤੀ ਖਿੱਚ ਵੀ ਪਾਈ ਜਾਂਦੀ ਹੈ । ਇਹਨਾਂ ਦੇ ਸਾਂਝੇ ਸਵਾਰਥ ਅਤੇ ਹਿੱਤ ਹੁੰਦੇ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਤੁਸੀਂ ਮੁੱਢਲੇ ਅਤੇ ਗੌਣ ਸਮੂਹਾਂ ਦਾ ਕਿਸ ਤਰ੍ਹਾਂ ਵਰਣਨ ਕਰੋਗੇ ।
ਉੱਤਰ-
ਮੁੱਢਲੇ ਜਾਂ ਪ੍ਰਾਥਮਿਕ ਸਮੂਹ (Primary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਤੇ ਦੋ ਪ੍ਰਕਾਰ ਦੇ ਸਮੂਹਾਂ ਮੁੱਢਲੇ ਅਤੇ ਗੌਣ ਬਾਰੇ ਦੱਸਿਆ ਹੈ । ਇਸ ਵਰਗੀਕਰਣ ਨੂੰ ਹਰੇਕ ਸਮਾਜ ਵਿਗਿਆਨੀ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਕੂਲੇ ਨੇ ਮੁੱਢਲੇ ਸਮੂਹ ਵਿਚ ਬਹੁਤ ਹੀ ਨੇੜੇ ਦੇ ਸੰਬੰਧਾਂ ਨੂੰ ਸ਼ਾਮਲ ਕੀਤਾ ਹੈ, ਜਿਵੇਂ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ । ਕੂਲੇ ਦੇ ਅਨੁਸਾਰ ਇਸ ਪ੍ਰਕਾਰ ਦੇ ਸਮੂਹਾਂ ਵਿਚ ਵਿਅਕਤੀਆਂ ਦੇ ਇਕ-ਦੂਜੇ ਨਾਲ ਸੰਬੰਧ ਹਮਦਰਦੀ, ਆਦਰ, ਸਹਿਯੋਗ ਅਤੇ ਪਿਆਰ ਵਾਲੇ ਹੁੰਦੇ ਹਨ । ਇਹਨਾਂ ਸਮੂਹਾਂ ਵਿਚ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਕੰਮ ਕਰਦਾ ਹੈ । ਇਹਨਾਂ ਸਮੂਹਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਸੰਬੰਧ ਵੀ ਈਰਖਾ ਵਾਲੇ ਨਹੀਂ ਹੁੰਦੇ । ਇਹਨਾਂ ਸਮੂਹਾਂ ਦੇ ਮੈਂਬਰਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਭਾਵਨਾ ਹੁੰਦੀ ਹੈ ਅਤੇ ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।

ਕੂਲੇ ਨੇ ਮੁੱਢਲੇ ਸਮੂਹ ਦੀ ਪਰਿਭਾਸ਼ਾ ਦਿੱਤੀ ਹੈ । ਕੂਲੇ (Cooley) ਦੇ ਅਨੁਸਾਰ, “ਮੁੱਢਲੇ ਸਮੂਹ ਤੋਂ ਮੇਰਾ ਭਾਵ ਉਹਨਾਂ ਸਮੂਹਾਂ ਤੋਂ ਹੈ ਜਿਨ੍ਹਾਂ ਵਿਚ ਖ਼ਾਸ ਕਰ ਕੇ ਆਹਮੋ-ਸਾਹਮਣੇ ਦੇ ਸੰਬੰਧ ਪਾਏ ਜਾਂਦੇ ਹਨ । ਇਹ ਮੁੱਢਲੇ ਕਈ ਅਰਥ ਵਿਚ ਹਨ ਪਰੰਤੂ ਮੁੱਖ ਤੌਰ ‘ਤੇ ਇਸ ਅਰਥ ਵਿਚ ਕਿ ਵਿਅਕਤੀ ਦੇ ਸੁਭਾਅ ਅਤੇ ਆਦਰਸ਼ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਹਨਾਂ ਗੁੜੇ ਤੇ ਸਹਿਯੋਗੀ ਸੰਬੰਧਾਂ ਦੇ ਨਤੀਜੇ ਵਜੋਂ ਮੈਂਬਰਾਂ ਦੇ ਵਿਅਕਤਿਤੱਵ ਸਾਂਝੀ ਪੂਰਨਤਾ ਵਿਚ ਘੁਲ ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਉਦੇਸ਼ਾਂ ਲਈ ਵਿਅਕਤੀ ਦਾ ਸਵੈ ਹੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ । ਇਸ ਨੂੰ ਅਸੀਂ ਸਮੁਹ ਵੀ ਕਿਹਾ ਜਾਂਦਾ ਹੈ, ਇਸ ਵਿਚ ਹਮਦਰਦੀ ਤੇ ਪਰਸਪਰ ਪਹਿਚਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ਅਸੀਂ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।”

ਕੂਲੇ ਦੇ ਅਨੁਸਾਰ ਮੁੱਢਲੇ ਸਮੂਹ ਮੁੱਢਲੇ ਇਸ ਕਰਕੇ ਹਨ ਕਿ ਇਹ ਸਮੂਹ ਵਿਅਕਤੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਵਿਅਕਤੀ ਤੇ ਸਮਾਜ ਦਾ ਸੰਪਰਕ ਵੀ ਇਹਨਾਂ ਦੀ ਮਦਦ ਨਾਲ ਹੁੰਦਾ ਹੈ । ਕਿਉਂਕਿ ਇਹਨਾਂ ਵਿਚ ਸੰਬੰਧ ਆਹਮੋਸਾਹਮਣੇ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਵਿਚ ਪਿਆਰ, ਹਮਦਰਦੀ, ਨਿੱਜੀਪਣ ਤੇ ਸਹਿਯੋਗ ਦੀ ਭਾਵਨਾ ਵੀ ਪਾਈ ਜਾਂਦੀ ਹੈ । ਇਹਨਾਂ ਸਮੂਹਾਂ ਵਿਚ ਵਿਅਕਤੀ ਇਕ-ਦੂਜੇ ਨਾਲ ਐਨਾ ਜੁੜ ਜਾਂਦੇ ਹਨ ਕਿ ਨਿੱਜੀ ਸਵਾਰਥ ਵੀ ਭਾਵਨਾ ਉਹਨਾਂ ਵਿਚ ਬਿਲਕੁਲ ਹੀ ਖਤਮ ਹੋ ਜਾਂਦੀ ਹੈ । ਲੋੜ ਪੈਣ ਉੱਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਛੋਟੀ-ਮੋਟੀ ਗੱਲ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ । ਇਹ ਵਿਅਕਤੀ ਕੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਕੁਲੇ ਦਾ ਕਹਿਣਾ ਹੈ ਕਿ, “ਇਹ ਸਮੂਹ ਲਗਭਗ ਸਾਰੇ ਸਮਿਆਂ ਤੇ ਵਿਕਾਸ ਦੇ ਸਭ ਪੱਧਰਾਂ ਉੱਤੇ ਸਰਬਵਿਆਪਕ ਰਹੇ ਹਨ । ਇਹ ਮਨੁੱਖੀ ਸੁਭਾਅ ਅਤੇ ਮਨੁੱਖੀ ਆਦਰਸ਼ਾਂ ਵਿਚ ਜੋ ਸਰਬਵਿਆਪਕ ਅੰਸ਼ ਹੈ, ਉਸ ਦੇ ਮੁੱਖ ਆਧਾਰ ਹਨ ।”

ਕੂਲੇ ਨੇ ਤਿੰਨ ਪ੍ਰਕਾਰ ਦੇ ਮੁੱਢਲੇ ਸਮੂਹਾਂ ਨੂੰ ਮਹੱਤਵਪੂਰਨ ਦੱਸਿਆ ਹੈ-

  1. ਪਰਿਵਾਰ (Family)
  2. ਖੇਡ ਸਮੂਹ (Play group)
  3. ਗੁਆਂਢ (Neighbour level) ।

ਕੂਲੇ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਮੂਹ ਹਰੇਕ ਸਮਾਜ ਵਿਚ ਹਰ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਸਰਬਵਿਆਪਕ ਹਨ । ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਇਹਨਾਂ ਵਿਚ ਵੀ ਪ੍ਰਵੇਸ਼ ਕਰਦਾ ਹੈ । ਜਨਮ ਤੋਂ ਬਾਅਦ ਬੱਚਾ ਆਪਣੇ ਆਪ ਜਿਉਂਦਾ ਨਹੀਂ ਰਹਿ ਸਕਦਾ । ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਹੀ ਉਹ ਸਮੂਹ ਹੈ ਜਿਸ ਵਿਚ ਵਿਅਕਤੀ ਆਪਣੇ ਆਪ ਨੂੰ ਸ਼ਾਮਲ ਕਰਦਾ ਹੈ । ਬੱਚੇ ਦਾ ਸਮਾਜੀਕਰਣ ਪਰਿਵਾਰ ਵਿਚ ਹੀ ਹੁੰਦਾ ਹੈ ਅਤੇ ਸਮਾਜ ਵਿਚ ਰਹਿਣ ਦੇ ਤਰੀਕੇ ਸਿੱਖਦਾ ਹੈ । ਬੱਚੇ ਦੀ ਮੁੱਢਲੀ ਸਿੱਖਿਆ ਪਰਿਵਾਰ ਵਿਚ ਰਹਿ ਕੇ ਹੀ ਹੁੰਦੀ ਹੈ । ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਸੰਸਕ੍ਰਿਤੀ, ਰੀਤੀਰਿਵਾਜ ਬੱਚਾ ਪਰਿਵਾਰ ਵਿਚ ਰਹਿ ਕੇ ਹੀ ਸਿੱਖਦਾ ਹੈ ।

ਪਰਿਵਾਰ ਵਿਚ ਵਿਅਕਤੀਆਂ ਦੇ ਸੰਬੰਧ ਆਪਸ ਵਿਚ ਸਿੱਧੇ ਹੁੰਦੇ ਹਨ ਜਿਸ ਕਰਕੇ ਆਪਸੀ ਸਹਿਯੋਗ ਦੀ ਭਾਵਨਾ ਵੱਧ ਜਾਂਦੀ ਹੈ । ਪਰਿਵਾਰ ਤੋਂ ਬਾਅਦ ਬੱਚਾ ਗੁਆਂਢ ਦੇ ਸੰਪਰਕ ਵਿਚ ਆਉਂਦਾ ਹੈ ਕਿਉਂਕਿ ਘਰ ਤੋਂ ਬਾਹਰ ਉਹ ਗੁਆਂਢ ਵਿਚ ਹੀ ਜਾਂਦਾ ਹੈ । ਗੁਆਂਢ ਵਿਚ ਉਸ ਨੂੰ ਪਰਿਵਾਰ ਵਰਗਾ ਹੀ ਪਿਆਰ ਪ੍ਰਾਪਤ ਹੁੰਦਾ ਹੈ । ਉਸ ਨੂੰ ਗੁਆਂਢ ਤੋਂ ਹੀ ਪਤਾ ਚਲਦਾ ਹੈ ਕਿ ਵੱਡਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਦਾ ਆਦਰ ਕਰਨਾ ਹੈ । ਗੁਆਂਢ ਤੋਂ ਬਾਅਦ ਉਹ ਖੇਡ ਸਮੂਹ ਦੇ ਸੰਪਰਕ ਵਿਚ ਆਉਂਦਾ ਹੈ | ਖੇਡ ਸਮੂਹ ਵਿਚ ਉਸ ਦੀ ਆਪਣੀ ਉਮਰ ਦੇ ਬੱਚੇ ਹੁੰਦੇ ਹਨ । ਜਿਸ ਕਰਕੇ ਉਹ ਆਪਣੇ ਆਪ ਨੂੰ ਕੁਝ ਸੁਤੰਤਰ ਮਹਿਸੂਸ ਕਰਦਾ ਹੈ । ਖੇਡਦੇ ਹੋਏ ਉਹ ਹੋਰਾਂ ਬੱਚਿਆਂ ਨਾਲ ਸਹਿਯੋਗ ਕਰਨਾ ਸਿੱਖਦਾ ਹੈ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦਾ ਹੈ । ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਵਿਚ ਅਨੁਸ਼ਾਸਨ ਆ ਜਾਂਦਾ ਹੈ ਅਤੇ ਉਹ ਹੋਰ ਵਿਅਕਤੀਆਂ ਪ੍ਰਤੀ ਵਿਵਹਾਰ ਅਤੇ ਕੰਮ ਕਰਨਾ ਸਿੱਖ ਜਾਂਦਾ ਹੈ । ਇਸ ਸਭ ਨਾਲ ਉਸ ਦੇ ਚਰਿੱਤਰ ਦਾ ਨਿਰਮਾਣ ਅਤੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਇਸ ਵਿਚ ਨੇੜੇ ਦੇ ਸੰਬੰਧ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਪ੍ਰਾਰੰਭਿਕ, ਪ੍ਰਾਥਮਿਕ ਜਾਂ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ ।

ਗੌਣ ਜਾਂ ਦੂਤੀਆ ਸਮੂਹ (Secondary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਪ੍ਰਾਥਮਿਕ ਸਮੂਹਾਂ ਦੇ ਨਾਲ-ਨਾਲ ਦੂਤੀਆਂ ਸਮੂਹਾਂ ਦਾ ਵੀ ਵਰਣਨ ਕੀਤਾ ਹੈ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਵੱਡਾ ਹੁੰਦਾ ਹੈ ਪਰ ਅੱਜ-ਕਲ੍ਹ ਦੇ ਗੁੰਝਲਦਾਰ ਸਮਾਜਾਂ ਵਿਚ ਵਿਅਕਤੀ ਸਿਰਫ਼ ਮੁੱਢਲੇ ਸਮੂਹਾਂ ਵਿਚ ਰਹਿ ਕੇ ਹੀ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ । ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਅਕਤੀ ਨੂੰ ਹੋਰ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਇਸ ਕਰਕੇ ਹੀ ਸੌਣ ਸਮੂਹਾਂ ਦੀ ਆਧੁਨਿਕ ਸਮੂਹਾਂ ਵਿਚ ਬਹੁਤ ਮਹੱਤਤਾ ਹੁੰਦੀ ਹੈ । ਗੌਣ ਸਮੂਹਾਂ ਦੀ ਮਹੱਤਤਾ ਵੱਧਣ ਕਰਕੇ ਮੁੱਢਲੇ ਸਮੂਹਾਂ ਦੀ ਮਹੱਤਤਾ ਘੱਟ ਗਈ ਹੈ ਤੇ ਇਹਨਾਂ ਸਮੂਹਾਂ ਦੀ ਥਾਂ ਹੋਰ ਸੰਸਥਾਵਾਂ ਨੇ ਲੈ ਲਈ ਹੈ । ਸ਼ਹਿਰਾਂ ਵਿਚ ਤਾਂ ਮੁੱਢਲੇ ਸਮੂਹ ਬਹੁਤ ਹੀ ਘੱਟ ਹੋ ਗਏ ਹਨ । ਗੌਣ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਮੈਂਬਰਾਂ ਵਿਚਕਾਰ ਅਸੀਂ ਸੰਬੰਧ ਹੁੰਦੇ ਹਨ ।

ਗੌਣ ਸਮੂਹਾਂ ਵਿਚ ਹਰੇਕ ਵਿਅਕਤੀ ਆਪਣਾ ਵੱਖ-ਵੱਖ ਕੰਮ ਕਰਦਾ ਹੈ ਪਰ ਫਿਰ ਵੀ ਉਹ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ! ਗੌਣ ਸਮੂਹਾਂ ਵਿਚ ਮੈਂਬਰਾਂ ਦੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਜਿਹੜੇ ਕਿ ਆਪਸੀ ਸਹਿਯੋਗ ਨਾਲ ਪ੍ਰਾਪਤ ਕੀਤੇ ਜਾਂਦੇ ਹਨ । ਦੇਸ਼, ਸਭਾਵਾਂ, ਕਲੱਬ, ਰਾਜਨੀਤਿਕ ਸਮੂਹ ਜਾਂ ਦਲ ਦੁਤੀਆ ਸਮੂਹਾਂ ਦੀਆਂ ਉਦਾਹਰਨਾਂ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਹਨ । ਇਹਨਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਹੁੰਦੇ ਤੇ ਅਸਿੱਧੇ ਰੂਪ ਵਿਚ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ ।

ਗੌਣ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਏ ਜਾਂਦੇ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ । ਵਿਅਕਤੀ ਆਪਣੇ ਕਿਸੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ ਗੌਣ ਸਮੂਹਾਂ ਦਾ ਮੈਂਬਰ ਬਣਦਾ ਹੈ ਅਤੇ ਆਪਣੇ ਉਦੇਸ਼ ਦੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਛੱਡ ਦਿੰਦਾ ਹੈ । ਗੌਣ ਸਮੂਹਾਂ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਵਿਚ ਨੇੜਤਾ ਅਤੇ ਗੁੜਾਪਨ ਨਹੀਂ ਹੁੰਦਾ । ਗੌਣ ਸਮੂਹ ਦੇ ਮੈਂਬਰ ਰਸਮੀ ਨਿਯੰਤਰਨ ਦੇ ਸਾਧਨਾਂ ਦੁਆਰਾ ਨਿਯੰਤਰਿਤ ਹੁੰਦੇ ਹਨ । ਆਕਾਰ ਵੱਡਾ ਹੋਣ ਦੇ ਕਾਰਨ ਮੈਂਬਰ ਇਕ-ਦੂਜੇ ਨੂੰ ਨਿੱਜੀ ਰੂਪ ਵਿਚ ਨਹੀਂ ਜਾਣਦੇ ਹੁੰਦੇ ਇਨ੍ਹਾਂ ਦੀ ਮੱਦਦ ਨਾਲ ਰੀਤੀ-ਰਿਵਾਜ ਅਤੇ ਸਮਾਜਿਕ ਨਿਯਮ ਵੀ ਬਣਦੇ ਹਨ ।

ਪ੍ਰਸ਼ਨ 3.
ਤੁਸੀਂ ਸਮਾਜ ਦੇ ਮੈਂਬਰ ਹੁੰਦੇ ਹੋਏ ਅਲੱਗ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੋ, ਤੁਸੀਂ ਇਸ ਨੂੰ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ?
ਉੱਤਰ-
ਅਸੀਂ ਸਾਰੇ ਲੋਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੇ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੀ ਰਹਿੰਦੇ ਹਾਂ । ਜੇਕਰ ਅਸੀਂ ਸਮਾਜ ਸ਼ਾਸਤਰੀ ਪਰਿਪੇਖ ਨਾਲ ਦੇਖੀਏ ਤਾਂ ਅਸੀਂ ਇਹਨਾਂ ਨੂੰ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ | ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਗੁਆਂਢੀਆਂ ਨਾਲ ਅੰਤਰਕਿਰਿਆ ਕਰਦੇ ਹਾਂ, ਆਪਣੇ ਦੋਸਤਾਂ ਦੇ ਸਮੂਹ ਨਾਲ ਬੈਠਦੇ ਹਾਂ । ਇਹ ਸਮੂਹ ਮੁੱਢਲੇ ਸਮੂਹ ਹੁੰਦੇ ਹਨ ਕਿਉਂਕਿ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਨਾਲ ਪ੍ਰਤੱਖ ਰੂਪ ਨਾਲ ਅੰਤਰਕਿਰਿਆ ਕਰਦੇ ਹਾਂ ਅਤੇ ਅਸੀਂ ਇਹਨਾਂ ਨਾਲ ਬੈਠਣਾ ਪਸੰਦ ਕਰਦੇ ਹਾਂ । ਅਸੀਂ ਇਹਨਾਂ ਸਮੂਹਾਂ ਦੇ ਸਥਾਈ ਮੈਂਬਰ ਹੁੰਦੇ ਹਾਂ ਅਤੇ ਮੈਂਬਰਾਂ ਵਿਚਕਾਰ ਗੈਰ-ਰਸਮੀ ਸੰਬੰਧ ਹੁੰਦੇ ਹਨ । ਇਹਨਾਂ ਸਮੂਹਾਂ ਦਾ ਸਾਡੇ ਜੀਵਨ ਵਿੱਚ ਬਹੁਤ . ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਇਹਨਾਂ ਸਮੂਹਾਂ ਤੋਂ ਬਿਨਾਂ ਵਿਅਕਤੀ ਜੀਊਂਦਾ ਨਹੀਂ ਰਹਿ ਸਕਦਾ । ਵਿਅਕਤੀ ਜਿੱਥੇ ਮਰਜੀ ਚਲਾ ਜਾਵੇ, ਪਰਿਵਾਰ, ਗੁਆਂਢ ਅਤੇ ਖੇਡ ਸਮੂਹ ਜਿਹੇ ਪ੍ਰਾਥਮਿਕ ਸਮੁਹ ਉਸਨੂੰ ਹਰ ਥਾਂ ਉੱਤੇ ਮਿਲ ਜਾਣਗੇ ।

ਮੁੱਢਲੇ ਸਮੂਹਾਂ ਦੇ ਨਾਲ-ਨਾਲ ਵਿਅਕਤੀ ਕੁਝ ਅਜਿਹੇ ਸਮੂਹਾਂ ਦਾ ਵੀ ਮੈਂਬਰ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀ ਇੱਛਾ ਨਾਲ ਹੀ ਇਹਨਾਂ ਦਾ ਮੈਂਬਰ ਬਣਦਾ ਹੈ । ਅਜਿਹੇ ਸਮੂਹਾਂ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਸਮੂਹਾਂ ਦਾ ਇੱਕ ਰਸਮੀ ਸੰਗਠਨ ਹੁੰਦਾ ਹੈ ਜਿਸਦੇ ਮੈਂਬਰਾਂ ਦੀ ਚੋਣ ਸਮੇਂ-ਸਮੇਂ ਉੱਤੇ ਹੁੰਦੀ ਰਹਿੰਦੀ ਹੈ । ਵਿਅਕਤੀ ਇਹਨਾਂ ਸਮੂਹਾਂ ਦਾ ਮੈਂਬਰ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਬਣਦਾ ਹੈ ਅਤੇ ਉਹ ਉਦੇਸ਼ ਪ੍ਰਾਪਤੀ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ਵਰਗੇ ਸਮੂਹ ਇਹਨਾਂ ਦੀ ਉਦਾਹਰਨ ਹਨ ।

ਜੇਕਰ ਕੋਈ ਆਮ ਵਿਅਕਤੀ ਵੱਖ-ਵੱਖ ਸਮੂਹਾਂ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਲਈ ਇਹਨਾਂ ਸਮੂਹਾਂ ਦਾ ਕੋਈ ਵੱਖ-ਵੱਖ ਅਰਥ ਨਹੀਂ ਹੋਵੇਗਾ ਪਰੰਤੁ ਇੱਕ ਸਮਾਜ ਸ਼ਾਸਤਰੀ ਪਰਿਪੇਖ ਤੋਂ ਸਾਰੇ ਪ੍ਰਕਾਰ ਦੇ ਸਮੂਹਾਂ ਨੂੰ ਵੱਖ-ਵੱਖ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ । ਇੱਥੋਂ ਤੱਕ ਕਿ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਵੀ ਇਹਨਾਂ ਦੇ ਵੱਖ-ਵੱਖ ਪ੍ਰਕਾਰ ਦਿੱਤੇ ਹਨ | ਕਿਉਂਕਿ ਇਹਨਾਂ ਨਾਲ ਸਾਡਾ ਅੰਤਰਕਿਰਿਆ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 4.
ਮਨੁੱਖ ਦੀ ਜ਼ਿੰਦਗੀ ਸਮੁਹ ਦੀ ਜ਼ਿੰਦਗੀ ਹੈ । ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦਾ ਜੀਵਨ ਸਹਿਕ ਜੀਵਨ ਹੁੰਦਾ ਹੈ ਅਤੇ ਉਹ ਸਮੂਹ ਵਿੱਚ ਹੀ ਪੈਦਾ ਹੁੰਦਾ ਅਤੇ ਮਰਦਾ ਹੈ । ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਦਾ ਹੱਥ ਸਭ ਤੋਂ ਪਹਿਲਾ ਪਰਿਵਾਰ ਨਾਮਕ ਪ੍ਰਾਥਮਿਕ ਸਮੂਹ ਹੀ ਫੜਦਾ ਹੈ । ਮਨੁੱਖਾਂ ਦੇ ਬੱਚੇ ਸਾਰੇ ਜੀਵਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਧ ਸਮੇਂ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਕਰਦੇ ਹਨ । ਪਰਿਵਾਰ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਹੌਲੀ-ਹੌਲੀ ਵੱਡਾ ਕਰਦਾ ਹੈ ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਪਿਆਰ ਅਤੇ ਲਗਾਵ ਹੁੰਦਾ ਹੈ । ਪਰਿਵਾਰ ਹੀ ਬੱਚੇ ਦਾ ਸਮਾਜੀਕਰਨ ਕਰਦਾ ਹੈ, ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ, ਉਸ ਦੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ । ਇਸ ਤਰ੍ਹਾਂ ਪਰਿਵਾਰ ਨਾਮਕ ਸਮੂਹ ਵਿਅਕਤੀ ਨੂੰ ਸਮੂਹਿਕ ਜੀਵਨ ਦਾ ਪਹਿਲਾ ਪਾਠ ਪੜ੍ਹਾਉਂਦੇ ਹਨ ।

ਪਰਿਵਾਰ ਤੋਂ ਬਾਅਦ ਬੱਚਾ ਜਿਹੜੇ ਸਮੂਹ ਨਾਲ ਘੁਲਦਾ-ਮਿਲਦਾ ਹੈ ਉਹ ਹਨ ਗੁਆਂਢ ਅਤੇ ਖੇਡ ਸਮੂਹ । ਛੋਟੇ ਜਿਹੇ ਬੱਚੇ ਨੂੰ ਗੁਆਂਢ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਪਰਿਵਾਰ ਤੋਂ ਇਲਾਵਾ ਹੋਰ ਲੋਕ ਬੱਚੇ ਨੂੰ ਪਿਆਰ ਕਰਦੇ ਹਨ । ਬੱਚੇ ਦੇ ਗ਼ਲਤ ਕੰਮ ਕਰਨ ਉੱਤੇ ਉਸ ਨੂੰ ਡਾਂਟਿਆ ਵੀ ਜਾਂਦਾ ਹੈ । ਇਸਦੇ ਨਾਲ-ਨਾਲ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਮਿਲ ਕੇ ਖੇਡ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਨਵੇਂ-ਨਵੇਂ ਨਿਯਮ ਸਿੱਖਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਹੀ ਬੱਚੇ ਵਿੱਚ ਨੇਤਾ ਬਣਨ ਦੇ ਗੁਣ ਪਨਪ ਜਾਂਦੇ ਹਨ ਜੋ ਕਿ ਸਮਾਜਿਕ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ । ਇਹ ਦੋਵੇਂ ਸਮੁਹ ਵੀ ਪ੍ਰਾਥਮਿਕ ਸਮੂਹ ਹੁੰਦੇ ਹਨ ।

ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਹੋਰ ਕਈ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਦਾ ਹੈ ਜਿਨ੍ਹਾਂ ਨੂੰ ਦੂਤੀਆ ਸਮੂਹ ਕਿਹਾ ਜਾਂਦਾ ਹੈ । ਉਹ ਕਿਸੇ ਦਫ਼ਤਰ ਵਿੱਚ ਨੌਕਰੀ ਕਰਦਾ ਹੈ, ਕਿਸੇ ਕਲੱਬ, ਕਿਸੇ ਸੰਸਥਾ ਜਾਂ ਸਭਾ ਦਾ ਮੈਂਬਰ ਬਣਦਾ ਹੈ ਤਾਂਕਿ ਕੁਝ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ । ਉਹ ਕਿਸੇ ਰਾਜਨੀਤਿਕ ਦਲ, ਟਰੇਡ ਯੂਨੀਅਨ ਜਾਂ ਕਿਸੇ ਹੋਰ ਸਭਾ ਦੀ ਮੈਂਬਰਸ਼ਿਪ ਵੀ ਹਿਣ ਕਰਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਜੀਵਨ ਦੇ ਹਰੇਕ ਸਮੇਂ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਬਣਿਆ ਰਹਿੰਦਾ ਹੈ । ਉਹ ਆਪਣੀ ਮੌਤ ਤੱਕ ਬਹੁਤ ਸਾਰੇ ਸਮੂਹਾਂ ਦਾ ਮੈਂਬਰ ਬਣਦਾ ਰਹਿੰਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਛੱਡਦਾ ਰਹਿੰਦਾ ਹੈ ।

ਇਸ ਤਰ੍ਹਾਂ ਉੱਪਰ ਲਿਖੀ ਵਿਆਖਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਹੈ ਜਦੋਂ ਉਹ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਨਹੀਂ ਹੁੰਦਾ । ਇਸ ਤਰ੍ਹਾਂ ਮਨੁੱਖੀ ਜੀਵਨ ਸਮੂਹਿਕ ਜੀਵਨ ਹੁੰਦਾ ਹੈ ਅਤੇ ਸਮੂਹਾਂ ਤੋਂ ਬਿਨਾਂ ਉਸਦੇ ਜੀਵਨ ਦਾ ਕੋਈ ਅਸਤਿੱਤਵ ਹੀ ਨਹੀਂ ਹੈ ।