Punjab State Board PSEB 3rd Class Punjabi Book Solutions Chapter 17 ਭੇਤ ਦੀ ਗੱਲ Textbook Exercise Questions, and Answers.
PSEB Solutions for Class 3 Punjabi Chapter 17 ਭੇਤ ਦੀ ਗੱਲ
Punjabi Guide for Class 3 PSEB ਭੇਤ ਦੀ ਗੱਲ Textbook Questions and Answers
(ਪਾਠ-ਅਭਿਆਸ ਪ੍ਰਸ਼ਨ-ਉੱਤਰ )
(i) ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਵਪਾਰੀ ਨੇ ਤੋਤੇ ਦਾ ਕੀ ਨਾਂ ਰੱਖਿਆ ਹੋਇਆ ਸੀ ?
ਉੱਤਰ-
ਮੀਆਂ ਮਿੱਠੂ ।
ਪ੍ਰਸ਼ਨ 2.
ਤੋਤੇ ਦੀ ਅਵਾਜ਼ ਕਿਹੋ-ਜਿਹੀ ਸੀ ?
ਉੱਤਰ-
ਮਨਮੋਹਣੀ ।
ਪ੍ਰਸ਼ਨ 3.
ਤੋਤੇ ਨੇ ਆਪਣੇ ਸਾਥੀ ਨੂੰ ਕੀ ਕਹਿਣ ਲਈ ਕਿਹਾ ? ..
ਉੱਤਰ-
ਤੋਤੇ ਨੇ ਆਪਣੇ ਸਾਥੀ ਨੂੰ ਕਹਿਣ ਲਈ ਇਹ ਕਿਹਾ, “ਤੁਸੀਂ ਅਜ਼ਾਦ ਹੋ ਤੇ ਬਾਗਾਂ ਵਿਚ ਉੱਡਦੇਫਿਰਦੇ ਹੋ, ਪਰ ਮੈਂ ਪਿੰਜਰੇ ਵਿਚ ਕੈਦ ਹਾਂ ।”
(ii) ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
(i) ਵਪਾਰੀ ਦਾ ਦੂਰ-ਦੂਰ ਤੱਕ ਕੀ ਫੈਲਿਆ ਹੋਇਆ ਸੀ ?
ਘਰ
ਖੇਤ
ਕਾਰੋਬਾਰ
ਉੱਤਰ-
ਕਾਰੋਬਾਰ ਦੀ
(ii) ਤੋਤਾ ਕਿੱਥੇ ਕੈਦ ਸੀ ?
ਕੋਠੀ ਵਿੱਚ
ਪਿੰਜਰੇ ਵਿੱਚ
ਜੰਗਲ ਵਿੱਚ
ਉੱਤਰ-
ਪਿੰਜਰੇ ਵਿੱਚ
(iii) ਬੁੱਢੇ ਤੋਤੇ ਨੇ ਤੋਹਫ਼ਾ ਕਿਸ ਨੂੰ ਭੇਜਿਆ ਸੀ ?
ਵਪਾਰੀ ਨੂੰ
ਬੱਚਿਆਂ ਨੂੰ
ਮੀਆਂ-ਮਿੱਠੂ ਨੂੰ
ਉੱਤਰ-
ਮੀਆਂ-ਮਿੱਠੂ ਨੂੰ ।
ਪ੍ਰਸ਼ਨ 2.
ਵਪਾਰੀ ਨੇ ਕੀ ਪਾਲਿਆ ਹੋਇਆ ਸੀ ?
ਉੱਤਰ-
ਵਪਾਰੀ ਨੇ ਤੋਤਾ ਪਾਲਿਆ ਹੋਇਆ ਸੀ ।
ਪ੍ਰਸ਼ਨ 3.
ਮੀਆਂ ਮਿੱਠੂ ਨੇ ਵਪਾਰੀ ਨੂੰ ਕੀ ਕੰਮ ਦੱਸਿਆ ?
ਉੱਤਰ-
ਮੀਆਂ ਮਿੱਠੂ ਨੇ ਵਪਾਰੀ ਨੂੰ ਕਿਹਾ ਕਿ ਉਸ ਨੂੰ ਜਿੱਥੇ ਕਿਤੇ ਵੀ ਤੋਤੇ ਮਿਲਣ, ਉਨ੍ਹਾਂ ਨੂੰ ਸਲਾਮ ਕਹਿ ਦੇਵੇ । ਨਾਲ ਹੀ ਕਹੇ ਕਿ ਉਹ ਤਾਂ ਅਜ਼ਾਦ ਹਨ ਤੇ ਬਾਗਾਂ ਵਿਚ ਉੱਡਦੇ-ਫਿਰਦੇ ਹਨ, ਪਰ ਉਹ ਮੀਆਂ ਮਿੱਠੂ ਪਿੰਜਰੇ ਵਿਚ ਕੈਦ ਹੈ ।
ਪ੍ਰਸ਼ਨ 4.
ਬੁੱਢਾ ਤੋਤਾ ਤੜਫ ਕੇ ਕਿੱਥੇ ਡਿਗਿਆ ?
ਉੱਤਰ-
ਬੁੱਢਾ ਤੋਤਾ ਤੜਫ ਕੇ ਜ਼ਮੀਨ ਉੱਤੇ ਡਿਗਿਆ ।
ਪ੍ਰਸ਼ਨ 5.
ਪਿੰਜਰੇ ਵਿਚ ਬੈਠਾ ਤੋਤਾ ਉੱਡ ਕੇ ਕਿੱਥੇ ਬੈਠ ਗਿਆ ?
ਉੱਤਰ-
ਪਿੰਜਰੇ ਵਿੱਚੋਂ ਉੱਡ ਕੇ ਤੋਤਾ ਦਰੱਖ਼ਤ ਉੱਤੇ ਬੈਠ ਗਿਆ !
ਪ੍ਰਸ਼ਨ 6.
ਪਿੰਜਰੇ ਦੀ ਗੁਲਾਮੀ ਨਾਲੋਂ ਕਿਹੜੀ ਹਵਾ ਚੰਗੀ ਹੁੰਦੀ ਹੈ ? |
ਉੱਤਰ-
ਪਿੰਜਰੇ ਦੀ ਗੁਲਾਮੀ ਨਾਲੋਂ ਅਜ਼ਾਦੀ ਦੀ ਹਵਾ ਚੰਗੀ ਹੁੰਦੀ ਹੈ ।
ਪ੍ਰਸ਼ਨ 7.
ਜਦੋਂ ਲੋਕੀਂ ਇਕ-ਦੂਜੇ ਨੂੰ ਮਿਲਦੇ ਹਨ, ਤਾਂ ਕਿਹੜੇ ਸ਼ਬਦ ਬੋਲਦੇ ਹਨ ? ਜਿਵੇਂ-ਨਮਸਤੇ ……… ………
ਉੱਤਰ-
ਨਮਸਤੇ, ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ, ਰਾਮ-ਰਾਮ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ :
ਵਪਾਰੀ, ਕਾਰੋਬਾਰ, ਦੂਰ-ਦੂਰ, ਸਮਾਨ, ਪਸੰਦ, ਸਲਾਮ, ਅਜ਼ਾਦ, ਕੈਦ, ਦਰੱਖ਼ਤ, ਪਿੰਜਰਾ, ਤੋਹਫ਼ਾ, ਭੇਤ, ਗੁਲਾਮੀ, ਪਰਿਵਾਰ, ਉਦਾਸ ।
ਉੱਤਰ-
- ਵਪਾਰੀ ਖ਼ਰੀਦ-ਵੇਚ ਕਰਨ ਵਾਲਾ)ਮੇਰਾ ਦੋਸਤ ਕੱਪੜੇ ਦਾ ਵਪਾਰੀ ਹੈ ।
- ਕਾਰੋਬਾਰ (ਕੰਮ, ਵਪਾਰ-ਬਜ਼ਾਰ ਵਿਚ ਹਰ ਰੋਜ਼ ਲੱਖਾਂ ਦਾ ਕਾਰੋਬਾਰ ਹੁੰਦਾ ਹੈ ।
- ਦੂਰ-ਦੂਰ (ਜੋ ਥਾਂਵਾਂ ਨੇੜੇ ਨਾ ਹੋਣ)-ਮੇਲਾ ਵੇਖਣ ਲਈ ਲੋਕ ਦੂਰ-ਦੂਰ ਤੋਂ ਆਏ ।
- ਮਾਨ (ਚੀਜ਼ਾਂ)-ਇਹ ਕਮਰਾ ਸਮਾਨ ਨਾਲ ਭਰਿਆ ਹੋਇਆ ਹੈ ।
- ਪਸੰਦ (ਮਨ ਨੂੰ ਚੰਗੀ ਲੱਗ ਜਾਣੀ-ਮੈਨੂੰ ਤੋਹਫ਼ਿਆਂ ਦੀ ਇਸ ਦੁਕਾਨ ਵਿਚੋਂ ਇਕ ਵੀ ਪਸੰਦ ਦੀ | ਚੀਜ਼ ਨਹੀਂ ਮਿਲੀ ।
- ਸਲਾਮ ਨਮਸਕਾਰ-ਮੈਂ ਆਪਣੇ ਮੁਸਲਮਾਨ ਦੋਸਤ ਨੂੰ ਸਲਾਮ ਆਖੀ ।
- ਅਜ਼ਾਦ (ਸੁਤੰਤਰ)-ਭਾਰਤ 15 ਅਗਸਤ, 1947 ਨੂੰ ਅਜ਼ਾਦ ਹੋਇਆ ।
- ਕੈਦ ਸਜ਼ਾ ਦੇਣ ਲਈ ਇਕ ਥਾਂ ਬੰਦ ਕਰਨਾ)-ਕਾਤਲ ਨੂੰ ਵੀਹ ਸਾਲ ਕੈਦ ਦੀ ਸਜ਼ਾ ਹੋਈ ।
- ਦਰੱਖ਼ਤ ਰੁੱਖ-ਸਾਨੂੰ ਦਰੱਖ਼ਤ ਨਹੀਂ ਵੱਢਣੇ ਚਾਹੀਦੇ।
- ਪਿੰਜਰਾ (ਪੰਛੀ ਨੂੰ ਬੰਦ ਕਰਨ ਲਈ ਬਣਿਆ | ਸੀਖਾਂ ਦਾ ਡੱਬਾ)-ਤੋਤਾ ਪਿੰਜਰੇ ਵਿਚ ਕੈਦ ਹੈ ।
- ਤੋਹਫ਼ਾ ਸੁਗਾਤ-ਮੇਰੇ ਜਨਮ-ਦਿਨ ‘ਤੇ ਮੇਰੇ ਚਾਚਾ ਜੀ ਨੇ ਮੈਨੂੰ ਇਕ ਤੋਹਫ਼ਾ ਭੇਜਿਆ ।.
- ਭੇਤ ਜਾਣਕਾਰੀ)-ਇਸ ਗੱਲ ਦਾ ਕਿਸੇ ਨੂੰ ਭੇਤ ਨਹੀਂ ।
- ਗੁਲਾਮੀ ਅਧੀਨਗੀ)-ਭਾਰਤ ਨੇ ਲੰਮੀ ਗੁਲਾਮੀ ਮਗਰੋਂ ਆਖ਼ਰ ਅਜ਼ਾਦੀ ਪ੍ਰਾਪਤ ਕਰ | ਲਈ ।
- ਪਰਿਵਾਰ (ਟਿੱਬਰ)-ਮੈਂ ਆਪਣੇ ਪਰਿਵਾਰ ਵਿਚ ਰਹਿੰਦਾ ਹਾਂ ।
- ਉਦਾਸ ਗਮਗੀਨ, ਨਾ-ਖੁਸ਼)-ਤੂੰ ਅੱਜ ਇੰਨਾ ਉਦਾਸ ਕਿਉਂ ਹੈਂ ?
(iii) ਪੜੋ, ਸਮਝੋ ਤੇ ਉੱਤਰ ਦਿਓ-
ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :
ਬੜੀ ਪੁਰਾਣੀ ਗੱਲ ਹੈ । ਇਕ ਸ਼ਹਿਰ ਵਿਚ ਇਕ ਵਪਾਰੀ ਰਹਿੰਦਾ ਸੀ । ਉਸ ਦਾ ਕਾਰੋਬਾਰ ਦੂਰ-ਦੂਰ ਤੱਕ ਫੈਲਿਆ ਹੋਇਆ ਸੀ ਉਹ ਇਕ ਥਾਂ ਤੋਂ ਸਮਾਨ ਖ਼ਰੀਦਦਾ ਅਤੇ ਦੂਜੀ ਥਾਂ ਵੇਚ ਦਿੰਦਾ ! ਇਸ ਤਰ੍ਹਾਂ ਉਸ ਨੇ ਬਹੁਤ ਪੈਸਾ ਤੇ ਨਾਮ ਕਮਾਇਆ ।ਇਕ ਵਾਰ ਉਹ ਆਪਣੇ ਵਪਾਰ ਦੇ ਸੰਬੰਧ ਵਿਚ ਕਿਧਰੇ ਦੂਰ ਜਾਣ ਲੱਗਾ । ਉਸ ਨੇ ਆਪਣੇ ਘਰ ਦੇ ਸਾਰੇ ਜੀਆਂ ਨੂੰ ਪੁੱਛਿਆ, ‘ਉਥੋਂ ਤੁਹਾਡੇ ਲਈ ਕੀ ਲੈ ਕੇ ਆਵਾਂ ?”
ਸਭ ਨੇ ਆਪਣੀ-ਆਪਣੀ ਪਸੰਦ ਦੀਆਂ ਚੀਜ਼ਾਂ ਦੱਸ ਦਿੱਤੀਆਂ । ਉਸ ਨੇ ਇਕ ਤੋਤਾ ਵੀ ਪਾਲਿਆ ਹੋਇਆ ਸੀ । ਤੋਤਾ ਬਹੁਤ ਸੋਹਣਾ ਸੀ । ਉਸ ਦੀ ਅਵਾਜ਼ ਬਹੁਤ ਮਨਮੋਹਣੀ ਸੀ । ਉਸ ਨੇ ਤੋਤੇ ਨੂੰ ਪੁੱਛਿਆ, ‘‘ਮੀਆਂ ਮਿੱਠੂ ! ਤੇਰੇ ਲਈ ਕੀ ਲੈ ਕੇ ਆਵਾਂ ?”ਨੇ ਕਿਹਾ, “ਮੈਂ ਕੁੱਝ ਮੰਗਵਾਉਣਾ ਤਾਂ ਨਹੀਂ ਪਰ ਐਨਾ ਕੰਮ ਕਰ ਦੇਣਾ ਕਿ ਜਿੱਥੇ ਕਿਧਰੇ ਤੋੜੇ ਮਿਲਣ, ਉਨ੍ਹਾਂ ਨੂੰ ਮੇਰਾ ਸਲਾਮ ਕਰ ਦੇਣਾ । ਉਨ੍ਹਾਂ ਨੂੰ ਕਹਿਣਾ ਕਿ ਤੁਸੀਂ ਅਜ਼ਾਦ ਹੋ ਤੇ ਬਾਗਾਂ ਵਿਚ ਉੱਡਦੇ ਫਿਰਦੇ ਹੋ ਤੇ ਮੈਂ ਪਿੰਜਰੇ ਵਿਚ ਕੈਦ ਹਾਂ । .
ਪ੍ਰਸ਼ਨ-
1. ਸ਼ਹਿਰ ਵਿਚ ਕੌਣ ਰਹਿੰਦਾ ਸੀ ?
2. ਵਪਾਰੀ ਦਾ ਕਾਰੋਬਾਰ ਕਿਹੋ ਜਿਹਾ ਸੀ ?
3. ਵਪਾਰੀ ਨੇ ਨਾਮ ਤੇ ਪੈਸਾ ਕਿਸ ਤਰ੍ਹਾਂ ਕਮਾਇਆ ਸੀ ?
4. ਵਪਾਰੀ ਨੇ ਘਰਦਿਆਂ ਨੂੰ ਕੀ ਪੁੱਛਿਆ ?
5. ਵਪਾਰੀ ਨੇ ਕੀ ਪਾਲਿਆ ਹੋਇਆ ਸੀ ?
6. ਤੋਤਾ ਕਿਹੋ ਜਿਹਾ ਸੀ ?
7. ਤੋੜੇ ਨੇ ਆਪਣੇ ਸਾਥੀਆਂ ਵਲ ਆਪਣੇ ਕਿਹੜੇ ਦੁੱਖ ਦੀ ਖ਼ਬਰ ਭੇਜੀ ?
ਉੱਤਰ-
1. ਇਕ ਵਪਾਰੀ ।
2. ਦੂਰ ਦੂਰ ਤਕ ਫੈਲਿਆ ਹੋਇਆ ।
3. ਵਪਾਰ ਵਿਚ ।
4. ਕਿ ਉਹ ਬਾਹਰ ਗਿਆ ਉਨ੍ਹਾਂ ਲਈ ਕੀ ਲੈ ਕੇ ਆਵੇ ।
5. ਇਕ ਤੋਤਾ
6. ਤੋਤਾ ਬਹੁਤ ਸੋਹਣਾ ਸੀ ਤੇ ਉਸਦੀ ਅਵਾਜ਼ ਬਹੁਤ ਮਨਮੋਹਣੀ ਸੀ ।
7. ਆਪਣੇ ਪਿੰਜਰੇ ਵਿਚ ਕੈਦ ਹੋਣ ਦੇ ਦੁੱਖ ਦੀ ।
(iv) ਬਹੁਵਿਕਲਪੀ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨਾਂ ਨੂੰ ਪੜ੍ਹ ਕੇ ਠੀਕ ਉੱਤਰ ਦੇ ਅੱਗੇ ਸਹੀ (✓) ਦਾ ਨਿਸ਼ਾਨ ਲਾਓ :
ਪ੍ਰਸ਼ਨ 1.
ਵਪਾਰੀ ਕਿੱਥੇ ਜਾਣ ਲੱਗਾ ਸੀ ?
ਉੱਤਰ-
ਕਿਤੇ ਦੂਰ (✓) |
ਪ੍ਰਸ਼ਨ 2.
ਵਪਾਰੀ ਨੇ ਕੀ ਪਾਲਿਆ ਹੋਇਆ ਸੀ ?
ਉੱਤਰ-
ਤੋਤਾ (✓) ।
ਪ੍ਰਸ਼ਨ 3.
ਤੋਤੇ ਦੀ ਅਵਾਜ਼ ਕਿਹੋ-ਜਿਹੀ ਸੀ ?
ਉੱਤਰ-
ਮਨਮੋਹਣੀ (✓) |
ਪ੍ਰਸ਼ਨ 4.
ਵਪਾਰੀ ਨੇ ਤੋਤੇ ਨੂੰ ਕੀ ਕਹਿ ਕੇ ਬੁਲਾਇਆ ?
ਉੱਤਰ-
ਮੀਆਂ-ਮਿੱਠੂ (✓) ।
ਪ੍ਰਸ਼ਨ 5.
ਤੋਤਾ ਕਿੱਥੇ ਕੈਦ ਸੀ ?
ਉੱਤਰ-
ਪਿੰਜਰੇ ਵਿਚ (✓) ।
ਪ੍ਰਸ਼ਨ 6.
ਵਪਾਰੀ ਦੇ ਮੂੰਹੋਂ ਤੋਤੇ ਦਾ ਸੁਨੇਹਾ ਸੁਣ ਕੇ ਕਿਹੜਾ ਤੋਤਾ ਤੜਫ ਕੇ ਥੱਲੇ ਡਿਗ ਕੇ ਮਰ ਗਿਆ ?
ਉੱਤਰ-
ਬੁੱਢਾ ਤੋਤਾ (✓) ।
ਪ੍ਰਸ਼ਨ 7.
ਬੁੱਢੇ ਤੋਤੇ ਦੇ ਤੜਫ ਕੇ ਡਿਗਣ ਤੇ ਮਰਨ ਦੀ ਗੱਲ ਪਿੰਜਰੇ ਦੇ ਤੋਤੇ ਲਈ ਕਿਸ ਗੱਲ ਦਾ ਇਸ਼ਾਰਾ ਸੀ ?
ਉੱਤਰ-
ਅਜ਼ਾਦ ਹੋਣ ਦਾ (✓)।
ਪ੍ਰਸ਼ਨ 8.
ਕਿਹੜੀ ਹਵਾ ਚੰਗੀ ਹੁੰਦੀ ਹੈ ?
ਉੱਤਰ-
ਸ਼ੁੱਧ (✓)। .
(v) ਵਿਆਕਰਨ
ਪ੍ਰਸ਼ਨ 1.
ਸਮਝੋ ਅਤੇ ਲਿਖੋ :
ਖ਼ਰੀਦਣਾ : ਵੇਚਣਾ
ਆਉਣਾ : …………………………
ਪੁੱਛਣਾ : …………………………
ਉੱਠਣਾ : …………………………
ਉੱਤਰ-
ਖ਼ਰੀਦਣਾ : ਵੇਚਣਾ
ਆਉਣਾ ਪੁੱਛਣਾ :
ਉੱਠਣਾ : वैठला
ਪ੍ਰਸ਼ਨ 2.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ :
img
ਉੱਤਰ-
ਅਫ਼ਸੋਸ | ਦੁੱਖ |
ਸਫ਼ਰ | ਯਾਤਰਾ |
ਪੈਸਾ | ਧਨ |
ਅਜ਼ਾਦ | ਸੁਤੰਤਰ |
(vi) ਅਧਿਆਪਕ ਲਈ
ਪ੍ਰਸ਼ਨ-ਬੋਲ-ਲਿਖਤ (ਅਧਿਆਪਕ ਪਾਠ ਵਿੱਚੋਂ ਸ਼ਬਦ ਚੁਣ ਕੇ ਬੋਲੇ ਅਤੇ ਬੱਚਿਆਂ ਨੂੰ ਲਿਖਣ ਲਈ ਕਹੇ ॥)
ਪੁਰਾਣੀ | ਸ਼ਹਿਰ | ਕਾਰੋਬਾਰ |
ਤਰ੍ਹਾਂ | ਪਸੰਦ | ਅਵਾਜ਼ |
ਬਹੁਤ | ਬੁੱਢਾ | ਸਫ਼ਰ |
ਖ਼ਤਮ | ਪਿੰਜਰੇ | ਦਸਖ਼ਤ ॥ |
ਉੱਤਰ-
(ਨੋਟ-ਅਧਿਆਪਕ ਉਪਰੋਕਤ ਸ਼ਬਦ ਵਿਦਿਆਰਥੀਆਂ ਨੂੰ ਬੋਲ ਕੇ ਲਿਖਾਉਣ | ਸਰ
ਭੇਤ ਦੀ ਗੱਲ Summary & Translation in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦ : | ਅਰਥ |
ਵਪਾਰੀ : | ਇਕ ਥਾਂ ਤੋਂ ਸਮਾਨ ਖ਼ਰੀਦ ਕੇ ਦੂਜੀ ਥਾਂ ਵੇਚਣ ਵਾਲਾ । |
ਕਾਰੋਬਾਰ : | ਕੰਮ-ਧੰਦਾ । |
ਮੀਆਂ-ਮਿੱਠੁ : | ਤੋਤੇ ਨੂੰ ਬੁਲਾਉਣ ਲਈ ਵਰਤੇ ਜਾਣ ਵਾਲੇ ਸ਼ਬਦ । |
ਸਲਾਮ : | ਨਮਸਕਾਰ | |
ਅਜ਼ਾਦ: | ਸੁਤੰਤਰ, ਮੁਕਤ। |
ਤੋਹਫ਼ੇ : | ਸੁਗਾਤਾਂ । |
ਭੇਦ : | ਭੇਤ, ਲੁਕੀ ਹੋਈ ਗੱਲ । |
ਗੁਲਾਮੀ : | ਅਧੀਨਤਾ, ਕਿਸੇ ਦੂਜੇ ਦੇ ਬੰਧਨ ਵਿਚ ਹੋਣਾ । |