Punjab State Board PSEB 4th Class EVS Book Solutions Chapter 15 ਆਵਾਸ-ਸਵੱਛਤਾ Textbook Exercise Questions and Answers.
PSEB Solutions for Class 4 EVS Chapter 15 ਆਵਾਸ-ਸਵੱਛਤਾ
EVS Guide for Class 4 PSEB ਆਵਾਸ-ਸਵੱਛਤਾ Textbook Questions and Answers
ਪਾਠ ਪੁਸਤਕ ਪੰਨਾ ਨੰ: 112
ਪ੍ਰਸ਼ਨ 1.
ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਦੇ ਕੀ ਨੁਕਸਾਨ ਹਨ?
ਉੱਤਰ :
ਕੂੜੇ ਵਿੱਚੋਂ ਇਹਨਾਂ ਥੈਲੀਆਂ ਨੂੰ ਪਸ਼ੂਆਂ ਦੁਆਰਾ ਨਿਗਲ ਲੈਣ ਤੇ ਉਹਨਾਂ ਦੀ ਮੌਤ ਹੋ ਸਕਦੀ ਹੈ। ਇਹਨਾਂ ਨਾਲ ਸੀਵਰੇਜ ਅਤੇ ਨਾਲੀਆਂ ਦੇ ਪਾਣੀ ਦਾ ਵਹਾਓ ਰੁਕ ਜਾਂਦਾ ਹੈ। ਇਹ ਥੈਲੀਆਂ ਉਪਜਾਊ ਮਿੱਟੀ ਨੂੰ ਵੀ ਹਾਨੀ ਪਹੁੰਚਾਉਂਦੀਆਂ ਹਨ। ਇਹਨਾਂ ਨੂੰ ਗਲਣਸੜਣ ਨੂੰ ਸੈਂਕੜੇ ਸਾਲ ਲੱਗ ਜਾਂਦੇ ਹਨ।
ਪ੍ਰਸ਼ਨ 2.
ਖੁੱਲ੍ਹੇ ਤੌਰ ਤੇ ਸੁੱਟੇ ਕੂੜੇ-ਕਰਕਟ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਨਾਂ ਲਿਖੋ।
ਉੱਤਰ :
ਪਲੇਗ, ਟਾਇਫਾਈਡ, ਹੈਜ਼ਾ, ਦਿਮਾਗੀ ਬੁਖ਼ਾਰ, ਪੇਚਿਸ਼, ਪੀਲੀਆ, ਚਮੜੀ ਦੇ ਰੋਗ।
ਪਾਠ ਪੁਸਤਕ ਪੰਨਾ ਨੰ: 116, 117
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : (ਪਾਲੀਥੀਨ, ਕੂੜਾਦਾਨ, ਵਾਤਾਵਰਨ, ਤਾਜ਼ੀ-ਹਵਾ)
(ਉ) ਘਰ ਵਿੱਚ ਸੂਰਜ ਦੀ ਰੌਸ਼ਨੀ ਅਤੇ ਆਉਣੀ ਚਾਹੀਦੀ ਹੈ।
(ਅ) ਕੂੜਾ ਕਰਕਟ ਨਾਲ ਸਿਹਤ ਅਤੇ ……………………………… ਉੱਪਰ ਮਾੜੇ ਪ੍ਰਭਾਵ ਪੈਂਦੇ ਹਨ।
(ੲ) ……………………………… ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
(ਸ) ਕੂੜਾ ਇਕੱਠਾ ਕਰਨ ਲਈ ……………………………… ਦੀ ਵਰਤੋਂ ਕਰਨੀ ਚਾਹੀਦੀ ਹੈ।
ਉੱਤਰ :
(ਉ) ਤਾਜ਼ੀ ਹਵਾ
(ਅ) ਵਾਤਾਵਰਨ
(ਇ) ਪਾਲੀਥੀਨ
(ਸ) ਕੂੜਾਦਾਨ।
ਪ੍ਰਸ਼ਨ 4.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ੳ) ਖੁੱਲ੍ਹਾ ਸੁੱਟਿਆ ਕੂੜਾ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ।
(ਅ) ਕੂੜਾ-ਕਰਕਟ ਕੂੜੇਦਾਨ ਵਿੱਚ ਪਾਉਣਾ ਚਾਹੀਦਾ ਹੈ।
(ਈ) ਪਲਾਸਟਿਕ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।
(ਸ) ਪਲਾਸਟਿਕ ਦੀਆਂ ਬੋਤਲਾਂ ਨੂੰ ਮੁੜ ਵਰਤਿਆ ਜਾ ਸਕਦਾ ਹੈ।
(ਹ) ਰੌਕ ਗਾਰਡਨ ਲੁਧਿਆਣੇ ਵਿੱਚ ਹੈ।
ਉੱਤਰ :
(ੳ) ✓
(ਅ) ✓
(ਈ) ✗
(ਸ ) ✓
(ਹ) ✗
ਪ੍ਰਸ਼ਨ 5.
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਗਲਣਯੋਗ ਵਸਤੂ ਕਿਹੜੀ ਹੈ?
ਪਲਾਸਟਿਕ
ਕਾਗਜ਼
ਕੱਚ
ਉੱਤਰ :
ਕਾਗ਼ਜ਼।
(ਅ) ਨਾ-ਗਲਣਯੋਗ ਵਸਤੂ ਕਿਹੜੀ ਹੈ?
ਪੱਤੇ
ਛਿਲਕੇ
ਪਾਲੀਥੀਨ
ਉੱਤਰ :
ਪਾਲੀਥੀਨ।
(ਇ) ਇਹਨਾਂ ਵਿੱਚੋਂ ਕਿਹੜਾ ਕੂੜਾ-ਕਰਕਟ ਵਧਣ ਦਾ ਮੁੱਖ ਕਾਰਨ ਹੈ?
ਆਵਾਰਾ ਪਸ਼ੂ
ਸ਼ਹਿਰੀਕਰਨ
ਖੇਤੀਬਾੜੀ
ਉੱਤਰ :
ਸ਼ਹਿਰੀਕਰਨ।
(ਸ) ਸ੍ਰੀ ਨੇਕ ਚੰਦ ਜੀ ਨੇ ਕਿਹੜਾ ਗਾਰਡਨ ਬਣਾਇਆ ਹੈ?
ਰਾਕ ਗਾਰਡਨ
ਰੋਜ਼ ਗਾਰਡਨ
ਨੇਕ ਗਾਰਡਨ
ਉੱਤਰ :
ਰਾਕ ਗਾਰਡਨ।
(ਹ) ਗੋਬਰ ਦੀ ਵਰਤੋਂ ਨਾਲ ਕੀ ਪੈਦਾ ਹੁੰਦਾ ਹੈ?
ਕਾਗ਼ਜ਼
ਗੋਬਰ-ਗੈਸ
ਗੱਤਾ
ਉੱਤਰ :
ਗੋਬਰ ਗੈਸ।
ਪ੍ਰਸ਼ਨ 6.
ਸਹੀ ਮਿਲਾਨ ਕਰੋ :
(ੳ) ਡਸਟਬਿਨ 1. ਸੀਮੈਂਟ
(ਅ) ਪਾਲੀਥੀਨ 2. ਚੰਡੀਗੜ੍ਹ
(ਇ) ਕੰਕੁਰੀਟ 3. ਛੱਤ
(ਸ) ਲੈਂਟਰ 4. ਲਿਫ਼ਾਫੇ
(ਹ) ਰਾਕ ਗਾਰਡਨ 5. ਕੁੜਾਦਾਨ।
ਉੱਤਰ :
(ੳ) 5,
(ਅ) 4,
(ਈ) 1,
(ਸ) 3,
(ਹ) 2.
ਪਾਠ ਪੁਸਤਕ ਪੰਨਾ ਨੰ: 118
ਪ੍ਰਸ਼ਨ, 7.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
(ਉ) ਕੂੜੇਦਾਨ ਕੀ ਹੁੰਦਾ ਹੈ?
ਉੱਤਰ :
ਇਹ ਕੁੜਾ ਰੱਖਣ ਵਾਲਾ ਇੱਕ ਪਾਤਰ ਹੁੰਦਾ ਹੈ।
(ਅ) ਸਵੱਛਤਾ ਦਾ ਕੋਈ ਇੱਕ ਲਾਭ ਦੱਸੋ।
ਉੱਤਰ :
ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਜਿਸ ਨਾਲ ਅਸੀਂ ਵੀ ਸਿਹਤਮੰਦ ਰਹਿੰਦੇ ਹਾਂ।
(ਏ) ਗਲਣਯੋਗ ਕੂੜੇ ਵਿੱਚ ਕੀ ਕੁੱਝ ਸ਼ਾਮਲ ਹੁੰਦਾ ਹੈ?
ਉੱਤਰ :
ਕਾਗ਼ਜ਼, ਪੱਤਾ, ਸਬਜ਼ੀਆਂ ਅਤੇ ਪੱਤਿਆਂ ਦੇ ਛਿਲਕੇ, ਪਸ਼ੂਆਂ ਦਾ ਗੋਬਰ, ਕੂੜਾ ਅਤੇ ਬਾਗਬਾਨੀ ਕਚਰਾ ਆਦਿ।
(ਸ) ਨਾ-ਗਲਣਯੋਗ ਕੂੜੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ?
ਉੱਤਰ :
ਪਲਾਸਟਿਕ ਦੇ ਲਿਫ਼ਾਫੇ, ਕੱਚ, ਟੀਨ, ਲੋਹਾ ਅਤੇ ਪਲਾਸਟਿਕ ਦੀਆਂ ਬੇਕਾਰ ਵਸਤੂਆਂ ਅਤੇ ਟੁੱਟ-ਭੱਜ ਸ਼ਾਮਿਲ ਹੈ।
(ਹ) ਦੋ ਵੱਖ-ਵੱਖ ਰੰਗਾਂ ਦੇ ਕੂੜਾਦਾਨ ਕਿਉਂ ਵਰਤੇ ਜਾਂਦੇ ਹਨ?
ਉੱਤਰ :
ਲਾਲ ਕੂੜਾਦਾਨ-ਨਾ-ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।
ਹਰਾ ਕੂੜਾਦਾਨ-ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।
(ਕ) ਸਵੱਛਤਾ ਤੋਂ ਕੀ ਭਾਵ ਹੈ?
ਉੱਤਰ :
ਖੁਦ ਨੂੰ ਅਤੇ ਆਪਣੇ ਆਲੇ-ਦੁਆਲੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਨੂੰ ਸਵੱਛਤਾ ਕਹਿੰਦੇ ਹਨ।
(ਖ) ਕੂੜਾ ਕਰਕਟ ਕਿਉਂ ਵੱਧ ਰਿਹਾ ਹੈ?
ਉੱਤਰ :
ਜਨਸੰਖਿਆ ਦੇ ਵਧਣ ਨਾਲ ਚੀਜ਼ਾਂ ਦੀ ਵਰਤੋਂ ਵੱਧ ਗਈ ਹੈ ਤੇ ਇਹਨਾਂ ਦੀ ਮੁੜ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਕੂੜਾ ਵੱਧ ਰਿਹਾ ਹੈ।
(ਗ) ਕੂੜਾ ਕਰਕਟ ਦੇ ਕੀ ਮਾੜੇ ਪ੍ਰਭਾਵ ਪੈਂਦੇ ਹਨ?
ਉੱਤਰ :
ਬਦਬੂ ਪੈਦਾ ਹੁੰਦੀ ਹੈ, ਗੰਦਗੀ ਫੈਲਦੀ ਹੈ, ਮਿੱਟੀ, ਪਾਣੀ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ।
(ਘ) ਕੂੜਾ ਕਰਕਟ ਦਾ ਨਿਪਟਾਰਾ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ :
- ਪੱਤੇ, ਸ਼ਬਜ਼ੀਆਂ ਅਤੇ ਫਲਾਂ ਦੇ ਛਿੱਲੜ ਪਸ਼ੂਆਂ ਦੇ ਚਾਰੇ ਲਈ ਵਰਤੇ ਜਾ ਸਕਦੇ ਹਨ।
- ਪਸ਼ੂਆਂ ਦਾ ਗੋਹਾ-ਕੂੜਾ, ਬਗੀਚੀ ਦਾ ਕਚਰਾ, ਪੱਤੇ ਸਬਜ਼ੀਆਂ ਅਤੇ ਫ਼ਲਾਂ ਦੇ ਛਿੱਲੜ, ਖਾਣ ਵਾਲੀਆਂ ਵਸਤੂਆਂ ਦੀ ਰਹਿੰਦ-ਖੂੰਹਦ ਨੂੰ ਕੰਪੋਸਟ ਟੋਏ ਵਿੱਚ ਦਬਾ ਕੇ ਖਾਦ ਬਣਾਈ ਜਾ ਸਕਦੀ ਹੈ।
- ਕਾਗ਼ਜ਼ ਸੋਧ ਕੇ ਮੁੜ ਵਰਤੇ ਜਾ ਸਕਦੇ ਹਨ।
(ਝ) ਕੂੜਾ ਕਰਕਟ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ?
ਉੱਤਰ :
ਸਾਨੂੰ ਕਾਗ਼ਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕਾਗ਼ਜ਼ ਦੇ ਦੋਨੋਂ ਪਾਸਿਆਂ ਤੇ ਲਿਖਣਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਸਲੇਟ ਦੀ ਵਰਤੋਂ ਕਰੋ। ਕਿਤਾਬਾਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਉਹੀ ਕਿਤਾਬਾਂ ਦੂਜੇ ਬੱਚਿਆਂ ਦੇ ਲਈ ਵਰਤੀਆਂ ਜਾ ਸਕਣ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਓ ਤਾਂ ਕਿ ਪਲਾਸਟਿਕ ਦੀਆਂ ਥੈਲੀਆਂ ਦਾ ਪ੍ਰਯੋਗ ਘੱਟ ਹੋ ਸਕੇ। ਜੋ ਬਹੁਤ ਸਾਰੀਆਂ ਵਸਤੂਆਂ ਦੀ ਮੁਰੰਮਤ ਕਰਵਾ ਕੇ ਉਹਨਾਂ ਨੂੰ ਫਿਰ ਤੋਂ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
PSEB 4th Class Punjabi Guide ਆਵਾਸ-ਸਵੱਛਤਾ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ
1. ਘਰੇਲੂ ਕੂੜਾ-ਕਰਕਟ ਵਿਚ ਸ਼ਾਮਿਲ ਹੈ
(ੳ) ਸਬਜ਼ੀਆਂ ਦੇ ਢਿੱਲੜ
(ਅ) ਰੱਦੀ ਕਾਗਜ਼
(ਈ) ਰੁੱਖਾਂ ਦੇ ਪੱਤੇ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
ਗਲਣਯੋਗ ਕੂੜਾ ਨਹੀਂ ਹੈ
(ਉ) ਕਾਗਜ਼
(ਅ) ਪਾਲੀਥੀਨ
(ੲ) ਫਲਾਂ ਦੇ ਛਿੱਲੜ
(ਸ) ਪੱਤੇ।
ਉੱਤਰ :
(ਅ) ਪਾਲੀਥੀਨ।
ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਘਰੇਲੂ ਕੂੜਾ ਕਿੰਨੀ ਤਰ੍ਹਾਂ ਦਾ ਹੁੰਦਾ ਹੈ?
ਉੱਤਰ :
ਦੋ ਤਰ੍ਹਾਂ ਦਾ।
ਪ੍ਰਸ਼ਨ 2.
ਉਸਾਰੀ ਦੇ ਮਲਬੇ ਨੂੰ ਕਿਸ ਤਰ੍ਹਾਂ ਨਿਪਟਾਇਆ ਜਾਂਦਾ ਹੈ?
ਉੱਤਰ :
ਟੋਏ ਬਣਾ ਕੇ।
ਗਲਤ/ਸਹੀ
1. ਖੁੱਲ੍ਹੇ ਤੌਰ ‘ਤੇ ਸਾੜਿਆ ਕੂੜਾ ਹਵਾ ਵਿਚ ਪ੍ਰਦੂਸ਼ਣ ਪੈਦਾ ਕਰਦਾ ਹੈ।
2. ਗਲਣਯੋਗ ਅਤੇ ਨਾ ਗਲਣਯੋਗ ਕੂੜਾ ਇਕੱਠਾ ਰੱਖਿਆ ਜਾਣਾ ਚਾਹੀਦਾ ਹੈ।
ਉੱਤਰ :
1. ✓
2. ✗
ਦਿਮਾਗੀ ਕਸਰਤ
ਉੱਤਰ :
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਗਲਣਯੋਗ ਅਤੇ ਨਾ-ਗਲਣਯੋਗ ਕੂੜੇ ਵਿੱਚ ਕੀ ਅੰਤਰ ਹੈ?
ਉੱਤਰ :
- ਗਲਣਯੋਗ ਕੁੜੇ ਵਿਚ ਕਾਗਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਬਚੇ ਹੋਏ ਖਾਦ ਪਦਾਰਥ, ਪਸ਼ੂਆਂ ਦਾ ਗੋਹਾ ਆਦਿ ਸ਼ਾਮਿਲ ਹਨ। ਇਹ ਸਮੇਂ ਨਾਲ ਗਲ ਜਾਂਦਾ ਹੈ।
- ਨਾ-ਗਲਣਯੋਗ ਕੂੜੇ ਵਿਚ ਪਲਾਸਟਿਕ ਦੇ ਲਿਫਾਫੇ, ਕੱਚ, ਟੀਨ, ਲੋਹੇ ਅਤੇ ਪਲਾਸਟਿਕ ਦੀਆਂ ਬੇਕਾਰ ਅਤੇ ਟੁੱਟ-ਫੁੱਟ ਵਸਤੂਆਂ ਸ਼ਾਮਿਲ ਹਨ। ਇਹ ਸਮੇਂ ਨਾਲ ਗਲਦੇ ਨਹੀਂ।