PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

Punjab State Board PSEB 8th Class Punjabi Book Solutions Punjabi Grammar Bahute Shabda Di Tha Ek Shabd, Vyakarana ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ Textbook Exercise Questions and Answers.

PSEB 8th Class Punjabi Grammar ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

1. ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ – ਅੱਖਾੜਾ
2. ਉਹ ਪਾਠ ਜੋ ਅਰੰਭ ਤੋਂ ਲੈ ਕੇ ਅੰਤ ਤੱਕ ਅਰੁੱਕ ਕੀਤਾ ਜਾਵੇ – ਅਖੰਡ-ਪਾਠ
3. ਉਹ ਥਾਂ ਜੋ ਸਭ ਦੀ ਸਾਂਝੀ ਹੋਵੇ – ਸ਼ਾਮਲਾਟ
4. ਉਹ ਪੁਸਤਕ ਜਿਸ ਵਿਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੋਵੇ – ਜੀਵਨੀ
5. ਉਹ ਪੁਸਤਕ ਜਿਸ ਵਿਚ ਲਿਖਾਰੀ ਵਲੋਂ ਆਪਣੀ ਜੀਵਨੀ ਲਿਖੀ ਹੋਵੇ – ਸ਼ੈਜੀਵਨੀ
6. ਉਹ ਮੁੰਡਾ ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ – ਕੁਆਰਾ/ਕੁਆਰੀ
7. ਉਹ ਵਿਅਕਤੀ ਜੋ ਹੱਥ ਨਾਲ ਮੂਰਤਾਂ (ਤਸਵੀਰਾਂ) ਬਣਾਵੇ – ਚਿਤਰਕਾਰ
8. ਉਹ ਅਖ਼ਬਾਰ ਜੋ ਹਫ਼ਤੇ ਬਾਅਦ ਨਿਕਲੇ – ਸਪਤਾਹਿਕ
9. ਉਹ ਥਾਂ ਜਿੱਥੋਂ ਚਾਰੇ ਪਾਸਿਆਂ ਵਲ ਰਸ੨ਤੇ ਨਿਕਲਦੇ ਹੋਣ – ਚੁਰਸਤਾਂ
10. ਉਹ ਧਰਤੀ ਜਿੱਥੇ ਦਰ ਤਕ ਰੇਤ ਹੀ ਰੇਤ ਹੋਵੇ – ਮਾਰੂਥਲ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

11. ਉੱਚੇ ਤੇ ਸੁੱਚੇ ਆਚਰਨ ਵਾਲਾ – ਸਦਾਚਾਰੀ
12. ਆਗਿਆ ਦਾ ਪਾਲਣ ਕਰਨ ਵਾਲਾ – ਆਗਿਆਕਾਰੀ
13. ਉਹ ਥਾਂ ਜਿੱਥੇ ਘੋੜੇ ਬੱਝਦੇ ਹੋਣ – ਤਬੇਲਾ
14. ਉਹ ਧਰਤੀ ਜਿਸ ਵਿਚ ਕੋਈ ਫ਼ਸਲ ਨਾ ਉਗਾਈ ਜਾ ਸਕਦੀ ਹੋਵੇ – ਬੰਜਰ
15. ਆਪਣਾ ਉੱਲੂ ਸਿੱਧਾ ਕਰਨ ਵਾਲਾ – ਸਵਾਰਥੀ
16. ਆਪਣੀ ਮਰਜ਼ੀ ਕਰਨ ਵਾਲਾ – ਆਪਹੁਦਰਾ
17. ਸਾਹਿਤ ਦੀ ਰਚਨਾ ਕਰਨ ਵਾਲਾ – ਸਾਹਿਤਕਾਰ
18. ਕਹਾਣੀਆਂ ਲਿਖਣ ਵਾਲਾ – ਕਹਾਣੀਕਾਰ
19. ਕਵਿਤਾ ਲਿਖਣ ਵਾਲਾ – ਕਵੀ/ਕਵਿਤਰੀ
20. ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ – ਤਿੰਝਣ
21. ਚਾਰ ਪੈਰਾਂ ਵਾਲਾ ਜਾਨਵਰ – ਚੁਪਾਇਆ
22. ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ – ਸਰਾਫ਼
23. ਕੰਮ ਤੋਂ ਜੀਅ ਚੁਰਾਉਣ ਵਾਲਾ ਕੰਮ – ਚੋਰ
24. ਜਿਹੜਾ ਪਰਮਾਤਮਾ ਨੂੰ ਮੰਨੇ – ਆਸਤਕ
25. ਜਿਹੜਾ ਪ੍ਰਮਾਤਮਾ ਨੂੰ ਨਾ ਮੰਨੇ – ਨਾਸਤਕ
26. ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ – ਅਕ੍ਰਿਤਘਣੇ
27. ਜਿਹੜਾ ਬੋਲ ਨਾ ਸਕਦਾ ਹੋਵੇ – ਗੂੰਗਾ
28. ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ ਸਰਬ – ਸ਼ਕਤੀਮਾਨ
29. ਜਿਹੜਾ ਕੋਈ ਵੀ ਕੰਮ ਨਾ ਕਰੇ – ਵਿਹਲੜ/ਨਿਕੰਮਾ
30. ਜਿਹੜਾ ਕਦੇ ਨਾ ਥੱਕੇ – ਅਣਥੱਕ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

31. ਜਿਹੜਾ ਕਦੇ ਨਾ ਟੁੱਟੇ – ਅਟੁੱਟ
32. ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ – ਖੋਜੀ
33. ਜਿਹੜਾ ਕੁੱਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ – ਵਿਰਸਾ
34. ਜਿਹੜਾ ਮਨੁੱਖ ਪੜਿਆ ਨਾ ਹੋਵੇ – ਅਨਪੜ੍ਹ
35. ਜਿਹੜਾ ਦੇਸ਼ ਨਾਲ ਗ਼ਦਾਰੀ ਕਰੇ – ਦੇਸ਼-ਧ੍ਰੋਹੀ/ਗੱਦਾਰ
36. ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ – ਗਾਲੜੀ
37. ਜਿਹੜੇ ਗੁਣ ਜਾਂ ਔਗੁਣ ਜਨਮ ਤੋਂ ਹੋਣ – ਜਮਾਂਦਰੂ
38. ਜਿਹੜਾ ਬੱਚਾ ਘਰ ਵਿਚ ਸਭ ਬੱਚਿਆਂ ਤੋਂ ਪਹਿਲਾਂ ਪੈਦਾ ਹੋਇਆ ਹੋਵੇ – ਜੇਠਾ
39. ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ – ਨਿਰਪੱਖ
40. ਜਿਹੜੇ ਮਨੁੱਖ ਇਕੋ ਸਮੇਂ ਹੋਏ ਹੋਣ – ਸਮਕਾਲੀ
41. ਜਿਸ ਨੇ ਧਰਮ ਜਾਂ ਦੇਸ – ਕੌਮ ਲਈ ਜਾਨ ਕੁਰਬਾਨ ਕੀਤੀ ਹੋਵੇ – ਸ਼ਹੀਦ
42. ਜਿਸ ਨੂੰ ਸਾਰੇ ਪਿਆਰ ਕਰਨ ਹਰਮਨ – ਪਿਆਰਾ
43. ਜਿਸ ਨੂੰ ਕਿਹਾ ਜਾ ਬਿਆਨ ਨਾ ਕੀਤਾ ਜਾ ਸਕਦਾ ਹੋਵੇ – ਅੰਕਹਿ
44. ਜਿਸ ਉੱਤੇ ਕਹੀ ਹੋਈ ਕਿਸੇ ਗੱਲ ਦਾ ਉੱਕਾ ਅਸਰ ਨਾ ਹੋਵੇ – ਢੀਠ
45. ਜਦੋਂ ਮੀਂਹ ਨਾ ਪਵੇ ਜਾਂ ਮੀਂਹ ਦੀ ਘਾਟ – ਹੋਵੇ
46. ਜਿਸ ਸ਼ਬਦ ਦੇ ਅਰਥ ਹੋਣ – ਸਾਰਥਕ
47. ਜਿਸ ਸ਼ਬਦ ਦੇ ਕੋਈ ਅਰਥ ਨਾ ਨਿਕਲਦੇ ਹੋਣ – ਨਿਰਾਰਥਕ
48. ਜੋ ਦੂਸਰਿਆਂ ਦਾ ਭਲਾ ਕਰੇ – ਪਰਉਪਕਾਰੀ
49. ਜੋ ਬੇਮਤਲਬ ਖ਼ਰਚ ਕਰੇ – ਖ਼ਰਚੀਲਾ
50. ਜੋ ਆਪ ਨਾਲ ਬੀਤੀ ਹੋਵੇ – ਹੱਡ – ਬੀਤੀ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

51. ਜੋ ਦੁਨੀਆ ਨਾਲ ਬੀਤੀ ਹੋਵੇ – ਜੱਗ – ਬੀਤੀ
52. ਪੰਡ ਦੇ ਝਗੜਿਆਂ ਦਾ ਫ਼ੈਸਲਾ ਕਰਨ ਵਾਲੀ ਸਭਾ – ਪੰਚਾਇਤ
53. ਜਿੱਥੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ – ਟਕਸਾਲ
54. ਹੋ ਸਹਿਣ ਨਾ ਕੀਤਾ ਜਾ ਸਕਦਾ ਹੋਵੇ – ਅਸਹਿ
55. ਜੋ ਪੈਸੇ ਕੋਲ ਹੁੰਦਿਆਂ ਹੋਇਆਂ ਵੀ ਜ਼ਰੂਰੀ ਖ਼ਰਚ ਨਾ ਕਰੇ – ਕੰਜੂਸ
56. ਪੈਦਲ ਸਫ਼ਰ ਕਰਨ ਵਾਲਾ – ਪਾਂਧੀ
57. ਪਿਉ ਦਾਦੇ ਦੀ ਗੱਲ ਪਿਤਾ – ਪੁਰਖੀ
58. ਨਾਟਕ ਜਾਂ ਫ਼ਿਲਮ ਦੇਖਣ ਵਾਲਾ – ਦਰਸ਼ਕ
59. ਯੋਧਿਆਂ ਦੀ ਮਹਿਮਾ ਵਿਚ ਲਿਖੀ ਗਈ ਬਿਰਤਾਂਤਕ ਕਵਿਤਾ – ਵਾਰ
60. ਕਿਸੇ ਨੂੰ ਲਾ ਕੇ ਕਹੀ ਗੱਲ – ਮਿਹਣਾ/ਟਕੋਰ
61. ਲੜਾਈ ਵਿਚ ਨਿਡਰਤਾ ਨਾਲ ਲੜਨ ਵਾਲਾ – ਸੂਰਮਾ
62. ਭਾਸ਼ਨ ਜਾਂ ਗੀਤ – ਸੰਗੀਤ ਸੁਣਨ ਵਾਲਾ – ਸਰੋਤਾ
63. ਨਾਟਕ ਲਿਖਣ ਵਾਲਾ – ਨਾਟਕਕਾਰ
64. ਨਾਵਲ ਲਿਖਣ ਵਾਲਾ – ਨਾਵਲਕਾਰ
65. ਲੋਕਾਂ ਨੂੰ ਵਿਆਜ ਉੱਤੇ ਰੁਪਏ ਦੇਣ ਵਾਲਾ ਵਿਅਕਤੀ – ਸ਼ਾਹੂਕਾਰ
66. ਲੱਕੜਾਂ ਕੱਟਣ ਵਾਲਾ – ਲੱਕੜਹਾਰਾ
67. ਸਾਰਿਆਂ ਦੀ ਸਾਂਝੀ ਰਾਏ – ਸਰਬ – ਸੰਮਤੀ
68. ਭਾਰਤ ਦਾ ਵਸਨੀਕ – ਭਾਰਤੀ
69. ਪੰਜਾਬ ਦਾ ਵਸਨੀਕ – ਪੰਜਾਬੀ/ਪੰਜਾਬਣ
70. ਲੋਕਾਂ ਦੇ ਪ੍ਰਤਿਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ – ਲੋਕ – ਸਭਾ

PSEB 8th Class Punjabi Vyakaran ਬਹੁਤੇ ਸ਼ਬਦਾਂ ਦੀ ਥਾਂ ਇਕ-ਸ਼ਬਦ (1st Language)

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਦੀ ਥਾਂ ਇਕ – ਇਕ ਢੁੱਕਵਾਂ ਸ਼ਬਦ ਲਿਖੋ
(ਉ) ਜਿਹੜਾ ਰੱਬ ਨੂੰ ਮੰਨਦਾ ਹੋਵੇ।
(ਅ) ਸਾਹਿਤ ਦੀ ਰਚਨਾ ਕਰਨ ਵਾਲਾ।
(ਈ) ਹਰ ਇਕ ਨੂੰ ਪਿਆਰਾ ਲੱਗਣ ਵਾਲਾ।
(ਸ) ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ।
(ਹ) ਜਿਹੜਾ ਦੂਸਰਿਆਂ ਦਾ ਭਲਾ ਕਰੋ।
ਉੱਤਰ :
(ੳ) ਆਸਤਕ,
(ਅ) ਸਾਹਿਤਕਾਰ,
(ਈ) ਹਰਮਨ – ਪਿਆਰਾ,
(ਸ) ਤ੍ਰਿਵਣ,
(ਹ) ਪਰਉਪਕਾਰੀ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

Punjab State Board PSEB 8th Class Punjabi Book Solutions Punjabi Grammar Yojaka, Vyakarana ਵਿਰੋਧਾਰਥਕ (ਉਲਟ-ਭਾਵੀ) ਸ਼ਬਦ Textbook Exercise Questions and Answers.

PSEB 8th Class Punjabi Grammar ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਅਰਥ ਬੋਧ

ਪ੍ਰਸ਼ਨ 1.
ਅਰਥ ਬੋਧ ਤੋਂ ਕੀ ਭਾਵ ਹੈ?
ਉੱਤਰ :
ਸ਼ਬਦਾਂ ਦੀ ਅਰਥ ਦੇ ਪੱਖ ਤੋਂ ਕੀਤੀ ਵਿਆਖਿਆ ਨੂੰ ਅਰਥ ਬੋਧ ਕਹਿੰਦੇ ਹਨ ਜੋ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ

  • ਬਹੁ – ਅਰਥਕ ਸ਼ਬਦ
  • ਸਮਾਨਾਰਥਕ ਸ਼ਬਦ
  • ਵਿਰੋਧਾਰਥਕ ਸ਼ਬਦ
  • ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਵਿਰੋਧਾਰਥਕ (ਉਲਟ – ਭਾਵੀ) ਸ਼ਬਦ

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 1

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 2
PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 3

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language) 4

ਕੁੱਝ ਹੋਰ ਜ਼ਰੂਰੀ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਵਿਰੋਧਾਰਥਕ ਸ਼ਬਦ ਲਿਖੋ ਏਕਤਾ, ਸੰਖੇਪ, ਗੂੜਾ, ਸਸਤਾ, ਦਲੇਰ।
ਉੱਤਰ :
ਫੁੱਟ, ਵਿਸਥਾਰ, ਛਿੱਕਾ, ਮਹਿੰਗਾ, ਡਰਪੋਕ।

PSEB 8th Class Punjabi Vyakaran ਵਿਰੋਧਾਰਥਕ (ਉਲਟ-ਭਾਵੀ) ਸ਼ਬਦ (1st Language)

ਪ੍ਰਸ਼ਨ 2.
ਵਿਰੋਧਾਰਥਕ ਸ਼ਬਦ ਲਿਖੋ
(ਉ) ਸੋਣਾ, ਅਜ਼ਾਦੀ, ਪਿਆਰ, ਸੰਜੋਗ, ਚੁਸਤ।
(ਅ) ਜੋੜਨਾ, ਠੰਢੀ, ਥੋੜਾ, ਹੌਲੀ, ਦੁੱਖ।
(ਇ) ਅਜ਼ਾਦੀ, ਮਿਲਾਪ, ਦੁੱਖ, ਤੋੜਨਾ, ਅਗਲਾ।
(ਸ) ਝਟਕਾ, ਠਰਨਾ, ਗੁਣ, ਦਲੇਰ, ਪਰਗਟ।
(ਹ) ਸੁਚੱਜਾ, ਨਿਕੰਮਾ, ਸਰਕਾਰੀ, ਆਰੰਭ, ਆਦਰ।
(ਕ) ਸੋਗ, ਸੁਚੱਜਾ, ਚੜ੍ਹਦਾ, ਢਾਹੂ, ਪਾਪ।
(ਖ) ਸੰਝ, ਬੇਈਮਾਨ, ਕਾਹਲਾ, ਪਵਿੱਤਰ, ਫਿੱਕਾ।
(ਗ) ਉਸਤਤ, ਉਧਾਰ, ਸੱਜਰ, ਦੁਰਾਚਾਰ, ਕਠੋਰ।
(ਘ) ਆਪਣਾ, ਸਮੀ, ਸ਼ਰਾਬੀ, ਆਦਿ, ਕੁੜੱਤਣ।
(ੴ) ਆਮਦਨ, ਅਮਨ, ਗੁਪਤ, ਉੱਦਮੀ, ਮੁਲਾਇਮ।
(ਚ) ਉੱਘਾ, ਓਪਰਾ, ਆਕੜ, ਅੱਲਾ, ਏਕਾ।
(ਛ) ਸੜੀਅਲ, ਕੋਰਾ, ਸੰਖੇਪ, ਖਚਰਾ, ਗੂੜਾ।
(ਜ) ਸੁਚੱਜਾ, ਹੋਛਾ, ਕਾਰੀਗਰ, ਸਖੀ, ਨਕਲ ਨੂੰ
(ਝ) ਸ਼ਹਿਰੀ, ਸੱਚ, ਆਦਰ, ਅੰਨਾ, ਹੋਠਾਂ।
(ਵ) ਉਸਤਤ, ਏਕਾ, ਸੰਗ, ਕੋਮਲ, ਗੂੜ੍ਹਾ।
(ਟ) ਅੰਦਰ, ਸੱਜਰਾ, ਹਾਨੀ, ਹਾੜੀ, ਨਰਮ।
(ਠ) ਊਣਾ, ਅੰਨ੍ਹਾ, ਆਮ, ਸਕਾ, ਕਪੁੱਤਰ।
(ਡ) ਹਮਾਇਤ, ਤਜਰਬੇਕਾਰ, ਸੰਯੋਗ, ਪ੍ਰਗਟ, ਬਲਵਾਨ।
(ਢ) ਸ਼ਹਿਰੀ, ਸੱਜਰ, ਹੌਲਾ, ਕੋਰਾ, ਭੋਲਾ।
ਉੱਤਰ :
(ਉ) ਜਾਗਣਾ, ਗੁਲਾਮੀ, ਵੈਰ, ਵਿਯੋਗ, ਸੁਸਤ !
(ਅ) ਤੋੜਨਾ, ਤੱਤੀ, ਬਹੁਤਾ, ਤੇਜ਼, ਸੁਖ
(ਬ) ਗੁਲਾਮੀ, ਵਿਛੋੜਾ, ਸੁਖ, ਜੋੜਨਾ, ਪਿਛਲਾ।
(ਸ) ਹਲਾਲ ਕੁੱਠਾ, ਤਪਣਾ, ਔਗੁਣ, ਡਰਪੋਕ, ਗੁਪਤ।
(ਹ) ਕੁਚੱਜਾ, ਮਾ, ਗੈਰ – ਸਰਕਾਰੀ, ਅੰਤ, ਨਿਰਾਦਰ।
(ਕ) ਖ਼ੁਸ਼ੀ, ਕੁਚੱਜਾ, ਲਹਿੰਦਾ, ਉਸਾਰੂ, ਪੁੰਨ।
(ਖ) ਸਵੇਰ, ਈਮਾਨਦਾਰ, ਧੀਰਾ, ਅਪਵਿੱਤਰ, ਗੁੜਾ।
(ਗ) ਨਿੰਦਿਆ, ਨਕਦ, ਤੋਕੜ, ਸਦਾਚਾਰ, ਕੋਮਲ।
(ਘ) ਪਰਾਇਆ, ਸੁੰਮ, ਸੋਫ਼ੀ, ਅੰਤ, ਮਿਠਾਸ।
(ਝ) ਖ਼ਰਚ, ਜੰਗ, ਪ੍ਰਗਟ, ਆਲਸੀ, ਖੁਰਦਰਾ।
(ਚ) ਲੁਕਿਆ – ਛਿਪਿਆ (ਅਗਿਆਤ), ਜਾਣੂ, ਹਲੀਮੀ, ਪੱਕਾ, ਫੁੱਟ।
(ਛ) ਹਸਮੁੱਖ, ਧੋਤਾ, ਵਿਸਥਾਰ, ਸਿੱਧਾ (ਭੋਲਾ), ਛਿੱਕਾ
(ਜ) ਕੁਚੱਜਾ, ਗੰਭੀਰ, ਅਨਾੜੀ, ਸੂਮ, ਅਸਲ।
(ਝ) ਪੇਂਡੂ, ਝੂਠ, ਨਿਰਾਦਰ, ਸੁਜਾਖਾ, ਉੱਤੇ।
(ਵ) ਨਿੰਦਿਆ, ਫੁੱਟ, ਕੁਸੰਗ, ਕੁਰੱਖ਼ਤ, ਫਿੱਕਾ।
(ਟ) ਬਾਹਰ, ਬੇਹਾ, ਲਾਭ, ਸਾਉਣੀ, ਸਖ਼ਤ।
(ਠ) ਭਰਿਆ, ਸੁਜਾਖਾ, ਖ਼ਾਸ, ਮੁੜ੍ਹਿਆ, ਸਪੁੱਤਰ।
(ਡ) ਵਿਰੋਧ, ਨਾਤਜਰਬੇਕਾਰ, ਵਿਯੋਗ, ਗੁਪਤ, ਬਲਹੀਨ।
(ਢ) ਪੇਂਡੂ ਤੋਕੜ, ਭਾਰਾ, ਧੋਤਾ, ਖਚਰਾ।

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

Punjab State Board PSEB 8th Class Punjabi Book Solutions Punjabi Grammar Akhan, Vyakarana ਵਿਸਮਿਕ, ਵਾਕ-ਬੋਧ Textbook Exercise Questions and Answers.

PSEB 8th Class Punjabi Grammar ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਵਿਸਮਿਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ !
ਉੱਤਰ :
ਨੋਟ – ਉੱਤਰ ਲਈ ਦੇਖੋ ਇਸ ਰਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, – ਸਫ਼ਾ 239}

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ
(ਉ) ਸ਼ਾਬਾਸ਼ !
(ਅ) ਕਾਸ਼ ! .
(ਇ) ਜਿਉਂਦਾ ਰਹੁ !
(ਸ) ਫਿੱਟੇ ਮੂੰਹ !
(ਹ) ਆਓ ਜੀ !
(ਕ) ਨੀ ਕੁੜੀਏ
(ਖ) ਹੈਂ ਹੈਂ !
(ਗ) ਆਹਾ !
(ਘ) ਹੇ ਰੱਬਾ !
(ਝ) ਬੱਲੇ ਜਵਾਨਾ !
ਉੱਤਰ :
(ਉ) ਪ੍ਰਸ਼ੰਸਾਵਾਚਕ,
(ਅ) ਸ਼ੋਕਵਾਚਕ,
(ਇ) ਅਸੀਮਵਾਚਕ,
(ਸ) ਫਿਟਕਾਰਵਾਚਕ,
(ਹ) ਸਤਿਕਾਰਵਾਚਕ,
(ਕ) ਸੰਬੋਧਨੀ,
(ਖ) ਆਹਾ – ਹੈਰਾਨੀਵਾਚਕ,
(ਗ) ਪ੍ਰਸ਼ੰਸਾਵਾਚਕ,
(ਘ) ਇੱਛਾਵਾਚਕ,
(ਝ) ਪ੍ਰਸ਼ੰਸਾਵਾਚਕ।

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਸੰਬੋਧਨੀ, ਸੂਚਨਾਵਾਚਕ ਤੇ ਸੰਸਾਵਾਚਕ ਵਿਸਮਿਕ ਚੁਣੋ –
ਵੇ, ਆਹ, ਖ਼ਬਰਦਾਰ, ਨੀ, ਬੱਲੇ, ਬੀਬਾ, ਬਚੀ, ਵੇ ਭਾਈ, ਵਾਹਵਾ, ਧੰਨ, ਉਏ, ਇ, ਏ, ਵੇਖੀ, ਕਾਕਾ, ਹੁਸ਼ਿਆਰ, ਠਹਿਰ।
ਉੱਤਰ :
1. ਸੰਬੋਧਨੀ ਵਿਸਮਿਕ – ਵੇ, ਨੀ, ਬੀਣਾ, ਵੇ ਭਾਈ, ਉਇ, ਏ, ਕਾਕਾ।
2. ਸਚਨਾਵਾਚਕ ਵਿਸਮਿਕ – ਖ਼ਬਰਦਾਰ, ਬਹੀਂ, ਵੇਖੀਂ, ਹਥਿਆਰ, ਠਹਿਰ।
3. ਸੰਸਾਵਾਚਕ ਵਿਸਮਿਕ – ਆਹ, ਬੱਲੇ, ਵਾਹਵਾ, ਧੰਨ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਸ਼ੋਕਵਾਚਕ, ਸਤਿਕਾਰਵਾਚਕ ਤੇ ਫਿਟਕਾਰਵਾਚਕ ਵਿਸਮਿਕ ਚੁਣੋ ਉਫ, ਫਿੱਟੇ ਮੂੰਹ, ਆਈਏ ਜੀ, ਧੰਨ ਭਾਗ, ਬੇਹਯਾ, ਲੱਖ ਲਾਹਨਤ, ਹਾਇ, ਦਫ਼ਾ ਹੋ, ਊਈ, ਅਫ਼ਸੋਸ।
ਉੱਤਰ :
1. ਸ਼ੋਕਵਾਚਕ ਵਿਸਮਿਕ – ਉਫ਼, ਹਾਇ, ਉਈ, ਅਫ਼ਸੋਸ।
2. ਸਤਿਕਾਰਵਾਚਕ ਵਿਸਮਿਕ – ਆਈਏ ਜੀ, ਧੰਨ – ਭਾਗ।
3. ਫਿਟਕਾਰਵਾਚਕ – ਫਿੱਟੇ ਮੂੰਹ, ਬੇਹਯਾ, ਲੱਖ ਲਾਹਨਤ, ਦਫ਼ਾ ਹੋ।

ਪਸ਼ਨ 5.
ਹੇਠ ਲਿਖਿਆਂ ਵਿਚੋਂ ਅਸੀਸਵਾਚਕ, ਇੱਛਿਆਵਾਚਕ, ਹੈਰਾਨੀਵਾਚਕ ਤੇ ਸਲਾਹੁਤਾਵਾਚਕ ਵਿਸਮਿਕ ਚੁਣੋ –
ਹੈਂ, ਅਸ਼ਕੇ, ਆਹਾ, ਜੇ ਕਿਤੇ, ਜਿਊਂਦਾ ਰਹੁ, ਸ਼ਾਬਾਸ਼, ਉਹ ਹੋ, ਵਾਹ, ਖ਼ੁਸ਼ ਰਹੁ, ਬਲਿਹਾਰ, ਬੱਲੇ ਬੱਲੇ, ਸਦਕੇ, ਹਾਏ ਜੇ, ਕੁਰਬਾਨ, ਹੇ ਦਾਤਾ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ।
ਉੱਤਰ :
1. ਅਸੀਸਵਾਚਕ ਵਿਸਮਿਕ – ਜਿਊਂਦਾ ਰਹੁ, ਖੁਸ਼ ਰਹੁ, ਜੁਗ ਜੁਗ ਜੀਵੇਂ, ਵੇਲ ਵਧੇ, ਭਲਾ ਹੋਵੇ !
2. ਇੱਛਿਆਵਾਚਕ ਵਿਸਮਿਕ – ਜੇ ਕਿਤੇ, ਹਾਏ ਜੇ, ਹੇ ਦਾਤਾ।
3. ਹੈਰਾਨੀਵਾਚਕ ਵਿਸਮਿਕ – ਹੈਂ, ਆਹਾ, ਉਹ ਹੋ, ਵਾਹ, ਹਲਾ।
4. ਸਲਾਹੁਤਾਵਾਚਕ ਵਿਸਮਿਕ – ਅਸ਼ਕੇ, ਸ਼ਾਬਾਸ਼, ਬਲਿਹਾਰ, ਬੱਲੇ – ਬੱਲੇ, ਸਦਕੇ, ਕੁਰਬਾਨ।

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਵਾਕ – ਬੋਧ

ਪ੍ਰਸ਼ਨ 1.
ਵਾਕ ਬੋਧ ਤੋਂ ਕੀ ਭਾਵ ਹੈ? ਉਦਾਹਰਨ ਸਹਿਤ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ ‘ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 248)
(i) ਬਣਤਰ (ਰਚਨਾ ਅਨੁਸਾਰ ਵਾਕਾਂ ਦੀਆਂ ਕਿਸਮਾਂ

ਪ੍ਰਸ਼ਨ 2.
ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ ਸਫ਼ਾ 248)

(ii) ਕਾਰਜ ਅਨੁਸਾਰ ਵਾਕਾਂ ਦੀ ਕਿਸਮਾਂ
ਪ੍ਰਸ਼ਨ 3.
ਕਾਰਜ ਦੇ ਆਧਾਰ ਤੇ ਵਾਕਾਂ ਦੀਆਂ ਕਿਸਮਾਂ ਬਾਰੇ ਦੱਸੋ?
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 263)

PSEB 8th Class Punjabi Vyakaran ਵਿਸਮਿਕ, ਵਾਕ-ਬੋਧ (1st Language)

ਪ੍ਰਸ਼ਨ 4.
ਹੇਠਾਂ ਕੁੱਝ ਵਾਕ ਦਿੱਤੇ ਗਏ ਹਨ। ਉਨ੍ਹਾਂ ਦੇ ਸਾਹਮਣੇ ਖ਼ਾਲੀ ਥਾਂ ਛੱਡੀ ਗਈ ਹੈ। ਖ਼ਾਲੀ ਥਾਂ ਵਿਚ ਵਾਕ ਦੀ ਕਿਸਮ ਲਿਖੋ
(ਉ) ਰਾਮ ਪੜ੍ਹਦਾ ਹੈ !
(ਅ ਮੁੰਡੇ ਖ਼ੁਸ਼ ਹਨ ਕਿਉਂਕਿ ਉਹ ਮੈਚ ਜਿੱਤ ਗਏ।
(ਇ) ਸਮੀਰ ਨੇ ਗੀਤ ਗਾਇਆ ਤੇ ਖ਼ੁਸ਼ਬੂ ਨੇ ਸਿਤਾਰ ਵਜਾਈ।
(ਸ) ਸਿਆਣੇ ਕਹਿੰਦੇ ਹਨ ਕਿ ਸਦਾ ਸੱਚ ਬੋਲਣਾ ਚਾਹੀਦਾ ਹੈ ਤੇ ਸੱਚ ਪਵਿੱਤਰਤਾ ਦਾ ਚਿੰਨ ਹੈ।
(ਹ) ਮੈਂ ਬਜ਼ਾਰ ਨਹੀਂ ਜਾਵਾਂਗਾ।
(ਕ) ਇਹ ਪੈਂਨ ਕਿਸ ਦਾ ਹੈ?
(ਖ) ਵਾਹ ! ਕਿੰਨਾ ਮਨਮੋਹਕ ਨਜ਼ਾਰਾ ਹੈ।
ਉੱਤਰ :
(ਉ) ਸਧਾਰਨ ਹਾਂ – ਵਾਚਕ ਵਾਕ,
(ਅ) ਮਿਸ਼ਰਿਤ ਹਾਂ – ਵਾਚਕ ਵਾਕ,
(ਈ) ਸੰਯੁਕਤ ਹਾਂ – ਵਾਚਕ ਵਾਕ,
(ਸ) ਮਿਸ਼ਰਿਤ – ਸੰਯੁਕਤ – ਹਾਂ – ਵਾਚਕ ਵਾਕ,
(ਹ) ਸਧਾਰਨ ਨਾਂਹ – ਵਾਚਕ ਵਾਕ,
(ਕਿ) ਸਧਾਰਨ ਪ੍ਰਸ਼ਨਵਾਚਕ ਵਾਕ,
(ਖ) ਸਧਾਰਨ ਵਿਸਮੇ ਵਾਚਕ ਵਾਕ।

PSEB 8th Class Punjabi Vyakaran ਯੋਜਕ (1st Language)

Punjab State Board PSEB 8th Class Punjabi Book Solutions Punjabi Grammar Yojaka, Vyakarana ਯੋਜਕ Textbook Exercise Questions and Answers.

PSEB 8th Class Punjabi Grammar ਯੋਜਕ (1st Language)

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ? ਇਸ ਦੇ ਕਿੰਨੇ ਭੇਦ ਹਨ? ਉਦਾਹਰਨਾਂ ਸਹਿਤ ਉੱਤਰ ਦਿਓ।
ਜਾਂ
ਯੋਜਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 199)

PSEB 8th Class Punjabi Vyakaran ਯੋਜਕ (1st Language)

ਪ੍ਰਸ਼ਨ 2.
ਇਨ੍ਹਾਂ ਵਿਚੋਂ ਅਧੀਨ ਯੋਜਕ ਚੁਣ ਕੇ ਲਿਖੋ ਤਾਂ ਜੋ, ਅਤੇ, ਦਾ, ਕਿਉਂਕਿ, ਦੀ।
ਉੱਤਰ :
ਤਾਂ ਜੋ, ਕਿਉਂਕਿ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਸਮਾਨ ਤੇ ਅਧੀਨ ਯੋਜਕ ਚੁਣੋ
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ।
(ਅ) ਮੋਹਨ ਗ਼ਰੀਬ ਹੈ ਪਰ ਉਹ ਬੇਈਮਾਨ ਨਹੀਂ।
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ।
(ਸ) ਰੀਨਾ ਸਕਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ।
(ਹ) ਉਸ ਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ।
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ।
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੂ ਨਕਲ ਨਹੀਂ ਕਰਦਾ।
(ਗਿ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ।
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ।
(ਝ) ਤੂੰ ਜਾਵੇਂਗਾ ਤਾਂ ਉਹ ਆਵੇਗਾ।
ਉੱਤਰ :
(ਉ) ਅਤੇ – ਸਮਾਨ ਯੋਜਕ,
(ਅ) ਪਰ – ਸਮਾਨ ਯੋਜਕ,
(ਈ) ਤੇ – ਸਮਾਨ ਯੋਜਕ,
(ਸ) ਕਿਉਂਕਿ – ਅਧੀਨ ਯੋਜਕ,
(ਹ) ਤਾਂਕਿ – ਅਧੀਨ ਯੋਜਕ,
(ਕ) ਬਲਕਿ – ਸਮਾਨ ਯੋਜਕ,
(ਖ) ਪਰੰਤੂ – ਸਮਾਨ ਯੋਜਕ,
(ਗ) ਕਿ – ਅਧੀਨ ਯੋਜਕ,
(ਘ) ਤੇ – ਸਮਾਨ ਯੋਜਕ,
(ਝ) ਤਾਂ – ਅਧੀਨ ਯੋਜਕ।

PSEB 8th Class Punjabi Vyakaran ਸੰਬੰਧਕ (1st Language)

Punjab State Board PSEB 8th Class Punjabi Book Solutions Punjabi Grammar Kriya Sambandhak, Vyakarana ਸੰਬੰਧਕ Textbook Exercise Questions and Answers.

PSEB 8th Class Punjabi Grammar ਸੰਬੰਧਕ (1st Language)

ਪ੍ਰਸ਼ਨ 1.
ਸੰਬੰਧਕ ਕਿਸ ਨੂੰ ਆਖਦੇ ਹਨ? ਇਸ ਦੀਆਂ ਕਿੰਨੀਆਂ ਕਿਸਮਾਂ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਸੰਬੰਧਕ ਦੀ ਪਰਿਭਾਸ਼ਾ ਲਿਖੋ ਤੇ ਇਸ ਦੀਆਂ ਕਿਸਮਾਂ ਬਾਰੇ ਦੱਸੋ।
ਉੱਤਰ :
(ਨੋਟ – ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 183)

PSEB 8th Class Punjabi Vyakaran ਸੰਬੰਧਕ (1st Language)

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਵਿਚੋਂ ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਦੁਬਾਜਰਾ ਸੰਬੰਧਕ ਚੁਣੋ ਤੇ ਵੱਖਰੇ ਕਰ ਕੇ ਲਿਖੋ
ਦਾ, ਬਗ਼ੈਰ, ਦੀ, ਉੱਤੇ, ਦੇ ਉੱਤੇ, ਕੋਲ, ਵਾਸਤੇ, ਦੇ ਬਗ਼ੈਰ।
ਉੱਤਰ :
ਪੂਰਨ ਸੰਬੰਧਕ – ਦਾ, ਦੀ, ਦੇ !
ਅਪੂਰਨ ਸੰਬੰਧਕ – ਬਰ, ਉੱਤੇ, ਕੋਲ, ਵਾਸਤੇ।
ਦੁਬਾਜਰਾ ਸੰਬੰਧਕ – ਦੇ ਉੱਤੇ, ਦੇ ਬਗ਼ੈਰ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਸੰਬੰਧਕ ਚੁਣੋ ਤੇ ਸਾਹਮਣੇ ਲਿਖੋ
(ਉ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ।
(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ।
(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
(ਸ) ਤੁਹਾਡੇ ਮਾਤਾ ਦੀ ਸਾੜ੍ਹੀ ਪ੍ਰੈੱਸ ਹੋ ਚੁੱਕੀ ਹੈ।
(ਹ) ਤੁਹਾਡੀ ਪਿਤਾ ਜੀ ਕਿੱਥੇ ਕੰਮ ਕਰਦੇ ਹਨ?
(ਕ) ਰਤਾ ਪਰੇ ਹੋ ਕੇ ਬੈਠੋ।
ਉੱਤਰ :
(ਉ) ਦੇ
(ਅ) ਦੇ
(ਈ ਦਾ
(ਸ) ਦੀ
(ਹ) ਕਿੱਥੇ
(ਕ) ਪਰੇ।

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

Punjab State Board PSEB 8th Class Punjabi Book Solutions Punjabi Grammar Kriya Visheshan, Vyakarana ਕਿਰਿਆ ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿਸਮਾਂ ਦੱਸੋ।
ਜਾਂ
ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਤੇ ਇਸ ਦੀ ਪ੍ਰਕਾਰ ਵੰਡ ਕਰੋ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 138 ਅਤੇ 150)

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 2.
ਹੇਠ ਲਿਖੇ ਕਿਰਿਆ – ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ
(ਉ) ਦਿਨੋ – ਦਿਨ …………………….
(ਅ) ਇਸ ਤਰ੍ਹਾਂ …………………….
(ਇ) ਵਾਰ – ਵਾਰ …………………….
(ਸ) ਬਹੁਤ ਅੱਛਾ …………………….
(ਹ) ਜ਼ਰੂਰ …………………….
(ਕ) ਬਥੇਰਾ …………………….
(ਖ) ਇਸੇ ਕਰਕੇ …………………….
(ਗ) ਆਹੋ ਜੀ। …………………….
ਉੱਤਰ :
(ੳ) ਕਾਲਵਾਚਕ,
(ਅ) ਕਾਰਨਵਾਚਕ,
(ਇ) ਸੰਖਿਆਵਾਚਕ,
(ਸ) ਕਿਰਨਵਾਚਕ,
(ਹ) ਨਿਸਚੇਵਾਚਕ,
(ਕ) ਪਰਿਮਾਣਵਾਚਕ,
(ਖ) ਕਾਰਨ ਵਾਚਕ,
(ਗ) ਨਿਰਨਾਵਾਚਕ !

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ – ਵਿਸ਼ੇਸ਼ਣ ਚੁਣ ਕੇ ਸਾਹਮਣੇ ਦਿੱਤੀ ਖ਼ਾਲੀ ਥਾਂ ‘ਤੇ ਲਿਖੋ ਤੇ ਉਨ੍ਹਾਂ ਦੀ ਕਿਸਮ ਵੀ ਦੱਸੋ।
(ੳ) ਮਾਤਾ ਜੀ ਘਰੋਂ ਬਜ਼ਾਰ ਗਏ ਹਨ।
(ਅ ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ।
(ਇ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ।
(ਸ) ਪੜੋ ਜ਼ਰੂਰ, ਬੇਸ਼ੱਕ ਦੁਕਾਨ ਹੀ ਕਰੋ।
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ।
ਉੱਤਰ :
(ਉ) ਬਜ਼ਾਰ – ਸਥਾਨਵਾਚਕ,
(ਅ) ਐਤਵਾਰ – ਕਾਲਵਾਚਕ,
(ਈ) ਹੌਲੀ, ਜ਼ੋਰ ਨਾਲ, ਜ਼ੋਰ ਨਾਲ – ਪ੍ਰਕਾਰਵਾਚਕ, ਨਹੀਂ – ਨਿਸ਼ਚੇਵਾਚਕ।
(ਸ) ਬੇਸ਼ੱਕ ਜ਼ਰੂਰ – ਨਿਸ਼ਚੇਵਾਚਕ
(ਹ) ਹਾਂ ਜੀ – ਨਿਰਨਾਵਾਚਕ, ਸਮੇਂ ਸਿਰ – ਕਾਲਵਾਚਕ !

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿੱਚੋਂ ਸਹੀ ਦੇ ਸਾਹਮਣੇ (✓) ਤੇ ਗ਼ਲਤ ਦੇ ਸਾਹਮਣੇ (x) ਦਾ ਨਿਸ਼ਾਨ ਲਗਾਓ
(ਉ) ਕਿਰਿਆ – ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ – ਵਿਸ਼ੇਸ਼ਣ ਹੁੰਦੇ ਹਨ।
(ਈ) ਹੌਲੀ, ਛੇਤੀ ਸ਼ਬਦ ਪ੍ਰਕਾਰ – ਵਾਚਕ ਕਿਰਿਆ – ਵਿਸ਼ੇਸ਼ਣ ਨਹੀਂ ਹੁੰਦੇ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇ – ਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਹ) ਘਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਕ) ਜੀ ਹਾਂ, ਆਹੋ ਨਿਰਨਾ – ਵਾਚਕ ਕਿਰਿਆ – ਵਿਸ਼ੇਸ਼ਣ ਹਨ।
(ਮੈਂ) ਰਾਤੋ – ਰਾਤ ਦਿੱਲੀ ਗਿਆ – ਸੰਖਿਆਵਾਚਕ ਕਿਰਿਆ – ਵਿਸ਼ੇਸ਼ਣ ਹਨ।
ਉੱਤਰ :
(ਉ) (✓)
(ਅ) (✓)
(ਈ) (✓)
(ਸ) (x)
(ਹ) (x)
(ਕ) (✓)
(ਮੈਂ) (x)

PSEB 8th Class Punjabi Vyakaran ਕਿਰਿਆ ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਾਲਵਾਚਕ, ਪਰਿਮਾਣਵਾਚਕ ਅਤੇ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਚੁਣੋ
ਉੱਤੇ, ਇੰਟ, ਘੱਟ, ਥੱਲੇ, ਉੱਬ, ਵੱਧ, ਇਧਰ, ਉਧਰ, ਇਸ ਤਰ੍ਹਾਂ, ਕੁੱਝ, ਉਦੋਂ, ਪੂਰਾ, ਉੱਥੇ, ਇੱਥੋਂ, ਅੱਜ, ਏਦਾਂ, ਥੋੜਾ, ਜਿਧਰ, ਜਿਵੇਂ, ਕਲ਼, ਜਿੰਨਾ, ਕਿਧਰ, ਕਿਵੇਂ, ਜਿੱਥੇ, ਜਦੋਂ, ਹੌਲੀ, ਕਿੱਥੇ, ਕਦੋਂ, ਧੀਰੇ, ਨੇੜੇ, ਓਦਾਂ, ਛੇਤੀ, ਦੂਰ, ਕਦੀ, ਇੰਨਾ, ਸੱਜੇ, ਹੁਣ, ਕਿੰਨਾ, ਸਵੇਰੇ, ਜ਼ਰਾ, ਹੋਠਾਂ, ਕੁਵੇਲੇ, ਰਤਾ, ਸੁਵੇਲੇ, ਖੱਬੇ।
ਉੱਤਰ :

  • ਕਾਲਵਾਚਕ ਕਿਰਿਆ ਵਿਸ਼ੇਸ਼ਣ – ਉਦੋਂ, ਅੱਜ, ਕਲ਼, ਜਦੋਂ, ਕਦੋਂ, ਕਦੀ, ਹੁਣ, ਸਵੇਰੇ, ਕੁਵੇਲੇ, ਸੁਵੇਲੇ।
  • ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਉੱਤੇ, ਥੱਲੇ, ਇਧਰ, ਉਧਰ, ਉੱਥੇ, ਇੱਥੋਂ, ਜਿਧਰ, ਕਿਧਰ, ਜਿੱਥੇ, ਕਿੱਥੇ, ਨੇੜੇ, ਦੁਰ, ਸੱਜੇ, ਖੱਬੇ, ਹੇਠਾਂ।
  • ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਘੱਟ, ਵੱਧ, ਕੁੱਝ, ਪੂਰਾ, ਥੋੜਾ, ਜਿੰਨਾ, ਇੰਨਾ, ਕਿੰਨਾ, ਜ਼ਰਾ, ਰਤਾ।
  • ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ – ਇੰਵ, ਉਂਝ, ਇਸ ਤਰ੍ਹਾਂ, ਏਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਓਦਾਂ, ਛੇਤੀ।

ਪ੍ਰਸ਼ਨ 6.
ਹੇਠ ਲਿਖਿਆਂ ਵਿਚੋਂ ਕਾਰਨਵਾਚਕ, ਸੰਖਿਆਵਾਚਕ, ਨਿਸਚੇਵਾਚਕ ਤੇ ਨਾਂਹਵਾਚਕ ਕਿਰਿਆ ਵਿਸ਼ੇਸ਼ਣ ਚੁਣੋ –
ਹਾਂ ਜੀ, ਕਿਉਂਕਿ, ਇਕਹਿਰਾ, ਆਹੋ, ਡਿਓਢਾ, ਠੀਕ, ਵੀ, ਜ਼ਰੂਰ ਹੀ, ਬਿਲਕੁਲ, ਕਈ ਵਾਰ, ਬਹੁਤ ਅੱਛਾ, ਤਾਂਕਿ, ਘੜੀ ਮੁੜੀ, ਸਤਿ ਬਚਨ, ਨਹੀਂ ਜੀ, ਮੂਲੋਂ, ਨਹੀਂ, ਇਸ ਕਰਕੇ, ਵਾਰ ਵਾਰ, ਤਦੇ ਹੀ, ਤਾਹੀਉਂ, ਮੁੜ – ਮੁੜ, ਦੁਬਾਰਾ, ਉੱਕਾ ਹੀ।
ਉੱਤਰ :

  • ਕਾਰਨਵਾਚਕ ਕਿਰਿਆ ਵਿਸ਼ੇਸ਼ਣ – ਕਿਉਂਕਿ, ਤਾਂ ਕਿ, ਇਸ ਕਰਕੇ, ਤਦੇ ਹੀ, ਤਾਂਹੀਓ।
  • ਸੰਖਿਆਵਾਚਕ ਕਿਰਿਆ ਵਿਸ਼ੇਸ਼ਣ – ਇਕਹਿਰਾ, ਡਿਓਢਾ, ਕਈ ਵਾਰ, ਘੜੀ – ਮੁੜੀ, ਵਾਰ – ਵਾਰ, ਮੁੜ – ਮੁੜ, ਦੁਬਾਰਾ।
  • ਨਿਸਚੇਵਾਚਕ ਕਿਰਿਆ ਵਿਸ਼ੇਸ਼ਣ – ਵੀ, ਹੀ।
  • ਨਾਂਹ – ਵਾਚਕ ਕਿਰਿਆ ਵਿਸ਼ੇਸ਼ਣ – ਨਹੀਂ ਜੀ, ਨਹੀਂ, ਮੂਲੋਂ, ਉੱਕਾ ਹੀ, ਹਾਂ ਜੀ, ਆਹੋ, ਠੀਕ, ਜ਼ਰੂਰ, ਬਿਲਕੁਲ, ਬਹੁਤ ਅੱਛਾ, ਸਤਿ ਬਚਨ

PSEB 8th Class Punjabi Vyakaran ਕਾਲ (1st Language)

Punjab State Board PSEB 8th Class Punjabi Book Solutions Punjabi Grammar Kala, Vyakarana ਕਾਲ Textbook Exercise Questions and Answers.

PSEB 8th Class Punjabi Grammar ਕਾਲ (1st Language)

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ 1 ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

(ਉ) ਵਰਤਮਾਨ ਕਾਲ – ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ –

  • ਮੈਂ ਪੜ੍ਹਦਾ ਹਾਂ।
  • ‘ਉਹ ਲਿਖਦਾ ਹੈ

(ਅ) ਭੂਤਕਾਲ – ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ –

  • “ਮੈਂ ਪੜਦਾ ਸੀ।
  • ‘ਉਹ ਖੇਡਦੀ ਸੀ।

(ਈ) ਭਵਿੱਖਤ ਕਾਲ – ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਕਾਲ, ਭਵਿੱਖਤ ਕਾਲ ਹੁੰਦਾ ਹੈ , ਜਿਵੇਂ –

  • “ਮੈਂ ਪੜਾਂਗਾ।
  • ‘ਉਹ ਖੇਡੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋ ਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦ, ਰੋਣਾ, ਰੋਣ, ਜਾਣਾ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਈ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ।
(ਈ) ਵਰਤਮਾਨ ਕਾਲ
(ਸ) ਭੂਤ ਕਾਲ
(ਹ) ਭੂਤ ਕਾਲ
(ਕ) ਭੂਤਕਾਲ
(ਖ) ਭੂਤਕਾਲ।
(ਗ) ਭਵਿੱਖਤ ਕਾਲ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਸਚਿਨ ਕੋਟ ਖੇਡਦਾ ਹੈ।
(ਆ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
ਉੱਤਰ :
(ੳ) ਸਚਿਨ ਕ੍ਰਿਕੇਟ ਖੇਡਦਾ ਸੀ।
(ਆ) ਚੋਰ ਚੋਰੀ ਕਰਦਾ ਸੀ।
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ।
(ਅ) ਘੋੜੇ ਦੌੜਦੇ ਹਨ।
(ਈ) ਮੱਝਾਂ ਚਰ ਰਹੀਆਂ ਹਨ।
(ਸ) ਕੁੜੀਆਂ ਖੇਡ ਰਹੀਆਂ ਹਨ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ?
(ਈ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ !
(ਈ) ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ। ਹ ਮੱਝਾਂ ਚਰ ਰਹੀਆਂ ਹਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ।
(ਖ) ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ) ਪੁਜਾਰੀ ਆਰਤੀ ਕਰ ਰਿਹਾ ਸੀ।
(ਸ) ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਸਨ।
(ਖਿ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਿਰਿਆ (1st Language)

Punjab State Board PSEB 8th Class Punjabi Book Solutions Punjabi Grammar Kiriya, Vyakarana ਕਿਰਿਆ Textbook Exercise Questions and Answers.

PSEB 8th Class Punjabi Grammar ਕਿਰਿਆ (1st Language)

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ?
ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 117)

PSEB 8th Class Punjabi Vyakaran ਕਿਰਿਆ (1st Language)

ਪ੍ਰਸ਼ਨ 2.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
ਉੱਤਰ :
(ੳ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਆ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।

PSEB 8th Class Punjabi Vyakaran ਵਿਸ਼ੇਸ਼ਣ (1st Language)

Punjab State Board PSEB 8th Class Punjabi Book Solutions Punjabi Grammar Visheshan, Vyakarana ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਵਿਸ਼ੇਸ਼ਣ (1st Language)

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਦਾਹਰਨਾਂ ਸਹਿਤ ਉੱਤਰ ਦਿਓ !
ਜਾਂ
ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 106)

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ? ਵਾਕਾਂ ਦੇ ਸਾਹਮਣੇ ਲਿਖੋ –
ਵਾਕ – ਵਿਸ਼ੇਸ਼ਣ – ਕਿਸਮ
(ਉ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ। ਚੌਥਾ – ਸੰਖਿਆਵਾਚਕ ਵਿਸ਼ੇਸ਼ਣ
(ਅ) ਇਹ ਕੱਪੜਾ ਦੋ ਮੀਟਰ ਲੰਮਾ ਹੈ। ……………………………………………..
(ਈ) ਅਹੁ ਸਾਡਾ ਘਰ ਹੈ। ……………………………………………..
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਓ। ……………………………………………..
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ। ……………………………………………..
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ। ……………………………………………..
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ। ……………………………………………..
(ਗ) ਉਸ ਕੋਲ ਪੰਜਾਹ ਰੁਪਏ ਹਨ। ……………………………………………..
ਉੱਤਰ :
(ਉ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ,
(ਅ) ਦੋ – ਸੰਖਿਆਵਾਚਕ ਵਿਸ਼ੇਸ਼ਣ,
(ਈ) ਅਹੁ – ਨਿਸ਼ਚੇਵਾਚਕ ਵਿਸ਼ੇਸ਼ਣ,
(ਸ) ਥੋੜ੍ਹਾ – ਪਰਿਮਾਣਵਾਚਕ ਵਿਸ਼ੇਸ਼ਣ,
(ਹ) ਬੜੀ ਚਲਾਕ ਗੁਣਵਾਚਕ ਵਿਸ਼ੇਸ਼ਣ,
(ਕ) ਮੇਰਾ – ਪੜਨਾਂਵੀ ਵਿਸ਼ੇਸ਼ਣ, ਨੀਲੇ – ਗੁਣਵਾਚਕ ਵਿਸ਼ੇਸ਼ਣ,
(ਖ) ਬਥੇਰੀਆਂ – ਸੰਖਿਆਵਾਚਕ ਵਿਸ਼ੇਸ਼ਣ,
(ਗ) ਪੰਜਾਹ – ਸੰਖਿਆਵਾਚਕ ਵਿਸ਼ੇਸ਼ਣ।

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।
(ਅ) ਹੁ ਘਰ ਬੜਾ ਸਾਫ਼ – ਸੁਥਰਾ ਹੈ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ।
(ਹ) ਥੋੜ੍ਹਾ ਠਹਿਰ ਜਾਓ, ਮੈਂ ਵੀ ਤੁਹਾਡੇ ਨਾਲ ਚਲਦੀ ਹਾਂ।
(ਕ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ – ਗੁਣਵਾਚਕ ਵਿਸ਼ੇਸ਼ਣ।
(ਅ) ਬੜਾ ਸਾਫ਼ – ਸੁਥਰਾ – ਗੁਣਵਾਚਕ ਵਿਸ਼ੇਸ਼ਣ।
(ਇ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ।
(ਸ) ਦਸ ਲੱਖ – ਸੰਖਿਆਵਾਚਕ ਵਿਸ਼ੇਸ਼ਣ।
(ਹ) ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ।
(ਕ) ਸਭ ਤੋਂ ਵਧੀਆ – ਗੁਣਵਾਚਕ ਵਿਸ਼ੇਸ਼ਣ !

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਗੁਣਵਾਚਕ, ਸੰਖਿਅਕ, ਪਰਿਮਾਣਵਾਚਕ, ਨਿਸਚੇਵਾਚਕ ਅਤੇ ਪੜਨਾਵੀਂ ਵਿਸ਼ੇਸ਼ਣ ਚੁਣੋ
ਅਹਿ, ਦਸ, ਸੋਹਣਾ, ਕੌਣ, ਆਹ, ਪਹਿਲਾ, ਜ਼ਰਾ ਕੁ, ਅੱਧਾ, ਇਹ, ਮੌਕਾ, ਕੀ, ਦੂਜਾ, ਕਈ, ਕਿੰਨਾ, ਸਾਰਾ, ਬਹੁਤ ਸਾਰਾ, ਪਤਲਾ, ਕਿਹੜੀ, ਭੈੜਾ, ਜਿਹੜੀ, ਰੀਣ ਕੁ, ਕਾਲਾ, ਜੋ, ਬਹਾਦਰ, ਥੋੜ੍ਹਾ ਬਹੁਤਾ, ਦੋ – ਦੋ, ਕਿੰਨਾ, ਦੋਵੇਂ, ਥੋੜੇ, ਤੁਹਾਡਾ, ਪੱਕਾ, ਮੇਰਾ, ਛਿੱਕਾ, ਸੇਰ ਕੁ, ਪੰਦਰਾਂ, ਚੰਗਾ, ਬਥੇਰਾ, ਤਿੰਨੇ, ਕਮਜ਼ੋਰ, ਚੱਪਾ ਕੁ, ਗਿੱਠ ਭਰ, ਹਾਂਹ, ਵੀਹਾਂ ਦੇ ਵੀਹ, ਕੁੱਝ, ਔਹ, ਪੌਣਾ, ਉਨ੍ਹਾਂ ਸਾਰੇ।
ਉੱਤਰ :

  1. ਗੁਣਵਾਚਕ ਵਿਸ਼ੇਸ਼ਣ – ਸੋਹਣਾ, ਮੋਟਾ, ਪਤਲਾ, ਭੈੜਾ, ਕਾਲਾ, ਬਹਾਦਰ, ਪੱਕਾ, ਛਿੱਕਾ, ਚੰਗਾ, ਕਮਜ਼ੋਰ।
  2. ਸੰਖਿਅਕ ਵਿਸ਼ੇਸ਼ਣ – ਦਸ, ਪਹਿਲਾ, ਅੱਧਾ, ਦੂਜਾ, ਕਈ, ਦੋ – ਦੋ, ਥੋੜੇ, ਪੰਦਰਾਂ, ਤਿੰਨੇ, ਵੀਹਾਂ ਦੇ ਵੀਹ, ਪੌਣਾ, ਸਾਰੇ।
  3. ਪਰਿਮਾਣਵਾਚਕ ਵਿਸ਼ੇਸ਼ਣ – ਜ਼ਰਾ ਕੁ, ਕਿੰਨਾ, ਸਾਰਾ, ਬਹੁਤ ਸਾਰਾ, ਰੀਣ ਕੁ, ਥੋੜਾ, ਬਹੁਤਾ, ਕਿੰਨਾ, ਸੇਰ ਕੁ, ਬਥੇਰਾ, ਚੱਪਾ ਕੁ, ਗਿੱਠ ਭਰ, ਕੁਝ ਆਦਿ।
  4. ਨਿਸਚੇਵਾਚਕ ਵਿਸ਼ੇਸ਼ਣ – ਅਹਿ, ਆਹ, ਇਹ, ਹਾਹ, ਔਹ, ਉਨ੍ਹਾਂ।
  5. ਪੜਨਾਵੀਂ ਵਿਸ਼ੇਸ਼ਣ – ਕੌਣ, ਕੀ, ਕਿਹੜੀ, ਜਿਹੜੀ, ਜੋ, ਤੁਹਾਡਾ, ਮੇਰਾ।

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖੇ ਪੈਰੇ ਵਿਚੋਂ ਵਿਸ਼ੇਸ਼ਣ ਚੁਣੋ –
ਸਾਰੇ ਵਿਦਿਆਰਥੀ ਇਹ ਸਵਾਲ ਕੱਢ ਸਕਦੇ ਹਨ ਚਾਰ – ਚਾਰ ਮੁੰਡਿਆਂ ਦੀ ਟੋਲੀ ਖੇਡਾਂ ਕਰ ਰਹੀ ਹੈ। ਤੁਸੀਂ ਸਾਰਾ ਸਮਾਂ ਪੜ੍ਹਾਈ ਵਿਚ ਰੁੱਝੇ ਰਹਿੰਦੇ ਹੋ। ਕਦੀ – ਕਦੀ ਸੈਰ ਵੀ ਕਰਿਆ ਕਰੋ। ਦੋ – ਚਾਰ ਘੜੀਆਂ ਕੋਈ ਖੇਡ ਖੇਡ ਲਿਆ ਕਰੋ। ਇਉਂ ਸਿਹਤ ਠੀਕ ਰਹਿੰਦੀ ਹੈ।
ਉੱਤਰ :
ਸਾਰੇ – ਸੰਖਿਅਕ ਵਿਸ਼ੇਸ਼ਣ।ਇਹ – ਨਿਸਚੇਵਾਚਕ ਵਿਸ਼ੇਸ਼ਣ। ਚਾਰ – ਚਾਰ – ਸੰਖਿਅਕ ਵਿਸ਼ੇਸ਼ਣ ਸਾਰਾ – ਪਰਿਮਾਣਵਾਚਕ ਵਿਸ਼ੇਸ਼ਣ ( ਦੋ – ਚਾਰ – ਸੰਖਿਅਕ ਵਿਸ਼ੇਸ਼ਣ। ਕੋਈ – ਪੜਨਾਂਵੀਂ ਵਿਸ਼ੇਸ਼ਦੇ

ਪ੍ਰਸ਼ਨ 6.
ਹੇਠ ਲਿਖੇ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ਲੰਮਾ, ਥੋੜਾ, ਸੁਰੀਲੀ, ਦਸਵਾਂ।
ਉੱਤਰ :
ਲੰਮਾ, ਸੁਰੀਲੀ – ਗੁਣਵਾਚਕ ਵਿਸ਼ੇਸ਼ਣ। ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ। ਦਸਵਾਂ – ਸੰਖਿਅਕ ਵਿਸ਼ੇਸ਼ਣ।

PSEB 8th Class Punjabi Vyakaran ਵਚਨ (1st Language)

Punjab State Board PSEB 8th Class Punjabi Book Solutions Punjabi Grammar Vachana, Vyakarana ਵਚਨ Textbook Exercise Questions and Answers.

PSEB 8th Class Punjabi Grammar ਵਚਨ (1st Language)

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ?
ਜਾਂ
ਵਚਨ ਦੀ ਪਰਿਭਾਸ਼ਾ ਲਿਖੋ। ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਪਰਿਭਾਸ਼ਾ – ਇਕ ਜਾਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਵਚਨ ਦੋ ਪ੍ਰਕਾਰ ਦਾ ਹੁੰਦਾ ਹੈ – ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਚੀਜ਼, ਵਿਸ਼ੇਸ਼ਤਾ ਜਾਂ ਕਿਰਿਆ ਲਈ ਵਰਤਿਆ ਜਾਵੇ, ਉਸ ਨੂੰ ਇਕ – ਵਚਨ ਆਖਦੇ ਹਨ। ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ, ਸਾਧਾਰਨ ਤੇ ਸੰਬੰਧਕੀ। ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ
(ਉ) ਤੇਰਾ ਮੁੰਡਾ ਕਿੱਥੇ ਹੈ? (ਮੁੰਡਾ’ ਇਕ – ਵਚਨ ਸਧਾਰਨ ਰੂਪ)
(ਅ ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ। (ਮੁੰਡੇ ਇਕ – ਵਚਨ ਸੰਬੰਧਕੀ ਰੂਪ

PSEB 8th Class Punjabi Vyakaran ਵਚਨ (1st Language)

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਉਸ ਨੂੰ ਬਹੁ – ਵਚਨ ਆਖਦੇ ਹਨ। ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ, ਸਧਾਰਨ ਤੇ ਸੰਬੰਧਕੀ ਨੇ ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ
(ੳ) ਉਸ ਦੇ ਦੋ ਮੁੰਡੇ ਹਨ। (‘ਮੁੰਡੇ’ ਬਹੁ – ਵਚਨ, ਸਧਾਰਨ ਰੂਪ)
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ। (ਮੁੰਡਿਆਂ ਬਹੁ – ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ ਦੋ ਰੂਪ ਹੁੰਦੇ ਹਨ। ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ। ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਨੂੰ, ਲਈ, ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ।

(ਨੋਟ – ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ – ਵਚਨ ਤੇ ਬਹੁ – ਵਚਨ ਦੇ ਇਹੋ ਤਰੀਕੇ ਹੀ ਸਿੱਖਣੇ ਤੇ ਸਿਖਾਉਣੇ ਚਾਹੀਦੇ ਹਨ ਤੇ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੀ ਲਿਖਣੇ ਚਾਹੀਦੇ ਹਨ !

ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ :

1. ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿਚ ਕੰਨਾ (τ) ਹੋਵੇ, ਤਾਂ ਉਸ ਸ਼ਬਦ ਦੇ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ –
PSEB 8th Class Punjabi Vyakaran ਵਚਨ (1st Language) 1
PSEB 8th Class Punjabi Vyakaran ਵਚਨ (1st Language) 2
PSEB 8th Class Punjabi Vyakaran ਵਚਨ (1st Language) 3
PSEB 8th Class Punjabi Vyakaran ਵਚਨ (1st Language) 4

ਉੱਪਰਲੇ ਨੇਮ ਦਾ ਉਲੰਘਣ – ਕਈ ਕੰਨਾ ਅੰਤ ਵਾਲੇ ਪੁਲਿੰਗ ਨਾਂਵ ਅਜਿਹੇ ਹਨ, ਜਿਨ੍ਹਾਂ ਦੇ ਇਕ – ਵਚਨ ਅਤੇ ਬਹੁ – ਵਚਨ ਸ਼ਬਦਾਂ ਦਾ ਰੂਪ ਇੱਕੋ ਹੀ ਹੁੰਦਾ ਹੈ; ਜਿਵੇਂ –
(ੳ) ਸਤਲੁਜ ਪੰਜਾਬ ਦਾ ਇਕ ਦਰਿਆ ਹੈ। (ਇਕ – ਵਚਨ)
ਪੰਜਾਬ ਵਿਚ ਬਹੁਤ ਸਾਰੇ ਦਰਿਆ ਹਨ। (ਬਹੁ – ਵਚਨ)
(ਅ) ਉਸ ਦਾ ਇਕ ਭਰਾ ਹੈ। (ਇਕ – ਵਚਨ)
ਮੇਰੇ ਤਿੰਨ ਭਰਾ ਹਨ। (ਬਹੁ – ਵਚਨ)

PSEB 8th Class Punjabi Vyakaran ਵਚਨ (1st Language)

2. ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ (τ) ਨਹੀਂ ਹੁੰਦਾ, ਉਹਨਾਂ ਦੇ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 8th Class Punjabi Vyakaran ਵਚਨ (1st Language) 5
PSEB 8th Class Punjabi Vyakaran ਵਚਨ (1st Language) 6

3. ਕਈ ਪੁਲਿੰਗ ਸ਼ਬਦਾਂ ਦਾ ਇਕ – ਵਚਨ ਰੂਪ ਹੀ ਨਹੀਂ, ਸਗੋਂ ਉਹ ਬਹੁ – ਵਚਨ ਰੂਪ ਵਿਚ , ਹੀ ਹੁੰਦੇ ਹਨ, ਜਿਵੇਂ – ਦਾਦਕੇ, ਨਾਨਕੇ, ਮਾਮੇ।

PSEB 8th Class Punjabi Vyakaran ਵਚਨ (1st Language)

4. ਜੇਕਰ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ (), ਦੁਲੈਂਕੜ () ਹੋੜਾ ( ) ਜਾਂ ਕਨੌੜਾ (*) ਲੱਗਾ ਹੋਵੇ, ਤਾਂ ਉਨ੍ਹਾਂ ਦਾ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ। ਇਨ੍ਹਾਂ ਵਿਚ ਬਹੁ – ਵਚਨ ਸ਼ਬਦ ਬਣਾਉਣ ਲਈ ‘ਆਂ’ ਦਾ ਵਾਧਾ ਕੀਤਾ ਜਾਂਦਾ ਹੈ :
PSEB 8th Class Punjabi Vyakaran ਵਚਨ (1st Language) 7
PSEB 8th Class Punjabi Vyakaran ਵਚਨ (1st Language) 8
PSEB 8th Class Punjabi Vyakaran ਵਚਨ (1st Language) 9

PSEB 8th Class Punjabi Vyakaran ਵਚਨ (1st Language)

PSEB 8th Class Punjabi Vyakaran ਵਚਨ (1st Language) 10

5. ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ ਹੋਵੇ, ਉਨ੍ਹਾਂ ਦਾ ਬਹੁ – ਵਚਨ ਕੰਨਾ ਤੇ ਬਿੰਦੀ () ਵਧਾਉਣ ਨਾਲ ਬਣਦਾ ਹੈ; ਜਿਵੇਂ –
PSEB 8th Class Punjabi Vyakaran ਵਚਨ (1st Language) 11
PSEB 8th Class Punjabi Vyakaran ਵਚਨ (1st Language) 12

PSEB 8th Class Punjabi Vyakaran ਵਚਨ (1st Language)

6. ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ਕੰਨਾ ਬਿੰਦੀ ਹੋਵੇ, ਉਨ੍ਹਾਂ ਦਾ ਬਹੁ – ਵਚਨ ‘ਬੰਦੀ ਹਟਾ ਕੇ ‘ਤੇ “ਵਾਂ ‘ਜਾਂ “ਈਆਂ ਵਧਾਇਆਂ ਬਣਦਾ ਹੈ; ਜਿਵੇਂ –
PSEB 8th Class Punjabi Vyakaran ਵਚਨ (1st Language) 13
PSEB 8th Class Punjabi Vyakaran ਵਚਨ (1st Language) 14

7. ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ‘ਕੰਨਾ ਹੋਵੇ, ਉਨ੍ਹਾਂ ਦਾ ਬਹੁ – ਵਚਨ “ਵਾਂ ਵਧਾ ਕੇ ਬਣਾਇਆ ਜਾਂਦਾ ਹੈ , ਜਿਵੇਂ –
PSEB 8th Class Punjabi Vyakaran ਵਚਨ (1st Language) 15
PSEB 8th Class Punjabi Vyakaran ਵਚਨ (1st Language) 16

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ –
(ਉ) ਲੜਕਾ ਗੀਤ ਗਾ ਰਿਹਾ ਹੈ।
(ਆਂ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ।
(ਈ) ਚਿੜੀ ਚੀਂ – ਚੀਂ ਕਰਦੀ ਹੈ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ।
(ਹ) ਕੁੜੀ ਰੌਲਾ ਪਾ ਰਹੀ ਹੈ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ।
(ਖ) ਅੰਬ ਮਿੱਠਾ ਤੇ ਸੁਆਦੀ ਹੈ।
(ਗ) ਤੇ ਕਿਸਾਨ ਹਲ ਚਲਾ ਰਿਹਾ ਹੈ।
(ਯ) ਮੇਰੇ ਮਿੱਤਰ ਕੋਲ ਬੱਕਰੀ ਹੈ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ।
ਉੱਤਰ :
(ਉ) ਲੜਕੇ ਗੀਤ ਗਾ ਰਹੇ ਹਨ।
(ਅ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ।
(ਈ) ਚਿੜੀਆਂ ਚੀਂ – ਚੀਂ ਕਰਦੀਆਂ ਹਨ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ।
(ਖ) ਅੰਬ ਮਿੱਠੇ ਤੇ ਸੁਆਦੀ ਹਨ।
(ਗ) ਕਿਸਾਨ ਹਲ ਚਲਾ ਰਹੇ ਹਨ।
(ਯ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ।
(ਝ) ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ
(ਉ) ਨਿੱਕਾ ਮੁੰਡਾ ਪਲੇਟ ਵਿਚੋਂ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ !
(ਅ) ਠੰਢੀ ਹਵਾ ਚਲ ਰਹੀ ਹੈ।
(ਈ) ਮੈਂ ਤੇਰੀ ਮੱਦਦ ਨਹੀਂ ਕਰ ਸਕਦਾ।
(ਸ) ਬੱਚਾ ਗੇਂਦ ਨਾਲ ਖੇਡ ਰਿਹਾ ਹੈ।
ਉੱਤਰ :
(ੳ) ਨਿੱਕੇ ਮੁੰਡੇ ਪਲੇਟਾਂ ਵਿਚੋਂ ਚਮਚਿਆਂ ਨਾਲ ਆਈਸਕਰੀਮਾਂ ਖਾ ਰਹੇ ਹਨ।
(ਅ) ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਈ) ਅਸੀਂ ਤੁਹਾਡੀਆਂ ਮੱਦਦਾਂ ਨਹੀਂ ਕਰ ਸਕਦੇ।
(ਸ) ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਮੁੜ ਲਿਖੋ :
(ਉ) ਉਹ ਆਪਣਾ ਘੋੜਾ, ਬੱਕਰੀ ਤੇ ਬੋਤਾ ਲੈ ਕੇ ਘਰ ਨੂੰ ਚਲਾ ਗਿਆ।
(ਆ) ਉਹ ਆਪਣੀ ਗਾਂ, ਮੱਝ ਤੇ ਕੁੱਤਾ ਲੈ ਕੇ ਘਰ ਨੂੰ ਚਲਾ ਗਿਆ।
(ਈ) ਮਾਂ ਠੰਢੀ ਛਾਂ।
(ਸ) ਅੱਜ ਬਹੁਤ ਠੰਢੀ ਹਵਾ ਚਲ ਰਹੀ ਹੈ।
(ਹ) ਦੁਕਾਨ ਤੇ ਕਾਰੀਗਰ ਮੇਜ਼ ਬਣਾ ਰਿਹਾ ਹੈ।
ਉੱਤਰ :
(ੳ) ਉਹ ਆਪਣੇ ਘੋੜੇ, ਬੱਕਰੀਆਂ ਤੇ ਖੋਤੇ ਲੈ ਕੇ ਘਰਾਂ ਨੂੰ ਚਲੇ ਗਏ।
(ਆ) ਉਹ ਆਪਣੀਆਂ ਗਾਵਾਂ, ਮੱਝਾਂ ਤੇ ਕੁੱਤੇ ਲੈ ਕੇ ਘਰਾਂ ਨੂੰ ਚਲੇ ਗਏ।
(ਈ) ਮਾਂਵਾਂ ਠੰਢੀਆਂ ਛਾਵਾਂ।
(ਸ) ਅੱਜ ਬਹੁਤ ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਹ) ਦੁਕਾਨਾਂ ‘ਤੇ ਕਾਰੀਗਰ ਮੇਜ਼ ਬਣਾ ਰਹੇ ਹਨ।

ਪ੍ਰਸ਼ਨ 5.
ਹੇਠ ਲਿਖੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਰ ਦੁਬਾਰਾ ਲਿਖੋ
(ਉ) ਮਾਂ ਨੇ ਆਪਣੀ ਧੀ ਨੂੰ ਅਸੀਸ ਦਿੱਤੀ।
(ਅ) ਉਹ ਆਪਣਾ ਕੁੱਤਾ, ਘੋੜਾ ਤੇ ਬਲਦ ਲੈ ਕੇ ਖੇਤ ਨੂੰ ਚਲਾ ਗਿਆ।
(ਈ) ਕੁੱਤਾ ਚੱਕੀ ਜ਼ਰੂਰ ਚੱਟੇਗਾ।
(ਸ) ਵਿਹੜੇ ਵਿਚ ਬੈਠੀ ਕੁੜੀ ਕਸੀਦਾ ਕੱਢ ਰਹੀ ਸੀ।
ਉੱਤਰ :
(ੳ) ਮਾਂਵਾਂ ਨੇ ਆਪਣੀਆਂ ਧੀਆਂ ਨੂੰ ਅਸੀਸਾਂ ਦਿੱਤੀਆਂ।
(ਅ) ਉਹ ਆਪਣੇ ਕੁੱਤੇ, ਘੋੜੇ ਤੇ ਬਲ਼ਦ ਲੈ ਕੇ ਖੇਤਾਂ ਨੂੰ ਚਲੇ ਗਏ।
(ਈ) ਕੁੱਤੇ ਚੱਕੀਆਂ ਜ਼ਰੂਰ ਚੱਟਣਗੇ।
(ਸ) ਵਿਹੜਿਆਂ ਵਿਚ ਬੈਠੀਆਂ ਕੁੜੀਆਂ ਕਸੀਦੇ ਕੱਢ ਰਹੀਆਂ ਸਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕਾਂ ਨੂੰ ਮੁੜ ਲਿਖੋ
(ਉ) ਮਦਾਰੀ ਦੇ ਥੈਲੇ ਵਿਚ ਘੜੀ ਤੇ ਸੂਈ ਸੀ।
(ਆ) ਚਿੜੀ ਦੇ ਬੱਚੇ ਨੇ ਮੁੰਹ ਬਾਹਰ ਕੱਢਿਆ।
(ਈ) ਕੁੜੀਆਂ ਤਿੰਝਣ ਵਿਚ ਚਰਖਾ ਚਲਾ ਰਹੀਆਂ ਹਨ ਤੇ ਗੀਤ ਗਾ ਰਹੀਆਂ ਹਨ।
(ਸ) ਮੇਰੇ ਕੋਲ ਕੁੱਤਾ, ਬੱਕਰੀ, ਮੱਝ ਤੇ ਘੋੜਾ ਸਨ।
(ਰ) ਕੁੜੀ ਕਸੀਦਾ ਕੱਢ ਰਹੀ ਸੀ !
(ਕ) ਮੇਰੇ ਮਿੱਤਰ ਨੇ ਪੁਰਾਣੀ ਕਾਰ ਖ਼ਰੀਦੀ ਹੈ।
(ਖ) ਸਾਧ ਨੇ ਮਾਈ ਨੂੰ ਪੁੱਤਰ ਦਾ ਵਰ ਦਿੱਤਾ।
ਉੱਤਰ :
(ੳ) ਮਦਾਰੀਆਂ ਦੇ ਥੈਲਿਆਂ ਵਿਚ ਘੜੀਆਂ ਤੇ ਸੂਈਆਂ ਸਨ।
(ਅ) ਚਿੜੀਆਂ ਦੇ ਬੱਚਿਆਂ ਨੇ ਮੂੰਹ ਬਾਹਰ ਕੱਢੇ।
(ਈ) ਕੁੜੀ ਤਿੰਵਣ ਵਿਚ ਚਰਖਾ ਚਲਾ ਰਹੀ ਸੀ ਤੇ ਗੀਤ ਗਾ ਰਹੀ ਸੀ।
(ਸ) ਸਾਡੇ ਕੋਲ ਕੁੱਤੇ, ਬੱਕਰੀਆਂ, ਮੱਝਾਂ ਤੇ ਘੋੜੇ ਸਨ !
(ਕ) ਕੁੜੀਆਂ ਕਸੀਦਾ ਕੱਢ ਰਹੀਆਂ ਸਨ।
(ਰ) ਸਾਡੇ ਮਿੱਤਰਾਂ ਨੇ ਪੁਰਾਣੀਆਂ ਕਾਰਾਂ ਖਰੀਦੀਆਂ ਹਨ।
(ਖ) ਸਾਧਾਂ ਨੇ ਮਾਈਆਂ ਨੂੰ ਪੁੱਤਰਾਂ ਦੇ ਵਰ ਦਿੱਤੇ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਮੁੜ ਲਿਖੋ
(ਉ) ਕੁੜੀ ਗਿੱਧੇ ਵਿਚ ਨੱਚ ਕੇ ਬੋਲੀ ਪਾ ਰਹੀ ਹੈ !
(ਅ) ਕਿਸਾਨ ਨੇ ਮੱਝ, ਬੱਕਰੀ, ਗਊ ਤੇ ਕੁੱਤੇ ਨੂੰ ਖੇਤ ਵਿਚ ਖੁੱਲ੍ਹਾ ਛੱਡ ਦਿੱਤਾ।
(ਈ) ਸਪੇਰੇ ਨੇ ਬੀਨ ਵਜਾਈ ਤੇ ਕਾਲੇ ਨਾਗ ਨੂੰ ਵੱਸ ਵਿਚ ਕਰ ਲਿਆ।
(ਸ) ਦਰਿਆ ਦੇ ਕਿਨਾਰੇ ਸਾਧੂ ਨੇ ਧੂਣੀ ਲਾ ਲਈ।
(ਹ) ਅੱਜ ਸਵੇਰੇ ਤੋਂ ਹੀ ਠੰਢੀ ਹਵਾ ਚਲ ਰਹੀ ਹੈ।
(ਕ) ਮੈਂ ਉਸਦੀ ਕਿਤਾਬ ਲੈ ਕੇ ਪੜ੍ਹੀ।
(ਖ ਭੰਗੜੇ ਵਿਚ ਨੱਚਦੇ ਗੱਭਰੂ ਨੂੰ ਦੇਖ ਕੇ ਬੁੱਢੇ ਤੇ ਮੁੰਡੇ ਵੀ ਨੱਚਣ ਲੱਗ ਪਏ।
(ਗ) ਮੱਝ, ਗਾਂ ਤੇ ਬੱਕਰੀ ਖੇਤ ਵਿਚ ਚੁਗ ਰਹੀ ਸੀ।
ਉੱਤਰ :
(ੳ) ਕੁੜੀਆਂ ਗਿੱਧੇ (ਗਿੱਧਿਆਂ ਵਿਚ ਨੱਚ ਕੇ ਬੋਲੀਆਂ ਪਾ ਰਹੀਆਂ ਹਨ।
(ਅ) ਕਿਸਾਨਾਂ ਨੇ ਮੱਝਾਂ, ਬੱਕਰੀਆਂ, ਗਊਆਂ ਤੇ ਕੁੱਤਿਆਂ ਨੂੰ ਖੇਤਾਂ ਵਿਚ ਖੁੱਲ੍ਹੇ ਛੱਡ ਦਿੱਤਾ।
(ਈ) ਸਪੇਰਿਆਂ ਨੇ ਬਿਨਾਂ ਵਜਾਈਆਂ ਤੇ ਕਾਲਿਆਂ ਨਾਗਾਂ ਨੂੰ ਵੱਸ ਵਿਚ ਕਰ ਲਿਆ।
(ਸ) ਦਰਿਆਵਾਂ ਦਿਆਂ ਕਿਨਾਰਿਆਂ ‘ਤੇ ਸਾਧੂਆਂ ਨੇ ਧੂਣੀਆਂ ਲਾ ਲਈਆਂ।
(ਹ) ਅੱਜ ਸਵੇਰੇ ਤੋਂ ਹੀ ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਕ) ਅਸੀਂ ਉਨ੍ਹਾਂ ਦੀਆਂ ਕਿਤਾਬਾਂ ਲੈ ਕੇ ਪੜ੍ਹੀਆਂ।
(ਖ) ਭੰਗੜੇ ਵਿਚ ਨੱਚਦੇ ਗੱਭਰੂਆਂ ਨੂੰ ਦੇਖ ਕੇ ਬੁੱਢਾ ਤੇ ਮੁੰਡਾ ਵੀ ਨੱਚਣ ਲੱਗ ਪਏ।
(ਗ) ਮੱਝਾਂ, ਗਾਈਆਂ ਤੇ ਬੱਕਰੀਆਂ ਖੇਤ ਵਿਚ ਚੁਗ ਰਹੀਆਂ ਸਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਮੁੜ ਲਿਖੋ
(ੳ) ਰਾਜੇ ਨੇ ਮੰਗਤੇ ਨੂੰ ਤਨ ਦਾ ਕੱਪੜਾ ਦਿੱਤਾ।
(ਅ) ਨਿੱਕਾ ਮੁੰਡਾ ਪਲੇਟ ਵਿਚ ਆਈਸ ਕਰੀਮ ਖਾ ਰਿਹਾ ਹੈ।
(ਈ) ਲਾਲ ਘੋੜਾ ਤੇ ਚਿੱਟਾ ਕੁੱਤਾ ਦੌੜ ਲਾ ਰਹੇ ਹਨ।
ਉੱਤਰ :
(ੳ) ਰਾਜਿਆਂ ਨੇ ਮੰਗਤਿਆਂ ਨੂੰ ਤਨ ਦੇ ਕੱਪੜੇ ਦਿੱਤੇ।
(ਅ) ਨਿੱਕੇ ਮੁੰਡੇ ਪਲੇਟਾਂ ਵਿਚ ਆਈਸ – ਕਰੀਮਾਂ ਖਾ ਰਹੇ ਹਨ।
(ਈ) ਲਾਲ ਘੋੜੇ ਤੇ ਚਿੱਟੇ ਕੁੱਤੇ ਦੌੜਾਂ ਲਾ ਰਹੇ ਹਨ।