PSEB 11th Class Sociology Solutions Chapter 9 ਸਮਾਜਿਕ ਸੰਰਚਨਾ

Punjab State Board PSEB 11th Class Sociology Book Solutions Chapter 9 ਸਮਾਜਿਕ ਸੰਰਚਨਾ Textbook Exercise Questions and Answers.

PSEB Solutions for Class 11 Sociology Chapter 9 ਸਮਾਜਿਕ ਸੰਰਚਨਾ

Sociology Guide for Class 11 PSEB ਸਮਾਜਿਕ ਸੰਰਚਨਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਸ਼ਬਦ ਦਾ ਅਰਥ ਦੱਸੋ ।
ਉੱਤਰ-
ਸਮਾਜ ਦੇ ਅੱਡ-ਅੱਡ ਅੰਤਰ ਸੰਬੰਧਿਤ ਭਾਗਾਂ ਦੇ ਵਿਵਸਥਿਤ ਰੂਪ ਨੂੰ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਟਰਕਚਰ ਸ਼ਬਦ ਕਿਸੇ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਸੰਰਚਨਾ (Structure) ਸ਼ਬਦ ਲਾਤਿਨੀ ਭਾਸ਼ਾ ਦੇ ਸ਼ਬਦ ‘Staruere’ ਤੋਂ ਨਿਕਲਿਆ ਹੈ, ਜਿਸਦਾ ਅਰਥ ਹੈ ‘ਇਮਾਰਤ’ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਸ਼ਬਦ ਵਰਤਣ ਵਾਲਾ ਪਹਿਲਾ ਸਮਾਜ ਸ਼ਾਸਤਰੀ ਕੌਣ ਸੀ ?
ਉੱਤਰ-
ਹਰਬਰਟ ਸਪੈਂਸਰ (Herbert Spencer) ਨੇ ਸਭ ਤੋਂ ਪਹਿਲਾਂ ਸ਼ਬਦ ਸਮਾਜਿਕ ਸੰਰਚਨਾ ਦਾ ਪ੍ਰਯੋਗ ਕੀਤਾ ।

ਪ੍ਰਸ਼ਨ 4.
ਸਮਾਜਿਕ ਸੰਰਚਨਾ ਦੇ ਤੱਤਾਂ ਦੇ ਨਾਂ ਦੱਸੋ ।
ਉੱਤਰ-
ਪ੍ਰਸਥਿਤੀ ਅਤੇ ਭੂਮਿਕਾ ਸਮਾਜਿਕ ਸੰਰਚਨਾ ਦੇ ਮਹੱਤਵਪੂਰਨ ਤੱਤ ਹਨ ।

ਪ੍ਰਸ਼ਨ 5.
‘ਪ੍ਰਿੰਸੀਪਲ ਆਫ਼ ਸੋਸ਼ੋਲੋਜੀ’ ਕਿਤਾਬ ਕਿਸ ਨੇ ਲਿਖੀ ਹੈ ?
ਉੱਤਰ-
ਕਿਤਾਬ ‘The Principal of Sociology’ ਹਰਬਰਟ ਸਪੈਂਸਰ ਨੇ ਲਿਖੀ ਸੀ ।

ਪ੍ਰਸ਼ਨ 6.
ਰੁਤਬਾ ਕੀ ਹੈ ?
ਉੱਤਰ-
ਰੁਤਬਾ ਵਿਅਕਤੀ ਨੂੰ ਮਿਲੀ ਪ੍ਰਸਥਿਤੀ ਹੈ ਜਿਹੜਾ ਉਸਨੂੰ ਸਮਾਜ ਵਿੱਚ ਰਹਿੰਦੇ ਹੋਏ ਮਿਲਦਾ ਹੈ ।

ਪ੍ਰਸ਼ਨ 7.
ਦੋ ਤਰ੍ਹਾਂ ਦੇ ਰੁਤਬਿਆਂ ਦੇ ਨਾਂ ਦੱਸੋ ।
ਉੱਤਰ-
ਦੱਤ ਰੁਤਬਾ ਅਤੇ ਅਰਜਿਤ ਰੁਤਬਾ ਦੋ ਪ੍ਰਕਾਰ ਦੇ ਸਮਾਜਿਕ ਰੁਤਬੇ ਹਨ ।

ਪ੍ਰਸ਼ਨ 8.
ਅਰਜਿਤ ਰੁਤਬੇ ਤੇ ਦੱਤ ਰੁਤਬੇ ਦਾ ਸੰਕਲਪ ਕਿਸ ਨੇ ਦਿੱਤਾ ਹੈ ?
ਉੱਤਰ-
ਇਹ ਧਾਰਨਾਵਾਂ ਰਾਲਫ ਲਿੰਟਨ (Ralph Linton) ਨੇ ਦਿੱਤੀਆਂ ਸਨ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 9.
ਅਰਜਿਤ ਰੁਤਬੇ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਡਿਪਟੀ ਕਮਿਸ਼ਨਰ ਦੀ ਪ੍ਰਸਥਿਤੀ ਅਤੇ ਪ੍ਰਧਾਨ ਮੰਤਰੀ ਦੀ ਪ੍ਰਸਥਿਤੀ ਅਰਜਿਤ ਪ੍ਰਸਥਿਤੀ ਹੈ ।

ਪ੍ਰਸ਼ਨ 10.
ਦੱਤ ਰੁਤਬੇ ਦੀਆਂ ਦੋ ਉਦਾਹਰਨਾਂ ਦਿਉ।
ਉੱਤਰ-
ਪਿਤਾ ਦੀ ਪ੍ਰਸਥਿਤੀ ਅਤੇ ਪਤੀ ਦੀ ਪ੍ਰਸਥਿਤੀ ਪ੍ਰਦਤ ਪ੍ਰਸਥਿਤੀ ਦੀਆਂ ਦੋ ਉਦਾਹਰਨਾਂ ਹਨ ।

ਪ੍ਰਸ਼ਨ 11.
ਭੂਮਿਕਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਲੰਡਬਰਗ ਦੇ ਅਨੁਸਾਰ, ‘‘ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।’’

ਪ੍ਰਸ਼ਨ 12.
ਭੂਮਿਕਾ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਭੁਮਿਕਾ, ਪ੍ਰਸਥਿਤੀ ਜਾਂ ਪਦ ਦਾ ਕਾਰਜਾਤਮਕ ਪੱਖ ਹੁੰਦੀ ਹੈ ।
  2. ਭੂਮਿਕਾ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਦਾਲਕਟ ਪਾਰਜ਼ (Talcot Parsons) ਦੇ ਅਨੁਸਾਰ, “ਸਮਾਜਿਕ ਸੰਰਚਨਾ ਸ਼ਬਦ ਨੂੰ ਪਰਸਪਰ ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੂਹ ਵਿੱਚ ਹਰੇਕ ਮੈਂਬਰ ਵਲੋਂ ਗ੍ਰਹਿਣ ਕੀਤੇ ਜਾਂਦੇ ਪਦਾਂ ਅਤੇ ਰੋਲਾਂ ਦੀ ਵਿਸ਼ੇਸ਼ ਤਰਤੀਬ ਜਾਂ ਕੁਮਬੱਧਤਾ ਲਈ ਵਰਤਿਆ ਜਾਂਦਾ ਹੈ ।”

ਪ੍ਰਸ਼ਨ 2.
ਰੁਤਬੇ ਅਤੇ ਭੂਮਿਕਾ ਵਿੱਚ ਦੋ ਸਮਾਨਤਾਵਾਂ ਦੱਸੋ ।
ਉੱਤਰ-

  1. ਰੁਤਬਾ ਅਤੇ ਭੁਮਿਕਾ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ।
  2. ਰੁਤਬਾ ਸਮਾਜ ਵਿੱਚ ਵਿਅਕਤੀ ਦੀ ਸਥਿਤੀ ਹੁੰਦੀ ਹੈ ਅਤੇ ਭੂਮਿਕਾ ਪ੍ਰਸਥਿਤੀ ਦਾ ਵਿਵਹਾਰਿਕ ਪੱਖ ਹੈ ।
  3. ਰੁਤਬਾ ਅਤੇ ਭੂਮਿਕਾ ਪਰਿਵਰਤਨਸ਼ੀਲ ਹਨ ਅਤੇ ਬਦਲਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 3.
ਪਰਿਵਾਰ ਦੀ ਸੰਰਚਨਾ ਦੀ ਤਸਵੀਰ ਬਣਾ ਕੇ ਵਰਣਨ ਕਰੋ ।
ਉੱਤਰ-
PSEB 11th Class Sociology Solutions Chapter 9 ਸਮਾਜਿਕ ਸੰਰਚਨਾ 1

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 4.
ਅਰਜਿਤ ਅਤੇ ਪ੍ਰਦੱਤ ਰੁਤਬੇ ਵਿੱਚ ਫ਼ਰਕ ਦੱਸੋ ।
ਉੱਤਰ-

  1. ਤੇ ਪ੍ਰਸਥਿਤੀ ਵਿਅਕਤੀ ਨੂੰ ਜਨਮ ਦੇ ਅਨੁਸਾਰ ਪ੍ਰਾਪਤ ਹੁੰਦੀ ਹੋ ਜਦਕਿ ਅਰਜਿਤ ਪ੍ਰਸਥਿਤੀ ਹਮੇਸ਼ਾਂ ਵਿਅਕਤੀ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
  2. ਪ੍ਰਤ ਪ੍ਰਸਥਿਤੀ ਦੇ ਕਈ ਆਧਾਰ ਹੁੰਦੇ ਹਨ ਜਦਕਿ ਅਰਜਿਤ ਪ੍ਰਸਥਿਤੀ ਦਾ ਆਧਾਰ ਸਿਰਫ਼ ਵਿਅਕਤੀ ਦੀ ਮਿਹਨਤ ਹੁੰਦੀ ਹੈ ।

ਪ੍ਰਸ਼ਨ 5.
ਭੂਮਿਕਾ ਇੱਕ ਸਿੱਖਿਅਤ ਵਿਵਹਾਰ ਹੈ । ਕਿਵੇਂ ?
ਉੱਤਰ-
ਇਹ ਸੱਚ ਹੈ ਕਿ ਭੂਮਿਕਾਵਾਂ ਸਿੱਖਿਆ ਵਿਵਹਾਰ ਹਨ ਕਿਉਂਕਿ ਭੂਮਿਕਾਵਾਂ ਵਿਵਹਾਰਾਂ ਦਾ ਉਹ ਗੁੱਡਾ ਹਨ ਜਿਨ੍ਹਾਂ ਨੂੰ ਜਾਂ ਤਾਂ ਸਮਾਜੀਕਰਣ ਨਾਲ ਜਾਂ ਫਿਰ ਨਿਰੀਖਣ ਨਾਲ ਸਿੱਖਿਆ ਜਾਂਦਾ ਹੈ । ਇਸ ਦੇ ਨਾਲ ਵਿਅਕਤੀ ਸਿੱਖ ਕੇ ਵਿਵਹਾਰ ਨੂੰ ਜੋ ਅਰਥ ਦਿੰਦਾ ਹੈ, ਉਹ ਹੀ ਸਮਾਜਿਕ ਭੂਮਿਕਾ ਹੈ ।

ਪ੍ਰਸ਼ਨ 6.
ਭੂਮਿਕਾ ਅਤੇ ਰੁਤਬੇ ‘ ਤੇ ਨੋਟ ਲਿਖੋ ।
ਉੱਤਰ-
ਰੁਤਬਾ ਵਿਅਕਤੀ ਨੂੰ ਮਿਲੀ ਪ੍ਰਸਥਿਤੀ ਹੈ ਜਿਹੜਾ ਉਸਨੂੰ ਸਮਾਜ ਵਿੱਚ ਰਹਿੰਦੇ ਹੋਏ ਮਿਲਦਾ ਹੈ ।
ਲੰਡਬਰਗ ਦੇ ਅਨੁਸਾਰ, ‘‘ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।’’

ਪ੍ਰਸ਼ਨ 7.
ਰੁਤਬਾ ਕੀ ਹੈ ?
ਉੱਤਰ-
ਵਿਅਕਤੀ ਦੀ ਸਮੂਹ ਵਿਚ ਪਾਈ ਗਈ ਸਥਿਤੀ ਨੂੰ ਸਮਾਜਿਕ ਪ੍ਰਸਥਿਤੀ ਜਾਂ ਰੁਤਬੇ ਦਾ ਨਾਮ ਦਿੱਤਾ ਗਿਆ ਹੈ । ਇਹ ਸਥਿਤੀ ਉਹ ਹੈ ਜਿਸ ਨੂੰ ਵਿਅਕਤੀ ਆਪਣੇ ਲਿੰਗ, ਭੇਦ, ਉਮਰ, ਜਨਮ, ਕੰਮ ਆਦਿ ਦੀ ਪਹਿਚਾਣ ਵਿਸ਼ੇਸ਼ ਅਧਿਕਾਰਾਂ ਦੇ ਸੰਕੇਤਾਂ ਅਤੇ ਕੰਮਾਂ ਦੇ ਪਤੀਮਾਨ (Patterms) ਦੁਆਰਾ ਹੁੰਦੀ ਹੈ । ਜਿਵੇਂ ਕੋਈ ਵੱਡਾ ਅਫ਼ਸਰ ਆਉਂਦਾ ਹੈ, ਸਭ ਖੜੇ ਹੁੰਦੇ ਹਨ, ਇਹ ਸਤਿਕਾਰ ਉਸ ਨੂੰ ਸੰਬੰਧਿਤ ਪਦ ਕਾਰਨ ਹੀ ਪ੍ਰਾਪਤ ਹੋਇਆ ਹੈ । ਉਸਦੇ ਕੰਮਾਂ ਦੇ ਨਾਲ ਸੰਬੰਧਿਤ ਵਿਸ਼ੇਸ਼ ਤੀਮਾਨ ਨੂੰ ਹੀ ਸਮਾਜਿਕ ਪ੍ਰਸਥਿਤੀ (Social Status) ਦਾ ਨਾਮ ਦਿੱਤਾ ਗਿਆ ਹੈ ।

ਪ੍ਰਸ਼ਨ 8.
ਭੂਮਿਕਾ ਸੈੱਟ ਕੀ ਹੈ ?
ਉੱਤਰ-
ਭੁਮਿਕਾ ਸੈੱਟ ਦਾ ਪ੍ਰਯੋਗ ਪਹਿਲੀ ਵਾਰ ਰਾਬਰਟ ਮਾਰਟਨ ਨੇ ਕੀਤਾ ਸੀ ਤੇ ਉਸ ਦੇ ਅਨੁਸਾਰ ਹਰੇਕ ਰੁਤਬਾ ਦੂਜੇ ਰੁਤਬਿਆਂ ਨਾਲ ਜੁੜਿਆ ਹੁੰਦਾ ਹੈ । ਇਸ ਨੂੰ ਹੀ ਭੁਮਿਕਾ ਸੈਂਟ ਕਿਹਾ ਜਾਂਦਾ ਹੈ । ਉਦਾਹਰਨ ਲਈ ਡਾਕਟਰ ਮਰੀਜ਼, ਵਿਦਿਆਰਥੀ ਅਧਿਆਪਕ ।

ਪ੍ਰਸ਼ਨ 9.
ਭੂਮਿਕਾ ਸੰਘਰਸ਼ ਕੀ ਹੈ ? ਉਦਾਹਰਨ ਦਿਓ ।
ਉੱਤਰ-
ਹਰੇਕ ਵਿਅਕਤੀ ਕੋਲ ਬਹੁਤ ਸਾਰੇ ਪਦ ਹੁੰਦੇ ਹਨ ਅਤੇ ਹਰੇਕ ਪਦ ਨਾਲ ਅੱਡ-ਅੱਡ ਭੁਮਿਕਾ ਜੁੜੀ ਹੁੰਦੀ ਹੈ । ਵਿਅਕਤੀ ਨੂੰ ਇਹਨਾਂ ਭੂਮਿਕਾਵਾਂ ਨੂੰ ਨਿਭਾਉਂਣਾ ਪੈਂਦਾ ਹੈ । ਜਦੋਂ ਇਹਨਾਂ ਸਾਰੀਆਂ ਭੂਮਿਕਾਵਾਂ ਵਿੱਚ ਤਾਲਮੇਲ ਨਹੀਂ ਬੈਠ ਪਾਉਂਦਾ ਅਤੇ ਵਿਅਕਤੀ ਇਹਨਾਂ ਸਾਰੀਆਂ ਭੂਮਿਕਾਵਾਂ ਨੂੰ ਠੀਕ ਤਰੀਕੇ ਨਾਲ ਨਹੀਂ ਨਿਭਾ ਸਕਦਾ ਤਾਂ ਇਸ ਨੂੰ ਭੂਮਿਕਾ ਸੰਘਰਸ਼ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਹਰ ਇਕ ਸਮਾਜ ਦੀ ਸਮਾਜਿਕ ਸੰਰਚਨਾ ਵੱਖੋ-ਵੱਖਰੀ ਹੁੰਦੀ ਹੈ ਕਿਉਂਕਿ ਸਮਾਜ ਵਿਚ ਪਾਏ ਜਾਣ ਵਾਲੇ ਅੰਗਾਂ ਦਾ ਸਮਾਜਿਕ ਜੀਵਨ ਵਿਚ ਵੱਖੋ-ਵੱਖਰਾ ਢੰਗ ਹੁੰਦਾ ਹੈ । ਪਰ ਇਕ ਸਮਾਜ ਦੇ ਸੰਸਥਾਗਤ ਨਿਯਮ ਵੱਖੋ-ਵੱਖਰੇ ਹੁੰਦੇ ਹਨ । ਇਸੇ ਕਰਕੇ ਕਿਸੇ ਵੀ ਦੋ ਸਮਾਜਾਂ ਦੀਆਂ ਸੰਰਚਨਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ।
  • ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ਕਿਉਂਕਿ ਇਸਦਾ ਨਿਰਮਾਣ ਜਿਨ੍ਹਾਂ ਇਕਾਈਆਂ ਨਾਲ ਹੁੰਦਾ ਹੈ ਜਿਵੇਂ ਸੰਸਥਾ, ਸਭਾ, ਪਰਿਮਾਪ ਆਦਿ, ਸਭ ਅਮੂਰਤ ਹੁੰਦੀਆਂ ਹਨ । ਇਨ੍ਹਾਂ ਦਾ ਕੋਈ ਠੋਸ ਰੂਪ ਨਹੀਂ ਹੁੰਦਾ, ਅਸੀਂ ਕੇਵਲ ਇਨ੍ਹਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਸ ਕਰਕੇ ਇਹ ਅਮੂਰਤ ਹੁੰਦੀ ਹੈ ।
  • ਸਮਾਜਿਕ ਸੰਰਚਨਾ ਦੇ ਵਿਚ ਸੰਸਥਾਵਾਂ, ਸਭਾਵਾਂ, ਪਰਿਮਾਪਾਂ ਆਦਿ ਨੂੰ ਇਕ ਵਿਸ਼ੇਸ਼ ਤਰੀਕੇ ਨਾਲ ਦੱਸਣ ਲਈ ਕੋਈ ਯੋਜਨਾ ਨਹੀਂ ਘੜੀ ਜਾਂਦੀ ਬਲਕਿ ਇਸ ਦਾ ਵਿਕਾਸ ਸਮਾਜਿਕ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਹੋ ਜਾਂਦਾ ਹੈ । ਇਸੀ ਕਰਕੇ ਇਸ ਸੰਬੰਧ ਵਿਚ ਚੇਤਨ ਰੂਪ ਵਿਚ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਦੰਤ ਰੁਤਬਾ ਕੀ ਹੈ ? ਉਦਾਹਰਨ ਦਿਓ ।.
ਉੱਤਰ-
ਇਹ ਉਹ ਪਦ ਹੁੰਦਾ ਹੈ ਜਿਸ ਨੂੰ ਵਿਅਕਤੀ ਬਿਨਾਂ ਮਿਹਨਤ ਕੀਤਿਆਂ ਹੀ ਪ੍ਰਾਪਤ ਕਰ ਲੈਂਦਾ ਹੈ । ਜਿਵੇਂ ਪ੍ਰਾਚੀਨ ਹਿੰਦੂ ਸਮਾਜ ਵਿਚ ਜਾਤੀ ਪ੍ਰਥਾ ਦੇ ਵਿਚ ਬ੍ਰਾਹਮਣਾਂ ਨੂੰ ਉੱਚਾ ਸਥਾਨ ਪ੍ਰਾਪਤ ਸੀ । ਜਿਹੜਾ ਵਿਅਕਤੀ ਇਸ ਜਾਤ ਵਿਚ ਪੈਦਾ ਹੁੰਦਾ ਸੀ ਉਸ ਦਾ ਸਥਾਨ ਸਮਾਜ ਵਿਚ ਉੱਚਾ ਸੀ । ਲਿੰਗ, ਜਾਤ, ਜਨਮ, ਉਮਰ, ਨਾਤੇਦਾਰੀ, ਆਦਿ (Sex, caste, birth, age, kinship etc.) ਸਭ ਤ ਪਦੇ ਹਨ ਜੋ ਬਿਨਾਂ ਯਤਨ ਕੀਤੇ ਪ੍ਰਾਪਤ ਕੀਤੇ ਜਾਂਦੇ ਹਨ । ਇਸ ਪ੍ਰਕਾਰ ਦਾ ਪਦ ਬਿਨਾਂ ਮਿਹਨਤ ਦੇ ਪ੍ਰਾਪਤ ਹੋ ਜਾਂਦਾ ਹੈ ਅਤੇ ਕੋਈ ਵੀ ਇਸ ਪਦ ਜਾਂ ਪ੍ਰਸਥਿਤੀ ਨੂੰ ਖੋਹ ਨਹੀਂ ਸਕਦਾ ਹੈ ।

ਪ੍ਰਸ਼ਨ 3.
ਸੰਖੇਪ ਵਿੱਚ ਭੂਮਿਕਾ ਤੇ ਸਮਾਜਿਕ ਸੰਰਚਨਾ ਦੇ ਤੱਤ ਉੱਪਰ ਨੋਟ ਲਿਖੋ ।
ਉੱਤਰ-
ਸਮਾਜਿਕ ਸੰਰਚਨਾ ਦੀਆਂ ਇਕਾਈਆਂ ਦੇ ਉਪ ਸਮੂਹ ਹੁੰਦੇ ਹਨ ਅਤੇ ਇਹਨਾਂ ਸਮੂਹਾਂ ਵਿੱਚ ਮੈਂਬਰਾਂ ਨੂੰ ਨਿਸ਼ਚਿਤ ਨਿਯਮਾਂ ਅਨੁਸਾਰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਵਿਅਕਤੀਆਂ ਵਿਚਕਾਰ ਅੰਤਰਕ੍ਰਿਆਵਾਂ ਹੁੰਦੀਆਂ ਹਨ ਅਤੇ ਅੰਤਰਕ੍ਰਿਆਵਾਂ ਨੂੰ ਸਪੱਸ਼ਟ ਕਰਨ ਲਈ ਵਿਅਕਤੀਆਂ ਨੂੰ ਭੁਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਭੁਮਿਕਾ ਵਿਅਕਤੀ ਦਾ ਵਿਸ਼ੇਸ਼ ਸਥਿਤੀ ਵਿੱਚ ਵਿਵਹਾਰ ਹੁੰਦਾ ਹੈ ਜੋ ਉਸ ਦੇ ਪਦ ਨਾਲ ਸੰਬੰਧਿਤ ਹੁੰਦੀ ਹੈ । ਜੇਕਰ ਸਮਾਜਿਕ ਸੰਰਚਨਾ ਵਿੱਚ ਕੋਈ ਪਰਿਵਤਰਨ ਆਉਂਦਾ ਹੈ ਤਾਂ ਵਿਅਕਤੀਆਂ ਦੇ ਪਦਾਂ ਅਤੇ ਭੂਮਿਕਾਵਾਂ ਵਿੱਚ ਵੀ ਪਰਿਵਰਤਨ ਆ ਜਾਂਦਾ ਹੈ । ਇਹਨਾਂ ਭੂਮਿਕਾਵਾਂ ਦੇ ਕਾਰਨ ਹੀ ਲੋਕਾਂ ਵਿੱਚ ਸੰਬੰਧ ਸਥਾਪਿਤ ਰਹਿੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

ਪ੍ਰਸ਼ਨ 4.
ਰੁਤਬੇ ਉੱਤੇ ਸਮਾਜਿਕ ਸੰਰਚਨਾ ਦੇ ਤੱਤ ਵੱਜੋਂ ਨੋਟ ਲਿਖੋ ।’
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਥਿਤੀ ਸਮਾਜਿਕ ਸੰਰਚਨਾ ਦਾ ਇੱਕ ਤੱਤ ਹੈ । ਉਪ ਸਮੂਹ ਸਮਾਜਿਕ ਸੰਰਚਨਾ ਦੀਆਂ ਇਕਾਈਆਂ ਹੁੰਦੇ ਹਨ ਅਤੇ ਇਹਨਾਂ ਸਮੂਹਾਂ ਵਿੱਚ ਹਰੇਕ ਵਿਅਕਤੀ ਨੂੰ ਕਈ ਸਥਿਤੀਆਂ ਪ੍ਰਾਪਤ ਹੁੰਦੀਆਂ ਹਨ । ਲੋਕਾਂ ਵਿਚਕਾਰ ਅੰਤਰਆਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਅੰਤਰਕ੍ਰਿਆਵਾਂ ਨੂੰ ਸਪੱਸ਼ਟ ਕਰਨ ਲਈ ਵਿਅਕਤੀਆਂ ਨੂੰ ਕਈ ਸਥਿਤੀਆਂ ਦੇ ਦਿੱਤੀਆਂ ਜਾਂਦੀਆਂ ਹਨ । ਜਦੋਂ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ਤਾਂ ਉਸ ਨੂੰ ਅਲੱਗ-ਅਲੱਗ ਸਥਿਤੀਆਂ ਦੇ ਅਨੁਸਾਰ ਵਿਵਹਾਰ ਕਰਨਾ ਪੈਂਦਾ ਹੈ । ਜੇਕਰ ਸਮਾਜਿਕ ਸੰਰਚਨਾਂ ਵਿੱਚ ਕੋਈ ਪਰਿਵਰਤਨ ਆਉਂਦਾ ਹੈ ਤਾਂ ਨਿਸ਼ਚਿਤ ਤੌਰ ਉੱਤੇ ਲੋਕਾਂ ਦੀਆਂ ਸਥਿਤੀਆਂ ਵਿਚ ਵੀ ਪਰਿਵਤਨ ਆ ਜਾਂਦਾ ਹੈ । ਇਹਨਾਂ ਸਥਿਤੀਆਂ ਕਾਰਨ ਹੀ ਲੋਕਾਂ ਵਿੱਚ ਸੰਬੰਧ ਸਥਾਪਿਤ ਹੁੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

ਪ੍ਰਸ਼ਨ 5.
ਰੁਤਬੇ ਅਤੇ ਭੂਮਿਕਾਵਾਂ ਕਿਵੇਂ ਅੰਤਰ ਸੰਬੰਧਿਤ ਹਨ ? ਚਰਚਾ ਕਰੋ ।
ਉੱਤਰ-
ਇਹ ਸੱਚ ਹੈ ਕਿ ਪਦ ਅਤੇ ਭੂਮਿਕਾ ਅੰਤਰ ਸੰਬੰਧਿਤ ਹਨ । ਅਸਲ ਵਿੱਚ ਇਹ ਦੋਵੇਂ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ । ਜੇਕਰ ਦੋਹਾਂ ਵਿੱਚੋਂ ਇੱਕ ਚੀਜ਼ ਦਿੱਤੀ ਜਾਵੇਗੀ ਅਤੇ ਦੂਜੀ ਨਹੀਂ ਤਾਂ ਇਹਨਾਂ ਦੋਹਾਂ ਦਾ ਕੋਈ ਮੁੱਲ ਨਹੀਂ ਰਹਿ ਜਾਵੇਗਾ । ਇਸ ਦਾ ਤੇ ਉਹ ਅਰਥ ਹੋ ਗਿਆ ਕਿ ਅਧਿਕਾਰ ਦੇ ਦਿੱਤੇ ਪਰ ਜ਼ਿੰਮੇਵਾਰੀ ਨਹੀਂ ਜਾਂ ਜ਼ਿੰਮੇਵਾਰੀ ਦੇ ਦਿੱਤੀ ਪਰ ਅਧਿਕਾਰ ਨਹੀਂ । ਇੱਕ ਦੇ ਨਾਂ ਹੋਣ ਦੀ ਸੂਰਤ ਵਿੱਚ ਦੂਜਾ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ । ਜੇਕਰ ਕਿਸੇ ਕੋਲ ਅਧਿਕਾਰੀ ਦਾ ਪਦ ਹੈ ਪਰ ਉਸਨੂੰ ਉਸ ਪਦ ਨਾਲ ਸੰਬੰਧਿਤ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤਾਂ ਉਸ ਅਧਿਕਾਰੀ ਦਾ ਸਮਾਜ ਲਈ ਕੋਈ ਫ਼ਾਇਦਾ ਨਹੀਂ ਹੈ । ਇਸੇ ਤਰ੍ਹਾਂ ਜੇਕਰ ਕਿਸੇ ਨੂੰ ਕੋਈ ਭੂਮਿਕਾ ਜਾਂ ਜਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਪਰ ਕੋਈ ਅਧਿਕਾਰ ਜਾਂ ਪਦ ਨਹੀਂ ਦਿੱਤਾ ਜਾਂਦਾ ਤਾਂ ਵੀ ਉਹ ਭੂਮਿਕਾ ਠੀਕ ਤਰ੍ਹਾਂ ਨਹੀਂ ਨਿਭਾ ਸਕੇਗਾ। ਇਸ ਤਰ੍ਹਾਂ ਇਹ ਦੋਵੇਂ ਡੂੰਘੇ ਰੂਪ ਨਾਲ ਸੰਬੰਧਿਤ ਹਨ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸੰਰਚਨਾ ਨੂੰ ਪਰਿਭਾਸ਼ਿਤ ਕਰੋ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਮਾਜ ਕੋਈ ਅਖੰਡ ਵਿਵਸਥਾ ਨਹੀਂ ਹੈ ਜੋ ਟੁੱਟ ਨਾ ਸਕੇ । ਸਮਾਜ ਕਈ ਹਿੱਸਿਆਂ ਨੂੰ ਮਿਲਾ ਕੇ ਬਣਦਾ ਹੈ । ਸਮਾਜ ਨੂੰ ਬਣਾਉਣ ਵਾਲੇ ਵੱਖ-ਵੱਖ ਭਾਗ ਜਾਂ ਇਕਾਈਆਂ ਆਪਣੇ ਨਿਰਧਾਰਿਤ ਕੰਮ ਕਰਦੇ ਹੋਏ ਆਪਸ ਵਿਚ ਅੰਤਰ ਸੰਬੰਧਿਤ ਰਹਿੰਦੀਆਂ ਹਨ ਅਤੇ ਇਕ ਪ੍ਰਕਾਰ ਦੇ ਸੰਤੁਲਨ ਨੂੰ ਪੈਦਾ ਕਰਦੀਆਂ ਹਨ । ਸਮਾਜ ਵਿਗਿਆਨ ਦੀ ਭਾਸ਼ਾ ਵਿਚ ਇਸ ਸੰਤੁਲਨ ਨੂੰ ਸਮਾਜਿਕ ਵਿਵਸਥਾ ਕਹਿੰਦੇ ਹਨ । ਇਸ ਦੇ ਉਲਟ ਜਦੋਂ ਸਮਾਜ ਦੇ ਇਹ ਵੱਖ-ਵੱਖ ਅੰਤਰ ਸੰਬੰਧਿਤ ਅੰਗ ਇਕਦੂਜੇ ਨਾਲ ਮਿਲ ਕੇ ਇਕ ਢਾਂਚੇ ਦਾ ਨਿਰਮਾਣ ਕਰਦੇ ਹਨ ਤਾਂ ਇਸ ਢਾਂਚੇ ਨੂੰ ਸਮਾਜਿਕ ਸੰਚਰਨਾ ਕਿਹਾ ਜਾਂਦਾ ਹੈ । ਸੰਖੇਪ ਵਿਚ ਸੰਰਚਨਾ ਦਾ ਅਰਥ ਉਹਨਾਂ ਇਕਾਈਆਂ ਦੇ ਇਕੱਠ ਤੋਂ ਹੈ ਜੋ ਆਪਸ ਵਿਚ ਸੰਬੰਧਿਤ ਹਨ ।

  • ਮੈਕਾਈਵਰ (Maclver) ਦੇ ਵਿਚਾਰ ਅਨੁਸਾਰ, “ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮਾਜਿਕ ਸੰਰਚਨਾ ਆਪਣੇ ਆਪ ਵਿਚ ਅਸਥਿਰ ਅਤੇ ਪਰਿਵਰਤਨਸ਼ੀਲ ਹੈ । ਇਸ ਦਾ ਹਰੇਕ ਅਵਸਥਾ ਵਿਚ ਨਿਸ਼ਚਿਤ ਸਥਾਨ ਹੁੰਦਾ ਹੈ ਅਤੇ ਇਸ ਦੇ ਕਈ ਮੁੱਖ ਤੱਤ ਇਹੋ ਜਿਹੇ ਵੀ ਹੁੰਦੇ ਹਨ ਜਿਨ੍ਹਾਂ ਵਿੱਚ ਵਧੇਰੇ ਪਰਿਵਰਤਨ ਪਾਇਆ ਜਾਂਦਾ ਹੈ ।
  • ਹੈਰੀ ਐੱਮ. ਜਾਨਸਨ (Harry M. Johnson) ਦੇ ਵਿਚਾਰ ਅਨੁਸਾਰ, “ਜਾਨਸਨ ਨੇ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ਦਿੱਤੀ ਹੈ । ਉਸ ਦੇ ਅਨੁਸਾਰ, “ਕਿਸੇ ਵੀ ਵਸਤੂ ਦੀ ਸੰਰਚਨਾ ਉਸਦੇ ਅੰਗਾਂ ਵਿਚ ਪਾਏ ਜਾਣ ਵਾਲੇ ਸਾਪੇਖ ਤੌਰ’ ਤੇ ਸਥਾਈ ਅੰਤਰ ਸੰਬੰਧਾਂ ਨੂੰ ਕਹਿੰਦੇ ਹਨ । ਨਾਲ ਹੀ ਅੰਗ ਸ਼ਬਦ ਵਿਚ ਖ਼ੁਦ ਹੀ ਕੁੱਝ ਨਾ ਕੁੱਝ ਸਥਿਰਤਾ ਦੀ ਮਾਤਰਾ ਲੁਪਤ ਹੁੰਦੀ ਹੈ ਕਿਉਂਕਿ ਸਮਾਜਿਕ ਵਿਵਸਥਾ ਲੋਕਾਂ ਦੀ ਸੰਰਚਨਾ ਨੂੰ ਉਹਨਾਂ ਕਿਰਿਆਵਾਂ ਵਿਚ ਪਾਈ ਜਾਣ ਵਾਲੀ ਨਿਯਮਿਤਤਾ ਦੀ ਮਾਤਰਾ ਜਾਂ ਮੁੜ ਵਾਪਰਨ ਜਾਂ ਆਵਰਤਨ ਵਿਚ ਲੱਭਿਆ ਜਾਣਾ ਚਾਹੀਦਾ ਹੈ ।”
  • ਜਿਨਸਬਰਗ (Ginsberg) ਦੇ ਅਨੁਸਾਰ, “ਸਮਾਜਿਕ ਸੰਰਚਨਾ ਦੇ ਅਧਿਐਨ ਦਾ ਸੰਬੰਧ ਸਮਾਜਿਕ ਇਕੱਠ ਦੇ ਪ੍ਰਮੁੱਖ ਸਰੂਪਾਂ ਜਿਵੇਂ ਸਮੂਹਾਂ, ਸਮਿਤੀਆਂ ਅਤੇ ਸੰਸਥਾਵਾਂ ਦੇ ਪ੍ਰਕਾਰਾਂ ਅਤੇ ਇਹਨਾਂ ਦੇ ਸਰੂਪਾਂ ਜਿਹੜੇ ਸਮਾਜ ਦਾ ਨਿਰਮਾਣ ਕਰਦੇ ਹਨ, ਨਾਲ ਹੀ ……. ਸਮਾਜਿਕ ਸੰਰਚਨਾ ਦੇ ਵਿਸ਼ਾਲ ਵਰਨਣ ਵਿਚ ਤੁਲਨਾਤਮਕ ਸੰਸਥਾਵਾਂ ਦੇ ਸਾਰੇ ਖੇਤਰਾਂ ਦਾ ਅਧਿਐਨ ਸ਼ਾਮਲ ਹੁੰਦਾ ਹੈ ।”

ਸਮਾਜਿਕ ਸੰਰਚਨਾ ਦੀਆਂ ਵਿਸ਼ੇਸ਼ਤਾਵਾਂ (Characteristics of Social Structure)

1. ਵੱਖ-ਵੱਖ ਸਮਾਜਾਂ ਦੀ ਵੱਖ-ਵੱਖ ਸੰਰਚਨਾ ਹੁੰਦੀ ਹੈ (Different societies have different Social Structures) – ਹਰੇਕ ਸਮਾਜ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ । ਹਰੇਕ ਸਮਾਜ ਦੇ ਆਪਣੇ ਹੀ ਨਿਯਮ ਅਤੇ ਪਰੰਪਰਾਵਾਂ ਹੁੰਦੀਆਂ ਹਨ ਕਿਉਂਕਿ ਉਸ ਦੀਆਂ ਵੱਖ-ਵੱਖ ਇਕਾਈਆਂ ਵਿਚ ਮਿਲਣ ਵਾਲੇ ਸੰਬੰਧਾਂ ਦੀ ਸਮਾਜਿਕ ਜੀਵਨ ਵਿਚ ਵੱਖ ਹੀ ਥਾਂ ਹੁੰਦੀ ਹੈ । ਇਸ ਦੇ ਨਾਲ ਹੀ ਵੱਖ-ਵੱਖ ਸਮਿਆਂ ਵਿਚ ਇਕ ਹੀ ਸਮਾਜ ਦੀ ਸੰਰਚਨਾ ਵੀ ਵੱਖ-ਵੱਖ ਹੁੰਦੀ ਹੈ । ਇਸ ਦਾ ਕਾਰਨ ਇਹ ਹੈ ਕਿ ਹਰੇਕ ਸਮਾਜ ਦੀਆਂ ਇਕਾਈਆਂ ਵਿਚ ਮਿਲਣ ਵਾਲੇ ਵਿਵਸਥਿਤ ਕੂਮ ਜਾਂ ਸੰਬੰਧੀ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ । ਇਹਨਾਂ ਦਾ ਸੰਬੰਧ ਵਿਸ਼ੇਸ਼ ਸਮਾਜ ਨਾਲ ਹੁੰਦਾ ਹੈ ।

2. ਸੰਰਚਨਾ ਸਮਾਜ ਦੇ ਬਾਹਰੀ ਰੂਪ ਨੂੰ ਦਰਸਾਉਂਦੀ ਹੈ (It refers to the external aspect of society) – ਸਮਾਜਿਕ ਸੰਰਚਨਾ ਸਮਾਜ ਦੀ ਅੰਦਰੂਨੀ ਅਵਸਥਾ ਨਾਲ ਸੰਬੰਧਿਤ ਨਹੀਂ ਹੁੰਦੀ ਬਲਕਿ ਇਸ ਦਾ ਸੰਬੰਧ ਸਮਾਜ ਦੇ ਬਾਹਰੀ ਰੂਪ ਨਾਲ ਹੈ ਜਿਵੇਂ ਸਰੀਰ ਦੇ ਵੱਖ-ਵੱਖ ਹਿੱਸੇ ਇਕੱਠੇ ਮਿਲ ਕੇ ਸਰੀਰ ਦੇ ਬਾਹਰੀ ਢਾਂਚੇ ਨੂੰ ਬਣਾਉਂਦੇ ਹਨ । ਉਸੇ ਤਰ੍ਹਾਂ ਸਮਾਜ ਦੀਆਂ ਵੱਖ-ਵੱਖ ਇਕਾਈਆਂ ਸਮਾਜ ਦੀ ਬਾਹਰੀ ਸੰਰਚਨਾ ਦਾ ਨਿਰਮਾਣ ਕਰਦੀਆਂ ਹਨ । ਇਹ ਇਹਨਾਂ ਇਕਾਈਆਂ ਦੇ ਵੱਖ-ਵੱਖ ਕੰਮਾਂ ਬਾਰੇ ਨਹੀਂ ਦੱਸਦੇ ਸਿਰਫ਼ ਸਰੀਰਕ ਸੰਰਚਨਾ ਦੇ ਬਾਹਰਲੇ ਹਿੱਸੇ ਨੂੰ ਦਰਸਾਉਂਦੇ ਹਨ ।

3. ਇਕ ਸੰਰਚਨਾ ਵਿਚ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ (Many Sub-Structures are there in one structure) – ਇਕ ਸੰਰਚਨਾ ਵਿਚ ਇਕ ਜਾਂ ਦੋ ਉਪ-ਸੰਰਚਨਾਵਾਂ ਨਹੀਂ ਬਲਕਿ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ । ਉਦਾਹਰਨ ਦੇ ਤੌਰ ਉੱਤੇ ਸਕੂਲ ਦੀ ਇਕ ਸੰਰਚਨਾ ਹੁੰਦੀ ਹੈ ਪਰ ਉਸ ਦੀਆਂ ਕਈ ਉਪ-ਸੰਰਚਨਾਵਾਂ ਹੁੰਦੀਆਂ ਹਨ, ਜਿਵੇਂ ਕਿ ਵੱਖ-ਵੱਖ ਕਲਾਸਾਂ, ਟੀਚਰ, ਚਪੜਾਸੀ, ਕਲਰਕ, ਸਕੂਲ ਦਾ ਸਮਾਨ ਆਦਿ । ਇਹ ਸਾਰੇ ਮਿਲ ਕੇ ਸਕੂਲ ਦਾ ਨਿਰਮਾਣ ਕਰਦੇ ਹਨ । ਵੱਖ-ਵੱਖ ਇਹਨਾਂ ਦੀ ਆਪਣੀ ਕੋਈ ਹੋਂਦ ਨਹੀਂ ਹੈ ।

4. ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ (Social Structure is abstract) – ਸਮਾਜਿਕ ਸੰਰਚਨਾ ਦਾ ਨਿਰਮਾਣ ਵੱਖ-ਵੱਖ ਇਕਾਈਆਂ ਦੇ ਸੰਬੰਧਾਂ ਦੀ ਭੂਮਬੱਧਤਾ ਦੇ ਕਾਰਨ ਹੁੰਦਾ ਹੈ । ਸੰਸਥਾਵਾਂ, ਸਮੂਹ, ਸ਼ੇਣੀਆਂ ਆਦਿ ਸੰਰਚਨਾ ਦੀਆਂ ਇਕਾਈਆਂ ਹਨ । ਸੰਰਚਨਾ ਵਿਚ ਇਕਾਈਆਂ ਕੂਮਬੱਧਤਾ ਨਾਲ ਕੰਮ ਕਰਦੀਆਂ ਹਨ । ਇਸ ਕੁਮਬੱਧਤਾ ਦਾ ਨਾ ਤਾਂ ਕੋਈ ਆਕਾਰ ਹੁੰਦਾ ਹੈ ਤੇ ਨਾ ਹੀ ਅਸੀਂ ਇਹਨਾਂ ਨੂੰ ਛੂਹ ਸਕਦੇ ਹਾਂ । ਇਹਨਾਂ ਇਕਾਈਆਂ ਦੇ ਸੰਬੰਧ ਵੀ ਅਮੂਰਤ ਹੁੰਦੇ ਹਨ ਜਿਸ ਕਾਰਨ ਇਹਨਾਂ ਨੂੰ ਅਸੀਂ ਛੂਹ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ ।

5. ਸੰਰਚਨਾ ਵਿਚ ਹਰੇਕ ਇਕਾਈ ਦਾ ਨਿਸ਼ਚਿਤ ਸਥਾਨ ਹੁੰਦਾ ਹੈ (Every unit of Structure has a definite place) – ਸੰਰਚਨਾਂ ਵੱਖ-ਵੱਖ ਇਕਾਈਆਂ ਦੇ ਜੋੜ ਤੋਂ ਬਣਦੀ ਹੈ । ਇਹਨਾਂ ਇਕਾਈਆਂ ਵਿਚ ਇਕ ਕੁਮਬੱਧਤਾ ਅਤੇ ਨਿਸ਼ਚਿਤ ਸੰਬੰਧ ਹੁੰਦਾ ਹੈ । ਸੰਰਚਨਾ ਵਿਚ ਹਰੇਕ ਇਕਾਈ ਦਾ ਨਿਸ਼ਚਿਤ ਸਥਾਨ ਅਤੇ ਸਥਿਤੀ ਹੁੰਦੀ ਹੈ । ਕਦੇ ਵੀ ਇਕ ਇਕਾਈ ਦਾ ਸਥਾਨ ਦੂਜੀ ਇਕਾਈ ਨਹੀਂ ਲੈ ਸਕਦੀ ਅਤੇ ਨਾ ਹੀ ਕੋਈ ਇਕਾਈ ਆਪਣੀ ਸੀਮਾ ਜਾਂ ਮਰਿਆਦਾ ਤੋਂ ਬਾਹਰ · ਜਾਂਦੀ ਹੈ ।

6. ਸਮਾਜਿਕ ਸੰਰਚਨਾ ਪਰਿਵਰਤਨਸ਼ੀਲ ਹੁੰਦੀ ਹੈ (Social Structure is changeable) – ਸਮਾਜਿਕ ਸੰਰਚਨਾ ਕਦੇ ਵੀ ਸਥਿਰ ਨਹੀਂ ਹੁੰਦੀ ਬਲਕਿ ਪਰਿਵਰਤਨਸ਼ੀਲ ਹੁੰਦੀ ਹੈ । ਜਿਸ ਤਰੀਕੇ ਨਾਲ ਮਨੁੱਖ ਦੀ ਸਰੀਰਕ ਸੰਰਚਨਾ ਵਿਚ ਬਦਲਾਵ ਆਉਂਦੇ ਹਨ ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਵਿਚ ਵੀ ਪਰਿਵਰਤਨ ਆਉਂਦੇ ਹਨ । ਇਸ ਦਾ ਕਾਰਨ ਇਹ ਹੈ ਕਿ ਸੰਰਚਨਾ ਇਕਾਈਆਂ ਨੂੰ ਮਿਲਾ ਕੇ ਬਣਦੀ ਹੈ ਅਤੇ ਇਕਾਈਆਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ ।

7. ਸੰਰਚਨਾ ਦੇ ਕੁੱਝ ਤੱਤ ਸਰਵਵਿਆਪਕ ਹੁੰਦੇ ਹਨ (Some elements of Social Structure are universal) – ਚਾਹੇ ਸਾਰੇ ਸਮਾਜਾਂ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ ਪਰ ਹਰੇਕ ਸਮਾਜ ਦੀ ਸਮਾਜਿਕ ਸੰਰਚਨਾ ਵਿਚ ਕੁੱਝ ਅਜਿਹੇ ਤੱਤ ਹੁੰਦੇ ਹਨ ਜਿਹੜੇ ਸਾਰੇ ਸਮਾਜਾਂ ਵਿਚ ਇਕ ਸਮਾਨ ਜਾਂ ਸਰਵਵਿਆਪਕ ਹੁੰਦੇ ਹਨ । ਇਸ ਦਾ ਅਰਥ ਹੈ ਕਿ ਸਮਾਜ ਸੰਰਚਨਾ ਦੇ ਕੁੱਝ ਤੱਤ ਹਰੇਕ ਸਮਾਜ ਵਿਚ ਮੌਜੂਦ ਹੁੰਦੇ ਹਨ ਪਰ ਕੁੱਝ ਤੱਤ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ । ਇਹੀ ਕਾਰਨ ਹੈ ਕਿ ਇਕ ਸਮਾਜ ਦੀ ਸਮਾਜਿਕ ਸੰਰਚਨਾ ਦੂਜੇ ਸਮਾਜ ਦੀ ਸਮਾਜਿਕ ਸੰਰਚਨਾ ਤੋਂ ਵੱਖ ਹੁੰਦੀ ਹੈ ।

ਪ੍ਰਸ਼ਨ 2.
ਸਮਾਜਿਕ ਸੰਰਚਨਾਵਾਂ ਨੂੰ ਕਾਇਮ ਰੱਖਣ ਲਈ ਕਿਹੜੀ ਪ੍ਰਣਾਲੀ ਸਹਾਈ ਹੁੰਦੀ ਹੈ ?
ਉੱਤਰ-
ਸਮਾਜਿਕ ਸੰਰਚਨਾ ਵਿੱਚ ਲਗਭਗ ਸਾਰੇ ਮਨੁੱਖਾਂ ਨੇ ਆਪਣੇ ਆਪ ਨੂੰ ਵੱਖ-ਵੱਖ ਸਭਾਵਾਂ ਨਾਲ ਸੰਗਠਿਤ ਕੀਤਾ ਹੁੰਦਾ ਹੈ ਤਾਂ ਕਿ ਕੁੱਝ ਸਮਾਨ ਉਦੇਸ਼ਾਂ ਦੀ ਪ੍ਰਾਪਤੀ ਲਈ ਕੋਸ਼ਿਸ਼ ਕੀਤੀ ਜਾ ਸਕੇ । ਪਰੰਤੁ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਮਾਜਿਕ ਸੰਰਚਨਾ ਕੁੱਝ ਪ੍ਰਚਾਲਨ ਵਿਵਸਥਾਵਾਂ (Operational Systems) ਉੱਤੇ ਨਿਰਭਰ ਹੋਵੇ ਅਤੇ ਜੋ ਇਸਨੂੰ ਬਣਾਏ ਰੱਖਣ ਵਿੱਚ ਮੱਦਦ ਕਰ ਸਕੇ । ਇਸ ਦਾ ਅਰਥ ਹੈ ਕਿ ਕੁੱਝ ਪ੍ਰਚਾਲਨ ਵਿਵਸਥਾਵਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜਿਨਾਂ ਦੀ ਮੱਦਦ ਨਾਲ ਸਮਾਜਿਕ ਸੰਰਚਨਾ ਨੂੰ ਬਣਾ ਕੇ ਰੱਖਿਆ ਜਾ ਸਕੇ । ਕੁੱਝ-ਕੁ ਵਿਵਸਥਾਵਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਮਾਨਕ ਪ੍ਰਣਾਲੀ (Normative Systems) – ਮਾਨਕ ਪ੍ਰਣਾਲੀਆਂ ਸਮਾਜ ਦੇ ਮੈਂਬਰਾਂ ਦੇ ਸਾਹਮਣੇ ਕੁੱਝ ਆਦਰਸ਼ ਅਤੇ ਕੀਮਤਾਂ ਰੱਖਦੀਆਂ ਹਨ । ਸਮਾਜ ਦੇ ਮੈਂਬਰ ਸਮਾਜਿਕ ਕੀਮਤਾਂ ਅਤੇ ਆਦਰਸ਼ਾਂ ਦੇ ਨਾਲ ਭਾਵਾਤਮਕ ਮਹੱਤਵ (emotional importance) ਜੋੜ ਦਿੰਦੇ ਹਨ । ਵੱਖ-ਵੱਖ ਸਮੂਹ, ਸਭਾਵਾਂ, ਸੰਸਥਾਵਾਂ, ਸਮੁਦਾਇ ਆਦਿ ਇਹਨਾਂ ਨਿਯਮਾਂ, ਪਰਿਮਾਪਾਂ ਦੇ ਅਨੁਸਾਰ ਇੱਕ-ਦੂਜੇ ਨਾਲ ਅੰਤਰ ਸੰਬੰਧਿਤ ਹੁੰਦੇ ਹਨ । ਸਮਾਜ ਦੇ ਵੱਖ-ਵੱਖ ਮੈਂਬਰ ਇਹਨਾਂ ਨਿਯਮਾਂ ਪਰਿਮਾਪਾਂ ਦੇ ਅਨੁਸਾਰ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਰਹਿੰਦੇ ਹਨ ।

2. ਸਥਿਤੀ ਪ੍ਰਣਾਲੀਆ (Position System) – ਸਥਿਤੀ ਪ੍ਰਣਾਲੀ ਦਾ ਅਰਥ ਉਹਨਾਂ ਪ੍ਰਸਥਿਤੀਆਂ ਅਤੇ ਭੂਮਿਕਾਵਾਂ ਤੋਂ ਹੈ ਜੋ ਵੱਖ-ਵੱਖ ਵਿਅਕਤੀਆਂ ਨੂੰ ਦਿੱਤੇ ਜਾਂਦੇ ਹਨ | ਹਰੇਕ ਵਿਅਕਤੀ ਦੀਆਂ ਇੱਛਾਵਾਂ ਅਤੇ ਉਮੀਦਾਂ ਵੱਖ-ਵੱਖ ਅਤੇ ਅਸੀਮਿਤ ਹੁੰਦੀਆਂ ਹਨ । ਹਰੇਕ ਸਮਾਜ ਵਿੱਚ ਹਰੇਕ ਵਿਅਕਤੀ ਕੋਲ ਵੱਖ-ਵੱਖ ਅਤੇ ਬਹੁਤ ਸਾਰੀਆਂ ਸਥਿਤੀਆਂ ਜਾਂ ਪਦ ਹੁੰਦੇ ਹਨ । ਉਦਾਹਰਨ ਦੇ ਲਈ ਇੱਕ ਪਰਿਵਾਰ ਵਿੱਚ ਹੀ ਵਿਅਕਤੀ ਇੱਕ ਸਮੇਂ ਉੱਤੇ ਪੁੱਤਰ, ਪਿਤਾ, ਭਰਾ, ਜੇਠ, ਦਿਉਰ, ਜੀਜਾ, ਬਾਲਾ ਸਭ ਕੁੱਝ ਹੈ । ਜਦੋਂ ਉਹ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਉਹ ਪਤੀ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ । ਇਸ ਸਮੇਂ ਉਹ ਪਿਤਾ ਜਾਂ ਪੁੱਤਰ ਦੀ ਭੂਮਿਕਾ ਬਾਰੇ ਨਹੀਂ ਸੋਚ ਰਿਹਾ ਹੁੰਦਾ ਹੈ । ਦੂਜੇ ਸ਼ਬਦਾਂ ਵਿੱਚ ਸਮਾਜਿਕ ਸੰਰਚਨਾ ਦੇ ਠੀਕ ਤਰੀਕੇ ਨਾਲ ਕੰਮ ਕਰਨ ਲਈ ਇਹ ਜ਼ਰੂਰੀ ਹੈ ਕਿ ਸਥਿਤੀਆਂ ਅਤੇ ਭੂਮਿਕਾਵਾਂ ਦੀ ਵੰਡ ਠੀਕ ਤਰੀਕੇ ਨਾਲ ਕੀਤੀ ਜਾਵੇ ।

3. ਪ੍ਰਵਾਨਗੀ ਵਿਵਸਥਾ (Sanction System) – ਨਿਯਮਾਂ ਨੂੰ ਠੀਕ ਤਰੀਕੇ ਨਾਲ ਲਾਗੂ ਕਰਨ ਲਈ ਸਮਾਜ ਇੱਕ ਪ੍ਰਵਾਨਗੀ ਵਿਵਸਥਾ ਪ੍ਰਦਾਨ ਕਰਦਾ ਹੈ । ਵੱਖ-ਵੱਖ ਭਾਗਾਂ ਦੇ ਵਿਚਕਾਰ ਤਾਲਮੇਲ ਬਠਾਉਣ ਲਈ ਇਹ ਜ਼ਰੂਰੀ ਹੈ ਕਿ ਨਿਯਮਾਂ, ਪਰਿਮਾਪਾਂ ਨੂੰ ਠੀਕ ਤਰੀਕੇ ਨਾਲ ਲਾਗੂ ਕੀਤਾ ਜਾਵੇ । ਪ੍ਰਵਾਨਗੀ ਸਕਾਰਾਤਮਕ ਵੀ ਹੋ ਸਕਦੀ ਹੈ ਅਤੇ ਨਕਾਰਾਤਮਕ ਵੀ । ਜਿਹੜੇ ਲੋਕ ਸਮਾਜਿਕ ਨਿਯਮਾਂ, ਪਰਿਮਾਪਾਂ ਨੂੰ ਮੰਨਦੇ ਹਨ ਉਹਨਾਂ ਨੂੰ ਸਮਾਜ ਵੱਲੋਂ ਇਨਾਮ ਮਿਲਦਾ ਹੈ । ਜਿਹੜੇ ਲੋਕ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦੇ ਹਨ ਉਹਨਾਂ ਨੂੰ ਸਮਾਜ ਵਲੋਂ ਸਜ਼ਾ ਮਿਲਦੀ ਹੈ । ਸਮਾਜਿਕ ਸੰਰਚਨਾ ਦੀ ਸਥਿਰਤਾ ਪ੍ਰਵਾਨਗੀ ਵਿਵਸਥਾ ਦੀ ਪ੍ਰਭਾਵਸ਼ੀਲਤਾ ਉੱਤੇ ਨਿਰਭਰ ਕਰਦੀ ਹੈ ।

4. ਪੂਰਵ ਅਨੁਮਾਨਿਤ ਕ੍ਰਿਆਵਾਂ ਦੀ ਵਿਵਸਥਾ (System of Anticipated Responses) – ਪੂਰਵ ਅਨੁਮਾਨਿਕ ਪ੍ਰਕ੍ਰਿਆਵਾਂ ਦੀ ਵਿਵਸਥਾ ਵਿਅਕਤੀਆਂ ਤੋਂ ਉਮੀਦ ਕਰਦੀ ਹੈ ਕਿ ਉਹ ਸਮਾਜਿਕ ਵਿਵਸਥਾ ਵਿੱਚ ਭਾਗ ਲੈਣ | ਸਮਾਜ ਦੇ ਮੈਂਬਰਾਂ ਦੇ ਭਾਗ ਲੈਣ ਨਾਲ ਹੀ ਸਮਾਜਿਕ ਸੰਰਚਨਾ ਚਲਦੀ ਰਹਿੰਦੀ ਹੈ | ਸਮਾਜਿਕ ਸੰਰਚਨਾ ਦੇ ਸਫਲਤਾਪੂਰਵਕ ਕੰਮ ਕਰਨ ਲਈ ਇਹ ਜ਼ਰੂਰੀ ਹੈ ਕਿ ਵਿਅਕਤੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਤਾ ਹੋਵੇ । ਸਮਾਜ ਦੇ ਮੈਂਬਰ ਪ੍ਰਵਾਨਿਤ ਵਿਵਹਾਰ ਨੂੰ ਸਮਾਜੀਕਰਣ ਦੀ ਪ੍ਰਕ੍ਰਿਆ ਦੀ ਮੱਦਦ ਨਾਲ ਤ੍ਰਿਣ ਕਰਦੇ ਹਨ ਜਿਸ ਨਾਲ ਉਹ ਹੋਰ ਵਿਅਕਤੀਆਂ ਦੇ ਵਿਵਹਾਰ ਦਾ ਪੁਰਵ ਅਨੁਮਾਨ ਲਗਾ ਲੈਂਦੇ ਹਨ ਅਤੇ ਉਸੇ ਤਰ੍ਹਾਂ ਵਿਵਹਾਰ ਕਰਦੇ ਹਨ । ਇਸ ਤਰ੍ਹਾਂ ਪੂਰਵ ਅਨੁਮਾਨਿਤ ਕ੍ਰਿਆਵਾਂ ਦੀ ਵਿਵਸਥਾ ਵੀ ਸਮਾਜਿਕ ਸੰਰਚਨਾ ਦੀ ਸਥਿਰਤਾ ਦਾ ਕਾਰਨ ਬਣਦੀ ਹੈ ।

5. ਕਾਰਜਾਤਮਕ ਵਿਵਸਥਾ (Action System) – ਦਾਲਕਟ ਪਾਰਸੰਜ਼ ਨੇ ਸਮਾਜਿਕ ਕਾਰਜ (Social Action) ਦੇ ਸੰਕਲਪ ਉੱਤੇ ਕਾਫ਼ੀ ਜ਼ੋਰ ਦਿੱਤਾ ਹੈ । ਉਸਦੇ ਅਨੁਸਾਰ ਸਮਾਜਿਕ ਸੰਬੰਧਾਂ ਦਾ ਜਾਲ (ਸਮਾਜ ਵਿਅਕਤੀਆਂ ਦੇ ਵਿਚਕਾਰ ਹੋਣ ਵਾਲੀਆਂ ਕ੍ਰਿਆਵਾਂ ਅਤੇ ਅੰਤਰਕ੍ਰਿਆਵਾਂ ਵਿੱਚੋਂ ਨਿਕਲਿਆ ਹੈ । ਇਸ ਤਰ੍ਹਾਂ ਕਾਰਜ ਵਿਵਸਥਾ ਇੱਕ ਪ੍ਰਮੁੱਖ ਤੱਤ ਬਣ ਦਾ ਹੈ ਜਿਸ ਨਾਲ ਸਮਾਜ ਕ੍ਰਿਆਤਮਕ (active) ਰਹਿੰਦਾ ਹੈ ਅਤੇ ਸਮਾਜਿਕ ਸੰਰਚਨਾ ਚਲਦੀ ਰਹਿੰਦੀ ਹੈ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਕੀ ਹੈ ? ਇਸ ਦੇ ਤੱਤ ਕਿਹੜੇ ਹਨ ?
ਉੱਤਰ-
ਮੈਕਾਈਵਰ ਦਾ ਕਹਿਣਾ ਸੀ ਕਿ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਇਸ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਜਿਹੜੇ ਨਾ ਕੇਵਲ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ਬਲਕਿ ਇਕ-ਦੂਜੇ ਨਾਲ ਸੰਬੰਧਿਤ ਵੀ ਹੁੰਦੇ ਹਨ : ਇਕ ਦੀ ਮੱਦਦ ਤੋਂ ਬਿਨਾਂ ਦੂਜਾ ਹਿੱਸਾ ਕਿਸੇ ਕੰਮ ਨੂੰ ਪੂਰਾ ਨਹੀਂ ਕਰ ਸਕਦਾ ਹੈ । ਇਸ ਦਾ ਅਰਥ ਹੈ ਕਿ ਇਹਨਾਂ ਹਿੱਸਿਆਂ ਵਿਚ ਮਿਲਵਰਤਨ ਹੁੰਦਾ ਹੈ । ਸਮੂਹ, ਸੰਗਠਨ, ਸੰਸਥਾਵਾਂ, ਸਭਾਵਾਂ ਆਦਿ ਇਸ ਦੀਆਂ ਇਕਾਈਆਂ ਹਨ । ਇਹਨਾਂ ਇਕਾਈਆਂ ਦੀ ਇਕੱਲੇ ਅਤੇ ਆਪਣੇ ਆਪ ਵਿਚ ਕੋਈ ਹੋਂਦ ਨਹੀਂ ਹੈ । ਜਦੋਂ ਇਹੋ ਵੱਖ-ਵੱਖ ਇਕਾਈਆਂ ਇਕ-ਦੂਜੇ ਨਾਲ ਸੰਬੰਧ ਸਥਾਪਿਤ ਕਰ ਲੈਂਦੀਆਂ ਹਨ ਤਾਂ ਇਕ ਢਾਂਚੇ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਹਨਾਂ ਵਿਚ ਸੰਬੰਧ ਸਥਾਪਿਤ ਹੋ ਕੇ ਇਕ ਕੂਮ ਬਣ ਜਾਂਦਾ ਹੈ ਤਾਂ ਕਿ ਸਾਡਾ ਸਮਾਜ ਸੁਚਾਰੂ ਰੂਪ ਨਾਲ ਕੰਮ ਕਰ ਸਕੇ ।

ਉਦਾਹਰਨ ਦੇ ਤੌਰ ਉੱਤੇ ਇਕ ਸਕੂਲ ਵਿਚ ਬਹੁਤ ਸਾਰੇ ਵਿਦਿਆਰਥੀ, ਟੀਚਰ, ਚਪੜਾਸੀ, ਟੇਬਲ, ਬੈਂਚ, ਬਲੈਕ ਬੋਰਡ ਆਦਿ ਹੁੰਦੇ ਹਨ । ਪਰ ਜਦੋਂ ਤੱਕ ਇਹ ਸਹੀ ਤਰੀਕੇ ਕਿਸੇ ਕ੍ਰਮ ਅਤੇ ਵਿਵਸਥਾ ਵਿਚ ਕੰਮ ਨਹੀਂ ਕਰਦੇ, ਉਦੋਂ ਤੱਕ ਇਸ ਨੂੰ ਸਕੂਲ ਨਹੀਂ ਕਿਹਾ ਜਾ ਸਕਦਾ । ਇਸੇ ਤਰ੍ਹਾਂ ਜਦੋਂ ਸਮਾਜ ਦੀਆਂ ਵੱਖ-ਵੱਖ ਇਕਾਈਆਂ ਆਪਣੀ-ਆਪਣੀ ਥਾਂ ਉੱਤੇ ਅਤੇ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹੁੰਦੇ ਹੋਏ ਕੰਮ ਕਰਦੀਆਂ ਹਨ ਤਾਂ ਇਸ ਨੂੰ ਸੰਰਚਨਾ ਦਾ ਨਾਂ ਦਿੱਤਾ ਜਾਂਦਾ ਹੈ ।

ਸਾਡੇ ਸਮਾਜ ਦੀ ਸੰਰਚਨਾ ਹਮੇਸ਼ਾਂ ਬਦਲਦੀ ਰਹਿੰਦੀ ਹੈ ਕਿਉਂਕਿ ਸਾਡਾ ਸਮਾਜ ਪਰਿਵਰਤਨਸ਼ੀਲ ਹੈ ਅਤੇ ਇਸ ਵਿਚ ਪ੍ਰਾਕ੍ਰਿਤਕ ਸ਼ਕਤੀਆਂ ‘ਤੇ ਮਨੁੱਖਾਂ ਦੀਆਂ ਖੋਜਾਂ ਕਰਕੇ ਪਰਿਵਰਤਨ ਆਉਂਦੇ ਰਹਿੰਦੇ ਹਨ । ਸਮਾਜ ਦੀਆਂ ਵੱਖ-ਵੱਖ ਇਕਾਈਆਂ ਅਮੂਰਤ ਹੁੰਦੀਆਂ ਹਨ ਜਿਸ ਕਾਰਨ ਨਾ ਤਾਂ ਅਸੀਂ ਇਹਨਾਂ ਨੂੰ ਪਕੜ ਸਕਦੇ ਹਾਂ ਤੇ ਨਾ ਹੀ ਇਹਨਾਂ ਨੂੰ ਛੂਹ ਸਕਦੇ ਹਾਂ । ਹਰੇਕ ਸਮਾਜ ਦੀਆਂ ਸੰਸਥਾਵਾਂ ਇੱਕੋ ਜਿਹੀਆਂ ਹੁੰਦੀਆਂ ਹਨ , ਜਿਵੇਂ ਕਿ-ਵਿਆਹ, ਪਰਿਵਾਰ, ਸਮੂਹ, ਸੰਸਥਾਵਾਂ, ਆਰਥਿਕ ਸੰਸਥਾਵਾਂ ਆਦਿ ਪਰ ਉਹਨਾਂ ਦੇ ਪ੍ਰਕਾਰਾਂ ਵਿਚ ਅੰਤਰ ਹੁੰਦਾ ਹੈ । ਇਸੇ ਕਾਰਨ ਸਮਾਜਿਕ ਸੰਰਚਨਾ ਇਕ ਵਿਵਸਥਿਤ ਪ੍ਰਬੰਧ ਹੈ ਜਿਸ ਨਾਲ ਸਮਾਜਿਕ ਸੰਬੰਧਾਂ ਨੂੰ ਇਕ-ਦੂਜੇ ਨਾਲ ਜੋੜਿਆ ਜਾਂਦਾ ਹੈ ।

ਸਮਾਜਿਕ ਸੰਰਚਨਾ ਦੇ ਤੱਤ (Elements of Social Structure) – ਮਸ਼ਹੂਰ ਸਮਾਜ ਸ਼ਾਸਤਰੀਆਂ ਦਾਲਕਟ ਪਾਰਸੰਜ਼ ਅਤੇ ਹੈਰੀ ਐੱਮ. ਜਾਨਸਨ ਨੇ ਸਮਾਜਿਕ ਸੰਰਚਨਾ ਦੇ ਚਾਰ ਮੁੱਖ ਤੱਤ ਦੱਸੇ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਉਪ-ਸਮੂਹ (Sub-groups) – ਦਾਲਕਟ ਪਾਰਜ਼ ਦੇ ਅਨੁਸਾਰ ਇਕਾਈਆਂ ਦਾ ਉਪ-ਸਮੂਹਾਂ ਤੋਂ ਹੀ ਸਮਾਜਿਕ ਸੰਰਚਨਾ ਦਾ ਨਿਰਮਾਣ ਹੁੰਦਾ ਹੈ । ਕਈ ਉਪ-ਸਮੂਹਾਂ ਤੋਂ ਇਕ ਵੱਡਾ ਸਮੂਹ ਬਣਦਾ ਹੈ । ਉਦਾਹਰਨ ਦੇ ਤੌਰ ਉੱਤੇ ਕਿਸੇ ਯੂਨੀਵਰਸਿਟੀ ਅਰਥਾਤ ਵੱਡੇ ਸਮੂਹ ਵਿਚ ਬਹੁਤ ਸਾਰੇ ਵਿਭਾਗ ਅਰਥਾਤ ਉਪ-ਸਮੂਹ ਹੁੰਦੇ ਹਨ । ਇਹ ਸਾਰੇ ਉਪ-ਸਮੂਹ ਕਿਸੇ ਨਾ ਕਿਸੇ ਤਰੀਕੇ ਨਾਲ ਇਕ-ਦੂਜੇ ਨਾਲ ਜੁੜੇ ਹੁੰਦੇ ਹਨ । ਇਹਨਾਂ ਉਪ-ਸਮੂਹਾਂ ਵਿਚ ਵਿਅਕਤੀਆਂ ਨੂੰ ਪਦ ਅਤੇ ਭੂਮਿਕਾਵਾਂ ਮਿਲੀਆਂ ਹੁੰਦੀਆਂ ਹਨ ; ਹਰੇਕ ਵਿਅਕਤੀ ਦਾ ਪਦ ਅਤੇ ਭੂਮਿਕਾ ਨਿਸ਼ਚਿਤ ਹੁੰਦੀ ਹੈ । ਉਹ ਵਿਅਕਤੀ ਰਿਟਾਇਰ ਹੋਣ ਤੋਂ ਬਾਅਦ ਜਾਂ ਮੌਤ ਤੋਂ ਬਾਅਦ ਉਹ ਸਥਾਨ ਛੱਡ ਕੇ ਚਲੇ ਜਾਂਦੇ ਹਨ ਪਰ ਪਦ ਅਤੇ ਭੂਮਿਕਾ ਉੱਥੇ ਹੀ ਨਿਸ਼ਚਿਤ ਰਹਿੰਦੇ ਹਨ । ਇਸ ਦੀ ਉਦਾਹਰਨ ਅਸੀਂ ਲੈ ਸਕਦੇ ਹਾਂ ਕਿਸੇ ਕਾਲਜ ਦੇ ਪ੍ਰਿੰਸੀਪਲ ਦੀ । ਪ੍ਰਿੰਸੀਪਲ ਬਦਲੀ ਹੋਣ ਤੋਂ ਬਾਅਦ ਜਾਂ ਮੌਤ ਤੋਂ ਬਾਅਦ ਜਾਂ ਨੌਕਰੀ ਛੱਡਣ ਤੋਂ ਬਾਅਦ ਆਪਣਾ ਸਥਾਨ ਛੱਡ ਕੇ ਚਲਾ ਜਾਂਦਾ ਹੈ ਪਰ ਉਸ ਦਾ ਪਦ ਅਤੇ ਭੂਮਿਕਾ ਉੱਥੇ ਹੀ ਨਿਸ਼ਚਿਤ ਰਹਿੰਦੇ ਹਨ । ਇਸ ਦਾ ਅਰਥ ਇਹ ਹੈ ਕਿ ਉਪ-ਸਮੂਹ ਸਥਾਈ ਹੁੰਦੇ ਹਨ, ਜਿਹੜੇ ਕਦੇ ਵੀ ਖ਼ਤਮ ਨਹੀਂ ਹੁੰਦੇ । ਚਾਹੇ ਇਹਨਾਂ ਸਮੂਹਾਂ ਦੇ ਮੈਂਬਰ ਬਦਲ ਜਾਂਦੇ ਹਨ ਪਰ ਇਹ ਸਮੁਹ ਨਹੀਂ ਬਦਲਦੇ : ਇਸ ਤਰ੍ਹਾਂ ਇਹ ਉਪ-ਸਮੂਹ ਸੰਰਚਨਾ ਦੇ ਮੁੱਖ ਤੱਤਾਂ ਵਿਚੋਂ ਇਕ ਹਨ । ਚਾਹੇ ਇਸਦੇ ਮੈਂਬਰ ਬਦਲਦੇ ਰਹਿੰਦੇ ਹਨ ਪਰ ਉਪ-ਸਮੂਹ ਸਥਿਰ ਹੀ ਰਹਿੰਦੇ ਹਨ ।

2. ਭੂਮਿਕਾ (Role) – ਸਮਾਜਿਕ ਸੰਰਚਨਾ ਦੀਆਂ ਇਕਾਈਆਂ ਦੇ ਉਪ-ਸਮੂਹ ਹੁੰਦੇ ਹਨ ਤੇ ਇਹਨਾਂ ਸਮੂਹਾਂ ਵਿਚ ਮੈਂਬਰਾਂ ਨੂੰ ਨਿਸ਼ਚਿਤ ਨਿਯਮਾਂ ਦੇ ਅਨੁਸਾਰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਸਮਾਜ ਸਮਾਜਿਕ ਸੰਬੰਧਾਂ ਕਰਕੇ ਹੀ ਬਣਦਾ ਹੈ ਤੇ ਸੰਬੰਧ ਬਣਾਉਣ ਲਈ ਵਿਅਕਤੀਆਂ ਤੇ ਸਮੂਹਾਂ ਦੇ ਵਿਚ ਅੰਤਰ-ਕਿਰਿਆਵਾਂ ਹੋਣੀਆਂ ਜ਼ਰੂਰੀ ਹਨ । ਇਹਨਾਂ ਅੰਤਰ-ਕਿਰਿਆਵਾਂ ਨੂੰ ਸਪੱਸ਼ਟ ਕਰਨ ਦੇ ਲਈ ਵਿਅਕਤੀਆਂ ਨੂੰ ਭੂਮਿਕਾਵਾਂ ਦਿੱਤੀਆਂ ਜਾਂਦੀਆਂ ਹਨ । ਭੂਮਿਕਾ ਕਿਸੇ ਵਿਸ਼ੇਸ਼ ਸਥਿਤੀ ਵਿਚ ਵਿਅਕਤੀ ਦੁਆਰਾ ਕੀਤਾ ਗਿਆ ਵਿਵਹਾਰ ਹੁੰਦਾ ਹੈ ਜਿਹੜੇ ਕਿ ਉਸ ਵਿਅਕਤੀ ਨੂੰ ਪ੍ਰਾਪਤ ਵਿਸ਼ੇਸ਼ ਪਦ ਨਾਲ ਸੰਬੰਧਿਤ ਹੁੰਦਾ ਹੈ ਤੇ ਉਹਨਾਂ ਨੂੰ ਸਮਾਜਿਕ ਪ੍ਰਵਾਨਗੀ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ । ਜੇਕਰ ਸਮਾਜਿਕ ਸੰਰਚਨਾਂ ਵਿਚ ਕਿਸੇ ਪ੍ਰਕਾਰ ਦਾ ਪਰਿਵਰਤਨ ਆਉਂਦਾ ਹੈ ਤਾਂ ਸਮਾਜ ਦੇ ਮੈਂਬਰਾਂ ਦੇ ਪਦਾਂ ਅਤੇ ਭੂਮਿਕਾਵਾਂ ਵਿਚ ਵੀ ਪਰਿਵਰਤਨ ਆ ਜਾਂਦਾ ਹੈ । ਇਹਨਾਂ ਭੂਮਿਕਾਵਾਂ ਦੇ ਕਾਰਨ ਹੀ ਲੋਕਾਂ ਵਿਚ ਸੰਬੰਧ ਸਥਾਪਿਤ ਰਹਿੰਦੇ ਹਨ ਅਤੇ ਸਮਾਜਿਕ ਸੰਰਚਨਾ ਕਾਇਮ ਰਹਿੰਦੀ ਹੈ ।

3. ਸਮਾਜਿਕ ਪਰਿਮਾਪ (Social Norms) – ਸਮਾਜਿਕ ਪਰਿਮਾਪਾਂ ਦੇ ਰਾਹੀਂ ਵਿਅਕਤੀਆਂ ਦੇ ਕੰਮ ਨਿਸ਼ਚਿਤ ਕੀਤੇ ਜਾਂਦੇ ਹਨ । ਉਪ-ਸਮੂਹ ਅਤੇ ਭੂਮਿਕਾਵਾਂ ਸਮਾਜਿਕ ਪਰਿਮਾਪਾਂ ਨਾਲ ਸੰਬੰਧਿਤ ਹੁੰਦੇ ਹਨ ਤੇ ਇਸੇ ਕਰਕੇ ਹੀ ਉਪ-ਸਮੂਹ ਤੇ ਭੂਮਿਕਾਵਾਂ ਸਥਿਰ ਰਹਿੰਦੇ ਹਨ । ਸਮਾਜਿਕ ਪਰਿਮਾਪ ਵਿਅਕਤੀਗਤ ਵਿਵਹਾਰ ਦੇ ਉਹ ਸਮਾਜ ਵਲੋਂ ਪ੍ਰਵਾਨ ਕੀਤੇ ਤਰੀਕੇ ਹੁੰਦੇ ਹਨ ਜਿਨ੍ਹਾਂ ਨਾਲ ਸਮਾਜਿਕ ਸੰਰਚਨਾ ਦਾ ਨਿਰਮਾਣ ਹੁੰਦਾ ਹੈ । ਸਮਾਜਿਕ ਪਰਿਮਾਪਾਂ ਵਿਚ ਬਹੁਤ ਸਾਰੇ ਨਿਯਮ ਤੇ ਉਪਨਿਯਮ ਹੁੰਦੇ ਹਨ । ਸਮਾਜਿਕ ਆਦਰਸ਼ ਵੀ ਸਮਾਜਿਕ ਪਰਿਮਾਪਾਂ ਨਾਲ ਸੰਬੰਧਿਤ ਹੁੰਦੇ ਹਨ । ਸਮਾਜਿਕ ਪਰਿਮਾਪਾਂ ਦੀ ਅਣਹੋਂਦ ਵਿਚ ਨਾ ਤਾਂ ਵਿਅਕਤੀਆਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਦਾ ਪਤਾ ਚਲੇਗਾ ਅਤੇ ਨਾ ਹੀ ਸਾਡੀ ਸਮਾਜਿਕ ਸੰਰਚਨਾ ਸਥਿਰ ਰਹੇਗੀ । ਉਦਾਹਰਨ ਦੇ ਤੌਰ ਉੱਤੇ ਜੇਕਰ ਸਕੂਲ ਦਾ ਸਟਾਫ਼ ਨਿਯਮਾਂ ਜਾਂ ਪਰਿਮਾਪਾਂ ਦੇ ਅਨੁਸਾਰ ਨਾ ਚਲੇ ਤਾਂ ਸਕੂਲ ਦਾ ਢਾਂਚਾ ਹਿੱਲ ਜਾਵੇਗਾ । ਪਰਿਮਾਪਾਂ ਨਾਲ ਹੀ ਵਿਅਕਤੀ ਦੇ ਵਿਵਹਾਰ ਨੂੰ ਵਿਸ਼ੇਸ਼ ਹਾਲਾਤਾਂ ਵਿਚ ਨਿਰਦੇਸ਼ਿਤ ਅਤੇ ਸੰਚਾਲਿਤ ਕੀਤਾ ਜਾਂਦਾ ਹੈ । ਇਸ ਨਾਲ ਹੀ ਸਮਾਜਿਕ ਭੂਮਿਕਾਵਾਂ ਤੇ ਉਪ-ਸਮੂਹ ਸਥਿਰ ਰਹਿੰਦੇ ਹਨ । ਸਮਾਜਿਕ ਸੰਰਚਨਾ ਵਿਚ ਸਮਾਜਿਕ ਪਰਿਮਾਪਾਂ ਦੀ ਬਹੁਤ ਮਹੱਤਤਾ ਹੈ ।

4. ਸਮਾਜਿਕ ਕੀਮਤਾਂ (Social Values) – ਕੀਮਤਾਂ ਉਹ ਮਾਪਦੰਡ ਹੁੰਦੀਆਂ ਹਨ, ਜਿਨ੍ਹਾਂ ਦੇ ਨਾਲ ਸਮਾਜਿਕ ਪਰਿਮਾਪਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ । ਇਹ ਸਮਾਜ ਦੇ ਮੈਂਬਰਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਹੁੰਦੀਆਂ ਹਨ । ਮਨੁੱਖ ਜਦੋਂ ਵੀ ਕੋਈ ਫ਼ੈਸਲਾ ਲੈਂਦਾ ਹੈ ਜਾਂ ਕਿਸੇ ਚੀਜ਼ ਬਾਰੇ ਗੱਲ ਕਰਦਾ ਹੈ ਤਾਂ ਉਹ ਸਮਾਜਿਕ ਕੀਮਤਾਂ ਦੇ ਅਨੁਸਾਰ ਹੀ ਫ਼ੈਸਲਾ ਲੈਂਦਾ ਹੈ ਜਾਂ ਗੱਲ ਕਰਦਾ ਹੈ । ਕੀਮਤਾਂ ਸਾਧਾਰਨ ਮਾਪਦੰਡ ਹੁੰਦੀਆਂ ਹਨ । ਕੀਮਤਾਂ ਨੂੰ ਉੱਚੇ ਪੱਧਰ ਤੇ ਪਰਿਮਾਪ ਵੀ ਕਿਹਾ ਜਾ ਸਕਦਾ ਹੈ । ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਅਤੇ ਸਮਾਜਿਕ ਵਿਘਟਨ ਨੂੰ ਰੋਕਣ ਲਈ ਸਮਾਜਿਕ ਕੀਮਤਾਂ ਦਾ ਆਪਣਾ ਹੀ ਵਿਸ਼ੇਸ਼ ਮਹੱਤਵ ਹੁੰਦਾ ਹੈ । ਕਿਸੇ ਵੀ ਸਮੂਹ ਦੀਆਂ ਭਾਵਨਾਵਾਂ ਦਾ ਸੰਬੰਧ ਸਮਾਜਿਕ ਕੀਮਤਾਂ ਨਾਲ ਹੁੰਦਾ ਹੈ । ਸਮਾਜਿਕ ਕੀਮਤਾਂ ਦੇ ਵਿਚ ਇਕ ਪ੍ਰਕਾਰ ਦਾ ਕਾਰਜਾਤਮਕ ਸੰਬੰਧ ਹੁੰਦਾ ਹੈ । ਜਿਸ ਨਾਲ ਸਮਾਜਿਕ ਕੀਮਤਾਂ ਦੇ ਵਿਚ ਇਕ ਪ੍ਰਕਾਰ ਦਾ ਕਾਰਜਾਤਮਕ ਸੰਬੰਧ ਹੁੰਦਾ ਹੈ ਜਿਸ ਨਾਲ ਸਮਾਜਿਕ ਸੰਬੰਧ ਟੁੱਟਦੇ ਨਹੀਂ ਅਤੇ ਸਮਾਜਿਕ ਵਿਵਸਥਾ ਕਾਇਮ ਰਹਿੰਦੀ ਹੈ । ਵਿਅਕਤੀ ਅਤੇ ਸਮੂਹ ਵਿਚ ਭਾਵਨਾਵਾਂ ਦਾ ਤਾਲਮੇਲ ਸਥਾਪਿਤ ਹੋ ਜਾਂਦਾ ਹੈ ਜਿਸ ਨਾਲ ਵਿਵਹਾਰਾਂ ਦੇ ਮੁਲਾਂਕਣ ਕਰਨ ਲਈ ਕੀਮਤਾਂ ਨੂੰ ਮਾਪਦੰਡਾਂ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਸਮਾਜਿਕ ਕੀਮਤਾਂ ਦੇ ਨਾਲ ਵਿਅਕਤੀਆਂ ਜਾਂ ਸਮੂਹਾਂ ਦੀਆਂ ਕਿਰਿਆਵਾਂ ਦੀ ਜਾਂਚ ਕਰਕੇ ਉਹਨਾਂ ਨੂੰ ਚੰਗੇ ਜਾਂ ਮਾੜੇ ਦੀ ਸ਼੍ਰੇਣੀ ਵਿਚ ਰੱਖ ਸਕਦੇ ਹਾਂ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 4
ਰੁਤਬਾ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ‘ਤੇ ਵਿਸਤਰਿਤ ਨੋਟ ਲਿਖੋ ।
ਉੱਤਰ-
ਰੁਤਬੇ ਦਾ ਅਰਥ (Meaning of Status) – ਕਿਸੇ ਵੀ ਸਮਾਜ ਵਿੱਚ ਵਿਅਕਤੀ ਵਿਸ਼ੇਸ਼ ਦੀ ਸਮਾਜਿਕ ਸਥਿਤੀ ਸਮਾਜਿਕ ਕੀਮਤਾਂ ਦੇ ਅਨੁਸਾਰ ਹੁੰਦੀ ਹੈ । ਉਦਾਹਰਨ ਦੇ ਲਈ ਭਾਰਤੀ ਸਮਾਜਾਂ ਦੇ ਵਿੱਚ ਵਿਅਕਤੀ ਨੂੰ ਸਮਾਜਿਕ ਸਥਿਤੀ ਲਿੰਗ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ ਸੀ । ਕਿਸੇ ਸਮੂਹ ਵਿੱਚ ਵਿਅਕਤੀ ਨੂੰ ਜੋ ਸਥਾਨ ਮਿਲਦਾ ਹੈ ਉਸਨੂੰ ਉਸਦੀ ਸਥਿਤੀ ਕਿਹਾ ਜਾਂਦਾ ਹੈ । ਇਹ ਸਥਿਤੀ ਵਿਅਕਤੀ ਨੂੰ ਆਪਣੇ ਕਾਰਜਾਂ ਅਤੇ ਵਿਸ਼ੇਸ਼ ਕਿਸਮਾਂ ਦੁਆਰਾ ਪ੍ਰਾਪਤ ਹੁੰਦੀ ਹੈ ਤੇ ਇਨ੍ਹਾਂ ਨੂੰ ਸਮਾਜ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ । ਵਿਅਕਤੀ ਨੂੰ ਸਮਾਜ ਵਿਚ ਰਹਿ ਕੇ ਅਨੇਕਾਂ ਪ੍ਰਕਾਰ ਦੀਆਂ ਭੂਮਿਕਾਵਾਂ ਅਦਾ ਕਰਨੀਆਂ ਪੈਂਦੀਆਂ, ਹਨ । ਵਿਅਕਤੀ ਜਿਸ ਸਮੂਹ ਵਿੱਚ ਜਾਂਦਾ ਹੈ ਜਾਂ ਭਾਗ ਲੈਂਦਾ ਹੈ ਉਸਦੇ ਅਨੁਸਾਰ ਹੀ ਉਸਦਾ ਉਸ ਵਿੱਚ ਪਦ ਨਿਰਧਾਰਿਤ ਹੋ ਜਾਂਦਾ ਹੈ । ਕਿਸੇ ਸਮੂਹ ਜਾਂ ਸੰਸਥਾ ਵਿੱਚ ਵਿਅਕਤੀ ਦਾ ਪਦ ਜਿੰਨਾ ਉੱਚਾ ਜਾਂ ਨੀਵਾਂ ਹੁੰਦਾ ਹੈ ਉਤਨੀ ਹੀ ਉਸਦੀ ਸਮਾਜ ਵਿਚ ਸਮਾਜਿਕ ਸਥਿਤੀ ਵੀ ਉਸਦੇ ਅਨੁਸਾਰ ਹੀ ਨਿਰਧਾਰਿਤ ਹੋ ਜਾਂਦੀ ਹੈ । ਕਿਸੇ ਵੀ ਵਿਅਕਤੀ ਦਾ ਪਦ ਮਾਲਕ, ਨੌਕਰ, ਪਤੀ, ਪੁੱਤਰ, ਪਿਤਾ ਦੇ ਰੂਪ ਵਿਚ ਵੀ ਹੋ ਸਕਦਾ ਹੈ ।

ਪਦ ਵਿਅਕਤੀ ਦੀ ਉਹ ਸਮਾਜਿਕ ਸਥਿਤੀ ਹੁੰਦੀ ਹੈ ਜਿਸ ਨੂੰ ਉਹ ਸਮਾਜ ਵਿਚ ਰਹਿ ਕੇ ਹੀ ਪ੍ਰਾਪਤ ਕਰ ਸਕਦਾ ਹੈ । ਇਹ ਸਮਾਜਿਕ ਸਥਿਤੀ ਸਮਾਜ ਦੇ ਮੈਂਬਰਾਂ ਦੁਆਰਾ ਉਸ ਨੂੰ ਦਿੱਤੀ ਜਾਂਦੀ ਹੈ । ਸਮਾਜ ਵਿਚ ਜਨਮ ਲੈਣ ਨਾਲ ਹੀ ਵਿਅਕਤੀ ਨੂੰ ਕੋਈ ਨਾ ਕੋਈ ਪਦ ਜ਼ਰੂਰ ਮਿਲ ਜਾਂਦਾ ਹੈ ! ਪਦ ਦੀ ਪ੍ਰਾਪਤੀ ਹੀ ਵਿਅਕਤੀ ਨੂੰ ਪੂਰਨ ਸਮਾਜਿਕ ਸਥਿਤੀ ਪ੍ਰਦਾਨ ਕਰਦੀ ਹੈ ਜਿਸ ਨਾਲ ਸਮਾਜਿਕ ਪ੍ਰਾਣੀਆਂ ਵਿੱਚ ਸਮਾਜਿਕ ਵਿਵਸਥਾ ਕਾਇਮ ਰਹਿੰਦੀ ਹੈ । ਵਿਅਕਤੀ ਕਿਸ ਪਦ ਤੇ ਬਿਰਾਜਮਾਨ ਹੈ ਉਸਦਾ ਪ੍ਰਗਟਾਵਾ ਇਸ ਪਦ ਨਾਲ ਜੁੜੇ ਹੋਏ ਕੰਮਾਂ ਨੂੰ ਕਰਕੇ ਹੀ ਕਰਦਾ ਹੈ ਜਿਸ ਨਾਲ ਉਸਦੇ ਪਦ ਦੀ ਤੁਲਨਾ ਦੂਸਰੇ ਵਿਅਕਤੀ ਦੇ ਪਦ ਨਾਲ ਕੀਤੀ ਜਾ ਸਕਦੀ ਹੈ । ਇਹ ਪਦ ਵਿਅਕਤੀ ਦੀ ਪਛਾਣ ਬਣ ਜਾਂਦਾ ਹੈ ।

ਪਦ ਦੀਆਂ ਪਰਿਭਾਸ਼ਾਵਾਂ (Definitions of Status)

  • ਮੈਕਾਈਵਰ ਅਤੇ ਪੇਜ (MacIver and Page) ਦੇ ਅਨੁਸਾਰ, “ਪਦ ਉਹ ਸਮਾਜਿਕ ਸਥਾਨ ਹੈ ਜੋ ਉਸ ਨੂੰ ਗ੍ਰਹਿਣ ਕਰਨ ਵਾਲੇ ਦੇ ਲਈ ਉਸਦੇ ਵਿਅਕਤੀਗਤ ਗੁਣਾਂ ਅਤੇ ਸਮਾਜਿਕ ਸੇਵਾਵਾਂ ਦੇ ਇਲਾਵਾ, ਆਦਰ, ਪ੍ਰਤਿਸ਼ਠਾ ਅਤੇ ਪ੍ਰਭਾਵ ਦੀ ਮਾਤਰਾ ਨਿਸ਼ਚਿਤ ਕਰਦਾ ਹੈ ।”
  • ਲਿੰਟਨ (Linton) ਦੇ ਅਨੁਸਾਰ, “ਕਿਸੇ ਵਿਵਸਥਾ ਵਿਸ਼ੇਸ਼ ਵਿੱਚ ਕਿਸੇ ਸਮੇਂ ਵਿਸ਼ੇਸ਼ ਵਿੱਚ ਇੱਕ ਵਿਅਕਤੀ ਨੂੰ ਜੋ ਸਥਾਨ ਪ੍ਰਾਪਤ ਹੁੰਦਾ ਹੈ ਉਹ ਹੀ ਉਸਦੀ ਵਿਵਸਥਾ ਦੇ ਵਿੱਚ ਉਸ ਵਿਅਕਤੀ ਦਾ ਪਦ ਜਾਂ ਸਥਿਤੀ ਹੁੰਦੀ ਹੈ । ਆਪਣੀ ਸਥਿਤੀ ਨੂੰ ਵੈਧ ਸਿੱਧ ਕਰਨ ਲਈ ਵਿਅਕਤੀ ਨੂੰ ਜੋ ਕੁਝ ਕਰਨਾ ਪੈਂਦਾ ਹੈ, ਉਸ ਨੂੰ ਪਦ ਕਹਿੰਦੇ ਹਨ ।”
  • ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਪਦ ਆਮ ਸਮਾਜਿਕ ਵਿਵਸਥਾ ਵਿੱਚ ਸਾਰੇ ਸਮਾਜ ਦੁਆਰਾ ਮਾਨਤਾ ਪ੍ਰਾਪਤ ਅਤੇ ਪ੍ਰਦਾਨ ਕੀਤੇ ਗਏ ਅਹੁਦੇ ਹਨ ਜੋ ਵਿਚਾਰ ਪੂਰਵ ਨਿਯਮਿਤ ਨਾ ਹੋ ਕੇ ਆਪਣੇ ਆਪ ਵਿਕਸਤ ਹੁੰਦੇ ਹਨ ਅਤੇ ਲੋਕਾਂ ਦੇ ਵਿਚਾਰਾਂ ਅਤੇ ਲੋਕ ਰੀਤੀਆਂ ਉੱਤੇ ਆਧਾਰਿਤ ਹੁੰਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮੂਹ ਦੇ ਵਿਚ ਇੱਕ ਨਿਸ਼ਚਿਤ ਸਮੇਂ ਵਿਚ ਵਿਅਕਤੀ ਨੂੰ ਜਿਹੜਾ ਦਰਜਾ ਜਾਂ ਸਥਾਨ ਪ੍ਰਾਪਤ ਹੁੰਦਾ ਹੈ ਉਹ ਉਸਦਾ ਸਮਾਜਿਕ ਪਦ ਹੁੰਦਾ ਹੈ । ਪਦ ਸਮੂਹ ਵਿਚ ਹੁੰਦਾ ਹੈ ਇਸ ਲਈ ਉਹ ਜਿੰਨੇ ਸਮੂਹਾਂ ਦਾ ਮੈਂਬਰ ਹੁੰਦਾ ਹੈ ਉਸ ਨੂੰ ਉਹਨੇ ਹੀ ਪਦ ਪ੍ਰਾਪਤ ਹੁੰਦੇ ਹਨ । ਸਮਾਜ ਦੁਆਰਾ ਨਿਸ਼ਚਿਤ ਕੀਤੀ ਗਈ ਵਿਅਕਤੀ ਦੀ ਉਹ ਸਥਿਤੀ ਜਿਸਨੂੰ ਉਹ ਆਪਣੇ ਜਨਮ, ਲਿੰਗਕ ਭਿੰਨਤਾਵਾਂ, ਵਿਆਹ, ਯੋਗਤਾਵਾਂ, ਕਰਤੱਵਾਂ ਆਦਿ ਨਾਲ ਪ੍ਰਾਪਤ ਕਰਦਾ ਹੈ ਉਹ ਇਸਦਾ ਪਦ ਅਖਵਾਉਂਦੀ ਹੈ ਅਤੇ ਇਸ ਪਦ ਨਾਲ ਜੁੜੇ ਹੋਏ ਸਾਰੇ ਕੰਮ ਉਸਨੂੰ ਕਰਨੇ ਪੈਂਦੇ ਹਨ ।

ਵਿਸ਼ੇਸ਼ਤਾਵਾਂ (Characteristics)

(1) ਹਰੇਕ ਪਦ ਦਾ ਸਮਾਜਿਕ ਸਮੂਹਕਤਾ ਵਿੱਚ ਇੱਕ ਸਥਾਨ ਹੁੰਦਾ ਹੈ (Every Status has a place in society) – ਹਰੇਕ ਸਮਾਜ ਦੀ ਪਛਾਣ ਉਸਦੇ ਵਿਸ਼ੇਸ਼ ਅਧਿਕਾਰਾਂ, ਆਦਰ ਅਤੇ ਕੰਮਾਂ ਦੇ ਪਰਿਮਾਪਾਂ ਦੁਆਰਾ ਕੀਤੀ ਜਾਂਦੀ ਹੈ । ਉਦਾਹਰਣ ਦੇ ਲਈ ਹਸਪਤਾਲ ਵਿਚ ਡਾਕਟਰ ਅਤੇ ਨਰਸ ਦਾ ਪਦ ਅਲੱਗ-ਅਲੱਗ ਹੁੰਦਾ ਹੈ । ਪਰ ਦੋਵਾਂ ਨੂੰ ਸਮੂਹਿਕਤਾ ਦੇ ਆਧਾਰ ਤੇ ਪਛਾਣਿਆ ਜਾਂਦਾ ਹੈ ।

(2) ਪਦ ਦੇ ਆਧਾਰ ਤੇ ਸਮਾਜ ਵਿਚ ਸੱਤਰੀਕਰਣ ਹੋ ਜਾਂਦਾ ਹੈ (Stratification in society based on status) – ਪਦ ਦੁਆਰਾ ਹੀ ਵਿਅਕਤੀ ਵੱਖ-ਵੱਖ ਸ਼੍ਰੇਣੀਆਂ ਵਿਚ ਸਥਾਨ ਪ੍ਰਾਪਤ ਕਰਦਾ ਹੈ । ਉਹ ਜ਼ਿਆਦਾ ਮਿਹਨਤ ਕਰਕੇ ਉੱਚੇ ਪਦ ਨੂੰ ਪ੍ਰਾਪਤ ਕਰ ਸਕਦਾ ਹੈ ਅਤੇ ਨਾ ਕੰਮ ਕਰਨ ਤੇ ਆਪਣੇ ਪਦ ਤੋਂ ਵੰਚਿਤ ਵੀ ਹੋ ਸਕਦਾ ਹੈ । ਇਸ ਤਰ੍ਹਾਂ ਸਮਾਜ ਵਿੱਚ ਨਿਰੰਤਰ ਗਤੀਸ਼ੀਲਤਾ ਹੁੰਦੀ ਰਹਿੰਦੀ ਹੈ ।

(3) ਵਿਅਕਤੀ ਦਾ ਪਦ ਸਮਾਜ ਦੀ ਸੰਸਕ੍ਰਿਤੀ ਦੁਆਰਾ ਹੁੰਦਾ ਹੈ (Status of man determined by culture of the society) – ਵਿਅਕਤੀ ਦਾ ਪਦ ਸਮਾਜ ਦੀਆਂ ਸੰਸਕ੍ਰਿਤਕ ਕੀਮਤਾਂ ਦੁਆਰਾ ਨਿਰਧਾਰਿਤ ਹੁੰਦਾ ਹੈ । ਕਿਹੜਾ ਵਿਅਕਤੀ ਕਿਸ ਪਦ ਉੱਤੇ ਬੈਠੇਗਾ, ਇਸ ਪਦ ਨਾਲ ਜੁੜੇ ਹੋਏ ਕਿਹੜੇ ਅਧਿਕਾਰ ਅਤੇ ਕਰਤੱਵ ਹਨ ਇਸਦਾ ਫ਼ੈਸਲਾ ਸਮਾਜ ਦੇ ਬਣਾਏ ਹੋਏ ਨਿਯਮ ਕਰਨਗੇ ਨਾ ਕਿ ਵਿਅਕਤੀ । ਸਮਾਜ ਵਿੱਚ ਵਿਅਕਤੀ ਨੂੰ ਜੋ ਪਦ ਜਾਂ ਸਥਿਤੀ ਪ੍ਰਾਪਤ ਹੁੰਦੀ ਹੈ । ਉਸਨੂੰ ਉਸ ਨਾਲ ਸੰਬੰਧਿਤ ਕੰਮ ਵੀ ਕਰਨੇ ਪੈਂਦੇ ਹਨ ।

(4) ਪਦ ਦੇ ਦੁਆਰਾ ਵਿਅਕਤੀ ਦੀ ਭੂਮਿਕਾ ਵੀ ਨਿਸ਼ਚਿਤ ਹੁੰਦੀ ਹੈ (Role of individual determine by status) – ਕਿਸੇ ਵੀ ਪਦ ਦੀ ਪ੍ਰਾਪਤੀ ਤੋਂ ਬਾਅਦ ਵਿਅਕਤੀ ਨੂੰ ਉਸ ਪਦ ਵਿਸ਼ੇਸ਼ ਨਾਲ ਜੁੜੀਆਂ ਹੋਈਆਂ ਭੂਮਿਕਾਵਾਂ ਵੀ ਨਿਭਾਉਣੀਆਂ ਪੈਂਦੀਆਂ ਹਨ । ਇਹ ਭੂਮਿਕਾਵਾਂ ਸਮਾਜ ਦੇ ਮਹੱਤਵਪੂਰਨ ਕਾਰਜਾਂ ਨਾਲ ਸੰਬੰਧਿਤ ਹੁੰਦੀਆਂ ਹਨ । ਇਹਨਾਂ ਦਾ ਸਮਾਜ ਵਿੱਚ ਵਿਸ਼ੇਸ਼ ਸਥਾਨ ਹੋਣ ਕਰਕੇ ਇਹਨਾਂ ਨੂੰ ਸਮਾਜ ਲਈ ਖ਼ਾਸ ਮੰਨਿਆ ਜਾਂਦਾ ਹੈ ।

(5) ਸਮਾਜ ਵਿਚ ਵਿਅਕਤੀ ਦੇ ਪਦ ਨੂੰ ਸਮਝਣ ਦੇ ਲਈ ਦੂਜੇ ਵਿਅਕਤੀਆਂ ਦੇ ਪਦਾਂ ਦੀ ਤੁਲਨਾ ਨਾਲ ਸੰਬੰਧਿਤ ਕਰਕੇ ਹੀ ਜਾਣਿਆ ਜਾਂਦਾ ਹੈ। (We can understand the status of individual only in comparisorrwith the status of other individuals) – ਜਿਵੇਂਮਰੀਜ਼ ਤੋਂ ਬਿਨਾਂ ਡਾਕਟਰ ਦੀ ਸਥਿਤੀ ਅਸੰਭਵ ਹੁੰਦੀ ਹੈ, ਅਧਿਆਪਕ ਤੋਂ ਬਿਨਾਂ ਵਿਦਿਆਰਥੀਆਂ ਦੀ, ਪਤੀ-ਪਤਨੀ, ਭਰਾ-ਭੈਣ ਆਦਿ ਦੇ ਬਿਨਾਂ ਵਿਅਕਤੀਆਂ ਦੇ ਪਦ ਨੂੰ ਜਾਣਨਾ ਮੁਸ਼ਕਲ ਹੁੰਦਾ ਹੈ ਉਸੇ ਤਰ੍ਹਾਂ ਪਦ ਤੁਲਨਾਤਮਕ ਸ਼ਬਦ ਹੈ ਜਿਸਨੂੰ ਕਿ ਦੂਜੇ ਵਿਅਕਤੀਆਂ ਦੇ ਸੰਦਰਭ ਵਿੱਚ ਪਛਾਣਿਆ ਜਾ ਸਕਦਾ ਹੈ ।

(6) ਇੱਕ ਵਿਅਕਤੀ ਕਈ ਪਦਾਂ ਉੱਤੇ ਹੋ ਸਕਦਾ ਹੈ (One person can be on many status) – ਵਿਅਕਤੀ ਸਮਾਜ ਵਿੱਚ ਇੱਕ ਹੀ ਪਦ ਉੱਤੇ ਬਿਰਾਜਮਾਨ ਨਹੀਂ ਹੁੰਦਾ ਬਲਕਿ ਉਹ ਅਲੱਗ-ਅਲੱਗ ਸਮਾਜਿਕ ਹਾਲਤਾਂ ਵਿਚ ਅਲੱਗ-ਅਲੱਗ ਪਦਾਂ ਨੂੰ ਪ੍ਰਾਪਤ ਕਰਦਾ ਹੈ । ਇੱਕ ਵਿਅਕਤੀ ਕਲੱਬ ਦਾ ਪ੍ਰਧਾਨ, ਦਫ਼ਤਰ ਵਿਚ ਕਰਮਚਾਰੀ, ਪਰਿਵਾਰ ਵਿੱਚ ਪੁੱਤਰ, ਪਿਤਾ, ਚਾਚਾ, ਮਾਮਾ ਆਦਿ ਦੇ ਪਦਾਂ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੀ ਸਿੱਖਿਆ, ਯੋਗਤਾ, ਸਮਰੱਥਾ ਦੇ ਅਨੁਸਾਰ ਸਾਰੇ ਪਦਾਂ ਵਿਚ ਸੰਬੰਧ ਅਤੇ ਸੰਤੁਲਨ ਬਣਾਈ ਰੱਖਦਾ ਹੈ ਜਾਂ ਰੱਖਣ ਦੀ ਕੋਸ਼ਿਸ਼ ਕਰਦਾ ਹੈ ।

(7) ਸਮਾਜਿਕ ਪਦਾਂ ਦੇ ਦੁਆਰਾ ਸਮਾਜ ਵਿਚ ਵੀ ਸਥਿਰਤਾ ਬਣੀ ਰਹਿੰਦੀ ਹੈ (Stability in Society comes with social status) – ਸਮਾਜ ਵਿਚ ਹਰੇਕ ਵਿਅਕਤੀ ਨੂੰ ਆਪਣੇ ਪਦ ਨਾਲ ਸੰਬੰਧਿਤ ਕੰਮ ਕਰਨੇ ਪੈਂਦੇ ਹਨ ਜਿਸ ਨਾਲ ਕਿ ਕੰਮਾਂ ਦਾ ਵਰਗੀਕਰਣ ਹੋ ਜਾਂਦਾ ਹੈ ਅਤੇ ਸਮਾਜ ਵਿਚ ਸਥਿਰਤਾ ਬਣੀ ਰਹਿੰਦੀ ਹੈ । ਵਿਅਕਤੀ ਨੂੰ ਪਦ ਪ੍ਰਦਾਨ ਕੀਤੇ ਬਿਨਾਂ ਸਮਾਜਿਕ ਨਿਯੰਤਰਣ ਬਣਾਏ ਰੱਖਣਾ ਅਸੰਭਵ ਹੈ ! ਕਿਰਤ ਵੰਡ ਦਾ ਸਿਧਾਂਤ ਪ੍ਰਾਚੀਨ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ | ਪਹਿਲਾਂ ਕੰਮਾਂ ਦੀ ਵੰਡ ਜਾਤ ਦੇ ਆਧਾਰ ਤੇ ਹੁੰਦੀ ਸੀ । ਪਰ ਆਧੁਨਿਕ ਸਮੇਂ ਵਿਚ ਵੰਡ ਯੋਗਤਾ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ ਜਿਸ ਨਾਲ ਸਮਾਜ ਵਧੇਰੇ ਤਰੱਕੀ ਕਰ ਰਿਹਾ ਹੈ ।

PSEB 11th Class Sociology Solutions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 5.
ਭੁਮਿਕਾ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਤੇ ਵਿਸਤਾਰਪੂਰਵਕ ਨੋਟ ਲਿਖੋ ।
ਉੱਤਰ-
ਹਰ ਇੱਕ ਸਥਿਤੀ ਨਾਲ ਕੁੱਝ ਮੰਗਾਂ (demands) ਜੁੜੀਆਂ ਹੁੰਦੀਆਂ ਹਨ ਜਿਹੜੀਆਂ ਇਹ ਦੱਸਦੀਆਂ ਹਨ ਕਿਸ ਸਮੇਂ ਵਿਅਕਤੀ ਤੋਂ ਕਿਸ ਪ੍ਰਕਾਰ ਦੇ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ । ਇਹ ਭੂਮਿਕਾ ਦਾ ਕ੍ਰਿਆਤਮਕ ਪੱਧਰ ਹੈ । ਇਸ ਵਿੱਚ ਵਿਅਕਤੀ ਆਪਣੀ ਯੋਗਤਾ, ਲਿੰਗ, ਪੇਸ਼ੇ, ਪੈਸੇ ਆਦਿ ਦੇ ਆਧਾਰ ਉੱਤੇ ਕੋਈ ਪਦ ਪ੍ਰਾਪਤ ਕਰਦਾ ਹੈ ਅਤੇ ਉਸਨੂੰ ਉਸ ਪਦ ਦੇ ਸੰਦਰਭ ਵਿੱਚ ਪਰੰਪਰਾ, ਕਾਨੂੰਨ ਜਾਂ ਨਿਯਮਾਂ ਦੇ ਅਨੁਸਾਰ ਜਿਹੜੀ ਵੀ ਭੂਮਿਕਾ ਨਿਭਾਉਂਣੀ ਪੈਂਦੀ ਹੈ ਉਹ ਉਸਦਾ ਕੰਮ ਹੈ । ਇਸ ਤਰਾਂ ਇਹ ਸਪੱਸ਼ਟ ਹੁੰਦਾ ਹੈ ਕਿ ਕੰਮ ਦੀ ਧਾਰਨਾ ਵਿੱਚ ਦੋ ਤੱਤ ਹਨ ਇਕ ਉਮੀਦ ਅਤੇ ਦੂਜੀ ਕ੍ਰਿਆਵਾਂ ।ਉਮੀਦ ਦਾ ਅਰਥ ਹੈ ਕਿ ਉਹ ਕਿਸੇ ਖਾਸ ਸਮੇਂ ਖ਼ਾਸ ਤਰ੍ਹਾਂ ਦਾ ਵਿਵਹਾਰ ਕਰੇ ਅਤੇ ਕ੍ਰਿਆਵਾਂ ਜਾਂ ਭੂਮਿਕਾ ਉਸ ਵਿਸ਼ੇਸ਼ ਸਥਿਤੀ ਦਾ ਕੰਮ ਹੋਵੇਗਾ । ਇਸ ਤਰ੍ਹਾਂ ਉਸਦੀ ਭੂਮਿਕਾ ਲੰਮੀ ਜਾਂਦੀ ਹੈ ।

ਕਿਸੇ ਵੀ ਸਮਾਜ ਦੀ ਸਮਾਜਿਕ ਵਿਵਸਥਾ ਨੂੰ ਉਦੋਂ ਹੀ ਕਾਇਮ ਰੱਖਿਆ ਜਾ ਸਕਦਾ ਹੈ ਜਦੋਂ ਵਿਅਕਤੀ ਨੂੰ ਸਮਾਜਿਕ ਪਦਾਂ ਦੇ ਨਾਲ ਜੁੜੀਆਂ ਭੂਮਿਕਾਵਾਂ ਵੀ ਉਸਨੂੰ ਪ੍ਰਦਾਨ ਕੀਤੀਆਂ ਜਾਣ ਕਿਉਂਕਿ ਭੂਮਿਕਾ ਤੋਂ ਬਿਨਾਂ ਪਦ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ । ਇਸ ਲਈ ਪਦ ਅਤੇ ਭੂਮਿਕਾ ਨੂੰ ਇਕ ਸਿੱਕੇ ਦੇ ਦੋ ਪਹਿਲੂ ਕਿਹਾ ਜਾਂਦਾ ਹੈ ਜੋ ਇਕੱਠੇ ਹੀ ਚੱਲਦੇ ਹਨ । ਸਮਾਜਿਕ ਵਿਅਕਤੀਆਂ ਨੂੰ ਉਹਨਾਂ ਦੇ ਕਿੱਤਿਆਂ ਦੇ ਆਧਾਰ ਉੱਤੇ ਹੀ ਇੱਕ ਦੂਜੇ ਤੋਂ ਵੱਖਰਾ ਕੀਤਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  • ਆਗਬਰਨ ਅਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਭੂਮਿਕਾ ਸਮਾਜਿਕ ਤੌਰ ਤੇ ਆਸ਼ਾ ਕੀਤੇ ਹੋਏ ਤੇ ਪ੍ਰਵਾਨ ਕੀਤੇ ਹੋਏ ਵਿਵਹਾਰ ਦੇ ਉਹ ਤਰੀਕੇ ਹੁੰਦੇ ਹਨ, ਜਿਨ੍ਹਾਂ ਨਾਲ ਵਿਅਕਤੀ ਜ਼ਿੰਮੇਵਾਰੀਆਂ ਅਤੇ ਅਧਿਕਾਰ ਸਮੂਹ ਵਿੱਚ ਪਾਏ ਗਏ ਵਿਸ਼ੇਸ਼ ਸਥਾਨ ਨਾਲ ਬੰਨ੍ਹੇ ਹੁੰਦੇ ਹਨ।”
  • ਝੰਡਬਰਗ (Lundberg) ਦੇ ਅਨੁਸਾਰ, “ਭੂਮਿਕਾ ਵਿਅਕਤੀ ਦਾ ਕਿਸੇ ਸਮੂਹ ਜਾਂ ਅਵਸਥਾ ਵਿੱਚ ਉਮੀਦ ਕੀਤਾ ਹੋਇਆ ਵਿਵਹਾਰਿਕ ਤਰੀਕਾ ਹੁੰਦਾ ਹੈ ।”
  • ਲਿੰਟਨ (Linton) ਦੇ ਅਨੁਸਾਰ, “ਰੋਲ ਦਾ ਅਰਥ ਸੰਸਕ੍ਰਿਤਕ ਪ੍ਰਤਿਮਾਨਾਂ ਦੇ ਉਸ ਯੋਗ ਤੋਂ ਹੈ ਜੋ ਕਿਸੇ ਵਿਸ਼ੇਸ਼ ਪਦ ਨਾਲ ਸੰਬੰਧਿਤ ਹੁੰਦਾ ਹੈ । ਇਸ ਪ੍ਰਕਾਰ ਇਸ ਵਿੱਚ ਉਹ ਸਭ ਰਵੱਈਏ, ਕੀਮਤਾਂ ਅਤੇ ਵਿਵਹਾਰ ਸੰਮਿਲਤ ਹਨ ਜੋ ਸਮਾਜ ਕਿਸੇ ਪਦ ਨੂੰ ਗ੍ਰਹਿਣ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਨੂੰ ਪ੍ਰਦਾਨ ਕਰਦਾ ਹੈ ।”

ਇਸ ਵਿਆਖਿਆ ਤੋਂ ਇਹ ਪਤਾ ਚੱਲਦਾ ਹੈ ਕਿ ਭੂਮਿਕਾ ਉਹ ਪ੍ਰਵਾਨਿਤ ਤਰੀਕਾ ਹੈ ਜਿਸ ਦੇ ਵਿਚ ਵਿਅਕਤੀ ਸਮਾਜ ਦੁਆਰਾ ਪ੍ਰਦਾਨ ਕੀਤੀ ਗਈ ਸਥਿਤੀ ਨਾਲ ਜੁੜੇ ਫਰਜ਼ਾਂ ਨੂੰ ਪੂਰਾ ਕਰਦਾ ਹੈ ਅਤੇ ਇਸ ਸਥਿਤੀ ਨਾਲ ਪ੍ਰਾਪਤ ਹੋਏ ਵਿਸ਼ੇਸ਼ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ । ਹਰੇਕ ਸਥਿਤੀ ਨਾਲ ਹੀ ਸੰਬੰਧਿਤ ਸਾਰੀਆਂ ਭੂਮਿਕਾਵਾਂ ਸਮਾਜਿਕ ਨਿਯਮਾਂ ਦੁਆਰਾ ਨਿਯਮਿਤ ਹੁੰਦੀਆਂ ਹਨ । ਸਮਾਜਿਕ ਨਿਯਮਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਪਰਿਵਰਤਨ ਹੋਣ ਨਾਲ ਭੂਮਿਕਾਵਾਂ ਵੀ ਬਦਲ ਜਾਂਦੀਆਂ ਹਨ । ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭੁਮਿਕਾ ਉਹ ਵਿਵਹਾਰ ਹੁੰਦਾ ਹੈ ਜੋ ਅਸਲੀਅਤ ਦੇ ਵਿੱਚ ਕਿਸੇ ਵੀ ਸਥਿਤੀ ਤੇ ਜਦੋਂ ਵਿਅਕਤੀ ਬੈਠਾ ਹੁੰਦਾ ਹੈ ਤਾਂ ਕਰਦਾ ਹੈ ।

ਭੂਮਿਕਾ ਦੀਆਂ ਵਿਸ਼ੇਸ਼ਤਾਵਾਂ (Characteristics of Social Role)

(1) ਭੂਮਿਕਾ ਕਾਰਜਾਤਮਕ ਹੁੰਦੀ ਹੈ (Role is Functional) – ਭੂਮਿਕਾ ਦੀ ਪਹਿਲੀ ਵਿਸ਼ੇਸ਼ਤਾ ਇਸਦਾ ਕਾਰਜਾਤਮਕ ਰੂਪ ਹੈ । ਇਹਨਾਂ ਨੂੰ ਸਮਝਣ ਦੇ ਲਈ ਇਸਦੀ ਤੁਲਨਾ ਦੂਜੇ ਲੋਕਾਂ ਦੀ ਭੂਮਿਕਾ ਨਾਲ ਕੀਤੀ ਜਾਂਦੀ ਹੈ । ਸਮਾਜ ਵਿਅਕਤੀ ਨੂੰ ਜੋ ਪਦ ਪ੍ਰਦਾਨ ਕਰਦਾ ਹੈ ਉਸ ਪਦ ਨਾਲ ਸੰਬੰਧਿਤ ਭੂਮਿਕਾਵਾਂ ਵੀ ਉਸਨੂੰ ਨਿਭਾਉਣੀਆਂ ਪੈਂਦੀਆਂ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭੂਮਿਕਾਵਾਂ ਕਾਰਜਾਤਮਕ ਹੁੰਦੀਆਂ ਹਨ ।

(2) ਭੂਮਿਕਾ ਨੂੰ ਸਮਾਜਿਕ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ (Role is determined by social sanctions) – ਵਿਅਕਤੀ ਸਮਾਜ ਵਿੱਚ ਰਹਿ ਕੇ ਹੀ ਆਪਣੀ ਯੋਗਤਾ ਅਨੁਸਾਰ ਪਦ ਦੀ ਪ੍ਰਾਪਤੀ ਕਰਦਾ ਹੈ । ਜੇਕਰ ਵਿਅਕਤੀ ਨੂੰ ਬਿਨਾਂ ਯੋਗਤਾ ਦੇ ਪਦ ਦੀ ਪ੍ਰਾਪਤੀ ਹੋ ਜਾਵੇ ਤਾਂ ਉਹ ਅਜਿਹੇ ਕੰਮ ਕਰਨਗੇ ਜੋ ਸਮਾਜਿਕ ਕੀਮਤਾਂ ਦੇ ਵਿਰੁੱਧ ਹੋਣਗੇ । ਇਸੇ ਕਰਕੇ ਸਮਾਜ ਕੇਵਲ ਉਹਨਾਂ ਹੀ ਭੁਮਿਕਾਵਾਂ ਨੂੰ ਸਵੀਕ੍ਰਿਤੀ ਦਿੰਦਾ ਹੈ ਜੋ ਸਮਾਜ ਦੁਆਰਾ ਪ੍ਰਮਾਣਿਤ ਅਤੇ ਸਮਾਜ ਦੁਆਰਾ ਵਿਅਕਤੀ ਨੂੰ ਪ੍ਰਾਪਤ ਹੁੰਦੀਆਂ ਹਨ ! ਹਰੇਕ ਵਿਅਕਤੀ ਦੂਜੇ ਵਿਅਕਤੀ ਤੋਂ ਭਿੰਨ ਹੁੰਦਾ ਹੈ । ਕੋਈ ਇੱਕ ਵਿਅਕਤੀ ਸਮਾਜ ਵਿੱਚ ਸਾਰੀਆਂ ਭੂਮਿਕਾਵਾਂ ਜਿਵੇਂ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਆਦਿ ਨਹੀਂ ਨਿਭਾ ਸਕਦਾ । ਇਸੇ ਕਰਕੇ ਸਮਾਜਿਕ ਸੰਸਕ੍ਰਿਤੀ ਹੀ ਇਹ ਨਿਰਧਾਰਿਤ ਕਰਦੀ ਹੈ ਕਿ ਕਿਹੜੀਆਂ ਭੂਮਿਕਾਵਾਂ ਕਿਸ ਵਿਅਕਤੀ ਤੋਂ ਅਤੇ ਕਿਸੇ ਸਮੇਂ, ਕਿਵੇਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ।

(3) ਸੰਸਕ੍ਰਿਤੀ ਦੁਆਰਾ ਨਿਯਮਿਤ (Culture determines role) – ਵਿਅਕਤੀ ਨੂੰ ਜੋ ਵਿਸ਼ੇਸ਼ ਸਥਿਤੀ ਸਮਾਜ ਵਿੱਚ ਪ੍ਰਾਪਤ ਹੁੰਦੀ ਹੈ ਉਸ ਨਾਲ ਜੁੜੀਆਂ ਭੂਮਿਕਾਵਾਂ ਨੂੰ ਨਿਭਾਉਣ ਲਈ ਸਮਾਜਿਕ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਪ੍ਰਵਾਨਗੀ ਮੁੱਖ ਤੌਰ ਉੱਤੇ ਸੰਸਕ੍ਰਿਤੀ ਵੱਲੋਂ ਹੀ ਮਿਲਦੀ ਹੈ । ਸਮਾਜਿਕ ਭੂਮਿਕਾ ਨੂੰ ਸੰਸਕ੍ਰਿਤੀ ਦੁਆਰਾ ਨਿਯਮਿਤ ਕੀਤਾ ਜਾਂਦਾ ਹੈ ਅਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ ।

(4) ਵਿਅਕਤੀ ਦੀ ਯੋਗਤਾ ਦਾ ਮਹੱਤਵ (Importance of Individual’s ability) – ਵਿਅਕਤੀ ਆਪਣੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਸਕਦਾ ਹੈ । ਪਰ ਇਹ ਜ਼ਰੂਰੀ ਨਹੀਂ ਕਿ ਉਹ ਸਾਰੀਆਂ ਭੂਮਿਕਾਵਾਂ ਨੂੰ ਨਿਭਾਉਣ ਵਿੱਚ ਸਫਲਤਾ ਪ੍ਰਾਪਤ ਕਰੇ ।ਉਹ ਸਿਰਫ ਉਹਨਾਂ ਭੂਮਿਕਾਵਾਂ ਨੂੰ ਹੀ ਕਰਨ ਵਿੱਚ ਸਫਲ ਹੁੰਦਾ ਹੈ ਜਿਸ ਵਿੱਚ ਉਸਨੂੰ ਵਿਸ਼ੇਸ਼ ਯੋਗਤਾ ਪ੍ਰਾਪਤ ਹੁੰਦੀ ਹੈ । ਵਿਅਕਤੀ ਦੀ ਯੋਗਤਾ ਕਾਰਨ ਹੀ ਉਹ ਆਪਣੀ ਸਥਿਤੀ ਨਾਲ ਜੁੜੀਆਂ ਭੂਮਿਕਾਵਾਂ ਨੂੰ ਚੰਗਾ ਵਧੇਰੇ ਚੰਗਾ ਜਾਂ ਮਾੜੇ ਢੰਗ ਨਾਲ ਨਿਭਾ ਕੇ ਇੱਕ ਪਦ ਤੋਂ ਦੂਜੇ ਪਦ ਵਿੱਚ ਸਥਿਤੀ ਪ੍ਰਾਪਤ ਕਰਦਾ ਹੈ ਭਾਵ ਚੰਗੀਆਂ ਭੂਮਿਕਾਵਾਂ ਨਿਭਾ ਕੇ ਉੱਚੀ ਅਤੇ ਮਾੜੀਆਂ ਭੂਮਿਕਾਵਾਂ ਨਿਭਾ ਕੇ ਨੀਵੀਂ ਸਥਿਤੀ ਸਮਾਜ ਵਿੱਚ ਪ੍ਰਾਪਤ ਕਰਦਾ ਹੈ ।

(5) ਭੂਮਿਕਾ ਪਰਿਵਰਤਨਸ਼ੀਲ ਹੁੰਦੀ ਹੈ (Roles are changeable) – ਭੂਮਿਕਾਵਾਂ ਪਰਿਵਰਤਨਸ਼ੀਲ ਹੁੰਦੀਆਂ ਹਨ ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਤਾਣਾ-ਬਾਣਾ ਹੈ ਤੇ ਇਹਨਾਂ ਦੇ ਕਿਸੇ ਇੱਕ ਭਾਰਾ ਵਿੱਚ ਪਰਿਵਰਤਨ ਦੇ ਨਾਲ-ਨਾਲ ਪੁਰੀ ਸਮਾਜਿਕ ਸੰਰਚਨਾ ਵਿਚ ਪਰਿਵਰਤਨ ਹੁੰਦਾ ਰਹਿੰਦਾ ਹੈ ਜਿਸ ਕਾਰਨ ਭੂਮਿਕਾਵਾਂ ਦੇ ਖੇਤਰ ਵਿੱਚ ਵੀ ਪਰਿਵਰਤਨ ਪਾਏ ਜਾਂਦੇ ਹਨ । ਇਸਦੇ ਨਾਲ ਸਮਾਜਿਕ ਕੀਮਤਾਂ ਅਤੇ ਸਮਾਜਿਕ ਪਰਿਮਾ ਵਿਚ ਵੀ ਬਦਲਾ ਆ ਜਾਂਦਾ ਹੈ । ਪੁਰਾਣੇ ਪਰਿਮਾਪਾਂ ਦੀ ਥਾਂ ਨਵੇਂ ਪਰਿਮਾਪ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਭੂਮਿਕਾਵਾਂ ਵਿੱਚ ਵੀ ਪਰਿਵਰਤਨ ਹੋ ਜਾਂਦਾ ਹੈ ।ਉਦਾਹਰਣ ਦੇ ਤੌਰ ਉੱਤੇ ਪੁਰਾਣੇ ਸਮਿਆਂ ਵਿਚ ਵਿਅਕਤੀ ਜਿਸ ਜਾਤ ਨਾਲ ਸੰਬੰਧ ਰੱਖਦਾ ਸੀ ਉਸੀ ਜਾਤ ਨਾਲ ਸੰਬੰਧਿਤ ਕਿੱਤਾ ਵੀ ਅਪਣਾਉਂਦਾ ਸੀ ਪਰ ਅੱਜ ਕੱਲ ਦੇ ਆਧੁਨਿਕ ਸਮੇਂ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਵਿੱਚ ਬਿਲਕੁਲ ਹੀ ਤਬਦੀਲੀ ਆ ਗਈ ਹੈ । ਅੱਜ ਵਿਅਕਤੀ ਆਪਣੀ ਭੂਮਿਕਾ ਨੂੰ ਜਾਤ ਨਾਲ ਸੰਬੰਧਿਤ ਕਿੱਤੇ ਵਿੱਚ ਨਾ ਨਿਭਾ ਕੇ ਆਪਣੀ ਯੋਗਤਾ ਅਨੁਸਾਰ ਕਿਸੇ ਵੀ ਪਦ ਦੀ ਪ੍ਰਾਪਤੀ ਕਰਕੇ ਉਸ ਨਾਲ ਜੁੜੀਆਂ ਹੋਈਆਂ ਭੂਮਿਕਾਵਾਂ ਨਿਭਾਉਂਦਾ ਹੈ ।

(6) ਵਿਅਕਤੀ ਸਮਾਜ ਵਿਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਸੰਬੰਧਿਤ ਹੁੰਦਾ ਹੈ (Man is related with differe in society) – ਵਿਅਕਤੀ ਅਨੇਕਾਂ ਤਰ੍ਹਾਂ ਦੇ ਕੰਮ ਕਰਨ ਦੇ ਯੋਗ ਹੁੰਦਾ ਹੈ ਜਿਸ ਕਾਰਨ ਸਮਾਜ ਵਿੱਚ ਉਹ ਕਈ ਭੂਮਿਕਾਵਾਂ ਅਵਾ ਕਰਦਾ ਹੈ । ਜਿਵੇਂ ਇੱਕ ਵਿਅਕਤੀ ਘਰ ਵਿੱਚ ਪੁੱਤਰ, ਪਿਉ, ਭਾਈ, ਪਤੀ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ ਤੇ ਉਹੀ ਵਿਅਕਤੀ ਜਦੋਂ ਘਰ ਤੋਂ ਬਾਹਰ ਕਿਸੇ ਸੰਸਥਾ ਵਿਚ ਜਾਂਦਾ ਹੈ ਤਾਂ ਉੱਥੇ ਦਾ ਮੈਂਬਰ, ਦਫਤਰ ਵਿੱਚ ਜਾ ਕੇ ਕਰਮਚਾਰੀ, ਧਾਰਮਿਕ ਸਥਾਨ ਵਿੱਚ ਜਾ ਕੇ ਉੱਥੇ ਦਾ ਨੇਤਾ ਆਦਿ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦਾ ਹੈ । ਇਸ ਤਰ੍ਹਾਂ ਵਿਅਕਤੀ ਸਮਾਜ ਵਿੱਚ ਰਹਿੰਦਾ ਹੋਇਆ ਹਰ ਸਮੇਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦਾ ਹੈ ਅਤੇ ਇਹਨਾਂ ਨੂੰ ਨਿਭਾਉਣ ਦੇ ਯੋਗ ਬਣਦਾ ਹੈ ।

(7) ਸਮਾਜਿਕ ਭੂਮਿਕਾਵਾਂ ਦਾ ਸੀਮਤ ਖੇਤਰ (Roles have limited scope) – ਸਾਰੀਆਂ ਸਮਾਜਿਕ ਭੂਮਿਕਾਵਾਂ ਜੋ ਸਮਾਜ ਵਿਚ ਰਹਿ ਕੇ ਨਿਭਾਈਆਂ ਜਾਂਦੀਆਂ ਹਨ ਉਹਨਾਂ ਦਾ ਸੀਮਤ ਖੇਤਰ ਹੁੰਦਾ ਹੈ । ਵਿਅਕਤੀ ਜਿਸ ਸਥਿਤੀ ਵਿਚ ਪ੍ਰਵੇਸ਼ ਕਰਦਾ ਹੈ ਉਹ ਉਸੀ ਸਥਿਤੀ ਅਨੁਸਾਰ ਹੀ ਭੁਮਿਕਾਵਾਂ ਨਿਭਾਉਂਦਾ ਹੈ ਹੈ ਅਤੇ ਉਸ ਸਥਿਤੀ ਤੋਂ ਬਾਹਰ ਆਉਂਦੇ ਸਾਰ ਹੀ ਉਸ ਦੀਆਂ ਭੂਮਿਕਾਵਾਂ ਵੀ ਬਦਲ ਜਾਂਦੀਆਂ ਹਨ ।

Leave a Comment