Punjab State Board PSEB 8th Class Science Book Solutions Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Textbook Exercise Questions, and Answers.
PSEB Solutions for Class 8 Science Chapter 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ
PSEB 8th Class Science Guide ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Textbook Questions and Answers
ਪ੍ਰਸ਼ਨ 1.
ਖਾਲੀ ਥਾਂਵਾਂ ਭਰੋ
(ੳ) ਉਹ ਖੇਤਰ ਜਿੱਥੇ ਜਾਨਵਰਾਂ ਨੂੰ ਉਨ੍ਹਾਂ ਦੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ, ਨੂੰ ……… ਕਹਿੰਦੇ ਹਨ ।
(ਅ) ਉਹ ਪਜਾਤੀਆਂ, ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਹੀ ਪਾਈਆਂ ਜਾਂਦੀਆਂ ਹਨ, ਨੂੰ ……….. ਕਹਿੰਦੇ ਹਨ ।
(ਈ) ਪ੍ਰਵਾਸੀ ਪੰਛੀ ਆਪਣੇ ਕੁਦਰਤੀ ਆਵਾਸ ਸਥਾਨਾਂ ਤੋਂ ………… ਵਿੱਚ ਪਰਿਵਰਤਨ ਦੇ ਕਾਰਨ ਦੂਰ-ਦੁਰੇਡੇ ਸਥਾਨਾਂ ਵੱਲ ਪ੍ਰਵਾਸ ਕਰਦੇ ਹਨ ।
ਉੱਤਰ-
(ਉ) ਚਿੜੀਆਘਰ
(ਅ) ਵਿਸ਼ੇਸ਼ ਖੇਤਰੀ ਪ੍ਰਜਾਤੀ
(ਇ) ਜਲਵਾਯੂ ।
ਪ੍ਰਸ਼ਨ 2.
ਹੇਠ ਲਿਖਿਆਂ ਵਿੱਚ ਅੰਤਰ ਸਪੱਸ਼ਟ ਕਰੋ ।
(ਉ) ਜੰਗਲੀ ਜੀਵਨ ਰੱਖਾਂ ਅਤੇ ਜੀਵ-ਮੰਡਲ ਰਿਜ਼ਰਵ ।
(ਅ) ਚਿੜੀਆਘਰ ਅਤੇ ਜੰਗਲੀ ਜੀਵਨ ਰੱਖਾਂ ।
(ਈ) ਸੰਕਟਕਾਲੀਨ ਪ੍ਰਜਾਤੀਆਂ ਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ।
(ਸ) ਪੌਦਾ ਜਗਤ ਅਤੇ ਪ੍ਰਾਣੀ ਜਗਤ (ਬਨਸਪਤੀ ਜਗਤ ਅਤੇ ਜੰਤੂ ਜਗਤ)
ਉੱਤਰ-
(ਉ) ਜੰਗਲੀ ਜੀਵਨ ਰੱਖਾਂ ਅਤੇ ਜੀਵ-ਮੰਡਲ ਰਿਜ਼ਰਵ ਵਿੱਚ ਅੰਤਰਜੰਗਲੀ ਜੀਵਨ ਰੱਖਾਂ-ਇੱਕ ਅਜਿਹਾ ਸਥਾਨ ਜਿੱਥੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਅਤੇ ਸੰਭਾਲ ਕੀਤੀ ਜਾਂਦੀ ਹੈ । ਜੀਵ-ਮੰਡਲੀ ਰਿਜ਼ਰਵ ਖੇਤਰ-ਜੰਗਲੀ ਜੀਵਨ, ਪੌਦਿਆਂ ਅਤੇ ਜੰਤੂਆਂ ਸੰਸਾਧਨਾਂ ਅਤੇ ਉਸ ਖੇਤਰ ਦੇ ਆਦਿਵਾਸੀਆਂ ਦੇ ਪਰੰਪਰਾਗਤ ਢੰਗਾਂ ਨਾਲ ਜੀਵਨਯਾਪਨ ਲਈ ਬਹੁਤ ਵੱਡਾ ਸੰਭਾਲਿਆ ਖੇਤਰ ।
(ਅ) ਚਿੜੀਆਘਰ ਅਤੇ ਜੰਗਲੀ ਜੀਵਨ ਰੱਖਾਂ ਵਿੱਚ ਅੰਤਰਚਿੜੀਆਘਰ-ਅਜਿਹਾ ਸਥਾਨ ਜਿੱਥੇ ਜਾਨਵਰ ਆਪਣੇ ਕੁਦਰਤੀ ਆਵਾਸ ਵਿੱਚ ਸੁਰੱਖਿਅਤ ਰਹਿੰਦੇ ਹਨ । ਜੰਗਲੀ ਜੀਵਨ ਰੱਖਾਂ-ਉਹ ਖੇਤਰ ਜਿੱਥੇ ਜੰਤੁ ਅਤੇ ਉਹਨਾਂ ਦੇ ਆਵਾਸ ਨੂੰ ਸੰਭਾਲਿਆ ਜਾਂਦਾ ਹੈ ।
(ਈ) ਸੰਕਟਕਾਲੀਨ ਪ੍ਰਜਾਤੀਆਂ ਤੋਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿੱਚ ਅੰਤਰ ਸੰਕਟਕਾਲੀਨ ਪ੍ਰਜਾਤੀਆਂ-ਉਹ ਜੰਤੂ ਜਿਨ੍ਹਾਂ ਦੀ ਸੰਖਿਆ ਇਕ ਨਿਰਧਾਰਿਤ ਪੱਧਰ ਤੋਂ ਘੱਟ ਹੁੰਦੀ ਜਾ ਰਹੀ ਹੈ ਅਤੇ ਉਹ ਅਲੋਪ ਹੋ ਸਕਦੇ ਹਨ । ਅਲੋਪ ਹੋ ਚੁੱਕੀਆਂ ਪ੍ਰਜਾਤੀਆਂ-ਉਹ ਜੰਤੂ ਜੋ ਧਰਤੀ ਤੋਂ ਅਲੋਪ ਹੋ ਚੁੱਕੇ ਹਨ ।
(ਸ) ਪੌਦਾ ਜਗਤ ਅਤੇ ਪਾਣੀ ਜਗਤ (ਬਨਸਪਤੀ ਜਗਤ ਅਤੇ ਜੰਤੁ ਜਗਤ) ਵਿੱਚ ਅੰਤਰਬਨਸਪਤੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਪੇੜ-ਪੌਦਿਆਂ ਦਾ ਸਮੂਹ । ਪ੍ਰਾਣੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਜੀਵ ਜੰਤੂਆਂ ਦਾ ਸਮੂਹ ।
ਪ੍ਰਸ਼ਨ 3.
ਜੰਗਲਾਂ ਦੀ ਕਟਾਈ ਕਾਰਣ ਹੇਠ ਲਿਖਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ, ਚਰਚਾ ਕਰੋ
(ਉ) ਜੰਗਲੀ ਜੀਵਨ
(ਅ) ਵਾਤਾਵਰਣ
(ਈ) ਪੇਂਡੂ ਖੇਤਰ
(ਸ) ਸ਼ਹਿਰਾਂ (ਸ਼ਹਿਰੀ ਖੇਤਰ)
(ਹ) ਪ੍ਰਿਥਵੀ
(ਕ) ਅਗਲੀ ਪੀੜ੍ਹੀ
ਉੱਤਰ-
(ਉ) ਜੰਗਲੀ ਪ੍ਰਾਣੀਆਂ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਪੇੜ-ਪੌਦੇ ਜੰਗਲੀ ਜਾਨਵਰਾਂ ਨੂੰ ਆਵਾਸ ਅਤੇ ਭੋਜਨ ਪ੍ਰਦਾਨ ਕਰਦੇ ਹਨ । ਜੰਗਲਾਂ ਦੀ ਕਟਾਈ ਨਾਲ ਕੁਦਰਤੀ ਆਵਾਸ ਨਸ਼ਟ ਹੋ ਜਾਦੇ ਹਨ ਅਤੇ ਜਾਨਵਰ ਸੰਕਟਕਾਲੀਨ ਪ੍ਰਜਾਤੀਆਂ ਬਣ ਜਾਂਦੇ ਹਨ ।
(ਅ) ਵਾਤਾਵਰਨ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਜੰਗਲਾਂ ਦੀ ਕਟਾਈ ਨਾਲ ਵਾਤਾਵਰਨ ਵਿੱਚ ਆਕਸੀਜਨ ਦੀ ਕਮੀ ਆ ਜਾਂਦੀ ਹੈ । ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ । ਇਸ ਕਾਰਨ ਕੁਦਰਤੀ ਆਫ਼ਤਾਂ ਹੜ੍ਹ ਅਤੇ ਸੋਕਾ) ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ ।
(ਈ) ਪੇਂਡੂ ਖੇਤਰ ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਵਧੇਰੇ ਕਰਕੇ ਖੇਤੀ ਪਿੰਡਾਂ ਵਿੱਚ ਹੀ ਹੁੰਦੀ ਹੈ । ਜਦੋਂ ਜੰਗਲਾਂ ਦੀ ਕਟਾਈ ਹੁੰਦੀ ਹੈ ਤਾਂ ਭੂਮੀ ਦੀ ਗੁਣਵੱਤਾ ਵਿੱਚ ਪਰਿਵਰਤਨ ਆ ਜਾਂਦਾ ਹੈ ।
(ਸ) ਸ਼ਹਿਰਾਂ (ਸ਼ਹਿਰੀ ਖੇਤਰ) ਤੇ ਜੰਗਲਾਂ ਦੀ ਕਟਾਈ ਦਾ ਪ੍ਰਭਾਵ-ਸ਼ਹਿਰਾਂ ਵਿੱਚ ਉਦਯੋਗ ਅਤੇ ਵਾਹਨ ਬਹੁਤ ਮਾਤਰਾ ਵਿੱਚ ਚਲਦੇ ਹਨ | ਜਦੋਂ ਜੰਗਲਾਂ ਦੀ ਕਟਾਈ ਹੋਵੇ ਤਾਂ ਵਾਤਾਵਰਨ ਦੂਸ਼ਤ ਹੋ ਜਾਵੇਗਾ ਅਤੇ ਸ਼ਹਿਰਾਂ ਵਿੱਚ ਜ਼ਿੰਦਗੀ ਸਵਸਥ ਨਹੀਂ ਰਹੇਗੀ ।
(ਹ) ਪਿਥਵੀ ਤੇ ਜੰਗਲ ਕਟਾਈ ਦਾ ਅਸਰ-ਜੰਗਲਾਂ ਦੇ ਕੱਟਣ ਨਾਲ ਆਫ਼ਤਾਂ ਦੀ ਸੰਭਾਵਨਾ ਵੱਧਣੀ ਹੈ । ਜੰਗਲ ਕੱਟਣ ਨਾਲ ਗਲੋਬਲ ਵਾਰਮਿੰਗ ਵਿੱਚ ਵੀ ਵਾਧਾ ਹੁੰਦਾ ਹੈ | ਘੱਟ ਰੁੱਖਾਂ ਦਾ ਮਤਲਬ ਹੈ, ਤੋਂ ਖੁਰਣ ਵਿੱਚ ਵਾਧਾ ।
(ਕ) ਅਗਲੀ ਪੀੜੀ ਤੇ ਜੰਗਲ ਕਟਾਈ ਦਾ ਅਸਰ-ਜੰਗਲ ਕੱਟਣ ਨਾਲ ਵਾਤਾਵਰਨ ਵਿੱਚ ਪਰਿਵਰਤਨ ਆ ਜਾਂਦੇ ਹਨ । ਇਸ ਨਾਲ ਅਗਲੀ ਪੀੜ੍ਹੀ ਤੇ ਬਹੁਤ ਅਸਰ ਪੈਂਦਾ ਹੈ । ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ । ਇਸ ਲਈ ਅਗਲੀ ਪੀੜ੍ਹੀ ਦੇ ਲਈ ਜੰਗਲੀ ਸੰਪਦਾ ਨਹੀਂ ਬਚੇਗੀ ।
ਪ੍ਰਸ਼ਨ 4.
ਕੀ ਹੋਵੇਗਾ ਜੇ
(ਉ) ਅਸੀਂ ਦਰੱਖਤਾਂ ਦੀ ਕਟਾਈ ਕਰਦੇ ਰਹੇ –
(ਅ) ਕਿਸੇ ਜੰਤੁ ਦਾ ਆਵਾਸ ਨਿਵਾਸ ਸਥਾਨ) ਨਸ਼ਟ ਹੋ ਜਾਵੇ
(ਈ) ਮਿੱਟੀ ਦੀ ਉੱਪਰਲੀ ਪਰਤ ਨੰਗੀ ਹੋ ਜਾਵੇ ?
ਉੱਤਰ-
(ਉ) ਜੇ ਰੁੱਖਾਂ ਦੀ ਕਟਾਈ ਇਸ ਤਰ੍ਹਾਂ ਹੀ ਹੁੰਦੀ ਰਹੀ ਤਾਂ ਵਰਖਾ ਅਤੇ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ਆ ਜਾਵੇਗੀ ਅਤੇ ਕੁਦਰਤੀ ਆਫ਼ਤਾਂ ਹੜ, ਅਤੇ ਸੋਕਾ) ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ ।
(ਅ) ਕਿਸੇ ਜੰਤੁ ਦੇ ਆਵਾਸ ਦੇ ਨਸ਼ਟ ਹੋਣ ਨਾਲ ਵੱਧਦੀ ਹੋਈ ਜਨਸੰਖਿਆ ਨੂੰ ਪਾਣੀ ਅਤੇ ਭੋਜਨ ਦੀ ਠੀਕ ਮਾਤਰਾ ਵਿੱਚ ਪ੍ਰਾਪਤੀ ਨਹੀਂ ਹੋਵੇਗੀ ਅਤੇ ਉਹ ਪਜਾਤੀ ਸੰਕਟਕਾਲੀਨ ਹੋ ਸਕਦੀ ਹੈ ।
(ਇ) ਮਿੱਟੀ ਦੀ ਉੱਪਰੀ ਪਰਤ ਹਟਾਉਣ ਨਾਲ ਮਿੱਟੀ ਵਿੱਚ ਹਿਉਮਸ ਵਿੱਚ ਕਮੀ ਆ ਜਾਂਦੀ ਹੈ ਅਤੇ ਉਪਜਾਉ ਸ਼ਕਤੀ ਵੀ ਘੱਟ ਜਾਂਦੀ ਹੈ । ਹੌਲੀ-ਹੌਲੀ ਭੂਮੀ ਮਾਰੂਥਲ ਵਿੱਚ ਬਦਲ ਜਾਵੇਗੀ । ਇਸ ਨੂੰ ਮਾਰੂਥਲੀਕਰਨ ਕਿਹਾ ਜਾਂਦਾ ਹੈ ।
ਪ੍ਰਸ਼ਨ 5.
ਸੰਖੇਪ ਵਿੱਚ ਉੱਤਰ ਲਿਖੋ
(ਉ) ਸਾਨੂੰ ਜੀਵ-ਵਿਭਿੰਨਤਾ ਦਾ ਸੁਰੱਖਿਅਣ ਕਿਉਂ ਕਰਨਾ ਚਾਹੀਦਾ ਹੈ ?
(ਅ) ਸੁਰੱਖਿਅਤ ਕੀਤੇ ਜੰਗਲ ਵੀ ਜੰਗਲੀ ਜੀਵਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ । ਕਿਉਂ ?
(ਈ) ਕੁੱਝ ਆਦਿਵਾਸੀ ਵਣਾਂ ਜੰਗਲਾਂ ‘ਤੇ ਨਿਰਭਰ ਕਰਦੇ ਹਨ । ਕਿਵੇਂ ?
(ਸ) ਜੰਗਲਾਂ ਦੀ ਕਟਾਈ ਦੇ ਕਾਰਨ ਅਤੇ ਪ੍ਰਭਾਵ ਲਿਖੋ ।
(ਹ) ਰੈੱਡ ਡਾਟਾ ਬੁੱਕ ਕੀ ਹੈ ?
(ਕ) ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
(ਉ) ਜੀਵ-ਵਿਭਿੰਨਤਾ ਦਾ ਅਰਥ ਹੈ ਕਿਸੇ ਖੇਤਰ ਵਿਸ਼ੇਸ਼ ਵਿੱਚ ਮਿਲਣ ਵਾਲੇ ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੀਆਂ ਵਿਭਿੰਨ ਪ੍ਰਜਾਤੀਆਂ । ਜੰਤੂ ਜੋ ਪੌਦਿਆਂ ਤੇ ਨਿਰਭਰ ਹਨ ਉਹ ਆਪਣੀਆਂ ਆਦਤਾਂ ਤੇ ਨਿਰਭਰ ਕਰਦੇ ਹਨ, ਜਿਵੇਂ ਕਿ ਵਾਲ ਪਾਂਡਾ ਬੈਂ ਡੰਡੀ ਖਾਣਾ ਪਸੰਦ ਕਰਦਾ ਹੈ ਅਤੇ ਆਸਟਰੇਲੀਆ ਦਾ ਕੁਆਲਾ ਭਾਲੁ ਸਫ਼ੇਦੇ ਦੇ ਪੱਤੇ ਹੀ ਖਾਣਾ ਪਸੰਦ ਕਰਦਾ ਹੈ । ਪੰਛੀ ਅਤੇ ਬਾਰਾਂਸਿੰਗਾਂ ਦੀਆਂ ਵੀ ਵਿਸ਼ੇਸ਼ ਖਾਣ ਦੀਆਂ ਆਦਤਾਂ ਹੁੰਦੀਆਂ ਹਨ । ਜੰਗਲ ਵਿੱਚ ਵੱਖ-ਵੱਖ ਪੌਦੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੁੰਦੇ ਹਨ । ਇਸ ਨਾਲ ਸ਼ਾਕਾਹਾਰੀ ਨੂੰ ਭੋਜਨ ਮਿਲਦਾ ਹੈ, ਭੋਜਨ ਲੜੀ ਮਜ਼ਬੂਤ ਹੁੰਦੀ ਹੈ । ਇਸ ਲਈ ਜੰਤੂਆਂ ਦੇ ਸੁਰੱਖਿਅਣ ਤੇ ਸੰਭਾਲ ਲਈ ਵੱਖ-ਵੱਖ ਪੇੜ ਪੌਦਿਆਂ ਦੇ ਸੰਭਾਲ ਦੀ ਬਹੁਤ ਲੋੜ ਹੈ ।
(ਅ) ਸੁਰੱਖਿਅਤ ਜੰਗਲ ਵੀ ਜੀਵਾਂ ਲਈ ਸੁਰੱਖਿਅਤ ਨਹੀਂ ਰਹੇ ਕਿਉਂਕਿ ਇਹਨਾਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਜੰਗਲਾਂ ਦਾ ਅਤੀਕੂਮਨ ਕਰਕੇ ਉਹਨਾਂ ਨੂੰ ਨਸ਼ਟ ਕਰ ਦਿੰਦੇ ਹਨ ।
(ਈ) ਕੁੱਝ ਆਦਿਵਾਸੀ ਜਾਤੀਆਂ ਜੰਗਲਾਂ ਤੇ ਨਿਰਭਰ ਹੁੰਦੀਆਂ ਹਨ । ਸਤਪੁੜਾ ਰਾਸ਼ਟਰੀ ਬਾਗ਼ ਦੀਆਂ ਚੱਟਾਨਾਂ ਵਿੱਚ ਆਵਾਸ ਦੇ ਪੁਰਾਣੇ ਇਤਿਹਾਸਿਕ ਪ੍ਰਮਾਣ ਮਿਲੇ ਹਨ ਜਿਨ੍ਹਾਂ ਵਿੱਚ ਆਦਿ ਮਾਨਵ ਦੇ ਜੀਵਨਯਾਪਨ ਦੇ ਬਾਰੇ ਵਿੱਚ ਪਤਾ ਚਲਦਾ ਹੈ । ਚੱਟਾਨਾਂ ਤੇ ਕੁੱਝ ਕਲਾਕਿਰਤੀਆਂ ਜਿਵੇਂ ਲੜਦੇ ਹੋਏ ਮਨੁੱਖ ਅਤੇ ਜਾਨਵਰ ਦਾ ਸ਼ਿਕਾਰ, ਨਾਚ ਅਤੇ ਵਾਦਯੰਤਰਾਂ ਨੂੰ ਬਜਾਉਂਦੇ ਹੋਏ ਦਰਸਾਇਆ ਗਿਆ ਹੈ । ਬਾਘ ਅਤੇ ਲੋਕਾਂ ਦੇ ਸਮੂਹਾਂ ਦੀ ਕਲਾ ਕਿਰਤਾਂ ਵੀ ਇਹਨਾਂ ਚੱਟਾਨਾਂ ਤੇ ਮਿਲਦੀਆਂ ਹਨ | ਕਈ ਆਦਿਵਾਸੀ ਅੱਜ ਵੀ ਜੰਗਲਾਂ ਵਿੱਚ ਰਹਿੰਦੇ ਹਨ ।
(ਸ) ਜੰਗਲਾਂ ਦੀ ਕਟਾਈ ਦੇ ਕਾਰਨ-ਲੋਕਾਂ ਦੇ ਬਦਲਦੇ ਜੀਵਨ ਪੱਧਰ ਅਤੇ ਤਕਨੀਕੀ ਵਾਧੇ ਨਾਲ ਜੰਗਲਾਂ ਦੇ ਉਪਯੋਗ ਵਿੱਚ ਬਹੁਤ ਵਾਧਾ ਹੋਇਆ ਹੈ । ਆਪਣੇ ਆਰਾਮ ਅਤੇ ਸੁਵਿਧਾਵਾਂ ਦੇ ਲਈ ਰੁੱਖਾਂ ਦੀ ਕਟਾਈ ਦੇ ਅੱਗੇ ਲਿਖੇ ਉਦੇਸ਼ ਹਨ-
- ਜਨਸੰਖਿਆ ਵਾਧੇ ਕਾਰਨ ਘਰ ਬਣਾਉਣ ਲਈ ਲੱਕੜੀ ਲਈ ।
- ਖੇਤੀ ਭੂਮੀ ਲਈ ।
- ਸੜਕਾਂ ਅਤੇ ਬੰਨ੍ਹਾਂ ਦੇ ਨਿਰਮਾਣ ਲਈ ।
- ਪਸ਼ੂਆਂ ਦੇ ਬਹੁਤ ਚਰਨ ਲਈ ।
- ਖਾਨਾਂ ਵਿੱਚ ਵਾਧੇ ਲਈ ।
ਜੰਗਲ ਕੱਟਣ ਦੇ ਅਸਰ-ਜੰਗਲ ਕੱਟਣ ਦੇ ਮੁੱਖ ਮਾੜੇ ਅਸਰ ਹਨ-
- ਆਕਸੀਜਨ/ਕਾਰਬਨ-ਡਾਈਆਕਸਾਈਡ ਦੇ ਅਨੁਪਾਤ ਦਾ ਅਸੰਤੁਲਨ ॥
- ਵਧੇਰੇ ਹੜ੍ਹ ।
- ਭੋਂ-ਖੋਰ ।
- ਜਲਵਾਯੂ ਪਰਿਵਰਤਨ
- ਜੰਗਲ ਵਿੱਚ ਰਹਿਣ ਵਾਲੇ ਪਸ਼ੂ-ਪੰਛੀਆਂ ਦਾ ਨਸ਼ਟ ਹੋਣਾ ਜਾਂ ਪ੍ਰਵਾਸ ਕਰਨਾ ।
- ਸਥਲੀ ਜਲ ਵਿੱਚ ਕਮੀ ।
- ਦਵਾਈਆਂ ਵਾਲੇ ਪੌਦੇ ਨਸ਼ਟ ਹੋ ਜਾਂਦੇ ਹਨ ।
- ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਮੀ ।
- ਲੱਕੜੀ ਅਤੇ ਰਬੜ ਉਦਯੋਗਾਂ ਵਿੱਚ ਗਿਰਾਵਟ ।
(ਹ) ਰੈੱਡ ਡਾਟਾ ਬੁੱਕ (Red Data Book)-ਇਹ ਬੁੱਕ ਸੰਕਟਕਾਲੀਨ ਪ੍ਰਜਾਤੀਆਂ ਦੇ ਰਿਕਾਰਡ ਦਾ ਸ੍ਰੋਤ ਹੈ । ਪੌਦੇ, ਜੰਤੂਆਂ ਅਤੇ ਹੋਰ ਪ੍ਰਜਾਤੀਆਂ ਦੇ ਲਈ ਵੱਖ-ਵੱਖ ਰੈੱਡ ਡਾਟਾ ਬੁੱਕ ਹਨ ।
(ਕ) ਪ੍ਰਵਾਸ (Migration)-ਕੁੱਝ ਪੰਛੀਆਂ ਦੁਆਰਾ ਆਪਣੇ ਆਵਾਸ ਤੋਂ ਕਿਸੇ ਨਿਸ਼ਚਿਤ ਸਮੇਂ ਵਿੱਚ ਬਹੁਤ ਦੂਰ ਜਾਣਾ ਪ੍ਰਵਾਸ ਕਹਾਉਂਦਾ ਹੈ । ਪ੍ਰਵਾਸ ਵਧੇਰੇ ਕਰਕੇ ਪੰਛੀਆਂ ਵਿੱਚ ਪਾਇਆ ਜਾਂਦਾ ਹੈ । ਪੰਛੀ ਜਲਵਾਯੂ ਪਰਿਵਤਨ ਦੇ ਕਾਰਨ ਪ੍ਰਵਾਸ ਕਰਦੇ ਹਨ , ਜਿਵੇਂ ਚਪਟੇ ਸਿਰ ਵਾਲੀ ਬਤਖ਼, ਸੁਰਖਾਵ ਆਦਿ ਪ੍ਰਵਾਸੀ ਪੰਛੀ ਹਨ ।
ਪ੍ਰਸ਼ਨ 6.
ਫੈਕਟਰੀਆਂ ਅਤੇ ਇਮਾਰਤਾਂ ਵਿੱਚ ਲੱਕੜ ਦੀ ਵੱਧ ਮੰਗ ਨੂੰ ਪੂਰਾ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ । ਕੀ ਇਨ੍ਹਾਂ ਯੋਜਨਾਵਾਂ ਲਈ ਦਰੱਖਤਾਂ ਦੀ ਕਟਾਈ ਜਾਇਜ਼ ਹੈ ? ਇਸ ਕਥਨ ਉੱਪਰ ਵਿਚਾਰ-ਚਰਚਾ ਕਰੋ ਅਤੇ ਸੰਖੇਪ ਵਿੱਚ ਇੱਕ ਰਿਪੋਰਟ ਤਿਆਰ ਕਰੋ ।
ਉੱਤਰ-
ਇਹਨਾਂ ਪ੍ਰੋਜੈਕਟਾਂ ਲਈ ਰੁੱਖ ਕੱਟਣਾ ਨਿਆਂਸੰਗਤ ਨਹੀਂ ਹੈ । ਬਾਕੀ ਲਈ ਵਿਦਿਆਰਥੀ ਕਲਾਸ ਵਿੱਚ ਖ਼ੁਦ ਚਰਚਾ ਕਰਨ ।
ਪ੍ਰਸ਼ਨ 7.
ਆਪਣੇ ਸਥਾਨਕ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਵਿੱਚ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ? ਆਪਣੇ ਦੁਆਰਾ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦੀ ਸੂਚੀ ਬਣਾਉ ।
ਉੱਤਰ-
ਹਰੀ ਸੰਪਦਾ ਦਾ ਰੱਖ-ਰਖਾਓ
- ਸੜਕਾਂ ਦੇ ਦੋਨਾਂ ਪਾਸੇ ਰੁੱਖ ਲਗਾਉਣੇ ਚਾਹੀਦੇ ਹਨ ।
- ਜੰਗਲਾਂ ਦੇ ਕੱਟਣ ਤੇ ਰੋਕਥਾਮ ਲਗਾਉਣੀ ਚਾਹੀਦੀ ਹੈ ।
- ਸਰਕਾਰ ਨੂੰ ਵੱਧ ਰੁੱਖ ਕੱਟਣ ਤੇ ਰੋਕ ਲਗਾਉਣ ਲਈ ਕਾਨੂੰਨ ਬਣਾਉਣੇ ਚਾਹੀਦੇ ਹਨ ।
- ਵਿਸ਼ੇਸ਼ ਖੇਤਰਾਂ ਵਿੱਚ ਪਾਰਕ (ਬਾਗ) ਬਣਾਉਣੇ ਚਾਹੀਦੇ ਹਨ ।
ਪ੍ਰਸ਼ਨ 8.
ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ ? ਵਿਸਥਾਰ ਵਿੱਚ ਵਰਣਨ ਕਰੋ ।
ਉੱਤਰ-
ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ । ਇਸ ਲਈ ਜੰਗਲ ਕੱਟਣ ਨਾਲ ਵਰਖਾ ਵਿੱਚ ਕਮੀ ਆਉਂਦੀ ਹੈ । ਜਿਸ ਕਾਰਨ ਕੁਦਰਤੀ ਆਫ਼ਤਾਂ ਆਉਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ |
ਪ੍ਰਸ਼ਨ 9.
ਆਪਣੇ ਰਾਜ (ਤ) ਵਿਚਲੇ ਰਾਸ਼ਟਰੀ ਪਾਰਕਾਂ ਦੀ ਸੂਚੀ ਤਿਆਰ ਕਰੋ | ਭਾਰਤ ਦੇ ਨਕਸ਼ੇ ਤੇ ਉਨ੍ਹਾਂ ਦੀ ਸਥਿਤੀ ਦਰਸਾਓ ।
ਉੱਤਰ-
ਵਿਦਿਆਰਥੀ ਖ਼ੁਦ ਕਰਨ ।
ਪ੍ਰਸ਼ਨ 10.
ਸਾਨੂੰ ਕਾਗ਼ਜ਼ ਦੀ ਬੱਚਤ ਕਿਉਂ ਕਰਨੀ ਚਾਹੀਦੀ ਹੈ ? ਉਨ੍ਹਾਂ ਕਿਰਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਨਾਲ ਤੁਸੀਂ ਕਾਗ਼ਜ਼ ਦੀ ਬੱਚਤ ਕਰ ਸਕਦੇ ਹੋ ?
ਉੱਤਰ-
ਇਕ ਟਨ ਕਾਗ਼ਜ ਪੈਦਾ ਕਰਨ ਲਈ 17 ਹਰੇ ਭਰੇ ਪੇੜ ਚਾਹੀਦੇ ਹਨ । ਇਸ ਲਈ ਸਾਨੂੰ ਕਾਗਜ਼ ਦੀ ਬੱਚਤ ਕਰਨੀ ਚਾਹੀਦੀ ਹੈ । ਕਾਗ਼ਜ਼ ਦਾ 5-7 ਵਾਰ ਮੁੜ ਚੱਕਰਣ ਹੋ ਸਕਦਾ ਹੈ । ਸਾਨੂੰ ਕਾਗ਼ਜ਼ ਨੂੰ ਬਚਾਉਣਾ ਚਾਹੀਦਾ ਹੈ, ਉਪਯੋਗ ਵਿੱਚ ਆਏ ਕਾਗ਼ਜ਼ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਮੁੜ ਚੱਕਰਣ ਕਰ ਦੇਣਾ ਚਾਹੀਦਾ ਹੈ । ਇਸ ਨਾਲ ਜੰਗਲਾਂ ਦੇ ਨਾਲ-ਨਾਲ ਪਾਣੀ ਅਤੇ ਉਰਜਾ ਦੀ ਬੱਚਤ ਹੁੰਦੀ ਹੈ । ਹਾਨੀਕਾਰਕ ਰਸਾਇਣਾਂ ਦੇ ਉਪਯੋਗ ਵਿੱਚ ਕਮੀ ਆਉਂਦੀ ਹੈ ।
ਪ੍ਰਸ਼ਨ 11.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ । ਉੱਪਰ ਤੋਂ ਹੇਠਾਂ ਵੱਲ
1. ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੀ ਸੂਚਨਾ ਦੇਣ ਵਾਲੀ ਪੁਸਤਕ ।
2. ਪੌਦਿਆਂ, ਜੰਤੂਆਂ ਅਤੇ ਸੂਖ਼ਮਜੀਵਾਂ ਦੀਆਂ ਭਿੰਨ-ਭਿੰਨ ਕਿਸਮਾਂ ਅਤੇ ਵਿਭਿੰਨਤਾਵਾਂ ਦਾ ਸਮੂਹ ।
ਖੱਬੇ ਤੋਂ ਸੱਜੇ ਪਾਸੇ ਵਲ
2. ਪ੍ਰਿਥਵੀ ਦਾ ਉਹ ਭਾਗ, ਜਿਸ ਵਿੱਚ ਜੀਵ ਪਾਏ ਜਾਂਦੇ ਹਨ ।
3. ਖਾਤਮੇ ਦੀ ਕਗਾਰ ਤੇ ਪ੍ਰਜਾਤੀਆਂ
4. ਇੱਕ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਹੈਂ ।
ਉੱਤਰ-
PSEB Solutions for Class 8 Science ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਆ Important Questions and Answers
(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ
1. ਜੰਗਲ ਵਿੱਚ ਵਿਦਿਆਰਥੀਆਂ ਨੇ ਇੱਕ ਵਿਸ਼ਾਲ ਗਲਹਿਰੀ ਵੇਖੀ ਜੋ ਕਿ ਇਸ ਖਾਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਰਜਿੰਦਰ ਨੇ ਗਾਈਡ ਨੂੰ ਇਸ ਬਾਰੇ ਪੁੱਛਿਆ | ਗਾਈਡ ਨੇ ਦੱਸਿਆ ਕਿ ਇਹ ਸਿਰਫ਼ ਇਸੇ ਖਾਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਇਸ ਪ੍ਰਜਾਤੀ ਨੂੰ ਕੀ ਕਹਿੰਦੇ ਹਨ ?
(ੳ) ਆਮ ਪ੍ਰਜਾਤੀ
(ਅ ਖ਼ਾਸ ਸਥਾਨਕ ਪ੍ਰਜਾਤੀ
(ੲ) ਸੰਕਟਕਾਲੀਨ ਪ੍ਰਜਾਤੀ
(ਸ) ਵਿਸ਼ੇਸ਼ ਪ੍ਰਜਾਤੀ ।
ਉੱਤਰ-
(ਅ) ਖ਼ਾਸ ਸਥਾਨਕ ਪ੍ਰਜਾਤੀ ।
2. ਕਿਸ ਕਿਤਾਬ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ ?
(ਉ) ਬਲੁ ਡਾਟਾ ਕਿਤਾਬ
(ਅ) ਰੈੱਡ ਡਾਟਾ ਕਿਤਾਬ
(ੲ) ਥੈਲੋ ਡਾਟਾ ਕਿਤਾਬ
(ਸ) ਸ੍ਰੀਨ ਡਾਟਾ ਕਿਤਾਬ ।
ਉੱਤਰ-
(ਅ) ਰੈੱਡ ਡਾਟਾ ਕਿਤਾਬ ।
3. ਜੰਤੁ ਕਿਸ ਕਾਰਨ ਕਰਕੇ ਆਮ ਤੌਰ ਤੇ ਪ੍ਰਵਾਸ ਕਰਦੇ ਹਨ ?
(ਉ) ਪੋਸ਼ਣ ਲਈ
(ਅ) ਸਾਹ ਕਿਰਿਆ ਲਈ
(ੲ) ਉੱਤਸਰਜਨ ਲਈ
(ਸ) ਪ੍ਰਜਣਨ ਕਰਨ ਲਈ ।
ਉੱਤਰ-
(ਸ) ਪ੍ਰਜਣਨ ਕਰਨ ਲਈ ।
4. ਸਾਡੀ ਸਰਕਾਰ ਰਾਹੀਂ ‘ਪ੍ਰੋਜੈਕਟ ਟਾਈਗਰ ਕਾਨੂੰਨ ਕਦੋਂ ਲਾਗੂ ਕੀਤਾ ਗਿਆ ਸੀ ?
(ਉ) 5 ਅਪ੍ਰੈਲ, 1973
(ਅ) ਅਪ੍ਰੈਲ, 1973
(ਇ) 12 ਅਪ੍ਰੈਲ, 1973
(ਸ) 14 ਅਪ੍ਰੈਲ, 1973.
ਉੱਤਰ-
(ਅ) 1 ਅਪ੍ਰੈਲ, 1973.
5. ਕਿਸ ਗੈਸ ਦਾ ਲੇਵਲ ਵੱਧਣ ਕਾਰਨ ਗਲੋਬਲ ਵਾਰਮਿੰਗ ਹੁੰਦੀ ਹੈ ?
(ਉ) CO2
(ਅ) O2
(ੲ) N
(ਸ) H2.
ਉੱਤਰ-
(ਉ) CO2.
6. ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਵਾਸੀ ਪੰਛੀ ਹੈ
(ਉ) ਤੋਤਾ
(ਅ) ਸੁਰਖਾਬ
(ੲ) ਮੈਨਾ
(ਸ) ਕਬੂਤਰ ।
ਉੱਤਰ-
(ਅ) ਸੁਰਖਾਬ ।
7. ਕਾਨਹਾ ਰਾਸ਼ਟਰੀ ਪਾਰਕ ਕਿਸ ਰਾਜ ਵਿੱਚ ਸਥਿਤ ਹੈ ?
(ਉ) ਉੱਤਰਾਖੰਡ
(ਅ) ਮੱਧ ਪ੍ਰਦੇਸ਼
(ੲ) ਮਹਾਂਰਾਸ਼ਟਰ
(ਸ) ਕੇਰਲਾ ॥
ਉੱਤਰ-
(ਈ) ਮੱਧ ਪ੍ਰਦੇਸ਼ !
8. ਹੇਠ ਲਿਖਿਆਂ ਵਿੱਚੋਂ ਕਿਹੜਾ ਪੰਚਮੜੀ ਰਿਜ਼ਰਵ ਵਣ ਦਾ ਪਾਣੀਜਾਤ ਹੈ ?
(ਉ) ਜੰਗਲੀ ਕੁੱਤਾ
(ਅ) ਤੇਂਦੂਆ
(ੲ) ਭੇੜੀਆ,
(ਸ) ਉੱਪਰ ਦਿੱਤੇ ਸਾਰੇ ਹੀ ।
ਉੱਤਰ-
(ਸ) ਉੱਪਰ ਦਿੱਤੇ ਸਾਰੇ ਹੀ ।
9. ਕਿਸੇ ਵਿਸ਼ੇਸ਼ ਖੇਤਰ ਵਿਚ ਪਾਏ ਜਾਣ ਵਾਲੇ ਪੌਦੇ ਕਹਾਉਂਦੇ ਹਨ
(ਉ) ਬਨਸਪਤੀਜਾਤ ।
(ਆ) ਪਾਣੀਜਾਤ
(ੲ) ਦੋਨੋਂ ਬਨਸਪਤੀਜਾਤ ਅਤੇ ਪ੍ਰਾਣੀਜਾਤ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਨਸਪਤੀਜਾਤ ॥
10. ਕਿੰਨੇ ਪੂਰੇ ਵਿਕਸਿਤ ਰੁੱਖਾਂ ਨਾਲ ਇਕ ਟਨ ਕਾਗ਼ਜ਼ ਬਣਦਾ ਹੈ ?
(ਉ) 17
(ਅ) 27
(ੲ) 7
(ਸ) 37.
ਉੱਤਰ-
(ੳ) 17.
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1. ਖ਼ਾਲੀ ਥਾਂਵਾਂ ਭਰੋ-
(i) ਧਰਤੀ ਦੀ ਉਪਰੀ ਮਿੱਟੀ ਦੀ ਪਰਤ ਦਾ ਹਟਣਾ ………. ਕਹਾਉਂਦਾ ਹੈ ।
ਉੱਤਰ-
ਤੋਂ ਖੁਰਨ,
(ii) ਜੰਗਲ ਵਿੱਚ ਮਿਲਣ ਵਾਲੇ ਜੰਗਲੀ ਪੌਦੇ ਅਤੇ ਜੰਤੂ ………. ਕਹਾਉਂਦੇ ਹਨ ।
ਉੱਤਰ-
ਜੰਗਲੀ ਜੰਤੁ,
(iii) ਪੌਦਿਆਂ ਨੂੰ ……… ਗੈਸ ਪ੍ਰਕਾਸ਼ ਸੰਸ਼ਲੇਸ਼ਨ ਲਈ ਚਾਹੀਦੀ ਹੈ ।
ਉੱਤਰ-
ਕਾਰਬਨ ਡਾਈਆਕਸਾਈਡ,
(iv) ਉਪਜਾਊ ਭੂਮੀ ਦਾ ਰੇਗਿਸਥਾਨ ਵਿੱਚ ਪਰਿਵਰਤਨ ਹੋਣਾ ………. ਕਹਾਉਂਦਾ ਹੈ ।
ਉੱਤਰ-
ਮਾਰੂਥਲੀਕਰਨ,
(v) …………… ਉਹ ਖੇਤਰ ਹੈ, ਜਿੱਥੇ ਸਜੀਵਾਂ ਦਾ ਆਵਾਸ ਹੈ ਅਤੇ ਜੀਵਨ ਨੂੰ ਸਹਾਰਾ ਦਿੰਦਾ ਹੈ ।
ਉੱਤਰ-
ਜੈਵ ਮੰਡਲ,
(vi) ………. ਤੋਂ ਭਾਵ ਹੈ ਧਰਤੀ ਤੇ ਪਾਈਆਂ ਜਾਣ ਵਾਲੀਆਂ ਵੱਖ-ਵੱਖ ਪ੍ਰਜਾਤੀਆਂ ।
ਉੱਤਰ-
ਜੈਵ ਵਿਵਿਧਤਾ,
(vii) ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਪਸ਼ੂ ਪੰਛੀ ਅਤੇ ਜੀਵ-ਜੰਤੂ ……… ਅਤੇ ……. ਕਹਾਉਂਦੇ ਹਨ ।
ਉੱਤਰ-
ਬਨਸਪਤੀ ਜਾਤ, ਪ੍ਰਾਣੀ ਜਾਤ,
(viii) ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਵਿੱਚ ਇੱਕ ਰਾਸ਼ਟਰੀ ਪਾਰਕ ……….. , ਦੋ ਜੰਗਲੀ ਜੀਵਨ ਰੱਖਾਂ ……….. ਅਤੇ ……….. ਆਉਂਦੇ ਹਨ ।
ਉੱਤਰ-
ਸਤਪੁੜਾ, ਬੋਰੀ, ਪੰਚਮੜੀ,
(ix) ਤੇ ਇੱਕ ਵਿਸ਼ੇਸ਼ ਖੇਤਰ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਜਾਤੀਆਂ ਨੂੰ ……… ਕਹਿੰਦੇ ਹਨ ।
ਉੱਤਰ-
ਵਿਸ਼ੇਸ਼ ਖੇਤਰੀ ਪ੍ਰਜਾਤੀਆਂ
(x) …… ਸਜੀਵਾਂ ਦੀ ਸਮਸ਼ਟੀ ਦਾ ਸਮੂਹ ਹੈ, ਜੋ ਇਕ ਦੂਸਰੇ ਨਾਲ ਅੰਤਰ ਜਨਨ ਕਰਨ ਦੇ ਸਮਰੱਥ ਹੁੰਦੇ ਹਨ ।
ਉੱਤਰ-
ਪ੍ਰਜਾਤੀਆਂ ।
ਪ੍ਰਸ਼ਨ 2.
ਪ੍ਰਕਾਸ਼-ਸੰਸ਼ਲੇਸ਼ਣ ਦੇ ਲਈ ਪੌਦਿਆਂ ਨੂੰ ਕਿਹੜੀ ਗੈਸ ਦੀ ਲੋੜ ਹੁੰਦੀ ਹੈ ?
ਉੱਤਰ-
ਪੌਦਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਾਰਬਨ ਡਾਈਆਕਸਾਈਡ ਗੈਸ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 3.
ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਗੈਸ ਦੇ ਵਾਧੇ ਨਾਲ ਕੀ ਹੋਵੇਗਾ ?
ਉੱਤਰ-
ਇਸ ਨਾਲ ਗਲੋਬਲ ਵਾਰਮਿੰਗ ਵਧੇਗੀ ।
ਪ੍ਰਸ਼ਨ 4.
ਸੋਕੇ ਦਾ ਕੀ ਕਾਰਨ ਹੈ ?
ਉੱਤਰ-
ਭੂਮੀ ਦੇ ਤਾਪ ਵਿੱਚ ਵਾਧੇ ਨਾਲ ਸੋਕਾ ਪੈਂਦਾ ਹੈ ।
ਪ੍ਰਸ਼ਨ 5.
ਮਾਰੂਥਲੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮਾਰੂਥਲੀਕਰਨ-ਉਪਜਾਊ ਭੂਮੀ ਦਾ ਰੇਗਿਸਤਾਨ ਵਿੱਚ ਬਦਲਣਾ, ਮਾਰੂਥਲੀਕਰਨ ਕਹਾਉਂਦਾ ਹੈ ।
ਪ੍ਰਸ਼ਨ 6.
ਬਨਸਪਤੀਜਾਤ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਨਸਪਤੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਪੇੜ ਪੌਦੇ ਬਨਸਪਤੀ ਜਾਤ ਕਹਾਉਂਦੇ ਹਨ ।
ਪ੍ਰਸ਼ਨ 7.
ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਦੇ ਬਨਸਪਤੀ ਜਾਤ ਦੇ ਕੁੱਝ ਉਦਾਹਰਨ ਦਿਉ ।
ਉੱਤਰ-
ਸਾਲ਼, ਟੀਕ, ਅੰਬ, ਜਾਮਣ, ਛਾਂਦੀ, ਫਰਨ, ਅਰਜੂਨ ਆਦਿ ।
ਪ੍ਰਸ਼ਨ 8.
ਪਾਣੀਜਾਤ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰਾਣੀਜਾਤ-ਕਿਸੇ ਵਿਸ਼ੇਸ਼ ਖੇਤਰ ਵਿੱਚ ਪਾਏ ਜਾਣ ਵਾਲੇ ਜੀਵ-ਜੰਤੁ ਪਾਣੀਜਾਤ ਕਹਾਉਂਦੇ ਹਨ ।
ਪ੍ਰਸ਼ਨ 9.
ਪੰਚਮੜੀ ਜੈਵਮੰਡਲ ਆਰਖਿਅਤ ਖੇਤਰ ਦੇ ਕੁੱਝ ਪਾਣੀਜਾਤ ਦੇ ਉਦਾਹਰਨ ਦਿਓ ।
ਉੱਤਰ-
ਚਿਣਕਾਰਾ, ਨੀਲਾ ਬੱਲ, ਭੌਕਣ ਵਾਲਾ ਹਿਰਨ, ਚੀਤਾ, ਜੰਗਲੀ ਕੁੱਤਾ, ਭੇੜੀਆ ਆਦਿ ।
ਪ੍ਰਸ਼ਨ 10.
ਪ੍ਰਜਾਤੀਆਂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪ੍ਰਜਾਤੀਆਂ-ਪ੍ਰਜਾਤੀਆਂ ਸਜੀਵਾਂ ਦੀ ਸਮਿਸ਼ਟੀ ਦਾ ਉਹ ਸਮੂਹ ਹੈ ਜੋ ਇੱਕ ਦੂਸਰੇ ਨਾਲ ਅੰਤਰਜਨਨ ਕਰਨ ਦੇ ਸਮਰੱਥ ਹੈ ।
ਪ੍ਰਸ਼ਨ 11.
ਵਿਸ਼ੇਸ਼ ਖੇਤਰੀ ਪ੍ਰਜਾਤੀਆਂ ਕੀ ਹਨ ?
ਉੱਤਰ-
ਕਿਸੇ ਵਿਸ਼ੇਸ਼ ਖੇਤਰ ਵਿੱਚ ਮਿਲਣ ਵਾਲੇ ਜੀਵ-ਜੰਤੂ ਪੇੜ-ਪੌਦੇ ਵਿਸ਼ੇਸ਼ ਖੇਤਰੀ ਪ੍ਰਜਾਤੀਆਂ (Endemic) ਕਹਾਉਂਦੇ ਹਨ । ਇਹ ਭੂਗੋਲਿਕ ਖੇਤਰ, ਤ, ਦੇਸ਼, ਰਾਜ ਕੁੱਝ ਵੀ ਹੋ ਸਕਦਾ ਹੈ ।
ਪ੍ਰਸ਼ਨ 12.
ਜੰਗਲੀ ਜੀਵਨ ਰੱਖ ਕੀ ਹੈ ?
ਉੱਤਰ-
ਉਹ ਖੇਤਰ ਜਿੱਥੇ ਜੰਗਲੀ ਪਾਣੀ ਸੁਰੱਖਿਅਤ ਅਤੇ ਸੰਭਾਲ ਕੇ ਰੱਖੇ ਜਾਂਦੇ ਹਨ, ਜੰਗਲੀ ਜੀਵਨ ਰੱਖ ਕਹਾਉਂਦੀ ਹੈ ।
ਪ੍ਰਸ਼ਨ 13.
ਕੁੱਝ ਸੰਕਟਕਾਲੀਨ ਮੁੱਖ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਕਾਲੀ ਬੱਤਖ਼, ਸਫ਼ੈਦ ਅੱਖ ਵਾਲੀ ਬੱਤਖ਼, ਹਾਥੀ, ਸੁਨਹਿਰੀ ਬਿੱਲੀ, ਗੁਲਾਬੀ ਸਿਰ ਵਾਲੀ ਬੱਤਖ਼, ਘੜਿਆਲ, ਮਾਰਚ, ਮਗਰਮੱਛ, ਅਜਗਰ, ਰਾਈਨੋਸਾਰਸ ਆਦਿ ।
ਪ੍ਰਸ਼ਨ 14.
ਰਾਸ਼ਟਰੀ ਪਾਰਕ (National Park) ਕੀ ਹੈ ?
ਉੱਤਰ-
ਰਾਸ਼ਟਰੀ ਪਾਰਕ-ਰਾਸ਼ਟਰੀ ਪਾਰਕ, ਉਹ ਆਰੱਖਿਅਤ ਖੇਤਰ ਹਨ, ਜਿੱਥੇ ਸਾਰੇ ਪ੍ਰਕਾਰ ਦੇ ਪਰੀਤੰਤਰਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ ।
ਪ੍ਰਸ਼ਨ 15.
ਸਾਡੀ ਸਰਕਾਰ ਦੁਆਰਾ ‘ਪ੍ਰੋਜੈਕਟ ਟਾਈਗਰ ਕਾਨੂੰਨ ਕਦੋਂ ਲਾਗੂ ਹੋਇਆ ?
ਉੱਤਰ-
ਪ੍ਰੋਜੈਕਟ ਟਾਈਗਰ 1 ਅਪਰੈਲ, 1973 ਵਿੱਚ ਸਰਕਾਰ ਦੁਆਰਾ ਭਾਰਤੀ ਟਾਈਗਰਾਂ ਦੀ ਸੁਰੱਖਿਆ ਲਈ ਲਾਗੂ ਹੋਇਆ ।
ਪ੍ਰਸ਼ਨ 16.
ਸੰਕਟਾਪੰਨ ਪ੍ਰਜਾਤੀਆਂ ਕਿਹੜੀਆਂ ਹਨ ?
ਉੱਤਰ-
ਉਹ ਪ੍ਰਜਾਤੀਆਂ ਜਾਂ ਜੰਤੂ ਜਿਹਨਾਂ ਦੀ ਸੰਖਿਆ ਵਿੱਚ ਕਮੀ ਹੋ ਰਹੀ ਹੈ ਅਤੇ ਅਲੋਪ ਹੋਣ ਦੀ ਸੰਭਾਨਾ ਹੈ, ਸੰਕਟਾਪੰਨ ਪ੍ਰਜਾਤੀਆਂ ਕਹਾਉਂਦੀਆਂ ਹਨ ।
ਪ੍ਰਸ਼ਨ 17.
ਕਿਸੇ ਇੱਕ ਅਲੋਪ ਹੋ ਚੁੱਕੇ ਜਾਨਵਰ ਦਾ ਨਾਂ ਲਿਖੋ ।
ਉੱਤਰ-
ਡਾਇਨਾਸੋਰ ।
ਪ੍ਰਸ਼ਨ 18.
ਕੁੱਝ ਪ੍ਰਵਾਸੀ ਪੰਛੀਆਂ ਦੇ ਨਾਂ ਲਿਖੋ ।
ਉੱਤਰ-
ਸੁਰਖਾਬ, ਚਪਟੇ ਸਿਰ ਵਾਲੀ ਬੱਤਖ਼, ਗੇਟ ਕੋਮੋਨੈਟ ॥
ਪ੍ਰਸ਼ਨ 19.
ਇੱਕ ਟਨ ਕਾਗ਼ਜ਼ ਬਣਾਉਣ ਲਈ ਕਿੰਨੇ ਰੁੱਖਾਂ ਦੀ ਲੋੜ ਹੁੰਦੀ ਹੈ ?
ਉੱਤਰ-
ਲਗਪਗ 17 ਪੂਰੀ ਤਰ੍ਹਾਂ ਫੈਲੇ ਹੋਏ ਹਰੇ-ਭਰੇ ਰੁੱਖ ।
ਪ੍ਰਸ਼ਨ 20.
ਮੁੜ ਜੰਗਲ ਰੋਪਣ (Reforestation) ਕੀ ਹੈ ?
ਉੱਤਰ-
ਮੁੜ ਜੰਗਲ ਰੋਪਣ ਨਸ਼ਟ ਕੀਤੇ ਗਏ ਪੇੜਾਂ ਦੀ ਥਾਂ ਤੇ ਨਵੇਂ ਪੇੜ ਲਗਾਉਣਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਦਿੱਤੀ ਸਾਰਣੀ ਨੂੰ ਪੂਰਾ ਕਰੋ-
ਜੀਵ ਦਾ ਨਾਂ | ਕਿਸਮ |
1. ਕਾਲਾ ਹਿਰਨ | |
2. ਬਾਰਾਂਸਿੰਗਾ |
ਉੱਤਰ-
ਜੀਵ ਦਾ ਨਾਂ | ਕਿਸਮ |
1. ਕਾਲਾ ਹਿਰਨ | ਸੰਕਟਕਾਲੀਨ ਜੰਗਲੀ ਜੀਵਨ |
2. ਬਾਰਾਂਸਿੰਗਾ | ਖਾਤਮੇ ਦੇ ਕਗਾਰ ਤੇ |
ਪ੍ਰਸ਼ਨ 2.
ਹੇਠ ਦਿੱਤੀ ਸਾਰਣੀ ਨੂੰ ਪੂਰਾ ਕਰੋ
ਸਥਾਨ | ਕਿਸਮ |
1. ਕਾਜੀ ਰੰਗਾ | |
2. ਮਹਾਂ ਨਿਕੋਬਾਰ |
ਉੱਤਰ-
ਸਥਾਨ | ਕਿਸਮ |
1. ਕਾਜੀ ਰੰਗਾ, | ਨੈਸ਼ਨਲ ਪਾਰਕ |
2. ਮਹਾਂ ਨਿਕੋਬਾਰ | ਜੀਵ-ਮੰਡਲ ਰਿਜ਼ਰਵ |
ਪ੍ਰਸ਼ਨ 3.
ਸੰਕਟਾਪੰਨ (Endangered) ਅਤੇ ਖ਼ਾਤਮੇ ਦੀ ਕਗਾਰ ਤੇ (Vulnerable) ਪ੍ਰਜਾਤੀ ਵਿੱਚ ਅੰਤਰ ਲਿਖੋ ।
ਉੱਤਰ-
ਸੰਕਟਾਪਨ ਅਤੇ ਖ਼ਾਤਮੇ ਦੀ ਕਗਾਰ ‘ਤੇ ਪ੍ਰਜਾਤੀ ਵਿੱਚ ਅੰਤਰ-
ਸੰਕਟਾਪੰਨ ਪ੍ਰਜਾਤੀ (Endangered Species) | ਖ਼ਾਤਮੇ ਦੀ ਕਗਾਰ ‘ਤੇ ਪ੍ਰਜਾਤੀ (Vulnerable Species) |
(1) ਇਹਨਾਂ ਦੇ ਖ਼ਤਮ ਹੋਣ ਅਤੇ ਅਲੋਪ ਹੋਣ ਦਾ ਡਰ ਵੱਧ ਹੈ । | (1) ਇਹਨਾਂ ਦਾ ਖ਼ਤਮ ਹੋਣ ਦਾ ਡਰ ਹੈ । |
(2) ਇਹ ਅਲੋਪ ਹੋ ਸਕਦੇ ਹਨ । | (2) ਇਹ ਸੰਕਟਾਪੰਨ ਪ੍ਰਜਾਤੀ ਵਿਚ ਆ ਸਕਦੇ ਹਨ । |
ਪ੍ਰਸ਼ਨ 4.
ਜੀਵ-ਮੰਡਲ ਆਰੱਖਿਅਤ ਖੇਤਰ ਦਾ ਵਰਣਨ ਕਰੋ ।
ਉੱਤਰ-
ਜੀਵ-ਮੰਡਲ ਆਰੱਖਿਅਤ ਖੇਤਰ-ਇਹ ਵਿਸ਼ੇਸ਼ ਖੇਤਰ ਹੈ ਜਿਸਦਾ ਉਪਯੋਗ ਬਹੁ-ਉਦੇਸ਼ਾਂ ਲਈ ਕੀਤਾ ਜਾਂਦਾ ਹੈ । ਇਸਦੇ ਲਈ ਇਸ ਖੇਤਰ ਦੇ ਵੱਖ-ਵੱਖ ਭਾਗਾਂ ਨੂੰ ਵੱਖ ਕੀਤਾ ਜਾਂਦਾ ਹੈ ਅਤੇ ਹਰ ਭਾਗ ਵਿੱਚ ਇਕ ਵਿਸ਼ੇਸ਼ ਕਾਰਜ ਲਈ ਨਿਸਚਿਤ ਕੀਤਾ ਜਾਂਦਾ ਹੈ । UNESCO ਦੇ ਮਾਨਵ ਅਤੇ ਜੈਵ-ਮੰਡਲ ਪ੍ਰੋਗਰਾਮ (MBA) ਨੇ ਜੈਵ-ਮੰਡਲ ਆਰੱਖਿਅਣ ਦਾ ਸੰਕਲਪ (Concept) ਦਿੱਤਾ |
ਪ੍ਰਸ਼ਨ 5.
ਸੰਕਟਾਪੰਨ ਪ੍ਰਜਾਤੀਆਂ (Endangered Species) ਤੋਂ ਕੀ ਭਾਵ ਹੈ ?
ਉੱਤਰ-
ਸੰਕਟਾਪੰਨ ਪ੍ਰਜਾਤੀਆਂ-ਇਹ ਪ੍ਰਜਾਤੀਆਂ ਜੋ ਅਲੋਪ ਹੋਣ ਦੀ ਕਗਾਰ ਤੇ ਹਨ ਇਹਨਾਂ ਦਾ ਜੀਵਨ ਮੁਸ਼ਕਿਲ ਵਿੱਚ ਹੈ । ਹੁਣ ਇਹਨਾਂ ਜੀਵਾਂ ਦੀ ਕੁੱਝ ਹੀ ਸੰਖਿਆ ਜੀਵਿਤ ਹੈ । ਇਹ ਜਲਦੀ ਹੀ ਅਲੋਪ ਹੋ ਸਕਦੇ ਹਨ ਜਿਵੇਂ ਕਿ ਵਿਸ਼ਾਲ ਭਾਰਤੀ ਵਸਟਰਡ ਪੰਛੀ ਜੋ ਕਿ ਰਾਜਸਥਾਨ, ਗੁਜਰਾਤ ਅਤੇ ਮਹਾਂਰਾਸ਼ਟਰ ਵਿੱਚ ਰਹਿੰਦਾ ਹੈ, ਸੰਕਟਾਪਨ ਪੰਛੀ ਹੈ ।
ਪ੍ਰਸ਼ਨ 6.
ਵਿਸ਼ਵ ਊਸ਼ਨਵ ਦੇ ਕੀ ਕਾਰਨ ਹਨ ?
ਉੱਤਰ-
ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਗੈਸਾਂ ਦੇ ਵਾਧੇ ਦੇ ਕਾਰਨ ਵਾਤਾਵਰਨ ਦਾ ਤਾਪ ਵੱਧ ਰਿਹਾ ਹੈ । ਇਸ ਨਾਲ ਧਰਤੀ ਦਾ ਵਾਤਾਵਰਨ ਗਰਮ ਹੋ ਰਿਹਾ ਹੈ ਅਰਥਾਤ ਵਿਸ਼ਵ ਊਸ਼ਨਵ ਹੋ ਰਿਹਾ ਹੈ ।
ਪ੍ਰਸ਼ਨ 7.
ਪੌਦੇ ਮਿੱਟੀ ਖੋਰ ਨੂੰ ਕਿਵੇਂ ਰੋਕਦੇ ਹਨ ?
ਉੱਤਰ-
ਪੌਦਿਆਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ । ਇਸ ਲਈ ਇਹ ਕਣ ਪਾਣੀ ਜਾਂ ਹਵਾ ਦੇ ਨਾਲ ਨਹੀਂ ਵਹਿੰਦੇ । ਇਸ ਤਰ੍ਹਾਂ ਪੌਦੇ ਤੋਂ ਖੋਰ ਨੂੰ ਰੋਕਦੇ ਹਨ ।
ਪ੍ਰਸ਼ਨ 8.
ਵਰਣਨ ਕਰੋ ਕਿ ਜੰਗਲ ਕਟਾਵ ਭੂਮੀਗਤ ਪਾਣੀ ਸ੍ਰੋਤ ਦੀ ਕਮੀ ਵਿੱਚ ਕਿਵੇਂ ਸਹਾਇਕ ਹੈ ?
ਉੱਤਰ-
ਬਨਸਪਤੀ ਵਿੱਚ ਪਾਣੀ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ, ਜਿਸ ਨਾਲ ਭੂਮੀਗਤ ਜਲ ਦੀ ਅਪੂਰਤੀ ਹੁੰਦੀ ਹੈ । ਆਧੁਨਿਕ ਸਮੇਂ ਵਿੱਚ ਵੱਡੇ-ਵੱਡੇ ਜੰਗਲਾਂ ਦੇ ਖੇਤਰਾਂ ਨੂੰ ਕਈ ਉਦੇਸ਼ਾਂ ਲਈ ਕੱਟ ਕੇ ਸਾਫ਼ ਕੀਤਾ ਜਾ ਰਿਹਾ ਹੈ ਅਤੀਚਾਰਨ ਨਾਲ ਵੀ ਬਨਸਪਤੀ ਨਸ਼ਟ ਹੋਈ ਹੈ । ਇਸ ਨਾਲ ਅਣਉਪਜਾਊ ਭੂਮੀ ਬਣ ਗਈ ਹੈ । ਜਿਸ ਵਿੱਚ ਪਾਣੀ ਨੂੰ ਫੜ ਕੇ ਰੱਖਣ ਦੀ ਸਮਰੱਥਾ ਨਹੀਂ ਹੈ । ਇਸ ਲਈ ਭੂਮੀਗਤ ਪਾਣੀ ਸ੍ਰੋਤਾਂ ਵਿੱਚ ਕਮੀ ਆ ਗਈ ਹੈ ।
ਪ੍ਰਸ਼ਨ 9.
ਮਿਲਵੀ ਕਲਚਰ ਦੀ ਕੀ ਮਹਤਤਾ ਹੈ ?
ਉੱਤਰ-
ਸਿਲਵੀ ਕਲਚਰ-ਇਹ ਇੱਕ ਮੁੱਖ ਪ੍ਰੋਜੈਕਟ ਹੈ ਜਿਸਦਾ ਆਰੰਭ ਮੁੜ ਜੰਗਲ ਰੋਪਣ ਨਾਲ ਹੈ । ਇਸ ਦੀਆਂ ਦੋ ਵਿਸ਼ੇਸ਼ਤਾਵਾਂ ਹਨ ।
- ਕੱਚੀ ਸਮੱਗਰੀ ਦੇ ਉਤਪਾਦਨ ਵਿੱਚ ਵਾਧਾ ।
- ਵਣ ਖੇਤਰ ਵਿੱਚ ਵਾਧਾ ।
ਪਸ਼ਨ 10.
ਪ੍ਰਵਾਸੀ ਪੰਛੀਆਂ (Migratory Birds) ’ਤੇ ਨੋਟ ਲਿਖੋ ।
ਉੱਤਰ-ਪ੍ਰਵਾਸੀ ਪੰਛੀ-ਉਹ ਪੰਛੀ ਜੋ ਜਲਵਾਯੂ ਪਰਿਵਰਤਨ ਦੇ ਕਾਰਨ ਲੰਬੇ ਰਸਤੇ ਤੈਅ ਕਰਦੇ ਹਨ, ਪ੍ਰਵਾਸੀ ਪੰਛੀ ਕਹਾਉਂਦੇ ਹਨ-ਚਪਟੇ ਸਿਰ ਵਾਲੀ ਬੱਤਖ਼, ਵਿਸ਼ਾਲ ਕੋਓਰੈਂਟ ਪ੍ਰਵਾਸੀ ਪੰਛੀ ਹਨ ।ਇਹ ਪੰਛੀ ਦੂਰ-ਦੁਰਾਡੇ ਤੋਂ ਨਿਸਚਿਤ ਸਥਾਨਾਂ ਤੇ ਹਰ ਸਾਲ ਉੱਡ ਕੇ ਪੁੱਜ ਜਾਂਦੇ ਹਨ । ਇਹ ਪੰਛੀ ਆਪਣੇ ਕੁਦਰਤੀ ਆਵਾਸ ਤੋਂ ਦੂਰ ਅੰਡੇ ਦੇਣ ਲਈ ਇੱਥੇ ਆਉਂਦੇ ਹਨ ਕਿਉਂਕਿ ਜਲਵਾਯੂ ਠੰਡੀ ਅਤੇ ਪ੍ਰਤੀਕੂਲ ਹੁੰਦੀ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੋਂ ਖੋਰਣ ਦੇ ਕਾਰਨ ਲਿਖੋ ।
ਉੱਤਰ-
ਖੋਂ ਖੋਰਣ (Soil Erosion) ਦੇ ਕਾਰਨ
- ਹਵਾ ਦੁਆਰਾ ਖੁਸ਼ਕ ਰੁੱਤ ਵਿੱਚ ਹਲ ਚਲਾਈ ਹੋਈ ਉੱਪਰੀ ਪਰਤ ਦਾ ਉੱਡਣਾ ।
- ਹਨ੍ਹੇਰੀਆਂ ।
- ਜੰਗਲਾਂ ਦਾ ਕੱਟਣਾ ਅਤੇ ਜੰਗਲ ਦੀ ਅੱਗ ਨਾਲ ਭੂਮੀ ਅਪਰਦਨ ਸ਼ੁਰੂ ਹੁੰਦਾ ਹੈ । ਮਿੱਟੀ ਨਦੀਆਂ ਅਤੇ ਨਾਲਿਆਂ ਦੁਆਰਾ ਵਹਿ ਕੇ ਸਮੁੰਦਰਾਂ ਵਿੱਚ ਇਕੱਠੀ ਹੋ ਜਾਂਦੀ ਹੈ !
- ਅਸੁਰੱਖਿਅਤ ਖੇਤਾਂ ਦਾ ਹਵਾ ਅਤੇ ਪਾਣੀ ਨਾਲ ਖੋਰਾ ਹੋ ਜਾਂਦਾ ਹੈ ।
- ਸ਼ਹਿਰੀਕਰਨ ਨਾਲ ਬਨਸਪਤੀ ਦੀ ਹਾਨੀ ਹੋਈ ਹੈ ।
- ਬਿੱਲ ਬਣਾਉਣ ਵਾਲੇ ਜੰਤੂ ਵੀ ਭੂਮੀ ਅਪਰਦਨ ਵਿੱਚ ਸਹਾਇਕ ਹਨ । ਇਹ ਮਿੱਟੀ ਨੂੰ ਢਿੱਲਾ ਕਰ ਦਿੰਦੇ ਹਨ ਜੋ ਪਾਣੀ ਦੁਆਰਾ ਵਗ ਜਾਂਦੀ ਹੈ ।
- ਮਨੁੱਖੀ ਕਿਰਿਆ ਕਲਾਪ ਜਿਵੇਂ ਪੇੜਾਂ ਦਾ ਕੱਟਣਾ, ਅਤੀਚਾਰਨ, ਫ਼ਸਲਾਂ ਦਾ ਵਧੇਰੇ ਉਗਾਉਣਾ ਅਤੇ ਗ਼ਲਤ ਤਰੀਕੇ ਨਾਲ ਖੇਤੀ ਕਰਕੇ ਮਿੱਟੀ ਦਾ ਖੋਰਣ ਵੱਧਦਾ ਹੈ ।
ਪ੍ਰਸ਼ਨ 2.
ਮਿੱਟੀ ਦਾ ਸੁਰੱਖਿਅਣ ਕਿਵੇਂ ਕਰ ਸਕਦੇ ਹਾਂ ?
ਉੱਤਰ-
ਮਿੱਟੀ ਦਾ ਸੁਰੱਖਿਅਣ-
- ਜੰਗਲਾਂ ਨੂੰ ਕੱਟਣ ਤੋਂ ਰੋਕਣਾ, ਅਤੀਚਾਰਨ ਨੂੰ ਰੋਕਣਾ ਅਤੇ ਨਦੀਆਂ ਅਤੇ ਨਾਲਿਆਂ ਦੁਆਰਾ ਮਿੱਟੀ ਨੂੰ ਵਹਿਣ ਤੋਂ ਰੋਕਣਾ ।
- ਵਧੇਰੇ ਫ਼ਸਲ ਉਗਾਉਣ ਨਾਲ ਮਿੱਟੀ ਖ਼ੂਰਨ ਰੁਕ ਸਕਦਾ ਹੈ, ਕਿਉਂਕਿ ਫ਼ਸਲ ਮਿੱਟੀ ਨੂੰ ਬੰਨ੍ਹ ਕੇ ਰੱਖਦੀ ਹੈ ।
- ਖੇਤਾਂ ਦੇ ਆਲੇ-ਦੁਆਲੇ ਬੰਨ੍ਹ ਵਰਖਾ ਦੇ ਪਾਣੀ ਨੂੰ ਰੋਕਦੇ ਹਨ ਅਤੇ ਖਣਿਜਾਂ ਨੂੰ ਵਗਣ ਤੋਂ ਵੀ ਰੋਕ ਲਗਾਉਂਦੇ ਹਨ ।
- ਸਿੰਚਾਈ ਦੀਆਂ ਨਾਲੀਆਂ ਵਿੱਚ ਪਾਣੀ ਦੀ ਗਤੀ ਘੱਟ ਹੋਣੀ ਚਾਹੀਦੀ ਹੈ ।
- ਵਰਖਾ ਦੇ ਪਾਣੀ ਲਈ ਉਤਸਰਜਿਤ ਨਹਿਰਾਂ ਖੇਤਾਂ ਨੂੰ ਤੋਂ ਖੋਰ ਤੋਂ ਬਚਾਉਂਦੀਆਂ ਹਨ ।
- ਪੌੜੀਨੁਮਾ ਖੇਤੀ ਵੀ ਮਿੱਟੀ ਦਾ ਬਚਾਅ ਕਰਦੀ ਹੈ ।
- ਹਵਾ ਤੋਂ ਮਿੱਟੀ ਦੀ ਸੁਰੱਖਿਆ ਪੇੜ ਲਗਾ ਕੇ ਅਤੇ ਘਾਹ ਉਗਾ ਕੇ ਕੀਤੀ ਜਾ ਸਕਦੀ ਹੈ । ਖੇਤ ਦੇ ਕਿਨਾਰੇ ਪੇੜਾਂ ਦੀ ਕਤਾਰ ਹਵਾਰੋਧੀ ਦਾ ਕੰਮ ਕਰਦੀ ਹੈ ।
ਪ੍ਰਸ਼ਨ 3.
ਜੰਗਲੀ ਜੀਵਨ ਦੀ ਮਹੱਤਤਾ ਲਿਖੋ ।
ਉੱਤਰ-
ਜੰਗਲੀ ਜੀਵਨ ਦੀ ਮਹੱਤਤਾ-
- ਪੌਦੇ, ਜੰਤੂ ਅਤੇ ਸੂਖ਼ਮਜੀਵ ਕਈ ਵਸਤੂਆਂ ਦਿੰਦੇ ਹਨ ।
- ਭੋਜਨ ਲੜੀ ਅਤੇ ਕੁਦਰਤੀ ਚੱਕਰਾਂ ਦੁਆਰਾ ਵਾਤਾਵਰਨ ਦਾ ਸੰਤੁਲਨ ਬਣਿਆ ਰਹਿੰਦਾ ਹੈ ।
- ਪ੍ਰਜਨਨ ਲਈ ‘ਜੀਨ ਬੈਂਕ ਦਾ ਰਖ-ਰਖਾਓ ।
- ਜੰਗਲੀ ਜੰਤੁ ਮਨੋਰੰਜਨ ਦੇ ਸਾਧਨ ਹਨ |
- ਇਹ ਕਵੀਆਂ ਅਤੇ ਕਲਾ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਦੇ ਹਨ ।
- ਨੈਤਿਕ ਮੁੱਲਾਂ ਲਈ।
ਪ੍ਰਸ਼ਨ 4.
ਜੰਗਲ ਮਹੱਤਵਪੂਰਨ ਕੁਦਰਤੀ ਸੋ ਕਿਉਂ ਮੰਨੇ ਜਾਂਦੇ ਹਨ ?
ਉੱਤਰ-
ਧਰਤੀ ਤੇ ਜੰਗਲ ਮਹੱਤਵਪੂਰਨ ਯੋਤ ਮੰਨੇ ਜਾਂਦੇ ਹਨ ਕਿਉਂਕਿ ਇਹ-
- ਹਵਾ ਵਿੱਚ O2, ਅਤੇ CO2, ਦਾ ਸੰਤੁਲਨ ਬਣਾਈ ਰੱਖਦੇ ਹਨ ਅਤੇ ਜੀਵਨ ਦਾ ਆਧਾਰ ਹਨ ।
- ਵਰਖਾ ਲਿਆਉਣ ਵਿੱਚ ਸਹਾਇਕ ਹਨ ।
- ਜਲਵਾਯੂ ਨਿਯੰਤਰਿਤ ਕਰਦੇ ਹਨ ।
- ਭੂਮੀਗਤ ਜਲ ਦੀ ਅਪੂਰਤੀ ਕਰਦੇ ਹਨ ।
- ਹੜ੍ਹ ਰੋਕਦੇ ਹਨ ।
- ਤੋਂ ਖੋਰ ਰੋਕਦੇ ਹਨ ।
- ਕਈ ਦਵਾਈਆਂ ਦੇ ਸੋਤ ਹਨ ।
- ਵਰਖਾ ਦੇ ਪਾਣੀ ਨਾਲ ਮਿੱਟੀ ਵੱਗਣ ਤੋਂ ਰੋਕਦੇ ਹਨ ।
- ਕਈ ਪੌਦਿਆਂ ਦੇ ਉਤਪਾਦ ਜਿਵੇਂ ਰਬੜ, ਗੋਦ, ਰੇਸਿਨ, ਸ਼ਹਿਦ, ਲਾਖ, ਕੱਥਾ ਆਦਿ ਦੇ ਸੋਤ ਹਨ ।
- ਜੰਗਲੀ ਪਾਣੀਆਂ ਦਾ ਸਹਾਰਾ ਹਨ, ਜੋ ਆਦਿਵਾਸੀਆਂ ਦੇ ਭੋਜਨ ਦਾ ਮੁੱਖ ਸਾਧਨ ਹੈ ।
ਪ੍ਰਸ਼ਨ 5.
ਜੰਗਲਾਂ ਦੇ ਸੁਰੱਖਿਅਣ ਲਈ ਕਿਹੜੇ-ਕਿਹੜੇ ਉਪਾਅ ਕਰਨੇ ਚਾਹੀਦੇ ਹਨ ?
ਉੱਤਰ-
ਜੰਗਲਾਂ ਦੇ ਸੁਰੱਖਿਅਣ ਦੇ ਉਪਾਅ-ਆਧੁਨਿਕ ਸਮੇਂ ਵਿੱਚ ਮਨੁੱਖ ਆਪਣੀਆਂ ਲੋੜਾਂ ਦੇ ਆਧਾਰ ਤੇ ਕੁਦਰਤੀ ਸੰਸਾਧਨਾਂ ਦਾ ਵੱਧ ਉਪਯੋਗ ਕਰ ਰਿਹਾ ਹੈ । ਜੇ ਜੰਗਲਾਂ ਨੂੰ ਆਪਣੇ ਆਰਾਮ ਲਈ ਪੂਰੀ ਤਰ੍ਹਾਂ ਕੱਟ ਦਿੱਤਾ ਤਾਂ ਧਰਤੀ ਤੋਂ ਮਨੁੱਖ ਜਾਤੀ ਹਮੇਸ਼ਾਂ ਲਈ ਖ਼ਤਮ ਹੋ ਜਾਵੇਗੀ । ਜੰਗਲਾਂ ਦੇ ਸੁਰੱਖਿਅਣ ਦੇ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-
- ਵੱਧ ਪੌਦੇ ਲਗਾਓ ।
- ਪੌਦ ਉਤਪਾਦਾਂ ਦਾ ਸਮਝਦਾਰੀ ਨਾਲ ਉਪਯੋਗ ਕਰਨਾ ।
- ਪਸ਼ੂਆਂ ਦੁਆਰਾ ਅਤੀਚਰਨ ਰੋਕਣਾ ।
- ਜੰਗਲਾਂ ਵਿੱਚ ਅਤੇ ਜੰਗਲਾਂ ਦੇ ਆਲੇ-ਦੁਆਲੇ ਖਾਨਾਂ ਅਤੇ ਉਦਯੋਗ ਲਗਾਉਣ ਦੇ ਨਿਯਮ ਲਾਗੂ ਕਰਨੇ ਚਾਹੀਦੇ ਹਨ ।
- ਜੰਗਲ ਪੌਦਸ਼ਾਲਾਵਾਂ ਬਣਾ ਕੇ ।
ਪ੍ਰਸ਼ਨ 6.
ਜੰਗਲਾਂ ਵਿੱਚ ਵਿਵਿਧ ਪੌਦਿਆਂ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਜੰਗਲਾਂ ਵਿੱਚ ਵਿਵਿਧ ਪੌਦਿਆਂ ਦੀ ਮੌਜੂਦਗੀ ਦੇ ਕਾਰਨ ਹਨ-
- ਜਾਨਵਰਾਂ ਦੀਆਂ ਵਿਸ਼ੇਸ਼ ਭੋਜਨ ਆਦਤਾਂ ।
- ਮਨੁੱਖ ਅਤੇ ਜਾਨਵਰ ਦੋਨਾਂ ਦੀਆਂ ਜ਼ਰੂਰਤਾਂ ਦੀ ਅਪੂਰਤੀ ।
- ਕਈ ਜੀਵਾਂ ਦਾ ਆਵਾਸ
- ਜੰਗਲਾਂ ਵਿੱਚ ਜਾਨਵਰਾਂ ਦੇ ਜੀਵਨ ਲਈ ਮੌਜੂਦ ਵੱਖ-ਵੱਖ ਭੋਜਨ ਲੜੀਆਂ/ਭੋਜਨ ਨਾਲ ਪ੍ਰਦਾਨ ਕਰਕੇ ।
ਪ੍ਰਸ਼ਨ 7.
ਚਾਰ ਰਾਸ਼ਟਰੀ ਪਾਰਕਾਂ ਦੇ ਨਾਮ ਲਿਖੋ ।
ਉੱਤਰ-
- ਕਾਰਬੇਟ ਰਾਸ਼ਟਰੀ ਪਾਰਕ-ਉਤਰਾਖੰਡ ।
- ਕਾਹਾ ਰਾਸ਼ਟਰੀ ਪਾਰਕ-ਮੱਧ ਪ੍ਰਦੇਸ਼ ॥
- ਪਰੀਆਰ ਰਾਸ਼ਟਰੀ ਪਾਰਕ-ਕੇਰਲ
- ਬਲੂਘਾਟਾ ਰਾਸ਼ਟਰੀ ਪਾਰਕ-ਕਰਨਾਟਕ ।
ਪਸ਼ਨ 8.
ਜੰਗਲਾਂ ਦੇ ਰੱਖਿਅਣ ਤੋਂ ਭਾਵ ਹੈ ਹਵਾ, ਪਾਣੀ ਅਤੇ ਮਿੱਟੀ ਦਾ ਸੁਰੱਖਿਅਣ | ਵਰਣਨ ਕਰੋ ।
ਉੱਤਰ-
ਜੰਗਲ ਇਕ ਗੁੰਝਲਦਾਰ ਜੈਵ-ਮੰਡਲੀ ਤੰਤਰ ਹੈ । ਚਾਹੇ ਇਹ ਖ਼ੁਦ ਕਾਫ਼ੀ ਹੈ । ਫ਼ਿਰ ਵੀ ਇਹ ਦੁਸਰੇ ਨਿਮਨੀਕਰਨ ਪਦਾਰਥਾਂ ਤੇ ਆਪਣੇ ਰੱਖ-ਰਖਾਵ ਦੇ ਲਈ ਨਿਰਭਰ ਕਰਦਾ ਹੈ । ਇਸ ਲਈ ਜੰਗਲਾਂ ਦੀ ਸੁਰੱਖਿਆ ਦੇ ਲਈ ਹਵਾ, ਮਿੱਟੀ ਅਤੇ ਪਾਣੀ ਦਾ ਸੁਰੱਖਿਅਣ ਬਹੁਤ ਜ਼ਰੂਰੀ ਹੈ । ਜੰਗਲ ਜਲਵਾਯੂ ਦੀਆਂ ਹਾਲਤਾਂ ਤੇ ਨਿਰਭਰ ਕਰਦੇ ਹਨ । ਸਮੇਂ ਤੇ ਭੂਗੋਲਿਕ ਪਰਿਵਰਤਨ ਜਿਵੇਂ ਬੰਨ ਬਣਾਉਣਾ ਅਤੇ ਖਾਨਾਂ ਖੋਦਣਾ । ਇਸ ਨਾਲ ਉਸ ਖੇਤਰ ਦੇ ਜੰਗਲਾਂ ਤੇ ਵਾਤਾਵਰਣ ਨਸ਼ਟ ਹੋਣ ਨਾਲ ਬੁਰਾ ਅਸਰ ਪੈਂਦਾ ਹੈ । ਉਦਯੋਗਾਂ ਦੁਆਰਾ ਫੈਲੇ ਹਵਾ ਪ੍ਰਦੂਸ਼ਣ ਦਾ ਦੁਸ਼ਪ੍ਰਭਾਵ ਜੰਗਲਾਂ ਤੇ ਬਹੁਤ ਹੈ, ਜਦੋਂ ਕਿ ਉਦਯੋਗ ਮੀਲਾਂ ਦੂਰ ਹੁੰਦੇ ਹਨ ।
ਪ੍ਰਸ਼ਨ 9.
ਆਵਾਸ ਵਿੱਚ ਰੁਕਾਵਟ ਜੰਗਲੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਾਨਵਰਾਂ ਅਤੇ ਪੌਦਿਆਂ ਦਾ ਆਪਣੇ ਆਵਾਸ ਨਾਲ ਡੂੰਘਾ ਸੰਬੰਧ ਹੁੰਦਾ ਹੈ | ਕਈ ਖ਼ਾਸ ਸਜੀਵ ਇਕ ਖ਼ਾਸ ਵਾਤਾਵਰਨ ਵਿੱਚ ਹੀ ਜੀਵਤ ਰਹਿ ਸਕਦੇ ਹਨ | ਸੁਨਹਿਰੀ ਸ਼ੇਰ, ਬਾਜ਼ੀਲ ਦੇ ਵਰਖਾ ਜੰਗਲਾਂ ਵਿੱਚ ਮਿਲਦੇ ਸਨ । ਇਹ ਉਹਨਾਂ ਦਾ ਕੁਦਰਤੀ ਆਵਾਸ ਸੀ । ਜਦੋਂ ਇਹ ਖੇਤਰ ਨਸ਼ਟ ਹੋ ਗਿਆ ਤਾਂ ਸੁਨਹਿਰੀ ਸ਼ੋਰ ਬੇਘਰ ਹੋ ਗਿਆ | ਬਾਜ਼ੀਲ ਦੇ ਕਈ ਹੋਰ ਵਰਖਾ ਵਣ ਹਨ, ਪਰ ਕੁੱਝ ਸੁਨਹਿਰੀ ਸ਼ੇਰ ਪਾਣੀ ਉਦਯਾਨਾਂ (Zoo) ਵਿੱਚ ਜੀਵਤ ਹਨ, ਪਰ ਉਹ ਕਦੇ ਵੀ ਆਪਣੇ ਜੰਗਲੀ ਆਵਾਸ ਵਿੱਚ ਵਾਪਿਸ ਨਹੀਂ ਆ ਸਕਣਗੇ । ਜਦੋਂ ਇਕ ਜੰਗਲ ਖ਼ਤਮ ਹੁੰਦਾ ਹੈ ਤਾਂ ਵੱਡੀ ਸੰਖਿਆ ਵਿੱਚ ਜੰਤੁ ਸੰਕਟਾਪਨ ਹੁੰਦੇ ਹਨ ਅਤੇ ਅਲੋਪ ਹੋ ਜਾਂਦੇ ਹਨ ।
ਪ੍ਰਸ਼ਨ 10.
ਕੁੱਝ ਜਾਨਵਰਾਂ ਦੇ ਨਾਮ ਲਿਖੋ, ਜਿਹਨਾਂ ਨੂੰ ਜੰਗਲੀ ਜੀਵਨ ਰੱਖਾਂ ਵਿੱਚ ਸੁਰੱਖਿਅਤ ਕੀਤਾ ਜਾਂਦਾ ਹੈ ? ਭਾਰਤੀ ਜੰਗਲੀ ਜੀਵਨ ਰੱਖਾਂ ਕੀ ਦਰਸਾਉਂਦੇ ਹਨ ?
ਉੱਤਰ-
ਕਈ ਸੰਕਟਾਪੰਨ ਜੰਤੂ, ਜਿਵੇਂ ਕਾਲੀ ਬੱਤਖ਼, ਸਫ਼ੈਦ ਅੱਖ ਵਾਲੀ ਬੱਤਖ਼, ਹਾਥੀ, ਸੁਨਹਿਰੀ ਬਿੱਲੀ, ਘੜਿਆਲ, ਗੁਲਾਬੀ ਸਿਰ ਵਾਲੀ ਬੱਤਖ਼, ਮਾਰਸ ਮਗਰਮੱਛ, ਅਜਗਰ, ਗਾਇਨੋਸਾਰਸ ਆਦਿ ਜੰਗਲੀ ਜੀਵਨ ਸੈਂਕਚਰੀ ਵਿੱਚ ਸੁਰੱਖਿਅਤ ਅਤੇ ਸੰਭਾਲ ਕੇ ਰੱਖੇ ਜਾਂਦੇ ਹਨ । ਭਾਰਤੀ ਜੰਗਲੀ ਜੀਵਨ ਰੱਖਾਂ ਭੂਮੀ ਮਜ਼ਾਰੇ, ਚੌੜੇ ਜੰਗਲ, ਪਰਵਤੀ ਜੰਗਲ, ਝਾੜੀਆਂ, ਨਦੀਆਂ ਦੇ ਡੈਲਟਾ ਆਦਿ ਦਾ ਪ੍ਰਦਰਸ਼ਨ ਕਰਦੇ ਹਨ ।
ਪ੍ਰਸ਼ਨ 11.
ਮੁੜ ਜੰਗਲ ਰੋਪਣ (Reforestation) ‘ਤੇ ਨੋਟ ਲਿਖੋ ।
ਉੱਤਰ-
ਮੁੜ ਜੰਗਲ ਰੋਪਣ-ਇਹ ਨਸ਼ਟ ਹੋ ਚੁੱਕੇ ਜੰਗਲਾਂ ਦੇ ਸਥਾਨ ਤੇ ਨਵੇਂ ਬਹੁਤ ਜ਼ਿਆਦਾ ਪੇੜ ਲਗਾਉਣ ਦਾ ਪ੍ਰਮ ਹੈ । ਜਿੰਨੇ ਪੇੜ ਕੱਟੇ ਜਾਣ, ਉੱਨੇ ਜ਼ਰੂਰ ਹੀ ਲਗਾਉਣੇ ਚਾਹੀਦੇ ਹਨ । ਇਹ ਪ੍ਰਕਰਮ ਕੁਦਰਤੀ ਵੀ ਹੋ ਸਕਦਾ ਹੈ । ਜੇ ਜੰਗਲ ਕਟਾਈ ਤੋਂ ਬਾਅਦ ਖੇਤਰ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਜਾਵੇ ਤਾਂ ਇਹ ਆਪਣੇ ਆਪ ਫਿਰ ਉੱਗ ਜਾਂਦਾ ਹੈ । ਜੇ ਅਸੀਂ ਹਰੀ ਸੰਪਦਾ ਨੂੰ ਅਗਲੀ ਪੀੜ੍ਹੀ ਦੇ ਲਈ ਬਚਾਉਣਾ ਹੈ ਤਾਂ ਸਾਨੂੰ ਵੱਧ ਪੇੜ ਉਗਾਉਣੇ ਚਾਹੀਦੇ ਹਨ ।
ਭਾਰਤ ਸਰਕਾਰ ਨੇ 1952 ਵਿੱਚ ਰਾਸ਼ਟਰੀ ਜੰਗਲ ਕਾਨੂੰਨ ਲਾਗੂ ਕੀਤਾ । ਇਸਦਾ ਮਕਸਦ ਪੂਰੀ ਭੂਮੀ ਦਾ 1/3 ਭਾਗ ਜੰਗਲਾਂ ਨਾਲ ਢਕਣਾ ਸੀ, ਪਰੰਤੂ ਅਸਫ਼ਲ ਹੋਣ ਤੇ 1980 ਵਿੱਚ ਇਸ ਨੂੰ ਫਿਰ ਤੋਂ ਦੁਹਰਾਇਆ ਗਿਆ । ਇਸਨੂੰ ਵਣ ਸੰਰੱਖਿਅਣ ਕਾਨੂੰਨ ਦਾ ਨਾਮ ਦਿੱਤਾ ਗਿਆ । ਇਸਦਾ ਮਕਸਦ ਜੰਗਲਾਂ ਨੂੰ ਸੁਰੱਖਿਆ ਅਤੇ ਸੰਭਾਲ ਦੇ ਨਾਲ-ਨਾਲ ਮਨੁੱਖੀ ਜ਼ਰੂਰਤਾਂ ਦੀ ਅਪੂਰਤੀ ਵੀ ਸੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਗਲੀ ਜੀਵਨ ਦੇ ਬਚਾਅ ਦੇ ਉਪਾਅ ਲਿਖੋ ।
ਉੱਤਰ-
ਜੰਗਲੀ ਜੀਵਨ ਦੇ ਬਚਾਅ ਦੇ ਉਪਾਅ-
- ਸੰਕਟਾਪੰਨ ਸਪੀਸੀਜ਼ ਦਾ ਸੁਰੱਖਿਅਣ ।
- ਕੁਦਰਤੀ ਆਵਾਸਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਭੂਮੀ ਅਤੇ ਪਾਣੀ ਦੀ ਯੋਜਨਾ ਅਤੇ ਰੱਖ-ਰਖਾਵ ।
- ਜੀਨ ਬੈਂਕ ਲਈ ਵੱਖ-ਵੱਖ ਕਿਸਮਾਂ ਦੀਆਂ ਖਾਦ ਉਪਜਾਂ, ਪੌਦੇ, ਲੱਕੜੀ ਦੇ ਪੇੜ, ਪਾਣੀ ਦੇ ਜੀਵ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੁਰੱਖਿਅਤ ਰੱਖਣਾ ।
- ਹਰ ਦੇਸ਼ ਨੂੰ ਉਪਯੋਗੀ ਜੀਵਾਂ ਦੀ ਪਛਾਣ ਕਰਕੇ ਉਹਨਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕਰਨਾ ।
- ਜੰਗਲੀ ਖੇਤਰਾਂ ਨੂੰ ਆਰੱਖਿਅਤ ਕਰਨਾ, ਪ੍ਰਵਾਸੀ ਪੰਛੀਆਂ ਅਤੇ ਹੋਰ ਜੰਗਲੀ ਜੰਤੂਆਂ ਲਈ ।
- ਲਾਭਕਾਰੀ ਜੰਤੂਆਂ ਦੇ ਅਤੀ ਉਪਯੋਗ ਨੂੰ ਰੋਕਣਾ ।
- ਜੰਗਲੀ ਪੌਦਿਆਂ ਅਤੇ ਜੰਗਲੀ ਜੰਤੂਆਂ ਦਾ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ ਕਰਨਾ ।
- ਸ਼ਿਕਾਰੀਆਂ ਆਦਿ ਤੋਂ ਜੰਤੂਆਂ ਦੀ ਰੱਖਿਆ ਕਰਨਾ । ਸ਼ਿਕਾਰ ਇੱਕ ਗੈਰ-ਕਾਨੂੰਨੀ ਕਾਰਜ ਹੈ, ਇਸ ਨੂੰ 1972 ਵਿੱਚ ਜੰਗਲੀ ਜੀਵ ਸੁਰੱਖਿਆ ਨਿਯਮ ਬਣਾ ਕੇ ਲਾਗੂ ਕੀਤਾ ਗਿਆ ।
- ਉਦਯਾਨਾਂ ਅਤੇ ਜੰਗਲੀ ਜੀਵਨ ਰੁੱਖਾਂ ਦਾ ਨਿਰਮਾਣ ਕਰਨਾ ।
- ਜੰਗਲੀ ਜੀਵਨ ਸਪਤਾਹ’ ਮਨਾਉਣਾ ਤਾਂਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ।
- ਸੰਕਟਾਪੰਨ ਜੰਤੂਆਂ ਲਈ ਪ੍ਰਜਣਨ ਕਾਰਜਸ਼ਾਲਾਵਾਂ ਦਾ ਨਿਰਮਾਣ ਕਰਨਾ ।
ਪ੍ਰਸ਼ਨ 2.
ਜੰਗਲਾਂ ਦੇ ਕੁੱਝ ਲਾਭ ਲਿਖੋ ।
ਉੱਤਰ-
ਜੰਗਲਾਂ ਦੇ ਲਾਭ-
- ਜੰਗਲ ਭੂਮੀ ਦੀ ਉਪਜਾਊ ਸ਼ਕਤੀ ਬਣਾਈ ਰੱਖਦੇ ਹਨ ।
- ਜੰਗਲ ਵਰਖਾ ਲਿਆਉਣ ਵਿੱਚ ਸਹਾਇਕ ਹਨ ਅਤੇ ਜਲ-ਚੱਕਰ ਦਾ ਸੰਤੁਲਨ ਰੱਖਦੇ ਹਨ ।
- ਜੰਗਲਾਂ ਤੋਂ ਲੱਕੜੀ ਮਿਲਦੀ ਹੈ । ਜਿਵੇਂ ਸ਼ੀਸ਼ਮ, ਟੀਕ, ਸਾਲ, ਦੇਵਦਾਰ ।
- ਜੰਗਲਾਂ ਤੋਂ ਕਾਗ਼ਜ਼ ਮਿਲਦਾ ਹੈ-ਕੋਣੀ ਅਤੇ ਬਾਂਸ ਕਾਗ਼ਜ਼ ਬਣਾਉਣ ਲਈ ਵਰਤੇ ਜਾਂਦੇ ਹਨ ।
- ਦਵਾਈਆਂ-ਕਈ ਦਵਾਈਆਂ ਦੇ ਪੌਦੇ ਜੰਗਲਾਂ ਵਿੱਚ ਮਿਲਦੇ ਹਨ ।
- ਜੰਗਲਾਂ ਤੋਂ ਕਈ ਉਤਪਾਦ, ਜਿਵੇਂ ਰੇਜ਼ੀਨ, ਗੂੰਦ, ਲਾਖ, ਰਬੜ, ਭੋਜਨ ਅਤੇ ਕੀਟਨਾਸ਼ਕ ਮਿਲਦੇ ਹਨ ।
- ਕਾਰਕ ਵੀ ਜੰਗਲਾਂ ਤੋਂ ਮਿਲਦਾ ਹੈ ਜਿਵੇਂ-ਓਕ,
- ਕਈ ਹੋਰ ਉਪਯੋਗੀ ਵਸਤਾਂ ਜਿਵੇਂ ਕੁਦਰਤੀ ਰੰਗ, ਮੋਮ, ਸ਼ਹਿਦ ਵੀ ਜੰਗਲਾਂ ਤੋਂ ਮਿਲਦੇ ਹਨ ।
- ਰੇਆਨ ਅਤੇ ਬਨਾਵਟੀ ਰੇਸ਼ਮ ਵੀ ਪੇੜਾਂ ਤੋਂ ਮਿਲਦਾ ਹੈ ।
- ਨਾਈਟਰੇਟ ਸੈਲੂਲੋਜ਼ ਤੋਂ ਪਲਾਸਟਿਕ ਤਿਆਰ ਕੀਤਾ ਜਾਂਦਾ ਹੈ ।
- ਕੁਦਰਤੀ ਰਬੜ ਵੀ ਜੰਗਲਾਂ ਦੀ ਦੇਣ ਹੈ ।
- ਲੱਕੜੀ ਬਾਲਣ ਵੀ ਜੰਗਲਾਂ ਤੋਂ ਮਿਲਦਾ ਹੈ ।
- ਰੇਸ਼ਾ ਘਾਹ, ਰਵਸ ਅਤੇ ਸੰਦਲ ਲੱਕੜੀ ਤੋਂ ਕਈ ਉਪਯੋਗੀ ਤੇਲ ਮਿਲਦੇ ਹਨ ਜਿਹਨਾਂ ਦੀ ਵਰਤੋਂ ਸਾਬਣ, ਸ਼ਿਗਾਰ, ਦਵਾਈਆਂ, ਖਾਧ-ਪਦਾਰਥ ਤੰਬਾਕੂ ਦੇ ਨਿਰਮਾਣ ਵਿੱਚ ਕੀਤਾ ਜਾਂਦਾ ਹੈ ।
- ਰੀਠਾ ਅਤੇ ਸ਼ਿਕਾਕਾਈ ਸਾਬਣ ਆਦਿ ਉਦਯੋਗਿਕ ਉਤਪਾਦ ਹਨ
- ਜੰਗਲਾਂ ਦਾ ਨੈਤਿਕ ਮੁੱਲ ਹੈ ।