Punjab State Board PSEB 8th Class Science Book Solutions Chapter 15 ਕੁਝ ਕੁਦਰਤੀ ਘਟਨਾਵਾਂ Textbook Exercise Questions, and Answers.
PSEB Solutions for Class 8 Science Chapter 15 ਕੁਝ ਕੁਦਰਤੀ ਘਟਨਾਵਾਂ
PSEB 8th Class Science Guide ਕੁਝ ਕੁਦਰਤੀ ਘਟਨਾਵਾਂ Textbook Questions and Answers
ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ
(ਉ) ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਗੜ ਦੁਆਰਾ ਅਸਾਨੀ ਨਾਲ ਚਾਰਜਿਤ ਨਹੀਂ ਕੀਤਾ ਜਾ ਸਕਦਾ ?
(i) ਪਲਾਸਟਿਕ ਦਾ ਪੈਮਾਨਾ
(ii) ਤਾਂਬੇ ਦੀ ਛੜ
(iii) ਫੁੱਲਿਆ ਗੁਬਾਰਾ
(iv) ਉੱਨ ਦੇ ਕੱਪੜੇ ।
ਉੱਤਰ-
(ii) ਤਾਂਬੇ ਦੀ ਛੜ ॥
ਪ੍ਰਸ਼ਨ 2.
ਜਦੋਂ ਕੱਚ ਦੀ ਛੜ ਨੂੰ ਰੇਸ਼ਮ ਦੇ ਕੱਪੜੇ ਨਾਲ ਰਗੜਦੇ ਹਾਂ, ਤਾਂ ਛੜ
(i) ਅਤੇ ਕੱਪੜਾ ਦੋਵੇਂ ਧਨ ਚਾਰਜ ਪ੍ਰਾਪਤ ਕਰ ਲੈਂਦੇ ਹਨ ।
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।
(iii) ਅਤੇ ਕੱਪੜਾ ਦੋਵੇਂ ਰਿਣ ਚਾਰਜਿਤ ਹੋ ਜਾਂਦੇ ਹਨ ।
(iv) ਰਿਣ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਧਨ ਚਾਰਜਿਤ ਹੋ ਜਾਂਦਾ ਹੈ ।
ਉੱਤਰ-
(ii) ਧਨ ਚਾਰਜਿਤ ਹੋ ਜਾਂਦੀ ਹੈ ਅਤੇ ਕੱਪੜਾ ਰਿਣ ਚਾਰਜਿਤ ਹੋ ਜਾਂਦਾ ਹੈ ।
ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ (T) ਹਨ ਜਾਂ ਗ਼ਲਤ (F)
(ੳ) ਸਮਜਾਤੀ ਚਾਰਜ ਇਕ ਦੂਜੇ ਚਾਰਜ ਨੂੰ ਆਕਰਸ਼ਿਤ ਕਰਦੇ ਹਨ ।
(ਅ) ਚਾਰਜਿਤ ਕੱਚ ਦੀ ਛੜ ਚਾਰਜਿਤ ਪਲਾਸਟਿਕ ਸਟ੍ਰਾਅ ਨੂੰ ਆਕਰਸ਼ਿਤ ਕਰਦੀ ਹੈ ।
(ਈ) ਆਕਾਸ਼ੀ ਬਿਜਲੀ ਚਾਲਕ ਇਮਾਰਤ ਦੀ ਅਕਾਸ਼ੀ ਬਿਜਲੀ ਤੋਂ ਸੁਰੱਖਿਆ ਨਹੀਂ ਕਰ ਸਕਦਾ ।
(ਸ) ਭੂਚਾਲ ਦੀ ਭਵਿੱਖਵਾਣੀ ਕੀਤੀ ਜਾ ਸਕਦੀ ਹੈ ।
ਉੱਤਰ-
(ਉ) F
(ਅ) T
(ਬ) F
(ਸ) F.
ਪ੍ਰਸ਼ਨ 4.
ਸਰਦੀਆਂ ਵਿੱਚ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ । ਵਿਆਖਿਆ ਕਰੋ ।
ਉੱਤਰ-
ਸਵੈਟਰ ਉਤਾਰਦੇ ਸਮੇਂ ਰਗੜ ਕਾਰਨ ਸਵੈਟਰ ਚਾਰਜਿਤ ਹੋ ਜਾਂਦਾ ਹੈ । ਇਹਨਾਂ ਚਾਰਜਾਂ ਦੇ ਇੱਕ ਦੂਸਰੇ ਨਾਲ ਸੰਪਰਕ ਵਿੱਚ ਆਉਣ ਤੇ ਹੋਏ ਆਕਰਸ਼ਣ/ਅਪਕਰਸ਼ਣ ਕਾਰਨ ਕੜ-ਕੜ ਦੀ ਅਵਾਜ਼ ਸੁਣਾਈ ਦਿੰਦੀ ਹੈ ।
ਪ੍ਰਸ਼ਨ 5.
ਜਦ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹਦੇ ਹਾਂ ਤਾਂ ਉਹ ਆਪਣਾ ਚਾਰਜ ਗੁਆ ਦਿੰਦੀ ਹੈ, ਵਿਆਖਿਆ ਕਰੋ ।
ਉੱਤਰ-
ਮਨੁੱਖੀ ਸਰੀਰ ਬਿਜਲੀ ਦਾ ਚਾਲਕ ਹੈ । ਜਦੋਂ ਅਸੀਂ ਕਿਸੇ ਚਾਰਜਿਤ ਵਸਤੂ ਨੂੰ ਹੱਥ ਨਾਲ ਛੂਹੰਦੇ ਹਾਂ ਤਾਂ ਚਾਰਜ ਸਰੀਰ ਵਿੱਚੋਂ ਸੰਚਾਰਿਤ ਹੋ ਕੇ ਧਰਤੀ ਵਿੱਚ ਚਲਿਆ ਜਾਂਦਾ ਹੈ ਅਤੇ ਵਸਤੂ ਅਣਚਾਰਜਿਤ ਹੋ ਜਾਂਦੀ ਹੈ ।
ਪ੍ਰਸ਼ਨ 6.
ਉਸ ਪੈਮਾਨੇ ਦਾ ਨਾਂ ਲਿਖੋ ਜਿਸ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਸ ਪੈਮਾਨੇ ਤੇ ਕਿਸੇ ਭੂਚਾਲ ਦਾ ਮਾਪ 3 ਹੈ | ਕੀ ਇਸ ਨੂੰ ਭੁਚਾਲਯੰਤਰ ਸੀਸਮੋਗਾ) ਨਾਲ ਰਿਕਾਰਡ ਕੀਤਾ ਜਾ ਸਕਦਾ ਹੈ ? ਕੀ ਇਸ ਤੋਂ ਜ਼ਿਆਦਾ ਹਾਨੀ ਹੋਵੇਗੀ ?
ਉੱਤਰ-
ਰਿਕਟਰ ਪੈਮਾਨੇ ਤੇ ਭੂਚਾਲ ਦੀ ਵਿਨਾਸ਼ੀ ਊਰਜਾ ਮਾਪੀ ਜਾਂਦੀ ਹੈ । ਇਹ ਪੈਮਾਨਾ ਰੇਖੀ ਨਹੀਂ ਹੈ । ਰਿਕਟਰ ਪੈਮਾਨੇ ਤੇ 3 ਦਾ ਮਾਨ ਸੀਸਮੋਗਰਾਫ਼ ਦੁਆਰਾ ਰਿਕਾਰਡ ਕੀਤਾ ਜਾ ਸਕਦਾ ਹੈ, ਪਰ ਇਹ ਭੂਚਾਲ ਬਹੁਤ ਘੱਟ ਤੀਬ੍ਰਤਾ ਦਾ ਹੁੰਦਾ ਹੈ ਜਿਸ ਨਾਲ ਵੱਧ ਨੁਕਸਾਨ ਨਹੀਂ ਹੁੰਦਾ ।
ਪ੍ਰਸ਼ਨ 7.
ਅਕਾਸ਼ੀ ਬਿਜਲੀ ਤੋਂ ਆਪਣੀ ਸੁਰੱਖਿਆ ਦੇ ਤਿੰਨ ਉਪਾਅ ਸੁਝਾਓ ।
ਉੱਤਰ-
- ਬਿਜਲੀ ਦੇ ਗਰਜਣ ਦੀ ਆਵਾਜ਼ ਸੁਣਦੇ ਹੀ ਕਿਸੇ ਮਕਾਨ ਜਾਂ ਇਮਾਰਤ ਅੰਦਰ ਚਲੇ ਜਾਓ ।
- ਉਸ ਸਮੇਂ ਜੇ ਕਿਸੇ ਵਾਹਨ ਵਿੱਚ ਹੋ ਤਾਂ ਉਸ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰ ਲਓ ।
- ਉਸ ਸਮੇਂ ਜੇ ਖੁੱਲ੍ਹੇ ਵਿੱਚ ਹੋ ਤਾਂ ਸਿਮਟ (ਸੁੰਗੜ ਕੇ ਬੈਠ ਜਾਓ ਅਤੇ ਸਿਰ ਨੂੰ ਗੋਡਿਆਂ ਵਿੱਚ ਅਤੇ ਹੱਥਾਂ ਵਿੱਚ ਰੱਖ ਲਓ।
ਪ੍ਰਸ਼ਨ 8.
ਚਾਰਜਿਤ ਗੁਬਾਰਾ ਦੂਜੇ ਚਾਰਜਿਤ ਗੁਬਾਰੇ ਨੂੰ ਪ੍ਰਤਿਕਰਸ਼ਤ ਕਰਦਾ ਹੈ, ਜਦਕਿ ਅਣ-ਚਾਰਜਿਤ ਗੁਬਾਰੇ ਦੁਆਰਾ ਆਕਰਸ਼ਿਤ ਕੀਤਾ ਜਾਂਦਾ ਹੈ । ਵਿਆਖਿਆ ਕਰੋ ।
ਉੱਤਰ-
ਇੱਕ ਤਰ੍ਹਾਂ ਦੇ ਪਦਾਰਥ ਚਾਰਜਿਤ ਹੋਣ ਤੇ ਇੱਕੋ ਜਿਹੇ ਰੂਪ ਵਿੱਚ ਚਾਰਜਿਤ ਹੁੰਦੇ ਹਨ । ਇਕ ਤਰ੍ਹਾਂ ਦੇ ਸਮਜਾਤੀ ਚਾਰਜ ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ । ਇਸ ਲਈ ਦੋ ਚਾਰਜਿਤ ਗੁਬਾਰੇ ਇੱਕ ਦੂਜੇ ਨੂੰ ਸਜਾਤੀ ਚਾਰਜ ਹੋਣ ਕਾਰਨ ਪ੍ਰਤਿਕਰਸ਼ਨ ਕਰਦੇ ਹਨ । ਇੱਕ ਚਾਰਜਿਤ ਅਤੇ ਇਕ ਅਣਚਾਰਜਿਤ ਗੁਬਾਰਾ ਵਿਜਾਤੀ ਚਾਰਜ ਹੋਣ ਕਾਰਨ ਉਲਟ ਚਾਰਜ ਹੋਣ ਕਾਰਨ) ਆਕਰਸ਼ਿਤ ਹੁੰਦੇ ਹਨ ।
ਪ੍ਰਸ਼ਨ 9.
ਚਿੱਤਰ ਦੀ ਸਹਾਇਤਾ ਨਾਲ ਕਿਸੇ ਅਜਿਹੇ ਯੰਤਰ ਦਾ ਵਰਣਨ ਕਰੋ ਜਿਸ ਦੀ ਵਰਤੋਂ ਕਿਸੇ ਚਾਰਜਿਤ ਵਸਤੂ ਦੀ ਪਛਾਣ ਵਿੱਚ ਹੁੰਦੀ ਹੈ ?
ਉੱਤਰ-
ਚਾਰਜਿਤ ਵਸਤੂ ਦੀ ਪਛਾਣ ਲਈ ਵਰਤੋਂ ਵਿੱਚ ਆਉਣ ਵਾਲਾ ਯੰਤਰ ਬਿਜਲਈਦਰਸ਼ੀ (ਇਲੈੱਕਟਰੋਸਕੋਪ) ਕਹਾਉਂਦਾ ਹੈ । ਇਲੈੱਕਟਰੋਸਕੋਪ (Electroscope) ਬਣਾਉਣਾ-ਇੱਕ ਸ਼ੀਸ਼ੇ ਦੇ ਜਾਰ ਦੇ ਮੁੰਹ ਦੇ ਸਾਈਜ਼ ਤੋਂ ਵੱਡੇ ਗੱਤੇ ਦੇ ਟੁਕੜੇ ਵਿੱਚ ਪੇਪਰ ਕਲਿੱਪ ਖੋਲ੍ਹ ਕੇ ਲਗਾਇਆ ਜਾਂਦਾ ਹੈ । ਇਸ ਨਾਲ ਐਲੂਮੀਨੀਅਮ ਦੀਆਂ ਦੋ ਬਾਰੀਕ ਪੱਤੀਆਂ ਗੱਤੇ ਦੇ ਲੰਬੇਦਾਅ ਲਗਾਈਆਂ ਜਾਂਦੀਆਂ ਹਨ । ਇਸਨੂੰ ਜਾਰ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ |
ਪ੍ਰਸ਼ਨ 10.
ਭਾਰਤ ਦੇ ਉਹਨਾਂ ਤਿੰਨ ਰਾਜਾਂ ਦੇਸ਼ਾਂ ਦੀ ਸੂਚੀ ਬਣਾਓ ਜਿੱਥੇ ਭੂਚਾਲ ਦੇ ਝਟਕੇ ਵਧੇਰੇ ਸੰਭਾਵਿਤ ਹਨ ?
ਉੱਤਰ-
- ਕੱਛ ਦਾ ਰਨ
- ਰਾਜਸਥਾਨ
- ਸਿੰਘ ਗੰਗਾ ਦਾ ਮੈਦਾਨ
- ਕਸ਼ਮੀਰ ।
ਪ੍ਰਸ਼ਨ 11.
ਮੰਨ ਲਓ ਤੁਸੀਂ ਘਰ ਤੋਂ ਬਾਹਰ ਹੋ ਅਤੇ ਭੂਚਾਲ ਦੇ ਝਟਕੇ ਲਗਦੇ ਹਨ । ਤੁਸੀਂ ਆਪਣੇ ਬਚਾਅ ਲਈ ਕੀ ਸਾਵਧਾਨੀਆਂ ਵਰਤੋਗੇ ?
ਉੱਤਰ-
ਘਰ ਤੋਂ ਬਾਹਰ ਭੂਚਾਲ ਦੇ ਝਟਕਿਆਂ ਤੋਂ ਸਾਵਧਾਨੀਆਂ
- ਇਮਾਰਤ, ਰੁੱਖ ਅਤੇ ਬਿਜਲੀ ਦੇ ਖੰਭੇ ਤੋਂ ਦੂਰ ਕਿਸੇ ਖੁੱਲ੍ਹੇ ਸਥਾਨ ਤੇ ਲੇਟ ਜਾਓ
- ਕਾਰ ਜਾਂ ਬੱਸ ਵਿੱਚੋਂ ਬਾਹਰ ਨਾ ਨਿਕਲੋ ।
- ਕਾਰ ਜਾਂ ਬੱਸ ਨੂੰ ਖੁੱਲ੍ਹੇ ਸਥਾਨ ਤੇ ਲੈ ਜਾਓ ।
ਪ੍ਰਸ਼ਨ 12.
ਮੌਸਮ ਵਿਭਾਗ ਇਹ ਭਵਿੱਖਵਾਣੀ ਕਰਦਾ ਹੈ ਕਿ ਕਿਸੇ ਨਿਸਚਿਤ ਦਿਨ ਗਰਜ ਵਾਲੇ ਝੱਖੜ ਦੀ ਸੰਭਾਵਨਾ ਹੈ। ਅਤੇ ਮੰਨ ਲਓ ਤੁਸੀਂ ਉਸ ਦਿਨ ਬਾਹਰ ਜਾਣਾ ਹੈ । ਕੀ ਤੁਸੀਂ ਛਤਰੀ ਲੈ ਕੇ ਜਾਓਗੇ ? ਵਿਆਖਿਆ ਕਰੋ ।
ਉੱਤਰ-
ਅਕਾਸ਼ੀ ਬਿਜਲੀ ਚਮਕਣ ਸਮੇਂ ਬਾਹਰ ਨਿਕਲਣਾ ਸੁਰੱਖਿਅਤ ਨਹੀਂ ਹੈ ਅਤੇ ਛੱਤਰੀ ਲੈ ਕੇ ਨਿਕਲਣਾ ਬਹੁਤ ਘਾਤਕ ਹੈ ਕਿਉਂਕਿ ਉੱਚੇ ਭਵਨ, ਬਿਜਲੀ ਦੀਆਂ ਤਾਰਾਂ, ਕਾਲੇ ਰੰਗ ਦੀਆਂ ਵਸਤੂਆਂ ਬਿਜਲੀ ਨੂੰ ਆਕਰਸ਼ਿਤ ਕਰਦੀਆਂ ਹਨ । ਇਹਨਾਂ ਸਭ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ ।
PSEB Solutions for Class 8 Science ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ Important Questions and Answers
ਬਹੁ-ਵਿਕਲਪੀ ਪ੍ਰਸ਼ਨ-ਉੱਤਰ :
1. ਬਿਜਲੀ ਚਾਰਜ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
(ਉ) 2
(ਅ) 3
(ਈ) 4
(ਸ) 6
ਉੱਤਰ-
(ੳ) 2.
2. ਬਿਜਲਈ ਚਾਰਜ ਦਾ ਪਰੀਖਣ ਕਰਨ ਲਈ ਜੁਗਤ ਕੀ ਕਹਾਉਂਦੀ ਹੈ ?
(ਉ) ਬਿਜਲੀਦਰਸ਼ੀ
(ਅ) ਸੂਖਮਦਰਸ਼ੀ
(ਈ) ਪੈਰੀਸਕੋਪ
(ਸ) ਬਿਜਲਈਲੇਪਣ ।
ਉੱਤਰ-
(ਉ) ਬਿਜਲੀਦਰਸ਼ੀ ।
3. ਜ਼ਿਆਦਾ ਵਿਨਾਸ਼ਕਾਰੀ ਭੂਚਾਲ ਦਾ ਰਿਕਟਰ ਪੈਮਾਨੇ ਤੇ ਕਿੰਨਾ ਪਰਿਮਾਪ ਹੁੰਦਾ ਹੈ ?
(ਉ) 5 ਤੋਂ ਘੱਟ
(ਅ) 5 ਅਤੇ 7 ਦੇ ਵਿਚਕਾਰ
(ਈ) 1 ਅਤੇ 5 ਦੇ ਵਿਚਾਲੇ .
(ਸ) 7 ਤੋਂ ਵੱਧ ।
ਉੱਤਰ-
(ਸ) 7 ਤੋਂ ਵੱਧ ।
4. ਵਿਪਰੀਤ ਚਾਰਜ ਇਕ-ਦੂਜੇ ਨੂੰ ਕਰਦੇ ਹਨ :
(ਉ) ਆਕਰਸ਼ਿਤ ।
(ਆ) ਪ੍ਰਤੀਕਰਸ਼ਿਤ
(ਈ) ਕਦੀ ਆਕਰਸ਼ਿਤ ਅਤੇ ਕਦੀ ਪ੍ਰਤੀਕਰਸ਼ਿਤ
(ਸ) ਨਾ ਆਕਰਸ਼ਿਤ ਅਤੇ ਨਾ ਪ੍ਰਤੀਕਰਸ਼ਿਤ ।
ਉੱਤਰ-
(ੳ) ਆਕਰਸ਼ਿਤ ।
5. ਧਰਤੀ ਦੇ ਕੇਂਦਰੀ ਭਾਗ ਦਾ ਨਾਂ ਕੀ ਹੈ ?
(ਉ) ਅੰਦਰੂਨੀ ਕੋਰ
(ਅ) ਬਾਹਰੀ ਕੋਰ
(ਈ) ਮੈਂਟਲ
(ਸ) ਭੂ-ਪਪੜੀ ।
ਉੱਤਰ-
(ੳ) ਅੰਦਰੂਨੀ ਕੋਰ ।
6. ਆਕਾਸ਼ੀ ਬਿਜਲੀ ਅਤੇ ਗਰਜ ਵਾਲੇ ਝੱਖੜ ਦੇ ਸਮੇਂ ਸਭ ਤੋਂ ਸੁਰੱਖਿਅਤ ਥਾਂ ਹੁੰਦੀ ਹੈ।
(ੳ) ਇਮਾਰਤ
(ਅ) ਖੁੱਲ੍ਹੀ ਥਾਂ
(ਇ) ਦਰੱਖਤ ਦੇ ਹੇਠਾਂ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਇਮਾਰਤ |
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਸ ਵਿਗਿਆਨੀ ਨੇ ਦਰਸਾਇਆ ਕਿ ਚਿੰਗਾਰੀ ਅਤੇ ਬਿਜਲੀ ਕੜਕਨਾ ਇੱਕੋ ਹੀ ਘਟਨਾ ਹੈ ?
ਉੱਤਰ-
ਅਮਰੀਕੀ ਵਿਗਿਆਨੀ ਬੈਂਜਾਮਿਨ ਫਰੈਂਕਲਿਨ ।
ਪ੍ਰਸ਼ਨ 2.
ਕੀ ਹੁੰਦਾ ਹੈ ਜਦੋਂ ਪਲਾਸਟਿਕ ਪੈਮਾਨੇ ਨੂੰ ਸੁੱਕੇ ਵਾਲਾਂ ਵਿੱਚ ਰਗੜ ਕੇ ਕਾਗ਼ਜ਼ ਦੇ ਟੁਕੜਿਆਂ ਦੇ ਨੇੜੇ ਲਿਆਂਦੇ ਹਾਂ ?
ਉੱਤਰ-
ਪਲਾਸਟਿਕ ਪੈਮਾਨਾ ਕਾਗਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦਾ ਹੈ ।
ਪ੍ਰਸ਼ਨ 3.
ਜਦੋਂ ਦੋ ਊਨੀ ਕੱਪੜਿਆਂ ਨਾਲ ਰਗੜੇ ਗਏ ਦੋ ਗੁਬਾਰੇ ਇੱਕ ਦੂਜੇ ਦੇ ਨੇੜੇ ਲਿਆਂਏ ਜਾਂਦੇ ਹਨ ਤਾਂ ਕੀ ਹੁੰਦਾ ਹੈ ?
ਉੱਤਰ-
ਇੱਕ ਦੂਜੇ ਨੂੰ ਪ੍ਰਤਿਕਰਸ਼ਿਤ ਕਰਦੇ ਹਨ ।
ਪ੍ਰਸ਼ਨ 4.
ਕਿਹੜੇ ਚਾਰਜ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ ।
ਉੱਤਰ-
ਉਲਟ ਕਿਸਮ ਦੇ ਜਾਂ ਵਿਖਮਜਾਤੀ ਚਾਰਜ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ ।
ਪ੍ਰਸ਼ਨ 5.
ਚਾਰਜ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਚਾਰਜ ਦੋ ਪ੍ਰਕਾਰ ਦੇ ਹੁੰਦੇ ਹਨ-
- ਰਿਣ ਚਾਰਜ ਅਤੇ
- ਧਨ ਚਾਰਜ ।
ਪ੍ਰਸ਼ਨ 6.
ਵਾਲਾਂ ਵਿੱਚ ਰਗੜੀ ਹੋਈ ਪਲਾਸਟਿਕ ਕੰਘੀ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੀ ਹੈ ?
ਉੱਤਰ-
ਕਿਉਂਕਿ ਕੰਘੀ ਚਾਰਜਿਤ ਹੁੰਦੀ ਹੈ ।
ਪ੍ਰਸ਼ਨ 7.
ਦੋ ਵਿਖਮਜਾਤੀ ਚਾਰਜਿਤ ਬੱਦਲਾਂ ਦੇ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਣ ‘ਤੇ ਕੀ ਹੋਵੇਗਾ ?
ਉੱਤਰ-
ਬਿਜਲੀ ਵਿਸਰਜਨ ਹੁੰਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਦਿੱਤੇ ਗਏ ਚਿੱਤਰ ਨੂੰ ਦੇਖ ਕੇ ਦੱਸੋ ਕਿ ਇਹ ਕਿਸ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਇਸ ਪ੍ਰਕਿਰਿਆ ਦੇ ਪ੍ਰਭਾਵ ਤੋਂ ਆਪਣੀ ਸੁਰੱਖਿਆ ਕਿਵੇਂ ਕਰੋਗੇ ? ਦੋ ਸੁਝਾਓ ਦਿਓ ।
ਉੱਤਰ-
ਚਿੱਤਰ ਆਕਾਸ਼ੀ ਬਿਜਲੀ ਦਾ ਵਿਸਰਜਨ ਦਰਸਾਉਂਦਾ ਹੈ ।
ਪ੍ਰਸ਼ਨ 2.
ਚਾਰਜਿਤ ਵਸਤੂਆਂ ਦੇ ਉਦਾਹਰਨ ਦਿਓ ।
ਉੱਤਰ –
- ਸੁੱਕੇ ਵਾਲਾਂ ਵਿੱਚ ਰਗੜਿਆ ਹੋਇਆ ਪਲਾਸਟਿਕ ਦਾ ਪੈਮਾਨਾ ॥
- ਪਾਲੀਥੀਨ ਨਾਲ ਰਗੜੀ ਹੋਈ ਪਾਲੀਥੀਨ ਰੀਫਲ ।
- ਉਨੀ ਕੱਪੜਿਆਂ ਨਾਲ ਰਗੜਿਆ ਹੋਇਆ ਗੁਬਾਰਾ ।
ਪ੍ਰਸ਼ਨ 3.
ਜਦੋਂ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਰੁੱਖ ਦੇ ਓਪਰੋਂ ਲੰਘਦਾ ਹੈ ਤਾਂ ਉਸ ਵਿੱਚ ਉੱਲਟ ਕਿਸਮ ਦਾ ਚਾਰਜ (ਵਿਜਾਤੀ ਪੈਦਾ ਕਰਦਾ ਹੈ । ਇਹਨਾਂ ਵਿਜਾਤੀ ਚਾਰਜਾਂ ਦੇ ਕਾਰਨ ਬਿਜਲੀ ਪੈਦਾ ਹੋ ਸਕਦੀ ਹੈ, ਜੋ ਰੁੱਖ ਨੂੰ ਨਸ਼ਟ ਕਰ ਕੇ ਅੱਗ ਲਗਾ ਦਿੰਦੀ ਹੈ । ਇਸ ਲਈ ਰੱਖ ਬਿਜਲੀ ਚਮਕਦੀ ਹੋਵੇ ਤਾਂ ਰੁੱਖ ਦੇ ਹੇਠਾਂ ਖੜੇ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ।
ਪ੍ਰਸ਼ਨ 4.
ਉੱਚੀਆਂ ਇਮਾਰਤਾਂ ਵਿੱਚ ਧਾਤਾਂ ਦੀ ਲੰਬੀ ਛੜ, ਉੱਪਰ ਤੋਂ ਲੈ ਕੇ ਧਰਤੀ ਦੇ ਅੰਦਰ ਤਕ ਕਿਉਂ ਲਗਾਈ ਜਾਂਦੀ ਹੈ ?
ਉੱਤਰ-
ਇੱਕ ਚਾਰਜਿਤ ਬੱਦਲ ਜਦੋਂ ਇਮਾਰਤ ਦੇ ਨੇੜੇ ਲੰਘਦਾ ਹੈ ਤਾਂ ਉੱਲਟ ਕਿਸਮ ਦੇ ਚਾਰਜਾਂ ਨੂੰ ਧਾਤ ਦੀ ਛੜ ਦੀ ਨੋਕ ਤੇ ਪੈਦਾ ਕਰਦਾ ਹੈ । ਧਾਤ ਦੀ ਛੜ ਚਾਲਕ ਹੋਣ ਕਾਰਨ ਚਾਰਜ ਛੜ ਰਾਹੀਂ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦੇ ਹਨ ਜਿਸ ਨਾਲ ਇਮਾਰਤ ਸੁਰੱਖਿਅਤ ਹੋ ਜਾਂਦੀ ਹੈ ।
ਪ੍ਰਸ਼ਨ 5. ਕਿਸੇ ਵਸਤੂ ਦੇ ਚਾਰਜਿਤ ਹੋਣ ਤੋਂ ਕੀ ਭਾਵ ਹੈ ?
ਉੱਤਰ-
ਪਲਾਸਟਿਕ ਦੀ ਕੰਘੀ, ਪੈਂਨ ਆਦਿ ਵਰਗੀਆਂ ਵਸਤੂਆਂ ਜਦੋਂ ਦੂਸਰੇ ਪਦਾਰਥਾਂ ਨਾਲ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਵਿੱਚ ਕਾਗ਼ਜ਼ ਦੇ ਟੁਕੜਿਆਂ ਜਾਂ ਪਿੱਥ ਗੇਂਦ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਗੁਣ ਪੈਦਾ ਹੋ ਜਾਂਦਾ ਹੈ । ਉਸ ਸਮੇਂ ਉਸ ਵਸਤੂ ਨੂੰ ਚਾਰਜਿਤ ਕਹਿੰਦੇ ਹਨ ।
ਪ੍ਰਸ਼ਨ 6.
ਬਿਜਲੀ ਵਿਸਰਜਨ ਦੇ ਦੋ ਉਦਾਹਰਨ ਦਿਓ ਜਿਨ੍ਹਾਂ ਦੀ ਵਰਤੋਂ ਅਸੀਂ ਬਾਲਣ ਨੂੰ ਜਲਾਉਣ ਵਿੱਚ ਕਰਦੇ ਹਾਂ ।
ਉੱਤਰ-
- ਸਕੂਟਰ ਅਤੇ ਕਾਰ ਵਿੱਚ ਸਪਾਰਕ ਪਲੱਗ ਦੁਆਰਾ ।
- ਰਸੋਈ ਗੈਸ ਜਲਾਉਣ ਲਈ ਬਿਜਲੀ ਲਾਈਟਰ ਦੁਆਰਾ ।
ਪ੍ਰਸ਼ਨ 7.
ਕੁਦਰਤੀ ਘਟਨਾਵਾਂ ਕੀ ਹਨ ?
ਉੱਤਰ-
ਕੁਦਰਤ ਵਿੱਚ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਕੁਦਰਤੀ ਘਟਨਾਵਾਂ ਕਹਾਉਂਦੀਆਂ ਹਨ । ਇਹਨਾਂ ਨਾਲ ਸੰਬੰਧਿਤ ਖੇਤਰਾਂ ਵਿੱਚ ਬਹੁਤ ਵੱਡੇ ਪੱਧਰ ਤੇ ਜਾਨ-ਮਾਲ ਦੀ ਹਾਨੀ ਹੁੰਦੀ ਹੈ ਅਤੇ ਮਨੁੱਖੀ ਜੀਵਨ ਦੇ ਨਾਲ-ਨਾਲ ਵਾਤਾਵਰਨ ਪ੍ਰਭਾਵਿਤ ਹੁੰਦਾ ਹੈ । ਉਦਾਹਰਣ-ਭੂਚਾਲ, ਭੂ-ਖੋਰ, ਹੜ੍ਹ, ਸੋਕਾ, ਚੱਕਰਵਾਤ, ਜਵਾਲਾਮੁਖੀ ਦਾ ਫੱਟਣਾ ਅਤੇ ਸੁਨਾਮੀ ਆਦਿ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸੁਨਾਮੀ ਤੇ ਸੰਖੇਪ ਨੋਟ ਲਿਖੋ ।
ਉੱਤਰ-
ਸੁਨਾਮੀ-ਭੁਚਾਲ ਆਉਣ ਸਮੇਂ ਧਰਤੀ ਦੇ ਕੰਪਨਾਂ ਦੁਆਰਾ ਸਮੁੰਦਰ ਵਿੱਚ ਉੱਠੀਆਂ ਲੰਬੀਆਂ ਅਤੇ ਉੱਚੀਆਂ ਲਹਿਰਾਂ, ਸੁਨਾਮੀ ਅਖਵਾਉਂਦੀਆਂ ਹਨ । ਇਹ ਆਮ ਕਰਕੇ ਤੇਜ਼ ਵੇਗ ਦੀਆਂ ਲਹਿਰਾਂ ਹਨ, ਜੋ ਸਮੁੰਦਰ ਵਿੱਚ ਪੈਦਾ ਹੁੰਦੀਆਂ ਹਨ । ਇਹਨਾਂ ਨੂੰ ਹਾਰਬਰ ਤਰੰਗਾਂ (Harbour Waves) ਵੀ ਕਹਿੰਦੇ ਹਨ ।
ਸੁਨਾਮੀ ਦੇ ਪ੍ਰਭਾਵ
- ਜੀਵਨ ਦੀ ਹਾਨੀ
- ਜਲ-ਜੀਵਨ ਦੀ ਹਾਨੀ ।
- ਇਮਾਰਤਾਂ, ਸੜਕਾਂ ਅਤੇ ਚਲ-ਅਚਲ ਸੰਪੱਤੀ ਦਾ ਨੁਕਸਾਨ ।
- ਤੱਟੀ ਖੇਤਰਾਂ ਅਤੇ ਸਮੁੰਦਰ ਦੇ ਕਿਨਾਰੇ ਤੇ ਰੁੱਖਾਂ ਦਾ ਉਖੜਨਾ ।
ਪ੍ਰਸ਼ਨ 2.
ਇਲੈਂਕਟਰੋਸਕੋਪ ਦੇ ਤਿੰਨ ਉਪਯੋਗ ਲਿਖੋ । ਇਲੈੱਕਟਰੋਸਕੋਪ ਦੇ ਲਾਭ
ਉੱਤਰ-
- ਇਲੈੱਕਟਰੋਸਕੋਪ ਚਾਰਜ ਦੀ ਮੌਜੂਦਗੀ ਦਾ ਪਤਾ ਲਗਾਉਣ ਦੇ ਕੰਮ ਆਉਂਦਾ ਹੈ ।
- ਇਹ ਚਾਰਜ ਦੀ ਕਿਸਮ ਪਤਾ ਕਰਨ ਲਈ ਵਰਤਿਆ ਜਾਂਦਾ ਹੈ ।
- ਇਹ ਚਾਰਜ ਦੀ ਮਾਤਰਾ ਦੀ ਤੁਲਨਾ ਕਰਨ ਲਈ ਵਰਤਿਆ ਜਾਂਦਾ ਹੈ ।
ਪ੍ਰਸ਼ਨ 3.
ਬਿਜਲੀ ਵਿਸਰਜਨ ਕੀ ਹੈ ?
ਉੱਤਰ-
ਬਿਜਲੀ ਵਿਸਰਜਨ-ਇਹ ਘਟਨਾ ਹਵਾ ਵਿੱਚ ਵਿਸਰਜਨ ਦੇ ਕਾਰਨ ਹੁੰਦੀ ਹੈ । ਗੁਰਜਨ ਤੋਂ ਪਹਿਲਾਂ ਬੱਦਲਾਂ ਵਿੱਚ ਵੱਧ ਮਾਤਰਾ ਵਿੱਚ ਚਾਰਜ ਇਕੱਠਾ ਹੋ ਜਾਂਦਾ ਹੈ । ਆਕਾਸ਼ ਵਿੱਚ ਵਿਖਮਜਾਤੀ ਆਵੇਸ਼ ਵਾਲੇ ਬੱਦਲਾਂ ਦੇ ਆਪਸ ਵਿੱਚ ਨੇੜੇ ਆਉਣ ਤੇ, ਇਹਨਾਂ ਦੇ ਵਿਚਕਾਰ ਹਵਾ ਵਿੱਚ ਚਾਰਜ ਤੇਜ਼ ਵੇਗ ਨਾਲ ਗਤੀ ਕਰਦਾ ਹੈ । ਇਸ ਨਾਲ ਹਵਾ ਵਿੱਚ ਬਿਜਲੀ ਦੀਆਂ ਤੇਜ਼ੀ ਨਾਲ ਫੈਲਦੀਆਂ ਚੰਗਿਆੜੀਆਂ ਵਿਖਾਈ ਦਿੰਦੀਆਂ ਹਨ । ਇਸ ਪ੍ਰਕਿਰਿਆ ਨੂੰ ਬਿਜਲੀ ਵਿਸਰਜਨ ਕਹਿੰਦੇ ਹਨ ।
ਪ੍ਰਸ਼ਨ 4.
ਚੱਕਰਵਾਤ ਕਿਸਨੂੰ ਕਹਿੰਦੇ ਹਨ ? ਇਸ ਤੋਂ ਪੈਦਾ ਹੋਣ ਦੇ ਕਾਰਨ ਅਤੇ ਪ੍ਰਭਾਵ ਲਿਖੋ ।
ਉੱਤਰ-
ਚੱਕਰਵਾਤ-ਚੱਕਰਵਾਤ ਇੱਕ ਭਿਆਨਕ ਤੂਫ਼ਾਨ ਹੁੰਦਾ ਹੈ ਜਿਸਦੀ ਗਤੀ 119 ਕਿ. ਮੀ. ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ । ਕਾਰਨ-ਜਦੋਂ ਗਰਮ ਮੌਸਮ ਵਿੱਚ ਸਮੁੰਦਰ ਦਾ ਪਾਣੀ ਵਾਸ਼ਪਿਤ ਹੁੰਦਾ ਹੈ ਤਾਂ ਇਹ ਵਾਯੂਮੰਡਲ ਵਿੱਚ ਉੱਪਰ ਵੱਲ ਜਾਂਦਾ ਹੈ, ਸੰਘਣਿਤ ਹੁੰਦਾ ਹੈ ਅਤੇ ਬੱਦਲ ਬਣਦਾ ਹੈ । ਉੱਪਰ ਉੱਠਦੀ ਹੋਈ ਹਵਾ ਦਾ ਸਥਾਨ ਲੈਣ ਲਈ ਹਵਾ ਤੇਜ਼ੀ ਨਾਲ ਥੱਲੇ ਆਉਂਦੀ ਹੈ । ਇੱਥੇ ਇੱਕ ਕੇਂਦਰ ਦੇ ਆਸ-ਪਾਸ ਚੱਕਰੀ ਗਤੀ ਬਣਾਉਂਦੇ ਹਨ ਅਰਥਾਤ ਸਮੁੰਦਰ ਦੇ ਗਰਮ ਪਾਣੀ ਦੇ ਉੱਪਰ ਮੌਜੂਦ ਹਵਾ ਦੇ ਤਾਪਮਾਨ ਅਤੇ ਦਬਾਅ ਵਿੱਚ ਅੰਤਰ ਦੇ ਕਾਰਨ ਚੱਕਰਵਾਤ ਉਤਪੰਨ ਹੁੰਦੇ ਹਨ । | ਚੱਕਰਵਾਤ ਦੇ ਪ੍ਰਭਾਵ-ਫ਼ਸਲਾਂ, ਸਿਹਤ, ਸਮੁੰਦਰੀ ਜਹਾਜ਼ਾਂ ਆਦਿ ਤੇ ਚੱਕਰਵਾਤਾਂ ਦਾ ਉੱਲਟ ਅਸਰ ਪੈਂਦਾ ਹੈ । ਧਰਤੀ ਦੇ ਖਿਸਕਣ ਅਤੇ ਹੜ੍ਹ ਕਾਰਨ ਜਾਨ-ਮਾਲ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ।
ਪ੍ਰਸ਼ਨ 5.
ਆਕਾਸ਼ੀ ਬਿਜਲੀ ਤੋਂ ਬਚਣ ਦੇ ਉਪਾਅ ਦੱਸੋ ।
ਉੱਤਰ-
ਆਕਾਸ਼ੀ ਬਿਜਲੀ ਤੋਂ ਬਚਾਅ ਦੇ ਉਪਾਅ-
- ਤਤ ਦੇ ਸਮੇਂ, ਰੁੱਖਾਂ ਦੇ ਹੇਠਾਂ ਨਹੀਂ ਖੜ੍ਹੇ ਹੋਣਾ ਚਾਹੀਦਾ । ਵਰਖਾਂ ਦੇ ਦਿਨ, ਬਿਜਲੀ ਚਮਕਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ, ਇਸ ਲਈ ਰੁੱਖ ਦੇ ਥੱਲੇ ਨਹੀਂ ਖੜ੍ਹੇ ਹੋਣਾ ਚਾਹੀਦਾ ।
- ਇਮਾਰਤਾਂ ਅਤੇ ਮਕਾਨਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਆਕਾਸ਼ੀ ਬਿਜਲੀ ਚਾਲਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਟੀ.ਵੀ. ਦੇ ਸਵਿੱਚ ਨੂੰ ਸਾਕੇਟ ਵਿੱਚੋਂ ਕੱਢ ਦੇਣਾ ਚਾਹੀਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਜਦੋਂ ਵਸਤੂਆਂ ਆਪਸ ਵਿੱਚ ਰਗੜੀਆਂ ਜਾਂਦੀਆਂ ਹਨ ਤਾਂ ਉਹਨਾਂ ਤੇ ਵਿਖਮਜਾਤੀ ਦਾ ਚਾਰਜ ਪੈਦਾ ਹੁੰਦਾ ਹੈ ।
ਉੱਤਰ-
ਪ੍ਰਯੋਗ-ਇੱਕ ਪਲਾਸਟਿਕ ਦਾ ਪੈਮਾਨਾ ਲਓ । ਇਸਦੇ ਇੱਕ ਸਿਰੇ ਨੂੰ ਉਨੀ ਕੱਪੜੇ ਨਾਲ ਰਗੜੋ । ਹੁਣ ਇਸ ਪੈਮਾਨੇ ਨੂੰ ਦੂਜੇ ਪੈਮਾਨੇ ਨਾਲ ਰਗੜੋ । ਇਹਨਾਂ ਦੋਨੋਂ ਪੈਮਾਨਿਆਂ ਨੂੰ ਵੱਖ-ਵੱਖ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਦੇ ਨੇੜੇ ਲੈ ਜਾਓ । ਤੁਸੀਂ ਵੇਖੋਗੇ ਕਿ ਦੋਨੋਂ ਪੈਮਾਨੇ ਕਾਗ਼ਜ਼ ਦੇ ਟੁਕੜਿਆਂ ਨੂੰ ਆਕਰਸ਼ਿਤ ਕਰਦੇ ਹਨ ।
ਇਸ ਤੋਂ ਪਤਾ ਲਗਦਾ ਹੈ ਕਿ ਦੋਨੋਂ ਪੈਮਾਨੇ ਚਾਰਜਿਤ ਹਨ । ਹੁਣ ਇੱਕ ਪੈਮਾਨੇ ਨੂੰ ਲੱਕੜੀ ਦੇ ਸਟੈਂਡ ਤੋਂ ਲਟਕਾਓ ਕੁਝ ਕੁਦਰਤੀ ਘਟਨਾਵਾਂ ਅਤੇ ਦੂਜੇ ਪੈਮਾਨੇ ਨੂੰ ਉਸਦੇ ਨੇੜੇ ਲੈ ਕੇ ਜਾਣ ਤੇ ਦੋਵਾਂ ਵਿਚਕਾਰ ਆਕਰਸ਼ਣ ਹੋਵੇਗਾ ਕਿਉਂਕਿ ਆਕਰਸ਼ਣ ਸਿਰਫ਼ ਵਿਖਮਜਾਤੀ ਚਾਰਜਾਂ ਵਿੱਚ ਹੁੰਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਦੋ ਵਸਤੂਆਂ ਨੂੰ ਆਪਸ ਵਿੱਚ ਰਗੜਨ ਨਾਲ ਵਿਖਮਜਾਤੀ ਚਾਰਜ ਪੈਦਾ ਹੁੰਦੇ ਹਨ ।
ਪ੍ਰਸ਼ਨ 2.
ਬਿਜਲੀ ਚਮਕਣਾ (Lightning) ਕੀ ਹੈ ?
ਉੱਤਰ-
ਬਿਜਲੀ ਚਮਕਣਾ-ਹਵਾ ਵਿੱਚ ਬਿਜਲੀ ਵਿਸਰਜਨ ਕਾਰਨ ਬਿਜਲੀ ਚਮਕਦੀ ਹੈ । ਜਦੋਂ ਬੱਦਲਾਂ ਵਿੱਚ ਕਾਰਜਾਂ ਦੀ ਸੰਘਨੜਾ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਹੋ ਜਾਂਦੀ ਹੈ ਤਾਂ ਬਿਜਲੀ ਉੱਤਸਰਜਨ ਹੁੰਦਾ ਹੈ । ਇਹਨਾਂ ਹਾਲਤਾਂ ਵਿੱਚ ਬਿਜਲੀ ਦੇ ਉਪਰੀ ਕਿਨਾਰਿਆਂ ਦੇ ਨੇੜੇ ਧਨ-ਚਾਰਜ ਇਕੱਠਾ ਹੋ ਜਾਂਦਾ ਹੈ ਅਤੇ ਰਿਣ-ਚਾਰਜ ਬੱਦਲਾਂ ਦੇ ਹੇਠਲੇ ਕਿਨਾਰੇ ਤੇ ਇਕੱਠੇ ਹੋ ਜਾਂਦੇ ਹਨ । ਧਰਤੀ ਦੇ ਨੇੜੇ ਵੀ ਚਾਰਜਾਂ ਦਾ ਇਕੱਠ ਹੁੰਦਾ ਹੈ । ਜਦੋਂ ਚਾਰਜਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਹਵਾ ਦੀ ਕੁਚਾਲਕਤਾ ਵੀ ਚਾਰਜਾਂ ਦੇ ਪ੍ਰਵਾਹ ਨੂੰ ਰੋਕ ਨਹੀਂ ਪਾਉਂਦੀ । ਰਿਣ ਅਤੇ ਧਨ ਚਾਰਜਾਂ ਦੇ ਉਸ ਰਸਤੇ ਵਿੱਚ ਤੇਜ਼ ਗਤੀ ਨਾਲ ਪ੍ਰਵਾਹਿਤ ਹੋਣ ਕਾਰਨ ਹਵਾ ਦੇ ਕਣ ਗਰਮ ਹੋ ਕੇ ਚਮਕੀਲੀਆਂ ਧਾਰੀਆਂ ਅਤੇ ਧੁਨੀ ਪੈਦਾ ਕਰਦੇ ਹਨ ਜਿਸਨੂੰ ਬਿਜਲੀ ਚਮਕਣਾ ਕਹਿੰਦੇ ਹਨ ।
ਪ੍ਰਸ਼ਨ 3.
ਆਕਾਸ਼ੀ ਬਿਜਲੀ ਚਾਲਕ ਦੀ ਸੰਰਚਨਾ ਅਤੇ ਕਾਰਜ ਵਿਧੀ ਦੀ ਚਰਚਾ ਕਰੋ ।
ਉੱਤਰ-
ਆਕਾਸ਼ੀ ਬਿਜਲੀ ਚਾਲਕ-ਇਹ ਇੱਕ ਨੁਕੀਲੀ ਧਾਤ ਦੀ ਛੜ ਹੈ ਜੋ ਭਵਨਾਂ ਦੇ ਇੱਕ ਸਿਰੇ ਨਾਲ ਜੁੜੀ ਹੁੰਦੀ ਹੈ । ਇਸ ਛੜ ਦੇ ਹੇਠਲੇ ਸਿਰੇ ਨੂੰ ਧਰਤੀ ਹੇਠਾਂ ਦਬਾ ਦਿੱਤਾ ਜਾਂਦਾ ਹੈ । · ਕਾਰਜ ਵਿਧੀ-ਇੱਕ ਆਕਾਸ਼ੀ ਬਿਜਲੀ ਚਾਲਕ ਦੋ ਢੰਗਾਂ ਨਾਲ ਆਕਾਸ਼ੀ ਬਿਜਲੀ ਤੋਂ ਸੁਰੱਖਿਆ ਕਰਦਾ ਹੈ-
- ਬਿਜਲੀ ਚਮਕਣ ਦੇ ਸਮੇਂ, ਇੱਕ ਚਾਰਜਿਤ ਬੱਦਲ ਜਦੋਂ ਆਕਾਸ਼ੀ ਬਿਜਲੀ ਚਾਲਕ ਦੇ ਉੱਪਰੋਂ ਲੰਘਦਾ ਹੈ ਤਾਂ ਇਸਦੇ ਨੁਕੀਲੇ ਸਿਰਿਆਂ ਤੇ ਉਲਟ ਕਿਸਮ ਦਾ ਚਾਰਜ ਪੈਦਾ ਕਰਦਾ ਹੈ । ਇਹ ਸਿਰਾ ਨੁਕੀਲਾ ਹੋਣ ਕਾਰਨ ਚਾਰਜ ਇਕੱਠਾ ਨਹੀਂ ਕਰ ਪਾਉਂਦਾ ਅਤੇ ਵਾਯੂਮੰਡਲ ਵਿੱਚ ਉਸੇ ਤਰ੍ਹਾਂ ਦੇ ਚਾਰਜਾਂ ਨੂੰ ਵਿਸਰਜਿਤ ਕਰਦਾ ਹੈ । ਇਹ ਚਾਰਜ ਬੱਦਲਾਂ ਦੇ ਚਾਰਜਾਂ ਨੂੰ ਉਦਾਸੀਨ ਕਰਦੇ ਹਨ ਜਿਸ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।
- ਜੇ ਬਿਜਲੀ ਵਿਸਰਜਨ ਹੁੰਦਾ ਹੈ ਤਾਂ ਆਕਾਸ਼ੀ ਬਿਜਲੀ ਚਾਲਕ ਦੁਆਰਾ ਇਹ ਵਿਸਰਜਨ ਆਸਾਨੀ ਨਾਲ ਧਰਤੀ ਵਿੱਚ ਪ੍ਰਵਾਹਿਤ ਹੋ ਜਾਂਦਾ ਹੈ ਅਤੇ ਇਮਾਰਤ ਨੂੰ , ਹਾਨੀ ਨਹੀਂ ਪੁੱਜਦੀ ਹੈ ।
ਪ੍ਰਸ਼ਨ 4.
ਭੂਚਾਲ ਦੇ ਕਾਰਨ ਅਤੇ ਪ੍ਰਭਾਵ ਕੀ ਹਨ ? ਇਸ ਤੋਂ ਬਚਾਅ ਦੇ ਉਪਾਅ ਦੱਸੋ ।
ਉੱਤਰ-
ਭੂਚਾਲ-ਧਰਤੀ ਦੀ ਸਤਹ ਵਿੱਚ ਪੈਦਾ , ਹੋਈਆਂ ਕੰਪਨਾਂ ਨੂੰ ਭੁਚਾਲ ਕਹਿੰਦੇ ਹਨ । ਇਹ ਅਚਾਨਕ ਹੀ ਪੈਦਾ ਹੁੰਦੀਆਂ ਹਨ । ਭੂਚਾਲ ਦੇ ਕਾਰਨ-ਧਰਤੀ ਦੀ ਪਰਤ ਸੱਤ ਖੰਡਾਂ ਤੋਂ ਬਣੀ ਹੋਈ ਹੈ ਜਿਹਨਾਂ ਨੂੰ ਪਲੇਟ ਕਿਹਾ ਜਾਂਦਾ ਹੈ । ਇਹ ਪਲੇਟਾਂ ਬਹੁਤ ਧੀਮੀ ਗਤੀ ਕਰਦੀਆਂ ਹਨ । ਪਰ ਜਦੋਂ ਇਹਨਾਂ ਦੀ ਗਤੀ ਵਿੱਚ ਵਾਧਾ ਹੁੰਦੀ ਹੈ ਤਾਂ ਧਰਤੀ ਤੇ ਹਲਚਲ ਹੁੰਦੀ ਹੈ । ਇਸ ਹਲਚਲ ਨਾਲ ਭਵਨ, ਪੁਲ ਅਤੇ ਸੜਕਾਂ ਆਦਿ ਟੁੱਟ ਜਾਂਦੇ ਹਨ ।
ਭੂਚਾਲ ਦੇ ਪ੍ਰਭਾਵਸੁਨਾਮੀ-
ਸੁਨਾਮੀ ਇੱਕ ਸਮੁੰਦਰੀ ਲਹਿਰ ਹੈ, ਜੋ ਭੂਚਾਲ ਆਉਣ ਕਾਰਨ ਪੈਦਾ ਹੁੰਦੀ ਹੈ !
- ਕਈ ਇਮਾਰਤਾਂ ਦਾ ਡਿੱਗਣਾ ।
- ਮੂਲ ਵਸਤੂਆਂ ਦੀ ਆਪੂਰਤੀ ਵਿੱਚ ਰੁਕਾਵਟ ।
- ਸਿਹਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।
ਭੂਚਾਲ ਤੋਂ ਬਚਾਅ ਦੇ ਉਪਾਅ-
- ਭੂਚਾਲ ਸੰਭਾਵਿਤ ਖੇਤਰਾਂ ਵਿੱਚ ਮਕਾਨ ਇਮਾਰਤੀ ਲੱਕੜੀ ਦੇ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਭਾਰੀ ਪਦਾਰਥਾਂ ਮਿੱਟੀ, ਪੱਥਰ ਜਾਂ ਇੱਟਾਂ ਆਦਿ ਦੇ ।
- ਅਲਮਾਰੀਆਂ ਆਦਿ ਦੀਵਾਰਾਂ ਵਿੱਚ ਫਿਟ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਭੁਚਾਲ ਸਮੇਂ ਡਿੱਗ ਨਾ ਸਕਣ ।
- ਦੀਵਾਰ ਘੜੀ, ਫੋਟੋ ਫਰੇਮ, ਗੀਜ਼ਰ ਆਦਿ ਨੂੰ ਕੰਧਾਂ ਤੇ ਸਾਵਧਾਨੀ ਪੁਰਵਕ ਲਟਕਾਇਆ ਹੋਣਾ ਚਾਹੀਦਾ ਹੈ ਤਾਂ ਕਿ ਭੂਚਾਲ ਦੇ ਸਮੇਂ ਇਹ ਵਸਤੁਆਂ ਡਿੱਗ ਨਾ ਸਕਣ ।
- ਇਮਾਰਤਾਂ ਵਿੱਚ ਭੂਚਾਲ ਕਾਰਨ ਅੱਗ ਲੱਗ ਸਕਦੀ ਹੈ । ਇਸ ਲਈ ਇਮਾਰਤਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਲਗਾਉਣੇ ਚਾਹੀਦੇ ਹਨ ।